ਤਾਜਾ ਖ਼ਬਰਾਂ


ਗਣਤੰਤਰ ਦਿਵਸ ਤੋਂ ਪਹਿਲਾਂ ਕਾਸਗੰਜ 'ਚ ਧਾਰਾ 144 ਲਾਗੂ
. . .  11 minutes ago
ਕਾਸਗੰਜ, 20 ਜਨਵਰੀ- ਗਣਤੰਤਰ ਦਿਵਸ 'ਤੇ ਪਿਛਲੇ ਸਾਲ ਭੜਕੀ ਹਿੰਸਾ ਨੂੰ ਦੇਖਦਿਆਂ ਹੋਇਆਂ ਉਤੱਰਪ੍ਰਦੇਸ਼ ਦੇ ਕਾਸਗੰਜ 'ਚ ਪ੍ਰਸ਼ਾਸਨ ਨੇ ਪੂਰੇ ਇਲਾਕੇ 'ਚ ਧਾਰਾ 144 ਲਾਗੂ ਕਰ ਦਿੱਤੀ ਹੈ। ਦੱਸ ਦੇਈਏ ਕਿ ਬੀਤੇ ਦਿਨ ਪੁਲਿਸ ਵੱਲੋਂ ਕਾਸਗੰਜ 'ਚ ਫਲੈਗ ਮਾਰਚ ਵੀ
ਸ਼ਿਵਰਾਜ ਚੌਹਾਨ ਨੇ ਭਾਜਪਾ ਨੇਤਾ ਦੀ ਹੱਤਿਆ ਨੂੰ ਸਾਜ਼ਿਸ਼ ਦੱਸਦਿਆਂ ਸੀ.ਬੀ.ਆਈ. ਜਾਂਚ ਦੀ ਕੀਤੀ ਮੰਗ
. . .  21 minutes ago
ਭੋਪਾਲ, 20 ਜਨਵਰੀ- ਮੱਧ ਪ੍ਰਦੇਸ਼ 'ਚ ਭਾਜਪਾ ਨੇਤਾ ਮਨੋਜ ਠਾਕਰੇ ਦੀ ਹੱਤਿਆ ਮਾਮਲੇ 'ਤੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਾਂਗਰਸ ਸਰਕਾਰ 'ਚ ਕਾਨੂੰਨ ਵਿਵਸਥਾ 'ਤੇ ਸਵਾਲ ਖੜ੍ਹਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਮਾਮਲੇ ਨੂੰ ਗੰਭੀਰਤਾ ਦੇ .....
ਆਸਟ੍ਰੇਲੀਆਈ ਓਪਨ : ਮਾਰਿਆ ਸ਼ਾਰਾਪੋਵਾ ਨੂੰ 22 ਸਾਲਾਂ ਐਸ਼ਲੇ ਬਾਰਟੀ ਨੇ ਹਰਾਇਆ
. . .  42 minutes ago
ਮੈਲਬਰਨ, 20 ਜਨਵਰੀ- ਪੰਜ ਵਾਰ ਦੀ ਗ੍ਰੈਂਡਸਲੈਮ ਜੇਤੂ ਚੈਂਪੀਅਨ ਰੂਸ ਦੀ ਟੈਨਿਸ ਖਿਡਾਰਨ ਮਾਰਿਆ ਸ਼ਾਰਾਪੋਵਾ ਨੂੰ ਆਸਟ੍ਰੇਲੀਆ ਦੀ 22 ਸਾਲਾਂ ਐਸ਼ਲੇ ਬਾਰਟੀ ਨੇ 6-4, 1-6, 4-6 ਨਾਲ ਹਰ ਦਿੱਤਾ ਹੈ। ਇਸ ਜਿੱਤ ਨਾਲ ਬਾਰਟੀ ਆਸਟ੍ਰੇਲੀਆਈ ਓਪਨ ਦੇ ਕੁਆਰਟਰ ....
ਸੰਗਰੂਰ ਪਹੁੰਚੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ
. . .  56 minutes ago
ਸੰਗਰੂਰ, 20 ਜਨਵਰੀ (ਧੀਰਜ ਪਸ਼ੋਰੀਆ)- ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਸੰਗਰੂਰ ਪੁੱਜੇ ਹਨ। ਇੱਥੋਂ ਉਹ ਬਰਨਾਲਾ ਜ਼ਿਲ੍ਹੇ ਦੇ ਪਿੰਡ ਠੀਕਰੀਵਾਲਾ ਜਾਣਗੇ ਜਿੱਥੇ ਉਹ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ ....
22 ਜਨਵਰੀ ਨੂੰ ਅਟਾਰੀ ਬਾਰਡਰ ਆਉਣਗੇ ਰਾਜਨਾਥ ਸਿੰਘ- ਮਲਿਕ
. . .  41 minutes ago
ਜਲੰਧਰ, 20 ਜਨਵਰੀ (ਚਿਰਾਗ਼ ਸ਼ਰਮਾ)- ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ 22 ਜਨਵਰੀ ਨੂੰ ਅਟਾਰੀ ਬਾਰਡਰ ਆਉਣਗੇ। ਇਸ ਦੇ ਨਾਲ ਹੀ ਉਹ ਅਟਾਰੀ ਸਰਹੱਦ 'ਤੇ ......
ਮੌਸਮ ਵਿਭਾਗ ਵੱਲੋਂ ਜੰਮੂ-ਕਸ਼ਮੀਰ ਅਤੇ ਹਿਮਾਚਲ 'ਚ ਮੀਂਹ ਅਤੇ ਬਰਫ਼ਬਾਰੀ ਦੀ ਚੇਤਾਵਨੀ
. . .  about 1 hour ago
ਸ੍ਰੀਨਗਰ, 20 ਜਨਵਰੀ- ਭਾਰਤੀ ਮੌਸਮ ਵਿਗਿਆਨ ਵਿਭਾਗ(ਆਈ.ਐਮ.ਡੀ) ਨੇ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ 'ਚ ਅਗਲੇ ਕੁੱਝ ਦਿਨਾਂ 'ਚ ਮੀਂਹ ਅਤੇ ਬਰਫ਼ਬਾਰੀ ਦੀ ਚੇਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਦੇ ਅਨੁਸਾਰ, ਜੰਮੂ-ਕਸ਼ਮੀਰ ਦੇ ਜ਼ਿਆਦਾਤਰ ਹਿੱਸਿਆਂ.....
ਰੂਰਲ ਵੈਟਰਨਰੀ ਫਾਰਮਾਸਿਸਟ 26 ਜਨਵਰੀ ਨੂੰ ਮੁੱਖ ਮੰਤਰੀ ਦਾ ਕਰਨਗੇ ਘਿਰਾਓ
. . .  about 1 hour ago
ਭਿੰਡੀ ਸੈਦਾਂ (ਅੰਮ੍ਰਿਤਸਰ) 20 ਜਨਵਰੀ (ਪ੍ਰਿਤਪਾਲ ਸਿੰਘ ਸੂਫ਼ੀ)- ਰੂਰਲ ਵੈਟਰਨਰੀ ਫਾਰਮਾਸਿਸਟ ਯੂਨੀਅਨ ਅੰਮ੍ਰਿਤਸਰ ਦੀ ਹੰਗਾਮੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਚੌਹਾਨ ਦੀ ਅਗਵਾਈ 'ਚ ਬੁਲਾਈ ਗਈ। ਇਸ ਮੀਟਿੰਗ 'ਚ ਯੂਨੀਅਨ ਵੱਲੋਂ ਕੈਪਟਨ ਸਰਕਾਰ ....
ਡੈਨਮਾਰਕ ਦੇ ਪ੍ਰਧਾਨ ਮੰਤਰੀ ਨੇ ਪਤਨੀ ਨਾਲ ਤਾਜ ਮਹਲ ਦਾ ਕੀਤਾ ਦੀਦਾਰ
. . .  about 2 hours ago
ਲਖਨਊ, 20 ਜਨਵਰੀ- ਡੈਨਮਾਰਕ ਦੇ ਪ੍ਰਧਾਨ ਮੰਤਰੀ ਲਾਰਸ ਲੋਕੇ ਰਾਸਮੁਸੇਨ ਨੇ ਪਤਨੀ ਦੇ ਨਾਲ ਤਾਜ ਮਹਲ ਦਾ ਦੀਦਾਰ ਕੀਤਾ.....
ਮੈਕਸੀਕੋ ਤੇਲ ਪਾਈਪਲਾਈਨ ਧਮਾਕੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 73
. . .  about 2 hours ago
ਮੈਕਸੀਕੋ, 20 ਜਨਵਰੀ- ਬੀਤੇ ਦਿਨ ਮੈਕਸੀਕੋ 'ਚ ਤੇਲ ਪਾਈਪਲਾਈਨ 'ਚ ਭਿਆਨਕ ਅੱਗ ਲੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 73 ਹੋ ਗਈ ਹੈ ਜਦਕਿ 76 ਲੋਕ ਇਸ ਹਾਦਸੇ 'ਚ ਗੰਭੀਰ ਜ਼ਖਮੀ ਹੋਏ ਹਨ। ਜ਼ਖਮੀ ਹੋਏ ਲੋਕਾਂ ਨੂੰ ਇਲਾਜ ਲਈ ਹਸਪਤਾਲ.....
ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਏਮਜ਼ ਤੋਂ ਮਿਲੀ ਛੁੱਟੀ
. . .  about 2 hours ago
ਨਵੀਂ ਦਿੱਲੀ, 20 ਜਨਵਰੀ- ਭਾਜਪਾ ਦੇ ਰਾਜ ਸਭਾ ਮੈਂਬਰ ਅਨਿਲ ਬਲੂਨੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਦਿੱਲੀ ਏਮਜ਼ ਤੋਂ ਛੁੱਟੀ ਮਿਲ ਗਈ ਹੈ। ਏਮਜ਼ 'ਚ ਉਨ੍ਹਾਂ ਦਾ ਸਵਾਈਨ ਫਲੂ ਦਾ ਇਲਾਜ ਚੱਲ ਰਿਹਾ .....
ਸੰਘਣੀ ਧੁੰਦ ਕਾਰਨ ਦੇਰੀ ਨਾਲ ਚੱਲ ਰਹੀਆਂ ਹਨ ਟਰੇਨਾਂ
. . .  about 1 hour ago
ਨਵੀਂ ਦਿੱਲੀ, 20 ਜਨਵਰੀ- ਸੰਘਣੀ ਧੁੰਦ ਅਤੇ ਖ਼ਰਾਬ ਮੌਸਮ ਕਾਰਨ ਦਿੱਲੀ ਆਉਣ ਵਾਲੀਆਂ 9 ਟਰੇਨਾਂ ਤੈਅ ਸਮੇਂ ਤੋਂ ਦੇਰੀ ਨਾਲ ਚੱਲ ਰਹੀਆਂ ਹਨ। ਇਸ ਕਾਰਨ ਯਾਤਰੀਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ......
ਖੇਤਾਂ 'ਚੋਂ ਮਿਲੀ ਭਾਜਪਾ ਨੇਤਾ ਦੀ ਲਾਸ਼
. . .  about 3 hours ago
ਭੋਪਾਲ, 20 ਜਨਵਰੀ- ਮੱਧ ਪ੍ਰਦੇਸ਼ ਦੇ ਬਰਵਾਨੀ ਜ਼ਿਲ੍ਹੇ ਦੇ ਬਲਵਾੜੀ ਵਿਖੇ ਭਾਜਪਾ ਨੇਤਾ ਮਨੋਜ ਠਾਕਰੇ ਦੀ ਲਾਸ਼ ਖੇਤਾਂ 'ਚੋਂ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਸਵੇਰੇ ਸੈਰ ਦੇ ਲਈ ਗਏ ਸਨ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ.....
ਸੋਮਾਲੀਆ 'ਚ ਅਮਰੀਕੀ ਹਵਾਈ ਹਮਲੇ 'ਚ ਅਲ-ਸ਼ਬਾਬ ਦੇ 52 ਅੱਤਵਾਦੀ ਢੇਰ
. . .  about 3 hours ago
ਮੋਗਾਦਿਸ਼ੂ, 20 ਜਨਵਰੀ- ਅਮਰੀਕੀ ਫੌਜ ਨੇ ਦੱਖਣੀ ਸੋਮਾਲੀਆ ਦੇ ਜਿਲੀਬ ਸ਼ਹਿਰ 'ਚ ਹਵਾਈ ਹਮਲੇ ਕਰਕੇ ਅਲ-ਸ਼ਬਾਬ ਦੇ 52 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਅਮਰੀਕੀ ਫੌਜ ਦੀ ਅਫ਼ਰੀਕੀ ਕਮਾਨ ਨੇ ਇੱਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ। ਬਿਆਨ ਮੁਤਾਬਕ ਅਮਰੀਕੀ ਫੌਜ ਦੇ ਹਵਾਈ...
ਚਿੱਲੀ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  about 4 hours ago
ਸੈਂਟੀਆਗੋ, 20 ਜਨਵਰੀ- ਉੱਤਰੀ-ਮੱਧ ਚਿੱਲੀ 'ਚ ਲੰਘੇ ਦਿਨ 6.7 ਤੀਬਰਤਾ ਵਾਲੇ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਭੂਚਾਲ ਦਾ ਕੇਂਦਰ ਕੋਕਿਯੁਮਬੋ ਸ਼ਹਿਰ ਤੋਂ 15 ਕਿਲੋਮੀਟਰ ਦੱਖਣ-ਪੱਛਮ 'ਚ 53 ਕਿਲੋਮੀਟਰ ਦੀ ਡੂੰਘਾਈ 'ਚ ਸੀ। ਭੂਚਾਲ...
ਅੱਜ ਫਿਰ ਵਧੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ
. . .  about 4 hours ago
ਨਵੀਂ ਦਿੱਲੀ, 20 ਜਨਵਰੀ- ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਅੱਜ ਵੀ ਵਾਧਾ ਦਰਜ ਕੀਤਾ ਗਿਆ। ਰਾਜਧਾਨੀ ਦਿੱਲੀ 'ਚ ਪੈਟਰੋਲ ਦੀ ਕੀਮਤ 23 ਪੈਸੇ ਵੱਧ ਕੇ 70.95 ਰੁਪਏ ਅਤੇ ਡੀਜ਼ਲ ਦੀ ਕੀਮਤ 29 ਪੈਸੇ ਵੱਧ ਕੇ 65.45 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਈ ਹੈ...
ਕੇਜਰੀਵਾਲ ਅੱਜ ਬਰਨਾਲਾ ਤੋਂ ਕਰਨਗੇ ਲੋਕ ਸਭਾ ਚੋਣਾਂ ਦੇ ਪ੍ਰਚਾਰ ਦਾ ਆਗਾਜ਼- ਚੀਮਾ
. . .  about 5 hours ago
ਅੱਜ ਦਾ ਵਿਚਾਰ
. . .  about 5 hours ago
ਭਾਖੜਾ ਨਹਿਰ 'ਚ ਬੰਬ ਦੀ ਅਫ਼ਵਾਹ ਦੇ ਚੱਲਦਿਆਂ ਫ਼ੌਜ ਦਾ ਗੁਪਤ ਨਿਰੀਖਣ
. . .  1 day ago
ਹਿਮਾਚਲ 'ਚ ਬੱਸ ਪਲਟਣ ਕਾਰਨ 17 ਵਿਦਿਆਰਥੀ ਜ਼ਖਮੀ
. . .  1 day ago
ਰਾਹੁਲ ਦੇ ਸ਼ਕਤੀ ਪ੍ਰਾਜੈਕਟ ਦੀ ਪੰਜਾਬ 'ਚ ਕੈਪਟਨ ਵਲੋਂ ਸ਼ੁਰੂਆਤ
. . .  1 day ago
ਦਿਸ਼ਾਂਤ ਨੇ ਜੇ.ਈ.ਈ.ਮੇਨਜ਼ ਪ੍ਰੀਖਿਆ ਵਿਚ ਹਾਸਲ ਕੀਤੇ 99.99 ਫ਼ੀਸਦੀ ਅੰਕ
. . .  1 day ago
ਪਸ਼ੂ ਪਾਲਣ ਵਿਭਾਗ ਸ਼ੁਰੂ ਕਰੇਗਾ ਮੋਬਾਈਲ ਡਿਸਪੈਂਸਰੀ -ਬਲਵੀਰ ਸਿੰਘ ਸਿੱਧੂ
. . .  1 day ago
ਮੋਟਰਸਾਈਕਲਾਂ ਦੀ ਟੱਕਰ ਵਿਚ ਦੋ ਵਿਅਕਤੀਆਂ ਦੀ ਮੌਤ, ਇਕ ਗੰਭੀਰ ਜ਼ਖ਼ਮੀ
. . .  1 day ago
ਸੰਗਰੂਰ ਅਦਾਲਤ 'ਚ ਹੋਵੇਗੀ ਬੇਅਦਬੀ ਮਾਮਲੇ ਦੀ ਸੁਣਵਾਈ
. . .  1 day ago
ਪ੍ਰਧਾਨ ਮੰਤਰੀ ਮੋਦੀ ਨੂੰ ਹਟਾਉਣਾ ਹੈ ਕੋਲਕਾਤਾ 'ਚ ਹੋਈ ਮਹਾਂ ਰੈਲੀ ਦਾ ਏਜੰਡਾ- ਰਵਿ ਸ਼ੰਕਰ ਪ੍ਰਸਾਦ
. . .  1 day ago
ਅਕਾਲੀ ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਨੇ ਕਿਸਾਨਾਂ ਨੂੰ ਕੀਤਾ ਕੰਗਾਲ- ਸਿਮਰਨਜੀਤ ਬੈਂਸ
. . .  1 day ago
ਰੋਪੜ ਪੁਲਿਸ ਨੇ ਪੰਜਾਬ 'ਚ ਫ਼ੌਜ ਦੀ ਭਰਤੀ ਘੋਟਾਲੇ ਦਾ ਖ਼ੁਲਾਸਾ ਕਰਦਿਆਂ 5 ਵਿਅਕਤੀਆਂ ਨੂੰ ਕੀਤਾ ਕਾਬੂ
. . .  1 day ago
ਨੈਸ਼ਨਲ ਮਿਊਜ਼ੀਅਮ ਫ਼ਾਰ ਇੰਡੀਅਨ ਸਿਨੇਮਾ ਦਾ ਉਦਘਾਟਨ ਕਰਨ ਪਹੁੰਚੇ ਮੋਦੀ
. . .  1 day ago
ਆਈ.ਆਰ.ਸੀ.ਟੀ.ਸੀ. ਮਾਮਲੇ 'ਚ ਲਾਲੂ ਪ੍ਰਸਾਦ ਯਾਦਵ ਨੂੰ ਮਿਲੀ ਜ਼ਮਾਨਤ
. . .  1 day ago
ਈ. ਡੀ. ਵਲੋਂ ਜ਼ਾਕਿਰ ਨਾਇਕ ਦੇ ਪਰਿਵਾਰ ਦੀ ਜਾਇਦਾਦ ਅਟੈਚ
. . .  1 day ago
ਜੇਕਰ ਮੌਸਮ ਬਦਲ ਸਕਦਾ ਹੈ ਤਾਂ ਭਾਜਪਾ ਦੀ ਸਰਕਾਰ ਕਿਉਂ ਨਹੀ - ਮਮਤਾ ਬੈਨਰਜੀ
. . .  1 day ago
ਕਾਰ ਦੇ ਟਰੱਕ ਨਾਲ ਟਕਰਾਉਣ ਕਾਰਨ ਚਾਰ ਨੌਜਵਾਨਾਂ ਦੀ ਮੌਤ
. . .  1 day ago
ਭਾਰਤ ਖ਼ਿਲਾਫ਼ ਜੋ ਕੰਮ ਪਾਕਿ ਨਹੀਂ ਕਰ ਸਕਿਆ ਉਹ ਮੋਦੀ ਨੇ 5 ਸਾਲਾਂ 'ਚ ਕਰ ਦਿੱਤਾ- ਕੇਜਰੀਵਾਲ
. . .  1 day ago
ਮਹਾਂ ਗਠਜੋੜ 'ਮੋਦੀ' ਵਿਰੁੱਧ ਨਹੀਂ, ਦੇਸ਼ ਦੀ ਜਨਤਾ ਦੇ ਖ਼ਿਲਾਫ਼ ਹੈ- ਪ੍ਰਧਾਨ ਮੰਤਰੀ ਮੋਦੀ
. . .  1 day ago
ਸੜਕ ਹਾਦਸੇ 'ਚ ਸਾਈਕਲ ਸਵਾਰ ਬਜ਼ੁਰਗ ਦੀ ਮੌਤ
. . .  1 day ago
ਕੈਪਟਨ ਦੀ ਬਜਾਏ ਕੇਂਦਰ ਦੇ ਹੱਥ 'ਚ ਹੈ ਪੰਜਾਬ ਸਰਕਾਰ ਦੀ ਕਮਾਨ -ਖਹਿਰਾ
. . .  1 day ago
ਸਬਰੀਮਾਲਾ ਮੰਦਰ ਦੇ ਦਰਸ਼ਨ ਕਰਨ ਪਹੁੰਚੀਆਂ ਔਰਤਾਂ ਪ੍ਰਦਰਸ਼ਨ ਦੇਖ ਪਰਤੀਆਂ ਵਾਪਸ
. . .  about 1 hour ago
ਮਹਾਂ ਰੈਲੀ: ਮੋਦੀ ਸਰਕਾਰ ਦੇ ਰਾਜ 'ਚ ਬੇਰੁਜ਼ਗਾਰੀ 'ਚ ਹੋਇਆ ਵਾਧਾ- ਐਮ.ਕੇ. ਸਟਾਲਿਨ
. . .  1 day ago
ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਯੇਦੀਯੁਰੱਪਾ ਨੇ ਰਾਜਨਾਥ ਸਿੰਘ ਨਾਲ ਕੀਤੀ ਮੁਲਾਕਾਤ
. . .  about 1 hour ago
ਚੋਣਾਂ ਦੀ ਰੰਜਸ਼ ਕਾਰਨ ਇੱਕ ਪਰਿਵਾਰ 'ਤੇ ਗੋਲੀ ਬਾਰੀ, 3 ਗੰਭੀਰ ਜ਼ਖ਼ਮੀ
. . .  10 minutes ago
ਸੁੱਚਾ ਸਿੰਘ ਛੋਟੋਪੁਰ ਦੀ ਅਗਵਾਈ 'ਚ ਹੋਈ 'ਆਪਣਾ ਪੰਜਾਬ ਪਾਰਟੀ' ਦੀ ਮੀਟਿੰਗ
. . .  18 minutes ago
ਵਿਧਾਇਕ ਜਸਵਿੰਦਰ ਸਿੰਘ ਸੰਧੂ ਦਾ ਹੋਇਆ ਦਿਹਾਂਤ
. . .  24 minutes ago
ਮੋਦੀ ਨੇ ਗੁਜਰਾਤ 'ਚ ਕੀਤਾ ਐੱਲ. ਐਂਡ. ਟੀ. ਆਰਮਡ ਸਿਸਟਮ ਕੰਪਲੈਕਸ ਦਾ ਉਦਘਾਟਨ
. . .  43 minutes ago
ਬਰਫ਼ਬਾਰੀ ਕਾਰਨ ਸ੍ਰੀਨਗਰ 'ਚ ਪ੍ਰਭਾਵਿਤ ਹੋਈਆਂ ਉਡਾਣਾਂ
. . .  57 minutes ago
ਖਹਿਰਾ ਦੀ ਅਗਵਾਈ 'ਚ ਹੋਈ ਪੰਜਾਬੀ ਏਕਤਾ ਪਾਰਟੀ ਦੀ ਸੂਬਾ ਪੱਧਰੀ ਮੀਟਿੰਗ
. . .  49 minutes ago
ਦੱਖਣੀ ਭਾਰਤ 'ਤੇ ਹਮਲੇ ਦੀ ਸਾਜ਼ਿਸ਼ ਨਾਕਾਮ, ਤਿੰਨ ਗ੍ਰਿਫ਼ਤਾਰ
. . .  about 1 hour ago
ਲਾਲੂ ਪ੍ਰਸਾਦ ਯਾਦਵ ਦੀ ਜ਼ਮਾਨਤ ਅਰਜ਼ੀ 'ਤੇ 28 ਜਨਵਰੀ ਨੂੰ ਹੋਵੇਗੀ ਸੁਣਵਾਈ
. . .  about 1 hour ago
ਭਾਜਪਾ ਵਿਰੁੱਧ ਕੀਤੀ ਜਾ ਰਹੀ ਮਹਾਂ ਰੈਲੀ 'ਚ ਪਹੁੰਚੀ ਮਮਤਾ ਬੈਨਰਜੀ
. . .  about 1 hour ago
ਥੱਕੇ ਹੋਏ ਪਹਿਲਵਾਨ ਅਖਾੜੇ 'ਚ ਜਾ ਕੇ ਅਜ਼ਮਾਉਣਾ ਚਾਹੁੰਦੇ ਹਨ ਆਪਣੀ ਕਿਸਮਤ - ਅੱਬਾਸ ਨਕਵੀ
. . .  about 1 hour ago
ਸੁਰਜੀਤ ਰੱਖੜਾ ਅਤੇ ਕਬੀਰ ਦਾਸ ਨੇ ਦਿਆਲ ਸਿੰਘ ਕੋਲਿਆਂਵਾਲੀ ਨਾਲ ਕੀਤੀ ਮੁਲਾਕਾਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 31 ਹਾੜ ਸੰਮਤ 550
ਿਵਚਾਰ ਪ੍ਰਵਾਹ: ਜਦੋਂ ਅਸੀਂ ਬੇਨਿਯਮੀਆਂ ਦਾ ਸਹਾਰਾ ਲੈਂਦੇ ਹਾਂ ਤਾਂ ਅਸੀਂ ਦੇਸ਼ ਨੂੰ ਖਾਨਾਜੰਗੀ ਤੇ ਖ਼ੂਨ-ਖਰਾਬੇ ਵੱਲ ਹੀ ਧੱਕਦੇ ਹਾਂ। -ਆਰਚੀ ਲੀਮੂਰ

ਹੁਸ਼ਿਆਰਪੁਰ / ਮੁਕੇਰੀਆਂ

ਕੋਕਾ ਕੋਲਾ ਫੈਕਟਰੀ ਲੱਗਣ ਨਾਲ ਖੁੱਲ੍ਹਣਗੇ ਰੁਜ਼ਗਾਰ ਦੇ ਨਵੇਂ ਰਸਤੇ-ਅਰੋੜਾ

ਹੁਸ਼ਿਆਰਪੁਰ, 14 ਜੁਲਾਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਹੁਸ਼ਿਆਰਪੁਰ ਦੇ ਪਿੰਡ ਮਹਿਲਾਂਵਾਲੀ 'ਚ ਲਗਾਈ ਜਾ ਰਹੀ ਕੋਕਾ ਕੋਲਾ ਫੈਕਟਰੀ ਨਾਲ ਜਿਥੇ ਰੁਜ਼ਗਾਰ ਦੇ ਸਾਧਨ ਪੈਦਾ ਹੋਣਗੇ ਉਥੇ ਵਿਕਾਸ ਦੇ ਨਵੇਂ ਰਸਤੇ ਵੀ ਖੁੱਲ੍ਹਣਗੇ ਕਿਉਂਕਿ ਫੈਕਟਰੀ ਮਾਲਕ ਉਦਯੋਗਾਂ ਨੂੰ ਬੜਾਵਾਂ ਦੇਣ ਦੇ ਨਾਲ-ਨਾਲ ਸਮਾਜ ਭਲਾਈ ਦੇ ਕੰਮਾਂ 'ਚ ਵੀ ਹਿੱਸਾ ਪਾ ਰਹੇ ਹਨ | ਸਮਾਜ ਸੇਵਾ ਦੇ ਉਦੇਸ਼ ਲਈ ਕੰਪਨੀ ਵਲੋਂ ਸਮਰਪਣ ਪ੍ਰਾਜੈਕਟ 'ਚ ਯੋਗਦਾਨ ਪਾਉਂਦੇ ਹੋਏ 5 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ ਹੈ ਜੋ ਕਿ ਸ਼ਲਾਘਾਯੋਗ ਕੰਮ ਹੈ | ਇਹ ਪ੍ਰਗਟਾਵਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕੀਤਾ | ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਕਮ ਚੇਅਰਮੈਨ ਕੈਲਾਸ਼ ਕੁਮਾਰ ਗੋਇਨਕਾ ਵਲੋਂ ਇਹ ਚੈੱਕ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਭੇਟ ਕੀਤਾ | ਇਸ ਮੌਕੇ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਵੀ ਹਾਜ਼ਰ ਸਨ | ਇਸ ਮੌਕੇ ਕੈਬਨਿਟ ਮੰਤਰੀ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਉਦਯੋਗਾਂ ਨੂੰ ਬੜਾਵਾ ਦੇਣ ਲਈ ਵਿਸ਼ੇਸ਼ ਨੀਤੀਆਂ ਬਣਾਈਆਂ ਜਾ ਰਹੀਆਂ ਹਨ ਤਾਂ ਜੋ ਸੂਬੇ 'ਚੋਂ ਬੇਰੁਜ਼ਗਾਰੀ ਨੂੰ ਖਤਮ ਕੀਤਾ ਜਾ ਸਕੇ | ਉਨ੍ਹਾਂ ਕਿਹਾ ਕਿ ਕੋਕਾ ਕੋਲਾ ਕੰਪਨੀ ਵਲੋਂ ਹੁਸ਼ਿਆਰਪੁਰ 'ਚ ਲਗਾਇਆ ਜਾ ਰਿਹਾ ਪ੍ਰਾਜੈਕਟ ਇਲਾਕੇ ਦੇ ਵਿਕਾਸ ਲਈ ਮੀਲ ਪੱਥਰ ਸਾਬਤ ਹੋਵੇਗਾ | ਇਸ ਮੌਕੇ ਕੰਪਨੀ ਵਲੋਂ ਉਨ੍ਹਾਂ ਨੇ ਹੁਸ਼ਿਆਰਪੁਰ ਦੇ ਸ਼ਮਸ਼ਾਨਘਾਟ ਦੇ ਵਿਕਾਸ ਲਈ 21 ਲੱਖ ਰੁਪਏ ਦੇਣ ਦਾ ਵੀ ਭਰੋਸਾ ਦਿੱਤਾ | ਇਸ ਮੌਕੇ ਸਤਿੰਦਰ ਸਿੰਘ, ਐਸ. ਡੀ. ਛਾਬੜਾ, ਰਮੇਸ਼ ਜੋਸ਼ੀ, ਕਮਲ, ਸ਼ਾਦੀ ਲਾਲ, ਧੀਰਜ ਵਸ਼ਿਸ਼ਟ, ਚੰਦਰ ਪ੍ਰਕਾਸ਼ ਸੈਣੀ, ਅਵਤਾਰ ਕਪੂਰ ਆਦਿ ਹਾਜ਼ਰ ਸਨ |

ਗ਼ਲਤ ਦਵਾਈ ਖਾਣ ਨਾਲ ਨਬਾਲਗਾ ਦੀ ਮੌਤ

ਹੁਸ਼ਿਆਰਪੁਰ, 14 ਜੁਲਾਈ (ਬਲਜਿੰਦਰਪਾਲ ਸਿੰਘ)-ਗਲਤ ਦਵਾਈ ਦਾ ਸੇਵਨ ਕਰਨ ਨਾਲ ਇਕ 15 ਸਾਲਾ ਲੜਕੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਚੌਹਾਲ ਦੀ ਵਾਸੀ ਨੇਹਾ ਪੁੱਤਰੀ ਅਗਨ ਯਾਦਵ ਨੇ ਗ਼ਲਤੀ ਨਾਲ ਕਿਸੇ ਦਵਾਈ ਦਾ ਸੇਵਨ ਕਰ ਲਿਆ ਤਾਂ ਉਹ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਐਕਟਿਵਾ ਸਵਾਰ ਭੈਣ-ਭਰਾ ਜ਼ਖ਼ਮੀ

ਹੁਸ਼ਿਆਰਪੁਰ, 14 ਜੁਲਾਈ (ਬਲਜਿੰਦਰਪਾਲ ਸਿੰਘ)-ਸਥਾਨਕ ਸੁਤੈਹਰੀ ਰੋਡ 'ਤੇ ਹੋਏ ਹਾਦਸੇ 'ਚ ਐਕਟਿਵਾ ਸਵਾਰ ਭੈਣ-ਭਰਾ ਦੇ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਮੁਤਾਬਿਕ ਮੀਨੂੰ ਬਾਂਸਲ ਆਪਣੇ ਭਰਾ ਕੇਸ਼ਵ ਬਾਂਸਲ ਨਾਲ ਐਕਟਿਵਾ 'ਤੇ ਸੁਤੈਹਰੀ ਰੋਡ ...

ਪੂਰੀ ਖ਼ਬਰ »

ਆਤਮ ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ 'ਚ ਔਰਤ ਵਕੀਲ ਗਿ੍ਫ਼ਤਾਰ

ਹੁਸ਼ਿਆਰਪੁਰ, 14 ਜੁਲਾਈ (ਬਲਜਿੰਦਰਪਾਲ ਸਿੰਘ)-ਆਤਮ ਹੱਤਿਆ ਲਈ ਮਜਬੂਰ ਕਰਨ ਦੇ ਕਥਿਤ ਦੋਸ਼ 'ਚ ਥਾਣਾ ਗੜ੍ਹਸ਼ੰਕਰ ਦੀ ਪੁਲਿਸ ਨੇ ਔਰਤ ਵਕੀਲ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਚੌਹੜਾ ਦੀ ਵਾਸੀ ਸੋਨੀਆ ਪਤਨੀ ਵਿਜੇ ਕੁਮਾਰ ਨੇ 25 ...

ਪੂਰੀ ਖ਼ਬਰ »

ਘਰ 'ਚੋਂ ਨਕਦੀ, ਗਹਿਣੇ ਤੇ ਕੀਮਤੀ ਸਾਮਾਨ ਚੋਰੀ

ਹੁਸ਼ਿਆਰਪੁਰ, 14 ਜੁਲਾਈ (ਬਲਜਿੰਦਰਪਾਲ ਸਿੰਘ)-ਚੋਰਾਂ ਵਲੋਂ ਘਰ 'ਚੋਂ ਨਕਦੀ, ਸੋਨੇ ਦੇ ਗਹਿਣੇ ਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਮੁਤਾਬਿਕ ਥਾਣਾ ਗੜ੍ਹਦੀਵਾਲਾ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਪਿੰਡ ਝੰਬੋਵਾਲ ...

ਪੂਰੀ ਖ਼ਬਰ »

ਪ੍ਰਵਾਸੀ ਭਾਰਤੀ ਔਰਤ ਦਾ ਸਰੀਰਕ ਸੋਸ਼ਣ ਕਰਨ ਵਾਲਾ ਗਿ੍ਫ਼ਤਾਰ

ਹੁਸ਼ਿਆਰਪੁਰ, 14 ਜੁਲਾਈ (ਬਲਜਿੰਦਰਪਾਲ ਸਿੰਘ)-ਪਤੀ ਨੂੰ ਵਿਦੇਸ਼ 'ਚੋਂ ਸੁਰੱਖਿਅਤ ਲਿਆਉਣ ਦਾ ਭਰੋਸਾ ਦੇ ਕੇ ਪ੍ਰਵਾਸੀ ਭਾਰਤੀ ਔਰਤ ਦਾ ਸਰੀਰਕ ਤੇ ਆਰਥਿਕ ਸੋਸ਼ਣ ਕਰਨ ਦੇ ਦੋਸ਼ 'ਚ ਗਿ੍ਫ਼ਤਾਰ ਕਥਿਤ ਦੋਸ਼ੀ ਟਰੈਵਲ ਏਜੰਟ ਨੂੰ ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਇਲਾਕਾ ...

ਪੂਰੀ ਖ਼ਬਰ »

ਨਹਿਰ 'ਚੋਂ ਵਿਅਕਤੀ ਦੀ ਲਾਸ਼ ਮਿਲੀ

ਐਮਾਂ ਮਾਂਗਟ, 14 ਜੁਲਾਈ (ਗੁਰਾਇਆ)-ਅੱਜ ਸਵੇਰੇ ਪਾਵਰ-ਹਾਊਸ ਨੰਬਰ 5 ਟੇਰਕਿਆਣਾ ਤੋਂ ਇਕ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਦੀ ਅਜੇ ਤੱਕ ਪਹਿਚਾਣ ਨਹੀਂ ਹੋ ਸਕੀ | ਜਾਣਕਾਰੀ ਅਨੁਸਾਰ ਉੱਚੀ ਬੱਸੀ ਹਾਈਡਲ ਨਹਿਰ 'ਤੇ ਬਣੇ ਪਾਵਰ ਹਾਊਸ ਨੰਬਰ 5 ...

ਪੂਰੀ ਖ਼ਬਰ »

ਸਮਾਗਮ ਅੱਜ

ਹੁਸ਼ਿਆਰਪੁਰ, 14 ਜੁਲਾਈ (ਨਰਿੰਦਰ ਸਿੰਘ ਬੱਡਲਾ)-ਗੁਰਦੁਆਰਾ ਸ਼ਹੀਦ ਬਾਬਾ ਮਤੀ ਦੇ ਅਸਥਾਨ ਪਿੰਡ ਬੱਡਲਾ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੰਗਤਾਂ ਦੇ ਸਹਿਯੋਗ ਨਾਲ ਸ਼ਹੀਦ ਬਾਬਾ ਮਤੀ ਦੇ ਜਨਮ ਦਿਹਾੜੇ ਮੌਕੇ ਧਾਰਮਿਕ ਸਮਾਗਮ 15 ਜੁਲਾਈ ਨੂੰ ਕਰਵਾਇਆ ਜਾ ਰਿਹਾ ...

ਪੂਰੀ ਖ਼ਬਰ »

ਕੌਮੀ ਲੋਕ ਅਦਾਲਤ 'ਚ 2495 'ਚੋਂ 503 ਕੇਸਾਂ ਦਾ ਮੌਕੇ 'ਤੇ ਨਿਪਟਾਰਾ

ਹੁਸ਼ਿਆਰਪੁਰ, 14 ਜੁਲਾਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਹੁਸ਼ਿਆਰਪੁਰ ਵਲੋਂ ਪੰਜਾਬ ਸਟੇਟ ਕਾਨੂੰਨੀ ਸੇਵਾਵਾਂ ਅਥਾਰਿਟੀ ਐਸ. ਏ. ਐਸ. ਨਗਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ 'ਚ ਸਾਲ 2018 ਦੀ ਤੀਜੀ ਕੌਮੀ ਲੋਕ ...

ਪੂਰੀ ਖ਼ਬਰ »

ਘਰ 'ਚੋਂ ਸੋਨਾ ਤੇ ਨਕਦੀ ਚੋਰੀ

ਅੱਡਾ ਸਰਾਂ, 14 ਜੁਲਾਈ (ਹਰਜਿੰਦਰ ਸਿੰਘ ਮਸੀਤੀ)-ਪਿੰਡ ਸੀਕਰੀ ਵਿਖੇ ਬੀਤੀ ਦੇਰ ਰਾਤ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੰਦਿਆਂ ਸੋਨਾ ਤੇ ਨਕਦੀ ਚੋਰੀ ਕਰ ਲਈ | ਚੋਰੀ ਸਬੰਧੀ ਗੁਰਦੀਪ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਸੀਕਰੀ ਨੇ ਦੱਸਿਆ ਕਿ ਚੋਰਾਂ ਨੇ ਰਾਤ ...

ਪੂਰੀ ਖ਼ਬਰ »

ਵਿਰਾਸਤੀ ਰੁਤਬੇ ਦੀ ਉਡੀਕ 'ਚ ਇਨਾਮੀ ਬਾਗ ਆਪਣੀ ਹੋਂਦ ਗੁਆ ਰਿਹੈ

ਹੁਸ਼ਿਆਰਪੁਰ, 14 ਜੁਲਾਈ (ਹਰਪ੍ਰੀਤ ਕੌਰ)-ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਆਖਰੀ ਬਜਟ 'ਚ ਹੁਸ਼ਿਆਰਪੁਰ ਦੇ ਅੰਬਾਂ ਦੇ ਮਸ਼ਹੂਰ ਇਨਾਮੀ ਬਾਗ ਨੂੰ ਜੀਵ ਵਿਭਿੰਨਤਾ ਵਿਰਾਸਤੀ ਥਾਂ ਵਜੋਂ ਵਿਕਸਿਤ ਕਰਨ ਦਾ ਐਲਾਨ ਕੀਤਾ ਸੀ ਤੇ ਇਸ ਕੰਮ ਲਈ ਦੋ ਕਰੋੜ ਰੁਪਏ ਦੀ ਰਾਸ਼ੀ ਦੇਣ ...

ਪੂਰੀ ਖ਼ਬਰ »

20 ਪ੍ਰਾਣੀ ਅੰਮਿ੍ਤ ਛੱਕ ਕੇ ਗੁਰੂ ਵਾਲੇ ਬਣੇ

ਮੁਕੇਰੀਆਂ, 14 ਜੁਲਾਈ (ਰਾਮਗੜ੍ਹੀਆ)-ਗੁਰਦੁਆਰਾ ਕਿਲ੍ਹਾ ਅਟੱਲਗੜ੍ਹ ਤਪ ਅਸਥਾਨ ਸੰਤ ਬਾਬਾ ਹਰੀ ਸਿੰਘ ਦੇ ਵਿਖੇ ਅੰਮਿ੍ਤ ਸੰਚਾਰ ਕਰਵਾਇਆ ਗਿਆ, ਜਿਸ ਦੌਰਾਨ 20 ਪ੍ਰਾਣੀ ਅੰਮਿ੍ਤ ਛੱਕ ਕੇ ਗੁਰੂ ਵਾਲੇ ਬਣੇ | ਗੁਰਦੁਆਰਾ ਕਿਲ੍ਹਾ ਅਟੱਲਗੜ੍ਹ ਵਿਖੇ ਬਾਬਾ ਸਤਿੰਦਰ ਸਿੰਘ ...

ਪੂਰੀ ਖ਼ਬਰ »

ਦਸੂਹਾ ਵਿਖੇ ਜਬਰ ਜਨਾਹ ਦੀ ਸ਼ਿਕਾਰ ਬੱਚੀ ਦੇ ਹੱਕ 'ਚ ਰੋਸ ਮਾਰਚ

ਦਸੂਹਾ, 14 ਜੁਲਾਈ (ਭੁੱਲਰ)-ਬੀਤੇ ਦਿਨੀਂ ਦਸੂਹਾ ਵਿਖੇ ਪੰਜ ਸਾਲਾ ਪ੍ਰਵਾਸੀ ਮਜ਼ਦੂਰ ਦੀ ਬੱਚੀ ਨਾਲ ਹੋਏ ਸਮੂਹਿਕ ਜਬਰ ਜਨਾਹ ਦੇ ਰੋਸ ਵਜੋਂ ਸਮੂਹ ਨੌਜਵਾਨਾਂ ਲੜਕੇ-ਲੜਕੀਆਂ ਤੇ ਦਸੂਹਾ ਦੇ ਸ਼ਹਿਰ ਨਿਵਾਸੀਆਂ ਵਲੋਂ ਰੋਸ ਮਾਰਚ ਕੱਢਿਆ ਗਿਆ | ਰੋਸ ਮਾਰਚ ਗੁਰਦੁਆਰਾ ...

ਪੂਰੀ ਖ਼ਬਰ »

ਵਿਕਟੋਰੀਆ ਇੰਟਰਨੈਸ਼ਨਲ ਸਕੂਲ 'ਚ ਅਧਿਆਪਕਾਂ ਲਈ ਵਰਕਸ਼ਾਪ ਲਗਾਈ

ਮੁਕੇਰੀਆਂ, 14 ਜੁਲਾਈ (ਸਰਵਜੀਤ ਸਿੰਘ)-ਵਿਕਟੋਰੀਆ ਇੰਟਰਨੈਸ਼ਨਲ ਸਕੂਲ 'ਚ ਅਧਿਆਪਕਾਂ ਟ੍ਰੇਨਿੰਗ ਸੈਮੀਨਾਰ ਸਕੂਲ 'ਚ ਬਣੇ ਮਲਟੀਪਰਪਜ਼ ਹਾਲ ਵਿਚ ਲਗਾਇਆ ਗਿਆ, ਜਿਸ ਵਿਚ ਰਤਨਾ ਸਾਗਰ ਪ੍ਰਾਈਵੇਟ ਲਿਮਟਿਡ ਵਲੋਂ ਮਿਸਟਰ ਗੁਰਜੀਤ ਸਿੰਘ, ਮਿਸਟਰ ਰਾਕੇਸ਼ ਕੁਮਾਰ ਤੇ ...

ਪੂਰੀ ਖ਼ਬਰ »

ਪਿੰਡ ਘੋੜੇਵਾਹਾ ਵਿਖੇ ਨਸ਼ੇ ਦੀ ਵੱਧ ਮਾਤਰਾ ਲੈਣ ਕਰਕੇ ਦੋ ਬੇਹੋਸ਼

ਚੌਲਾਂਗ, 14 ਜੁਲਾਈ (ਸੁਖਦੇਵ ਸਿੰਘ)-ਥਾਣਾ ਟਾਂਡਾ ਅਧੀਨ ਆਉਂਦੇ ਚੌਲਾਂਗ ਖੇਤਰ 'ਚ ਨਸ਼ਿਆਂ ਦੀ ਸਪਲਾਈ ਜੱਗ ਜ਼ਾਹਿਰ ਹੈ, ਜਿਸ ਨੂੰ ਹੁਣ ਤੱਕ ਕੋਈ ਵੀ ਪੁਲਿਸ ਅਫ਼ਸਰ ਨਹੀਂ ਤੋੜ ਸਕਿਆ | ਪਿਛਲੇ ਕੁਝ ਸਮੇਂ 'ਚ ਜਿਸ ਤਰ੍ਹਾਂ ਲਗਾਤਾਰ ਨੌਜਵਾਨਾਂ ਦਾ ਨਸ਼ਿਆਂ ਦੀ ਵੱਧ ...

ਪੂਰੀ ਖ਼ਬਰ »

ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵੁਮੈਨ ਦਸੂਹਾ ਲੜਕੀਆਂ ਲਈ ਵਰਦਾਨ

ਦਸੂਹਾ, 14 ਜੁਲਾਈ (ਕੌਸ਼ਲ)-ਜ਼ਿਲ੍ਹਾ ਹੁਸ਼ਿਆਰਪੁਰ ਦੇ ਕੰਡੀ ਤੇ ਬੇਟ ਖੇਤਰ ਦੀਆਂ ਲੜਕੀਆਂ ਲਈ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵੁਮੈਨ ਦਸੂਹਾ ਪਿਛਲੇ ਲੰਬੇ ਅਰਸੇ ਤੋਂ ਵਰਦਾਨ ਸਾਬਤ ਹੋ ਰਿਹਾ ਹੈ | ਇਹ ਕਾਲਜ ਇਲਾਕੇ ਦੀਆਂ ਲੜਕੀਆਂ ਨੂੰ ਮਿਆਰੀ ਤੇ ਉੱਚ ...

ਪੂਰੀ ਖ਼ਬਰ »

ਸਰਕਾਰੀ ਮਿਡਲ ਸਕੂਲ ਪੰਡੋਰੀ (ਲ) 'ਚ ਬੂਟੇ ਲਗਾਏ

ਐਮਾਂ ਮਾਂਗਟ, 14 ਜੁਲਾਈ (ਗੁਰਾਇਆ)-ਅੱਜ ਸਰਕਾਰੀ ਮਿਡਲ ਸਕੂਲ ਪੰਡੋਰੀ (ਲ) 'ਚ ਵਾਤਾਵਰਨ ਨੂੰ ਸੁੰਦਰ ਬਣਾਉਣ ਲਈ ਬੂਟੇ ਲਗਾਏ ਗਏ | ਮਾਸਟਰ ਸ਼ਿੰਦਪਾਲ ਦੁਆਰਾ ਆਪਣੇ ਸੰਬੋਧਨ 'ਚ ਬੱਚਿਆਂ ਨੂੰ ਬੂਟਿਆਂ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਕਿ ਰੁੱਖ ਧਰਤੀ ...

ਪੂਰੀ ਖ਼ਬਰ »

ਹਰਚਰਨ ਸਿੰਘ ਦਸੂਹਾ ਦੇ ਐਸ. ਡੀ. ਐਮ. ਨਿਯੁਕਤ

ਦਸੂਹਾ, 14 ਜੁਲਾਈ (ਭੁੱਲਰ)-ਉਪ ਮੰਡਲ ਮੈਜਿਸਟ੍ਰੇਟ ਦਸੂਹਾ ਦਫ਼ਤਰ ਦਸੂਹਾ ਵਿਖੇ ਹਰਚਰਨ ਸਿੰਘ ਪੀ. ਸੀ. ਐਸ. ਦੀ ਬਤੌਰ ਐਸ. ਡੀ. ਐਮ. ਨਿਯੁਕਤੀ ਹੋਈ ਹੈ | ਉਹ ਮੁਕੇਰੀਆਂ ਤੋਂ ਬਦਲ ਕੇ ਦਸੂਹਾ ਵਿਖੇ ਆਏ ਹਨ | ਇਥੇ ਪਹਿਲੇ ਕੰਮ ਕਰ ਰਹੇ ਐਸ. ਡੀ. ਐਮ. ਡਾ: ਹਿਮਾਂਸ਼ੂ ਅਗਰਵਾਲ ਆਈ. ...

ਪੂਰੀ ਖ਼ਬਰ »

ਕਾਂਗਰਸ ਸੇਵਾ ਦਲ ਨੂੰ ਮਜ਼ਬੂਤ ਕਰਨ ਲਈ ਜ਼ਿਲੇ੍ਹ ਦੇ 62 ਪਿੰਡਾਂ 'ਚ ਯੂਨਿਟ ਸਥਾਪਤ ਕੀਤੇ ਗਏ-ਜ਼ਿਲ੍ਹਾ ਪ੍ਰਧਾਨ ਰਾਣਾ

ਦਸੂਹਾ, 14 ਜੁਲਾਈ (ਭੁੱਲਰ)-ਕਾਂਗਰਸ ਸੇਵਾ ਦਲ ਵਲੋਂ ਜ਼ਿਲੇ੍ਹ ਦੇ ਲਗਪਗ 62 ਤੋਂ ਵੱਧ ਵੱਖ-ਵੱਖ ਪਿੰਡਾਂ 'ਚ ਯੂਨਿਟ ਸਥਾਪਤ ਕੀਤੇ ਜਾ ਚੁੱਕੇ ਹਨ ਅਤੇ ਹੋਰ ਪਿੰਡਾਂ 'ਚ ਵੀ ਜਲਦੀ ਹੀ ਯੂਨਿਟ ਜਲਦੀ ਹੀ ਸਥਾਪਤ ਕੀਤੇ ਜਾਣਗੇ | ਇਹ ਪ੍ਰਗਟਾਵਾ ਕਾਂਗਰਸ ਸੇਵਾ ਦਲ ਦੇ ਜ਼ਿਲ੍ਹਾ ...

ਪੂਰੀ ਖ਼ਬਰ »

ਨਿਯਮਾਂ 'ਚ ਤਬਦੀਲੀ ਤੋਂ ਬਾਅਦ ਕੈਨੇਡਾ ਸਟੱਡੀ ਵੀਜ਼ੇ ਦੇ ਨਤੀਜੇ ਸ਼ਾਨਦਾਰ ਰਹੇ-ਅਰੋੜਾ

ਗੜ੍ਹਸ਼ੰਕਰ, 14 ਜੁਲਾਈ (ਧਾਲੀਵਾਲ)-ਅਰੋੜਾ ਇਮੀਗ੍ਰੇਸ਼ਨ ਐਾਡ ਐਜੂਕੇਸ਼ਨ ਕੰਸਲਟੈਂਟਸ ਨਵਾਂਸ਼ਹਿਰ/ਗੜ੍ਹਸ਼ੰਕਰ ਦੇ ਮੈਨੇਜਿੰਗ ਡਾਇਰੈਕਟਰ ਤੇ ਮੈਂਬਰ ਆਈ. ਸੀ. ਸੀ. ਆਰ. ਸੀ. ਅਵਤਾਰ ਸਿੰਘ ਅਰੋੜਾ ਤੇ ਰਿਜਨਲ ਡਾਇਰੈਕਟਰ ਕੰਵਰਪ੍ਰੀਤ ਸਿੰਘ ਅਰੋੜਾ ਨੇ ਕਿਹਾ ਕਿ ਬੀਤੇ ...

ਪੂਰੀ ਖ਼ਬਰ »

ਫੇਸਬੁੱਕ 'ਤੇ ਗ਼ਲਤ ਭਾਸ਼ਾ ਦਾ ਪ੍ਰਯੋਗ ਕਰਨ ਦੇ ਦੋਸ਼ 'ਚ ਮਾਮਲਾ ਦਰਜ

ਹੁਸ਼ਿਆਰਪੁਰ, 14 ਜੁਲਾਈ (ਬਲਜਿੰਦਰਪਾਲ ਸਿੰਘ)-ਫੇਸਬੁੱਕ 'ਤੇ ਗਲਤ ਭਾਸ਼ਾ ਦਾ ਪ੍ਰਯੋਗ ਕਰਨ ਦੇ ਦੋਸ਼ 'ਚ ਥਾਣਾ ਚੱਬੇਵਾਲ ਪੁਲਿਸ ਨੇ ਇਕ ਵਿਅਕਤੀ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਮੁਤਾਬਿਕ ਬੂਥਗੜ੍ਹ ਦੇ ਵਾਸੀ ਅਵਤਾਰ ਸਿੰਘ ਨੇ ਪੁਲਿਸ ਕੋਲ ਦਰਜ ਕਰਵਾਈ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਦਾ ਬੀ. ਕਾਮ ਤੇ ਬੀ. ਏ. ਦਾ ਨਤੀਜਾ ਸ਼ਾਨਦਾਰ ਰਿਹਾ

ਮਾਹਿਲਪੁਰ, 14 ਜੁਲਾਈ (ਰਜਿੰਦਰ ਸਿੰਘ/ਦੀਪਕ ਅਗਨੀਹੋਤਰੀ)-ਪੰਜਾਬ ਯੂਨੀਵਰਸਿਟੀ ਵਲੋਂ ਐਲਾਨੇ ਨਤੀਜਿਆਂ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ ਵਿਖੇ ਬੀ. ਕਾਮ ਤੇ ਬੀ. ਏ. ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਇਸ ਬਾਰੇ ਗੱਲ ਕਰਦਿਆਂ ਕਾਲਜ ਦੇ ...

ਪੂਰੀ ਖ਼ਬਰ »

ਚੋਰਾਂ ਨੇ ਬਣਾਇਆ ਪ੍ਰਵਾਸੀ ਭਾਰਤੀ ਦੀ ਕੋਠੀ ਨੂੰ ਦੂਜੀ ਵਾਰ ਨਿਸ਼ਾਨਾ

ਸੈਲਾ ਖੁਰਦ, 14 ਜੁਲਾਈ (ਹਰਵਿੰਦਰ ਸਿੰਘ ਬੰਗਾ)-ਸਥਾਨਕ ਕਸਬੇ ਦੇ ਰਾਧਾ ਕ੍ਰਿਸ਼ਨ ਮੰਦਰ ਨਜ਼ਦੀਕ ਵਿਦੇਸ਼ ਗਏ ਪਰਿਵਾਰ ਦੇ ਘਰ ਨੂੰ ਚੋਰਾਂ ਵਲੋਂ ਦੂਜੀ ਵਾਰ ਨਿਸ਼ਾਨਾ ਬਣਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਕੁਲਦੀਪ ਕੁਮਾਰ ਸੁਮਨ ਵਾਸੀ ਕਸਬਾ ...

ਪੂਰੀ ਖ਼ਬਰ »

ਬਹਿਬਲਪੁਰ ਘਰਾਂ 'ਚ ਪਾਣੀ ਵੜਿਆ, ਨਾਇਬ ਤਹਿਸੀਲਦਾਰ ਨੇ ਦੇਖਿਆ ਮੌਕਾ

ਕੋਟਫ਼ਤੂਹੀ, 14 ਜੁਲਾਈ (ਅਟਵਾਲ)-ਪਿੰਡ ਬਹਿਬਲਪੁਰ ਵਿਖੇ ਮੀਂਹ ਨਾਲ ਘਰਾਂ ਵਿਚ ਬੇ-ਹਿਸਾਬਾ ਪਾਣੀ ਆ ਗਿਆ | ਜਿਸ ਨਾਲ ਪਿਆਰਾ ਸਿੰਘ, ਅਵਤਾਰ ਸਿੰਘ, ਕਸ਼ਮੀਰ ਸਿੰਘ, ਜਗਜੀਤ ਸਿੰਘ, ਪਸ਼ੂਆਂ ਦੇ ਹਸਪਤਾਲ ਤੋਂ ਇਲਾਵਾ ਸਰਕਾਰੀ ਬੰਦਿਆਂ ਦਾ ਹਸਪਤਾਲ ਤੇ ਕੁੱਝ ਨੀਵੇਂ ਘਰਾਂ ...

ਪੂਰੀ ਖ਼ਬਰ »

ਹਰਚਰਨ ਸਿੰਘ ਦਸੂਹਾ ਦੇ ਐਸ. ਡੀ. ਐਮ. ਨਿਯੁਕਤ

ਦਸੂਹਾ, 14 ਜੁਲਾਈ (ਭੁੱਲਰ)-ਉਪ ਮੰਡਲ ਮੈਜਿਸਟ੍ਰੇਟ ਦਸੂਹਾ ਦਫ਼ਤਰ ਦਸੂਹਾ ਵਿਖੇ ਹਰਚਰਨ ਸਿੰਘ ਪੀ. ਸੀ. ਐਸ. ਦੀ ਬਤੌਰ ਐਸ. ਡੀ. ਐਮ. ਨਿਯੁਕਤੀ ਹੋਈ ਹੈ | ਉਹ ਮੁਕੇਰੀਆਂ ਤੋਂ ਬਦਲ ਕੇ ਦਸੂਹਾ ਵਿਖੇ ਆਏ ਹਨ | ਇਥੇ ਪਹਿਲੇ ਕੰਮ ਕਰ ਰਹੇ ਐਸ. ਡੀ. ਐਮ. ਡਾ: ਹਿਮਾਂਸ਼ੂ ਅਗਰਵਾਲ ਆਈ. ...

ਪੂਰੀ ਖ਼ਬਰ »

ਰੰਧਾਵਾ ਮਿੱਲ ਵਲੋਂ ਕਿਸਾਨਾਂ ਦੀ ਅਦਾਇਗੀ ਲਈ 2 ਕਰੋੜ 55 ਲੱਖ ਦੀ ਰਾਸ਼ੀ ਜਾਰੀ

ਗੜ੍ਹਦੀਵਾਲਾ, 14 ਜੁਲਾਈ (ਚੱਗਰ)-ਏ. ਬੀ. ਸ਼ੂਗਰ ਮਿਲ ਰੰਧਾਵਾ ਦੇ ਪ੍ਰਧਾਨ ਰਮਨਦੀਪ ਸਿੰਘ ਸਿੱਧੂ ਵਲੋਂ ਇਕ ਪ੍ਰੈੱਸ ਵਾਰਤਾ ਦੌਰਾਨ ਦੱਸਿਆ ਕਿ ਮਿੱਲ ਦੇ ਸੀ. ਐਮ. ਡੀ. ਰਜਿੰਦਰ ਸਿੰਘ ਚੱਢਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐੱਸ. ਡੀ. ਐਮ. ਦਸੂਹਾ ਨਾਲ ਹੋਈ ਮੀਟਿੰਗ 'ਚ ...

ਪੂਰੀ ਖ਼ਬਰ »

ਸੰਤ ਮਾਝਾ ਸਿੰਘ ਕਰਮਜੋਤ ਕਾਲਜ ਮਿਆਣੀ ਦਾ ਨਤੀਜਾ ਸ਼ਾਨਦਾਰ ਰਿਹਾ

ਮਿਆਣੀ, 14 ਜੁਲਾਈ (ਹਰਜਿੰਦਰ ਸਿੰਘ ਮੁਲਤਾਨੀ)-ਸੰਤ ਮਾਝਾ ਸਿੰਘ ਕਰਮਜੋਤ ਕਾਲਜ ਫ਼ਾਰ ਵੁਮੈਨ ਮਿਆਣੀ ਦਾ ਬੀ. ਏ. ਸਮੈਸਟਰ ਛੇਵਾਂ ਦਾ ਨਤੀਜਾ 100 ਫ਼ੀਸਦੀ ਰਿਹਾ | ਪਿ੍ੰਸੀਪਲ ਡਾ: ਹਰਜਿੰਦਰ ਕੌਰ ਨੇ ਦੱਸਿਆ ਕਿ ਕਾਲਜ ਦੀ ਵਿਦਿਆਰਥਣ ਮਨਦੀਪ ਕੌਰ ਨੇ ਪਹਿਲਾ, ਜਸਵਿੰਦਰ ਕੌਰ ...

ਪੂਰੀ ਖ਼ਬਰ »

ਸਵਾਮੀ ਪ੍ਰੇਮਾਨੰਦ ਨਰਸਿੰਗ ਕਾਲਜ ਮੁਕੇਰੀਆਂ ਲੜਕੀਆਂ ਲਈ ਬਣਿਆ ਚਾਨਣ ਮੁਨਾਰਾ

ਮੁਕੇਰੀਆਂ, 14 ਜੁਲਾਈ (ਰਾਮਗੜ੍ਹੀਆ)-ਸਵਾਮੀ ਪੇ੍ਰਮਾ ਨੰਦ ਕਾਲਜ ਆਫ਼ ਨਰਸਿੰਗ ਜੀ. ਟੀ. ਰੋਡ ਮੁਕੇਰੀਆਂ ਸਵਾਮੀ ਪੇ੍ਰਮਾ ਨੰਦ ਚੈਰੀਟੇਬਲ ਟਰੱਸਟ ਦੁਆਰਾ ਸੰਚਾਲਿਤ ਇਸ ਇਲਾਕੇ ਦਾ ਇਕ ਬਹੁਤ ਹੀ ਅਗਾਂਹ ਵਧੂ ਕਾਲਜ ਹੈ | ਇਸ ਕਾਲਜ ਵਿਖੇ ਐਨ. ਐਮ., ਜੀ. ਐਨ. ਐਮ., ਬੀ. ਐਸ. ਸੀ. ...

ਪੂਰੀ ਖ਼ਬਰ »

ਕੈਨੇਡਾ ਪੜ੍ਹਨ ਜਾਣ ਵਾਲੇ ਵਿਦਿਆਰਥੀ ਕਾਲਜ ਤੇ ਕੋਰਸ ਦੀ ਚੋਣ ਨੂੰ ਵਧੇਰੇ ਅਹਿਮੀਅਤ ਦੇਣ-ਕੌ ਸ਼ਲ

ਗੜ੍ਹਸ਼ੰਕਰ, 14 ਜੁਲਾਈ (ਧਾਲੀਵਾਲ)-ਰੈਗੂਲੇਟਿਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਗੋਪਾਲ ਕੌਸ਼ਲ ਮੈਂਬਰ ਆਈ. ਸੀ. ਸੀ. ਆਰ. ਸੀ., ਕਮਿਸ਼ਨਰ ਆਫ਼ ਟੇਕਿੰਗ ਓਥਸ ਐਾਡ ਐਫੀਡੇਵਿਟ ਫ਼ਾਰ ਬਿ੍ਟਿਸ਼ ਕੋਲੰਬੀਆ ਤੇ ਡਾਇਰੈਕਟਰ ਕੌਸ਼ਲ ਇਮੀਗ੍ਰੇਸ਼ਨ ਬੀਰਮਪੁਰ ਰੋਡ ...

ਪੂਰੀ ਖ਼ਬਰ »

ਸੈਣੀ ਬਾਰ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ

ਹੁਸ਼ਿਆਰਪੁਰ, 14 ਜੁਲਾਈ (ਬਲਜਿੰਦਰਪਾਲ ਸਿੰਘ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਬੀ. ਏ. ਭਾਗ-3 ਦੇ ਨਤੀਜਿਆਂ 'ਚੋਂ ਸੈਣੀ ਬਾਰ ਕਾਲਜ ਬੁੱਲ੍ਹੋਵਾਲ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸਬੰਧੀ ਕਾਲਜ ਪਿ੍ੰਸੀਪਲ ਡਾ: ਸੁਖਵਿੰਦਰ ਕੌਰ ਨੇ ਦੱਸਿਆ ਕਿ ਵਿਦਿਆਰਥੀ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਕਾਨੂੰਨੀ ਸੇਵਾਵਾਂ ਸਬੰਧੀ ਦਿੱਤੀ ਜਾਣਕਾਰੀ

ਗੜ੍ਹਸ਼ੰਕਰ, 14 ਜੁਲਾਈ (ਸੁਮੇਸ਼ ਬਾਲੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਮਾਈ ਵਿਖੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ | ਇਹ ਜਾਣਕਾਰੀ ਜ਼ਿਲ੍ਹਾ ਅਥਾਰਟੀ ਚੇਅਰਮੈਨ ਐਸ. ਕੇ. ਅਰੋੜਾ ਸੈਸ਼ਨ ਜੱਜ, ਸਕੱਤਰ ਕਮ ਸੀ. ...

ਪੂਰੀ ਖ਼ਬਰ »

ਬੀ. ਏ. ਸਮੈਸਟਰ ਛੇਵਾਂ ਦਾ ਨਤੀਜਾ ਸ਼ਾਨਦਾਰ ਰਿਹਾ

ਚੱਬੇਵਾਲ, 14 ਜੁਲਾਈ (ਰਾਜਾ ਸਿੰਘ ਪੱਟੀ)-ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਦੀ ਸਰਪ੍ਰਸਤੀ ਹੇਠ ਚਲ ਰਹੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਕਾਲਜ ਫ਼ਾਰ ਵੁਮੈਨ ਹਰੀਆਂ ਵੇਲਾਂ ਚੱਬੇਵਾਲ ਦਾ ਬੀ. ਏ. ਸਮੈਸਟਰ ਛੇਵਾਂ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ...

ਪੂਰੀ ਖ਼ਬਰ »

ਪ੍ਰਵਾਸੀ ਭਾਰਤੀ ਨੂੰ ਇਨਸਾਫ਼ ਨਾ ਮਿਲਿਆ ਤਾਂ ਭਲਕੇ ਕਰਾਂਗੇ ਥਾਣੇ ਦਾ ਘਿਰਾਓ-ਠੰਡਲ

ਹੁਸ਼ਿਆਰਪੁਰ, 14 ਜੁਲਾਈ (ਨਰਿੰਦਰ ਸਿੰਘ ਬੱਡਲਾ)-ਸੂਬੇ 'ਚ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਡਾਵਾਂਡੋਲ ਹੋ ਚੁੱਕੀ ਹੈ ਤੇ ਹਰ ਪਾਸੇ ਧੱਕੇਸ਼ਾਹੀ ਤੇ ਭਿ੍ਸ਼ਟਾਚਾਰ ਦਾ ਬੋਲਬਾਲਾ ਵਧਦਾ ਜਾ ਰਿਹਾ ਹੈ | ਅਜਿਹੇ ਹਲਾਤਾਂ 'ਚ ਆਮ ਆਦਮੀ ਤਾਂ ਕੀ ਬਲਕਿ ਪ੍ਰਵਾਸੀ ...

ਪੂਰੀ ਖ਼ਬਰ »

ਕੈਨੇਡਾ ਪੜ੍ਹਨ ਜਾਣ ਵਾਲੇ ਵਿਦਿਆਰਥੀ ਕਾਲਜ ਤੇ ਕੋਰਸ ਦੀ ਚੋਣ ਨੂੰ ਵਧੇਰੇ ਅਹਿਮੀਅਤ ਦੇਣ-ਕੌ ਸ਼ਲ

ਗੜ੍ਹਸ਼ੰਕਰ, 14 ਜੁਲਾਈ (ਧਾਲੀਵਾਲ)-ਰੈਗੂਲੇਟਿਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਗੋਪਾਲ ਕੌਸ਼ਲ ਮੈਂਬਰ ਆਈ. ਸੀ. ਸੀ. ਆਰ. ਸੀ., ਕਮਿਸ਼ਨਰ ਆਫ਼ ਟੇਕਿੰਗ ਓਥਸ ਐਾਡ ਐਫੀਡੇਵਿਟ ਫ਼ਾਰ ਬਿ੍ਟਿਸ਼ ਕੋਲੰਬੀਆ ਤੇ ਡਾਇਰੈਕਟਰ ਕੌਸ਼ਲ ਇਮੀਗ੍ਰੇਸ਼ਨ ਬੀਰਮਪੁਰ ਰੋਡ ...

ਪੂਰੀ ਖ਼ਬਰ »

ਡੀ. ਏ. ਵੀ. ਕਾਲਜ ਦਾ ਬੀ. ਏ. ਛੇਵੇਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ

ਗੜ੍ਹਸ਼ੰਕਰ, 14 ਜੁਲਾਈ (ਧਾਲੀਵਾਲ)-ਪੰਜਾਬ ਯੂਨੀਵਰਸਿਟੀ ਵਲੋਂ ਐਲਾਨੇ ਬੀ. ਏ. 6ਵੇਂ ਸਮੈਸਟਰ ਦੇ ਨਤੀਜੇ 'ਚ ਡੀ. ਏ. ਵੀ. ਕਾਲਜ ਫ਼ਾਰ ਗਰਲਜ਼ ਗੜ੍ਹਸ਼ੰਕਰ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਕਾਰਗੁਜ਼ਾਰੀ ਪੇਸ਼ ਕੀਤੀ ਹੈ | ਪਿ੍ੰਸੀਪਲ ਡਾ: ਭਾਰਤੀ ਓਬਰਾਏ ਨੇ ਦੱਸਿਆ ਕਿ ...

ਪੂਰੀ ਖ਼ਬਰ »

ਅਕਾਲੀ ਦਲ ਤੇ ਸਮਾਜਿਕ ਜਥੇਬੰਦੀਆਂ ਵਲੋਂ ਨਸ਼ਿਆਂ ਿਖ਼ਲਾਫ਼ ਰੈਲੀ

ਮਾਹਿਲਪੁਰ, 14 ਜੁਲਾਈ (ਦੀਪਕ ਅਗਨੀਹੋਤਰੀ)-ਅਕਾਲੀ ਦਲ ਤੇ ਵੱਖ-ਵੱਖ ਸਮਾਜਿਕ ਜਥੇਬੰਦੀਆਂ ਵਲੋਂ ਮਾਹਿਲਪੁਰ ਸ਼ਹਿਰ 'ਚ ਨਸ਼ਿਆਂ ਿਖ਼ਲਾਫ਼ ਜਥੇਦਾਰ ਇਕਬਾਲ ਸਿੰਘ ਖੇੜਾ ਦੀ ਅਗਵਾਈ ਹੇਠ ਰੈਲੀ ਕੱਢੀ ਗਈ ਜਿਹੜੀ ਕਿ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ, ਮੁਹੱਲਿਆਂ ਤੇ ...

ਪੂਰੀ ਖ਼ਬਰ »

ਗੁਰਦੁਆਰਾ ਮਿੱਠਾ ਟਿਵਾਣਾ ਵਿਖੇ 69 ਸ੍ਰੀ ਅਖੰਡ ਪਾਠ ਸਾਹਿਬ ਆਰੰਭ

ਹੁਸ਼ਿਆਰਪੁਰ, 14 ਜੁਲਾਈ (ਹਰਪ੍ਰੀਤ ਕੌਰ)-ਸੇਵਾਪੰਥੀ ਮਹਾਂਪੁਰਸ਼ਾਂ ਦੀ ਯਾਦ 'ਚ ਗੁਰਦੁਆਰਾ ਡੇਰਾ ਹਰੀ ਭਗਤਪੁਰਾ ਮਿੱਠਾ ਟਿਵਾਣਾ ਵਿਖੇ ਹੋਣ ਵਾਲਾ ਸਾਲਾਨਾ ਯੱਗ ਸਮਾਗਮ ਇਸ ਵਾਰ ਭਾਈ ਘਨ੍ਹਈਆ ਜੀ ਦੀ ਜੋਤਿ ਜੋਤ ਸ਼ਤਾਬਦੀ ਨੂੰ ਸਮਰਪਿਤ ਹੈ | ਗੁਰਦੁਆਰਾ ਸਾਹਿਬ ...

ਪੂਰੀ ਖ਼ਬਰ »

ਖ਼ਾਲਸਾ ਕਾਲਜ 'ਚ ਅੰਮਿ੍ਤਧਾਰੀ ਵਿਦਿਆਰਥੀਆਂ ਨੂੰ ਵਜ਼ੀਫ਼ੇ ਤਕਸੀਮ

ਗੜ੍ਹਦੀਵਾਲਾ, 14 ਜੁਲਾਈ (ਕੁਲਦੀਪ ਸਿੰਘ ਗੋਂਦਪੁਰ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਤਸਰ ਵਲੋਂ ਪਿਛਲੇ ਸਾਲ ਕੀਤੇ ਗਏ ਫ਼ੈਸਲੇ ਦੇ ਆਧਾਰ 'ਤੇ ਖ਼ਾਲਸਾ ਕਾਲਜ ਗੜ੍ਹਦੀਵਾਲਾ 'ਚ ਸਮਾਗਮ ਕਰਵਾਇਆ ਗਿਆ | ਜਿਸ 'ਚ ਕਾਲਜ ਦੇ ਸੱਤ ਅੰਮਿ੍ਤਧਾਰੀ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦੇ ਨਾਂਅ 'ਤੇ ਇਕ ਲੱਖ ਠੱਗਣ ਵਾਲਾ ਗਿ੍ਫ਼ਤਾਰ

ਹੁਸ਼ਿਆਰਪੁਰ, 14 ਜੁਲਾਈ (ਬਲਜਿੰਦਰਪਾਲ ਸਿੰਘ)-ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਕਥਿਤ ਤੌਰ 'ਤੇ 1 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਕਥਿਤ ਦੋਸ਼ੀ ਨੂੰ ਥਾਣਾ ਚੱਬੇਵਾਲ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਪਿੰਡ ਨਾਰੂ ਨੰਗਲ ਦੇ ਵਾਸੀ ਨਰਿੰਦਰਜੀਤ ...

ਪੂਰੀ ਖ਼ਬਰ »

ਡੇਅਰੀ ਵਿਕਾਸ ਵਿਭਾਗ ਨੇ ਦੁੱਧ ਦੇ 23 ਸੈਂਪਲ ਭਰੇ, 16 ਮਿਲਾਵਟੀ

ਹਰਿਆਣਾ, 14 ਜੁਲਾਈ (ਹਰਮੇਲ ਸਿੰਘ ਖੱਖ)-ਡੇਅਰੀ ਵਿਕਾਸ ਵਿਭਾਗ ਵਲੋਂ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਵਿਸ਼ੇਸ਼ ਮੁਹਿੰਮ ਚਲਾ ਕੇ ਹਰਿਆਣਾ ਦੇ ਵਾਰਡ ਨੰਬਰ 5 ਵਿਖੇ ਦੁੱਧ ਦੇ 23 ਸੈਂਪਲ ਭਰੇ ਗਏ, ਜਿਨ੍ਹਾਂ 'ਚੋਂ 16 ਵਿਚ ਮਿਲਾਵਟ ਪਾਈ ਗਈ | ਇਸ ਸਬੰਧੀ ਡਿਪਟੀ ਡਾਇਰੈਕਟਰ ...

ਪੂਰੀ ਖ਼ਬਰ »

ਗੈੱਸ ਫੈਕਲਟੀ ਇੰਸਟਰਕਟਰਾਂ ਦੇ ਹੱਕ 'ਚ ਸਮੂਹ ਸਟਾਫ਼ ਵਲੋਂ ਗੇਟ ਰੈਲੀ

ਤਲਵਾੜਾ, 14 ਜੁਲਾਈ (ਮਹਿਤਾ)-ਪੰਜਾਬ ਸਰਕਾਰ ਵਲੋਂ ਪੰਜਾਬ ਦੀ ਸਮੂਹ ਆਈ. ਟੀ. ਆਈਜ. 'ਚ ਵੈੱਲਫੇਅਰ ਸਕੀਮ ਅਧੀਨ ਕੰਮ ਕਰ ਰਹੇ ਸਮੂਹ ਗੈੱਸ ਫੈਕਲਟੀ ਇੰਸਟਰਕਟਰਾਂ ਨੂੰ ਪਿਛਲੇ ਲਗਪਗ 10 ਮਹੀਨਿਆਂ ਤੋਂ ਤਨਖ਼ਾਹ ਨਹੀਂ ਦਿੱਤੀ ਗਈ ਤੇ ਭਰੋਸੇਯੋਗ ਸੂਤਰਾਂ ਤੋਂ ਇਹ ਵੀ ਪਤਾ ...

ਪੂਰੀ ਖ਼ਬਰ »

ਗੁਰਦੁਆਰਾ ਸ਼ਹੀਦਾਂ ਤਲਵੰਡੀ ਅਰਾਈਆਂ 'ਚ ਵਿਜੇ ਸਾਂਪਲਾ ਦਾ ਸਨਮਾਨ

ਸ਼ਾਮਚੁਰਾਸੀ, 14 ਜੁਲਾਈ (ਗੁਰਮੀਤ ਸਿੰਘ ਖ਼ਾਨਪੁਰੀ)-ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਤਲਵੰਡੀ ਅਰਾਈਆਂ ਵਿਖੇ ਇਕ ਕੇਂਦਰੀ ਮੰਤਰੀ ਵਿਜੇ ਸਾਂਪਲਾ ਵਿਸ਼ੇਸ਼ ਤੌਰ 'ਤੇ ਪਹੁੰਚੇ, ਜਿਥੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਹਰਦੇਵ ਸਿੰਘ ਤਲਵੰਡੀ ਅਰਾਈਆਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX