ਤਾਜਾ ਖ਼ਬਰਾਂ


ਬ੍ਰਿਕਸ ਸੰਮੇਲਨ 'ਚ ਸ਼ਾਮਲ ਹੋਣ ਲਈ ਬ੍ਰਾਜ਼ੀਲ ਰਵਾਨਾ ਹੋਏ ਪ੍ਰਧਾਨ ਮੰਤਰੀ ਮੋਦੀ
. . .  15 minutes ago
ਨਵੀਂ ਦਿੱਲੀ, 12 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 11ਵੇਂ ਬ੍ਰਿਕਸ ਸੰਮੇਲਨ 'ਚ ਸ਼ਾਮਲ ਹੋਣ ਲਈ...
550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਪਹੁੰਚੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀਆਂ ਕੁੱਝ ਤਸਵੀਰਾਂ
. . .  31 minutes ago
550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਪਹੁੰਚੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀਆਂ ਕੁੱਝ ਤਸਵੀਰਾਂ...
ਬਾਬੇ ਨਾਨਕ ਦੀਆਂ ਸਿੱਖਿਆਵਾਂ ਸਮੁੱਚੀ ਮਾਨਵਤਾ ਲਈ ਕਲਿਆਣਕਾਰੀ- ਕੋਵਿੰਦ
. . .  27 minutes ago
ਸੁਲਤਾਨਪੁਰ ਲੋਧੀ, 12 ਨਵੰਬਰ- ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸੰਗਤ ਨੂੰ ਵਧਾਈ ਦਿੱਤੀ। ਇਸ ਮਗਰੋਂ ਪੰਜਾਬ...
ਮਹਾਰਾਸ਼ਟਰ 'ਚ ਰਾਜਪਾਲ ਵੱਲੋਂ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਸਿਫ਼ਾਰਸ਼
. . .  about 1 hour ago
ਮੁੰਬਈ, 12 ਨਵੰਬਰ- ਮਹਾਰਾਸ਼ਟਰ ਦੇ ਰਾਜਪਾਲ ਨੇ ਸੂਬੇ 'ਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਇਹ ਖ਼ਬਰ ਸਾਹਮਣੇ ਆਉਂਦਿਆਂ ਹੀ ਸ਼ਿਵ ਸੈਨਾ ਨੇ ਸੁਪਰੀਮ ਕੋਰਟ 'ਚ ਜਾਣ ਦੀ ਤਿਆਰੀ...
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਸਿਸੋਦੀਆ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਟੇਕਿਆ ਮੱਥਾ
. . .  about 1 hour ago
ਨਵੀਂ ਦਿੱਲੀ, 12 ਨਵੰਬਰ- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ....
ਬ੍ਰਿਕਸ ਸੰਮੇਲਨ ਲਈ ਬ੍ਰਾਜ਼ੀਲ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਸੱਦੀ ਕੈਬਨਿਟ ਦੀ ਬੈਠਕ
. . .  about 1 hour ago
ਨਵੀਂ ਦਿੱਲੀ, 12 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਿਕਸ ਸੰਮੇਲਨ ਲਈ ਬ੍ਰਾਜ਼ੀਲ ਰਵਾਨਾ ਹੋਣ ਤੋਂ ਪਹਿਲਾਂ...
ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਵਿਖੇ ਨਤਮਸਤਕ ਹੋਏ ਕੇਜਰੀਵਾਲ
. . .  about 1 hour ago
ਨਵੀਂ ਦਿੱਲੀ, 12 ਨਵੰਬਰ- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਯੋਗ ਗੁਰੂ ਬਾਬਾ ਰਾਮਦੇਵ ਅਤੇ ਸ਼੍ਰੋਮਣੀ ਅਕਾਲੀ ਦਲ ਦੇ...
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੋਨੀਆ ਗਾਂਧੀ ਨੇ ਦਿੱਤੀ ਵਧਾਈ
. . .  about 1 hour ago
ਨਵੀਂ ਦਿੱਲੀ, 12 ਨਵੰਬਰ- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦੇਸ਼ ਵਾਸੀਆਂ ਵਧਾਈ ਦਿੱਤੀ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਬਾਬੇ ਨਾਨਕ ਨੇ ਆਪਸੀ ...
ਸੋਨੀਆ ਗਾਂਧੀ ਨੇ ਅੱਜ ਸ਼ਰਦ ਪਵਾਰ ਨਾਲ ਕੀਤੀ ਗੱਲਬਾਤ- ਖੜਗੇ
. . .  about 1 hour ago
ਨਵੀਂ ਦਿੱਲੀ, 12 ਨਵੰਬਰ- ਕਾਂਗਰਸ ਨੇਤਾ ਮਲਿਕਾਰਜੁਨ ਖੜਗ ਨੇ ਦੱਸਿਆ ਕਿ ਮਹਾਰਾਸ਼ਟਰ 'ਚ ਸਰਕਾਰ ਬਣਾਉਣ 'ਤੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਰਾਸ਼ਟਰਵਾਦੀ ਕਾਂਗਰਸ ਪਾਰਟੀ...
ਅਜਨਾਲਾ 'ਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ 550 ਸਾਲਾ ਪ੍ਰਕਾਸ਼ ਪੁਰਬ
. . .  about 2 hours ago
ਅਜਨਾਲਾ, 12 ਨਵੰਬਰ (ਗੁਰਪ੍ਰੀਤ ਸਿੰਘ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਅੱਜ ਅਜਨਾਲਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਗੁਰਦੁਆਰਾ ਸਾਹਿਬ...
ਸਪੋਰਟਸ ਦੀ ਦੁਕਾਨ 'ਚੋਂ ਚੋਰਾਂ ਨੇ ਸ਼ਟਰ ਤੋੜ ਕੇ ਨਗਦੀ ਕੀਤੀ ਚੋਰੀ
. . .  about 2 hours ago
ਰਾਜਪੁਰਾ, 12 ਨਵੰਬਰ (ਰਣਜੀਤ ਸਿੰਘ)- ਇੱਥੋਂ ਦੀ ਕਸਤੂਰਬਾ ਰੋਡ 'ਤੇ ਸਥਿਤ ਸਪੋਰਟਸ ਦੀ ਇੱਕ ਦੁਕਾਨ 'ਚੋਂ ਬੀਤੀ ਰਾਤ ਚੋਰਾਂ ਨੇ ਦੁਕਾਨ ਦਾ ਸ਼ਟਰ ਤੋੜ ਕੇ ਨਗਦੀ ਅਤੇ ਹੋਰ ਸਮਾਨ ਚੋਰੀ ਕਰ...
ਕੁਝ ਸਮੇਂ 'ਚ ਸ਼ੁਰੂ ਹੋਵੇਗਾ ਨਨਕਾਣਾ ਸਾਹਿਬ ਵਿਖੇ ਨਗਰ ਕੀਰਤਨ
. . .  about 2 hours ago
ਨਨਕਾਣਾ ਸਾਹਿਬ (ਪਾਕਿਸਤਾਨ), 12 ਨਵੰਬਰ (ਸਾਹਿਬ ਸਿੰਘ)- ਪਾਕਿਸਤਾਨ ਸਥਿਤ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਸਜਾਇਆ ਜਾ ਰਿਹਾ...
ਮੁੰਬਈ 'ਚ ਅੱਜ ਖੜਗੇ ਅਤੇ ਅਹਿਮਦ ਪਟੇਲ ਐੱਨ. ਸੀ. ਪੀ. ਨੇਤਾਵਾਂ ਨਾਲ ਕਰਨਗੇ ਮੁਲਾਕਾਤ
. . .  about 2 hours ago
ਨਵੀਂ ਦਿੱਲੀ, 12 ਨਵੰਬਰ- ਕਾਂਗਰਸ ਨੇਤਾ ਮਲਿਕਾਰਜੁਨ ਖੜਗੇ ਅਤੇ ਅਹਿਮਦ ਪਟੇਲ ਮੁੰਬਈ 'ਚ ਅੱਜ...
550ਵੇਂ ਪ੍ਰਕਾਸ਼ ਪੁਰਬ ਮੌਕੇ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਕਰਾਏ ਜਾ ਰਹੇ ਹਨ ਗੁਰਮਤਿ ਸਮਾਗਮ, ਦੇਖੋ ਤਸਵੀਰਾਂ
. . .  about 2 hours ago
550ਵੇਂ ਪ੍ਰਕਾਸ਼ ਪੁਰਬ ਮੌਕੇ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਕਰਾਏ ਜਾ ਰਹੇ ਹਨ ਗੁਰਮਤਿ ਸਮਾਗਮ, ਦੇਖੋ ਤਸਵੀਰਾਂ...........
550ਵੇਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਜਾਏ ਗਏ ਸੁੰਦਰ ਜਲੌ
. . .  about 3 hours ago
ਅੰਮ੍ਰਿਤਸਰ, 12 ਨਵੰਬਰ (ਜਸਵੰਤ ਸਿੰਘ ਜੱਸ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੱਜ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਨਤਮਸਤਕ ਹੋਣ ਪੁੱਜ ਰਹੀਆਂ ਹਨ। ਅੱਜ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ...
ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਏ ਰਾਸ਼ਟਰਪਤੀ ਰਾਮ ਨਾਥ ਕੋਵਿੰਦ
. . .  about 3 hours ago
550ਵੇਂ ਪ੍ਰਕਾਸ਼ ਪੁਰਬ ਮੌਕੇ ਨਵਜੋਤ ਸਿੰਘ ਸਿੱਧੂ ਨੇ ਗੁਰਦੁਆਰਾ ਨਾਨਕਸਰ ਵੇਰਕਾ ਵਿਖੇ ਟੇਕਿਆ ਮੱਥਾ
. . .  about 3 hours ago
ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਪਹੁੰਚੇ ਰਾਸ਼ਟਰਪਤੀ ਰਾਮਨਾਥ ਕੋਵਿੰਦ
. . .  about 3 hours ago
ਡੇਂਗੂ ਕਾਰਨ 25 ਸਾਲਾ ਨੌਜਵਾਨ ਦੀ ਹੋਈ ਮੌਤ
. . .  about 3 hours ago
ਬਾਬੇ ਨਾਨਕ ਦੇ ਪ੍ਰਕਾਸ਼ ਦਿਹਾੜੇ ਮੌਕੇ ਨਿਰਮਲਾ ਸੀਤਾਰਮਨ ਨੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਟੇਕਿਆ ਮੱਥਾ
. . .  about 4 hours ago
ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਈ 4 ਲੱਖ ਦੇ ਕਰੀਬ ਸੰਗਤ
. . .  about 4 hours ago
ਸ. ਪ੍ਰਕਾਸ਼ ਸਿੰਘ ਬਾਦਲ ਨੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਟੇਕਿਆ ਮੱਥਾ
. . .  about 4 hours ago
ਕੈਪਟਨ ਅਮਰਿੰਦਰ ਸਿੰਘ ਅਤੇ ਮਹਾਰਾਣੀ ਪ੍ਰਨੀਤ ਕੌਰ ਨੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਟੇਕਿਆ ਮੱਥਾ
. . .  about 4 hours ago
ਰਾਜੋਆਣਾ ਨੂੰ ਵੱਡੀ ਰਾਹਤ, ਸਰਕਾਰ ਨੇ ਉਮਰ ਕੈਦ 'ਚ ਬਦਲੀ ਫਾਂਸੀ ਦੀ ਸਜ਼ਾ
. . .  about 4 hours ago
ਰਾਸ਼ਟਰਪਤੀ ਕੋਵਿੰਦ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਬਾਬੇ ਨਾਨਕ ਦੇ ਪ੍ਰਕਾਸ਼ ਦਿਹਾੜੇ ਦੀਆਂ ਦਿੱਤੀਆਂ ਵਧਾਈਆਂ
. . .  about 5 hours ago
ਮੁੱਠਭੇੜ 'ਚ ਇਕ ਅੱਤਵਾਦੀ ਢੇਰ
. . .  about 6 hours ago
ਰਾਸ਼ਟਰਪਤੀ ਰਾਮਨਾਥ ਕੋਵਿੰਦ ਅੱਜ ਸ੍ਰੀ ਬੇਰ ਸਾਹਿਬ ਹੋਣਗੇ ਨਤਮਸਤਕ
. . .  about 6 hours ago
ਸੁਲਤਾਨਪੁਰ ਲੋਧੀ ਵਿਖੇ ਸੰਗਤਾਂ ਦਾ ਉਮੜਿਆ ਸੈਲਾਬ
. . .  about 6 hours ago
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀਆਂ ਅਦਾਰਾ ਅਜੀਤ ਵੱਲੋਂ ਸਮੂਹ ਪਾਠਕਾਂ ਤੇ ਦਰਸ਼ਕਾਂ ਨੂੰ ਲੱਖ ਲੱਖ ਵਧਾਈ
. . .  about 7 hours ago
ਮਹਾਰਾਸ਼ਟਰ : ਰਾਜਪਾਲ ਨੇ ਹੁਣ ਐਨਸੀਪੀ ਨੂੰ ਕੱਲ੍ਹ ਰਾਤ 8.30 ਵਜੇ ਤੱਕ ਦਾ ਸਮਾਂ
. . .  1 day ago
ਬੱਸ ਵੱਲੋਂ ਘੜੁੱਕੇ ਨੂੰ ਟੱਕਰ ਮਾਰਨ 'ਤੇ ਇਕ ਲੜਕੀ ਦੀ ਮੌਤ, 40 ਜ਼ਖ਼ਮੀ
. . .  1 day ago
ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਰਾਤ 9.30 ਵਜੇ ਤੱਕ 15 ਲੱਖ ਦੇ ਕਰੀਬ ਸੰਗਤਾਂ ਨਤਮਸਤਕ
. . .  1 day ago
ਮੁੰਬਈ : ਰਾਜਪਾਲ ਨੂੰ ਮਿਲਣ ਰਾਜ ਭਵਨ ਪੁੱਜੇ ਅਜੀਤ ਪਵਾਰ
. . .  1 day ago
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਕੱਲ੍ਹ ਸੁਲਤਾਨਪੁਰ ਲੋਧੀ ਹੋਣਗੇ ਨਤਮਸਤਕ
. . .  1 day ago
ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਪਾਵਨ ਅਸਥਾਨਾਂ ਨੂੰ ਸੁੰਦਰ ਦੀਪ ਮਾਲਾ ਨਾਲ ਸਜਾਇਆ
. . .  1 day ago
ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਵੱਖ-ਵੱਖ ਫੁੱਲਾਂ ਨਾਲ ਕੀਤੀ ਗਈ ਸਜਾਵਟ
. . .  1 day ago
ਅਸੀ ਸਰਕਾਰ ਬਣਾਉਣ ਲਈ ਤਿਆਰ - ਆਦਿਤਆ ਠਾਕਰੇ
. . .  1 day ago
ਸੜਕ ਹਾਦਸੇ 'ਚ ਫ਼ੌਜ ਦੇ ਜਵਾਨ ਦੀ ਮੌਤ
. . .  1 day ago
ਭੇਦਭਰੀ ਬਿਮਾਰੀ ਦੀ ਲਪੇਟ ਵਿਚ ਆਉਣ ਕਾਰਨ 6 ਦੁਧਾਰੂ ਮੱਝਾਂ ਦੀ ਮੌਤ
. . .  1 day ago
ਦੋ ਕਿੱਲੋ ਸੋਨਾ, 45 ਕਿੱਲੋ ਚਾਂਦੀ ਅਤੇ ਲੱਖਾਂ ਦੀ ਨਗਦੀ ਚੋਰੀ
. . .  1 day ago
ਖੁਈਆ ਸਰਵਰ ਗੋਲੀ ਕਾਂਡ : ਪੁਲਿਸ ਨੇ ਜਾਰੀ ਕੀਤਾ ਨੋਟਿਸ
. . .  1 day ago
ਬਿਜਲੀ ਦੇ ਖੰਭੇ ਨਾਲ ਟਕਰਾਈ ਬੇਕਾਬੂ ਕਾਰ
. . .  1 day ago
ਗੁਰਦੁਆਰਾ ਸ੍ਰੀ ਬੇਰ ਸਾਹਿਬ ਪੁੱਜ ਕੇ ਸਮਾਪਤ ਹੋਇਆ ਵਿਸ਼ਾਲ ਨਗਰ ਕੀਰਤਨ
. . .  1 day ago
ਸੋਨੀਆ ਗਾਂਧੀ ਨੇ ਊਧਵ ਠਾਕਰੇ ਨਾਲ ਫੋਨ 'ਤੇ ਕੀਤੀ ਗੱਲਬਾਤ
. . .  1 day ago
ਲਤਾ ਮੰਗੇਸ਼ਕਰ ਹਸਪਤਾਲ 'ਚ ਦਾਖਲ
. . .  1 day ago
ਸੰਸਦ ਦੇ ਸਰਦ ਰੁੱਤ ਇਜਲਾਸ ਤੋਂ ਪਹਿਲਾਂ ਨਾਇਡੂ ਨੇ ਆਪਣੀ ਰਿਹਾਇਸ਼ 'ਤੇ ਸੱਦੇ ਸਾਰੀਆਂ ਪਾਰਟੀਆਂ ਦੇ ਮੈਂਬਰ
. . .  1 day ago
ਮਮਤਾ ਬੈਨਰਜੀ ਨੇ 'ਬੁਲਬੁਲ' ਨਾਲ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਹਵਾਈ ਸਰਵੇਖਣ
. . .  about 1 hour ago
ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਏ ਖੱਟਰ
. . .  about 1 hour ago
ਸੰਜੇ ਰਾਓਤ ਹਸਪਤਾਲ 'ਚ ਦਾਖ਼ਲ
. . .  about 1 hour ago
ਘਰੇਲੂ ਪਰੇਸ਼ਾਨੀ ਦੇ ਚੱਲਦਿਆਂ ਇੱਕ ਵਿਅਕਤੀ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  19 minutes ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 31 ਹਾੜ ਸੰਮਤ 550

ਖੰਨਾ / ਸਮਰਾਲਾ

ਖੰਨਾ 'ਚ ਵੱਖ-ਵੱਖ ਥਾਈਾ ਕੈਮਿਸਟਾਂ ਨੇ ਦੂਜੇ ਦਿਨ ਵੀ ਰੱਖੀ ਹੜਤਾਲ

ਖੰਨਾ, 14 ਜੁਲਾਈ (ਹਰਜਿੰਦਰ ਸਿੰਘ ਲਾਲ)- ਅੱਜ ਦੂਜੇ ਦਿਨ ਵੀ ਖੰਨਾ ਪੁਲਿਸ ਜ਼ਿਲ੍ਹੇ ਦੇ ਲਗਪਗ ਸਾਰੇ ਕਸਬਿਆਂ, ਸ਼ਹਿਰਾਂ ਅਤੇ ਪਿੰਡਾਂ ਦੇ ਕੈਮਿਸਟਾਂ ਨੇ ਵੀ ਸਿਹਤ ਅਧਿਕਾਰੀਆਂ ਵਲੋਂ ਨਸ਼ਾ ਵਿਰੋਧੀ ਮੁਹਿੰਮ ਦੇ ਨਾਂਅ 'ਤੇ ਕੀਤੇ ਜਾ ਰਹੇ ਵਰਤਾਓ ਦੇ ਿਖ਼ਲਾਫ਼ ਹੜਤਾਲ ਰੱਖੀ | ਖੰਨਾ, ਸਮਰਾਲਾ, ਮਾਛੀਵਾੜਾ ਸਾਹਿਬ, ਦੋਰਾਹਾ, ਬੀਜਾ, ਪਾਇਲ, ਮਲੌਦ ਅਤੇ ਕੁਹਾੜਾ ਆਦਿ ਤੋਂ ਮਿਲੀਆਂ ਖ਼ਬਰਾਂ ਅਨੁਸਾਰ ਇਸ ਹੜਤਾਲ ਕਾਰਨ ਲੋਕ ਅਤੇ ਮਰੀਜ਼ ਬਹੁਤ ਪ੍ਰੇਸ਼ਾਨ ਰਹੇ | ਕੈਮਿਸਟਾਂ ਨੇ ਵੱਖ-ਵੱਖ ਥਾਂਵਾਂ 'ਤੇ ਰੋਸ ਮੀਟਿੰਗਾਂ ਕਰਕੇ ਕਿਹਾ ਕਿ ਅਸੀਂ ਨਸ਼ੇ ਵਿਰੋਧ ਵਿਚ ਹਾਂ ਅਤੇ ਸਿਰਫ਼ ਦਵਾਈਆਂ ਵੇਚਦੇ ਹਾਂ ਪਰ ਸਿਹਤ ਵਿਭਾਗ ਅਤੇ ਪੁਲਿਸ ਮਿਲ ਕੇ ਸਾਡੇ ਨਾਲ ਦੋਸ਼ੀਆਂ ਵਾਲਾ ਵਿਵਹਾਰ ਕਰ ਰਹੀ ਹੈ, ਜੋ ਸਾਨੂੰ ਮਨਜੂਰ ਨਹੀਂ |
ਚੰਨੀ ਦੀ ਅਗਵਾਈ 'ਚ ਕੈਮਿਸਟਾਂ ਨੇ ਦੂਜੇ ਦਿਨ ਵੀ ਰੱਖੀ ਹੜਤਾਲ
ਖੰਨਾ, (ਹਰਜਿੰਦਰ ਸਿੰਘ ਲਾਲ)- ਖੰਨਾ ਦੀ ਕੈਮਿਸਟ ਐਸੋਸੀਏਸ਼ਨ ਵਲੋਂ ਅੱਜ ਦੂਜੇ ਦਿਨ ਵੀ ਆਪਣੀਆਂ ਦੁਕਾਨਾਂ ਪੂਰਨ ਤੌਰ 'ਤੇ ਬੰਦ ਰੱਖੀਆਂ ਗਈਆਂ, ਜਿਸ ਨਾਲ ਮਰੀਜ਼ਾਂ ਅਤੇ ਦਵਾਈ ਲੈਣ ਆਏ ਇਲਾਕਾ ਨਿਵਾਸੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ | ਸਰਕਾਰ ਦੇ ਰਵੱਈਏ ਤੋਂ ਖ਼ਫ਼ਾ ਸੈਂਕੜੇ ਕੈਮਿਸਟਾਂ ਵਲੋਂ ਇਕ ਮੀਟਿੰਗ ਕੀਤੀ ਗਈ, ਜਿਸ 'ਚ ਅਕਾਲੀ ਦਲ ਬਾਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਨਗਰ ਕੌਾਸਲ ਪ੍ਰਧਾਨ ਇਕਬਾਲ ਸਿੰਘ ਚੰਨੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਕੈਮਿਸਟ ਐਸੋਸੀਏਸ਼ਨ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਸਰਕਾਰ ਦੀ ਸ਼ਹਿ 'ਤੇ ਪੁਲਿਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਮਿਲ ਕੇ ਧੱਕੇਸ਼ਾਹੀ ਕਰਕੇ ਪ੍ਰੇਸ਼ਾਨ ਕਰ ਰਿਹਾ ਹੈ, ਜਿਸ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ | ਅੱਜ ਕੈਮਿਸਟ ਐਸੋਸੀਏਸ਼ਨ ਖੰਨਾ ਦੇ ਕਾਰਜਕਾਰੀ ਪ੍ਰਧਾਨ ਪਿ੍ਤਪਾਲ ਸਿੰਘ ਉੱਭੀ, ਜਨਰਲ ਸਕੱਤਰ ਬਧਾਵਨ ਦੇ ਨਾਲ-ਨਾਲ ਵਿਸ਼ੇਸ਼ ਰੂਪ ਵਿਚ ਪਹੁੰਚੇ ਸਾਬਕਾ ਨਗਰ ਕੌਾਸਲ ਪ੍ਰਧਾਨ ਇਕਬਾਲ ਸਿੰਘ ਚੰਨੀ ਵਲੋਂ ਵੀ ਕੈਮਿਸਟਾਂ ਨੂੰ ਸੰਬੋਧਨ ਕੀਤਾ ਗਿਆ | ਬੁਲਾਰਿਆਂ ਨੇ ਸੂਬੇ ਦੀ ਕਾਂਗਰਸ ਸਰਕਾਰ ਦੇ ਨਾਲ-ਨਾਲ ਪ੍ਰਸ਼ਾਸਨ ਦੇ ਰਵੱਈਏ ਦੇ ਿਖ਼ਲਾਫ਼ ਵੀ ਆਪਣੀ ਭੜਾਸ ਕੱਢੀ | ਕੈਮਿਸਟ ਐਸੋਸੀਏਸ਼ਨ ਖੰਨਾ ਦੇ ਅਹੁਦੇਦਾਰਾਂ ਨੇ ਕਿਹਾ ਕਿ ਸੂਬੇ ਭਰ ਵਿਚ ਸਰਕਾਰ ਵਲੋਂ ਵਲੋਂ ਕੈਮਿਸਟ ਦੁਕਾਨਦਾਰਾਂ ਦੇ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਜੇਕਰ ਬੰਦ ਨਾ ਕੀਤੀ ਤਾਂ ਸਥਾਈ ਤੌਰ 'ਤੇ ਆਪਣੀਆਂ ਦੁਕਾਨਾਂ ਬੰਦ ਕਰਕੇ ਚਾਬੀਆਂ ਸਰਕਾਰ ਦੇ ਨੁਮਾਇੰਦਿਆਂ ਨੂੰ ਸੌਾਪ ਦਿਆਂਗੇ | ਇਸ ਮੌਕੇ ਸਾਬਕਾ ਨਗਰ ਕੌਾਸਲ ਪ੍ਰਧਾਨ ਇਕਬਾਲ ਸਿੰਘ ਚੰਨੀ ਨੇ ਕਿਹਾ ਕਿ ਜੇਕਰ ਕੈਮਿਸਟਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਨਾ ਕੀਤਾ ਗਿਆ ਤਾਂ ਸਰਕਾਰ ਿਖ਼ਲਾਫ਼ ਸੜਕਾਂ 'ਤੇ ਉਤਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ | ਇਸ ਮੌਕੇ ਰਮੇਸ਼ ਬਢੇਰਾ, ਸੁਨੀਲ ਗੁਪਤਾ, ਬਬਲਾ, ਸਨੀ, ਪੰਕਜ, ਮਨੋਜ ਕੁਮਾਰ, ਚਮਨ ਲਾਲ, ਵਿਕਰਮ, ਸਨੀ, ਲੱਕੀ, ਸਾਹਿਲ, ਕ੍ਰਿਸ਼ਨ ਕੁਮਾਰ ਥਾਪਰ, ਰਾਜਵੀਰ, ਅਨੁਵਿੰਦ, ਵਰਿੰਦਰ ਕੁਮਾਰ, ਕੁਲਦੀਪ ਨੇਗੀ ਆਦਿ ਹਾਜ਼ਰ ਸਨ |
ਹੜਤਾਲ ਕਾਰਨ ਬੀਜਾ ਇਲਾਕੇ ਦੇ ਮੈਡੀਕਲ ਸਟੋਰ ਬੰਦ ਰਹੇ
ਬੀਜਾ, ( ਰਣਧੀਰ ਸਿੰਘ ਧੀਰਾ)- ਖੰਨਾ ਮੈਡੀਕਲ ਐਸੋਸੀਏਸ਼ਨ ਦੇ ਸੱਦੇ 'ਤੇ ਮੈਡੀਕਲ ਸਟੋਰਾਂ ਦੀ ਸਿਹਤ ਵਿਭਾਗ ਦੀ ਟੀਮ ਵਲੋਂ ਕੀਤੀ ਜਾ ਰਹੀ ਚੈਕਿੰਗ ਦੇ ਵਿਰੁੱਧ ਬੀਜਾ ਇਲਾਕੇ ਦੇ ਮੰਜੀ ਸਾਹਿਬ ਕੋਟਾਂ, ਜਸਪਾਲੋਂ, ਬਗ਼ਲੀ ਕਲਾਂ ਆਦਿ ਥਾਵਾਂ ਦੇ ਸਾਰੇ ਮੈਡੀਕਲ ਸਟੋਰ ਬੰਦ ਰਹੇ ਜਿਸ ਕਾਰਨ ਮਰੀਜ਼ਾ ਤੇ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ¢ ਮਾਲਵਾ ਮੈਡੀਕਲ ਸਟੋਰ ਦੇ ਮਾਲਕ ਜਸਵੰਤ ਸਿੰਘ, ਅਨਮੋਲ ਮੈਡੀਕਲ ਸਟੋਰ ਦੇ ਮਾਲਕ ਪਰਗਟ ਸਿੰਘ ਸਹੋਤਾ ਤੇ ਹੋਰਨਾਂ ਨੇ ਦੱਸਿਆ ਕਿ ਸਿਹਤ ਪੁੱਠੇ ਰਸਤੇ ਪੈ ਗਿਆ ਹੈ ਕਿਉਂਕਿ ਮੈਡੀਕਲ ਸਟੋਰ ਵਾਲੇ ਚਿੱਟਾ ਨਹੀਂ ਵੇਚਦੇ ¢ ਉਨ੍ਹਾਂ ਕਿਹਾ ਕਿ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਮੈਡੀਕਲ ਸਟੋਰ ਮਾਲਕਾਂ ਨੂੰ ਸਿਹਤ ਵਿਭਾਗ ਦੇ ਅਧਿਕਾਰੀ ਜਾਣ ਬੁੱਝ ਕੇ ਚੈਕਿੰਗ ਦੇ ਨਾਂਅ 'ਤੇ ਪ੍ਰੇਸ਼ਾਨ ਕਰ ਰਹੇ ਹਨ ¢ ਉਨ੍ਹਾਂ ਕਿਹਾ ਕਿ ਜਿੰਨਾ ਚਿਰ ਸਰਕਾਰ ਚੈਕਿੰਗ ਨਾ ਕਰਨ ਕਰਨ ਦਾ ਪੱਕੇ ਤੌਰ 'ਤੇ ਭਰੋਸਾ ਨਹੀਂ ਦਿੰਦੀ, ਓਨੀ ਦੇਰ ਮੈਡੀਕਲ ਸਟੋਰ ਪੱਕੇ ਤੌਰ 'ਤੇ ਨਿਰੰਤਰ ਬੰਦ ਰਹਿਣਗੇ¢
ਦੋਰਾਹਾ ਸ਼ਹਿਰ ਦੇ ਸਾਰੇ ਮੈਡੀਕਲ ਸਟੋਰ ਕੱਲ੍ਹ ਸ਼ਾਮ ਤੋਂ ਅਣਮਿੱਥੇ ਸਮੇਂ ਲਈ ਬੰਦ
ਦੋਰਾਹਾ, (ਜਸਵੀਰ ਝੱਜ)- ਦੋਰਾਹਾ ਸ਼ਹਿਰ ਦੇ ਕੁੱਲ ਮੈਡੀਕਲ ਸਟੋਰ ਕੱਲ੍ਹ ਢਲਦੀ ਸ਼ਾਮ ਅਚਾਨਕ ਬੰਦ ਹੋ ਗਏ ¢ ਦੇਰ ਸ਼ਾਮ ਦੋਰਾਹਾ ਕੈਮਿਸਟ ਐਸੋਸੀਏਸ਼ਨ ਦੀ ਇਕ ਹੰਗਾਮੀ ਮੀਟਿੰਗ ਕੀਤੀ ਗਈ, ਜਿਸ ਦੇ ਬਾਰੇ ਪ੍ਰਧਾਨ ਜਨਦੀਪ ਕੌਸ਼ਲ ਅਤੇ ਜਨਰਲ ਸਕੱਤਰ ਸੰਜੀਵ ਬਾਂਸਲ ਨੇ ਦੱਸਿਆ ਕਿ ਦਵਾਈਆਂ ਵਿਕੇ੍ਰਤਾਵਾਂ ਵਿਚ ਇਸ ਗੱਲ ਦਾ ਰੋਸ ਹੈ ਕਿ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਦਵਾਈਆਂ ਵਿਕੇ੍ਰਤਾਵਾਂ ਨੂੰ ਬਿਨਾਂ ਵਜ੍ਹਾ ਬੇਲੋੜਾ ਤੰਗ ਪ੍ਰੇਸ਼ਾਨ ਹੀ ਨਹੀਂ ਕਰ ਰਹੇ, ਸਗੋਂ ਬੇਇੱਜ਼ਤ ਵੀ ਕਰ ਰਹੇ ਹਨ ਜਿਸ ਕਾਰਨ ਜ਼ਿਲ੍ਹਾ ਲੁਧਿਆਣਾ ਕੈਮਿਸਟ ਐਸੋਸੀਏਸ਼ਨ ਦੇ ਸੱਦੇ 'ਤੇ ਜਦੋਂ ਤੱਕ ਉਕਤ ਵਰਤਾਰੇ ਦਾ ਕੋਈ ਹੱਲ ਨਹੀਂ ਨਿਕਲ਼ਦਾ, ਓਦੋਂ ਤੱਕ ਅਣਮਿੱਥੇ ਸਮੇਂ ਲਈ ਦਵਾਈਆਂ ਦੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ ਹਨ ¢ ਇਸ ਮੌਕੇ ਚਰਨਜੀਤ ਸਿੰਘ, ਜੋਗਿੰਦਰ ਸਿੰਘ, ਪੇ੍ਰਮ ਕੁਮਾਰ, ਦਵਿੰਦਰ ਕਪਿਲਾ, ਲਲਿਤ ਸ਼ਰਮਾ, ਰਾਜਵੀਰ ਲਾਂਬਾ, ਪ੍ਰਭਜੋਤ ਸਿੰਘ ਸੇਵਕ, ਸਤੀਸ਼ ਤਿਵਾੜੀ, ਸਰਬਜੀਤ ਸਿੰਘ, ਸੋਹਣ ਸਿੰਘ, ਰਮਨਦੀਪ ਲੌਫੀ, ਜਸਵਿੰਦਰ ਲਾਲੀ ਤੇ ਲਾਲਾ ਦੀਪ ਨਗਰ ਆਦਿ ਹਾਜ਼ਰ ਸਨ |
ਸ਼ਹਿਰ ਦੇ ਕੈਮਿਸਟ ਵੀ ਅਣਮਿੱਥੇ ਸਮੇਂ ਦੀ ਹੜਤਾਲ 'ਤੇ
ਮਾਛੀਵਾੜਾ ਸਾਹਿਬ, (ਮਨੋਜ ਕੁਮਾਰ/ਸੁਖਵੰਤ ਸਿੰਘ ਗਿੱਲ)- ਮਾਛੀਵਾੜਾ ਸ਼ਹਿਰ ਅਤੇ ਇਸ ਦੇ ਆਸ-ਪਾਸ ਦੇ ਕਰੀਬ 40 ਕੈਮਿਸਟਾਂ ਨੇ ਵੀ ਜ਼ਿਲ੍ਹਾ ਪੱਧਰ ਦੇ ਸੱਦੇ ਦੀ ਹਮਾਇਤ ਕਰਦਿਆਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕੀਤਾ ਹੈ | ਇਨ੍ਹਾਂ ਦੁਕਾਨਦਾਰਾ ਦਾ ਇਹ ਦੋਸ਼ ਹੈ ਕਿ ਸਰਕਾਰ ਬਿਨਾਂ ਵਜ੍ਹਾ ਹੀ ਨਸ਼ਿਆਂ ਦੇ ਮੁੱਦੇ ਨੂੰ ਕੈਮਿਸਟਾਂ ਨਾਲ ਜੋੜ ਰਹੀ ਹੈ ਅਤੇ ਬਿਨਾਂ ਵਜ੍ਹਾ ਤੰਗ ਪ੍ਰੇਸ਼ਾਨ ਵੀ ਕੀਤਾ ਜਾ ਰਿਹਾ ਹੈ, ਜਿਸ ਦੇ ਰੋਸ ਵਜੋਂ ਇਸ ਹੜਤਾਲ ਦਾ ਐਲਾਨ ਕੀਤਾ ਗਿਆ | ਇਸ ਮੌਕੇ ਹਾਜ਼ਰ ਹੋਏ ਯੂਨੀਅਨ ਦੇ ਸਥਾਨਕ ਆਗੂਆਂ 'ਚ ਪ੍ਰਧਾਨ ਧਰਮਵੀਰ ਸ਼ਰਮਾ, ਰਾਜੀਵ ਜੈਨ, ਸਤਿੰਦਰਪਾਲ ਸਿੰਘ, ਜਸਵਿੰਦਰ ਸਿੰਘ, ਨਰਿੰਦਰ ਸਿੰਘ, ਰਕੇਸ਼ ਸ਼ਰਮਾ ਸਮੇਤ ਹੋਰ ਕਈ ਸਾਥੀ ਵੀ ਮੌਜੂਦ ਸਨ |
ਮੈਡੀਕਲ ਦੁਕਾਨਾਂ ਅਣਮਿੱਥੇ ਸਮੇਂ ਲਈ ਬੰਦ, ਸੋਮਵਾਰ ਪ੍ਰਸ਼ਾਸਨ ਨੂੰ ਸੌਾਪਣਗੇ ਚਾਬੀਆਂ
ਸਮਰਾਲਾ, (ਬਲਜੀਤ ਸਿੰਘ ਬਘੌਰ)- ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਸੱਦੇ 'ਤੇ ਅੱਜ ਸਮਰਾਲਾ ਵਿਚ ਚੱਲ ਰਹੀਆਂ ਦੁਕਾਨਾਂ ਮੁਕੰਮਲ ਬੰਦ ਰਹੀਆਂ, ਜ਼ਿਆਦਾਤਰ ਮਰੀਜ਼ ਦਵਾਈਆਂ ਲਈ ਵਿਲਕਦੇ ਰਹੇ | ਕੈਮਿਸਟ ਐਸੋਸੀਏਸ਼ਨ ਸਮਰਾਲਾ ਦੇ ਪ੍ਰਧਾਨ ਰਾਹੁਲ ਖੁੱਲਰ ਨੇ ਦੱਸਿਆ ਕਿ ਉਨ੍ਹਾਂ ਦੀਆਂ ਦੁਕਾਨਾਂ 'ਤੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਲੋੜ ਨਾਲੋਂ ਜ਼ਿਆਦਾ ਵਧੀਕੀਆਂ ਕਰ ਰਿਹਾ ਹੈ, ਜਿਸ ਦੇ ਰੋਸ ਵਜੋਂ ਸ਼ਹਿਰ ਦੀਆਂ ਕੁਲ 40 ਦੁਕਾਨਾਂ ਮੁਕੰਮਲ ਤੌਰ 'ਤੇ ਬੰਦ ਰਹੀਆਂ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਨਸ਼ਿਆਂ ਿਖ਼ਲਾਫ਼ ਚਲਾਈ ਮੁਹਿੰਮ ਦਾ ਉਹ ਸਮਰਥਨ ਕਰਦੇ ਹਨ ਅਤੇ ਮੈਡੀਕਲ ਕਿੱਤੇ ਦੀ ਜਾਣਕਾਰੀ ਰੱਖਣ ਵਾਲਾ ਡਰੱਗ ਇੰਸਪੈਕਟਰ ਜਾਂ ਡਾਕਟਰ ਕਦੇ ਵੀ ਉਨ੍ਹਾਂ ਦੀ ਚੈਕਿੰਗ ਕਰ ਸਕਦਾ ਹੈ ਪਰ ਇਸ ਕਿੱਤੇ ਦੀ ਜਾਣਕਾਰੀ ਨਾ ਰੱਖਣ ਵਾਲਾ ਪੁਲਿਸ ਤੇ ਸਿਵਲ ਪ੍ਰਸ਼ਾਸਨ ਉਨ੍ਹਾਂ ਨੂੰ ਬੇਲੋੜਾ ਤੰਗ ਕਰ ਰਿਹਾ ਹੈ, ਜਿਸ ਦੇ ਰੋਸ ਵਜੋਂ ਕੈਮਿਸਟ ਐਸੋਸੀਏਸ਼ਨ ਵਲੋਂ ਪੂਰੇ ਸੂਬੇ ਵਿਚ ਦੁਕਾਨਾਂ ਬੰਦ ਕਰਨ ਦਾ ਐਲਾਨ ਕੀਤਾ ਗਿਆ ਅਤੇ ਸੋਮਵਾਰ ਨੂੰ ਉਹ ਸਾਢੇ 10 ਵਜੇ ਆਪਣੀਆਂ ਦੁਕਾਨਾਂ ਦੀ ਚਾਬੀਆਂ ਪ੍ਰਸ਼ਾਸਨ ਨੂੰ ਸੌਾਪਣਗੇ | ਬੇਸ਼ੱਕ ਸਿਹਤ ਪ੍ਰਸ਼ਾਸਨ ਵਲੋਂ ਦਵਾਈਆਂ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ ਪਰ ਸ਼ਹਿਰ ਦੀਆਂ ਸਾਰੀਆਂ ਮੈਡੀਕਲ ਦੁਕਾਨਾਂ ਇਕਦਮ ਬੰਦ ਹੋਣ ਕਾਰਨ ਮਰੀਜ਼ਾਂ ਨੂੰ ਦਵਾਈਆਂ ਲੈਣ ਵਿਚ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ |
ਕੈਮਿਸਟ ਐਸੋਸੀਏਸ਼ਨ ਮਲੌਦ ਵਲੋਂ ਅਣਮਿੱਥੇ ਸਮੇਂ ਲਈ ਦੁਕਾਨਾਂ ਬੰਦ
ਮਲੌਦ, (ਦਿਲਬਾਗ ਸਿੰਘ ਚਾਪੜਾ)- ਕੈਮਿਸਟ ਐਸੋਸੀਏਸ਼ਨ ਮਲੌਦ ਵਲੋਂ ਯੂਨੀਅਨ ਦੇ ਸੱਦੇ 'ਤੇ ਪੰਜਾਬ ਸਰਕਾਰ ਵਲੋਂ ਨਸ਼ਿਆਂ ਿਖ਼ਲਾਫ਼ ਮੁਹਿੰਮ ਦੀ ਆੜ ਵਿਚ ਕੈਮਿਸਟਾਂ ਨਾਲ ਕੀਤੀ ਜਾ ਰਹੀ ਕਥਿਤ ਧੱਕੇਸ਼ਾਹੀ ਿਖ਼ਲਾਫ਼ ਦੁਕਾਨਾਂ ਬੰਦ ਕਰਕੇ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਗਈ ਹੈ | ਜਾਣਕਾਰੀ ਦਿੰਦੇ ਹੋਏ ਪ੍ਰਧਾਨ ਦੀਪਕ ਤਿਵਾੜੀ ਅਤੇ ਕੈਮਿਸਟ ਦੁਕਾਨਦਾਰਾਂ ਨੇ ਦੱਸਿਆ ਕਿ ਸਰਕਾਰ ਵਲੋਂ ਅਸਲੀ ਗੁਨਾਹਗਾਰਾਂ ਨੂੰ ਫੜਨ ਦੀ ਬਜਾਏ ਕੈਮਿਸਟਾਂ ਨੂੰ ਖੱਜਲ-ਖ਼ੁਆਰ ਕੀਤਾ ਜਾ ਰਿਹਾ ਹੈ ਅਤੇ ਕੈਮਿਸਟਾਂ ਦੀ ਸ਼ਾਖ਼ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ | ਇਸੇ ਲਈ ਐਸੋਸੀਏਸ਼ਨ ਦੇ ਸੱਦੇ 'ਤੇ ਅਣਮਿੱਥੇ ਸਮੇਂ ਲਈ ਮੈਡੀਕਲ ਦੁਕਾਨਾਂ ਬੰਦ ਕੀਤੀਆਂ ਗਈਆਂ ਹਨ | ਇਸ ਮੌਕੇ ਗਿੱਲ ਮੈਡੀਕਲ, ਕੈਲਾਸ਼ ਮੈਡੀਕਲ, ਨਾਇਸ ਮੈਡੀਕੋਜ਼, ਕਿਰਪਾਲ ਮੈਡੀਕਲ, ਪ੍ਰੀਤ ਮੈਡੀਕਲ, ਮਾਨ ਮੈਡੀਕਲ, ਰਾਜ ਮੈਡੀਕਲ, ਦਸਮੇਸ਼ ਮੈਡੀਕਲ ਆਦਿ ਮੈਡੀਕਲ ਸਟੋਰਾਂ ਤੋਂ ਮਨਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਪ੍ਰੀਤਪਾਲ ਸਿੰਘ, ਟਹਿਲ ਸਿੰਘ, ਬੂਟਾ ਸਿੰਘ, ਲੱਕੀ ਸੇਖਾ, ਛਿੰਦਾ ਦੁਧਾਲ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ |
ਦਵਾਈਆਂ ਦੀਆਂ ਦੁਕਾਨਾਂ ਰੋਸ ਵਜੋਂ ਦੂਜੇ ਦਿਨ ਵੀ ਬੰਦ ਰਹੀਆਂ
ਕੁਹਾੜਾ, (ਤੇਲੂ ਰਾਮ ਕੁਹਾੜਾ)- ਦਵਾਈਆਂ ਦੀਆਂ ਦੁਕਾਨਾਂ ਦੇ ਮਾਲਕਾਂ ਨੇ ਪੰਜਾਬ ਸਰਕਾਰ ਵਿਰੁੱਧ ਰੋਸ ਪਰਗਟ ਕਰਨ ਲਈ ਦੂਜੇ ਦਿਨ ਵੀ ਆਪਣੀਆਂ ਦਵਾਈਆਂ ਦੀਆਂ ਦੁਕਾਨਾਂ ਬੰਦ ਰੱਖੀਆਂ ¢ ਇਸ ਮੌਕੇ ਇਲਾਕੇ ਦੀਆਂ ਦਵਾਈਆਂ ਦੀਆਂ ਦੁਕਾਨਾਂ ਦੀਆਂ ਯੂਨੀਅਨਾਂ ਦੇ ਪ੍ਰਧਾਨ ਰਮਨ ਕੁਮਾਰ ਅਤੇ ਮਨਜੀਤ ਭੰਡਾਰੀ ਦੀ ਅਗਵਾਈ ਵਿਚ ਕੁਹਾੜਾ, ਜੰਡਿਆਲੀ, ਰਾਮਗੜ੍ਹ, ਕਟਾਣੀ ਕਲਾਂ, ਕੂੰਮ ਕਲਾਂ, ਬੁਢੇਵਾਲ ਆਦਿ ਪਿੰਡਾਂ ਵਿਚ ਦਵਾਈਆਂ ਦੀਆਂ ਦੁਕਾਨਾਂ ਬੰਦ ਰੱਖਣ ਦੇ ਨਾਲ-ਨਾਲ ਰੋਸ ਪ੍ਰਦਰਸ਼ਨ ਵੀ ਕੀਤੇ ਗਏ ¢ ਦਵਾਈ ਵਿਕ੍ਰੇਤਾ ਪੰਜਾਬ ਸਰਕਾਰ ਦੇ ਵਿਰੁੱਧ ਨਾਅਰੇ ਲਾ ਰਹੇ ਸਨ ਅਤੇ ਉਨ੍ਹਾਂ ਨੇ ਆਪਣੇ ਹੱਥਾਂ 'ਚ ਆਪਣੀਆਂ ਮੰਗਾਂ ਵਾਲੀਆਂ ਤਖ਼ਤੀਆਂ ਵੀ ਚੁੱਕੀਆਂ ਸਨ ¢ ਪ੍ਰਧਾਨ ਰਮਨ ਕੁਮਾਰ ਸਚਦੇਵਾ ਨੇ ਦੱਸਿਆ ਕਿ ਸਰਕਾਰ ਨਸ਼ੇ ਬੰਦ ਕਰਵਾਉਣ ਦੀ ਆੜ ਵਿਚ ਦਵਾਈ ਵਿਕ੍ਰੇਤਾਵਾਂ ਨੂੰ ਬਦਨਾਮ ਕਰਨਾ ਚਾਹੁੰਦੀ ਹੈ¢ ਉਨ੍ਹਾਂ ਦੱਸਿਆ ਕਿ ਜਿਸ ਵਿਭਾਗ ਦੇ ਅਧਿਕਾਰੀਆਂ ਨੂੰ ਦਵਾਈਆਂ ਜਾਂ ਦਵਾਈਆਂ ਦੇ ਰਸਾਇਣਾਂ ਜਾਂ ਹੋਰ ਤੱਤਾਂ ਬਾਰੇ ਕੋਈ ਜਾਣਕਾਰੀ ਨਹੀਂ, ਉਨ੍ਹਾਂ ਨੂੰ ਦਵਾਈਆਂ ਦੀਆਂ ਦੁਕਾਨਾਂ ਦੀ ਜਾਂਚ ਕਰਨ ਲਈ ਭੇਜਿਆ ਜਾ ਰਿਹਾ ਹੈ ਜਿਸ ਨੂੰ ਸਾਡੀ ਯੂਨੀਅਨ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ¢ ਉਨ੍ਹਾਂ ਨੇ ਕਿਹਾ ਕਿ ਜਿੰਨਾ ਚਿਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ, ਓਨਾ ਚਿਰ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ ¢ ਰੋਸ ਪ੍ਰਦਰਸ਼ਨ ਕਰਨ ਵਾਲਿਆਂ 'ਚ ਮਨਜੀਤ ਸਿੰਘ ਭੰਡਾਰੀ ਪ੍ਰਧਾਨ ਅਤੇ ਸਕੱਤਰ ਸ਼ਸ਼ੀ ਕਾਂਤ ਸਾਹਨੇਵਾਲ ਯੂਨੀਅਨ, ਰਮਨ ਕੁਮਾਰ ਸਚਦੇਵਾ ਪ੍ਰਧਾਨ, ਸਕੱਤਰ ਮੋਹਨ ਚੰਦ ਕੁਹਾੜਾ ਯੂਨੀਅਨ, ਰੂਬੀ ਭਾਗਪੁਰ, ਕਰਮਜੀਤ ਸਿੰਘ ਨੀਟਾ, ਜਤਿੰਦਰ ਸਿੰਘ ਨੀਟਾ ਮਨੋਹਰ ਸਿੰਘ ਕਟਾਣੀ, ਹਰਜੀਤ ਸਿੰਘ ਜੰਡਿਆਲੀ, ਬਿ੍ਜ ਮੋਹਨ ਗੋਇਲ, ਵਿਜੈ ਕੁਮਾਰ , ਧਰਮਵੀਰ ਕੌਸ਼ਲ ਆਦਿ ਸ਼ਾਮਿਲ ਸਨ ¢

ਇਲਾਕੇ ਦੀ ਸਭ ਤੋਂ ਵੱਡੀ ਵਿੱਦਿਅਕ ਸੰਸਥਾ ਦੀ ਅੱਜ ਹੋਣ ਵਾਲੀ ਮੀਟਿੰਗ 'ਚ ਹੰਗਾਮਾ ਹੋਣ ਦੇ ਆਸਾਰ

ਖੰਨਾ, 14 ਜੁਲਾਈ (ਹਰਜਿੰਦਰ ਸਿੰਘ ਲਾਲ)- ਏ. ਐੱਸ. ਗਰੁੱਪ ਦੀ 4 ਕਾਲਜਾਂ ਅਤੇ 3 ਸਕੂਲਾਂ ਨੂੰ ਚਲਾਉਣ ਵਾਲੀ ਇਲਾਕੇ ਦੀ ਸਭ ਤੋਂ ਵੱਡੀ ਸਿੱਖਿਆ ਸੰਸਥਾ ਦੀ ਪ੍ਰਬੰਧਕ ਕਮੇਟੀ ਦੀ ਅੱਜ ਹੋਣ ਵਾਲੀ ਸਾਲਾਨਾ ਬੈਠਕ ਵਿਚ ਖੂਬ ਹੰਗਾਮਾ ਹੋਣ ਦੇ ਅਸਾਰ ਹਨ, ਕਾਬਜ਼ ਧੜ੍ਹੇ ਦੇ ...

ਪੂਰੀ ਖ਼ਬਰ »

ਨੌਜਵਾਨ ਦੀ ਭੇਦਭਰੀ ਹਾਲਤ 'ਚ ਮੌਤ

ਮਲੌਦ, 14 ਜੁਲਾਈ (ਦਿਲਬਾਗ ਸਿੰਘ ਚਾਪੜਾ)- ਅੱਜ ਪਿੰਡ ਆਲਮਪੁਰ ਚਾਪੜਾ ਦੇ 26 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਗੁਰੀ ਪੁੱਤਰ ਲੇਟ ਅੰਤਪਾਲ ਸਿੰਘ ਦੀ ਖੇਤਾਂ ਵਿਚ ਕੰਮ ਕਰਦੇ ਹੋਏ ਦੇਰ ਸ਼ਾਮ ਭੇਦਭਰੀ ਹਾਲਤ ਵਿਚ ਮੌਤ ਹੋ ਗਈ | ਮੌਕੇ 'ਤੇ ਪੁੱਜੇ ਥਾਣਾ ਮੁੱਖੀ ਮਲੌਦ ਨਛੱਤਰ ...

ਪੂਰੀ ਖ਼ਬਰ »

ਝੋਨੇ 'ਚ ਖਾਦਾਂ ਦੀ ਵਰਤੋਂ ਸੰਜਮ ਨਾਲ ਕਰੋ- ਖੇਤੀਬਾੜੀ ਮਾਹਿਰ

ਪਾਇਲ, 14 ਜੁਲਾਈ (ਗੁਰਦੀਪ ਸਿੰਘ ਨਿਜ਼ਾਮਪੁਰ)- ਸੀਨੀਅਰ ਭੂਮੀ ਵਿਗਿਆਨੀਆਂ ਡਾ. ਆਰ. ਕੇ. ਗੁਪਤਾ, ਆਰ. ਸਿੱਕਾ ਅਤੇ ਓ. ਪੀ. ਚੌਧਰੀ ਨੇ ਦੱਸਿਆ ਕਿ ਝੋਨੇ ਦੀ ਫ਼ਸਲ, ਬਾਸਮਤੀ ਅਤੇ ਸਿੱਧੀ ਬਿਜਾਈ ਵਾਲੇ ਝੋਨੇ ਦੇ ਬਿਹਤਰ ਝਾੜ ਲਈ ਖਾਦਾਂ ਦੀ ਵਰਤੋਂ ਬਹੁਤ ਸੋਚ ਸਮਝ ਕੇ ਅਤੇ ...

ਪੂਰੀ ਖ਼ਬਰ »

ਕਿਸਾਨਾਂ ਦਾ ਦੁਖਾਂਤ- ਦੂਜੀ ਵਾਰ ਲਾਇਆ ਝੋਨਾ ਵੀ ਮੀਂਹ ਦੇ ਪਾਣੀ 'ਚ ਡੁੱਬਿਆ

ਕੁਹਾੜਾ, 14 ਜੁਲਾਈ (ਤੇਲੂ ਰਾਮ ਕੁਹਾੜਾ)- ਕੱਲ੍ਹ ਪਏ ਭਾਰੀ ਮੀਂਹ ਦੇ ਪਾਣੀ ਨੇ ਪਿੱਛੋਂ ਆ ਕੇ ਕਿਸਾਨਾਂ ਵਲੋਂ ਦੂਜੀ ਵਾਰ ਲਗਾਇਆ ਝੋਨਾ ਵੀ ਤਬਾਹ ਕਰ ਦਿੱਤਾ ¢ ਇਸੇ ਤਰ੍ਹਾਂ ਪਾਣੀ ਦੀ ਮਾਰ ਹੇਠ ਗਾਹੀ ਭੈਣੀ, ਨੱਥੂ ਭੈਣੀ, ਕੀਮਾਂ ਭੈਣੀ, ਦੁਆਬਾ ਭੈਣੀ, ਸਾਲੂ ਭੈਣੀ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਵਲੋਂ ਡੀਪੂ ਹੋਲਡਰਾਂ ਦੀ 5 ਕਰੋੜ ਬਕਾਇਆ ਰਾਸ਼ੀ ਜਾਰੀ

ਪਾਇਲ, 14 ਜੁਲਾਈ (ਰਜਿੰਦਰ ਸਿੰਘ, ਨਿਜ਼ਾਮਪੁਰ)- ਪੰਜਾਬ ਸਰਕਾਰ ਵਲੋਂ ਡੀਪੂ ਹੋਲਡਰਾਂ ਦਾ ਅਪੈ੍ਰਲ 2016 ਤੋਂ ਮਾਰਚ 2017 ਤੱਕ ਦਾ 50 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸੂਬੇ ਦੇ 26 ਹਜ਼ਾਰ ਡੀਪੂ ਹੋਲਡਰਾਂ ਦੀ ਕਮਿਸ਼ਨ ਦੀ ਰਾਸ਼ੀ 40 ਕਰੋੜ ਸਰਕਾਰ ਨੇ ਜਾਰੀ ਕਰ ਦਿੱਤੀ ਹੈ | ...

ਪੂਰੀ ਖ਼ਬਰ »

ਵਿਧਾਇਕ ਅਮਰੀਕ ਸਿੰਘ ਢਿੱਲੋਂ ਵਿਦੇਸ਼ ਰਵਾਨਾ

ਸਮਰਾਲਾ, 14 ਜੁਲਾਈ (ਪ. ਪ.)-ਹਲਕਾ ਸਮਰਾਲਾ ਤੋਂ ਕਾਂਗਰਸੀ ਵਿਧਾਇਕ ਅਮਰੀਕ ਸਿੰਘ ਢਿੱਲੋਂ ਕੁੱਝ ਸਮੇਂ ਲਈ ਵਿਦੇਸ਼ ਦੌਰੇ 'ਤੇ ਗਏ ਹਨ | ਰਾਜਸੀ ਸਕੱਤਰ ਸੁਖਬੀਰ ਸਿੰਘ ਪੱਪੀ ਤੇ ਲੱਬੀ ਢਿੱਲੋਂ ਨੇ ਦੱਸਿਆ ਕਿ ਇਕ ਮਹੀਨੇ ਦੀ ਯਾਤਰਾ ਦੌਰਾਨ ਕੁੱਝ ਸਮਾਂ ਅਮਰੀਕਾ ਰਹਿਣ ਤੋਂ ...

ਪੂਰੀ ਖ਼ਬਰ »

ਸਿਹਤ ਵਿਭਾਗ ਦੀ ਟੀਮ ਵਲੋਂ ਖਾਣ-ਪੀਣ ਵਾਲੀਆਂ ਦੁਕਾਨਾਂ ਦੀ ਅਚਨਚੇਤ ਚੈਕਿੰਗ

ਦੋਰਾਹਾ, 14 ਜੁਲਾਈ (ਪ. ਪ. ਰਾਹੀਂ)- ਅੱਜ ਸਿਹਤ ਵਿਭਾਗ ਦੀ ਟੀਮ ਵਲੋਂ ਸੀਨੀਅਰ ਮੈਡੀਕਲ ਅਫ਼ਸਰ ਭੁਪਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਦੋਰਾਹਾ ਵਿਖੇ ਖਾਣ-ਪੀਣ ਵਾਲੀਆਂ ਦੁਕਾਨਾਂ ਹਲਵਾਈ, ਕਨਫੈਕਸ਼ਨਰੀ ਤੇ ਰੇਹੜੀ ਵਾਲਿਆਂ ਆਦਿ ਦੀ ਅਚਨਚੇਤ ਚੈਕਿੰਗ ਕੀਤੀ ...

ਪੂਰੀ ਖ਼ਬਰ »

ਗੁਰਦੁਆਰਾ ਮੰਜੀ ਸਾਹਿਬ ਕੋਟਾਂ ਦੇ ਸਾਲਾਨਾ ਜੋੜ ਮੇਲੇ ਸਬੰਧੀ ਮੀਟਿੰਗ

ਬੀਜਾ, 14 ਜੁਲਾਈ (ਰਣਧੀਰ ਸਿੰਘ ਧੀਰਾ)- ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਮੰਜੀ ਸਾਹਿਬ ਕੋਟਾ ਦੇ ਸਾਲਾਨਾ ਜੋੜ ਮੇਲੇ ਸਬੰਧੀ ਵਿਸ਼ੇਸ਼ ਮੀਟਿੰਗ ਹਲਕਾ ਖੰਨਾ ਦੇ ਸ਼੍ਰੋਮਣੀ ਕਮੇਟੀ ਮੈਂਬਰ ਜਥੇ. ਦਵਿੰਦਰ ਸਿੰਘ ਖੱਟੜਾ ਦੀ ...

ਪੂਰੀ ਖ਼ਬਰ »

ਦੋਰਾਹਾ ਵਿਖੇ ਕੱਢੀ ਗਈ ਦੂਸਰੀ ਸਾਈਕਲ ਰੈਲੀ ਨੇ ਦਿੱਤਾ 'ਨਸ਼ਾ ਮੁਕਤ ਪੰਜਾਬ, ਹਰਿਆਵਲ ਭਰਪੂਰ ਪੰਜਾਬ' ਦਾ ਸੁਨੇਹਾ

ਦੋਰਾਹਾ, 14 ਜੁਲਾਈ (ਜਸਵੀਰ ਝੱਜ)- ਵੂਈ ਹੈਲਪ ਯੂ (ਵਾਏ) ਸੰਸਥਾ ਦੋਰਾਹਾ ਵਲੋਂ ਪਿਛਲੇ ਸਾਲ ਦੀ ਤਰ੍ਹਾਂ ਦੂਸਰੀ ਸਾਈਕਲ ਰੈਲੀ ਕੱਢੀ ਗਈ, ਜਿਸ ਦੇ ਬਾਰੇ ਜਨਦੀਪ ਕੌਾਸਲ, ਸਾਬੂ ਸੇਠੀ, ਰਣਜੀਤ ਸਿੰਘ ਟਿਵਾਣਾ ਤੇ ਹਰੀਸ਼ ਕਪਿਲਾ ਨੇ ਦੱਸਿਆ ਕਿ ਸਿੱਧੂ ਹਸਪਤਾਲ ਦੋਰਾਹਾ ...

ਪੂਰੀ ਖ਼ਬਰ »

ਸਰਪੰਚ ਐਸੋਸੀਏਸ਼ਨ ਪੰਜਾਬ ਪ੍ਰਧਾਨ ਦਾ ਸਨਮਾਨ ਭਲਕੇ

ਮਲੌਦ, 14 ਜੁਲਾਈ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਸਰਪੰਚ ਐਸੋਸੀਏਸ਼ਨ ਪੰਜਾਬ ਪ੍ਰਧਾਨ ਹਰਵਿੰਦਰ ਸਿੰਘ ਮਾਵੀ ਦਾ ਵਿਸ਼ੇਸ਼ ਸਨਮਾਨ ਗੁਰਦੁਆਰਾ ਸਾਹਿਬ ਪਿੰਡ ਸੋਹੀਆਂ ਵਿਖੇ 16 ਜੁਲਾਈ ਨੂੰ ਸਵੇਰੇ 10 ਵਜੇ ਕੀਤਾ ਜਾ ਰਿਹਾ ਹੈ, ਜਿਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ...

ਪੂਰੀ ਖ਼ਬਰ »

ਸੌ ਾਪੀ ਜਿੰਮੇਵਾਰੀ ਨੂੰ ਪੰਥ ਦੀ ਸੇਵਾ ਦੇ ਤੌਰ 'ਤੇ ਲਵਾਂਗਾ- ਯਾਦੂ

ਬੀਜਾ, 14 ਜੁਲਾਈ (ਰਣਧੀਰ ਸਿੰਘ ਧੀਰਾ)- ਪਿੰਡ ਘੁੰਗਰਾਲੀ ਰਾਜਪੂਤਾਂ ਵਿਖੇ ਜ਼ਿਲ੍ਹਾ ਯੂਥ ਅਕਾਲੀ ਦਲ ਦੇ ਪ੍ਰਧਾਨ ਯਾਦਵਿੰਦਰ ਸਿੰਘ ਯਾਦੂ ਨੂੰ ਸ਼ੋਮਣੀ ਅਕਾਲੀ ਜ਼ਿਲ੍ਹਾ ਮੋਹਾਲੀ ਦਾ ਸਹਾਇਕ ਆਬਜ਼ਰਵਰ ਨਿਯੁਕਤ ਕਰਨ ਦੀ ਖੁਸ਼ੀ 'ਚ ਵਿਸ਼ਾਲ ਸਨਮਾਨ ਸਮਾਗਮ ਯੂਥ ਆਗੂ ...

ਪੂਰੀ ਖ਼ਬਰ »

ਸਰਬੱਤ ਦੇ ਭਲੇ ਲਈ ਦੁਕਾਨਦਾਰਾਂ ਨੇ ਲੰਗਰ ਲਗਾਇਆ

ਸਮਰਾਲਾ, 14 ਜੁਲਾਈ (ਸੁਰਜੀਤ ਸਿੰਘ)- ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਰਬੱਤ ਦੇ ਭਲੇ ਸ਼ਹਿਰ ਦੇ ਦੁਕਾਨਦਾਰਾਂ ਵਲੋਂ ਚੰਡੀਗੜ੍ਹ ਰੋਡ 'ਤੇ ਕੜੀ-ਚਾਵਲ ਅਤੇ ਛੋਲੇ ਪੂਰੀਆਂ ਦਾ ਲੰਗਰ ਲਗਾਇਆ ਗਿਆ | ਦੁਕਾਨਦਾਰ ਦਵਿੰਦਰ ਸਿੰਘ ਬਬਲਾ ਤੇ ਰੂਪ ਸਿੰਘ ਰਿਐਤ ਨੇ ਦੱਸਿਆ ਕਿ ...

ਪੂਰੀ ਖ਼ਬਰ »

ਲੇਖਕ ਅਤੇ ਕਵੀਸ਼ਰ ਸਭਾ ਦੇ ਪਰੀਤ ਸਿੰਘ ਸੰਦਲ ਜ਼ਿਲ੍ਹਾ ਪ੍ਰਧਾਨ ਚੁਣੇ

ਰਾੜਾ ਸਾਹਿਬ, 14 ਜੁਲਾਈ (ਸਰਬਜੀਤ ਸਿੰਘ ਬੋਪਾਰਾਏ)- ਲੇਖਕ ਅਤੇ ਕਵੀਸ਼ਰ ਸਭਾ ਪੰਜਾਬ ਦੀ ਇਕ ਜ਼ਰੂਰੀ ਮੀਟਿੰਗ ਸੂਬਾ ਪ੍ਰਧਾਨ ਮਿੱਠੂ ਸਿੰਘ ਲੌਾਗੋਵਾਲ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ੍ਰੀ ਨਿੰਮਸਰ ਸਾਹਿਬ ਘੁਡਾਣੀ ਕਲਾਂ ਵਿਖੇ ਹੋਈ, ਜਿਸ 'ਚ ਸਭਾ ਦੇ ਅਹੁਦੇਦਾਰਾਂ ...

ਪੂਰੀ ਖ਼ਬਰ »

ਪੁਲਿਸ ਵਲੋਂ ਗੋਬਿੰਦਪੁਰਾ 'ਚ ਨਸ਼ਿਆਂ ਦੀ ਰੋਕਥਾਮ ਸਬੰਧੀ ਮੀਟਿੰਗ

ਪਾਇਲ, 14 ਜੁਲਾਈ (ਰਜਿੰਦਰ ਸਿੰਘ)- ਪਾਇਲ ਪੁਲਿਸ ਵੱਲੋਂ ਨਸ਼ੇ ਸਬੰਧੀ ਲਗਾਏ ਜਾ ਰਹੇ ਜਾਗਰੂਕਤਾ ਕੈਂਪ ਅਧੀਨ ਗੋਬਿੰਦਪੁਰਾ 'ਚ ਪਿੰਡ ਵਾਸੀਆਂ ਨਾਲ ਨਸ਼ਿਆਂ ਦੀ ਰੋਕਥਾਮ ਸਬੰਧੀ ਮੀਟਿੰਗ ਕੀਤੀ ਗਈ | ਇਸ ਮੀਟਿੰਗ 'ਚ ਮੁੱਖ ਥਾਣਾ ਅਫ਼ਸਰ ਪਾਇਲ ਗੁਰਮੇਲ ਸਿੰਘ ਨੇ ਲੋਕਾਂ ...

ਪੂਰੀ ਖ਼ਬਰ »

ਸਰਕਾਰੀ ਕੰਨਿਆ ਸਕੂਲ 'ਚ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ

ਸਾਹਨੇਵਾਲ, 14 ਜੁਲਾਈ (ਹਰਜੀਤ ਸਿੰਘ ਢਿੱਲੋਂ)- ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਾਹਨੇਵਾਲ ਵਿਖੇ ਪਿੰ੍ਰਸੀਪਲ ਮੈਡਮ ਕੁਲਵਿੰਦਰ ਕੌਰ ਦੀ ਅਗਵਾਈ 'ਚ ਜਨਸੰਖਿਆ ਦਿਵਸ ਸਬੰਧੀ ਵਿਦਿਆਰਥੀਆਂ ਦਰਮਿਆਨ ਭਾਸ਼ਣ ਮੁਕਾਬਲੇ, ਪੋਸਟਰ ਮੇਕਿੰਗ ਮੁਕਾਬਲੇ ਤੇ ਸਲੋਗਨ ...

ਪੂਰੀ ਖ਼ਬਰ »

ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਵਾਰਡ ਨੰਬਰ-17 ਦੇ ਲੋਕਾਂ ਨੇ ਕੀਤਾ ਪ੍ਰਦਰਸ਼ਨ

ਖੰਨਾ, 14 ਜੁਲਾਈ (ਹਰਜਿੰਦਰ ਸਿੰਘ ਲਾਲ)- ਅੱਜ ਵਾਰਡ ਨੰਬਰ-14 ਅਤੇ 17, ਗੁਰੂ ਨਾਨਕ ਨਗਰ, ਅਮਲੋਹ ਰੋਡ ਨੇੜੇ ਸ਼ਨੀ ਮੰਦਿਰ ਇਲਾਕੇ 'ਚ ਗੰਦੇ ਪਾਣੀ ਦੇ ਨਿਕਾਸ ਨਾ ਹੋਣ ਿਖ਼ਲਾਫ਼ ਮਹੁੱਲਾ ਵਾਸੀਆਂ ਵਲੋਂ ਨਗਰ ਕੌਾਸਲ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ | ਮੁਹੱਲਾ ਵਾਸੀਆਂ ਨੇ ...

ਪੂਰੀ ਖ਼ਬਰ »

ਭਾਣਜੇ ਨੇ ਮਾਮੇ ਿਖ਼ਲਾਫ਼ ਲਾਇਆ ਕੁੱਟਮਾਰ ਦਾ ਦੋਸ਼

ਖੰਨਾ, 14 ਜੁਲਾਈ (ਅਮਰਜੀਤ ਸਿੰਘ)- ਭਾਣਜੇ ਨੂੰ ਉਸ ਦੇ ਮਾਮੇ ਵਲੋਂ ਹੀ ਕੁੱਟਮਾਰ ਕੇ ਜ਼ਖ਼ਮੀ ਕਰ ਦੇਣ ਦੀ ਖ਼ਬਰ ਹੈ | ਸਿਵਲ ਹਸਪਤਾਲ 'ਚ ਇਲਾਜ ਅਧੀਨ ਗੁਰਕੀਰਤ ਸਿੰਘ ਵਾਸੀ ਟੌਹੜਾ ਨੇ ਆਪਣੇ ਮਾਮੇ ਰਣਜੀਤ ਸਿੰਘ ਵਾਸੀ ਹਰਿਓਾ ਕਲਾਂ ਿਖ਼ਲਾਫ਼ ਦੋਸ਼ ਲਗਾਇਆ ਕਿ ਉਸ ਦਾ ...

ਪੂਰੀ ਖ਼ਬਰ »

ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ

ਖੰਨਾ, 14 ਜੁਲਾਈ (ਮਨਜੀਤ ਸਿੰਘ ਧੀਮਾਨ)- ਅੱਜ ਸਥਾਨਕ ਅਮਲੋਹ ਰੋਡ ਖੰਨਾ ਦੇ ਸਬਜ਼ੀ ਮੰਡੀ ਦੇ ਗੇਟ ਕੋਲੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਜੋ ਸਿਰ ਤੋਂ ਮੋਨਾ ਹੈ | ਇਸ ਦੀ ਸੂਚਨਾ ਆਸ-ਪਾਸ ਦੇ ਲੋਕਾਂ ਨੇ ਥਾਣਾ ਸਿਟੀ-2 ਖੰਨਾ ਦੀ ਪੁਲਿਸ ਨੂੰ ਦਿੱਤੀ ਗਈ | ਏ. ਐੱਸ. ਆਈ. ...

ਪੂਰੀ ਖ਼ਬਰ »

ਜੇ ਕਿਤੇ ਖੰਨਾ ਵਿਚ ਹੜ੍ਹ ਆ ਗਿਆ ਤਾਂ ਬਚਾਅ ਲਈ ਪ੍ਰਸ਼ਾਸਨ ਦੀਆਂ ਤਿਆਰੀਆਂ ਸਿਫ਼ਰ

ਖੰਨਾ, 14 ਜੁਲਾਈ (ਹਰਜਿੰਦਰ ਸਿੰਘ ਲਾਲ)- ਸ਼ੁੱਕਰਵਾਰ ਨੂੰ ਖੰਨਾ ਵਿਚ ਕਰੀਬ 2 ਘੰਟੇ ਹੋਈ ਬਾਰਿਸ਼ ਨੇ ਪੂਰੇ ਸ਼ਹਿਰ ਨੂੰ ਨਹਿਰਾਂ ਦਾ ਸ਼ਹਿਰ ਬਣਾ ਦਿੱਤਾ ਸੀ ਅਤੇ ਸ਼ਹਿਰ ਦੇ ਬਹੁਤੇ ਮੁਹੱਲੇ, ਗਲੀਆਂ ਵਿਚ ਬਾਰਿਸ਼ ਦਾ ਪਾਣੀ ਭਰ ਗਿਆ ਸੀ ਪਰ ਸਰਕਾਰੀ ਅਫਸਰ ਆਪਣੇ ਆਪਣੇ ਏ. ...

ਪੂਰੀ ਖ਼ਬਰ »

ਈਸ਼ਰ ਸਿੰਘ ਮਿਹਰਬਾਨ ਦੀ ਅਗਵਾਈ ਹੇਠ ਅਕਾਲੀ ਦਲ ਦੀ ਮੀਟਿੰਗ

ਰਾੜਾ ਸਾਹਿਬ, 14 ਜੁਲਾਈ (ਪ. ਪ.)- ਸ਼ੋ੍ਰਮਣੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਦੀ ਵਿਸ਼ੇਸ਼ ਮੀਟਿੰਗ ਪਿੰਡ ਘੁਡਾਣੀ ਕਲਾਂ ਵਿਖੇ ਅਕਾਲੀ ਦਲ ਹਲਕਾ ਇੰਚਾਰਜ ਸਾਬਕਾ ਮੰਤਰੀ ਈਸ਼ਰ ਸਿੰਘ ਮਿਹਰਬਾਨ ਦੀ ਅਗਵਾਈ ਹੇਠ ਹੋਈ | ਇਸ ਮੌਕੇ ਈਸ਼ਰ ਸਿੰਘ ਮਿਹਰਬਾਨ ਨੇ ਕਿਹਾ ਕਿ ...

ਪੂਰੀ ਖ਼ਬਰ »

3 ਦਿਨਾਂ ਤੋਂ ਲਾਪਤਾ ਨਿਰਭੈ ਸਿੰਘ ਦੀ ਲਾਸ਼ ਸਰਹਿੰਦ ਨਹਿਰ 'ਚੋਂ ਮਿਲੀ

ਖੰਨਾ, 14 ਜੁਲਾਈ (ਹਰਜਿੰਦਰ ਸਿੰਘ ਲਾਲ/ਧੀਮਾਨ)- ਪਿਛਲੇ ਕਈ ਦਿਨਾਂ ਤੋਂ ਪਿੰਡ ਅਲੌੜ ਵਾਸੀ ਘਰੋਂ ਲਾਪਤਾ 60 ਸਾਲਾ ਨਿਰਭੈ ਸਿੰਘ ਦੀ ਅੱਜ ਨਹਿਰ ਵਿਚੋਂ ਲਾਸ਼ ਮਿਲਣ 'ਤੇ ਪਿੰਡ ਵਿਚ ਸੋਗ ਦਾ ਮਾਹੌਲ ਬਣ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਨਿਰਭੈ ਸਿੰਘ 11 ਜੁਲਾਈ ਨੂੰ ਸਵੇਰੇ 6 ...

ਪੂਰੀ ਖ਼ਬਰ »

ਸਕੂਲ ਬੱਸ ਪਲਟਣ ਕਾਰਨ ਬੱਚੇ ਜ਼ਖ਼ਮੀ

ਖੰਨਾ, 14 ਜੁਲਾਈ (ਪ. ਪ.)- ਖੰਨਾ ਨੇੜਲੇ ਪਿੰਡ ਹਰਿਓਾ ਵਿਖੇ ਸਥਾਨਕ ਹਿਮਾਲਿਆ ਸਕੂਲ ਦੀ ਬੱਸ ਦੇ ਪਲਟ ਜਾਣ ਕਾਰਨ ਕੁਝ ਵਿਦਿਆਰਥੀ ਜ਼ਖ਼ਮੀ ਹੋ ਗਏ ਤੇ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਹਿ ਗਿਆ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਖੰਨਾ ਦੇ ਇਕ ਨਿੱਜੀ ਹਸਪਤਾਲ ਵਿਖੇ ...

ਪੂਰੀ ਖ਼ਬਰ »

ਐਸ.ਬੀ. ਐਸ. ਕਾਲਜ ਰਾਮਗੜ੍ਹ ਦੀ ਵਿਦਿਆਥਣਾਂ ਜਸਪ੍ਰੀਤ ਕੌਰ ਯੂਨੀਵਰਸਿਟੀ 'ਚੋਂ ਆਈ ਅਵੱਲ

ਕੁਹਾੜਾ, 14 ਜੁਲਾਈ (ਤੇਲੂ ਰਾਮ ਕੁਹਾੜਾ)-ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋਂ ਐਲਾਨੇ ਗਏ ਬੀ.ਕਾਮ ਸਮੈਸਟਰ ਤੀਜੇ ਦੇ ਨਤੀਜੇ ਵਿਚੋਂ ਐਸ.ਬੀ .ਐਸ ਕਾਲਜ ਰਾਮਗੜ੍ਹ ਦੀ ਵਿਦਿਆਥਣ ਜਸਪ੍ਰੀਤ ਕੌਰ ਪੁਤਰੀ ਬਲਬੀਰ ਸਿੰਘ ਪਿੰਡ ਰਾਮਗੜ੍ਹ 9.37 ਐਮ.ਜੀ.ਪੀ ...

ਪੂਰੀ ਖ਼ਬਰ »

ਡਾ. ਹਰਦੀਪ ਕੌਰ ਗਰੇਵਾਲ ਦਾ ਸੰਸਥਾਵਾਂ ਵਲੋਂ ਸਨਮਾਨ

ਸਮਰਾਲਾ, 13 ਜੁਲਾਈ (ਪ. ਪ.)- ਪਿੰਡ ਬਾਲਿਉਂ ਦੀ ਜੰਮਪਲ ਕੈਨੇਡਾ ਦੇ ਵਿਨੀਪੈਗ 'ਚ ਦੰਦ ਰੋਗਾਂ ਦੀ ਮਾਹਿਰ ਵਜੋਂ ਸੇਵਾਵਾਂ ਨਿਭਾਅ ਰਹੀ ਡਾ. ਹਰਦੀਪ ਕੌਰ ਗਰੇਵਾਲ ਦਾ ਅੱਜ ਸਮਾਜਿਕ ਜਥੇਬੰਦੀਆਂ ਐਾਟੀ ਕਰੁੱਪਸ਼ਨ ਐਾਡ ਸੋਸ਼ਲ ਰਿਫਾਰਮਰ ਸੁਸਾਇਟੀ ਇੰਡੀਆ ਅਤੇ ਸਮਰਾਲਾ ...

ਪੂਰੀ ਖ਼ਬਰ »

ਕੈਮਿਸਟ ਐਸੋਸੀਏਸ਼ਨਾਂ ਵਲੋਂ ਕੀਤੀ ਹੜਤਾਲ ਕਾਰਨ ਮਰੀਜ਼ਾਂ ਨੂੰ ਕਰਨਾ ਪੈ ਰਿਹੈ ਭਾਰੀ ਦਿੱਕਤਾਂ ਦਾ ਸਾਹਮਣਾ

ਮਲੌਦ, 14 ਜੁਲਾਈ (ਸਹਾਰਨ ਮਾਜਰਾ)- ਕੈਮਿਸਟ ਐਸੋਸੀਏਸ਼ਨਾਂ ਵਲੋਂ ਪ੍ਰਸ਼ਾਸਨ ਵਲੋਂ ਕੀਤੀਆਂ ਜਾ ਰਹੀਆਂ ਨਸ਼ਾ ਰੋਕੂ ਮੁਹਿੰਮ ਤਹਿਤ ਕੀਤੀ ਜਾ ਰਹੀ ਕਾਰਵਾਈ ਦੇ ਵਿਰੁੱਧ ਲਾਮਬੰਦ ਹੁੰਦਿਆਂ ਕੀਤੀ ਅਣਮਿੱਥੇ ਸਮੇਂ ਲਈ ਹੜਤਾਲ ਅਤੇ ਦੁਕਾਨਾਂ ਬੰਦ ਕਰਨ ਦੀ ਕਾਰਵਾਈ ਨਾਲ ...

ਪੂਰੀ ਖ਼ਬਰ »

ਪੰਜਾਬ ਸਕੂਲ ਲੈਕਚਰਾਰ ਯੂਨੀਅਨ ਦੇ ਸਰਪ੍ਰਸਤ ਰਾਣਾ ਦੀ ਪਤਨੀ ਸਵਰਗਵਾਸ

ਖੰਨਾ, 14 ਜੁਲਾਈ (ਹਰਜਿੰਦਰ ਸਿੰਘ ਲਾਲ)- ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸਰਪ੍ਰਸਤ ਸੁਖਦੇਵ ਸਿੰਘ ਰਾਣਾ ਦੀ ਪਤਨੀ ਕਮਲੇਸ਼ ਕੁਮਾਰ ਦੇ ਅਚਾਨਕ ਅਕਾਲ ਚਲਾਣੇ 'ਤੇ ਯੂਨੀਅਨ ਦੀ ਸੂਬਾ ਅਤੇ ਜ਼ਿਲ੍ਹਾ ਲੁਧਿਆਣਾ ਇਕਾਈ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ...

ਪੂਰੀ ਖ਼ਬਰ »

ਅੱਖਾਂ 'ਚ ਮਿਰਚਾਂ ਪਾ ਕੇ ਗੈਸ ਏਜੰਸੀ ਦੇ ਕਰਿੰਦੇ ਤੋਂ 40 ਹਜ਼ਾਰ ਲੁੱਟੇ

ਮਾਛੀਵਾੜਾ ਸਾਹਿਬ, 14 ਜੁਲਾਈ (ਸੁਖਵੰਤ ਸਿੰਘ ਗਿੱਲ/ਮਨੋਜ ਕੁਮਾਰ)- ਸਤਵੰਤ ਗੈਸ ਏਜੰਸੀ ਦੇ ਕਰਿੰਦੇ ਤੋਂ ਅੱਜ ਲੁਟੇਰੇ ਪਿੰਡ ਝੜੌਦੀ ਵਿਖੇ ਅੱਖਾਂ 'ਚ ਮਿਰਚਾਂ ਪਾ ਕੇ 40 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ ਹੋ ਗਏ ਅਤੇ ਇਹ ਲੁਟੇਰੇ ਸੀ. ਸੀ. ਟੀ. ਵੀ. ਕੈਮਰੇ 'ਚ ਵੀ ਕੈਦ ਹੋ ਗਏ | ...

ਪੂਰੀ ਖ਼ਬਰ »

ਕੌਮੀ ਲੋਕ ਅਦਾਲਤ 'ਚ ਪੇਸ਼ 278 ਮਾਮਲਿਆਂ 'ਚੋਂ 181 ਮੌਕੇ 'ਤੇ ਨਿਪਟਾਏ

ਖੰਨਾ, 14 ਜੁਲਾਈ (ਹਰਜਿੰਦਰ ਸਿੰਘ ਲਾਲ/ਧੀਮਾਨ) - ਅੱਜ ਸਬ ਡਵੀਜ਼ਨ ਖੰਨਾ ਸਿਵਲ ਜੱਜ ਜੂਨੀਅਰ ਡਵੀਜ਼ਨ-ਕਮ-ਜ਼ੁਡੀਸ਼ੀਅਲ ਮੈਜਿਸਟ੍ਰੇਟ ਸੁਯੋਗ ਜੱਜ ਮੈਡਮ ਸਿਵਾਂਗੀ ਸੰਗਰ ਵਲੋਂ ਲਾਈ ਕੌਮੀ ਲੋਕ ਅਦਾਲਤ ਵਿਚ ਕੁੱਲ 278 ਕੇਸ ਪੇਸ਼ ਹੋਏ, ਜਿਨ੍ਹਾਂ ਵਿਚੋਂ 181 ਕੇਸਾਂ ਦਾ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX