ਤਾਜਾ ਖ਼ਬਰਾਂ


ਅੰਮ੍ਰਿਤਸਰ ਪਹੁੰਚੀ ਬਾਲੀਵੁੱਡ ਅਦਾਕਾਰਾ ਕ੍ਰਿਸ਼ਮਾ ਕਪੂਰ
. . .  12 minutes ago
ਅੰਮ੍ਰਿਤਸਰ, 19 ਨਵੰਬਰ (ਰਾਜੇਸ਼ ਕੁਮਾਰ ਸੰਧੂ)- ਮਸ਼ਹੂਰ ਬਾਲੀਵੁੱਡ ਅਦਾਕਾਰਾ ਕ੍ਰਿਸ਼ਮਾ ਕਪੂਰ ਅੱਜ ਅੰਮ੍ਰਿਤਸਰ ਦੇ ਰਾਜਾਸਾਂਸੀ ਹਵਾਈ ਅੱਡੇ 'ਤੇ ਪਹੁੰਚੀ। ਦੱਸਣਯੋਗ ਹੈ ਕਿ...
ਗਾਂਧੀ ਪਰਿਵਾਰ ਦੀ ਐੱਸ. ਪੀ. ਜੀ. ਸੁਰੱਖਿਆ ਹਟਾਉਣ ਦਾ ਮੁੱਦਾ ਲੋਕ ਸਭਾ 'ਚ ਉੱਠਿਆ
. . .  57 minutes ago
ਨਵੀਂ ਦਿੱਲੀ, 19 ਨਵੰਬਰ- ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਨੇ ਅੱਜ ਲੋਕ ਸਭਾ 'ਚ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਐੱਸ. ਪੀ. ਜੀ. ਸੁਰੱਖਿਆ ਹਟਾਉਣ...
ਸਾਈਕਲ 'ਤੇ 3500 ਕਿਲੋਮੀਟਰ ਦੀ ਯਾਤਰਾ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੇ ਗੁਰਦੁਆਰਾ ਕਿਲ੍ਹਾ ਮੁਬਾਰਕ ਵਿਖੇ ਟੇਕਿਆ ਮੱਥਾ
. . .  about 1 hour ago
ਬਠਿੰਡਾ, 19 ਨਵੰਬਰ (ਨਾਇਬ ਸਿੰਘ ਸਿੱਧੂ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸਾਈਕਲ 'ਤੇ 3500 ਕਿਲੋਮੀਟਰ ਦੀ ਯਾਤਰਾ ਕਰਨ ਵਾਲੇ ਦੋ ਪੁਲਿਸ...
ਪੰਜਾਬ 'ਚ ਤਿੰਨ ਆਈ. ਪੀ. ਐੱਸ. ਅਫ਼ਸਰਾਂ ਦੇ ਤਬਾਦਲੇ
. . .  about 1 hour ago
ਚੰਡੀਗੜ੍ਹ, 19 ਨਵੰਬਰ (ਵਿਕਰਮਜੀਤ ਸਿੰਘ ਮਾਨ)- ਪੰਜਾਬ ਸਰਕਾਰ ਵਲੋਂ ਸੂਬੇ 'ਚ ਤਿੰਨ ਆਈ. ਪੀ. ਐੱਸ...
ਕੇਰਲ ਪੁਲਿਸ ਨੇ 12 ਸਾਲਾ ਲੜਕੀ ਨੂੰ ਸਬਰੀਮਾਲਾ ਮੰਦਰ 'ਚ ਦਾਖ਼ਲ ਹੋਣ ਤੋਂ ਰੋਕਿਆ
. . .  about 1 hour ago
ਤਿਰੂਵਨੰਤਪੁਰਮ, 19 ਨਵੰਬਰ- ਕੇਰਲ ਪੁਲਿਸ ਨੇ ਅੱਜ ਇੱਕ 12 ਸਾਲਾ ਲੜਕੀ ਨੂੰ ਸਬਰੀਮਾਲਾ ਮੰਦਰ 'ਚ ਦਾਖ਼ਲ ਹੋਣ ਤੋਂ ਰੋਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਲੜਕੀ...
ਭਾਰਤ-ਪਾਕਿਸਤਾਨ ਵਿਚਾਲੇ ਪੋਸਟਲ ਸਰਵਿਸ ਬਹਾਲ
. . .  about 1 hour ago
ਇਸਲਾਮਾਬਾਦ, 19 ਨਵੰਬਰ- ਪਾਕਿਸਤਾਨ ਨੇ ਭਾਰਤ ਨਾਲ ਪੋਸਟਲ ਸਰਵਿਸ ਨੂੰ ਮੁੜ ਬਹਾਲ ਕਰ ਦਿੱਤਾ ਹੈ। ਪਾਕਿਸਤਾਨੀ ਮੀਡੀਆ ਦੇ ਹਵਾਲੇ ਨਾਲ...
ਸੜਕ ਕਿਨਾਰਿਓਂ ਮਿਲੀ ਵਿਅਕਤੀ ਦੀ ਲਾਸ਼
. . .  about 2 hours ago
ਡੇਹਲੋਂ, 19 ਨਵੰਬਰ (ਅੰਮ੍ਰਿਤਪਾਲ ਸਿੰਘ ਕੈਲੇ)- ਪੁਲਿਸ ਕਮਿਸ਼ਨਰ ਲੁਧਿਆਣਾ ਦੇ ਥਾਣਾ ਡੇਹਲੋਂ ਦੇ ਘੇਰੇ ਅੰਦਰ ਪੈਂਦੇ ਇਲਾਕੇ 'ਚ ਅੱਜ 45 ਸਾਲ ਦੇ ਕਰੀਬ ਇੱਕ ਵਿਅਕਤੀ ਦੀ ਲਾਸ਼ ਮਿਲੀ...
ਕਾਂਗਰਸ-ਐੱਨ. ਸੀ. ਪੀ. ਨੇਤਾਵਾਂ ਵਿਚਾਲੇ ਅੱਜ ਹੋਣ ਵਾਲੀ ਬੈਠਕ ਮੁਲਤਵੀ
. . .  about 2 hours ago
ਨਵੀਂ ਦਿੱਲੀ, 19 ਨਵੰਬਰ- ਮਹਾਰਾਸ਼ਟਰ 'ਚ ਸਰਕਾਰ ਗਠਨ ਦੇ ਮੁੱਦੇ 'ਤੇ ਕਾਂਗਰਸ ਅਤੇ ਐੱਨ. ਸੀ. ਪੀ. ਨੇਤਾਵਾਂ ਵਿਚਾਲੇ ਅੱਜ ਹੋਣ ਵਾਲੀ ਬੈਠਕ ਮੁਲਤਵੀ ਕਰ ਦਿੱਤੀ ਗਈ ਹੈ। ਐੱਨ. ਸੀ. ਪੀ. ਨੇਤਾ...
ਲੁਧਿਆਣਾ ਦਮੋਰੀਆ ਪੁਲ ਨੇੜੇ ਲੀਹੋਂ ਲੱਥਾ ਮਾਲ ਗੱਡੀ ਦਾ ਡੱਬਾ
. . .  about 2 hours ago
ਲੁਧਿਆਣਾ, 19 ਨਵੰਬਰ (ਰੁਪੇਸ਼ ਕੁਮਾਰ)- ਲੁਧਿਆਣਾ ਦਮੋਰੀਆ ਪੁਲ ਨੇੜੇ ਅੱਜ ਉਸ ਵੇਲੇ ਵੱਡਾ ਹਾਦਸਾ ਹੋਣੋਂ ਟਲ ਗਿਆ, ਜਦੋਂ ਇੱਕ ਮਾਲ ਗੱਡੀ ਦਾ ਡੱਬਾ ਅਚਾਨਕ ਲੀਹੋਂ ਲੱਥ ਗਿਆ। ਇਹ ਟਰੇਨ ਲੁਧਿਆਣਾ...
ਇਲਾਜ ਲਈ ਏਅਰ ਐਂਬੂਲੈਂਸ ਰਾਹੀਂ ਲੰਡਨ ਰਵਾਨਾ ਹੋਏ ਨਵਾਜ਼ ਸ਼ਰੀਫ਼
. . .  4 minutes ago
ਇਸਲਾਮਾਬਾਦ, 19 ਨਵੰਬਰ- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਡਾਕਟਰੀ ਇਲਾਜ ਲਈ ਅੱਜ ਲਾਹੌਰ ਹਵਾਈ ਅੱਡੇ ਤੋਂ ਏਅਰ ਐਂਬੂਲੈਂਸ ਰਾਹੀਂ ਲੰਡਨ ਰਵਾਨਾ ਹੋ ਗਏ ਹਨ। ਸ਼ਰੀਫ਼ ਦੇ...
ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਲਈ ਮੁਲਤਵੀ
. . .  about 3 hours ago
ਸੰਸਦ 'ਚ ਇੰਦਰਾ ਗਾਂਧੀ ਨੂੰ ਦਿੱਤੀ ਗਈ ਸ਼ਰਧਾਂਜਲੀ
. . .  about 3 hours ago
ਨਵੀਂ ਦਿੱਲੀ, 19 ਨਵੰਬਰ- ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਅੱਜ ਉਨ੍ਹਾਂ ਦੇ 102ਵੇਂ ਜਨਮ ਦਿਨ ਮੌਕੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ...
ਲੋਕ ਸਭਾ ਦੀ ਕਾਰਵਾਈ ਸ਼ੁਰੂ, ਵਿਰੋਧੀ ਧਿਰ ਕਰ ਰਹੇ ਹਨ ਹੰਗਾਮਾ
. . .  about 3 hours ago
ਨਵੀਂ ਦਿੱਲੀ, 19 ਨਵੰਬਰ- ਸਰਦ ਰੁੱਤ ਇਜਲਾਸ ਦੇ ਅੱਜ ਦੂਜੇ ਦਿਨ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਸਦਨ 'ਚ ਵਿਰੋਧੀ ਧਿਰਾਂ ਦੇ ਸੰਸਦ ਮੈਂਬਰ...
ਦਰਦਨਾਕ ਸੜਕ ਹਾਦਸੇ 'ਚ ਇੰਟੈਲੀਜੈਂਸ ਬਿਊਰੋ ਦੇ ਅਧਿਕਾਰੀ ਦੀ ਮੌਤ
. . .  about 3 hours ago
ਸੰਗਤ ਮੰਡੀ, 19 ਨਵੰਬਰ (ਦੀਪਕ)- ਬੀਤੀ ਰਾਤ ਬਠਿੰਡਾ-ਬਾਦਲ ਰੋਡ 'ਤੇ ਪਿੰਡ ਕਾਲਝਰਾਨੀ ਵਿਖੇ ਕਾਰ ਵਲੋਂ ਟੱਕਰ ਮਾਰੇ ਜਾਣ ਕਾਰਨ ਮੋਟਰਸਾਈਕਲ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ...
ਕਾਂਗਰਸ ਨੇ ਲੋਕ ਸਭਾ 'ਚ ਦਿੱਤਾ ਸਦਨ ਨੂੰ ਮੁਲਤਵੀ ਕਰਨ ਦਾ ਪ੍ਰਸਤਾਵ
. . .  about 3 hours ago
ਨਵੀਂ ਦਿੱਲੀ, 19 ਨਵੰਬਰ- ਕਾਂਗਰਸ ਨੇ ਪਾਰਟੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਐੱਸ. ਪੀ. ਜੀ. ਸੁਰੱਖਿਆ ਹਟਾਉਣ ਨੂੰ ਲੈ...
ਪ੍ਰਧਾਨ ਮੰਤਰੀ ਮੋਦੀ ਨੇ ਇੰਦਰਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
. . .  about 4 hours ago
ਪੱਕਾ ਮੋਰਚਾ ਲਾਈ ਬੈਠੇ ਬੀ.ਐਡ ਅਧਿਆਪਕਾਂ ਦੀ ਸਿੱਖਿਆ ਮੰਤਰੀ ਨਾਲ ਬੈਠਕ
. . .  about 5 hours ago
ਅਕਾਲੀ ਆਗੂ ਦਲਬੀਰ ਸਿੰਘ ਢਿਲਵਾਂ ਦਾ ਗੋਲੀਆਂ ਮਾਰ ਕੇ ਕਤਲ
. . .  about 5 hours ago
ਇੰਦਰਾ ਗਾਂਧੀ ਨੂੰ ਸ਼ਰਧਾਂਜਲੀ ਕੀਤੀ ਗਈ ਭੇਟ
. . .  about 5 hours ago
ਦਿੱਲੀ ਐਨ.ਸੀ.ਆਰ. ਵਿਚ ਘਟਿਆ ਪ੍ਰਦੂਸ਼ਣ
. . .  about 6 hours ago
ਅੱਜ ਦਾ ਵਿਚਾਰ
. . .  about 6 hours ago
ਸਿਆਚਿਨ : ਗਲੇਸ਼ੀਅਰ 'ਚ 8 ਫਸੇ ਜਵਾਨ, ਬਚਾਅ ਕਾਰਜ ਜਾਰੀ
. . .  1 day ago
ਪੰਜਾਬੀ ਫ਼ਿਲਮ ਅਦਾਕਾਰ ਜਸਵਿੰਦਰ ਭੱਲਾ ਦੇ ਸਾਲੇ ਵੱਲੋਂ ਖ਼ੁਦਕੁਸ਼ੀ, ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
. . .  1 day ago
ਸੜਕ ਹਾਦਸੇ 'ਚ ਦੋ ਮਾਸੂਮ ਬੱਚਿਆਂ ਦੀ ਹੋਈ ਮੌਤ
. . .  1 day ago
ਤੀਰ-ਅੰਦਾਜ਼ ਆਰਤੀ ਬਣੀ ਗੋਲਡ ਮੈਡਲਿਸਟ
. . .  1 day ago
ਜੰਮੂ-ਕਸ਼ਮੀਰ : ਰਾਜੌਰੀ 'ਚ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  1 day ago
ਚੰਗਾਲੀਵਾਲਾ ਕਾਂਡ : ਪੰਜਾਬ ਸਰਕਾਰ ਵੱਲੋਂ ਪੀੜਤ ਪਰਿਵਾਰ ਨੂੰ 20 ਲੱਖ ਰੁਪਏ ਮੁਆਵਜ਼ਾ ਅਤੇ ਨੌਕਰੀ ਦੇਣ ਦਾ ਐਲਾਨ
. . .  1 day ago
ਬਿਲ ਗੇਟਸ ਨੇ ਕੀਤੀ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ
. . .  1 day ago
ਸੋਨੀਆ ਗਾਂਧੀ ਨੂੰ ਉਨ੍ਹਾਂ ਦੀ ਰਿਹਾਇਸ਼ 'ਤੇ ਮਿਲਣ ਪਹੁੰਚੇ ਸ਼ਰਦ ਪਵਾਰ
. . .  1 day ago
ਬਿਹਾਰ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, 6 ਬੱਚਿਆਂ 'ਤੇ ਪਲਟਿਆ 18 ਟਾਇਰੀ ਟਰੱਕ
. . .  1 day ago
ਹੈਰੋਇਨ ਸਮੇਤ ਫ਼ੌਜ 'ਚੋ ਸੇਵਾ ਮੁਕਤ ਕੈਪਟਨ ਅਤੇ ਪੁਲਿਸ ਮੁਲਾਜ਼ਮ ਕਾਬੂ
. . .  1 day ago
ਜੇ. ਐੱਨ. ਯੂ. ਦੇ ਵਿਦਿਆਰਥੀਆਂ ਨਾਲ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ- ਦਿੱਲੀ ਪੁਲਿਸ
. . .  1 day ago
ਸ਼ਿਵ ਸੈਨਾ, ਟੀ.ਐਮ.ਸੀ ਸਮੇਤ ਹੋਰ ਪਾਰਟੀਆਂ ਦਾ ਰਾਜਸਭਾ ਦੇ ਸਪੀਕਰ ਨੂੰ ਨੋਟਿਸ ਜਾਰੀ
. . .  1 day ago
ਜੇ. ਐੱਨ. ਯੂ. ਵਿਦਿਆਰਥੀਆਂ ਦੇ ਮਾਰਚ ਨੂੰ ਪੁਲਿਸ ਨੇ ਸਫਦਰਜੰਗ ਮਕਬਰੇ ਨੇੜੇ ਰੋਕਿਆ
. . .  1 day ago
11 ਨਮੂਨਿਆਂ ਦੇ ਆਧਾਰ 'ਤੇ ਦਿੱਲੀ ਦੇ ਪਾਣੀ ਦੀ ਗੁਣਵੱਤਾ ਦਾ ਨਹੀਂ ਲਗਾਇਆ ਜਾ ਸਕਦਾ ਅੰਦਾਜ਼ਾ : ਕੇਜਰੀਵਾਲ
. . .  1 day ago
ਵਾਇਰਲ ਫੋਟੋ 'ਤੇ ਬੋਲੇ ਗੰਭੀਰ- ਜੇਕਰ ਜਲੇਬੀ ਖਾਣ ਨਾਲ ਦਿੱਲੀ 'ਚ ਵਧਿਆ ਪ੍ਰਦੂਸ਼ਣ ਤਾਂ ਨਹੀਂ ਖਾਵਾਂਗਾ
. . .  1 day ago
ਪਾਕਿਸਤਾਨ : ਸਤਲੁਜ ਦਰਿਆ 'ਚ ਕਿਸ਼ਤੀ ਪਲਟਣ ਕਾਰਨ ਅੱਠ ਲੋਕਾਂ ਦੀ ਮੌਤ
. . .  about 1 hour ago
ਦੇਸ਼ ਦੀ ਬਿਹਤਰੀ ਲਈ ਰਾਜ ਸਭਾ ਹਮੇਸ਼ਾ ਰਹੀ ਹੈ ਤਿਆਰ : ਪ੍ਰਧਾਨ ਮੰਤਰੀ ਮੋਦੀ
. . .  about 1 hour ago
ਦਲਿਤ ਨੌਜਵਾਨ ਜਗਮੇਲ ਦੇ ਪਰਿਵਾਰਕ ਮੈਂਬਰਾਂ ਵਲੋਂ ਕੈਪਟਨ ਸੰਧੂ ਨਾਲ ਮੁਲਾਕਾਤ
. . .  about 1 hour ago
ਬੂਹ ਹਥਾੜ ਖੇਤਰ 'ਚ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਵੱਡੀ ਕਾਰਵਾਈ
. . .  about 1 hour ago
ਸੰਸਦ ਭਾਰਤ ਦੀ ਵਿਕਾਸ ਯਾਤਰਾ ਦਾ ਪ੍ਰਤੀਬਿੰਬ ਹੈ- ਮੋਦੀ
. . .  8 minutes ago
ਰਾਜ ਸਭਾ ਦੇ 250ਵੇਂ ਸੈਸ਼ਨ 'ਚ ਸ਼ਾਮਲ ਹੋਣਾ ਮੇਰੀ ਖ਼ੁਸ਼ਕਿਸਮਤੀ- ਪ੍ਰਧਾਨ ਮੰਤਰੀ ਮੋਦੀ
. . .  9 minutes ago
ਸਦਨ ਨੇ ਬਦਲੇ ਹਾਲਾਤ 'ਚ ਖ਼ੁਦ ਨੂੰ ਢਾਲਣ ਦੀ ਕੋਸ਼ਿਸ਼ ਕੀਤੀ- ਮੋਦੀ
. . .  11 minutes ago
ਰਾਜ ਸਭਾ 'ਚ ਯੋਗਦਾਨ ਦੇਣ ਵਾਲਿਆਂ ਨੂੰ ਵਧਾਈਆਂ- ਪ੍ਰਧਾਨ ਮੰਤਰੀ ਮੋਦੀ
. . .  12 minutes ago
ਰਾਜ ਸਭਾ ਦੇ 250ਵੇਂ ਸੈਸ਼ਨ ਮੌਕੇ ਸਦਨ ਨੂੰ ਸੰਬੋਧਿਤ ਕਰ ਰਹੇ ਹਨ ਪ੍ਰਧਾਨ ਮੰਤਰੀ ਮੋਦੀ
. . .  14 minutes ago
ਕੈਪਟਨ ਸੰਧੂ ਨਾਲ ਮੁਲਾਕਾਤ ਕਰਨਗੇ ਦਲਿਤ ਨੌਜਵਾਨ ਦੇ ਜਗਮੇਲ ਦੇ ਪਰਿਵਾਰਕ ਮੈਂਬਰ
. . .  22 minutes ago
ਕੈਲੇਫੋਰਨੀਆ 'ਚ ਗੋਲੀਬਾਰੀ, ਚਾਰ ਲੋਕਾਂ ਦੀ ਮੌਤ
. . .  34 minutes ago
ਰਾਜ ਸਭਾ ਦੇ 250ਵੇਂ ਸੈਸ਼ਨ ਮੌਕੇ ਸਦਨ ਨੂੰ ਸੰਬੋਧਿਤ ਕਰਨਗੇ ਪ੍ਰਧਾਨ ਮੰਤਰੀ ਮੋਦੀ
. . .  49 minutes ago
ਸੰਸਦ 'ਚ ਪਹੁੰਚੇ ਸੰਨੀ ਦਿਓਲ
. . .  about 1 hour ago
ਦਿੱਲੀ 'ਚ ਆਸਮਾਨ ਸਾਫ਼, ਇਸ ਲਈ ਔਡ-ਈਵਨ ਦੀ ਕੋਈ ਲੋੜ ਨਹੀਂ- ਕੇਜਰੀਵਾਲ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 31 ਹਾੜ ਸੰਮਤ 550

ਬਠਿੰਡਾ /ਮਾਨਸਾ

ਤਿੰਨ ਪਿੰਡਾਂ ਦੇ ਲੋਕਾਂ ਵਲੋਂ ਸੇਵਾ ਕੇਂਦਰ ਬੰਦ ਕਰਨ ਦਾ ਵਿਰੋਧ

ਸੰਗਤ ਮੰਡੀ, 14 ਜੁਲਾਈ (ਅੰਮਿ੍ਤਪਾਲ ਸ਼ਰਮਾ)-ਅਕਾਲੀ ਭਾਜਪਾ ਸਰਕਾਰ ਵਲੋਂ ਪਿੰਡ ਜੱਸੀ ਬਾਗਵਾਲੀ ਵਿਖੇ ਤਿੰਨ ਪਿੰਡਾਂ ਦੇ ਲੋਕਾਂ ਨੂੰ ਬੁਨਿਆਦੀ ਸੇਵਾਵਾਂ ਦੇਣ ਲਈ ਖੋਲ੍ਹੇ ਸੇਵਾ ਕੇਂਦਰ ਨੂੰ ਬੰਦ ਕਰਨ ਦੀ ਕਾਂਗਰਸ ਸਰਕਾਰ ਵਲੋਂ ਦਿੱਤੇ ਨੋਟਿਸ ਦੇ ਰੋਸ 'ਚ ਦਿਹਾਤੀ ਮਜ਼ਦੂਰ ਸਭਾ ਵੱਲੋਂ ਸੂਬਾਈ ਆਗੂ ਮਿੱਠੂ ਸਿੰਘ ਘੁੱਦਾ ਦੀ ਅਗਵਾਈ ਹੇਠ ਸੇਵਾ ਕੇਂਦਰ ਅੱਗੇ ਧਰਨਾ ਲਗਾ ਕੇ ਸੂਬਾ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਸੇਵਾ ਕੇਂਦਰ ਨੂੰ ਜਬਰੀ ਬੰਦ ਕੀਤੇ ਜਾਣ 'ਤੇ ਬਠਿੰਡਾ-ਡੱਬਵਾਲੀ ਮੁੱਖ ਮਾਰਗ ਬੰਦ ਦੀ ਚਿਤਾਵਨੀ ਦਿੱਤੀ | ਇਸ ਮੌਕੇ ਮਿੱਠੂ ਸਿੰਘ ਘੁੱਦਾ ਨੇ ਸੰਬੋਧਨ 'ਚ ਕਿਹਾ ਕਿ ਇਸ ਸੇਵਾ ਕੇਂਦਰ ਨਾਲ ਪਿੰਡ ਜੱਸੀ ਬਾਗਵਾਲੀ, ਚੱਕ ਰੁਲਦੂ ਸਿੰਘ ਅਤੇ ਕੁਟੀ ਕਿਸ਼ਨਪੁਰਾ ਪਿੰਡ ਜੁੜੇ ਹੋਏ ਹਨ ਅਤੇ ਵੱਡੀ ਗਿਣਤੀ 'ਚ ਬਜ਼ੁਰਗ ਅਤੇ ਅਪਾਹਜ ਲੋਕ ਆਪਣੇ ਬੁਢਾਪਾ ਪੈਨਸ਼ਨ ਆਦਿ ਦੇ ਕੰਮ ਕਰਾਉਂਦੇ ਹਨ, ਜੇਕਰ ਇਹ ਸੇਵਾ ਕੇਂਦਰ ਬੰਦ ਹੁੰਦਾ ਹੈ ਤਾਂ ਪਿੰਡਾਂ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ | ਉਨ੍ਹਾਂ ਦੱਸਿਆ ਕਿ ਇੱਕ ਪਾਸੇ ਤਾਂ ਸੂਬਾ ਸਰਕਾਰ ਲੋਕਾਂ ਨੂੰ ਸਹੂਲਤਾਂ ਦੇਣ ਦੇ ਵਾਅਦੇ ਕਰ ਰਹੀ ਹੈ ਦੂਸਰੇ ਪਾਸੇ ਪਿੰਡਾਂ 'ਚ ਖੋਲ੍ਹੇ ਸੇਵਾ ਕੇਂਦਰ ਬੰਦ ਕਰਕੇ ਉਨ੍ਹਾਂ ਨੂੰ ਮਿਲ ਰਹੀਆਂ ਸਹੂਲਤਾਂ ਖੋਹ ਕੇ ਖ਼ੱਜਲ਼-ਖ਼ੁਆਰ ਕੀਤਾ ਜਾ ਰਿਹਾ ਹੈ | ਉਨ੍ਹਾਂ ਮੰਗ ਕੀਤੀ ਕਿ ਲੋਕਾਂ ਦੀਆਂ ਸਮੱਸਿਆਵਾਂ ਵੱਲ ਵੇਖਦੇ ਹੋਏ ਸੇਵਾ ਕੇਂਦਰਾਂ ਨੂੰ ਬੰਦ ਨਾ ਕੀਤਾ ਜਾਵੇ | ਉਨ੍ਹਾਂ ਚੇਤਾਵਨੀ ਭਰੇ ਲਜਿਹੇ 'ਚ ਕਿਹਾ ਕਿ ਜੇਕਰ ਸਰਕਾਰ ਨੇ ਸੇਵਾ ਕੇਂਦਰ ਬੰਦ ਕੀਤਾ ਗਿਆ ਤਾਂ ਪਿੰਡਾਂ ਦੇ ਲੋਕ ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ ਨੂੰ ਜਾਮ ਕਰਨ ਲਈ ਮਜਬੂਰ ਹੋ ਜਾਣਗੇ, ਜਿਸ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੋਵੇਗੀ | ਇਸ ਮੌਕੇ ਮੱਖਣ ਸਿੰਘ ਤਲਵੰਡੀ, ਜਮਹੂਰੀ ਕਿਸਾਨ ਸਭਾ ਦੇ ਆਗੂ ਤਾਰਾ ਸਿੰਘ, ਉਮਰਦੀਨ ਜੱਸੀ ਬਾਗਵਾਲੀ, ਪ੍ਰਕਾਸ਼ ਚੰਦ, ਸ਼ੰਕਰ ਜੱਸੀ, ਗੁਰਮੀਤ ਜੈ ਸਿੰਘ ਵਾਲਾ, ਵਸਾਖਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਕਾਰਕੁੰਨ ਮੌਜੂਦ ਸਨ |
ਕੀ ਕਹਿੰਦੇ ਨੇ ਸੇਵਾ ਕੇਂਦਰ ਦੇ ਓਪਰੇਟਰ ਸੀਮਾ ਖ਼ਾਨ
ਜੱਸੀ ਬਾਗਵਾਲੀ ਸੇਵਾ ਕੇਂਦਰ 'ਚ ਕੰਪਿਊਟਰ ਓਪਰੇਟਰ ਸੀਮਾ ਖ਼ਾਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੇਵਾ ਕੇਂਦਰ 'ਚ ਬਹੁਤ ਵਧੀਆਂ ਕੰਮ ਚੱਲ ਰਿਹਾ ਹੈ ਪੰ੍ਰਤੂ ਸਰਕਾਰ ਵੱਲੋਂ ਸੂਬੇ 'ਚ ਖੁੱਲ੍ਹੇ ਸੇਵਾ ਕੇਂਦਰ 17 ਜੁਲਾਈ ਨੂੰ ਬੰਦ ਕੀਤੇ ਜਾ ਰਹੇ ਹਨ, ਉਨ੍ਹਾਂ ਕੋਲ ਵੀ ਬੰਦ ਦਾ ਨੋਟਿਸ ਆ ਚੁੱਕਾ ਹੈ | ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਜੋ 66 ਸੇਵਾ ਕੇਂਦਰ ਬੰਦ ਕਰਨ ਦੀ ਲਿਸਟ ਜਾਰੀ ਕੀਤੀ ਹੈ ਉਸ 'ਚ ਜੱਸੀ ਬਾਗਵਾਲੀ ਕੇਂਦਰ ਵੀ ਸ਼ਾਮਲ ਹੈ | ਉਨ੍ਹਾਂ ਕਿਹਾ ਕਿ ਸੇਵਾ ਕੇਂਦਰ ਬੰਦ ਕਰਨ 'ਤੇ ਸਰਕਾਰ ਵੱਲੋਂ ਉਨ੍ਹਾਂ ਦੀ ਨੌਕਰੀ ਦਾ ਅਜੇ ਤੱਕ ਕੋਈ ਬਦਲ ਨਹੀਂ ਦੱਸਿਆ ਗਿਆ |

ਨਸ਼ਾ ਵਿਰੋਧੀ ਜਾਗਰੂਕਤਾ ਰੈਲੀ ਕੱਢੀ

ਬਾਲਿਆਂਵਾਲੀ 14 ਜੁਲਾਈ (ਕੁਲਦੀਪ ਮਤਵਾਲਾ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਸੂਬਾ ਕਮੇਟੀ ਦੇ ਸੱਦੇ ਤੇ ਪਿੰਡ ਸੂਚ ਅਤੇ ਡਿੱਖ ਵਿਖੇ ਨਸ਼ੇ ਵਿਰੁੱਧ ਵੱਖ-ਵੱਖ ਪਿੰਡਾਂ ਵਿਚ ਔਰਤਾਂ ਨੂੰ ਜਾਗਰੂਕ ਕਰਨ ਲਈ ਰੈਲੀਆਂ ਕਰਵਾਈਆਂ | ਰੈਲੀ ਨੂੰ ਸੰਬੋਧਨ ਕਰਦਿਆਂ ...

ਪੂਰੀ ਖ਼ਬਰ »

ਬਠਿੰਡਾ ਜੇਲ੍ਹ 'ਚੋਂ ਮਿਲਿਆ ਇਕ ਹੋਰ ਮੋਬਾਈਲ ਫ਼ੋਨ

ਬਠਿੰਡਾ ਛਾਉਣੀ, 14 ਜੁਲਾਈ (ਪਰਵਿੰਦਰ ਸਿੰਘ ਜੌੜਾ)-ਕੇਂਦਰੀ ਜੇਲ੍ਹ ਬਠਿੰਡਾ ਵਿਚੋਂ ਇਕ ਹੋਰ ਮੋਬਾਈਲ ਫ਼ੋਨ ਬਰਾਮਦ ਹੋਇਆ ਹੈ | ਪਿਛਲੇ ਇਕ ਹਫ਼ਤੇ ਵਿਚ ਜੇਲ੍ਹ ਵਿਚੋਂ ਬਰਾਮਦ ਹੋਣ ਵਾਲਾ ਇਹ ਤੀਜਾ ਮੋਬਾਈਲ ਫ਼ੋਨ ਹੈ | ਜੇਲ੍ਹ ਦੀ ਭਾਵੇਂ ਨਿਯਮਤ ਤਲਾਸ਼ੀ ਹੁੰਦੀ ...

ਪੂਰੀ ਖ਼ਬਰ »

ਬਾਦਲ ਸਰਕਾਰ ਦੇ ਰਾਜ ਨਹੀਂ ਸੇਵਾ ਦੇ ਨਾਅਰੇ 'ਤੇ ਡਿੱਗੀ ਕੈਪਟਨ ਸਰਕਾਰ ਦੀ ਗਾਜ਼

ਸੰਗਤ ਮੰਡੀ, 14 ਜੁਲਾਈ (ਸ਼ਾਮ ਸੁੰਦਰ ਜੋਸ਼ੀ)-ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਭਾਜਪਾ ਸਰਕਾਰ ਨੇ ਪਿੰਡਾਂ ਦੇ ਲੋਕਾਂ ਨੂੰ ਰਾਜ ਨਹੀਂ ਸੇਵਾ ਦੇ ਨਾਅਰੇ ਹੇਠ ਸਰਕਾਰੀ ਸੇਵਾਵਾਂ ਜਿਵੇਂ ਆਧਾਰ ਕਾਰਡ, ਜਾਤੀ ਸਰਟੀਫਿਕੇਟ, ਬੁਢਾਪਾ, ...

ਪੂਰੀ ਖ਼ਬਰ »

'ਇਨਕਲਾਬ-ਜਿੰਦਾਬਾਦ' ਲਹਿਰ ਦੇ ਮੁਖੀ ਬਾਬਾ ਦਵਿੰਦਰ ਸਿੰਘ 'ਤੇ ਜਾਨਲੇਵਾ ਹਮਲਾ

ਮੌੜ ਮੰਡੀ, 14 ਜੁਲਾਈ (ਲਖਵਿੰਦਰ ਸਿੰਘ ਮੌੜ)-ਇਲਾਕੇ ਵਿਚ ਨਸ਼ਿਆਂ ਵਿਰੁੱਧ ਸਰਗਰਮ ਭੂਮਿਕਾ ਨਿਭਾਉਣ ਵਾਲੇ 'ਇਨਕਲਾਬ-ਜਿੰਦਾਬਾਦ' ਮੁਹਿੰਮ ਦੇ ਮੁਖੀ ਬਾਬਾ ਦਵਿੰਦਰ ਸਿੰਘ ਕੁੱਤੀਵਾਲ ਕਲਾਂ 'ਤੇ ਕੁਝ ਵਿਅਕਤੀਆਂ ਨੇ ਜਾਨਲੇਵਾ ਹਮਲਾ ਕਰ ਦਿੱਤਾ ਅਤੇ ਉਸ ਨੂੰ ਜ਼ਖ਼ਮੀ ...

ਪੂਰੀ ਖ਼ਬਰ »

ਪੰਜਾਬੀ ਮਾਂ ਬੋਲੀ ਸਤਿਕਾਰ ਕਮੇਟੀ ਨੇ ਨਸ਼ਾ ਵਿਕਰੇਤਾ ਕੈਮਿਸਟ ਕੀਤਾ ਕਾਬੂ

ਰਾਮਪੁਰਾ ਫੂਲ, 14 ਜੁਲਾਈ (ਗੁਰਮੇਲ ਸਿੰਘ ਵਿਰਦੀ)- ਪੰਜਾਬੀ ਮਾਂ ਬੋਲੀ ਸਤਿਕਾਰ ਕਮੇਟੀ ਨੇ ਅੱਜ ਨਸ਼ੇ ਦੀ ਵਿੱਕਰੀ ਖਿਲਾਫ ਕਦਮ ਚੁੱਕਦਿਆਂ ਇੱਕ ਨਸ਼ਾ ਵਿਕਰੇਤਾ ਕੈਮਿਸਟ ਨੂੰ ਕਾਬੂ ਕਰਕੇ ਉਸ ਤੋਂ ਨਸ਼ਾ ਨਾ ਵੇਚਣ ਦੀ ਤੌਬਾ ਕਰਵਾਈ | ਦੱਸਣਾ ਬਣਦਾ ਹੈ ਕਿ ਉਕਤ ਕਮੇਟੀ ...

ਪੂਰੀ ਖ਼ਬਰ »

ਪੀਣ ਵਾਲੇ ਪਾਣੀ ਦੀ ਕਿੱਲਤ ਕਾਰਨ ਲੋਕ ਪ੍ਰੇਸ਼ਾਨ

ਕਾਲਾਂਵਾਲੀ, 14 ਜੁਲਾਈ (ਭੁਪਿੰਦਰ ਪੰਨੀਵਾਲੀਆ)-ਮੰਡੀ ਕਾਲਾਂਵਾਲੀ 'ਚ ਪੀਣ ਵਾਲੇ ਪਾਣੀ ਦੀ ਸਮੱਸਿਆ ਹਰ ਰੋਜ਼ ਵਧਦੀ ਜਾ ਰਹੀ ਹੈ | ਜਿਸ ਕਰਕੇ ਮੰਡੀ ਵਾਸੀਆਂ ਨੂੰ ਪੀਣ ਦਾ ਪਾਣੀ ਮੁੱਲ ਲੈ ਕੇ ਪੀਣਾ ਪੈ ਰਿਹਾ ਹੈ | ਪੀਣ ਦੇ ਪਾਣੀ ਦੀ ਕਿੱਲਤ ਨੂੰ ਲੈ ਕੇ ਵਾਰਡ ਸੱਤ ਦੀ ...

ਪੂਰੀ ਖ਼ਬਰ »

ਗਿੱਲ ਕੰਡੇ ਦੇ ਮੁਲਾਜ਼ਮ ਦੀ ਕੁੱਟਮਾਰ ਕਰਕੇ ਕੀਤੀ ਲੁੱਟਖੋਹ

ਰਾਮਪੁਰਾ ਫੂਲ, 14 ਜਲਾਈ (ਗੁਰਮੇਲ ਸਿੰਘ ਵਿਰਦੀ)-ਸਥਾਨਕ ਫੂਲ ਰੋਡ 'ਤੇ ਸਥਿਤ ਗਿੱਲ ਧਰਮ ਕੰਡੇ ਦੇ ਮੁਲਾਜ਼ਮ ਦੀ ਬੀਤੀ ਰਾਤ ਕਰੀਬ 9:30 ਵਜੇ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਵਲੋਂ ਕੁੱਟਮਾਰ ਕਰਕੇ ਨਕਦੀ ਸਮੇਤ ਮੋਬਾਇਲ ਸੈੱਟ ਲੁੱਟ-ਖੋਹ ਕਰਕੇ ਫ਼ਰਾਰ ਹੋਣ ਦਾ ...

ਪੂਰੀ ਖ਼ਬਰ »

ਗ਼ਰੀਬੀ ਕਾਰਨ ਮਜ਼ਦੂਰ ਦੁਆਰਾ ਰੇਲ ਗੱਡੀ ਥੱਲੇ ਆ ਕੇ ਖ਼ੁਦਕੁਸ਼ੀ

ਬਠਿੰਡਾ, 14 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਬਠਿੰਡਾ-ਹਨੂੰਮਾਨਗੜ੍ਹ ਰੇਲਵੇ ਲਾਈਨ 'ਤੇ ਇਕ ਮਜ਼ਦੂਰ ਦੁਆਰਾ ਰੇਲ ਗੱਡੀ ਥੱਲੇ ਆ ਕੇ ਖ਼ੁਦਕੁਸ਼ੀ ਕਰ ਲੈਣ ਦੀ ਖ਼ਬਰ ਮਿਲੀ ਹੈ | ਰੇਲਵੇ ਪੁਲਿਸ ਨੇ ਕਾਨੂੰਨੀ ਕਾਰਵਾਈ ਉਪਰੰਤ ਸਹਾਰਾ ਜਨ ਸੇਵਾ ਵਰਕਰਾਂ ਦੀ ਮਦਦ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਇਕ ਨੌਜਵਾਨ ਗਿ੍ਫ਼ਤਾਰ

ਬਠਿੰਡਾ, 14 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਵਰਧਮਾਨ ਚੌਕੀ ਦੀ ਪੁਲਿਸ ਨੇ ਇਕ ਨੌਜਵਾਨ ਨੂੰ ਭਾਰੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ ਸਮੇਤ ਗਿ੍ਫ਼ਤਾਰ ਕੀਤਾ ਹੈ, ਜਿਸ ਦੇ ਿਖ਼ਲਾਫ਼ ਥਾਣਾ ਕੈਨਾਲ ਕਾਲੋਨੀ ਵਿਚ ਨਸ਼ਾ ਰੋਕੂ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ | ...

ਪੂਰੀ ਖ਼ਬਰ »

ਕਾਰ ਸਵਾਰ ਦੋ ਵਿਅਕਤੀ ਨਾਜਾਇਜ਼ ਸ਼ਰਾਬ ਸਮੇਤ ਕਾਬੂ

ਸੰਗਤ ਮੰਡੀ, 14 ਜੁਲਾਈ (ਅੰਮਿ੍ਤਪਾਲ ਸ਼ਰਮਾ)-ਥਾਣਾ ਸੰਗਤ ਦੀ ਪੁਲਿਸ ਨੇ ਕਾਰ ਸਵਾਰ ਦੋ ਵਿਅਕਤੀਆਂ ਨੂੰ 240 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ | ਹੌਲਦਾਰ ਨਿਰਮਲਜੀਤ ਸਿੰਘ ਨੇ ਦੱਸਿਆ ਕਿ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਉਨ੍ਹਾਂ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਹਿੱਤ ਕਲੱਬ ਨੇ ਸਕੂਲੀ ਬੱਚਿਆਂ ਤੋਂ ਬੂਟੇ ਲਵਾਏ

ਗੋਨਿਆਣਾ, 14 ਜੁਲਾਈ (ਬਰਾੜ ਆਰ. ਸਿੰਘ)-ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਦਾ ਸੰਕਲਪ ਲੈ ਕੇ ਚੱਲੇ ਸਾਹਿਬਜ਼ਾਦਾ ਫ਼ਤਿਹ ਸਿੰਘ ਯੁਵਕ ਭਲਾਈ ਕਲੱਬ ਗੋਨਿਆਣਾ ਖ਼ੁਰਦ ਦੇ ਨੌਜਵਾਨਾਂ ਨੇ ਸਰਕਾਰੀ ਐਲੀਮੈਂਟਰੀ ਸਕੂਲ ਅਤੇ ਸਰਕਾਰੀ ਹਾਈ ਸਕੂਲ ਵਿਖੇ ਵਿਦਿਆਰਥੀਆਂ ਤੋਂ ...

ਪੂਰੀ ਖ਼ਬਰ »

ਮਾਊਾਟ ਲਿਟਰਾ ਜ਼ੀ ਸਕੂਲ 'ਚ ਸੋਲੋ ਡਾਂਸ ਪ੍ਰਤੀਯੋਗਤਾ ਕਰਵਾਈ

ਲਹਿਰਾ ਮੁਹੱਬਤ, 14 ਜੁਲਾਈ (ਸੁਖਪਾਲ ਸਿੰਘ ਸੁੱਖੀ)-ਮਾਂਊਟ ਲਿਟਰਾ ਜ਼ੀ ਸਕੂਲ ਲਹਿਰਾ ਧੂਰਕੋਟ (ਰਾਮਪੁਰਾ) ਵਿਚ ਪਹਿਲੀ ਤੋਂ ਲੈ ਕੇ ਤੀਜੀ ਕਲਾਸ ਤੱਕ ਦੇ ਵਿਦਿਆਰਥੀਆਂ ਵਿਚਕਾਰ ਸੋਲੋ ਡਾਂਸ ਦੀ ਪ੍ਰਤੀਯੋਗਤਾ ਕਰਵਾਈ ਗਈ | ਇਸ ਦੌਰਾਨ ਬੱਚੇ ਰੰਗ-ਬਿਰੰਗੇ ਕੱਪੜਿਆਂ ਵਿਚ ...

ਪੂਰੀ ਖ਼ਬਰ »

ਗੋਨਿਆਣਾ ਤੋਂ ਬਠਿੰਡਾ 15 ਕਿੱਲੋਮੀਟਰ, ਕਿਰਾਇਆ 20 ਰੁਪਏ-ਸਵਾਰੀਆਂ ਨਾਲ ਹੋ ਰਹੀ ਹੈ ਲੁੱਟ

ਗੋਨਿਆਣਾ, 14 ਜੁਲਾਈ (ਲਛਮਣ ਦਾਸ ਗਰਗ)-ਰੋਡਵੇਜ਼ ਦੀਆਂ ਬੱਸਾਂ ਦੇ ਪ੍ਰਤੀ ਚਾਲਕਾਂ ਵਲੋਂ ਦਿਨ-ਦਿਹਾੜੇ ਮੁਸਾਫ਼ਰਾਂ ਦੀਆਂ ਜੇਬਾਂ ਵਿਚ ਡਾਕਾ ਮਾਰਿਆ ਜਾ ਰਿਹਾ ਹੈ | ਇਥੇ ਹੀ ਬੱਸ ਨਹੀਂ ਪੰਜਾਬ ਰੋਡਵੇਜ਼ ਟਰਾਂਸਪੋਰਟ ਵਿਭਾਗ ਵੀ ਇਸ ਤੋਂ ਪਿੱਛੇ ਨਹੀਂ ਹੈ | ਸੂਤਰਾਂ ...

ਪੂਰੀ ਖ਼ਬਰ »

ਸਿਲਵਰ ਓਕਸ ਸੈਪਲਿੰਗਸ ਸਕੂਲ ਵਿਖੇ ਫੈਂਸੀ ਡਰੈਸ ਪ੍ਰਤੀਯੋਗਤਾ ਕਰਵਾਈ

ਬਠਿੰਡਾ, 14 ਜੁਲਾਈ (ਕੰਵਲਜੀਤ ਸਿੰਘ ਸਿੱਧੂ)-ਛੋਟੇ ਬੱਚਿਆਂ ਵਿਚ ਖੇਡ ਗਤੀਵਿਧੀ ਅਤੇ ਉਨ੍ਹਾਂ ਵਿਚ ਆਤਮਵਿਸ਼ਵਾਸ ਦੀ ਭਾਵਨਾ ਪੈਦਾ ਕਰਨ ਲਈ ਸਿਲਵਰ ਓਕਸ ਸੈਪਲਿੰਗ ਸਕੂਲ ਵਿਰਾਟ ਗ੍ਰੀਨਜ਼ ਅਤੇ ਮਾਡਲ ਟਾਊਨ ਵਿਖੇ ਗਲੇਡ ਰੈਗਜ਼ 2018 ਫੈਂਸੀ ਡ੍ਰੇਸ ਪ੍ਰਤੀਯੋਗਤਾ ...

ਪੂਰੀ ਖ਼ਬਰ »

ਪਿੰਡ ਭੋਖੜਾ ਵਿਚ ਚੰਡੀਗੜ੍ਹ ਦੀ ਤਰਜ਼ 'ਤੇ ਬਣਾਏ 6 ਪਾਰਕ

ਗੋਨਿਆਣਾ, 14 ਜੁਲਾਈ (ਲਛਮਣ ਦਾਸ ਗਰਗ)-ਪਿੰਡਾਂ ਦੀਆਂ ਜ਼ਮੀਨਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਬਚਾਉਣ ਅਤੇ ਪਿੰਡਾਂ ਦੀਆਂ ਰੂੜੀਆਂ ਵਾਲੀਆਂ ਥਾਵਾਂ ਨੂੰ ਸਾਫ਼ ਕਰਕੇ ਪਾਰਕਾਂ ਵਿਚ ਤਬਦੀਲ ਕਰਨ ਦਾ ਨਮੂਨਾ ਹੈ, ਜਿਸ ਤਹਿਤ ਪਿੰਡ ਭੋਖੜਾ ਦੇ 6 ਵੱਡੇ ਪਾਰਕ ਜੋ ਪੰਚਾਇਤ ...

ਪੂਰੀ ਖ਼ਬਰ »

ਮੋਟਰਸਾਈਕਲ ਤੇ ਬੱਸ ਦੀ ਟੱਕਰ, ਬੱਸ ਚਾਲਕ ਿਖ਼ਲਾਫ਼ ਮੁਕੱਦਮਾ ਦਰਜ

ਬਠਿੰਡਾ ਛਾਉਣੀ, 14 ਜੁਲਾਈ (ਪਰਵਿੰਦਰ ਸਿੰਘ ਜੌੜਾ)-ਥਾਣਾ ਕੈਂਟ ਦੀ ਪੁਲਿਸ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਕੇ ਦੋ ਜਣੇ ਜ਼ਖ਼ਮੀ ਕਰਨ ਵਾਲੇ ਬੱਸ ਚਾਲਕ ਿਖ਼ਲਾਫ਼ ਮੁਕੱਦਮਾ ਦਰਜ ਕੀਤਾ ਹੈ | ਦੋ ਦਿਨ ਪਹਿਲਾਂ ਭੁੱਚੋ ਚੌਾਕ ਵਿਚ ਮੋਟਰਸਾਈਕਲ ਅਤੇ ਬੱਸ ਦਰਮਿਆਨ ਟੱਕਰ ...

ਪੂਰੀ ਖ਼ਬਰ »

ਪੁਲਿਸ ਮੁਲਾਜ਼ਮਾਂ ਨੇ ਪ੍ਰਵਾਸੀ ਮਜ਼ਦੂਰ ਦੀ ਅੱਧੀ ਰਾਤ ਸ਼ਰਾਬ ਦੇ ਨਸ਼ੇ ਵਿਚ ਕੀਤੀ ਕੁੱਟਮਾਰ

ਬੱਲੂਆਣਾ, 14 ਜੁਲਾਈ (ਗੁਰਨੈਬ ਸਾਜਨ)-ਏਅਰ ਫੋਰਸ ਸਟੇਸ਼ਨ ਭਿਸੀਆਣਾ ਦੀ ਕੋਪਲ ਪੁਲਿਸ ਦੇ ਤਿੰਨ ਮੁਲਾਜ਼ਮਾਂ ਵਲੋਂ ਏਅਰ ਫੋਰਸ ਸਟੇਸ਼ਨ ਦੇ ਬਾਹਰ ਆ ਕੇ ਅੱਧੀ ਰਾਤ ਨਸ਼ੇ ਦੀ ਲੋਰ ਵਿਚ ਪ੍ਰਵਾਸੀ ਮਜ਼ਦੂਰ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਜਗਸੀਰ ...

ਪੂਰੀ ਖ਼ਬਰ »

ਬਠਿੰਡਾ 'ਚ 43ਵੀਂ ਰਾਜ ਪੱਧਰੀ ਸੀਨੀਅਰ ਪਾਵਰ ਲਿਫ਼ਟਿੰਗ ਚੈਂਪੀਅਨਸ਼ਿਪ ਸ਼ੁਰੂ

ਬਠਿੰਡਾ, 14 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਪੋਰਟਸ ਵਾਰੀਅਰਜ਼ ਸੋਸਾਇਟੀ ਅਤੇ ਜ਼ਿਲ੍ਹਾ ਪਾਵਰ ਲਿਫ਼ਟਿੰਗ ਐਸੋਸੀਏਸ਼ਨ ਬਠਿੰਡਾ ਦੀ ਮੇਜ਼ਬਾਨੀ ਵਿਚ ਸਥਾਨਕ ਮਾਡਲ ਟਾਊਨ, ਫੇਸ-1 ਦੇ ਇਨਡੋਰ ਹਾਲ ਵਿਖੇ 43ਵੀਂ ਰਾਜ ਪੱਧਰੀ ਸੀਨੀਅਰ ਪਾਵਰ ਲਿਫ਼ਟਿੰਗ ...

ਪੂਰੀ ਖ਼ਬਰ »

ਮੋਦੀ ਸਰਕਾਰ ਵਲੋਂ ਫ਼ਸਲਾਂ ਦੀਆਂ ਕੀਮਤਾਂ 'ਚ ਮਾਮੂਲੀ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ-ਖੁਸ਼ਬਾਜ ਜਟਾਣਾ

ਰਾਮਾਂ ਮੰਡੀ, 14 ਜੁਲਾਈ (ਅਮਰਜੀਤ ਸਿੰਘ ਲਹਿਰੀ)-ਪੰਜਾਬ ਵਿਚ ਨਸ਼ੇ ਅਤੇ ਗੈਂਗਸਟਰ ਅਕਾਲੀ-ਭਾਜਪਾ ਸਰਕਾਰ ਦੀ ਦੇਣ ਹਨ, ਜਿਸ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨਸ਼ਾ ਵਿਰੋਧੀ ਮੁਹਿੰਮ ਸ਼ੁਰੂ ਕਰਕੇ ਨਸ਼ਿਆਂ ਦੇ ਸੋਦਾਗਰਾਂ ਅਤੇ ਗੈਂਗਸਟਰਾਂ ਨੂੰ ...

ਪੂਰੀ ਖ਼ਬਰ »

ਬਠਿੰਡਾ ਜ਼ਿਲੇ੍ਹ ਵਿਚ ਲੱਗੀ ਕੌਮੀ ਲੋਕ ਅਦਾਲਤ

ਬਠਿੰਡਾ, 14 ਜੁਲਾਈ (ਕੰਵਲਜੀਤ ਸਿੰਘ ਸਿੱਧੂ)-ਲੀਗਲ ਸਰਵਿਸਿਜ਼ ਅਥਾਰਟੀ, ਨਵੀ ਦਿੱਲੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਮੋਹਾਲੀ) ਦੀਆਂ ਹਦਾਇਤਾਂ ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਬਠਿੰਡਾ ਵਲੋਂ ਕੌਮੀ ਲੋਕ ਅਦਾਲਤ ਲਗਾਈ ਗਈ | ਇਸ ਦੌਰਾਨ 8 ...

ਪੂਰੀ ਖ਼ਬਰ »

ਲਹਿਰਾ ਬੇਗਾ ਵਿਖੇ ਨਸ਼ਿਆਂ ਿਖ਼ਲਾਫ਼ ਡਟਣ ਲਈ ਸਾਂਝੀ ਕਮੇਟੀ ਦਾ ਗਠਨ

ਲਹਿਰਾ ਮੁਹੱਬਤ, 14 ਜੁਲਾਈ (ਸੁਖਪਾਲ ਸਿੰਘ ਸੁੱਖੀ)-ਪਿੰਡ ਲਹਿਰਾ ਬੇਗਾ ਦੀ ਨਗਰ ਪੰਚਾਇਤ ਤੇ ਸ੍ਰੀ ਗੁਰੂ ਤੇਗ਼ ਬਹਾਦਰ ਸਪੋਰਟਸ ਐਾਡ ਵੈੱਲਫੇਅਰ ਕਲੱਬ ਦੀ ਅਗਵਾਈ ਹੇਠ ਮਰੋ ਜਾਂ ਵਿਰੋਧ ਕਰੋ ਮੁਹਿੰਮ ਤਹਿਤ ਨੌਜਵਾਨਾਂ ਤੇ ਮੁਹਤਬਾਰਾਂ ਨੇ ਸਮਾਜ 'ਚ ਵੱਧ ਰਹੇ ਮਾਰੂ ...

ਪੂਰੀ ਖ਼ਬਰ »

ਭਿਵਾਨੀ ਦੇ ਜੇਲ੍ਹ ਭਰੋ ਅੰਦੋਲਨ ਨੂੰ ਲੈ ਕੇ ਇਨੈਲੋ ਅਹੁਦੇਦਾਰਾਂ ਦੀ ਮੀਟਿੰਗ

ਕਾਲਾਂਵਾਲੀ, 14 ਜੁਲਾਈ (ਭੁਪਿੰਦਰ ਪੰਨੀਵਾਲੀਆ)-ਇਨੈਲੋ ਵਲੋਂ ਸੂਬੇ ਵਿਚ ਜ਼ਿਲ੍ਹਾ ਪੱਧਰ ਉੱਤੇ ਸ਼ੁਰੂ ਕੀਤੇ ਗਏ ਜੇਲ੍ਹ ਭਰੋ ਅੰਦੋਲਨ ਨੂੰ ਲੈ ਕੇ ਅੱਜ ਇਨੈਲੋ ਹਲਕਾ ਕਾਲਾਂਵਾਲੀ ਦੀ ਇੱਕ ਮੀਟਿੰਗ ਹਲਕਾ ਪ੍ਰਧਾਨ ਭਰਪੂਰ ਸਿੰਘ ਦੀ ਦੁਕਾਨ 'ਤੇ ਹੋਈ | ਇਸ ਮੀਟਿੰਗ ਵਿਚ ...

ਪੂਰੀ ਖ਼ਬਰ »

ਭਿਵਾਨੀ ਦੇ ਜੇਲ੍ਹ ਭਰੋ ਅੰਦੋਲਨ ਨੂੰ ਲੈ ਕੇ ਇਨੈਲੋ ਅਹੁਦੇਦਾਰਾਂ ਦੀ ਮੀਟਿੰਗ

ਕਾਲਾਂਵਾਲੀ, 14 ਜੁਲਾਈ (ਭੁਪਿੰਦਰ ਪੰਨੀਵਾਲੀਆ)-ਇਨੈਲੋ ਵਲੋਂ ਸੂਬੇ ਵਿਚ ਜ਼ਿਲ੍ਹਾ ਪੱਧਰ ਉੱਤੇ ਸ਼ੁਰੂ ਕੀਤੇ ਗਏ ਜੇਲ੍ਹ ਭਰੋ ਅੰਦੋਲਨ ਨੂੰ ਲੈ ਕੇ ਅੱਜ ਇਨੈਲੋ ਹਲਕਾ ਕਾਲਾਂਵਾਲੀ ਦੀ ਇੱਕ ਮੀਟਿੰਗ ਹਲਕਾ ਪ੍ਰਧਾਨ ਭਰਪੂਰ ਸਿੰਘ ਦੀ ਦੁਕਾਨ 'ਤੇ ਹੋਈ | ਇਸ ਮੀਟਿੰਗ ਵਿਚ ...

ਪੂਰੀ ਖ਼ਬਰ »

ਵਾਤਾਵਰਨ ਨੂੰ ਹਰਾ-ਭਰਾ ਬਣਾਉਣ ਲਈ 'ਮਾਨਵ ਸੇਵਾ ਫਾਊਾਡੇਸ਼ਨ' ਨੇ ਵਿੱਢੀ ਮੁਹਿੰਮ

ਸੰਗਤ ਮੰਡੀ, 14 ਜੁਲਾਈ (ਅੰਮਿ੍ਤਪਾਲ ਸ਼ਰਮਾ)-ਦਿਨੋਂ ਦਿਨ ਵਧ ਰਹੇ ਪ੍ਰਦੂਸ਼ਣ ਤੋਂ ਚਿੰਤਤ ਸੂਬਾ ਸਰਕਾਰ ਵੱਲੋਂ ਜਿਥੇ 'ਹਰਿਆਵਲ ਮੁਹਿੰਮ' ਵਿੱਢੀ ਹੈ ਉਥੇ 'ਮਾਨਵ ਸੇਵਾ ਫਾਊਾਡੇਸ਼ਨ' ਪੰਜਾਬ ਵਲੋਂ ਵੀ ਇਲਾਕੇ 'ਚ ਛੋਟੇ ਬੱਚਿਆਂ ਨੂੰ ਬੂਟੇ ਵੰਡ ਕੇ ਇਸ ਵਿਚ ਯੋਗਦਾਨ ...

ਪੂਰੀ ਖ਼ਬਰ »

ਐਸ. ਸੀ. ਬੀ. ਸੀ. ਭਲਾਈ ਮੰਚ ਵਲੋਂ ਪੁਲਿਸ ਦੀ ਕਾਰਜਸ਼ੈਲੀ ਦੀ ਸ਼ਲਾਘਾ

ਗੋਨਿਆਣਾ, 14 ਜੁਲਾਈ (ਬਰਾੜ ਆਰ. ਸਿੰਘ)-ਐਸ. ਸੀ. ਬੀ. ਸੀ. ਭਲਾਈ ਮੰਚ ਪੰਜਾਬ ਦੀ ਇਕ ਵਿਸ਼ੇਸ਼ ਮੀਟਿੰਗ ਵਾਇਸ ਪ੍ਰਧਾਨ ਪੰਜਾਬ ਸ੍ਰੀ ਨੰਦ ਕਿਸ਼ੋਰ ਦੀ ਪ੍ਰਧਾਨਗੀ ਹੇਠ ਸਥਾਨਕ ਐਸ. ਸੀ. ਬੀ. ਸੀ. ਦੇ ਦਫ਼ਤਰ ਵਿਖੇ ਹੋਈ | ਇਸ ਮੌਕੇ ਉਨ੍ਹਾਂ ਨੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ...

ਪੂਰੀ ਖ਼ਬਰ »

ਪੰਜ ਦਿਨਾਂ ਸਮਾਗਮ ਭਲਕੇ ਤੋਂ

ਝੁਨੀਰ, 14 ਜੁਲਾਈ (ਨਿ.ਪ.ਪ.)-ਸਥਾਨਕ ਦੁਰਗਾ ਮੰਦਰ ਵਿਖੇ ਬ੍ਰਹਮਾਕੁਮਾਰੀਜ਼ ਈਸ਼ਵਰੀਆ ਵਿਸ਼ਵ ਵਿਦਿਆਲਾ ਝੁਨੀਰ ਵਲੋਂ ਪੰਜ ਦਿਨਾਂ ਪ੍ਰੋਗਰਾਮ 'ਸੁੰਦਰ ਵਿਚਾਰ-ਖੁਸ਼ਹਾਲ ਅਤੇ ਤੰਦਰੁਸਤ ਪਰਿਵਾਰ' ਸਮਾਗਮ ਕੀਤਾ ਜਾ ਰਿਹਾ ਹੈ | ਇਹ ਸਮਾਗਮ 16 ਜੁਲਾਈ ਤੋਂ ਸ਼ਾਮ 7:30 ਵਜੇ ...

ਪੂਰੀ ਖ਼ਬਰ »

ਮਾਲਵਾ ਕਾਲਜ ਬਠਿੰਡਾ ਦਾ ਪੀ. ਜੀ. ਡੀ. ਸੀ. ਏ. ਭਾਗ ਪਹਿਲਾ 'ਚ ਸ਼ਾਨਦਾਰ ਨਤੀਜਾ

ਬਠਿੰਡਾ, 14 ਜੁਲਾਈ (ਕੰਵਲਜੀਤ ਸਿੰਘ ਸਿੱਧੂ)-ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਐਲਾਨੇ ਗਏ ਨਤੀਜੇ ਵਿਚ ਮਾਲਵਾ ਕਾਲਜ ਦੇ ਪੀ.ਜੀ.ਡੀ.ਸੀ.ਏ ਭਾਗ ਪਹਿਲਾ, ਸਮੈਸਟਰ ਪਹਿਲਾ 'ਚ 100 ਫ਼ੀਸਦੀ ਨਤੀਜਾ ਹਾਸਲ ਕੀਤਾ ਹੈ | ਇਨ੍ਹਾਂ ਨਤੀਜਿਆਂ ਵਿਚ ਨਵਜੋਤ ਕੌਰ ਨੇ 82 ਫ਼ੀਸਦੀ ...

ਪੂਰੀ ਖ਼ਬਰ »

ਨਗਰ ਪੰਚਾਇਤ ਦੀ ਮੀਟਿੰਗ 'ਚ ਵਿਧਾਇਕਾ ਬਲਜਿੰਦਰ ਕੌਰ ਨੇ ਕੀਤੀ ਸ਼ਮੂਲੀਅਤ

ਤਲਵੰਡੀ ਸਾਬੋ, 14 ਜੁਲਾਈ (ਰਣਜੀਤ ਸਿੰਘ ਰਾਜੂ)- ਨਗਰ ਪੰਚਾਇਤ ਤਲਵੰਡੀ ਸਾਬੋ ਦੇ ਕੌਾਸਲਰਾਂ ਦੀ ਇਕ ਮੀਟਿੰਗ ਨਗਰ ਪੰਚਾਇਤ ਪ੍ਰਧਾਨ ਦੀ ਅਗਵਾਈ ਹੇਠ ਹੋਈ ਜਿਸ ਵਿਚ ਹਲਕਾ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਵੀ ਨਗਰ ਪੰਚਾਇਤ ਦੀ ਸੰਵਿਧਾਨਕ ਮੈਂਬਰ ਹੋਣ ਦੇ ਨਾਤੇ ...

ਪੂਰੀ ਖ਼ਬਰ »

ਲਹਿਰਾ ਮੁਹੱਬਤ ਦਾ ਸੇਵਾ ਕੇਂਦਰ ਬੰਦ ਕਰਨ ਖਿਲਾਫ਼ ਧਰਨਾ

ਲ਼ਹਿਰਾ ਮੁਹੱਬਤ, 14 ਜੁਲਾਈ (ਸੁਖਪਾਲ ਸਿੰਘ ਸੁੱਖੀ, ਭੀਮ ਸੈਨ ਹਦਵਾਰੀਆ)-ਸਥਾਨਕ ਸੇਵਾ ਕੇਂਦਰ ਬੰਦ ਕਰਨ ਦੀਆਂ ਪੰਜਾਬ ਸਰਕਾਰ ਵਲੋਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ, ਜਿਸ ਨੂੰ ਬੰਦ ਕਰਨ ਖਿਲਾਫ਼ ਸੇਵਾ ਕੇਂਦਰ ਦੇ ਸਾਹਮਣੇ ਪਿੰਡ ਲਹਿਰਾ ਮੁਹੱਬਤ ਸਮੇਤ ...

ਪੂਰੀ ਖ਼ਬਰ »

ਪੁਲਿਸ ਪਿੰਡ-ਪਿੰਡ ਜਾ ਕੇ ਨਸ਼ਿਆਂ ਖਿਲਾਫ਼ ਕਰ ਰਹੀ ਹੈ ਪ੍ਰਚਾਰ

ਗੋਨਿਆਣਾ, 14 ਜੁਲਾਈ (ਮਨਦੀਪ ਸਿੰਘ ਮੱਕੜ)-ਪੰਜਾਬ ਸਰਕਾਰ ਵਲੋਂ ਚਲਾਈ ਨਸ਼ਿਆਂ ਦੇ ਖਿਲਾਫ਼ ਮੁਹਿੰਮ ਤਹਿਤ ਐਸ. ਐਸ. ਪੀ. ਬਠਿੰਡਾ ਦੇ ਆਦੇਸ਼ਾਂ ਅਨੁਸਾਰ ਥਾਣਾ ਨੇਹੀਂਆਂ ਵਾਲਾ ਦੇ ਐਸ. ਐਚ. ਓ. ਅੰਗਰੇਜ਼ ਸਿੰਘ ਅਤੇ ਗੋਨਿਆਣਾ ਪੁਲਿਸ ਚੌਕੀ ਇੰਚਾਰਜ ਬੂਟਾ ਸਿੰਘ ਦੀ ...

ਪੂਰੀ ਖ਼ਬਰ »

ਵੱਖ-ਵੱਖ ਸਕੂਲਾਂ ਵਿਚ ਡੇਂਗੂ ਅਤੇ ਮਲੇਰੀਆ ਸਬੰਧੀ ਲੈਕਚਰ ਕਰਵਾਏ

ਬਠਿੰਡਾ, 14 ਜੁਲਾਈ (ਕੰਵਲਜੀਤ ਸਿੰਘ ਸਿੱਧੂ)-ਮਿਸ਼ਨ ਤੰਦਰੁਸਤ ਪੰਜਾਬ ਤਹਿਤ ਅੱਜ ਵੱਖ-ਵੱਖ ਸਰਕਾਰੀ ਸਕੂਲਾਂ 'ਚ ਡੇਂਗੂ ਅਤੇ ਮਲੇਰੀਆ ਤੋਂ ਬਚਾਅ ਸਬੰਧੀ ਲੈਕਚਰ ਦਿੱਤੇ ਗਏ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿੱਲੀ ਨਿਹਾਲ ਸਿੰਘਵਾਲਾ, ਸਰਕਾਰੀ ਸੀਨੀਅਰ ਸੈਕੰਡਰੀ ...

ਪੂਰੀ ਖ਼ਬਰ »

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਬੌਧਿਕ ਜਾਇਦਾਦ ਅਧਿਕਾਰ ਅਤੇ ਥੀਸਿਸ ਦੀ ਲਿਖਾਈ 'ਤੇ ਕੌਮੀ ਵਰਕਸ਼ਾਪ

ਤਲਵੰਡੀ ਸਾਬੋ, 14 ਜੁਲਾਈ (ਰਵਜੋਤ ਸਿੰਘ ਰਾਹੀ)- ਸਥਾਨਕ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਰਿਸਰਚ ਵਿਭਾਗ ਵਲੋਂ ''ਬੌਧਿਕ ਸੰਪਤੀ ਅਧਿਕਾਰਾਂ ਅਤੇ ਥੀਸਿਸ ਦੀ ਲਿਖਾਈU 'ਤੇ ਇਕ ਰੋਜ਼ਾ ਕੌਮੀ ਵਰਕਸ਼ਾਪ ਕਰਵਾਈ ਗਈ | ਜਿਸ ਦੌਰਾਨ ਪ੍ਰੋ. ਐਸ.ਕੇ. ਬਾਵਾ, ਡੀਨ ਸਕੂਲ ਆਫ਼ ...

ਪੂਰੀ ਖ਼ਬਰ »

ਮੋਟਰਸਾਈਕਲ ਭਿੜੇ ਇਕ ਜ਼ਖਮੀ

ਰਾਮਾਂ ਮੰਡੀ, 14 ਜੁਲਾਈ (ਤਰਸੇਮ ਸਿੰਗਲਾ)- ਸਥਾਨਕ ਬੰਗੀ ਨਿਹਾਲ ਸਿੰਘ ਰੋਡ ਤੇ ਦੋ ਮੋਟਰਸਾਈਕਲਾਂ ਦੀ ਆਮਨੇ ਸਾਹਮਨੇ ਹੋਈ ਟੱਕਰ ਵਿੱਚ ਇੱਕ ਚਾਲਕ ਦੇ ਗੰਭੀਰ ਜਖਮੀਂ ਹੋਣ ਦੀ ਖਬਰ ਹੈ | ਜਖ਼ਮੀਂ ਬਾਬੂ ਸਿੰਘ ਪੁੱਤਰ ਰਣਜੀਤ ਸਿੰਘ ਨੂੰ ਇਲਾਜ ਲਈ ਹੈਲਪਲਾਈਨ ਵੈਲਫੇਅਰ ...

ਪੂਰੀ ਖ਼ਬਰ »

ਬਿਜਲੀ ਦੇ ਅਣ-ਐਲਾਨੇ ਕੱਟਾਂ ਤੋਂ ਪ੍ਰੇਸ਼ਾਨ ਪਿੰਡ ਵਾਸੀਆਂ ਵਲੋਂ ਰੋਸ ਪ੍ਰਦਰਸ਼ਨ

ਭਾਗੀਵਾਂਦਰ, 14 ਜੁਲਾਈ (ਮਹਿੰਦਰ ਸਿੰਘ ਰੂਪ)- ਸਥਾਨਕ ਪਿੰਡ ਭਾਗੀਵਾਂਦਰ ਦੀ ਡਿੱਗੀ ਵਾਲੀ ਸਾਂਝੀ ਸੱਥ ਵਿਚ ਪਿੰਡ ਵਾਸੀਆਂ ਨੇ ਵੱਡੀ ਗਿਣਤੀ ਵਿਚ ਇਕੱਤਰ ਹੋ ਕੇ ਮਹਿਕਮਾ ਪਾਵਰ ਕਾਮ ਸਬ ਡਵੀਜ਼ਨ ਕੋਟਸ਼ਮੀਰ ਦੇ ਅਧਿਕਾਰੀਆਂ ਵਿਰੁੱਧ ਬਿਜਲੀ ਦੇ ਅਨ-ਐਲਾਨੇ ਕੱਟਾਂ ਤੋਂ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਦੀ ਔਰਤ ਜਥੇਬੰਦੀ ਦਾ ਹੋਇਆ ਚੋਣ ਇਜਲਾਸ

ਰਾਮਪੁਰਾ ਫੂਲ, 14 ਜੁਲਾਈ (ਗੁਰਮੇਲ ਸਿੰਘ ਵਿਰਦੀ)-ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲਾ ਬਠਿੰਡਾ ਔਰਤ ਜਥੇਬੰਦੀ ਦਾ ਚੋਣ ਅਜਲਾਸ ਪਿੰਡ ਰਾਮਪੁਰਾ ਦੇ ਗੁਰਦੁਆਰਾ ਸਾਹਿਬ ਵਿਖੇ ਚੋਣ ਅਬਜ਼ਰਵਰ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਸੂਬਾ ...

ਪੂਰੀ ਖ਼ਬਰ »

ਜ਼ਿਲ੍ਹਾ ਤੰਬਾਕੂ ਕੰਟਰੋਲ ਸੈੱਲ ਵਲੋਂ ਤੰਬਾਕੂ ਦੀਆਂ ਦੁਕਾਨਾਂ ਦੀ ਚੈਕਿੰਗ

ਬਠਿੰਡਾ 14 ਜੁਲਾਈ (ਕੰਵਲਜੀਤ ਸਿੰਘ ਸਿੱਧੂ)-ਸਿਹਤ ਵਿਭਾਗ ਵਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਵਲ ਸਰਜਨ ਬਠਿੰਡਾ ਡਾ: ਹਰੀ ਨਰਾਇਣ ਸਿੰਘ ਦੀ ਦੇਖ-ਰੇਖ ਹੇਠ ਸਿਹਤ ਵਿਭਾਗ ਦੇ ਜ਼ਿਲ੍ਹਾ ਤੰਬਾਕੂ ਕੰਟਰੋਲ ਸੈਲ ਵੱਲੋਂ ਗਠਿਤ ਕੀਤੀ ਟੀਮ ਨੇ ਮਾਨਸਾ ਰੋਡ ਸਥਿਤ ...

ਪੂਰੀ ਖ਼ਬਰ »

ਕਿਸਾਨ ਜਥੇਬੰਦੀ ਦੇ ਬਾਨੀ ਪ੍ਰਧਾਨ ਬਲਕਾਰ ਸਿੰਘ ਡਕੌਾਦਾ ਦੀ 8ਵੀਂ ਬਰਸੀ ਮਨਾਈ

ਬਠਿੰਡਾ ਛਾਉਣੀ, 14 ਜੁਲਾਈ (ਪਰਵਿੰਦਰ ਸਿੰਘ ਜੌੜਾ)-ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਾਦਾ) ਵਲੋਂ ਪਿੰਡ ਤੁੰਗਵਾਲੀ ਵਿਖੇ ਜਥੇਬੰਦੀ ਦੇ ਬਾਨੀ ਪ੍ਰਧਾਨ ਬਲਕਾਰ ਸਿੰਘ ਡਕੌਾਦਾ ਦੀ 8ਵੀਂ ਬਰਸੀ ਜ਼ਿਲ੍ਹਾ ਪੱਧਰੀ ਸਮਾਗਮ ਕਰਕੇ ਮਨਾਈ ਗਈ | ਇਸ ਵਿਚ ਕਿਸਾਨਾਂ, ਮਜ਼ਦੂਰਾਂ ...

ਪੂਰੀ ਖ਼ਬਰ »

ਪਿੰਡ ਗੁਰਥੜੀ ਦੀ ਸਹਿਕਾਰੀ ਸਭਾ 'ਚ ਲੱਖਾਂ ਦੀ ਚੋਰੀ

ਸੰਗਤ ਮੰਡੀ, 14 ਜੁਲਾਈ (ਅੰਮਿ੍ਤਪਾਲ ਸ਼ਰਮਾ)-ਥਾਣਾ ਸੰਗਤ ਦੇ ਪਿੰਡ ਅਮਰਪੁਰਾ ਗੁਰਥੜੀ ਵਿਖੇ ਬੀਤੀ ਰਾਤ ਅਣਪਛਾਤੇ ਚੋਰਾਂ ਨੇ ਪਿੰਡ ਦੀ ਬਹੁ-ਮੰਤਵੀ ਖੇਤੀਬਾੜੀ ਸਹਿਕਾਰੀ ਸਭਾ 'ਚੋਂ ਕਮਰੇ ਦਾ ਜਿੰਦਰਾ ਤੋੜ ਕੇ ਲੱਖਾਂ ਦੀ ਚਾਹ ਅਤੇ ਘਿਉ ਚੋਰੀ ਕਰ ਲਿਆ | ਥਾਣਾ ਸੰਗਤ ਦੇ ...

ਪੂਰੀ ਖ਼ਬਰ »

ਸਰਕਾਰ ਫ਼ਸਲ ਦਾ ਭਾਅ ਸਵਾਮੀਨਾਥਨ ਰਿਪੋਰਟ ਅਨੁਸਾਰ ਨਾ ਵਧਾ ਕੇ ਕਿਸਾਨਾਂ ਨਾਲ ਧੋਖਾ ਕਰ ਰਹੀ ਹੈ-ਆਪ ਵਿਧਾਇਕ

ਸੀਂਗੋ ਮੰਡੀ, 14 ਜੁਲਾਈ (ਲੱਕਵਿੰਦਰ ਸ਼ਰਮਾ)-ਆਮ ਆਦਮੀ ਪਾਰਟੀ ਦੇ ਕੇਂਦਰੀ ਕਾਰਜ-ਕਾਰਨੀ ਮੈਂਬਰ ਤੇ ਹਲਕਾ ਤਲਵੰਡੀ ਤੋਂ ਵਿਧਾਇਕ ਪ੍ਰੋ: ਬਲਜਿੰਦਰ ਕੌਰ ਨੇ ਇੱਥੇ ਪੈੱ੍ਰਸ ਬਿਆਨ ਵਿਚ ਕੇਂਦਰ ਦੀ ਮੋਦੀ ਸਰਕਾਰ ਨੇ ਝੋਨੇ ਦਾ ਭਾਅ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX