ਨਵਾਂਸ਼ਹਿਰ, 12 ਜੁਲਾਈ (ਗੁਰਬਖਸ਼ ਸਿੰਘ ਮਹੇ)- ਪੰਜਾਬ ਸਰਕਾਰ ਵਲੋਂ ਚਲਾਏ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਾਫ਼ ਹਵਾ, ਸ਼ੁੱਧ ਪਾਣੀ, ਮਿਲਾਵਟ ਰਹਿਤ ਭੋਜਨ ਤੇ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਕੀਤੇ ਜਾ ਰਹੇ ਯਤਨਾਂ ਦੇ ਨਾਲ-ਨਾਲ ਗ਼ਰੀਬ ਤੇ ਲੋੜਵੰਦ ਲੋਕਾਂ ਦੇ ਸਮਾਜਿਕ, ਆਰਥਿਕ ਤੇ ਵਿੱਦਿਅਕ ਪੱਧਰ ਨੂੰ ਉੱਚਾ ਚੁੱਕਣ ਲਈ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਬਾਰੇ ਜਾਗਰੂਕ ਕਰਨ ਲਈ ਅੰਬੇਦਕਰ ਭਵਨ ਗੁਜਰਪੁਰ ਰੋਡ ਨਵਾਂਸ਼ਹਿਰ ਵਿਖੇ ਐੱਸ. ਸੀ. ਭਲਾਈ ਵਿਭਾਗ, ਬੀ. ਸੀ. ਕਾਰਪੋਰੇਸ਼ਨ, ਕਿਰਤ ਵਿਭਾਗ ਤੇ ਜੀ.ਓ.ਜੀਜ਼ ਵਲੋਂ ਸਾਂਝੇ ਤੌਰ 'ਤੇ ਸਮਾਗਮ ਕੀਤਾ ਗਿਆ | ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਭਲਾਈ ਅਫ਼ਸਰ ਰਜਿੰਦਰ ਕੁਮਾਰ ਨੇ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਦਾ ਇਕ ਅਹਿਮ ਹਿੱਸਾ ਰਾਜ ਦੇ ਲੋਕਾਂ ਦੀ ਸਰੀਰਕ ਤੇ ਮਾਨਸਿਕ ਤੰਦਰੁਸਤੀ ਨਾਲ ਜੋੜਿਆ ਗਿਆ ਹੈ, ਜਿਸ ਤਹਿਤ ਗ਼ਰੀਬ ਲੋਕਾਂ ਨੂੰ ਸਮਾਜਿਕ, ਆਰਥਿਕ ਤੇ ਵਿੱਦਿਅਕ ਚਿੰਤਾਵਾਂ ਤੋਂ ਮੁਕਤ ਕਰਨ ਲਈ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਬਹੁਤ ਹੀ ਕਾਰਗਰ ਸਿੱਧ ਹੋ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਭਲਾਈ ਵਿਭਾਗ ਰਾਹੀਂ ਐੱਸ.ਸੀ., ਬੀ.ਸੀ. ਤੇ ਘੱਟ ਗਿਣਤੀ ਵਰਗ ਨੂੰ ਵਿੱਦਿਅਕ ਸਕਾਲਰਸ਼ਿਪ ਸਹੂਲਤ ਦਿੱਤੀ ਜਾਂਦੀ ਹੈ | ਗ਼ਰੀਬ ਤੇ ਲੋੜਵੰਦ ਪਰਿਵਾਰ ਜਿਨ੍ਹਾਂ ਦੀ ਆਰਥਿਕ ਸਥਿਤੀ ਮਾੜੀ ਹੁੰਦੀ ਹੈ, ਨੂੰ ਧੀਆਂ ਦੇ ਵਿਆਹ ਲਈ 21 ਹਜ਼ਾਰ ਰੁਪਏ ਦੀ ਮਾਲੀ ਮਦਦ ਆਸ਼ੀਰਵਾਦ ਸਕੀਮ ਤਹਿਤ ਦਿੱਤੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਵਜ਼ੀਫ਼ਾ ਤੇ ਆਸ਼ੀਰਵਾਦ ਯੋਜਨਾ ਆਨਲਾਈਨ ਅਪਲਾਈ ਕੀਤੀਆਂ ਜਾ ਸਕਦੀਆਂ ਹਨ | ਐੱਸ. ਸੀ. ਕਾਰਪੋਰੇਸ਼ਨ ਦੇ ਏ.ਡੀ.ਅੱੈਮ. ਸੁਰਿੰਦਰ ਮੱਟੂ ਨੇ ਇਸ ਮੌਕੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਐੱਸ.ਸੀ. ਤੇ ਬੀ.ਸੀ. ਵਿੱਤ ਨਿਗਮਾਂ ਰਾਹੀਂ ਅਨੁਸੂਚਿਤ ਜਾਤੀਆਂ ਤੇ ਪਛੜੀਆਂ ਸ਼ੇ੍ਰਣੀਆਂ ਨੂੰ ਉਚੇਰੀ ਸਿੱਖਿਆ ਲਈ ਕਰਜ਼ ਮੁਹੱਈਆ ਕਰਵਾਏ ਜਾਣ ਤੋਂ ਇਲਾਵਾ ਸਵੈ-ਰੋਜ਼ਗਾਰ ਤੇ ਹੋਰ ਸਕੀਮਾਂ ਤਹਿਤ ਬੈਂਕ ਵਿਆਜ ਦਰਾਂ ਤੋਂ ਵੀ ਘੱਟ 'ਤੇ ਕਰਜ਼ ਮੁਹੱਈਆ ਕਰਵਾਏ ਜਾਂਦੇ ਹਨ | ਉਨ੍ਹਾਂ ਕਿਹਾ ਕਿ ਇਸ ਸਬੰਧੀ ਅੰਬੇਦਕਰ ਭਵਨ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ | ਕਿਰਤ ਵਿਭਾਗ ਦੇ ਅਧਿਕਾਰੀ ਰਣਦੀਪ ਸਿੰਘ ਨੇ ਇਸ ਮੌਕੇ ਪੰਜਾਬ ਇਮਾਰਤੀ ਤੇ ਹੋਰ ਉਸਾਰੀ ਕਾਮੇ ਬੋਰਡ ਵਲੋਂ ਉਸਾਰੀ ਦੇ ਕੰਮਾਂ ਵਿਚ ਲੱਗੇ ਕਿਰਤੀਆਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਦਾ ਵੇਰਵਾ ਦਿੰਦਿਆਂ ਕਿਹਾ ਕਿ ਕੋਈ ਵੀ ਉਸਾਰੀ ਕਿਰਤੀ ਜੋ ਘੱਟੋ-ਘੱਟ 90 ਦਿਨ ਲਈ ਲਗਾਤਾਰ ਉਸਾਰੀ ਦੇ ਕੰਮ ਵਿਚ ਲੱਗਾ ਹੋਇਆ ਹੈ, ਇਸ ਸਕੀਮ ਲਈ ਬਹੁਤ ਹੀ ਨਾ-ਮਾਤਰ ਕੀਮਤ 'ਤੇ ਸੇਵਾ ਕੇਂਦਰ ਰਾਹੀਂ ਰਜਿਸਟ੍ਰੇਸ਼ਨ ਕਰਵਾ ਕੇ ਸ਼ਗਨ ਸਕੀਮ, ਵਿੱਦਿਅਕ ਸਕਾਲਰਸ਼ਿਪ, ਐਕਸ-ਗ੍ਰੇਸ਼ੀਆ ਗਰਾਂਟ, ਮੁਫ਼ਤ ਇਲਾਜ ਆਦਿ ਸਕੀਮਾਂ ਦਾ ਲਾਭਪਾਤਰੀ ਬਣ ਸਕਦਾ ਹੈ | ਜੀ.ਓ.ਜੀਜ਼ (ਗਾਰਡੀਅਨ ਆਫ਼ ਗਵਰਨੈਂਸ) ਦੇ ਸੁਪਰਵਾਈਜ਼ਰ ਸੇਵਾਮੁਕਤ ਕੈਪਟਨ ਸਤਪਾਲ ਨੇ ਇਸ ਮੌਕੇ ਦੱਸਿਆ ਕਿ ਉਨ੍ਹਾਂ ਵਲੋਂ ਭਾਰਤ ਤੇ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ 25 ਭਲਾਈ ਸਕੀਮਾਂ ਦਾ ਲਾਭ ਹੇਠਲੇ ਪੱਧਰ ਤੱਕ ਪੁੁੱਜਣਾ ਯਕੀਨੀ ਬਣਾਉਣ ਲਈ ਉਹ ਸਰਕਾਰ ਦੇ ਅੱਖ ਤੇ ਕੰਨ ਬਣ ਕੇ ਕੰਮ ਕਰ ਰਹੇ ਹਨ |
ਬੰਗਾ, 12 ਜੁਲਾਈ (ਕਰਮ ਲਧਾਣਾ)- ਪੰਜਾਬ ਸਟੇਟ ਚੈੱਸ ਐਸੋਸੀਏਸ਼ਨ ਦੀ ਇਕ ਮੀਟਿੰਗ ਦੌਰਾਨ ਸਰਬ ਸੰਮਤੀ ਨਾਲ ਚੋਣ ਕੀਤੀ ਗਈ | ਇਸ ਮੌਕੇ ਐਸੋਸੀਏਸ਼ਨ ਦੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਇਕਾਈ ਦੀ ਚੋਣ ਵੀ ਹੋਈ | ਇਸ ਮੌਕੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਚੈੱਸ ...
ਨਵਾਂਸ਼ਹਿਰ, 12 ਜੁਲਾਈ (ਗੁਰਬਖਸ਼ ਸਿੰਘ ਮਹੇ)- ਅੱਜ ਇੱਥੇ ਦੀਪਕ ਹਿਲੋਰੀ ਆਈ. ਪੀ. ਐੱਸ ਨੇ ਬਤੌਰ ਐੱਸ.ਐੱਸ.ਪੀ. ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਅਹੁਦਾ ਸੰਭਾਲ ਲਿਆ ਹੈ | ਇਸ ਮੌਕੇ ਪੁਲਿਸ ਵਲੋਂ ਉਨ੍ਹਾਂ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ | ਅਹੁਦਾ ਸੰਭਾਲਣ ਉੁਪਰੰਤ ...
ਔੜ, 12 ਜੁਲਾਈ (ਗੁਰਨਾਮ ਸਿੰਘ ਗਿਰਨ)- ਸਕੂਲ ਸਿੱਖਿਆ ਤੇ ਅਧਿਆਪਕ ਮਸਲਿਆਂ ਦੇ ਹੱਲ ਲਈ 24 ਅਧਿਆਪਕ ਜਥੇਬੰਦੀਆਂ ਦੇ ਬਣੇ ਸਾਂਝੇ ਅਧਿਆਪਕ ਮੋਰਚੇ ਵਲੋਂ ਲਗਾਤਾਰ ਕੱਚੇ ਅਧਿਆਪਕਾਂ ਨੂੰ ਪੱਕੇ ਕਰਵਾਉਣ ਤੇ ਅਧਿਆਪਕਾਂ ਦੇ ਹੋਰ ਮਸਲੇ ਹੱਲ ਕਰਵਾਉਣ ਲਈ ਕੀਤੇ ਜਾ ਰਹੇ ...
ਸਾਹਲੋਂ, 12 ਜੁਲਾਈ (ਜਰਨੈਲ ਸਿੰਘ ਨਿੱਘ੍ਹਾ)- ਪੰਜਾਬ ਰੋਡਵੇਜ਼ ਦੀ ਇਕ ਸਵਾਰੀਆਂ ਨਾਲ ਭਰੀ ਚੱਲਦੀ ਬੱਸ ਦੇ ਪਿੰਡ ਭੰਗਲ ਕਲਾਂ ਅੱਡੇ ਨੇੜੇ ਪਿਛਲੇ ਪਹੀਏ (ਚੱਕੇ) ਖੁੱਲ੍ਹ ਗਏ ਪਰ ਵੱਡਾ ਹਾਦਸਾ ਹੋ ਜਾਣ ਤੋਂ ਟਲ ਗਿਆ | ਇਸ ਮੌਕੇ ਜਾਣਕਾਰੀ ਅਨੁਸਾਰ ਇਕ ਪੰਜਾਬ ਰੋਡਵੇਜ਼ ...
ਬੰਗਾ, 12 ਜੁਲਾਈ (ਜਸਬੀਰ ਸਿੰਘ ਨੂਰਪੁਰ)- ਅਮਰੀਕਾ ਭੇਜਣ ਦੇ ਨਾਂਅ 'ਤੇ ਇਕ ਵਿਅਕਤੀ ਵਲੋਂ 35 ਲੱਖ ਦੀ ਠੱਗੀ ਮਾਰੀ ਗਈ ਜਿਸ 'ਤੇ ਸਥਾਨਕ ਪੁਲਿਸ ਨੇ ਧਾਰਾ 406 ਤਹਿਤ ਮਾਮਲਾ ਦਰਜ ਕਰ ਲਿਆ | ਸੁਰਿੰਦਰ ਕੌਰ ਵਾਸੀ ਰਾਏਪੁਰ ਡੱਬਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ...
ਨਵਾਂਸ਼ਹਿਰ, 12 ਜੁਲਾਈ (ਹਰਮਿੰਦਰ ਸਿੰਘ ਪਿੰਟੂ)- ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ 108 ਐਾਬੂਲੈਂਸ ਚਾਲਕਾਂ ਤੇ ਐਮਰਜੈਂਸੀ ਤਕਨੀਸ਼ੀਅਨਾਂ ਨੇ ਆਪਣੀਆਂ ਮੰਗਾ ਸਬੰਧੀ ਐਾਬੂਲੈਂਸ ਦਾ ਚੱਕਾ ਜਾਮ ਕਰਕੇ ਅਣਮਿਥੇ ਸਮੇਂ ਦੀ ਹੜਤਾਲ ਕੀਤੀ ਤੇ ਜੰਮ ਕੇ ਨਾਅਰੇਬਾਜ਼ੀ ਕੀਤੀ ...
ਬੰਗਾ, 12 ਜੁਲਾਈ (ਜਸਬੀਰ ਸਿੰਘ ਨੂਰਪੁਰ)- ਮਾਰਕੀਟ ਕਮੇਟੀ ਬੰਗਾ ਦੇ ਦਫ਼ਤਰ ਵਿਖੇ ਅਨਮਜੋਤ ਕੌਰ ਉਪ ਮੰਡਲ ਮੈਜਿਸਟ੍ਰੇਟ ਬੰਗਾ ਵਲੋਂ ਅਚਨਚੇਤ ਜਾਂਚ ਕੀਤੀ ਗਈ | ਜਾਂਚ ਦੌਰਾਨ ਦਫ਼ਤਰ ਵਿਚ ਪੀਣ ਵਾਲਾ ਪਾਣੀ ਠੀਕ ਤੇ ਆਰ. ਓ. ਸਿਸਟਮ ਲੱਗਾ ਪਾਇਆ ਗਿਆ | ਦਫ਼ਤਰ ਨੂੰ ਮਰਦ ...
ਬੰਗਾ, 12 ਜੁਲਾਈ (ਜਸਬੀਰ ਸਿੰਘ ਨੂਰਪੁਰ, ਨਵਜੋਤ ਸਿੰਘ ਜੱਖੂ)- ਬੰਗਾ ਦੀ ਇਕ ਟਰੈਵਲ ਏਜੰਟ ਔਰਤ ਨੂੰ ਪੁਲਿਸ ਨੇ ਉਸ ਦੇ ਘਰ ਤੋਂ ਕਾਬੂ ਕੀਤਾ, ਜਿਸ ਨੇ ਇਕ ਵਿਅਕਤੀ ਤੋਂ ਵਿਦੇਸ਼ ਭੇਜਣ ਦੇ ਨਾਂਅ 'ਤੇ 2 ਲੱਖ ਦੀ ਠੱਗੀ ਕੀਤੀ | ਪ੍ਰਾਪਤ ਜਾਣਕਾਰੀ ਅਨੁਸਾਰ 6 ਦਸੰਬਰ 2017 ਨੂੰ ...
ਨਵਾਂਸ਼ਹਿਰ, 12 ਜੁਲਾਈ (ਹਰਮਿੰਦਰ ਸਿੰਘ ਪਿੰਟੂ)- ਮਨਰੇਗਾ ਕਰਮਚਾਰੀਆਂ ਦਾ ਧਰਨਾ 18ਵੇਂ ਦਿਨ ਵਿਚ ਸ਼ਾਮਿਲ ਹੋ ਗਿਆ | ਐਨਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਸਰਕਾਰ ਦੇ ਕੰਨਾ 'ਤੇ ਜੂੰ ਨਹੀਂ ਸਰਕੀ | ਮਨਰੇਗਾ ਕਰਮਚਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰਾਂ ਦੀ ਆਰਥਿਕ ...
ਨਵਾਂਸ਼ਹਿਰ, 12 ਜੁਲਾਈ (ਹਰਵਿੰਦਰ ਸਿੰਘ)- ਜ਼ਿਲ੍ਹਾ ਮੈਜਿਸਟਰੇਟ ਅਮਿਤ ਕੁਮਾਰ ਨੇ ਫ਼ੌਜਦਾਰੀ ਦੰਡ ਸੰਘਤਾ 1973 (2 ਆਫ਼ 1974) ਦੀ ਧਾਰਾ 144 ਅਧੀਨ ਜ਼ਿਲ੍ਹੇ ਦੀ ਹਦੂਦ ਅੰਦਰ ਬਿਨਾਂ ਡਾਕਟਰ ਦੀ ਸਲਿਪ ਤੋਂ ਕੈਮਿਸਟਾਂ (ਮੈਡੀਕਲ ਸਟੋਰਾਂ) ਤੋਂ ਸਰਿੰਜਾਂ ਖ਼ਰੀਦਣ ਤੇ ਕੈਮਿਸਟਾਂ ...
ਬੰਗਾ, 12 ਜੁਲਾਈ (ਜਸਬੀਰ ਸਿੰਘ ਨੂਰਪੁਰ)- ਜ਼ਿਲ੍ਹਾ ਸਿੱਖਿਆ ਅਫ਼ਸਰ ਵਿਨੋਦ ਕੁਮਾਰ ਵਲੋਂ ਬਾਬਾ ਗੋਲਾ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੰਗਾ ਵਿਖੇ ਚੱਲ ਰਹੇ ਹਿਸਾਬ ਵਿਸ਼ੇ ਨਾਲ ਸਬੰਧਿਤ ਸੈਮੀਨਾਰ ਦਾ ਨਿਰੀਖਣ ਕੀਤਾ ਗਿਆ | ਇਸ ਸੈਮੀਨਾਰ ਦੌਰਾਨ ਦਸਵੀਂ ਜਮਾਤ ਦੀ ...
ਮੁਕੰਦਪੁਰ, 12 ਜੁਲਾਈ (ਦੇਸ ਰਾਜ ਬੰਗਾ)- ਪਿੰਡ ਖਾਨਪੁਰ ਦੇ ਵਸਨੀਕ ਕੁਲਦੀਪ ਸਿੰਘ ਦਾ ਬਟੂਆ ਬੰਗਾ ਵਿਖੇ ਵਿਆਹ ਵਿਚ ਗੁੰਮ ਹੋ ਗਿਆ ਸੀ ਜਿਸ ਵਿਚ 9500 ਰੁਪਏ ਦੇ ਕਰੀਬ ਨਗਦੀ ਅਤੇ 40 ਡੌਲਰ ਤੇ ਹੋਰ ਜਰੂਰੀ ਕਾਗਜਾਤ ਸਨ | ਵਿਆਹ ਵਿਚ ਕਮਲ ਟੈਂਟ ਢਾਹਾਂ ਵਲੋਂ ਵੇਟਰ ਵਜੋਂ ਕੰਮ ...
ਮੁਕੰਦਪੁਰ, 12 ਜੁਲਾਈ (ਦੇਸ ਰਾਜ ਬੰਗਾ)- ਪਿੰਡ ਖਾਨਖਾਨਾ ਵਿਖੇ ਪੁਲਿਸ ਥਾਣਾ ਬੰਗਾ ਦੇ ਐੱਸ. ਐੱਚ. ਓ. ਦੀ ਅਗਵਾਈ ਵਿਚ ਨਸ਼ਾ ਵਿਰੋਧੀ ਗੋਸ਼ਟੀ ਕਰਵਾਈ ਗਈ | ਇਸ ਮੌਕੇ ਥਾਣਾ ਮੁੱਖੀ ਰਾਜੀਵ ਕੁਮਾਰ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਾ ਜਿੱਥੇ ਨਸ਼ੇੜੀ ਦੀ ...
ਬੰਗਾ, 12 ਜੁਲਾਈ (ਜਸਬੀਰ ਸਿੰਘ ਨੂਰਪੁਰ)- ਗੁਰੂ ਅਰਜਨ ਦੇਵ ਮਿਸ਼ਨ ਹਸਪਤਾਲ ਪੱਟੀ ਮਸੰਦਾਂ ਵਿਖੇ ਐੱਨ. ਆਰ. ਆਈ ਦਾਨੀ ਸੱਜਣ ਨਰਿੰਦਰ ਸਿੰਘ ਦੁਸਾਂਝ ਤੇ ਉਨ੍ਹਾਂ ਦੀ ਧਰਮਪਤਨੀ ਬਲਬੀਰ ਕੌਰ ਦੁਸਾਂਝ, ਕੈਲੀਫੋਰਨੀਆ ਅਮਰੀਕਾ ਨਿਵਾਸੀ ਨੇ ਸੱਤ ਹਜ਼ਾਰ ਰੁਪਏ ਦੀ ਰਾਸ਼ੀ ...
ਨਵਾਂਸ਼ਹਿਰ, 12 ਜੁਲਾਈ (ਗੁਰਬਖਸ਼ ਸਿੰਘ ਮਹੇ)- ਰੈੱਡ ਕਰਾਸ ਸੁਸਾਇਟੀ ਸ਼ਹੀਦ ਭਗਤ ਸਿੰਘ ਨਗਰ ਵਲੋਂ ਜੇ.ਐੱਸ.ਐੱਫ਼.ਐੱਚ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਨਵਾਂਸ਼ਹਿਰ ਵਿਚ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਵਿਚ ਚੰਡੀਗੜ੍ਹ ਤੋਂ ਟਰੇਨਿੰਗ ਦੇਣ ...
ਨਵਾਂਸ਼ਹਿਰ, 12 ਜੁਲਾਈ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹਾ ਵੈਟਰਨਰੀ ਅਫ਼ਸਰਜ਼ ਐਸੋਸੀਏਸ਼ਨ ਸ਼ਹੀਦ ਭਗਤ ਸਿੰਘ ਨਗਰ ਵਲੋਂ ਜ਼ਿਲ੍ਹੇ 'ਚੋਂ 5 ਸਾਲ ਦੀ ਸੇਵਾ ਨਿਭਾਅ ਕੇ ਸੇਵਾ ਮੁਕਤ ਹੋਏ ਡਿਪਟੀ ਡਾਇਰੈਕਟਰ ਪਸ਼ੂ ਪਾਲਨ ਡਾ: ਅਮਰਜੀਤ ਸਿੰਘ ਮੁਲਤਾਨੀ ਨੂੰ ਕੱਲ੍ਹ ...
ਬੰਗਾ, 12 ਜੁਲਾਈ (ਜਸਬੀਰ ਸਿੰਘ ਨੂਰਪੁਰ)- ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਰਾਜ ਨੂੰ ਨਸ਼ਾ ਮੁਕਤ ਕਰਨ ਤੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਦਿ੍ੜ ਇਰਾਦੇ ਨਾਲ ਕੰਮ ਕਰ ਰਹੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ...
ਬਲਾਚੌਰ, 12 ਜੁਲਾਈ (ਦੀਦਾਰ ਸਿੰਘ ਬਲਾਚੌਰੀਆ)- ਕਿ੍ਸ਼ਨ ਗੋਪਾਲ ਗਊ ਰੱਖਿਆ ਸਦਨ ਬਲਾਚੌਰ ਦੇ ਪ੍ਰਧਾਨ ਵਿਪਨ ਕੌਸ਼ਲ ਦੀ ਅਗਵਾਈ ਹੇਠ ਬੇਸਹਾਰਾ ਜ਼ਖਮੀ ਗਊਆਂ ਦੀ ਮਲ੍ਹਮ ਪੱਟੀ ਕਰਨ ਦੀ ਮੁਹਿੰਮ ਸ਼ੁਰੂ ਕੀਤੀ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਜ਼ਖਮੀ ਗਊਆਂ ਦੇ ...
ਬਲਾਚੌਰ, 12 ਜੁਲਾਈ (ਦੀਦਾਰ ਸਿੰਘ ਬਲਾਚੌਰੀਆ)- ਬਲਾਚੌਰ ਪੁਲਿਸ ਨੇ ਨਸ਼ੇ ਦੀ ਪੂਰਤੀ ਲਈ ਵਰਤੇ ਜਾਂਦੇ ਟੀਕਿਆਂ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਦਾ ਮਾਮਲਾ ਸਾਹਮਣੇ ਆਇਆ ਹੈ | ਥਾਣਾ ਬਲਾਚੌਰ ਦੇ ਮੁਖੀ ਇੰਸਪੈਕਟਰ ਅਜੇ ਕੁਮਾਰ ਨੇ ਦੱਸਿਆ ਕਿ ਏ. ਐੱਸ. ਆਈ. ਨਿਰਮਲ ...
ਨਵਾਂਸ਼ਹਿਰ, 12 ਜੁਲਾਈ (ਗੁਰਬਖਸ਼ ਸਿੰਘ ਮਹੇ)- ਸੀ.ਆਈ.ਏ. ਸਟਾਫ਼ ਤੇ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਿਸ ਵਲੋਂ ਵੱਖ-ਵੱਖ ਮਾਮਲਿਆਂ 'ਚ ਦੋ ਔਰਤਾਂ ਤੇ ਦੋ ਮਰਦਾਂ ਨੂੰ 241 ਨਸ਼ੀਲੇ ਟੀਕੇ ਅਤੇ 50 ਸਰਿੰਜਾਂ ਸਮੇਤ ਗਿ੍ਫ਼ਤਾਰ ਕਰਨ ਦੀ ਖ਼ਬਰ ਹੈ | ਇਸ ਸਬੰਧੀ ਜਾਣਕਾਰੀ ...
ਬਲਾਚੌਰ, 12 ਜੁਲਾਈ- (ਪੱਤਰ ਪ੍ਰੇਰਕ)- ਮਿਸ਼ਨ ਤੰਦਰੁਸਤ ਪੰਜਾਬ ਅਧੀਨ ਬਾਗ਼ਬਾਨੀ ਵਿਭਾਗ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਬਲਾਕ ਬਲਾਚੌਰ ਦੇ ਪਿੰਡ ਜੰਡੀ ਵਿਖੇ ਸਬਜ਼ੀਆਂ ਦੀ ਪੈਦਾਵਾਰ ਲਈ ਕੀਟਨਾਸ਼ਕਾਂ ਦੀ ਸੁਚੱਜੀ ਵਰਤੋਂ ਸਬੰਧੀ ਕੈਂਪ ਲਗਾਇਆ ਗਿਆ | ...
ਨਵਾਂਸ਼ਹਿਰ, 12 ਜੁਲਾਈ ((ਗੁਰਬਖਸ਼ ਸਿੰਘ ਮਹੇ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੁਆਰਾ ਐਲਾਨੇ ਗਏ ਨਤੀਜਿਆਂ ਵਿਚ ਆਰ. ਕੇ. ਆਰੀਆ ਕਾਲਜ ਨਵਾਂਸ਼ਹਿਰ ਦਾ ਨਤੀਜਾ ਸ਼ਾਨਦਾਰ ਰਿਹਾ | ਕਾਲਜ ਦੇ ਕਾਮਰਸ ਵਿਭਾਗ ਦੇ ਮੁਖੀ ਡਾ: ਨੀਰਜ ਸੱਦੀ ਨੇ ਦੱਸਿਆ ਕਿ ਬੀ.ਕਾਮ ...
ਮਜਾਰੀ/ਸਾਹਿਬਾ, 12 ਜੁਲਾਈ (ਨਿਰਮਲਜੀਤ ਸਿੰਘ ਚਾਹਲ)- ਗੁਰੂ ਨਾਨਕ ਬੱਬਰ ਅਕਾਲੀ ਯਾਦਗਾਰੀ ਕਾਲਜ ਲੜਕੀਆਂ ਮਜਾਰੀ ਵਿਖੇ ਬੀ. ਏ. ਪਹਿਲੇ ਸਾਲ ਦੇ ਪਹਿਲੇ ਸਮੈਸਟਰ ਦਾ ਨਤੀਜਾ ਸੌ ਪ੍ਰਤੀਸ਼ਤ ਰਿਹਾ | ਇਸ ਬਾਰੇ ਕਾਲਜ ਦੀ ਪਿੰ੍ਰ: ਮਨਜਿੰਦਰ ਕੌਰ ਨੇ ਦੱਸਿਆ ਕਿ ਇਸ ਸਾਲ ਕੁੱਲ ...
ਬੰਗਾ, 12 ਜੁਲਾਈ (ਜਸਬੀਰ ਸਿੰਘ ਨੂਰਪੁਰ)- ਪੰਚਾਇਤੀ ਚੋਣਾਂ ਸਬੰਧੀ ਸ਼ੋ੍ਰਮਣੀ ਅਕਾਲੀ ਦਲ ਦੇ ਵਰਕਰ ਸਾਫ਼ ਸੁਥਰੇ ਅਕਸ ਵਾਲੇ ਵਿਅਕਤੀਆਂ ਨੂੰ ਅੱਗੇ ਲਿਆਉਣ | ਇਹ ਪ੍ਰਗਟਾਵਾ ਜਥੇ: ਬਲਦੇਵ ਸਿੰਘ ਚੇਤਾ ਸਰਕਲ ਪ੍ਰਧਾਨ ਤੇ ਕੌਮੀ ਵਰਕਿੰਗ ਕਮੇਟੀ ਮੈਂਬਰ ਅਕਾਲੀ ਦਲ ਨੇ ...
ਨਵਾਂਸ਼ਹਿਰ, 12 ਜੁਲਾਈ (ਹਰਵਿੰਦਰ ਸਿੰਘ)- ਜ਼ਿਲ੍ਹਾ ਮੈਜਿਸਟ੍ਰੇਟ ਅਮਿਤ ਕੁਮਾਰ ਨੇ ਜ਼ਿਲ੍ਹੇ ਵਿਚ ਪਸ਼ੂਆਂ 'ਚ ਮਸਨੂਈ ਗਰਭਦਾਨ ਵਾਸਤੇ ਵਰਤੇ ਜਾਂਦੇ ਨਕਲੀ ਤੇ ਅਣਅਧਿਕਾਰਤ ਸੀਮਨ ਦੀ ਵਿੱਕਰੀ ਤੇ ਵਰਤੋਂ 'ਤੇ (ਸਰਕਾਰੀ ਅਤੇ ਸਰਕਾਰ ਤੋਂ ਮਾਨਤਾ ਪ੍ਰਾਪਤ ਅਦਾਰਿਆਂ ...
ਨਵਾਂਸ਼ਹਿਰ, 12 ਜੁਲਾਈ (ਹਰਮਿੰਦਰ ਸਿੰਘ ਪਿੰਟੂ)- ਸੀਟੂ ਦੇ ਜ਼ਿਲ੍ਹਾ ਪ੍ਰਧਾਨ ਮਹਾ ਸਿੰਘ ਰੋੜੀ ਅਤੇ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਜਾਡਲਾ ਨੇ ਪੰਜਾਬ ਸਰਕਾਰ ਤੇ ਡਿਪਟੀ ਕਮਿਸ਼ਨਰ ਤੇ ਐੱਸ. ਐੱਸ. ਪੀ. ਤੋਂ ਮੰਗ ਕੀਤੀ ਕਿ ਡੀ.ਸੀ.ਐੱਮ. ਇੰਪਲਾਈਜ਼ ...
ਮੱਲਪੁਰ ਅੜਕਾਂ, 12 ਜੁਲਾਈ (ਮਨਜੀਤ ਸਿੰਘ ਜੱਬੋਵਾਲ)- ਗੁਰਦੁਆਰਾ ਸਿੰਘ ਸਭਾ ਕਾਹਮਾ ਵਿਖੇ ਕਰਮ ਸਿੰਘ ਅਕਾਲੀ ਨੌਜਵਾਨ ਵੈਲਫੇਅਰ ਕਲੱਬ ਦੀ ਅਹਿਮ ਮੀਟਿੰਗ ਪ੍ਰਧਾਨ ਅੰਮਿ੍ਤਪਾਲ ਦੀ ਅਗਵਾਈ ਹੇਠ ਹੋਈ, ਜਿਸ ਵਿਚ ਅਹਿਮ ਮਤੇ ਪਾਸ ਕੀਤੇ ਗਏ | ਪਿੰਡਾਂ 'ਚ ਵਧ ਰਹੇ ਨਸ਼ਿਆਂ, ...
ਰਾਹੋਂ, 12 ਜੁਲਾਈ (ਬਲਬੀਰ ਸਿੰਘ ਰੂਬੀ)- ਮੁੱਜਫਰਪੁਰ ਹਲਕੇ ਦੇ ਮੈਡੀਕਲ ਪ੍ਰੈਕਟੀਸ਼ਨਰਾਂ ਦੀ ਮੀਟਿੰਗ ਕਮਿਊਨਿਟੀ ਹੈਲਥ ਸੈਂਟਰ ਰਾਹੋਂ ਵਿਖੇ ਕੀਤੀ ਗਈ, ਜਿਸ ਵਿਚ ਡਾ: ਊਸ਼ਾ ਕਿਰਨ, ਡਾ: ਐੱਨ.ਪੀ. ਸ਼ਰਮਾ ਵਲੋਂ ਨਸ਼ਿਆਂ ਸਬੰਧੀ ਜਾਣਕਾਰੀ ਦਿੱਤੀ ਗਈ | ਉਨ੍ਹਾਂ ਕਿਹਾ ਕਿ ...
ਘੁੰਮਣਾਂ, 12 ਜੁਲਾਈ (ਮਹਿੰਦਰ ਪਾਲ ਸਿੰਘ)- ਪਿੰਡ ਘੁੰਮਣਾਂ ਦੇ ਰੋਜਾ ਗੁਲਾਮ ਸ਼ਾਹ ਦੇ ਗੱਦੀ ਨਸ਼ੀਨ ਬਾਬਾ ਮਾਣੇ ਸ਼ਾਹ ਤੇ ਡਾ: ਕੁਲਦੀਪ ਰਾਜ ਵਲੋਂ ਗਾਇਕ ਗੁਰਪਾਲ ਰਾਣਾ ਦੇ 'ਬੁੱਲਾ ਯਾਰ ਨੂੰ ਲੱਭਦਾ' ਸੂਫੀ ਟਰੈਕ ਦੇ ਪੋਸਟਰ ਜਾਰੀ ਕੀਤੇ | ਇਸ ਕਲਾਮ ਨੂੰ ਸੰਗਮ ...
ਰੈਲਮਾਜਰਾ 12 ਜੁਲਾਈ (ਰਾਕੇਸ਼ ਰੋਮੀ)- ਜ਼ਿਲ੍ਹਾ ਪ੍ਰਸ਼ਾਸਨ ਵਲੋਂ ਡੀ. ਸੀ. ਐੱਮ. ਫ਼ੈਕਟਰੀ ਦੀਆਂ ਲੰਬੇ ਸਮੇਂ ਤਾੋ ਲਟਕ ਰਹੀਆਂ ਮੰਗਾ ਨੂੰ ਹੱਲ ਕਰਨੇ ਦੀ ਬਜਾਏ 8 ਮਹੀਨੇ ਤੋਂ ਮੁੱਅਤਲ ਕੀਤੇ ਗਏ ਕਿਰਤੀਆਂ ਤੇ ਆਗੂਆਂ ਨੂੰ ਸਵੇਰੇ ਤੜਕੇ ਹੀ ਪੁਲਿਸ ਵਲੋਂ ਘਰੋ ਚੁੱਕ ...
ਭੱਦੀ, 12 ਜੁਲਾਈ (ਨਰੇਸ਼ ਧੌਲ)- ਸ਼ਹੀਦ ਅਜੈ ਕੁਮਾਰ ਕੋਬਰਾ ਬਟਾਲੀਅਨ ਸੀ.ਆਰ.ਪੀ.ਐੱਫ. (ਵੀਰਤਾ ਪੁਰਸਕਾਰ ਪੀ.ਅੱੈਮ) ਪੁੱਤਰ ਸੇਵਾ ਮੁਕਤ ਡੀ.ਐੱਸ.ਪੀ. ਸੋਹਣ ਲਾਲ ਨਵਾਂ ਪਿੰਡ ਟੱਪਰੀਆਂ ਜੋ ਦੋ ਸਾਲ ਪਹਿਲਾਂ ਝਾਰਖੰਡ ਵਿਖੇ ਨਕਸਲਵਾਦੀਆਂ ਨਾਲ ਲੋਹਾ ਲੈਂਦਿਆਂ ਸ਼ਹੀਦੀ ਦਾ ...
ਸੜੋਆ, 12 ਜੁਲਾਈ (ਨਾਨੋਵਾਲੀਆ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਇਕਾਈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਪ੍ਰਧਾਨ ਪੂਨਾ ਰਾਣੀ ਜੀਤਪੁਰ ਦੀ ਪ੍ਰਧਾਨਗੀ ਹੇਠ ਇਕ ਵਿਸ਼ੇਸ਼ ਮੀਟਿੰਗ ਸੜੋਆ ਵਿਖੇ ਹੋਈ | ਉਨ੍ਹਾਂ ਦੱਸਿਆ ਕਿ ਜਥੇਬੰਦੀ ਵਲੋਂ ਲਏ ਫ਼ੈਸਲੇ ...
ਕਟਾਰੀਆਂ, 12 ਜੁਲਾਈ (ਨਵਜੋਤ ਸਿੰਘ ਜੱਖੂ)- ਕਟਾਰੀਆਂ ਬੰਗਾ ਸੜਕ 'ਤੇ ਕਟਾਰੀਆਂ ਅੱਡੇ ਕੋਲ ਪੁਲ ਦੇ ਨਾਲ ਨਹਿਰ ਵਿਚ ਮਰੇ ਜਾਨਵਰਾਂ ਦੀ ਬਦਬੂ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸਥਾਨਕ ਨਿਵਾਸੀ ਗੁਰਸ਼ਰਨਜੀਤ ਸਿੰਘ, ਫਤਿਹ ਸਿੰਘ, ...
ਔੜ/ਝਿੰਗੜਾਂ, 12 ਜੁਲਾਈ (ਕੁਲਦੀਪ ਸਿੰਘ ਝਿੰਗੜ)- ਇਨਸਾਨ ਨੂੰ ਆਪਣੇ ਮਨੁੱਖੀ ਜਾਮੇ ਦੌਰਾਨ ਦਸਾਂ ਨੌਹਾਂ ਦੀ ਕਿਰਤ ਕਮਾਈ ਤੇ ਵੰਡ ਛਕਣ ਦੇ ਨਾਲ-ਨਾਲ ਪ੍ਰਮਾਤਮਾ ਦਾ ਨਾਮ ਸਿਮਰਨ ਕਰਨਾ ਅਤਿ ਜ਼ਰੂਰੀ ਹੈ | ਇਹ ਪ੍ਰਵਚਨ ਸੰਤ ਬਾਬਾ ਠਾਕੁਰ ਸਿੰਘ ਮੁੱਖ ਸੇਵਾਦਾਰਾਂ ...
ਨਵਾਂਸ਼ਹਿਰ, 12 ਜੁਲਾਈ (ਗੁਰਬਖਸ਼ ਸਿੰਘ ਮਹੇ)- ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵਾਤਾਵਰਨ ਬਚਾਉਣ, ਪਿੰਡਾਂ ਵਿਚ ਸਫ਼ਾਈ ਮੁਹਿੰਮ ਚਲਾਉਣ ਤੇ ਨਸ਼ਿਆਂ ਿਖ਼ਲਾਫ਼ ਲਾਮਬੰਦੀ ਕਰਨ ਲਈ ਸਹਾਇਕ ਕਮਿਸ਼ਨਰ (ਜਨਰਲ ਤੇ ਸ਼ਿਕਾਇਤਾਂ) ਵਲੋਂ ਨੌਜੁਆਨ ਕਲੱਬਾਂ ...
ਬਲਾਚੌਰ, 12 ਜੁਲਾਈ (ਗੁਰਦੇਵ ਸਿੰਘ ਗਹੂੰਣ)- ਸੰਦੀਪ ਸਿੰਘ ਨੇ ਤਹਿਸੀਲਦਾਰ ਬਲਾਚੌਰ ਵਜੋਂ ਚਾਰਜ ਸੰਭਾਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ | ਤਹਿਸੀਲਦਾਰ ਬਲਾਚੌਰ ਵਜੋਂ ਚਾਰਜ ਸੰਭਾਲਣ ਤੋਂ ਬਾਅਦ ਸੰਦੀਪ ਸਿੰਘ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ...
ਨਵਾਂਸ਼ਹਿਰ, 12 ਜੁਲਾਈ (ਹਰਵਿੰਦਰ ਸਿੰਘ)- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ. ਆਈ.) ਨਵਾਂਸ਼ਹਿਰ ਵਲੋਂ ਨਸ਼ਿਆਂ ਦੇ ਨਾਲ ਗ਼ਰਕ ਹੋ ਰਹੀ ਪੰਜਾਬ ਦੀ ਜਵਾਨੀ ਨੂੰ ਰੋਕਣ ਸਬੰਧੀ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਨੂੰ ਇਕ ਮੰਗ ਪੱਤਰ ਦਿੱਤਾ ਗਿਆ | ...
ਪੋਜੇਵਾਲ ਸਰਾਂ/ਚੰਦਿਆਣੀ, 12 ਜੁਲਾਈ (ਰਮਨ ਭਾਟੀਆ)- ਇਲਾਕੇ ਦੇ ਸਰਵ ਉੱਚ ਸਿੱਧ ਪੀਠ ਤੇ ਇਤਿਹਾਸਿਕ ਧਾਰਮਿਕ ਅਸਥਾਨ ਸਿੱਧ ਬਾਬਾ ਜੰਬੂ ਜੀਤ ਪਿੰਡ ਮਾਲੇਵਾਲ ਵਿਖੇ ਪ੍ਰਬੰਧਕ ਕਮੇਟੀ ਵਲੋਂ ਕਰਵਾਇਆ ਜਾਂਦਾ ਸਾਲਾਨਾ ਸਮਾਗਮ 20, 21 ਤੇ 22 ਨੂੰ ਹੋਵੇਗਾ | ਇਸ ਸਬੰਧੀ ...
ਬਲਾਚੌਰ, 12 ਜੁਲਾਈ (ਦੀਦਾਰ ਸਿੰਘ ਬਲਾਚੌਰੀਆ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਪੂਰੀ ਤਰਾਂ ਵਚਨਵੱਧ ਹੈ | ਇਹ ਵਿਚਾਰ ਹਲਕਾ ਬਲਾਚੌਰ ਦੇ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਪ੍ਰਗਟ ...
ਰੱਤੇਵਾਲ, 12 ਜੁਲਾਈ (ਜੋਨੀ ਭਾਟੀਆ)- ਠੇਕੇਦਾਰ ਰਾਜੇਸ਼ ਕੁਮਾਰ ਨੇ ਆਪਣੇ ਪਿਤਾ ਚੌਧਰੀ ਮੇਲਾ ਰਾਮ ਬਾਂਠ ਦੇ ਨਕਸ਼ ਕਦਮ 'ਤੇ ਚੱਲਦੇ ਹੋਏ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਇਕ ਇਨਵਰਟਰ ਭੇਟ ਕੀਤਾ ਗਿਆ | ਇਸ ਮੌਕੇ ਉਨ੍ਹਾਂ ਦੱਸਿਆ ਕਿ ਮੇਰੇ ਪਿਤਾ ਜੋ ਕਿ ਸਾਬਕਾ ...
ਬੰਗਾ, 12 ਜੁਲਾਈ (ਕਰਮ ਲਧਾਣਾ)- ਚਿੱਟੇ ਵਰਗੇ ਮਾਰੂ ਨਸ਼ਿਆਂ 'ਚ ਬੁਰੀ ਤਰ੍ਹਾਂ ਗ੍ਰਸੇ ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਵਲੋਂ ਅਰੰਭੀ 'ਨਸ਼ਾ ਵਿਰੋਧੀ ਮੁਹਿੰਮ' 'ਚ ਪੰਚਾਇਤਾਂ ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਦਾ ਡਟ ਕੇ ਸਹਿਯੋਗ ਕਰਨਗੀਆਂ | ਇਹ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX