ਤਾਜਾ ਖ਼ਬਰਾਂ


ਬਿਜਲੀ ਠੀਕ ਕਰ ਰਹੇ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਤ
. . .  about 2 hours ago
ਰਾਏਕੋਟ ,22 ਜਨਵਰੀ (ਸੁਸ਼ੀਲ)- ਅੱਜ ਦੇਰ ਸ਼ਾਮ ਸਥਾਨਕ ਮੁਹੱਲਾ ਵਾਲਮੀਕਿ ਨੇੜੇ ਬਿਜਲੀ ਠੀਕ ਕਰ ਰਹੇ ਇੱਕ ਬਿਜਲੀ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਤ ਹੋਣ ਦੀ ਖਬਰ ਹੈ .ਖ਼ਬਰ ਲਿਖੇ ਜਾਣ ਤੱਕ ...
ਕਾਂਗਰਸ ਲੋਕ ਸਭਾ ਚੋਣਾ ਵਿਚ ਪੰਜਾਬ ਅੰਦਰ ਕਿਸੇ ਵੀ ਪਾਰਟੀ ਨਾਲ ਗੱਠਜੋੜ ਨਹੀ ਕਰੇਗੀ - ਭੱਠਲ
. . .  about 3 hours ago
ਖਨੌਰੀ, 22 ਜਨਵਰੀ ( ਬਲਵਿੰਦਰ ਸਿੰਘ ਥਿੰਦ )- ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਰਾਜ ਯੋਜਨਾ ਬੋਰਡ ਦੀ ਵਾਈਸ ਚੇਅਰਪਰਸਨ ਬੀਬੀ ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਕਾਂਗਰਸ ਪਾਰਟੀ...
ਕਸਬਾ ਸੰਦੌੜ ਵਿਚ ਭਾਰੀ ਗੜੇਮਾਰੀ, ਸੜਕਾਂ 'ਤੇ ਵਿਛੀ ਚਿੱਟੀ ਚਾਦਰ
. . .  about 3 hours ago
ਸੰਦੌੜ , 22 ਜਨਵਰੀ (ਗੁਰਪ੍ਰੀਤ ਸਿੰਘ ਚੀਮਾ) - ਕਸਬਾ ਸੰਦੌੜ ਵਿਖੇ ਅੱਜ ਸ਼ਾਮ ਹੁੰਦੇ ਸਾਰ ਹੀ ਲਗਾਤਾਰ ਇਕ ਘੰਟੇ ਭਾਰੀ ਗੜੇਮਾਰੀ ਹੋਈ ਹੈ ਭਾਰੀ ਗੜੇਮਾਰੀ ਦੇ ਕਾਰਨ ਸੜਕਾਂ 'ਤੇ ਚਿੱਟੀ ਚਾਦਰ ਵਿਛ ਗਈ ਭਾਰੀ ਗੜੇਮਾਰੀ ਦੇ ਨਾਲ ਭਾਰੀ ਤੇ ਮੁਹਲੇਧਾਰ ਬਾਰਸ਼ ਨੇ ਜਨਜੀਵਨ...
ਰਾਜਨਾਥ ਸਿੰਘ ਨੂੰ ਕਾਂਗਰਸੀਆਂ ਨੇ ਦਿਖਾਈਆਂ ਕਾਲੀਆਂ ਝੰਡੀਆਂ
. . .  about 3 hours ago
ਅੰਮ੍ਰਿਤਸਰ, 22 ਜਨਵਰੀ (ਰਾਜੇਸ਼ ਕੁਮਾਰ) - ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਅੱਜ ਕਾਂਗਰਸੀਆ ਵੱਲੋਂ ਕਾਲੀਆ ਝੰਡੀਆਂ ਦਿਖਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਜ਼ਿਲ੍ਹਾ ਕਾਂਗਰਸ ਦੀ ਨਵ ਨਿਯੁਕਤ ਪ੍ਰਧਾਨ ਜਤਿੰਦਰ...
ਨਿੱਜੀ ਤੌਰ 'ਤੇ ਪ੍ਰੈੱਸ ਵਾਰਤਾ 'ਚ ਸੀ ਸ਼ਾਮਲ - ਕਪਿਲ ਸਿੱਬਲ ਨੇ ਭਾਜਪਾ ਦੇ ਦੋਸ਼ਾਂ ਦਾ ਦਿੱਤਾ ਜਵਾਬ
. . .  about 3 hours ago
ਨਵੀਂ ਦਿੱਲੀ, 22 ਜਨਵਰੀ - ਲੰਡਨ ਵਿਖੇ ਭਾਰਤੀ ਸਾਈਬਰ ਮਾਹਿਰ ਸਈਦ ਸੂਜਾ ਵੱਲੋਂ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਈ.ਵੀ.ਐਮ ਹੈਕ ਹੋਣ ਸਬੰਧੀ ਕੀਤੀ ਗਈ ਪ੍ਰੈੱਸ ਵਾਰਤਾ...
ਨਵਾਂ ਸ਼ਹਿਰ ਨੇੜੇ ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ
. . .  about 4 hours ago
ਨਵਾਂ ਸ਼ਹਿਰ, 22 ਜਨਵਰੀ - ਪਿੰਡ ਉਸਮਾਨਪੁਰ ਨਜ਼ਦੀਕ ਬੁਲਟ ਮੋਟਰਸਾਈਕਲ ਤੇ ਟਰੈਕਟਰ ਟਰਾਲੀ ਵਿਚਕਾਰ ਭਿਆਨਕ ਟੱਕਰ 'ਚ ਬੁਲਟ ਮੋਟਰਸਾਈਕਲ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਪਿੰਡ ਜਲਵਾਹਾ ਦੇ ਰਹਿਣ ਵਾਲੇ ਸੁਖਵਿੰਦਰ...
ਸਿੱਧਗੰਗਾ ਮਠ ਦੇ ਮੁਖੀ ਸ਼ਿਵਕੁਮਾਰ ਸਵਾਮੀ ਦਾ ਹੋਇਆ ਅੰਤਿਮ ਸਸਕਾਰ
. . .  about 4 hours ago
ਬੈਂਗਲੁਰੂ, 22 ਜਨਵਰੀ - ਸਿੱਧਗੰਗਾ ਮਠ ਦੇ ਮੁਖੀ ਸ਼ਿਵਕੁਮਾਰ ਸਵਾਮੀ ਜੋ ਕਿ ਬੀਤੇ ਦਿਨ ਸਵਰਗ ਸਿਧਾਰ ਗਏ ਸਨ, ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਟੁਮਕਰ ਵਿਖੇ ਕੀਤਾ...
ਬਾਹੂਬਲੀ ਵਿਧਾਇਕ ਮੁਖਤਾਰ ਅੰਸਾਰੀ ਨੂੰ 2 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
. . .  about 4 hours ago
ਐੱਸ. ਏ. ਐੱਸ. ਨਗਰ, 22 ਜਨਵਰੀ (ਜਸਬੀਰ ਸਿੰਘ ਜੱਸੀ) - ਮੁਹਾਲੀ ਦੇ ਬਿਲਡਰ ਤੋਂ 10 ਕਰੋੜ ਦੀ ਫਿਰੌਤੀ ਮੰਗਣ ਦੇ ਮਾਮਲੇ 'ਚ ਮੁਹਾਲੀ ਪੁਲਿਸ ਨੇ ਉਤਰ ਪ੍ਰਦੇਸ਼ ਤੋਂ ਬਾਹੂਬਲੀ ਵਿਧਾਇਕ ਮੁਖਤਾਰ ਅੰਸਾਰੀ ਜੋ ਕਿ ਇਸ ਸਮੇਂ ਯੂ.ਪੀ ਦੀ ਜੇਲ 'ਚ ਬੰਦ ਹੈ ਨੂੰ ਪ੍ਰੋਡਕਸ਼ਨ ਵਾਰੰਟ...
ਕਰਤਾਰਪੁਰ ਲਾਂਘੇ 'ਤੇ ਰਾਜਨਾਥ ਨੇ ਦਿੱਤਾ ਅਹਿਮ ਬਿਆਨ
. . .  about 5 hours ago
ਨਵੀਂ ਦਿੱਲੀ, 22 ਜਨਵਰੀ - ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਕਰਤਾਰਪੁਰ ਲਾਂਘੇ ਦਾ ਜੋ ਹਿੱਸਾ ਭਾਰਤ ਵਿਚ ਪੈਂਦਾ ਹੈ, ਉਹ ਜਲਦ ਮੁਕੰਮਲ ਹੋਵੇਗਾ। ਉਨ੍ਹਾਂ ਕਿਹਾ ਕਿ ਪ੍ਰਾਜੈਕਟ ਸਬੰਧੀ ਉਨ੍ਹਾਂ ਵੱਲੋਂ ਅੱਜ ਸਮੀਖਿਆ ਕੀਤੀ ਗਈ ਹੈ। ਕਰਤਾਰਪੁਰ ਲਾਂਘੇ ਨੂੰ ਲੈ ਕੇ ਉਨ੍ਹਾਂ...
ਵਰੁਨ ਧਵਨ ਅਤੇ ਰੈਮੋ ਡਿਸੂਜਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ
. . .  about 5 hours ago
ਅੰਮ੍ਰਿਤਸਰ, 22 ਜਨਵਰੀ (ਹਰਮਿੰਦਰ ਸਿੰਘ) - ਬਾਲੀਵੁੱਡ ਅਦਾਕਾਰ ਵਰੁਨ ਧਵਨ ਅਤੇ ਡਾਂਸ ਡਾਇਰੈਕਟਰ ਰੈਮੋ ਡਿਸੂਜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ .....
ਮੀਂਹ ਪੈਣ ਕਾਰਣ ਮੌਜੂਦਾ ਪੰਚ ਦੇ ਕਮਰਿਆਂ ਦੀਆਂ ਡਿੱਗੀਆਂ ਛੱਤਾਂ, ਲੱਖਾਂ ਦਾ ਹੋਇਆ ਨੁਕਸਾਨ
. . .  about 5 hours ago
ਤਲਵੰਡੀ ਸਾਬੋ / ਸੀਂਗੋ ਮੰਡੀ 22 ਜਨਵਰੀ (ਲਕਵਿੰਦਰ ਸ਼ਰਮਾ) - ਉਪ ਮੰਡਲ ਤਲਵੰਡੀ ਸਾਬੋ ਦੇ ਪੰਜਾਬ ਤੇ ਹਰਿਆਣੇ ਦੀ ਸਰਹੱਦ ਤੇ ਪੈਂਦੇ ਪਿੰਡ ਫੱਤਾਬਾਲੂ 'ਚ ਪਿਛਲੇ ਦੋ ਦਿਨਾਂ ਤੋ ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਪਿੰਡ ਦੇ ਮੌਜੂਦਾ ਪੰਚ ਦੇ ਦੋ ਕਮਰਿਆਂ ਦੀਆਂ ਛੱਤਾਂ .....
ਰਾਜਨਾਥ ਸਿੰਘ ਨੇ ਅਟਾਰੀ ਸਰਹੱਦ ਵਿਖੇ ਬਣੀ ਦਰਸ਼ਕ ਗੈਲਰੀ ਦਾ ਕੀਤਾ ਉਦਘਾਟਨ
. . .  about 6 hours ago
ਅੰਮ੍ਰਿਤਸਰ, 22 ਜਨਵਰੀ (ਰਾਜੇਸ਼ ਕੁਮਾਰ)- ਗ੍ਰਹਿ ਮੰਤਰੀ ਰਾਜਨਾਥ ਸਿੰਘ ਵੱਲੋਂ ਅੱਜ ਅਟਾਰੀ ਸਰਹੱਦ 'ਤੇ 32 ਕਰੋੜ ਦੀ ਲਾਗਤ ਨਾਲ ਬਣੀ ਦਰਸ਼ਕ ਗੈਲਰੀ ਦਾ ਉਦਘਾਟਨ ਕੀਤਾ ਗਿਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਬੀ.ਐਸ.ਐਫ. ਸੁਰੱਖਿਆ ਕਰਮਚਾਰੀਆਂ ਦੇ ਰਹਿਣ .....
ਬਾਰਡਰ ਮੈਨੇਜਮੈਂਟ ਦੀ ਸਕੱਤਰ ਵੱਲੋਂ ਆਏ ਨੇਤਾਵਾਂ ਦਾ ਕੀਤਾ ਗਿਆ ਧੰਨਵਾਦ
. . .  about 7 hours ago
ਅਟਾਰੀ, 22 ਜਨਵਰੀ (ਰੁਪਿੰਦਰਜੀਤ ਸਿੰਘ ਭਕਨਾ) - ਬਾਰਡਰ ਮੈਨੇਜਮੈਂਟ ਦੀ ਸਕੱਤਰ ਨਿਧੀ ਖਰੇ ਵੱਲੋਂ ਆਏ ਹੋਏ ਵੱਖ-ਵੱਖ ਨੇਤਾਵਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਰਾਜਨਾਥ ਸਿੰਘ ਨੂੰ 'ਗਾਰਡ ਆਫ ਆਨਰ' ਨਾਲ ਵੀ ਨਿਵਾਜਿਆ....
ਭਾਰਤ ਅਤੇ ਹੋਰ ਦੇਸ਼ਾਂ ਦੇ ਕਰੂ ਮੈਂਬਰਾਂ ਨੂੰ ਲਿਜਾ ਰਹੇ ਜਹਾਜ਼ਾਂ ਨੂੰ ਲੱਗੀ ਅੱਗ, 14 ਦੀ ਮੌਤ
. . .  about 7 hours ago
ਮਾਸਕੋ, 22 ਜਨਵਰੀ- ਰੂਸ ਅਤੇ ਕ੍ਰੀਮੀਆ ਨੂੰ ਵੱਖ ਕਰਨ ਵਾਲੇ ਸਮੁੰਦਰ 'ਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਕਰਚ ਸਟਰੇਟ 'ਚ ਸਮੁੰਦਰ ਅੰਦਰ ਦੋ ਜਹਾਜ਼ਾਂ 'ਚ ਅੱਗ ਲੱਗਣ ਕਾਰਨ 14 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਜਹਾਜ਼ਾਂ 'ਚ ਭਾਰਤ, ਤੁਰਕੀ ਅਤੇ ਲਿਬੀਆ...
ਖ਼ਤਰਨਾਕ ਅਤੇ ਚੁਨੌਤੀ ਪੂਰਵਕ ਹੁੰਦਾ ਹੈ ਬੀ.ਐਸ.ਐਫ. ਦੇ ਜਵਾਨਾਂ ਦਾ ਕੰਮ - ਰਾਜਨਾਥ ਸਿੰਘ
. . .  about 7 hours ago
ਅਟਾਰੀ, 22 ਜਨਵਰੀ (ਰੁਪਿੰਦਰਜੀਤ ਸਿੰਘ ਭਕਨਾ) - ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਬੀ.ਐਸ.ਐਫ. ਦੇ ਜਵਾਨਾਂ ਲਈ ਬਣਾਈ ਜਾ ਰਹੀ ਰਿਹਾਇਸ਼ ਬਲਾਕ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਆਪਣੇ ਸੰਬੋਧਨ 'ਚ ਬੋਲਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਦਾ ਨੀਂਹ ......
ਰਾਜਨਾਥ ਸਿੰਘ ਨੇ ਬੀ.ਐਸ.ਐਫ. ਦੇ ਜਵਾਨਾਂ ਦੇ ਰਿਹਾਇਸ਼ੀ ਬਲਾਕ ਦਾ ਰੱਖਿਆ ਨੀਂਹ ਪੱਥਰ
. . .  about 7 hours ago
ਅਟਾਰੀ ਪਹੁੰਚੇ ਗ੍ਰਹਿ ਮੰਤਰੀ ਰਾਜਨਾਥ ਸਿੰਘ
. . .  about 7 hours ago
ਅੰਮ੍ਰਿਤਸਰ ਪਹੁੰਚੇ ਗ੍ਰਹਿ ਮੰਤਰੀ ਰਾਜਨਾਥ ਸਿੰਘ
. . .  about 8 hours ago
ਦਲ ਖ਼ਾਲਸਾ ਵਲੋਂ ਗਣਤੰਤਰ ਦਿਵਸ ਦੇ ਬਾਈਕਾਟ ਦਾ ਐਲਾਨ
. . .  1 minute ago
ਪੰਜਾਬ 'ਚ ਬਾਬਿਆਂ ਦੀ ਸੁਰੱਖਿਆ ਦੇ ਰੀਵਿਊ ਦਾ ਹੁਕਮ
. . .  about 8 hours ago
ਸਬਰੀਮਾਲਾ ਵਿਵਾਦ : ਫ਼ੈਸਲੇ ਵਿਰੁੱਧ ਪੁਨਰ ਵਿਚਾਰ ਪਟੀਸ਼ਨ 'ਤੇ ਸੁਪਰੀਮ ਕੋਰਟ ਵਲੋਂ ਜਲਦ ਸੁਣਵਾਈ ਕਰਨ ਤੋਂ ਇਨਕਾਰ
. . .  about 8 hours ago
ਸ੍ਰੀ ਦਰਬਾਰ ਸਾਹਿਬ ਦੇ ਨੇੜੇ ਨਜਾਇਜ਼ ਬਣੇ ਹੋਟਲਾਂ ਨੂੰ ਸੀਲ ਕਰਨ ਦੀ ਕਾਰਵਾਈ ਸ਼ੁਰੂ
. . .  about 8 hours ago
ਟਾਇਰ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ
. . .  about 8 hours ago
ਮਾਲਦਾ ਪਹੁੰਚੇ ਅਮਿਤ ਸ਼ਾਹ
. . .  about 9 hours ago
ਭਾਰੀ ਬਾਰਸ਼ ਕਾਰਨ ਅਹਿਮਦਗੜ੍ਹ ਦੇ ਕਈ ਇਲਾਕਿਆਂ 'ਚ ਇਕੱਠਾ ਹੋਇਆ ਪਾਣੀ
. . .  about 9 hours ago
ਭਾਰੀ ਮੀਂਹ ਅਤੇ ਬਰਫ਼ਬਾਰੀ ਦੇ ਚੱਲਦਿਆਂ ਜੰਮੂ-ਸ੍ਰੀਨਗਰ ਕੌਮੀ ਰਾਜਮਾਰਗ ਦੂਜੇ ਦਿਨ ਵੀ ਬੰਦ
. . .  about 9 hours ago
ਟਰੱਕ ਪਲਟਣ ਕਾਰਨ 8 ਮੌਤਾਂ, 25 ਜ਼ਖਮੀ
. . .  about 9 hours ago
ਸਾਬਕਾ ਵਿਧਾਇਕ ਨਿਰਮਲ ਨਿੰਮਾਂ ਨੇ ਹਲਕਾ ਭਦੌੜ ਦੇ ਇੰਚਾਰਜ ਵਜੋ ਸੰਭਾਲੀ ਕਮਾਨ
. . .  about 9 hours ago
ਤਰਨਤਾਰਨ ਪਹੁੰਚੇ ਸੁਖਬੀਰ ਬਾਦਲ
. . .  about 9 hours ago
ਨਕਲੀ ਨੋਟਾਂ ਨੂੰ ਠੱਲ੍ਹ ਪਾਉਣ ਲਈ ਯੂਰਪੀਅਨ ਸੈਂਟਰਲ ਬੈਂਕ ਦਾ ਵੱਡਾ ਫ਼ੈਸਲਾ, ਬੰਦ ਹੋਵੇਗੀ 500 ਯੂਰੋ ਦੇ ਨੋਟਾਂ ਦੀ ਛਪਾਈ
. . .  about 9 hours ago
ਐੱਮ. ਜੇ. ਅਕਬਰ ਦੇ ਮਾਣਹਾਨੀ ਮਾਮਲੇ 'ਚ ਅਦਾਲਤ ਨੇ ਸੁਰੱਖਿਅਤ ਰੱਖਿਆ ਫ਼ੈਸਲਾ
. . .  about 9 hours ago
ਵਰਕਰ ਰੈਲੀ ਕਰਨ ਲਈ ਖਡੂਰ ਸਾਹਿਬ ਪਹੁੰਚੇ ਸੁਖਬੀਰ ਬਾਦਲ
. . .  about 10 hours ago
ਪ੍ਰਧਾਨ ਮੰਤਰੀ ਮੋਦੀ ਨੇ 15ਵੇਂ ਪ੍ਰਵਾਸੀ ਭਾਰਤੀ ਦਿਵਸ ਸੰਮੇਲਨ ਦਾ ਕੀਤਾ ਉਦਘਾਟਨ
. . .  about 10 hours ago
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਜਾਰੀ
. . .  about 10 hours ago
ਅਮਰੀਕੀ 'ਚ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਦੋ ਮੌਤਾਂ
. . .  about 10 hours ago
ਬਰਨਾਲਾ : ਪਿੰਡ ਖੁੱਡੀ ਕਲਾ ਦੇ ਨਵੇਂ ਚੁਣੇ ਗਏ ਪੰਚ ਦੀ ਸੜਕ ਹਾਦਸੇ 'ਚ ਮੌਤ
. . .  about 11 hours ago
ਜੰਮੂ-ਕਸ਼ਮੀਰ 'ਚ ਮੁਠਭੇੜ ਦੌਰਾਨ ਦੋ ਅੱਤਵਾਦੀ ਢੇਰ
. . .  about 11 hours ago
ਆਈ.ਸੀ.ਸੀ ਪੁਰਸਕਾਰ : ਇਕ ਦਿਨਾ ਅਤੇ ਟੈੱਸਟ 'ਚੋਂ ਕ੍ਰਿਕਟਰ ਆਫ਼ ਦ ਈਅਰ' ਬਣੇ ਵਿਰਾਟ ਕੋਹਲੀ
. . .  1 minute ago
1984 ਸਿੱਖ ਕਤਲੇਆਮ ਨਾਲ ਜੁੜੇ ਮਾਮਲੇ 'ਚ ਸੱਜਣ ਕੁਮਾਰ ਵਿਰੁੱਧ ਵਾਰੰਟ ਜਾਰੀ
. . .  about 11 hours ago
ਆਈ.ਸੀ.ਸੀ. ਵੱਲੋਂ ਟੈੱਸਟ ਅਤੇ ਇਕ ਦਿਨਾਂ ਟੀਮ ਦਾ ਐਲਾਨ, ਵਿਰਾਟ ਕੋਹਲੀ ਸੰਭਾਲਣਗੇ ਦੋਨਾਂ ਟੀਮਾਂ ਦੀ ਕਮਾਨ
. . .  about 11 hours ago
ਰਾਜਨਾਥ ਸਿੰਘ ਅੱਜ ਅਟਾਰੀ ਸਰਹੱਦ ਵਿਖੇ ਬਣੀ ਦਰਸ਼ਕ ਗੈਲਰੀ ਦਾ ਕਰਨਗੇ ਉਦਘਾਟਨ
. . .  about 12 hours ago
ਬੱਚਿਆ ਨੂੰ ਪ੍ਰਭਾਵਿਤ ਕਰਨ ਲਈ ਆਈ.ਐਸ. ਮਦਰਸਿਆਂ ਦਾ ਕਰ ਰਹੀ ਹੈ ਇਸਤੇਮਾਲ- ਵਸੀਮ ਰਿਜ਼ਵੀ
. . .  about 12 hours ago
ਭਾਰੀ ਮੀਂਹ ਕਾਰਨ ਪਾਣੀ-ਪਾਣੀ ਹੋਈਆਂ ਦਿੱਲੀ ਦੀਆਂ ਸੜਕਾਂ, ਯਾਤਰੀ ਪਰੇਸ਼ਾਨ
. . .  about 12 hours ago
ਬੱਸ ਦੇ ਖੱਡ 'ਚ ਡਿੱਗਣ ਕਾਰਨ 26 ਲੋਕ ਜ਼ਖਮੀ, 8 ਦੀ ਹਾਲਤ ਗੰਭੀਰ
. . .  about 12 hours ago
ਸੀ.ਬੀ.ਆਈ. ਨਿਰਦੇਸ਼ਕ ਨਾਗੇਸ਼ਵਰ ਰਾਓ ਵੱਲੋਂ 20 ਅਧਿਕਾਰੀਆਂ ਦਾ ਤਬਾਦਲਾ
. . .  about 13 hours ago
ਤੇਲ ਦੇ ਟੈਂਕਰ ਅਤੇ ਬੱਸ ਵਿਚਾਲੇ ਹੋਈ ਜ਼ਬਰਦਸਤ ਟੱਕਰ, 26 ਲੋਕਾਂ ਦੀ ਮੌਤ
. . .  about 13 hours ago
ਭਾਰੀ ਮੀਂਹ ਕਾਰਨ ਸੁਲਤਾਨਪੁਰ ਲੋਧੀ 'ਚ ਜਨਜੀਵਨ ਪ੍ਰਭਾਵਿਤ
. . .  about 14 hours ago
ਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਜਾਰੀ
. . .  about 14 hours ago
ਇੰਡੋਨੇਸ਼ੀਆ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  about 14 hours ago
ਅੱਜ ਦਾ ਵਿਚਾਰ
. . .  about 15 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 1 ਸਾਉਣ ਸੰਮਤ 550
ਿਵਚਾਰ ਪ੍ਰਵਾਹ: ਅਨੁਸ਼ਾਸਨ ਤੋਂ ਬਿਨਾਂ ਨਿਰਾਸ਼ਾ ਅਤੇ ਘ੍ਰਿਣਾ ਦਾ ਪਸਾਰਾ ਹੁੰਦਾ ਹੈ। -ਮੈਰੀ ਚੈਂਪੀਅਨ

ਹਰਿਆਣਾ ਹਿਮਾਚਲ

ਐਮ.ਏ.ਸੀ.ਟੀ. 'ਚ 15 ਕਰੋੜ 41 ਲੱਖ 40 ਹਜ਼ਾਰ ਮੁਆਵਜ਼ਾ ਕੀਤਾ ਪਾਸ

ਕੁਰੂਕਸ਼ੇਤਰ, 15 ਜੁਲਾਈ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਕਾਨੂੰਨ ਸੇਵਾ ਵਿਭਾਗ ਵਲੋਂ ਸਥਾਨਕ ਕੋਰਟ ਕੰਪਲੈਕਸ ਪਿਹੋਵਾ ਅਤੇ ਸ਼ਾਹਾਬਾਦ ਕੋਰਟ 'ਚ ਕੌਮੀ ਲੋਕ ਅਦਾਲਤ ਲਾਈ ਗਈ | ਇਸ ਕੌਮੀ ਲੋਕ ਅਦਾਲਤ 'ਚ ਕੁਲ 432 ਮਾਮਲਿਆਂ ਦਾ ਮੌਕੇ 'ਤੇ ਨਿਪਟਾਰਾ ਕੀਤਾ ਗਿਆ | ਜ਼ਿਲ੍ਹਾ ਕਾਨੂੰਨ ਸੇਵਾ ਵਿਭਾਗ ਦੀ ਸਕੱਤਰ ਅਤੇ ਸੀ.ਜੇ.ਐਮ. ਨੇਹਾ ਨੌਹਰੀਆ ਨੇ ਦੱਸਿਆ ਕਿ ਤੀਜੀ ਕੌਮੀ ਲੋਕ ਅਦਾਲਤ ਲਈ ਏ.ਡੀ.ਜੇ. ਰਮੇਸ਼ ਚੰਦਰ, ਜੱਜ ਜਿਤੇਂਦਰ ਸਿੰਘ, ਜੱਜ ਚੇਤਸ਼ ਗੁਪਤਾ, ਜੱਜ ਪਿਹੋਵਾ ਸੰਜੈ, ਜੱਜ ਸ਼ਾਹਾਬਾਦ ਅਮਨਇੰਦਰ ਸਿੰਘ ਦੀ ਅਗਵਾਈ 'ਚ ਬਕਾਇਆ ਅਤੇ ਪ੍ਰੀ-ਲਿਟਿਕੇਸ਼ਨ ਦੇ ਕੁਲ 432 ਮਾਮਲਿਆਂ ਦਾ ਮੌਕੇ 'ਤੇ ਨਿਪਟਾਰਾ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਪ੍ਰੀ-ਲਿਟਿਕੇਸ਼ਨ 'ਚ ਬੈਂਕ ਰਿਕਵਰੀ ਦੇ 57 ਮਾਮਲਿਆਂ ਦਾ ਨਿਪਟਾਰਾ ਕਰਦੇ ਹੋਏ 57 ਲੱਖ 57 ਹਜ਼ਾਰ 500 ਰੁਪਏ ਦੇ ਸੇਟਲਮੇਂਟ ਆਦੇਸ਼ ਪਾਰਿਤ ਕੀਤੇ ਗਏ ਹਨ | ਪ੍ਰੀ-ਲਿਟਿਕੇਸ਼ਨ 'ਚ ਬਿਜਲੀ ਬਿੱਲ ਸਬੰਧੀ ਇਕ ਮਾਮਲੇ ਦਾ ਮੌਕੇ 'ਤੇ ਨਿਪਟਾਰਾ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਅਦਾਲਤ 'ਚ ਬਕਾਇਆ ਮਾਮਲਿਆਂ 'ਚ ਕ੍ਰਿਮਿਨਲ ਕੰਪਾਉਂਡੇਬਲ ਦੇ 16 ਕੇਸ 'ਚ 63 ਹਜ਼ਾਰ 350 ਰੁਪਏ ਦੀ ਸੈਟਲਮੇਂਟ, ਐਨ.ਆਈ.ਐਕਟ ਧਾਰਾ 138 ਕੇ 2, ਐਮ.ਏ.ਸੀ.ਟੀ. ਦੇ 35 ਮਾਮਲਿਆਂ 'ਚ 15 ਕਰੋੜ 41 ਲੱਖ 40 ਹਜ਼ਾਰ ਦੀ ਸੇਟਲਮੇਂਟ ਦੇ ਆਦੇਸ਼ ਪਾਰਿਤ ਕੀਤੇ ਗਏ ਹਨ | ਇਸ ਤੋਂ ਇਲਾਵਾ ਵਿਆਹ ਸਬੰਧੀ ਇਕ, ਰੇਂਟ, ਬਿਜਲੀ, ਪਾਣੀ ਸਮੇਤ ਹੋਰ ਮਾਮਲਿਆਂ ਦੇ 11 ਅਤੇ ਟ੍ਰੈਫਿਕ ਚਾਲਾਨ ਦੇ 309 ਮਾਮਲਿਆਂ 'ਚ ਇਕ ਲੱਖ 8 ਹਜ਼ਾਰ 600 ਰੁਪਏ ਦਾ ਜੁਰਮਾਨਾ ਭਰਨ ਦੇ ਹੁਕਮ ਦਿੱਤੇ ਗਏ ਹਨ |

ਪਿੰਡ ਮਲਿਕਪੁਰ 'ਚ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ

ਘਰੌਾਡਾ, 15 ਜੁਲਾਈ (ਅਜੀਤ ਬਿਊਰੋ)-ਪਿੰਡ ਮਲਿਕਪੁਰ 'ਚ ਵਿਆਹ ਸਮਾਰੋਹ 'ਚ ਟੈਂਟ ਲਗਾਉਂਦੇ ਸਮੇਂ ਇਕ ਨੌਜਵਾਨ ਹਾਈ ਵੋਲਟੇਜ ਦੀਆਂ ਤਾਰਾਂ ਦੀ ਲਪੇਟ ਆਉਣ ਨਾਲ ਮੌਤ ਹੋ ਗਈ | ਰਾਜੀਵ ਕਾਲੋਨੀ 'ਚ ਰਹਿਣ ਵਾਲਾ 22 ਸਾਲਾ ਨੌਜਵਾਨ ਧੋਲਾ ਰਾਮ ਘਰੌਾਡਾ ਦੀ ਇਕ ਟੈਟ ਹਾਊਸ ਸ਼ਾਪ 'ਤੇ ...

ਪੂਰੀ ਖ਼ਬਰ »

ਹੱਤਿਆ ਦੇ ਮਾਮਲੇ 'ਚ 4 ਦੋਸ਼ੀਆਂ ਨੂੰ ਗਿ੍ਫ਼ਤਾਰ ਕਰਕੇ ਇਕ ਦਿਨ ਦਾ ਪੁਲਿਸ ਰਿਮਾਂਡ ਹਾਸਲ

ਕੈਥਲ, 15 ਜੁਲਾਈ (ਅਜੀਤ ਬਿਊਰੋ)-ਬੀਤੇ ਦਿਨ ਪਿੰਡ ਛੌਤ 'ਚ ਇਕ 17 ਸਾਲਾ ਲੜਕੇ ਦੀ ਇਕ ਪਾਰਟੀ ਤੋਂ ਬਾਅਦ ਹੋਏ ਝਗੜੇ 'ਚ ਸੱਟਾਂ ਮਾਰ ਕੇ ਹੱਤਿਆ ਕਰਨ ਦੇ ਮਾਮਲੇ 'ਚ ਥਾਣਾ ਸਦਰ ਪੁਲਿਸ ਵਲੋਂ 4 ਦੋਸ਼ੀ ਗਿ੍ਫ਼ਤਾਰ ਕੀਤੇ ਗਏ ਹਨ | ਵਾਰਦਾਤ 'ਚ ਸ਼ਾਮਿਲ ਇਕ ਹੋਰ ਦੋਸ਼ੀ ਦੀ ...

ਪੂਰੀ ਖ਼ਬਰ »

ਬੱਚਿਆਂ ਨੇ ਲਗਾਈ ਆਰਟ ਐਾਡ ਕਰਾਫ਼ਟ ਸਾਇੰਸ ਐਗਜ਼ੀਬਿਸ਼ਨ

ਫਰੀਦਾਬਾਦ, 15 ਜੁਲਾਈ (ਅਜੀਤ ਬਿਊਰੋ)-ਵਿੱਦਿਆ ਸਾਗਰ ਇੰਟਰਨੈਸ਼ਨਲ ਸਕੂਲ ਸੈਕਟਰ-2 'ਚ ਗਰਮੀਆਂ ਦੀਆਂ ਛੁੱਟੀਆ ਖ਼ਤਮ ਹੋਣ ਤੋਂ ਬਾਅਦ ਬੱਚਿਆਂ ਲਈ ਐਗਜ਼ੀਬਿਸ਼ਨ ਪ੍ਰੋਗਰਾਮ ਕਰਵਾਇਆ ਗਿਆ | ਉਦਘਾਟਨ ਸਕੂਲ ਚੇਅਰਮੈਨ ਧਰਮਪਾਲ ਯਾਦਵ ਨੇ ਕੀਤਾ | ਐਗਜ਼ੀਬਿਸ਼ਨ 'ਚ ਗਰਮੀਆਂ ...

ਪੂਰੀ ਖ਼ਬਰ »

ਕੁਰੂਕਸ਼ੇਤਰ ਰੇਲਵੇ ਸਟੇਸ਼ਨ ਨੂੰ ਦਿੱਤਾ ਜਾਵੇਗਾ ਮਹਾ ਭਾਰਤ ਕਾਲੀਨ ਲੁੱਕ-ਸੁਧਾ

ਕੁਰੂਕਸ਼ੇਤਰ, 15 ਜੁਲਾਈ (ਜਸਬੀਰ ਸਿੰਘ ਦੁੱਗਲ)-ਥਾਨੇਸਰ ਵਿਧਾਇਕ ਸੁਭਾਸ਼ ਸੁਧਾ ਨੇ ਕਿਹਾ ਕਿ ਕੁਰੂਕਸ਼ੇਤਰ ਰੇਲਵੇ ਸਟੇਸ਼ਨ ਨੂੰ ਮਹਾ ਭਾਰਤ ਕਾਲੀਨ ਲੁੱਕ ਦੇਣ ਦੀ ਤਿਆਰੀ ਸਰਕਾਰ ਨੇ ਕਰ ਲਈ ਹੈ | ਇਸ ਰੇਲਵੇ ਸਟੇਸ਼ਨ ਨੂੰ ਮਹਾਭਾਰਤ ਥੀਮ 'ਤੇ ਉਸਾਰੀ ਕਰਨ ਲਈ ਕਰੀਬ 9 ...

ਪੂਰੀ ਖ਼ਬਰ »

ਦੁਕਾਨ ਤੋਂ ਸੋਨੇ ਦੇ ਝੁਮਕੇ ਚੋਰੀ ਕਰਨ ਵਾਲੀਆਂ ਗਿ੍ਫ਼ਤਾਰ

ਕੁਰੂਕਸ਼ੇਤਰ, 15 ਜੁਲਾਈ (ਜਸਬੀਰ ਸਿੰਘ ਦੁੱਗਲ)-ਜਵੈਲਰਜ਼ ਸ਼ਾਪ ਤੋਂ ਸੋਨੇ ਦੇ ਝੁਮਕਿਆਂ 'ਤੇ ਹੱਥ ਸਾਫ਼ ਕਰਨ ਵਾਲੀਆਂ ਔਰਤਾਂ ਨੂੰ ਪੁਲਿਸ ਨੇ ਿਗ਼੍ਰਫ਼ਤਾਰ ਕੀਤਾ ਹੈ | ਜਾਣਕਾਰੀ ਮੁਤਾਬਿਕ 6 ਜੂਨ ਨੂੰ ਕ੍ਰਿਸ਼ਨਾ ਗੇਟ ਚੌਕੀ 'ਚ ਦਿੱਤੀ ਸ਼ਿਕਾਇਤ 'ਚ ਨਿਊ ਵਿਕਾਸ ...

ਪੂਰੀ ਖ਼ਬਰ »

ਫ਼ਾਰਮ ਹਾਊਸ 'ਤੇ ਫਾਹਾ ਲਾ ਕੇ ਔਰਤ ਵਲੋਂ ਖੁਦਕੁਸ਼ੀ

ਜਗਾਧਰੀ, 15 ਜੁਲਾਈ (ਜਗਜੀਤ ਸਿੰਘ)-ਅਮਾਦਲਪੁਰ ਰੋਡ 'ਤੇ ਸਥਿਤ ਇਕ ਫ਼ਾਰਮ ਹਾਊਸ 'ਚ ਰਹਿ ਰਹੀ ਔਰਤ ਨੇ ਫਾਹਾ ਲਾ ਕੇ ਆਪਣੀ ਜੀਵਨ ਲੀਲ੍ਹਾ ਖ਼ਤਮ ਕਰ ਲਈ | ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪੁੱਜੀ ਪੁਲਿਸ ਨੇ ਲਾਸ਼ ਨੂੰ ਕਬਜੇ 'ਚ ਲੈ ਕੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ...

ਪੂਰੀ ਖ਼ਬਰ »

ਹਰਿਆਣਾ ਨੂੰ ਹਰਿਆ-ਭਰਿਆ ਬਣਾਉਣ ਲਈ ਸ਼ੁਰੂ ਕੀਤੀ ਹੈ ਪੌਦਗਿਰੀ ਮੁਹਿੰਮ-ਸੀ.ਐਮ.

ਗੁਰੂਗ੍ਰਾਮ, 15 ਜੁਲਾਈ (ਅਜੀਤ ਬਿਊਰੋ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਗੁਰੂਗਾਮ 'ਚ ਪੌਦਗਿਰੀ ਮੁਹਿੰਮ ਦੀ ਸ਼ੁਰੂਆਤ ਕੀਕੀ ਅਤੇ ਸਕੂਲੀ ਬੱਚਿਆਂ ਨੂੰ ਕਿਹਾ ਕਿ ਜ਼ਿੰਦਗੀ 'ਚ ਖ਼ੁਦ ਨੂੰ ਬੂਟਿਆਂ ਨਾਲ ਜੋੜਨ | ਮੁੱਖ ਮੰਤਰੀ ਨੇ ਸੈਕਟਰ-38 ਦੇ ਤਾਊ ਦੇਵੀ ਲਾਲ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਵਿਸ਼ਵ ਯੁਵਾ ਕੌਾਸਲ ਦਿਵਸ ਮੌਕੇ ਪ੍ਰੋਗਰਾਮ ਕਰਵਾਇਆ

ਕੁਰੂਕਸ਼ੇਤਰ, 15 ਜੁਲਾਈ (ਜਸਬੀਰ ਸਿੰਘ ਦੁੱਗਲ)-ਡਿਪਟੀ ਕਮਿਸ਼ਨਰ ਡਾ. ਐਸ. ਐਸ. ਫੁਲੀਆ ਨੇ ਕਿਹਾ ਕਿ ਨੌਜਵਾਨ ਦਾ ਸਿੱਖਿਅਤ ਹੋਣ ਦੇ ਨਾਲ-ਨਾਲ ਕੁਸ਼ਲ ਹੋਣਾ ਵੀ ਜ਼ਰੂਰੀ ਹੈ | ਜੇਕਰ ਅਧਿਆਪਕ ਕੁਸ਼ਲ ਹੋਵੇਗਾ, ਤਾਂ ਉਹ ਆਪਣੇ ਨਾਲ-ਨਾਲ ਦੇਸ਼ ਦੀ ਤਰੱਕੀ ਵਿਚ ਵੀ ਆਪਣਾ ...

ਪੂਰੀ ਖ਼ਬਰ »

ਨਸ਼ੀਲੇ ਕੈਪਸੂਲਾਂ ਦੀ ਖੇਪ ਸਮੇਤ ਇਕ ਵਿਅਕਤੀ ਕਾਬੂ

ਪਾਉਂਟਾ ਸਾਹਿਬ, 15 ਜੁਲਾਈ (ਹਰਬਖ਼ਸ਼ ਸਿੰਘ)-ਉੱਤਰ ਪ੍ਰਦੇਸ਼ ਵਾਸੀ ਪਾਉਂਟਾ ਸਾਹਿਬ ਦਵਾਈ ਫੈਕਟਰੀ ਵਿਚ ਦਵਾਈਆਂ ਚੋਰੀ ਕਰਕੇ ਹਰਿਆਣਾ ਲੈ ਕੇ ਜਾਂਦਾ ਹੋਇਆ ਇਕ ਨੌਜਵਾਨ ਪੁਲਿਸ ਦੇ ਹੱਥੀਂ ਚੜ੍ਹ ਗਿਆ, ਜਿਸ ਕੋਲੋਂ 320 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਗਏ | ਕੇਸ ਦਰਜ ...

ਪੂਰੀ ਖ਼ਬਰ »

ਨਵੀਂ ਪੈਨਸ਼ਨ ਪ੍ਰਣਾਲੀ ਦੇ ਵਿਰੋਧ 'ਚ ਕਰਮਚਾਰੀਆਂ ਵਲੋਂ ਪ੍ਰਦਰਸ਼ਨ

ਸਿਰਸਾ, 15 ਜੁਲਾਈ (ਭੁਪਿੰਦਰ ਪੰਨੀਵਾਲੀਆ)-ਨਵੀਂ ਪੈਨਸ਼ਨ ਪ੍ਰਣਾਲੀ ਦੇ ਵਿਰੋਧ ਵਿੱਚ ਕਰਮਚਾਰੀਆਂ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਰੋੜੀ ਨੂੰ ਆਪਣਾ ਮੰਗ ਪੱਤਰ ਸੌਾਪਿਆ | ਪ੍ਰਦਰਸ਼ਨਕਾਰੀਆਂ ਨੇ ਪੁਰਾਣੀ ਪੈਨਸ਼ਨ ਪ੍ਰਣਾਲੀ ਲਾਗੂ ਕਰਨ ...

ਪੂਰੀ ਖ਼ਬਰ »

ਸਮੱਸਿਆ ਹੱਲ ਨਾ ਹੋਣ ਦੇ ਬਾਵਜੂਦ ਹਰਪਥ ਨੇ ਭੇਜਿਆ ਮੁਰੰਮਤ ਕਰ ਦੇਣ ਦਾ ਸੰਦੇਸ਼

ਹਿਸਾਰ, 15 ਜੁਲਾਈ (ਅਜੀਤ ਬਿਊਰੋ)-ਸੈਕਟਰ-15ਏ 'ਚ ਪਿਛਲੇ 5 ਸਾਲ ਤੋਂ ਇਕ ਸੜਕ ਖ਼ਰਾਬ ਹੈ, ਜਿਸ ਦੀ ਕਈ ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਸੜਕ ਨੂੰ ਠੀਕ ਨਹੀਂ ਕਰਵਾਇਆ ਜਾ ਰਿਹਾ ਹੈ | ਸੈਕਟਰ ਵਾਸੀ ਐਡਵੋਕੇਟ ਅਮਿਤ ਪਰੂਥੀ ਨੇ ਇੲਸ ਸਮੱਸਿਆ ਨੂੰ ਲੈ ਕੇ ਹਰਪਥ ਐਪ ਨੂੰ ਵੀ ...

ਪੂਰੀ ਖ਼ਬਰ »

ਭਾਈ ਘਨੱਈਆ ਜੀ ਤ੍ਰੈਸ਼ਤਾਬਦੀ ਸਮਾਗਮ 'ਚ ਸ਼ਮੂਲੀਅਤ ਕਰਨ ਲਈ ਉਤਰਾਖੰਡ ਸੀ. ਐਮ. ਨੂੰ ਦਿੱਤਾ ਸੱਦਾ ਪੱਤਰ

ਜਗਾਧਰੀ, 15 ਜੁਲਾਈ (ਜਗਜੀਤ ਸਿੰਘ)-ਸੇਵਾਪੰਥੀ ਅੱਡਣਸ਼ਾਹੀ ਸਭਾ ਦੇ ਪ੍ਰਧਾਨ ਅਤੇ ਭਾਈ ਘਨੱਈਆ ਜੀ ਤ੍ਰੈਸ਼ਤਾਬਦੀ ਕਮੇਟੀ ਦੇ ਚੇਅਰਮੈਨ ਮਹੰਤ ਕਰਮਜੀਤ ਸਿੰਘ ਤੇ ਸਵਾਸੀ ਸਬਿਤਾਨੰਦ ਨਾਸਿਕ ਵਾਲਿਆਂ ਦੀ ਅਗਵਾਈ ਚ ਯਮੁਨਾਨਗਰ ਤੋਂ ਆਏ ਵਫ਼ਦ ਨੇ ਦੇਹਰਾਦੂਨ ਵਿਖੇ ...

ਪੂਰੀ ਖ਼ਬਰ »

ਸ਼ਿਵ ਸ਼ਕਤੀ ਮੰਦਰ ਦੀ ਸਾਬਕਾ ਪ੍ਰਧਾਨ ਦੀ ਪ੍ਰਤਿਮਾ ਹਟਾਉਣ ਨੂੰ ਲੈ ਕੇ ਸੈਕਟਰ ਵਾਸੀਆਂ ਨੇ ਜਤਾਇਆ ਰੋਸ

ਕੁਰੂਕਸ਼ੇਤਰ, 15 ਜੁਲਾਈ (ਜਸਬੀਰ ਸਿੰਘ ਦੁੱਗਲ)-ਸੈਕਟਰ-7 ਦੇ ਸ੍ਰੀ ਸ਼ਿਵ ਸ਼ਕਤੀ ਮੰਦਰ 'ਚ ਮੰਦਰ ਸਭਾ ਦੀ ਬੈਠਕ ਮੀਤ ਪ੍ਰਧਾਨ ਜਗੀਰੋ ਦੇਵੀ ਦੀ ਪ੍ਰਧਾਨਗੀ 'ਚ ਸੰਪਨ ਹੋਈ | ਬੈਠਕ 'ਚ ਮੰਦਰ ਸਭਾ ਦੀ ਸਾਬਕਾ ਪ੍ਰਧਾਨ ਸਵ: ਕੁਸੁਮਲਤਾ ਸ਼ਰਮਾ ਦੀ ਪ੍ਰਤਿਮਾ ਹਟਾਏ ਜਾਣ ਨੂੰ ਲੈ ...

ਪੂਰੀ ਖ਼ਬਰ »

ਗੀਤਾ ਅਸਥਾਨ ਜੋਤੀਸਰ ਤੋਂ ਪਿੱਪਲੀ ਤੱਕ ਸਰਸਵਤੀ 'ਚ ਕਿਸਤੀ ਚਲਾਉਣ ਦਾ ਪ੍ਰੋਜੈਕਟ ਹੋਵੇਗਾ ਤਿਆਰ-ਸੁਧਾ

ਕੁਰੂਕਸ਼ੇਤਰ, 15 ਜੁਲਾਈ (ਜਸਬੀਰ ਸਿੰਘ ਦੁੱਗਲ)-ਥਾਨੇਸਰ ਵਿਧਾਇਕ ਸੁਭਾਸ ਸੁਧਾ ਨੇ ਕਿਹਾ ਕਿ ਕੁਰੂਕਸ਼ੇਤਰ ਸੈਰਸਪਾਟਾ ਅਸਥਾਨ 'ਚ ਸੈਰਸਪਾਟਾ ਨੂੰ ਵਾਧਾ ਦੇਣ ਲਈ ਸੂਬਾ ਸਰਕਾਰ ਵਲੋਂ ਗੀਤਾ ਅਸਥਾਨ ਜੋਤੀਸਰ ਤੋਂ ਪਿੱਪਲੀ ਤੱਕ ਸਰਸਵਤੀ ਨਦੀ 'ਚ ਨੌਕਾ ਚਲਾਉਣ ਦੀ ...

ਪੂਰੀ ਖ਼ਬਰ »

ਕਰੰਟ ਲੱਗਣ ਨਾਲ ਮਜ਼ਦੂਰ ਦੀ ਮੌਤ

ਪਲਵਲ, 15 ਜੁਲਾਈ (ਅਜੀਤ ਬਿਊਰੋ)-ਚਾਂਦਹਟ ਥਾਣਾ ਖੇਤਰ ਦੇ ਪਿੰਡ ਨੰਗਲਾ ਅਜੀਤ ਸਿੰਘ 'ਚ ਝੋਨੇ ਦੀ ਪੌਦ ਲਗਾਉਂਦੇ ਸਮੇਂ ਇਕ ਮਜ਼ਦੂਰ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ | ਜਾਣਕਾਰੀ ਮੁਤਾਬਿਕ ਨੰਗਲਾ ਅਜੀਤ ਸਿੰਘ ਵਾਸੀ ਹੰਸਰਾਜ ਕਿਸਾਨ ਦੇ ਖੇਤਾਂ 'ਚ ਝੋਨੇ ਦੀ ...

ਪੂਰੀ ਖ਼ਬਰ »

ਕੈਂਪ ਵਿਚ 130 ਵਲੋਂ ਖੂਨਦਾਨ, 1110 ਨੇ ਲਿਆ ਓ.ਪੀ.ਡੀ. ਦਾ ਲਾਭ

ਹਿਸਾਰ, 15 ਜੁਲਾਈ (ਅਜੀਤ ਬਿਊਰੋ)-ਵਿੱਤ ਅਤੇ ਮਾਲ ਮੰਤਰੀ ਕੈ. ਅਭਿਮੰਨਿਊ ਨੇ ਕਿਹਾ ਕਿ ਖੂਨਦਾਨ ਮਨੁੱਖਤਾ ਨੂੰ ਸਮਰਪਿਤ ਸਭ ਤੋਂ ਵੱਡਾ ਦਾਨ ਹੈ | ਖੂਨਦਾਨ ਨੂੰ ਜੀਵਨ ਦਾਨ ਕਿਹਾ ਗਿਆ ਹੈ, ਕਿਉਂਕਿ ਦਾਨ ਕੀਤਾ ਹੋਇਆ ਖੂਨ ਮਰਦੇ ਮਨੁੱਖ ਨੂੰ ਜੀਵਨ ਦੇ ਸਕਦਾ ਹੈ | ਹਰ ...

ਪੂਰੀ ਖ਼ਬਰ »

ਦੱਰਾ ਖੇੜਾ ਸੇਵਾ ਸਮਿਤੀ ਵਲੋਂ ਖੇੜਾ ਜਾਗਰਣ ਤੇ ਵਿਸ਼ਾਲ ਭੰਡਾਰਾ

ਥਾਨੇਸਰ, 15 ਜੁਲਾਈ (ਅਜੀਤ ਬਿਊਰੋ)-ਦੱਰਾ ਖੇੜਾ ਸੇਵਾ ਸਮਿਤੀ ਥਾਨੇਸਰ ਵਲੋਂ ਨਗਰ ਖੇੜਾ 'ਤੇ ਪੰਚਾਇਤੀ ਧਰਮਸ਼ਾਲਾ 'ਚ ਵਿਸ਼ਾਲ ਜਾਗਰਨ, ਪੂਜਾ ਅਤੇ ਵਿਸ਼ਾਲ ਭੰਡਾਰਾ ਲਗਾਇਆ ਗਿਆ | ਪ੍ਰੋਗਰਾਮ 'ਚ ਸ਼ਹਿਰ ਵਾਸੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ | ਖੇੜਾ ਦਰਬਾਰ ਨੂੰ ...

ਪੂਰੀ ਖ਼ਬਰ »

ਰੁੱਖਾਂ ਦੀ ਕਟਾਈ ਮਨੁੱਖ ਜਾਤੀ ਲਈ ਖ਼ਤਰਨਾਕ-ਮਰਾਠਾ

ਕੁਰੂਕਸ਼ੇਤਰ, 15 ਜੁਲਾਈ (ਜਸਬੀਰ ਸਿੰਘ ਦੁੱਗਲ)-ਸਮਾਜ ਸੇਵੀ ਰਮੇਸ਼ ਮਰਾਠਾ ਨੇ ਕਿਹਾ ਕਿ ਬੂਟੇ ਜ਼ਿੰਦਗੀ ਦਾ ਆਧਾਰ ਹਨ ਅਤੇ ਇਨ੍ਹਾਂ ਤੋਂ ਬਿਨਾਂ ਜ਼ਿੰਦਗੀ ਸੰਭਵ ਨਹੀਂ ਹੈ | ਫਿਰ ਵੀ ਮਨੁੱਖ ਇੰਨ੍ਹਾ ਪ੍ਰਤੀ ਘੱਟ ਸੰਵੇਦਨਸ਼ੀਲ ਹੈ | ਅੱਜ ਦੇ ਸਮੇਂ ਵਿਚ ਲੋਕ ਬੂਟੇ ...

ਪੂਰੀ ਖ਼ਬਰ »

ਰੋਡਵੇਜ਼ ਯੂਨੀਅਨ ਵਲੋਂ ਬੱਸ ਸਟੈਂਡ 'ਤੇ ਨਾਜਾਇਜ਼ ਕਬਜ਼ਿਆਂ ਅਤੇ ਹਾਕਰ ਦਾ ਵਿਰੋਧ

ਨਰਵਾਨਾ, 15 ਜੁਲਾਈ (ਅਜੀਤ ਬਿਊਰੋ)-ਨਰਵਾਨਾ ਸਬ ਡੀਪੂ ਦੇ ਪ੍ਰਧਾਨ ਨਰਿੰਦਰ ਕੁਮਾਰ ਦੀ ਪ੍ਰਧਾਨਗੀ 'ਚ ਹਰਿਆਣਾ ਰੋਡਵੇਜ਼ ਵਰਕਰ ਯੂਨੀਅਨ ਦੀ ਬੈਠਕ ਹੋਈ | ਬੈਠਕ ਵਿਚ ਨਰਵਾਨਾ ਬੱਸ ਸਟੈਂਡ 'ਤੇ ਚੱਲ ਰਹੀਆਂ ਨਾਜਾਇਜ਼ ਦੁਕਾਨਾਂ ਅਤੇ ਨਾਜਾਇਜ਼ ਹਾਕਰਾਂ ਦੇ ਵਿਸ਼ੇ 'ਚ ...

ਪੂਰੀ ਖ਼ਬਰ »

ਗੁਰੂਗ੍ਰਾਮ ਵਿਖੇ ਬਿ੍ਜ ਪੁਆਇੰਟ ਏ ਸਕਿਲ ਐਾਡ ਨੈੱਟਵਰਕ ਸੰਸਥਾ ਕੋਰਸ ਸ਼ੁਰੂ ਕਰਨ ਲਈ ਆਈ ਅੱਗੇ

ਕੁਰੂਕਸ਼ੇਤਰ, 15 ਜੁਲਾਈ (ਜਸਬੀਰ ਸਿੰਘ ਦੁੱਗਲ)-ਹੁਣ ਜ਼ਿਲ੍ਹਾ ਜੇਲ੍ਹ 'ਚ ਬੰਦੀ ਵੋਕੇਸ਼ਨਲ ਕੋਰਸ ਵੀ ਕਰ ਸਕਣਗੇ | ਵੋਕੇਸ਼ਨਲ ਕੋਰਸ ਰਾਹੀਂ ਬੰਦੀ ਜੇਲ੍ਹ ਤੋਂ ਸਜ਼ਾ ਪੂਰੀ ਕਰਨ ਤੋਂ ਬਾਅਦ ਆਤਮਨਿਰਭਰ ਬਣ ਸਕਨਗੇ | ਇਸ ਲਈ ਜੇਲ੍ਹ ਪ੍ਰਸ਼ਾਸਨ ਵਲੋਂ ਗੁਰੂਗ੍ਰਾਮ ਵਿਖੇ ...

ਪੂਰੀ ਖ਼ਬਰ »

ਰਾਜਨੀਤਕ ਪਾਰਟੀਆਂ ਨੇ ਕੀਤੀ ਪੰਜਾਬੀਆਂ ਦੀ ਅਣਦੇਖੀ-ਜਗਤਾਰ ਸਿੰਘ

ਸਮਾਲਖਾ, 15 ਜੁਲਾਈ (ਅਜੀਤ ਬਿਊਰੋ)-ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਮੈਂਬਰ ਅਤੇ ਪੰਜਾਬੀ ਸਭਾ ਦੇ ਆਗੂ ਜਗਤਾਰ ਸਿੰਘ ਨੇ ਕਿਹਾ ਕਿ ਸੂਬੇ ਵਿਚ ਸਿੱਖ ਸਮਾਜ ਅਤੇ ਪੰਜਾਬੀ ਭਾਸ਼ਾ ਦੇ ਨਾਲ ਸਬੰਧ ਰੱਖਣ ਵਾਲੇ ਲੋਕਾਂ ਦੀ ਸੂਬਾਈ ਸਰਕਾਰ ਵਲੋਂ ਅਣਦੇਖੀ ਕੀਤੀ ਜਾ ਰਹੀ ਹੈ | ...

ਪੂਰੀ ਖ਼ਬਰ »

ਖੇਡਾਂ 'ਚ ਰੁਚੀ ਲੈ ਕੇ ਭਵਿੱਖ ਸੰਵਾਰ ਸਕਦੇ ਹਨ ਨੌਜਵਾਨ-ਸਵਾਮੀ ਸੰਦੀਪ ਓਾਕਾਰ

ਕੁਰੂਕਸ਼ੇਤਰ, 15 ਜੁਲਾਈ (ਜਸਬੀਰ ਸਿੰਘ ਦੁੱਗਲ)-ਸਰ ਛੋਟੂਰਾਮ ਇਨਡੋਰ ਸਟੇਡੀਅਮ ਕੈਥਲ 'ਚ ਚੱਲ ਰਹੀ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ 2018 ਦਾ ਸਮਾਪਨ ਹੋਇਆ | ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਵਲੋਂ ਹੋਏ ਮੁਕਾਬਲੇ ਵਿਚ ਵੱਖ-ਵੱਖ ਟੀਮਾਂ ਨੇ ਹਿੱਸਾ ਲਿਆ | 5 ਰੋਜ਼ਾ ...

ਪੂਰੀ ਖ਼ਬਰ »

ਕਿਸਾਨਾਂ ਦਾ ਮੁੱਦਾ ਚੁੱਕ ਰਹੀ ਹੈ ਇਨੈਲੋ-ਖੱਟਰ

ਸਮਾਲਖਾ, 15 ਜੁਲਾਈ (ਅਜੀਤ ਬਿਊਰੋ)-ਇਨੈਲੋ ਸਮਾਲਖਾ ਸ਼ਹਿਰੀ ਪ੍ਰਧਾਨ ਲੇਖਰਾਜ ਖੱਟਰ ਨੇ ਆਪਣੀ ਜਨਸੰਪਰਕ ਮੁਹਿੰਮ ਦੌਰਾਨ ਹਲਕਾ ਸਮਾਲਖਾ ਦੇ ਦਰਜਨਾਂ ਪਿੰਡਾਂ ਦਾ ਦੌਰਾ ਕਰਦੇ ਹੋਏ ਐਸ.ਵਾਈ.ਐਲ. ਦੇ ਮੁੱਦੇ 'ਤੇ ਪਿੰਡ ਵਾਸੀਆਂ ਦਾ ਸਮਰਥਨ ਮੰਗਿਆ | ਉਨ੍ਹਾਂ ਨੇ ਕਿਹਾ ਕਿ ...

ਪੂਰੀ ਖ਼ਬਰ »

ਬੇਕਾਬੂ ਕਾਰ ਦੇ ਦਰੱਖ਼ਤ ਨਾਲ ਟਕਰਾਉਣ ਨਾਲ ਇਕ ਹਲਾਕ

ਟੋਹਾਣਾ, 15 ਜੁਲਾਈ (ਗੁਰਦੀਪ ਸਿੰਘ ਭੱਟੀ)-ਅੱਜ ਦੁਪਹਿਰ ਬਾਅਦ ਟੋਹਾਣਾ-ਉਕਲਾਨਾ ਸੜਕ 'ਤੇ ਪਿੰਡ ਪਾਰਤਾ ਦੇ ਨੇੜੇ ਤੇਜ਼ ਰਫ਼ਤਾਰ ਮਰੂਤੀ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਦਰਖ਼ਤ ਨਾਲ ਜਾ ਟਕਰਾਈ | ਨਤੀਜੇ ਵਜੋਂ ਕਾਰ 'ਚ ਸਵਾਰ 3 ਨੌਜਵਾਨਾਂ 'ਚੋਂ ਇਕ ਦੀ ਮੌਤ ਹੋ ਗਈ ਤੇ 2 ...

ਪੂਰੀ ਖ਼ਬਰ »

ਸ੍ਰੀ ਦੇਵੀਕੂਪ ਭੱਦਰਕਾਲੀ ਮੰਦਰ ਕੰਪਲੈਕਸ 'ਚ ਕੀਤਾ ਨੁੱਕੜ ਨਾਟਕ ਜ਼ਹਿਰ ਦਾ ਮੰਚਨ

ਕੁਰੂਕਸ਼ੇਤਰ, 15 ਜੁਲਾਈ (ਜਸਬੀਰ ਸਿੰਘ ਦੁੱਗਲ)-ਰੰਗਮੰਚ ਚੈਰੀਟੇਬਲ ਟਰੱਸਟ ਨੇ ਹਮ ਫਾਉਂਡੇਸ਼ਨ ਦੇ ਸਹਿਯੋਗ ਨਾਲ ਹਰਿਆਣਾ ਦੇ ਇਕਲੌਤੇ ਸ਼ਕਤੀਪੀਠ ਸ੍ਰੀ ਦੇਵੀਕੂਪ ਭੱਦਰਕਾਲੀ ਮੰਦਰ 'ਚ ਨੁੱਕੜ ਨਾਟਕ ਜ਼ਹਿਰ ਦਾ ਮੰਚਨ ਕੀਤਾ | ਨਾਟਕ ਦੇ ਨਿਰਦੇਸ਼ਕ ਟਰੱਸਟ ਦੇ ...

ਪੂਰੀ ਖ਼ਬਰ »

ਪਿ੍ਥਲਾ ਮਾਈਨਰ 'ਚੋਂ ਮਿਲੀ ਲਾਸ਼

ਟੋਹਾਣਾ, 15 ਜੁਲਾਈ (ਗੁਰਦੀਪ ਸਿੰਘ ਭੱਟੀ)-ਭਾਖੜਾ ਨਹਿਰ ਦੇ ਬਲੀਆਵਾਲਾਂ ਹੈੱਡ ਤੋਂ ਨਿਕਲਣ ਵਾਲੇ ਪਿ੍ਥਲਾ ਮਾਈਨਰ ਚੋਂ ਪੁਲਿਸ ਨੇ ਇਕ 40 ਸਾਲਾ ਵਿਅਕਤੀ ਦੀ ਲਾਸ਼ ਮਿਲੀ ਹੈ, ਜੋ ਕਿ ਬਿਲਕੁਲ ਖ਼ਰਾਬ ਹਾਲਤ ਵਿਚ ਸੀ | ਪੁਲਿਸ ਨੇ ਲਾਸ਼ ਸਰਕਾਰੀ ਹਸਪਤਾਲ ਟੋਹਾਣਾ ਵਿਚ ...

ਪੂਰੀ ਖ਼ਬਰ »

ਵਿਰੋਧੀ ਪੱਖ ਹੁਣ ਗੁੰਮਰਾਹ ਕਰਨ ਆਉਣਗੇ ਪਰ ਲੋਕ ਪਹਿਲਾਂ ਤੇ ਹੁਣ ਦੇ ਕੰਮਾਂ ਦੀ ਤੁਲਨਾ ਕਰਨ-ਮੁੱਖ ਮੰਤਰੀ

ਭਿਵਾਨੀ, 15 ਜੁਲਾਈ (ਅਜੀਤ ਬਿਊਰੋ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਲੋਕਾਂ ਨੂੰ ਕਿਹਾ ਕਿ ਚੋਣਾਂ ਸਮੇਂ ਸਾਰੀਆਂ ਪਾਰਟੀਆਂ ਵੋਟ ਮੰਗਣ ਆਉਣਗੀਆਂ, 'ਤੇ ਤੁਹਾਨੂੰ ਫੈਸਲਾ ਕਰਨਾ ਹੈ ਕਿ ਸਾਬਕਾ ਸਰਕਾਰਾਂ ਅਤੇ ਹੁਣ ਦੀ ਸਰਕਾਰ ਦੇ ਕੰਮਾਂ ਅਤੇ ਸਿਸਟਮ 'ਚ ਕਿੰਨਾ ...

ਪੂਰੀ ਖ਼ਬਰ »

ਰੋਟਰੀ ਕਲੱਬ ਦਾ ਸਹੁੰ ਚੁੱਕ ਸਮਾਰੋਹ ਧੂਮਧਾਮ ਨਾਲ ਸਮਾਪਤ

ਕੁਰੂਕਸ਼ੇਤਰ/ਸ਼ਾਹਾਬਾਦ, 15 ਜੁਲਾਈ (ਜਸਬੀਰ ਸਿੰਘ ਦੁੱਗਲ)-ਰੋਟਰੀ ਕਲੱਬ ਦਾ ਸਹੁੰ ਚੁੱਕ ਸਮਾਰੋਹ ਨਿੱਜੀ ਸੰਸਥਾਨ 'ਚ ਧੂਮਧਾਮ ਲਾਲ ਸਮਾਪਤ ਹੋ ਗਿਆ | ਅਗਲੇ ਪੱਧਰ ਲਈ ਦੀਪਕ ਕੰਕੜ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਅਗਲੇ ਸੈਸ਼ਨ ਦੇ ਪ੍ਰਧਾਨ ਅਤੇ ਉਨ੍ਹਾਂ ਦੀ ਟੀਮ ...

ਪੂਰੀ ਖ਼ਬਰ »

ਰੈਲੀ 'ਚ ਕਿਸਾਨ ਕਰਨਗੇ ਮੁੱਖ ਮੰਤਰੀ ਦਾ ਧੰਨਵਾਦ-ਬੇਦੀ

ਕੁਰੂਕਸ਼ੇਤਰ/ਸ਼ਾਹਾਬਾਦ, 15 ਜੁਲਾਈ (ਜਸਬੀਰ ਸਿੰਘ ਦੁੱਗਲ)-ਮੁੱਖ ਮੰਤਰੀ ਦੀ 22 ਜੁਲਾਈ ਨੂੰ ਅਨਾਜ਼ ਮੰਡੀ ਵਿਚ ਹੋਣ ਵਾਲੀ ਰੈਲੀ ਨੂੰ ਲੈ ਕੇ ਆਰਾਮ ਘਰ ਵਿਚ ਸ਼ਾਹਾਬਾਦ ਅਤੇ ਧੁਰਾਲਾ ਮੰਡਲਾਂ ਦੀ ਬੈਠਕ ਹੋਈ | ਬੈਠਕ ਵਿਚ ਰਾਜ ਮੰਤਰੀ ਕ੍ਰਿਸ਼ਨ ਬੇਦੀ ਨੇ ਵਰਕਰਾਂ ਦੀਆਂ ...

ਪੂਰੀ ਖ਼ਬਰ »

ਸਮਾਜ ਅਤੇ ਪੁਲਿਸ 'ਚ ਸੰਵਾਦ ਦੀ ਲੋੜ-ਡੀ.ਐਸ.ਪੀ.

ਕੁਰੂਕਸ਼ੇਤਰ, 15 ਜੁਲਾਈ (ਜਸਬੀਰ ਸਿੰਘ ਦੁੱਗਲ)-ਬਾਰਿਸ ਦੇ ਮੌਸਮ 'ਚ ਸਾਨੂੰ ਬੂਟੇ ਲਗਾ ਕੇ ਉਨ੍ਹਾਂ ਦੀ ਸੰਭਾਲ ਕਰਨੀ ਚਾਹੀਦੀ ਹੈ, ਕਿਉਂਕਿ ਵਾਤਾਵਰਨ ਨੂੰ ਸਾਫ਼-ਸੁਥਰ ਰੱਖਣ 'ਚ ਦਰਖ਼ਤਾਂ ਦਾ ਸੱਭ ਤੋਂ ਅਹਿਮ ਰੋਲ ਹੁੰਦਾ ਹੈ | ਇਹ ਵਿਚਾਰ ਡੀ.ਐਸ.ਪੀ. ਤਾਨਿਆ ਸਿੰਘ ਨੇ ...

ਪੂਰੀ ਖ਼ਬਰ »

ਪੀਜੀ ਹਸਪਤਾਲ 'ਚ ਇਕੋ ਦੀ ਤਾਰੀਖ 2019 'ਚ

ਕੋਲਕਾਤਾ, 15 ਜੁਲਾਈ (ਰਣਜੀਤ ਸਿੰਘ ਲੁਧਿਆਣਵੀ)-ਸਰਕਾਰੀ ਅਤੇ ਬੰਗਾਲ ਦੇ ਇਕ ਨੰਬਰਸੁਪਰ ਸਪੇਸਿਲਿਟੀ ਹਸਪਤਾਲ ਐਸਐਸਕੇਐਮ (ਪੀਜੀ) ਹਸਪਤਾਲ ਚ ਮਰੀਜਾਂ ਦੀ ਭੀੜ ਇੰਨੀ ਵੱਧ ਹੁੰਦੀ ਹੈ ਕਿ ਇਥੇ ਇਕੋ ਕਰਵਾਉਣ ਵਾਲੇ ਇਕ ਮਰੀਜ ਨੂੰ 26 ਜੂਨ 2019 ਨੂੰ ਇਕੋ ਕਰਵਾਉਣ ਦੀ ਤਾਰੀਖ ...

ਪੂਰੀ ਖ਼ਬਰ »

ਬੰਗਾਲ 'ਚ ਦੂਰਗਾ ਪੂਜਾ ਦੀਆਂ ਤਿਆਰੀਆਂ ਆਰੰਭ

ਕੋਲਕਾਤਾ, 15 ਜੁਲਾਈ (ਰਣਜੀਤ ਸਿੰਘ ਲੁਧਿਆਣਵੀ)-ਤਕਰੀਬਨ 100 ਦਿਨ ਬਾਦ ਬੰਗਾਲ ਦੀ ਸਭ ਤੋਂ ਵੱਡੀ ਦੂਰਗਾ ਪੂਜਾ ਹੈ, ਇਸਲਈ ਹੁਣ ਤੋਂ ਹੀ ਤਿਆਰੀਆਂ ਆਰੰਭ ਹੋ ਗਈਆਂ ਹਨ | ਮੂਰਤੀ ਲਈ ਐਡਵਾਂਸ ਦੇਣ ਤੋਂ ਲੈ ਕੇ ਹੋਰ ਸਾਰੇ ਕੰਮਕਾਜ ਪੂਰੀ ਤੇਜੀ ਨਾਲ ਸੁਰੂ ਹੋ ਗਏ ਹਨ | ਰਾਜ ਦਾ ਇਹ ...

ਪੂਰੀ ਖ਼ਬਰ »

ਪੁਰਬੀ ਭਾਰਤ ਦਾ ਪਹਿਲਾ ਰਾਤ ਦਾ ਬਾਜ਼ਾਰ ਕੋਲਕਾਤਾ 'ਚ ਖੁੱਲ੍ਹੇਗਾ

ਕੋਲਕਾਤਾ, 15 ਜੁਲਾਈ (ਰਣਜੀਤ ਸਿੰਘ ਲੁਧਿਆਣਵੀ)-ਪਾਣੀ ਚ ਸ਼ਬਜੀ ਬਜਾਰ ਚਾਲੂ ਹੋਣ ਤੋਂ ਬਾਦ ਹੁਣ ਸਿੰਗਾਪੁਰ ਅਤੇ ਕੈਨੇਡਾ ਤੋਂ ਬਾਦ ਕੋਲਕਾਤਾ ਚ ਪੁਰਬੀ ਭਾਰਤ ਦਾ ਰਾਤ ਨੂੰ ਚਲਣ ਵਾਲਾ ਪਹਿਲਾ ਸ਼ਬਜੀ ਬਾਜ਼ਾਰ ਚਾਲੂ ਹੋਣ ਜਾ ਰਿਹਾ ਹੈ | ਕਾਲਿਕਾਪੁਰ ਇਲਾਕੇ ਚ ਇਹ ...

ਪੂਰੀ ਖ਼ਬਰ »

ਪਹਾੜ 'ਤੇ ਜਿੱਤ ਪ੍ਰਾਪਤ ਕਰਨ ਵਾਲਾ ਪੇਂਬਾ ਲਾਪਤਾ

ਕੋਲਕਾਤਾ, 15 ਜੁਲਾਈ (ਰਣਜੀਤ ਸਿੰਘ ਲੁਧਿਆਣਵੀ)-ਦਾਰਜੀਲਿੰਗ ਦਾ ਪੇਂਬਾ ਸ਼ੇਰਪਾ ਲੱਦਾਖ ਦੀ 7000 ਮੀਟਰ ਦੀ ਚੋਟੀ 'ਤੇ ਜਾ ਕੇ ਅਚਾਨਕ ਲਾਪਤਾ ਹੋ ਗਿਆ ਹੈ | 8 ਬਾਰ ਐਵਰੈਸਟ ਜਿੱਤਣ ਵਾਲੇ ਸ਼ੇਰਪਾ ਬੰਗਾਲ ਦੇ ਹਜਾਰਾਂ ਲੋਕਾਂ ਨੂੰ ਪਹਾੜ ਦੀ ਚੋਟੀਆਂ ਜਿੱਤਣ ਦੀ ਮਹਾਰਤ ਦੇਣ ...

ਪੂਰੀ ਖ਼ਬਰ »

ਤੀਜੀ ਵਾਰ ਚੋਰੀ ਕਰਦਿਆਂ ਚੋਰ ਮੌਕੇ 'ਤੇ ਫੜਿਆ, ਡੇਢ ਮਹੀਨੇ 'ਚ ਤੀਜੀ ਵਾਰ ਕੀਤੀ ਜੋਰੀ

ਗੂਹਲਾ ਚੀਕਾ, 15 ਜੁਲਾਈ (ਓ.ਪੀ. ਸੈਣੀ)-ਇਥੇ ਇਕ ਬਿਹਾਰੀ ਵਿਅਕਤੀ ਦੇ ਮਕਾਨ 'ਚ ਤੀਜੀ ਵਾਰ ਚੋਰੀ ਹੋਣ ਦੀ ਖ਼ਬਰ ਮਿਲੀ ਹੈ | ਚੋਰੀ ਦਾ ਸ਼ਿਕਾਰ ਹੋਏ ਰਾਜੂ ਚੌਰਸੀਆ ਨੇ ਦੱਸਿਆ ਕਿ ਬੀਤੀ ਰਾਤ ਇਕ ਚੋਰ ਉਸ ਦੀ ਜੇਬ 'ਚੋਂ 90 ਰੁਪਏ ਚੋਰੀ ਕਰਕੇ ਮੋਬਾਈਲ ਦੀ ਟਾਰਚ ਜਗਾ ਕੇ ਜਦੋਂ ਇਹ ...

ਪੂਰੀ ਖ਼ਬਰ »

ਵਿਸ਼ਵ ਨੌਜਵਾਨ ਕੌਸ਼ਲ ਦਿਵਸ ਮੌਕੇ ਆਈ. ਟੀ. ਆਈ. ਦੇ ਵਿਦਿਆਰਥੀਆਂ ਨੇ ਕੱਢੀ ਜਾਗਰੂਕਤਾ ਰੈਲੀ

ਸਿਰਸਾ, 15 ਜੁਲਾਈ (ਭੁਪਿੰਦਰ ਪੰਨੀਵਾਲੀਆ)-ਹੁਨਰ ਹੈ, ਤਾਂ ਕਦਰ ਹੈ ਦੇ ਸਲੋਗਨ ਨਾਲ ਅੱਜ ਵਿਸ਼ਵ ਨੌਜਵਾਨ ਕੌਸ਼ਲ ਦਿਵਸ ਦੇ ਮੌਕੇ 'ਤੇ ਸਥਾਨਕ ਟਾਊਨ ਪਾਰਤ ਤੋਂ ਸਰਕਾਰੀ ਆਈ. ਟੀ. ਆਈ. ਦੇ ਵਿਦਿਆਰਥੀਆਂ ਨੇ ਰੈਲੀ ਕੱਢੀ | ਡਿਪਟੀ ਕਮਿਸ਼ਨਰ ਪ੍ਰਭਜੋਤ ਸਿੰਘ ਨੇ ਰੈਲੀ ਨੂੰ ...

ਪੂਰੀ ਖ਼ਬਰ »

ਵਿਰਾਗਮਈ ਗੁਰਬਾਣੀ ਕੀਰਤਨ ਕਰਕੇ ਸੰਗਤ ਨੂੰ ਕੀਤਾ ਭਾਵੁਕ

ਕੁਰੂਕਸ਼ੇਤਰ/ਸ਼ਾਹਾਬਾਦ, 15 ਜੁਲਾਈ (ਜਸਬੀਰ ਸਿੰਘ ਦੁੱਗਲ)-ਕੌਮਾਂਤਰੀ ਰਾਗੀ ਜਥਾ ਭਾਈ ਗੁਰਬਖ਼ਸ਼ੀਸ਼ ਸਿੰਘ ਮਸਕੀਨ ਨੇ ਕਿਹਾ ਕਿ ਨਾਮ ਸਿਮਰਨ 'ਚ ਲੀਨ ਆਤਮਾਵਾਂ ਜਦ ਇਸ ਨਾਸ਼ਵਾਨ ਸੰਸਾਰ ਨੂੰ ਤਿਆਗ ਕੇ ਪਰਮਾਤਮਾ ਦੇ ਚਰਨਾਂ 'ਚ ਲੀਨ ਹੁੰਦੀਆਂ ਹਨ, ਤਾਂ ਉਨ੍ਹਾਂ ਦੀ ...

ਪੂਰੀ ਖ਼ਬਰ »

ਸ਼ਾਸਤਰੀ ਕਾਲੋਨੀ ਅਤੇ ਪਟੇਲ ਨਗਰ 'ਚ ਸੀਵਰੇਜ ਠੱਪ

ਕੁਰੂਕਸ਼ੇਤਰ, 15 ਜੁਲਾਈ (ਜਸਬੀਰ ਸਿੰਘ ਦੁੱਗਲ)-ਨਗਰ ਪ੍ਰੀਸ਼ਦ ਥਾਨੇਸਰ ਅਤੇ ਭਾਜਪਾ ਆਗੂਆਂ ਵਲੋਂ ਸ਼ਹਿਰ ਭਰ 'ਚ ਵਿਕਾਸ ਦੇ ਦਾਅਵੇ ਕੀਤੇ ਜਾ ਰਹੇ ਹਨ | ਪਰ ਜ਼ਮੀਨੀ ਪੱਧਰ 'ਤੇ ਹਕੀਕਤ ਕੁੱਝ ਹੋਰ ਹੀ ਹੈ | ਸ਼ਹਿਰ ਦੀ ਕਈ ਕਾਲੋਨੀਆਂ 'ਚ ਗੰਦਗੀ ਦੇ ਅੰਬਾਰ ਹਨ ਅਤੇ ਬਾਰਿਸ਼ ...

ਪੂਰੀ ਖ਼ਬਰ »

ਗੰਭੀਰ ਹਾਲਤ ਵਿਚ ਅੱਧਨੰਗੀ ਹਾਲਤ 'ਚ ਮਿਲੀ ਔਰਤ ਦੀ ਇਲਾਜ ਦੌਰਾਨ ਮੌਤ

ਜਗਾਧਰੀ, 15 ਜੁਲਾਈ (ਜਗਜੀਤ ਸਿੰਘ)-ਇਕ ਔਰਤ ਗੰਭੀਰ ਹਾਲਤ 'ਚ ਅੱਧਨੰਗੀ ਹਾਲਤ 'ਚ ਪਈ ਮਿਲੀ | ਸੂਚਨਾ ਮਿਲਣ 'ਤੇ ਪੁਲਿਸ ਨੇ ਔਰਤ ਨੂੰ ਚੁੱਕ ਕੇ ਹਸਪਤਾਲ ਪਹੰੁਚਾਇਆ, ਪਰ ਆਪਣੇ ਬਿਆਨ ਦੇਣ ਤੋਂ ਪਹਿਲਾਂ ਹੀ ਔਰਤ ਦੀ ਮੌਤ ਹੋ ਗਈ | ਔਰਤ ਨੂੰ ਪੁਲਿਸ ਇਤਰਾਜ਼ਯੋਗ ਹਾਲਤ 'ਚ ਚੁੱਕ ...

ਪੂਰੀ ਖ਼ਬਰ »

ਕੈਂਟਰ 'ਚੋਂ ਪੰਜਾਬ ਨੂੰ ਤਸਕਰ ਹੋਣ ਵਾਲੀ 200 ਪੇਟੀ ਦੇਸੀ ਸ਼ਰਾਬ ਬਰਾਮਦ, 2 ਕਾਬੂ

ਡੱਬਵਾਲੀ, 15 ਜੁਲਾਈ (ਇਕਬਾਲ ਸਿੰਘ ਸ਼ਾਂਤ)-ਹਰਿਆਣਵੀ ਪੁਲਿਸ ਵੀ ਪੰਜਾਬ 'ਚ ਤਸਕਰ ਹੋ ਰਹੀ ਹਰਿਆਣਵੀ ਸ਼ਰਾਬ 'ਤੇ ਸ਼ਿਕੰਜਾ ਕਸਣ ਲੱਗੀ ਹੈ | ਸੀ.ਆਈ.ਏ ਸਟਾਫ਼ ਡਬਵਾਲੀ ਨੇ ਪਿੰਡ ਡੱਬਵਾਲੀ ਨੇੜਿਓਾ ਕੌਮੀ ਸ਼ਾਰਗ-9 'ਤੇ ਇਕ ਕੈਂਟਰ ਵਿਚੋਂ 200 ਪੇਟੀ (2400 ਬੋਤਲ) ਦੇਸੀ ਸ਼ਰਾਬ ...

ਪੂਰੀ ਖ਼ਬਰ »

ਇੰਡੀਅਨ ਪਲਾਈਬੋਰਡ ਫੈਕਟਰੀ ਦੀ ਬਿਲਡਿੰਗ ਦੇ ਪਿੱਲਰ ਡਿੱਗਣ ਨਾਲ ਮਲਬੇ ਹੇਠਾਂ ਦਬਣ ਨਾਲ 15 ਮਜ਼ਦੂਰ ਜ਼ਖ਼ਮੀ

ਜਗਾਧਰੀ, 15 ਜੁਲਾਈ (ਜਗਜੀਤ ਸਿੰਘ)-ਪੁਰਾਣਾ ਸਹਾਰਨਪੁਰ ਰੋਡ 'ਤੇ ਪਿੰਡ ਭੋਜਪੁਰ 'ਚ ਸਥਿਤ ਇੰਡੀਅਨ ਪਲਾਈਬੋਰਡ ਫੈਕਟਰੀ ਦੀ 2 ਮੰਜ਼ਲਾ ਬਿਲਡਿੰਗ ਪਿੱਲਰ ਡਿੱਗਣ ਨਾਲ ਧਰਾਸ਼ਾਹੀ ਹੋ ਗਈ | ਇਹ ਹਾਦਸਾ ਉਸ ਸਮੇਂ ਹੋਇਆ, ਜਦੋਂ ਫੈਕਟਰੀ 'ਚ ਕੰਮ ਕਰਣ ਵਾਲੇ ਮਜ਼ਦੂਰ ਛੁੱਟੀ ਦਾ ...

ਪੂਰੀ ਖ਼ਬਰ »

ਰਾਸ਼ਟਰੀ ਜਨਸ਼ਕਤੀ ਮੰਚ ਦੀ ਬੈਠਕ ਹੋਈ

ਗੂਹਲਾ ਚੀਕਾ, 15 ਜੁਲਾਈ (ਓ.ਪੀ. ਸੈਣੀ)-ਰਾਸ਼ਟਰੀ ਜਨ ਸ਼ਕਤੀ ਮੰਚ ਗੂਹਲਾ ਦੀ ਇਕ ਬੈਠਕ ਪਿੰਡ ਕਵਾਰਤਨ ਵਿਖੇ ਹੋਈ | ਬੈਠਕ ਦੀ ਪ੍ਰਧਾਨਗੀ ਡਾ. ਸੁਰਿੰਦਰ ਬੰਸਲ ਨੇ ਕੀਤੀ | ਇਸ ਮੌਕੇ 'ਤੇ ਮੁੱਖ ਬੁਲਾਰੇ ਵਜੋਂ ਸੀਨੀਅਰ ਐਡਵੋਕੇਟ ਜੈ ਪ੍ਰਕਾਸ਼ ਬਲਬਹੇੜਾ ਪੁੱਜੇ | ਇਸ ਮੌਕੇ ...

ਪੂਰੀ ਖ਼ਬਰ »

ਜੇਲ੍ਹ ਭਰੋ ਅੰਦੋਲਨ 'ਚ ਹਲਕੇ ਤੋਂ ਪੁੱਜਣਗੇ ਵੱਡੀ ਗਿਣਤੀ 'ਚ ਨੌਜਵਾਨ-ਰਜਤ ਦੁਹਨ

ਬਾਬੈਨ, 15 ਜੁਲਾਈ (ਡਾ. ਦੀਪਕ ਦੇਵਗਨ)-ਭਿਵਾਨੀ ਵਿਚ 17 ਜੁਲਾਈ ਨੂੰ ਜੇਲ੍ਹ ਭਰੋ ਅੰਦੋਲਨ ਦੇ ਸਮਾਪਨ ਮੌਕੇ ਲਾਡਵਾ ਹਲਕੇ ਤੋਂ ਵੱਡੀ ਗਿਣਤੀ ਵਿਚ ਨੌਜਵਾਨ ਵਰਕਰ ਪੁੱਜਣਗੇ | ਇਹ ਵਿਚਾਰ ਯੁਵਾ ਇਨੈਲੋ ਦੇ ਲਾਡਵਾ ਹਲਕਾ ਪ੍ਰਧਾਨ ਰਜਤ ਦੁਹਨ ਨੇ ਪੱਤਰਕਾਰਾਂ ਨਾਲ ਗੱਲਬਾਤ ...

ਪੂਰੀ ਖ਼ਬਰ »

ਗੁਰੂ ਨਾਨਕ ਖ਼ਾਲਸਾ ਕਾਲਜ ਦੇ ਐਨ.ਐਸ.ਐਸ. ਯੂਨਿਟ ਨੇ ਚਲਾਈ ਸਵੱਛਤਾ ਮੁਹਿੰਮ

ਯਮੁਨਾਨਗਰ, 15 ਜੁਲਾਈ (ਗੁਰਦਿਆਲ ਸਿੰਘ ਨਿਮਰ)-ਗੁਰੂ ਨਾਨਕ ਖਾਲਸਾ ਕਾਲਜ ਯਮੁਨਾਨਗਰ ਦੇ ਐਨ.ਐਸ.ਐਸ. ਵਿਭਾਗ ਨੇ ਪਿੰਡ ਦਿਆਲਗੜ੍ਹ ਵਿਖੇ ਸਰਕਾਰੀ ਮਿਡਲ ਸਕੂਲ 'ਚ ਸਵੱਛ ਭਾਰਤ ਸਮਰ ਇੰਟਰਨਸ਼ਿਪ ਤਹਿਤ ਇਕ ਪ੍ਰੋਗਰਾਮ ਕੀਤਾ ਗਿਆ | ਇਸ ਪ੍ਰੋਗਰਾਮ 'ਚ ਐਨ.ਐਸ.ਐਸ. ਦੇ ...

ਪੂਰੀ ਖ਼ਬਰ »

ਸ਼ਾਸਤਰੀ ਕਾਲੋਨੀ ਅਤੇ ਪਟੇਲ ਨਗਰ 'ਚ ਸੀਵਰੇਜ ਠੱਪ

ਕੁਰੂਕਸ਼ੇਤਰ, 15 ਜੁਲਾਈ (ਜਸਬੀਰ ਸਿੰਘ ਦੁੱਗਲ)-ਨਗਰ ਪ੍ਰੀਸ਼ਦ ਥਾਨੇਸਰ ਅਤੇ ਭਾਜਪਾ ਆਗੂਆਂ ਵਲੋਂ ਸ਼ਹਿਰ ਭਰ 'ਚ ਵਿਕਾਸ ਦੇ ਦਾਅਵੇ ਕੀਤੇ ਜਾ ਰਹੇ ਹਨ | ਪਰ ਜ਼ਮੀਨੀ ਪੱਧਰ 'ਤੇ ਹਕੀਕਤ ਕੁੱਝ ਹੋਰ ਹੀ ਹੈ | ਸ਼ਹਿਰ ਦੀ ਕਈ ਕਾਲੋਨੀਆਂ 'ਚ ਗੰਦਗੀ ਦੇ ਅੰਬਾਰ ਹਨ ਅਤੇ ਬਾਰਿਸ਼ ...

ਪੂਰੀ ਖ਼ਬਰ »

ਕੈਂਸਰ ਪੀੜਤ ਨੂੰ ਸਹਾਇਤਾ ਰਾਸ਼ੀ ਦਾ ਚੈੱਕ ਦਿੱਤਾ

ਕਾਲਾਂਵਾਲੀ, 15 ਜੁਲਾਈ (ਭੁਪਿੰਦਰ ਪੰਨੀਵਾਲੀਆ)-ਮੰਡੀ ਕਾਲਾਂਵਾਲੀ ਵਾਸੀ ਕੈਂਸਰ ਪੀੜਤ ਮਹਿਲਾ ਸ਼ਿਮਲਾ ਦੇਵੀ ਪਤਨੀ ਬਿਲੂ ਰਾਮ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਿ੍ਗ ਕਮੇਟੀ ਮੈਂਬਰ ਅਤੇ ਗੁਰਦੁਆਰਾ ਨਿਰਮਲਸਰ ਸਾਹਿਬ ਤਿਲੋਕੇਵਾਲਾ ਦੇ ਮੁੱਖ ...

ਪੂਰੀ ਖ਼ਬਰ »

ਕਾਲਾਂਵਾਲੀ 'ਚ ਅਧਿਆਪਕਾਂ ਨੇ ਹਰਿਆਣਾ ਸਿੱਖਿਆ ਬੋਰਡ ਦੇ ਭਿ੍ਸ਼ਟਾਚਾਰ ਦੀ ਪੋਲ ਖੋਲ੍ਹਦੇ ਪਰਚੇ ਵੰਡੇ

ਕਾਲਾਂਵਾਲੀ, 15 ਜੁਲਾਈ (ਭੁਪਿੰਦਰ ਪੰਨੀਵਾਲੀਆ)-ਹਰਿਆਣਾ ਸਕੂਲ ਅਧਿਆਪਕ ਸੰਘ ਦੇ ਬਲਾਕ ਪ੍ਰਧਾਨ ਅਜੈਬ ਸਿੰਘ ਜਲਾਲਆਣਾ ਦੀ ਪ੍ਰਧਾਨਗੀ 'ਚ ਹਰਿਆਣਾ ਸਕੂਲ ਸਿੱਖਿਆ ਬੋਰਡ ਭਿਵਾਨੀ ਦੇ ਭਿ੍ਸ਼ਟਾਚਾਰ ਦੀ ਪੋਲ ਖੋਲ੍ਹਣ ਲਈ ਕਾਲਾਂਵਾਲੀ ਦੇ ਬਾਜ਼ਾਰਾਂ 'ਚ ਪਰਚੇ ਵੰਡੇ ਗਏ ...

ਪੂਰੀ ਖ਼ਬਰ »

ਤਰਕਸ਼ੀਲ ਸੁਸਾਇਟੀ ਕਾਲਾਂਵਾਲੀ ਨੇ ਕਰਵਾਈ ਤਰਕ ਚੇਤਨਾ ਪ੍ਰੀਖਿਆ

ਕਾਲਾਂਵਾਲੀ, 15 ਜੁਲਾਈ (ਭੁਪਿੰਦਰ ਪੰਨੀਵਾਲੀਆ)- ਤਰਕਸ਼ੀਲ ਸੁਸਾਇਟੀ ਕਾਲਾਂਵਾਲੀ ਵਲੋਂ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਕੂਲ 'ਚ ਖੇਤਰ ਦੇ ਅਧਿਆਪਕਾਂ ਦੇ ਸਹਿਯੋਗ ਨਾਲ ਤਰਕ ਚੇਤਨਾ ਪ੍ਰੀਖਿਆ ਕਰਵਾਈ ਗਈ | ਜਿਸ 'ਚ ਖੇਤਰ ਦੇ ਵੱਖ-ਵੱਖ ਸਕੂਲਾਂ ਦੇ ਜਮਾਤ ...

ਪੂਰੀ ਖ਼ਬਰ »

ਬਾਇਲਰ ਦਾ ਢੱਕਣ ਛਾਤੀ ਨਾਲ ਵੱਜਣ 'ਤੇ ਮੈਕੇਨਿਕ ਦੀ ਮੌਤ

ਜੀਂਦ, 15 ਜੁਲਾਈ (ਅਜੀਤ ਬਿਊਰੋ)-ਤੇਲ ਫੈਕਟਰੀ ਵਿਚ ਬਾਇਲਰ ਦਾ ਢੱਕਣ ਨਿਕਲ ਕੇ ਮੈਕੇਨਿਕ ਨਾ ਜਾ ਟਕਰਾਇਆ, ਜਿਸ 'ਚ ਮੈਕੇਨਿਕ ਗੰਭੀਰ ਜ਼ਖ਼ਮੀ ਹੋ ਗਿਆ | ਸਿਵਿਲ ਹਸਪਤਾਲ ਪੁੱਜਣ 'ਤੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਕਰ ਦਿੱਤਾ | ਪਰਿਵਾਰ ਨੇ ਦੋਸ਼ ਲਗਾਇਆ ਕਿ ਫੈਕਟਰੀ ...

ਪੂਰੀ ਖ਼ਬਰ »

ਨਾਬਾਲਿਗਾ ਨਾਲ ਜਬਰ ਜਨਾਹ ਮਾਮਲੇ ਵਿਚ 3 ਕਾਬੂ

ਜੀਂਦ, 15 ਜੁਲਾਈ (ਅਜੀਤ ਬਿਊਰੋ)-ਇਕ ਨਾਬਾਲਿਗ ਲੜਕੀ ਨੇ ਮਹਿਲਾ ਥਾਣਾ 'ਚ ਸ਼ਿਕਾਇਤ ਦਿੱਤੀ ਹੈ ਕਿ ਪਿੰਡ ਨਿਰਜਨ ਦੇ ਪ੍ਰਯਾਸ ਕੁੰਜ ਆਸ਼ਰਮ ਦੇ ਸੰਚਾਲਕ ਰਾਮਮੇਹਰ, ਕਰਮਚਾਰੀ ਸੋਨੂੰ ਅਤੇ ਚੌਕੀਦਾਰ ਪਿਆਰੇ ਲਾਲ ਨੇ ਜਦ ਉਹ 2017 ਵਿਚ ਆਸ਼ਰਮ 'ਚ ਰਹਿੰਦੀ ਸੀ, ਤਾਂ ਉਸ ਨਾਲ ਯੌਨ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX