ਤਾਜਾ ਖ਼ਬਰਾਂ


ਸੀ.ਬੀ.ਆਈ ਵੱਲੋਂ ਸਾਂਈ ਦੇ ਠਿਕਾਣਿਆਂ 'ਤੇ ਛਾਪੇਮਾਰੀ
. . .  1 day ago
ਨਵੀਂ ਦਿੱਲੀ, 17 ਜਨਵਰੀ - ਸੀ.ਬੀ.ਆਈ ਵੱਲੋਂ ਰਿਸ਼ਵਤ ਦੇ ਮਾਮਲੇ 'ਚ ਸਪੋਰਟਸ ਅਥਾਰਿਟੀ ਆਫ਼ ਇੰਡੀਆ (ਸਾਈ) ਦੇ ਠਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ ਹੈ।
ਨਵੇਂ ਸਰਪੰਚਾਂ ਨੂੰ ਗਰਾਮ ਪੰਚਾਇਤਾਂ ਦਾ ਰਿਕਾਰਡ 21 ਤੱਕ ਦੇਣ ਦੇ ਹੁਕਮ
. . .  1 day ago
ਖਮਾਣੋਂ ,17 ਜਨਵਰੀ {ਮਨਮੋਹਣ ਸਿੰਘ ਕਲੇਰ}- ਰਾਜ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ {ਚੋਣ ਸ਼ਾਖਾ} ਵੱਲੋਂ ਰਾਜ ਸਮੂਹ ਜ਼ਿਲ੍ਹਾ ਵਿਕਾਸ ਅਫ਼ਸਰਾਂ ਅਤੇ ਬਲਾਕ ਵਿਕਾਸ ਅਫ਼ਸਰਾਂ ਨੂੰ ਇਕ ਪੱਤਰ ਜਾਰੀ ਕਰਦੇ ਹੋਏ ਮੌਜੂਦਾ ...
ਕੈਬਨਿਟ ਦੀ ਨਿਯੁਕਤ ਕਮੇਟੀ ਨੇ ਘਟਾਇਆ ਰਾਕੇਸ਼ ਅਸਥਾਨਾ ਸਮੇਤ 4 ਅਫਸਰਾਂ ਦਾ ਕਾਰਜਕਾਲ
. . .  1 day ago
ਨਵੀਂ ਦਿੱਲੀ, 17 ਜਨਵਰੀ - ਸੀ.ਬੀ.ਆਈ ਦੇ ਵਿਸ਼ੇਸ਼ ਨਿਰਦੇਸ਼ਕ ਰਾਕੇਸ਼ ਅਸਥਾਨਾ ਅਤੇ ਤਿੰਨ ਹੋਰ ਸੀ.ਬੀ.ਆਈ ਅਫਸਰਾਂ ਦਾ ਕਾਰਜਕਾਲ ਕੇਂਦਰੀ ਕੈਬਨਿਟ ਦੀ ਨਿਯੁਕਤ ਕਮੇਟੀ ਵੱਲੋਂ...
ਸੱਚ ਦੀ ਜਿੱਤ ਹੋਈ ਹੈ - ਅੰਸ਼ੁਲ ਛਤਰਪਤੀ
. . .  1 day ago
ਪੰਚਕੂਲਾ, 17 ਜਨਵਰੀ - ਪੱਤਰਕਾਰ ਰਾਮਚੰਦਰ ਛਤਰਪਤੀ ਹੱਤਿਆ ਮਾਮਲੇ 'ਚ ਡੇਰਾ ਸਿਰਸਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਮੇਤ ਚਾਰ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ...
ਸੈਰ ਸਪਾਟਾ ਵਿਭਾਗ ਨੇ 7.90 ਕਰੋੜ ਦੀ ਲਾਗਤ ਨਾਲ ਛੱਤਬੀੜ ਦੀ ਕੀਤੀ ਕਾਇਆ ਕਲਪ - ਸਿੱਧੂ
. . .  1 day ago
ਜ਼ੀਰਕਪੁਰ, 17 ਜਨਵਰੀ (ਹਰਦੀਪ ਸਿੰਘ ਹੈਪੀ ਪੰਡਵਾਲਾ) - ਪੰਜਾਬ ਵਿੱਚ ਜੰਗਲੀ ਜੀਵ ਸੈਲਾਨੀਆਂ ਦੀ ਗਿਣਤੀ ਨੂੰ ਵਧਾਉਣ ਲਈ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਵੱਲੋਂ ਛੱਤਬੀੜ...
ਛਤਰਪਤੀ ਹੱਤਿਆ ਮਾਮਲੇ 'ਚ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ
. . .  1 day ago
ਪੰਚਕੂਲਾ, 17 ਜਨਵਰੀ (ਰਾਮ ਸਿੰਘ ਬਰਾੜ) - ਪੱਤਰਕਾਰ ਰਾਮਚੰਦਰ ਛਤਰਪਤੀ ਹੱਤਿਆ ਮਾਮਲੇ 'ਚ ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ ਨੇ ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ...
ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਤੀਸਰਾ ਇੱਕ ਦਿਨਾਂ ਮੈਚ ਕੱਲ੍ਹ
. . .  1 day ago
ਮੈਲਬੌਰਨ, 17 ਜਨਵਰੀ - ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਤੀਸਰਾ ਅਤੇ ਆਖ਼ਰੀ ਇੱਕ ਦਿਨਾਂ ਮੈਚ 18 ਜਨਵਰੀ ਨੂੰ ਮੈਲਬੌਰਨ 'ਚ ਖੇਡਿਆ ਜਾਵੇਗਾ। ਦੋਵੇਂ ਟੀਮਾਂ 1-1 ਮੈਚ ਜਿੱਤ...
ਮਹਿਲਾ ਕ੍ਰਿਕਟ : ਬੀ.ਸੀ.ਸੀ.ਆਈ ਵੱਲੋਂ ਇੰਗਲੈਂਡ ਖ਼ਿਲਾਫ਼ ਘਰੇਲੂ ਲੜੀ ਲਈ ਪ੍ਰੋਗਰਾਮ ਦਾ ਐਲਾਨ
. . .  1 day ago
ਮੁੰਬਈ, 17 ਜਨਵਰੀ - ਬੀ.ਸੀ.ਸੀ.ਆਈ ਨੇ ਇੰਗਲੈਂਡ ਖ਼ਿਲਾਫ਼ ਘਰੇਲੂ ਲੜੀ ਲਈ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਇਸ ਲੜੀ ਤਹਿਤ ਭਾਰਤੀ ਮਹਿਲਾ ਕ੍ਰਿਕਟ ਟੀਮ ਅਤੇ ਇੰਗਲੈਂਡ...
ਸੋਸ਼ਲ ਮੀਡੀਆ 'ਤੇ ਆਮ ਚੋਣਾਂ ਦੀ ਫ਼ਰਜ਼ੀ ਤਾਰੀਖ਼ ਜਾਰੀ ਕਰਨ ਵਾਲਿਆ ਖ਼ਿਲਾਫ਼ ਕਾਰਵਾਈ ਹੋਵੇ - ਚੋਣ ਕਮਿਸ਼ਨ
. . .  1 day ago
ਨਵੀਂ ਦਿੱਲੀ, 10 ਜਨਵਰੀ - ਚੋਣ ਕਮਿਸ਼ਨ ਨੇ ਦਿੱਲੀ ਦੇ ਚੋਣ ਅਧਿਕਾਰੀ ਨੂੰ ਸੋਸ਼ਲ ਮੀਡੀਆ 'ਤੇ ਆਮ ਚੋਣਾਂ ਦੀ ਫ਼ਰਜ਼ੀ ਤਾਰੀਖ਼ ਜਾਰੀ ਕਰਨ ਵਾਲਿਆ ਖ਼ਿਲਾਫ਼ ਕਾਰਵਾਈ...
ਬੱਚਿਆ ਨਾਲ ਕਥਿਤ ਸ਼ੋਸ਼ਣ ਨੂੰ ਲੈ ਕੇ ਸੀ.ਬੀ.ਆਈ ਵੱਲੋਂ ਐੱਫ.ਆਈ.ਆਰ ਦਰਜ
. . .  1 day ago
ਪਟਨਾ, 17 ਜਨਵਰੀ - ਬਿਹਾਰ ਦੇ ਸ਼ੈਲਟਰ ਹੋਮ 'ਚ ਬੱਚਿਆ ਨਾਲ ਕਥਿਤ ਸ਼ੋਸ਼ਣ ਨੂੰ ਲੈ ਕੇ ਸੀ.ਬੀ.ਆਈ ਨੇ 8 ਐੱਫ.ਆਈ.ਆਰ ਦਰਜ ਕੀਤੀਆਂ...
ਸਾਬਕਾ ਸੈਨਾ ਮੁਖੀ ਜਨਰਲ ਜੇ.ਜੇ ਸਿੰਘ ਪੰਜਾਬ ਮੰਚ 'ਚ ਹੋਏ ਸ਼ਾਮਲ
. . .  1 day ago
ਪਟਿਆਲਾ, 17 ਜਨਵਰੀ (ਅਮਰਬੀਰ ਸਿੰਘ ਆਹਲੂਵਾਲੀਆ)- ਸਾਬਕਾ ਸੈਨਾ ਮੁਖੀ ਜਨਰਲ ਜੇ.ਜੇ ਸਿੰਘ ਪੰਜਾਬ ਮੰਚ 'ਚ ਸ਼ਾਮਲ ਹੋ ਗਏ ਹਨ। ਜਾਣਕਾਰੀ ਦੇ ਲਈ ਦੱਸ ਦੇਈਏ ਕਿ ਉਹ ਪਟਿਆਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਵਿਧਾਨ ਸਭਾ ਸੀਟ ਤੋਂ ਕੈਪਟਨ .....
ਲੋਕ ਵਿਦੇਸ਼ਾਂ ਤੋਂ ਇਲਾਜ ਲਈ ਆਉਂਦੇ ਨੇ ਗੁਜਰਾਤ - ਪ੍ਰਧਾਨ ਮੰਤਰੀ
. . .  1 day ago
ਅਹਿਮਦਾਬਾਦ, 17 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਅਹਿਮਦਾਬਾਦ ਵਿਖੇ ਸਰਦਾਰ ਵੱਲਭ ਭਾਈ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਐਂਡ ਰਿਸਰਚ...
ਆਸੀਆ ਅੰਦ੍ਰਾਬੀ ਨੂੰ ਐਨ.ਆਈ.ਏ ਅਦਾਲਤ 'ਚ ਕੀਤਾ ਗਿਆ ਪੇਸ਼
. . .  1 day ago
ਨਵੀਂ ਦਿੱਲੀ, 17 ਜਨਵਰੀ - ਅੱਤਵਾਦ ਦੇ ਦੋਸ਼ਾਂ ਵਿਚ ਕਸ਼ਮੀਰ ਦੀ ਵੱਖਵਾਦੀ ਆਗੂ ਆਸੀਆ ਅੰਦ੍ਰਾਬੀ ਨੂੰ ਉਸ ਦੇ 2 ਸਹਿਯੋਗੀਆਂ ਨਾਲ ਐਨ.ਆਈ.ਏ ਅਦਾਲਤ ਵਿਚ ਪੇਸ਼ ਕੀਤਾ...
ਕਾਂਗਰਸ ਵੱਲੋਂ ਵਿਧਾਨ ਸਭਾ ਚੋਣ ਲੜਨ ਵਾਲੇ ਰਾਜਵਿੰਦਰ ਸਿੰਘ ਲੱਖੀ ਅਕਾਲੀ ਦਲ 'ਚ ਸ਼ਾਮਲ
. . .  1 day ago
ਨਵੀਂ ਦਿੱਲੀ, 17 ਜਨਵਰੀ (ਜਗਤਾਰ ਸਿੰਘ)- ਨਵਾਂਸ਼ਹਿਰ ਤੋਂ ਕਾਂਗਰਸੀ ਆਗੂ ਰਾਜਵਿੰਦਰ ਸਿੰਘ ਲੱਖੀ ਅੱਜ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ 'ਚ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਿਲ ਹੋ ਗਏ ਹਨ। ਦੱਸ ਦੇਈਏ ਰਾਜਵਿੰਦਰ ਨੇ 2012 'ਚ ਕਾਂਗਰਸ ਦੀ ਟਿਕਟ 'ਤੇ .....
ਛਤਰਪਤੀ ਹੱਤਿਆ ਮਾਮਲਾ : ਜੱਜ ਨੇ ਫ਼ੈਸਲਾ ਪੜ੍ਹਨਾ ਕੀਤਾ ਸ਼ੁਰੂ
. . .  1 day ago
ਪ੍ਰਧਾਨ ਮੰਤਰੀ ਨੇ ਕੀਤਾ ਸਰਦਾਰ ਵੱਲਭ ਭਾਈ ਪਟੇਲ ਇੰਸਟੀਚਿਊਟ ਦਾ ਉਦਘਾਟਨ
. . .  1 day ago
ਸੁਣਵਾਈ ਦੇ ਦੌਰਾਨ ਛਤਰਪਤੀ ਦੇ ਪਰਿਵਾਰ ਲਈ ਮੁਆਵਜ਼ੇ ਦੀ ਕੀਤੀ ਗਈ ਮੰਗ
. . .  1 day ago
2018 'ਚ ਮਾਰੇ ਗਏ 250 ਅੱਤਵਾਦੀ - ਉੱਤਰੀ ਕਮਾਂਡ ਪ੍ਰਮੁੱਖ
. . .  1 day ago
ਛਤਰਪਤੀ ਹੱਤਿਆ ਮਾਮਲਾ : ਸੀ.ਬੀ.ਆਈ ਦੇ ਵਕੀਲ ਨੇ ਰਾਮ ਰਹੀਮ ਨੂੰ ਫਾਂਸੀ ਦੀ ਸਜ਼ਾ ਦਿੱਤੇ ਜਾਣ ਦੀ ਕੀਤੀ ਮੰਗ
. . .  1 day ago
ਥਰਮਲ ਮੁਲਾਜ਼ਮ ਜਥੇਬੰਦੀ ਦੇ ਨੁਮਾਇੰਦਿਆਂ ਨੂੰ ਪੁਲਿਸ ਨੇ ਲਿਆ ਹਿਰਾਸਤ
. . .  1 day ago
ਸ਼ਸ਼ੀ ਥਰੂਰ ਖ਼ਿਲਾਫ਼ ਅਪਰਾਧਿਕ ਮਾਣਹਾਨੀ ਮਾਮਲੇ ਦੀ ਸੁਣਵਾਈ ਮੁਲਤਵੀ
. . .  1 day ago
ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਦਿਨੇਸ਼ ਮਹੇਸ਼ਵਰੀ ਦਾ ਸਹੁੰ ਚੁੱਕ ਸਮਾਗਮ ਕੱਲ੍ਹ
. . .  1 day ago
ਪ੍ਰਧਾਨ ਮੰਤਰੀ ਨੇ ਕੀਤਾ ਵਾਈਬ੍ਰੈਂਟ ਗੁਜਰਾਤ ਗਲੋਬਲ ਵਪਾਰ ਮੇਲੇ ਦਾ ਉਦਘਾਟਨ
. . .  1 day ago
ਲੋਕਪਾਲ ਦੀ ਨਿਯੁਕਤੀ ਸਬੰਧੀ ਸੁਪਰੀਮ ਕੋਰਟ 'ਚ ਸੁਣਵਾਈ 7 ਮਾਰਚ ਨੂੰ
. . .  1 day ago
ਬੱਸ ਦੀ ਚਪੇਟ 'ਚ ਆਉਣ ਨਾਲ ਇੱਕ ਵਿਅਕਤੀ ਦੀ ਮੌਤ
. . .  1 day ago
ਗਰਨੇਡ ਹਮਲੇ 'ਚ ਤਿੰਨ ਜ਼ਖਮੀ
. . .  1 day ago
ਛਤਰਪਤੀ ਹੱਤਿਆ ਮਾਮਲਾ : ਸੀ.ਬੀ.ਆਈ. ਦੇ ਵਕੀਲ ਜੱਜ ਸਾਹਮਣੇ ਰੱਖ ਰਹੇ ਹਨ ਆਪਣਾ ਪੱਖ
. . .  1 day ago
ਰਾਮ ਰਹੀਮ ਦੇ ਵਕੀਲ ਵੱਲੋਂ ਜੱਜ ਸਾਹਮਣੇ ਰਹਿਮ ਦੀ ਅਪੀਲ
. . .  1 day ago
ਛਤਰਪਤੀ ਹੱਤਿਆ ਮਾਮਲੇ 'ਚ ਫ਼ੈਸਲਾ ਆਉਣ ਤੋਂ ਪਹਿਲਾਂ ਪੁਲਿਸ ਵੱਲੋਂ 14 ਥਾਵਾਂ 'ਤੇ ਨਾਕਾਬੰਦੀ
. . .  1 day ago
ਪੱਤਰਕਾਰ ਰਾਮਚੰਦਰ ਛਤਰਪਤੀ ਮਾਮਲੇ ਦੀ ਸੁਣਵਾਈ ਸ਼ੁਰੂ
. . .  1 day ago
ਸੰਗਰੂਰ 'ਚ ਸਵਾਈਨ ਫਲੂ ਪੀੜਤਾਂ ਦੀ ਗਿਣਤੀ ਵੱਧ ਕੇ ਹੋਈ ਤਿੰਨ
. . .  1 day ago
ਅਮਿਤ ਸ਼ਾਹ ਦੀ ਸਿਹਤ 'ਚ ਹੋ ਰਿਹੈ ਸੁਧਾਰ - ਭਾਜਪਾ
. . .  1 day ago
ਪ੍ਰਸਿੱਧ ਗਜ਼ਲ ਗੋ ਅਤੇ ਸ਼੍ਰੋਮਣੀ ਬਾਲ ਸਾਹਿਤਕਾਰ ਪ੍ਰੋ. ਸੁਖਦੇਵ ਸਿੰਘ ਗਰੇਵਾਲ ਦਾ ਦੇਹਾਂਤ
. . .  1 day ago
ਮੋਗਾ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ 'ਚ 2 ਲੜਕੀਆਂ ਸਮੇਤ 3 ਦੀ ਮੌਤ
. . .  1 day ago
ਵਿਧਾਇਕਾਂ ਦੀ ਖ਼ਰੀਦੋ ਫ਼ਰੋਖ਼ਤ ਨੂੰ ਲੈ ਕੇ ਕਾਂਗਰਸ ਵੱਲੋਂ ਭਾਜਪਾ ਖ਼ਿਲਾਫ਼ ਪ੍ਰਦਰਸ਼ਨ
. . .  1 day ago
ਸਬਰੀਮਾਲਾ ਮੰਦਰ 'ਚ ਪ੍ਰਵੇਸ਼ ਕਰਨ ਵਾਲੀਆ 2 ਮਹਿਲਾਵਾਂ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਕੱਲ੍ਹ
. . .  1 day ago
ਖਹਿਰਾ ਨੇ ਆਪ ਦੀ ਰੈਲੀ ਨੂੰ ਲੈ ਕੇ ਭਗਵੰਤ ਮਾਨ 'ਤੇ ਸਾਧਿਆ ਨਿਸ਼ਾਨਾ
. . .  1 day ago
ਸੌਦਾ ਸਾਧ ਦੀ ਸਜ਼ਾ ਦੀ ਸੁਣਵਾਈ ਨੂੰ ਦੇਖਦਿਆਂ ਪੰਜਾਬ ਪੁਲਸ ਵੱਲੋਂ ਥਾਂ ਥਾਂ ਨਾਕੇਬੰਦੀ
. . .  1 day ago
ਟੀ.ਐਮ.ਸੀ. ਦੀ ਵਿਰੋਧੀ ਰੈਲੀ 'ਚ ਸ਼ਾਮਲ ਹੋਣਗੇ ਬਸਪਾ ਨੇਤਾ ਸਤੀਸ਼ ਚੰਦਰ ਮਿਸ਼ਰਾ
. . .  1 day ago
ਸੁਪਰੀਮ ਕੋਰਟ ਵੱਲੋਂ ਸ਼ਰਤਾਂ ਤਹਿਤ ਮੁੰਬਈ 'ਚ ਡਾਂਸ ਬਾਰ ਨੂੰ ਮਨਜ਼ੂਰੀ
. . .  1 day ago
ਰਵੀ ਸ਼ੰਕਰ ਪ੍ਰਸਾਦ ਨੂੰ ਏਮਜ਼ ਤੋਂ ਮਿਲੀ ਛੁੱਟੀ
. . .  1 day ago
ਤੇਲੰਗਾਨਾ ਦੇ ਨਵੇਂ ਵਿਧਾਇਕਾਂ ਨੇ ਚੁੱਕੀ ਸਹੁੰ
. . .  1 day ago
ਸੁਖਪਾਲ ਖਹਿਰਾ ਜਲੰਧਰ ਵਿਖੇ ਕਰ ਰਹੇ ਪ੍ਰੈੱਸ ਵਾਰਤਾ
. . .  1 day ago
ਸਰਪੰਚ ਵੱਲੋਂ ਦਿੱਤੀ ਪਾਰਟੀ ਦੌਰਾਨ ਦੇਸੀ ਸ਼ਰਾਬ ਪੀ ਕੇ ਦੋ ਵਿਅਕਤੀਆਂ ਦੀ ਮੌਤ
. . .  1 day ago
ਦਿੱਲੀ ਕਮੇਟੀ ਦੀਆਂ 19 ਜਨਵਰੀ ਨੂੰ ਹੋਣ ਵਾਲੀਆਂ ਕਾਰਜਕਾਰਨੀ ਚੋਣਾਂ ਨੂੰ ਅਦਾਲਤ 'ਚ ਚੁਨੌਤੀ
. . .  1 day ago
ਸ੍ਰੀ ਹੇਮਕੁੰਟ ਸਾਹਿਬ 'ਚ ਹੋਈ ਤਾਜ਼ਾ ਬਰਫ਼ਬਾਰੀ, ਦੇਖੋ ਤਸਵੀਰਾਂ
. . .  1 day ago
ਸਵਾਈਨ ਫਲੂ ਨਾਲ ਔਰਤ ਦੀ ਹੋਈ ਮੌਤ
. . .  1 day ago
ਜੇਜੋਂ ਸ੍ਰੀ ਅੰਮ੍ਰਿਤਸਰ ਰੇਲ ਗੱਡੀ ਦਾ ਚੰਦੂਮਾਜਰਾ ਵੱਲੋਂ ਉਦਘਾਟਨ
. . .  1 day ago
ਪੰਜਾਬ ਦੀਆਂ 40 ਦੇ ਕਰੀਬ ਅਧਿਆਪਕ ਜਥੇਬੰਦੀਆਂ ਵੱਲੋਂ ਸੰਘਰਸ਼ ਕਮੇਟੀ ਦਾ ਗਠਨ
. . .  1 day ago
ਵਿਜੈ ਸਾਂਪਲਾ ਵੱਲੋਂ ਜੇਜੋਂ ਦੋਆਬਾ ਤੋਂ ਅੰਮ੍ਰਿਤਸਰ ਟਰੇਨ ਨੂੰ ਝੰਡੀ ਦੇ ਕੇ ਕੀਤਾ ਰਵਾਨਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 1 ਸਾਉਣ ਸੰਮਤ 550
ਿਵਚਾਰ ਪ੍ਰਵਾਹ: ਅਨੁਸ਼ਾਸਨ ਤੋਂ ਬਿਨਾਂ ਨਿਰਾਸ਼ਾ ਅਤੇ ਘ੍ਰਿਣਾ ਦਾ ਪਸਾਰਾ ਹੁੰਦਾ ਹੈ। -ਮੈਰੀ ਚੈਂਪੀਅਨ

ਮਾਨਸਾ

ਜ਼ਿਲ੍ਹਾ ਕਾਂਗਰਸ ਕਮੇਟੀ ਮਾਨਸਾ ਦੀ ਪ੍ਰਧਾਨਗੀ ਲਈ ਕਾਂਗਰਸੀ ਆਗੂਆਂ 'ਚ ਜ਼ੋਰ ਅਜ਼ਮਾਈ

ਬਲਵਿੰਦਰ ਸਿੰਘ ਧਾਲੀਵਾਲ
ਮਾਨਸਾ, 15 ਜੁਲਾਈ- ਜ਼ਿਲ੍ਹਾ ਕਾਂਗਰਸ ਕਮੇਟੀ ਮਾਨਸਾ ਦੀ ਪ੍ਰਧਾਨਗੀ ਲਈ ਕਾਂਗਰਸੀ ਆਗੂਆਂ 'ਚ ਅੰਦਰੋਂ ਅੰਦਰੀਂ ਜ਼ੋਰ ਅਜ਼ਮਾਈ ਜਾਰੀ ਹੈ | ਭਾਵੇਂ ਬਾਹਰੀ ਤੌਰ 'ਤੇ ਕੋਈ ਵੀ ਕਾਂਗਰਸੀ ਪ੍ਰਧਾਨਗੀ ਪਦ ਲਈ ਦਾਅਵੇਦਾਰੀ ਜਤਾਉਂਦਾ ਸਾਹਮਣੇ ਨਹੀਂ ਆਉਂਦਾ ਪਰ ਉਹ ਆਪਣੇ ਆਕਾਵਾਂ ਕੋਲ ਇਹ ਅਹੁਦਾ ਹਾਸਲ ਕਰਨ ਲਈ ਭੱਜ ਦੌੜ ਕਰ ਰਹੇ ਹਨ | ੳਾੁਝ ਜ਼ਿਲ੍ਹੇ ਦੇ ਪਹਿਲੀ ਕਤਾਰ ਦੇ ਕਾਂਗਰਸੀ ਆਗੂਆਂ ਨੇ ਅੱਖ ਕਿਸੇ ਬੋਰਡ ਜਾਂ ਕਾਰਪੋਰੇਸ਼ਨ ਦੀ ਚੇਅਰਮੈਨੀ 'ਤੇ ਟਿਕਾਈ ਹੋਈ ਹੈ ਪਰ ਅਜਿਹੇ ਅਹੁਦੇ ਵਿਧਾਇਕਾਂ ਤੇ ਹੋਰ ਸੀਨੀਅਰ ਆਗੂਆਂ ਦੇ ਹਿੱਸੇ ਜਾਣ ਦੀਆਂ ਕਨਸੋਆਂ ਨੂੰ ਲੈ ਕੇ ਕਾਂਗਰਸੀ ਜ਼ਿਲ੍ਹਾ ਪ੍ਰਧਾਨਗੀ ਵੱਲ ਨੂੰ ਮੂੰਹ ਕਰ ਲੈਂਦੇ ਹਨ | ਜ਼ਿਕਰਯੋਗ ਹੈ ਕਿ ਜ਼ਿਲ੍ਹੇ 'ਚ ਕਾਂਗਰਸ ਪਾਰਟੀ ਦੀ ਪਾਟੋ ਧਾੜ ਤੋਂ ਪਾਰਟੀ ਹਾਈਕਮਾਨ ਪ੍ਰੇਸ਼ਾਨ ਹੈ | ਇਕ-ਦੂਸਰੇ ਦੀਆਂ ਲੱਤਾਂ ਖਿੱਚਣ ਅਤੇ ਨੀਵਾਂ ਦਿਖਾਉਣ ਲਈ ਕਾਂਗਰਸੀ ਆਗੂਆਂ 'ਚ ਕਸ਼ਮਕਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੱਲ ਰਹੀ ਹੈ | ਇਸੇ ਕਰ ਕੇ 2017 ਦੀਆਂ ਚੋਣਾਂ ਮੌਕੇ ਤਿੰਨੇ ਵਿਧਾਨ ਸਭਾ ਹਲਕਿਆਂ ਮਾਨਸਾ, ਸਰਦੂਲਗੜ੍ਹ ਤੇ ਬੁਢਲਾਡਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ | ਦੱਸਣਾ ਬਣਦਾ ਹੈ ਕਿ ਇਨ੍ਹਾਂ ਤਿੰਨੇ ਹਲਕਿਆਂ ਤੋਂ ਪਾਰਟੀ ਇੰਚਾਰਜਾਂ ਦੀ ਆਪਸੀ ਸੁਰ ਨਾ ਮਿਲਣ ਕਰ ਕੇ ਪਾਰਟੀ ਦਾ ਗਰਾਫ਼ ਡਿਗ ਰਿਹਾ ਹੈ ਅਤੇ ਉਹ ਇਕ-ਦੂਸਰੇ ਹਲਕਿਆਂ ਦੇ ਆਗੂਆਂ ਦੇ ਵਿਰੋਧੀਆਂ ਨੂੰ ਹਲਾਸ਼ੇਰੀ ਵੀ ਦਿੰਦੇ ਰਹਿੰਦੇ ਹਨ | ਪਾਰਟੀ ਆਗੂਆਂ ਦੀ ਸੁਣਵਾਈ ਨਾ ਹੋਣ ਅਤੇ ਸਰਕਾਰੇ ਦਰਬਾਰੇ ਕੰਮ-ਧੰਦੇ ਨਾ ਹੋਣ ਕਰ ਕੇ ਕਾਂਗਰਸੀ ਵਰਕਰਾਂ 'ਚ ਵੀ ਨਿਰਾਸ਼ਾ ਫੈਲੀ ਹੋਈ ਹੈ | ਥਾਣਿਆਂ ਤੇ ਕਚਹਿਰੀਆਂ 'ਚ ਭਿ੍ਸ਼ਟਾਚਾਰ ਦਾ ਬੋਲ ਬਾਲਾ ਹੈ | ਮਾਲ ਵਿਭਾਗ 'ਚ ਫੈਲੇ ਭਿ੍ਸ਼ਟਾਚਾਰ ਦੀਆਂ ਚਰਚਾਵਾਂ ਪਿੰਡਾਂ ਦੀਆਂ ਸੱਥਾਂ 'ਚ ਆਮ ਚੱਲਦੀਆਂ ਹਨ ਜਦਕਿ ਕਾਂਗਰਸੀ ਆਗੂ ਇਸ ਬਾਰੇ ਚੁੱਪ ਧਾਰੀ ਬੈਠੇ ਹਨ | ਪਿਛਲੇ ਦਿਨੀਂ ਪੰਜਾਬ ਮਾਮਲਿਆਂ ਦੇ ਇੰਚਾਰਜ ਆਸ਼ਾ ਕੁਮਾਰੀ, ਸ਼ਹਿ ਇੰਚਾਰਜ ਹਰੀਸ਼ ਚੌਧਰੀ, ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਮੁੱਖ ਮੰਤਰੀ ਦੇ ਓ.ਐਸ.ਡੀ. ਸੰਦੀਪ ਸੰਧੂ ਵਲੋਂ ਮਾਨਸਾ ਤੇ ਬੁਢਲਾਡਾ ਹਲਕੇ ਦੇ ਵਰਕਰਾਂ ਦੀਆਂ ਦੁੱਖ ਤਕਲੀਫ਼ਾਂ ਸੁਣਨ ਲਈ ਸੱਦੀਆਂ ਮੀਟਿੰਗਾਂ 'ਚ ਪਾਰਟੀ ਦੀ ਫੁੱਟ ਸ਼ਰੇਆਮ ਉਜਾਗਰ ਹੋ ਗਈ ਸੀ, ਉਪਰੰਤ ਕਾਂਗਰਸ ਹਾਈਕਮਾਨ ਜ਼ਿਲ੍ਹੇ ਦੀ ਪਾਰਟੀ 'ਚ ਨਵੀਂ ਰੂਹ ਫੂਕਣਾ ਚਾਹੁੰਦੀ ਹੈ ਤਾਂ ਕਿ ਆਉਂਦੀਆਂ ਲੋਕ ਸਭਾ ਚੋਣਾਂ 'ਚ ਚੰਗੀ ਕਾਰਗੁਜ਼ਾਰੀ ਸਾਹਮਣੇ ਆਵੇ |
ਕਈ ਆਗੂ ਹਨ ਪ੍ਰਧਾਨਗੀ ਦੀ ਦੌੜ 'ਚ
ਇਸ ਵੇਲੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਬਿਕਰਮ ਸਿੰਘ ਮੋਫ਼ਰ ਹਨ | ਸ.ੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫ਼ਰ ਦੇ ਫ਼ਰਜ਼ੰਦ ਬਿਕਰਮ ਨੌਜਵਾਨ ਹਨ, ਮੁੜ ਪ੍ਰਧਾਨਗੀ ਦੀ ਦੌੜ 'ਚ ਸਭ ਤੋਂ ਮੋਹਰੀ ਹਨ | ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵ: ਬੇਅੰਤ ਸਿੰਘ ਦੇ ਪੋਤ ਜਵਾਈ ਹਨ | ਉਨ੍ਹਾਂ ਦਾ ਅਹੁਦਾ ਬਰਕਰਾਰ ਰੱਖਣ ਲਈ ਲੋਕ ਸਭਾ ਮੈਂਬਰ ਤੇ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਰਵਨੀਤ ਸਿੰਘ ਬਿੱਟੂ ਵੱਡਾ ਰੋਲ ਨਿਭਾਅ ਸਕਦੇ ਹਨ | ਉਝ ਸ: ਮੋਫ਼ਰ ਨੇ ਸੰਪਰਕ ਕਰਨ 'ਤੇ ਸਪਸ਼ਟ ਕਿਹਾ ਕਿ ਪਾਰਟੀ ਹਾਈਕਮਾਨ ਜੋ ਵੀ ਫ਼ੈਸਲਾ ਲਵੇਗੀ, 'ਤੇ ਉਹ ਫੁੱਲ ਚੜ੍ਹਾਉਣਗੇ | ਮਾਨਸਾ ਹਲਕੇ ਤੋਂ ਇੰਚਾਰਜ ਡਾ: ਮਨੋਜ ਬਾਲਾ ਬਾਂਸਲ ਵੀ ਪ੍ਰਧਾਨਗੀ ਲਈ ਮੁੱਖ ਦਾਅਵੇਦਾਰਾਂ 'ਚ ਹਨ | ਭਾਵੇਂ ਉਨ੍ਹਾਂ ਪਤੀ ਤੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਦੌੜ 'ਚ ਨਾ ਸ਼ਾਮਿਲ ਹੋਣ ਦੀ ਗੱਲ ਕਰਦੇ ਹਨ ਪਰ ਪਤਾ ਲੱਗਾ ਹੈ ਕਿ ਇਹ ਅਹੁਦਾ ਹਥਿਆਉਣ ਲਈ ਬਾਂਸਲ ਪਰਿਵਾਰ ਵਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ | ਸੀਨੀਅਰ ਕਾਂਗਰਸੀ ਆਗੂ ਮਨਜੀਤ ਸਿੰਘ ਝੱਲਬੂਟੀ ਵੀ ਦਾਅਵੇਦਾਰਾਂ ਦੀ ਸੂਚੀ 'ਚ ਸ਼ਾਮਿਲ ਹਨ | ਉਹ ਨੌਜਵਾਨ ਹਨ, ਕੰਮ ਕਰਨ ਦੀ ਸਮਰੱਥਾ ਰੱਖਣ ਦੇ ਨਾਲ ਹੀ ਪਾਰਟੀ ਨੂੰ ਜਥੇਬੰਦਕ ਤੌਰ 'ਤੇ ਮਜ਼ਬੂਤ ਕਰ ਸਕਦੇ ਹਨ | ਉਨ੍ਹਾਂ ਦਾ ਪਾਰਟੀ ਦੇ ਉੱਚ ਆਗੂਆਂ ਨਾਲ ਰਾਬਤਾ ਕਾਇਮ ਹੈ | ਪ੍ਰਧਾਨਗੀ ਦੇ ਦਾਅਵੇਦਾਰਾਂ 'ਚ ਸਾਬਕਾ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਜਸਵੰਤ ਸਿੰਘ ਫਫੜੇ ਦਾ ਨਾਂਅ ਵੀ ਬੋਲਦਾ ਹੈ | ਨਰਮ ਸੁਭਾਅ ਦੇ ਮਾਲਕ ਜਥੇਦਾਰ ਫਫੜੇ ਨਿਰਵਿਵਾਦ ਵਿਅਕਤੀ ਹਨ | ਇਹ ਵੀ ਸੁਣਨ 'ਚ ਆਇਆ ਹੈ ਕਿ ਹਾਈਕਮਾਨ ਜ਼ਿਲ੍ਹੇ 'ਚ ਦਿਹਾਤੀ ਪ੍ਰਧਾਨ ਦੇ ਨਾਲ ਹੀ ਸ਼ਹਿਰੀ ਪ੍ਰਧਾਨ ਵੱਖਰਾ ਨਮਜ਼ਦ ਕਰ ਸਕਦੀ ਹੈ ਤਾਂ ਕਿ ਪਾਰਟੀ ਨੂੰ ਹਰ ਫਰੰਟ 'ਤੇ ਮਜ਼ਬੂਤ ਕੀਤਾ ਜਾ ਸਕੇ |

ਬਿਜਲੀ ਮੰਤਰੀ ਕਾਂਗੜ ਨੂੰ ਲਗਾਇਆ ਜਾ ਸਕਦਾ ਜ਼ਿਲ੍ਹੇ ਦਾ ਨਿਗਰਾਨ....

ਕਾਂਗਰਸ ਪਾਰਟੀ ਦੇ ਸੂਤਰਾਂ ਤੋਂ ਹਾਸਲ ਹੋਈ ਜਾਣਕਾਰੀ ਅਨੁਸਾਰ ਬਿਜਲੀ ਮੰਤਰੀ ਸ: ਗੁਰਪ੍ਰੀਤ ਸਿੰਘ ਕਾਂਗੜ ਨੂੰ ਪਾਰਟੀ ਵਲੋਂ ਜ਼ਿਲ੍ਹਾ ਮਾਨਸਾ ਦਾ ਨਿਗਰਾਨ ਲਗਾਇਆ ਜਾ ਸਕਦਾ ਹੈ | ਸ: ਕਾਂਗੜ ਜ਼ਿਲ੍ਹੇ ਦੇ ਗੁਆਂਢੀ ਹਲਕੇ ਰਾਮਪੁਰਾ ਫੂਲ ਤੋਂ ਨੁਮਾਇੰਦਗੀ ਕਰਦੇ ਹਨ | ...

ਪੂਰੀ ਖ਼ਬਰ »

ਫ਼ਿਲਮ 'ਰੱਬਾ-ਰੱਬਾ ਮੀਂਹ ਵਰਸਾ' ਤੋਂ ਵੱਡੀਆਂ ਉਮੀਦਾਂ-ਦੀਪ ਢਿੱਲੋਂ

ਬੁਢਲਾਡਾ, 15 ਜੁਲਾਈ (ਸਵਰਨ ਸਿੰਘ ਰਾਹੀ)- ਪੰਜਾਬੀ ਗਾਇਕੀ 'ਚ ਪੱਕੇ ਪੈਰੀਂ ਸਥਾਪਤ ਹੋਣ ਤੋਂ ਬਾਅਦ ਹੁਣ ਪੰਜਾਬੀ ਫ਼ਿਲਮਾਂ 'ਚ ਸਥਾਪਤੀ ਵੱਲ ਵਧ ਰਹੀ ਗਾਇਕ ਜੋੜੀ ਦੀਪ ਢਿੱਲੋਂ ਤੇ ਜੈਸਮੀਨ ਜੱਸੀ ਨੂੰ ਆਪਣੀ ਨਵੀਂ ਪੰਜਾਬੀ ਫ਼ੀਚਰ ਫ਼ਿਲਮ 'ਰੱਬਾ-ਰੱਬਾ ਮੀਂਹ ਵਰਸਾ' ...

ਪੂਰੀ ਖ਼ਬਰ »

ਨਸ਼ਿਆਂ ਿਖ਼ਲਾਫ਼ ਸਭ ਵਰਗਾਂ ਨੂੰ ਇੱਕਮੁੱਠ ਹੋ ਕੇ ਲੜਨਾ ਪਵੇਗਾ- ਸੰਤ ਜਗੇੜਾ

ਮਾਨਸਾ, 15 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)- ਇੰਟਰਨੈਸ਼ਨਲ ਸੰਤ ਸਮਾਜ ਦੇ ਪ੍ਰਧਾਨ ਸੰਤ ਸ਼ਮਸ਼ੇਰ ਸਿੰਘ ਜਗੇੜਾ ਨੇ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਆਗੂਆਂ ਨੂੰ ਨਸ਼ਿਆਂ ਦੇ ਖ਼ਾਤਮੇ ਲਈ ਯਤਨ ਜੁਟਾਉਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਨਸ਼ਿਆਂ ਿਖ਼ਲਾਫ਼ ਸਭ ...

ਪੂਰੀ ਖ਼ਬਰ »

ਕ੍ਰਿਕਟ ਐਸੋਸੀਏਸ਼ਨ ਖਿਡਾਰੀਆਂ ਨੂੰ ਵਧੇਰੀਆਂ ਸਹੂਲਤਾਂ ਦੇਣ ਲਈ ਵਚਨਬੱਧ-ਦਿਲਰਾਜ ਸਿੰਘ ਭੂੰਦੜ

ਮਾਨਸਾ, 15 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਵਲੋਂ ਜਵਾਹਰਕੇ ਸਟੇਡੀਅਮ ਵਿਖੇ ਅੰਡਰ-16 ਜ਼ਿਲ੍ਹਾ ਕਿ੍ਕਟ ਚੈਂਪੀਅਨਸ਼ਿਪ 'ਚ ਡੀ.ਸੀ.ਏ. ਮਾਨਸਾ (ਏ) ਅਤੇ (ਬੀ) ਟੀਮਾਂ ਫਾਈਨਲ ਮੈਚ ਵਿੱਚ ਪੁੱਜ ਗਈਆਂ ਹਨ | ਇਸ ਤੋਂ ਪਹਿਲਾਂ ਸੈਮੀਫਾਈਨਲ ...

ਪੂਰੀ ਖ਼ਬਰ »

ਸ਼ਰਾਬ ਦਾ ਠੇਕਾ ਚੁਕਾਉਣ ਦੀ ਮੰਗ

ਝੁਨੀਰ, 15 ਜੁਲਾਈ (ਸੰਧੂ)- ਸਥਾਨਕ ਦਾਨੇਵਾਲੀਆ ਰੋਡ ਵਿਖੇ ਸ਼ਰਾਬ ਦਾ ਠੇਕਾ ਹੋਣ ਕਰ ਕੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਕਿਸਾਨ ਆਗੂ ਹਾਕਮ ਸਿੰਘ ਢਿੱਲੋਂ, ਗੁਰਦੀਪ ਸਿੰਘ ਗੈਟੀ ਨੇ ਦੱਸਿਆ ਕਿ ਉਕਤ ਸ਼ਰਾਬ ਦਾ ਠੇਕਾ ਸੰਘਣੀ ਆਬਾਦੀ 'ਚ ਹੈ ਜਿੱਥੇ ...

ਪੂਰੀ ਖ਼ਬਰ »

ਪੰਜਾਬ ਵਿਚ ਪੋਸਤ ਦੀ ਖੇਤੀ ਕਰਨ ਦੀ ਖੁੱਲ੍ਹ ਦਿੱਤੀ ਜਾਵੇ- ਕਿਸਾਨ ਯੂਨੀਅਨ

ਬੋਹਾ, 15 ਜੁਲਾਈ (ਪ.ਪ.)- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂਆਂ ਨੇ ਮੰਗ ਕੀਤੀ ਹੈ ਕਿ ਪੰਜਾਬ ਵਿਚ ਕਿਸਾਨਾਂ ਨੂੰ ਪੋਸਤ (ਖਸਖਸ) ਦੀ ਖੇਤੀ ਕਰਨ ਦੀ ਖੁੱਲ੍ਹ ਦਿੱਤੀ ਜਾਵੇ ਤਾਂ ਜੋ ਸਿੰਥੈਟਿਕ ਨਸ਼ਿਆ ਨਾਲ ਮਰ ਰਹੇ ਨੌਜਵਾਨਾਂ ਦੀਆਂ ਮੌਤਾਂ ਨੂੰ ਠੱਲ ਪਾਈ ਜਾ ਸਕੇ | ...

ਪੂਰੀ ਖ਼ਬਰ »

ਨਤੀਜਾ ਸ਼ਾਨਦਾਰ ਰਿਹਾ

ਬੁਢਲਾਡਾ, 15 ਜੁਲਾਈ (ਨਿ.ਪ.ਪ.)- ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨੇ ਐਮ.ਐਮ..ਸੀ. ਗਣਿਤ ਭਾਗ ਦੂਜਾ ਸਮੈਸਟਰ ਤੀਜਾ ਦੇ ਨਤੀਜੇ ਗੁਰੂ ਨਾਨਕ ਕਾਲਜ ਬੁਢਲਾਡਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਵਿਭਾਗ ਦੇ ਇੰਚਾਰਜ ਪ੍ਰੋ: ਹਰਪ੍ਰੀਤ ਸਿੰਘ ਨੇ ...

ਪੂਰੀ ਖ਼ਬਰ »

ਵਿਧਾਇਕ ਬੁੱਧ ਰਾਮ ਨੇ ਅਕਬਰਪੁਰ ਖੁਡਾਲ ਤੇ ਸ਼ੇਖੂਪੁਰ ਖੁਡਾਲ 'ਚ ਮੁਸ਼ਕਿਲਾਂ ਸੁਣੀਆਂ

ਬਰੇਟਾ, 15 ਜੁਲਾਈ (ਜੀਵਨ ਸ਼ਰਮਾ)- ਪੰਚਾਇਤੀ ਚੋਣਾਂ ਵਿਚ ਨਸ਼ਾ ਵੰਡਣ ਵਾਲੇ ਉਮੀਦਵਾਰਾਂ ਦਾ ਬਾਈਕਾਟ ਕਰ ਕੇ ਅਜਿਹੇ ਉਮੀਦਵਾਰ ਨੂੰ ਮੌਕਾ ਦੇਣ ਦੀ ਲੋੜ ਹੈ ਜੋ ਪਿੰਡ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਵਚਨ ਵੱਧ ਹੋਵੇ | ਇਹ ਪ੍ਰਗਟਾਵਾ ਹਲਕਾ ਵਿਧਾਇਕ ਬੁੱਧ ...

ਪੂਰੀ ਖ਼ਬਰ »

ਬੁਢਲਾਡਾ ਵਿਖੇ ਖੁੱਲਿ੍ਹਆ ਬਿਊਟੀ ਕੰਪਨੀ 'ਓਰੇਨ' ਦਾ ਸੈਲੂਨ ਕੇਂਦਰ

ਬੁਢਲਾਡਾ, 15 ਜੁਲਾਈ (ਸਵਰਨ ਸਿੰਘ ਰਾਹੀ)- ਬਿਊਟੀ ਖੇਤਰ ਚ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ 'ਓਰੇਨ' ਵੱਲੋਂ ਸਥਾਨਕ ਸ਼ਹਿਰ ਵਿਖੇ ਵੀ ਸੈਲੂਨ ਕੇਂਦਰ ਖੋਲ੍ਹ ਦਿੱਤਾ ਗਿਆ ਹੈ | ਪੰਜਾਬ ਨੈਸ਼ਨਲ ਬੈਂਕ ਨਜ਼ਦੀਕ ਸਥਾਪਤ ਕੀਤੇ ਕੇਂਦਰ ਦੀ ਰਸਮੀ ਸ਼ੁਰੂਆਤ ਪ੍ਰਸਿੱਧ ...

ਪੂਰੀ ਖ਼ਬਰ »

ਮੀਰਪੁਰ ਕਲਾਂ ਦੇ ਸੇਵਾ ਕੇਂਦਰ ਨੂੰ ਵੱਜਿਆ ਜਿੰਦਰਾ, ਲੋਕ ਪ੍ਰੇਸ਼ਾਨ

ਸਰਦੂਲਗੜ੍ਹ, 15 ਜੁਲਾਈ (ਪ੍ਰਕਾਸ਼ ਸਿੰਘ ਜ਼ੈਲਦਾਰ)- ਬੀਤੇ ਸਮੇਂ 'ਚ ਅਕਾਲੀ ਸਰਕਾਰ ਵਲੋਂ ਸ਼ੁਰੂ ਕੀਤੇ ਸੇਵਾ ਕੇਂਦਰਾਂ 'ਚੋਂ ਮੀਰਪੁਰ ਕਲਾਂ ਵਿਖੇ ਹੁਣ ਤੱਕ ਚੱਲ ਰਹੇ ਸੇਵਾ ਕੇਂਦਰ ਨੂੰ ਵੀ ਜਿੰਦਰਾ ਮਾਰ ਦਿੱਤਾ ਗਿਆ ਹੈ | ਪਿੰਡ ਦੇ ਸਰਪੰਚ ਅਮਰੀਕ ਸਿੰਘ ਟੁੰਡੀਲਾਟ ...

ਪੂਰੀ ਖ਼ਬਰ »

ਵੱਖ-ਵੱਖ ਪਾਰਟੀਆਂ ਦੇ ਵਰਕਰ ਕਾਂਗਰਸ 'ਚ ਸ਼ਾਮਿਲ

ਬੋਹਾ, 15 ਜੁਲਾਈ (ਸਲੋਚਨ ਤਾਂਗੜੀ)- ਪਿੰਡ ਰਿਉਂਦ ਕਲਾਂ 'ਚ ਕਾਂਗਰਸ ਪਾਰਟੀ ਨੂੰ ਉਦੋਂ ਸਫਲਤਾ ਮਿਲੀ ਜਦੋਂ ਵੱਖ ਵੱਖ ਪਾਰਟੀਆਂ ਦੇ ਵਰਕਰ ਪਰਿਵਾਰਾਂ ਸਮੇਤ ਸੀਨੀਅਰ ਕਾਂਗਰਸ ਆਗੂ ਤੇ ਸੇਵਾਮੁਕਤ ਆਈ. ਪੀ. ਐੱਸ. ਸੁਖਦੇਵ ਸਿੰਘ ਭੱਟੀ ਦੀ ਅਗਵਾਈ ਹੇਠ ਕਾਂਗਰਸ ਵਿਚ ...

ਪੂਰੀ ਖ਼ਬਰ »

ਇਲਾਕਾ ਝੁਨੀਰ ਦੇ ਗੰਦਗੀ ਤੇ ਜ਼ਹਿਰੀਲੇ ਜਾਨਵਰਾਂ ਦਾ ਭੰਡਾਰ ਬਣੇ ਛੱਪੜਾਂ ਤੋਂ ਲੋਕ ਪ੍ਰੇਸ਼ਾਨ

ਸੁਰਜੀਤ ਵਸ਼ਿਸ਼ਟ ਝੁਨੀਰ, 15 ਜੁਲਾਈ - ਇਲਾਕੇ ਦੇ 3 ਦਰਜਨ ਤੋਂ ਵਧੀਕ ਪਿੰਡਾਂ ਦੇ ਛੱਪੜਾਂ ਦਾ ਆਕਾਰ 2 ਤੋਂ 20 ਏਕੜ ਤੱਕ ਹੈ ਪ੍ਰੰਤੂ ਸਮੇਂ-ਸਮੇਂ ਸਿਰ ਇਨ੍ਹਾਂ ਛੱਪੜਾਂ ਦੀ ਪੁਟਾਈ ਅਤੇ ਸਫ਼ਾਈ ਨਾ ਹੋਣ ਕਾਰਨ ਇਹ ਛੱਪੜ ਗੰਦਗੀ, ਮੱਛਰਾਂ, ਜ਼ਹਿਰੀਲੇ ਜਾਨਵਰਾਂ ਅਤੇ ਹਰੀ ...

ਪੂਰੀ ਖ਼ਬਰ »

2 ਵਿਅਕਤੀਆਂ ਦੀ ਦੁਨੀਆ ਰੌਸ਼ਨ ਕੀਤੀ

ਬਰੇਟਾ, 15 ਜੁਲਾਈ (ਪ.ਪ.)- ਚੰਨਣ ਸਿੰਘ ਵਾਸੀ ਬਹਾਦਰਪੁਰ ਦੇ ਦਿਹਾਂਤ ਉਪਰੰਤ ਪਰਿਵਾਰ ਵਲੋਂ ਦੋਵੇਂ ਅੱਖਾਂ ਨੇਤਰਦਾਨ ਸੰਮਤੀ ਬਰੇਟਾ ਦੁਆਰਾ ਆਈ ਹਸਪਤਾਲ ਨੂੰ ਦਾਨ ਕਰਵਾਈਆਂ ਗਈਆਂ ਸਨ | ਸੰਮਤੀ ਦੇ ਆਗੂ ਬਾਬੂ ਰਾਮ ਅਤੇ ਅਜੈਬ ਸਿੰਘ ਨੇ ਕਿਹਾ ਕਿ ਪਰਿਵਾਰ ਦੀ ਚੰਗੀ ਸੋਚ ...

ਪੂਰੀ ਖ਼ਬਰ »

ਨਸ਼ਾ ਵਿਰੋਧੀ ਮਸ਼ਾਲ ਮਾਰਚ ਕੱਢਿਆ

ਬੋਹਾ, 15 ਜੁਲਾਈ (ਸਲੋਚਨਾ ਤਾਂਗੜੀ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬੋਹਾ ਵਲੋਂ ਸਥਾਨਕ ਪੁਲਿਸ ਥਾਣੇ ਦੀ ਸਹਾਇਤਾ ਨਾਲ ਨਸ਼ਿਆਂ ਵਿਰੋਧੀ ਮਸ਼ਾਲ ਮਾਰਚ ਕੱਢਿਆ ਗਿਆ | ਇਹ ਮਸ਼ਾਲ ਮਾਰਚ ਬੋਹਾ ਦੀਆਂ ਗਲੀਆਂ, ਬਾਜ਼ਾਰਾਂ ਵਿਚੋਂ ਹੁੰਦਾ ਹੋਇਆ ਬੱਸ ਅੱਡੇ ...

ਪੂਰੀ ਖ਼ਬਰ »

ਨਸ਼ਾ ਨਾ ਕਰਨ ਦੀ ਸਹੁੰ ਚੁੱਕੀ

ਬੋਹਾ, 15 ਜੁਲਾਈ (ਤਾਂਗੜੀ)- ਸੰਜੀਵਨੀ ਵੈੱਲਫੇਅਰ ਸੁਸਾਇਟੀ ਵਲੋਂ ਨਸ਼ਿਆਂ ਿਖ਼ਲਾਫ਼ ਵਿੱਢੀ ਮੁਹਿੰਮ ਦੇ ਤਹਿਤ ਸੈਮੀਨਾਰ ਹੋਲੀ ਹਾਰਟ ਪਬਲਿਕ ਸਕੂਲ ਬੋਹਾ ਵਿਖੇ ਆਯੋਜਿਤ ਕੀਤਾ ਗਿਆ | ਸੰਸਥਾ ਦੇ ਅਧਿਕਾਰੀ ਡਾ. ਐੱਚ. ਐੱਸ. ਸੰਧਾ, ਤਰਸੇਮ ਸਿੰਘ ਗਿੱਲ, ਸੰਜੀਵ ਸਿੰਗਲਾ, ...

ਪੂਰੀ ਖ਼ਬਰ »

ਸਪੋਰਟਸ ਮੀਟ ਕਰਵਾਈ

ਸਰਦੂਲਗੜ੍ਹ, 15 ਜੁਲਾਈ (ਪ.ਪ. )- ਸਰਕਾਰੀ ਸੈਕੰਡਰੀ ਸਕੂਲ ਕਰੰਡੀ ਵਿਖੇ ਸਕੂਲ ਪੱਧਰ ਦੀ ਸਪੋਰਟਸ ਮੀਟ ਕਰਵਾਈ ਗਈ, ਜਿਸ ਦਾ ਉਦਘਾਟਨ ਪਿੰ੍ਰਸੀਪਲ ਜਸਵਿੰਦਰ ਕੌਰ ਨੇ ਕੀਤਾ | ਉਨ੍ਹਾਂ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਤ ਕਰਦੇ ਹੋਏ ਕਿਹਾ ਕਿ ਦਿਮਾਗ਼ ਦੀ ਇਕਾਗਰਤਾ ਤੇ ...

ਪੂਰੀ ਖ਼ਬਰ »

ਗ੍ਰੰਥੀ ਸਭਾ ਦੀ ਇਕੱਤਰਤਾ

ਸਰਦੂਲਗੜ੍ਹ, 15 ਜੁਲਾਈ (ਜ਼ੈਲਦਾਰ)- ਬਾਬਾ ਦੀਪ ਸਿੰਘ ਗ੍ਰੰਥੀ ਸਭਾ ਪੰਜਾਬ ਹਰਿਆਣਾ ਦੀ ਇਕੱਤਰਤਾ ਪਿੰਡ ਰੋੜੀ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਸਭਾ ਦੇ ਸਰਪ੍ਰਸਤ ਜਸਵਿੰਦਰ ਸਿੰਘ ਬੋਹਾ ਨੇ ਕੀਤੀ | ਇਸ ਦੌਰਾਨ ਛੋਟੇ ਬੱਚਿਆਂ ਨੂੰ ਗੁਰਬਾਣੀ ...

ਪੂਰੀ ਖ਼ਬਰ »

ਅਧਿਆਪਕ ਆਗੂ ਗੁਰਵਿੰਦਰ ਸਿੰਘ ਭਾਵਾ ਦੀ ਯਾਦ ਨੂੰ ਸਮਰਪਿਤ ਕਰਵਾਇਆ ਸੈਮੀਨਾਰ

ਬਰੇਟਾ, 15 ਜੁਲਾਈ (ਜੀਵਨ ਸ਼ਰਮਾ)- ਸਥਾਨਕ ਅੱਗਰਵਾਲ ਪੀਰਖਾਨਾ ਵਿਖੇ ਅਧਿਆਪਕ ਆਗੂ ਗੁਰਵਿੰਦਰ ਸਿੰਘ ਭਾਵਾ ਦੀ ਯਾਦ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਦੌਰਾਨ ਵਧ ਰਹੀ ਬੇਰੁਜ਼ਗਾਰੀ ਅਤੇ ਸਿੱਖਿਆਂ ਵਿੱਚ ਆ ਰਿਹਾ ਨਿਘਾਰ ਵਿਸ਼ਿਆਂ ਉੱਪਰ ਵਿਚਾਰ ਚਰਚਾ ...

ਪੂਰੀ ਖ਼ਬਰ »

ਵਾਰਡਾਂ 'ਚ ਸਫ਼ਾਈ ਮੁਹਿੰਮ ਸ਼ੁਰੂ

ਮਾਨਸਾ, 15 ਜੁਲਾਈ (ਵਿ.ਪ੍ਰਤੀ.)- ਸਥਾਨਕ ਨਗਰ ਕੌਾਸਲ ਦੇ ਪ੍ਰਧਾਨ ਮਨਦੀਪ ਸਿੰਘ ਗੋਰਾ ਦੀ ਅਗਵਾਈ ਵਿਚ ਸ਼ਹਿਰ ਦੇ ਵੱਖ ਵੱਖ ਵਾਰਡਾਂ 'ਚ ਸਫ਼ਾਈ ਮੁਹਿੰਮ ਨੂੰ ਸ਼ੁਰੂ ਕੀਤੀ ਗਈ ਹੈ | ਵਾਰਡ ਨੰ 19, 20 ਅਤੇ 22 ਦੀ ਸਫ਼ਾਈ ਗੁਰਦੁਆਰਾ ਸਾਹਿਬ ਤੋਂ ਜਵਾਹਰਕੇ ਰੋਡ ਤੱਕ ਕਰਵਾਈ ਗਈ | ...

ਪੂਰੀ ਖ਼ਬਰ »

ਪਸ਼ੂਆਂ ਦੇ ਪਾਣੀ ਪੀਣ ਲਈ ਘਾਟ ਬਣਾਏ ਜਾਣ ਦੀ ਮੰਗ

ਬੋਹਾ, 15 ਜੁਲਾਈ (ਤਾਂਗੜੀ)- ਕਸਬਾ ਬੋਹਾ ਨਜ਼ਦੀਕੀ 40 ਪਿੰਡਾਂ ਅੰਦਰ ਨਹਿਰੀ ਪਾਣੀ ਦੀ ਪਹਿਲਾਂ ਹੀ ਘਾਟ ਹੈ | ਕਿਸਾਨ ਆਗੂ ਹਰਬੰਸ ਸਿੰਘ ਨੰਦਗੜ੍ਹ, ਗੁਰਦੇਵ ਸਿੰਘ ਜੋਈਆ ਨੇ ਕਿਹਾ ਕਿ ਪਿੰਡਾਂ ਵਿਚ ਛੱਪੜਾਂ ਦਾ ਪਾਣੀ ਵੀ ਪੂਰੀ ਤਰ੍ਹਾਂ ਸਾਫ਼ ਨਹੀਂ ਹੈ ਅਤੇ ਸਾਰੇ ...

ਪੂਰੀ ਖ਼ਬਰ »

ਨਸ਼ਿਆਂ ਿਖ਼ਲਾਫ਼ ਨਿਕਲ ਰਹੇ ਚੇਤਨਾ ਮਾਰਚ 'ਚ ਖਹਿਬੜੇ ਕਾਂਗਰਸੀ ਤੇ 'ਆਪ' ਦੇ ਵਰਕਰ

ਬਠਿੰਡਾ, 15 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਅੱਜ ਦੇਰ ਸ਼ਾਮ ਸਥਾਨਕ ਫਾਇਰ ਬਿਗ੍ਰੇਡ ਚੌਕ ਵਿਚ ਉਸ ਸਮੇਂ ਹੰਗਾਮਾ ਖੜ੍ਹਾ ਹੋ ਗਿਆ ਜਦੋਂ ਇਕ ਟੀ.ਵੀ. ਚੈਨਲ ਦੁਆਰਾ ਉਲੀਕੇ ਪ੍ਰੋਗਰਾਮ ਤਹਿਤ ਨਸ਼ਿਆਂ ਿਖ਼ਲਾਫ਼ ਚੇਤਨਾ ਮਾਰਚ ਨਿਕਲ ਰਿਹਾ ਸੀ ਤਾਂ ਮਾਰਚ 'ਚ ਸ਼ਾਮਲ ...

ਪੂਰੀ ਖ਼ਬਰ »

ਬੋਹਾ ਦੇ ਸੇਵਾ ਕੇਂਦਰ ਦੁਬਾਰਾ ਚਾਲੂ ਕਰਨ ਦੀ ਮੰਗ

ਬੋਹਾ, 15 ਜੁਲਾਈ (ਤਾਂਗੜੀ)- ਕਸਬਾ ਬੋਹਾ ਸਥਿਤ ਸੇਵਾ ਕੇਂਦਰ ਬੰਦ ਕਰਨ 'ਤੇ ਲੋਕਾਂ ਵਿਚ ਰੋਹ ਪੈਂਦਾ ਹੋ ਗਿਆ ਹੈ | ਲੋਕ ਅਧਿਕਾਰ ਜਾਗਿ੍ਤੀ ਸਭਾ ਬੋਹਾ ਦੇ ਪ੍ਰਧਾਨ ਸੁਨੀਲ ਕੁਮਾਰ ਨੇ ਕਿਹਾ ਕਿ ਇਕ ਪਾਸੇ ਕਸਬਾ ਬੋਹਾ ਵਿਚ ਨਗਰ ਪੰਚਾਇਤ ਬਣਾ ਕੇ ਲੋਕਾਂ ਨੂੰ ਸ਼ਹਿਰੀ ...

ਪੂਰੀ ਖ਼ਬਰ »

ਬੱਚਿਆਂ ਨੇ ਲਗਾਈਆਂ ਪ੍ਰਦਰਸ਼ਨੀਆਂ

ਬੋਹਾ, 15 ਜੁਲਾਈ (ਪ.ਪ.)- ਨੂਰ ਵਾਟਿਕਾ ਅੰਗਰੇਜ਼ੀ ਸਕੂਲ ਗਾਮੀਵਾਲਾ ਦੇ ਵਿਦਿਆਰਥੀਆਂ ਵਲੋਂ ਸਿਹਤ ਅਤੇ ਵਾਤਾਵਰਨ ਨਾਲ ਸਬੰਧਿਤ ਵਿਸ਼ਿਆਂ 'ਤੇ ਵੱਖ ਵੱਖ ਪ੍ਰਦਰਸ਼ਨੀਆਂ ਲਗਾਈਆਂ ਗਈਆਂ | ਪਿ੍ੰਸੀਪਲ ਡਾ: ਐਨ.ਟੀ.ਢੋਟ ਵਲੋਂ ਪਹਿਲੇ ਤਿੰਨ ਸਥਾਨਾਂ 'ਤੇ ਆਈਆਂ ...

ਪੂਰੀ ਖ਼ਬਰ »

ਮਾਨਸਾ ਪ੍ਰੀਮੀਅਰ ਲੀਗ 'ਚ ਮਾਈਲਸਟੋਨ ਬੁਲਜ਼ ਦੀ ਟੀਮ ਜੇਤੂ

ਮਾਨਸਾ, 15 ਜੁਲਾਈ (ਧਾਲੀਵਾਲ)- ਮਾਨਸਾ ਪ੍ਰੀਮੀਅਰ ਲੀਗ ਟੀ 20 ਕਿ੍ਕਟ ਮੈਚਾਂ ਦੀ ਲੀਗ ਦੇ ਦੂਜੇ ਦਿਨ ਮਾਈਲਸਟੋਨ ਬੁਲਜ਼ ਦਾ ਮੁਕਾਬਲਾ ਸਿਟੀ ਸਪਾਰਟਨਜ਼ ਨਾਲ ਹੋਇਆ | ਮਾਈਲਸਟੋਨ ਬੁਲਜ਼ ਵਲੋਂ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮਨੋਜ ਪੇਂਟਰ ਨੇ 59 ਰਨਾਂ ਦੀ ਪਾਰੀ ਦੌਰਾਨ 2 ...

ਪੂਰੀ ਖ਼ਬਰ »

ਸੀਵਰੇਜ ਦਾ ਪ੍ਰਬੰਧ ਠੀਕ ਕਰਨ ਦੀ ਮੰਗ

ਭੀਖੀ, 15 ਜੁਲਾਈ (ਸਿੱਧੂ)- ਸ਼ਹਿਰ ਅੰਦਰ ਪਿਛਲੇ ਦਿਨੀਂ ਹੋਈ ਮੋਹਲੇਧਾਰ ਬਾਰਿਸ਼ ਦੇ ਨਾਲ ਸ਼ਹਿਰ ਅੰਦਰ ਸੀਵਰੇਜ ਸਿਸਟਮ ਦਾ ਮਾੜਾ ਪ੍ਰਬੰਧ ਹੋਣ ਕਰ ਕੇ ਗ਼ਰੀਬ ਲੋਕਾਂ ਦੇ ਮੁਹੱਲਿਆਂ 'ਚ ਪਾਣੀ ਖੜ੍ਹਾ ਹੈ | ਵਾਰਡ ਨੰਬਰ 3 ਅਤੇ 5 'ਚ ਸੀਵਰੇਜ ਦੀਆ ਪਾਈਪਾਂ ਬੰਦ ਹੋਣ ਕਾਰਨ ...

ਪੂਰੀ ਖ਼ਬਰ »

ਬੀਰ ਖ਼ੁਰਦ 'ਚ ਨਸ਼ਿਆਂ ਿਖ਼ਲਾਫ਼ ਰੈਲੀ ਕੱਢੀ

ਭੀਖੀ, 15 ਜੂਨ (ਪ.ਪ.)- ਪਿੰਡ ਬੀਰ ਖ਼ੁਰਦ ਵਿਖੇ ਚੇਤੰਨ ਨੌਜਵਾਨ ਮੰਚ ਵਲੋਂ ਨਸ਼ਿਆਂ ਵਿਰੋਧੀ ਰੈਲੀ ਕੱਢੀ ਗਈ | ਗੁਰਦੁਆਰਾ ਸਾਹਿਬ ਵਿਖੇ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਲੋਕਾਂ ਨੂੰ ਨਸ਼ਿਆਂ ਨੂੰ ਤਿਆਗ ਕੇ ਚੰਗਾ ਜੀਵਨ ਜਿਊਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ...

ਪੂਰੀ ਖ਼ਬਰ »

ਬੱਸਾਂ ਦੇ ਬੰਦ ਪਏ ਰੂਟਾਂ ਕਾਰਨ ਲੋਕ ਹੋ ਰਹੇ ਨੇ ਖ਼ੱਜਲ ਖ਼ੁਆਰ

ਝੁਨੀਰ, 15 ਜੁਲਾਈ (ਸੰਧੂ)- ਇਲਾਕੇ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਬੱਸਾਂ ਦੇ ਬੰਦ ਪਏ ਰੂਟਾਂ ਖੱਜਲ ਖ਼ੁਆਰ ਹੋਣਾ ਪੈ ਰਿਹਾ ਹੈ | ਸਰਦੂਲਗੜ੍ਹ ਤੋਂ ਮੌੜ ਮੰਡੀ ਵਾਇਆ ਝੁਨੀਰ, ਲਾਲਿਆਂਵਾਲੀ, ਦਸੌਾਦੀਆ ਰੂਟ ਪਿਛਲੇ ਸਮੇਂ ਤੋਂ ਬੰਦ ਪਿਆ ਹੈ | ਇਸੇ ਤਰ੍ਹਾਂ ਮਾਨਸਾ ...

ਪੂਰੀ ਖ਼ਬਰ »

ਪ੍ਰੈਸ਼ਰ ਹਾਰਨਾਂ ਤਾੋ ਲੋਕ ਦੁਖੀ

ਸਰਦੂਲਗੜ੍ਹ, 15 ਜੁਲਾਈ (ਨਿ.ਪ.ਪ.)- ਸਥਾਨਕ ਸ਼ਹਿਰ ਅੰਦਰ ਗੁਜ਼ਰਨ ਵਾਲੇ ਸਿਰਸਾ-ਮਾਨਸਾ ਰੋਡ 'ਤੇ ਭਾਰੀ ਵਾਹਨਾਂ ਵੱਲੋਂ ਵੱਡੇ ਪੱਧਰ 'ਤੇ ਪ੍ਰੈਸ਼ਰ ਹਾਰਨਾਂ ਦੀ ਵਰਤੋ ਕੀਤੀ ਜਾਂਦੀ ਹੈ, ਜਿਸ ਨਾਲ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਆਉਂਦੀ ਹੈ ਉੱਥੇ ਮੇਨ ਰੋਡ ਦੇ ਨਜ਼ਦੀਕ ...

ਪੂਰੀ ਖ਼ਬਰ »

ਪ੍ਰੈੱਸ ਸ਼ਬਦ ਦੀ ਦੁਰਵਰਤੋਂ ਬੰਦ ਕਰਨ ਦੀ ਮੰਗ

ਸਰਦੂਲਗੜ੍ਹ, 15 ਜੁਲਾਈ (ਨਿ.ਪ.ਪ.)- ਪੈੱ੍ਰਸ ਕਲੱਬ ਸਰਦੂਲਗੜ੍ਹ ਦੀ ਇਕੱਤਰਤਾ ਕਲੱਬ ਦੇ ਸਕੱਤਰ ਵਿਪਨ ਗੋਇਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਪੱਤਰਕਾਰਾਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਮੰਗ ਪੱਤਰ ਮੁੱਖ ਮੰਤਰੀ ਨੂੰ ਭੇਜਣ ਦਾ ਫੈਸਲਾ ਕੀਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਸੜਕ ਵਨ-ਵੇਅ ਕਰਨ ਦੀ ਮੰਗ

ਸਰਦੂਲਗੜ੍ਹ, 15 ਜੁਲਾਈ (ਅਰੋੜਾ)- ਸਥਾਨਕ ਸ਼ਹਿਰ ਦੀ ਹਸਪਤਾਲ ਰੋਡ ਅਤੇ ਰੋੜਕੀ ਰੋਡ 'ਤੇ ਸਾਰਾ ਦਿਨ ਟਰੈਫ਼ਿਕ ਜਾਮ ਰਹਿਣ ਕਾਰਨ ਛੋਟੇ ਵਾਹਨਾਂ ਦੇ ਗੁਜ਼ਰਨ ਤੇ ਪੈਦਲ ਆਉਣ ਜਾਣ ਵਾਲਿਆਂ ਨੂੰ ਭਾਰੀ ਪ੍ਰੇਸ਼ਾਨੀ ਆਉਂਦੀ ਹੈ | ਭਾਵੇਂ ਟਰੈਫ਼ਿਕ ਪੁਲਿਸ ਟਰੈਫ਼ਿਕ ...

ਪੂਰੀ ਖ਼ਬਰ »

ਮਹੀਨੇ ਭਰ ਤੋਂ ਬੰਦ ਸੀਵਰੇਜ ਕਾਰਨ 2 ਵਾਰਡਾਂ ਦੇ ਲੋਕ ਪ੍ਰੇਸ਼ਾਨ

ਬੁਢਲਾਡਾ 15 ਜੁਲਾਈ (ਸਵਰਨ ਸਿੰਘ ਰਾਹੀ)-ਸਥਾਨਕ ਸ਼ਹਿਰ ਦੀ ਬਹੁ ਗਿਣਤੀ ਦਲਿਤ ਆਬਾਦੀ ਵਾਲੇ ਵਾਰਡ ਨੰ 8 ਤੇ 6 ਦੇ ਬੰਦ ਪਏ ਸੀਵਰੇਜ ਕਾਰਨ ਜਿੱਥੇ ਇਨ੍ਹਾਂ ਵਾਰਡਾਂ ਦੇ ਵਸਨੀਕਾਂ ਅਤੇ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਘਰਾਂ ਦੇ ...

ਪੂਰੀ ਖ਼ਬਰ »

ਲੁੱਟ-ਖੋਹ ਦੀ ਝੂਠੀ ਸ਼ਿਕਾਇਤ ਨੇ ਪੁਲਿਸ ਪ੍ਰਸ਼ਾਸਨ ਨੂੰ ਪਾਈਆਂ ਭਾਜੜਾਂ

ਸੰਗਤ ਮੰਡੀ, 15 ਜੁਲਾਈ (ਸ਼ਾਮ ਸੁੰਦਰ ਜੋਸ਼ੀ/ਰੁਪਿੰਦਰਜੀਤ ਸਿੰਘ)- ਪਿੰਡ ਝੁੰਬਾ ਦੇ ਇਕ ਵਿਅਕਤੀ ਵਲੋਂ ਥਾਣਾ ਨੰਦਗੜ੍ਹ ਵਿਖੇ ਲੁੱਟ-ਖੋਹ ਦੀ ਕੀਤੀ ਸ਼ਿਕਾਇਤ ਨੇ ਪੁਲਿਸ ਪ੍ਰਸ਼ਾਸਨ ਨੂੰ ਭਾਜੜਾਂ ਪਾ ਦਿੱਤੀਆਂ | ਜਦੋਂ ਉਕਤ ਸ਼ਿਕਾਇਤ ਸਬੰਧੀ ਥਾਣਾ ਨੰਦਗੜ੍ਹ ਦੇ ...

ਪੂਰੀ ਖ਼ਬਰ »

ਨਹਿਰੀ ਪਾਣੀ ਦੀ ਘਾਟ ਨੂੰ ਲੈ ਕੇ ਕਿਸਾਨਾਂ ਨੇ ਕੀਤਾ ਰੋਸ ਪ੍ਰਦਰਸ਼ਨ

ਭੁੱਚੋ ਮੰਡੀ, 15 ਜੁਲਾਈ (ਬਿੱਕਰ ਸਿੰਘ ਸਿੱਧੂ)- ਨਹਿਰੀ ਪਾਣੀ ਦੀ ਕਮੀ ਨੂੰ ਲੈ ਕੇ ਪਿੰਡ ਭੁੱਚੋ ਕਲਾਂ ਦੇ ਕਿਸਾਨਾਂ ਨੇ ਨਹਿਰੀ ਮਹਿਕਮੇ ਿਖ਼ਲਾਫ਼ ਰੋਸ ਪ੍ਰਦਰਸ਼ਨ ਕੀਤਾ | ਕਿਸਾਨਾਂ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਮਹਿਰਾਜ ਮਾਈਨਰ ਵਿਚੋਂ ਨਿਕਲਦੇ ਭੁੱਚੋ ...

ਪੂਰੀ ਖ਼ਬਰ »

ਕੈਂਟਰ 'ਚੋਂ 200 ਪੇਟੀ ਦੇਸੀ ਸ਼ਰਾਬ ਬਰਾਮਦ, 2 ਕਾਬੂ

ਡੱਬਵਾਲੀ, 15 ਜੁਲਾਈ (ਇਕਬਾਲ ਸਿੰਘ ਸ਼ਾਂਤ)-ਹਰਿਆਣਵੀ ਪੁਲਿਸ ਵੀ ਪੰਜਾਬ 'ਚ ਤਸਕਰ ਹੋ ਰਹੀ ਹਰਿਆਣਵੀ ਸ਼ਰਾਬ 'ਤੇ ਸ਼ਿਕੰਜਾ ਕੱਸਣ ਲੱਗੀ ਹੈ | ਸੀ.ਆਈ.ਏ ਸਟਾਫ਼ ਡੱਬਵਾਲੀ ਨੇ ਪਿੰਡ ਡੱਬਵਾਲੀ ਨੇੜਿਓਾ ਕੌਮੀ ਸ਼ਾਰਗ-9 'ਤੇ ਇਕ ਕੈਂਟਰ ਵਿਚੋਂ 200 ਪੇਟੀ (2400 ਬੋਤਲ) ਦੇਸੀ ਸ਼ਰਾਬ ...

ਪੂਰੀ ਖ਼ਬਰ »

ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਲੈ ਕੇ ਔਰਤਾਂ ਨੇ ਕੀਤਾ ਨਗਰ ਕੌਾਸਲ ਿਖ਼ਲਾਫ਼ ਰੋਸ ਪ੍ਰਦਰਸ਼ਨ

ਰਾਮਪੁਰਾ ਫੂਲ, 15 ਜੁਲਾਈ (ਨਰਪਿੰਦਰ ਸਿੰਘ ਧਾਲੀਵਾਲ)- ਰਾਮਪੁਰਾ ਫੂਲ ਵਿਚ ਵਾਟਰ ਵਰਕਸਾਂ ਦੀਆਂ ਮੋਟਰਾਂ ਸੜ ਜਾਣ ਕਾਰਨ ਪੀਣ ਦੇ ਪਾਣੀ ਦਾ ਸੰਕਟ ਪੈਦਾ ਹੋ ਗਿਆ ਹੈ | ਨਗਰ ਕੌਾਸਲ ਦੀ ਢਿੱਲੀ ਕਾਰਗੁਜ਼ਾਰੀ ਤੋਂ ਪੇ੍ਰਸ਼ਾਨ ਔਰਤਾਂ ਨੇ ਨਗਰ ਕੌਾਸਲ ਦੇ ਦਫ਼ਤਰ ਅੱਗੇ ਰੋਸ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX