ਤਾਜਾ ਖ਼ਬਰਾਂ


ਵਿਸ਼ਵ ਕੱਪ ਹਾਕੀ 2018 : ਜਰਮਨੀ ਨੇ ਮਲੇਸ਼ੀਆ ਅਤੇ ਹਾਲੈਂਡ ਨੇ ਪਾਕਿਸਤਾਨ ਨੂੰ ਹਰਾਇਆ
. . .  1 day ago
ਭੁਵਨੇਸ਼ਵਰ 9 ਦਸੰਬਰ (ਡਾ. ਚਹਿਲ) - ਪੁਰਸ਼ ਵਿਸ਼ਵ ਕੱਪ ਹਾਕੀ ਦੇ ਅੱਜ ਪੂਲ ਮੈਚ ਸਮਾਪਤ ਹੋ ਗਏ। ਪੂਲ ਡੀ ਦੇ ਆਖ਼ਰੀ ਦੌਰ ਦੇ ਮੁਕਾਬਲੇ 'ਚ ਜਰਮਨੀ ਨੇ ਏਸ਼ੀਅਨ ਹਾਕੀ ਦੀ...
ਨਾਭਾ ਜੇਲ੍ਹ 'ਚ ਹਵਾਲਾਤੀ ਦੀ ਭੇਦਭਰੇ ਹਾਲਾਤਾਂ 'ਚ ਮੌਤ
. . .  1 day ago
ਨਾਭਾ, 9 ਦਸੰਬਰ (ਕਰਮਜੀਤ ਸਿੰਘ) - ਪੰਜਾਬ ਦੀ ਅਤਿ ਸੁਰੱਖਿਅਤ ਜੇਲ੍ਹਾਂ ਵਿਚੋਂ ਜਾਣੀ ਜਾਂਦੀ ਨਾਭਾ ਦੀ ਮੈਕਸੀਮਮ ਸਕਿਉਰਿਟੀ ਜੇਲ੍ਹ ਵਿਚ ਹਵਾਲਾਤੀ ਸੁਖਪ੍ਰੀਤ ਸਿੰਘ (23 ਸਾਲ) ਥਾਣਾ ਕਲਾਨੌਰ...
ਦੁਬਈ ਤੋਂ ਆਏ ਯਾਤਰੀ ਤੋਂ 84 ਲੱਖ ਦਾ ਸੋਨਾ ਬਰਾਮਦ
. . .  1 day ago
ਮੁੰਬਈ, 9 ਦਸੰਬਰ - ਮੁੰਬਈ ਹਵਾਈ ਅੱਡੇ 'ਤੇ ਦੁਬਈ ਤੋਂ ਆਏ ਇੱਕ ਯਾਤਰੀ ਤੋਂ 84,59,862 ਲੱਖ ਦਾ ਸੋਨਾ ਬਰਾਮਦ ਹੋਇਆ...
ਕਮੇਡੀ ਕਿੰਗ ਕਪਿਲ ਸ਼ਰਮਾ ਦੇ ਵਿਆਹ ਦੇ ਜਸ਼ਨ ਹੋਏ ਸ਼ੁਰੂ
. . .  1 day ago
ਅਜਨਾਲਾ, 9 ਦਸੰਬਰ (ਗੁਰਪ੍ਰੀਤ ਸਿੰਘ ਢਿਲੋਂ) - 12 ਦਸੰਬਰ ਨੂੰ ਆਪਣੀ ਮਹਿਲਾ ਦੋਸਤ ਗਿੰਨੀ ਚੈਤਰਥ ਨਾਲ ਵਿਆਹ ਕਰਵਾਉਣ ਜਾ ਰਹੇ ਕਮੇਡੀ ਕਿੰਗ ਕਪਿਲ ਸ਼ਰਮਾ ਦੇ ਘਰ ਵਿਆਹ ਦੇ ਜਸ਼ਨ ਸ਼ੁਰੂ ਹੋ ਗਏ ਹਨ। ਉਨ੍ਹਾਂ ਦੇ ਘਰ ਮਹਿੰਦੀ ਰਸਮ...
ਕਰਤਾਰਪੁਰ ਕਾਰੀਡੋਰ 'ਚ ਹੈ ਪਾਕਿਸਤਾਨ ਫੌਜ ਦੀ ਸਾਜ਼ਸ਼ - ਕੈਪਟਨ
. . .  1 day ago
ਚੰਡੀਗੜ੍ਹ, 9 ਦਸੰਬਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਤੋਂ ਠੀਕ ਪਹਿਲਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਮਿਲ ਕੇ ਪਾਕਿਸਤਾਨੀ ਫ਼ੌਜ ਮੁਖੀ ਵੱਲੋਂ ਕਰਤਾਰਪੁਰ...
ਠੇਕੇਦਾਰ ਦੀ ਵੱਡੀ ਅਣਗਹਿਲੀ ਕਾਰਨ ਦੋ ਨੌਜਵਾਨ ਮੋਟਰਸਾਈਕਲ ਸਮੇਤ ਡਰੇਨ 'ਚ ਡਿੱਗੇ
. . .  1 day ago
ਅਜਨਾਲਾ, 7 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਮੰਡੀ ਬੋਰਡ ਅਧੀਨ ਆਉਂਦੀ ਗੁਜਰਪੁਰਾ ਤੋਂ ਅੰਬ ਕੋਟਲੀ ਤੱਕ ਬਣਾਈ ਜਾ ਰਹੀ ਲਿੰਕ ਸੜਕ ਨੂੰ ਬਣਾਂ ਰਹੇ ਠੇਕੇਦਾਰ ਵੱਲੋਂ ਅਣਗਹਿਲੀ ਵਰਤਦਿਆਂ ਡਰੇਨ 'ਤੇ ਬਣੇ ਖਸਤਾ ਹਾਲਤ ਪੁਲ ਨੂੰ ਰਾਤ ਸਮੇਂ ਤੋੜ ਦੇਣ ਉਪਰੰਤ...
ਸੂਬੇ 'ਚ ਭਾਜਪਾ ਦੀ ਹੀ ਬਣੇਗੀ ਸਰਕਾਰ - ਵਸੁੰਧਰਾ ਰਾਜੇ
. . .  1 day ago
ਜੈਪੁਰ, 9 ਦਸੰਬਰ- ਜੈਪੁਰ 'ਚ ਮੁੱਖ ਮੰਤਰੀ ਵਸੁੰਧਰਾ ਰਾਜੇ ਅਤੇ ਹੋਰ ਸੀਨੀਅਰ ਭਾਜਪਾ ਆਗੂ ਪਾਰਟੀ ਦੀ ਕੋਰ ਕਮੇਟੀ 'ਚ ਸ਼ਾਮਲ ਹੋਏ। ਇਸ ਮੌਕੇ ਵਸੁੰਧਰਾ ਰਾਜੇ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਉਹ ਬਹੁਮਤ ਨਾਲ ਸਰਕਾਰ ਬਣਾਉਣਗੇ। ਇਸ ਦੇ ਨਾਲ ਹੀ ਉਨ੍ਹਾਂ .....
ਬਰਗਾੜੀ ਮੋਰਚਾ ਹੋਇਆ ਖ਼ਤਮ, ਜਥੇਦਾਰ ਧਿਆਨ ਸਿੰਘ ਮੰਡ ਵੱਲੋਂ ਕੀਤਾ ਗਿਆ ਐਲਾਨ
. . .  1 day ago
ਫ਼ਰੀਦਕੋਟ, 9 ਦਸੰਬਰ (ਗਗਨਦੀਪ ਸਿੰਘ)- ਫ਼ਰੀਦਕੋਟ 'ਚ ਪਿਛਲੇ 192 ਦਿਨਾਂ ਤੋਂ ਚੱਲ ਰਿਹਾ ਬਰਗਾੜੀ ਮੋਰਚਾ ਅੱਜ ਖ਼ਤਮ ਹੋ ਗਿਆ ਹੈ। ਇਸ ਦਾ ਐਲਾਨ ਜਥੇਦਾਰ ਧਿਆਨ ਸਿੰਘ ਮੰਡ ਵੱਲੋਂ ਕੀਤਾ ਗਿਆ ਹੈ। ਇਸ ਮੋਰਚੇ 'ਚ ਸ਼ਾਮਲ ਹੋਈਆਂ ਸਿੱਖ ਸੰਗਤਾਂ ਵੱਲੋਂ ਇਹ .....
ਮੁੰਬਈ ਦੇ ਮਲਾੜ ਇਲਾਕੇ 'ਚ ਲੱਗੀ ਭਿਆਨਕ ਅੱਗ
. . .  1 day ago
ਮੁੰਬਈ, 9 ਦਸੰਬਰ- ਮੁੰਬਈ ਦੇ ਮਲਾੜ ਇਲਾਕੇ 'ਚ ਭਿਆਨਕ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਝੁਗੀ-ਝੌਪੜੀਆਂ ਵਾਲੇ ਇਲਾਕੇ 'ਚ ਲੱਗੀ ਅੱਗ ਦੀ ਖ਼ਬਰ ਮਿਲਦਿਆਂ ਹੀ ਮੌਕੇ 'ਤੇ ਪਹੁੰਚੀਆਂ ਅੱਗ ਬੁਝਾਊ ਦਸਤਿਆਂ ਦੀਆਂ 4 ਗੱਡੀਆਂ ਵੱਲੋਂ ਅੱਗ 'ਤੇ ਕਾਬੂ ਪਾਉਣ ਦੀਆਂ .....
ਜੰਮੂ-ਕਸ਼ਮੀਰ : ਪੁਲਿਸ ਵੱਲੋਂ ਲੋੜੀਂਦਾ ਅੱਤਵਾਦੀ ਗ੍ਰਿਫ਼ਤਾਰ
. . .  1 day ago
ਸ੍ਰੀਨਗਰ, 9 ਦਸੰਬਰ- ਜੰਮੂ-ਕਸ਼ਮੀਰ 'ਚ ਕਿਸ਼ਤਵਾੜ ਪੁਲਿਸ ਵੱਲੋਂ ਲੋੜੀਂਦੇ ਅੱਤਵਾਦੀ ਰਿਯਾਜ ਅਹਿਮਦ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਇਹ ਅੱਤਵਾਦੀ ਨੌਜਵਾਨਾਂ ਨੂੰ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਹੋਣ ਲਈ ਉਕਸਾਉਂਦਾ.....
ਲੋਕ ਸਭਾ ਅਤੇ ਵਿਧਾਨ ਸਭਾਵਾਂ 'ਚ ਔਰਤਾਂ ਲਈ ਇੱਕ ਤਿਹਾਈ ਸੀਟਾਂ ਰਾਖਵੀਂਆਂ ਰੱਖਣ ਦਾ ਮਤਾ ਪਾਸ ਹੋਵੇ-ਰਾਹੁਲ
. . .  1 day ago
ਨਵੀਂ ਦਿੱਲੀ, 9 ਦਸੰਬਰ- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੱਖ-ਵੱਖ ਸੂਬਿਆਂ 'ਚ ਕਾਂਗਰਸ ਅਤੇ ਕਾਂਗਰਸ-ਗਠਜੋੜ ਸਰਕਾਰਾਂ ਨੂੰ ਚਿੱਠੀ ਲਿਖ ਕੇ ਅਗਲੇ ਵਿਧਾਨ ਸਭਾ ਸੈਸ਼ਨ ਦੌਰਾਨ ਲੋਕ ਸਭਾ ਅਤੇ ਵਿਧਾਨ ਸਭਾਵਾਂ 'ਚ ਔਰਤਾਂ ਲਈ ਇੱਕ ਤਿਹਾਈ ਸੀਟਾਂ ਰਾਖਵੀਂਆਂ...
ਅਫ਼ਗ਼ਾਨਿਸਤਾਨ 'ਚ 14 ਅੱਤਵਾਦੀ ਢੇਰ
. . .  1 day ago
ਕਾਬੂਲ, 9 ਦਸੰਬਰ- ਅਫ਼ਗ਼ਾਨਿਸਤਾਨ 'ਚ ਪੂਰਬੀ ਸੂਬੇ ਗਜਨੀ ਦੇ ਦਹਿਯਾਕ ਜ਼ਿਲ੍ਹੇ 'ਚ ਤਾਲਿਬਾਨ ਅੱਤਵਾਦੀਆਂ ਦੇ ਖ਼ਿਲਾਫ਼ ਸੁਰੱਖਿਆ ਬਲਾਂ ਵੱਲੋਂ ਕੀਤੀ ਗਈ ਕਾਰਵਾਈ 'ਚ ਘੱਟੋ ਘੱਟ 14 ਅੱਤਵਾਦੀ ਮਾਰੇ ਗਏ ਜਦਕਿ 15 ਹੋਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸੂਬਾ.....
ਤੇਲੰਗਾਨਾ ਚੋਣਾਂ : ਸਾਨੂੰ ਕਿਸੇ ਗੱਠਜੋੜ ਦੀ ਲੋੜ ਨਹੀਂ- ਟੀ.ਆਰ.ਐਸ
. . .  1 day ago
ਹੈਦਰਾਬਾਦ, 9 ਦਸੰਬਰ- ਟੀ.ਆਰ.ਐਸ ਦੇ ਬੁਲਾਰੇ ਭਾਨੂ ਪ੍ਰਸਾਦ ਨੇ ਤੇਲੰਗਾਨਾ ਚੋਣਾਂ 'ਤੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਗੱਠਜੋੜ ਦੀ ਲੋੜ ਨਹੀਂ ਹੈ ਕਿਉਂਕਿ ਉਹ ਆਪਣੇ ਦਮ 'ਤੇ ਸਰਕਾਰ ਬਣਾਉਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਨੂੰ .....
ਬੋਲੀਵੀਆ 'ਚ ਵਾਪਰਿਆ ਦਰਦਨਾਕ ਬੱਸ ਹਾਦਸਾ, 17 ਲੋਕਾਂ ਦੀ ਮੌਤ
. . .  1 day ago
ਲਾ ਪਾਜ਼, 9 ਦਸੰਬਰ- ਬੋਲੀਵੀਆ 'ਚ ਦੋ ਮਿੰਨੀ ਬੱਸਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ ਘੱਟੋ-ਘੱਟ 17 ਲੋਕਾਂ ਦੀ ਮੌਤ ਹੋ ਗਈ। ਸਥਾਨਕ ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਦੇਸ਼ ਦੀ ਰਾਜਧਾਨੀ ਲਾ ਪਾਜ਼ ਅਤੇ ਅਚਾਨਕੀ ਕਸਬੇ ਨੂੰ ਜੋੜਨ ਵਾਲੇ ਹਾਈਵੇਅ 'ਤੇ...
ਵਿਜੈ ਮਾਲਿਆ ਦੀ ਸਪੁਰਦਗੀ ਲਈ ਸੀ.ਬੀ.ਆਈ ਟੀਮ ਬ੍ਰਿਟੇਨ ਲਈ ਹੋਈ ਰਵਾਨਾ, ਕੱਲ੍ਹ ਹੋਵੇਗੀ ਸੁਣਵਾਈ
. . .  1 day ago
ਨਵੀ ਦਿੱਲੀ, 9 ਦਸੰਬਰ- ਭਾਰਤੀ ਬੈਂਕਾਂ ਤੋਂ ਹਜ਼ਾਰਾਂ ਕਰੋੜ ਰੁਪਏ ਦਾ ਕਰਜ਼ਾ ਲੈ ਕੇ ਬ੍ਰਿਟੇਨ ਭੱਜੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਦੀ ਸਪੁਰਦਗੀ ਮਾਮਲੇ ਦੀ ਲੰਡਨ ਕੋਰਟ 'ਚ ਚੱਲ ਰਹੀ ਸੁਣਵਾਈ 'ਚ ਸ਼ਾਮਲ ਹੋਣ ਦੇ ਲਈ ਸੀ.ਬੀ.ਆਈ. ਅਤੇ ਈ.ਡੀ. ਦੀ ਟੀਮ ਬ੍ਰਿਟੇਨ .....
ਨਸ਼ੇ ਦੀ ਓਵਰ ਡੋਜ਼ ਕਾਰਨ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ
. . .  1 day ago
ਸਬਰੀਮਾਲਾ ਮੰਦਰ ਮੁੱਦਾ : ਭਾਜਪਾ ਵਰਕਰਾਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਕੀਤਾ ਘਿਰਾਓ
. . .  1 day ago
ਸੁਰੱਖਿਆ ਕਾਰਨਾਂ ਕਰ ਕੇ ਅੱਜ ਵੀ ਨਹੀਂ ਹੋਏ ਨਿਰੰਕਾਰ ਭਵਨ ਵਿਖੇ ਸਤਿਸੰਗ
. . .  1 day ago
ਐਮ.ਕੇ. ਸਟਾਲਿਨ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਨਾਲ ਕੀਤੀ ਮੁਲਾਕਾਤ
. . .  1 day ago
ਕਾਰ ਦੇ ਹਾਦਸਾਗ੍ਰਸਤ ਹੋਣ ਨਾਲ 2 ਲੋਕਾਂ ਦੀ ਮੌਤ, 3 ਜ਼ਖਮੀ
. . .  1 day ago
ਭਾਰਤ-ਆਸਟ੍ਰੇਲੀਆ ਪਹਿਲਾ ਟੈਸਟ ਮੈਚ : ਚੌਥੇ ਦਿਨ ਦਾ ਖੇਡ ਖ਼ਤਮ ਹੋਣ ਤੱਕ ਆਸਟ੍ਰੇਲੀਆ 104/4
. . .  1 day ago
ਸੰਗਰੂਰ 'ਚ ਰਾਮ ਭਗਤਾਂ ਦੀ ਵਿਸ਼ਾਲ ਧਰਮ ਸਭਾ ਸ਼ੁਰੂ
. . .  1 day ago
ਭਾਰਤ-ਆਸਟ੍ਰੇਲੀਆ ਪਹਿਲਾ ਟੈਸਟ ਮੈਚ : 45 ਓਵਰਾਂ ਤੋਂ ਬਾਅਦ ਆਸਟ੍ਰੇਲੀਆ 93/4
. . .  1 day ago
ਜੰਮੂ-ਕਸ਼ਮੀਰ 'ਚ ਮੁੱਠਭੇੜ ਦੌਰਾਨ ਤਿੰਨ ਅੱਤਵਾਦੀ ਢੇਰ
. . .  1 day ago
ਈਸ਼ਾ ਅੰਬਾਨੀ ਦੇ ਵਿਆਹ 'ਚ ਸ਼ਾਮਲ ਹੋਣ ਲਈ ਉਦੈਪੁਰ ਪਹੁੰਚੇ ਕਈ ਸਿਤਾਰੇ
. . .  1 day ago
ਬਾਦਲ ਤੇ ਹੋਰ ਸੀਨੀਅਰ ਅਕਾਲੀ ਲੀਡਰਸ਼ਿਪ ਵੱਲੋਂ ਅੱਜ ਵੀ ਜੋੜੇ ਝਾੜਨ ਤੇ ਬਰਤਨ ਸਾਫ਼ ਕਰਨ ਦੀ ਸੇਵਾ ਜਾਰੀ
. . .  1 day ago
ਸ੍ਰੀਨਗਰ 'ਚ ਮੁੱਠਭੇੜ ਜਾਰੀ, ਇੰਟਰਨੈੱਟ ਸੇਵਾਵਾਂ ਮੁਅੱਤਲ
. . .  1 day ago
ਦਿਨ-ਦਿਹਾੜੇ ਬੰਦੂਕ ਦੀ ਨੋਕ 'ਤੇ ਲੱਖਾਂ ਦੀ ਲੁੱਟ
. . .  1 day ago
ਦੋ ਕਾਰਾਂ ਦੇ ਆਪਸ 'ਚ ਟਕਰਾਉਣ ਨਾਲ ਇਕ ਨੌਜਵਾਨ ਦੀ ਮੌਤ
. . .  1 day ago
ਭਾਰਤ-ਆਸਟ੍ਰੇਲੀਆ ਪਹਿਲਾ ਟੈਸਟ ਮੈਚ : ਦੂਜੀ ਪਾਰੀ 'ਚ ਭਾਰਤ 307 ਦੌੜਾਂ 'ਤੇ ਆਲ ਆਊਟ, ਆਸਟ੍ਰੇਲੀਆ ਨੂੰ ਦਿੱਤਾ 322 ਦੌੜਾਂ ਦਾ ਟੀਚਾ
. . .  1 day ago
ਆਸਾਮ ਪੰਚਾਇਤ ਚੋਣਾਂ : ਦੂਜੇ ਪੜਾਅ ਲਈ ਵੋਟਿੰਗ ਜਾਰੀ
. . .  1 day ago
ਦਰਦਨਾਕ ਹਾਦਸਾ, ਟਰੱਕ ਅਤੇ ਵੈਨ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ 11 ਲੋਕਾਂ ਦੀ ਮੌਤ
. . .  1 day ago
ਅੱਜ ਦਾ ਵਿਚਾਰ
. . .  1 day ago
ਮੈਕਸੀਕੋ ਦੀ ਵਨੇਸਾ ਪਾਂਸ ਡੀ ਲਿਓਨ ਨੇ ਮਿਸ ਵਰਲਡ 2018 ਦਾ ਜਿੱਤਿਆ ਖ਼ਿਤਾਬ
. . .  2 days ago
ਇਸਲਾਮ ਵਾਲਾ ਦਾ ਲਾਂਸ ਨਾਇਕ ਸੁਖਚੈਨ ਸਿੰਘ ਅਰੁਣਾਚਲ ਪ੍ਰਦੇਸ਼ ਵਿਚ ਸ਼ਹੀਦ
. . .  2 days ago
ਹਾਕੀ ਵਿਸ਼ਵ ਕੱਪ 2018 : ਭਾਰਤ ਨੇ ਕੈਨੇਡਾ ਨੂੰ 5-1 ਨਾਲ ਹਰਾ ਕੇ ਕੁਆਰਟਰ ਫਾਈਨਲ 'ਚ ਬਣਾਈ ਜਗ੍ਹਾ
. . .  2 days ago
ਹਾਕੀ ਵਿਸ਼ਵ ਕੱਪ 2018 : ਕੈਨੇਡਾ ਨੇ ਭਾਰਤ ਖਿਲਾਫ ਕੀਤਾ ਗੋਲ, ਦੋਵੇਂ ਟੀਮਾਂ 1-1 ਦੀ ਬਰਾਬਰੀ 'ਤੇ
. . .  2 days ago
ਹਾਕੀ ਵਿਸ਼ਵ ਕੱਪ 2018 : ਭਾਰਤ ਤੇ ਕੈਨੇਡਾ ਵਿਚਾਲੇ ਸਖਤ ਮੁਕਾਬਲਾ ਜਾਰੀ
. . .  2 days ago
ਹਾਕੀ ਵਿਸ਼ਵ ਕੱਪ 2018 : ਅੱਧੇ ਸਮੇਂ ਤੱਕ ਭਾਰਤ ਕੈਨੇਡਾ ਤੋਂ 1-0 ਨਾਲ ਅੱਗੇ, ਗੋਲ ਕਰਨ ਦੇ ਗੁਆਏ ਕਈ ਮੌਕੇ
. . .  2 days ago
ਹਾਕੀ ਵਿਸ਼ਵ ਕੱਪ 2018 : ਕੈਨੇਡਾ ਵਲੋਂ ਦਿੱਤਾ ਜਾ ਰਿਹੈ ਸਖਤ ਮੁਕਾਬਲਾ
. . .  2 days ago
ਹਾਕੀ ਵਿਸ਼ਵ ਕੱਪ 2018 : ਭਾਰਤ ਵੱਲੋਂ ਹਮਲਾਵਰ ਖੇਡ ਜਾਰੀ, ਪਰੰਤੂ ਦੂਸਰਾ ਗੋਲ ਕਰਨ ਲਈ ਕਰਨਾ ਪੈ ਰਿਹੈ ਸੰਘਰਸ਼
. . .  2 days ago
ਹਾਕੀ ਵਿਸ਼ਵ ਕੱਪ 2018 : ਭਾਰਤ ਵਲੋਂ ਖੇਡੀ ਜਾ ਰਹੀ ਹੈ ਹਮਲਾਵਰ ਖੇਡ
. . .  2 days ago
ਹਾਕੀ ਵਿਸ਼ਵ ਕੱਪ 2018 : ਪਹਿਲੇ ਕੁਆਟਰ ਦੇ ਖਤਮ ਹੋਣ ਤੱਕ ਭਾਰਤ ਕੈਨੇਡਾ ਤੋਂ 1-0 ਨਾਲ ਅੱਗੇ
. . .  2 days ago
ਭਾਰਤ ਨੇ ਤੀਸਰੇ ਪੈਨਲਟੀ ਕਾਰਨਰ ਦਾ ਗੁਆਇਆ ਮੌਕਾ
. . .  2 days ago
ਹਾਕੀ ਵਿਸ਼ਵ ਕੱਪ 2018 : ਭਾਰਤ ਵਲੋਂ ਕੈਨੇਡਾ ਖਿਲਾਫ ਪਹਿਲਾ ਗੋਲ, ਦੂਸਰੇ ਪੈਨਲਟੀ ਕਾਰਨਰ ਦਾ ਉਠਾਇਆ ਲਾਭ
. . .  2 days ago
ਹਾਕੀ ਵਿਸ਼ਵ ਕੱਪ 2018 : ਭਾਰਤ ਤੇ ਕੈਨੇਡਾ ਵਿਚਾਲੇ ਸਖ਼ਤ ਮੁਕਾਬਲਾ, ਭਾਰਤ ਨੇ ਗੁਆਇਆ ਪੈਨਲਟੀ ਕਾਰਨਰ ਦਾ ਮੌਕਾ
. . .  2 days ago
ਹਾਕੀ ਵਿਸ਼ਵ ਕੱਪ 2018 : ਭਾਰਤ ਤੇ ਕੈਨੇਡਾ ਵਿਚਾਲੇ ਮੈਚ ਸ਼ੁਰੂ
. . .  2 days ago
ਮੋਦੀ ਸਰਕਾਰ ਦਾ ਜਲਦ ਹੋਵੇਗਾ ਸਿਆਸੀ ਖਾਤਮਾ- ਬੀਬੀ ਭੱਠਲ
. . .  2 days ago
ਬਾਦਲ ਪਰਿਵਾਰ ਅਕਾਲੀ ਦਲ ਦੀ ਹੋਰ ਜ਼ਿਆਦਾ ਬਦਨਾਮੀ ਨਾ ਕਰਵਾਉਣ-ਡਾ: ਅਜਨਾਲਾ, ਬੋਨੀ ਅਜਨਾਲਾ
. . .  2 days ago
ਸ਼ਰੀਫ਼ ਤੋਂ ਬਾਅਦ ਇਮਰਾਨ ਖਾਨ ਨੇ ਵੀ ਕੀਤਾ ਕਬੂਲ- ਮੁੰਬਈ ਹਮਲੇ 'ਚ ਸੀ ਪਾਕਿ ਅੱਤਵਾਦੀਆਂ ਦਾ ਹੱਥ
. . .  2 days ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 2 ਸਾਉਣ ਸੰਮਤ 550
ਿਵਚਾਰ ਪ੍ਰਵਾਹ: ਨੀਤੀਆਂ ਅਤੇ ਯੋਜਨਾਵਾਂ ਉਦੋਂ ਠੁੱਸ ਹੋ ਜਾਂਦੀਆਂ ਹਨ, ਜਦੋਂ ਸਿਆਸਤਦਾਨਾਂ ਦਾ ਆਪਣਾ ਵਿਵਹਾਰ ਨੀਤੀਆਂ ਦੇ ਉਲਟ ਹੁੰਦਾ ਹੈ। -ਅਗਿਆਤ

ਸੰਗਰੂਰ

ਤੜਕਸਾਰ ਆਈ ਤੇਜ਼ ਬਰਸਾਤ ਨੇ ਦਿੱਤੀ ਗਰਮੀ ਤੋਂ ਰਾਹਤ

ਸੰਗਰੂਰ, 16 ਜੁਲਾਈ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਪਿਛਲੇ ਕਈ ਦਿਨਾਂ ਤੋਂ ਪੈ ਰਹੀ ਤੇਜ਼ ਗਰਮੀ ਤੋਂ ਅੱਜ ਉਸ ਵੇਲੇ ਵੱਡੀ ਰਾਹਤ ਮਿਲੀ ਜਦ ਤੜਕਸਾਰ ਆਈ ਤੇਜ਼ ਬਰਸਾਤ ਨੇ ਆਪਣੀ ਆਮਦ ਦਰਜ ਕਰਵਾਈ | ਤੇਜ਼ ਬਰਸਾਤ ਨੇ ਭਾਵੇਂ ਗਰਮੀ ਤੋਂ ਤਾਂ ਵੱਡੀ ਰਾਹਤ ਦਿਵਾ ਦਿੱਤੀ ਪਰ ਇਸ ਬਰਸਾਤ ਨੇ ਜਨ ਜੀਵਨ ਪੂਰੀ ਤਰ੍ਹਾਂ ਅਸਤ-ਵਿਅਸਤ ਕਰ ਕੇ ਰੱਖ ਦਿੱਤਾ | ਸ਼ਹਿਰ ਦਾ ਹਰ ਬਾਜ਼ਾਰ ਭਾਵੇਂ ਉਹ ਸੁਨਾਮੀ ਗੇਟ, ਪਟਿਆਲਾ ਗੇਟ, ਧੂਰੀ ਗੇਟ ਜਾਂ ਨਾਭਾ ਗੇਟ ਹੋਵੇ ਬਰਸਾਤ ਦੇ ਕਹਿਰ ਤੋਂ ਪੂਰੀ ਤਰ੍ਹਾਂ ਝੰਬਿਆ ਹੋਇਆ ਨਜ਼ਰ ਆ ਰਿਹਾ ਸੀ | ਪੈਦਲ ਜਾਂ ਦੋ ਪਹੀਆ ਵਾਹਨ ਵਾਲੇ ਬਾਜ਼ਾਰਾਂ ਵਿਚ ਖੜੇ ਗੋਡੇ-ਗੋਡੇ ਪਾਣੀ ਦੇ ਪ੍ਰਕੋਪ ਕਾਰਨ ਚਲਣੋ ਵੀ ਅਸਮਰਥ ਨਜ਼ਰ ਆ ਰਹੇ ਸਨ | ਕਈ ਦੁਕਾਨਾਂ ਵਿਚ ਪਾਣੀ ਫਿਰਦਾ ਵੀ ਨਜ਼ਰ ਆ ਰਿਹਾ ਸੀ ਅਤੇ ਦੁਕਾਨਦਾਰ ਆਪਣੇ ਸਾਮਾਨ ਦੇ ਬਚਾਅ ਲਈ ਜਦੋ ਜਹਿਦ ਕਰਦੇ ਨਜ਼ਰ ਆ ਰਹੇ ਸਨ | ਨਵੀਂ ਬਣੀ ਮਾਰਕਿਟ ਕੌਲਾ ਪਾਰਕ ਮਾਰਕਿਟ ਦੀ ਹਾਲਤ ਵੀ ਕੋਈ ਬਿਹਤਰ ਨਜ਼ਰ ਨਹੀਂ ਆ ਰਹੀ ਸੀ, ਇਸ ਮਾਰਕਿਟ ਵਿਚ ਵੀ ਪਾਣੀ ਦਾ ਯੋਗ ਨਿਕਾਸ ਨਾ ਹੋਣ ਕਾਰਨ ਇਹ ਮਾਰਕਿਟ ਵੀ ਪਹਿਲੀ ਨਜ਼ਰ ਬਰਸਾਤੀ ਝੀਲ ਦਾ ਹੀ ਦਿ੍ਸ਼ ਪੇਸ਼ ਕਰ ਰਹੀ ਸੀ | ਸ਼ਹਿਰ ਦਾ ਸੀਵਰੇਜ ਸਿਸਟਮ ਜੋ ਪਹਿਲਾਂ ਹੀ ਪਿਛਲੇ ਸਮੇਂ ਤੋਂ ਬੰਦ ਪਿਆ ਸ਼ਹਿਰੀਆਂ ਨੰੂ ਆਪਣੀ ਹੋਣੀ ਦੀ ਦਾਸਤਾਨ ਬਿਆਨ ਕਰਦਾ ਰਿਹਾ ਹੈ, ਅੱਜ ਤਕਰੀਬਨ ਦੋ ਘੰਟੇ ਦੀ ਬਰਸਾਤ ਉਪਰੰਤ ਹੋਰ ਵੀ ਲਚਾਰ ਅਵਸਥਾ ਵਿਚ ਨਜ਼ਰ ਆ ਰਿਹਾ ਸੀ |
ਨਿੱਜੀ ਕੰਪਨੀ ਸੀਵਰੇਜ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਰਹੀ ਅਸਮਰੱਥ-ਰਿਪੂ ਢਿੱਲੋਂ
ਸੰਗਰੂਰ : ਨਗਰ ਕੌਾਸਲ ਪ੍ਰਧਾਨ ਰਿਪੁਦਮਨ ਸਿੰਘ ਰਿਪੂ ਢਿੱਲੋਂ ਨੇ ਕਿਹਾ ਕਿ ਬਰਸਾਤ ਕਾਰਨ ਬਾਜ਼ਾਰਾਂ ਅਤੇ ਮੁਹੱਲਿਆਂ ਵਿਚ ਬਣੀ ਸਥਿਤੀ ਅਚਾਨਕ ਤੇਜ਼ ਬਰਸਾਤ ਕਾਰਨ ਪੈਦਾ ਹੋਈ ਹੈ | ਉਨ੍ਹਾਂ ਕਿਹਾ ਕਿ ਸੀਵਰੇਜ ਲਾਇਨਾਂ ਦੀ ਸੰਭਾਲ ਦਾ ਜਿੰਮਾ ਇੱਕ ਨਿੱਜੀ ਕੰਪਨੀ ਨੰੂ ਨਗਰ ਕੌਾਸਲ ਨੇ ਦਿੱਤਾ ਹੋਇਆ ਹੈ ਪਰ ਇਹ ਕੰਪਨੀ ਯੋਗ ਢੰਗ ਨਾਲ ਆਪਣੀ ਜ਼ਿੰਮੇਵਾਰੀ ਸੰਭਾਲਨ ਤੋਂ ਅਸਫ਼ਲ ਹੀ ਰਹੀ ਹੈ | ਢਿੱਲੋਂ ਨੇ ਕਿਹਾ ਕਿ ਸੰਭਵ ਹੈ ਕਿ ਹਾਊਸ ਦੀ ਮੀਟਿੰਗ ਵਿਚ ਇਸ ਕੰਪਨੀ ਦੀ ਕਾਰਗੁਜ਼ਾਰੀ ਬਾਰੇ ਵਿਚਾਰ ਕੀਤੀ ਜਾਵੇ |
ਸ਼ਮਸ਼ਾਨ ਘਾਟ ਵੀ ਬਰਸਾਤ ਦੇ ਪ੍ਰਕੋਪ ਨਾਲ ਜੂਝਦਾ ਰਿਹਾ
ਸੰਗਰੂਰ : ਸੰਗਰੂਰ ਦਾ ਸਮਸਾਨਘਾਟ ਵੀ ਬਰਸਾਤ ਦੇ ਕਹਿਰ ਤੋਂ ਨਹੀਂ ਬਚ ਸਕਿਆ | ਅੱਜ ਸਮਸ਼ਾਨਘਾਟ ਵਿਚ ਬਰਸਾਤ ਵੇਲੇ ਦੋ ਪਾਰਥਕ ਸਰੀਰ ਪੁੱਜੇ ਹੋਏ ਸਨ ਅਤੇ ਮਿ੍ਤਕ ਸਰੀਰਾਂ ਨਾਲ ਉਨ੍ਹਾਂ ਦੇ ਸਨੇਹੀ, ਮਿੱਤਰ ਦੋਸਤ ਵੀ ਇਸ ਦੁੱਖ ਦੀ ਘੜੀ ਵੱਡੀ ਤਦਾਦ ਵਿਚ ਪੁੱਜੇ ਹੋਏ ਸਨ ਪਰ ਤੇਜ਼ ਬਰਸਾਤ ਕਾਰਨ ਸਮਸ਼ਾਨਘਾਟ ਵਿਚ ਬਰਸਾਤ ਤੋਂ ਬਚਨ ਲਈ ਕੋਈ ਢੁਕਵਾਂ ਥਾਂ ਨਾ ਹੋਣ ਕਾਰਨ ਲੋਕੀ ਬਰਸਾਤ ਵਿਚ ਭਿੱਜਦੇ ਨਜ਼ਰ ਆ ਰਹੇ ਸਨ | ਮਿ੍ਤਕ ਸਰੀਰਾਂ ਦਾ ਸੰਸਕਾਰ ਕਰਨ ਵਾਲਾ ਸ਼ੈੱਡ ਵੀ ਕਈ ਥਾਂ ਤੋਂ 'ਚੋਂ ਰਿਹਾ ਨਜ਼ਰ ਆ ਰਿਹਾ ਸੀ | ਭਾਜਪਾ ਆਗੂ ਸੁਨੀਲ ਗੋਇਲ ਡਿੰਪਲ ਨੇ ਕਿਹਾ ਕਿ ਸਮਸ਼ਾਨਘਾਟ ਵਿਚ ਬਰਸਾਤ ਤੋਂ ਬਚਨ ਲਈ ਢੁੱਕਵੇਂ ਸ਼ੈੱਡ ਦਾ ਪ੍ਰਬੰਧ ਪਹਿਲ ਦੇ ਆਧਾਰ ਉੱਤੇ ਕੀਤਾ ਜਾਣਾ ਚਾਹੀਦਾ ਹੈ |
ਬਰਸਾਤ ਕਾਰਨ ਦੁਕਾਨਾਂ ਤੇ ਘਰਾਂ ਵਿਚ ਹੋਇਆ ਨੁਕਸਾਨ-ਪਵਨ ਗਰਗ
ਸੰਗਰੂਰ : ਭਾਰਤੀ ਜਨਤਾ ਪਾਰਟੀ ਦੇ ਮੰਡਲ ਪ੍ਰਧਾਨ ਸ੍ਰੀ ਪਵਨ ਕੁਮਾਰ ਗਰਗ ਨੇ ਕਿਹਾ ਕਿ ਬਰਸਾਤ ਦੇ ਪਹਿਲੇ ਛਰਾਟਿਆਂ ਨੇ ਹੀ ਸ਼ਹਿਰ ਵਾਸੀਆਂ ਦਾ ਜੀਵਨ ਮੁਹਾਲ ਕਰ ਕੇ ਰੱਖ ਦਿੱਤਾ ਹੈ | ਉਨ੍ਹਾਂ ਕਿਹਾ ਕਿ ਕਈ ਦੁਕਾਨਦਾਰਾਂ ਦਾ ਕੀਮਤੀ ਸਮਾਨ ਇਸ ਬਰਸਾਤ ਦੀ ਭੇਟ ਚੜ੍ਹ ਗਿਆ ਹੈ | ਪਵਨ ਗਰਗ ਨੇ ਕਿਹਾ ਕਿ ਸ਼ਹਿਰ ਦੇ ਕਈ ਮੁਹੱਲਿਆਂ ਵਿਚ ਤਾਂ ਬਰਸਾਤ ਦੌਰਾਨ ਹਾਲਾਤ ਹੋਰ ਵੀ ਦੁਸ਼ਵਾਰ ਬਣੇ ਨਜ਼ਰ ਆ ਰਹੇ ਹਨ ਅਤੇ ਬਰਸਾਤ ਪੈਣ ਉਪਰੰਤ ਵੀ ਕਾਫ਼ੀ ਸਮਾਂ ਪਾਣੀ ਲੋਕਾਂ ਦੇ ਘਰਾਂ ਵਿਚ ਫਿਰ ਰਿਹਾ ਨਜ਼ਰ ਆ ਰਿਹਾ ਸੀ |ਡਰੇਨ ਦੀ ਸਫ਼ਾਈ ਸਮੇਂ ਸਿਰ ਨਾ ਹੋਣ ਕਾਰਨ ਬਣੇ ਅਜਿਹੇ ਹਾਲਾਤ-ਮਹੇਸ਼ ਕੁਮਾਰ ਮੇਸੀ
ਸੰਗਰੂਰ : ਨਗਰ ਕੌਾਸਲ ਦੇ ਸਾਬਕਾ ਪ੍ਰਧਾਨ ਤੇ ਕਾਂਗਰਸ ਕੌਾਸਲਰ ਮਹੇਸ਼ ਕੁਮਾਰ ਮੇਸੀ ਨੇ ਕਿਹਾ ਕਿ ਜੇ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ ਸੰਗਰੂਰ-ਸੁਨਾਮ ਸੜਕ ਉੱਤੇ ਸਥਿਤ ਬਰਸਾਤੀ ਡਰੇਨ ਦੀ ਸਫ਼ਾਈ ਆਰੰਭ ਨਾ ਕਰਵਾਉਂਦੇ ਤਾਂ ਹਾਲਾਤ ਹੋਰ ਵੀ ਪੇਚਿਦਾ ਹੋ ਜਾਣੇ ਸਨ | ਮੇਸੀ ਨੇ ਕਿਹਾ ਕਿ ਡਰੇਨ ਦੀ ਸਫ਼ਾਈ ਪਿਛਲੇ ਕਈ ਸਾਲਾਂ ਤੋਂ ਕਰਵਾਉਣਾ ਕਿਸੇ ਵੀ ਅਧਿਕਾਰੀ ਜਾਂ ਰਾਜਨੀਤਿਕ ਆਗੂ ਨੇ ਜ਼ਰੂਰੀ ਨਹੀਂ ਸਮਝਿਆ | ਉਨ੍ਹਾਂ ਕਿਹਾ ਕਿ ਡਰੇਨ ਦੀ ਸਫ਼ਾਈ ਮੁਕੰਮਲ ਹੋਣ ਉਪਰੰਤ ਭਵਿੱਖ ਵਿਚ ਅਜਿਹੀ ਕਿਸੇ ਹਾਲਤ ਦਾ ਸਾਇਦ ਹੀ ਸਾਹਮਣਾ ਕਰਨਾ ਪਵੇ |


ਸੜਕ ਪਾਰ ਕਰਦੇ ਬਜ਼ੁਰਗ ਨੂੰ ਟਰੱਕ ਨੇ ਫੇਟ ਮਾਰੀ, ਗੰਭੀਰ ਜ਼ਖ਼ਮੀ

ਭਵਾਨੀਗੜ੍ਹ, 16 ਜੁਲਾਈ (ਰਣਧੀਰ ਸਿੰਘ ਫੱਗੂਵਾਲਾ)- ਨਵੇਂ ਬੱਸ ਅੱਡੇ ਦੇ ਕੱਟ 'ਤੇ ਸੜਕ ਪਾਰ ਕਰਦੇ ਇੱਕ ਬਜੁਰਗ ਨੂੰ ਟਰੱਕ ਵਲੋਂ ਜੋਰਦਾਰ ਫੇਟ ਮਾਰ ਦੇਣ ਕਾਰਨ ਗੰਭੀਰ ਰੂਪ ਵਿੱਚ ਜਖ਼ਮੀ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ | ਜਾਣਕਾਰੀ ਅਨੁਸਾਰ ਪਿੰਡ ਕਾਕੜਾ ਦਾ ਬਜੁਰਗ ...

ਪੂਰੀ ਖ਼ਬਰ »

ਸਰਕਾਰੀ ਕੰਮ ਵਿਚ ਵਿਘਨ ਪਾਉਣ ਵਾਲਿਆਂ ਿਖ਼ਲਾਫ਼ ਮਾਮਲਾ ਦਰਜ

ਸ਼ੇਰਪੁਰ, 16 ਜੁਲਾਈ (ਦਰਸ਼ਨ ਸਿੰਘ ਖੇੜੀ)-ਥਾਣਾ ਸ਼ੇਰਪੁਰ ਵਿਖੇ ਸਰਕਾਰੀ ਕੰਮ ਵਿਚ ਵਿਘਨ ਪਾਉਣ ਵਾਲਿਆਂ ਅੱਧੀ ਦਰਜਨ ਦੇ ਕਰੀਬ ਵਿਅਕਤੀਆਂ ਦੇ ਮਾਮਲਾ ਦਰਜ਼ ਕੀਤਾ ਗਿਆ ਹੈ | ਥਾਣਾ ਸ਼ੇਰਪੁਰ ਦੇ ਪੁਲਿਸ ਮੁਖੀ ਹੀਰਾ ਸਿੰਘ ਸੰਧੂ ਨੇ ਦੱਸਿਆ ਕਿ ਬਲਾਕ ਪੰਚਾਇਤ ਅਫ਼ਸਰ ...

ਪੂਰੀ ਖ਼ਬਰ »

ਕੈਮਿਸਟਾਂ ਵਲੋਂ ਸਰਿੰਜਾਂ ਵੇਚਣ ਸਬੰਧੀ ਪਾਬੰਦੀ ਹੁਕਮ ਵਾਪਸ ਲਏ

ਸੰਗਰੂਰ, 16 ਜੁਲਾਈ (ਸੁਖਵਿੰਦਰ ਸਿੰਘ ਫੁੱਲ)-ਵਧੀਕ ਡਿਪਟੀ ਕਮਿਸ਼ਨਰ ਸ. ਉਪਕਾਰ ਸਿੰਘ ਨੇ ਦੀ ਧਾਰਾ 144 ਅਧੀਨ ਲਾਗੂ ਕੀਤੇ ਉਨ੍ਹਾਂ ਪਾਬੰਦੀ ਹੁਕਮਾਂ ਨੂੰ ਵਾਪਸ ਲੈ ਲਿਆ ਹੈ ਜਿਸ ਵਿੱਚ ਬਿਨਾਂ ਡਾਕਟਰੀ ਸਲਿੱਪ ਦੇ ਕੈਮਿਸਟਾਂ (ਮੈਡੀਕਲ ਸਟੋਰ) ਵਲੋਂ ਸਰਿੰਜਾਂ ਵੇਚਣ 'ਤੇ 15 ...

ਪੂਰੀ ਖ਼ਬਰ »

ਸੁਭਾਸ਼ ਗੋਇਲ ਪ੍ਰਧਾਨ ਬਣੇ

ਸੰਗਰੂਰ, 16 ਜੁਲਾਈ (ਧੀਰਜ ਪਸ਼ੌਰੀਆ)-ਸ੍ਰੀ ਗੁਰੂ ਤੇਗ ਬਹਾਦਰ ਕਲੋਨੀ ਅਤੇ ਫਰੀਦ ਨਗਰ ਡਿਵੈਲਪਮੈਂਟ ਕਮੇਟੀ ਸੰਗਰੂਰ ਦੀ ਹੋਈ ਚੋਣ ਵਿਚ ਸ੍ਰੀ ਦਿਨੇਸ਼ ਬਾਂਸਲ ਨੰੂ ਸਰਪ੍ਰਸਤ, ਸੁਭਾਸ ਚੰਦਰ ਗੋਇਲ ਨੰੂ ਪ੍ਰਧਾਨ, ਅਵਤਾਰ ਸਿੰਘ ਵਰਮਾ ਨੰੂ ਸੀਨੀਅਰ ਮੀਤ ਪ੍ਰਧਾਨ, ਸੰਦੀਪ ...

ਪੂਰੀ ਖ਼ਬਰ »

20 ਪੇਟੀਆਂ ਸ਼ਰਾਬ ਸਮੇਤ ਦੋ ਕਾਬੂ

ਭਵਾਨੀਗੜ੍ਹ, 16 ਜੁਲਾਈ (ਰਣਧੀਰ ਸਿੰਘ ਫੱਗੂਵਾਲਾ)-ਸਥਾਨਕ ਪੁਲਿਸ ਵਲੋਂ 20 ਪੇਟੀਆਂ ਸ਼ਰਾਬ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ 'ਤੇ ਮਾਮਲਾ ਦਰਜ਼ ਕਰਨ ਦੀ ਸਮਾਚਾਰ ਹੈ | ਇਸ ਸਬੰਧੀ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਹੌਲਦਾਰ ਮਹਿੰਦਰ ਸਿੰਘ ਵਲ਼ੋਂ ਪਿੰਡ ...

ਪੂਰੀ ਖ਼ਬਰ »

ਨਸ਼ਿਆਂ ਦੇ ਕਾਰੋਬਾਰ 'ਚ ਪੁਲਿਸ-ਰਾਜਨੀਤਕ ਗਠਜੋੜ ਨੰੂ ਸੀ.ਬੀ.ਆਈ. ਹੀ ਤੋੜ ਸਕਦੀ ਹੈ-ਚੀਮਾ, ਯਾਦਵ

ਸੰਗਰੂਰ, 16 ਜੁਲਾਈ (ਧੀਰਜ ਪਸ਼ੌਰੀਆ)-ਪੰਜਾਬ ਵਿਚ ਪਿਛਲੇ ਕਈ ਸਾਲਾਂ ਤੋਂ ਨਸ਼ਿਆਂ ਦੇ ਹੋ ਰਹੇ ਕਾਰੋਬਾਰ ਬਾਰੇ ਗੱਲਬਾਤ ਕਰਦਿਆਂ ਦਿੜ੍ਹਬਾ ਹਲਕੇ ਤੋਂ 'ਆਪ' ਦੇ ਵਿਧਾਇਕ ਹਰਪਾਲ ਸਿੰਘ ਚੀਮਾ ਐਡਵੋਕੇਟ ਅਤੇ ਦਿੱਲੀ ਤੋਂ 'ਆਪ' ਵਿਧਾਇਕ ਨਰੇਸ਼ ਯਾਦਵ ਨੇ ਕਿਹਾ ਹੈ ਕਿ ...

ਪੂਰੀ ਖ਼ਬਰ »

ਸਫ਼ਾਈ ਯੂਨੀਅਨ ਵੱਲੋਂ ਕੀਤੀ ਹੜਤਾਲ 6ਵੇਂ ਦਿਨ ਸਮਾਪਤ

ਲਹਿਰਾਗਾਗਾ, 16 ਜੁਲਾਈ (ਸੂਰਜ ਭਾਨ ਗੋਇਲ)-ਸਫ਼ਾਈ ਮਜ਼ਦੂਰ ਯੂਨੀਅਨ ਵਲੋਂ ਨਗਰ ਕੌਾਸਲ ਲਹਿਰਾਗਾਗਾ ਵਿਖੇ ਪਿਛਲੇ ਛੇ ਦਿਨਾਂ ਤੋਂ ਚੱਲ ਰਹੀ ਹੜਤਾਲ ਅੱਜ ਸਮਾਪਤ ਹੋ ਗਈ ਹੈ | ਸਫ਼ਾਈ ਕਾਮਿਆਂ ਦੀ ਹੜਤਾਲ ਕਾਰਨ ਸ਼ਹਿਰ 'ਚ ਸਫ਼ਾਈ ਦਾ ਕੰਮ ਠੱਪ ਹੋਣ ਕਰ ਕੇ ਬਾਰਸ਼ਾਂ ਦੇ ...

ਪੂਰੀ ਖ਼ਬਰ »

ਭਾਰੀ ਮੀਂਹ ਨਾਲ ਦੁਕਾਨਾਂ ਵਿਚ ਪਾਣੀ ਵੜਿਆ

ਸ਼ੇਰਪੁਰ, 16 ਜੁਲਾਈ (ਦਰਸ਼ਨ ਸਿੰਘ ਖੇੜੀ)-ਸ਼ੇਰਪੁਰ ਵਿਖੇ ਅੱਜ ਪਏ ਭਾਰੀ ਮੀਂਹ ਨਾਲ ਜਿੱਥੇ ਅੰਤਾਂ ਦੀ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਮੀਂਹ ਦਾ ਪਾਣੀ ਦੁਕਾਨਦਾਰਾਂ ਲਈ ਆਫ਼ਤ ਬਣ ਗਿਆ | ਮੀਂਹ ਦਾ ਪਾਣੀ ਲੋਕਾਂ ਦੀਆਂ ਦੁਕਾਨਾਂ ਅਤੇ ਘਰਾਂ ਵਿਚ ਜਾ ਵੜਿਆ ਜਿਸ ਕਰ ਕੇ ...

ਪੂਰੀ ਖ਼ਬਰ »

ਧੂਰੀ 'ਚ ਜ਼ਿਲ੍ਹੇ ਦੀ 6ਵੀਂ ਸਾਂਝੀ ਰਸੋਈ ਦੀ ਸ਼ੁਰੂਆਤ

ਧੂਰੀ, 16 ਜੁਲਾਈ (ਨਰਿੰਦਰ ਸੇਠ)-ਅੱਜ ਧੂਰੀ 'ਚ ਸੰਗਰੂਰ ਜ਼ਿਲੇ੍ਹ ਦੀ 6ਵੀਂ ਸਾਂਝੀ ਰਸੋਈ ਸ਼ੁਰੂ ਕੀਤੀ ਗਈ ਹੈ ਅਤੇ ਅੱਜ ਦਾ ਦਿਨ ਸਾਡੇ ਉਪਰਾਲੇ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਅੱਜ ਇਸ ਸਾਂਝੀ ਰਸੋਈ ਦੀ ਸ਼ੁਰੂਆਤ ਦੇ ਨਾਲ ਅਸੀਂ ਪੰਜਾਬ ਦੇ 22 ਜ਼ਿਲਿ੍ਹਆਂ 'ਚ ਸਭ ...

ਪੂਰੀ ਖ਼ਬਰ »

ਸਾਂਝੀ ਰਸੋਈ ਵੀ ਆਈ ਬਰਸਾਤ ਦੇ ਪਾਣੀ ਦੀ ਲਪੇਟ 'ਚ

ਮਲੇਰਕੋਟਲਾ, 16 ਜੁਲਾਈ (ਹਨੀਫ਼ ਥਿੰਦ)-ਪਿਛਲੇ ਦਿਨੀਂ ਮਾਨਸੂਨ ਦੀ ਹੋਈ ਪਹਿਲੀ ਮੋਹਲੇਧਰ ਬਰਸਾਤ ਨੇ ਜਿੱਥੇ ਮਲੇਰਕੋਟਲਾ ਸਮੇਤ ਪੰਜਾਬ ਭਰ ਦੇ ਵੱਖ-ਵੱਖ ਸ਼ਹਿਰਾਂ ਵਿਚ ਕਿਤੇ ਖ਼ੁਸ਼ੀ ਤੇ ਕਿਤੇ ਗ਼ਮੀ ਦੀਆਂ ਖ਼ਬਰਾਂ ਵੇਖਣ ਨੂੰ ਮਿਲੀਆਂ ਅਤੇ ਲੋਕ ਬਰਸਾਤ ਦੇ ਪਾਣੀ ...

ਪੂਰੀ ਖ਼ਬਰ »

ਸੜਕ ਹਾਦਸੇ ਵਿਚ ਵਿਦਿਆਰਥਣ ਦੀ ਮੌਤ

ਅਮਰਗੜ੍ਹ, 16 ਜੁਲਾਈ (ਝੱਲ) - ਪਿੰਡ ਚੌਾਦਾ ਦੇ ਨਜ਼ਦੀਕ ਹੋਏ ਟੈਂਪੂ ਤੇ ਮੋਟਰਸਾਈਕਲ ਵਿਚਕਾਰ ਸੜਕ ਹਾਦਸੇ ਵਿਚ 22 ਸਾਲਾ ਵਿਦਿਆਰਥਣ ਦੀ ਮੌਤ ਹੋ ਗਈ ਜਦਕਿ ਉਸ ਦੇ ਪਿਤਾ ਦੇ ਸੱਟਾਂ ਲੱਗੀਆਂ | ਥਾਣਾ ਅਮਰਗੜ੍ਹ ਤੋਂ ਮਿਲੀ ਜਾਣਕਾਰੀ ਅਨੁਸਾਰ ਕੁਲਵੰਤ ਸਿੰਘ ਪੁੱਤਰ ਗੁਰਦੀਪ ...

ਪੂਰੀ ਖ਼ਬਰ »

ਰੇਹੜੀ ਫੜ੍ਹੀ ਯੂਨੀਅਨ ਵਲੋਂ ਪ੍ਰਸ਼ਾਸਨ ਨੂੰ ਸੰਘਰਸ਼ ਦੀ ਚਿਤਾਵਨੀ

ਸੁਨਾਮ ਊਧਮ ਸਿੰਘ ਵਾਲਾ, 16 ਜੁਲਾਈ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)-ਸਥਾਨਕ ਰੇਹੜੀ ਫੜ੍ਹੀ ਯੂਨੀਅਨ ਦੀ ਇੱਕ ਮੀਟਿੰਗ ਸੀਟੂ ਦੇ ਆਗੂ ਕਾ: ਹੰਗੀ ਖਾਂ ਦੀ ਪ੍ਰਧਾਨਗੀ ਹੇਠ ਰੋਜ਼ ਗਾਰਡਨ ਵਿਖੇ ਹੋਈ ਜਿਸ ਵਿਚ ਸਬਜ਼ੀ ਮੰਡੀ ਆੜ੍ਹਤੀਆ ਐਸੋਸੀਏਸ਼ਨ ਦੇ ...

ਪੂਰੀ ਖ਼ਬਰ »

ਅਗਰਵਾਲ ਸਭਾ ਯੂਥ ਵਿੰਗ ਵਲੋਂ ਖ਼ੂਨਦਾਨ ਕੈਂਪ

ਸੁਨਾਮ ਊਧਮ ਸਿੰਘ ਵਾਲਾ, 16 ਜੁਲਾਈ (ਧਾਲੀਵਾਲ, ਭੁੱਲਰ)- ਅਗਰਵਾਲ ਸਭਾ ਸੁਨਾਮ ਦੇ ਯੂਥ ਵਿੰਗ ਵਲੋਂ ਪ੍ਰਧਾਨ ਵਿੱਕੀ ਗਰਗ ਦੀ ਅਗਵਾਈ ਵਿਚ ਸਥਾਨਕ ਰਮੇਸ਼ਵਰ ਮੰਦਿਰ ਧਰਮਸ਼ਾਲਾ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਡੀ.ਐਸ.ਪੀ. ਸੁਨਾਮ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਦੀ ਨਿਰਾਸ਼ਾਜਨਕ ਕਾਰਗੁਜ਼ਾਰੀ ਕਾਰਨ ਹੀ ਨੌਜਵਾਨਾਂ ਅੰਦਰ ਨਿਰਾਸ਼ਾ ਦਾ ਆਲਮ ਬਣਿਆ-ਗੱਜਣਮਾਜਰਾ

ਕੁੱਪ ਕਲਾਂ, 16 ਜੁਲਾਈ (ਰਵਿੰਦਰ ਸਿੰਘ ਬਿੰਦਰਾ)-ਲੋਕ ਇਨਸਾਫ਼ ਪਾਰਟੀ ਦੇ ਆਗੂ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਪਿੰਡ ਜਿੱਤਵਾਲ ਕਲਾਂ ਵਿਖੇ ਪਾਰਟੀ ਦੇ ਨੌਜਵਾਨ ਆਗੂਆਂ ਨੂੰ ਅਹੁਦੇਦਾਰੀਆਂ ਸੌਾਪਣ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਦੀ ...

ਪੂਰੀ ਖ਼ਬਰ »

ਗ੍ਰੰਥੀ, ਰਾਗੀ ਅਤੇ ਪ੍ਰਚਾਰਕ 18 ਜੁਲਾਈ ਦੀ ਇਕੱਤਰਤਾ 'ਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ-ਗਿਆਨੀ ਭਾਈ ਹਰਪ੍ਰੀਤ ਸਿੰਘ

ਧਰਮਗੜ੍ਹ, 16 ਜੁਲਾਈ (ਗੁਰਜੀਤ ਸਿੰਘ ਚਹਿਲ)-ਤਖ਼ਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਵਿਖੇ ਗ੍ਰੰਥੀ, ਰਾਗੀ ਅਤੇ ਪ੍ਰਚਾਰਕ ਸਭਾ ਵਲ਼ੋਂ 18 ਜੁਲਾਈ ਨੂੰ ਸਮੂਹਿਕ ਇਕੱਤਰਤਾ ਦਾ ਜੋ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ, ਉਸ ਦੇ ਤਹਿਤ ਗ੍ਰੰਥੀ, ਰਾਗੀ ਅਤੇ ਪ੍ਰਚਾਰਕ ਇਕ ...

ਪੂਰੀ ਖ਼ਬਰ »

ਰਜਿੰਦਰ ਰਾਣੀ ਗੰਢੂਆਂ ਦੀ ਬਾਲ ਪੁਸਤਕ 'ਆਓ ਸਿੱਖੀਏ ਕਿਤਾਬਾਂ 'ਚੋਂ' ਲੋਕ ਅਰਪਣ

ਸੁਨਾਮ ਊਧਮ ਸਿੰਘ ਵਾਲਾ, 16 ਜੁਲਾਈ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)-ਸਾਹਿਤ ਸਭਾ ਸੁਨਾਮ ਊਧਮ ਸਿੰਘ ਵਾਲਾ ਦੀ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਇੱਕ ਇਕੱਤਰਤਾ ਅਵਤਾਰ ਸਿੰਘ ਕਾਲਾਝਾੜ੍ਹ ਅਤੇ ਅਵਤਾਰ ਸਿੰਘ ਉਗਰਾਹਾਂ ਦੇ ਪ੍ਰਧਾਨਗੀ ...

ਪੂਰੀ ਖ਼ਬਰ »

ਪਿੰਡ ਦੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਕੀਤਾ ਜਾਗਰੂਕ

ਖਨੌਰੀ, 16 ਜੁਲਾਈ (ਬਲਵਿੰਦਰ ਸਿੰਘ ਥਿੰਦ)-ਪੰਜਾਬ ਸਰਕਾਰ ਦੁਆਰਾ ਚਲਾਏ ਗਏ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੋਕਾਂ ਨੂੰ ਜਾਗਰੂਕ ਕੀਤੇ ਜਾਣ ਲਈ ਪਿੰਡ ਸ਼ੇਰਗੜ੍ਹ ਦੇ ਸੇਵਾ ਕੇਂਦਰ ਵਿਖੇ ਡਾ. ਕਸ਼ਮੀਰ ਸਿੰਘ ਰੂਰਲ ਮੈਡੀਕਲ ਅਫ਼ਸਰ ਸ਼ੇਰਗੜ੍ਹ ਦੀ ਅਗਵਾਈ ਹੇਠ ਇਕ ...

ਪੂਰੀ ਖ਼ਬਰ »

ਕੈਂਪ ਲੋਕ ਭਲਾਈ ਸਕੀਮਾਂ ਦੀ ਸਮੀਖਿਆ ਲਈ-ਡੁੱਲਟ

ਮਹਿਲਾਂ ਚੌਾਕ, 16 ਜੁਲਾਈ (ਬੜਿੰਗ)-ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਪੰਜਾਬ ਸਰਕਾਰ ਵਲੋਂ ਚਲਾਈਆਂ ਲੋਕ ਸਕੀਮਾਂ ਸੁਚਾਰੂ ਢੰਗ ਨਾਲ ਚਲਾਉਣ ਲਈ ਮਹਿਲਾਂ, ਮਹਿਲਾਂ ਮਾਡਲ ਟਾਊਨ 1, ਮਹਿਲਾਂ ਮਾਡਲ ਟਾਊਨ 2, ਮਹਿਲਾਂ ਕੋਠੇ ਦਾ ਇੱਕ ਰੋਜ਼ਾ ਕੈਂਪ ਪਿੰਡ ਦੀ ...

ਪੂਰੀ ਖ਼ਬਰ »

ਨੰਬਰਦਾਰਾ ਯੂਨੀਅਨ ਦੀ ਮੀਟਿੰਗ

ਲੌਾਗੋਵਾਲ, 16 ਜੁਲਾਈ (ਵਿਨੋਦ)-ਪੰਜਾਬ ਨੰਬਰਦਾਰ ਯੂਨੀਅਨ ਸਬ ਤਹਿਸੀਲ ਲੌਾਗੋਵਾਲ ਦੀ ਮੀਟਿੰਗ ਗੁਰਦੁਆਰਾ ਸ਼ਹੀਦ ਭਾਈ ਮਨੀ ਸਿੰਘ ਵਿਖੇ ਹੋਈ | ਮੀਟਿੰਗ ਦੌਰਾਨ ਇਹ ਮੰਗ ਕੀਤੀ ਗਈ ਕਿ ਨੰਬਰਦਾਰਾਂ ਦਾ ਮਾਣ ਭੱਤਾ ਪੰਜ ਹਜ਼ਾਰ ਪ੍ਰਤੀ ਮਹੀਨਾ ਕੀਤਾ ਜਾਵੇ, ਨੰਬਰਦਾਰੀ ...

ਪੂਰੀ ਖ਼ਬਰ »

ਤੱਥਾਂ ਸਮੇਤ ਸੀਵਰੇਜ ਟਰੀਟਮੈਂਟ ਪਲਾਂਟ ਦੀ ਅਸਲ ਤਸਵੀਰ ਪੇਸ਼ ਕਰਾਂਗੇ-ਪਰਮਿੰਦਰ ਸ਼ਰਮਾ

ਸੰਗਰੂਰ, 16 ਜੁਲਾਈ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)-ਬਲਾਕ ਕਾਂਗਰਸ ਦੇ ਪ੍ਰਧਾਨ ਪਰਮਿੰਦਰ ਸ਼ਰਮਾ ਨੇ ਕਿਹਾ ਕਿ ਅਕਾਲੀ ਭਾਜਪਾ ਗੱਠਜੋੜ ਦੇ ਨਗਰ ਕੌਾਸਲ ਉੱਤੇ ਕਾਬਜ਼ ਪ੍ਰਧਾਨ ਰਿਪਦਮਨ ਸਿੰਘ ਰਿਪੂ ਢਿਲੋਂ ਸਸਤੀ ਸ਼ੌਹਰਤ ਹਾਸਲ ਕਰਨ ਵਾਲੀ ਰਾਜਨੀਤੀ ਖੇਡ ਰਹੇ ...

ਪੂਰੀ ਖ਼ਬਰ »

17 ਪ੍ਰਦੂਸ਼ਣ ਜਾਂਚ ਕੇਂਦਰਾਂ ਦਾ ਜਾਇਜ਼ਾ ਲਿਆ

ਸੰਗਰੂਰ, 16 ਜੁਲਾਈ (ਚੌਧਰੀ ਨੰਦ ਲਾਲ ਗਾਂਧੀ)-ਪ੍ਰਦੂਸ਼ਣ ਰੋਕਥਾਮ ਬੋਰਡ ਖੇਤਰੀ ਦਫ਼ਤਰ ਸੰਗਰੂਰ ਦੇ ਸਹਾਇਕ ਵਾਤਾਵਰਨ ਇੰਜੀਨੀਅਰਾਂ ਵਲੋਂ ਸੰਗਰੂਰ, ਧੂਰੀ, ਮਲੇਰਕੋਟਲਾ ਤੇ ਸੁਨਾਮ ਦੇ 17 ਪ੍ਰਦੂਸ਼ਣ ਜਾਂਚ ਕੇਂਦਰਾਂ ਦਾ ਦੌਰਾ ਕੀਤਾ ਗਿਆ | ਦੌਰੇ ਦੌਰਾਨ ਪ੍ਰਦੂਸ਼ਣ ...

ਪੂਰੀ ਖ਼ਬਰ »

ਪੈਨਸ਼ਨਰਾਂ ਨੇ ਇਕੱਤਰਤਾ ਦੌਰਾਨ ਵਿਚਾਰੇ ਮਸਲੇ

ਸੰਗਰੂਰ, 16 ਜੁਲਾਈ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸੰਗਰੂਰ ਦੀ ਮੀਟਿੰਗ ਮੁਕੰਦੀ ਲਾਲ ਗਰਗ ਦੀ ਪ੍ਰਧਾਨਗੀ ਹੇਠ ਹੋਈ | ਪ੍ਰਧਾਨਗੀ ਮੰਡਲ ਵਿਚ ਇੰਦਰਪਾਲ ਸ਼ਰਮਾ ਚੇਅਰਮੈਨ, ਕੁਲਵੰਤ ਸਿੰਘ ਉਪ ਚੇਅਰਮੈਨ, ਆਰ.ਐਲ. ...

ਪੂਰੀ ਖ਼ਬਰ »

ਖਨੌਰੀ ਵਿਖੇ ਲਾਸ਼ਾਂ ਦੀ ਬੇਕਦਰੀ ਤੇ ਦੁਰਗਤੀ ਨੂੰ ਰੋਕਣ ਲਈ ਸਿਵਲ ਪ੍ਰਸ਼ਾਸਨ ਕੋਲ ਨਹੀਂ ਹੈ ਕੋਈ ਪ੍ਰਬੰਧ

ਖਨੌਰੀ, 16 ਜੁਲਾਈ (ਰਾਜੇਸ਼ ਕੁਮਾਰ)-ਭਾਖੜਾ ਨਹਿਰ ਵਿਚ ਲੰਘਦੀਆਂ ਲਾਸ਼ਾਂ ਦੀ ਹੋ ਰਹੀ ਬੇਕਦਰੀ ਨੂੰ ਰੋਕਣ ਸਬੰਧੀ ਸਿਵਲ ਪ੍ਰਸ਼ਾਸਨ ਅਤੇ ਸਰਕਾਰ ਵਲੋਂ ਖਨੌਰੀ ਹੈੱਡ 'ਤੇ ਕੋਈ ਪ੍ਰਬੰਧ ਨਹੀਂ ਹੈ | ਨਹਿਰ 'ਤੇ ਬੈਠਣ ਵਾਲੇ ਦੁਖੀ ਪਰਿਵਾਰਾਂ ਨੂੰ ਪ੍ਰਸ਼ਾਸਨ ਵਲੋਂ ਕੋਈ ...

ਪੂਰੀ ਖ਼ਬਰ »

ਸੰਘਰਸ਼ ਕਮੇਟੀ ਨੇ ਡੀ.ਸੀ. ਨੂੰ ਦਿੱਤਾ ਮੰਗ ਪੱਤਰ

ਸੁਨਾਮ ਊਧਮ ਸਿੰਘ ਵਾਲਾ, 16 ਜੁਲਾਈ (ਭੁੱਲਰ, ਧਾਲੀਵਾਲ) - ਸ਼ਹੀਦ ਊਧਮ ਸਿੰਘ ਯਾਦਗਾਰੀ ਮਿਊਜ਼ੀਅਮ ਦੀ ਉਸਾਰੀ ਲਈ ਕੰਬੋਜ ਭਾਈਚਾਰੇ ਵੱਲੋਂ ਗਠਿਤ ਕੀਤੀ ਗਈ 21 ਮੈਂਬਰੀ ਕਮੇਟੀ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰਦੇ ਹੋਏ ਉਕਤ ਮਿਊਜ਼ੀਅਮ ਦੀ ਇਸੇ 31 ਜੁਲਾਈ ਤੋਂ ਪਹਿਲਾਂ ...

ਪੂਰੀ ਖ਼ਬਰ »

ਦੇਸ਼ ਭਗਤ ਪੋਲੀਟੈਕਨਿਕ ਕਾਲਜ ਵੱਲੋਂ ਨਵੇਂ ਸੈਸ਼ਨ 'ਚ ਵਿਦਿਆਰਥੀਆਂ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣਗੀਆਂ-ਮੇਨਿਕਾ ਸੇਠ

ਧੂਰੀ, 16 ਜੁਲਾਈ (ਨਰਿੰਦਰ ਸੇਠ) - ਦੇਸ਼ ਭਗਤ ਪੋਲੀਟੈਕਨਿਕ ਕਾਲਜ ਬਰੜਵਾਲ ਦੀ ਪਿੰ੍ਰਸੀਪਲ ਮੇਨਿਕਾ ਸੇਠ ਨੇ ਪੈੱ੍ਰਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਲਜ ਵਿੱਚ ਆਗਾਮੀ ਸੈਸ਼ਨ ਲਈ ਦਾਖਲ ਸ਼ੁਰੂ ਹੈ ਅਤੇ ਕਾਲਜ ਮੈਨੇਜਮੈਂਟ ਵੱਲੋਂ ਵਿਦਿਆਰਥੀਆਂ ਨੂੰ ...

ਪੂਰੀ ਖ਼ਬਰ »

ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਨੂੰ ਪ੍ਰਬੰਧਕੀ ਸਥਿਰਤਾ ਦਿੱਤੀ-ਡਾ: ਸਵਰਾਜ ਸਿੰਘ

ਸੰਗਰੂਰ, 16 ਜੁਲਾਈ (ਸੁਖਵਿੰਦਰ ਸਿੰਘ ਫੁੱਲ)-ਪੰਜਾਬੀ ਸਾਹਿਤ ਸਭਾ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ ਪੰਜਾਬ ਨੂੰ ਦੇਣ ਉੱਤੇ ਵਿਸ਼ਾਲ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਦੇ ਮੁੱਖ ਵਕਤਾ ਵਜੋਂ ਡਾ: ਸਵਰਾਜ ਸਿੰਘ ਸ਼ਾਮਿਲ ਹੋਏ | ਮੁੱਖ ਮਹਿਮਾਨ ਵਜੋਂ ਵਕਤਾ ਮਨਜੀਤ ...

ਪੂਰੀ ਖ਼ਬਰ »

ਦਰਜ ਕੀਤੇ ਮਾਮਲਿਆਂ ਨੂੰ ਰੱਦ ਕਰਾਉਣ ਲਈ ਰੋਸ ਪ੍ਰਦਰਸ਼ਨ

ਭਵਾਨੀਗੜ੍ਹ, 16 ਜੁਲਾਈ (ਰਣਧੀਰ ਸਿੰਘ ਫੱਗੂਵਾਲਾ)-ਪਿੰਡ ਕਾਕੜਾ ਵਿਖੇ ਪੰਚਾਇਤੀ ਬੋਲੀ ਨੂੰ ਲੈ ਕੇ 11 ਵਿਅਕਤੀਆਂ 'ਤੇ ਦਰਜ਼ ਕੀਤੇ ਮਾਮਲਿਆਂ ਨੂੰ ਰੱਦ ਕਰਾਉਣ ਅਤੇ ਦੂਜੀ ਧਿਰ ਦੇ ਵਿਅਕਤੀਆਂ 'ਤੇ ਮਾਮਲਾ ਦਰਜ਼ ਕਰਾਉਣ ਲਈ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ...

ਪੂਰੀ ਖ਼ਬਰ »

ਕਿਸਾਨ ਕਾਨਫ਼ਰੰਸ 26 ਨੰੂ

ਸੰਗਰੂਰ, 16 ਜੁਲਾਈ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਨਸ਼ਿਆਂ ਿਖ਼ਲਾਫ਼ ਜਾਗਰੂਕਤ ਮੁਹਿੰਮ ਤਹਿਤ ਪ੍ਰਚਾਰ ਤੇਜ ਕਰਨ, ਕਿਸਾਨ ...

ਪੂਰੀ ਖ਼ਬਰ »

ਦੇਸ਼ ਭਗਤ ਪੋਲੀਟੈਕਨਿਕ ਕਾਲਜ ਵੱਲੋਂ ਨਵੇਂ ਸੈਸ਼ਨ 'ਚ ਵਿਦਿਆਰਥੀਆਂ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣਗੀਆਂ-ਮੇਨਿਕਾ ਸੇਠ

ਧੂਰੀ, 16 ਜੁਲਾਈ (ਨਰਿੰਦਰ ਸੇਠ) - ਦੇਸ਼ ਭਗਤ ਪੋਲੀਟੈਕਨਿਕ ਕਾਲਜ ਬਰੜਵਾਲ ਦੀ ਪਿੰ੍ਰਸੀਪਲ ਮੇਨਿਕਾ ਸੇਠ ਨੇ ਪੈੱ੍ਰਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਲਜ ਵਿੱਚ ਆਗਾਮੀ ਸੈਸ਼ਨ ਲਈ ਦਾਖਲ ਸ਼ੁਰੂ ਹੈ ਅਤੇ ਕਾਲਜ ਮੈਨੇਜਮੈਂਟ ਵੱਲੋਂ ਵਿਦਿਆਰਥੀਆਂ ਨੂੰ ...

ਪੂਰੀ ਖ਼ਬਰ »

ਖਨੌਰੀ ਵਿਖੇ ਲਾਸ਼ਾਂ ਦੀ ਬੇਕਦਰੀ ਤੇ ਦੁਰਗਤੀ ਨੂੰ ਰੋਕਣ ਲਈ ਸਿਵਲ ਪ੍ਰਸ਼ਾਸਨ ਕੋਲ ਨਹੀਂ ਹੈ ਕੋਈ ਪ੍ਰਬੰਧ

ਖਨੌਰੀ, 16 ਜੁਲਾਈ (ਰਾਜੇਸ਼ ਕੁਮਾਰ)-ਭਾਖੜਾ ਨਹਿਰ ਵਿਚ ਲੰਘਦੀਆਂ ਲਾਸ਼ਾਂ ਦੀ ਹੋ ਰਹੀ ਬੇਕਦਰੀ ਨੂੰ ਰੋਕਣ ਸਬੰਧੀ ਸਿਵਲ ਪ੍ਰਸ਼ਾਸਨ ਅਤੇ ਸਰਕਾਰ ਵਲੋਂ ਖਨੌਰੀ ਹੈੱਡ 'ਤੇ ਕੋਈ ਪ੍ਰਬੰਧ ਨਹੀਂ ਹੈ | ਨਹਿਰ 'ਤੇ ਬੈਠਣ ਵਾਲੇ ਦੁਖੀ ਪਰਿਵਾਰਾਂ ਨੂੰ ਪ੍ਰਸ਼ਾਸਨ ਵਲੋਂ ਕੋਈ ...

ਪੂਰੀ ਖ਼ਬਰ »

ਪੈਨਸ਼ਨਰਜ਼ ਐਸੋਸੀਏਸ਼ਨ ਦਾ ਵਫ਼ਦ ਬੈਂਕਾਂ ਦੇ ਅਧਿਕਾਰੀਆਂ ਨੂੰ ਮਿਲਿਆ

ਸੁਨਾਮ ਊਧਮ ਸਿੰਘ ਵਾਲਾ, 16 ਜੁਲਾਈ (ਰੁਪਿੰਦਰ ਸਿੰਘ ਸੱਗੂ)-ਦੀ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਸੁਨਾਮ ਦਾ ਵਫ਼ਦ ਅੱਜ ਜਥੇਬੰਦੀ ਦੇ ਪ੍ਰਧਾਨ ਭੁਪਿੰਦਰ ਸਿੰਘ ਛਾਜਲੀ ਦੀ ਅਗਵਾਈ ਵਿਚ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਵੱਖੋ-ਵੱਖ ਬੈਂਕਾਂ ਦੇ ...

ਪੂਰੀ ਖ਼ਬਰ »

ਬੀ.ਐੱਡ ਅਧਿਆਪਕ ਯੂਨੀਅਨ ਦੀ ਮੀਟਿੰਗ

ਲਹਿਰਾਗਾਗਾ, 16 ਜੁਲਾਈ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ)- ਅਧਿਆਪਕ ਯੋਗਤਾ ਪ੍ਰੀਖਿਆ ਪਾਸ ਬੇਰੁਜ਼ਗਾਰ ਬੀ.ਐੱਡ ਅਧਿਆਪਕ ਯੂਨੀਅਨ ਬਲਾਕ ਲਹਿਰਾਗਾਗਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਲੇਹਲ ਦੀ ਅਗਵਾਈ ਵਿੱਚ ਸਥਾਨਕ ਵਾਟਰ ਵਰਕਸ ਪਾਰਕ ਵਿਖੇ ...

ਪੂਰੀ ਖ਼ਬਰ »

ਮਾਹਮਦਪੁਰ 'ਚ ਪਾਈਪ ਲਾਈਨ ਪਾਏ ਜਾਣ ਦਾ ਮਾਮਲਾ ਭਖਿਆ

ਸ਼ੇਰਪੁਰ, 16 ਜੁਲਾਈ (ਦਰਸ਼ਨ ਸਿੰਘ ਖੇੜੀ) - ਮਾਹਮਦਪੁਰ ਵਿਖੇ ਪਾਈਪ ਲਾਈਨ ਪਾਏ ਜਾਣ ਦਾ ਮਾਮਲਾ ਉਸ ਸਮੇਂ ਭਖ ਗਿਆ ਜਦੋਂ ਅਧਿਕਾਰੀਆਂ ਦੀ ਹਾਜ਼ਰੀ 'ਚ ਪਾਈਪ ਲਾਈਨ ਦਾ ਵਿਰੋਧ ਕਰ ਰਹੇ ਸਰਪੰਚ ਵਿਰੋਧੀ ਧੜ੍ਹੇ ਨੇ ਦਵਾਈ ਪੀਣ ਦੇ ਯਤਨ ਸ਼ੁਰੂ ਕਰ ਦਿੱਤੇ | ਇਸ ਘਟਨਾਕ੍ਰਮ ...

ਪੂਰੀ ਖ਼ਬਰ »

ਸ਼ਹਿਰ ਦੀਆਂ ਮੰਗਾਂ ਸੰਬੰਧੀ ਜਥੇਬੰਦੀਆਂ ਦੀ ਮੀਟਿੰਗ ਅੱਜ

ਲਹਿਰਾਗਾਗਾ, 16 ਜੁਲਾਈ (ਸੂਰਜ ਭਾਨ ਗੋਇਲ)-ਲੋਕ ਚੇਤਨਾ ਮੰਚ ਲਹਿਰਾਗਾਗਾ ਦੀ ਇਕ ਮੀਟਿੰਗ ਗਿਆਨ ਚੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ, ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ 11 ਜੂਨ ਨੂੰ ਸਟੇਟ ਬੈਂਕ ਆਫ਼ ਇੰਡੀਆ ਦੀ ਸਥਾਨਕ ਬਰਾਂਚ ਅਧਿਕਾਰੀਆਂ ਅਤੇ ਐਸ ਡੀ ...

ਪੂਰੀ ਖ਼ਬਰ »

ਪੈਨਸ਼ਨਰਾਂ ਨੇ ਕੀਤਾ ਰੋਸ ਵਿਖਾਵਾ

ਸੰਗਰੂਰ, 16 ਜੁਲਾਈ (ਬਿੱਟਾ, ਦਮਨ)-ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸੰਗਰੂਰ ਵਲੋਂ ਪੰਜਾਬ ਸਰਕਾਰ ਦੀ ਪੈਨਸ਼ਨਰਾਂ ਦੀਆਂ ਮੰਗਾਂ ਸੰਬੰਧੀ ਮਾਰੂ ਨੀਤੀਆਂ ਵਿਰੁੱਧ ਰੋਸ ਮੁਜ਼ਾਹਰਾ ਅਤੇ ਰੈਲੀ ...

ਪੂਰੀ ਖ਼ਬਰ »

ਅਕਾਲ ਅਕੈਡਮੀ ਵਿਖੇ ਹੋਵੇਗੀ 31ਵੀਂ ਕਬੱਡੀ ਚੈਂਪੀਅਨਸ਼ਿਪ

ਲਹਿਰਾਗਾਗਾ, 16 ਜੁਲਾਈ (ਸੂਰਜ ਭਾਨ ਗੋਇਲ) - 31ਵੀਂ ਜ਼ਿਲ੍ਹਾ ਕਬੱਡੀ ਚੈਂਪੀਅਨਸ਼ਿਪ ਅਕਾਲ ਸਹਾਇ ਅਕੈਡਮੀ ਗਰੀਨ ਪਾਰਕ ਭੁਟਾਲ ਕਲਾਂ ਵਿਖੇ ਕਰਵਾਈ ਜਾ ਰਹੀ ਹੈ | ਅਕੈਡਮੀ ਦੇ ਚੇਅਰਮੈਨ ਤਰਸੇਮ ਪੁਰੀ, ਪਿ੍ੰਸੀਪਲ ਰਜਨੀ ਸ਼ਰਮਾ ਅਤੇ ਮੈਨੇਜਰ ਬਲਦੇਵ ਸਿੰਘ ਗਹਿਲ ਨੇ ...

ਪੂਰੀ ਖ਼ਬਰ »

ਅਧਿਆਪਕਾਂ ਦੀਆਂ ਬਦਲੀਆਂ ਸਬੰਧੀ ਲੋੜੀਂਦੀ ਨੀਤੀ ਬਣਾਉਣ ਦੀ ਕੀਤੀ ਮੰਗ

ਸੰਗਰੂਰ, 16 ਜੁਲਾਈ (ਬਿੱਟਾ, ਦਮਨ)-ਮੁਲਾਜਮ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਸ. ਤੇਜਿੰਦਰ ਸਿੰਘ ਸੰਘਰੇੜੀ, ਦਲ ਦੇ ਪ੍ਰਧਾਨ ਸ. ਈਸਰ ਸਿੰਘ ਮੰਝ, ਸੀਨੀਅਰ ਆਗੂ ਸ. ਗੁਰਜੰਟ ਸਿੰਘ ਵਾਲੀਆ, ਹਰਪਾਲ ਸਿੰਘ ਤੇਜਾ, ਸ੍ਰੀ ਕ੍ਰਿਸ਼ਨ ਵੋਹਰਾ, ਵਰਿੰਦਰਜੀਤ ਸਿੰਘ ਬਜਾਜ, ਅਮਰੀਤ ...

ਪੂਰੀ ਖ਼ਬਰ »

ਬਰੜ੍ਹਵਾਲ ਕਾਲਜ ਦੇ ਟਰੇਨਿੰਗ ਕੈਂਪ ਦੌਰਾਨ ਕੀਤੀਆਂ ਪ੍ਰਾਪਤੀਆਂ

ਧੂਰੀ, 16 ਜੁਲਾਈ (ਸੁਖਵੰਤ ਸਿੰਘ ਭੁੱਲਰ)-14 ਪੰਜਾਬ ਬਟਾਲੀਅਨ ਐਨ.ਸੀ.ਸੀ.(ਨਾਭਾ) ਵਲੋਂ ਆਸਰਾ ਗਰੁੱਪ ਆਫ਼ ਇੰਸਟੀਚਿਊਟ ਭਵਾਨੀਗੜ੍ਹ ਵਿਖੇ ਲਗਾਏ ਗਏ 10 ਰੋਜ਼ਾ ਕੈਂਪ ਵਿੱਚ ਦੇਸ਼ ਭਗਤ ਕਾਲਜ ਬਰੜ੍ਹਵਾਲ (ਧੂਰੀ) ਦੇ 25 ਕੈਡਟਾਂ ਨੇ ਭਾਗ ਲਿਆ | ਕੈਂਪ ਦੌਰਾਨ ਕਰਵਾਏ ਗਏ ਵੱਖ ...

ਪੂਰੀ ਖ਼ਬਰ »

ਸਰਵੋਤਮ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ

ਸੰਗਰੂਰ, 16 ਜੁਲਾਈ (ਚੌਧਰੀ ਨੰਦ ਲਾਲ ਗਾਂਧੀ)-ਜ਼ਿਲ੍ਹਾ ਸੰਗਰੂਰ ਦੇ ਸਰਵੋਤਮ ਵਿਦਿਆਰਥੀਆਂ ਦਾ ਸਨਮਾਨ ਸਮਾਰੋਹ ਸ. ਬਲਵੀਰ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਗਰੂਰ ਦੀ ਪ੍ਰਧਾਨਗੀ ਵਿਚ ਹੋਇਆ ਜਿਸ ਵਿਚ ਲਗਭਗ 150 ਵਿਦਿਆਰਥੀ ਮੌਜੂਦ ਸਨ | ਸੁਖਵੀਰ ਸਿੰਘ ਜ਼ਿਲ੍ਹਾ ...

ਪੂਰੀ ਖ਼ਬਰ »

ਮਾਪੇ ਧੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਪੁੱਤਾਂ ਦੇ ਬਰਾਬਰ ਮੌਕੇ ਪ੍ਰਦਾਨ ਕਰਨ-ਰੂਬੀਕਾ ਗੋਇਲ

ਮਾਲੇਰਕੋਟਲਾ, 16 ਜੁਲਾਈ (ਕੁਠਾਲਾ)-ਯੂ.ਪੀ.ਐਸ.ਸੀ. ਦੇ ਵਕਾਰੀ ਇਮਤਿਹਾਨ ਵਿਚ 312ਵਾਂ ਰੈਂਕ ਹਾਸਲ ਕਰ ਕੇ ਆਈ.ਏ.ਐਸ. ਅਫਸਰ ਚੁਣੀ ਗਈ ਧੂਰੀ ਵਾਸੀ ਸ੍ਰੀ ਸੁਰੇਸ਼ ਕੁਮਾਰ ਗੋਇਲ ਦੀ ਹੋਣਹਾਰ ਬੇਟੀ ਰੂਬੀਕਾ ਗੋਇਲ ਦਾ ਅੱਜ ਨੇੜਲੇ ਪਿੰਡ ਹਥਨ ਦੇ ਗੁਰਦੁਆਰਾ ਸਿੰਘ ਸਭਾ ਵਿਖੇ ...

ਪੂਰੀ ਖ਼ਬਰ »

ਨਸ਼ੀਲੀਆਂ ਦਵਾਈਆਂ ਰੱਖਣ ਦੇ ਦੋਸ਼ਾਂ ਚੋਂ ਬਰੀ

ਸੰਗਰੂਰ, 16 ਜੁਲਾਈ (ਧੀਰਜ ਪਸ਼ੌਰੀਆ)-ਵਧੀਕ ਸੈਸ਼ਨ ਜੱਜ ਦਿਨੇਸ਼ ਕੁਮਾਰ ਦੀ ਅਦਾਲਤ ਨੇ ਨਸ਼ੀਲੀਆਂ ਦਵਾਈਆਂ ਰੱਖਣ ਦੇ ਦੋਸ਼ਾਂ ਵਿਚੋਂ ਇਕ ਵਿਅਕਤੀ ਨੰੂ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਬਚਾਅ ਪੱਖ ਦੇ ਵਕੀਲ ਸੁਰਜੀਤ ਸਿੰਘ ਗਰੇਵਾਲ ਤੇ ਅਮਨਦੀਪ ਸਿੰਘ ਗਰੇਵਾਲ ਨੇ ...

ਪੂਰੀ ਖ਼ਬਰ »

ਯੂ.ਜੀ.ਸੀ. ਪੰਜਾਬੀ ਖੋਜ ਪੱਤਰਕਾਵਾਂ ਦੀ ਮਾਨਤਾ ਰੱਦ ਕਰਨ ਦਾ ਫ਼ੈਸਲਾ ਵਾਪਸ ਲੈਣ ਦੀ ਮੰਗ

ਧੂਰੀ, 16 ਜੁਲਾਈ (ਨਰਿੰਦਰ ਸੇਠ) - ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ਡਾ: ਤੇਜਵੰਤ ਮਾਨ, ਜਨਰਲ ਸਕੱਤਰ ਪਵਨ ਹਰਚੰਦਪੁਰੀ, ਸੀਨੀਅਰ ਮੀਤ ਪ੍ਰਧਾਨ ਪ੍ਰੋਫੈਸਰ ਸੰਧੂ ਵਰਿਆਣਵੀ, ਜੋਗਿੰਦਰ ਸਿੰਘ ਨਰਾਲਾ, ਦਰਸ਼ਨ ਸਿੰਘ ਬੁਟਰ, ਅਰਵਿੰਦਰ ਕੌਰ ਕਾਕੜਾ, ਡਾ: ...

ਪੂਰੀ ਖ਼ਬਰ »

ਗੁਰਜੰਟ ਸਿੰਘ ਚੇਅਰਮੈਨ ਚੁਣੇ ਗਏ

ਚੀਮਾ ਮੰਡੀ, 16 ਜੁਲਾਈ (ਦਲਜੀਤ ਸਿੰਘ ਮੱਕੜ)-ਕਸਬੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਮੈਨੇਜਮੈਂਟ ਕਮੇਟੀ ਦੀ ਚੋਣ ਕਰਨ ਲਈ ਸਕੂਲ ਵਿਚ ਮੀਟਿੰਗ ਹੋਈ ਜਿਸ ਦੌਰਾਨ ਸਰਬਸੰਮਤੀ ਨਾਲ ਪ੍ਰਬੰਧਕ ਕਮੇਟੀ ਦੀ ਚੋਣ ਕੀਤੀ ਗਈ | ਕਮੇਟੀ ਦੇ ਸਕੱਤਰ ਸਕੂਲ ਮੈਡਮ ਵੰਦਨਾ ਨੇ ...

ਪੂਰੀ ਖ਼ਬਰ »

ਪੰਜਾਬ ਕੌਨਵੇਂਟ ਸਕੂਲ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ

ਮਹਿਲਾਂ ਚੌਕ, 16 ਜੁਲਾਈ (ਬੜਿੰਗ)-ਖੇਡ ਵਿਭਾਗ ਪੰਜਾਬ ਵੱਲੋਂ ਰਾਮ ਸਰੂਪ ਮੈਮੋਰੀਅਲ ਸਕੂਲ ਚੌਾਦਾ ਵਿਖੇ ਜ਼ਿਲ੍ਹਾ ਪੱਧਰੀ ਨੈੱਟ ਬਾਲ੍ਹ 2018-19 ਖੇਡਾਂ ਦੇ ਹੋਏ ਮੁਕਾਬਲਿਆਂ ਵਿੱਚ ਪੰਜਾਬ ਕਾਨਵੈਂਟ ਪਬਲਿਕ ਸਕੂਲ ਮਹਿਲਾਂ ਦੇ ਬੱਚਿਆਂ ਨੇ ਨੈੱਟ ਬਾਲ ਕੋਚ ਮੁਨੀਸ਼ ...

ਪੂਰੀ ਖ਼ਬਰ »

ਮਾਹਮਦਪੁਰ 'ਚ ਪਾਈਪ ਲਾਈਨ ਪਾਏ ਜਾਣ ਦਾ ਮਾਮਲਾ ਭਖਿਆ

ਸ਼ੇਰਪੁਰ, 16 ਜੁਲਾਈ (ਦਰਸ਼ਨ ਸਿੰਘ ਖੇੜੀ) - ਮਾਹਮਦਪੁਰ ਵਿਖੇ ਪਾਈਪ ਲਾਈਨ ਪਾਏ ਜਾਣ ਦਾ ਮਾਮਲਾ ਉਸ ਸਮੇਂ ਭਖ ਗਿਆ ਜਦੋਂ ਅਧਿਕਾਰੀਆਂ ਦੀ ਹਾਜ਼ਰੀ 'ਚ ਪਾਈਪ ਲਾਈਨ ਦਾ ਵਿਰੋਧ ਕਰ ਰਹੇ ਸਰਪੰਚ ਵਿਰੋਧੀ ਧੜ੍ਹੇ ਨੇ ਦਵਾਈ ਪੀਣ ਦੇ ਯਤਨ ਸ਼ੁਰੂ ਕਰ ਦਿੱਤੇ | ਇਸ ਘਟਨਾਕ੍ਰਮ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX