ਤਾਜਾ ਖ਼ਬਰਾਂ


ਕਿਸਾਨ ਦੇ ਖੇਤ 'ਚ ਗੁੱਜਰਾਂ ਦੇ ਨਾੜ ਨੂੰ ਲੱਗੀ ਅੱਗ
. . .  about 2 hours ago
ਖਲਵਾੜਾ ,23 ਅਕਤੂਬਰ { ਮਨਦੀਪ ਸਿੰਘ ਸੰਧੂ }- ਨਜ਼ਦੀਕੀ ਪਿੰਡ ਸੀਕਰੀ 'ਚ ਇਕ ਕਿਸਾਨ ਦੇ ਖੇਤ 'ਚ ਗੁੱਜਰਾਂ ਵੱਲੋਂ ਰੱਖੇ ਝੋਨੇ ਦੇ ਨਾੜ ਨੂੰ ਅੱਗ ਲੱਗ ਗਈ , ਜਿਸ ਨੂੰ ਬੁਝਾਉਣ ਦੇ ਲਈ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਨੇ ...
ਸੁਭਾਸ਼ ਚੋਪੜਾ ਬਣੇ ਦਿੱਲੀ ਕਾਂਗਰਸ ਦੇ ਪ੍ਰਧਾਨ, ਕਿਰਤੀ ਆਜ਼ਾਦ ਨੂੰ ਮਿਲੀ ਵੱਡੀ ਜ਼ਿੰਮੇਵਾਰੀ
. . .  about 2 hours ago
ਨਵੀਂ ਦਿੱਲੀ, 23 ਅਕਤੂਬਰ - ਵਿਧਾਨ ਸਭਾ ਚੋਣਾਂ ਤੋਂ ਪਹਿਲਾ ਦਿੱਲੀ ਕਾਂਗਰਸ ਨੂੰ ਨਵਾਂ ਪ੍ਰਧਾਨ ਮਿਲ ਗਿਆ ਹੈ। ਸੁਭਾਸ਼ ਚੋਪੜਾ ਨੂੰ ਦਿੱਲੀ ਕਾਂਗਰਸ ਪ੍ਰਧਾਨ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਕੀਰਤੀ ਆਜ਼ਾਦ ਨੂੰ ਡੀ.ਪੀ.ਸੀ.ਸੀ. ਦੀ ਚੋਣ ਮੁਹਿੰਮ ਕਮੇਟੀ ਦਾ...
ਜੱਗੂ ਭਗਵਾਨਪੁਰ ਗਿਰੋਹ ਦਾ ਭਗੌੜਾ ਗੈਂਗਸਟਰ ਮੰਨੂੰ ਮਹਿਮਾਚੱਕ ਆਪਣੇ ਸਾਥੀ ਤੇ ਖਤਰਨਾਕ ਹਥਿਆਰਾਂ ਸਮੇਤ ਗ੍ਰਿਫਤਾਰ
. . .  about 3 hours ago
ਜਲੰਧਰ 23 ਅਕਤੂਬਰ (ਐਮ.ਐਸ. ਲੋਹੀਆਂ) - ਪੰਜਾਬ ਵਿਚੋਂ ਗੈਂਗਸਟਰ ਸਭਿਆਚਾਰ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਦੀ ਰਾਖੀ ਕਰਦਿਆਂ ਕਾਊਂਟਰ ਇੰਟੈਲੀਜੈਂਸ ਜਲੰਧਰ ਦੀ ਟੀਮ ਨੇ ਜੱਗੂ ਭਗਵਾਨਪੁਰ ਗਿਰੋਹ ਦੇ ਖਤਰਨਾਕ ਗੈਂਗਸਟਰ ਹਰਮਿੰਦਰ...
ਸ਼੍ਰੋਮਣੀ ਕਮੇਟੀ ਦੀ ਮਲਕੀਅਤ ਜ਼ਮੀਨਾਂ 'ਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ 'ਤੇ ਪਾਬੰਦੀ -ਲੌਂਗੋਵਾਲ
. . .  about 4 hours ago
ਰੂੜੇਕੇ ਕਲਾਂ 23 ਅਕਤੂਬਰ (ਗੁਰਪ੍ਰੀਤ ਸਿੰਘ ਕਾਹਨੇਕੇ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀ ਮਲਕੀਅਤ ਵਾਲੀਆਂ ਜਾਂ ਕਮੇਟੀ ਦੇ ਪ੍ਰਬੰਧ ਹੇਠ ਜ਼ਮੀਨਾਂ ਜਿੱਥੇ ਵੀ ਮੌਜੂਦ ਹਨ। ਜਿਸ ਵਿਚ ਕਿ ਝੋਨੇ ਦੀ ਫ਼ਸਲ ਦੀ ਕਾਸ਼ਤ ਕੀਤੀ ਹੋਈ ਹੈ। ਝੋਨੇ ਦੀ ਪਰਾਲੀ ਨੂੰ ਅੱਗ...
ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗਾ ਡਾ. ਓਬਰਾਏ ਵਲੋਂ ਕਰਤਾਰਪੁਰ ਲਾਂਘੇ ਦੇ ਮੁੱਖ ਦੁਆਰ 'ਤੇ ਬਣਾਇਆ ਜਾਣ ਵਾਲਾ ੴ ਦਾ ਸ਼ਿਲਾਲੇਖ
. . .  about 4 hours ago
ਪਟਿਆਲਾ, 23 ਅਕਤੂਬਰ (ਅਮਨਦੀਪ ਸਿੰਘ)- 'ਸਰਬੱਤ ਦਾ ਭਲਾ' ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਅਤੇ ਆਪਣੀ ਵਿਲੱਖਣ ਸੇਵਾ ਕਾਰਜ ਸ਼ੈਲੀ ਤੇ ਖੁੱਲ੍ਹ-ਦਿਲੀ ਕਾਰਨ ਪੂਰੀ ਦੁਨੀਆ ਅੰਦਰ...
ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰ ਹਥਿਆਰਾਂ ਸਣੇ ਕਾਬੂ
. . .  about 4 hours ago
ਜਲੰਧਰ, 23 ਅਕਤੂਬਰ- ਥਾਣਾ ਫਿਲੌਰ ਦੀ ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਇੱਕ ਗਿਰੋਹ ਦੇ ਪੰਜ ਮੈਂਬਰਾਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਕੋਲੋਂ 3 ਪਿਸਤੌਲ, 5 ਰੋਂਦ, 2 ਮੈਗਜ਼ੀਨ ਅਤੇ...
ਕਿਸਾਨਾਂ ਨੂੰ ਤੋਹਫ਼ਾ, ਸਰਕਾਰ ਵਲੋਂ ਰਬੀ ਦੀਆਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ 'ਚ ਵਾਧੇ ਦਾ ਐਲਾਨ
. . .  about 4 hours ago
ਨਵੀਂ ਦਿੱਲੀ, 23 ਅਕਤੂਬਰ- ਕੇਂਦਰੀ ਕੈਬਨਿਟ ਨੇ ਦੀਵਾਲੀ ਤੋਂ ਪਹਿਲਾਂ ਕਿਸਾਨਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਅੱਜ ਕੇਂਦਰੀ ਕੈਬਨਿਟ ਦੀ ਬੈਠਕ ਹੋਈ, ਜਿਸ 'ਚ ਸਰਕਾਰ ਨੇ ਰਬੀ ਸੀਜ਼ਨ ਦੀਆਂ ਫ਼ਸਲਾਂ...
ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਦਿੱਲੀ ਦੀਆਂ ਅਣ-ਅਧਿਕਾਰਿਤ ਕਾਲੋਨੀਆਂ ਹੋਣਗੀਆਂ ਨਿਯਮਿਤ
. . .  about 5 hours ago
ਨਵੀਂ ਦਿੱਲੀ, 23 ਅਕਤੂਬਰ ਦਿੱਲੀ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਸਰਕਾਰ ਨੇ ਅੱਜ ਦਿੱਲੀ 'ਚ ਅਣ-ਅਧਿਕਾਰਿਤ ਕਾਲੋਨੀਆਂ ਨੂੰ ਨਿਯਮਿਤ ਕਰਨ...
550 ਸਾਲਾ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ/ਲੋਹੀਆਂ ਖ਼ਾਸ ਲਈ ਰੇਲ ਗੱਡੀਆਂ ਦੀ ਸੂਚੀ ਜਾਰੀ
. . .  about 5 hours ago
ਨਵਾਂਸ਼ਹਿਰ, 23 ਅਕਤੂਬਰ (ਗੁਰਬਖ਼ਸ਼ ਸਿੰਘ ਮਹੇ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰੇਲਵੇ ਵਿਭਾਗ ਵਲੋਂ ਸੁਲਤਾਨਪੁਰ ਲੋਧੀ/ਲੋਹੀਆਂ ਖ਼ਾਸ ਅਤੇ ਹੋਰ ਰੇਲਵੇ...
ਗੜ੍ਹਸ਼ੰਕਰ ਵਿਖੇ ਸ਼੍ਰੋਮਣੀ ਕਮੇਟੀ ਕਾਲਜਾਂ ਦੇ 16ਵੇਂ ਖ਼ਾਲਸਾਈ ਖੇਡ ਉਤਸਵ ਦਾ ਸ਼ਾਨਦਾਰ ਆਗਾਜ਼
. . .  about 6 hours ago
ਗੜ੍ਹਸ਼ੰਕਰ, 23 ਅਕਤੂਬਰ (ਧਾਲੀਵਾਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਉਚੇਰੀ ਸਿੱਖਿਆ ਕਾਲਜਾਂ ਦਾ 16ਵਾਂ ਖ਼ਾਲਸਾਈ ਖੇਡ ਉਤਸਵ ਸਥਾਨਕ ਬੱਬਰ ਅਕਾਲੀ ਮੈਮੋਰੀਅਲ...
ਸੋਨੀਆ ਗਾਂਧੀ ਵਲੋਂ 25 ਅਕਤੂਬਰ ਨੂੰ ਕਾਂਗਰਸ ਦੇ ਸੀਨੀਅਰ ਨੇਤਾਵਾਂ ਨਾਲ ਕੀਤੀ ਜਾਵੇਗੀ ਬੈਠਕ
. . .  about 6 hours ago
ਨਵੀਂ ਦਿੱਲੀ, 23 ਅਕਤੂਬਰ- ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਵਲੋਂ 25 ਅਕਤੂਬਰ ਨੂੰ ਐੱਨ. ਆਰ. ਸੀ. ਦੇ ਮੁੱਦੇ 'ਤੇ...
ਸੁਲਤਾਨਵਿੰਡ 'ਚ ਨਸ਼ੇ ਕਾਰਨ ਇੱਕ ਹੋਰ ਨੌਜਵਾਨ ਦੀ ਮੌਤ
. . .  about 6 hours ago
ਸੁਲਤਾਨਵਿੰਡ, 23 ਅਕਤੂਬਰ (ਗੁਰਨਾਮ ਸਿੰਘ ਬੁੱਟਰ)- ਅੰਮ੍ਰਿਤਸਰ ਦੇ ਇਤਿਹਾਸਕ ਪਿੰਡ ਸੁਲਤਾਨਵਿੰਡ 'ਚ ਨਸ਼ਿਆਂ ਕਾਰਨ ਇੱਕ ਹੋਰ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਹਿਚਾਣ...
ਤਲਵੰਡੀ ਸਾਬੋ 'ਚ ਲੁਟੇਰਿਆ ਵਲੋਂ 17 ਲੱਖ ਰੁਪਏ ਦੀ ਲੁੱਟ
. . .  about 6 hours ago
ਤਲਵੰਡੀ ਸਾਬੋ, 23 ਅਕਤੂਬਰ (ਰਣਜੀਤ ਸਿੰਘ ਰਾਜੂ)- ਸਥਾਨਕ ਨੱਤ ਰੋਡ 'ਤੇ ਸਥਿਤ ਇੱਕ ਫਾਈਨੈਂਸ ਕੰਪਨੀ ਦੇ ਦਫ਼ਤਰ 'ਚੋਂ ਬੈਂਕ 'ਚ ਪੈਸੇ ਜਮਾ ਕਰਾਉਣ ਜਾ ਰਹੇ ਕੰਪਨੀ ਦੇ...
ਕਾਂਗਰਸ ਨੇਤਾ ਡੀ. ਕੇ. ਸ਼ਿਵਕੁਮਾਰ ਨੂੰ ਮਿਲੀ ਜ਼ਮਾਨਤ
. . .  about 7 hours ago
ਨਵੀਂ ਦਿੱਲੀ, 23 ਅਕਤੂਬਰ- ਮਨੀ ਲਾਂਡਰਿੰਗ ਮਾਮਲੇ 'ਚ ਦਿੱਲੀ ਹਾਈਕੋਰਟ ਨੇ ਕਾਂਗਰਸ ਨੇਤਾ ਡੀ. ਕੇ. ਸ਼ਿਵਕੁਮਾਰ ਨੂੰ 25 ਹਜ਼ਾਰ ਰੁਪਏ ਦੇ ਨਿੱਜੀ ਮੁਚੱਲਕੇ 'ਤੇ ਜ਼ਮਾਨਤ ਦੇ ਦਿੱਤੀ...
ਪੰਜਾਬ ਹੋਮਗਾਰਡ ਦਾ ਮੁਲਾਜ਼ਮ ਹੋਇਆ ਠੱਗੀ ਦਾ ਸ਼ਿਕਾਰ
. . .  about 7 hours ago
ਗੁਰੂਹਰਸਹਾਏ, 23 ਅਕਤੂਬਰ (ਕਪਿਲ ਕੰਧਾਰੀ)- ਥਾਣਾ ਗੁਰੂਹਰਸਹਾਏ 'ਚ ਤਾਇਨਾਤ ਪੰਜਾਬ ਹੋਮਗਾਰਡ ਦੇ ਮੁਲਾਜ਼ਮ ਪ੍ਰਦੀਪ ਕੁਮਾਰ ਨਾਲ ਇੱਕ ਠੱਗ ਵਲੋਂ 11 ਹਜ਼ਾਰ ਰੁਪਏ ਦੀ ਠੱਗੀ...
ਇੰਗਲੈਂਡ 'ਚ ਟਰੱਕ 'ਚੋਂ ਮਿਲੀਆਂ 39 ਲੋਕਾਂ ਦੀਆਂ ਲਾਸ਼ਾਂ
. . .  about 7 hours ago
ਸੌਰਵ ਗਾਂਗੁਲੀ ਨੇ ਬੀ. ਸੀ. ਸੀ. ਆਈ. ਦੇ ਪ੍ਰਧਾਨ ਵਜੋਂ ਸੰਭਾਲਿਆ ਅਹੁਦਾ
. . .  about 7 hours ago
ਸਰਕਾਰ ਨੇ ਤੁਰਕੀ ਦੀ ਯਾਤਰਾ ਕਰਨ ਵਾਲੇ ਭਾਰਤੀਆਂ ਲਈ ਜਾਰੀ ਕੀਤੀ ਐਡਵਾਈਜ਼ਰੀ
. . .  about 8 hours ago
ਲੁਧਿਆਣਾ 'ਚ ਵਿਦਿਆਰਥਣ ਨੇ ਸਕੂਲ ਦੀ ਪੰਜਵੀਂ ਮੰਜ਼ਲ ਤੋਂ ਮਾਰੀ ਛਾਲ
. . .  about 8 hours ago
ਅਬੋਹਰ 'ਚ ਲਾਪਤਾ ਹੋਏ 14 ਸਾਲਾ ਲੜਕੇ ਦੇ ਪਰਿਵਾਰਕ ਮੈਂਬਰਾਂ ਵਲੋਂ ਰੋਸ ਪ੍ਰਦਰਸ਼ਨ
. . .  about 8 hours ago
ਬਾਬਾ ਬਲਜੀਤ ਸਿੰਘ ਦਾਦੂਵਾਲ ਗ੍ਰਿਫ਼ਤਾਰ
. . .  about 9 hours ago
ਸਿਧਰਾਮਈਆ ਵਲੋਂ ਕਰਨਾਟਕ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
. . .  about 9 hours ago
ਝਾਰਖੰਡ 'ਚ ਵਿਰੋਧੀ ਧਿਰਾਂ ਦੇ 6 ਵਿਧਾਇਕਾਂ ਨੇ ਫੜਿਆ ਭਾਜਪਾ ਦਾ 'ਪੱਲਾ'
. . .  about 9 hours ago
ਡੀ. ਜੀ. ਪੀ. ਦਿਲਬਾਗ ਸਿੰਘ ਨੇ ਦੱਸਿਆ- ਤਰਾਲ ਮੁਠਭੇੜ 'ਚ ਮਾਰਿਆ ਗਿਆ ਏ.ਜੀ.ਯੂ.ਐੱਚ. ਦਾ ਕਮਾਂਡਰ ਲਲਹਾਰੀ
. . .  about 9 hours ago
ਆਈ. ਐੱਨ. ਐਕਸ. ਮੀਡੀਆ ਮਾਮਲਾ : ਚਿਦੰਬਰਮ ਨੇ ਦਿੱਲੀ ਹਾਈਕੋਰਟ 'ਚ ਦਾਇਰ ਕੀਤੀ ਜ਼ਮਾਨਤ ਪਟੀਸ਼ਨ
. . .  about 10 hours ago
ਸੌਰਵ ਗਾਂਗੁਲੀ ਬਣੇ ਬੀ. ਸੀ. ਸੀ. ਆਈ. ਦੇ ਪ੍ਰਧਾਨ
. . .  about 10 hours ago
ਬੀ. ਸੀ. ਸੀ. ਆਈ. ਦੀ ਬੈਠਕ ਸ਼ੁਰੂ, ਗਾਂਗੁਲੀ ਅੱਜ ਬਣਨਗੇ ਪ੍ਰਧਾਨ
. . .  about 10 hours ago
ਕੇਰਲ ਦੀ ਅਦਾਲਤ ਵਲੋਂ ਫਰੈਂਕੋ ਮੁਲੱਕਲ ਤਲਬ
. . .  about 11 hours ago
ਜੇਲ੍ਹ 'ਚ ਬੰਦ ਹਵਾਲਾਤੀ ਦੀ ਭੇਦਭਰੇ ਹਾਲਾਤ 'ਚ ਮੌਤ
. . .  about 11 hours ago
ਪਾਕਿ ਵਲੋਂ ਦਰਿਆਈ ਪਾਣੀ ਰਾਹੀਂ ਭਾਰਤ 'ਚ ਭੇਜੀ ਗਈ ਪੰਜ ਕਰੋੜ ਰੁਪਏ ਦੀ ਹੈਰੋਇਨ ਬਰਾਮਦ
. . .  about 11 hours ago
ਪੰਜਾਬ ਦੇ ਪਹਿਲੇ ਪਰਾਲੀ ਬੈਂਕ ਲਈ ਖੇਤਾਂ 'ਚੋਂ ਪਰਾਲੀ ਇਕੱਠੀ ਕਰਨ ਦਾ ਕੰਮ ਸ਼ੁਰੂ
. . .  about 11 hours ago
ਮਾਰੇ ਗਏ ਤਿੰਨ ਅੱਤਵਾਦੀਆਂ ਦੀ ਹੋਈ ਪਹਿਚਾਣ
. . .  about 12 hours ago
ਸੋਨੀਆ ਗਾਂਧੀ ਨੇ ਤਿਹਾੜ ਜੇਲ੍ਹ 'ਚ ਬੰਦ ਡੀ.ਕੇ ਸ਼ਿਵ ਕੁਮਾਰ ਨਾਲ ਕੀਤੀ ਮੁਲਾਕਾਤ
. . .  about 12 hours ago
ਸਰਹੱਦ ਤੋਂ 25 ਕਰੋੜ ਦੇ ਮੁੱਲ ਦੀ ਹੈਰੋਇਨ ਬਰਾਮਦ
. . .  about 12 hours ago
ਆਂਧਰਾ ਪ੍ਰਦੇਸ਼ 'ਚ ਤਿੰਨ ਦਿਨ ਭਾਰੀ ਮੀਂਹ ਦੀ ਚੇਤਾਵਨੀ
. . .  about 13 hours ago
ਸੋਨੀਆ ਗਾਂਧੀ ਅੱਜ ਜੇਲ੍ਹ 'ਚ ਕਰਨਗੇ ਕਾਂਗਰਸੀ ਆਗੂ ਡੀ.ਕੇ ਸ਼ਿਵ ਕੁਮਾਰ ਨਾਲ ਮੁਲਾਕਾਤ
. . .  about 13 hours ago
ਘੁਸਪੈਠੀਆ ਲਈ ਬੰਗਾਲ 'ਚ ਨਜ਼ਰਬੰਦੀ ਕੇਂਦਰ ਬਣਾਉਣ ਇਜਾਜ਼ਤ ਨਹੀ - ਮਮਤਾ
. . .  about 13 hours ago
ਈ.ਵੀ.ਐੱਮ ਨਾਲ ਹੋ ਸਕਦੀ ਹੈ ਛੇੜਛਾੜ, ਮਹਾਰਾਸ਼ਟਰ ਕਾਂਗਰਸ ਪ੍ਰਧਾਨ ਨੇ ਚੋਣ ਕਮਿਸ਼ਨ ਨੂੰ ਲਿਖੀ ਚਿੱਠੀ
. . .  about 13 hours ago
700 ਕਿੱਲੋ ਪਟਾਕਿਆਂ ਸਮੇਤ ਇੱਕ ਗ੍ਰਿਫ਼ਤਾਰ
. . .  about 13 hours ago
ਅੱਜ ਦਾ ਵਿਚਾਰ
. . .  about 14 hours ago
ਨਵੀਂ ਦਿੱਲੀ : ਕਮਲੇਸ਼ ਤਿਵਾੜੀ ਹੱਤਿਆ ਕਾਂਡ ਦੇ ਦੋਵੇਂ ਦੋਸ਼ੀ ਗੁਜਰਾਤ ਏ ਟੀ ਐੱਸ ਨੇ ਫੜੇ
. . .  about 1 hour ago
ਗੁਰਦੁਆਰਾ ਸਾਹਿਬ ਦੇ ਮਾਡਲ ਨਾਲ ਸਜਾਈ ਬੇੜੀ ਨੂੰ ਦੇਖਣ ਲਈ ਸੰਗਤਾਂ ਵਿਚ ਭਾਰੀ ਉਤਸ਼ਾਹ
. . .  36 minutes ago
ਬਾਲੀਵੁੱਡ ਗਾਇਕ ਸਵ.ਲਾਭ ਜੰਜੂਆ ਦੇ ਪਿਤਾ ਦਾ ਦੇਹਾਂਤ
. . .  44 minutes ago
ਮਾਨਸਾ ਪੁਲਿਸ ਵੱਲੋਂ ਛਾਪੇਮਾਰੀ ਦੌਰਾਨ 10 ਹਜ਼ਾਰ ਲੀਟਰ ਲਾਹਣ ਫੜੀ
. . .  about 1 hour ago
ਕੈਨੇਡਾ ਵਿਚ ਰੂਬੀ ਸਹੋਤਾ ਦੇ ਮੈਂਬਰ ਪਾਰਲੀਮੈਂਟ ਬਣਨ ਤੇ ਖ਼ੁਸ਼ੀ ਵਿਚ ਲੱਡੂ ਵੰਡੇ
. . .  1 day ago
ਅਮਰੀਕ ਸਿੰਘ ਸਿੱਧੂ ਬਣੇ ਪੀ.ਏ.ਡੀ.ਬੀ ਗੁਰੂਹਰਸਹਾਏ ਦੇ ਚੇਅਰਮੈਨ
. . .  1 day ago
ਬੰਗਾ 'ਚ ਲੁਟੇਰੇ ਡੇਢ ਲੱਖ ਰੁਪਏ ਦੀ ਰਾਸ਼ੀ ਲੁੱਟ ਕੇ ਹੋਏ ਫ਼ਰਾਰ
. . .  1 day ago
ਗੜ੍ਹਸ਼ੰਕਰ ਵਿਖੇ ਕੱਲ੍ਹ ਤੋਂ ਸ਼ੁਰੂ ਹੋਵੇਗਾ 16ਵਾਂ ਖ਼ਾਲਸਾਈ ਖੇਡ ਉਤਸਵ
. . .  1 day ago
ਪੰਜਾਬ ਦੇ ਅੰਦਰ ਜਾਅਲੀ ਡਿਗਰੀਆਂ 'ਤੇ ਕੀਤੀ ਜਾ ਰਹੀ ਪ੍ਰੈਕਟਿਸ : ਸਿਵਲ ਸਰਜਨ
. . .  1 day ago
ਸਾਢੇ ਸੱਤ ਕਿੱਲੋ ਤੋਂ ਵਧੇਰੇ ਹੈਰੋਇਨ ਸਮੇਤ ਗ੍ਰਿਫ਼ਤਾਰ ਨਸ਼ਾ ਤਸਕਰਾਂ ਨੂੰ ਅਦਾਲਤ ਨੇ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 29 ਹਾੜ ਸੰਮਤ 550

ਸੰਪਾਦਕੀ

35 ਅਰਬ ਰੁਪਏ ਖਰਚ ਹੋਣਗੇ ਪਾਕਿਸਤਾਨ ਦੀਆਂ ਚੋਣਾਂ 'ਤੇ

12 ਹਜ਼ਾਰ ਤੋਂ ਵੱਧ ਉਮੀਦਵਾਰ ਚੋਣ ਮੈਦਾਨ ਵਿਚ

25 ਜੁਲਾਈ ਆਉਣ ਵਿਚ ਬਹੁਤ ਘੱਟ ਦਿਨ ਬਾਕੀ ਹਨ, ਇਸ ਵਾਰ ਰਾਜਨੀਤਕ ਪਾਰਟੀਆਂ ਨੂੰ ਚੋਣ ਮੁਹਿੰਮ ਲਈ ਸਮਾਂ ਬਹੁਤ ਘੱਟ ਮਿਲਿਆ ਹੈ, ਜਦੋਂ ਕਿ ਚੋਣ ਮੁਕਾਬਲੇ ਬਹੁਤ ਸਖ਼ਤ ਹਨ। ਨਵਾਜ਼ ਸ਼ਰੀਫ਼ ਪਰਿਵਾਰ ਨੂੰ ਕਈ ਮੋਰਚਿਆਂ ਦਾ ਸਾਹਮਣਾ ਹੈ, ਪੀਪਲਜ਼ ਪਾਰਟੀ ਅਤੇ ਆਸਿਫ਼ ਅਲੀ ਜ਼ਰਦਾਰੀ ਪਰਿਵਾਰ ਵੀ ਮੁਸ਼ਕਿਲਾਂ ਵਿਚ ਘਿਰਿਆ ਹੋਇਆ ਹੈ, ਤਹਿਰੀਕ-ਏ-ਇਨਸਾਫ਼ ਵੀ ਆਲੋਚਨਾ ਦੇ ਘੇਰੇ ਵਿਚ ਹੈ, ਧਾਰਮਿਕ ਦਲਾਂ ਲਈ ਵੀ ਮੈਦਾਨ ਸਾਫ਼ ਨਹੀਂ ਹੈ। ਹੁਣ ਇਹ ਫ਼ੈਸਲਾ ਲੋਕ 25 ਜੁਲਾਈ ਨੂੰ ਹੀ ਕਰਨਗੇ ਕਿ ਉਹ ਆਪਣੇ ਵੋਟਾਂ ਦੀ ਤਾਕਤ ਨਾਲ ਕਿਸ ਪਾਰਟੀ ਨੂੰ ਸੱਤਾ ਸੌਂਪਦੇ ਹਨ। ਪਾਕਿਸਤਾਨ ਚੋਣ ਕਮਿਸ਼ਨ ਨੇ ਕੌਮੀ ਅਤੇ ਸੂਬਾਈ ਅਸੰਬਲੀਆਂ ਲਈ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਜਨਰਲ ਅਤੇ ਰਾਖਵੀਆਂ 1070 ਵਿਧਾਨ ਸਭਾਈ ਸੀਟਾਂ 'ਤੇ ਚੋਣ ਲੜਨ ਲਈ 12 ਹਜ਼ਾਰ 570 ਉਮੀਦਵਾਰ ਮੈਦਾਨ ਵਿਚ ਹਨ। ਕੌਮੀ ਅਸੰਬਲੀ ਦੀਆਂ 272 ਜਨਰਲ ਸੀਟਾਂ 'ਤੇ 3459 ਅਤੇ 60 ਰਾਖਵੀਆਂ ਸੀਟਾਂ 'ਤੇ 216 ਉਮੀਦਵਾਰ ਮੈਦਾਨ ਵਿਚ ਹਨ। ਪੰਜਾਬ ਅਸੰਬਲੀ ਦੀਆਂ 297 ਜਨਰਲ ਸੀਟਾਂ ਲਈ 4036 ਜਦੋਂ ਕਿ 74 ਰਾਖਵੀਆਂ ਸੀਟਾਂ 'ਤੇ 206 ਉਮੀਦਵਾਰਾਂ ਵਿਚਕਾਰ ਦੰਗਲ ਹੋਵੇਗਾ। ਸਿੰਧ ਅਸੰਬਲੀ ਦੀਆਂ 129 ਜਨਰਲ ਸੀਟਾਂ 'ਤੇ 824 ਜਦੋਂ ਕਿ ਰਾਖਵੀਆਂ 38 ਸੀਟਾਂ 'ਤੇ 130 ਉਮੀਦਵਾਰਾਂ ਵਿਚਕਾਰ ਮੁਕਾਬਲਾ ਹੋਵੇਗਾ। ਖ਼ੈਬਰ ਪਖਤੂਨਖਵਾ ਅਸੰਬਲੀ ਦੀਆਂ 99 ਜਨਰਲ ਸੀਟਾਂ 'ਤੇ 1165 ਅਤੇ 25 ਰਾਖਵੀਆਂ ਸੀਟਾਂ ਲਈ 99 ਉਮੀਦਵਾਰਾਂ ਵਿਚ ਮੁਕਾਬਲਾ ਹੋਵੇਗਾ। ਬਲੋਚਿਸਤਾਨ ਅਸੰਬਲੀ ਵਿਚ 51 ਜਨਰਲ ਸੀਟਾਂ 'ਤੇ 943, ਰਾਖਵੀਆਂ 14 ਸੀਟਾਂ 'ਤੇ 64 ਉਮੀਦਵਾਰਾਂ ਵਿਚਕਾਰ ਮੁਕਾਬਲਾ ਹੋਵੇਗਾ। ਸਿੰਧ ਦੀ ਸੂਬਾਈ ਅਸੰਬਲੀ ਲਈ ਪੀਪਲਜ਼ ਪਾਰਟੀ ਦਾ ਇਕ ਉਮੀਦਵਾਰ ਬਿਨਾਂ ਮੁਕਾਬਲਾ ਚੋਣ ਜਿੱਤ ਗਿਆ ਹੈ। ਪਹਿਲੀ ਜੁਲਾਈ ਤੋਂ ਚੋਣਾਂ ਲਈ ਲਗਪਗ 22 ਕਰੋੜ ਬੈਲਟ ਪੇਪਰ ਛਾਪਣ ਦਾ ਕੰਮ ਜਾਰੀ ਹੈ, ਅਦਾਲਤੀ ਫ਼ੈਸਲਿਆਂ ਦੇ ਬਾਅਦ ਕੁਝ ਹਲਕਿਆਂ ਲਈ ਬੈਲਟ ਪੇਪਰ ਦੁਬਾਰਾ ਛਾਪੇ ਜਾਣਗੇ। ਬੈਲਟ ਪੇਪਰਾਂ ਦੀ ਛਪਾਈ ਲਈ ਵਿਸ਼ੇਸ਼ ਕਾਗਜ਼ ਬ੍ਰਿਟੇਨ ਅਤੇ ਫ਼ਰਾਂਸ ਤੋਂ ਦਰਾਮਦ ਕੀਤਾ ਗਿਆ ਹੈ। ਬੈਲਟ ਪੇਪਰ ਇਸਲਾਮਾਬਾਦ, ਲਾਹੌਰ ਅਤੇ ਕਰਾਚੀ ਵਿਚ ਫ਼ੌਜ ਦੀ ਨਿਗਰਾਨੀ ਹੇਠ ਛਾਪੇ ਜਾ ਰਹੇ ਹਨ। ਕੌਮੀ ਅਸੰਬਲੀ ਲਈ ਹਰੇ ਜਦੋਂ ਕਿ ਸੂਬਾਈ ਅਸੰਬਲੀਆਂ ਲਈ ਸਫੈਦ ਬੈਲਟ ਪੇਪਰ ਛਾਪੇ ਜਾ ਰਹੇ ਹਨ।
ਕੌਮੀ ਅਤੇ ਸੂਬਾਈ ਅਸੰਬਲੀਆਂ ਦੀਆਂ ਕੁੱਲ 9747 ਜਨਰਲ ਸੀਟਾਂ ਉੱਤੇ ਚੋਣ ਲੜ ਰਹੇ ਉਮੀਦਵਾਰਾਂ ਦੇ ਕੁਲ ਖ਼ਰਚੇ ਦਾ ਬਜਟ 26 ਅਰਬ 40 ਕਰੋੜ 60 ਲੱਖ ਰੁਪਏ ਤੱਕ ਹੋ ਸਕਦਾ ਹੈ। ਦੇਸ਼ ਵਿਚ ਸਰਕਾਰੀ ਅਤੇ ਗ਼ੈਰ-ਸਰਕਾਰੀ ਪੱਧਰ 'ਤੇ ਇਨ੍ਹਾਂ ਚੋਣਾਂ ਲਈ 35 ਅਰਬ ਰੁਪਏ ਤੋਂ ਜ਼ਿਆਦਾ ਦੀਆਂ ਆਰਥਿਕ ਸਰਗਰਮੀਆਂ ਹੋਣ ਦੀ ਉਮੀਦ ਹੈ। ਚੋਣਾਂ ਕਾਰਨ ਮਜ਼ਦੂਰਾਂ ਅਤੇ ਬੇਰੁਜ਼ਗਾਰਾਂ ਲਈ ਕੰਮ ਦੇ ਮੌਕੇ ਪੈਦਾ ਹੋਏ ਹਨ। ਉਮੀਦਵਾਰਾਂ ਵਲੋਂ ਗ਼ਰੀਬਾਂ ਲਈ ਲੰਗਰ ਲਾਏ ਗਏ ਹਨ ਅਤੇ ਚੋਣ ਦਫ਼ਤਰਾਂ ਵਿਚ ਵੋਟਰਾਂ ਦੀ ਸ਼ਰਬਤ ਅਤੇ ਖਾਣਿਆਂ ਨਾਲ ਮਹਿਮਾਨ ਨਿਵਾਜ਼ੀ ਕੀਤੀ ਜਾ ਰਹੀ ਹੈ। ਇਨ੍ਹਾਂ ਸਰਗਰਮੀਆਂ ਨਾਲ ਸਬੰਧਿਤ ਲੋਕਾਂ ਲਈ ਆਰਥਿਕ ਮੌਕੇ ਪੈਦਾ ਹੋਏ ਹਨ। ਨੈਸ਼ਨਲ ਅਸੰਬਲੀ ਦੇ ਉਮੀਦਵਾਰ ਲਈ ਚੋਣ ਖ਼ਰਚੇ ਦੀ ਹੱਦ 40 ਲੱਖ ਨਿਸਚਤ ਹੈ। ਇਸ ਤਰ੍ਹਾਂ ਨੈਸ਼ਨਲ ਅਸੰਬਲੀ ਦੇ ਉਮੀਦਵਾਰਾਂ ਦੇ ਖ਼ਰਚੇ ਦਾ ਅੰਦਾਜ਼ਾ 13 ਅਰਬ 83 ਕਰੋੜ 60 ਲੱਖ ਰੁਪਏ ਲਗਾਇਆ ਗਿਆ ਹੈ। ਸੂਬਾਈ ਉਮੀਦਵਾਰ ਲਈ ਚੋਣ ਖ਼ਰਚੇ ਦੀ ਹੱਦ 20 ਲੱਖ ਰੁਪਏ ਹੈ। ਇਸ ਤਰ੍ਹਾਂ ਚਾਰੇ ਸੂਬਾਈ ਅਸੰਬਲੀਆਂ ਦੇ ਉਮੀਦਵਾਰਾਂ ਦੇ ਕੁਲ ਖ਼ਰਚੇ ਦਾ ਅੰਦਾਜ਼ਾ 12 ਅਰਬ 57 ਕਰੋੜ 60 ਲੱਖ ਰੁਪਏ ਲਗਾਇਆ ਗਿਆ ਹੈ।
ਨਿਗਰਾਨ ਸਰਕਾਰ ਨੇ ਦੇਸ਼ ਵਿਚ ਸ਼ਾਂਤਮਈ ਅਤੇ ਪਾਰਦਰਸ਼ੀ ਚੋਣਾਂ ਲਈ ਰਣਨੀਤੀ ਤਿਆਰ ਕਰ ਲਈ ਹੈ। ਪ੍ਰਧਾਨ ਮੰਤਰੀ ਜਸਟਿਸ ਸੇਵਾ-ਮੁਕਤ ਨਾਸਿਰ ਮਲਿਕ ਦੀ ਪ੍ਰਧਾਨਗੀ ਵਿਚ ਮਹੱਤਵਪੂਰਨ ਬੈਠਕ ਹੋਈ, ਜਿਸ ਵਿਚ ਆਮ ਚੋਣਾਂ ਵਿਚ ਸੁਰੱਖਿਆ ਅਤੇ ਹੋਰ ਮਾਮਲਿਆਂ ਸਬੰਧੀ ਰਣਨੀਤੀ ਤਿਆਰ ਕੀਤੀ ਗਈ ਹੈ। ਬੈਠਕ ਵਿਚ ਰੱਖਿਆ ਮੰਤਰੀ ਵਲੋਂ ਚੋਣਾਂ ਦੀ ਸੁਰੱਖਿਆ ਬਾਰੇ ਗੱਲਬਾਤ ਕੀਤੀ ਗਈ। ਇਸ ਮੌਕੇ ਨਿਗਰਾਨ ਪ੍ਰਧਾਨ ਮੰਤਰੀ ਨਾਸਿਰ ਮਲਿਕ ਦਾ ਕਹਿਣਾ ਸੀ ਕਿ 'ਆਮ ਚੋਣਾਂ ਲਈ ਪਹਿਲਾਂ ਵੀ ਫ਼ੌਜ ਦੀ ਨਿਯੁਕਤੀ ਦਾ ਫ਼ੈਸਲਾ ਠੀਕ ਸਾਬਤ ਹੋਇਆ ਸੀ। ਪਾਰਦਰਸ਼ੀ ਅਤੇ ਸ਼ਾਂਤਮਈ ਚੋਣਾਂ ਲਈ ਚੋਣ ਕਮਿਸ਼ਨ ਵਲੋਂ ਭਰਪੂਰ ਕੋਸ਼ਿਸ਼ ਕੀਤੀ ਜਾਵੇਗੀ।' ਦੂਜੇ ਪਾਸੇ ਚੋਣਾਂ ਦਾ ਵਕਤ ਕਰੀਬ ਆਉਂਦਿਆਂ ਹੀ ਚੋਣ ਕਮਿਸ਼ਨ ਦੀ ਵੈਬਸਾਈਟ ਉੱਤੇ ਸਾਈਬਰ ਹਮਲਿਆਂ ਵਿਚ ਵਾਧਾ ਹੋ ਗਿਆ ਹੈ। ਇਸ ਤੋਂ ਇਲਾਵਾ ਪਾਰਦਰਸ਼ੀ ਚੋਣਾਂ ਲਈ ਚੋਣ ਕਮਿਸ਼ਨ ਨੇ ਆਧੁਨਿਕ ਟੈਕਨਾਲੋਜੀ ਦਾ ਫਾਇਦਾ ਉਠਾਉਣ ਦੀ ਠਾਣ ਲਈ ਹੈ, ਖ਼ਾਸ ਮੋਬਾਈਲ ਐਪ ਤਿਆਰ ਕਰ ਲਈ ਗਈ ਹੈ, ਜੋ ਚੋਣਾਂ ਦੇ ਰੋਜ਼ ਹੀ ਸਰਗਰਮ ਹੋਵੇਗੀ। ਕਰਮਚਾਰੀਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਚੋਣ ਨਤੀਜਿਆਂ ਨੂੰ ਵਿਵਾਦਾਂ ਤੋਂ ਬਚਾਉਣ ਲਈ ਚੋਣ ਕਮਿਸ਼ਨ ਨੇ ਆਧੁਨਿਕ ਟੈਕਨਾਲੋਜੀ 'ਤੇ ਨਿਰਭਰ ਕਰਨ ਦਾ ਫ਼ੈਸਲਾ ਕੀਤਾ ਹੈ, ਜਿਵੇਂ ਹੀ ਵੋਟਾਂ ਦੀ ਗਿਣਤੀ ਪੂਰੀ ਹੋਵੇਗੀ, ਨਤੀਜੇ ਦੀ ਕਾਪੀ ਮੋਬਾਈਲ ਐਪਲੀਕੇਸ਼ਨ ਰਾਹੀਂ ਚੋਣ ਕਮਿਸ਼ਨ ਨੂੰ ਭਿਜਵਾਈ ਜਾਵੇਗੀ। ਆਈ. ਟੀ. ਮਾਹਰ ਚੋਣ ਕਰਮਚਾਰੀਆਂ ਨੂੰ ਨਤੀਜੇ ਅੱਗੇ ਭੇਜਣ ਦੇ ਪ੍ਰਯੋਗ ਦੀ ਸਿਖਲਾਈ ਦੇ ਰਹੇ ਹਨ। ਸਿਖਲਾਈ ਦੌਰਾਨ ਕਰਮਚਾਰੀਆਂ ਨੂੰ ਰਿਜ਼ਲਟ ਫ਼ਾਰਮ ਦੀ ਤਿਆਰੀ ਸਬੰਧੀ ਵੀ ਵਿਸ਼ੇਸ਼ ਨਿਰਦੇਸ਼ ਦਿੱਤੇ ਜਾ ਰਹੇ ਹਨ। ਚੋਣ ਟ੍ਰਾਂਸਮਿਸ਼ਨ ਐਪ ਸਬ ਰਿਟਰਨਿੰਗ ਅਧਿਕਾਰੀ ਦੇ ਮੋਬਾਈਲ ਵਿਚ ਮੌਜੂਦ ਹੋਵੇਗੀ, ਮੋਬਾਈਲ ਐਪ ਕੇਵਲ ਵੋਟਾਂ ਵਾਲੇ ਦਿਨ 'ਤੇ ਇਕ ਦਿਨ ਲਈ ਹੀ ਚਾਲੂ ਹੋਵੇਗੀ, ਜਿਸ ਤੋਂ ਬਾਅਦ ਉਸ ਨੂੰ ਇਸਤੇਮਾਲ ਨਹੀਂ ਕੀਤਾ ਜਾ ਸਕੇਗਾ। ਮੀਡੀਆ ਰੈਗੂਲੇਟਰੀ ਅਥਾਰਟੀ (ਪੈਮਰਾ) ਦੇ ਪ੍ਰਧਾਨ ਨੇ ਮੁੱਖ ਚੋਣ ਕਮਿਸ਼ਨਰ ਅਤੇ ਸੈਕਟਰੀ ਚੋਣ ਕਮਿਸ਼ਨ ਨਾਲ ਮੁਲਾਕਾਤ ਵਿਚ ਚੋਣਾਂ ਦੇ ਪਾਰਦਰਸ਼ੀ ਪ੍ਰਬੰਧ ਲਈ ਪੂਰਾ-ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ ਹੈ। ਸੈਕਟਰੀ ਚੋਣ ਕਮਿਸ਼ਨ ਨੇ ਮੀਡੀਆ ਅਥਾਰਿਟੀ ਰਾਹੀਂ ਮੀਡੀਆ ਨੂੰ ਦਰਖ਼ਾਸਤ ਕੀਤੀ ਹੈ ਕਿ ਜਾਰੀ ਨਿਯਮਾਂ ਅਨੁਸਾਰ ਨਿਰਪੱਖ ਚੋਣ ਕਵਰੇਜ ਨੂੰ ਯਕੀਨੀ ਬਣਾਇਆ ਜਾਵੇ ਅਤੇ ਕੋਈ ਵੀ ਨਤੀਜਾ ਮਤਦਾਨ ਵਾਲੇ ਦਿਨ ਸ਼ਾਮ 7 ਵਜੇ ਤੋਂ ਪਹਿਲਾਂ ਪ੍ਰਸਾਰਤ ਨਾ ਕੀਤਾ ਜਾਵੇ।
ਇਸ ਤੋਂ ਇਲਾਵਾ ਚੋਣ ਮੁਹਿੰਮ ਦੌਰਾਨ ਕਈ ਉਮੀਦਵਾਰਾਂ ਦੇ ਖਿਲਾਫ਼ ਜਨਤਕ ਰੋਸ ਦੇ ਮੱਦੇਨਜ਼ਰ ਸ਼ਾਂਤੀ ਬਰਕਰਾਰ ਰੱਖਣਾ ਪੁਲਿਸ ਲਈ ਨਵੀਂ ਚੁਣੌਤੀ ਬਣ ਗਈ ਹੈ। ਪੁਲਿਸ ਇਸ ਸਬੰਧ ਵਿਚ ਰਣਨੀਤੀ ਬਣਾ ਰਹੀ ਹੈ ਕਿ ਕਿਸੇ ਨੂੰ ਵੀ ਕਾਨੂੰਨ ਹੱਥ ਵਿਚ ਨਾ ਲੈਣ ਦਿੱਤਾ ਜਾਵੇ। ਉਮੀਦਵਾਰ ਆਪਣੇ ਕਾਰਜਕਰਤਾ ਆਪਣੇ ਨਾਲ ਨਿੱਜੀ ਸੁਰੱਖਿਆ ਲਈ ਵੀ ਰੱਖ ਸਕਦੇ ਹਨ। ਪੁਲਿਸ ਨੂੰ ਇਹ ਨਿਰਦੇਸ਼ ਮਿਲੇ ਹਨ ਕਿ ਜਿਨ੍ਹਾਂ ਉਮੀਦਵਾਰਾਂ ਦੀ ਮੁਹਿੰਮ ਦਾ ਪ੍ਰੋਗਰਾਮ ਪੁਲਿਸ ਕੋਲ ਹੋਵੇ, ਉਨ੍ਹਾਂ ਦੀ ਚੋਣ ਮੁਹਿੰਮ ਦੌਰਾਨ ਰਸਤੇ ਸਾਫ਼ ਰੱਖੇ ਜਾਣ ਅਤੇ ਇਸ ਦੌਰਾਨ ਕਾਨੂੰਨ ਹੱਥ ਵਿਚ ਲੈਣ ਦੀ ਕੋਸ਼ਿਸ਼ ਕਰਨ ਵਾਲਿਆਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਚੋਣਾਂ ਵਿਚ ਇਕ ਹੋਰ ਮਹੱਤਵਪੂਰਨ ਮੁੱਦਾ ਜਾਂ ਮਸਲਾ ਪੈਸੇ ਦੇ ਲੈਣ-ਦੇਣ (ਮਨੀ ਲਾਂਡਰਿੰਗ) ਦਾ ਹੈ। ਸਿੰਧ ਸੂਬੇ ਵਿਚ ਸਭ ਤੋਂ ਵੱਡਾ ਭ੍ਰਿਸ਼ਟਾਚਾਰ ਦਾ ਸਕੈਂਡਲ ਸਾਹਮਣੇ ਆਇਆ ਹੈ। 7 ਲੋਕਾਂ ਦੇ ਪਛਾਣ-ਪੱਤਰ ਕਾਰਡਾਂ 'ਤੇ 29 ਜਾਅਲੀ ਖਾਤੇ ਖੋਲ੍ਹੇ ਗਏ, ਜਿਨ੍ਹਾਂ ਰਾਹੀਂ 30 ਅਰਬ ਤੋਂ ਜ਼ਿਆਦਾ ਦਾ ਲੈਣ-ਦੇਣ ਕੀਤਾ ਗਿਆ। ਸੂਬੇ ਦੀ ਮਹੱਤਵਪੂਰਨ ਰਾਜਨੀਤਕ ਸ਼ਖ਼ਸੀਅਤ ਦੇ ਕਰੀਬੀ ਸਾਥੀ ਦੇ ਕਰਮਚਾਰੀ ਦੇ ਖਾਤਿਆਂ ਰਾਹੀਂ ਅਰਬਾਂ ਦਾ ਲੈਣ-ਦੇਣ ਕਰਨ ਲਈ 3 ਬੈਂਕਾਂ ਵਿਚ ਖਾਤੇ ਖੋਲ੍ਹੇ ਗਏ ਸਨ। ਕੇਵਲ ਇਕ ਬੈਂਕ ਦੇ 16 ਖਾਤਿਆਂ ਰਾਹੀਂ 20 ਅਰਬ ਦਾ ਲੈਣ-ਦੇਣ ਹੋਇਆ ਹੈ। ਇਨ੍ਹਾਂ ਖਾਤਿਆਂ ਵਿਚ ਇਕ ਮਹੱਤਵਪੂਰਨ ਕਾਰੋਬਾਰੀ ਸ਼ਖ਼ਸੀਅਤ ਦੇ ਜੁਆਈ ਅਤੇ ਇਕ ਹੋਰ ਉੱਘੇ ਰਾਜਨੀਤਕ ਪਰਿਵਾਰ ਨਾਲ ਸਬੰਧਿਤ ਵਿਅਕਤੀ ਨੇ ਵੀ ਪੈਸੇ ਜਮ੍ਹਾਂ ਕਰਵਾਏ ਸਨ। ਕੇਂਦਰੀ ਜਾਂਚ ਏਜੰਸੀ ਦੇ ਸੂਤਰਾਂ ਨੇ ਸ਼ੱਕ ਪ੍ਰਗਟਾਇਆ ਹੈ ਕਿ ਉਨ੍ਹਾਂ ਖਾਤਿਆਂ ਨੂੰ ਵੱਖ-ਵੱਖ ਪ੍ਰਾਜੈਕਟਾਂ ਤੋਂ ਮਿਲਣ ਵਾਲੀਆਂ 'ਰਿਸ਼ਵਤਾਂ' ਲੈਣ ਲਈ ਇਸਤੇਮਾਲ ਕੀਤਾ ਗਿਆ ਹੈ। ਇਸ ਏਜੰਸੀ ਦਾ ਦਾਅਵਾ ਹੈ ਕਿ ਜਾਅਲੀ ਖਾਤੇ ਖੋਲ੍ਹਣਾ ਅਤੇ ਗ਼ੈਰ-ਕਾਨੂੰਨੀ ਰਕਮਾਂ ਜਮ੍ਹਾਂ ਕਰਵਾਉਣਾ ਅਤੇ ਫਿਰ ਉਸ ਨੂੰ ਵੱਖ-ਵੱਖ ਖਾਤਿਆਂ ਵਿਚ ਤਬਦੀਲ ਕਰਨਾ ਸਟੇਟ ਬੈਂਕ ਦੇ ਕਾਨੂੰਨ ਅਨੁਸਾਰ ਪੈਸਿਆਂ ਦੇ ਨਾਜਾਇਜ਼ ਲੈਣ-ਦੇਣ ਦੀ ਸ਼੍ਰੇਣੀ ਵਿਚ ਆਉਂਦਾ ਹੈ। ਇਸ ਗੰਭੀਰ ਮਾਮਲੇ ਦਾ ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਮੁੱਖ ਜੱਜ ਸਾਕਿਬ ਨਿਸਾਰ ਨੇ ਵੀ ਨੋਟਿਸ ਲਿਆ ਹੈ। ਉਨ੍ਹਾਂ ਨੇ ਆਪਣੇ ਚੈਂਬਰ ਵਿਚ ਕੇਂਦਰੀ ਖੁਫ਼ੀਆ ਏਜੰਸੀ ਦੇ ਡੀ.ਜੀ. ਨਾਲ ਜਾਣਕਾਰੀ ਲੈਣ ਲਈ ਮੁਲਾਕਾਤ ਕੀਤੀ। ਇਸ ਕੇਸ ਦੇ ਹੋਰ ਵਿਸਥਾਰ ਤਾਂ ਬਾਅਦ ਵਿਚ ਸਾਹਮਣੇ ਆਉਣਗੇ। ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਜਾਅਲੀ ਖਾਤਿਆਂ ਰਾਹੀਂ ਲੈਣ-ਦੇਣ ਕਰਨ ਵਾਲਿਆਂ ਵਿਚ ਸਾਬਕ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਤੇ ਉਨ੍ਹਾਂ ਦੀ ਭੈਣ ਫੈਰਾਇਲ ਤਾਲਪੁਰ ਦਾ ਵੀ ਹੱਥ ਹੈ। ਇਸ ਦਾ ਲਾਜ਼ਮੀ ਤੌਰ 'ਤੇ ਸਿੰਧ ਦੇ ਚੋਣ ਨਤੀਜਿਆਂ 'ਤੇ ਅਸਰ ਪਏਗਾ।


E.mail: tayyeba.bukhari@dunya.com.pk

 

ਕੁਰਾਹੇ ਪਈ ਆਰਥਿਕਤਾ ਨੇ ਵਧਾਏ ਨਸ਼ੇ

ਪੰਜਾਬ ਵਿਚ ਅੱਜਕਲ੍ਹ ਨਸ਼ਿਆਂ ਦਾ ਜੋ ਛੇਵਾਂ ਦਰਿਆ ਵਗ ਰਿਹਾ ਹੈ, ਇਸ ਦਾ ਮੂਲ ਕਾਰਨ ਆਰਥਿਕਤਾ ਹੈ। ਪਿਛਲੇ 20-25 ਸਾਲਾਂ ਵਿਚ ਪੰਜਾਬ ਵਿਚ ਆਰਥਿਕ ਸਰਗਰਮੀ ਤਾਂ ਵਧੀ ਫੁੱਲੀ, ਪਰ ਇਸ ਨੇ ਵਾਧੇ ਦਾ ਰਾਹ ਬਹੁਤ ਭ੍ਰਿਸ਼ਟ ਅਪਣਾਇਆ। ਦੋ ਕੰਮਕਾਜ ਬਹੁਤ ਵਧੇ ਫੁੱਲੇ। ਦਰਿਆਵਾਂ ...

ਪੂਰੀ ਖ਼ਬਰ »

ਬਦਲਦਾ ਜਾ ਰਿਹਾ ਹੈ ਚੰਡੀਗੜ੍ਹ ਦਾ ਪੰਜਾਬੀ ਸਰੂਪ

ਇਸ ਵੇਲੇ ਦੋ ਮਹੱਤਵਪੂਰਨ ਖ਼ਬਰਾਂ ਸਾਡੇ ਸਾਹਮਣੇ ਹਨ। ਇਕ ਤਾਂ ਕੈਪਟਨ ਅਮਰਿੰਦਰ ਸਿੰਘ ਵਲੋਂ ਹਰਿਆਣਾ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਰਾਜਪਾਲ ਦੇ ਸਾਹਮਣੇ ਪੰਜਾਬ ਦੇ ਕੁਝ ਮਹੱਤਵਪੂਰਨ, ਖ਼ਾਸ ਕਰ ਚੰਡੀਗੜ੍ਹ ਤੇ ਪੰਜਾਬ ਦੇ ਹੱਕ ਬਾਰੇ ਅਤੇ ਪੰਜਾਬ ਦੇ ਪਾਣੀਆਂ ਦੇ ...

ਪੂਰੀ ਖ਼ਬਰ »

ਰੰਗ-ਢੰਗ ਪਾਕਿਸਤਾਨ ਦੀਆਂ ਚੋਣਾਂ ਦੇ

ਪਾਕਿਸਤਾਨ ਦੀ ਕੌਮੀ ਅਸੰਬਲੀ ਅਤੇ ਚਾਰ ਸੂਬਾਈ ਅਸੰਬਲੀਆਂ ਲਈ ਇਸੇ ਮਹੀਨੇ 25 ਜੁਲਾਈ ਨੂੰ ਆਮ ਚੋਣਾਂ ਹੋਣੀਆਂ ਹਨ। ਇਨ੍ਹਾਂ ਚੋਣਾਂ ਦੇ ਜਿਵੇਂ ਕਿ ਪਹਿਲਾਂ ਹੀ ਉਮੀਦ ਕੀਤੀ ਜਾ ਰਹੀ ਸੀ, ਆਪਣੇ ਰੰਗ-ਢੰਗ ਸਾਹਮਣੇ ਆਉਣ ਲੱਗ ਪਏ ਹਨ। ਇਸ ਦੇ ਅਨੇਕਾਂ ਕਾਰਨ ਹਨ। ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX