ਅੰਮਿ੍ਤਸਰ, 12 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਵੱਖ-ਵੱਖ ਮੰਗਾਂ ਨੂੰ ਲੈ ਕੇ ਆਸ਼ਾ ਅਤੇ ਫ਼ੈਸੀਲੀਟੇਟਰ ਯੂਨੀਅਨ ਪੰਜਾਬ (ਸੀਟੂ) ਵੱਲੋਂ ਜ਼ਿਲ੍ਹਾ ਪ੍ਰਧਾਨ ਸ੍ਰੀਮਤੀ ਰਘਬੀਰ ਕੌਰ ਦੀ ਦੇਖ-ਰੇਖ 'ਚ ਸਿਵਲ ਸਰਜਨ ਦਫ਼ਤਰ ਮੂਹਰੇ ਰੋਸ ਧਰਨਾ ਦਿੱਤਾ ਗਿਆ ਜਿਸ 'ਚ ਸਰਕਾਰ ਿਖ਼ਲਾਫ਼ ਜੰਮਕੇ ਨਾਅਰੇਬਾਜ਼ੀ ਕੀਤੀ | ਉਪਰੰਤ ਸੀਟੂ ਜਥੇਬੰਦੀ ਦੇ ਸੂਬਾ ਸਕੱਤਰ ਸੁੱਚਾ ਸਿੰਘ ਅਜਨਾਲਾ ਦੀ ਅਗਵਾਈ ਹੇਠ ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਨੂੰ ਮੰਗ-ਪੱਤਰ ਦਿੱਤਾ | ਇਸ ਮੌਕੇ ਯੂਨੀਅਨ ਜ਼ਿਲ੍ਹਾ ਪ੍ਰਧਾਨ ਸ੍ਰੀਮਤੀ ਰਘਬੀਰ ਕੌਰ ਨੇ ਕਿਹਾ ਕਿ ਸਿਵਲ ਹਸਪਤਾਲ ਅਤੇ ਗੁਰੂ ਨਾਨਕ ਦੇਵ ਸਰਕਾਰੀ ਹਸਪਤਾਲ ਵਿਖੇ ਆਸ਼ਾ ਵਰਕਰਾਂ ਨਾਲ ਬੇਇਨਸਾਫ਼ੀ ਹੋ ਰਹੀ ਹੈ ਕਿਉਂਕਿ ਡਾਕਟਰਾਂ ਦੀ ਕਮੀ ਕਾਰਨ ਮਰੀਜ਼ਾਂ ਦਾ ਸਹੀ ਢੰਗ ਨਾਲ ਇਲਾਜ ਨਹੀਂ ਹੋ ਰਿਹਾ ਜਿਸ ਕਰਕੇ ਕਈ ਵਾਰ ਮਰੀਜ਼ਾਂ ਨੂੰ ਆਪਣੀ ਜਾਨ ਤੋਂ ਵੀ ਹੱਥ ਧੋਣੇ ਪਏ ਹਨ | ਉਨ੍ਹਾਂ ਕਿਹਾ ਕਿ ਓ. ਆਰ. ਐਸ. ਦੇ ਮਹਿਜ਼ 2 ਪੈਕਟ ਦੇ ਕੇ ਉਨ੍ਹਾਂ ਨੂੰ ਪਿੰਡਾਂ 'ਚ ਭੇਜਿਆ ਜਾ ਰਿਹਾ ਹੈ ਜੋ ਕਿ ਸਿਹਤ ਸੁਵਿਧਾ ਦੇਣ ਦੇ ਨਾਂਅ ਤੇ ਕੋਝਾ ਮਜ਼ਾਕ ਹੈ | ਉਨ੍ਹਾਂ ਮੰਗ ਕੀਤੀ ਕਿ ਆਸ਼ਾ ਵਰਕਰਾਂ ਨੂੰ ਪੂਰਾ ਗ੍ਰੇਡ ਦਿੱਤਾ ਜਾਵੇ, ਹਰਿਆਣਾ ਪੈਟਰਨ ਲਾਗੂ, 2 ਹਜ਼ਾਰ ਇਨਸੇਟਿਵ ਬਣਨ ਵਾਲੇ ਵਰਕਰਾਂ ਨੂੰ ਕੱਢਣ ਵਾਲਾ ਪੱਤਰ ਵਾਪਸ ਲਿਆ ਜਾਵੇ | ਇਸ ਦੌਰਾਨ ਸੁੱਚਾ ਸਿੰਘ ਅਜਨਾਲਾ ਨੇ ਦੱਸਿਆ ਕਿ ਉਨ੍ਹਾਂ ਦੀ ਸਿਵਲ ਸਰਜਨ ਨਾਲ ਮੀਟਿੰਗ ਸਕਾਰਾਤਮਿਕ ਰਹੀ ਜਿਸ 'ਚ ਆਸ਼ਾ ਵਰਕਰਾਂ ਦੀਆ ਮੰਗਾਂ ਦਾ ਜਲਦ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ |ਇਸ ਮੌਕੇ ਚਰਨਜੀਤ ਮਜੀਠਾ, ਅਮਰਜੀਤ ਕੌਰ, ਰਖਵਿੰਦਰ ਕੌਰ, ਪੂਨਮ, ਆਰਤੀ, ਸਰੋਜ ਰਾਣੀ, ਪੂਜਾ, ਕੁਲਵਿੰਦਰ ਕੌਰ, ਇੰਦਰਜੀਤ, ਨਿਰਮਲਜੀਤ, ਨਰਿੰਦਰਪਾਲ ਚਮਿਆਰੀ, ਤਰਸੇਮ ਸਿੰਘ ਟਪਿਆਲਾ ਆਦਿ ਹਾਜ਼ਰ ਸਨ |
ਅੰਮਿ੍ਤਸਰ, 12 ਜੁਲਾਈ (ਰੇਸ਼ਮ ਸਿੰਘ)-ਅੰਮਿ੍ਤਸਰ ਪੁਲਿਸ ਵਲੋਂ ਡੀ. ਸੀ. ਪੀ. ਜਗਮੋਹਨ ਸਿੰਘ ਦੀ ਅਗਵਾਈ ਹੇਠ ਨਸ਼ਿਆਂ ਿਖ਼ਲਾਫ਼ ਵਿੱਢੀ ਮੁਹਿੰਮ ਤਹਿਤ ਨੂੰ ਉਸ ਵੇਲੇ ਸਫ਼ਲਤਾ ਹਾਸਲ ਹੋਈ ਜਦੋਂ ਸੀ. ਆਈ. ਏ. ਦੀ ਟੀਮ ਨੇ 255 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕਰ ...
ਅਟਾਰੀ, 12 ਜੁਲਾਈ (ਰੁਪਿੰਦਰਜੀਤ ਸਿੰਘ ਭਕਨਾ)-ਮੁੱਖ ਅਫ਼ਸਰ ਥਾਣਾ ਘਰਿੰਡਾ ਇੰਸਪੈਕਟਰ ਅਮੋਲਕ ਸਿੰਘ ਨੂੰ ਬੀਤੇ ਕੁਝ ਦਿਨਾਂ ਤੋਂ ਇਲਾਕੇ ਅੰਦਰ ਇਕ ਨਸ਼ਾ ਤਸਕਰ ਵਲੋਂ ਹੈਰੋਇਨ ਦੀਆਂ ਪੁੜੀਆਂ ਸਪਲਾਈ ਕਰਨ ਦੀ ਸੂਹ ਮਿਲ ਰਹੀ ਸੀ ਜਿਸ ਨੂੰ ਫੜ੍ਹਨ ਲਈ ਇੰਸਪੈਕਟਰ ...
ਅੰਮਿ੍ਤਸਰ, 12 ਜੁਲਾਈ (ਰੇਸ਼ਮ ਸਿੰਘ)-ਮਜੀਠਾ ਰੋਡ 'ਤੇ ਸਥਿਤ ਇਕ ਨਿੱਜੀ ਸਕੂਲ ਦੇ 10ਵੀਂ ਜਮਾਤ ਦੇ 3 ਵਿਦਿਆਰਥੀਆਂ ਨਾਲ ਕੁੱਟਮਾਰ ਕਰਕੇ ਕੁਝ ਨੌਜਵਾਨਾਂ ਵਲੋਂ ਜ਼ਖ਼ਮੀ ਕਰ ਦੇਣ ਦੀ ਖ਼ਬਰ ਮਿਲੀ ਹੈ, ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ | ...
ਭਿੰਡੀ ਸੈਦਾਂ, 12 ਜੁਲਾਈ (ਪਿ੍ਤਪਾਲ ਸਿੰਘ ਸੂਫ਼ੀ)-ਪੁਲਿਸ ਥਾਣਾ ਭਿੰਡੀ ਸੈਦਾਂ ਦੇ ਮੁੱਖ ਅਧਿਕਾਰੀ ਸ: ਯਾਦਵਿੰਦਰ ਸਿੰਘ ਵਲੋਂ ਇਲਾਕੇ ਵਿਚ ਨਸ਼ਿਆਂ ਵਿਰੁੱਧ ਚਲਾਈ ਹੋਈ ਮੁਹਿੰਮ ਤਹਿਤ ਪੁਲਿਸ ਪਾਰਟੀ ਵਲੋਂ ਕੀਤੀ ਹੋਈ ਵਿਸ਼ੇਸ਼ ਨਾਕਾਬੰਦੀ ਦੌਰਾਨ ਮੋਟਰਸਾਈਕਲ ...
ਅੰਮਿ੍ਤਸਰ, 12 ਜੁਲਾਈ (ਹਰਜਿੰਦਰ ਸਿੰਘ ਸ਼ੈਲੀ)-ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਕਰਾਰਾ ਝਟਕਾ ਦਿੰਦਿਆਂ ਬੀਤੇ ਦਿਨੀਂ ਪੱਕੇ ਤੌਰ 'ਤੇ ਭਰਤੀ ਕੀਤੇ ਗਏ ਪੰਜਾਬੀ ਵਿਭਾਗ ਦੇ ਸਹਾਇਕ ਪ੍ਰੋਫੈਸਰਾਂ ਦੀ ਨਿਯੁਕਤੀ 'ਤੇ ਅਗਲੇ ਆਦੇਸ਼ਾਂ ...
ਅੰਮਿ੍ਤਸਰ, 12 ਜੁਲਾਈ (ਰੇਸ਼ਮ ਸਿੰਘ)-ਇਕ ਨੌਜਵਾਨ ਦਾ ਸੱਟਾਂ ਮਾਰ ਕੇ ਕਤਲ ਕਰਨ ਉਪਰੰਤ ਲਾਸ਼ ਗੁਰਨਾਮ ਨਗਰ ਦੇ ਬਾਹਰ ਪਾਥੀ ਗਰਾਊਾਡ 'ਚ ਸੁੱਟ ਦਿੱਤੀ | ਕਤਲ ਦੀ ਵਾਰਦਾਤ ਕਾਰਨ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਜਦਕਿ ਪੁਲਿਸ ਵਲੋਂ ਨੌਜਵਾਨ ਦੀ ਲਾਸ਼ ਦੀ ...
ਛੇਹਰਟਾ, 12 ਜੁਲਾਈ (ਵਡਾਲੀ)-ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਸ: ਗੁਰਪ੍ਰੀਤ ਸਿੰਘ ਵਡਾਲੀ, ਉੱਘੇ ਬਿਜਨਸਮੈਨ ਤੇ ਯੂਥ ਅਕਾਲੀ ਆਗੂ ਸ੍ਰੀ ਅਰਵੀਨ ਭਕਨਾ ਤੇ ਸੀਨੀਅਰ ਯੂਥ ਅਕਾਲੀ ਆਗੂ ਸ: ਹਰਪ੍ਰੀਤ ਸਿੰਘ ਹੈਪੀ ਬੋਪਾਰਾਏ ਵਲੋਂ ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਤੋਂ ...
ਵੇਰਕਾ, 12 ਜੁਲਾਈ (ਪਰਮਜੀਤ ਸਿੰਘ ਬੱਗਾ)-ਪੁਲਿਸ ਜ਼ਿਲ੍ਹਾ ਅੰਮਿ੍ਤਸਰ (ਦਿਹਾਤੀ) ਦੇ ਥਾਣਾ ਹੇਰ ਕੰਬੋਂ ਅਧੀਨ ਆਉਂਦੇ ਮਜੀਠਾ ਰੋਡ ਤੇ ਪੈਂਦੇ ਅੱਡਾ ਪੰਡੋਰੀ ਵੜੈਚ ਵਿਖੇ ਬੀਤੀ ਰਾਤ ਅਣਪਛਾਤੇ ਚੋਰਾਂ ਵਲੋਂ ਸੱਗੂ ਇਲੈਕਟ੍ਰੋਨਿਕਸ ਅਤੇ ਟੈਲੀਕਾਮ ਦੀ ਦੁਕਾਨ ਦਾ ਸ਼ਟਰ ...
ਬਾਬਾ ਬਕਾਲਾ ਸਾਹਿਬ, 12 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਅਧਿਆਪਕ ਦਲ ਪੰਜਾਬ ਦੀ ਇਕ ਅਹਿਮ ਮੀਟਿੰਗ ਬਾਬਾ ਬਕਾਲਾ ਸਾਹਿਬ ਵਿਖੇ ਹੋਈ, ਜਿਸਨੂੰ ਸੰਬੋਧਨ ਕਰਦਿਆਂ ਦਲ ਦੇ ਜਥੇਬੰਦਕ ਸਕੱਤਰ ਸ: ਹਰਿੰਦਰਜੀਤ ਸਿੰਘ ਜਸਪਾਲ ਨੇ ਪੰਜਾਬ ਸਰਕਾਰ ਪਾਸੋਂ ਮੰਗ ...
ਅੰਮਿ੍ਤਸਰ, 12 ਜੁਲਾਈ (ਸੁਰਿੰਦਰ ਕੋਛੜ)-ਭਾਰਤ ਦੇ ਮੁੱਖ ਡਾਕਘਰ ਵਲੋਂ 'ਢਾਈ ਅੱਖਰ ਪੱਤਰ' ਸਿਰਲੇਖ ਅਧੀਨ ਲੇਖ ਮੁਕਾਬਲੇ ਕਰਵਾਏ ਜਾ ਰਹੇ ਹਨ | ਇਨ੍ਹਾਂ ਮੁਕਾਬਲਿਆਂ ਦਾ ਮੁੱਖ ਵਿਸ਼ਾ ਸ੍ਰੀ ਰਬਿੰਦਰ ਨਾਥ ਟੈਗੋਰ ਦੀ ਰਚਨਾ 'ਮੇਰੇ ਦੇਸ਼ ਦੇ ਨਾਮ ਖ਼ਤ ਹੈ' | ਇਹ ਲੇਖ ...
ਰਾਮ ਤੀਰਥ, 12 ਜੁਲਾਈ (ਧਰਵਿੰਦਰ ਸਿੰਘ ਔਲਖ)¸ਲੋਕਾਂ ਨੂੰ ਚੰਗੀ ਵਿਦਿਆ ਅਤੇ ਸਿਹਤ ਸਹੂਲਤਾਂ ਪ੍ਰਦਾਨ ਕਰਨੀਆਂ ਹਰ ਸਰਕਾਰ ਦਾ ਮੁੱਢਲਾ ਫ਼ਰਜ਼ ਹੁੰਦਾ ਹੈ ਪਰ ਪੰਜਾਬ ਦੀਆਂ ਸਰਕਾਰਾਂ ਇਨ੍ਹਾਂ ਦੋਵਾਂ ਕੰਮਾਂ 'ਚੋਂ ਨਖਿੱਧ ਸਾਬਤ ਹੋਈਆਂ ਹਨ | ਸਰਕਾਰੀ ਸਕੂਲਾਂ ਵਿਚ ...
ਬਾਬਾ ਬਕਾਲਾ ਸਾਹਿਬ, 12 ਜੁਲਾਈ (ਪ.ਪ.)-ਪਿਛਲੇ 32 ਸਾਲਾ ਤੋਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਚਰਚਿਤ ਸੰਸਥਾ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੀ ਇਕ ਅਹਿਮ ਮੀਟਿੰਗ ਸਭਾ ਦੇ ਸਰਪ੍ਰਸਤ ਪਿ੍ੰ: ਸੇਵਾ ਸਿੰਘ ਕੌੜਾ ਦੀ ਅਗਵਾਈ ਹੇਠ ਹੋਈ, ਜਿਸ 'ਚ ਸਰਪ੍ਰਸਤ ਪਿ੍ੰ: ...
ਬਾਬਾ ਬਕਾਲਾ ਸਾਹਿਬ, 12 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)¸ਅੱਜ ਇੱਥੇ 'ਹਰ ਲੋੜਵੰਦ ਦੀ ਮਦਦ ਸਮਾਜ ਸੇਵੀ ਗਰੁੱਪ' ਵਲੋਂ ਨਵੀਂ ਪਨੀਰੀ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਬੱਚਿਆਂ ਨੂੰ ਖੇਡਾਂ ਦਾ ਸਾਮਾਨ ਵੰਡਿਆ ਗਿਆ | ਇਸ ਮੌਕੇ ਗਰੁੱਪ ਦੇ ਮੁੱਖ ਸੇਵਾਦਾਰ ...
ਚਮਿਆਰੀ, 12 ਜੁਲਾਈ (ਜਗਪ੍ਰੀਤ ਸਿੰਘ)-ਸਿਵਲ ਸਰਜਨ ਅੰਮਿ੍ਤਸਰ ਡਾ: ਹਰਦੀਪ ਸਿੰਘ ਘਈ ਅਤੇ ਜ਼ਿਲ੍ਹਾ ਮਲੇਰੀਆ ਅਫਸਰ ਡਾ: ਮਦਨ ਮੋਹਨ ਦੀਆਂ ਹਦਾਇਤਾਂ ਅਨੁਸਾਰ ਮਿੰਨੀ ਪੀ. ਐਚ. ਸੀ. ਕਿਆਮਪੁਰ ਵਿਖੇ ਡੇਂਗੂ ਬਾਰੇ ਜਾਗਰੂਕਤਾ ਕੈਂਪ ਲਗਾਇਆ ਗਿਆ | ਡਾ: ਵਰਿੰਦਰਪਾਲ ਕੌਰ ...
ਅਜਨਾਲਾ, 12 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ 'ਚ ਨਸ਼ਿਆਂ ਦੇ ਵਗਦੇ ਛੇੇਵੇਂ ਦਰਿਆ ਨੂੰ ਰੋਕਣ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ ਅਤੇ ਨਸ਼ਾ ਸਮੱਗਲਰਾਂ ਦੇ ਇਸ ਸਮੇਂ ਹੌਾਸਲੇ ...
ਵੇਰਕਾ, 12 ਜੁਲਾਈ (ਪਰਮਜੀਤ ਸਿੰਘ ਬੱਗਾ)-ਥਾਣਾ ਵੇਰਕਾ ਖੇਤਰ ਦੇ ਇਲਾਕੇ ਪਿੰਡ ਮੂਧਲ ਤੋਂ ਇਕ ਨੌਜਵਾਨ ਦੇ ਭੇਦਭਰੇ ਹਾਲਾਤ 'ਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਲਾਪਤਾ ਹੋਏ ਨੌਜਵਾਨ ਦੀ ਭੈਣ ਕੁਲਵੰਤ ਕੌਰ ਕੰਤੀ ਪਤਨੀ ਜਸਵੰਤ ਸਿੰਘ ਵਾਸੀ ਪਿੰਡ ਮੂਧਲ ਨੇ ...
ਅਜਨਾਲਾ, 12 ਜੁਲਾਈ (ਐਸ. ਪ੍ਰਸ਼ੋਤਮ)-ਪੇਂਡੂ ਵਿਕਾਸ ਤੇ ਪੰਚਾਇਤ ਦਫ਼ਤਰ ਬਲਾਕ ਅਜਨਾਲਾ 'ਚ ਤਾਇਨਾਤ ਪੰਚਾਇਤ ਸਕੱਤਰ ਸ: ਭੁਪਿੰਦਰ ਸਿੰਘ ਦਾ ਬਿਮਾਰੀ ਕਾਰਨ ਅਚਨਚੇਤ ਦਿਹਾਂਤ ਹੋਣ ਕਾਰਨ ਦਫ਼ਤਰੀ ਸਟਾਫ ਤੇ ਪੰਚਾਇਤ ਸਕੱਤਰਾਂ ਤੇ ਅਧਿਕਾਰੀਆਂ 'ਚ ਸ਼ੋਕ ਦੀ ਲਹਿਰ ਦੌੜ ਗਈ ...
ਅੰਮਿ੍ਤਸਰ, 12 ਜੁਲਾਈ (ਹਰਮਿੰਦਰ ਸਿੰਘ)¸ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸਟੇਟ ਕਮੇਟੀ ਵਲੋਂ ਕੀਤੇ ਗਏ ਫ਼ੈਸਲੇ ਅਨੁਸਾਰ ਵਿਦਿਆਰਥੀਆਂ ਨੂੰ ਅੰਧ-ਵਿਸ਼ਵਾਸਾਂ 'ਚੋਂ ਕੱਢ ਕੇ ਉਨ੍ਹਾਂ ਦਾ ਸੋਚਣ ਢੰਗ ਵਿਗਿਆਨਕ ਬਣਾਉਣ ਅਤੇ ਉਨ੍ਹਾਂ ਨੂੰ ਸ਼ਾਨਮੱਤੇ ਇਤਿਹਾਸ, ਸਮਾਜ ...
ਮਜੀਠਾ, 12 ਜੁਲਾਈ (ਸਹਿਮੀ)-ਹਲਕਾ ਮਜੀਠਾ ਅਧੀਨ ਆਉਂਦੇ ਪਿੰਡ ਉਮਰਪੁਰਾ ਦੇ ਸੱਤਿਆ ਭਾਰਤੀ ਸਕੂਲ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿ੍ੰਸੀਪਲ ਮਨਪ੍ਰੀਤ ਕੌਰ ਦੀ ਅਗਵਾਈ ਹੇਠ ਡਾ: ਦਿਲਬਾਗ ਸਿੰਘ ਬੀ. ਏ. ਐਮ. ਐਸ. (ਏ. ਐਮ.) ਤੇ ਸਕੂਲ ਸਟਾਫ਼ ਦੀ ਸਹਾਇਤਾ ਨਾਲ ਮੁਫ਼ਤ ...
ਅੰਮਿ੍ਤਸਰ, 12 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਸੁਰੇਸ਼ ਕੁਮਾਰ ਸ਼ਰਮਾ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਸਥਾਨਕ ਹਾਥੀ ਗੇਟ ਵਿਖੇ ਦੁਰਗਿਆਨਾ ਮੰਦਿਰ ਨਜ਼ਦੀਕ ਬਣਿਆ ਭਾਜਪਾ ਦਾ ਜ਼ਿਲ੍ਹਾ ਦਫ਼ਤਰ (ਖੰਨਾ ਸਮਾਰਕ) ਨਿਗਮ ਦੀ ...
ਅੰਮਿ੍ਤਸਰ, 12 ਜਲਾਈ (ਹਰਮਿੰਦਰ ਸਿੰਘ)-ਜਾਦੂਗਰ ਓ. ਪੀ. ਸ਼ਰਮਾ ਦਾ ਅੰਮਿ੍ਤਸਰ ਵਿਖੇ ਲੋਕਾਂ ਦੇ ਮਨੋਰੰਜਨ ਲਈ 13 ਜੁਲਾਈ ਸ਼ਾਮ 7:00 ਵਜੇ ਤੋਂ ਜਾਦੂ ਸ਼ੋਅ ਸਥਾਨਕ ਬੱਸ ਅੱਡੇ ਦੇ ਨੇੜੇ ਸਥਿਤ ਸੰਗਮ ਸਿਨੇਮਾ ਵਿਖੇ ਸ਼ੁਰੂ ਹੋ ਰਿਹਾ ਹੈ | ਇਸ ਮੌਕੇ ਸੰਸਦ ਮੈਂਬਰ ਗੁਰਜੀਤ ...
ਅਜਨਾਲਾ, 12 ਜੁਲਾਈ (ਐਸ. ਪ੍ਰਸ਼ੋਤਮ)-ਇੱਥੇ ਭਾਜਪਾ ਮੰਡਲ ਅਜਨਾਲਾ ਦੇ ਪ੍ਰਧਾਨ ਸ੍ਰੀ ਰਮੇਸ਼ ਜੈ ਦੁਰਗੇ ਦੇ ਉੱਦਮ ਨਾਲ ਭਾਜਪਾ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਪ੍ਰਧਾਨ ਬਾਊ ਰਾਮ ਸ਼ਰਨ ਪ੍ਰਾਸ਼ਰ ਦੀ ਪ੍ਰਧਾਨਗੀ 'ਚ ਭਾਜਪਾ ਜ਼ਿਲ੍ਹਾ ਦਿਹਾਤੀ ਦੇ ਆਗੂਆਂ ਤੇ ਮੰਡਲ ...
ਚੋਗਾਵਾਂ, 12 ਜੁਲਾਈ (ਗੁਰਬਿੰਦਰ ਸਿੰਘ ਬਾਗੀ)-ਇਕ ਹਫ਼ਤਾ ਪਹਿਲਾਂ ਰਜਿਸਟਰੀ ਕਰਵਾਉਣ ਗਈ ਲੜਕੀ ਗੁਰਕਰਨਵੀਰ ਕੌਰ ਪਤਨੀ ਸ਼ਮਸ਼ੇਰ ਵਾਸੀ ਸ਼ਹੂਰਾ ਦੀ ਕੁੱਟਮਾਰ ਕੀਤੀ ਗਈ ਸੀ, ਨੂੰ 7 ਦਿਨ ਬੀਤ ਜਾਣ 'ਤੇ ਵੀ ਪੁਲਿਸ ਨੇ ਦੋਸ਼ੀਆਂ ਿਖ਼ਲਾਫ਼ ਕੋਈ ਕਾਰਵਾਈ ਨਹੀਂ ਕੀਤੀ, ...
ਮਜੀਠਾ, 12 ਜੁਲਾਈ (ਸਹਿਮੀ)-ਪੈਨਸ਼ਨਰ ਐਸੋਸੀਏਸ਼ਨ ਰਜਿ: ਸਬ ਅਰਬਨ ਮੰਡਲ ਅੰਮਿ੍ਤਸਰ ਬਿਜਲੀ ਨਿਗਮ/ਟ੍ਰਾਸਕੋ ਦੀ ਇਕੱਤਰਤਾ ਡਵੀਜਨ ਪ੍ਰਧਾਨ ਰਾਮ ਲੁਭਾਇਆ ਮਜੀਠਾ ਦੀ ਪ੍ਰਧਾਨਗੀ ਵਿੱਚ ਬਿਜਲੀ ਘਰ ਮਜੀਠਾ ਵਿਖੇ ਇਕੱਤਰਤਾ ਹੋਈ, ਜਿਸ 'ਚ ਪੈਨਸ਼ਨਰਾਂ ਨੇ ਵੱਡੀ ਗਿਣਤੀ 'ਚ ...
ਮਾਮਲਾ ਪ੍ਰਸ਼ਾਸਨ ਵਲੋਂ ਸੱਦੀ ਗਈ ਸਰਬ ਪਾਰਟੀ ਮੀਟਿੰਗ 'ਚ 'ਆਪ' ਨੂੰ ਅਣਗੋਲਿਆਂ ਕਰਨ ਦਾ ਬਾਬਾ ਬਕਾਲਾ ਸਾਹਿਬ, 12 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਤਹਿਸੀਲ ਕੰਪਲੈਕਸ, ਬਾਬਾ ਬਕਾਲਾ ਸਾਹਿਬ ਵਿਖੇ ਚੋਣਕਾਰ ਰਸਿਟ੍ਰੇਸ਼ਨ ਅਫ਼ਸਰ-25 ਬਾਬਾ ਬਕਾਲਾ ...
ਅੰਮਿ੍ਤਸਰ, 12 ਜੁਲਾਈ (ਰੇਸ਼ਮ ਸਿੰਘ)-ਕੁਝ ਦਿਨ ਪਹਿਲਾਂ ਫੋਨ 'ਤੇ ਮੰਗੀ 10 ਲੱਖ ਦੀ ਫਿਰੌਤੀ ਨਾ ਦੇਣ 'ਤੇ ਇਕ ਵਪਾਰੀ 'ਤੇ ਗੋਲੀਆਂ ਚਲਾ ਕੇ ਜਾਨ ਲੇਵਾ ਹਮਲਾ ਕੀਤਾ ਗਿਆ ਪਰ ਉਹ ਬਚ ਗਿਆ | ਪੁਲਿਸ ਵਲੋਂ ਇਸ ਸਬੰਧੀ ਇਰਾਦਾ ਕਤਲ ਦੇ ਦੋਸ਼ਾਂ ਦਾ ਪਰਚਾ ਦਰਜ ਕਰਕੇ ਅਗਲੇਰੀ ...
ਚੱਬਾ, 12 ਜੁਲਾਈ (ਜੱਸਾ ਅਨਜਾਣ)-ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਵਰਪਾਲ ਖੁਰਦ ਵਿਖੇ ਖੇਤੀਬਾੜੀ ਵਿਕਾਸ ਬੈਂਕਾਂ ਦੇ ਚੇਅਰਮੈਂਨ ਅੰਗਰੇਜ਼ ਸਿੰਘ ਵਰਪਾਲ ਦੀ ਅਗਵਾਈ ਹੇਠ ਇਲਾਕੇ ਦੇ ਸੀਨੀਅਰ ਕਾਂਗਰਸੀ ਆਗੂਆਂ ਦੀ ਇਕੱਤਰਤਾ ਬੁਲਾਈ ਗਈ, ਜਿਸ 'ਚ ਮੁੱਖ ਮਹਿਵਾਨ ਵਜੋਂ ...
ਖਿਲਚੀਆਂ, 12 ਜੁਲਾਈ (ਅਮਰਜੀਤ ਸਿੰਘ ਬੁੱਟਰ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿੱਖਿਆ ਮੰਤਰੀ ਸ੍ਰੀ ਓ. ਪੀ. ਸੋਨੀ ਦੀ ਅਗਵਾਈ ਹੇਠ ਅਤੇ ਸਿੱਖਿਆ ਸਕੱਤਰ ਸ੍ਰੀ ਕਿਸ਼ਨ ਕੁਮਾਰ ਦੇ ਨਿਰਦੇਸ਼ਾਂ 'ਤੇ ਬਲਾਕ ਰਈਆ ਤੇ ਬਲਾਕ ਜੰਡਿਆਲਾ ਦੇ ਅੰਗਰੇਜ਼ੀ ਅਤੇ ਸਮਾਜਿਕ ...
ਅੰਮਿ੍ਤਸਰ, 12 ਜੁਲਾਈ (ਵਰਪਾਲ)-ਯੂਨਾਈਟਿਡ ਸਟੇਟਸ ਆਫ ਅਮਰੀਕਾ (ਯੂ.ਐਸ.ਏ.) ਅੰਬੈਸੀ ਦੇ ਅਸਿਸਟੈਂਟ ਬੁਲਾਰੇ ਸ੍ਰੀ ਗ੍ਰੇਗੋਰੀ ਪੋਰਟਰ ਦੀ ਅਗਵਾਈ ਹੇਠ ਟੀਮ ਵਲੋਂ ਅੱਜ ਖੰਨਾ ਪੇਪਰ ਮਿੱਲ ਦਾ ਦੌਰਾ ਕੀਤਾ | ਇਸ ਦੌਰਾਨ ਖੰਨਾ ਪੇਪਰ ਮਿੱਲ ਦੇ ਡਾਇਰੈਕਟਰ ਸ੍ਰੀ ਸੁਨੀਤ ...
ਜੰਡਿਆਲਾ ਗੁਰੂ, 12 ਜੁਲਾਈ (ਰਣਜੀਤ ਸਿੰਘ ਜੋਸਨ)-ਜੰਡਿਆਲਾ ਗੁਰੂ ਵਿਖੇ ਨਵੇਂ ਡੀ. ਐਸ. ਪੀ. ਸ: ਗੁਰਮੀਤ ਸਿੰਘ ਚੀਮਾ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ | ਅਹੁਦਾ ਸੰਭਾਲਣ ਉਪਰੰਤ ਉਨ੍ਹਾਂ ਗੱਲਬਾਤ ਦੌਰਾਨ ਕਿਹਾ ਕਿ ਐਸ. ਐਸ. ਪੀ. ਅੰਮਿ੍ਤਸਰ (ਦਿਹਾਤੀ) ਸ: ਪਰਮਪਾਲ ਸਿੰਘ ...
ਅੰਮਿ੍ਤਸਰ, 12 ਜੁਲਾਈ (ਵਰਪਾਲ)-ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀਆਂ ਹਦਾਇਤਾਂ ਅਨੁਸਾਰ ਸ੍ਰੀਮਤੀ ਹਰਪ੍ਰੀਤ ਕੌਰ ਸੂਬਾ ਕੋਅਰਾਡੀਨੇਟਰ 'ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਸ੍ਰੀਮਤੀ ਸੁਨੀਤਾ ਕਿਰਨ ਦੀ ਅਗਵਾਈ ਹੇਠ ਜਿਲ੍ਹੇ ਦੇ ਵੱਖ-ਵੱਖ ਸਕੂਲਾਂ 'ਚ ...
ਅੰਮਿ੍ਤਸਰ, 12 ਜੁਲਾਈ (ਜਸਵੰਤ ਸਿੰਘ ਜੱਸ)-ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਵਲੋਂ ਸੇਵਾ ਤੇ ਨਿਮਰਤਾ ਦੇ ਪੁੰਜ ਭਾਈ ਘਨ੍ਹਈਆ ਜੀ ਦੀ 20 ਸਤੰਬਰ ਨੂੰ ਆ ਰਹੀ 300 ਸਾਲਾ ਬਰਸੀ ਸ਼ਤਾਬਦੀ ਨੂੰ ਸਮਰਪਿਤ ਉਨ੍ਹਾਂ ਦੇ ਨਿਸ਼ਕਾਮ ਆਦਰਸ਼ਾਂ ਤੇ ਸਿੱਖਿਆਵਾਂ ਨੂੰ ...
ਅੰਮਿ੍ਤਸਰ, 12 ਜੁਲਾਈ (ਰੇਸ਼ਮ ਸਿੰਘ)¸ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਅਨੁਸਾਰ ਅੰਮਿ੍ਤਸਰ ਵਿਖੇ 14 ਜੁਲਾਈ ਨੂੰ ਜ਼ਿਲ੍ਹਾ ਕਚਹਿਰੀਆਂ 'ਚ ਨੈਸ਼ਨਲ ਲੋਕ ਅਦਾਲਤ ਲਗਾਈ ਜਾ ਰਹੀ ਹੈ | ਇਹ ਪ੍ਰਗਟਾਵਾ ਅੱਜ ਇੱਥੇ ਝਗੜਾ ਵਿਕਲਪ ਕੇਂਦਰ ਜ਼ਿਲ੍ਹਾ ...
¸ਮਾਮਲਾ ਚਚੇਰੇ ਭਰਾ 'ਤੇ ਕੀਤੇ ਹਮਲੇ ਦਾ¸ ਅਜਨਾਲਾ, 12 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਨਸ਼ੇ ਸਬੰਧੀ ਸ਼ਿਕਾਇਤ ਕਰਨ ਦਾ ਸ਼ੱਕ ਕਰਦਿਆਂ ਅਜਨਾਲਾ ਸ਼ਹਿਰ 'ਚ ਮੈਡੀਕਲ ਸਟੋਰ ਚਲਾ ਰਹੇ ਵਿਧਾਨ ਸਭਾ ਹਲਕਾ ਅਜਨਾਲਾ ਨਾਲ ਸਬੰਧਿਤ ਯੂਥ ਕਾਂਗਰਸ ਦੇ ਸੂਬਾ ਸਕੱਤਰ ਦੇ ...
ਅੰਮਿ੍ਤਸਰ, 12 ਜੁਲਾਈ (ਰੇਸ਼ਮ ਸਿੰਘ)-ਭਾਵੇਂਕਿ ਮੁਫ਼ਤ ਐਾਬੁੂਲੈਂਸ ਸੇਵਾ 108 ਦੇ ਡਰਾਈਵਰਾਂ ਤੇ ਟੈਕਨੀਸ਼ੀਅਨ ਦੀਆਂ ਮੰਗਾਂ ਮੰਨੇ ਜਾਣ 'ਤੇ ਅੱਜ ਸ਼ਾਮ ਹੜਤਾਲ ਖ਼ਤਮ ਹੋ ਗਈ ਪਰ ਅੱਜ ਮੁੜ ਇਨ੍ਹਾਂ ਐਾਬੂਲੈਂਸ ਗੱਡੀਆਂ ਦਾ ਚੱਕਾ ਜਾਮ ਰਿਹਾ ਜਿਸ ਕਾਰਨ ਲੋਕਾਂ ਨੂੰ ...
ਅੰਮਿ੍ਤਸਰ, 12 ਜੁਲਾਈ (ਰੇਸ਼ਮ ਸਿੰਘ)¸ਜ਼ਿਲ੍ਹਾ ਪੁਲਿਸ ਮੁਖੀ ਦਿਹਾਤੀ ਨੂੰ ਦਿੱਤੀ ਦਰਖਾਸਤ 'ਚ ਇਕ ਅੰਮਿ੍ਤਧਾਰੀ ਬੀਬੀ ਨੇ ਦੋਸ਼ ਲਾਇਆ ਕਿ ਉਸਦੇ ਸਹੁਰੇ ਅਤੇ ਨਨਾਣਵਈਏ ਿਖ਼ਲਾਫ਼ ਸ਼ਿਕਾਇਤਾਂ ਦੇ ਮਾਮਲੇ 'ਚ ਉਹ ਪੁਲਿਸ ਦਫ਼ਤਰਾਂ ਦੇ ਗੇੜੇ ਕੱਢ ਰਹੀ ਹੈ, ਜਦਕਿ ...
ਗੱਗੋਮਾਹਲ, 12 ਜੁਲਾਈ (ਬਲਵਿੰਦਰ ਸਿੰਘ ਸੰਧੂ)¸ਸਿਵਲ ਸਰਜਨ ਅੰਮਿ੍ਤਸਰ ਡਾ: ਹਰਦੀਪ ਸਿੰਘ ਘਈ ਦੇ ਨਿਰਦੇਸ਼ਾਂ ਤਹਿਤ ਨੋਡਲ ਅਫ਼ਸਰ ਡਾ: ਵਰਿੰਦਰਪਾਲ ਕੌਰ ਦੀ ਅਗਵਾਈ 'ਚ ਮਿੰਨੀ ਪੀ. ਐਚ. ਸੀ. ਗੱਗੋਮਾਹਲ ਵਿਖੇ ਡੇਂਗੂ ਜਗਰੂਕਤਾ ਕੈਂਪ ਲਗਾਇਆ ਗਿਆ¢ ਜਿਸ 'ਚ ਮੈਡੀਕਲ ...
ਜੇਠੂਵਾਲ, 12 ਜੁਲਾਈ (ਮਿੱਤਰਪਾਲ ਸਿੰਘ ਰੰਧਾਵਾ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਲੋਂ ਪੰਜਾਬ ਦੀ ਧਰਤੀ ਨੂੰ ਨਸ਼ਿਆਂ ਦੇ ਕੋਹੜ ਤੋਂ ਮੁਕਤ ਕਰਵਾਉਣਾ ਲਈ ਸੂਬੇ ਭਰ 'ਚ ਵਿੱਢੀ ਮੁਹਿੰਮ ਨੂੰ ਪਿੰਡਾਂ ਵਿਚਲੀਆਂ ਸਮੂਹ ...
ਛੇਹਰਟਾ, 12 ਜੁਲਾਈ (ਵਡਾਲੀ)¸ਗੁਰਦੁਆਰਾ ਬਾਬਾ ਮੱਲਹਾ ਸਾਹਿਬ ਜੀ ਪਿੰਡ ਧੱਤਲ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਲਖਬੀਰ ਸਿੰਘ ਸਾਂਘਣਾ ਤੇ ਸਮੂਹ ਕਮੇਟੀ ਦੀ ਅਗਵਾਈ ਤੇ ਮੁੱਖ ਸੇਵਾਦਾਰ ਸੰਤ ਬਾਬਾ ਅਵਤਾਰ ਸਿੰਘ ਧੱਤਲ ਦੀ ਦੇਖ-ਰੇਖ ਹੇਠ ਸੰਗਤਾਂ ਦੇ ...
ਅੰਮਿ੍ਤਸਰ, 12 ਜੁਲਾਈ (ਰੇਸ਼ਮ ਸਿੰਘ)¸ਨਸ਼ਾ ਤਸਕਰ ਜਾਂ ਨਸ਼ੇੜੀ ਨੂੰ ਫ਼ੜ੍ਹਦੇ ਸਮੇਂ ਪੁਲਿਸ ਅਧਿਕਾਰੀ ਜਾਂ ਕਰਮਚਾਰੀ ਦਸਤਾਨੇ ਤੇ ਮੂੰਹ 'ਤੇ ਮਾਸਕ ਜਰੂਰ ਲਗਾਉਣ ਤੇ ਆਪਣੀ ਸੁਰੱਖਿਆ ਦਾ ਧਿਆਨ ਰੱਖਣ | ਇਹ ਪ੍ਰਗਟਾਵਾ ਬੀਤੀ ਸ਼ਾਮ ਪੁਲਿਸ ਲਾਈਨ ਵਿਖੇ ਨਸ਼ਿਆਂ ਦੇ ...
ਬੰਡਾਲਾ, 12 ਜੁਲਾਈ (ਅਮਰਪਾਲ ਸਿੰਘ ਬੱਬੂ)-ਪੰਜਾਬ ਰਾਜ ਬਿਜਲੀ ਬੋਰਡ ਇੰਪਲਾਈਜ ਫੈਡਰੇਸ਼ਨ ਦੀ ਇਕ ਹੰਗਾਮੀ ਮੀਟਿੰਗ ਸਬ ਡਵੀਜ਼ਨ ਦੇ ਸਕੱਤਰ ਨਿਰਮਲ ਸਿੰਘ ਬੰਡਾਲਾ ਦੀ ਪ੍ਰਧਾਨਗੀ ਹੇਠ ਹੋਈ¢ ਜਿਸ ਵਿਚ ਜਥੇਬੰਦੀ ਦੇ ਸਰਗਰਮ ਅਹੁਦੇਦਾਰ ਸ਼ਾਮਿਲ ਹੋਏ¢ ਇਸ ਮੌਕੇ ਲੰਮੇ ...
ਰਮੇਸ਼ ਚੰਦ ਉਪ ਪ੍ਰਧਾਨ ਤੇ ਹਰਦੀਪ ਸਿੰਘ ਸੈਕਟਰੀ ਨਿਯੁਕਤ ਅੰਮਿ੍ਤਸਰ, 12 ਜੁਲਾਈ (ਰੇਸ਼ਮ ਸਿੰਘ)¸ਉੱਤਰੀ ਰੇਲਵੇ ਮਜ਼ਦੂਰ ਯੂਨੀਅਨ ਹਮੇਸ਼ਾ ਰੇਲਵੇ ਵਰਕਸ਼ਾਪ ਦੀ ਬੇਹਤਰੀ ਲਈ ਵਚਨਬੱਧ ਰਹੀ ਹੈ ਅਤੇ ਅੱਗੇ ਤੋਂ ਵੀ ਰਹੇਗੀ | ਇਹ ਪ੍ਰਗਟਾਵਾ ਅੱਜ ਇੱਥੇ ਯੂ.ਆਰ.ਐਮ. ਯੂ. ...
ਅਜਨਾਲਾ, 12 ਜੁਲਾਈ (ਐਸ. ਪ੍ਰਸ਼ੋਤਮ)-ਅੱਜ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐਮ. ਪੀ. ਆਈ.) ਨੇ ਪੰਜਾਬ 'ਚ ਰਵਾਇਤੀ ਰਾਜ ਕਰਦੀਆਂ ਪਾਰਟੀਆਂ ਕਾਂਗਰਸ, ਅਕਾਲੀ ਦਲ, ਭਾਜਪਾ ਆਦਿ ਦੇ ਮੌਜੂਦਾ ਲੋਕ ਵਿਰੋਧੀ ਸਰਮਾਏਦਾਰੀ -ਜਗੀਰਦਾਰੀ ਪ੍ਰਬੰਧ ਦੀ ਬਜਾਏ ਸਮਾਜਿਕ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX