ਤਾਜਾ ਖ਼ਬਰਾਂ


ਬ੍ਰਿਕਸ ਸੰਮੇਲਨ 'ਚ ਸ਼ਾਮਲ ਹੋਣ ਲਈ ਬ੍ਰਾਜ਼ੀਲ ਰਵਾਨਾ ਹੋਏ ਪ੍ਰਧਾਨ ਮੰਤਰੀ ਮੋਦੀ
. . .  11 minutes ago
ਨਵੀਂ ਦਿੱਲੀ, 12 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 11ਵੇਂ ਬ੍ਰਿਕਸ ਸੰਮੇਲਨ 'ਚ ਸ਼ਾਮਲ ਹੋਣ ਲਈ...
550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਪਹੁੰਚੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀਆਂ ਕੁੱਝ ਤਸਵੀਰਾਂ
. . .  27 minutes ago
550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਪਹੁੰਚੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀਆਂ ਕੁੱਝ ਤਸਵੀਰਾਂ...
ਬਾਬੇ ਨਾਨਕ ਦੀਆਂ ਸਿੱਖਿਆਵਾਂ ਸਮੁੱਚੀ ਮਾਨਵਤਾ ਲਈ ਕਲਿਆਣਕਾਰੀ- ਕੋਵਿੰਦ
. . .  23 minutes ago
ਸੁਲਤਾਨਪੁਰ ਲੋਧੀ, 12 ਨਵੰਬਰ- ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸੰਗਤ ਨੂੰ ਵਧਾਈ ਦਿੱਤੀ। ਇਸ ਮਗਰੋਂ ਪੰਜਾਬ...
ਮਹਾਰਾਸ਼ਟਰ 'ਚ ਰਾਜਪਾਲ ਵੱਲੋਂ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਸਿਫ਼ਾਰਸ਼
. . .  56 minutes ago
ਮੁੰਬਈ, 12 ਨਵੰਬਰ- ਮਹਾਰਾਸ਼ਟਰ ਦੇ ਰਾਜਪਾਲ ਨੇ ਸੂਬੇ 'ਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਇਹ ਖ਼ਬਰ ਸਾਹਮਣੇ ਆਉਂਦਿਆਂ ਹੀ ਸ਼ਿਵ ਸੈਨਾ ਨੇ ਸੁਪਰੀਮ ਕੋਰਟ 'ਚ ਜਾਣ ਦੀ ਤਿਆਰੀ...
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਸਿਸੋਦੀਆ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਟੇਕਿਆ ਮੱਥਾ
. . .  about 1 hour ago
ਨਵੀਂ ਦਿੱਲੀ, 12 ਨਵੰਬਰ- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ....
ਬ੍ਰਿਕਸ ਸੰਮੇਲਨ ਲਈ ਬ੍ਰਾਜ਼ੀਲ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਸੱਦੀ ਕੈਬਨਿਟ ਦੀ ਬੈਠਕ
. . .  about 1 hour ago
ਨਵੀਂ ਦਿੱਲੀ, 12 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਿਕਸ ਸੰਮੇਲਨ ਲਈ ਬ੍ਰਾਜ਼ੀਲ ਰਵਾਨਾ ਹੋਣ ਤੋਂ ਪਹਿਲਾਂ...
ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਵਿਖੇ ਨਤਮਸਤਕ ਹੋਏ ਕੇਜਰੀਵਾਲ
. . .  about 1 hour ago
ਨਵੀਂ ਦਿੱਲੀ, 12 ਨਵੰਬਰ- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਯੋਗ ਗੁਰੂ ਬਾਬਾ ਰਾਮਦੇਵ ਅਤੇ ਸ਼੍ਰੋਮਣੀ ਅਕਾਲੀ ਦਲ ਦੇ...
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੋਨੀਆ ਗਾਂਧੀ ਨੇ ਦਿੱਤੀ ਵਧਾਈ
. . .  about 1 hour ago
ਨਵੀਂ ਦਿੱਲੀ, 12 ਨਵੰਬਰ- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦੇਸ਼ ਵਾਸੀਆਂ ਵਧਾਈ ਦਿੱਤੀ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਬਾਬੇ ਨਾਨਕ ਨੇ ਆਪਸੀ ...
ਸੋਨੀਆ ਗਾਂਧੀ ਨੇ ਅੱਜ ਸ਼ਰਦ ਪਵਾਰ ਨਾਲ ਕੀਤੀ ਗੱਲਬਾਤ- ਖੜਗੇ
. . .  about 1 hour ago
ਨਵੀਂ ਦਿੱਲੀ, 12 ਨਵੰਬਰ- ਕਾਂਗਰਸ ਨੇਤਾ ਮਲਿਕਾਰਜੁਨ ਖੜਗ ਨੇ ਦੱਸਿਆ ਕਿ ਮਹਾਰਾਸ਼ਟਰ 'ਚ ਸਰਕਾਰ ਬਣਾਉਣ 'ਤੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਰਾਸ਼ਟਰਵਾਦੀ ਕਾਂਗਰਸ ਪਾਰਟੀ...
ਅਜਨਾਲਾ 'ਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ 550 ਸਾਲਾ ਪ੍ਰਕਾਸ਼ ਪੁਰਬ
. . .  about 2 hours ago
ਅਜਨਾਲਾ, 12 ਨਵੰਬਰ (ਗੁਰਪ੍ਰੀਤ ਸਿੰਘ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਅੱਜ ਅਜਨਾਲਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਗੁਰਦੁਆਰਾ ਸਾਹਿਬ...
ਸਪੋਰਟਸ ਦੀ ਦੁਕਾਨ 'ਚੋਂ ਚੋਰਾਂ ਨੇ ਸ਼ਟਰ ਤੋੜ ਕੇ ਨਗਦੀ ਕੀਤੀ ਚੋਰੀ
. . .  about 2 hours ago
ਰਾਜਪੁਰਾ, 12 ਨਵੰਬਰ (ਰਣਜੀਤ ਸਿੰਘ)- ਇੱਥੋਂ ਦੀ ਕਸਤੂਰਬਾ ਰੋਡ 'ਤੇ ਸਥਿਤ ਸਪੋਰਟਸ ਦੀ ਇੱਕ ਦੁਕਾਨ 'ਚੋਂ ਬੀਤੀ ਰਾਤ ਚੋਰਾਂ ਨੇ ਦੁਕਾਨ ਦਾ ਸ਼ਟਰ ਤੋੜ ਕੇ ਨਗਦੀ ਅਤੇ ਹੋਰ ਸਮਾਨ ਚੋਰੀ ਕਰ...
ਕੁਝ ਸਮੇਂ 'ਚ ਸ਼ੁਰੂ ਹੋਵੇਗਾ ਨਨਕਾਣਾ ਸਾਹਿਬ ਵਿਖੇ ਨਗਰ ਕੀਰਤਨ
. . .  about 2 hours ago
ਨਨਕਾਣਾ ਸਾਹਿਬ (ਪਾਕਿਸਤਾਨ), 12 ਨਵੰਬਰ (ਸਾਹਿਬ ਸਿੰਘ)- ਪਾਕਿਸਤਾਨ ਸਥਿਤ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਸਜਾਇਆ ਜਾ ਰਿਹਾ...
ਮੁੰਬਈ 'ਚ ਅੱਜ ਖੜਗੇ ਅਤੇ ਅਹਿਮਦ ਪਟੇਲ ਐੱਨ. ਸੀ. ਪੀ. ਨੇਤਾਵਾਂ ਨਾਲ ਕਰਨਗੇ ਮੁਲਾਕਾਤ
. . .  about 2 hours ago
ਨਵੀਂ ਦਿੱਲੀ, 12 ਨਵੰਬਰ- ਕਾਂਗਰਸ ਨੇਤਾ ਮਲਿਕਾਰਜੁਨ ਖੜਗੇ ਅਤੇ ਅਹਿਮਦ ਪਟੇਲ ਮੁੰਬਈ 'ਚ ਅੱਜ...
550ਵੇਂ ਪ੍ਰਕਾਸ਼ ਪੁਰਬ ਮੌਕੇ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਕਰਾਏ ਜਾ ਰਹੇ ਹਨ ਗੁਰਮਤਿ ਸਮਾਗਮ, ਦੇਖੋ ਤਸਵੀਰਾਂ
. . .  about 2 hours ago
550ਵੇਂ ਪ੍ਰਕਾਸ਼ ਪੁਰਬ ਮੌਕੇ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਕਰਾਏ ਜਾ ਰਹੇ ਹਨ ਗੁਰਮਤਿ ਸਮਾਗਮ, ਦੇਖੋ ਤਸਵੀਰਾਂ...........
550ਵੇਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਜਾਏ ਗਏ ਸੁੰਦਰ ਜਲੌ
. . .  about 3 hours ago
ਅੰਮ੍ਰਿਤਸਰ, 12 ਨਵੰਬਰ (ਜਸਵੰਤ ਸਿੰਘ ਜੱਸ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੱਜ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਨਤਮਸਤਕ ਹੋਣ ਪੁੱਜ ਰਹੀਆਂ ਹਨ। ਅੱਜ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ...
ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਏ ਰਾਸ਼ਟਰਪਤੀ ਰਾਮ ਨਾਥ ਕੋਵਿੰਦ
. . .  about 3 hours ago
550ਵੇਂ ਪ੍ਰਕਾਸ਼ ਪੁਰਬ ਮੌਕੇ ਨਵਜੋਤ ਸਿੰਘ ਸਿੱਧੂ ਨੇ ਗੁਰਦੁਆਰਾ ਨਾਨਕਸਰ ਵੇਰਕਾ ਵਿਖੇ ਟੇਕਿਆ ਮੱਥਾ
. . .  about 3 hours ago
ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਪਹੁੰਚੇ ਰਾਸ਼ਟਰਪਤੀ ਰਾਮਨਾਥ ਕੋਵਿੰਦ
. . .  about 3 hours ago
ਡੇਂਗੂ ਕਾਰਨ 25 ਸਾਲਾ ਨੌਜਵਾਨ ਦੀ ਹੋਈ ਮੌਤ
. . .  about 3 hours ago
ਬਾਬੇ ਨਾਨਕ ਦੇ ਪ੍ਰਕਾਸ਼ ਦਿਹਾੜੇ ਮੌਕੇ ਨਿਰਮਲਾ ਸੀਤਾਰਮਨ ਨੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਟੇਕਿਆ ਮੱਥਾ
. . .  about 3 hours ago
ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਈ 4 ਲੱਖ ਦੇ ਕਰੀਬ ਸੰਗਤ
. . .  about 4 hours ago
ਸ. ਪ੍ਰਕਾਸ਼ ਸਿੰਘ ਬਾਦਲ ਨੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਟੇਕਿਆ ਮੱਥਾ
. . .  about 4 hours ago
ਕੈਪਟਨ ਅਮਰਿੰਦਰ ਸਿੰਘ ਅਤੇ ਮਹਾਰਾਣੀ ਪ੍ਰਨੀਤ ਕੌਰ ਨੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਟੇਕਿਆ ਮੱਥਾ
. . .  about 4 hours ago
ਰਾਜੋਆਣਾ ਨੂੰ ਵੱਡੀ ਰਾਹਤ, ਸਰਕਾਰ ਨੇ ਉਮਰ ਕੈਦ 'ਚ ਬਦਲੀ ਫਾਂਸੀ ਦੀ ਸਜ਼ਾ
. . .  about 4 hours ago
ਰਾਸ਼ਟਰਪਤੀ ਕੋਵਿੰਦ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਬਾਬੇ ਨਾਨਕ ਦੇ ਪ੍ਰਕਾਸ਼ ਦਿਹਾੜੇ ਦੀਆਂ ਦਿੱਤੀਆਂ ਵਧਾਈਆਂ
. . .  about 5 hours ago
ਮੁੱਠਭੇੜ 'ਚ ਇਕ ਅੱਤਵਾਦੀ ਢੇਰ
. . .  about 6 hours ago
ਰਾਸ਼ਟਰਪਤੀ ਰਾਮਨਾਥ ਕੋਵਿੰਦ ਅੱਜ ਸ੍ਰੀ ਬੇਰ ਸਾਹਿਬ ਹੋਣਗੇ ਨਤਮਸਤਕ
. . .  about 6 hours ago
ਸੁਲਤਾਨਪੁਰ ਲੋਧੀ ਵਿਖੇ ਸੰਗਤਾਂ ਦਾ ਉਮੜਿਆ ਸੈਲਾਬ
. . .  about 6 hours ago
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀਆਂ ਅਦਾਰਾ ਅਜੀਤ ਵੱਲੋਂ ਸਮੂਹ ਪਾਠਕਾਂ ਤੇ ਦਰਸ਼ਕਾਂ ਨੂੰ ਲੱਖ ਲੱਖ ਵਧਾਈ
. . .  about 7 hours ago
ਮਹਾਰਾਸ਼ਟਰ : ਰਾਜਪਾਲ ਨੇ ਹੁਣ ਐਨਸੀਪੀ ਨੂੰ ਕੱਲ੍ਹ ਰਾਤ 8.30 ਵਜੇ ਤੱਕ ਦਾ ਸਮਾਂ
. . .  1 day ago
ਬੱਸ ਵੱਲੋਂ ਘੜੁੱਕੇ ਨੂੰ ਟੱਕਰ ਮਾਰਨ 'ਤੇ ਇਕ ਲੜਕੀ ਦੀ ਮੌਤ, 40 ਜ਼ਖ਼ਮੀ
. . .  1 day ago
ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਰਾਤ 9.30 ਵਜੇ ਤੱਕ 15 ਲੱਖ ਦੇ ਕਰੀਬ ਸੰਗਤਾਂ ਨਤਮਸਤਕ
. . .  1 day ago
ਮੁੰਬਈ : ਰਾਜਪਾਲ ਨੂੰ ਮਿਲਣ ਰਾਜ ਭਵਨ ਪੁੱਜੇ ਅਜੀਤ ਪਵਾਰ
. . .  1 day ago
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਕੱਲ੍ਹ ਸੁਲਤਾਨਪੁਰ ਲੋਧੀ ਹੋਣਗੇ ਨਤਮਸਤਕ
. . .  1 day ago
ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਪਾਵਨ ਅਸਥਾਨਾਂ ਨੂੰ ਸੁੰਦਰ ਦੀਪ ਮਾਲਾ ਨਾਲ ਸਜਾਇਆ
. . .  1 day ago
ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਵੱਖ-ਵੱਖ ਫੁੱਲਾਂ ਨਾਲ ਕੀਤੀ ਗਈ ਸਜਾਵਟ
. . .  1 day ago
ਅਸੀ ਸਰਕਾਰ ਬਣਾਉਣ ਲਈ ਤਿਆਰ - ਆਦਿਤਆ ਠਾਕਰੇ
. . .  1 day ago
ਸੜਕ ਹਾਦਸੇ 'ਚ ਫ਼ੌਜ ਦੇ ਜਵਾਨ ਦੀ ਮੌਤ
. . .  1 day ago
ਭੇਦਭਰੀ ਬਿਮਾਰੀ ਦੀ ਲਪੇਟ ਵਿਚ ਆਉਣ ਕਾਰਨ 6 ਦੁਧਾਰੂ ਮੱਝਾਂ ਦੀ ਮੌਤ
. . .  1 day ago
ਦੋ ਕਿੱਲੋ ਸੋਨਾ, 45 ਕਿੱਲੋ ਚਾਂਦੀ ਅਤੇ ਲੱਖਾਂ ਦੀ ਨਗਦੀ ਚੋਰੀ
. . .  1 day ago
ਖੁਈਆ ਸਰਵਰ ਗੋਲੀ ਕਾਂਡ : ਪੁਲਿਸ ਨੇ ਜਾਰੀ ਕੀਤਾ ਨੋਟਿਸ
. . .  1 day ago
ਬਿਜਲੀ ਦੇ ਖੰਭੇ ਨਾਲ ਟਕਰਾਈ ਬੇਕਾਬੂ ਕਾਰ
. . .  1 day ago
ਗੁਰਦੁਆਰਾ ਸ੍ਰੀ ਬੇਰ ਸਾਹਿਬ ਪੁੱਜ ਕੇ ਸਮਾਪਤ ਹੋਇਆ ਵਿਸ਼ਾਲ ਨਗਰ ਕੀਰਤਨ
. . .  1 day ago
ਸੋਨੀਆ ਗਾਂਧੀ ਨੇ ਊਧਵ ਠਾਕਰੇ ਨਾਲ ਫੋਨ 'ਤੇ ਕੀਤੀ ਗੱਲਬਾਤ
. . .  1 day ago
ਲਤਾ ਮੰਗੇਸ਼ਕਰ ਹਸਪਤਾਲ 'ਚ ਦਾਖਲ
. . .  1 day ago
ਸੰਸਦ ਦੇ ਸਰਦ ਰੁੱਤ ਇਜਲਾਸ ਤੋਂ ਪਹਿਲਾਂ ਨਾਇਡੂ ਨੇ ਆਪਣੀ ਰਿਹਾਇਸ਼ 'ਤੇ ਸੱਦੇ ਸਾਰੀਆਂ ਪਾਰਟੀਆਂ ਦੇ ਮੈਂਬਰ
. . .  1 day ago
ਮਮਤਾ ਬੈਨਰਜੀ ਨੇ 'ਬੁਲਬੁਲ' ਨਾਲ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਹਵਾਈ ਸਰਵੇਖਣ
. . .  about 1 hour ago
ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਏ ਖੱਟਰ
. . .  about 1 hour ago
ਸੰਜੇ ਰਾਓਤ ਹਸਪਤਾਲ 'ਚ ਦਾਖ਼ਲ
. . .  about 1 hour ago
ਘਰੇਲੂ ਪਰੇਸ਼ਾਨੀ ਦੇ ਚੱਲਦਿਆਂ ਇੱਕ ਵਿਅਕਤੀ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  15 minutes ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 31 ਹਾੜ ਸੰਮਤ 550

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਗੁਰਬਾਣੀ ਤੋਂ ਪ੍ਰੇਰਿਤ ਹੋ ਕੇ ਹਰਭਜਨ ਕੌਰ ਪੀ.ਜੀ.ਆਈ. ਦੇ ਬੇਸਹਾਰਾ ਮਰੀਜ਼ਾਂ ਲਈ ਬਣੀ ਸਹਾਰਾ

ਚੰਡੀਗੜ੍ਹ, 14 ਜੁਲਾਈ (ਮਨਜੋਤ ਸਿੰਘ ਜੋਤ)- ਆਪਣੇ ਨਿੱਜੀ ਸਵਾਰਥ ਨੂੰ ਛੱਡ ਕੇ ਹਮੇਸ਼ਾ ਦੂਜਿਆਂ ਲਈ ਕੁਝ ਕਰਨ ਦਾ ਜਿਗਰਾ ਰੱਖਣ ਵਾਲੇ ਲੋਕਾਂ ਦੀ ਇਸ ਜਗ 'ਤੇ ਹਮੇਸ਼ਾ ਹੀ ਘਾਟ ਰਹੀ ਹੈ ਪਰ ਹਰਭਜਨ ਕੌਰ ਇਕ ਅਜਿਹੀ ਸ਼ਖ਼ਸੀਅਤ ਹਨ ਜਿਨ੍ਹਾਂ ਨੇ ਗੁਰਬਾਣੀ ਤੋਂ ਪ੍ਰੇਰਿਤ ਹੋ ਕੇ ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਵਿਚ ਉਤਾਰਿਆ | ਸਿੱਖੀ ਦੇ ਤਿੰਨ ਸਿਧਾਂਤ : 'ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ' ਨੂੰ ਅਮਲੀ ਜਾਮਾ ਪਹਿਨਾਇਆ | ਉਨ੍ਹਾਂ ਆਪਣੇ ਜੀਵਨ ਦੀ ਸਾਰੀ ਜਮ੍ਹਾਂ ਪੂੰਜੀ ਪੀ.ਜੀ.ਆਈ. ਚੰਡੀਗੜ੍ਹ ਵਿਚ ਇਲਾਜ ਅਧੀਨ ਗ਼ਰੀਬ ਅਤੇ ਬੇਸਹਾਰਾ ਮਰੀਜ਼ਾਂ ਦੇ ਇਲਾਜ ਵਿਚ ਖ਼ਰਚ ਦਿੱਤੀ | ਹਰਭਜਨ ਕੌਰ ਲੋੜਵੰਦ ਮਰੀਜ਼ਾਂ ਦੇ ਇਲਾਜ ਲਈ ਹੁਣ ਤੱਕ 50 ਤੋਂ 60 ਲੱਖ ਰੁਪਏ ਖ਼ਰਚ ਚੱੁਕੇ ਹਨ |
ਚੰਡੀਗੜ੍ਹ ਦੇ ਸੈਕਟਰ- 46 ਦੇ ਰਹਿਣ ਵਾਲੇ ਹਰਭਜਨ ਕੌਰ ਮਾਰਕਫੈੱਡ ਵਿਭਾਗ ਤੋਂ ਸੇਵਾ ਮੁਕਤ ਹਨ | ਉਨ੍ਹਾਂ ਆਪਣੀ ਸੇਵਾਮੁਕਤੀ ਮੌਕੇ ਮਿਲੇ 23 ਲੱਖ ਰੁਪਏ ਵੀ ਪੀ.ਜੀ.ਆਈ. ਵਿਚ ਇਲਾਜ ਅਧੀਨ ਮਰੀਜ਼ ਜੋ ਕਿ ਆਰਥਿਕ ਤੌਰ 'ਤੇ ਕਮਜ਼ੋਰ ਹੋਣ ਕਾਰਨ ਆਪਣਾ ਇਲਾਜ ਨਹੀਂ ਕਰਵਾ ਸਕਦੇ ਉਨ੍ਹਾਂ ਦੇ ਇਲਾਜ ਵਿਚ ਲਾ ਦਿੱਤੇ | ਇਸ ਤੋਂ ਇਲਾਵਾ ਉਹ ਚੰਡੀਗੜ੍ਹ ਦੇ ਸੈਕਟਰ-32 ਸਰਕਾਰੀ ਹਸਪਤਾਲ ਦੇ ਅਸਾਧ ਰੋਗ ਗ੍ਰਸਤ ਗ਼ਰੀਬ ਰੋਗੀਆਂ ਦੇ ਇਲਾਜ ਲਈ ਵੀ ਕਾਫ਼ੀ ਆਰਥਿਕ ਮਦਦ ਦੇ ਚੁੱਕੇ ਹਨ |
ਇਸ ਦੇ ਨਾਲ ਹੀ ਹਰਭਜਨ ਕੌਰ ਨੇ ਬਹੁਤ ਸਾਰੇ ਆਰਥਿਕ ਸੰਕਟ ਵਿਚ ਫਸੇ ਪਰਿਵਾਰਾਂ ਦੀ ਆਰਥਿਕ ਸਹਾਇਤਾ ਕਰ ਕੇ ਉਨ੍ਹਾਂ ਨੂੰ ਸਮੇਂ ਸਿਰ ਸਹਾਰਾ ਦੇ ਕੇ ਖੜ੍ਹਾ ਕੀਤਾ ਹੈ | ਆਰਥਿਕ ਪੱਖੋਂ ਕਮਜ਼ੋਰ ਮਹਿਲਾਵਾਂ ਦੀ ਮਦਦ ਲਈ ਉਨ੍ਹਾਂ ਨੇ ਸਿਲਾਈ ਸੈਂਟਰ ਖੁਲ੍ਹਵਾ ਕੇ ਦਿੱਤੇ |
ਪੀ.ਜੀ.ਆਈ. ਵਿਚ ਗ਼ਰੀਬ ਮਰੀਜ਼ਾਂ ਦੇ ਇਲਾਜ ਲਈ ਪੇਸ਼ੈਂਟ ਪੂਅਰ ਸੈੱਲ ਬਣਿਆ ਹੋਇਆ ਹੈ ਜੋ ਮਰੀਜ਼ ਆਰਥਿਕ ਮਜਬੂਰੀ ਕਾਰਨ ਆਪਣਾ ਇਲਾਜ ਨਹੀਂ ਕਰਵਾ ਸਕਦੇ ਉਨ੍ਹਾਂ ਦੇ ਇਲਾਜ 'ਤੇ ਆਉਣ ਵਾਲੇ ਖ਼ਰਚੇ ਦਾ ਬਿਲ ਸਬੰਧਿਤ ਵਿਭਾਗ ਦੇ ਡਾਕਟਰ ਵਲੋਂ ਬਣਾ ਕੇ ਸੈੱਲ ਨੂੰ ਦਿੱਤਾ ਜਾਂਦਾ ਹੈ | ਪੇਸ਼ੈਂਟ ਪੂਅਰ ਸੈਲ ਵਲੋਂ ਹਰਭਜਨ ਕੌਰ ਨੂੰ ਮਦਦ ਲਈ ਜਾਣਕਾਰੀ ਦੇ ਦਿੱਤੀ ਜਾਂਦੀ ਹੈ | ਇਸ ਤੋਂ ਬਾਅਦ ਹਰਭਜਨ ਕੌਰ ਮਰੀਜ਼ਾਂ ਦੇ ਇਲਾਜ ਲਈ ਦਵਾਈਆਂ ਆਦਿ ਖ਼ਰੀਦ ਦੇ ਦਿੰਦੇ ਹਨ | ਹਰਭਜਨ ਕੌਰ ਨੇ ਦੱਸਿਆ ਕਿ ਉਨ੍ਹਾਂ ਬਚਪਨ ਵਿਚ ਆਪਣੇ ਦਾਦਾ ਗਿਆਨੀ ਗਿਆਨ ਸਿੰਘ ਤੋਂ ਪੇ੍ਰਰਨਾ ਲੈ ਕੇ ਦੀਨ ਦੁਖੀਆਂ ਦੀ ਮਦਦ ਕਰਨ ਦਾ ਫ਼ੈਸਲਾ ਲਿਆ ਸੀ ਜੋ ਕਿ ਅਜੇ ਤੱਕ ਜਾਰੀ ਹੈ | ਉਨ੍ਹਾਂ ਦਾ ਇਕ ਪੁੱਤਰ ਅਤੇ ਦੋ ਧੀਆਂ ਵਿਦੇਸ਼ ਵਿਚ ਰਹਿੰਦੇ ਹਨ | ਉਨ੍ਹਾਂ ਦੱਸਿਆ ਕਿ ਪਰਿਵਾਰ ਵਲੋਂ ਵੀ ਹਮੇਸ਼ਾ ਉਨ੍ਹਾਂ ਦਾ ਸਹਿਯੋਗ ਦਿੱਤਾ ਜਾਂਦਾ ਹੈ | ਹਰਭਜਨ ਕੌਰ ਦੇ ਮਨੁੱਖਤਾ ਦੀ ਸੇਵਾ ਵਿਚ ਪਾਏ ਵਡਮੁੱਲੇ ਯੋਗਦਾਨ ਲਈ ਪੀ.ਜੀ.ਆਈ. ਵਲੋਂ 16 ਜੁਲਾਈ ਨੂੰ ਆਪਣੇ ਸਥਾਪਨਾ ਦਿਵਸ ਮੌਕੇ ਉਨ੍ਹਾਂ ਦਾ ਸਨਮਾਨ ਕੀਤਾ ਜਾਣਾ ਹੈ |

ਸੁਖਪਾਲ ਨੇ ਐਨ.ਡੀ.ਪੀ. ਐਸ. ਐਕਟ ਦੀ ਦੁਰਵਰਤੋਂ ਦੇ ਲਾਏ ਦੋਸ਼

ਚੰਡੀਗੜ੍ਹ, 14 ਜੁਲਾਈ (ਅਜਾਇਬ ਸਿੰਘ ਔਜਲਾ)- ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਸ. ਸੁਖਪਾਲ ਸਿੰਘ ਖਹਿਰਾ ਨੇ ਇੱਥੇ ਇਕ ਪੱਤਰਕਾਰ ਸੰਮੇਲਨ ਦੌਰਾਨ ਪੰਜਾਬ ਪੁਲਿਸ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਪੁਲਿਸ ਐਨ.ਡੀ.ਪੀ.ਐਸ ਐਕਟ ਦੀ ਦੁਰਵਰਤੋਂ ਕਰ ਰਹੀ ਹੈ | ...

ਪੂਰੀ ਖ਼ਬਰ »

ਰਾਜਧਾਨੀ 'ਚ ਲਗਾਤਾਰ ਦੂਜੇ ਦਿਨ ਹੋਈ ਤੇਜ਼ ਬਾਰਿਸ਼

ਚੰਡੀਗੜ੍ਹ, 14 ਜੁਲਾਈ (ਰਣਜੀਤ ਸਿੰਘ) - ਚੰਡੀਗੜ੍ਹ 'ਚ ਲਗਾਤਾਰ ਦੂਜੇ ਦਿਨ ਵੀ ਭਾਰੀ ਮੀਂਹ ਪਿਆ ਅਤੇ ਤਕਰੀਬਨ ਇਕ ਘੰਟਾ ਪਏ ਇਸ ਮੀਂਹ ਕਾਰਨ ਸ਼ਹਿਰ ਦੇ ਕਈ ਸੈਕਟਰਾਂ ਅਤੇ ਪਿੰਡਾਂ ਵਿਚ ਬਰਸਾਤੀ ਪਾਣੀ ਇਕੱਠਾ ਹੋ ਗਿਆ ਅਤੇ ਇਸ ਨਾਲ ਜਿੱਥੇ ਇਕ ਪਾਸੇ ਲੋਕਾਂ ਨੂੰ ਗਰਮੀ ...

ਪੂਰੀ ਖ਼ਬਰ »

ਬੀ.ਬੀ.ਐਮ.ਬੀ. ਨੇ 3 ਘੰਟਿਆਂ 'ਚ ਲਗਾਏ 11 ਹਜ਼ਾਰ ਬੂਟੇ

ਚੰਡੀਗੜ੍ਹ, 14 ਜੁਲਾਈ (ਅਜੀਤ ਬਿਉਰੋ) - ਬੀ.ਬੀ.ਐਮ.ਬੀ ਵਲੋਂ 400 ਕੇ.ਵੀ ਉਪਕੇਂਦਰ ਪਾਨੀਪਤ ਅਤੇ ਨੰਗਲ ਡੈਮ ਦੇ ਟਾਊਨਸ਼ਿਪ ਖੇਤਰ ਵਿਚ ਬੂਟੇ ਲਗਾਉਣੀ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ | ਪਿਛਲੇ ਸਾਲ ਬੀ.ਬੀ.ਐਮ.ਬੀ ਨੇ ਵੱਖ ਵੱਖ ਖੇਤਰਾਂ ਅਤੇ ਉਪ ਕੇਂਦਰਾਂ ਵਿਚ ਬੂਟੇ ...

ਪੂਰੀ ਖ਼ਬਰ »

ਇਫਕੋ ਨੇ 'ਆਈ.ਐਫ.ਐਫ.ਸੀ. ਓ ਆਈਮੰਡੀ ਐਪ' ਨੂੰ ਕੀਤਾ ਲੋਕ ਅਰਪਣ

ਚੰਡੀਗੜ੍ਹ, 14 ਜੁਲਾਈ (ਅਜਾਇਬ ਸਿੰਘ ਔਜਲਾ) - ਆਈ.ਐਫ.ਐਫ.ਸੀ.ਓ (ਇਫਕੋ), ਸੰਸਾਰ ਦੇ ਵੱਡੇ ਪ੍ਰੋਸੈਸਡ ਫਰਟੀਲਾਈਜ਼ਰ ਕੋਪਰੇਟਿਵ ਨੇ ਇਕ ਸਮਾਜਿਕ ਈ-ਕਮਰਸ ਐਪ ਅਤੇ ਵੈੱਬ ਪੋਰਟਲ 'ਇਫਕੋ ਆਈਮੰਡੀ' ਨੂੰ ਇੱਥੇ ਲੋਕ ਅਰਪਣ ਕਰ ਕੇ ਕਿਸਾਨਾਂ ਨੂੰ ਸੇਵਾ ਪ੍ਰਦਾਨ ਕਰਨ ਲਈ ਅਤੇ ...

ਪੂਰੀ ਖ਼ਬਰ »

ਚੰਡੀਗੜ੍ਹ 'ਚ ਤਿੰਨ ਰੋਜ਼ਾ ਸ਼ਾਸਤਰੀ ਸੰਗੀਤ ਤੇ ਵਾਦਨ ਦਾ ਸਮਾਰੋਹ ਸਮਾਪਤ

ਚੰਡੀਗੜ੍ਹ, 14 ਜੁਲਾਈ (ਅਜਾਇਬ ਸਿੰਘ ਔਜਲਾ) - ਸਥਾਨਕ ਟੈਗੋਰ ਥੀਏਟਰ ਵਿਖੇ ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ ਵਲੋਂ ਤਿੰਨ ਰੋਜ਼ਾ ਸ਼ਾਸਤਰੀ ਸੰਗੀਤ ਅਤੇ ਵਾਦਨ ਦਾ ਪ੍ਰੋਗਰਾਮ ਕਰਵਾਇਆ ਗਿਆ ਜੋ ਅੱਜ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਇਆ | ਇਸ 'ਯੁਵਾ ਸੰਗੀਤ ਉਤਸਵ' ...

ਪੂਰੀ ਖ਼ਬਰ »

8ਵੀਂ ਦਾ ਅਨਰੋਲਮੈਂਟ ਲਗਾਉਣ ਦਾ ਕੰਮ ਸ਼ੁਰੂ

ਚੰਡੀਗੜ੍ਹ, 14 ਜੁਲਾਈ (ਵਿਸ਼ੇਸ਼ ਪ੍ਰਤੀਨਿਧ) - ਹਰਿਆਣਾ ਸਕੂਲ ਸਿੱਖਿਆ ਬੋਰਡ, ਭਿਵਾਨੀ ਵਲੋਂ’ ਵਿੱਦਿਅਕ ਸੈਸ਼ਨ 2018-19 ਤੋਂ ਸੂਬੇ ਦੇ ਸਾਰੇ ਸਰਕਾਰੀ/ਨਿੱਜੀ ਸਕੂਲਾਂ ਦਾ ਜਮਾਤ 8ਵੀਂ ਦਾ ਅਨਰੋਲਮੈਂਟ ਲਗਾਉਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ | ਇਸ ਤੋਂ ਇਲਾਵਾ, ਜਮਾਤ ...

ਪੂਰੀ ਖ਼ਬਰ »

ਪੀ.ਯੂ. ਲਾਇਬੇ੍ਰਰੀ ਦੀ ਹੈਰੀਟੇਜ ਕੁਰਸੀ ਦਿੱਲੀ 'ਚ ਮਿਲੀ

ਚੰਡੀਗੜ੍ਹ, 14 ਜੁਲਾਈ (ਗੁਰਪ੍ਰੀਤ ਸਿੰਘ ਜਾਗੋਵਾਲ)- ਪੰਜਾਬ ਯੂਨੀਵਰਸਿਟੀ ਲਾਇਬ੍ਰੇਰੀ ਦੀ ਇਕ ਵਿਰਾਸਤੀ (ਹੈਰੀਟੇਜ) ਕੁਰਸੀ ਦਿੱਲੀ ਵਿਚ ਮਿਲੀ ਹੈ ਜਿਸ ਦੇ ਬਾਅਦ ਯੂਨੀਵਰਸਿਟੀ ਵਲੋਂ ਫ਼ਰਨੀਚਰ ਚੋਰੀ ਹੋਣ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਹੈ | ਪੁਲਿਸ ਨੇ ...

ਪੂਰੀ ਖ਼ਬਰ »

ਪੰਜਾਬ 'ਵਰਸਿਟੀ ਵਲੋਂ ਐਮ.ਫਿਲ ਤੇ ਪੀ.ਐਚ.ਡੀ. ਦੀ ਉਤਰ ਪੱਤਰੀ ਆਨ ਲਾਈਨ ਜਾਰੀ

ਚੰਡੀਗੜ੍ਹ, 14 ਜੁਲਾਈ (ਮਨਜੋਤ ਸਿੰਘ ਜੋਤ)-ਪੰਜਾਬ ਯੂਨੀਵਰਸਿਟੀ ਵਲੋਂ ਐਮ.ਫਿਲ ਤੇ ਪੀ.ਐਚ.ਡੀ ਦੀ ਉਤਰ ਪੱਤਰੀ ਆਨ ਲਾਈਨ ਜਾਰੀ ਕਰ ਦਿੱਤੀ ਗਈ ਹੈ | ਇਨ੍ਹਾਂ ਕੋਰਸਾਂ ਦੀ ਦਾਖਲਾ ਪ੍ਰੀਖਿਆ ਯੂਨੀਵਰਸਿਟੀ ਵਲੋਂ 1 ਜੁਲਾਈ ਨੂੰ ਲਈ ਗਈ ਸੀ | ਪੰਜਾਬ ਯੂਨੀਵਰਸਿਟੀ ਦੇ ਬੁਲਾਰੇ ...

ਪੂਰੀ ਖ਼ਬਰ »

ਪੰਜਾਬ ਯੂਨੀਵਰਸਿਟੀ 'ਚ 820 ਵਿਦਿਆਰਥੀਆਂ ਨੇ ਦਿੱਤੀ ਪ੍ਰੀਖਿਆ

ਚੰਡੀਗੜ੍ਹ, 14 ਜੁਲਾਈ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਵਲੋਂ ਅੱਜ ਬੀ.ਐੱਡ. ਦੀ ਦਾਖਲਾ ਲਈ ਗਈ | ਇਸ ਲਈ ਯੂਨੀਵਰਸਿਟੀ ਵਲੋਂ ਤਿੰਨ ਕੇਂਦਰ ਬਣਾਏ ਗਏ ਸਨ | ਪ੍ਰੀਖਿਆ ਲਈ 854 ਵਿਦਿਆਰਥੀਆਂ ਵਲੋਂ ਅਪਲਾਈ ਕੀਤਾ ਗਿਆ ਸੀ | ਹਾਲਾਂਕਿ 34 ਵਿਦਿਆਰਥੀ ਪ੍ਰੀਖਿਆ ਵਿਚ ...

ਪੂਰੀ ਖ਼ਬਰ »

2019 ਦੀ ਜਿੱਤ ਹੀ ਮੇਰਾ ਟੀਚਾ - ਸ਼ਵੇਤ ਮਲਿਕ

ਚੰਡੀਗੜ੍ਹ, 14 ਜੁਲਾਈ (ਅਜੀਤ ਬਿਊਰੋ): ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਅੱਜ ਆਪਣਾ 90 ਦਿਨ ਦੇ ਕਾਰਜਕਾਲ ਦਾ ਰਿਪੋਰਟ ਕਾਰਡ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੌਾਪਦਿਆਂ ਐਲਾਨ ਕੀਤਾ ਹੈ ਕਿ 2019 ਵਿਚ ਭਾਰਤੀ ਜਨਤਾ ...

ਪੂਰੀ ਖ਼ਬਰ »

ਪੀ.ਜੀ.ਆਈ. 'ਚ ਖ਼ੂਨਦਾਨ ਕੈਂਪ

ਚੰਡੀਗੜ੍ਹ, 14 ਜੁਲਾਈ (ਮਨਜੋਤ ਸਿੰਘ ਜੋਤ)- ਪੀ.ਜੀ.ਆਈ. ਵਲੋਂ ਥੈਲਾਸੀਮਿਕ ਚਿਲਡਰਨ ਵੈੱਲਫੇਅਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਥੈਲਾਸੀਮਿਕ ਤੋਂ ਪੀੜਿਤ ਬੱਚਿਆਂ ਦੀ ਮਦਦ ਲਈ 176ਵਾਂ ਖ਼ੂਨਦਾਨ ਕੈਂਪ ਲਗਾਇਆ ਗਿਆ | ਇਹ ਖ਼ੂਨਦਾਨ ਕੈਂਪ ਪੀ.ਜੀ.ਆਈ. ਦੇ ਟਰਾਂਸਪਿਫੂਜ਼ਨ ...

ਪੂਰੀ ਖ਼ਬਰ »

ਬੁੜੈਲ ਜੇਲ੍ਹ ਅੰਦਰ ਹਵਾਲਾਤੀ ਤੋਂ ਮਿਲਿਆ ਨਸ਼ਾ

ਚੰਡੀਗੜ੍ਹ, 14 ਜੁਲਾਈ (ਗੁਰਪ੍ਰੀਤ ਸਿੰਘ ਜਾਗੋਵਾਲ)- ਬੁੜੈਲ ਜੇਲ੍ਹ ਦੇ ਵਿਚ ਇਕ ਹਵਾਲਾਤੀ ਤੋਂ ਨਸ਼ਾ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ | ਜੇਲ੍ਹ ਪ੍ਰਸ਼ਾਸਨ ਵਲੋਂ ਕੀਤੀ ਗਈ ਜਾਂਚ ਦੌਰਾਨ ਮੁਲਜ਼ਮ ਤੋਂ ਹੈਰੋਇਨ, ਨਸ਼ੀਲੀਆਂ ਗੋਲੀਆਂ ਅਤੇ ਤੰਬਾਕੂ ਦੇ ਪੈਕੇਟ ਮਿਲੇ ...

ਪੂਰੀ ਖ਼ਬਰ »

ਬਾਪੂਧਾਮ ਕਾਲੋਨੀ 'ਚ ਮਿਲੀ ਵਿਅਕਤੀ ਦੀ ਲਾਸ਼

ਚੰਡੀਗੜ੍ਹ, 14 ਜੁਲਾਈ (ਗੁਰਪ੍ਰੀਤ ਸਿੰਘ ਜਾਗੋਵਾਲ)- ਬਾਪੂਧਾਮ ਕਾਲੋਨੀ 'ਚ ਇਕ ਵਿਅਕਤੀ ਦੀ ਲਾਸ਼ ਭੇਦ ਭਰੇ ਹਾਲਾਤ 'ਚ ਮਿਲੀ ਹੈ | ਮਿਲੀ ਜਾਣਕਾਰੀ ਅਨੁਸਾਰ ਮਿ੍ਤਕ ਵਿਅਕਤੀ ਦੀ ਪਛਾਣ ਅਨੁਰਾਗ ਵਜੋਂ ਹੋਈ ਹੈ | ਅੱਜ ਸਵੇਰੇ ਕਿਸੇ ਵਿਅਕਤੀ ਨੇ ਪੁਲਿਸ ਨੂੰ ਜਾਣਕਾਰੀ ...

ਪੂਰੀ ਖ਼ਬਰ »

ਸਿੱਖ ਔਰਤਾਂ ਨੰੂ ਹੈਲਮਟ ਪਾਉਣ ਲਈ ਮਜਬੂਰ ਕਰਨ ਵਾਲਾ ਘਿਨੌਣਾ ਨੋਟੀਫ਼ਿਕੇਸ਼ਨ ਵਾਪਸ ਲਿਆ ਜਾਵੇ - ਅਕਾਲੀ ਦਲ

ਚੰਡੀਗੜ੍ਹ, 14 ਜੁਲਾਈ (ਅਜੀਤ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਨੇ ਚੰਡੀਗੜ੍ਹ ਪ੍ਰਸ਼ਾਸਨ ਨੰੂ ਜ਼ੋਰ ਦੇ ਕੇ ਕਿਹਾ ਹੈ ਕਿ ਉਹ ਮੋਟਰ ਵਾਹਨ ਨਿਯਮਾਂ ਵਿਚ ਆਪਣੀ ਮਨਮਰਜ਼ੀ ਨਾਲ ਕੀਤੀ ਸੋਧ ਅਤੇ ਘਿਨੌਣੇ ਢੰਗ ਨਾਲ ਇਕ ਸਿੱਖ ਔਰਤ ਦੀ ਪਰਿਭਾਸ਼ਾ 'ਸਿਰਫ਼ ਦਸਤਾਰ ਬੰਨ੍ਹਣ ...

ਪੂਰੀ ਖ਼ਬਰ »

ਖੂਨਦਾਨ ਕੈਂਪ ਦੌਰਾਨ 200 ਯੂਨਿਟ ਖੂਨ ਇਕੱਤਰ

ਐੱਸ. ਏ. ਐੱਸ. ਨਗਰ, 14 ਜੁਲਾਈ (ਕੇ. ਐੱਸ. ਰਾਣਾ)-ਇਥੋਂ ਦੇ ਇਤਿਹਾਸਕ ਪਿੰਡ ਸੋਹਾਣਾ ਦੇ ਬੈਦਵਾਨ ਸਪੋਰਟਸ ਕੱਲਬ ਸੋਹਾਣਾ ਵਲੋਂ ਦੂਜਾ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਲੇਬਰਫੈੱਡ ਦੇ ਐਮ. ਡੀ. ਅਤੇ ਕੌਾਸਲਰ ਪਰਵਿੰਦਰ ਸਿੰਘ ਸੋਹਾਣਾ ਨੇ ਕੀਤਾ | ਇਸ ਮੌਕੇ ...

ਪੂਰੀ ਖ਼ਬਰ »

ਮੁਫ਼ਤ ਸਿਹਤ ਜਾਂਚ ਕੈਂਪ

ਐੱਸ. ਏ. ਐੱਸ. ਨਗਰ, 14 ਜੁਲਾਈ (ਰਾਣਾ)-ਸਥਾਨਕ ਫੇਜ਼ 6 ਵਿਚ ਸਥਿਤ ਮੈਕਸ ਸੁਪਰਸਪੈਸ਼ਲਿਟੀ ਹਸਪਤਾਲ ਵਲੋਂ ਰੌਸ਼ਨੀ ਫਾਉਂਡੇਸ਼ਨ ਮੁਹਾਲੀ, ਗੁਰ ਆਸਰਾ ਟਰੱਸਟ ਦੇ ਸਹਿਯੋਗ ਨਾਲ ਮੁਫਤ ਸਿਹਤ ਜਾਂਚ ਕੈਂਪ ਲਗਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਰੌਸ਼ਨੀ ਫਾਉਂਡੇਸ਼ਨ ...

ਪੂਰੀ ਖ਼ਬਰ »

ਸਿਲੈਕਟਡ ਮਲਟੀਪਰਪਜ਼ ਹੈਲਥ ਮੇਲ ਨੇ ਤੁਰੰਤ ਡਿਊਟੀ ਜੁਆਇਨ ਕਰਾਉਣ ਦੀ ਕੀਤੀ ਮੰਗ

ਖਰੜ, 14 ਜੁਲਾਈ (ਗੁਰਮੁੱਖ ਸਿੰਘ ਮਾਨ)-ਸਿਲੈਕਟਡ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਇਕਾਈ ਦੀ ਮੀਟਿੰਗ ਮਿਊਾਸਪਲ ਪਾਰਕ ਖਰੜ ਵਿਖੇ ਹੋਈ, ਜਿਸ ਵਿਚ ਮੰਗ ਕੀਤੀ ਕਿ ਸਰਕਾਰ ਸਿਲੈਕਟਡ ਮਲਟੀਪਰਪਜ਼ ਵਰਕਰਾਂ ਨੂੰ ਤੁਰੰਤ ਡਿਊਟੀ ਜੁਆਇਨ ਕਰਵਾਏ | ...

ਪੂਰੀ ਖ਼ਬਰ »

ਗੁਰਦੁਆਰਾ ਲੰਬਿਆਂ 'ਚ 37ਵਾਂ ਸੰਤ ਸਮਾਗਮ 2 ਨੂੰ

ਐੱਸ. ਏ. ਐੱਸ. ਨਗਰ, 14 ਜੁਲਾਈ (ਝਾਂਮਪੁਰ)-ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਲੰਬਿਆ ਫੇਜ਼ 8 ਮੁਹਾਲੀ ਵਿਖੇ ਸਰਬੱਤ ਦੇ ਭਲੇ ਲਈ ਸੰਤ ਮਹਿੰਦਰ ਸਿੰਘ ਲੰਬਿਆਂ ਵਾਲਿਆਂ ਦੀ ਅਗਵਾਈ ਵਿਚ 37ਵਾਂ ਸਾਲਾਨਾ ਸੰਤ ਸਮਾਗਮ 2 ਅਗਸਤ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ...

ਪੂਰੀ ਖ਼ਬਰ »

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਲੰਬਿਆਂ 'ਚ ਵਿਸ਼ਾਲ ਗੁਰਮਤਿ ਸਮਾਗਮ

ਐੱਸ. ਏ. ਐੱਸ. ਨਗਰ, 14 ਜੁਲਾਈ (ਨਰਿੰਦਰ ਸਿੰਘ ਝਾਂਮਪੁਰ)-ਸੰਤ ਖਾਲਸਾ ਦਲ, ਸਰਬਧਰਮਪੀਠ ਦੇ ਸੰਸਥਾਪਕ ਅਤੇ ਸਾਰੇ ਧਰਮਾਂ ਨੂੰ ਪਿਆਰ ਕਰਨ ਵਾਲੇ ਸੱਚਖੰਡਵਾਸੀ ਸੰਤ ਬਲਵੰਤ ਸਿੰਘ ਸਿੱਧਸਰ ਸਿਹੋੜਾ ਸਾਹਿਬ ਵਾਲਿਆਂ ਦੀ ਯਾਦ ਵਿਚ ਸਮੁੱਚੀ ਸੰਗਤ ਦੇ ਸਹਿਯੋਗ ਅਤੇ ਸੰਤ ...

ਪੂਰੀ ਖ਼ਬਰ »

ਬਸਪਾ ਨੇ ਨੌਜਵਾਨਾਾ ਨੂੰ ਡਾ: ਅੰਬੇਡਕਰ ਦੇ ਮਿਸ਼ਨ ਨਾਲ ਜੁੜਨ ਲਈ ਪ੍ਰੇਰਿਤ ਕੀਤਾ

ਲਾਲੜੂ, 14 ਜੁਲਾਈ (ਰਾਜਬੀਰ ਸਿੰਘ)-ਬਹੁਜਨ ਸਮਾਜ ਪਾਰਟੀ ਦੀ ਇਕ ਮੀਟਿੰਗ ਪਿੰਡ ਟਰੜਕ ਵਿਖੇ ਜ਼ਿਲ੍ਹਾ ਮੁਹਾਲੀ ਦੇ ਜਨਰਲ ਸਕੱਤਰ ਹਨੀ ਸਿੰਘ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ਹਨੀ ਸਿੰਘ ਨੇ ਡਾ: ਭੀਮ ਰਾਓ ਅੰਬੇਡਕਰ ਦੇ ਮਿਸ਼ਨ ਨਾਲ ਜੁੜਨ ਲਈ ਪ੍ਰੇਰਿਤ ਕਰਦਿਆਂ ...

ਪੂਰੀ ਖ਼ਬਰ »

ਪੋਲਟਰੀ ਫਾਰਮ ਦੇ ਮਾਲਕ 'ਤੇ ਸੁਸਾਇਟੀ ਵਾਸੀਆਂ ਨੂੰ ਧਮਕਾਉਣ ਦਾ ਦੋਸ਼

ਜ਼ੀਰਕਪੁਰ, 14 ਜੁਲਾਈ (ਅਵਤਾਰ ਸਿੰਘ)-ਜ਼ੀਰਕਪੁਰ-ਨਗਲਾ ਸੜਕ 'ਤੇ ਸਥਿਤ ਐਸਕਾਨ ਐਰੀਨਾ ਸੁਸਾਇਟੀ ਦੇ ਵਸਨੀਕਾਂ ਨੇ ਉਨ੍ਹਾਂ ਦੀ ਸੁਸਾਇਟੀ ਨੇੜੇ ਪੈਂਦੇ ਇਕ ਪੋਲਟਰੀ ਫਾਰਮ ਦੇ ਮਾਲਕ 'ਤੇ ਉਨ੍ਹਾਂ ਨੂੰ ਧਮਕੀਆਂ ਦੇਣ ਦਾ ਦੋਸ਼ ਲਗਾਇਆ ਹੈ ¢ ਸੁਸਾਇਟੀ ਦੇ ਵਸਨੀਕਾਂ ...

ਪੂਰੀ ਖ਼ਬਰ »

ਪੰਜਾਬੀ ਸ਼ਾਰਟਹੈਂਡ ਦੀ ਮੁਫ਼ਤ ਸਿਖਲਾਈ ਲਈ 13 ਤੱਕ ਭਰੇ ਜਾਣਗੇ ਫਾਰਮ

ਐੱਸ. ਏ. ਐੱਸ. ਨਗਰ, 14 ਜੁਲਾਈ (ਕੇ. ਐੱਸ. ਰਾਣਾ)-ਭਾਸ਼ਾ ਵਿਭਾਗ ਪੰਜਾਬ ਵਲੋਂ ਚਲਾਈਆਂ ਜਾਂਦੀਆਂ ਪੰਜਾਬੀ ਸ਼ਾਰਟਹੈਂਡ ਦੀਆਂ ਕਲਾਸਾਂ (ਸੈਸ਼ਨ 2018-19) ਲਈ ਪੰਜਾਬੀ ਸ਼ਾਰਟਹੈਂਡ ਕਲਾਸ (ਮੁੱਢਲੀ ਸਿਖਲਾਈ) ਅਤੇ ਤੇਜ਼ ਗਤੀ ਕਲਾਸ ਲਈ ਫਾਰਮ 13 ਅਗਸਤ ਤੱਕ ਭਰੇ ਜਾਣਗੇ | ਇਸ ਸਬੰਧੀ ...

ਪੂਰੀ ਖ਼ਬਰ »

ਖੂਨਦਾਨ ਕੈਂਪ ਅੱਜ

ਕੁਰਾਲੀ, 14 ਜੁਲਾਈ (ਅਕਾਲਗੜ੍ਹੀਆ)-ਚੰਡੀਗੜ੍ਹ ਮਾਰਗ 'ਤੇ ਸਥਿਤ ਵਿਸ਼ਵ ਰੂਹਾਨੀ ਮਾਨਵ ਕੇਂਦਰ ਵਿਖੇ ਅੱਜ 15 ਜੁਲਈ ਨੂੰ ਇਕ ਵਿਸ਼ਾਲ ਖੂਨਦਾਨ ਕੈਂਪ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਪ੍ਰਤੀਮ ਸਿੰਘ ...

ਪੂਰੀ ਖ਼ਬਰ »

ਸਾਵਣ ਕਵੀ ਦਰਵਾਰ ਤੇ ਸਨਮਾਨ ਸਮਾਰੋਹ ਅੱਜ

ਖਰੜ, 14 ਜੁਲਾਈ (ਜੰਡਪੁਰੀ)-ਸੀਨੀਅਰ ਸਿਟੀਜ਼ਨ ਕੌਾਸਲ ਸੰਨੀ ਇਨਕਲੇਵ ਅਤੇ ਸੂਲ ਸੁਰਾਹੀ ਸਾਹਿਤ ਕੇਂਦਰ ਵਲੋਂ ਦੂਜਾ ਸਾਵਣ ਕਵੀ ਦਰਵਾਰ ਅਤੇ ਸਨਮਾਨ ਸਮਾਰੋਹ ਅੱਜ 15 ਜੁਲਾਈ ਨੂੰ ਸਵੇਰੇ 10 ਵਜੇ ਸੀਨੀਅਰ ਸਿਟੀਜ਼ਨ ਕੌਾਸਲ ਦਫ਼ਤਰ ਸੰਨੀ ਇਨਕਲੇਵ ਵਿਖੇ ਕਰਵਾਇਆ ਜਾ ਰਿਹਾ ...

ਪੂਰੀ ਖ਼ਬਰ »

ਸ਼ੱਕੀ ਹਾਲਾਤਾਂ ਵਿਚ ਵਿਅਕਤੀ ਦੀ ਲਾਸ਼ ਮਿਲੀ

ਪੰਚਕੂਲਾ, 14 ਜੁਲਾਈ (ਕਪਿਲ)-ਪੰਚਕੂਲਾ ਦੇ ਮਾਤਾ ਮਨਸਾ ਦੇਵੀ ਕੰਪਲੈਕਸ ਵਿਚ ਸ਼ੱਕੀ ਹਾਲਾਤਾਂ ਵਿਚ ਇਕ ਵਿਅਕਤੀ ਦੀ ਲਾਸ਼ ਮਿਲਣ ਨਾਲ ਸਹਿਮ ਦਾ ਮਾਹੌਲ ਹੈ | ਮਿਲੀ ਜਾਣਕਾਰੀ ਮੁਤਾਬਿਕ ਲਾਸ਼ ਮਾਤਾ ਮਨਸਾ ਦੇਵੀ ਮੰਦਿਰ ਦੇ ਵੀ. ਆਈ. ਪੀ. ਗੇਟ ਦੇ ਕੋਲੋਂ ਮਿਲੀ ਹੈ | ਮਿ੍ਤਕ ...

ਪੂਰੀ ਖ਼ਬਰ »

ਨਸ਼ੇ 'ਚ ਟੱਲੀ ਕਾਰ ਚਾਲਕ ਨੇ ਤੋੜੇ ਬਿਜਲੀ ਦੇ ਦੋ ਖੰਭੇ, ਕਈ ਥਾਵਾਂ 'ਤੇ ਬਿਜਲੀ ਪ੍ਰਭਾਵਿਤ

ਕੁਰਾਲੀ, 14 ਜੁਲਾਈ (ਹਰਪ੍ਰੀਤ ਸਿੰਘ)-ਸ਼ਰਾਬ ਦੇ ਨਸ਼ੇ ਵਿਚ ਟੱਲੀ ਕਾਰ ਸਵਾਰਾਂ ਨੇ ਬੀਤੀ ਦੇਰ ਰਾਤ ਸ਼ਹਿਰ ਦੀ ਬਡਾਲੀ ਰੋਡ ਉੱਤੇ ਹੜਦੁੰਗ ਮਚਾਉਂਦੇ ਹੋਏ ਬਿਜਲੀ ਦੋ ਦੋ ਖੰਭੇ ਜੜੋਂ ਪੁੱਟ ਦਿੱਤੇ | ਲੋਕਾਂ ਨੇ ਕਾਰ ਚਾਲਕਾਂ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ...

ਪੂਰੀ ਖ਼ਬਰ »

ਪਿੰਡ ਰਸੂਲਪੁਰ ਨੇੜਿਓਾ ਪ੍ਰਵਾਸੀ ਮਜ਼ਦੂਰ ਦੀ ਲਾਸ਼ ਮਿਲੀ

ਮੁੱਲਾਂਪੁਰ ਗਰੀਬਦਾਸ, 14 ਜੁਲਾਈ (ਦਿਲਬਰ ਸਿੰਘ ਖੈਰਪੁਰ)-ਪੁਲਿਸ ਨੂੰ ਓਮੈਕਸ ਸਿਟੀ ਨਿਊ ਚੰਡੀਗੜ੍ਹ ਵਿਖੇ ਪਿੰਡ ਰਸੂਲਪੁਰ ਨੇੜਿਓਾ ਇਕ ਅਣਪਛਾਤੇ ਪ੍ਰਵਾਸੀ ਮਜ਼ਦੂਰ ਦੀ ਲਾਸ਼ ਭੇਦਭਰੇ ਹਾਲਾਤ ਵਿਚ ਮਿਲੀ ਹੈ | ਜਾਣਕਾਰੀ ਅਨੁਸਾਰ ਓਮੈਕਸ ਸਿਟੀ ਦੇ ਸਿਕਿਉਰਟੀ ...

ਪੂਰੀ ਖ਼ਬਰ »

ਆਸ਼ਮਾ ਸਕੂਲ ਦੇ ਵਿਦਿਆਰਥੀਆਂ ਵਲੋਂ ਸਫ਼ਾਈ ਅਭਿਆਨ ਦੀ ਸ਼ੁਰੂਆਤ

ਐੱਸ. ਏ. ਐੱਸ. ਨਗਰ, 14 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)-ਆਸ਼ਮਾ ਇੰਟਰਨੈਸ਼ਨਲ ਸਕੂਲ, ਸੈਕਟਰ-70 ਵਲੋਂ Ñਲਾਈਨਜ਼ ਕਲੱਬ ਦੇ ਸਹਿਯੋਗ ਨਾਲ ਸਵੱਛ ਭਾਰਤ ਅਭਿਆਨ ਤਹਿਤ ਕੈਂਪਸ ਅਤੇ ਆਸਪਾਸ ਸਫ਼ਾਈ ਕਰਨ ਦਾ ਅਭਿਆਨ ਸ਼ੁਰੂ ਕੀਤਾ ਗਿਆ | ਇਸ ਅਭਿਆਨ ਦੌਰਾਨ ਵਿਦਿਆਰਥੀਆਂ ਅਤੇ ...

ਪੂਰੀ ਖ਼ਬਰ »

ਅਕਾਲੀ ਦਲ ਦੀ ਮਜ਼ਬੂਤੀ ਲਈ ਆਗੂ ਤੇ ਵਰਕਰ ਕੰਮ ਕਰਨ- ਕੈਪਟਨ ਸਿੱਧੂ

ਐੱਸ. ਏ. ਐੱਸ. ਨਗਰ, 14 ਜੁਲਾਈ (ਕੇ. ਐੱਸ. ਰਾਣਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਾਰਟੀ ਦੀ ਮਜ਼ਬੂਤੀ ਲਈ ਸਾਰੇ ਅਕਾਲੀ ਆਗੂ ਤੇ ਵਰਕਰ ਪਾਰਟੀ ਦੀ ਬਿਤਹਰੀ ਅਤੇ ਮਜ਼ਬੂਤੀ ਲਈ ਕੰਮ ਕਰਨ | ਇਨ੍ਹਾਂ ਸ਼ਬਦਾਂ ਦਾ ...

ਪੂਰੀ ਖ਼ਬਰ »

ਕੇ. ਐੱਸ. ਚੀਮਾ ਪੈਰਾ ਮਿਲਟਰੀ ਫੋਰਸ ਰਿਟਾਇਰਡ ਆਫੀਸਰਜ਼ ਐਸੋਸੀਏਸ਼ਨ ਦੇ ਚੇਅਰਮੈਨ ਚੁਣੇ

ਐੱਸ. ਏ. ਐੱਸ. ਨਗਰ, 14 ਜੁਲਾਈ (ਕੇ. ਐੱਸ. ਰਾਣਾ)-ਪੈਰਾ ਮਿਲਟਰੀ ਫੋਰਸ ਰਿਟਾਇਰਡ ਆਫੀਸਰਜ਼ ਐਸੋਸੀਏਸ਼ਨ ਦੀ ਜਨਰਲ ਬਾਡੀ ਦੀ ਇਕ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿਚ ਸੀ. ਆਰ. ਪੀ. ਐਫ., ਬੀ. ਐੱਸ. ਐੱਫ., ਆਈ. ਟੀ. ਬੀ. ਪੀ., ਸੀ. ਆਈ. ਐੱਸ. ਐੱਫ., ਐੱਸ. ਐੱਸ. ਬੀ. ਅਤੇ ਅਸਾਮ ਰਾਈਫਲਜ਼ ਦੇ ...

ਪੂਰੀ ਖ਼ਬਰ »

ਮੁਫ਼ਤ ਮੈਡੀਕਲ ਜਾਂਚ ਕੈਂਪ

ਐੱਸ. ਏ. ਐੱਸ. ਨਗਰ, 14 ਜੁਲਾਈ (ਝਾਂਮਪੁਰ)-ਗੁਰਦੁਆਰਾ ਸੰਤਸਰ ਸਾਹਿਬ ਸੈਕਟਰ 38 ਵੈਸਟ ਅਤੇ ਸੰਤਸਰ ਸਾਹਿਬ ਚੈਰੀਟੇਬਲ ਟਰੱਸਟ ਵਲੋਂ ਵੱਖ-ਵੱਖ ਬਿਮਾਰੀਆਂ ਦੇ ਇਲਾਜ ਲਈ ਮੁਫਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ, ਜਿਸ ਵਿਚ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਮਰੀਜ਼ਾਂ ਦੀ ...

ਪੂਰੀ ਖ਼ਬਰ »

ਜ਼ਿਲ੍ਹਾ ਮੁਹਾਲੀ 'ਚ ਕੀਤੇ ਥਾਣਾ ਮੁਖੀਆਂ ਦੇ ਤਬਾਦਲੇ

ਐੱਸ. ਏ. ਐੱਸ. ਨਗਰ, 14 ਜੁਲਾਈ (ਰਾਣਾ)-ਜ਼ਿਲ੍ਹਾ ਪੁਲਿਸ ਮੁਖੀ ਐੱਸ. ਏ. ਐੱਸ. ਨਗਰ ਕੁਲਦੀਪ ਸਿੰਘ ਚਾਹਲ ਆਈ. ਪੀ. ਐੱਸ. ਨੇ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਦੇ ਥਾਣਾ ਮੁਖੀਆਂ ਦੇ ਤਬਾਦਲੇ ਕਰਨ ਦੇ ਹੁਕਮ ਜਾਰੀ ਕੀਤੇ ਹਨ | ਉਨ੍ਹਾਂ ਵਲੋਂ ਜਾਰੀ ਹੁਕਮਾਂ ਅਨੁਸਾਰ ਇੰਸਪੈਕਟਰ ...

ਪੂਰੀ ਖ਼ਬਰ »

ਕਾਲੇਵਾਲ ਦਾ ਤਿੰਨ ਦਿਨਾਂ ਨਾਈਟ ਫੁੱਟਬਾਲ ਟੂਰਨਾਮੈਂਟ ਸ਼ੁਰੂ

ਕੁਰਾਲੀ, 14 ਜੁਲਾਈ (ਹਰਪ੍ਰੀਤ ਸਿੰਘ)-ਨੇੜਲੇ ਪਿੰਡ ਕਾਲੇਵਾਲ ਦੇ ਸੰਤ ਬਾਬਾ ਜੁਗਤ ਰਾਮ ਸਪੋਰਟਸ ਕਲੱਬ ਵਲੋਂ ਕਰਵਾਇਆ ਜਾਣ ਵਾਲਾ ਤਿੰਨ ਦਿਨਾਂ ਨਾਈਟ ਫੁੱਟਬਾਲ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋਇਆ | ਸਮੂਹ ਪਿੰਡ ਵਾਸੀਆਂ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ...

ਪੂਰੀ ਖ਼ਬਰ »

ਯੂਥ ਆਗੂ ਰਾਣਾ ਕੁਸ਼ਲਪਾਲ ਵਲੋਂ ਸ਼ੇਰਗਿੱਲ ਦਾ ਸਨਮਾਨ

ਖਿਜ਼ਰਾਬਾਦ, 14 ਜੁਲਾਈ (ਰੋਹਿਤ ਗੁਪਤਾ)-ਕਾਂਗਰਸ ਪਾਰਟੀ ਮੁਲਕ ਦੀ ਸਿਆਸਤ ਵਿਚ ਪੜ੍ਹੇ-ਲਿਖੇ, ਇਮਾਨਦਾਰ ਅਤੇ ਮਿਹਨਤਕਸ਼ ਨੌਜਵਾਨਾਂ ਨੂੰ ਅੱਗੇ ਲਿਆਵੇਗੀ | ਇਹ ਵਿਚਾਰ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੁੱਖ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਕਸਬਾ ਮਾਜਰੀ ਦੇ ਬਲਾਕ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਹੁਸ਼ਿਆਰਪੁਰ ਦੇ ਬਲਵਿੰਦਰ ਸਿੰਘ ਦੀ ਮੌਤ

ਮੁੱਲਾਂਪੁਰ ਗਰੀਬਦਾਸ, 14 ਜੁਲਾਈ (ਦਿਲਬਰ ਸਿੰਘ ਖੈਰਪੁਰ)-ਮੁੱਖ ਮਾਰਗ 'ਤੇ ਪੈਂਦੇ ਪਿੰਡ ਹੁਸ਼ਿਆਰਪੁਰ ਨੇੜੇ ਸੜਕ ਹਾਦਸੇ ਵਿਚ ਬਲਵਿੰਦਰ ਸਿੰਘ ਟੋਨੀ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਰਾਤ ਵੇਲੇ ਪੜੌਲ ਸਾਈਡ ਤੋਂ ਐਕਟਿਵਾ 'ਤੇ ਸਵਾਰ ਹੋ ਕੇ ਆਪਣੇ ਪਿੰਡ ...

ਪੂਰੀ ਖ਼ਬਰ »

ਬਰਸਾਤ ਕਾਰਨ ਮੌਸਮ ਹੋਇਆ ਸੋਹਾਵਣਾ

ਐੱਸ. ਏ. ਐੱਸ. ਨਗਰ, 14 ਜੁਲਾਈ (ਕੇ. ਐੱਸ. ਰਾਣਾ)-ਮੁਹਾਲੀ ਅਤੇ ਇਸ ਦੇ ਨੇੜਲੇ ਇਲਾਕਿਆਂ ਵਿਚ ਅੱਜ ਬਰਸਾਤ ਪੈਣ ਕਾਰਨ ਮੌਸਮ ਕਾਫੀ ਸੋਹਾਵਣਾ ਹੋ ਗਿਆ | ਇਸ ਤੋਂ ਇਲਾਵਾ ਕਈ ਇਲਾਕਿਆਂ ਵਿਚ ਬਰਸਾਤੀ ਪਾਣੀ ਖੜ੍ਹਾ ਹੋਣ ਕਾਰਨ ਪ੍ਰਸ਼ਾਸਨ ਦੇ ਬਰਸਾਤੀ ਪਾਣੀ ਦੀ ਨਿਕਾਸੀ ਦੇ ...

ਪੂਰੀ ਖ਼ਬਰ »

ਤਿੰਨ ਵਿਅਕਤੀ ਨਾਜਾਇਜ਼ ਅਸਲੇ੍ਹ ਸਮੇਤ ਗਿ੍ਫ਼ਤਾਰ

ਖਰੜ, 14 ਜੁਲਾਈ (ਜੰਡਪੁਰੀ)- ਸੀ. ਆਈ. ਏ. ਸਟਾਫ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਨਾਜਾਇਜ਼ ਅਸਲੇ੍ਹ ਸਮੇਤ ਗਿ੍ਫਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ | ਇਸ ਸਬੰਧੀ ਇੰਸਪੈਕਟਰ ਰਾਜਨ ਪਰਮਿੰਦਰ ਸਿੰਘ ਇੰਚਾਰਜ ਸੀ. ਆਈ. ਏ ਨੇ ਦੱਸਿਆ ਕਿ ਏ. ਐਸ. ਆਈ. ਸਤੀਸ਼ ਕੁਮਾਰ ਸਮੇਤ ...

ਪੂਰੀ ਖ਼ਬਰ »

ਔਰਤ ਦੀ ਮਾਰਕੁੱਟ ਸਬੰਧੀ ਕਾਰਵਾਈ ਨਾ ਕਰਨ 'ਤੇ ਪਿੰਡ ਛੱਤ ਵਾਸੀਆਂ ਵਲੋਂ ਧਰਨਾ

ਜ਼ੀਰਕਪੁਰ, 14 ਜੁਲਾਈ (ਅਵਤਾਰ ਸਿੰਘ)-ਨੇੜਲੇ ਪਿੰਡ ਛੱਤ ਦੇ ਇਕ ਵਿਅਕਤੀ ਵਲੋਂ ਆਪਣੀ ਪਤਨੀ ਦੀ ਕੀਤੀ ਜਾਂਦੀ ਨਾਜਾਇਜ਼ ਮਾਰਕੁੱਟ ਸਬੰਧੀ ਜ਼ੀਰਕਪੁਰ ਪੁਲਿਸ ਨੂੰ ਵਾਰ-ਵਾਰ ਸ਼ਿਕਾਇਤ ਦੇਣ 'ਤੇ ਕੋਈ ਕਾਰਵਾਈ ਨਾ ਹੋਣ ਤੋਂ ਤੰਗ ਪਿੰਡ ਛੱਤ ਦੇ ਸੈਂਕੜੇ ਪਿੰਡ ਵਾਸੀਆਂ ਨੇ ...

ਪੂਰੀ ਖ਼ਬਰ »

ਨਸ਼ਿਆਂ ਿਖ਼ਲਾਫ਼ ਵਪਾਰ ਮੰਡਲ ਤੇ ਮੁਹਾਲੀ ਪ੍ਰਾਪਰਟੀ ਕੰਸਲਟੈਂਟਸ ਐਸੋਸੀਏਸ਼ਨ ਵਲੋਂ ਮੋਮਬੱਤੀ ਮਾਰਚ

ਐੱਸ. ਏ. ਐੱਸ. ਨਗਰ, 14 ਜੁਲਾਈ (ਕੇ. ਐੱਸ. ਰਾਣਾ)-ਮੁਹਾਲੀ ਵਪਾਰ ਮੰਡਲ ਅਤੇ ਮੁਹਾਲੀ ਪ੍ਰਾਪਰਟੀ ਕੰਸਲਟੈਂਟਸ ਐਸੋਸੀਏਸ਼ਨ ਵਲੋਂ ਨਸ਼ਿਆਂ ਕਾਰਨ ਮਰ ਰਹੇ ਨੌਜਵਾਨਾਂ ਦੀ ਆਤਮਿਕ ਸ਼ਾਂਤੀ ਲਈ ਮੋਮਬੱਤੀ ਮਾਰਚ ਕੱਢਿਆ ਗਿਆ, ਜੋ ਫੇਜ਼ 7 ਦੀ ਮਾਰਕੀਟ ਤੋਂ ਆਰੰਭ ਹੋ ਕੇ ...

ਪੂਰੀ ਖ਼ਬਰ »

ਕੌਮੀ ਲੋਕ ਅਦਾਲਤ ਦੌਰਾਨ 19269 ਕੇਸਾਂ ਦਾ ਨਿਬੇੜਾ : ਜਸਟਿਸ ਟੀ. ਪੀ. ਐੱਸ. ਮਾਨ

ਐੱਸ. ਏ. ਐੱਸ. ਨਗਰ, 14 ਜੁਲਾਈ (ਕੇ. ਐੱਸ. ਰਾਣਾ)-ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਅਤੇ ਪੰਜਾਬ ਸਟੇਟ ਲੀਗਲ ਸਰਵਿਸਿਜ਼ ਅਥਾਰਟੀ ਦੇ ਐਗਜ਼ੀਕਿਊਟਿਵ ਚੇਅਰਮੈਨ ਜਸਟਿਸ ਟੀ. ਪੀ. ਐੱਸ. ਮਾਨ ਦੀ ਅਗਵਾਈ ਵਿਚ ਪੰਜਾਬ ਵਿਚ ਲਾਈ ਗਈ ਕੌਮੀ ਲੋਕ ਅਦਾਲਤਾਂ ਵਿਚ ਆਏ 63,530 ਕੇਸਾਂ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਹੁਸ਼ਿਆਰਪੁਰ ਦੇ ਬਲਵਿੰਦਰ ਸਿੰਘ ਦੀ ਮੌਤ

ਮੁੱਲਾਂਪੁਰ ਗਰੀਬਦਾਸ, 14 ਜੁਲਾਈ (ਦਿਲਬਰ ਸਿੰਘ ਖੈਰਪੁਰ)-ਮੁੱਖ ਮਾਰਗ 'ਤੇ ਪੈਂਦੇ ਪਿੰਡ ਹੁਸ਼ਿਆਰਪੁਰ ਨੇੜੇ ਸੜਕ ਹਾਦਸੇ ਵਿਚ ਬਲਵਿੰਦਰ ਸਿੰਘ ਟੋਨੀ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਰਾਤ ਵੇਲੇ ਪੜੌਲ ਸਾਈਡ ਤੋਂ ਐਕਟਿਵਾ 'ਤੇ ਸਵਾਰ ਹੋ ਕੇ ਆਪਣੇ ਪਿੰਡ ...

ਪੂਰੀ ਖ਼ਬਰ »

ਮਾਰਕਸੀ ਨੇਤਾ ਸੁਰਜੀਤ ਦੀ 10ਵੀਂ ਬਰਸੀ 23 ਸਤੰਬਰ ਨੂੰ

ਚੰਡੀਗੜ੍ਹ, 14 ਜੁਲਾਈ (ਐਨ.ਐਸ.ਪਰਵਾਨਾ)- ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਪ੍ਰਸਿੱਧ ਅੰਤਰਰਾਸ਼ਟਰੀ ਆਗੂ ਸਵਰਗਵਾਸੀ ਹਰਕਿਸ਼ਨ ਸਿੰਘ ਸੁਰਜੀਤ ਦੀ 10ਵੀਂ ਬਰਸੀ ਇਸ ਸਾਲ 23 ਸਤੰਬਰ ਨੂੰ ਉਨ੍ਹਾਂ ਦੇ ਪਿੰਡ ਬੰਡਾਲਾ ਜ਼ਿਲ੍ਹਾ ਜਲੰਧਰ ਵਿਚ ਮਨਾਈ ਜਾਏਗੀ | ਪਾਰਟੀ ਵਲੋਂ ...

ਪੂਰੀ ਖ਼ਬਰ »

ਗਡਵਾਸੂ ਨੇ ਦੇਸ਼ 'ਚੋਂ ਤੀਜਾ ਸਥਾਨ ਮੱਲ ਕੇ ਸੂਬੇ ਲਈ ਖੱਟਿਆ ਸਨਮਾਨ - ਬਲਬੀਰ ਸਿੰਘ ਸਿੱਧੂ

ਚੰਡੀਗੜ੍ਹ, 14 ਜੁਲਾਈ (ਅਜੀਤ ਬਿਊਰੋ)- ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ, ਪੰਜਾਬ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਹ ਸੂਬੇ ਲਈ ਮਾਣ ਵਾਲੀ ਗੱਲ ਹੈ ਕਿ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ (ਗਡਵਾਸੂ), ਲੁਧਿਆਣਾ ...

ਪੂਰੀ ਖ਼ਬਰ »

ਰੋਹਤਕ ਘਟਨਾ ਸਿਆਸੀ ਸਾਜਿਸ਼ – ਕੈਪਟਨ

ਚੰਡੀਗੜ੍ਹ, 14 ਜੁਲਾਈ (ਵਿਸ਼ੇਸ਼ ਪ੍ਰਤੀਨਿਧ) - ਹਰਿਆਣਾ ਦੇ ਖ਼ਜ਼ਾਨਾ ਮੰਤਰੀ ਕੈਪਟਨ ਅਭਿਮਨਿਊ ਦਾ ਫਰਵਰੀ 2016 ਵਿਚ ਰੋਹਤਕ ਹਿੰਸਾ, ਅੱਗ ਲਗਾਉਣ ਅਤੇ ਲੁੱਟਮਾਰ ਮਾਮਲੇ ਵਿਚ ਸੀ.ਬੀ.ਆਈ. ਦੀ ਚਾਰਜਸ਼ੀਟ 'ਤੇ ਬਿਆਨ ਦਿੰਦੇ ਹੋਏ ਕਿਹਾ ਕਿ ਇਸ ਤੋਂ ਸਾਫ਼ ਲਗਦਾ ਹੈ ਕਿ ਇਹ ...

ਪੂਰੀ ਖ਼ਬਰ »

'ਆਪ' ਪਾਰਟੀ ਨੇ ਚੇਤਨ ਸਿੰਘ ਜੌੜੇਮਾਜਰਾ ਨੂੰ ਪਟਿਆਲਾ ਦਿਹਾਤੀ ਦਾ ਜ਼ਿਲ੍ਹਾ ਪ੍ਰਧਾਨ ਕੀਤਾ ਨਿਯੁਕਤ

ਚੰਡੀਗੜ੍ਹ, 14 ਜੁਲਾਈ (ਅਜਾਇਬ ਸਿੰਘ ਔਜਲਾ)- ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਚੇਤਨ ਸਿੰਘ ਜੌੜੇਮਾਜਰਾ ਨੂੰ ਪਾਰਟੀ ਦੀ ਪਟਿਆਲਾ ਦਿਹਾਤੀ ਇਕਾਈ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਹੈ | ਪਾਰਟੀ ਦੇ ਸੂਬਾ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਵਲੋਂ ਇਸ ਨਿਯੁਕਤੀ ਸਬੰਧੀ ...

ਪੂਰੀ ਖ਼ਬਰ »

ਰਾਸ਼ਟਰੀ ਲੋਕ ਅਦਾਲਤ 'ਚ 2126 ਮਾਮਲਿਆਂ ਦਾ ਹੋਇਆ ਨਿਪਟਾਰਾ, 3.76 ਲੱਖ ਰੁ: ਦੇ 848 ਟ੍ਰੈਫਿਕ ਚਾਲਾਨ ਵੀ ਸ਼ਾਮਿਲ

ਚੰਡੀਗੜ੍ਹ, 14 ਜੁਲਾਈ (ਰਣਜੀਤ ਸਿੰਘ) - ਸ਼ਨੀਵਾਰ ਨੂੰ ਸੈਕਟਰ 43 ਸਥਿਤ ਜ਼ਿਲ੍ਹਾ ਅਦਾਲਤ ਵਿਚ ਸਟੇਟ ਲੀਗਲ ਸਰਵਿਸ ਅਥਾਰਿਟੀ ਵਲੋਂ ਰਾਸ਼ਟਰੀ ਲੋਕ ਅਦਾਲਤ ਲਗਾਈ ਗਈ ਸੀ | ਇਸ ਮੌਕੇ ਜ਼ਿਲ੍ਹਾ ਜੱਜ ਬਲਬੀਰ ਸਿੰਘ, ਸਟੇਟ ਲੀਗਲ ਸਰਵਿਸ ਅਥਾਰਿਟੀ ਦੇ ਮੈਂਬਰ ਸਕੱਤਰ ...

ਪੂਰੀ ਖ਼ਬਰ »

ਨਾਕੇ ਦੌਰਾਨ ਕਾਰ ਦੀ ਟੱਕਰ ਨਾਲ ਟ੍ਰੈਫਿਕ ਮਾਰਸ਼ਲ ਜ਼ਖ਼ਮੀ

ਚੰਡੀਗੜ੍ਹ, 14 ਜੁਲਾਈ (ਗੁਰਪ੍ਰੀਤ ਸਿੰਘ ਜਾਗੋਵਾਲ)- ਟ੍ਰੈਫਿਕ ਪੁਲਿਸ ਵਲੋਂ ਲਗਾਏ ਨਾਕੇ ਦੌਰਾਨ ਇਕ ਤੇਜ਼ ਰਫ਼ਤਾਰ ਕਾਰ ਸਵਾਰ ਨੇ ਬੈਰੀਕੇਟ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਮੌਕੇ 'ਤੇ ਖੜ੍ਹਾ ਟ੍ਰੈਫਿਕ ਮਾਰਸ਼ਲ ਜ਼ਖ਼ਮੀ ਹੋ ਗਿਆ | ਜਾਣਕਾਰੀ ਅਨੁਸਾਰ ਸਬੰਧਤ ...

ਪੂਰੀ ਖ਼ਬਰ »

ਜੇਕਰ ਘੱਗਰ ਰੇਲਵੇ ਸਟੇਸ਼ਨ 'ਤੇ ਇਕ ਵੀ ਐਕਸਪ੍ਰੈੱਸ ਰੇਲ ਗੱਡੀ ਰੁਕਣ ਲੱਗੇ ਤਾਂ ਇਲਾਕਾ ਵਾਸੀਆਂ ਨੂੰ ਮਿਲੇਗਾ ਭਰਪੂਰ ਲਾਭ

ਡੇਰਾਬੱਸੀ, 14 ਜੁਲਾਈ (ਸ਼ਾਮ ਸਿੰਘ ਸੰਧੂ)-ਘੱਗਰ ਰੇਲਵੇ ਸਟੇਸ਼ਨ ਦਾ ਨਾਮਾਤਰ ਲੋਕਾਂ ਨੂੰ ਹੀ ਲਾਭ ਮਿਲ ਰਿਹਾ ਹੈ | ਇੱਥੋਂ ਰੋਜ਼ਾਨਾ 80 ਗੱਡੀਆਂ ਨਿਕਲਦੀਆਂ ਹਨ, ਪਰ ਸਟੇਸ਼ਨ 'ਤੇ ਕੇਵਲ 8 ਪੈਸੰਜ਼ਰ ਗੱਡੀਆਂ ਹੀ ਰੁਕਦੀਆਂ ਹਨ | ਸਟੇਸ਼ਨ 'ਤੇ 80 ਫ਼ੀਸਦੀ ਯਾਤਰੀ ਕੇਵਲ ...

ਪੂਰੀ ਖ਼ਬਰ »

ਅਧਿਆਪਕਾਂ ਨੇ ਡਿਪਟੀ ਕਮਿਸ਼ਨਰ ਤੋਂ ਬੈਂਚਾਂ ਦੀ ਜਾਂਚ ਕਰਵਾਉਣ ਦੀ ਕੀਤੀ ਮੰਗ

ਲਾਲੜੂ, 14 ਜੁਲਾਈ (ਰਾਜਬੀਰ ਸਿੰਘ)-ਪੀ. ਡਬਲਿਊ. ਡੀ. ਵਿਭਾਗ ਵਲੋਂ ਬਲਾਕ ਡੇਰਾਬੱਸੀ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਵਿਦਿਆਰਥੀਆਂ ਦੇ ਬੈਠਣ ਲਈ ਭੇਜੇ ਗਏ ਬੈਂਚਾਂ ਦਾ ਵਿਦਿਆਰਥੀਆਂ ਦੀ ਉਮਰ ਦੇ ਹਿਸਾਬ ਨਾਲ ਸਾਇਜ਼ ਵੱਡਾ ਅਤੇ ਮਿਆਰ ਵਧੀਆ ਨਾ ਹੋਣ ਦਾ ਦੋਸ਼ ...

ਪੂਰੀ ਖ਼ਬਰ »

ਫੇਜ 7 'ਚ ਲੋਕਾਂ ਨੂੰ ਡੇਂਗੂ ਬਾਰੇ ਕੀਤਾ ਜਾਗਰੂਕ

ਐੱਸ. ਏ. ਐੱਸ. ਨਗਰ, 14 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)-ਮਿਸ਼ਨ ਤੰਦਰੁਸਤ ਪੰਜਾਬ ਤਹਿਤ ਨਗਰ ਨਿਗਮ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਨੇ ਲੋਕਾਂ ਨੂੰ ਡੇਂਗੂ, ਮਲੇਰੀਏ ਪ੍ਰਤੀ ਅਤੇ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਨ ਸਬੰਧੀ ਜਾਗਰੂਕ ਕਰਨ ਲਈ ਅੱਜ ਵਾਰਡ ...

ਪੂਰੀ ਖ਼ਬਰ »

ਮਿਸ਼ਨ 'ਤੰਦਰੁਸਤ ਪੰਜਾਬ' ਤਹਿਤ ਕਿਸਾਨਾਂ ਨੂੰ ਸੋਆਇਲ ਹੈਲਥ ਕਾਰਡ ਵੰਡੇ

ਮੁੱਲਾਂਪੁਰ ਗਰੀਬਦਾਸ, 14 ਜੁਲਾਈ (ਦਿਲਬਰ ਸਿੰਘ ਖੈਰਪੁਰ)-ਰਸਾਇਣਕ ਖਾਦਾਂ ਦੀ ਸੰਤੁਲਿਤ ਅਤੇ ਸੁਚੱਜੀ ਵਰਤੋਂ ਕਰਨ ਲਈ ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕਿਸਾਨਾਂ ਨੂੰ ਸੋਆਇਲ ਹੈਲਥ ਕਾਰਡ ਡਾ: ...

ਪੂਰੀ ਖ਼ਬਰ »

ਵਿਦੇਸ਼ੀ ਕਰੰਸੀ ਬਦਲਵਾਉਣ ਦੇ ਬਹਾਨੇ ਲੁੱਟੇ ਪੈਸੇ

ਪੰਚਕੂਲਾ, 14 ਜੁਲਾਈ (ਕਪਿਲ)-ਰਾਏਪੁਰ ਰਾਣੀ-ਬਰਵਾਲਾ ਸੜਕ ਉੱਤੇ ਬਣੇ ਐਵਰੈਸਟ ਪੈਟਰੋਲ ਪੰਪ ਉੱਤੇ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਮੁਤਾਬਿਕ ਦੋ ਵਿਅਕਤੀ ਅਤੇ ਇਕ ਮਹਿਲਾ ਗੱਡੀ ਵਿਚ ਸਵਾਰ ਹੋ ਕੇ ਆਏ ਅਤੇ ਆਪਣੇ ਆਪ ਨੂੰ ਵਿਦੇਸ਼ੀ ਦੱਸ ਰਹੇ ਸਨ | ...

ਪੂਰੀ ਖ਼ਬਰ »

ਟਿ੍ਬਿਊਨਲ ਨੇ ਪੀੜਤ ਪਰਿਵਾਰ ਨੂੰ 67 ਲੱਖ 28 ਹਜ਼ਾਰ 340 ਰੁ. ਦਾ ਮੁਆਵਜ਼ਾ ਦੇਣ ਦਾ ਸੁਣਾਇਆ ਫ਼ੈਸਲਾ

ਚੰਡੀਗੜ੍ਹ, 14 ਜੁਲਾਈ (ਰਣਜੀਤ ਸਿੰਘ) - ਮੋਟਰ ਐਕਸੀਡੈਂਟ ਕਲੇਮ ਟਿ੍ਬਿਊਨਲ ਨੇ ਇਕ ਪੀੜਤ ਪਰਿਵਾਰ ਦੀ ਦਾਇਰ ਪਟੀਸ਼ਨ 'ਤੇ ਪੀੜਤ ਪਰਿਵਾਰ ਨੂੰ 67 ਲੱਖ 28 ਹਜ਼ਾਰ 340 ਰੁ: ਦਾ ਮੁਆਵਜ਼ਾ ਦਿੱਤੇ ਜਾਣ ਦਾ ਫ਼ੈਸਲਾ ਸੁਣਾਇਆ ਹੈ | ਜਦਕਿ ਪੀੜਤ ਪਰਿਵਾਰ ਨੇ ਟਿ੍ਬਿਊਨਲ ਤੋਂ 85 ਲੱਖ ...

ਪੂਰੀ ਖ਼ਬਰ »

ਟਾਟਾ ਮੋਟਰਜ਼ ਨੇ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਐਸ.ਯੂ.ਵੀ. ਨੂੰ 'ਟਾਟਾ ਹਾਰੀਅਰ' ਦਾ ਨਾਂਅ ਦਿੱਤਾ

ਚੰਡੀਗੜ੍ਹ, 14 ਜੁਲਾਈ (ਅ.ਬ.)-ਐਚ.5.ਐਕਸ. ਕੰਸੈਪਟ ਦੇ ਤੌਰ ਤੇ ਆਟੋ ਐਕਸਪੋ 2018 ਵਿਚ ਪੇਸ਼ ਕੀਤਾ ਗਿਆ ਟਾਟਾ ਮੋਟਰਜ਼ ਆਪਣੀ ਨਵੀਂ ਜਨਰੇਸ਼ਨ ਦੀ ਐਸ.ਯੂ.ਵੀ. ਨੂੰ ਲਾਂਚ ਕਰਨ ਲਈ ਤਿਆਰ ਹੈ | ਕਮਰਸ਼ੀਅਲ ਲਾਂਚ ਦੀਆਂ ਤਿਆਰੀਆਂ ਦੇ ਅਨੁਕੂਲ ਟਾਟਾ ਮੋਟਰਸਜ਼ ਨੇ ਹੁਣ ਤੱਕ ਦੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX