ਤਾਜਾ ਖ਼ਬਰਾਂ


ਏਮਜ਼ ਵੱਲੋਂ ਜਾਰੀ ਨਵਾਂ ਹੈਲਥ ਬੁਲੇਟਿਨ, ਵਾਜਪਾਈ ਦੀ ਸਿਹਤ 'ਚ ਕੋਈ ਸੁਧਾਰ ਨਹੀਂ
. . .  33 minutes ago
ਨਵੀਂ ਦਿੱਲੀ, 16 ਅਗਸਤ- ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਵੱਲੋਂ ਨਵਾਂ ਹੈਲਥ ਬੁਲੇਟਿਨ ਜਾਰੀ ਕੀਤਾ ਗਿਆ ਹੈ। ਇਸ ਹੈਲਥ ਬੁਲੇਟਿਨ ਦੇ ਅਨੁਸਾਰ, ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਸਿਹਤ 'ਚ ਕੋਈ ਸੁਧਾਰ ਨਹੀਂ...
ਅਟਲ ਬਿਹਾਰੀ ਵਾਜਪਾਈ ਦਾ ਹਾਲ ਜਾਣਨ ਏਮਜ਼ 'ਚ ਨੇਤਾਵਾਂ ਦਾ ਆਉਣਾ ਜਾਣਾ ਜਾਰੀ
. . .  54 minutes ago
ਨਵੀਂ ਦਿੱਲੀ, 16 ਅਗਸਤ - ਏਮਜ਼ ਵਿਚ ਪਿਛਲੇ 9 ਹਫ਼ਤਿਆਂ ਤੋਂ ਭਰਤੀ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਤਬੀਅਤ ਅਚਾਨਕ ਵਿਗੜਨ ਕਾਰਨ ਏਮਜ਼ 'ਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ, ਵਿਦੇਸ਼ੀ ਮੰਤਰੀ ਸੁਸ਼ਮਾ ਸਵਰਾਜ, ਸਿਹਤ ਮੰਤਰੀ ਜੇ.ਪੀ. ਨੱਢਾ....
ਕੇਰਲ : ਮੁੰਨਾਰ ਵਿਖੇ ਇਕ ਬੱਸ 'ਚ ਫਸੇ 82 ਯਾਤਰੀ
. . .  about 1 hour ago
ਤਿਰੁਵਨੰਤਮਪੁਰਮ, 16 ਅਗਸਤ- ਕੇਰਲਾ 'ਚ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਕਈ ਰਸਤੇ ਪਾਣੀ 'ਚ ਡੁੱਬ ਗਏ ਹਨ ਅਤੇ ਕਈ ਥਾਵਾਂ 'ਤੇ ਜ਼ਮੀਨ ਖਿਸਕਣ ਕਾਰਨ ਰਸਤੇ ਬੰਦ ਹੋ ਗਏ ਹਨ। ਇਸ ਦੌਰਾਨ ਮੁੰਨਾਰ 'ਚ ਇਕ ਬੱਸ 'ਚ 82 ਯਾਤਰੀ ਫਸੇ ਹੋਏ...
ਭੁੱਕੀ ਤਸਕਰੀ ਦੇ ਮਾਮਲੇ 'ਚ ਦੋਸ਼ੀ ਨੂੰ 10 ਸਾਲ ਦੀ ਕੈਦ, 1 ਲੱਖ ਰੁਪਏ ਜੁਰਮਾਨਾ
. . .  about 1 hour ago
ਬਰਨਾਲਾ, 16 ਅਗਸਤ (ਧਰਮਪਾਲ ਸਿੰਘ)- ਜ਼ਿਲ੍ਹਾ ਸੈਸ਼ਨ ਜੱਜ ਬਰਨਾਲਾ ਸ੍ਰੀ ਮਤੀ ਰਮੇਸ਼ ਕੁਮਾਰੀ ਦੀ ਅਦਾਲਤ ਨੇ ਭੁੱਕੀ ਤਸਕਰੀ ਦੇ ਮਾਮਲੇ ਦਾ ਫ਼ੈਸਲਾ ਸੁਣਾਉਂਦਿਆਂ ਕੇਸ 'ਚ ਨਾਮਜ਼ਦ ਦੋਸ਼ੀ ਸੁਖਦੇਵ ਸਿੰਘ ਪੱਤਰ ਪੂਰਨ ਸਿੰਘ ਵਾਸੀ ਦੋਲੇਵਾਲ ਜ਼ਿਲ੍ਹਾ ਮੋਗਾ ਨੂੰ ਸਰਕਾਰੀ...
ਡਾਲਰ ਦੇ ਮੁਕਾਬਲੇ ਰੁਪਏ 'ਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ
. . .  about 1 hour ago
ਨਵੀਂ ਦਿੱਲੀ, 16 ਅਗਸਤ- ਡਾਲਰ ਦੇ ਮੁਕਾਬਲੇ ਅੱਜ ਰੁਪਿਆ 19 ਪੈਸੇ ਦੀ ਗਿਰਾਵਟ ਨਾਲ 70.10 ਦੇ ਪੱਧਰ 'ਤੇ ਖੁਲਿਆ। ਖੁੱਲਣ ਤੋਂ ਬਾਅਦ ਰੁਪਏ ਦੀ ਕੀਮਤ 70.31 ਦੇ ਪੱਧਰ ਤੱਕ ਪੁੱਜ ਗਈ, ਜੋ ਕਿ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ਦੀ...
ਅਟਲ ਬਿਹਾਰੀ ਵਾਜਪਾਈ ਦੀ ਹਾਲਤ ਨਾਜ਼ੁਕ
. . .  about 2 hours ago
ਨਵੀਂ ਦਿੱਲੀ, 16 ਅਗਸਤ - ਏਮਜ਼ ਵਿਚ ਪਿਛਲੇ 9 ਹਫਤਿਆਂ ਤੋਂ ਭਰਤੀ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਤਬੀਅਤ ਬੁੱਧਵਾਰ ਤੋਂ ਅਚਾਨਕ ਵੱਧ ਵਿਗੜ ਗਈ ਹੈ। ਉਨ੍ਹਾਂ ਨੂੰ ਲਾਈਫ ਸਪੋਰਟ ਸਿਸਟਮ 'ਤੇ ਰੱਖਿਆ ਗਿਆ ਹੈ। ਉਨ੍ਹਾਂ ਨੂੰ ਯੂਰਿਨ ਇਨਫੈਕਸ਼ਨ ਤੇ...
ਮਮਦੋਟ ਖੇਤਰ ਦੀ ਲਛਮਣ ਨਹਿਰ ਵਿਚ ਪਿਆ 20 ਫੁੱਟਾ ਪਾੜ
. . .  about 2 hours ago
ਮਮਦੋਟ 16 ਅਗਸਤ (ਸੁਖਦੇਵ ਸਿੰਘ ਸੰਗਮ) - ਮਮਦੋਟ ਖੇਤਰ ਦੀ ਲਛਮਣ ਨਹਿਰ ਵਿਚ ਅੱਜ ਪਿੰਡ ਹਜਾਰਾ ਸਿੰਘ ਵਾਲਾ ਦੇ ਨੇੜੇ ਤੜਕੇ ਕਰੀਬ 20 ਫੁੱਟ ਲੰਬਾ ਪਾੜ ਪੈਣ ਕਾਰਨ ਨਾਲ ਲੱਗਦੇ ਘਰਾਂ (ਢਾਣੀਆਂ) ਅਤੇ ਝੋਨੇ ਸਮੇਤ ਹਰੇ ਚਾਰੇ ਦੇ ਖੇਤ ਵੀ ਜਲ ਥਲ ਹੋ ਗਏ। ਮੌਕੇ 'ਤੇ...
ਤਿਰੰਗਾ ਲਹਿਰਾਉਣ ਲਈ ਨੌਜਵਾਨ ਚੜਿਆ 80 ਫੁੱਟ ਦੀ ਉਚਾਈ 'ਤੇ, ਡਿੱਗ ਕੇ ਹੋਈ ਮੌਤ
. . .  about 3 hours ago
ਕੋਲਕਾਤਾ, 16 ਅਗਸਤ - ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ 'ਚ ਆਜ਼ਾਦੀ ਦਿਵਸ ਮੌਕੇ 'ਤੇ ਮੋਬਾਇਲ ਟਾਵਰ 'ਤੇ ਚੜ੍ਹ ਕੇ ਤਿਰੰਗਾ ਲਾਹਿਰਾਉਣ ਦੀ ਕੋਸ਼ਿਸ਼ ਕਰ ਰਹੇ ਇਕ ਨੌਜਵਾਨ ਦੀ ਟਾਵਰ ਤੋਂ ਡਿੱਗ ਕੇ ਮੌਤ ਹੋ ਗਈ। ਪੁਲਿਸ ਮੁਤਾਬਿਕ 19 ਸਾਲ ਦਾ ਬਿਸ਼ਾਲ ਕੇਦਾਰ ਝੰਡਾ...
ਕੇਰਲਾ ਵਿਚ ਭਾਰੀ ਮੀਂਹ ਤੇ ਹੜ੍ਹਾਂ ਕਾਰਨ 67 ਮੌਤਾਂ
. . .  about 3 hours ago
ਤਿਰੁਵਨੰਤਮਪੁਰਮ, 16 ਅਗਸਤ - ਕੇਰਲਾ ਵਿਚ ਭਾਰੀ ਮੀਂਹ ਲਗਾਤਾਰ ਜਾਰੀ ਹੈ। ਜਿਸ ਕਾਰਨ ਨਦੀਆਂ ਦਾ ਜਲ ਪੱਧਰ ਵਧਿਆ ਹੋਇਆ ਹੈ। ਕੇਰਲਾ ਵਿਚ ਭਾਰੀ ਮੀਂਹ ਤੇ ਹੜ੍ਹਾਂ ਕਾਰਨ ਹੁਣ ਤੱਕ 67 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੇਰਲ ਵਿਚ ਹੜ੍ਹ ਨੂੰ ਲੈ ਕੇ ਨਵਾਂ ਅਲਰਟ ਜਾਰੀ ਕੀਤਾ...
ਪਿਕਨਿਕ ਮਨਾਉਣ ਦੌਰਾਨ ਅਚਾਨਕ ਆਇਆ ਹੜ੍ਹ, ਦੋ ਰੁੜੇ-45 ਬਚਾਏ
. . .  about 3 hours ago
ਗਵਾਲੀਅਰ, 16 ਅਗਸਤ - ਆਜ਼ਾਦੀ ਦਿਵਸ ਦੇ ਅਵਸਰ 'ਤੇ ਜਸ਼ਨ ਮਨਾਉਣ ਦੌਰਾਨ ਇਕ ਵੱਡਾ ਹਾਦਸਾ ਹੋਣੋਂ ਟੱਲ ਗਿਆ ਪਰੰਤੂ 2 ਲੋਕ ਪਾਣੀ 'ਚ ਵਹਿ ਗਏ, ਜਦਕਿ 45 ਲੋਕਾਂ ਨੂੰ ਬਚਾ ਲਿਆ ਗਿਆ। ਇਨ੍ਹਾਂ ਵਿਚੋਂ 5 ਲੋਕ ਹੈਲੀਕਾਪਟਰ ਤੇ 40 ਲੋਕ ਰੱਸੀਆਂ ਦੇ ਸਹਾਰੇ ਬਚਾਏ ਗਏ। ਇਹ...
ਅੱਜ ਦਾ ਵਿਚਾਰ
. . .  about 4 hours ago
ਸਾਬਕਾ ਭਾਰਤੀ ਕ੍ਰਿੱਕਟਰ ਅਜੀਤ ਵਾਡੇਕਰ ਦਾ ਦੇਹਾਂਤ
. . .  1 day ago
ਅਟਲ ਬਿਹਾਰੀ ਵਾਜਪਾਈ ਦੀ ਤਬੀਅਤ ਹੋਰ ਵਿਗੜੀ
. . .  1 day ago
ਮੱਧ ਪ੍ਰਦੇਸ਼ ਦੇ ਗਵਾਲੀਅਰ 'ਚ ਝਰਨੇ 'ਚ ਅਚਾਨਕ ਹੜ੍ਹ ਆ ਜਾਣ ਨਾਲ 12 ਲੋਕ ਰੁੜ੍ਹੇ , 30 ਤੋ ਵੱਧ ਫਸੇ
. . .  1 day ago
ਸੁਡਾਨ - ਨੀਲ ਨਦੀ 'ਚ ਕਿਸ਼ਤੀ ਡੁੱਬਣ ਨਾਲ 22 ਬੱਚਿਆ ਦੀ ਮੌਤ
. . .  1 day ago
ਨਵੀਂ ਦਿੱਲੀ, 15 ਅਗਸਤ - ਸੁਡਾਨ ਦੀ ਨੀਲ ਨਦੀ 'ਚ ਇੱਕ ਕਿਸ਼ਤੀ ਡੁੱਬਣ ਨਾਲ 22 ਬੱਚਿਆ ਦੀ ਮੌਤ ਹੋ...
ਅਫ਼ਗ਼ਾਨਿਸਤਾਨ : ਆਤਮਘਾਤੀ ਬੰਬ ਧਮਾਕੇ 'ਚ 14 ਮੌਤਾਂ, 23 ਜ਼ਖਮੀ
. . .  1 day ago
ਇੰਗਲੈਂਡ ਦੇ 14 ਨੌਜਵਾਨਾਂ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਕੀਤੀ ਮੁਲਾਕਾਤ
. . .  1 day ago
ਬਿਹਾਰ : ਬੰਬ ਧਮਾਕੇ 'ਚ 4 ਬੱਚੇ ਜ਼ਖਮੀ
. . .  1 day ago
ਛੱਤੀਸਗੜ੍ਹ : ਆਈ.ਈ.ਡੀ ਧਮਾਕੇ 'ਚ 2 ਜਵਾਨ ਜ਼ਖਮੀ
. . .  1 day ago
ਜਲੰਧਰ ਜ਼ਿਲ੍ਹੇ ਦੇ ਸਾਰੇ ਵਿੱਦਿਅਕ ਅਦਾਰਿਆਂ 'ਚ ਕੱਲ੍ਹ ਛੁੱਟੀ ਦਾ ਐਲਾਨ
. . .  1 day ago
ਇਟਲੀ ਹਾਈਵੇ ਪੁਲ ਹਾਦਸਾ : ਮੌਤਾਂ ਦੀ ਗਿਣਤੀ 38 ਹੋਈ
. . .  1 day ago
ਕੋਚੀ ਹਵਾਈ ਅੱਡਾ 18 ਅਗਸਤ ਤੱਕ ਬੰਦ
. . .  1 day ago
ਆਜ਼ਾਦੀ ਸਮਾਗਮ ਮੌਕੇ ਨਾਭਾ ਪ੍ਰਸ਼ਾਸਨ ਦੀ ਅਣਦੇਖੀ ਦਾ ਸ਼ਿਕਾਰ ਹੋਏ ਆਜ਼ਾਦੀ ਘੁਲਾਟੀਏ
. . .  1 day ago
ਕੇਜਰੀਵਾਲ ਨੇ ਆਸ਼ੂਤੋਸ਼ ਦਾ ਅਸਤੀਫ਼ਾ ਕੀਤਾ ਨਾ ਮਨਜ਼ੂਰ
. . .  1 day ago
ਮੌਸਮ ਵਿਭਾਗ ਵੱਲੋਂ ਕੇਰਲ 'ਚ ਭਾਰੀ ਤੋਂ ਭਾਰੀ ਮੀਂਹ ਦਾ ਅਲਰਟ ਜਾਰੀ
. . .  1 day ago
ਅਫ਼ਗ਼ਾਨਿਸਤਾਨ : ਬੰਬ ਧਮਾਕੇ 'ਚ 4 ਮੌਤਾਂ, 2 ਜ਼ਖਮੀ
. . .  1 day ago
ਕੈਪਟਨ ਵੱਲੋਂ ਲੁਧਿਆਣਾ ਸਮੇਤ ਪੰਜਾਬ ਦੇ ਵਿਕਾਸ ਲਈ ਕਰੋੜਾਂ ਰੁਪਏ ਖਰਚਣ ਦਾ ਐਲਾਨ
. . .  1 day ago
ਅਰੁਣਾ ਚੌਧਰੀ ਨੇ ਪਠਾਨਕੋਟ 'ਚ ਲਹਿਰਾਇਆ ਤਿਰੰਗਾ
. . .  about 1 hour ago
ਭਾਰੀ ਮੀਂਹ ਕਾਰਨ ਆਜ਼ਾਦੀ ਦਿਵਸ ਸਮਾਰੋਹ ਵਾਲੇ ਰਸਤੇ ਪਾਣੀ 'ਚ ਡੁੱਬੇ
. . .  about 1 hour ago
ਆਜ਼ਾਦੀ ਦਿਹਾੜੇ 'ਤੇ ਬੀ.ਐੱਸ.ਐੱਫ ਦੇ ਅਧਿਕਾਰੀਆਂ ਵੱਲੋਂ ਪਾਕਿ ਰੇਂਜਰਾਂ ਨੂੰ ਮਠਿਆਈਆਂ ਭੇਟ
. . .  21 minutes ago
ਮਾਣ ਸਨਮਾਨ ਨਾ ਮਿਲਣ 'ਤੇ ਆਜ਼ਾਦੀ ਘੁਲਾਟੀਆ ਦੇ ਪਰਿਵਾਰਾਂ ਵੱਲੋਂ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ
. . .  29 minutes ago
ਮੁੱਖ ਮੰਤਰੀ ਵੱਲੋਂ ਕਰਜ਼ਾ ਮੁਆਫ਼ੀ ਦੇ ਦੂਸਰੇ ਗੇੜ ਤੇ ਸ਼ਹਿਰੀ ਆਵਾਸ ਯੋਜਨਾ ਦੀ ਸ਼ੁਰੂਆਤ
. . .  about 1 hour ago
ਆਸ਼ੂਤੋਸ਼ ਵੱਲੋਂ ਆਪ ਤੋਂ ਅਸਤੀਫ਼ਾ
. . .  about 1 hour ago
ਆਜ਼ਾਦੀ ਦਿਹਾੜੇ ਮੌਕੇ ਬੀ.ਐੱਸ.ਐੱਫ ਨੇ ਪਾਕਿ ਰੇਂਜਰਾਂ ਨੂੰ ਦਿੱਤੀਆਂ ਮਠਿਆਈਆਂ
. . .  about 1 hour ago
ਮਨਪ੍ਰੀਤ ਬਾਦਲ ਵੱਲੋਂ ਅੰਮ੍ਰਿਤਸਰ 'ਚ ਲਹਿਰਾਇਆ ਗਿਆ ਤਿਰੰਗਾ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 2 ਸਾਉਣ ਸੰਮਤ 550
ਿਵਚਾਰ ਪ੍ਰਵਾਹ: ਨੀਤੀਆਂ ਅਤੇ ਯੋਜਨਾਵਾਂ ਉਦੋਂ ਠੁੱਸ ਹੋ ਜਾਂਦੀਆਂ ਹਨ, ਜਦੋਂ ਸਿਆਸਤਦਾਨਾਂ ਦਾ ਆਪਣਾ ਵਿਵਹਾਰ ਨੀਤੀਆਂ ਦੇ ਉਲਟ ਹੁੰਦਾ ਹੈ। -ਅਗਿਆਤ
  •     Confirm Target Language  

ਸਾਡੇ ਪਿੰਡ ਸਾਡੇ ਖੇਤ

ਅੰਬਾਂ ਦੀ ਤੁੜਾਈ ਅਤੇ ਸਾਂਭ-ਸੰਭਾਲ ਕਿਵੇਂ ਕਰੀਏ

ਅੰਬ, ਫਲ਼ਾਂ ਦਾ ਰਾਜਾ, ਸੁਆਦਲਾ ਅਤੇ ਖੁਰਾਕੀ ਤੱਤਾਂ ਨਾਲ ਭਰਪੂਰ ਹੋਣ ਕਰਕੇ ਹਰਮਨ ਪਿਆਰਾ ਫਲ਼ ਹੈ । ਫਲ਼ ਦੇ ਪ੍ਰਤੀ 100 ਗ੍ਰਾਮ ਗੁੱਦੇ ਵਿਚ ਭਰਪੂਰ ਵਿਟਾਮਿਨ ਏ (4800 ਯੂਨਿਟ), ਵਿਟਾਮਿਨ ਬੀ-1 ਅਤੇ ਬੀ-2 (90 ਮਿਲੀਗ੍ਰਾਮ) ਅਤੇ ਵਿਟਾਮਿਨ ਸੀ (13 ਮਿਲੀਗ੍ਰਾਮ) ਮੌਜੂਦ ਹਨ । ਇਸ ਤੋਂ ਇਲਾਵਾ ਇਸ ਵਿਚ 11.8 ਪ੍ਰਤੀਸ਼ਤ ਕਾਰਬੋਹਾਈਡਰੇਟ, 0.6 ਪ੍ਰਤੀਸ਼ਤ ਪ੍ਰੋਟੀਨ ਅਤੇ 0.3 ਪ੍ਰਤੀਸ਼ਤ ਕੈਲਸ਼ੀਅਮ, ਫਾਸਫੋਰਸ ਅਤੇ ਲੋਹਾ ਹੁੰਦਾ ਹੈ । ਪੰਜਾਬ ਵਿਚ ਫਲ਼ਾਂ ਅਧੀਨ ਕੁੱਲ ਰਕਬੇ ਵਿਚੋਂ ਤੀਜਾ ਸਥਾਨ ਅੰਬ ਦਾ ਹੈ। ਕੁੱਲ 6896 ਹੈਕਟੇਅਰ ਰਕਬੇ ਵਿਚੋਂ ਅੰਬਾਂ ਦਾ 1, 95, 529 ਕੁਇੰਟਲ ਉਤਪਾਦਨ ਹੁੰਦਾ ਹੈ। ਜਿਸ ਵਿਚੋਂ ਬਹੁਤ ਸਾਰਾ ਫਲ਼ ਤੁੜਾਈ, ਸਾਂਭ-ਸੰਭਾਲ ਅਤੇ ਡੱਬੇਬੰਦੀ ਦੇ ਗ਼ਲਤ ਤਰੀਕਿਆਂ ਅਤੇ ਢੋਆ-ਢੁਆਈ ਦੌਰਾਨ ਵਰਤੀ ਜਾਣ ਵਾਲੀ ਲਾਪ੍ਰਵਾਹੀ ਕਰਕੇ ਖਰਾਬ ਹੋ ਜਾਂਦਾ ਹੈ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਸਿਫਾਰਿਸ਼ ਕੀਤੀਆਂ ਕਿਸਮਾਂ ਹਨ- ਐਲਫਾਂਸੋ, ਦਸਹਿਰੀ, ਲੰਗੜਾ ਅਤੇ ਚੂਪਣ ਵਾਲੀਆਂ ਕਿਸਮਾਂ ਜੀ.ਐਨ. 1, 2, 3, 4, 5, 6 ਅਤੇ 7 ਹਨ।
ਅੰਬਾਂ ਦੀ ਤੁੜਾਈ ਕਦੋਂ ਅਤੇ ਕਿਵੇਂ ਕਰੀਏ: ਅੰਬਾਂ ਦੇ ਕਾਸ਼ਤਕਾਰ ਲਈ ਫਲ਼ ਨੂੰ ਸਹੀ ਸਮੇਂ ਉੱਪਰ ਤੋੜਨਾ ਇਕ ਅਜਿਹਾ ਮਹੱਤਵਪੂਰਨ ਫੈਸਲਾ ਹੈ, ਜਿਸ 'ਤੇ ਫਲ਼ਾਂ ਦੀ ਗੁਣਵੱਤਾ ਅਤੇ ਕੀਮਤ ਨਿਰਭਰ ਕਰਦੀ ਹੈ। ਅੰਬ ਦਾ ਟਪਕਾ ਕੁਦਰਤੀ ਤੌਰ 'ਤੇ ਫਲ਼ ਦੇ ਪੱਕਣ ਦੀ ਪਹਿਲੀ ਨਿਸ਼ਾਨੀ ਹੈ, ਇਹ ਆਮ ਤੌਰ 'ਤੇ ਫਲ਼ ਲੱਗਣ ਦੇ 15-16 ਹਫਤਿਆਂ ਬਾਅਦ ਸ਼ੁਰੂ ਹੋ ਜਾਂਦਾ ਹੈ। ਇਸ ਸਮੇਂ ਫਲ਼ ਦਾ ਆਕਾਰ ਪੂਰੀ ਤਰ੍ਹਾਂ ਤਿਆਰ ਹੁੰਦਾ ਹੈ ਪਰ ਇਸ ਦਾ ਰੰਗ ਹਰਾ ਹੁੰਦਾ ਹੈ। ਅੰਬਾਂ ਨੂੰ ਹਮੇਸ਼ਾ ਤੋੜ ਕੇ ਹੀ ਪਕਾਇਆ ਜਾਂਦਾ ਹੈ ਕਿਉਂਕਿ ਇਹ ਰੁੱਖ ਉੱਪਰ ਸਹੀ ਢੰਗ ਨਾਲ ਨਹੀਂ ਪੱਕਦੇ। ਸਮੇਂ ਤੋਂ ਪਹਿਲਾਂ ਤੋੜੇ ਗਏ ਫਲ਼ ਚੰਗੀ ਤਰ੍ਹਾਂ ਨਹੀਂ ਪੱਕਦੇ ਅਤੇ ਉਨ੍ਹਾਂ ਦਾ ਸੁਆਦ ਵੀ ਵਧੀਆ ਨਹੀਂ ਬਣਦਾ। ਤੁੜਾਈ ਦੇ ਸਹੀ ਸਮੇਂ ਦਾ ਪਤਾ ਲਗਾਉਣ ਦਾ ਇਕ ਹੋਰ ਵਧੀਆ ਢੰਗ ਫਲ਼ ਦੀ ਘਣਤਾ ਹੈ, ਜੇਕਰ ਫਲ਼ ਪਾਣੀ ਵਿਚ ਡੁੱਬ ਜਾਣ ਤਾਂ ਇਨ੍ਹਾਂ ਦੀ ਘਣਤਾ ਤਕਰੀਬਨ 1.0 ਹੁੰਦੀ ਹੈ ਅਤੇ ਇਹ ਤੁੜਾਈ ਦੇ ਲਈ ਤਿਆਰ ਹੁੰਦੇ ਹਨ। ਡੰਡੀ ਵਾਲੇ ਪਾਸੇ ਮੋਢਿਆ ਦਾ ਬਣਨਾ ਅਤੇ ਫਲ਼ ਦੇ ਗੁੱਦੇ ਦਾ ਗਿੱਟਕ ਵਾਲੇ ਪਾਸਿਉਂ ਪੀਲਾ ਹੋਣਾ ਸ਼ੁਰੂ ਹੋਣਾ ਪੱਕਣ ਦੀਆਂ ਕੁਝ ਹੋਰ ਨਿਸ਼ਾਨੀਆਂ ਹਨ।
ਤੁੜਾਈ ਦੇ ਢੰਗ : ਅੰਬਾਂ ਨੂੰ ਪੌੜੀ ਲਗਾ ਕੇ ਹੱਥ ਨਾਲ ਤੋੜਿਆ ਜਾਂਦਾ ਹੈ ਜਾਂ ਫਿਰ 'ਪਿਕਰ' ਦੀ ਸਹਾਇਤਾ ਨਾਲ ਤੋੜਿਆ ਜਾਂਦਾ ਹੈ। ਪਿਕਰ ਬਾਂਸ ਦੀ ਇਕ ਲੰਮੀ ਸੋਟੀ ਦਾ ਬਣਿਆ ਹੁੰਦਾ ਹੈ ਜਿਸ ਦੇ ਇਕ ਸਿਰੇ 'ਤੇ ਤਿੱਖੀ ਹੁੱਕ ਲੱਗੀ ਹੁੰਦੀ ਹੈ ਅਤੇ ਫਲ਼ ਇਕੱਠੇ ਕਰਨ ਲਈ ਇਕ ਛਿੱਕੂ ਬੰਨ੍ਹਿਆ ਹੁੰਦਾ ਹੈ। ਫਲ਼ ਨੂੰ ਕਦੇ ਵੀ ਜ਼ਮੀਨ 'ਤੇ ਨਹੀਂ ਡਿੱਗਣ ਦੇਣਾ ਚਾਹੀਦਾ ਕਿਉਂਕਿ ਡਿੱਗੇ ਹੋਏ ਫਲ਼ਾਂ ਦਾ ਅੰਦਰਲਾ ਗੁੱਦਾ ਪੱਕਣ 'ਤੇ ਪਿਲਪਿਲਾ ਹੋ ਜਾਂਦਾ ਹੈ ਅਤੇ ਫਲ਼ ਜਲਦੀ ਖਰਾਬ ਹੋ ਜਾਂਦੇ ਹਨ। ਤੋੜੇ ਹੋਏ ਫਲ਼ਾਂ ਨੂੰ ਤੇਜ ਧੁੱਪ ਤੋਂ ਬਚਾਉਣਾ ਚਾਹੀਦਾ ਹੈ। ਫਲ਼ ਨੂੰ ਤੋੜਣ ਤੋਂ ਬਾਅਦ ਇਸ ਦੀ ਡੰਡੀ ਵਿਚੋਂ ਤਰਲ ਜਿਹਾ ਪਦਾਰਥ ਨਿਕਲਦਾ ਹੈ। ਇਹ ਤਰਲ ਜੇਕਰ ਫਲ਼ ਦੀ ਬਾਹਰੀ ਚਮੜੀ ਨੂੰ ਛੂਹ ਜਾਵੇ ਤਾਂ ਫਲ਼ ਦਾਗੀ ਹੋ ਜਾਂਦੇ ਹਨ ਅਤੇ ਮੰਡੀ ਵਿਚ ਇਨ੍ਹਾਂ ਦਾ ਸਹੀ ਮੁੱਲ ਨਹੀਂ ਮਿਲਦਾ। ਇਸ ਕਰਕੇ ਕੁਝ ਸਮੇਂ ਲਈ ਫਲ਼ਾਂ ਨੂੰ ਡੰਡੀ ਵਾਲਾ ਹਿੱਸਾ ਥੱਲੇ ਕਰਕੇ ਛਾਂਵੇਂ ਰੱਖਣਾ ਚਾਹੀਦਾ ਹੈ ਤਾਂ ਜੋ ਤਰਲ ਪਦਾਰਥ ਨਿਕਲ ਜਾਵੇ। ਇਸ ਤੋਂ ਬਾਅਦ ਫਲ਼ਾਂ ਨੂੰ ਗਰਮ ਪਾਣੀ ਵਿਚ 45-50 ਡਿਗਰੀ ਸੈਂਟੀਗਰੇਡ ਤਾਪਮਾਨ 'ਤੇ 5-10 ਮਿੰਟ ਲਈ ਰੱਖਣਾ ਚਾਹੀਦਾ ਹੈ ਤਾਂ ਜੋ ਤੁੜਾਈ ਉਪਰੰਤ ਉੱਲੀ ਦੇ ਹਮਲੇ ਤੋਂ ਬਚਾਇਆ ਜਾ ਸਕੇ। ਇਸ ਤੋਂ ਬਾਅਦ ਫਲ਼ਾਂ ਨੂੰ ਛਾਵੇਂ ਸੁਕਾ ਕੇ ਡੰਡੀਆਂ ਨੇੜਿਉਂ ਕੱਟ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਇਹ ਦੂਜੇ ਫਲ਼ਾਂ ਵਿਚ ਖੁੱਭ ਕੇ ਉਨ੍ਹਾਂ ਨੂੰ ਖਰਾਬ ਨਾ ਕਰਨ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਸਹਾਇਕ ਹਾਰਟੀਕਲਚਰਿਸਟ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ।

ਹਲਕਾਅ ਜਾਨਵਰਾਂ ਅਤੇ ਮਨੁੱਖਾਂ ਲਈ ਖ਼ਤਰਨਾਕ

ਹਲਕਾਅ ਜਿਸ ਨੂੰ ਰੈਬੀਜ਼ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ, ਇਕ ਭਿਆਨਕ ਬਿਮਾਰੀ ਹੈ ਜੋ ਸਿਰਫ ਜਾਨਵਰਾਂ ਨੂੰ ਹੀ ਨਹੀਂ, ਬਲਕਿ ਮਨੁੱਖਾਂ ਨੂੰ ਵੀ ਪ੍ਰਭਾਵਿਤ ਕਰਦੀ ਹੈ। ਇਹ ਇਕ ਵਿਸ਼ਾਂਣੂ ਰੋਗ ਹੈ ਜੋ ਕਿ ਪ੍ਰਭਾਵਿਤ ਜਾਨਵਰਾਂ ਅਤੇ ਮਨੁੱਖਾਂ ਦੇ ਦਿਮਾਗ ਦੀਆਂ ...

ਪੂਰੀ ਖ਼ਬਰ »

ਕਵਿਤਾ

ਮਾਂ ਬੋਲੀ ਰਕਾਨ ਹੋਵੇ

ਮਾਂ ਬੋਲੀ ਰਕਾਨ ਹੋਵੇ, ਪੰਜ ਪਾਣੀਆਂ ਦਾ ਮਾਣ ਹੋਵੇ, ਗੱਭਰੂ ਜਵਾਨ ਹੋਵੇ, ਫੇਰ ਸਦਾ ਸੁੱਖਾਂ ਵਾਲੀ ਸਾਰ ਚੰਗੀ ਲੱਗਦੀ, ਖੇਤਾਂ ਵਿਚ ਨੱਚਦੀ ਬਹਾਰ ਚੰਗੀ ਲੱਗਦੀ। ਭਟਕੇ ਨੂੰ ਰਾਹ ਹੋਵੇ, ਬੇੜੀ ਨੂੰ ਮਲਾਹ ਹੋਵੇ, ਭੁੱਲੇ ਨੂੰ ਸਲਾਹ ਹੋਵੇ, ਸਦਾ ਨਈਂਉ ਗੱਲ ਲੱਛੇਦਾਰ ...

ਪੂਰੀ ਖ਼ਬਰ »

ਪੰਜਾਬ ਵਿਚੋਂ ਟਾਹਲੀਆਂ ਦੇ ਦਰੱਖਤ ਖ਼ਤਮ ਅਮਰੀਕਾ ਵਿਚ ਬਰਕਰਾਰ

ਪੰਜਾਬ ਵਿਚੋਂ ਪੁਰਾਣੇ ਰਵਾਇਤੀ ਦਰੱਖਤ ਟਾਹਲੀ, ਪਿਪਲੀ, ਬਰੋਟਾ, ਨਿੰਮ, ਬੇਰੀ, ਸ਼ਹਿਤੂਤ ਅਤੇ ਕਿੱਕਰ ਖ਼ਤਮ ਹੋਣ ਦੇ ਕਿਨਾਰੇ ਹਨ। ਇਹ ਰੁੱਖ ਪੰਜਾਬ ਦੀ ਵਿਰਾਸਤ ਦਾ ਹਿੱਸਾ ਸਨ। ਪੰਜਾਬੀ ਜਿਥੇ ਆਪਣੀ ਵਿਰਾਸਤ ਦੀਆਂ ਕਦਰਾਂ-ਕੀਮਤਾਂ ਤੋਂ ਦੂਰ ਹੁੰਦੇ ਜਾ ਰਹੇ ਹਨ, ਉਥੇ ...

ਪੂਰੀ ਖ਼ਬਰ »

ਤੇਰਾ ਕੀ ਨਾਓਂ ਸੱਜਣਾ?

ਜਦ ਵੀ ਅਸੀਂ ਕਿਸੇ ਨੂੰ ਮਿਲਦੇ ਹਾਂ ਤਾਂ, ਸਾਡੀ ਇੱਛਾ ਹੁੰਦੀ ਹੈ ਕਿ ਸਭ ਤੋਂ ਪਹਿਲੋਂ ਅਸੀਂ ਅਗਲੇ ਦੇ ਪਿੰਡ ਟਿਕਾਣੇ ਦਾ ਨਾਂਅ ਜਾਣੀਏ, ਅਗਲਾ ਆਪਣਾ ਨਾਂਅ ਦੱਸੇ। ਫਿਰ ਅਸੀਂ, ਉਹਦੇ ਪਿੰਡ ਵਿਚ ਸਾਂਝਾਂ ਲੱਭਣ ਲੱਗ ਜਾਂਦੇ ਹਾਂ, ਰਿਸ਼ਤੇਦਾਰੀਆਂ ਤੱਕ ਲੱਭਣ ਲਈ ਟਿੱਲ ਲਾ ...

ਪੂਰੀ ਖ਼ਬਰ »

ਪੰਜਾਬ ਦਾ ਪੁਰਾਣਾ ਪੇਂਡੂ ਸੱਭਿਆਚਾਰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਇਕ ਹਿੰਦੂ ਪੰਜਾਬੀ ਕਵੀ ਨੰਦ ਲਾਲ ਨੂਰਪੁਰੀ ਨੇ ਸਿੱਖ ਧਰਮ ਦੇ ਅਮਰ ਸ਼ਹੀਦ ਬੱਚਿਆਂ ਲਈ ਆਪਣੇ ਇਕ ਖ਼ੂਬਸੂਰਤ ਗੀਤ ਵਿਚ ਡੁੰਘੀ ਵੇਦਨਾ ਦਾ ਪ੍ਰਗਟਾਵਾ ਕਰਦਿਆਂ ਕਦੇ ਪੰਜਾਬੀਆਂ ਦੇ ਜਜ਼ਬਾਤਾਂ ਨੂੰ ਟੁੰਬਣ ਦਾ ਸਫਲ ਯਤਨ ...

ਪੂਰੀ ਖ਼ਬਰ »

ਵਰਖਾ ਰੁੱਤ ਦੀਆਂ ਸਬਜ਼ੀਆਂ ਵਿਚ ਕੀੜਿਆਂ ਦੀ ਸੁਚੱਜੀ ਰੋਕਥਾਮ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਭਿੰਡੀ 1. ਤੇਲਾ (ਜੈਸਿਡ) : ਇਹ ਇਕ ਰਸ ਚੂਸਣ ਵਾਲਾ ਕੀੜਾ ਹੈ। ਇਹ ਕਪਾਹ, ਭਿੰਡੀ, ਆਲੂ, ਬੈਂਗਣ ਅਤੇ ਨਦੀਨਾਂ ਉੱਪਰ ਪਾਇਆ ਜਾਂਦਾ ਹੈ। ਇਸ ਦਾ ਬਾਲਗ ਅਤੇ ਬੱਚਾ ਦੋਵੇਂ ਹੀ ਨੁਕਸਾਨ ਕਰਦੇ ਹਨ। ਇਸ ਦੇ ਬੱਚੇ ਅੰਡੇ ਵਿਚੋਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX