ਤਾਜਾ ਖ਼ਬਰਾਂ


ਪੁਲਵਾਮਾ 'ਚ ਅੱਤਵਾਦੀਆਂ ਨਾਲ ਮੁਠਭੇੜ ਦੌਰਾਨ ਚਾਰ ਜਵਾਨ ਸ਼ਹੀਦ
. . .  0 minutes ago
ਸ੍ਰੀਨਗਰ, 18 ਫਰਵਰੀ- ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਪਿੰਗਲਾਨ ਇਲਾਕੇ 'ਚ ਅੱਜ ਅੱਤਵਾਦੀਆਂ ਨਾਲ ਹੋਈ ਮੁਠਭੇੜ ਦੌਰਾਨ ਫੌਜ ਦੇ ਚਾਰ ਜਵਾਨ ਸ਼ਹੀਦ ਹੋ ਗਏ। ਉੱਥੇ ਹੀ ਇਸ ਦੌਰਾਨ ਇੱਕ ਜ਼ਖ਼ਮੀ ਹੋਇਆ ਹੈ। ਸ਼ਹੀਦ ਹੋਏ ਜਵਾਨਾਂ 'ਚ ਫੌਜ ਦਾ ਇੱਕ ਮੇਜਰ ਵੀ...
ਪੰਜਾਬ ਸਰਕਾਰ ਵਲੋਂ ਅੱਜ ਪੇਸ਼ ਕੀਤਾ ਜਾਵੇਗਾ ਬਜਟ
. . .  22 minutes ago
ਚੰਡੀਗੜ੍ਹ, 18 ਫਰਵਰੀ- ਪੰਜਾਬ ਸਰਕਾਰ ਵਲੋਂ ਅੱਜ ਵਿਧਾਨ ਸਭਾ 'ਚ ਸਾਲ 2019-20 ਦਾ ਬਜਟ ਪੇਸ਼ ਕੀਤਾ ਜਾਵੇਗਾ। ਇਸ ਬਜਟ ਤੋਂ ਮਹਿੰਗਾਈ ਨਾਲ ਜੂਝ ਰਹੇ ਸੂਬੇ ਦੇ ਲੋਕ ਵੱਡੀਆਂ ਆਸਾਂ ਲਾਈ ਬੈਠੇ ਹਨ। ਸੂਤਰਾਂ ਮੁਤਾਬਕ ਲੋਕ ਸਭਾ ਚੋਣਾਂ ਨੂੰ ਧਿਆਨ 'ਚ ਰੱਖ ਕੇ...
ਪੁਲਵਾਮਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਜਾਰੀ
. . .  42 minutes ago
ਸ੍ਰੀਨਗਰ, 18 ਫਰਵਰੀ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਪਿੰਗਲਾਨ ਇਲਾਕੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਚੱਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਬਲਾਂ ਨੇ 2-3 ਅੱਤਵਾਦੀਆਂ ਨੂੰ ਘੇਰ ਲਿਆ ਹੈ। ਦੋਹਾਂ ਪਾਸਿਓਂ ਲਗਾਤਾਰ...
ਅੱਜ ਦਾ ਵਿਚਾਰ
. . .  53 minutes ago
ਲੁਟੇਰਿਆ ਵੱਲੋਂ ਟਰੱਕ ਡਰਾਈਵਰ ਨਾਲ ਲੁੱਟ
. . .  1 day ago
ਨਾਭਾ, 17 ਫਰਵਰੀ (ਅਮਨਦੀਪ ਸਿੰਘ ਲਵਲੀ) - ਨਾਭਾ ਵਿਖੇ 4-5 ਅਣਪਛਾਤੇ ਲੁਟੇਰੇ ਇੱਕ ਟਰੱਕ ਡਰਾਈਵਰ ਨਾਲ ਮਾਰਕੁੱਟ ਕਰਨ ਤੋਂ ਬਾਅਦ ਉਸ ਕੋਲੋਂ 5ਹਜਾਰ ਦੀ ਨਗਦੀ, ਮੋਬਾਈਲ ਫ਼ੋਨ...
ਰਾਜਸਥਾਨ 'ਚ ਸਵਾਈਨ ਫਲੂ ਕਾਰਨ ਇਸ ਸਾਲ 127 ਮੌਤਾਂ
. . .  1 day ago
ਜੈਪੁਰ, 17 ਫਰਵਰੀ - ਰਾਜਸਥਾਨ 'ਚ ਸਵਾਈਨ ਫਲੂ ਕਾਰਨ ਇਸ ਸਾਲ 127 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਸਵਾਈਨ ਫਲੂ ਦੇ 3508 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ...
ਦਿਲਜੀਤ ਦੁਸਾਂਝ ਵਲੋਂ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਮਦਦ
. . .  1 day ago
ਨਵੀਂ ਦਿੱਲੀ, 17 ਫਰਵਰੀ - ਮੀਡੀਆ ਰਿਪੋਰਟਾਂ ਮੁਤਾਬਿਕ ਦੇਸ਼ ਵਿਦੇਸ਼ ਵਿਚ ਮਕਬੂਲ ਪੰਜਾਬੀ ਸਿੰਗਰ ਦਿਲਜੀਤ ਦੁਸਾਂਝ ਨੇ ਪੁਲਵਾਮਾਂ ਦੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਲਈ ਆਰਥਿਕ ਮਦਦ ਦਾ ਐਲਾਨ ਕੀਤਾ ਹੈ। ਦਿਲਜੀਤ ਦੁਸਾਂਝ ਨੇ ਸੀ.ਆਰ.ਪੀ.ਐਫ. ਵਾਈਫਜ਼ ਵੈਲਫੇਅਰ...
ਪੁਲਵਾਮਾ ਹਮਲੇ 'ਤੇ ਜਸ਼ਨ ਮਨਾਉਣ 'ਤੇ 4 ਵਿਦਿਆਰਥਣਾਂ ਨੂੰ ਸਿੱਖਿਆ ਅਦਾਰੇ ਤੋਂ ਕੀਤਾ ਸਸਪੈਂਡ
. . .  1 day ago
ਜੈਪੁਰ, 17 ਫਰਵਰੀ - ਪੁਲਵਾਮਾ 'ਚ ਸੀ.ਆਰ.ਪੀ.ਐਫ. ਜਵਾਨਾਂ ਦੇ ਕਾਫ਼ਲੇ 'ਤੇ ਹੋਏ ਕਾਇਰਤਾ ਭਰੇ ਅੱਤਵਾਦੀ ਹਮਲੇ ਤੋਂ ਬਾਅਦ ਇੱਥੇ ਇਕ ਨਿੱਜੀ ਸੰਸਥਾ ਦੀਆਂ 4 ਕਸ਼ਮੀਰੀ ਵਿਦਿਆਰਥਣਾਂ ਵੱਲੋਂ ਜਸ਼ਨ ਮਨਾਏ ਜਾਣ 'ਤੇ ਸੰਸਥਾ ਨੇ ਇਨ੍ਹਾਂ ਚਾਰ ਪੈਰਾਮੈਡੀਕਲ ਵਿਦਿਆਰਥਣਾਂ...
ਔਰਤ ਦਾ ਕਤਲ, ਪਤੀ ਦੀ ਕੀਤੀ ਜਾ ਰਹੀ ਹੈ ਤਲਾਸ਼
. . .  1 day ago
ਜਲੰਧਰ, 17 ਫਰਵਰੀ - ਜਲੰਧਰ ਦੀ ਬਸਤੀ ਪੀਰ ਦਾਦ 'ਚ ਇਕ ਪਤੀ ਆਪਣੀ ਪਤਨੀ ਨੂੰ ਕਥਿਤ ਤੌਰ 'ਤੇ ਕਤਲ ਕਰਕੇ ਘਰ ਨੂੰ ਕੁੰਡੀ ਲਗਾ ਕੇ ਭੱਜ ਗਿਆ। ਘਟਨਾ ਦਾ ਖੁਲਾਸਾ ਉਸ ਵਕਤ ਹੋਇਆ। ਜਦੋਂ ਘਰ ਤੋਂ ਬਦਬੂ ਆਈ। ਫਿਲਹਾਲ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ...
ਚੀਫ਼ ਖ਼ਾਲਸਾ ਦੀਵਾਨ ਦੇ ਸ. ਨਿਰਮਲ ਸਿੰਘ ਬਣੇ ਨਵੇਂ ਪ੍ਰਧਾਨ
. . .  1 day ago
ਅੰਮ੍ਰਿਤਸਰ, 17 ਫਰਵਰੀ (ਜੱਸ) - ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਦੀਆਂ ਹੋਈਆਂ ਚੋਣਾਂ ਵਿਚ ਅਣਖੀ ਮਜੀਠਾ ਗਰੁੱਪ ਦੇ ਸ. ਨਿਰਮਲ ਸਿੰਘ ਜੇਤੂ ਕਰਾਰ ਦਿੱਤੇ ਗਏ ਹਨ। ਉਨ੍ਹਾਂ ਨੇ ਆਪਣੇ ਵਿਰੋਧੀ ਸਰਬਜੀਤ ਸਿੰਘ ਨੂੰ 33 ਵੋਟਾਂ ਦੇ ਫ਼ਰਕ ਨਾਲ ਹਰਾਇਆ...
ਭਾਰਤ 'ਚ ਦੇਖਣ ਨੂੰ ਨਹੀਂ ਮਿਲੇਗਾ 'ਪਾਕਿਸਤਾਨ ਸੁਪਰ ਲੀਗ' ਦਾ ਪ੍ਰਸਾਰਨ, ਡੀ ਸਪੋਰਟ ਨੇ ਲਗਾਈ ਰੋਕ
. . .  1 day ago
ਨਵੀਂ ਦਿੱਲੀ, 17 ਫਰਵਰੀ- ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਸੀ.ਆਰ.ਪੀ.ਐਫ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਇਸ ਦਾ ਮੂੰਹ ਤੋੜ ਜਵਾਬ ਦੇਣ ਦੀ ਤਿਆਰੀ ਕਰ ਰਹੀ ਹੈ। ਇਸ ਦਾ ਅਸਰ ਹੁਣ ਸਪੋਰਟਸ 'ਤੇ ਦੇਖਣ ਨੂੰ ਮਿਲ ਰਿਹਾ ....
ਖੰਨਾ 'ਚ ਸਵਾਈਨ ਫਲੂ ਕਾਰਨ ਔਰਤ ਦੀ ਹੋਈ ਮੌਤ
. . .  1 day ago
ਖੰਨਾ, 17 ਫਰਵਰੀ (ਹਰਜਿੰਦਰ ਸਿੰਘ ਲਾਲ)- ਸਵਾਈਨ ਫਲੂ ਕਾਰਨ ਮਰਨ ਵਾਲਿਆਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਅਜਿਹਾ ਹੀ ਮਾਮਲਾ ਖੰਨਾ 'ਚ ਸਾਹਮਣੇ ਆਇਆ ਹੈ ਜਿੱਥੇ ਇਸ ਬਿਮਾਰੀ ਕਾਰਨ ਬੀਤੀ ਰਾਤ 56 ਸਾਲ ਦੀ ਸੁਰਿੰਦਰ ਕੌਰ ....
ਇਟਲੀ 'ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਇੱਕ ਜ਼ਖਮੀ
. . .  1 day ago
ਮਿਲਾਨ(ਇਟਲੀ)17 ਫਰਵਰੀ ( ਇੰਦਰਜੀਤ ਸਿੰਘ ਲੁਗਾਣਾ) - ਇਟਲੀ 'ਚ ਬੀਤੇ ਦਿਨੀਂ ਇਕ ਪੰਜਾਬੀ ਦੇ ਹੋਏ ਕਤਲ ਦਾ ਮਾਮਲਾ ਅਜੇ ਠੰਢਾ ਨਹੀ ਸੀ ਪਿਆ ਕਿ ਕਲ ਇਕ ਹੋਰ ਆਪਸੀ ਝਗੜੇ 'ਚ ਇਕ ਪੰਜਾਬੀ ਵੱਲੋਂ ਆਪਣੇ ਹੀ ਇਕ ਪੰਜਾਬੀ ਭਰਾ ਨੂੰ ਬੇਦਰਦੀ ਨਾਲ ....
'ਆਪ' ਵਿਧਾਇਕਾ ਬਲਜਿੰਦਰ ਕੌਰ ਦੇ ਵਿਆਹ ਸਮਾਗਮ 'ਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਕੀਤੀ ਸ਼ਮੂਲੀਅਤ
. . .  1 day ago
ਬਠਿੰਡਾ, 17 ਫਰਵਰੀ (ਕਮਲਜੀਤ ਸਿੰਘ) - ਆਮ ਆਦਮੀ ਪਾਰਟੀ ਦੀ ਵਿਧਾਇਕਾ ਬੀਬਾ ਬਲਜਿੰਦਰ ਕੌਰ ਦਾ ਅੱਜ ਮਾਝਾ ਜ਼ੋਨ ਦੇ ਪ੍ਰਧਾਨਸੁਖਰਾਜ ਸਿੰਘ ਬਲ ਨਾਲ ਵਿਆਹ ਹੋ ਗਿਆ ਹੈ। ਉਨ੍ਹਾਂ ਦਾ ਵਿਆਹ ਸਮਾਗਮ ਬਹੁਤ ਹੀ ਸਾਦੇ ਢੰਗ ਨਾਲ ਸੰਪੂਰਨ ਹੋਇਆ। ਇਸ ਮੌਕੇ ਵੱਖ-ਵੱਖ .....
ਮੁਸਲਿਮ ਭਾਈਚਾਰੇ ਨੇ ਅੱਤਵਾਦ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਕੱਢਿਆ ਸ਼ਾਂਤੀ ਮਾਰਚ
. . .  1 day ago
ਫ਼ਾਜ਼ਿਲਕਾ, 17 ਫ਼ਰਵਰੀ (ਪ੍ਰਦੀਪ ਕੁਮਾਰ)- ਜੰਮੂ ਕਸ਼ਮੀਰ 'ਚ ਪੁਲਵਾਮਾਂ ਹਮਲੇ ਤੋਂ ਬਾਅਦ ਫ਼ਾਜ਼ਿਲਕਾ ਦੇ ਮੁਸਲਿਮ ਭਾਈਚਾਰੇ ਨੇ ਰੋਸ ਪ੍ਰਗਟ ਕਰਦਿਆਂ ਪਾਕਿਸਤਾਨ ਅਤੇ ਅੱਤਵਾਦ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਸ਼ਾਂਤੀ ਮਾਰਚ ਕੱਢਿਆ। ਇਸ ਦੌਰਾਨ ਮੁਸਲਿਮ ...
ਪ੍ਰਧਾਨ ਮੰਤਰੀ ਮੋਦੀ ਨੇ ਹਜ਼ਾਰੀ ਬਾਗ 'ਚ ਕਈ ਪ੍ਰਾਜੈਕਟਾਂ ਦਾ ਰੱਖਿਆ ਨੀਂਹ ਪੱਥਰ
. . .  1 day ago
ਪੁਲਵਾਮਾ ਹਮਲਾ : ਰਾਜਨਾਥ ਸਿੰਘ ਨੇ ਇਕ ਮਿੰਟ ਦਾ ਮੌਨ ਰੱਖ ਕੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਪਿੰਡ ਰੌਲੀ ਪਹੁੰਚੇ ਕੈਪਟਨ, ਸਕੂਲ ਅਤੇ ਸੜਕ ਦਾ ਨਾਂ ਸ਼ਹੀਦ ਕੁਲਵਿੰਦਰ ਦੇ ਨਾਂਅ 'ਤੇ ਰੱਖਣ ਦਾ ਕੀਤਾ ਐਲਾਨ
. . .  1 day ago
ਸੋਸ਼ਲ ਮੀਡੀਆ 'ਤੇ ਸਾਂਝੀਆਂ ਨਾ ਕੀਤੀਆਂ ਜਾਣ ਸ਼ਹੀਦ ਜਵਾਨਾਂ ਦੇ ਅੰਗਾਂ ਦੀਆਂ ਫ਼ਰਜ਼ੀ ਤਸਵੀਰਾਂ -ਸੀ.ਆਰ.ਪੀ.ਐਫ
. . .  1 day ago
ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਜਵਾਨ ਨਸੀਰ ਦੇ ਪਰਿਵਾਰਕ ਮੈਂਬਰਾਂ ਲਈ ਜੰਮੂ-ਕਸ਼ਮੀਰ ਦੇ ਰਾਜਪਾਲ ਵਲੋਂ ਮੁਆਵਜ਼ੇ ਦਾ ਐਲਾਨ
. . .  1 day ago
ਹਵਾਈ ਹਮਲੇ 'ਚ ਮਾਰੇ ਗਏ ਇਸਲਾਮਿਕ ਸਟੇਟ ਦੇ ਚਾਰ ਅੱਤਵਾਦੀ
. . .  1 day ago
ਪੁਲਵਾਮਾ ਹਮਲੇ 'ਤੇ ਬੋਲੇ ਪ੍ਰਧਾਨ ਮੰਤਰੀ ਮੋਦੀ- ਜੋ ਅੱਗ ਤੁਹਾਡੇ ਦਿਲ 'ਚ ਹੈ, ਉਹੀ ਅੱਗ ਮੇਰੇ ਦਿਲ 'ਚ ਸੁਲਗ ਰਹੀ ਹੈ
. . .  1 day ago
ਬਰਨਾਲਾ : ਪ੍ਰੈੱਸ ਕਲੱਬ ਦੇ ਚੋਣ ਨਤੀਜਿਆਂ ਦਾ ਹੋਇਆ ਐਲਾਨ
. . .  1 day ago
ਸ਼ਹੀਦ ਕੁਲਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਪਹੁੰਚੀ ਅੰਬਿਕਾ ਸੋਨੀ
. . .  1 day ago
ਖ਼ਾਲਿਸਤਾਨ ਸਮਰਥਕਾਂ ਨੂੰ ਹਥਿਆਰ ਸਪਲਾਈ ਕਰਨ ਵਾਲਾ ਗ੍ਰਿਫ਼ਤਾਰ
. . .  1 day ago
ਗੱਡੀ ਦੇ ਦਰਖ਼ਤ ਨਾਲ ਟਕਰਾਉਣ ਕਾਰਨ ਪੰਜ ਲੋਕਾਂ ਦੀ ਮੌਤ, ਛੇ ਜ਼ਖ਼ਮੀ
. . .  1 day ago
ਬਰਨਾਲਾ ਪ੍ਰੈੱਸ ਕਲੱਬ ਦੇ ਅਹੁਦੇਦਾਰਾਂ ਦੀ ਚੋਣ ਲਈ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ
. . .  1 day ago
ਸਰਕਾਰ ਦਾ ਵੱਡਾ ਫ਼ੈਸਲਾ, ਪੰਜ ਕਸ਼ਮੀਰੀ ਵੱਖਵਾਦੀ ਨੇਤਾਵਾਂ ਤੋਂ ਸੁਰੱਖਿਆ ਸਮੇਤ ਸਾਰੀਆਂ ਸਰਕਾਰੀ ਸਹੂਲਤਾਂ ਖੋਹੀਆਂ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਪਟਨਾ ਮੈਟਰੋ ਰੇਲ ਪ੍ਰਾਜੈਕਟ ਦਾ ਰੱਖਿਆ ਨੀਂਹ ਪੱਥਰ
. . .  1 day ago
ਪੰਜਾਬ ਦੇ ਪੇਂਡੂ ਖੇਡ ਮੇਲਿਆਂ 'ਚ ਮੁੜ ਧੂੜਾਂ ਪੱਟਣਗੀਆਂ ਬੈਲ ਗੱਡੀਆਂ
. . .  1 day ago
ਪੰਜਾਬ ਮੰਤਰੀ ਮੰਡਲ ਵੱਲੋਂ 1984 ਦੇ ਦੰਗਿਆਂ ਅਤੇ ਅੱਤਵਾਦੀ ਹਮਲਿਆਂ ਦੇ ਪੀੜਤਾਂ ਲਈ ਵੱਡਾ ਐਲਾਨ
. . .  1 day ago
ਵਿਆਹ ਦੇ ਬੰਧਨ 'ਚ ਬੱਝੇ ਆਪ ਵਿਧਾਇਕਾ ਬੀਬਾ ਬਲਜਿੰਦਰ ਕੌਰ
. . .  1 day ago
ਬਰਨਾਲਾ ਪ੍ਰੈੱਸ ਕਲੱਬ ਦੀ ਚੋਣ ਲਈ ਪਈਆਂ 98 ਫ਼ੀਸਦੀ ਵੋਟਾਂ
. . .  1 day ago
ਬਿਹਾਰ ਪਹੁੰਚੇ ਪ੍ਰਧਾਨ ਮੰਤਰੀ ਮੋਦੀ, ਪਟਨਾ ਮੈਟਰੋ ਰੇਲ ਪ੍ਰਾਜੈਕਟ ਦਾ ਰੱਖਣਗੇ ਨੀਂਹ ਪੱਥਰ
. . .  1 day ago
ਅਰਜਨਟੀਨਾ ਦੇ ਰਾਸ਼ਟਰਪਤੀ ਨੇ ਤਾਜ ਮਹਿਲ ਦਾ ਕੀਤਾ ਦੀਦਾਰ
. . .  1 day ago
ਚੀਫ਼ ਖ਼ਾਲਸਾ ਦੀਵਾਨ ਦੀਆਂ ਚੋਣਾਂ ਦੌਰਾਨ ਇਕ ਅਧਿਕਾਰੀ ਨੇ ਜ਼ਿੰਮੇਵਾਰੀ ਨਿਭਾਉਣ ਤੋਂ ਕੀਤਾ ਇਨਕਾਰ
. . .  1 day ago
ਪਾਕਿਸਤਾਨੀ ਗਾਇਕਾਂ ਨਾਲ ਕੰਮ ਕਰਨਾ ਬੰਦ ਕਰਨ ਮਿਊਜ਼ਿਕ ਕੰਪਨੀਆਂ- ਮਨਸੇ
. . .  1 day ago
ਜਲੰਧਰ : ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਦੀ ਯਾਦ 'ਚ ਰੱਖੀ ਗਈ ਸੋਗ ਸਭਾ
. . .  1 day ago
ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੀਆਂ ਚੋਣਾਂ ਲਈ ਵੋਟਾਂ ਪੈਣ ਦਾ ਅਮਲ ਸ਼ੁਰੂ
. . .  1 day ago
ਫ਼ਿਲਮ ਅਦਾਕਾਰ ਰਜਨੀ ਕਾਂਤ ਨਹੀਂ ਲੜਨਗੇ ਲੋਕ ਸਭਾ ਚੋਣਾਂ
. . .  1 day ago
ਬਰਨਾਲਾ ਪ੍ਰੈੱਸ ਕਲੱਬ ਦੀ ਚੋਣ ਲਈ ਪਈਆਂ 55 ਫ਼ੀਸਦੀ ਵੋਟਾਂ
. . .  1 day ago
ਟਰੱਕ ਅਤੇ ਪਿਕ ਅੱਪ ਵੈਨ ਵਿਚਾਲੇ ਹੋਈ ਭਿਆਨਕ ਟੱਕਰ 'ਚ 7 ਮੌਤਾਂ, 8 ਜ਼ਖਮੀ
. . .  1 day ago
ਕੋਹਰੇ ਕਾਰਨ ਦੇਰੀ ਨਾਲ ਚੱਲ ਰਹੀਆਂ ਹਨ ਦਿੱਲੀ ਆਉਣ ਵਾਲੀ 13 ਟਰੇਨਾਂ
. . .  1 day ago
ਵਿਧਾਨ ਸਭਾ ਦੇ ਚਲ ਰਹੇ ਸੈਸ਼ਨ ਦੌਰਾਨ ਮੈਡੀਕਲ ਪ੍ਰੈਕਟੀਸ਼ਨਰਾਂ ਦਾ ਉਠਾਇਆ ਜਾਵੇਗਾ ਮੁੱਦਾ- ਚੀਮਾ
. . .  1 day ago
ਬਰਨਾਲਾ ਪ੍ਰੈੱਸ ਕਲੱਬ ਦੀ ਚੋਣ ਸ਼ੁਰੂ
. . .  1 day ago
ਮੈਕਸੀਕੋ 'ਚ ਗੋਲੀਬਾਰੀ, ਪੰਜ ਲੋਕਾਂ ਦੀ ਮੌਤ
. . .  about 1 hour ago
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੀ ਵੈੱਬਸਾਈਟ ਹੈਕ, ਭਾਰਤ 'ਤੇ ਜਤਾਇਆ ਗਿਆ ਸ਼ੱਕ
. . .  about 1 hour ago
ਅੱਜ ਬਿਹਾਰ ਅਤੇ ਝਾਰਖੰਡ ਦੇ ਦੌਰੇ 'ਤੇ ਜਾਣਗੇ ਪ੍ਰਧਾਨ ਮੰਤਰੀ ਮੋਦੀ
. . .  11 minutes ago
ਕੱਲ੍ਹ ਪੇਸ਼ ਕੀਤਾ ਜਾ ਰਿਹਾ ਪੰਜਾਬ ਦਾ ਬਜਟ ਸੂਬੇ ਦੀਆਂ ਮੁੱਖ ਸਮੱਸਿਆਵਾਂ 'ਤੇ ਕੇਂਦਰਿਤ ਹੋਣਾ ਚਾਹੀਦਾ ਹੈ- ਚੀਮਾ
. . .  27 minutes ago
ਅੱਜ ਦਾ ਵਿਚਾਰ
. . .  41 minutes ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 31 ਹਾੜ ਸੰਮਤ 550
ਿਵਚਾਰ ਪ੍ਰਵਾਹ: ਜਦੋਂ ਅਸੀਂ ਬੇਨਿਯਮੀਆਂ ਦਾ ਸਹਾਰਾ ਲੈਂਦੇ ਹਾਂ ਤਾਂ ਅਸੀਂ ਦੇਸ਼ ਨੂੰ ਖਾਨਾਜੰਗੀ ਤੇ ਖ਼ੂਨ-ਖਰਾਬੇ ਵੱਲ ਹੀ ਧੱਕਦੇ ਹਾਂ। -ਆਰਚੀ ਲੀਮੂਰ

ਬਾਲ ਸੰਸਾਰ

ਬਾਲ ਕਹਾਣੀ: ਕਰਮਾਂ ਵਾਲੀ ਮਾਂ

ਬੱਚਿਓ, ਇਹ ਗੱਲ ਕੋਈ ਜ਼ਿਆਦਾ ਪੁਰਾਣੀ ਨਹੀਂ ਹੈ ਕਿ ਇਕ ਦਿਨ ਸਾਡੇ ਪਿੰਡ ਵਾਲੇ ਸਰਕਾਰੀ ਹਾਈ ਸਕੂਲ ਵਿਖੇ ਨਸ਼ਿਆਂ ਪ੍ਰਤੀ ਹੋਏ ਸੈਮੀਨਾਰ ਦੌਰਾਨ ਸਕੂਲ ਮੁਖੀ ਮਾਸਟਰ ਨਿਰਮਲ ਸਿੰਘ ਕਲਸੀ ਨੇ ਇਕ ਵਾਪਰੀ ਗਾਥਾ ਸੁਣਾਉਂਦਿਆਂ ਦੱਸਿਆ ਕਿ ਇਕ ਕਿਸਾਨ ਦੇ ਦੋ ਪੁੱਤਰ ਸਨ, ਜਿਨ੍ਹਾਂ ਨੇ ਪਿਤਾ ਪੁਰਖੀ ਖੇਤੀਬਾੜੀ ਦੇ ਧੰਦੇ 'ਚ ਆਪਣੇ ਪਿਤਾ ਦਾ ਹੱਥ ਵਟਾਉਣ ਦੀ ਬਜਾਏ ਮਾਪਿਆਂ ਦੇ ਕਹਿਣੇ 'ਚੋਂ ਬਾਹਰੀ ਹੋ ਕੇ ਪੜ੍ਹਾਈ ਪੱਖੋਂ ਵਾਂਝੇ ਹੋ ਕਈ ਪ੍ਰਕਾਰ ਦੇ ਨਸ਼ਿਆਂ 'ਚ ਬੁਰੀ ਤਰ੍ਹਾਂ ਗਲਤਾਨ ਹੋ ਕੇ ਆਪਣੇ ਘਰ 'ਚੋਂ ਸਭ ਕੀਮਤੀ ਸਾਜ਼ੋ-ਸਾਮਾਨ ਨਸ਼ਿਆਂ ਦੀ ਭੇਟ ਚਾੜ੍ਹ ਦਿੱਤਾ ਸੀ | ਆਖਰ ਉਹ ਨਸ਼ਿਆਂ ਦੀ ਪੂਰਤੀ ਲਈ ਆਪਣੇ ਪਿਤਾ ਨੂੰ ਆਪਣੀ ਦੋ ਏਕੜ ਜ਼ਮੀਨ ਵੇਚਣ ਲਈ ਮਜਬੂਰ ਕਰ ਰਹੇ ਸਨ | ਪਰ ਪੁੱਤਰਾਂ ਦੇ ਵਾਰ-ਵਾਰ ਕਹਿਣ 'ਤੇ ਵੀ ਕਿਸਾਨ ਜ਼ਮੀਨ ਵੇਚਣ ਤੋਂ ਮੁਨਕਰ ਹੋ ਗਿਆ ਸੀ | ਬੁੱਢਾ ਹੋਣ ਕਾਰਨ ਚੱਲਣ-ਫਿਰਨ ਤੋਂ ਅਸਮਰੱਥ ਤੇ ਆਰਥਿਕ ਪੱਖੋਂ ਵੀ ਬੁਰ੍ਹੀ ਤਰ੍ਹਾਂ ਟੁੱਟ ਚੁੱਕਾ ਸੀ |
ਇਕ ਦਿਨ ਰਾਤ ਦੇ ਸਮੇਂ ਉਸ ਦੇ ਨਸ਼ੇੜੀ ਪੁੱਤਰਾਂ ਨੇ ਕਿਸਾਨ ਨੂੰ ਜਾਨੋਂ ਖਤਮ ਕਰਨ ਦੀ ਨੀਅਤ ਨਾਲ ਬਣਾਈ ਸਕੀਮ ਮੁਤਾਬਿਕ ਕਿਸਾਨ ਦਾ ਮੂੰਹ ਕੱਪੜੇ ਨਾਲ ਬੁਰ੍ਹੀ ਤਰ੍ਹਾਂ ਬੰਨ੍ਹ ਕੇ ਆਪਣੇ ਖੇਤ ਵਿਚ ਸਥਿਤ ਖੂਹੀ ਜੋ ਮਿੱਟੀ ਦੇ ਦੋ ਟਿੱਬਿਆਂ ਵਿਚਕਾਰ ਅਤੇ ਪਾਣੀ ਪੱਖੋਂ ਤਾਂ ਸੁੱਕੀ ਸੀ ਪਰ ਡੂੰਘੀ ਕਾਫੀ ਸੀ | ਬਾਪ ਦੇ ਲੱਖਾਂ ਤਰਲੇ ਪਾਉਣ ਦੇ ਬਾਵਜੂਦ ਵੀ ਪੁੱਤਰਾਂ ਨੇ ਬੇਕਿਰਕੀ ਨਾਲ ਉਸ ਨੂੰ ਧੱਕਾ ਦੇ ਕੇ ਖੂਹੀ ਵਿਚ ਸੁੱਟ ਦਿੱਤਾ | ਕੁਦਰਤ ਦੀ ਰਹਿਮਤ ਅਨੁਸਾਰ ਖੂਹੀ 'ਚ ਸੁੱਟੇ ਗਏ ਕਿਸਾਨ ਲਈ ਇਹ ਕਹਾਵਤ 'ਜਾ ਕੋ ਰਾਖੈ ਸਾਈਆਂ ਮਾਰ ਸਕੈ ਨਾ ਕੋਇ' ਇਸ ਕਰਕੇ ਸਿੱਧ ਹੋ ਗਈ ਕਿ ਕਿਸਾਨ ਖੂਹੀ 'ਚ ਡਿੱਗਦੇ ਸਮੇਂ ਅਚਾਨਕ ਸਿੱਧਾ ਹੀ ਜਾ ਖੜ੍ਹਾ ਹੋਇਆ ਤੇ ਉਸ ਦੇ ਸਰੀਰ ਉੱਪਰ ਇਕ ਝਰੀਟ ਵੀ ਨਾ ਲੱਗੀ | ਜ਼ਮੀਨ ਦੇ ਲਾਲਚੀ ਅਤੇ ਨਸ਼ੇ 'ਚ ਅੰਨ੍ਹੇ ਹੋਏ ਦੋਵੇਂ ਪੁੱਤਰ ਪੂਰੇ ਜੋਸ਼ ਭਰੇ ਹੌਸਲੇ ਨਾਲ ਆਪਣੇ ਬਾਪ ਨੂੰ ਜਿਊਾਦਾ ਦੱਬਣ ਲਈ ਜਿਵੇਂ-ਜਿਵੇਂ ਉਪਰੋਂ ਉਸ ਦੇ ਉੱਪਰ ਮਿੱਟੀ ਸੁੱਟ ਰਹੇ ਸਨ, ਤਿਵੇਂ-ਤਿਵੇਂ ਕਿਸਾਨ ਖੜ੍ਹਾ ਹੋ ਕੇ ਬੜੀ ਦਲੇਰੀ ਤੇ ਸਿਰੜ ਨਾਲ ਮਿੱਟੀ ਨੂੰ ਪੈਰਾਂ ਹੇਠ ਲਤਾੜਦਾ ਹੋਇਆ ਉੱਪਰ ਧਰਤੀ ਵੱਲ ਨੂੰ ਉੱਠ ਰਿਹਾ ਸੀ | ਮਿੱਟੀ ਸੁੱਟਦੇ ਸਮੇਂ ਇਕ ਪੁੱਤਰ ਦਾ ਮੋਬਾਈਲ ਫੋਨ ਉਸ ਦੀ ਜੇਬ 'ਚੋਂ ਬੁੜ੍ਹਕ ਕੇ ਖੂਹੀ 'ਚ ਕਿਸਾਨ ਦੇ ਉੱਪਰ ਜਾ ਵੱਜਾ |
ਸਮਾਂ ਅੱਧੀ ਰਾਤ ਤੋਂ ਟੱਪ ਚੁੱਕਾ ਸੀ | ਜਿੱਥੇ ਖੂਹੀ ਵੀ ਭਰ ਗਈ ਸੀ, ਉੱਥੇ ਦੂਜੇ ਪਾਸੇ ਨਸ਼ੇੜੀ ਪੁੱਤਰਾਂ ਦਾ ਨਸ਼ਾ ਵੀ ਬੁਰੀ ਤਰ੍ਹਾਂ ਟੁੱਟ ਗਿਆ ਸੀ | ਖੂਹੀ ਭਰਦੇ ਸਾਰ ਹੀ ਦੋਵੇਂ ਪੁੱਤਰ ਥੱਕ-ਹਾਰ ਕੇ ਖੂਹੀ ਲਾਗੇੇ ਹੀ ਕੁੰਭਕਰਨੀ ਨੀਂਦ ਸੌਾ ਗਏ ਸਨ ਅਤੇ ਉਨ੍ਹਾਂ ਦਾ ਬਾਪ ਖੂਹੀ 'ਚੋਂ ਸਹੀ-ਸਲਾਮਤ ਬਾਹਰ ਆ ਗਿਆ ਸੀ | ਉਪਰੰਤ ਕਿਸਾਨ ਨੇ ਨੇੜਲੇ ਪਿੰਡ ਵਿਆਹੀ ਆਪਣੀ ਧੀ ਨੂੰ ਫੋਨ ਕਰਕੇ ਬੁਲਾ ਲਿਆ ਸੀ | ਚੰਨ ਮਿੰਟਾਂ 'ਚ ਪਹੁੰਚੀ ਹੋਈ ਆਪਣੀ ਧੀ ਨੂੰ ਕਿਸਾਨ ਨੇ ਹੁਬਕੀ-ਹੁਬਕੀ ਰੋਂਦੇ ਹੋਏ ਆਪਣੇ ਪੁੱਤਰਾਂ ਦੀ ਕਾਲੀ ਕਰਤੂਤ ਬਾਰੇ ਜਾਣੂ ਕਰਵਾਉਂਦਿਆਂ ਧੀ ਦੇ ਦੋ ਵਾਰ ਪੈਰੀਂ ਹੱਥ ਵੀ ਲਗਾਏ |
'ਬਾਪੂ ਤੂੰ ਹੁਣ ਰੋ ਨਾ... ਮੈਂ ਤੇਰੀ ਧੀ ਹੀ ਨਹੀਂ... ਤੇਰਾ ਤੀਸਰਾ ਪੁੱਤਰ ਹਾਂ... ਪਰ ਤੂੰ ਮੇਰੇ ਪੈਰੀਂ ਹੱਥ ਕਿਉਂ ਲਗਾਏ...?'
'ਧੀਏ ਇਕ ਗੱਲ ਮੇਰੀ ਪਾਪ ਦੀ ਸੋਚ ਵਾਲੀ ਵੀ ਐ ਕਿ ਤੇਰੇ ਜਨਮ ਤੋਂ ਪਹਿਲਾਂ ਤੇਰੀ ਮਾਂ ਦੀ ਕੁੱਖ 'ਚੋਂ ਇਕ ਤੇਰੀ ਭੈਣ ਦੇ ਜਨਮ ਲੈਣ 'ਤੇ ਆਪਣੇ ਸਾਰੇ ਟੱਬਰ ਨੇ ਬਹੁਤ ਬੁਰਾ ਮਨਾਇਆ ਸੀ, ਜੋ ਭਰੂਣ ਹੱਤਿਆ ਦੇ ਰਸਤੇ ਤੋਰ ਦਿੱਤੀ ਸੀ | ਫਿਰ ਤੇਰੇ ਜਨਮ ਸਮੇਂ ਵੀ ਅਸੀਂ ਭਰੂਣ-ਹੱਤਿਆ ਨੂੰ ਅੰਜ਼ਾਮ ਦੇਣ ਦੀ ਕੋਸ਼ਿਸ਼ ਕਰਦਿਆਂ ਤੈਨੂੰ ਇਸੇ ਖੂਹੀ 'ਚ ਸੁੱਟਣ ਲਈ ਸਕੀਮ ਬਣਾ ਲਈ ਸੀ ਪਰ ਤੇਰੀ 'ਕਰਮਾਂ ਵਾਲੀ ਮਾਂ' ਜੋ ਹੁਣ ਦੁਨੀਆ 'ਚ ਨਹੀਂ ਹੈ, ਉਹ ਜ਼ਿੱਦ ਕਰਕੇ ਤੇਰੀ ਜਾਨ ਬਚਾ ਗਈ | ਤੇਰੇ ਤੋਂ ਬਾਅਦ ਆਹ ਦੋਵਾਂ ਪੁੱਤਾਂ ਨੇ ਜਨਮ...', ਆਖਦੇ ਹੋਏ ਬਾਪ ਦੀ ਧੀ ਮੂਹਰੇ ਫਿਰ ਜ਼ੋਰ-ਜ਼ੋਰ ਨਾਲ ਭੁੱਬ ਨਿਕਲ ਗਈ ਸੀ |
'ਬਾਪੂ ਹੁਣ ਤੂੰ ਰੱਬ ਦਾ ਸ਼ੁਕਰਾਨਾ ਕਰ, ਬੈਠ ਮੇਰੀ ਗੱਡੀ 'ਚ... | ਨਾਲੇ ਸਾਡੇ ਮਹਾਂਪੁਰਖਾਂ ਨੇ ਸੱਚ ਹੀ ਕਿਹਾ ਕਿ 'ਰੱਬ ਨਾ ਕਿਸੇ ਦਾ ਵੈਰੀ, ਵੈਰੀ ਤੇਰੇ ਐਬ ਬੰਦਿਆ... | ਆਹ ਜੋ ਤੇਰੇ ਨਸ਼ੇੜੀ, ਅਨਪੜ੍ਹ ਤੇ ਛੜੇ ਕਪੁੱਤ ਐ... ਇਹ ਕਿਸੇ ਵੀ ਕੀਮਤ 'ਤੇ ਆਪਣੀ ਰਹਿੰਦੀ ਜ਼ਿੰਦਗੀ 'ਚ ਸੁੱਖ ਨਹੀਂ ਭੋਗ ਸਕਣਗੇ |'
ਗੱਡੀ 'ਚ ਬੈਠਾ ਬਾਪ ਆਪਣੇ ਪੁੱਤਰਾਂ ਦੀ ਨਿਕੰਮੀ ਸੋਚ ਬਾਰੇ ਸੋਚ ਰਿਹਾ ਸੀ ਤੇ ਦੂਸਰੇ ਪਾਸੇ ਬਾਪ ਨੂੰ ਮੋਢਾ ਲਾਈ ਬੈਠੀ ਧੀ ਆਪਣੀ 'ਕਰਮਾਂ ਵਾਲੀ ਮਾਂ' ਦੀ ਸੁਨਹਿਰੀ ਸੋਚ ਬਾਰੇ ਸੋਚੀ ਜਾ ਰਹੀ ਸੀ |

-ਡਾ: ਸਾਧੂ ਰਾਮ ਲੰਗੇਆਣਾ,
ਪਿੰਡ ਲੰਗੇਆਣਾ ਕਲਾਂ (ਮੋਗਾ) | ਮੋਬਾ: 98781-17285

ਆਕਸੀਜਨ ਦੀ ਖੋਜ ਕਰਨ ਵਾਲੇ ਵਿਗਿਆਨੀ : ਜੋਜ਼ਫ ਪ੍ਰੀਸਟਲੇ

ਬੱਚਿਓ, ਇਹ ਤਾਂ ਅਸੀਂ ਭਲੀਭਾਂਤ ਜਾਣਦੇ ਹਾਂ ਕਿ ਆਕਸੀਜਨ ਸਾਰਿਆਂ ਲਈ ਜੀਵਨਦਾਈ ਹੈ | ਇਸ ਗੈਸ ਦੀ ਖੋਜ ਦਾ ਸਿਹਰਾ ਪ੍ਰਸਿੱਧ ਵਿਗਿਆਨੀ ਜੋਜ਼ਫ ਪ੍ਰੀਸਟਲੇ ਅਤੇ ਕਾਰਲ ਵਿਲਹੈਲਮ ਨੂੰ ਜਾਂਦਾ ਹੈ | ਪ੍ਰੀਸਟਲੇ ਨੇ ਇਹ ਵੀ ਪਤਾ ਲਗਾਇਆ ਕਿ ਕਾਰਬਨ ਡਾਈ ਆਕਸਾਈਡ ਨੂੰ ਪਾਣੀ ...

ਪੂਰੀ ਖ਼ਬਰ »

ਕਿਤਾਬਾਂ ਦਾ ਮਹੱਤਵ

• ਤੁਹਾਡੇ ਦੁਆਰਾ ਖਰੀਦੀ ਗਈ ਇਕ ਚੰਗੀ ਕਿਤਾਬ ਤੁਹਾਡੇ ਮਾਨਸਿਕ ਪੱਧਰ ਨੂੰ ਇਕ ਕਿਲੋਮੀਟਰ ਉੱਚਾ ਚੱੁਕ ਦਿੰਦੀ ਹੈ | -ਸਿਸਰੋ • ਜੇਕਰ ਪੁਸਤਕਾਂ ਨਾ ਹੁੰਦੀਆਂ ਤਾਂ ਸੰਸਾਰ ਵਿਚ ਪਾਗਲਾਂ ਦੀ ਗਿਣਤੀ ਵੱਧ ਹੁੰਦੀ | -ਗੁਰਦਿਆਲ ਸਿੰਘ • ...

ਪੂਰੀ ਖ਼ਬਰ »

ਚੁਟਕਲੇ

• ਇਕ ਬੰਦੇ ਨੇ ਅਮਰੂਦ ਲਏ ਤਾਂ ਉਹਦੇ 'ਚੋਂ ਕੀੜਾ ਨਿਕਲਿਆ | ਬੰਦਾ ਅਮਰੂਦ ਵਾਲੇ ਨੂੰ ਕਹਿੰਦਾ, 'ਇਹਦੇ 'ਚੋਂ ਤਾਂ ਕੀੜਾ ਨਿਕਲਿਆ?' ਅਮਰੂਦ ਵਾਲਾ-ਇਹ ਤਾਂ ਕਿਸਮਤ ਦੀ ਗੱਲ ਆ, ਕੀ ਪਤਾ ਅਗਲੀ ਵਾਰ ਮੋਟਰਸਾਈਕਲ ਨਿਕਲ ਆਵੇ | • ਨੌਕਰ (ਸੇਠ ਨੂੰ )-ਦਸ ਦਿਨ ਪਹਿਲਾਂ ਰੱਦੀ ਦੀ ...

ਪੂਰੀ ਖ਼ਬਰ »

ਬਾਲ ਨਾਵਲ-71 : ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਹਰੀਸ਼ ਨੇ ਰਾਤ ਵਾਸਤੇ ਪਜਾਮਾ ਅਤੇ ਕੱਲ੍ਹ ਵਾਸਤੇ ਕਮੀਜ਼ ਇਕ ਲਿਫਾਫੇ ਵਿਚ ਪਾ ਲਈ | ਸਿਧਾਰਥ ਨੇ ਆਪਣਾ ਹੈਾਡ ਬੈਗ ਚੱੁਕਿਆ ਅਤੇ ਉਹ ਦੋਵੇਂ ਸਟੇਸ਼ਨ ਵੱਲ ਤੁਰ ਪਏ | ਬੋਰੀਵਲੀ ਸਟੇਸ਼ਨ ਕਾਫੀ ਦੂਰ ਸੀ | ਉਨ੍ਹਾਂ ਨੂੰ ਬੰਬੇ ...

ਪੂਰੀ ਖ਼ਬਰ »

ਬੁਝਾਰਤ-8

ਇਕ ਗੋਹੜਾ ਰੰੂ ਦਾ ਭਰਿਆ, ਚਹੁੰ ਗਲੋਟਿਆਂ ਉੱਤੇ ਧਰਿਆ | ਰੰੂ ਵਿਚ ਰੱਖੇ ਦੋ ਬਲੌਰ, ਚੁਰਾ ਨਾ ਸਕੇ ਕੋਈ ਚੋਰ | ਪਹਿਰੇ ਖੜ੍ਹੇ ਨੇ ਦੋ ਸਿਪਾਹੀ, ਚਿੱਟੀ ਉਨ੍ਹਾਂ ਵਰਦੀ ਪਾਈ | ਪਰ ਇਹ ਗੋਹੜ ਉੱਛਲੇ ਭੱਜੇ, ਦੇਖ-ਦੇਖ ਕੇ ਮਨ ਨਾ ਰੱਜੇ | ਬੱਚਿਓ ਆਪਣੀ ਅਕਲ ਦੌੜਾਓ, ਬੱੁਝੋ ...

ਪੂਰੀ ਖ਼ਬਰ »

ਬਾਲ ਸਾਹਿਤ

ਤਿੱਤਲੀ ਤੇ ਫ਼ੱੁਲ ਲੇਖਕ : ਮਹਿੰਦਰ ਸਿੰਘ ਕੈਂਥ ਪ੍ਰਕਾਸ਼ਕ : ਕੈਂਥ ਪ੍ਰਕਾਸ਼ਨ, ਖੰਨਾ (ਲੁਧਿਆਣਾ) | ਮੱੁਲ : 60 ਰੁਪਏ, ਸਫੇ : 34 ਸੰਪਰਕ : 94642-55003 ਬਾਲਾਂ ਦੇ ਮਾਨਸਿਕ ਪੱਧਰ ਨੂੰ ਧਿਆਨ ਵਿਚ ਰੱਖ ਕੇ ਲਿਖਿਆ ਸਾਹਿਤ ਬਾਲਾਂ ਦਾ ਮਨੋਰੰਜਨ ਹੀ ਨਹੀਂ ਕਰਦਾ, ਬਲਕਿ ਉਨ੍ਹਾਂ ਦਾ ...

ਪੂਰੀ ਖ਼ਬਰ »

ਅਨਮੋਲ ਬਚਨ

• ਜੇ ਤੰੂ ਬਚਣਾ ਹੈ ਤਾਂ ਆਪਣਿਆਂ ਤੋਂ ਬਚ, ਇਹ ਨਾ ਸੋਚ ਲੋਕ ਕੀ ਕਹਿਣਗੇ | ਇਹ ਸੱਚ ਹੈ ਕਿ ਤੈਨੂੰ ਬਰਬਾਦ ਹੁੰਦਾ ਦੇਖ ਕੇ ਖੁਸ਼ ਤੇਰੇ ਆਪਣੇ ਹੀ ਹੋਣਗੇ | • ਜੇ ਕੋਈ ਤੁਹਾਡੇ ਕੋਲ ਆ ਕੇ ਦੂਜਿਆਂ ਦੀ ਬੁਰਾਈ ਕਰਦਾ ਹੈ ਤਾਂ ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਦੂਜਿਆਂ ਕੋਲ ...

ਪੂਰੀ ਖ਼ਬਰ »

ਬੀਬਾ ਰਾਣਾ

ਸਾਡਾ ਰਿਆਂਸ਼ ਹੈ ਬੀਬਾ ਰਾਣਾ, ਸਾਰੇ ਆਖਣ ਬਹੁਤ ਸਿਆਣਾ | ਮਾਂ ਅਨੀਤਾ ਦੀ ਅੱਖ ਦਾ ਤਾਰਾ, ਨਿੱਕਾ ਜਿਹਾ ਹੈ ਬੜਾ ਪਿਆਰਾ | ਕਦੇ ਨਾ ਆਪਣੀ ਜ਼ਿੱਦ ਪੁਗਾਉਂਦਾ, ਨਾ ਹੀ ਮਾਂ ਨੂੰ ਕਦੇ ਸਤਾਉਂਦਾ | ਜਦ ਨਾਨਕੇ ਘਰ ਹੈ ਆਉਂਦਾ, ਨਾਨੇ-ਨਾਨੀ ਨੂੰ ਖੂਬ ਘੁਮਾਉਂਦਾ | ਵਿਚ ਗਲੀ ...

ਪੂਰੀ ਖ਼ਬਰ »

ਅਰਜੁਨ

ਜੰਗਲ ਵਿਚ ਬਹੁਤਾ ਮਿਲਦਾ ਰੱੁਖ ਇਕ ਸਦਾਬਹਾਰ | ਹੁਣ ਤਾਂ ਅਰਜੁਨ ਸੜਕਾਂ ਕੰਢੇ ਬੰਨ੍ਹੀ ਖੜ੍ਹੇ ਕਤਾਰ | ਇਸ ਦੇ ਪੱਤੇ ਛਿੱਲ ਜਿਵੇਂ, ਅਮਰੂਦ ਦੇ ਰੱੁਖ ਜੇਹੀ | ਪਹਿਲੀ ਵਾਰ ਜੋ ਤੱਕਣ ਇਸ ਨੂੰ , ਖਾਣ ਭੁਲੇਖਾ ਕਈ | ਉੱਚੇ-ਲੰਬੇ ਕੱਦ ਦਾ, ਤਾਣੇ ਛਤਰੀ ਦੇਂਦਾ ਛਾਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX