ਤਾਜਾ ਖ਼ਬਰਾਂ


ਸ਼ਿਵ ਸੈਨਾ ਆਗੂ 'ਤੇ ਕਾਤਲਾਨਾ ਹਮਲਾ
. . .  1 day ago
ਲੁਧਿਆਣਾ ,22 ਫਰਵਰੀ { ਪਰਮਿੰਦਰ ਸਿੰਘ ਅਹੂਜਾ }- ਸਥਾਨਕ ਜਮਾਲਪੁਰ ਇਲਾਕੇ 'ਚ ਅੱਜ ਰਾਤ ਕੁੱਝ ਅਣਪਛਾਤੇ ਨੌਜਵਾਨਾ ਵੱਲੋਂ ਹਿੰਦੂ ਸ਼ਿਵ ਸੈਨਾ ਆਗੂ ਅਮਿੱਤ ਅਰੋੜਾ 'ਤੇ ਕਾਤਲਾਨਾ ਹਮਲਾ ਕੀਤਾ ਗਿਆ ...
ਬੀਤੀ ਰਾਤ ਨਾਭਾ ਵਿਖੇ ਹੋਏ ਕਤਲ ਦੀ ਗੁੱਥੀ ਸੁਲਝੀ, ਦੋਸਤ ਹੀ ਨਿਕਲਿਆ ਕਾਤਲ
. . .  1 day ago
ਨਾਭਾ, 22 ਫਰਵਰੀ (ਅਮਨਦੀਪ ਸਿੰਘ ਲਵਲੀ) - ਬੀਤੀ ਰਾਤ 9 ਵਜੇ ਦੇ ਕਰੀਬ ਅਮਨਦੀਪ ਸਿੰਘ ਉਰਫ਼ ਗੋਸ਼ੂ ਪੁੱਤਰ ਸਵ. ਭਗਤ ਸਿੰਘ ਦੇ ਕੋਤਵਾਲੀ ਨਜ਼ਦੀਕ ਗੋਲੀ ਲੱਗਣ ਦੀ ਸੂਚਨਾ ਪ੍ਰਾਪਤ ਹੋਈ ਸੀ। ਜਿਸ ਸਬੰਧੀ ਅੱਜ ਕੋਤਵਾਲੀ ਨਾਭਾ ਵੱਲੋਂ 174 ਦੀ ਕਾਰਵਾਈ ਕਰ...
ਮੋਦੀ ਅੱਗੇ ਧਾਰਮਿਕ ਆਜ਼ਾਦੀ ਦਾ ਮੁੱਦਾ ਚੁੱਕਣਗੇ ਟਰੰਪ
. . .  1 day ago
ਵਾਸ਼ਿੰਗਟਨ, 22 ਫਰਵਰੀ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਗਲੇ ਹਫ਼ਤੇ ਹੋਣ ਵਾਲੀ ਭਾਰਤ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ਧਾਰਮਿਕ ਸੁਤੰਤਰਤਾ ਦਾ ਮੁੱਦਾ ਚੁੱਕਣਗੇ। ਵਾਈਟ ਹਾਊਸ ਨੇ ਇਸ ਸਬੰਧੀ...
ਡੀ. ਜੀ. ਪੀ. ਦੇ ਬਿਆਨ ਦੀ ਗਿਆਨੀ ਹਰਪ੍ਰੀਤ ਸਿੰਘ ਵਲੋਂ ਨਿੰਦਾ
. . .  1 day ago
ਅੰਮ੍ਰਿਤਸਰ, 22 ਫਰਵਰੀ (ਸੁਰਿੰਦਰ ਕੋਛੜ) - ਪਾਕਿਸਤਾਨ ਵਿਖੇ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਦੇ ਸਮਾਗਮਾਂ |'ਚ ਸ਼ਿਰਕਤ ਕਰਨ ਪਹੁੰਚੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਦੇ ਡੀ. ਜੀ. ਪੀ. (ਡਾਇਰੈਕਟਰ ਜਨਰਲ ਆਫ਼ ਪੁਲਿਸ) ਦਿਨਕਰ...
ਭਾਜਪਾ ਆਗੂ ਸ਼ਕਤੀ ਸ਼ਰਮਾ ਦੀ ਮੀਟਿੰਗ ਵਿਚ ਤਬੀਅਤ ਵਿਗੜੀ
. . .  1 day ago
ਲੁਧਿਆਣਾ, 22 ਫ਼ਰਵਰੀ (ਪੁਨੀਤ ਬਾਵਾ)-ਭਾਜਪਾ ਦੀ ਅੱਜ ਲੁਧਿਆਣਾ ਦੇ ਹੋਟਲ ਨਾਗਪਾਲ ਰਿਜੈਂਸੀ ਵਿਖੇ ਮੀਟਿੰਗ ਦੌਰਾਨ ਪੀ.ਐਸ.ਆਈ.ਈ.ਸੀ. ਦੇ ਸਾਬਕਾ ਚੇਅਰਮੈਨ ਸ਼ਕਤੀ ਸ਼ਰਮਾ ਦੀ ਤਬੀਅਤ ਖ਼ਰਾਬ ਹੋ ਗਈ, ਜਿੰਨਾਂ ਨੂੰ ਭਾਜਪਾ ਆਗੂਆਂ ਨੇ ਚੁੱਕ ਕੇ ਹਸਪਤਾਲ ਪਹੁੰਚਾਇਆ। ਮੀਟਿੰਗ...
ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ ਨੇ ਨੋਇਡਾ-ਫਰੀਦਾਬਾਦ ਜਾਣ ਵਾਲਾ ਰਸਤਾ ਖੋਲ੍ਹਿਆ
. . .  1 day ago
ਨਵੀਂ ਦਿੱਲੀ, 22 ਫਰਵਰੀ - ਨਾਗਰਿਕਤਾ ਸੋਧ ਕਾਨੂੰਨ ਖਿਲਾਫ ਸ਼ਾਹੀਨ ਬਾਗ 'ਚ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਆਸ਼ਰਮ, ਜਾਮੀਆ, ਔਖਲਾ, ਬਾਟਲਾ ਹਾਊਸ ਤੋਂ ਨੋਇਡਾ ਤੇ ਫਰੀਦਾਬਾਦ ਜਾਣ ਵਾਲੇ ਰਸਤੇ ਨੂੰ ਖੋਲ ਦਿੱਤਾ ਹੈ ਪਰ ਇਸ ਰਸਤੇ ਤੋਂ ਸਿਰਫ ਬਾਈਕ ਤੇ ਕਾਰ ਰਾਹੀਂ...
ਦੋਸ਼ੀ ਵਿਨੈ ਸ਼ਰਮਾ ਨੂੰ ਕੋਰਟ ਨੇ ਦਿੱਤਾ ਵੱਡਾ ਝਟਕਾ
. . .  1 day ago
ਨਵੀਂ ਦਿੱਲੀ, 22 ਫਰਵਰੀ - ਨਿਰਭੈਆ ਕੇਸ ਵਿਚ ਦੋਸ਼ੀ ਵਿਨੈ ਸ਼ਰਮਾ ਦੀ ਇਲਾਜ ਦੀ ਪਟੀਸ਼ਨ ਨੂੰ ਪਟਿਆਲਾ ਹਾਊਸ ਕੋਰਟ ਨੇ ਖਾਰਜ ਕਰ ਦਿੱਤਾ ਹੈ। ਕੋਰਟ ਨੇ ਕਿਹਾ ਕਿ ਤਿਹਾੜ ਜੇਲ੍ਹ ਦੇ ਮੁਤਾਬਿਕ ਵਿਨੈ ਦੀ ਦਿਮਾਗੀ ਹਾਲਤ ਠੀਕ ਹੈ ਤੇ ਉਸ ਨੂੰ ਇਲਾਜ ਦੀ ਲੋੜ...
ਚੰਡੀਗੜ੍ਹ 'ਚ ਅੱਗ ਲੱਗਣ ਕਾਰਨ 3 ਲੜਕੀਆਂ ਦੀ ਮੌਤ
. . .  1 day ago
ਚੰਡੀਗੜ੍ਹ, 22 ਫਰਵਰੀ (ਰਣਜੀਤ ਸਿੰਘ) - ਚੰਡੀਗੜ੍ਹ ਸਥਿਤ ਸੈਕਟਰ 32 ਪੀਜੀ ਵਿਖੇ ਇਕ ਇਮਾਰਤ ਨੂੰ ਅੱਗ ਲੱਗਣ ਦੀ ਖ਼ਬਰ ਮਿਲ ਹੈ। ਇਸ ਹਾਦਸੇ ਵਿਚ 3 ਲੜਕੀਆਂ ਦੀ ਅੱਗ 'ਚ ਝੁਲਸਣ ਕਾਰਨ ਮੌਤ ਹੋ ਗਈ ਹੈ ਜਦੋਂ ਕਿ 2 ਗੰਭੀਰ ਜ਼ਖਮੀ ਹੋ ਗਈਆਂ ਹਨ। ਜਿਨ੍ਹਾਂ ਨੂੰ...
ਕੇਜਰੀਵਾਲ ਦਾ ਟਰੰਪ ਦੇ ਪ੍ਰੋਗਰਾਮ ਵਿਚੋਂ ਨਾਮ ਹਟਾਏ ਜਾਣ 'ਤੇ ਭੱਖੀ ਸਿਆਸਤ
. . .  1 day ago
ਨਵੀਂ ਦਿੱਲੀ, 22 ਫਰਵਰੀ - ਅਮਰੀਕਾ ਦੀ ਪ੍ਰਥਮ ਮਹਿਲਾ ਮੇਲਾਨੀਆ ਟਰੰਪ ਆਪਣੀ ਭਾਰਤ ਯਾਤਰਾ ਦੌਰਾਨ ਦਿੱਲੀ ਦੇ ਇਕ ਸਰਕਾਰੀ ਸਕੂਲ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਵਾਲੀ ਹੈ ਪਰੰਤੂ ਦਿੱਲੀ ਸਰਕਾਰ ਦੇ ਸੂਤਰਾਂ ਮੁਤਾਬਿਕ ਇਸ ਪ੍ਰੋਗਰਾਮ ਵਿਚ ਦਿੱਲੀ...
ਕੈਪਟਨ ਅਮਰਿੰਦਰ ਸਿੰਘ, ਵਿਧਾਇਕ ਬਲਜਿੰਦਰ ਕੌਰ ਅਤੇ ਸਰਪੰਚ ਪੰਥਦੀਪ ਸਿੰਘ ਦਾ ਭਲਕੇ ਰਾਸ਼ਟਰੀ ਆਦਰਸ਼ ਪੁਰਸਕਾਰਾਂ ਨਾਲ ਹੋਵੇਗਾ ਵਿਸ਼ੇਸ਼ ਸਨਮਾਨ
. . .  1 day ago
ਬਟਾਲਾ, 22 ਫਰਵਰੀ (ਕਾਹਲੋਂ)-ਯੁਵਕ ਮਾਮਲੇ ਅਤੇ ਖੇਡਾਂ ਮੰਤਰਾਲਾ, ਭਾਰਤ ਸਰਕਾਰ ਦੇ ਸਹਿਯੋਗ ਨਾਲ ਦਸਵੇਂ ਭਾਰਤੀ ਵਿਦਿਆਰਥੀ ਸੰਸਦ ਦੇ ਹੋ ਰਹੇ ਚਾਰ ਰੋਜ਼ਾ ਪ੍ਰੋਗਰਾਮ ਦੌਰਾਨ ਵਿਗਿਆਨ ਭਵਨ ਦਿੱਲੀ ਵਿਖੇ ਕੈਪਟਨ ਅਮਰਿੰਦਰ ਸਿੰਘ ਦਾ ਆਦਰਸ਼ ਮੁੱਖ ਮੰਤਰੀ, ਐਮ.ਐਲ.ਏ...
ਡੀ.ਜੀ.ਪੀ. ਦੇ ਬਿਆਨ ਦਾ ਇਕੋ ਇੱਕ ਮਕਸਦ, ਕਰਤਾਰਪੁਰ ਕਾਰੀਡੋਰ ਨੂੰ ਬੰਦ ਕਰਾਉਣਾ - ਖਹਿਰਾ
. . .  1 day ago
ਚੰਡੀਗੜ੍ਹ, 22 ਫਰਵਰੀ (ਅਜੈਬ ਸਿੰਘ ਔਜਲਾ) - ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸ.ਸੁਖਪਾਲ ਸਿੰਘ ਖਹਿਰਾ ਨੇ ਅੱਜ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਜੋ ਸ਼ਰਾਰਤ ਪੂਰਨ ਬਿਆਨ...
ਡੀ.ਜੀ.ਪੀ. ਵਰਗੇ ਬੰਦੇ ਅੱਤਵਾਦ ਪੈਦਾ ਕਰਦੇ ਹਨ - ਸੁਖਪਾਲ ਖਹਿਰਾ
. . .  1 day ago
ਕੈਪਟਨ ਅਮਰਿੰਦਰ ਸਿੰਘ ਨੂੰ ਡੀ.ਜੀ.ਪੀ. ਦੇ ਬਿਆਨ 'ਤੇ ਜਵਾਬ ਦੇਣਾ ਪਏਗਾ - ਸੁਖਪਾਲ ਖਹਿਰਾ
. . .  1 day ago
ਡੀ.ਜੀ.ਪੀ. ਨੇ ਸਾਰੀ ਸਿੱਖ ਕੌਮ ਨੂੰ ਅੱਤਵਾਦੀ ਦੱਸਿਆ - ਸੁਖਪਾਲ ਖਹਿਰਾ
. . .  1 day ago
ਸ੍ਰੀ ਕਰਤਾਰਪੁਰ ਲਾਂਘਾ ਕੁੱਝ ਲੋਕਾ ਨੂੰ ਹਜ਼ਮ ਨਹੀਂ ਹੋ ਰਿਹਾ - ਸੁਖਪਾਲ ਖਹਿਰਾ ਨੇ ਡੀ.ਜੀ.ਪੀ. ਦੇ ਬਿਆਨ 'ਤੇ ਕੈਪਟਨ ਤੇ ਅਕਾਲੀ ਦਲ ਦੀ ਕੀਤੀ ਆਲੋਚਨਾ
. . .  1 day ago
ਪੰਜਾਬ ਦੇ ਡੀ.ਜੀ.ਪੀ. ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ - ਸੁਖਪਾਲ ਖਹਿਰਾ
. . .  1 day ago
ਮੁੱਖ ਮੰਤਰੀ ਦੇ ਸ਼ਹਿਰ 'ਚ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ ਵਲੋਂ ਧਰਨਾ
. . .  1 day ago
ਕਰਤਾਰਪੁਰ ਲਾਂਘੇ 'ਤੇ ਡੀ.ਜੀ.ਪੀ. ਦੇ ਬਿਆਨ ਨੂੰ ਲੈ ਕੇ ਸੁਖਪਾਲ ਸਿੰਘ ਖਹਿਰਾ ਵਲੋਂ ਪ੍ਰੈਸ ਕਾਨਫਰੰਸ ਜਾਰੀ
. . .  1 day ago
ਭਾਰੀ ਮਾਤਰਾ 'ਚ ਅਫੀਮ ਸਮੇਤ ਇਕ ਕਾਬੂ
. . .  1 day ago
ਭਲਕੇ ਦੀ ਰੈਲੀ ਨੂੰ ਲੈ ਕੇ ਸੁਖਬੀਰ ਧੜਾ ਹੁਣੇ ਤੋਂ ਘਬਰਾਇਆ - ਢੀਂਡਸਾ
. . .  1 day ago
ਅੰਮ੍ਰਿਤਸਰ ਦਿਹਾਤੀ 'ਚ ਹਰੇਕ ਪਿੰਡ 'ਚ ਹੋਵੇਗੀ ਪੁਲਿਸ ਅਫ਼ਸਰ ਦੀ ਨਿਯੁਕਤੀ- ਐੱਸ. ਐੱਸ. ਪੀ. ਵਿਕਰਮਜੀਤ ਦੁੱਗਲ
. . .  1 day ago
ਕੇਂਦਰ ਸਰਕਾਰ ਵਲੋਂ ਪੰਜਾਬ ਦੀ ਬਣਦੀ ਜੀ. ਐੱਸ. ਟੀ. ਰਾਸ਼ੀ ਛੇਤੀ ਭੇਜੀ ਜਾਵੇਗੀ- ਅਗਰਵਾਲ
. . .  1 day ago
ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਜਾਣ ਵਾਲੇ ਸਾਰੇ ਸ਼ਰਧਾਲੂਆਂ ਪ੍ਰਤੀ ਡੀ. ਜੀ. ਪੀ. ਦਾ ਬਿਆਨ ਗ਼ਲਤ- ਅਮਨ ਅਰੋੜਾ
. . .  1 day ago
ਮਜੀਠੀਆ ਵਲੋਂ ਡੀ. ਜੀ. ਪੀ. ਦੇ ਬਿਆਨ ਦੀ ਨਿਖੇਧੀ, ਪੁੱਛਿਆ- ਕਰਤਾਰਪੁਰ ਲਾਂਘੇ ਰਾਹੀਂ ਜਾ ਕੇ ਕੌਣ ਅੱਤਵਾਦੀ ਬਣਿਆ
. . .  1 day ago
ਕਰਤਾਰਪੁਰ ਸਾਹਿਬ ਲਾਂਘੇ ਸੰਬੰਧੀ ਡੀ. ਜੀ. ਪੀ. ਦੇ ਬਿਆਨ ਨੇ ਸੰਗਤਾਂ ਦੇ ਮਨਾਂ ਨੂੰ ਪਹੁੰਚਾਈ ਡੂੰਘੀ ਠੇਸ- ਭਾਈ ਲੌਂਗੋਵਾਲ
. . .  1 day ago
ਨਹੀਂ ਰਹੇ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਜਨਰਲ ਸਕੱਤਰ ਪ੍ਰੇਮ ਅਰੋੜਾ
. . .  1 day ago
ਅਕਾਲੀ ਦਲ ਨੇ ਗੋਲਕ ਦਾ ਪੈਸਾ ਸਿਆਸਤ 'ਚ ਵਰਤਿਆ- ਬੀਬੀ ਭੱਠਲ
. . .  1 day ago
ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਰਿਸ਼ਤੇਦਾਰ ਅਤੇ ਸਾਬਕਾ ਸੰਸਦ ਮੈਂਬਰ ਕ੍ਰਿਸ਼ਨਾ ਬੋਸ ਦਾ ਦੇਹਾਂਤ
. . .  1 day ago
ਧਾਰਾ 370 ਦੇ ਬੇਅਸਰ ਹੋਣ ਤੋਂ ਬਾਅਦ ਕਾਫ਼ੀ ਖ਼ੁਸ਼ ਹਨ ਜੰਮੂ-ਕਸ਼ਮੀਰ ਦੇ ਵਾਸੀ- ਨੱਡਾ
. . .  1 day ago
ਤਰਨਤਾਰਨ : ਨਗਰ ਕੀਰਤਨ ਦੌਰਾਨ ਹੋਏ ਧਮਾਕੇ 'ਚ ਜ਼ਖ਼ਮੀ ਹੋਏ ਬੱਚੇ ਨੇ ਤੋੜਿਆ ਦਮ
. . .  1 day ago
ਸੁਨੰਦਾ ਪੁਸ਼ਕਰ ਮਾਮਲਾ : ਅਦਾਲਤ ਨੇ ਸ਼ਸ਼ੀ ਥਰੂਰ ਨੂੰ ਤਿੰਨ ਦੇਸ਼ਾਂ ਦੀ ਯਾਤਰਾ ਕਰਨ ਦੀ ਦਿੱਤੀ ਇਜਾਜ਼ਤ
. . .  1 day ago
ਵਿਅਕਤੀ ਨੂੰ ਗੋਲੀ ਮਾਰ ਕੇ ਉਸ ਦਾ ਟਰੈਕਟਰ ਖੋਹ ਕੇ ਫ਼ਰਾਰ ਹੋਏ ਲੁਟੇਰੇ
. . .  1 day ago
ਮੇਲਾਨੀਆ ਟਰੰਪ ਦੀ ਸਕੂਲ ਈਵੈਂਟ 'ਚੋਂ ਹਟਿਆ ਕੇਜਰੀਵਾਲ ਅਤੇ ਸਿਸੋਦੀਆ ਦਾ ਨਾਂ
. . .  1 day ago
ਪਠਾਨਕੋਟ-ਦਿੱਲੀ ਸੁਪਰ ਫਾਸਟ ਰੇਲ ਗੱਡੀ ਦੇ ਅੱਗੇ ਆਈ ਗਾਂ, ਜਾਨੀ-ਮਾਲੀ ਨੁਕਸਾਨ ਤੋਂ ਰਿਹਾ ਬਚਾਅ
. . .  1 day ago
ਮੀਕਾ ਸਿੰਘ ਦੀ ਸਟਾਫ਼ ਮੈਂਬਰ ਸੌਮਿਆ ਖ਼ਾਨ ਦੇ ਖ਼ੁਦਕੁਸ਼ੀ ਮਾਮਲੇ 'ਚ ਜਾਂਚ ਸ਼ੁਰੂ
. . .  1 day ago
ਪਹਿਲਾ ਟੈਸਟ : ਦੂਜੇ ਦਿਨ ਦਾ ਖੇਡ ਖ਼ਤਮ ਹੋਣ ਤੱਕ 51 ਦੌੜਾਂ ਦੀ ਲੀਡ ਨਾਲ ਨਿਊਜ਼ੀਲੈਂਡ 216/5
. . .  1 day ago
ਨਿਰਭੈਆ ਦੇ ਦੋਸ਼ੀ ਪਵਨ ਗੁਪਤਾ ਨੇ ਆਪਣੇ ਕਾਨੂੰਨੀ ਸਲਾਹਕਾਰ ਨਾਲ ਮਿਲਣ ਤੋਂ ਕੀਤਾ ਇਨਕਾਰ
. . .  1 day ago
ਇੱਕ ਵਾਰ ਫਿਰ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਲਈ ਸ਼ਾਹੀਨ ਬਾਗ ਪਹੁੰਚੀ ਵਕੀਲ ਸਾਧਨਾ ਰਾਮਾਚੰਦਰਨ
. . .  1 day ago
ਸੁਲਤਾਨਪੁਰ ਲੋਧੀ ਤੋਂ ਕਰਤਾਰਪੁਰ ਸਾਹਿਬ ਲਈ ਨਗਰ ਕੀਰਤਨ ਰਵਾਨਾ
. . .  1 day ago
ਕੋਰੋਨਾ ਵਾਇਰਸ : ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਵਾਲੇ ਜਹਾਜ਼ ਨੂੰ ਚੀਨ ਨਹੀਂ ਦੇ ਰਿਹਾ ਇਜਾਜ਼ਤ
. . .  1 day ago
ਬੇਰੁਜ਼ਗਾਰ ਬੀ. ਐੱਡ. ਅਧਿਆਪਕਾਂ ਵਲੋਂ 1 ਮਾਰਚ ਨੂੰ ਸਿੱਖਿਆ ਮੰਤਰੀ ਦੀ ਕੋਠੀ ਘੇਰਨ ਦਾ ਐਲਾਨ
. . .  1 day ago
ਫਾਂਸੀ ਤੋਂ ਪਹਿਲਾਂ ਤਿਹਾੜ ਜੇਲ੍ਹ ਨੇ ਨਿਰਭੈਆ ਦੇ ਦੋਸ਼ੀਆਂ ਨੂੰ ਪਰਿਵਾਰਾਂ ਨਾਲ ਆਖ਼ਰੀ ਮੁਲਾਕਾਤ ਲਈ ਪੁੱਛਿਆ ਸਮਾਂ
. . .  1 day ago
ਚੀਨ 'ਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 2345
. . .  1 day ago
ਨਾਗਪੁਰ 'ਚ ਮਿੱਟੀ ਦਾ ਟਿੱਲਾ ਢਹਿਣ ਕਾਰਨ ਚਾਰ ਔਰਤਾਂ ਦੀ ਮੌਤ
. . .  1 day ago
ਮਹੰਤ ਨ੍ਰਿਤਿਆ ਗੋਪਾਲ ਦਾਸ ਬੋਲੇ- ਰਾਮ ਮੰਦਰ ਨਿਰਮਾਣ ਲਈ ਅਸੀਂ ਸਰਕਾਰੀ ਫੰਡ ਨਹੀਂ ਲਵਾਂਗੇ
. . .  1 day ago
ਪਹਿਲਾ ਟੈਸਟ : ਟੀ ਬ੍ਰੇਕ ਤੱਕ ਨਿਊਜ਼ੀਲੈਂਡ 116/2
. . .  1 day ago
ਅੱਜ ਕੌਮਾਂਤਰੀ ਨਿਆਇਕ ਸੰਮੇਲਨ ਦਾ ਉਦਘਾਟਨ ਕਰਨਗੇ ਪ੍ਰਧਾਨ ਮੰਤਰੀ ਮੋਦੀ
. . .  1 day ago
ਅਨੰਤਨਾਗ 'ਚ ਮੁਠਭੇੜ ਦੌਰਾਨ ਲਸ਼ਕਰ ਦੇ ਦੋ ਅੱਤਵਾਦੀ ਢੇਰ
. . .  1 day ago
ਪਹਿਲਾ ਟੈਸਟ : 165 ਦੌੜਾਂ 'ਤੇ ਆਲ ਆਊਟ ਹੋਈ ਭਾਰਤੀ ਟੀਮ, ਲੰਚ ਤੋਂ ਬਾਅਦ ਨਿਊਜ਼ੀਲੈਂਡ 66/1
. . .  1 day ago
ਅੱਜ ਦਾ ਵਿਚਾਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 31 ਹਾੜ ਸੰਮਤ 550

ਜਲੰਧਰ

ਬਿਨਾਂ ਲਾਇਸੈਂਸ ਚੱਲ ਰਹੀ ਦਵਾਈਆਂ ਦੀ ਦੁਕਾਨ 'ਤੇ ਛਾਪਾ

ਐੱਮ.ਐੱਸ. ਲੋਹੀਆ
ਜਲੰਧਰ, 14 ਜੁਲਾਈ - ਕਮਿਸ਼ਨਰੇਟ ਪੁਲਿਸ ਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਅੱਜ ਫਿਰ ਸਾਂਝੀ ਕਾਰਵਾਈ ਕਰਦੇ ਹੋਏ ਹੁਕਮ ਚੰਦ ਮਾਰਕੀਟ ਅਤੇ ਮੋਨਿਕਾ ਟਾਵਰ ਦੀ ਇਕ ਦੁਕਾਨ 'ਚੋਂ ਵੱਡੀ ਗਿਣਤੀ 'ਚ ਗੋਲੀਆਂ, ਟੀਕੇ ਤੇ ਸਿਰਪ ਬਰਾਮਦ ਕੀਤੇ ਹਨ | ਇਸ ਕਾਰਵਾਈ ਦੌਰਾਨ ਇਕ ਦੁਕਾਨਦਾਰ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ, ਜਿਸ ਦੀ ਪਹਿਚਾਣ ਪੁਨੀਤ ਕਪਾਹੀ ਪੁੱਤਰ ਸੁਰਿੰਦਰ ਕਪਾਹੀ ਵਾਸੀ ਮਹਾਰਾਜਾ ਗਾਰਡਨ, ਜਲੰਧਰ ਵਜੋਂ ਦੱਸੀ ਗਈ ਹੈ | ਇਸ ਟੀਮ ਵਲੋਂ ਪਿੱਛਲੇ 2 ਦਿਨ ਤੋਂ ਲਗਾਤਾਰ ਕੀਤੀ ਜਾ ਰਹੀ ਕਾਰਵਾਈ ਦੌਰਾਨ 3 ਵਿਅਕਤੀਆਂ ਪ੍ਰੇਮ ਨਾਥ ਮਿੱਤੂ ਪੁੱਤਰ ਮਨਸਾ ਰਾਮ ਵਾਸੀ ਕਾਲੀਆ ਕਾਲੋਨੀ, ਜਲੰਧਰ, ਨਵਰਤਨ ਕਾਲੀਆ ਪੁੱਤਰ ਸਤੀਸ਼ ਕੁਮਾਰ ਵਾਸੀ ਬਸਤੀ ਗੁਜ਼ਾਂ, ਜਲੰਧਰ ਤੇ ਤਰੁਣ ਕਾਲੀਆ ਪੁੱਤਰ ਬਿ੍ਜ ਭੂਸ਼ਨ ਵਾਸੀ ਬਸਤੀ ਗੁਜ਼ਾਂ, ਜਲੰਧਰ ਤੋਂ ਭਾਰੀ ਮਾਤਰਾ 'ਚ ਨਸ਼ੇ ਲਈ ਵਰਤੀਆਂ ਜਾਣ ਵਾਲੀਆਂ ਗੋਲੀਆਂ, ਟੀਕੇ ਤੇ ਸਿਰਪ ਬਰਾਮਦ ਕਰਕੇ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਸਬੰਧੀ ਪੁਲਿਸ ਕਮਿਸ਼ਨਰ ਪੀ.ਕੇ. ਸਿਨਹਾ ਨੇ ਜਾਣਕਾਰੀ ਦਿੱਤੀ ਕਿ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਬਸਤੀ ਪੀਰਦਾਦ 'ਚ ਲੱਕੜ ਵਾਲਾ ਪੁੱਲ ਨੇੜੇ ਕਾਰਵਾਈ ਕਰਦੇ ਹੋਏ ਕਾਰ 'ਚ ਜਾ ਰਹੇ ਨਵਰਤਨ ਕਾਲੀਆ ਤੇ ਤੁਰਣ ਕਾਲੀਆ ਤੋਂ ਨਸ਼ੇ ਲਈ ਵਰਤੀਆਂ ਜਾਣ ਵਾਲੀਆਂ ਗੋਲੀਆਂ, ਨਸ਼ੀਲੇ ਕੈਪਸੂਲ ਤੇ ਬਿਨਾ ਲੇਬਲ ਦੇ ਬੋਤਲਾਂ ਬਰਾਮਦ ਕਰਕੇ ਗਿ੍ਫ਼ਤਾਰ ਕੀਤਾ ਸੀ | ਤਫ਼ਤੀਸ਼ ਦੌਰਾਨ ਇਨ੍ਹਾਂ ਦੱਸਿਆ ਕਿ ਉਹ ਇਹ ਦਵਾਈਆਂ ਦਿਲਕੁਸ਼ਾ ਮਾਰਕੀਟ 'ਚ ਮਿੱਤੂ ਮੈਡੀਕਲ ਏਜੰਸੀ ਤੋਂ ਲੈ ਕੇ ਆਉਂਦਾ ਹੈ, ਜਿਸ ਦੀ ਨਿਸ਼ਾਨ ਦੇਹੀ 'ਤੇ ਪੁਲਿਸ ਅਤੇ ਡਰੱਗ ਵਿਭਾਗ ਦੀ ਟੀਮ ਨੇ ਮਿੱਤੂ ਮੈਡੀਕਲ ਏਜੰਸੀ 'ਤੇ ਛਾਪਾ ਮਾਰਿਆ, ਜਿੱਥੋਂ ਨਸ਼ੇ ਲਈ ਵਰਤੀਆਂ ਜਾਣ ਵਾਲੀਆਂ ਗੋਲੀਆਂ ਬਰਾਮਦ ਕਰਕੇ ਦੁਕਾਨ ਮਾਲਕ ਪ੍ਰੇਮ ਨਾਥ ਮਿੱਤੂ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਪ੍ਰੇਮ ਨਾਥ ਮਿੱਤੂ ਤੋਂ ਤਫ਼ਤੀਸ਼ ਦੌਰਾਨ ਪਤਾ ਲੱਗਾ ਕਿ ਉਹ ਇਹ ਦਵਾਈਆਂ ਪੁਨੀਤ ਕਪਾਹੀ ਤੋਂ ਖਰੀਦਦਾ ਸੀ | ਸ੍ਰੀ ਸਿਨਹਾ ਨੇ ਦੱਸਿਆ ਕਿ ਅੱਜ ਏ.ਸੀ.ਪੀ. ਸਰਬਜੀਤ ਰਾਏ, ਏ.ਸੀ.ਪੀ. ਦਲਬੀਰ ਸਿੰਘ ਬੁੱਟਰ ਤੇ ਜ਼ੋਨਲ ਲਾਇਸੈਂਸਿੰਗ ਅਥਾਰਟੀ ਕਰੁਨ ਸਚਦੇਵ, ਡਰੱਗ ਇੰਸਪੈਕਟਰ ਅਨੁਪਮਾ ਕਾਲੀਆ, ਡਰੱਗ ਇੰਸਪੈਕਟਰ ਅਮਰਜੀਤ ਸਿੰਘ, ਡੀਿਲੰਗ ਸਹਾਇਕ ਦਿਨੇਸ਼ ਕੁਮਾਰ ਅਤੇ ਹੋਰਨਾਂ ਦੀ ਟੀਮ ਬਣਾ ਕੇ ਫਗਵਾੜਾ ਗੇਟ ਦੀ ਹੁਕਮ ਚੰਦ ਮਾਰਕੀਟ ਦੀ ਦੁਕਾਨ ਨੰਬਰ 1 'ਤੇ ਜਾਂਚ ਕੀਤੀ ਗਈ, ਜਿੱਥੋਂ 15380 ਨਸ਼ੀਲੀਆਂ ਗੋਲੀਆਂ, 6 ਸਿਰਪ, 500 ਨਸ਼ੀਲੇ ਟੀਕੇ ਬਰਾਮਦ ਹੋਏ | ਇਸ ਤੋਂ ਬਾਅਦ ਦੁਕਾਨ ਮਾਲਕ ਪੁਨੀਤ ਕਪਾਹੀ ਦੀ ਨਿਸ਼ਾਨਦੇਹੀ 'ਤੇ ਮੋਨਿਕਾ ਟਾਵਰ 'ਚ ਬਣਾਈ ਗਈ ਉਸ ਦੀ ਫਰਮ ਯੂਨੀਕ ਫਾਰਮਾ 'ਤੇ ਛਾਪਾ ਮਾਰਿਆ, ਜਿੱਥੋਂ ਨਸ਼ੇ ਲਈ ਵਰਤੀਆਂ ਜਾਣ ਵਾਲੀਆਂ 1,07,011 ਗੋਲੀਆਂ, 1,500 ਟੀਕੇ, 29,000 ਕੈਪਸੂਲ ਅਤੇ 109 ਬਿਨਾਂਲੇਬਲ ਦੀਆਂ ਸ਼ੀਸ਼ੀਆਂ ਬਰਾਮਦ ਹੋਈਆਂ | ਪੁਲਿਸ ਕਮਿਸ਼ਨਰ ਪੀ.ਕੇ. ਸਿਨਹਾ ਨੇ ਜਾਣਕਾਰੀ ਦਿੱਤੀ ਕਿ ਗਿ੍ਫ਼ਤਾਰ ਕੀਤੇ ਪੁਨੀਤ ਕਪਾਹੀ ਦਾ ਰਿਮਾਂਡ ਲੈ ਕੇ ਤਫ਼ਤੀਸ਼ ਦੌਰਾਨ ਪਤਾ ਲਗਾਇਆ ਜਾਵੇਗਾ, ਕਿ ਉਹ ਇਹ ਦਵਾਈਆਂ ਕਿੱਥੋਂ ਲੈ ਕੇ ਆਉਂਦਾ ਹੈ, ਜਿਸ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਡੀ.ਸੀ.ਪੀ. ਰਜਿੰਦਰ ਸਿੰਘ, ਡੀ.ਸੀ.ਪੀ. ਗੁਰਮੀਤ ਸਿੰਘ, ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਸੇਖੋਂ ਤੇ ਹੋਰ ਅਧਿਕਾਰੀ ਹਾਜ਼ਰ ਸਨ |
ਕਾਰਵਾਈ ਦੌਰਾਨ ਪੁਨੀਤ ਨੇ ਕੀਤੀ ਭੱਜਣ ਦੀ ਕੋਸ਼ਿਸ਼
ਜਿਸ ਵਕਤ ਸਿਹਤ ਵਿਭਾਗ ਤੇ ਪੁਲਿਸ ਪਾਰਟੀ ਮੋਨਿਕਾ ਟਾਵਰ 'ਚ ਦਵਾਈਆਂ ਦੀ ਜਾਂਚ ਕਰ ਰਹੀ ਸੀ, ਉਸ ਵਕਤ ਮੌਕਾ ਦੇਖ ਕੇ ਪੁਨੀਤ ਕਪਾਹੀ ਨੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ | ਇਸ ਮੌਕੇ ਥਾਣਾ ਬਸਤੀ ਬਾਵਾ ਖੇਲ 'ਚ ਤਾਇਨਾਤ ਸਿਪਾਹੀ ਗੁਰਪ੍ਰੀਤ ਸਿੰਘ ਨੇ ਪੁਨੀਤ ਦਾ ਦੌੜ ਕੇ ਪਿੱਛਾ ਕੀਤਾ ਤੇ ਉਸ ਨੂੰ ਕਾਬੂ ਕਰ ਲਿਆ | ਸਿਪਾਹੀ ਵਲੋਂ ਦਿਖਾਈ ਫੁਰਤੀ ਦੀ ਪੁਲਿਸ ਕਮਿਸ਼ਨਰ ਪੀ. ਕੇ. ਸਿਨਹਾ ਨੇ ਸ਼ਲਾਘਾ ਕੀਤੀ |
ਪ੍ਰੈੱਸ ਲਿਖੀ ਕਾਰ 'ਚ ਸਪਲਾਈ ਕਰਦਾ ਸੀ ਗੋਲੀਆਂ
ਮੋਨਿਕਾ ਟਾਵਰ 'ਚ ਕੀਤੀ ਕਾਰਵਾਈ ਦੌਰਾਨ ਪੁਲਿਸ ਪਾਰਟੀ ਨੂੰ ਇਕ ਆਲਟੋ ਕਾਰ ਵੀ ਬਰਾਮਦ ਹੋਈ ਹੈ, ਜਿਸ 'ਤੇ ਪ੍ਰੈਸ ਲਿਖਿਆ ਹੋਇਆ ਸੀ | ਪੁਨੀਤ ਨੇ ਤਫ਼ਤੀਸ਼ ਦੌਰਾਨ ਦੱਸਿਆ ਕਿ ਉਹ ਇਸ ਆਲਟੋ ਕਾਰ 'ਚ ਵੱਖ-ਵੱਖ ਖੇਤਰਾਂ 'ਚ ਜਾ ਕੇ ਨਸ਼ੀਲੀਆਂ ਗੋਲੀਆਂ, ਕੈਪਸੂਲ ਤੇ ਹੋਰ ਸਾਮਾਨ ਵੇਚਿਆ ਕਰਦਾ ਸੀ | ਪੁਲਿਸ ਵਲੋਂ ਤਫ਼ਤੀਸ਼ ਕੀਤੀ ਜਾ ਰਹੀ ਹੈ ਕਿ ਪੁਨੀਤ ਨੇ ਕਿਸ ਅਧਿਕਾਰ ਨਾਲ ਆਪਣੀ ਕਾਰ 'ਤੇ ਪ੍ਰੈੱਸ ਲਿਖਵਾਇਆ ਹਇਆ ਸੀ |

ਪਤੀ ਵਲੋਂ ਪਤਨੀ ਦੀ ਹੱਤਿਆ

ਨਕੋਦਰ, 14 ਜੁਲਾਈ (ਗੁਰਵਿੰਦਰ ਸਿੰਘ)-ਥਾਣਾ ਸਿਟੀ ਅਧੀਨ ਆਉਂਦੇ ਪਿੰਡ ਢੇਰੀਆਂ 'ਚ ਪਤੀ ਵਲੋਂ ਪਤਨੀ ਦੀ ਹੱਤਿਆ ਕਰਨ 'ਤੇ ਪੁਲਿਸ ਨੇ ਕੁਲਵੀਰ ਸਿੰਘ 'ਤੇ ਕਤਲ ਦਾ ਮੁਕੱਦਮਾ ਦਰਜ ਕਰ ਲਿਆ | ਮਿ੍ਤਕਾ ਦੀ ਪਹਿਚਾਣ ਰਾਜਵਿੰਦਰ ਕੌਰ ਦੇ ਰੂਪ 'ਚ ਹੋਈ ਹੈ | ਮਿ੍ਤਕ ਦੇ ਪਿਤਾ ਕਰਨੈਲ ...

ਪੂਰੀ ਖ਼ਬਰ »

ਦੋਪਹੀਆ ਵਾਹਨਾਂ ਦੀ ਟੱਕਰ ਦੌਰਾਨ ਜ਼ਖ਼ਮੀ ਹੋਏ ਵਿਅਕਤੀ ਦੀ ਮੌਤ

ਜਲੰਧਰ ਛਾਉਣੀ,14 ਜੁਲਾਈ (ਪਵਨ ਖਰਬੰਦਾ)-ਥਾਣਾ ਸਦਰ ਅਧੀਨ ਆਉਂਦੇ ਪਿੰਡ ਬੰਬੀਆਂਵਾਲ ਵਿਖੇ ਬੀਤੇ ਇਕ ਦਿਨ ਪਹਿਲਾਂ ਮੋਟਰਸਾਈਕਲ ਤੇ ਸਕੂਟਰੀ 'ਚ ਹੋਈ ਟੱਕਰ ਦੌਰਾਨ ਗੰਭੀਰ ਜ਼ਖਮੀ ਹੋਏ ਵਿਅਕਤੀ ਦੀ ਅੱਜ ਮੌਤ ਹੋ ਗਈ, ਜਿਸ ਦੀ ਲਾਸ਼ ਪੁਲਿਸ ਵਲੋਂ ਕਬਜ਼ੇ 'ਚ ਲੈ ਕੇ ...

ਪੂਰੀ ਖ਼ਬਰ »

ਠੱਗੀ ਮਾਰ ਕੇ ਸੁਨਿਆਰੇ ਤੋਂ ਲੈ ਗਿਆ 5 ਤੋਲੇ ਸੋਨਾ

ਜਲੰਧਰ, 14 ਜੁਲਾਈ (ਐੱਮ.ਐੱਸ. ਲੋਹੀਆ)- ਲਾਡੋਵਾਲੀ ਰੋਡ 'ਤੇ ਚੱਲ ਰਹੇ ਸ੍ਰੀਰਾਮ ਜਿਊਲਰਜ਼ ਦੀ ਦੁਕਾਨ 'ਤੋਂ ਇਕ ਵਿਅਕਤੀ ਠੱਗੀ ਮਾਰ ਕੇ 5 ਤੋਲੇ ਸੋਨੇ ਦੀ ਡਲੀ, ਜਿਸ ਦੀ ਕੀਮਤ ਕਰੀਬ ਡੇਢ ਲੱਖ ਰੁਪਏ ਸੀ, ਲੈ ਕੇ ਫਰਾਰ ਹੋ ਗਿਆ | ਠੱਗੀ ਦੀ ਸੂਚਨਾ ਮਿਲਦੇ ਹੀ ਥਾਣਾ ਨਵੀਂ ...

ਪੂਰੀ ਖ਼ਬਰ »

ਲਾਕੜਾ ਬਣੇ ਨਵੇਂ ਨਿਗਮ ਕਮਿਸ਼ਨਰ

ਜਲੰਧਰ, 14 ਜੁਲਾਈ (ਸ਼ਿਵ)- ਪੰਜਾਬ ਸਰਕਾਰ ਨੇ ਇਕ ਆਦੇਸ਼ ਜਾਰੀ ਕਰਕੇ ਨਗਰ ਨਿਗਮ ਦੇ ਕਮਿਸ਼ਨਰ ਬਸੰਤ ਗਰਗ ਦੀ ਬਦਲੀ ਕਰ ਦਿੱਤੀ ਹੈ ਜਦਕਿ ਬਠਿੰਡਾ ਦੇ ਡੀ. ਸੀ. ਡੀ ਪ੍ਰਭਾ ਲਾਕੜਾ ਨੂੰ ਜਲੰਧਰ ਨਿਗਮ ਦਾ ਨਵਾਂ ਕਮਿਸ਼ਨਰ ਲਗਾਇਆ ਹੈ | ਸ੍ਰੀ ਬਸੰਤ ਗਰਗ ਕੁਝ ਸਮਾਂ ਪਹਿਲਾਂ ...

ਪੂਰੀ ਖ਼ਬਰ »

ਹਫ਼ਤਾਵਾਰੀ ਸਮਾਗਮ ਅੱਜ

ਜਲੰਧਰ, 14 ਜੁਲਾਈ (ਹਰਵਿੰਦਰ ਸਿੰਘ ਫੁੱਲ)-ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਚੌਾਕ ਰੈਣਕ ਬਾਜ਼ਾਰ ਜਲੰਧਰ ਦਾ ਹਫਤਾਵਾਰੀ ਸਮਾਗਮ (ਸੰਗਤੀ ਰੂਪ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਕਥਾ ਕੀਰਤਨ) 15 ਜੁਲਾਈ ਨੂੰ ਸਵੇਰੇ 7 ਵਜੇ ਤੋਂ 9.30 ਵਜੇ ਤੱਕ ਭਾਈ ...

ਪੂਰੀ ਖ਼ਬਰ »

ਗੁਰਦੁਆਰਾ ਗੁਰੂ ਤੇਗ ਬਹਾਦਰ ਨਗਰ ਵਿਖੇ ਮੁਫ਼ਤ ਮੈਡੀਕਲ ਜਾਂਚ ਤੇ ਦਵਾਈਆਂ ਦਾ ਲੰਗਰ ਸ਼ੁਰੂ

ਜਲੰਧਰ, 14 ਜੁਲਾਈ (ਹਰਵਿੰਦਰ ਸਿੰਘ ਫੁੱਲ)-ਦੂਖ ਨਿਵਾਰਨ ਸੇਵਾ ਸੁਸਾਇਟੀ ਵਲੋਂ ਗੁਰਦੁਆਰਾ ਨੌਵੀਂ ਪਾਤਸ਼ਾਹੀ ਦੂਖ ਨਿਵਾਰਨ ਸਾਹਿਬ ਗੁਰੂ ਤੇਗ ਬਹਾਦਰ ਨਗਰ ਵਿਖੇ ਮੁਫਤ ਮੈਡੀਕਲ ਜਾਂਚ ਤੇ ਮੁਫਤ ਦਵਾਈਆਂ ਦਾ ਲੰਗਰ ਸ਼ੁਰੂ ਕੀਤਾ ਗਿਆ ਹੈ | ਜਿਹੜਾ ਰੋਜ਼ਾਨਾ ਸ਼ਾਮ 5 ...

ਪੂਰੀ ਖ਼ਬਰ »

ਪੰਜਾਬੀ ਲਿਖਾਰੀ ਸਭਾ ਦਾ ਸਾਹਿਤਕ ਸਮਾਗਮ ਅੱਜ

ਜਲੰਧਰ, 14 ਜੁਲਾਈ (ਹਰਵਿੰਦਰ ਸਿੰਘ ਫੁੱਲ)-ਪੰਜਾਬੀ ਲਿਖਾਰੀ ਸਭਾ ਵਲੋਂ 15 ਜੁਲਾਈ ਨੂੰ ਇਕ ਵਿਸ਼ੇਸ਼ ਸਾਹਿਤਕ ਸਮਾਗਮ ਕੀਤਾ ਜਾ ਰਿਹਾ ਹੈ ਜਿਸ 'ਚ ਉੱਘੇ ਸਿੱਖ ਦਾਨੇਸ਼ਵਰ ਪਰਮਿੰਦਰ ਸਿੰਘ ਖਾਲਸਾ ਦਿੱਲੀ ਵਾਲੇ ਮੁੱਖ ਮਹਿਮਾਨ ਹੋਣਗੇ | ਜਦਕਿ ਦੋਆਬਾ ਜੋਨ ਦੀ ਉੱਘੀ ਹਸਤੀ ...

ਪੂਰੀ ਖ਼ਬਰ »

ਮਾਸਟਰ ਸਲੀਮ ਦਾ ਨਵਾਂ ਸਿੰਗਲ ਟਰੈਕ ਰਿਲੀਜ਼

ਜਲੰਧਰ, 14 ਜੁਲਾਈ (ਹਰਵਿੰਦਰ ਸਿੰਘ ਫੁੱਲ)-ਉੱਘੇ ਪੰਜਾਬੀ ਗਾਇਕ ਤੇ ਫਿਲਮੀ ਪਲੇਅ ਬੈਕ ਸਿੰਗਰ ਮਾਸਟਰ ਸਲੀਮ ਦਾ ਜਨਮ ਦਿਨ ਜਲੰਧਰ ਵਿਖੇ ਬੜੀ ਧੂਮ ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਮਾਸਟਰ ਸਲੀਮ ਦਾ ਨਵਾਂ ਸਿੰਗਲ ਟਰੈਕ 'ਇਕ ਤੇ ਪਿਆਰ ਦੂਜਾ ਬੇਸ਼ੁਮਾਰ ਤੀਜਾ ਤੇਰੇ ਨਾਲ ...

ਪੂਰੀ ਖ਼ਬਰ »

ਨਸ਼ਾ ਰੋਕੂ ਮੁਹਿੰਮ ਸਬੰਧੀ ਸ਼ਹੀਦ ਬਾਬਾ ਦੀਪ ਸਿੰਘ ਨਗਰ 'ਚ ਮੀਟਿੰਗ

ਜਲੰਧਰ, 14 ਜੁਲਾਈ (ਲਖਵਿੰਦਰ ਪਾਠਕ)- ਉੱਤਰੀ ਹਲਕੇ ਦੇ ਵਿਧਾਇਕ ਬਾਵਾ ਹੈਨਰੀ ਦੇ ਵਾਰਡ ਨੰ- 5 'ਚ ਸ਼ਹੀਦ ਬਾਬਾ ਦੀਪ ਸਿੰਘ ਨਗਰ ਵਿਖੇ ਡੀ.ਐਸ.ਪੀ ਮੈਡਮ ਹਿਨਾ ਗੁਪਤਾ ਤੇ ਬਿਕਰਮ ਸਿੰਘ ਖਹਿਰਾ ਸੀਨੀਅਰ ਕਾਂਗਰਸੀ ਆਗੂ ਦੀ ਰਹਿਨੁਮਾਈ ਹੇਠ ਨਸ਼ਾ ਰੋਕੂ ਮੁਹਿੰਮ ਤਹਿਤ ...

ਪੂਰੀ ਖ਼ਬਰ »

ਡਾ. ਅਜੇ ਦੀਪ ਸਿੰਘ ਹੁਣ ਪਟੇਲ ਹਸਪਤਾਲ 'ਚ ਦੇਣਗੇ ਸੇਵਾਵਾਂ

ਜਲੰਧਰ, 14 ਜੁਲਾਈ (ਐੱਮ. ਐੱਸ. ਲੋਹੀਆ) - ਰਾਸ਼ਟਰੀ ਪੁਰਸਕਾਰ 2015, ਰਾਜੀਵ ਗਾਂਧੀ ਸ਼੍ਰੋਮਣੀ ਪੁਰਸਕਾਰ 2012 ਤੇ ਭਾਰਤ ਜੋਤੀ ਪੁਰਸਕਾਰ 2011 ਨਾਲ ਸਨਮਾਨਿਤ ਗੋਡੇ ਅਤੇ ਚੂਲੇ ਬਦਲਣ ਦੇ ਮਾਹਿਰ ਡਾ. ਅਜੇ ਦੀਪ ਸਿੰਘ ਹੁਣ ਜਲੰਧਰ ਸਿਵਲ ਲਾਈਨ 'ਚ ਚੱਲ ਰਹੇ ਪਟੇਲ ਹਸਪਤਾਲ ਵਿਖੇ ...

ਪੂਰੀ ਖ਼ਬਰ »

ਯਾਤਰੀਆਂ ਦੇ ਸਾਮਾਨ ਦੀ ਜਾਂਚ ਲਈ ਰੇਲਵੇ ਸਟੇਸ਼ਨ 'ਤੇ ਲੱਗਣਗੇ ਸਕੈਨਰ-ਵਿਵੇਕ ਕੁਮਾਰ

ਜਲੰਧਰ, 14 ਜੁਲਾਈ (ਸ਼ਿਵ)- ਉੱਤਰੀ ਰੇਲਵੇ ਦੇ ਡੀ.ਆਰ. ਐਮ. ਵਿਵੇਕ ਕੁਮਾਰ ਨੇ ਕਿਹਾ ਕਿ ਰੇਲਵੇ ਜਲੰਧਰ ਸਟੇਸ਼ਨ ਤੇ ਛਾਉਣੀ ਦੀ ਸੁਰੱਖਿਆ ਨੂੰ ਲੈ ਕੇ ਕਾਫ਼ੀ ਗੰਭੀਰ ਹੈ ਤੇ ਇਸ ਲਈ ਸਟੇਸ਼ਨਾਂ 'ਤੇ ਆਧੁਨਿਕ ਸੁਰੱਖਿਆ ਪ੍ਰਬੰਧ ਕਰਨ ਲਈ ਕੰਮਾਂ ਦੇ ਟੈਂਡਰ ਲਗਾ ਦਿੱਤੇ ਗਏ ...

ਪੂਰੀ ਖ਼ਬਰ »

ਡਿਪਟੀ ਡਾਇਰੈਕਟਰ ਸਪੋਰਟਸ ਵਲੋਂ ਕੋਚਿੰਗ ਸੈਂਟਰਾਂ ਦਾ ਅਚਨਚੇਤ ਦੌਰਾ

ਜਲੰਧਰ 14 ਜੁਲਾਈ (ਰਣਜੀਤ ਸਿੰਘ ਸੋਢੀ)-ਡਿਪਟੀ ਡਾਇਰੈਕਟਰ ਸਪੋਰਟਸ ਪੰਜਾਬ ਚੰਡੀਗੜ੍ਹ ਸੁਰਜੀਤ ਸਿੰਘ ਸੰਧੂ ਵਲੋਂ ਜ਼ਿਲ੍ਹਾ ਜਲੰਧਰ ਦੇ ਵੱਖ ਵੱਖ ਕੋਚਿੰਗ ਸੈਂਟਰਾਂ ਸਪੋਰਟਸ ਕਾਲਜ, ਡੀ.ਏ.ਵੀ ਕਾਲਜ, ਗੁਰੂ ਗੋਬਿੰਦ ਸਿੰਘ ਸਟੇਡੀਅਮ ਤੇ ਹੰਸ ਰਾਜ ਸਟੇਡੀਅਮ ਜਲੰਧਰ 'ਚ ...

ਪੂਰੀ ਖ਼ਬਰ »

ਐਲ. ਪੀ. ਯੂ. ਵਿਖੇ 5ਵੀਂ ਸਟੂਡੈਂਟਸ ਓਲੰਪਿਕ ਨੈਸ਼ਨਲ ਗੇਮਜ਼ ਸਮਾਪਤ

ਜਲੰਧਰ, 14 ਜੁਲਾਈ (ਰਣਜੀਤ ਸਿੰਘ ਸੋਢੀ)–ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਦੋ ਦਿਨਾਂ 5ਵੀਂ ਸਟੂਡੈਂਟਸ ਓਲੰਪਿਕ ਨੈਸ਼ਨਲ ਗੇਮਜ਼ (2018-19) ਦੀ ਸਮਾਪਤੀ ਬੜੇ ਜੋਸ਼ੋ ਖਰੋਸ਼ ਨਾਲ ਹੋਈ | ਇਸ ਸਟੂਡੈਂਟਸ ਰਾਸ਼ਟਰੀ ਓਲੰਪਿਕ ਗੇਮਜ਼ 'ਚ ਦੇਸ਼ ਭਰ ਦੇ ਸਾਰੇ ਰਾਜਾਂ ਤੋਂ 1500 ...

ਪੂਰੀ ਖ਼ਬਰ »

ਪੰਜਾਬ ਸਰਕਾਰ ਲੜਕੀਆਂ ਲਈ ਵੱਖਰੀ ਖੇਡ ਨੀਤੀ ਬਣਾਵੇ-ਰਾਜਬੀਰ ਕੌਰ

ਜਲੰਧਰ, 14 ਜੁਲਾਈ (ਰਣਜੀਤ ਸਿੰਘ ਸੋਢੀ)-ਭਾਰਤੀ ਹਾਕੀ ਟੀਮ ਦੀ ਗੋਲਡਨ ਗਰਲ ਵਜੋਂ ਜਾਣੀ ਜਾਂਦੀ ਅਰਜੁਨਾ ਐਵਾਰਡੀ ਹਾਕੀ ਖਿਡਾਰਨ ਰਾਜਬੀਰ ਕੌਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੂਬੇ 'ਚ ਲੜਕੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਲੜਕੀਆਂ ਲਈ ਇਕ ਵੱਖਰੀ ...

ਪੂਰੀ ਖ਼ਬਰ »

ਦੇਸ਼ ਭਰ ਤੋਂ 1500 ਤੋਂ ਵੱਧ 6 ਸਾਲ ਤੋਂ ਲੈ ਕੇ 28 ਸਾਲ ਦੇ ਵਿਦਿਆਰਥੀਆਂ ਨੇ ਲਿਆ ਭਾਗ ਐਲ. ਪੀ. ਯੂ. ਵਿਖੇ 5ਵੀਂ ਸਟੂਡੈਂਟਸ ਓਲੰਪਿਕ ਨੈਸ਼ਨਲ ਗੇਮਜ਼ ਸਮਾਪਤ

ਜਲੰਧਰ, 14 ਜੁਲਾਈ (ਰਣਜੀਤ ਸਿੰਘ ਸੋਢੀ)–ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਦੋ ਦਿਨਾਂ 5ਵੀਂ ਸਟੂਡੈਂਟਸ ਓਲੰਪਿਕ ਨੈਸ਼ਨਲ ਗੇਮਜ਼ (2018-19) ਦੀ ਸਮਾਪਤੀ ਬੜੇ ਜੋਸ਼ੋ ਖਰੋਸ਼ ਨਾਲ ਹੋਈ | ਇਸ ਸਟੂਡੈਂਟਸ ਰਾਸ਼ਟਰੀ ਓਲੰਪਿਕ ਗੇਮਜ਼ 'ਚ ਦੇਸ਼ ਭਰ ਦੇ ਸਾਰੇ ਰਾਜਾਂ ਤੋਂ 1500 ...

ਪੂਰੀ ਖ਼ਬਰ »

ਐਚ.ਐਮ.ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ 'ਚ ਮਨਾਇਆ ਵਿਸ਼ਵ ਅਬਾਦੀ ਦਿਵਸ

ਜਲੰਧਰ, 14 ਜੁਲਾਈ (ਰਣਜੀਤ ਸਿੰਘ ਸੋਢੀ)-ਐਚ.ਐਮ.ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਲੋਂ ਵਿਸ਼ਵ ਜਨਸੰਖਿਆ ਦਿਵਸ ਮੌਕੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ 'ਚ ਗਿਆਰ੍ਹਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਬੜੇ ਉਤਸ਼ਾਹ ...

ਪੂਰੀ ਖ਼ਬਰ »

ਡੀ. ਏ. ਵੀ. ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਹਿਮਾਚਲ 'ਚ ਲਗਾਇਆ ਸਰਵੇ ਕੈਂਪ

ਜਲੰਧਰ, 14 ਜੁਲਾਈ (ਰਣਜੀਤ ਸਿੰਘ ਸੋਢੀ)-ਡੀ. ਏ. ਵੀ. ਯੂਨੀਵਰਸਿਟੀ ਦੇ ਸਿਵਲ ਇੰਜੀਨੀਅਰਿੰਗ ਦੇ ਚੌਥੇ ਸਮੈਸਟਰ ਦੇ ਵਿਦਿਆਰਥੀਆਂ ਨੇ ਧਰਮ ਸ਼ਾਲਾ ਦੇ ਨੇੜੇ ਨੱਢੀ ਪਿੰਡ ਵਿਖੇ ਸਰਵੇ ਕੈਂਪ ਲਗਾਇਆ | ਵਿਦਿਆਰਥੀਆਂ ਨੇ 15 ਦਿਨ ਚੱਲਣ ਵਾਲੇ ਇਸ ਕੈਂਪ 'ਚ ਬੱਸ ਸਟੈਂਡ ਨੇੜੇ ...

ਪੂਰੀ ਖ਼ਬਰ »

ਜੌਹਲਾਂ 'ਚ ਸੰਤ ਬਾਬਾ ਠਾਕਰ ਸਿੰਘ ਦੀ ਯਾਦ 'ਚ ਮਹਾਨ ਗੁਰਮਤਿ ਸਮਾਗਮ

ਜਲੰਧਰ ਛਾਉਣੀ, 14 ਜੁਲਾਈ (ਪਵਨ ਖਰਬੰਦਾ)-ਸਥਾਨਕ ਡੇਰਾ ਗੁਰਦੁਆਰਾ ਸੰਤ ਸਾਗਰ ਚਾਹ ਵਾਲਾ ਜੌਹਲ ਵਿਖੇ ਪੰਜਾਬ ਦੀ ਉੱਘੀ ਧਾਰਮਿਕ ਹਸਤੀ ਸੰਤ ਬਾਬਾ ਠਾਕਰ ਸਿੰਘ ਦੀ 25ਵੀਂ ਯਾਦ 'ਚ ਅੱਜ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਦੇ ਭੋਗ ਪਾਏ ਗਏ, ਜੋ ਕਿ ਲਗਾਤਾਰ 20 ਜੂਨ ਤੋਂ ...

ਪੂਰੀ ਖ਼ਬਰ »

ਹਾਈਵੇ ਦੀ ਰੇਲਿੰਗ ਤੋੜਦੀ ਕਾਰ ਸਰਵਿਸ ਲੇਨ 'ਤੇ ਪੁੱਜੀ, ਚਾਲਕ ਜ਼ਖ਼ਮੀ

ਮਕਸੂਦਾਂ, 14 ਜੁਲਾਈ (ਲਖਵਿੰਦਰ ਪਾਠਕ)-ਬੇਅੰਤ ਸਿੰਘ ਪਾਰਕ ਸਾਹਮਣੇ ਹਾਈਵੇ 'ਤੇ ਜਾ ਰਹੀ ਇਕ ਤੇਜ਼ ਰਫ਼ਤਾਰ ਕਾਰ ਅਚਾਨਕ ਆਪਣਾ ਸੰਤੁਲਨ ਗੁਆਉਂਦੇ ਹੋਏ ਹਾਈਵੇ ਦੀ ਰੇਲਿੰਗ ਤੋੜ ਪਲਟੀਆਂ ਖਾਂਦੀ ਸਰਵਿਸ ਲੇਨ 'ਤੇ ਪੁੱਜ ਗਈ | ਚੰਗੀ ਗੱਲ ਇਹ ਰਹੀ ਕਿ ਹਾਦਸੇ 'ਚ ਕਾਰ ਚਾਲਕ ...

ਪੂਰੀ ਖ਼ਬਰ »

ਡੇਵੀਏਟ ਦੇ ਪੰਜ ਵਿਦਿਆਰਥੀਆਂ ਦੀ ਮਲਟੀਨੈਸ਼ਨਲ ਕੰਪਨੀ 'ਚ ਚੋਣ

ਜਲੰਧਰ, 13 ਜੁਲਾਈ (ਰਣਜੀਤ ਸਿੰਘ ਸੋਢੀ)-ਡੀ. ਏ. ਵੀ. ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਾਡ ਟੈਕਨਾਲੋਜੀ (ਡੇਵੀਏਟ) ਵੱਖ ਵੱਖ ਵਿਭਾਗਾਂ ਦੇ 5 ਵਿਦਿਆਰਥੀਆਂ ਨੂੰ 3.38 ਲੱਖ ਰੁਪਏ ਸਾਲਾਨਾ ਪੈਕੇਜ 'ਤੇ ਮਲਟੀ ਨੈਸ਼ਨਲ ਕੰਪਨੀ ਕਾਂਗਨੀਜੈੱਟ ਟੈਕਨਾਲੋਜੀ ਵਲੋਂ ਚੋਣ ਕੀਤੀ ਗਈ | ...

ਪੂਰੀ ਖ਼ਬਰ »

ਕੌਮੀ ਲੋਕ ਅਦਾਲਤ 'ਚ 5812 ਕੇਸਾਂ 'ਚੋਂ 1314 ਦਾ ਮੌਕੇ 'ਤੇ ਨਿਪਟਾਰਾ

ਜਲੰਧਰ, 14 ਜੁਲਾਈ (ਚੰਦੀਪ ਭੱਲਾ)-ਸੰਜੀਵ ਕੁਮਾਰ ਗਰਗ ਜਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜਲੰਧਰ ਦੀ ਅਗਵਾਈ ਹੇਠ ਅੱਜ ਕੌਮੀ ਲੋਕ ਅਦਾਲਤ ਜੁਡੀਸ਼ੀਅਲ ਅਦਾਲਤਾਂ 'ਚ ਲੰਬਿਤ ਸਿਵਲ ਤੇ ਕਿ੍ਮੀਨਲ ਕੰਪਾਊਾਡੇਬਲ ਕੇਸਾਂ ...

ਪੂਰੀ ਖ਼ਬਰ »

ਏ.ਡੀ.ਸੀ. (ਡੀ) ਜਤਿੰਦਰ ਜੋਰਵਾਲ ਨੇ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲਿਆ

ਜਲੰਧਰ, 14 ਜੁਲਾਈ (ਚੰਦੀਪ ਭੱਲਾ)-ਬੀਤੇ ਦਿਨੀਂ ਪੰਜਾਬ ਸਰਕਾਰ ਵਲੋਂ ਵੱਡੀ ਗਿਣਤੀ 'ਚ ਆਈ.ਏ.ਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਸਨ ਤੇ ਇਸ ਦੌਰਾਨ ਜਲੰਧਰ ਦੇ ਏ.ਡੀ.ਸੀ (ਡੀ) (ਵਿਕਾਸ) ਭੂਪਿੰਦਰ ਪਾਲ ਸਿੰਘ ਦਾ ਵੀ ਤਬਾਦਲਾ ਕੀਤਾ ਗਿਆ ਹੈ ਤੇ ਉਨ੍ਹਾਂ ਨੂੰ ਸ਼ਹੀਦ ਭਗਤ ...

ਪੂਰੀ ਖ਼ਬਰ »

ਖ਼ਾਲਸਾ ਕਾਲਜ 'ਚ ਲੇਖਕ ਡਾ: ਗੁਰਬਖ਼ਸ਼ ਸਿੰਘ ਭੰਡਾਲ ਵਿਦਿਆਰਥੀਆਂ ਦੇ ਰੂ-ਬਰੂ ਹੋਏ

ਜਲੰਧਰ, 14 ਜੁਲਾਈ (ਰਣਜੀਤ ਸਿੰਘ ਸੋਢੀ)-ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿੱਦਿਅਕ, ਖੇਡ ਤੇ ਸੱਭਿਆਚਾਰਕ ਖੇਤਰ 'ਚ ਵਡੇਰੇ ਕੀਰਤੀਮਾਨ ਸਥਾਪਿਤ ਕਰਨ ਵਾਲੀ ਵਿੱਦਿਅਕ ਸੰਸਥਾ ਹੈ | ਇਸ ਸੰਸਥਾ ਦਾ ਪੰਜਾਬੀ ਵਿਭਾਗ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਦੇ ਵਿਕਾਸ ਨੂੰ ...

ਪੂਰੀ ਖ਼ਬਰ »

ਵਿਸ਼ਵ ਆਬਾਦੀ ਦਿਵਸ ਮੌਕੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਜਲੰਧਰ, 14 ਜੁਲਾਈ (ਰਣਜੀਤ ਸਿੰਘ ਸੋਢੀ)-ਵਿਸ਼ਵ ਜਨਸੰਖਿਆ ਦਿਵਸ ਦੇ ਸਬੰਧ 'ਚ ਸ. ਪ੍ਰਾ. ਸਕੂਲ ਨੂਰਪੁਰ ਵਲੋਂ ਵਿਸ਼ਵ ਆਬਾਦੀ ਦਿਵਸ ਮੌਕੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ | ਜਿਸ ਦੀ ਪ੍ਰਧਾਨਗੀ ਸੈਂਟਰ ਹੈੱਡ ਟੀਚਰ ਕਮਲੇਸ਼ ਰਾਣੀ ਵੱਲੋਂ ਕੀਤੀ ਗਈ | ਇਸ ਪ੍ਰੋਗਰਾਮ ...

ਪੂਰੀ ਖ਼ਬਰ »

ਲਵਲੀ ਆਟੋਜ਼ ਬਜਾਜ 'ਚ ਗਾਹਕਾਂ ਲਈ ਹੈ੍ਰਿਟਕ ਆਫ਼ਰ

ਜਲੰਧਰ, 14 ਜੁਲਾਈ (ਅ.ਬ.) ਲਵਲੀ ਆਟੋਜ਼ ਦੇ ਸਾਰੇ ਬਜਾਜ ਦੇ ਸ਼ੋਅ ਰੁਮਾਂ ਜਲੰਧਰ, ਫਗਵਾੜਾ, ਕਪੂਰਥਲਾ ਤੇ ਲਵਲੀ ਆਟੋਜ਼ ਦੇ ਸਾਰੇ ਸਬ ਡੀਲਰਾਂ ਨੂੰ ਇਨ੍ਹਾਂ ਦਿਨ੍ਹਾਂ 'ਚ ਬਜਾਜ ਮੋਟਰਸਾਈਕਲਾਂ ਤੇ ਹੈਟਿ੍ਕ ਆਫ਼ਰ ਦਿੱਤੀ ਜਾ ਰਹੀ ਹੈ | ਲਵਲੀ ਆਟੋਜ਼ ਇਸ ਖੁਸ਼ੀ ਦੇ ਮੌਕੇ ...

ਪੂਰੀ ਖ਼ਬਰ »

ਪਿਰਾਮਿਡ ਕਾਲਜ ਫਗਵਾੜਾ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ 'ਚੋਂ 65 ਪੁਜ਼ੀਸ਼ਨਾਂ ਹਾਸਲ ਕੀਤੀਆਂ

ਜਲੰਧਰ, 14 ਜੁਲਾਈ (ਅਜੀਤ ਬਿਊਰੋ)-ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨਿਵਰਸਿਟੀ ਵਲੋਂ ਵੱਖ-ਵੱਖ ਕੋਰਸਾਂ ਦੇ ਐਲਾਨੇ ਨਤੀਜੇ ਦੀ ਮੈਰਿਟ ਲਿਸਟ 'ਚ ਪਿਰਾਮਿਡ ਕਾਲਜ ਆਫ਼ ਬਿਜ਼ਨੈਸ ਤੇ ਟੈਕਨਾਲਾਜੀ 65 ਵਿਦਿਆਰਥੀਆਂ ਨੇ ਮੈਰਿਟ ਪੁਜ਼ੀਸ਼ਨਾਂ ਹਾਸਲ ਕੀਤੀਆਂ | ਕਾਲਜ ਦੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX