ਤਾਜਾ ਖ਼ਬਰਾਂ


ਮੋਦੀ ਬੁਲਾਉਣਗੇ ਤਾਂ ਜਰੂਰ ਆਵਾਂਗਾ ਭਾਰਤ - ਟਰੰਪ
. . .  1 day ago
ਹਿਊਸਟਨ, 22 ਸਤੰਬਰ - ਹਾਉਡੀ ਮੋਦੀ ਪ੍ਰੋਗਰਾਮ ਦੌਰਾਨ ਆਪਣੇ ਸੰਬੋਧਨ ਵਿਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਭਾਰਤੀ ਭਾਈਚਾਰੇ ਦੇ ਲੋਕ ਅਮਰੀਕਾ ਨੂੰ ਮਜ਼ਬੂਤ ਕਰ...
ਭਾਰਤੀਆਂ ਨੇ ਮੋਦੀ ਨੂੰ ਚੰਗੇ ਤਰੀਕੇ ਨਾਲ ਜਤਾਇਆ - ਟਰੰਪ
. . .  1 day ago
ਹਿਊਸਟਨ, 22 ਸਤੰਬਰ - 'ਹਾਉਡੀ ਮੋਦੀ' ਪ੍ਰੋਗਰਾਮ ਦੌਰਾਨ ਆਪਣੇ ਸੰਬੋਧਨ ਵਿਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਇੱਥੇ ਆ ਕੇ ਉਹ ਚੰਗਾ ਮਹਿਸੂਸ ਕਰ ਰਹੇ ਹਨ, ਜਿਸ ਲਈ ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ...
'ਹਾਉਡੀ ਮੋਦੀ' ਪ੍ਰੋਗਰਾਮ 'ਚ ਡੋਨਾਲਡ ਟਰੰਪ ਦਾ ਸੰਬੋਧਨ ਸ਼ੁਰੂ
. . .  1 day ago
ਦੋ ਮਹਾਨ ਦੇਸ਼ਾਂ ਦੇ ਰਿਸ਼ਤਿਆਂ ਨੂੰ ਕੀਤਾ ਜਾ ਸਕਦਾ ਹੈ ਮਹਿਸੂਸ - ਮੋਦੀ
. . .  1 day ago
ਹਿਊਸਟਨ, 22 ਸਤੰਬਰ - 'ਹਾਉਡੀ ਮੋਦੀ' ਪ੍ਰੋਗਰਾਮ ਦੌਰਾਨ ਆਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੋ ਮਹਾਨ ਦੇਸ਼ਾਂ ਦੇ ਰਿਸ਼ਤਿਆਂ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ...
ਅਬਕੀ ਬਾਰ, ਟਰੰਪ ਸਰਕਾਰ - ਮੋਦੀ
. . .  1 day ago
ਰਾਸ਼ਟਰਪਤੀ ਬਣਨ ਤੋਂ ਪਹਿਲਾ ਵੀ ਹਰ ਕੋਈ ਟਰੰਪ ਦਾ ਨਾਂਅ ਲੈਂਦਾ ਸੀ - ਮੋਦੀ
. . .  1 day ago
ਕਰੋੜਾਂ ਲੋਕ ਲੈਂਦੇ ਹਨ ਮੋਦੀ-ਟਰੰਪ ਦਾ ਨਾਂਅ - ਹਾਉਡੀ ਮੋਦੀ ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  1 day ago
'ਹਾਉਡੀ ਮੋਦੀ' ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਮੋਦੀ ਦਾ ਸੰਬੋਧਨ ਸ਼ੁਰੂ
. . .  1 day ago
'ਹਾਉਡੀ ਮੋਦੀ' ਪ੍ਰੋਗਰਾਮ 'ਚ ਪਹੁੰਚੇ ਟਰੰਪ
. . .  1 day ago
ਹਿਊਸਟਨ, 22 ਸਤੰਬਰ - ਹਿਊਸਟਨ 'ਚ ਚੱਲ ਰਹੇ 'ਹਾਉਡੀ ਮੋਦੀ' ਪ੍ਰੋਗਰਾਮ ਵਿਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਪਹੁੰਚ ਗਏ ਹਨ। ਇੱਥੇ ਪਹੁੰਚਣ 'ਤੇ ਵਿਦੇਸ਼ ਮੰਤਰੀ...
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : ਦੱਖਣੀ ਅਫ਼ਰੀਕਾ ਨੇ ਭਾਰਤ ਨੂੰ 9 ਵਿਕਟਾਂ ਨਾਲ ਹਰਾਇਆ, ਲੜੀ 1-1 ਨਾਲ ਬਰਾਬਰ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : ਭਾਰਤ ਨੂੰ ਮਿਲੀ ਪਹਿਲੀ ਸਫਲਤਾ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : 10 ਓਵਰਾਂ ਤੋਂ ਬਾਅਦ ਦੱਖਣੀ ਅਫ਼ਰੀਕਾ 76/0
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : 8ਵੇਂ ਓਵਰ 'ਚ ਦੱਖਣੀ ਅਫ਼ਰੀਕਾ ਦੀਆਂ 50 ਦੌੜਾਂ ਪੂਰੀਆਂ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : ਭਾਰਤ ਨੇ ਦੱਖਣੀ ਅਫ਼ਰੀਕਾ ਨੂੰ ਜਿੱਤਣ ਲਈ ਦਿੱਤਾ 135 ਦੌੜਾਂ ਦਾ ਟੀਚਾ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : ਭਾਰਤ ਦਾ 8ਵਾਂ ਖਿਡਾਰੀ ਆਊਟ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 : ਦੱਖਣੀ ਅਫ਼ਰੀਕਾ ਨੂੰ ਮਿਲੀ 7ਵੀਂ ਸਫਲਤਾ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 : ਦੱਖਣੀ ਅਫ਼ਰੀਕਾ ਨੂੰ ਮਿਲੀ 6ਵੀਂ ਸਫਲਤਾ
. . .  1 day ago
ਮੋਟਰਸਾਈਕਲਾਂ ਦੀ ਦੁਕਾਨ 'ਚ ਅਚਨਚੇਤ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਹੋਇਆ ਨੁਕਸਾਨ
. . .  1 day ago
ਗੁਆਂਢਣ ਵੱਲੋਂ ਅਗਵਾ ਕੀਤੇ ਮਾਸੂਮ ਭੈਣ-ਭਰਾ ਥਾਣਾ ਛਾਉਣੀ ਦੀ ਪੁਲਿਸ ਵੱਲੋਂ ਬਰਾਮਦ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : ਭਾਰਤ ਦਾ ਤੀਸਰਾ ਖਿਡਾਰੀ ਆਊਟ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : ਭਾਰਤ ਦਾ ਦੂਸਰਾ ਖਿਡਾਰੀ (ਸ਼ਿਖਰ ਧਵਨ) 36 ਦੌੜਾਂ ਬਣਾ ਕੇ ਆਊਟ
. . .  1 day ago
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹਿਊਸਟਨ ਦੇ ਲਈ ਹੋਏ ਰਵਾਨਾ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : 9 ਦੌੜਾਂ ਬਣਾ ਕੇ ਰੋਹਿਤ ਸ਼ਰਮਾ ਹੋਏ ਆਊਟ
. . .  1 day ago
ਬਾਬਾ ਫਰੀਦ ਮੇਲੇ ਦੀਆਂ 5ਵੇਂ ਦਿਨ ਦੀਆਂ ਝਲਕੀਆਂ
. . .  1 day ago
ਗੁਰੂ ਚਰਨਾ ਵਿਚ ਜਾ ਬਿਰਾਜੇ ਬਾਬਾ ਨਿਰਮਲ ਸਿੰਘ ਚੱਕ ਸਿੰਘਾ
. . .  1 day ago
ਬਠਿੰਡਾ ਜੇਲ੍ਹ 'ਚ ਕੈਦੀ ਗੈਂਗਸਟਰ ਵੱਲੋਂ ਸਹਾਇਕ ਸੁਪਰਡੈਂਟ ਨੂੰ ਪਰਿਵਾਰ ਖ਼ਤਮ ਕਰਨ ਦੀਆਂ ਧਮਕੀਆਂ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : ਭਾਰਤ ਵੱਲੋਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ
. . .  1 day ago
ਗਹਿਲੇਵਾਲਾ ਰਜਵਾਹੇ ਵਿਚੋਂ ਮਿਲੀ ਕੱਟੀ ਵਢੀ ਲਾਸ਼
. . .  1 day ago
ਹਾਊਡੀ ਮੋਦੀ 'ਚ ਟਰੰਪ 30 ਮਿੰਟ ਤੱਕ ਦੇਣਗੇ ਭਾਸ਼ਣ
. . .  1 day ago
ਹਰਿਆਣਾ ਵਿਧਾਨ ਸਭਾ ਚੋਣਾਂ ਲਈ ਆਪ ਪਾਰਟੀ ਨੇ 22 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ
. . .  1 day ago
ਬੇਰੁਜ਼ਗਾਰ ਈ.ਟੀ.ਟੀ ਅਧਿਆਪਕਾਂ 'ਤੇ ਪਾਣੀ ਦੀਆਂ ਬੁਛਾੜਾਂ ਮਾਰਨ ਤੇ ਲਾਠੀਚਾਰਜ ਦੀ ਬੇਰੁਜ਼ਗਾਰ ਅਧਿਆਪਕਾਂ ਵਲੋਂ ਨਿਖੇਧੀ
. . .  1 day ago
ਪੌੜੀ ਤੋੜਦੇ ਸਮੇਂ ਮਲਬੇ ਹੇਠ ਆਉਣ ਕਾਰਨ ਰਾਜ ਮਿਸਤਰੀ ਦੀ ਮੌਤ
. . .  1 day ago
ਪੀ.ਓ.ਕੇ ਜਵਾਹਰ ਲਾਲ ਨਹਿਰੂ ਦੀ ਦੇਣ - ਅਮਿਤ ਸ਼ਾਹ
. . .  1 day ago
ਦਿੜ੍ਹਬਾ ਪੁਲਿਸ ਨੇ 13800 ਨਸ਼ੀਲੀਆਂ ਗੋਲੀਆਂ ਅਤੇ 30 ਸ਼ੀਸ਼ੀਆਂ ਨਸ਼ੀਲੀਆਂ ਦਵਾਈਆਂ ਸਮੇਤ ਦੋ ਕੀਤਾ ਕਾਬੂ
. . .  1 day ago
ਬੇਬੇ ਨਾਨਕੀ ਇਤਿਹਾਸਕ ਨਗਰ ਕੀਰਤਨ ਦਾ ਨਾਭਾ ਵਿਖੇ ਕੀਤਾ ਗਿਆ ਭਰਵਾਂ ਸਵਾਗਤ
. . .  1 day ago
ਪੁਲਿਸ ਅਤੇ ਬੇਰੁਜ਼ਗਾਰ ਈ. ਟੀ. ਟੀ. ਅਧਿਆਪਕਾਂ ਦੀ ਝੜਪ 'ਚ ਐੱਸ. ਐੱਚ. ਓ. ਸਮੇਤ ਛੇ ਮੁਲਾਜ਼ਮ ਜ਼ਖ਼ਮੀ
. . .  1 day ago
ਬੈਠਕ ਦੇ ਭਰੋਸੇ ਤੋਂ ਬਾਅਦ ਪੱਕਾ ਮੋਰਚਾ ਸੰਘਰਸ਼ ਕਮੇਟੀ ਵਲੋਂ ਮੋਤੀ ਮਹਿਲ ਵੱਲ ਦਾ ਰੋਸ ਮਾਰਚ ਮੁਲਤਵੀ
. . .  1 day ago
ਬਟਾਲਾ : ਹੰਸਲੀ ਨਾਲੇ 'ਚੋਂ ਮਿਲੀ ਕੱਟੀ-ਵੱਢੀ ਲਾਸ਼
. . .  1 day ago
ਸੰਗਰੂਰ : ਹਸਪਤਾਲ 'ਚ ਦਾਖ਼ਲ ਕਰਾਏ ਗਏ ਪੁਲਿਸ ਵਲੋਂ ਕੀਤੇ ਲਾਠੀਚਾਰਜ ਕਾਰਨ ਜ਼ਖ਼ਮੀ ਹੋਏ ਅਧਿਆਪਕ
. . .  1 day ago
ਨਸ਼ੀਲੇ ਪਦਾਰਥਾਂ ਦਾ ਵੱਡਾ ਜ਼ਖ਼ੀਰਾ ਬਰਾਮਦ, ਦੋ ਨੌਜਵਾਨ ਗ੍ਰਿਫ਼ਤਾਰ
. . .  1 day ago
ਪਾਕਿਸਤਾਨ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ 22 ਲੋਕਾਂ ਦੀ ਮੌਤ
. . .  1 day ago
ਸਿੱਖਿਆ ਮੰਤਰੀ ਸਿੰਗਲਾ ਦੀ ਕੋਠੀ ਅੱਗੇ ਅਧਿਆਪਕਾਂ ਅਤੇ ਪੁਲਿਸ ਵਿਚਾਲੇ ਝੜਪ
. . .  1 day ago
ਹਿਮਾਚਲ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ 'ਚ ਅੱਜ ਮੀਂਹ ਦੀ ਸੰਭਾਵਨਾ
. . .  1 day ago
ਹਜ਼ਾਰਾਂ ਅਧਿਆਪਕਾਂ ਦਾ ਕਾਫ਼ਲਾ ਸਿੱਖਿਆ ਮੰਤਰੀ ਦੀ ਕੋਠੀ ਵੱਲ ਵਧਿਆ
. . .  1 day ago
ਬਾਬਾ ਬਕਾਲਾ ਸਾਹਿਬ : ਅਣਪਛਾਤੀ ਲੜਕੀ ਦੀ ਮਿਲੀ ਲਾਸ਼
. . .  1 day ago
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ : ਸੱਟ ਲੱਗਣ ਕਾਰਨ ਫਾਈਨਲ ਮੁਕਾਬਲਾ ਨਹੀਂ ਖੇਡਣਗੇ ਪੂਨੀਆ, ਗੋਲਡ ਦਾ ਸੁਪਨਾ ਟੁੱਟਿਆ
. . .  1 day ago
ਦਿੱਲੀ : ਅਕਸ਼ਰਧਾਮ ਮੰਦਰ ਦੇ ਬਾਹਰ ਹਮਲਾਵਰਾਂ ਵਲੋਂ ਪੁਲਿਸ ਟੀਮ 'ਤੇ ਗੋਲੀਬਾਰੀ
. . .  1 day ago
ਵਾਹਨ ਦੇ ਨਦੀ 'ਚ ਡਿੱਗਣ ਕਾਰਨ ਤਿੰਨ ਲੋਕਾਂ ਦੀ ਮੌਤ
. . .  1 day ago
ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਦੇ 'ਸਪੈਸ਼ਲ' ਪਲੇਨ 'ਚ ਸਵਾਰ ਹੋ ਕੇ ਅਮਰੀਕਾ ਪਹੁੰਚੇ ਇਮਰਾਨ ਖ਼ਾਨ
. . .  1 day ago
ਹਾਂਗਕਾਂਗ ਜਾ ਰਹੇ ਯਾਤਰੀ ਦੇ ਬੈਗ 'ਚੋਂ ਬਰਾਮਦ ਹੋਏ 99,550 ਡਾਲਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 1 ਸਾਉਣ ਸੰਮਤ 550

ਸੰਪਾਦਕੀ

ਹਲਕੀ ਪੇਸ਼ਕਾਰੀ ਕਾਰਨ ਟੀ.ਵੀ. ਐਂਕਰ ਕਟਹਿਰੇ ਵਿਚ

ਵਧੇਰੇ ਐਂਕਰ ਖ਼ਬਰਾਂ ਅਤੇ ਚਲੰਤ ਮਾਮਲਿਆਂ ਦੇ ਪ੍ਰੋਗਰਾਮਾਂ ਨੂੰ ਇਉਂ ਪੇਸ਼ ਕਰਦੇ ਹਨ ਜਿਵੇਂ ਕੋਈ ਬੱਸ ਵਿਚ ਨਕਲੀ ਦਵਾਈਆਂ, ਨਕਲੀ ਕਰੀਮਾਂ ਵੇਚ ਰਿਹਾ ਹੋਵੇ। ਬੱਸ ਚੱਲਣ ਵਿਚ ਸੀਮਤ ਸਮਾਂ ਹੁੰਦਾ ਹੈ ਇਸ ਲਈ ਉਹ ਬਿਨਾਂ ਰੁਕੇ ਕਾਹਲੀ ਵਿਚ ਬੋਲਦਾ ਹੈ। ਬੱਸ ਵਿਚ ਸ਼ੋਰ ਹੁੰਦਾ ਹੈ ਇਸ ਲਈ ਉਸ ਦੇ ਉੱਚੇ ਬੋਲ ਸ਼ੋਰ ਵਿਚ ਵਾਧਾ ਕਰਦੇ ਹਨ। ਸਵਾਰੀਆਂ ਨੂੰ ਕੁਝ ਕੁ ਸੁਣਦਾ ਹੈ, ਬਹੁਤਾ ਨਹੀਂ ਸੁਣਦਾ। ਕੁਝ ਲੋਕ ਸੁਣਨਾ ਚਾਹੁੰਦੇ ਹਨ, ਬਹੁਤੇ ਨਹੀਂ ਸੁਣਨਾ ਚਾਹੁੰਦੇ। ਐਨ ਇਹੀ ਸਥਿਤੀ ਟੀ.ਵੀ. ਦਰਸ਼ਕਾਂ ਅਤੇ ਐਂਕਰਾਂ ਦੀ ਹੈ। ਇਕ ਪਾਸੇ ਅਜਿਹੇ ਐਂਕਰ ਵੱਡੀ ਪੱਧਰ 'ਤੇ ਦਰਸ਼ਕਾਂ ਦੀ ਨੁਕਤਾਚੀਨੀ ਦਾ ਸ਼ਿਕਾਰ ਹੋ ਰਹੇ ਹਨ, ਦੂਸਰੇ ਪਾਸੇ ਇਹ ਆਪਸੀ ਤਕਰਾਰ, ਖਿਚੋਤਾਣ ਤੇ ਖਹਿਬਾਜ਼ੀ ਵਿਚ ਉਲਝ ਰਹੇ ਹਨ।
ਹੈਰਾਨੀ ਹੁੰਦੀ ਹੈ ਕਿ ਉਹ ਖ਼ਬਰਾਂ ਪੇਸ਼ ਕਰਦੇ ਹਨ, ਖ਼ਬਰਾਂ 'ਤੇ ਚਰਚਾ ਕਰਦੇ ਹਨ ਜਾਂ ਦਰਸ਼ਕਾਂ ਸਾਹਮਣੇ ਕੋਈ ਨਾਟਕੀ ਅੰਸ਼ ਪਰੋਸ ਰਹੇ ਹੁੰਦੇ ਹਨ। ਨਿਊਜ਼ ਚੈਨਲਾਂ ਨੂੰ ਹੁਣ ਵਿਅੰਗ ਨਾਲ 'ਨਿਊਜ਼ ਡਰਾਮਾ' ਚੈਨਲ ਕਿਹਾ ਜਾਣ ਲੱਗਾ ਹੈ। ਸਨਸਨੀਖੇਜ਼ ਕਹਾਣੀਆਂ, ਬ੍ਰੇਕਿੰਗ ਨਿਊਜ਼ ਅਤੇ ਚੀਕਣ ਚਿਲਾਉਣ ਵਾਲੇ ਨਾਟਕੀ 'ਵਿਚਾਰ-ਵਟਾਂਦਰੇ' ਨੇ ਸੰਜੀਦਾ ਵਿਚਾਰ ਚਰਚਾ ਅਤੇ ਮੁੱਦਿਆਂ, ਮਸਲਿਆਂ ਨਾਲ ਜੁੜੀਆਂ ਖ਼ਬਰਾਂ ਨੂੰ ਹਾਸ਼ੀਏ 'ਤੇ ਕਰ ਦਿੱਤਾ ਹੈ। ਅਜਿਹੇ ਚੈਨਲ, ਅਜਿਹੇ ਐਂਕਰ ਦੇਸ਼ ਅਤੇ ਦੇਸ਼ ਵਾਸੀਆਂ ਨੂੰ ਕੋਈ ਸੇਧ, ਕੋਈ ਸੰਦੇਸ਼ ਦੇਣ ਨਾ ਦੇਣ, ਉਨ੍ਹਾਂ ਦਾ ਮਨੋਰੰਜਨ ਜ਼ਰੂਰ ਕਰ ਜਾਂਦੇ ਹਨ। ਨਤੀਜੇ ਵਜੋਂ ਖ਼ਬਰ ਚੈਨਲਾਂ ਤੇ ਮਨੋਰੰਜਨ ਚੈਨਲਾਂ ਵਿਚਾਲੇ ਅੰਤਰ ਕਰਨਾ ਮੁਸ਼ਕਿਲ ਹੋ ਗਿਆ ਹੈ।
ਚਰਚਾ ਵਿਚ ਸ਼ਾਮਿਲ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਸਮੱਸਿਆ ਅਤੇ ਮੁੱਦੇ 'ਤੇ ਗੱਲ ਕਰਨ ਦੀ ਬਜਾਏ ਆਪਣੀ-ਆਪਣੀ ਪਾਰਟੀ ਦਾ ਨਜ਼ਰੀਆ ਪੇਸ਼ ਕਰਦੇ ਹਨ ਅਤੇ ਇਉਂ ਵਿਚਾਰ-ਚਰਚਾ ਦਾ ਪ੍ਰੋਗਰਾਮ ਉੱਚੀ-ਉੱਚੀ ਚਿਲਾਉਣ ਦਾ ਮੁਕਾਬਲਾ ਬਣ ਕੇ ਰਹਿ ਜਾਂਦਾ ਹੈ। ਬਹੁਤੇ ਐਂਕਰ ਇਹੀ ਚਾਹੁੰਦੇ ਹਨ, ਇਹੀ ਕਰਦੇ ਹਨ।
ਖ਼ਬਰ ਚੈਨਲ ਚਰਚਿਤ ਨਿਊਜ਼ ਐਂਕਰਾਂ, ਚਰਚਿਤ ਚਿਹਰਿਆਂ ਨਾਲ ਜਾਣੇ-ਪਹਿਚਾਣੇ ਜਾਣ ਲੱਗੇ ਹਨ। ਵਿਸ਼ਾ-ਸਮੱਗਰੀ ਗੌਣ ਰੂਪ ਅਖ਼ਤਿਆਰ ਕਰ ਗਈ ਹੈ। ਚੈਨਲਾਂ ਤੋਂ ਬਾਅਦ ਐਂਕਰ ਚਿਹਰਿਆਂ ਵਿਚਾਲੇ ਟੀ.ਆਰ.ਪੀ. ਦੀ ਦੌੜ ਆਰੰਭ ਹੋ ਗਈ ਹੈ। ਬਹੁ-ਗਿਣਤੀ ਭਾਰਤੀ ਦਰਸ਼ਕ ਨਿਊਜ਼ ਚੈਨਲਾਂ ਦੇ ਬਹੁਤੇ ਐਂਕਰਾਂ ਤੋਂ ਪ੍ਰੇਸ਼ਾਨ ਹਨ ਅਤੇ ਅਕਸਰ ਬਿਹਤਰ ਬਦਲ ਦੀ ਤਲਾਸ਼ ਵਿਚ ਰਹਿੰਦੇ ਹਨ। ਅਫ਼ਸੋਸ ਕਿ ਉਨ੍ਹਾਂ ਦੀ ਇਹ ਇੱਛਾ ਪੂਰੀ ਨਹੀਂ ਹੁੰਦੀ।
ਫੀਫਾ ਵਿਸ਼ਵ ਕੱਪ ਤੇ ਥਾਮ ਲੁਆਂਗ ਗੁਫ਼ਾ
ਬੀਤੇ ਦਿਨਾਂ ਦੌਰਾਨ ਫੀਫਾ ਵਿਸ਼ਵ ਕੱਪ ਅਤੇ ਥਾਮ ਲੁਆਂਗ ਗੁਫ਼ਾ ਨੇ ਸਾਰੀ ਦੁਨੀਆ ਦਾ ਧਿਆਨ ਮੱਲੀ ਰੱਖਿਆ। ਫੀਫਾ ਵਿਸ਼ਵ ਕੱਪ ਵਿਚ ਹੋ ਰਹੇ ਦਿਲਚਸਪ ਮੁਕਾਬਲਿਆਂ ਨੂੰ ਪੂਰੀ ਦੁਨੀਆ ਵਿਚ ਵੇਖਿਆ ਜਾਂਦਾ ਹੈ। ਐਨ ਉਸੇ ਸਮੇਂ ਥਾਈਲੈਂਡ ਦੀ ਥਾਮ ਲੁਆਂਗ ਗੁਫ਼ਾ ਵਿਚ ਵਾਈਲਡ ਥੋਅਰਸ ਟੀਮ ਦੇ 12 ਬਾਲ ਖਿਡਾਰੀ ਕੋਚ ਸਮੇਤ ਫਸ ਗਏ। ਗੁਫ਼ਾ ਵਿਚ ਹੜ੍ਹ ਦਾ ਪਾਣੀ ਭਰਨ ਕਾਰਨ ਉਹ ਅੱਗੇ-ਅੱਗੇ ਤੁਰਦੇ ਗਏ ਅਤੇ ਜਿਥੇ ਜਾ ਕੇ ਪਾਣੀ ਤੋਂ ਬਚਣ ਲਈ ਉੱਚੀ ਥਾਂ ਮਿਲੀ ਉਥੇ ਬੈਠ ਗਏ। ਪਹਿਲਾਂ ਤਾਂ ਕਈ ਦਿਨ ਉਨ੍ਹਾਂ ਦਾ ਅਤਾ-ਪਤਾ ਨਾ ਲੱਗਾ। ਜਦ ਪਤਾ ਲੱਗਾ ਤਾਂ ਬਾਹਰ ਕੱਢਣ ਦਾ ਨਿਹਾਇਤ ਮੁਸ਼ਕਿਲ ਕਾਰਜ ਆਰੰਭ ਹੋਇਆ। ਇਸ ਸਮੁੱਚੀ ਕਾਰਵਾਈ ਨੂੰ ਟੀ.ਵੀ. ਚੈਨਲ ਵਿਖਾ ਰਹੇ ਸਨ। ਸਾਰੀ ਦੁਨੀਆ ਦੀਆਂ ਨਜ਼ਰਾਂ ਇਸ 'ਤੇ ਲੱਗੀਆਂ ਹੋਈਆਂ ਸਨ। ਹਰ ਕੋਈ ਜਿਸ ਦਾ ਸੁਖਾਂਤਕ ਅੰਤ ਦੇਖਣਾ ਚਾਹੁੰਦਾ ਸੀ। ਇਕ ਮੌਕਾ ਅਜਿਹਾ ਆਇਆ ਜਦ ਫੀਫਾ ਵਿਸ਼ਵ ਕੱਪ ਨਾਲੋਂ ਇਸ ਦਾ ਪ੍ਰਸਾਰਨ ਵਧੇਰੇ ਦਰਸ਼ਕ ਵੇਖ ਰਹੇ ਸਨ।
ਸੰਘਰਸ਼ ਜੱਦੋ-ਜਹਿਦ ਤੇ ਜਿੱਤ ਨੂੰ ਵੇਖਣਾ, ਮਾਨਣਾ ਅਤੇ ਪ੍ਰਸੰਨ ਹੋਣਾ ਮਨੁੱਖ ਦਾ ਬੁਨਿਆਦੀ ਸੁਭਾਅ ਹੈ। ਉਪਰੋਕਤ ਦੋਵਾਂ ਨਾਲ ਇਹ ਭਾਵ ਗਹਿਰੇ ਜੁੜੇ ਹੋਏ ਸਨ। ਟੈਲੀਵਿਜ਼ਨ ਨੇ ਇਨ੍ਹਾਂ ਮਨੁੱਖੀ ਭਾਵਾਂ ਨੂੰ ਬਾਖੂਬੀ ਸਮਝਿਆ।
ਭਾਈ ਮੰਨਾ ਸਿੰਘ
ਦੂਰਦਰਸ਼ਨ ਕੇਂਦਰ ਜਲੰਧਰ ਬਾਰੇ ਇੰਟਰਨੈੱਟ 'ਤੇ ਕੀ ਕੁਝ ਉਪਲਬੱਧ ਹੈ ਇਹ ਵੇਖਣ ਜਾਨਣ ਦੀ ਕੋਸ਼ਿਸ਼ ਕਰ ਰਿਹਾ ਸਾਂ ਕਿ 'ਭਾਈ ਮੰਨਾ ਸਿੰਘ' ਦੀਆਂ ਕਿੰਨੀਆਂ ਸਾਰੀਆਂ ਕੜੀਆਂ ਸਾਹਮਣੇ ਆ ਗਈਆਂ। ਸਾਰਾ ਕੁਝ ਅੱਖਾਂ ਮੂਹਰਿਉਂ ਲੰਘ ਗਿਆ। ਉਘੇ ਨਾਟਕਕਾਰ ਤੇ ਰੰਗਮੰਚ ਕਲਾਕਾਰ ਗੁਰਸ਼ਰਨ ਸਿੰਘ ਜਿਨ੍ਹਾਂ ਨੂੰ ਪਿਆਰ ਤੇ ਸਤਿਕਾਰ ਨਾਲ ਗੁਰਸ਼ਰਨ ਭਾਅ ਜੀ ਤੇ ਭਾਈ ਮੰਨਾ ਸਿੰਘ ਦੇ ਨਾਂਅ ਨਾਲ ਯਾਦ ਕੀਤਾ ਜਾਂਦਾ ਹੈ। ਉਹ ਅਗਾਂਹਵਧੂ ਵਿਚਾਰਾਂ ਦੇ ਧਾਰਨੀ ਨਾਟਕਕਾਰ ਸਨ। ਜਿਸਦੀ ਭਰਵੀਂ ਝਲਕ ਜਲੰਧਰ ਦੂਰਦਰਸ਼ਨ ਦੇ ਦਰਸ਼ਕਾਂ ਨੇ 'ਭਾਈ ਮੰਨਾ ਸਿੰਘ' ਦੇ ਰੂਪ ਵਿਚ ਵੇਖੀ। ਇਹ ਪੰਜਾਬੀ ਟੀ.ਵੀ. ਲੜੀਵਾਰ ਨਾਟਕ ਸੀ ਅਤੇ ਹਰੇਕ ਕੜੀ ਵਿਚ ਸਮਾਜਿਕ ਅਹੁਰਾਂ 'ਤੇ ਵਿਅੰਗ ਕੱਸਦਿਆਂ ਦਰਸ਼ਕਾਂ ਨੂੰ ਬੇਹੱਦ ਪ੍ਰਭਾਵਿਤ ਕਰ ਜਾਂਦਾ ਸੀ। ਸਾਦੀ ਪੇਸ਼ਕਾਰੀ ਦੇ ਬਾਵਜੂਦ ਇਹ ਲੜੀਵਾਰ ਨਾਟਕ ਦਰਸ਼ਕ-ਮਨਾਂ ਅੰਦਰ ਘਰ ਕਰ ਗਿਆ ਸੀ। ਇਕ ਪਾਸੇ ਦਰਸ਼ਕ ਇਸ ਦੀ ਆਉਣ ਵਾਲੀ ਕੜੀ ਦੀ ਬੇਸਬਰੀ ਨਾਲ ਉਡੀਕ ਕਰਿਆ ਕਰਦੇ ਸਨ, ਦੂਸਰੇ ਪਾਸੇ ਨਾਟਕਕਾਰ ਤੇ ਅਦਾਕਾਰ ਗੁਰਸ਼ਰਨ ਸਿੰਘ ਨੂੰ ਭਾਈ ਮੰਨਾ ਸਿੰਘ ਕਹਿਣ ਲੱਗ ਪਏ ਸਨ।
ਸਮੇਂ ਨਾਲ ਬਹੁਤ ਕੁਝ ਬਦਲ ਗਿਆ ਹੈ। ਅੱਜ ਨਾਟਕੀ ਪੇਸ਼ਕਾਰੀਆਂ ਨਾਮਾਤਰ ਹਨ। ਚੋਣਵੀਆਂ ਸਾਹਿਤਕ ਰਚਨਾਵਾਂ 'ਤੇ ਆਧਾਰਿਤ ਲੜੀਵਾਰ ਬੀਤੇ ਦੀ ਗੱਲ ਹੋ ਗਏ ਹਨ। ਮਿਆਰੀ ਸੰਗੀਤਕ ਪ੍ਰੋਗਰਾਮ ਲੱਭਿਆਂ ਵੀ ਨਹੀਂ ਲੱਭਦੇ, ਪੰਜਾਬੀ ਮੁਹਾਵਰਾ ਤੇ ਮੁਹਾਂਦਰਾ ਅਲੋਪ ਹੋ ਗਿਆ ਹੈ। ਸਮਾਜ ਦੇ ਨਾਂਹ-ਪੱਖੀ ਰੁਝਾਨਾਂ ਨੂੰ ਰੋਕਣ ਲਈ ਲੋਕਾਂ ਨਾਲ ਰਚਾਇਆ ਜਾਣ ਵਾਲਾ ਜੀਵੰਤ-ਸੰਵਾਦ ਮਨਫ਼ੀ ਹੈ।
ਸਮੇਂ ਨਾਲ ਤਰਜੀਹਾਂ ਬਦਲ ਗਈਆਂ ਹਨ। ਦਰਸ਼ਕਾਂ ਦੀ ਪਸੰਦ ਨਾਪਸੰਦ ਬਦਲ ਗਈ ਹੈ। ਮਿਆਰ ਅਤੇ ਸਮਾਜਿਕ ਪ੍ਰਸੰਗਕਤਾ ਪਖੋਂ ਪਹਿਲਾਂ ਵਾਲਾ ਦਰਜਾ ਹਾਸਲ ਕਰਨਾ ਸ਼ਾਇਦ ਅਜਿਹੇ ਹਾਲਾਤ ਵਿਚ ਮੁਮਕਿਨ ਨਾ ਹੋਵੇ। ਸਮੇਂ ਦੀਆਂ ਲੋੜਾਂ ਨਾਲ ਚੱਲਦਿਆਂ ਚੰਦ ਪੁਰਾਣੇ ਮਿਆਰੀ ਪ੍ਰੋਗਰਾਮ ਦੁਹਰਾ ਕੇ ਦਰਸ਼ਕਾਂ ਦੀ ਸੁਹਜ-ਤ੍ਰਿਪਤੀ ਕੀਤੀ ਜਾ ਸਕਦੀ ਹੈ। ਬਿਲਕੁਲ ਉਵੇਂ ਜਿਵੇਂ ਪੁਰਾਣਾ, ਮਿਆਰੀ, ਸਦਾਬਹਾਰ, ਸੰਗੀਤ ਸਾਰੇ ਸਮਿਆਂ ਵਿਚ ਸੁਣਿਆ ਜਾਂਦਾ ਹੈ ਅਤੇ ਸੁਣਨ ਵਾਲਿਆਂ ਨੂੰ ਚੰਗਾ ਲੱਗਦਾ ਹੈ। ਡੀ.ਡੀ. ਪੰਜਾਬੀ ਨੂੰ ਆਪਣਾ ਖਜ਼ਾਨਾ ਖੋਲ੍ਹਣਾ ਚਾਹੀਦਾ ਹੈ।

ਮੋਬਾਈਲ : 94171-53513.
-ਈ-ਮੇਲ : prof_kulbir@yahoo.com

 

ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼

ਅਨੋਖੀ ਮਿਸਾਲ ਸ਼ਹੀਦ ਭਾਈ ਤਾਰੂ ਸਿੰਘ

ਅਠਾਰ੍ਹਵੀਂ ਸਦੀ ਦੇ ਮਹਾਨ ਗੁਰਸਿੱਖ ਭਾਈ ਤਾਰੂ ਸਿੰਘ ਜੀ ਨੇ ਸੰਸਾਰ ਭਰ ਵਿਚ ਸ਼ਹੀਦੀ ਦੀ ਇਕ ਵੱਖਰੀ ਤੇ ਅਨੋਖੀ ਮਿਸਾਲ ਕਾਇਮ ਕਰਦਿਆਂ ਸਿੱਖੀ ਦਾ ਜੋ ਪਰਚਮ ਲਹਿਰਾਇਆ। ਉਹ ਸਦਾ-ਸਦਾ ਲਈ ਰਹਿੰਦੀ ਦੁਨੀਆ ਤੱਕ ਜੱਗ ਤੇ ਝੂਲਦਾ ਰਹੇਗਾ ਤੇ ਭਾਈ ਸਾਹਿਬ ਦੀ ਕੁਰਬਾਨੀ ਦੀ ...

ਪੂਰੀ ਖ਼ਬਰ »

ਭਾਰਤ ਵਿਚ ਸੰਭਵ ਨਹੀਂ ਹਨ ਲੋਕ ਸਭਾ ਤੇ ਵਿਧਾਨ ਸਭਾਵਾਂ ਦੀਆਂ ਇਕੱਠੀਆਂ ਚੋਣਾਂ

ਲੋਕ ਸਭਾ ਅਤੇ ਸੂਬਿਆਂ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਇਕੱਠਿਆਂ ਹੋਣ ਸਬੰਧੀ ਹੋ ਰਹੀ ਚਰਚਾ ਰੁਕਣ ਦਾ ਨਾਂਅ ਨਹੀਂ ਲੈ ਰਹੀ। ਜਦਕਿ ਭਾਰਤੀ ਲੋਕਤੰਤਰਿਕ ਵਿਵਸਥਾ ਵਿਚ ਹਮੇਸ਼ਾ ਇਕੋ ਸਮੇਂ ਚੋਣਾਂ ਹੋ ਸਕਣਾ ਸੰਭਵ ਨਹੀਂ ਹੈ। ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ...

ਪੂਰੀ ਖ਼ਬਰ »

ਵਧ ਰਹੇ ਅਪਰਾਧ ਚਿੰਤਾ ਦਾ ਵਿਸ਼ਾ : ਪ੍ਰਭਾਵੀ ਕਦਮ ਚੁੱਕਣ ਦੀ ਲੋੜ

ਪੰਜਾਬ ਵਿਚ ਅਪਰਾਧਾਂ ਦੇ ਵਧਦੇ ਹੋਏ ਗਰਾਫ਼ ਨੇ ਸੂਬੇ ਵਿਚ ਚਿੰਤਾ ਅਤੇ ਪ੍ਰੇਸ਼ਾਨੀ ਦੀ ਲਹਿਰ ਪੈਦਾ ਕਰ ਦਿੱਤੀ ਹੈ। ਪੰਜਾਬ ਪਹਿਲਾਂ ਹੀ ਨਸ਼ਿਆਂ ਦੀ ਤਸਕਰੀ ਅਤੇ ਇਨ੍ਹਾਂ ਦੇ ਪ੍ਰਸਾਰ ਦੇ ਸਮੱਸਿਆ ਨਾਲ ਜੂਝ ਰਿਹਾ ਹੈ। ਇਸ ਨਾਲ ਜੁੜਿਆ ਤੱਥ ਇਹ ਵੀ ਹੈ ਕਿ ਸੂਬੇ ਵਿਚ ਹੋਣ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX