ਤਾਜਾ ਖ਼ਬਰਾਂ


ਉੱਤਰ ਪ੍ਰਦੇਸ਼ ਸਰਕਾਰ ਨੇ ਜਨਰਲ ਵਰਗ ਨੂੰ 10 ਫ਼ੀਸਦੀ ਰਾਖਵਾਂਕਰਨ ਦੇਣ ਦੀ ਦਿੱਤੀ ਮਨਜ਼ੂਰੀ
. . .  2 minutes ago
ਲਖਨਊ, 18 ਜਨਵਰੀ- ਕੇਂਦਰ ਸਰਕਾਰ ਵਲੋਂ ਜਨਰਲ ਵਰਗ ਦੇ ਆਰਥਿਕ ਤੌਰ 'ਤੇ ਪਛੜੇ ਲੋਕਾਂ ਲਈ ਸਰਕਾਰੀ ਨੌਕਰੀਆਂ ਅਤੇ ਸਿੱਖਿਆ ਦੇ ਖੇਤਰ 'ਚ ਦਿੱਤੇ ਗਏ 10 ਫ਼ੀਸਦੀ ਰਾਖਵਾਂਕਰਨ ਨੂੰ ਉੱਤਰ ਪ੍ਰਦੇਸ਼ ਸਰਕਾਰ ਨੇ ਵੀ ਅੱਜ ਮਨਜ਼ੂਰੀ...
ਕੋਲਿਆਂ ਦੀ ਜ਼ਹਿਰੀਲੀ ਗੈੱਸ ਚੜ੍ਹਨ ਕਾਰਨ ਪਤੀ-ਪਤਨੀ ਦੀ ਮੌਤ
. . .  8 minutes ago
ਜਲੰਧਰ, 18 ਜਨਵਰੀ (ਐਮ.ਐਸ.ਲੋਹੀਆ)- ਜਲੰਧਰ ਦੇ ਅਵਤਾਰ ਨਗਰ ਦੀ ਗਲੀ ਨੰਬਰ 10 'ਚ ਕਿਰਾਏ ਦੇ ਮਕਾਨ 'ਚ ਰਹਿੰਦੇ ਪਤੀ-ਪਤਨੀ ਦੀ ਭੇਦ ਭਰੇ ਹਾਲਾਤ 'ਚ ਮੌਤ ਹੋ ਗਈ। ਇਸ ਸੰਬੰਧੀ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਭਾਰਗੋ ਕੈਂਪ ਦੇ ਐਸ.ਐਚ.ਓ.
ਭਾਰਤ-ਆਸਟ੍ਰੇਲੀਆ ਇਕ ਦਿਨਾ ਮੈਚ : 27ਵੇਂ ਓਵਰ 'ਚ 2 ਵਿਕਟਾਂ ਦੇ ਨੁਕਸਾਨ 'ਤੇ ਭਾਰਤ ਦੀਆਂ 100 ਦੌੜਾਂ ਪੂਰੀਆਂ
. . .  11 minutes ago
ਭਾਰਤ ਬਨਾਮ ਆਸਟ੍ਰੇਲੀਆ ਇੱਕ ਦਿਨਾ ਮੈਚ : 25 ਓਵਰਾਂ ਤੋਂ ਬਾਅਦ ਭਾਰਤ 93/2
. . .  16 minutes ago
ਬਠਿੰਡਾ 'ਚ ਕਿਸਾਨ ਜਥੇਬੰਦੀਆਂ ਨੇ ਲਾਇਆ ਧਰਨਾ
. . .  18 minutes ago
ਬਠਿੰਡਾ, 18 ਜਨਵਰੀ (ਕਮਲਜੀਤ ਸਿੰਘ)- ਬਠਿੰਡਾ 'ਚ ਅੱਜ ਸੱਤ ਕਿਸਾਨ-ਮਜ਼ਦੂਰ ਜਥੇਬੰਦੀਆਂ ਵਲੋਂ ਧਰਨਾ ਲਾਇਆ ਗਿਆ ਹੈ। ਇਹ ਧਰਨਾ ਕਿਸਾਨੀ ਮੰਗਾਂ ਦੀ ਪੂਰਤੀ ਨੂੰ ਲੈ ਕੇ ਲਾਇਆ...
ਸ੍ਰੀਨਗਰ ਦੇ ਲਾਲ ਚੌਂਕ 'ਚ ਹੋਇਆ ਗਰਨੇਡ ਹਮਲਾ
. . .  18 minutes ago
ਸ੍ਰੀਨਗਰ, 18 ਜਨਵਰੀ- ਜੰਮੂ-ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਦੇ ਲਾਲ ਚੌਂਕ 'ਚ ਅੱਜ ਗਰਨੇਡ ਹਮਲਾ ਹੋਣ ਦੀ ਖ਼ਬਰ ਮਿਲੀ ਹੈ। ਇਸ ਹਮਲੇ 'ਚ ਅਜੇ ਤੱਕ ਕਿਸੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ....
ਭਾਰਤ ਬਨਾਮ ਆਸਟ੍ਰੇਲੀਆ ਇੱਕ ਦਿਨਾ ਮੈਚ : 20 ਓਵਰਾਂ ਤੋਂ ਬਾਅਦ ਭਾਰਤ 77/2
. . .  30 minutes ago
ਪੀ. ਸ੍ਰੀਨਿਵਾਸ ਰੈੱਡੀ ਨੂੰ ਤੇਲੰਗਾਨਾ ਵਿਧਾਨਸਭਾ ਦਾ ਚੁਣਿਆ ਗਿਆ ਸਪੀਕਰ
. . .  30 minutes ago
ਹੈਦਰਾਬਾਦ, 18 ਜਨਵਰੀ- ਤੇਲੰਗਾਨਾ ਰਾਸ਼ਟਰ ਕਮੇਟੀ(ਟੀ.ਆਰ.ਐਸ) ਦੇ ਨੇਤਾ ਪੀ. ਸ੍ਰੀਨਿਵਾਸ ਰੈੱਡੀ ਨੂੰ ਤੇਲੰਗਾਨਾ ਵਿਧਾਨਸਭਾ ਦਾ ਸਪੀਕਰ ਚੁਣਿਆ ਗਿਆ.....
ਕੋਲੰਬੀਆ 'ਚ ਕਾਰ ਬੰਬ ਧਮਾਕੇ 'ਚ 21 ਲੋਕਾਂ ਦੀ ਮੌਤ, ਕਈ ਜ਼ਖ਼ਮੀ
. . .  42 minutes ago
ਬੋਗੋਟਾ, 18 ਜਨਵਰੀ- ਕੋਲੰਬੀਆ ਦੀ ਰਾਜਧਾਨੀ ਬੋਗੋਟਾ 'ਚ ਲੰਘੇ ਦਿਨ ਇੱਕ ਬੰਬ ਧਮਾਕੇ 'ਚ 21 ਲੋਕਾਂ ਦੀ ਮੌਤ ਹੋ ਗਈ, ਜਦਕਿ 68 ਹੋਰ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਇਹ ਧਮਾਕਾ ਇੱਕ ਪੁਲਿਸ ਕੈਡੇਟ ਸਿਖਲਾਈ ਅਕਾਦਮੀ 'ਤੇ ਕੀਤਾ ਗਿਆ ਸੀ। ਇਸ ਹਮਲੇ...
ਭਾਰਤ ਬਨਾਮ ਆਸਟ੍ਰੇਲੀਆ ਇੱਕ ਦਿਨਾ ਮੈਚ : ਭਾਰਤ ਨੂੰ ਲੱਗਿਆ ਦੂਜਾ ਝਟਕਾ
. . .  50 minutes ago
ਇੱਕ ਕਿੱਲੋ ਹੈਰੋਇਨ ਸਮੇਤ ਔਰਤ ਤੇ ਇੱਕ ਮਰਦ ਕਾਬੂ
. . .  44 minutes ago
ਨਵਾਂਸ਼ਹਿਰ, 18 ਜਨਵਰੀ (ਗੁਰਬਖ਼ਸ਼ ਸਿੰਘ ਮਹੇ)- ਜ਼ਿਲ੍ਹਾ ਪੁਲਿਸ ਵੱਲੋਂ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਇੱਕ ਵਿਅਕਤੀ ਅਤੇ ਉਸ ਨਾਲ ਤਸਕਰੀ ਦੇ ਧੰਦੇ 'ਚ ਸਹਾਇਕ ਔਰਤ ਨੂੰ ਇੱਕ ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੱਤਰਕਾਰਾਂ....
ਪੰਜ ਸਾਲਾਂ 'ਚ ਪੂਰਾ ਹੋਵੇਗਾ ਰਾਮ ਮੰਦਰ ਦੀ ਉਸਾਰੀ ਦਾ ਕੰਮ : ਭੈਆਜੀ
. . .  about 1 hour ago
ਲਖਨਊ, 18 ਜਨਵਰੀ- ਆਰ.ਐਸ.ਐਸ. ਦੇ ਜਨਰਲ ਸਕੱਤਰ ਭੈਆਜੀ ਜੋਸ਼ੀ ਨੇ ਰਾਮ ਮੰਦਰ 'ਤੇ ਬਿਆਨ 'ਤੇ ਸਫ਼ਾਈ ਦਿੰਦਿਆਂ ਕਿਹਾ ਕਿ ਇਹ ਸਾਡੀ ਇੱਛਾ ਹੈ ਕਿ ਰਾਮ ਮੰਦਰ 2025 ਤੱਕ ਬਣ ਕੇ ਤਿਆਰ ਹੋ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਮੰਦਰ ਦੀ ਉਸਾਰੀ ਅੱਜ ਸ਼ੁਰੂ .....
ਮਮਤਾ ਬੈਨਰਜੀ ਦੀ ਰੈਲੀ ਨੂੰ ਰਾਹੁਲ ਗਾਂਧੀ ਦਾ ਸਮਰਥਨ
. . .  about 1 hour ago
ਨਵੀਂ ਦਿੱਲੀ, 18 ਜਨਵਰੀ- 19 ਜਨਵਰੀ ਨੂੰ ਕੋਲਕਾਤਾ 'ਚ ਟੀ. ਐੱਮ. ਸੀ. ਵਲੋਂ ਬੁਲਾਈ ਗਈ ਮੈਗਾ ਰੈਲੀ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸਮਰਥਨ ਦਿੱਤਾ ਹੈ। ਇਸ ਸੰਬੰਧ 'ਚ ਰਾਹੁਲ ਨੇ ਟੀ. ਐੱਮ. ਸੀ. ਦੀ ਪ੍ਰਧਾਨ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ...
ਭਾਰਤ ਬਨਾਮ ਆਸਟ੍ਰੇਲੀਆ ਇੱਕ ਦਿਨਾ ਮੈਚ : 10 ਓਵਰਾਂ ਤੋਂ ਬਾਅਦ ਭਾਰਤ 27/1
. . .  about 1 hour ago
ਭਾਰਤ ਨੂੰ ਲੱਗਾ ਪਹਿਲਾ ਝਟਕਾ, ਰੋਹਿਤ ਸ਼ਰਮਾ 9 ਦੌੜਾਂ ਬਣਾ ਕੇ ਆਊਟ
. . .  about 1 hour ago
ਭਾਰਤ ਬਨਾਮ ਆਸਟ੍ਰੇਲੀਆ ਇੱਕ ਦਿਨਾ ਮੈਚ : 5 ਓਵਰਾਂ ਤੋਂ ਬਾਅਦ ਭਾਰਤ 9/0
. . .  about 1 hour ago
ਸਬਰੀਮਾਲਾ ਮੰਦਰ 'ਚ ਦਾਖਲ ਹੋਈਆਂ ਦੋ ਔਰਤਾਂ ਨੂੰ ਦਿੱਤੀ ਜਾਵੇ ਢੁਕਵੀਂ ਸੁਰੱਖਿਆ - ਸੁਪਰੀਮ ਕੋਰਟ
. . .  about 1 hour ago
ਲਦਾਖ਼ 'ਚ ਬਰਫ਼ੀਲੇ ਤੂਫ਼ਾਨ ਕਾਰਨ 3 ਲੋਕਾਂ ਦੀ ਮੌਤ, 7 ਅਜੇ ਵੀ ਲਾਪਤਾ
. . .  about 1 hour ago
ਤੇਜ਼ ਰਫ਼ਤਾਰ ਬੱਸ ਨੇ ਬੱਚੇ ਨੂੰ ਦਰੜਿਆ, ਰੋਹ 'ਚ ਆਏ ਲੋਕਾਂ ਵਲੋਂ ਬੱਸ ਦੀ ਭੰਨ-ਤੋੜ
. . .  about 2 hours ago
ਤੇਲੰਗਾਨਾ 'ਚ ਸਿਲੰਡਰ ਫਟਣ ਕਾਰਨ ਇੱਕ ਦੀ ਮੌਤ ਅਤੇ ਕਈ ਜ਼ਖ਼ਮੀ
. . .  about 2 hours ago
ਭਾਰਤ ਬਨਾਮ ਆਸਟ੍ਰੇਲੀਆ ਇੱਕ ਦਿਨਾ ਮੈਚ : ਭਾਰਤ ਨੂੰ ਜਿੱਤ ਲਈ ਮਿਲਿਆ 231 ਦੌੜਾਂ ਦਾ ਟੀਚਾ
. . .  about 2 hours ago
ਭਾਰਤ ਬਨਾਮ ਆਸਟ੍ਰੇਲੀਆ ਇੱਕ ਦਿਨਾ ਮੈਚ : ਆਸਟ੍ਰੇਲੀਆ ਦੀ ਪੂਰੀ ਟੀਮ 230 ਦੌੜਾਂ 'ਤੇ ਆਊਟ
. . .  about 2 hours ago
ਭਾਰਤ ਬਨਾਮ ਆਸਟ੍ਰੇਲੀਆ ਇੱਕ ਦਿਨਾ ਮੈਚ : ਆਸਟ੍ਰੇਲੀਆ ਲੱਗਾ 9ਵਾਂ ਝਟਕਾ
. . .  about 2 hours ago
ਭਾਰਤ ਬਨਾਮ ਆਸਟ੍ਰੇਲੀਆ ਇੱਕ ਦਿਨਾ ਮੈਚ : 47 ਓਵਰਾਂ ਤੋਂ ਬਾਅਦ ਆਸਟ੍ਰੇਲੀਆ 228/8
. . .  about 2 hours ago
ਲਦਾਖ਼ 'ਚ ਆਇਆ ਬਰਫ਼ੀਲਾ ਤੂਫ਼ਾਨ, ਕਈ ਲੋਕ ਦੱਬੇ
. . .  about 2 hours ago
ਜਸਟਿਸ ਦਿਨੇਸ਼ ਮਹੇਸ਼ਵਰੀ ਅਤੇ ਜਸਟਿਸ ਸੰਜੀਵ ਖੰਨਾ ਨੇ ਸੁਪਰੀਮ ਕੋਰਟ ਦੇ ਜੱਜਾਂ ਵਜੋਂ ਚੁੱਕੀ ਸਹੁੰ
. . .  about 2 hours ago
ਭਾਰਤ ਬਨਾਮ ਅਸਟ੍ਰੇਲੀਆ ਇੱਕ ਦਿਨਾ ਮੈਚ :40 ਓਵਰਾਂ ਤੋਂ ਬਾਅਦ ਆਸਟ੍ਰੇਲੀਆ 190/6
. . .  about 3 hours ago
ਭਿਆਨਕ ਸੜਕ ਹਾਦਸੇ 'ਚ ਸਾਬਕਾ ਸਰਪੰਚ ਦੀ ਮੌਤ
. . .  about 3 hours ago
ਭਾਰਤ ਬਨਾਮ ਅਸਟ੍ਰੇਲੀਆ ਇੱਕ ਦਿਨਾ ਮੈਚ : 35 ਓਵਰਾਂ ਤੋਂ ਬਾਅਦ ਆਸਟ੍ਰੇਲੀਆ 163/6
. . .  about 3 hours ago
ਪੰਜਾਬ ਅੰਦਰ ਨਵੀਆਂ ਬਣ ਰਹੀਆਂ ਪਾਰਟੀਆਂ ਦਾ ਮਕਸਦ ਕਾਂਗਰਸ ਨੂੰ ਲਾਭ ਪਹੁੰਚਾਉਣਾ- ਮਜੀਠੀਆ
. . .  about 3 hours ago
ਭਾਰਤ ਬਨਾਮ ਆਸਟ੍ਰੇਲੀਆ ਤੀਜਾ ਇੱਕ ਦਿਨਾ ਮੈਚ : 26 ਓਵਰਾਂ ਤੋਂ ਬਾਅਦ ਆਸਟ੍ਰੇਲੀਆ 110/4
. . .  about 4 hours ago
ਦਿੱਲੀ 'ਚ ਸ਼ੀਤ ਲਹਿਰ ਦਾ ਕਹਿਰ ਜਾਰੀ, ਸੰਘਣੀ ਧੁੰਦ ਕਾਰਨ ਟਰੇਨਾਂ ਅਤੇ ਉਡਾਣਾਂ 'ਤੇ ਅਸਰ
. . .  about 4 hours ago
ਪੂਰੇ ਪੰਜਾਬ 'ਚ ਅੱਜ ਕਿਸਾਨਾਂ ਵਲੋਂ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਦਿੱਤੇ ਜਾਣਗੇ ਧਰਨੇ
. . .  about 4 hours ago
ਭਾਰਤ ਬਨਾਮ ਆਸਟ੍ਰੇਲੀਆ ਤੀਜਾ ਇੱਕ ਦਿਨਾ ਮੈਚ : 10 ਓਵਰਾਂ ਤੋਂ ਬਾਅਦ ਆਸਟ੍ਰੇਲੀਆ 30/2
. . .  about 5 hours ago
ਬਿਕਰਮ ਮਜੀਠੀਆ ਅੱਜ ਕਰਨਗੇ ਹਲਕਾ ਅਜਨਾਲਾ ਦਾ ਦੌਰਾ
. . .  about 5 hours ago
ਸੰਘਣੀ ਧੁੰਦ ਕਾਰਨ ਤਿੰਨ ਵਾਹਨਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ, ਇੱਕ ਦੀ ਮੌਤ ਅਤੇ ਪੰਜ ਜ਼ਖ਼ਮੀ
. . .  about 3 hours ago
ਭਾਰਤ ਬਨਾਮ ਆਸਟ੍ਰੇਲੀਆ ਤੀਜਾ ਇੱਕ ਦਿਨਾ ਮੈਚ : ਆਸਟ੍ਰੇਲੀਆ ਨੂੰ ਲੱਗਾ ਪਹਿਲਾ ਝਟਕਾ
. . .  about 5 hours ago
ਭਾਰਤ ਬਨਾਮ ਆਸਟ੍ਰੇਲੀਆ ਤੀਜਾ ਇੱਕ ਦਿਨਾ ਮੈਚ : ਮੀਂਹ ਕਾਰਨ ਰੁਕਿਆ ਖੇਡ, ਆਸਟ੍ਰੇਲੀਆ 1/0
. . .  about 6 hours ago
ਅੱਜ ਦਾ ਵਿਚਾਰ
. . .  about 6 hours ago
ਸੀ.ਬੀ.ਆਈ ਵੱਲੋਂ ਸਾਂਈ ਦੇ ਠਿਕਾਣਿਆਂ 'ਤੇ ਛਾਪੇਮਾਰੀ
. . .  1 day ago
ਨਵੇਂ ਸਰਪੰਚਾਂ ਨੂੰ ਗਰਾਮ ਪੰਚਾਇਤਾਂ ਦਾ ਰਿਕਾਰਡ 21 ਤੱਕ ਦੇਣ ਦੇ ਹੁਕਮ
. . .  1 day ago
ਕੈਬਨਿਟ ਦੀ ਨਿਯੁਕਤ ਕਮੇਟੀ ਨੇ ਘਟਾਇਆ ਰਾਕੇਸ਼ ਅਸਥਾਨਾ ਸਮੇਤ 4 ਅਫਸਰਾਂ ਦਾ ਕਾਰਜਕਾਲ
. . .  1 day ago
ਸੱਚ ਦੀ ਜਿੱਤ ਹੋਈ ਹੈ - ਅੰਸ਼ੁਲ ਛਤਰਪਤੀ
. . .  1 day ago
ਸੈਰ ਸਪਾਟਾ ਵਿਭਾਗ ਨੇ 7.90 ਕਰੋੜ ਦੀ ਲਾਗਤ ਨਾਲ ਛੱਤਬੀੜ ਦੀ ਕੀਤੀ ਕਾਇਆ ਕਲਪ - ਸਿੱਧੂ
. . .  1 day ago
ਛਤਰਪਤੀ ਹੱਤਿਆ ਮਾਮਲੇ 'ਚ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ
. . .  1 day ago
ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਤੀਸਰਾ ਇੱਕ ਦਿਨਾਂ ਮੈਚ ਕੱਲ੍ਹ
. . .  1 day ago
ਮਹਿਲਾ ਕ੍ਰਿਕਟ : ਬੀ.ਸੀ.ਸੀ.ਆਈ ਵੱਲੋਂ ਇੰਗਲੈਂਡ ਖ਼ਿਲਾਫ਼ ਘਰੇਲੂ ਲੜੀ ਲਈ ਪ੍ਰੋਗਰਾਮ ਦਾ ਐਲਾਨ
. . .  1 day ago
ਸੋਸ਼ਲ ਮੀਡੀਆ 'ਤੇ ਆਮ ਚੋਣਾਂ ਦੀ ਫ਼ਰਜ਼ੀ ਤਾਰੀਖ਼ ਜਾਰੀ ਕਰਨ ਵਾਲਿਆ ਖ਼ਿਲਾਫ਼ ਕਾਰਵਾਈ ਹੋਵੇ - ਚੋਣ ਕਮਿਸ਼ਨ
. . .  1 day ago
ਬੱਚਿਆ ਨਾਲ ਕਥਿਤ ਸ਼ੋਸ਼ਣ ਨੂੰ ਲੈ ਕੇ ਸੀ.ਬੀ.ਆਈ ਵੱਲੋਂ ਐੱਫ.ਆਈ.ਆਰ ਦਰਜ
. . .  1 day ago
ਸਾਬਕਾ ਸੈਨਾ ਮੁਖੀ ਜਨਰਲ ਜੇ.ਜੇ ਸਿੰਘ ਪੰਜਾਬ ਮੰਚ 'ਚ ਹੋਏ ਸ਼ਾਮਲ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 1 ਸਾਉਣ ਸੰਮਤ 550
ਿਵਚਾਰ ਪ੍ਰਵਾਹ: ਅਨੁਸ਼ਾਸਨ ਤੋਂ ਬਿਨਾਂ ਨਿਰਾਸ਼ਾ ਅਤੇ ਘ੍ਰਿਣਾ ਦਾ ਪਸਾਰਾ ਹੁੰਦਾ ਹੈ। -ਮੈਰੀ ਚੈਂਪੀਅਨ

ਮੁਕਤਸਰ ਸਾਹਿਬ

ਖ਼ੁਦ ਬਿਮਾਰ ਹੋਇਆ ਚੱਕ ਸ਼ੇਰੇਵਾਲਾ ਦਾ ਸਰਕਾਰੀ ਹਸਪਤਾਲ

ਮੰਡੀ ਲੱਖੇਵਾਲੀ, 15 ਜੁਲਾਈ (ਮਿਲਖ ਰਾਜ)-ਜ਼ਿਲ੍ਹੇ ਦੇ 90 ਪਿੰਡਾਂ ਦੀ ਸਿਹਤ ਸਮੱਸਿਆਵਾਂ ਲਈ ਜ਼ਿੰਮੇਵਾਰ ਚੱਕ ਸ਼ੇਰੇਵਾਲਾ ਦਾ ਸੀ.ਐੱਚ.ਸੀ. ਹਸਪਤਾਲ ਇਸ ਸਮੇਂ ਖ਼ੁਦ ਕਈ ਸਮੱਸਿਆਵਾਂ ਨਾਲ ਜੂਝ ਰਿਹਾ ਹੈ | ਪ੍ਰੰਤੂ ਬਾਵਜੂਦ ਆਪਣੇ ਸੀਮਤ ਡਾਕਟਰ ਤੇ ਸਾਧਨਾਂ ਦੇ ਇਹ ਹਸਪਤਾਲ ਫਿਰ ਵੀ ਇਲਾਕੇ ਦੇ ਲੋਕਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ | ਇਸ ਹਸਪਤਾਲ ਕੋਲ ਡਾਕਟਰਾਂ ਦੀਆਂ ਕੁੱਲ 6 ਪੋਸਟਾਂ 'ਚੋਂ 5 ਖਾਲੀ ਹਨ | ਸਿਰਫ਼ ਇਕ ਡਾਕਟਰ ਕਰੀਬ 100 ਮਰੀਜ਼ਾਂ ਨੂੰ ਚੈੱਕ ਕਰਕੇ ਉਨ੍ਹਾਂ ਦਾ ਇਲਾਜ ਕਰ ਰਿਹਾ ਹੈ | ਇਸੇ ਤਰ੍ਹਾਂ ਹੋਮਿਓਪੈਥੀ ਦੇ ਇਕੋ ਇਕ ਡਾਕਟਰ ਕੋਲ ਉਸ ਦੀ ਸਖ਼ਤ ਮਿਹਨਤ ਕਾਰਨ ਕਰੀਬ 150 ਮਰੀਜ਼ ਹਰ ਰੋਜ ਇਲਾਜ ਲਈ ਆ ਰਹੇ ਹਨ | ਇਨ੍ਹਾਂ ਦੋਹਾਂ ਡਾਕਟਰਾਂ ਦੇ ਸ਼ਾਨਦਾਰ ਇਲਾਜ ਕਰਨ ਦੇ ਨਤੀਜਿਆਂ ਕਾਰਨ ਹੀ ਇਸ ਹਸਪਤਾਲ ਦੀ ਸ਼ਾਖ ਬਚੀ ਹੋਈ ਹੈ | ਇਸ ਹਸਪਤਾਲ ਦੀ ਦਹਾਕਿਆਂ ਪਹਿਲਾਂ ਬਣੀ ਚਾਰਦਿਵਾਰੀ ਜਰਜਰ ਹੋ ਕੇ ਡਿੱਗਦੀ ਜਾ ਰਹੀ ਹੈ, ਜਿਸ ਕਾਰਨ ਜਿਥੇ ਇਹ ਹਸਪਤਾਲ ਅਵਾਰਾ ਪਸ਼ੂਆਂ ਲਈ ਰੈਣ-ਬਸੇਰਾ ਬਣਦਾ ਜਾ ਰਿਹਾ ਹੈ, ਉਥੇ ਹੀ ਹਸਪਤਾਲ ਦੇ ਕੀਮਤੀ ਸਮਾਨ ਤੇ ਕਿਸੇ ਸਮੇਂ ਵੀ ਚੋਰ ਬੜੀ ਆਸਾਨੀ ਨਾਲ ਹੱਥ ਸਾਫ਼ ਕਰ ਸਕਦੇ ਹਨ, ਜਿਸ ਦੀ ਉਦਾਹਰਨ ਬੀਤੇ ਦਿਨੀਂ ਦਵਾਈਆਂ ਵਾਲੀ ਡਿਸਪੈਂਸਰੀ ਵਿਚੋਂ ਤਾਲਾ ਤੋੜ ਕੇ ਏ.ਸੀ. ਚੋਰੀ ਕੀਤੇ ਜਾਣ ਦੀ ਘਟਨਾ ਤੋਂ ਮਿਲਦੀ ਹੈ | ਇਨ੍ਹਾਂ ਵੱਡੇ ਹਸਪਤਾਲ ਕੋਲ ਇਕ ਵੀ ਚੌਕੀਦਾਰ ਨਾ ਹੋਣਾ ਵੀ ਹਸਪਤਾਲ ਪ੍ਰਸ਼ਾਸਨ ਦਾ ਖੌਫ਼ ਵਧਾਉਂਦਾ ਹੈ | ਹਸਪਤਾਲ ਕੋਲ ਕਲਾਸ ਫੋਰ ਅਸਾਮੀਆਂ ਵੀ 7 ਦੇ ਕਰੀਬ ਖਾਲੀ ਪਈਆਂ ਹਨ | ਮਲਟੀਪਰਪਜ਼ ਵਰਕਰਜ਼ ਦੀਆਂ 29 ਵਿਚੋਂ 21 ਪੋਸਟਾਂ ਖਾਲੀ ਹਨ, ਜਦੋਂ ਕਿ ਏ.ਐਨ.ਐਮ. ਦੀਆਂ 59 'ਚੋਂ 4 ਖਾਲੀ ਪਈਆਂ ਹਨ | ਜ਼ਿਲ੍ਹੇ ਦੇ 90 ਪਿੰਡਾਂ ਦੇ ਇਸ ਹਸਪਤਾਲ ਦੇ 29 ਸਬ-ਸੈਂਟਰ ਹਨ | ਦਾਇਰਾ ਵੱਡਾ ਅਤੇ ਮੁਲਾਜ਼ਮ ਘੱਟ ਹੋਣ ਕਾਰਨ ਮੁਲਾਜ਼ਮਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਹ ਹਸਪਤਾਲ ਕੋਲ ਹਰ ਮਹੀਨੇ 40-50 ਦੇ ਕਰੀਬ ਡਿਲੀਵਰੀ ਕੇਸ ਹੀ ਆਉਂਦੇ ਹਨ | ਰਾਤ ਸਮੇਂ ਬਿਜਲੀ ਦੇ ਲਗਦੇ ਅਣ-ਐਲਾਨੇ ਕੱਟਾਂ ਤੋਂ ਵੀ ਮੁਲਾਜ਼ਮ ਅਤੇ ਮਰੀਜ਼ ਪ੍ਰੇਸ਼ਾਨ ਹਨ | ਭਾਵੇਂ ਹਸਪਤਾਲ ਕੋਲ ਜਨਰੇਟਰ ਸੈੱਟ ਵੀ ਹੈ, ਪ੍ਰੰਤੂ ਜ਼ਰੂਰੀ ਦਵਾਈਆਂ ਲਈ ਫਰਿੱਜਾਂ ਅਤੇ ਹੋਰ ਮਸ਼ੀਨਾਂ ਨੂੰ ਬਿਜਲੀ ਦੇਣ ਤੋਂ ਇਲਾਵਾ ਪੂਰੀ ਬਿਲਡਿੰਗ ਨੂੰ ਸਪਲਾਈ ਦੇਣ ਤੋਂ ਅਸਮਰਥ ਹੈ | ਇਸ ਹਸਪਤਾਲ ਨੂੰ ਪਿੰਡ ਵਿਚਲੇ ਗਰਿੱਡ ਤੋਂ ਸਿੱਧੀ ਹਾਟ ਲਾਈਨ ਦਿੱਤੇ ਜਾਣ ਦੀ ਸਖ਼ਤ ਲੋੜ ਹੈ | ਇਸ ਹਸਪਤਾਲ ਦੀ ਸਬ-ਸੈਂਟਰ ਵਾਲੀ ਬਿਲਡਿੰਗ ਬੁਰੀ ਤਰ੍ਹਾਂ ਕੰਡਮ ਹੋ ਚੁੱਕੀ ਹੈ, ਜਿਸ ਨੂੰ ਦੁਬਾਰਾ ਬਣਾਏ ਜਾਣ ਦੀ ਲੋੜ ਹੈ | ਲੇਕਿਨ ਸਭ ਤੋਂ ਪਹਿਲਾਂ ਚਾਰਦਿਵਾਰੀ ਪਹਿਲ ਦੇ ਅਧਾਰ 'ਤੇ ਬਣਾਈ ਜਾਵੇ | ਇਸ ਸਬੰਧੀ ਜਦੋਂ ਹਸਪਤਾਲ ਦੀ ਸੀਨੀਅਰ ਮੈਡੀਕਲ ਅਫ਼ਸਰ ਡਾ: ਕਿਰਨਦੀਪ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਇਥੇ ਡਾਕਟਰਾਂ ਦੀ ਵੱਡੀ ਘਾਟ ਸਮੇਤ ਅਨੇਕਾਂ ਹੋਰ ਵੀ ਸਮੱਸਿਆਵਾਂ ਹਨ ਤੇ ਇਨ੍ਹਾਂ ਸਮੱਸਿਆਵਾਂ ਸਬੰਧੀ ਉੱਚ ਅਧਿਕਾਰੀਆਂ ਨੂੰ ਵੀ ਜਾਣੂ ਕਰਵਾਇਆ ਜਾ ਚੁੱਕਾ ਹੈ | ਇਲਾਕਾ ਵਾਸੀਆਂ ਦੀ ਮੰਗ ਹੈ ਕਿ ਇਸ ਹਸਪਤਾਲ ਦੀਆਂ ਸਾਰੀਆਂ ਸਮੱਸਿਆਵਾਂ ਪੰਜਾਬ ਸਰਕਾਰ ਦੇ ਅਧਾਰ 'ਤੇ ਹੱਲ ਕਰੇ ਤਾਂ ਜੋ ਗ਼ਰੀਬਾਂ ਲਈ ਵਰਦਾਨ ਸਾਬਤ ਹੋ ਰਿਹਾ ਇਹ ਹਸਪਤਾਲ ਹੋਰ ਵਧੀਆ ਸੇਵਾਵਾਂ ਦੇ ਸਕੇ |

ਰੇਲਵੇ ਸਟੇਸ਼ਨ ਦਾ ਆਲਾ-ਦੁਆਲਾ ਬਣਿਆ ਕੂੜਾਦਾਨ

ਮੰਡੀ ਬਰੀਵਾਲਾ, 15 ਜੁਲਾਈ (ਨਿਰਭੋਲ ਸਿੰਘ)-ਮੰਡੀ ਬਰੀਵਾਲਾ ਦੇ ਰੇਲਵੇ ਸਟੇਸ਼ਨ ਦੇ ਨੇੜੇ ਕੂੜੇ ਕਰਕਟ ਦੇ ਢੇਰ ਲੱਗੇ ਹੋਏ ਹਨ | ਬਰੀਵਾਲਾ ਦੇ ਨਾਲ-ਨਾਲ ਪਿੰਡਾਂ ਦੇ ਲੋਕਾਂ ਨੇ ਰੇਲਵੇ ਸਟੇਸ਼ਨ ਬਰੀਵਾਲਾ ਤੋਂ ਰੇਲ ਸੇਵਾਵਾਂ ਹਾਸਲ ਕਰਨੀਆਂ ਹੁੰਦੀਆਂ ਹਨ | ਰੇਲਵੇ ...

ਪੂਰੀ ਖ਼ਬਰ »

200 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, 2 ਕਾਬੂ

ਡੱਬਵਾਲੀ, 15 ਜੁਲਾਈ (ਇਕਬਾਲ ਸਿੰਘ ਸ਼ਾਂਤ)-ਹਰਿਆਣਵੀ ਪੁਲਿਸ ਵੀ ਪੰਜਾਬ 'ਚ ਤਸਕਰ ਹੋ ਰਹੀ ਹਰਿਆਣਵੀ ਸ਼ਰਾਬ 'ਤੇ ਸ਼ਿਕੰਜਾ ਕਸਣ ਲੱਗੀ ਹੈ | ਸੀ.ਆਈ.ਏ ਸਟਾਫ਼ ਡਬਵਾਲੀ ਨੇ ਪਿੰਡ ਡੱਬਵਾਲੀ ਨੇੜਿਓਾ ਕੌਮੀ ਸ਼ਾਰਗ-9 'ਤੇ ਇਕ ਕੈਂਟਰ 'ਚੋਂ 200 ਪੇਟੀ (2400 ਬੋਤਲ) ਦੇਸੀ ਸ਼ਰਾਬ ...

ਪੂਰੀ ਖ਼ਬਰ »

ਜ਼ੋਨਲ ਟੂਰਨਾਮੈਂਟ ਕਮੇਟੀ ਦੀ ਚੋਣ ਹੋਈ

ਮਲੋਟ, 15 ਜੁਲਾਈ (ਗੁਰਮੀਤ ਸਿੰਘ ਮੱਕੜ)-ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਮਲਕੀਤ ਸਿੰਘ ਖੋਸਾ ਦੀ ਅਗਵਾਈ 'ਚ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਨਸ਼ਿੰਦਰ ਕੌਰ ਦੇ ਸਹਿਯੋਗ ਤੇ ਦਲਜੀਤ ਸਿੰਘ ਏ.ਈ.ਓ.ਦੇ ਦਿਸ਼ਾਂ-ਨਿਰਦੇਸ਼ਾਂ ਅਨੁਸਾਰ ਜ਼ੋਨਲ ਟੂਰਨਾਮੈਂਟ ਕਮੇਟੀ ਮਲੋਟ ਦੀ ...

ਪੂਰੀ ਖ਼ਬਰ »

ਪੁਲਿਸ ਵਲੋਂ 110 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ 1 ਬਲੈਰੋ ਗੱਡੀ ਕਾਬੂ, ਤਸਕਰ ਫ਼ਰਾਰ

ਗਿੱਦੜਬਾਹਾ, 15 ਜੁਲਾਈ (ਪਰਮਜੀਤ ਸਿੰਘ ਥੇੜ੍ਹੀ)-ਥਾਣਾ ਕੋਟਭਾਈ ਦੀ ਪੁਲਿਸ ਨੇ 1320 ਬੋਤਲਾਂ ਨਾਜਾਇਜ਼ ਸ਼ਰਾਬ ਤੇ ਇੱਕ ਬਲੈਰੋ ਗੱਡੀ ਨੂੰ ਕਬਜ਼ੇ 'ਚ ਲੈ ਲਿਆ ਹੈ, ਜਦੋਂਕਿ ਤਸਕਰ ਭੱਜਣ ਵਿਚ ਸਫ਼ਲ ਹੋ ਗਏ | ਥਾਣਾ ਕੋਟਭਾਈ ਦੀ ਪੁਲਿਸ ਪਾਰਟੀ ਹੌਲਦਾਰ ਰਛਪਾਲ ਸਿੰਘ, ...

ਪੂਰੀ ਖ਼ਬਰ »

ਸਫ਼ਾਈ ਦੀ ਘਾਟ, ਟੁੱਟੀਆਂ ਸੜਕਾਂ, ਨਾਜਾਇਜ਼ ਕਬਜ਼ੇ ਤੇ ਅਵਾਰਾ ਪਸ਼ੂ.. ਮਲੋਟ ਦੀ ਪਹਿਚਾਣ

ਕੁਝ ਘੰਟਿਆਂ ਲਈ ਰਾਜਨੀਤਕਾਂ ਨੇ ਛੱਡੀ ਰਾਜਨੀਤੀ , ਅਫ਼ਸਰਾਂ ਨੇ ਕੀਤਾ ਸ਼ਕਤੀ ਦਾ ਵਿਖਾਵਾ ਮਲੋਟ, 15 ਜੁਲਾਈ (ਗੁਰਮੀਤ ਸਿੰਘ ਮੱਕੜ)-ਪ੍ਰਧਾਨ ਮੰਤਰੀ ਮੋਦੀ ਦੀ ਫ਼ੇਰੀ ਦੇ ਫ਼ਾਇਦੇ ਨੁਕਸਾਨ ਦੀ ਪੜਚੋਲ ਮੀਡੀਆ, ਸੋਸ਼ਲ ਮੀਡੀਆ ਅਤੇ ਨੁੱਕਰਾਂ-ਗਲੀਆਂ 'ਚ ਕੁੱਝ ਤਾਜ਼ਾ ...

ਪੂਰੀ ਖ਼ਬਰ »

ਪੰਜਾਬ ਸਰਕਾਰ ਦੀ ਮੁਹਿੰਮ 'ਮਿਸ਼ਨ ਤੰਦਰੁਸਤ ਪੰਜਾਬ' ਦਾ ਸ੍ਰੀ ਮੁਕਤਸਰ ਸਾਹਿਬ 'ਚ ਨਿਕਲਿਆ ਜਨਾਜਾ

ਰਣਜੀਤ ਸਿੰਘ ਢਿੱਲੋਂ ਸ੍ਰੀ ਮੁਕਤਸਰ ਸਾਹਿਬ, 15 ਜੁਲਾਈ-ਇਤਿਹਾਸਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਇਸ ਸਮੇਂ ਆਪਣੀ ਵਿਕਾਸ ਪੱਖੋਂ ਮੰਦੀ ਹਾਲਤ ਤੇ ਹੰਝੂ ਵਹਾ ਰਿਹਾ ਹੈ | ਵੱਡੇ ਸਿਆਸੀ ਆਗੂ ਪੈਦਾ ਕਰਨ ਵਾਲਾ ਇਹ ਸ਼ਹਿਰ ਲਵਾਰਿਸ ਜਾਪ ਰਿਹਾ ਹੈ ਅਤੇ ਕਾਂਗਰਸ ਸਰਕਾਰ ...

ਪੂਰੀ ਖ਼ਬਰ »

ਲੈਬੋਰੇਟਰੀ ਐਸੋਸੀਏਸ਼ਨ ਦੀ ਮੀਟਿੰਗ ਅੱਜ

ਫ਼ਰੀਦਕੋਟ, 15 ਜੁਲਾਈ (ਸਤੀਸ਼ ਬਾਗ਼ੀ)-ਜ਼ਿਲ੍ਹਾ ਪ੍ਰਾਈਵੇਟ ਮੈਡੀਕਲ ਲੈਬੋਰੇਟਰੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਐਸੋਸੀਏਸ਼ਨ ਵਲੋਂ ਭਵਿੱਖ 'ਚ ਕੀਤੇ ਜਾ ਰਹੇ ਸਮਾਜ ਭਲਾਈ ਦੇ ਪ੍ਰੋਜੈਕਟਾਂ ਸਬੰਧੀ ਬਲਾਕ ਫ਼ਰੀਦਕੋਟ ਦੀ ਮੀਟਿੰਗ 16 ...

ਪੂਰੀ ਖ਼ਬਰ »

ਭੱਠਾ ਐਸੋਸੀਏਸ਼ਨ ਦੀ ਮੀਟਿੰਗ ਹੋਈ

ਸ੍ਰੀ ਮੁਕਤਸਰ ਸਾਹਿਬ, 15 ਜੁਲਾਈ (ਰਣਜੀਤ ਸਿੰਘ ਢਿੱਲੋਂ)-ਭੱਠਾ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਦਵਿੰਦਰ ਰਾਜਦੇਵ ਚੇਅਰਮੈਨ ਪੰਜਾਬ ਭੱਠਾ ਐਸੋਸੀਏਸ਼ਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਬਲਾਕ ਪ੍ਰਧਾਨ ਸ੍ਰੀ ਰਾਜੇਸ਼ ਗਰੋਵਰ, ਮਲੋਟ ਦੇ ਪ੍ਰਧਾਨ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਮੀਟਿੰਗ ਹੋਈ

ਬਾਜਾਖਾਨਾ, 15 ਜੁਲਾਈ (ਜੀਵਨ ਗਰਗ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਲਾਕ ਜੈਤੋ ਦੀ ਮੀਟਿੰਗ ਗੁਰਦੁਆਰਾ ਰਾਮਸਰ ਸਾਹਿਬ ਬਾਜਾਖਾਨਾ ਵਿਖੇ ਬਲਾਕ ਪ੍ਰਧਾਨ ਬਲਜਿੰਦਰ ਸਿੰਘ ਵਾੜਾ ਭਾਈ ਕੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਵੱਖ-ਵੱਖ ਬਲਾਕ ਆਗੂਆਂ ਤੇ ਇਕਾਈ ...

ਪੂਰੀ ਖ਼ਬਰ »

ਲਾਇਨਜ਼ ਆਈ ਕੇਅਰ ਸੈਂਟਰ ਵਿਖੇ ਮੁਫ਼ਤ ਮੈਡੀਕਲ ਕੈਂਪ 'ਚ 220 ਮਰੀਜ਼ਾਂ ਦਾ ਕੀਤਾ ਚੈੱਕਅਪ

ਜੈਤੋ, 15 ਜੁਲਾਈ (ਗੁਰਚਰਨ ਸਿੰਘ ਗਾਬੜੀਆ)-ਮੈਕਸ ਸੁਪਰ ਸਪੈਸਲਿਸ਼ਟੀ ਹਸਪਤਾਲ ਬਠਿੰਡਾ ਵਲੋਂ ਲਾਇਨਜ਼ ਕਲੱਬ ਜੈਤੋ ਗੰਗਸਰ ਦੇ ਸਹਿਯੋਗ ਨਾਲ ਲਾਇਨਜ਼ ਕੇਅਰ ਸੈਂਟਰ ਨੇੜੇ ਪੰਚਾਇਤੀ ਗਊਸ਼ਾਲਾ (ਬਿਸ਼ਨੰਦੀ ਰੋਡ) ਵਿਖੇ ਵਿਸ਼ਾਲ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ...

ਪੂਰੀ ਖ਼ਬਰ »

ਗਾਰਡੀਅਨ ਆਫ਼ ਗਵਰਨਰ (ਜੀ.ਓ.ਜੀ.) ਦੀ ਮੀਟਿੰਗ ਹੋਈ

ਬਾਜਾਖਾਨਾ, 15 ਜੁਲਾਈ (ਜੀਵਨ ਗਰਗ)-ਗਾਰਡੀਅਨ ਆਫ਼ ਗਵਰਨਰ (ਜੀ.ਓ.ਜੀ.) ਜੈਤੋ ਅਤੇ ਕੋਟਕਪੂਰਾ ਤਹਿਸੀਲ ਦੀ ਦੀ ਮੀਟਿੰਗ ਬਾਜਾਖਾਨਾ ਰੋਡ ਵਿਖੇ ਹੋਈ | ਮੀਟਿੰਗ 'ਚ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਅਤੇ ਜੀ.ਓ.ਜੀ. ਦੇ ਚੇਅਰਮੈਨ ਲੈਫ਼ਟੀਨੈਂਟ ਜਨਰਲ ਟੀ.ਐੱਸ. ਸ਼ੇਰਗਿੱਲ ...

ਪੂਰੀ ਖ਼ਬਰ »

ਪਿੰਡਾਂ ਦਾ ਵਿਕਾਸ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੀਤਾ ਜਾਵੇਗਾ : ਮੁਹੰਮਦ ਸਦੀਕ

ਬਾਜਾਖਾਨਾ, 15 ਜੁਲਾਈ (ਜੀਵਨ ਗਰਗ/ਜਗਦੀਪ ਸਿੰਘ ਗਿੱਲ)-ਪਿੰਡਾਂ ਦਾ ਵਿਕਾਸ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੀਤਾ ਜਾਵੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਜੈਤੋ ਦੇ ਮੁੱਖ ਸੇਵਾਦਾਰ ਮੁਹੰਮਦ ਸਦੀਕ ਨੇ ਪਿੰਡ ਬਾਜਾਖਾਨਾ ਵਿਖੇ ਸੋਨੂੰ ਮਿੱਤਲ ਦੇ ਗ੍ਰਹਿ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਮੀਟਿੰਗ ਹੋਈ

ਸ੍ਰੀ ਮੁਕਤਸਰ ਸਾਹਿਬ, 15 ਜੁਲਾਈ (ਰਣਜੀਤ ਸਿੰਘ ਢਿੱਲੋਂ)-ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਪਿੱਪਲ ਸਿੰਘ ਕੋਲਿਆਂਵਾਲੀ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸੰਬੋਧਨ ਕਰਦਿਆਂ ਆਗੂਆਂ ਨੇ ਕੇਂਦਰ ਸਰਕਾਰ ਵਲੋਂ ਸਾਉਣੀ ਦੀਆਂ ਫ਼ਸਲਾਂ ...

ਪੂਰੀ ਖ਼ਬਰ »

ਸੀਨੀਅਰ ਸਿਟੀਜ਼ਨ ਵੈੱਲਫੇਅਰ ਸੁਸਾਇਟੀ ਗਿੱਦੜਬਾਹਾ ਦੀ ਮੀਟਿੰਗ ਹੋਈ

ਗਿੱਦੜਬਾਹਾ, 15 ਜੁਲਾਈ (ਬਲਦੇਵ ਸਿੰਘ ਘੱਟੋਂ)-ਅੱਜ ਸੀਨੀਅਰ ਸਿਟੀਜ਼ਨ ਵੈੱਲਫੇਅਰ ਸੁਸਾਇਟੀ ਗਿੱਦੜਬਾਹਾ ਦੀ ਮੀਟਿੰਗ ਸ਼੍ਰੀਮਤੀ ਗੁਰਦਿਆਲ ਕੌਰ ਮੱਲਣ ਸਾਬਕਾ ਚੇਅਰਪਰਸਨ ਪੰਜਾਬ ਐਡਵਾਈਜ਼ਰੀ ਬੋਰਡ ਦੀ ਸਰਪ੍ਰਸਤੀ ਅਤੇ ਸਰਦਾਰ ਗੁਰਿੰਦਰ ਸਿੰਘ ਰੰਧਾਵਾ ਜੀ ਦੀ ...

ਪੂਰੀ ਖ਼ਬਰ »

ਬੁੱਧੀਜੀਵੀਆਂ ਵਲੋਂ ਮੰਗਾਂ ਸਬੰਧੀ ਅਹਿਮ ਮੀਟਿੰਗ

ਮਲੋਟ, 15 ਜੁਲਾਈ (ਗੁਰਮੀਤ ਸਿੰਘ ਮੱਕੜ)-ਸ਼ਹਿਰ ਦੇ ਬੁੱਧੀਜੀਵੀਆਂ ਦੀ ਇੱਕ ਅਹਿਮ ਮੀਟਿੰਗ ਪਰਵਿੰਦਰ ਸਿੰਘ ਭੱਟੀ ਦੀ ਅਗਵਾਈ ਹੇਠ ਹੋਈ, ਜਿਸ 'ਚ ਸਮਾਜ ਹੋ ਰਹੀਆਂ ਗਤੀਵਿਧੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪਰਵਿੰਦਰ ਸਿੰਘ ...

ਪੂਰੀ ਖ਼ਬਰ »

ਸੁਖਜਿੰਦਰ ਸਿੰਘ ਬਰਾੜ ਦੇ ਨਮਿਤ ਪਾਠ ਦਾ ਭੋਗ ਭਲਕੇ

ਦੋਦਾ, 15 ਜੁਲਾਈ (ਰਵੀਪਾਲ)-ਹਰਜਿੰਦਰ ਸਿੰਘ ਪੰਚਾਇਤ ਸੈਕਟਰੀ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦ ਉਨ੍ਹਾਂ ਦੇ ਭਰਾ ਸੁਖਜਿੰਦਰ ਸਿੰਘ (ਜਿੰਦਰ ਬਰਾੜ) ਪੁੱਤਰ ਸਵ: ਬਲਦੇਵ ਸਿੰਘ ਬਰਾੜ ਪਿੰਡ ਕਾਉਣੀ ਦਾ ਪਿਛਲੇ ਦਿਨੀਂ ਸੜਕ ਹਾਦਸੇ ਦੌਰਾਨ ਦਿਹਾਂਤ ਹੋ ਗਿਆ | ਉਨ੍ਹਾਂ ...

ਪੂਰੀ ਖ਼ਬਰ »

ਨਹਿਰੂ ਬਸਤੀ ਦੇ ਵਾਸੀ ਦੂਸ਼ਿਤ ਪਾਣੀ ਤੋਂ ਪੇ੍ਰਸ਼ਾਨ

ਮੰਡੀ ਬਰੀਵਾਲਾ, 15 ਜੁਲਾਈ (ਨਿਰਭੋਲ ਸਿੰਘ)-ਬਰੀਵਾਲਾ ਦੇ ਨਹਿਰੂ ਬਸਤੀ ਦੇ ਵਾਸੀ ਦੂਸ਼ਿਤ ਪਾਣੀ ਤੋਂ ਬੇਹੱਦ ਪੇ੍ਰਸ਼ਾਨ ਹਨ | ਲੋਕਾਂ ਨੇ ਦੱਸਿਆ ਕਿ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਾਣੀ ਬੇਹੱਦ ਦੂਸ਼ਿਤ ਹੋ ਚੁੱਕਾ ਹੈ ਅਤੇ ਇਸ ਦੂਸ਼ਿਤ ਪਾਣੀ ਦੀ ਬਦਬੂ ਦੂਰ-ਦੂਰ ...

ਪੂਰੀ ਖ਼ਬਰ »

ਸਬਜ਼ੀਆਂ ਹੋਈਆਂ ਆਮ ਤਬਕੇ ਦੀ ਪਹੰੁਚ ਤੋਂ ਬਾਹਰ

ਮੰਡੀ ਲੱਖੇਵਾਲੀ, 15 ਜੁਲਾਈ (ਰੁਪਿੰਦਰ ਸਿੰਘ ਸੇਖੋਂ)-ਪਿਛਲੇ ਦਿਨਾਂ 'ਚ ਹੋਈ ਬਾਰਸ਼ ਕਰਕੇ ਪੈਦਾ ਹੁੰਦੀ ਸਬਜ਼ੀ 'ਚ ਕਾਫ਼ੀ ਕਮੀ ਆਉਣ ਕਰਕੇ ਇਕਦਮ ਬਾਜ਼ਾਰ 'ਚ ਸਬਜ਼ੀਆਂ ਦੇ ਰੇਟ ਅਸਮਾਨ ਨੂੰ ਛੂੰਹਣ ਲੱਗ ਪਏ ਹਨ, ਜਿਸ ਕਰਕੇ ਆਮ ਵਰਗ ਖਾਸਕਰ ਗ਼ਰੀਬ ਪਰਿਵਾਰਾਂ ਦੇ ...

ਪੂਰੀ ਖ਼ਬਰ »

ਸ਼ਾਨਦਾਰ ਸੇਵਾਵਾਂ ਬਦਲੇ ਜ਼ਿਲੇ੍ਹ ਦੇ 2 ਡਾਕਟਰ ਸਨਮਾਨਿਤ

ਸ੍ਰੀ ਮੁਕਤਸਰ ਸਾਹਿਬ, 15 ਜੁਲਾਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸਿਹਤ ਵਿਭਾਗ ਦੇ 2 ਡਾਕਟਰਾਂ ਨੂੰ ਸੂਬਾ ਸਰਕਾਰ ਵਲੋਂ ਸ਼ਾਨਦਾਰ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ ਹੈ | ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ: ਰੰਜੂ ਸਿੰਗਲਾ ਅਤੇ ਔਰਤਾਂ ਦੇ ਰੋਗਾਂ ਦੇ ਮਾਹਿਰ ...

ਪੂਰੀ ਖ਼ਬਰ »

ਸੱਪਾਂ ਦੇ ਘਰ 'ਚ ਰਹਿ ਰਹੀਆਂ ਨੇ ਰਮਸਾ ਗਰਲਜ਼ ਹੋਸਟਲ ਦੀਆਂ ਵਿਦਿਆਰਥਣਾਂ

ਰੁਪਾਣਾ, 15 ਜੁਲਾਈ (ਜਗਜੀਤ ਸਿੰਘ)-ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਨੂੰ ਸੱਪਾਂ ਦੇ ਘਰਾਂ ਅਤੇ ਸੁਆਹ ਦੇ ਢੇਰ ਹੇਠ ਰਹਿਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ, ਜਿਸ ਦੀ ਉਦਾਹਰਨ ਪਿੰਡ ਰੁਪਾਣਾ 'ਚ ਬਣੇ ਰਮਸਾ ਗਰਲਜ਼ ਹੋਸਟਲ 'ਚ ਮਿਲੀ ਹੈ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਜਨਮ ਦਿਨ ਦੀ ਖ਼ੁਸ਼ੀ 'ਚ ਬੂਟੇ ਲਗਾਏ

ਮਲੋਟ, 15 ਜੁਲਾਈ (ਗੁਰਮੀਤ ਸਿੰਘ ਮੱਕੜ)-ਪਿੰਡ ਔਲਖ ਦੀ ਨਿਸ਼ਾਨ ਅਕੈਡਮੀ ਵਿਖੇ ਵਿਦਿਆਰਥੀ ਦੇ ਜਨਮ ਦਿਨ ਦੀ ਖ਼ੁਸ਼ੀ 'ਚ ਮਾਪਿਆਂ ਅਤੇ ਅਧਿਆਪਕਾਂ ਵਲੋਂ ਅਕੈਡਮੀ ਵਿਚ ਬੂਟੇ ਲਗਾਏ ਗਏ | ਪਿ੍ੰਸੀਪਲ ਪਰਮਪਾਲ ਕੌਰ ਨੇ ਕਿਹਾ ਕਿ ਕੁਦਰਤੀ ਸਰੋਤਾਂ ਦੀ ਸੰਭਾਲ ਕਰਨਾ ਸਾਡੇ ...

ਪੂਰੀ ਖ਼ਬਰ »

ਸਰਕਾਰੀ ਹਾਈ ਸਕੂਲ ਤੇ ਪ੍ਰਾਇਮਰੀ ਸਕੂਲ ਭੰਗਚੜ੍ਹੀ ਵਿਖੇ ਇਨਵਰਟਰ ਦੀ ਸੇਵਾ ਕਰਵਾਈ

ਸ੍ਰੀ ਮੁਕਤਸਰ ਸਹਿਬ, 15 ਜੁਲਾਈ (ਰਣਜੀਤ ਸਿੰਘ ਢਿੱਲੋਂ)-ਭੰਗਚੜੀ ਨਿਵਾਸੀ ਅਵਤਾਰ ਸਿੰਘ ਬਰਾੜ (ਰਿਟਾ: ਪਿ੍ੰਸੀਪਲ), ਹਰਬੰਸ ਸਿੰਘ ਬਰਾੜ (ਰਿਟਾ: ਲੈਕ) ਅਤੇ ਗੁਰਦੇਵ ਸਿੰਘ ਬਰਾੜ ਕਿਸਾਨ ਨੇ ਆਪਣੀ ਮਾਤਾ ਸਰਦਾਰਨੀ ਬਲਵੀਰ ਕੌਰ ਪਤਨੀ ਸ: ਹਰਚੰਦ ਸਿੰਘ ਬਰਾੜ (92) ਦੀ ਯਾਦ 'ਚ ...

ਪੂਰੀ ਖ਼ਬਰ »

ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਗਾਏ

ਮਲੋਟ, 15 ਜੁਲਾਈ (ਰਣਜੀਤ ਸਿੰਘ ਪਾਟਿਲ)-ਭਲਾਈ ਕੇਂਦਰ ਗੁਰੂ ਰਾਮ ਦਾਸ ਸਾਹਿਬ ਜੀ ਸੇਵਾ ਸੁਸਾਇਟੀ (ਰਜਿ:) ਅਤੇ ਭਲਾਈ ਜੈਤਾ ਜੀ ਲੋਕ ਭਲਾਈ ਕਲੱਬ ਪਿੰਡ ਛਾਪਿਆਂਵਾਲੀ ਵਲੋਂ ਵਾਤਾਵਰਨ ਦੀ ਸ਼ੁੱਧਤਾ ਲਈ 100 ਬੂਟੇ ਲਗਾਏ ਗਏ | ਇਸ ਮੌਕੇ ਕਲੱਬ ਦੇ ਮੈਂਬਰ ਅਤੇ ਬਾਬਾ ਸਰਬਜੀਤ ...

ਪੂਰੀ ਖ਼ਬਰ »

ਤੰਦਰੁਸਤ ਮਿਸ਼ਨ ਪੰਜਾਬ ਤਹਿਤ 300 ਬੂਟੇ ਲਗਾਏ

ਸ੍ਰੀ ਮੁਕਤਸਰ ਸਹਿਬ, 15 ਜੁਲਾਈ (ਰਣਜੀਤ ਸਿੰਘ ਢਿੱਲੋਂ)-ਪਿੰਡ ਗੋਬਿੰਦ ਨਗਰੀ ਦਿਹਾਤੀ ਹਲਕਾ ਸ੍ਰੀ ਮੁਕਤਸਰ ਸਾਹਿਬ ਵਿਖੇ ਤੰਦਰੁਸਤ ਮਿਸ਼ਨ ਪੰਜਾਬ ਤਹਿਤ ਵੱਖ-ਵੱਖ ਥਾਵਾਂ 'ਤੇ 300 ਬੂਟੇ ਲਾਏ ਅਤੇ ਲੋਕਾਂ ਨੂੰ ਬੂਟਿਆਂ ਦੀ ਸੰਭਾਲ ਕਰਨ ਲਈ ਪ੍ਰੇਰਿਆ | ਇਸ ਮੌਕੇ ਵਣ ...

ਪੂਰੀ ਖ਼ਬਰ »

ਸਤਿਸੰਗ ਸਮਾਗਮ ਕਰਵਾਿਾੲਆ

ਸ੍ਰੀ ਮੁਕਤਸਰ ਸਾਹਿਬ, 15 ਜੁਲਾਈ (ਰਣਜੀਤ ਸਿੰਘ ਢਿੱਲੋਂ)-ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ਨੇ ਸ੍ਰੀ ਮੁਕਤਸਰ ਸਾਹਿਬ ਆਸ਼ਰਮ ਵਿਖੇ ਸਤਿਸੰਗ ਕਰਵਾਇਆ | ਇਸ ਮੌਕੇ ਸਾਧਵੀ ਕਤਯਾ ਯਾਨੀ ਭਾਰਤੀ ਨੇ ਕਿਹਾ ਕਿ ਪ੍ਰਮਾਤਮਾ ਦੇ ਭਜਨ ਤੋਂ ਬਿਨਾਂ ਅੱਜ ਇਨਸਾਨ ਦੁੱਖਾਂ ਦੇ ...

ਪੂਰੀ ਖ਼ਬਰ »

ਭਾਈ ਘਨੱਈਆ ਜੀ ਸੇਵਾ ਸੁਸਾਇਟੀ ਵਲੋਂ ਨਿਰਵਿਘਨ ਜਲ ਸੇਵਾ ਜਾਰੀ

ਮੰਡੀ ਬਰੀਵਾਲਾ, 15 ਜੁਲਾਈ (ਨਿਰਭੋਲ ਸਿੰਘ)-ਭਾਈ ਘਨੱਈਆ ਜੀ ਸੇਵਾ ਸੁਸਾਇਟੀ ਬਰੀਵਾਲਾ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਰੇਲਵੇ ਦੀ ਯਾਤਰੀਆਂ ਲਈ ਪਿਛਲੇ ਸਮੇਂ ਤੋਂ ਜਲ ਸੇਵਾ ਨਿਰਵਿਘਨ ਜਾਰੀ ਹੈ | ਗੁਰਮੀਤ ਸਿੰਘ ਮੀਤਾ, ਸੁਖਮੰਦਰ ਸਿੰਘ, ਬੂਟਾ ਸਿੰਘ, ...

ਪੂਰੀ ਖ਼ਬਰ »

ਸੀ.ਐੱਚ.ਸੀ. ਚੱਕ ਸ਼ੇਰੇਵਾਲਾ ਵਿਖੇ ਔਰਤਾਂ ਲਈ ਅੰਤਰਾ ਟੀਕਾ ਦੀ ਸ਼ੁਰੂਆਤ

ਮੰਡੀ ਲੱਖੇਵਾਲੀ, 15 ਜੁਲਾਈ (ਰੁਪਿੰਦਰ ਸਿੰਘ ਸੇਖੋਂ)-ਸਿਵਲ ਸਰਜਨ ਦੇ ਦਿਸ਼ਾ-ਨਿਰਦੇਸ਼ ਹੇਠ ਸੀ.ਐੱਚ.ਸੀ. ਚੱਕ ਸ਼ੇਰੇਵਾਲਾ ਵਿਖੇ ਤੀਬਰ ਦਸਤ ਰੋਕੂ ਪੰਦਰਵਾੜਾ ਮਨਾਇਆ ਗਿਆ ਅਤੇ ਦੋ ਬੱਚਿਆਂ ਵਿਚ ਫ਼ਰਕ ਲਈ ਮਹਿਲਾਵਾਂ ਵਾਸਤੇ ਅੰਤਰਾ ਟੀਕਾ ਦੀ ਸ਼ੁਰੂਆਤ ਕੀਤੀ ਗਈ | ਇਸ ...

ਪੂਰੀ ਖ਼ਬਰ »

ਸੜਕ 'ਤੇ ਬਣੇ ਖੱਡਿਆਂ ਕਾਰਨ ਆਏ ਦਿਨ ਵਾਪਰ ਰਹੇ ਨੇ ਹਾਦਸੇ

ਰੁਪਾਣਾ, 15 ਜੁਲਾਈ (ਜਗਜੀਤ ਸਿੰਘ)-ਸ੍ਰੀ ਮੁਕਤਸਰ ਸਾਹਿਬ ਤੋਂ ਮਲੋਟ ਜਾਣ ਵਾਲੀ ਸੜਕ 'ਤੇ ਸਥਿਤ ਪਿੰਡ ਚੱਕ ਦੂਹੇਵਾਲਾ, ਔਲਖ ਤੇ ਰਾਧਾ ਸੁਵਾਮੀ ਡੇਰੇ ਦੇ ਨਜ਼ਦੀਕ ਪਿਛਲੇ ਲੰਮੇ ਸਮੇਂ ਤੋਂ ਸੜਕ 'ਤੇ ਵੱਡੇ-ਵੱਡੇ ਖੱਡੇ ਬਣੇ ਹੋਏ ਹਨ, ਜੋ ਕਿ ਲੋਕਾਂ ਲਈ ਜਾਨ ਦਾ ਖੌਹ ਬਣੇ ਹਨ ...

ਪੂਰੀ ਖ਼ਬਰ »

ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ 'ਚ ਮਜ਼ਦੂਰਾਂ ਵਲੋਂ ਰੋਸ ਪ੍ਰਦਰਸ਼ਨ

ਸ੍ਰੀ ਮੁਕਤਸਰ ਸਾਹਿਬ, 15 ਜੁਲਾਈ (ਰਣਜੀਤ ਸਿੰਘ ਢਿੱਲੋਂ)-ਪਿੰਡ ਬਧਾਈ ਦੇ ਖੇਤ ਮਜ਼ਦੂਰਾਂ ਵਲੋਂ ਰਿਹਾਇਸ਼ੀ ਪਲਾਟ ਅਲਾਟ ਕਰਵਾਉਣ ਲਈ ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਪਿੰਡ ਇਕਾਈ ਦੇ ਪ੍ਰਧਾਨ ਕਾਕੂ ਸਿੰਘ ਨੇ ...

ਪੂਰੀ ਖ਼ਬਰ »

ਟਾਂਕ ਕਸ਼ੱਤਰੀ ਸਭਾ ਹੋਣਹਾਰ ਵਿਦਿਆਰਥੀ ਨੂੰ ਕਰੇਗੀ ਸਨਮਾਨਿਤ

ਸ੍ਰੀ ਮੁਕਤਸਰ ਸਾਹਿਬ, 15 ਜੁਲਾਈ (ਰਣਜੀਤ ਸਿੰਘ ਢਿੱਲੋਂ)-ਟਾਂਕ ਕਸ਼ੱਤਰੀ ਸਭਾ ਸ੍ਰੀ ਮੁਕਤਸਰ ਸਾਹਿਬ ਆਪਣੇ ਭਾਈਚਾਰੇ ਦੇ ਬੱਚਿਆਂ ਦੇ ਉਜਵਲ ਭਵਿੱਖ ਲਈ ਤੇ ਹਰ ਮੁਕਾਬਲੇ 'ਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਹਰ ਸਾਲ ਸਨਮਾਨ ਸਮਾਗਮ ...

ਪੂਰੀ ਖ਼ਬਰ »

ਸ਼ੂਗਰ ਅਤੇ ਥਾਇਰਡ ਦੇ ਜਾਂਚ ਕੈਂਪ ਦੌਰਾਨ 300 ਮਰੀਜ਼ਾਂ ਦੀ ਕੀਤੀ ਜਾਂਚ

ਮਲੋਟ, 15 ਜੁਲਾਈ (ਗੁਰਮੀਤ ਸਿੰਘ ਮੱਕੜ)-ਸੇਵਾ ਸਦਨ ਅਤੇ ਨੰਦੀ ਗ੍ਰਾਮ ਗਊਸ਼ਾਲਾ ਵਲੋਂ ਸਾਂਝੇ ਤੌਰ 'ਤੇ ਸਥਾਨਕ ਸ੍ਰੀ ਕ੍ਰਿਸ਼ਨਾ ਮੰਦਿਰ ਧਰਮਸ਼ਾਲਾ, ਮੰਡੀ ਹਰਜੀ ਰਾਮ ਵਿਖੇ ਸ਼ੂਗਰ ਅਤੇ ਥਾਇਰਡ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ | ਇਸ ਕੈਂਪ ਦਾ ਉਦਘਾਟਨ ਬਾਬਾ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX