ਤਾਜਾ ਖ਼ਬਰਾਂ


ਏਸ਼ੀਅਨ ਖੇਡਾਂ 2018 : ਭਾਰਤ ਦੇ ਨਿਸ਼ਾਨੇਬਾਜ਼ ਦੀਪਕ ਕੁਮਾਰ ਨੇ ਜਿੱਤਿਆ ਸਿਲਵਰ ਮੈਡਲ
. . .  30 minutes ago
ਜਕਾਰਤਾ, 20 ਅਗਸਤ - ਏਸ਼ੀਅਨ ਖੇਡਾਂ 2018 ਵਿਚ ਭਾਰਤ ਦੇ ਨਿਸ਼ਾਨੇਬਾਜ਼ ਦੀਪਕ ਕੁਮਾਰ ਨੇ ਮਰਦਾਂ ਦੇ 10 ਮੀਟਰ ਏਅਰ ਰਾਈਫ਼ਲ ਮੁਕਾਬਲੇ ਵਿਚ ਸਿਲਵਰ ਮੈਡਲ ਜਿੱਤਿਆ...
ਉਮਰ ਖ਼ਾਲਿਦ ਉੱਪਰ ਹਮਲਾ ਕਰਨ ਦੇ ਮਾਮਲੇ 'ਚ 2 ਗ੍ਰਿਫਤਾਰ
. . .  47 minutes ago
ਨਵੀਂ ਦਿੱਲੀ, 20 ਅਗਸਤ - ਜੇ.ਐਨ.ਯੂ ਦੇ ਵਿਦਿਆਰਥੀ ਉਮਰ ਖ਼ਾਲਿਦ ਉੱਪਰ ਹਮਲਾ ਕਰਨ ਦੇ ਮਾਮਲੇ ਵਿਚ ਦਿੱਲੀ ਪੁਲਿਸ ਨੇ 2 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ। ਇਸ ਨੂੰ ਲੈ ਕੇ ਵਾਇਰਲ...
ਅਟਲ ਬਿਹਾਰੀ ਵਾਜਪਾਈ ਦੇ ਦੇਹਾਂਤ 'ਤੇ ਭਾਜਪਾ ਵੱਲੋਂ ਸਰਵਦਲੀ ਪ੍ਰਾਰਥਨਾ ਸਭਾ ਅੱਜ
. . .  about 1 hour ago
ਨਵੀਂ ਦਿੱਲੀ, 20 ਅਗਸਤ - ਸਾਬਕਾ ਪ੍ਰਧਾਨ ਮੰਤਰੀ ਅਤੇ ਭਾਰਤ ਰਤਨ ਸਵ. ਅਟਲ ਬਿਹਾਰੀ ਵਾਜਪਾਈ ਦੇ ਦੇਹਾਂਤ 'ਤੇ ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਸ਼ਾਮ ਦਿੱਲੀ ਦੇ ਇੰਦਰਾ ਗਾਂਧੀ...
ਟੀ.ਆਰ.ਐੱਸ ਦੇ ਸੰਸਦ ਮੈਂਬਰ ਕੇਰਲ ਦੇ ਹੜ ਪੀੜਤਾਂ ਨੂੰ ਦਾਨ ਕਰਨਗੇ ਆਪਣੀ ਤਨਖ਼ਾਹ
. . .  about 1 hour ago
ਹੈਦਰਾਬਾਦ, 20 ਅਗਸਤ - ਤੇਲੰਗਾਨਾ ਰਾਸ਼ਟਰੀ ਸਮਿਤੀ (ਟੀ.ਆਰ.ਐੱਸ) ਦੇ ਸੰਸਦ ਮੈਂਬਰ ਆਪਣੀ ਇੱਕ ਮਹੀਨੇ ਦੀ ਤਨਖ਼ਾਹ ਕੇਰਲ ਦੇ ਹੜ ਪੀੜਤਾਂ ਨੂੰ ਦਾਨ...
ਕੇਰਲ 'ਚ ਹੜ੍ਹਾਂ ਦੌਰਾਨ ਪਹਿਲਾ ਜਹਾਜ਼ ਪਹੁੰਚਾ ਕੋਚੀ
. . .  about 1 hour ago
ਤਿਰੂਵਨੰਤਪੁਰਮ, 20 ਅਗਸਤ - ਕੇਰਲ 'ਚ ਹੜ੍ਹਾਂ ਦੌਰਾਨ ਏਅਰ ਇੰਡੀਆ ਦਾ ਪਹਿਲਾ ਜਹਾਜ਼ ਕੋਚੀ ਹਵਾਈ ਅੱਡੇ ਪਹੁੰਚਿਆ...
ਏਸ਼ੀਅਨ ਖੇਡਾਂ 2018 : ਪੀ.ਵੀ ਸਿੰਧੂ ਨੇ ਜਿੱਤ ਨਾਲ ਕੀਤੀ ਦੂਸਰੇ ਦਿਨ ਦੀ ਸ਼ੁਰੂਆਤ
. . .  about 1 hour ago
ਜਕਾਰਤਾ, 20 ਅਗਸਤ - ਭਾਰਤ ਦੀ ਬੈਡਮਿੰਟਨ ਖਿਡਾਰਨ ਪੀ.ਵੀ ਸਿੰਧੂ ਨੇ ਜਪਾਨ ਦੀ ਯਾਮਾਗੁਚੀ ਨੂੰ 21-18, 21-19 ਨਾਲ ਹਰਾ ਕੇ ਦੂਸਰੇ ਦਿਨ ਦੀ ਸ਼ੁਰੂਆਤ ਕੀਤੀ...
ਝਾਰਖੰਡ : ਮਹਿਲਾ ਤੇ ਉਸ ਦੇ ਤਿੰਨ ਬੱਚਿਆ ਦੀਆਂ ਲਾਸ਼ਾਂ ਬਰਾਮਦ
. . .  about 1 hour ago
ਰਾਂਚੀ, 20 ਅਗਸਤ - ਝਾਰਖੰਡ ਦੇ ਗਿਰੀਡ ਵਿਖੇ ਇੱਕ ਮਹਿਲਾ ਅਤੇ ਉਸ ਦੇ ਤਿੰਨ ਬੱਚਿਆ ਦੀਆਂ ਲਾਸ਼ਾਂ ਮਿਲਣ ਨਾਲ ਦਹਿਸ਼ਤ...
ਸੋਨੀਆ, ਰਾਹੁਲ, ਪ੍ਰਿਅੰਕਾ ਵੱਲੋਂ ਸਵ. ਰਾਜੀਵ ਗਾਂਧੀ ਨੂੰ ਸ਼ਰਧਾਂਜਲੀ
. . .  about 2 hours ago
ਨਵੀਂ ਦਿੱਲੀ, 20 ਅਗਸਤ - ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸਵ. ਰਾਜੀਵ ਗਾਂਧੀ ਦੇ ਜਨਮ ਦਿਨ ਮੌਕੇ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਰਾਬਰਟ ਵਾਡਰਾ, ਮਨਮੋਹਨ ਸਿੰਘ...
ਅੱਜ ਦਾ ਵਿਚਾਰ
. . .  about 2 hours ago
ਪੰਜਾਬ ਪੁਹੰਚੇ ਕੇਜਰੀਵਾਲ ਨੇ ਪੱਤਰਕਾਰਾਂ ਤੋਂ ਵੱਟਿਆ ਪਾਸਾ
. . .  1 day ago
ਸੰਗਰੂਰ, 19 ਅਗਸਤ (ਦਮਨਜੀਤ ਸਿੰਘ)- ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਆਪਣੀ ਪੰਜਾਬ ਫੇਰੀ ਦੌਰਾਨ ਅੱਜ ਦਿੱਲੀ ਤੋਂ ਦਿੱਲੀ-ਲੁਧਿਆਣਾ ਸ਼ਤਾਬਦੀ ਰਾਹੀਂ ਸੰਗਰੂਰ ਪੁਹੰਚੇ, ਜਿਥੋਂ ਉਹ...
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਦੂਸਰੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਭਾਰਤ ਦੂਸਰੀ ਪਾਰੀ 'ਚ 124/2
. . .  1 day ago
ਸ਼੍ਰੋਮਣੀ ਅਕਾਲੀ ਦਲ ਆਜ਼ਾਦ ਤੌਰ 'ਤੇ ਲੜੇਗਾ ਹਰਿਆਣਾ ਚੋਣਾਂ - ਸੁਖਬੀਰ ਬਾਦਲ
. . .  1 day ago
ਕੁਰੂਕਸ਼ੇਤਰ, 19 ਅਗਸਤ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੁਰੂਕਸ਼ੇਤਰ ਵਿਖੇ ਰੈਲੀ ਦੌਰਾਨ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਤੌਰ 'ਤੇ ਹਰਿਆਣਾ...
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਦੂਸਰੀ ਪਾਰੀ 'ਚ ਭਾਰਤ 103/1
. . .  1 day ago
ਇੰਡੋਨੇਸ਼ੀਆ 'ਚ ਆਇਆ ਭੂਚਾਲ
. . .  1 day ago
ਜਕਾਰਤਾ, 19 ਅਗਸਤ - ਇੰਡੋਨੇਸ਼ੀਆ ਦੇ ਲੋਮਬੌਕ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਾਤਾ 6.9 ਮਾਪੀ ਗਈ...
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਪਹਿਲੀ ਪਾਰੀ 'ਚ ਇੰਗਲੈਂਡ ਦੀ ਪੂਰੀ ਟੀਮ 161 ਦੌੜਾਂ ਬਣਾ ਕੇ ਆਊਟ
. . .  1 day ago
1.67 ਕਰੋੜ ਰੁਪਏ ਦੇ ਸੋਨੇ ਸਮੇਤ ਤਿੰਨ ਗ੍ਰਿਫ਼ਤਾਰ
. . .  1 day ago
ਏਸ਼ੀਅਨ ਖੇਡਾਂ 2018 : ਪਹਿਲਵਾਨ ਬਜਰੰਗ ਨੇ ਭਾਰਤ ਨੂੰ ਦਵਾਇਆ ਪਹਿਲਾਂ ਸੋਨ ਤਮਗ਼ਾ
. . .  1 day ago
ਕਤਰ ਨੇ ਹੜ੍ਹ ਪ੍ਰਭਾਵਿਤ ਕੇਰਲ ਲਈ 34.89 ਕਰੋੜ ਦੀ ਸਹਾਇਤਾ ਰਾਸ਼ੀ ਦਾ ਕੀਤਾ ਐਲਾਨ
. . .  1 day ago
ਭਿਆਨਕ ਸੜਕ ਹਾਦਸੇ 'ਚ ਪਤਨੀ ਦੀ ਮੌਤ, ਪਤੀ ਜ਼ਖਮੀ
. . .  1 day ago
ਕੌਮਾਂਤਰੀ ਸਰਹੱਦ ਨੇੜਿਓ ਦੋ ਕਿੱਲੋ ਹੈਰੋਇਨ ਬਰਾਮਦ
. . .  1 day ago
ਖੁਮਾਣੋਂ ਸ਼ੈਲਰ ਹਾਦਸਾ : ਮੁੱਖ ਮੰਤਰੀ ਵਲੋਂ ਮ੍ਰਿਤਕਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਲੰਚ ਤੱਕ ਇੰਗਲੈਂਡ 46/0
. . .  1 day ago
ਪੰਜਾਬ ਦੇ ਦੋ ਨਸ਼ਾ ਤਸਕਰ ਜੰਮੂ 'ਚ ਗ੍ਰਿਫ਼ਤਾਰ
. . .  1 day ago
ਸਿੱਧੂ ਵਲੋਂ ਪਾਕਿ ਫੌਜ ਮੁਖੀ ਨੂੰ ਪਾਈ ਜੱਫੀ ਦਾ ਮੈਂ ਸਮਰਥਨ ਨਹੀਂ ਕਰਦਾ- ਕੈਪਟਨ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਪਹਿਲੀ ਪਾਰੀ 'ਚ ਭਾਰਤੀ ਟੀਮ 329 ਦੌੜਾਂ 'ਤੇ ਆਲ ਆਊਟ
. . .  1 day ago
ਏਸ਼ੀਅਨ ਖੇਡਾਂ 2018 : ਪਹਿਲਵਾਨ ਬਜਰੰਗ ਨੇ ਬਣਾਈ ਸੈਮੀਫਾਈਨਲ 'ਚ ਥਾਂ
. . .  1 day ago
ਬੀ.ਐੱਸ.ਐੱਫ. ਨੇ 6 ਕਿਲੋਗ੍ਰਾਮ ਹੈਰੋਇਨ ਕੀਤੀ ਬਰਾਮਦ
. . .  1 day ago
ਕੇਰਲ ਹੜ੍ਹ ਪੀੜਤਾਂ ਦੀ ਮਦਦ ਲਈ ਸ਼੍ਰੋਮਣੀ ਕਮੇਟੀ ਵੱਲੋਂ ਭਲਕੇ ਭੇਜੀ ਜਾਵੇਗੀ 30 ਮੈਂਬਰੀ ਟੀਮ - ਡਾ: ਰੂਪ ਸਿੰਘ
. . .  1 day ago
ਏਸ਼ੀਅਨ ਖੇਡਾਂ : 86 ਕਿੱਲੋਗਰਾਮ ਫ੍ਰੀਸਟਾਇਲ ਕੁਸ਼ਤੀ ਦੇ ਕੁਆਟਰ ਫਾਈਨਲ 'ਚ ਹਾਰਿਆ ਭਾਰਤੀ ਪਹਿਲਵਾਨ
. . .  1 day ago
ਲੋਕ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਦਾ ਕਾਂਗਰਸ ਨਾਲ ਸਮਝੌਤੇ ਦੀ ਗੱਲ ਬਿਲਕੁਲ ਝੂਠ - ਕੇਜਰੀਵਾਲ
. . .  1 day ago
ਕਰਨਾਟਕ : ਕੋਡਾਗੂ 'ਚ ਢਿਗਾਂ ਡਿੱਗਣ ਕਾਰਨ ਰਸਤਾ ਬੰਦ
. . .  1 day ago
ਪਾਕਿਸਤਾਨ ਤੋਂ ਵਾਪਸ ਪਰਤੇ ਨਵਜੋਤ ਸਿੱਧੂ ਨੂੰ ਕਿਸਾਨ ਜਥੇਬੰਦੀ ਵੱਲੋਂ ਦਿਖਾਈਆਂ ਗਈਆਂ ਕਾਲੀਆਂ ਝੰਡੀਆਂ
. . .  1 day ago
ਏਸ਼ੀਅਨ ਖੇਡਾਂ 2018 : ਭਾਰਤੀ ਪਹਿਲਵਾਨ ਬਜਰੰਗ ਨੇ ਤਜ਼ਾਕਿਸਤਾਨ ਦੇ ਫਾਇਜਿਏਵ ਨੂੰ 12-2 ਨਾਲ ਹਰਾ ਕੇ ਸੈਮੀਫਾਈਨਲ 'ਚ ਬਣਾਈ ਥਾਂ
. . .  1 day ago
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੇਰਲ ਦੇ ਰਾਜਪਾਲ ਅਤੇ ਮੁੱਖ ਮੰਤਰੀ ਨਾਲ ਕੀਤੀ ਗੱਲਬਾਤ
. . .  1 day ago
ਦਾਭੋਲਕਰ ਹੱਤਿਆ ਮਾਮਲੇ ਦੇ ਦੋਸ਼ੀ ਸਚਿਨ ਨੂੰ 26 ਅਗਸਤ ਤੱਕ ਸੀ. ਬੀ. ਆਈ. ਹਿਰਾਸਤ 'ਚ ਭੇਜਿਆ ਗਿਆ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 2 ਸਾਉਣ ਸੰਮਤ 550
ਿਵਚਾਰ ਪ੍ਰਵਾਹ: ਨੀਤੀਆਂ ਅਤੇ ਯੋਜਨਾਵਾਂ ਉਦੋਂ ਠੁੱਸ ਹੋ ਜਾਂਦੀਆਂ ਹਨ, ਜਦੋਂ ਸਿਆਸਤਦਾਨਾਂ ਦਾ ਆਪਣਾ ਵਿਵਹਾਰ ਨੀਤੀਆਂ ਦੇ ਉਲਟ ਹੁੰਦਾ ਹੈ। -ਅਗਿਆਤ
  •     Confirm Target Language  

ਬੰਗਾਲ 'ਚ ਮੋਦੀ ਦੀ ਰੈਲੀ ਦੌਰਾਨ ਪੰਡਾਲ ਢਹਿ ਢੇਰੀ-90 ਜ਼ਖ਼ਮੀ

ਪ੍ਰਧਾਨ ਮੰਤਰੀ ਨੇ ਹਸਪਤਾਲ ਜਾ ਕੇ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਿਆ

ਮਿਦਨਾਪੁਰ (ਪੱਛਮੀ ਬੰਗਾਲ), 16 ਜੁਲਾਈ (ਪੀ. ਟੀ. ਆਈ.)-ਅੱਜ ਪੱਛਮੀ ਬੰਗਾਲ ਦੇ ਮਿਦਨਾਪੁਰ ਜ਼ਿਲ੍ਹੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੌਰਾਨ ਇਕ ਆਰਜ਼ੀ ਤੌਰ 'ਤੇ ਬਣਾਇਆ ਪੰਡਾਲ (ਤੰਬੂ) ਢਹਿ ਗਿਆ, ਜਿਸ ਕਾਰਨ 50 ਔਰਤਾਂ ਸਮੇਤ 90 ਵਿਅਕਤੀ ਜ਼ਖ਼ਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਪੰਡਾਲ ਲੋਕਾਂ ਨੂੰ ਮੀਂਹ ਤੋਂ ਬਚਾਉਣ ਲਈ ਰੈਲੀ ਦੇ ਮੁੱਖ ਗੇਟ ਦੇ ਬਾਹਰ ਬਣਾਇਆ ਗਿਆ ਸੀ। ਭਾਜਪਾ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਘਟਨਾ ਵਿਚ 24 ਵਿਅਕਤੀ ਜ਼ਖ਼ਮੀ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਭਾਜਪਾ ਦੇ ਕਈ ਉਤਸ਼ਾਹੀ ਸਮਰਥਕ ਰੈਲੀ ਦੌਰਾਨ ਪੰਡਾਲ ਦੇ ਉੱਪਰ ਚੜ੍ਹ ਗਏ। ਮੋਦੀ, ਜਿਨ੍ਹਾਂ ਬਾਅਦ ਵਿਚ ਹਸਪਤਾਲ ਦਾ ਦੌਰਾ ਕੀਤਾ, ਨੇ ਆਪਣਾ ਭਾਸ਼ਣ ਰੋਕ ਕੇ ਉਨ੍ਹਾਂ ਨੂੰ ਵਾਰ-ਵਾਰ ਹੇਠਾਂ ਉੱਤਰਨ ਲਈ ਕਿਹਾ। ਚਸ਼ਮਦੀਦ ਗਵਾਹਾਂ ਨੇ ਘਟਨਾ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਕੁਝ ਲੋਕ ਪੰਡਾਲ ਦੇ ਉੱਪਰ ਚੜ੍ਹ ਗਏ, ਜਿਹੜਾ ਤਰਪਾਲ ਨਾਲ ਬਣਾਇਆ ਹੋਇਆ ਸੀ। ਤੰਬੂ ਲੋਕਾਂ ਦਾ ਭਾਰ ਨਾ ਸਹਿ ਸਕਿਆ ਅਤੇ ਢਹਿ ਢੇਰੀ ਹੋ ਗਿਆ, ਜਿਸ ਕਾਰਨ ਪੰਡਾਲ ਅੰਦਰ ਇਕੱਤਰ ਹੋਏ ਕਈ ਲੋਕ, ਜਿਨ੍ਹਾਂ ਵਿਚ ਔਰਤਾਂ ਵੀ ਸ਼ਾਮਿਲ ਸਨ, ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਜਦੋਂ ਭਾਸ਼ਣ ਦੇ ਰਹੇ ਸਨ ਤਾਂ ਉਨ੍ਹਾਂ ਨੇ ਪੰਡਾਲ ਢਹਿੰਦਾ ਦੇਖਿਆ। ਉਨ੍ਹਾਂ ਤੁਰੰਤ ਉਨ੍ਹਾਂ ਕੋਲ ਖੜ੍ਹੇ ਐਸ. ਪੀ. ਜੀ. ਦੇ ਮੁਲਾਜ਼ਮਾਂ ਨੂੰ ਕਿਹਾ ਕਿ ਉਹ ਤੁਰੰਤ ਲੋਕਾਂ ਦੀ ਦੇਖਭਾਲ ਕਰਨ। ਭਾਜਪਾ ਦੀ ਸਥਾਨਕ ਇਕਾਈ, ਮੋਦੀ ਦੇ ਨਿੱਜੀ ਸਟਾਫ ਅਤੇ ਐਸ. ਪੀ. ਜੀ. ਮੁਲਾਜ਼ਮਾਂ ਜ਼ਖ਼ਮੀਆਂ ਦੀ ਮਦਦ ਕਰਨ ਲਈ ਤੁਰੰਤ ਹਰਕਤ ਵਿਚ ਆ ਗਏ। ਭਾਜਪਾ ਦੇ ਇਕ ਨੇਤਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਕਾਫ਼ਲੇ ਦੀ ਐਂਬੂਲੈਂਸ ਨਾਲ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਰੈਲੀ ਨੂੰ ਸੰਬੋਧਨ ਕਰਨ ਪਿਛੋਂ ਮੋਦੀ ਹਸਪਤਾਲ ਚਲੇ ਗਏ ਅਤੇ ਕੁਝ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਿਆ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਜਦੋਂ ਹਸਪਤਾਲ ਗਏ ਤਾਂ ਇਕ ਜ਼ਖ਼ਮੀ ਔਰਤ ਨੇ ਉਨ੍ਹਾਂ ਨੂੰ ਆਟੋਗਰਾਫ ਦੇਣ ਲਈ ਕਿਹਾ। ਪ੍ਰਧਾਨ ਮੰਤਰੀ ਨੇ ਖੁਸ਼ੀ-ਖੁਸ਼ੀ ਉਸ ਨੂੰ ਆਪਣਾ ਆਟੋਗਰਾਫ ਦੇ ਦਿੱਤਾ। ਪੰਡਾਲ ਢਹਿਣ ਤੋਂ ਬਾਅਦ ਵੀ ਲੋਕ ਦੂਸਰਿਆਂ ਦੀ ਮਦਦ ਲਈ ਮੌਜੂਦ ਰਹੇ। ਕੋਈ ਵੀ ਉਥੋਂ ਨਹੀਂ ਗਿਆ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਸੂਬਾ ਸਰਕਾਰ ਰੈਲੀ ਵਿਚ ਜ਼ਖ਼ਮੀ ਹੋਏ ਸਾਰੇ ਵਿਅਕਤੀਆਂ ਨੂੰ ਡਾਕਟਰੀ ਸਹਾਇਤਾ ਮੁਹੱਈਆ ਕਰੇਗੀ। ਉਨ੍ਹਾਂ ਟਵੀਟ ਕਰਦਿਆਂ ਰੈਲੀ ਵਿਚ ਜ਼ਖ਼ਮੀ ਹੋਏ ਲੋਕਾਂ ਦੇ ਛੇਤੀ ਤੰਦਰੁਸਤ ਹੋਣ ਦੀ ਪ੍ਰਾਰਥਨਾ ਕੀਤੀ।
ਕੇਂਦਰ ਨੇ ਰਿਪੋਰਟ ਮੰਗੀ
ਨਵੀਂ ਦਿੱਲੀ-ਕੇਂਦਰ ਸਰਕਾਰ ਨੇ ਅੱਜ ਮਿਦਨਾਪੁਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਵਾਲੀ ਥਾਂ ਨੇੜੇ ਇਕ ਆਰਜ਼ੀ ਪੰਡਾਲ ਢਹਿਣ ਬਾਰੇ ਪੱਛਮੀ ਬੰਗਾਲ ਸਰਕਾਰ ਤੋਂ ਰਿਪੋਰਟ ਮੰਗੀ ਹੈ। ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਕੇਂਦਰ ਨੇ ਪੱਛਮੀ ਬੰਗਾਲ ਸਰਕਾਰ ਤੋਂ ਤੰਬੂ ਢਹਿਣ ਬਾਰੇ ਰਿਪੋਰਟ ਮੰਗੀ ਹੈ ਜਿਸ ਵਿਚ ਕਈ ਲੋਕ ਜ਼ਖ਼ਮੀ ਹੋ ਗਏ ਹਨ।
ਬੰਗਾਲ 'ਚ ਸਿੰਡੀਕੇਟ ਦਾ ਰਾਜ-ਮੋਦੀ
ਕੋਲਕਾਤਾ, (ਰਣਜੀਤ ਸਿੰਘ ਲੁਧਿਆਣਵੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਰਾਜ ਦੀ ਮਮਤਾ ਬੈਨਰਜੀ ਸਰਕਾਰ 'ਤੇ ਕਰਾਰਾ ਹਮਲਾ ਕਰਦਿਆਂ ਲੋਕਤੰਤਰ ਦਾ ਗਲਾ ਘੁਟਣ ਅਤੇ ਸਿੰਡੀਕੇਟ ਸੰਸਕ੍ਰਿਤੀ ਨੂੰ ਵਧਾਉਣ ਦਾ ਦੋਸ਼ ਲਾਇਆ। ਪੱਛਮੀ ਮਿਦਨਾਪੁਰ ਜ਼ਿਲ੍ਹੇ ਦੇ ਮਿਦਨਾਪੁਰ ਵਿਖੇ ਭਾਜਪਾ ਦੀ ਕਿਸਾਨ ਕਲਿਆਣ ਰੈਲੀ ਨੂੰ ਚੋਣ ਰੈਲੀ 'ਚ ਬਦਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਬੰਗਾਲ ਚ ਸਿੰਡੀਕੇਟ ਦੀ ਮਨਜ਼ੂਰੀ ਤੋਂ ਬਿਨਾਂ ਕੋਈ ਕੰਮ ਨਹੀਂ ਹੋ ਸਕਦਾ। ਇਥੇ ਪੂਜਾ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ। ਪ੍ਰਧਾਨ ਮੰਤਰੀ ਨੇ ਆਪਣਾ ਭਾਸ਼ਣ ਬੰਗਲਾ ਚ ਆਰੰਭ ਕੀਤਾ ਅਤੇ ਕਿਹਾ ਕਿ ਬੰਧੁਗਣ ਆਮਾਰ ਖੁਬ ਭਾਲੋ ਲਾਗਛੇ (ਮਿੱਤਰੋ ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ)। ਇਸ ਤੋਂ ਬਾਅਦ ਉਨ੍ਹਾਂ ਪੁੱਛਿਆ ਕਿ ਤੁਸੀਂ ਕੱਲ੍ਹ ਫੀਫਾ ਵਿਸ਼ਵ ਕਪ ਫੁੱਟਬਾਲ ਦਾ ਫਾਈਨਲ ਵੇਖਿਆ ਕਿ ਨਹੀਂ। ਕੇਮਨ ਲਾਗਲੋ (ਕਿਹੋ ਜਿਹਾ ਲੱਗਿਆ)। ਮੋਦੀ ਨੇ ਕਿਹਾ ਕਿ ਐਨ.ਡੀ.ਏ. ਸਰਕਾਰ 2022 ਤੱਕ ਕਿਸਾਨਾਂ ਦੀ ਆਮਦਨੀ ਦੁੱਗਣੀ ਕਰਨ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਤੁਹਾਡੀ ਸਰਕਾਰ ਹੈ। ਇਹ ਕਿਸਾਨਾਂ ਦੀ ਸਰਕਾਰ ਹੈ। ਸਰਕਾਰ ਚੰਗੇ ਬੀਜ ਤੋਂ ਲੈ ਕੇ ਮੰਡੀਕਰਨ ਤੱਕ ਕਿਸਾਨਾਂ ਲਈ ਕੰਮ ਕਰ ਰਹੀ ਹੈ। ਉਤਪਾਦ ਨੂੰ ਬਚਾਉਣ ਲਈ ਗੋਦਾਮ ਦੀ ਲੋੜ ਹੈ। ਸਰਕਾਰ ਚਾਹੁੰਦੀ ਹੈ ਕਿ ਕਿਸਾਨ ਆਧੁਨਿਕ ਤਕਨੀਕ ਦਾ ਵਿਵਹਾਰ ਕਰਨ। ਪ੍ਰਧਾਨ ਮੰਤਰੀ ਨੇ ਤ੍ਰਿਣਮੂਲ 'ਤੇ ਹੱਲਾ ਬੋਲਦਿਆਂ ਉਸ 'ਤੇ ਲੋਕਤੰਤਰ ਦਾ ਗਲਾ ਘੁੱਟਣ ਦਾ ਦੋਸ਼ ਲਾਇਆ। ਉਨਾਂ ਤ੍ਰਿਣਮੂਲ ਦੇ ਰਾਜ ਨੂੰ ਡਰ ਦਾ ਰਾਜ ਦੱਸਦਿਆਂ ਕਿਹਾ ਕਿ ਮਮਤਾ ਸਰਕਾਰ ਡਰ ਦੇ ਰਾਜ 'ਤੇ ਭਰੋਸਾ ਕਰਦੀ ਹੈ ਉਨਾਂ ਦਾ ਲੋਕਤੰਤਰ-ਤ੍ਰਿਣਮੂਲ 'ਤੇ ਭਰੋਸਾ ਨਹੀਂ ਹੈ।
ਮੋਦੀ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ-ਤ੍ਰਿਣਮੂਲ
ਕੋਲਕਾਤਾ, (ਰਣਜੀਤ ਸਿੰਘ ਲੁਧਿਆਣਵੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਜ਼ੋਰਦਾਰ ਜਵਾਬੀ ਹੱਲਾ ਬੋਲਦਿਆਂ ਤ੍ਰਿਣਮੂਲ ਕਾਂਗਰਸ ਨੇ ਕਿਹਾ ਹੈ ਕਿ ਉਹ ਗ਼ਲਤ ਸੂਚਨਾਵਾਂ ਦੇ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਇਸ ਦੇ ਨਾਲ ਹੀ ਤ੍ਰਿਣਮੂਲ ਨੇ ਦੋਸ਼ ਲਾਇਆ ਕਿ ਸਿੰਡੀਕੇਟ ਚਲਾ ਕੇ ਧਾਰਮਿਕ ਅੱਤਵਾਦ ਵਧਾ ਰਹੇ ਹਨ। ਮਿਦਨਾਪੁਰ ਜ਼ਿਲ੍ਹੇ 'ਚ ਰੈਲੀ ਚ ਤ੍ਰਿਣਮੂਲ ਸਰਕਾਰ ਨੂੰ ਲੋਕਤੰਤਰ ਲਈ ਖਤਰਾ ਤੇ ਸਿੰਡੀਕੇਟ ਰਾਜ ਚਲਾਉਣ ਦਾ ਦੋਸ਼ ਲਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਬਗੈਰ ਸਿੰਡੀਕੇਟ ਦੀ ਮਨਜ਼ੂਰੀ ਤੋਂ ਕੁਝ ਨਹੀਂ ਹੋ ਸਕਦਾ। ਤ੍ਰਿਣਮੂਲ ਨੇ ਜ਼ੋਰਦਾਰ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਭਾਜਪਾ ਆਗੂ ਅੱਗ ਨਾਲ ਖੇਡਣਾ ਬੰਦ ਕਰ ਦੇਣ। ਤ੍ਰਿਣਮੂਲ ਕਾਂਗਰਸ ਦੇ ਜਨਰਲ ਸਕੱਤਰ ਪਾਰਥ ਚੈਟਰਜੀ ਅਤੇ ਰਾਜ ਸਭਾ ਦੇ ਤ੍ਰਿਣਮੂਲ ਆਗੂ ਡੇਰੇਕ ਉ ਬ੍ਰਾਇਨ ਨੇ ਇਕ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਜਪਾ ਕੁੱਟ-ਕੁੱਟ ਕੇ ਮਾਰਨ ਦਾ ਸਿੰਡੀਕੇਟ ਚਲਾ ਰਹੀ ਹੈ।

ਫਿਨਲੈਂਡ 'ਚ ਟਰੰਪ ਤੇ ਪੁਤਿਨ ਵਿਚਕਾਰ ਇਤਿਹਾਸਕ ਗੱਲਬਾਤ

ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਆਸਾਧਰਨ ਪੱਧਰ 'ਤੇ ਲੈ ਜਾਵਾਂਗੇ-ਟਰੰਪ

ਹੇਲਸਿੰਕੀ, 16 ਜੁਲਾਈ (ਏਜੰਸੀ)-ਫਿਨਲੈਂਡ ਦੀ ਰਾਜਧਾਨੀ ਹੇਲਸਿੰਕੀ ਵਿਖੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਰੂਸੀ ਹਮਰੁਤਬਾ ਵਲਾਦੀਮੀਰ ਪੁਤਿਨ ਵਿਚਾਲੇ ਹੋਈ ਇਤਿਹਾਸਕ ਗੱਲਬਾਤ ਦੌਰਾਨ ਵਿਸ਼ਵ ਦੀਆਂ ਸ਼ਕਤੀਸ਼ਾਲੀ ਪ੍ਰਮਾਣੂ ਤਾਕਤਾਂ ਨੇ ਆਪਸੀ ਰਿਸ਼ਤਿਆਂ ਨੂੰ ਬਿਹਤਰ ਬਣਾਉਣ ਲਈ ਸਹਿਮਤੀ ਪ੍ਰਗਟ ਕੀਤੀ ਹੈ। ਇਸ ਇਤਿਹਾਸਕ ਗੱਲਬਾਤ ਤੋਂ ਪਹਿਲਾਂ ਪ੍ਰੈਸ ਸਾਹਮਣੇ ਟਰੰਪ ਨੇ ਦੋਹਾਂ ਦੇਸ਼ਾਂ ਦੇ ਆਪਸੀ ਰਿਸ਼ਤਿਆਂ ਨੂੰ ਆਸਾਧਰਨ ਪੱਧਰ 'ਤੇ ਲੈ ਜਾਣ ਦੇ ਕੀਤੇ ਵਾਅਦੇ ਮੁਤਾਬਿਕ ਟਰੰਪ ਨੇ ਰੂਸ ਦੀ ਆਲੋਚਨਾ ਕਰਨ ਤੋਂ ਬਚਦਿਆਂ ਸਪੱਸ਼ਟ ਕੀਤਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਦੀਆਂ ਚੋਣਾਂ 'ਚ ਮਾਸਕੋ ਵਲੋਂ ਕੋਈ ਦਖ਼ਲ ਅੰਦਾਜ਼ੀ ਨਹੀਂ ਕੀਤੀ। ਇਸ ਦੌਰਾਨ ਟਰੰਪ ਨੇ ਕਿਹਾ ਕਿ ਸਾਡੀ ਗੱਲਬਾਤ ਤੋਂ 4 ਘੰਟੇ ਪਹਿਲਾਂ ਤੱਕ ਜੋ ਰਿਸ਼ਤੇ ਸਭ ਤੋਂ ਖਰਾਬ ਦੌਰ 'ਚੋਂ ਲੰਘ ਰਹੇ ਸਨ, ਉਨ੍ਹਾਂ 'ਚ ਵੱਡਾ ਅੰਤਰ ਆ ਗਿਆ ਹੈ ਤੇ ਇਹ ਮੁਲਾਕਾਤ ਇਨ੍ਹਾਂ ਸੁਖਾਵੇ ਸਬੰਧਾਂ ਦੀ ਅਜੇ ਸ਼ੁਰੂਆਤ ਹੈ। ਇਸ ਇਤਿਹਾਸਕ ਗੱਲਬਾਤ ਦੌਰਾਨ ਟਰੰਪ ਤੇ ਪੁਤਿਨ ਨੇ 2 ਘੰਟੇ ਤੋਂ ਵੱਧ ਸਮਾਂ ਇੱਕਲਿਆ ਦੁਭਾਸ਼ੀਆ ਦੀ ਹਾਜ਼ਰੀ 'ਚ ਗੱਲਬਾਤ ਕੀਤੀ, ਜਿਸ ਤੋਂ ਪਹਿਲਾਂ ਦੋਹਾਂ ਦੇਸ਼ਾਂ ਦੀਆਂ ਰਾਸ਼ਟਰੀ ਸੁਰੱਖਿਆ ਟੀਮਾਂ ਦੇ ਮੈਂਬਰ ਵੀ ਗੱਲਬਾਤ ਸਮੇਂ ਹਾਜ਼ਰ ਸਨ। ਇਸ ਵਾਰਤਾ ਦੇ ਖੁੱਲੇ ਤੇ ਸਪੱਸ਼ਟ ਮਾਹੌਲ ਤੋਂ ਬੇਹੱਦ ਪ੍ਰਭਾਵਿਤ ਹੋਏ ਰੂਸੀ ਨੇਤਾ ਪੁਤਿਨ ਨੇ ਗੱਲਬਾਤ ਨੂੰ ਕਾਮਯਾਬ, ਖੁੱਲੀ, ਸਪੱਸ਼ਟ, ਸਾਕਾਰਤਮਕਤੇ ਅਰਥਪੂਰਨ ਆਖਦਿਆਂ ਕਿਹਾ ਕਿ ਅਜਿਹੀ ਕੋਈ ਸਮੱਸਿਆ ਨਹੀਂ ਜੋ ਗੱਲਬਾਤ ਨਾਲ ਨਾ ਸੁਲਝਾਈ ਜਾ ਸਕਦੀ ਹੋਵੇ। ਇਸ ਦੌਰਾਨ ਟਰੰਪ ਨਾਲ ਸਾਂਝਾ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਪੁਤਿਨ ਨੇ ਅੱਜ ਸਪੱਸ਼ਟ ਕੀਤਾ ਕਿ ਰੂਸ ਨੇ ਕਦੇ ਵੀ ਅਮਰੀਕੀ ਚੋਣਾਂ 'ਚ ਕੋਈ ਦਖ਼ਲਅੰਦਾਜੀ ਨਹੀਂ ਕੀਤੀ ਸੀ। ਇਸ ਦੌਰਾਨ ਟਰੰਪ ਨੇ ਕਿਹਾ ਕਿ ਉਹ ਪਹਿਲਾਂ ਤੋਂ ਕਹਿੰਦੇ ਰਹੇ ਹਨ ਰੂਸ ਦਾ ਸਾਡੀ ਚੋਣ 'ਚ ਦਖ਼ਲ ਦੇਣ ਦਾ ਕੋਈ ਮਤਲਬ ਨਹੀਂ ਬਣਦਾ ਅਤੇ ਉਹ ਰਾਸ਼ਟਰਪਤੀ ਦੀ ਚੋਣ ਆਪਣੀ ਬੇਹਤਰ ਚੋਣ ਮੁਹਿੰਮ ਅਤੇ ਅਮਰੀਕੀ ਲੋਕਾਂ ਦੇ ਸਮਰਥਨ ਕਾਰਨ ਜਿੱਤੇ ਸਨ।
ਇਸ ਗੱਲਬਾਤ ਤੋਂ ਪਹਿਲਾਂ ਟਰੰਪ ਨੇ ਪੁਤਿਨ ਨੂੰ ਮਿਲਣ ਸਮੇਂ ਰੂਸ ਵਲੋਂ ਸਫ਼ਲਤਾਪੂਰਵਕ ਫੁੱਟਬਾਲ ਦਾ ਵਿਸ਼ਵ ਕੱਪ ਕਰਵਾਉਣ ਲਈ ਉਚੇਚੇ ਤੌਰ 'ਤੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਕਿਹਾ ਸੀ ਕਿ ਆਪਾਂ ਰਲ ਕੇ ਅਰਥਪੂਰਨ ਗੱਲਬਾਤ ਕਰ ਕੇ ਆਪਣੇ ਰਿਸ਼ਤਿਆਂ, ਇਲਾਕਿਆਂ ਤੇ ਦੁਨੀਆ ਦੀਆਂ ਮੁਸ਼ਕਿਲਾਂ ਨੂੰ ਸੁਲਝਾਉਣ ਲਈ ਪਹਿਲ ਕਰੀਏ। ਟਰੰਪ ਨੇ ਕਿਹਾ ਸੀ ਕਿ ਦੋਵਂੇ ਦੇਸ਼ ਦੁਨੀਆ ਦੀਆਂ ਦੋ ਸ਼ਕਤੀਸ਼ਾਲੀ ਪ੍ਰਮਾਣੂ ਤਾਕਤਾਂ ਹਨ ਤੇ ਦੁਨੀਆ ਦੇ 90 ਫ਼ੀਸਦੀ ਪ੍ਰਮਾਣੂ ਹਥਿਆਰ ਸਾਡੇ ਕੋਲ ਹਨ ਅਤੇ ਦੁਨੀਆ ਚਾਹੁੰਦੀ ਹੈ ਕਿ ਅਸੀਂ ਇੱਕਠੇ ਹੋ ਕੇ ਕੰਮ ਕਰੀਏ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਪੁਤਿਨ ਨਾਲ ਮੁਲਾਕਾਤ ਬਾਰੇ ਕਿਹਾ ਹੈ ਕਿ ਉਨ੍ਹਾਂ ਕੋਲ ਵਪਾਰ, ਮਿਜ਼ਾਈਲਾਂ ਤੋਂ ਲੈ ਕੇ ਪ੍ਰਮਾਣੂ ਹਥਿਆਰਾਂ ਤੱਕ ਅਤੇ ਚੀਨ ਸਬੰਧੀ ਗੱਲਬਾਤ ਕਰਨ ਦਾ ਮੌਕਾ ਹੈ। ਟਰੰਪ ਨੇ ਟਵੀਟ ਕਰ ਮੰਨਿਆ ਕਿ ਪਿਛਲੇ ਸਾਲਾਂ ਦੌਰਾਨ ਦੋਹਾਂ ਦੇਸ਼ਾਂ ਦੇ ਰਿਸ਼ਤੇ ਬਹੁਤੇ ਵਧੀਆ ਨਹੀਂ ਰਹੇ ਤੇ ਹੁਣ ਇਹ ਰਿਸ਼ਤੇ ਆਮ ਤੋਂ ਵੱਧ ਕੇ ਬੇਹੱਦ ਖਾਸ ਬਣਨ ਵਾਲੇ ਹਨ। ਇਸ ਦੌਰਾਨ ਟਰੰਪ ਨੇ ਕਿਹਾ ਹੈ ਕਿ ਰੂਸ 'ਤੇ ਅਮਰੀਕੀ ਚੋਣਾਂ 'ਚ ਵਿਘਨ ਪਾਉਣ ਦੇ ਲੱਗੇ ਇਲਜ਼ਾਮਾਂ ਕਾਰਨ ਦੋਹਾਂ ਦੇਸ਼ਾਂ ਦੇ ਸਬੰਧਾਂ 'ਚ ਆਈ ਕੁੜਤਣ ਨੂੰ ਖ਼ਤਮ ਕਰਨ ਲਈ ਅਮਰੀਕਾ ਵਲੋਂ ਜਾਂਚ ਕਰਵਾਈ ਜਾਏਗੀ ਤੇ ਰੂਸ ਨੇ ਇਸ 'ਚ ਸਹਿਯੋਗ ਕਰਨ ਦਾ ਭਰੋਸਾ ਦਿੱਤਾ ਹੈ। ਟਰੰਪ ਨੇ ਟਵੀਟ ਕਰ ਕਿਹਾ ਕਿ ਰੂਸ ਨਾਲ ਅਮਰੀਕਾ ਦੇ ਰਿਸ਼ਤੇ ਕਦੇ ਵੀ ਇਤਨੇ ਖਰਾਬ ਨਹੀਂ ਸਨ ਹੋਏ, ਉਨ੍ਹਾਂ ਮੌਜੂਦਾ ਸਮੇਂ ਦੋਹਾਂ ਦੇਸ਼ਾਂ ਪੈਦਾ ਹੋਈ ਕੁੜਤਣ ਲਈ ਆਪਣੇ ਤੋਂ ਪਹਿਲੇ ਅਮਰੀਕੀ ਨੇਤਾਵਾਂ ਨੂੰ ਜ਼ਿੰਮੇਵਾਰ ਦੱਸਿਆ ਹੈ। ਇਸ ਤਰ੍ਹਾ ਜਾਪਦਾ ਹੈ ਕਿ ਟਰੰਪ ਨਿੱਜੀ ਪੱਧਰ 'ਤੇ ਰੂਸ ਨਾਲ ਰਿਸ਼ਤਿਆਂ ਨੂੰ ਸੁਧਾਰਨ ਲਈ ਬੇਹੱਦ ਉਤਸੁਕ ਹਨ। ਜਿਸ 'ਤੇ ਟਵਿੱਟਰ ਦੀ ਵਰਤੋਂ ਕਰਨ ਵਾਲੇ ਬਹੁਤ ਸਾਰੇ ਅਮਰੀਕੀ ਹੈਰਾਨ ਅਤੇ ਗੁੱਸੇ 'ਚ ਹਨ ਕਿ ਉਨ੍ਹਾਂ ਦਾ ਆਪਣਾ ਨੇਤਾ ਰੂਸ ਨੂੰ ਸੀਰੀਆ ਤੇ ਯੂਕਰੇਨ 'ਚ ਦਖ਼ਲਅੰਦਾਜੀ ਕਰਨ 'ਤੇ ਘੇਰਨ ਦੀ ਬਜਾਏ ਆਪਣੇ ਦੇਸ਼ ਦੀ ਭੰਡੀ ਕਰਨ ਲੱਗਾ ਹੋਇਆ ਹੈ। ਦੱਸਣਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ (72) ਬੀਤੇ 18 ਮਹੀਨਿਆਂ ਤੋਂ ਅਮਰੀਕਾ ਦੀ ਅਗਵਾਈ ਕਰ ਰਹੇ ਹਨ ਜਦ ਕਿ ਉਨ੍ਹਾਂ ਦੇ ਰੂਸੀ ਹਮਰੁਤਬਾ ਵਲਾਦੀਮੀਰ ਪੁਤਿਨ (65) ਬੀਤੇ 18 ਸਾਲ ਤੋਂ ਰੂਸ 'ਚ ਸ਼ਾਸਨ ਕਰ ਰਹੇ ਹਨ।
ਅਤੀਤ 'ਚ ਅਮਰੀਕਾ ਦੀਆਂ 'ਮੂਰਖਤਾਪੂਰਨ' ਨੀਤੀਆਂ ਕਾਰਨ ਰੂਸ ਨਾਲ ਸਬੰਧ ਵਿਗੜੇ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਇਤਿਹਾਸਕ ਗੱਲਬਾਤ ਤੋਂ ਪਹਿਲਾਂ ਦੋਹਾਂ ਦੇਸ਼ਾਂ ਦੇ ਵਿਗੜੇ ਸਬੰਧਾਂ ਲਈ ਪਿਛਲੇ ਸਮੇਂ ਦੌਰਾਨ ਅਮਰੀਕਾ ਦੀਆਂ 'ਮੂਰਖਤਾਪੂਰਨ' ਨੀਤੀਆਂ ਨੂੰ ਜ਼ਿੰਮੇਵਾਰ ਦੱਸਿਆ ਹੈ, ਜਿਸ ਦੀ ਰੂਸੀ ਵਿਦੇਸ਼ ਮੰਤਰਾਲੇ ਨੇ ਟਵੀਟ ਕਰ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਅਸੀਂ ਇਸ ਗੱਲ ਨਾਲ ਸਹਿਮਤ ਹਾਂ। ਟਰੰਪ ਨੇ ਇਕ ਹੋਰ ਟਵੀਟ 'ਚ ਕਿਹਾ ਹੈ ਕਿ ਯੂਰਪ ਤੇ ਚੀਨ, ਅਮਰੀਕਾ ਤੇ ਰੂਸ, ਬੀਜਿੰਗ ਤੇ ਹੇਲਸਿੰਕੀ ਅੱਜ ਸਭ ਨੂੰ ਸਾਂਝੀ ਜ਼ਿੰਮੇਵਾਰੀ ਨਿਭਾਉਂਦਿਆ ਦੁਨੀਆ ਨੂੰ ਬੇਹਤਰ ਬਣਾਉਣ 'ਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਧਰ ਅਮਰੀਕਾ 'ਚ ਟਰੰਪ ਵਿਰੋਧੀਆਂ ਨੇ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ ਹਨ ਕਿ ਟਰੰਪ ਨੂੰ 'ਰੂਸੀਫੋਬੀਆ' ਹੋ ਗਿਆ ਹੈ, ਉਹ ਪੁਤਿਨ ਦੀ ਸੀਰੀਆ ਜਾਂ ਯੂਕਰੇਨ 'ਚ ਨਿਭਾਈ ਭੂਮਿਕਾ ਲਈ ਆਲੋਚਨਾ ਕਰਨ ਦੀ ਬਜਾਏ ਪੁਤਿਨ ਦੇ ਸੋਹਲੇ ਗਾਉਣ ਲੱਗੇ ਹੋਏ ਹਨ। ਬੀਤੇ ਦਿਨੀਂ ਅਮਰੀਕਾ ਦੇ ਵਿਸ਼ੇਸ਼ ਜਾਂਚਕਰਤਾ ਨੇ 12 ਰੂਸੀ ਏਜੰਟਾਂ 'ਤੇ ਡੈਮੋਕ੍ਰੇਟਿਕ ਪਾਰਟੀ ਦੇ ਦਸਤਾਵੇਜ਼ਾਂ ਨੂੰ ਚੋਰੀ ਕਰਨ ਦਾ ਖਦਸ਼ਾ ਪ੍ਰਗਟ ਕੀਤਾ ਸੀ, ਜਿਸ ਦੇ ਚੱਲਦਿਆਂ ਟਰੰਪ ਦੇ 2016 'ਚ ਰਾਸ਼ਟਰਪਤੀ ਦੀ ਚੋਣ ਜਿੱਤਣ ਦੇ ਕਿਆਸ ਲਗਾਏ ਗਏ ਹਨ।

ਹੰਗਾਮੇਦਾਰ ਹੋਵੇਗਾ ਕੱਲ੍ਹ ਤੋਂ ਸ਼ੁਰੂ ਹੋ ਰਿਹਾ ਮੌਨਸੂਨ ਇਜਲਾਸ

ਸਰਕਾਰ ਵਲੋਂ 18 ਬਿੱਲ ਪਾਸ ਕਰਵਾਉਣ ਦੀ ਕੋਸ਼ਿਸ਼

ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 16 ਜੁਲਾਈ-ਬੁੱਧਵਾਰ 18 ਜੁਲਾਈ ਤੋਂ ਸ਼ੁਰੂ ਹੋ ਰਿਹਾ ਸੰਸਦ ਦਾ ਮੌਨਸੂਨ ਇਜਲਾਸ ਮੌਜੂਦਾ ਕੇਂਦਰ ਸਰਕਾਰ ਦੇ ਆਖ਼ਰੀ ਮੌਨਸੂਨ ਇਜਲਾਸ ਹੋਵੇਗਾ, ਜਿਸ ਦੇ ਹੰਗਾਮੇਦਾਰ ਹੋਣ ਦੇ ਕਿਆਸ ਲਾਏ ਜਾ ਰਹੇ ਹਨ। ਸਾਲ ਦੇ ਅਖ਼ੀਰ 'ਚ ਰਾਜਸਥਾਨ, ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਮਿਜ਼ੋਰਮ ਦੀਆਂ ਵਿਧਾਨ ਸਭਾ ਚੋਣਾਂ ਨੂੰ ਵੇਖਦਿਆਂ ਇਸ ਇਜਲਾਸ ਦੀ ਅਹਿਮੀਅਤ ਹੋਰ ਵੱਧ ਜਾਂਦੀ ਹੈ, ਜਿੱਥੇ ਮੋਦੀ ਸਰਕਾਰ ਮੌਨਸੂਨ ਇਜਲਾਸ 'ਚ ਵੱਧ ਤੋਂ ਵੱਧ ਬਿੱਲ ਪਾਸ ਕਰਵਾਉਣ ਦੀ ਕੋਸ਼ਿਸ਼ ਕਰੇਗੀ। ਉੱਥੇ ਵਿਰੋਧੀ ਧਿਰ ਵੀ ਹੁਣੇ ਤੋਂ ਸਰਕਾਰ ਦੀ ਘੇਰਾਬੰਦੀ ਦੀ ਯੋਜਨ ਬਣਾ ਰਹੀ ਹੈ। ਵਿਰੋਧੀ ਧਿਰ ਵਲੋਂ ਕਸ਼ਮੀਰ 'ਚ ਅੱਤਵਾਦ, ਕਿਸਾਨਾਂ ਅਤੇ ਦਲਿਤਾਂ ਨਾਲ ਜ਼ੁਲਮ ਹਿੰਸਕ ਭੀੜ, ਪੈਟਰੋਲ, ਡੀਜ਼ਲ ਦੀਆਂ ਵਧੀਆਂ ਹੋਈਆਂ ਕੀਮਤਾਂ ਅਤੇ ਵਿਦੇਸ਼ ਨੀਤੀ ਜਿਹੇ ਮੁੱਦਿਆਂ 'ਤੇ ਸਰਕਾਰ ਨੂੰ ਘੇਰਨ ਦੀ ਤਿਆਰੀ 'ਚ ਹੈ।
18 ਬਿੱਲ
ਸਰਕਾਰ ਵਲੋਂ ਇਸ ਇਜਲਾਸ ਲਈ 18 ਬਿੱਲ ਪਾਸ ਕਰਵਾਉਣ ਲਈ ਸੂਚੀਬੱਧ ਹਨ। ਇਨ੍ਹਾਂ 'ਚੋਂ 9 ਬਿੱਲ ਲੋਕ ਸਭਾ 'ਚ ਪਾਸ ਹੋ ਚੁੱਕੇ ਹਨ ਅਤੇ ਉਨ੍ਹਾਂ 'ਤੇ ਰਾਜ ਸਭਾ ਦੀ ਮੋਹਰ ਅਜੇ ਬਾਕੀ ਹੈ। ਰਾਜ ਸਭਾ 'ਚ ਭਾਜਪਾ ਭਾਵੇਂ ਹੁਣ ਸਭ ਤੋਂ ਵੱਡੀ ਪਾਰਟੀ ਬਣ ਚੁੱਕੀ ਹੈ ਪਰ ਅਜੇ ਵੀ ਉਸ ਨੂੰ ਬਹੁਮਤ ਹਾਸਲ ਨਹੀਂ ਹੈ। ਇਸ ਲਈ ਸਰਕਾਰ ਨੂੰ ਉਪਰਲੇ ਸਦਨ 'ਚ ਬਿੱਲ ਪਾਸ ਕਰਵਾਉਣ ਲਈ ਵਿਰੋਧੀ ਧਿਰਾਂ ਦੀ ਰਜ਼ਾਮੰਦੀ ਚਾਹੀਦੀ ਹੈ। ਇਨ੍ਹਾਂ ਬਿੱਲਾਂ 'ਚ ਸਰਕਾਰ ਲਈ ਸਭ ਤੋਂ ਅਹਿਮ ਤਿੰਨ ਤਲਾਕ ਬਾਰੇ ਬਿੱਲ ਹੈ। ਸਰਕਾਰ ਲਈ 2019 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਇਸ ਬਿੱਲ ਦੀ ਅਹਿਮੀਅਤ ਨੂੰ ਨਕਾਰਿਆ ਨਹੀਂ ਜਾ ਸਕਦਾ। ਹਾਲ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਜ਼ਮਗੜ੍ਹ 'ਚ ਕੀਤੀ ਰੈਲੀ 'ਚ ਕਾਂਗਰਸ 'ਤੇ ਟਿੱਪਣੀ ਕਰਦਿਆਂ ਕਿਹਾ ਸੀ ਕਿ ਕਾਂਗਰਸ ਸਿਰਫ਼ ਮੁਸਲਮਾਨ ਮਰਦਾਂ ਦੀ ਹੀ ਪਾਰਟੀ ਹੈ, ਮੁਸਲਿਮ ਔਰਤਾਂ ਦੀ ਨਹੀਂ। ਦੂਜੇ ਪਾਸੇ ਕਾਂਗਰਸ ਵਲੋਂ ਵੀ ਔਰਤਾਂ ਦੇ ਰਾਖਵੇਂਕਰਨ ਬਾਰੇ ਬਿੱਲ ਨੂੰ ਪਾਸ ਕਰਵਾਉਣ ਲਈ ਕੋਸ਼ਿਸ਼ਾਂ ਹੋਰ ਤੇਜ਼ ਕਰ ਦਿੱਤੀਆਂ ਗਈਆਂ ਹਨ। ਯੂ.ਪੀ.ਏ. ਪ੍ਰਧਾਨ ਸੋਨੀਆ ਗਾਂਧੀ ਦੇ ਚਹੇੇਤੇ ਬਿੱਲਾਂ 'ਚ ਸ਼ਾਮਿਲ ਰਾਖਵੇਂਕਰਨ ਦੇ ਬਿੱਲ ਨੂੰ ਪਾਸ ਕਰਵਾਉਣ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਵੀ ਲਿਖੀ ਹੈ।
ਰਾਜ ਸਭਾ ਦੇ ਉਪ ਸਭਾਪਤੀ ਦੀ ਚੋਣ
ਇਸ ਦਰਮਿਆਨ ਰਾਜ ਸਭਾ ਦੇ ਉਪ ਸਭਾਪਤੀ ਦੀ ਚੋਣ ਵੀ ਕਾਫ਼ੀ ਅਹਿਮ ਮੰਨੀ ਜਾ ਰਹੀ ਹੈ। ਰਾਜ ਸਭਾ 'ਚ ਸਭ ਤੋਂ ਵੱਡੀ ਪਾਰਟੀ ਸੱਤਾਧਾਰੀ ਭਾਜਪਾ ਕੋਲ ਇਸ ਚੋਣ ਲਈ 123 ਮੈਂਬਰਾਂ ਦਾ ਲੋੜੀਂਦਾ ਅੰਕੜਾ ਨਹੀਂ ਹੈ। ਭਾਜਪਾ ਆਪਣਾ ਉਮੀਦਵਾਦ ਖੜ੍ਹਾ ਕਰਨ ਦੀ ਚਾਹਵਾਨ ਹੈ। ਹਾਲਾਂਕਿ ਇਸ ਲਈ ਉਸ ਨੂੰ ਐਨ.ਡੀ.ਏ. ਤੋਂ ਇਲਾਵਾ ਹੋਰ ਮੈਂਬਰਾਂ ਦੀ ਪ੍ਰਵਾਨਗੀ ਚਾਹੀਦੀ ਹੈ, ਜਦਕਿ ਵਿਰੋਧੀ ਧਿਰ ਨੂੰ ਇਕਜੁੱਟ ਕਰਨ ਦੀ ਕਵਾਇਦ ਦੀ ਅਗਵਾਈ ਕਰ ਰਹੀ ਕਾਂਗਰਸ ਨੇ ਵਿਰੋਧੀ ਇਕਜੁੱਟਤਾ ਦਾ ਮੁਜ਼ਾਹਰਾ ਕਰਨ ਲਈ ਇਸ ਚੋਣ ਲਈ ਸਾਂਝੇ ਉਮੀਦਵਾਰ ਦੀ ਹਮਾਇਤ ਕਰਨ ਦਾ ਫ਼ੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਆਜ਼ਾਦੀ ਤੋਂ ਬਾਅਦ ਅਜੇ ਤੱਕ ਸਿਰਫ਼ 8 ਸਾਲਾਂ ਲਈ ਰਾਜ ਸਭਾ ਦਾ ਉਪ ਸਭਾ ਪਤੀ ਕਾਂਗਰਸੀ ਆਗੂ ਨਹੀਂ ਸੀ। 1977 ਤੋਂ ਲੈ ਕੇ ਹੁਣ ਤੱਕ ਲਗਾਤਾਰ ਕਾਂਗਰਸ ਦਾ ਉਮੀਦਵਾਰ ਹੀ ਰਾਜ ਸਭਾ ਦਾ ਡਿਪਟੀ ਚੇਅਰਮੈਨ ਬਣਿਆ ਹੈ। ਜਦਕਿ ਇਸ ਵਾਰ ਵਿਰੋਧੀ ਧਿਰਾਂ ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰ ਨੂੰ ਹਮਾਇਤ ਦੇ ਰਹੀਆਂ ਹਨ। ਇਕਜੁਟਤਾ ਦਾ ਮਾਹੌਲ ਸਿਰਜਣ ਲਈ ਕਾਂਗਰਸ ਨੇ ਆਪਣਾ ਉਮੀਦਵਾਰ ਨਾ ਖੜ੍ਹਾ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਉਸ ਦੀ ਥਾਂ 'ਤੇ ਟੀ.ਐਮ.ਸੀ. ਦੇ ਉਮੀਦਵਾਰ ਦੀ ਹਮਾਇਤ ਕਰੇਗੀ।
ਬੇਵਸਾਹੀ ਮਤਾ
ਕਦੇ ਸਰਕਾਰ ਦੀ ਗੱਠਜੋੜ ਭਾਈਵਾਲ ਰਹੀ ਟੀ.ਡੀ.ਪੀ. ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਹੈ ਕਿ ਆਉਣ ਵਾਲੇ ਇਜਲਾਸ 'ਚ ਉਹ ਸਰਕਾਰ ਖ਼ਿਲਾਫ਼ ਬੇਵਸਾਹੀ ਮਤਾ ਪੇਸ਼ ਕਰੇਗੀ। ਟੀ.ਡੀ.ਪੀ. ਤੋਂ ਇਲਾਵਾ ਕਾਂਗਰਸ ਵੀ ਇਸ ਸੁਰ 'ਚ ਬੇਵਸਾਹੀ ਮਤਾ ਪੇਸ਼ ਕਰਨ ਦੀ ਸੰਭਾਵਨਾ ਪ੍ਰਗਟਾ ਰਹੀ ਹੈ। ਬਜਟ ਇਜਲਾਸ 'ਚ ਵੀ ਟੀ.ਡੀ.ਪੀ. ਅਤੇ ਵਾਈ ਐਸ.ਆਰ. ਕਾਂਗਰਸ ਸਰਕਾਰ ਦੇ ਖ਼ਿਲਾਫ਼ ਬੇਵਸਾਹੀ ਮਤਾ ਪੇਸ਼ ਕਰਨਾ ਚਾਹੁੰਦੀ ਸੀ ਪਰ ਲਗਾਤਾਰ ਹੋ ਰਹੇ ਹੰਗਾਮਿਆਂ ਦਾ ਤਰਕ ਦੇ ਕੇ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੇ ਇਸ ਮਤੇ ਨੂੰ ਅਸਵੀਕਾਰ ਕਰ ਦਿੱਤਾ ਸੀ।
ਬਕਾਇਆ ਬਿੱਲ
ਤਿੰਨ ਤਲਾਕ ਬਾਰੇ ਬਿੱਲ ਤੋਂ ਇਲਾਵਾ ਬੱਚਿਆਂ ਨੂੰ ਮੁਫ਼ਤ ਅਤੇ ਲਾਜ਼ਮੀ ਸਿੱਖਿਆ (ਦੂਜੀ ਤਰਮੀਮ) ਦੇ ਹੱਕ ਬਾਰੇ ਬਿੱਲ ਵੀ ਸਰਕਾਰ ਦੇ ਏਜੰਡੇ 'ਚ ਸ਼ਾਮਿਲ ਹਨ। ਸਰਕਾਰ ਦੀ ਕੋਸ਼ਿਸ਼ ਰਾਸ਼ਟਰੀ ਮੈਡੀਕਲ ਕਮਿਸ਼ਨ ਬਾਰੇ ਬਿੱਲ ਨੂੰ ਵੀ ਪਾਸ ਕਰਵਾਉਣ ਦੀ ਕੋਸ਼ਿਸ਼ ਰਹੇਗੀ।
ਇਜਲਾਸ ਤੋਂ ਪਹਿਲਾਂ ਸਪੀਕਰ ਵਲੋਂ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਮੀਟਿੰਗ ਅੱਜ
ਨਵੀਂ ਦਿੱਲੀ, 16 ਜੁਲਾਈ (ਏਜੰਸੀ)-ਬੁੱਧਵਾਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਮੌਨਸੂਨ ਇਜਲਾਸ ਤੋਂ ਪਹਿਲਾਂ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਵਲੋਂ ਕੱਲ੍ਹ ਮੰਗਲਵਾਰ ਨੂੰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਮੀਟਿੰਗ ਕੀਤੀ ਜਾਵੇਗੀ, ਜਿਸ ਦੌਰਾਨ ਉਹ ਸਦਨ ਦਾ ਕੰਮਕਾਜ ਸੁਚਾਰੂ ਢੰਗ ਨਾਲ ਚਲਾਉਣ ਸਬੰਧੀ ਚਰਚਾ ਕਰਨਗੇ। ਲੋਕ ਸਭਾ ਸਕੱਤਰੇਤ ਅਨੁਸਾਰ ਸਪੀਕਰ ਇਜਲਾਸ ਦੇ ਸੁਚਾਰੂ ਢੰਗ ਨਾਲ ਚੱਲਣ ਅਤੇ ਬਕਾਇਆ ਪਏ ਬਿੱਲਾਂ ਨੂੰ ਪਾਸ ਕਰਵਾਉਣ ਲਈ ਸਿਆਸੀ ਪਾਰਟੀਆਂ ਦੇ ਆਗੂਆਂ ਤੋਂ ਸਹਿਯੋਗ ਮੰਗਣਗੇ। ਮੀਟਿੰਗ ਤੋਂ ਬਾਅਦ ਰਾਤ ਦੇ ਖਾਣੇ ਦੀ ਦਾਅਵਤ ਹੋਵੇਗੀ। ਪ੍ਰਧਾਨ ਮੰਤਰੀ ਦੇ ਰਾਤ ਦੇ ਖਾਣੇ 'ਚ ਸ਼ਾਮਿਲ ਹੋਣ ਦੀ ਉਮੀਦ ਹੈ। ਹਾਲਾਂਕਿ ਉਹ ਮੀਟਿੰਗ 'ਚ ਹਿੱਸਾ ਨਹੀਂ ਲੈਣਗੇ। ਇਸ ਤੋਂ ਪਹਿਲਾਂ ਸਰਕਾਰ ਅਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਦੀ ਇਕ ਹੋਰ ਮੀਟਿੰਗ ਹੋਵੇਗੀ।
ਵਿਜੇ ਗੋਇਲ ਵਲੋਂ ਵਿਰੋਧੀ ਪਾਰਟੀਆਂ ਦੇ ਆਗੂਆਂ ਨਾਲ ਮੁਲਾਕਾਤ
ਨਵੀਂ ਦਿੱਲੀ, 16 ਜੁਲਾਈ (ਏਜੰਸੀ)-ਮੌਨਸੂਨ ਇਜਲਾਸ ਦੌਰਾਨ ਦੋਵੇਂ ਸਦਨਾਂ ਦੀ ਕਾਰਵਾਈ ਸੁਚਾਰੂ ਢੰਗ ਨਾਲ ਚਲਾਉਣ ਲਈ ਸਰਕਾਰ ਨੇ ਅੱਜ ਵਿਰੋਧੀ ਪਾਰਟੀਆਂ ਤੱਕ ਪਹੁੰਚ ਕੀਤੀ। ਇਸ ਸਬੰਧੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਵਿਜੇ ਗੋਇਲ ਨੇ ਸਮਾਜਵਾਦੀ ਪਾਰਟੀ ਦੇ ਆਗੂ ਰਾਮਗੋਪਾਲ ਯਾਦਵ, ਬਸਪਾ ਆਗੂ ਸਤੀਸ਼ ਚੰਦਰ ਮਿਸ਼ਰਾ, ਸ਼ਿਵ ਸੈਨਾ ਨੇਤਾ ਸੰਜੇ ਰੌਤ ਅਤੇ ਕਮਿਊਨਿਸਟ ਪਾਰਟੀ ਦੇ ਆਗੂ ਡੀ. ਰਾਜਾ ਨਾਲ ਮੁਲਾਕਾਤ ਕੀਤੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਮੰਤਰੀ ਨੇ ਟੀ. ਆਰ. ਐਸ., ਬੀ. ਜੇ. ਡੀ. ਅਤੇ ਹੋਰਨਾਂ ਪਾਰਟੀਆਂ ਦੇ ਆਗੂਆਂ ਨਾਲ ਵੀ ਮੁਲਾਕਾਤ ਕੀਤੀ। ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਮੁਲਾਕਾਤ ਦੌਰਾਨ ਵਿਜੇ ਗੋਇਲ ਨੇ ਮੌਨਸੂਨ ਇਜਲਾਸ ਦੌਰਾਨ ਲੋਕ ਸਭਾ ਅਤੇ ਰਾਜ ਸਭਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਸੰਸਦ 'ਚ ਬਕਾਇਆ ਪਏ ਤੇ ਨਵੇਂ ਪੇਸ਼ ਕੀਤੇ ਜਾਣ ਵਾਲੇ ਬਿੱਲਾਂ ਲਈ ਉਨ੍ਹਾਂ ਦੇ ਸਹਿਯੋਗ ਦੀ ਮੰਗ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਕਾਂਗਰਸ ਦੇ ਸਹਿਯੋਗ ਲਈ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨਾਲ ਵੀ ਮੁਲਾਕਾਤ ਕੀਤੀ।

ਸਾਂਝੀ ਰਣਨੀਤੀ ਬਣਾਉਣ ਲਈ ਵਿਰੋਧੀ ਪਾਰਟੀਆਂ ਵਲੋਂ ਮੀਟਿੰਗ

ਨਵੀਂ ਦਿੱਲੀ, 16 ਜੁਲਾਈ (ਏਜੰਸੀ)-ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਨੇ 18 ਜੁਲਾਈ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਮੌਨਸੂਨ ਇਜਲਾਸ ਦੌਰਾਨ ਵੱਖ-ਵੱਖ ਮੁੱਦਿਆਂ 'ਤੇ ਸਰਕਾਰ ਨੂੰ ਘੇਰਨ ਸਬੰਧੀ ਰਣਨੀਤੀ ਬਣਾਉਣ ਲਈ ਅੱਜ ਇਥੇ ਮੀਟਿੰਗ ਕੀਤੀ। ਮੀਟਿੰਗ ਦੌਰਾਨ ਵਿਰੋਧੀ ਪਾਰਟੀਆਂ ਨੇ ਰਾਜ ਸਭਾ ਦੇ ਉਪ ਚੇਅਰਮੈਨ ਦੇ ਅਹੁਦੇ ਲਈ ਸਾਂਝਾ ਉਮੀਦਵਾਰ ਖੜ੍ਹਾ ਕਰਨ ਸਬੰਧੀ ਵੀ ਚਰਚਾ ਕੀਤੀ। ਮੀਟਿੰਗ ਦੌਰਾਨ ਕਾਂਗਰਸ ਵਲੋਂ ਗੁਲਾਮ ਨਬੀ ਆਜ਼ਾਦ, ਮਲਿਕਅਰਜੁਨ ਖੜਗੇ, ਅਨੰਦ ਸ਼ਰਮਾ ਤੇ ਜਿਉਤੀਰਾਦਿੱਤਿਆ ਸਿੰਧੀਆ, ਰਾਸ਼ਟਰਵਾਦੀ ਕਾਂਗਰਸ ਦੇ ਸ਼ਰਦ ਪਵਾਰ, ਤ੍ਰਿਣਮੂਲ ਕਾਂਗਰਸ ਦੇ ਸੁਖੇਂਦਰੂ ਰਾਏ, ਬਸਪਾ ਦੇ ਸਤੀਸ਼ ਚੰਦਰ ਮਿਸ਼ਰਾ, ਆਰ. ਜੇ. ਡੀ. ਵਲੋਂ ਮੀਸਾ ਭਾਰਤੀ, ਡੀ. ਐਮ. ਕੇ. ਵਲੋਂ ਏਲਨਗੋਵਨ, ਮਾਰਕਸੀ ਪਾਰਟੀ ਦੇ ਮੁਹੰਮਦ ਸਲੀਮ, ਕਮਿਊਨਿਸਟ ਪਾਰਟੀ ਦੇ ਡੀ. ਰਾਜਾ, ਜਨਤਾ ਦਲ ਐਸ ਦੇ ਡੀ. ਕੇ. ਰੈਡੀ, ਆਰ. ਐਸ. ਪੀ. ਦੇ ਐਨ. ਕੇ. ਪ੍ਰੇਮਚੰਦਨ ਆਦਿ ਸ਼ਾਮਿਲ ਹੋਏ। ਸੂਤਰਾਂ ਅਨੁਸਾਰ ਰਾਜ ਸਭਾ ਦੇ ਉਪ ਚੇਅਰਮੈਨ ਲਈ ਤ੍ਰਿਣਮੂਲ ਕਾਂਗਰਸ ਦੇ ਸੁਖੇਂਦਰੂ ਰਾਏ ਨੂੰ ਲੈ ਕੇ ਚਰਚਾ ਚੱਲ ਰਹੀ ਹੈ। ਸੂਤਰਾਂ ਅਨੁਸਾਰ ਇਹ ਅਹੁਦਾ ਐਨ. ਸੀ. ਪੀ. ਦੇ ਖਾਤੇ 'ਚ ਵੀ ਜਾ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ ਸੱਤਾਧਾਰੀ ਐਨ. ਡੀ. ਏ. ਵੀ ਆਪਣਾ ਉਮੀਦਵਾਰ ਖੜ੍ਹਾ ਕਰਨ ਦੀ ਕੋਸ਼ਿਸ਼ 'ਚ ਹੈ ਅਤੇ ਇਸ ਲਈ ਬੀ. ਜੀ. ਡੀ. ਅਤੇ ਅੰਨਾ ਡੀ. ਐਮ.ਕੇ. ਦਾ ਸਮਰਥਨ ਪ੍ਰਾਪਤ ਕਰਨ ਦੀ ਕੋਸ਼ਿਸ਼ 'ਚ ਹੈ। ਸੱਤਾਧਾਰੀ ਗੱਠਜੋੜ ਵਲੋਂ ਉਪ ਚੇਅਰਮੈਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਨਰੇਸ਼ ਗੁਜਰਾਲ ਦੇ ਨਾਂਅ ਨੂੰ ਲੈ ਕੇ ਵੀ ਚਰਚਾ ਚੱਲ ਰਹੀ ਹੈ।

ਭਾਈ ਰਾਜੋਆਣਾ ਮਾਮਲੇ ਸਬੰਧੀ ਕੱਲ੍ਹ ਰਾਜਨਾਥ ਨੂੰ ਮਿਲਾਂਗੇ-ਲੌਂਗੋਵਾਲ

ਬਰਨਾਲਾ, 16 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਕੇਂਦਰੀ ਜੇਲ੍ਹ ਪਟਿਆਲਾ ਵਿਖੇ ਫਾਂਸੀ ਦੀ ਸਜ਼ਾਯਾਫ਼ਤਾ ਭਾਈ ਬਲਵੰਤ ਸਿੰਘ ਰਾਜੋਆਣਾ ਵਲੋਂ ਉਨ੍ਹਾਂ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ 'ਚ ਤਬਦੀਲ ਕਰਨ ਸਬੰਧੀ ਕੇਸ ਦੀ ਸ਼੍ਰੋਮਣੀ ਕਮੇਟੀ ਵਲੋਂ ਪੈਰਵੀ ਨਾ ਕਰਨ ਦੇ ਰੋਸ 'ਚ ਸ਼ੁਰੂ ਕੀਤੀ ਗਈ ਭੁੱਖ ਹੜਤਾਲ ਦੇ ਮਾਮਲੇ 'ਚ ਅੱਜ ਬਰਨਾਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਵਲੋਂ ਭਾਈ ਰਾਜੋਆਣਾ ਦੇ ਕੇਸ ਦੀ ਪੈਰਵੀ ਸਬੰਧੀ ਕੋਈ ਢਿੱਲ ਨਹੀਂ ਵਰਤੀ ਗਈ ਅਤੇ ਹੁਣ ਵੀ 18 ਜੁਲਾਈ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਇਕ ਵਫ਼ਦ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨੂੰ ਇਸ ਮਾਮਲੇ 'ਚ ਮਿਲੇਗਾ ਅਤੇ ਇਹ ਅਪੀਲ ਕੀਤੀ ਜਾਵੇਗੀ ਕਿ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ਼ ਕੀਤੀ ਜਾਵੇ। ਨਸ਼ਿਆਂ ਦੇ ਮੁੱਦੇ 'ਤੇ ਭਾਈ ਲੌਂਗੋਵਾਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਬਣਨ ਦੇ ਡੇਢ ਸਾਲ ਬਾਅਦ ਵੀ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ। ਜਿਸ ਕਾਰਨ ਅੱਜ ਵੱਡੀ ਗਿਣਤੀ ਨੌਜਵਾਨ ਨਸ਼ਿਆਂ ਦੀ ਦਲਦਲ 'ਚ ਫਸ ਚੁੱਕੇ ਹਨ ਅਤੇ ਸੂਬੇ 'ਚ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਕਾਂਗਰਸ ਸਰਕਾਰ ਦੀ ਨਾਕਾਮੀ ਦਾ ਹੀ ਸਿੱਟਾ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਰਾਜਿੰਦਰ ਸਿੰਘ ਕਾਂਝਲਾ, ਜਥੇ: ਉਦੈ ਸਿੰਘ, ਹਲਕਾ ਭਦੌੜ ਦੇ ਇੰਚਾਰਜ ਸਤਨਾਮ ਸਿੰਘ ਰਾਹੀ, ਚੇਅਰਮੈਨ ਰੁਪਿੰਦਰ ਸਿੰਘ ਸੰਧੂ, ਨਗਰ ਕੌਂਸਲ ਦੇ ਪ੍ਰਧਾਨ ਸੰਜੀਵ ਸ਼ੋਰੀ, ਸਾਬਕਾ ਚੇਅਰਮੈਨ ਸੁਖਮਹਿੰਦਰ ਸਿੰਘ ਸੰਧੂ, ਸੁਰਿੰਦਰ ਸਿੰਘ ਆਹਲੂਵਾਲੀਆ, ਜਥੇ: ਜਰਨੈਲ ਸਿੰਘ ਭੋਤਨਾ, ਜਥੇ: ਗੁਰਬਚਨ ਸਿੰਘ ਬਿੱਲੂ, ਜਥੇ: ਹਰਪਾਲਇੰਦਰ ਸਿੰਘ ਰਾਹੀ, ਨਗਰ ਕੌਂਸਲਰ ਤੇਜਿੰਦਰ ਸਿੰਘ ਸੋਨੀ ਜਾਗਲ, ਯਾਦਵਿੰਦਰ ਸਿੰਘ ਬਿੱਟੂ ਦੀਵਾਨਾ, ਰਣਧੀਰ ਸਿੰਘ ਧੀਰਾ, ਰਾਜੀਵ ਗੁਪਤਾ ਲੂਬੀ, ਪਰਮਜੋਤ ਸਿੰਘ ਪੰਮਾ ਆਦਿ ਆਗੂ ਵੀ ਹਾਜ਼ਰ ਸਨ।

ਸੁਦੀਕਸ਼ਾ ਬਣੇ ਨਵੇਂ ਨਿਰੰਕਾਰੀ ਮੁਖੀ

ਧੂਰੀ, 16 ਜੁਲਾਈ (ਸੰਜੇ ਲਹਿਰੀ)-ਨਿਰੰਕਾਰੀ ਬਾਬਾ ਹਰਦੇਵ ਸਿੰਘ ਦੀ ਸਭ ਤੋਂ ਛੋਟੀ ਸਪੁੱਤਰੀ ਸੁਦੀਕਸ਼ਾ ਨੂੰ ਨਿਰੰਕਾਰੀ ਮੁਖੀ ਮਾਤਾ ਸਵਿੰਦਰ ਹਰਦੇਵ ਵਲੋਂ ਅੱਜ ਦਿੱਲੀ ਵਿਖੇ ਗੁਰਗੱਦੀ ਸੌਂਪਣ ਦਾ ਐਲਾਨ ਕਰ ਦਿੱਤਾ ਗਿਆ। ਨਿਰੰਕਾਰੀ ਮਿਸ਼ਨ ਦੇ ਪ੍ਰੈੱਸ ਐਂਡ ਪਬਲੀਸਿਟੀ ਵਿਭਾਗ ਦੇ ਮੈਂਬਰ ਇੰਚਾਰਜ ਕਿਰਪਾ ਸਾਗਰ ਨੇ ਦੱਸਿਆ ਕਿ ਮਾਤਾ ਸਵਿੰਦਰ ਹਰਦੇਵ ਵਲੋਂ ਆਪਣੇ ਜਿਊਂਦੇ ਜੀਅ ਆਪਣੀ ਇੱਛਾ ਨਾਲ ਇਹ ਗੁਰਗੱਦੀ ਸੁਦੀਕਸ਼ਾ ਨੂੰ ਸੌਂਪੀ ਗਈ ਹੈ ਅਤੇ ਸੁਦੀਕਸ਼ਾ ਹੁਣ ਨਿਰੰਕਾਰੀ ਮਿਸ਼ਨ ਦੇ ਨਵੇਂ ਮੁਖੀ ਹੋਣਗੇ। ਜ਼ਿਕਰਯੋਗ ਹੈ ਕਿ ਸੰਤ ਨਿਰੰਕਾਰੀ ਮਿਸ਼ਨ ਦੇ ਮੁਖੀ ਬਾਬਾ ਹਰਦੇਵ ਸਿੰਘ ਦਾ ਪਿਛਲੇ ਸਾਲ 13 ਮਈ ਨੂੰ ਕੈਨੇਡਾ ਵਿਖੇ ਇਕ ਸੜਕ ਹਾਦਸੇ 'ਚ ਦਿਹਾਂਤ ਹੋ ਗਿਆ ਸੀ ਅਤੇ ਇਸ ਹਾਦਸੇ ਵਿਚ ਭੈਣ ਸੁਦੀਕਸ਼ਾ ਦੇ ਪਤੀ ਅਵਨੀਤ ਸੇਤੀਆ ਦਾ ਵੀ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਮਾਤਾ ਸਵਿੰਦਰ ਹਰਦੇਵ ਨਿਰੰਕਾਰੀ ਮਿਸ਼ਨ ਦੇ ਨਵੇਂ ਮੁਖੀ ਬਣ ਗਏ ਸਨ ਅਤੇ ਅੱਜ 16 ਜੁਲਾਈ ਨੂੰ ਉਨ੍ਹਾਂ ਨੇ ਇਹ ਗੁਰਗੱਦੀ ਸੁਦੀਕਸ਼ਾ ਨੂੰ ਸੌਂਪ ਦਿੱਤੀ ਹੈ ਅਤੇ ਸੰਗਤਾਂ ਨੂੰ ਇਸ ਦੀ ਸੂਚਨਾ ਦੇਣ ਲਈ ਅੱਜ 17 ਜੁਲਾਈ ਦਿਨ ਮੰਗਲਵਾਰ ਨੂੰ ਦਿੱਲੀ ਦੇ ਬੁਰਾੜੀ ਰੋਡ 'ਤੇ ਬਣੇ ਗਰਾਊਂਡ 'ਚ ਇਕ ਸਮਾਗਮ ਰੱਖਿਆ ਗਿਆ ਹੈ ਜਿਸ 'ਚ ਮਾਤਾ ਵਲੋਂ ਸੰਗਤਾਂ ਦੀ ਹਾਜ਼ਰੀ 'ਚ ਸੁਦੀਕਸ਼ਾ ਨੂੰ ਨਵੇਂ ਨਿਰੰਕਾਰੀ ਮੁਖੀ ਬਣਨ ਦਾ ਰਸਮੀ ਐਲਾਨ ਕੀਤਾ ਜਾਵੇਗਾ।

ਚੇਅਰਮੈਨਾਂ ਦੀ ਨਿਯੁਕਤੀ ਲਈ ਆਰਡੀਨੈਂਸ ਰਾਜਪਾਲ ਨੇ ਨਹੀਂ ਭੇਜਿਆ ਵਾਪਸ

ਚੰਡੀਗੜ੍ਹ, 16 ਜੁਲਾਈ (ਹਰਕਵਲਜੀਤ ਸਿੰਘ)-ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਲੋਂ ਵਿਧਾਇਕਾਂ ਨੂੰ ਬੋਰਡਾਂ ਕਾਰਪੋਰੇਸ਼ਨਾਂ ਦਾ ਚੇਅਰਮੈਨ ਲਗਾਉਣ ਸਬੰਧੀ ਚੇਅਰਮੈਨਾਂ ਦੇ ਅਹੁਦੇ ਨੂੰ 'ਮੁਨਾਫ਼ੇ ਦੇ ਅਹੁਦੇ' ਤੋਂ ਵੱਖ ਰੱਖਣ ਲਈ ਮੌਜੂਦਾ ਕਾਨੂੰਨ ਨੂੰ ਸਪਸ਼ਟ ਕਰਨ ਲਈ ਰਾਜਪਾਲ ਦੀ ਪ੍ਰਵਾਨਗੀ ਲਈ ਜੋ ਆਰਡੀਨੈਂਸ ਭੇਜਿਆ ਸੀ ਉਹ ਰਾਜ ਸਰਕਾਰ ਨੂੰ ਨਾ ਤਾਂ ਅਜੇ ਤੱਕ ਵਾਪਸ ਮਿਲਿਆ ਹੈ ਅਤੇ ਨਾ ਹੀ ਉਸ ਨੂੰ ਵਿਧਾਨ ਸਭਾ ਤੋਂ ਪਾਸ ਕਰਵਾਉਣ ਸਬੰਧੀ ਰਾਜਪਾਲ ਨੇ ਕੋਈ ਰਾਏ ਹੀ ਦਿੱਤੀ ਹੈ। ਰਾਜ ਸਰਕਾਰ ਦੇ ਇਕ ਬੁਲਾਰੇ ਅੱਜ ਇਥੇ ਸਪਸ਼ਟ ਕੀਤਾ ਕਿ ਰਾਜ ਸਰਕਾਰ ਨੂੰ ਰਾਜਪਾਲ ਤੋਂ ਜਵਾਬ ਦੀ ਉਡੀਕ ਪਰ ਇਹ ਪਤਾ ਲੱਗਾ ਹੈ ਕਿ ਰਾਜਪਾਲ ਵਲੋਂ ਉਕਤ ਆਰਡੀਨੈਂਸ ਸਬੰਧੀ ਕਾਨੂੰਨੀ ਰਾਏ ਮੰਗੀ ਗਈ ਸੀ, ਕਿਉਂਕਿ ਮਗਰਲੇ ਕੁਝ ਸਮੇਂ ਤੋਂ ਵਿਧਾਇਕਾਂ ਨੂੰ ਮੁਨਾਫ਼ੇ ਵਾਲੇ ਅਹੁਦੇ ਨਾ ਦੇਣ ਦਾ ਮੁੱਦਾ ਕਾਫ਼ੀ ਕਾਨੂੰਨੀ ਵਿਵਾਦਾਂ 'ਚ ਘਿਰਿਆ ਰਿਹਾ ਹੈ। ਰਾਜ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਰਾਜਪਾਲ ਨੂੰ ਭੇਜੇ ਗਏ ਆਰਡੀਨੈਂਸ ਨੂੰ ਪੰਜਾਬ ਵਿਧਾਨ ਸਭਾ ਤੋਂ ਪਾਸ ਕਰਵਾ ਕਿ ਬਿੱਲ ਦਾ ਰੂਪ ਸਤੰਬਰ 'ਚ ਦੇਣਾ ਰਾਜ ਸਰਕਾਰ ਲਈ ਵੈਸੇ ਵੀ ਜ਼ਰੂਰੀ ਹੈ, ਕਿਉਂਕਿ ਆਰਡੀਨੈਂਸ ਦੀ ਮਿਆਦ 6 ਮਹੀਨੇ ਜਾਂ ਵਿਧਾਨ ਸਭਾ ਸਮਾਗਮ ਤੱਕ ਹੁੰਦੀ ਹੈ ਪਰ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਆਸ ਹੈ ਕਿ ਪੰਜਾਬ ਰਾਜ ਭਵਨ ਵਲੋਂ ਆਰਡੀਨੈਂਸ ਸਬੰਧੀ ਫ਼ੈਸਲਾ ਉਸ ਤੋਂ ਪਹਿਲਾਂ ਹੀ ਲੈ ਲਿਆ ਜਾਵੇਗਾ। ਵਰਨਣਯੋਗ ਹੈ ਕਿ ਰਾਜਪਾਲ ਵਿਧਾਨ ਸਭਾ ਵਲੋਂ ਪਾਸ ਕੀਤੇ ਬਿੱਲ ਨੂੰ ਵੀ ਮੁੜ ਵਿਚਾਰ ਲਈ ਰਾਜ ਸਰਕਾਰ ਨੂੰ ਵਾਪਸ ਭੇਜਣ ਦਾ ਅਧਿਕਾਰ ਰੱਖਦੇ ਹਨ ਪਰ ਜੇਕਰ ਵਿਧਾਨ ਸਭਾ ਦੁਬਾਰਾ ਉਸ ਬਿੱਲ ਨੂੰ ਪਾਸ ਕਰ ਦੇਵੇ ਤਾਂ ਰਾਜਪਾਲ ਲਈ ਉਸ ਨੂੰ ਪ੍ਰਵਾਨਗੀ ਦੇਣੀ ਜ਼ਰੂਰੀ ਬਣ ਜਾਂਦੀ ਹੈ ਪ੍ਰੰਤੂ ਸੂਤਰਾਂ ਦਾ ਕਹਿਣਾ ਹੈ ਕਿ ਵਿਧਾਇਕ ਦੇ ਅਹੁਦੇ ਨੂੰ ਮੁਨਾਫ਼ੇ ਵਾਲੇ ਅਹੁਦੇ ਤੋਂ ਵੱਖ ਰੱਖਣ ਸਬੰਧੀ ਚੱਲ ਰਹੀ ਕਾਨੂੰਨੀ ਬਹਿਸ ਕਾਰਨ ਰਾਜਪਾਲ ਵਲੋਂ ਵੀ ਇਸ ਮੁੱਦੇ 'ਤੇ ਕਾਫ਼ੀ ਸੰਕੋਚ ਤੋਂ ਕੰਮ ਲਿਆ ਜਾ ਰਿਹਾ ਹੈ।

ਨੈਸ਼ਨਲ ਕਾਨਫ਼ਰੰਸ ਆਗੂ 'ਤੇ ਹਮਲਾ ਸੁਰੱਖਿਆ ਗਾਰਡ ਹਲਾਕ-ਦੂਜਾ ਜ਼ਖ਼ਮੀ

ਅੱਤਵਾਦੀ ਸਰਵਿਸ ਰਾਈਫਲਾਂ ਵੀ ਲੈ ਗਏ

ਸ੍ਰੀਨਗਰ, 16 ਜੁਲਾਈ (ਮਨਜੀਤ ਸਿੰਘ)-ਦੱਖਣੀ-ਕਸ਼ਮੀਰ ਦੇ ਪੁਲਵਾਮਾ ਇਲਾਕੇ 'ਚ ਨੈਸ਼ਨਲ ਕਾਨਫ਼ਰੰਸ ਦੇ ਆਗੂ 'ਤੇ ਹੋਏ ਅੱਤਵਾਦੀ ਹਮਲੇ 'ਚ ਉਸ ਦਾ ਸੁਰੱਖਿਆ ਗਾਰਡ ਹਲਾਕ ਹੋ ਗਿਆ ਅਤੇ ਇਕ ਸੁਰੱਖਿਆ ਗਾਰਡ ਜ਼ਖ਼ਮੀ ਹੋ ਗਿਆ। ਇਸ ਹਮਲੇ ਦੌਰਾਨ ਅੱਤਵਾਦੀ ਫ਼ਰਾਰ ਹੋਣ ਸਮੇਂ ਸੁਰੱਖਿਆ ...

ਪੂਰੀ ਖ਼ਬਰ »

ਕੁਪਵਾੜਾ 'ਚ ਮੁਕਾਬਲਾ-ਅੱਤਵਾਦੀ ਹਲਾਕ, 2 ਜਵਾਨ ਜ਼ਖ਼ਮੀ

ਸ੍ਰੀਨਗਰ, 16 ਜੁਲਾਈ (ਮਨਜੀਤ ਸਿੰਘ)-ਉੱਤਰੀ ਕਸ਼ਮੀਰ ਦੇ ਸਰਹੱਦੀ ਜ਼ਿਲ੍ਹਾ ਕੁਪਵਾੜਾ ਦੇ ਜੰਗਲੀ ਇਲਾਕੇ 'ਚ ਘੁਸਪੈਠੀਏ ਅੱਤਵਾਦੀ ਗਰੁੱਪ ਵਿਰੁੱਧ ਜਾਰੀ ਆਪ੍ਰੇਸ਼ਨ ਦੌਰਾਨ ਇਕ ਅਣਪਛਾਤਾ ਅੱਤਵਾਦੀ ਮਾਰਿਆ ਗਿਆ, ਜਦਕਿ ਫ਼ੌਜ ਦੇ 2 ਜਵਾਨ ਜ਼ਖ਼ਮੀ ਹੋ ਗਏ। ਉੱਤਰੀ ਕਸ਼ਮੀਰ ਸਥਿਤ ...

ਪੂਰੀ ਖ਼ਬਰ »

'ਆਪ' ਦਾ ਬਚਿਆ-ਖੁਚਿਆ ਵਜੂਦ ਵੀ ਲੱਗਾ ਖਿੱਲਰਨ

ਮਾਲਵੇ ਤੋਂ ਬਾਅਦ ਦੁਆਬੇ ਦੇ ਆਗੂ ਲੱਗੇ ਪਰ ਤੋਲਣ

ਜਲੰਧਰ, 16 ਜੁਲਾਈ (ਮੇਜਰ ਸਿੰਘ)-ਆਮ ਆਦਮੀ ਪਾਰਟੀ ਦੇ ਮਾਲਵਾ ਖ਼ੇਤਰ ਨਾਲ ਸਬੰਧਿਤ ਦਰਜਨ ਦੇ ਕਰੀਬ ਜ਼ਿਲ੍ਹਾ ਪ੍ਰਧਾਨਾਂ, ਹਲਕਾ ਇੰਚਾਰਜਾਂ, ਮੀਤ ਪ੍ਰਧਾਨਾਂ ਤੇ ਜਨਰਲ ਸਕੱਤਰਾਂ ਵਲੋਂ ਪਾਰਟੀ ਦੇ ਸਹਿ-ਪ੍ਰਧਾਨ ਡਾ: ਬਲਬੀਰ ਸਿੰਘ 'ਤੇ ਮਨਮਾਨੀ ਕਰਨ ਦੇ ਦੋਸ਼ ਲਾ ਕੇ ਪੰਜਾਬ ...

ਪੂਰੀ ਖ਼ਬਰ »

ਮਨੀਲਾ 'ਚ ਪੰਜਾਬੀ ਨੌਜਵਾਨ ਦੀ ਜੀਜੇ ਵਲੋਂ ਹੱਤਿਆ

ਮੇਹਲੀ, 16 ਜੁਲਾਈ (ਸੰਦੀਪ ਸਿੰਘ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਬਹੂਆ ਦੇ ਨੌਜਵਾਨ ਹਰਜਿੰਦਰ ਸਿੰਘ (29) ਪੁੱਤਰ ਬਲਵਿੰਦਰ ਸਿੰਘ ਦੀ ਮਨੀਲਾ 'ਚ ਉਸ ਦੇ ਸਕੇ ਜੀਜੇ ਵਲੋਂ ਬੜੀ ਬੇਰਹਿਮੀ ਨਾਲ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ। ਇਸ ਸਬੰਧੀ ਜਾਣਕਾਰੀ ਦਿੰਦੇ ...

ਪੂਰੀ ਖ਼ਬਰ »

ਉਦਯੋਗ ਨਹੀਂ, ਲੋਕਾਂ ਦਾ ਜੀਵਨ ਜ਼ਿਆਦਾ ਅਹਿਮ-ਸੁਪਰੀਮ ਕੋਰਟ

ਪੈੱਟ ਕੋਕ ਨਾਲ ਪ੍ਰਦੂਸ਼ਣ 'ਤੇ ਕੀਤੀ ਟਿੱਪਣੀ

ਨਵੀਂ ਦਿੱਲੀ, 16 ਜੁਲਾਈ (ਏਜੰਸੀ)-ਪ੍ਰਦੂਸ਼ਣ ਕਾਰਨ 60,000 ਲੋਕਾਂ ਦੀ ਮੌਤ ਹੋ ਜਾਣ ਸਬੰਧੀ ਰਿਪਰੋਟ 'ਤੇ ਟਿੱਪਣੀ ਕਰਦਿਆਂ ਸੁਪਰੀਮ ਕੋਰਟ ਨੇ ਕਿਹਾ ਕਿ ਉਦਯੋਗ ਨਹੀਂ ਲੋਕਾਂ ਦਾ ਜੀਵਨ ਜ਼ਿਆਦਾ ਅਹਿਮ ਹੈ। ਸਰਬਉੱਚ ਅਦਾਲਤ ਨੇ ਦਿੱਲੀ ਅਤੇ ਐਨ. ਸੀ. ਆਰ. 'ਚ ਹਵਾ ਪ੍ਰਦੂਸ਼ਣ ਦੀ ...

ਪੂਰੀ ਖ਼ਬਰ »

ਫਾਰੂਕ ਅਬਦੁੱਲਾ ਤੇ ਹੋਰਨਾਂ ਖ਼ਿਲਾਫ਼ ਚਲਾਨ ਪੇਸ਼

ਜੰਮੂ-ਕਸ਼ਮੀਰ ਕ੍ਰਿਕਟ ਐਸੋਸੀਏਸ਼ਨ 'ਚ ਬੇਨਿਯਮੀਆਂ ਦਾ ਮਾਮਲਾ

ਨਵੀਂ ਦਿੱਲੀ, 16 ਜੁਲਾਈ (ਪੀ. ਟੀ. ਆਈ.)-ਸੀ. ਬੀ. ਆਈ. ਨੇ ਅੱਜ ਜੰਮੂ ਤੇ ਕਸ਼ਮੀਰ ਕ੍ਰਿਕਟ ਐਸੋਸੀਏਸ਼ਨ ਦੇ ਫੰਡਾਂ 'ਚ ਬੇਨਿਯਮੀਆਂ ਅਤੇ ਘੁਟਾਲੇ ਲਈ ਜੰਮੂ ਤੇ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਅਤੇ ਤਿੰਨ ਹੋਰਨਾਂ ਖਿਲਾਫ਼ ਸ੍ਰੀਨਗਰ ਦੀ ਵਿਸ਼ੇਸ਼ ਅਦਾਲਤ ਵਿਚ ...

ਪੂਰੀ ਖ਼ਬਰ »

ਮਹਿੰਗਾਈ ਚਾਰ ਸਾਲ ਦੇ ਸਿਖ਼ਰ 'ਤੇ

ਥੋਕ ਮਹਿੰਗਾਈ ਦਰ ਜੂਨ 'ਚ ਵਧ ਕੇ 5.77 ਫ਼ੀਸਦੀ ਰਹੀ

ਨਵੀਂ ਦਿੱਲੀ, 16 ਜੁਲਾਈ (ਉਪਮਾ ਡਾਗਾ ਪਾਰਥ)-ਥੋਕ ਮਹਿੰਗਾਈ ਦਰ ਪਿਛਲੇ ਸਾਢੇ ਚਾਰ ਸਾਲ ਦੇ ਸਭ ਤੋਂ ਉੱਪਰਲੇ ਪੱਧਰ ਨੂੰ ਛੂੰਹਦਿਆਂ 5.77 ਫ਼ੀਸਦੀ ਹੋ ਗਈ ਹੈ। ਇਸ ਤੋਂ ਪਹਿਲਾਂ ਇਹ ਦਸੰਬਰ 2013 'ਚ ਸਭ ਤੋਂ ਵੱਧ 5.88 ਫ਼ੀਸਦੀ ਦਰਜ ਕੀਤੀ ਗਈ ਸੀ। ਥੋਕ ਮਹਿੰਗਾਈ ਦਰ ਵਧਣ ਦਾ ਮੁੱਖ ...

ਪੂਰੀ ਖ਼ਬਰ »

ਕਾਬੁਲ ਸੂਬੇ ਦੇ 40 ਪਿੰਡਾਂ 'ਤੇ ਤਾਲਿਬਾਨ ਦਾ ਕਬਜ਼ਾ

ਕਾਬੁਲ, 16 ਜੁਲਾਈ (ਏਜੰਸੀ)-ਟੋਲੋ ਨਿਊਜ਼ ਦੀ ਰਿਪੋਰਟ ਅਨੁਸਾਰ ਤਾਲਿਬਾਨ ਅਤੇ ਸਰਕਾਰ 'ਚ ਹੋਏ ਇਕਤਰਫ਼ਾ ਜੰਗਬੰਦੀ ਸਮਝੌਤੇ ਤੋਂ ਬਾਅਦ ਕਾਬੁਲ ਸੂਬੇ ਦੇ ਖ਼ਾਕ-ਏ-ਜ਼ਬਰ ਜ਼ਿਲ੍ਹੇ ਦੇ ਲਗਭਗ 40 ਪਿੰਡਾਂ 'ਤੇ ਤਾਲਿਬਾਨ ਨੇ ਕਬਜ਼ਾ ਕਰ ਲਿਆ ਹੈ। ਵਸਨੀਕਾਂ ਨੇ ਦੱਸਿਆ ਕਿ ਜਦੋਂ ਸਰਕਾਰ ...

ਪੂਰੀ ਖ਼ਬਰ »

ਪੰਜਾਬ ਤੇ ਹਰਿਆਣਾ ਦੇ ਕਈ ਇਲਾਕਿਆਂ 'ਚ ਬਾਰਿਸ਼

ਚੰਡੀਗੜ੍ਹ, 16 ਜੁਲਾਈ (ਪੀ. ਟੀ. ਆਈ.)-ਅੱਜ ਪੰਜਾਬ ਤੇ ਹਰਿਆਣਾ ਦੇ ਕਈ ਭਾਗਾਂ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ, ਜਿਸ ਨਾਲ ਲੋਕਾਂ ਨੂੰ ਹੁੰਮਸ ਭਰੇ ਵਾਤਾਵਰਨ ਤੋਂ ਰਾਹਤ ਮਿਲੀ ਹੈ। ਪੰਜਾਬ ਵਿਚ ਲੁਧਿਆਣਾ ਤੇ ਪਟਿਆਲਾ ਵਿਚ ਕ੍ਰਮਵਾਰ 167 ਮਿਲੀਮੀਟਰ ਤੇ 11 ਮਿਲੀਮੀਟਰ ...

ਪੂਰੀ ਖ਼ਬਰ »

ਸੁਪਰੀਮ ਕੋਰਟ ਨੇ ਗ਼ੈਰ ਇਸਲਾਮੀ ਝੰਡਿਆਂ ਖ਼ਿਲਾਫ਼ ਸ਼ੀਆ ਵਕਫ਼ ਬੋਰਡ ਦੀ ਪਟੀਸ਼ਨ 'ਤੇ ਕੇਂਦਰ ਤੋਂ ਮੰਗਿਆ ਜਵਾਬ

ਨਵੀਂ ਦਿੱਲੀ, 16 ਜੁਲਾਈ (ਏਜੰਸੀ)-ਸੁਪਰੀਮ ਕੋਰਟ ਨੇ ਅੱਜ ਸ਼ੀਆ ਵਕਫ਼ ਬੋਰਡ ਦੇ ਚੇਅਰਮੈਨ ਦੀ ਉਸ ਪਟੀਸ਼ਨ 'ਤੇ ਕੇਂਦਰ ਤੋਂ ਜਵਾਬ ਮੰਗਿਆ, ਜਿਸ 'ਚ ਦੇਸ਼ ਭਰ ਦੀਆਂ ਇਮਾਰਤਾਂ ਅਤੇ ਧਾਰਮਿਕ ਸਥਾਨਾਂ 'ਤੇ ਚੰਦਰਮਾ-ਤਾਰੇ ਵਾਲਾ ਹਰੇ ਰੰਗ ਦਾ ਝੰਡਾ ਲਹਿਰਾਉਣ 'ਤੇ ਪਾਬੰਦੀ ਲਗਾਉਣ ...

ਪੂਰੀ ਖ਼ਬਰ »

ਨੀਰਵ ਮੋਦੀ 'ਤੇ ਸ਼ਿਕੰਜਾ ਕੱਸਣ ਲਈ ਸਿੰਗਾਪੁਰ ਪੁੱਜੀ ਈ. ਡੀ. ਟੀਮ

ਨਵੀਂ ਦਿੱਲੀ, 16 ਜੁਲਾਈ (ਆਈ. ਏ. ਐਨ. ਐਸ.)-ਭਾਰਤ 'ਚ 13,500 ਕਰੋੜ ਰੁਪਏ ਦੇ ਪੰਜਾਬ ਨੈਸ਼ਨਲ ਬੈਂਕ (ਪੀ. ਐਨ. ਬੀ.) ਘੁਟਾਲੇ 'ਚ ਲੋੜੀਂਦਾ ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ 'ਤੇ ਸ਼ਿਕੰਜਾ ਕੱਸਣ ਲਈ ਈ. ਡੀ. ਦੀ 3 ਮੈਂਬਰੀ ਟੀਮ ਸਿੰਗਾਪੁਰ ਪਹੁੰਚ ਗਈ ਹੈ। ਈ. ਡੀ. 'ਚ ਇਕ ਉੱਚ ਅਧਿਕਾਰੀ ...

ਪੂਰੀ ਖ਼ਬਰ »

ਕਸ਼ਮੀਰ 'ਚ 14 ਅੱਤਵਾਦੀਆਂ ਵਲੋਂ ਹਥਿਆਰਾਂ ਸਮੇਤ ਨਵੀਂ ਤਸਵੀਰ ਜਾਰੀ

ਸ੍ਰੀਨਗਰ, 16 ਜੁਲਾਈ (ਏਜੰਸੀ)- 'ਬੁਰਹਾਨ ਬੁਆਏਜ਼' ਨਾਂਅ ਨਾਲ ਜਾਣੇ ਜਾਂਦੇ 11 ਅੱਤਵਾਦੀਆਂ ਨੂੰ ਫ਼ੌਜ ਵਲੋਂ ਮਾਰੇ ਜਾਣ ਤੋਂ ਕਰੀਬ ਦੋ ਮਹੀਨੇ ਬਾਅਦ ਅੱਤਵਾਦੀਆਂ ਨੇ ਇਕ ਨਵੀਂ ਤਸਵੀਰ ਜਾਰੀ ਕੀਤੀ ਹੈ, ਜਿਸ 'ਚ 14 ਅੱਤਵਾਦੀ ਹਥਿਆਰਾਂ ਸਮੇਤ ਦਿਖਾਈ ਦੇ ਰਹੇ ਹਨ। ਪੁਲਿਸ ਦੇ ਇਕ ...

ਪੂਰੀ ਖ਼ਬਰ »

ਔਰਤਾਂ ਦੇ ਰਾਖਵੇਂਕਰਨ ਬਾਰੇ ਬਿੱਲ ਲਿਆਉਣ 'ਤੇ ਕਾਂਗਰਸ ਦੇਵੇਗੀ ਬਿਨਾਂ ਸ਼ਰਤ ਸਮਰਥਨ-ਰਾਹੁਲ

ਮੋਦੀ ਦੇ ਤਨਜ਼ ਦਾ ਦਿੱਤਾ ਜਵਾਬ

ਨਵੀਂ ਦਿੱਲੀ, 16 ਜੁਲਾਈ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕਾਂਗਰਸ 'ਤੇ ਔਰਤ ਵਿਰੋਧੀ ਪਾਰਟੀ ਦਾ ਕਥਿਤ ਦੋਸ਼ ਲਾਉਣ ਤੋਂ ਬਾਅਦ ਕਾਂਗਰਸ ਨੇ ਪ੍ਰਧਾਨ ਮੰਤਰੀ 'ਤੇ ਪਲਟਵਾਰ ਕਰਦਿਆਂ ਮੌਨਸੂਨ ਇਜਲਾਸ 'ਚ ਔਰਤਾਂ ਦੇ ਰਾਖਵੇਂਕਰਨ ਬਾਰੇ ਬਿੱਲ ਲਿਆਉਣ ...

ਪੂਰੀ ਖ਼ਬਰ »

ਸੁਪਰਸੋਨਿਕ ਕਰੂਜ਼ ਮਿਜ਼ਾਈਲ 'ਬ੍ਰਾਹਮੋਸ' ਦਾ ਸਫ਼ਲ ਪ੍ਰੀਖਣ

ਬਾਲਾਸੌਰ (ਓੜੀਸਾ), 16 ਜੁਲਾਈ (ਏਜੰਸੀ)-ਭਾਰਤ ਨੇ ਅੱਜ ਸੁਪਰਸੋਨਿਕ ਕਰੂਜ਼ ਮਿਜ਼ਾਈਲ ਬ੍ਰਹਮੋਸ ਦਾ ਸਫ਼ਲਤਾਪੂਰਵਕ ਪ੍ਰੀਖਣ ਕੀਤਾ। ਡੀ. ਆਰ. ਡੀ. ਓ. ਦੇ ਸੂਤਰਾਂ ਨੇ ਦੱਸਿਆ ਕਿ ਇਹ ਮਿਜ਼ਾਈਲ ਸਵੇਰੇ ਕਰੀਬ 10.15 ਮਿੰਟ 'ਤੇ ਬਾਲਾਸੌਰ ਜ਼ਿਲ੍ਹੇ 'ਚ ਪੈਂਦੇ ਚਾਂਦੀਪੁਰ ਦੇ ਆਈ. ਟੀ. ਆਰ. ...

ਪੂਰੀ ਖ਼ਬਰ »

ਪੈਟਰੋਲ 11 ਪੈਸੇ ਤੇ ਡੀਜ਼ਲ 14 ਪੈਸੇ ਸਸਤਾ

ਨਵੀਂ ਦਿੱਲੀ, 16 ਜੁਲਾਈ (ਏਜੰਸੀ)-ਪਿਛਲੇ 11 ਦਿਨਾਂ ਤੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਵਾਧੇ ਤੋਂ ਬਾਅਦ ਸੋਮਵਾਰ ਨੂੰ ਤੇਲ ਦੀਆਂ ਕੀਮਤਾਂ 'ਚ ਕਟੌਤੀ ਕੀਤੀ ਗਈ। ਦਿੱਲੀ 'ਚ ਪੈਟਰੋਲ 11 ਪੈਸੇ ਅਤੇ ਡੀਜਲ 14 ਪੈਸੇ ਪ੍ਰਤੀ ਲੀਟਰ ਸਸਤਾ ਕੀਤਾ ਗਿਆ। ਜਦੋਂਕਿ ਪਿਛਲੇ ...

ਪੂਰੀ ਖ਼ਬਰ »

ਸ਼ਰੀਫ਼ ਪਰਿਵਾਰ ਵਲੋਂ ਸਜ਼ਾ ਖ਼ਿਲਾਫ਼ ਹਾਈ ਕੋਰਟ 'ਚ ਅਪੀਲ

ਇਸਲਾਮਾਬਾਦ, 16 ਜੁਲਾਈ (ਪੀ. ਟੀ. ਆਈ.)-ਜ਼ੇਲ੍ਹ ਵਿਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼, ਉਨ੍ਹਾਂ ਦੀ ਧੀ ਮਰੀਅਮ ਅਤੇ ਦਾਮਾਦ ਕੈਪਟਨ ਸਫਦਰ ਨੇ ਅੱਜ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਆਏ ਫ਼ੈਸਲੇ ਖਿਲਾਫ ਇਸਲਾਮਾਬਾਦ ਹਾਈ ਕੋਰਟ ਵਿਚ ਅਪੀਲ ਦਾਇਰ ਕਰਦਿਆਂ ...

ਪੂਰੀ ਖ਼ਬਰ »

ਕੈਟ ਵਲੋਂ ਤਿੰਨ ਦਿਨਾ ਮਹਾਂ ਸਮਾਗਮ 'ਚ ਰਾਜਨਾਥ ਸਿੰਘ ਕਰਨਗੇ ਸ਼ਿਰਕਤ

ਮਹਾਂ ਸਮਾਗਮ 23 ਤੋਂ 25 ਜੁਲਾਈ ਤੱਕ ਦਿੱਲੀ ਵਿਖੇ ਹੋਵੇਗਾ

ਨਵੀਂ ਦਿੱਲੀ, 16 ਜੁਲਾਈ (ਬਲਵਿੰਦਰ ਸਿੰਘ ਸੋਢੀ)-ਦੇਸ਼ ਦੇ ਰਿਟੇਲ ਵਪਾਰ ਦੇ ਵਿਗੜੇ ਸਰੂਪ 'ਤੇ ਵਿਆਪਕ ਚਰਚਾ ਕਰਨ ਅਤੇ ਜ਼ਰੂਰੀ ਕਦਮ ਉਠਾਉਣ ਪ੍ਰਤੀ ਕਨਫੈਡਰੇਸ਼ਨ ਆਫ਼ ਆਲ ਇੰਡੀਆ ਟਰੇਡਰਜ਼ (ਕੈਟ) ਨੇ 23 ਜੁਲਾਈ ਤੋਂ 25 ਜੁਲਾਈ ਤੱਕ ਦਿੱਲੀ ਵਿਚ ਆਪਣਾ ਇਕ ਰਾਸ਼ਟਰੀ ਵਪਾਰੀ ਮਹਾਂ ...

ਪੂਰੀ ਖ਼ਬਰ »

ਟੈਕਸ ਸਲੈਬਾਂ 'ਚ ਬਦਲਾਅ ਕਰ ਸਕਦੀ ਹੈ ਜੀ.ਐਸ.ਟੀ. ਕੌਂਸਲ-ਮੀਟਿੰਗ 21 ਨੂੰ

ਨਵੀਂ ਦਿੱਲੀ, 16 ਜੁਲਾਈ (ਏਜੰਸੀ)-ਵਿੱਤ ਰਾਜ ਮੰਤਰੀ ਸ਼ਿਵ ਪ੍ਰਤਾਪ ਸ਼ੁਕਲਾ ਨੇ ਕਿਹਾ ਕਿ ਜੀ. ਐਸ. ਟੀ. ਕੌਂਸਲ 21 ਜੁਲਾਈ ਨੂੰ ਹੋਣ ਵਾਲੀ ਆਪਣੀ ਮੀਟਿੰਗ 'ਚ ਟੈਕਸ ਸਲੈਬਾਂ 'ਚ ਬਦਲਾਅ 'ਤੇ ਵਿਚਾਰ ਕਰ ਸਕਦੀ ਹੈ। ਇੱਥੇ ਇਕ ਸਮਾਗਮ ਤੋਂ ਵੱਖ ਹੋ ਕੇ ਪੱਤਰਕਾਰਾਂ ਨਾਲ ਗੱਲਬਾਤ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਮੁਦਰਾ ਫੰਡ ਅਨੁਸਾਰ 2018-19 'ਚ ਭਾਰਤ ਦੀ ਵਿਕਾਸ ਦਰ 7.3-7.5 ਫ਼ੀਸਦੀ ਰਹਿਣ ਦਾ ਅਨੁਮਾਨ

ਵਾਸ਼ਿੰਗਟਨ, 16 ਜੁਲਾਈ (ਪੀ. ਟੀ. ਆਈ.)-ਅੱਜ ਅੰਤਰਰਾਸ਼ਟਰੀ ਮੁਦਰਾ ਫੰਡ ਨੇ ਭਾਰਤ ਦੀ ਆਰਥਿਕ ਵਿਕਾਸ ਦਰ 2017 ਵਿਚ 6.7 ਫ਼ੀਸਦੀ ਦੇ ਉਲਟ 2018 'ਚ 7.3 ਅਤੇ 2019 ਵਿਚ 7.5 ਫ਼ੀਸਦੀ ਰਹਿਣ ਦਾ ਅਨੁਮਾਨ ਲਾਇਆ ਹੈ ਜਿਸ ਨਾਲ ਇਹ ਵੱਡੀਆਂ ਅਰਥ ਵਿਵਸਥਾਵਾਂ ਵਿਚ ਸਭ ਤੋਂ ਤੇਜ਼ ਵਿਕਾਸ ਕਰਨ ਵਾਲੀ ...

ਪੂਰੀ ਖ਼ਬਰ »

ਸੁਪਰੀਮ ਕੋਰਟ ਦੀ ਫਟਕਾਰ ਤੋਂ ਬਾਅਦ ਸਰਕਾਰ ਨੇ ਤਾਜ ਮਹੱਲ ਦੀ ਦੇਖਭਾਲ ਲਈ ਬਣਾਈ ਕਮੇਟੀ

ਨਵੀਂ ਦਿੱਲੀ, 16 ਜੁਲਾਈ (ਪੀ. ਟੀ. ਆਈ.)- ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਅੱਜ ਕਿਹਾ ਕਿ ਸਰਕਾਰ ਨੇ ਤਾਜ ਮਹੱਲ ਦੇ ਆਲੇ ਦੁਆਲੇ ਵਧ ਰਹੇ ਉਦਯੋਗਿਕ ਪ੍ਰਦੂਸ਼ਣ ਨੂੰ ਦੇਖਦਿਆਂ ਵਾਤਾਵਰਨ ਮੰਤਰਾਲੇ ਦੇ ਅਧਿਕਾਰੀਆਂ, ਐਨ. ਈ. ਈ. ਆਰ. ਆਈ., ਆਈ. ਆਈ. ਟੀਜ਼. ਅਤੇ ਹੋਰ ਫਰਮਾਂ ਨਾਲ ਮਿਲ ...

ਪੂਰੀ ਖ਼ਬਰ »

30000 ਪਾਕਿ ਨਾਗਰਿਕਾਂ ਨੂੰ ਦਿੱਤਾ ਗਿਆ ਹੈ ਲੰਬੇ ਸਮੇਂ ਦਾ ਭਾਰਤੀ ਵੀਜ਼ਾ

ਨਵੀਂ ਦਿੱਲੀ, 16 ਜੁਲਾਈ (ਪੀ. ਟੀ. ਆਈ.)-ਭਾਰਤ ਨੇ ਕਰੀਬ 30000 ਪਾਕਿਸਤਾਨੀ ਨਾਗਰਿਕਾਂ, ਜਿਨ੍ਹਾਂ 'ਚ ਜ਼ਿਆਦਾ ਹਿੰਦੂ ਹਨ, ਨੂੰ 2011 ਤੋਂ ਲੰਬੇ ਸਮੇਂ ਵਾਲਾ ਵੀਜ਼ਾ (ਐਲ. ਟੀ. ਵੀ.) ਜਾਰੀ ਕੀਤਾ ਹੈ। ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹ ਪੈਨ ਅਤੇ ਆਧਾਰ ਕਾਰਡ ਹਾਸਲ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX