ਤਾਜਾ ਖ਼ਬਰਾਂ


ਪੱਛਮੀ ਬੰਗਾਲ 'ਚ ਕਦੇ ਵੀ ਲਾਗੂ ਨਹੀਂ ਹੋਣ ਦੇਵਾਂਗੀ ਐਨ.ਆਰ.ਸੀ- ਮਮਤਾ ਬੈਨਰਜੀ
. . .  6 minutes ago
ਕੋਲਕਾਤਾ, 23 ਸਤੰਬਰ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਉਹ ਆਪਣੇ ਸੂਬੇ 'ਚ ਕਦੇ ਵੀ ਐਨ.ਆਰ.ਸੀ ਲਾਗੂ ਨਹੀਂ ਹੋਣ ਦੇਵੇਗੀ...
ਸਿੱਖਿਆ ਸਕੱਤਰ ਵਲੋਂ ਪਠਾਨਕੋਟ ਨੂੰ ਸੂਬੇ ਭਰ ਚੋਂ ਮੋਹਰੀ ਬਣਾਉਣ ਵਾਲੇ ਅਧਿਆਪਕਾਂ ਨੂੰ ਕੀਤਾ ਗਿਆ ਸਨਮਾਨਿਤ
. . .  13 minutes ago
ਪਠਾਨਕੋਟ, 23 ਸਤੰਬਰ (ਸੰਧੂ)- ਪਠਾਨਕੋਟ ਵਿਖੇ ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਪਠਾਨਕੋਟ-ਡਲਹੌਜ਼ੀ ਬਾਈਪਾਸ ਰੋਡ ਵਿਖੇ ਇੱਕ ਪ੍ਰੋਗਰਾਮ ਕਰਾਇਆ ਗਿਆ, ਜਿਸ...
ਸਰਕਾਰੀ ਆਈ. ਟੀ. ਆਈ. ਲੋਪੋਕੇ ਵਿਖੇ ਲਗਾਇਆ ਗਿਆ ਮੈਗਾ ਰੁਜ਼ਗਾਰ ਮੇਲਾ
. . .  37 minutes ago
ਲੋਪੋਕੇ, 23 ਸਤੰਬਰ (ਗੁਰਵਿੰਦਰ ਸਿੰਘ ਕਲਸੀ)- ਸੂਬਾ ਸਰਕਾਰ ਵਲੋਂ ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਸੰਬੰਧੀ ਅੱਜ ਸਰਕਾਰੀ...
ਕਿਸ਼ਤਵਾੜ ਤੋਂ ਤਿੰਨ ਅੱਤਵਾਦੀ ਗ੍ਰਿਫ਼ਤਾਰ, ਭਾਜਪਾ ਅਤੇ ਆਰ. ਐੱਸ. ਐੱਸ. ਨੇਤਾਵਾਂ ਦੀ ਹੱਤਿਆ ਦੀ ਗੁੱਥੀ ਸੁਲਝੀ
. . .  52 minutes ago
ਸ੍ਰੀਨਗਰ, 23 ਸਤੰਬਰ- ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਨੇ ਵੱਡੀ ਕਾਰਵਾਈ ਕਰਦਿਆਂ ਤਿੰਨ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੀ ਗ੍ਰਿਫ਼ਤਾਰੀ ਦੇ ਨਾਲ...
ਬੱਸ ਅਤੇ ਟੈਂਪੂ ਟਰੈਵਲਰ ਵਿਚਾਲੇ ਹੋਈ ਭਿਆਨਕ ਟੱਕਰ 'ਚ 10 ਲੋਕਾਂ ਦੀ ਮੌਤ
. . .  about 1 hour ago
ਦਿਸਪੁਰ, 23 ਸਤੰਬਰ- ਆਸਾਮ ਦੇ ਸਿਬਸਾਗਰ ਜ਼ਿਲ੍ਹੇ 'ਚ ਅੱਜ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ 'ਚ 10 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖ਼ਮੀ ਹੋ...
ਅਮਿਤ ਸ਼ਾਹ ਨੇ ਦਿੱਤਾ 'ਇੱਕ ਦੇਸ਼ ਇੱਕ ਪਹਿਚਾਣ ਪੱਤਰ' ਦਾ ਪ੍ਰਸਤਾਵ, ਕਿਹਾ- 2021 'ਚ ਡਿਜੀਟਲ ਹੋਵੇਗੀ ਜਨਗਣਨਾ
. . .  about 1 hour ago
ਨਵੀਂ ਦਿੱਲੀ, 23 ਸਤੰਬਰ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਲ 2021 'ਚ ਹੋਣ ਵਾਲੀ ਜਨਗਣਨਾ ਦੌਰਾਨ 'ਇੱਕ ਦੇਸ਼ ਇੱਕ ਪਹਿਚਾਣ ਪੱਤਰ' ਦਾ ਵਿਚਾਰ ਰੱਖਿਆ। ਗ੍ਰਹਿ ਮੰਤਰੀ ਅੱਜ...
ਬੇਰੁਜ਼ਗਾਰ ਬੀ. ਐੱਡ ਅਧਿਆਪਕਾਂ ਨੇ ਸਿੱਖਿਆ ਮੰਤਰੀ ਦੇ ਪੁਤਲੇ ਨੂੰ ਸੜਕਾਂ 'ਤੇ ਘਸੀਟਣ ਮਗਰੋਂ ਫੂਕਿਆ
. . .  1 minute ago
ਸੰਗਰੂਰ, 23 ਸਤੰਬਰ (ਧੀਰਜ ਪਸ਼ੋਰੀਆ)- ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਕਈ ਦਿਨਾਂ ਤੋਂ ਸਿੱਖਿਆ ਮੰਤਰੀ ਦੇ ਸ਼ਹਿਰ 'ਚ ਡਿਪਟੀ ਕਮਿਸ਼ਨਰ ਦੇ ਦਫ਼ਤਰ ਮੂਹਰੇ...
3 ਫੁੱਟ ਕੱਦ ਵਾਲੀ 6ਵੀਂ ਜਮਾਤ ਦੀ ਵਿਦਿਆਰਥਣ ਖ਼ੁਸ਼ੀ ਇੱਕ ਦਿਨ ਲਈ ਬਣੀ ਸਕੂਲ ਦੀ ਪ੍ਰਿੰਸੀਪਲ
. . .  about 2 hours ago
ਫ਼ਿਰੋਜ਼ਪੁਰ, 23 ਸਤੰਬਰ (ਜਸਵਿੰਦਰ ਸਿੰਘ ਸੰਧੂ)- 'ਬੇਟੀ ਬਚਾਓ ਬੇਟੀ ਪੜ੍ਹਾਓ' ਮੁਹਿੰਮ ਨੂੰ ਹੁਲਾਰਾ ਦੇਣ ਲਈ ਹਲਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ...
ਜੰਮੂ-ਕਸ਼ਮੀਰ ਦੇ ਕਠੂਆ 'ਚੋਂ ਸੁਰੱਖਿਆ ਬਲਾਂ ਨੇ ਬਰਾਮਦ ਕੀਤਾ 40 ਕਿਲੋ ਗੰਨ ਪਾਊਡਰ
. . .  about 2 hours ago
ਸ੍ਰੀਨਗਰ, 23 ਸਤੰਬਰ- ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ 'ਚ ਅੱਜ ਸੁਰੱਖਿਆ ਬਲਾਂ ਨੇ 40 ਗੰਨ ਪਾਊਡਰ ਬਰਾਮਦ ਕੀਤਾ ਹੈ। ਸੁਰੱਖਿਆ ਬਲਾਂ ਨੇ ਇਹ ਪਾਊਡਰ ਜ਼ਿਲ੍ਹੇ ਦੇ...
ਆਸਮਾਨੀ ਬਿਜਲੀ ਡਿੱਗਣ ਕਾਰਨ ਤਿੰਨ ਲੋਕਾਂ ਦੀ ਮੌਤ
. . .  1 minute ago
ਕੋਲਕਾਤਾ, 23 ਸਤੰਬਰ- ਪੱਛਮੀ ਬੰਗਾਲ ਦੇ ਮਾਲਦਾਹ ਜ਼ਿਲ੍ਹੇ 'ਚ ਆਸਮਾਨੀ ਬਿਜਲੀ ਡਿੱਗਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਜ਼ਖ਼ਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਜ਼ਿਲ੍ਹੇ ਦੇ ਹਰਿਨ...
ਸੁਪਰੀਮ ਕੋਰਟ ਦੇ ਚਾਰ ਨਵੇਂ ਜੱਜਾਂ ਨੇ ਚੁੱਕੀ ਸਹੁੰ
. . .  about 3 hours ago
ਨਵੀਂ ਦਿੱਲੀ, 23 ਸਤੰਬਰ- ਸੁਪਰੀਮ ਕੋਰਟ ਦੇ ਚਾਰ ਨਵੇਂ ਜੱਜਾਂ ਨੇ ਅੱਜ ਆਪਣੇ ਅਹੁਦੇ ਦੀ ਸਹੁੰ ਚੁੱਕੀ। ਇਸ ਦੇ ਨਾਲ ਹੀ ਸੁਪਰੀਮ ਕੋਰਟ 'ਚ ਜੱਜਾਂ ਦੀ ਗਿਣਤੀ 31 ਤੋਂ ਵੱਧ ਕੇ...
ਆਸਾਰਾਮ ਦੀ ਪਟੀਸ਼ਨ ਜੋਧਪੁਰ ਹਾਈਕੋਰਟ ਵਲੋਂ ਖ਼ਾਰਜ, ਸਜ਼ਾ ਖ਼ਤਮ ਕਰਨ ਦੀ ਕੀਤੀ ਸੀ ਮੰਗ
. . .  about 3 hours ago
ਜੋਧਪੁਰ, 23 ਸਤੰਬਰ- ਆਸਾਰਾਮ ਬਾਪੂ ਨੂੰ ਜੋਧਪੁਰ ਹਾਈਕੋਰਟ ਤੋਂ ਇੱਕ ਵਾਰ ਫਿਰ ਝਟਕਾ ਲੱਗਾ ਹੈ। ਹਾਈਕੋਰਟ ਨੇ ਆਸਾਰਾਮ ਦੀ ਉਸ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ, ਜਿਸ...
ਬਾਲਾਕੋਟ 'ਚ ਮੁੜ ਸਰਗਰਮ ਹੋਏ ਅੱਤਵਾਦੀ- ਫੌਜ ਮੁਖੀ ਰਾਵਤ
. . .  about 3 hours ago
ਚੇਨਈ, 23 ਸਤੰਬਰ- ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਕਿਹਾ ਕਿ ਪਾਕਿਸਤਾਨ ਨੇ ਬਾਲਾਕੋਟ 'ਚ ਅੱਤਵਾਦੀ ਕੈਂਪਾਂ ਨੂੰ ਫਿਰ ਕਿਰਿਆਸ਼ੀਲ ਕਰ ਦਿੱਤਾ ਹੈ। ਚੇਨਈ 'ਚ...
ਸੁਲਤਾਨਪੁਰ ਲੋਧੀ ਵਿਖੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਸਮਰਪਿਤ 43ਵੀਆਂ ਪ੍ਰਾਇਮਰੀ ਸਕੂਲ ਖੇਡਾਂ ਸ਼ੁਰੂ
. . .  about 4 hours ago
ਸੁਲਤਾਨਪੁਰ ਲੋਧੀ, 23 ਸਤੰਬਰ (ਥਿੰਦ, ਹੈਪੀ, ਲਾਡੀ)- ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਸਮਰਪਿਤ ਬਲਾਕ...
ਬਾਬਾ ਫਰੀਦ ਜੀ ਦੇ ਆਗਮਨ ਪੁਰਬ ਮੌਕੇ ਅਲੌਕਿਕ ਨਗਰ ਕੀਰਤਨ ਸ਼ੁਰੂ
. . .  about 4 hours ago
ਫ਼ਰੀਦਕੋਟ, 23 ਸਤੰਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ)- ਬਾਬਾ ਫਰੀਦ ਜੀ ਦੇ ਆਗਮਨ ਪੁਰਬ ਮੌਕੇ ਵਿਸ਼ਾਲ ਅਲੌਕਿਕ ਨਗਰ ਕੀਰਤਨ ਗੁਰਦੁਆਰਾ ਟਿੱਲਾ ਬਾਬਾ ਫ਼ਰੀਦ...
ਖੂਹ 'ਚੋਂ ਮਿਲੀਆਂ ਮਾਂ ਸਮੇਤ ਉਸ ਦੀਆਂ ਚਾਰ ਧੀਆਂ ਦੀਆਂ ਲਾਸ਼ਾਂ
. . .  about 4 hours ago
ਸੋਨੀਆ ਗਾਂਧੀ ਅਤੇ ਡਾ. ਮਨਮੋਹਨ ਸਿੰਘ ਨੇ ਕੀਤੀ ਪੀ. ਚਿਦੰਬਰਮ ਨਾਲ ਕੀਤੀ ਮੁਲਾਕਾਤ
. . .  about 5 hours ago
ਡਰਾਈਵਰ ਨੇ ਸ਼ੱਕੀ ਹਾਲਾਤਾਂ 'ਚ ਲਿਆ ਫਾਹਾ, ਮੌਤ
. . .  about 5 hours ago
ਦੇਸ਼ ਨੂੰ ਸੁਰੱਖਿਆ ਤੇ ਸੰਗਠਿਤ ਕਰਨ 'ਚ ਕੋਈ ਕਸਰ ਨਹੀ ਛੱਡੇਗਾ ਇਹ ਨਿਊ ਇੰਡੀਆ - ਅਮਿਤ ਸ਼ਾਹ
. . .  about 5 hours ago
ਮੁੰਬਈ ਸੈਂਸੇਕਸ 'ਚ 991.17 ਅੰਕਾਂ ਦਾ ਵਾਧਾ ਦਰਜ
. . .  about 6 hours ago
ਪੀ. ਚਿਦਾਂਬਰਮ ਨਾਲ ਮੁਲਾਕਾਤ ਕਰਨ ਤਿਹਾੜ ਜੇਲ੍ਹ ਪਹੁੰਚੇ ਸੋਨੀਆ ਗਾਂਧੀ ਤੇ ਮਨਮੋਹਨ ਸਿੰਘ
. . .  about 6 hours ago
ਨਿਊਯਾਰਕ ਪਹੁੰਚੇ ਪ੍ਰਧਾਨ ਮੰਤਰੀ ਮੋਦੀ
. . .  about 6 hours ago
ਯੂ.ਪੀ, ਤ੍ਰਿਪੁਰਾ ਤੇ ਕੇਰਲ ਦੀ ਇੱਕ-ਇੱਕ ਵਿਧਾਨ ਸਭਾ ਉਪ ਚੋਣ ਲਈ ਵੋਟਿੰਗ ਜਾਰੀ
. . .  1 minute ago
ਸੋਨੀਆ ਗਾਂਧੀ ਤੇ ਮਨਮੋਹਨ ਸਿੰਘ ਪੀ. ਚਿਦਾਂਬਰਮ ਨਾਲ ਮੁਲਾਕਾਤ ਕਰਨ ਅੱਜ ਜਾਣਗੇ ਤਿਹਾੜ ਜੇਲ੍ਹ
. . .  about 7 hours ago
ਲਗਾਤਾਰ 7ਵੇਂ ਦਿਨ ਮਹਿੰਗਾ ਹੋਇਆ ਪੈਟਰੋਲ
. . .  about 7 hours ago
ਅੱਜ ਦਾ ਵਿਚਾਰ
. . .  about 7 hours ago
ਮੋਦੀ ਬੁਲਾਉਣਗੇ ਤਾਂ ਜਰੂਰ ਆਵਾਂਗਾ ਭਾਰਤ - ਟਰੰਪ
. . .  1 day ago
ਭਾਰਤੀਆਂ ਨੇ ਮੋਦੀ ਨੂੰ ਚੰਗੇ ਤਰੀਕੇ ਨਾਲ ਜਤਾਇਆ - ਟਰੰਪ
. . .  1 day ago
'ਹਾਉਡੀ ਮੋਦੀ' ਪ੍ਰੋਗਰਾਮ 'ਚ ਡੋਨਾਲਡ ਟਰੰਪ ਦਾ ਸੰਬੋਧਨ ਸ਼ੁਰੂ
. . .  1 day ago
ਦੋ ਮਹਾਨ ਦੇਸ਼ਾਂ ਦੇ ਰਿਸ਼ਤਿਆਂ ਨੂੰ ਕੀਤਾ ਜਾ ਸਕਦਾ ਹੈ ਮਹਿਸੂਸ - ਮੋਦੀ
. . .  1 day ago
ਅਬਕੀ ਬਾਰ, ਟਰੰਪ ਸਰਕਾਰ - ਮੋਦੀ
. . .  1 day ago
ਰਾਸ਼ਟਰਪਤੀ ਬਣਨ ਤੋਂ ਪਹਿਲਾ ਵੀ ਹਰ ਕੋਈ ਟਰੰਪ ਦਾ ਨਾਂਅ ਲੈਂਦਾ ਸੀ - ਮੋਦੀ
. . .  1 day ago
ਕਰੋੜਾਂ ਲੋਕ ਲੈਂਦੇ ਹਨ ਮੋਦੀ-ਟਰੰਪ ਦਾ ਨਾਂਅ - ਹਾਉਡੀ ਮੋਦੀ ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  1 day ago
'ਹਾਉਡੀ ਮੋਦੀ' ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਮੋਦੀ ਦਾ ਸੰਬੋਧਨ ਸ਼ੁਰੂ
. . .  1 day ago
'ਹਾਉਡੀ ਮੋਦੀ' ਪ੍ਰੋਗਰਾਮ 'ਚ ਪਹੁੰਚੇ ਟਰੰਪ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : ਦੱਖਣੀ ਅਫ਼ਰੀਕਾ ਨੇ ਭਾਰਤ ਨੂੰ 9 ਵਿਕਟਾਂ ਨਾਲ ਹਰਾਇਆ, ਲੜੀ 1-1 ਨਾਲ ਬਰਾਬਰ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : ਭਾਰਤ ਨੂੰ ਮਿਲੀ ਪਹਿਲੀ ਸਫਲਤਾ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : 10 ਓਵਰਾਂ ਤੋਂ ਬਾਅਦ ਦੱਖਣੀ ਅਫ਼ਰੀਕਾ 76/0
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : 8ਵੇਂ ਓਵਰ 'ਚ ਦੱਖਣੀ ਅਫ਼ਰੀਕਾ ਦੀਆਂ 50 ਦੌੜਾਂ ਪੂਰੀਆਂ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : ਭਾਰਤ ਨੇ ਦੱਖਣੀ ਅਫ਼ਰੀਕਾ ਨੂੰ ਜਿੱਤਣ ਲਈ ਦਿੱਤਾ 135 ਦੌੜਾਂ ਦਾ ਟੀਚਾ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : ਭਾਰਤ ਦਾ 8ਵਾਂ ਖਿਡਾਰੀ ਆਊਟ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 : ਦੱਖਣੀ ਅਫ਼ਰੀਕਾ ਨੂੰ ਮਿਲੀ 7ਵੀਂ ਸਫਲਤਾ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 : ਦੱਖਣੀ ਅਫ਼ਰੀਕਾ ਨੂੰ ਮਿਲੀ 6ਵੀਂ ਸਫਲਤਾ
. . .  1 day ago
ਮੋਟਰਸਾਈਕਲਾਂ ਦੀ ਦੁਕਾਨ 'ਚ ਅਚਨਚੇਤ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਹੋਇਆ ਨੁਕਸਾਨ
. . .  1 day ago
ਗੁਆਂਢਣ ਵੱਲੋਂ ਅਗਵਾ ਕੀਤੇ ਮਾਸੂਮ ਭੈਣ-ਭਰਾ ਥਾਣਾ ਛਾਉਣੀ ਦੀ ਪੁਲਿਸ ਵੱਲੋਂ ਬਰਾਮਦ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : ਭਾਰਤ ਦਾ ਤੀਸਰਾ ਖਿਡਾਰੀ ਆਊਟ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : ਭਾਰਤ ਦਾ ਦੂਸਰਾ ਖਿਡਾਰੀ (ਸ਼ਿਖਰ ਧਵਨ) 36 ਦੌੜਾਂ ਬਣਾ ਕੇ ਆਊਟ
. . .  1 day ago
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹਿਊਸਟਨ ਦੇ ਲਈ ਹੋਏ ਰਵਾਨਾ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : 9 ਦੌੜਾਂ ਬਣਾ ਕੇ ਰੋਹਿਤ ਸ਼ਰਮਾ ਹੋਏ ਆਊਟ
. . .  1 day ago
ਬਾਬਾ ਫਰੀਦ ਮੇਲੇ ਦੀਆਂ 5ਵੇਂ ਦਿਨ ਦੀਆਂ ਝਲਕੀਆਂ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 29 ਹਾੜ ਸੰਮਤ 550

ਜਲੰਧਰ

ਮੁੱਖ ਮੰਤਰੀ ਨੇ ਰੋਕੀ ਨਿਗਮ 'ਚ ਵਿਜੀਲੈਂਸ ਬਿਊਰੋ ਦੀ ਕਾਰਵਾਈ

ਸ਼ਿਵ ਸ਼ਰਮਾ
ਜਲੰਧਰ, 12 ਜੁਲਾਈ - ਨਗਰ ਨਿਗਮ 'ਚ ਮੁਲਾਜ਼ਮਾਂ ਨੂੰ ਰਾਹਤ ਦਿੰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੱਲ ਰਹੀ ਵਿਜੀਲੈਂਸ ਬਿਊਰੋ ਦੀ ਕਾਰਵਾਈ ਰੋਕ ਦਿੱਤੀ ਹੈ ਤੇ ਨਾਲ ਹੀ ਸ਼ਹਿਰ 'ਚ ਰੈਗੂਲਰਾਈਜ ਹੋਣ ਵਾਲੀਆਂ ਇਮਾਰਤਾਂ ਲਈ ਜਲਦੀ ਹੀ ਨਵੀਂ ਨੀਤੀ ਲਿਆਉਣ ਦਾ ਸੰਕੇਤ ਦਿੱਤਾ ਹੈ | ਕਈ ਦਿਨਾਂ ਬਾਅਦ ਚੰਡੀਗੜ੍ਹ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਐਮ. ਪੀ. ਚੌਧਰੀ ਸੰਤੋਖ ਸਿੰਘ, ਮੇਅਰ ਜਗਦੀਸ਼ ਰਾਜਾ, ਵਿਧਾਇਕ ਪ੍ਰਗਟ ਸਿੰਘ, ਬਾਵਾ ਹੈਨਰੀ, ਰਜਿੰਦਰ ਬੇਰੀ, ਸੁਸ਼ੀਲ ਰਿੰਕੂ ਨੇ ਮੁਲਾਕਾਤ ਕੀਤੀ ਸੀ ਜਿਸ ਵਿਚ ਮੁੱਖ ਮੰਤਰੀ ਨੂੰ ਸਾਰੇ ਆਗੂਆਂ ਨੇ ਨਿਗਮ 'ਚ ਵਿਜੀਲੈਂਸ ਬਿਊਰੋ ਦੇ ਦਖ਼ਲ ਨੂੰ ਰੋਕਣ ਦੀ ਮੰਗ ਕਰਦਿਆਂ ਕਿਹਾ ਕਿ ਇਸ ਨਾਲ ਸ਼ਹਿਰ 'ਚ ਦਹਿਸ਼ਤ ਵਾਲਾ ਮਾਹੌਲ ਬਣ ਗਿਆ ਹੈ | ਲੋਕਾਂ ਨੇ ਸਹੂਲਤਾਂ ਦੇਣ ਲਈ ਕਾਂਗਰਸ ਨੂੰ ਵੋਟਾਂ ਪਾਈਆਂ ਹਨ ਪਰ ਵਿਜੀਲੈਂਸ ਦੀ ਕਾਰਵਾਈ ਨਾਲ ਤਾਂ ਨਗਰ ਨਿਗਮ ਮੁਲਾਜ਼ਮਾਂ 'ਚ ਭਾਰੀ ਰੋਸ ਹੈ | ਚੇਤੇ ਰਹੇ ਕਿ ਜਲੰਧਰ 'ਚ ਵਿਜੀਲੈਂਸ ਬਿਊਰੋ ਵਲੋਂ ਅਣਅਧਿਕਾਰਤ ਇਮਾਰਤਾਂ ਦੀ ਜਾਂਚ ਕੀਤੀ ਗਈ ਸੀ ਜਿਸ ਕਰਕੇ ਨਿਗਮ ਦੇ ਸਾਰੇ ਮੁਲਾਜ਼ਮ ਭੜਕ ਗਏ ਸਨ | ਮੇਅਰ ਨੇ ਇਸ ਦਖ਼ਲ ਨੂੰ ਗ਼ਲਤ ਦੱਸਿਆ ਸੀ | ਮੇਅਰ ਨੇ ਤਾਂ ਮੁੱਖ ਮੰਤਰੀ ਨੂੰ ਦੱਸਿਆ ਕਿ ਵਿਜੀਲੈਂਸ ਦੀ ਕਾਰਵਾਈ ਕਰਕੇ ਤਾਂ ਮੁਲਾਜ਼ਮ ਜਥੇਬੰਦੀਆਂ ਨੇ ਨਿਗਮ 'ਚ ਹੜਤਾਲ ਕਰਨ ਦੀ ਧਮਕੀ ਦਿੱਤੀ ਹੈ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਸਿਆਸੀ ਆਗੂਆਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਵਿਜੀਲੈਂਸ ਨੂੰ ਕਾਰਵਾਈ ਲਈ ਰੋਕ ਦਿੱਤਾ ਗਿਆ ਹੈ | ਅਣਅਧਿਕਾਰਤ ਇਮਾਰਤਾਂ ਦੇ ਮਾਮਲੇ 'ਚ ਮੁੱਖ ਮੰਤਰੀ ਦਾ ਕਹਿਣਾ ਸੀ ਕਿ ਜਿਹੜੀਆਂ ਇਮਾਰਤਾਂ ਬਿਲਕੁਲ ਅਣਅਧਿਕਾਰਤ ਹਨ, ਉਨਾਂ ਨੂੰ ਨਹੀਂ ਛੱਡਿਆ ਜਾਵੇਗਾ ਜਦਕਿ ਰੈਗੂਲਰਾਈਜ ਹੋਣ ਵਾਲੀਆਂ ਇਮਾਰਤਾਂ ਲਈ ਸਰਕਾਰ ਜਲਦੀ ਹੀ ਇਕ ਸਰਲ ਵਨ ਟਾਈਮ ਸੈਟਲਮੈਂਟ ਪਾਲਿਸੀ ਲਿਆ ਰਹੀ ਹੈ ਜਿਸ 'ਚ ਲੋਕਾਂ ਨੂੰ ਰਾਹਤ ਮਿਲ ਜਾਵੇਗੀ | ਮੁੱਖ ਮੰਤਰੀ ਦਾ ਕਹਿਣਾ ਸੀ ਕਿ ਨੀਤੀ 'ਚ ਸਰਲ ਤਰੀਕੇ ਨਾਲ ਇਮਾਰਤਾਂ ਪਾਸ ਕਰਨ ਦਾ ਕੰਮ ਹੋਵੇਗਾ ਤੇ ਕਿਸੇ ਨੂੰ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮੌਕੇ ਜਲੰਧਰ ਦੇ ਸਾਰੇ ਵਿਧਾਇਕਾਂ ਨੇ ਮੁੱਖ ਮੰਤਰੀ ਕੋਲ ਫ਼ੰਡ ਨਾ ਹੋਣ ਦਾ ਮਸਲਾ ਉਠਾਇਆ ਕਿ ਇਸ ਵੇਲੇ ਨਿਗਮ 'ਚ ਫ਼ੰਡ ਨਹੀਂ ਹਨ ਤੇ ਵਿਕਾਸ ਦੇ ਕੰਮ ਪ੍ਰਭਾਵਿਤ ਹੋ ਰਹੇ ਹਨ | ਸਾਰੇ ਹਲਕਿਆਂ 'ਚ ਹਰ ਵਿਧਾਇਕ ਲਈ 5 ਤੋਂ 7 ਕਰੋੜ ਦੀ ਰਕਮ ਜਾਰੀ ਕੀਤੀ ਜਾਵੇ | ਮੁੱਖ ਮੰਤਰੀ ਨੇ ਸਾਰੇ ਵਿਧਾਇਕਾਂ ਨੂੰ ਭਰੋਸਾ ਦਿੱਤਾ ਕਿ ਇਸ ਬਾਰੇ ਉਹ ਵਿਚਾਰਾਂ ਕਰਕੇ ਜਲਦੀ ਹੀ ਵਿਕਾਸ ਲਈ ਫ਼ੰਡ ਜਾਰੀ ਕਰਵਾਉਣਗੇ |
ਇਕ ਘੰਟਾ ਚੱਲੀ ਮੀਟਿੰਗ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਐਮ. ਪੀ., ਮੇਅਰ ਤੇ ਵਿਧਾਇਕਾਂ ਨਾਲ ਕਰੀਬ ਇਕ ਘੰਟਾ ਮੀਟਿੰਗ ਚੱਲੀ | ਮੇਅਰ ਸਮੇਤ ਹੋਰ ਆਗੂ ਕਈ ਦਿਨਾਂ ਤੋਂ ਮੁੱਖ ਮੰਤਰੀ ਨਾਲ ਮਿਲਣ ਦਾ ਸਮਾਂ ਮੰਗ ਰਹੇ ਸੀ ਤੇ ਪਹਿਲਾਂ ਬੁੱਧਵਾਰ ਨੂੰ ਸ਼ਾਮ ਦਾ ਮੁਲਾਕਾਤ ਦਾ ਸਮਾਂ ਮਿਲਿਆ ਸੀ ਪਰ ਇਹ ਮੀਟਿੰਗ ਮੁਲਤਵੀ ਹੋ ਗਈ ਸੀ ਪਰ ਅੱਜ ਤੈਅ ਸਮੇਂ 'ਤੇ ਮੀਟਿੰਗ ਹੋਈ | ਮੀਟਿੰਗ ਤੋਂ ਬਾਅਦ ਆਗੂਆਂ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁੱਦਿਆਂ 'ਤੇ ਲੰਬੀ ਚਰਚਾ ਹੋਈ ਸੀ ਤੇ ਉਨ੍ਹਾਂ ਨੇ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ |

ਘਰ 'ਚ ਬਣਾਏ ਨਾਜਾਇਜ਼ ਗੋਦਾਮ 'ਚੋਂ ਮਿਲੀਆਂ 1 ਲੱਖ 47 ਹਜ਼ਾਰ ਦੀਆਂ ਦਵਾਈਆਂ

ਜਲੰਧਰ, 12 ਜੁਲਾਈ (ਐੱਮ.ਐੱਸ. ਲੋਹੀਆ) - ਕਮਿਸ਼ਨਰੇਟ ਪੁਲਿਸ ਨੇ ਸਿਹਤ ਵਿਭਾਗ ਦੀ ਟੀਮ ਨਾਲ ਮਿਲ ਕੇ ਕੀਤੀ ਕਾਰਵਾਈ ਦੌਰਾਨ ਨਸ਼ੇ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਬਰਾਮਦ ਕਰਕੇ 3 ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਿਨ੍ਹਾਂ ਦੀ ਪਹਿਚਾਣ ਪ੍ਰੇਮ ਨਾਥ ਮਿੱਤੂ ...

ਪੂਰੀ ਖ਼ਬਰ »

4 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ

ਜਲੰਧਰ, 12 ਜੁਲਾਈ (ਐੱਮ.ਐੱਸ. ਲੋਹੀਆ) - ਥਾਣਾ ਡਵੀਜ਼ਨ ਨੰਬਰ 3 ਦੀ ਪੁਲਿਸ ਨੇ ਵੱਖ-ਵੱਖ ਕਾਰਵਾਈ ਦੌਰਾਨ ਇਕ ਔਰਤ ਸਣੇ 2 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ ਕੋਲੋਂ 4 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਹੋਈ ਹੈ | ਜਾਣਕਾਰੀ ਅਨੁਸਾਰ ਪੁਲਿਸ ਨੇ ਸੂਚਨਾ ਦੇ ...

ਪੂਰੀ ਖ਼ਬਰ »

ਨਾਬਾਲਿਗ ਲੜਕੀ ਨੂੰ ਵਰਗਲਾਉਣ ਦੇ ਦੋਸ਼ ਹੇਠ ਮੁਕੱਦਮਾ ਦਰਜ

ਨਕੋਦਰ, 12 ਜੁਲਾਈ (ਗੁਰਵਿੰਦਰ ਸਿੰਘ)-17 ਸਾਲ ਦੀ ਨਾਬਾਲਿਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾਹ ਵਾਲੇ ਦੋਸ਼ੀ ਿਖ਼ਲਾਫ਼ ਮੁਕੱਦਮਾ ਦਰਜ ਕਰ ਲਿਆ ਹੈ | ਥਾਣਾ ਸਿਟੀ ਪੁਲਿਸ ਨੇ ਲੜਕੀ ਦੀ ਮਾਤਾ ਦੇ ਬਿਆਨਾਂ 'ਤੇ ਮੁਕੱਦਮਾ ਦਰਜ ਕਰ ਲਿਆ ਹੈ ਤੇ ਜਾਂਚ ਆਰੰਭ ਕਰ ਦਿੱਤੀ ...

ਪੂਰੀ ਖ਼ਬਰ »

ਸੱਪ ਦੇ ਡੰਗੇ ਜਾਣ ਨਾਲ 14 ਸਾਲਾ ਲੜਕੀ ਦੀ ਮੌਤ

ਜਲੰਧਰ, 12 ਜੁਲਾਈ (ਐੱਮ.ਐੱਸ. ਲੋਹੀਆ) - ਬਸਤੀ ਬਾਵਾ ਖੇਲ 'ਚ ਰਹਿੰਦੀ ਇਕ 14 ਸਾਲ ਦੀ ਲੜਕੀ ਨੂੰ ਬੁੱਧਵਾਰ ਦੀ ਰਾਤ ਕਰੀਬ 2 ਵਜੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿਸ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਲੜਕੀ ਨੂੰ ਸੱਪ ਨੇ ਡੰਗ ਲਿਆ ਸੀ | ਡਾਕਟਰਾਂ ਵਲੋਂ ਉਸ ਦਾ ਇਲਾਜ ਸ਼ੁਰੂ ਕਰ ...

ਪੂਰੀ ਖ਼ਬਰ »

ਗੋਦਾਮਾਂ ਵਿਚ ਖੁੱਲੇ੍ਹ ਅਸਮਾਨ ਹੇਠ ਪਈ ਕਣਕ ਮੀਂਹ ਨਾਲ ਭਿੱਜੀ

ਗੁਰਾਇਆ, 12 ਜੁਲਾਈ (ਬਲਵਿੰਦਰ ਸਿੰਘ)-ਹੱਡ ਭੰਨਵੀਂ ਮਿਹਨਤ ਤੋਂ ਬਾਅਦ ਕਿਸਾਨਾਂ ਵਲ਼ੋਂ ਪਾਲੀ ਫ਼ਸਲ ਮੰਡੀ 'ਚ ਖ਼ਰੀਦ ਹੰੁਦੀ ਹੈ | ਸਾਫ਼ ਸਫ਼ਾਈ ਹੋ ਕੇ ਬੋਰੀਆ ਭਰਦੀਆਂ ਹਨ,ਲਿਫ਼ਟਿੰਗ ਹੋ ਕੇ ਗੋਦਾਮਾਂ 'ਚ ਸਾਂਭ ਸੰਭਾਲ ਕੇ ਸੁਰੱਖਿਅਤ ਰੱਖੀ ਜਾਣੀ ਹੁੰਦੀ ਹੈ | ਲਗਾਤਾਰ ...

ਪੂਰੀ ਖ਼ਬਰ »

ਲੁਟੇਰਾ ਔਰਤ ਦੀ ਵਾਲੀ ਝਪਟ ਕੇ ਫਰਾਰ

ਜਲੰਧਰ ਛਾਉਣੀ, 12 ਜੁਲਾਈ (ਪਵਨ ਖਰਬੰਦਾ)-ਪੁਲਿਸ ਚੌਾਕੀ ਦਕੋਹਾ ਅਧੀਨ ਆਉਂਦੇ ਢਿੱਲਵਾਂ ਖੇਤਰ 'ਚ ਅੱਜ ਦਿਨ-ਦਿਹਾੜੇ ਇਕ ਦੁਪਹੀਆ ਵਾਹਨ ਸਵਾਰ ਲੁਟੇਰੇ ਵਲੋਂ ਢਿੱਲਵਾਂ ਖੇਤਰ 'ਚ ਹੀ ਰਹਿਣ ਵਾਲੀ ਰੇਲਵੇ ਕਰਮਚਾਰੀ ਇਕ ਔਰਤ ਦੀ ਵਾਲੀ ਝਪਟ ਲਈ ਗਈ ਤੇ ਉਹ ਫ਼ਰਾਰ ਹੋ ਗਿਆ | ...

ਪੂਰੀ ਖ਼ਬਰ »

ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਮਕਸੂਦਾਂ, 12 ਜੁਲਾਈ (ਲਖਵਿੰਦਰ ਪਾਠਕ)-ਥਾਣਾ ਡਵੀਜਨ ਨੰਬਰ 1 ਅਧੀਨ ਆਉਂਦੇ ਸ਼ਿਵ ਨਗਰ 'ਚ ਇਕ 18 ਸਾਲਾ ਨੌਜਵਾਨ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ | ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮਿ੍ਤਕ ਕਮਲਜੀਤ ਉਰਫ਼ ਕੋਮਲ ਪੁੱਤਰ ਕੁਲਦੀਪ ...

ਪੂਰੀ ਖ਼ਬਰ »

ਮੰਗਾਂ ਨੂੰ ਲੈ ਕੇ ਨਿਗਮ ਦੇ ਦਫ਼ਤਰੀ ਅਮਲੇ ਨੇ ਨਹੀਂ ਕੀਤਾ ਕੰਮ

ਜਲੰਧਰ, 12 ਜੁਲਾਈ (ਸ਼ਿਵ)- ਆਪਣੀਆਂ ਮੰਗਾਂ ਨੂੰ ਲੈ ਕੇ ਨਿਗਮ ਦੇ ਦਫ਼ਤਰੀ ਅਮਲੇ ਨੇ ਅੱਧੇ ਦਿਨ ਦੇ ਕਰੀਬ ਕੰਮ ਦਾ ਬਾਈਕਾਟ ਕਰਕੇ ਨਿਗਮ ਕੰਪਲੈਕਸ 'ਚ ਧਰਨਾ ਦਿੱਤਾ | ਮੁਲਾਜ਼ਮ ਮੰਗ ਕਰ ਰਹੇ ਸਨ ਕਿ ਮੁਅੱਤਲ ਕੀਤੇ ਗਏ ਬਿਲਡਿੰਗ ਅਫ਼ਸਰਾਂ ਦੀ ਮੁਅੱਤਲੀ ਰੱਦ ਕਰਨੀ ...

ਪੂਰੀ ਖ਼ਬਰ »

ਸਮਾਰਟ ਸਿਟੀ 'ਚ ਥੋੜ੍ਹੇ ਜਿਹੇ ਮੀਂਹ ਨੇ ਨਗਰ ਨਿਗਮ ਦੀ ਖੋਲ੍ਹੀ ਪੋਲ

ਜਲੰਧਰ, 12 ਜੁਲਾਈ (ਹਰਵਿੰਦਰ ਸਿੰਘ ਫੁੱਲ)-ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਭਾਰੀ ਗਰਮੀ ਤੇ ਹੁੰਮਸ ਭਰੇ ਮੌਸਮ ਤੋਂ ਅੱਜ ਬਾਆਦ ਦੁਪਹਿਰ ਹੋਈ ਹਲਕੀ ਬਾਰਿਸ਼ ਨਾਲ ਲੋਕਾਂ ਨੇ ਕੁਝ ਰਾਹਤ ਮਹਿਸੂਸ ਕੀਤੀ | ਦੁਪਹਿਰ ਵੇਲੇ ਸਕੂਲਾਂ 'ਚ ਛੱਟੀ ਸਮੇਂ ਹੋਈ ਇਸ ਬਾਰਿਸ਼ ਨੇ ...

ਪੂਰੀ ਖ਼ਬਰ »

ਉਮਰ ਦੇ ਝਮੇਲੇ 'ਚ ਖੁੱਸੀ ਬੈਡਮਿੰਟਨ ਚੈਂਪੀਅਨਸ਼ਿਪ

ਜਲੰਧਰ, 12 ਜੁਲਾਈ (ਮੇਜਰ ਸਿੰਘ)-ਉਮਰ ਦਾ ਝਮੇਲਾ ਪੈਣ ਕਾਰਨ ਬੈਡਮਿੰਟਨ ਦੇ ਇਕ ਿਖ਼ਡਾਰੀ ਨੂੰ ਚੈਂਪੀਅਨਸ਼ਿਪ 'ਚ ਸ਼ਾਮਿਲ ਹੋਣ ਤੋਂ ਅਯੋਗ ਕਰਾਰ ਦੇ ਦਿੱਤਾ ਗਿਆ ਹੈ | ਟਿੰਕੂ ਬਾਂਸਲ ਨਾਂਅ ਦੇ ਇਸ ਿਖ਼ਡਾਰੀ ਨੂੰ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਨੇ ਸਥਾਨਕ ...

ਪੂਰੀ ਖ਼ਬਰ »

ਵਰਕਸ਼ਾਪ 'ਚ ਖੜ੍ਹੀਆਂ ਗੱਡੀਆਂ ਦੇ ਮਾਮਲੇ 'ਚ ਨਾਰਾਜ਼ ਹੋਏ ਮੇਅਰ

ਜਲੰਧਰ, 12 ਜੁਲਾਈ (ਸ਼ਿਵ)- ਨਿਗਮ ਦੀ ਵਰਕਸ਼ਾਪ 'ਚ ਲੰਬੇ ਸਮੇਂ ਤੋਂ ਖੜ੍ਹੀਆਂ ਗੱਡੀਆਂ ਦੇ ਮਾਮਲੇ ਵਿਚ ਮੇਅਰ ਜਗਦੀਸ਼ ਰਾਜਾ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ | ਮੇਅਰ ਦਾ ਕਹਿਣਾ ਸੀ ਕਿ ਵਰਕਸ਼ਾਪ ਵਿਚ ਲੰਬੇ ਸਮੇਂ ਤੋਂ ਗੱਡੀਆਂ ਅਤੇ ਗੱਡੀਆਂ ਤਿਆਰ ਕਰਨ ਲਈ ਚੈਸੀਆਂ ...

ਪੂਰੀ ਖ਼ਬਰ »

7200 ਕਿੱਲੋ ਲਾਹਣ ਨਸ਼ਟ ਕੀਤੀ

ਜਲੰਧਰ, 12 ਜੁਲਾਈ (ਸ਼ਿਵ)- ਐਕਸਾਈਜ਼ ਵਿਭਾਗ ਨੇ ਕਾਰਵਾਈ ਕਰਦਿਆਂ ਸਤਲੁਜ ਦਰਿਆ ਲਾਗੇ ਨਾਜਾਇਜ਼ ਬਣੀ 7200 ਲਾਹਣ ਫੜ ਕੇ ਨਸ਼ਟ ਕਰ ਦਿੱਤੀ ਹੈ | ਐਕਸਾਈਜ਼ ਇੰਸਪੈਕਟਰ ਨਵਜੋਤ ਭਾਰਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਹਾਇਕ ਜੀ. ਐੱਸ. ਟੀ. ਕਮਿਸ਼ਨਰ-ਦਰਬੀਰ ਰਾਜ ਦੀਆਂ ...

ਪੂਰੀ ਖ਼ਬਰ »

ਮਾਤਾ ਗੁਜਰੀ ਜੀ ਲੇਡੀਜ਼ ਵੈੱਲਫੇਅਰ ਸੁਸਾਇਟੀ ਨੇ ਪਿੰਡ ਮੁਬਾਰਕਪੁਰ-ਸ਼ੇਖੇ ਵਿਖੇ ਬੂਟੇ ਲਗਾਏ

ਚੁਗਿੱਟੀ/ਜੰਡੂਸਿੰਘਾ, 12 ਜੁਲਾਈ (ਨਰਿੰਦਰ ਲਾਗੂ)-ਪਿੰਡ ਮੁਬਾਰਕਪੁਰ-ਸ਼ੇਖੇ ਵਿਖੇ ਅੱਜ ਮਾਤਾ ਗੁਜਰੀ ਜੀ ਲੇਡੀਜ਼ ਵੈੱਲਫੇਅਰ ਸੁਸਾਇਟੀ ਦੇ ਇੰਚਾਰਜ ਬਲਜੀਤ ਸਿੰਘ ਸ਼ੇਖੇ ਦੀ ਵਿਸ਼ੇਸ਼ ਅਗਵਾਈ ਹੇਠ ਸੁਸਾਇਟੀ ਨਾਲ ਜੁੜੇ ਲੋਕਾਂ ਵਲੋਂ 500 ਤੋਂ ਵੱਧ ਛਾਂਦਾਰ, ਫਲਦਾਰ ...

ਪੂਰੀ ਖ਼ਬਰ »

ਹਰਪਾਲ ਸਿੰਘ ਬਣੇ ਕੋਹੇਨੂਰ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ

ਜਲੰਧਰ, 12 ਜੁਲਾਈ (ਹਰਵਿੰਦਰ ਸਿੰਘ ਫੁੱਲ)-ਕੋਹੇਨੂਰ ਵੈਲਫੇਅਰ ਸੁਸਾਇਟੀ ਦੇ ਜਨਰਲ ਹਾਊਸ ਦੀ ਮੀਟਿੰਗ ਪ੍ਰ੍ਰਧਾਨ ਡੀ.ਐਲ.ਸਹਿਗਲ ਦੀ ਪ੍ਰਧਾਨਗੀ ਹੇਠ ਕੋਹੇਨੂਰ ਇਨਕਲੇਵ ਲੱਧੇਵਾਲੀ ਰੋਡ ਵਿਖੇ ਹੋਈ | ਜਿਸ ਵਿਚ ਹਰਪਾਲ ਸਿੰਘ (ਰਿਟਾਇਰਡ)ਐਮ.ਸੀ.ਜੇ ਨੂੰ ਸਰਬਸੰਮਤੀ ਨਾਲ ...

ਪੂਰੀ ਖ਼ਬਰ »

ਸਰਕਾਰੀ ਕੰਨਿਆ ਸਕੂਲ ਨਹਿਰੂ ਗਾਰਡਨ ਨੂੰ ਤਿ੍ਵੇਦੀ ਵਲੋਂ ਪੱਖੇ ਭੇਟ

ਜਲੰਧਰ, 12 ਜੁਲਾਈ (ਰਣਜੀਤ ਸਿੰਘ ਸੋਢੀ.)-ਸਿੱ ਖਿਆ ਦੇ ਖੇਤਰ 'ਚ ਸਿਰਕੱਢਵੇਂ ਸਰਕਾਰੀ ਸੀਨੀ. ਸੈਕੰ. ਸਕੂਲ ਨਹਿਰੂ ਗਾਰਡਨ ਸਕੂਲ ਵਿਖੇ ਅੱਜ ਤਿ੍ਵੇਦੀ ਓਵਰਸੀਜ਼ ਤੋਂ ਸ੍ਰੀ ਸੁਕਾਂਤ ਤਿ੍ਵੇਦੀ ਆਏ ਅਤੇ ਉਨ੍ਹਾਂ ਨੂੰ ਸਕੂਲ ਪਿੰ੍ਰਸੀਪਲ ਸ੍ਰੀਮਤੀ ਗੁਰਿੰਦਰਜੀਤ ਕੌਰ ਨੇ ...

ਪੂਰੀ ਖ਼ਬਰ »

ਪਤੀ ਦੇ ਕਤਲ ਦੇ ਮਾਮਲੇ 'ਚ ਪਤਨੀ ਤੇ ਪ੍ਰੇਮੀ ਨੂੰ ਉਮਰ ਕੈਦ, ਚਾਰ ਬਰੀ

ਜਲੰਧਰ, 12 ਜੁਲਾਈ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਕੁਲਜੀਤ ਪਾਲ ਸਿੰਘ ਦੀ ਅਦਾਲਤ ਨੇ ਕਤਲ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਮਿ੍ਤਕ ਦੀ ਪਤਨੀ ਪਲਵਿੰਦਰ ਕੌਰ ਉਰਫ ਰੀਟਾ ਪਤਨੀ ਕੁਲਦੀਪ ਸਿੰਘ ਵਾਸੀ ਪੱਤਰ ਕਲਾਂ, ਮਕਸੂਦਾਂ ਅਤੇ ਉਸ ਦੇ ਪ੍ਰੇਮੀ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਨੇ ਮੰਗਾਂ ਨੂੰ ਲੈ ਕੇ ਕੀਤੀ ਗੇਟ ਰੈਲੀ

ਜਲੰਧਰ, 12 ਜੁਲਾਈ (ਹਰਵਿੰਦਰ ਸਿੰਘ ਫੁੱਲ)-ਪੰਜਾਬ ਰੋਡਵੇਜ ਪਨਬੱਸ ਕੰਟਰੈਕਟ ਵਰਕਰਜ ਯੂਨੀਅਨ ਜਲੰਧਰ-1 ਤੇ ਜਲੰਧਰ-2 ਦੇ ਮੈਂਬਰਾਂ ਨੇ ਮੰਗਾਂ ਨੂੰ ਲੈ ਕੇ ਪ੍ਰਧਾਨ ਬਿਕਰਮਜੀਤ ਸਿੰਘ ਤੇ ਹਰਜਿੰਦਰ ਸਿੰਘ ਦੀ ਅਗਵਾਈ 'ਚ ਡੀਪੂ-1 ਦੇ ਸਾਹਮਣੇ ਗੇਟ ਰੈਲੀ ਕੀਤੀ | ਜਿਸ 'ਚ ਸੂਬਾ ...

ਪੂਰੀ ਖ਼ਬਰ »

ਪੀ. ਏ. ਪੀ. 'ਚ ਦੋ ਦਿਨਾ ਜ਼ਿਲ੍ਹਾ ਰਾਈਫ਼ਲ ਚੈਂਪੀਅਨਸ਼ਿਪ ਸਮਾਪਤ

ਜਲੰਧਰ, 12 ਜੁਲਾਈ (ਰਣਜੀਤ ਸਿੰਘ ਸੋਢੀ)-ਜ਼ਿਲ੍ਹਾ ਰਾਈਫ਼ਲ ਸ਼ੂਟਿੰਗ ਐਸੋਸੀਏਸ਼ਨ ਵਲੋਂ ਪੀ. ਏ. ਪੀ. ਸ਼ੂਟਿੰਗ ਰੇਂਜ 'ਚ ਚੱਲ ਰਹੀ ਦੋ ਦਿਨਾ ਜ਼ਿਲ੍ਹਾ ਰਾਈਫ਼ਲ ਚੈਂਪੀਅਨਸ਼ਿਪ ਸਮਾਪਤ ਹੋ ਗਈ | ਇਸ ਚੈਂਪੀਅਨਸ਼ਿਪ 'ਚ .177 ਏਅਰ ਪਿਸਟਲ ਏਅਰ ਰਾਈਫ਼ਲ 10 ਮੀਟਰ, .22 ਸਟੈਂਡਰਡ ...

ਪੂਰੀ ਖ਼ਬਰ »

ਕਮਿਸ਼ਨ ਵਾਧੇ ਨੂੰ ਲੈ ਕੇ ਕੇਂਦਰੀ ਮੰਤਰੀ ਨੂੰ ਮਿਲਣਗੇ ਐਲ. ਪੀ. ਜੀ. ਡੀਲਰ

ਜਲੰਧਰ, 12 ਜੁਲਾਈ (ਸ਼ਿਵ)- ਆਲ ਇੰਡੀਆ ਐਲ. ਪੀ. ਜੀ. ਡਿਸਟ੍ਰੀਬਿਊਟਰ ਫੈਡਰੇਸ਼ਨ ਪੰਜਾਬ ਯੂਨਿਟ ਦਾ ਇਕ ਵਫ਼ਦ ਕੇਂਦਰੀ ਤੇਲ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਮਿਲ ਕੇ ਐਲ. ਪੀ. ਜੀ. ਡੀਲਰਾਂ ਦੀ ਕਮਿਸ਼ਨ ਵਿਚ ਵਾਧਾ ਕਰਨ ਦੀ ਮੰਗ ਕਰਨਗੇ | ਹਰਸਿਮਰਨਜੀਤ ਕੌਰ ਦੀ ਪ੍ਰਧਾਨਗੀ 'ਚ ...

ਪੂਰੀ ਖ਼ਬਰ »

ਦਰਬਾਰ ਸਖੀ ਸਰਵਰ ਪੀਰ ਲੱਖ ਦਾਤਾ ਜੰਡੂ ਸਿੰਘਾ ਵਿਖੇ ਸਾਲਾਨਾ ਮੇਲਾ ਕਰਵਾਇਆ

ਚੁਗਿੱਟੀ/ਜੰਡੂਸਿੰਘਾ, 12 ਜੁਲਾਈ (ਨਰਿੰਦਰ ਲਾਗੂ)- ਦਰਬਾਰ ਸਖੀ ਸਰਵਰ ਪੀਰ ਲੱਖ ਦਾਤਾ ਜੰਡੂ ਸਿੰਘਾ ਵਿਖੇ ਸਾੲੀਂ ਰਾਮੇ ਸ਼ਾਹ ਦੀ ਦੇਖ-ਰੇਖ ਹੇਠ ਦੂਰੋਂ-ਨੇੜਿਓਾ ਸੰਗਤ ਵਲੋਂ ਮਿਲ ਕੇ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਨਾਲ ਕਰਵਾਇਆ ਗਿਆ | ਇਸ ਮੌਕੇ ਦਰਬਾਰ 'ਚ ਚਿਰਾਗ ...

ਪੂਰੀ ਖ਼ਬਰ »

ਰਾਜਿੰਦਰ ਸਿੰਘ ਰੀਹਲ ਬਣੇ ਪੰਜਾਬ ਬਸਪਾ ਦੇ ਉੱਪ ਪ੍ਰਧਾਨ

ਜਲੰਧਰ, 12 ਜੁਲਾਈ (ਮੇਜਰ ਸਿੰਘ)-ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਕੁਮਾਰੀ ਮਾਇਆਵਤੀ ਵਲੋਂ ਦਿੱਲੀ ਵਿਖੇ ਇਕ ਵਿਸ਼ੇਸ਼ ਮੀਟਿੰਗ ਦੌਰਾਨ ਸ: ਰਾਜਿੰਦਰ ਸਿੰਘ ਰੀਹਲ ਨੂੰ ਪੰਜਾਬ ਬਸਪਾ ਦਾ ਉਪ ਪ੍ਰਧਾਨ ਨਿਯੁਕਤ ਕੀਤਾ ਹੈ | ਇਸ ਮੌਕੇ ਮੀਟਿੰਗ ਵਿਚ ਡਾ: ਮੇਘਰਾਜ ...

ਪੂਰੀ ਖ਼ਬਰ »

ਸੁੱਚੀ ਪਿੰਡ ਡਿਪੂ ਤੋਂ ਉਠਦੀ ਬਦਬੂ ਹੋਵੇਗੀ ਖ਼ਤਮ

ਜਲੰਧਰ, 12 ਜੁਲਾਈ (ਸ਼ਿਵ)- ਆਈ. ਓ. ਸੀ. ਪਲਾਂਟ ਸੁੱਚੀ ਪਿੰਡ ਦੇ ਡਿਪਟੀ ਡਾਇਰੈਕਟਰ ਨੇ ਗੁਰੂ ਗੋਬਿੰਦ ਸਿੰਘ ਐਵਿਨਿਊ ਵੈੱਲਫੇਅਰ ਸੁਸਾਇਟੀ ਦੇ ਲੋਕਾਂ ਨੂੰ ਭਸੁੱਚੀ ਪਿੰਡ ਡੀਪੂ ਤੋਂ ਉੱਠਦੀ ਬਦਬੂ ਨੂੰ ਕੰਟਰੋਲ ਕਰਨ ਦਾ ਭਰੋਸਾ ਦਿੱਤਾ ਹੈ | ਗੁਰੂ ਗੋਬਿੰਦ ਸਿੰਘ ...

ਪੂਰੀ ਖ਼ਬਰ »

ਖੁੱਲੇ੍ਹ ਅਸਮਾਨ ਹੇਠ ਮੱਕੀ ਸੁਕਾ ਰਹੇ ਕਿਸਾਨਾਂ ਨੂੰ ਮੀਂਹ ਨੇ ਕੀਤਾ ਪ੍ਰੇਸ਼ਾਨ

ਮਕਸੂਦਾਂ, 12 ਜੁਲਾਈ (ਲਖਵਿੰਦਰ ਪਾਠਕ)-ਬੱਦਲਾਂ ਦੀ ਅੱਖ ਮਚੋਲੀ ਨੇ ਕਿਸਾਨਾਂ ਨੂੰ ਖ਼ਾਸਾ ਪਰੇਸ਼ਾਨ ਕੀਤਾ ਹੋਇਆ ਹੈ | ਜੇਕਰ ਦਾਣਾ ਮੰਡੀ ਦੀ ਗੱਲ ਕਰੀਏ ਤਾਂ ਇੱਥੇ ਸ਼ੈੱਡ ਮੌਜੂਦ ਹੋਣ ਕਾਰਨ ਵੱਡੀ ਗਿਣਤੀ 'ਚ ਮੱਕੀ ਦੀਆਂ ਬੋਰੀਆਂ ਦਾ ਬਰਸਾਤ ਤੋਂ ਬਚਾਅ ਹੋ ਜਾਂਦਾ ਹੈ ...

ਪੂਰੀ ਖ਼ਬਰ »

ਵੱਖ-ਵੱਖ ਵਾਰਦਾਤਾਂ 'ਚ 3 ਮੋਟਰਸਾਈਕਲ ਸਵਾਰਾਂ ਨੇ 2 ਔਰਤਾਂ ਦੇ ਪਰਸ ਝਪਟੇ

ਜਲੰਧਰ, 12 ਜੁਲਾਈ (ਐੱਮ.ਐੱਸ. ਲੋਹੀਆ) - 3 ਮੋਟਰਸਾਈਕਲ ਸਵਾਰਾਂ ਨੇ ਸ਼ਹਿਰ 'ਚ ਵੱਖ-ਵੱਖ ਵਾਰਦਾਤਾਂ ਦੌਰਾਨ 2 ਔਰਤਾਂ ਦੇ ਪਰਸ ਝਪਟ ਲਏ, ਜਿਨ੍ਹਾਂ 'ਚ ਹਜ਼ਾਰਾਂ ਰੁਪਏ ਦੀ ਨਕਦੀ ਤੇ ਜਰੂਰੀ ਦਸਤਾਵੇਜ਼ ਸਨ | ਲੁਟੇਰਿਆਂ ਵੱਲੋਂ ਨਿਸ਼ਾਨਾ ਬਣਾਈਆਂ ਗਈਆਂ ਔਰਤਾਂ 'ਚੋਂ ਇਕ ...

ਪੂਰੀ ਖ਼ਬਰ »

ਐਾਬੂਲੈਂਸ 108 ਮੁਲਾਜ਼ਮਾਂ ਦੀ ਹੜਤਾਲ ਖ਼ਤਮ

ਜਲੰਧਰ, 12 ਜੁਲਾਈ (ਐੱਮ.ਐੱਸ. ਲੋਹੀਆ) - ਐਾਬੂਲੈਂਸ 108 ਦੇ ਕੱਢੇ ਗਏ 34 ਮੁਲਾਜ਼ਮਾਂ ਨੂੰ ਵਿਭਾਗ ਵਲੋਂ ਮੁੜ ਤੋਂ ਨੌਕਰੀ 'ਤੇ ਬੁਲਾ ਲਏ ਜਾਣ ਤੋਂ ਬਾਅਦ ਅੱਜ ਇੰਪਲਾਈਜ਼ ਐਸੋਸੀਏਸਨ 108 ਐਾਬੂਲੈਂਸ ਯੂਨੀਅਨ ਪੰਜਾਬ ਸਟੇਟ ਕਮੇਟੀ ਤੇ ਨੈਸ਼ਨਲ ਯੂਨੀਅਨ ਵੱਲੋਂ ਬੀਤੇ ਦਿਨ ...

ਪੂਰੀ ਖ਼ਬਰ »

ਵਾਤਾਵਰਨ ਦਿਵਸ ਮਨਾਇਆ

ਜਲੰਧਰ, 12 ਜੁਲਾਈ (ਸੋਢੀ)-ਅੱਜ ਭੰਗੜਾ ਲਵਰਜ਼ ਫੋਕ ਅਕੈਡਮੀ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਗਾਖ਼ਲ ਧਾਲੀਵਾਲ) ਤੇ ਸੇਂਟ ਸੋਲਜਰ ਕਾਲਜ ਬਸਤੀ ਦਾਨਿਸ਼ਮੰਦਾਂ ਵਿਖੇ ਵਾਤਾਵਰਨ ਦਿਵਸ ਤਹਿਤ ਬੂਟੇ ਲਗਾਏ ਗਏ | ਜਿਸ ਵਿਚ ਧਾਲੀਵਾਲ ਯੂਥ ਕਲੱਬ ਵਲੋਂ ਵਿਸ਼ੇਸ਼ ...

ਪੂਰੀ ਖ਼ਬਰ »

ਝਗੜਾ ਨਿਵਾਰਨ ਕਮੇਟੀ ਦੀ ਮੀਟਿੰਗ

ਜਲੰਧਰ, 12 ਜੁਲਾਈ (ਸ਼ਿਵ)-ਪਾਵਰਕਾਮ ਦੇ ਉੱਤਰੀ ਜ਼ੋਨ ਦੇ ਮੁੱਖ ਇੰਜੀ. ਸੰਜੀਵ ਕੁਮਾਰ ਦੀ ਪ੍ਰਧਾਨਗੀ 'ਚ ਪਹਿਲੀ ਬਿਜਲੀ ਦੇ ਕੇਸਾਂ ਦੀ ਝਗੜਾ ਨਿਵਾਰਨ ਕਮੇਟੀ ਦੀ ਮੀਟਿੰਗ ਹੋਈ ਜਿਸ 'ਚ ਕਈ ਕੇਸਾਂ ਦਾ ਨਿਪਟਾਰਾ ਕੀਤਾ ਗਿਆ | ਮੀਟਿੰਗ 'ਚ ਆਰ. ਕੇ. ਗਾਂਧੀ, ਪ੍ਰਮੋਦ ਚੋਪੜਾ, ...

ਪੂਰੀ ਖ਼ਬਰ »

ਲੁੱਟ-ਖੋਹ ਕਰਨ ਵਾਲਾ ਤਿੰਨ ਮੈਂਬਰੀ ਗਰੋਹ ਕਾਬੂ

ਮਕਸੂਦਾਂ, 12 ਜੁਲਾਈ (ਲਖਵਿੰਦਰ ਪਾਠਕ)-ਥਾਣਾ ਮਕਸੂਦਾਂ ਦੀ ਪੁਲਿਸ ਵਲੋਂ ਲੁੱਟ-ਖੋਹ ਕਰਨ ਵਾਲੇ 3 ਮੈਂਬਰੀ ਗਰੋਹ ਨੂੰ ਕਾਬੂ ਕੀਤਾ ਗਿਆ ਹੈ | ਦੋਸ਼ੀਆਂ ਦੀ ਪਛਾਣ ਸਮਿਤ ਕੁਮਾਰ ਉਰਫ਼ ਮੰਨੂੰ (25) ਪੁੱਤਰ ਮੇਲਾ ਰਾਮ ਵਾਸੀ ਲੈਦਰ ਕੰਪਲੈਕਸ, ਦੀਪਕ (18) ਪੁੱਤਰ ਤੀਰਥ ਰਾਮ ...

ਪੂਰੀ ਖ਼ਬਰ »

ਸਟੇਡੀਅਮ ਸੀਲ ਹੋਣ ਤੋਂ ਬਚਾਉਣ ਲਈ ਇੰਪਰੂਵਮੈਂਟ ਟਰੱਸਟ ਨੇ ਬੈਂਕ ਨੂੰ ਦਿੱਤੇ 60 ਲੱਖ ਰੁਪਏ

ਜਲੰਧਰ, 12 ਜੁਲਾਈ (ਸ਼ਿਵ)- ਸ਼ੁੱਕਰਵਾਰ ਨੂੰ ਪੰਜਾਬ ਨੈਸ਼ਨਲ ਬੈਂਕ ਵੱਲੋਂ ਗੁਰੂ ਗੋਬਿੰਦ ਸਿੰਘ ਸਟੇਡੀਅਮ ਨੂੰ ਸੀਲ ਕਰਨ ਦੀ ਕਾਰਵਾਈ ਤੋਂ ਬਚਣ ਲਈ ਫ਼ਿਲਹਾਲ 60 ਲੱਖ ਰੁਪਏ ਦਾ ਚੈੱਕ ਬੈਂਕ ਕੋਲ ਜਮ੍ਹਾਂ ਕਰਵਾ ਕੇ ਬਾਕੀ ਕਰਜ਼ੇ ਦੀ ਰਕਮ ਜਮ੍ਹਾਂ ਕਰਵਾਉਣ ਲਈ ਹੋਰ ...

ਪੂਰੀ ਖ਼ਬਰ »

ਪੰਜਾਬ ਵਕਫ਼ ਬੋਰਡ ਦੀ ਜ਼ਮੀਨ 'ਤੇ ਇਮਾਰਤ ਬਣਾਉਣ ਵਾਲਿਆਂ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ

ਚੁਗਿੱਟੀ/ਜੰਡੂਸਿੰਘਾ, 12 ਜੁਲਾਈ (ਨਰਿੰਦਰ ਲਾਗੂ)-ਥਾਣਾ ਰਾਮਾਮੰਡੀ ਅਧੀਨ ਆਉਦੇ ਲੰਮਾ ਪਿੰਡ ਖੇਤਰ 'ਚ ਵਕਫ਼ ਬੋਰਡ ਦੀ ਜ਼ਮੀਨ ਤੇ ਇਮਾਰਤ ਬਣਾਉਣ ਦੇ ਮਾਮਲੇ 'ਚ 3 ਵਿਅਕਤੀਆਂ ਨੂੰ ਉਕਤ ਥਾਣੇ ਦੀ ਪੁਲਿਸ ਵਲੋਂ ਕਾਬੂ ਕੀਤਾ ਗਿਆ ਹੈ | ਥਾਣਾ ਮੁਖੀ ਇੰਸਪੈਕਟਰ ਰੁਪਿੰਦਰ ...

ਪੂਰੀ ਖ਼ਬਰ »

ਸਿਵਲ ਹਸਪਤਾਲ 'ਚ ਸ਼ੈੱਡ ਡਿੱਗਾ

ਜਲੰਧਰ, 12 ਜੁਲਾਈ (ਐੱਮ.ਐੱਸ. ਲੋਹੀਆ) - ਸਿਵਲ ਹਸਪਤਾਲ ਦੇ ਨਾਲ ਬਣੇ ਸਿਵਲ ਸਰਜਨ ਦਫ਼ਤਰ ਦੇ ਬਿਲਕੁੱਲ ਪਿੱਛੇ ਜਨਮ ਤੇ ਮੌਤ ਦੇ ਰਿਕਾਰਡ ਵਾਲੇ ਕਮਰੇ ਦੇ ਬਾਹਰ ਬਣਾਇਆ ਗਿਆ ਸ਼ੈੱਡ ਅੱਜ ਡਿੱਗ ਗਿਆ | ਤੜਕੇ ਸਵੇਰੇ ਡਿੱਗੀ ਛੱਤ ਦਾ ਪਤਾ ਲਗਦੇ ਹੀ ਸਹਾਇਕ ਸਿਵਲ ਸਰਜਨ ਡਾ. ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਵਲੋਂ ਕਿਸਾਨ ਤੇ ਖੇਤ ਮਜ਼ਦੂਰ ਨੀਤੀ ਸਬੰਧੀ ਮੰਗੇ ਸੁਝਾਅ ਮਹਿਜ਼ ਖਾਨਾਪੂਰਤੀ

ਜਲੰਧਰ, 12 ਜੁਲਾਈ (ਰਣਜੀਤ ਸਿੰਘ ਸੋਢੀ)-ਸੂਬੇ ਅੰਦਰ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਹਾਲਤ ਦਿਨ ਪ੍ਰਤੀ ਦਿਨ ਮਾੜੀ ਹੁੰਦੀ ਜਾ ਰਹੀ ਹੈ, ਜੋ ਕਿ ਸੂਬੇ ਲਈ ਡੂੰਘੀ ਚਿੰਤਾ ਦਾ ਵਿਸ਼ਾ ਹੈ | ਇਸ ਸਬੰਧੀ ਪੰਜਾਬ ਰਾਜ ਕਿਸਾਨ ਤੇ ਖੇਤੀ ਕਾਮੇ ਕਮਿਸ਼ਨ ਵਲੋਂ ਖਰੜਾ ਤਿਆਰ ਕਰਕੇ ...

ਪੂਰੀ ਖ਼ਬਰ »

ਡੀ.ਏ. ਵੀ ਕਾਲਜ ਜਲੰਧਰ 'ਚ ਦਾਖ਼ਲੇ ਲਈ ਵਿਦਿਆਰਥੀਆਂ 'ਚ ਭਾਰੀ ਉਤਸ਼ਾਹ

ਪਿ੍ੰਸੀਪਲ ਡਾ. ਐੱਸ. ਕੇ. ਅਰੋੜਾ ਜਲੰਧਰ, 12 ਜੁਲਾਈ (ਰਣਜੀਤ ਸਿੰਘ ਸੋਢੀ)-ਡੀ.ਏ.ਵੀ. ਕਾਲਜ, ਜਲੰਧਰ 'ਚ ਨਵੇਂ ਸ਼ਤਾਬਦੀ ਸੈਸ਼ਨ ਦੇ ਵੱਖ-ਵੱਖ ਕੋਰਸਾਂ 'ਚ ਦਾਖ਼ਲੇ ਲਈ ਵਿਦਿਆਰਥੀਆਂ 'ਚ ਬੜਾ ਉਤਸ਼ਾਹ ਹੈ | ਪਿ੍ੰਸੀਪਲ ਡਾ. ਐੱਸ.ਕੇ. ਅਰੋੜਾ ਨੇ ਦੱਸਿਆ ਕਿ ਇਸ ਸਾਲ ਦੇ ...

ਪੂਰੀ ਖ਼ਬਰ »

ਪਲਕ ਜਿੰਦਲ ਪੀ. ਟੀ. ਯੂ. 'ਚੋਂ ਅੱਵਲ

ਲੁਧਿਆਣਾ, 12 ਜੁਲਾਈ (ਪਰਮੇਸ਼ਰ ਸਿੰਘ)- ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋਂ ਕਰਵਾਈ ਗਈ ਪ੍ਰੀਖਿਆ ਦੌਰਾਨ ਡੀ. ਏ. ਵੀ. ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਾਡ ਟੈਕਨਾਲੋਜੀ ਜਲੰਧਰ ਦੀ ਵਿਦਿਆਰਥਣ ਪਲਕ ਜਿੰਦਲ ਯੂਨੀਵਰਸਿਟੀ ਵਿਚੋਂ ਪਹਿਲੇ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਵਿਖੇ ਨਵੇਂ ਵਿੱਦਿਅਕ ਸੈਸ਼ਨ ਦਾ ਆਗ਼ਾਜ਼

ਜਲੰਧਰ, 12 ਜੁਲਾਈ (ਰਣਜੀਤ ਸਿੰਘ ਸੋਢੀ)-ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ਨਵੇਂ ਵਿੱਦਿਅਕ ਸੈਸ਼ਨ 2018-19 ਦਾ ਆਗਾਜ਼ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਪ੍ਰਮਾਤਮਾ ਦਾ ਓਟ ਆਸਰਾ ਲੈਂਦਿਆਂ ਆਰੰਭ ਹੋਇਆ | ਇਸ ਮੌਕੇ ਕਾਲਜ ਦੀ ਗਵਰਨਿੰਗ ...

ਪੂਰੀ ਖ਼ਬਰ »

ਸੀ. ਟੀ. ਪਬਲਿਕ ਸਕੂਲ 'ਮੈਂ ਮਲਾਲਾ ਹਾਂ' ਯੋਜਨਾ ਤਹਿਤ 15 ਲੜਕੀਆਂ ਨੂੰ ਮੁਹੱਈਆ ਕਰਵਾਏਗਾ ਮੁਫ਼ਤ ਸਿੱਖਿਆ

ਜਲੰਧਰ, 12 ਜੁਲਾਈ (ਰਣਜੀਤ ਸਿੰਘ ਸੋਢੀ)-ਲੜਕੇ ਨੂੰ ਸਿੱਖਿਅਤ ਕਰਨ ਨਾਲ ਇਕ ਪਰਿਵਾਰ ਸਿੱਖਿਅਤ ਹੁੰਦਾ ਹੈ ਜੇ ਕਰ ਇੱਕ ਲੜਕੀ ਨੂੰ ਸਿੱਖਿਅਤ ਕਰੀਏ ਤਾਂ ਦੋ ਪੀੜੀਆਂ ਸਿੱਖਿਅਤ ਹੋ ਕੇ ਨਰੋਇਆ ਸਮਾਜ ਸਿਰਜਦੀਆਂ ਹਨ, ਅਜਿਹਾ ਹੀ ਇੱਕ ਉਪਰਾਲਾ ਸੀ. ਟੀ. ਪਬਲਿਕ ਸਕੂਲ ਵਿਖੇ ...

ਪੂਰੀ ਖ਼ਬਰ »

ਇੰਗਲੈਂਡ ਦੀ ਵਿਦਿਆਰਥਣ ਐਮੀ ਜੇਡ ਸਟੂਡੈਂਟ ਐਕਸਚੇਂਜ ਪ੍ਰੋਗਰਾਮ ਤਹਿਤ ਐਲ. ਪੀ. ਯੂ. ਪਹੁੰਚੀ

ਜਲੰਧਰ, 12 ਜੁਲਾਈ (ਰਣਜੀਤ ਸਿੰਘ ਸੋਢੀ)–ਸਟੂਡੈਂਟ ਐਕਸਚੇਂਜ ਪੋ੍ਰਗਰਾਮ ਤਹਿਤ ਇੰਗਲੈਂਡ ਦੀ ਵਿਦਿਆਰਥਣ ਐਮੀ ਜੇਡ ਕਾਲਿਨਸ ਜੋ ਯੂਨੀਵਰਸਿਟੀ ਕਾਲਜ ਲੰਦਨ ਤੋਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਪਹੁੰਚੀ | ਉਹ ਕਵੀਨ ਆਫ਼ ਇੰਗਲੈਂਡ ਦੀ ਦੇਖ-ਰੇਖ ਹੇਠ ਕੰਮ ਕਰ ...

ਪੂਰੀ ਖ਼ਬਰ »

ਪੂਨੀਆਂ ਸਕੂਲ 'ਚ ਜ਼ੋਨ ਨੰਬਰ 16 ਦੀ ਜ਼ੋਨਲ ਟੂਰਨਾਮੈਂਟ ਕਮੇਟੀ ਦੀ ਮੀਟਿੰਗ

ਸ਼ਾਹਕੋਟ, 12 ਜੁਲਾਈ (ਸਚਦੇਵਾ)- ਸਿੱਖਿਆ ਵਿਭਾਗ ਦੀਆਂ ਹਦਾਇਤਾਂ 'ਤੇ ਨਵੀਂ ਬਣੀ ਖੇਡ ਨੀਤੀ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੂਨੀਆਂ 'ਚ ਪਿ੍ੰਸੀਪਲ ਸੁੁਰਿੰਦਰ ਸਿੰਘ ਦੀ ਅਗਵਾਈ ਹੇਠ ਜ਼ੋਨ ਨੰਬਰ 16 ਦੀ ਜ਼ੋਨਲ ਟੂਰਨਾਮੈਂਟ ਕਮੇਟੀ ਦੀ ਵਿਸ਼ੇਸ਼ ਮੀਟਿੰਗ ...

ਪੂਰੀ ਖ਼ਬਰ »

ਅੰਗਰੇਜ਼ੀ ਤੇ ਸਮਾਜਿਕ ਵਿਗਿਆਨ ਵਿਸ਼ੇ ਦੇ ਅਧਿਆਪਕਾਂ ਦਾ ਦੋ ਰੋਜ਼ਾ ਸੈਮੀਨਾਰ ਲਗਾਇਆ

ਮਲਸੀਆਂ, 12 ਜੁਲਾਈ (ਸੁਖਦੀਪ ਸਿੰਘ) ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਜਲੰਧਰ ਸਤਨਾਮ ਸਿੰਘ, ਡਾਇਟ ਪਿ੍ੰਸੀਪਲ ਅਨੀਤਾ ਪੁਰੀ ਤੇ ਜ਼ਿਲ੍ਹਾ ਕੋਆਰਡੀਨੇਟਰ (ਅੰਗਰੇਜ਼ੀ) ਚੰਦਰ ਸ਼ੇਖਰ ਦੀ ਅਗਵਾਈ ਹੇਠ 'ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ' ਪ੍ਰਾਜੈਕਟ ਅਧੀਨ ਸਰਕਾਰੀ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਦੀ ਸੈੱਲਫ ਹੈਲਪ ਗਰੁੱਪਾਂ ਨਾਲ ਸਿੱਧੀ ਗੱਲਬਾਤ ਦਾ ਸਿੱਧਾ ਪ੍ਰਸਾਰਣ ਦਿਖਾਇਆ

ਰੁੜਕਾ ਕਲਾਂ, 12 ਜੁਲਾਈ (ਦਵਿੰਦਰ ਸਿੰਘ ਖ਼ਾਲਸਾ)- ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਬਲਾਕ ਰੁੜਕਾ ਕਲਾਂ ਵਿਖੇ ਕਿ੍ਸ਼ੀ ਵਿਗਿਆਨ ਕੇਂਦਰ ਨੂਰਮਹਿਲ ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਾਂਝੇ ਉੱਦਮ ਨਾਲ ਬਲਾਕ ਦੀਆਂ ਕਿਸਾਨ ਬੀਬੀਆਂ ਤੇ ਕਿਸਾਨਾਂ ਨੂੰ ...

ਪੂਰੀ ਖ਼ਬਰ »

ਸਿਹਤ ਵਿਭਾਗ ਨੇ ਪਿੰਡ ਸਾਦਿਕਪੁਰ 'ਚ ਨਸ਼ਿਆਂ ਿਖ਼ਲਾਫ਼ ਜਾਗਰੂਕਤਾ ਰੈਲੀ ਕੱਢੀ

ਸ਼ਾਹਕੋਟ, 12 ਜੁਲਾਈ (ਸਚਦੇਵਾ)- ਸਿਹਤ ਵਿਭਾਗ ਵਲੋਂ ਪਿੰਡ ਸਾਦਿਕਪੁਰ (ਸ਼ਾਹਕੋਟ) 'ਚ ਸਰਕਾਰੀ ਡਿਸਪੈਂਸਰੀ ਤਲਵੰਡੀ ਸੰਘੇੜਾ (ਸ਼ਾਹਕੋਟ) ਦੇ ਰੂਰਲ ਮੈਡੀਕਲ ਅਫ਼ਸਰ ਡਾ. ਗੁਰਪ੍ਰੀਤ ਸਿੰਘ ਪਿ੍ੰਸ ਦੀ ਅਗਵਾਈ ਹੇਠ ਨਸ਼ਿਆਂ ਿਖ਼ਲਾਫ਼ ਜਾਗਰੂਕਤਾ ਰੈਲੀ ਸਹਾਰਾ ...

ਪੂਰੀ ਖ਼ਬਰ »

ਗਗਨਦੀਪ ਸਿੰਘ ਸੇਖੋਂ ਨੇ ਪੁਲਿਸ ਚੌਕੀ ਅਲਾਵਲਪੁਰ ਦਾ ਚਾਰਜ ਸੰਭਾਲਿਆ

ਕਿਸ਼ਨਗੜ੍ਹ, 12 ਜੁਲਾਈ (ਲਖਵਿੰਦਰ ਸਿੰਘ ਲੱਕੀ)-ਥਾਣਾ ਆਦਮਪੁਰ ਅਧੀਨ ਪੈਂਦੀ ਪ੍ਰਮੁੱਖ ਚੌਕੀ ਅਲਾਵਲਪੁਰ ਦੇ ਇੰਚਾਰਜ ਏ.ਐਸ.ਆਈ. ਜੰਗ ਬਹਾਦਰ ਦਾ ਥਾਣਾ ਆਦਮਪੁਰ ਵਿਖੇ ਤਬਾਦਲਾ ਹੋਣ ਕਰਕੇ ਉਨ੍ਹਾਂ ਦੀ ਜਗ੍ਹਾ ਪੁਲਿਸ ਚੌਕੀ ਉੱਗੀ ਤੋਂ ਬਦਲ ਕੇ ਆਏ ਸਬ ਇੰਸਪੈਕਟਰ ...

ਪੂਰੀ ਖ਼ਬਰ »

ਬੰਦ ਪਏ ਘਰ 'ਚੋਂ ਲੱਖਾਂ ਰੁਪਏ ਦੇ ਗਹਿਣੇ ਤੇ ਨਕਦੀ ਚੋਰੀ

ਨਕੋਦਰ, 12 ਜੁਲਾਈ (ਗੁਰਵਿੰਦਰ ਸਿੰਘ)-ਸ਼ਹਿਰ ਦੇ ਮੁਹੱਲਾ ਧੀਰਾ ਵਿਖੇ ਬੀਤੀ ਰਾਤ ਅਗਿਆਤ ਚੋਰਾਂ ਨੇ ਇਕ ਬੰਦ ਪਏ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਦੇ ਗਹਿਣੇ, ਨਕਦੀ, ਐਫ਼ ਡੀਜ਼ ਤੇ ਹੋਰ ਕੀਮਤੀ ਸਾਮਾਨ ਚੋਰੀ ਕਰਕੇ ਲੈ ਗਏ | ਘਟਨਾ ਸਬੰਧੀ ਉਸ ਸਮੇਂ ਪਤਾ ਚੱਲਿਆ ...

ਪੂਰੀ ਖ਼ਬਰ »

ਮਾਤਾ ਸਾਹਿਬ ਕੌਰ ਖ਼ਾਲਸਾ ਸੀ. ਸੈ. ਸਕੂਲ ਢੰਡੋਵਾਲ ਵਿਖੇ ਸਾਇੰਸ ਪ੍ਰਦਰਸ਼ਨੀ ਲਗਾਈ

ਸ਼ਾਹਕੋਟ, 12 ਜੁਲਾਈ (ਬਾਂਸਲ)-ਮਾਤਾ ਸਾਹਿਬ ਕੌਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਢੰਡੋਵਾਲ ਦੇ ਵਿਦਿਆਰਥੀਆਂ ਵਲੋਂ ਸਾਇੰਸ ਪ੍ਰਦਰਸ਼ਨੀ ਦੌਰਾਨ ਵੱਖ-ਵੱਖ ਮਾਡਲ ਤਿਆਰ ਕਰਕੇ ਪੇਸ਼ ਕੀਤੇ ਗਏ, ਸਾਇੰਸ ਅਧਿਆਪਕਾਂ ਸ਼ਰੂਤੀ ਸਿੰਗਲਾ ਦੀ ਦੇਖ-ਰੇਖ ਹੇਠ ਲਗਵਾਈ ਗਈ | ਇਸ ...

ਪੂਰੀ ਖ਼ਬਰ »

ਭਾਰੀ ਬਾਰਿਸ਼ ਨਾਲ ਗਲੀਆਂ ਬਣੀਆਂ ਨਹਿਰਾਂ

ਨਕੋਦਰ, 12 ਜੁਲਾਈ (ਭੁਪਿੰਦਰ ਅਜੀਤ ਸਿੰਘ)- ਕਈ ਦਿਨਾਂ ਤੋਂ ਪੈ ਰਹੀ ਗਰਮੀ ਅਤੇ ਹੁੰਮਸ ਨੇ ਸਭ ਦੀ ਜ਼ਿੰਦਗੀ ਬੇਹਾਲ ਕਰ ਦਿੱਤੀ ਸੀ, ਅੱਜ ਦੁਪਹਿਰ ਅਚਾਨਕ ਪਏ ਮੀਂਹ ਦੇ ਪਾਣੀ ਨਾਲ ਹਰ ਪਾਸੇ ਜਲ-ਥਲ ਹੋ ਗਿਆ | ਗਲੀਆਂ ਵਿਚ ਪਾਣੀ ਭਰਨ ਨਾਲ, ਗਲੀਆਂ ਨੇ ਨਹਿਰਾਂ ਦਾ ਰੂਪ ਧਾਰ ...

ਪੂਰੀ ਖ਼ਬਰ »

ਦਰਬਾਰ ਸਖੀ ਸਰਵਰ ਪੀਰ ਲੱਖ ਦਾਤਾ ਜੰਡੂਸਿੰਘਾ ਵਿਖੇ ਸਾਲਾਨਾ ਮੇਲਾ ਕਰਵਾਇਆ

ਚੁਗਿੱਟੀ/ਜੰਡੂਸਿੰਘਾ, 12 ਜੁਲਾਈ (ਨਰਿੰਦਰ ਲਾਗੂ)- ਦਰਬਾਰ ਸਖੀ ਸਰਵਰ ਪੀਰ ਲੱਖ ਦਾਤਾ ਜੰਡੂ ਸਿੰਘਾ ਵਿਖੇ ਸਾੲੀਂ ਰਾਮੇ ਸ਼ਾਹ ਦੀ ਦੇਖ-ਰੇਖ ਹੇਠ ਦੂਰੋਂ-ਨੇੜਿਓਾ ਸੰਗਤ ਵਲੋਂ ਮਿਲ ਕੇ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਨਾਲ ਕਰਵਾਇਆ ਗਿਆ | ਇਸ ਮੌਕੇ ਦਰਬਾਰ 'ਚ ਚਿਰਾਗ ...

ਪੂਰੀ ਖ਼ਬਰ »

ਨਸ਼ਿਆਂ ਿਖ਼ਲਾਫ਼ ਜਾਗਰੂਕਤਾ ਰੈਲੀ ਕੱਢੀ

ਗੁਰਾਇਆ, 12 ਜੁਲਾਈ (ਬਲਵਿੰਦਰ ਸਿੰਘ) -ਪੁਲਿਸ ਵਲ਼ੋਂ ਐਸ. ਐਚ. ਓ. ਪਰਮਿੰਦਰ ਸਿੰਘ ਦੀ ਅਗਵਾਈ 'ਚ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦੀਆ ਵਿਦਿਆਰਥਣਾਂ ਦੇ ਸਹਿਯੋਗ ਨਾਲ ਨਸ਼ਾ ਵਿਰੋਧੀ ਰੈਲੀ ਕੱਢੀ ਗਈ | ਰੈਲੀ ਸਕੂਲ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ...

ਪੂਰੀ ਖ਼ਬਰ »

ਪ੍ਰਾਇਮਰੀ ਹੈਲਥ ਸੈਂਟਰ ਨੂਰਮਹਿਲ 'ਚ ਆਬਾਦੀ ਦਿਵਸ ਸਬੰਧੀ ਸੈਮੀਨਾਰ

ਨੂਰਮਹਿਲ, 12 ਜੁਲਾਈ (ਗੁਰਦੀਪ ਸਿੰਘ ਲਾਲੀ) ਸਥਾਨਕ ਪ੍ਰਾਇਮਰੀ ਹੈਲਥ ਸੈਂਟਰ 'ਚ ਸਿਵਲ ਸਰਜਨ ਜਲੰਧਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਐਸ. ਐਮ. ਓ. ਪ੍ਰਾਇਮਰੀ ਹੈਲਥ ਸੈਂਟਰ ਬਿਲਗਾ ਡਾ. ਜਗਦੀਸ਼ ਕੁਮਾਰ ਤੇ ਨਰਿੰਦਰ ਕੁਮਾਰੀ ਐਸ. ਐਮ. ਓ. ਪ੍ਰਾਇਮਰੀ ਹੈਲਥ ਸੈਂਟਰ ਨੂਰਮਹਿਲ ...

ਪੂਰੀ ਖ਼ਬਰ »

ਪਿੰਡ ਥੰਮੂਵਾਲ 'ਚ ਜਲ ਸਪਲਾਈ ਵਿਭਾਗ ਨੇ 'ਡੈਪੋ' ਤਹਿਤ ਸੈਮੀਨਾਰ ਕਰਵਾਇਆ

ਸ਼ਾਹਕੋਟ, 12 ਜੁਲਾਈ (ਸਚਦੇਵਾ)- ਪੰਜਾਬ ਸਰਕਾਰ ਵਲੋਂ ਚਲਾਈ ਗਈ ਮੁਹਿੰਮ 'ਡੈਪੋ' ਤਹਿਤ ਐੱਸ.ਡੀ.ਐੱਮ. ਸ਼ਾਹਕੋਟ ਜਗਜੀਤ ਸਿੰਘ ਦੀਆਂ ਹਦਾਇਤਾਂ 'ਤੇ ਜਲ ਸਪਲਾਈ ਐਾਡ ਸੈਨੀਟੇਸ਼ਨ ਵਿਭਾਗ ਸ਼ਾਹਕੋਟ ਵਲੋਂ ਪਿੰਡ ਥੰਮੂਵਾਲ (ਸ਼ਾਹਕੋਟ) 'ਚ ਨਸ਼ਿਆਂ ਿਖ਼ਲਾਫ਼ ਜਾਗਰੂਕਤਾ ...

ਪੂਰੀ ਖ਼ਬਰ »

ਲੱਖ ਦਾਤਾ ਦਰਬਾਰ 'ਤੇ 13ਵਾਂ ਸਾਲਾਨਾ ਜੋੜ ਮੇਲਾ ਕਰਵਾਇਆ

ਜੰਡਿਆਲਾ ਮੰਜਕੀ, 12 ਜੁਲਾਈ (ਸੁਰਜੀਤ ਸਿੰਘ ਜੰਡਿਆਲਾ)- ਨਜ਼ਦੀਕੀ ਪਿੰਡ ਧਾਲੀਵਾਲ ਵਿਚ ਲੱਖ ਦਾਤਾ ਪੀਰ ਦੇ ਸਥਾਨ ਵਿਖੇ ਬਾਬਾ ਪ੍ਰਬੰਧਕ ਕਮੇਟੀ ਤੇ ਸਮੂਹ ਨਗਰ ਨਿਵਾਸੀ ਸਾਧ ਸੰਗਤ ਦੇ ਸਹਿਯੋਗ ਨਾਲ 13ਵਾਂ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਕਰਵਇਆ ਗਿਆ | ਮੇਲੇ ਵਾਲੇ ਦਿਨ ...

ਪੂਰੀ ਖ਼ਬਰ »

ਧੁਦਿਆਲ 'ਚ 8ਵਾਂ ਮੁਫ਼ਤ ਆਯੁਰਵੈਦਿਕ ਕੈਂਪ ਸਮਾਪਤ

ਆਦਮਪੁਰ, 12 ਜੁਲਾਈ, (ਹਰਪ੍ਰੀਤ ਸਿੰਘ) - ਗੁਰੂ ਕਿਰਪਾ ਇੰਟਰਨੈਸ਼ਨਲ ਕੰਨਿਆਦਾਨ ਸੰਸਥਾ ਵਲੋਂ ਵੈਦ ਹਰੀ ਸਿੰਘ ਬੱਧਣ ਦੀ ਅਗਵਾਈ ਹੇਠ ਪਿੰਡ ਧੁਦਿਆਲ ਵਿਖੇ ਡਾ. ਅੰਬੇਡਕਰ ਵੈਲਫੇਅਰ ਸੁਸਾਇਟੀ ਤੇ ਗ੍ਰਾਮ ਪੰਚਾਇਤ ਧੁਦਿਆਲ ਵਲੋਂ 8ਵਾਂ ਮੁਫ਼ਤ ਆਯੂਰਵੈਦਿਕ ਕੈਂਪ ...

ਪੂਰੀ ਖ਼ਬਰ »

ਦੰਦਾਂ ਦੀ ਸੰਭਾਲ ਤੇ ਸਿਹਤ ਸਬੰਧੀ ਕੀਤਾ ਜਾਗਰੂਕ

ਜੰਡਿਆਲਾ ਮੰਜਕੀ, 12 ਜੁਲਾਈ (ਸੁਰਜੀਤ ਸਿੰਘ ਜੰਡਿਆਲਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਰਾਏ ਜੰਡਿਆਲਾ ਦੇ ਪਿ੍ੰਸੀਪਲ ਵੰਦਨਾ ਸਹਿਗਲ ਦੀ ਅਗਵਾਈ 'ਚ ਸਮੂਹ ਸਟਾਫ ਦੇ ਸਹਿਯੋਗ ਨਾਲ ਲਗਾਏ ਗਏ ਇਸ ਜਾਗਰੂਕਤਾ ਕੈਂਪ 'ਚ ਮੈਡੀਕਲ ਵਿਚਾਰ ਗੋਸ਼ਟੀ ਕਰਵਾਈ ਗਈ | ਇਸ ਮੌਕੇ ...

ਪੂਰੀ ਖ਼ਬਰ »

ਪਿੰਡ ਸਾਬੂਵਾਲ 'ਚ ਹਲਕੇ ਮੀਂਹ ਦਾ ਪਾਣੀ ਵੀ ਘੁੰਮਦਾ ਰਹਿੰਦਾ ਹੈ ਗਲੀਆਂ 'ਚ

ਲੋਹੀਆਂ ਖਾਸ, 12 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ)-ਬਰਸਾਤਾਂ ਦਾ ਮੌਸਮ ਕਿਸੇ ਵੀ ਸਰਕਾਰ ਜਾਂ ਪੰਚਾਇਤ ਵੱਲੋਂ ਕਰਵਾਏ ਵਿਕਾਸ ਕਾਰਜ਼ਾਂ ਦੀ ਤਸਵੀਰ ਪੇਸ਼ ਕਰਦਾ ਹੈ, ਇਸੇ ਤਰ੍ਹਾਂ ਪਿੰਡ ਸਾਬੂਵਾਲ ਦੀਆਂ ਗਲੀਆਂ 'ਚ ਮੇਲਦੇ ਪਾਣੀ ਨੇ ਕੀਤੇ ਹੋਏ ਵਿਕਾਸ ਦੀ ...

ਪੂਰੀ ਖ਼ਬਰ »

ਬਿਲਗਾ 'ਚ ਵਾਟਰ ਸਪਲਾਈ ਦੀਆਂ ਟੂਟੀਆਂ 'ਚੋਂ ਆਇਆ ਗੰਦਾ ਪਾਣੀ

ਬਿਲਗਾ, 12 ਜੁਲਾਈ (ਰਾਜਿੰਦਰ ਸਿੰਘ ਬਿਲਗਾ)-ਅੱਜ ਸਥਾਨਕ ਪੱਤੀ ਭੱਟੀ 'ਚ ਸਥਿਤ ਵਾਟਰ ਸਪਲਾਈ ਦੇ ਟਿਊਬਵੈੱਲ ਦਾ ਦੁਪਹਿਰ ਬਾਅਦ ਗੰਦਾ ਪਾਣੀ ਆਉਣ ਕਾਰਨ ਲੋਕਾਂ ਵਿਚ ਹਾਹਾਕਾਰ ਮੱਚ ਗਈ | ਮੁਹੱਲਾ ਪੱਤੀ ਭੋਜਾ ਦੇ ਵਾਸੀ ਪ੍ਰਦੀਪ ਸਿੰਘ ਨੇ ਇਸ ਗੰਦੇ ਪਾਣੀ ਦੀ ਬੋਤਲ ਭਰ ਕੇ ...

ਪੂਰੀ ਖ਼ਬਰ »

ਕਿਸ਼ਨਗੜ੍ਹ ਵਿਖੇ ਬਾਬਾ ਧਮਾਲੀ ਸ਼ਾਹ ਦਾ ਸਾਲਾਨਾ ਮੇਲਾ ਕਰਵਾਇਆ

ਕਿਸ਼ਨਗੜ੍ਹ, 12 ਜੁਲਾਈ (ਲਖਵਿੰਦਰ ਸਿੰਘ ਲੱਕੀ)-ਪੀਰ ਬਾਬਾ ਧਮਾਲੀ ਸ਼ਾਹ ਦਾ ਸਾਲਾਨਾ ਜੋੜ ਮੇਲਾ ਸਮੂਹ ਨਗਰ ਨਿਵਾਸੀਆਂ ਅਤੇ ਪ੍ਰਬੰਧਕ ਕਮੇਟੀ ਵਲੋਂ ਬਹੁਤ ਹੀ ਸ਼ਰਧਾ ਨਾਲ ਕਰਵਾਇਆ ਗਿਆ | ਸਵੇਰੇ ਝੰਡੇ ਅਤੇ ਚਾਦਰ ਪੋਸ਼ੀ ਦੀ ਰਸਮ ਉਪਰੰਤ ਨਾਮਵਰ ਕਲਾਕਾਰਾਂ, ...

ਪੂਰੀ ਖ਼ਬਰ »

ਸੀ. ਐਚ. ਸੀ. ਆਦਮਪੁਰ 'ਚ ਸਮਾਗਮ

ਆਦਮਪੁਰ, 12 ਜੁਲਾਈ (ਰਮਨ ਦਵੇਸਰ) ਅੱਜ ਵਿਸ਼ਵ ਅਬਾਦੀ ਦਿਵਸ ਮੌਕੇ ਸੀ.ਐਚ.ਸੀ ਆਦਮਪੁਰ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ. ਏ.ਐਸ ਦੱੁਗਲ ਨੇ ਅੰਤਰਾ ਸਕੀਮ ਤਹਿਤ ਗਰਭ ਨਿਰੋਧਕ ਟੀਕਾ ਲਾਂਚ ਕੀਤਾ ਤੇ ਉਨ੍ਹਾਂ ਹਾਜ਼ਰੀਨ ਮਰੀਜ਼ਾਂ ਤੇ ਸਟਾਫ ਨੂੰ ਦਸਿਆ ਕਿ ਇਹ ਟੀਕਾ ਬਹੁਤ ...

ਪੂਰੀ ਖ਼ਬਰ »

ਸਰਕਾਰੀ ਸਕੂਲ ਮਾਣਕ 'ਚ ਨਸ਼ਾ ਮੁਕਤ ਪੰਜਾਬ ਸਬੰਧੀ ਕੈਂਪ

ਲੋਹੀਆਂ ਖਾਸ, 12 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ)-ਲੋਹੀਆਂ ਦੇ ਸੀ.ਡੀ.ਪੀ.ਓ. ਇੰਦਰਜੀਤ ਕੌਰ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਨਸ਼ਾ ਰੋਕੂ ਲਹਿਰ 'ਨਸ਼ਾ ਮੁਕਤ ਪ­ੰਜਾਬ' ਤਹਿਤ ਪਿੰਡ ਮਾਣਕ ਦੇ ਸਰਕਾਰੀ ਸਕੂਲ ਵਿਖੇ ਸਮਾਗਮ ਕਰਵਾਇਆ ਗਿਆ | ਇਸ ਮੌਕੇ ਲਗਾਏ ਕੈਂਪ ...

ਪੂਰੀ ਖ਼ਬਰ »

ਸੱਤਿਅਮ ਇੰਸਟੀਚਿਊਟ ਦੇ 6 ਵਿਦਿਆਰਥੀ ਨੌਕਰੀ ਲਈ ਚੁਣੇ

ਨਕੋਦਰ, 12 ਜੁਲਾਈ (ਗੁਰਵਿੰਦਰ ਸਿੰਘ) ਸੱਤਿਅਮ ਕਾਲਜ ਆਫ਼ ਪੋਲਟੈਕਨਿਕ ਵਿਖੇ ਨਗਰ ਨਿਗਮ ਵਲੋਂ ਸਿਵਲ ਇੰਜਨੀਅਰਿੰਗ ਦੇ ਵਿਦਿਆਰਥੀਆਂ ਲਈ ਟ੍ਰੇਨਿੰਗ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿਚ ਨਗਰ ਨਿਗਮ ਵਲੋਂ ਛੇ ਵਿਦਿਆਰਥੀ ਨੌਕਰੀ ਲਈ ਚੁਣੇ ਗਏ | ਇਹ ਛੇ ਵਿਦਿਆਰਥੀ ਨਗਰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX