ਤਾਜਾ ਖ਼ਬਰਾਂ


ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਵੱਲੋਂ 54 ਉਮੀਦਵਾਰਾਂ ਦੀ ਸੂਚੀ ਜਾਰੀ
. . .  1 minute ago
ਅਜਨਾਲਾ, 18 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ 54 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ...
ਪ੍ਰਿਟਿੰਗ ਪ੍ਰੈੱਸ ਨੂੰ ਲੱਗੀ ਅੱਗ 'ਚ ਲੱਖਾਂ ਦਾ ਨੁਕਸਾਨ
. . .  about 2 hours ago
ਲੁਧਿਆਣਾ, 18 ਜਨਵਰੀ (ਰੁਪੇਸ਼ ਕੁਮਾਰ) - ਲੁਧਿਆਣਾ ਦੇ ਸੂਦਾਂ ਮੁਹੱਲੇ 'ਚ ਇੱਕ ਪ੍ਰਿਟਿੰਗ ਪ੍ਰੈੱਸ ਨੂੰ ਅਚਾਨਕ ਅੱਗ ਲੱਗ ਗਈ। ਇਸ ਦੀ ਸੂਚਨਾ ਮਿਲਣ ਤੋਂ ਬਾਅਦ...
ਅਮਰੀਕਾ ਤੋਂ ਦਿੱਲੀ ਉਡਾਣ ਦੌਰਾਨ ਲੋਹੀਆਂ ਦੇ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
. . .  about 2 hours ago
ਲੋਹੀਆਂ ਖ਼ਾਸ, 18 ਜਨਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ) - ਅਮਰੀਕਾ ਦੇ ਕੈਲੇਫੋਰਨੀਆ 'ਚ ਪੈਂਦੇ ਮਨਟੀਕਾ ਸ਼ਹਿਰ ਵਿਖੇ ਪਰਿਵਾਰ ਸਮੇਤ ਰਹਿੰਦੇ ਜਗੀਰ ਸਿੰਘ ਵਾਸੀ ਪਿੰਡ ਬਦਲੀ ਬਲਾਕ ਲੋਹੀਆਂ ਖ਼ਾਸ ਦੇ ਘਰ ਰੱਖੇ ਵਿਆਹ ਸਮਾਗਮ ਦੀਆਂ ਖ਼ੁਸ਼ੀਆਂ ਉਸ ਵੇਲੇ ਮਾਤਮ...
ਸ੍ਰੀਲੰਕਾ ਦੇ ਰਾਸ਼ਟਰਪਤੀ ਵੱਲੋਂ ਅਜੀਤ ਡੋਭਾਲ ਨਾਲ ਮੁਲਾਕਾਤ
. . .  about 3 hours ago
ਨਵੀਂ ਦਿੱਲੀ, 18 ਜਨਵਰੀ - ਸ੍ਰੀਲੰਕਾ ਦੇ ਰਾਸ਼ਟਰਪਤੀ ਗੋਤਬਯਾ ਰਾਜਪਕਸ਼ੇ ਵੱਲੋਂ ਅੱਜ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਮੁਲਾਕਾਤ ਕੀਤੀ। ਇਸ ਮੌਕੇ ਦੋਵਾਂ ਵਿਚਕਾਰ ਰਾਸ਼ਟਰੀ ਸੁਰੱਖਿਆ, ਖ਼ੁਫ਼ੀਆ ਵੰਡ...
ਦਲਿਤ ਵਿਰੋਧੀ ਹਨ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲੇ - ਅਮਿਤ ਸ਼ਾਹ
. . .  about 3 hours ago
ਬੈਂਗਲੁਰੂ, 18 ਜਨਵਰੀ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਰਨਾਟਕ ਦੇ ਹੁਬਲੀ 'ਚ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਉਹ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ਨੂੰ ਪੁੱਛਣਾ...
10 ਪੀੜੀਆਂ ਬਾਅਦ ਵੀ ਸਾਵਰਕਰ ਦੀ ਹਿੰਮਤ ਦਾ ਮੁਕਾਬਲਾ ਨਹੀਂ ਕਰ ਸਕਦੇ ਰਾਹੁਲ ਗਾਂਧੀ - ਸਮ੍ਰਿਤੀ ਈਰਾਨੀ
. . .  about 3 hours ago
ਲਖਨਊ, 18 ਜਨਵਰੀ - ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਹਾਲ ਹੀ ਵਿਚ ਕਿਹਾ ਸੀ ਕਿ ਉਹ ਮਾਫ਼ੀ ਨਹੀਂ ਮੰਗਣਗੇ। ਉਹ ਰਾਹੁਲ ਸਾਵਰਕਰ ਨਹੀ ਹਨ। ਮੈਂ ਅੱਜ ਰਾਹੁਲ ਗਾਂਧੀ...
ਪ੍ਰਨੀਤ ਕੌਰ ਨੇ ਕੀਤਾ 66 ਕੇ ਵੀ ਸਬ- ਸਟੇਸ਼ਨ ਦਾ ਰਸਮੀ ਉਦਘਾਟਨ
. . .  about 3 hours ago
ਡੇਰਾਬਸੀ, 18 ਜਨਵਰੀ (ਸ਼ਾਮ ਸਿੰਘ ਸੰਧੂ) - ਹਲਕਾ ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਵਲੋਂ ਅੱਜ ਡੇਰਾਬਸੀ ਨੇੜਲੇ ਪਿੰਡ ਹਰੀਪੁਰ ਕੂੜਾ ਵਿਖੇ 4 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ...
ਝਾਰਖੰਡ : ਉਮਰ ਕੈਦ ਦੀ ਸਜ਼ਾ ਭੁਗਤ ਰਹੇ 139 ਕੈਦੀਆਂ ਦੀ ਰਿਹਾਈ ਦਾ ਰਾਹ ਪੱਧਰਾ
. . .  about 4 hours ago
ਰਾਂਚੀ, 18 ਜਨਵਰੀ - ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਸੂਬੇ ਦੀਆਂ ਵੱਖ ਵੱਖ ਜੇਲ੍ਹਾਂ 'ਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ 139 ਕੈਦੀਆਂ ਨੂੰ ਰਿਹਾਅ ਕਰਨ ਦੇ ਪ੍ਰਸਤਾਵ...
ਹੁਣ ਸ਼੍ਰੋ:ਅ:ਦ (ਬਾਦਲ) ਦੇ ਮਾਲਵਾ ਜੋਨ-2 ਦੇ ਸਕੱਤਰ ਨੇ ਦਿੱਤਾ ਅਸਤੀਫ਼ਾ
. . .  about 3 hours ago
ਸੁਨਾਮ ਊਧਮ ਸਿੰਘ ਵਾਲਾ, 18 ਜਨਵਰੀ ( ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) - ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ...
ਸੀ.ਏ.ਏ 'ਤੇ 10 ਲਾਈਨਾਂ ਬੋਲ ਕੇ ਦਿਖਾਉਣ ਰਾਹੁਲ ਗਾਂਧੀ - ਜੇ.ਪੀ ਨੱਢਾ
. . .  about 4 hours ago
ਨਵੀਂ ਦਿੱਲੀ, 18 ਜਨਵਰੀ - ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ.ਪੀ ਨੱਢਾ ਦਾ ਕਹਿਣਾ ਹੈ ਕਿ ਉਹ ਵਿਰੋਧੀ ਪਾਰਟੀਆਂ ਨੂੰ ਪੁੱਛਣਾ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਨਾਗਰਿਕਤਾ ਸੋਧ ਕਾਨੂੰਨ ਤੋਂ ਕੀ...
ਜੇ.ਈ.ਈ (ਮੇਨ) 2020 ਨਤੀਜਾ : ਜਲੰਧਰ ਦੇ 2 ਵਿਦਿਆਰਥੀਆਂ ਨੇ ਸੂਬੇ ਭਰ 'ਚੋਂ ਕੀਤਾ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਹਾਸਲ
. . .  about 4 hours ago
ਜਲੰਧਰ, 18 ਜਨਵਰੀ (ਚਿਰਾਗ਼ ਸ਼ਰਮਾ) - ਜੇ.ਈ.ਈ (ਮੇਨ) 2020 ਦੇ ਪਹਿਲੇ ਫੇਸ ਦੇ ਨਤੀਜਿਆਂ ਵਿਚ ਜਲੰਧਰ ਦੇ ਉੱਜਵਲ ਮਹਿਤਾ ਨੇ 99.99 ਫ਼ੀਸਦੀ ਅੰਕ ਹਾਸਲ ਕਰ ਕੇ ਪੰਜਾਬ ਭਰ 'ਚੋਂ ਪਹਿਲਾ ਸਥਾਨ...
'ਆਪ' ਵਿਧਾਇਕ ਆਦਰਸ਼ ਸ਼ਾਸਤਰੀ ਨੇ ਝਾੜੂ ਛੱਡ ਫੜਿਆ ਹੱਥ
. . .  about 5 hours ago
ਨਵੀਂ ਦਿੱਲੀ, 18 ਜਨਵਰੀ - ਦਿੱਲੀ ਦੇ ਦਵਾਰਕਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਆਦਰਸ਼ ਸ਼ਾਸਤਰੀ ਅੱਜ ਸੀਨੀਅਰ ਕਾਂਗਰਸੀ ਆਗੂ ਪੀ.ਸੀ ਚਾਕੋ ਅਤੇ ਦਿੱਲੀ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚੋਪੜਾ ਦੀ...
ਮੁੱਠਭੇੜ ਤੋਂ ਬਾਅਦ ਇੱਕ ਨਕਸਲੀ ਗ੍ਰਿਫ਼ਤਾਰ
. . .  about 5 hours ago
ਰਾਏਪੁਰ, 18 ਜਨਵਰੀ - ਝਾਰਖੰਡ ਦੇ ਚਾਏਬਾਸਾ ਵਿਖੇ ਪੁਲਿਸ ਅਤੇ ਸੀ.ਆਰ.ਪੀ ਐੱਫ ਨੇ ਸਾਂਝੇ ਆਪ੍ਰੇਸ਼ਨ ਤਹਿਤ ਮੁੱਠਭੇੜ ਤੋਂ ਬਾਅਦ ਇੱਕ ਨਕਸਲੀ ਨੂੰ ਗ੍ਰਿਫ਼ਤਾਰ ਕਰ...
ਸੀ.ਏ.ਏ ਲਾਗੂ ਕਰਨ 'ਤੇ ਧੰਨਵਾਦ ਲਈ ਭਾਜਪਾ ਹੈੱਡਕੁਆਟਰ ਪਹੁੰਚੇ ਹਰਿਆਣਾ ਤੇ ਦਿੱਲੀ ਦੇ ਪਾਕਿਸਤਾਨੀ ਸ਼ਰਨਾਰਥੀ
. . .  about 5 hours ago
ਨਵੀਂ ਦਿੱਲੀ, 18 ਜਨਵਰੀ - ਦਿੱਲੀ ਤੇ ਹਰਿਆਣਾ 'ਚ ਰਹਿ ਰਹੇ ਪਾਕਿਸਤਾਨੀ ਸ਼ਰਨਾਰਥੀ ਨਾਗਰਿਕਤਾ ਸੋਧ ਕਾਨੂੰਨ ਨੂੰ ਲਾਗੂ ਕਰਨ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ...
ਸ਼੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਸ਼ਾਨੋ ਸ਼ੌਕਤ ਨਾਲ ਮਨਾਇਆ ਜਾਵੇਗਾ ਪੰਚਮੀ ਦਾ ਪਵਿੱਤਰ ਦਿਹਾੜਾ- ਭਾਈ ਲੌਂਗੋਵਾਲ
. . .  about 5 hours ago
ਲੌਂਗੋਵਾਲ, 18 ਜਨਵਰੀ (ਸ.ਸ.ਖੰਨਾ ) ਸ਼ਹੀਦ ਭਾਈ ਮਨੀ ਸਿੰਘ ਜੀ ਦੇ ਜਨਮ ਅਸਥਾਨ ਗੁਰਦੁਆਰਾ ਕੈਂਬੋਵਾਲ ਸਾਹਿਬ ਵਿਖੇ ਅੱਜ ਅਜੀਤ ਨਾਲ ਗੱਲਬਾਤ ਦੌਰਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਗੁਰਦੁਆਰਾ...
ਸੜਕ ਹਾਦਸੇ 'ਚ ਫ਼ਿਲਮੀ ਅਦਾਕਾਰਾ ਸ਼ਬਾਨਾ ਆਜ਼ਮੀ ਜ਼ਖਮੀ
. . .  about 5 hours ago
ਪ੍ਰਧਾਨ ਮੰਤਰੀ ਅਤੇ ਸੋਨੀਆ ਗਾਂਧੀ ਨੇ ਅਸ਼ਵਨੀ ਚੋਪੜਾ ਦੇ ਦੇਹਾਂਤ 'ਤੇ ਪ੍ਰਗਟਾਇਆ ਦੁੱਖ
. . .  about 5 hours ago
ਜੰਮੂ-ਕਸ਼ਮੀਰ 'ਚ ਰਹੱਸਮਈ ਬਿਮਾਰੀ ਕਾਰਨ 10 ਬੱਚਿਆਂ ਦੀ ਮੌਤ
. . .  about 6 hours ago
19 ਜਨਵਰੀ ਨੂੰ ਵੀ ਖੁੱਲ੍ਹਾ ਰਹੇਗਾ ਸ਼ਿਰਡੀ ਸਾਂਈ ਮੰਦਰ
. . .  about 6 hours ago
ਤ੍ਰਿਵੇਂਦਰ ਰਾਵਤ ਵੱਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ
. . .  about 6 hours ago
ਸਿਰਫ਼ ਸੱਤਾ ਹਾਸਲ ਕਰਨ ਦੀ ਸੋਚ ਤਕ ਸੀਮਤ ਹੋ ਕੇ ਰਹਿ ਗਈ ਹੈ ਅਕਾਲੀ ਲੀਡਰਸ਼ਿਪ - ਪਰਮਿੰਦਰ ਢੀਂਡਸਾ
. . .  about 6 hours ago
ਹਥਿਆਰਬੰਦ ਲੁਟੇਰਿਆਂ ਵੱਲੋਂ ਬੈਂਕ 'ਚੋਂ 5 ਲੱਖ ਦੀ ਲੁੱਟ
. . .  about 6 hours ago
ਸਾਲ 2013 ਦੇ ਗੁੜੀਆ ਸਮੂਹਿਕ ਜਬਰ ਜਨਾਹ ਮਾਮਲੇ 'ਚ ਦੋ ਦੋਸ਼ੀ ਕਰਾਰ
. . .  about 6 hours ago
ਅਕਾਲੀ ਪਰਿਵਾਰਾਂ ਦਾ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦੀ ਸ਼ਤਾਬਦੀ ਵਰ੍ਹੇ ਨੂੰ ਲੈ ਕੇ 'ਸਫ਼ਰ-ਏ-ਅਕਾਲੀ ਲਹਿਰ' ਪ੍ਰੋਗਰਾਮ ਸ਼ੁਰੂ
. . .  1 minute ago
ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆਉਣ ਨਾਲ ਨੌਜਵਾਨ ਦੀ ਮੌਤ
. . .  about 7 hours ago
ਉਤਰਾਖੰਡ ਦੇ ਮੁੱਖ ਮੰਤਰੀ ਵਲੋਂ ਰਾਜਨਾਥ ਸਿੰਘ ਨਾਲ ਮੁਲਾਕਾਤ
. . .  about 7 hours ago
ਕਿੱਨੌਰ : ਢਿਗਾਂ ਡਿੱਗਣ ਕਾਰਨ ਨੈਸ਼ਨਲ ਹਾਈਵੇ ਬੰਦ
. . .  about 7 hours ago
ਪ੍ਰਗਿਆ ਠਾਕੁਰ ਨੂੰ ਸ਼ੱਕੀ ਚਿੱਠੀ ਭੇਜਣ ਦੇ ਮਾਮਲੇ 'ਚ ਇੱਕ ਗ੍ਰਿਫ਼ਤਾਰ
. . .  about 7 hours ago
ਵਿਅਕਤੀ ਦਾ ਕੁੱਟ ਕੁੱਟ ਕੇ ਬੇਰਹਿਮੀ ਨਾਲ ਕਤਲ, ਉਪਰੰਤ ਹੋਈ ਗੋਲੀਬਾਰੀ 'ਚ 2 ਜ਼ਖਮੀ
. . .  about 7 hours ago
ਨਿਰਭੈਆ ਦੇ ਦੋਸ਼ੀ ਪਵਨ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ 20 ਜਨਵਰੀ ਨੂੰ ਹੋਵੇਗੀ ਸੁਣਵਾਈ
. . .  about 7 hours ago
ਸੀ.ਏ.ਏ ਅਤੇ ਐਨ.ਆਰ.ਸੀ ਨੂੰ ਲੈ ਕੇ ਇੱਕ ਮੰਚ 'ਤੇ ਆਉਣ ਸਾਰੀਆਂ ਵਿਰੋਧੀ ਪਾਰਟੀਆਂ - ਚਿਦੰਬਰਮ
. . .  about 7 hours ago
ਜੰਮੂ-ਕਸ਼ਮੀਰ 'ਚ ਪਾਕਿਸਤਾਨ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ
. . .  about 7 hours ago
ਢੀਂਡਸਾ ਸਾਹਿਬ ਨੂੰ ਮੇਰਾ ਸ਼੍ਰੋਮਣੀ ਕਮੇਟੀ ਪ੍ਰਧਾਨ ਬਣਨਾ ਬਿਲਕੁਲ ਵੀ ਪਸੰਦ ਨਹੀਂ - ਭਾਈ ਲੌਂਗੋਵਾਲ
. . .  about 8 hours ago
ਰਾਹੁਲ ਗਾਂਧੀ ਨੇ ਪਿਊਸ਼ ਗੋਇਲ ਅਤੇ ਹਰਸਿਮਰਤ ਬਾਦਲ ਨੂੰ ਲਿਖੀ ਚਿੱਠੀ
. . .  about 8 hours ago
ਜੰਮੂ ਕਸ਼ਮੀਰ 'ਚ ਵੁਆਇਸ ਅਤੇ ਐੱਸ.ਐਮ.ਐੱਸ ਸੇਵਾਵਾਂ ਹੋਣਗੀਆਂ ਬਹਾਲ - ਪ੍ਰਿੰਸੀਪਲ ਸਕੱਤਰ
. . .  about 8 hours ago
ਕਰਿਆਨੇ ਦਾ ਸਮਾਨ ਵੇਚ ਕੇ ਮੋਟਰਸਾਈਕਲਾਂ 'ਤੇ ਆ ਰਹੇ ਨੌਜਵਾਨਾਂ ਨੂੰ ਟਰੱਕ ਨੇ ਮਾਰੀ ਟੱਕਰ, ਦੋਹਾਂ ਦੀ ਮੌਤ
. . .  about 8 hours ago
ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕੌਮ ਨੂੰ ਅਗਵਾਈ ਦੇਣ ਦੀ ਅਪੀਲ
. . .  about 9 hours ago
ਪੁੱਛਗਿੱਛ ਲਈ ਡੀ. ਐੱਸ. ਪੀ. ਦਵਿੰਦਰ ਸਿੰਘ ਨੂੰ ਦਿੱਲੀ ਲਿਆਏਗੀ ਐੱਨ. ਆਈ. ਏ.
. . .  about 9 hours ago
ਨਾਗਰਿਕਤਾ ਕਾਨੂੰਨ ਨੂੰ ਪੰਜਾਬ 'ਚ ਲਾਗੂ ਕਰਾਉਣ ਲਈ ਅੰਮ੍ਰਿਤਸਰ 'ਚ ਕੱਢੀ ਗਈ ਤਿਰੰਗਾ ਯਾਤਰਾ
. . .  about 9 hours ago
ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਹਾਈਵੇਅ 'ਤੇ ਪਲਟੀ ਕਾਰ, ਤਿੰਨ ਜ਼ਖ਼ਮੀ
. . .  about 9 hours ago
ਸਾਨੀਆ ਮਿਰਜ਼ਾ ਦਾ ਧਮਾਕਾ, ਮਾਂ ਬਣਨ ਤੋਂ ਬਾਅਦ ਜਿੱਤਿਆ ਪਹਿਲਾ ਖ਼ਿਤਾਬ
. . .  about 10 hours ago
ਜੰਮੂ-ਕਸ਼ਮੀਰ 'ਚ ਹਿਰਾਸਤ 'ਚ ਰੱਖੇ ਗਏ ਚਾਰ ਹੋਰ ਨੇਤਾ ਰਿਹਾਅ
. . .  about 10 hours ago
ਸਾਬਕਾ ਸੰਸਦ ਮੈਂਬਰ ਅਸ਼ਵਨੀ ਚੋਪੜਾ ਦਾ ਦੇਹਾਂਤ
. . .  about 10 hours ago
ਸਾਵਰਕਰ ਨੂੰ ਲੈ ਕੇ ਸੰਜੇ ਰਾਓਤ ਨੇ ਫਿਰ ਦਿੱਤਾ ਵਿਵਾਦਿਤ ਬਿਆਨ, ਕਿਹਾ- ਵਿਰੋਧ ਕਰਨ ਵਾਲਿਆਂ ਨੂੰ ਭੇਜੋ ਜੇਲ੍ਹ
. . .  about 10 hours ago
ਸੰਘਣੀ ਧੁੰਦ ਕਾਰਨ ਰੁਕੀ ਲੁਧਿਆਣੇ ਦੀ ਰਫ਼ਤਾਰ
. . .  about 10 hours ago
ਚੰਦਰਸ਼ੇਖਰ ਆਜ਼ਾਦ ਦੀ ਜ਼ਮਾਨਤ ਸੋਧ ਦਾ ਮਾਮਲਾ 21 ਜਨਵਰੀ ਤੱਕ ਲਈ ਮੁਲਤਵੀ
. . .  about 11 hours ago
ਸੋਨੀਆ ਗਾਂਧੀ ਦੀ ਰਿਹਾਇਸ਼ ਦੇ ਬਾਹਰ ਕਾਂਗਰਸੀ ਵਰਕਰਾਂ ਦਾ ਵਿਰੋਧ-ਪ੍ਰਦਰਸ਼ਨ
. . .  about 11 hours ago
ਡੀ. ਐੱਸ. ਪੀ. ਦਵਿੰਦਰ ਸਿੰਘ ਦੇ ਮਾਮਲੇ ਦੀ ਐੱਨ. ਆਈ. ਏ. ਕਰੇਗੀ ਜਾਂਚ
. . .  about 11 hours ago
ਸੰਘਣੀ ਧੁੰਦ ਅਤੇ ਠੰਢ ਕਾਰਨ ਜਨ-ਜੀਵਨ ਪ੍ਰਭਾਵਿਤ
. . .  about 12 hours ago
ਪਾਕਿਸਤਾਨ 'ਚ ਹਿੰਦੂ ਲੜਕੀਆਂ ਦੀ ਅਗਵਾਕਾਰੀ 'ਤੇ ਭਾਰਤ ਨੇ ਜਤਾਇਆ ਵਿਰੋਧ, ਪਾਕਿ ਹਾਈ ਕਮਿਸ਼ਨ ਦਾ ਅਧਿਕਾਰੀ ਤਲਬ
. . .  about 12 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 1 ਸਾਉਣ ਸੰਮਤ 550

ਖੰਨਾ / ਸਮਰਾਲਾ

ਖੰਨਾ ਦੀ ਵਿੱਦਿਅਕ ਸੰਸਥਾ ਦਾ 36 ਕਰੋੜ ਰੁਪਏ ਦੇ ਖ਼ਰਚੇ ਅਤੇ 13 ਕਰੋੜ ਰੁਪਏ ਦੇ ਘਾਟੇ ਦਾ ਬਜਟ ਰੌਲ਼ੇ ਰੱਪੇ 'ਚ ਪਾਸ

ਖੰਨਾ, 15 ਜੁਲਾਈ (ਹਰਜਿੰਦਰ ਸਿੰਘ ਲਾਲ)- ਨਗਰ ਕੌਾਸਲ ਦੇ ਬਾਅਦ ਸ਼ਹਿਰ ਦੀ ਸਭ ਤੋਂ ਵੱਡੇ ਬਜਟ ਵਾਲੀ ਸੰਸਥਾ ਏ. ਐੱਸ. ਸੀਨੀਅਰ ਸੈਕੰਡਰੀ ਸਕੂਲ ਅਤੇ ਕਾਲਜ ਮੈਨੇਜਮੈਂਟ ਕਮੇਟੀ ਜੋ 4 ਵੱਡੇ ਕਾਲਜ ਅਤੇ 3 ਸਕੂਲ ਚਲਾਉਂਦੀ ਹੈ, ਦਾ 35 ਕਰੋੜ 90 ਲੱਖ 71 ਹਜ਼ਾਰ 918 ਰੁਪਏ ਦੇ ਖ਼ਰਚੇ ਅਤੇ 12 ਕਰੋੜ 80 ਲੱਖ 15 ਹਜ਼ਾਰ 572 ਰੁਪਏ ਦੇ ਘਾਟੇ ਦਾ ਬਜਟ ਰੌਲ਼ੇ ਰੱਪੇ ਵਿਚ ਪਾਸ-ਪਾਸ ਕਹਿ ਕੇ ਮੀਟਿੰਗ ਉਠਾ ਦਿੱਤੀ ਗਈ ਤੇ ਬਜਟ ਪਾਸ ਹੋ ਗਿਆ | ਗੌਰਤਲਬ ਹੈ ਕਿ ਸੰਸਥਾ ਦੀ ਅੱਜ ਦੀ ਸਾਲਾਨਾ ਬੈਠਕ 'ਚ ਮੈਨੇਜਮੈਂਟ ਦੇ ਵਿਰੋਧੀ ਭਾਜਪਾ ਧੜੇ ਦੇ ਮੈਂਬਰ ਸੱਤਾ ਪੱਖ ਦੇ ਿਖ਼ਲਾਫ਼ ਕਥਿਤ ਰੂਪ ਵਿਚ ਕਈ ਗੰਭੀਰ ਮੁੱਦੇ ਉਠਾਉਣ ਲਈ ਸਬੂਤ ਲੈ ਕੇ ਆਏ ਸਨ ਪਰ ਮੀਟਿੰਗ 'ਚ ਵਿਰੋਧੀ ਧਿਰ ਕੁੱਝ ਬੋਲਦੀ, ਉਸ ਤੋਂ ਪਹਿਲਾਂ ਹੀ ਸੰਸਥਾ ਦੇ ਜਨਰਲ ਸਕੱਤਰ ਬਲਦੇਵ ਕ੍ਰਿਸ਼ਨ ਬਤਰਾ ਐਡਵੋਕੇਟ ਨੇ ਵਿੱਦਿਅਕ ਸੰਸਥਾਵਾਂ ਦਾ 34 ਕਰੋੜ ਰੁਪਏ ਦਾ ਬਜਟ ਪੇਸ਼ ਕਰ ਦਿੱਤਾ ਅਤੇ ਹੁਕਮਰਾਨ ਧੜੇ ਵਲੋਂ ਪਾਸ ਪਾਸ ਦਾ ਰੌਲਾ ਪੈਂਦਿਆਂ ਸਾਰ ਹੀ ਮੀਟਿੰਗ ਖ਼ਤਮ ਕਰਕੇ ਸੱਤਾ ਧੜੇ ਦੇ ਮੈਂਬਰ ਉੱਠ ਕੇ ਬਾਹਰ ਆ ਗਏ | ਬਾਅਦ 'ਚ ਵਿਰੋਧੀ ਧਿਰ ਦੇ ਨੇਤਾ ਰਾਜੇਸ਼ ਡਾਲੀ ਨੇ ਇਕ ਪੈ੍ਰੱਸ ਕਾਨਫ਼ਰੰਸ ਕਰਕੇ ਮੈਨੇਜਮੈਂਟ ਵਿਚ ਕਾਬਜ਼ ਲੋਕਾਂ 'ਤੇ ਕਈ ਇਲਜ਼ਾਮ ਲਾਏ |
3 ਸਕੂਲਾਂ ਅਤੇ 4 ਕਾਲਜਾਂ ਦੇ ਬਜਟ 'ਤੇ ਇਕ ਨਜ਼ਰ
ਏ. ਐੱਸ. ਕਾਲਜ ਖੰਨਾ ਦੀ ਸੰਭਾਵਿਤ ਆਮਦਨ 7 ਕਰੋੜ 87 ਲੱਖ 59 ਹਜ਼ਾਰ ਰੁਪਏ ਜਦਕਿ ਮਿੱਥਿਆ ਖ਼ਰਚਾ 9 ਕਰੋੜ 78 ਲੱਖ 69 ਹਜ਼ਾਰ ਰੁਪਏ ਹੋਵੇਗਾ ਅਤੇ ਇਸ ਤਰ•੍ਹਾਂ ਇਸ ਕਾਲਜ ਦਾ 1 ਕਰੋੜ 91 ਲੱਖ 9 ਹਜ਼ਾਰ ਰੁਪਏ ਦੇ ਘਾਟੇ ਦਾ ਬਜਟ ਪੇਸ਼ ਕੀਤਾ ਗਿਆ | ਏ. ਐੱਸ. ਸੀਨੀਅਰ ਸੈਕੰਡਰੀ ਸਕੂਲ ਦੀ ਸੰਭਾਵਿਤ ਆਮਦਨ 3 ਕਰੋੜ 11 ਲੱਖ 42 ਹਜ਼ਾਰ 837 ਰੁਪਏ ਹੋਵੇਗੀ ਜਦਕਿ ਖਰਚਾ 4 ਕਰੋੜ 50 ਲੱਖ 54 ਹਜ਼ਾਰ 174 ਰੁਪਏ ਹੋਣ ਦੇ ਆਸਾਰ ਹਨ, ਇਸ ਤਰ੍ਹ•ਾਂ ਇਸ ਸਕੂਲ ਦਾ ਬਜਟ ਵੀ 1 ਕਰੋੜ 39 ਲੱਖ 11 ਹਜ਼ਾਰ 337 ਰੁਪਏ ਦੇ ਘਾਟੇ ਦਾ ਹੈ | ਏ. ਐੱਸ. ਵੁਮੈਨ ਕਾਲਜ ਦੀ ਸੰਭਾਵਿਤ ਆਮਦਨ 2 ਕਰੋੜ 63 ਲੱਖ 69 ਹਜ਼ਾਰ ਅਤੇ ਖਰਚਾ 4 ਕਰੋੜ 93 ਲੱਖ 33 ਹਜ਼ਾਰ ਰੁਪਏ ਹੋਵੇਗਾ, ਜਿਸ ਨਾਲ ਇਸ ਕਾਲਜ ਦਾ ਬਜਟ ਵੀ 2 ਕਰੋੜ 29 ਲੱਖ 64 ਹਜ਼ਾਰ ਰੁਪਏ ਦੇ ਘਾਟੇ ਦਾ ਹੈ | ਏ. ਐੱਸ. ਮਾਡਰਨ ਸਕੂਲ ਦੀ ਸੰਭਾਵਿਤ ਆਮਦਨ 6 ਕਰੋੜ 8 ਲੱਖ 37 ਹਜ਼ਾਰ 500 ਰੁਪਏ, ਖਰਚਾ 8 ਕਰੋੜ 50 ਲੱਖ 2 ਹਜ਼ਾਰ ਰੁਪਏ ਅਤੇ ਘਾਟਾ 2 ਕਰੋੜ 41 ਲੱਖ 64 ਹਜ਼ਾਰ 500 ਰੁਪਏ ਹੋਵੇਗਾ | ਐੱਮ. ਜੀ. ਚੋਪੜਾ ਏ. ਐੱਸ. ਸਕੂਲ ਦੀ ਸੰਭਾਵਿਤ ਆਮਦਨ 75 ਲੱਖ 76 ਹਜ਼ਾਰ 390 ਰੁਪਏ, ਖਰਚਾ 1 ਕਰੋੜ 21 ਲੱਖ 57 ਹਜ਼ਾਰ 424 ਰੁਪਏ ਅਤੇ ਘਾਟਾ 45 ਲੱਖ 81 ਹਜ਼ਾਰ 34 ਰੁਪਏ ਹੋਵੇਗਾ ਜਦਕਿ ਏ. ਐੱਸ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੀ ਸੰਭਾਵਿਤ ਆਮਦਨ 1 ਕਰੋੜ 34 ਲੱਖ 59 ਹਜ਼ਾਰ 926 ਰੁਪਏ, ਖਰਚਾ 3 ਕਰੋੜ 11 ਲੱਖ 63 ਹਜ਼ਾਰ 224 ਰੁਪਏ ਅਤੇ ਘਾਟਾ 1 ਕਰੋੜ 77 ਲੱਖ 3 ਹਜ਼ਾਰ 298 ਰੁਪਏ ਦਾ ਹੈ | ਏ. ਐੱਸ. ਮੈਨੇਜਮੈਂਟ ਦੀ ਸੰਭਾਵਿਤ ਆਮਦਨ 6 ਲੱਖ 39 ਹਜ਼ਾਰ 500 ਰੁਪਏ, ਖਰਚਾ 2 ਕਰੋੜ 14 ਲੱਖ 30 ਹਜ਼ਾਰ ਰੁਪਏ, ਘਾਟਾ 2 ਕਰੋੜ 7 ਲੱਖ 90 ਹਜ਼ਾਰ 500 ਰੁਪਏ ਹੋਵੇਗਾ | ਏ. ਐੱਸ. ਕਾਲਜ ਆਫ਼ ਐਜੂਕੇਸ਼ਨ ਦੀ ਸੰਭਾਵਿਤ ਆਮਦਨ 1 ਕਰੋੜ 22 ਲੱਖ 71 ਹਜ਼ਾਰ 650 ਰੁਪਏ, ਖਰਚਾ 1 ਕਰੋੜ 70 ਲੱਖ 63 ਹਜ਼ਾਰ ਰੁਪਏ, ਘਾਟਾ 47 ਲੱਖ 91 ਹਜ਼ਾਰ 350 ਰੁਪਏ ਦਾ ਹੋਵੇਗਾ |
ਵਿਰੋਧੀ ਭਾਜਪਾ ਧੜੇ ਨੇ ਕਾਬਜ਼ ਕਾਂਗਰਸੀ ਧੜੇ 'ਤੇ ਲਗਾਏ ਗੰਭੀਰ ਦੋਸ਼
ਮੀਟਿੰਗ ਤੋਂ ਬਾਅਦ ਮੈਨੇਜਮੈਂਟ ਦੇ ਭਾਜਪਾ ਧੜੇ ਦੇ ਸਾਰੇ 7 ਮੈਂਬਰਾਂ ਰਾਜੇਸ਼ ਡਾਲੀ, ਸੰਜੀਵ ਧਮੀਜਾ, ਜਤਿੰਦਰ ਦੇਵਗਨ, ਅਜੈ ਸੂਦ, ਰਜਨੀਸ਼ ਬੇਦੀ, ਕਰਨ ਅਰੋੜਾ ਅਤੇ ਜਸਪਾਲ ਲੋਟੇ ਨੇ ਇਕ ਪ੍ਰੈੱਸ ਕਾਨਫ਼ਰੰਸ ਕਰਕੇ ਕਿਹਾ ਕਿ ਮੌਜੂਦਾ ਕਾਬਜ਼ ਧੜੇ ਨੇ ਸੰਸਥਾ ਦੀਆਂ ਸਾਰੀਆਂ ਵਿੱਦਿਅਕ ਸੰਸਥਾਵਾਂ ਨੂੰ ਬਰਬਾਦ ਕਰ ਦਿੱਤਾ ਹੈ ਅਤੇ ਸੰਸਥਾਵਾਂ ਨੂੰ ਕਰੀਬ 13 ਕਰੋੜ ਰੁਪਏ ਘਾਟੇ ਵਿਚ ਲਿਆ ਕੇ ਖੜ੍ਹ•ਾ ਕਰ ਦਿੱਤਾ ਹੈ | ਉਨ੍ਹ•ਾਂ ਦੋਸ਼ ਲਗਾਇਆ ਕਿ ਵਿਰੋਧੀ ਧਿਰ ਦੀ ਰਾਏ ਲਏ ਬਿਨਾਂ ਹੀ ਹਰ ਮਤਾ ਪਾਸ ਕਰ ਦਿੱਤਾ ਜਾਂਦਾ ਹੈ, ਜਿਸ ਕਾਰਨ ਅਸੀਂ ਮੌਜੂਦਾ ਮੈਨੇਜਮੈਂਟ ਦੇ ਕਾਰਜਕਾਲ ਦੌਰਾਨ ਹੋਣ ਵਾਲੀ ਸਾਰੀਆਂ ਮੀਟਿੰਗਾਂ ਦਾ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ ਹੈ | ਡਾਲੀ ਨੇ ਦੱਸਿਆ ਕਿ ਏ. ਐੱਸ. ਕਾਲਜ ਦੇ ਲਈ ਇਕ ਮਤਾ ਪਾਸ ਕੀਤਾ ਗਿਆ ਸੀ ਕਿ ਛੁੱਟੀ 'ਤੇ ਗਈ ਟੀਚਰ ਨੂੰ ਇਕ ਸਾਲ ਤੋਂ ਜ਼ਿਆਦਾ ਐਕਸਟੈਨਸ਼ਨ ਨਹੀਂ ਦਿੱਤੀ ਜਾਵੇਗੀ | ਨਿਯਮਾਂ ਅਨੁਸਾਰ ਮੈਨੇਜਮੈਂਟ ਵਲੋਂ ਪਾਸ ਕੀਤੇ ਮਤੇ ਵਿਚ 3 ਮਹੀਨੇ ਤੱਕ ਕੋਈ ਪਰਿਵਰਤਨ ਨਹੀਂ ਕੀਤਾ ਜਾ ਸਕਦਾ ਪਰ ਕਾਲਜ ਦੀ ਸਬ ਕਮੇਟੀ ਨੇ ਆਪਣੇ ਆਪ ਪਰਿਵਰਤਨ ਕਰਕੇ ਟੀਚਰ ਨੂੰ ਹੋਰ ਐਕਸਟੈਨਸ਼ਨ ਦੇ ਦਿੱਤੀ, ਜਿਸ ਨਾਲ ਕਾਲਜ ਨੂੰ ਬਿਨਾਂ ਏਡਿਡ ਪ੍ਰੋਫੈਸਰ ਦੀ ਨਿਯੁਕਤੀ ਕਰਨ ਨਾਲ ਲੱਖਾਂ ਰੁਪਏ ਦਾ ਨੁਕਸਾਨ ਆਪਣੇ ਕੋਲੋਂ ਭਰਨੇ ਪੈ ਰਹੇ ਹਨ ਅਤੇ ਕਾਲਜ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਡੀ. ਸੀ. ਰੇਟ ਤੋਂ ਘੱਟ ਤਨਖ਼ਾਹ ਨਹੀਂ ਦਿੱਤੀ ਜਾ ਸਕਦੀ ਪਰ ਇੱਥੇ ਅਧਿਆਪਕਾਂ ਨੂੰ ਕੇਵਲ 7.5 ਹਜ਼ਾਰ ਰੁਪਏ ਤਨਖ਼ਾਹ ਦਿੱਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਏ. ਐੱਸ. ਮਾਡਰਨ ਸਕੂਲ ਵਿਚ ਅਧਿਆਪਕਾਂ ਦੀਆਂ ਨਿਯੁਕਤੀਆਂ ਕਰਨ ਦੇ ਲਈ ਜੋ ਮਤਾ ਪਾਸ ਕੀਤੇ ਗਏ, ਉਹ ਵੀ ਬਿਨਾਂ ਤਾਰੀਖ਼ ਲਿਖੇ ਹੀ ਪਾਸ ਕਰ ਦਿੱਤੇ ਗਏ ਹਨ। ਇਸ ਮੌਕੇ ਭਾਜਪਾ ਜ਼ਿਲ੍ਹਾ ਜਨਰਲ ਸਕੱਤਰ ਅਤੇ ਇਨਾਂ ਸੰਸਥਾਵਾਂ ਦੇ ਸਾਬਕ ਟਰੱਸਟੀ ਰਣਜੀਤ ਸਿੰਘ ਹੀਰਾ, ਵਿਜੈ ਵਿਜ, ਮਨੋਜ ਘਈ, ਡਾ. ਕਾਂਸਲ ਆਦਿ ਹਾਜ਼ਰ ਸਨ।
ਕਾਬਜ਼ ਕਾਂਗਰਸੀ ਧਿਰ ਦੀ ਸਫ਼ਾਈ
ਵਿਰੋਧੀ ਧਿਰ ਦੀ ਮੀਟਿੰਗ ਤੋਂ ਬਾਅਦ ਮੈਨੇਜਮੈਂਟ ਦੇ ਕਾਬਜ਼ ਕਾਂਗਰਸੀ ਧੜੇ ਨੇ ਵੀ ਪ੍ਰੈੱਸ ਕਾਨਫ਼ਰੰਸ ਕੀਤੀ। ਪ੍ਰਧਾਨ ਰਾਜੀਵ ਰਾਏ ਮਹਿਤਾ, ਉਪ ਪ੍ਰਧਾਨ ਸੁਸ਼ੀਲ ਕੁਮਾਰ, ਜਨਰਲ ਸਕੱਤਰ ਬਲਦੇਵ ਕ੍ਰਿਸ਼ਨ ਬੱਤਰਾ, ਸਕੱਤਰ ਏ. ਐੱਸ. ਕਾਲਜ ਸੁਦਰਸ਼ਨ ਵਰਮਾ, ਸਕੱਤਰ ਗਰਲਜ਼ ਕਾਲਜ ਜਤਿੰਦਰ ਗਰਗਿਸ਼, ਸਕੱਤਰ ਐੱਮ. ਬੀ. ਏ. ਕਾਲਜ ਨਵੀਨ ਥੰਮਣ, ਸਕੱਤਰ ਬੀ. ਐੱਡ. ਕਾਲਜ ਮਦਨ ਲਾਲ ਸ਼ਰਮਾ, ਸਕੱਤਰ ਏ. ਐੱਸ. ਮਾਡਰਨ ਸ਼ਮਿੰਦਰ ਮਿੰਟੂ, ਮੈਨੇਜਰ ਏ. ਐੱਸ. ਸਕੂਲ ਨਵਦੀਪ ਸ਼ਰਮਾ, ਸਕੱਤਰ ਐੱਮ. ਜੀ. ਚੋਪੜਾ, ਦਿਨੇਸ਼ ਸ਼ਰਮਾ, ਆਡੀਟਰ ਵਿਕਾਸ ਮਹਿਤਾ ਅਤੇ ਸਾਬਕਾ ਜਨਰਲ ਸਕੱਤਰ ਵਿਜੈ ਸ਼ਰਮਾ ਨੇ ਕਿਹਾ ਕਿ ਏ. ਐੱਸ. ਕਾਲਜ ਦੀ ਜਿਸ ਨਿਯੁਕਤੀ ਵਿਚ ਐਕਸਟੈਨਸ਼ਨ ਦੀ ਗੱਲ ਰਾਜੇਸ਼ ਡਾਲੀ ਕਰ ਰਹੇ ਹਨ, ਉਸ ਰਾਜੇਸ਼ ਡਾਲੀ ਨੇ ਹੀ ਆਪਣੇ ਜਨਰਲ ਸਕੱਤਰ ਹੁੰਦਿਆਂ ਲੜਕੀਆਂ ਦੇ ਕਾਲਜ ਦੀ ਇਕ ਪ੍ਰੋਫੈਸਰ ਨੂੰ 3 ਸਾਲ ਦੀ ਛੁੱਟੀ ਲਈ ਐਕਸਟੈਨਸ਼ਨ ਦਿੱਤੀ ਸੀ। ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਜਤਿੰਦਰ ਪਾਠਕ, ਗੁਰਸ਼ਰਨ ਸਿੰਘ ਗੋਗੀਆ, ਜਸਵੀਰ ਸਿੰਘ ਕਾਲੀਰਾਓ ਵੀ ਹਾਜ਼ਰ ਸਨ।

ਦੜਾ ਸੱਟਾ ਲਾਉਣ ਦੇ ਦੋਸ਼ 'ਚ ਕਾਬੂ

ਖੰਨਾ, 15 ਜੁਲਾਈ (ਧੀਮਾਨ)- ਥਾਣਾ ਸਿਟੀ-1 ਖੰਨਾ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਦੜਾ ਸੱਟਾ ਲਗਾਉਂਦੇ ਹੋਏ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ-1 ਦੇ ਏ. ਐੱਸ. ਆਈ. ਸੋਹਣ ਸਿੰਘ ਨੇ ਸੂਚਨਾ ਮਿਲਣ 'ਤੇ ਗੁਲਾਲ ਚੰਦ ਬਿਹਾਰ ਹਾਲ ਵਾਸੀ ...

ਪੂਰੀ ਖ਼ਬਰ »

ਨੌਜਵਾਨ ਕਿਸਾਨਾਂ ਨੂੰ ਸਿਖਲਾਈ ਦੇਣ ਲਈ ਮੰਗੀਆਂ ਅਰਜ਼ੀਆਂ

ਪਾਇਲ, 15 ਜੁਲਾਈ (ਗੁਰਦੀਪ ਸਿੰਘ ਨਿਜ਼ਾਮਪੁਰ)- ਪੀ. ਏ. ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਦੱਸਿਆ ਕਿ ਪੰਜਾਬ ਦੇ ਪਿੰਡਾਂ ਦੇ ਨੌਜਵਾਨਾਂ ਕਿਸਾਨਾਂ ਲਈ ਸਰਵਪੱਖੀ ਖੇਤੀ ਸਿਖਲਾਈ ਦਾ 3 ਮਹੀਨਿਆਂ ਦਾ ਕੋਰਸ ਲਗਾਇਆ ਜਾ ਰਿਹਾ ਹੈ | ਇਸ ਕੋਰਸ ਵਿਚ 20 ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਨੌਜਵਾਨ ਦੀ ਮੌਤ

ਦੋਰਾਹਾ, 15 ਜੁਲਾਈ (ਮਨਜੀਤ ਸਿੰਘ ਗਿੱਲ)- ਰਾਸ਼ਟਰੀ ਰਾਜ ਮਾਰਗ ਦੋਰਾਹਾ ਵਿਖੇ ਵਾਪਰੇ ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਹੋ ਗਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਮਿ੍ਤਕ ਦੇ ਭਰਾ ਮਨਪ੍ਰੀਤ ਸਿੰਘ ਵਾਸੀ ਭੁਮੱਦੀ ਨੇ ਦੋਰਾਹਾ ਪੁਲਿਸ ਨੂੰ ਦੱਸਿਆ ਕਿ ਉਹ ਤੇ ਉਸ ਦਾ ਭਰਾ ...

ਪੂਰੀ ਖ਼ਬਰ »

ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਜਥੇ. ਸਹਾਰਨ ਮਾਜਰਾ ਨੇ ਕੀਤਾ ਸਰਕਲ ਪ੍ਰਧਾਨਾਂ ਦਾ ਐਲਾਨ

ਬੀਜਾ, 15 ਜੁਲਾਈ (ਰਣਧੀਰ ਸਿੰਘ ਧੀਰਾ)- ਸ਼੍ਰੋਮਣੀ ਅਕਾਲੀ ਦਲ ਪੁਲਿਸ ਜ਼ਿਲ੍ਹਾ ਖੰਨਾ ਦੇ ਪ੍ਰਧਾਨ ਜਥੇ. ਰਘਵੀਰ ਸਿੰਘ ਸਹਾਰਨ ਮਾਜਰਾ ਮੈਂਬਰ ਸ਼੍ਰੋਮਣੀ ਕਮੇਟੀ ਨੇ ਪਾਰਟੀ ਨੂੰ ਪਿੰਡ ਪੱਧਰ 'ਤੇ ਮਜ਼ਬੂਤ ਕਰਨ ਲਈ ਪਾਰਟੀ ਹਾਈਕਮਾਨ ਦੇ ਨਾਲ ਸਲਾਹ ਮਸ਼ਵਰੇ ਤੋਂ ਬਾਅਦ ...

ਪੂਰੀ ਖ਼ਬਰ »

ਗਰਮੀ ਕਾਰਨ ਅਣਪਛਾਤੇ ਬਜ਼ੁਰਗ ਦੀ ਮੌਤ

ਮਾਛੀਵਾੜਾ ਸਾਹਿਬ, 15 ਜੁਲਾਈ (ਸੁਖਵੰਤ ਸਿੰਘ ਗਿੱਲ)- ਮਾਛੀਵਾੜਾ ਵਿਖੇ ਗਰਮੀ ਕਾਰਨ ਇਕ ਅਣਪਛਾਤੇ ਬਜ਼ੁਰਗ ਦੀ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਇਹ ਬਜ਼ੁਰਗ ਸਰਹਿੰਦ ਨਹਿਰ ਦੇ ਗੜ੍ਹੀ ਪੁਲ ਨੇੜੇ ਨਲਕੇ 'ਤੇ ਪਾਣੀ ਪੀਣ ਲੱਗਾ ਸੀ ਕਿ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਪ੍ਰਵਾਸੀ ਮਜ਼ਦੂਰ ਦੀ ਮੌਤ

ਖੰਨਾ, 15 ਜੁਲਾਈ (ਮਨਜੀਤ ਸਿੰਘ ਧੀਮਾਨ)- ਸੜਕ ਹਾਦਸੇ 'ਚ ਇਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਵਾਸੀ ਮਜ਼ਦੂਰ ਦਰੰਜੇ ਯਾਦਵ ਬਿਹਾਰ ਹਾਲ ਵਾਸੀ ਮਕਸੂਦੜਾ ਝੋਨਾ ਲਗਾ ਕੇ ਵਾਪਸ ਸਾਈਕਲ 'ਤੇ ਜਾ ਰਿਹਾ ਸੀ ਕਿ ਪਾਇਲ ਰੋਡ 'ਤੇ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਜ਼ਖ਼ਮੀ

ਖੰਨਾ, 15 ਜੁਲਾਈ (ਹਰਜਿੰਦਰ ਸਿੰਘ ਲਾਲ)- ਸਲਾਣਾ ਰੋਡ ਸਥਿਤ ਰਾਧਾ ਵਾਟਿਕਾ ਸਕੂਲ ਦੇ ਕੋਲ ਸੜਕ ਹਾਦਸੇ ਵਿਚ ਇਕ ਵਿਅਕਤੀ ਜ਼ਖ਼ਮੀ ਹੋ ਗਿਆ | ਡਰੀਮ ਸਿਟੀ ਵਿਚ ਸੁਰੱਖਿਆ ਕਰਮਚਾਰੀ ਵਜੋਂ ਕੰਮ ਕਰਨ ਵਾਲਾ ਗੁਰਵਿੰਦਰ ਸਿੰਘ 32 ਵਾਸੀ ਹਿੰਮਤਗੜ੍ਹ ਆਪਣੇ ਮੋਟਰਸਾਈਕਲ 'ਤੇ ਘਰ ...

ਪੂਰੀ ਖ਼ਬਰ »

ਮੈਡੀਕਲ ਸਟੋਰ ਬੰਦ, ਮਰੀਜ਼ ਦਵਾਈਆਂ ਨੂੰ ਤਰਸੇ

ਸਮਰਾਲਾ, 15 ਜੁਲਾਈ (ਬਲਜੀਤ ਸਿੰਘ ਬਘੌਰ)- ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਦੀ ਬੇਲੋੜੀ ਦਖ਼ਲਅੰਦਾਜ਼ੀ ਤੋਂ ਦੁਖੀ ਹੋ ਕੇ ਕੈਮਿਸਟ ਐਸੋਸੀਏਸ਼ਨ ਵਲੋਂ ਅਣਮਿੱਥੇ ਸਮੇਂ ਲਈ ਕੀਤੀ ਹੜਤਾਲ ਅੱਜ ਤੀਜੇ ਦਿਨ 'ਚ ਦਾਖਲ ਹੋ ਗਈ | ਹੜਤਾਲ ਕਾਰਨ ਅੱਜ ਸ਼ਹਿਰ 'ਚ ਚੱਲਦੀਆਂ ਕਰੀਬ 40 ...

ਪੂਰੀ ਖ਼ਬਰ »

ਜੰਡਿਆਲੀ ਦੀ ਪੰਚਾਇਤ ਵਲੋਂ ਪਿੰਡ ਦੇ ਵਿਕਾਸ ਕਾਰਜਾਂ 'ਚ ਅੜਿੱਕੇ ਢਾਹੁਣ ਦੇ ਲਾਏ ਦੋਸ਼ਾਂ ਨੂੰ ਕਾਂਗਰਸੀਆਂ ਨੇ ਨਕਾਰਿਆ

ਕੁਹਾੜਾ, 15 ਜੁਲਾਈ (ਤੇਲੂ ਰਾਮ ਕੁਹਾੜਾ)- ਪਿੰਡ ਜੰਡਿਆਲੀ ਦੇ ਗੰਦੇ ਪਾਣੀ ਦੇ ਨਿਕਾਸ ਨੂੰ ਲੈ ਕੇ ਛਪੀਆਂ ਖ਼ਬਰਾਂ ਸਬੰਧੀ ਸੀਨੀਅਰ ਕਾਂਗਰਸੀ ਆਗੂ ਮਲਕੀਤ ਸਿੰਘ ਗਿੱਲ, ਵਿਧਾਨ ਸਭਾ ਹਲਕਾ ਸਾਹਨੇਵਾਲ ਯੂਥ ਵਿੰਗ ਦੇ ਪ੍ਰਧਾਨ ਰਮਨੀਤ ਸਿੰਘ ਗਿੱਲ, ਐੱਸ. ਸੀ. ਵਿੰਗ ਦੇ ...

ਪੂਰੀ ਖ਼ਬਰ »

ਨਵੇਂ ਐੱਸ. ਐੱਸ. ਪੀ. ਦਾਹੀਆ ਨੇ ਆਉਂਦੇ ਹੀ ਕੀਤਾ ਅੰਨੇ੍ਹ ਕਤਲ ਦਾ ਮਾਮਲਾ ਹੱਲ

ਖੰਨਾ, 15 ਜੁਲਾਈ (ਹਰਜਿੰਦਰ ਸਿੰਘ ਲਾਲ)- ਖੰਨਾ ਦੇ ਐੱਸ. ਐੱਸ. ਪੀ. ਧਰੁਵ ਦਹਿਆ ਨੇ ਦਾਅਵਾ ਕੀਤਾ ਕਿ ਖੰਨਾ ਪੁਲਿਸ ਅੰਨੇ੍ਹ ਕਤਲ ਕਾਂਡ ਦੀ ਗੁੱਥੀ ਸੁਲਝਾਉਣ ਵਿਚ ਸਫਲ ਰਹੀ | ਉਨ੍ਹਾਂ ਦੱਸਿਆ ਕਿ ਐੱਸ. ਪੀ. ਜਸਵੀਰ ਸਿੰਘ, ਡੀ. ਐੱਸ. ਪੀ. ਸਮਰਾਲਾ ਹਰਸਿਮਰਤ ਸਿੰਘ, ਡੀ. ਐੱਸ. ਪੀ. ...

ਪੂਰੀ ਖ਼ਬਰ »

ਵਿਦਿਆਰਥੀਆਂ ਦੀ ਮਨੋਹਰ ਸ਼ਖ਼ਸੀਅਤ ਉਸਾਰੀ ਲਈ ਸੈਮੀਨਾਰ ਲਗਾਇਆ

ਅਹਿਮਦਗੜ੍ਹ, 15 ਜੁਲਾਈ (ਰਣਧੀਰ ਸਿੰਘ ਮਹੋਲੀ)- ਸਹਿਜ ਪਾਠ ਸੇਵਾ ਸੁਸਾਇਟੀ ਵਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਸ਼ਤਾਬਦੀ ਨੂੰ ਸਮਰਪਿਤ ਮਨੋਹਰ ਸ਼ਖ਼ਸੀਅਤ ਉਸਾਰੀ ਸੈਮੀਨਾਰ ਗੁਰੂ ਹਰਗੋਬਿੰਦ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਬਹਾਦਰਗੜ੍ਹ ਵਿਖੇ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਗਰੇਟਰ ਨੇ ਬੂਟੇ ਲਗਾਏ

ਖੰਨਾ, 15 ਜੁਲਾਈ (ਹਰਜਿੰਦਰ ਸਿੰਘ ਲਾਲ)- ਲਾਇਨਜ਼ ਕਲੱਬ ਗਰੇਟਰ ਖੰਨਾ ਨੇ ਸ਼ਹਿਰ 'ਚ ਬੂਟੇ ਲਗਾਉਣ ਦੀ ਮੁਹਿੰਮ ਅਧੀਨ ਅੱਜ ਪੀਰ ਖਾਨਾ ਰੋਡ 'ਤੇ ਸਥਿਤ ਰਵਿਦਾਸ ਮੰਦਿਰ ਦੇ ਪਿੱਛੇ ਵਾਲਮੀਕਿ ਸਟੇਡੀਅਮ ਵਿਚ 30 ਬੂਟੇ ਲਗਾਏ, ਜਿਸ ਲਈ ਆਸ-ਪਾਸ ਦੇ ਲੋਕਾਂ ਨੇ ਵੀ ਸਹਿਯੋਗ ਕੀਤਾ | ...

ਪੂਰੀ ਖ਼ਬਰ »

ਰਾਜੇਵਾਲ ਵਿਚ ਨਸ਼ਿਆਂ ਵਿਰੁੱਧ ਮੀਟਿੰਗ

ਜੌੜੇਪੁਲ ਜਰਗ/ ਈਸੜੂ, 15 ਜੁਲਾਈ (ਪਾਲਾ ਰਾਜੇਵਾਲੀਆ, ਬਲਵਿੰਦਰ ਸਿੰਘ)-ਪੰਜਾਬ ਪੁਲਿਸ ਵਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਐਸ. ਐਸ. ਪੀ. ਖੰਨਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੁਲਿਸ ਚੌਾਕੀ ਈਸੜੂ ਦੇ ਇੰਚਾਰਜ ਬਲਵੀਰ ਸਿੰਘ ਨੇ ਅੱਜ ਪਿੰਡ ਰਾਜੇਵਾਲ ...

ਪੂਰੀ ਖ਼ਬਰ »

ਸਰਕਾਰ ਤੋਂ ਵਾਅਦੇ ਮੁਤਾਬਕ ਵਿਰਾਸਤੀ ਬੈਲ ਗੱਡੀਆਂ ਦੀਆਂ ਖੇਡਾਂ ਕਰਵਾਉਣ ਦੀ ਮੰਗ

ਖੰਨਾ, 15 ਜੁਲਾਈ (ਜੋਗਿੰਦਰ ਸਿੰਘ ਓਬਰਾਏ)-ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੀਆਂ ਵਿਰਾਸਤੀ ਖੇਡਾਂ ਨੂੰ ਲੈ ਕੇ ਚੱਲ ਰਿਹਾ ਰੇੜਕਾ ਅਜੇ ਵੀ ਬਰਕਰਾਰ ਹੈ ਅਤੇ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵਾਂਗ ਹੀ ਹੁਣ ਕਾਂਗਰਸ ਸਰਕਾਰ ਦੇ ਮੰਤਰੀ ਵੀ ਪੰਜਾਬ ਦੀਆਂ ਵਿਰਾਸਤੀ ...

ਪੂਰੀ ਖ਼ਬਰ »

ਸੀ.ਪੀ.ਆਈ. ਆਗੂਆਂ ਨੇ ਸਬ ਤਹਿਸੀਲ ਮਲੌਦ ਵਿਖੇ ਦਿੱਤਾ ਮੰਗ-ਪੱਤਰ

ਮਲੌਦ, 15 ਜੁਲਾਈ (ਪੱਤਰ ਪੇ੍ਰਰਕ)-ਭਾਰਤੀ ਕਮਿਊਨਿਟੀ ਪਾਰਟੀ ਦੇ ਬਲਾਕ ਮਲੌਦ ਦੇ ਆਗੂਆਂ ਅਤੇ ਵਰਕਰਾਂ ਵਲੋਂ ਕਾਮਰੇਡ ਭਗਵਾਨ ਸਿੰਘ ਸੋਮਲ ਖੇੜੀ ਦੀ ਅਗਵਾਈ ਵਿਚ ਸਬਤਹਿਸੀਲ ਮਲੌਦ ਵਿਖੇ ਨਾਇਬ ਤਹਿਸੀਲਦਾਰ ਮਲੌਦ ਰਾਹੀ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਲਈ ...

ਪੂਰੀ ਖ਼ਬਰ »

ਭੁੱਟਾ ਕਾਲਜ ਦੇ ਵਿਦਿਆਰਥੀਆਂ ਦੀ ਯੂਨੀਵਰਸਿਟੀ ਪ੍ਰੀਖਿਆ 'ਚ ਸ਼ਾਨਦਾਰ ਪ੍ਰਾਪਤੀ

ਡੇਹਲੋਂ, 15 ਜੁਲਾਈ (ਅੰਮਿ੍ਤਪਾਲ ਸਿੰਘ ਕੈਲੇ)-ਆਈ. ਕੇ ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਅਧੀਨ ਚੱਲ ਰਹੇ ਭੁੱਟਾ ਗਰੁੱਪ ਆਫ਼ ਕਾਲਜ ਦੇ ਵਿਦਿਆਰਥੀਆਂ ਵਲੋਂ ਨਵੰਬਰ 2017 ਦੀ ਡਿਗਰੀ ਪਰੀਖਿਆ ਵਿਚ 9 ਮੈਰਿਟ ਸਥਾਨ ਪ੍ਰਾਪਤ ਕੀਤੇ ਹਨ¢ ਕਾਲਜ ਪ੍ਰਬੰਧਕਾਂ ਅਨੁਸਾਰ ਕਿ ...

ਪੂਰੀ ਖ਼ਬਰ »

ਅੰਬੇਡਕਰ ਮਿਸ਼ਨ ਸੁਸਾਇਟੀ ਵਲੋਂ ਰੁਜ਼ਗਾਰ ਦਫ਼ਤਰ ਦੇ ਸਟਾਫ਼ ਦੀ ਘਾਟ 'ਤੇ ਚਿੰਤਾ

ਖੰਨਾ, 15 ਜੁਲਾਈ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)-ਅੱਜ ਡਾ ਅੰਬੇਡਕਰ ਮਿਸ਼ਨ ਸੋਸਾਇਟੀ ਖੰਨਾ ਦੇ ਇਕ ਪ੍ਰਤੀਨਿਧ ਮੰਡਲ ਨੇ ਬੇਰੁਜ਼ਗਾਰ ਨੌਜਵਾਨ ਜਤਿੰਦਰ ਪਾਲ ਸਿੰਘ ਦੀ ਸ਼ਿਕਾਇਤ ਦੇ ਆਧਾਰ ਤੇ ਰੋਜ਼ਗਾਰ ਦਫ਼ਤਰ ਖੰਨਾ ਦਾ ਦੌਰਾ ਕੀਤਾ | ਸੁਸਾਇਟੀ ਦੇ ...

ਪੂਰੀ ਖ਼ਬਰ »

ਰਾਮਗੜ੍ਹ ਸਰਦਾਰਾ 'ਚ ਮੁਫ਼ਤ ਗੈਸ ਕੁਨੈਕਸ਼ਨ ਵੰਡੇ

ਮਲੌਦ, 15 ਜੁਲਾਈ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਪਿੰਡ ਰਾਮਗੜ੍ਹ ਸਰਦਾਰਾਂ ਵਿਖੇ ਪ੍ਰਧਾਨ ਮੰਤਰੀ ਉੱਜਵਲ ਯੋਜਨਾ ਤਹਿਤ ਲੋੜਵੰਦ ਪਰਿਵਾਰਾਂ ਨੂੰ ਮੁਫ਼ਤ ਗੈਸ ਕੁਨੈਕਸ਼ਨਾਂ ਦੀ ਵੰਡ ਬਲਾਕ ਸੰਮਤੀ ਮੈਂਬਰ ਬਲਵੰਤ ਰਾਮ ਪੱਪੂ, ਮੀਤ ਪ੍ਰਧਾਨ ਨਾਹਰ ਸਿੰਘ ਤੇ ਯੂਥ ਆਗੂ ...

ਪੂਰੀ ਖ਼ਬਰ »

ਨਹਿਰ ਕਿਨਾਰੇ ਖੜ੍ਹੇ ਸੈਂਕੜੇ ਦਰੱਖ਼ਤ ਕੱਟੇ ਜਾਣ 'ਤੇ ਵਾਤਾਵਰਨ ਪ੍ਰੇਮੀਆਂ 'ਚ ਨਿਰਾਸ਼ਾ

ਅਹਿਮਦਗੜ੍ਹ, 15 ਜੁਲਾਈ (ਸੋਢੀ)-ਦਿਨੋਂ ਦਿਨ ਗੰਧਲੇ ਹੋ ਰਹੇ ਵਾਤਾਵਰਨ ਲਈ ਚਿੰਤਤ ਕਈ ਸਮਾਜਸੇਵੀ ਸੰਸਥਾਵਾਂ ਵਲੋਂ ਹਜ਼ਾਰਾਂ ਰੁਪੈ ਖ਼ਰਚਕੇ ਬੂਟੇ ਲਗਾਏ ਰਹੇ ਹਨ, ਉੱਥੇ ਕੁਝ ਵਿਅਕਤੀਆਂ ਵਲੋਂ ਨਹਿਰ ਕਿਨਾਰੇ ਖੜੇ ਦਰਖਤਾਂ ਨੂੰ ਕੱਟੇ ਜਾਣ ਦੀ ਖ਼ਬਰ ਕਾਰਨ ਵਾਤਾਵਰਨ ...

ਪੂਰੀ ਖ਼ਬਰ »

ਸੰਪਰਕ ਸੜਕਾਂ ਦੀ ਕਾਇਆ ਕਲਪ ਜਲਦ ਹੋਵੇਗੀ-ਵਿਧਾਇਕ ਲੱਖਾ

ਮਲੌਦ, 15 ਜੁਲਾਈ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਹਲਕਾ ਪਾਇਲ ਅੰਦਰ ਸੰਪਰਕ ਸੜਕਾਂ ਦੀ ਹੋਈ ਤਰਸਯੋਗ ਹਾਲਤ ਦੀ ਦਸ਼ਾ ਸੁਧਾਰਨ ਲਈ ਪੰਜਾਬ ਸਰਕਾਰ ਵਚਨਬੱਧ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਪਿੰਡ ਕਿਸ਼ਨਪੁਰਾ ਦੇ ਸੂਏ ...

ਪੂਰੀ ਖ਼ਬਰ »

'ਮਿਸ਼ਨ ਤੰਦਰੁਸਤ ਪੰਜਾਬ' ਮੁਹਿੰਮ ਤਹਿਤ ਨੌਜਵਾਨਾਂ ਨੇ ਬੂਟੇ ਲਗਾਏ

ਸਮਰਾਲਾ, 15 ਜੁਲਾਈ (ਬਲਜੀਤ ਸਿੰਘ ਬਘੌਰ)-ਪੰਜਾਬ ਸਰਕਾਰ ਵਲੋਂ ਚਲਾਈ 'ਮਿਸ਼ਨ ਤੰਦਰੁਸਤ ਪੰਜਾਬ' ਮੁਹਿੰਮ ਤਹਿਤ ਪਿੰਡ ਜੱਲਣਪੁਰ ਵਿਖੇ ਯੂਥ ਕਾਂਗਰਸੀ ਆਗੂ ਮਨਪ੍ਰੀਤ ਸਿੰਘ ਜੱਲਣਪੁਰ ਦੀ ਅਗਵਾਈ ਹੇਠ ਪਿੰਡ ਦੀਆਂ ਜਨਤਕ ਥਾਵਾਂ ਤੇ ਛਾਂਦਾਰ ਬੂਟੇ ਲਗਾਏ | ਕਲੱਬ ਦੇ ...

ਪੂਰੀ ਖ਼ਬਰ »

ਲਿਖਾਰੀ ਸਭਾ ਪਾਇਲ ਦੀ ਮੀਟਿੰਗ ਦੌਰਾਨ ਨਸ਼ਿਆਂ ਵਿਰੁੱਧ ਰਚਨਾਵਾਂ ਪੜ੍ਹੀਆਂ

ਪਾਇਲ, 15 ਜੁਲਾਈ (ਨਿਜ਼ਾਮਪੁਰ/ਰਜਿੰਦਰ ਸਿੰਘ)- ਲਿਖਾਰੀ ਸਭਾ ਪਾਇਲ ਦੀ ਮਹੀਨਾਵਾਰ ਮੀਟਿੰਗ ਸਭਾ ਦੇ ਸਰਪ੍ਰਸਤੀ ਹੇਠ ਅਤੇ ਪ੍ਰਧਾਨ ਸੁੱਖਾ ਸ਼ਾਹਪੁਰ ਦੀ ਪ੍ਰਧਾਨਗੀ ਹੇਠ ਹੋਈ | ਸਭਾ ਦੀ ਕਾਰਵਾਈ ਜਨਰਲ ਸਕੱਤਰ ਬੰਤ ਘੁਡਾਣੀ ਨੇ ਬਾਖ਼ੂਬੀ ਨਿਭਾਈ | ਇਸ ਮੁੱਖ ਮਹਿਮਾਨ ਦੇ ...

ਪੂਰੀ ਖ਼ਬਰ »

ਲੋਕ ਸੰਘਰਸ਼ ਕਮੇਟੀ ਹਲਕਾ ਸਾਹਨੇਵਾਲ ਦੀ ਮੀਟਿੰਗ

ਕੁਹਾੜਾ, 15 ਜੁਲਾਈ (ਤੇਲੂ ਰਾਮ ਕੁਹਾੜਾ)- ਲੋਕ ਸੰਘਰਸ਼ ਕਮੇਟੀ ਹਲਕਾ ਸਾਹਨੇਵਾਲ ਦੀ ਮੀਟਿੰਗ ਸਾਬਕਾ ਸਰਪੰਚ ਰਜਿੰਦਰ ਸਿੰਘ ਮਿਆਣੀ ਦੀ ਪ੍ਰਧਾਨਗੀ ਹੇਠ ਰਤਨਗੜ੍ਹ ਵਿਖੇ ਹੋਈ | ਮੀਟਿੰਗ 'ਚ ਪੰਜਾਬ ਸਰਕਾਰ ਵਲੋਂ ਵਿੱਢੀ ਬਿਨਾਂ ਸਿਰ ਪੈਰ ਨਸ਼ਾ ਵਿਰੋਧੀ ਮੁਹਿੰਮ 'ਤੇ ...

ਪੂਰੀ ਖ਼ਬਰ »

ਵਿਧਾਇਕ ਲੱਖਾ ਨੇ ਚੀਮਾ ਪਿੰਡ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ

ਈਸੜੂ, 15 ਜੁਲਾਈ (ਬਲਵਿੰਦਰ ਸਿੰਘ)- ਪਿੰਡ ਚੀਮਾ ਵਿਖੇ ਕਾਂਗਰਸੀ ਆਗੂ ਗੁਰਜੀਤ ਸਿੰਘ ਚੀਮਾ ਦੀ ਦੇਖ-ਰੇਖ ਹੇਠ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਦੀ ਅਗਵਾਈ 'ਚ ਲੋਕ ਸੁਵਿਧਾ ਕੈਂਪ ਲਗਾਇਆ ਗਿਆ, ਜਿਸ 'ਚ ਕਿਰਤ ਵਿਭਾਗ, ਬਲਾਕ ਪ੍ਰਾਇਮਰੀ ਸਿਖਿਆ ਅਫ਼ਸਰ, ਸਹਾਇਕ ਖ਼ੁਰਾਕ ...

ਪੂਰੀ ਖ਼ਬਰ »

ਮਹਾਤਮਾ ਗਾਂਧੀ ਵਿਕਾਸ ਯੋਜਨਾ ਤਹਿਤ ਕੈਂਪ ਲਗਾਇਆ

ਸਮਰਾਲਾ, 15 ਜੁਲਾਈ (ਸੁਰਜੀਤ ਸਿੰਘ)- ਪਿੰਡ ਘਰਖਣਾ ਤੇ ਘੁੰਗਰਾਲੀ ਸਿੱਖਾਂ ਵਿਖੇ ਮਹਾਤਮਾ ਗਾਂਧੀ ਵਿਕਾਸ ਯੋਜਨਾ ਤਹਿਤ ਕੈਂਪ ਲਗਾਇਆ ਗਿਆ, ਜਿਸ 'ਚ ਯੂਥ ਕਾਂਗਰਸ ਦੇ ਪ੍ਰਧਾਨ ਕਰਨਬੀਰ ਸਿੰਘ ਢਿੱਲੋਂ ਤੇ ਬਲਾਕ ਦੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੇ ਸ਼ਮੂਲੀਅਤ ...

ਪੂਰੀ ਖ਼ਬਰ »

ਸੰਤ ਚਰਨ ਪੁਰੀ ਨੇ ਸਰਕਾਰੀ ਸਕੂਲਾਂ ਦੀਆਂ ਕਮਜ਼ੋਰ ਛੱਤਾਂ ਦੀ ਮੁਰੰਮਤ ਦਾ ਜ਼ਿੰਮਾ ਸੰਭਾਲਿਆ

ਮਲੌਦ, 15 ਜੁਲਾਈ (ਸਹਾਰਨ ਮਾਜਰਾ)- ਬ੍ਰਹਮ ਗਿਆਨੀ ਸੰਤ ਬਾਬਾ ਤੋਤਾ ਪੁਰੀ ਜੀ ਮਹਾਰਾਜ ਜੀ ਦੇ ਜਨਮ ਅਸਥਾਨ ਮੰਦਿਰ ਬਾਬਾ ਤੋਤਾ ਪੁਰੀ ਜੋਗੀਮਾਜਰਾ ਦੇ ਅਸਥਾਨਾਂ ਦੇ ਮੁੱਖ ਸੇਵਾਦਾਰ ਬਾਬਾ ਚਰਨ ਪੁਰੀ ਨੇ ਅਸਥਾਨਾਂ ਵਲੋਂ ਸਕੂਲ ਸਟਾਫ਼ ਦੀ ਮੰਗ ਅਨੁਸਾਰ ਅਤੇ ਬੱਚਿਆਂ ਦੀ ...

ਪੂਰੀ ਖ਼ਬਰ »

ਆਈ ਹਰਿਆਲੀ ਮੁਹਿੰਮ ਤਹਿਤ ਬੂਟੇ ਲਗਾਏ

ਅਹਿਮਦਗੜ੍ਹ, 15 ਜੁਲਾਈ (ਰਣਧੀਰ ਸਿੰਘ ਮਹੋਲੀ)- ਪੰਜਾਬ ਸਰਕਾਰ ਵਲੋਂ ਸੂਬੇ ਨੂੰ ਹਰਿਆ-ਭਰਿਆ ਬਣਾਉਣ ਲਈ ਚਲਾਈ ਜਾ ਰਹੀ ਆਈ ਹਰਿਆਲੀ ਐਪ ਤਹਿਤ ਬੂਟੇ ਮੰਗਵਾਏ ਗਏ | ਸਿਵਲ ਪਸ਼ੂ ਹਸਪਤਾਲ ਲਤਾਲਾ ਵਿਖੇ ਡਾ. ਪੂਜਾ ਕਾਲੀਆ ਦੀ ਅਗਵਾਈ ਵਿਚ ਬੂਟੇ ਲਗਾਏ ਗਏ | ਡਾ. ਪੂਜਾ ਕਾਲੀਆ ...

ਪੂਰੀ ਖ਼ਬਰ »

ਜੱਸੋਵਾਲ ਵਿਖੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਕੈਂਪ ਲਗਾਇਆ

ਡੇਹਲੋਂ, 15 ਜੁਲਾਈ (ਅੰਮਿ੍ਤਪਾਲ ਸਿੰਘ ਕੈਲੇ)- ਪੰਜਾਬ ਸਰਕਾਰ ਵਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਜ਼ਿਲੇ੍ਹ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਦੇਵ ਸਿੰਘ ਦੀ ਅਗਵਾਈ ਹੇਠ ਬਲਾਕ ਪੱਖੋਵਾਲ ਦੇ ਪਿੰਡ ਜੱਸੋਵਾਲ ਵਿਖੇ ...

ਪੂਰੀ ਖ਼ਬਰ »

ਸਰਕਾਰ ਨਸ਼ਾ ਬੰਦੀ ਨੂੰ ਲੈ ਕੇ ਗੰਭੀਰ ਨਹੀਂ-ਐੱਮ. ਸੀ. ਪੀ. ਆਈ. (ਯੂ.)

ਦੋਰਾਹਾ, 15 ਜੁਲਾਈ (ਜਸਵੀਰ ਝੱਜ/ਮਨਜੀਤ ਸਿੰਘ ਗਿੱਲ)- ਮਾਰਕਸਿਸਟ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਯੂਨਾਈਟਿਡ) ਦੀ ਜ਼ਿਲ੍ਹਾ ਕਮੇਟੀ ਲੁਧਿਆਣਾ ਦੀ ਇਕ ਮੀਟਿੰਗ ਸੁਰਜੀਤ ਸਿੰਘ ਮਲੌਦ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੀ ਕਾਰਵਾਈ ਪ੍ਰੈੱਸ ਨਾਲ ਸਾਂਝੀ ਕਰਦਿਆਂ ਐੱਮ. ...

ਪੂਰੀ ਖ਼ਬਰ »

ਹਰਜੀਵਨਪਾਲ ਸਿੰਘ ਗਿੱਲ ਵਲੋਂ ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ

ਦੋਰਾਹਾ, 15 ਜੁਲਾਈ (ਮਨਜੀਤ ਸਿੰਘ ਗਿੱਲ)- ਆਰ. ਡੀ. ਸਪੋਰਟਸ ਕਲੱਬ ਦੋਰਾਹਾ ਵਲੋਂ ਪ੍ਰਧਾਨ ਰਿੰਕੂ ਦੀ ਅਗਵਾਈ ਵਿਚ ਕਰਵਾਏ ਜਾ ਰਹੇ ਕ੍ਰਿਕਟ ਦਾ ਉਦਘਾਟਨ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਮੈਂਬਰ ਹਰਜੀਵਨਪਾਲ ਸਿੰਘ ਗਿੱਲ ਨੇ ਕੀਤਾ | ਉਨ੍ਹਾਂ ਖਿਡਾਰੀਆਂ ਤੇ ...

ਪੂਰੀ ਖ਼ਬਰ »

ਹਰਮਨ ਸਪੋਰਟਸ ਕਲੱਬ ਖਟੜਾ ਨੇ ਬੂਟੇ ਲਗਾਏ

ਖੰਨਾ, 15 ਜੁਲਾਈ (ਹਰਜਿੰਦਰ ਸਿੰਘ ਲਾਲ)- ਇਲਾਕੇ 'ਚ ਵਾਤਾਵਰਨ ਦੀ ਸੰਭਾਲ ਲਈ ਪਿਛਲੇ ਇਕ ਦਹਾਕੇ ਤੋਂ ਇਲਾਕੇ ਵਿਚ ਸਰਗਰਮ ਹਰਮਨ ਖੱਟੜਾ ਸਪੋਰਟਸ ਤੇ ਵੈੱਲਫੇਅਰ ਟਰੱਸਟ ਵਲੋਂ ਇਸ ਸਾਲ ਵੀ 101 ਵੱਖ-ਵੱਖ ਕਿਸਮਾਂ ਦੇ ਬੂਟੇ ਲਾਏ ਗਏ | ਕਲੱਬ ਵਲੋਂ ਇਹ ਬੂਟੇ ਖੱਟੜਾ ਦੇ ਖੇਡ ...

ਪੂਰੀ ਖ਼ਬਰ »

'ਆਪ' ਵਲੋਂ ਸੇਖੋਂ ਦੀ ਅਗਵਾਈ 'ਚ ਨਸ਼ਿਆਂ ਵਿਰੁੱਧ ਕੈਂਡਲ ਮਾਰਚ

ਖੰਨਾ, 15 ਜੁਲਾਈ (ਹਰਜਿੰਦਰ ਸਿੰਘ ਲਾਲ)- ਅੱਜ ਆਮ ਆਦਮੀ ਪਾਰਟੀ ਖੰਨਾ ਵਲੋਂ ਸਥਾਨਕ ਲਲਹੇੜੀ ਰੋਡ ਚੌਾਕ ਵਿਚ ਨਸ਼ੇ ਦੇ ਵਿਰੁੱਧ ਧਰਨਾ ਕੱਢ ਕੇ ਕੈਂਡਲ ਮਾਰਚ ਕੀਤਾ ਗਿਆ | ਇਹ ਧਰਨਾ ਹਰਨੇਕ ਸਿੰਘ ਸੇਖੋਂ ਦੀ ਅਗਵਾਈ ਵਿਚ ਲਗਾਇਆ ਗਿਆ ਹੈ | ਇਸ ਮੌਕੇ ਆਮ ਆਦਮੀ ਪਾਰਟੀ ਨੇ ਇਕ ...

ਪੂਰੀ ਖ਼ਬਰ »

ਪ੍ਰਧਾਨ ਦੋਬੁਰਜੀ ਨੇ ਕੀਤੀ ਬੂਟੇ ਲਗਾਉਣ ਦੀ ਸ਼ੁਰੂਆਤ

ਦੋਰਾਹਾ, 15 ਜੁਲਾਈ (ਜਸਵੀਰ ਝੱਜ/ਮਨਜੀਤ ਸਿੰਘ ਗਿੱਲ)- ਸ਼ਹੀਦ ਸ. ਬੇਅੰਤ ਸਿੰਘ ਵੈੱਲਫੇਅਰ ਤੇ ਸਪੋਰਟਸ ਕਲੱਬ ਸੁੰਦਰ ਨਗਰ ਦੋਰਾਹਾ ਵਲੋਂ ਬੂਟੇ ਲਗਾਏ ਗਏ, ਜਿਸ ਦੀ ਸ਼ੁਰੂਆਤ ਨਗਰ ਕੌਾਸਲ ਦੇ ਪ੍ਰਧਾਨ ਬੰਤ ਸਿੰਘ ਦੋਬੁਰਜੀ, ਕੌਾਸਲਰ ਮਨਦੀਪ ਸਿੰਘ ਮਾਂਗਟ ਅਤੇ ਸਥਾਨਕ ...

ਪੂਰੀ ਖ਼ਬਰ »

ਪਾਵਰ ਲਿਫਟਿੰਗ ਮੁਕਾਬਲੇ 'ਚ ਤੀਜਾ ਸਥਾਨ ਹਾਸਲ ਕਰਨ ਵਾਲੀ ਲਵਪ੍ਰੀਤ ਕੌਰ ਦਾ ਸਨਮਾਨ

ਬੀਜਾ, 15 ਜੁਲਾਈ (ਰਣਧੀਰ ਸਿੰਘ ਧੀਰਾ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਜਥੇ. ਹਰਪਾਲ ਸਿੰਘ ਜੱਲਾ ਨੇ ਕਿਹਾ ਕਿ ਸੂਬਾ ਅਤੇ ਰਾਸ਼ਟਰੀ ਪੱਧਰ ਦੀਆਂ ਖੇਡਾਂ ਵਿਚ ਮੱਲਾਂ ਮਾਰਨ ਵਾਲੇ ਬੱਚਿਆਂ ਦੀ ਹੌਾਸਲਾ ਅਫਜ਼ਾਈ ਲਈ ਸ਼ੋ੍ਰਮਣੀ ਕਮੇਟੀ ਨੇ ...

ਪੂਰੀ ਖ਼ਬਰ »

ਸਕੂਲੀ ਕਮਰਿਆਂ ਨੂੰ ਰੰਗ ਬਿਰੰਗੀ ਦਿੱਖ ਲਈ ਯੋਗਦਾਨ ਦੇਣ ਵਾਲੇ ਅਧਿਆਪਕ ਸਨਮਾਨਿਤ

ਮਾਛੀਵਾੜਾ ਸਾਹਿਬ 15 ਜੁਲਾਈ (ਮਨੋਜ ਕੁਮਾਰ)-ਇੰਦਰਾ ਕਾਲੋਨੀ ਦੇ ਪ੍ਰਾਇਮਰੀ ਸਕੂਲ ਨੂੰ ਰੰਗ ਬਿਰੰਗੀ ਦਿੱਖ ਵਿਚ ਬਦਲਣ ਲਈ ਕਿਸੇ ਕਿਸਮ ਦੀ ਸਰਕਾਰੀ ਸਹਾਇਤਾ ਨਾ ਲੈਣ ਦੇ ਬਾਵਜੂਦ ਆਪਣੀ ਨਿੱਜੀ ਜੇਬ ਵਿਚੋਂ ਕਈ ਹਜ਼ਾਰਾਂ ਖ਼ਰਚ ਕਰਨ ਵਾਲੇ ਹੈੱਡ ਟੀਚਰ ਪ੍ਰਦੀਪ ...

ਪੂਰੀ ਖ਼ਬਰ »

ਖਾਨਦਾਨੀ ਦਵਾਖ਼ਾਨਿਆਂ ਵਲੋਂ ਲੋਕਾਂ ਦੀ ਕੀਤੀ ਜਾ ਰਹੀ ਅੰਨੀ ਲੁੱਟ

ਪਾਇਲ, 15 ਜੁਲਾਈ (ਪ.ਪ.)-ਪਾਇਲ ਸ਼ਹਿਰ ਨੂੰ ਆਉਣ ਵਾਲੀਆਂ ਸੜਕਾਂ 'ਤੇ ਖ਼ਾਨਦਾਨੀ ਦਵਾਖ਼ਾਨਿਆਂ ਵਾਲਿਆਂ ਵਲੋ ਸ਼ਰਤੀਆਂ ਇਲਾਜ ਕਰਨ ਦਾ ਝਾਂਸਾ ਦੇ ਕੇ ਅੰਨੀ ਲੁੱਟ ਕੀਤੀ ਜਾ ਰਹੀ ਹੈ ਪ੍ਰੰਤੂ ਸਿਹਤ ਮਹਿਕਮਾ ਇਨ੍ਹਾਂ ਿਖ਼ਲਾਫ਼ ਕਾਰਵਾਈ ਕਰਨ ਤੋਂ ਕੰਨੀ ਕਤਰਾਅ ਰਿਹਾ ਹੈ | ...

ਪੂਰੀ ਖ਼ਬਰ »

ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਅਧੀਨ ਕੈਂਪ ਲਗਾਇਆ

ਪਾਇਲ/ਮਲੌਦ, 15 ਜੁਲਾਈ (ਗੁਰਦੀਪ ਸਿੰਘ ਨਿਜ਼ਾਮਪੁਰ/ਕੁਲਵਿੰਦਰ ਸਿੰਘ ਨਿਜ਼ਾਮਪਰ)- ਪਿੰਡ ਨਿਜ਼ਾਮਪੁਰ ਵਿਖੇ ਤਹਿਸੀਲਦਾਰ ਪਰਮਿੰਦਰ ਸਿੰਘ ਕੁਲਾਰ ਦੀ ਦੇਖ-ਰੇਖ ਹੇਠ ਕੇਂਦਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਅਧੀਨ ਸਰਪੰਚ ...

ਪੂਰੀ ਖ਼ਬਰ »

ਸਾਹਿਤ ਸਭਾ ਦੀ ਮੀਟਿੰਗ 'ਚ ਸਾਹਿਤਕਾਰਾਂ ਨੇ ਬੰਨਿ੍ਹਆ ਰੰਗ

ਸਮਰਾਲਾ, 15 ਜੁਲਾਈ (ਸੁਰਜੀਤ ਸਿੰਘ)- ਪੰਜਾਬੀ ਸਾਹਿਤ ਸਭਾ ਸਮਰਾਲਾ ਦੀ ਮਾਸਿਕ ਮੀਟਿੰਗ ਸ. ਸੀ. ਸੈ. ਸਕੂਲ (ਲੜਕੇ) ਵਿਖੇ ਬਿਹਾਰੀ ਲਾਲ ਸੱਦੀ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਸਥਾਨਕ ਲੇਖਕਾਂ ਤੋਂ ਇਲਾਵਾ ਖੰਨਾ, ਰਾਮਪੁਰ ਅਤੇ ਭੈਣੀ ਸਾਹਿਬ ਦੀਆਂ ਸਾਹਿਤ ਸਭਾਵਾਂ ਦੇ ...

ਪੂਰੀ ਖ਼ਬਰ »

ਅਹਿਮਦਗੜ੍ਹ ਤੋਂ ਖੇੜਾ ਲਿੰਕ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ

ਅਹਿਮਦਗੜ੍ਹ, 15 ਜੁਲਾਈ (ਸੋਢੀ)- ਪਿਛਲੇ 18 ਸਾਲਾ ਤੋਂ ਤਰਸਯੋਗ ਹਾਲਤ ਵਾਲੀ ਅਹਿਮਦਗੜ੍ਹ ਤੋਂ ਪਿੰਡ ਖੇੜਾ ਦੀ ਲਿੰਕ ਸੜਕ ਦਾ ਕੰਮ ਐੱਸ. ਡੀ. ਐੱਮ. ਪ੍ਰੀਤੀ ਯਾਦਵ ਦੇ ਯਤਨਾਂ ਸਦਕਾ ਸ਼ੁਰੂ ਹੋਇਆ ¢ ਇਹ ਸੜਕ ਮਾਰਕੀਟ ਕਮੇਟੀ ਅਹਿਮਦਗੜ੍ਹ ਅਧੀਨ ਹੋਣ ਕਾਰਨ ਅਤੇ ਪਿੰਡ ...

ਪੂਰੀ ਖ਼ਬਰ »

ਢੰਡੇ ਵਿਖੇ ਨਸ਼ਿਆਂ ਵਿਰੁੱਧ ਸੈਮੀਨਾਰ ਲਗਾਇਆ

ਸਮਰਾਲਾ, 15 ਜੁਲਾਈ (ਬਲਜੀਤ ਸਿੰਘ ਬਘੌਰ)- ਨਸ਼ਿਆਂ ਦੀ ਬਿਮਾਰੀ ਨੂੰ ਜੜ੍ਹੋਂ ਖਤਮ ਕਰਨ ਅਤੇ ਇਸ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦੇਣ ਲਈ ਪੁਲਿਸ ਵਿਭਾਗ ਸਮਰਾਲਾ ਨੇ ਪਿੰਡ ਢੰਡੇ ਵਿਖੇ ਸੀਨੀਅਰ ਕਾਂਗਰਸੀ ਆਗੂ ਜਸਮੇਰ ਸਿੰਘ ਢੰਡੇ ਦੀ ਦੇਖ-ਰੇਖ ਹੇਠ ਗਰਾਮ ...

ਪੂਰੀ ਖ਼ਬਰ »

ਦਲਿਤ ਆਗੂਆਂ ਦਾ ਵਫ਼ਦ ਐੱਸ. ਐੱਸ. ਪੀ. ਦਾਹੀਆ ਨੂੰ ਮਿਲਿਆ

ਖੰਨਾ, 15 ਜੁਲਾਈ (ਹਰਜਿੰਦਰ ਸਿੰਘ ਲਾਲ)- ਭਾਰਤੀਆ ਬਾਲਮੀਕੀ ਧਰਮ ਸਮਾਜ (ਭਾਵਾਧਸ), ਗੁਰੂ ਰਵਿਦਾਸ ਦਲਿਤ ਸਮਾਜ (ਗੁਰਦਸ) ਅਤੇ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਆਗੂਆਂ ਲਲਿਤ ਕੁਮਾਰ ਅਤੇ ਬਲਰਾਮ ਬਾਲੂ ਦੀ ਅਗਵਾਈ ਵਿਚ ਐੱਸ. ਐੱਸ. ਪੀ. ਖੰਨਾ ਨੂੰ ਖੰਨਾ ਆਉਣ 'ਤੇ ਜੀ ਆਇਆਂ ...

ਪੂਰੀ ਖ਼ਬਰ »

ਸਰਕਾਰੀ ਕਾਲਜ ਰਾੜਾ ਸਾਹਿਬ 'ਚ ਪੋਸਟ ਗ੍ਰੈਜੂਏਸ਼ਨ ਦੀਆਂ ਕਲਾਸਾਂ ਸ਼ੁਰੂ ਕਰਵਾਉਣ ਲਈ ਵਿਧਾਇਕ ਲੱਖਾ ਨੂੰ ਦਿੱਤਾ ਮੰਗ ਪੱਤਰ

ਦੋਰਾਹਾ, ਰਾੜਾ ਸਾਹਿਬ 15 ਜੁਲਾਈ (ਮਨਜੀਤ ਸਿੰਘ ਗਿੱਲ, ਸਰਬਜੀਤ ਸਿੰਘ ਬੋਪਾਰਾਏ)- ਸਰਕਾਰੀ ਕਾਲਜ ਕਰਮਸਰ ਰਾੜਾ ਸਾਹਿਬ 'ਚ ਪੋਸਟ ਗ੍ਰੈਜੂਏਸ਼ਨ ਦੀਆਂ ਕਲਾਸਾਂ ਸ਼ੁਰੂ ਕਰਵਾਉਣ ਲਈ ਹਲਕੇ ਪਾਇਲ ਦੇ ਪਿੰਡਾਂ ਸਿਆੜ, ਕਿਲਾਂ ਹਾਂਸ, ਰਾੜਾ ਸਾਹਿਬ, ਘਣਗਸ, ਮਲ੍ਹੀਪੁਰ, ...

ਪੂਰੀ ਖ਼ਬਰ »

ਮੋਦੀ ਸਰਕਾਰ ਵਲੋਂ ਜਿਣਸਾਂ ਦੇ ਭਾਅ ਵਧਾਉਣਾ ਇਤਿਹਾਸਕ ਫ਼ੈਸਲਾ-ਜਥੇ. ਉਮੈਦਪੁਰੀ

ਸਮਰਾਲਾ, 15 ਜੁਲਾਈ (ਬਲਜੀਤ ਸਿੰਘ ਬਘੌਰ)- ਕੇਂਦਰ ਸਰਕਾਰ ਵਲੋਂ ਜਿਣਸਾਂ ਦਾ 200 ਰੁਪਏ ਭਾਅ ਵਧਾਉਣ 'ਤੇ ਅਕਾਲੀ-ਭਾਜਪਾ ਗੱਠਜੋੜ ਦੇ ਵਰਕਰਾਂ ਵਲੋਂ ਦੇਸ਼ ਦੇ ਪ੍ਰਧਾਨ ਨਰਿੰਦਰ ਮੋਦੀ ਅਤੇ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕੀਤਾ ਗਿਆ | ਹਲਕਾ ਸਮਰਾਲਾ ਦੇ ਮੁੱਖ ਸੇਵਾਦਾਰ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਟਾਈਆਂ, ਬੈਲਟਾਂ ਤੇ ਆਈ ਕਾਰਡ ਵੰਡੇ

ਰਾਏਕੋਟ, 15 ਜੁਲਾਈ (ਬਲਵਿੰਦਰ ਸਿੰਘ ਲਿੱਤਰ)- ਸਰਕਾਰੀ ਹਾਈ ਸਕੂਲ ਬੁਰਜ ਹਰੀ ਸਿੰਘ ਵਿਖੇ ਪਤਵੰਤੇ ਸੱਜਣਾਂ ਅਤੇ ਸਕੂਲ ਸਟਾਫ਼ ਵਲੋਂ ਪੈਸੇ ਇਕੱਠੇ ਕਰਕੇ ਸਾਰੇ ਵਿਦਿਆਰਥੀਆਂ ਨੂੰ ਟਾਈਆਂ, ਬੈਲਟਾਂ ਅਤੇ ਆਈ ਕਾਰਡ ਮੁਹੱਈਆ ਕਰਵਾਏ ਗਏ | ਇਸ ਮੌਕੇ ਸਰਪੰਚ ਪ੍ਰਕਾਸ਼ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX