ਤਾਜਾ ਖ਼ਬਰਾਂ


ਹਿਮਾਚਲ ਪ੍ਰਦੇਸ਼ ਨੇ ਕੇਰਲ ਨੂੰ 5 ਕਰੋੜ ਸਹਾਇਤਾ ਰਾਸ਼ੀ ਦੇਣ ਦਾ ਕੀਤਾ ਐਲਾਨ
. . .  1 day ago
ਸ਼ਿਮਲਾ, 18 ਅਗਸਤ -ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਹੜ੍ਹ ਪ੍ਰਭਾਵਿਤ ਕੇਰਲ ਨੂੰ 5 ਕਰੋੜ ਰੁਪਏ ਦੇਣ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਕੇਰਲ 'ਚ ...
ਨਾਭਾ ਜੇਲ੍ਹ ਤੋਂ ਪੇਸ਼ੀ ਭੁਗਤਣ ਆਇਆ ਨਾਮੀ ਤਸਕਰ ਸਾਥੀਆਂ ਸਮੇਤ ਫ਼ਰਾਰ
. . .  1 day ago
ਫ਼ਿਰੋਜ਼ਪੁਰ, 18 ਅਗਸਤ (ਕੁਲਬੀਰ ਸਿੰਘ ਸੋਢੀ)- ਫ਼ਿਰੋਜ਼ਪੁਰ ਦੇ ਪ੍ਰਵਾਸੀ ਇਲਾਕੇ ਦੇ ਬਲਾਕ ਘਲਖੁਰਦ ਦੀ ਵੱਡੀ ਨਹਿਰ ਕੋਲ ਪੁਲਿਸ 'ਤੇ ਗੋਲੀ ਬਾਰੀ ਕਰ ਕੇ ਹਵਾਲਾਤੀ ਨੂੰ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ, ਹਰਭਜਨ ਸਿੰਘ ਇਕ ਨਾਮੀ...
ਹੱਜ ਕਰਨ ਸਾਉਦੀ ਅਰਬ ਪਹੁੰਚੇ 1 ਲੱਖ 28 ਹਜ਼ਾਰ ਭਾਰਤੀ ਸ਼ਰਧਾਲੂ
. . .  1 day ago
ਨਵੀਂ ਦਿੱਲੀ, 18 ਅਗਸਤ - ਸਾਲਾਨਾ ਹਜ ਯਾਤਰਾ ਕਰਨ ਦੇ ਲਈ 1 ਲੱਖ 28 ਹਜ਼ਾਰ ਭਾਰਤੀ ਸ਼ਰਧਾਲੂ ਸਾਉਦੀ ਅਰਬ ਪਹੁੰਚੇ। ਸਰਕਾਰ ਨੇ ਇਸ ਸਾਲ ਹੱਜ ਕਮੇਟੀ ਰਾਹੀਂ ਕੁੱਲ 1,28,702 ਭਾਰਤੀ ਸ਼ਰਧਾਲੂਆਂ ਨੂੰ ਯਾਤਰਾ ਕਰਨ ਦੀ ਸਹੂਲਤ ਦਿੱਤੀ ...
ਏਸ਼ੀਅਨ ਖੇਡਾਂ 2018 ਦਾ ਉਦਘਾਟਨ ਸਮਾਰੋਹ : ਨੀਰਜ ਚੋਪੜਾ ਨੇ ਭਾਰਤੀ ਦਲ ਦੀ ਕੀਤੀ ਅਗਵਾਈ
. . .  1 day ago
ਨਵੀਂ ਦਿੱਲੀ, 18 ਅਗਸਤ- ਜਕਾਰਤਾ ਵਿਖੇ ਏਸ਼ੀਅਨ ਖੇਡਾਂ 2018 ਦੇ ਉਦਘਾਟਨ ਸਮਾਰੋਹ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਦੌਰਾਨ ਜੈਵਲਿਨ ਸੁਟਾਵਾਂ ਨੀਰਜ ਚੋਪੜਾ ਭਾਰਤੀ ਦਲ ਦੀ ਅਗਵਾਈ ਕਰ ਰਹੇ ਹਨ...
ਏਸ਼ੀਅਨ ਖੇਡਾਂ 2018 : ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰ ਕੇ ਭਾਰਤੀ ਖਿਡਾਰੀਆਂ ਨੂੰ ਦਿੱਤੀਆਂ ਸ਼ੁੱਭ ਕਾਮਨਾਵਾਂ
. . .  1 day ago
ਨਵੀਂ ਦਿੱਲੀ, 18 ਅਗਸਤ - ਏਸ਼ੀਅਨ ਖੇਡਾਂ 2018 ਇੰਡੋਨੇਸ਼ੀਆ 'ਚ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਪ੍ਰਦਾਨ ਮੰਤਰੀ ਨਰਿੰਦਰ ਮੋਦੀ ਨੇ ਟਵਿਟਰ 'ਤੇ ਟਵੀਟ ਕਰਦਿਆਂ ਭਾਰਤੀ ਟੀਮ ਦੇ ਖਿਡਾਰੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ...
ਚਰਸ ਤਸਕਰ ਨੂੰ ਦਸ ਸਾਲ ਦੀ ਕੈਦ
. . .  1 day ago
ਸੰਗਰੂਰ, 18 ਅਗਸਤ (ਧੀਰਜ ਪਸ਼ੌਰੀਆ)- ਵਧੀਕ ਸੈਸ਼ਨ ਜੱਜ ਦਿਨੇਸ਼ ਕੁਮਾਰ ਦੀ ਅਦਾਲਤ ਨੇ ਚਰਸ ਦੀ ਤਸਕਰੀ ਦੇ ਦੋਸ਼ 'ਚ ਮੁਹੰਮਦ ਅਫ਼ਜ਼ਲ ਵਾਸੀ ਮਲੇਰਕੋਟਲਾ ਨੂੰ ਦੱਸ ਸਾਲ ਦੀ ਕੈਦ ਅਤੇ ਇਕ ਲੱਖ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਹੈ। ਮਲੇਰਕੋਟਲਾ ਸਿਟੀ-2...
ਸੱਤ ਲੱਖ ਤੋਂ ਵੱਧ ਦੀ ਨਕਦੀ ਅਤੇ ਨਸ਼ੀਲੇ ਪਦਾਰਥਾਂ ਸਮੇਤ ਦੋ ਤਸਕਰ ਗ੍ਰਿਫ਼ਤਾਰ
. . .  1 day ago
ਕਪੂਰਥਲਾ, 18 ਅਗਸਤ (ਅਮਰਜੀਤ ਸਧਾਣਾ)- ਸੀ. ਆਈ. ਏ. ਸਟਾਫ ਕਪੂਰਥਲਾ ਦੀ ਪੁਲਿਸ ਨੇ 7 ਲੱਖ, 80 ਹਜ਼ਾਰ ਰੁਪਏ ਦੀ ਨਕਦੀ ਸਮੇਤ ਜੰਮੂ-ਕਸ਼ਮੀਰ ਤੋਂ ਆਏ ਦੋ ਨਸ਼ਾ ਤਸਕਰਾਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਕਤ ਵਿਅਕਤੀ ਪੰਜਾਬ ਦੇ...
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਲੰਚ ਤੱਕ ਭਾਰਤ 82/3
. . .  1 day ago
ਦਾਜ ਦੀ ਮੰਗ ਕਾਰਨ ਪਤਨੀ ਦੀ ਹੱਤਿਆ ਕਰਨ ਵਾਲੇ ਪਤੀ ਸਮੇਤ ਤਿੰਨ ਨੂੰ ਉਮਰ ਕੈਦ
. . .  1 day ago
ਸੰਗਰੂਰ, 18 ਅਗਸਤ (ਧੀਰਜ ਪਸ਼ੌਰੀਆ)- ਜ਼ਿਲ੍ਹਾ ਸ਼ੈਸ਼ਨ ਜੱਜ ਅਮਰਜੋਤ ਭੱਟੀ ਦੀ ਅਦਾਲਤ ਨੇ ਲਹਿਰਾ ਥਾਣਾ ਵਿਖੇ 4 ਜੁਲਾਈ, 2017 ਨੂੰ ਦਰਜ ਦਾਜ ਹੱਤਿਆ ਦੇ ਇੱਕ ਮਾਮਲੇ 'ਚ ਫੈਸਲਾ ਸੁਣਾਉਂਦਿਆਂ ਮ੍ਰਿਤਕਾ ਦੇ ਪਤੀ ਗੁਰਵਿੰਦਰ ਸਿੰਘ, ਸੱਸ ਦਰਸ਼ਨ ਕੌਰ ਅਤੇ...
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਭਾਰਤ ਨੂੰ ਲੱਗਾ ਦੂਜਾ ਝਟਕਾ, ਲੋਕੇਸ਼ ਰਾਹੁਲ 23 ਦੌੜਾਂ ਬਣਾ ਕੇ ਆਊਟ
. . .  1 day ago
ਪੰਜਾਬ ਤੋਂ ਕੇਰਲ ਲਈ ਭੇਜੀ ਗਈ ਰਾਹਤ ਸਮੱਗਰੀ
. . .  1 day ago
ਲੁਧਿਆਣਾ, 18 ਅਗਸਤ- ਹੜ੍ਹ ਕਾਰਨ ਪ੍ਰਭਾਵਿਤ ਹੋਏ ਕੇਰਲ ਲਈ ਲੁਧਿਆਣਾ ਦੇ ਹਲਵਾੜਾ ਹਵਾਈ ਅੱਡੇ ਤੋਂ ਭੋਜਨ ਉਤਪਾਦਾਂ ਦੇ ਇੱਕ ਲੱਖ ਪੈਕੇਟ ਭੇਜੇ ਗਏ ਹਨ। ਇਨ੍ਹਾਂ ਉਤਪਾਦਾਂ 'ਚ ਪਾਣੀ ਦੀਆਂ ਬੋਤਲਾਂ, ਦੁੱਧ, ਬਿਸਕੁਟ ਅਤੇ ਖੰਡ ਸ਼ਾਮਲ ਹੈ। ਦੱਸ ਦਈਏ ਕਿ ਪੰਜਾਬ...
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਭਾਰਤ ਨੂੰ ਲੱਗਾ ਪਹਿਲਾ ਝਟਕਾ, ਧਵਨ 35 ਦੌੜਾਂ ਬਣਾ ਕੇ ਆਊਟ
. . .  1 day ago
ਜੇਕਰ ਦੋਹਾਂ ਪੰਜਾਬਾਂ ਦੀ ਸਰਹੱਦ ਨੂੰ ਖੋਲ੍ਹ ਦਿੱਤਾ ਜਾਵੇ ਤਾਂ 60 ਸਾਲਾਂ ਦੀ ਤਰੱਕੀ ਕੁਝ ਸਾਲਾਂ 'ਚ ਸੰਭਵ- ਸਿੱਧੂ
. . .  1 day ago
ਇਸਲਾਮਾਬਾਦ, 18 ਅਗਸਤ- ਪਾਕਿਸਤਾਨ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਇਰਮਾਨ ਦੇ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਣ ਮਗਰੋਂ ਇਸਲਾਮਾਬਾਦ 'ਚ ਇੱਕ ਪ੍ਰੈੱਸ ਕਾਰਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਕ੍ਰਿਕਟਰ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਤੋਜ ਸਿੰਘ...
ਜੇਕਰ ਦੋਹਾਂ ਪੰਜਾਬਾਂ ਦੀ ਸਰਹੱਦ ਨੂੰ ਖੋਲ੍ਹ ਦਿੱਤਾ ਜਾਵੇ ਤਾਂ 60 ਸਾਲਾਂ ਦੀ ਤਰੱਕੀ ਕੁਝ ਸਾਲਾਂ 'ਚ ਹੀ ਪੂਰੀ ਹੋ ਜਾਵੇਗੀ-ਸਿੱਧੂ
. . .  1 day ago
ਨਕਲੀ ਦੁੱਧ ਮਾਮਲੇ 'ਚ ਪਟਿਆਲਾ ਪੁਲਿਸ ਵੱਲੋਂ ਵੱਡੇ ਖੁਲਾਸੇ
. . .  1 day ago
ਪਟਿਆਲਾ, 18 ਅਗਸਤ - ਪਟਿਆਲਾ ਪੁਲਿਸ ਵੱਲੋਂ ਦੇਵੀਗੜ੍ਹ ਸਿੰਗਲਾ ਡੇਅਰੀ 'ਤੇ ਛਾਪੇਮਾਰੀ ਕਰਕੇ ਨਕਲੀ ਦੁੱਧ, ਪਨੀਰ ਤੇ ਘਿਉ ਬਰਾਮਦ ਕੀਤਾ ਗਿਆ ਸੀ। ਪੁਲਿਸ ਦੇ 2 ਦਿਨ ਰਿਮਾਂਡ 'ਚ ਕਈ ਵੱਡੇ ਖੁਲਾਸੇ ਹੋਏ ਹਨ, ਜਿਸ ਵਿਚ 15 ਹੋਰ ਦੁਕਾਨਦਾਰਾਂ ਦੇ ਨਾਮ ਸਾਹਮਣੇ ਆਏ...
ਕੌਫੀ ਅਨਨ ਦਾ ਹੋਇਆ ਦਿਹਾਂਤ
. . .  1 day ago
ਹੜ੍ਹ ਪ੍ਰਭਾਵਿਤ ਕੇਰਲ ਲਈ ਬਿਹਾਰ ਅਤੇ ਉੜੀਸਾ ਨੇ ਆਰਥਿਕ ਮਦਦ ਦੇਣ ਦਾ ਕੀਤਾ ਐਲਾਨ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਇੰਗਲੈਂਡ ਨੇ ਟਾਸ ਜਿੱਤ ਕੇ ਭਾਰਤ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ
. . .  1 day ago
2 ਕਰੋੜ ਤੋਂ ਵੱਧ ਦੀ ਰਾਸ਼ੀ ਕਿਰਤੀਆਂ ਦੇ ਖਾਤੇ 'ਚ ਪਾਈ- ਬਲਬੀਰ ਸਿੱਧੂ
. . .  1 day ago
ਹੁਣ ਮਾਰੀਸ਼ਸ ਦਾ ਸਭ ਤੋਂ ਵੱਡਾ ਸਾਈਬਰ ਟਾਵਰ ਕਹਾਏਗਾ 'ਅਟਲ ਬਿਹਾਰੀ ਵਾਜਪਾਈ ਟਾਵਰ'
. . .  1 day ago
ਖੰਨਾ ਪੁਲਿਸ ਨੇ ਅੰਤਰਰਾਜੀ ਚੋਰ ਗਿਰੋਹ ਦੇ ਸੱਤ ਮੈਂਬਰਾਂ ਨੂੰ ਕੀਤਾ ਕਾਬੂ
. . .  1 day ago
ਕਰਨਾਟਕ 'ਚ ਹੜ੍ਹ ਕਾਰਨ 6 ਲੋਕਾਂ ਦੀ ਮੌਤ, ਨੁਕਸਾਨੇ ਗਏ ਕਈ ਘਰ
. . .  1 day ago
ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਾਸ ਦਾ ਹੋਇਆ ਰੋਕਾ
. . .  1 day ago
ਹਰਿਆਣਾ ਨੇ ਕੇਰਲ ਨੂੰ 10 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਕੀਤਾ ਐਲਾਨ
. . .  1 day ago
ਕੋਸਟਾ ਰੀਕਾ ਅਤੇ ਪਨਾਮਾ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  1 day ago
ਹੜ੍ਹ ਕਾਰਨ ਤਬਾਹ ਹੋਏ ਕੇਰਲ ਲਈ ਮੋਦੀ ਨੇ 500 ਕਰੋੜ ਰੁਪਏ ਦੀ ਆਰਥਿਕ ਮਦਦ ਦਾ ਕੀਤਾ ਐਲਾਨ
. . .  1 day ago
ਜਲੰਧਰ 'ਚ ਧਾਰਮਿਕ ਪ੍ਰੋਗਰਾਮ ਦੇ ਆਯੋਜਨ 'ਤੇ ਦੋ ਪੱਖਾਂ ਵਿਚਾਲੇ ਵਿਵਾਦ, ਭਾਰੀ ਪੁਲਿਸ ਬਲ ਮੌਕੇ 'ਤੇ ਮੌਜੂਦ
. . .  1 day ago
ਸਿੱਧੂ ਨੇ ਪਾਕਿਸਤਾਨ ਦੇ ਫੌਜ ਮੁਖੀ ਬਾਜਵਾ ਨਾਲ ਕੀਤੀ ਮੁਲਾਕਾਤ
. . .  1 day ago
ਇਮਰਾਨ ਖ਼ਾਨ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਚੁੱਕੀ ਸਹੁੰ
. . .  1 day ago
ਧਾਰਮਿਕ ਗ੍ਰੰਥਾਂ ਅਤੇ ਸੰਵਿਧਾਨ ਦੀ ਬੇਅਦਬੀ ਕਰਨ ਦੇ ਮਾਮਲੇ 'ਚ ਦੋ ਗ੍ਰਿਫ਼ਤਾਰ
. . .  1 day ago
ਗੁਜਰਾਤ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ ਪੰਜ ਲੋਕਾਂ ਦੀ ਮੌਤ
. . .  1 day ago
ਕੇਰਲਾ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਯੂ.ਏ.ਈ. ਵਲੋਂ ਕੀਤਾ ਜਾ ਰਿਹੈ ਕਮੇਟੀ ਦਾ ਗਠਨ
. . .  1 day ago
ਭਾਰਤ ਤੇ ਇੰਗਲੈਂਡ ਵਿਚਾਲੇ ਤੀਸਰਾ ਟੈਸਟ ਮੈਚ ਅੱਜ ਤੋਂ
. . .  1 day ago
ਇਮਰਾਨ ਖਾਨ ਅੱਜ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਲੈਣਗੇ ਹਲਫ਼
. . .  1 day ago
ਹੜ੍ਹ ਪ੍ਰਭਾਵਿਤ ਕੇਰਲ ਦਾ ਮੋਦੀ ਵਲੋਂ ਕੀਤਾ ਜਾਵੇਗਾ ਹਵਾਈ ਸਰਵੇਖਣ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 31 ਹਾੜ ਸੰਮਤ 550
ਿਵਚਾਰ ਪ੍ਰਵਾਹ: ਜਦੋਂ ਅਸੀਂ ਬੇਨਿਯਮੀਆਂ ਦਾ ਸਹਾਰਾ ਲੈਂਦੇ ਹਾਂ ਤਾਂ ਅਸੀਂ ਦੇਸ਼ ਨੂੰ ਖਾਨਾਜੰਗੀ ਤੇ ਖ਼ੂਨ-ਖਰਾਬੇ ਵੱਲ ਹੀ ਧੱਕਦੇ ਹਾਂ। -ਆਰਚੀ ਲੀਮੂਰ
  •     Confirm Target Language  


ਬਿਜਲੀ ਨਿਗਮ ਵੱਡੇ ਆਰਥਿਕ ਸੰਕਟ 'ਚ

ਸਰਕਾਰੀ ਤੇ ਗ਼ੈਰ-ਸਰਕਾਰੀ ਖ਼ਪਤਕਾਰਾਂ ਵੱਲ 2300 ਕਰੋੜ ਤੋਂ ਵੱਧ ਦਾ ਬਕਾਇਆ

ਜਸਪਾਲ ਸਿੰਘ ਢਿੱਲੋਂ
ਪਟਿਆਲਾ, 14 ਜੁਲਾਈ : ਪੰਜਾਬ ਬਿਜਲੀ ਨਿਗਮ ਕਿਸੇ ਵੇਲੇ ਰਾਜ ਦਾ ਲਾਭ ਵਾਲਾ ਅਦਾਰਾ ਸੀ ਪਰ ਸਿਆਸੀ ਲੋਕਾਂ ਦੀ ਵੋਟਾਂ ਦੀ ਲਾਲਸਾ ਨੇ ਇਸ ਨੂੰ ਅਜਿਹੇ ਮੋੜ 'ਤੇ ਖੜ੍ਹਾ ਕਰ ਦਿੱਤਾ ਹੈ ਜਿਥੇ ਇਸ ਨੂੰ ਆਪਣੇ ਆਪ ਨੂੰ ਜੀਵਤ ਰੱਖਣ ਲਈ ਵੱਡੀ ਜੱਦੋ-ਜਹਿਦ ਕਰਨੀ ਪੈ ਰਹੀ ਹੈ। ਕਿਸੇ ਵੀ ਅਦਾਰੇ ਦਾ ਜੀਵਨ ਉਸ ਦੀ ਆਮਦਨ 'ਤੇ ਖੜ੍ਹਾ ਹੈ। ਬਿਜਲੀ ਨਿਗਮ ਇਕ ਅਜਿਹਾ ਅਦਾਰਾ ਹੈ ਜਿਸ ਦੀ ਪਿਛਲੇ ਸਾਲ ਤੱਕ ਖਪਤਕਾਰਾਂ ਵੱਲ 2300 ਕਰੋੜ ਤੋਂ ਜ਼ਿਆਦਾ ਬਕਾਇਆ ਰਾਸ਼ੀ ਖੜ੍ਹੀ ਹੈ। ਜਾਣਕਾਰੀ ਮੁਤਾਬਿਕ ਬਿਜਲੀ ਨਿਗਮ ਦਾ ਕਰੀਬ 1200 ਕਰੋੜ ਰੁਪਏ ਤਾਂ ਸਰਕਾਰੀ ਵਿਭਾਗਾਂ ਨੇ ਹੀ ਦੇਣਾ ਹੈ ਜਿਸ ਵਿਚੋਂ ਇਕੱਲੇ ਜਲ ਸਪਲਾਈ ਵਿਭਾਗ ਨੇ 600 ਕਰੋੜ ਦੀ ਬਿਜਲੀ ਨਿਗਮ ਨੂੰ ਅਦਾਇਗੀ ਕਰਨੀ ਹੈ। ਇਸ ਤੋਂ ਇਲਾਵਾ ਬਿਜਲੀ ਨਿਗਮ ਨੂੰ ਕਿਸਾਨਾਂ ਨੂੰ ਦਿੱਤੀ ਜਾ ਰਹੀ ਮੁਫ਼ਤ ਬਿਜਲੀ ਦਾ ਭਾਰ ਵੀ ਝੱਲਣਾ ਪੈ ਰਿਹਾ ਹੈ ਕਿਉਂਕਿ ਸਰਕਾਰਾਂ ਨੇ ਹੁਣ ਤੱਕ ਸਬਸਿਡੀ ਦੀਆਂ ਅਦਾਇਗੀਆਂ ਲਮਕਾ ਕੇ ਹੀ ਅਦਾ ਕੀਤੀਆਂ ਹਨ ਅਤੇ ਅਜੇ ਵੀ ਸਰਕਾਰ ਨੇ ਸਬਸਿਡੀ ਦੀ ਕਰੋੜਾਂ ਰੁਪਏ ਦੀ ਬਕਾਇਆ ਰਕਮ ਅਦਾ ਕਰਨੀ ਹੈ। ਬਿਜਲੀ ਨਿਗਮ ਦੇ ਪੰਜ ਖੇਤਰ (ਜ਼ੋਨ) ਹਨ ਪਰ ਸਭ ਤੋਂ ਜ਼ਿਆਦਾ ਰਕਮ ਕਰੀਬ 623 ਕਰੋੜ ਸਰਹੱਦੀ ਜ਼ੋਨ ਅੰਮ੍ਰਿਤਸਰ ਵੱਲ ਖੜ੍ਹੀ ਹੈ ਤੇ ਬਠਿੰਡਾ ਜ਼ੋਨ ਦਾ ਦੂਜਾ ਅਤੇ ਦੱਖਣ ਜ਼ੋਨ ਪਟਿਆਲਾ ਦਾ ਤੀਜਾ ਸਥਾਨ ਹੈ ਜਿੱਥੇ ਬਕਾਇਆ ਰਾਸ਼ੀ ਦਾ ਅੰਕੜਾ ਜ਼ਿਆਦਾ ਹੈ।
ਸਰਹੱਦੀ ਜ਼ੋਨ : ਇਸ ਜ਼ੋਨ ਵਿਚ ਅੰਮ੍ਰਿਤਸਰ ਸ਼ਹਿਰੀ, ਸਬ ਅਰਬਨ, ਤਰਨਤਾਰਨ ਤੇ ਗੁਰਦਾਸਪੁਰ ਦੇ ਮੰਡਲ ਪੈਂਦੇ ਹਨ, ਜਿਨ੍ਹਾਂ ਵੱਲ ਕਰੀਬ 623 ਕਰੋੜ ਪਿਛਲੇ ਸਾਲਾਂ ਦੀ ਬਕਾਇਆ ਰਾਸ਼ੀ ਖੜ੍ਹੀ ਸੀ। ਇਸ ਜ਼ੋਨ ਅਧੀਨ ਗੁਰਦਾਸਪੁਰ ਮੰਡਲ ਵੱਲ 267 ਕਰੋੜ ਅਤੇ ਅੰਮ੍ਰਿਤਸਰ ਸਬ ਅਰਬਨ ਮੰਡਲ ਵੱਲ 134 ਕਰੋੜ ਦਾ ਬਕਾਇਆ ਖੜ੍ਹਾ ਹੈ।
ਪੱਛਮ ਜ਼ੋਨ ਬਠਿੰਡਾ : ਇਸ ਜ਼ੋਨ ਅਧੀਨ ਬਠਿੰਡਾ, ਫ਼ਰੀਦਕੋਟ, ਫ਼ਿਰੋਜ਼ਪੁਰ, ਮੁਕਤਸਰ ਦੇ ਮੰਡਲ ਪੈਂਦੇ ਹਨ ਅਤੇ ਇਨ੍ਹਾਂ ਦਾ ਬਕਾਇਆ ਰਾਸ਼ੀ ਦੇ ਮਾਮਲੇ 'ਚ ਦੂਜਾ ਸਥਾਨ ਹੈ। ਬਿਜਲੀ ਨਿਗਮ ਦੇ ਅੰਕੜਿਆਂ ਮੁਤਾਬਿਕ ਇਸ ਜ਼ੋਨ ਅਧੀਨ ਬਕਾਇਆ ਰਾਸ਼ੀ 555 ਕਰੋੜ ਦੇ ਕਰੀਬ ਦੱਸੀ ਜਾਂਦੀ ਹੈ। ਇਸੇ ਤਰ੍ਹਾਂ ਫ਼ਿਰੋਜ਼ਪੁਰ ਮੰਡਲ ਵੱਲ ਕਰੀਬ 234 ਕਰੋੜ ਅਤੇ ਬਠਿੰਡਾ ਮੰਡਲ ਵੱਲ 165 ਕਰੋੜ ਰਹਿੰਦੇ ਹਨ।
ਦੱਖਣ ਜ਼ੋਨ ਪਟਿਆਲਾ : ਇਸ ਜ਼ੋਨ ਅਧੀਨ ਪਟਿਆਲਾ, ਸੰਗਰੂਰ, ਬਰਨਾਲਾ, ਰੋਪੜ ਤੇ ਮੋਹਾਲੀ ਦੇ ਮੰਡਲ ਆਉਂਦੇ ਹਨ। ਇਸ ਜ਼ੋਨ ਦਾ ਬਕਾਇਆ ਰਾਸ਼ੀ ਮਾਮਲੇ 'ਚ ਤੀਜਾ ਸਥਾਨ ਹੈ । ਬਿਜਲੀ ਨਿਗਮ ਮੁਤਾਬਿਕ ਇਸ ਜ਼ੋਨ 'ਚ ਬਿਜਲੀ ਨਿਗਮ ਦਾ ਖਪਤਕਾਰਾਂ ਵੱਲ ਪਿਛਲੇ ਸਾਲ ਦੇੇ ਅੰਤ ਤੱਕ 529 ਕਰੋੜ ਰੁਪਏ ਬਕਾਇਆ ਖੜ੍ਹਾ ਸੀ ਜਿਨ੍ਹਾਂ ਵਿਚੋਂ ਰੋਪੜ ਮੰਡਲ ਵੱਲ 172 ਅਤੇ ਮੋਹਾਲੀ ਮੰਡਲ ਵੱਲ 111 ਕਰੋੜ ਰੁਪਏ ਖੜ੍ਹੇ ਹਨ।
ਕੇਂਦਰੀ ਜ਼ੋਨ ਲੁਧਿਆਣਾ : ਇਸ ਜ਼ੋਨ ਅਧੀਨ ਲੁਧਿਆਣਾ ਦੇ ਬਹੁਤੇ ਸਨਅਤੀ ਖੇਤਰ ਹੀ ਆਉਂਦੇ ਹਨ। ਇਨ੍ਹਾਂ 'ਚ ਲੁਧਿਆਣੇ ਦਾ ਸ਼ਹਿਰੀ, ਸਬ ਅਰਬਨ ਤੇ ਪੱਛਮ ਮੰਡਲ ਤੋਂ ਇਲਾਵਾ ਖੰਨਾ ਮੰਡਲ ਦੇ ਇਲਾਕੇ ਆਉਂਦੇ ਹਨ। ਇਸ ਜ਼ੋਨ ਅਧੀਨ ਬਿਜਲੀ ਨਿਗਮ ਦਾ ਖਪਤਕਾਰਾਂ ਵੱਲ ਬਕਾਇਆ 300 ਕਰੋੜ ਦੇ ਕਰੀਬ ਪਹੁੰਚ ਗਿਆ ਹੈ। ਇਸ ਜ਼ੋਨ 'ਚ ਸਭ ਤੋਂ ਵੱਧ ਬਕਾਇਆ ਲੁਧਿਆਣਾ ਸਬ ਅਰਬਨ ਵੱਲ 100 ਕਰੋੜ ਅਤੇ ਲੁਧਿਆਣਾ ਪੂਰਬ ਵੱਲ 84 ਕਰੋੜ ਤੋਂ ਵਧੇਰੇ ਹੈ।
ਉੱਤਰੀ ਜ਼ੋਨ ਜਲੰਧਰ : ਬਿਜਲੀ ਨਿਗਮ ਦੇ ਅੰਕੜੇ ਦੱਸਦੇ ਹਨ ਕਿ ਇਸ ਜ਼ੋਨ ਅਧੀਨ ਖਪਤਕਾਰਾਂ ਵੱਲ 270 ਕਰੋੜ ਦੇ ਕਰੀਬ ਬਕਾਇਆ ਰਾਸ਼ੀ ਖੜ੍ਹੀ ਹੈ। ਇਸ ਜ਼ੋਨ ਵਿਚ ਕਪੂਰਥਲਾ, ਜਲੰਧਰ, ਹੁਸ਼ਿਆਰਪੁਰ ਤੇ ਨਵਾਂਸ਼ਹਿਰ ਦੇ ਮੰਡਲ ਪੈਂਦੇ ਹਨ। ਅੰਕੜੇ ਦੱਸਦੇ ਹਨ ਕਿ ਇਸ ਜ਼ੋਨ ਅਧੀਨ ਸਭ ਤੋਂ ਵੱਧ ਬਕਾਇਆ 91 ਕਰੋੜ ਰੁਪਏ ਹੁਸ਼ਿਆਰਪੁਰ ਮੰਡਲ ਵੱਲ ਹੈ।
ਗੌਰਤਲਬ ਹੈ ਕਿ ਅੰਮ੍ਰਿਤਸਰ ਦੇ ਨਗਰ ਨਿਗਮ ਵੱਲ ਹੀ 90 ਕਰੋੜ ਦੇ ਕਰੀਬ ਬਕਾਇਆ ਰਾਸ਼ੀ ਖੜ੍ਹੀ ਜੋ ਹੁਣ ਜੁਰਮਾਨੇ ਤੇ ਸਰਚਾਰਜ ਨਾਲ ਹੋਰ ਵੀ ਵਧ ਗਈ ਹੋਵੇਗੀ। ਇਹ ਰਾਸ਼ੀ ਨਿਰੰਤਰ ਵਧਦੀ ਜਾ ਰਹੀ ਹੈ।
ਬਿਜਲੀ ਨਿਗਮ ਨੇ ਸ਼ੁਰੂ ਕੀਤੀ ਯਕਮੁਸ਼ਤ ਨਿਬੇੜਾ ਯੋਜਨਾ
ਇਸ ਸਬੰਧੀ ਜਦੋਂ ਬਿਜਲੀ ਨਿਗਮ ਦੇ ਚੇਅਰਮੈਨ ਤੇ ਪ੍ਰਬੰਧਕ ਨਿਰਦੇਸ਼ਕ ਇੰਜ: ਬਲਦੇਵ ਸਿੰਘ ਸਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਬਿਜਲੀ ਨਿਗਮ ਨੇ ਸਰਕਾਰੀ ਵਿਭਾਗਾਂ ਨਾਲ ਬਕਾਇਆ ਰਾਸ਼ੀ ਦੇ ਨਿਪਟਾਰੇ ਲਈ ਯਕਮੁਸ਼ਤ ਨਿਬੇੜਾ ਯੋਜਨਾ ਸ਼ੁਰੂ ਕੀਤੀ ਹੈ ਜਿਸ ਵਿਚ ਨਿਬੇੜੇ ਵੇਲੇ ਬਿਜਲੀ ਨਿਗਮ ਸਬੰਧਿਤ ਵਿਭਾਗ ਨੂੰ ਜੁਰਮਾਨੇ ਵਗ਼ੈਰਾ ਤੋਂ ਛੋਟ ਦੇਵੇਗਾ। ਇਸ ਯੋਜਨਾ ਨਾਲ ਬਿਜਲੀ ਨਿਗਮ ਦੀ ਬਕਾਇਆ ਰਾਸ਼ੀ ਦਾ ਅੰਕੜਾ ਛੋਟਾ ਹੋਣ ਦੀ ਆਸ ਹੈ।
ਬਿਜਲੀ ਬਿੱਲਾਂ ਦੇ ਇਕ ਦਿਨ 'ਚ 100 ਕਰੋੜ ਰੁਪਏ ਪ੍ਰਾਪਤ ਕੀਤੇ
ਪਟਿਆਲਾ, 14 ਜੁਲਾਈ (ਜਸਪਾਲ ਸਿੰਘ ਢਿੱਲੋਂ)-ਪੰਜਾਬ ਬਿਜਲੀ ਨਿਗਮ ਨੇ ਡਿਜੀਟਲ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਲਈ ਸਟੇਟ ਬੈਂਕ ਆਫ਼ ਇੰਡੀਆ ਦੇ ਸਹਿਯੋਗ ਨਾਲ ਪੰਜਾਬ ਵਿਚ ਬਿਜਲੀ ਖਪਤਕਾਰਾਂ ਦੇ ਬਿੱਲਾਂ ਦੀ ਅਦਾਇਗੀ ਆਰ.ਟੀ.ਜੀ.ਐਸ. ਮੋਡ ਰਾਹੀਂ ਸਵੀਕਾਰ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਸਬੰਧ ਵਿਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ 13 ਜੁਲਾਈ 2018 ਨੂੰ 100 ਕਰੋੜ ਰੁਪਏ ਦੇ ਲਗਪਗ ਬਿਜਲੀ ਬਿੱਲਾਂ ਦੀ ਅਦਾਇਗੀ ਡਿਜੀਟਲ/ਆਰ.ਟੀ.ਜੀ.ਐਸ. ਰਾਹੀਂ ਪ੍ਰਾਪਤ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਜ: ਬਲਦੇਵ ਸਿੰਘ ਸਰਾਂ ਨੇ ਦੱਸਿਆ ਕਿ ਇਹ ਬਿਜਲੀ ਨਿਗਮ ਦੇ ਇਤਿਹਾਸ 'ਚ ਵੱਡੀ ਪ੍ਰਾਪਤੀ ਹੈ। ਇਸ ਯੋਜਨਾ ਦੀ ਜਾਣਕਾਰੀ ਦਿੰਦਿਆਂ ਇੰਜ. ਸਰਾਂ ਨੇ ਦੱਸਿਆ ਕਿ ਹੁਣ ਪੰਜਾਬ ਵਿਚ ਜਿਨ੍ਹਾਂ ਬਿਜਲੀ ਖਪਤਕਾਰਾਂ ਦੇ ਬਿੱਲ 3 ਲੱਖ ਰੁਪਏ ਤੋ ਵੱਧ ਹੋਣਗੇ, ਉਨਾਂ ਨੂੰ ਆਨਲਾਈਨ ਮੋਡ ਜਿਵੇਂ ਨੈੱਟ ਬੈਂਕਿੰਗ, ਕਰੈਡਿਟ ਕਾਰਡ, ਡੈਬਿਟ ਕਾਰਡ, ਆਰ.ਟੀ.ਜੀ.ਐਸ. ਅਤੇ ਐਨ.ਈ.ਐਫ.ਟੀ. ਆਦਿ ਰਾਹੀਂ ਕਰਨੀ ਹੋਵੇਗੀ। ਅਜਿਹੇ ਖਪਤਕਾਰ ਬਿਜਲੀ ਨਿਗਮ ਦੀ ਵੈੱਬਸਾਈਟ ਤੋਂ ਆਪਣੇ ਬਿੱਲਾਂ ਦੀ ਰਸੀਦ ਕਿਸੇ ਵੀ ਸਮੇਂ ਡਾਊਨਲੋਡ ਕਰ ਸਕਦੇ ਹਨ। ਹੁਣ ਖਪਤਕਾਰਾਂ ਨੂੰ ਬਿਜਲੀ ਨਿਗਮ ਦੇ ਦਫ਼ਤਰਾਂ 'ਚ ਅਦਾਇਗੀ ਲਈ ਨਹੀਂ ਜਾਣਾ ਪਵੇਗਾ। ਇਸ ਮੌਕੇ ਨਿਰਦੇਸ਼ਕ ਵਿੱਤ ਜਤਿੰਦਰ ਗੋਇਲ ਨੇ ਦੱਸਿਆ ਕਿ ਬਿਜਲੀ ਨਿਗਮ ਨੇ ਇਸ ਯੋਜਨਾ ਨੂੰ ਪੰਜਾਬ ਬਿਜਲੀ ਨਿਯੰਤਰਨ ਕਮਿਸ਼ਨ ਦੀ ਪ੍ਰਵਾਨਗੀ ਤੋਂ ਬਾਅਦ ਲਾਗੂ ਕੀਤਾ ਹੈ।
ਕਿਸਾਨਾਂ ਦੀ ਮੁਫ਼ਤ ਬਿਜਲੀ ਦਾ 2 ਹਜ਼ਾਰ ਕਰੋੜ ਬਕਾਇਆ
ਪੰਜਾਬ ਬਿਜਲੀ ਨਿਗਮ ਦੇ ਸੀ.ਐਮ.ਡੀ ਇੰਜ. ਬਲਦੇਵ ਸਿੰਘ ਸਰਾਂ ਨੇ ਦੱਸਿਆ ਕਿ ਬਿਜਲੀ ਨਿਗਮ ਉੱਪਰ ਕਿਸਾਨਾਂ ਨੂੰ ਸਬਸਿਡੀ ਦੇ ਰੂਪ ਵਿਚ ਦਿੱਤੀ ਜਾਂਦੀ ਮੁਫ਼ਤ ਬਿਜਲੀ ਦਾ ਅੰਦਾਜ਼ਨ 6 ਹਜ਼ਾਰ ਕਰੋੜ ਰੁਪਏ ਭਾਰ ਪੈਂਦਾ ਹੈ। ਇਹ ਰਕਮ ਸੂਬਾ ਸਰਕਾਰ ਬਿਜਲੀ ਨਿਗਮ ਨੂੰ ਅਦਾ ਕਰਦੀ ਹੈ। ਬਿਜਲੀ ਨਿਗਮ ਦਾ ਪੰਜਾਬ ਸਰਕਾਰ ਵੱਲ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਇਸ ਸਬਸਿਡੀ ਦਾ 2 ਹਜ਼ਾਰ ਕਰੋੜ ਅਜੇ ਵੀ ਬਕਾਇਆ ਖੜ੍ਹਾ ਹੈ। ਇਸ ਤੋਂ ਇਲਾਵਾ ਜਿਨ੍ਹਾਂ ਖਪਤਕਾਰਾਂ ਵੱਲ ਬਿਜਲੀ ਬੋਰਡ ਦਾ ਵੱਡਾ ਬਕਾਇਆ ਖੜ੍ਹਾ ਹੈ ਉਨ੍ਹਾਂ ਦੇ ਕੇਸ ਪੰਜਾਬ ਬਿਜਲੀ ਝਗੜਾ ਨਿਪਟਾਊ ਅਦਾਲਤਾਂ ਵਿਚ ਸੁਣਵਾਈ ਅਧੀਨ ਹਨ, ਜਿਨ੍ਹਾਂ ਦੀ ਗਿਣਤੀ 35 ਹਜ਼ਾਰ ਤੋਂ ਵੱਧ ਹੈ। ਇਨ੍ਹਾਂ ਵਿਚੋਂ 31 ਹਜ਼ਾਰ ਦੇ ਕਰੀਬ ਕੇਸ ਵੱਖ-ਵੱਖ ਅਦਾਲਤਾਂ ਅਤੇ ਬਾਕੀ ਸਾਢੇ 3 ਹਜ਼ਾਰ ਝਗੜਾ ਨਿਪਟਾਊ ਅਥਾਰਿਟੀ ਕੋਲ ਸੁਣਵਾਈ ਅਧੀਨ ਹਨ, ਜਦੋਂ ਕਿ ਕਈ ਕੇਸ ਦੂਜੀਆਂ ਅਦਾਲਤਾਂ ਵਿਚ ਵੀ ਚੱਲ ਰਹੇ ਹਨ।

ਰਾਜਨਾਥ ਵਲੋਂ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਮੁਲਾਕਾਤ

ਢਾਕਾ, 14 ਜੁਲਾਈ (ਏਜੰਸੀ)-ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਮੁਲਾਕਾਤ ਦੌਰਾਨ ਅੱਤਵਾਦ ਦੇ ਖ਼ਤਰੇ ਸਣੇ ਦੁਵੱਲੇ ਵੱਖ-ਵੱਖ ਮੁੱਦਿਆਂ ਸਬੰਧੀ ਗੱਲਬਾਤ ਕੀਤੀ। ਰਾਜਨਾਥ ਸਿੰਘ ਆਪਣੇ ਤਿੰਨ ਦਿਨਾਂ ਦੌਰੇ ਸਬੰਧੀ ਕੱਲ੍ਹ ਇਥੇ ਪੁੱਜੇ ਸਨ। ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਨਾਲ ਉਨ੍ਹਾਂ ਦੇ ਸਰਕਾਰੀ ਨਿਵਾਸ 'ਤੇ ਮੁਲਾਕਾਤ ਦੇ ਬਾਅਦ ਰਾਜਨਾਥ ਸਿੰਘ ਨੇ ਟਵੀਟ ਕੀਤਾ ਕਿ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਨਾਲ ਢਾਕਾ 'ਚ ਬਹੁਤ ਉਪਯੋਗੀ ਮੀਟਿੰਗ ਹੋਈ। ਅਸੀਂ ਆਪਸੀ ਹਿੱਤ ਦੇ ਕਈ ਦੁਵੱਲੇ ਅਤੇ ਖੇਤਰੀ ਮੁੱਦਿਆਂ ਸਬੰਧੀ ਗੱਲਬਾਤ ਕੀਤੀ। ਰਾਜਨਾਥ ਨੇ ਸ਼ੇਖ ਹਸੀਨਾ ਨੂੰ ਕਿਹਾ ਕਿ ਜੇਕਰ ਖੇਤਰ ਦੇ ਸਾਰੇ ਦੇਸ਼ ਆਪਸ 'ਚ ਹੱਥ ਮਿਲਾ ਲੈਂਦੇ ਹਨ ਤਾਂ ਅੱਤਵਾਦ ਦਾ ਖਾਤਮਾ ਸੰਭਵ ਹੈ। ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਅਤੇ ਭਾਰਤ ਨੇ ਗੱਲਬਾਤ ਰਾਹੀਂ ਜ਼ਮੀਨ ਅਤੇ ਸਰਹੱਦੀ ਸਮਝੌਤੇ ਸਮੇਤ ਹੁਣ ਤੱਕ ਕਈ ਮਸਲਿਆਂ ਦਾ ਹੱਲ ਕੱਢਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਗੱਲਬਾਤ ਰਾਹੀਂ ਹੋਰਨਾਂ ਮੁੱਦਿਆਂ ਨੂੰ ਵੀ ਸੁਲਝਾ ਲਿਆ ਜਾਵੇਗਾ। ਮੀਟਿੰਗ ਦੌਰਾਨ ਸ਼ੇਖ ਹਸੀਨਾ ਨੇ ਦੁਹਰਾਇਆ ਕਿ ਬੰਗਲਾਦੇਸ਼ ਕਿਸੇ ਹੋਰ ਦੇਸ਼ ਦੇ ਖ਼ਿਲਾਫ਼ ਅੱਤਵਾਦੀਆਂ ਨੂੰ ਆਪਣੀ ਜ਼ਮੀਨ ਦੀ ਵਰਤੋਂ ਨਾ ਕਰਨ ਦੇਣ ਦੇ ਫ਼ੈਸਲੇ 'ਤੇ ਕਾਇਮ ਹੈ। ਰਾਜਨਾਥ ਸਿੰਘ ਕੱਲ੍ਹ ਬੰਗਲਾਦੇਸ਼ ਦੇ ਗ੍ਰਹਿ ਮੰਤਰੀ ਅਸਦੁਜ਼ਮਾਨ ਖ਼ਾਨ ਕਮਾਲ ਨਾਲ 6ਵੀਂ ਭਾਰਤ-ਬੰਗਲਾਦੇਸ਼ ਗ੍ਰਹਿ ਮੰਤਰੀ ਪੱਧਰ ਦੀ ਗੱਲਬਾਤ ਦੀ ਪ੍ਰਧਾਨਗੀ ਕਰਨਗੇ।
ਸੰਗਠਿਤ ਵੀਜ਼ਾ ਕੇਂਦਰ ਦਾ ਉਦਘਾਟਨ
ਰਾਜਨਾਥ ਸਿੰਘ ਨੇ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਅਸਦੁਜ਼ਮਾਨ ਖ਼ਾਨ ਦੇ ਨਾਲ ਮਿਲ ਕੇ ਸੰਗਠਿਤ ਵੀਜ਼ਾ ਕੇਂਦਰ (ਆਈ. ਪੀ. ਏ. ਸੀ.) ਦਾ ਉਦਘਾਟਨ ਕੀਤਾ। ਆਧੁਨਿਕ ਸਹੂਲਤਾਂ ਨਾਲ ਲੈਸ ਇਹ ਦੁਨੀਆ 'ਚ ਭਾਰਤ ਦਾ ਸਭ ਤੋਂ ਵੱਡਾ ਵੀਜ਼ਾ ਕੇਂਦਰ ਹੈ।

ਮਾਤਾ ਨੈਣਾ ਦੇਵੀ ਨੇੜੇ ਪੰਜਾਬ ਪੁਲਿਸ ਨਾਲ ਮੁਕਾਬਲੇ 'ਚ ਗੈਂਗਸਟਰ ਹਲਾਕ

ਸ੍ਰੀ ਅਨੰਦਪੁਰ ਸਾਹਿਬ, 14 ਜੁਲਾਈ (ਜੇ. ਐਸ. ਨਿੱਕੁੂਵਾਲ, ਕਰਨੈਲ ਸਿੰਘ)-ਸ੍ਰੀ ਅਨੰਦਪੁਰ ਸਾਹਿਬ ਨੇੜੇ ਹਿਮਾਚਲ ਪ੍ਰਦੇਸ਼ ਦੇ ਪ੍ਰਸਿੱਧ ਤੀਰਥ ਸਥਾਨ ਮਾਤਾ ਨੈਣਾ ਦੇਵੀ ਬੱਸ ਅੱਡੇ ਨੇੜੇ ਮੁਹਾਲੀ ਪੁਲਿਸ ਨਾਲ ਹੋਏ ਮੁਕਾਬਲੇ 'ਚ ਇਕ ਗੈਂਗਸਟਰ ਦੀ ਮੌਤ ਅਤੇ ਦੋ ਨੂੰ ਕਾਬੂ ਕਰਨ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਮੁਹਾਲੀ ਦੇ ਸੋਹਾਣਾ ਨੇੜਿਉਂ ਇਕ ਵਰਨਾ ਕਾਰ ਨੂੰ ਖੋਹ ਕੇ ਪੰਜ ਗੈਂਗਸਟਰ ਤੜਕਸਾਰ ਉੱਥੋਂ ਫ਼ਰਾਰ ਹੋ ਗਏ ਅਤੇ ਉਨ੍ਹਾਂ 'ਚੋਂ ਤਿੰਨ ਗੈਂਗਸਟਰ ਇਸ ਵਰਨਾ ਕਾਰ ਨੂੰ ਲੈ ਕੇ ਮਾਤਾ ਨੈਣਾ ਦੇਵੀ ਦੇ ਪੁਰਾਣੇ ਬੱਸ ਅੱਡੇ ਨੇੜੇ ਪੁੱਜ ਕੇ ਉੱਥੇ ਇਕ ਨਿੱਜੀ ਹੋਟਲ ਵਿਚ ਪਹੁੰਚ ਗਏ ਅਤੇ ਉਨ੍ਹਾਂ ਦਾ ਪਿੱਛਾ ਮੁਹਾਲੀ ਪੁਲਿਸ ਦੇ ਜ਼ਿਲ੍ਹਾ ਪੁਲਿਸ ਮੁਖੀ ਕੁਲਦੀਪ ਸਿੰਘ ਚਾਹਲ ਅਤੇ ਉਪ-ਪੁਲਿਸ ਕਪਤਾਨ ਰਮਨਦੀਪ ਸਿੰਘ ਨਾਲ ਪੁਲਿਸ ਪਾਰਟੀ ਵਲੋਂ ਕੀਤਾ ਜਾ ਰਿਹਾ ਸੀ, ਜਦੋਂ ਪੁਲਿਸ ਪਾਰਟੀ ਉਕਤ ਨਿੱਜੀ ਹੋਟਲ 'ਚ ਉਨ੍ਹਾਂ ਗੈਂਗਸਟਰਾਂ ਕੋਲ ਪਹੁੰਚੀ ਤਾਂ ਪੁਲਿਸ ਵਲੋਂ ਉਨ੍ਹਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਗਿਆ। ਇਸ ਤੋਂ ਪਹਿਲਾ ਹੀ ਇਨ੍ਹਾਂ ਗੈਂਗਸਟਰਾਂ ਵਲੋਂ ਡੀ. ਐਸ. ਪੀ. ਰਮਨਦੀਪ ਸਿੰਘ ਵੱਲ ਨੂੰ ਗੋਲੀ ਚਲਾ ਦਿੱਤੀ ਅਤੇ ਉਹ ਸੜਕ ਵੱਲ ਝੁਕ ਗਏ ਅਤੇ ਇਹ ਗੋਲੀ ਉਨ੍ਹਾਂ ਦੀ ਕਾਰ 'ਚ ਵੱਜੀ। ਇਸ ਤੋਂ ਤੁਰੰਤ ਬਾਅਦ ਮੁਹਾਲੀ ਪੁਲਿਸ ਵਲੋਂ ਜਵਾਬੀ ਫਾਈਰਿੰਗ ਕੀਤੀ ਗਈ ਅਤੇ ਜਿਸ 'ਤੇ ਇਕ ਗੈਂਗਸਟਰ ਸੰਨੀ ਵਾਸੀ ਗੁਰਦਾਸਪੁਰ ਦੇ ਪੇਟ 'ਤੇ ਦੋ ਗੋਲੀਆਂ ਵੱਜੀਆਂ ਅਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਮੁਹਾਲੀ ਪੁਲਿਸ ਨੇ ਦੂਜੇ ਦੋ ਗੈਂਗਸਟਰਾਂ ਨੂੰ ਵੀ ਕਾਬੂ ਕਰ ਲਿਆ। ਇਨ੍ਹਾਂ ਗੈਂਗਸਟਰਾਂ ਨੂੰ ਕਾਬੂ ਕਰਨ ਮੌਕੇ ਉਪ-ਪੁਲਿਸ ਕਪਤਾਨ ਰਮਨਦੀਪ ਸਿੰਘ ਅਤੇ ਉਸ ਦੇ ਡਰਾਈਵਰ ਤਰਲੋਚਨ ਸਿੰਘ ਨੂੰ ਵੀ ਸੱਟਾਂ ਵਜੀਆਂ। ਘਟਨਾ ਤੋਂ ਬਾਅਦ ਗੰਭੀਰ ਜ਼ਖ਼ਮੀ ਸੰਨੀ ਵਾਸੀ ਗੁਰਦਾਸਪੁਰ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ, ਜਿੱਥੇ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਦੂਜੇ ਪਾਸੇ ਮੁਹਾਲੀ ਪੁਲਿਸ ਵਲੋਂ ਕਾਬੂ ਕੀਤੇ ਗਏ ਦੋ ਗੈਂਗਸਟਰਾਂ ਦੀ ਪਹਿਚਾਣ ਅਮਰਪ੍ਰੀਤ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਰਤਨਗੜ ਥਾਣਾ ਮੋਰਿੰਡਾ ਜ਼ਿਲ੍ਹਾ ਰੂਪਨਗਰ ਤੇ ਗੋਲਡੀ ਮਸੀਹ ਵਾਸੀ ਡੇਰਾ ਬਾਬਾ ਨਾਨਕ ਵਜੋਂ ਹੋਈ ਹੈ। ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰਾਂ ਨੂੰ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਬਿਲਾਸਪੁਰ ਦੇ ਥਾਣਾ ਕੋਟ ਕਹਿਲੂਰ ਵਿਖੇ ਉਨ੍ਹਾਂ ਖ਼ਿਲਾਫ਼ ਮੁਹਾਲੀ ਪੁਲਿਸ ਦੇ ਬਿਆਨਾ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜ਼ਿਲ੍ਹਾ ਬਿਲਾਸਪੁਰ ਦੇ ਐਸ. ਪੀ. ਅਸ਼ੋਕ ਕੁਮਾਰ ਨੇ ਕਿਹਾ ਕਿ ਅਸੀਂ ਕਾਨੂੰਨੀ ਕਾਰਵਾਈ ਕਰ ਰਹੇ ਹਾਂ, ਜਦਕਿ ਇਸ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਡੀ. ਆਈ. ਜੀ. ਹਿਮਾਚਲ ਪ੍ਰਦੇਸ਼ ਕਪਿਲ ਸ਼ਰਮਾ ਨੇ ਵੀ ਘਟਨਾ ਸਥਾਨ ਦਾ ਦੌਰਾ ਕੀਤਾ। ਇਸ ਤੋਂ ਬਿਨਾ ਸ਼ਿਮਲਾ ਤੋਂ ਪਹੁੰਚੀ ਫੋਰੈਂਸਿਕ ਟੀਮ ਵਲੋਂ ਵੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਮ੍ਰਿਤਕ ਸੰਨੀ ਮਸੀਹ ਵਾਸੀ ਗੁਰਦਾਸਪੁਰ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸ੍ਰੀ ਅਨੰਦਪੁਰ ਸਾਹਿਬ ਦੇ ਭਾਈ ਜੈਤਾ ਜੀ ਸਿਵਲ ਹਸਪਤਾਲ ਤੋਂ ਸਰਕਾਰੀ ਹਸਪਤਾਲ ਬਿਲਾਸਪੁਰ ਲਿਜਾਇਆ ਗਿਆ ਜਿਥੇ ਉਸ ਦਾ ਪੋਸਟ ਮਾਰਟਮ ਕੀਤਾ ਜਾਵੇਗਾ। ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਮੁਹਾਲੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਇਨ੍ਹਾਂ ਗੈਂਗਸਟਰਾਂ ਦੇ ਖ਼ਿਲਾਫ਼ ਸੋਹਾਣੇ ਥਾਣੇ 'ਚ ਵੀ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਅਮਨਪ੍ਰੀਤ ਦਾ ਪਿਤਾ ਰਿਕਸ਼ਾ ਚਲਾ ਕੇ ਕਰਦਾ ਹੈ ਗੁਜ਼ਾਰਾ
ਮੋਰਿੰਡਾ (ਪ੍ਰਿਤਪਾਲ ਸਿੰਘ)-ਨੈਣਾ ਦੇਵੀ ਵਿਖੇ ਪੰਜਾਬ ਪੁਲਿਸ ਅਤੇ ਗੈਂਗਸਟਰਾਂ 'ਚ ਹੋਏ ਮੁਕਾਬਲੇ 'ਚ ਸ਼ਾਮਿਲ ਦੱਸਿਆ ਜਾਂਦਾ ਨਜ਼ਦੀਕੀ ਪਿੰਡ ਰਤਨਗੜ੍ਹ ਦਾ ਅਮਨਪ੍ਰੀਤ ਸਿੰਘ ਪੁੱਤਰ ਰਣਜੀਤ ਸਿੰਘ ਇਕ ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ। 'ਅਜੀਤ' ਦੀ ਟੀਮ ਵਲੋਂ ਪਿੰਡ ਰਤਨਗੜ੍ਹ ਵਿਖੇ ਜਦੋਂ ਇਸ ਸਬੰਧੀ ਪਤਾ ਕਰਨਾ ਚਾਹਿਆ ਤਾਂ ਕਿਸੇ ਨੇ ਵੀ ਅਮਨਪ੍ਰੀਤ ਸਬੰਧੀ ਖੁੱਲ੍ਹ ਕੇ ਨਹੀਂ ਦੱਸਿਆ ਪਰ ਪਿੰਡ ਵਾਸੀਆਂ ਤੋਂ ਦੱਬੀ ਆਵਾਜ਼ ਵਿਚ ਪਤਾ ਲੱਗਿਆ ਕਿ ਰਣਜੀਤ ਸਿੰਘ ਜੋ ਕਿ ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ ਉਸ ਦੀ ਪਤਨੀ ਵੀ ਕਿਤੇ ਪ੍ਰਾਈਵੇਟ ਨੌਕਰੀ ਕਰਦੀ ਹੈ। ਰਣਜੀਤ ਸਿੰਘ ਦੇ ਦੋ ਬੱਚੇ ਇਕ ਲੜਕਾ ਅਮਨਪ੍ਰੀਤ ਸਿੰਘ ਅਤੇ ਇਕ ਲੜਕੀ ਹੈ ਜੋ ਦੋਵੇਂ ਹੀ ਵਿਆਹੇ ਹੋਏ ਹਨ। ਪਤਾ ਲੱਗਾ ਹੈ ਅਮਨਪ੍ਰੀਤ ਸਿੰਘ ਮਾੜੀ ਸੰਗਤ ਵਿਚ ਪੈਣ ਕਾਰਨ ਅਕਸਰ ਹੀ ਆਪਣੇ ਮਾਤਾ-ਪਿਤਾ ਨਾਲ ਝਗੜਾ ਕਰਦਾ ਸੀ। ਅਮਨਪ੍ਰੀਤ ਸਿੰਘ ਪਾਸ ਇਕ ਬੱਚਾ ਹੈ ਜਿਸ ਦੀ ਉਮਰ ਕਰੀਬ ਇਕ ਸਾਲ ਹੈ। ਅਮਨਪ੍ਰੀਤ ਸਿੰਘ ਦੀ ਪਤਨੀ ਨੇ ਪੁੱਛਣ 'ਤੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਪਰ ਸਿਰਫ਼ ਇਹ ਕਿਹਾ ਕਿ ਉਸ ਦੇ ਪਤੀ ਨੂੰ ਕੱਲ੍ਹ ਇਕ ਬੰਦਾ ਘਰ ਤੋਂ ਬੁਲਾ ਕੇ ਲੈ ਗਿਆ ਸੀ ਤੇ ਉਸ ਦੇ ਪਤੀ ਸਿਰਫ਼ ਖਰੜ ਜਾਣ ਸਬੰਧੀ ਦੱਸ ਕੇ ਘਰੋਂ ਗਿਆ ਸੀ ਪਰ ਹੁਣ ਉਨ੍ਹਾਂ ਨੂੰ ਕੁਝ ਵੀ ਪਤਾ ਨਹੀਂ ਕਿ ਉਹ ਕਿੱਥੇ ਹੈ।

ਮੁਹਾਲੀ ਪੁਲਿਸ ਨੇ ਝੂਠਾ ਮੁਕਾਬਲਾ ਬਣਾ ਕੇ ਮਾਰਿਆ ਸੰਨੀ-ਪਰਿਵਾਰ

ਸੰਨੀ 'ਤੇ ਹੁਣ ਤੱਕ ਕੋਈ ਵੀ ਮੁਕੱਦਮਾ ਨਹੀਂ ਦਰਜ-ਐਸ.ਐਚ.ਓ.

ਕਲਾਨੌਰ, 14 ਜੁਲਾਈ (ਪੁਰੇਵਾਲ)-ਬੀਤੀ ਦੇਰ ਰਾਤ ਸੋਹਾਣਾ ਤੋਂ ਖੋਹੀ ਗਈ ਕਾਰ ਦੇ ਮਾਮਲੇ 'ਚ ਪੰਜਾਬ ਪੁਲਿਸ ਵਲੋਂ ਨੈਣਾ ਦੇਵੀ (ਹਿਮਾਚਲ ਪ੍ਰਦੇਸ਼) ਵਿਖੇ ਹੋਏ ਮੁਕਾਬਲੇ 'ਚ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਲਾਨੌਰ ਅਧੀਨ ਸਰਹੱਦੀ ਪਿੰਡ ਧੀਦੋਵਾਲ ਦੇ ਮਾਰੇ ਗਏ ਸੰਨੀ ਮਸੀਹ ਪੁੱਤਰ ਸੁੱਚਾ ਮਸੀਹ ਦੇ ਪਰਿਵਾਰਕ ਜੀਆਂ ਵਲੋਂ ਅੱਜ ਐਸ. ਐਸ.ਪੀ. ਗੁਰਦਾਸਪੁਰ ਨੂੰ ਮਿਲ ਕੇ ਪੁਲਿਸ ਵਲੋਂ ਕੀਤੇ ਗਏ ਉਕਤ ਘਟਨਾਕ੍ਰਮ 'ਤੇ ਸ਼ੱਕ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਪੁਲਿਸ ਕੋਲੋਂ ਇਨਸਾਫ਼ ਦੀ ਮੰਗ ਕੀਤੀ ਗਈ। ਇਸ ਮੌਕੇ 'ਤੇ ਮ੍ਰਿਤਕ ਸੰਨੀ ਮਸੀਹ ਦੇ ਚਾਚਾ ਯੂਨਸ ਮਸੀਹ ਜੋ ਪਿੰਡ ਦਾ ਸਰਪੰਚ ਹੈ, ਨੇ ਸੁੱਚਾ ਮਸੀਹ, ਪਾਸਟਰ ਰਾਕੇਸ਼ ਵਿਲੀਅਮ, ਪਾਸਟਰ ਸੰਧੂ, ਨਰਿੰਦਰ ਮਸੀਹ, ਅਮਰੀਕ ਸਿੰਘ ਆਦਿ ਸਮੇਤ ਦੱਸਿਆ ਕਿ ਜੇਕਰ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਮੁੱਖ ਮੰਤਰੀ, ਰਾਸ਼ਟਰਪਤੀ ਤੱਕ ਪਹੁੰਚ ਕਰਨਗੇ। ਸਰਪੰਚ ਯੂਨਸ ਮਸੀਹ ਧੀਦੋਵਾਲ ਨੇ ਦੱਸਿਆ ਕਿ ਉਹ ਪਿਛਲੇ ਸਮੇਂ ਤੋਂ ਪਿੰਡ 'ਚ ਸਰਪੰਚ ਹਨ ਅਤੇ ਉਨ੍ਹਾਂ ਦਾ ਚੰਗਾ ਕਾਰੋਬਾਰ ਵੀ ਚੱਲਦਾ ਆ ਰਿਹਾ ਹੈ ਅਤੇ ਸੰਨੀ ਮਸੀਹ ਉਨ੍ਹਾਂ ਨਾਲ ਕਾਰੋਬਾਰ 'ਚ ਕੰਮ ਕਰਦਾ ਆ ਰਿਹਾ ਸੀ ਅਤੇ ਇਸ ਤੋਂ ਇਲਾਵਾ ਸੰਨੀ ਮਸੀਹ ਦੇ ਵਿਦੇਸ਼ ਭੇਜਣ ਲਈ ਵੀ ਕਾਗਜ਼ ਤਿਆਰ ਕੀਤੇ ਹੋਏ ਸਨ। ਉਨ੍ਹਾਂ ਦੱਸਿਆ ਕਿ ਸੰਨੀ ਮਸੀਹ ਪਿਛਲੇ ਕੁਝ ਦਿਨ ਪਹਿਲਾਂ ਕਿਸੇ ਟੋਲ ਪਲਾਜ਼ਾ ਦੀ ਨੌਕਰੀ ਮਿਲਣ ਸਬੰਧੀ ਘਰ ਕਹਿ ਕੇ ਗਿਆ ਹੋਇਆ ਸੀ ਕਿ ਅੱਜ ਉਨ੍ਹਾਂ ਨੂੰ ਖ਼ਬਰ ਮਿਲੀ ਕਿ ਸੰਨੀ ਮਸੀਹ ਗੈਂਗਸਟਰਾਂ ਨਾਲ ਮਿਲਿਆ ਹੋਇਆ ਹੈ ਅਤੇ ਉਸ ਦੀ ਮੁਕਾਬਲੇ 'ਚ ਮੌਤ ਹੋ ਗਈ ਹੈ। ਪਰਿਵਾਰ ਨੇ ਕਿਹਾ ਕਿ ਸੰਨੀ ਮਸੀਹ ਦਾ ਅੱਜ ਤੱਕ ਕਿਸੇ ਵੀ ਪੁਲਿਸ ਥਾਣੇ 'ਚ ਕੋਈ ਮੁਕੱਦਮਾ ਵੀ ਦਰਜ ਨਹੀਂ ਹੈ, ਜਿਸ ਕਾਰਨ ਉਹ ਕਾਫ਼ੀ ਪ੍ਰੇਸ਼ਾਨ ਹਨ। ਇਸ ਸਬੰਧੀ ਪੁਲਿਸ ਥਾਣਾ ਕਲਾਨੌਰ ਦੇ ਇੰਚਾਰਜ ਇੰਸਪੈਕਟਰ ਨਿਰਮਲ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਨੈਣਾ ਦੇਵੀ ਵਿਖੇ ਮ੍ਰਿਤਕ ਸੰਨੀ ਮਸੀਹ ਵਾਸੀ ਧੀਦੋਵਾਲ ਖ਼ਿਲਾਫ਼ ਪੁਲਿਸ ਥਾਣੇ 'ਚ ਅੱਜ ਤੱਕ ਕੋਈ ਵੀ ਮੁਕੱਦਮਾ ਦਰਜ ਨਹੀਂ ਹੈ।

ਖੋਹੀ ਕਾਰ ਸਮੇਤ ਦੋਵੇਂ ਮੁਲਜ਼ਮ ਕੁਝ ਘੰਟਿਆਂ ਵਿਚ ਕਾਬੂ

ਐੱਸ. ਏ. ਐੱਸ. ਨਗਰ, 14 ਜੁਲਾਈ (ਕੇ. ਐੱਸ. ਰਾਣਾ)-ਜ਼ਿਲ੍ਹਾ ਮੁਹਾਲੀ ਪੁਲਿਸ ਨੂੰ ਉਸ ਵਕਤ ਵੱਡੀ ਸਫ਼ਲਤਾ ਹਾਸਲ ਹੋਈ, ਜਦੋਂ ਬੀਤੀ ਰਾਤ ਲਾਂਡਰਾ-ਬਨੂੜ ਸੜਕ 'ਤੇ ਪੈਂਦੀ ਯੂਨੀਟੈੱਕ ਸੁਸਾਇਟੀ ਦੇ ਗੇਟ ਸਾਹਮਣੇ ਤੋਂ ਕਾਰ ਸਵਾਰਾਂ 'ਤੇ ਫਾਇਰਿੰਗ ਕਰਕੇ ਖੋਹੀ ਵਰਨਾ ਕਾਰ ਨੂੰ ਵਾਰਦਾਤ ਤੋਂ ਕੁਝ ਹੀ ਘੰਟਿਆਂ ਬਾਅਦ ਬਰਾਮਦ ਕਰਵਾਉਣ ਅਤੇ ਕਾਰ ਖੋਹਣ ਵਾਲੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਿਨ੍ਹਾਂ ਦੀ ਪਛਾਣ ਗੋਲਡੀ ਮਸੀਹ ਪੁੱਤਰ ਜੋਗਿੰਦਰ ਮਸੀਹ ਵਾਸੀ ਪਿੰਡ ਤਾਪਲਾ ਥਾਣਾ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਅਤੇ ਅਮਰਪ੍ਰੀਤ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਰਤਨਗੜ ਥਾਣਾ ਮੋਰਿੰਡਾ ਜ਼ਿਲ੍ਹਾ ਰੂਪਨਗਰ ਵਜੋਂ ਹੋਈ ਹੈ। ਜ਼ਿਲ੍ਹਾ ਪੁਲਿਸ ਮੁਖੀ ਕੁਲਦੀਪ ਸਿੰਘ ਚਾਹਲ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਪਾਸੋਂ 2 ਪਿਸਤੌਲਾਂ .30 ਬੋਰ ਸਮੇਤ ਕਾਰਤੂਸ ਬਰਾਮਦ ਹੋਏ ਹਨ। ਉਨ੍ਹਾਂ ਕਿਹਾ ਕਿ ਬੀਤੀ ਰਾਤ ਕਰੀਬ 11.30 ਵਜੇ ਨਵਨੀਤ ਸਿੰਘ ਪੁੱਤਰ ਉਦੈਵੀਰ ਸਿੰਘ ਵਾਸੀ ਫਲੈਟ ਨੰਬਰ 202 ਸੋਮਦੱਤ ਲੈਂਡ ਮਾਰਗ ਸੁਸਾਇਟੀ ਸੈਕਟਰ 116, ਸੰਤੇਮਾਜਰਾ (ਖਰੜ) ਆਪਣੇ ਜੀਜੇ ਰੀਤੂ ਰਾਜ ਸਿੰਘ ਦੀ ਵਰਨਾ ਕਾਰ ਨੰਬਰ ਯੂ. ਪੀ.37 ਐਚ.-7272 ਵਿਚ ਸਵਾਰ ਹੋ ਕੇ ਬਨੂੜ-ਲਾਂਡਰਾ ਸੜਕ 'ਤੇ ਢਾਬੇ 'ਤੇ ਖਾਣਾ ਖਾਣ ਲਈ ਜਾ ਰਹੇ ਸਨ ਕਿ ਮਿਸਟਿਕ-ਆਰਕ ਮੈਰਿਜ ਪੈਲੇਸ ਨੇੜੇ ਯੂਨੀਟੈੱਕਸ ਸੁਸਾਇਟੀ ਸਾਹਮਣੇ ਇਕ ਚਿੱਟੇ ਰੰਗ ਦੀ ਰੀਟਿਜ ਕਾਰ ਦੇ ਚਾਲਕ ਨੇ ਵਰਨਾ ਕਾਰ ਦੇ ਅੱਗੇ ਲਗਾ ਕੇ ਉਨ੍ਹਾਂ ਨੂੰ ਰੋਕ ਲਿਆ। ਉਨ੍ਹਾਂ ਦੱਸਿਆ ਕਿ ਰੀਟਿਜ ਕਾਰ 'ਚੋਂ 5 ਨੌਜਵਾਨ ਲੜਕੇ ਨਿਕਲੇ, ਜਿਨ੍ਹਾਂ 'ਚੋਂ 2 ਕੋਲ ਹਥਿਆਰ ਸਨ, ਨੇ ਵਰਨਾ ਕਾਰ ਨੂੰ ਗੱਡੀ ਗਲਤ ਸਾਈਡ ਚਲਾਉਣ ਦਾ ਕਹਿ ਕੇ ਗੱਡੀ 'ਚੋਂ ਬਾਹਰ ਆਉਣ ਲਈ ਕਿਹਾ, ਜਦੋਂ ਉਹ ਗੱਡੀ ਵਿਚੋਂ ਬਾਹਰ ਆਏ ਤਾਂ ਮੁਲਜ਼ਮਾਂ 'ਚੋਂ ਇਕ ਨੌਜਵਾਨ ਨੇ ਨਵਨੀਤ ਸਿੰਘ 'ਤੇ ਫਾਇਰ ਕਰ ਦਿੱਤਾ, ਜੋ ਉਸ ਦੇ ਸਾਈਡ ਤੋਂ ਨਿਕਲ ਗਿਆ। ਗੋਲੀ ਚਲਾਉਣ ਬਾਅਦ ਮੁਲਜ਼ਮਾਂ ਨੇ ਇਨ੍ਹਾਂ ਨੂੰ ਡਰਾ ਕੇ ਪਿਸਟਲ ਦੀ ਨੋਕ 'ਤੇ ਵਰਨਾ ਗੱਡੀ ਖੋਹੀ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਉਨ੍ਹਾਂ ਕਿਹਾ ਕਿ ਖੋਹ ਦੀ ਵਾਰਦਾਤ ਸਬੰਧੀ ਕੰਟਰੋਲ ਰੂਮ ਰਾਹੀਂ ਇਤਲਾਹ ਮਿਲਣ 'ਤੇ ਜ਼ਿਲ੍ਹੇ ਦੇ ਸੀਨੀਅਰ ਪੁਲਿਸ ਅਫ਼ਸਰਾਂ ਸਮੇਤ ਐੱਸ. ਪੀ. (ਇਨਵੈਸਟੀਗੇਸ਼ਨ), ਡੀ. ਐੱਸ. ਪੀ. ਸਿਟੀ-2 ਮੁਹਾਲੀ, ਇੰਚਾਰਜ ਸੀ. ਆਈ. ਏ. ਸਟਾਫ ਮੁਹਾਲੀ, ਥਾਣਾ ਮੁਖੀ ਸੋਹਾਣਾ ਤੇ ਇੰਚਾਰਜ ਪੁਲਿਸ ਚੌਕੀ ਸਨੇਟਾ ਸਾਰੇ ਮੌਕੇ 'ਤੇ ਪੁੱਜ ਗਏ ਅਤੇ ਨਵਨੀਤ ਸਿੰਘ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਇਸ ਖੋਹ ਦੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਵੱਖ-ਵੱਖ ਪੁਲਿਸ ਪਾਰਟੀਆਂ ਬਣਾ ਕੇ ਕਾਰਵਾਈ ਸ਼ੁਰੂ ਕੀਤੀ। ਉਨ੍ਹਾਂ ਕਿਹਾ ਕਿ ਡੀ. ਐੱਸ. ਪੀ. ਸਿਟੀ-2 ਤੇ ਇੰਚਾਰਜ ਸੀ. ਆਈ. ਏ. ਸਟਾਫ ਮੁਹਾਲੀ ਦੀ ਪੁਲਿਸ ਪਾਰਟੀ ਵਲੋਂ ਟੈਕਨੀਕਲ ਤਰੀਕੇ ਨਾਲ ਕਾਰਵਾਈ ਕਰਦਿਆਂ ਖੋਹ ਹੋਈ ਵਰਨਾ ਕਾਰ ਨੂੰ ਨੈਣਾ ਦੇਵੀ (ਹਿਮਾਚਲ ਪ੍ਰਦੇਸ਼) ਤੋਂ ਲੱਭ ਕੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ, ਜਦਕਿ ਨੈਣਾ ਦੇਵੀ ਤੋਂ ਗ੍ਰਿਫ਼ਤਾਰ ਕੀਤੇ ਗੋਲਡੀ ਮਸੀਹ ਤੇ ਅਮਰਪ੍ਰੀਤ ਸਿੰਘ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

ਅਫ਼ਗਾਨਿਸਤਾਨ 'ਚ ਅੱਤਵਾਦੀ ਹਮਲਾ-11 ਫ਼ੌਜੀਆਂ ਦੀ ਮੌਤ

ਕਾਬੁਲ, 14 ਜੁਲਾਈ (ਏਜੰਸੀ)- ਇੱਥੋਂ ਦੇ ਪੱਛਮੀ ਫ਼ਰਾਹ ਖ਼ੇਤਰ 'ਚ ਅੱਤਵਾਦੀਆਂ ਵਲੋਂ ਇਕ ਜਾਂਚ ਚੌਂਕੀ 'ਤੇ ਕੀਤੇ ਹਮਲੇ 'ਚ ਕਰੀਬ 11 ਫ਼ੌਜੀਆਂ ਦੀ ਮੌਤ ਹੋ ਗਈ ਹੈ। ਖ਼ੇਤਰੀ ਸਰਕਾਰ ਦੇ ਬੁਲਾਰੇ ਮੁਹੰਮਦ ਨਾਸੇਰ ਮਹਿਰੀ ਨੇ ਦੱਸਿਆ ਕਿ ਬਾਲਾ ਬੁਲਕ ਜ਼ਿਲ੍ਹੇ 'ਚ ਹੋਈ ਇਕ ਹੋਰ ਝੜਪ 'ਚ 4 ਫ਼ੌਜੀ ਜ਼ਖ਼ਮੀ ਹੋ ਗਏ, ਜਦਕਿ 9 ਅੱਤਵਾਦੀ ਮਾਰੇ ਗਏ ਤੇ 13 ਜ਼ਖ਼ਮੀ ਹੋਏ। ਮਹਿਰੀ ਨੇ ਦੱਸਿਆ ਕਿ ਬੀਤੀ ਦੇਰ ਰਾਤ ਵੱਡੀ ਗਿਣਤੀ 'ਚ ਅੱਤਵਾਦੀਆਂ ਨੇ ਇਕ ਹਮਲਾ ਕੀਤਾ। ਲੜਾਈ ਅੱਜ ਸਵੇਰ ਤੱਕ ਜਾਰੀ ਸੀ। ਮਹਿਰੀ ਅਨੁਸਾਰ ਇਹ ਹਮਲਾ ਤਾਲਿਬਾਨ ਨੇ ਕੀਤਾ ਹੈ, ਜਦਕਿ ਤਾਲਿਬਾਨ ਨੇ ਇਸ ਹਮਲੇ ਦੀ ਅਜੇ ਤੱਕ ਕੋਈ ਜ਼ਿੰਮੇਵਾਰੀ ਨਹੀਂ ਲਈ।

ਕੀ ਕਾਂਗਰਸ ਪਾਰਟੀ ਸਿਰਫ ਮੁਸਲਿਮ ਮਰਦਾਂ ਲਈ ਹੈ-ਮੋਦੀ

ਤਿੰਨ ਤਲਾਕ ਮੁੱਦੇ ਨੂੰ ਲੈ ਕੇ ਕਾਂਗਰਸ 'ਤੇ ਹਮਲਾ

ਆਜ਼ਮਗੜ੍ਹ (ਉੱਤਰ ਪ੍ਰਦੇਸ਼), 14 ਜੁਲਾਈ (ਪੀ. ਟੀ. ਆਈ.)-ਪ੍ਰਧਾਨ ਮਤੰਰੀ ਨਰਿੰਦਰ ਮੋਦੀ ਨੇ ਅੱਜ ਤਿੰਨ ਤਲਾਕ ਬਾਰੇ ਕਾਂਗਰਸ ਦੇ ਸਟੈਂਡ ਲਈ ਉਸ 'ਤੇ ਹਮਲਾ ਕਰਦਿਆਂ ਪੁੱਛਿਆ ਕਿ ਕੀ ਇਹ ਪਾਰਟੀ ਸਿਰਫ ਕੇਵਲ ਮੁਸਲਿਮ ਮਰਦਾਂ ਲਈ ਹੈ। ਪੂਰਬੀ ਉੱਤਰ ਪ੍ਰਦੇਸ਼ ਦੇ ਦੋ ਦਿਨਾਂ ਦੌਰੇ ਦੇ ਹਿੱਸੇ ਵਜੋਂ ਇਥੇ ਇਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਤਿੰਨ ਤਲਾਕ ਪ੍ਰਤੀ ਪਹੁੰਚ ਨਾਲ ਇਨ੍ਹਾਂ ਪਾਰਟੀਆਂ ਦਾ ਅਸਲ ਚਿਹਰਾ ਸਾਹਮਣੇ ਆ ਗਿਆ ਹੈ। ਉਨ੍ਹਾਂ ਵਿਰੋਧੀ ਧਿਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਕ ਪਾਸੇ ਕੇਂਦਰ ਔਰਤਾਂ ਦਾ ਜੀਵਨ ਸੁਖਾਲਾ ਬਣਾਉਣ ਤੇ ਸੁਧਾਰ ਕਰਨ ਦੇ ਯਤਨ ਕਰ ਰਿਹਾ ਹੈ ਤੇ ਦੂਸਰੇ ਪਾਸੇ ਇਹ ਪਾਰਟੀਆਂ ਔਰਤਾਂ ਖ਼ਾਸ ਕਰ ਮੁਸਲਿਮ ਔਰਤਾਂ ਦੀ ਜ਼ਿੰਦਗੀ ਨੂੰ ਖ਼ਤਰੇ ਵਿਚ ਪਾਉਣ ਲਈ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਰੋੜਾਂ ਮੁਸਲਿਮ ਔਰਤਾਂ ਹਮੇਸ਼ਾ ਇਹ ਮੰਗ ਕਰਦੀਆਂ ਰਹੀਆਂ ਹਨ ਕਿ ਤਿੰਨ ਤਲਾਕ 'ਤੇ ਪਾਬੰਦੀ ਲੱਗਣੀ ਚਾਹੀਦੀ ਹੈ ਜਿਵੇਂ ਇਸਲਾਮਿਕ ਦੇਸ਼ਾਂ ਵਿਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਖ਼ਬਾਰ ਪੜ੍ਹਿਆ ਜਿਸ ਵਿਚ ਕਾਂਗਰਸ ਪ੍ਰਧਾਨ ਨੇ ਕਿਹਾ ਸੀ ਕਿ ਕਾਂਗਰਸ ਮੁਸਲਮਾਨਾਂ ਦੀ ਪਾਰਟੀ ਹੈ ਅਤੇ ਪਿਛਲੇ ਦੋ ਦਿਨ ਇਸ 'ਤੇ ਚਰਚਾ ਕੀਤੀ ਗਈ ਹੈ। ਉਨ੍ਹਾਂ ਨੂੰ ਉਸ ਸਮੇਂ ਵੀ ਹੈਰਾਨੀ ਨਹੀਂ ਹੋਈ ਜਦੋਂ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸਨ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਕੁਦਰਤੀ ਵਸੀਲਿਆਂ ਉੱਪਰ ਮੁਸਲਮਾਨਾਂ ਦਾ ਸਭ ਤੋਂ ਪਹਿਲਾਂ ਹੱਕ ਹੈ। ਉਹ ਪੁੱਛਣਾ ਚਾਹੁੰਦੇ ਹਨ ਕਿ ਕਾਂਗਰਸ ਕੇਵਲ ਮੁਸਲਿਮ ਮਰਦਾਂ ਦੀ ਪਾਰਟੀ ਹੈ। ਮੋਦੀ ਨੇ ਕਾਂਗਰਸ ਦੀ ਆਲੋਚਨਾ ਸੰਸਦ ਦੇ ਮੌਨਸੂਨ ਇਜਲਾਸ ਤੋਂ ਕੁਝ ਦਿਨ ਪਹਿਲਾਂ ਕੀਤੀ ਹੈ ਅਤੇ ਇਸ ਇਜਲਾਸ ਵਿਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਤਿੰਨ ਤਲਾਕ ਬਿੱਲ ਰਾਜ ਸਭਾ ਵਿਚ ਪਾਸ ਕਰਵਾਉਣ ਦਾ ਯਤਨ ਕਰੇਗੀ। ਲੋਕ ਸਭਾ ਵਿਚ ਇਹ ਬਿੱਲ ਪਹਿਲਾਂ ਹੀ ਪਾਸ ਹੋ ਚੁੱਕਾ ਹੈ ਅਤੇ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਇਤਰਾਜ਼ਾਂ ਕਾਰਨ ਲਟਕਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਵੰਸ਼ਵਾਦੀ ਪਾਰਟੀਆਂ ਮੋਦੀ ਨੂੰ ਸੱਤਾ ਤੋਂ ਹਟਾਉਣ ਲਈ ਮਿਹਨਤ ਕਰ ਰਹੀਆਂ ਹਨ। ਉਹ ਉਨ੍ਹਾਂ ਨੂੰ ਦੱਸਣਾ ਚਾਹੁੰਦੇ ਹਨ ਕਿ ਸੰਸਦ ਦਾ ਇਜਲਾਸ ਸ਼ੁਰੂ ਹੋਣ ਵਿਚ ਚਾਰ ਪੰਜ ਦਿਨ ਰਹਿੰਦੇ ਹਨ। ਉਹ ਤਲਾਕ ਅਤੇ ਹਲਾਲਾ ਦੇ ਪੀੜਤਾਂ ਨੂੰ ਮਿਲਣ ਅਤੇ ਉਨ੍ਹਾਂ ਦੇ ਦੁੱਖ ਜਾਨਣ ਅਤੇ ਫਿਰ ਸੰਸਦ ਵਿਚ ਆਪਣਾ ਵਿਚਾਰ ਪੇਸ਼ ਕਰਨ। ਪ੍ਰਧਾਨ ਮੰਤਰੀ 340 ਕਿਲੋਮੀਟਰ ਲੰਬੇ ਪੁਰਵਾਂਚਲ ਐਕਸਪ੍ਰੈੱਸ ਵੇਅ ਦਾ ਨੀਂਹ ਪੱਥਰ ਰੱਖਣ ਲਈ ਆਜ਼ਮਗੜ੍ਹ ਆਏ ਹੋਏ ਸੀ। ਇਹ ਐਕਸਪ੍ਰੈੱਸ ਵੇਅ ਲਖਨਊ ਨੂੰ ਗਾਜ਼ੀਪੁਰ ਨਾਲ ਜੋੜੇਗਾ।

ਸ਼ਸ਼ੀ ਥਰੂਰ ਨੂੰ ਵਿਵਾਦਿਤ ਬਿਆਨ 'ਤੇ ਸੰਮਨ ਜਾਰੀ

ਕੋਲਕਾਤਾ, 14 ਜੁਲਾਈ (ਰਣਜੀਤ ਸਿੰਘ ਲੁਧਿਆਣਵੀ)-ਸੀਨੀਅਰ ਕਾਂਗਰਸੀ ਆਗੂ ਸ਼ਸ਼ੀ ਥਰੂਰ ਦੇ ਹਿੰਦੂ ਪਾਕਿਸਤਾਨ ਵਾਲੇ ਬਿਆਨ ਨੂੰ ਲੈ ਕੇ ਹੁਣ ਸਿਆਸਤ ਗਰਮਾਉਂਦੀ ਜਾ ਰਹੀ ਹੈ। ਅੱਜ ਕੋਲਕਾਤਾ ਦੀ ਅਦਾਲਤ ਨੇ ਸੰਮਨ ਜਾਰੀ ਕਰਦਿਆਂ ਸ਼ਸ਼ੀ ਥਰੂਰ ਨੂੰ 14 ਅਗਸਤ ਨੂੰ ਪੇਸ਼ ਹੋਣ ਦਾ ...

ਪੂਰੀ ਖ਼ਬਰ »

ਨਵਾਜ਼ ਸ਼ਰੀਫ਼ ਤੇ ਮਰੀਅਮ ਸਜ਼ਾ ਨੂੰ ਉੱਚ ਅਦਾਲਤ 'ਚ ਚੁਣੌਤੀ ਦੇਣਗੇ

ਇਸਲਾਮਾਬਾਦ, 14 ਜੁਲਾਈ (ਏਜੰਸੀਆਂ ਰਾਹੀਂ)-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਵਕੀਲਾਂ ਦੀ ਟੀਮ ਐਵਨਫੀਲਡ ਰੈਫਰੈਂਸ ਮਾਮਲੇ ਵਿਚ ਸਜ਼ਾ ਨੂੰ ਪਾਕਿਸਤਾਨ ਦੀ ਉੱਚ ਅਦਾਲਤ 'ਚ ਚੁਣੌਤੀ ਦੇਵੇਗੀ। ਵਕਤ ਨਿਊਜ਼ ਮੁਤਾਬਿਕ ਨਵਾਜ਼ ਸ਼ਰੀਫ਼ ਦੇ ਵਕੀਲ ਖਵਾਜਾ ...

ਪੂਰੀ ਖ਼ਬਰ »

ਲੁਧਿਆਣਾ 'ਚ ਸੁਨਿਆਰੇ ਨੂੰ ਬੰਦੀ ਬਣਾ ਕੇ 12 ਲੱਖ ਦੇ ਗਹਿਣੇ ਲੁੱਟੇ

ਲੁਧਿਆਣਾ, 14 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਗਿਆਸਪੁਰਾ ਦੇ ਪਿੱਪਲ ਚੌਕ ਨੇੜੇ ਤਿੰਨ ਨਕਾਬਪੋਸ਼ ਹਥਿਆਰਬੰਦ ਲੁਟੇਰੇ ਇਕ ਸੁਨਿਆਰੇ ਨੂੰ ਬੰਦੀ ਬਣਾਉਣ ਉਪਰੰਤ ਉਸ ਪਾਸੋਂ 12 ਲੱਖ ਰੁਪਏ ਮੁੱਲ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਅੱਜ ਦੁਪਹਿਰ ...

ਪੂਰੀ ਖ਼ਬਰ »

ਵੱਡੇ ਨਸ਼ਾ ਤਸਕਰਾਂ ਦੀ ਬਜਾਏ ਮਾਮੂਲੀ ਨਸ਼ਾ ਵੇਚਣ ਵਾਲਿਆਂ ਦੀ ਪੈੜ ਨੱਪ ਰਹੀ ਹੈ ਪੁਲਿਸ

ਫ਼ਿਰੋਜ਼ਪੁਰ, 14 ਜੁਲਾਈ (ਮਲਕੀਅਤ ਸਿੰਘ)-ਸੂਬੇ ਅੰਦਰ ਸਿੰਥੈਟਿਕ ਅਤੇ ਕੈਮੀਕਲ ਨਸ਼ਿਆਂ ਦੀ ਓਵਰਡੋਜ਼ ਨਾਲ ਹਰ ਰੋਜ਼ ਹੋ ਰਹੀਆਂ ਮੌਤਾਂ ਨੇ ਪੁਲਿਸ ਦੀ ਨਸ਼ਾ ਤਸਕਰਾਂ ਵਿਰੁੱਧ ਢਿੱਲੀ ਕਾਰਗੁਜ਼ਾਰੀ 'ਤੇ ਕਈ ਤਰ੍ਹਾਂ ਦੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਪੁਲਿਸ ਵਲੋਂ ...

ਪੂਰੀ ਖ਼ਬਰ »

ਪਾਕਿ ਵਲੋਂ ਕੰਟਰੋਲ ਰੇਖਾ 'ਤੇ ਗੋਲੀਬਾਰੀ-ਜਵਾਨ ਜ਼ਖ਼ਮੀ

ਸ੍ਰੀਨਗਰ, 14 ਜੁਲਾਈ (ਮਨਜੀਤ ਸਿੰਘ)-ਪਾਕਿ ਸੈਨਿਕਾਂ ਨੇ ਰਾਜੌਰੀ ਸੈਕਟਰ 'ਚ ਕੰਟਰੋਲ ਰੇਖਾ ਦੇ ਇਲਾਕੇ ਨੂੰ ਨਿਸ਼ਾਨਾ ਸਾਧ ਕੇ ਕੀਤੇ ਸਨੈਪਰ ਹਮਲੇ 'ਚ ਫ਼ੌਜ ਦਾ ਇਕ ਜਵਾਨ ਗੰਭੀਰ ਜ਼ਖਮੀ ਹੋ ਗਿਆ। ਫ਼ੌਜ ਦੇ ਸੂਤਰਾਂ ਅਨੁਸਾਰ ਅਖਨੂਰ ਸੈਕਟਰ ਦੇ ਕੈਰੀ ਬਟਲ (ਖੌਰ) ਇਲਾਕੇ 'ਚ ...

ਪੂਰੀ ਖ਼ਬਰ »

ਰਾਕੇਸ਼ ਸਿਨਹਾ, ਸੋਨਲ ਮਾਨ ਸਿੰਘ, ਰਘੁਨਾਥ ਮਹਾਪਾਤਰਾ ਅਤੇ ਰਾਮ ਸ਼ਕਲ ਰਾਜ ਸਭਾ ਲਈ ਨਾਮਜ਼ਦ

ਨਵੀਂ ਦਿੱਲੀ, 14 ਜੁਲਾਈ (ਉਪਮਾ ਡਾਗਾ ਪਾਰਥ)-ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸੰਘ ਵਿਚਾਰਕ ਰਾਕੇਸ਼ ਸਿਨਹਾ, ਭਾਜਪਾ ਦੇ ਸਾਬਕਾ ਸੰਸਦ ਮੈਂਬਰ ਰਾਮ ਸ਼ਕਲ, ਮੂਰਤੀਕਾਰ ਰਘੁਨਾਥ ਮਹਾਪਾਤਰਾ ਅਤੇ ਕਲਾਸੀਕਲ ਨ੍ਰਿਤਕੀ ਸੋਨਲ ਮਾਨ ਸਿੰਘ ਨੂੰ ਰਾਜ ਸਭਾ ਮੈਂਬਰ ਵਜੋਂ ਨਾਮਜ਼ਦ ...

ਪੂਰੀ ਖ਼ਬਰ »

ਮਿਰਚ ਮਸਾਲਾ

ਲਾਲੂ ਦੇ ਦੋਵਾਂ ਪੁੱਤਰਾਂ 'ਚ ਛਿੜੀ ਜੰਗ ਬਿਹਾਰ 'ਚ ਜਦੋਂ ਵਿਰੋਧੀ ਸਿਆਸਤ ਨਵੀਆਂ ਕਰਵਟਾਂ ਲੈ ਰਹੀ ਹੈ ਤਾਂ ਇਸ ਦੌਰਾਨ ਲਾਲੂ ਦੇ ਦੋਵੇਂ ਪੁੱਤਰਾਂ ਦੀ ਅਣਐਲਾਨੀ ਜੰਗ ਜ਼ਮੀਨ 'ਤੇ ਉੱਤਰ ਆਈ ਹੈ। ਮੁੰਬਈ ਦੇ ਇਕ ਹਸਪਤਾਲ 'ਚ ਇਲਾਜ ਕਰਵਾ ਰਹੇ ਲਾਲੂ ਨੂੰ ਇਲਾਜ ਵਿਚਕਾਰ ਹੀ ...

ਪੂਰੀ ਖ਼ਬਰ »

ਯੂ.ਪੀ.ਐਸ.ਸੀ. ਨੇ ਸਿਵਲ ਸੇਵਾਵਾਂ ਦੀ ਸ਼ੁਰੂਆਤੀ ਪ੍ਰੀਖਿਆ ਦੇ ਨਤੀਜੇ ਐਲਾਨੇ

ਨਵੀਂ ਦਿੱਲੀ, 14 ਜੁਲਾਈ (ਪੀ. ਟੀ. ਆਈ.)-ਯੂ. ਪੀ. ਐਸ. ਸੀ. ਨੇ ਅੱਜ ਸਿਵਲ ਸੇਵਾਵਾਂ ਦੇ ਸ਼ੁਰੂਆਤੀ ਇਮਤਿਹਾਨ ਦਾ ਨਤੀਜਾ ਐਲਾਨ ਦਿੱਤਾ ਹੈ। ਇਹ ਇਮਤਿਹਾਨ 3 ਜੂਨ ਨੂੰ ਲਏ ਗਏ ਸਨ ਤੇ ਇਨ੍ਹਾਂ ਦਾ ਨਤੀਜਾ ਯੂ. ਪੀ. ਐਸ. ਸੀ. ਦੀ ਵੈੱਬਸਾਈਟ 'ਤੇ ਵੀ ਦੇਖਿਆ ਜਾ ਸਕਦਾ ਹੈ। ਯੂ. ਪੀ. ਐਸ. ਸੀ. ...

ਪੂਰੀ ਖ਼ਬਰ »

'ਆਪ' ਵਲੋਂ ਦਿੱਲੀ 'ਚ ਪੂਰਨ ਰਾਜ ਦੇ ਮੁੱਦੇ ਨੂੰ ਵੱਡੀ ਪੱਧਰ 'ਤੇ ਫੈਲਾਉਣ ਦੀ ਤਿਆਰੀ

ਨਵੀਂ ਦਿੱਲੀ, 14 ਜੁਲਾਈ (ਜਗਤਾਰ ਸਿੰਘ)-ਦਿੱਲੀ ਦੀ ਕੇਜਰੀਵਾਲ ਸਰਕਾਰ ਵਲੋਂ ਅਕਸਰ ਕਈ ਮਾਮਲਿਆਂ ਜਾਂ ਦਿੱਕਤਾਂ ਬਾਰੇ ਸਾਰੀ ਜ਼ਿੰਮੇਵਾਰੀ ਕੇਂਦਰ ਸਰਕਾਰ ਜਾਂ ਉਪ ਰਾਜਪਾਲ 'ਤੇ ਪਾ ਦਿੱਤੀ ਜਾਂਦੀ ਰਹੀ ਹੈ ਅਤੇ ਨਾਲ ਹੀ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਨਾ ਪ੍ਰਾਪਤ ਹੋਣ ...

ਪੂਰੀ ਖ਼ਬਰ »

ਫ਼ੌਜ ਮੁਖੀ ਬਿਪਿਨ ਰਾਵਤ ਵਲੋਂ ਅਖਨੂਰ ਸੈਕਟਰ ਦਾ ਦੌਰਾ

ਸ੍ਰੀਨਗਰ, 14 ਜੁਲਾਈ (ਮਨਜੀਤ ਸਿੰਘ)-ਫ਼ੌਜ ਮੁਖੀ ਬਿਪਿਨ ਰਾਵਤ ਨੇ ਅੱਜ ਜੰਮੂ ਖੇਤਰ ਦੇ ਅਖਨੂਰ ਫ਼ੌਜੀ ਕੈਂਪ ਦਾ ਦੌਰਾ ਕੀਤਾ ਤੇ ਉਥੇ ਫ਼ੌਜ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਜਨਰਲ ਬਿਪਿਨ ਰਾਵਤ ਨੇ ਫ਼ੌਜ ਦੇ ਉੱਚ ਅਧਿਕਾਰੀਆਂ ਕੋਲੋਂ ਪਾਕਿ ਵਲੋਂ ਗੋਲੀਬਾਰੀ ਦੀਆਂ ...

ਪੂਰੀ ਖ਼ਬਰ »

ਅਮਰਨਾਥ ਯਾਤਰਾ ਦੌਰਾਨ 2 ਹੋਰ ਸ਼ਰਧਾਲੂਆਂ ਦੀ ਮੌਤ

ਸ੍ਰੀਨਗਰ, 14 ਜੁਲਾਈ (ਪੀ. ਟੀ. ਆਈ.)-ਪਵਿੱਤਰ ਅਮਰਨਾਥ ਗੁਫ਼ਾ ਦੇ ਦਰਸ਼ਨਾਂ ਲਈ ਆਏ 2 ਸ਼ਰਧਾਲੂਆਂ ਦੀ ਬਾਲਟਾਲ ਮਾਰਗ 'ਤੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਦੇ ਨਾਲ ਹੀ ਸਥਾਨਕ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤਰ੍ਹਾਂ ਇਸ ਸਾਲ ਹੁਣ ਤੱਕ ਕੁੱਲ ਮੌਤਾਂ ਦੀ ...

ਪੂਰੀ ਖ਼ਬਰ »

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਤੀਸਰੇ ਦਿਨ ਵੀ ਵਧੀਆਂ

ਨਵੀਂ ਦਿੱਲੀ, 14 ਜੁਲਾਈ (ਏਜੰਸੀਆਂ)-ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਤੀਸਰੇ ਦਿਨ ਵੀ ਵਾਧਾ ਕੀਤਾ ਹੈ। ਅੱਜ ਤੀਸਰੇ ਦਿਨ ਦੀ ਵੀ ਦਿੱਲੀ 'ਚ ਡੀਜ਼ਲ ਦੀ ਕੀਮਤ 18 ਪੈਸੇ ਪ੍ਰਤੀ ਲੀਟਰ ਦਰਜ ਕੀਤੀ ਗਈ, ਜਦਕਿ ਚਾਰ ਮੈਟਰੋ ਸ਼ਹਿਰਾਂ 'ਚ ਪੈਟਰੋਲ ...

ਪੂਰੀ ਖ਼ਬਰ »

ਹੱਜ ਯਾਤਰੀਆਂ ਦਾ ਪਹਿਲਾ ਜਥਾ ਸਾਊਦੀ ਅਰਬ ਰਵਾਨਾ

ਨਵੀਂ ਦਿੱਲੀ, 14 ਜੁਲਾਈ (ਏਜੰਸੀ)-ਹੱਜ ਯਾਤਰੀਆਂ ਦੇ ਪਹਿਲੇ ਜਥੇ ਨੂੰ ਕੇਂਦਰੀ ਘੱਟ ਗਿਣਤੀ ਦੇ ਮਾਮਲਿਆਂ ਬਾਰੇ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਨੇ ਝੰਡੀ ਦੇ ਕੇ ਰਵਾਨਾ ਕੀਤਾ। 410 ਹੱਜ ਯਾਤਰੀਆਂ ਦਾ ਪਹਿਲਾ ਜਥਾ ਸਵੇਰੇ ਇੰਦਰਾ ਗਾਂਧੀ ਹਵਾਈ ਅੱਡੇ ਤੋਂ ਮਦੀਨਾ ਲਈ ...

ਪੂਰੀ ਖ਼ਬਰ »

ਮੁਕੇਸ਼ ਅੰਬਾਨੀ ਬਣੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ

ਚੀਨ ਦੇ ਜੈਕ ਮਾ ਨੂੰ ਪਛਾੜਿਆ

ਨਵੀਂ ਦਿੱਲੀ, 14 ਜੁਲਾਈ (ਏਜੰਸੀ)-ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਹੁਣ ਪੂਰੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਅੰਬਾਨੀ ਨੇ ਚੀਨ ਦੀ ਆਨਲਾਈਨ ਰਿਟੇਲ ਕੰਪਨੀ ਅਲੀਬਾਬਾ ਦੇ ਮੁਖੀ ਜੈਕ ਮਾ ਨੂੰ ਪਛਾੜ ਦਿੱਤਾ ਹੈ। ਰਿਫਾਇਨਿੰਗ ਨੂੰ ਲੈ ਕੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX