ਸੰਗਰੂਰ, 14 ਜੁਲਾਈ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਸਥਾਨਕ ਵਾਰ ਹੀਰੋਜ਼ ਸਟੇਡੀਅਮ ਵਿਚ ਦੂਜੀ ਪੰਜਾਬ ਰਾਜ ਤੈਰਾਕੀ ਅਤੇ ਵਾਟਰ ਪੋਲੇ ਮੁਕਾਬਲਿਆਂ ਦਾ ਉਦਘਾਟਨ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ ਨੇ ਕੀਤਾ | ਇਸ ਮੌਕੇ ਕਰਵਾਏ ਸਮਾਗਮ ਦੀ ਪ੍ਰਧਾਨਗੀ ਡਾਇਰੈਕਟਰ ਖੇਡਾਂ ਸ੍ਰੀ ਰਾਹੁਲ ਗੁਪਤਾ ਨੇ ਕੀਤੀ | ਪੰਜਾਬ ਭਰ ਵਿਚੋਂ ਇਕੱਤਰ ਹੋਏ ਤੈਰਾਕਾਂ ਤੇ ਉਨ੍ਹਾਂ ਦੇ ਮਾਪਿਆਂ ਨੰੂ ਸੰਬੋਧਨ ਕਰਦਿਆਂ ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਦਾ ਪੱਧਰ ਉੱਚਾ ਚੁੱਕਣ ਲਈ ਵਚਨਬੱਧ ਹੈ ਅਤੇ ਇਸ ਦੇ ਮੱਦੇਨਜ਼ਰ ਸੰਗਰੂਰ ਵੱਲ ਉਚੇਚਾ ਧਿਆਨ ਦਿੱਤਾ ਜਾ ਰਿਹਾ ਹੈ | ਆਪਣੇ ਮੈਂਬਰ ਪਾਰਲੀਮੈਂਟ ਵੇਲੇ ਤੋਂ ਲੈ ਕੇ ਹੁਣ ਤੱਕ ਖੇਡਾਂ ਦੇ ਪੱਧਰ ਨੰੂ ਉੱਚਾ ਚੁੱਕਣ ਦੇ ਕੀਤੇ ਯਤਨਾਂ ਪ੍ਰਤੀ ਚਰਚਾ ਕਰਦਿਆਂ ਸਿੰਗਲਾ ਨੇ ਕਿਹਾ ਕਿ ਵਾਰ ਹੀਰੋਜ਼ ਸਟੇਡੀਅਮ ਵਿਚ ਸਿੰਥੈਟਿਕ ਟਰੈਕ ਅਤੇ ਹੁਣ ਦੇਸ਼ ਖੇਡਾਂ ਇੰਨਡੋਰ ਹਾਲ ਵਿਚ ਕਰਵਾਉਣ ਲਈ ਜਮਨੇਜ਼ੀਅਮ ਹਾਲ ਦੀ ਕਰੋੜਾਂ ਦੀ ਲਾਗਤ ਨਾਲ ਉਸਾਰੀ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਸਵਿਮਿੰਗ ਪੂਲ ਵਿਚ ਰਹਿੰਦੀਆਂ ਕਮੀਆਂ ਨੰੂ ਦੂਰ ਕੀਤਾ ਜਾਵੇਗਾ ਅਤੇ ਪੂਲ ਨੰੂ ਢੱਕਣ ਲਈ ਗਰਾਂਟ ਜਲਦ ਭੇਜੀ ਜਾਵੇਗੀ | ਇਸ ਤੋਂ ਇਲਾਵਾ ਬੱਚਿਆਂ ਦੇ ਪੂਲ ਦੇ ਆਲੇ ਦੁਆਲੇ ਭਰਤ ਪਵਾਉਣ ਹਿਤ ਅਤੇ ਹੋਰ ਕਾਰਜਾਂ ਲਈ ਪੰਜ ਲੱਖ ਦੀ ਗਰਾਂਟ ਵੀ ਜਲਦ ਜਾਰੀ ਕਰਨ ਦਾ ਉਨ੍ਹਾਂ ਐਲਾਨ ਕੀਤਾ | ਉਨ੍ਹਾਂ ਦਾਅਵਾ ਕੀਤਾ ਕਿ ਸਾਲ ਉਪਰੰਤ ਹੋਣ ਵਾਲੀ ਪੰਜਾਬ ਖੇਡ ਤੈਰਾਕੀ ਵਿਚ ਇਹ ਤੈਰਾਕੀ ਪੂਲ ਨਵੇਂ ਰੰਗ ਵਿਚ ਰੰਗਿਆ ਨਜ਼ਰ ਆਏਗਾ | ਸਿੰਗਲਾ ਨੇ ਸਵਿਮਿੰਗ ਸਪੋਰਟਸ ਵੈੱਲਫੇਅਰ ਕਲੱਬ ਜਿਸ ਵਲ਼ੋਂ ਇਹ ਰਾਜ ਪੱਧਰੀ ਤੈਰਾਕੀ ਕਰਵਾਈ ਗਈ ਹੈ, ਦੇ ਚੇਅਰਮੈਨ ਸ੍ਰੀ ਅਮਰਜੀਤ ਸ਼ਰਮਾ, ਇੰਸਪੈਕਟਰ ਸੁਖਪਾਲ ਸਿੰਘ ਕਲੱਬ ਦੇ ਐਨ.ਆਰ.ਆਈ. ਵਿੰਗ ਦੇ ਪ੍ਰਧਾਨ ਸ੍ਰੀ ਪ੍ਰੀਤ ਸ਼ਰਮਾ ਅਤੇ ਕੋਚ ਬਲਵੀਰ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਯਤਨ ਹਰ ਖੇਡ ਪ੍ਰੇਮੀ ਵਲੋਂ ਕੀਤੇ ਜਾਣ ਤਾਂ ਪੰਜਾਬ ਦਾ ਨਾਮ ਅੰਤਰਰਾਸ਼ਟਰੀ ਪੱਧਰ ਦੇ ਸਿਖ਼ਰਾਂ ਨੰੂ ਛੂਹੇਗਾ | ਅੱਜ ਸ਼ੁਰੂਆਤੀ ਉਦਘਾਟਨੀ ਸਵਿਮਿੰਗ ਈਵੈਂਟ ਵਿਚ ਲੜਕੇ ਗਰੁੱਪ ਵਨ 100 ਮੀਟਰ ਫ਼ਰੀ ਸਟਾਈਲ ਵਿਚ ਉਦੈ ਸ਼ਰਮਾ ਹੁਸ਼ਿਆਰਪੁਰ ਪਹਿਲੇ, ਮੋਕਸ ਗੁਪਤਾ ਫ਼ਿਰੋਜਪੁਰ ਦੂਜੇ ਤੇ ਤਰੁਨ ਜਲੰਧਰ ਤੀਜੇ ਥਾਂ 'ਤੇ ਰਹੇ | ਕਲੱਬ ਚੇਅਰਮੈਨ ਸ੍ਰੀ ਅਮਰਜੀਤ ਸ਼ਰਮਾ ਨੇ ਦੱਸਿਆ ਕਿ ਇਸ ਵਾਰ ਵਾਟਰ ਪੋਲੋ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ ਜਿਸ ਵਿਚ ਪਹਿਲੇ ਸਥਾਨ ਵਾਲੇ ਨੰੂ 11 ਹਜ਼ਾਰ ਰੁਪਏ, ਦੂਜੇ ਨੰੂ 7000 ਰੁਪਏ ਤੇ ਤੀਜੇ ਨੰੂ ਪੰਜ ਹਜ਼ਾਰ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ | ਇਸ ਮੌਕੇ ਹਾਜ਼ਰ ਹੋਰ ਅਧਿਕਾਰੀਆਂ ਅਤੇ ਆਗੂਆਂ ਵਿਚ ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਯੋਗਰਾਜ, ਡੀ.ਐਸ.ਪੀ. (ਆਰ) ਸ੍ਰੀ ਸਤਪਾਲ ਸ਼ਰਮਾ, ਮਹਿਲਾ ਕਾਂਗਰਸ ਦੀ ਜਨਰਲ ਸਕੱਤਰ ਬੀਬੀ ਬਲਵੀਰ ਕੌਰ ਸੈਣੀ, ਅਨਿਲ ਕੁਮਾਰ ਘੀਚਾ, ਨਗਰ ਕੌਾਸਲ ਦੇ ਸਾਬਕਾ ਪ੍ਰਧਾਨ ਮਹੇਸ਼ ਕੁਮਾਰ ਮੇਸੀ, ਬਲਾਕ ਕਾਂਗਰਸ ਦੇ ਪ੍ਰਧਾਨ ਪਰਮਿੰਦਰ ਸ਼ਰਮਾ, ਨੱਥੂ ਲਾਲ ਢੀਂਗਰਾ, ਹਰਬੰਸ ਲਾਲ, ਨਰੇਸ਼ ਗਾਬਾ, ਅਮਰਜੀਤ ਸਿੰਘ ਸਕੱਤਰ ਜ਼ਿਲ੍ਹਾ ਤੈਰਾਕੀ ਐਸੋਸੀਏਸ਼ਨ, ਐਸ.ਡੀ.ਐਮ. ਸ੍ਰੀ ਅਵਿਕੇਸ ਗੁਪਤਾ, ਸੰਜੇ ਬਾਂਸਲ, ਰੋਕੀ ਬਾਂਸਲ, ਬਨੀ ਸੈਣੀ, ਸਹਾਇਕ ਥਾਣੇਦਾਰ ਦਵਿੰਦਰ ਸਿੰਘ ਖੇੜੀ, ਨਛੱਤਰ ਸਿੰਘ ਕੌਾਸਲਰ, ਜਗਵਿੰਦਰ ਕਾਲਾ, ਹਰਪਾਲ ਸਿੰਘ ਸੇਵਾ ਮੁਕਤ ਡਿਪਟੀ ਡਾਇਰੈਕਟਰ ਖੇਡ ਵਿਭਾਗ, ਨਿੱਜੀ ਸਕੱਤਰ ਸ੍ਰੀ ਸੰਦੀਪ ਅਤੇ ਗਿਫ਼ਟੀ ਲਹਿਰਾ ਤੋਂ ਇਲਾਵਾ ਖੇਡ ਵਿਭਾਗ ਦੇ ਹੋਰ ਕੋਚ ਮੌਜੂਦ ਸਨ |
ਸੰਗਰੂਰ, 14 ਜੁਲਾਈ (ਚੌਧਰੀ ਨੰਦ ਲਾਲ ਗਾਂਧੀ)-ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਵਿਜੇਇੰਦਰ ਸਿੰਗਲਾ ਨੇ ਸੰਗਰੂਰ ਦੇ ਹੋਮੀ ਭਾਬਾ ਕੈਂਸਰ ਕੇਅਰ ਹਸਪਤਾਲ ਵਿਖੇ ਲਗਭਗ ਇਕ ਕਰੋੜ ਦੀ ਲਾਗਤ ਵਾਲੀ ਲੈਪਰੋਸਕੋਪਿਕ ਮਸ਼ੀਨ ਦਾ ਉਦਘਾਟਨ ਕਰਦਿਆਂ ਕਿਹਾ ਕਿ ਇਸ ਹਸਪਤਾਲ ਦੇ ...
ਮਲੇਰਕੋਟਲਾ, 14 ਜੁਲਾਈ (ਹਨੀਫ਼ ਥਿੰਦ)-ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਹਿਤ ਕਮੇਟੀ ਬਣਾਉਣ ਦਾ ਕੀਤਾ ਵਾਅਦਾ ਨਾ ਪੂਰਾ ਕਰਨ 'ਤੇ 24 ਜੁਲਾਈ ਨੂੰ ਅਰਥੀ ਫ਼ੂਕ ਮੁਜ਼ਾਹਰੇ ਕੀਤੇ ਜਾਣਗੇ | ਮੁੱਖ ਮੰਤਰੀ ਪੰਜਾਬ ਵਲੋਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਲਈ ਕੈਬਨਿਟ ਸਬ ...
ਕੁੱਪ ਕਲਾਂ, 14 ਜੁਲਾਈ (ਰਵਿੰਦਰ ਸਿੰਘ ਬਿੰਦਰਾ)-ਥਾਣਾ ਸਦਰ ਅਹਿਮਦਗੜ੍ਹ ਵਿਖੇ ਇਕ ਨੌਜਵਾਨ ਲੜਕੀ ਦੇ ਲਾਪਤਾ ਹੋਣ ਸਬੰਧੀ ਮਾਮਲਾ ਦਰਜ ਹੋਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਲੜਕੀ ਦੇ ਪਿਤਾ ਪਾਰਾ ਸਿੰਘ ਪੁੱਤਰ ਬਾਂਕਾ ਸਿੰਘ ਵਾਸੀ ਮਹੇਰਨਾ ਖ਼ੁਰਦ ਨੇ ਪੁਲਿਸ ਕੋਲ ...
ਸੰਗਰੂਰ, 14 ਜੁਲਾਈ (ਚੌਧਰੀ ਨੰਦ ਲਾਲ ਗਾਂਧੀ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸੰਗਰੂਰ ਦੇ ਚੇਅਰਪਰਸਨ ਅਮਰਜੋਤ ਭੱਟੀ, ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਨਿਗਰਾਨੀ ਹੇਠ ਕੋਮੀ ਲੋਕ ਅਦਾਲਤ ਸੰਗਰੂਰ ਹੈਡ ਕੁਆਟਰ ਦੀ ਅਦਾਲਤਾਂ ਤੇ ਸਬ-ਡਵੀਜ਼ਨਾਂ ਮਲੇਰਕੋਟਲਾ, ...
ਲਹਿਰਾਗਾਗਾ, 14 ਜੁਲਾਈ (ਸੂਰਜ ਭਾਨ ਗੋਇਲ)-ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਅਤੇ ਪਿੰਡ ਦੇ ਮੋਹਤਬਰਾਂ ਦੀ ਇਕ ਮੀਟਿੰਗ ਇਕਾਈ ਪ੍ਰਧਾਨ ਸ਼ੇਰ ਸਿੰਘ ਦੀ ਅਗਵਾਈ ਹੇਠ ਪਿੰਡ ਜਲੂਰ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ | ਇਸ ਮੌਕੇ ਬਲਾਕ ਪ੍ਰਧਾਨ ਗੁਰਲਾਲ ਸਿੰਘ ਜਲੂਰ ਨੇ ...
ਚੀਮਾ ਮੰਡੀ, 14 ਜੁਲਾਈ (ਦਲਜੀਤ ਸਿੰਘ ਮੱਕੜ) - ਥਾਣਾ ਚੀਮਾ ਦੇ ਮੁਖੀ ਸਾਹਿਬ ਸਿੰਘ ਨੇ ਦੱਸਿਆ ਕਿ ਜਸਵਿੰਦਰ ਸਿੰਘ ਉਰਫ਼ ਸੁਖਵਿੰਦਰ ਸਿੰਘ ਪੁੱਤਰ ਮਿੱਠੂ ਸਿੰਘ ਵਾਸੀ ਬੀਰੋਕੇ ਕਲਾਂ ਜ਼ਿਲ੍ਹਾ ਮਾਨਸਾ ਨੰੂ ਵੀਹ ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਸਮੇਤ ਬੱਸ ਅੱਡੇ ...
ਸੰਗਰੂਰ, 14 ਜੁਲਾਈ (ਅਮਨਦੀਪ ਸਿੰਘ ਬਿੱਟਾ)-ਪੰਜਾਬ ਪੈਨਸ਼ਨਰਜ਼ ਵੈਲਫੇਅਰ ਫ਼ਰੰਟ ਦੇ ਜ਼ਿਲ੍ਹਾ ਪ੍ਰਧਾਨ ਅਰਜਨ ਸਿੰਘ, ਸਰਪ੍ਰਸਤ ਜਗਦੀਸ ਸ਼ਰਮਾ, ਭਜਨ ਸਿੰਘ ਤੇ ਬਲਵੀਰ ਸਿੰਘ ਰਤਨ ਨੇ ਸਿਵਲ ਹਸਪਤਾਲ ਦੇ ਐਸ.ਐਮ.ਓ. ਡਾ. ਕਿਰਪਾਲ ਸਿੰਘ ਦੇ ਪੈਨਸ਼ਨਰਾਂ ਅਤੇ ਸੀਨੀਅਰ ...
ਸੰਦੌੜ, 14 ਜੁਲਾਈ (ਜਗਪਾਲ ਸਿੰਘ ਸੰਧੂ)-ਪਿੰਡ ਸੁਲਤਾਨਪੁਰ ਬਧਰਾਵਾਂ ਵਿਖੇ ਵੀ ਇੱਕ 14 ਸਾਲਾ ਲੜਕੇ ਤੇ ਹੱਡਾਰੋੜੀ ਦੇ ਕੁੱਤਿਆਂ ਨੇ ਇਸ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ ਹੈ | ਪਿੰਡ ਸੁਲਤਾਨਪੁਰ ਬਧਰਾਵਾਂ ਦੇ ਸਰਪੰਚ ਹਾਕਮ ਸਿੰਘ ਸੰਧੂ ਨੇ ਦੱਸਿਆ ਕਿ ਕਾਕਾ ਹਰਮਨਦੀਪ ...
ਖਨੌਰੀ, 14 ਜੁਲਾਈ (ਬਲਵਿੰਦਰ ਸਿੰਘ ਥਿੰਦ)-ਸੰਗਰੂਰ-ਦਿੱਲੀ ਮੁਖ ਮਾਰਗ 'ਤੇ ਸਥਾਨਕ ਸ਼ਹਿਰ ਦੀ ਟਰੱਕ ਮਾਰਕੀਟ ਵਿਖੇ ਨਵੇਂ ਬੱਸ ਸਟੈਂਡ ਦੇ ਸਾਹਮਣੇ ਮੁੱਖ ਮਾਰਗ ਤੇ ਛੱਡੇ ਗਏ ਕੱਟ 'ਤੇ ਅੱਜ ਦੇਰ ਸ਼ਾਮ ਗਏ ਇਕ ਮੋਟਰ ਸਾਈਕਲ ਤੇ ਛੋਟੇ ਹਾਥੀ ਵਿਚਕਾਰ ਟੱਕਰ ਹੋਣ ਕਾਰਨ ਮੋਟਰ ...
ਸੰਦੌੜ, 14 ਜੁਲਾਈ (ਜਗਪਾਲ ਸਿੰਘ ਸੰਧੂ)-ਪਿੰਡ ਕੁਠਾਲਾ ਤੋਂ ਖ਼ੁਰਦ ਰੋਡ ਤੇ ਟਰੈਕਟਰ ਟਰਾਲੀ ਦੀ ਲਪੇਟ ਵਿੱਚ ਆਉਣ ਕਰ ਕੇ ਇੱਕ ਵਿਅਕਤੀ ਦੀ ਮੌਤ ਅਤੇ ਇੱਕ ਦੇ ਜ਼ਖਮੀ ਹੋਣ ਦੀ ਖ਼ਬਰ ਹੈ | ਜਾਣਕਾਰੀ ਦੇ ਅਨੁਸਾਰ ਪਿੰਡ ਕੁਠਾਲਾ ਨਿਵਾਸੀ ਮਿ੍ਤਕ ਹਰਬੰਸ਼ ਸਿੰਘ (50) ਅਤੇ ...
ਦਿੜ੍ਹਬਾ ਮੰਡੀ, 14 ਜੁਲਾਈ (ਹਰਬੰਸ ਸਿੰਘ ਛਾਜਲੀ) - ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਬਲਾਕ ਪ੍ਰਧਾਨ ਦਰਸ਼ਨ ਸਿੰਘ ਸਾਦੀਹਰੀ ਦੀ ਅਗਵਾਈ ਹੇਠ ਦਿੜ੍ਹਬਾ ਵਿਖੇ ਨਸ਼ਿਆ ਖਿਲਾਫ ਪੰਜਾਬ ਸਰਕਾਰ ਤੇ ਭਿ੍ਸ਼ਟ ਪੁਲਿਸ ਅਫਸਰਾਂ ਦੀ ਅਰਥੀ ਸਾੜੀ ਗਈ | ਕਿਸਾਨ ਆਗੂ ...
ਸੁਨਾਮ ਊਧਮ ਸਿੰਘ ਵਾਲਾ, 14 ਜੁਲਾਈ (ਧਾਲੀਵਾਲ, ਭੁੱਲਰ, ਸੱਗੂ) - ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਵਲੋਂ ਸ਼ਹਿਰ ਵਿਚ ਨਸ਼ਿਆਂ ਦੇ ਿਖ਼ਲਾਫ਼ 'ਜਨ ਚੇਤਨਾ ਰੈਲੀ' ਸਮਾਜਸੇਵੀ ਪੰਕਜ ਡੋਗਰਾ ਦੀ ਅਗਵਾਈ ਵਿਚ ਕੱਢੀ ਗਈ ਜੋ ਗੀਤਾ ਭਵਨ ਤੋਂ ਸ਼ੁਰੂ ਹੋਕੇ ਸਿਨਮਾ ਰੋਡ, ਨਵਾਂ ...
ਦਿੜ੍ਹਬਾ ਮੰਡੀ, 14 ਜੁਲਾਈ (ਪਰਵਿੰਦਰ ਸੋਨੂੰ)-ਹਿਮਲੈਂਡ ਪਬਲਿਕ ਸਕੂਲ ਦਿੜ੍ਹਬਾ ਵਿਖੇ ਪਿ੍ੰਸੀਪਲ ਸਵਿਤਾ ਕਪੂਰ ਦੇ ਦਿਸ਼ਾ ਨਿਰਦੇਸ਼ਾਾ ਹੇਠ ਸਮੂਹ ਸਕੂਲ ਸਟਾਫ ਤੇ ਬੱਚਿਆਂ ਵਲੋਂ ਨਸ਼ਿਆਾ ਵਿਰੁੱਧ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿਚ ਡੀ.ਐਸ.ਪੀ. ਯੋਗੇਸ਼ ...
ਸੰਗਰੂਰ, 14 ਜੁਲਾਈ (ਧੀਰਜ ਪਸ਼ੌਰੀਆ)-ਵਧੀਕ ਸੈਸ਼ਨ ਜੱਜ ਜੇ.ਐਸ. ਮਰੋਕ ਦੀ ਅਦਾਲਤ ਨੇ ਚੂਰਾ ਪੋਸਤ ਦੀ ਤਸ਼ਕਰੀ ਦੇ ਦੋਸ਼ਾਂ ਵਿਚੋਂ ਦੋ ਵਿਅਕਤੀਆਂ ਨੰੂ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਬਚਾਅ ਪੱਖ ਦੇ ਵਕੀਲ ਸੁਰਜੀਤ ਸਿੰਘ ਗਰੇਵਾਲ ਤੇ ਅਮਨਦੀਪ ਸਿੰਘ ਗਰੇਵਾਲ ਨੇ ...
ਸੰਗਰੂਰ, 14 ਜੁਲਾਈ (ਧੀਰਜ ਪਸ਼ੌਰੀਆ)-ਵਧੀਕ ਸੈਸ਼ਨ ਜੱਜ ਡਾ: ਰਜਨੀਸ਼ ਨੇ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ਾਂ ਵਿਚ ਇਕ ਵਿਅਕਤੀ ਨੰੂ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਪੁਲਿਸ ਥਾਣਾ ਖਨੌਰੀ ਵਿਖੇ 19 ਅਪ੍ਰੈਲ 2017 ਨੰੂ ਦਰਜ ਮਾਮਲੇ ਮੁਤਾਬਿਕ ਛੇਵੀਂ ਜਮਾਤ ਵਿਚ ਪੜਦੀ ...
ਸੰਗਰੂਰ, 14 ਜੁਲਾਈ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਸ਼੍ਰੋਮਣੀ ਅਕਾਲੀ ਦਲ (ਅ) ਦੀ ਜ਼ਿਲ੍ਹਾ ਇਕਾਈ ਵਲੋਂ ਇਕ ਜਥਾ ਪਾਰਟੀ ਦੇ ਕੌਮੀ ਜਥੇਬੰਦਕ ਸਕੱਤਰ ਜਥੇਦਾਰ ਗੁਰਨੈਬ ਸਿੰਘ ਰਾਮਪੁਰਾ, ਸ. ਬਹਾਦਰ ਸਿੰਘ ਭਸੌੜ ਅਤੇ ਜਥੇਦਾਰ ਹਰਜੀਤ ਸਿੰਘ ਸੰਜੂਮਾ ਦੀ ਅਗਵਾਈ ...
ਸ਼ੁਨਾਮ ਊਧਮ ਸਿੰਘ ਵਾਲਾ, 14 ਜੁਲਾਈ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)-ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਸੁਨਾਮ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਛਾਜਲੀ ਦੀ ਪ੍ਰਧਾਨਗੀ ਹੇਠ ਸਥਾਨਕ ਤਹਿਸੀਲ ਕੰਪਲੈਕਸ ਵਿਖੇ ਐਸੋਸੀਏਸ਼ਨ ...
ਲੌਾਗੋਵਾਲ, 14 ਜੁਲਾਈ (ਵਿਨੋਦ) - ਤਰਕਸ਼ੀਲ ਸੁਸਾਇਟੀ ਲੌਾਗੋਵਾਲ ਵਲੋਂ ਅੱਜ ਸ਼ਹੀਦ ਭਗਵਾਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਲੌਾਗੋਵਾਲ ਵਿਖੇ ਮਹਾਨ ਵਿਗਿਆਨੀ ਸਟੀਫਨ ਹਾਕਿੰਗ ਤੇ ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਚੇਤਨਾ ਪ੍ਰੀਖਿਆ ਕਰਵਾਈ ਗਈ | ...
ਮਲੇਰਕੋਟਲਾ, 14 ਜੁਲਾਈ (ਹਨੀਫ਼ ਥਿੰਦ) - ਪੰਜਾਬ ਭਰ 'ਚ ਹੱਜ ਦੀ ਪਵਿੱਤਰ ਯਾਤਰਾ ਸਾਊਦੀ ਅਰਬ ਵਿਖੇ ਜਾਣ ਵਾਲੇ 290 ਹੱਜ ਯਾਤਰੀਆਂ ਦਾ ਪਹਿਲਾ ਜਥਾ ਅੱਜ ਰੇਲਵੇ ਸਟੇਸ਼ਨ ਮਲੇਰਕੋਟਲਾ ਤੋਂ ਰੇਲ ਗੱਡੀ ਰਾਹੀਂ ਹੱਜ ਮੰਜ਼ਿਲ ਦਿੱਲੀ ਲਈ ਰਵਾਨਾ ਹੋਇਆ | ਇਸ ਮੌਕੇ ਪੰਜਾਬ ਸਟੇਟ ...
ਮਸਤੂਆਣਾ ਸਾਹਿਬ, 14 ਜੁਲਾਈ (ਦਮਦਮੀ)-ਕਾਂਝਲਾ ਪਿੰਡ ਦੇ ਸ਼ਰਮਾ ਪ੍ਰੀਵਾਰ ਵੱਲੋਂ ਆਪਣੇ ਪਿਤਾ ਪੰਡਤ ਹਰੀ ਰਾਮ ਅਤੇ ਮਾਤਾ ਸ੍ਰੀਮਤੀ ਬਚਨੀ ਦੇਵੀ ਦੇ ਨਾਂਅ 'ਤੇ ਸਥਾਪਤ ਉਨ੍ਹਾਂ ਦੋ ਵਿਦਿਆਰਥੀਆਂ ਨੂੰ ਐਵਾਰਡ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ, ਜਿਹੜੇ ਵਿਦਿਆਰਥੀ ...
ਚੀਮਾਂ ਮੰਡੀ, 14 ਜੁਲਾਈ (ਜਸਵਿੰਦਰ ਸਿੰਘ ਸ਼ੇਰੋਂ)¸ਸਥਾਨਕ ਕਸਬਾ ਵਿਖੇ ਰੇਡੀਮੈਂਟ ਗਾਰਮੈਂਟਰਸ ਅਤੇ ਜਰਨਲ ਸਟੋਰ ਯੂਨੀਅਨ ਦੀ ਇੱਕ ਮੀਟਿੰਗ ਹੋਈ ਜਿਸ ਵਿੱਚ ਗੁਲਸ਼ਨ ਕੁਮਾਰ ਬੌਬੀ ਨੂੰ ਸਰਬਸੰਮਤੀ ਨਾਲ ਯੂਨੀਅਨ ਦਾ ਪ੍ਰਧਾਨ ਚੁਣਿਆ ਗਿਆ | ਇਸ ਤੋਂ ਇਲਾਵਾ ਸੰਜੀਵ ...
ਬਰਨਾਲਾ, 14 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਕਾਂਗਰਸ ਪਾਰਟੀ ਵਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਾਰੀ ਕੀਤੇ ਗਏ ਆਪਣੇ ਚੋਣ ਮੈਨੀਫੈਸਟੋ ਵਿਚ ਪੰਜਾਬ ਦੀ ਗ਼ਰੀਬ ਜਨਤਾ ਨਾਲ 5 ਰੁਪਏ ਵਿਚ ਭਰ ਪੇਟ ਰੋਟੀ ਮੁਹੱਈਆ ਕਰਵਾਉਣ ਦੇ ਵਾਅਦੇ ਤਹਿਤ ਭਾਵੇਂ ਸਰਕਾਰ ਬਣਨ ...
ਬਰਨਾਲਾ, 14 ਜੁਲਾਈ (ਧਰਮਪਾਲ ਸਿੰਘ)-ਬਰਨਾਲਾ ਵਿਖੇ ਵਾਪਰੇ ਦੋ ਵੱਖ-ਵੱਖ ਸੜਕ ਹਾਦਸਿਆਂ ਵਿਚ ਤਿੰਨ ਵਿਅਕਤੀਆਂ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਹੈ | ਪਹਿਲੇ ਹਾਦਸੇ ਦੀ ਜਾਣਕਾਰੀ ਅਨੁਸਾਰ ਸਥਾਨਕ ਬਾਜਾਖਾਨਾ ਰੋਡ 'ਤੇ ਸੋਹਲ ਪੱਤੀ ਨਜ਼ਦੀਕ ਸੜਕ ਪਾਰ ਕਰਦੇ ਸਮੇੇਂ ...
ਭਦੌੜ, 14 ਜੁਲਾਈ (ਰਜਿੰਦਰ ਬੱਤਾ, ਵਿਨੋਦ ਕਲਸੀ)- ਨੇੜਲੇ ਪਿੰਡ ਮੱਝੂਕੇ ਵਿਖੇ ਇਕ ਮਿੰਨੀ ਬੱਸ ਟਾਇਰ ਫਟਣ ਕਾਰਨ ਹਾਦਸਾਗ੍ਰਸਤ ਹੋ ਗਈ ਜਿਸ ਕਾਰਨ 10 ਦੇ ਕਰੀਬ ਸਵਾਰੀਆਂ ਦੇ ਸੱਟਾਂ ਲੱਗਣ ਕਾਰਨ ਜ਼ਖ਼ਮੀ ਹੋ ਗਈਆਂ ਜਿਨਾਂ ਨੂੰ ਸੀ.ਐੱਚ.ਸੀ. ਭਦੌੜ ਵਿਖੇ ਲਿਆਂਦਾ ਗਿਆ ਅਤੇ ...
ਤਪਾ ਮੰਡੀ, 14 ਜੁਲਾਈ (ਪ੍ਰਵੀਨ ਗਰਗ)-ਸਥਾਨਕ ਰੇਲਵੇ ਸਟੇਸ਼ਨ 'ਤੇ ਸ਼ਾਮ ਸਮੇਂ ਰੇਲ ਗੱਡੀ ਚੜ੍ਹਨ ਲੱਗੇ ਪੈਰ ਫਿਸਲਣ ਕਾਰਨ ਇਕ ਨੌਜਵਾਨ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ ¢ ਜਾਣਕਾਰੀ ਅਨੁਸਾਰ ਬੱਬੂ ਪੁੱਤਰ ਨਰਸੀ ਵਾਸੀ ਤਪਾ ਜੋ ਕਿ ਆਪਣੇ ਸਾਥੀਆਂ ਨਾਲ ਰੇਲ ਗੱਡੀ ਰਾਹੀਂ ...
ਸ਼ਹਿਣਾ, 14 ਜੁਲਾਈ (ਸੁਰੇਸ਼ ਗੋਗੀ)-ਬਲਾਕ ਸੰਮਤੀ ਸ਼ਹਿਣਾ ਦੇ ਸੰਮਤੀ ਕਰਮਚਾਰੀਆਂ ਦਾ ਸਥਾਨਕ ਦਫ਼ਤਰ ਦੇ ਲੇਖਾਕਾਰ ਨਾਲ ਬੀਤੇ ਕੱਲ੍ਹ ਤੋਂ ਤਨਖ਼ਾਹ ਦੇ ਮਾਮਲੇ ਵਿਚ ਚੱਲ ਰਿਹਾ ਰੋਸ ਪ੍ਰਦਰਸ਼ਨ ਦੂਜੇ ਦਿਨ ਵੀ ਜਾਰੀ ਰਿਹਾ | ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ...
ਸ਼ਹਿਣਾ, 14 ਜੁਲਾਈ (ਸੁਰੇਸ਼ ਗੋਗੀ)- ਥਾਣਾ ਸ਼ਹਿਣਾ ਅਧੀਨ ਪੈਂਦੇ ਪਿੰਡ ਉਗੋਕੇ ਵਿਖੇ ਸੁੱਤੇ ਪਏ ਪੱੁਤਰ 'ਤੇ ਪਿਤਾ ਵਲੋਂ ਦਾਹ ਨਾਲ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ ਗਿਆ | ਏ.ਐਸ.ਆਈ. ਗੁਰਤੇਜ ਸਿੰਘ ਨੇ ਦੱਸਿਆ ਕਿ ਮੇਜਰ ਸਿੰਘ ਪੱੁਤਰ ਕੇਸਰ ਸਿੰਘ ਵਾਸੀ ਕਰਮੂ ਪੱਤੀ ...
ਬਰਨਾਲਾ, 14 ਜੁਲਾਈ (ਅਸ਼ੋਕ ਭਾਰਤੀ)- ਪੰਜਾਬ ਸਰਕਾਰ ਵਲੋਂ ਚਲਾਏ ਗਏ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖੇਡ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੇਟ ਲਿਫ਼ਟਿੰਗ ਦੇ ਮੁਕਾਬਲੇ ਕਰਵਾਏ ਗਏ | ਇਸ ਤੋਂ ਬਾਅਦ ਵਿਚ ਖੇਡਾਂ ਦੀ ਜਾਣਕਾਰੀ ਸਬੰਧੀ ਬਾਬਾ ਕਾਲਾ ਮਹਿਰ ...
ਬਰਨਾਲਾ, 14 ਜੁਲਾਈ (ਰਾਜ ਪਨੇਸਰ)-ਥਾਣਾ ਸਿਟੀ-2 ਵਲੋਂ ਸੱਤ ਕਰਤਾਰ ਪਿਕਅਪ ਯੂਨੀਅਨ ਧਨੌਲਾ ਤੋਂ ਧੋਖੇ ਨਾਲ ਗੱਡੀ ਲਿਜਾਣ ਵਾਲੇ ਨਾ-ਮਾਲੂਮ ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਏ.ਐਸ.ਆਈ. ਜਸਵੀਰ ਸਿੰਘ ਨੇ ਦੱਸਿਆ ਕਿ ਸੱਤ ਕਰਤਾਰ ਪਿਕਅਪ ਯੂਨੀਅਨ ਦੇ ...
ਸੁਨਾਮ ਊਧਮ ਸਿੰਘ ਵਾਲਾ, 14 ਜੁਲਾਈ (ਰੁਪਿੰਦਰ ਸਿੰਘ ਸੱਗੂ) - ਦੀ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਸੁਨਾਮ ਦੀ ਜਨਰਲ ਕੌਾਸਲ ਦੀ ਹੰਗਾਮੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਛਾਜਲੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਬੈਂਕਾਂ ਨਾਲ ਸਬੰਧਤ ...
ਸੰਗਰੂਰ, 14 ਜੁਲਾਈ (ਧੀਰਜ ਪਸ਼ੌਰੀਆ)-ਡੀ.ਸੀ. ਦਫ਼ਤਰ ਪੈਨਸ਼ਨਰਜ਼ ਐਸੋਸੀਏਸਨ ਸੰਗਰੂਰ ਦੀ ਬੈਠਕ ਪ੍ਰਧਾਨ ਸ੍ਰੀ ਬਲਦੇਵ ਰਾਜ ਦੀ ਪ੍ਰਧਾਨਗੀ ਹੇਠ ਹੋਈ | ਸ੍ਰੀ ਅਸ਼ੋਕ ਜੋਸੀ ਨੇ ਦੱਸਿਆ ਕਿ ਮੀਟਿੰਗ ਵਿਚ ਪੈਨਸ਼ਨਰਜ਼ ਸ੍ਰੀ ਦਵਿੰਦਰ ਕੁਮਾਰ ਬਾਂਸਲ ਅਤੇ ਸ੍ਰੀ ਨਰਾਇਣ ...
ਚੀਮਾ ਮੰਡੀ, 14 ਜੁਲਾਈ (ਦਲਜੀਤ ਸਿੰਘ ਮੱਕੜ) - ਨੈਸ਼ਨਲ ਹਿਊਮਨ ਰਾਈਟਸ ਕੌਾਸਲਰ ਦੇ ਰਾਸ਼ਟਰੀ ਸਕੱਤਰ ਡਾ: ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਐਸ.ਐਸ. ਕਾਲਜਿਜ ਭੀਖੀ ਦੇ ਚੇਅਰਮੈਨ ਡਾ: ਸੋਮ ਨਾਥ ਮਹਿਤਾ ਦੀਆਂ ਸਮਾਜ ਸੇਵੀ ਗਤੀਵਿਧੀਆਂ ਨੂੰ ਵੇਖਦੇ ਹੋਏ ਰਾਸ਼ਟਰੀ ਮਾਨਵ ...
ਦਿੜ੍ਹਬਾ ਮੰਡੀ, 14 ਜੁਲਾਈ (ਪਰਵਿੰਦਰ ਸੋਨੂੰ)-ਅਕਾਲੀ-ਭਾਜਪਾ ਗੱਠਜੋੜ ਸਰਕਾਰ ਵੱਲੋਂ 2017 ਵਿਚ ਆਪਣੇ ਸ਼ਾਸਨਕਾਲ ਦੇ ਅਖੀਰਲੇ ਮਹੀਨੇ ਵਿਚ ਪੰਜਾਬ ਅੰਦਰ ਕਈ ਸਬ-ਤਹਿਸੀਲਾਂ ਨੂੰ ਤਹਿਸੀਲ ਬਣਾ ਕੇ ਸਬ-ਡਿਵੀਜ਼ਨ ਦਾ ਦਰਜਾ ਦੇ ਦਿੱਤਾ ਗਿਆ ਸੀ | ਕੁੱਝ ਹੀ ਦਿਨਾਂ ਬਾਅਦ ...
ਦਿੜ੍ਹਬਾ ਮੰਡੀ, 14 ਜੁਲਾਈ (ਹਰਬੰਸ ਸਿੰਘ ਛਾਜਲੀ)-ਵਿਦਿਆਰਥੀਆਂ ਨੂੰ ਵਿਗਿਆਨਕ ਸੋਚ ਨਾਲ ਜੋੜ ਕੇ ਸਰਬਪੱਖੀ ਵਿਕਾਸ ਲਈ ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਪੰਜਾਬ ਦੇ ਵੱਖ-ਵੱਖ ਸਕੂਲਾਂ ਵਿੱਚ ਵਿਦਿਆਰਥੀ ਪਰਖ ਚੇਤਨਾ ਮੁਕਾਬਲੇ ਕਰਵਾਏ ਗਏ | ਇਕਾਈ ਜਥੇਬੰਦਕ ਮੁਖੀ ...
ਚੀਮਾ ਮੰਡੀ, 14 ਜੁਲਾਈ (ਦਲਜੀਤ ਸਿੰਘ ਮੱਕੜ) - ਨੈਸ਼ਨਲ ਹਿਊਮਨ ਰਾਈਟਸ ਕੌਾਸਲਰ ਦੇ ਰਾਸ਼ਟਰੀ ਸਕੱਤਰ ਡਾ: ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਐਸ.ਐਸ. ਕਾਲਜਿਜ ਭੀਖੀ ਦੇ ਚੇਅਰਮੈਨ ਡਾ: ਸੋਮ ਨਾਥ ਮਹਿਤਾ ਦੀਆਂ ਸਮਾਜ ਸੇਵੀ ਗਤੀਵਿਧੀਆਂ ਨੂੰ ਵੇਖਦੇ ਹੋਏ ਰਾਸ਼ਟਰੀ ਮਾਨਵ ...
ਲੌਾਗੋਵਾਲ, 14 ਜੁਲਾਈ (ਵਿਨੋਦ) - ਲੌਾਗੋਵਾਲ ਖੇਤਰ 'ਚੋਂ ਗੁਜ਼ਰਦੇ ਡਰੇਨ ਦੀ ਸਮੇਂ ਸਿਰ ਸਫ਼ਾਈ ਨਾ ਕੀਤੇ ਜਾਣ ਕਾਰਨ ਇੱਥੋਂ ਦੇ ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਦਾ ਨੁਕਸਾਨ ਤਾਂ ਹੋਇਆ ਹੀ ਹੈ ਹੁਣ ਡਰੇਨੇਜ਼ ਵਿਭਾਗ ਦੀ ਇੱਕ ਹੋਰ ਲਾਪਰਵਾਹੀ ਸਾਹਮਣੇ ਆਈ ਹੈ | ਸਲਾਈਟ ...
ਸੁਨਾਮ ਊਧਮ ਸਿੰਘ ਵਾਲਾ, 14 ਜੁਲਾਈ (ਰੁਪਿੰਦਰ ਸਿੰਘ ਸੱਗੂ) - ਰੋਟਰੈਕਟ ਕਲੱਬ ਸੁਨਾਮ ਮੇਨ ਦੇ ਨਵੇਂ ਬਣੇ ਪ੍ਰਧਾਨ ਡਾ: ਸਾਹਿਲ ਗੁਪਤਾ ਵਲੋਂ ਆਪਣਾ ਚਾਰਜ ਸੰਭਾਲਣ ਮੌਕੇ 'ਤੇ ਇੱਕ ਤਾਜਪੋਸ਼ੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵੱਜੋਂ ਡੀ.ਆਰ.ਆਰ. ਅਸ਼ੀਸ਼ ...
ਦਿੜ੍ਹਬਾ ਮੰਡੀ, 14 ਜੁਲਾਈ (ਪਰਵਿੰਦਰ ਸੋਨੂੰ)-ਅਕਾਲੀ-ਭਾਜਪਾ ਗੱਠਜੋੜ ਸਰਕਾਰ ਵੱਲੋਂ 2017 ਵਿਚ ਆਪਣੇ ਸ਼ਾਸਨਕਾਲ ਦੇ ਅਖੀਰਲੇ ਮਹੀਨੇ ਵਿਚ ਪੰਜਾਬ ਅੰਦਰ ਕਈ ਸਬ-ਤਹਿਸੀਲਾਂ ਨੂੰ ਤਹਿਸੀਲ ਬਣਾ ਕੇ ਸਬ-ਡਿਵੀਜ਼ਨ ਦਾ ਦਰਜਾ ਦੇ ਦਿੱਤਾ ਗਿਆ ਸੀ | ਕੁੱਝ ਹੀ ਦਿਨਾਂ ਬਾਅਦ ...
ਸੰਗਰੂਰ, 14 ਜੁਲਾਈ (ਧੀਰਜ ਪਸ਼ੌਰੀਆ)-ਤਰਕਸ਼ੀਲ ਸੁਸਾਇਟੀ ਦੀ ਸੰਗਰੂਰ ਇਕਾਈ ਵਲੋਂ ਸਥਾਨਕ ਆਦਰਸ਼ ਮਾਡਲ ਸਕੂਲ ਵਿਚ ਕਰਵਾਈ ਗਈ ਚੇਤਨਾ ਪਰਖ ਪ੍ਰੀਖਿਆ ਵਿਚ ਵੱਖ-ਵੱਖ ਸਕੂਲਾਂ ਤੋਂ ਆਏ ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ 280 ਵਿਦਿਆਰਥੀਆਂ ਨੇ ਭਾਗ ਲਿਆ | ਇਸ ਮੌਕੇ ...
ਸੁਨਾਮ ਊਧਮ ਸਿੰਘ ਵਾਲਾ, 14 ਜੁਲਾਈ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਸਥਾਨਕ ਤਹਿਸੀਲ ਦਫਤਰ ਵਿਖੇ ਤਹਿਸੀਲਦਾਰ ਸੁਨਾਮ ਊਧਮ ਸਿੰਘ ਵਾਲਾ ਹਰਜੀਤ ਸਿੰਘ ਦੀ ਅਗਵਾਈ ਵਿਚ ਨਾਇਬ ਤਹਿਸੀਲਦਾਰ ਚੀਮਾ ਦੇ ਸਹਿਯੋਗ ਨਾਲ ਕੌਮੀ ਲੋਕ ਅਦਾਲਤ ਲਗਾਈ ਗਈ ਜਿਸ ਵਿਚ ...
ਸੁਨਾਮ ਊਧਮ ਸਿੰਘ ਵਾਲਾ, 14 ਜੁਲਾਈ (ਰੁਪਿੰਦਰ ਸਿੰਘ ਸੱਗੂ) - ਡੀ.ਐੱਸ.ਪੀ. ਸੁਨਾਮ ਹਰਦੀਪ ਸਿੰਘ ਨੇ ਅੱਜ ਆਪਣੇ ਦਫ਼ਤਰ ਵਿਖੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸ਼ਹਿਰ ਅਤੇ ਇਲਾਕੇ ਅੰਦਰ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ 'ਤੇ ਨਹੀਂ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX