ਤਾਜਾ ਖ਼ਬਰਾਂ


ਸੰਸਦੀ ਲੋਕਤੰਤਰ ਲਈ ਅੱਜ ਮਹੱਤਵਪੂਰਨ ਦਿਨ - ਪ੍ਰਧਾਨ ਮੰਤਰੀ
. . .  2 minutes ago
ਨਵੀਂ ਦਿੱਲੀ, 20 ਜੁਲਾਈ - ਅਵਿਸ਼ਵਾਸ ਪ੍ਰਸਤਾਵ 'ਤੇ ਬਹਿਸ ਤੋਂ ਪਹਿਲਾ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੰਸਦੀ ਲੋਕਤੰਤਰ ਲਈ ਅੱਜ ਦਾ ਦਿਨ ਮਹੱਤਵਪੂਰਨ ਹੈ ਤੇ ਉਨ੍ਹਾਂ...
ਮੋਦੀ ਸਰਕਾਰ ਖ਼ਿਲਾਫ਼ ਅਵਿਸ਼ਵਾਸ਼ ਪ੍ਰਸਤਾਵ 'ਤੇ ਬਹਿਸ ਅੱਜ
. . .  22 minutes ago
ਨਵੀਂ ਦਿੱਲੀ, 20 ਜੁਲਾਈ - ਮੋਦੀ ਸਰਕਾਰ ਖ਼ਿਲਾਫ਼ ਤੇਲਗੂ ਦੇਸਮ ਪਾਰਟੀ ਵੱਲੋਂ ਲਿਆਂਦੇ ਗਏ ਅਵਿਸ਼ਵਾਸ ਪ੍ਰਸਤਾਵ 'ਤੇ ਲੋਕ ਸਭਾ 'ਚ ਅੱਜ ਬਹਿਸ ਹੋਵੇਗੀ। ਇਸ ਦੌਰਾਨ ਨਾ ਤਾਂ ਕੋਈ ਪ੍ਰਸ਼ਨਕਾਲ...
ਅੱਜ ਦਾ ਵਿਚਾਰ
. . .  32 minutes ago
ਸ਼ੈਲਰ ਦੇ ਗੋਦਾਮ 'ਚੋਂ 30 ਲੱਖ ਦੇ ਚੌਲ ਚੋਰੀ
. . .  1 day ago
ਬਾਘਾ ਪੁਰਾਣਾ, 19 ਜੁਲਾਈ (ਬਲਰਾਜ ਸਿੰਗਲਾ) - ਬਾਘਾ ਪੁਰਾਣਾ-ਮੁਦਕੀ ਰੋਡ 'ਤੇ ਸਥਿਤ ਇੱਕ ਸ਼ੈਲਰ ਦੇ ਨਾਲ ਲੱਗਦੇ ਗੋਦਾਮ 'ਚੋਂ ਬਾਸਮਤੀ ਦੇ ਚੌਲ਼ਾਂ ਦੇ 810 ਗੱਟੇ (50 ਕਿੱਲੋ ਪ੍ਰਤੀ ਗੱਟਾ) ਚੋਰੀ ਹੋ ਗਏ, ਜਿਨ੍ਹਾਂ ਦੀ ਕੀਮਤ 30 ਲੱਖ ਰੁਪਏ ਦੇ ਕਰੀਬ ਬਣਦੀ ਹੈ। ਗੋਦਾਮ ਦੇ ਮਾਲਕ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ।
ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਦੀ ਰੈਲੀ 'ਚ ਜ਼ਖਮੀ ਹੋਏ ਲੋਕਾਂ ਦਾ ਜਾਣਿਆ ਹਾਲ
. . .  1 day ago
ਕੋਲਕਾਤਾ, 19 ਜੁਲਾਈ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 16 ਜੁਲਾਈ ਨੂੰ ਪੰਡਾਲ ਟੁੱਟਣ ਕਾਰਨ ਜ਼ਖਮੀ ਹੋਏ ਲੋਕਾਂ ਨਾਲ ਹਸਪਤਾਲ ਜਾ ਮੁਲਾਕਾਤ ਕੀਤੀ ਤੇ ਉਨ੍ਹਾਂ ਦਾ ਹਾਲ ...
ਗਾਇਕ ਅਮਨਦੀਪ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ
. . .  1 day ago
ਨਵੀਂ ਦਿੱਲੀ ,19 ਜੁਲਾਈ -ਗਾਇਕ ਅਮਨਦੀਪ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਦਿੱਲੀ ਦੀ ਇਕ ਲੜਕੀ ਨੇ ਵਿਆਹ ਦਾ ਝਾਂਸਾ ਦੇ ਕੇ , ਨੌਕਰੀ ਦਿਵਾਉਣ ਅਤੇ ਜਬਰ ਜਨਾਹ ਕਰਨ ਦੇ ਦੋਸ਼ ਲਗਾਏ ...
ਪ੍ਰਸਿੱਧ ਗੀਤਕਾਰ ਗੋਪਾਲ ਦਾਸ ਨੀਰਜ ਦਾ ਦੇਹਾਂਤ
. . .  1 day ago
ਦਿੱਲੀ, 19 ਜੁਲਾਈ - ਪ੍ਰਸਿੱਧ ਗੀਤਕਾਰ, ਹਿੰਦੀ ਸਾਹਿੱਤਕਾਰ ਅਤੇ ਕਵੀ ਗੋਪਾਲ ਦਾਸ ਨੀਰਜ ਦਾ 93 ਸਾਲ ਦੀ ਉਮਰ ਵਿਚ ਦਿੱਲੀ ਦੇ ਏਮਜ਼ ਵਿਖੇ ਦੇਹਾਂਤ ਹੋ ਗਿਆ। ਉਨ੍ਹਾਂ ਨੇ ਰਾਜ ਕਪੂਰ...
ਝਾਰਖੰਡ 'ਚ 2 ਲੜਕੀਆਂ ਨਾਲ ਕਥਿਤ ਤੌਰ 'ਤੇ ਸਮੂਹਿਕ ਜਬਰ ਜਨਾਹ
. . .  1 day ago
ਰਾਂਚੀ, 19 ਜੁਲਾਈ - ਝਾਰਖੰਡ 'ਚ 2 ਲੜਕੀਆਂ ਨੂੰ 2 ਦਿਨ ਬੰਧਕ ਬਣਾ ਕੇ ਕਥਿਤ ਤੌਰ 'ਤੇ ਸਮੂਹਿਕ ਜਬਰ ਜਨਾਹ ਕੀਤਾ ਗਿਆ, ਜਿਨ੍ਹਾਂ ਨੂੰ ਛੁਡਾ ਲਿਆ ਗਿਆ ਹੈ। ਇਸ ਮਾਮਲੇ...
ਮਹਾਰਾਸ਼ਟਰ ਸਰਕਾਰ ਵੱਲੋਂ ਡੇਅਰੀ ਕਿਸਾਨਾਂ ਲਈ ਦੁੱਧ ਦੀ ਘੱਟੋ ਘੱਟ ਕੀਮਤ 25 ਰੁਪਏ ਪ੍ਰਤੀ ਲੀਟਰ ਤੈਅ
. . .  1 day ago
ਮੁੰਬਈ, 19 ਜੁਲਾਈ - ਮਹਾਰਾਸ਼ਟਰ ਸਰਕਾਰ ਨੇ ਡੇਅਰੀ ਕਿਸਾਨਾਂ ਦੇ ਅੰਦੋਲਨ ਨੂੰ ਦੇਖਦੇ ਹੋਏ ਡੇਅਰੀ ਕਿਸਾਨਾਂ ਲਈ ਦੁੱਧ ਦੀ ਘੱਟੋ ਘੱਟ ਕੀਮਤ 25 ਰੁਪਏ ਪ੍ਰਤੀ ਲੀਟਰ ਤੈਅ ਕੀਤੀ ਹੈ। ਵਧੀਆਂ...
ਮੁੱਠਭੇੜ 'ਚ ਇੱਕ ਅੱਤਵਾਦੀ ਢੇਰ
. . .  1 day ago
ਸ੍ਰੀਨਗਰ, 19 ਜੁਲਾਈ - ਜੰਮੂ ਕਸ਼ਮੀਰ ਦੇ ਕੁਪਵਾੜਾ ਦੇ ਹੰਦਵਾੜਾ 'ਚ ਸੁਰੱਖਿਆ ਬਲਾਂ ਨੇ ਮੁੱਠਭੇੜ ਦੌਰਾਨ ਇੱਕ ਅੱਤਵਾਦੀ ਨੂੰ ਢੇਰ ਕਰ...
ਭ੍ਰਿਸ਼ਟਾਚਾਰ ਰੋਕਥਾਮ (ਸੋਧ) ਬਿਲ 2013 ਰਾਜ ਸਭਾ 'ਚ ਪਾਸ
. . .  1 day ago
ਨਵੀਂ ਦਿੱਲੀ, 19 ਜੁਲਾਈ - ਰਾਜ ਸਭਾ ਵਿਚ ਅੱਜ ਭ੍ਰਿਸ਼ਟਾਚਾਰ ਰੋਕਥਾਮ (ਸੋਧ) ਬਿਲ 2013 ਪਾਸ ਕਰ ਦਿੱਤਾ ਗਿਆ...
2 ਕਰੋੜ 14 ਲੱਖ ਦੀਆਂ ਨਸ਼ੀਲੀਆਂ ਦਵਾਈਆਂ ਸਮੇਤ 2 ਗ੍ਰਿਫ਼ਤਾਰ
. . .  1 day ago
ਲੁਧਿਆਣਾ, 19 ਜੁਲਾਈ - ਲੁਧਿਆਣਾ ਪੁਲਸ ਦੀ ਐੱਸ.ਟੀ.ਐੱਫ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਇੱਕ ਵਿਅਕਤੀ ਅਤੇ ਉਸ ਦੇ ਸਾਥੀ ਨੂੰ 2 ਕਰੋੜ 14 ਲੱਖ ਦੀਆਂ...
ਭਾਜਪਾ ਮੰਡਲ ਛੇਹਰਟਾ ਦੇ ਅਹੁਦੇਦਾਰਾਂ ਵੱਲੋਂ ਅਸਤੀਫ਼ੇ
. . .  1 day ago
ਛੇਹਰਟਾ, 19 ਜੁਲਾਈ (ਵਡਾਲੀ) - ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੀਆਂ ਤਾਨਾਸ਼ਾਹੀ ਨੀਤੀਆਂ ਤੋਂ ਅੱਕ ਕੇ ਭਾਜਪਾ ਮੰਡਲ ਛੇਹਰਟਾ...
ਸੀ.ਬੀ.ਆਈ 'ਤੇ ਦੋਸ਼ ਪੱਤਰ ਲਈ ਪਾਇਆ ਗਿਆ ਦਬਾਅ - ਪੀ. ਚਿਦੰਬਰਮ
. . .  1 day ago
ਨਵੀਂ ਦਿੱਲੀ, 19 ਜੁਲਾਈ - ਏਅਰਸੈੱਲ-ਮੈਕਸਿਸ ਡੀਲ ਸਬੰਧੀ ਤਾਜ਼ਾ ਦੋਸ਼ ਪੱਤਰ 'ਚ ਨਾਂਅ ਆਉਣ ਤੋਂ ਬਾਅਦ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦਾ ਕਹਿਣਾ ਹੈ ਕਿ ਸੀ.ਬੀ.ਆਈ...
ਭਗੌੜੇ ਆਰਥਿਕ ਅਪਰਾਧੀ ਬਿੱਲ 2018 ਲੋਕ ਸਭਾ 'ਚ ਪਾਸ
. . .  1 day ago
ਨਵੀਂ ਦਿੱਲੀ, 19 ਜੁਲਾਈ - ਭਗੌੜੇ ਆਰਥਿਕ ਅਪਰਾਧੀ ਬਿੱਲ 2018 ਨੂੰ ਅੱਜ ਲੋਕ ਸਭਾ 'ਚ ਪਾਸ ਕਰ ਦਿੱਤਾ ਗਿਆ...
ਕਿਸੇ ਵੀ ਸਿਆਸਤਦਾਨ ਦੀ ਸੁਰੱਖਿਆ ਲਈ ਫ਼ੌਜ ਸਿੱਧੇ ਤੌਰ 'ਤੇ ਜ਼ਿੰਮੇਵਾਰ ਨਹੀ - ਆਸਿਫ਼ ਗ਼ਫ਼ੂਰ
. . .  1 day ago
ਪੀ.ਚਿਦੰਬਰਮ ਤੇ ਕਾਰਤੀ ਚਿਦੰਬਰਮ ਦਾ ਨਾਂਅ ਦੋਸ਼ ਪੱਤਰ 'ਚ ਸ਼ਾਮਲ
. . .  1 day ago
ਸ਼ੈਲਰ ਦੇ ਗੋਦਾਮ 'ਚੋਂ 30 ਲੱਖ ਦੇ ਚੌਲ ਚੋਰੀ
. . .  1 day ago
ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਅਟਾਰਨੀਆਂ ਦੇ ਤਬਾਦਲੇ
. . .  1 day ago
ਪੀ.ਚਿਦੰਬਰਮ ਤੇ ਕਾਰਤੀ ਚਿਦੰਬਰਮ ਦਾ ਨਾਂਅ ਦੋਸ਼ ਪੱਤਰ 'ਚ ਸ਼ਾਮਲ
. . .  1 day ago
ਨਸ਼ਾ ਰੋਕਣ ਲਈ ਕੈਪਟਨ ਨੇ ਗੁਆਂਢੀ ਸੂਬਿਆ ਤੋਂ ਮੰਗਿਆ ਸਹਿਯੋਗ
. . .  1 day ago
ਦਰਖਤਾਂ ਦੀ ਕਟਾਈ ਦਾ ਮਾਮਲਾ : ਐਨ.ਜੀ.ਟੀ ਨੇ ਜਵਾਬ ਲਈ ਦਿੱਤਾ ਹੋਰ ਸਮਾਂ
. . .  1 day ago
ਏਅਰਸੈੱਲ-ਮੈਕਸਿਸ ਡੀਲ ਮਾਮਲੇ 'ਚ ਸੀ.ਬੀ.ਆਈ ਵੱਲੋਂ ਦੋਸ਼ ਪੱਤਰ ਦਾਖਲ
. . .  1 day ago
ਜੇ.ਪੀ ਐਸੋਸੀਏਟਡ ਲਿਮਟਿਡ ਮਾਮਲੇ 'ਚ ਸੁਪਰੀਮ ਕੋਰਟ ਵੱਲੋਂ ਫ਼ੈਸਲਾ ਸੁਰੱਖਿਅਤ
. . .  1 day ago
ਰਿਜ਼ਰਵ ਬੈਂਕ ਜਲਦ ਜਾਰੀ ਕਰੇਗਾ 100 ਰੁਪਏ ਦਾ ਨਵਾਂ ਨੋਟ
. . .  1 day ago
ਸਪੈਸ਼ਲ ਫੋਰਸ ਦੇ ਨਿਰੀਖਣ ਲਈ ਬਹਾਦਰਗੜ੍ਹ ਕਿਲ੍ਹੇ ਪਹੁੰਚੇ ਕੈਪਟਨ ਅਮਰਿੰਦਰ ਸਿੰਘ
. . .  1 day ago
ਜਦੋਂ ਤਕ ਕੋਈ ਫ਼ੈਸਲਾ ਨਹੀਂ ਆਉਂਦਾ ਭੁੱਖ ਹੜਤਾਲ ਜਾਰੀ ਰਹੇਗੀ- ਰਾਜੋਆਣਾ ਦੀ ਭੈਣ
. . .  1 day ago
ਸੋਨਾਲੀ ਬੇਂਦਰੇ ਨੇ ਸੋਸ਼ਲ ਅਕਾਉਂਟ 'ਤੇ ਸਾਂਝੀ ਕੀਤੀ ਭਾਵੁਕ ਪੋਸਟ
. . .  1 day ago
ਤੇਜ਼ ਵਹਾਅ ਕਾਰਨ ਮੋਟਰਸਾਈਕਲ ਸਵਾਰ ਦੋ ਨੌਜਵਾਨ ਪਾਣੀ 'ਚ ਰੁੜ੍ਹੇ
. . .  1 day ago
ਬੱਸ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 14
. . .  1 day ago
ਭੀੜ ਵੱਲੋਂ ਹੱਤਿਆਵਾਂ 'ਤੇ ਬੋਲੇ ਰਾਜਨਾਥ - ਹਿੰਸਾ ਰੋਕਣਾ ਸੂਬਾ ਸਰਕਾਰ ਦੀ ਜ਼ਿੰਮੇਵਾਰੀ
. . .  1 day ago
ਬ੍ਰਾਂਡਿਡ ਕੱਪੜੇ ਬਣਾਉਣ ਵਾਲੀ ਫ਼ੈਕਟਰੀ 'ਚ ਧਮਾਕਾ, ਮਜ਼ਦੂਰ ਦੀ ਮੌਤ
. . .  1 day ago
ਅੱਤਵਾਦੀਆਂ ਨੇ ਪੁਲਿਸ ਟੀਮ 'ਤੇ ਕੀਤੀ ਗੋਲੀ ਬਾਰੀ
. . .  1 day ago
ਬਠਿੰਡਾ 'ਚ ਅਣਪਛਾਤੇ ਵਿਅਕਤੀਆਂ ਵੱਲੋਂ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
. . .  1 day ago
ਮਾਨਸੂਨ ਇਜਲਾਸ : ਸੰਸਦ ਭਵਨ 'ਚ ਕਾਂਗਰਸ ਸੰਸਦਾਂ ਦਾ ਵਿਰੋਧ ਪ੍ਰਦਰਸ਼ਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 29 ਹਾੜ ਸੰਮਤ 550
ਿਵਚਾਰ ਪ੍ਰਵਾਹ: ਅਜਿਹਾ ਹਰ ਵਿਅਕਤੀ ਮਨੁੱਖਤਾ ਦਾ ਦੁਸ਼ਮਣ ਹੈ, ਜਿਹੜਾ ਦਹਿਸ਼ਤ ਨਾਲ ਜਿੱਤ ਪ੍ਰਾਪਤ ਕਰਨੀ ਚਾਹੁੰਦਾ ਹੈ। -ਅਲਬਰਟ ਆਈਨਸਟਾਈਨ
  •     Confirm Target Language  

ਸਾਡੀ ਸਿਹਤ

ਕਾਬੂ 'ਚ ਰੱਖੋ ਉੱਚ ਖੂਨ ਦਬਾਅ

ਅੱਜ ਜਿਸ ਨੂੰ ਦੇਖੋ, ਉੱਚ ਖੂਨ ਦਬਾਅ ਦੀ ਦਵਾਈ ਲੈ ਰਿਹਾ ਹੈ। ਕੀ ਪੁਰਸ਼, ਕੀ ਔਰਤ, ਇਥੋਂ ਤੱਕ ਕਿ ਬੱਚਿਆਂ ਵਿਚ ਵੀ ਇਹ ਰੋਗ ਪਾਇਆ ਜਾਣ ਲੱਗਾ ਹੈ। ਇਹ ਆਧੁਨਿਕ ਜੀਵਨ ਦੀ ਦੇਣ ਹੈ। ਅੱਜ ਪੈਸਾ ਹੈ, ਐਸ਼ੋ-ਆਰਾਮ ਹੈ, ਤੇਜ਼ ਗਤੀ ਹੈ। ਸਹੂਲਤਾਂ ਦਾ ਅੰਤ ਨਹੀਂ, ਅੱਖਾਂ ਚੁੰਧਿਆਉਂਦੀ ਚਕਾਚੌਂਧ ਹੈ, ਤੇਜ਼ ਮੁਕਾਬਲਿਆਂ ਦੀ ਮਾਰਾ-ਮਾਰੀ ਹੈ ਅਤੇ ਕੁਦਰਤ ਦੇ ਨਿਯਮਾਂ ਦਾ ਵੱਡੀ ਪੱਧਰ 'ਤੇ ਉਲੰਘਣ ਹੈ। ਅਜਿਹੇ ਵਿਚ ਸਕੂਨ ਹੀ ਇਕ ਅਜਿਹੀ ਨਾਯਾਬ ਵਸਤੂ ਹੈ, ਜਿਸ ਦੀ ਇੱਛਾ ਹਰ ਇਕ ਨੂੰ ਹੈ ਪਰ ਜੋ ਜੀਵਨ ਵਿਚੋਂ ਅਲੋਪ ਹੋ ਰਿਹਾ ਹੈ।
ਮਸ਼ਹੂਰ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਵਿਮਲ ਛੱਜਰ ਅਨੁਸਾਰ ਉੱਚ ਖੂਨ ਦਬਾਅ ਦਾ ਮੁੱਖ ਕਾਰਨ ਤਣਾਅ ਹੈ। ਜਿਵੇਂ ਹੀ ਵਿਅਕਤੀ ਸਕੂਨ ਨਾਲ ਭਰਿਆ ਹੁੰਦਾ ਹੈ, ਖੂਨ ਦਾ ਦਬਾਅ ਹੇਠਾਂ ਆ ਜਾਂਦਾ ਹੈ। ਘੱਟ ਕੰਮ ਹੋਵੇ, ਸਮੇਂ ਦਾ ਦਬਾਅ ਨਾ ਹੋਵੇ, ਇਕ ਸੁਖੀ, ਸੰਤੁਸ਼ਟ ਪਰਿਵਾਰਕ ਜੀਵਨ ਹੋਵੇ, 99 ਦਾ ਫੇਰ ਨਾ ਹੋਵੇ ਅਤੇ ਰੱਬ ਵਿਚ ਆਸਥਾ ਹੋਵੇ, ਇਹੀ ਉੱਚ ਖੂਨ ਦਬਾਅ ਲਈ ਸਭ ਤੋਂ ਚੰਗਾ ਇਲਾਜ ਹੈ।
ਉੱਚ ਖੂਨ ਦਬਾਅ ਦੇ ਲੱਛਣ
* ਚਿੰਤਾ, ਸਪੱਸ਼ਟ ਨਾ ਹੋਣਾ ਅਤੇ ਥਕਾਨ।
* ਉਲਟੀ ਵਾਂਗ ਮਹਿਸੂਸ ਹੋਣਾ ਅਤੇ ਪੇਟ ਦੀ ਗੜਬੜੀ। * ਨਜ਼ਰ ਵਿਚ ਬਦਲਾਅ ਜਾਂ ਸਮੱਸਿਆ। * ਬਹੁਤ ਜ਼ਿਆਦਾ ਪਸੀਨਾ ਆਉਣਾ। * ਪੀਲਾਪਨ ਜਾਂ ਲਲਾਈ। * ਨੱਕ ਵਿਚ ਖੂਨ ਆਉਣਾ। * ਬੇਚੈਨੀ (ਘਬਰਾਹਟ) * ਧੜਕਣ ਦਾ ਤੇਜ਼ ਜਾਂ ਵੱਧ-ਘੱਟ ਹੋਣਾ। * ਕੰਨਾਂ ਵਿਚ ਘੰਟੀ ਜਿਹੀ ਵੱਜਣਾ। * ਕਮਜ਼ੋਰੀ। * ਸਿਰਦਰਦ। * ਸਿਰ ਘੁੰਮਣਾ, ਚੱਕਰ ਜਿਹੇ ਆਉਣਾ।
ਕੁਝ ਹੋਰ ਗੱਲਾਂ, ਜਿਨ੍ਹਾਂ ਨੂੰ ਤੁਸੀਂ ਆਪਣਾ ਉੱਚ ਖੂਨ ਦਬਾਅ ਠੀਕ ਰੱਖਣ ਲਈ ਧਿਆਨ ਵਿਚ ਰੱਖਣਾ ਹੋਵੇਗਾ, ਉਹ ਹਨ-ਸਭ ਤੋਂ ਪਹਿਲਾਂ ਖਾਣੇ ਵਿਚ ਲੂਣ ਦੀ ਮਾਤਰਾ ਘੱਟ ਕਰ ਦਿਓ। ਦਾਲ ਜਾਂ ਸਬਜ਼ੀ ਵਿਚ ਵਾਧੂ ਲੂਣ ਕਦੇ ਨਾ ਪਾਓ। ਸਲਾਦ ਵਿਚ ਲੂਣ ਦੀ ਬਿਲਕੁਲ ਲੋੜ ਨਹੀਂ ਹੁੰਦੀ। ਪਾਪੜ, ਅਚਾਰ, ਚਟਣੀ, ਪ੍ਰੋਸੈਸਡ ਫੂਡ ਤੋਂ ਪ੍ਰਹੇਜ਼ ਕਰੋ।
ਜਿਵੇਂ ਕਿ ਉੱਪਰ ਲਿਖਿਆ ਗਿਆ ਹੈ, ਉੱਚ ਖੂਨ ਦਬਾਅ ਵਿਚ ਕੈਲਸ਼ੀਅਮ ਮੁਫੀਦ ਹੈ, ਇਸ ਲਈ ਘੱਟ ਤੋਂ ਘੱਟ 800 ਮਿਲੀਗ੍ਰਾਮ ਕੈਲਸ਼ੀਅਮ ਜ਼ਰੂਰ ਲਓ। ਇਹ ਤਿੰਨ ਕੱਪ ਦੁੱਧ ਤੋਂ ਪ੍ਰਾਪਤ ਹੋ ਜਾਂਦਾ ਹੈ।
ਲਸਣ ਦੀਆਂ 3-4 ਕਲੀਆਂ ਹਰ ਰੋਜ਼ ਲੈਣ ਨਾਲ ਵੀ ਖੂਨ ਦਾ ਦਬਾਅ ਠੀਕ ਰਹਿੰਦਾ ਹੈ।
ਹਰ ਰੋਜ਼ 20 ਗ੍ਰਾਮ ਫਾਈਬਰ ਲੈਣ ਨਾਲ ਕੋਲੈਸਟ੍ਰੋਲ ਵਿਚ ਵੀ ਕਮੀ ਆਉਂਦੀ ਹੈ ਅਤੇ ਖੂਨ ਦਾ ਦਬਾਅ ਵੀ ਘਟਦਾ ਹੈ। ਆਹਾਰ ਵਿਚ ਫਾਈਬਰ, ਚੋਕਰ ਵਾਲੇ ਆਟੇ ਦੀ ਰੋਟੀ, ਦਾਲ, ਫਲ ਜਿਵੇਂ ਸੇਬ, ਅੰਬ, ਕੇਲੇ, ਆੜੂ ਆਦਿ ਅਤੇ ਓਟਮੀਲ ਦਲੀਆ ਤੋਂ ਪ੍ਰਾਪਤ ਹੋ ਸਕਦਾ ਹੈ।
ਆਪਣੇ ਭੋਜਨ ਵਿਚ ਵਿਟਾਮਿਨ 'ਸੀ' ਦੀ ਮਾਤਰਾ ਵਧਾਓ। ਇਹ ਅਮਰੂਦ, ਔਲਾ, ਹਰੀ ਮਿਰਚ, ਟਮਾਟਰ ਅਤੇ ਖੱਟੇ ਫਲਾਂ ਵਿਚ ਪਾਇਆ ਜਾਂਦਾ ਹੈ। ਖੂਨ ਦਾ ਦਬਾਅ ਘੱਟ ਕਰਨ ਲਈ ਵਿਟਾਮਿਨ 'ਸੀ' ਦੀ ਗੋਲੀ ਵੀ ਲਈ ਜਾ ਸਕਦੀ ਹੈ।
ਉੱਚ ਖੂਨ ਦਬਾਅ ਕਿਉਂਕਿ ਜੀਵਨਸ਼ੈਲੀ ਨਾਲ ਜੁੜੀ ਬਿਮਾਰੀ ਜ਼ਿਆਦਾ ਮੰਨੀ ਜਾਂਦੀ ਹੈ, ਇਸ ਲਈ ਇਸ ਨਾਲ ਸਬੰਧਿਤ ਕੁਝ ਗੱਲਾਂ ਨੂੰ ਵੀ ਧਿਆਨ ਵਿਚ ਰੱਖਿਆ ਜਾਵੇ ਤਾਂ ਚੰਗਾ ਹੋਵੇਗਾ।
ਹੱਸਣਾ ਚੰਗੀ ਸਿਹਤ ਦਾ ਪਾਸਪੋਰਟ ਹੈ। ਅਜਿਹੀਆਂ ਫਿਲਮਾਂ, ਪ੍ਰੋਗਰਾਮ, ਸੀਰੀਅਲ ਦੇਖੋ ਜੋ ਤੁਹਾਨੂੰ ਹਸਾ-ਹਸਾ ਕੇ ਦੋਹਰੇ ਕਰ ਦੇਣ। ਤਣਾਅ ਘੱਟ ਹੋਵੇਗਾ ਤਾਂ ਖੂਨ ਦਾ ਦਬਾਅ ਵੀ ਘੱਟ ਹੋਵੇਗਾ।
ਕ੍ਰੋਧ ਖੂਨ ਦੇ ਦਬਾਅ ਨੂੰ ਵਧਾਉਂਦਾ ਹੈ। ਚੀਕਣਾ, ਚਿੱਲਾਉਣ, ਕ੍ਰੋਧ ਕਰਨ ਨਾਲ ਖੂਨ ਦਾ ਦਬਾਅ ਇਕਦਮ ਵਧਦਾ ਹੈ। ਬੋਲੀ ਵਿਚ ਮਿਠਾਸ ਘੋਲ ਕੇ ਮੁਲਾਇਮ ਆਵਾਜ਼ ਵਿਚ ਬੋਲਣ ਦੀ ਆਦਤ ਪਾ ਲਓਗੇ ਤਾਂ ਝਗੜੇ ਵੀ ਘੱਟ ਹੋਣਗੇ ਅਤੇ ਕ੍ਰੋਧ ਵੀ ਦੂਰ ਰਹੇਗਾ।
ਐਰੋਬਿਕ ਕਸਰਤ ਬੀ. ਪੀ. ਤੋਂ ਬਚਾਉਂਦੀ ਹੈ। ਤਣਾਅ ਦੂਰ ਕਰਦੀ ਹੈ। ਮਨੋਵਿਗਿਆਨਕ ਡਾਕਟਰ ਸਿਗਮੈਨ ਅਨੁਸਾਰ ਪੂਰੇ ਦਿਨ ਵਿਚ ਘੱਟ ਤੋਂ ਘੱਟ ਅੱਧਾ ਘੰਟਾ ਸਿਰਫ ਆਪਣੇ ਲਈ ਕੱਢੋ। ਇਸ ਸਮੇਂ ਤੁਸੀਂ ਆਪਣਾ ਮਨਪਸੰਦ ਕੋਈ ਵੀ ਕੰਮ ਕਰ ਸਕਦੇ ਹੋ, ਬੇਸ਼ਰਤ ਉਸ ਨਾਲ ਤੁਹਾਡਾ ਮਨੋਰੰਜਨ ਹੋਵੇ ਅਤੇ ਤੁਸੀਂ ਰਾਹਤ ਮਹਿਸੂਸ ਕਰੋ।
ਇਨ੍ਹਾਂ ਗੱਲਾਂ ਦਾ ਜੇ ਧਿਆਨ ਰੱਖਿਆ ਜਾਵੇ ਤਾਂ ਕੋਈ ਕਾਰਨ ਨਹੀਂ ਕਿ ਤੁਹਾਡਾ ਖੂਨ ਦਾ ਦਬਾਅ 120/80 ਨਾ ਬਣਿਆ ਰਹੇ।

ਅਨੇਕ ਰੋਗਾਂ ਦੀ ਜੜ੍ਹ ਕਬਜ਼

ਕਬਜ਼ ਤੋਂ ਕੌਣ ਜਾਣੂ ਨਹੀਂ? ਅੱਜਕਲ੍ਹ ਜ਼ਿਆਦਾਤਰ ਰੋਗ ਕਬਜ਼ ਕਾਰਨ ਹੀ ਪ੍ਰੇਸ਼ਾਨ ਕਰਦੇ ਹਨ। ਆਓ ਇਸ ਦੇ ਵਿਸ਼ੇ ਵਿਚ ਕੁਝ ਲਾਭਦਾਇਕ ਜਾਣਕਾਰੀ ਹਾਸਲ ਕਰੀਏ। ਕਬਜ਼ ਦਾ ਅਰਥ : ਕਬਜ਼ ਦਾ ਦੂਜਾ ਨਾਂਅ ਹੈ-ਕੋਸ਼ਠਬੱਦਤਾ। ਕੋਸ਼ਠ ਦਾ ਅਰਥ ਹੈ ਕੋਖ ਅਤੇ ਬੱਦਤਾ ਦਾ ਅਰਥ ਹੈ 'ਬੰਨ੍ਹੀ ...

ਪੂਰੀ ਖ਼ਬਰ »

ਆਸਟਿਓਪੋਰੋਸਿਸ

ਹੱਡੀਆਂ ਦਾ ਕਮਜ਼ੋਰ ਹੋਣਾ

ਮਨੁੱਖ ਦੀ ਉਮਰ ਜਿਵੇਂ-ਜਿਵੇਂ ਵਧਦੀ ਹੈ, ਉਸ ਦੇ ਸਰੀਰ ਦੀਆਂ ਪੋਸ਼ਣ ਅਧਾਰਿਤ ਸਮੱਸਿਆਵਾਂ ਸ਼ੁਰੂ ਹੋਣ ਲਗਦੀਆਂ ਹਨ, ਜਿਸ ਦਾ ਮੁੱਖ ਕਾਰਨ ਖਾਧ ਪਦਾਰਥਾਂ ਦਾ ਸਹੀ ਪਾਚਣ ਨਾ ਹੋਣਾ ਅਤੇ ਪੋਸ਼ਕ ਤੱਤਾਂ ਦਾ ਸਰੀਰ ਵਿਚ ਜਜ਼ਬ ਨਾ ਹੋਣਾ ਜਾਂ ਕਮੀ ਹੋਣਾ ਹੁੰਦਾ ਹੈ। ਕੈਲਸ਼ੀਅਮ ਦੀ ...

ਪੂਰੀ ਖ਼ਬਰ »

ਪ੍ਰਾਣੀਆਂ ਦਾ ਜੀਵਨ ਹੈ ਪਾਣੀ

ਆਯੁਰਵੈਦ ਅਤੇ ਕੁਦਰਤੀ ਇਲਾਜ ਦਾ ਆਧਾਰ ਪਾਣੀ ਹੈ। ਇਹ ਤ੍ਰਿਪਤੀ ਪ੍ਰਦਾਨ ਕਰਦਾ ਹੈ। ਪ੍ਰਾਣੀਆਂ ਨੂੰ ਜੀਵਤ ਰੱਖਦਾ ਹੈ। ਸਭ ਤਰ੍ਹਾਂ ਦੀ ਸ਼ੁੱਧਤਾ ਪ੍ਰਦਾਨ ਕਰਦਾ ਹੈ। ਭ੍ਰਮ, ਭਾਂਤਿ, ਮੂਰਛਾ, ਪਿਪਾਸਾ, ਤੰਦਰਾ, ਵਮਨ, ਵਿਬੰਧ ਅਤੇ ਨਿਦਰਾ ਨੂੰ ਦੂਰ ਕਰਕੇ ਸਰੀਰ ਨੂੰ ਬਲ ...

ਪੂਰੀ ਖ਼ਬਰ »

ਸਿਹਤ ਖ਼ਬਰਨਾਮਾ

ਦੁਨੀਆ ਦੇ ਇਕ-ਚੌਥਾਈ ਲੋਕਾਂ ਨੂੰ ਧੌਣ ਦਾ ਦਰਦ ਮੰਨੋ ਜਾਂ ਨਾ ਮੰਨੋ ਪਰ ਅੱਜ ਦੁਨੀਆ ਦੀ ਇਕ-ਚੌਥਾਈ ਆਬਾਦੀ ਧੌਣ ਦੀ ਦਰਦ ਤੋਂ ਪੀੜਤ ਹੈ। ਸੁਖ ਸਹੂਲਤਾਂ ਦੇ ਸਾਰੇ ਆਧੁਨਿਕ ਸਾਧਨਾਂ ਨਾਲ ਧੌਣ ਦਾ ਕਬਾੜ ਹੋ ਰਿਹਾ ਹੈ। ਇਨ੍ਹਾਂ ਦੀ ਵੱਧ ਤੋਂ ਵੱਧ ਵਰਤੋਂ ਤਣਾਅ, ਝੁਕਾਅ ...

ਪੂਰੀ ਖ਼ਬਰ »

ਪਾਚਣ ਤੰਤਰ ਠੀਕ ਤਾਂ ਸਭ ਠੀਕ

ਨਿਰੋਗ ਰਹਿਣ ਲਈ ਪਾਚਣ ਤੰਤਰ ਦਾ ਠੀਕ ਰਹਿਣਾ ਸਭ ਤੋਂ ਜ਼ਿਆਦਾ ਮਹੱਤਵ ਰੱਖਦਾ ਹੈ। ਪਾਚਣ ਤੰਤਰ ਦੇ ਖਰਾਬ ਰਹਿਣ ਨਾਲ ਸਭ ਕੁਝ ਅਸਹਿਜ ਹੋ ਜਾਂਦਾ ਹੈ। ਬਿਮਾਰੀ ਕੋਈ ਵੀ ਹੋਵੇ, ਉਸ ਨੂੰ ਠੀਕ ਕਰਨ ਵਿਚ ਇਹੀ ਪਾਚਣ ਤੰਤਰ ਮਹੱਤਵਪੂਰਨ ਕੰਮ ਕਰਦਾ ਹੈ। ਖਰਾਬ ਪਾਚਣ ਤੰਤਰ ਨਾਲ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX