ਤਪਾ ਮੰਡੀ, 14 ਜੁਲਾਈ (ਵਿਜੇ ਸ਼ਰਮਾ, ਪ੍ਰਵੀਨ ਗਰਗ)- ਸਥਾਨਕ ਸਿਵਲ ਹਸਪਤਾਲ 'ਚ ਆਰਥੋ ਦੇ ਡਾਕਟਰ ਵਲੋਂ ਮਰੀਜ਼ ਦਾ ਸਹੀ ਇਲਾਜ ਨਾ ਕਰਨ ਦੇ ਮਾਮਲੇ ਨੂੰ ਲੈ ਕੇ ਮਰੀਜ਼ ਦੇ ਪਰਿਵਾਰਕ ਮੈਂਬਰਾਂ, ਜਥੇਬੰਦੀਆਂ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਧਰਨਾ ਲਗਾ ਕੇ ਡਾਕਟਰ ਿਖ਼ਲਾਫ਼ ਨਾਅਰੇਬਾਜ਼ੀ ਕਰਨ ਦਾ ਸਮਾਚਾਰ ਹੈ | ਸਰਕਾਰੀ ਹਸਪਤਾਲ 'ਚ ਪੀੜਤ ਮਰੀਜ਼ ਸੰਪੂਰਨ ਸਿੰਘ ਜੋ ਕਿ ਉਪਰਲੀ ਇਮਾਰਤ 'ਚ ਦਾਖ਼ਲ ਹੈ | ਉਸ ਨੇ ਦੱਸਿਆ ਕਿ ਲੜਾਈ ਸਮੇਂ ਮੇਰੀ ਲੱਤ ਟੱੁਟ ਗਈ ਜਿਸ ਕਰ ਕੇ ਭਦੌੜ ਤੋਂ ਮੈਨੂੰ 11 ਜੁਲਾਈ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਪਰ ਸਬੰਧਤ ਡਾਕਟਰ ਵਲੋਂ ਮੇਰਾ ਇਲਾਜ ਸਹੀ ਨਹੀਂ ਕੀਤਾ ਗਿਆ | ਇੱਥੋਂ ਤੱਕ ਕਿ ਮੇਰੇ ਸਿਰ 'ਤੇ ਪੱਟੀ ਵੀ ਮੇਰੇ ਰਿਸ਼ਤੇਦਾਰਾਂ ਨੇ ਕੀਤੀ ਹੈ | ਪੀੜਤ ਮਰੀਜ਼ ਦੇ ਰਿਸ਼ਤੇਦਾਰ ਜਗਦੇਵ ਸਿੰਘ ਜੋ ਕਿ ਬਠਿੰਡਾ ਵਿਖੇ ਹੱਡੀਆਂ ਵਾਲੇ ਡਾਕਟਰ ਦਾ ਕੰਮ ਕਰਦਾ ਹੈ | ਉਸ ਨੇ ਦੱਸਿਆ ਕਿ ਮੇਰੇ ਜੀਜਾ 11 ਜੁਲਾਈ ਨੂੰ ਤਪਾ ਦੇ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ | ਜਿਸ ਦੀ ਲੱਤ ਟੱੁਟੀ ਹੋਈ ਹੈ ਜਿਸ ਦੇ ਸਾਮਾਨ ਪਾਉਣ ਲਈ ਡਾਕਟਰ ਕਮਲਦੀਪ ਜਿੰਦਲ ਨੇ ਸਾਨੂੰ ਸਾਮਾਨ ਦੀ ਪਰਚੀ ਦੇ ਦਿੱਤੀ ਕਿ ਲੱਤ ਵਿਚ ਜੋ ਸਾਮਾਨ ਪੈਣਾ ਹੈ, ਉਹ ਮੈਡੀਕਲ ਤੋਂ ਲਿਆਉਣ ਲਈ ਕਿਹਾ ਪਰ ਜਦ ਮੈਡੀਕਲ ਦੀ ਦੁਕਾਨ 'ਤੇ ਜਾ ਕੇ ਪਤਾ ਕੀਤਾ ਉਹ ਬਹੁਤ ਹੀ ਮਹਿੰਗਾ ਸੀ ਜਿਸ ਕਰ ਕੇ ਡਾਕਟਰ ਨੂੰ ਕਿਹਾ ਕਿ ਮੈਂ ਵੀ ਇਸ ਕਿੱਤੇ ਨਾਲ ਸਬੰਧ ਰੱਖਦਾ ਹਾਂ ਅਤੇ ਜੋ ਸਾਮਾਨ ਤੁਸੀਂ ਲੱਤ 'ਚ ਪਾਉਣਾ ਹੈ | ਉਹ ਮੈਂ ਲਿਆ ਕੇ ਦੇ ਦਿੰਦਾ ਹਾਂ | ਏਨੀ ਗੱਲ ਸੁਣ ਕੇ ਡਾਕਟਰ ਭੜਕ ਗਿਆ ਅਤੇ ਕਹਿਣ ਲੱਗਾ ਮੈਂ ਤੁਹਾਡੇ ਮਰੀਜ਼ ਦਾ ਇਲਾਜ ਨਹੀਂ ਕਰਦਾ | ਤੁਸੀਂ ਆਪਣੇ ਮਰੀਜ਼ ਨੂੰ ਹਸਪਤਾਲ ਵਿਚੋਂ ਲੈ ਜਾਓ, ਕਿਤੇ ਹੋਰ ਇਲਾਜ ਕਰਵਾ ਲਵੋ | ਇਸ ਕਰ ਕੇ ਹੀ ਡਾਕਟਰ ਸਾਡੇ ਮਰੀਜ਼ ਦਾ ਇਲਾਜ ਨਹੀਂ ਕਰ ਰਿਹਾ ਤੇ ਸਾਡੇ ਨਾਲ ਗ਼ਲਤ ਵਿਵਹਾਰ ਵੀ ਕੀਤਾ ਕਿਉਂਕਿ ਡਾਕਟਰ ਦੀ ਸਾਮਾਨ ਪ੍ਰਤੀ ਦੁਕਾਨ ਵਾਲੇ ਨਾਲ ਮਿਲੀ ਭੁਗਤ ਹੈ | ਉਨ੍ਹਾਂ ਨੇ ਕਿਹਾ ਕਿ ਸਾਨੂੰ ਇਨਸਾਫ਼ ਦਿੱਤਾ ਜਾਵੇ ਅਤੇ ਡਾਕਟਰ ਿਖ਼ਲਾਫ਼ ਬਣਦੀ ਕਾਰਵਾਈ ਵੀ ਕੀਤੀ ਜਾਵੇ ਕਿਉਂਕਿ ਡਾਕਟਰ ਨੇ ਮੇਰੇ ਦੋਸਤ ਪੱਤਰਕਾਰ ਨਾਲ ਵੀ ਗ਼ਲਤ ਵਿਵਹਾਰ ਕੀਤਾ | ਘਟਨਾ ਦਾ ਪਤਾ ਲੱਗਦੇ ਹੀ ਹਸਪਤਾਲ 'ਚ ਪੁਲਿਸ ਵੀ ਪਹੰੁਚ ਗਈ | ਪੀੜਤ ਮਰੀਜ਼ ਦੇ ਮੈਂਬਰਾਂ ਨੇ ਕਿਹਾ ਕਿ ਅਗਰ ਸਾਡੀ ਕੋਈ ਸੁਣਵਾਈ ਨਾ ਹੋਈ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ ਕਿਉਂਕਿ ਡਾਕਟਰ ਦੀਆਂ ਪਹਿਲਾਂ ਵੀ ਬਹੁਤ ਸ਼ਿਕਾਇਤਾਂ ਹਨ ਜਿਸ ਕਰ ਕੇ ਭੋਲੇ-ਭਾਲੇ ਲੋਕਾਂ ਨੂੰ ਗੁੰਮਰਾਹ ਕਰਦਾ ਹੈ | ਇਸ ਮੌਕੇ ਜਸਵਿੰਦਰ ਸਿੰਘ ਚੱਠਾ, ਚੰਚਲ ਕੁਮਾਰ, ਨਰੈਣ ਪੰਧੇਰ, ਹਰਦੀਪ ਪੁਰਬਾ, ਹਰਮੀਤ ਸਿੰਘ, ਗੁਰਨਾਮ ਸਿੰਘ, ਗੁਰਮੇਲ ਸਿੰਘ, ਧਿਆਨ ਸਿੰਘ, ਮੱਖਣ ਸਿੰਘ ਹਾਜ਼ਰ ਸਨ |
ਜਦੋਂ ਇਸ ਸਬੰਧੀ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਰਾਜ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਦੀ ਗੱਲ ਸੁਣ ਕੇ ਪਤਾ ਲੱਗੇਗਾ ਕਿ ਸਾਰੀ ਕਹਾਣੀ ਕੀ ਹੈ | ਇਸ ਸਬੰਧੀ ਡਾਕਟਰ ਜਿੰਦਲ ਤੇ ਪੀੜਤ ਮਰੀਜ਼ ਨਾਲ ਆਏ ਮੁਹਤਬਰਾਂ ਨੂੰ ਵੀ ਬੁਲਾਇਆ ਗਿਆ | ਮਾਮਲੇ ਦੀ ਪੂਰੀ ਪੜਤਾਲ ਕਰਨ ਤੋਂ ਬਾਅਦ ਹੀ ਕੱੁਝ ਕਿਹਾ ਜਾ ਸਕਦਾ ਹੈ ਪਰ ਪਹਿਲਾਂ ਵੀ ਡਾ: ਕਮਲਦੀਪ ਜਿੰਦਲ ਿਖ਼ਲਾਫ਼ ਸ਼ਿਕਾਇਤਾਂ ਮਿਲੀਆਂ ਹਨ |
ਜਦ ਡਾ: ਕਮਲਦੀਪ ਜਿੰਦਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂ ਮਰੀਜ਼ ਦੇ ਪਰਿਵਾਰਿਕ ਮੈਂਬਰਾਂ ਨੂੰ ਕਿਹਾ ਕਿ ਤੁਸੀਂ ਸਾਮਾਨ ਜਿੱਥੋਂ ਮਰਜ਼ੀ ਲਿਆ ਕਿ ਦੇ ਦਿਓ, ਮੈਂ ਤੁਹਾਡੇ ਮਰੀਜ਼ ਦਾ ਇਲਾਜ ਕਰ ਰਿਹਾ ਹਾਂ ਪਰ ਮੇਰੇ ਨਾਲ ਉਹ ਬਹਿਸ ਕਰਨ ਲੱਗ ਪਏ ਤੇ ਮੇਰੇ ਨਾਲ ਮਾੜਾ ਵਤੀਰਾ ਵੀ ਕੀਤਾ | ਉਨ੍ਹਾਂ ਕਿਹਾ ਕਿ ਜੋ ਉਹ ਕਹਿ ਰਹੇ ਹਨ ਉਸ ਵਿਚ ਕੱੁਝ ਵੀ ਸਚਾਈ ਨਹੀਂ ਹੈ |
ਬਰਨਾਲਾ, 14 ਜੁਲਾਈ (ਰਾਜ ਪਨੇਸਰ)-ਥਾਣਾ ਸਿਟੀ-2 ਵਲੋਂ ਸੱਤ ਕਰਤਾਰ ਪਿਕਅਪ ਯੂਨੀਅਨ ਧਨੌਲਾ ਤੋਂ ਧੋਖੇ ਨਾਲ ਗੱਡੀ ਲਿਜਾਣ ਵਾਲੇ ਨਾ-ਮਾਲੂਮ ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਏ.ਐਸ.ਆਈ. ਜਸਵੀਰ ਸਿੰਘ ਨੇ ਦੱਸਿਆ ਕਿ ਸੱਤ ਕਰਤਾਰ ਪਿਕਅਪ ਯੂਨੀਅਨ ਦੇ ...
ਤਪਾ ਮੰਡੀ, 14 ਜੁਲਾਈ (ਪ੍ਰਵੀਨ ਗਰਗ)-ਸਥਾਨਕ ਰੇਲਵੇ ਸਟੇਸ਼ਨ 'ਤੇ ਸ਼ਾਮ ਸਮੇਂ ਰੇਲ ਗੱਡੀ ਚੜ੍ਹਨ ਲੱਗੇ ਪੈਰ ਫਿਸਲਣ ਕਾਰਨ ਇਕ ਨੌਜਵਾਨ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ ¢ ਜਾਣਕਾਰੀ ਅਨੁਸਾਰ ਬੱਬੂ ਪੁੱਤਰ ਨਰਸੀ ਵਾਸੀ ਤਪਾ ਜੋ ਕਿ ਆਪਣੇ ਸਾਥੀਆਂ ਨਾਲ ਰੇਲ ਗੱਡੀ ਰਾਹੀਂ ...
ਸ਼ਹਿਣਾ, 14 ਜੁਲਾਈ (ਸੁਰੇਸ਼ ਗੋਗੀ)- ਥਾਣਾ ਸ਼ਹਿਣਾ ਅਧੀਨ ਪੈਂਦੇ ਪਿੰਡ ਉਗੋਕੇ ਵਿਖੇ ਸੁੱਤੇ ਪਏ ਪੱੁਤਰ 'ਤੇ ਪਿਤਾ ਵਲੋਂ ਦਾਹ ਨਾਲ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ ਗਿਆ | ਏ.ਐਸ.ਆਈ. ਗੁਰਤੇਜ ਸਿੰਘ ਨੇ ਦੱਸਿਆ ਕਿ ਮੇਜਰ ਸਿੰਘ ਪੱੁਤਰ ਕੇਸਰ ਸਿੰਘ ਵਾਸੀ ਕਰਮੂ ਪੱਤੀ ...
ਬਰਨਾਲਾ, 14 ਜੁਲਾਈ (ਧਰਮਪਾਲ ਸਿੰਘ)-ਬਰਨਾਲਾ ਵਿਖੇ ਵਾਪਰੇ ਦੋ ਵੱਖ-ਵੱਖ ਸੜਕ ਹਾਦਸਿਆਂ ਵਿਚ ਤਿੰਨ ਵਿਅਕਤੀਆਂ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਹੈ | ਪਹਿਲੇ ਹਾਦਸੇ ਦੀ ਜਾਣਕਾਰੀ ਅਨੁਸਾਰ ਸਥਾਨਕ ਬਾਜਾਖਾਨਾ ਰੋਡ 'ਤੇ ਸੋਹਲ ਪੱਤੀ ਨਜ਼ਦੀਕ ਸੜਕ ਪਾਰ ਕਰਦੇ ਸਮੇੇਂ ...
ਧਨੌਲਾ, 14 ਜੁਲਾਈ (ਰਘਵੀਰ ਸਿੰਘ ਚੰਗਾਲ)- ਕਸਬਾ ਧਨੌਲਾ ਦੀ ਨਿਘਰ ਚੁੱਕੀ ਦਸ਼ਾ ਅੱਜ ਕਿਸੇ ਤੋਂ ਛੁਪੀ ਨਹੀਂ ਹੈ | ਨਿਕਾਸੀ ਪਾਣੀ ਦੀ ਸਮੱਸਿਆ ਲੰਬੇ ਅਰਸੇ ਤੋਂ ਇੱਥੋਂ ਦੇ ਵਾਸੀਆਂ ਲਈ ਵੱਡੀ ਸਿਰਦਰਦੀ ਬਣੀ ਹੋਈ ਹੈ | ਨਗਰ ਕੌਾਸਲ ਧਨੌਲਾ ਦਾ ਸੀਵਰੇਜ ਪਿਛਲੇ ਤਕਰੀਬਨ 15 ...
ਭਦੌੜ, 14 ਜੁਲਾਈ (ਰਜਿੰਦਰ ਬੱਤਾ, ਵਿਨੋਦ ਕਲਸੀ)- ਨੇੜਲੇ ਪਿੰਡ ਮੱਝੂਕੇ ਵਿਖੇ ਇਕ ਮਿੰਨੀ ਬੱਸ ਟਾਇਰ ਫਟਣ ਕਾਰਨ ਹਾਦਸਾਗ੍ਰਸਤ ਹੋ ਗਈ ਜਿਸ ਕਾਰਨ 10 ਦੇ ਕਰੀਬ ਸਵਾਰੀਆਂ ਦੇ ਸੱਟਾਂ ਲੱਗਣ ਕਾਰਨ ਜ਼ਖ਼ਮੀ ਹੋ ਗਈਆਂ ਜਿਨਾਂ ਨੂੰ ਸੀ.ਐੱਚ.ਸੀ. ਭਦੌੜ ਵਿਖੇ ਲਿਆਂਦਾ ਗਿਆ ਅਤੇ ...
ਮਹਿਲ ਕਲਾਂ, 14 ਜੁਲਾਈ (ਅਵਤਾਰ ਸਿੰਘ ਅਣਖੀ)- ਸੂਬੇ ਅੰਦਰ ਬੁੱਧੀਜੀਵੀ ਲੋਕਾਂ ਵਲੋਂ ਚਿੱਟੇ ਵਿਰੁੱਧ ਛੇੜੀ ਜੰਗ ਤਹਿਤ ਪਿੰਡ ਧਨੇਰ ਵਿਖੇ ਲੋਕਾਂ ਵਲੋਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਚਿੱਟੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ...
ਤਪਾ ਮੰਡੀ, 14 ਜੁਲਾਈ (ਵਿਜੇ ਸ਼ਰਮਾ)-ਖੇਤਰ ਦੀ ਨਾਮਵਰ ਸੰਸਥਾ ਡਰੀਮ ਮੇਕਰ ਆਈਲੈਟਸ ਇੰਸਟੀਚਿਊਟ ਦੇ ਵਿਦਿਆਰਥੀਆਂ ਨੇ ਮੱਲ੍ਹਾਂ ਮਾਰ ਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ | ਡਰੀਮ ਮੇਕਰ ਆਈਲੈਟਸ ਇੰਸਟੀਚਿਊਟ ਦੇ ਐਮ.ਡੀ. ਅਮਰੀਸ਼ ਭੋਤਨਾ ਨੇ ਦੱਸਿਆ ਕਿ ਤੀਸਰੇ ਬੈਚ ...
ਬਰਨਾਲਾ, 14 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਕਾਂਗਰਸ ਪਾਰਟੀ ਵਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਾਰੀ ਕੀਤੇ ਗਏ ਆਪਣੇ ਚੋਣ ਮੈਨੀਫੈਸਟੋ ਵਿਚ ਪੰਜਾਬ ਦੀ ਗ਼ਰੀਬ ਜਨਤਾ ਨਾਲ 5 ਰੁਪਏ ਵਿਚ ਭਰ ਪੇਟ ਰੋਟੀ ਮੁਹੱਈਆ ਕਰਵਾਉਣ ਦੇ ਵਾਅਦੇ ਤਹਿਤ ਭਾਵੇਂ ਸਰਕਾਰ ਬਣਨ ...
ਸ਼ਹਿਣਾ, 14 ਜੁਲਾਈ (ਸੁਰੇਸ਼ ਗੋਗੀ)-ਬਲਾਕ ਸੰਮਤੀ ਸ਼ਹਿਣਾ ਦੇ ਸੰਮਤੀ ਕਰਮਚਾਰੀਆਂ ਦਾ ਸਥਾਨਕ ਦਫ਼ਤਰ ਦੇ ਲੇਖਾਕਾਰ ਨਾਲ ਬੀਤੇ ਕੱਲ੍ਹ ਤੋਂ ਤਨਖ਼ਾਹ ਦੇ ਮਾਮਲੇ ਵਿਚ ਚੱਲ ਰਿਹਾ ਰੋਸ ਪ੍ਰਦਰਸ਼ਨ ਦੂਜੇ ਦਿਨ ਵੀ ਜਾਰੀ ਰਿਹਾ | ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ...
ਮਹਿਲ ਕਲਾਂ, 14 ਜੁਲਾਈ (ਅਵਤਾਰ ਸਿੰਘ ਅਣਖੀ)-ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ 15 ਜੁਲਾਈ ਐਤਵਾਰ ਨੂੰ ਬਰਗਾੜੀ ਮੋਰਚੇ ਲਈ ਜ਼ਿਲ੍ਹਾ ਬਰਨਾਲਾ ਵਿਚੋਂ ਸੰਗਤਾਂ ਦਾ ਵੱਡਾ ਜਥਾ ਰਵਾਨਾ ਹੋਵੇਗਾ, ਜਿਸ ਦੀਆਂ ਤਿਆਰੀਆਂ ਸਬੰਧੀ ਪਿੰਡ ਪਿੰਡ ਵਰਕਰਾਂ ਦੀਆਂ ਮੀਟਿੰਗਾਂ ...
ਬਰਨਾਲਾ, 14 ਜੁਲਾਈ (ਅਸ਼ੋਕ ਭਾਰਤੀ)-ਮਿਡ-ਡੇ-ਮੀਲ ਦਫ਼ਤਰੀ ਮੁਲਾਜ਼ਮ ਅਤੇ ਕੁੱਕ ਵਰਕਰ ਯੂਨੀਅਨ ਵਲੋਂ ਆਪਣੀਆਂ ਹੱਕੀ ਮੰਗਾਂ ਸਬੰਧੀ ਬਰਨਾਲਾ ਵਿਖੇ ਮੀਟਿੰਗ ਕੀਤੀ ਗਈ | ਇਸ ਮੌਕੇ ਪ੍ਰਵੀਨ ਸ਼ਰਮਾ ਜੋਗੀਪੁਰ, ਲਖਵਿੰਦਰ ਕੌਰ ਫ਼ਰੀਦਕੋਟ, ਡੀ.ਐਮ.ਐਫ ਆਗੂ ਜਰਮਨਜੀਤ ਸਿੰਘ ...
ਬਰਨਾਲਾ, 14 ਜੁਲਾਈ (ਧਰਮਪਾਲ ਸਿੰਘ)-ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਨਵੀਂ ਦਿੱਲੀ ਅਤੇ ਪੰਜਾਬ ਲੀਗਲ ਸਰਵਿਸਿਜ਼ ਅਥਾਰਟੀ ਮੋਹਾਲੀ ਦੀਆਂ ਹਦਾਇਤਾਂ ਅਤੇ ਸ੍ਰੀਮਤੀ ਰਾਮੇਸ਼ ਕੁਮਾਰੀ, ਇੰਚਾਰਜ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਬਰਨਾਲਾ ਦੀ ਅਗਵਾਈ ਹੇਠ ਜ਼ਿਲ੍ਹਾ ...
ਮਹਿਲ ਕਲਾਂ, 14 ਜੁਲਾਈ (ਅਵਤਾਰ ਸਿੰਘ ਅਣਖੀ)-ਇਤਿਹਾਸਿਕ ਗੁਰਦੁਆਰਾ ਸਿੱਧਸਰ ਕਾਲਾਮਲ੍ਹਾ ਸਾਹਿਬ ਛਾਪਾ ਵਿਖੇ ਸੱਚਖੰਡ ਵਾਸੀ ਬਾਬਾ ਮੱਲ ਸਿੰਘ, ਸੰਤ ਜਸਵੀਰ ਸਿੰਘ ਖ਼ਾਲਸਾ ਦੀ ਯਾਦ ਨੂੰ ਸਮਰਪਿਤ 22 ਜੁਲਾਈ ਨੂੰ ਕਰਵਾਏ ਜਾ ਰਹੇ ਬਰਸੀ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ...
ਬਰਨਾਲਾ, 14 ਜੁਲਾਈ (ਅਸ਼ੋਕ ਭਾਰਤੀ)- ਪੰਜਾਬ ਸਰਕਾਰ ਵਲੋਂ ਚਲਾਏ ਗਏ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖੇਡ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੇਟ ਲਿਫ਼ਟਿੰਗ ਦੇ ਮੁਕਾਬਲੇ ਕਰਵਾਏ ਗਏ | ਇਸ ਤੋਂ ਬਾਅਦ ਵਿਚ ਖੇਡਾਂ ਦੀ ਜਾਣਕਾਰੀ ਸਬੰਧੀ ਬਾਬਾ ਕਾਲਾ ਮਹਿਰ ...
ਟੱਲੇਵਾਲ, 14 ਜੁਲਾਈ (ਸੋਨੀ ਚੀਮਾ)-ਪਿਛਲੇ ਕਈ ਦਹਾਕਿਆਂ ਤੋਂ ਅਕਾਲੀ-ਭਾਜਪਾ ਗੱਠਜੋੜ ਨੇ ਕਈ ਚੋਣਾਂ ਵਿਚ ਇਤਿਹਾਸਕ ਜਿੱਤਾਂ ਪ੍ਰਾਪਤ ਕੀਤੀਆਂ ਜਿਸ ਸਦਕਾ ਹਿੰਦੁਸਤਾਨ ਹੀ ਨਹੀਂ, ਬਲਕਿ ਪੂਰੀ ਦੁਨੀਆ ਵਿਚ ਇਸ ਦੋਵੇਂ ਸਿਰਮੌਰ ਪਾਰਟੀਆਂ ਦੇ ਗੱਠਜੋੜ ਵਲੋਂ ਦੇਸ਼ ਦੀ ...
ਧਨੌਲਾ, 14 ਜੁਲਾਈ (ਜਤਿੰਦਰ ਸਿੰਘ ਧਨੌਲਾ)- ਪੰਜਾਬ ਪਬਲਿਕ ਸਕੂਲ ਧਨੌਲਾ ਵਿਖੇ ਪਿ੍ੰਸੀਪਲ ਸਿਮਰਨ ਕੌਰ ਦੀ ਅਗਵਾਈ ਹੇਠ ਵਣ ਮਹਾਂਉਤਸਵ ਮਨਾਇਆ ਗਿਆ | ਮੈਡਮ ਨਵਨੀਤ ਕੌਰ ਨੇ 'ਦਰਖੱਤਾਂ ਦੀ ਜੀਵਨ 'ਚ ਮਹੱਤਤਾ' ਬਾਰੇ ਵਿਸਥਾਰਤ ਚਾਨਣਾ ਪਾਇਆ | ਸਕੂਲ ਵਿਦਿਆਰਥੀਆਂ ਵਲੋਂ ...
ਬਰਨਾਲਾ, 14 ਜੁਲਾਈ (ਰਾਜ ਪਨੇਸਰ)- ਜ਼ਿਲ੍ਹਾ ਪੁਲਿਸ ਮੁਖੀ ਵਲੋਂ ਨਵੇਂ ਸਿਰੇ ਤੋਂ ਐਕਸਾਈਜ਼ ਸ਼ੈਲ ਦਾ ਗਠਨ ਕਰ ਕੇ ਨਵਾਂ ਇੰਚਾਰਜ ਨਿਯੁਕਤ ਕੀਤਾ ਗਿਆ ਹੈ | ਜ਼ਿਲ੍ਹਾ ਪੁਲਿਸ ਮੁਖੀ ਹਰਜੀਤ ਸਿੰਘ ਵਲੋਂ ਐਕਸਾਈਜ਼ ਸੈੱਲ ਕੁਝ ਸਮਾਂ ਪਹਿਲਾਂ ਭੰਗ ਕਰ ਦਿੱਤਾ ਸੀ | ਨਵੇਂ ...
ਬਰਨਾਲਾ, 14 ਜੁਲਾਈ (ਰਾਜ ਪਨੇਸਰ)- ਸਥਾਨਕ ਜੋੜੇ ਪੰਪਾਂ ਦੇ ਨਜ਼ਦੀਕ ਇਕ ਟਾਇਰਾਂ ਵਾਲੀ ਮਸਹੂਰ ਦੁਕਾਨ ਦੇ ਮਾਲਕ ਤੇ ਮੁਲਾਜ਼ਮਾਂ ਵਲੋਂ ਕੀਤੀ ਕਾਰ ਮਾਲਕ ਦੀ ਕੱੁਟਮਾਰ ਸਬੰਧੀ ਪੁਲਿਸ ਵਲੋਂ ਕੋਈ ਨਾ ਕਰਨ 'ਤੇ ਰੋਸ ਜ਼ਾਹਰ ਕੀਤਾ ਗਿਆ ਹੈ | ਰਮਨਦੀਪ ਸਿੰਘ ਕਲੇਰ ਪੰਜਾਬ ...
ਸ਼ਹਿਣਾ, 14 ਜੁਲਾਈ (ਸੁਰੇਸ਼ ਗੋਗੀ)- ਸਿੱਖ ਸੇਵਾ ਸੁਸਾਇਟੀ ਪੰਜਾਬ ਦੇ ਆਗੂ ਭਾਈ ਜਗਸੀਰ ਸਿੰਘ ਮੌੜ ਨੇ ਦੱਸਿਆ ਕਿ ਸੁਸਾਇਟੀ ਵਲੋਂ ਸੰਦੀਪ ਕੌਰ ਪੱੁਤਰੀ ਬਿੱਲੂ ਸਿੰਘ ਵਾਸੀ ਸੇਖੁਪੁਰਾ ਜੋ ਕਿ ਜੀ.ਐਨ.ਐਮ. ਨਰਸਿੰਗ ਦੇ ਆਖ਼ਰੀ ਸਾਲ ਦੀ ਪੜ੍ਹਾਈ ਕਰ ਰਹੀ ਹੈ | ਇਸ ...
ਮਹਿਲ ਕਲਾਂ, 14 ਜੁਲਾਈ (ਤਰਸੇਮ ਸਿੰਘ ਚੰਨਣਵਾਲ)- ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਪੰਜਾਬ ਭਾਜਪਾ ਵਲੋਂ ਆਪਣੀ ਭਾਈਵਾਲ ਪਾਰਟੀ ਸ਼ੋ੍ਰਮਣੀ ਅਕਾਲੀ ਦਲ ਦੇ ਮੋਢੇ ਨਾਲ ਮੋਢਾ ਜੋੜ ਕੇ ਦਮਦਾਰ ਤਰੀਕੇ ਨਾਲ ਲੜੀਆਂ ਜਾਣਗੀਆਂ | ਪੰਜਾਬ ਵਿਚ ਭਾਜਪਾ ਵਲੋਂ 70 ਫ਼ੀਸਦੀ ਬੂਥ ...
ਭਦੌੜ, 14 ਜੁਲਾਈ (ਵਿਨੋਦ ਕਲਸੀ, ਰਜਿੰਦਰ ਬੱਤਾ)- ਪਿੰਡ ਮੱਝੂਕੇ ਵਿਖੇ ਪੰਚਾਇਤ ਵਲੋਂ ਪਿੰਡ ਦੀਆਂ ਦੋ ਕਲੱਬਾਂ ਨੂੰ ਵੇਲ ਦੇ ਭਾਂਡੇ ਦਿੱਤੇ ਗਏ ਹਨ | ਪਿੰਡ ਦੇ ਸਰਪੰਚ ਗੁਰਬਿੰਦਰ ਸਿੰਘ ਗੋਰਾ ਨੇ ਦੱਸਿਆ ਸ਼ਹੀਦ ਭਗਤ ਸਿੰਘ ਯੁਵਕ ਸੇਵਾਵਾਂ ਕਲੱਬ ਅਤੇ ਅਮਰ ਸ਼ਹੀਦ ਬਾਬਾ ...
ਸ਼ਹਿਣਾ, 14 ਜੁਲਾਈ (ਸੁਰੇਸ਼ ਗੋਗੀ)- ਖੇਡਾਂ ਦੇ ਖੇਤਰ ਵਿਚ ਅਤੇ ਜੰਗ ਦੇ ਮੈਦਾਨ ਵਿਚ ਪੰਜਾਬ ਦੇ ਨੌਜਵਾਨਾਂ ਦਾ ਕਿਸੇ ਵੀ ਿਖ਼ੱਤੇ ਦੀ ਕੌਮ ਵਿਚ ਮੁਕਾਬਲਾ ਕਰਨ ਦਾ ਜਿਗਰਾ ਨਹੀਂ ਸੀ | ਅੱਜ ਪੰਜਾਬ ਦਾ ਨੌਜਵਾਨ ਖੇਡਾਂ ਦੇ ਖੇਤਰ ਵਿਚੋਂ ਪਛੜ ਚੱੁਕਾ ਹੈ | ਇਹ ਸ਼ਬਦ ...
ਸ਼ਹਿਣਾ, 14 ਜੁਲਾਈ (ਸੁਰੇਸ਼ ਗੋਗੀ)- ਸ਼ਹੀਦ ਬੁੱਧੂ ਖਾਂ ਸੌਰੀਆਂ ਚੱਕਰ ਵਿਜੇਤਾ ਸੀਨੀਅਰ ਸੈਕੰਡਰੀ ਸਕੂਲ ਸ਼ਹਿਣਾ ਵਿਖੇ ਤਰਕਸ਼ੀਲ ਸੁਸਾਇਟੀ ਇਕਾਈ ਭਦੌੜ ਵਲੋਂ ਬਲਾਕ ਸ਼ਹਿਣਾ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦੀ ਚੇਤਨਾ ਪਰਖ ਪ੍ਰੀਖਿਆ ਕਰਵਾਈ ਗਈ | ਜ਼ੋਨ ...
ਧਨੌਲਾ, 14 ਜੁਲਾਈ (ਰਘਵੀਰ ਸਿੰਘ ਚੰਗਾਲ)- ਪੰਜਾਬ ਵਿਚ ਸਰਪੰਚੀ ਚੋਣਾਂ ਦੇ ਐਲਾਨ ਹੁੰਦਿਆਂ ਹੀ ਪਿੰਡਾਂ 'ਚ ਪੰਚੀ-ਸਰਪੰਚੀ ਦੇ ਦਾਅਵੇਦਾਰਾਂ ਨੇ ਆਪਣੀਆਂ ਚੋਣ ਸਰਗਰਮੀਆਂ ਵਿੱਢ ਦਿੱਤੀਆਂ ਹਨ | ਇਹ ਖ਼ਬਰ ਬੜੀ ਹੀ ਖ਼ੁਸ਼ੀ ਨਾਲ ਪੜ੍ਹੀ ਜਾਵੇਗੀ ਕਿ ਨੇੜਲੇ ਪਿੰਡ ਭੈਣੀ ...
ਮਹਿਲ ਕਲਾਂ, 14 ਜੁਲਾਈ (ਅਵਤਾਰ ਸਿੰਘ ਅਣਖੀ)- ਮਿੱਡੇ-ਡੇ ਮੀਲ ਵਰਕਰਜ਼ ਯੂਨੀਅਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਜਮੇਰ ਕੌਰ ਖਿਆਲੀ ਦੀ ਅਗਵਾਈ ਹੇਠ ਇੱਥੇ ਬੀ.ਡੀ.ਪੀ.ਓ. ਕੰਪਲੈਕਸ ਵਿਖੇ ਹੋਈ | ਜ਼ਿਲ੍ਹਾ ਜਨਰਲ ਸਕੱਤਰ ਕਰਮਜੀਤ ਕੌਰ ਰਾਏਸਰ ਨੇ ਸੂਬਾ ਸਰਕਾਰ ਤੋਂ ਮੰਗ ...
ਮਹਿਲ ਕਲਾਂ, 14 ਜੁਲਾਈ (ਤਰਸੇਮ ਸਿੰਘ ਚੰਨਣਵਾਲ)-ਉੱਘੀ ਵਿਦਿਅਕ ਸੰਸਥਾ ਸਟੈਨਫੋਰਡ ਇੰਟਰਨੈਸ਼ਨਲ ਸਕੂਲ ਚੰਨਣਵਾਲ ਵਿਖੇ ਸਕੂਲ ਪਿ੍ੰਸੀਪਲ ਘਣਸਿਆਮ ਦਾਸ ਨਾਇਕ ਦੀ ਅਗਵਾਈ ਹੇਠ ਸਕੂਲ ਵਿਚ ਸਕੂਲ ਦੇ ਸਮੂਹ ਗਰੁੱਪ ਹਾਊਸ ਵਿਦਿਆਰਥੀਆਂ ਵਿਚਕਾਰ ਸ਼ਤਰੰਜ ਦੇ ਮੁਕਾਬਲੇ ...
ਬਰਨਾਲਾ, 14 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)- ਇੰਡੋ-ਭੂਟਾਨ ਫਰੈਂਡਸ਼ਿਪ ਸੁਮਿਟ ਵਲੋਂ ਭੂਟਾਨ ਦੀ ਰਾਜਧਾਨੀ ਥਿੰਪੂ ਵਿਖੇ ਕਰਵਾਏ ਗਏ ਗਲੋਬਲ ਸਰਟੀਫਿਕੇਟ ਆਫ਼ ਐਕਸੀਲੈਂਸ ਐਵਾਰਡ ਸਮਾਰੋਹ ਵਿਚ ਬਰਨਾਲਾ ਦੇ ਵਾਈ.ਐਸ. ਗਰੁੱਪ ਆਫ਼ ਇੰਸਟੀਚਿਊਟਸ ਨੂੰ '16ਵੇਂ ...
ਬਰਨਾਲਾ, 14 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਮਿਸ਼ਨ ਤੰਦਰੁਸਤ ਪੰਜਾਬ ਤਹਿਤ ਅੱਜ ਡਿਪਟੀ ਕਮਿਸ਼ਨਰ ਸ੍ਰੀ ਧਰਮਪਾਲ ਗੁਪਤਾ ਅਤੇ ਐਸ.ਐਸ.ਪੀ. ਸ: ਹਰਜੀਤ ਸਿੰਘ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਖ਼ਾਲੀ ਪਈ ਥਾਂ 'ਤੇ ਸਾਂਝੇ ਤੌਰ 'ਤੇ ਬੂਟੇ ਲਗਾਏ ਗਏ | ਡਿਪਟੀ ...
ਮਹਿਲ ਕਲਾਂ, 14 ਜੁਲਾਈ (ਅਵਤਾਰ ਸਿੰਘ ਅਣਖੀ)-ਪਿਛਲੇ ਦਿਨੀਂ ਚਿੱਟੇ ਦੀ ਓਵਰਡੋਜ਼ ਕਰ ਕੇ ਮੌਤ ਦੇ ਮੂੰਹ ਵਿਚ ਚਲੇ ਗਏ ਪਿੰਡ ਮਹਿਲ ਖ਼ੁਰਦ ਦੇ ਕਿਸਾਨ ਪਰਿਵਾਰਾਂ ਦੇ ਇਕਲੌਤੇ ਪੁੱਤਰ ਸੁਖਦੀਪ ਸਿੰਘ ਸੁੱਖਾ ਪੁੱਤਰ ਰਣਜੀਤ ਸਿੰਘ ਅਤੇ ਜਸਵਿੰਦਰ ਸਿੰਘ ਪੁੱਤਰ ਜਗਰਾਜ ...
ਸ਼ਹਿਣਾ, 14 ਜੁਲਾਈ (ਸੁਰੇਸ਼ ਗੋਗੀ)-ਥਾਣਾ ਸ਼ਹਿਣਾ ਵਿਖੇ ਪਿੰਡ ਮੌੜ ਪਟਿਆਲਾ ਵਿਖੇ ਸਿਹਤ ਮਹਿਕਮੇ ਦੇ ਕਰਮਚਾਰੀਆਂ ਵਲੋਂ ਸ਼ਹਿਣਾ ਰੋਡ 'ਤੇ ਭੋਲਾ ਸਿੰਘ ਤੇ ਗੁਲਾਬ ਸਿੰਘ ਦੇ ਘਰ ਕੋਲ ਨਾਲੀ ਦਾ ਪਾਣੀ ਵਾਟਰ ਸਪਲਾਈ ਵਾਲੀ ਪਾਈਪ ਵਿਚ ਪੈ ਰਿਹਾ ਸੀ ਜਿਸ 'ਤੇ ਅਗਲੇ ਘਰਾਂ ...
ਟੱਲੇਵਾਲ, 14 ਜੁਲਾਈ (ਸੋਨੀ ਚੀਮਾ)-ਥਾਣਾ ਟੱਲੇਵਾਲ ਅਧੀਨ ਆਉਂਦੇ ਪਿੰਡ ਦੀਵਾਨਾ ਦੇ ਛੱਪੜ ਦੇ ਗੰਦੇ ਪਾਣੀ ਦੇ ਨਿਕਾਸ ਨੂੰ ਲੈ ਕੇ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ | ਗੁਰਮੇਲ ਸਿੰਘ ਮੌੜ ਸੀਨੀਅਰ ਕਾਂਗਰਸੀ ਆਗੂ, ਮਾ: ਸੁਰਜੀਤ ਸਿੰਘ, ਆਤਮਾ ਸਿੰਘ ਸਾਬਕਾ ਪੰਚ, ਬੂਟਾ ...
ਟੱਲੇਵਾਲ, 14 ਜੁਲਾਈ (ਸੋਨੀ ਚੀਮਾ)-ਥਾਣਾ ਸਦਰ ਬਰਨਾਲਾ ਦੇ ਮੁਖੀ ਕੁਲਦੀਪ ਸਿੰਘ ਅਤੇ ਥਾਣੇ ਅਧੀਨ ਆਉਂਦੀ ਪੁਲਿਸ ਚੌਕੀ ਪੱਖੋਂ ਕੈਂਚੀਆਂ ਦੇ ਇੰਚਾਰਜ ਜਸਵੀਰ ਸਿੰਘ ਚਹਿਲ ਵਲੋਂ ਪਿੰਡ ਚੀਮਾ ਵਿਖੇ ਪਿੰਡ ਦੇ ਨੌਜਵਾਨਾਂ, ਪੰਚਾਇਤੀ ਆਗੂਆਂ, ਕਲੱਬ ਆਗੂਆਂ, ਪਿੰਡ ...
ਟੱਲੇਵਾਲ, 14 ਜੁਲਾਈ (ਸੋਨੀ ਚੀਮਾ)-ਥਾਣਾ ਟੱਲੇਵਾਲ ਦੇ ਮੁਖੀ ਜਗਜੀਤ ਸਿੰਘ ਘੁਮਾਣ ਵਲੋਂ ਪਿੰਡ ਚੰੂਘਾ ਅਤੇ ਭੋਤਨਾ ਵਿਖੇ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਪੁਲਿਸ ਪਬਲਿਕ ਮੀਟਿੰਗਾਂ ਕੀਤੀਆਂ ਗਈਆਂ | ਇਸ ਸਮੇਂ ਉਨ੍ਹਾਂ ਕਿਹਾ ਕਿ ਇਲਾਕੇ ਵਿਚ ਪੁਲਿਸ ਵਲੋਂ ਨਸ਼ਿਆਂ ...
ਟੱਲੇਵਾਲ, 14 ਜੁਲਾਈ (ਸੋਨੀ ਚੀਮਾ)-ਡਾ: ਮਨਦੀਪ ਕੌਰ ਦੀ ਯੋਗ ਅਗਵਾਈ ਹੇਠ ਬਾਜ਼ੀਗਰ ਬਸਤੀ ਟੱਲੇਵਾਲ ਵਿਖੇ ਡੇਂਗੂ, ਚਿਕਨਗੁਨੀਆਂ ਅਤੇ ਨਸ਼ਿਆਂ ਵਿਰੱੁਧ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਜਿਸ ਵਿਚ ਸਿਹਤ ਮਹਿਕਮੇ ਦੇ ਜਗਦੇਵ ਸਿੰਘ ਮੌੜ ਨੇ ਦੱਸਿਆ ਕਿ ਆਪਣੇ ਘਰਾਂ ਦੇ ...
ਬਰਨਾਲਾ, 14 ਜੁਲਾਈ (ਧਰਮਪਾਲ ਸਿੰਘ)-ਬਹੁਜਨ ਸਮਾਜ ਪਾਰਟੀ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਪਿੰਡ ਠੀਕਰੀਵਾਲਾ ਵਿਖੇ ਜ਼ਿਲ੍ਹਾ ਪ੍ਰਧਾਨ ਹਵਾ ਸਿੰਘ ਹਨ੍ਹੇਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਹਵਾ ਸਿੰਘ ਹਨੇਰੀ, ਜਨਰਲ ...
ਬਰਨਾਲਾ, 14 ਜੁਲਾਈ (ਧਰਮਪਾਲ ਸਿੰਘ)-ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਨਵੀਂ ਦਿੱਲੀ ਦੀਆਂ ਹਦਾਇਤਾਂ ਅਨੁਸਾਰ ਬਰਨਾਲਾ ਵਿਖੇ ਕੌਮੀ ਲੋਕ ਅਦਾਲਤ ਜ਼ਿਲ੍ਹਾ ਕਚਹਿਰੀਆਂ ਵਿਖੇ ਜ਼ਿਲ੍ਹਾ ਸੈਸ਼ਨ ਜੱਜ ਸ੍ਰੀਮਤੀ ਰਮੇਸ਼ ਕੁਮਾਰੀ ਦੀ ਪ੍ਰਧਾਨਗੀ ਹੇਠ ਲਾਈ ਗਈ | ਸ੍ਰੀ ...
ਭਦੌੜ, 14 ਜੁਲਾਈ (ਰਜਿੰਦਰ ਬੱਤਾ, ਵਿਨੋਦ ਕਲਸੀ)- ਨਿਰਮਲ ਡੇਰਾ ਪਿੰਡ ਨੈਣੇਵਾਲ ਵਿਖੇ ਸਾਲਾਨਾ ਮਹਾਨ ਸੰਤ ਸਮਾਗਮ 17 ਜੁਲਾਈ ਨੂੰ ਕਰਵਾਇਆ ਜਾ ਰਿਹਾ ਹੈ | ਨਿਰਮਲ ਡੇਰਾ ਦੇ ਮੁਖੀ ਬਾਬਾ ਦਰਸ਼ਨ ਸਿੰਘ ਅਤੇ ਮਹੰਤ ਬਾਬਾ ਜਗਤਾਰ ਸਿੰਘ ਨੇ ਦੱਸਿਆ ਕਿ ਸੰਤ ਬਾਬਾ ਰਾਮ ਸਿੰਘ, ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX