ਜੰਮੂ, 16 ਜੁਲਾਈ (ਮਹਿੰਦਰਪਾਲ ਸਿੰਘ)-ਅੱਜ ਸਵੇਰੇ ਸ਼੍ਰੋਮਣੀ ਡੇਰਾ ਨੰਗਾਲੀ ਸਾਹਿਬ ਪੁਣਛ ਦੇ ਸਰਪ੍ਰਸਤ ਮਹੰਤ ਮਨਜੀਤ ਸਿੰਘ ਦੀ ਅਗਵਾਈ ਹੇਠ ਸੰਤ ਮੇਲਾ ਸਿੰਘ ਦਸਤਕਾਰੀ ਆਸ਼ਰਮ ਡਿਗਿਆਨਾ ਜੰਮੂ ਤੋਂ ਸਤਵਾਰੀ ਚੌਕ ਤੱਕ ਪੈਦਲ ਮਾਰਚ ਨਸ਼ਾ ਵਿਰੋਧੀ ਰੈਲੀ ਕੱਢੀ ਗਈ, ਜਿਸ ਵਿਚ ਰੈਲੀ ਦੀ ਅਗਵਾਈ ਮਹੰਤ ਮਨਜੀਤ ਸਿੰਘ ਨੇ ਆਪ ਪੈਦਲ ਚੱਲ ਕੇ ਕੀਤੀ | ਇਸ ਰੈਲੀ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਸ਼ਾਮਿਲ ਹੋਏ | ਲੋਕਾਂ ਨੇ ਨਸ਼ੇ ਿਖ਼ਲਾਫ਼ ਲਿਖੇ ਬੈਨਰ ਫੜੇ ਹੋਏ ਸਨ ਅਤੇ ਨਸ਼ਾ ਤਸਕਰਾਂ ਿਖ਼ਲਾਫ਼ ਨਾਅਰੇਬਾਜ਼ੀ ਕੀਤੀ | ਇਸ ਰੈਲੀ ਵਿਚ ਕਾਂਗਰਸ ਦੇ ਉਪ ਸੂਬਾ ਪ੍ਰਧਾਨ ਅਤੇ ਸਾਬਕਾ ਮੰਤਰੀ ਰਮਨ ਭੱਲਾ, ਭਾਜਪਾ ਦੇ ਸਾਬਕਾ ਮੰਤਰੀ ਚੌਧਰੀ ਲਾਲ ਸਿੰਘ, ਭਾਈ ਘਨੱਈਆ ਜੀ ਨਿਸ਼ਕਾਮ ਸੇਵਾ ਸੁਸਾਇਟੀ ਦੇ ਪ੍ਰਧਾਨ ਮਹਿੰਦਰ ਸਿੰਘ, ਯੂਨਾਈਟਿਡ ਸਿੱਖ ਫ਼ਰੰਟ ਦੇ ਚੇਅਰਮੈਨ ਸੁਦਰਸ਼ਨ ਸਿੰਘ ਵਜ਼ੀਰ, ਸਟੇਟ ਗੁਰਦੁਆਰਾ ਪ੍ਰਬੰਧਕ ਬੋਰਡ ਦੇ ਚੇਅਰਮੈਨ ਤਿਰਲੋਚਨ ਸਿੰਘ ਵਜ਼ੀਰ, ਮਨਮੋਹਨ ਸਿੰਘ ਖ਼ਾਲਸਾ ਤੇ ਹੋਰ ਵੀ ਰਾਜਨੀਤਕ ਅਤੇ ਧਾਰਮਿਕ ਆਗੂ ਸ਼ਾਮਿਲ ਰਹੇ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਦਰਸ਼ਨ ਸਿੰਘ ਵਜ਼ੀਰ ਨੇ ਕਿਹਾ ਕਿ ਜੰਮੂ ਵਿਚ ਖ਼ਾਸ ਕਰਕੇ ਸਿੱਖ ਵਸੋਂ ਵਾਲੇ ਇਲਾਕਿਆਂ ਵਿਚ ਹੈਰੋਇਨ (ਚਿੱਟਾ) ਨਸ਼ਾ ਤਸਕਰਾਂ ਵਲੋਂ ਨੌਜਵਾਨਾਂ ਵਿਚ ਖੁੱਲ੍ਹੇਆਮ ਵੇਚਿਆ ਜਾ ਰਿਹਾ ਹੈ | ਚਿੱਟੇ ਕਾਰਨ ਕਈ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ | ਗਵਰਨਰ ਸਾਹਿਬ ਵਲੋਂ ਪੁਲਿਸ ਪ੍ਰਸ਼ਾਸਨ ਨੂੰ ਨਸ਼ਾ ਤਸਕਰਾਂ ਿਖ਼ਲਾਫ਼ ਸਖ਼ਤ ਕਾਰਵਾਈ ਕਰਨ ਦੀ ਹਦਾਇਤ ਜਾਰੀ ਕਰਨੀ ਚਾਹੀਦੀ ਹੈ | ਪੱਤਰਕਾਰਾਂ ਨੂੰ ਮਹੰਤ ਮਨਜੀਤ ਸਿੰਘ ਹੁਰਾਂ ਕਿਹਾ ਕਿ ਅਸੀਂ ਗਵਰਨਰ ਐਨ. ਐਨ. ਵੋਹਰਾ ਅਤੇ ਡੀ. ਜੀ. ਪੁਲਿਸ ਸੀਸ਼ਪਾਲ ਵੈਦ ਨੂੰ ਅਪੀਲ ਕਰਦੇ ਹਾਂ ਕਿ ਜੋ ਲੋਕ ਸਮਾਜ ਦੇ ਨੌਜਵਾਨਾਂ ਨੂੰ ਨਸ਼ਾ ਵੇਚ ਕੇ ਸਮਾਜ ਦੇ ਭਵਿੱਖ ਨਾਲ ਖਿਲਵਾੜ ਕਰ ਰਹੇ ਹਨ, ਉਨ੍ਹਾਂ ਨਸ਼ਾ ਤਸਕਰਾਂ ਿਖ਼ਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਪੂਰੇ ਜੰਮੂ-ਕਸ਼ਮੀਰ ਵਿਚ ਲੋਕਾਂ ਨੂੰ ਜਾਗਰੂਕ ਕਰਕੇ ਨਸ਼ੇ ਿਖ਼ਲਾਫ਼ ਵੱਡੇ ਪੱਧਰ 'ਤੇ ਮੁਹਿੰਮ ਛੇੜੀ ਜਾਵੇਗੀ ਤਾਂਕਿ ਨੌਜਵਾਨੀ ਨੂੰ ਬਚਾਇਆ ਜਾ ਸਕੇ | ਉਨ੍ਹਾਂ ਮਾਂ-ਪਿਉ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ 'ਤੇ ਆਪ ਵੀ ਨਿਗਰਾਨੀ ਰੱਖੋ ਤੇ ਬੱਚਿਆਂ ਨੂੰ ਧਾਰਮਿਕ ਅਤੇ ਉਚੇਰੀ ਵਿੱਦਿਆ ਨਾਲ ਜੋੜੋ | ਅੱਜ ਦੀ ਇਸ ਵਿਸ਼ਾਲ ਨਸ਼ਾ ਵਿਰੋਧੀ ਰੈਲੀ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ |
ਊਨਾ, 16 ਜੁਲਾਈ (ਗੁਰਪ੍ਰੀਤ ਸਿੰਘ ਸੇਠੀ)-ਗੁਰਦੁਆਰਾ ਡੇਰਾ ਦੁੱਖ ਭੰਜਨ ਸਾਹਿਬ ਜੀ ਡੀ.ਸੀ. ਕਾਲੋਨੀ 'ਚ ਅਣਥੱਕ ਸੇਵਾਦਾਰ, ਗੁਰੂ ਘਰ ਦੇ ਸੇਵਕ ਭਾਈ ਪ੍ਰੀਤਮ ਸਿੱਘ ਜੀ ਦੀ ਯਾਦ 'ਚ ਇਕ ਧਾਰਮਿਕ ਸਮਾਗਮ ਬਾਬਾ ਚਰਨਜੀਤ ਸਿੰਘ ਅਤੇ ਸਮੂਹ ਸੰਗਤਾਂ ਵਲੋਂ ਕਰਵਾਇਆ ਗਿਆ | ਸਵੇਰੇ ...
ਊਨਾ, 16 ਜੁਲਾਈ (ਗੁਰਪ੍ਰੀਤ ਸਿੰਘ ਸੇਠੀ)-ਗੁਰਦੁਆਰਾ ਬਾਬਾ ਕਲਾਧਾਰੀ ਜੀ (ਕਿਲ੍ਹਾ ਬੇਦੀ ਸਾਹਿਬ) ਗੁਰਦੁਆਰਾ ਦਮਦਮਾ ਅਸਥਾਨ ਬਾਬਾ ਸਾਹਿਬ ਸਿੰਘ ਬੇਦੀ ਗੁ: ਬਾਬਾ ਤੇਗ ਸਿੰਘ ਜੀ ਮੇਨ ਬਾਜ਼ਾਰ, ਗੁ: ਸ਼ਹੀਦ ਸਿੰਘਾਂ ਦਾ ਰੋਡ, ਗੁ: ਡੇਰਾ ਦੁੱਖਭੰਜਨ ਸਾਹਿਬ ਜੀ, ਡੀ.ਸੀ. ...
ਪਾਉਂਟਾ ਸਾਹਿਬ, 16 ਜੁਲਾਈ (ਹਰਬਖ਼ਸ਼ ਸਿੰਘ)-ਉੱਤਰ ਪ੍ਰਦੇਸ਼ ਵਾਸੀ ਪਾਉਂਟਾ ਸਾਹਿਬ ਦਵਾਈ ਫੈਕਟਰੀ ਵਿਚ ਦਵਾਈਆਂ ਚੋਰੀ ਕਰਕੇ ਹਰਿਆਣਾ ਲੈ ਕੇ ਜਾਂਦਾ ਹੋਇਆ ਇਕ ਨੌਜਵਾਨ ਪੁਲਿਸ ਦੇ ਹੱਥੀਂ ਚੜ੍ਹ ਗਿਆ, ਜਿਸ ਕੋਲੋਂ 320 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਗਏ | ਕੇਸ ਦਰਜ ...
ਮੁੱਲਾਂਪੁਰ ਗਰੀਬਦਾਸ, 16 ਜੁਲਾਈ (ਦਿਲਬਰ ਸਿੰਘ ਖੈਰਪੁਰ)-ਮਿਊਾਸੀਪਲ ਕਮੇਟੀ ਨਵਾਂਗਰਾਉਂ 2006 ਵਿਚ ਹੋਂਦ ਵਿਚ ਆਈ ਸੀ ਅਤੇ ਚੰਡੀਗੜ੍ਹ ਦੇ ਨੇੜੇ ਹੋਣ ਕਾਰਨ ਇਸ ਖੇਤਰ ਵਿਚ ਹੱਦੋਂ ਵੱਧ ਵਸੋਂ ਹੋ ਗਈ ਹੈ | ਇਹ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਜਗਮੋਹਣ ਸਿੰਘ ਕੰਗ ਨੇ ...
ਚੰਡੀਗੜ੍ਹ, 16 ਜੁਲਾਈ (ਮਨਜੋਤ ਸਿੰਘ ਜੋਤ)- ਪੀ.ਜੀ.ਆਈ. ਵਿਚ ਦਿਲ ਦੇ ਰੋਗ ਵਿਭਾਗ (ਕਾਰਡੀਓਲਾਜੀ) 'ਚ ਅੱਜ ਤੋਂ ਤਿੰਨ ਯੂਨਿਟਾਂ ਵਿਚ ਮਰੀਜ਼ ਦੇਖੇ ਜਾਣਗੇ | ਇਹ ਫ਼ੈਸਲਾ ਮਰੀਜ਼ਾਂ ਨੂੰ ਇਲਾਜ ਵਿਚ ਬਿਹਤਰ ਸਹੂਲਤਾਂ ਦੇਣ ਲਈ ਲਿਆ ਗਿਆ ਹੈ | ਤਿੰਨਾਂ ਯੂਨਿਟਾਂ ਵਿਚ ਚਾਰ ...
ਚੰਡੀਗੜ੍ਹ, 16 ਜੁਲਾਈ (ਅਜਾਇਬ ਸਿੰਘ ਔਜਲਾ)-ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਸਰਘੀ ਕਲਾ ਕੇਂਦਰ ਮੁਹਾਲੀ ਵਲੋਂ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਦੇ ਸਹਿਯੋਗ ਨਾਲ ਸੰਤੋਖ ਸਿੰਘ ਧੀਰ ਦੁਆਰਾ ਲਿਖੀਆਂ ਚਿੱਠੀਆਂ ਦਾ ਸੰਗ੍ਰਹਿ 'ਜਿਵੇਂ ਰਾਮ ਨੂੰ ਲਛਮਣ ਸੀ' ਲੋਕ ...
ਚੰਡੀਗੜ੍ਹ, 16 ਜੁਲਾਈ (ਅਜਾਇਬ ਸਿੰਘ ਔਜਲਾ)-ਭਾਰਤੀ ਮਹਿਲਾ ਫੈਡਰੇਸ਼ਨ ਦੀ ਕੌਮੀ ਕੌਾਸਲ ਦਾ ਦੋ-ਰੋਜ਼ਾ ਸੈਮੀਨਾਰ ਇੱਥੇ ਫਾਸ਼ੀਵਾਦੀਆਂ ਅਤੇ ਕਾਰਪੋਰੇਟ ਘਰਾਣਿਆਂ ਵਲੋਂ ਔਰਤਾਂ ਅਤੇ ਹਾਸ਼ੀਆਗਤ ਤਬਕਿਆਂ ਉੱਤੇ ਕੀਤੇ ਜਾ ਰਹੇ ਹਮਲਿਆਂ ਵਿਰੱੁਧ ਸੰਘਰਸ਼ ਜਾਰੀ ਰੱਖਣ ...
ਕਟਾਰੀਆਂ, 16 ਜੁਲਾਈ (ਨਵਜੋਤ ਸਿੰਘ ਜੱਖੂ)- ਪੁਲਿਸ ਦੁਆਰਾ ਗਸ਼ਤ ਦੌਰਾਨ ਇਕ ਨੌਜਵਾਨ ਨੂੰ 43 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਕਾਬੂ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਏ. ਐੱਸ. ਆਈ. ਵਿਅਜੰਤ ਕੁਮਾਰ ਪੁਲਿਸ ਪਾਰਟੀ ਨਾਲ ਗਸ਼ਤ ਦੌਰਾਨ ਕੋਟ ...
ਜਾਡਲਾ, 16 ਜਲਾਈ (ਬੱਲੀ)- ਨਸ਼ਿਆਂ ਕਾਰਨ ਨਿੱਤ ਦਿਨ ਨੌਜਵਾਨਾਂ ਦੀ ਮੌਤ ਵਿਚ ਹੋ ਰਹੇ ਵਾਧੇ ਤੋਂ ਚਿੰਤਤ ਇੱਥੋਂ ਦੇ ਸੂਝਵਾਨ ਲੋਕਾਂ ਨੇ ਨਗਰ ਸੁਧਾਰ ਕਮੇਟੀ ਬਣਾ ਕੇ ਜਵਾਨੀ ਨੂੰ ਬਚਾਉਣ ਲਈ ਪ੍ਰਚਾਰ ਮੁਹਿੰਮ ਤੇਜ਼ ਕਰ ਦਿੱਤੀ ਹੈ | ਅੱਜ ਇਹ ਕਮੇਟੀ ਪਿੰਡ ਦੇ ਬਾਜ਼ਾਰ ...
ਨੰਗਲ, 16 ਜੁਲਾਈ (ਪ੍ਰੀਤਮ ਸਿੰਘ ਬਰਾਰੀ)- ਅਮਰੀਕਾ ਸਥਿਤ ਮਨੁੱਖਤਾ ਦੇ ਬਹੁਪੱਖੀ ਤੇ ਸੰਸਾਰ ਪੱਧਰੀ ਵਿਕਾਸ ਨੂੰ ਸਮਰਪਿਤ ਸੰਸਥਾ 'ਵੀ ਕੇਅਰ ਫਾਰ ਹਿਊਮੈਨਿਟੀ' ਵਲੋਂ ਨਿਰੰਕਾਰੀ ਮਾਤਾ ਸਵਿੰਦਰ ਹਰਦੇਵ ਨੂੰ 2018 ਦੇ ਸਰਬਉੱਤਮ ਅਧਿਆਤਮਕ ਵਿਭੂਤੀ ਪੁਰਸਕਾਰ ਨਾਲ ...
ਰੂਪਨਗਰ, 16 ਜੁਲਾਈ (ਸਤਨਾਮ ਸਿੰਘ ਸੱਤੀ)- ਰੂਪਨਗਰ ਸ਼ਹਿਰ ਦਾ ਪੁਰਾਤਨ ਤੇ ਵਿਰਾਸਤੀ ਮਕਬਰਾ ਅੱਜ ਕੱਲ੍ਹ ਨਸ਼ੇੜੀਆਂ ਦਾ ਅੱਡਾ ਬਣ ਗਿਆ ਹੈ ਜਿੱਥੇ ਬੈਠ ਕੇ ਨਸ਼ੇੜੀ ਨਸ਼ੇ ਦੇ ਟੀਕੇ ਤੇ ਹੋਰ ਨਸ਼ਿਆਂ ਦਾ ਸੇਵਨ ਕਰਦੇ ਹਨ | ਇਹ ਮਾਜਰਾ 'ਅਜੀਤ' ਦੇ ਪ੍ਰਤੀਨਿਧ ਨੇ ਅੱਖੀਂ ...
ਕਰਨਾਲ, 16 ਜੁਲਾਈ (ਗੁਰਮੀਤ ਸਿੰਘ ਸੱਗੂ)-ਭਾਰਤੀ ਕਣਕ ਅਤੇ ਜੌਾ ਖੋਜ ਸੰਸਥਾਨ ਵਿਖੇ ਡੀ.ਸੀ.ਰੇਟ ਤੇ ਲੰਮੇਂ ਸਮੇਂ ਤੋਂ ਕੰਮ ਕਰ ਰਹੇ ਮਜ਼ਦੂਰਾਂ ਦੀ ਹੜਤਾਲ ਨੂੰ ਬਹੁਜਨ ਸਮਾਜ ਪਾਰਟੀ ਦੇ ਲੋਕਸਭਾ ਇੰਚਾਰਜ ਕ੍ਰਿਸ਼ਨ ਕੁਟੇਲ ਨੇ ਆਪਣਾ ਸਮਰਥਨ ਦਿੱਤਾ | ਉਨ੍ਹਾਂ ਨਾਲ ...
ਕਰਨਾਲ, 16 ਜੁਲਾਈ (ਗੁਰਮੀਤ ਸਿੰਘ ਸੱਗੂ)-ਰਾਜ ਭਰ ਦੀਆਂ ਹਜ਼ਾਰਾਂ ਆਸ਼ਾ ਵਰਕਰਾਂ ਨੇ ਰਾਜ ਸਰਕਾਰ ਨਾਲ ਪਿਛਲੀ ਇਕ ਫਰਵਰੀ ਨੂੰ ਹੋਏ ਸਮਝੌਤੇ ਨੂੰ ਲਾਗੂ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਸੀ.ਐਮ.ਸਿਟੀ ਵਿਖੇ ਮਹਾਪੜਾਅ ਪਾ ਲਿਆ ਹੈ | ਆਸ਼ਾ ਵਰਕਰਾਂ ਨੇ ਰੋਸ ਪ੍ਰਗਟ ਕਰਦੇ ...
ਕੁਰੂਕਸ਼ੇਤਰ, 16 ਜੁਲਾਈ (ਜਸਬੀਰ ਸਿੰਘ ਦੁੱਗਲ)-ਹਰਿਆਣਾ ਦੇ ਖੇਤੀ ਮੰਤਰੀ ਓਮ ਪ੍ਰਕਾਸ਼ ਧਨਖੜ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਫ਼ਸਲ ਦੇ ਲਾਗਤ ਮੁੱਲ ਦੀ ਡੇਢ ਗੁਣਾ ਕੀਮਤ ਦੇਣ ਦਾ ਫਾਰਮੂਲਾ ਤੈਅ ਕੀਤਾ ਹੈ | ਇਸ ਫਾਰਮੂਲੇ ਨੂੰ ਅਪਨਾ ਕੇ ਹੀ ਭਵਿੱਖ ਵਿਚ ...
ਕਰਨਾਲ, 16 ਜੁਲਾਈ (ਗੁਰਮੀਤ ਸਿੰਘ ਸੱਗੂ)-ਸ਼ਹਿਰ ਦੇ ਵੱਖ ਵੱਖ ਗੁਰਦੁਆਰਾ ਸਾਹਿਬ ਵਿਖੇ ਸਾਉਣ ਦੀ ਸੰਗਰਾਂਦ ਦਾ ਦਿਹਾੜਾ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ | ਮੁੱਖ ਸਮਾਰੋਹ ਡੇਰਾ ਕਾਰ ਸੇਵਾ ਕਲੰਦਰੀ ਗੇਟ 'ਚ ਬਾਬਾ ਸੁਖਾ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ ...
ਕੋਲਕਾਤਾ, 16 ਜੁਲਾਈ (ਰਣਜੀਤ ਸਿੰਘ ਲੁਧਿਆਣਵੀ)-ਪ੍ਰਧਾਨ ਮੰਤਰੀ ਨਰਿੰਦ ਮੋਦੀ ਨੇ ਸੋਮਵਾਰ ਰਾਜ ਦੀ ਮਮਤਾ ਬੈਨਰਜੀ ਸਰਕਾਰ ਤੇ ਕਰਾਰਾ ਹਮਲਾ ਕਰਦਿਆਂ ਲੋਕਤੰਤਰ ਦਾ ਗਲਾ ਘੁੱਟਣ ਅਤੇ ਸਿੰਡੀਕੇਟ ਸੰਸਕ੍ਰਿਤੀ ਨੂੰ ਵਧਾਉਣ ਦਾ ਦੋਸ਼ ਲਗਾਇਆ | ਪੱਛਮੀ ਮਿਦਨਾਪੁਰ ਜਿਲੇ ...
ਕੁਰੂਕਸ਼ੇਤਰ/ਸ਼ਾਹਾਬਾਦ, 16 ਜੁਲਾਈ (ਜਸਬੀਰ ਸਿੰਘ ਦੁੱਗਲ)-ਸਰਵਜਾਤ ਸਰਵ ਖਾਪ ਮਹਾਪੰਚਾੲਤ ਮਹਿਲਾ ਵਿੰਗ ਦੀ ਕੌਮੀ ਪ੍ਰਧਾਨ ਡਾ. ਸੰਤੋਸ਼ ਦਹੀਆ ਨੇ ਪਿੰਡ ਖਰੀਂਡਵਾ ਵਿਚ ਹਾਦਸੇ ਦਾ ਸ਼ਿਕਾਰ ਹੋਏ ਇਕ ਹੀ ਪਰਿਵਾਰ ਦੇ 3 ਬੱਚਿਆਂ ਲਈ ਹਰਿਆਣਾ ਸਰਕਾਰ ਤੋਂ ਮਾਲੀ ਮਦਦ ...
ਕੁਰੂਕਸ਼ੇਤਰ, 16 ਜੁਲਾਈ (ਜਸਬੀਰ ਸਿੰਘ ਦੁੱਗਲ)-ਭਾਜਪਾ ਦੇ ਕੁਸ਼ਾਸਨ ਤੋਂ ਦੁੱਖੀ ਲੋਕਾਂ ਨੇ ਵਿਧਾਨ ਸਭਾ ਚੋਣਾਂ ਵਿਚ ਇਨੈਲੋ, ਬਸਪਾ ਗਠਜੋੜ ਨੂੰ ਸੱਤਾ ਸੌਾਪਣ ਦਾ ਮਨ ਬਣਾ ਲਿਆ ਹੈ ਅਤੇ ਅਗਲੀਆਂ ਚੋਣਾਂ ਵਿਚ ਭਾਜਪਾ ਅਤੇ ਕਾਂਗਰਸ ਦਾ ਸੂਪੜਾ ਸਾਫ਼ ਕਰਕੇ ਲੋਕ ਸੂਬੇ ...
ਕੁਰੂਕਸ਼ੇਤਰ, 16 ਜੁਲਾਈ (ਜਸਬੀਰ ਸਿੰਘ ਦੁੱਗਲ)-ਜੇਲ੍ਹ ਮੁਖੀ ਡਾ. ਸੰਜੇ ਸਿੰਘ ਨੇ ਕਿਹਾ ਕਿ ਸਵੱਛ ਵਾਤਾਵਰਨ ਬਣਾਈ ਰੱਖਦ ਲਈ ਬੂਟੇ ਲਗਾਉਣਾ ਜ਼ਰੂਰੀ ਹੈ | ਜੇਕਰ ਸਾਡੇ ਆਲੇ-ਦੁਆਲੇ ਦਾ ਵਾਤਾਵਰਨ ਸਾਫ਼ ਅਤੇ ਹਰਾ-ਭਰਿਆ ਹੋਵੇਗਾ, ਤਾਂ ਦੇਸ਼ ਸਿਹਤਮੰਦ ਬਣੇਗਾ | ਇਸ ਲਈ ...
ਯਮੁਨਾਨਗਰ, 16 ਜੁਲਾਈ (ਗੁਰਦਿਆਲ ਸਿੰਘ ਨਿਮਰ)-ਗੁਰੂ ਨਾਨਕ ਖ਼ਾਲਸਾ ਕਾਲਜ ਦੇ ਨਵੇਂ ਸੈਸ਼ਨ ਦੀ ਅਰੰਭਤਾ ਖ਼ਾਲਸ਼ਾਈ ਪਰੰਪਰਾਵਾਂ ਨਾਲ ਹੋਈ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਓਟ ਆਸਰਾ ਲੈਂਦਿਆਂ ਕਾਲਜ ਮੈਨੇਜਮੈਂਟ ਸਟਾਫ਼ ਅਤੇ ਵਿਦਿਆਰਥੀਆ ਨੇ ਚੜ੍ਹਦੀ ...
ਕਾਲਾਂਵਾਲੀ, 16 ਜੁਲਾਈ (ਭੁਪਿੰਦਰ ਪੰਨੀਵਾਲੀਆ)-ਕਸ਼ਬਾ ਔਢਾਂ ਦੇ ਮਾਤਾ ਹਰਕੀ ਦੇਵੀ ਸੀਨੀਅਰ ਸਕੈਂਡਰੀ ਸਕੂਲ 'ਚ ਪਿ੍ੰਸੀਪਲ ਕੁਲਦੀਪ ਕੌਰ ਆਨੰਦ ਦੀ ਪ੍ਰਧਾਨਗੀ ਹੇਠ ਨਸ਼ੇ ਦੇ ਿਖ਼ਲਾਫ਼ ਨੌਜਵਾਨਾਂ ਨੂੰ ਇਨਸਾਫ ਪ੍ਰੋਗਰਾਮ 'ਚ ਮੁੱਖ ਮਹਿਮਾਨ ਡੀਐਸਪੀ ਕਿਸ਼ੋਰੀ ...
ਏਲਨਾਬਾਦ, 16 ਜੁਲਾਈ (ਜਗਤਾਰ ਸਮਾਲਸਰ)-ਨਚੀਕੇਤਨ ਪਬਲਿਕ ਸਕੂਲ ਵਿੱਚ ਪੰਜਾਬੀ ਦੇ ਪ੍ਰਸਿੱਧ ਨਾਟਕਕਾਰ ਗੁਰਚੇਤ ਚਿਤਰਕਾਰ ਅਤੇ ਉਨ੍ਹਾਂ ਦੀ ਟੀਮ ਵਲੋਂ ਸਮਾਜਿਕ ਬੁਰਾਈਆ 'ਤੇ ਵਿਅੰਗ ਕਰਦੇ ਨਾਟਕਾਂ ਦਾ ਸਫ਼ਲ ਮੰਚਨ ਕੀਤਾ ਗਿਆ | ਇਨ੍ਹਾਂ ਨਾਟਕਾਂ ਦੇ ਮੁੱਖ ਕਲਾਕਾਰਾਂ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX