ਤਾਜਾ ਖ਼ਬਰਾਂ


ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਦੀ ਰੈਲੀ 'ਚ ਜ਼ਖਮੀ ਹੋਏ ਲੋਕਾਂ ਦਾ ਜਾਣਿਆ ਹਾਲ
. . .  1 day ago
ਕੋਲਕਾਤਾ, 19 ਜੁਲਾਈ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 16 ਜੁਲਾਈ ਨੂੰ ਪੰਡਾਲ ਟੁੱਟਣ ਕਾਰਨ ਜ਼ਖਮੀ ਹੋਏ ਲੋਕਾਂ ਨਾਲ ਹਸਪਤਾਲ ਜਾ ਮੁਲਾਕਾਤ ਕੀਤੀ ਤੇ ਉਨ੍ਹਾਂ ਦਾ ਹਾਲ ...
ਗਾਇਕ ਅਮਨਦੀਪ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ
. . .  1 day ago
ਨਵੀਂ ਦਿੱਲੀ ,19 ਜੁਲਾਈ -ਗਾਇਕ ਅਮਨਦੀਪ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਦਿੱਲੀ ਦੀ ਇਕ ਲੜਕੀ ਨੇ ਵਿਆਹ ਦਾ ਝਾਂਸਾ ਦੇ ਕੇ , ਨੌਕਰੀ ਦਿਵਾਉਣ ਅਤੇ ਜਬਰ ਜਨਾਹ ਕਰਨ ਦੇ ਦੋਸ਼ ਲਗਾਏ ...
ਪ੍ਰਸਿੱਧ ਗੀਤਕਾਰ ਗੋਪਾਲ ਦਾਸ ਨੀਰਜ ਦਾ ਦੇਹਾਂਤ
. . .  1 day ago
ਦਿੱਲੀ, 19 ਜੁਲਾਈ - ਪ੍ਰਸਿੱਧ ਗੀਤਕਾਰ, ਹਿੰਦੀ ਸਾਹਿੱਤਕਾਰ ਅਤੇ ਕਵੀ ਗੋਪਾਲ ਦਾਸ ਨੀਰਜ ਦਾ 93 ਸਾਲ ਦੀ ਉਮਰ ਵਿਚ ਦਿੱਲੀ ਦੇ ਏਮਜ਼ ਵਿਖੇ ਦੇਹਾਂਤ ਹੋ ਗਿਆ। ਉਨ੍ਹਾਂ ਨੇ ਰਾਜ ਕਪੂਰ...
ਝਾਰਖੰਡ 'ਚ 2 ਲੜਕੀਆਂ ਨਾਲ ਕਥਿਤ ਤੌਰ 'ਤੇ ਸਮੂਹਿਕ ਜਬਰ ਜਨਾਹ
. . .  1 day ago
ਰਾਂਚੀ, 19 ਜੁਲਾਈ - ਝਾਰਖੰਡ 'ਚ 2 ਲੜਕੀਆਂ ਨੂੰ 2 ਦਿਨ ਬੰਧਕ ਬਣਾ ਕੇ ਕਥਿਤ ਤੌਰ 'ਤੇ ਸਮੂਹਿਕ ਜਬਰ ਜਨਾਹ ਕੀਤਾ ਗਿਆ, ਜਿਨ੍ਹਾਂ ਨੂੰ ਛੁਡਾ ਲਿਆ ਗਿਆ ਹੈ। ਇਸ ਮਾਮਲੇ...
ਮਹਾਰਾਸ਼ਟਰ ਸਰਕਾਰ ਵੱਲੋਂ ਡੇਅਰੀ ਕਿਸਾਨਾਂ ਲਈ ਦੁੱਧ ਦੀ ਘੱਟੋ ਘੱਟ ਕੀਮਤ 25 ਰੁਪਏ ਪ੍ਰਤੀ ਲੀਟਰ ਤੈਅ
. . .  1 day ago
ਮੁੰਬਈ, 19 ਜੁਲਾਈ - ਮਹਾਰਾਸ਼ਟਰ ਸਰਕਾਰ ਨੇ ਡੇਅਰੀ ਕਿਸਾਨਾਂ ਦੇ ਅੰਦੋਲਨ ਨੂੰ ਦੇਖਦੇ ਹੋਏ ਡੇਅਰੀ ਕਿਸਾਨਾਂ ਲਈ ਦੁੱਧ ਦੀ ਘੱਟੋ ਘੱਟ ਕੀਮਤ 25 ਰੁਪਏ ਪ੍ਰਤੀ ਲੀਟਰ ਤੈਅ ਕੀਤੀ ਹੈ। ਵਧੀਆਂ...
ਮੁੱਠਭੇੜ 'ਚ ਇੱਕ ਅੱਤਵਾਦੀ ਢੇਰ
. . .  1 day ago
ਸ੍ਰੀਨਗਰ, 19 ਜੁਲਾਈ - ਜੰਮੂ ਕਸ਼ਮੀਰ ਦੇ ਕੁਪਵਾੜਾ ਦੇ ਹੰਦਵਾੜਾ 'ਚ ਸੁਰੱਖਿਆ ਬਲਾਂ ਨੇ ਮੁੱਠਭੇੜ ਦੌਰਾਨ ਇੱਕ ਅੱਤਵਾਦੀ ਨੂੰ ਢੇਰ ਕਰ...
ਭ੍ਰਿਸ਼ਟਾਚਾਰ ਰੋਕਥਾਮ (ਸੋਧ) ਬਿਲ 2013 ਰਾਜ ਸਭਾ 'ਚ ਪਾਸ
. . .  1 day ago
ਨਵੀਂ ਦਿੱਲੀ, 19 ਜੁਲਾਈ - ਰਾਜ ਸਭਾ ਵਿਚ ਅੱਜ ਭ੍ਰਿਸ਼ਟਾਚਾਰ ਰੋਕਥਾਮ (ਸੋਧ) ਬਿਲ 2013 ਪਾਸ ਕਰ ਦਿੱਤਾ ਗਿਆ...
2 ਕਰੋੜ 14 ਲੱਖ ਦੀਆਂ ਨਸ਼ੀਲੀਆਂ ਦਵਾਈਆਂ ਸਮੇਤ 2 ਗ੍ਰਿਫ਼ਤਾਰ
. . .  1 day ago
ਲੁਧਿਆਣਾ, 19 ਜੁਲਾਈ - ਲੁਧਿਆਣਾ ਪੁਲਸ ਦੀ ਐੱਸ.ਟੀ.ਐੱਫ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਇੱਕ ਵਿਅਕਤੀ ਅਤੇ ਉਸ ਦੇ ਸਾਥੀ ਨੂੰ 2 ਕਰੋੜ 14 ਲੱਖ ਦੀਆਂ...
ਭਾਜਪਾ ਮੰਡਲ ਛੇਹਰਟਾ ਦੇ ਅਹੁਦੇਦਾਰਾਂ ਵੱਲੋਂ ਅਸਤੀਫ਼ੇ
. . .  1 day ago
ਛੇਹਰਟਾ, 19 ਜੁਲਾਈ (ਵਡਾਲੀ) - ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੀਆਂ ਤਾਨਾਸ਼ਾਹੀ ਨੀਤੀਆਂ ਤੋਂ ਅੱਕ ਕੇ ਭਾਜਪਾ ਮੰਡਲ ਛੇਹਰਟਾ...
ਸੀ.ਬੀ.ਆਈ 'ਤੇ ਦੋਸ਼ ਪੱਤਰ ਲਈ ਪਾਇਆ ਗਿਆ ਦਬਾਅ - ਪੀ. ਚਿਦੰਬਰਮ
. . .  1 day ago
ਨਵੀਂ ਦਿੱਲੀ, 19 ਜੁਲਾਈ - ਏਅਰਸੈੱਲ-ਮੈਕਸਿਸ ਡੀਲ ਸਬੰਧੀ ਤਾਜ਼ਾ ਦੋਸ਼ ਪੱਤਰ 'ਚ ਨਾਂਅ ਆਉਣ ਤੋਂ ਬਾਅਦ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦਾ ਕਹਿਣਾ ਹੈ ਕਿ ਸੀ.ਬੀ.ਆਈ...
ਭਗੌੜੇ ਆਰਥਿਕ ਅਪਰਾਧੀ ਬਿੱਲ 2018 ਲੋਕ ਸਭਾ 'ਚ ਪਾਸ
. . .  1 day ago
ਨਵੀਂ ਦਿੱਲੀ, 19 ਜੁਲਾਈ - ਭਗੌੜੇ ਆਰਥਿਕ ਅਪਰਾਧੀ ਬਿੱਲ 2018 ਨੂੰ ਅੱਜ ਲੋਕ ਸਭਾ 'ਚ ਪਾਸ ਕਰ ਦਿੱਤਾ ਗਿਆ...
ਕਿਸੇ ਵੀ ਸਿਆਸਤਦਾਨ ਦੀ ਸੁਰੱਖਿਆ ਲਈ ਫ਼ੌਜ ਸਿੱਧੇ ਤੌਰ 'ਤੇ ਜ਼ਿੰਮੇਵਾਰ ਨਹੀ - ਆਸਿਫ਼ ਗ਼ਫ਼ੂਰ
. . .  1 day ago
ਇਸਲਾਮਾਬਾਦ, 19 ਜੁਲਾਈ - ਪਾਕਿਸਤਾਨ 'ਚ ਆਮ ਚੋਣਾਂ ਦੇ ਮੱਦੇਨਜ਼ਰ ਡਾਇਰੈਕਟਰ ਜਨਰਲ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨ ਆਸਿਫ਼ ਗ਼ਫ਼ੂਰ ਨੇ ਸਪਸ਼ਟ ਕੀਤਾ ਹੈ ਕਿ...
ਪੀ.ਚਿਦੰਬਰਮ ਤੇ ਕਾਰਤੀ ਚਿਦੰਬਰਮ ਦਾ ਨਾਂਅ ਦੋਸ਼ ਪੱਤਰ 'ਚ ਸ਼ਾਮਲ
. . .  1 day ago
ਨਵੀਂ ਦਿੱਲੀ, 19 ਜੁਲਾਈ - ਸੀ.ਬੀ.ਆਈ ਵੱਲੋਂ ਏਅਰਸੈੱਲ-ਮੈਕਸਿਸ ਡੀਲ ਮਾਮਲੇ 'ਚ ਪਟਿਆਲਾ ਹਾਊਸ ਕੋਰਟ 'ਚ ਤਾਜ਼ਾ ਦੋਸ਼ ਪੱਤਰ ਦਾਖਲ ਕੀਤਾ ਗਿਆ ਹੈ, ਜਿਸ ਵਿਚ ਸਾਬਕਾ...
ਸ਼ੈਲਰ ਦੇ ਗੋਦਾਮ 'ਚੋਂ 30 ਲੱਖ ਦੇ ਚੌਲ ਚੋਰੀ
. . .  1 day ago
ਬਾਘਾ ਪੁਰਾਣਾ, 19 ਜੁਲਾਈ (ਬਲਰਾਜ ਸਿੰਗਲਾ) - ਬਾਘਾ ਪੁਰਾਣਾ-ਮੁਦਕੀ ਰੋਡ 'ਤੇ ਸਥਿਤ ਇੱਕ ਸ਼ੈਲਰ ਦੇ ਨਾਲ ਲੱਗਦੇ ਗੋਦਾਮ 'ਚੋਂ ਬਾਸਮਤੀ ਦੇ ਚੌਲ਼ਾਂ ਦੇ 810 ਗੱਟੇ (50 ਕਿੱਲੋ ਪ੍ਰਤੀ ਗੱਟਾ) ਚੋਰੀ...
ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਅਟਾਰਨੀਆਂ ਦੇ ਤਬਾਦਲੇ
. . .  1 day ago
ਚੰਡੀਗੜ੍ਹ, 19 ਜੁਲਾਈ - ਪੰਜਾਬ ਸਰਕਾਰ ਦੇ ਗ੍ਰਹਿ ਮੰਤਰਾਲੇ ਅਤੇ ਨਿਆਂ ਵਿਭਾਗ ਨੇ ਲੋਕ ਹਿਤ ਅਤੇ ਪ੍ਰਬੰਧਕੀ ਆਧਾਰ 'ਤੇ ਡਾਇਰੈਕਟਰ ਪ੍ਰਾਸੀਕਿਊਸ਼ਨ ਤੇ ਲਿਟੀਗੇਸ਼ਨ ਵਿਭਾਗ ਵਿਚ...
ਨਸ਼ਾ ਰੋਕਣ ਲਈ ਕੈਪਟਨ ਨੇ ਗੁਆਂਢੀ ਸੂਬਿਆ ਤੋਂ ਮੰਗਿਆ ਸਹਿਯੋਗ
. . .  1 day ago
ਦਰਖਤਾਂ ਦੀ ਕਟਾਈ ਦਾ ਮਾਮਲਾ : ਐਨ.ਜੀ.ਟੀ ਨੇ ਜਵਾਬ ਲਈ ਦਿੱਤਾ ਹੋਰ ਸਮਾਂ
. . .  1 day ago
ਏਅਰਸੈੱਲ-ਮੈਕਸਿਸ ਡੀਲ ਮਾਮਲੇ 'ਚ ਸੀ.ਬੀ.ਆਈ ਵੱਲੋਂ ਦੋਸ਼ ਪੱਤਰ ਦਾਖਲ
. . .  1 day ago
ਜੇ.ਪੀ ਐਸੋਸੀਏਟਡ ਲਿਮਟਿਡ ਮਾਮਲੇ 'ਚ ਸੁਪਰੀਮ ਕੋਰਟ ਵੱਲੋਂ ਫ਼ੈਸਲਾ ਸੁਰੱਖਿਅਤ
. . .  1 day ago
ਰਿਜ਼ਰਵ ਬੈਂਕ ਜਲਦ ਜਾਰੀ ਕਰੇਗਾ 100 ਰੁਪਏ ਦਾ ਨਵਾਂ ਨੋਟ
. . .  1 day ago
ਸਪੈਸ਼ਲ ਫੋਰਸ ਦੇ ਨਿਰੀਖਣ ਲਈ ਬਹਾਦਰਗੜ੍ਹ ਕਿਲ੍ਹੇ ਪਹੁੰਚੇ ਕੈਪਟਨ ਅਮਰਿੰਦਰ ਸਿੰਘ
. . .  1 day ago
ਜਦੋਂ ਤਕ ਕੋਈ ਫ਼ੈਸਲਾ ਨਹੀਂ ਆਉਂਦਾ ਭੁੱਖ ਹੜਤਾਲ ਜਾਰੀ ਰਹੇਗੀ- ਰਾਜੋਆਣਾ ਦੀ ਭੈਣ
. . .  1 day ago
ਸੋਨਾਲੀ ਬੇਂਦਰੇ ਨੇ ਸੋਸ਼ਲ ਅਕਾਉਂਟ 'ਤੇ ਸਾਂਝੀ ਕੀਤੀ ਭਾਵੁਕ ਪੋਸਟ
. . .  1 day ago
ਤੇਜ਼ ਵਹਾਅ ਕਾਰਨ ਮੋਟਰਸਾਈਕਲ ਸਵਾਰ ਦੋ ਨੌਜਵਾਨ ਪਾਣੀ 'ਚ ਰੁੜ੍ਹੇ
. . .  1 day ago
ਬੱਸ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 14
. . .  1 day ago
ਭੀੜ ਵੱਲੋਂ ਹੱਤਿਆਵਾਂ 'ਤੇ ਬੋਲੇ ਰਾਜਨਾਥ - ਹਿੰਸਾ ਰੋਕਣਾ ਸੂਬਾ ਸਰਕਾਰ ਦੀ ਜ਼ਿੰਮੇਵਾਰੀ
. . .  1 day ago
ਬ੍ਰਾਂਡਿਡ ਕੱਪੜੇ ਬਣਾਉਣ ਵਾਲੀ ਫ਼ੈਕਟਰੀ 'ਚ ਧਮਾਕਾ, ਮਜ਼ਦੂਰ ਦੀ ਮੌਤ
. . .  1 day ago
ਬਠਿੰਡਾ 'ਚ ਅਣਪਛਾਤੇ ਵਿਅਕਤੀਆਂ ਵੱਲੋਂ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
. . .  1 day ago
ਮਾਨਸੂਨ ਇਜਲਾਸ : ਸੰਸਦ ਭਵਨ 'ਚ ਕਾਂਗਰਸ ਸੰਸਦਾਂ ਦਾ ਵਿਰੋਧ ਪ੍ਰਦਰਸ਼ਨ
. . .  1 day ago
ਸ਼੍ਰੋਮਣੀ ਅਕਾਲੀ ਦਲ ਵੱਲੋਂ ਪਿੱਪਲੀ ਵਿਖੇ ਰੱਖੀ ਗਈ ਪਹਿਲੀ ਚੋਣ ਰੈਲੀ- ਸੁਖਬੀਰ ਸਿੰਘ
. . .  1 day ago
ਬਾਬਾ ਬਜਿੰਦਰ ਸਿੰਘ ਨੂੰ ਜ਼ੀਰਕਪੁਰ ਪੁਲਿਸ ਸਟੇਸ਼ਨ ਲੈ ਕੇ ਪਹੁੰਚੀ ਪੁਲਿਸ
. . .  1 day ago
ਡੂੰਘੀ ਖੱਡ 'ਚ ਡਿਗੀ ਬੱਸ, 10 ਲੋਕਾਂ ਦੀ ਮੌਤ
. . .  1 day ago
ਨਰਸਾਂ ਵੱਲੋਂ ਧਰਨਾ ਪ੍ਰਦਰਸ਼ਨ
. . .  1 day ago
ਮੁੱਖ ਮੁਨਸ਼ੀ ਦੀ ਗੋਲੀ ਲੱਗਣ ਕਾਰਨ ਮੌਤ
. . .  1 day ago
ਕੇਰਲਾ 'ਚ ਸੜਕ ਹਾਦਸਾ- 5 ਮੌਤਾਂ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 29 ਹਾੜ ਸੰਮਤ 550
ਿਵਚਾਰ ਪ੍ਰਵਾਹ: ਅਜਿਹਾ ਹਰ ਵਿਅਕਤੀ ਮਨੁੱਖਤਾ ਦਾ ਦੁਸ਼ਮਣ ਹੈ, ਜਿਹੜਾ ਦਹਿਸ਼ਤ ਨਾਲ ਜਿੱਤ ਪ੍ਰਾਪਤ ਕਰਨੀ ਚਾਹੁੰਦਾ ਹੈ। -ਅਲਬਰਟ ਆਈਨਸਟਾਈਨ
  •     Confirm Target Language  

ਪੰਜਾਬ / ਜਨਰਲ

ਸਾਬਤ ਸੂਰਤ ਗੁਰਸਿੱਖ ਖਿਡਾਰੀਆਂ ਨੂੰ ਦਿੱਤੇ ਜਾਣਗੇ ਵੱਡੇ ਇਨਾਮ-ਭਾਈ ਲੌਾਗੋਵਾਲ

ਤਲਵੰਡੀ ਸਾਬੋ, 12 ਜੁਲਾਈ (ਰਣਜੀਤ ਸਿੰਘ ਰਾਜੂ/ਰਵਜੋਤ ਸਿੰਘ ਰਾਹੀ)-ਸ਼੍ਰੋਮਣੀ ਕਮੇਟੀ ਦੀ ਅੱਜ ਇਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਭਾਈ ਗੋਬਿੰਦ ਸਿੰਘ ਲੌਾਗੋਵਾਲ ਦੀ ਪ੍ਰਧਾਨਗੀ ਹੇਠ ਹੋਈ ਅੰਤਿ੍ੰਗ ਕਮੇਟੀ ਦੀ ਇਕੱਤਰਤਾ 'ਚ ਸਾਬਤ ਸੂਰਤ ਗੁਰਸਿੱਖ ਖਿਡਾਰੀਆਂ ਨੂੰ ਵੱਡੇ ਇਨਾਮ ਦੇਣ ਦਾ ਫ਼ੈਸਲਾ ਕੀਤਾ ਗਿਆ | ਇਸ ਤੋਂ ਇਲਾਵਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਕੇਂਦਰੀ ਸਿੱਖ ਅਜਾਇਬ ਘਰ 'ਚ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਲੋਹ ਪੁਰਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਤਸਵੀਰ ਲਗਾਉਣ ਨੂੰ ਵੀ ਪ੍ਰਵਾਨਗੀ ਦਿੱਤੀ ਗਈ | ਇਕੱਤਰਤਾ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੇ ਦੱਸਿਆ ਕਿ ਖੇਡਾਂ ਦੇ ਖੇਤਰ ਵਿਚ ਵਿਸ਼ੇਸ਼ ਨਾਮਣਾ ਖੱਟਣ ਵਾਲੇ ਸਾਬਤ ਸੂਰਤ ਗੁਰਸਿੱਖ ਖਿਡਾਰੀਆਂ ਨੂੰ ਸ਼੍ਰੋਮਣੀ ਕਮੇਟੀ ਵਲੋਂ ਵਿਸ਼ੇਸ਼ ਇਨਾਮ ਦਿੱਤੇ ਜਾਣਗੇ | ਉਨ੍ਹਾਂ ਕਿਹਾ ਕਿ ਉਲੰਪਿਕ ਖੇਡਾਂ ਦੌਰਾਨ ਸੋਨੇ ਦਾ ਮੈਡਲ ਪ੍ਰਾਪਤ ਕਰਨ 'ਤੇ 5 ਲੱਖ ਰੁਪਏ, ਚਾਂਦੀ ਦਾ ਮੈਡਲ ਪ੍ਰਾਪਤ ਕਰਨ 'ਤੇ 4 ਲੱਖ ਰੁਪਏ ਅਤੇ ਕਾਂਸੀ ਦਾ ਮੈਡਲ ਪ੍ਰਾਪਤ ਕਰਨ ਵਾਲੇ ਨੂੰ 3 ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਇਆ ਕਰੇਗੀ | ਇਸੇ ਤਰ੍ਹਾਂ ਏਸ਼ੀਅਨ ਖੇਡਾਂ ਵਿਚ ਸੋਨੇ, ਚਾਂਦੀ ਤੇ ਕਾਂਸੀ ਦਾ ਮੈਡਲ ਜਿੱਤਣ ਵਾਲਿਆਂ ਨੂੰ ਕ੍ਰਮਵਾਰ 4 ਲੱਖ, 3 ਲੱਖ ਅਤੇ 2 ਲੱਖ ਰੁਪਏ ਦੀ ਰਾਸ਼ੀ ਨਾਮ ਸਨਮਾਨਿਤ ਕੀਤਾ ਜਾਵੇਗਾ | ਉਨ੍ਹਾਂ ਅੱਗੇ ਦੱਸਿਆ ਕਿ ਕਾਮਨਵੈਲਥ ਖੇਡਾਂ ਵਿਚ ਸੋਨੇ ਦਾ ਮੈਡਲ ਜੇਤੂ ਗੁਰਸਿੱਖ ਖਿਡਾਰੀਆਂ ਨੂੰ 3 ਲੱਖ ਰੁਪਏ, ਚਾਂਦੀ ਲਈ 2 ਲੱਖ ਅਤੇ ਕਾਂਸੀ ਦਾ ਮੈਡਲ ਜੇਤੂਆਂ ਨੂੰ 1 ਲੱਖ ਰੁਪਏ ਨਾਲ ਨਿਵਾਜਿਆ ਜਾਵੇਗਾ | ਭਾਈ ਲੌਾਗੋਵਾਲ ਨੇ ਇਕੱਤਰਤਾ ਦੌਰਾਨ ਲਏ ਗਏ ਹੋਰ ਫ਼ੈਸਲਿਆਂ ਬਾਰੇ ਦੱਸਿਆ ਕਿ ਪਟਿਆਲਾ ਨਿਵਾਸੀ ਸਾਬਤ ਸੂਰਤ ਗੁਰਸਿੱਖ ਅਮਨਦੀਪ ਸਿੰਘ ਜਿਸ ਨੇ ਆਈ.ਏ.ਐਸ. ਦੀ ਪ੍ਰੀਖਿਆ 'ਚੋਂ ਵਧੀਆ ਰੈਂਕ ਹਾਸਲ ਕੀਤਾ ਹੈ, ਨੂੰ ਸ਼੍ਰੋਮਣੀ ਕਮੇਟੀ 1 ਲੱਖ ਰੁਪਏ ਨਾਲ ਸਨਮਾਨਿਤ ਕਰੇਗੀ | ਉਨ੍ਹਾਂ ਕਿਹਾ ਕਿ ਬੀਤੇ ਸਮੇਂ ਬਲਦੇਵ ਸਿੰਘ ਸੜਕਨਾਮਾ ਵਲੋਂ ਲਿਖੇ ਗਏ ਨਾਵਲ 'ਸੂਰਜ ਦੀ ਅੱਖ' ਵਿਚ ਸਿੱਖ ਇਤਿਹਾਸ ਨੂੰ ਵਿਗਾੜਨ 'ਤੇ ਸ਼੍ਰੋਮਣੀ ਕਮੇਟੀ ਵਲੋਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਇਹ ਵੀ ਦੱਸਿਆ ਕਿ ਲੋਹ ਪੁਰਸ਼ ਵਜੋਂ ਜਾਣੇ ਜਾਂਦੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਤਲਵੰਡੀ ਅਤੇ 55 ਸਾਲ ਗੁਰਮਤਿ ਪ੍ਰਚਾਰ ਲਈ ਸੇਵਾ ਨਿਭਾਉਣ ਵਾਲੇ ਗੁਰਮਤਿ ਕੀਰਤਨ ਵਿਦਿਆਲਾ ਧੂਰਕੋਟ ਦੇ ਮੁਖੀ ਗਿਆਨੀ ਵਰਿਆਮ ਸਿੰਘ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਹੈ | ਭਾਈ ਲੌਾਗੋਵਾਲ ਅਨੁਸਾਰ ਸ਼੍ਰੋਮਣੀ ਕਮੇਟੀ ਨੇ ਫ਼ੈਸਲਾ ਕੀਤਾ ਹੈ ਕਿ ਨਸ਼ੇ ਛੱਡਣ ਦੇ ਚਾਹਵਾਨ ਵਿਅਕਤੀਆਂ ਦਾ ਇਲਾਜ ਸ਼੍ਰੋਮਣੀ ਕਮੇਟੀ ਵਲੋਂ ਬਿਲਕੁਲ ਮੁਫ਼ਤ ਕੀਤਾ ਜਾਵੇਗਾ ਅਤੇ ਇਸ ਕਾਰਜ ਲਈ ਖ਼ਰਚ ਧਰਮ ਪ੍ਰਚਾਰ ਕਮੇਟੀ ਕਰੇਗੀ | ਇਕੱਤਰਤਾ ਦੌਰਾਨ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ, ਜੂਨੀਅਰ ਮੀਤ ਪ੍ਰਧਾਨ ਹਰਪਾਲ ਸਿੰਘ ਜੱਲਾ, ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂੰਵਾਲਾ, ਅੰਤਿ੍ੰਗ ਮੈਂਬਰਾਨ ਭਗਵੰਤ ਸਿੰਘ ਸਿਆਲਕਾ, ਲਖਬੀਰ ਸਿੰਘ ਅਰਾਈਆਂਵਾਲਾ, ਗੁਰਤੇਜ ਸਿੰਘ ਢੱਡੇ, ਨਵਤੇਜ ਸਿੰਘ ਕਾਉਣੀ, ਹਰਦੇਵ ਸਿੰਘ ਰੋਗਲਾ, ਸੱਜਣ ਸਿੰਘ ਬੱਜੂਮਾਨ, ਬਾਬਾ ਗੁਰਮੀਤ ਸਿੰਘ ਤਿ੍ਲੋਕੇਵਾਲਾ, ਬੀਬੀ ਗੁਰਪ੍ਰੀਤ ਕੌਰ, ਗੁਰਮੀਤ ਸਿੰਘ ਬੂਹ, ਰਵਿੰਦਰ ਸਿੰਘ ਚੱਕ ਤੇ ਅਮਰੀਕ ਸਿੰਘ ਸ਼ਾਹਪੁਰ, ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਮਨਜੀਤ ਸਿੰਘ ਬਾਠ, ਨਿੱਜੀ ਸਕੱਤਰ ਜਗਜੀਤ ਸਿੰਘ ਜੱਗੀ, ਵਧੀਕ ਸਕੱਤਰ ਕੇਵਲ ਸਿੰਘ ਭੂਰਾਕੋਹਨਾ, ਮਹਿੰਦਰ ਸਿੰਘ ਆਹਲੀ, ਪ੍ਰਤਾਪ ਸਿੰਘ, ਬਿਜੈ ਸਿੰਘ, ਦਰਸ਼ਨ ਸਿੰਘ ਲੌਾਗੋਵਾਲ ਪੀ.ਏ., ਸੁਖਮਿੰਦਰ ਸਿੰਘ ਐਕਸੀਅਨ, ਕਰਨ ਸਿੰਘ ਮੈਨੇਜਰ ਤਖ਼ਤ ਸ੍ਰੀ ਦਮਦਮਾ ਸਾਹਿਬ ਸਮੇਤ ਹੋਰ ਹਾਜ਼ਰ ਸਨ |

ਜੇਲ੍ਹ 'ਚ ਬੰਦ ਨਸ਼ਾ ਤਸਕਰ ਮੰਗਵਾ ਰਹੇ ਨੇ ਪਾਕਿ ਤੋਂ ਹੈਰੋਇਨ

ਫ਼ਿਰੋਜ਼ਪੁਰ, 12 ਜੁਲਾਈ (ਜਸਵਿੰਦਰ ਸਿੰਘ ਸੰਧੂ)- ਜੇਲ੍ਹ ਅੰਦਰ ਬੰਦ ਨਸ਼ਾ ਤਸਕਰਾਂ ਵਲੋਂ ਗੈਰ ਕਾਨੂੰਨੀ ਢੰਗ ਨਾਲ ਮੋਬਾਈਲ ਦੀ ਵਰਤੋਂ ਕਰ ਪਾਕਿਸਤਾਨ ਤੋਂ ਹੈਰੋਇਨ ਦੀਆਂ ਖੇਪਾਂ ਮੰਗਵਾਉਣ ਦੇ ਚੱਲਦੇ ਗੋਰਖ-ਧੰਦੇ ਦਾ ਉਦੋਂ ਪਰਦਾਫਾਸ਼ ਹੋਇਆ, ਜਦੋਂ ਐਸ.ਟੀ.ਐਫ. ਨੇ ...

ਪੂਰੀ ਖ਼ਬਰ »

ਨਸ਼ਿਆਂ ਦੀ ਓਵਰਡੋਜ਼ ਨਾਲ ਇਕ ਹੋਰ ਘਰ ਦਾ ਚਿਰਾਗ ਬੁਝਿਆ

ਬਨੂੜ, 12 ਜੁਲਾਈ (ਭੁਪਿੰਦਰ ਸਿੰਘ)-ਮਾਣਕਪੁਰ ਕਸਬੇ 'ਚ ਨਸ਼ਿਆਂ ਦੀ ਓਵਰਡੋਜ਼ ਲੈਣ ਨਾਲ ਇਕ ਘਰ ਦਾ 16 ਸਾਲਾਂ ਦਾ ਹੋਰ ਚਿਰਾਗ਼ ਨਸ਼ੇ ਦੀ ਭੇਟ ਚੜ੍ਹ ਗਿਆ, ਜੋ ਕਿ ਅੱਠਵੀਂ ਜਮਾਤ ਤਕ ਪੜਿ੍ਹਆ ਸੀ | ਮਿ੍ਤਕ ਦੀ ਮਾਤਾ ਕਵਿਤਾ ਨੇ ਦੱਸਿਆ ਕਿ ਸਵੇਰੇ ਮੇਰਾ ਪੁੱਤਰ ਅਕਾਸ਼ ਉਰਫ਼ ...

ਪੂਰੀ ਖ਼ਬਰ »

ਭਾਖੜਾ ਡੈਮ 'ਚ ਪਾਣੀ ਦਾ ਪੱਧਰ 1504.35 ਫੁੱਟ

ਨੰਗਲ, 12 ਜੁਲਾਈ (ਪ੍ਰੋ: ਅਵਤਾਰ ਸਿੰਘ, ਗੁਰਪ੍ਰੀਤ ਗਰੇਵਾਲ)-ਭਾਖੜਾ ਡੈਮ 'ਚ ਪਾਣੀ ਦਾ ਪੱਧਰ 1504.35 ਫੁੱਟ ਤੱਕ ਅਜੇ ਤੱਕ ਪਹੰੁਚਿਆ ਹੈ, ਜਦੋਂ ਕਿ ਪਿਛਲੇ ਸਾਲ 1584.96 ਫੁੱਟ ਸੀ | ਸੋ ਇਸ ਹਿਸਾਬ ਨਾਲ ਪਿਛਲੇ ਸਾਲ ਮੁਕਾਬਲੇ ਭਾਖੜਾ ਡੈਮ 'ਚ ਪਾਣੀ 80.61 ਫੁੱਟ ਘੱਟ ਹੈ | 35761 ਕਿਊਸਿਕ ...

ਪੂਰੀ ਖ਼ਬਰ »

'ਪਟਾਕੇ' ਪਾਉਣ ਵਾਲਿਆਂ ਦਾ ਬੁਲੇਟ ਹੋਵੇਗਾ ਜ਼ਬਤ-ਸੋਨੀ

ਚੰਡੀਗੜ੍ਹ, 12 ਜੁਲਾਈ (ਅਜੀਤ ਬਿਊਰੋ)-ਵਾਤਾਵਰਨ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਵਾਹਨਾਂ ਵਲੋਂ ਫੈਲਾਏ ਜਾ ਰਹੇ ਸ਼ੋਰ ਪ੍ਰਦੂਸ਼ਣ ਨੂੰ ਰੋਕਣ ਦਾ ਆਦੇਸ਼ ਦਿੱਤਾ | ਉਨ੍ਹਾਂ ਕਿਹਾ ਕਿ ਸ਼ਹਿਰਾਂ ਵਿਚ ਬੁਲੇਟਾਂ 'ਤੇ ਪਟਾਕੇ ਪਾਉਣ ਵਾਲਿਆਂ ਤੇ ਸ਼ੋਰ ਪ੍ਰਦੂਸ਼ਣ ...

ਪੂਰੀ ਖ਼ਬਰ »

ਸਿੱਖ ਬੀਬੀਆਂ ਨੂੰ ਹੈਲਮਟ ਪਹਿਨਣ ਸਬੰਧੀ ਆਦੇਸ਼ਾਂ ਵਿਰੁੱਧ ਇਸਤਰੀ ਅਕਾਲੀ ਦਲ ਵਲੋਂ ਰਾਜਪਾਲ ਨੂੰ ਮਿਲਣ ਦਾ ਫ਼ੈਸਲਾ

ਅੰਮਿ੍ਤਸਰ, 12 ਜੁਲਾਈ (ਜਸਵੰਤ ਸਿੰਘ ਜੱਸ)-ਚੰਡੀਗੜ੍ਹ ਪ੍ਰਸ਼ਾਸਨ ਵਲੋਂ ਸਿੱਖ ਬੀਬੀਆਂ ਨੂੰ ਦੋ ਪਹੀਆ ਵਾਹਨ ਚਲਾਉਣ ਸਮੇਂ ਹੈਲਮਟ ਪਹਿਨਣ ਸਬੰਧੀ ਜਾਰੀ ਕੀਤੇ ਤਾਜ਼ਾ ਫ਼ਰਮਾਨ ਨੂੰ ਇਸਤਰੀ ਅਕਾਲੀ ਦਲ ਅਤੇ ਸ਼ੋ੍ਰਮਣੀ ਕਮੇਟੀ ਮੈਂਬਰ ਬੀਬੀਆਂ ਵਲੋਂ ਸਿੱਖ ਰਹਿਤ ...

ਪੂਰੀ ਖ਼ਬਰ »

ਮੁਅੱਤਲ ਕੀਤੇ ਐਾਬੂਲੈਂਸ ਮੁਲਾਜ਼ਮ ਸਰਕਾਰ ਵਲੋਂ ਬਹਾਲ

ਲੁਧਿਆਣਾ, 12 ਜੁਲਾਈ (ਸਲੇਮਪੁਰੀ)-ਭਾਰਤ ਸਰਕਾਰ ਦੇ ਕੌਮੀ ਸਿਹਤ ਮਿਸ਼ਨ ਦੇ ਸਹਿਯੋਗ ਨਾਲ ਸੂਬਾ ਸਰਕਾਰ ਦੇ ਪੰਜਾਬ ਸਿਹਤ ਸਿਸਟਮ ਨਿਗਮ ਅਧੀਨ ਚੱਲ ਰਹੀਆਂ 108 ਐਾਬੂਲੈਂਸ ਗੱਡੀਆਂ ਦੇ ਮੁਲਾਜ਼ਮ ਜੋ ਮੰਗਾਂ ਨੂੰ ਲੈ ਕੇ ਪਿਛਲੇ ਦੋ ਦਿਨਾਂ ਤੋਂ ਹੜਤਾਲ 'ਤੇ ਸਨ, ਨੇ ਹੜਤਾਲ ...

ਪੂਰੀ ਖ਼ਬਰ »

ਭਾਈ ਹਵਾਰਾ ਦੀ ਤਿਹਾੜ ਜੇਲ੍ਹ ਤੋਂ ਮੋਗਾ ਅਦਾਲਤ 'ਚ ਹੋਈ ਵੀਡੀਓ ਕਾਨਫ਼ਰੰਸ ਰਾਹੀਂ ਪੇਸ਼ੀ

ਮੋਗਾ, 12 ਜੁਲਾਈ (ਗੁਰਤੇਜ ਸਿੰਘ)-ਅੱਜ ਮੋਗਾ ਅਦਾਲਤ ਵਿਚ ਜ਼ਿਲ੍ਹਾ ਵਧੀਕ ਸੈਸ਼ਨ ਜੱਜ ਸ੍ਰੀ ਜਗਦੀਪ ਸੂਦ ਦੀ ਅਦਾਲਤ 'ਚ ਭਾਈ ਜਗਤਾਰ ਸਿੰਘ ਹਵਾਰਾ ਦੀ ਤਿਹਾੜ ਜੇਲ੍ਹ 'ਚੋਂ ਵੀਡੀਓ ਕਾਨਫ਼ਰੰਸ ਰਾਹੀਂ ਪੇਸ਼ੀ ਕੀਤੀ ਗਈ | ਜਾਣਕਾਰੀ ਮੁਤਾਬਿਕ 17 ਫਰਵਰੀ 2005 ਨੂੰ ਕਸਬਾ ...

ਪੂਰੀ ਖ਼ਬਰ »

ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਵਲੋਂ ਰੇਲ ਗੱਡੀ ਹੇਠਾਂ ਆ ਕੇ ਖ਼ੁਦਕੁਸ਼ੀ

ਜੈਤੋ, 12 ਜੁਲਾਈ (ਗੁਰਚਰਨ ਸਿੰਘ ਗਾਬੜੀਆ)-ਪਿੰਡ ਰਾਮੂੰਵਾਲਾ (ਡੇਲਿਆਂਵਾਲੀ) ਦੇ ਕਿਸਾਨ ਵਲੋਂ ਅੱਜ ਸਵੇਰੇ ਜੈਤੋ-ਕੋਟਕਪੂਰਾ ਰੇਲਵੇ ਮਾਰਗ 'ਤੇ ਪੈਂਦੇ ਜੈਤੋ ਰਜਬਾਹੇ ਦੇ ਕੋਲ ਰੇਲ ਗੱਡੀ ਅੱਗੇ ਆ ਕੇ ਖ਼ੁਦਕੁਸ਼ੀ ਕਰ ਲੈਣ ਦਾ ਪਤਾ ਲੱਗਿਆ ਹੈ | ਰੇਲਵੇ ਪੁਲਿਸ ਚੌਾਕੀ ...

ਪੂਰੀ ਖ਼ਬਰ »

ਫ਼ਸਲਾਂ ਦੇ ਸਮਰਥਨ ਮੁੱਲ 'ਚ ਵਾਧੇ ਬਾਰੇ ਅਕਾਲੀ-ਭਾਜਪਾ ਵਲੋਂ ਪ੍ਰਚਾਰ ਸਿਰਫ਼ 'ਜੁਮਲੇਬਾਜ਼ੀ'-ਸਿੱਧੂ

ਚੰਡੀਗੜ੍ਹ, 12 ਜੁਲਾਈ (ਅਜੀਤ ਬਿਉਰੋ)- ਕੇਂਦਰ ਦੀ ਐਨ.ਡੀ.ਏ. ਸਰਕਾਰ ਵਲੋਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ 'ਚ ਵਾਧੇ 'ਤੇ ਅਕਾਲੀ ਦਲ ਤੇ ਭਾਜਪਾ ਆਗੂਆਂ ਵਲੋਂ ਆਪਣੀ ਹੀ ਪਿੱਠ ਥਾਪੜਨ ਨੂੰ ਰਾਜਨੀਤੀ ਕਰਾਰ ਦਿੰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ...

ਪੂਰੀ ਖ਼ਬਰ »

ਪੰਜਾਬ ਤੇ ਹਿਮਾਚਲ ਪੁਲਿਸ ਨੇ ਸਾਂਝੇ ਤੌਰ 'ਤੇ ਨਸ਼ਿਆਂ ਿਖ਼ਲਾਫ਼ ਛੇੜੀ ਮੁਹਿੰਮ

ਪਠਾਨਕੋਟ, 12 ਜੁਲਾਈ (ਚੌਹਾਨ)-ਚਿੱਟੇ ਅਤੇ ਨਸ਼ੀਲੀਆਂ ਦਵਾਈਆਂ ਤੇ ਨਸ਼ਿਆਂ ਦੀ ਵਿਕਰੀ ਲਈ ਬਦਨਾਮ ਹਿਮਾਚਲ-ਪੰਜਾਬ ਦੀ ਸੀਮਾ 'ਤੇ ਪੈਂਦੇ ਪਿੰਡ ਭਦਰੋਆ 'ਚ ਹਿਮਾਚਲ ਅਤੇ ਪੰਜਾਬ ਪੁਲਿਸ ਦੀ ਸਾਂਝੀ ਟੀਮ ਨੇ ਭਾਰੀ ਪੁਲਿਸ ਫੋਰਸ ਸਮੇਤ ਛਾਪੇਮਾਰੀ ਕੀਤੀ | ਇਹ ਕਾਰਵਾਈ ...

ਪੂਰੀ ਖ਼ਬਰ »

ਅਫ਼ਗ਼ਾਨ ਖੇਤੀ ਨਿਰਯਾਤਕ ਤੇ ਭਾਰਤੀ ਖ਼ਰੀਦਦਾਰ ਦਿੱਲੀ 'ਚ ਅੱਜ ਲਗਾਉਣਗੇ ਪ੍ਰਦਰਸ਼ਨੀ

ਅੰਮਿ੍ਤਸਰ, 12 ਜੁਲਾਈ (ਸੁਰਿੰਦਰ ਕੋਛੜ)-ਅਫ਼ਗਾਨ ਖੇਤੀ ਨਿਰਯਾਤ ਨੂੰ ਪ੍ਰਫੁੱਲਿਤ ਕਰਨ ਦੇ ਮਨੋਰਥ ਨਾਲ 50 ਤੋਂ ਵਧੇਰੇ ਅਫ਼ਗ਼ਾਨਿਸਤਾਨ ਦੀਆਂ ਨਿਰਯਾਤ ਕੰਪਨੀਆਂ ਦੇ ਪ੍ਰਤੀਨਿਧੀ ਭਲਕੇ 13 ਜੁਲਾਈ ਨੂੰ ਦਿੱਲੀ 'ਚ ਸ਼ੁਰੂ ਹੋਣ ਵਾਲੀ ਦੋ ਦਿਨਾਂ ਪ੍ਰਦਰਸ਼ਨੀ 'ਚ ਸ਼ਾਮਿਲ ...

ਪੂਰੀ ਖ਼ਬਰ »

ਆਮਦਨ ਕਰ ਤੇ ਮਾਲ ਵਿਭਾਗ ਆਪਸੀ ਤਾਲਮੇਲ ਨਾਲ ਬੇਨਾਮੀ ਜਾਇਦਾਦਾਂ ਖਿਲਾਫ਼ ਕਰਨਗੇ ਕਾਰਵਾਈ

ਲੁਧਿਆਣਾ, 12 ਜੁਲਾਈ (ਪੁਨੀਤ ਬਾਵਾ)-ਬੇਨਾਮੀ ਜਾਇਦਾਦਾਂ ਖਿਲਾਫ਼ ਕਾਰਵਾਈ ਕਰਨ ਅਤੇ ਬੇਨਾਮੀ ਜਾਇਦਾਦਾਂ ਖ੍ਰੀਦਣ ਤੇ ਵੇਚਣ ਵਾਲਿਆਂ ਖਿਲਾਫ਼ ਕਾਰਵਾਈ ਕਰਨ ਲਈ ਆਮਦਨ ਕਰ ਵਿਭਾਗ ਤੇ ਪੰਜਾਬ ਸਰਕਾਰ ਦੇ ਮਾਲ ਵਿਭਾਗ ਨੇ ਹੱਥ ਮਿਲਾਇਆ ਹੈ | ਜਿਸ ਦੇ ਤਹਿਤ ਬੇਨਾਮੀ ...

ਪੂਰੀ ਖ਼ਬਰ »

ਪੰਜਾਬ ਦੀਆਂ ਨਹਿਰਾਂ 'ਚ ਪਾਣੀ ਛੱਡਣ ਦਾ ਨਵਾਂ ਐਲਾਨ

ਚੰਡੀਗੜ੍ਹ, 12 ਜੁਲਾਈ (ਅਜੀਤ ਬਿਉਰੋ)-ਪੰਜਾਬ ਦੀਆਂ ਵੱਖ-ਵੱਖ ਨਹਿਰਾਂ 'ਚ ਸਾਉਣੀ ਦੇ ਮੌਸਮ ਦੌਰਾਨ ਪਾਣੀ ਛੱਡਣ ਦੇ ਵੇਰਵੇ ਜਾਰੀ ਕੀਤੇ ਗਏ ਹਨ | ਇਕ ਬੁਲਾਰੇ ਨੇ ਦੱਸਿਆ ਕਿ ਅੱਜ ਤੋਂ 19 ਜੁਲਾਈ ਤੱਕ ਸਰਹਿੰਦ ਕੈਨਾਲ ਸਿਸਟਮ ਦੀਆਂ ਨਹਿਰਾਂ ਪਟਿਆਲਾ ਫੀਡਰ, ਅਬੋਹਰ ਬ੍ਰਾਂਚ, ...

ਪੂਰੀ ਖ਼ਬਰ »

3 ਪੁਲਿਸ ਅਧਿਕਾਰੀਆਂ ਦਾ ਤਬਾਦਲਾ

ਚੰਡੀਗੜ੍ਹ, 12 ਜੁਲਾਈ (ਅਜੀਤ ਬਿਊਰੋ)- ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਤਿੰਨ ਪੁਲਿਸ ਅਧਿਕਾਰੀਆਂ ਦਾ ਤਬਾਦਲਾ ਕੀਤਾ ਹੈ¢ ਸ. ਸਵਰਨਦੀਪ ਸਿੰਘ ਨੂੰ ਐਸ.ਐਸ.ਪੀ. ਗੁਰਦਾਸਪੁਰ ਲਾਇਆ ਗਿਆ ਹੈ, ਜਦੋਂਕਿ ਸ. ਉਪਿੰਦਰਜੀਤ ਸਿੰਘ ਐਸ.ਐਸ.ਪੀ. ਬਟਾਲਾ ਦੇ ਅਹੁਦੇ ਉਤੇ ਬਰਕਰਾਰ ...

ਪੂਰੀ ਖ਼ਬਰ »

ਜਸਟਿਸ ਮਹਿਤਾਬ ਸਿੰਘ ਗਿੱਲ ਕਮਿਸ਼ਨ ਨੇ ਮੁੱਖ ਮੰਤਰੀ ਨੂੰ 8ਵੀਂ ਅੰਤਿ੍ਮ ਰਿਪੋਰਟ ਸੌਾਪੀ

ਚੰਡੀਗੜ੍ਹ, 12 ਜੁਲਾਈ (ਅਜੀਤ ਬਿਊਰੋ)-ਪੰਜਾਬ ਸਰਕਾਰ ਵਲੋਂ ਪੀੜਤਾਂ ਨੂੰ ਛੇਤੀ ਨਿਆਂ ਮੁਹੱਈਆ ਕਰਵਾਉਣ ਲਈ ਜਸਟਿਸ ਮਹਿਤਾਬ ਸਿੰਘ ਗਿੱਲ ਕਮਿਸ਼ਨ ਵਲੋਂ ਜਾਇਜ਼ ਪਾਈਆਂ 337 ਸ਼ਿਕਾਇਤਾਂ 'ਚੋਂ 190 ਸ਼ਿਕਾਇਤਾਂ 'ਤੇ ਕਾਰਵਾਈ ਕੀਤੀ ਜਾ ਚੁੱਕੀ ਹੈ | ਜਸਟਿਸ ਗਿੱਲ ਕਮਿਸ਼ਨ ਨੇ ...

ਪੂਰੀ ਖ਼ਬਰ »

ਪਰਾਲੀ ਸਾਂਭਣ ਵਾਲੀਆਂ ਮਸ਼ੀਨਾਂ ਲੈਣ ਲਈ ਬਹੁਤ ਘੱਟ ਗਿਣਤੀ 'ਚ ਪੱੁਜੀਆਂ ਅਰਜ਼ੀਆਂ

ਜਲੰਧਰ, 12 ਜੁਲਾਈ (ਸ਼ਿਵ ਸ਼ਰਮਾ)-ਪਿਛਲੇ ਕੁਝ ਸਾਲਾਂ ਤੋਂ ਚਰਚਾ ਦਾ ਵਿਸ਼ਾ ਬਣੇ ਝੋਨੇ ਦੀ ਪਰਾਲੀ ਸਾੜਨ ਦੇ ਮਾਮਲੇ ਨਾਲ ਨਜਿੱਠਣ ਲਈ ਕੇਂਦਰ ਦੇ ਫ਼ੰਡ ਨਾਲ ਸਰਕਾਰ ਵਲੋਂ ਕਿਸਾਨਾਂ ਨੂੰ ਸਬਸਿਡੀ ਦੇ ਮਸ਼ੀਨਾਂ ਖ਼ਰੀਦਣ ਲਈ ਅਰਜ਼ੀਆਂ ਦੇਣ ਦੀ ਮੰਗ ਕੀਤੀ ਗਈ ਸੀ, ਉਸ ਲਈ ...

ਪੂਰੀ ਖ਼ਬਰ »

ਮੁੱਖ ਸਕੱਤਰ ਦੇ ਦਫ਼ਤਰ ਅੱਗੇ ਸਾਬਕਾ ਜਾਇੰਟ ਸਕੱਤਰ ਨੇ ਮਾਰਿਆ ਧਰਨਾ

ਚੰਡੀਗੜ੍ਹ, 12 ਜੁਲਾਈ (ਵਿਕਰਮਜੀਤ ਸਿੰਘ ਮਾਨ)-ਪੰਜਾਬ ਸਰਕਾਰ ਦੇ ਆਲਾ ਅਧਿਕਾਰੀਆਂ ਵਲੋਂ ਗੱਲ ਨਾ ਸੁਣੇ ਜਾਣ ਦੇ ਚੱਲਦੇ ਪੰਜਾਬ ਸਰਕਾਰ ਤੋਂ ਹੀ ਸੇਵਾ ਮੁਕਤ ਹੋਏ ਜਾਇੰਟ ਸਕੱਤਰ ਨੇ ਪੰਜਾਬ ਸਿਵਲ ਸਕੱਤਰੇਤ ਦੀ ਛੇਵੀਂ ਮੰਜ਼ਿਲ 'ਤੇ ਸਥਿਤ ਰਾਜ ਦੇ ਮੁੱਖ ਸਕੱਤਰ ਕਰਨ ...

ਪੂਰੀ ਖ਼ਬਰ »

ਸਕੂਲ ਸਮੇਂ ਬਿਨਾਂ ਵਜ੍ਹਾ ਦਫ਼ਤਰਾਂ 'ਚ ਗੇੜੇ ਮਾਰਨ ਵਾਲੇ ਅਧਿਆਪਕਾਂ ਿਖ਼ਲਾਫ਼ ਹੋਵੇਗੀ ਵਿਭਾਗੀ ਕਾਰਵਾਈ-ਸਿੱਖਿਆ ਮੰਤਰੀ

ਐੱਸ. ਏ. ਐੱਸ. ਨਗਰ, 12 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ 'ਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਪੰਜਾਬ ਸਰਕਾਰ ਹਰ ਸੰਭਵ ਕਦਮ ਚੁੱਕ ਰਹੀ ਹੈ, ਪਰ ਬਿਨਾਂ ਵਜ੍ਹਾ ਸਕੂਲ ਦੇ ਕੰਮਕਾਜ ਵਾਲੇ ਦਿਨ ਸਕੂਲ ਛੱਡ ਕੇ ...

ਪੂਰੀ ਖ਼ਬਰ »

ਮੈਕਰੋ ਗਲੋਬਲ ਮੋਗਾ ਵਲੋਂ ਬਠਿੰਡਾ ਵਿਖੇ ਵਿਸ਼ੇਸ਼ ਸੈਮੀਨਾਰ ਭਲਕੇ

ਮੋਗਾ, 12 ਜੁਲਾਈ (ਸੁਰਿੰਦਰਪਾਲ ਸਿੰਘ)-ਮੈਕਰੋ ਗਲੋਬਲ ਮੋਗਾ ਆਈਲਟਸ ਤੇ ਵੀਜ਼ਾ ਸਬੰਧੀ ਸੇਵਾਵਾਂ 'ਚ ਪੰਜਾਬ ਦੀ ਮੰਨੀ-ਪ੍ਰਮੰਨੀ ਸੰਸਥਾ ਬਣ ਚੁੱਕੀ ਹੈ | ਮੈਕਰੋ ਗਲੋਬਲ ਮੋਗਾ ਦੀਆਂ ਬਰਾਂਚਾਂ ਵੱਖ-ਵੱਖ ਸ਼ਹਿਰਾਂ ਵਿਚ ਖੁੱਲ੍ਹ ਚੁੱਕੀਆਂ ਹਨ ਅਤੇ ਸਫ਼ਲਤਾ ਪੂਰਵਕ ...

ਪੂਰੀ ਖ਼ਬਰ »

ਜਸਪਾਲ ਕੌਰ ਗਿੱਲ ਨਮਿਤ ਅੰਤਿਮ ਅਰਦਾਸ 15 ਨੂੰ

ਅਬੋਹਰ, 12 ਜੁਲਾਈ (ਸੁਖਜਿੰਦਰ ਸਿੰਘ ਢਿੱਲੋਂ)-ਪਿੰਡ ਪੱਟੀ ਸਦੀਕ ਦੇ ਸਰਪੰਚ ਸੁਖਮੰਦਰ ਸਿੰਘ ਗਿੱਲ ਦੀ ਮਾਤਾ ਜਸਪਾਲ ਕੌਰ ਗਿੱਲ ਪਤਨੀ ਸ: ਨਰ ਸਿੰਘ ਗਿੱਲ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ | ਮਾਤਾ ਨਮਿਤ ਅੰਤਿਮ ਅਰਦਾਸ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਮਿਤੀ 15 ...

ਪੂਰੀ ਖ਼ਬਰ »

ਘਾਟੇ ਦਾ ਸੌਦਾ ਸਾਬਤ ਹੋ ਰਹੀ ਵਿਰਾਸਤੀ ਯਾਤਰਾ

ਅੰਮਿ੍ਤਸਰ, 12 ਜੁਲਾਈ (ਸੁਰਿੰਦਰ ਕੋਛੜ)-ਅੰਮਿ੍ਤਸਰ ਦੀ ਅਮੀਰ ਵਿਰਾਸਤ ਅਤੇ ਸ਼ਾਨਾਮਤੇ ਇਤਿਹਾਸ ਨੂੰ ਪ੍ਰਫੁਲਿਤ ਕਰਨ ਲਈ ਵੱਡਾ ਖ਼ਰਚ ਕਰਕੇ ਸੂਬਾ ਸਰਕਾਰ ਵਲੋਂ ਸ਼ੁਰੂ ਕੀਤੀ ਗਈ 'ਹੈਰੀਟੇਜ ਵਾਕ' ਅਤੇ 'ਪੰਜ ਸਰੋਵਰ ਯਾਤਰਾ' ਯਾਤਰਾ ਦੀ ਵਿਉਂਤਬੰਦੀ 'ਚ ਕੀਤੀਆਂ ...

ਪੂਰੀ ਖ਼ਬਰ »

ਮੁਲਾਜ਼ਮ ਕਨਵੈਨਸ਼ਨ 12 ਅਗਸਤ ਨੂੰ

ਚੰਡੀਗੜ੍ਹ, 12 ਜੁਲਾਈ (ਪਰਵਾਨਾ)-ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੀ ਪ੍ਰਤੀਨਿਧ ਜਥੇਬੰਦੀ ਸੁਬਾਰਡੀਨੇਟ ਸਰਵਸਿਜ਼ ਫੈਡਰੇਸ਼ਨ ਨੇ ਆਪਣੀਆਂ ਮੰਗਾਂ ਮਨਾਉਣ ਲਈ 12 ਅਗਸਤ ਨੂੰ ਮੋਗਾ 'ਚ ਕਨਵੈੱਨਸ਼ਨ ਬੁਲਾਈ ਹੈ, ਜਿਸ ਵਿਚ ਰਾਜ ਸਰਕਾਰ ਵਿਰੁੱਧ ਸੰਘਰਸ਼ ਸ਼ੁਰੂ ਕਰਨ ਦੀ ...

ਪੂਰੀ ਖ਼ਬਰ »

ਬਿਨਾਂ ਨੋਟਿਸ ਤੇ ਜਾਂਚ ਤੋਂ ਜੰਮੂ-ਕਸ਼ਮੀਰ ਪੁਲਿਸ ਨੇ ਦੋਸ਼ੀ ਪੁਲਿਸ ਮੁਲਾਜ਼ਮਾਂ ਨੰੂ ਕੀਤਾ ਬਰਖ਼ਾਸਤ

ਪਠਾਨਕੋਟ, 12 ਜੁਲਾਈ (ਆਸ਼ੀਸ਼ ਸ਼ਰਮਾ)-ਕਠੂਆ ਕਤਲ ਕਾਂਡ ਤੇ ਜਬਰ ਜਨਾਹ ਮਾਮਲੇ 'ਚ ਸ਼ਾਮਿਲ ਜੰਮੂ-ਕਸ਼ਮੀਰ ਪੁਲਿਸ ਦੇ ਸਬ-ਇੰਸਪੈਕਟਰ ਅਨੰਦ ਦੱਤਾ ਅਤੇ ਕਾਂਸਟੇਬਲ ਤਿਲਕ ਰਾਜ ਨੰੂ ਬਿਨਾਂ ਨੋਟਿਸ ਅਤੇ ਬਿਨਾਂ ਜਾਂਚ ਕੀਤੇ ਜੰਮੂ ਪੁਲਿਸ ਨੇ ਨੌਕਰੀ ਤੋਂ ਬਰਖ਼ਾਸਤ ਕਰ ...

ਪੂਰੀ ਖ਼ਬਰ »

ਇਮਰਾਨ ਖ਼ਾਨ ਵਲੋਂ ਪਾਕਿ 'ਚ ਹਿੰਦੂ ਕੁੜੀਆਂ ਦੇ ਗ਼ੈਰ ਧਰਮ 'ਚ ਵਿਆਹਾਂ ਨੂੰ ਰੋਕਣ ਦਾ ਵਾਅਦਾ

ਅੰਮਿ੍ਤਸਰ, 12 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਦੇ ਚੇਅਰਮੈਨ ਤੇ ਸਾਬਕਾ ਕ੍ਰਿਕਟਰ ਇਮਰਾਨ ਖ਼ਾਨ ਨੇ ਐਲਾਨ ਕੀਤਾ ਹੈ ਕਿ ਜੇਕਰ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਸੱਤਾ 'ਚ ਆਈ ਤਾਂ ਘੱਟ ਗਿਣਤੀਆਂ ਦੇ ਹੱਕਾਂ ਦੀ ਰਾਖੀ ਲਈ ਹਰ ਸੰਭਵ ...

ਪੂਰੀ ਖ਼ਬਰ »

ਗੁਰੂ ਨਾਨਕ ਕਾਲਜ ਫ਼ਾਰ ਗਰਲਜ਼ ਵਿਖੇ ਦਾਖ਼ਲੇ ਲਈ ਵਿਦਿਆਰਥਣਾਂ 'ਚ ਭਾਰੀ ਉਤਸ਼ਾਹ

ਸ੍ਰੀ ਮੁਕਤਸਰ ਸਾਹਿਬ, 12 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸ਼ੋ੍ਰਮਣੀ ਕਮੇਟੀ ਵਲੋਂ ਚਲਾਏ ਜਾ ਰਹੇ ਗੁਰੂ ਨਾਨਕ ਕਾਲਜ ਫ਼ਾਰ ਗਰਲਜ਼ ਸ੍ਰੀ ਮੁਕਤਸਰ ਸਾਹਿਬ ਵਿਖੇ ਇਨ੍ਹਾਂ ਦਿਨਾਂ 'ਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵੱਖ-ਵੱਖ ਕੋਰਸਾਂ ਦੇ ਦਾਖਲੇ ਲਈ ਭਾਰੀ ...

ਪੂਰੀ ਖ਼ਬਰ »

ਸੂਬੇ ਦੇ ਮਾਡਲ, ਆਦਰਸ਼ ਸਕੂਲਾਂ ਦੇ ਕਰਮਚਾਰੀ ਸਰਕਾਰੀ ਨੀਤੀਆਂ ਤੋਂ ਖ਼ਫ਼ਾ

ਲਹਿਰਾਗਾਗਾ, 12 ਜੁਲਾਈ (ਸੂਰਜ ਭਾਨ ਗੋਇਲ) - ਸੂਬੇ ਦੇ ਸਰਕਾਰੀ ਮਾਡਲ/ਆਦਰਸ਼ ਸਕੂਲਾਂ ਦੇ ਕਰਮਚਾਰੀ ਪਿਛਲੇ 8 ਸਾਲਾਂ ਤੋਂ ਸਿੱਖਿਆ ਵਿਭਾਗ ਅਧੀਨ ਠੇਕਾ ਆਧਾਰਿਤ ਸੇਵਾਵਾਂ ਨਿਭਾ ਰਹੇ ਹਨ | ਪੂਰੇ ਭਾਰਤ ਅੰਦਰ ਖੁੱਲੇ੍ਹ ਮਾਡਲ ਸਕੂਲਾਂ ਨੂੰ ਉੱਥੋਂ ਦੀਆਂ ਰਾਜ ਸਰਕਾਰਾਂ ...

ਪੂਰੀ ਖ਼ਬਰ »

ਨਿਊਜ਼ੀਲੈਂਡ ਤੋਂ ਪਰਤਦਿਆਂ ਭਾਰਤੀ ਨੌਜਵਾਨ ਦੀ ਜਹਾਜ਼ 'ਚ ਮੌਤ

ਕੋਟਕਪੂਰਾ, 12 ਜੁਲਾਈ (ਮੋਹਰ ਸਿੰਘ ਗਿੱਲ)-ਪੰਜਾਬ ਦੇ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਕੋਠੇ ਥੇਹ ਵਾਲੇ ਦੇ ਜੰਮਪਲ ਨੌਜਵਾਨ ਬੇਅੰਤ ਸਿੰਘ ਉਮਰ 25 ਸਾਲ ਪੁੱਤਰ ਅੰਗਰੇਜ਼ ਸਿੰਘ ਦੀ ਨਿਊਜ਼ੀਲੈਂਡ ਤੋਂ ਜਹਾਜ਼ ਰਾਹੀਂ ਦਿੱਲੀ ਪਰਤਦਿਆਂ ਰਸਤੇ 'ਚ ਹੀ ਆਸਟ੍ਰੇਲੀਆ ...

ਪੂਰੀ ਖ਼ਬਰ »

ਬੈਂਸ ਵਲੋਂ ਦਵਾਈਆਂ ਬਾਰੇ ਲਗਾਏ ਦੋਸ਼ਾਂ ਦਾ ਕੋਈ ਆਧਾਰ ਨਹੀਂ-ਸਿਹਤ ਵਿਭਾਗ

ਚੰਡੀਗੜ੍ਹ, 12 ਜੁਲਾਈ (ਅਜੀਤ ਬਿਊਰੋ)-ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਜੋ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸਿਹਤ ਵਿਭਾਗ ਵਲੋਂ ਖਰੀਦੀਆਂ ਗਈਆਂ ਦਵਾਈਆਂ ਬਾਰੇ ਚਾਰ ਦੋਸ਼ ਲਗਾਏ ਗਏ ਹਨ, ਜਿਨ੍ਹਾਂ ਦਾ ਕਿ ਕੋਈ ਆਧਾਰ ਨਹੀਂ ਹੈ¢ ਇਸ ਸਬੰਧੀ ...

ਪੂਰੀ ਖ਼ਬਰ »

ਅੱਜ ਬੰਗਲਾਦੇਸ਼ ਦੇ ਤਿੰਨ ਦਿਨਾ ਦੌਰੇ ਲਈ ਰਵਾਨਾ ਹੋਣਗੇ ਰਾਜਨਾਥ ਸਿੰਘ

ਨਵੀਂ ਦਿੱਲੀ, 12 ਜੁਲਾਈ, (ਉਪਮਾ ਡਾਗਾ ਪਾਰਥ)-ਭਾਰਤ ਅਤੇ ਬੰਗਾਲਦੇਸ਼ ਦੇ ਸੰਬੰਧਾਂ ਨੂੰ ਹੋਰ ਮਜ਼ਬੂਤੀ ਕਰਨ ਲਈ ਗ੍ਰਹਿ ਮੰਤਰੀ ਰਾਜਨਾਥ ਸਿੰਘ, ਸ਼ੁੱਕਰਵਾਰ ਨੂੰ ਬੰਗਲਾਦੇਸ਼ ਦੇ ਤਿੰਨ ਦਿਨਾ ਦੌਰੇ 'ਤੇ ਰਵਾਨਾ ਹੋਣਗੇ | ਇਸ ਦੌਰਾਨ ਬੰਗਲਦੇਸ਼ ਨੂੰ ਦਿੱਤੀ ਜਾਣ ਵਾਲੀ ...

ਪੂਰੀ ਖ਼ਬਰ »

ਹਰਮਨਪ੍ਰੀਤ ਨੂੰ ਡੀ.ਐਸ.ਪੀ. ਲਾ ਕੇ ਰੱਖਣ ਲਈ ਕਾਨੂੰਨੀ ਰਾਏ ਲਏਗੀ ਸਰਕਾਰ

ਚੰਡੀਗੜ੍ਹ, 12 ਜੁਲਾਈ (ਵਿਕਰਮਜੀਤ ਸਿੰਘ ਮਾਨ)- ਅਰਜੁਨ ਐਵਾਰਡ ਜੇਤੂ ਹਰਮਨਪ੍ਰੀਤ ਕੌਰ ਨੂੰ ਡੀ.ਐਸ.ਪੀ. ਲਾ ਕੇ ਰੱਖਣ ਲਈ ਸਰਕਾਰ ਕਾਨੂੰਨੀ ਰਾਏ ਲਾਏਗੀ¢ ਇਸ ਮਾਮਲੇ 'ਚ ਜੇਕਰ ਕੋਈ ਕਾਨੂੰਨੀ ਪੇਚ ਫਸ ਗਿਆ ਤਾਂ ਹਰਮਨਪ੍ਰੀਤ ਲਈ ਫਿਰ ਮੁਸੀਬਤ ਖੜ੍ਹੀ ਹੋ ਜਾਵੇਗੀ | ਦੂਜੇ ...

ਪੂਰੀ ਖ਼ਬਰ »

ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਮਿਥ ਕੇ ਹੱਤਿਆ ਦੇ ਮਾਮਲੇ 'ਚ ਮੁਲਜ਼ਮ ਮੋਗਾ ਅਦਾਲਤ 'ਚ ਪੇਸ਼

ਮੋਗਾ, 12 ਜੁਲਾਈ (ਗੁਰਤੇਜ ਸਿੰਘ/ਸੁਰਿੰਦਰਪਾਲ ਸਿੰਘ)-ਅੱਜ ਪੁਲਿਸ ਦੇ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਵੱਖ-ਵੱਖ ਜੇਲ੍ਹਾਂ 'ਚ ਬੰਦ ਮਿਥ ਕੇ ਹੱਤਿਆ ਦੇ ਮਾਮਲੇ 'ਚ ਮੋਗਾ ਅਦਾਲਤ ਵਿਚ ਪੇਸ਼ ਕੀਤੇ | ਜਿਥੇ ਅਦਾਲਤ ਨੇ ਇਸ ਮਾਮਲੇ ਵਿਚ ਅਗਲੀ ਮਿਤੀ 26 ਜੁਲਾਈ 2018 ਨਿਸ਼ਚਿਤ ਕਰ ...

ਪੂਰੀ ਖ਼ਬਰ »

ਭਾਈ ਲਾਭ ਸਿੰਘ ਪੰਜਵੜ ਦੀ ਬਰਸੀ ਮੌਕੇ ਸ਼ਹੀਦੀ ਸਮਾਗਮ ਕਰਾਇਆ

ਝਬਾਲ, 12 ਜੁਲਾਈ (ਸਰਬਜੀਤ ਸਿੰਘ)-ਪਿਛਲੇ ਸਮੇ ਦੌਰਾਨ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਵਲੋਂ ਚਲਾਏ ਸਿੱਖ ਸੰਘਰਸ਼ ਦੌਰਾਨ ਸ਼ਹੀਦ ਹੋਏ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਰਹੇ ਜਨਰਲ ਭਾਈ ਲਾਭ ਸਿੰਘ ਪੰਜਵੜ ਉਰਫ ਸੁਖਦੇਵ ਸਿੰਘ ਦੀ ਬਰਸੀ ਮੌਕੇ ਉਨ੍ਹਾਂ ...

ਪੂਰੀ ਖ਼ਬਰ »

ਪੰਜਾਬ, ਹਰਿਆਣਾ, ਹਿਮਾਚਲ ਤੇ ਜੰਮੂ-ਕਸ਼ਮੀਰ 'ਚ ਅਗਲੇ 2 ਦਿਨਾਂ 'ਚ ਭਾਰੀ ਮੀਂਹ ਦੀ ਸੰਭਾਵਨਾ

ਲੁਧਿਆਣਾ, 12 ਜੁਲਾਈ (ਪਰਮੇਸ਼ਰ ਸਿੰਘ)- ਮੌਨਸੂਨ ਦੇ ਬੱਦਲਾਂ ਦੀ ਕਈ ਦਿਨਾਂ ਦੀ ਲੁਕਣ ਮੀਚੀ ਤੋਂ ਬਾਅਦ ਮੌਸਮ ਵਿਭਾਗ ਨੇ ਹੁਣ ਆਉਂਦੇ ਦੋ ਦਿਨਾਂ 'ਚ ਪੰਜਾਬ, ਹਰਿਆਣਾ, ਹਿਮਾਚਲ ਤੇ ਜੰਮੂ ਕਸ਼ਮੀਰ 'ਚ ਭਾਰੀ ਮੀਂਹ ਦੀ ਸੰਭਾਵਨਾ ਪ੍ਰਗਟਾਈ ਹੈ | ਕੇਂਦਰ ਸਰਕਾਰ ਦੇ ਮੌਸਮ ...

ਪੂਰੀ ਖ਼ਬਰ »

ਤਰਸ ਦੇ ਆਧਾਰ 'ਤੇ 37 ਉਮੀਦਵਾਰਾਂ ਨੂੰ ਦਿੱਤੀ ਨੌਕਰੀ

ਚੰਡੀਗੜ੍ਹ, 12 ਜੁਲਾਈ (ਅਜੀਤ ਬਿਊਰੋ)-ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਅੱਜ ਇਥੇ ਕਰਵਾਏ ਸਮਾਗਮ ਦੌਰਾਨ 37 ਉਮੀਦਵਾਰਾਂ ਨੂੰ ਤਰਸ ਦੇ ਆਧਾਰ 'ਤੇ ਨਿਯੁਕਤੀ ਪੱਤਰ ਦਿੱਤੇ ਗਏ¢ ਇਸ ਬਾਰੇ ਜਾਣਕਾਰੀ ਦਿੰਦਿਆਾ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ...

ਪੂਰੀ ਖ਼ਬਰ »

ਬੰਗਾ-ਨੈਣਾ ਦੇਵੀ ਮਾਰਗ ਨੂੰ ਚਾਰ ਮਾਰਗੀ ਬਣਾਉਣ ਲਈ ਨੋਟੀਫ਼ਿਕੇਸ਼ਨ ਜਾਰੀ

ਪੋਜੇਵਾਲ ਸਰਾਂ, 12 ਜੁਲਾਈ (ਨਵਾਂਗਰਾਈਾ)-ਆਖ਼ਰ ਕੇਂਦਰ ਸਰਕਾਰ ਵਲੋਂ ਬੰਗਾ-ਨੈਣਾ ਦੇਵੀ ਵਾਇਆ ਗੜ੍ਹਸ਼ੰਕਰ, ਸੀ੍ਰ ਅਨੰਦਪੁਰ ਸਾਹਿਬ ਮਾਰਗ ਨੂੰ ਰਾਸ਼ਟਰੀ ਮਾਰਗ ਸਬੰਧੀ ਮੁੱਢਲਾ ਨੋਟੀਫ਼ਿਕੇਸ਼ਨ ਜਾਰੀ ਕਰਕੇ ਇਸ ਮਾਰਗ ਨੂੰ ਚਾਰ ਮਾਰਗੀ ਨੈਸ਼ਨਲ ਹਾਈਵੇ ਵਜੋਂ ...

ਪੂਰੀ ਖ਼ਬਰ »

ਅੰਮਿ੍ਤਸਰ ਰੇਲਵੇ ਸਟੇਸ਼ਨ 'ਤੇ 'ਇਲੈਕਟ੍ਰੋਨਿਕ ਇੰਟਰ ਲਾਕਿੰਗ ਸਿਸਟਮ' ਨੂੰ ਸ਼ੁਰੂ ਕਰਨ ਲਈ ਕਈ ਰੇਲ ਗੱਡੀਆਂ 31 ਤੱਕ ਰੱਦ

ਅੰਮਿ੍ਤਸਰ, 12 ਜੁਲਾਈ (ਹਰਜਿੰਦਰ ਸਿੰਘ ਸ਼ੈਲੀ)-ਅੰਮਿ੍ਤਸਰ ਰੇਲਵੇ ਸਟੇਸ਼ਨ 'ਤੇ ਅੰਗਰੇਜ਼ਾਂ ਦੇ ਜ਼ਮਾਨੇ 'ਤੇ ਕਾਂਟਿਆਂ ਤੋਂ ਨਿਜਾਤ ਦਿਵਾਉਣ ਲਈ ਸ਼ੁਰੂ ਕੀਤੇ ਜਾਣ ਵਾਲੇ ਇਲੈਕਟ੍ਰੋਨਿਕ ਇੰਟਰ ਲਾਕਿੰਗ ਦੀ ਉਸਾਰੀ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਾ ਹੈ ਅਤੇ ਇਸ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਨੂੰ ਘਰ-ਘਰ ਪਹੁੰਚਾਉਣਾ ਸਮੇਂ ਦੀ ਲੋੜ-ਬਾਬਾ ਬੇਦੀ

ਘੁਮਾਣ, 12 ਜੁਲਾਈ (ਬੰਮਰਾਹ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਨੂੰ ਘਰ-ਘਰ ਪਹੁੰਚਾਉਣਾ ਸਮੇਂ ਦੀ ਲੋੜ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਾਬਾ ਸੁਖਦੇਵ ਸਿੰਘ ਬੇਦੀ ਪਰਿਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ 16ਵੀਂ ਪੀੜ੍ਹੀ ਦਰਬਾਰ ਸ੍ਰੀ ਚੋਲਾ ਸਾਹਿਬ ਵਾਲਿਆਂ ...

ਪੂਰੀ ਖ਼ਬਰ »

ਅਸਕਾਰਟ ਵਲੋਂ ਟਰੈਕਟਰਾਂ ਦੀਆਂ ਕੀਮਤਾਂ 'ਚ ਵਾਧਾ

ਜਲੰਧਰ, 12 ਜੁਲਾਈ (ਅ. ਬ.)- ਭਾਰਤ ਦੀ ਮੋਹਰੀ ਟਰੈਕਟਰ ਨਿਰਮਾਤਾ ਕੰਪਨੀ ਅਸਕਾਰਟ ਨੇ ਅੱਜ ਆਪਣੇ ਸਭ ਮਾਡਲਾਂ ਦੀਆਂ ਕੀਮਤਾਂ 'ਚ 2 ਤੋਂ 3 ਫ਼ੀਸਦੀ ਤੱਕ ਵਾਧਾ ਕਰਨ ਦਾ ਐਲਾਨ ਕੀਤਾ ਹੈ | ਮੁਦਰਾ ਸਫੀਤੀ ਤੇ ਖਾਸ ਕਰ ਸਟੀਲ ਦੀਆਂ ਖੁਦਰਾ ਕੀਮਤਾਂ 'ਚ ਹੋ ਰਹੇ ਨਿਰੰਤਰ ਵਾਧੇ ਦੇ ...

ਪੂਰੀ ਖ਼ਬਰ »

ਮੁੱਖ ਮੰਤਰੀ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਨਸ਼ਿਆਂ ਦੀ ਲਾਹਨਤ ਵਿਰੁੱਧ ਅਪੀਲ ਜਾਰੀ ਕਰਨ ਦੀ ਬੇਨਤੀ

ਚੰਡੀਗੜ੍ਹ, 12 ਜੁਲਾਈ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਸਮੂਹ ਸਿੱਖ ਭਾਈਚਾਰੇ ਨੂੰ ਮਹਾਨ ਗੁਰੂ ਸਾਹਿਬਾਨ ਵਲੋਂ ਦਰਸਾਏ ਮਾਰਗ 'ਤੇ ਚੱਲਦਿਆਂ ਨਸ਼ਿਆਂ ਦੀ ...

ਪੂਰੀ ਖ਼ਬਰ »

ਨਿਸਾਨ ਦਾ ਪੰਜਾਬ ਪ੍ਰੀ ਓਨਡ ਕਾਰਾਂ ਦੇ ਕਾਰੋਬਾਰ 'ਤੇ ਫੋਕਸ

ਚੰਡੀਗੜ੍ਹ, 12 ਜੁਲਾਈ (ਅ.ਬ.)- ਨਿਸਾਨ ਨੇ ਪੰਜਾਬ ਵਿਚ ਨਿਸਾਨ ਇੰਟੈਲੀਜੈਂਟ ਚੁਆਇਸ ਸੈਂਟਰ ਖੋਲ੍ਹਣ ਦਾ ਅੱਜ ਐਲਾਨ ਕੀਤਾ ਹੈ | ਇਹ ਸੈਂਟਰ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਜਿਵੇਂ ਚੰਡੀਗੜ੍ਹ, ਲੁਧਿਆਣਾ, ਪਟਿਆਲਾ, ਜਲੰਧਰ ਅਤੇ ਅੰਮਿ੍ਤਸਰ ਵਿਚ ਖੋਲ੍ਹੇ ਜਾਣਗੇ | ਇਸ ...

ਪੂਰੀ ਖ਼ਬਰ »

ਪਤੀ 'ਤੇ ਏਡਜ਼ ਬਾਰੇ ਛਿਪਾਉਣ ਦਾ ਦੋਸ਼-ਗਰਭ 'ਚ ਬੱਚੇ ਨੂੰ ਐਚ.ਆਈ.ਵੀ. ਦੀ ਪੁਸ਼ਟੀ

ਚੰਡੀਗੜ੍ਹ, 12 ਜੁਲਾਈ (ਸੁਰਜੀਤ ਸਿੰਘ ਸੱਤੀ)-ਬਠਿੰਡਾ ਖੇਤਰ ਦੇ ਰਾਮਪੁਰਾ ਫੂਲ ਦੇ ਇਕ ਨੌਜਵਾਨ 'ਤੇ ਉਸ ਦੀ ਪਤਨੀ ਨੇ ਏਡਜ਼ ਹੋਣ ਦਾ ਦੋਸ਼ ਲਗਾਉਂਦਿਆਂ ਵਿਆਹ ਵੇਲੇ ਬਿਮਾਰੀ ਛਿਪਾਉਣ ਦਾ ਦੋਸ਼ ਲਗਾਇਆ ਹੈ | ਹੁਣ ਇਸ ਨੌਜਵਾਨ ਦੀ ਪਤਨੀ ਦੇ ਗਰਭ 'ਚ ਬੱਚੇ ਦੀ ਜਾਂਚ ਦੌਰਾਨ ...

ਪੂਰੀ ਖ਼ਬਰ »

ਦੇਸ਼ ਭਰ 'ਚ 71 ਥਾਵਾਂ 'ਤੇ ਹੜ੍ਹਾਂ ਨਾਲ ਨਜਿੱਠਣ ਲਈ ਐਨ. ਡੀ. ਆਰ. ਐਫ. ਦੀਆਂ 100 ਟੀਮਾਂ ਤਾਇਨਾਤ

ਨਵੀਂ ਦਿੱਲੀ, 12 ਜੁਲਾਈ (ਏਜੰਸੀ)- ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਆਫ਼ਤਾਂ ਤੋਂ ਰਾਸ਼ਟਰੀ ਬਚਾਅ ਬਲ (ਐਨ.ਡੀ.ਆਰ.ਐਫ.) ਦੀਆਂ ਲਗਪਗ 100 ਟੀਮਾਂ ਦੇ ਕਰੀਬ 4,500 ਮੁਲਾਜ਼ਮਾਂ ਨੂੰ ਦੇਸ਼ ਭਰ 'ਚ ਵੱਖ-ਵੱਖ 71 ਥਾਂਵਾਂ 'ਤੇ ਹੜ੍ਹਾਂ ਤੇ ਭਾਰੀ ਬਾਰਿਸ਼ ਨਾਲ ਨਜਿੱਠਣ ...

ਪੂਰੀ ਖ਼ਬਰ »

ਯੂਰਪੀ ਸੰਘ ਤੋਂ ਬਰਤਾਨੀਆ ਦੇ ਤੋੜ-ਵਿਛੋੜੇ ਸਬੰਧੀ ਬਲੂ ਪਿ੍ੰਟ ਜਾਰੀ

ਲੰਡਨ, 12 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂਰਪੀ ਸੰਘ ਨਾਲੋਂ ਬਰਤਾਨੀਆ ਦੇ ਤੋੜ-ਵਿਛੋੜੇ ਸਬੰਧੀ ਅਤੇ ਬ੍ਰੈਗਜ਼ਿਟ ਮਾਮਲਿਆਂ ਬਾਰੇ ਵਾਈਟ ਪੇਪਰ ਜਾਰੀ ਕੀਤਾ ਗਿਆ ਹੈ | ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਕੰਜ਼ਰਵੇਟਿਵ ਪਾਰਟੀ ਨੂੰ ਵਪਾਰਕ ਸੰਧੀਆਂ ਬਾਰੇ ...

ਪੂਰੀ ਖ਼ਬਰ »

ਕਿਸਾਨੀ ਖੇਤਰ 'ਚ ਕੇਂਦਰ ਅਤੇ ਰਾਜ ਵਧੇਰੇ ਸਹਿਯੋਗ ਦੇਣ-ਜੇਤਲੀ

ਮੁੰਬਈ, 12 ਜੁਲਾਈ (ਪੀ.ਟੀ. ਆਈ.)- ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਅਤੇ ਉਨ੍ਹਾਂ ਲਈ ਲਾਭ ਵਧਾਉਣ ਲਈ ਵਿੱਤ ਮੰਤਰੀ ਅਰੁਣ ਜੇਤਲੀ ਨੇ ਦੇਸ਼ ਭਰ 'ਚ ਖੇਤੀਬਾੜੀ ਖੇਤਰ ਲਈ ਨੀਤੀਆਂ ਤਿਆਰ ਕਰਨ ਲਈ ਸੁਝਾਅ ਦਿੱਤਾ ਹੈ | ਜੇਤਲੀ ਨੇ ਇਹ ਉਸ ਵੇਲੇ ਕਿਹਾ ਜਦੋਂ ਉਹ ਨਾਬਾੜ ਦੇ 37ਵੇਂ ...

ਪੂਰੀ ਖ਼ਬਰ »

ਜੇ 2019 'ਚ ਭਾਜਪਾ ਦੁਬਾਰਾ ਸੱਤਾ 'ਚ ਆਉਂਦੀ ਹੈ ਤਾਂ ਦੇਸ਼ 'ਹਿੰਦੂ ਪਾਕਿਸਤਾਨ' ਬਣ ਜਾਵੇਗਾ-ਥਰੂਰ

ਨਵੀਂ ਦਿੱਲੀ, 12 ਜੁਲਾਈ (ਉਪਮਾ ਡਾਗਾ ਪਾਰਥ)-ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ 2019 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਭਾਜਪਾ 2019 'ਚ ਦੁਬਾਰਾ ਸੱਤਾ 'ਚ ਆਉਂਦੀ ਹੈ ਤਾਂ ਦੇਸ਼ 'ਹਿੰਦੂ ਪਾਕਿਸਤਾਨ' ਬਣ ਜਾਵੇਗਾ | ਥਰੂਰ ਨੇ ਇਸ ਦੇ ਨਾਲ ਹੀ ...

ਪੂਰੀ ਖ਼ਬਰ »

ਇੰਡੀਗੋ ਦੇ ਦੋ ਜਹਾਜ਼ ਆਪਸ 'ਚ ਟਕਰਾਉਣ ਤੋਂ ਮਸਾਂ ਬਚੇ

ਮੁੰਬਈ, 12 ਜੁਲਾਈ (ਪੀ. ਟੀ. ਆਈ.)-ਲਗਪਗ 330 ਯਾਤਰੀ ਉਸ ਸਮੇਂ ਵਾਲ ਵਾਲ ਬਚ ਗਏ ਜਦੋਂ ਇੰਡੀਗੋ ਏਅਰਲਾਈਨਜ਼ ਦੇ ਦੋ ਜਹਾਜ਼ ਬੰਗਲੌਰ ਵਾਯੂ ਮੰਡਲ 'ਤੇ ਆਪਸ 'ਚ ਟਕਰਾਉਣ ਤੋਂ ਮਸਾਂ ਬਚੇ ਜਿਸ ਪਿਛੋਂ ਅਧਿਕਾਰੀਆਂ ਨੇ ਘਟਨਾ ਦੀ ਜਾਂਚ ਦਾ ਹੁਕਮ ਦਿੱਤਾ ਹੈ | ਘਟਨਾ ਵਿਚ ਸ਼ਾਮਿਲ ...

ਪੂਰੀ ਖ਼ਬਰ »

ਬਰਖ਼ਾਸਤ ਡੀ. ਐਸ. ਪੀ. ਢਿੱਲੋਂ ਦੀ ਭਵਿੱਖ 'ਚ ਵੀਡੀਓ ਕਾਨਫ਼ਰੰਸਿੰਗ ਦੇ ਜ਼ਰੀਏ ਹੋਵੇਗੀ ਪੇਸ਼ੀ

ਐੱਸ. ਏ. ਐੱਸ. ਨਗਰ, 12 ਜੁਲਾਈ (ਜਸਬੀਰ ਸਿੰਘ ਜੱਸੀ)-ਬਰਖਾਸਤ ਡੀ. ਐਸ. ਪੀ. ਦਲਜੀਤ ਸਿੰਘ ਢਿੱਲੋਂ ਨੂੰ ਇਕ ਔਰਤ ਵਲੋਂ ਉਸ ਨਾਲ ਜਬਰ-ਜਨਾਹ ਕਰਨ ਅਤੇ ਉਸ ਨੂੰ ਨਸ਼ੇ ਦਾ ਆਦੀ ਬਣਾਉਣ ਦੇ ਦੋਸ਼ਾਂ ਤਹਿਤ ਦਰਜ ਮਾਮਲੇ ਦੇ ਚਲਦਿਆਂ ਅੱਜ ਮੁੜ ਅਦਾਲਤ 'ਚ ਪੇਸ਼ ਕੀਤਾ ਗਿਆ | ਪੁਲਿਸ ...

ਪੂਰੀ ਖ਼ਬਰ »

ਹਿੰਸਕ ਝੜਪ ਨੂੰ ਲੈ ਕੇ ਦਰਜ ਕੇਸਾਂ 'ਚ ਪੁਲਿਸ ਨੇ ਅਦਾਲਤ 'ਚ ਪੇਸ਼ ਕੀਤਾ ਚਲਾਨ

ਫਗਵਾੜਾ, 12 ਜੁਲਾਈ (ਹਰੀਪਾਲ ਸਿੰਘ)- 13 ਅਪ੍ਰੈਲ ਨੂੰ ਫਗਵਾੜਾ ਵਿਖੇ ਦੋ ਫ਼ਿਰਕਿਆਂ ਦੇ ਵਿਚਾਲੇ ਹੋਈ ਹਿੰਸਕ ਝੜਪ ਦੇ ਸਬੰਧ ਵਿਚ ਦਰਜ ਹੋਏ ਪੁਲਿਸ ਕੇਸਾਂ ਦੇ ਸਬੰਧ ਵਿਚ ਪੁਲਿਸ ਨੇ ਅੱਜ ਚਲਾਨ ਅਦਾਲਤ ਵਿਚ ਪੇਸ਼ ਕਰ ਦਿੱਤਾ ਹੈ | ਜ਼ਿਕਰਯੋਗ ਹੈ ਕਿ ਇਸ ਝੜਪ ਦੇ ਵਿਚ ਗੋਲੀ ...

ਪੂਰੀ ਖ਼ਬਰ »

ਭਾਰਤ ਵਿਸ਼ਵ ਦੀਆਂ ਭੋਜਨ ਜ਼ਰੂਰਤਾਂ ਪੂਰੀਆਂ ਕਰਨ ਦੇ ਸਮਰੱਥ-ਹਰਸਿਮਰਤ

ਨਵੀਂ ਦਿੱਲੀ, 12 ਜੁਲਾਈ (ਏਜੰਸੀ)-ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਭਾਰਤ ਵਿਸ਼ਵ ਦੀ ਜਨਸੰਖਿਆ ਲਈ ਭੋਜਨ ਦੀ ਵਧਦੀ ਲੋੜ ਨੂੰ ਸਪਲਾਈ ਕਰਨ ਦੇ ਸਮਰੱਥ ਹੈ | ਇੰਡੋ-ਡੱਚ ਚੈਂਬਰ ਆਫ ਕਾਮਰਸ ਐਾਡ ਸਾਇੰਸ ਦੀ ਇਕ ਕਾਨਫਰੰਸ 'ਤੇ ਬੋਲਦਿਆਂ ਸ੍ਰੀਮਤੀ ...

ਪੂਰੀ ਖ਼ਬਰ »

ਸਹਾਰਾ ਦੀ ਅੰਬੀ ਵੈਲੀ ਵਿਖੇ ਜਾਇਦਾਦ ਦੀ ਨਿਲਾਮੀ ਅੱਗੇ ਪਈ

ਨਵੀਂ ਦਿੱਲੀ, 12 ਜੁਲਾਈ (ਪੀ. ਟੀ. ਆਈ.)-ਸਹਾਰਾ ਗਰੁੱਪ ਦੀ ਕੀਮਤੀ ਅੰਬੀ ਵੈਲੀ ਵਿਖੇ ਜਾਇਦਾਦ ਦੀ ਨਿਲਾਮੀ ਪ੍ਰਕਿਰਿਆ ਅੱਗੇ ਪਾ ਦਿੱਤੀ ਹੈ ਕਿਉਂਕਿ ਸੰਭਾਵਤ ਖ਼ਰੀਦਦਾਰਾਂ ਨੇ ਨਿਲਾਮੀ ਨੋਟਿਸ ਪ੍ਰਤੀ ਕੋਈ ਹੁੰਗਾਰਾ ਨਹੀਂ ਭਰਿਆ | ਇਹ ਜਾਣਕਾਰੀ ਅੱਜ ਬੰਬੇ ਹਾਈ ਕੋਰਟ ...

ਪੂਰੀ ਖ਼ਬਰ »

ਕੇਰਲ ਜਬਰ ਜਨਾਹ ਮਾਮਲੇ 'ਚ ਪਾਦਰੀ ਵਲੋਂ ਆਤਮ-ਸਮਰਪਣ

ਕੋਲੰਮ, 12 ਜੁਲਾਈ (ਏਜੰਸੀ)-ਇਕ ਔਰਤ ਨਾਲ ਸਰੀਰਕ-ਸ਼ੋਸ਼ਣ ਦੇ ਦੋਸ਼ੀ 3 ਮਲੰਕਾਰਾ ਸੀਰੀਅਨ ਆਰਥਡਾਕਸ ਪਾਦਰੀਆਂ 'ਚੋਂ 1 ਨੇ ਪੁਲਿਸ ਦੇ ਸਾਹਮਣੇ ਆਤਮ-ਸਮਰਪਣ ਕਰ ਦਿੱਤਾ ਹੈ | ਪੁਲਿਸ ਸੂਤਰਾਂ ਨੇ ਦੱਸਿਆ ਕਿ ਇਥੇ ਅਪਰਾਧ ਸ਼ਾਖਾ ਦਫ਼ਤਰ ਸਾਹਮਣੇ ਇਸ ਮਾਮਲੇ ਦੇ ਦੂਜੇ ਦੋਸ਼ੀ ...

ਪੂਰੀ ਖ਼ਬਰ »

ਸਰਕਾਰ ਨੇ ਟੈਕਸ ਮਾਮਲਿਆਂ 'ਚ ਅਪੀਲ ਕਰਨ ਲਈ ਰਕਮ ਦੀ ਹੱਦ ਵਧਾਈ

ਨਵੀਂ ਦਿੱਲੀ, 12 ਜੁਲਾਈ (ਪੀ. ਟੀ. ਆਈ.)-ਕਾਨੂੰਨੀ ਉਲਝਣਾਂ ਵਿਚ 5 ਲੱਖ ਕਰੋੜ ਰੁਪਏ ਫਸਣ ਕਾਰਨ ਸਰਕਾਰ ਨੇ ਅਦਾਲਤਾਂ ਵਿਚ ਟੈਕਸਾਂ ਨਾਲ ਸਬੰਧਿਤ ਮਾਮਲਿਆਂ ਨੂੰ 41 ਫ਼ੀਸਦੀ ਤਕ ਹੇਠਾਂ ਲਿਆਉਣ ਲਈ ਟਿ੍ਬਿਊਨਲਾਂ ਤੇ ਅਦਾਲਤਾਂ ਵਿਚ ਅਪੀਲਾਂ ਦਾਇਰ ਕਰਨ ਵਾਸਤੇ ਆਮਦਨ ਕਰ ...

ਪੂਰੀ ਖ਼ਬਰ »

ਬਰਤਾਨੀਆ ਵਿਚ 'ਵਿੰਡਰਸ਼' ਇੰਮੀਗ੍ਰੇਸ਼ਨ ਘੁਟਾਲੇ 'ਚ 93 ਭਾਰਤੀ ਫਸੇ

ਲੰਡਨ, 12 ਜੁਲਾਈ (ਏਜੰਸੀ)-ਬਰਤਾਨੀਆ ਸਰਕਾਰ ਨੇ ਵਿੰਡਰਸ਼ ਇੰਮੀਗੇ੍ਰਸ਼ਨ ਘੁਟਾਲੇ ਨਾਲ ਜੁੜੇ ਭਾਰਤੀਆਂ ਦੀ ਸੂਚੀ ਜਾਰੀ ਕੀਤੀ ਹੈ¢ 93 ਭਾਰਤੀਆਂ ਨੂੰ ਇੱਥੇ ਰਹਿਣ 'ਤੇ ਕੰਮ ਕਰਨ ਲਈ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਾਉਣ ਲਈ ਆਿਖ਼ਆ ਗਿਆ ਹੈ | ਇਹ ਉਹ ਭਾਰਤੀ ਹਨ ਜੋ 1973 ...

ਪੂਰੀ ਖ਼ਬਰ »

377 ਦਾ ਅਪਰਾਧਿਕ ਦਰਜਾ ਹਟਾਉਣ ਨਾਲ ਵਿਤਕਰਾ ਵੀ ਖਤਮ ਹੋ ਜਾਵੇਗਾ-ਸੁਪਰੀਮ ਕੋਰਟ

ਨਵੀਂ ਦਿੱਲੀ, 12 ਜੁਲਾਈ (ਏਜੰਸੀ)-ਸੁਪਰੀਮ ਕੋਰਟ ਨੇ ਅੱਜ ਕਿਹਾ ਹੈ ਕਿ ਸਮਲਿੰਗੀ ਸਬੰਧਾਂ ਿਖ਼ਲਾਫ਼ ਅਪਰਾਧਿਕ ਪ੍ਰਾਵਧਾਨ ਹਟਾਉਣ ਨਾਲ ਹੀ ਸਮਲਿੰਗੀ, ਬਹੁਲਿੰਗੀ ਤੇ ਕਿੰਨਰ (ਐਲ.ਜੀ.ਬੀ.ਟੀ.) ਬਰਾਦਰੀ ਿਖ਼ਲਾਫ਼ ਬਦਨਾਮੀ ਦਾ ਦਾਗ਼ ਤੇ ਵਿਤਕਰਾ ਖਤਮ ਹੋ ਜਾਵੇਗਾ | ...

ਪੂਰੀ ਖ਼ਬਰ »

ਪਾਕਿਸਤਾਨ ਅੱਤਵਾਦ 'ਤੇ ਲਗਾਮ ਲਗਾਏ-ਭਾਰਤ

ਨਵੀਂ ਦਿੱਲੀ, 12 ਜੁਲਾਈ (ਏਜੰਸੀ)-ਕਸ਼ਮੀਰ ਵਿਚ ਮਨੁੱਖੀ ਅਧਿਕਾਰਾਂ ਦੀ ਕਥਿਤ ਉਲੰਘਣਾ ਨੂੰ ਲੈ ਕੇ ਪਾਕਿਸਤਾਨ ਦੀ ਟਿੱਪਣੀ 'ਤੇ ਜਵਾਬ ਦਿੰਦੇ ਹੋਏ ਭਾਰਤ ਨੇ ਅੱਜ ਕਿਹਾ ਕਿ ਪਹਿਲਾਂ ਪਾਕਿਸਤਾਨ ਨੂੰ ਆਪਣੀ ਧਰਤੀ ਤੋਂ ਅੱਤਵਾਦ ਰੋਕਣਾ ਚਾਹੀਦਾ ਹੈ¢ ਇਸ ਤੋਂ ਪਹਿਲਾਂ ਅੱਜ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX