ਤਰਨ ਤਾਰਨ, 12 ਜੁਲਾਈ (ਕੱਦਗਿੱਲ)- ਸੂਬੇ ਭਰ ਵਿਚ ਮੰਗਾਂ ਨੂੰ ਲੈ ਕੇ 108 ਐਾਬੂਲੈਂਸ ਯੂਨੀਅਨ ਵਲੋਂ ਸ਼ੁਰੂ ਕੀਤੀ ਹੜ੍ਹਤਾਲ ਦੌਰਾਨ ਤਰਨ ਤਾਰਨ ਵਿਖੇ ਪ੍ਰਧਾਨ ਰਾਜਨਬੀਰ ਸਿੰਘ ਦੀ ਪ੍ਰਧਾਨਗੀ ਹੇਠ ਦੂਸਰੇ ਦਿਨ ਵੀ ਜਾਰੀ ਰਹੀ ਜਿਸ ਕਰਕੇ ਲੋੜਵੰਦਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਤੇ ਉਨ੍ਹਾਂ ਵਲੋਂ ਸਿਵਲ ਹਸਪਤਾਲ ਦੀ ਐਾਬੂਲੈਂਸ ਦੀ ਵਰਤੋਂ ਕੀਤੀ ਗਈ | ਇਸ ਮੌਕੇ ਜ਼ਿਲ੍ਹੇ ਦੀਆਂ ਸਮੂਹ ਐਾਬੂਲੈਂਸ ਸਥਾਨਕ ਸਿਵਲ ਹਸਪਤਾਲ ਵਿਖੇ ਬੰਦ ਕਰਕੇ ਇਨ੍ਹਾਂ ਦੇ ਡਰਾਈਵਰਾਂ ਵਲੋਂ ਰੋਸ ਧਰਨਾ ਦਿੱਤਾ ਗਿਆ ਅਤੇ ਐਾਬੂਲੈਂਸਾਂ ਦੇ ਡਰਾਈਵਰਾਂ ਵਲੋਂ ਜੰਮ੍ਹ ਕੇ ਨਾਅਰੇਬਾਜੀ ਕੀਤੀ ਗਈ | ਇਸ ਮੌਕੇ ਐਾਬੂਲੈਂਸ ਯੂਨੀਅਨ ਦੇ ਵੱਖ-ਵੱਖ ਆਗੂਆਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਅਸੀਂ ਸਰਕਾਰ ਪਾਸੋਂ ਮੰਗ ਕਰ ਰਹੇ ਹਾਂ ਕਿ 108 ਐਾਬੂਲੈੈਂਸ ਦੇ ਮੁਲਾਜ਼ਮਾਂ ਦੀ ਡਿਊਟੀ 12 ਘੰਟੇ ਦੀ ਬਜਾਇ 8 ਘੰਟੇ ਕੀਤੀ ਜਾਵੇ, ਪਿਛਲੇ 4 ਸਾਲਾਂ ਦਾ ਬਣਦਾ ਇੰਕਰੀਮੈਂਟ ਵਿਆਜ ਸਮੇਤ ਲਾਗੂ ਕੀਤਾ ਜਾਵੇ, ਬਰਾਬਰ ਕੰਮ-ਬਰਾਬਰ ਤਨਖ਼ਾਹ ਲਾਗੂ ਕੀਤੀ ਜਾਵੇ, ਟੀ.ਐੱਮ.ਟੀ. ਨੂੰ ਐਾਬੂਲੈਂਸ ਮੈਨੇਜਰ ਬਣਾਦਿਤਾ ਗਿਆ ਹੈ, ਜਿਸਨੂੰ ਵਾਪਸ ਟੀ.ਐੱਮ.ਟੀ. ਬਣਾਇਆ ਜਾਵੇ, ਸਾਰੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ 1 ਤੋਂ 7 ਤੱਕ ਦਿੱਤੀਆਂ ਜਾਣ, ਬਦਲੀਆਂ ਤੇ ਟਰਮੀਨੇਸ਼ਨਾਂ ਤੁਰੰਤ ਵਾਪਸ ਕੀਤੀਆਂ ਜਾਣ, ਤੋਂ ਇਲਾਵਾ ਗ਼ਲਤ ਢੰਗ ਨਾਲ ਕੱਢੇ 36 ਮੁਲਾਜ਼ਮਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ | ਉਨ੍ਹਾਂ ਦੱਸਿਆ ਕਿ ਉੱਚ ਅਧਿਕਾਰੀਆਂ ਵਲੋਂ ਇਹ ਮੰਗਾਂ ਬੀਤੇ ਦਿਨੀਂ ਨੈਸ਼ਨਲ ਹੈਲਥ ਮਿਸ਼ਨ ਦੀ ਮੀਟਿੰਗ ਚੰਡੀਗੜ੍ਹ ਵਿਖੇ ਰੱਖ ਕੇ 10 ਜੁਲਾਈ ਤੱਕ ਇਨ੍ਹਾਂ ਮੰਗਾਂ ਨੂੰ ਮੰਨਣ ਬਾਰੇ ਕਿਹਾ ਸੀ, ਪਰ ਸਾਡੀਆਂ ਮੰਗਾਂ ਨਾ ਮੰਨਣ ਕਰਕੇ ਮਜ਼ਬੂਰਨ ਸਾਨੂੰ ਇਹ ਕਦਮ ਚੁੱਕਣ ਲਈ ਮਜ਼ਬੂਰ ਹੋਣਾ ਪਿਆ | ਉਨ੍ਹਾਂ ਕਿਹਾ ਕਿ ਇਹ ਕਦਮ ਚੁੱਕਣ ਤੋਂ ਪਹਿਲਾਂ ਅਸੀਂ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਨੂੰ 9 ਜੁਲਾਈ ਨੂੰ ਮੰਗ ਪੱਤਰ ਦੇ ਕੇ 11 ਜੁਲਾਈ ਤੋਂ ਐਾਬੂਲੈਂਸ ਦੀਆਂ ਸੇਵਾਵਾਂ ਠੱਪ ਕਰਨ ਬਾਰੇ ਜਾਣਕਾਰੀ ਦਿੱਤੀ ਗਈ ਸੀ, ਜਿਸ 'ਤੇ ਡਿਪਟੀ ਕਮਿਸ਼ਨਰ ਵਲੋਂ 11 ਜੁਲਾਈ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ, ਪਰ ਜਦ ਅਸੀਂ 11 ਜੁਲਾਈ ਨੂੰ ਆਪਣੀਆਂ ਸੇਵਾਵਾਂ ਠੱਪ ਕਰਕੇ ਅਣਮਿਥੇ ਸਮੇਂ ਲਈ ਰੋਸ ਪ੍ਰਗਟ ਕੀਤਾ ਤਾਂ ਸਰਕਾਰ ਵਲੋਂ ਬੀਤੇ ਕੱਲ੍ਹ ਸਾਡੀ ਜਗ੍ਹਾ 'ਤੇ ਨਵੇਂ ਡਰਾਈਵਰਾਂ ਨੂੰ ਐਾਬੂਲੈਂਸ ਚਲਾਉਣ ਲਈ ਕਿਹਾ ਗਿਆ, ਜਿਸ ਦਾ ਅਸੀਂ ਸਖ਼ਤ ਵਿਰੋਧ ਕਰਦਿਆਂ ਦੇਰ ਰਾਤ ਤਰਨ ਤਾਰਨ ਦੇ ਵਿਧਾਇਕ ਦੀ ਕੋਠੀ ਅੱਗੇ ਰੋਸ ਧਰਨਾ ਦੇ ਕੇ ਮੰਗ ਪੱਤਰ ਦਿੱਤਾ, ਜਿਸ 'ਤੇ ਡਾ: ਅਗਨੀਹੋਤਰੀ ਵਲੋਂ ਸਾਡੀਆਂ ਮੰਗਾਂ ਨੂੰ ਜਲਦ ਸਰਕਾਰ ਤੱਕ ਪੁੱਜਦਾ ਕਰਨ ਦਾ ਵਿਸ਼ਵਾਸ ਤਾਂ ਦਿੱਤਾ, ਪਰ ਅਜੇ ਤੱਕ ਕੋਈ ਹੱਲ ਨਹੀਂ ਕੀਤਾ ਗਿਆ ਜਿਸ ਕਰਕੇ ਸਾਡਾ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹੈ | ਇਸ ਮੌਕੇ ਪ੍ਰੈੱਸ ਸਕੱਤਰ ਗੁਰਲਾਲ ਸਿੰਘ, ਜਨ: ਸਕੱਤਰ ਰਸ਼ਪਾਲ ਸਿੰਘ, ਦਲਵਿੰਦਰ ਸਿੰਘ, ਕੁਲਵਿੰਦਰ ਸਿੰਘ, ਮਨਜਿੰਦਰ ਸਿੰਘ, ਜਸਵਿੰਦਰ ਸਿੰਘ, ਹਰਜੀਤ ਸਿੰਘ, ਕਪਲ ਸ਼ਰਮਾ, ਕਮਲ ਸ਼ਰਮਾ, ਮੁਨੀਸ਼ ਕੁਮਾਰ, ਰਕੇਸ਼ ਕੁਮਾਰ, ਗੁਰਸਾਬਾ ਸਿੰਘ, ਹਰਪ੍ਰੀਤ ਸਿੰਘ, ਪ੍ਰਗਟ ਸਿੰਘ, ਗੁਰਬੀਰ ਸਿੰਘ ਆਦਿ ਹਾਜ਼ਰ ਸਨ |
ਭਿੱਖੀਵਿੰੰਡ, 12 ਜੁਲਾਈ (ਬੌਬੀ)- ਬੀਤੀ ਰਾਤ ਪਿੰਡ ਦਿਆਲਪੁਰਾ ਦੇ ਇਕ ਨੌਜਵਾਨ ਦੀ ਸ਼ੱਕੀ ਹਾਲਤ ਵਿਚ ਮੌਤ ਹੋ ਜਾਣ ਤੇ ਭਾਵੇ ਪੁਲਿਸ ਥਾਣਾ ਕੱਚਾ ਪੱਕਾ ਦੀ ਪੁਲਿਸ ਵਲੋਂ ਮੌਤ ਦੀ ਵਜ੍ਹਾ ਹਾਦਸਾ ਦੱਸ ਕੇ 174 ਦੀ ਕਾਰਵਾਈ ਕੀਤੀ ਗਈ ਹੈ, ਪਰ ਮਿ੍ਤਕ ਦੇ ਪਰਿਵਾਰ ਵਲੋਂ ਹਾਦਸੇ ...
ਝਬਾਲ, 12 ਜੁਲਾਈ (ਸੁਖਦੇਵ ਸਿੰਘ)- ਥਾਣਾ ਝਬਾਲ ਦੀ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋਂ 150 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ | ਇਸ ਸਬੰੰਧੀ ਏ.ਐੱਸ.ਆਈ. ਜਸਬੀਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਠੱਠੀ ਸੋਹਲ ਸੜਕ ...
ਝਬਾਲ, 12 ਜੁਲਾਈ (ਸੁਖਦੇਵ ਸਿੰਘ)- ਵਾਤਾਵਰਨ ਨੂੰ ਹਰਿਆ-ਭਰਿਆ ਰੱਖਣ ਲਈ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੂਟੇ ਲਗਾਉਣ ਦੀ ਸ਼ੁਰੂ ਕੀਤੀ ਮੁਹਿੰਮ ਦਾ ਆਗਾਜ਼ ਸ਼ੋ੍ਰਮਣੀ ਅਕਾਲੀ ਦਲ ਦੀ ਕੌਮੀ ਜਨਰਲ ਸਕੱਤਰ ਤੇ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਨੇ ...
ਤਰਨਤਾਰਨ, 12 ਜੁਲਾਈ (ਪਰਮਜੀਤ ਜੋਸ਼ੀ)- ਜ਼ਿਲ੍ਹਾ ਤਰਨਤਾਰਨ ਅਧੀਨ ਪੈਂਦੇ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੇ ਔਰਤ ਨੂੰ ਤੰਗ ਪਰੇਸ਼ਾਨ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਿਖ਼ਲਾਫ਼ ਕੇਸ ਦਰਜ ਕੀਤਾ ਹੈ | ਐੱਸ.ਪੀ (ਡੀ) ਤਿਲਕ ਰਾਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ...
ਫਤਿਆਬਾਦ, 12 ਜੁਲਾਈ (ਹਰਵਿੰਦਰ ਸਿੰਘ ਧੂੰਦਾ)- ਪਿਛਲੇ ਦਿਨੀਂ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵਲੋਂ ਹਸਪਤਾਲ ਬਾਰੇ ਕੁਝ ਮੰਗਾਂ ਨੂੰ ਲੈ ਕੇ ਧਰਨਾ ਲਾਉਣ ਤੋਂ ਬਾਅਦ ਐਸ. ਐੱਮ. ਓ. ਸਰਹਾਲੀ ਡਾ: ਜਤਿੰਦਰ ਸਿੰਘ ਗਿੱਲ ਵਲੋਂ ਡਾਕਟਰ ਦੀ ਹਫ਼ਤੇ ਵਿਚ 4 ਦਿਨ ਹਾਜ਼ਰੀ ਨੂੰ ...
ਤਰਨ ਤਾਰਨ, 12 ਜੁਲਾਈ (ਹਰਿੰਦਰ ਸਿੰਘ)- ਨੌਜਵਾਨਾਂ ਦਾ ਭਵਿੱਖ ਬਣਾਉਣ ਲਈ ਤਰਨ ਤਾਰਨ ਵਿਖੇ ਵੀ.ਐੱਲ.ਸੀ.ਸੀ. ਇੰਸਟੀਚਿਊਟ ਵਲੋਂ ਸ਼ੁਰੂਆਤ ਕੀਤੀ ਗਈ | ਇੰਸਟੀਚਿਊਟ ਦੇ ਡਾਇਰੈਕਟਰ ਐੱਮ.ਪੀ. ਸਿੰਘ, ਸੁਮੀਤ ਸਿੰਘ, ਮੀਨਾਕਸ਼ੀ ਪਾਹਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਰਨ ...
ਪੱਟੀ, 12 ਜੁਲਾਈ (ਕੁਲਵਿੰਦਰਪਾਲ ਸਿੰਘ ਕਾਲੇਕੇ)- ਇਕ ਔਰਤ ਨੇ ਆਪਣੇ ਜੇਠ 'ਤੇ ਉਸ ਦੇ ਪਰਿਵਾਰ ਦੀ ਕੁੱਟਮਾਰ ਕਰਨ ਦੇ ਦੋਸ਼ ਲਗਾਉਂਦਿਆਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ | ਜਸਪ੍ਰੀਤ ਕੌਰ ਪਤਨੀ ਮੰਗਲ ਸਿੰਘ ਵਾਸੀ ਪੱਟੀ ਨੇ ਪੱਤਰਕਾਰਾਂ ਨੂੰ ...
ਤਰਨ ਤਾਰਨ, 12 ਜੁਲਾਈ (ਪਰਮਜੀਤ ਜੋਸ਼ੀ)- ਸਥਾਨਕ ਐਸ. ਡੀ. ਐੱਮ. ਦਫ਼ਤਰ ਸਾਹਮਣੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ ਕੀਤਾ ਗਿਆ। ਪੰਜਾਬ ਤੇ ਯੂ. ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਐਕਸ਼ਨ ਕਮੇਟੀ ਵਲੋਂ ਕੀਤੇ ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਕਰਦਿਆਂ ਆਸ਼ਾ ਵਰਕਰਜ਼ ...
ਤਰਨਤਾਰਨ, 12 ਜੁਲਾਈ (ਹਰਿੰਦਰ ਸਿੰਘ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਹੈ | ਪੁਲਿਸ ਵਲੋਂ ਫੜੇ ਗਏ ਵਿਅਕਤੀ ਖਿਲਾਫ ਐੱਨ.ਡੀ.ਪੀ.ਐੱਸ. ਐਕਟ ...
ਤਰਨ ਤਾਰਨ, 12 ਜੁਲਾਈ (ਹਰਿੰਦਰ ਸਿੰਘ)- ਪਿਛਲੇ ਲੰਮੇ ਸਮੇਂ ਤੋਂ ਤਨਖਾਹਾਂ ਤੋਂ ਵਾਂਝੇ ਨਰੇਗਾ ਯੂਨੀਅਨ ਤਰਨਤਾਰਨ ਜ਼ਿਲੇ੍ਹ ਦੇ ਜੁਝਾਰੂ ਮੁਲਾਜ਼ਮਾਂ ਦੀ ਭੁੱਖ ਹੜਤਾਲ 8ਵੇਂ ਦਿਨ ਵਿਚ ਦਾਖਿਲ ਹੋ ਗਈ | ਇਸ ਮੌਕੇ ਚੱਲ ਰਹੀ ਭੁੱਖ ਹੜਤਾਲ ਵਿਚ ਪੰਚਾਇਤ ਸੰਮਤੀ ਤੇ ...
ਤਰਨ ਤਾਰਨ, 12 ਜੁਲਾਈ (ਹਰਿੰਦਰ ਸਿੰਘ)- ਜੋਧਪੁਰ ਜੇਲ੍ਹ ਵਿਚ ਲੰਬਾ ਸਮਾਂ ਜੇਲ੍ਹਾਂ ਕੱਟਣ ਵਾਲੇ ਸੰਘਰਸ਼ੀ ਯੋਧਿਆਂ ਦੇ ਪਰਿਵਾਰਾਂ ਨੂੰ ਪੰਜਾਬ ਤੇ ਕੇਂਦਰ ਸਰਕਾਰ ਵਲੋਂ ਮਾਣ ਤੇ ਸਤਿਕਾਰ ਦਿੱਤਾ ਗਿਆ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਤਰਨ ਤਾਰਨ ਹਲਕੇ ਦੇ ...
ਪੱਟੀ, 12 ਜੁਲਾਈ (ਕੁਲਵਿੰਦਰਪਾਲ ਸਿੰਘ ਕਾਲੇਕੇ)- ਨਸ਼ਾ ਤਸਕਰਾਂ ਨੇ ਗ਼ਰੀਬ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਨਸ਼ਿਆਂ ਵਿਚ ਫਸਾ ਕੇ ਉਨ੍ਹਾਂ ਦਾ ਭਵਿੱਖ ਤਬਾਹ ਕਰਕੇ ਰੱਖ ਦਿੱਤਾ ਹੈ | ਇਹ ਵਿਚਾਰ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਪਿੰਡ ਜੌੜਾ ਵਿਚ ਨਸ਼ਿਆਂ ...
ਤਰਨ ਤਾਰਨ, 12 ਜੁਲਾਈ (ਪਰਮਜੀਤ ਜੋਸ਼ੀ)- ਪੰਜਾਬ ਸਟੇਟ ਪਾਵਰਕਾਮ ਅੰਦਰ ਕੰਮ ਕਰਦੀ ਜਥੇਬੰਦੀ ਟੈਕਨੀਕਲ ਸਰਵਿਸਜ਼ ਯੂਨੀਅਨ ਸਰਕਲ ਤਰਨ ਤਾਰਨ ਦੀ ਵਰਕਿੰਗ ਕਮੇਟੀ ਸਰਕਲ ਪ੍ਰਧਾਨ ਦੀਪਕ ਕੁਮਾਰ ਦੀ ਪ੍ਰਧਾਨਗੀ ਹੇਠ ਐੱਸ.ਈ. ਤਰਨ ਤਾਰਨ ਨੂੰ ਮਿਲੀ ਤੇ ਸਹਾਇਕ ਲਾਈਨਮੈਨ ...
ਤਰਨ ਤਾਰਨ 12 ਜੁਲਾਈ (ਲਾਲੀ ਕੈਰੋਂ)- ਆਰ. ਸੀ .ਐੱਮ. ਕੰਪਨੀ ਵਲੋਂ ਸ਼ਾਪਿੰਗ ਮਾਲ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਪ੍ਰਮਾਤਮਾ ਦਾ ਓਟ ਆਸਰਾ ਲੈਣ ਲਈ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ | ਉਪਰੰਤ ਕੰਪਨੀ ਵਲੋਂ ਆਏ ਡਾਇਮੰਡ ਪਿੰਡ ਅਚੀਵਰ ...
ਗੋਇੰਦਵਾਲ ਸਾਹਿਬ, 12 ਜੁਲਾਈ (ਵਰਿੰਦਰ ਸਿੰਘ ਰੰਧਾਵਾ)- ਕੇਂਦਰ ਸਰਕਾਰ ਨੇ ਵੱਖ-ਵੱਖ ਫ਼ਸਲਾਂ ਦੇ ਸਮਰਥਨ ਮੁੱਲ ਵਿਚ ਕੀਤੇ ਵਾਧੇ ਕਰਕੇ ਪੰਜਾਬ ਦੀ ਕਿਰਸਾਨੀ ਦੇ ਮੁੜ ਲੀਹ 'ਤੇ ਆਉਣ ਦੀ ਵੱਡੀ ਆਸ ਪੈਦਾ ਹੋਈ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ...
ਤਰਨ ਤਾਰਨ, 12 ਜੁਲਾਈ (ਲਾਲੀ ਕੈਰੋਂ)- ਐਸ.ਐੱਸ. ਬੋਰਡ ਦੇ ਸਾਬਕਾ ਮੈਂਬਰ ਇਕਬਾਲ ਸਿੰਘ ਸੰਧੂ ਵਲੋਂ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡਾਂ ਵਿਚ ਮੀਟਿੰਗਾਂ ਦੇ ਵਿੱਢੇ ਸਿਲਸਿਲੇ ਤਹਿਤ ਪਿੰਡ ਬਾਠ ਵਿਖੇ ਜੁੜੇ ਮੁਹਤਬਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ...
ਪੱਟੀ, 12 ਜੁਲਾਈ (ਕੁਲਵਿੰਦਰਪਾਲ ਸਿੰਘ ਕਾਲੇਕੇ)- ਜੈ ਮਾਂ ਚਿੰਤਪੁਰਨੀ ਧਰਮਸ਼ਾਲਾ ਮੈਨੇਜਿੰਗ ਕਮੇਟੀ ਖੇਮਕਰਨ ਇਕਾਈ ਦੇ ਪ੍ਰਧਾਨ ਪ੍ਰਦੀਪ ਬਜਾਜ ਨੂੰ ਜੈ ਮਾਂ ਚਿੰਤਪੁਰਨੀ ਧਰਮਸ਼ਾਲਾ ਮੈਨੇਜਿੰਗ ਕਮੇਟੀ ਪੱਟੀ ਦੇ ਮੀਤ ਪ੍ਰਧਾਨ ਸੰਜੀਵ ਕੁਮਾਰ ਬਧਵਾਰ ਵਲੋਂ ...
ਤਰਨ ਤਾਰਨ, 12 ਜੁਲਾਈ (ਪਰਮਜੀਤ ਜੋਸ਼ੀ)- ਦਫ਼ਤਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਜ਼ਿਲ੍ਹਾ ਤਰਨ ਤਾਰਨ ਤੇ ਉੱਤਰੀ ਭਾਰਤ ਤਕਨੀਕੀ ਸਲਾਹਕਾਰ ਸੰਗਠਨ (ਨਿਟਕੋਨ) ਚੰਡੀਗੜ੍ਹ ਵਲੋਂ ਕੇਂਦਰੀ ਸਰਕਾਰ ਦੀ ਸਪੈਸ਼ਲ ਸੈਂਟਰਲ ਅਸਿਸਟੈਂਟ ਸਕੀਮ ਤਹਿਤ ਕੇਵਲ ਅਨੁਸੂਚਿਤ ਜਾਤੀ ...
ਪੱਟੀ, 12 ਜੁਲਾਈ (ਕੁਲਵਿੰਦਰਪਾਲ ਸਿੰਘ ਕਾਲੇਕੇ)- ਸਰਕਾਰੀ ਹਾਈ ਸਕੂਲ ਬੁਰਜ ਰਾਏ ਕੇ ਵਿਖੇ ਵਿਰਾਸਤੀ ਖੇਡਾਂ ਕਰਵਾਈਆਂ ਗਈਆਂ | ਸਕੂਲ ਦੀ ਮੁੱਖ ਅਧਿਆਪਕਾ ਪਰਵਿੰਦਰ ਕੌਰ ਸੇਖੋਂ ਨੇ ਦੱਸਿਆ ਕਿ ਪ੍ਰੋਗਰਾਮ ਦੀ ਸ਼ੁਰੂਆਤ ਮੈਰਾਥਨ ਦੌੜ ਨਾਲ ਕੀਤੀ ਗਈ ਜਿਸ ਵਿਚ ਸਕੂਲ ਦੇ ...
ਤਰਨ ਤਾਰਨ 12 ਜੁਲਾਈ (ਹਰਿੰਦਰ ਸਿੰਘ)- ਖੁਸ਼ਹਾਲੀ ਦੇ ਰਾਖੇ ਜਿਥੇ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਹਰ ਲੋੜਵੰਦ ਵਿਅਕਤੀ ਤੱਕ ਪੱੁਜਦਾ ਕਰਨ ਵਿਚ ਆਪਣਾ ਯੋਗਦਾਨ ਪਾ ਰਹੇ ਹਨ, ਉਥੇ ਹੁਣ ਇਹ ਆਮ ਲੋਕਾਂ ਨਾਲ ਮਿਲ ਕੇ ਪੰਜਾਬ ਵਿਚੋਂ ਨਸ਼ੇ ਦੀਆਂ ...
ਪੱਟੀ, 12 ਜੁਲਾਈ (ਅਵਤਾਰ ਸਿੰਘ ਖਹਿਰਾ)- ਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟ ਵਰਕਰ ਯੂਨੀਅਨ ਵਲੋਂ ਪੱਟੀ ਡਿਪੂ ਵਿਖੇ ਪ੍ਰਧਾਨ ਗੁਰਬਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਗੇੇਟ ਰੈਲੀ ਕੀਤੀ ਗਈ ਜਿਸ ਵਿਚ ਸਰਕਾਰ ਤੇ ਟਰਾਂਸਪੋਰਟ ਮਹਿਕਮੇ ਵਲੋਂ ਮੰਗਾਂ ਨਾ ਮੰਨੇ ਜਾਣ 'ਤੇ ...
ਤਰਨ ਤਾਰਨ, 12 ਜੁਲਾਈ (ਕੱਦਗਿੱਲ)-ਤ ਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਸਾਰੇ ਪੰਜਾਬ ਵਿਚ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਇਸ ਵਾਰ ਮਹਾਨ ਵਿਗਿਆਨੀ ਸਟੀਫਨ ਹਾਕਿੰਗ ਤੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੋਵੇਗੀ | ਇਸੇ ਲੜੀ ਤਹਿਤ ਜ਼ਿਲ੍ਹਾ ਤਰਨ ...
ਤਰਨ ਤਾਰਨ, 12 ਜੁਲਾਈ (ਪਰਮਜੀਤ ਜੋਸ਼ੀ)- ਪਿੰਡ ਨੌਸ਼ਹਿਰਾ ਪੰਨੂੰਆਂ ਵਿਖੇ ਪਾਣੀ ਦੀ ਸਪਲਾਈ ਬੰਦ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਾਣਕਾਰੀ ਮੁਤਾਬਿਕ ਪੱਤੀ ਦੇਸੂਵਾਲਾ ਵਿਖੇ ਬਣੀ ਪਾਣੀ ਦੀ ਟੈਂਕੀ ਦੀ ਸਟੋਰ ਦਾ ਕੁਨੈਕਸ਼ਨ ...
ਤਰਨ ਤਾਰਨ, 12 ਜੁਲਾਈ (ਹਰਿੰਦਰ ਸਿੰਘ)- ਤਰਨਤਾਰਨ ਦੇ ਨਜ਼ਦੀਕੀ ਪਿੰਡ ਕੈਰੋਂਵਾਲ ਦੇ ਮੁੱਖ ਰਸਤੇ 'ਤੇ ਕਈ ਸਾਲਾਂ ਤੋਂ ਕੂੜਾ ਅਤੇ ਰੂੜੀਆਂ ਪਈਆਂ ਹੋਈਆਂ ਹਨ, ਜੋ ਰਸਤੇ ਵਿਚ ਆ ਕੇ ਇਥੋਂ ਤੋਂ ਗੁਜਰਨ ਵਾਲੇ ਪਿੰਡ ਵਾਸੀਆਂ ਤੇ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਸਬੱਬ ...
ਤਰਨ ਤਾਰਨ, 12 ਜੁਲਾਈ (ਲਾਲੀ ਕੈਰੋਂ)- ਆਮ ਆਦਮੀ ਪਾਰਟੀ ਦੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਪਾਰਟੀ ਦੇ ਵਲੰਟੀਅਰਾਂ ਵਲੋਂ ਕਰਵਾਏ ਗਏ ਇਕ ਪ੍ਰਭਾਵਸ਼ਾਲੀ ਸਮਾਗਮ ਵਿਚ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਾਰਟੀ ਹਾਈਕਮਾਨ ਵਲੋਂ ਜਿਨ੍ਹਾਂ ਅਹੁਦੇਦਾਰਾਂ ਨੂੰ ...
ਖਡੂਰ ਸਾਹਿਬ, 12 ਜੁਲਾਈ (ਪ੍ਰਤਾਪ ਸਿੰਘ ਵੈਰੋਵਾਲ, ਮਾਨ ਸਿੰਘ)- ਕਸਬਾ ਖਡੂਰ ਸਾਹਿਬ ਵਿਖੇ ਮੌਜੂਦ ਰੈਡੀਮੇਡ ਕੱਪੜੇ ਦੀ ਦੁਕਾਨ (ਦਿਓਲ ਕੁਲੈਕਸ਼ਨ) ਵਿਚ 11 ਤੇ 12 ਜੁਲਾਈ ਦੀ ਦਰਮਿਆਨੀ ਰਾਤ ਨੂੰ ਚੋਰੀ ਹੋ ਜਾਣ ਸਬੰਧੀ ਖ਼ਬਰ ਹੈ | ਦੁਕਾਨ ਮਾਲਕ ਮਲਕੀਤ ਸਿੰਘ ਪੁੱਤਰ ਪੰਜਾਬ ...
ਗੋਇੰਦਵਾਲ ਸਾਹਿਬ, 12 ਜੁਲਾਈ (ਵਰਿੰਦਰ ਸਿੰਘ ਰੰਧਾਵਾ)- ਪੰਜਾਬ ਸਰਕਾਰ ਵਲੋਂ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਗੋਇੰਦਵਾਲ ਸਾਹਿਬ ਦੇ ਮੁਹੱਲਾ ਨਿੰਮ ਵਾਲੀ ਘਾਟੀ ਵਿਖੇ ਐਸ.ਡੀ.ਐਮ. ਖਡੂਰ ਸਾਹਿਬ ਡਾਕਟਰ ਪਲਵੀ ਚੌਧਰੀ ਦੀ ਅਗਵਾਈ ਹੇਠ ਨਸ਼ਿਆਂ ਿਖ਼ਲਾਫ਼ ...
ਤਰਨ ਤਾਰਨ, 12 ਜੁਲਾਈ (ਕੱਦਗਿੱਲ)- ਪੰਜਾਬ ਰੋਡਵੇਜ਼, ਪਨਬਸ ਕੰਟਰੈਕਟ ਵਰਕਰ ਯੂਨੀਅਨ ਵਲੋਂ ਪੰਜਾਬ ਦੇ ਸੱਦੇ 'ਤੇ ਤਰਨ ਤਾਰਨ ਯੂਨੀਅਨ ਵਲੋਂ ਸਮੂਹ ਮੈਂਬਰਾਂ ਨੇ ਮਿਲ ਕੇ ਬੱਸ ਅੱਡਾ ਤਰਨਤਾਰਨ ਵਿਖੇ ਗੇਟਰੈਲੀ ਕਰਦਿਆਂ ਸਰਕਾਰ ਵਿਰੁੱਧ ਜੰਮ੍ਹ ਕੇ ਨਾਅਰੇਬਾਜ਼ੀ ਕੀਤੀ ...
ਤਰਨਤਾਰਨ, 12 ਜੁਲਾਈ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਵੈਰੋਵਾਲ ਦੀ ਪੁਲਿਸ ਨੇ ਰੰਜਿਸ਼ ਤਹਿਤ ਇਕ ਵਿਅਕਤੀ ਨੂੰ ਸੱਟਾਂ ਮਾਰ ਕੇ ਗੰਭੀਰ ਜ਼ਖਮੀ ਕਰਨ ਦੇ ਦੋਸ਼ ਹੇਠ 5 ਵਿਅਕਤੀਆਂ ਤੋਂ ਇਲਾਵਾ 3 ਅਣਪਛਾਤੇ ਵਿਅਕਤੀਆਂ ਿਖ਼ਲਾਫ਼ ਕੇਸ ਦਰਜ ਕੀਤਾ ...
ਤਰਨ ਤਾਰਨ, 12 ਜੁਲਾਈ (ਕੱਦਗਿੱਲ)- ਐਕਸ਼ਨ ਕਮੇਟੀ ਪੰਜਾਬ ਦੇ ਸੱਦੇ 'ਤੇ ਤਰਨਤਾਰਨ ਪੰਜਾਬ ਰੋਡਵੇਜ਼ ਦੀਆਂ ਸਮੂਹਿਕ ਜਥੇਬੰਦੀਆਂ ਵਲੋਂ ਸੂਬਾ ਪ੍ਰਧਾਨ ਬਲਜੀਤ ਸਿੰਘ ਫਤਿਹਚੱਕ ਦੀ ਪ੍ਰਧਾਨਗੀ ਹੇਠ ਸਥਾਨਿਕ ਪੰਜਾਬ ਰੋਡਵੇਜ਼ ਦਫ਼ਤਰ ਵਿਖੇ ਰੋਸ ਰੈਲੀ ਕਰਕੇ ਸਰਕਾਰ ...
• ਗੁਰਪਰਤਾਪ ਸਿੰਘ ਸੰਧੂ ਮੀਆਂ ਵਿੰਡ, 12 ਜੁਲਾਈ- ਆਏ ਦਿਨ ਅਖ਼ਬਾਰਾਂ ਦੀਆਂ ਸੁਰਖੀਆਂ ਵਿਚ ਬਿਆਨ ਦਿੱਤੇ ਜਾਂਦੇ ਹਨ ਕਿ ਸੂਬੇ ਵਿਚ ਵਿਕਾਸ ਜ਼ੋਰਾਂ 'ਤੇ ਚੱਲ ਰਿਹਾ ਹੈ ਸੜਕਾਂ ਦੇ ਜਾਲ ਵਿਛਾ ਦਿੱਤੇ ਗਏ ਹਨ ਪਰ ਖਲਚੀਆਂ ਤੋਂ ਖਡੂਰ ਸਾਹਿਬ ਤੇ ਰਈਆ ਤੋਂ ਖਡੂਰ ਸਾਹਿਬ ...
ਤਰਨ ਤਾਰਨ, 12 ਜੁਲਾਈ (ਹਰਿੰਦਰ ਸਿੰਘ)- ਵਿਧਾਨ ਸਭਾ ਹਲਕਾ ਤਰਨ ਤਾਰਨ ਵਿਚ ਪੈਂਦੀਆਂ ਸੜਕਾਂ ਨੂੰ ਵਧੀਆ ਢੰਗ ਨਾਲ ਬਣਾਉਣ ਤੇ ਸੜਕੀ ਨੈੱਟਵਰਕ ਨੂੰ ਮਜ਼ਬੂਤ ਕਰਨ ਲਈ ਵਿਧਾਇਕ ਡਾ: ਧਰਮਬੀਰ ਅਗਨੀਹੋਤਰੀ ਨੇ ਚੰਡੀਗੜ੍ਹ ਵਿਖੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ...
ਤਰਨ ਤਾਰਨ, 12 ਜੁਲਾਈ (ਲਾਲੀ ਕੈਰੋਂ)- ਦਿਸ਼ਾ ਸੈਂਟਰ ਪੀ. ਐਾਡ ਬੀ. ਗਰੁੱਪ ਆਫ਼ ਸਟੱਡੀਜ਼ ਨੇੜੇ ਜੰਡਿਆਲਾ ਬਾਈਪਾਸ ਤਰਨ ਤਾਰਨ ਵਿਖੇ ਲੁਧਿਆਣਾ, ਅੰਮਿ੍ਤਸਰ, ਜਲੰਧਰ ਦੇ ਖੇਤਰੀ ਮੈਨੇਜਰ ਕਰਤਾਰ ਸਿੰਘ, ਸਹਾਇਕ ਮੈਨੇਜਰ ਪ੍ਰਮਜੀਤ ਥੌਮਸ ਤੇ ਅੰਮਿ੍ਤਸਰ ਆਈ. ਡੀ. ਪੀ. ਦੇ ...
ਖਡੂਰ ਸਾਹਿਬ, 12 ਜੁਲਾਈ (ਪ੍ਰਤਾਪ ਸਿੰਘ ਵੈਰੋਵਾਲ)- ਪਿੰਡ ਰਾਮਪੁਰ ਭੂਤਵਿੰਡ ਦੇ ਸਰਪੰਚ ਰਜਿੰਦਰ ਸਿੰਘ ਸਾਹਬਾ ਨੂੰ ਸਰਪੰਚੀ ਦੇ ਅਹੁਦੇ 'ਤੇ ਬਹਾਲ ਕਰਨ ਦੇ ਹੁਕਮ ਦਫ਼ਤਰ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਖਡੂਰ ਸਾਹਿਬ ਨੇ ਆਪਣੇ ਚਿੱਠੀ ਨੰਬਰ 1125 ਤਹਿਤ ਹੁਕਮ ਜਾਰੀ ...
ਝਬਾਲ, 12 ਜੁਲਾਈ (ਸਰਬਜੀਤ ਸਿੰਘ)- ਸਰਕਾਰੀ ਹਸਪਤਾਲ ਝਬਾਲ ਤੋਂ ਬੀਤੇ ਦਿਨੀ ਸਰਿੰਜ ਲੈ ਕੇ ਗਏ ਨੌਜਵਾਨ ਦੀ ਨਸ਼ੇ ਵਾਲਾ ਟੀਕਾ ਲਗਾ ਕੇ ਮੌਤ ਹੋਣ ਤੋਂ ਬਾਅਦ ਨਸ਼ਿਆਂ ਨੂੰ ਰੋਕਣ ਲਈ ਸਰਕਾਰੀ ਹਸਪਤਾਲ ਵਿਖੇ ਐੱਨ.ਜੀ.ਓ. ਸੰਸਥਾ ਵਲੋਂ ਦਿੱਤੀਆਂ ਜਾ ਰਹੀਆਂ ਸਰਿੰਜਾਂ ਦਾ ...
ਪੱਟੀ 12 ਜੁਲਾਈ (ਪ੍ਰਭਾਤ ਮੌਗਾ)- ਪਿੰਡ ਕੈਰੋ ਵਿਖੇ ਬੂਟੇ ਲਗਾਉਣ ਦੀ ਸ਼ੁਰੂਆਤ ਬਾਬਾ ਸੁਰਜੀਤ ਸਿੰਘ ਮੁੱਖ ਸੇਵਾਦਾਰ ਗੁਰਦਆਰਾ ਝਾੜ ਸਹਿਬ ਵਲੋਂ ਕੀਤੀ ਗਈ | ਇਸ ਮੌਕੇ ਬਾਬਾ ਸੁਰਜੀਤ ਸਿੰਘ ਨੇ ਕਿਹਾ ਕਿ ਰੁੱਖਾਂ ਦੀ ਲਗਾਤਾਰ ਘੱਟ ਰਹੀ ਗਿਣਤੀ ਕਾਰਨ ਵਾਤਾਵਰਨ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX