ਤਾਜਾ ਖ਼ਬਰਾਂ


ਦੋ ਵਾਹਨਾਂ ਵਿਚਾਲੇ ਹੋਈ ਭਿਆਨਕ ਟੱਕਰ 'ਚ 4 ਦੀ ਮੌਤ, 10 ਜ਼ਖ਼ਮੀ
. . .  7 minutes ago
ਜੈਪੁਰ, 21 ਸਤੰਬਰ- ਰਾਜਸਥਾਨ ਦੇ ਸ੍ਰੀ ਮਾਧੋਪੁਰ 'ਚ ਅੱਜ ਵਾਪਰੇ ਇੱਕ ਭਿਆਨਕ ਸੜਕ ਹਾਦਸੇ 'ਚ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ 10 ਹੋਰ ਜ਼ਖ਼ਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਸ੍ਰੀ ਜੋਰਾਵਰ ਨਗਰ ਸੜਕ 'ਤੇ ਦੋ ਵਾਹਨਾਂ ਵਿਚਾਲੇ ਹੋਈ...
ਲੱਖੇਵਾਲੀ ਤੇ ਚੱਕ ਮਦਰੱਸਾ 'ਚ ਵੋਟਾਂ ਪੈਣ ਦਾ ਕੰਮ ਜਾਰੀ
. . .  10 minutes ago
ਮੰਡੀ ਲੱਖੇਵਾਲੀ, 21 ਸਤੰਬਰ (ਮਿਲਖ ਰਾਜ) - ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਲੱਖੇਵਾਲੀ ਬੂਥ ਨੰਬਰ 14 ਵਿਖੇ 315, ਬੂਥ ਨੰਬਰ 15 ਤੇ 324 ਤੇ ਬੂਥ ਨੰਬਰ 16 ਤੇ 343 ਵੋਟਾਂ 11: 30 ਵਜੇ ਤੱਕ ਪੋਲ ਹੋ ਚੁੱਕੀਆਂ ਹਨ, ਜਦਕਿ ਨੇੜਲੇ ਪਿੰਡ ਚੱਕ ਮਦਰੱਸਾ ਵਿਖੇ ਬੂਥ...
ਅਜਨਾਲਾ ਦੇ ਪਿੰਡ ਗੱਗੋਮਾਹਲ ਦੇ ਬੂਥ ਨੰਬਰ 42 'ਚ 12 ਵਜੇ ਤੱਕ 26 ਫ਼ੀਸਦੀ ਹੋਇਆ ਮਤਦਾਨ
. . .  13 minutes ago
ਸ੍ਰੀ ਮੁਕਤਸਰ ਸਾਹਿਬ : ਸੰਗੂਧੌਣ 'ਚ ਮੁੜ ਵੋਟਿੰਗ ਜਾਰੀ
. . .  23 minutes ago
ਸ੍ਰੀ ਮੁਕਤਸਰ ਸਾਹਿਬ, 21 ਸਤੰਬਰ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਨੇੜਲੇ ਪਿੰਡ ਸੰਗੂਧੌਣ ਦੇ ਬੂਥ ਨੰ. 74, 75 ਅਤੇ 76 'ਚ ਅੱਜ ਦੁਬਾਰਾ ਵੋਟਾਂ ਪੈ ਰਹੀਆਂ ਹਨ ਅਤੇ ਵੋਟਿੰਗ ਦਾ ਕੰਮ ਅਮਨ-ਸ਼ਾਂਤੀ ਨਾਲ ਚੱਲ ਰਿਹਾ ਹੈ। ਸਰਕਾਰੀ ਹਾਈ ਸਕੂਲ ਵਿਖੇ ਪਿਗ...
ਲੁਧਿਆਣਾ-2 ਦੇ 2 ਬੂਥਾਂ 'ਤੇ ਹੁਣ ਤੱਕ ਹੋਇਆ 20 ਫ਼ੀਸਦੀ ਮਤਦਾਨ
. . .  34 minutes ago
ਲੁਧਿਆਣਾ, 21 ਸਤੰਬਰ (ਪੁਨੀਤ ਬਾਵਾ)- ਲੁਧਿਆਣਾ-2 ਬਲਾਕ ਦੇ ਬੂਥ ਨੰਬਰ 222 ਅਤੇ 223 ਢੋਲਣਵਾਲ 'ਚ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਮੱਤੇਵਾੜਾ ਲਈ ਹੁਣ ਤੱਕ 20 ਫ਼ੀਸਦੀ ਵੋਟਿੰਗ ਹੋ ਚੁੱਕੀ ਹੈ ਅਤੇ ਵੋਟਾਂ ਪੈਣ ਦਾ ਕੰਮ ਸ਼ਾਂਤੀਪੂਰਵਕ ਚੱਲ ਰਿਹਾ...
ਸ੍ਰੀ ਮੁਕਤਸਰ ਸਾਹਿਬ ਦੇ 36 ਬੂਥਾਂ 'ਤੇ ਮੁੜ ਵੋਟਿੰਗ ਜਾਰੀ, ਸੁਰੱਖਿਆ ਦੇ ਸਖ਼ਤ ਪ੍ਰਬੰਧ
. . .  31 minutes ago
ਸ੍ਰੀ ਮੁਕਤਸਰ ਸਾਹਿਬ, 21 ਸਤੰਬਰ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ 36 ਬੂਥਾਂ 'ਤੇ ਮੁੜ ਵੋਟਿੰਗ ਜਾਰੀ ਹੈ। ਸ੍ਰੀ ਮੁਕਤਸਰ ਸਾਹਿਬ ਦੇ ਬੂਥ ਕੇਂਦਰਾਂ 'ਤੇ ਸਵੇਰੇ 10 ਵਜੇ ਤੱਕ 20.97, ਮਲੋਟ ਦੇ ਬੂਥ ਕੇਂਦਰਾਂ 'ਤੇ 21.20, ਗਿੱਦੜਬਾਹਾ ਦੇ 10 ਅਤੇ ਲੰਬੀ...
ਜਲਾਲਾਬਾਦ : ਲੱਦੂਵਾਲਾ ਉਤਾੜ ਦੇ ਜ਼ੋਨ ਨੰ. 3 'ਤੇ 11 ਵਜੇ ਤੱਕ 37.11 ਫ਼ੀਸਦੀ ਮਤਦਾਨ
. . .  53 minutes ago
ਫ਼ਾਜ਼ਿਲਕਾ, 21 ਸਤੰਬਰ (ਪ੍ਰਦੀਪ ਕੁਮਾਰ)- ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਜਲਾਲਾਬਾਦ ਦੇ ਲੱਦੂਵਾਲਾ ਉਤਾੜ ਦੇ ਜ਼ੋਨ ਨੰਬਰ 3 'ਤੇ ਅੱਜ ਮੁੜ ਤੋਂ ਪੈ ਰਹੀਆਂ ਵੋਟਾਂ ਅਮਨ-ਸ਼ਾਂਤੀ ਨਾਲ ਚੱਲ ਰਹੀਆਂ ਹਨ। ਸਵੇਰੇ 11 ਵਜੇ ਤੱਕ ਇਸ ਬੂਥ 'ਤੇ 37.11 ਫ਼ੀਸਦੀ ਮਤਦਾਨ...
ਵੀਅਤਨਾਮ ਦੇ ਰਾਸ਼ਟਰਪਤੀ ਦਾ ਦੇਹਾਂਤ
. . .  about 1 hour ago
ਹਨੋਈ, 21 ਸਤੰਬਰ- ਵੀਅਤਨਾਮ ਦੇ ਰਾਸ਼ਟਰਪਤੀ ਤਰਾਨ ਦਾਈ ਕਵਾਂਗ ਦਾ ਗੰਭੀਰ ਬਿਮਾਰੀ ਤੋਂ ਬਾਅਦ ਅੱਜ ਦੇਹਾਂਤ ਹੋ ਗਿਆ। ਉਹ 61 ਸਾਲਾਂ ਦੇ ਸਨ। ਵੀਅਤਨਾਮ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਰਾਸ਼ਟਰਪਤੀ ਤਰਾਨ ਨੇ ਦੇਸ਼ ਦੇ ਇੱਕ ਫੌਜੀ ਹਸਪਤਾਲ 'ਚ ਅੱਜ...
ਗੱਗੋਮਾਹਲ ਦੇ ਬੂਥ ਨੰਬਰ 42 'ਤੇ 11 ਵਜੇ ਤੱਕ ਹੋਈ 19 ਫ਼ੀਸਦੀ ਵੋਟਿੰਗ
. . .  about 1 hour ago
ਫ਼ਾਜ਼ਿਲਕਾ : ਚੱਕ ਅਰਨੀਵਾਲਾ ਵਿਖੇ ਸਖ਼ਤ ਪਹਿਰੇ ਹੇਠ ਹੋ ਰਹੀ ਹੈ ਵੋਟਿੰਗ
. . .  about 1 hour ago
ਜਲਾਲਾਬਾਦ, 21 ਸਤੰਬਰ (ਜਤਿੰਦਰ ਪਾਲ ਸਿੰਘ)- ਜਲਾਲਾਬਾਦ ਹਲਕੇ ਦੇ ਪਿੰਡ ਚੱਕ ਅਰਨੀਵਾਲਾ ਉਰਫ਼ ਕੱਟੀਆਂ ਵਾਲਾ ਵਿਖੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਹੋਈ ਗੜਬੜੀ ਤੋਂ ਬਾਅਦ ਅੱਜ ਦੁਬਾਰਾ ਵੋਟਿੰਗ ਸਖ਼ਤ ਪਹਿਰੇ ਹੇਠ ਹੋ ਰਹੀ ਹੈ। ਅੱਜ...
ਸੀ. ਆਈ. ਡੀ. ਦੇ ਸਾਹਮਣੇ ਪੇਸ਼ ਹੋਏ ਬਿਸ਼ਪ ਫਰੈਂਕੋ ਮੁਲੱਕਲ
. . .  about 1 hour ago
ਤਿਰੂਵਨੰਤਪੁਰਮ, 21 ਸਤੰਬਰ- ਨਨ ਜਬਰ ਜਨਾਹ ਮਾਮਲੇ ਦੇ ਕਥਿਤ ਦੋਸ਼ੀ ਜਲੰਧਰ ਦੇ ਬਿਸ਼ਪ ਫਰੈਂਕੋ ਮੁਲੱਕਲ ਨੂੰ ਅੱਜ ਕੇਰਲ ਦੇ ਕੋਚੀ 'ਚ ਕ੍ਰਾਈਮ ਬਰਾਂਚ (ਸੀ. ਆਈ. ਡੀ.) ਦੇ ਦਫ਼ਤਰ 'ਚ ਲਿਆਂਦਾ ਗਿਆ। ਇੱਥੇ ਉਨ੍ਹਾਂ ਕੋਲੋਂ ਪੰਜ ਮੈਂਬਰੀ ਟੀਮ ਲਗਾਤਾਰ ਤੀਜੇ ਦਿਨ...
ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਨੇ ਅਗਵਾ ਕਰਕੇ ਤਿੰਨ ਪੁਲਿਸ ਕਰਮਚਾਰੀਆਂ ਦੀ ਕੀਤੀ ਹੱਤਿਆ
. . .  about 1 hour ago
ਸ੍ਰੀਨਗਰ, 21 ਸਤੰਬਰ- ਜੰਮੂ-ਕਸ਼ਮੀਰ 'ਚ ਇੱਕ ਵਾਰ ਫਿਰ ਅੱਤਵਾਦੀਆਂ ਵਲੋਂ ਸਥਾਨਕ ਪੁਲਿਸ ਕਰਮਚਾਰੀਆਂ ਨੂੰ ਅਗਵਾ ਕਰਕੇ ਉਨ੍ਹਾਂ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵੀਰਵਾਰ ਨੂੰ ਅੱਤਵਾਦੀਆਂ ਨੇ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ 'ਚੋਂ ਚਾਰ...
ਪੰਜਾਬ 'ਚ ਮੈਡੀਕਲ ਕੈਮਿਸਟਾਂ ਵਲੋਂ ਰੋਸ ਵਿਖਾਵੇ ਜਾਰੀ
. . .  about 1 hour ago
ਸੰਗਰੂਰ, 21 ਸਤੰਬਰ (ਧੀਰਜ ਪਸ਼ੌਰੀਆ)- ਦੇਸ਼ 'ਚ ਕਈ ਕੰਪਨੀਆਂ ਵਲੋਂ ਦਵਾਈਆਂ ਦੀ ਕੀਤੀ ਜਾ ਰਹੀ ਆਨਲਾਈਨ ਵਿੱਕਰੀ ਦੇ ਵਿਰੁੱਧ ਦੇਸ਼ ਦੇ ਹੋਰਨਾਂ ਸੂਬਿਆਂ ਦੇ ਕੈਮਿਸਟਾਂ ਵਾਂਗ ਪੰਜਾਬ 'ਚ ਵੀ ਰੋਸ ਵਿਖਾਵੇ ਜਾਰੀ ਹਨ। 'ਪੰਜਾਬ ਕੈਮਿਸਟ ਐਸੋਸੀਏਸ਼ਨ' ਦੇ ਜਨਰਲ...
ਗੱਗੋਮਾਹਲ ਦੇ ਬੂਥ ਨੰਬਰ 42 'ਚ 10ਵਜੇ ਤੱਕ 11 ਫੀਸਦੀ ਵੋਟ ਪੋਲ ਹੋਈ
. . .  about 2 hours ago
ਅਜਨਾਲਾ ਦੇ ਗੱਗੋਮਾਹਲ 'ਚ ਪਹਿਲੇ ਇਕ ਘੰਟੇ 'ਚ ਸੱਤ ਫੀਸਦੀ ਵੋਟਿੰਗ ਹੋਈ
. . .  about 2 hours ago
ਜਵਾਨਾਂ ਹਥੋਂ ਦੋ ਅੱਤਵਾਦੀ ਢੇਰ
. . .  1 minute ago
4 ਪੁਲਿਸ ਮੁਲਾਜ਼ਮ ਲਾਪਤਾ, ਅਗਵਾ ਕੀਤੇ ਜਾਣ ਦਾ ਸ਼ੱਕ
. . .  about 3 hours ago
ਗੱਗੋਮਾਹਲ ਤੋਂ ਅਕਾਲੀ ਦਲ ਵੱਲੋਂ ਚੋਣਾਂ ਦਾ ਬਾਈਕਾਟ
. . .  about 3 hours ago
ਅੱਜ ਅੱਠ ਜ਼ਿਲ੍ਹਿਆਂ ਦੇ 53 ਪੋਲਿੰਗ ਬੂਥਾਂ 'ਤੇ ਦੁਬਾਰਾ ਵੋਟਿੰਗ
. . .  about 3 hours ago
ਅੱਜ ਦਾ ਵਿਚਾਰ
. . .  about 4 hours ago
ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਮਾਇਆਵਤੀ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਪਹਿਲੀ ਸੂਚੀ
. . .  1 day ago
ਏਸ਼ੀਆ ਕੱਪ 2018 : ਅਫ਼ਗ਼ਾਨਿਸਤਾਨ ਨੇ ਬੰਗਲਾਦੇਸ਼ ਨੂੰ ਜਿੱਤਣ ਲਈ ਦਿੱਤਾ 256 ਦੌੜਾਂ ਦਾ ਟੀਚਾ
. . .  1 day ago
ਹਾਮਿਦ ਕਰਜ਼ਈ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ
. . .  1 day ago
ਬਾਂਦੀਪੋਰਾ ਮੁੱਠਭੇੜ 'ਚ ਇੱਕ ਅੱਤਵਾਦੀ ਢੇਰ
. . .  1 day ago
ਭਾਰਤੀ ਕੋਸਟ ਗਾਰਡ ਨੇ ਕਿਸ਼ਤੀ ਸਮੇਤ ਚਾਲਕ ਦਲ ਨੂੰ ਬਚਾਇਆ
. . .  1 day ago
ਛੱਤੀਸਗੜ੍ਹ 'ਚ ਅਜੀਤ ਯੋਗੀ ਦੀ ਪਾਰਟੀ ਨਾਲ ਮਿਲਕੇ ਚੋਣਾਂ ਲੜੇਗੀ ਬਸਪਾ - ਮਾਇਆਵਤੀ
. . .  1 day ago
ਭੇਦ ਭਰੇ ਹਾਲਾਤਾਂ 'ਚ ਡਿਸਪੈਂਸਰੀ ਅੰਦਰ ਏ. ਐਨ.ਐੱਮ ਵੱਲੋਂ ਆਤਮ ਹਤਿਆ
. . .  1 day ago
ਜ਼ਿਲ੍ਹਾ ਸੰਗਰੂਰ 'ਚ ਡੇਂਗੂ ਦਾ ਕਹਿਰ ਜਾਰੀ, ਪੀੜਤ ਮਰੀਜ਼ਾਂ ਦੀ ਗਿਣਤੀ ਹੋਈ 193
. . .  1 day ago
ਏਸ਼ੀਆ ਕੱਪ 2018 : ਅਫ਼ਗ਼ਾਨਿਸਤਾਨ ਨੂੰ ਲੱਗਿਆ ਦੂਜਾ ਝਟਕਾ, ਰਹਿਮਤ ਸ਼ਾਹ 10 ਦੌੜਾਂ ਬਣਾ ਕੇ ਆਊਟ
. . .  1 day ago
ਕੇਰਲ ਨਨ ਜਬਰ ਜਨਾਹ ਮਾਮਲਾ : ਵੇਟਿਕਨ ਨੇ ਬਿਸ਼ਪ ਫਰੈਂਕੋ ਮੁਲੱਕਲ ਨੂੰ ਅਹੁਦੇ ਤੋਂ ਕੀਤਾ ਮੁਕਤ
. . .  1 day ago
ਫਿਲੀਪੀਨਜ਼ 'ਚ ਜ਼ਮੀਨ ਖਿਸਕਣ ਕਾਰਨ 12 ਲੋਕਾਂ ਦੀ ਮੌਤ
. . .  1 day ago
ਕੈਪਟਨ ਵੱਲੋਂ 28 ਸਤੰਬਰ ਨੂੰ ਖਟਕੜ ਕਲਾਂ 'ਚ ਪੰਜਾਬ ਦੀ ਗੂੰਜ ਰੈਲੀ ਦਾ ਫ਼ੈਸਲਾ
. . .  1 day ago
ਅਦਾਲਤ ਮੁਸਲਮਾਨਾਂ ਦਾ 5 ਫ਼ੀਸਦੀ ਰਾਖਵਾਂਕਰਨ ਵੀ ਕਰ ਚੁੱਕੀ ਹੈ ਖ਼ਾਰਜ - ਆਜ਼ਾਦ
. . .  1 day ago
ਕੋਟ ਕਰੋੜ ਕਲਾਂ ਦੇ ਟੋਲ ਪਲਾਜ਼ਾ 'ਤੇ ਅਣਪਛਾਤੇ ਵਿਅਕਤੀਆਂ ਵੱਲੋਂ ਲੁੱਟ
. . .  1 day ago
ਪੰਜਾਬ 'ਚ ਕੱਲ੍ਹ ਤੋਂ ਗਰੀਬ ਲੋਕਾਂ ਨੂੰ ਮੁਫ਼ਤ ਵੰਡੇ ਜਾਣਗੇ ਸਬਜ਼ੀਆਂ ਦੇ ਚਾਰ ਲੱਖ ਪੌਦੇ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 29 ਹਾੜ ਸੰਮਤ 550
ਿਵਚਾਰ ਪ੍ਰਵਾਹ: ਅਜਿਹਾ ਹਰ ਵਿਅਕਤੀ ਮਨੁੱਖਤਾ ਦਾ ਦੁਸ਼ਮਣ ਹੈ, ਜਿਹੜਾ ਦਹਿਸ਼ਤ ਨਾਲ ਜਿੱਤ ਪ੍ਰਾਪਤ ਕਰਨੀ ਚਾਹੁੰਦਾ ਹੈ। -ਅਲਬਰਟ ਆਈਨਸਟਾਈਨ

ਰੂਪਨਗਰ

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਇਕੱਤਰਤਾ ਹੋਈ

ਮੋਰਿੰਡਾ, 12 ਜੁਲਾਈ (ਕੰਗ)- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਜ਼ਿਲ੍ਹਾ ਪੱਧਰੀ ਇਕੱਤਰਤਾ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਮੁੰਡੀਆਂ ਦੀ ਅਗਵਾਈ ਹੇਠ ਖੰਡ ਮਿੱਲ ਮੋਰਿੰਡਾ ਵਿਖੇ ਹੋਈ | ਮੀਟਿੰਗ ਵਿਚ ਕਿਸਾਨੀ ਸਮੱਸਿਆਵਾਂ ਬਾਰੇ ਵਿਚਾਰਾਂ ਕੀਤੀਆਂ ਗਈਆਂ | ਮੀਟਿੰਗ ਦੀ ਜਾਣਕਾਰੀ ਦਿੰਦਿਆਂ ਪ੍ਰੈੱਸ ਸਕੱਤਰ ਰਣਧੀਰ ਸਿੰਘ ਮਾਜਰੀ ਨੇ ਦੱਸਿਆ ਕਿ ਕਿਸਾਨ ਯੂਨੀਅਨ ਲੱਖੋਵਾਲ ਨੇ ਫ਼ੈਸਲਾ ਲਿਆ ਕਿ ਜੇਕਰ ਮੋਰਿੰਡਾ ਖੰਡ ਮਿੱਲ ਵਲੋਂ ਕਿਸਾਨਾਂ ਵਲੋਂ ਵੇਚੇ ਗੰਨੇ ਦੀ 44 ਕਰੋੜ 2 ਲੱਖ 63 ਹਜ਼ਾਰ ਦੀ ਅਦਾਇਗੀ 28 ਜੁਲਾਈ 2018 ਤੱਕ ਨਾ ਕੀਤੀ ਗਈ ਤਾਂ ਜਥੇਬੰਦੀ ਮਜਬੂਰ ਹੋ ਕੇ 2 ਅਗਸਤ 2018 ਤੋਂ ਖੰਡ ਮਿੱਲ ਮੋਰਿੰਡਾ ਦੇ ਜੀ. ਐੱਮ. ਦਫ਼ਤਰ ਬਾਹਰ ਅਣਮਿੱਥੇ ਸਮੇਂ ਤੱਕ ਧਰਨਾ ਦੇ ਕੇ ਘਿਰਾਓ ਕਰੇਗੀ | ਇਸੇ ਅਦਾਇਗੀ ਨੂੰ ਲੈ ਕੇ ਕਿਸਾਨ ਯੂਨੀਅਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਤਹਿਸੀਲਦਾਰ ਮੋਰਿੰਡਾ ਰਾਹੀਂ ਮੰਗ ਪੱਤਰ ਦਿੱਤਾ ਗਿਆ | ਮੀਟਿੰਗ ਦੌਰਾਨ ਇਕ ਮਤੇ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਿੰਡਾਂ ਵਿਚ ਆਵਾਰਾ ਪਸ਼ੂਆਂ ਜੰਗਲੀ ਸੂਰਾਂ ਤੇ ਕੁੱਤਿਆਂ ਦੇ ਠੋਸ ਹੱਲ ਲਈ ਪ੍ਰਬੰਧ ਕੀਤਾ ਜਾਵੇ | ਮੀਟਿੰਗ ਵਿਚ ਮੰਗ ਕੀਤੀ ਕਿ ਕਿਸਾਨਾਂ ਨੂੰ ਮਾਈਨਿੰਗ ਦੀ ਆੜ ਵਿਚ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ ਤੇ ਸਿੰਥੈਟਿੰਕ ਨਸ਼ਿਆਂ ਵਿਰੁੱਧ ਠੋਸ ਕਦਮ ਚੁੱਕੇ ਜਾਣ। ਕਿਸਾਨ ਜਥੇਬੰਦੀ ਵਲੋਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਡਾ: ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੀਆਂ ਸਿਫ਼ਾਰਸ਼ਾਂ ਸੀ 2 ਤੇ ਸੀ 3 ਦਾ ਆਧਾਰ ਬਣਾ ਕੇ ਸਹੀ ਢੰਗ ਨਾਲ ਲਾਗੂ ਕੀਤਾ ਜਾਵੇ। ਸ੍ਰੀ ਮੁੰਡੀਆਂ ਨੇ ਕਿਹਾ ਕਿ ਜਦੋਂ ਤੱਕ ਫ਼ਸਲਾਂ ਦੀ ਸਰਕਾਰੀ ਖ਼ਰੀਦ ਦਾ ਪ੍ਰਬੰਧ ਨਹੀਂ ਕੀਤਾ ਜਾਂਦਾ ਉਦੋਂ ਤੱਕ ਘੱਟੋ-ਘੱਟ ਸਮਰਥਨ ਮੁੱਲ ਦਾ ਕਿਸਾਨਾਂ ਨੂੰ ਕੋਈ ਲਾਭ ਨਹੀਂ ਹੋਣਾ। ਕਿਸਾਨਾਂ ਨੇ ਮੰਗ ਕੀਤੀ ਕਿ ਪੈਟਰੋਲ ਅਤੇ ਡੀਜ਼ਲ ਨੂੰ ਜੀ. ਐੱਸ. ਟੀ. ਦੇ ਦਾਇਰੇ ਵਿਚ ਲਿਆਂਦਾ ਜਾਵੇ। ਕਿਸਾਨਾਂ ਨੂੰ ਡੀਜ਼ਲ 'ਤੇ ਸਬਸਿਡੀ ਦਿੱਤੀ ਜਾਵੇ। ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਜਨਰਲ ਸਕੱਤਰ ਅਮਰਿੰਦਰ ਮਾਹਲਾਂ, ਕਰਨੈਲ ਸਿੰਘ ਰਸੀਦਪੁਰ, ਗੁਰਨਾਮ ਸਿੰਘ ਜਟਾਣਾ, ਕੈਪਟਨ ਸੁਲਤਾਨ ਸਿੰਘ, ਮੇਹਰ ਸਿੰਘ ਮਾਹਲਾਂ, ਸੋਹਨ ਸਿੰਘ, ਕੁਲਵੰਤ ਸਿੰਘ, ਦਲਜੀਤ ਸਿੰਘ ਚਲਾਕੀ, ਸਤਨਾਮ ਸਿੰਘ ਮਾਜਰੀ, ਮੋਹਿੰਦਰ ਸਿੰਘ ਰੌਣੀ, ਕਰਨੈਲ ਸਿੰਘ ਡੂਮਛੇੜੀ, ਭੁਪਿੰਦਰ ਸਿੰਘ ਮੁੰਡੀਆਂ, ਪਰਮਜੀਤ ਸਿੰਘ, ਮਨਪ੍ਰੀਤ ਸਿੰਘ ਝਰੇੜੀ, ਭਗਵੰਤ ਸਿੰਘ, ਸੰਤੋਖ ਸਿੰਘ, ਮੇਜਰ ਸਿੰਘ, ਮਲਕੀਅਤ ਸਿੰਘ, ਸੁਰਿੰਦਰ ਸਿੰਘ, ਨਛੱਤਰ ਸਿੰਘ, ਦਰਸ਼ਨ ਸਿੰਘ, ਕਾਕਾ ਸਿੰਘ, ਰਣਧੀਰ ਸਿੰਘ ਓਇੰਦ ਆਦਿ ਹਾਜ਼ਰ ਸਨ।

ਏ. ਟੀ. ਐੱਮ. 'ਚੋਂ ਨਿਕਲੇ ਫਟੇ ਤੇ ਤੇਲ ਨਾਲ ਖ਼ਰਾਬ ਨੋਟ

ਸ੍ਰੀ ਅਨੰਦਪੁਰ ਸਾਹਿਬ, 12 ਜੁਲਾਈ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)- ਇੱਥੋਂ ਦੇ ਮੁਹੱਲਾ ਖ਼ਾਲਸਾ ਕਾਲਜ ਦੇ ਇਕ ਵਸਨੀਕ ਨੂੰ ਏ. ਟੀ. ਐੱਮ. ਮਸ਼ੀਨ ਵਿਚੋਂ ਦੋ ਹਜ਼ਾਰ ਦੇ ਪੰਜ ਫਟੇ ਤੇ ਤੇਲ ਨਾਲ ਖ਼ਰਾਬ ਨੋਟ ਨਿਕਲੇ ਹਨ | ਇਸ ਸਬੰਧੀ ਸੁਖਜਿੰਦਰ ਸਿੰਘ ਪੁੱਤਰ ਫੰੁਮਣ ਸਿੰਘ ...

ਪੂਰੀ ਖ਼ਬਰ »

ਫਰਟੀਲਾਈਜ਼ਰ ਕਰਮਚਾਰੀ ਸੰਘ ਤੇ ਨੰਗਲ ਖਾਦ ਫ਼ੈਕਟਰੀ ਮਜ਼ਦੂਰ ਦਲ ਦੀ ਮੀਟਿੰਗ ਹੋਈ

ਨੰਗਲ, 12 ਜੁਲਾਈ (ਪ੍ਰੀਤਮ ਸਿੰਘ ਬਰਾਰੀ)- ਫਰਟੀਲਾਈਜ਼ਰ ਕਰਮਚਾਰੀ ਸੰਘ ਤੇ ਨੰਗਲ ਖਾਦ ਫ਼ੈਕਟਰੀ ਮਜ਼ਦੂਰ ਦਲ ਦੀ ਸਾਂਝੀ ਮੀਟਿੰਗ ਯੂਨੀਅਨ ਦਫ਼ਤਰ ਸੈਕਟਰ-2 ਨਵਾਂ ਨੰਗਲ ਵਿਚ ਹੋਈ | ਇਸ ਬੈਠਕ ਵਿਚ ਯੂਨੀਅਨ ਦੀ ਮਾਨਤਾ ਲਈ ਹੋਣ ਵਾਲੀਆਂ ਚੋਣਾਂ ਦੀ ਤਿਆਰੀ ਬਾਰੇ ਵਿਚਾਰ ...

ਪੂਰੀ ਖ਼ਬਰ »

ਸੀ. ਐੱਸ. ਸੀ. 'ਚ ਪ੍ਰਧਾਨ ਦਾ ਸਿੱਧਾ ਪ੍ਰਸਾਰਨ ਵੇਖਿਆ

ਮੋਰਿੰਡਾ, 12 ਜੁਲਾਈ (ਕੰਗ)- ਸੀ. ਐੱਸ. ਸੀ. (ਕਾਮਨ ਸਰਵਿਸ ਸੈਂਟਰ) ਮੋਰਿੰਡਾ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅੱਜ ਸਵੇਰੇ ਅਨਤੋਦਿਆ ਸਕੀਮ ਦੇ ਲਾਭਪਾਤਰੀਆਂ ਨੂੰ ਵੱਖ-ਵੱਖ ਕਾਮਨ ਸਰਵਿਸ ਸੈਂਟਰਾਂ, ਦੂਰਦਰਸ਼ਨ ਤੇ ਨਮੋ ਐਪ 'ਤੇ ਸਿੱਧੇ ਪ੍ਰਸਾਰਨ ਰਾਹੀਂ ...

ਪੂਰੀ ਖ਼ਬਰ »

ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਵਲੋਂ 'ਵਰਸਿਟੀ ਪ੍ਰੀਖਿਆਵਾਂ 'ਚ ਚੰਗਾ ਪ੍ਰਦਰਸ਼ਨ

ਸ੍ਰੀ ਚਮਕੌਰ ਸਾਹਿਬ, 12 ਜੁਲਾਈ (ਜਗਮੋਹਣ ਸਿੰਘ ਨਾਰੰਗ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਸਥਾਨਕ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ ਦੇ ਬੀ. ਏ. ਸਮੈਸਟਰ ਤੀਜਾ ਤੇ ਬੀ. ਸੀ. ਏ. ਸਮੈਸਟਰ ਤੀਜਾ ਵਿਚ ਸ਼ਾਨਦਾਰ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕਰਦਿਆਂ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਧਾਰਾ 144 ਤਹਿਤ ਹੁਕਮ ਤੇ ਪਾਬੰਦੀਆਂ

ਰੂਪਨਗਰ, 12 ਜੁਲਾਈ (ਮਨਜਿੰਦਰ ਸਿੰਘ ਚੱਕਲ)- ਸਾਈਬਰ ਕੈਫ਼ੇ 'ਚ ਇੰਟਰਨੈੱਟ ਦੀ ਵਰਤੋਂ ਕਰਨ ਵਾਲੇ ਹਰ ਵਿਅਕਤੀ ਦਾ ਰਿਕਾਰਡ ਰੱਖਿਆ ਜਾਵੇ ਤੇ ਉਸ ਦੀ ਸ਼ਨਾਖ਼ਤ ਉਸ ਦੇ ਸ਼ਨਾਖ਼ਤੀ ਕਾਰਡ, ਵੋਟਰ ਕਾਰਡ, ਰਾਸ਼ਨ ਕਾਰਡ, ਡਰਾਈਵਿੰਗ ਲਾਇਸੈਂਸ, ਪਾਸਪੋਰਟ ਤੇ ਫੋਟੋ ਵਾਲੇ ...

ਪੂਰੀ ਖ਼ਬਰ »

ਬਿਜਲੀ ਬੋਰਡ ਪੈਨਸ਼ਨ ਐਸੋਸੀਏਸ਼ਨ ਰੋਪੜ ਡਵੀਜ਼ਨ ਵਲੋਂ ਰੋਸ ਮੀਟਿੰਗ

ਰੂਪਨਗਰ, 12 ਜੁਲਾਈ (ਸਤਨਾਮ ਸਿੰਘ ਸੱਤੀ)- ਬਿਜਲੀ ਬੋਰਡ ਦੇ ਸੇਵਾ ਮੁਕਤ ਮੁਲਾਜ਼ਮਾਂ ਵਲੋਂ ਸਾਥੀ ਮੁਰਲੀ ਮਨੋਹਰ ਡਵੀਜ਼ਨ ਪ੍ਰਧਾਨ ਦੀ ਪ੍ਰਧਾਨਗੀ ਹੇਠ ਪੰਜਾਬ ਸਰਕਾਰ ਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਵਿਰੁੱਧ ਰੋਸ ਰੈਲੀ ਕੀਤੀ ਗਈ, ਜਿਸ ਵਿਚ 100 ਤੋਂ ਵੱਧ ਸੇਵਾ ਮੁਕਤ ...

ਪੂਰੀ ਖ਼ਬਰ »

ਮੋਟਰਸਾਈਕਲ ਚੋਰੀ ਕਰਨ ਲਈ ਜਿੰਦਰਾ ਤੋੜਦਾ ਹੋਇਆ ਪ੍ਰਵਾਸੀ ਵਿਅਕਤੀ ਕਾਬੂ

ਨੂਰਪੁਰ ਬੇਦੀ, 12 ਜੁਲਾਈ (ਵਿੰਦਰਪਾਲ ਝਾਂਡੀਆਂ)- ਨੂਰਪੁਰ ਬੇਦੀ-ਰੂਪਨਗਰ ਮੁੱਖ ਮਾਰਗ 'ਤੇ ਪੈਂਦੇ ਪਿੰਡ ਰਾਏਪੁਰ ਵਿਖੇ ਸਥਿਤ ਬੱਸ ਸਟੈਂਡ ਦੀ ਸ਼ੈੱਡ 'ਚ ਖੜ੍ਹੇ ਮੋਟਰਸਾਈਕਲ ਨੂੰ ਚੋਰੀ ਕਰਨ ਲਈ ਉਸ ਦੇ ਕਾਗਜ਼ ਪੱਤਰ ਤੇ ਜਿੰਦਰਾ ਤੋੜਦੇ ਹੋਏ ਇਕ ਪ੍ਰਵਾਸੀ ਵਿਅਕਤੀ ...

ਪੂਰੀ ਖ਼ਬਰ »

ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਪਿੰਡ ਕੋਟਲਾ ਨਿਹੰਗ ਦੀ ਚੋਣ ਹੋਈ

ਰੂਪਨਗਰ, 12 ਜੁਲਾਈ (ਸਤਨਾਮ ਸਿੰਘ ਸੱਤੀ)- ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਦੀ ਚੋਣ ਸੰਸਥਾ ਦੇ ਦਫ਼ਤਰ ਪਿੰਡ ਕੋਟਲਾ ਨਿਹੰਗ ਵਿਖੇ ਹੋਈ | ਚੋਣ ਤੋਂ ਪਹਿਲਾਂ ਸੰਸਥਾ ਦੇ ਵਿਛੜੇ ਮੈਂਬਰਾਂ ਨੂੰ 1 ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ ਤੇ ਸ਼ਰਧਾ ਦੇ ...

ਪੂਰੀ ਖ਼ਬਰ »

ਪੁਲਿਸ ਵਲੋਂ ਛਾਪੇਮਾਰੀ ਕਰਕੇ ਡੀ. ਸੀ. ਐੱਮ. ਯੂਨੀਅਨ ਦੇ ਕਿਰਤੀ ਤੇ ਆਗੂ ਗਿ੍ਫ਼ਤਾਰ

ਰੂਪਨਗਰ, 12 ਜੁਲਾਈ (ਸਤਨਾਮ ਸਿੰਘ ਸੱਤੀ)- ਜ਼ਿਲ੍ਹਾ ਪ੍ਰਸ਼ਾਸਨ ਵਲੋਂ ਡੀ. ਸੀ. ਐੱਮ. ਫ਼ੈਕਟਰੀ ਦੀਆਂ ਲੰਬੇ ਸਮੇਂ ਤੋਂ ਲਮਕ ਰਹੀਆਂ ਮੰਗਾਂ ਨੂੰ ਹੱਲ ਕਰਨ ਦੀ ਬਜਾਏ 8 ਮਹੀਨੇ ਤੋਂ ਸਸਪੈਂਡ ਕੀਤੇ ਗਏ ਕਿਰਤੀਆਂ ਤੇ ਆਗੂਆਂ ਨੂੰ ਸਵੇਰੇ ਤੜਕੇ ਹੀ ਪੁਲਿਸ ਵਲੋਂ ਘਰੋਂ ਚੁੱਕ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਵਲੋਂ ਗੇਟ ਰੈਲੀ

ਰੂਪਨਗਰ, 12 ਜੁਲਾਈ (ਸਤਨਾਮ ਸਿੰਘ ਸੱਤੀ)- ਪੰਜਾਬ ਰੋਡਵੇਜ਼ ਰੂਪਨਗਰ/ਪਨਬੱਸ ਡਿਪੂ ਦੀਆਂ ਸਮੂਹ ਜਥੇਬੰਦੀਆਂ ਵਲੋਂ ਸਾਂਝੀ ਐਕਸ਼ਨ ਕਮੇਟੀ ਦੇ ਚੱਲ ਰਹੇ ਸੰਘਰਸ਼ ਦੀ ਲੜੀ ਵਜੋਂ ਭਰਵੀਂ ਗੇਟ ਰੈਲੀ ਕੀਤੀ ਗਈ | ਗੁਰਦਿਆਲ ਸਿੰਘ ਜਨਰਲ ਸਕੱਤਰ ਕੰਡਕਟਰ ਯੂਨੀਅਨ ਪੰਜਾਬ ਤੇ ...

ਪੂਰੀ ਖ਼ਬਰ »

ਤੰਬਾਕੂ ਪਦਾਰਥ ਵੇਚਣ ਵਾਲਿਆਂ ਦੇ ਚਲਾਨ ਕੱਟੇ

ਸ੍ਰੀ ਚਮਕੌਰ ਸਾਹਿਬ, 12 ਜੁਲਾਈ (ਜਗਮੋਹਣ ਸਿੰਘ ਨਾਰੰਗ)- ਸਿਹਤ ਵਿਭਾਗ ਤੇ ਨਗਰ ਪੰਚਾਇਤ ਸ੍ਰੀ ਚਮਕੌਰ ਸਾਹਿਬ ਵਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸ਼ਹਿਰ ਅੰਦਰ 4 ਦੁਕਾਨਾਂ ਦੇ ਤੰਬਾਕੂ ਪਦਾਰਥ ਰੱਖਣ ਸਬੰਧੀ ਚਲਾਨ ਕੱਟੇ ਗਏ ਤੇ ਮੌਕੇ 'ਤੇ ਹੀ ਜ਼ੁਰਮਾਨਾ ਵਸੂਲ ਕੀਤਾ ...

ਪੂਰੀ ਖ਼ਬਰ »

ਅੰਗਰੇਜ਼ੀ ਤੇ ਸਮਾਜਿਕ ਸਿੱਖਿਆ ਵਿਸ਼ੇ ਦੇ ਦੋ ਰੋਜ਼ਾ ਸੈਮੀਨਾਰ ਸਮਾਪਤ

ਰੂਪਨਗਰ, 12 ਜੁਲਾਈ (ਮਨਜਿੰਦਰ ਸਿੰਘ ਚੱਕਲ)- ਸਥਾਨਕ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਵਿਖੇ ਰੂਪਨਗਰ-2 ਬਲਾਕ ਦਾ ਅੰਗਰੇਜ਼ੀ ਤੇ ਸਮਾਜਿਕ ਸਿੱਖਿਆ ਵਿਸ਼ੇ ਦੇ ਅਧਿਆਪਕਾਂ ਦਾ ਦੋ ਰੋਜ਼ਾ ਸੈਮੀਨਾਰ ਸਮਾਪਤ ਹੋ ਗਿਆ | ਇਸ ਸੈਮੀਨਾਰ ਵਿਚ ਬਲਾਕ ਦੇ 71 ਅਧਿਆਪਕਾਂ ਨੇ ...

ਪੂਰੀ ਖ਼ਬਰ »

ਪਰਵਾਸੀ ਪੰਜਾਬੀ ਫਰੈਂਡਜ਼ ਕਲੱਬ ਵਲੋਂ ਸਾਵਨ ਪ੍ਰੀਤੀ ਭੋਜ ਸਮਾਗਮ

ਨੰਗਲ, 12 ਜੁਲਾਈ (ਗੁਰਪ੍ਰੀਤ ਸਿੰਘ ਗਰੇਵਾਲ)- ਪਰਵਾਸੀ ਪੰਜਾਬੀ ਫਰੈਂਡਜ਼ ਕਲੱਬ ਵਲੋਂ ਵਣ ਵਿਭਾਗ ਦੀ ਪਿੰਡ ਦੋਨਾਲ ਨਰਸਰੀ 'ਚ ਲੀਕ ਤੋਂ ਹੱਟਵਾਂ ਸਾਵਨ ਪ੍ਰੀਤੀ ਭੋਜ ਸਮਾਗਮ ਕਰਵਾਇਆ ਗਿਆ | ਨੰਗਲ ਦੀ ਪ੍ਰਸਿੱਧ ਡਾਕਟਰ ਨਿਰਮਲ ਗੌਤਮ ਨੇ ਨਾ ਸਿਰਫ਼ ਆਪਣੇ ਹੱਥੀਂ ਭੋਜਨ ...

ਪੂਰੀ ਖ਼ਬਰ »

ਗਾਇਕ ਸੰਨੀ ਜ਼ੈਲਦਾਰ ਦੇ ਨਵੇਂ ਧਾਰਮਿਕ ਗੀਤ ਦੀ ਸ਼ੂਟਿੰਗ

ਕੀਰਤਪੁਰ ਸਾਹਿਬ, 12 ਜੁਲਾਈ (ਬੀਰਅੰਮਿ੍ਤਪਾਲ ਸਿੰਘ ਸੰਨੀ)- ਨਜ਼ਦੀਕੀ ਪਿੰਡ ਚੰਦਪੁਰ ਬੇਲਾ ਨਾਲ ਸਬੰਧਿਤ ਨੌਜਵਾਨ ਗਾਇਕ ਸੰਨੀ ਜ਼ੈਲਦਾਰ ਵਲੋਂ ਨਵੀਂ ਰਿਕਾਰਡ ਕੀਤੀ ਮਾਤਾ ਦੀ ਭੇਟ 'ਦਰ ਤੇ ਹਾਜ਼ਰੀ' ਦੀ ਸ਼ੂਟਿੰਗ ਅੱਜ ਕੀਰਤਪੁਰ ਸਾਹਿਬ ਦੇ ਸ੍ਰੀ ਰਾਮ ਮੰਦਰ ਤੇ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਵਿਖੇ ਦਾਖ਼ਲੇ ਲਈ ਵਿਦਿਆਰਥੀਆਂ 'ਚ ਭਾਰੀ ਉਤਸ਼ਾਹ

ਸ੍ਰੀ ਅਨੰਦਪੁਰ ਸਾਹਿਬ, 12 ਜੁਲਾਈ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਤਸਰ ਦੇ ਪ੍ਰਬੰਧ ਅਧੀਨ ਚੱਲ ਰਹੇ ਸਥਾਨਕ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਵਿਖੇ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਵਿਚ ਭਾਰੀ ...

ਪੂਰੀ ਖ਼ਬਰ »

ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਵਲੋਂ ਅਧਿਆਪਕਾਂ ਨਾਲ ਮੀਟਿੰਗ

ਕੀਰਤਪੁਰ ਸਾਹਿਬ, 12 ਜੁਲਾਈ (ਬੀਰਅਮਿ੍ਤਪਾਲ ਸਿੰਘ ਸੰਨੀ)- ਸਰਕਾਰੀ ਪ੍ਰਾਇਮਰੀ ਸਕੂਲ ਕੀਰਤਪੁਰ ਸਾਹਿਬ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਦਿਨੇਸ਼ ਕੁਮਾਰ ਨੇ ਅਧਿਆਪਕਾਂ ਨਾਲ ਮੀਟਿੰਗ ਕੀਤੀ, ਜਿਸ ਵਿਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਕਮਲਜੀਤ ਭੱਲੜੀ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਚੋਣਾਂ ਸਬੰਧੀ ਯੂਥ ਕਾਂਗਰਸ ਦੀ ਮੀਟਿੰਗ

ਮੋਰਿੰਡਾ, 12 ਜੁਲਾਈ (ਪਿ੍ਤਪਾਲ ਸਿੰਘ)- ਸਥਾਨਕ ਕਾਂਗਰਸ ਦੇ ਦਫ਼ਤਰ ਵਿਖੇ ਇਲਾਕੇ ਦੇ ਯੂਥ ਕਾਂਗਰਸੀ ਵਰਕਰਾਂ ਦੀ ਜ਼ਰੂਰੀ ਮੀਟਿੰਗ ਹਲਕਾ ਯੂਥ ਕਾਂਗਰਸ ਸ੍ਰੀ ਚਮਕੌਰ ਸਾਹਿਬ ਦੇ ਪ੍ਰਧਾਨ ਗੁਰਵਿੰਦਰ ਸਿੰਘ ਕਕਰਾਲੀ ਦੀ ਪ੍ਰਧਾਨਗੀ ਹੇਠ ਹੋਈ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਸ. ਪ੍ਰਾ. ਸਕੂਲ ਘਨੌਲਾ ਬਣਿਆ ਇਲਾਕੇ ਦਾ ਪਹਿਲਾ ਅੰਗਰੇਜ਼ੀ ਮਾਧਿਅਮ ਸਕੂਲ

ਘਨੌਲੀ, 12 ਜੁਲਾਈ (ਜਸਵੀਰ ਸਿੰਘ ਸੈਣੀ)- ਪੰਜਾਬ ਸਿੱਖਿਆ ਵਿਭਾਗ ਵਲੋਂ ਚਲਾਏ ਜਾ ਰਹੇ ਸਿੱਖਿਆ ਸੁਧਾਰ ਪ੍ਰੋਗਰਾਮ ਅਧੀਨ ਜ਼ਿਲ੍ਹਾ ਰੂਪਨਗਰ ਦੇ ਬਲਾਕ-2 ਦੇ ਸਰਕਾਰੀ ਪ੍ਰਾਇਮਰੀ ਸਕੂਲ ਘਨੌਲਾ ਇਲਾਕੇ ਦਾ ਪਹਿਲਾ ਅੰਗਰੇਜ਼ੀ ਮਾਧਿਅਮ ਸਕੂਲ ਬਣ ਗਿਆ ਹੈ | ਇਸ ਸਬੰਧੀ ਸਕੂਲ ...

ਪੂਰੀ ਖ਼ਬਰ »

ਪੜੋ੍ਹ ਪੰਜਾਬ ਪ੍ਰੋਜੈਕਟ ਤਹਿਤ ਗਣਿਤ ਅਧਿਆਪਕਾਂ ਦਾ ਸੈਮੀਨਾਰ ਸਮਾਪਤ

ਸ੍ਰੀ ਅਨੰਦਪੁਰ ਸਾਹਿਬ, 12 ਜੁਲਾਈ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)- ਇੱਥੋਂ ਦੇ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਵਿਖੇ ਚਾਰ ਪੜਾਵਾਂ 'ਚ ਚੱਲ ਰਿਹਾ ਪੜੋ੍ਹ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਤਹਿਤ ਗਣਿਤ ਅਧਿਆਪਕਾਂ ਦਾ ਸੈਮੀਨਾਰ ਸਮਾਪਤ ਹੋ ਗਿਆ | ਬੀ. ਐੱਮ. ਟੀ. ...

ਪੂਰੀ ਖ਼ਬਰ »

'ਸਵੱਛ ਭਾਰਤ ਮੁਹਿੰਮ' 100 ਫ਼ੀਸਦੀ ਫ਼ੇਲ੍ਹ ਹੋ ਗਈ ਹੈ ਨੰਗਲ 'ਚ

ਨੰਗਲ, 12 ਜੁਲਾਈ (ਗੁਰਪ੍ਰੀਤ ਸਿੰਘ ਗਰੇਵਾਲ)- ਸਰਕਾਰੀ ਹਨੇਰੇ ਕਾਰਨ ਨੰਗਲ 'ਚ ਸਵੱਛ ਭਾਰਤ ਮੁਹਿੰਮ 100 ਫ਼ੀਸਦੀ ਫ਼ੇਲ੍ਹ ਹੋ ਗਈ ਹੈ | ਇਹ ਬੜਾ ਹੀ ਅਹਿਮ ਸਵਾਲ ਹੈ ਕਿ ਨੰਗਲ ਨਗਰ ਕੌਾਸਲ, ਐੱਨ. ਐੱਫ. ਐੱਲ., ਬੀ. ਬੀ. ਐੱਮ. ਬੀ. ਵਰਗੇ ਬਹੁਤ ਵੱਡੇ ਬਜਟ ਵਾਲੇ ਅਦਾਰੇ 5-7 ਕਿ: ਮੀ: 'ਚ ...

ਪੂਰੀ ਖ਼ਬਰ »

ਇਕ ਸ਼ਾਮ ਬਾਬਾ ਮਸਤਾ ਦੇ ਨਾਂਅ ਅੱਜ ਹੋਵੇਗਾ ਸਮਾਗਮ

ਸ੍ਰੀ ਅਨੰਦਪੁਰ ਸਾਹਿਬ, 12 ਜੁਲਾਈ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਕ ਸ਼ਾਮ ਬਾਬਾ ਮਸਤਾ ਦੇ ਨਾਮ ਸਾਲਾਨਾ ਸਮਾਗਮ ਰਾਮ ਲੀਲਾ ਗਰਾੳਾੂਡ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਸੰਜੇ ਮਹਿਤਾ ਨੇ ...

ਪੂਰੀ ਖ਼ਬਰ »

ਬਾਬਾ ਮਸਤ ਜਗਤ ਰਾਮ ਦੇ ਸਮਾਗਮ ਸਬੰਧੀ ਰਮਾਇਣ ਦਾ ਪਾਠ ਆਰੰਭ

ਸ੍ਰੀ ਅਨੰਦਪੁਰ ਸਾਹਿਬ, 12 ਜੁਲਾਈ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)- ਇੱਥੋਂ ਦੇ ਮੁਹੱਲਾ ਬੜੀ ਸਰਕਾਰ ਵਿਖੇ ਬਾਬਾ ਮਸਤ ਜਗਤ ਰਾਮ ਜੀ ਦੀ ਸਮਾਧ ਵਿਖੇ ਸਾਲਾਨਾ ਸਮਾਗਮ ਸਬੰਧੀ ਧਾਰਮਿਕ ਮਰਿਆਦਾ ਅਨੁਸਾਰ ਸ੍ਰੀ ਰਾਮ ਚਰਿੱਤ ਮਾਨਸ ਦੇ ਪਾਠ ਅਰੰਭ ਕੀਤੇ ਗਏ | ਜਿਨ੍ਹਾਂ ...

ਪੂਰੀ ਖ਼ਬਰ »

ਸਰਕਾਰ ਜੀ, ਸੜਕਾਂ 'ਤੇ ਪੈਚ ਹੀ ਲਗਾ ਦਿਓ

ਬੇਲਾ, 12 ਜੁਲਾਈ (ਮਨਜੀਤ ਸਿੰਘ ਸੈਣੀ)- ਵਿਧਾਨ ਸਭਾ 'ਚ ਇਹ ਗੱਲ ਰਿਕਾਰਡ ਦਾ ਹਿੱਸਾ ਹੈ ਕਿ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਵਿਕਾਸ ਦੇ ਮੁੱਦੇ 'ਤੇ ਹੋਈ ਬਹਿਸ ਵਿਚ ਵਿਰੋਧੀ ਧਿਰ ਦੇ ਨੇਤਾ ਨੇ ਸੁਖਬੀਰ ਬਾਦਲ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਸੀ ਕਿ ਕੈਪਟਨ ਸਰਕਾਰ ...

ਪੂਰੀ ਖ਼ਬਰ »

ਬਿਜਲੀ ਕੱਟਾਂ ਨੂੰ ਲੈ ਕੇ ਲੋਕਾਂ ਦਾ ਵਫ਼ਦ ਐੱਸ. ਡੀ. ਓ. ਨੂੰ ਮਿਲਿਆ

ਨੂਰਪੁਰ ਬੇਦੀ, 12 ਜੁਲਾਈ (ਹਰਦੀਪ ਸਿੰਘ ਢੀਂਡਸਾ)- ਨੂਰਪੁਰ ਬੇਦੀ ਇਲਾਕੇ 'ਚ ਬੀਤੇ ਕਈ ਦਿਨਾਂ ਤੋਂ ਲੱਗ ਰਹੇ ਬਿਜਲੀ ਕੱਟਾਂ ਨੂੰ ਲੈ ਕੇ ਲੋਕਾਂ ਦਾ ਇਕ ਪ੍ਰਤੀਨਿਧ ਮੰਡਲ ਡਾ: ਦਵਿੰਦਰ ਬਜਾੜ ਦੀ ਅਗਵਾਈ 'ਚ ਐੱਸ. ਡੀ. ਓ. ਪਾਵਰਕਾਮ ਭਾਗ ਸਿੰਘ ਨੂੰ ਮਿਲਿਆ | ਇਸ ਮੌਕੇ ...

ਪੂਰੀ ਖ਼ਬਰ »

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀਆਂ ਜਥੇਬੰਦੀਆਂ ਵਲੋਂ ਗੇਟ ਰੈਲੀ

ਮੋਰਿੰਡਾ, 12 ਜੁਲਾਈ (ਪਿ੍ਤਪਾਲ ਸਿੰਘ)- ਮਨਿਸਟਰੀਅਲ ਸਰਵਿਸਿਜ਼ ਯੂਨੀਅਨ (ਪੰਜਾਬ ਸਕੱਤਰੇਤ) ਦੇ ਮੁਲਾਜ਼ਮਾਂ ਦੇ ਸੰਘਰਸ਼ ਦੀ ਹਮਾਇਤ ਵਿਚ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀਆਂ ਪ੍ਰਮੁੱਖ ਜਥੇਬੰਦੀਆਂ ਟੈਕਨੀਕਲ ਸਰਵਿਸਿਜ਼ ਯੂਨੀਅਨ, ਮਨਿਸਟਰੀਅਲ ਸਰਵਿਸਿਜ਼ ...

ਪੂਰੀ ਖ਼ਬਰ »

ਸਾਂਝ ਕੇਂਦਰ ਦੀ ਬੈਠਕ 'ਚ ਨਸ਼ਿਆਂ ਤੇ ਹੋਰ ਮਸਲਿਆਂ 'ਤੇ ਵਿਚਾਰ ਚਰਚਾ

ਨੰਗਲ, 12 ਜੁਲਾਈ (ਗੁਰਪ੍ਰੀਤ ਸਿੰਘ ਗਰੇਵਾਲ)- ਸਾਂਝ ਕੇਂਦਰ ਨੰਗਲ ਦੀ ਇਕ ਵਿਸ਼ੇਸ਼ ਬੈਠਕ ਡੀ. ਐੱਸ. ਪੀ. ਅਨੰਦਪੁਰ ਸਾਹਿਬ, ਨੰਗਲ ਰਮਿੰਦਰ ਸਿੰਘ ਕਾਹਲੋਂ ਅਗਵਾਈ ਹੇਠ ਹੋਈ ਜਿਸ ਵਿਚ ਸਾਂਝ ਕੇਂਦਰ ਦੇ ਸਾਰੇ ਹੀ ਮੈਂਬਰਾਂ ਨੇ ਨਾਲ ਭਾਗ ਲਿਆ ਤੇ ਵੱਖ-ਵੱਖ ਮਸਲਿਆਂ 'ਤੇ ...

ਪੂਰੀ ਖ਼ਬਰ »

ਪੇਂਡੂ ਤੇ ਵਿਕਾਸ ਭਲਾਈ ਸੰਸਥਾ ਵਲੋਂ ਟੇਲਰਿੰਗ ਕੋਰਸ

ਸ੍ਰੀ ਅਨੰਦਪੁਰ ਸਾਹਿਬ, 12 ਜੁਲਾਈ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)- ਇਥੋਂ ਦੇ ਗੁਰਦੁਆਰਾ ਨਾਨਕਸਰ ਵਿਖੇ ਪੇਂਡੂ ਵਿਕਾਸ ਤੇ ਸਮਾਜ ਭਲਾਈ ਸੰਸਥਾ ਵਲੋਂ ਸੁਸਾਇਟੀ ਫਾਰ ਸਰਵਿਸ ਵਲੰਟੀਅਰ ਏਜੰਸੀ ਦੇ ਸਹਿਯੋਗ ਨਾਲ 25 ਵਿਦਿਆਰਥਣਾਂ ਨੂੰ ਛੇ ਮਹੀਨੇ ਦਾ ਕਟਿੰਗ ਤੇ ...

ਪੂਰੀ ਖ਼ਬਰ »

ਅੰਗਰੇਜ਼ੀ ਤੇ ਐੱਸ. ਐੱਸ. ਅਧਿਆਪਕਾਂ ਦੇ ਸੈਮੀਨਾਰ ਹੋਏ ਸਮਾਪਤ

ਸ੍ਰੀ ਅਨੰਦਪੁਰ ਸਾਹਿਬ, 12 ਜੁਲਾਈ (ਜੇ. ਐਸ. ਨਿੱਕਨੂੰਵਾਲ, ਕਰਨੈਲ ਸਿੰਘ)- ਇੱਥੋਂ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ੍ਰੀ ਅਨੰਦਪੁਰ ਸਾਹਿਬ, ਨੂਰਪੁਰ ਬੇਦੀ, ਤਖਤਗੜ੍ਹ ਤੇ ਨੰਗਲ ਬਲਾਕਾਂ ਦੇ 176 ਅੰਗਰੇਜ਼ੀ ਤੇ ਸਮਾਜਿਕ ਸਿੱਖਿਆ ਅਧਿਆਪਕਾਂ ਦੇ ਚਾਰ ...

ਪੂਰੀ ਖ਼ਬਰ »

ਇਟਲੀ ਵਾਸੀ ਵਲੋਂ ਖਿਡਾਰੀਆਂ ਨੂੰ ਸਪੋਰਟਸ ਕਿੱਟਾਂ ਦੀ ਵੰਡ

ਰੂਪਨਗਰ, 12 ਜੁਲਾਈ (ਮਨਜਿੰਦਰ ਸਿੰਘ ਚੱਕਲ)- 'ਮਿਸ਼ਨ ਤੰਦਰੁਸਤ ਪੰਜਾਬ ਤਹਿਤ' ਬੱਚਿਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਡਿਪਟੀ ਡਾਇਰੈਕਟਰ ਸਪੋਰਟਸ ਪੰਜਾਬ ਸੁਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਚੱਲ ਰਹੇ ਫੁੱਟਬਾਲ ਕੋਚਿੰਗ ਸੈਂਟਰ ਪਿੰਡ ਮਲਿਕਪੁਰ ਵਿਖੇ ...

ਪੂਰੀ ਖ਼ਬਰ »

ਵਿਸ਼ਵ ਆਬਾਦੀ ਦਿਵਸ ਮਨਾਇਆ

ਕਾਹਨਪੁਰ ਖੂਹੀ, 12 ਜੁਲਾਈ (ਗੁਰਬੀਰ ਸਿੰਘ ਵਾਲੀਆ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਜ ਵਿਖੇ ਪਿ੍ੰਸੀਪਲ ਵਿਨੋਦ ਕੁਮਾਰ ਦੀ ਅਗਵਾਈ ਹੇਠ ਵਿਸ਼ਵ ਆਬਾਦੀ ਦਿਵਸ ਮਨਾਇਆ ਗਿਆ ਜਿਸ ਵਿਚ ਮਹਿੰਦਰ ਸਿੰਘ ਭਸੀਨ ਵਲੋਂ ਵਿਦਿਆਰਥੀਆਂ ਨੂੰ ਵਧਦੀ ਆਬਾਦੀ ਦੀ ਸਮੱਸਿਆ ...

ਪੂਰੀ ਖ਼ਬਰ »

ਅਧਿਆਪਕ ਯੂਨੀਅਨ ਦਾ ਆਮ ਇਜਲਾਸ 14 ਨੂੰ

ਰੂਪਨਗਰ, 12 ਜੁਲਾਈ (ਸੱਤੀ)- ਜਗਦੀਸ਼ ਸਿੰਘ ਹਵੇਲੀ ਸੂਬਾ ਪ੍ਰੈੱਸ ਸਕੱਤਰ ਐੱਸ. ਸੀ. ਬੀ. ਸੀ. ਅਧਿਆਪਕ ਯੂਨੀਅਨ ਨੇ ਦੱਸਿਆ ਕਿ ਜਥੇਬੰਦੀ ਦਾ ਆਮ ਇਜਲਾਸ ਮਿਤੀ 14 ਜੁਲਾਈ ਨੂੰ ਗੁਰੂ ਰਵਿਦਾਸ ਭਵਨ ਨੇੜੇ ਰਾਧਾ ਸੁਆਮੀ ਸਤਿਸੰਗ ਭਵਨ ਵਿਖੇ ਸਵੇਰੇ 10.30 ਵਜੇ ਸ਼ੁਰੂ ਹੋਵੇਗਾ | ...

ਪੂਰੀ ਖ਼ਬਰ »

ਸੁਨੀਲ ਕੁਮਾਰ ਘਨੌਲੀ ਪ੍ਰੈੱਸ ਕਲੱਬ ਦੇ ਪ੍ਰਧਾਨ ਬਣੇ

ਘਨੌਲੀ, 12 ਜੁਲਾਈ (ਜਸਵੀਰ ਸਿੰਘ ਸੈਣੀ)- ਸਾਂਸਦ ਆਦਰਸ਼ ਪਿੰਡ ਘਨੌਲੀ ਦੇ ਸਮੂਹ ਪੱਤਰਕਾਰਾਂ ਦੀ ਮੀਟਿੰਗ ਸੁਨੀਲ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਘਨੌਲੀ ਪ੍ਰੈੱਸ ਕਲੱਬ ਦਾ ਗਠਨ ਕੀਤਾ ਗਿਆ | ਇਸ ਦੌਰਾਨ ਸਰਬਸੰਮਤੀ ਨਾਲ ਸੁਨੀਲ ਕੁਮਾਰ ਪ੍ਰਧਾਨ, ਸ਼ਮਸ਼ੇਰ ...

ਪੂਰੀ ਖ਼ਬਰ »

ਡੇਅਰੀ ਸਿਖਲਾਈ ਤੇ ਵਿਸਥਾਰ ਕੈਂਪ ਲਗਾਇਆ

ਪੁਰਖਾਲੀ, 12 ਜੁਲਾਈ (ਬੰਟੀ)- ਡੇਅਰੀ ਵਿਕਾਸ ਵਿਭਾਗ ਵਲੋਂ ਅਨੁਸੂਚਿਤ ਜਾਤਾਂ ਨਾਲ ਸਬੰਧਿਤ ਦੁੱਧ ਉਤਪਾਦਕਾਂ ਦਾ ਗਿਆਨ ਪੱਧਰ ਉੱਚਾ ਚੁੱਕਣ ਲਈ ਅਤੇ ਉਨ੍ਹਾਂ ਨੂੰ ਡੇਅਰੀ ਧੰਦੇ ਨਾਲ ਜੋੜਨ ਅਕਬਰਪੁਰ ਵਿਖੇ ਡੇਅਰੀ ਸਿਖਲਾਈ ਤੇ ਵਿਸਥਾਰ ਕੈਂਪ ਲਗਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਪੜ੍ਹੋ ਪੰਜਾਬ ਤਹਿਤ ਗਣਿਤ ਅਧਿਆਪਕਾਂ ਦਾ ਦੋ ਰੋਜ਼ਾ ਸੈਮੀਨਾਰ ਲਗਾਇਆ

ਰੂਪਨਗਰ, 12 ਜੁਲਾਈ (ਮਨਜਿੰਦਰ ਸਿੰਘ ਚੱਕਲ)- ਇਥੋਂ ਦੇ ਇੰਨਸਰਵਿਸ ਟ੍ਰੇਨਿੰਗ ਸੈਂਟਰ ਵਿਖੇ ਪੜੋ੍ਹ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਤਹਿਤ ਅੱਪਰ ਪ੍ਰਾਇਮਰੀ ਗਣਿਤ ਵਿਸ਼ੇ ਅਧਿਆਪਕਾਂ ਦਾ ਦੋ ਰੋਜ਼ਾ ਸੈਮੀਨਾਰ ਡਾਈਟ ਦੇ ਪਿ੍ੰਸੀਪਲ ਰਮਨ ਕੁਮਾਰ ਦੀ ਅਗਵਾਈ ਵਿਚ ...

ਪੂਰੀ ਖ਼ਬਰ »

ਜਲ ਸਪਲਾਈ ਤਾਲਮੇਲ ਕਮੇਟੀ ਰੂਪਨਗਰ ਦੀ ਇਕੱਤਰਤਾ

ਰੂਪਨਗਰ, 12 ਜੁਲਾਈ (ਸਤਨਾਮ ਸਿੰਘ ਸੱਤੀ)- ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਦੀ ਮੀਟਿੰਗ ਜ਼ਿਲ੍ਹਾ ਕਨਵੀਨਰ ਦਰਸ਼ਨ ਸਿੰਘ ਬੜਵਾ, ਸੁਖਵੀਰ ਸਿੰਘ ਕਿੱਤਣਾ, ਜਸਵੰਤ ਸਿੰਘ ਬਹਿਰਾਮਪੁਰ, ਭੁਪਿੰਦਰ ਸਿੰਘ ਲਾਡੀ ਨੰਗਲ ਨੇ ਕੀਤੀ | ਜਿਸ ਵਿਚ ਸਰਦੂਲ ਸਿੰਘ ਬਾਲਸੰਢਾ, ...

ਪੂਰੀ ਖ਼ਬਰ »

ਨੰਗਲ ਤੋਂ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਤਸਰ ਲਈ ਯਾਤਰਾ ਰਵਾਨਾ

ਨੰਗਲ, 12 ਜੁਲਾਈ (ਪ੍ਰੋ. ਅਵਤਾਰ ਸਿੰਘ)-ਸਥਾਨਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ ਦੋ ਨਵਾਂ ਨੰਗਲ ਤੋਂ ਮੁੱਖ ਪ੍ਰਬੰਧਕ ਕਰਨੈਲ ਸਿੰਘ ਨੰਗਲ ਦੀ ਅਗਵਾਈ ਵਿਚ ਇੱਕ 65 ਮੈਂਬਰੀ ਜਥਾ ਧਾਰਮਿਕ ਅਤੇ ਇਤਿਹਾਸਕ ਸਥਾਨਾਂ ਦੇ ਦਰਸ਼ਨਾਂ ਲਈ ਰਵਾਨਾ ਹੋਇਆ | ਹਰਜੀਤ ਸਿੰਘ ...

ਪੂਰੀ ਖ਼ਬਰ »

ਸਟੇਟ ਬੈਂਕ ਆਫ਼ ਇੰਡੀਆ ਵਲੋਂ ਪੈਨਸ਼ਨਰਜ਼ ਨਾਲ ਇਕੱਤਰਤਾ

ਮੋਰਿੰਡਾ, 7 ਜੁਲਾਈ (ਕੰਗ, ਪਿ੍ਤਪਾਲ)-ਸਟੇਟ ਬੈਂਕ ਇੰਡੀਆ ਮੋਰਿੰਡਾ ਦੀਆਂ ਦੋਵਾਂ ਬ੍ਰਾਂਚਾਂ ਦੇ ਅਧਿਕਾਰੀਆਂ ਨੇ ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸੰਘ ਦੇ ਸਹਿਯੋਗ ਨਾਲ ਇਲਾਕੇ ਦੇ ਲਗਪਗ 150 ਪੈਨਸ਼ਨਰਜ਼ ਨਾਲ ਇਕੱਤਰਤਾ ਕੀਤੀ ਗਈ | ਮੀਟਿੰਗ ਵਿਚ ਬੈਂਕ ਦੀਆਂ ਸਹੂਲਤਾਂ ...

ਪੂਰੀ ਖ਼ਬਰ »

ਮੀਂਢਵਾਂ ਅੱਪਰ ਵਾਸੀਆਂ ਨੂੰ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਕੀਤਾ ਜਾਗਰੂਕ

ਸ੍ਰੀ ਅਨੰਦਪੁਰ ਸਾਹਿਬ, 12 ਜੁਲਾਈ (ਕਰਨੈਲ ਸਿੰਘ, ਜੇ.ਐਸ. ਨਿੱਕੂਵਾਲ)-ਪੰਜਾਬ ਸਰਕਾਰ ਵਲੋਂ ਚਲਾਈ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਵੱਖ- ਵੱਖ ਵਿਭਾਗਾਂ ਵਲੋਂ ਵਾਤਾਵਰਨ ਅਤੇ ਨਸ਼ਿਆਂ ਦੇ ਿਖ਼ਲਾਫ਼ ਲੋਕਾਂ ਨੂੰ ਜਾਗਰੂਕ ਕਰਨ ਲਈ ਪਿੰਡ-ਪਿੰਡ ਪ੍ਰੋਗਰਾਮ ਕਰਵਾਏ ਜਾ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼ ਰਿਟਾਇਰਡ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਵਲੋਂ ਮੈਡੀਕਲ ਚੈੱਕਅਪ ਕੈਂਪ ਲਗਾਇਆ

ਨੰਗਲ, 12 ਜੁਲਾਈ (ਗੁਰਪ੍ਰੀਤ ਸਿੰਘ ਗਰੇਵਾਲ)-ਪੰਜਾਬ ਰੋਡਵੇਜ਼ ਰਿਟਾਇਰਡ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਵਲੋਂ ਪ੍ਰਧਾਨ ਮਹਿੰਦਰ ਪਾਲ ਦੀ ਅਗਵਾਈ ਵਿਚ ਪਰਿਆਸ ਵੈੱਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਸਥਾਨਕ ਬੱਸ ਸਟੈਂਡ ਨੰਗਲ ਵਿਖੇ ਇਲੈਕਟਰੋ ਐਕੁਪੰਚਰ ...

ਪੂਰੀ ਖ਼ਬਰ »

ਮਾਤਾ ਕਰਮਜੀਤ ਕੌਰ ਦੀਆਂ ਅਸਥੀਆਂ ਜਲ ਪ੍ਰਵਾਹ

ਕੀਰਤਪੁਰ ਸਾਹਿਬ, 12 ਜੁਲਾਈ (ਬੀਰਅੰਮਿ੍ਤਪਾਲ ਸਿੰਘ ਸੰਨੀ)- ਪੱਤਰਕਾਰ ਬਹਾਦਰਜੀਤ ਸਿੰਘ ਦੇ ਮਾਤਾ ਕਰਮਜੀਤ ਕੌਰ ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ ਉਨ੍ਹਾਂ ਦੀਆਂ ਅਸਥੀਆਂ ਪਰਿਵਾਰਕ ਮੈਂਬਰਾਂ ਤੇ ਸਾਕ-ਸਬੰਧੀਆਂ ਵਲੋਂ ਸਥਾਨਕ ਗੁਰਦੁਆਰਾ ਸ੍ਰੀ ...

ਪੂਰੀ ਖ਼ਬਰ »

ਪੰਜਾਬ ਫੀਲਡ ਐਾਡ ਵਰਕਸ਼ਾਪ ਵਰਕਰਾਂ ਦੀ ਐਕਸੀਅਨ ਨਾਲ ਮੀਟਿੰਗ

ਰੂਪਨਗਰ, 12 ਜੁਲਾਈ (ਸੱਤੀ)- ਪੰਜਾਬ ਫੀਲਡ ਐਾਡ ਵਰਕਸ਼ਾਪ ਵਰਕਰਜ਼ ਯੂਨੀਅਨ ਦੀ ਮੀਟਿੰਗ ਹੈੱਡਵਰਕਸ ਮੰਡਲ ਰੂਪਨਗਰ ਦੇ ਕਾਰਜਕਾਰੀ ਇੰਜੀਨੀਅਰ ਵਿਜੇ ਕੁਮਾਰ ਗਰਗ ਨਾਲ ਹੋਈ | ਮੀਟਿੰਗ 'ਚ ਜ਼ਿਲ੍ਹਾ ਪ੍ਰਧਾਨ ਸਰਦੂਲ ਸਿੰਘ ਬਾਲਸੰਢਾ, ਜਨਰਲ ਸਕੱਤਰ ਸੁਖਬੀਰ ਸਿੰਘ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX