ਤਾਜਾ ਖ਼ਬਰਾਂ


ਆਸਮਾਨੀ ਬਿਜਲੀ ਨੇ ਕਈ ਫੁੱਟ ਉੱਪਰ ਚੁੱਕ ਕੇ ਜ਼ਮੀਨ 'ਤੇ ਸੁੱਟਿਆ ਨੌਜਵਾਨ, ਮੌਤ
. . .  8 minutes ago
ਫ਼ਿਰੋਜ਼ਪੁਰ, 18 ਜੂਨ (ਜਸਵਿੰਦਰ ਸਿੰਘ ਸੰਧੂ)- ਰਾਤ ਭਰ ਪਏ ਮੀਂਹ ਤੋਂ ਬਾਅਦ ਅੱਜ ਪਿੰਡ ਬਾਜ਼ੀਦਪੁਰ 'ਚ ਆਸਮਾਨੀ ਬਿਜਲੀ ਪੈਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ 21 ਸਾਲਾ ਨਿਸ਼ਾਨ ਸਿੰਘ ਪੁੱਤਰ ਮਹਿੰਦਰ ਸਿੰਘ ਵਜੋਂ ਹੋਈ ਹੈ...
ਰਵਨੀਤ ਸਿੰਘ ਬਿੱਟੂ ਨੇ ਲੋਕ ਸਭਾ ਮੈਂਬਰ ਵਜੋਂ ਚੁੱਕੀ ਸਹੁੰ
. . .  43 minutes ago
ਅਜਨਾਲਾ, 18 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)- ਕਾਂਗਰਸੀ ਆਗੂ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਅੱਜ 17ਵੀਂ ਲੋਕ ਸਭਾ ਦੇ ਮੈਂਬਰ ਵਜੋਂ...
ਚਮਕੀ ਬੁਖ਼ਾਰ ਦਾ ਕਹਿਰ- ਮੁਜ਼ੱਫਰਪੁਰ ਦੇ ਹਸਪਤਾਲ 'ਚ ਪਹੁੰਚੇ ਨਿਤਿਸ਼ ਕੁਮਾਰ
. . .  49 minutes ago
ਪਟਨਾ, 18 ਜੂਨ- ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਅੱਜ ਚਮਕੀ ਬੁਖ਼ਾਰ (ਏ. ਈ. ਐੱਸ.) ਨਾਲ ਪੀੜਤ ਬੱਚਿਆਂ ਨੂੰ ਦੇਖਣ ਅਤੇ ਹਾਲਾਤ ਦਾ ਜਾਇਜ਼ਾ ਲੈਣ ਲਈ ਮੁਜ਼ੱਫਰਪੁਰ ਸਥਿਤ ਸਰਕਾਰੀ ਸ਼੍ਰੀ ਕ੍ਰਿਸ਼ਨਾ ਮੈਡੀਕਲ ਕਾਲਜ ਤੇ ਹਸਪਤਾਲ 'ਚ ਪਹੁੰਚੇ ਹਨ। ਚਮਕੀ...
ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਮੈਂਬਰ ਵਜੋਂ ਚੁੱਕੀ ਸਹੁੰ
. . .  1 minute ago
ਅਜਨਾਲਾ, 18 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)- ਕਾਂਗਰਸੀ ਆਗੂ ਅਤੇ ਪੰਜਾਬ ਦੇ ਹਲਕੇ ਤਰਨਤਾਰਨ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ 17ਵੀਂ ਲੋਕ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕੀ ਹੈ। ਦੱਸਣਯੋਗ ਹੈ ਕਿ ਡਿੰਪਾ ਪਹਿਲੀ ਵਾਰ...
ਕੈਨੇਡਾ 'ਚ ਹੋਈ ਗੋਲੀਬਾਰੀ ਦੌਰਾਨ ਚਾਰ ਲੋਕ ਜ਼ਖ਼ਮੀ
. . .  about 1 hour ago
ਓਟਾਵਾ, 18 ਜੂਨ- ਕੈਨੇਡਾ 'ਚ ਬਾਸਕਟਬਾਲ ਟੀਮ ਐੱਨ. ਬੀ. ਏ. ਚੈਂਪੀਅਨ ਰੈਪਟਰਜ਼ ਲਈ ਸੋਮਵਾਰ ਨੂੰ ਹੋਈ ਰੈਲੀ ਦੌਰਾਨ ਵੱਡੀ ਗਿਣਤੀ 'ਚ ਲੋਕ ਇਕੱਠੇ ਹੋਏ ਅਤੇ ਇਸੇ ਦੌਰਾਨ ਹੋਈ ਗੋਲੀਬਾਰੀ 'ਚ ਚਾਰ ਲੋਕ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਸਿਟੀ ਹਾਲ ਚੌਰਾਹੇ 'ਤੇ...
ਐੱਸ. ਡੀ. ਐੱਮ. ਅਤੇ ਤਹਿਸੀਲ ਦਫ਼ਤਰ ਦੇ ਕਾਮਿਆਂ ਨੇ 'ਕਲਮ ਛੋੜ' ਹੜਤਾਲ ਕਰਕੇ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ
. . .  about 1 hour ago
ਅਜਨਾਲਾ, 18 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)- ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਕਰ ਰਹੇ ਡੀ. ਸੀ., ਐੱਸ. ਡੀ. ਐੱਮ. ਅਤੇ ਤਹਿਸੀਲ ਦਫ਼ਤਰ ਵਲੋਂ ਅੱਜ ਸੂਬੇ ਭਰ 'ਚ 'ਕਲਮ ਛੋੜ' ਹੜਤਾਲ ਕੀਤੀ ਜਾ ਰਹੀ...
ਗੁਰਜੀਤ ਸਿੰਘ ਔਜਲਾ ਨੇ ਪੰਜਾਬੀ 'ਚ ਚੁੱਕੀ ਸਹੁੰ
. . .  about 1 hour ago
ਅਜਨਾਲਾ, 18 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)- ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਦੋ ਵਾਰ ਸੰਸਦ ਮੈਂਬਰ ਚੁਣੇ ਗਏ ਕਾਂਗਰਸੀ ਨੇਤਾ ਗੁਰਜੀਤ ਸਿੰਘ ਔਜਲਾ ਨੇ ਅੱਜ 17ਵੀਂ ਲੋਕ ਸਭਾ ਲਈ ਪੰਜਾਬੀ ਬੋਲੀ...
ਭਗਵੰਤ ਮਾਨ ਨੇ ਲੋਕ ਸਭਾ ਮੈਂਬਰ ਵਜੋਂ ਚੁੱਕੀ ਸਹੁੰ, 'ਇਨਕਲਾਬ ਜ਼ਿੰਦਾਬਾਦ' ਦਾ ਲਾਇਆ ਨਾਅਰਾ
. . .  about 1 hour ago
ਨਵੀਂ ਦਿੱਲੀ, 18 ਜੂਨ- ਆਮ ਆਦਮੀ ਪਾਰਟੀ ਦੇ ਆਗੂ ਅਤੇ ਪੰਜਾਬ ਦੇ ਸੰਗਰੂਰ ਹਲਕੇ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਅੱਜ 17ਵੀਂ ਲੋਕ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕੀ। ਉਨ੍ਹਾਂ ਨੇ ਸਹੁੰ ਪੰਜਾਬੀ ਬੋਲੀ 'ਚ ਚੁੱਕੀ ਅਤੇ ਇਸ ਤੋਂ ਮਗਰੋਂ 'ਇਨਕਲਾਬ ਜ਼ਿੰਦਾਬਾਦ' ਦਾ...
ਸੁਖਬੀਰ ਬਾਦਲ ਨੇ ਲੋਕ ਸਭਾ ਮੈਂਬਰ ਵਜੋਂ ਚੁੱਕੀ ਸਹੁੰ
. . .  1 minute ago
ਨਵੀਂ ਦਿੱਲੀ, 18 ਜੂਨ- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਅਤੇ ਪੰਜਾਬ ਦੇ ਫ਼ਿਰੋਜ਼ਪੁਰ ਤੋਂ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਅੱਜ 17ਵੀਂ ਲੋਕ ਸਭਾ ਦੇ ਮੈਂਬਰ ਵਜੋਂ...
ਸੰਨੀ ਦਿਓਲ ਨੇ ਲੋਕ ਸਭਾ ਦੇ ਮੈਂਬਰ ਵਜੋਂ ਚੁੱਕੀ ਸਹੁੰ
. . .  about 2 hours ago
ਨਵੀਂ ਦਿੱਲੀ, 18 ਜੂਨ- ਬਾਲੀਵੁੱਡ ਅਦਾਕਾਰ ਅਤੇ ਪੰਜਾਬ ਦੇ ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਨੇ ਅੱਜ 17ਵੀਂ ਲੋਕ ਸਭਾ ਦੇ ਮੈਂਬਰ...
ਪੁਲਵਾਮਾ 'ਚ ਆਈ. ਈ. ਡੀ. ਹਮਲੇ ਦੌਰਾਨ ਜ਼ਖ਼ਮੀ ਹੋਏ 2 ਜਵਾਨਾਂ ਨੇ ਤੋੜਿਆ ਦਮ
. . .  about 2 hours ago
ਸ੍ਰੀਨਗਰ, 18 ਜੂਨ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਆਈ. ਈ. ਡੀ. ਹਮਲੇ ਦੌਰਾਨ ਜ਼ਖ਼ਮੀ ਹੋਏ ਸੁਰੱਖਿਆ ਬਲਾਂ ਦੇ ਦੋ ਜਵਾਨਾਂ ਨੇ ਅੱਜ ਇਲਾਜ ਦੌਰਾਨ ਦਮ ਤੋੜ ਦਿੱਤਾ। ਅੱਤਵਾਦੀਆਂ ਨੇ ਲੰਘੇ ਦਿਨ 44 ਰਾਸ਼ਟਰੀ ਰਾਈਫ਼ਲਜ਼ ਦੀ ਗੱਡੀ ਨੂੰ ਉਸ ਸਮੇਂ ਆਈ. ਈ...
ਅਨੰਤਨਾਗ 'ਚ ਮੁਠਭੇੜ ਦੌਰਾਨ ਦੋ ਅੱਤਵਾਦੀ ਢੇਰ, ਇੱਕ ਜਵਾਨ ਸ਼ਹੀਦ
. . .  about 2 hours ago
ਸ੍ਰੀਨਗਰ, 18 ਜੂਨ- ਜੰਮੂ-ਕਸ਼ਮੀਰ ਦੇ ਅਨੰਤਨਾਗ 'ਚ ਅੱਜ ਸਵੇਰੇ ਸੁਰੱਖਿਆ ਬਲਾਂ ਨੇ ਮੁਠਭੇੜ ਦੌਰਾਨ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਇਸ ਮੁਠਭੇੜ 'ਚ ਸੁਰੱਖਿਆ ਬਲਾਂ ਦਾ ਇੱਕ ਜਵਾਨ ਵੀ ਸ਼ਹੀਦ ਹੋ ਗਿਆ। ਮੁਠਭੇੜ ਵਾਲੀ ਥਾਂ ਤੋਂ ਸੁਰੱਖਿਆ ਬਲਾਂ ਨੇ ਹਥਿਆਰ...
ਮੋਗਾ 'ਚ ਮਿਲਿਆ ਜਿੰਦਾ ਬੰਬ
. . .  about 2 hours ago
ਮੋਗਾ, 18 ਜੂਨ- ਮੋਗਾ 'ਚ ਲੁਧਿਆਣਾ ਰੋਡ 'ਤੇ ਟਾਟਾ ਮੋਟਰਜ਼ ਦੇ ਨੇੜੇ ਅੱਜ ਇੱਕ ਜਿੰਦਾ ਬੰਬ ਮਿਲਿਆ। ਬੰਬ ਮਿਲਣ ਦੀ ਖ਼ਬਰ ਸੁਣਦਿਆਂ ਹੀ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ। ਉੱਧਰ ਇਸ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ...
ਚੀਨ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕਿਆਂ ਕਾਰਨ 12 ਲੋਕਾਂ ਦੀ ਮੌਤ, 100 ਤੋਂ ਵੱਧ ਜ਼ਖ਼ਮੀ
. . .  about 3 hours ago
ਬੀਜਿੰਗ, 18 ਜੂਨ- ਚੀਨ ਦੇ ਸਿਚੁਆਨ ਸੂਬੇ 'ਚ ਬੀਤੀ ਰਾਤ ਅਤੇ ਅੱਜ ਸਵੇਰੇ ਲੱਗੇ ਭੂਚਾਲ ਦੇ ਦੋ ਜ਼ਬਰਦਸਤ ਝਟਕਿਆਂ ਕਾਰਨ 12 ਲੋਕਾਂ ਦੀ ਮੌਤ ਹੋ ਗਈ, ਜਦਕਿ 100 ਤੋਂ ਵੱਧ ਜ਼ਖ਼ਮੀ ਹੋ ਗਏ। ਚੀਨੀ ਭੂਚਾਲ ਕੇਂਦਰ ਮੁਤਾਬਕ ਪਹਿਲਾ ਝਟਕਾ ਸਥਾਨਕ ਸਮੇਂ ਮੁਤਾਬਕ...
ਓਮ ਪ੍ਰਕਾਸ਼ ਬਿੜਲਾ ਹੋ ਸਕਦੇ ਹਨ ਲੋਕ ਸਭਾ ਦੇ ਨਵੇਂ ਸਪੀਕਰ
. . .  about 3 hours ago
ਨਵੀਂ ਦਿੱਲੀ, 18 ਜੂਨ- ਰਾਜਸਥਾਨ ਦੇ ਕੋਟਾ ਤੋਂ ਸੰਸਦ ਮੈਂਬਰ ਅਤੇ ਭਾਜਪਾ ਨੇਤਾ ਓਮ ਪ੍ਰਕਾਸ਼ ਬਿੜਲਾ ਲੋਕ ਸਭਾ ਦੇ ਨਵੇਂ ਸਪੀਕਰ ਹੋ ਸਕਦੇ ਹਨ। ਸੂਤਰਾਂ ਵਲੋਂ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ। ਬਿੜਲਾ ਦੂਜੀ ਵਾਰ ਕੋਟਾ ਤੋਂ ਸੰਸਦ ਮੈਂਬਰ ਚੁਣੇ ਗਏ ਹਨ। ਸੰਸਦ...
ਅਯੁੱਧਿਆ ਅੱਤਵਾਦੀ ਹਮਲੇ 'ਤੇ ਅਦਾਲਤ ਅੱਜ ਸੁਣਾਏਗੀ ਫ਼ੈਸਲਾ
. . .  about 3 hours ago
ਝਾਵਲਾ ਮਾਈਨਰ 'ਚ ਪਿਆ ਪਾੜ, ਕਈ ਖੇਤ ਪਾਣੀ ਨਾਲ ਭਰੇ
. . .  about 3 hours ago
ਮੁਜ਼ੱਫਰਪੁਰ 'ਚ ਚਮਕੀ ਬੁਖ਼ਾਰ ਦਾ ਕਹਿਰ, ਹੁਣ ਤੱਕ 107 ਬੱਚਿਆਂ ਦੀ ਮੌਤ
. . .  about 4 hours ago
ਨਹਿਰ 'ਚ ਪਾੜ ਪੈਣ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਪਾਣੀ 'ਚ ਡੁੱਬੀਆਂ
. . .  about 4 hours ago
ਅਨੰਤਨਾਗ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ
. . .  about 4 hours ago
ਅੰਡੇਮਾਨ ਦੀਪ ਸਮੂਹ 'ਚ ਲੱਗੇ ਭੂਚਾਲ ਦੇ ਝਟਕੇ
. . .  about 5 hours ago
ਅੱਜ ਦਾ ਵਿਚਾਰ
. . .  about 5 hours ago
ਵੈਸਟਇੰਡੀਜ਼-ਬੰਦਲਾਦੇਸ਼ ਮੈਚ : ਬੰਗਲਾਦੇਸ਼ ਨੇ ਵੈਸਟ ਇੰਡੀਜ਼ ਨੂੰ 7 ਵਿਕਟਾਂ ਨਾਲ ਹਰਾਇਆ
. . .  1 day ago
ਬਾਰਸ਼ ਨੇ ਮੌਸਮ ਕੀਤਾ ਸੁਹਾਵਣਾ, ਤਾਪਮਾਨ 'ਚ ਆਈ ਗਿਰਾਵਟ
. . .  1 day ago
ਸਤਲੁਜ ਦਰਿਆ 'ਚ ਬੇੜੀ ਡੁੱਬੀ, ਇਕੋ ਪਰਿਵਾਰ ਦੇ ਤਿੰਨ ਨੌਜਵਾਨ ਬੱਚਿਆਂ ਦੀ ਮੌਤ
. . .  1 day ago
ਤੇਜ਼ ਹਨੇਰੀ ਨੇ ਬਿਜਲੀ ਦੇ ਟਾਵਰ ਪੁੱਟੇ
. . .  1 day ago
ਨਵੀਂ ਦਿੱਲੀ : ਜੇ ਪੀ ਨੱਢਾ ਨੂੰ ਬਣਾਇਆ ਭਾਜਪਾ ਦਾ ਕਾਰਜਕਾਰੀ ਪ੍ਰਧਾਨ
. . .  1 day ago
ਮੁਜ਼ੱਫਰਪੁਰ 'ਚ ਚਮਕੀ ਬੁਖ਼ਾਰ ਕਾਰਨ ਹੁਣ ਤੱਕ 104 ਬੱਚਿਆ ਦੀ ਮੌਤ
. . .  1 day ago
ਵੈਸਟਇੰਡੀਜ਼-ਬੰਦਲਾਦੇਸ਼ ਮੈਚ : 6 ਓਵਰਾਂ ਤੋਂ ਬਾਅਦ ਬੰਗਲਾਦੇਸ਼ 38/0
. . .  1 day ago
ਪੁਲਵਾਮਾ 'ਚ ਫੌਜ ਦੇ ਕਾਫ਼ਲੇ 'ਤੇ ਹੋਏ ਹਮਲੇ 'ਚ 5 ਜਵਾਨ ਜ਼ਖਮੀ, 1 ਅੱਤਵਾਦੀ ਢੇਰ
. . .  1 day ago
ਮੇਹੁਲ ਚੌਕਸੀ ਨੇ ਬੰਬੇ ਹਾਈਕੋਰਟ ਨੂੰ ਸੌਂਪਿਆ ਹਲਫ਼ਨਾਮਾ, ਕਿਹਾ- ਇਲਾਜ ਲਈ ਛੱਡਿਆ ਦੇਸ਼
. . .  1 day ago
ਪ੍ਰਵਾਸੀ ਮਜ਼ਦੂਰ ਦੀ ਨਬਾਲਗ ਬਾਲੜੀ ਨਾਲ ਰਿਸ਼ਤੇਦਾਰ ਵੱਲੋਂ ਜਬਰ ਜਨਾਹ
. . .  1 day ago
ਵੈਸਟਇੰਡੀਜ਼-ਬੰਦਲਾਦੇਸ਼ ਮੈਚ : ਵੈਸਟਇੰਡੀਜ਼ ਨੇ ਬੰਗਲਾਦੇਸ਼ ਨੂੰ ਜਿੱਤ ਲਈ ਦਿੱਤਾ 322 ਦੌੜਾਂ ਦਾ ਟੀਚਾ
. . .  1 day ago
ਵੈਸਟਇੰਡੀਜ਼-ਬੰਦਲਾਦੇਸ਼ ਮੈਚ : ਵੈਸਟਇੰਡੀਜ਼ ਨੂੰ ਲੱਗਾ ਸੱਤਵਾਂ ਝਟਕਾ
. . .  1 day ago
ਸੋਸ਼ਲ ਮੀਡੀਆ 'ਤੇ ਅੱਪ ਸ਼ਬਦ ਬੋਲਣ ਵਾਲੀ ਮਹਿਲਾ ਅਕਾਲੀ ਆਗੂ 'ਤੇ ਪਰਚਾ ਦਰਜ
. . .  1 day ago
ਚੀਮਾ ਨੇ ਸਿੱਖਾਂ 'ਤੇ ਹੋ ਰਹੇ ਹਮਲਿਆਂ ਨੂੰ ਮੋਦੀ ਸਰਕਾਰ ਦੀ ਸਾਜ਼ਿਸ਼ ਦੱਸਿਆ
. . .  1 day ago
ਵੈਸਟਇੰਡੀਜ਼-ਬੰਦਲਾਦੇਸ਼ ਮੈਚ : ਵੈਸਟਇੰਡੀਜ਼ ਨੂੰ ਲੱਗਾ ਪੰਜਵਾਂ ਝਟਕਾ
. . .  1 day ago
ਵੈਸਟਇੰਡੀਜ਼-ਬੰਦਲਾਦੇਸ਼ ਮੈਚ : ਵੈਸਟਇੰਡੀਜ਼ ਨੂੰ ਲੱਗਾ ਚੌਥਾ ਝਟਕਾ
. . .  1 day ago
ਟੈਂਪੂ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ 'ਚ 2 ਨੌਜਵਾਨਾਂ ਦੀ ਮੌਤ
. . .  1 day ago
ਅਜਨਾਲਾ 'ਚ ਸਿੱਖ ਜਥੇਬੰਦੀਆਂ ਵੱਲੋਂ ਦਿੱਲੀ ਪੁਲਿਸ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ
. . .  1 day ago
ਝੋਨਾ ਲਾਉਂਦੇ ਸਮੇਂ ਗਰਮੀ ਲੱਗਣ ਕਾਰਨ 70 ਸਾਲਾ ਪ੍ਰਵਾਸੀ ਮਜ਼ਦੂਰ ਦੀ ਮੌਤ
. . .  1 day ago
ਵਿਸ਼ਵ ਕੱਪ 2019 : 35 ਓਵਰਾਂ ਤੋਂ ਬਾਅਦ ਵੈਸਟ ਇੰਡੀਜ਼ 193/3
. . .  1 day ago
ਨਸ਼ਿਆਂ ਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ 'ਚ ਲਿਪਤ ਪੁਲਿਸ ਦੇ 11 ਮੁਲਾਜ਼ਮ ਮੁਅੱਤਲ
. . .  1 day ago
ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਵਿਅਕਤੀ ਨੇ ਸਿਰ 'ਚ ਮਾਰੀ ਗੋਲੀ, ਹਾਲਤ ਗੰਭੀਰ
. . .  1 day ago
31 ਓਵਰਾਂ ਤੋਂ ਬਾਅਦ ਵੈਸਟਇੰਡੀਜ਼ 156/2
. . .  1 day ago
ਸਿੱਖਾਂ ਨਾਲ ਕੁੱਟਮਾਰ ਦੇ ਮਾਮਲੇ 'ਚ ਗ੍ਰਹਿ ਮੰਤਰਾਲੇ ਨੇ ਦਿੱਲੀ ਪੁਲਿਸ ਕਮਿਸ਼ਨਰ ਕੋਲੋਂ ਮੰਗੀ ਰਿਪੋਰਟ
. . .  1 day ago
ਦਿੱਲੀ ਪੁਲਿਸ ਵਲੋਂ ਦੋ ਸਿੱਖਾਂ ਨਾਲ ਕੁੱਟਮਾਰ ਕਰਨ ਦੇ ਮਾਮਲੇ ਨੂੰ ਲੈ ਕੇ ਪਾਕਿ ਸਿੱਖਾਂ 'ਚ ਰੋਸ
. . .  1 day ago
ਸ਼੍ਰੋਮਣੀ ਕਮੇਟੀ ਵੱਲੋਂ ਮਾਮਲੇ ਸਬੰਧੀ ਦੇਸ਼ ਦੇ ਗ੍ਰਹਿ ਸਕੱਤਰ ਨੂੰ ਲਿਖਿਆ ਪੱਤਰ
. . .  1 day ago
ਬਿਹਾਰ 'ਚ 22 ਜੂਨ ਤੱਕ ਸਾਰੇ ਸਰਕਾਰੀ ਸਕੂਲ ਰਹਿਣਗੇ ਬੰਦ
. . .  1 day ago
ਭਾਈ ਲੌਂਗੋਵਾਲ ਨੇ ਪੁਲਿਸ ਵਲੋਂ ਦੋ ਸਿੱਖਾਂ ਦੀ ਜ਼ਾਲਮਾਨਾ ਕੁੱਟਮਾਰ ਦੀ ਕੀਤੀ ਨਿੰਦਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 31 ਹਾੜ ਸੰਮਤ 550

ਅੰਮ੍ਰਿਤਸਰ

ਸੁਲਤਾਨਵਿੰਡ ਨਿਊ ਸ਼ਹੀਦ ਊਧਮ ਸਿੰਘ ਨਗਰ ਵਿਖੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਸੁਲਝੀ

ਅੰਮਿ੍ਤਸਰ, 14 ਜੁਲਾਈ (ਰੇਸ਼ਮ ਸਿੰਘ)¸ਥਾਣਾ ਬੀ. ਡਵੀਜ਼ਨ ਦੇ ਖੇਤਰ ਨਿਊ ਸ਼ਹੀਦ ਊਧਮ ਸਿੰਘ ਨਗਰ ਵਿਖੇ ਇਕ ਨੌਜਵਾਨ ਦਾ ਕਤਲ ਕਰਕੇ ਲਾਸ਼ ਮੈਦਾਨ 'ਚ ਸੁੱਟ ਦੇਣ ਦੇ ਅੰਨੇ੍ਹ ਕਤਲ ਦੀ ਗੁੱਥੀ ਸੁਲਝ ਗਈ ਹੈ | ਪੁਲਿਸ ਵਲੋਂ ਲਾਸ਼ ਦੀ ਸ਼ਨਾਖਤ ਕਰਕੇ ਇਸ ਮਾਮਲੇ 'ਚ ਪਤੀ-ਪਤਨੀ ਸਮੇਤ 4 ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ 'ਚ ਕਤਲ ਹੋਇਆ ਨੌਜਵਾਨ ਬੇਕਸੂਰੋਂ ਹੀ ਮਾਰਿਆ ਗਿਆ ਜਿਸ ਨੂੰ ਚੋਰ ਸਮਝ ਕੇ ਬੇਰਹਿਮੀ ਨਾਲ ਸੱਟਾਂ ਮਾਰੀਆਂ | ਉਸ ਨੂੰ ਬੰਨ੍ਹ ਕੇ ਵੀ ਕੁੱਟਿਆ, ਜਿਸ ਨਾਲ ਉਹ ਦਮ ਤੋੜ ਗਿਆ ਤੇ ਉਸ ਦੀ ਲਾਸ਼ ਸਬੂਤ ਮਿਟਾਉਣ ਲਈ ਗਰਾਊਾਡ 'ਚ ਸੁੱਟ ਦਿੱਤੀ ਸੀ ਇਹ ਖੁਲਾਸਾ ਅੱਜ ਇੱਥੇ ਪੁਲਿਸ ਲਾਈਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲਿਸ ਕਮਿਸ਼ਨਰ ਐਸ. ਸ੍ਰੀਵਾਸਤਵਾ ਨੇ ਕੀਤਾ | ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਖੁਰਦ-ਬੁਰਦ ਕਰਨ ਦੀ ਨੀਅਤ ਨਾਲ ਗਰਾਊਾਡ 'ਚ ਸੱੁਟਿਆ ਗਿਆ ਸੀ | ਲਾਸ਼ ਦੀ ਸ਼ਨਾਖਤ ਹੈਪੀ ਪੁੱਤਰ ਸਵ: ਪ੍ਰਗਟ ਸਿੰਘ ਵਾਸੀ ਪਿੰਡ ਬਹੋੜੂ ਹਾਲ ਕਿਰਾਏਦਾਰ ਨੇੜੇ ਗੰਦਾ ਨਾਲਾ ਝਬਾਲ ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ ਹੈ | ਇਸ ਮਾਮਲੇ 'ਚ ਪੁਲਿਸ ਵਲੋਂ ਗੁਰਜੀਤ ਸਿੰਘ ਉਰਫ ਕਾਲੂ ਵਾਸੀ ਮੰਦਿਰ ਵਾਲਾ ਬਾਜ਼ਾਰ, ਦਬਲੀਰ ਕੌਰ ਤੇ ਬਲਜੀਤ ਕੌਰ ਵਾਸੀ ਨਿਊ ਗੁਰਨਾਮ ਨਗਰ ਤੇ ਤਜਿੰਦਰ ਸਿੰਘ ਉਰਫ ਰੋਮੀ ਵਾਸੀ ਸ਼ਹੀਦ ਉੂਧਮ ਸਿੰਘ ਨਗਰ ਵਜੋਂ ਹੋਈ ਹੈ | ਪੁਲਿਸ ਅਨੁਸਾਰ ਮੁਢਲੀ ਜਾਂਚ 'ਚ ਪਾਇਆ ਗਿਆ ਕਿ ਮਿ੍ਤਕ ਨੌਜਵਾਨ ਜੋ ਕਿ ਮਨੋਰੋਗੀ ਸੀ ਅਤੇ ਉਸ ਦੀ ਦਵਾਈ ਵੀ ਮੈਂਟਲ ਹਸਪਤਾਲ ਤੋਂ ਚੱਲ ਰਹੀ ਸੀ, ਆਪਣੀ ਛੋਟੀ ਭੈਣ ਤੇ ਮਾਂ ਨਾਲ ਰਹਿੰਦਾ ਸੀ | ਉਸਦੀ ਮਾਂ ਰੇਹੜੀ ਲਾ ਕੇ ਸੌਦਾ ਵੇਚਦੀ ਸੀ ਜਿਸ ਨਾਲ ਘਰ ਦਾ ਗੁਜ਼ਾਰਾ ਚਲ ਰਿਹਾ ਸੀ | ਮਿ੍ਤਕ ਹੈਪੀ ਦਾ ਵੱਡਾ ਭਰਾ ਵੀ ਮਨੋੋਰੋਗੀ ਸੀ ਜੋ ਕਿ ਕਰੀਬ 6 ਸਾਲ ਪਹਿਲਾਂ ਘਰੋਂ ਚਲਿਆ ਗਿਆ ਪਰ ਅਜੇ ਤੱਕ ਘਰ ਨਹੀਂ ਪਰਤਿਆ ਤੇ ਦੂਜੇ ਪੁੱਤਰ ਦੇ ਕਤਲ ਹੋਣ ਦੀ ਖ਼ਬਰ ਸੁਣ ਕੇ ਮਾਂ ਬੇਸੁੱਧ ਹੋ ਗਈ | ਪੁਲਿਸ ਵਲੋਂ ਇਸ ਮਾਮਲੇ 'ਚ ਗਿ੍ਫ਼ਤਾਰ ਕੀਤੀ ਔਰਤ ਤੇ ਵਿਅਕਤੀਆਂ ਦਾ ਪੁਲਿਸ ਰਿਮਾਂਡ ਲਿਆ ਜਾ ਰਿਹਾ ਹੈ ਅਤੇ ਸੱਟਾਂ ਮਾਰਨ ਵਾਲੇ ਹਥਿਆਰ ਦੀ ਬਰਾਮਦਗੀ ਅਜੇ ਕੀਤੀ ਜਾਣੀ ਬਾਕੀ ਹੈ | ਇਸ ਮੌਕੇ ਏ. ਡੀ. ਸੀ. ਪੀ. ਜਗਜੀਤ ਸਿੰਘ , ਇੰਸ: ਸੁਖਬੀਰ ਸਿੰਘ ਵੀ ਹਾਜ਼ਰ ਸਨ |

ਚੋਰੀ ਤੇ ਲੁੱਟਾਂ-ਖੋਹਾਂ ਕਰਨ ਦੇ ਮਾਮਲੇ 'ਚ 2 ਨੌਜਵਾਨ ਗਿ੍ਫ਼ਤਾਰ, ਇਕ ਫ਼ਰਾਰ 3 ਮੋਟਰਸਾਈਕਲ ਬਰਾਮਦ

ਅੰਮਿ੍ਤਸਰ, 14 ਜੁਲਾਈ (ਰੇਸ਼ਮ ਸਿੰਘ)¸ਥਾਣਾ ਸਿਵਲ ਲਾਈਨ ਦੀ ਪੁਲਿਸ ਵਲੋਂ ਚੋਰੀ ਤੇ ਲੁੱਟਾਂ-ਖੋਹਾਂ ਖਿਲਾਫ਼ ਚਲਾਈ ਮੁਹਿੰਮ ਨੂੰ ਉਸ ਵੇਲੇ ਸਫ਼ਲਤਾ ਹਾਸਲ ਹੋਈ, ਜਦੋਂ ਕਿ ਚੌਕੀ ਸਰਕਟ ਹਾਊਸ ਦੀ ਪੁਲਿਸ ਵਲੋਂ ਇਸ ਮਾਮਲੇ 'ਚ 2 ਨੌਜਵਾਨਾਂ ਨੂੰ ਗਿ੍ਫ਼ਤਾਰ ਕਰਕੇ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

ਅਟਾਰੀ, 14 ਜੁਲਾਈ (ਰੁਪਿੰਦਰਜੀਤ ਸਿੰਘ ਭਕਨਾ)¸ਥਾਣਾ ਘਰਿੰਡਾ ਦੀ ਪੁਲਿਸ ਚੌਕੀ ਰਾਜਾਤਾਲ ਨੇ ਇਲਾਕੇ ਅੰਦਰ ਨਸ਼ੀਲੀਆਂ ਗੋਲੀਆਂ ਵੇਚਣ ਵਾਲੇ ਨੂੰ ਕਾਬੂ ਕਰਦਿਆਂ ਉਸ ਪਾਸੋਂ 190 ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ | ਸਰਹੱਦੀ ਪਿੰਡਾਂ 'ਚੋਂ ਨਸ਼ੇ ...

ਪੂਰੀ ਖ਼ਬਰ »

ਸੀ. ਆਈ. ਏ. ਵਲੋਂ ਸਵਾ ਕਰੋੜ ਤੋਂ ਵੱਧ ਦੀ ਹੈਰੋਇਨ ਸਮੇੇਤ ਇਕ ਕਾਬੂ

ਅੰਮਿ੍ਤਸਰ, 14 ਜੁਲਾਈ (ਰੇਸ਼ਮ ਸਿੰਘ)¸ਸੀ. ਆਈ. ਏ. ਸਟਾਫ਼ ਦੀ ਪੁਲਿਸ ਵਲੋਂ ਨਾਕੇਬੰਦੀ ਦੌਰਾਨ ਇਕ ਨੌਜਵਾਨ ਨੂੰ ੂ ਕਾਬੂ ਕਰਕੇ ਉਸ ਪਾਸੋਂ 260 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਜਿਸ ਦੀ ਕੀਮਤ ਕੌਮਾਂਤਰੀ ਮੰਡੀ 'ਚ ਸਵਾ ਕਰੋੜ ਰੁਪਿਆ ਤੋਂ ਵੀ ਵਧੇਰੇ ਦੱਸੀ ਗਈ ਹੈ | ...

ਪੂਰੀ ਖ਼ਬਰ »

1 ਸਾਲ ਦੇ ਬੱਚੇ ਨੂੰ ਵੇਚਣ ਵਾਲੀ ਔਰਤ ਕਾਬੂ

ਅੰਮਿ੍ਤਸਰ, 14 ਜੁਲਾਈ (ਰੇਸ਼ਮ ਸਿੰਘ)¸ਥਾਣਾ ਛਾਉਣੀ ਦੀ ਪੁਲਿਸ ਨੇ ਇਕ ਸਾਲ ਦੇ ਮਾਸੂਮ ਬੱਚੇ ਨੂੰ ਚੁੱਕ ਕੇ ਵੇਚ ਦੇਣ ਵਾਲੀ ਔਰਤ ਨੂੰ ਕਾਬੂ ਕਰ ਲਿਆ ਹੈ | ਸਬ-ਇੰਸ: ਰਤਨਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਪੁਲਿਸ ਨੂੰ ਗੁਪਤ ਸੂਚਨਾ ਪ੍ਰਾਪਤ ਹੋਈ ਸੀ ਕਿ ਉਕਤ ਔਰਤ ਨੇ ਇਕ ...

ਪੂਰੀ ਖ਼ਬਰ »

ਭਿੰਡੀ ਸੈਦਾਂ ਪੁਲਿਸ ਵਲੋਂ 2 ਹੈਰੋਇਨ ਤਸਕਰ ਕਾਬੂ

ਭਿੰਡੀ ਸੈਦਾਂ, 14 ਜੁਲਾਈ (ਪਿ੍ਤਪਾਲ ਸਿੰਘ ਸੂਫ਼ੀ)¸ਪੁਲਿਸ ਥਾਣਾ ਭਿੰਡੀ ਸੈਦਾਂ ਦੇ ਮੁੱਖ ਅਧਿਕਾਰੀ ਯਾਦਵਿੰਦਰ ਸਿੰਘ ਵਲੋਂ ਇਲਾਕੇ 'ਚ ਨਸ਼ਾ ਤਸਕਰਾਂ ਖਿਲਾਫ਼ ਚਲਾਈ ਹੋਈ ਸਖ਼ਤ ਮੁਹਿੰਮ ਤਹਿਤ ਏ. ਐਸ. ਆਈ. ਤੇਜਿੰਦਰ ਸਿੰਘ ਦੀ ਅਗਵਾਈ 'ਚ ਪੁਲਿਸ ਪਾਰਟੀ ਜਦ ਵਿਸ਼ੇਸ਼ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ, ਦੂਸਰਾ ਭਰਾ ਫ਼ਰਾਰ

ਰਾਮ ਤੀਰਥ, 14 ਜੁਲਾਈ (ਧਰਵਿੰਦਰ ਸਿੰਘ ਔਲਖ)-ਪੁਲਿਸ ਚੌਾਕੀ ਰਾਮ ਤੀਰਥ ਦੇ ਮੁਲਾਜ਼ਮਾਂ ਵਲੋਂ ਚੌਾਕੀ ਇੰਚਾਰਜ਼ ਬਲਵਿੰਦਰ ਸਿੰਘ ਏ. ਐਸ. ਆਈ. ਦੀ ਅਗਵਾਈ ਹੇਠ ਪਿੰਡ ਬਰਾੜ ਦੇ ਸੂਏ ਕੋਲ ਲਗਾਏ ਨਾਕੇ ਸਮੇਂ ਇਕ ਨੌਜਵਾਨ ਨੂੰ 120 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਕੇ ਉਸ ...

ਪੂਰੀ ਖ਼ਬਰ »

ਪਾਸਪੋਰਟ ਮੇਲੇ 'ਚ 870 ਬਿਨੈਕਾਰਾਂ ਦੇ ਮਾਮਲਿਆਂ ਦਾ ਕੀਤਾ ਨਿਪਟਾਰਾ

ਅੰਮਿ੍ਤਸਰ, 14 ਜੁਲਾਈ (ਸੁਰਿੰਦਰ ਕੋਛੜ)-ਸਥਾਨਕ ਮਾਲ ਰੋਡ 'ਤੇ ਪਾਸਪੋਰਟ ਸੇਵਾ ਕੇਂਦਰ 'ਚ ਖੇਤਰੀ ਪਾਸਪੋਰਟ ਅਫ਼ਸਰ ਸ੍ਰੀ ਮਨੀਸ਼ ਕਪੂਰ ਦੇ ਨਿਰਦੇਸ਼ਾਂ ਹੇਠ ਲਗਾਏ ਗਏ ਪਾਸਪੋਰਟ ਮੇਲੇ ਦੇ ਦੌਰਾਨ ਮਿਆਦ ਪੂਰੀ ਕਰ ਚੁਕੇ ਅਤੇ ਨਵੇਂ ਪਾਸਪੋਰਟ ਜਾਰੀ ਕਰਨ ਸਬੰਧੀ 900 ...

ਪੂਰੀ ਖ਼ਬਰ »

ਫ਼ਲੱਸ਼ ਵਾਲੇ ਟੋਏ 'ਚ ਡਿੱਗਣ ਨਾਲ ਔਰਤ ਦੀ ਮੌਤ

ਚਮਿਆਰੀ, 14 ਜੁਲਾਈ (ਜਗਪ੍ਰੀਤ ਸਿੰਘ)¸ਸਥਾਨਕ ਕਸਬੇ ਦੀ ਇਕ ਔਰਤ ਦੀ ਫ਼ਲੱਸ਼ ਵਾਲੇ ਅਧੂਰੇ ਪਏ ਟੋਏ 'ਚ ਡਿੱਗਣ ਨਾਲ ਮੌਤ ਹੋ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜੁਨਸ ਮਸੀਹ ਨੇ ਦੱਸਿਆ ਕਿ ਉਸ ਦੀ ਪਤਨੀ ਰਾਜ (50) ਸ਼ਾਮ ਵੇਲੇ ਅਧੂਰੇ ਬਣੇ ਫ਼ਲੱਸ਼ ਵਾਲੇ ਟੋਏ ਚ ਡਿਗ ਗਈ | ...

ਪੂਰੀ ਖ਼ਬਰ »

ਨਸ਼ਿਆਂ ਦੇ ਮਾਮਲੇ ਵਿੱਚ ਕਾਂਗਰਸ ਸਰਕਾਰ ਸੰਜੀਦਾ ਨਹੀਂ-ਭਗਵੰਤ ਮਾਨ

ਬਾਬਾ ਬਕਾਲਾ ਸਾਹਿਬ, 14 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)¸ਅੱਜ ਪੰਜਾਬ ਦਾ ਨੌਜਵਾਨ ਨਸ਼ਿਆਂ ਵਿੱਚ ਗਲਤਾਨ ਹੈ, ਪਰ ਜਦੋਂ ਪਾਣੀ ਸਿਰੋਂ ਲੰਘ ਗਿਆ ਹੈ ਤਾਂ ਹੁਣ ਪੰਜਾਬ ਸਰਕਾਰ ਨੂੰ ਹੋਸ਼ ਆਈ ਹੈ, ਪਰ ਅਜੇ ਵੀ ਨਸ਼ਿਆਂ ਦੇ ਮਾਮਲੇ 'ਚ ਕਾਂਗਰਸ ਸਰਕਾਰ ਪੂਰੀ ਤਰ੍ਹਾਂ ...

ਪੂਰੀ ਖ਼ਬਰ »

ਬਾਬਾ ਬਕਾਲਾ ਸਾਹਿਬ ਵਿਖੇ ਨੈਸ਼ਨਲ ਲੋਕ ਅਦਾਲਤ ਦੌਰਾਨ ਕਈ ਕੇਸਾਂ ਦਾ ਨਿਪਟਾਰਾ

ਬਾਬਾ ਬਕਾਲਾ ਸਾਹਿਬ, 14 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)¸ਅੱਜ ਇੱਥੇ ਮਾਣਯੋਗ ਅਦਾਲਤ ਸਬ ਡਵੀਜਨਲ ਜੁਡੀਸ਼ੀਅਲ ਮੈਜਿਸਟਰੇਟ ਸ: ਰੰਜੀਵਪਾਲ ਸਿੰਘ ਚੀਮਾਂ ਵਲੋਂ ਨੈਸ਼ਨਲ ਲੋਕ ਅਦਾਲਤ ਦੌਰਾਨ ਮੌਕੇ 'ਤੇ ਕਈ ਕੇਸਾਂ ਦਾ ਨਿਪਟਾਰਾ ਕੀਤਾ ਗਿਆ | ਜਿਸ 'ਚ ਸਿਵਲ ਦੇ 8 ਕੇਸ, ...

ਪੂਰੀ ਖ਼ਬਰ »

ਗਿਰਜਾ ਘਰ 'ਚ ਨਸ਼ਿਆਂ ਵਿਰੋਧੀ ਹੋਈ ਪ੍ਰਾਥਨਾ ਸਭਾ 'ਚ ਸੋਨੀ ਵਲੋਂ ਸ਼ਿਰਕਤ

ਅੰਮਿ੍ਤਸਰ, 14 ਜੁਲਾਈ (ਰੇਸ਼ਮ ਸਿੰਘ)¸ਨਸ਼ਿਆਂ ਖਿਲਾਫੁ ਚਲਾਈ ਗਈ ਮੁਹਿੰਮ ਦੇ ਤਹਿਤ ਅੱਜ ਵਿਧਾਨ ਸਭਾ ਹਲਕਾ ਕੇਂਦਰੀ 'ਚ ਕਿ੍ਸਚਨ ਪੀਸ ਕੌਾਸਲ ਆਫ਼ ਇੰਡੀਆ ਦੁਆਰਾ ਨਸ਼ੇ ਦੇ ਖ਼ਾਤਮੇ ਲਈ ਫ਼ਤਾਹਪੁਰ ਗਿਰਜਾ ਘਰ 'ਚ ਪਾਸਟਰ ਉਲਫ਼ਤ ਰਾਏ ਦੀ ਰਹਿਨੁਮਾਈ 'ਚ ਪ੍ਰਾਥਨਾ ਸਭਾ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ ਇਤਿਹਾਸਕ ਯਾਦਗਾਰਾਂ ਨਿੱਜੀ ਹੱਥਾਂ 'ਚ ਦੇਣ ਦੇ ਫ਼ੈਸਲੇ ਦੀ ਸ਼੍ਰੋਮਣੀ ਕਮੇਟੀ ਵਲੋਂ ਨਿੰਦਾ

ਅੰਮਿ੍ਤਸਰ, 14 ਜੁਲਾਈ (ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੌਜੂਦਾ ਪੰਜਾਬ ਸਰਕਾਰ ਵਲੋਂ ਸਿੱਖ ਇਤਿਹਾਸ ਨਾਲ ਸਬੰਧਿਤ ਯਾਦਗਾਰਾਂ ਦੀ ਕੀਤੀ ਜਾ ਰਹੀ ਅਣਦੇਖੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਸਬੰਧਿਤ ਚੱਪੜਚਿੜੀ ਦੀ ਯਾਦਗਾਰ ਨੂੰ ਨਿੱਜੀ ਹੱਥਾਂ ...

ਪੂਰੀ ਖ਼ਬਰ »

ਅਮਨਦੀਪ ਹਸਪਤਾਲ ਵਲੋਂ ਅੱਜ ਵਿਸ਼ੇਸ਼ ਓ.ਪੀ.ਡੀ. 'ਚ ਨਵੇਂ ਮਰੀਜ਼ਾਂ ਦੀ ਕੀਤੀ ਜਾਵੇਗੀ ਮੁਫ਼ਤ ਜਾਾਚ

ਅੰਮਿ੍ਤਸਰ, 14 ਜੁਲਾਈ (ਜੱਸ)¸ਕੌਮੀ ਪਲਾਸਟਿਕ ਸਰਜਰੀ ਦਿਵਸ, ਜੋ ਕਿ ਅੱਜ 15 ਜੁਲਾਈ ਨੂੰ ਮਨਾਇਆ ਜਾ ਰਿਹਾ ਹੈ, ਮੌਕੇ ਸਥਾਨਕ ਅਮਨਦੀਪ ਹਸਪਤਾਲ ਜੀ. ਟੀ. ਰੋਡ ਵਲੋਂ ਸਵੇਰੇ 10.00 ਵਜੇ ਤੋਂ ਦੁਪਹਿਰ 2.00 ਵਜੇ ਤੱਕ ਪਲਾਸਟਿਕ ਅਤੇ ਕੌਸਮੈਟਿਕ ਸਰਜਰੀ ਦੇ ਨਵੇਂ ਮਰੀਜ਼ਾਂ ਦੀ ਮੁਫਤ ...

ਪੂਰੀ ਖ਼ਬਰ »

ਯੂਥ ਮੁਸਤਫਾਬਾਦ ਸਪੋਰਟਸ ਕਲੱਬ ਵਲੋਂ ਨਸ਼ੇ ਵਿਰੁੱਧ ਜਾਗਰੂਕਤਾ ਸੈਮੀਨਾਰ

ਵੇਰਕਾ, 14 ਜੁਲਾਈ (ਪਰਮਜੀਤ ਸਿੰਘ ਬੱਗਾ)-ਨਸ਼ਿਆ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਯੂਥ ਮੁਸਤਫਾਬਾਦ ਸਪੋਰਟਸ ਕਲੱਬ ਦੁਆਰਾ ਹਲਕਾ ਉੱਤਰੀ ਦੀ ਵਾਰਡ ਨੰ: 19 ਦੇ ਇਲਾਕੇ ਮੁਸਤਫਾਬਾਦ ਬਟਾਲਾ ਰੋਡ ਵਿਖੇ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ, ਜਿਸ 'ਚ ...

ਪੂਰੀ ਖ਼ਬਰ »

ਵੈਲਫ਼ੇਅਰ ਸੁਸਾਇਟੀ ਸੰਧੂ ਕਾਲੋਨੀ ਛੇਹਰਟਾ ਨੇ ਵਾਤਾਵਰਨ ਦੀ ਸ਼ੁੱਧਤਾ ਲਈ 100 ਬੂਟੇ ਲਗਾਏ

ਛੇਹਰਟਾ, 14 ਜੁਲਾਈ (ਵਡਾਲੀ)-ਵੈਲਫ਼ੇਅਰ ਸੁਸਾਇਟੀ (ਕਮੇਟੀ) ਸੰਧੂ ਕਲੋਨੀ ਏ ਬਲਾਕ ਤੇ ਜੈਂਸ ਸੇਵਾ ਸੁਸਾਇਟੀ ਵਲੋਂ ਸਾਂਝੇ ਤੌਰ 'ਤੇ ਉਪਰਾਲਾ ਕਰਦੇ ਹੋਏ ਸੰਧੂ ਕਲੋਨੀ ਏ ਬਲਾਕ ਛੇਹਰਟਾ ਵਿਖੇ ਪ੍ਰਧਾਨ ਸਵਰਨ ਸਿੰਘ ਸੰਧੂ, ਰਵਿੰਦਰ ਸਿੰਘ ਬਾਵਾ ਤੇ ਪ੍ਰਧਾਨ ਹਰਸਿਮਰਨ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ ਪੁਰਬ ਨੂੰ ਸਮਰਪਿਤ ਕੀਰਤਨ ਦਰਬਾਰ ਕਰਵਾਇਆ

ਛੇਹਰਟਾ, 14 ਜੁਲਾਈ (ਵਡਾਲੀ)-ਮੀਰੀ ਪੀਰੀ ਦੇ ਮਾਲਕ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਿਰਜਣਹਾਰੇ ਮਹਾਂਬਲੀ ਯੋਧੇ ਛੇਵੇਂ ਪਾਤਸ਼ਾਹ ਧੰਨ-ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ ਪੁਰਬ ਨੂੰ ਸਮਰਪਿਤ ਗੁਰੂ ਨਾਨਕ ਇੰਨਕਲੇਵ ਜੰਡਪੀਰ ਵਿਖੇ ਭਾਈ ਅਵਤਾਰ ...

ਪੂਰੀ ਖ਼ਬਰ »

ਸਰਕਾਰੀ ਹਸਪਤਾਲ ਲੋਪੋਕੇ 'ਚ ਵਿਸ਼ਵ ਆਬਾਦੀ ਦਿਵਸ ਮਨਾਇਆ

ਲੋਪੋਕੇ, 14 ਜੁਲਾਈ (ਗੁਰਵਿੰਦਰ ਸਿੰਘ ਕਲਸੀ)-ਕਮਿਊਨਿਟੀ ਹੈਲਥ ਸੈਂਟਰ ਲੋਪੋਕੇ ਵਿਖੇ ਐਸ.ਐਮ.ਉ ਡਾ ਸੰਜੇ ਕਪੂਰ ਦੀ ਅਗਵਾਈ ਹੇਠ ਵਿਸ਼ਵ ਆਬਾਦੀ ਦਿਵਸ ਮਨਾਇਆ ਗਿਆ |ਜਿਸ ਵਿੱਚ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਸੁਖਪਾਲ ਸਿੰਘ,ਡਿਪਟੀ ਮਾਸ ਮੀਡੀਆ ਅਫ਼ਸਰ ਅਮਰਦੀਪ ਸਿੰਘ ...

ਪੂਰੀ ਖ਼ਬਰ »

ਗੁ: ਭਾਈ ਸ਼ਾਲੋਂ ਕਮੇਟੀ ਵਲੋਂ ਨਸ਼ੇ ਵਿਰੁੱਧ ਜਾਗਰੂਕਤਾ ਮਾਰਚ

ਵੇਰਕਾ, 14 ਜੁਲਾਈ (ਪਰਮਜੀਤ ਸਿੰਘ ਬੱਗਾ)-ਗੁ: ਭਾਈ ਸਾਲੋਂ ਪ੍ਰਬੰਧਕ ਕਮੇਟੀ ਅਤੇ ਇਲਾਕਾ ਨਿਵਾਸੀਆਂ ਵਲੋਂ ਪਿੰਡ ਪੰਡੋਰੀ ਵੜੈਚ ਮਜੀਠਾ ਰੋਡ ਵਿਖੇ ਨਸ਼ਾ ਭਜਾਓ ਪੰਜਾਬ ਬਚਾਓ ਦੇ ਬੈਂਨਰਾਂ ਹੇਠ ਨਸ਼ਾ ਵਿਰੋਧ ਜਾਗਰੂਕਤਾ ਰੋਸ ਮਾਰਚ ਕੱਢਿਆ ਗਿਆ | ਇਸ ਰੋਸ ਮਾਰਚ ਦੀ ...

ਪੂਰੀ ਖ਼ਬਰ »

ਗੁਰੂ ਗੋਬਿੰਦ ਸਿੰਘ ਨਰਸਿੰਗ ਟ੍ਰੇਨਿੰਗ ਸੈਂਟਰ ਦਾ ਮੁੱਖ ਮਕਸਦ ਲੜਕੀਆਂ ਨੂੰ ਸਮਰੱਥ ਬਨਾਉਣਾ-ਗੁਰਸ਼ਰਨਜੀਤ ਕੌਰ ਰੰਧਾਵਾ

ਮਾਨਾਂਵਾਲਾ, 14 ਜੁਲਾਈ (ਗੁਰਦੀਪ ਸਿੰਘ ਨਾਗੀ)-ਅੰਮਿ੍ਤਸਰ ਵਿਖੇ 1988 'ਚ ਸਥਾਪਿਤ ਹੋਏ ਗੁਰੂ ਗੋਬਿੰਦ ਸਿੰਘ ਨਰਸਿੰਗ ਟ੍ਰੇਟਿੰਗ ਸੈਂਟਰ ਜੀ. ਟੀ. ਰੋਡ ਰਾਮੁਪਰਾ ਦਾ ਮੁੱਖ ਮਕਸਦ ਲੜਕੀਆਂ ਨੂੰ ਮਿਆਰੀ ਤੇ ਗੁਣਵੱਤਾ ਸਿੱਖਿਆ ਮੁੱਹਈਆ ਕਰਵਾ ਕੇ ਨਰਸਿੰਗ ਦੇ ਖੇਤਰ 'ਚ ...

ਪੂਰੀ ਖ਼ਬਰ »

ਜਲ ਸਪਲਾਈ ਅਤੇ ਸੈਨੀਟੇਸ਼ਨ ਇੰਪਲਾਈਜ਼ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਹੋਈ

ਅੰਮਿ੍ਤਸਰ, 14 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਜਲ ਸਪਲਾਈ ਅਤੇ ਸੈਨੀਟੇਸ਼ਨ ਇੰਪਲਾਇਜ਼ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਪੰਜਾਬ ਪ੍ਰਧਾਨ ਸ: ਸੁਖਨੰਦਨ ਸਿੰਘ ਮੈਹਣੀਆਂ ਦੀ ਪ੍ਰਧਾਨਗੀ ਹੇਠ ਹੋਈ ਜਿਸ 'ਚ ਵਿਭਾਗ ਨੂੰ ਪੰਚਾਇਤਾਂ ਦੇ ਹਵਾਲੇ ਕਰਨ ਦੀ ...

ਪੂਰੀ ਖ਼ਬਰ »

ਗੌਰਮਿੰਟ ਸਕੂਲ ਟੀਚਰਜ਼ ਐਸੋਸੀਏਸ਼ਨ ਦਾ ਵਫ਼ਦ ਸਿੱਖਿਆ ਮੰਤਰੀ ਨੂੰ ਮਿਲਿਆ

ਅੰਮਿ੍ਤਸਰ, 14 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਪੀ. ਐਚ. ਡੀ./ਐਮ. ਫਿਲ ਗੌਰਮਿੰਟ ਸਕੂਲ ਟੀਚਰਜ਼ ਐਸੋਸੀਏਸ਼ਨ ਪੰਜਾਬ ਦਾ ਵਫ਼ਦ ਪ੍ਰਧਾਨ ਡਾ: ਭੁਪਿੰਦਰ ਸਿੰਘ ਭਕਨਾ ਦੀ ਅਗਵਾਈ ਹੇਠ ਸਿੱਖਿਆ ਮੰਤਰੀ ਸ੍ਰੀ ਓ. ਪੀ. ਸੋਨੀ ਨੂੰ ਮਿਲਿਆ ਅਤੇ ਐਸੋਸੀਏਸ਼ਨ ਦੀਆਂ ਮੰਗਾਂ ...

ਪੂਰੀ ਖ਼ਬਰ »

ਪਾਕਿ 'ਚ ਭਾਈ ਤਾਰੂ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸ੍ਰੀ ਅਖੰਡ ਪਾਠ ਆਰੰਭ

ਅੰਮਿ੍ਤਸਰ, 14 ਜੁਲਾਈ (ਸੁਰਿੰਦਰ ਕੋਛੜ)-ਪਰਉਪਕਾਰ ਦੀ ਮੂਰਤ ਸ਼ਹੀਦ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਹਾੜਾ ਮੂਲ ਨਾਨਕਸ਼ਾਹੀ ਕਲੰਡਰ ਅਨੁਸਾਰ ਪਾਕਿਸਤਾਨ 'ਚ 16 ਜੁਲਾਈ ਨੂੰ ਮਨਾਇਆ ਜਾ ਰਿਹਾ ਹੈ | ਭਾਈ ਜੀ ਦੇ 273ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਸਵੇਰੇ 9 ਵਜੇ ...

ਪੂਰੀ ਖ਼ਬਰ »

ਮਾਈ ਭਾਗੋ ਕਾਲਜ 'ਚ ਨਰਸਿੰਗ ਕੋਰਸਾਂ ਦੀ ਰਜਿਸਟਰੇਸ਼ਨ ਸ਼ੁਰੂ

ਤਰਨਤਾਰਨ, 14 ਜੁਲਾਈ (ਹਰਿੰਦਰ ਸਿੰਘ)- ਬਾਬਾ ਫਰੀਦ ਯੂਨੀਵਰਸਿਟੀ ਦੇ ਅਧੀਨ ਚੱਲ ਰਹੀ ਸੰਸਥਾ ਮਾਈ ਭਾਗੋ ਕਾਲਜ ਆਫ ਨਰਸਿੰਗ ਤਰਨ ਤਾਰਨ ਦੀਆਂ ਵਿਦਿਆਰਥਣਾਂ ਵਲੋਂ ਲਗਾਤਾਰ ਹਰ ਸਾਲ ਮੋਹਰੀ ਸਥਾਨ ਹਾਸਲ ਕਰਕੇ ਇਲਾਕੇ ਦਾ ਨਾਂਅ ਰੋਸ਼ਨ ਕੀਤਾ ਜਾ ਰਿਹਾ ਹੈ, ਇਸ ਕਾਲਜ ਤੋਂ ...

ਪੂਰੀ ਖ਼ਬਰ »

ਨਹੀਂ ਮਿਲ ਸਕੀ ਇਨਸਾਫ਼ ਦੀ ਦੇਵੀ ਦੀ ਚੋਰੀ ਹੋਈ ਤੱਕੜੀ

ਅੰਮਿ੍ਤਸਰ, 14 ਜੁਲਾਈ (ਸੁਰਿੰਦਰ ਕੋਛੜ)-ਜ਼ਿਲ੍ਹਾ ਕਚਹਿਰੀ 'ਚ ਭਾਰੀ ਸੁਰੱਖਿਆ ਪ੍ਰਬੰਧ ਹੋਣ ਦੇ ਬਾਵਜੂਦ ਜੁਡੀਸ਼ੀਅਲ ਕੋਰਟ ਦੇ ਬਾਹਰ ਲਗਾਏ ਗਏ ਇਨਸਾਫ਼ ਦੀ ਦੇਵੀ ਦੇ ਬੁੱਤ ਦੇ ਹੱਥਾਂ 'ਚ ਫੜ੍ਹੀ ਇਨਸਾਫ਼ ਦੀ ਤੱਕੜੀ ਦੇ ਚੋਰੀ ਹੋਣ ਦੇ ਮਾਮਲੇ 'ਚ 8 ਮਹੀਨੇ ਬੀਤਣ ਦੇ ...

ਪੂਰੀ ਖ਼ਬਰ »

ਵੱਡੀ ਗਿਣਤੀ 'ਚ ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ, ਮਾਮਲਾ ਦਰਜ

ਹਰਸਾ ਛੀਨਾ, 14 ਜੁਲਾਈ (ਕੜਿਆਲ)¸ਪੁਲਿਸ ਥਾਣਾ ਰਾਜਾਸਾਂਸੀ ਐਸ. ਐਚ. ਓ. ਸੁਖਜਿੰਦਰ ਸਿੰਘ ਖਹਿਰਾ ਦੀ ਅਗਵਾਈ ਹੇਠ ਕੀਤੀ ਛਾਪੇਮਾਰੀ ਦੌਰਾਨ ਇਕ ਨੌਜਵਾਨ ਨੂੰ ਵੱਡੀ ਗਿਣਤੀ 'ਚ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ...

ਪੂਰੀ ਖ਼ਬਰ »

ਬਾਬਾ ਵਧਾਵਾ ਸਿੰਘ ਈਸਾਪੁਰ ਵਾਲਿਆਂ ਦੀ ਬਰਸੀ 18 ਨੂੰ

ਓਠੀਆ, 14 ਜੁਲਾਈ (ਗੁਰਵਿੰਦਰ ਸਿੰਘ ਛੀਨਾਂ)¸ਤਹਿਸੀਲ ਅਜਨਾਲਾ ਦੇ ਇਤਿਹਾਸਕ ਪਿੰਡ ਈਸਾਪੁਰ ਵਿਖੇ ਨਿਰਮਲੇ ਸੰਤ ਬਾਬਾ ਵਧਾਵਾ ਸਿੰਘ ਦੀ ਸਲਾਨਾ ਬਰਸੀ ਜੋ ਹਰ ਸਾਲ ਸਮੂਹ ਪਿੰਡ ਵਾਸੀਆਂ ਵਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੜ੍ਹੀ ਸ਼ਰਧਾ ਭਾਵਨਾ ਨਾਲ ਮਨਾਈ ...

ਪੂਰੀ ਖ਼ਬਰ »

ਰੇਲਵੇ ਵਰਕਸ਼ਾਪ ਦੇ ਕਰਮਚਾਰੀ ਹੁਣ ਨਹੀਂ ਮਾਰ ਸਕਣਗੇ ਕੰਮ ਤੋਂ ਫ਼ਰਲੋ

ਅੰਮਿ੍ਤਸਰ, 14 ਜੁਲਾਈ (ਹਰਜਿੰਦਰ ਸਿੰਘ ਸ਼ੈਲੀ)¸ਪੁਤਲੀਘਰ ਸਥਿਤ ਉੱਤਰ ਰੇਲਵੇ ਵਰਕਸ਼ਾਪ 'ਚ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਬਾਇਓਮੀਟਿ੍ਕ ਮਸ਼ੀਨਾਂ ਨੂੰ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਆਉਂਦੇ ਕੁਝ ਦਿਨਾਂ 'ਚ ਇਨ੍ਹਾਂ ...

ਪੂਰੀ ਖ਼ਬਰ »

ਸੋਨੇ ਦੇ ਛੇ ਬਿਸਕੁਟਾਂ ਸਮੇਤ ਇਕ ਕਾਬੂ

ਰਾਜਾਸਾਂਸੀ, 14 ਜੁਲਾਈ (ਹੇਰ) ਦਿੱਲੀ ਤੋਂ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਵਿਖੇ ਆਏ ਇਕ ਵਿਅਕਤੀ ਪਾਸੋਂ ਇਕ ਕਿਲੋਗ੍ਰਾਮ ਦੇ ਛੇ ਸੋਨੇ ਦੇ ਬਿਸਕੁਟ ਬਰਾਮਦ ਕੀਤੇ ਗਏ ਹਨ | ਮਿਲੀ ਜਾਣਕਾਰੀ ਅਨੁਸਾਰ ਮਹਾਰਾਸ਼ਟਰ ਦਾ ਰਹਿਣ ਵਾਲਾ ਨਾਸਰ ਅਲੀ ਨਾਮਕ ...

ਪੂਰੀ ਖ਼ਬਰ »

ਹੈਰੋਇਨ ਦੀ ਹੋਮ ਡਲਿਵਰੀ ਕਰਨ ਵਾਲਾ 10 ਗ੍ਰਾਮ ਹੈਰੋਇਨ ਸਮੇਤ ਕਾਬੂ

ਅਟਾਰੀ, 14 ਜੁਲਾਈ (ਰੁਪਿੰਦਰਜੀਤ ਸਿੰਘ ਭਕਨਾ)¸ਥਾਣਾ ਘਰਿੰਡਾ ਦੀ ਪੁਲਿਸ ਚੌਕੀ ਕਾਹਨਗੜ੍ਹ ਵਲੋਂ ਇਲਾਕੇ ਅੰਦਰ ਨੌਜਵਾਨਾਂ ਨੂੰ ਹੈਰੋਇਨ ਦੀ ਪੁੜੀਆਂ ਬਣਾ ਕੇ ਹੋਮ ਡਲਿਵਰੀ ਕਰਨ ਜਾ ਰਹੇ ਤਸਕਰ ਨੂੰ ਕਾਬੂ ਕਰਦਿਆਂ ਉਸ ਪਾਸੋਂ 10 ਗ੍ਰਾਮ ਹੈਰੋਇਨ ਬਰਾਮਦ ਕਰਕੇ ਉਸ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX