ਤਾਜਾ ਖ਼ਬਰਾਂ


ਦੋ ਵਾਹਨਾਂ ਵਿਚਾਲੇ ਹੋਈ ਭਿਆਨਕ ਟੱਕਰ 'ਚ 4 ਦੀ ਮੌਤ, 10 ਜ਼ਖ਼ਮੀ
. . .  9 minutes ago
ਜੈਪੁਰ, 21 ਸਤੰਬਰ- ਰਾਜਸਥਾਨ ਦੇ ਸ੍ਰੀ ਮਾਧੋਪੁਰ 'ਚ ਅੱਜ ਵਾਪਰੇ ਇੱਕ ਭਿਆਨਕ ਸੜਕ ਹਾਦਸੇ 'ਚ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ 10 ਹੋਰ ਜ਼ਖ਼ਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਸ੍ਰੀ ਜੋਰਾਵਰ ਨਗਰ ਸੜਕ 'ਤੇ ਦੋ ਵਾਹਨਾਂ ਵਿਚਾਲੇ ਹੋਈ...
ਲੱਖੇਵਾਲੀ ਤੇ ਚੱਕ ਮਦਰੱਸਾ 'ਚ ਵੋਟਾਂ ਪੈਣ ਦਾ ਕੰਮ ਜਾਰੀ
. . .  12 minutes ago
ਮੰਡੀ ਲੱਖੇਵਾਲੀ, 21 ਸਤੰਬਰ (ਮਿਲਖ ਰਾਜ) - ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਲੱਖੇਵਾਲੀ ਬੂਥ ਨੰਬਰ 14 ਵਿਖੇ 315, ਬੂਥ ਨੰਬਰ 15 ਤੇ 324 ਤੇ ਬੂਥ ਨੰਬਰ 16 ਤੇ 343 ਵੋਟਾਂ 11: 30 ਵਜੇ ਤੱਕ ਪੋਲ ਹੋ ਚੁੱਕੀਆਂ ਹਨ, ਜਦਕਿ ਨੇੜਲੇ ਪਿੰਡ ਚੱਕ ਮਦਰੱਸਾ ਵਿਖੇ ਬੂਥ...
ਅਜਨਾਲਾ ਦੇ ਪਿੰਡ ਗੱਗੋਮਾਹਲ ਦੇ ਬੂਥ ਨੰਬਰ 42 'ਚ 12 ਵਜੇ ਤੱਕ 26 ਫ਼ੀਸਦੀ ਹੋਇਆ ਮਤਦਾਨ
. . .  15 minutes ago
ਸ੍ਰੀ ਮੁਕਤਸਰ ਸਾਹਿਬ : ਸੰਗੂਧੌਣ 'ਚ ਮੁੜ ਵੋਟਿੰਗ ਜਾਰੀ
. . .  25 minutes ago
ਸ੍ਰੀ ਮੁਕਤਸਰ ਸਾਹਿਬ, 21 ਸਤੰਬਰ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਨੇੜਲੇ ਪਿੰਡ ਸੰਗੂਧੌਣ ਦੇ ਬੂਥ ਨੰ. 74, 75 ਅਤੇ 76 'ਚ ਅੱਜ ਦੁਬਾਰਾ ਵੋਟਾਂ ਪੈ ਰਹੀਆਂ ਹਨ ਅਤੇ ਵੋਟਿੰਗ ਦਾ ਕੰਮ ਅਮਨ-ਸ਼ਾਂਤੀ ਨਾਲ ਚੱਲ ਰਿਹਾ ਹੈ। ਸਰਕਾਰੀ ਹਾਈ ਸਕੂਲ ਵਿਖੇ ਪਿਗ...
ਲੁਧਿਆਣਾ-2 ਦੇ 2 ਬੂਥਾਂ 'ਤੇ ਹੁਣ ਤੱਕ ਹੋਇਆ 20 ਫ਼ੀਸਦੀ ਮਤਦਾਨ
. . .  36 minutes ago
ਲੁਧਿਆਣਾ, 21 ਸਤੰਬਰ (ਪੁਨੀਤ ਬਾਵਾ)- ਲੁਧਿਆਣਾ-2 ਬਲਾਕ ਦੇ ਬੂਥ ਨੰਬਰ 222 ਅਤੇ 223 ਢੋਲਣਵਾਲ 'ਚ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਮੱਤੇਵਾੜਾ ਲਈ ਹੁਣ ਤੱਕ 20 ਫ਼ੀਸਦੀ ਵੋਟਿੰਗ ਹੋ ਚੁੱਕੀ ਹੈ ਅਤੇ ਵੋਟਾਂ ਪੈਣ ਦਾ ਕੰਮ ਸ਼ਾਂਤੀਪੂਰਵਕ ਚੱਲ ਰਿਹਾ...
ਸ੍ਰੀ ਮੁਕਤਸਰ ਸਾਹਿਬ ਦੇ 36 ਬੂਥਾਂ 'ਤੇ ਮੁੜ ਵੋਟਿੰਗ ਜਾਰੀ, ਸੁਰੱਖਿਆ ਦੇ ਸਖ਼ਤ ਪ੍ਰਬੰਧ
. . .  33 minutes ago
ਸ੍ਰੀ ਮੁਕਤਸਰ ਸਾਹਿਬ, 21 ਸਤੰਬਰ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ 36 ਬੂਥਾਂ 'ਤੇ ਮੁੜ ਵੋਟਿੰਗ ਜਾਰੀ ਹੈ। ਸ੍ਰੀ ਮੁਕਤਸਰ ਸਾਹਿਬ ਦੇ ਬੂਥ ਕੇਂਦਰਾਂ 'ਤੇ ਸਵੇਰੇ 10 ਵਜੇ ਤੱਕ 20.97, ਮਲੋਟ ਦੇ ਬੂਥ ਕੇਂਦਰਾਂ 'ਤੇ 21.20, ਗਿੱਦੜਬਾਹਾ ਦੇ 10 ਅਤੇ ਲੰਬੀ...
ਜਲਾਲਾਬਾਦ : ਲੱਦੂਵਾਲਾ ਉਤਾੜ ਦੇ ਜ਼ੋਨ ਨੰ. 3 'ਤੇ 11 ਵਜੇ ਤੱਕ 37.11 ਫ਼ੀਸਦੀ ਮਤਦਾਨ
. . .  55 minutes ago
ਫ਼ਾਜ਼ਿਲਕਾ, 21 ਸਤੰਬਰ (ਪ੍ਰਦੀਪ ਕੁਮਾਰ)- ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਜਲਾਲਾਬਾਦ ਦੇ ਲੱਦੂਵਾਲਾ ਉਤਾੜ ਦੇ ਜ਼ੋਨ ਨੰਬਰ 3 'ਤੇ ਅੱਜ ਮੁੜ ਤੋਂ ਪੈ ਰਹੀਆਂ ਵੋਟਾਂ ਅਮਨ-ਸ਼ਾਂਤੀ ਨਾਲ ਚੱਲ ਰਹੀਆਂ ਹਨ। ਸਵੇਰੇ 11 ਵਜੇ ਤੱਕ ਇਸ ਬੂਥ 'ਤੇ 37.11 ਫ਼ੀਸਦੀ ਮਤਦਾਨ...
ਵੀਅਤਨਾਮ ਦੇ ਰਾਸ਼ਟਰਪਤੀ ਦਾ ਦੇਹਾਂਤ
. . .  about 1 hour ago
ਹਨੋਈ, 21 ਸਤੰਬਰ- ਵੀਅਤਨਾਮ ਦੇ ਰਾਸ਼ਟਰਪਤੀ ਤਰਾਨ ਦਾਈ ਕਵਾਂਗ ਦਾ ਗੰਭੀਰ ਬਿਮਾਰੀ ਤੋਂ ਬਾਅਦ ਅੱਜ ਦੇਹਾਂਤ ਹੋ ਗਿਆ। ਉਹ 61 ਸਾਲਾਂ ਦੇ ਸਨ। ਵੀਅਤਨਾਮ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਰਾਸ਼ਟਰਪਤੀ ਤਰਾਨ ਨੇ ਦੇਸ਼ ਦੇ ਇੱਕ ਫੌਜੀ ਹਸਪਤਾਲ 'ਚ ਅੱਜ...
ਗੱਗੋਮਾਹਲ ਦੇ ਬੂਥ ਨੰਬਰ 42 'ਤੇ 11 ਵਜੇ ਤੱਕ ਹੋਈ 19 ਫ਼ੀਸਦੀ ਵੋਟਿੰਗ
. . .  about 1 hour ago
ਫ਼ਾਜ਼ਿਲਕਾ : ਚੱਕ ਅਰਨੀਵਾਲਾ ਵਿਖੇ ਸਖ਼ਤ ਪਹਿਰੇ ਹੇਠ ਹੋ ਰਹੀ ਹੈ ਵੋਟਿੰਗ
. . .  about 1 hour ago
ਜਲਾਲਾਬਾਦ, 21 ਸਤੰਬਰ (ਜਤਿੰਦਰ ਪਾਲ ਸਿੰਘ)- ਜਲਾਲਾਬਾਦ ਹਲਕੇ ਦੇ ਪਿੰਡ ਚੱਕ ਅਰਨੀਵਾਲਾ ਉਰਫ਼ ਕੱਟੀਆਂ ਵਾਲਾ ਵਿਖੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਹੋਈ ਗੜਬੜੀ ਤੋਂ ਬਾਅਦ ਅੱਜ ਦੁਬਾਰਾ ਵੋਟਿੰਗ ਸਖ਼ਤ ਪਹਿਰੇ ਹੇਠ ਹੋ ਰਹੀ ਹੈ। ਅੱਜ...
ਸੀ. ਆਈ. ਡੀ. ਦੇ ਸਾਹਮਣੇ ਪੇਸ਼ ਹੋਏ ਬਿਸ਼ਪ ਫਰੈਂਕੋ ਮੁਲੱਕਲ
. . .  about 1 hour ago
ਤਿਰੂਵਨੰਤਪੁਰਮ, 21 ਸਤੰਬਰ- ਨਨ ਜਬਰ ਜਨਾਹ ਮਾਮਲੇ ਦੇ ਕਥਿਤ ਦੋਸ਼ੀ ਜਲੰਧਰ ਦੇ ਬਿਸ਼ਪ ਫਰੈਂਕੋ ਮੁਲੱਕਲ ਨੂੰ ਅੱਜ ਕੇਰਲ ਦੇ ਕੋਚੀ 'ਚ ਕ੍ਰਾਈਮ ਬਰਾਂਚ (ਸੀ. ਆਈ. ਡੀ.) ਦੇ ਦਫ਼ਤਰ 'ਚ ਲਿਆਂਦਾ ਗਿਆ। ਇੱਥੇ ਉਨ੍ਹਾਂ ਕੋਲੋਂ ਪੰਜ ਮੈਂਬਰੀ ਟੀਮ ਲਗਾਤਾਰ ਤੀਜੇ ਦਿਨ...
ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਨੇ ਅਗਵਾ ਕਰਕੇ ਤਿੰਨ ਪੁਲਿਸ ਕਰਮਚਾਰੀਆਂ ਦੀ ਕੀਤੀ ਹੱਤਿਆ
. . .  about 1 hour ago
ਸ੍ਰੀਨਗਰ, 21 ਸਤੰਬਰ- ਜੰਮੂ-ਕਸ਼ਮੀਰ 'ਚ ਇੱਕ ਵਾਰ ਫਿਰ ਅੱਤਵਾਦੀਆਂ ਵਲੋਂ ਸਥਾਨਕ ਪੁਲਿਸ ਕਰਮਚਾਰੀਆਂ ਨੂੰ ਅਗਵਾ ਕਰਕੇ ਉਨ੍ਹਾਂ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵੀਰਵਾਰ ਨੂੰ ਅੱਤਵਾਦੀਆਂ ਨੇ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ 'ਚੋਂ ਚਾਰ...
ਪੰਜਾਬ 'ਚ ਮੈਡੀਕਲ ਕੈਮਿਸਟਾਂ ਵਲੋਂ ਰੋਸ ਵਿਖਾਵੇ ਜਾਰੀ
. . .  about 1 hour ago
ਸੰਗਰੂਰ, 21 ਸਤੰਬਰ (ਧੀਰਜ ਪਸ਼ੌਰੀਆ)- ਦੇਸ਼ 'ਚ ਕਈ ਕੰਪਨੀਆਂ ਵਲੋਂ ਦਵਾਈਆਂ ਦੀ ਕੀਤੀ ਜਾ ਰਹੀ ਆਨਲਾਈਨ ਵਿੱਕਰੀ ਦੇ ਵਿਰੁੱਧ ਦੇਸ਼ ਦੇ ਹੋਰਨਾਂ ਸੂਬਿਆਂ ਦੇ ਕੈਮਿਸਟਾਂ ਵਾਂਗ ਪੰਜਾਬ 'ਚ ਵੀ ਰੋਸ ਵਿਖਾਵੇ ਜਾਰੀ ਹਨ। 'ਪੰਜਾਬ ਕੈਮਿਸਟ ਐਸੋਸੀਏਸ਼ਨ' ਦੇ ਜਨਰਲ...
ਗੱਗੋਮਾਹਲ ਦੇ ਬੂਥ ਨੰਬਰ 42 'ਚ 10ਵਜੇ ਤੱਕ 11 ਫੀਸਦੀ ਵੋਟ ਪੋਲ ਹੋਈ
. . .  about 2 hours ago
ਅਜਨਾਲਾ ਦੇ ਗੱਗੋਮਾਹਲ 'ਚ ਪਹਿਲੇ ਇਕ ਘੰਟੇ 'ਚ ਸੱਤ ਫੀਸਦੀ ਵੋਟਿੰਗ ਹੋਈ
. . .  about 2 hours ago
ਜਵਾਨਾਂ ਹਥੋਂ ਦੋ ਅੱਤਵਾਦੀ ਢੇਰ
. . .  about 3 hours ago
4 ਪੁਲਿਸ ਮੁਲਾਜ਼ਮ ਲਾਪਤਾ, ਅਗਵਾ ਕੀਤੇ ਜਾਣ ਦਾ ਸ਼ੱਕ
. . .  about 3 hours ago
ਗੱਗੋਮਾਹਲ ਤੋਂ ਅਕਾਲੀ ਦਲ ਵੱਲੋਂ ਚੋਣਾਂ ਦਾ ਬਾਈਕਾਟ
. . .  about 3 hours ago
ਅੱਜ ਅੱਠ ਜ਼ਿਲ੍ਹਿਆਂ ਦੇ 53 ਪੋਲਿੰਗ ਬੂਥਾਂ 'ਤੇ ਦੁਬਾਰਾ ਵੋਟਿੰਗ
. . .  about 3 hours ago
ਅੱਜ ਦਾ ਵਿਚਾਰ
. . .  about 4 hours ago
ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਮਾਇਆਵਤੀ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਪਹਿਲੀ ਸੂਚੀ
. . .  1 day ago
ਏਸ਼ੀਆ ਕੱਪ 2018 : ਅਫ਼ਗ਼ਾਨਿਸਤਾਨ ਨੇ ਬੰਗਲਾਦੇਸ਼ ਨੂੰ ਜਿੱਤਣ ਲਈ ਦਿੱਤਾ 256 ਦੌੜਾਂ ਦਾ ਟੀਚਾ
. . .  1 day ago
ਹਾਮਿਦ ਕਰਜ਼ਈ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ
. . .  1 day ago
ਬਾਂਦੀਪੋਰਾ ਮੁੱਠਭੇੜ 'ਚ ਇੱਕ ਅੱਤਵਾਦੀ ਢੇਰ
. . .  1 day ago
ਭਾਰਤੀ ਕੋਸਟ ਗਾਰਡ ਨੇ ਕਿਸ਼ਤੀ ਸਮੇਤ ਚਾਲਕ ਦਲ ਨੂੰ ਬਚਾਇਆ
. . .  1 day ago
ਛੱਤੀਸਗੜ੍ਹ 'ਚ ਅਜੀਤ ਯੋਗੀ ਦੀ ਪਾਰਟੀ ਨਾਲ ਮਿਲਕੇ ਚੋਣਾਂ ਲੜੇਗੀ ਬਸਪਾ - ਮਾਇਆਵਤੀ
. . .  1 day ago
ਭੇਦ ਭਰੇ ਹਾਲਾਤਾਂ 'ਚ ਡਿਸਪੈਂਸਰੀ ਅੰਦਰ ਏ. ਐਨ.ਐੱਮ ਵੱਲੋਂ ਆਤਮ ਹਤਿਆ
. . .  1 day ago
ਜ਼ਿਲ੍ਹਾ ਸੰਗਰੂਰ 'ਚ ਡੇਂਗੂ ਦਾ ਕਹਿਰ ਜਾਰੀ, ਪੀੜਤ ਮਰੀਜ਼ਾਂ ਦੀ ਗਿਣਤੀ ਹੋਈ 193
. . .  1 day ago
ਏਸ਼ੀਆ ਕੱਪ 2018 : ਅਫ਼ਗ਼ਾਨਿਸਤਾਨ ਨੂੰ ਲੱਗਿਆ ਦੂਜਾ ਝਟਕਾ, ਰਹਿਮਤ ਸ਼ਾਹ 10 ਦੌੜਾਂ ਬਣਾ ਕੇ ਆਊਟ
. . .  1 day ago
ਕੇਰਲ ਨਨ ਜਬਰ ਜਨਾਹ ਮਾਮਲਾ : ਵੇਟਿਕਨ ਨੇ ਬਿਸ਼ਪ ਫਰੈਂਕੋ ਮੁਲੱਕਲ ਨੂੰ ਅਹੁਦੇ ਤੋਂ ਕੀਤਾ ਮੁਕਤ
. . .  1 day ago
ਫਿਲੀਪੀਨਜ਼ 'ਚ ਜ਼ਮੀਨ ਖਿਸਕਣ ਕਾਰਨ 12 ਲੋਕਾਂ ਦੀ ਮੌਤ
. . .  1 day ago
ਕੈਪਟਨ ਵੱਲੋਂ 28 ਸਤੰਬਰ ਨੂੰ ਖਟਕੜ ਕਲਾਂ 'ਚ ਪੰਜਾਬ ਦੀ ਗੂੰਜ ਰੈਲੀ ਦਾ ਫ਼ੈਸਲਾ
. . .  1 day ago
ਅਦਾਲਤ ਮੁਸਲਮਾਨਾਂ ਦਾ 5 ਫ਼ੀਸਦੀ ਰਾਖਵਾਂਕਰਨ ਵੀ ਕਰ ਚੁੱਕੀ ਹੈ ਖ਼ਾਰਜ - ਆਜ਼ਾਦ
. . .  1 day ago
ਕੋਟ ਕਰੋੜ ਕਲਾਂ ਦੇ ਟੋਲ ਪਲਾਜ਼ਾ 'ਤੇ ਅਣਪਛਾਤੇ ਵਿਅਕਤੀਆਂ ਵੱਲੋਂ ਲੁੱਟ
. . .  1 day ago
ਪੰਜਾਬ 'ਚ ਕੱਲ੍ਹ ਤੋਂ ਗਰੀਬ ਲੋਕਾਂ ਨੂੰ ਮੁਫ਼ਤ ਵੰਡੇ ਜਾਣਗੇ ਸਬਜ਼ੀਆਂ ਦੇ ਚਾਰ ਲੱਖ ਪੌਦੇ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 29 ਹਾੜ ਸੰਮਤ 550
ਿਵਚਾਰ ਪ੍ਰਵਾਹ: ਅਜਿਹਾ ਹਰ ਵਿਅਕਤੀ ਮਨੁੱਖਤਾ ਦਾ ਦੁਸ਼ਮਣ ਹੈ, ਜਿਹੜਾ ਦਹਿਸ਼ਤ ਨਾਲ ਜਿੱਤ ਪ੍ਰਾਪਤ ਕਰਨੀ ਚਾਹੁੰਦਾ ਹੈ। -ਅਲਬਰਟ ਆਈਨਸਟਾਈਨ

ਮਾਨਸਾ

ਕਸਬਾ ਭੀਖੀ ਦੀ ਅਣਅਧਿਕਾਰਤ ਕਾਲੋਨੀ 'ਚ ਹੋਏ ਵਿਕਾਸ ਕਾਰਜਾਂ ਦੇ ਮਾਮਲੇ ਨੇ ਤੂਲ ਫੜੀ

ਬਲਵਿੰਦਰ ਸਿੰਘ ਧਾਲੀਵਾਲ/ ਗੁਰਿੰਦਰ ਸਿੰਘ ਔਲਖ
ਮਾਨਸਾ/ ਭੀਖੀ, 12 ਜੁਲਾਈ- ਕਸਬਾ ਭੀਖੀ ਦੇ ਵਾਰਡ ਨੰ: 4 ਦੀ ਅਣਅਧਿਕਾਰਤ ਮਹਿਤਾ ਕਾਲੋਨੀ ਏਨੀ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ | ਇਸ ਕਾਲੋਨੀ ਦੇ ਵਿਕਾਸ ਕਾਰਜਾਂ 'ਤੇ ਸਿਆਸੀ ਦਬਾਅ ਅਧੀਨ ਅਧਿਕਾਰੀਆਂ ਦੀ ਮਿਲੀਭੁਗਤ ਨਾਲ 2 ਕਰੋੜ 93 ਲੱਖ ਰੁਪਏ ਖ਼ਰਚਣ ਦਾ ਮਾਮਲਾ ਤੂਲ ਫੜ ਗਿਆ ਹੈ | ਸੀਵਰੇਜ ਬੋਰਡ ਵਲੋਂ ਕਾਲੋਨੀ 'ਚ ਸੀਵਰੇਜ, ਵਾਟਰ ਸਪਲਾਈ ਆਦਿ ਦਾ ਕੰਮ ਤਾਂ ਪੂਰਾ ਕਰ ਦਿੱਤਾ ਸੀ ਪਰ ਸਟਰੀਟ ਲਾਈਟਾਂ ਤੇ ਇੰਟਰਲਾਕ ਟਾਈਲਾਂ ਦੇੇ ਕੰਮ ਚੱਲਦਿਆਂ ਮਾਮਲਾ ਮੀਡੀਆ ਵਲੋਂ ਉਠਾਉਣ ਉਪਰੰਤ ਕਸਬੇ ਦੇ ਸੁਹਿਰਦ ਲੋਕਾਂ ਵਲੋਂ ਆਵਾਜ਼ ਬੁਲੰਦ ਕਰ ਦਿੱਤੀ, ਜਿਸ ਸਦਕਾ ਇਕ ਵਾਰ ਕੰਮ ਰੁਕ ਗਏ ਹਨ | ਨਗਰ ਕੌਾਸਲ ਦੇ ਅਧਿਕਾਰੀ ਵਿਕਾਸ ਕਾਰਜਾਂ ਸਬੰਧੀ ਅਣਜਾਣਤਾ ਪ੍ਰਗਟਾ ਰਹੇ ਹਨ ਜਦਕਿ ਸੀਵਰੇਜ ਬੋਰਡ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੋਰਡ ਨੂੰ ਕਾਰਜ ਸਾਧਕ ਅਫ਼ਸਰ ਵਲੋਂ ਉਪਰੋਕਤ ਕਾਲੋਨੀ 'ਚ ਸੀਵਰੇਜ ਤੇ ਵਾਟਰ ਸਪਲਾਈ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ ਲਿਖੇ ਪੱਤਰ ਦੇ ਆਧਾਰ 'ਤੇ ਹੀ ਕੰਮ ਸ਼ੁਰੂ ਕੀਤੇ ਗਏ ਸਨ ਜਦਕਿ ਦੂਸਰੇ ਪਾਸੇ ਜਨਤਕ ਜਥੇਬੰਦੀ ਦੇ ਆਗੂਆਂ ਤੋਂ ਇਲਾਵਾ ਆਮ ਲੋਕਾਂ ਦਾ ਆਖਣਾ ਹੈ ਕਿ ਇਹ ਸਮਝ ਨਹੀਂ ਆ ਰਿਹਾ ਕਿ ਅਧਿਕਾਰਤ ਕਾਲੋਨੀ ਲਈ ਤਾਂ ਕੋਈ ਫ਼ੰਡ ਜਾਰੀ ਨਹੀਂ ਕੀਤੇ ਗਏ ਅਤੇ ਕਸਬੇ ਦੇ 13 ਵਾਰਡਾਂ ਦੇ ਲੋਕ ਵੀ ਸਹੂਲਤਾਂ ਤੋਂ ਵਾਂਝੇ ਹਨ | ਬਰਸਾਤਾਂ ਸਮੇਂ ਵਾਰਡਾਂ ਦੇ ਕਈ ਹਿੱਸਿਆਂ 'ਚ ਸਥਿਤੀ ਬਦਤਰ ਹੋ ਜਾਂਦੀ ਹੈ ਅਤੇ ਗੰਦਾ ਪਾਣੀ ਉਨ੍ਹਾਂ ਦੇ ਘਰਾਂ 'ਚ ਦਾਖਲ ਹੋ ਜਾਂਦਾ ਹੈ ਪਰ ਇਸ ਕਾਲੋਨੀ 'ਚ ਵਿਕਾਸ ਕਾਰਜ ਕਿੰਝ ਤੇ ਕਿਵੇਂ ਸ਼ੁਰੂ ਹੋ ਗਏ?
ਕਾਰਜਸਾਧਕ ਅਫ਼ਸਰ ਦਾ ਪੱਤਰ ਬਣਿਆ ਵਿਵਾਦ ਦਾ ਮੁੱਦਾ
ਨਗਰ ਪੰਚਾਇਤ ਭੀਖੀ ਦੇ ਕਾਰਜ ਸਾਧਕ ਅਫ਼ਸਰ ਵਲੋਂ 14 ਮਾਰਚ 2017 ਨੂੰ ਸੀਵਰੇਜ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਨੂੰ ਪੱਤਰ ਨੰ: 287 ਰਾਹੀਂ ਲਿਖਿਆ ਗਿਆ ਸੀ ਕਿ ਮਹਿਤਾ ਕਾਲੋਨੀ ਭੀਖੀ ਵਿਖੇ ਸੀਵਰੇਜ ਤੇ ਵਾਟਰ ਸਪਲਾਈ ਮੁਹੱਈਆ ਕਰਵਾਈ ਜਾਵੇ ਤਾਂ ਜੋ ਇੱਥੋਂ ਬਾਸ਼ਿੰਦਿਆਂ ਨੂੰ ਸਮੱਸਿਆਵਾਂ ਤੋਂ ਨਿਜਾਤ ਦਿਵਾਈ ਜਾ ਸਕੇ | ਇਸ ਪੱਤਰ ਦੇ ਆਧਾਰ 'ਤੇ ਸੀਵਰੇਜ ਬੋਰਡ ਵਲੋਂ ਵਿਕਾਸ ਕਾਰਜ ਸ਼ੁਰੂ ਕਰਨ ਦੀ ਗੱਲ ਕੀਤੀ ਜਾ ਰਹੀ ਹੈ | ਸਵਾਲ ਇਹ ਪੈਦਾ ਹੁੰਦਾ ਹੈ ਕਿ ਲਗਪਗ ਡੇਢ ਵਰ੍ਹੇ ਪਹਿਲਾਂ ਲਿਖੇ ਪੱਤਰ ਦੇ ਆਧਾਰ 'ਤੇ ਕੁਝ ਦਿਨ ਪਹਿਲਾਂ ਵਿਕਾਸ ਕਾਰਜ ਕਿਉਂ ਸ਼ੁਰੂ ਕੀਤੇ ਗਏ? ਸੀਵਰੇਜ ਬੋਰਡ ਦੇ ਐਕਸੀਅਨ ਐਸ.ਕੇ. ਰੰਗਾ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਇਲਮ ਨਹੀਂ ਸੀ ਕਿ ਇਹ ਕਾਲੋਨੀ ਅਣਅਧਿਕਾਰਤ ਹੈ | ਉਨ੍ਹਾਂ ਦੱਸਿਆ ਕਿ ਸ਼ਿਕਾਇਤ ਮਿਲਣ ਉਪਰੰਤ ਕੰਮ ਇਕ ਵਾਰ ਵਿਕਾਸ ਕਾਰਜ ਰੋਕ ਦਿੱਤੇ ਗਏ ਹਨ | ਕਾਰਜ ਸਾਧਕ ਅਫ਼ਸਰ ਵਿਜੇ ਕੁਮਾਰ ਨੇ ਇਹ ਗੱਲ ਤਾਂ ਮੰਨੀ ਕਿ ਉਸ ਵੇਲੇ ਦੇ ਈ.ਓ. ਵਲੋਂ ਪੱਤਰ ਲਿਖਿਆ ਗਿਆ ਸੀ ਪਰ ਉਨ੍ਹਾਂ ਨਾਲ ਹੀ ਕਿਹਾ ਕਿ ਜਦੋਂ ਕਾਲੋਨੀ ਅਪਰੂਵਡ ਨਹੀਂ ਸੀ ਤਾਂ ਇਹ ਪੱਤਰ ਕਿਉਂ ਲਿਖਿਆ ਗਿਆ, ਬਾਰੇ ਉਹ ਕੁਝ ਨਹੀਂ ਕਹਿ ਸਕਦੇ | ਉਝ ਉਨ੍ਹਾਂ ਦੱਸਿਆ ਕਿ ਵਿਕਾਸ ਕਾਰਜ ਬੰਦ ਕਰਵਾ ਕੇ ਸਬੰਧਿਤ ਅਧਿਕਾਰੀਆਂ ਤੋਂ ਜਵਾਬ ਮੰਗਿਆ ਗਿਆ ਹੈ | ਨਗਰ ਪੰਚਾਇਤ ਦੇ ਪ੍ਰਧਾਨ ਵਿਨੋਦ ਕੁਮਾਰ ਸਿੰਗਲਾ ਨੇ ਕਿਹਾ ਕਿ ਪੰਚਾਇਤੀ ਫ਼ੰਡਾਂ 'ਚੋਂ ਰਕਮ ਨਹੀਂ ਖ਼ਰਚੀ ਗਈ | ਇਸ ਸਬੰਧੀ ਸੀਵਰੇਜ ਬੋਰਡ ਵਾਲੇ ਹੀ ਦੱਸ ਸਕਦੇ ਹਨ |
ਮਾਮਲਾ ਡਿਪਟੀ ਕਮਿਸ਼ਨਰ ਦੇ ਦਰਬਾਰ 'ਚ ਪੁੱਜਿਆ
ਉਧਰ ਗ਼ਲਤ ਢੰਗ ਅਪਣਾ ਕੇ ਸਿਆਸੀ ਦਬਾਅ ਅਧੀਨ ਕੀਤੇ ਗਏ ਵਿਕਾਸ ਕਾਰਜਾਂ ਿਖ਼ਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਇਨਕਲਾਬੀ ਨੌਜਵਾਨ ਸਭਾ ਦੇ ਆਗੂ ਰਜਿੰਦਰ ਜਾਫ਼ਰੀ, ਭਿ੍ਸ਼ਟਾਚਾਰ ਵਿਰੋਧੀ ਮੰਚ ਦੇ ਰਾਜ ਕੁਮਾਰ ਸਿੰਗਲਾ ਦੀ ਅਗਵਾਈ 'ਚ ਇਕ ਵਫ਼ਦ ਬਲਵਿੰਦਰ ਸਿੰਘ ਧਾਲੀਵਾਲ ਡਿਪਟੀ ਕਮਿਸ਼ਨਰ ਮਾਨਸਾ ਨੂੰ ਮਿਲਿਆ | ਡਿਪਟੀ ਕਮਿਸ਼ਨਰ ਨੇ ਭਰੋਸਾ ਦਿਵਾਇਆ ਕਿ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ | ਵਫ਼ਦ 'ਚ ਕਿਸਾਨ ਆਗੂ ਬਲਵੀਰ ਸਿੰਘ ਬੀਰਾ, ਇੰਦਰ ਸਿੰਘ, ਗੁਰਸੇਵਕ ਸਿੰਘ, ਜੀਵਨ ਕੁਮਾਰ ਸਿੰਗਲਾ, ਅਮਰੀਕ ਸਿੰਘ ਆਦਿ ਸ਼ਾਮਿਲ ਸਨ | ਉਨ੍ਹਾਂ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਪੂਰੇ ਮਾਮਲੇ ਦੀ ਜਾਂਚ ਕਰਵਾ ਕੇ ਜ਼ਿੰਮੇਵਾਰ ਅਧਿਕਾਰੀਆਂ ਤੇ ਕਰਮਚਾਰੀਆਂ ਿਖ਼ਲਾਫ਼ ਕਾਰਵਾਈ ਕੀਤੀ ਜਾਵੇ | 'ਅਜੀਤ' ਉਪ ਦਫ਼ਤਰ ਪਹੁੰਚੇ ਵਫ਼ਦ ਦੇ ਆਗੂਆਂ ਨੇ ਦੱਸਿਆ ਕਿ ਪੂਰੇ ਮਾਮਲੇ ਦੀ ਜਾਂਚ ਕਰਵਾਉਣ ਲਈ ਮੁੱਖ ਮੰਤਰੀ ਸਮੇਤ ਵਿਜੀਲੈਂਸ ਵਿਭਾਗ ਦੇ ਮੁਖੀ ਕੋਲ ਸ਼ਿਕਾਇਤ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਜੇਕਰ ਇਨਸਾਫ਼ ਨਾ ਮਿਲਿਆ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ | ਇਸੇ ਦੌਰਾਨ ਸੀ.ਪੀ.ਆਈ (ਐਮ.ਐਲ.) ਦੇ ਸੂਬਾ ਆਗੂ ਕਾ: ਗੁਰਨਾਮ ਸਿੰਘ ਭੀਖੀ ਨੇ ਦੋਸ਼ ਲਗਾਇਆ ਕਿ ਕਿ ਕੁਝ ਰਸੂਖਵਾਨ ਲੋਕਾਂ ਦੇ ਦਬਾਅ ਕਾਰਨ ਸਾਰੇ ਕਸਬੇ ਦੇ ਵਿਕਾਸ ਨੂੰ ਛੱਡ ਕੇ ਇਸ ਅਣਅਧਿਕਾਰਤ ਕਾਲੋਨੀ 'ਚ ਕਰੋੜਾਂ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਜਦਕਿ ਕਸਬੇ 'ਚ ਅਤੀ ਲੋੜੀਂਦੇ ਕੰਮ ਨਹੀਂ ਕੀਤੇ ਜਾ ਰਹੇ | ਉਨ੍ਹਾਂ ਮੰਗ ਕੀਤੀ ਇਸ ਮਾਮਲੇ 'ਤੇ ਉੱਚ ਪੱਧਰੀ ਕਮੇਟੀ ਬਿਠਾ ਕੇ ਨਿਰਪੱਖ ਜਾਂਚ ਕਰਵਾਈ ਜਾਵੇ |

ਹਾਦਸੇ 'ਚ ਨੌਜਵਾਨ ਦੀ ਮੌਤ

ਝੁਨੀਰ, 12 ਜੁਲਾਈ (ਨਿ. ਪ. ਪ.)- ਪਿੰਡ ਘੁਰਕਣੀ ਕੋਲ ਮੋਟਰਸਾਈਕਲ ਦਾ ਸੰਤੁਲਨ ਵਿਗੜਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਕਸ਼ਮੀਰ ਸਿੰਘ ਉਰਫ਼ ਸੀਰਾ (45) ਵਾਸੀ ਪਿੰਡ ਮੀਰਪੁਰ ਖ਼ੁਰਦ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਿੰਡ ਘੁਰਕਣੀ ਨੂੰ ਜਾ ਰਿਹਾ ...

ਪੂਰੀ ਖ਼ਬਰ »

ਡਿਪੂ ਹੋਲਡਰ ਯੂਨੀਅਨ ਵਲੋਂ ਜ਼ਿਲ੍ਹਾ ਖੁਰਾਕ ਅਫ਼ਸਰ ਮਾਨਸਾ ਦਫ਼ਤਰ ਅੱਗੇ ਧਰਨਾ ਲਗਾਇਆ

ਮਾਨਸਾ, 12 ਜੁਲਾਈ (ਸਟਾਫ਼ ਰਿਪੋਰਟਰ)- ਡਿਪੂ ਹੋਲਡਰ ਯੂਨੀਅਨ ਮਾਨਸਾ ਨੇ ਮੰਗਾਂ ਸਬੰਧੀ ਜ਼ਿਲ੍ਹਾ ਖੁਰਾਕ ਅਫ਼ਸਰ ਮਾਨਸਾ ਦਫ਼ਤਰ ਅੱਗੇ ਧਰਨਾ ਲਗਾਇਆ | ਸੰਬੋਧਨ ਕਰਦਿਆਂ ਬਿੱਕਰ ਸਿੰਘ ਬੋੜਾਵਾਲ, ਚੇਤ ਸਿੰਘ ਤਲਵੰਡੀ ਅਕਲੀਆ, ਬਲਜੀਤ ਸਿੰਘ ਲਾਲੀ, ਜਸਵਿੰਦਰ ਸਿੰਘ ...

ਪੂਰੀ ਖ਼ਬਰ »

ਕੋਈ ਵੀ ਸੰਸਥਾ ਟਿਊਸ਼ਨ ਫ਼ੀਸ ਨਾ ਦੇਣ ਕਰਕੇ ਦਾਖ਼ਲੇ ਤੋਂ ਮਨ੍ਹਾ ਨਹੀਂ ਕਰ ਸਕਦੀ- ਬੁੱਧਰਾਮ

ਮਾਨਸਾ, 12 ਜੁਲਾਈ (ਸਟਾਫ਼ ਰਿਪੋਰਟਰ)- ਹਲਕਾ ਬੁਢਲਾਡਾ ਦੇ ਵਿਧਾਇਕ ਬੁੱਧਰਾਮ ਨੇ ਦੱਸਿਆ ਕਿ ਹੁਣ ਕੋਈ ਵੀ ਸੰਸਥਾ ਐਸ. ਸੀ. ਵਿੰਗ ਨੂੰ ਦਾਖ਼ਲੇ ਵੇਲੇ ਟਿਊਸ਼ਨ ਫ਼ੀਸ ਨਾ ਦੇਣ ਕਰ ਕੇ ਦਾਖ਼ਲੇ ਤੋਂ ਮਨ੍ਹਾ ਨਹੀਂ ਕਰ ਸਕਦੀ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਇਸ ...

ਪੂਰੀ ਖ਼ਬਰ »

ਕਿਸਾਨਾਂ ਨੇ ਸਹਿਕਾਰੀ ਬੈਂਕ ਔਤਾਂਵਾਲੀ ਦਾ ਘਿਰਾਓ ਕਰਕੇ ਅਧਿਕਾਰੀਆਂ ਨੂੰ ਅੰਦਰ ਡੱਕਿਆ

ਮਾਨਸਾ, 12 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ 'ਚ ਕਿਸਾਨਾਂ ਵਲੋਂ ਦੀ ਮਾਨਸਾ ਸਹਿਕਾਰੀ ਬੈਂਕ ਸ਼ਾਖਾ ਕਰਮਗੜ੍ਹ ਔਤਾਂਵਾਲੀ ਦਾ ਘਿਰਾਓ ਕਰ ਕੇ ਅਧਿਕਾਰੀਆਂ ਨੂੰ ਅੰਦਰ ਹੀ ਡੱਕ ਦਿੱਤਾ | ਉਹ ਮੰਗ ਕਰ ਰਹੇ ਸਨ ਕਿ ...

ਪੂਰੀ ਖ਼ਬਰ »

ਮਨਧੀਰ ਸਿੰਘ ਨੇ ਸੰਭਾਲਿਆ ਐੱਸ.ਐੱਸ.ਪੀ. ਮਾਨਸਾ ਵਜੋਂ ਅਹੁਦਾ

ਮਾਨਸਾ, 12 ਜੁਲਾਈ (ਗੁਰਚੇਤ ਸਿੰਘ ਫੱਤੇਵਾਲੀਆ)- ਸ: ਮਨਧੀਰ ਸਿੰਘ ਨੇ ਬਤੌਰ ਐੱਸ. ਐੱਸ. ਪੀ. ਮਾਨਸਾ ਵਜੋਂ ਅਹੁਦਾ ਸੰਭਾਲ ਲਿਆ ਹੈ | ਪੀ.ਪੀ.ਐਸ. ਅਧਿਕਾਰੀ ਇਸ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਦੇ ਸਪੈਸ਼ਲ ਪ੍ਰੋਟੈਕਸ਼ਨ ਯੂਨਿਟ ਵਿਚ ਸੇਵਾਵਾਂ ਨਿਭਾਅ ਰਹੇ ਸਨ | ਅਹੁਦਾ ...

ਪੂਰੀ ਖ਼ਬਰ »

ਸਾਰੇ ਹਸਪਤਾਲਾਂ 'ਚ 24 ਜੁਲਾਈ ਤੱਕ ਪਰਿਵਾਰ ਨਿਯੋਜਨ ਸੇਵਾਵਾਂ ਹਰ ਰੋਜ਼ ਮਿਲਣਗੀਆਂ

ਬੁਢਲਾਡਾ, 12 ਜੁਲਾਈ (ਸਵਰਨ ਸਿੰਘ ਰਾਹੀ)- ਸਥਾਨਕ ਸਬ-ਡਵੀਜ਼ਨਲ ਹਸਪਤਾਲ ਬੁਢਲਾਡਾ ਵਿਖੇ ਵਿਸ਼ਵ ਆਬਾਦੀ ਪੰਦ੍ਹਰਵਾੜੇ ਅਧੀਨ ਸੈਮੀਨਾਰ ਕਰਵਾਇਆ ਗਿਆ | ਸੰਬੋਧਨ ਕਰਦਿਆਂ ਡਾ: ਹਰਦੀਪ ਸ਼ਰਮਾ ਕਾਰਜਕਾਰੀ ਸੀਨੀਅਰ ਮੈਡੀਕਲ ਅਫ਼ਸਰ ਨੇ ਕਿਹਾ ਕਿ ਆਬਾਦੀ ਦੇ ਹਿਸਾਬ ਨਾਲ ...

ਪੂਰੀ ਖ਼ਬਰ »

ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ 'ਚ ਤਬਦੀਲੀਆਂ ਵਿਰੁੱਧ ਵਿਦਿਆਰਥੀਆਂ ਵਲੋਂ ਰੋਸ ਪ੍ਰਦਰਸ਼ਨ

ਬੁਢਲਾਡਾ, 12 ਜੁਲਾਈ (ਸਵਰਨ ਸਿੰਘ ਰਾਹੀ)- ਸਰਕਾਰ ਵਲੋਂ ਵਿਦਿਆਰਥੀਆਂ ਦੀ ਪੋਸਟ ਮੈਟਿ੍ਕ ਸਕਾਲਰਸ਼ਿਪ ਚ ਕੀਤੀਆਂ ਤਬਦੀਲੀਆਂ ਦੇ ਰੋਸ ਵਜੋਂ ਐਸ. ਸੀ. ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵਲੋਂ ਸਥਾਨਕ ਦਲਿਤ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼ਹਿਰ ਅੰਦਰ ਪੰਜਾਬ ...

ਪੂਰੀ ਖ਼ਬਰ »

ਕੈਂਸਰ ਨਾਲ ਵਿਅਕਤੀ ਦੀ ਮੌਤ

ਬਰੇਟਾ, 12 ਜੁਲਾਈ (ਰਵਿੰਦਰ ਕੌਰ ਮੰਡੇਰ)- ਸਥਾਨਕ ਸ਼ਹਿਰ ਵਿਚ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਲਗਾਤਾਰ ਹੋਣ ਵਾਲੀਆਂ ਮੌਤਾਂ ਦਾ ਸਿਲਸਿਲਾ ਜਾਰੀ ਹੈ | ਜਾਣਕਾਰੀ ਅਨੁਸਾਰ ਇਸ ਨਾਮੁਰਾਦ ਬਿਮਾਰੀ ਨੇ ਇਕ ਹੋਰ ਕੀਮਤੀ ਜਾਨ ਨੂੰ ਆਪਣੇ ਲਪੇਟੇ ਵਿਚ ਲੈ ਲਿਆ ਹੈ | ਬਰੇਟਾ ...

ਪੂਰੀ ਖ਼ਬਰ »

ਭੂ-ਮਾਫ਼ੀਆ ਵਲੋਂ ਬਾਰ ਐਸੋਸੀਏਸ਼ਨ ਮਾਨਸਾ ਦੇ ਸਾਬਕਾ ਪ੍ਰਧਾਨ ਭੰਗੂ ਨੂੰ ਧਮਕੀਆਂ

ਮਾਨਸਾ, 12 ਜੁਲਾਈ (ਗੁਰਚੇਤ ਸਿੰਘ ਫੱਤੇਵਾਲੀਆ)- ਬਾਰ ਐਸੋਸੀਏਸ਼ਨ ਮਾਨਸਾ ਦੇ ਸਾਬਕਾ ਪ੍ਰਧਾਨ ਅਜੀਤ ਸਿੰਘ ਭੰਗੂ ਨੂੰ ਲੈਂਡ ਮਾਫੀਆ ਵਲੋਂ ਧਮਕੀਆਂ ਦੇਣ ਦਾ ਗੰਭੀਰ ਨੋਟਿਸ ਲੈਂਦਿਆਂ ਬੀਤੇ ਕੱਲ੍ਹ ਤੋਂ ਅਣਮਿੱਥੇ ਸਮੇਂ ਦੀ ਹੜਤਾਲ ਸ਼ੁਰੂ ਕਰ ਦਿੱਤੀ ਹੈ | ...

ਪੂਰੀ ਖ਼ਬਰ »

ਨਸ਼ਿਆਂ ਨੂੰ ਪੈਦਾ ਕਰਨ ਵਾਲੇ ਸੋਮਿਆਂ 'ਤੇ ਲਗਾਈ ਰੋਕ ਹੀ ਕਰ ਸਕਦੀ ਹੈ ਪੰਜਾਬ ਨੂੰ ਨਸ਼ਾ ਮੁਕਤ

ਬਰੇਟਾ, 12 ਜੁਲਾਈ (ਰਵਿੰਦਰ ਕੌਰ ਮੰਡੇਰ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਚਲਾਈ ਮੁਹਿੰਮ ਨੂੰ ਉਸ ਵੇਲੇ ਬੂਰ ਪੈਣ ਲੱਗਿਆ ਜਦੋਂ ਨਸ਼ਿਆਂ ਦੇ ਿਖ਼ਲਾਫ਼ ਸਰਕਾਰੀ ਮੁਲਾਜ਼ਮਾਂ ਲਈ ਅਤੇ ਹੋਰ ਸਰਕਾਰੀ ਲਾਭ ਲੈਣ ਵਿਅਕਤੀਆਂ ਲਈ ਡੋਪ ਟੈਸਟ ਲਾਜ਼ਮੀ ਕਰ ਦਿੱਤਾ | ...

ਪੂਰੀ ਖ਼ਬਰ »

ਅਤਲਾ ਕਲਾਂ ਸਕੂਲ 'ਚ ਵਿਸ਼ਵ ਆਬਾਦੀ ਦਿਵਸ ਮਨਾਇਆ

ਜੋਗਾ, 12 ਜੁਲਾਈ (ਅਕਲੀਆ)- ਸਰਕਾਰੀ ਸੈਕੰਡਰੀ ਸਕੂਲ ਅਤਲਾ ਕਲਾਂ ਵਿਖੇ ਵਿਸ਼ਵ ਆਬਾਦੀ ਦਿਵਸ ਮਨਾਇਆ ਗਿਆ | ਪ੍ਰੋਗਰਾਮ ਦੇ ਇੰਚਾਰਜ ਨਵਜੋਤ ਸ਼ਰਮਾ ਦੀ ਰਹਿਨੁਮਾਈ ਹੇਠ ਭਾਸ਼ਣ ਮੁਕਾਬਲਿਆਂ ਗਿਆ | ਚਰਨਜੀਤ ਸਿੰਘ ਅਤੇ ਹਰਪ੍ਰੀਤ ਰਿਸ਼ੀ ਵੀ ਜਨ ਸੰਖਿਆ ਦੇ ਅੰਕੜਿਆਂ ...

ਪੂਰੀ ਖ਼ਬਰ »

ਬੁਰਜ ਢਿੱਲਵਾਂ ਵਿਖੇ ਸਰਬੱਤ ਵਿਕਾਸ ਯੋਜਨਾ ਤਹਿਤ ਸਕੀਮਾਂ ਬਾਰੇ ਜਾਣੂ ਕਰਵਾਇਆ

ਜੋਗਾ, 12 ਜੁਲਾਈ (ਬਲਜੀਤ ਸਿੰਘ ਅਕਲੀਆ)- ਪਿੰਡ ਬੁਰਜ ਢਿੱਲਵਾਂ ਵਿਖੇ ਸਰਬੱਤ ਵਿਕਾਸ ਯੋਜਨਾ ਸਬੰਧੀ ਕੈਂਪ ਲਗਾ ਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਵੱਖ-ਵੱਖ ਸਕੀਮਾਂ ਬਾਰੇ ਜਾਣੂ ਕਰਵਾਇਆ ਗਿਆ | ਕੈਂਪ ਦੌਰਾਨ ਪੈਨਸ਼ਨ ਸਕੀਮ, ਗੈਸ ਕੁਨੈਕਸ਼ਨ, ਆਟਾ ਦਾਲ ...

ਪੂਰੀ ਖ਼ਬਰ »

ਨਸ਼ਿਆਂ ਨੂੰ ਪੈਦਾ ਕਰਨ ਵਾਲੇ ਸੋਮਿਆਂ 'ਤੇ ਲਗਾਈ ਰੋਕ ਹੀ ਕਰ ਸਕਦੀ ਹੈ ਪੰਜਾਬ ਨੂੰ ਨਸ਼ਾ ਮੁਕਤ

ਬਰੇਟਾ, 12 ਜੁਲਾਈ (ਰਵਿੰਦਰ ਕੌਰ ਮੰਡੇਰ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਚਲਾਈ ਮੁਹਿੰਮ ਨੂੰ ਉਸ ਵੇਲੇ ਬੂਰ ਪੈਣ ਲੱਗਿਆ ਜਦੋਂ ਨਸ਼ਿਆਂ ਦੇ ਿਖ਼ਲਾਫ਼ ਸਰਕਾਰੀ ਮੁਲਾਜ਼ਮਾਂ ਲਈ ਅਤੇ ਹੋਰ ਸਰਕਾਰੀ ਲਾਭ ਲੈਣ ਵਿਅਕਤੀਆਂ ਲਈ ਡੋਪ ਟੈਸਟ ਲਾਜ਼ਮੀ ਕਰ ਦਿੱਤਾ | ...

ਪੂਰੀ ਖ਼ਬਰ »

ਟੋਭੇ ਦੀ ਸਫ਼ਾਈ ਨਾ ਹੋਣ ਕਾਰਨ ਪਸ਼ੂਆਂ ਦਾ ਪਾਣੀ ਪੀਣਾ ਅਤੇ ਨਹਾਉਣਾ ਹੋਇਆ ਬੰਦ

ਬਰੇਟਾ, 12 ਜੁਲਾਈ (ਜੀਵਨ ਸ਼ਰਮਾ)- ਬਰੇਟਾ ਪਿੰਡ 'ਚ ਸਥਿਤ ਵਾਰਡ ਨੰਬਰ 8 ਅਤੇ 9 ਦੇ ਵਿਚਕਾਰ ਇਕੋ ਇੱਕ ਪੁਰਾਣੇ ਟੋਭੇ ਦੀ ਸਫ਼ਾਈ ਲੰਬੇ ਸਮੇਂ ਤੋਂ ਨਾ ਹੋਣ ਕਾਰਨ ਇਸ ਵਿਚ ਜਲ ਬੂਟੀ ਵੱਡੇ ਪੱਧਰ 'ਤੇ ਜੰਮੀ ਹੋਈ ਹੈ, ਜਿਸ ਕਾਰਨ ਇਸ ਵਿਚ ਡੰਗਰਾਂ ਦਾ ਪਾਣੀ ਪੀਣਾ ਅਤੇ ਨਹਾਉਣਾ ...

ਪੂਰੀ ਖ਼ਬਰ »

ਰੱਲੀ ਕਾਲਜ ਦਾ ਐਮ. ਐਸ. ਸੀ. ਗਣਿਤ ਦਾ ਨਤੀਜਾ ਸ਼ਾਨਦਾਰ ਰਿਹਾ

ਬੁਢਲਾਡਾ, 12 ਜੁਲਾਈ (ਨਿ. ਪ. ਪ.)- ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨੇ ਗਏ ਐਮ. ਐਸ. ਸੀ. ਗਣਿਤ ਭਾਗ ਦੂਜਾ ਸਮੈਸਟਰ ਤੀਜਾ ਦੇ ਨਤੀਜੇ 'ਚ ਕਿ੍ਸ਼ਨਾ ਕਾਲਜ ਰੱਲੀ ਦੇ ਵਿਦਿਆਰਥੀ ਨੇ ਸੌ ਫ਼ੀਸਦੀ ਸਫਲਤਾ ਹਾਸਲ ਕੀਤੀ ਹੈ | ਜਾਣਕਾਰੀ ਦਿੰਦਿਆਂ ਕਾਲਜ ਇੰਚਾਰਜ ਪ੍ਰੋ : ...

ਪੂਰੀ ਖ਼ਬਰ »

ਡੀ. ਸੀ. ਵਲੋਂ ਸੀਵਰੇਜ ਬੋਰਡ ਦੇ ਅਧਿਕਾਰੀਆਂ ਨਾਲ ਇਕੱਤਰਤਾ

ਮਾਨਸਾ, 12 ਜੁਲਾਈ (ਵਿ. ਪ੍ਰਤੀ.)- ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ ਨੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਅਤੇ ਕੌਾਸਲਰਾਂ ਨਾਲ ਇਕੱਤਰਤਾ ਕੀਤੀ | ਉਨ੍ਹਾਂ ਨਗਰ ਕੌਾਸਲ ਦੇ ਅਧਿਕਾਰੀਆਂ ਨੂੰ ਸ਼ਹਿਰ ਦੇ ਸੀਵਰੇਜ ਅਤੇ ਪਾਣੀ ਦੀ ਸਮੱਸਿਆ ਸਬੰਧੀ ਜਾਇਜ਼ਾ ਲੈ ਕੇ ...

ਪੂਰੀ ਖ਼ਬਰ »

ਡਾ: ਅੰਮਿ੍ਤਪਾਲ ਗੋਇਲ ਨਹੀਂ ਰਹੇ

ਮਾਨਸਾ, 12 ਜੁਲਾਈ (ਧਾਲੀਵਾਲ)- ਸਥਾਨਕ ਸ਼ਹਿਰ ਦੇ ਪ੍ਰਸਿੱਧ ਡਾ: ਅੰਮਿ੍ਤਪਾਲ ਗੋਇਲ (56) ਨਹੀਂ ਰਹੇ | ਉਨ੍ਹਾਂ ਦਾ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ | ਜ਼ਿਲ੍ਹੇ ਦੇ ਲੋਕਾਂ 'ਚ ਡਾਹਢਾ ਸਤਿਕਾਰ ਰੱਖਣ ਵਾਲੇ ਸ੍ਰੀ ਗੋਇਲ ਐਮ.ਡੀ. (ਮੈਡੀਸਨ) ਸਨ | ਉਨ੍ਹਾਂ ਦੇ ...

ਪੂਰੀ ਖ਼ਬਰ »

ਸਰਦੂਲਗੜ੍ਹ ਦੇ ਓਟ ਕਲੀਨਿਕ ਦੀ ਓਟ ਵਿਚ ਆਏ ਨਸ਼ਾ ਛੱਡਣ ਦੇ ਚਾਹਵਾਨ

ਸਰਦੂਲਗੜ੍ਹ, 12 ਜੁਲਾਈ (ਪ੍ਰਕਾਸ਼ ਸਿੰਘ ਜ਼ੈਲਦਾਰ)- ਪਿਛਲੇ ਦਿਨਾਂ ਤੋਂ ਨਸ਼ਿਆਂ ਦੇ ਿਖ਼ਲਾਫ਼ ਚੱਲੀ ਲੋਕ ਲਹਿਰ ਦੇ ਪ੍ਰਭਾਵ ਸਦਕਾ ਸੈਂਕੜੇ ਤੋਂ ਵੱਧ ਨਸ਼ਾ ਤਿਆਗਣ ਦੇ ਚਾਹਵਾਨ ਲੋਕ ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਚੱਲ ਰਹੇ ਓਟ ਕਲੀਨਿਕ ਦੀ ਓਟ ਲੈ ਰਹੇ ਹਨ | ਮੌਕੇ ...

ਪੂਰੀ ਖ਼ਬਰ »

ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ 'ਇੰਡੀਗੋ ਏਅਰਲਾਈਨਜ਼' ਵਲੋਂ ਸੈਮੀਨਾਰ

ਜੋਗਾ, 12 ਜੁਲਾਈ (ਮਨਜੀਤ ਸਿੰਘ ਘੜੈਲੀ)- ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਾ ਵਿਖੇ ਸਕੂਲ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ ਅਤੇ ਸਕੂਲ ਡਾਇਰੈਕਟਰ ਸੁਰਭੀ ਅਰੋੜਾ ਦੀ ਅਗਵਾਈ ਹੇਠ ਸਕੂਲ ਵਿਚ ਬੱਚਿਆਂ ਦੇ ਭਵਿੱਖ ਨੂੰ ਇੱਕ ਦਿਸ਼ਾ ਵਿਖਾਉਣ ਦੇ ਲਈ ...

ਪੂਰੀ ਖ਼ਬਰ »

ਧਰਮ ਦੇ ਨਾਂਅ 'ਤੇ ਫ਼ੰਡ ਇਕੱਠਾ ਕਰਨ ਵਾਲੇ ਨੇ ਮੁਆਫ਼ੀ ਮੰਗ ਕੇ ਖਹਿੜਾ ਛੁਡਵਾਇਆ

ਸਰਦੂਲਗੜ੍ਹ, 12 ਜੁਲਾਈ (ਪ. ਪ.)- ਸਥਾਨਕ ਸ਼ਹਿਰ ਵਿਖੇ ਧਰਮ ਦੇ ਨਾਂਅ 'ਤੇ ਹੇਠ ਫ਼ੰਡ ਇਕੱਠਾ ਕਰ ਰਹੇ ਇਕ ਵਿਅਕਤੀ ਨੇ ਲੋਕਾਂ ਤੋਂ ਮੁਆਫ਼ੀ ਮੰਗ ਕੇ ਖਹਿੜਾ ਛੁਡਵਾਇਆ | ਜਨਰਲ ਸਟੋਰ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਕੁਮਾਰ ਕਾਕਾ ਉਪਲ ਨੇ ਦੱਸਿਆ ਕਿ ਦੁਪਹਿਰ ਸਮੇਂ ...

ਪੂਰੀ ਖ਼ਬਰ »

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ

ਬਰੇਟਾ, 12 ਜੁਲਾਈ (ਰਵਿੰਦਰ ਕੌਰ ਮੰਡੇਰ)- ਸਰਕਾਰੀ ਸੈਕੰਡਰੀ ਸਕੂਲ ਬਰੇਟਾ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਇਸ ਵਿਚ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਸੁਭਾਸ਼ ਚੰਦਰ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਵਿਦਿਆਰਥੀਆਂ ਨੂੰ ...

ਪੂਰੀ ਖ਼ਬਰ »

ਸਟਾਫ਼ ਦੀ ਕਮੀ ਨਾਲ ਜੂਝ ਰਿਹੈ ਹਮੀਰਗੜ੍ਹ ਢੈਪਈ ਦਾ ਮੁਢਲਾ ਸਿਹਤ ਕੇਂਦਰ

ਗੁਰਿੰਦਰ ਸਿੰਘ ਔਲਖ ਭੀਖੀ, 12 ਜੁਲਾਈ-ਭੀਖੀ-ਸੁਨਾਮ ਮੁੱਖ ਮਾਰਗ 'ਤੇ ਸਥਿਤ ਪਿੰਡ ਹਮੀਰਗੜ੍ਹ ਢੈਪਈ ਦਾ ਸਰਕਾਰੀ ਪ੍ਰਾਇਮਰੀ ਹੈਲਥ ਸੈਂਟਰ ਸਟਾਫ਼ ਦੀਆਂ ਕਮੀਆਂ ਨਾਲ ਜੂਝ ਰਿਹਾ ਹੈ | ਇਕ ਮੈਡੀਕਲ ਅਫ਼ਸਰ ਦੀ ਮਨਜ਼ੂਰ ਅਸਾਮੀ ਹੈ ਪਰ ਪਿਛਲੇ 7 ਮਹੀਨਿਆਂ ਤੋਂ ਇੱਥੇ ...

ਪੂਰੀ ਖ਼ਬਰ »

ਨਗਰ ਪੰਚਾਇਤ ਬੋਹਾ ਵਲੋਂ ਪਾਣੀ ਤੇ ਸੀਵਰੇਜ ਦੇ ਬਿੱਲਾਂ ਦੀ ਆਨਲਾਈਨ ਅਦਾਇਗੀ ਸ਼ੁਰੂ

ਬੋਹਾ, 12 ਜੁਲਾਈ (ਸਲੋਚਨਾ ਤਾਂਗੜੀ)- ਨਗਰ ਪੰਚਾਇਤ ਬੋਹਾ ਵਲੋਂ ਘਰ ਦੀਆਂ ਟੂਟੀਆਂ ਅਤੇ ਸੀਵਰੇਜ ਦੇ ਬਿੱਲਾਂ ਦੀ ਆਨਲਾਈਨ ਅਦਾਇਗੀ ਸ਼ੁਰੂ ਕੀਤੀ ਗਈ ਹੈ | ਨਗਰ ਪੰਚਾਇਤ ਬੋਹਾ ਦੇ ਪ੍ਰਧਾਨ ਸੁਨੀਲ ਕੁਮਾਰ ਗੋਇਲ, ਐਕਸੀਅਨ ਸੁਰਿੰਦਰ ਕੁਮਾਰ ਰੰਗਾ, ਐਸ. ਡੀ. ਓ. ਰਾਕੇਸ਼ ...

ਪੂਰੀ ਖ਼ਬਰ »

ਗੰਢੂ ਕਲਾਂ ਸਕੂਲ 'ਚ ਸਵੱਛ ਭਾਰਤ ਅਤੇ ਵਣ ਮਹਾਂ ਉਤਸਵ ਦਿਵਸ ਮਨਾਏ

ਬੋਹਾ, 12 ਜੁਲਾਈ (ਸਲੋਚਨਾ ਤਾਂਗੜੀ)- ਸਵੱਛ ਭਾਰਤ ਅਭਿਆਨ ਦੇ ਤਹਿਤ ਸਰਕਾਰੀ ਸੈਕੰਡਰੀ ਸਕੂਲ ਗੰਢੂ ਕਲਾਂ ਵਿਖੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਰਲ ਕੇ ਸਵੱਛ ਭਾਰਤ ਦੇ ਤਹਿਤ ਸਕੂਲ ਦੀ ਸਫ਼ਾਈ ਕੀਤੀ ਅਤੇ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਗਾਏ ਗਏ | ਸਕੂਲ ਦੇ ...

ਪੂਰੀ ਖ਼ਬਰ »

ਕਾਰਜਸਾਧਕ ਅਫ਼ਸਰ ਨੇ ਨਾਜਾਇਜ਼ ਕਬਜ਼ਾ ਕਰਨੋਂ ਰੋਕਿਆ

ਭੀਖੀ, 12 ਜੁਲਾਈ (ਪ. ਪ.)- ਸ਼ਹੀਦ ਭਗਤ ਸਿੰਘ ਲਾਇਬਰੇਰੀ ਭੀਖੀ ਤੋਂ ਥੋੜ੍ਹਾ ਅੱਗੇ ਸ਼ਮਸ਼ਾਨਘਾਟ ਨੂੰ ਜਾਂਦੇ ਰਸਤੇ 'ਤੇ ਛੱਪੜ ਵਾਲੀ ਥਾਂ 'ਤੇ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਕਬਜਾ ਕਰਨ ਦੀ ਨੀਅਤ ਨਾਲ ਇੱਟਾਂ ਰੋੜੇ ਸੁੱਟੇ ਗਏ, ਜਿਸ ਦਾ ਪਤਾ ਲੱਗਣ 'ਤੇ ਕਾਰਜਸਾਧਕ ...

ਪੂਰੀ ਖ਼ਬਰ »

ਗ਼ਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗੀ

ਮਾਨਸਾ, 12 ਜੁਲਾਈ (ਵਿ. ਪ੍ਰਤੀ.)- ਮਾਨਸਾ ਕੈਂਚੀਆਂ ਵਿਖੇ ਗ਼ਰੀਬ ਪਰਿਵਾਰ ਨਾਲ ਸਬੰਧਿਤ ਇਕ ਵਿਅਕਤੀ ਦੇ ਘਰ ਦੀ ਛੱਤ ਡਿੱਗਣ ਕਾਰਨ ਆਰਥਿਕ ਨੁਕਸਾਨ ਹੋਣ ਦੀ ਖ਼ਬਰ ਹੈ | ਜਾਣਕਾਰੀ ਮੁਤਾਬਿਕ ਸਾਬਕਾ ਪੰਚ ਨਿਸ਼ਾਨ ਸਿੰਘ ਪਰਿਵਾਰ ਸਮੇਤ ਵਿਹੜੇ 'ਚ ਸੁੱਤੇ ਪਏ ਸਨ | ਇਸੇ ...

ਪੂਰੀ ਖ਼ਬਰ »

ਡਾ: ਹਰਦੀਪ ਸ਼ਰਮਾ ਰਾਜ ਪੁਰਸਕਾਰ ਨਾਲ ਸਨਮਾਨਿਤ

ਬੁਢਲਾਡਾ, 12 ਜੁਲਾਈ (ਸਵਰਨ ਸਿੰਘ ਰਾਹੀ)- ਸਬ ਡਵੀਜ਼ਨਲ ਹਸਪਤਾਲ ਬੁਢਲਾਡਾ ਵਿਖੇ ਤਾਇਨਾਤ ਆਪ੍ਰੇਸ਼ਨਾਂ ਦੇ ਮਾਹਿਰ ਸਰਜਨ ਡਾ: ਹਰਦੀਪ ਸ਼ਰਮਾ ਨੂੰ ਪਿਛਲੇ ਇੱਕ ਸਾਲ ਦੌਰਾਨ ਪਰਿਵਾਰ ਭਲਾਈ ਦੇ ਸਭ ਤੋਂ ਵੱਧ ਓਪਰੇਸ਼ਨ ਕਰਨ ਲਈ ਰਾਜ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ...

ਪੂਰੀ ਖ਼ਬਰ »

ਖੁੱਲ੍ਹੇ ਵਿਚ ਜੰਗਲ-ਪਾਣੀ ਤੋਂ ਮੁਕਤ ਘੋਸ਼ਿਤ ਕਰਨ ਲਈ ਨਿਰੀਖਣ ਕੀਤਾ

ਜੋਗਾ, 12 ਜੁਲਾਈ (ਅਕਲੀਆ)- ਸਵੱਛ ਭਾਰਤ ਅਤੇ ਤੰਦਰੁਸਤ ਮਿਸ਼ਨ ਅਧੀਨ ਕਸਬਾ ਜੋਗਾ ਨੂੰ ਖੁੱਲ੍ਹੇ ਵਿਚ ਜੰਗਲ-ਪਾਣੀ ਤੋਂ ਮੁਕਤ ਕਰਨ ਲਈ ਨਿਰੀਖਣ ਹੋਇਆ | ਨਿਰੀਖਣ ਅਧਿਕਾਰੀ ਮੁਹੰਮਦ ਨਜ਼ਰ ਸੈਫ਼ੀ ਕਸਬੇ ਦਾ ਦੌਰਾ ਕਰਨ ਉਪਰੰਤ ਨਗਰ ਪੰਚਾਇਤ ਦੇ ਪ੍ਰਧਾਨ ਅਤੇ ਕੌਾਸਲਰਾਂ ...

ਪੂਰੀ ਖ਼ਬਰ »

ਕੇਂਦਰ ਸਰਕਾਰ ਕਣਕ ਅਤੇ ਝੋਨੇ ਵਾਂਗ ਦੂਜੀਆਂ ਫ਼ਸਲਾਂ ਖ਼ਰੀਦਣ ਦਾ ਪ੍ਰਬੰਧ ਆਪ ਕਰੇ -ਝੰਡੂਕੇ

ਸਰਦੂਲਗੜ੍ਹ, 12 ਜੁਲਾਈ (ਜੀ.ਐਮ.ਅਰੋੜਾ)- ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਮੀਟਿੰਗ ਬਲਾਕ ਪ੍ਰਧਾਨ ਜਸਵੰਤ ਸਿੰਘ ਮਾਨਖੇੜਾ ਦੀ ਪ੍ਰਧਾਨਗੀ ਹੇਠ ਸਰਦੂਲਗੜ੍ਹ ਵਿਖੇ ਹੋਈ, ਜਿਸ ਦੌਰਾਨ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਝੰਡੂਕੇ ਨੇ ਸੰਬੋਧਨ ਕਰਦਿਆਂ ਕਿਹਾ ਕਿ ...

ਪੂਰੀ ਖ਼ਬਰ »

ਛੱਪੜ ਦੇ ਪਾਣੀ ਦਾ ਪੱਧਰ ਵਧਣ ਕਾਰਨ ਪਿੰਡ ਵਾਸੀ ਚਿੰਤਤ

ਬੁਢਲਾਡਾ, 12 ਜੁਲਾਈ (ਨਿ. ਪ. ਪ.)- ਪਿੰਡ ਗੁੜੱਦੀ ਦੇ ਸਾਂਝੇ ਛੱਪੜ ਵਿਚ ਗੰਦੇ ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਪਿੰਡ ਵਾਸੀਆਂ ਲਈ ਚਿੰਤਾ ਬਣੀ ਹੋਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਲਵਿੰਦਰ ਸਿੰਘ, ਗੁਰਜੰਟ ਸਿੰਘ, ਦਰਸ਼ਨ ਸਿੰਘ, ਜੋਗਿੰਦਰ ਸਿੰਘ, ਨਿਹਾਲ ਸਿੰਘ ...

ਪੂਰੀ ਖ਼ਬਰ »

ਅਲਪਾਈਨ ਸਕੂਲ ਦੀਆਂ 2 ਵਿਦਿਆਰਥਣਾਂ ਦੀ ਨੈਸ਼ਨਲ ਖੇਡਾਂ ਲਈ ਚੋਣ

ਜੋਗਾ, 12 ਜੁਲਾਈ (ਬਲਜੀਤ ਸਿੰਘ ਅਕਲੀਆ)- ਅਲਪਾਈਨ ਵੈਲੀ ਪਬਲਿਕ ਸਕੂਲ ਅਕਲੀਆ ਦੀਆਂ 2 ਵਿਦਿਆਰਥਣਾਂ ਨੇ ਮੋਹਾਲੀ ਵਿਖੇ ਹੋਏ ਓਪਨ ਰਾਜ ਪੱਧਰੀ ਤਲਵਾਰਬਾਜ਼ੀ ਮੁਕਾਬਲੇ ਵਿਚ ਤੀਜਾ ਸਥਾਨ ਪ੍ਰਾਪਤ ਕਰ ਕੇ ਨੈਸ਼ਨਲ ਖੇਡਾਂ ਵਿਚ ਜਾਣ ਲਈ ਥਾਂ ਬਣਾਈ ਹੈ | ਉਕਤ ਖੇਡਾਂ ਵਿਚ ...

ਪੂਰੀ ਖ਼ਬਰ »

ਬਿਜਲੀ ਦੇ ਟਰਾਂਸਫ਼ਾਰਮਰ ਨਾਲ ਕਿਸੇ ਵੇਲੇ ਵੀ ਹੋ ਸਕਦੈ ਲੱਖਾਂ ਦਾ ਨੁਕਸਾਨ

ਸਰਦੂਲਗੜ੍ਹ, 12 ਜੁਲਾਈ (ਅਰੋੜਾ)- ਭਾਵੇਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਰੋਜ਼ਾਨਾ ਲੋਕਾਂ ਨੂੰ ਬਿਜਲੀ ਦੀ ਨਿਰਵਿਘਨ ਸਪਲਾਈ ਦੇਣ ਲਈ ਸ਼ਹਿਰ ਅੰਦਰ ਬਿਜਲੀ ਦੇ ਨਵੇਂ ਖੰਭੇ ਅਤੇ ਨਵੀਆਂ ਤਾਰਾਂ ਪਾ ਰਿਹਾ ਹੈ ਪਰ ਦੂਜੇ ਪਾਸੇ ਸ਼ਹਿਰ ਅੰਦਰ ਹਾੈਡੀਕੈਪਟ ਹੋਏ ਬਿਜਲੀ ...

ਪੂਰੀ ਖ਼ਬਰ »

ਨਸ਼ੇ ਦੀ ਰੋਕਥਾਮ ਲਈ ਜਾਗਰੂਕਤਾ ਦੇ ਨਾਲ ਸਵੈ-ਇੱਛਾ ਹੋਣਾ ਲਾਜ਼ਮੀ- ਡਿਪਟੀ ਕਮਿਸ਼ਨਰ

ਮਾਨਸਾ, 12 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)- ਡਿਪਟੀ ਕਮਿਸ਼ਨਰ ਮਾਨਸਾ ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਨਸ਼ੇ ਦੀ ਰੋਕਥਾਮ ਲੋਕਾਂ 'ਚ ਜਾਗਰੂਕਤਾ ਤੇ ਸਵੈ-ਇੱਛਾ ਹੋਣੀ ਲਾਜ਼ਮੀ ਹੈ | ਸਥਾਨਕ ਬੱਚਤ ਭਵਨ ਵਿਖੇ ਪੁਲਿਸ ਤੇ ਹੋਰ ਵਿਭਾਗਾਂ ਨੇ ਅਧਿਕਾਰੀਆਂ ਨੂੰ ...

ਪੂਰੀ ਖ਼ਬਰ »

ਨਗਰ ਪੰਚਾਇਤ ਨੇ ਸ਼ਹਿਰ ਵਾਸੀਆਂ ਨਾਲ ਇਕੱਤਰਤਾ ਕੀਤੀ

ਸਰਦੂਲਗੜ੍ਹ, 12 ਜੁਲਾਈ (ਪ. ਪ.)- ਸਥਾਨਕ ਨਗਰ ਪੰਚਾਇਤ ਵਲੋਂ ਵਾਰਡ ਵਾਰ ਪ੍ਰੋਗਰਾਮ ਤਹਿਤ ਸ਼ਹਿਰ ਵਾਸੀਆਂ ਨਾਲ ਨਸ਼ਿਆਂ ਿਖ਼ਲਾਫ਼ ਇਕੱਤਰਤਾ ਕੀਤੀ ਗਈ, ਜਿਸ ਵਿਚ 5, 6, 7, 8 ਅਤੇ ਵਾਰਡ ਨੰ:13 ਦੇ ਲੋਕਾਂ ਨੇ ਹਿੱਸਾ ਲਿਆ | ਬੁਲਾਰਿਆਂ ਨੇ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਇਲਾਵਾ ...

ਪੂਰੀ ਖ਼ਬਰ »

ਪਿੰਡ ਪੂਹਲਾ ਵਿਖੇ ਲੋੜਵੰਦਾਂ ਨੂੰ ਚੁੱਲ੍ਹੇ ਅਤੇ ਗੈਸ ਕੁਨੈਕਸ਼ਨ ਵੰਡੇ

ਨਥਾਣਾ, 12 ਜੁਲਾਈ (ਗੁਰਦਰਸ਼ਨ ਲੁੱਧੜ)-ਪਿੰਡ ਪੂਹਲਾ ਵਿਖੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਵਲੋਂ ਇਕ ਸਮਾਗਮ ਰਚਾ ਕੇ ਚੁੱਲ੍ਹੇ ਅਤੇ ਗੈਸ ਕੁਨੈਕਸ਼ਨ ਵੰਡੇ ਗਏ | ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਬਿਕਰਮਜੀਤ ਸਿੰਘ ਬਿੱਕਾ, ਯਾਦਵਿੰਦਰ ਸਿੰਘ ਯਾਦੂ ਯੂਥ ਆਗੂ, ਮਨਮੋਹਨ ...

ਪੂਰੀ ਖ਼ਬਰ »

ਲੈਫ਼ਟੀਨੈਂਟ ਜਰਨਲ ਟੀ.ਐਸ. ਸ਼ੇਰ ਗਿੱਲ ਵਲੋਂ ਸਪੋਰਟਸ ਸਕੂਲ ਦਾ ਦੌਰਾ

ਬਠਿੰਡਾ, 12 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਲੈਫ਼ਟੀਨੈਂਟ ਜਰਨਲ ਟੀ.ਐਸ. ਸ਼ੇਰ ਗਿੱਲ, ਸੀਨੀਅਰ ਐਡਵਾਈਜ਼ਰ, ਮੁੱਖ ਮੰਤਰੀ ਪੰਜਾਬ ਨੇ ਸਰਕਾਰੀ ਸਪੋਰਟਸ ਸੀਨੀਅਰ ਸੈਕੰਡਰੀ ਸਕੂਲ, ਘੁੱਦਾ ਦਾ ਦੌਰਾ ਕੀਤਾ ਅਤੇ ਸਕੂਲ ਦੀਆਂ ਪ੍ਰਾਪਤੀਆਂ ਅਤੇ ਸਮੱਸਿਆਵਾਂ ...

ਪੂਰੀ ਖ਼ਬਰ »

'ਆਈ ਹਰਿਆਲੀ' ਐਪ ਰਾਹੀਂ ਜ਼ਿਲ੍ਹੇ 'ਚ 93233 ਤੋਂ ਵੱਧ ਬੂਟੇ ਵੰਡੇ-ਡਿਪਟੀ ਕਮਿਸ਼ਨਰ

ਬਠਿੰਡਾ, 12 ਜੁਲਾਈ (ਕੰਵਲਜੀਤ ਸਿੰਘ ਸਿੱਧੂ)-ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲ੍ਹੇ 'ਚ ਹਰਿਆਲੀ ਵਧਾਉਣ ਲਈ ਸ਼ੁਰੂ ਕੀਤੀ ਗਈ 'ਆਈ ਹਰਿਆਲੀ' ਐਪ ਰਾਹੀਂ ਜ਼ਿਲ੍ਹੇ 'ਚ ਪਿਛਲੇ ਇਕ ਮਹੀਨੇ 'ਚ 93233 ਬੂਟੇ ਮੁਫ਼ਤ ਵੰਡੇ ਜਾ ਚੁੱਕੇ ਹਨ | ਇਹ ਜਾਣਕਾਰੀ ਦਿੰਦਿਆਂ ਡਿਪਟੀ ...

ਪੂਰੀ ਖ਼ਬਰ »

ਧਾਰਮਿਕ ਮੁਕਾਬਲਿਆਂ ਵਿਚ ਟੈਗੋਰ ਸਕੂਲ ਦੇ ਬੱਚਿਆਂ ਮਾਰੀ ਬਾਜ਼ੀ

ਤਲਵੰਡੀ ਸਾਬੋ, 12 ਜੁਲਾਈ (ਰਣਜੀਤ ਸਿੰਘ ਰਾਜੂ)-ਗੁਰੂ ਨਾਨਕ ਵਰਸਿਟੀ ਲੁਧਿਆਣਾ ਵਲਾੋ ਸਿੱਖ ਇਤਿਹਾਸ ਅਤੇ ਗੁਰਬਾਣੀ ਆਧਾਰਿਤ ਕਰਵਾਏ ਧਾਰਮਿਕ ਮੁਕਾਬਲਿਆਂ ਦੌਰਾਨ ਟੈਗੋਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਦੇ ਵਿਦਿਆਰਥੀਆਂ ਨੇ ਚੰਗੀਆਂ ਪੁਜੀਸ਼ਨਾਂ ...

ਪੂਰੀ ਖ਼ਬਰ »

ਹਰਿਆਣਾ ਸ਼ਰਾਬ ਸਮੇਤ 3 ਕਾਬੂ

ਤਲਵੰਡੀ ਸਾਬੋ, 12 ਜੁਲਾਈ (ਰਣਜੀਤ ਸਿੰਘ ਰਾਜੂ) ਤਲਵੰਡੀ ਸਾਬੋ ਪੁਲਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਚਲਾਈ ਮੁਹਿੰਮ ਤਹਿਤ 3 ਲੋਕਾਂ ਨੂੰ ਹਰਿਆਣਾ ਸ਼ਰਾਬ ਸਮੇਤ ਕਾਬੂ ਕੀਤਾ ਹੈ | ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਆਰੰਭ ਕਰ ਦਿੱਤੀ ਹੈ | ਜਾਣਕਾਰੀ ਅਤੇ ਦਰਜ ਮਾਮਲੇ ...

ਪੂਰੀ ਖ਼ਬਰ »

ਸੜਕ ਹਾਦਸੇ ਦੌਰਾਨ ਵਿਅਕਤੀ ਦੀ ਮੌਤ

ਭਗਤਾ ਭਾਈਕਾ, 12 ਜੁਲਾਈ (ਸੁਖਪਾਲ ਸਿੰਘ ਸੋਨੀ)- ਪਿੰਡ ਕੋਠਾ ਗੁਰੂ ਵਿਖੇ ਮੋਟਰ ਸਾਈਕਲ ਅਤੇ ਸਕਾਰਪੀਓ ਗੱਡੀ ਵਿਚਕਾਰ ਵਾਪਰੇ ਸੜਕ ਹਾਦਸੇ ਦੌਰਾਨ ਪਿੰਡ ਮਲੂਕਾ ਦੇ ਇੱਕ ਵਿਅਕਤੀ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਵੀਰਭਾਨ (45) ਸਪੁੱਤਰ ਨੌਹਰ ਚੰਦ ਆਪਣੇ ਪਿੰਡ ਮਲੂਕਾ ...

ਪੂਰੀ ਖ਼ਬਰ »

ਸੜਕ ਹਾਦਸੇ ਦੌਰਾਨ ਵਿਅਕਤੀ ਦੀ ਮੌਤ

ਭਗਤਾ ਭਾਈਕਾ, 12 ਜੁਲਾਈ (ਸੁਖਪਾਲ ਸਿੰਘ ਸੋਨੀ)- ਪਿੰਡ ਕੋਠਾ ਗੁਰੂ ਵਿਖੇ ਮੋਟਰ ਸਾਈਕਲ ਅਤੇ ਸਕਾਰਪੀਓ ਗੱਡੀ ਵਿਚਕਾਰ ਵਾਪਰੇ ਸੜਕ ਹਾਦਸੇ ਦੌਰਾਨ ਪਿੰਡ ਮਲੂਕਾ ਦੇ ਇੱਕ ਵਿਅਕਤੀ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਵੀਰਭਾਨ (45) ਸਪੁੱਤਰ ਨੌਹਰ ਚੰਦ ਆਪਣੇ ਪਿੰਡ ਮਲੂਕਾ ...

ਪੂਰੀ ਖ਼ਬਰ »

ਬਦਲੀਆਂ ਰੱਦ ਨਾ ਹੋਣ 'ਤੇ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ

ਰਾਮਪੁਰਾ ਫੂਲ, 12 ਜੁਲਾਈ (ਗੁਰਮੇਲ ਸਿੰਘ ਵਿਰਦੀ)-ਸਾਂਝੀ ਤਾਲਮੇਲ ਕਮੇਟੀ ਦੀ ਅਹਿਮ ਮੀਟਿੰਗ ਰਾਮਪੁਰਾ ਮੰਡਲ ਦੇ ਬਿਜਲੀ ਕਾਮਿਆਂ ਵਲੋਂ ਕੀਤੀ ਗਈ | ਇਸ ਮੀਟਿੰਗ ਵਿਚ ਰਾਮਪੁਰਾ ਮੰਡਲ ਅਧੀਨ ਆਉਂਦੇ ਗਰਿੱਡ ਦੇ ਸਟਾਫ਼ ਅਤੇ ਫ਼ੀਲਡ ਸਟਾਫ਼ ਦੇ ਦਫ਼ਤਰੀ ਸਟਾਫ਼ ਦੀਆਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX