ਤਾਜਾ ਖ਼ਬਰਾਂ


ਆਈ. ਐੱਸ. ਦੇ ਅੱਤਵਾਦੀਆਂ ਨੇ ਲੀਬੀਆ 'ਚ ਛੇ ਬੰਧਕਾਂ ਦੀ ਕੀਤੀ ਹੱਤਿਆ
. . .  4 minutes ago
ਤ੍ਰਿਪੋਲੀ, 10 ਦਸੰਬਰ- ਅੱਤਵਾਦੀ ਸੰਗਠਨ ਆਈ. ਐੱਸ. ਦੇ ਅੱਤਵਾਦੀਆਂ ਨੇ ਲੀਬੀਆ 'ਚ ਦੋ ਮਹੀਨਾ ਪਹਿਲਾਂ ਬੰਧਕ ਬਣਾਏ ਗਏ ਛੇ ਲੋਕਾਂ ਦੀ ਹੱਤਿਆ ਕਰ ਦਿੱਤੀ ਹੈ। ਲੀਬੀਆਈ ਅਧਿਕਾਰੀ ਓਥਮਨ ਹਾਸੁਨਾ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਇੱਕ ਸਥਾਨਕ...
ਭਾਰਤ-ਆਸਟ੍ਰੇਲੀਆ ਪਹਿਲਾ ਟੈਸਟ ਮੈਚ : ਭਾਰਤ ਨੇ ਆਸਟ੍ਰੇਲੀਆ ਨੂੰ 31 ਦੌੜਾਂ ਨਾਲ ਦਿੱਤੀ ਮਾਤ
. . .  14 minutes ago
ਭਾਰਤ-ਆਸਟ੍ਰੇਲੀਆ ਪਹਿਲਾ ਟੈਸਟ ਮੈਚ : ਜਿੱਤ ਤੋਂ ਇੱਕ ਵਿਕਟ ਦੂਰ ਭਾਰਤ
. . .  24 minutes ago
ਪਾਰਕਿੰਗ ਨੂੰ ਲੈ ਕੇ ਹੋਇਆ ਮਾਮੂਲੀ ਵਿਵਾਦ, ਗੋਲੀਆਂ ਮਾਰ ਕੇ ਨੌਜਵਾਨ ਦੀ ਹੱਤਿਆ
. . .  32 minutes ago
ਨਵੀਂ ਦਿੱਲੀ, 10 ਦਸੰਬਰ- ਦਿੱਲੀ ਦੇ ਮਯੂਰ ਵਿਹਾਰ ਇਲਾਕੇ 'ਚ ਪਾਰਕਿੰਗ ਨੂੰ ਲੈ ਕੇ ਹੋਏ ਮਾਮੂਲੀ ਵਿਵਾਦ ਕਾਰਨ ਬੀਤੀ ਰਾਤ ਗੋਲੀਆਂ ਮਾਰ ਕੇ ਇੱਕ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਮੁਤਾਬਕ ਮਯੂਰ ਵਿਹਾਰ ਦੇ ਫੇਜ 1 'ਚ ਡੀ. ਡੀ. ਏ. ਫਲੈਟ...
ਭੁੱਲਾਂ ਬਖ਼ਸ਼ਾਉਣ ਲਈ ਅਕਾਲੀ ਦਲ ਵਲੋਂ ਰੱਖੇ ਸ੍ਰੀ ਅਖੰਡ ਸਾਹਿਬ ਦਾ ਅੱਜ ਪਵੇਗਾ ਭੋਗ
. . .  about 1 hour ago
ਅੰਮ੍ਰਿਤਸਰ, 10 ਦਸੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਅਕਾਲੀ ਦਲ ਵਲੋਂ ਆਪਣੇ ਰਾਜ ਦੌਰਾਨ ਹੋਈਆਂ ਭੁੱਲਾਂ ਨੂੰ ਬਖ਼ਸ਼ਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦੋ ਦਿਨਾਂ ਪਹਿਲਾਂ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਹੁਣ ਤੋਂ ਥੋੜ੍ਹੀ ਦੇਰ ਬਾਅਦ ਪਵੇਗਾ। ਇਸ...
ਪ੍ਰਧਾਨ ਮੰਤਰੀ ਦਫ਼ਤਰ 'ਚ ਲੋਕ ਸੰਪਰਕ ਅਧਿਕਾਰੀ ਠੱਕਰ ਦਾ ਦੇਹਾਂਤ, ਮੋਦੀ ਨੇ ਜਤਾਇਆ ਦੁੱਖ
. . .  about 1 hour ago
ਨਵੀਂ ਦਿੱਲੀ, 10 ਦਸੰਬਰ- ਪ੍ਰਧਾਨ ਮੰਤਰੀ ਦਫ਼ਤਰ 'ਚ ਲੋਕ ਸੰਪਰਕ ਅਧਿਕਾਰੀ ਜਗਦੀਸ਼ ਠੱਕਰ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 72 ਸਾਲਾਂ ਦੇ ਸਨ। ਠੱਕਰ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ ਅਤੇ ਹਸਪਤਾਲ 'ਚ ਉਨ੍ਹਾਂ ਦਾ ਇਲਾਜ ਚੱਲ ਰਿਹਾ...
ਆਈਸਲੈਂਡ ਦੇ ਵਿਦੇਸ਼ ਮੰਤਰੀ ਨੇ ਕੀਤਾ ਤਾਜ ਮਹਿਲ ਦਾ ਦੌਰਾ
. . .  about 1 hour ago
ਲਖਨਊ, 10 ਦਸੰਬਰ- ਆਈਸਲੈਂਡ ਦੇ ਵਿਦੇਸ਼ ਮੰਤਰੀ ਗੁਡਲੁਗੁਰ ਥੋਰ ਨੇ ਅੱਜ ਸਵੇਰੇ ਆਗਰਾ ਵਿਖੇ ਤਾਜ ਮਹਿਲ ਦਾ ਦੌਰਾ ਕੀਤਾ। ਥੋਰ ਭਾਰਤ ਦੇ ਅੱਠ ਦਿਨਾਂ ਦੌਰੇ 'ਤੇ ਆਏ...
ਵਿਜੇ ਮਾਲਿਆ ਦੀ ਹਵਾਲਗੀ 'ਤੇ ਅੱਜ ਫੈਸਲਾ ਕਰੇਗੀ ਲੰਡਨ ਦੀ ਅਦਾਲਤ
. . .  about 2 hours ago
ਨਵੀਂ ਦਿੱਲੀ, 10 ਦਸੰਬਰ- 9000 ਕਰੋੜ ਦੀ ਧੋਖਾਧੜੀ ਅਤੇ ਹਵਾਲਾ ਰਾਸ਼ੀ ਮਾਮਲੇ 'ਚ ਭਗੌੜੇ ਕਾਰੋਬਾਰੀ ਵਿਜੇ ਮਾਲਿਆ ਦੀ ਹਵਾਲਗੀ ਹੋ ਸਕਦੀ ਹੈ। ਸੀ. ਬੀ. ਆਈ. ਦੇ ਜੁਆਇੰਟ ਨਿਰਦੇਸ਼ਕ ਐੱਸ. ਸਾਈ ਮਨੋਹਰ ਦੀ ਅਗਵਾਈ 'ਚ ਅਧਿਕਾਰੀਆਂ ਦੀ ਇੱਕ ਟੀਮ ਵਿਜੇ...
ਅੱਜ ਦਾ ਵਿਚਾਰ
. . .  about 2 hours ago
ਵਿਸ਼ਵ ਕੱਪ ਹਾਕੀ 2018 : ਜਰਮਨੀ ਨੇ ਮਲੇਸ਼ੀਆ ਅਤੇ ਹਾਲੈਂਡ ਨੇ ਪਾਕਿਸਤਾਨ ਨੂੰ ਹਰਾਇਆ
. . .  1 day ago
ਭੁਵਨੇਸ਼ਵਰ 9 ਦਸੰਬਰ (ਡਾ. ਚਹਿਲ) - ਪੁਰਸ਼ ਵਿਸ਼ਵ ਕੱਪ ਹਾਕੀ ਦੇ ਅੱਜ ਪੂਲ ਮੈਚ ਸਮਾਪਤ ਹੋ ਗਏ। ਪੂਲ ਡੀ ਦੇ ਆਖ਼ਰੀ ਦੌਰ ਦੇ ਮੁਕਾਬਲੇ 'ਚ ਜਰਮਨੀ ਨੇ ਏਸ਼ੀਅਨ ਹਾਕੀ ਦੀ...
ਨਾਭਾ ਜੇਲ੍ਹ 'ਚ ਹਵਾਲਾਤੀ ਦੀ ਭੇਦਭਰੇ ਹਾਲਾਤਾਂ 'ਚ ਮੌਤ
. . .  1 day ago
ਨਾਭਾ, 9 ਦਸੰਬਰ (ਕਰਮਜੀਤ ਸਿੰਘ) - ਪੰਜਾਬ ਦੀ ਅਤਿ ਸੁਰੱਖਿਅਤ ਜੇਲ੍ਹਾਂ ਵਿਚੋਂ ਜਾਣੀ ਜਾਂਦੀ ਨਾਭਾ ਦੀ ਮੈਕਸੀਮਮ ਸਕਿਉਰਿਟੀ ਜੇਲ੍ਹ ਵਿਚ ਹਵਾਲਾਤੀ ਸੁਖਪ੍ਰੀਤ ਸਿੰਘ (23 ਸਾਲ) ਥਾਣਾ ਕਲਾਨੌਰ...
ਦੁਬਈ ਤੋਂ ਆਏ ਯਾਤਰੀ ਤੋਂ 84 ਲੱਖ ਦਾ ਸੋਨਾ ਬਰਾਮਦ
. . .  1 day ago
ਮੁੰਬਈ, 9 ਦਸੰਬਰ - ਮੁੰਬਈ ਹਵਾਈ ਅੱਡੇ 'ਤੇ ਦੁਬਈ ਤੋਂ ਆਏ ਇੱਕ ਯਾਤਰੀ ਤੋਂ 84,59,862 ਲੱਖ ਦਾ ਸੋਨਾ ਬਰਾਮਦ ਹੋਇਆ...
ਕਮੇਡੀ ਕਿੰਗ ਕਪਿਲ ਸ਼ਰਮਾ ਦੇ ਵਿਆਹ ਦੇ ਜਸ਼ਨ ਹੋਏ ਸ਼ੁਰੂ
. . .  1 day ago
ਅਜਨਾਲਾ, 9 ਦਸੰਬਰ (ਗੁਰਪ੍ਰੀਤ ਸਿੰਘ ਢਿਲੋਂ) - 12 ਦਸੰਬਰ ਨੂੰ ਆਪਣੀ ਮਹਿਲਾ ਦੋਸਤ ਗਿੰਨੀ ਚੈਤਰਥ ਨਾਲ ਵਿਆਹ ਕਰਵਾਉਣ ਜਾ ਰਹੇ ਕਮੇਡੀ ਕਿੰਗ ਕਪਿਲ ਸ਼ਰਮਾ ਦੇ ਘਰ ਵਿਆਹ ਦੇ ਜਸ਼ਨ ਸ਼ੁਰੂ ਹੋ ਗਏ ਹਨ। ਉਨ੍ਹਾਂ ਦੇ ਘਰ ਮਹਿੰਦੀ ਰਸਮ...
ਕਰਤਾਰਪੁਰ ਕਾਰੀਡੋਰ 'ਚ ਹੈ ਪਾਕਿਸਤਾਨ ਫੌਜ ਦੀ ਸਾਜ਼ਸ਼ - ਕੈਪਟਨ
. . .  1 day ago
ਚੰਡੀਗੜ੍ਹ, 9 ਦਸੰਬਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਤੋਂ ਠੀਕ ਪਹਿਲਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਮਿਲ ਕੇ ਪਾਕਿਸਤਾਨੀ ਫ਼ੌਜ ਮੁਖੀ ਵੱਲੋਂ ਕਰਤਾਰਪੁਰ...
ਠੇਕੇਦਾਰ ਦੀ ਵੱਡੀ ਅਣਗਹਿਲੀ ਕਾਰਨ ਦੋ ਨੌਜਵਾਨ ਮੋਟਰਸਾਈਕਲ ਸਮੇਤ ਡਰੇਨ 'ਚ ਡਿੱਗੇ
. . .  1 day ago
ਅਜਨਾਲਾ, 7 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਮੰਡੀ ਬੋਰਡ ਅਧੀਨ ਆਉਂਦੀ ਗੁਜਰਪੁਰਾ ਤੋਂ ਅੰਬ ਕੋਟਲੀ ਤੱਕ ਬਣਾਈ ਜਾ ਰਹੀ ਲਿੰਕ ਸੜਕ ਨੂੰ ਬਣਾਂ ਰਹੇ ਠੇਕੇਦਾਰ ਵੱਲੋਂ ਅਣਗਹਿਲੀ ਵਰਤਦਿਆਂ ਡਰੇਨ 'ਤੇ ਬਣੇ ਖਸਤਾ ਹਾਲਤ ਪੁਲ ਨੂੰ ਰਾਤ ਸਮੇਂ ਤੋੜ ਦੇਣ ਉਪਰੰਤ...
ਸੂਬੇ 'ਚ ਭਾਜਪਾ ਦੀ ਹੀ ਬਣੇਗੀ ਸਰਕਾਰ - ਵਸੁੰਧਰਾ ਰਾਜੇ
. . .  1 day ago
ਬਰਗਾੜੀ ਮੋਰਚਾ ਹੋਇਆ ਖ਼ਤਮ, ਜਥੇਦਾਰ ਧਿਆਨ ਸਿੰਘ ਮੰਡ ਵੱਲੋਂ ਕੀਤਾ ਗਿਆ ਐਲਾਨ
. . .  1 day ago
ਮੁੰਬਈ ਦੇ ਮਲਾੜ ਇਲਾਕੇ 'ਚ ਲੱਗੀ ਭਿਆਨਕ ਅੱਗ
. . .  1 day ago
ਜੰਮੂ-ਕਸ਼ਮੀਰ : ਪੁਲਿਸ ਵੱਲੋਂ ਲੋੜੀਂਦਾ ਅੱਤਵਾਦੀ ਗ੍ਰਿਫ਼ਤਾਰ
. . .  1 day ago
ਲੋਕ ਸਭਾ ਅਤੇ ਵਿਧਾਨ ਸਭਾਵਾਂ 'ਚ ਔਰਤਾਂ ਲਈ ਇੱਕ ਤਿਹਾਈ ਸੀਟਾਂ ਰਾਖਵੀਂਆਂ ਰੱਖਣ ਦਾ ਮਤਾ ਪਾਸ ਹੋਵੇ-ਰਾਹੁਲ
. . .  1 day ago
ਅਫ਼ਗ਼ਾਨਿਸਤਾਨ 'ਚ 14 ਅੱਤਵਾਦੀ ਢੇਰ
. . .  1 day ago
ਤੇਲੰਗਾਨਾ ਚੋਣਾਂ : ਸਾਨੂੰ ਕਿਸੇ ਗੱਠਜੋੜ ਦੀ ਲੋੜ ਨਹੀਂ- ਟੀ.ਆਰ.ਐਸ
. . .  1 day ago
ਬੋਲੀਵੀਆ 'ਚ ਵਾਪਰਿਆ ਦਰਦਨਾਕ ਬੱਸ ਹਾਦਸਾ, 17 ਲੋਕਾਂ ਦੀ ਮੌਤ
. . .  1 day ago
ਵਿਜੈ ਮਾਲਿਆ ਦੀ ਸਪੁਰਦਗੀ ਲਈ ਸੀ.ਬੀ.ਆਈ ਟੀਮ ਬ੍ਰਿਟੇਨ ਲਈ ਹੋਈ ਰਵਾਨਾ, ਕੱਲ੍ਹ ਹੋਵੇਗੀ ਸੁਣਵਾਈ
. . .  1 day ago
ਨਸ਼ੇ ਦੀ ਓਵਰ ਡੋਜ਼ ਕਾਰਨ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ
. . .  1 day ago
ਸਬਰੀਮਾਲਾ ਮੰਦਰ ਮੁੱਦਾ : ਭਾਜਪਾ ਵਰਕਰਾਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਕੀਤਾ ਘਿਰਾਓ
. . .  1 day ago
ਸੁਰੱਖਿਆ ਕਾਰਨਾਂ ਕਰ ਕੇ ਅੱਜ ਵੀ ਨਹੀਂ ਹੋਏ ਨਿਰੰਕਾਰੀ ਭਵਨਾਂ ਵਿਖੇ ਸਤਿਸੰਗ
. . .  1 day ago
ਐਮ.ਕੇ. ਸਟਾਲਿਨ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਨਾਲ ਕੀਤੀ ਮੁਲਾਕਾਤ
. . .  1 day ago
ਕਾਰ ਦੇ ਹਾਦਸਾਗ੍ਰਸਤ ਹੋਣ ਨਾਲ 2 ਲੋਕਾਂ ਦੀ ਮੌਤ, 3 ਜ਼ਖਮੀ
. . .  1 day ago
ਭਾਰਤ-ਆਸਟ੍ਰੇਲੀਆ ਪਹਿਲਾ ਟੈਸਟ ਮੈਚ : ਚੌਥੇ ਦਿਨ ਦਾ ਖੇਡ ਖ਼ਤਮ ਹੋਣ ਤੱਕ ਆਸਟ੍ਰੇਲੀਆ 104/4
. . .  1 day ago
ਸੰਗਰੂਰ 'ਚ ਰਾਮ ਭਗਤਾਂ ਦੀ ਵਿਸ਼ਾਲ ਧਰਮ ਸਭਾ ਸ਼ੁਰੂ
. . .  1 day ago
ਭਾਰਤ-ਆਸਟ੍ਰੇਲੀਆ ਪਹਿਲਾ ਟੈਸਟ ਮੈਚ : 45 ਓਵਰਾਂ ਤੋਂ ਬਾਅਦ ਆਸਟ੍ਰੇਲੀਆ 93/4
. . .  1 day ago
ਜੰਮੂ-ਕਸ਼ਮੀਰ 'ਚ ਮੁੱਠਭੇੜ ਦੌਰਾਨ ਤਿੰਨ ਅੱਤਵਾਦੀ ਢੇਰ
. . .  1 day ago
ਈਸ਼ਾ ਅੰਬਾਨੀ ਦੇ ਵਿਆਹ 'ਚ ਸ਼ਾਮਲ ਹੋਣ ਲਈ ਉਦੈਪੁਰ ਪਹੁੰਚੇ ਕਈ ਸਿਤਾਰੇ
. . .  1 day ago
ਬਾਦਲ ਤੇ ਹੋਰ ਸੀਨੀਅਰ ਅਕਾਲੀ ਲੀਡਰਸ਼ਿਪ ਵੱਲੋਂ ਅੱਜ ਵੀ ਜੋੜੇ ਝਾੜਨ ਤੇ ਬਰਤਨ ਸਾਫ਼ ਕਰਨ ਦੀ ਸੇਵਾ ਜਾਰੀ
. . .  about 1 hour ago
ਸ੍ਰੀਨਗਰ 'ਚ ਮੁੱਠਭੇੜ ਜਾਰੀ, ਇੰਟਰਨੈੱਟ ਸੇਵਾਵਾਂ ਮੁਅੱਤਲ
. . .  about 1 hour ago
ਦਿਨ-ਦਿਹਾੜੇ ਬੰਦੂਕ ਦੀ ਨੋਕ 'ਤੇ ਲੱਖਾਂ ਦੀ ਲੁੱਟ
. . .  about 1 hour ago
ਦੋ ਕਾਰਾਂ ਦੇ ਆਪਸ 'ਚ ਟਕਰਾਉਣ ਨਾਲ ਇਕ ਨੌਜਵਾਨ ਦੀ ਮੌਤ
. . .  1 day ago
ਭਾਰਤ-ਆਸਟ੍ਰੇਲੀਆ ਪਹਿਲਾ ਟੈਸਟ ਮੈਚ : ਦੂਜੀ ਪਾਰੀ 'ਚ ਭਾਰਤ 307 ਦੌੜਾਂ 'ਤੇ ਆਲ ਆਊਟ, ਆਸਟ੍ਰੇਲੀਆ ਨੂੰ ਦਿੱਤਾ 322 ਦੌੜਾਂ ਦਾ ਟੀਚਾ
. . .  about 1 hour ago
ਆਸਾਮ ਪੰਚਾਇਤ ਚੋਣਾਂ : ਦੂਜੇ ਪੜਾਅ ਲਈ ਵੋਟਿੰਗ ਜਾਰੀ
. . .  1 day ago
ਦਰਦਨਾਕ ਹਾਦਸਾ, ਟਰੱਕ ਅਤੇ ਵੈਨ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ 11 ਲੋਕਾਂ ਦੀ ਮੌਤ
. . .  1 day ago
ਅੱਜ ਦਾ ਵਿਚਾਰ
. . .  1 day ago
ਮੈਕਸੀਕੋ ਦੀ ਵਨੇਸਾ ਪਾਂਸ ਡੀ ਲਿਓਨ ਨੇ ਮਿਸ ਵਰਲਡ 2018 ਦਾ ਜਿੱਤਿਆ ਖ਼ਿਤਾਬ
. . .  2 days ago
ਇਸਲਾਮ ਵਾਲਾ ਦਾ ਲਾਂਸ ਨਾਇਕ ਸੁਖਚੈਨ ਸਿੰਘ ਅਰੁਣਾਚਲ ਪ੍ਰਦੇਸ਼ ਵਿਚ ਸ਼ਹੀਦ
. . .  2 days ago
ਹਾਕੀ ਵਿਸ਼ਵ ਕੱਪ 2018 : ਭਾਰਤ ਨੇ ਕੈਨੇਡਾ ਨੂੰ 5-1 ਨਾਲ ਹਰਾ ਕੇ ਕੁਆਰਟਰ ਫਾਈਨਲ 'ਚ ਬਣਾਈ ਜਗ੍ਹਾ
. . .  2 days ago
ਹਾਕੀ ਵਿਸ਼ਵ ਕੱਪ 2018 : ਕੈਨੇਡਾ ਨੇ ਭਾਰਤ ਖਿਲਾਫ ਕੀਤਾ ਗੋਲ, ਦੋਵੇਂ ਟੀਮਾਂ 1-1 ਦੀ ਬਰਾਬਰੀ 'ਤੇ
. . .  2 days ago
ਹਾਕੀ ਵਿਸ਼ਵ ਕੱਪ 2018 : ਭਾਰਤ ਤੇ ਕੈਨੇਡਾ ਵਿਚਾਲੇ ਸਖਤ ਮੁਕਾਬਲਾ ਜਾਰੀ
. . .  2 days ago
ਹਾਕੀ ਵਿਸ਼ਵ ਕੱਪ 2018 : ਅੱਧੇ ਸਮੇਂ ਤੱਕ ਭਾਰਤ ਕੈਨੇਡਾ ਤੋਂ 1-0 ਨਾਲ ਅੱਗੇ, ਗੋਲ ਕਰਨ ਦੇ ਗੁਆਏ ਕਈ ਮੌਕੇ
. . .  2 days ago
ਹਾਕੀ ਵਿਸ਼ਵ ਕੱਪ 2018 : ਕੈਨੇਡਾ ਵਲੋਂ ਦਿੱਤਾ ਜਾ ਰਿਹੈ ਸਖਤ ਮੁਕਾਬਲਾ
. . .  2 days ago
ਹਾਕੀ ਵਿਸ਼ਵ ਕੱਪ 2018 : ਭਾਰਤ ਵੱਲੋਂ ਹਮਲਾਵਰ ਖੇਡ ਜਾਰੀ, ਪਰੰਤੂ ਦੂਸਰਾ ਗੋਲ ਕਰਨ ਲਈ ਕਰਨਾ ਪੈ ਰਿਹੈ ਸੰਘਰਸ਼
. . .  2 days ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 2 ਸਾਉਣ ਸੰਮਤ 550
ਿਵਚਾਰ ਪ੍ਰਵਾਹ: ਨੀਤੀਆਂ ਅਤੇ ਯੋਜਨਾਵਾਂ ਉਦੋਂ ਠੁੱਸ ਹੋ ਜਾਂਦੀਆਂ ਹਨ, ਜਦੋਂ ਸਿਆਸਤਦਾਨਾਂ ਦਾ ਆਪਣਾ ਵਿਵਹਾਰ ਨੀਤੀਆਂ ਦੇ ਉਲਟ ਹੁੰਦਾ ਹੈ। -ਅਗਿਆਤ

ਸੰਪਾਦਕੀ

ਕੀ ਡੋਪ ਟੈਸਟਾਂ ਨਾਲ ਨਸ਼ਿਆਂ 'ਤੇ ਰੋਕ ਲੱਗੇਗੀ?

ਪੰਜਾਬ ਸਰਕਾਰ ਨੇ ਹਥਿਆਰਾਂ ਦੇ ਲਾਇਸੈਂਸ ਵਾਸਤੇ ਜ਼ਰੂਰੀ ਕੀਤੇ ਡੋਪ ਟੈਸਟ ਨੂੰ ਹੁਣ ਨਸ਼ਿਆਂ ਵਿਰੁੱਧ ਛੇੜੀ ਜੰਗ ਵਿਚ ਵੀ ਇਕ ਅਸਤਰ ਬਣਾ ਲਿਆ ਹੈ। ਸਾਰੇ ਸਰਕਾਰੀ ਮੁਲਾਜ਼ਮਾਂ ਵਾਸਤੇ ਡੋਪ ਟੈਸਟ ਜ਼ਰੂਰੀ ਕਰ ਦਿੱਤਾ ਹੈ। ਸਵਾਲ ਇਹ ਵੀ ਹੈ ਕਿ ਸਰਕਾਰੀ ਮੁਲਾਜ਼ਮਾਂ ਵਾਸਤੇ ਟੈਸਟ ਜ਼ਰੂਰੀ ਕਰਨ ਤੋਂ ਪਹਿਲਾਂ ਆਪਣੇ ਵਾਸਤੇ ਡੋਪ ਟੈਸਟ ਲਾਜ਼ਮੀ ਕਿਉਂ ਨਹੀਂ ਕੀਤਾ? ਹੁਣ ਇਹ ਪੰਚਾਇਤਾਂ ਵਾਸਤੇ ਡੋਪ ਟੈਸਟ ਜ਼ਰੂਰੀ ਕਰਾਰ ਦਿੱਤਾ ਜਾ ਰਿਹਾ ਹੈ। ਬੇਸ਼ੱਕ ਡੋਪ ਟੈਸਟ ਲਾਜ਼ਮੀ ਬਣਾਉਣ ਨਾਲ ਕੋਈ ਬਹੁਤ ਵੱਡੀ ਪ੍ਰਾਪਤੀ ਨਹੀਂ ਹੋਣ ਲੱਗੀ, ਪਰ 'ਪਾਣੀ ਨਿਵਾਣ ਵੱਲ ਹੀ ਵਗਣ' ਦੇ ਕੁਦਰਤੀ ਨਿਯਮ ਤੇ ਅਖਾਣ ਅਨੁਸਾਰ ਇਸ ਵਿਤਕਰੇਪੂਰਨ ਫ਼ੈਸਲੇ 'ਤੇ ਸਾਰੀਆਂ ਸਿਆਸੀ ਪਾਰਟੀਆਂ ਹੀ ਕਟਹਿਰੇ ਵਿਚ ਹਨ। ਮੁਲਾਜ਼ਮਾਂ ਨੇ ਤਾਂ ਇਸ ਵਿਤਕਰੇ ਪੂਰਨ ਵਤੀਰੇ ਦੇ ਸੰਦਰਭ ਵਿਚ ਵਿਧਾਇਕਾਂ ਨੂੰ ਵਾਰ-ਵਾਰ ਪੈਨਸ਼ਨਾਂ ਤੇ ਮੁਲਾਜ਼ਮਾਂ ਦੀ ਪੈਨਸ਼ਨ ਬੰਦ ਕਰਨ ਸਬੰਧੀ ਵੀ ਸਵਾਲ ਵੀ ਚੁੱਕੇ ਹਨ।
ਡੋਪ ਕੀ ਹੈ? ਅੋਕਸਫੋਰਡ ਡਿਕਸ਼ਨਰੀ ਮੁਤਾਬਕ 'ਡੋਪ' ਸ਼ਬਦ ਦਾ ਪ੍ਰਯੋਗ 1857 ਵਿਚ ਕਿਸੇ ਨੂੰ ਮੂਰਖ ਕਹਿਣ ਵਾਸਤੇ ਹੋਇਆ ਸੀ। ਸਾਲ 1870 ਦੇ ਕਰੀਬ 'ਡੋਪ' ਸ਼ਬਦ ਦੌੜਾਕ ਘੋੜਿਆਂ ਨੂੰ ਉਤੇਜਿਤ ਕਰਨ ਵਾਲਾ ਜਾ ਸੁਲਾਉਣ ਵਾਲਾ ਕੋਈ ਪਦਾਰਥ ਦੇਣ ਬਾਬਤ ਵੀ ਵਰਤਿਆ ਗਿਆ। ਸਾਲ 1886 ਵਿਚ ਇਸ ਸ਼ਬਦ ਦਾ ਪ੍ਰਯੋਗ ਨਸ਼ਾ ਵਰਤਣ ਵਾਲਿਆਂ ਵਾਸਤੇ ਹੋਇਆ। ਡੋਪ ਦਾ ਅਸਲੀ ਅਰਥ ਹੈ ਟੁੰਨ ਹੋਣਾ ਜਾਂ ਕਰਨਾ। ਉਂਜ ਵੀ ਡੋਪ ਦਾ ਪੂਰਾ ਵਾਕਅੰਸ਼ ਹੈ ਡਰਗ ਉਪਰੈਸਡ ਪਰਸਨ ਐਵਰੀਡੇਅ ਭਾਵ ਹਰ ਰੋਜ਼ ਨਸ਼ੇ ਕਰਨ ਵਾਲਾ ਪੀੜਤ ਵਿਅਕਤੀ।
ਕੀ ਹੈ ਡੋਪ ਟੈਸਟ?
ਪਹਿਲਾਂ ਪਹਿਲ ਖੇਡਾਂ ਦੌਰਾਨ ਵਧੀਆ ਪ੍ਰਦਰਸ਼ਨ ਕਰਨ ਦੀ ਮਨਸਾ ਨਾਲ ਸਟੀਰਾਇਡ ਵਰਗੀਆਂ ਦਵਾਈਆਂ ਆਦਿ ਦੇ ਸੇਵਨ ਦਾ ਪਤਾ ਲਗਾਉਣ ਵਾਸਤੇ ਖਿਡਾਰੀਆਂ ਦੇ ਡੋਪ ਟੈਸਟ ਕੀਤੇ ਗਏ। ਦਰਅਸਲ ਡੋਪ ਟੈਸਟ ਇਕ ਉਹ ਪ੍ਰਕਿਰਿਆ ਹੈ ਜਿਸ ਨਾਲ ਜੀਵ ਦੇ ਖੂਨ, ਪਿਸ਼ਾਬ, ਸਾਹ, ਲਾਰ, ਮੁੜ੍ਹਕਾ, ਨਹੁੰ ਜਾਂ ਵਾਲਾਂ ਤੋਂ ਉਸ ਜੀਵ ਦੇ ਸਰੀਰ ਵਿਚ ਵਿਸ਼ੇਸ਼ ਦਵਾਈਆਂ ਜਾਂ ਨਸ਼ਿਆਂ ਦੇ ਜਾਂ ਉਨ੍ਹਾਂ ਦੇ ਵਿਘਟਨ ਸਬੰਧੀ ਪਦਾਰਥ ਹੋਣ ਜਾਂ ਨਾ ਹੋਣ ਦਾ ਪਤਾ ਲਗਾਇਆ ਜਾਂਦਾ ਹੈ। ਡੋਪ ਟੈਸਟ ਦੀ ਪਿਰਤ ਪਈ ਖੇਡਾਂ ਦੇ ਖੇਤਰ ਵਿਚ, ਕਿਉਂ ਜੋ ਉਥੇ ਖਿਡਾਰੀ ਆਪਣਾ ਦਮ ਜ਼ਿਆਦਾ ਦੇਰ ਰੱਖਣ ਵਾਸਤੇ ਸਟੀਰਾਇਡ ਵਰਤਦੇ ਸਨ, ਕਈ ਤਾਂ ਤਾਕਤ ਵਾਸਤੇ ਐਨਾਬੋਲਿਕ ਸਟੀਰਾਇਡ ਵੀ ਵਰਤਦੇ ਸਨ। ਇਸੇ ਕਾਰਨ ਉਲੰਪੀਅਕ ਤੇ ਹੋਰ ਖੇਡਾਂ ਵਿਚ ਖਿਡਾਰੀਆਂ ਦੇ ਟੈਸਟ ਕੀਤੇ ਜਾਣ ਲੱਗੇ ਕਿ ਕਿਤੇ ਇਹ ਖੇਡ ਦੇ ਮੈਦਾਨ ਵਿਚ ਟੁੰਨ ਭਾਵ ਵਰਜਿਤ ਸਟੀਰਾਇਡ ਆਦਿ ਦਾ ਸੇਵਨ ਕਰਕੇ ਤਾਂ ਨਹੀਂ ਆਇਆ? ਖੇਡਾਂ ਦੇ ਮਾਮਲੇ ਵਿਚ ਨਸ਼ੀਲੇ ਪਦਾਰਥਾਂ ਦਾ ਸੇਵਨ ਉਦੋਂ ਤੋਂ ਹੀ ਜੁੜਿਆ ਹੈ ਜਦ ਤੋਂ ਖੇਡਾਂ ਸ਼ੁਰੂ ਹੋਈਆਂ। ਪੁਰਾਤਨ ਯੂਨਾਨ ਵਿਚ ਉਲੰਪੀਅਕਾਂ ਵਿਚ ਨਸ਼ੀਲੇ ਪਦਾਰਥਾਂ ਦਾ ਸੇਵਨ ਹੁੰਦਾ ਸੀ। ਪੁਰਾਤਨ ਰੋਮ ਵਿਚ ਰੱਥਾਂ ਦੀਆਂ ਦੌੜਾਂ ਵਿਚ ਜੜੀਆਂ ਬੂਟੀਆਂ ਦੇ ਕਾੜ੍ਹੇ ਮਿਲਾ ਕੇ ਘੋੜਿਆਂ ਨੂੰ ਰਥਵਾਨ ਮੁਕਾਬਲਾ ਕਰਨ ਲਈ ਮੈਦਾਨ ਵਿਚ ਉਤਰਦੇ ਸਨ। ਸਾਲ 2011 ਵਿਚ ਖੇਡਾਂ ਵਿਚ ਮੋਹਰੀ ਬਣਨ ਵਾਸਤੇ ਆਉਣ ਵਾਲਿਆਂ ਵਿਚੋਂ 30 ਫ਼ੀਸਦੀ ਨੇ ਆਪ ਮੰਨਿਆ ਕਿ ਉਨ੍ਹਾਂ ਨੇ ਕਦੀ ਨਾ ਕਦੀ ਨਸ਼ਾ ਕੀਤਾ ਹੈ। ਵਰਜਿਤ ਪਦਾਰਥਾਂ ਦੇ ਸੇਵਨ ਕਰਕੇ ਕੰਮ ਦੇ ਸਥਾਨ 'ਤੇ ਵੀ ਹਰਜਾ ਹੁੰਦਾ ਸੀ। ਮਾਰਜੂਆਨਾ ਦੇ ਨਸ਼ੇੜੀ ਡਰਾਈਵਰ ਹਾਦਸਿਆਂ ਦਾ ਕਾਰਨ ਬਣਦੇ ਸਨ, ਅਮਰੀਕਾ ਵਿਚ 1980 ਵਿਚ ਦੋ ਰੇਲਾਂ ਦੀ ਟੱਕਰ ਵਿਚ 16 ਯਾਤਰੀਆਂ ਦੀ ਮੌਤ ਹੋ ਗਈ, ਇਨ੍ਹਾਂ ਦੋਵਾਂ ਰੇਲਾਂ ਦੇ ਡਰਾਈਵਰ ਰੇਲ ਚਲਾਉਂਦੇ ਵਕਤ ਮਾਰਜੂਆਨਾ ਪੀ ਰਹੇ ਸਨ । ਰੇਲਾਂ ਦੀ ਟੱਕਰ ਤੇ ਇਕ ਹਵਾਈ ਜਹਾਜ਼ ਦੇ ਡਿਗ ਪੈਣ ਕਰਕੇ ਕੰਮ ਦੀ ਥਾਂ 'ਤੇ ਨਸ਼ਿਆਂ ਦੇ ਸੇਵਨ ਦੇ ਟੈਸਟ ਦੀ ਮੰਗ ਉਭਰਨ ਕਰਕੇ 1991 ਵਿਚ ਕਾਨੂੰਨ ਪਾਸ ਹੋ ਗਿਆ। ਅਲਕੋਹਲ (ਸ਼ਰਾਬ) ਤੇ ਹੋਰ ਨਸ਼ਿਆਂ ਦੇ ਕਰੀਬ ਡੇਢ ਕਰੋੜ (1.48 ਕਰੋੜ) ਨਸ਼ੇੜੀਆਂ ਵਿਚੋਂ 70 ਫ਼ੀਸਦੀ ਕਿਸੇ ਨਾ ਕਿਸੇ ਨੌਕਰੀ ਵਿਚ ਹਨ ਤੇ ਇਨ੍ਹਾਂ ਦੇ ਨਸ਼ਿਆਂ ਦੇ ਕਰਨ ਕਰਕੇ ਅਮਰੀਕੀ ਮਾਲਕਾਂ ਨੂੰ 8100 ਕਰੋੜ ਡਾਲਰ ਸਾਲਾਨਾ ਦਾ ਨੁਕਸਾਨ ਹੁੰਦਾ ਹੈ। ਹਥਿਆਰਾਂ ਨਾਲ ਕਤਲ ਹੋਣ ਦੀਆਂ ਵਧਦੀਆਂ ਘਟਨਾਵਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਲਾਈਸੈਂਸ ਜਾਰੀ/ਨਵੀਨੀਕਰਨ ਵਾਸਤੇ ਡੋਪ ਟੈਸਟ ਜ਼ਰੂਰੀ ਕਰਾਰ ਦੇ ਦਿੱਤਾ। ਇਹ ਟੈਸਟ ਆਮ ਕਰਕੇ ਸ਼ਰਾਬ, ਅਫੀਮ, ਕੋਡੀਨ, ਮਾਰਫੀਨ, ਹੈਰੋਇਨ, ਭੰਗ , ਕੋਕੇਨ, ਨਿਕੋਟੀਨ ਦੇ ਵਿਘਟਨ ਪਦਾਰਥ, ਐਮ. ਡੀ. ਐਮ. ਏ., ਮੈਥਾਡੋਨ ਐਂਫੀਟਾਮੀਨ, ਮੈਥਐਂਫੀਟਾਮੀਨ, ਬੈਨਜੋਡਾਇਜਾਪੀਨਜ਼, ਤੇ ਨੀਂਦ ਦੀਆਂ ਗੋਲੀਆਂ ਵਰਗੇ ਪਦਾਰਥਾਂ ਦੀ ਸਰੀਰ ਵਿਚ ਹੋਂਦ ਦਾ ਪਤਾ ਕਰਨ ਵਾਸਤੇ ਕੀਤਾ ਜਾਂਦਾ ਹੈ। ਇਨ੍ਹਾਂ ਵਿਚੋਂ ਬਹੁਤੇ ਪਦਾਰਥ ਆਮ ਕਰਕੇ ਪਿਸ਼ਾਬ, ਖੂਨ ਤੇ ਲਾਰ ਵਿਚ 1 ਤੋਂ 3 ਦਿਨ ਤੱਕ ਰਹਿੰਦੇ ਹਨ ਜਦ ਕਿ ਇਨ੍ਹਾਂ ਦੇ ਵਿਘਟਨ ਰੂਪ ਵਾਲਾਂ ਵਿਚ 90 ਦਿਨ ਤੱਕ ਰਹਿ ਸਕਦੇ ਹਨ ਅਤੇ ਨਹੁੰਆਂ ਵਿਚ ਇਸ ਤੋਂ ਵੀ ਥੋੜ੍ਹੀ ਹੋਰ ਜ਼ਿਆਦਾ ਦੇਰ ਵਾਸਤੇ ਰਹਿੰਦੇ ਹਨ।
ਕਿਉਂ ਸ਼ੁਰੂ ਕੀਤਾ ਇਹ ਟੈਸਟ?
ਕਈ ਪਾਸਿਆਂ ਤੋਂ ਮੰਗ ਆਈ ਕਿ ਪੁਲਿਸ ਵਾਲੇ ਖ਼ੁਦ ਨਸ਼ੇ ਕਰਦੇ ਨੇ ਤੇ ਨੌਜਵਾਨਾਂ ਨੂੰ ਨਸ਼ੇ ਦੀ ਲਤ ਲਗਾਉਂਦੇ ਨੇ, ਇਸ ਕਰਕੇ ਇਨ੍ਹਾਂ ਦਾ ਡੋਪ ਟੈਸਟ ਕੀਤਾ ਜਾਵੇ। ਇਸ ਨਾਲ ਪੁਲਿਸ ਦੇ ਰੋਹ ਦੇ ਡਰੋਂ ਫ਼ੈਸਲਾ ਕਰ ਦਿੱਤਾ ਕਿ ਸਾਰੇ ਮੁਲਾਜ਼ਮਾਂ ਦਾ ਹੀ ਡੋਪ ਟੈਸਟ ਕੀਤਾ ਜਾਵੇ। ਵੈਸੇ ਹਕੀਕਤ ਤਾਂ ਇਹ ਹੈ ਕਿ ਕੋਈ ਵੀ ਮੁਲਾਜ਼ਮ ਸਮੇਤ ਪੁਲਿਸ ਦੇ ਕੋਈ ਵੀ ਨਸ਼ਾ ਕਿੰਨੀ ਵੀ ਥੋੜ੍ਹੀ ਮਾਤਰਾ ਵਿਚ ਕਰਕੇ ਆਪਣੀ ਡਿਊਟੀ 'ਤੇ ਆ ਹੀ ਨਹੀਂ ਸਕਦਾ ਪਰ ਫਿਰ ਵੀ ਆ ਰਹੇ ਸਨ, ਸਿਗਰਟਾਂ ਦਾ ਸੇਵਨ ਆਮ ਹੋਣ ਦੇ ਬਾਵਜੂਦ ਸਰਕਾਰ ਇਸ ਨਿਯਮ ਨੂੰ ਲਾਗੂ ਨਹੀਂ ਸੀ ਕਰ ਸਕੀ।
ਕੀ ਹੋਣਗੇ ਨਤੀਜੇ ਇਸ ਫੈਸਲੇ ਦੇ?
ਮੁਹਾਲੀ ਦੇ ਜ਼ਿਲ੍ਹਾ ਹਸਪਤਾਲ ਵਿਚ ਇਕ ਜਰਨਲਿਸਟ ਤੋਂ ਸਰਕਾਰੀ ਨਿਰਧਾਰਿਤ ਫੀਸ 1500 ਰੁਪਏ ਵਸੂਲ ਕੀਤੇ ਗਏ ਨੇ ਤੇ ਕਿਟ ਦੀ ਕੀਮਤ ਦੱਸੀ ਗਈ ਹੈ 1200 ਰੁਪਏ ਜਦਕਿ ਇਕ ਹੋਰ ਜ਼ਿਲ੍ਹੇ ਨੇ ਕੀਮਤ 370 ਰੁਪਏ ਦੱਸੀ ਹੈ। ਡੋਪ ਟੈਸਟ ਵਿਚ ਸ਼ਰਾਬ ਤੇ ਤੰਬਾਕੂ ਤਾਂ ਟੈਸਟ ਹੀ ਨਹੀਂ ਕੀਤੇ ਜਾਂਦੇ। ਨਾਲੇ ਇਨ੍ਹਾਂ ਟੈਸਟਾਂ ਦੀਆਂ ਪ੍ਰਦੂਸ਼ਣ ਸਫ਼ਾਈ ਸਰਟੀਫਿਕੇਟ ਦੀ ਤਰ੍ਹਾਂ ਝੂਠੀਆਂ ਰਿਪੋਰਟਾਂ ਵੀ ਖਰੀਦੇ ਜਾਣ ਦੇ ਸਟਿੰਗ ਹੋ ਚੁੱਕੇ ਨੇ। ਪੰਜਾਬ ਦੇ ਕਰੀਬ ਚਾਰ (3.87) ਲੱਖ ਮੁਲਜ਼ਮ ਸਰਕਾਰੀ ਤੇ ਅਰਧ-ਸਰਕਾਰੀ ਅਦਾਰਿਆਂ ਦੇ ਵਿਚ। ਇਨ੍ਹਾਂ ਦਾ ਕਿਟਾਂ ਦਾ ਵਿੱਤੀ ਬੋਝ ਹੋਵੇਗਾ 15 ਕਰੋੜ ਤੋਂ 48 ਕਰੋੜ ਰੁਪਏ ਦੇ ਦਰਮਿਆਨ। ਕੰਮ ਦਾ ਬੋਝ ਜੇ ਵੇਖਿਆ ਜਾਵੇ ਤਾਂ ਸੂਬੇ ਦੇ 63 ਜ਼ਿਲ੍ਹਾ ਤੇ ਤਹਿਸੀਲ ਪੱਧਰ ਦੇ ਹਸਪਤਾਲਾਂ ਵਿਚ ਜੇਕਰ 50 ਮੁਲਾਜ਼ਮਾਂ ਦਾ ਟੈਸਟ ਵੀ ਰੋਜ਼ ਕਰਨਾ ਹੋਵੇ ਤਾਂ ਵੀ ਲੈਬਾਰਟਰੀ ਵਿਚ ਆਮ ਮਰੀਜ਼ਾਂ ਦੇ ਟੈਸਟਾਂ 'ਤੇ ਇਸ ਦਾ ਮਾੜਾ ਅਸਰ ਪਵੇਗਾ। ਹਰ ਰੋਜ਼ ਟੈਸਟ ਕਰਕੇ ਵੀ ਲੱਗਣਗੇ 8 ਕੁ ਮਹੀਨੇ। ਅਮਲਾ ਪਹਿਲਾਂ ਹੀ ਘੱਟ ਹੈ ਜਿਸ ਕਰਕੇ ਸਿਹਤ ਸੇਵਾਵਾਂ ਦੀ ਗੁਣਵੱਤਾ ਘਟੇਗੀ ।
ਕਿੰਨਾ ਕੁ ਪਵੇਗਾ ਪ੍ਰਭਾਵ ਨਸ਼ਿਆਂ 'ਤੇ
ਪਿਛਲੀ ਸਰਕਾਰ ਵਲੋਂ ਪੀ.ਜੀ.ਆਈ. ਚੰਡੀਗੜ੍ਹ ਤੋਂ ਕਰਵਾਏ ਅਧਿਅਨ ਅਨੁਸਾਰ ਪੰਜਾਬ ਵਿਚ 22 ਲੱਖ ਸ਼ਰਾਬ ਦੇ 16.4 ਲੱਖ ਤੰਬਾਕੂ ਦੇ ਤੇ 2.7 ਲੱਖ ਅਫੀਮੀ ਪਦਾਰਥਾਂ ਦੇ ਨਸ਼ੇੜੀ ਹਨ। ਅਜੇ ਫਾਰਮਾ ਦਵਾਈਆਂ ਵਾਲੇ ਗਿਣੇ ਨਹੀਂ। ਮੁਲਾਜ਼ਮ ਆਬਾਦੀ ਦਾ ਕਰੀਬ 1.5 ਫ਼ੀਸਦੀ ਹਨ ਤੇ 15 ਸਾਲ ਤੋਂ ਉੱਪਰ ਦੀ ਆਬਾਦੀ ਦਾ ਕਰੀਬ 2 ਫ਼ੀਸਦੀ ਨੇ! ਅੱਧੀਆਂ ਤੋਂ ਵੱਧ ਔਰਤ ਕਰਮਚਾਰੀ ਹਨ! ਸਹਿਜੇ ਹੀ ਅੰਦਾਜ਼ਾ ਲੱਗ ਸਕਦਾ ਹੈ ਕਿ ਇਨ੍ਹਾਂ ਵਿਚ ਕਿੰਨੇ ਕੁ ਹੋਣਗੇ ਨਸ਼ੇ ਦੀ ਲਤ ਵਾਲੇ। ਪਰ ਇਸ ਹੁਕਮ ਦਾ ਮਾਨਸਿਕ ਦਾਅ ਪੇਚ ਵਜੋਂ ਨਸ਼ਾ ਵਿਰੋਧੀ ਮੁਹਿੰਮ ਉਪਰ ਤੇ ਡੋਪ ਮੁਹਿੰਮ ਉੱਪਰ ਗੁਣਾਤਮਿਕ ਪ੍ਰਭਾਵ ਗਿਣਾਤਮਿਕ ਨਾਲੋਂ ਕਿਤੇ ਜ਼ਿਆਦਾ ਹੋਵੇਗਾ। ਅਮਰੀਕਾ ਵਰਗੇ ਚੁਸਤ ਪ੍ਰਸ਼ਾਸਨ ਵਾਲੇ ਦੇਸ਼ਾਂ ਵਿਚ ਜਿਥੇ ਅਫੀਮੀ ਪਦਾਰਥ ਪ੍ਰਸਕਰਿਪਸ਼ਨ ਡਰੱਗ ਵਜੋਂ ਮਿਲਦੇ ਹਨ, ਨਸ਼ਿਆਂ ਦੀ ਓਵਰ ਡੋਜ਼ ਨਾਲ 63,632 ਮੌਤਾਂ ਹੋ ਗਈਆਂ ਹਨ। ਇਨ੍ਹਾਂ ਵਿਚ ਫੈਂਟਾਨਿਲ ਵਰਗੇ ਨਸ਼ੇ ਦੇ ਟੀਕਿਆਂ ਨਾਲ ਹੋਈਆਂ 19,413 ਮੌਤਾਂ ਵੀ ਸ਼ਾਮਿਲ ਹਨ। ਸਾਰੀ ਦੁਨੀਆ ਦੇ, ਭਾਰਤ ਦੇ ਤੇ ਪੰਜਾਬ ਦੇ ਅਮਲ ਦਾ ਇਤਿਹਾਸ ਦੱਸਦਾ ਹੈ ਕਿ ਨਸ਼ੇ ਖੋਲ੍ਹਣਾ ਨਸ਼ਿਆਂ ਦੇ ਕੋਹੜ ਦਾ ਹੱਲ ਨਹੀਂ ਬਣ ਸਕਿਆ। ਹਾਂ ਪਰ ਪੁਖਤਾ ਤਕਨੀਕੀ ਤੇ ਕਾਨੂੰਨੀ ਪ੍ਰਵਾਧਾਨਾਂ ਦੇ ਨਾਲ-ਨਾਲ ਜਿੱਥੇ ਵੀ ਸਿਆਸੀ ਵਚਨਬੱਧਤਾ ਨਾਲ ਵਿਸ਼ਾਲ ਲੋਕ ਲਹਿਰ ਉਸਾਰ ਕੇ ਨਸ਼ਾਬੰਦੀ ਕੀਤੀ ਗਈ ਉਥੇ ਹੀ ਸਰਕਾਰਾਂ ਸਫਲ ਹੋਈਆਂ ਹਨ।

-E. mail : ysa_punjab2004@yahoo.com

 

ਅੱਜ ਲਈ ਵਿਸ਼ੇਸ਼

ਕਿਸਾਨੀ ਸੰਘਰਸ਼ ਦਾ ਅਹਿਮ ਕਾਂਡ ਹੈ ਕੁਠਾਲੇ ਦਾ ਸ਼ਹੀਦੀ ਸਾਕਾ

ਗੁਲਾਮ ਭਾਰਤ ਵਿਚ ਅੰਗਰੇਜ਼ ਹੁਕਮਰਾਨਾਂ ਨੇ ਦੇਸੀ ਰਾਜੇ ਮਹਾਰਾਜਿਆਂ ਅਤੇ ਨਵਾਬਾਂ ਨੂੰ ਆਪਣੇ ਅਧੀਨ ਕਰਕੇ ਭਾਰਤੀ ਲੋਕਾਂ ਦੀ ਅੰਨ੍ਹੀ ਲੁੱਟ ਕੀਤੀ। ਇਸ ਰਿਆਸਤੀ ਰਾਜ ਪ੍ਰਬੰਧ ਅੰਦਰ ਆਪਣੇ ਅੰਗਰੇਜ਼ ਮਾਲਕਾਂ ਨੂੰ ਖੁਸ਼ ਕਰਨ ਲਈ ਇਨ੍ਹਾਂ ਰਾਜਿਆਂ ਤੇ ਨਵਾਬਾਂ ਨੇ ਹਰ ...

ਪੂਰੀ ਖ਼ਬਰ »

ਭਾਜਪਾ ਨੂੰ ਲੋੜ ਹੈ ਇਕ ਅੰਧ-ਰਾਸ਼ਟਰਵਾਦੀ ਮੁੱਦੇ ਦੀ

ਲੰਘੇ ਹਫ਼ਤੇ ਮੈਂ ਇਕ ਕਿਆਸ ਲਗਾਇਆ ਸੀ ਕਿ ਭਾਰਤੀ ਜਨਤਾ ਪਾਰਟੀ 2019 ਦਾ ਮੋਰਚਾ ਜਿੱਤਣ ਲਈ ਰਾਸ਼ਟਰਵਾਦੀ ਮੁਹਿੰਮ ਪੈਦਾ ਕਰਨ ਦੇ ਜੁਗਾੜ ਵਿਚ ਹੈ। ਨਾਲ ਹੀ ਮੈਂ ਇਹ ਤਰਕ ਵੀ ਦਿੱਤਾ ਸੀ ਕਿ ਉਹ ਰਾਸ਼ਟਰਵਾਦ ਦੇ ਨਾਲ ਵਿਕਾਸ ਨੂੰ ਵੀ ਜੋੜਨਾ ਚਾਹੇਗੀ ਭਾਵ ਭਾਜਪਾ ਦੀ ਇਹ ਯੋਜਨਾ ...

ਪੂਰੀ ਖ਼ਬਰ »

ਸਿਆਸੀ ਕਸ਼ਮਕਸ਼ ਦਾ ਸ਼ਿਕਾਰ ਹੋ ਸਕਦਾ ਹੈ ਸੰਸਦ ਦਾ ਮੌਨਸੂਨ ਸੈਸ਼ਨ

ਕੱਲ੍ਹ 18 ਜੁਲਾਈ ਨੂੰ ਸੰਸਦ ਦਾ ਮੌਨਸੂਨ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ। ਇਹ 10 ਅਗਸਤ ਨੂੰ ਖ਼ਤਮ ਹੋਵੇਗਾ। ਇਸ ਸਮੇਂ ਵਿਚ ਸੰਸਦ ਨੂੰ ਕੰਮਕਾਜ ਲਈ 10 ਦਿਨ ਹੀ ਮਿਲਣਗੇ। ਇਨ੍ਹਾਂ 10 ਦਿਨਾਂ ਵਿਚ 18 ਬਿੱਲ ਪੇਸ਼ ਕੀਤੇ ਜਾਣੇ ਹਨ। ਇਨ੍ਹਾਂ ਵਿਚੋਂ 9 ਬਿੱਲ ਪਹਿਲਾਂ ਹੀ ਲੋਕ ਸਭਾ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX