ਤਾਜਾ ਖ਼ਬਰਾਂ


ਭਾਰਤ-ਵੈਸਟ ਇੰਡੀਜ਼ ਪਹਿਲਾ ਇੱਕਦਿਨਾਂ ਮੈਚ : ਭਾਰਤ ਦੀ 8 ਵਿਕਟਾਂ ਨਾਲ ਸ਼ਾਨਦਾਰ ਜਿੱਤ
. . .  17 minutes ago
ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿੱਧੂ ਨੂੰ ਬਰਖ਼ਾਸਤ ਕਰਨ ਦੀ ਮੰਗ
. . .  45 minutes ago
ਅੰਮ੍ਰਿਤਸਰ, 21 ਅਕਤੂਬਰ- ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਅੱਜ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਤੁਰੰਤ ਬਰਖ਼ਾਸਤ ਕਰਨ ਅਤੇ ਨਵਜੋਤ ਕੌਰ ਸਿੱਧੂ ਅਤੇ ਦੁਸਹਿਰਾ ਸਮਾਰੋਹ ਆਯੋਜਿਤ ਕਰਨ ਵਾਲਿਆਂ ਦੇ ....
ਪਾਤੜਾਂ 'ਚ ਡੇਂਗੂ ਦਾ ਕਹਿਰ ਜਾਰੀ, ਇਕ ਵਿਅਕਤੀ ਦੀ ਮੌਤ
. . .  about 1 hour ago
ਪਾਤੜਾਂ, 21 ਅਕਤੂਬਰ (ਜਗਦੀਸ਼ ਸਿੰਘ ਕੰਬੋਜ)- ਪਾਤੜਾਂ ਇਲਾਕੇ 'ਚ ਕੁਝ ਹੀ ਦਿਨਾਂ 'ਚ ਡੇਂਗੂ ਬੁਖ਼ਾਰ ਨੇ ਅਜਿਹਾ ਕਹਿਰ ਢਾਹਿਆ ਹੈ ਕਿ ਸੈਂਕੜੇ ਲੋਕ ਇਸ ਬਿਮਾਰੀ ਤੋਂ ਪੀੜਤ ਹਨ । ਭਾਰੀ ਗਿਣਤੀ 'ਚ ਮਰੀਜ਼ ਨਿੱਜੀ ਹਸਪਤਾਲਾਂ 'ਚ ਇਲਾਜ ਲਈ ਦਾਖਲ ਹਨ। ਇਸ...
ਭਾਰਤ ਬਨਾਮ ਵੈਸਟ ਇੰਡੀਜ਼ : 25 ਓਵਰਾਂ ਤੋਂ ਬਾਅਦ ਭਾਰਤ 168/1
. . .  about 1 hour ago
ਭਾਰਤ ਬਨਾਮ ਵੈਸਟ ਇੰਡੀਜ਼ : 20 ਓਵਰਾਂ ਤੋਂ ਬਾਅਦ ਭਾਰਤ 127/1
. . .  about 1 hour ago
ਜੰਮੂ-ਕਸ਼ਮੀਰ 'ਚ ਭੂਚਾਲ ਦੇ ਹਲਕੇ ਝਟਕੇ ਮਹਿਸੂਸ
. . .  about 1 hour ago
ਸ੍ਰੀਨਗਰ, 21 ਅਕਤੂਬਰ - ਜੰਮੂ-ਕਸ਼ਮੀਰ 'ਚ ਅੱਜ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 3.3 ਮਾਪੀ ਗਈ ਹੈ। ਹਾਲਾਂਕਿ ਭੂਚਾਲ ਕਰ ਕੇ ਕਿਸੇ ਜਾਨੀ ਮਾਲੀ ਨੁਕਸਾਨ ਦੀ ਖ਼ਬਰ ਨਹੀਂ ....
ਭਾਰਤ ਬਨਾਮ ਵੈਸਟ ਇੰਡੀਜ਼ : 15 ਓਵਰਾਂ ਤੋਂ ਬਾਅਦ ਭਾਰਤ 99/1
. . .  about 2 hours ago
ਭਾਰਤ ਬਨਾਮ ਵੈਸਟ ਇੰਡੀਜ਼ : ਵਿਰਾਟ ਕੋਹਲੀ ਦੀਆਂ 50 ਦੌੜਾਂ ਪੂਰੀਆਂ
. . .  about 2 hours ago
ਭਾਰਤ ਬਨਾਮ ਵੈਸਟ ਇੰਡੀਜ਼ : 10 ਓਵਰਾਂ ਤੋਂ ਬਾਅਦ ਭਾਰਤ 71/1
. . .  about 2 hours ago
ਬਹਿਰੀਨ ਤੋਂ ਆਇਆ ਮੰਢਾਲੀ ਦਾ ਨੌਜਵਾਨ ਦਿੱਲੀ ਏਅਰਪੋਰਟ ਤੋਂ ਲਾਪਤਾ
. . .  about 2 hours ago
ਬੰਗਾ 21, ਅਕਤੂਬਰ - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਮੰਢਾਲੀ ਦੇ ਨੌਜਵਾਨ ਦਾ ਦਿੱਲੀ ਏਅਰਪੋਰਟ ਤੋਂ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਲਾਪਤਾ ਨੌਜਵਾਨ ਦੀ ਪਤਨੀ ਬਲਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ...
ਭਾਰਤ ਬਨਾਮ ਵੈਸਟ ਇੰਡੀਜ਼ : 5 ਓਵਰਾਂ ਤੋਂ ਬਾਅਦ ਭਾਰਤ 23/1
. . .  about 2 hours ago
ਤਾਇਵਾਨ 'ਚ ਪਟੜੀ ਤੋਂ ਉਤਰੀ ਟਰੇਨ, 17 ਲੋਕਾਂ ਦੀ ਮੌਤ
. . .  about 2 hours ago
ਤਾਇਪੇ, 21 ਅਕਤੂਬਰ- ਉੱਤਰੀ-ਪੂਰਬੀ ਤਾਇਵਾਨ 'ਚ ਅੱਜ ਇੱਕ ਟਰੇਨ ਦੇ ਪਟੜੀ ਉਤਰਨ ਕਾਰਨ 17 ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ ਇਸ ਹਾਦਸੇ 'ਚ 101 ਲੋਕ ਜ਼ਖ਼ਮੀ ਹੋਏ ਹਨ। ਤਾਇਵਾਨ ਦੇ ਰੇਲਵੇ ਪ੍ਰਸ਼ਾਸਨ ਵਲੋਂ ਇਸ ਹਾਦਸੇ ਸੰਬੰਧੀ ਜਾਣਕਾਰੀ ਦਿੱਤੀ...
ਭਾਰਤ ਬਨਾਮ ਵੈਸਟ ਇੰਡੀਜ਼ : ਭਾਰਤ ਨੂੰ ਲੱਗਿਆ ਪਹਿਲਾਂ ਝਟਕਾ, ਸ਼ਿਖਰ ਧਵਨ 4 ਦੌੜਾਂ ਬਣਾ ਕੇ ਆਊਟ
. . .  about 3 hours ago
ਲਗਾਤਾਰ ਚੌਥੇ ਦਿਨ ਘਟੀਆਂ ਪੈਟਰੋਲ-ਡੀਜਲ ਦੀਆਂ ਕੀਮਤਾਂ
. . .  about 3 hours ago
ਨਵੀਂ ਦਿੱਲੀ, 21 ਅਕਤੂਬਰ - ਅੱਜ ਲਗਾਤਾਰ ਚੌਥੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘਟਣ ਨਾਲ ਆਮ ਜਨਤਾ ਨੂੰ ਕੁੱਝ ਰਾਹਤ ਮਿਲੀ ਹੈ। ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਵੱਲੋਂ ਮਿਲੀ ਜਾਣਕਾਰੀ ਦੇ ਅਨੁਸਾਰ, ਪੈਟਰੋਲ ਦੀ ਕੀਮਤ ...
ਜੰਮੂ-ਕਸ਼ਮੀਰ 'ਚ ਦੋ ਪਾਕਿਸਤਾਨੀ ਘੁਸਪੈਠੀਏ ਢੇਰ, ਸੁਰੱਖਿਆ ਬਲਾਂ ਦੇ ਤਿੰਨ ਜਵਾਨ ਸ਼ਹੀਦ
. . .  about 3 hours ago
ਸ੍ਰੀਨਗਰ, 21 ਅਕਤੂਬਰ- ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਸੁੰਦਰਬਨੀ ਸੈਕਟਰ 'ਚ ਕੰਟਰੋਲ ਰੇਖਾ ਨੇੜੇ ਅੱਜ ਸੁਰੱਖਿਆ ਬਲਾਂ ਨੇ ਮੁਠਭੇੜ ਦੌਰਾਨ ਦੋ ਪਾਕਿਸਤਾਨੀ ਘੁਸਪੈਠੀਆਂ ਨੂੰ ਢੇਰ ਕਰ ਦਿੱਤਾ। ਹਾਲਾਂਕਿ ਇਸ ਦੌਰਾਨ ਸੁਰੱਖਿਆ ਬਲਾਂ ਦੇ ਤਿੰਨ ਜਵਾਨ ਵੀ ਸ਼ਹੀਦ ਹੋ...
ਅੰਮ੍ਰਿਤਸਰ ਰੇਲ ਹਾਦਸਾ : ਜ਼ਖ਼ਮੀ ਲੋਕਾਂ ਨੂੰ ਮਿਲਣ ਲਈ ਹਸਪਤਾਲ ਪਹੁੰਚੇ ਸਿਹਤ ਮੰਤਰੀ ਮਹਿੰਦਰਾ
. . .  about 3 hours ago
ਭਾਰਤ ਬਨਾਮ ਵੈਸਟ ਇੰਡੀਜ਼ : ਵੈਸਟ ਇੰਡੀਜ਼ ਨੇ ਭਾਰਤ ਨੂੰ ਜਿੱਤ ਲਈ ਦਿੱਤਾ 323 ਦੌੜਾਂ ਦਾ ਟੀਚਾ
. . .  about 3 hours ago
ਭਾਰਤ ਬਨਾਮ ਵੈਸਟ ਇੰਡੀਜ਼ : ਵੈਸਟ ਇੰਡੀਜ਼ ਨੂੰ ਲੱਗਾ 8ਵਾਂ ਝਟਕਾ
. . .  about 4 hours ago
'ਮੀ ਟੂ' ਮੁਹਿੰਮ ਦੇ ਚੱਲਦਿਆਂ ਅਨੂ ਮਲਿਕ ਦੀ 'ਇੰਡੀਅਨ ਆਇਡਲ' 'ਚੋਂ ਹੋਈ ਛੁੱਟੀ
. . .  about 4 hours ago
ਅਗਲੇ ਮਹੀਨੇ ਵਿਆਹ ਦੇ ਬੰਧਨ 'ਚ ਬੱਝਣਗੇ ਦੀਪਿਕਾ ਅਤੇ ਰਣਵੀਰ
. . .  about 4 hours ago
ਪੁਲਿਸ ਕਮਿਸ਼ਨਰ ਦਾ ਬਿਆਨ- ਧੋਬੀ ਘਾਟ 'ਤੇ ਦੁਸਹਿਰਾ ਮਨਾਉਣ ਲਈ ਦਿੱਤੀ ਸੀ ਸ਼ਰਤੀਆ ਮਨਜ਼ੂਰੀ
. . .  about 4 hours ago
ਕੋਲੇ ਦੀ ਖਾਨ 'ਚ ਹੋਇਆ ਧਮਾਕਾ, 22 ਕਾਮੇ ਫਸੇ
. . .  about 4 hours ago
ਭਾਰਤ ਬਨਾਮ ਵੈਸਟ ਇੰਡੀਜ਼ : ਵੈਸਟ ਇੰਡੀਜ਼ ਨੂੰ ਲੱਗਾ 6ਵਾਂ ਝਟਕਾ
. . .  about 4 hours ago
ਜੀਪ ਦੇ ਖੱਡ 'ਚ ਡਿੱਗਣ ਕਾਰਨ ਇੱਕ ਦੀ ਮੌਤ, 9 ਜ਼ਖ਼ਮੀ
. . .  about 5 hours ago
ਭਾਰਤ ਬਨਾਮ ਵੈਸਟ ਇੰਡੀਜ਼ : ਵੈਸਟ ਇੰਡੀਜ਼ ਨੂੰ ਲੱਗਾ ਪੰਜਵਾਂ ਝਟਕਾ
. . .  about 5 hours ago
ਅੰਮ੍ਰਿਤਸਰ ਰੇਲ ਹਾਦਸਾ : ਜ਼ਖਮੀਆਂ ਦਾ ਹਾਲ ਜਾਣਨ ਹਸਪਤਾਲ ਪਹੁੰਚੇ ਸਿੱਧੂ
. . .  about 5 hours ago
ਮੋਤੀ ਮਹਿਲ ਵੱਲ ਵੱਧ ਰਹੇ ਅਧਿਆਪਕਾਂ ਨੂੰ ਪੁਲਿਸ ਨੇ ਫੁਹਾਰਾ ਚੌਕ ਨੇੜੇ ਰੋਕਿਆ
. . .  about 5 hours ago
ਮੋਦੀ ਨੇ ਯੂਥ ਓਲੰਪਿਕ ਖੇਡਾਂ ਦੇ ਤਮਗਾ ਜੇਤੂ ਖਿਡਾਰੀਆਂ ਨੂੰ ਕੀਤਾ ਸਨਮਾਨਿਤ
. . .  about 5 hours ago
ਵਪਾਰੀ ਨੂੰ ਗੋਲੀ ਮਾਰ ਕੇ ਨਕਦੀ ਵਾਲਾ ਬੈਗ ਲੈ ਕੇ ਫ਼ਰਾਰ ਹੋਏ ਲੁਟੇਰੇ
. . .  about 5 hours ago
ਭਾਰਤ ਬਨਾਮ ਵੈਸਟ ਇੰਡੀਜ਼ : ਵੈਸਟ ਇੰਡੀਜ਼ ਨੂੰ ਲੱਗਾ ਚੌਥਾ ਝਟਕਾ
. . .  about 5 hours ago
ਪਟਿਆਲਾ : ਅਧਿਆਪਕਾਂ ਨੇ ਮੋਤੀ ਮਹਿਲ ਵੱਲ ਕੀਤਾ ਕੂਚ
. . .  about 6 hours ago
ਭਾਰਤ ਬਨਾਮ ਵੈਸਟ ਇੰਡੀਜ਼ : ਵੈਸਟ ਇੰਡੀਜ਼ ਨੂੰ ਲੱਗਾ ਤੀਜਾ ਝਟਕਾ
. . .  about 6 hours ago
ਅਫਗਾਨਿਸਤਾਨ 'ਚ ਚੋਣਾਂ ਦੌਰਾਨ ਹੋਏ ਬੰਬ ਧਮਾਕੇ 'ਚ 11 ਲੋਕਾਂ ਦੀ ਮੌਤ
. . .  about 6 hours ago
ਭਾਰਤ ਬਨਾਮ ਵੈਸਟ ਇੰਡੀਜ਼ : ਵੈਸਟ ਇੰਡੀਜ਼ ਨੂੰ ਲੱਗਾ ਦੂਜਾ ਝਟਕਾ
. . .  about 6 hours ago
ਰੂਹ ਕੰਬਾਊ ਹਾਦਸੇ ਤੋਂ ਬਾਅਦ ਜੌੜਾ ਫਾਟਕ 'ਤੇ ਮੁੜ ਬਹਾਲ ਹੋਈ ਰੇਲ ਆਵਾਜਾਈ
. . .  about 4 hours ago
ਭਾਰਤ ਬਨਾਮ ਵੈਸਟ ਇੰਡੀਜ਼ : 10 ਓਵਰਾਂ ਤੋਂ ਬਾਅਦ ਵੈਸਟ ਇੰਡੀਜ਼ 60/1
. . .  about 6 hours ago
ਸੜਕ ਹਾਦਸੇ 'ਚ ਮਾਂ-ਧੀ ਦੀ ਮੌਤ, ਪਿਤਾ ਜ਼ਖਮੀ
. . .  about 6 hours ago
ਕੁਲਗਾਮ 'ਚ ਮੁਠਭੇੜ ਵਾਲੀ ਥਾਂ 'ਤੇ ਧਮਾਕੇ 'ਚ ਤਿੰਨ ਨਾਗਰਿਕਾਂ ਦੀ ਮੌਤ, ਕਈ ਜ਼ਖ਼ਮੀ
. . .  about 6 hours ago
ਮੋਤੀ ਮਹਿਲ ਘੇਰਨ ਲਈ ਅਧਿਆਪਕ ਤੇ ਹੋਰਨਾਂ ਜਥੇਬੰਦੀਆਂ ਦੇ ਕਾਰਕੁਨ ਪਟਿਆਲਾ ਪਹੁੰਚੇ
. . .  about 6 hours ago
ਕੈਪਟਨ ਨੇ ਅੰਮ੍ਰਿਤਸਰ ਹਾਦਸੇ 'ਚ ਮਾਰੇ ਗਏ ਲੋਕਾਂ ਦੀ ਸਮਾਜਿਕ-ਆਰਥਿਕ ਰਿਪੋਰਟ ਤਿਆਰ ਕਰਨ ਦੇ ਦਿੱਤੇ ਹੁਕਮ
. . .  about 7 hours ago
ਅੰਮ੍ਰਿਤਸਰ ਦੇ ਜੌੜਾ ਫਾਟਕ 'ਤੇ ਰੇਲ ਆਵਾਜਾਈ ਦੀ ਬਹਾਲੀ ਲਈ ਪੁਲਿਸ ਵਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ
. . .  about 7 hours ago
ਜਲੰਧਰ 'ਚ ਡੀ. ਜੀ. ਪੀ. ਅਰੋੜਾ ਨੇ ਸ਼ਹੀਦ ਪੁਲਿਸ ਜਵਾਨਾਂ ਨੂੰ ਭੇਂਟ ਕੀਤੀ ਸ਼ਰਧਾਂਜਲੀ
. . .  about 5 hours ago
ਭਾਰਤ ਬਨਾਮ ਵੈਸਟ ਇੰਡੀਜ਼ : ਭਾਰਤ ਨੇ ਜਿੱਤੀ ਟਾਸ, ਪਹਿਲਾਂ ਗੇਂਦਬਾਜ਼ੀ ਦਾ ਲਿਆ ਫ਼ੈਸਲਾ
. . .  about 7 hours ago
ਅੰਮ੍ਰਿਤਸਰ : ਜੌੜਾ ਫਾਟਕ 'ਤੇ ਲਗਾਈ ਗਈ ਧਾਰਾ 144
. . .  about 7 hours ago
ਪਤੀ ਵੱਲੋਂ ਬੇਰਹਿਮੀ ਨਾਲ ਪਤਨੀ ਦਾ ਕਤਲ
. . .  about 7 hours ago
ਪਟਿਆਲਾ 'ਚ ਰੈਲੀ ਕਰਨ ਲਈ ਪੁੱਜੇ 136 ਏਡਿਡ ਕਾਲਜਾਂ ਦੇ ਪ੍ਰੋਫੈਸਰ
. . .  about 6 hours ago
ਅੰਮ੍ਰਿਤਸਰ 'ਚ ਪੱਥਰ ਬਾਜ਼ੀ ਦੌਰਾਨ ਇਕ ਜਵਾਨ ਜ਼ਖਮੀ
. . .  about 8 hours ago
ਟਰੈਕਟਰ-ਟਰਾਲੀ ਪਲਟਣ ਨਾਲ ਤਿੰਨ ਮੌਤਾਂ, 6 ਜ਼ਖਮੀ
. . .  about 8 hours ago
ਅੰਮ੍ਰਿਤਸਰ ਦੇ ਜੌੜਾ ਫਾਟਕ 'ਤੇ ਲੋਕਾਂ ਵਲੋਂ ਪੁਲਿਸ 'ਤੇ ਪੱਥਰਬਾਜ਼ੀ
. . .  about 8 hours ago
ਅੰਮ੍ਰਿਤਸਰ : ਜੌੜਾ ਫਾਟਕ 'ਤੇ ਪਹੁੰਚੇ ਡੀ. ਸੀ. ਪੀ. ਅਮਰੀਕ ਪਵਾਰ
. . .  about 8 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 1 ਸਾਉਣ ਸੰਮਤ 550
ਿਵਚਾਰ ਪ੍ਰਵਾਹ: ਅਨੁਸ਼ਾਸਨ ਤੋਂ ਬਿਨਾਂ ਨਿਰਾਸ਼ਾ ਅਤੇ ਘ੍ਰਿਣਾ ਦਾ ਪਸਾਰਾ ਹੁੰਦਾ ਹੈ। -ਮੈਰੀ ਚੈਂਪੀਅਨ

ਫੀਫਾ ਵਿਸ਼ਵ ਕੱਪ-2018

ਦੂਜੀ ਵਾਰ ਚੈਂਪੀਅਨ ਬਣਿਆ ਫਰਾਂਸ

ਫਾਈਨਲ 'ਚ ਕ੍ਰੋਏਸ਼ੀਆ ਨੂੰ 4-2 ਨਾਲ ਹਰਾਇਆ

ਮਾਸਕੋ, 15 ਜੁਲਾਈ (ਏਜੰਸੀ)-ਮਹੱਤਵਪੂਰਨ ਮੌਕਿਆਂ 'ਤੇ ਸਕੋਰ ਕਰਨ ਦੀ ਆਪਣੀ ਕਾਬਲੀਅਤ ਅਤੇ ਕਿਸਮਤ ਦੇ ਦਮ 'ਤੇ ਫਰਾਂਸ ਨੇ ਐਤਵਾਰ ਨੂੰ ਇੱਥੇ ਫੀਫਾ ਵਿਸ਼ਵ ਕੱਪ ਦਾ ਰੋਮਾਂਚਕ ਫਾਈਨਲ ਮੁਕਾਬਲੇ ਵਿਚ ਦਮਦਾਰ ਕ੍ਰੋਏਸ਼ੀਆ ਨੂੰ 4-2 ਨਾਲ ਹਾਰ ਕੇ ਦੂਸਰੀ ਵਾਰ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ।
ਫਰਾਂਸ ਨੇ 18ਵੇਂ ਮਿੰਟ ਵਿਚ ਮਾਰੀਓ ਮੈਂਡਜੁਕਿਚ ਦੇ ਆਤਮਘਾਤੀ ਗੋਲ ਨਾਲ ਬੜ੍ਹਤ ਹਾਸਲ ਕੀਤੀ ਪਰ ਇਵਾਨ ਪੇਰਿਸਿਚ ਨੇ 28ਵੇਂ ਮਿੰਟ ਵਿਚ ਬਰਾਬਰੀ ਦਾ ਗੋਲ ਕਰ ਦਿੱਤਾ। ਫਰਾਂਸ ਨੂੰ ਹਾਲਾਂਕਿ ਜਲਦੀ ਹੀ ਪੈਨਲਟੀ ਕਿੱਕ ਮਿਲ ਗਈ ਜਿਸ ਨੂੰ ਐਂਟੋਨੀ ਗ੍ਰੀਜ਼ਮੈਨ ਨੇ 38ਵੇਂ ਮਿੰਟ ਇਸ ਨੂੰ ਗੋਲ ਵਿਚ ਬਦਲ ਦਿੱਤਾ ਜਿਸ ਨਾਲ ਫਰਾਂਸ ਪਹਿਲੇ ਅੱਧ ਵਿਚ 2-1 ਨਾਲ ਅੱਗੇ ਰਿਹਾ। ਪਾਲ ਪੋਗਬਾ ਨੇ 59ਵੇਂ ਮਿੰਟ ਵਿਚ ਤੀਸਰਾ ਗੋਲ ਕੀਤਾ ਜਦੋਂ ਕਿ ਅਮਬਾਪੇ ਨੇ 65ਵੇਂ ਮਿੰਟ ਵਿਚ ਫਰਾਂਸ ਦੀ ਬੜ੍ਹਤ ਨੂੰ 4-1 ਕਰ ਦਿੱਤਾ। ਜਦੋਂ ਲੱਗ ਰਿਹਾ ਸੀ ਕਿ ਕ੍ਰੋਏਸ਼ੀਆ ਦੇ ਹੱਥੋਂ ਮੈਚ ਨਿਕਲ ਚੁੱਕਾ ਹੈ ਤਾਂ ਮੈਂਡਜੁਕਿਚ ਨੇ 69ਵੇਂ ਮਿੰਟ ਵਿਚ ਗੋਲ ਕਰਕੇ ਉਸ ਦੀ ਉਮੀਦ ਨੂੰ ਫਿਰ ਤੋਂ ਜਗਾਇਆ। ਫਰਾਂਸ ਨੇ ਇਸ ਤੋਂ ਪਹਿਲਾਂ 1998 ਵਿਚ ਵਿਸ਼ਵ ਕੱਪ ਜਿੱਤਿਆ ਸੀ। ਉਦੋਂ ਉਸ ਦੇ ਕਪਤਾਨ ਡਿਡਿਅਰ ਡੇਸਚੈਮਪਸ ਸਨ ਜੋ ਇਸ ਵਾਰ ਟੀਮ ਦੇ ਕੋਚ ਹਨ। ਇਸ ਤਰ੍ਹਾਂ ਡੇਸਚੈਮਪਸ ਖਿਡਾਰੀ ਅਤੇ ਕੋਚ ਦੇ ਰੂਪ ਵਿਚ ਵਿਸ਼ਵ ਕੱਪ ਜਿੱਤਣ ਵਾਲੇ ਤੀਸਰੇ ਖਿਡਾਰੀ ਬਣ ਗਏ ਹਨ।
ਉਸ ਤੋਂ ਪਹਿਲਾਂ ਬ੍ਰਾਜ਼ੀਲ ਦੇ ਮਾਰੀਓ ਜਗਾਲੋ ਅਤੇ ਜਰਮਨੀ ਦੇ ਫ੍ਰੈਂਕ ਬੇਕਨਬਊਰ ਨੇ ਇਹ ਮੁਕਾਮ ਹਾਸਲ ਕੀਤਾ ਹੈ। ਕ੍ਰੋਏਸ਼ੀਆ ਪਹਿਲੀ ਵਾਰ ਫਾਈਨਲ ਵਿਚ ਪਹੁੰਚਿਆ ਸੀ। ਉਸ ਨੇ ਆਪਣੇ ਵਲੋਂ ਹਰ ਸੰਭਵ ਕੋਸ਼ਿਸ਼ ਕੀਤੀ ਅਤੇ ਆਪਣੀ ਸ਼ਾਨਦਾਰ ਖੇਡ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ। ਬੇਸ਼ੱਕ ਕ੍ਰੋਏਸ਼ੀਆ ਨੇ ਬਿਹਤਰ ਫੁੱਟਬਾਲ ਖੇਡਿਆ ਪਰ ਫਰਾਂਸ ਵਧੇਰੇ ਪ੍ਰਭਾਵਸ਼ਾਲੀ ਤੇ ਚਲਾਕੀ ਵਾਲੀ ਖੇਡ ਦਾ ਪ੍ਰਦਰਸ਼ਨ ਕਰਨ ਵਿਚ ਕਾਮਯਾਬ ਰਿਹਾ। ਜਿਸ ਦੇ ਦਮ 'ਤੇ ਉਹ 20 ਸਾਲ ਵਿਚ ਦੂਸਰੀ ਵਾਰ ਵਿਸ਼ਵ ਚੈਂਪੀਅਨ ਬਣਨ ਵਿਚ ਸਫ਼ਲ ਰਿਹਾ। ਕ੍ਰੋਏਸ਼ੀਆ ਨੇ ਵਧੀਆ ਸ਼ੁਰੂਆਤ ਕੀਤੀ ਅਤੇ ਪਹਿਲੇ ਅੱਧ ਵਿਚ ਨਾ ਸਿਰਫ਼ ਬਾਲ 'ਤੇ ਜ਼ਿਆਦਾ ਕਬਜ਼ਾ ਕੀਤਾ ਸਗੋਂ ਇਸ ਦੌਰਾਨ ਹਮਲੇ ਵਾਲੀ ਰਣਨੀਤੀ ਨਾਲ ਖੇਡ ਵੀ ਦਿਖਾਇਆ। ਫਰਾਂਸ ਨੂੰ ਪਹਿਲਾ ਮੌਕਾ 18ਵੇਂ ਮਿੰਟ ਵਿਚ ਮਿਲਿਆ ਜਦੋਂ ਬਾਕਸ ਵਿਚ ਕਿੱਕ ਦਾ ਮੌਕਾ ਮਿਲਿਆ। ਇਸ ਦੌਰਾਨ ਮੈਂਡਜੁਕਿਚ ਨੇ ਉਸ 'ਤੇ ਹੈਡਰ ਲਗਾ ਦਿੱਤਾ ਅਤੇ ਗੇਂਦ ਗੋਲ ਵਿਚ ਚਲੀ ਗਈ ਇਸ ਤਰ੍ਹਾਂ ਮੈਂਡਜੁਕਿਚ ਫਾਈਨਲ ਵਿਚ ਆਤਮਘਾਤੀ ਗੋਲ ਕਰਨ ਵਾਲੇ ਪਹਿਲੇ ਖਿਡਾਰੀ ਬਣ ਗਏ। ਇਸ ਤੋਂ ਇਲਾਵਾ ਵਰਤਮਾਨ ਵਿਸ਼ਵ ਕੱਪ ਵਿਚ ਇਹ 12ਵਾਂ ਆਤਮਘਾਤੀ ਗੋਲ ਸੀ। ਫਿਰ ਪੇਰਿਸਿਚ ਨੇ ਗੋਲ ਕਰਕੇ ਸਕੋਰ 1-1 ਕਰ ਦਿੱਤਾ। ਪਰ ਇਸ ਤੋਂ ਬਾਅਦ ਪੇਰੀਸਿਚ ਨੇ ਇਕ ਗਲਤੀ ਕਰਦੇ ਹੋਏ ਬਾਲ ਨੂੰ ਹੱਥ ਲਗਾ ਦਿੱਤਾ ਜਿਸ ਨਾਲ ਫਰਾਂਸ ਨੂੰ ਪੈਨਲਟੀ ਕਿੱਕ ਮਿਲ ਗਈ ਜਿਸ ਨੂੰ ਗ੍ਰੀਜ਼ਮੈਨ ਨੇ ਬਿਨਾਂ ਗਲਤੀ ਕੀਤੇ ਗੋਲ ਵਿਚ ਬਦਲ ਦਿੱਤਾ ਅਤੇ ਸਕੋਰ 2-1 ਕਰ ਦਿੱਤਾ। ਇਹ 1974 ਤੋਂ ਬਾਅਦ ਪਹਿਲਾ ਮੌਕਾ ਸੀ ਜਦੋਂ ਪਹਿਲੇ ਅੱਧ ਵਿਚ ਤਿੰਨ ਗੋਲ ਹੋਏ ਹੋਣ। ਕ੍ਰੋਏਸ਼ੀਆ ਨੇ ਦੂਸਰੇ ਅੱਧ ਵਿਚ ਵੀ ਹਮਲਾਵਰ ਰੁੱਖ ਜਾਰੀ ਰੱਖਿਆ। ਦੂਸਰੇ ਅੱਧ ਵਿਚ ਫਰਾਂਸ ਦੀ ਟੀਮ ਬਦਲੀ ਜਿਹੀ ਲੱਗੀ ਅਤੇ 59ਵੇਂ ਮਿੰਟ ਵਿਚ ਪੋਗਬਾ ਨੇ ਇਕ ਸ਼ਾਨਦਾਰ ਗੋਲ ਕਰਦੇ ਹੋਏ ਟੀਮ ਨੂੰ 3-1 ਨਾਲ ਅੱਗੇ ਕਰ ਦਿੱਤਾ। ਇਸ ਤੋਂ 6 ਮਿੰਟ ਬਾਅਦ ਹੀ ਅਮਬਾਪੇ ਨੇ ਸਕੋਰ ਨੂੰ ਇਕ ਹੋਰ ਸ਼ਾਨਦਾਰ ਨਾਲ 4-1 ਕਰ ਦਿੱਤਾ। ਉਸ ਨੇ 25 ਗਜ਼ ਤੋਂ ਇਕ ਸ਼ਾਨਦਾਰ ਕਿੱਕ ਮਾਰੀ ਜਿਸ ਦਾ ਵਿਰੋਧੀ ਟੀਮ ਦੇ ਗੋਲਕੀਪਰ ਕੋਲ ਕੋਈ ਜਵਾਬ ਨਹੀਂ ਸੀ। ਅਮਬਾਪੇ ਨੇ 19 ਸਾਲ ਅਤੇ 207 ਦਿਨ ਦੀ ਉਮਰ ਵਿਚ ਗੋਲ ਕੀਤਾ ਅਤੇ ਉਹ ਵਿਸ਼ਵ ਕੱਪ ਫਾਈਨਲ ਵਿਚ ਗੋਲ ਕਰਨ ਵਾਲੇ ਸਭ ਤੋਂ ਘੱਟ ਉਮਰ ਦੇ ਖਿਡਾਰੀ ਬਣ ਗਏ। ਪੇਲੇ ਨੇ 1958 ਵਿਚ 17 ਸਾਲ ਦੀ ਉਮਰ ਵਿਚ ਗੋਲ ਕੀਤਾ ਸੀ। ਕ੍ਰੋਏਸ਼ੀਆ ਵੀ ਹਾਰ ਮੰਨਣ ਨੂੰ ਤਿਆਰ ਨਹੀਂ ਸੀ ਅਤੇ ਤਿੰਨ ਗੋਲਾਂ ਤੋਂ ਪਿੱਛੇ ਹੋਣ ਦਾ ਬਾਵਜੂਦ ਉਸ ਦਾ ਜਜ਼ਬਾ ਦੇਖਣ ਵਾਲਾ ਸੀ। ਇਸ ਦੌਰਾਨ ਫਰਾਂਸ ਦੇ ਗੋਲਕੀਪਰ ਨੇ ਗਲਤੀ ਕੀਤੀ ਅਤੇ ਮੈਂਡਚੁਕਿਚ ਨੇ ਇਸ ਗਲਤੀ ਦਾ ਪੂਰਾ ਫਾਇਦਾ ਚੁੱਕਿਆ ਅਤੇ ਗੋਲ ਕਰ ਦਿੱਤਾ। ਕ੍ਰੋਏਸ਼ੀਆ ਫਾਰਵਡ ਨੇ ਉਸ ਤੋਂ ਬਾਲ ਖੋਹ ਕੇ ਆਸਾਨੀ ਨਾਲ ਗੋਲ ਵਿਚ ਮਾਰ ਦਿੱਤੀ। ਇਸ ਤੋਂ ਬਾਅਦ ਵੀ ਕ੍ਰੋਏਸ਼ੀਆ ਨੇ ਹਾਰ ਨਹੀਂ ਮੰਨੀ ਤੇ ਲਗਾਤਾਰ ਯਤਨ ਕੀਤੇ ਪਰ ਸਫ਼ਲ ਨਹੀਂ ਹੋ ਸਕੀ। ਰੈਫਰੀ ਦੀ ਆਖਰੀ ਸੀਟੀ ਵੱਜਣ ਦੇ ਨਾਲ ਹੀ ਫਰਾਂਸ ਜਸ਼ਨ ਵਿਚ ਡੁੱਬ ਗਿਆ।

ਛੱਤੀਸਗੜ੍ਹ 'ਚ ਨਕਸਲੀ ਹਮਲੇ 'ਚ ਬੀ.ਐਸ.ਐਫ. ਦੇ 2 ਜਵਾਨ ਸ਼ਹੀਦ

ਘਾਤ ਲਗਾ ਕੇ ਕੀਤਾ ਹਮਲਾ

ਰਾਏਪੁਰ, 15 ਜੁਲਾਈ (ਪੀ. ਟੀ. ਆਈ.)-ਅੱਜ ਛਤੀਸਗੜ੍ਹ ਦੇ ਕੰਕੇਰ ਜ਼ਿਲ੍ਹੇ ਵਿਚ ਨਕਸਲੀਆਂ ਨਾਲ ਮੁਕਾਬਲੇ ਵਿਚ ਪੰਜਾਬ ਦੇ ਇਕ ਜਵਾਨ ਸਮੇਤ ਬੀ. ਐਸ. ਐਫ. ਦੇ ਦੋ ਜਵਾਨ ਸ਼ਹੀਦ ਹੋ ਗਏ। ਪੁਲਿਸ ਦੇ ਡੀ. ਆਈ. ਜੀ. (ਨਕਸਲੀਆਂ ਵਿਰੋਧੀ ਆਪਰੇਸ਼ਨਸ) ਸੁੰਦਰਰਾਜ ਪੀ ਨੇ ਇਸ ਖ਼ਬਰ ਏਜੇਸੀ ਨੂੰ ਦੱਸਿਆ ਕਿ ਮੁਕਾਬਲਾ ਪ੍ਰਤਾਪਪੁਰ ਪੁਲਿਸ ਥਾਣੇ ਤਹਿਤ ਬੀ. ਐਸ. ਐਫ. ਦੇ ਮਾਹਲਾ ਕੈਂਪ ਨੇੜੇ ਉਸ ਸਮੇਂ ਹੋਇਆ ਜਦੋਂ 114 ਬਟਾਲੀਅਨ ਦੀ ਬੀ. ਐਸ. ਐਫ. ਦੀ ਟੀਮ ਨਕਸਲੀਆਂ ਵਿਰੋਧੀ ਆਪਰੇਸ਼ਨ ਤੋਂ ਵਾਪਸ ਆ ਰਹੀ ਸੀ। ਉਨ੍ਹਾਂ ਦੱਸਿਆ ਕਿ ਰਾਜਧਾਨੀ ਰਾਏਪੁਰ ਤੋਂ ਲਗਪਗ 250 ਕਿਲੋਮੀਟਰ ਦੂਰ ਬਾਰਕੋਟ ਪਿੰਡ ਦੇ ਜੰਗਲ ਰਾਹੀਂ ਜਦੋਂ ਗਸ਼ਤੀ ਟੀਮ ਅੱਗੇ ਵਧ ਰਹੀ ਸੀ ਤਾਂ ਨਕਸਲੀਆਂ ਦੇ ਇਕ ਗਰੁੱਪ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਜਿਸ ਪਿੱਛੋਂ ਦੋਵਾਂ ਧਿਰਾਂ ਵਿਚ ਮੁਕਾਬਲਾ ਸ਼ੁਰੂ ਹੋ ਗਿਆ। ਸੰਖੇਪ ਮੁਕਾਬਲੇ ਪਿਛੋਂ ਬਾਗੀ ਸੰਘਣੇ ਜੰਗਲ ਅੰਦਰ ਭੱਜ ਗਏ। ਇਸ ਮੁਕਾਬਲੇ ਵਿਚ ਦੋ ਜਵਾਨ ਸ਼ਹੀਦ ਹੋ ਗਏ ਜਿਨ੍ਹਾਂ ਦੀ ਪਛਾਣ ਪੰਜਾਬ ਦੇ ਮੁਖਤਿਆਰ ਸਿੰਘ ਅਤੇ ਰਾਜਸਥਾਨ ਦੇ ਲੋਕੇਂਦਰ ਸਿੰਘ ਵਜੋਂ ਹੋਈ। ਇਕ ਹੋਰ ਜਵਾਨ ਸੰਦੀਪ ਡੇਅ ਜ਼ਖ਼ਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਮੌਕੇ 'ਤੇ ਹੋਰ ਨਫ਼ਰੀ ਭੇਜੀ ਗਈ ਹੈ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਪਾਖਾਂਜੋਰ ਵਿਚ ਬੀ. ਐਸ. ਐਫ. ਦੀ 114 ਬਟਾਲੀਅਨ ਦੇ ਹੈਡਕੁਆਟਰਜ਼ ਵਿਖੇ ਲਿਆਂਦੀਆਂ ਗਈਆਂ ਹਨ। ਜ਼ਖ਼ਮੀ ਜਵਾਨ ਨੂੰ ਇਲਾਜ ਲਈ ਰਾਏਪੁਰ ਲਿਜਾਇਆ ਗਿਆ ਹੈ। 9 ਜੁਲਾਈ ਨੂੰ ਵੀ 121 ਬਟਾਲੀਅਨ ਨਾਲ ਸਬੰਧਤ ਬੀ. ਐਸ. ਐਫ. ਦੇ ਦੋ ਜਵਾਨ ਉਸ ਸਮੇਂ ਮਾਰੇ ਗਏ ਸਨ ਜਦੋਂ ਨਕਸਲੀਆਂ ਨੇ ਕੰਕੇਰ ਦੇ ਛੋਟੇਬੇਥੀਯਾ ਇਲਾਕੇ ਵਿਚ ਦੇਸੀ ਬੰਬ ਨਾਲ ਧਮਾਕਾ ਕਰ ਦਿੱਤਾ ਸੀ। ਹਮਲੇ ਸਮੇਂ ਜਵਾਨ ਬਾਈਕ 'ਤੇ ਗਸ਼ਤ ਕਰ ਰਹੇ ਸਨ।

ਜਲਾਲਾਬਾਦ ਦਾ ਰਹਿਣ ਵਾਲਾ ਸੀ ਸ਼ਹੀਦ ਮੁਖਤਿਆਰ ਸਿੰਘ

ਜਲਾਲਾਬਾਦ, 15 ਜੁਲਾਈ (ਜਤਿੰਦਰ ਪਾਲ ਸਿੰਘ)-ਛਤੀਸਗੜ੍ਹ 'ਚ ਨਕਸਲੀਆਂ ਦੇ ਹਮਲੇ 'ਚ ਸ਼ਹੀਦ ਹੋਇਆ ਮੁਖਤਿਆਰ ਸਿੰਘ ਜਲਾਲਾਬਾਦ ਨੇੜੇ ਪੈਂਦੇ ਪਿੰਡ ਫੱਤੂ ਵਾਲਾ ਦਾ ਵਾਸੀ ਸੀ। ਮੁਖਤਿਆਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਫੱਤੂ ਵਾਲਾ ਉਮਰ ਲਗਭਗ 37 ਸਾਲ ਆਪਣੇ ਪਿੱਛੇ ਵਿਧਵਾ ਮਲਕੀਤ ਕੌਰ, ਲੜਕਾ ਇੰਦਰ ਸਿੰਘ ਉਮਰ 13 ਸਾਲ, ਲੜਕੀ ਜਸਮੀਨ ਕੌਰ ਉਮਰ 10 ਸਾਲ ਛੱਡ ਗਿਆ ਹੈ। ਮੁਖ਼ਤਿਆਰ ਸਿੰਘ ਨੇ ਆਪਣੀ ਸਿੱਖਿਆ ਲਮੋਚੜ ਦੇ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਇਸ ਤੋਂ ਬਾਅਦ ਫ਼ਿਰੋਜ਼ਪੁਰ ਤੋਂ ਆਈ.ਟੀ.ਆਈ ਡਿਪਲੋਮਾ ਹਾਸਿਲ ਕੀਤਾ। ਸੰਨ 2002 ਵਿੱਚ ਉਹ ਬੀ.ਐਸ.ਐਫ ਵਿਚ ਭਰਤੀ ਹੋਇਆ ਅਤੇ ਲਗਭਗ 14 ਸਾਲ ਪਹਿਲਾਂ ਉਸ ਦਾ ਵਿਆਹ ਹੋਇਆ ਸੀ। ਮੁਖ਼ਤਿਆਰ ਸਿੰਘ ਦੇ ਪਿਤਾ ਸਵਰਗਵਾਸ ਹੋ ਚੁੱਕੇ ਹਨ ਅਤੇ ਉਹ ਆਪਣੇ 8 ਭੈਣ ਭਰਾਵਾਂ ਵਿਚੋਂ 6ਵੇਂ ਨੰਬਰ 'ਤੇ ਸੀ।

ਅੱਤਵਾਦੀਆਂ ਨੂੰ ਆਪਣੀ ਜ਼ਮੀਨ ਵਰਤਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ

ਬੰਗਲਾਦੇਸ਼ ਨੇ ਭਾਰਤ ਨੂੰ ਫਿਰ ਦਿੱਤਾ ਭਰੋਸਾ

ਢਾਕਾ, 15 ਜੁਲਾਈ (ਪੀ. ਟੀ. ਆਈ.)-ਅੱਤਵਾਦ ਪ੍ਰਤੀ ਆਪਣੀ ਬਿਲਕੁਲ ਵੀ ਬਰਦਾਸ਼ਤ ਨਾ ਕਰਨ ਦੀ ਨੀਤੀ ਦਿਖਾਉਂਦੇ ਹੋਏ ਬੰਗਲਾਦੇਸ਼ ਨੇ ਅੱਜ ਭਾਰਤ ਨੂੰ ਫਿਰ ਭਰੋਸਾ ਦਿੱਤਾ ਕਿ ਉਹ ਆਪਣੀ ਇਕ ਇੰਚ ਵੀ ਜ਼ਮੀਨ 'ਤੇ ਭਾਰਤ ਖਿਲਾਫ ਅੱਤਵਾਦੀ ਕਰਵਾਈਆਂ ਚਲਾਉਣ ਦੀ ਇਜਾਜ਼ਤ ਨਹੀਂ ਦੇਵੇਗਾ। ਬੰਗਲਾਦੇਸ਼ ਨੇ ਇਹ ਭਰੋਸਾ ਉਥੋਂ ਦਾ ਦੌਰਾ ਕਰ ਰਹੇ ਗ੍ਰਹਿ ਮੰਤਰੀ ਰਾਜਨਾਥ ਵਲੋਂ ਆਪਣੇ ਹਮਰੁਤਬਾ ਅਸਾਦੂਜ਼ਮਾਨ ਖਾਨ ਨਾਲ ਸੁਰੱਖਿਆ ਨਾਲ ਸਬੰਧਿਤ ਮੁੱਦਿਆਂ 'ਤੇ ਚਰਚਾ ਦੌਰਾਨ ਦਿੱਤਾ। ਸਿੰਘ ਜਿਹੜੇ ਬੰਗਲਾਦੇਸ਼ ਦੇ ਤਿੰਨ ਦਿਨਾਂ ਦੌਰੇ 'ਤੇ ਹਨ ਖਾਨ ਨਾਲ ਛੇਵੀਂ ਭਾਰਤ-ਬੰਗਲਾਦੇਸ਼ ਗ੍ਰਹਿ ਮੰਤਰੀ ਪੱਧਰੀ ਗੱਲਬਾਤ ਦੀ ਸਾਂਝੇ ਤੌਰ 'ਤੇ ਪ੍ਰਧਾਨਗੀ ਕੀਤੀ। ਭਾਰਤ ਦੇ ਢਾਕਾ ਵਿਚ ਹਾਈ ਕਮਿਸ਼ਨ ਨੇ ਇਕ ਬਿਆਨ ਵਿਚ ਕਿਹਾ ਕਿ ਮੀਟਿੰਗ ਵਿਚ ਅੱਤਵਾਦ ਦਾ ਮੁਕਾਬਲਾ ਕਰਨ, ਸੁਰੱਖਿਆ ਏਜੰਸੀਆਂ ਵਿਚਕਾਰ ਸਹਿਯੋਗ ਵਧਾਉਣ, ਸਰਹੱਦੀ ਪ੍ਰਬੰਧ, ਜਾਅਲੀ ਕਰੰਸੀ, ਨਸ਼ੀਲੇ ਪਦਾਰਥ ਅਤੇ ਮਾਨਵੀ ਤਸਕਰੀ ਵਰਗੀਆਂ ਗੈਰਕਾਨੂੰਨ ਕਾਰਵਾਈਆਂ ਦਾ ਮੁਕਾਬਲਾ ਕਰਨ ਅਤੇ ਕੌਂਸਲਖਾਨਾ ਮੁੱਦਿਆਂ ਸਮੇਤ ਸਾਰੇ ਸੁਰੱਖਿਆ ਨਾਲ ਸਬੰਧਿਤ ਮਾਮਲਿਆਂ 'ਤੇ ਚਰਚਾ ਕੀਤੀ ਗਈ। ਰਾਜਨਾਥ ਨਾਲ ਗੱਲਬਾਤ ਪਿੱਛੋਂ ਖਾਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਮੀਟਿੰਗ ਵਿਚ ਬਹੁਤੀ ਸੁਰੱਖਿਆ ਨਾਲ ਮੁੱਦਿਆਂ ਖਾਸਕਰ ਸਰਹੱਦੀ ਪ੍ਰਬੰਧ, ਸਰਹੱਦੀ ਅਪਰਾਧ ਅਤੇ ਗੈਰਕਾਨੂੰਨੀ ਕਾਰਵਾਈਆਂ 'ਤੇ ਚਰਚਾ ਹੋਈ ਹੈ। ਰਾਜਨਾਥ ਸਿੰਘ ਨੇ ਸਿਰਫ ਛੋਟੀ ਜਿਹੀ ਟਿੱਪਣੀ ਕਰਦਿਆਂ ਕਿਹਾ ਕਿ ਅਸੀਂ ਮੀਟਿੰਗ ਸਫ਼ਲ ਰਹੀ ਹੈ। ਪੱਤਰਕਾਰਾਂ ਨਾਲ ਪ੍ਰੈਸ ਕਾਨਫਰੰਸ ਵਿਚ ਰਾਜਨਾਥ ਸਾਮਿਲ ਨਹੀਂ ਹੋਏ। ਖਾਨ ਨੇ ਕਿਹਾ ਕਿ ਅਸੀਂ ਅੱਤਵਾਦ ਨੂੰ ਬਿਲਕੁਲ ਨਾ ਬਰਦਾਸ਼ਤ ਨਾ ਕਰਨ ਦੀ ਨੀਤੀ 'ਤੇ ਚੱਲਦੇ ਹੋਏ ਭਾਰਤ ਨੂੰ ਫਿਰ ਭਰੋਸਾ ਦਿੱਤਾ ਹੈ ਕਿ ਗੁਆਂਢੀ ਮੁਲਕ ਖਿਲਾਫ ਅੱਤਵਾਦੀ ਕਾਰਵਾਈਆਂ ਲਈ ਅਸੀਂ ਆਪਣੀ ਜ਼ਮੀਨ ਦਾ ਇਕ ਇੰਚ ਵਰਤਣ ਦੀ ਇਜਾਜ਼ਤ ਨਹੀਂ ਦੇਵਾਂਗੇ।
ਭਾਰਤ ਨੇ ਬੰਗਲਾਦੇਸ਼ ਦੇ ਸੀਨੀਅਰ ਸਿਟੀਜ਼ਨਾਂ ਲਈ ਵੀਜ਼ਾ ਸ਼ਰਤਾਂ ਨਰਮ ਕੀਤੀਆਂ
ਭਾਰਤ ਨੇ ਅੱਜ ਬੰਗਲਾਦੇਸ਼ ਦੇ ਨਾਗਰਿਕਾਂ ਲਈ ਵੀਜ਼ਾ ਸ਼ਰਤਾਂ ਨਰਮ ਕਰਦੇ ਹੋਏ ਗੁਆਂਢੀ ਮੁਲਕ ਨਾਲ ਯਾਤਰਾ ਦੇ ਸੋਧੇ ਹੋਏ ਸਮਝੌਤੇ 'ਤੇ ਦਸਤਖ਼ਤ ਕੀਤੇ। ਢਾਕਾ ਵਿਚ ਦੋਵਾਂ ਦੇਸ਼ਾਂ ਵਿਚਕਾਰ ਸਮਝੌਤੇ 'ਤੇ ਦਸਤਖ਼ਤ ਬੰਗਲਾਦੇਸ਼ ਦੇ ਦੌਰੇ 'ਤੇ ਗਏ ਗ੍ਰਹਿ ਮੰਤਰੀ ਰਾਜਨਾਥ ਸਿੰਘ ਤੇ ਉਨ੍ਹਾਂ ਦੇ ਹਮਰੁਤਬਾ ਅਸਾਦੂਜ਼ਮਾਨ ਖਾਨ ਦੀ ਮੌਜੂਦਗੀ 'ਚ ਕੀਤੇ ਗਏ। 'ਡੇਲੀ ਸਟਾਰ' ਦੀ ਰਿਪੋਰਟ ਮੁਤਾਬਿਕ ਯਾਤਰਾ ਦੇ ਸੋਧੇ ਹੋਏ ਸਮਝੌਤੇ ਤਹਿਤ ਬੰਗਲਾਦੇਸ਼ ਦੇ ਆਜ਼ਾਦੀ ਘੁਲਾਟੀਆਂ ਤੇ ਬਜੁਰਗ ਬੰਗਲਾਦੇਸ਼ ਵਾਸੀ ਭਾਰਤ ਤੋਂ ਪੰਜ ਸਾਲ ਦਾ ਬਹੁਮੰਤਵੀ ਵੀਜ਼ਾ ਪ੍ਰਾਪਤ ਕਰ ਸਕਣਗੇ। ਰਾਜਨਾਥ ਸਿੰਘ ਅਤੇ ਖਾਨ ਨੇ ਭਾਰਤ ਅਤੇ ਬੰਗਲਾਦੇਸ਼ ਵਿਚਕਾਰ 6ਵੀਂ ਗ੍ਰਹਿ ਮੰਤਰੀ ਪੱਧਰ ਦੀ ਗੱਲਬਾਤ ਵੀ ਕੀਤੀ। ਸਿੰਘ ਨੇ ਇਥੇ ਧਕੇਸ਼ਵਰੀ ਮੰਦਿਰ ਵਿਖੇ ਪ੍ਰਾਰਥਨਾ ਵੀ ਕੀਤੀ। ਉਨ੍ਹਾਂ ਬੰਗਬੰਧੂ ਅਜਾਇਬ ਘਰ ਦਾ ਦੌਰਾ ਵੀ ਕੀਤਾ ਜਿਥੇ ਉਨ੍ਹਾਂ ਬੰਗਲਾਦੇਸ਼ ਦੇ ਰਾਸ਼ਟਰ ਪਿਤਾ ਸ਼ੇਖ ਮੁਜੀਬਰ ਰਹਿਮਾਨ ਨੂੰ ਸ਼ਰਧਾਂਜਲੀ ਭੇਟ ਕੀਤੀ। ਸਿੰਘ ਨੇ ਟਵੀਟ ਕਰਦਿਆਂ ਕਿਹਾ ਕਿ ਉਹ ਉਸ ਥਾਂ ਨੂੰ ਦੇਖ ਕੇ ਭਾਵੁਕ ਹੋ ਗਏ ਜਿਥੇ ਉਨ੍ਹਾਂ ਦੇ ਪਰਿਵਾਰ ਨੂੰ ਸ਼ਹੀਦ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਅਤੇ ਦੱਖਣੀ ਏਸ਼ੀਆ ਪ੍ਰਤੀ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

ਕੈਲਗਰੀ ਤੋਂ ਅਮਰੀਕਾ ਘੁੰਮਣ ਗਏ ਪੰਜਾਬੀ ਪਰਿਵਾਰ ਦੇ 3 ਜੀਆਂ ਦੀ ਹਾਦਸੇ 'ਚ ਮੌਤ

ਆਦਮਪੁਰ ਦੇ ਡਮੁੰਡਾ ਪਿੰਡ ਦੇ ਵਾਸੀ ਸਨ

ਕੈਲਗਰੀ, 15 ਜੁਲਾਈ (ਜਸਜੀਤ ਸਿੰਘ ਧਾਮੀ)- ਕੈਲਗਰੀ ਤੋਂ ਅਮਰੀਕਾ ਘੁੰਮਣ ਗਏ ਪਰਿਵਾਰ ਦੇ 6 ਮੈਂਬਰਾਂ 'ਚੋਂ 3 ਦੀ ਮੌਤ ਹੋਣ ਦੀ ਖ਼ਬਰ ਹੈ, ਜਦਕਿ ਪਰਿਵਾਰ ਦਾ ਇਕ ਮੈਂਬਰ ਗੰਭੀਰ ਹਾਲਤ 'ਚ ਹਸਪਤਾਲ ਦਾਖਲ ਹੈ। ਹਾਦਸੇ ਦੇ ਸ਼ਿਕਾਰ ਹੋਏ ਪਰਿਵਾਰ ਦੇ ਨਜ਼ਦੀਕੀ ਰਿਸ਼ਤੇਦਾਰ ਹਰਚਰਨ ਸਿੰਘ ਪਰਹਾਰ ਨੇ ਦੱਸਿਆ ਕਿ ਉਸ ਦੀ ਪਤਨੀ ਦੇ ਭਰਾ ਗੁਰਵਿੰਦਰ ਜਸਵਾਲ ਦੇ ਸਾਲਾ ਉਪਿੰਦਰਜੀਤ ਸਿੰਘ ਹੈਪੀ ਮਿਨਹਾਸ (ਉਮਰ ਤਕਰੀਬਨ 40 ਸਾਲ) ਆਪਣੇ ਪਰਿਵਾਰ ਨਾਲ ਆਪਣੇ ਸਹੁਰਾ ਪਰਿਵਾਰ ਜੋ ਕਿ ਹੂਸਟਨ ਸ਼ਹਿਰ (ਟੈਟਕਸ) ਵਿਚ ਰਹਿੰਦਾ ਹੈ, ਨੂੰ ਮਿਲਣ ਲਈ ਗਿਆ ਹੋਇਆ ਸੀ। ਰਸਤੇ ਵਿਚ ਉਨ੍ਹਾਂ ਦੀ ਗੱਡੀ ਕਿਸੇ ਤੇਜ਼ ਵਾਹਨ ਨਾਲ ਟਕਰਾ ਗਈ, ਜਿਸ ਵਿਚ ਸਵਾਰ ਉਸ ਦੀ ਮਾਤਾ ਨਿਰਮਲ ਕੌਰ ਮਿਨਹਾਸ ਤੇ ਉਸ ਦੇ ਸਪੁੱਤਰ ਮੇਹਰ ਪ੍ਰਤਾਪ ਸਿੰਘ ਮਿਨਹਾਸ (ਉਮਰ ਤਕਰੀਬਨ 6 ਸਾਲ) ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਸ ਵਿਚ ਹੋਰ ਪਰਿਵਾਰਕ ਮੈਂਬਰ ਜਿਨ੍ਹਾਂ ਵਿਚ ਉਸ ਦੀ ਪਤਨੀ ਜਸਲੀਨ ਮਿਨਹਾਸ ਜਿਸ ਦੇ ਚੂਲੇ 'ਤੇ ਸੱਟ ਲੱਜੀ ਦੱਸੀ ਜਾਂਦੀ ਹੈ। ਉਨ੍ਹਾਂ ਦੀ ਬੇਟੀ ਮਹਿਕਪ੍ਰੀਤ ਮਿਨਹਾਸ (ਉਮਰ 12 ਸਾਲ) ਵੀ ਗੰਭੀਰ ਹਾਲਤ 'ਚ ਜੇਰੇ ਇਲਾਜ ਦੱਸੀ ਗਈ ਹੈ। ਖ਼ਬਰ ਲਿਖਣ ਤੱਕ ਉਪਿੰਦਰਜੀਤ ਸਿੰਘ ਹੈਪੀ ਮਿਨਹਾਸ ਵੀ ਸੱਟਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ ਸੀ। ਕੈਲਗਰੀ ਵਿਚ ਇਸ ਖ਼ਬਰ ਬਾਰੇ ਪਤਾ ਲੱਗਦਿਆਂ ਪੰਜਾਬੀ ਭਾਈਚਾਰੇ 'ਚ ਸੋਗ ਦੀ ਲਹਿਰ ਫੈਲ ਗਈ। ਹਾਦਸੇ ਦਾ ਸ਼ਿਕਾਰ ਹੋਏ ਪਰਿਵਾਰ ਦਾ ਪਿਛਲਾ ਪਿੰਡ ਡਾਮੁੰਡਾ (ਨੇੜੇ ਆਦਮਪੁਰ) ਜ਼ਿਲ੍ਹਾ ਜਲੰਧਰ ਹੈ। ਮਾਰਕਸੀ ਪਾਰਟੀ ਦੇ ਸੁਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ, ਜ਼ਿਲ੍ਹਾ ਸਕੱਤਰ ਕਾਮਰੇਡ ਲਹਿੰਬਰ ਸਿੰਘ ਤੱਗੜ, ਬੀਬੀ ਗੁਰਪਰਮਜੀਤ ਕੌਰ ਤੱਗੜ, ਕਾਮਰੇਡ ਗੁਰਮੀਤ ਸਿੰਘ ਢੱਡਾ, ਪ੍ਰਧਾਨ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ, ਕਾਮਰੇਡ ਪ੍ਰਕਾਸ਼ ਕਲੇਰ ਵਲੋਂ ਦੁੱਖ ਪ੍ਰਗਟਾਵਾ ਕੀਤਾ ਹੈ।

ਬਠਿੰਡਾ ਵਿਖੇ ਨਹਿਰ ਦੀ ਝਾਲ ਵਿਚ ਡੁੱਬਣ ਕਾਰਨ 3 ਨੌਜਵਾਨਾਂ ਦੀ ਮੌਤ

ਸਕੇ ਚਾਚੇ-ਤਾਏ ਦੇ ਪੁੱਤਰ ਸਨ ਦੋ ਨੌਜਵਾਨ

ਬਠਿੰਡਾ ਛਾਉਣੀ, 15 ਜੁਲਾਈ (ਪਰਵਿੰਦਰ ਸਿੰਘ ਜੌੜਾ)-ਬਠਿੰਡਾ ਦੇ ਪਿੰਡ ਬੀਬੀਵਾਲਾ ਵਿਖੇ ਨਹਿਰ ਦੀ ਝਾਲ ਵਿਚ ਡੁੱਬਣ ਨਾਲ ਤਿੰਨ ਨੌਜਵਾਨਾਂ ਦੀ ਦੁਖਦਾਈ ਮੌਤ ਹੋ ਗਈ। ਇਹ ਤਿੰਨੋਂ ਦੋਸਤ ਗਰਮੀ ਦੇ ਕਹਿਰ ਤੋਂ ਬਚਣ ਲਈ ਨਹਿਰ ਦੀ ਝਾਲ ਵਿਚ ਨਹਾਉਣ ਗਏ ਸਨ। ਜਾਣਕਾਰੀ ਅਨੁਸਾਰ ਦੁਪਹਿਰ ਸਮੇਂ ਗਰਮੀ ਤੋਂ ਛੁਟਕਾਰਾ ਪਾਉਣ ਲਈ ਇਹ ਤਿੰਨੇ ਨੌਜਵਾਨ ਨਹਿਰ ਦੇ ਪਾਸੇ 'ਤੇ ਬਣੀ ਝਾਲ ਵਿਚ ਨਹਾਉਣ ਲੱਗ ਪਏ। ਝਾਲ ਦਾ ਪਾਣੀ ਉਨ੍ਹਾਂ ਦੀ ਉਮੀਦ ਤੋਂ ਵੱਧ ਡੂੰਘਾ ਸੀ। ਪ੍ਰਤੱਖ ਦਰਸ਼ੀਆਂ ਅਨੁਸਾਰ ਨੌਜਵਾਨ ਪਾਣੀ ਵਿਚ ਤੈਰਨਾ ਨਹੀਂ ਸਨ ਜਾਣਦੇ । ਡੂੰਘੇ ਪਾਣੀ ਵਿਚ ਉਤਰਨ ਤੋਂ ਬਾਅਦ ਉਹ ਵਾਪਸ ਬਾਹਰ ਨਹੀਂ ਨਿਕਲ ਸਕੇ ਅਤੇ ਮੌਤ ਦੇ ਮੂੰਹ ਵਿਚ ਜਾ ਪਏ। ਮੌਕੇ 'ਤੇ ਇਕੱਤਰ ਹੋਏ ਪਿੰਡ ਵਾਸੀਆਂ ਨੇ ਨੌਜਵਾਨ ਐਵੈੱਲਫੇਅਰ ਸੁਸਾਇਟੀ ਬਠਿੰਡਾ ਦੇ ਸਹਿਯੋਗ ਨਾਲ ਭਾਰੀ ਮੁਸ਼ੱਕਤ ਤੋਂ ਬਾਅਦ ਤਿੰਨਾਂ ਨੌਜਵਾਨਾਂ ਦੀਆਂ ਲਾਸ਼ਾਂ ਪਾਣੀ ਵਿਚੋਂ ਬਰਾਮਦ ਕੀਤੀਆਂ। ਮ੍ਰਿਤਕਾਂ ਦੀ ਪਹਿਚਾਣ ਸੁਖਦੇਵ ਸਿੰਘ ਪੁੱਤਰ ਬਸੰਤ ਸਿੰਘ ਵਾਸੀ ਨੇੜੇ ਠੰਢੀ ਸੜਕ ਬਠਿੰਡਾ, ਬੁੱਧ ਰਾਮ ਪੁੱਤਰ ਨਰੋਤਮ ਦਾਸ ਵਾਸੀ ਵਾਰਡ ਨੰਬਰ 7 (ਮੌਜੂਦਾ ਵਾਰਡ 9) ਭੁੱਚੋ ਮੰਡੀ ਅਤੇ ਹਰਪ੍ਰੀਤ ਹੈਪੀ ਪੁੱਤਰ ਕੁਲਦੀਪ ਵਾਸੀ ਵਾਰਡ ਨੰਬਰ 7 ਭੁੱਚੋ ਮੰਡੀ ਵਜੋਂ ਹੋਈ ਹੈ। ਘਟਨਾ ਨਾਲ ਜਿੱਥੇ ਮ੍ਰਿਤਕ ਨੌਜਵਾਨਾਂ ਦੇ ਘਰਾਂ ਵਿਚ ਸੱਥਰ ਵਿਛ ਗਏ, ਉੱਥੇ ਹੀ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ।
ਸਕੇ ਚਾਚੇ ਤਾਏ ਦੇ ਪੁੱਤਰ ਸਨ ਦੋ ਨੌਜਵਾਨ
ਭੁੱਚੋ ਮੰਡੀ (ਬਿੱਕਰ ਸਿੰਘ ਸਿੱਧੂ)-ਨਹਿਰ ਵਿਚ ਡੁੱਬਣ ਨਾਲ ਮਰਨ ਵਾਲੇ ਤਿੰਨੇ ਨੌਜਵਾਨਾਂ ਵਿਚੋਂ ਦੋ ਬੁੱਧ ਰਾਮ (25) ਅਤੇ ਹਰਪ੍ਰੀਤ ਹੈਪੀ (19) ਸਕੇ ਚਾਚੇ-ਤਾਏ ਦੇ ਪੁੱਤਰ ਸਨ। ਬੁੱਧ ਰਾਮ ਦੋ ਭਰਾਵਾਂ ਵਿਚੋਂ ਵਿਚਕਾਰਲਾ ਸੀ ਤੇ ਕਾਰਾਂ ਦੀ ਮੁਰੰਮਤ ਦਾ ਕੰਮਕਰਦਾ ਸੀ।। ਹੈਪੀ ਦੋ ਭੈਣਾਂ ਤੋਂ ਛੋਟਾ ਅਤੇ ਇਕ ਭਰਾ ਤੋਂ ਵੱਡਾ ਸੀ ਅਤੇ ਪੈਟਰੋਲ ਪੰਪ 'ਤੇ ਲੱਗਿਆ ਹੋਇਆ ਸੀ। ਸੁਖਦੇਵ ਸਿੰਘ ਵੀ ਕਾਰਾਂ ਦੀ ਵਰਕਸ਼ਾਪ 'ਚ ਮਕੈਨਿਕ ਵਜੋਂ ਕੰਮ ਕਰਦਾ ਸੀ।

ਜੰਮੂ-ਕਸ਼ਮੀਰ 'ਚ ਢਿਗਾਂ ਡਿੱਗਣ ਕਾਰਨ 7 ਮੌਤਾਂ

ਸ੍ਰੀਨਗਰ/ਜੰਮੂ, 15 ਜੁਲਾਈ (ਮਨਜੀਤ ਸਿੰਘ, ਮਹਿੰਦਰਪਾਲ ਸਿੰਘ)-ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ 'ਚ ਸਥਿਤ ਪ੍ਰਸਿੱਧ ਸੈਲਾਨੀ ਸਥਾਨ ਸਹਰ ਬਾਬਾ ਦੇ ਝਰਨੇ ਨੇੜੇ ਪਿਕਨਿਕ ਮਨਾਉਣ ਗਏ ਲੋਕਾਂ 'ਤੇ ਨਹਾਉਣ ਦੌਰਾਨ ਢਿੱਗਾਂ ਡਿੱਗਣ ਕਾਰਨ 7 ਦੀ ਮੌਤ ਹੋ ਗਈ, ਜਦਕਿ 33 ਹੋਰ ਮਲਬੇ ਹੇਠ ਦੱਬ ਜਾਣ ਕਾਰਨ ਜ਼ਖ਼ਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਫੌਜ, ਪੁਲਿਸ ਅਤੇ ਸਥਾਨਕ ਲੋਕਾਂ ਵਲੋਂ ਤੁਰੰਤ ਬਚਾਅ ਕਾਰਵਾਈ ਸ਼ੁਰੂ ਕੀਤੀ ਗਈ ਤੇ ਜ਼ਖ਼ਮੀਆਂ ਨੂੰ ਨਾਰਾਇਣ ਕੱਟੜਾ ਅਤੇ ਉਧਮਪੋਰ ਦੇ ਹਸਪਤਾਲਾਂ 'ਚ ਦਾਖ਼ਲ ਕਰਵਾ ਦਿਤਾ ਗਿਆ ਹੈ। ਰਿਆਸੀ ਦੇ ਸੀਨੀਅਰ ਪੁਲਿਸ ਕਪਤਾਨ ਨੇ ਦੱਸਿਆ ਕਿ ਪਿਕਨਿਕ ਤੇ ਆਏ ਲੋਕ ਆਮ ਵਾਂਗ ਅੱਜ ਦੁਪਹਿਰ 3.30 ਵਜੇ ਝਰਨੇ ਹੇਠ ਨਹਾ ਰਹੇ ਸਨ ਕਿ ਅਚਾਨਕ ਪਹਾੜੀ ਤੋਂ ਭਾਰੀ ਢਿੱਗਾਂ ਉਨ੍ਹਾਂ 'ਤੇ ਆ ਡਿੱਗੀਆਂ, ਜਿਸ ਦੇ ਮਲਬੇ ਹੇਠ ਕਈ ਲੋਕ ਦੱਬ ਗਏ, ਜਿਨ੍ਹਾਂ 'ਚੋਂ 7 ਦੀ ਮੌਤ ਹੋ ਗਈ ਤੇ 33 ਹੋਰ ਜ਼ਖ਼ਮੀ ਹੋ ਗਏ। ਹਸਪਤਾਲ 'ਚ ਦਾਖਲ ਕਈ ਜ਼ਖ਼ਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਤੇ ਮੌਤਾਂ ਦੀ ਗਿਣਤੀ 'ਚ ਹੋਰ ਵਾਧਾ ਹੋ ਸਕਦਾ ਹੈ। ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਇਸ ਦੌਰਾਨ ਪੁਲਿਸ ਨੇ ਸੈਲਾਨੀ ਸਥਾਨ ਨੂੰ ਸੀਲ ਕਰ ਦਿੱਤਾ ਹੈ ਅਤੇ ਸੈਲਾਨੀਆਂ ਦੇ ਇਸ ਇਲਾਕੇ 'ਚ ਜਾਣ 'ਤੇ ਰੋਕ ਲਗਾ ਦਿੱਤੀ ਹੈ। ਦੱਸਣਯੋਗ ਹੈ ਕਿ ਉੱਤਰੀ ਭਾਰਤ ਦਾ ਸਭਾ 'ਤੋਂ ਉੱਚਾ ਇਹ ਝਰਨਾ ਰਿਆਸੀ ਕਸਬੇ 'ਤੋਂ 10 ਕਿਲੋਮੀਟਰ ਦੀ ਦੂਰੀ 'ਤੇ ਸਲਾਲ ਪਹਾੜੀ 'ਚ ਵਗਦੀ ਚਿਨਾਬ ਨਦੀ ਦੇ ਕਿਨਾਰੇ 'ਤੇ 466 ਫੁੱਟ ਦੀ ਉਚਾਈ 'ਤੇ ਸਥਿਤ ਹੈ। 100 ਫੁੱਟ ਦੀ ਉਚਾਈ 'ਤੋਂ ਝਰਨੇ ਦੇ ਪਾਣੀ ਦੇ ਹੇਠਾਂ ਡਿੱਗਣ ਦਾ ਸ਼ਾਨਦਾਰ ਨਜ਼ਾਰਾ ਅਕਸਰ ਸੈਲਾਨੀਆਂ, ਸਥਾਨਕ ਲੋਕਾਂ ਅਤੇ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂਆ ਨੂੰ ਆਪਣੇ ਵੱਲ ਖਿੱਚਦਾ ਹੈ।

'ਆਪ' ਦੇ 6 ਜ਼ਿਲ੍ਹਾ ਪ੍ਰਧਾਨਾਂ ਸਮੇਤ 15 ਅਹਿਮ ਅਹੁਦੇਦਾਰਾਂ ਵਲੋਂ ਅਸਤੀਫ਼ੇ

ਪਟਿਆਲਾ, 15 ਜੁਲਾਈ (ਗੁਰਪ੍ਰੀਤ ਸਿੰਘ ਚੱਠਾ)-ਆਮ ਆਦਮੀ ਪਾਰਟੀ ਦਾ ਉਸ ਵੇਲੇ ਹੋਰ ਬਿਖਰਦੀ ਹੋਈ ਨਜ਼ਰ ਆਈ ਜਦੋਂ ਅੱਜ ਉਸ ਦੇ ਕਈ ਮੈਂਬਰਾਂ ਨੇ ਅਸਤੀਫ਼ੇ ਦੇ ਦਿੱਤੇ। ਜਾਣਕਾਰੀ ਅਨੁਸਾਰ 'ਆਪ' ਪੰਜਾਬ ਦੇ 15 ਅਹਿਮ ਅਹੁਦੇਦਾਰਾਂ ਨੇ ਸਹਿ ਪ੍ਰਧਾਨ ਪੰਜਾਬ ਡਾ. ਬਲਬੀਰ ਸਿੰਘ 'ਤੇ ...

ਪੂਰੀ ਖ਼ਬਰ »

ਅਦਾਲਤੀ ਚੈਂਬਰ ਵਿਚ ਸੀਨੀਅਰ ਵਕੀਲ ਵਲੋਂ ਔਰਤ ਵਕੀਲ ਨਾਲ ਜਬਰ ਜਨਾਹ

ਨਵੀਂ ਦਿੱਲੀ, 15 ਜੁਲਾਈ (ਪੀ. ਟੀ. ਆਈ.)- ਦੱਖਣੀ ਦਿੱਲੀ ਦੀ ਸਾਕੇਤ ਅਦਾਲਤ ਦੇ ਇਕ ਸੀਨੀਅਰ ਵਕੀਲ ਨੇ ਆਪਣੇ ਚੈਂਬਰ 'ਚ ਇਕ ਔਰਤ ਵਕੀਲ ਨਾਲ ਕਥਿਤ ਤੌਰ 'ਤੇ ਜਬਰ ਜਨਾਹ ਕੀਤਾ। ਡੀ. ਸੀ. ਪੀ. (ਦੱਖਣੀ) ਰੋਮਿਲ ਬਾਨੀਆ ਨੇ ਦੱਸਿਆ ਕਿ ਪੀੜਤਾ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨ 'ਚ ...

ਪੂਰੀ ਖ਼ਬਰ »

ਯੂ. ਪੀ. 'ਚ ਸਮੂਹਿਕ ਜਬਰ ਜਨਾਹ ਪਿੱਛੋਂ ਔਰਤ ਨੂੰ ਜਿਊਂਦਾ ਸਾੜਿਆ

ਸੰਭਾਲ (ਯੂ. ਪੀ.), 15 ਜੁਲਾਈ (ਪੀ. ਟੀ. ਆਈ.)- ਇੱਥੋਂ ਦੇ ਗੁਨੌਰ ਇਲਾਕੇ 'ਚ ਇਕ ਔਰਤ ਨਾਲ ਕਥਿਤ ਤੌਰ 'ਤੇ ਪੰਜ ਵਿਅਕਤੀਆਂ ਵਲੋਂ ਸਮੂਹਿਕ ਜਬਰ ਜਨਾਹ ਕਰਨ ਉਪਰੰਤ ਉਸ ਨੂੰ ਜਿਊਂਦਿਆਂ ਸਾੜ ਦਿੱਤਾ ਗਿਆ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਨੂੰ ਵਾਪਰੀ ਜਦੋਂ 30 ਸਾਲਾ ...

ਪੂਰੀ ਖ਼ਬਰ »

ਅਮਰਨਾਥ ਯਾਤਰਾ ਤੋਂ ਬਾਅਦ ਜੰਮੂ-ਕਸ਼ਮੀਰ ਵਿਚ ਬਣ ਸਕਦੀ ਹੈ ਨਵੀਂ ਸਰਕਾਰ

ਸ੍ਰੀਨਗਰ, 15 ਜੁਲਾਈ (ਮਨਜੀਤ ਸਿੰਘ)- ਜੰਮੂ-ਕਸ਼ਮੀਰ 'ਚ ਅਮਰਨਾਥ ਯਾਤਰਾ ਦੇ ਬਾਅਦ ਨਵੀਂ ਸਰਕਾਰ ਬਣਨ ਦੇ ਆਸਾਰ ਹਨ। ਪੀ.ਡੀ.ਪੀ. ਦੇ ਬਾਗੀ ਵਿਧਾਇਕ ਭਾਜਪਾ ਦੀ ਸਹਾਇਤਾ ਨਾਲ ਸਰਕਾਰ ਬਣਾਉਣ ਦੀ ਕੋਸ਼ਿਸ਼ 'ਚ ਲੱਗੇ ਹੋਏ ਹਨ। ਸੂਤਰਾਂ ਅਨੁਸਾਰ ਪੀਪਲਜ਼ ਕਾਨਫਰੰਸ ਦੇ ਚੇਅਰਮੈਨ ...

ਪੂਰੀ ਖ਼ਬਰ »

ਨਵੀਂ ਫ਼ਸਲ ਆਉਣ ਤੋਂ ਪਹਿਲਾਂ ਹੀ ਖਾਲੀ ਕਰਵਾਏ ਜਾਣਗੇ ਗੁਦਾਮ

ਇਸ ਸਾਲ ਚੌਲ ਲਗਵਾਉਣ ਲਈ ਸ਼ੈਲਰ ਮਾਲਕਾਂ ਨੂੰ ਆਈ ਸੀ ਭਾਰੀ ਪ੍ਰੇਸ਼ਾਨੀ

ਸ਼ਿਵ ਸ਼ਰਮਾ ਜਲੰਧਰ, 15 ਜੁਲਾਈ-ਚਾਹੇ ਕੁਝ ਮਹੀਨੇ ਬਾਅਦ ਪੰਜਾਬ ਸਮੇਤ ਹੋਰ ਰਾਜਾਂ 'ਚ ਝੋਨੇ ਦੀ ਬੰਪਰ ਫ਼ਸਲ ਦੀ ਆਮਦ ਹੋਣੀ ਹੈ ਪਰ ਉਸ ਨੂੰ ਲੈ ਕੇ ਕੇਂਦਰੀ ਏਜੰਸੀਆਂ 'ਚ ਹੁਣ ਤੋਂ ਹੀ ਚਿੰਤਾ ਪਾਈ ਜਾ ਰਹੀ ਹੈ ਕਿਉਂਕਿ ਪਹਿਲੀ ਵਾਰ ਹੈ ਕਿ ਅਨਾਜ ਨਾਲ ਨੱਕੋ-ਨੱਕ ਭਰੇ ਹੋਣ ...

ਪੂਰੀ ਖ਼ਬਰ »

ਖੁੰਢ-ਚਰਚਾ

ਨਵੇਂ ਪੁਲਸੀਏ ਮੋਬਾਈਲਾਂ 'ਚ ਰੁੱਝੇ ਪਿਛਲੇ ਸਮੇਂ ਦੌਰਾਨ ਪੰਜਾਬ ਪੁਲਿਸ 'ਚ ਬਹੁਤ ਸਾਰੇ ਨੌਜਵਾਨ ਲੜਕੇ-ਲੜਕੀਆਂ ਦੀ ਭਰਤੀ ਹੋਈ ਹੈ ਅਤੇ ਉਚ ਅਧਿਕਾਰੀਆਂ ਵਲੋਂ ਅਜਿਹੇ ਪੁਲਸੀਆਂ ਨੂੰ ਚੌਕਾਂ ਅਤੇ ਹੋਰ ਜਨਤਕ ਥਾਵਾਂ 'ਤੇ ਤਾਇਨਾਤ ਕਰਨ ਨੂੰ ਤਰਜੀਹ ਦਿੱਤੀ ਜਾ ਰਹੀ ...

ਪੂਰੀ ਖ਼ਬਰ »

ਉਹ ਦਿਨ ਦੂਰ ਨਹੀਂ ਜਦੋਂ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਵੇਗੀ-ਮੋਦੀ

ਵਿਕਾਸ ਪ੍ਰਾਜੈਕਟਾਂ 'ਚ ਦੇਰੀ ਤੇ ਲੋਕਾਂ ਨੂੰ ਨਜ਼ਰਅੰਦਾਜ਼ ਕਰਨ ਲਈ ਪਿਛਲੀਆਂ ਸਰਕਾਰਾਂ ਨੂੰ ਬਣਾਇਆ ਨਿਸ਼ਾਨਾ

ਮਿਰਜ਼ਾਪੁਰ (ਯੂ. ਪੀ.), 15 ਜੁਲਾਈ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਿਰੋਧੀ ਪਾਰਟੀਆਂ ਦੀ ਅਗਵਾਈ ਵਾਲੀਆਂ ਪਿਛਲੀਆਂ ਸਰਕਾਰਾਂ 'ਤੇ ਹਮਲਾ ਕਰਦਿਆਂ ਦੋਸ਼ ਲਾਇਆ ਕਿ ਉਨ੍ਹਾਂ ਨੇ ਲੋਕਾਂ ਨੂੰ ਨਜ਼ਰਅੰਦਾਜ਼ ਕੀਤਾ ਅਤੇ ਵਿਕਾਸ ਪ੍ਰਾਜੈਕਟ ਸਮੇਂ ਸਿਰ ...

ਪੂਰੀ ਖ਼ਬਰ »

ਰੂਸ 'ਚ ਫ਼ੌਜੀ ਅਭਿਆਸ ਵਿਚ ਸ਼ਾਮਿਲ ਹੋਣਗੇ ਭਾਰਤ ਤੇ ਪਾਕਿ

ਨਵੀਂ ਦਿੱਲੀ, 15 ਜੁਲਾਈ (ਪੀ. ਟੀ. ਆਈ.)-ਭਾਰਤ ਅਤੇ ਪਾਕਿ ਦੀਆਂ ਫ਼ੌਜਾਂ ਅਗਲੇ ਮਹੀਨੇ ਰੂਸ 'ਚ ਹੋਣ ਵਾਲੇ ਵਿਸ਼ਾਲ ਅੱਤਵਾਦ ਵਿਰੋਧੀ ਅਭਿਆਸ 'ਚ ਸ਼ਾਮਿਲ ਹੋਣਗੀਆਂ ਜੋ ਕਿ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ (ਐਸ. ਸੀ. ਓ.) ਵਲੋਂ ਇਸ ਦੇ ਮੈਂਬਰ ਦੇਸ਼ਾਂ ਵਿਚਾਲੇ ਅੱਤਵਾਦ ਅਤੇ ...

ਪੂਰੀ ਖ਼ਬਰ »

ਅੱਠ ਵਾਰ ਮਾਊਂਟ ਐਵਰੈਸਟ ਨੂੰ ਫ਼ਤਹਿ ਕਰਨ ਵਾਲੇ ਪੇਂਬਾ ਲਾਪਤਾ

ਨਵੀਂ ਦਿੱਲੀ, 15 ਜੁਲਾਈ (ਏਜੰਸੀ)- 8 ਵਾਰ ਮਾਉਂਟ ਐਵਰੈਸਟ ਦੀ ਚੜ੍ਹਾਈ ਪੂਰੀ ਕਰਨ ਵਾਲੇ ਦਾਰਜਲਿੰਗ ਦੇ ਪੇਂਬਾ ਸ਼ੇਰਪਾ (ਪੇਂਬਾ ਜੀ) 7,672 ਮੀਟਰ ਉੱਚੇ ਸਸੇਰ ਕਾਂਗੜੀ 'ਤੇ ਆਪਣੀ ਟੀਮ ਨਾਲ ਸਫ਼ਲਤਾਪੂਰਵਕ ਚੜ੍ਹਾਈ ਕਰਨ ਉਪਰੰਤ ਵਾਪਿਸ ਪਰਤਦਿਆਂ ਲਾਪਤਾ ਹੋ ਗਏ ਹਨ। ਮਾਊਂਟ ...

ਪੂਰੀ ਖ਼ਬਰ »

ਸੰਤ ਕਬੀਰ ਮਹਾਨ ਸਮਾਜ ਸੁਧਾਰਕ ਸਨ-ਰਾਸ਼ਟਰਪਤੀ

ਜਨਮ ਦਿਹਾੜੇ ਸਬੰਧੀ ਮਹਾਂਕੁੰਭ ਪ੍ਰੋਗਰਾਮ 'ਚ ਬਤੌਰ ਮੁੱਖ ਮਹਿਮਾਨ ਵਜੋਂ ਪਹੁੰਚੇ

ਫ਼ਤਿਹਾਬਾਦ, 15 ਜੁਲਾਈ (ਹਰਬੰਸ ਮੰਡੇਰ)- ਰਾਸ਼ਟਰਪਤੀ ਰਾਮ ਨਾਥ ਕੋਵਿੰਦ ਹਰਿਆਣਾ ਦੇ ਜ਼ਿਲ੍ਹਾ ਫ਼ਤਿਹਾਬਾਦ 'ਚ ਸੰਤ ਕਬੀਰ ਦਾਸ ਦੇ ਜਨਮ ਦਿਹਾੜੇ ਸਬੰਧੀ ਮਹਾਂਕੁੰਭ ਪ੍ਰੋਗਰਾਮ 'ਚ ਬਤੌਰ ਮੁੱਖ ਮਹਿਮਾਨ ਵਜੋਂ ਪਹੁੰਚੇ, ਜਿੱਥੇ ਡੀ.ਸੀ. ਡਾ: ਹਰਦੀਪ ਸਿੰਘ ਨੇ ਉਨ੍ਹਾਂ ਦਾ ...

ਪੂਰੀ ਖ਼ਬਰ »

ਗਠਜੋੜ ਦਾ ਜ਼ਹਿਰ ਪੀ ਰਿਹਾ ਹਾਂ-ਕੁਮਾਰਸਵਾਮੀ

ਕਰਨਾਟਕ ਦੇ ਮੁੱਖ ਮਤਰੀ ਨੇ ਪਾਰਟੀ ਕਾਰਕੁਨਾਂ ਨੂੰ ਦੱਸਿਆ ਆਪਣਾ ਦਰਦ

ਬੈਂਗਲੁਰੂ, 15 ਜੁਲਾਈ (ਪੀ. ਟੀ. ਆਈ.)-ਕਰਨਾਟਕ ਵਿਚ ਜਨਤਾ ਦਲ (ਐਸ)-ਕਾਂਗਰਸ ਗਠਜੋੜ ਸਰਕਾਰ ਵਿਚ ਮਤਭੇਦਾਂ ਦੀ ਝਲਕ ਦਿੰਦਿਆਂ ਮੁੱਖ ਮੰਤਰੀ ਐਚ. ਡੀ. ਕੁਮਾਰਸਵਾਮੀ ਨੇ ਕਿਹਾ ਕਿ ਉਹ ਮੁੱਖ ਮੰਤਰੀ ਬਣ ਕੇ ਖੁਸ਼ ਨਹੀਂ ਹਨ ਤੇ 'ਵਿਸ਼ਕਾਂਠਾ' (ਸ਼ਿਵ) ਵਾਂਗ ਜ਼ਹਿਰ ਪੀ ਰਿਹਾ ਹਾਂ। ...

ਪੂਰੀ ਖ਼ਬਰ »

ਸੰਸਦ ਦੀ ਸੁਚਾਰੂ ਕਾਰਵਾਈ ਲਈ ਲੋਕ ਸਭਾ ਸਪੀਕਰ ਨੇ ਬੁਲਾਈ ਸਰਬ ਪਾਰਟੀ ਮੀਟਿੰਗ

ਨਵੀਂ ਦਿੱਲੀ, 15 ਜੁਲਾਈ (ਏਜੰਸੀ)- 18 ਜੁਲਾਈ ਨੂੰ ਸ਼ੁਰੂ ਹੋਣ ਜਾ ਰਹੇ ਸੰਸਦ ਦੇ ਮੌਨਸੂਨ ਸੈਸ਼ਨ ਦੌਰਾਨ ਸਦਨ ਦੀ ਕਾਰਵਾਈ ਨੂੰ ਸੁਚਾਰੂ ਬਣਾਈ ਰੱਖਣ ਲਈ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਸਮੇਤ ਹੋਰ ਪਾਰਟੀਆਂ ਦੇ ਨੇਤਾਵਾਂ ...

ਪੂਰੀ ਖ਼ਬਰ »

ਰਜਨੀਕਾਂਤ ਵਲੋਂ 'ਇਕ ਰਾਸ਼ਟਰ, ਇਕ ਚੋਣ' ਦਾ ਸਮਰਥਨ

ਚੇਨਈ, 15 ਜੁਲਾਈ (ਏਜੰਸੀ)- ਤਾਮਿਲ ਫਿਲਮਾਂ ਦੇ ਸੁਪਰਸਟਾਰ ਰਜਨੀਕਾਂਤ ਜਿਨ੍ਹਾਂ ਅਭਿਨੇਤਾ ਤੋਂ ਨੇਤਾ ਬਣਨ ਦੀਆਂ ਸਰਗਰਮੀਆਂ ਸ਼ੁਰੂ ਕੀਤੀਆਂ ਹੋਈਆਂ ਹਨ, ਉਨ੍ਹਾਂ ਅੱਜ ਕੇਂਦਰ ਸਰਕਾਰ ਦੇ 'ਇਕ ਰਾਸ਼ਟਰ, ਇਕ ਚੋਣ' ਵਿਚਾਰ ਦਾ ਸਮਰਥਨ ਕੀਤਾ ਹੈ ਜਿਸ ਤਹਿਤ ਸਾਰੇ ਦੇਸ਼ 'ਚ ਲੋਕ ...

ਪੂਰੀ ਖ਼ਬਰ »

ਅਫਗਾਨਿਸਤਾਨ 'ਚ ਆਤਮਘਾਤੀ ਹਮਲਾ-7 ਹਲਾਕ

ਕਾਬੁਲ, 15 ਜੁਲਾਈ (ਏਜੰਸੀ)- ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਖੇ ਆਤਮਘਾਤੀ ਹਮਲਾਵਰ ਵਲੋਂ ਕੀਤੇ ਬੰਬ ਧਮਾਕੇ 'ਚ 7 ਲੋਕ ਮਾਰੇ ਗਏ ਤੇ 15 ਹੋਰ ਜ਼ਖ਼ਮੀ ਹੋ ਗਏ ਹਨ। ਪੇਂਡੂ ਪੁਨਰਵਾਸ ਤੇ ਵਿਕਾਸ ਮੰਤਰਾਲੇ ਬਾਹਰ ਹੋਏ ਇਸ ਹਮਲੇ ਦੀ ਜਿੰਮੇਵਾਰੀ ਅੱਤਵਾਦੀ ਸੰਗਠਨ ਆਈ.ਐਸ. ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX