ਫ਼ਿਰੋਜ਼ਪੁਰ, 12 ਜੁਲਾਈ (ਤਪਿੰਦਰ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਤੀਜੇ ਦਿਨ ਮਜਦੂਰਾਂ ਦੇ ਘਰ ਢਾਹੁਣ ਵਾਲੇ ਦੋਸ਼ੀਆਂ ਿਖ਼ਲਾਫ਼ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਦਿੱਤੇ ਧਰਨੇ ਦੌਰਾਨ ਪੁਲਿਸ ਪ੍ਰਸ਼ਾਸਨ ਨੇ ਪਿੰਡ ਲੋਹੁਕਾ ਖੁਰਦ 'ਚ ਗ਼ਰੀਬਾਂ ਦੇ ਘਰ ਢਹਿ-ਢੇਰੀ ਕਰਨ ਵਾਲੇ ਲੋਕਾਂ ਿਖ਼ਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੇ ਜਾਣ ਦਾ ਭਰੋਸਾ ਦਿਵਾਇਆ | ਧਰਨੇ ਦੌਰਾਨ ਜਦੋਂ ਜਥੇਬੰਦੀ ਦੇ ਆਗੂਆਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ 30 ਮਿੰਟਾਂ ਦੇ ਅੰਦਰ-ਅੰਦਰ ਦੋਸ਼ੀਆਂ ਿਖ਼ਲਾਫ਼ ਕਾਰਵਾਈ ਅਮਲ 'ਚ ਨਾ ਲਿਆਂਦੀ ਗਈ ਤਾਂ ਧਰਨੇ 'ਤੇ ਬੈਠੇ ਕਿਸਾਨ ਕੋਈ ਤਿੱਖਾ ਐਕਸ਼ਨ ਕਰਨ ਤੋਂ ਗੁਰੇਜ਼ ਨਹੀਂ ਕਰਨਗੇ ਤਾਂ ਇੰਨੀ ਹੀ ਗੱਲ ਧਰਨਾਕਾਰੀਆਂ ਵਲੋਂ ਕਹਿਣ ਦੀ ਦੇਰ ਸੀ, ਪੁਲਿਸ ਪ੍ਰਸ਼ਾਸਨ ਨੇ ਦੋਸ਼ੀਆਂ ਿਖ਼ਲਾਫ਼ ਸ਼ਾਮ ਤੱਕ ਕਾਰਵਾਈ ਕਰਨ ਦਾ ਭਰੋਸਾ ਦੇ ਮਾਰਿਆ | ਇਸ ਮੌਕੇ ਸਤਨਾਮ ਸਿੰਘ ਪੰਨੂ, ਸੁਖਦੇਵ ਸਿੰਘ ਮੰਡ, ਸਾਹਿਬ ਸਿੰਘ ਦੀਨੇਕੇ, ਧਰਮ ਸਿੰਘ ਸਿੱਧੂ, ਕਰਨੈਲ ਸਿੰਘ ਭੋਲਾ, ਸੁਰਿੰਦਰ ਸਿੰਘ ਘੰਦੂਵਾਲਾ, ਸੁਖਵੰਤ ਸਿੰਘ ਲੋਹੁਕਾ, ਅੰਗਰੇਜ਼ ਸਿੰਘ ਬੂਟੇਵਾਲਾ, ਰਣਜੀਤ ਸਿੰਘ ਰਾਣਾ, ਸੁਰਜੀਤ ਸਿੰਘ ਗੱਟਾ ਬਾਦਸ਼ਾਹ, ਸੁਖਵੰਤ ਸਿੰਘ ਮਾਦੀਕੇ, ਅਵਤਾਰ ਸਿੰਘ ਗਜਨੀਵਾਲਾ, ਸਲਵਿੰਦਰ ਸਿੰਘ, ਕਰਮਜੀਤ ਸਿੰਘ ਖਾਲਸਾ, ਮੇਹਰ ਸਿੰਘ ਤਲਵੰਡੀ ਆਦਿ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਥੇਬੰਦੀ ਨੂੰ ਦੋਸ਼ੀਆਂ ਿਖ਼ਲਾਫ਼ ਦਰਜ ਕੀਤੇ ਪਰਚੇ ਦੀ ਐਫ਼. ਆਈ. ਆਰ. ਨਹੀਂ ਮਿਲ ਜਾਂਦੀ, ਉਦੋਂ ਤੱਕ ਧਰਨਾ ਜਾਰੀ ਰਹੇਗਾ |
ਬਾਅਦ 'ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਪੁਲਿਸ ਪ੍ਰਸ਼ਾਸਨ ਦੀਆਂ ਟਾਲ-ਮਟੋਲ ਨੀਤੀਆਂ ਦੇ ਵਿਰੋਧ 'ਚ ਸੈਂਕੜੇ ਕਿਸਾਨਾਂ ਨੇ ਫ਼ਿਰੋਜ਼ਪੁਰ-ਜ਼ੀਰਾ ਮਾਰਗ 'ਤੇ ਪੈਂਦੇ ਰੇਲਵੇ ਫਾਟਕ 'ਤੇ ਧਰਨਾ ਲਾ ਦਿੱਤਾ | ਰੇਲ ਗੱਡੀਆਂ ਤੇ ਬੱਸਾਂ ਦੀ ਆਵਾਜਾਈ ਠੱਪ ਕਰਕੇ ਰੱਖ ਦਿੱਤੀ | ਕਿਸਾਨ ਮੰਗ ਕਰ ਰਹੇ ਸਨ ਕਿ ਪਿੰਡ ਲੋਹੁਕਾ ਖੁਰਦ ਦੇ ਮਜਦੂਰਾਂ ਦੇ ਮਕਾਨ ਢਾਹੁਣ ਵਾਲੇ ਦੋਸ਼ੀਆਂ ਿਖ਼ਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ | ਖ਼ਬਰ ਲਿਖਣ ਤੱਕ ਕਿਸਾਨ ਜਥੇਬੰਦੀ ਵਲੋਂ ਰੇਲਵੇ ਟਰੈਕ 'ਤੇ ਆਵਾਜਾਈ ਠੱਪ ਕੀਤੀ ਹੋਈ ਸੀ |
ਤਲਵੰਡੀ ਭਾਈ, 12 ਜੁਲਾਈ (ਕੁਲਜਿੰਦਰ ਸਿੰਘ ਗਿੱਲ)-ਪੰਜਾਬ ਤੇ ਕੇਂਦਰ ਸਰਕਾਰ ਵਲੋਂ ਆਂਗਣਵਾੜੀ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪ੍ਰਵਾਨ ਨਾ ਕੀਤੇ ਜਾਣ ਤੋਂ ਖ਼ਫ਼ਾ ਆਂਗਣਵਾੜੀ ਵਰਕਰਾਂ ਨੇ ਕੌਮੀ ਸਿਹਤ ਸੁਰੱਖਿਆ ਸਕੀਮ ਤਹਿਤ ਹੋਣ ਵਾਲੇ ਸਰਵੇਖਣ ਕਰਨ ਤੋਂ ਇਨਕਾਰ ਕਰ ...
ਜ਼ੀਰਾ, 12 ਜੁਲਾਈ (ਮਨਜੀਤ ਸਿੰਘ ਢਿੱਲੋਂ)-66 ਕੇ. ਵੀ. ਸਬ-ਸਟੇਸ਼ਨ ਪੰਡੋਰੀ ਖੱਤਰੀਆਂ 'ਚ ਸੇਵਾਵਾਂ ਨਿਭਾਅ ਰਹੇ ਲਖਵੀਰ ਸਿੰਘ ਆਰ. ਟੀ. ਐਮ. ਵਲੋਂ ਆਪਣੇ ਹੀ ਸਹਿਕਰਮੀ ਤੇ ਸੀਨੀਅਰ ਅਧਿਕਾਰੀਆਂ 'ਤੇ ਕੁੱਟਮਾਰ ਤੇ ਗਾਲੀ-ਗਲੋਚ ਕਰਨ ਦੇ ਦੋਸ਼ ਲਗਾਏ ਹਨ, ਜਦ ਕਿ ਮਾਮਲੇ 'ਚ ...
ਅਬੋਹਰ, 12 ਜੁਲਾਈ (ਸੁਖਜੀਤ ਸਿੰਘ ਬਰਾੜ)-'ਅਜੀਤ' ਵਲੋਂ ਬੀਤੇ 9 ਦਿਨ ਤੋਂ ਅਬੋਹਰ-ਬੱਲੂਆਣਾ ਹਲਕੇ ਨੂੰ ਬਿਜਲੀ ਮੁਹੱਈਆ ਕਰਵਾਉਣ ਵਾਲੀ ਮੇਨ ਲਾਈਨ ਦੇ ਡਿੱਗੇ ਪੰਜ ਟਾਵਰਾਂ ਦੀ ਮੁਰੰਮਤ ਦੇ ਚੱਲ ਰਹੇ ਮੱਠੇ ਕਾਰਜਾਂ ਬਾਰੇ ਵਿਸ਼ੇਸ਼ ਰਿਪੋਰਟ ਛਾਪਣ ਤੋਂ ਬਾਅਦ ਬਿਜਲੀ ...
ਜ਼ੀਰਾ, 12 ਜੁਲਾਈ (ਮਨਜੀਤ ਸਿੰਘ ਢਿੱਲੋਂ)-ਸਦਰ ਥਾਣਾ ਜ਼ੀਰਾ ਵਲੋਂ ਨਸ਼ਿਆਂ ਿਖ਼ਲਾਫ਼ ਵਿੱਢੀ ਮੁਹਿੰਮ ਤਹਿਤ ਪੁਲਿਸ ਨੇ 2 ਵਿਅਕਤੀਆਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਸਦਰ ਥਾਣਾ ਦੇ ਮੁੱਖ ਮੁਨਸ਼ੀ ਕਰਮ ਸਿੰਘ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਏ. ਐਸ. ਆਈ. ...
ਮਮਦੋਟ, 12 ਜੁਲਾਈ (ਜਸਬੀਰ ਸਿੰਘ ਕੰਬੋਜ)-ਚਪਾਤੀ ਰੋਡ ਮਮਦੋਟ ਦੇ ਨਿਵਾਸੀ ਸੰਜੀਵ ਕੁਮਾਰ ਦੀ 16 ਸਾਲਾ ਪੁੱਤਰੀ ਮੰਜਲਾ ਦੀ ਝੋਨਾ ਲਾਉਂਦੇ ਸਮੇਂ ਸੱਪ ਦੇ ਡੰਗਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਹੈ | ਇਸ ਸਬੰਧੀ ਲੜਕੀ ਦੇ ਪਿਤਾ ਨੇ ਦੱਸਿਆ ਕਿ ਕੋਈ ਜ਼ਮੀਨ-ਜਾਇਦਾਦ ਨਾ ਹੋਣ ...
ਅਬੋਹਰ, 12 ਜੁਲਾਈ (ਢਿੱਲੋਂ)-ਜਲੰਧਰ ਸਿੰਘ ਏ. ਐਸ. ਆਈ. ਨੇ ਗੋਬਿੰਦਗੜ੍ਹ ਕੋਲ 2 ਜਣਿਆਂ ਨੂੰ 50 ਲੀਟਰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ | ਫੜੇ ਵਿਅਕਤੀਆਂ ਦੀ ਪਛਾਣ ਗੁਰਦੇਵ ਸਿੰਘ ਉਰਫ਼ ਦੇਬੀ ਪੁੱਤਰ ਗੁਰਦੀਪ ਸਿੰਘ ਵਾਸੀ ਸੀਡ ਫਾਰਮ ਪੱਕਾ ਤੇ ਅਜੇ ਸਿੰਘ ਉਰਫ਼ ...
ਅਬੋਹਰ, 12 ਜੁਲਾਈ (ਸੁਖਜਿੰਦਰ ਸਿੰਘ ਢਿੱਲੋਂ)-ਇਥੇ ਸੀਤੋ ਰੋਡ 'ਤੇ ਇਕ ਟੈਂਪੂ ਦੀ ਟੱਕਰ ਨਾਲ ਢਾਈ ਸਾਲ ਦੇ ਬੱਚੇ ਦੀ ਮੌਤ ਹੋ ਗਈ ਜਦ ਕਿ ਉਸ ਦਾ ਮਾਮਾ ਗੰਭੀਰ ਜ਼ਖ਼ਮੀ ਹੋ ਗਿਆ | ਜਾਣਕਾਰੀ ਅਨੁਸਾਰ ਰੁਪੇਸ਼ ਕੁਮਾਰ ਵਾਸੀ ਢਾਣੀ ਸੁੱਚਾ ਸਿੰਘ ਆਪਣੇ ਢਾਈ ਸਾਲ ਦੇ ਭਾਣਜੇ ...
ਤਲਵੰਡੀ ਭਾਈ, 12 ਜੁਲਾਈ (ਰਵਿੰਦਰ ਸਿੰਘ ਬਜਾਜ)-ਤਲਵੰਡੀ ਭਾਈ ਤੋਂ ਚਾਰ ਕਿੱਲੋਮੀਟਰ ਦੂਰ ਪਿੰਡ ਦਾਰਾਪੁਰ ਨੇੜੇ ਟੋਲ ਪਲਾਜ਼ਾ ਨਜ਼ਦੀਕ ਰੇਤਾ ਨਾਲ ਭਰੀ ਟਰੈਕਟਰ-ਟਰਾਲੀ ਅਤੇ ਮੋਟਰਸਾਈਕਲ ਵਿਚਾਲੇ ਹੋਈ ਆਹਮੋ-ਸਾਹਮਣੇ ਟੱਕਰ 'ਚ ਪਤੀ-ਪਤਨੀ ਦੀ ਮੌਤ ਹੋ ਗਈ, ਜਦ ਕਿ 3 ਬੱਚੇ ...
ਫ਼ਿਰੋਜ਼ਪੁਰ, 12 ਜੁਲਾਈ (ਰਾਕੇਸ਼ ਚਾਵਲਾ)-ਨਵੀਂ ਪੰਚਾਇਤ ਬਣਾਉਣ ਲਈ ਮਰਦਮਸ਼ੁਮਾਰੀ ਕਰਨ ਗਏ ਸਰਕਾਰੀ ਅਧਿਕਾਰੀਆਂ ਦੀ ਡਿਊਟੀ 'ਚ ਵਿਘਨ ਪਾਉਣ ਤੇ ਰਿਕਾਰਡ ਪਾੜਨ ਦੇ ਮਾਮਲੇ 'ਚ ਸੈਸ਼ਨ ਕੋਰਟ ਨੇ ਦੋ ਨਾਮਜ਼ਦ ਵਿਅਕਤੀਆਂ ਦੀ ਪੇਸ਼ਗੀ ਜ਼ਮਾਨਤ ਮਨਜ਼ੂਰ ਕੀਤੀ ਹੈ, ਜਦ ਕਿ ...
ਫ਼ਾਜ਼ਿਲਕਾ, 12 ਜੁਲਾਈ (ਅਮਰਜੀਤ ਸ਼ਰਮਾ)-ਜ਼ਿਲ੍ਹਾ ਤੇ ਸੈਸ਼ਨ ਜੱਜ ਫ਼ਿਰੋਜ਼ਪੁਰ ਸ੍ਰੀ ਐਸ. ਕੇ. ਅਗਰਵਾਲ ਦੇ ਨਾਲ ਸ੍ਰੀ ਸੰਦੀਪ ਸਿੰਘ ਜੋਸਨ ਵਧੀਕ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਅਤੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਾਜ਼ਿਲਕਾ, ਸ੍ਰੀ ਮਨਦੀਪ ...
ਫ਼ਾਜ਼ਿਲਕਾ, 12 ਜੁਲਾਈ (ਦਵਿੰਦਰ ਪਾਲ ਸਿੰਘ)- ਪੰਜਾਬ ਸਰਕਾਰ ਵਲੋਂ ਪੰਜਾਬ ਪੁਲਿਸ 'ਚ ਕੀਤੀਆਂ ਗਈਆਂ ਵੱਡੀਆਂ ਬਦਲੀਆਂ ਤੋਂ ਬਾਅਦ ਫ਼ਾਜ਼ਿਲਕਾ ਦੇ ਜ਼ਿਲ੍ਹਾ ਪੁਲਿਸ ਮੁਖੀ ਡਾ: ਕੇਤਿਨ ਬਲੀਰਾਮ ਪਾਟਿਲ ਦਾ ਇਥੋਂ ਤਬਾਦਲਾ ਕਰ ਦਿੱਤਾ ਗਿਆ ਹੈ | ਉਨ੍ਹਾਂ ਦੀ ਥਾਂ 'ਤੇ ਹੁਣ ...
ਫ਼ਾਜ਼ਿਲਕਾ, 12 ਜੁਲਾਈ (ਅਮਰਜੀਤ ਸ਼ਰਮਾ)-ਅਰਨੀਵਾਲਾ ਥਾਣਾ ਪੁਲਿਸ ਨੇ ਹੈਰੋਇਨ ਸਮੇਤ ਇਕ ਔਰਤ ਤਸਕਰ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਭਗਵਾਨ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਨਾਲ ਪਿੰਡ ਬੰਨਾਂ ਵਾਲਾ ਦੇ ਨੇੜੇ ...
ਮੰਡੀ ਅਰਨੀਵਾਲਾ, 12 ਜੁਲਾਈ (ਨਿਸ਼ਾਨ ਸਿੰਘ ਸੰਧੂ)-ਪਿੰਡ ਕੁਹਾੜਿਆਂ ਵਾਲੀ 'ਚ ਨਸ਼ੇੜੀ ਕਿਸਮ ਦੇ ਕੁਝ ਲੋਕਾਂ 'ਤੇ ਪਿੰਡ ਦੇ ਹੀ ਕਈ ਨੌਜਵਾਨਾਂ ਨੂੰ ਇਕ ਘਰ ਦੇ ਬਾਹਰ ਦੇ ਸਾਰੇ ਰਸਤੇ ਬੰਦ ਕਰਕੇ ਉਕਤ ਪਰਿਵਾਰ ਨੂੰ ਇਕ ਤਰ੍ਹਾਂ ਨਾਲ ਬੰਧਕ ਬਣਾਉਣ ਤੇ ਮਾਰਕੁੱਟ ਕਰਨ ਦੇ ...
ਫ਼ਿਰੋਜ਼ਪੁਰ, 12 ਜੁਲਾਈ (ਤਪਿੰਦਰ ਸਿੰਘ)-ਫ਼ਿਰੋਜ਼ਪੁਰ ਪੁਲਿਸ ਵਲੋਂ ਪਿਛਲੇ 24 ਘੰਟਿਆਂ 'ਚ ਤਿੰਨ ਤਸਕਰਾਂ ਨੂੰ ਕਾਬੂ ਕੀਤਾ ਤੇ ਜਿਨ੍ਹਾਂ ਦੇ ਕਬਜ਼ੇ 'ਚੋਂ 270 ਨਸ਼ੀਲੀਆਂ ਗੋਲੀਆਂ, 5 ਗਰਾਮ ਹੈਰੋਇਨ ਸਮੇਤ ਇਕ ਪਲਾਟੀਨਾ ਮੋਟਰਸਾਈਕਲ ਬਰਾਮਦ ਕੀਤਾ ਗਿਆ | ਪੁਲਿਸ ਅਨੁਸਾਰ ...
ਫ਼ਿਰੋਜ਼ਪੁਰ, 12 ਜੁਲਾਈ (ਜਸਵਿੰਦਰ ਸਿੰਘ ਸੰਧੂ)-ਗਰਮੀ, ਸਰਦੀ ਤੇ ਬਰਸਾਤੀ ਮੌਸਮ ਦੀ ਪੈਂਦੀ ਮਾਰ ਤੋਂ ਬੇਖ਼ਬਰ ਪ੍ਰਸ਼ਾਸਨ ਵਲੋਂ ਲੱਖਾਂ ਮੀਟਰਿਕ ਟਨ ਕਣਕ ਦਾ ਭੰਡਾਰ ਖੁੱਲ੍ਹੇ ਅਸਮਾਨ ਹੇਠ ਕੀਤਾ ਹੋਇਆ ਹੈ, ਜਿਸ 'ਤੇ ਕੀੜੇ-ਮਕੌੜੇ, ਚੂਹਿਆਂ ਦੇ ਹਮਲਿਆਂ ਤੋਂ ਇਲਾਵਾ ...
ਫ਼ਾਜ਼ਿਲਕਾ, 12 ਜੁਲਾਈ(ਅਮਰਜੀਤ ਸ਼ਰਮਾ)-ਕਿਰਤ ਵਿਭਾਗ ਦਫ਼ਤਰ ਫ਼ਾਜ਼ਿਲਕਾ 'ਚ ਪਿਛਲੇ ਲੰਬੇ ਸਮੇਂ ਤੋਂ ਕੀਤੇ ਜਾ ਰਹੇ ਭਿ੍ਸ਼ਟਾਚਾਰ ਦੀ ਜਾਂਚ ਕਰਵਾਉਣ ਸਬੰਧੀ ਸੀ. ਪੀ. ਆਈ. ਨੇ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਨੂੰ ਮੰਗ-ਪੱਤਰ ਸੌਾਪਿਆ | ਇਸ ਮੌਕੇ ਸੀ. ਪੀ. ਆਈ. ਦੇ ...
ਫ਼ਾਜ਼ਿਲਕਾ, 12 ਜੁਲਾਈ (ਅਮਰਜੀਤ ਸ਼ਰਮਾ)-ਸਰਹੱਦੀ ਪਿੰਡ ਹਸਤਾ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਕੀਤੇ ਇਕ ਸਮਾਗਮ 'ਚ ਸਕੂਲ ਪਿ੍ੰਸੀਪਲ ਸ੍ਰੀ ਰਾਜੀਵ ਮੱਕੜ ਵਲੋਂ ਆਪਣੀ ਜੇਬ 'ਚੋਂ 11ਵੀਂ ਤੇ 12ਵੀਂ ਜਮਾਤ ਦੇ ਸਾਰੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ ...
ਸੀਤੋ ਗੁੰਨੋ, 12 ਜੁਲਾਈ (ਜਸਮੇਲ ਸਿੰਘ ਢਿੱਲੋਂ)-ਸੂਬੇ ਦੇ ਮੁੱਖ ਮੰਤਰੀ ਦੇ ਸਰਕਾਰ ਬਣਨ ਤੋਂ ਪਹਿਲਾਂ ਦਿੱਤੇ ਕਰਜ਼ਾ ਮੁਆਫ਼ੀ ਦੇ ਬਿਆਨ ਨਾਲ ਕਿਸਾਨਾਂ ਦਾ ਕਰਜ਼ਾ ਮੁਆਫ਼ ਹੋਣ ਦੀ ਬਜਾਏ ਉਨ੍ਹਾਂ ਸਿਰ ਹੋਰ ਵਧੇਰੇ ਕਰਜ਼ਾ ਸਿਰ ਹੁੰਦਾ ਜਾ ਰਿਹਾ ਹੈ | ਸੀਤੋ ਗੁੰਨੋ ਦੇ ...
ਅਬੋਹਰ, 12 ਜੁਲਾਈ (ਸੁਖਜਿੰਦਰ ਸਿੰਘ ਢਿੱਲੋਂ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੀਨੀਅਰ ਸਲਾਹਕਾਰ ਤੇ ਲੈਫ਼ਟੀਨੈਂਟ ਜਨਰਲ ਸ੍ਰੀ ਟੀ. ਐਸ. ਸ਼ੇਰਗਿੱਲ ਨੇ ਇਥੇ ਖ਼ੁਸ਼ਹਾਲੀ ਦੇ ਰਾਖਿਆਂ ਨਾਲ ਕੀਤੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਫ਼ੌਜ ...
ਜ਼ੀਰਾ, 12 ਜੁਲਾਈ (ਮਨਜੀਤ ਸਿੰਘ ਢਿੱਲੋਂ)-ਨਸ਼ਿਆਂ ਦੀ ਦਲ-ਦਲ 'ਚ ਧਸਦੀ ਜਾ ਰਹੀ ਨੌਜਵਾਨੀ ਨੂੰ ਜਾਗਰੂਕ ਕਰਨ ਲਈ ਅਰੋੜਾ ਬਿਰਾਦਰੀ ਜ਼ੀਰਾ ਵਲੋਂ ਜਾਗਰੂਕਤਾ ਮਾਰਚ ਕੱਢਿਆ ਗਿਆ | ਪ੍ਰਧਾਨ ਅਸ਼ੋਕ ਕਥੂਰੀਆ ਦੀ ਅਗਵਾਈ 'ਚ ਕੱਢੇ ਜਾਗਰੂਕਤਾ ਮਾਰਚ ਦੌਰਾਨ 'ਨਸ਼ੇ ਛੱਡੋ, ...
ਫ਼ਿਰੋਜ਼ਪੁਰ, 12 ਜੁਲਾਈ (ਮਲਕੀਅਤ ਸਿੰਘ)-ਮੁੱਖ ਮੰਤਰੀ ਪੰਜਾਬ ਹੈਪੇਟਾਈਟਸ-ਸੀ ਰਿਲੀਫ ਫ਼ੰਡ ਸਕੀਮ ਮਹਿੰਗੇ ਇਲਾਜ ਵਾਲੀ ਖ਼ਤਰਨਾਕ ਬਿਮਾਰੀ ਹੈਪੇਟਾਈਟਸ-ਸੀ ਦੇ ਪੀੜਤਾਂ ਲਈ ਲਾਹੇਵੰਦ ਸਾਬਤ ਹੋ ਰਹੀ ਹੈ, ਜਿਸ ਤਹਿਤ ਇਲਾਜ ਪੂਰਾ ਕਰਵਾ ਕੇ ਪੂਰੀ ਤਰ੍ਹਾਂ ਠੀਕ ਹੋ ...
ਗੁਰੂਹਰਸਹਾਏ, 12 ਜੁਲਾਈ (ਪਿ੍ਥਵੀ ਰਾਜ ਕੰਬੋਜ)-ਗੁਰੂਹਰਸਹਾਏ ਦੀ ਬਰਾਂਚ ਐਚ. ਡੀ. ਐਫ. ਸੀ. ਬੈਂਕ ਵਲੋਂ ਮਾਰਕੀਟ ਕਮੇਟੀ 'ਚ ਵਾਤਾਵਰਨ ਸੁਰੱਖਿਆ ਮੁਹਿੰਮ ਤਹਿਤ ਬੂਟੇ ਲਗਾਏ ਗਏ | ਇਸ ਦੌਰਾਨ ਐਚ. ਡੀ. ਐਫ. ਸੀ. ਬੈਂਕ ਦੇ ਬਰਾਂਚ ਮੈਨੇਜਰ ਮੁਨੀਸ਼ ਮਹਿਤਾ, ਬਰਾਂਚ ਓਪਰੇਸ਼ਨ ...
ਮੁੱਦਕੀ, 12 ਜੁਲਾਈ (ਭੁਪਿੰਦਰ ਸਿੰਘ)-ਸਥਾਨਕ ਕਸਬੇ ਦੇ ਬਿਲੀਵਰਜ਼ ਚਰਚ ਵਲੋਂ ਚਲਾਏ ਜਾ ਰਹੇ ਸਕੂਲ ਬਿ੍ਜ ਆਫ਼ ਹੋਪ ਸਕੂਲ 'ਚ ਵਿਸ਼ਵ ਜਨਸੰਖਿਆ ਜਾਗਰੂਕਤਾ ਦਿਵਸ ਮਨਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਮੈਡਮ ਰਵੀਨਾ ਵਲੋਂ ਪ੍ਰਾਰਥਨਾ ਕਰਕੇ ਕੀਤੀ ਗਈ | ਡਾ: ਰਣਜੀਤ ...
ਜ਼ੀਰਾ, 12 ਜੁਲਾਈ (ਮਨਜੀਤ ਸਿੰਘ ਢਿੱਲੋਂ)-ਅੰਮਿ੍ਤ ਦਾ ਖੂਹ ਡੇਰਾ ਇਕੋਤਰੀ ਸਾਹਿਬ ਵਾਲਮੀਕਿ ਆਸ਼ਰਮ ਮਟੀਲੀ ਰਾਜਸਥਾਨ ਲਈ ਜ਼ੀਰਾ ਤੋਂ 7ਵੀਂ ਵਿਸ਼ਾਲ ਸ਼ੋਭਾ ਯਾਤਰਾ ਆਦਿ ਰਮਾਇਣ ਗ੍ਰੰਥ ਦੀ ਰਹਿਨੁਮਾਈ ਹੇਠ ਵਾਲਮੀਕਿ ਮੰਦਰ ਜ਼ੀਰਾ ਤੋਂ ਰਵਾਨਾ ਹੋਈ, ਜਿਸ ਨੂੰ ...
ਗੁਰੂਹਰਸਹਾਏ, 12 ਜੁਲਾਈ (ਹਰਚਰਨ ਸਿੰਘ ਸੰਧੂ)-ਨੇੜਲੇ ਪਿੰਡ ਵਿਰਕ ਖ਼ੁਰਦ ਕਰਕਾਂਦੀ ਵਿਖੇ ਬਾਬਾ ਸਹਾਰੀ ਮੱਲ ਦੀ ਯਾਦ 'ਚ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ 'ਚ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਭਾਈ ਸਲਵਿੰਦਰ ਸਿੰਘ ਦੇ ਰਾਗੀ ਜਥੇ ਵਲੋਂ ਗੁਰਬਾਣੀ ਦਾ ਕੀਰਤਨ ਵੀ ...
ਫ਼ਿਰੋਜ਼ਪੁਰ, 12 ਜੁਲਾਈ (ਰਾਕੇਸ਼ ਚਾਵਲਾ)-ਜਸਟਿਸ ਰੰਜਨ ਗੋਗਈ ਕਾਰਜਕਾਰੀ ਚੇਅਰਮੈਨ ਕੌਮੀ ਕਾਨੂੰਨੀ ਸੇਵਾਵਾਂ ਅਥਾਰਿਟੀ ਦਿੱਲੀ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਦੇਸ਼ ਦੇ ਹਰ ਇਕ ਨਾਗਰਿਕ ਨੂੰ ਸਮਾਨਤਾ ਦੇ ਅਧਿਕਾਰ 'ਤੇ ਨਿਆਂ ਪ੍ਰਾਪਤੀ ਤੇ ਦੁਸ਼ਮਣੀਆਂ ਤੋਂ ਮੁਕਤੀ ...
ਫ਼ਿਰੋਜ਼ਪੁਰ, 12 ਜੁਲਾਈ (ਮਲਕੀਅਤ ਸਿੰਘ)-ਸਵੱਛ ਭਾਰਤ ਮਿਸ਼ਨ ਤਹਿਤ ਉੱਚ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਤੇ ਨਿਗਰਾਨ ਇੰਜ. ਕੁਲਵੰਤ ਸਿੰਘ ਦੀਆਂ ਹਦਾਇਤਾਂ ਮੁਤਾਬਿਕ ਕਾਰਜਕਾਰੀ ਇੰਜ. ਨਰਿੰਦਰ ਕੁਮਾਰ, ਐੱਸ. ਡੀ. ਵੀ. ਸੁਖਜੀਤ ਸਿੰਘ, ਜੇ. ਈ. ਪ੍ਰੀਤਇੰਦਰ ਸਿੰਘ ...
ਫ਼ਿਰੋਜ਼ਪੁਰ, 12 ਜੁਲਾਈ (ਮਲਕੀਅਤ ਸਿੰਘ)-ਫ਼ਿਰੋਜ਼ਪੁਰ ਦੇ ਨਾਮਵਰ ਪਿੰਡ ਖ਼ੁਸ਼ਹਾਲ ਸਿੰਘ ਵਾਲਾ (ਰੱਖੜੀ) ਵਿਖੇ ਸਵੱਛ ਭਾਰਤ ਤੇ ਤੰਦਰੁਸਤ ਮਿਸ਼ਨ ਨੂੰ ਪਿਛਲੇ ਇਕ ਮਹੀਨੇ ਤੋਂ ਗ੍ਰਹਿਣ ਲੱਗ ਚੁੱਕਾ ਹੈ, ਜਿਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਛੱਪੜ ਦਾ ...
ਜ਼ੀਰਾ, 12 ਜੁਲਾਈ (ਮਨਜੀਤ ਸਿੰਘ ਢਿੱਲੋਂ)-ਪੰਜਾਬ ਪੁਲਿਸ ਵਲੋਂ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਸਿਟੀ ਪੁਲਿਸ ਵਲੋਂ ਦਵਿੰਦਰ ਕੁਮਾਰ ਸ਼ਰਮਾ ਐਸ. ਐਚ. ਓ., ਸੁਖਦੇਵ ਸਿੰਘ ਮੁਨਸ਼ੀ ਵਲੋਂ ਸਮਾਧੀ ਮੁਹੱਲਾ 'ਚ ਕੀਤੀ ...
ਜ਼ੀਰਾ, 12 ਜੁਲਾਈ (ਮਨਜੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਤੇ ਪੁਲਿਸ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਸਪਾਲ ਸਿੰਘ ਢਿੱਲੋਂ ਡੀ. ਐਸ. ਪੀ. ਸਬ-ਡਵੀਜ਼ਨ ਜ਼ੀਰਾ ਦਾ ਇਥੋਂ ਤਬਾਦਲਾ ਕਰ ਦਿੱਤਾ ਗਿਆ ਹੈ | ਉਨ੍ਹਾਂ ਦੇ ਤਬਾਦਲੇ 'ਤੇ ਥਾਣਾ ਸਿਟੀ ਦੇ ਪੁਲਿਸ ਕਰਮੀਆਂ ...
ਫ਼ਿਰੋਜ਼ਪੁਰ, 12 ਜੁਲਾਈ (ਤਪਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਇਕ ਜ਼ਰੂਰੀ ਮੀਟਿੰਗ ਜਥੇਬੰਦੀ ਦੇ ਪ੍ਰਧਾਨ ਸੁਖਪਾਲ ਸਿੰਘ ਬੱੁਟਰ ਦੀ ਪ੍ਰਧਾਨਗੀ ਹੇਠ ਫ਼ਿਰੋਜ਼ਪੁਰ ਛਾਉਣੀ ਵਿਖੇ ਹੋਈ, ਜਿਸ 'ਚ ਬਲਜਿੰਦਰ ਸਿੰਘ ਜਨਰਲ ਸਕੱਤਰ, ਬਲਵਿੰਦਰ ਸਿੰਘ ਮਰਖਾਈ, ...
ਫ਼ਿਰੋਜ਼ਪੁਰ, 12 ਜੁਲਾਈ (ਮਲਕੀਅਤ ਸਿੰਘ)-ਪਿਛਲੇ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹੱਕੀ ਮੰਗਾਂ ਸਬੰਧੀ ਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ 'ਤੇ ਇਕਾਈ ਫ਼ਿਰੋਜ਼ਪੁਰ ਵਲੋਂ ਪੰਜਾਬ ਦੇ 18 ਡੀਪੂਆਂ ਦੀਆਂ ਰੈਲੀਆਂ 'ਚ ਆਪਣੀ ...
ਗੁਰੂਹਰਸਹਾਏ, 12 ਜੁਲਾਈ (ਪਿ੍ਥਵੀ ਰਾਜ ਕੰਬੋਜ)-ਭਗਵਾਨ ਵਾਲਮੀਕਿ ਦੀ 7ਵੀਂ ਵਿਸ਼ਾਲ ਸ਼ੋਭਾ ਯਾਤਰਾ ਤੇ ਚੇਤਨਾ ਮਾਰਚ ਵਾਲਮੀਕਿ ਮੰਦਰ ਵਸਤੀ ਮਾਛੀਆਂ, ਜ਼ੀਰਾ ਤੋਂ ਰਵਾਨਾ ਹੋ ਕੇ ਖੋਸਾ ਦਲ ਸਿੰਘ ਵਾਲਾ, ਸ਼ੇਰ ਖਾਂ, ਸ਼ਹਿਦੀਨ ਵਾਲਾ, ਬਸਤੀ ਭੱਟੀਆਂ, ਖਾਈ ਫੇਮੇ ਕੇ, ...
ਫ਼ਿਰੋਜ਼ਪੁਰ, 12 ਜੁਲਾਈ (ਮਲਕੀਅਤ ਸਿੰਘ)-ਚਿਤਕਾਰਾ ਯੂਨੀਵਰਸਿਟੀ ਪੰਜਾਬ ਕੈਂਪਸ 'ਚ ਇਨਫੋਇਸਿਸ, ਮਾਈਸ਼ੋਰ ਕੰਪਨੀ ਵਲੋਂ ਕਰਵਾਈ ਪਲੇਸਮੈਂਟ ਲਈ ਲਏ ਆਨ ਲਾਈਨ ਟੈੱਸਟ ਤੇ ਇੰਟਰਵਿਊ 'ਚ ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਦੀਆਂ 5 ਵਿਦਿਆਰਥਣਾਂ ਦੀ ਚੋਣ ਕੀਤੀ ...
ਮਮਦੋਟ, 12 ਜੁਲਾਈ (ਸੁਖਦੇਵ ਸਿੰਘ ਸੰਗਮ)-ਸਰਕਾਰ ਵਲੋਂ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਨਹਿਰੂ ਯੁਵਾ ਕੇਂਦਰ ਫ਼ਿਰੋਜ਼ਪੁਰ ਦੇ ਕੋਆਰਡੀਨੇਟਰ ਸਰਬਜੀਤ ਸਿੰਘ ਬੇਦੀ ਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਫ਼ਿਰੋਜਪੁਰ ਗੁਰਕਰਨ ...
ਮੰਡੀ ਅਰਨੀਵਾਲਾ, 12 ਜੁਲਾਈ (ਨਿਸ਼ਾਨ ਸਿੰਘ ਸੰਧੂ)-ਅਰਨੀਵਾਲਾ 'ਚ ਚਿੱਟੇ ਤੇ ਹੋਰ ਨਸ਼ੇ ਦੇ ਮੁਕੰਮਲ ਖ਼ਾਤਮੇ ਲਈ ਪਿਛਲੇ ਕਈ ਦਿਨਾਂ ਤੋਂ ਸਰਗਰਮ ਹੋ ਕੇ ਕੰਮ ਕਰ ਰਹੀ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਨੇ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ | ਕਮੇਟੀ ਵਲੋਂ ਨਸ਼ੇ ਦੇ ...
ਲੱਖੋ ਕੇ ਬਹਿਰਾਮ, 12 ਜੁਲਾਈ (ਰਾਜਿੰਦਰ ਸਿੰਘ ਹਾਂਡਾ)- ਵਾਤਾਵਰਨ ਨੂੰ ਸ਼ੁੱਧ ਤੇ ਹਰਿਆ-ਭਰਿਆ ਰੱਖਣ ਦੇ ਮਕਸਦ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਲੱਖੋ ਕੇ ਬਹਿਰਾਮ ਵਿਖੇ 330 ਬੂਟੇ ਲਗਾਏ ਗਏ | ਸਕੂਲ ਦੇ ਮੁੱਖ ਅਧਿਆਪਕ ਗੁਰਮੀਤ ਸਿੰਘ ਤੇ ਸਾਥੀ ਅਧਿਆਪਕਾਂ ਵਲੋਂ ਬੱਚਿਆਂ ...
ਜਲਾਲਾਬਾਦ, 12 ਜੁਲਾਈ (ਕਰਨ ਚੁਚਰਾ)-ਸਮਾਜ ਸੇਵੀ ਸੰਸਥਾ ਐਾਟੀ ਕੁਰੱਪਸ਼ਨ ਬਿਊਰੋ ਵਲੋਂ ਵਾਤਾਵਰਨ ਦੀ ਸੁਰੱਖਿਆ ਨੂੰ ਲੈ ਕੇ ਬੂਟੇ ਵੰਡਣ ਲਈ ਚਲਾਈ ਗਈ ਮੁਹਿੰਮ ਦੇ ਤਹਿਤ ਅਰਾਈਆਂ ਵਾਲਾ ਰੋਡ ਸਥਿਤ ਜਥੇਬੰਦੀ ਦੇ ਦਫ਼ਤਰ 'ਚ ਬੀਤੀ ਸ਼ਾਮ ਬੂਟੇ ਵੰਡਣ ਦੀ ਸ਼ੁਰੂਆਤ ...
ਜਲਾਲਾਬਾਦ, 12 ਜੁਲਾਈ (ਹਰਪ੍ਰੀਤ ਸਿੰਘ ਪਰੂਥੀ)-ਸਮਾਜ ਸੇਵੀ ਸੰਸਥਾ ਸੀਨੀਅਰ ਸਿਟੀਜ਼ਨ ਵੈਲਫੇਅਰ ਸੁਸਾਇਟੀ ਵਲੋਂ ਵੀਰਵਾਰ ਦੀ ਸਵੇਰ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਚੱਕ ਅਰਾਈਆਂ ਵਾਲਾ (ਵੱਡਾ) ਫ਼ਲੀਆਂਵਾਲਾ ਵਿਖੇ ਬੂਟੇ ਲਗਾਏ ਗਏ | ਇਸ ਸਬੰਧੀ ਸੀਨੀਅਰ ਸਿਟੀਜ਼ਨ ...
ਫ਼ਾਜ਼ਿਲਕਾ, 12 ਜੁਲਾਈ (ਦਵਿੰਦਰ ਪਾਲ ਸਿੰਘ)-ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ ...
ਫ਼ਾਜ਼ਿਲਕਾ, 12 ਜੁਲਾਈ (ਅਮਰਜੀਤ ਸ਼ਰਮਾ)-ਤਨੇਜਾ ਸੰਗੀਤ ਕਲਾ ਕੇਂਦਰ ਫ਼ਾਜ਼ਿਲਕਾ ਵਿਖੇ ਇਕ ਸੰਗੀਤਮਈ ਪ੍ਰੋਗਰਾਮ ਕਰਵਾਇਆ ਗਿਆ | ਜਿਸ 'ਚ ਗ਼ਜ਼ਲ ਗਾਇਕ ਡਾ: ਵਿਜੇ ਪ੍ਰਵੀਨ ਤੇ ਡਾ: ਅਜੇ ਧਵਨ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਪ੍ਰੋਗਰਾਮ ਦੀ ਸ਼ੁਰੂਆਤ ਵੰਸ਼ ...
ਮੰਡੀ ਲਾਧੂਕਾ, 12 ਜੁਲਾਈ (ਰਾਕੇਸ਼ ਛਾਬੜਾ)-ਵਧੇਰੇ ਗਰਮੀ ਤੇ ਹੰੁਮ੍ਹਸ ਭਰੇ ਮਾਹੌਲ ਨੂੰ ਵੇਖਦੇ ਹੋਏ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਸਮੇਂ ਨੂੰ ਤਬਦੀਲ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ | ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਦੇ ਜ਼ਿਲ੍ਹਾ ਫ਼ਾਜ਼ਿਲਕਾ ਦੇ ...
ਅਬੋਹਰ, 12 ਜੁਲਾਈ (ਕੁਲਦੀਪ ਸਿੰਘ ਸੰਧੂ)-ਭਾਈ ਘਨੱਈਆ ਸੇਵਾ ਸੁਸਾਇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਦਰਬਾਰ 14 ਜੁਲਾਈ ਨੂੰ ਸਥਾਨਕ ਅਨਾਜ ਮੰਡੀ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਸੇਵਾ ਸੁਸਾਇਟੀ ਮੈਂਬਰਾਂ ...
ਅਬੋਹਰ, 12 ਜੁਲਾਈ (ਸੁਖਜੀਤ ਸਿੰਘ ਬਰਾੜ)-ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੀਡੀਓ ਕਾਨਫ਼ਰੰਸ ਰਾਹੀਂ ਆਪਣਾ ਕਾਰੋਬਾਰ ਚਲਾ ਕੇ ਸਫ਼ਲ ਹੋਣ ਵਾਲੀਆਂ ਦੇਸ਼ ਦੀਆਂ ਔਰਤਾਂ ਤੇ ਕਿਸਾਨਾਂ ਨਾਲ ਰੂਬਰੂ ਹੋਏ | ਸਥਾਨਕ ਕ੍ਰਿਸ਼ੀ ਵਿਗਿਆਨ ਕੇਂਦਰ ਤੇ ਸੀਫੇਟ ਕੇਂਦਰ ਵਲੋਂ ...
ਅਬੋਹਰ, 12 ਜੁਲਾਈ (ਸੁਖਜਿੰਦਰ ਸਿੰਘ ਢਿੱਲੋਂ)-ਅੰਮਿ੍ਤ ਮਾਡਲ ਸੀਨੀਅਰ ਸੈਕੰਡਰੀ ਸਕੂਲ 'ਚ ਗਣਿਤ ਦੀ ਪ੍ਰਦਰਸ਼ਨੀ ਲਾਈ ਗਈ | ਜਿਸ 'ਚ 80 ਵਿਦਿਆਰਥੀਆਂ ਨੇ ਭਾਗ ਲਿਆ | ਇਸ ਮੌਕੇ ਹਿਮਾਂਸ਼ੀ ਤੇ ਲਵਿਸ਼ ਲੂਣਾ ਦਾ ਮਾਡਲ ਪਹਿਲੇ ਸਥਾਨ 'ਤੇ ਰਿਹਾ | ਦਿਸ਼ਾ ਤੇ ਕਿਰਨ ਦਾ ਮਾਡਲ ...
ਅਬੋਹਰ, 12 ਜੁਲਾਈ (ਸੁਖਜੀਤ ਸਿੰਘ ਬਰਾੜ)-ਵਣ ਵਿਭਾਗ ਵਲੋਂ ਪੰਜਾਬ ਸਰਕਾਰ ਵਲੋਂ ਚਲਾਈ ਹਰਿਆਲੀ ਲਹਿਰ ਤਹਿਤ ਉਪ ਮੰਡਲ ਦੇ ਪਿੰਡ ਧਰਾਂਗਵਾਲਾ ਵਿਖੇ ਵੱਖ-ਵੱਖ ਸਥਾਨਾਂ 'ਤੇ ਬੂਟੇ ਲਗਾਏ ਗਏ ਤੇ ਪਿੰਡ ਵਾਸੀਆਂ ਨੂੰ ਮੁਫ਼ਤ ਬੂਟੇ ਵੀ ਵੰਡੇ ਗਏ | ਇਸ ਦੌਰਾਨ ਵਣ ਰੇਂਜ ...
ਜਲਾਲਾਬਾਦ, 12 ਜੁਲਾਈ (ਹਰਪ੍ਰੀਤ ਸਿੰਘ ਪਰੂਥੀ)-ਦਿੱਲੀ ਪਬਲਿਕ ਵਰਲਡ ਸਕੂਲ ਜਲਾਲਾਬਾਦ 'ਚ 'ਸਵੱਛ ਭਾਰਤ ਅਭਿਆਨ' ਗਤੀਵਿਧੀ ਦਾ ਆਯੋਜਨ ਕੀਤਾ ਗਿਆ | ਜਿਸ ਦਾ ਮੁੱਖ ਉਦੇਸ਼ ਸਕੂਲ ਦੇ ਵਿਦਿਆਰਥੀਆਂ ਨੂੰ 'ਸਵੱਛਤਾ' ਪ੍ਰਤੀ ਜਾਗਰੂਕ ਕਰਨਾ ਸੀ | ਗਤੀਵਿਧੀ 'ਚ ਪ੍ਰੀ ...
ਮੰਡੀ ਅਰਨੀਵਾਲਾ, 12 ਜੁਲਾਈ (ਨਿਸ਼ਾਨ ਸਿੰਘ ਸੰਧੂ)-ਸਿਵਲ ਸਰਜਨ ਫ਼ਾਜ਼ਿਲਕਾ ਦੇ ਦਿਸ਼ਾ ਨਿਰਦੇਸ਼ ਤੇ ਸੀ. ਐਚ. ਸੀ. ਡੱਬਵਾਲਾ ਕਲਾਂ ਦੇ ਸੀਨੀਅਰ ਮੈਡੀਕਲ ਅਫ਼ਸਰ ਦੀ ਅਗਵਾਈ ਤੇ ਐਸ. ਆਈ. ਕੰਵਲਜੀਤ ਸਿੰਘ ਬਰਾੜ ਦੀ ਦੇਖ-ਰੇਖ ਹੇਠ ਸਬ ਸੈਂਟਰ ਕੁਹਾੜਿਆਂ ਵਾਲੀ 'ਚ ਡੇਂਗੂ ...
ਜਲਾਲਾਬਾਦ, 12 ਜੁਲਾਈ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਨੇੜੇ ਪੈਂਦੇ ਪਿੰਡਾਂ ਹਜ਼ਾਰਾ ਰਾਮ ਸਿੰਘ ਵਾਲਾ ਤੇ ਬਸਤੀ ਭੂੰਮਣ ਸ਼ਾਹ ਵਿਖੇ ਹੋਈ ਲੜਾਈਆਂ ਵਿਚ 2 ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ | ਜ਼ਖ਼ਮੀ ਵਿਅਕਤੀ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਹਨ | ਪਿੰਡ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX