ਤਾਜਾ ਖ਼ਬਰਾਂ


ਦਿੱਲੀ ਤੋਂ ਵਿਜੇਵਾੜਾ ਜਾ ਰਹੇ ਏਅਰ ਇੰਡੀਆ ਜਹਾਜ਼ ਦੇ ਕਰੂ ਮੈਂਬਰ ਜ਼ਖ਼ਮੀ
. . .  1 day ago
ਜੰਮੂ-ਕਸ਼ਮੀਰ ਵਿਚ ਜੀਐਸਟੀ ਫਾਈਲ ਦੀ ਆਖ਼ਰੀ ਤਾਰੀਖ਼ 1 ਮਹੀਨੇ ਵਧੀ
. . .  1 day ago
ਭਾਰਤ ਦੇ ਅਮਿਤ ਪੰਘਾਲ ਨੇ ਰਚਿਆ ਇਤਿਹਾਸ, ਵਰਲਡ ਬਾਕਸਿੰਗ ਚੈਂਪੀਅਨਸ਼ਿਪ 'ਚ ਹਾਸਿਲ ਕੀਤਾ ਸਿਲਵਰ ਮੈਡਲ, ਫਾਈਨਲ ਮੁਕਾਬਲੇ ਵਿਚ ਹਾਰੇ।
. . .  1 day ago
ਅਮਰੀਕਾ ਦੇ ਸਾਉਥ ਕੈਰੋਲਾਇਨਾ ਦੇ ਇਕ ਬਾਰ ‘ਚ ਗੋਲੀਬਾਰੀ ਵਿਚ 2 ਲੋਕਾਂ ਦੀ ਮੌਤ, 8 ਜ਼ਖ਼ਮੀ
. . .  1 day ago
ਜਲੰਧਰ 'ਚ ਭਿੜੀਆਂ ਦੋ ਧਿਰਾਂ, ਗੋਲੀ ਚੱਲਣ ਨਾਲ ਇੱਕ ਜ਼ਖ਼ਮੀ
. . .  1 day ago
ਜਲੰਧਰ ਛਾਉਣੀ,21 ਸਤੰਬਰ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਜਲੰਧਰ ਫਗਵਾੜਾ ਮੁੱਖ ਮਾਰਗ ਨੇੜੇ ਸਥਿਤ ਵੀਵਾ ਕੋਲਾਜ਼ ਵਿਖੇ ਅੱਜ ਦੋ ਧਿਰਾਂ ਭਿੜਨ ਕਾਰਨ ਇਕ ਧਿਰ ਦੇ ਵਿਅਕਤੀ ਵੱਲੋਂ ਗੋਲੀ ਚਲਾ ਦਿੱਤੀ ਗਈ, ਜਿਸ ...
ਜਬਰ ਜਨਾਹ ਦੇ ਦੋਸ਼ੀ ਦੀ ਜ਼ਮਾਨਤ ਅਰਜ਼ੀ ਹਾਈਕੋਰਟ ਨੇ ਕੀਤੀ ਖ਼ਾਰਜ
. . .  1 day ago
ਵਪਾਰੀ ਨੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ
. . .  1 day ago
ਜਲੰਧਰ, 21 ਸਤੰਬਰ- ਕਪੂਰਥਲਾ ਰੋਡ 'ਤੇ ਪਿੰਡ ਵਰਿਆਣਾ ਦੇ ਰਹਿਣ ਵਾਲੇ ਇਕ ਵਪਾਰੀ ਵੱਲੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ...
ਅਫ਼ਗ਼ਾਨਿਸਤਾਨ 'ਚ ਹੋਏ ਆਈ.ਡੀ ਧਮਾਕੇ 'ਚ 1 ਦੀ ਮੌਤ, 11 ਜ਼ਖਮੀ
. . .  1 day ago
ਕਾਬੁਲ, 21 ਸਤੰਬਰ- ਅਫ਼ਗ਼ਾਨਿਸਤਾਨ ਦੇ ਪਰਵਾਨ 'ਚ ਹੋਏ ਆਈ.ਡੀ ਧਮਾਕੇ 'ਚ 1 ਦੀ ਮੌਤ ਅਤੇ 11 ਲੋਕਾਂ ਦੇ ਜ਼ਖਮੀ ...
ਦਸੰਬਰ 2021 ਵਿਚ ਪੁਲਾੜ ਵਿਚ ਮਨੁੱਖ ਰਹਿਤ ਮਿਸ਼ਨ ਭੇਜੇਗਾ ਭਾਰਤ : ਇਸਰੋ ਮੁਖੀ
. . .  1 day ago
ਨਵੀਂ ਦਿੱਲੀ, 21 ਸਤੰਬਰ- ਵਿਕਰਮ ਲੈਂਡਰ ਨਾਲ ਸੰਪਰਕ ਦੀਆਂ ਉਮੀਦਾਂ ਲਗਭਗ ਖਤਮ ਹੋ ਚੁੱਕੀਆਂ ਹਨ। ਇਸ ਦੌਰਾਨ ਇਸਰੋ ਦੇ ਮੁਖੀ ਕੇ ਸਿਵਾਨ ਨੇ ਕਿਹਾ ਕਿ ਪੁਰਾਣੀ ਅਸਫਲਤਾ ਤੋਂ ਉਭਰਦੇ ਹੋਏ...
ਭਾਰਤ ਨੇ ਆਸਕਰ ਦੇ ਲਈ ਭੇਜਿਆ ਫ਼ਿਲਮ 'ਗਲੀ ਬੁਆਏ' ਦਾ ਨਾਂਅ
. . .  1 day ago
ਭਾਰਤ ਨੇ ਆਸਕਰ ਦੇ ਲਈ ਭੇਜਿਆ ਫ਼ਿਲਮ 'ਗਲੀ ਬੁਆਏ' ਦਾ ਨਾਂਅ...
ਪਟਾਕਾ ਫ਼ੈਕਟਰੀ 'ਚ ਧਮਾਕਾ ਹੋਣ ਕਾਰਨ 6 ਮੌਤਾਂ, ਕੋਈ ਜ਼ਖਮੀ
. . .  1 day ago
ਲਖਨਊ, 21 ਸਤੰਬਰ- ਉੱਤਰ ਪ੍ਰਦੇਸ਼ ਦੇ ਏਟਾ ਜ਼ਿਲ੍ਹੇ 'ਚ ਇਕ ਪਟਾਕਾ ਫ਼ੈਕਟਰੀ 'ਚ ਧਮਾਕਾ ਹੋਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਲੋਕ ਜ਼ਖਮੀ ਹੋਏ ...
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚੇ ਦੀਪਕ ਪੂਨੀਆ
. . .  1 day ago
ਨੂਰ ਸੁਲਤਾਨ, 21 ਸਤੰਬਰ- ਭਾਰਤ ਦੇ ਨੌਜਵਾਨ ਪਹਿਲਵਾਨ ਦੀਪਕ ਪੂਨੀਆ ਨੇ ਕਜ਼ਾਕਿਸਤਾਨ ਦੇ ਨੂਰ ਸੁਲਤਾਨ 'ਚ ਜਾਰੀ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ 86 ਕਿਲੋਗ੍ਰਾਮ ਵਰਗ...
ਜੰਮੂ-ਕਸ਼ਮੀਰ ਦੇ ਮੇਂਡਰ 'ਚ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  1 day ago
ਸ੍ਰੀਨਗਰ, 21 ਸਤੰਬਰ- ਜੰਮੂ-ਕਸ਼ਮੀਰ ਦੇ ਮੇਂਡਰ ਸੈਕਟਰ ਦੇ ਬਾਲਾਕੋਟਾ 'ਚ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕੀਤੀ ...
ਹੱਡਾ ਰੋੜੀ ਵਿਵਾਦ ਹੱਲ ਕਰਨ ਲਈ ਵਿਧਾਇਕ ਦਰਸ਼ਨ ਸਿੰਘ ਬਰਾੜ ਕੱਲ੍ਹ ਪੁੱਜਣਗੇ ਸੁਖਾਨੰਦ
. . .  1 day ago
ਠੱਠੀ ਭਾਈ, 21 ਸਤੰਬਰ (ਜਗਰੂਪ ਸਿੰਘ ਮਠਾੜੂ)- ਸੁਖਾਨੰਦ, ਸੰਤੂਵਾਲਾ ਅਤੇ ਸੁਖਾਨੰਦ ਖ਼ੁਰਦ ਦੀ ਸਾਂਝੀ ਹੱਡਾ ਰੋੜੀ ਦਾ ਵਿਵਾਦ ਜੋ ਪਿਛਲੇ ਕਈ ਦਿਨਾਂ ਤੋਂ ਚੱਲ...
ਸ਼ਿਮਲਾ 'ਚ ਮੀਂਹ ਦੇ ਨਾਲ ਹੋਈ ਭਾਰੀ ਗੜੇਮਾਰੀ
. . .  1 day ago
ਸ਼ਿਮਲਾ, 21 ਸਤੰਬਰ- ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦੇ ਨਾਰਕੰਡਾ ਇਲਾਕੇ 'ਚ ਅੱਜ...
ਰੈੱਡੀ ਨੇ ਕੀਤਾ ਆਂਧਰਾ ਪ੍ਰਦੇਸ਼ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
. . .  1 day ago
ਸਾਬਕਾ ਕਮਿਸ਼ਨਰ ਰਾਜੀਵ ਕੁਮਾਰ ਦੀ ਜ਼ਮਾਨਤ ਪਟੀਸ਼ਨ 'ਤੇ ਅਦਾਲਤ ਨੇ ਫ਼ੈਸਲਾ ਰੱਖਿਆ ਸੁਰੱਖਿਅਤ
. . .  1 day ago
ਜ਼ਿਮਨੀ ਚੋਣਾਂ 'ਚ ਲੋਕ ਕਾਂਗਰਸ ਨੂੰ ਹੀ ਚੁਣਨਗੇ- ਕੈਪਟਨ
. . .  1 day ago
ਰਾਜਸਥਾਨ : ਸ੍ਰੀਗੰਗਾਨਗਰ-ਪਾਕਿ ਕੌਮਾਂਤਰੀ ਸਰਹੱਦ ਦੇ 2 ਕਿਲੋਮੀਟਰ ਦੇ ਘੇਰੇ 'ਚ ਧਾਰਾ 144 ਲਾਗੂ
. . .  1 day ago
90 ਫੁੱਟ ਉੱਚੀ ਪਾਣੀ ਦੀ ਟੈਂਕੀ 'ਤੇ ਚੜ੍ਹੇ ਚੀਮਾ
. . .  1 day ago
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਪਹੁੰਚੇ ਦੀਪਕ ਪੂਨੀਆ, ਦੇਸ਼ ਨੂੰ ਦਿਵਾਇਆ ਓਲੰਪਿਕ ਕੋਟਾ
. . .  1 day ago
ਪ੍ਰਧਾਨ ਮੰਤਰੀ ਮੋਦੀ ਦੇ ਜਹਾਜ਼ 'ਚ ਆਈ ਖ਼ਰਾਬੀ
. . .  1 day ago
ਹੱਡਾ ਰੋੜੀ ਵਿਵਾਦ ਸਬੰਧੀ ਸੁਖਾਨੰਦ ਪੁੱਜਾ ਪੁਲਿਸ ਪ੍ਰਸ਼ਾਸਨ- ਨਹੀਂ ਨਿਕਲਿਆ ਕੋਈ ਹੱਲ
. . .  1 day ago
ਚੀਮਾ ਨੇ ਧਰਨੇ 'ਚ ਪੁੱਜ ਕੇ ਕੀਤੀ ਈ. ਟੀ. ਟੀ. ਅਧਿਆਪਕਾਂ ਦੇ ਸੰਘਰਸ਼ ਦੀ ਹਿਮਾਇਤ
. . .  1 day ago
ਪਿਸਤੌਲ ਦੀ ਨੋਕ 'ਤੇ ਸ਼ਰਾਬ ਦੇ ਠੇਕਿਆਂ ਨੂੰ ਲੁੱਟਣ ਵਾਲੇ ਗਿਰੋਹ ਦੇ ਪੰਜ ਮੈਂਬਰ ਕਾਬੂ
. . .  1 day ago
ਸਾਢੇ ਬਾਰਾਂ ਕਰੋੜ ਰੁਪਏ ਦੀ ਹੈਰੋਇਨ ਸਣੇ ਤਿੰਨ ਕਾਬੂ
. . .  1 day ago
ਕਿਸਾਨਾਂ ਵਲੋਂ ਮੁੱਖ ਮੰਤਰੀ ਦੇ ਭਾਸ਼ਣ ਦੌਰਾਨ ਹੰਗਾਮਾ
. . .  1 day ago
ਸਾਬਕਾ ਮੁੱਖ ਮੰਤਰੀ ਰਾਮਪਾਲ ਮਾਜਰਾ ਅਤੇ ਸਾਬਕਾ ਵਿਧਾਇਕ ਦੂਡਾ ਰਾਮ ਭਾਜਪਾ 'ਚ ਹੋਏ ਸ਼ਾਮਲ
. . .  1 day ago
ਕੈਪਟਨ ਵਲੋਂ ਪੰਜਾਬ ਦਾ ਪਾਣੀ, ਹਵਾ ਅਤੇ ਧਰਤੀ ਬਚਾਉਣ ਦਾ ਸੱਦਾ
. . .  1 day ago
ਵਿਦੇਸ਼ਾਂ ਤੋਂ ਪੰਜਾਬ ਅੰਦਰ ਦੁੱਧ ਨਹੀਂ ਆਉਣ ਦਿਆਂਗੇ- ਰੰਧਾਵਾ
. . .  1 day ago
550 ਸਾਲਾ ਪ੍ਰਕਾਸ਼ ਪੁਰਬ ਸੰਬੰਧੀ ਬਾਬਾ ਸਰਬਜੋਤ ਬੇਦੀ ਵਲੋਂ ਕਰਾਏ ਜਾ ਰਹੇ 'ਅਰਦਾਸ ਸਮਾਗਮ' 'ਚ ਸ਼ਾਮਲ ਹੋਣਗੇ ਦਾਦੂਵਾਲ
. . .  1 day ago
ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ 21 ਅਕਤੂਬਰ ਨੂੰ ਹੋਣਗੀਆਂ ਜ਼ਿਮਨੀ ਚੋਣਾਂ
. . .  1 day ago
ਹਰਿਆਣਾ ਅਤੇ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ ਲਈ 21 ਅਕਤੂਬਰ ਨੂੰ ਪਾਈਆਂ ਜਾਣਗੀਆਂ ਵੋਟਾਂ
. . .  1 day ago
ਕੈਪਟਨ ਵਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਅਤੇ ਗਡਵਾਸੂ ਦੇ ਪਸ਼ੂ ਪਾਲਣ ਮੇਲੇ ਦਾ ਉਦਘਾਟਨ
. . .  1 day ago
ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ 21 ਅਕਤੂਬਰ ਨੂੰ ਹੋਣਗੀਆਂ ਜ਼ਿਮਨੀ ਚੋਣਾਂ, 24 ਅਕਤੂਬਰ ਨੂੰ ਆਉਣਗੇ ਨਤੀਜੇ
. . .  1 day ago
24 ਅਕਤਬੂਰ ਨੂੰ ਆਉਣਗੇ ਦੋਹਾਂ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦੇ ਨਤੀਜੇ
. . .  1 day ago
21 ਅਕਤੂਬਰ ਨੂੰ ਹੋਣਗੀਆਂ ਹਰਿਆਣਾ ਅਤੇ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ
. . .  1 day ago
ਮਹਾਰਾਸ਼ਟਰ 'ਚ 8.9 ਕਰੋੜ ਅਤੇ ਹਰਿਆਣਾ 'ਚ 1.82 ਕਰੋੜ ਰਜਿਸਟਰਡ ਵੋਟਰ ਹਨ- ਮੁੱਖ ਚੋਣ ਕਮਿਸ਼ਨਰ
. . .  1 day ago
ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਦੱਸਿਆ ਕਿ ਅੱਜ ਤੋਂ ਦੋਹਾਂ ਸੂਬਿਆਂ 'ਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ
. . .  1 day ago
ਕਾਲਮ ਖ਼ਾਲੀ ਛੱਡਣ 'ਤੇ ਰੱਦ ਹੋਵੇਗੀ ਉਮੀਦਵਾਰੀ- ਮੁੱਖ ਚੋਣ ਕਮਿਸ਼ਨਰ
. . .  1 day ago
ਉਮੀਦਵਾਰਾਂ ਨੂੰ ਅਪਰਾਧਿਕ ਰਿਕਾਰਡ ਦੀ ਜਾਣਕਾਰੀ ਦੇਣੀ ਪਵੇਗੀ- ਚੋਣ ਕਮਿਸ਼ਨ
. . .  1 day ago
ਮਹਾਰਾਸ਼ਟਰ ਦੀਆਂ 288 ਵਿਧਾਨ ਸਭਾ ਸੀਟਾਂ 'ਤੇ ਹੋਵੇਗੀ ਵੋਟਿੰਗ
. . .  1 day ago
ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ 'ਤੇ ਹੋਵੇਗੀ ਵੋਟਿੰਗ
. . .  1 day ago
ਮਹਾਰਾਸ਼ਟਰ 'ਚ 1.8 ਲੱਖ ਈ. ਵੀ. ਐਮ. ਦੀ ਹੋਵੇਗੀ ਵਰਤੋਂ- ਚੋਣ ਕਮਿਸ਼ਨ
. . .  1 day ago
ਹਰਿਆਣਾ 'ਚ 1.3 ਲੱਖ ਈ. ਵੀ. ਐਮ. ਦੀ ਹੋਵੇਗੀ ਵਰਤੋਂ- ਚੋਣ ਕਮਿਸ਼ਨ
. . .  1 day ago
ਹਰਿਆਣਾ ਵਿਧਾਨ ਸਭਾ ਦਾ 2 ਨਵੰਬਰ ਅਤੇ ਮਹਾਰਾਸ਼ਟਰ ਵਿਧਾਨ ਸਭਾ ਦਾ 9 ਨਵੰਬਰ ਨੂੰ ਖ਼ਤਮ ਹੋ ਰਿਹਾ ਹੈ ਕਾਰਜਕਾਲ
. . .  1 day ago
ਮਹਾਰਾਸ਼ਟਰ ਅਤੇ ਹਰਿਆਣਾ 'ਚ ਵਿਧਾਨ ਸਭਾ ਚੋਣਾਂ ਦਾ ਐਲਾਨ
. . .  1 day ago
ਚੋਣ ਕਮਿਸ਼ਨ ਵਲੋਂ ਕੀਤੀ ਜਾ ਰਹੀ ਹੈ ਪ੍ਰੈੱਸ ਕਾਨਫ਼ਰੰਸ
. . .  1 day ago
ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਪਹੁੰਚੇ ਕੈਪਟਨ
. . .  1 day ago
ਲੁਧਿਆਣਾ ਵਿਖੇ ਕਿਸਾਨ ਮੇਲੇ 'ਚ 'ਐਂਟਰੀ' ਨੂੰ ਲੈ ਕੇ ਕਿਸਾਨਾਂ ਵਲੋਂ ਪ੍ਰਦਰਸ਼ਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 2 ਸਾਉਣ ਸੰਮਤ 550

ਬਰਨਾਲਾ

ਜ਼ਿਲ੍ਹੇ ਦੀ ਭੂਮੀ ਪਰਖ ਪ੍ਰਯੋਗਸ਼ਾਲਾ ਸੂਬੇ 'ਚੋਂ ਮੋਹਰੀ

ਬਰਨਾਲਾ, 16 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਧਰਮ ਪਾਲ ਗੁਪਤਾ ਨੇ ਦੱਸਿਆ ਕਿ ਕਿਸਾਨਾਂ ਨੂੰ ਬੇਲੋੜੀਆਂ ਖਾਦਾਂ ਦੀ ਵਰਤੋਂ ਤੋਂ ਗੁਰੇਜ਼ ਕਰਨ ਅਤੇ ਆਪਣੀ ਜ਼ਮੀਨ ਦੀ ਸਿਹਤ ਤੇ ਉਪਜਾਊ ਸ਼ਕਤੀ ਬਰਕਰਾਰ ਰੱਖਣ ਲਈ ਜਾਗਰੂਕ ਕਰਨ ਦੇ ਮਕਸਦ ਨਾਲ ਜ਼ਿਲ੍ਹਾ ਖੇਤੀਬਾੜੀ ਦਫ਼ਤਰ ਬਰਨਾਲਾ ਵਿਚ ਚਲਾਈ ਜਾ ਰਹੀ ਭੂਮੀ ਪਰਖ ਪ੍ਰਯੋਗਸ਼ਾਲਾ ਸੂਬੇ ਭਰ 'ਚੋਂ ਮੋਹਰੀ ਰੋਲ ਅਦਾ ਕਰ ਰਹੀ ਹੈ | ਭੂਮੀ ਪਰਖ ਪ੍ਰਯੋਗਸ਼ਾਲਾ ਦਾ ਦੌਰਾ ਕਰਨ ਉਪਰੰਤ ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਨੂੰ ਸਾਲ 2017-18 ਤੇ 2018-19 ਲਈ 32388 ਮਿੱਟੀ ਦੇ ਸੈਂਪਲ ਲੈਣ ਦਾ ਟੀਚਾ ਦਿੱਤਾ ਗਿਆ ਸੀ ਅਤੇ ਵਿਭਾਗ ਵਲੋਂ ਹੁਣ ਤੱਕ 25391 ਸੈਂਪਲ ਲੈ ਕੇ 23891 ਸੈਂਪਲਾਂ ਦੀ ਰਿਪੋਰਟ ਵੀ ਤਿਆਰ ਕੀਤੀ ਜਾ ਚੁੱਕੀ ਹੈ | ਆਪਣੇ ਟੀਚੇ ਵਿਚੋਂ 78 ਫ਼ੀਸਦੀ ਤੋਂ ਵੱਧ ਸੈਂਪਲ ਇਕੱਠੇ ਕਰਕੇ ਖੇਤੀਬਾੜੀ ਵਿਭਾਗ ਬਰਨਾਲਾ ਦੀ ਭੌਾ ਪਰਖ ਲੈਬ ਸੂਬੇ 'ਚੋਂ ਮੋਹਰੀ ਬਣੀ ਹੋਈ ਹੈ | ਇਸ ਦੇ ਨਾਲ ਹੀ 10029 ਸੈਂਪਲਾਂ ਦੀ ਰਿਪੋਰਟ ਆਨਲਾਈਨ ਵੀ ਪਾਈ ਜਾ ਚੁੱਕੀ ਹੈ ਜਿਸ ਨੂੰ ਕਿਸਾਨ ਖੇਤੀਬਾੜੀ ਵਿਭਾਗ ਦੀ ਵੈੱਬਸਾਈਟ 'ਤੇ ਜਾ ਕੇ ਘਰ ਬੈਠੇ ਹੀ ਦੇਖ ਸਕਦੇ ਹਨ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਿੱਟੀ ਦੀ ਪਰਖ ਕਰਵਾਉਣ ਲਈ ਕੋਈ ਕੀਮਤ ਨਹੀਂ ਦੇਣੀ ਪੈਂਦੀ, ਸਗੋਂ ਸੋਇਲ ਹੈਲਥ ਕਾਰਡ ਬਣਵਾ ਕੇ ਕਿਸਾਨ ਪ੍ਰਤੀ ਏਕੜ ਹਜ਼ਾਰਾਂ ਰੁਪਏ ਦੀ ਬੱਚਤ ਕਰ ਸਕਦਾ ਹੈ ਕਿਉਂਕਿ ਸਰਕਾਰ ਵਲੋਂ ਕਿਸਾਨਾਂ ਦੀ ਆਮਦਨ 'ਚ ਵਾਧਾ ਕਰਨ ਤੇ ਖੇਤੀ ਲਾਗਤਾਂ ਨੂੰ ਘਟਾਉਣ ਲਈ ਮੁਫ਼ਤ 'ਚ ਭੌਾ ਪਰਖ ਕਾਰਡ (ਸੋਇਲ ਹੈਲਥ ਕਾਰਡ) ਬਣਾਉਣ ਸਕੀਮ ਸ਼ੁਰੂ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਹੁਣ ਤੱਕ ਆਏ ਨਤੀਜਿਆਂ ਮੁਤਾਬਕ ਪ੍ਰਤੀ 10000 ਸੈਂਪਲਾਂ ਪਿੱਛੇ ਸਿਰਫ਼ 20 ਸੈਂਪਲਾਂ 'ਚ ਸਲਫ਼ਰ ਦੀ ਘਾਟ, 39 ਸੈਂਪਲਾਂ 'ਚ ਬੋਰੋਨ, 35 ਸੈਂਪਲਾਂ 'ਚ ਮੈਂਗਨੀਜ਼, 5 'ਚ ਕਾਪਰ, 35 'ਚ ਲੋਹਾ ਅਤੇ 24 ਸੈਂਪਲਾਂ 'ਚ ਹੀ ਜ਼ਿੰਕ ਦੀ ਕਮੀ ਪਾਈ ਗਈ ਹੈ ਜੋ ਕਿ ਫ਼ਸਲਾਂ ਲਈ ਬਹੁਤ ਹੀ ਘੱਟ ਖਾਦਾਂ ਦੀ ਲੋੜ ਦਾ ਪ੍ਰਤੱਖ ਪ੍ਰਮਾਣ ਹੈ | ਮਿੱਟੀ ਦੇ ਸੈਂਪਲ ਲੈਣ ਦੀ ਤਰਤੀਬ ਸਮਝਾਉਂਦਿਆਂ ਮੁੱਖ ਖੇਤੀਬਾੜੀ ਅਫ਼ਸਰ ਰਛਪਾਲ ਸਿੰਘ ਖੋਸਾ ਨੇ ਦੱਸਿਆ ਕਿ ਕਿਸਾਨ ਸਭ ਤੋਂ ਪਹਿਲਾਂ ਆਪਣੇ ਮੋਬਾਈਲ 'ਚ ਲੌਾਗਟੀਚਿਉਡ-ਲੈਟੀਚਿੳਡ ਨਾਂ ਦੀ ਐਪ ਪਾ ਕੇ ਆਪਣੇ ਖੇਤ 'ਚ ਜਾ ਉਸ ਐਪ ਦੀ ਮਦਦ ਨਾਲ ਖੇਤ ਦਾ ਮੋਬਾਈਲ 'ਤੇ ਆ ਰਿਹਾ ਲੌਾਗਟੀਚਿਉਡ-ਲੈਟੀਚਿੳਡ ਨੋਟ ਕਰ ਲੈਣ | ਇਸ ਤੋਂ ਬਾਅਦ ਚਾਰੋਂ ਕੋਨਿਆਂ ਤੇ ਕੁਝ ਹੋਰ ਥਾਵਾਂ ਤੋਂ ਮਿੱਟੀ ਦਾ ਸੈਂਪਲ ਲੈ ਕੇ ਖੇਤੀਬਾੜੀ ਦਫ਼ਤਰ ਵਿਚਲੀ ਲੈਬ 'ਚ ਲੈ ਕੇ ਆਉਣ | ਭੂਮੀ ਪਰਖ ਅਫ਼ਸਰ ਸਰਬਜੀਤ ਸਿੰਘ ਨੇ ਦੱਸਿਆ ਕਿ ਝੋਨੇ ਦੀ ਫ਼ਸਲ ਲਈ ਨਾ ਤਾਂ ਡੀ.ਏ.ਪੀ. ਖਾਦ ਦੀ ਲੋੜ ਪੈਂਦੀ ਹੈ ਅਤੇ ਨਾ ਹੀ ਬਾਜ਼ਾਰ 'ਚ ਉਪਲਬਧ ਕਿਸੇ ਬਾਇਓ ਖਾਦ ਦੀ | ਝੋਨੇ ਲਈ ਇੱਕੋ-ਇੱਕ ਬਾਇਓ ਖਾਦ ਐਜੋਸਪੀਰੀਨਿਮ ਬਾਇਓ ਖਾਦ ਦੀ ਸਿਫ਼ਾਰਸ਼ ਕੀਤੀ ਗਈ ਹੈ, ਉਹ ਵੀ ਸਿਰਫ਼ ਪਨੀਰੀ ਪੁੱਟ ਕੇ ਖੇਤ 'ਚ ਲਗਾਉਣ ਵੇਲੇ ਪਰ ਕੁਝ ਕਿਸਾਨ ਦੁਕਾਨਦਾਰਾਂ ਤੇ ਕੰਪਨੀਆਂ ਦੇ ਪ੍ਰਚਾਰ ਦੇ ਪ੍ਰਭਾਵ ਹੇਠ ਆ ਕੇ ਬਾਇਓ ਖਾਦ ਵਰਤ ਰਹੇ ਹਨ ਜੋ ਕਿ ਝੋਨੇ ਦੀ ਫ਼ਸਲ 'ਤੇ ਕੋਈ ਕੰਮ ਨਹੀਂ ਕਰਦੀ ਬਲਕਿ ਸਿਰਫ਼ ਪੈਸੇ ਦੀ ਬਰਬਾਦੀ ਹੈ | ਇਸ ਮੌਕੇ ਖੇਤੀਬਾੜੀ ਵਿਕਾਸ ਅਫ਼ਸਰ ਗੁਰਚਰਨ ਸਿੰਘ, ਐਗਰੀਕਲਚਰਲ ਆਫ਼ਿਸਰਜ਼ (ਰਿਟਾ.) ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਸਿੰਗਲਾ, ਜਨਰਲ ਸਕੱਤਰ ਡਾ. ਹਰਦਿਆਲ ਸਿੰਘ ਸੰਧੂ ਤੇ ਹੋਰ ਸਟਾਫ਼ ਹਾਜ਼ਰ ਸੀ |

ਗੱਡੀ ਦੀ ਫੇਟ ਲੱਗਣ ਕਰਕੇ ਪ੍ਰਵਾਸੀ ਮਜ਼ਦੂਰ ਦੀ ਮੌਤ

ਤਪਾ ਮੰਡੀ, 16 ਜੁਲਾਈ (ਵਿਜੇ ਸ਼ਰਮਾ)- ਬਰਨਾਲਾ-ਬਠਿੰਡਾ ਕੌਮੀ ਮਾਰਗ 'ਤੇ ਇਨੋਵਾ ਗੱਡੀ ਦੀ ਫੇਟ ਲੱਗਣ ਕਰਕੇ ਇਕ ਜਣੇ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ | ਜਾਣਕਾਰੀ ਮੁਤਾਬਿਕ ਪਿੰਡ ਮਹਿਤਾ ਕੋਲ ਨੰਦੂ ਪੁੱਤਰ ਛੋਟੇ ਲਾਲ ਮਿਰਜਾਪੁਰ (ਯੂ.ਪੀ.) ਸੜਕ ਕਿਨਾਰੇ ਆਪਣੇ ...

ਪੂਰੀ ਖ਼ਬਰ »

6 ਲੱਖ ਨਸ਼ੀਲੀਆਂ ਗੋਲੀਆਂ ਰੱਖਣ ਦੇ ਦੋਸ਼ਾਂ ਵਿਚੋਂ ਤਿੰਨ ਬਾਇੱਜ਼ਤ ਬਰੀ

ਬਰਨਾਲਾ, 16 ਜੁਲਾਈ (ਧਰਮਪਾਲ ਸਿੰਘ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਬਰਨਾਲਾ ਸ੍ਰੀ ਅਰੁਣ ਗੁਪਤਾ ਦੀ ਅਦਾਲਤ ਨੇ 6 ਲੱਖ ਨਸ਼ੀਲੀਆਂ ਗੋਲੀਆਂ ਰੱਖਣ ਦੇ ਦੋਸ਼ਾਂ 'ਚ ਨਾਮਜ਼ਦ ਸਤੀਸ਼ ਕੁਮਾਰ, ਗੋਗਾ ਸਿੰਘ ਅਤੇ ਅਜੇ ਕੁਮਾਰ ਵਾਸੀ ਬਰਨਾਲਾ ਨੂੰ ਐਡਵੋਕੇਟ ਸ਼ਿਵਦਰਸ਼ਨ ...

ਪੂਰੀ ਖ਼ਬਰ »

ਪਿੰਡ ਮੂੰਮ ਤੋਂ ਗਹਿਲ ਲਿੰਕ ਸੜਕ ਕਿਨਾਰੇ ਦਰੱਖਤਾਂ ਦੇ ਟੁੱਟੇ ਟਾਹਣੇ ਬਣ ਸਕਦੇ ਹਨ ਵੱਡੇ ਹਾਦਸੇ ਦਾ ਕਾਰਨ

ਮਹਿਲ ਕਲਾਂ, 16 ਜੁਲਾਈ (ਤਰਸੇਮ ਸਿੰਘ ਚੰਨਣਵਾਲ)-ਬਲਾਕ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਮੂੰਮ ਤੋਂ ਲਿੰਕ ਰੋਡ ਪਿੰਡ ਗਹਿਲ 'ਤੇ ਲੱਗੇ ਅਨੇਕਾਂ ਡੇਕ ਦੇ ਦਰੱਖਤਾਂ ਦੇ ਬੀਤੇ ਜੂਨ ਮਹੀਨੇ ਵਿਚ ਚੱਲੀਆਂ ਤੇਜ਼ ਹਵਾਵਾਂ ਦੇ ਕਾਰਨ ਟੁੱਟੇ ਟਾਹਣੇ ਵਣ ਵਿਭਾਗ ਦੇ ਦਰੋਗ਼ੇ ਦੀ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਦੋ ਕਾਬੂ

ਭਦੌੜ, 16 ਜੁਲਾਈ (ਰਜਿੰਦਰ ਬੱਤਾ, ਵਿਨੋਦ ਕਲਸੀ)-ਭਦੌੜ ਪੁਲਿਸ ਵਲੋਂ ਇਕ ਮੋਟਰਸਾਈਕਲ ਸਵਾਰ ਵਿਅਕਤੀ ਅਤੇ ਇਕ ਔਰਤ ਪਾਸੋਂ 220 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ | ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਛੰਨਾ ਰੋਡ 'ਤੇ ਗਸ਼ਤ ਕੀਤੀ ਜਾ ...

ਪੂਰੀ ਖ਼ਬਰ »

ਭਗੌੜਾ ਵਿਅਕਤੀ ਪੁਲਿਸ ਸ਼ਿਕੰਜੇ 'ਚ

ਬਰਨਾਲਾ, 16 ਜੁਲਾਈ (ਰਾਜ ਪਨੇਸਰ)-ਜ਼ਿਲ੍ਹਾ ਪੁਲਿਸ ਦੇ ਪੀ.ਓ. ਸਟਾਫ਼ ਵਲੋਂ ਭਗੌੜੇ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ | ਪੀ.ਓ. ਸਟਾਫ਼ ਦੇ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਰਾਜੇਸ਼ ਕੁਮਾਰ ਪੱੁਤਰ ਪੂਰਨ ਚੰਦ ਵਾਸੀ ਬਰਨਾਲਾ ਨੇ ਲਿਖਤ ਸ਼ਿਕਾਇਤ ਦਿੱਤੀ ਸੀ ਕਿ ...

ਪੂਰੀ ਖ਼ਬਰ »

ਵਪਾਰੀ ਨੂੰ ਨਕਲੀ ਸੋਨਾ ਦੇ ਕੇ ਪੈਸੇ ਲੈਣ ਆਏ ਨੌਸਰਬਾਜ਼ਾਂ ਵਿਰੁੱਧ ਮਾਮਲਾ ਦਰਜ

ਤਪਾ ਮੰਡੀ, 16 ਜੁਲਾਈ (ਪ੍ਰਵੀਨ ਗਰਗ)- ਸਥਾਨਕ ਪੁਲਿਸ ਨੇ ਇਲਾਕੇ ਦੇ ਇਕ ਵਪਾਰੀ ਨੂੰ ਨਕਲੀ ਸੋਨਾ ਦੇ ਕੇ ਪੈਸੇ ਲੈਣ ਆਏ ਨੌਸਰਬਾਜ਼ਾਂ ਨੂੰ ਕਾਬੂ ਕਰ ਕੇ ਚਾਰ ਜਣਿਆ ਵਿਰੁੱਧ ਮਾਮਲਾ ਦਰਜ ਕਰਨ ਦੀ ਪੁਸ਼ਟੀ ਕੀਤੀ ਹੈ ¢ ਜਾਣਕਾਰੀ ਦਿੰਦੇ ਹੋਏ ਸਿਟੀ ਇੰਚਾਰਜ ਰਾਮ ਲੁਭਾਇਆ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ਿਵ ਮੱਠ ਧਾਮ ਦੀ ਜਗ੍ਹਾ 'ਤੇ ਕਬਜ਼ਾ ਨੂੰ ਲੈ ਕੇ ਕੱਢੇ ਨੋਟਿਸ 'ਤੇ ਸ਼ਰਧਾਲੂਆਂ ਵਿਚ ਭਾਰੀ ਰੋਸ

ਬਰਨਾਲਾ, 16 ਜੁਲਾਈ (ਧਰਮਪਾਲ ਸਿੰਘ)- ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੇਖਾ ਫਾਟਕ ਨਜ਼ਦੀਕ ਬਣੇ ਸਿਵ ਮੱਠ ਧਾਮ ਦਾ ਪ੍ਰਬੰਧਕਾਂ ਨੂੰ ਧਾਮ ਦਾ ਕਬਜ਼ਾ ਅਸਲ ਮਾਲਕਾਂ ਦਿਵਾਉਣ ਸਬੰਧੀ ਕੱਢੇ ਨੋਟਿਸ ਦਾ ਪਤਾ ਚੱਲਦਿਆਂ ਹੀ ਇਸ ਧਾਮ ਨਾਲ ਜੁੜੇ ਸ਼ਰਧਾਲੂਆਂ ਨੇ ਧਾਮ ਵਿਚ ਇਕੱਤਰ ...

ਪੂਰੀ ਖ਼ਬਰ »

ਬੀ.ਡੀ.ਪੀ.ਓ. ਢਿੱਲੋਂ ਿਖ਼ਲਾਫ਼ ਜੱਦੀ ਪਿੰਡ ਢਿਲਵਾਂ ਸਮੇਤ ਘੁੰਨਸਾਂ ਅਤੇ ਚੀਮਾ ਦੇ ਮਜ਼ਦੂਰਾਂ ਨੇ ਕੀਤੀ ਨਾਅਰੇਬਾਜ਼ੀ

ਸ਼ਹਿਣਾ, 16 ਜੁਲਾਈ (ਸੁਰੇਸ਼ ਗੋਗੀ)- ਬੀ.ਡੀ.ਪੀ.ਓ. ਦਫ਼ਤਰ ਸ਼ਹਿਣਾ ਅੱਗੇ ਪਿੰਡ ਚੀਮਾ, ਢਿਲਵਾਂ ਅਤੇ ਘੁੰਨਸਾਂ ਦੇ ਨਰੇਗਾ ਵਰਕਰਾਂ ਵਲੋਂ ਬੀ.ਡੀ.ਪੀ.ਓ. ਿਖ਼ਲਾਫ਼ ਨਾਅਰੇਬਾਜ਼ੀ ਕਰਦਿਆਂ ਉਨ੍ਹਾਂ ਦੇ ਮਜ਼ਦੂਰਾਂ ਪ੍ਰਤੀ ਅਪਣਾਏ ਜਾਂਦੇ ਸਖ਼ਤ ਰਵੱਈਏ ਦੀ ਵੀ ਨਿਖੇਧੀ ...

ਪੂਰੀ ਖ਼ਬਰ »

ਨਸ਼ਿਆਂ ਦੇ ਖ਼ਾਤਮੇ ਲਈ ਸਭ ਤੋਂ ਪਹਿਲਾਂ ਪੰਜਾਬ ਪੁਲਿਸ ਦੀ ਸਕ੍ਰੀਨਿੰਗ ਕਰਵਾਏ ਸਰਕਾਰ-ਖਹਿਰਾ

ਮਹਿਲ ਕਲਾਂ, 16 ਜੁਲਾਈ (ਅਵਤਾਰ ਸਿੰਘ ਅਣਖੀ)- ਪੰਜਾਬ 'ਚੋਂ ਨਸ਼ੇ ਨੂੰ ਜੜੋਂ ਖ਼ਤਮ ਕਰਨ ਲਈ ਪੰਜਾਬ ਸਰਕਾਰ ਸਭ ਤੋਂ ਪਹਿਲਾਂ ਪੰਜਾਬ ਪੁਲਿਸ ਦੀ ਸਪੈਸ਼ਲ ਸਕ੍ਰੀਨਿੰਗ ਕਰਵਾਏ ਕਿਉਂਕਿ ਸੂਬੇ ਅੰਦਰ ਹੋ ਰਹੇ ਨਸ਼ੇ ਦੇ ਕਾਰੋਬਾਰ 'ਚ ਪੁੁਲਿਸ ਅਫ਼ਸਰਾਂ ਦਾ ਵੱਡਾ ਹੱਥ ਹੈ ਤੇ ...

ਪੂਰੀ ਖ਼ਬਰ »

ਜਥੇਦਾਰ ਕਰਤਾਰ ਸਿੰਘ ਜੋਸ਼ੀਲਾ ਦੀ 23ਵੀਂ ਬਰਸੀ ਮਨਾਈ

ਬਰਨਾਲਾ, 16 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਸੰਗਰੂਰ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਮੈਂਬਰ ਸ਼ੋ੍ਰਮਣੀ ਕਮੇਟੀ ਜਥੇਦਾਰ ਕਰਤਾਰ ਸਿੰਘ ਜੋਸ਼ੀਲਾ ਦੀ 23ਵੀਂ ਬਰਸੀ ਗੁਰਦੁਆਰਾ ਬਾਬਾ ਕਾਲਾ ਮਹਿਰ ਦੀ ਪ੍ਰਬੰਧਕ ਕਮੇਟੀ ਅਤੇ ਸੰਧੂ ...

ਪੂਰੀ ਖ਼ਬਰ »

ਨਤੀਜਾ ਸ਼ਾਨਦਾਰ ਰਿਹਾ

ਬਰਨਾਲਾ, 16 ਜੁਲਾਈ (ਅਸ਼ੋਕ ਭਾਰਤੀ)-ਐਲ.ਬੀ.ਐਸ. ਕਾਲਜ ਬਰਨਾਲਾ ਦਾ ਬੀ.ਬੀ.ਏ. ਭਾਗ ਪਹਿਲਾ ਦਾ ਨਤੀਜਾ ਸ਼ਾਨਦਾਰ ਰਿਹਾ | ਇਹ ਜਾਣਕਾਰੀ ਪਿ੍ੰਸੀਪਲ ਡਾ: ਨੀਲਮ ਸ਼ਰਮਾ ਨੇ ਦਿੱਤੀ ਤੇ ਦੱਸਿਆ ਕਿ ਵਿਦਿਆਰਥਣ ਹਰਪ੍ਰੀਤ ਕੌਰ ਨੇ 85 ਫ਼ੀਸਦੀ, ਦਲਜੀਤ ਕੌਰ ਨੇ 81 ਫ਼ੀਸਦੀ, ਰੀਚਾ ਨੇ 80 ...

ਪੂਰੀ ਖ਼ਬਰ »

ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਜ਼ਿਲ੍ਹਾ ਪੱਧਰੀ ਮੀਟਿੰਗ

ਬਰਨਾਲਾ, 16 ਜੁਲਾਈ (ਅਸ਼ੋਕ ਭਾਰਤੀ)-ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਬਰਨਾਲਾ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਜ਼ਿਲ੍ਹਾ ਚੇਅਰਮੈਨ ਗੁਰਨਾਮ ਸਿੰਘ ਭੱਠਲ ਦੀ ਪ੍ਰਧਾਨਗੀ ਹੇਠ ਐਸੋਸੀਏਸ਼ਨ ਦੇ ਦਫ਼ਤਰ ਵਿਖੇ ਹੋਈ | ਮੀਟਿੰਗ ਦੌਰਾਨ ਗੁਰਨਾਮ ਸਿੰਘ ਭੱਠਲ ਨੇ ...

ਪੂਰੀ ਖ਼ਬਰ »

ਸੋਨ ਤਗਮਾ ਜੇਤੂ ਖਿਡਾਰੀ ਲੜਕੀ ਦਾ ਸਨਮਾਨ

ਰੂੜੇਕੇ ਕਲਾਂ, 16 ਜੁਲਾਈ (ਗੁਰਪ੍ਰੀਤ ਸਿੰਘ ਕਾਹਨੇਕੇ)-ਗੁਰਦੁਆਰਾ ਪ੍ਰਬੰਧਕ ਕਮੇਟੀ ਭੈਣੀ ਜੱਸਾ ਦੇ ਪ੍ਰਧਾਨ ਨਿਰਭੈ ਸਿੰਘ, ਸਾਬਕਾ ਸਰਪੰਚ ਵੇਦ ਪ੍ਰਕਾਸ਼ ਕਾਕਾ ਦੀ ਅਗਵਾਈ ਵਿਚ ਪਿਛਲੇ ਦਿਨੀਂ ਫ਼ਿਰੋਜ਼ਪੁਰ ਵਿਖੇ ਹੋਏ ਗਤਕੇ ਦੇ ਨੈਸ਼ਨਲ ਮੁਕਾਬਲਿਆਂ ਵਿਚੋਂ ਸੋਨ ...

ਪੂਰੀ ਖ਼ਬਰ »

ਪਰਾਲੀ ਨਾ ਸਾੜਨ ਬਾਰੇ ਜਾਗਰੂਕਤਾ ਕੈਂਪ ਲਗਾਇਆ

ਹੰਡਿਆਇਆ, 16 ਜੁਲਾਈ (ਗੁਰਜੀਤ ਸਿੰਘ ਖੱੁਡੀ)-ਸ੍ਰੀ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ ਲੁਧਿਆਣਾ ਦੇ ਖੇਤੀ ਵਿਗਿਆਨ ਕੇਂਦਰ ਹੰਡਿਆਇਆ ਵਲੋਂ ਡਾ: ਪ੍ਰਹਿਲਾਦ ਸਿੰਘ ਤੰਵਰ, ਐਸੋਸੀਏਟ ਡਾਇਰੈਕਟਰ ਦੀ ਅਗਵਾਈ ਹੇਠ ਪਿੰਡ ਵਾਹਿਗੁਰੂਪੁਰਾ ...

ਪੂਰੀ ਖ਼ਬਰ »

ਪ੍ਰਧਾਨ ਬਲਕਾਰ ਸਿੰਘ ਡਕੌਾਦਾ ਦੀ ਬਰਸੀ ਸਬੰਧੀ ਤਿਆਰੀਆਂ ਜ਼ੋਰਾਂ 'ਤੇ-ਉਗੋਕੇ

ਸ਼ਹਿਣਾ, 16 ਜੁਲਾਈ (ਸੁਰੇਸ਼ ਗੋਗੀ)-ਜਥੇਬੰਦੀ ਦੇ ਬਾਨੀ ਪ੍ਰਧਾਨ ਬਲਕਾਰ ਸਿੰਘ ਡਕੌਾਦਾ ਦੀ ਬਰਸੀ 18 ਜੁਲਾਈ ਨੂੰ ਤਰਕਸ਼ੀਲ ਭਵਨ ਬਰਨਾਲਾ ਵਿਖੇ ਮਨਾਏ ਜਾਣ ਲਈ ਜਥੇਬੰਦੀ ਵਲੋਂ ਸਮੁੱਚੇ ਜ਼ਿਲੇ੍ਹ ਵਿਚ ਪੁਰੀ ਤਿਆਰੀ ਕੀਤੀ ਜਾ ਰਹੀ ਹੈ | ਇਹ ਪ੍ਰਗਟਾਵਾ ਦਰਸ਼ਨ ਸਿੰਘ ...

ਪੂਰੀ ਖ਼ਬਰ »

ਕਿੰਗਜ਼ ਗਰੁੱਪ ਵਿਖੇ ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ

ਬਰਨਾਲਾ, 16 ਜੁਲਾਈ (ਅਸ਼ੋਕ ਭਾਰਤੀ)-ਕਿੰਗਜ਼ ਗਰੁੱਪ ਆਫ਼ ਇੰਸਟੀਚਿਊਸਨਜ਼ ਬਰਨਾਲਾ ਵਿਖੇ ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾ ਕੇ ਕੀਤੀ ਗਈ | ਸਮਾਗਮ ਦੌਰਾਨ ਭਾਈ ਬਹਾਦਰ ਸਿੰਘ ਸੰਘੇੜਾ ਦੇ ਰਾਗੀ ਜਥੇ ਨੇ ਕੀਰਤਨ ਕੀਤਾ | ਇਸ ...

ਪੂਰੀ ਖ਼ਬਰ »

ਲੈਨਿਨ ਕਿਤਾਬ ਘਰ ਵਲੋਂ ਨਵੀਂ ਬਾਠ ਲਾਇਬਰੇਰੀ ਲਈ 125 ਕਿਤਾਬਾਂ ਭੇਟ

ਮਹਿਲ ਕਲਾਂ, 16 ਜੁਲਾਈ (ਅਵਤਾਰ ਸਿੰਘ ਅਣਖੀ)-ਪਿੰਡ ਚੰਨਣਵਾਲ ਵਿਖੇ ਉੱਦਮੀ ਨੌਜਵਾਨਾਂ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਨਵਦੀਪ ਸਿੰਘ ਨਵੀ ਬਾਠ ਲਾਇਬਰੇਰੀ ਨੂੰ ਅੱਜ ਲੈਨਿਨ ਕਿਤਾਬ ਘਰ ਮਹਿਲ ਕਲਾਂ ਵਲੋਂ 125 ਕਿਤਾਬਾਂ ਭੇਟ ਕੀਤੀਆਂ ਗਈਆਂ | ...

ਪੂਰੀ ਖ਼ਬਰ »

ਸਹਿਕਾਰੀ ਦੱੁਧ ਉਤਪਾਦਕ ਸਭਾਵਾਂ ਦੇ ਨੁਮਾਇੰਦਿਆਂ ਵਲੋਂ ਰਾਸ਼ੀ ਜਾਰੀ ਨਾ ਕਰਨ 'ਤੇ ਰੋਸ ਪ੍ਰਗਟਾਵਾ

ਸ਼ਹਿਣਾ, 16 ਜੁਲਾਈ (ਸੁਰੇਸ਼ ਗੋਗੀ)-ਵੇਰਕਾ ਮਿਲਕ ਚਿਿਲੰਗ ਸੈਂਟਰ ਸ਼ਹਿਣਾ ਨਾਲ ਇਲਾਕੇ ਨਾਲ ਜੁੜੀਆਂ 45 ਦੇ ਕਰੀਬ ਪੇਂਡੂ ਸਹਿਕਾਰੀ ਦੱੁਧ ਉਤਪਾਦਕ ਸਭਾਵਾਂ ਦੇ ਨੁਮਾਇੰਦਿਆਂ ਨੇ ਦੱੁਧ ਦੀ ਕਰੀਬ 1 ਕਰੋੜ ਰੁਪਏ ਦੀ ਪੈਮੇਂਟ ਸਮੇਂ ਸਿਰ ਨਾ ਦੇਣ 'ਤੇ ਅਧਿਕਾਰੀਆਂ ...

ਪੂਰੀ ਖ਼ਬਰ »

-ਮਾਮਲਾ ਮਾਤਾ ਦੀ ਵੋਟ ਬਣਾਉਣ ਦਾ- ਬੀ.ਡੀ.ਪੀ.ਓ ਸ਼ਹਿਣਾ ਨੂੰ ਤਹਿਸੀਲ 'ਚ ਹੋਣਾ ਪਿਆ ਲੰਬਾ ਸਮਾਂ ਖੱਜਲ ਖ਼ੁਆਰ

ਤਪਾ ਮੰਡੀ, 16 ਜੁਲਾਈ (ਵਿਜੇ ਸ਼ਰਮਾ)-ਤਹਿਸੀਲ ਕੰਪਲੈਕਸ ਤਪਾ ਮੰਡੀ 'ਚ ਬੀ.ਡੀ.ਪੀ.ਓ ਸ਼ਹਿਣਾ ਬੀਬੀ ਬਲਜੀਤ ਕੌਰ ਖ਼ਾਲਸਾ ਆਪਣੀ ਮਾਤਾ ਦੀ ਵੋਟ ਬਣਾਉਣ ਲਈ ਆਏ ਜਿੱਥੇ ਉਨ੍ਹਾਂ ਨੂੰ ਲੰਬਾ ਸਮਾਂ ਖੱਜਲ ਖ਼ੁਆਰ ਹੋ ਕੇ ਬੇਰੰਗ ਪਰਤਣਾ ਪਿਆ | ਜ਼ਿਕਰਯੋਗ ਹੈ ਕਿ ਸਥਾਨਕ ...

ਪੂਰੀ ਖ਼ਬਰ »

ਸਰਕਾਰੀ ਕੰਮ ਵਿਚ ਵਿਘਨ ਪਾਉਣ ਵਾਲਿਆਂ ਿਖ਼ਲਾਫ਼ ਮਾਮਲਾ ਦਰਜ

ਸ਼ੇਰਪੁਰ, 16 ਜੁਲਾਈ (ਦਰਸ਼ਨ ਸਿੰਘ ਖੇੜੀ)-ਥਾਣਾ ਸ਼ੇਰਪੁਰ ਵਿਖੇ ਸਰਕਾਰੀ ਕੰਮ ਵਿਚ ਵਿਘਨ ਪਾਉਣ ਵਾਲਿਆਂ ਅੱਧੀ ਦਰਜਨ ਦੇ ਕਰੀਬ ਵਿਅਕਤੀਆਂ ਦੇ ਮਾਮਲਾ ਦਰਜ਼ ਕੀਤਾ ਗਿਆ ਹੈ | ਥਾਣਾ ਸ਼ੇਰਪੁਰ ਦੇ ਪੁਲਿਸ ਮੁਖੀ ਹੀਰਾ ਸਿੰਘ ਸੰਧੂ ਨੇ ਦੱਸਿਆ ਕਿ ਬਲਾਕ ਪੰਚਾਇਤ ਅਫ਼ਸਰ ...

ਪੂਰੀ ਖ਼ਬਰ »

ਭਾਕਿਯੂ ਰਾਜੇਵਾਲ ਦੀ ਜ਼ਿਲ੍ਹਾ ਪੱਧਰੀ ਮੀਟਿੰਗ 'ਚ ਅਹਿਮ ਵਿਚਾਰਾਂ

ਮਹਿਲ ਕਲਾਂ, 16 ਜੁਲਾਈ (ਅਵਤਾਰ ਸਿੰਘ ਅਣਖੀ)- ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਗਿਆਨੀ ਨਿਰਭੈ ਸਿੰਘ ਛੀਨੀਵਾਲ ਕਲਾਂ ਦੀ ਅਗਵਾਈ ਹੇਠ ਹੋਈ | ਗਿਆਨੀ ਨਿਰਭੈ ਸਿੰਘ ਛੀਨੀਵਾਲ ਕਲਾਂ ਨੇ ਕਿਹਾ ਕਿ ਸੂਬਾ ਸਰਕਾਰ ਦੀ ਢਿੱਲ ਕਾਰਨ ਸੂਬੇ ਅੰਦਰ ...

ਪੂਰੀ ਖ਼ਬਰ »

ਤਨਖ਼ਾਹ ਨਾ ਮਿਲਣ ਕਾਰਨ ਪੰਚਾਇਤ ਸੈਕਟਰੀਆਂ ਵਲੋਂ 5ਵੇਂ ਦਿਨ ਵੀ ਕਾਲੇ ਬਿੱਲੇ ਲਾ ਕੇ ਰੋਸ ਪ੍ਰਗਟ

ਸ਼ਹਿਣਾ, 16 ਜੁਲਾਈ (ਸੁਰੇਸ਼ ਗੋਗੀ)-ਬਲਾਕ ਸੰਮਤੀ ਸਾਈਡ ਸ਼ਹਿਣਾ ਦੇ ਕਰਮਚਾਰੀਆਂ ਨੇ ਤਿੰਨ ਮਹੀਨੇ ਦੀ ਤਨਖ਼ਾਹ ਨਾ ਬਣਾਏ ਜਾਣ ਦੇ ਰੋਸ ਵਜੋਂ ਬਲਾਕ ਦਫ਼ਤਰ ਸ਼ਹਿਣਾ ਵਿਖੇ ਕਾਲੇ ਬਿੱਲੇ ਲਾ ਕੇ ਅੱਜ ਫਿਰ 5ਵੇਂ ਦਿਨ ਰੋਸ ਪ੍ਰਗਟ ਕੀਤਾ | ਬਲਾਕ ਪ੍ਰਧਾਨ ਮਹੇਸ਼ਇੰਦਰਪਾਲ ...

ਪੂਰੀ ਖ਼ਬਰ »

ਅਥਲੈਟਿਕਸ ਮੀਟ ਜ਼ੋਨ 'ਚ ਪੁਜ਼ੀਸ਼ਨਾਂ ਲੈਣ ਵਾਲੇ ਖਿਡਾਰੀਆਂ ਦਾ ਸਨਮਾਨ

ਭਦੌੜ, 16 ਜੁਲਾਈ (ਰਜਿੰਦਰ ਬੱਤਾ, ਵਿਨੋਦ ਕਲਸੀ)- ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਭਦੌੜ ਦੇ ਵਿਦਿਆਰਥੀਆਂ ਨੇ ਏ. ਐਸ. ਆਈ. ਐਸ. ਸੀ. ਦੀ ਜ਼ੋਨ ਐਥਲੈਟਿਕਸ ਮੀਟ ਵਿਚ ਪੁਜ਼ੀਸ਼ਨਾਂ ਹਾਸਿਲ ਕਰ ਕੇ ਆਪਣੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਸਕੂਲ ਚੇਅਰਮੈਨ ਦਰਸ਼ਨ ਸਿੰਘ ...

ਪੂਰੀ ਖ਼ਬਰ »

ਹਿਮਾਂਸ਼ੂ ਦਾਨੀਆ ਦੇ ਕਾਤਲਾਂ ਨੂੰ ਗਿ੍ਫ਼ਤਾਰ ਕਰਵਾਉਣ ਦੀ ਮੰਗ ਨੂੰ ਲੈ ਕੇ ਕੱਢੇ ਗਏ ਕੈਂਡਲ ਮਾਰਚ 'ਚ ਸ਼ਾਮਿਲ ਹੋਏ ਵੱਡੀ ਗਿਣਤੀ 'ਚ ਲੋਕ

ਬਰਨਾਲਾ, 16 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਜਸਟਿਸ ਫ਼ਾਰ ਹਿਮਾਂਸ਼ੂ ਦਾਨੀਆ ਐਕਸ਼ਨ ਕਮੇਟੀ ਬਰਨਾਲਾ ਵਲੋਂ ਹਿਮਾਂਸ਼ੂ ਦਾਨੀਆ ਦੇ ਕਾਤਲਾਂ ਨੂੰ ਗਿ੍ਫ਼ਤਾਰ ਕਰਵਾਉਣ ਦੀ ਮੰਗ ਨੂੰ ਲੈ ਕੇ ਸ਼ਹਿਰ ਦੇ ਸਦਰ ਬਾਜ਼ਾਰ 'ਚ ਰੋਹਮਈ ਵਿਸ਼ਾਲ ਕੈਂਡਲ ਮਾਰਚ ਕੱਢਿਆ ਗਿਆ ਜਿਸ ...

ਪੂਰੀ ਖ਼ਬਰ »

ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ

ਬਰਨਾਲਾ, 16 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸਦਰ ਬਾਜ਼ਾਰ ਬਰਨਾਲਾ ਵਿਖੇ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ 273ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਹਜ਼ੂਰੀ ਰਾਗੀ ਜਥਾ ਭਾਈ ਅਵਤਾਰ ਸਿੰਘ ...

ਪੂਰੀ ਖ਼ਬਰ »

ਡੀ.ਐੱਸ.ਪੀ. ਤਪਾ ਨੇ ਸ਼ਹਿਰ ਦੇ ਮੁਹਤਬਰ ਵਿਅਕਤੀਆਂ ਨਾਲ ਨਸ਼ਿਆਂ ਸਬੰਧੀ ਕੀਤੀ ਮੀਟਿੰਗ

ਤਪਾ ਮੰਡੀ, 16 ਜੁਲਾਈ (ਪ੍ਰਵੀਨ ਗਰਗ)-ਤਪਾ ਦੇ ਡੀ.ਐਸ.ਪੀ. ਤੇਜਿੰਦਰ ਸਿੰਘ ਧਾਲੀਵਾਲ ਨੇ ਥਾਣਾ ਸਿਟੀ ਵਿਖੇ ਸ਼ਹਿਰ ਦੇ ਮੁਹਤਬਰ ਵਿਅਕਤੀਆਂ ਨਾਲ ਨਸ਼ਿਆਂ ਸਬੰਧੀ ਇਕ ਵਿਸ਼ੇਸ਼ ਮੀਟਿੰਗ ਕੀਤੀ | ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਾ ਤਸਕਰਾਂ ਨੂੰ ਕਾਬੂ ਕਰ ...

ਪੂਰੀ ਖ਼ਬਰ »

ਯੂਥ ਕਾਂਗਰਸ ਵਲੋਂ ਆਗਾਮੀ ਚੋਣਾਂ ਲਈ ਤਿਆਰੀਆਂ ਜ਼ੋਰਾਂ 'ਤੇ-ਬੰਨੀ ਖਹਿਰਾ

ਸ਼ਹਿਣਾ, 16 ਜੁਲਾਈ (ਸੁਰੇਸ਼ ਗੋਗੀ)- ਪਿਛਲੇ 18 ਮਹੀਨਿਆਂ ਤੋਂ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਪਿਛਲੇ 10 ਸਾਲਾਂ ਤੇ ਅਕਾਲੀ-ਭਾਜਪਾ ਗੱਠਜੋੜ ਦੇ ਸਤਾਏ ਲੋਕਾਂ ਨੂੰ ਰਾਹਤ ਦਿਵਾਉਣ ਲਈ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਸਾਰੇ ...

ਪੂਰੀ ਖ਼ਬਰ »

ਜੈ ਵਾਟਿਕਾ ਸਕੂਲ ਵਿਖੇ ਲਾਇਬ੍ਰੇਰੀ ਦਿਵਸ ਮਨਾਇਆ

ਬਰਨਾਲਾ, 16 ਜੁਲਾਈ (ਅਸ਼ੋਕ ਭਾਰਤੀ)-ਜੈ ਵਾਟਿਕਾ ਪਬਲਿਕ ਸਕੂਲ ਬਰਨਾਲਾ ਵਿਖੇ ਲਾਇਬ੍ਰੇਰੀ ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਡਾਇਰੈਕਟਰ ਰੋਹਿਤ ਬਾਂਸਲ, ਪਿ੍ੰਸੀਪਲ ਸ੍ਰੀਮਤੀ ਸੀਮਾ ਮੈਨਨ ਨੇ ਕਿਹਾ ਕਿ ਵਿਦਿਆਰਥੀਆਂ ਵਿਚ ਪੜ੍ਹਨ ਲਈ ਰੁਚੀ ...

ਪੂਰੀ ਖ਼ਬਰ »

ਕੈਮਿਸਟਾਂ ਵਲੋਂ ਸਰਿੰਜਾਂ ਵੇਚਣ ਸਬੰਧੀ ਪਾਬੰਦੀ ਹੁਕਮ ਵਾਪਸ ਲਏ

ਸੰਗਰੂਰ, 16 ਜੁਲਾਈ (ਸੁਖਵਿੰਦਰ ਸਿੰਘ ਫੁੱਲ)-ਵਧੀਕ ਡਿਪਟੀ ਕਮਿਸ਼ਨਰ ਸ. ਉਪਕਾਰ ਸਿੰਘ ਨੇ ਦੀ ਧਾਰਾ 144 ਅਧੀਨ ਲਾਗੂ ਕੀਤੇ ਉਨ੍ਹਾਂ ਪਾਬੰਦੀ ਹੁਕਮਾਂ ਨੂੰ ਵਾਪਸ ਲੈ ਲਿਆ ਹੈ ਜਿਸ ਵਿੱਚ ਬਿਨਾਂ ਡਾਕਟਰੀ ਸਲਿੱਪ ਦੇ ਕੈਮਿਸਟਾਂ (ਮੈਡੀਕਲ ਸਟੋਰ) ਵਲੋਂ ਸਰਿੰਜਾਂ ਵੇਚਣ 'ਤੇ 15 ...

ਪੂਰੀ ਖ਼ਬਰ »

ਕਾਨੂੰਨੀ ਸੇਵਾਵਾਂ ਅਥਾਰਟੀ ਨੇ ਕੋਰਟ ਕੰਪਲੈਕਸ 'ਚ ਬੂਟੇ ਲਾਏ

ਬਰਨਾਲਾ, 16 ਜੁਲਾਈ (ਧਰਮਪਾਲ ਸਿੰਘ)- ਇੰਚਾਰਜ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਬਰਨਾਲਾ ਸ੍ਰੀਮਤੀ ਰਾਮੇਸ਼ ਕੁਮਾਰੀ ਦੀ ਅਗਵਾਈ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਵਲੋਂ ਵਣ ਵਿਭਾਗ ਬਰਨਾਲਾ ਦੇ ਸਹਿਯੋਗ ਨਾਲ ਜ਼ਿਲ੍ਹਾ ਕੋਰਟ ਕੰਪਲੈਕਸ ਬਰਨਾਲਾ ...

ਪੂਰੀ ਖ਼ਬਰ »

ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਪਿੰਡ ਸੇਖਾ ਵਿਖੇ ਕੈਂਪ ਲਗਾਇਆ

ਬਰਨਾਲਾ, 16 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਦੇ ਦੂਜੇ ਪੜਾਅ ਅਧੀਨ ਪਿੰਡ ਸੇਖਾ ਵਿਖੇ ਵਿਸ਼ੇਸ਼ ਕੈਂਪ ਲਗਾਇਆ ਗਿਆ ਜਿਸ ਵਿਚ ਬਲਾਕ ਬਰਨਾਲਾ ਦੇ ਪਿੰਡ ਝਲੂਰ, ਬਰਨਾਲਾ ਦਿਹਾਤੀ, ਠੁੱਲੀਵਾਲ, ਨੰਗਲ, ਗੁਰਮ ਅਤੇ ਗੁੰਮਟੀ ਦੇ ...

ਪੂਰੀ ਖ਼ਬਰ »

ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵਲੋਂ ਚੰਨਣਵਾਲ ਵਿਖੇ ਮੁਫ਼ਤ ਮੈਡੀਕਲ ਚੈਕਅੱਪ ਕੈਂਪ

ਮਹਿਲ ਕਲਾਂ, 16 ਜੁਲਾਈ (ਤਰਸੇਮ ਸਿੰਘ ਚੰਨਣਵਾਲ, ਅਵਤਾਰ ਸਿੰਘ ਅਣਖੀ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਚੰਨਣਵਾਲ ਤੋਂ ਐਸ.ਜੀ.ਪੀ.ਸੀ. ਮੈਂਬਰ ਸੰਤ ਬਲਵੀਰ ਸਿੰਘ ਘੁੰਨਸ ਦੀ ਅਗਵਾਈ ਹੇਠ ਪਿੰਡ ਚੰਨਣਵਾਲ ਦੇ ਗੁਰਦੁਆਰਾ ਪ੍ਰਗਟਸਰ ਸਾਹਿਬ ਵਿਖੇ ਸ੍ਰੀ ...

ਪੂਰੀ ਖ਼ਬਰ »

ਪਿੰਡ ਕੁਤਬਾ 'ਚ ਗੋਦ ਭਰਾਈ ਸਮਾਗਮ ਕਰਵਾਇਆ

ਮਹਿਲ ਕਲਾਂ, 16 ਜੁਲਾਈ (ਤਰਸੇਮ ਸਿੰਘ ਚੰਨਣਵਾਲ)-ਗਰਭਵਤੀ ਔਰਤਾਂ ਹਮੇਸ਼ਾ ਪੌਸ਼ਟਿਕ ਖਾਣੇ ਨੰੂ ਹੀ ਤਰਜੀਹ ਦੇਣ ਅਤੇ ਹਰ ਸਮੇਂ ਆਪਣੀ ਸਿਹਤ ਦਾ ਖਿਆਲ ਰੱਖਣ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਬਲਾਕ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਕੁਤਬਾ ਵਿਖੇ ਜ਼ਿਲ੍ਹਾ ...

ਪੂਰੀ ਖ਼ਬਰ »

ਤਪਾ ਦੀ ਅਰਸ਼ਦੀਪ ਕੌਰ ਨੇ ਰੀਵੈਲੂਏਸ਼ਨ ਭਰ ਕੇ ਆਪਣਾ ਨਾਂਅ ਮੈਰਿਟ ਸੂਚੀ 'ਚ ਕਰਵਾਇਆ ਦਰਜ

ਤਪਾ ਮੰਡੀ, 16 ਜੁਲਾਈ (ਵਿਜੇ ਸ਼ਰਮਾ)- ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਵਲੋਂ ਆਪਣਾ ਨਾਂਅ ਮੈਰਿਟ ਸੂਚੀ 'ਚ ਦਰਜ਼ ਕਰਵਾਉਣ 'ਤੇ ਪਿੰ੍ਰਸੀਪਲ ਸ੍ਰੀਮਤੀ ਵਸੰਧਰਾ ਦੀ ਅਗਵਾਈ 'ਚ ਸਵੇਰ ਦੀ ਪ੍ਰਾਰਥਨਾ 'ਚ ਸਾਦਾ ਅਤੇ ਪ੍ਰਭਾਵਸ਼ਾਲੀ ਸਮਾਗਮ ਕਰ ਕੇ ...

ਪੂਰੀ ਖ਼ਬਰ »

ਡੀ.ਐਸ.ਪੀ. ਤਜਿੰਦਰ ਸਿੰਘ ਨੇ ਸ਼ਹਿਰ ਦੇ ਮੁਹਤਬਰਾਂ ਨਾਲ ਕੀਤੀ ਮੀਟਿੰਗ

ਤਪਾ ਮੰਡੀ, 16 ਜੁਲਾਈ (ਵਿਜੇ ਸ਼ਰਮਾ)-ਸਥਾਨਕ ਪੁਲਿਸ ਸਿਟੀ ਚੌਕੀ 'ਚ ਸਬ ਡਵੀਜ਼ਨ ਤਪਾ ਦੇ ਡੀ.ਐਸ.ਪੀ. ਤਜਿੰਦਰ ਸਿੰਘ ਨੇ ਸ਼ਹਿਰ ਵਾਸੀਆਂ ਨਾਲ ਪਲੇਠੀ ਮੀਟਿੰਗ ਕੀਤੀ | ਇਸ ਮੌਕੇ ਸ਼ਹਿਰ ਦੇ ਮੁਹਤਬਰਾਂ ਤੋਂ ਇਲਾਵਾ ਸਿਵਲ ਹਸਪਤਾਲ ਦੇ ਡਾਕਟਰ ਹਾਜ਼ਰ ਸਨ | ਇਸ ਮੌਕੇ ...

ਪੂਰੀ ਖ਼ਬਰ »

ਸਾਢੇ 33 ਕਰੋੜ ਠੇਕਾ ਟੱੁਟਣ ਦੇ ਬਾਵਜੂਦ ਪਸ਼ੂ ਪਾਲਕਾਂ ਤੇ ਵਪਾਰੀਆਂ ਨੂੰ ਨਹੀਂ ਦਿੱਤੀ ਜਾ ਰਹੀ ਰਾਹਤ

ਜਤਿੰਦਰ ਸਿੰਘ ਧਨੌਲਾ ਧਨੌਲਾ, 16 ਜੁਲਾਈ-ਪਸ਼ੂ ਪਾਲਣ ਦੇ ਕਿੱਤੇ ਨੂੰ ਪ੍ਰਫੱੁਲਿਤ ਕਰਨ ਲਈ ਪੰਜਾਬ ਸਰਕਾਰ ਵਲੋਂ ਅਨੇਕਾਂ ਵਸੀਲੇ ਅਮਲ ਵਿਚ ਲਿਆਂਦੇ ਜਾਣ ਲਈ ਸੈਂਕੜੇ ਯੋਜਨਾਵਾਂ ਉਲੀਕੀਆਂ ਜਾ ਰਹੀਆਂ ਹਨ ਪਰ ਪਸ਼ੂ ਪਾਲਕ ਢੁੱਕਵੀਆਂ ਸਹੂਲਤਾਂ ਉਪਲਬਧ ਨਾ ਹੋਣ ਕਰ ਕੇ ...

ਪੂਰੀ ਖ਼ਬਰ »

ਡੇਂਗੂ ਤੋਂ ਬਚਾਅ ਲਈ ਜਾਗਰੂਕਤਾ ਕੈਂਪ ਲਗਾਇਆ

ਬਰਨਾਲਾ, 16 ਜੁਲਾਈ (ਧਰਮਪਾਲ ਸਿੰਘ)- ਪਿੰਡ ਸੇਖਾ ਵਿਖੇ ਡੇਂਗੂ ਬੁਖ਼ਾਰ ਤੋਂ ਬਚਾਅ ਲਈ ਜਾਗਰੂਕਤਾ ਕੈਂਪ ਲਾਇਆ ਗਿਆ | ਇਸ ਮੌਕੇ ਸੁਪਰਵਾਈਜ਼ਰ ਗੁਰਜੰਟ ਸਿੰਘ ਰਾਜਗੜ੍ਹ, ਪਰਮਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੇਂਗੂ ਬੁਖ਼ਾਰ ਇਕ ਬਾਇਰਲ ਬੁਖ਼ਾਰ ਹੈ ਜੋ ...

ਪੂਰੀ ਖ਼ਬਰ »

ਪਿੰਡ ਬੀਹਲਾ ਵਿਖੇ ਥਾਣਾ ਮੁਖੀ ਵਲੋਂ ਨਸ਼ਿਆਂ ਿਖ਼ਲਾਫ਼ ਮੀਟਿੰਗ

ਟੱਲੇਵਾਲ, 16 ਜੁਲਾਈ (ਸੋਨੀ ਚੀਮਾ)- ਥਾਣਾ ਟੱਲੇਵਾਲ ਅਧੀਨ ਆਉਂਦੇ ਪਿੰਡ ਬੀਹਲਾ ਵਿਖੇ ਥਾਣਾ ਮੁਖੀ ਜਗਜੀਤ ਸਿੰਘ ਵਲੋਂ ਬੀਹਲਾ ਅਤੇ ਬੀਹਲਾ ਖ਼ੁਰਦ ਵਾਸੀਆਂ ਦੋਵੇਂ ਪੰਚਾਇਤਾਂ ਅਤੇ ਕਲੱਬਾਂ ਦੇ ਆਗੂਆਂ ਨਾਲ ਨਸ਼ਿਆਂ ਦੇ ਸਬੰਧ ਵਿਚ ਮੀਟਿੰਗ ਕੀਤੀ ਗਈ | ਇਸ ਮੌਕੇ ...

ਪੂਰੀ ਖ਼ਬਰ »

ਸਾਢੇ 33 ਕਰੋੜ ਠੇਕਾ ਟੱੁਟਣ ਦੇ ਬਾਵਜੂਦ ਪਸ਼ੂ ਪਾਲਕਾਂ ਤੇ ਵਪਾਰੀਆਂ ਨੂੰ ਨਹੀਂ ਦਿੱਤੀ ਜਾ ਰਹੀ ਰਾਹਤ

ਜਤਿੰਦਰ ਸਿੰਘ ਧਨੌਲਾ ਧਨੌਲਾ, 16 ਜੁਲਾਈ-ਪਸ਼ੂ ਪਾਲਣ ਦੇ ਕਿੱਤੇ ਨੂੰ ਪ੍ਰਫੱੁਲਿਤ ਕਰਨ ਲਈ ਪੰਜਾਬ ਸਰਕਾਰ ਵਲੋਂ ਅਨੇਕਾਂ ਵਸੀਲੇ ਅਮਲ ਵਿਚ ਲਿਆਂਦੇ ਜਾਣ ਲਈ ਸੈਂਕੜੇ ਯੋਜਨਾਵਾਂ ਉਲੀਕੀਆਂ ਜਾ ਰਹੀਆਂ ਹਨ ਪਰ ਪਸ਼ੂ ਪਾਲਕ ਢੁੱਕਵੀਆਂ ਸਹੂਲਤਾਂ ਉਪਲਬਧ ਨਾ ਹੋਣ ਕਰ ਕੇ ...

ਪੂਰੀ ਖ਼ਬਰ »

ਫਰੈਂਡਜ਼ ਕਲੱਬ ਤਪਾ ਵਲੋਂ ਵਾਲੀਬਾਲ ਟੂਰਨਾਮੈਂਟ

ਤਪਾ ਮੰਡੀ, 16 ਜੁਲਾਈ (ਪ੍ਰਵੀਨ ਗਰਗ)-ਫਰੈਂਡਜ਼ ਵਾਲੀਬਾਲ ਕਲੱਬ ਤਪਾ ਵਲੋਂ ਢਿਲਵਾਂ ਰੋਡ ਵਿਖੇ ਸਥਿਤ ਗਰਾਊਾਡ ਵਿਖੇ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿਚ ਮੌੜ ਨਾਭਾ, ਤਪਾ, ਢਿਲਵਾਂ, ਦਰਾਜ਼, ਢਪਾਲੀ ਆਦਿ ਆਸਪਾਸ ਦੀਆਂ ਲਗਪਗ 20 ਟੀਮਾਂ ਨੇ ਹਿੱਸਾ ਲਿਆ | ਜਨਕ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX