ਬਰਗਾੜੀ, 12 ਜੁਲਾਈ (ਲਖਵਿੰਦਰ ਸ਼ਰਮਾ, ਸੁਖਰਾਜ ਗੋਂਦਾਰਾ)-ਬਰਗਾੜੀ ਵਿਖੇ ਜਥੇਦਾਰ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਚੱਲ ਰਿਹਾ ਇਨਸਾਫ਼ ਮੋਰਚਾ 42ਵੇਂ ਦਿਨ ਵੀ ਜਾਰੀ ਰਿਹਾ | ਜਿਸ ਵਿਚ ਆਪਣਾ ਪੰਜਾਬ ਪਾਰਟੀ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੇ ਜਥੇ ਨਾਲ ਸ਼ਮੂਲੀਅਤ ਕੀਤੀ ਅਤੇ ਮੋਰਚੇ ਦੀ ਪੂਰਨ ਹਮਾਇਤ ਕੀਤੀ | ਸੰਤ ਬਲਜੀਤ ਸਿੰਘ ਦਾਦੂਵਾਲ ਨੇ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ 1947 ਤੋਂ ਬਾਅਦ ਭਾਰਤ ਨੂੰ ਆਜ਼ਾਦੀ ਮਿਲੀ ਪਰ ਸਿੱਖ ਕੌਮ ਨੂੰ ਇਕ ਤਰ੍ਹਾਂ ਦੀ ਗ਼ੁਲਾਮੀ ਮਿਲੀ ਕਿਉਂਕਿ 1947 ਤੋਂ ਬਾਅਦ ਸਿੱਖ ਕੌਮ ਅਤੇ ਪੰਜਾਬ ਨਾਲ ਧੱਕੇਸ਼ਾਹੀ ਹੁੰਦੀ ਆ ਰਹੀ ਹੈ ਜੋ ਅੱਜ ਵੀ ਜਾਰੀ ਹੈ | ਪੰਜਾਬ ਨੂੰ ਵੰਡ ਕੇ ਛੋਟਾ ਕੀਤਾ ਗਿਆ ਅਤੇ ਪੰਜਾਬ ਦੇ ਹੱਕ ਖੋਹੇ ਗਏ | ਸਿੱਖ ਕੌਮ ਨੂੰ ਆਪਣੇ ਹੱਕਾਂ ਲਈ ਵਾਰ ਵਾਰ ਮੋਰਚੇ ਲਗਾਉਣੇ ਪਏ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ 'ਤੇ ਕਾਬਜ਼ ਬਾਦਲ ਕਿਆਂ ਤੋਂ ਸ਼੍ਰੋਮਣੀ ਕਮੇਟੀ ਨੂੰ ਆਜ਼ਾਦ ਕਰਵਾਉਣਾ ਬਹੁਤ ਜ਼ਰੂਰੀ ਹੈ | ਪੰਜਾਬ ਦੇ ਸੂਝਵਾਨ ਬਹਾਦਰ ਲੋਕਾਂ ਨੇ ਬਾਦਲ ਸਰਕਾਰ ਦੇ ਮਾੜੇ ਕੰਮਾਂ ਕਾਰਨ ਬਾਦਲ ਕਿਆਂ ਨੂੰ ਸੱਤਾ ਤੋਂ ਅਤੇ ਵਿਰੋਧੀ ਧਿਰ ਤੋਂ ਵੀ ਬਾਹਰ ਕਰ ਦਿੱਤਾ | ਉਨ੍ਹਾਂ ਕਿਹਾ ਕਿ ਮਲੋਟ ਰੈਲੀ ਦੌਰਾਨ ਬਾਦਲ ਕਿਆਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵਾਗਤ ਸਮੇਂ ਪਗੜੀ ਅਤੇ ਲੰਗਰ ਦੀ ਹੋਈ ਬੇਕਦਰੀ ਦਾ ਹਿਸਾਬ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਦੇਣਾ ਪਵੇਗਾ | ਸੁੱਚਾ ਸਿੰਘ ਛੋਟੇਪੁਰ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਭਲੇ ਲਈ ਸਮੂਹ ਪੰਜਾਬ ਵਾਸੀਆਂ ਨੂੰ ਪਾਰਟੀਆਂ, ਜਾਤਾਂ, ਪਾਤਾਂ, ਧਰਮਾਂ ਤੋਂ ਉੱਪਰ ਉੱਠ ਕੇ ਇਸ ਇਨਸਾਫ਼ ਮੋਰਚੇ ਵਿਚ ਸ਼ਮੂਲੀਅਤ ਕਰਨੀ ਚਾਹੀਦੀ ਹੈ | ਉਨ੍ਹਾਂ ਐਲਾਨ ਕੀਤਾ ਕਿ ਜੇਕਰ ਇਹ ਮੋਰਚਾ ਲੰਬਾ ਸਮਾਂ ਚੱਲਦਾ ਹੈ ਤਾਂ ਉਹ ਵੀ ਲਗਾਤਾਰ ਇਸ ਮੋਰਚੇ ਵਿਚ ਡਟ ਜਾਣਗੇ ਅਤੇ ਇਨਸਾਫ਼ ਮਿਲਣ ਤੱਕ ਡਟੇ ਰਹਿਣਗੇ ਅਤੇ ਡਿਊਟੀ ਮੁਤਾਬਿਕ ਉਨ੍ਹਾਂ ਦੇ ਹਮਾਇਤੀ ਮੋਰਚੇ ਵਿਚ ਸ਼ਮੂਲੀਅਤ ਕਰਦੇ ਰਹਿਣਗੇ | ਇਸ ਮੌਕੇ ਬੂਟਾ ਸਿੰਘ ਰਣਸੀਂਹ ਕੇ, ਗੁਰਦੀਪ ਸਿੰਘ ਬਠਿੰਡਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਬਾਬਾ ਚਮਕੌਰ ਸਿੰਘ ਭਾਈਰੂਪਾ, ਗੁਰਸੇਵਕ ਸਿੰਘ ਜਵਾਹਰ ਕੇ, ਬਾਬਾ ਚੜ੍ਹਤ ਸਿੰਘ ਜੀ, ਆਪਣਾ ਪੰਜਾਬ ਪਾਰਟੀ ਦੇ ਹਲਕਾ ਜੈਤੋ ਦੇ ਸੇਵਾਦਾਰ ਡਾ: ਹਰਪਾਲ ਸਿੰਘ ਢਿਲਵਾਂ ਕਲਾਂ, ਬਾਬਾ ਮੋਹਨ ਦਾਸ ਜੀ ਬਰਗਾੜੀ, ਜਸਵਿੰਦਰ ਸਿੰਘ ਸਾਹੋਕੇ, ਸੁਖਦੇਵ ਸਿੰਘ ਪੰਜਗਰਾੲੀਂ, ਰਣਜੀਤ ਸਿੰਘ ਵਾਂਦਰ, ਸੁਖਪਾਲ ਬਰਗਾੜੀ, ਗੁਰਮੁਖ ਸਿੰਘ ਖ਼ਾਲਸਾ, ਅਮਰਜੀਤ ਸਿੰਘ ਖ਼ਾਲਸਾ, ਗੁਰਭਿੰਦਰ ਸਿੰਘ, ਰਾਜਾ ਸਿੰਘ ਆਦਿ ਹਾਜ਼ਰ ਸਨ |
ਫ਼ਰੀਦਕੋਟ, 12 ਜੁਲਾਈ (ਜਸਵੰਤ ਸਿੰਘ ਪੁਰਬਾ)-ਪੰਜਾਬ ਮੰਡੀ ਬੋਰਡ ਫ਼ੀਲਡ ਆਫ਼ੀਸਰ ਐੈਸੋਸੀਏਸਨ ਦੇ ਆਗੂ ਕੁਲਬੀਰ ਸਿੰਘ ਮੱਤਾ ਜ਼ਿਲ੍ਹਾ ਮੰਡੀ ਅਫ਼ਸਰ ਫ਼ਰੀਦਕੋਟ ਇੰਨੀ ਦਿਨੀਂ ਆਪਣੀ ਕੈਨੇਡਾ ਫੇਰੀ 'ਤੇ ਗਏ ਹਨ | ਜਿੱਥੇ ਕਿ ਉਹ ਆਪਣੇ ਦੋਸਤਾਂ ਮਿੱਤਰਾਂ, ...
ਕੋਟਕਪੂਰਾ, 12 ਜੁਲਾਈ (ਮੋਹਰ ਸਿੰਘ ਗਿੱਲ)-ਇਕ ਵਿਅਕਤੀ ਦੇ ਸੱਟਾਂ ਮਾਰਨ ਦੇ ਮਾਮਲੇ 'ਚ ਦਿਹਾਤੀ ਪੁਲਿਸ ਸਟੇਸ਼ਨ ਕੋਟਕਪੂਰਾ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਇਸ ਦੀ ਪੜਤਾਲ ਆਰੰਭ ਕਰ ਦਿੱਤੀ ਹੈ | ਇਸ ਸਬੰਧ 'ਚ ਪਿੰਡ ਸੰਧਵਾਂ ਦੇ ਵਾਸੀ ਅਮਰਜੀਤ ਸਿੰਘ ਨੇ ਪੁਲਿਸ ਨੂੰ ...
ਜੈਤੋ, 12 ਜੁਲਾਈ (ਭੋਲਾ ਸ਼ਰਮਾ)-ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਨੇ ਅੱਜ ਜੈਤੋ ਦੇ ਸੀ.ਆਈ.ਏ. ਸੈਂਟਰ ਦਾ ਵਾਟਰ ਸਪਲਾਈ ਕੁਨੈਕਸ਼ਨ ਕੱਟ ਦਿੱਤਾ | ਭਾਵੇਂ ਬੋਰਡ ਦੇ ਸਥਾਨਕ ਮੁਖੀ ਵਿਜੈ ਅਗਰਵਾਲ ਨੇ ਇਸ ਦੀ ਪੁਸ਼ਟੀ ਕਰਦਿਆਂ ਆਖਿਆ ਕੁਨੈਕਸ਼ਨ ਨਾਜਾਇਜ਼ ਤੌਰ 'ਤੇ ਚੱਲ ...
ਫ਼ਰੀਦਕੋਟ, 12 ਜੁਲਾਈ (ਸਰਬਜੀਤ ਸਿੰਘ)-ਆਮ ਆਦਮੀ ਪਾਰਟੀ ਦੇ ਯੂਥ ਵਿੰਗ ਵਲੋਂ ਪੰਜਾਬ 'ਚ ਨਸ਼ਿਆਂ ਦੇ ਹੜ੍ਹ ਨੂੰ ਰੋਕਣ ਅਤੇ ਵੱਡੇ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕਰਵਾਉਣ ਦੀ ਮੰਗ ਨੂੰ ਲੈ ਕੇ ਅੱਜ ਜ਼ਿਲ੍ਹਾ ਪੁਲਿਸ ਮੁਖੀ ਦੇ ਦਫ਼ਤਰ ਸਾਹਮਣੇ ਰੋਸ ਧਰਨਾ ਦਿੱਤਾ ਗਿਆ ...
ਕੋਟਕਪੂਰਾ, 12 ਜੁਲਾਈ (ਮੇਘਰਾਜ, ਮੋਹਰ ਗਿੱਲ)-ਅੱਜ ਚੈਂਬਰ ਆਫ਼ ਕਾਮਰਸ ਐਾਡ ਇੰਡਸਟਰੀਜ਼ ਵਿਚ ਸ਼ਾਮਿਲ 28 ਦੇ ਕਰੀਬ ਵਪਾਰਕ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਆਮਦਨ ਕਰ ਵਿਭਾਗ ਵਲੋਂ ਸਥਾਨਕ ਬਠਿੰਡਾ ਰੋਡ 'ਤੇ ਸਥਿਤ ਹੋਟਲ ਦੇਵ ਹੈਵਨ ਵਿਖੇ ਮੀਟਿੰਗ ਕੀਤੀ ਗਈ | ...
ਫ਼ਰੀਦਕੋਟ, 12 ਜੁਲਾਈ (ਜਸਵੰਤ ਸਿੰਘ ਪੁਰਬਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸਤਰੀ ਸਵੈ-ਸਹਾਇਤਾ ਗਰੁੱਪ ਮੈਂਬਰਾਂ ਲਈ ਦੇਸ਼ ਵਿਆਪੀ ਸੰਬੋਧਨ ਦੇ ਮੱਦੇ ਨਜ਼ਰ, ਕਿ੍ਸ਼ੀ ਵਿਗਿਆਨ ਕੇਂਦਰ ਫ਼ਰੀਦਕੋਟ ਵਲੋਂ ਪ੍ਰੋਗਰਾਮ ਕਰਵਾਇਆ ਗਿਆ | ਜਿਸ 'ਚ ਫ਼ਰੀਦਕੋਟ ਜ਼ਿਲੇ੍ਹ ...
ਸਾਦਿਕ, 12 ਜੁਲਾਈ (ਆਰ.ਐੱਸ.ਧੁੰਨਾ)-ਮੁੱਖ ਖੇਤੀਬਾੜੀ ਅਫ਼ਸਰ ਫ਼ਰੀਦਕੋਟ ਹਰਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਡਾ. ਦਵਿੰਦਰ ਸਿੰਘ ਧਾਲੀਵਾਲ ਬਲਾਕ ਖੇਤੀਬਾੜੀ ਅਫ਼ਸਰ ਦੀ ਅਗਵਾਈ 'ਚ ਆਈ ਟੀਮ ਵਲੋਂ ਸਾਦਿਕ ਦੀਆਂ ਕੀੜੇਮਾਰ ਦਵਾਈਆਂ ਦੀਆਂ ਦੁਕਾਨਾਂ ਦੀ ...
ਸਾਦਿਕ, 12 ਜੁਲਾਈ (ਗੁਰਭੇਜ ਸਿੰਘ ਚੌਹਾਨ)-ਸੀ.ਐੱਚ.ਸੀ. ਸਾਦਿਕ ਵਿਖੇ ਵਿਸ਼ਵ ਆਬਾਦੀ ਦਿਵਸ ਮੌਕੇ ਪਰਿਵਾਰ ਨਿਯੋਜਨ ਸਬੰਧੀ ਵਰਕਸ਼ਾਪ ਲਗਾਈ ਗਈ | ਵਰਕਸ਼ਾਪ ਦੀ ਸ਼ੁਰੂਆਤ ਪ੍ਰੋਗਰਾਮ ਕੋਆਰਡੀਨੇਟਰ ਬਲਾਕ ਐਕਸਟੈਂਸ਼ਨ ਐਜੂਕੇਟਰ ਡਾ. ਪ੍ਰਭਦੀਪ ਸਿੰਘ ਚਾਵਲਾ ਨੇ ਕੀਤੀ | ...
ਫ਼ਰੀਦਕੋਟ, 12 ਜੁਲਾਈ (ਸਰਬਜੀਤ ਸਿੰਘ)-ਸਥਾਨਕ ਕੱਕੜ ਕਾਲੋਨੀ ਵਸਨੀਕ ਇਕ ਨੌਜਵਾਨ ਦੇ ਆਪਣੀ ਪਤਨੀ ਸਮੇਤ ਬੀਤੀ ਰਾਤ ਤੋਂ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਲਾਪਤਾ ਹੋਏ ਵਿਆਹੁਤਾ ਜੋੜੇ ਦਾ ਮੋਟਰਸਾਈਕਲ ਜੋੜੀਆਂ ਨਹਿਰਾਂ ਦੀ ਵਿਚਲੀ ਪਟੜੀ ਤੋਂ ਮਿਲਣ ਦੀ ਸੂਰਤ ...
ਫ਼ਰੀਦਕੋਟ, 12 ਜੁਲਾਈ (ਜਸਵੰਤ ਸਿੰਘ ਪੁਰਬਾ)-ਨਵ-ਨਿਯੁਕਤ ਡੀ.ਐੱਸ.ਪੀ. (ਇਨਵੈਸਟੀਗੇਸ਼ਨ) ਜਸਵੀਰ ਸਿੰਘ ਨੇ ਫ਼ਰੀਦਕੋਟ ਜ਼ਿਲ੍ਹੇ ਦੇ ਬਤੌਰ ਡੀ.ਐੱਸ.ਪੀ. (ਇਨਵੈਸਟੀਗੇਸ਼ਨ) ਚਾਰਜ ਸੰਭਾਲਣ ਤੋਂ ਪਹਿਲਾਂ ਇਤਿਹਾਸਕ ਸਥਾਨ ਟਿੱਲਾ ਬਾਬਾ ਫ਼ਰੀਦ ਵਿਖੇ ਨਤਮਸਤਕ ਹੋਏ | ਜਿੱਥੇ ...
ਬਾਜਾਖਾਨਾ, 12 ਜੁਲਾਈ (ਜੀਵਨ ਗਰਗ)-ਨੇੜਲੇ ਪਿੰਡ ਮੱਲਾ ਦੇ ਨੌਜਵਾਨ ਆਗੂ ਜਸਪਾਲ ਸਿੰਘ ਭੁੱਲਰ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਮੱਲਾ ਨੂੰ ਛੱਤ ਵਾਲਾ ਪੱਖਾ ਦਾਨ ਕੀਤਾ ਗਿਆ | ਸਕੂਲ ਮੁਖੀ ਲਛਮਣ ਕੌਰ ਵਲੋਂ ਦਾਨੀ ਸੱਜਣ ਦਾ ਇਸ ਨੇਕ ਕਾਰਜ ਬਦਲੇ ਧੰਨਵਾਦ ਕੀਤਾ | ਇਸ ...
ਬਾਜਾਖਾਨਾ, 12 ਜੁਲਾਈ (ਜੀਵਨ ਗਰਗ)-ਸੀਨੀਅਰ ਮੈਡੀਕਲ ਅਫ਼ਸਰ ਸੀ.ਐਚ.ਸੀ. ਬਾਜਾਖਾਨਾ ਡਾ. ਮੁਰਾਰੀ ਲਾਲ ਦੀ ਅਗਵਾਈ 'ਚ ਵਿਸ਼ਵ ਆਬਾਦੀ ਦਿਵਸ ਨੂੰ ਸਮਰਪਿਤ ਸਮੁਦਾਇਕ ਸਿਹਤ ਕੇਂਦਰ ਬਾਜਾਖਾਨਾ ਵਿਖੇ ਵਿਸ਼ਾਲ ਜਾਗਰੂਕਤਾ ਕੈਂਪ ਲਗਾਇਆ ਗਿਆ | ਜਿਸ 'ਚ ਵਧਦੀ ਆਬਾਦੀ ਦੀ ...
ਸਾਦਿਕ, 12 ਜੁਲਾਈ (ਆਰ.ਐੱਸ.ਧੁੰਨਾ)-ਨੇੜਲੇ ਪਿੰਡ ਸ਼ੇਰ ਸਿੰਘ ਵਾਲਾ ਵਿਖੇ ਪਿੰਡ ਦੇ ਉੱਦਮੀ ਅਤੇ ਜੁਝਾਰੂ ਨੌਜਵਾਨਾਂ ਨੇ ਆਪਣੀ ਇਕ ਜਥੇਬੰਦੀ ਸ੍ਰੀ ਦੁਰਗਾ ਸ਼ਕਤੀ ਸੇਵਾ ਸੁਸਾਇਟੀ ਸ਼ੇਰ ਸਿੰਘ ਵਾਲਾ ਦਾ ਗਠਨ ਕਰਕੇ ਪਿੰਡ ਦੀ ਨੁਹਾਰ ਬਦਲਣ ਅਤੇ ਪਿੰਡ ਦੇ ਲੋੜਵੰਦਾਂ ...
ਸਾਦਿਕ, 12 ਜੁਲਾਈ (ਆਰ.ਐੱਸ.ਧੁੰਨਾ)-ਪਿੰਡ ਸਾਦਿਕ ਦੇ ਮੋੜ੍ਹੀ ਗੱਡ ਬਾਬਾ ਸਾਦਿਕ ਸ਼ਾਹ ਜੀ ਦੀ ਪਿੰਡ ਸਾਦਿਕ ਵਿਖੇ ਬਣੀ ਦਰਗਾਹ 'ਤੇ ਪਿੰਡ ਵਾਸੀਆਂ ਅਤੇ ਸੰਗਤ ਵਲੋਂ ਬਾਬਾ ਜੀ ਦੀ ਯਾਦ ਵਿਚ ਸਾਲਾਨਾ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ | ਮੇਲੇ ਦੀ ਸ਼ੁਰੂਆਤ ਇਸ ...
ਫ਼ਰੀਦਕੋਟ, 12 ਜੁਲਾਈ (ਚਰਨਜੀਤ ਸਿੰਘ ਗੋਂਦਾਰਾ)-ਈਰਾਨ 'ਚ 2, 3 ਅਗਸਤ ਨੂੰ ਸ਼ੁਰੂ ਹੋ ਰਹੀ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਅੰਡਰ-15 'ਚ ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਦੇ ਵਿਦਿਆਰਥੀ ਅਰਸ਼ਦੀਪ ਸਿੰਘ ਨੂੰ 85 ਕਿਲੋਗ੍ਰਾਮ ...
ਫ਼ਰੀਦਕੋਟ, 12 ਜੁਲਾਈ (ਸਰਬਜੀਤ ਸਿੰਘ)-ਐੱਸ.ਐੱਸ.ਏ. ਰਮਸਾ ਅਧਿਆਪਕ ਯੂਨੀਅਨ ਫ਼ਰੀਦਕੋਟ ਦੀ ਜ਼ਿਲ੍ਹਾ ਕਮੇਟੀ ਦੀ ਬੈਠਕ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਦੁੱਗਲ ਦੀ ਪ੍ਰਧਾਨਗੀ ਹੇਠ ਹੋਈ | ਬੈਠਕ ਵਿਚ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਪੰਜਾਬ ਦੇ ਜਨਰਲ ਸਕੱਤਰ ਹਰਜੀਤ ...
ਫ਼ਰੀਦਕੋਟ, 12 ਜੁਲਾਈ (ਸਤੀਸ਼ ਬਾਗ਼ੀ)-ਭਜਨ ਮੰਡਲੀ ਦੇ ਪ੍ਰਬੰਧਕ ਗੁਰਸੇਵਕ ਮਾਨ ਅਤੇ ਸਪਨਾ ਮਾਨ ਨੇ ਦੱਸਿਆ ਕਿ ਸਥਾਨਕ ਬਲਵੀਰ ਐਵਿਨਿਊ ਗਲੀ ਨੰਬਰ 9 ਵਿਖੇ 15ਵਾਂ ਵਿਸ਼ਾਲ ਜਾਗਰਣ 21 ਜੁਲਾਈ ਨੂੰ ਰਾਤ 9.00 ਵਜੇ ਕਰਵਾਇਆ ਜਾ ਰਿਹਾ ਹੈ, ਜਿਸ ਦੌਰਾਨ ਜੋਤੀ ਪੂਜਨ ਸਵ. ਸਰਦਾਰ ...
ਕੋਟਕਪੂਰਾ, 12 ਜੁਲਾਈ (ਮੋਹਰ ਸਿੰਘ ਗਿੱਲ)-ਸ਼ਹਿਰ ਦੇ ਮੁਹੱਲਾ ਆਨੰਦ ਨਗਰ ਦੀ ਗਲੀ ਨੰਬਰ: 4 ਦੇ ਵਸਨੀਕਾਂ ਦਾ ਕਹਿਣਾ ਕਿ ਉਨ੍ਹਾਂ ਨੂੰ ਬਿਨਾਂ ਕਸੂਰੋਂ ਸੀਵਰੇਜ ਵਿਭਾਗ ਦੇ ਕਰਮਚਾਰੀਆਂ ਦੀ ਅਣਗਹਿਲੀ ਦਾ ਖ਼ਮਿਆਜ਼ਾ ਭੁਗਤਣਾ ਪੈ ਰਿਹਾ ਹੈ | ਸਮੱਸਿਆ ਤੋਂ ਪ੍ਰੇਸ਼ਾਨ ...
ਜੈਤੋ, 12 ਜੁਲਾਈ (ਭੋਲਾ ਸ਼ਰਮਾ)-ਅੱਜ ਇੱਥੇ ਇਕ ਕਿਸਾਨ ਨੇ ਰੇਲ ਗੱਡੀ ਹੇਠਾਂ ਆ ਕੇ ਖ਼ੁਦਕੁਸ਼ੀ ਕਰ ਲਈ | ਇਹ ਘਟਨਾ ਅੱਜ ਸਵੇਰੇ ਜੈਤੋ-ਕੋਟਕਪੂਰਾ ਮਾਰਗ 'ਤੇ ਰੇਲਵੇ ਸਟੇਸ਼ਨ ਤੋਂ ਕਰੀਬ ਦੋ ਕਿੱਲੋਮੀਟਰ ਦੂਰ ਕਰੀਬ ਸਾਢੇ ਸੱਤ ਵਜੇ ਵਾਪਰਿਆ | ਮਿ੍ਤਕ ਦੀ ਪਛਾਣ ਬਲਵੀਰ ...
ਫ਼ਰੀਦਕੋਟ, 12 ਜੁਲਾਈ (ਚਰਨਜੀਤ ਸਿੰਘ ਗੋਂਦਾਰਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੀ ਕਲਾਂ 'ਚ ਬਲਜੀਤ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਦੀ ਸਰਪ੍ਰਸਤੀ ਅਤੇ ਪਿ੍ੰਸੀਪਲ ਰਾਜਵਿੰਦਰ ਕੌਰ, ਜ਼ਿਲ੍ਹਾ ਗਾਈਡੈਂਸ ਕਾਊਾਸਲਰ ਜਸਬੀਰ ਸਿੰਘ ਜੱਸੀ ...
ਜੈਤੋ, 12 ਜੁਲਾਈ (ਭੋਲਾ ਸ਼ਰਮਾ)-ਪਿਛਲੇ ਦਿਨੀਂ ਨੇੜਲੇ ਪਿੰਡ ਮੜ੍ਹਾਕ ਵਿਖੇ ਬਰਸਾਤ ਆਉਣ ਕਾਰਨ ਪਿੰਡ ਦੇ ਗ਼ਰੀਬ ਪਰਿਵਾਰ ਨਾਲ ਸਬੰਧਿਤ ਜਸਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਪੁੱਤਰ ਵਜ਼ੀਰ ਸਿੰਘ ਕੌਮ ਮਿਸਤਰੀ ਦਾ ਘਰ ਢਹਿ ਢੇਰੀ ਹੋ ਗਿਆ ਅਤੇ ਘਰ ਦੀਆਂ ਕੰਧਾਂ ਵੀ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX