ਤਾਜਾ ਖ਼ਬਰਾਂ


ਵਿਸ਼ਵ ਕੱਪ ਹਾਕੀ: ਇੰਗਲੈਂਡ ਤੇ ਫਰਾਂਸ ਨੇ ਕੁਆਰਟਰ ਫਾਈਨਲ 'ਚ ਕੀਤਾ ਪ੍ਰਵੇਸ਼
. . .  1 day ago
ਭੁਵਨੇਸ਼ਵਰ ,੧੦ ਦਸੰਬਰ (ਚਹਿਲ)- ਇੱਥੇ ਕਾਲਿੰਗਾ ਸਟੇਡੀਅਮ 'ਚ ਚੱਲ ਰਹੇ ਉਡੀਸ਼ਾ ਪੁਰਸ਼ ਵਿਸ਼ਵ ਕੱਪ ਹਾਕੀ ਦੇ ਅੱਜ ਹੋਏ ਪਹਿਲੇ ਕਰਾਸ ਓਵਰ ਮੈਚ 'ਚ ਇੰਗਲੈਂਡ ਦੀ ਟੀਮ ਨੇ ਨਿਊਜ਼ੀਲੈਂਡ ਦੀ ਟੀਮ ਨੂੰ ...
ਇੰਗਲੈਂਡ ਨੇ ਨਿਊਜ਼ੀਲੈਂਡ ਨੂੰ ੨-੦ ਨਾਲ ਹਰਾ ਕੇ, ਕੁਆਰਟਰ ਫਾਈਨਲ 'ਚ ਕੀਤਾ ਪ੍ਰਵੇਸ਼
. . .  1 day ago
ਭੁਵਨੇਸ਼ਵਰ ੧੦ ਦਸੰਬਰ (ਚਹਿਲ)- ਇੱਥੇ ਕਾਲਿੰਗਾ ਸਟੇਡੀਅਮ 'ਚ ਚੱਲ ਰਹੇ ਉਡੀਸ਼ਾ ਪੁਰਸ਼ ਵਿਸ਼ਵ ਕੱਪ ਹਾਕੀ ਦੇ ਅੱਜ ਹੋਏ ਪਹਿਲੇ ਕਰਾਸ ਓਵਰ ਮੈਚ 'ਚ ਇੰਗਲੈਂਡ ਦੀ ਟੀਮ ਨੇ ਨਿਊਜ਼ੀਲੈਂਡ ...
ਸੜਕ ਹਾਦਸੇ 'ਚ ਇੱਕ ਲੇਡੀਜ਼ ਥਾਣੇਦਾਰ ਸਮੇਤ ਪੰਜ ਪੁਲਿਸ ਮੁਲਾਜ਼ਮ ਗੰਭੀਰ ਜ਼ਖ਼ਮੀ
. . .  1 day ago
ਤਪਾ ਮੰਡੀ,10 ਦਸੰਬਰ (ਪ੍ਰਵੀਨ ਗਰਗ) -ਬਰਨਾਲਾ- ਬਠਿੰਡਾ ਮੁੱਖ ਮਾਰਗ 'ਤੇ ਗੁਰੂ ਨਾਨਕ ਸਕੂਲ ਨਜ਼ਦੀਕ ਇੱਕ ਕਾਰ ਅੱਗੇ ਆਵਾਰਾ ਪਸ਼ੂ ਆ ਜਾਣ ਕਾਰਨ ਕਾਰ 'ਚ ਸਵਾਰ ਲੇਡੀਜ਼ ਥਾਣੇਦਾਰ ...
ਰਾਸ਼ਟਰਪਤੀ ਰਾਮ ਨਾਥ ਕੋਵਿੰਦ 5 ਦਿਨਾਂ ਯਾਤਰਾ 'ਤੇ ਮਿਆਂਮਾਰ ਪੁੱਜੇ
. . .  1 day ago
ਸਰਕਾਰ ਵੱਲੋਂ ਉਰਜਿਤ ਪਟੇਲ ਦੀਆਂ ਸੇਵਾਵਾਂ ਦੀ ਗੰਭੀਰਤਾ ਨਾਲ ਸ਼ਲਾਘਾ - ਜੇਤਲੀ
. . .  1 day ago
ਨਵੀਂ ਦਿੱਲੀ, ੧੦ ਦਸੰਬਰ - ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦਾ ਕਹਿਣਾ ਹੈ ਕਿ ਸਰਕਾਰ ਉਰਜਿਤ ਪਟੇਲ ਦੀਆਂ ਸੇਵਾਵਾਂ ਦੀ ਗੰਭੀਰਤਾ ਨਾਲ ਸ਼ਲਾਘਾ ਕਰਦੀ ਹੈ।
ਹਲਕੀ ਬੂੰਦਾਂ-ਬਾਂਦੀ ਤੋਂ ਬਾਅਦ ਤਾਪਮਾਨ 'ਚ ਗਿਰਾਵਟ
. . .  1 day ago
ਲੁਧਿਆਣਾ, 10 ਦਸੰਬਰ (ਰੁਪੇਸ਼ ਕੁਮਾਰ) - ਪੰਜਾਬ ਦੀਆਂ ਵੱਖ ਵੱਖ ਥਾਵਾਂ 'ਤੇ ਦੇਰ ਸ਼ਾਮ ਹਲਕੀ ਬੂੰਦਾਂ-ਬਾਂਦੀ ਤੋਂ ਬਾਅਦ ਮੌਸਮ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਠੰਢੀਆਂ...
ਆਰ.ਬੀ.ਆਈ ਜਿਹੀਆਂ ਸੰਸਥਾਵਾਂ 'ਤੇ ਹਮਲੇ ਬੰਦ ਹੋਣੇ ਚਾਹੀਦੇ ਹਨ - ਰਾਹੁਲ ਗਾਂਧੀ
. . .  1 day ago
ਨਵੀਂ ਦਿੱਲੀ, 10 ਦਸੰਬਰ - ਵਿਰੋਧੀ ਧਿਰ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਵਿਰੋਧੀ ਧਿਰ ਵਿਚ ਇਸ ਗੱਲ...
ਵਿਜੇ ਮਾਲਿਆ ਦੀ ਹਵਾਲਗੀ ਭਾਰਤ ਲਈ ਵੱਡਾ ਦਿਨ - ਅਰੁਣ ਜੇਤਲੀ
. . .  1 day ago
ਨਵੀਂ ਦਿੱਲੀ, 10 ਦਸੰਬਰ - ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਵਿਜੇ ਮਾਲਿਆ ਦੀ ਹਵਾਲਗੀ ਸਬੰਧੀ ਲੰਡਨ ਦੀ ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕਰਦਿਆ ਕਿਹਾ ਕਿ ਵਿਜੇ ਮਾਲਿਆ...
ਆਰ.ਬੀ.ਆਈ ਡਿਪਟੀ ਗਵਰਨਰ ਦੇ ਅਸਤੀਫ਼ੇ ਦੀ ਮੀਡੀਆ ਰਿਪੋਰਟ ਝੂਠ - ਆਰ.ਬੀ.ਆਈ
. . .  1 day ago
ਨਵੀਂ ਦਿੱਲੀ, 10 ਦਸੰਬਰ - ਆਰ.ਬੀ.ਆਈ ਦੇ ਬੁਲਾਰੇ ਦਾ ਕਹਿਣਾ ਹੈ ਆਰ.ਬੀ.ਆਈ ਡਿਪਟੀ ਗਵਰਨਰ ਦੇ ਅਸਤੀਫ਼ੇ ਦੀ ਮੀਡੀਆ ਰਿਪੋਰਟ...
ਉੱਚ ਸਮਰਥਾ ਵਾਲੇ ਅਰਥ ਸ਼ਸਤਰੀ ਸਨ ਉੁਰਜਿਤ ਪਟੇਲ - ਪ੍ਰਧਾਨ ਮੰਤਰੀ
. . .  1 day ago
ਨਵੀਂ ਦਿੱਲੀ, 10 ਦਸੰਬਰ - ਆਰ.ਬੀ.ਆਈ ਗਵਰਨਰ ਉਰਜਿਤ ਪਟੇਲ ਦੇ ਅਸਤੀਫ਼ੇ 'ਤੇ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਰਜਿਤ ਪਟੇਲ ਉੱਚ ਸਮਰਥਾ ਵਾਲੇ...
ਯੂ.ਕੇ ਅਦਾਲਤ ਵਲੋਂ ਵਿਜੇ ਮਾਲਿਆ ਦੀ ਭਾਰਤ ਨੂੰ ਹਵਾਲਗੀ ਦੇ ਹੁਕਮ
. . .  1 day ago
ਲੰਡਨ, 10 ਦਸੰਬਰ - ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ 'ਤੇ ਅੱਜ ਫੈਸਲਾ ਦਿੰਦੇ ਹੋਏ ਲੰਡਨ ਕੋਰਟ ਵਲੋਂ ਉਸ ਦੀ ਭਾਰਤ ਨੂੰ ਹਵਾਲਗੀ ਦੇ ਨਿਰਦੇਸ਼ ਦਿੱਤੇ ਹਨ। ਮਾਲਿਆ ਕੋਲ ਇਸ ਫੈਸਲੇ ਖਿਲਾਫ ਅਪੀਲ ਕਰਨ ਲਈ 14 ਦਿਨ ਹਨ। ਉਥੇ ਹੀ ਸੀ.ਬੀ.ਆਈ. ਨੇ ਇਸ...
ਕਿਸਾਨ ਵਲੋਂ ਖੁਦਕੁਸ਼ੀ, ਕਰਜ਼ੇ ਤੋਂ ਸੀ ਪ੍ਰੇਸ਼ਾਨ
. . .  1 day ago
ਬੁਢਲਾਡਾ, 10 ਦਸੰਬਰ (ਸਵਰਨ ਸਿੰਘ ਰਾਹੀ) - ਪੰਜਾਬ ਅੰਦਰ ਜਾਰੀ ਕਿਸਾਨ ਖੁਦਕੁਸ਼ੀਆਂ ਦੇ ਮੰਦਭਾਗੇ ਦੌਰ 'ਚ ਅੱਜ ਬੁਢਲਾਡਾ ਤਹਿਸੀਲ ਦੇ ਪਿੰਡ ਰਾਮਨਗਰ ਭੱਠਲ ਦੇ ਇਕ ਹੋਰ ਕਰਜ਼ਈ ਕਿਸਾਨ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੇ ਭਰਾ...
ਆਰ.ਬੀ.ਆਈ. ਗਵਰਨਰ ਉਰਜੀਤ ਪਟੇਲ ਨੇ ਦਿੱਤਾ ਅਸਤੀਫਾ
. . .  1 day ago
ਨਵੀਂ ਦਿੱਲੀ, 10 ਦਸੰਬਰ - ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਉਰਜੀਤ ਪਟੇਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ...
ਮਿਸ਼ੇਲ ਦੀ ਜਮਾਨਤ ਅਰਜੀ ਖਾਰਜ, ਸੀ.ਬੀ.ਆਈ. ਨੂੰ 5 ਦਿਨ ਦਾ ਹੋਰ ਮਿਲਿਆ ਰਿਮਾਂਡ
. . .  1 day ago
ਨਵੀਂ ਦਿੱਲੀ, 10 ਦਸੰਬਰ - ਦਿੱਲੀ ਦੀ ਪਟਿਆਲਾ ਹਾਊਸ ਕੋਰਟ ਦੇ ਸਪੈਸ਼ਲ ਸੀ.ਬੀ.ਆਈ ਜੱਜ ਅਰਵਿੰਦ ਕੁਮਾਰ ਨੇ ਅਗਸਤਾ ਵੈਸਟਲੈਂਡ ਡੀਲ ਦੇ ਵਿਚੋਲੇ ਕ੍ਰਿਸਟੀਨ ਮਿਸ਼ੇਲ ਨੂੰ 5 ਦਿਨ ਦੀ ਹੋਰ ਸੀ.ਬੀ.ਆਈ. ਰਿਮਾਂਡ 'ਤੇ ਭੇਜ ਦਿੱਤਾ ਹੈ। ਇਸ ਤੋਂ ਪਹਿਲਾ ਮਿਸ਼ੇਲ ਦੇ ਵਕੀਲ...
1 ਲੱਖ ਨਸ਼ੀਲੀਆਂ ਗੋਲੀਆਂ ਅਤੇ ਡਰੱਗ ਮਨੀ ਸਣੇ ਨੌਜਵਾਨ ਕਾਬੂ
. . .  1 day ago
ਸੰਗਰੂਰ, 10 ਦਸੰਬਰ(ਦਮਨਜੀਤ ਸਿੰਘ)- ਜ਼ਿਲ੍ਹਾ ਸੰਗਰੂਰ ਪੁਲਿਸ ਵਲੋਂ 1 ਲੱਖ ਨਸ਼ੀਲੀਆਂ ਗੋਲੀਆਂ ਅਤੇ ਡਰੱਗ ਮਨੀ ਸਣੇ ਇੱਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕਿੱਤਾ ਗਿਆ ਹੈ । ਐਸ. ਐਸ. ਪੀ ਸੰਗਰੂਰ ਡਾ. ਸੰਦੀਪ ਗਰਗ ਨੇ ਦੱਸਿਆ ਕੇ ਸੀ. ਆਈ.ਏ ਸਟਾਫ ਪੁਲਿਸ...
ਸਿੱਧੂ ਦਾ ਗਲਾ ਪਹਿਲਾ ਨਾਲੋਂ ਬਿਹਤਰ ਪਰ ਡਾਕਟਰਾਂ ਵਲੋਂ ਵਿਸ਼ੇਸ਼ ਹਦਾਇਤਾਂ ਜਾਰੀ
. . .  1 day ago
ਬੀ.ਐੱਸ.ਐੱਫ ਅਤੇ ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਹੈਰੋਇਨ ਬਰਾਮਦ
. . .  1 day ago
ਮੈਂ ਕੋਈ ਚੋਰੀ ਨਹੀਂ ਕੀਤੀ - ਹਵਾਲਗੀ ਦੇ ਫੈਸਲੇ ਤੋਂ ਪਹਿਲਾ ਮਾਲਿਆ ਨੇ ਕਿਹਾ
. . .  1 day ago
ਪਾਕਿਸਤਾਨ ਨੂੰ ਇਕ ਡਾਲਰ ਵੀ ਨਾ ਦਿੱਤਾ ਜਾਵੇ - ਨਿੱਕੀ ਹੈਲੀ
. . .  1 day ago
ਕਰਜ਼ੇ ਵਲੋਂ ਸਤਾਏ ਕਿਸਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
. . .  1 day ago
ਕੇਜਰੀਵਾਲ ਨਾਲ ਮਿਲੇ ਡੀ. ਐੱਮ. ਕੇ. ਦੇ ਪ੍ਰਧਾਨ ਐੱਮ. ਕੇ. ਸਟਾਲਿਨ
. . .  1 day ago
13 ਦਸੰਬਰ ਨੂੰ ਹੋਵੇਗੀ ਭਾਜਪਾ ਦੇ ਸੰਸਦੀ ਦਲ ਦੀ ਬੈਠਕ
. . .  1 day ago
ਜਿੱਤ ਦਾ ਹੱਕਦਾਰ ਸੀ ਭਾਰਤ- ਵਿਰਾਟ ਕੋਹਲੀ
. . .  1 day ago
ਸੰਸਦ ਦੇ ਸਰਦ ਰੁੱਤ ਇਜਲਾਸ ਤੋਂ ਪਹਿਲਾਂ ਸਰਕਾਰ ਵਲੋਂ ਬੁਲਾਈ ਸਰਬ ਪਾਰਟੀ ਬੈਠਕ ਖ਼ਤਮ
. . .  1 day ago
ਡਾਇਰੈਕਟ ਟੈਕਸ ਵਸੂਲੀ 'ਚ 14.7 ਫੀਸਦੀ ਦਾ ਵਾਧਾ
. . .  1 day ago
ਮੁਠਭੇੜ ਦੌਰਾਨ ਸ਼ਹੀਦ ਹੋਏ ਸੁਖਚੈਨ ਸਿੰਘ ਨੂੰ ਹਜ਼ਾਰਾਂ ਨਮ ਅੱਖਾਂ ਨੇ ਦਿੱਤੀ ਅੰਤਿਮ ਵਿਦਾਈ
. . .  1 day ago
ਗੁਰਦੁਆਰਾ ਟਾਹਲੀ ਸਾਹਿਬ ਰਤਨ ਦੇ ਮੁੱਖ ਸੇਵਾਦਾਰ ਦੀ ਮਿਲੀ ਲਾਸ਼, ਕਈ ਦਿਨਾਂ ਤੋਂ ਸਨ ਲਾਪਤਾ
. . .  1 day ago
ਉਪੇਂਦਰ ਕੁਸ਼ਵਾਹਾ ਨੇ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  1 day ago
ਸ਼ਸ਼ੀ ਥਰੂਰ ਨੇ ਰਵੀਸ਼ੰਕਰ ਪ੍ਰਸਾਦ ਵਿਰੁੱਧ ਦਰਜ ਕਰਾਇਆ ਅਪਰਾਧਿਕ ਮਾਮਲਾ
. . .  1 day ago
ਅੱਜ ਭਾਵੇਂ ਜਿਸ ਤੋਂ ਮਰਜ਼ੀ ਮੁਆਫ਼ੀ ਮੰਗਵਾ ਲਓ, ਮੈਂ ਮੰਗਣ ਨੂੰ ਤਿਆਰ ਹਾਂ- ਬਾਦਲ
. . .  1 day ago
ਦਿੱਲੀ 'ਚ ਸ਼ੁਰੂ ਹੋਈ ਸਰਬ ਪਾਰਟੀ ਬੈਠਕ, ਸੰਸਦ ਦੇ ਸਰਦ ਰੁੱਤ ਇਜਲਾਸ 'ਤੇ ਹੋਵੇਗੀ ਚਰਚਾ
. . .  1 day ago
ਜੰਮੂ-ਕਸ਼ਮੀਰ ਵਿਧਾਨ ਸਭਾ ਨੂੰ ਭੰਗ ਕਰਨ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਸੁਪਰੀਮ ਕੋਰਟ 'ਚ ਖਾਰਜ
. . .  1 day ago
ਮੁਹਾਲੀ ਪਹੁੰਚੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ
. . .  1 day ago
ਭੁੱਲਾਂ ਬਖ਼ਸ਼ਾਉਣ ਲਈ ਅਕਾਲੀ ਦਲ ਵਲੋਂ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦਾ ਪਿਆ ਭੋਗ
. . .  1 day ago
ਆਈ. ਐੱਸ. ਦੇ ਅੱਤਵਾਦੀਆਂ ਨੇ ਲੀਬੀਆ 'ਚ ਛੇ ਬੰਧਕਾਂ ਦੀ ਕੀਤੀ ਹੱਤਿਆ
. . .  1 day ago
ਐਡੀਲੇਡ ਟੈਸਟ ਮੈਚ 'ਚ ਭਾਰਤ ਦੀ ਇਤਿਹਾਸਕ ਜਿੱਤ, ਆਸਟ੍ਰੇਲੀਆ ਨੂੰ 31 ਦੌੜਾਂ ਨਾਲ ਦਿੱਤੀ ਮਾਤ
. . .  1 day ago
ਭਾਰਤ-ਆਸਟ੍ਰੇਲੀਆ ਪਹਿਲਾ ਟੈਸਟ ਮੈਚ : ਜਿੱਤ ਤੋਂ ਇੱਕ ਵਿਕਟ ਦੂਰ ਭਾਰਤ
. . .  1 day ago
ਪਾਰਕਿੰਗ ਨੂੰ ਲੈ ਕੇ ਹੋਇਆ ਮਾਮੂਲੀ ਵਿਵਾਦ, ਗੋਲੀਆਂ ਮਾਰ ਕੇ ਨੌਜਵਾਨ ਦੀ ਹੱਤਿਆ
. . .  1 day ago
ਭੁੱਲਾਂ ਬਖ਼ਸ਼ਾਉਣ ਲਈ ਅਕਾਲੀ ਦਲ ਵਲੋਂ ਰੱਖੇ ਸ੍ਰੀ ਅਖੰਡ ਸਾਹਿਬ ਦਾ ਅੱਜ ਪਵੇਗਾ ਭੋਗ
. . .  1 day ago
ਪ੍ਰਧਾਨ ਮੰਤਰੀ ਦਫ਼ਤਰ 'ਚ ਲੋਕ ਸੰਪਰਕ ਅਧਿਕਾਰੀ ਠੱਕਰ ਦਾ ਦੇਹਾਂਤ, ਮੋਦੀ ਨੇ ਜਤਾਇਆ ਦੁੱਖ
. . .  1 day ago
ਆਈਸਲੈਂਡ ਦੇ ਵਿਦੇਸ਼ ਮੰਤਰੀ ਨੇ ਕੀਤਾ ਤਾਜ ਮਹਿਲ ਦਾ ਦੌਰਾ
. . .  1 day ago
ਵਿਜੇ ਮਾਲਿਆ ਦੀ ਹਵਾਲਗੀ 'ਤੇ ਅੱਜ ਫੈਸਲਾ ਕਰੇਗੀ ਲੰਡਨ ਦੀ ਅਦਾਲਤ
. . .  1 day ago
ਅੱਜ ਦਾ ਵਿਚਾਰ
. . .  1 day ago
ਵਿਸ਼ਵ ਕੱਪ ਹਾਕੀ 2018 : ਜਰਮਨੀ ਨੇ ਮਲੇਸ਼ੀਆ ਅਤੇ ਹਾਲੈਂਡ ਨੇ ਪਾਕਿਸਤਾਨ ਨੂੰ ਹਰਾਇਆ
. . .  2 days ago
ਨਾਭਾ ਜੇਲ੍ਹ 'ਚ ਹਵਾਲਾਤੀ ਦੀ ਭੇਦਭਰੇ ਹਾਲਾਤਾਂ 'ਚ ਮੌਤ
. . .  2 days ago
ਦੁਬਈ ਤੋਂ ਆਏ ਯਾਤਰੀ ਤੋਂ 84 ਲੱਖ ਦਾ ਸੋਨਾ ਬਰਾਮਦ
. . .  2 days ago
ਕਮੇਡੀ ਕਿੰਗ ਕਪਿਲ ਸ਼ਰਮਾ ਦੇ ਵਿਆਹ ਦੇ ਜਸ਼ਨ ਹੋਏ ਸ਼ੁਰੂ
. . .  2 days ago
ਕਰਤਾਰਪੁਰ ਕਾਰੀਡੋਰ 'ਚ ਹੈ ਪਾਕਿਸਤਾਨ ਫੌਜ ਦੀ ਸਾਜ਼ਸ਼ - ਕੈਪਟਨ
. . .  2 days ago
ਠੇਕੇਦਾਰ ਦੀ ਵੱਡੀ ਅਣਗਹਿਲੀ ਕਾਰਨ ਦੋ ਨੌਜਵਾਨ ਮੋਟਰਸਾਈਕਲ ਸਮੇਤ ਡਰੇਨ 'ਚ ਡਿੱਗੇ
. . .  2 days ago
ਸੂਬੇ 'ਚ ਭਾਜਪਾ ਦੀ ਹੀ ਬਣੇਗੀ ਸਰਕਾਰ - ਵਸੁੰਧਰਾ ਰਾਜੇ
. . .  2 days ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 31 ਹਾੜ ਸੰਮਤ 550
ਿਵਚਾਰ ਪ੍ਰਵਾਹ: ਜਦੋਂ ਅਸੀਂ ਬੇਨਿਯਮੀਆਂ ਦਾ ਸਹਾਰਾ ਲੈਂਦੇ ਹਾਂ ਤਾਂ ਅਸੀਂ ਦੇਸ਼ ਨੂੰ ਖਾਨਾਜੰਗੀ ਤੇ ਖ਼ੂਨ-ਖਰਾਬੇ ਵੱਲ ਹੀ ਧੱਕਦੇ ਹਾਂ। -ਆਰਚੀ ਲੀਮੂਰ

ਅਜੀਤ ਮੈਗਜ਼ੀਨ

ਸਾਉਣ ਮਹੀਨਾ ਮੀਂਹ ਪਿਆ ਪੈਂਦਾ...

ਕੁਦਰਤ ਦੀ ਪ੍ਰਭੂਤਾ ਧਰਤੀ 'ਤੇ ਰੁੱਤਾਂ ਦੇ ਆਵਾਗਮਣ ਦਾ ਕਾਰਨ ਬਣਦੀ ਹੈ | ਰੁੱਤਾਂ ਦਾ ਸਦੀਆਂ ਤੋਂ ਸਾਡੇ ਜੀਵਨ ਨਾਲ ਡੂੰਘਾ ਰਿਸ਼ਤਾ ਹੈ | ਜੇ ਇਕ ਪਾਸੇ ਰੁੱਤਾਂ ਮਨੋਹਰ ਹਨ ਤਾਂ ਦੂਜੇ ਪਾਸੇ ਇਨ੍ਹਾਂ ਵਿਚ ਮਾਰੂ ਲੱਛਣ ਵੀ ਪਾਏ ਜਾਂਦੇ ਹਨ | ਜਿਹੋ ਜਿਹੀ ਲੁਹਾਰ ਦੀ ਭੱਠੀ ਚਮੜੀ ਫੂਕਣ ਵਾਲੀ ਹੁੰਦੀ ਹੈ, ਉਹੋ ਜਿਹੀਆਂ ਜੇਠ ਦੀਆਂ ਦੁਪਹਿਰਾਂ ਹੁੰਦੀਆਂ ਹਨ ਤੇ ਪੋਹ ਦਾ ਪਾਲਾ ਬਰਫ ਵਰਗੀ ਠੰਢ ਵਰਤਾ ਕੇ ਸਰੀਰਾਂ ਨੂੰ ਕੰਬਣ ਲਾ ਦਿੰਦਾ ਹੈ | ਇਸ ਤਰ੍ਹਾਂ ਆਪਣੀ ਅੱਤ ਵਿਖਾ ਕੇ ਰੁੱਤਾਂ ਮਾਨਵ ਦੇ ਬੜੇ ਇਮਤਿਹਾਨ ਲੈਂਦੀਆਂ ਹਨ ਤੇ ਉਹ ਉਨ੍ਹਾਂ ਪ੍ਰੀਖਿਆਵਾਂ ਵਿਚੋਂ ਪਾਸ ਹੋਣ ਲਈ ਕਦੇ ਆਪਣੇ ਸਰੀਰ ਨੂੰ ਅਨੁਸ਼ਾਸਨ ਦੀ ਅੱਗ ਵਿਚ ਤਪਾਉਂਦਾ ਹੈ ਅਤੇ ਕਦੇ ਰੁੱਤਾਂ ਦੇ ਕਹਿਰ ਤੋਂ ਬਚਣ ਲਈ ਅਜਿਹੇ ਅਸੁਰੀ ਤਰੀਕੇ ਅਪਣਾਉਂਦਾ ਹੈ ਜਿਹੜੇ ਇਕ ਪਾਸੇ ਉਸ ਨੂੰ ਸੁੱਖ-ਸੁਵਿਧਾ ਤੇ ਸੁਰੱਖਿਆ ਦਿੰਦੇ ਹਨ ਤੇ ਦੂਜੇ ਪਾਸੇ ਵਾਤਾਵਰਨ ਨੂੰ ਪ੍ਰਦੂਸ਼ਿਤ, ਘਾਤਕ ਤੇ ਵਿਗਾੜ ਕੇ ਉਸ ਦੇ ਜੀਵਨ ਨੂੰ ਛੋਟਾ ਕਰਦੇ ਹਨ | ਏਅਰ ਕੰਡੀਸ਼ਨਰ ਤੇ ਫਰਿੱਜ ਬਾਗਾਂ ਦੀ ਠੰਢੀ ਛਾਂ ਤੇ ਘੜੇ ਦੇ ਪਾਣੀ ਦਾ ਬਦਲ ਨਹੀਂ ਬਣ ਸਕਦੇ | ਕਹਿਣ ਤੋਂ ਭਾਵ ਹੈ ਗਰਮੀ ਦੂਰ ਕਰਨ ਵਾਲੇ ਸੁੱਖ-ਸਾਧਨਾਂ ਦੀ ਸਹੂਲਤ ਦੇ ਬਾਵਜੂਦ ਗਰਮੀ ਦੀ ਮਾਰੂ ਗਰਮਾਹਟ ਹਰ ਵਰ੍ਹੇ ਵਧਦੀ ਜਾ ਰਹੀ ਹੈ | ਅੱਤ ਦੀ ਗਰਮੀ ਤੇ ਭਿਆਨਕ ਸਰਦੀ ਅਨੇਕ ਜਾਨਾਂ ਲੈ ਜਾਂਦੀ ਹੈ | ਅਜਿਹੇ ਵੇਲਿਆਂ ਵਿਚ ਕੁਦਰਤ ਦੀ ਓਟ ਲੈ ਕੇ ਬਚਿਆ ਜਾ ਸਕਦਾ ਹੈ ਕਿਉਂਕਿ ਇਹ ਬਿਨਾਂ ਕਿਸੇ ਭੇਦ-ਭਾਵ ਦੇ ਆਪਣੀ ਮਮਤਾ ਸਭ ਨੂੰ ਲੁਟਾਉਂਦੀ ਹੈ | ਇਸ ਲਈ ਅਹਿਦ ਲੈਣਾ ਬਣਦਾ ਹੈ-ਕੁਦਰਤ ਦੀ ਰਾਖੀ ਕਰਨ ਦਾ | ਕਿਉਂਕਿ ਪ੍ਰਕਿਰਤੀ ਨੂੰ ਨਸ਼ਟ ਕਰਨ ਵਾਲਿਆਂ ਨੂੰ ਪ੍ਰਕਿਰਤੀ ਬਖ਼ਸ਼ਦੀ ਨਹੀਂ ਜਦੋਂ ਕਿ ਰਖਵਾਲੀ ਕਰਨ ਵਾਲਿਆਂ ਨੂੰ ਇਹ ਜੀਵਨ-ਦਾਨ ਦਿੰਦੀ ਹੈ |
ਇਹ ਕੁਦਰਤ ਦੀ ਸਾਡੇ 'ਤੇ ਮਿਹਰ ਹੀ ਹੈ ਕਿ ਅਸੀਂ ਤਰਤੀਬਵਾਰ ਇਨ੍ਹਾਂ ਛੇ ਰੁੱਤਾਂ (ਬਸੰਤ ਰੁੱਤ-ਚੇਤ ਤੇ ਵੈਸਾਖ, ਗ੍ਰੀਖਮ/ਗਰਮ ਰੁੱਤ-ਜੇਠ ਅਤੇ ਹਾੜ੍ਹ, ਪਾਵਸ/ਵਰਖਾ ਰੁੱਤ- ਸਾਵਣ ਤੇ ਭਾਦੋਂ, ਸਰਦ ਰੁੱਤ-ਅੱਸੂ ਤੇ ਕੱਤਕ, ਹਿਮਕਰ ਰੁੱਤ-ਮੱਘਰ ਤੇ ਪੋਹ, ਸਿਸਿਅਰ/ਸ਼ਿਸ਼ਰ/ਪਤਝੜ ਰੁੱਤ-ਮਾਘ ਤੇ ਫੱਗਣ) ਦਾ ਲੁਤਫ਼ ਲੈਂਦੇ ਹਾਂ | ਇਨ੍ਹਾਂ ਵਿਚੋਂ ਪਾਵਸ ਰੁੱਤ ਕੁਦਰਤ ਨੂੰ ਨਵ੍ਹਾਉਣ ਦੀ ਜ਼ਿੰਮੇਵਾਰੀ ਓਟਦੀ ਹੈ | ਚੌਮਾਸੇ ਵਿਚ ਸਾਵਣ ਜਵਾਨ ਹੁੰਦਾ ਹੈ ਤੇ ਜਵਾਨੀ ਮਸਤਾਨੀ ਹੁੰਦੀ ਹੈ, ਬਾਦਸ਼ਾਹੀਆਂ ਲੋਚਦੀ ਹੈ | ਸਾਵਣ ਚੌਮਾਸੇ ਦਾ 'ਰਾਜਾ ਮਹੀਨਾ' ਬਣ ਜਾਂਦਾ ਹੈ ਕਿਉਂਕਿ ਹਾੜ੍ਹ ਤਾਂ ਸਾਵਣ ਦਾ ਮਾਰਗ ਦਰਸ਼ਨ ਕਰਕੇ ਚਲਾ ਜਾਂਦਾ ਹੈ ਤੇ ਸਾਵਣ ਜਿਹੜੀ ਕਸਰ ਛੱਡਦਾ ਹੈ, ਉਹ ਭਾਦੋਂ ਤੇ ਅੱਸੂ ਪੂਰੀ ਕਰਦੇ ਹਨ | ਕਹਿਣ ਤੋਂ ਭਾਵ ਹੈ ਚੌਮਾਸੇ ਦੀ ਅੱਸੀ ਪ੍ਰਤੀਸ਼ਤ ਬਾਰਿਸ਼ ਸਾਵਣ ਵਿਚ ਹੀ ਤਾਂ ਪੈਂਦੀ ਹੈ | ਪਿ੍ਥਵੀ-ਪੁੱਤਰ ਅਣਥੱਕ ਮਿਹਨਤ ਕਰਕੇ ਉਸ ਜਲ ਰਾਹੀਂ ਜੀਰੀ, ਜਵਾਰ, ਬਾਜਰਾ, ਮੂੰਗੀ, ਮੋਠ, ਮਾਂਹ, ਅੰਬ, ਜਾਮਣ, ਅਨਾਰ ਅਤੇ ਤਿਲ ਆਦਿ ਇਕ ਸੌ ਇਕ ਤਰ੍ਹਾਂ ਦਾ ਅੰਨ-ਧਨ ਪੈਦਾ ਕਰਦਾ ਹੈ | ਸਾਵਣ ਮਹੀਨੇ ਧਰਤੀ ਦੀ ਕੁੱਖ ਫਲਦੀ ਹੈ | ਆਪਣੇ ਖੇਤਾਂ ਵਿਚ ਹਰਿਆਲੀ ਵੇਖ ਕਿਸਾਨ ਖੁਸ਼ੀ ਨਾਲ ਝੂਮ ਉਠਦੇ ਹਨ | ਇਸ ਕਰਕੇ ਪੰਜਾਬੀਆਂ ਦਾ ਸਾਉਣ ਮਹੀਨੇ ਨਾਲ ਜ਼ਿਆਦਾ ਪਿਆਰ ਹੈ ਜੋ ਇਨ੍ਹਾਂ ਦੇ ਰਹਿਣ-ਸਹਿਣ, ਆਚਾਰ-ਵਿਵਹਾਰ, ਦਿਨ-ਤਿਹਾਰ, ਖਾਣ-ਪਾਣ, ਪਹਿਰਾਵੇ ਅਤੇ ਲੋਕ-ਸਾਹਿਤ ਵਿਚੋਂ ਪ੍ਰਤੱਖ ਝਲਕਦਾ ਹੈ | ਇਨ੍ਹਾਂ ਵਿਚਾਰਾਂ ਦੀ ਲੋਅ ਵਿਚ ਇਹ ਕਹਿਣਾ ਅਣਉਚਿਤ ਨਹੀਂ ਕਿ ਹਾੜ੍ਹ ਮਹੀਨੇ ਪਾਵਸ ਦੀ ਸ਼ੁਰੂਆਤ ਹੁੰਦੀ ਹੈ, ਇਸ ਲਈ ਕਿਸਾਨ ਦਾ ਨਵਾਂ ਵਰ੍ਹਾ ਪਾਵਸ ਤੋਂ ਸ਼ੁਰੂ ਹੁੰਦਾ ਹੈ ਤੇ ਜੇਠ 'ਤੇ ਆ ਕੇ ਮੁੱਕਦਾ ਹੈ | ਇਸੇ ਅਧਾਰ 'ਤੇ ਸਾਡੇ ਕਿਸਾਨ ਸਾਲ ਵਿਚ ਦੋ ਤਰ੍ਹਾਂ ਦੀਆਂ ਯਾਨੀ ਹਾੜ੍ਹੀ (ਰਬੀ) ਤੇ ਸਾਉਣੀ (ਖਰੀਫ਼) ਫ਼ਸਲਾਂ ਪ੍ਰਾਪਤ ਕਰਦੇ ਹਨ | ਭਾਰਤ ਖੇਤੀ ਪ੍ਰਧਾਨ ਦੇਸ਼ ਹੈ, ਇਸੇ ਕਰਕੇ ਤਾਂ ਕਿਹਾ ਜਾਂਦਾ ਹੈ- 'ਅੱਧੇ ਹਾੜ੍ਹ ਤਾਂ ਰਾਮ ਵੈਰੀ ਦੇ ਵੈਰੀ ਦੇ ਵੀ ਵਰ੍ਹੇ' |
ਛੇ ਰੁੱਤਾਂ ਵਿਚੋਂ ਬਸੰਤ ਵਾਂਗ ਵਰਖਾ ਵੀ ਸਾਡੇ ਵਾਤਾਵਰਨ ਨੂੰ ਵਿਸ਼ੇਸ਼ ਤੌਰ 'ਤੇ ਪ੍ਰਭਾਵਿਤ ਕਰਦੀ ਹੈ | ਵਰਖਾ ਰੁੱਤ ਗਰਮੀ ਤੋਂ ਅੱਕੇ, ਸੁੱਕੇ ਤੇ ਤੌਬਾ ਕਰ ਚੁੱਕੇ ਜਗਤ ਨੂੰ ਦੁਬਾਰਾ ਸ਼ਕਤੀ ਪ੍ਰਦਾਨ ਕਰਦੀ ਹੈ | ਭਾਵ ਗਰਮੀ ਵਿਚ ਮਨ ਦੀ ਗੁਆਚੀ ਹੋਈ ਸ਼ਾਂਤੀ, ਵਿਆਕੁਲਤਾ ਤੇ ਸਹਿਜਤਾ ਨੂੰ ਵਾਪਸ ਲਿਆਉਣ ਵਾਲੀ ਤੇ ਮੁੜ ਬਲ ਪ੍ਰਦਾਨ ਕਰਨ ਵਾਲੀ ਪਾਵਸ ਰੁੱਤ ਦੇ ਸਾਉਣ-ਭਾਦੋਂ ਮਹੀਨੇ ਸਭ ਦੇ ਮਨਾਂ ਨੂੰ ਮੋਹ ਲੈਂਦੇ ਹਨ | ਇਨ੍ਹਾਂ ਦੋ ਮਹੀਨਿਆਂ ਵਿਚ ਹੋਣ ਵਾਲੀ ਵਰਖਾ ਜੀਵ-ਜਗਤ ਲਈ ਬੜੀ ਸ਼ੁਭ ਮੰਨੀ ਜਾਂਦੀ ਹੈ | ਚੌਪਾਸੀਂ ਜਲ-ਥਲ ਇਕ ਹੋ ਜਾਂਦਾ ਹੈ | ਗੁਰਵਾਕ ਹੈ :
ਰੁਤਿ ਬਰਸ ਸੁਹੇਲੀਆ
ਸਾਵਣ ਭਾਦਵੇ ਆਨੰਦ ਜੀਉ¨
(ਰਾਮਕਲੀ ਰੁਤੀ ਮ: ਪ)
ਸਾਉਣ-ਭਾਦੋਂ ਵਿਚ ਪੈਦਾ ਹੋਣ ਵਾਲੀ ਸਰੀਰ ਦੀ ਵਿਸਮਾਦੀ ਹਾਲਤ ਨੂੰ ਭਗਤ ਬੇਣੀ ਜੀ ਨੇ ਇਉਂ ਬਿਆਨਿਆ ਹੈ:
ਬਿਖੈ ਭਈ ਮਤਿ ਪਾਵਸਿ
ਕਾਇਆ ਕਮਲੁ ਕੁਮਲਾਣਾ¨
ਗੁਰਬਾਣੀ ਵਿਚ ਸਾਵਣ ਦੇ ਮੀਂਹ ਦੇ ਆਨੰਦ ਨੂੰ ਸੱਜਣ ਦੇ ਮਿਲਾਪ ਤੋਂ ਮਿਲਦੇ ਆਨੰਦ ਨਾਲ ਤੁਲਨਾ ਦਿੱਤੀ ਗਈ ਹੈ :
ਬਰਸੇ ਮੇਘੁ ਸਖੀ ਘਰੁ ਪਾਹੁਨ ਆਏ¨
ਸਾਡੇ ਇਥੇ ਮਾਨਸੂਨੀ ਬੱਦਲਾਂ ਰਾਹੀਂ ਪੈਣ ਵਾਲੇ ਮੀਂਹ ਦੇ ਚਾਰ ਮਹੀਨੇ ਹੁੰਦੇ ਹਨ; ਹਾੜ੍ਹ, ਸਾਵਣ, ਭਾਦੋਂ ਤੇ ਅੱਸੂ | ਇਨ੍ਹਾਂ ਚਹੁੰਆਂ ਮਹੀਨਿਆਂ ਦੇ ਸਮੁੱਚ ਨੂੰ 'ਚੁਮਾਸਾ' ਕਿਹਾ ਜਾਂਦਾ ਹੈ |
ਕੜਕਵੀਂ ਧੁੱਪ ਤੋਂ ਬਾਅਦ ਹਰ ਬੱਚਾ, ਜਵਾਨ, ਬੁੱਢਾ ਸਾਵਣ ਮਹੀਨੇ ਦੇ ਆਰੰਭ ਲਈ ਤਰਸਦਾ ਹੈ | ਬੱਚਿਆਂ ਨੂੰ ਇਸ ਮਹੀਨੇ ਵਿਚਲਾ ਮੌਸਮ ਬੜਾ ਪਿਆਰਾ ਲਗਦਾ ਹੈ ਜਦੋਂ ਉਹ ਨਿਸ਼ੰਗ ਹੋ ਕੇ ਸੜਕਾਂ ਤੇ ਨੱਚਦੇ-ਟੱਪਦੇ ਫਿਰਦੇ ਰਹਿੰਦੇ ਹਨ ਤੇ ਘਰਵਾਲੇ ਵੀ ਉਨ੍ਹਾਂ ਨੂੰ ਨਹੀਂ ਰੋਕਦੇ | ਉਹ ਮੀਂਹ ਦੇ ਪਾਣੀ ਵਿਚ ਨਹਾਉਂਦੇ ਤੇ ਕਾਗਜ਼ ਦੀਆਂ ਕਿਸ਼ਤੀਆਂ ਤਰਾਉਂਦੇ ਹਨ | ਬੱਚਿਆਂ ਵਾਂਗ ਪੰਛੀਆਂ ਦੀ ਚੀਂ-ਚੀਂ ਵੀ ਆਕਾਸ਼ ਵਿਚ ਗੂੰਜਣ ਲਗਦੀ ਹੈ | ਪਿੰਡਾਂ ਵਿਚ ਨਿੰਮ, ਕਿੱਕਰ, ਟਾਹਲੀ ਤੇ ਪਿੱਪਲ ਉਤੇ ਪੰਛੀ ਆਪਸ ਵਿਚ ਕਲੋਲਾਂ ਕਰਦੇ ਨਜ਼ਰ ਆਉਂਦੇ ਹਨ | ਪੈਲਾਂ ਪਾਉਂਦੇ ਮੋਰ ਤੇ ਅੰਬਾਂ ਦੇ ਦਰੱਖ਼ਤਾਂ 'ਤੇ ਖੁਸ਼ੀ ਵਿਚ ਕੂਕਦੀਆਂ ਕੋਇਲਾਂ ਮੀਂਹ ਆਉਣ ਦਾ ਸੰਦੇਸ਼ ਦਿੰਦੀਆਂ ਹਨ | ਤਿਤਲੀਆਂ, ਭੰਵਰੇ ਖੁਸ਼ੀ ਵਿਚ ਇਧਰ-ਉਧਰ ਝੂਮਦੇ ਨਜ਼ਰ ਆਉਂਦੇ ਹਨ | ਕਿਸੇ ਸਮੇਂ ਇਨ੍ਹਾਂ ਦਿਨਾਂ ਵਿਚ ਛੱਪੜਾਂ ਵਿਚ ਸੋਹਣੇ ਨੀਲ ਕਮਲ, ਸਫ਼ੈਦ ਕਮਲ, ਰਕਤ ਕਮਲ ਖਿੜੇ ਨਜ਼ਰ ਆਉਂਦੇ ਸਨ |
ਸਾਵਣ ਮਹੀਨੇ ਦੇ ਪਹਿਲੇ ਮੀਂਹ 'ਤੇ ਹੀ ਲੋਹੇ ਦੀ ਕੜਾਹੀ ਵਿਚ ਸੁਆਦੀ ਪਕਵਾਨ ਘਰਾਂ ਵਿਚ ਪੱਕਣੇ ਸ਼ੁਰੂ ਹੋ ਜਾਂਦੇ ਤੇ ਚਾਰੇ-ਪਾਸੇ ਮਹਿਕ ਫੈਲ ਜਾਂਦੀ ਹੈ | ਖੀਰ, ਮਾਲ੍ਹ-ਪੂੜੇ, ਗੁਲਗਲੇ ਤਾਂ ਇਸ ਮੌਸਮ ਦਾ ਸ੍ਰੇਸ਼ਟ ਉਪਹਾਰ ਹਨ | ਸਾਵਣ ਮਹੀਨੇ ਦੀ ਮਹੱਤਤਾ ਬਾਰਿਸ਼ ਰਾਹੀਂ ਅਨੰਦ ਦੇਣ ਦੇ ਨਾਲ-ਨਾਲ ਉਪਜ ਵਿਚ ਵਾਧਾ ਕਰਨ, 'ਤੀਆਂ, ਰੱਖੜੀ, ਜਨਮ ਅਸ਼ਟਮੀ, ਗੁੱਗਾ ਨੌਮੀ/ਨਾਗ-ਪੰਚਮੀ ਦਾ ਤਿਉਹਾਰ' ਲੈ ਕੇ ਆਉਣ ਕਰਕੇ ਹੋਰ ਵੀ ਵਧ ਜਾਂਦੀ ਹੈ | ਨਦੀ, ਨਾਲੇ, ਰਜਬਾਹੇ ਕਿਨਾਰਿਆਂ ਤੋਂ ਬਾਹਰ ਹੋ ਜਾਂਦੇ ਹਨ | ਧਰਤੀ 'ਤੇ ਸਭ ਪਾਸੇ ਹਰਿਆਵਲ ਛਾ ਜਾਂਦੀ ਹੈ | ਮਹਿੰਦੀ ਤੇ ਰਾਤ ਦੀ ਰਾਣੀ ਮਹਿਕਾਂ ਬਖੇਰਦੀ ਹੈ |
ਸਾਉਣ ਮਹੀਨੇ ਦੇ ਜਦੋਂ ਪੰਦਰਾਂ ਦਿਨ ਲੰਘ ਜਾਦੇ ਹਨ ਭਾਵ ਮੱਸਿਆ ਟੱਪ ਜਾਂਦੀ ਹੈ ਤਾਂ ਅਗਲੀ ਰਾਤ ਚਾਨਣ ਪੱਖ ਵਾਲੀ ਏਕਮ ਦੀ ਰਾਤ ਹੁੰਦੀ ਹੈ | ਇਸ ਤਿਉਹਾਰ ਦਾ ਕੇਂਦਰ ਚੰਦਰਮਾ ਹੁੰਦਾ ਹੈ | ਦੂਜ ਚੂੜੀਆਂ ਚੜ੍ਹਾਉਣ ਤੇ ਮਹਿੰਦੀ ਲਗਾਉਣ ਵਾਲਾ ਦਿਨ ਹੁੰਦਾ ਹੈ | ਵਧਦੇ ਚੰਨ ਦੇ ਤੀਜੇ ਦਿਨ ਅਰਥਾਤ ਚਾਨਣੀ ਤੀਜ ਤੋਂ ਤੀਆਂ ਸ਼ੁਰੂ ਹੁੰਦੀਆਂ ਹਨ ਤੇ ਲਗਪਗ ਤੇਰ੍ਹਾਂ ਦਿਨ ਚਲਦੀਆਂ ਹਨ | ਤੀਜ ਇਕੱਲੀ ਨਹੀਂ ਆਉਂਦੀ, ਆਪਣੇ ਨਾਲ ਸਰਦ ਤੇ ਪਤਝੜ ਰੁੱਤ ਵਿਚ ਮਨਾਏ ਜਾਣ ਵਾਲੇ ਤਿਉਹਾਰਾਂ ਦੀ ਪਟਾਰੀ ਭਰ ਕੇ ਲਿਆਉਂਦੀ ਹੈ | ਇਸੇ ਲਈ ਕਿਹਾ ਜਾਂਦਾ ਹੈ 'ਆਈ ਤੀਜ ਤੇ ਬਖੇਰ ਗਈ ਬੀਜ' | ਮਾਨਸੂਨ ਰੁੱਤ ਵਿਚ ਦਿਸਣ ਵਾਲੇ ਇਕ ਕੀੜੇ ਯਾਨੀ ਚੀਚ ਵਹੁਟੀ ਦਾ ਨਾਂ 'ਤੀਜ' ਵੀ ਹੈ | ਭਾਰਤ ਦੇ ਕੁਝ ਹਿੱਸਿਆਂ ਵਿਚ ਇਸ ਤੀਜ ਨੂੰ ਚਾਰੇ ਪਾਸੇ ਹਰਿਆਵਲ ਹੋਣ ਕਾਰਨ 'ਹਰਿਆਲੀ ਤੀਜ' ਵੀ ਕਿਹਾ ਜਾਂਦਾ ਹੈ |
ਬਹੁਵਚਨ ਦੇ ਰੂਪ ਵਿਚ ਵਰਤੇ ਜਾਣ ਵਾਲੇ ਪੰਜਾਬੀ ਸ਼ਬਦ 'ਤੀਆਂ' ਦਾ ਅਰਥ ਹੈ 'ਇਸਤਰੀ' | ਸ਼ਾਇਦ ਇਸੇ ਕਰਕੇ ਇਹ ਤਿਉਹਾਰ ਮੁਟਿਆਰਾਂ ਲਈ ਖ਼ਾਸ ਖੁਸ਼ੀਆਂ ਤੇ ਉਮਾਹ ਲੈ ਕੇ ਆਉਂਦਾ ਹੈ | ਪੂਰਬੀ ਪੰਜਾਬ ਵਿਚ ਇਸ ਤਿਉਹਾਰ ਨੂੰ 'ਤੀਆਂ' ਅਤੇ ਪੱਛਮੀ ਪੰਜਾਬ ਵਿਚ 'ਸਾਵੇਂ' ਕਿਹਾ ਜਾਂਦਾ ਹੈ | ਮੁਹੰਮਦ ਅਜ਼ੀਮ ਦੁਆਰਾ ਰਚੇ ਬਾਰਾਂਮਾਹ ਵਿਚ ਵੀ ਇਸ ਦਾ ਜ਼ਿਕਰ ਆਉਂਦਾ ਹੈ:
ਆਏ ਸਾਵੇਂ ਸਬਜ਼ ਬਹਾਰਾਂ,
ਸਈਆਂ ਖੇਡਣ ਨਾਲ ਭਤਾਰਾਂ |
ਲੈ ਅੰਗ ਲਾਵਣ ਹਾਰ ਸੀਂਗਾਰਾਂ,
ਕੂਚੇ, ਗਲੀ ਮਹਲ ਬਜ਼ਾਰਾਂ |
ਤੀਆਂ ਦਾ ਤਿਉਹਾਰ ਤੀਜ ਤੋਂ ਸ਼ੁਰੂ ਹੋ ਕੇ 'ਰੱਖੜੀ ' ਤਕ ਚਲਦਾ ਹੈ | ਭੈਣਾਂ, ਆਪਣੇ ਭਰਾਵਾਂ ਦੇ ਰੱਖੜੀ ਬੰਨ੍ਹਣ ਤੋਂ ਬਾਅਦ ਮਾਪਿਆਂ ਘਰੋਂ ਵਿਦਾ ਲੈਂਦੀਆਂ ਹਨ | ਇਸ ਤਿਉਹਾਰ ਦੀ ਪ੍ਰਾਚੀਨਤਾ ਪੰਜਾਬੀ ਅਖੌਤਾਂ 'ਧੀਆਂ ਜੰਮੀਆਂ, ਤੀਆਂ ਆਰੰਭੀਆਂ' ਤੇ 'ਜਿਸ ਘਰ ਧੀਆਂ ਉਸ ਘਰ ਤੀਜਾਂ' ਵਿਚੋਂ ਸਪਸ਼ਟ ਨਜ਼ਰ ਆਉਂਦੀ ਹੈ | ਮੌਸਮ ਦੀ ਖ਼ੂਬਸੂਰਤੀ ਸਾਉਣ ਦਾ ਰੂਪ ਧਾਰ ਕੇ ਕੁੜੀਆਂ-ਚਿੜੀਆਂ ਦਾ ਸੰਗ ਮਾਨਣ ਲਈ ਉਨ੍ਹਾਂ ਨੂੰ ਸੈਨਤਾਂ ਮਾਰਦੀ ਤਾਂ ਤੀਜ ਵਾਲੇ ਦਿਨ ਦੁਪਹਿਰ ਢਲਦਿਆਂ ਹੀ ਬਿਨਾਂ ਕਿਸੇ ਜਾਤੀ ਭੇਦ-ਭਾਵ ਦੇ ਕਵਾਰੀਆਂ-ਵਿਆਹੀਆਂ ਇਕੱਠੀਆਂ ਹੋ ਜਾਂਦੀਆਂ ਤਾਂ ਜੋ ਕਿਸੇ ਰੁੱਖ 'ਤੇ ਪੀਂਘ ਪਾ ਸਕਣ, ਤੀਆਂ ਦੇ ਗੀਤ ਗਾ ਸਕਣ ਤੇ ਫਿਰ ਨੱਚ-ਟੱਪ ਸਕਣ | ਗਹਿਣਿਆਂ ਨਾਲ ਲੱਦੀਆਂ, ਰੰਗ-ਬਰੰਗੇ ਬਾਗ ਲਈ ਸਜੀਆਂ-ਫਬੀਆਂ ਸਾਵਣ ਦੇ ਬਾਰਾਂਮਾਹੇ ਗਾਉਂਦੀਆਂ ਜੋ ਹਾੜ੍ਹ ਮਹੀਨੇ ਦੇ ਕੁਦਰਤੀ ਚਿਤ੍ਰਨ ਤੋਂ ਸ਼ੁਰੂ ਹੁੰਦੇ ਹਨ | ਕੁਝ ਪੌਰਾਣਿਕ ਕਿੱਸਿਆਂ ਤੇ ਕਥਾਵਾਂ 'ਤੇ ਆਧਾਰਿਤ ਹੁੰਦੇ |
ਸਾਉਣ ਮਹੀਨਾ ਮੀਂਹ ਪਿਆ ਪੈਂਦਾ,
ਤੀਆਂ ਲੱਗੀਆਂ ਵਿਹੜੇ ਵਿਚ ਵੇ ... |
ਵਰਖਾ ਰੁੱਤ ਕੁਦਰਤੀ ਨਿਆਮਤ ਹੈ | ਇਸ ਲਈ ਸਾਨੂੰ ਕੁਦਰਤ ਦਾ ਉਪਾਸਕ ਬਣਨ ਦੇ ਮਾਰਗ ਪੈਣਾ ਚਾਹੀਦਾ ਹੈ | ਇਸ ਰੁੱਤ ਵਿਚ ਵਣਮਹਾਂਉਤਸਵ ਮਨਾਉਣਾ ਪੁੰਨ ਦਾ ਕੰਮ ਹੈ | ਸਦੀਆਂ ਤੋਂ ਜਾਰੀ ਦੇਸੀ ਰੁੱਖ ਲਾਉਣ ਤੇ ਉਨ੍ਹਾਂ ਬਾਰੇ ਸਮਝ ਰੱਖਣ, ਆਬ-ਓ-ਹਵਾ ਨੂੰ ਸ਼ੁੱਧ ਰੱਖਣ ਤੇ ਛਾਂਦਾਰ ਪੌਦਿਆਂ ਦੀ ਪਿ੍ਤਪਾਲਣਾ ਕਰਨ ਦੀ ਇਹ ਪਰੰਪਰਾ ਜਾਰੀ ਰਹਿਣੀ ਚਾਹੀਦੀ ਹੈ | ਅਸੀਂ ਵਿਕਾਸ ਦੀ ਅੰਨ੍ਹੀ ਦੌੜ ਵਿਚ ਕੁਦਰਤ ਦੇ ਮਗਰ ਪੈ ਕੇ ਪਰੰਪਰਾਗਤ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਕਰਦੇ ਜਾ ਰਹੇ ਹਾਂ | ਇਸੇ ਕਰਕੇ ਅੱਜ ਪਾਵਸ ਯਾਨੀ ਮੀਂਹ ਦੇ ਦੇਵਤੇ ਦੇ ਵਾਹਨ ਵਜੋਂ ਬੱਦਲਾਂ ਦਾ ਗਣਿਤ ਉਲਟ-ਪੁਲਟ, ਮਿਜਾਜ਼ ਅਨਿਸਚਿਤ, ਚਿੜਚਿੜਾ ਤੇ ਨੀਰਸ ਹੋਣ ਲੱਗ ਪਿਆ ਹੈ | ਕਹਿਣ ਤੋਂ ਭਾਵ ਹੈ ਕੁਦਰਤ ਰੁੱਸਣ ਲੱਗ ਪਈ ਹੈ ਤੇ ਕ੍ਰੋਧਿਤ ਹੋ ਕੇ ਆਪਣਾ ਅਸਰ ਵੀ ਵਿਖਾਉਣ ਲੱਗ ਪਈ ਹੈ | ਇਸੇ ਕਰਕੇ ਕਿਤੇ ਕ੍ਰੋਧਿਤ ਬੱਦਲਾਂ ਦਾ ਡਰਾਉਣਾ ਰੂਪ ਵੇਖਦੇ ਹਾਂ, ਕਿਤੇ ਬੱਦਲਾਂ ਦੀ ਬਿਜਲੀ ਤੋਂ ਮਰਦੇ ਲੋਕ, ਕਿਤੇ ਹੜ੍ਹ ਅਤੇ ਕਿਤੇ ਸੋਕਾ | ਜੇ ਅਸੀਂ ਨਾ ਬਦਲੇ ਤਾਂ ਜਲਵਾਯੂ ਪਰਿਵਰਤਨ ਵੀ ਹੁੰਦਾ ਰਹੇਗਾ ਅਤੇ ਅਸੀਂ ਆਪਣੇ ਸਾਹ ਲੈਣ ਲਈ ਜ਼ਰੂਰੀ ਸ਼ੁੱਧ ਹਵਾ ਵੀ ਖ਼ਤਮ ਕਰ ਲਵਾਂਗੇ | ਸ਼ੁੱਧ ਪਾਣੀ ਜੋ ਕਈ ਦ੍ਰਵਾਂ ਦਾ ਘੋਲ ਹੈ, ਅਸੀਂ ਲਗਭਗ ਖ਼ਤਮ ਕਰ ਲਿਆ ਹੈ | ਪਾਣੀ ਦੇ ਬਾਕੀ ਅਸਧਾਰਨ ਰੂਪ ਰਹਿ ਗਏ ਹਨ | ਪਾਣੀ ਦੀ ਮਹੱਤਤਾ ਤੋਂ ਜਾਣੂੰ ਸਾਡੇ ਬਜ਼ੁਰਗ ਕੁੰਡਾਂ, ਖੂਹਾਂ, ਤਲਾਬਾਂ, ਬਾਉਲੀਆਂ ਰਾਹੀਂ ਪਾਣੀ ਸੰਗ੍ਰਹਿ ਕਰਨ ਦਾ ਵਧੀਆ, ਸਟੀਕ ਤੇ ਸਰਵਕਾਲੀ ਹੱਲ ਜਾਣਦੇ ਸਨ | ਉਹ ਪਾਣੀ ਦੀ ਰੱਖਿਆ ਕਰਨੀ ਜਾਣਦੇ ਸਨ ਅਤੇ ਪਾਣੀ ਦਾਨ ਕਰਨ ਦੀ ਮਹੱਤਤਾ ਤੋਂ ਵੀ ਜਾਣੰੂ ਸਨ | ਜਲ-ਵਿੱਦਿਆ ਦੇ ਬਲਬੂਤੇ ਹੀ ਤਾਂ ਉਨ੍ਹਾਂ ਨੇ ਖੇਤੀਬਾੜੀ ਸਭਿਅਤਾ ਦਾ ਵਿਕਾਸ ਕੀਤਾ ਸੀ ਤੇ ਧਰਤੀ ਦੇ ਜੀਵਨਦਾਤਾ ਗੁਣਾਂ ਨੂੰ ਵੀ ਨਹੀਂ ਸੀ ਮਰਨ ਦਿੱਤਾ | ਪਰੰਤੂ ਅਸੀਂ ਆਧੁਨਿਕਤਾ ਦੇ ਨਾਂ 'ਤੇ ਰਵਾਇਤੀ ਜਲ-ਸ੍ਰੋਤਾਂ ਤੇ ਜਲ-ਭੰਡਾਰਾਂ ਨੂੰ ਖ਼ਤਮ ਕਰ ਦਿੱਤਾ ਹੈ | ਬਰਸਾਤੀ ਪਾਣੀ ਇਕੱਠਾ ਕਰਕੇ ਉਸਦਾ ਸਦਉਪਯੋਗ ਕਰਨ ਦੇ ਤਰੀਕਿਆਂ ਵੱਲ ਅਸੀਂ ਤਵੱਜੋਂ ਨਹੀਂ ਦੇ ਰਹੇ | ਭਾਰਤ ਵਿਚੋਂ ਪੰਜਾਬ ਵਿਚ ਸਿਰਫ਼ ਸਾਢੇ ਤਿੰਨ ਪ੍ਰਤੀਸ਼ਤ ਜੰਗਲੀ ਖੇਤਰ ਰਹਿ ਗਿਆ ਹੈ | ਯਾਨੀ ਜੰਗਲ ਵੀ ਅਸੀਂ ਲਗਪਗ ਖਤਮ ਕਰ ਦਿੱਤੇ ਹਨ | ਮੇਰੇ ਪੰਜਾਬੀ ਭੈਣ-ਭਰਾਵੋ ਸੰਭਲੋ, ਸੰਭਲਣ ਦਾ ਸਮਾਂ ਹੈ | ਆਓ! ਕੁਦਰਤ ਵਿਰੋਧੀ ਵਿਕਾਸਵਾਦੀ ਬਾਜ਼ਾਰੂ ਅਰਥ-ਵਿਵਸਥਾ ਦੀ ਅੱਖਾਂ ਮੀਚ ਕੇ ਨਕਲ ਕਰਨ ਦੀ ਥਾਂ ਅੰਨ-ਜਲ ਦੇਣ, ਆਪਸੀ ਮੇਲ-ਮਿਲਾਪ ਵਧਾਉਣ ਤੇ ਜੀਵਨ-ਰੌਾਅ ਪ੍ਰਦਾਨ ਕਰਨ ਵਾਲੇ ਕੁਦਰਤੀ ਤੋਹਫ਼ਿਆਂ ਦੀ ਸਾਂਭ-ਸੰਭਾਲ ਤੇ ਰਖਵਾਲੀ ਕਰੀਏ | ਭਾਵ ਕੁਦਰਤ ਪ੍ਰੇਮੀ ਬਣੀਏ ਅਤੇ ਆਪਣੇ ਜੀਵਨ ਦੀ ਡੋਰ ਨੂੰ ਬਾਜ਼ਾਰ ਦੇ ਹੱਥਾਂ ਵਿਚ ਨਾ ਸੌਾਪਣ ਦਾ ਪ੍ਰਣ ਕਰੀਏ |

-ਸਟੇਟ ਐਵਾਰਡੀ ਅਤੇ ਅਸਿਸਟੈਂਟ ਪ੍ਰੋਫੈਸਰ, ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਮੋਬਾਈਲ : 85678-86223.

ਕਾਮਯਾਬ ਹੋਇਆ ਜ਼ਿੰਦਗੀ ਨੂੰ ਬਚਾਉਣ ਲਈ ਥਾਈਲੈਂਡ ਦਾ ਚਮਤਕਾਰੀ ਮਿਸ਼ਨ

ਥਾਈਲੈਂਡ ਵਿਚ ਇਨਸਾਨੀ ਜ਼ਿੰਦਗੀ ਬਚਾਉਣ ਦਾ ਚਮਤਕਾਰੀ ਮਿਸ਼ਨ ਪੂਰਾ ਹੋ ਗਿਆ | ਥਾਈਲੈਂਡ ਦੀ ਥੈਮ ਲੁਆਂਗ ਗੁਫ਼ਾ ਵਿਚ ਫਸੇ 12 ਜੂਨੀਅਰ ਫੁੱਟਬਾਲ ਖਿਡਾਰੀ ਅਤੇ ਕੋਚ ਨੂੰ ਸੁਰੱਖਿਅਤ ਕੱਢ ਲਿਆ ਗਿਆ | ਮਿਸ਼ਨ 'ਤੇ ਪੂਰੀ ਦੁਨੀਆ ਦੀ ਨਜ਼ਰ ਲੱਗੀ ਹੋਈ ਸੀ | ਦੁਨੀਆ ਭਰ ਵਿਚ ...

ਪੂਰੀ ਖ਼ਬਰ »

ਕੀ ਸੀ ਔਰੰਗਜ਼ੇਬ ਦੀ ਵਸੀਅਤ?

ਅੱਜ ਸਮੁੱਚੇ ਸੰਸਾਰ ਅੰਦਰ ਧਨ ਇਕੱਠਾ ਕਰਨ ਦੀ ਦੌੜ ਲੱਗੀ ਹੋਈ ਹੈ | ਹਰ ਇਨਸਾਨ ਦੀ ਇੱਛਾ ਹੈ ਕਿ ਮੇਰੇ ਕੋਲ ਵੱਧ ਤੋਂ ਵੱਧ ਸਰਮਾਇਆ ਹੋਵੇ | ਸਮਾਜ ਅੰਦਰ ਮੇਰਾ ਨਾਂਅ ਚਮਕੇ, ਮੈਂ ਆਪਣੇ ਭਾਈਚਾਰੇ ਦੇ ਅਮੀਰ ਵਿਅਕਤੀਆਂ ਵਿਚੋਂ ਸਭ ਤੋਂ ਅਮੀਰ ਹੋਵਾਂ | ਅੱਜ ਮਨੁੱਖ ਧਨ ਦੀ ...

ਪੂਰੀ ਖ਼ਬਰ »

ਵਣ-ਮਹਾਂਉਤਸਵ 'ਤੇ ਵਿਸ਼ੇਸ਼: ਆਇਆ ਰੁੱਖ ਲਾਉਣ ਦਾ ਮਹੀਨਾ

ਬਰਸਾਤ ਦੀ ਆਮਦ ਨਾਲ ਸਮਝੀ ਜਾਂਦੀ ਹੈ | ਸਿਰਫ਼ ਮਨੁੱਖ ਹੀ ਨਹੀਂ ਬਲਕਿ ਧਰਤੀ 'ਤੇ ਵਸਦੇ ਸਭ ਜੀਵ-ਜੰਤੂਆਂ ਤੇ ਰੁੱਖ-ਪੌਦਿਆਂ ਵਿਚ ਨਵੀਂ ਜਾਨ ਫੂਕੀ ਜਾਂਦੀ ਹੈ | ਵੈਸੇ ਤਾਂ ਸਾਲ ਦੇ ਕਈ ਮਹੀਨੇ ਨਵੇਂ ਰੁੱਖ ਪੌਦੇ ਲਾਉਣ ਲਈ ਸਹਾਈ ਹੁੰਦੇ ਹਨ ਪੰ੍ਰਤੂ ਸਾਉਣ ਮਹੀਨਾ ਖਾਸ ...

ਪੂਰੀ ਖ਼ਬਰ »

ਜਾਗੋ ਵਿਚੋਂ ਸੈੱਲ ਮੁੱਕਗੇ

ਨੰਦ ਕੁਰ ਕੁੜੀ ਦੇ ਬਾਰ ਨੀ ਬੰਬੀਹਾ ਬੋਲੇ | ਨੇਕ ਸਿਉਂ ਦੇ ਬਾਰ, ਨੀ ਬੰਬੀਹਾ ਬੋਲੇ | ਜਦੋਂ ਇਸ ਗੀਤ ਦੇ ਬੋਲ ਗਲੀਆਂ 'ਚੋਂ ਲੰਘਦੇ ਨਾਨਕਾ ਮੇਲ ਬੋਲਦਾ ਤਾਂ ਸਾਰਾ ਆਲਾ-ਦੁਆਲਾ ਝੂਮ ਉੱਠਦਾ | ਸ਼ਰੀਕਾ-ਕਬੀਲਾ ਘਰ ਦੀ ਦੇਹਲੀ 'ਤੇ ਆ ਖੜ੍ਹਦਾ | ਸੱਥ, ਖੰੁਢਾਂ 'ਤੇ ਬੈਠੇ ...

ਪੂਰੀ ਖ਼ਬਰ »

ਭੁੱਲੀਆਂ ਵਿਸਰੀਆਂ ਯਾਦਾਂ

1972 ਵਿਚ ਵੇਰਕਾ ਵਿਖੇ ਮੋਹਨ ਕਾਹਲੋਂ ਦੇ ਨਾਵਲ 'ਤੇ ਗੋਸ਼ਟੀ ਹੋਈ ਸੀ | ਉਸ ਗੋਸ਼ਟੀ ਵਿਚ ਪੰਜਾਬੀ ਸਾਹਿਤ ਦੇ ਪੁਰਾਣੇ ਸਾਰੇ ਸਾਹਿਤਕਾਰ ਆਏ ਸਨ | ਨਾਲੇ ਇਹ ਗੋਸ਼ਟੀ ਸ਼ਹਿਰ ਦੀ ਥਾਂ ਇਕ ਕਸਬੇ ਦੇ ਸਰਕਾਰੀ ਹਾਈ ਸਕੂਲ ਵਿਚ ਹੋਈ ਸੀ | ਡਾ: ਸਾਧੂ ਸਿੰਘ ਹਮਦਰਦ ਤੇ ਬਲਰਾਜ ...

ਪੂਰੀ ਖ਼ਬਰ »

ਪੰਜਾਬੀ ਸਿਨੇਮਾ ਦੇ ਝਰੋਖੇ 'ਚੋਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਕਦੇ ਪਿੰਡ ਦੇ ਸ਼ਾਹੂਕਾਰ ਦੇ ਆਲੇ-ਦੁਆਲੇ ਘੁੰਮਣ ਵਾਲੀਆਂ ਪੰਜਾਬੀ ਫ਼ਿਲਮਾਂ ਨੇ ਸੋਚਿਆ ਵੀ ਨਹੀਂ ਸੀ ਕਿ ਵਿਦੇਸ਼ਾਂ ਵਿਚ ਵੀ ਉਨ੍ਹਾਂ ਨੂੰ 'ਜੀ ਆਇਆਂ' ਨੂੰ ਕਿਹਾ ਜਾਵੇਗਾ | ਪਰ ਅੱਜ ਅਜਿਹਾ ਸੰਭਵ ਹੈ ਕਿਉਂਕਿ ਪੰਜਾਬੀ ...

ਪੂਰੀ ਖ਼ਬਰ »

ਗੱਲ ਰੁੱਖਾਂ ਦੇ ਦਿਮਾਗ਼ ਦੀ...

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਪੌਦਿਆਂ ਦਾ 'ਸਰਬਰੋਗ ਔਖ਼ਧੀ' ਲੱਛਣ ਹਰ ਵਕਤ ਪੌਦੇ ਵੀ ਪ੍ਰਾਣੀਆਂ ਵਰਗੀਆਂ ਹੀ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਦੇ ਹਨ, ਭਾਵੇਂ ਕਿ ਉਨ੍ਹਾਂ ਪ੍ਰਤੀ ਪੌਦਿਆਂ ਦੀ ਪਹੁੰਚ ਪ੍ਰਾਣੀਆਂ ਨਾਲੋਂ ਕਾਫੀ ਵੱਖਰੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX