ਪੈਰਿਸ/ਜ਼ਗਰੇਬ, 16 ਜੁਲਾਈ (ਏਜੰਸੀ)-ਫ਼ਰਾਂਸ ਦੀ ਟੀਮ ਫੀਫਾ ਵਿਸ਼ਵ ਚੈਂਪੀਅਨ ਬਣਨ ਤੋਂ ਬਾਅਦ ਅੱਜ ਆਪਣੇ ਵਤਨ ਵਾਪਸ ਪਰਤ ਆਈ | ਇਸ ਮੌਕੇ ਹਵਾਈ ਅੱਡੇ 'ਤੇ ਵੱਡੀ ਗਿਣਤੀ 'ਚ ਲੋਕ ਆਪਣੇ ਸਟਾਰ ਖਿਡਾਰੀਆਂ ਦਾ ਸਵਾਗਤ ਕਰਨ ਲਈ ਕਾਫ਼ੀ ਉਤਸੁਕ ਸੀ | ਟੀਮ ਦੇ ਖਿਡਾਰੀਆਂ ਨੇ ਜਹਾਜ਼ 'ਚ ਉਤਰਦਿਆਂ ਹੀ ਫੀਫਾ ਵਿਸ਼ਵ ਕੱਪ ਟ੍ਰਾਫ਼ੀ ਨੂੰ ਹਵਾ 'ਚ ਲਹਿਰਾ ਕੇ ਆਪਣੇ ਦੇਸ਼ਵਾਸੀਆਂ ਦਾ ਸਵਾਗਤ ਕਬੂਲ ਕੀਤਾ | ਇਸ ਤੋਂ ਬਾਅਦ ਪੈਰਿਸ ਵਿਖੇ ਚੈਂਪਸ ਐਲੇਸਿਸ ਵਿਖੇ ਖੁੱਲ੍ਹੀ ਬੱਸ 'ਤੇ ਸਵਾਰ ਹੋ ਕੇ ਖਿਡਾਰੀ ਜੇਤੂ ਪਰੇਡ 'ਚ ਸ਼ਾਮਿਲ ਹੋਏ | ਸੜਕਾਂ ਦੇ ਚਾਰੇ ਪਾਸੇ ਵੱਡੀ ਗਿਣਤੀ 'ਚ ਖੜੇ੍ਹ ਲੋਕ ਆਪਣੀ ਟੀਮ ਦੇ ਖਿਡਾਰੀਆਂ ਨੂੰ ਹੱਲਾਸ਼ੇਰੀ ਦੇ ਰਹੇ ਸਨ | ਉਧਰ ਉਪ ਜੇਤੂ ਰਹੀ ਕ੍ਰੋਏਸ਼ੀਆ ਦੀ ਟੀਮ ਦਾ ਵੀ ਆਪਣੇ ਵਤਨ ਪੁੱਜਣ 'ਤੇ ਸ਼ਾਨਦਾਰ ਸਵਾਗਤ ਹੋਇਆ | ਹਵਾਈ ਅੱਡੇ 'ਤੇ ਖਿਡਾਰੀਆਂ ਦਾ ਰੈੱਡ ਕਾਰਪੇਟ ਵਿਛਾ ਕੇ ਸਵਾਗਤ ਕੀਤਾ ਗਿਆ | ਇਸ ਤੋਂ ਬਾਅਦ ਖਿਡਾਰੀਆਂ ਨੂੰ ਖੁੱਲ੍ਹੀ ਬੱਸ 'ਤੇ ਬਿਠਾ ਕੇ ਜੇਤੂ ਪਰੇਡ ਕਰਵਾਈ ਗਈ | ਇਸ ਤੋਂ ਪਹਿਲਾਂ ਫਰਾਂਸ ਦੀ ਜਿੱਤ ਤੋਂ ਬਾਅਦ ਹੀ ਬੀਤੀ ਰਾਤ ਤੋਂ ਹੀ ਪੈਰਿਸ ਦੇ ਆਈਫ਼ਲ ਟਾਵਰ 'ਤੇ ਸ਼ਾਨਦਾਰ ਰੋਸ਼ਨੀ (ਲਾਈਟਿੰਗ) ਕੀਤੀ ਗਈ ਸੀ | ਹਾਲਾਂਕਿ ਫਰਾਂਸ 'ਚ ਕਈ ਥਾਈਾ ਕੁਝ ਸ਼ਰਾਰਤੀ ਅਨਸਰਾਂ ਨੇ ਇਕ ਮਸ਼ਹੂਰ ਸਟੋਰ ਦੀਆਂ ਖਿੜਕੀਆਂ ਤੋੜ ਦਿੱਤੀਆਂ ਅਤੇ ਲੁੱਟ-ਖੋਹ ਕੀਤੀ¢ ਮਾਸਕ ਪਾ ਕੇ ਲਗਪਗ 30 ਨੌਜਵਾਨ ਇਕ ਮਸ਼ਹੂਰ ਸਟੋਰ ਵਿਚ ਵੜ ਗਏ ਅਤੇ ਉੱਥੋਂ ਵਾਈਨ ਅਤੇ ਸ਼ੈਮਪੀਅਨ ਦੀਆਂ ਬੋਤਲਾਂ ਲੈ ਕੇ ਭੱਜ ਗਏ | ਕੁਝ ਲੋਕਾਂ ਨੇ ਪੁਲਿਸ 'ਤੇ ਬੋਤਲਾਂ ਅਤੇ ਕੁਰਸੀਆਂ ਵੀ ਸੁੱਟੀਆਂ ਜਿਸ ਦੇ ਜਵਾਬ ਵਿਚ ਪੁਲਿਸ ਨੇ ਹੰਝੂ ਗੈਸ ਦਾ ਇਸਤੇਮਾਲ ਕੀਤਾ¢ ਸਥਾਨਕ ਪੁਲਿਸ ਨੇ ਦੱਸਿਆ ਕਿ ਫਰਾਂਸ ਦੇ ਦੱਖਣੀ ਸ਼ਹਿਰ ਲਿਓਨ ਵਿਚ ਪੁਲਿਸ ਅਤੇ ਲਗਪਗ 100 ਨੌਜਵਾਨਾਂ ਵਿਚਕਾਰ ਉਸ ਸਮੇਂ ਝੜਪ ਹੋਈ ਜਦੋਂ ਖੁੱਲ੍ਹੇ ਵਿਚ ਮੈਚ ਦੀ ਸਕਰੀਨਿੰਗ ਦੌਰਾਨ ਨੌਜਵਾਨ ਪੁਲਿਸ ਦੇ ਵਾਹਨਾਂ 'ਤੇ ਚੜ੍ਹ ਗਏ¢ ਪੁਲਿਸ ਨੇ ਨੌਜਵਾਨਾਂ ਨੂੰ ਭਜਾਉਣ ਲਈ ਹੰਝੂ ਗੈਸ ਦਾ ਇਸਤੇਮਾਲ ਕੀਤਾ ਪਰ ਉਨ੍ਹਾਂ ਨੇ ਪੁਲਿਸ ਕਰਮੀਆਂ 'ਤੇ ਚੀਜ਼ਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਕੂੜਾਦਾਨਾਂ ਵਿਚ ਅੱਗ ਲਗਾ ਦਿੱਤੀ¢ ਪੁਲਿਸ ਨੇ ਦੱਸਿਆ ਕਿ ਮਾਰਿਸਲੇ ਵਿਚ 10 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ ਜਿੱਥੇ ਝੜਪ ਵਿਚ ਦੋ ਸੁਰੱਖਿਆ ਕਰਮੀ ਜ਼ਖ਼ਮੀ ਹੋ ਗਏ¢ ਪੁਲਿਸ ਨੇ ਦੱਸਿਆ ਕਿ ਦੱਖਣੀ ਪੂਰਬੀ ਸ਼ਹਿਰ ਏਨੇਸੀ ਵਿਚ ਇਕ 50 ਸਾਲ ਵਿਅਕਤੀ ਦੀ ਉਸ ਸਮੇਂ ਮੌਤ ਹੋ ਗਈ ਜਦੋਂ ਉਸ ਨੇ ਜਸ਼ਨ ਦੌਰਾਨ ਘੱਟ ਪਾਣੀ ਵਾਲੀ ਨਹਿਰ ਵਿਚ ਛਾਲ ਮਾਰ ਦਿੱਤੀ ਅਤੇ ਉਸ ਦੀ ਗਰਦਨ ਟੁੱਟਣ ਨਾਲ ਮੌਤ ਹੋ ਗਈ |
ਮਾਸਕੋ, 16 ਜੁਲਾਈ (ਏਜੰਸੀ)-ਫਰਾਂਸ ਨੇ ਫੀਫਾ ਵਿਸ਼ਵ ਕੱਪ-2018 ਦਾ ਿਖ਼ਤਾਬ ਜਿੱਤ ਲਿਆ | ਕ੍ਰੋਏਸ਼ੀਆ ਦੇ ਕਪਤਾਨ ਲੂਕਾ ਮੋਡਰਿਕ ਨੇ ਗੋਲਡਨ ਬਾਲ, ਇੰਗਲੈਂਡ ਦੇ ਹੈਰੀ ਕੇਨ ਨੇ ਗੋਲਡਨ ਬੂਟ ਅਤੇ ਬੈਲਜੀਅਮ ਦੇ ਗੋਲਕੀਪਰ ਥੀਬੌਤ ਕੋਰਟੋਇਸ ਨੇ ਗੋਲਡਨ ਗਲਬਸ ਦੇ ਪੁਰਸਕਾਰ ...
ਪੈਰਿਸ, 16 ਜੁਲਾਈ (ਏਜੰਸੀ)-ਫਰਾਂਸ ਦੀ ਵਿਸ਼ਵ ਕੱਪ ਜਿੱਤ ਦਾ ਲੱਖਾਂ ਪ੍ਰਸੰਸਕਾਂ ਨੇ ਜਿੱਥੇ ਬੜੇ ਸ਼ਾਨਦਾਰ ਤਰੀਕੇ ਨਾਲ ਜਸ਼ਨ ਮਨਾਇਆ ਉੱਥੇ ਦੂਜੇ ਪਾਸੇ ਚੈਂਪਸ ਅਲਿਸੀਸ ਐਵੀਨਿਊ ਵਿਚ ਕਈ ਨੌਜਵਾਨਾਂ ਨੇ ਇਕ ਮਸ਼ਹੂਰ ਸਟੋਰ ਦੀਆਂ ਖਿੜਕੀਆਂ ਤੋੜ ਦਿੱਤੀਆਂ ਅਤੇ ...
ਦੋਰਾਹਾ, 16 ਜੁਲਾਈ (ਜੋਗਿੰਦਰ ਸਿੰਘ ਓਬਰਾਏ)-ਇੱਥੋਂ ਦੀ ਵਿਦਿਆਰਥਣ ਮਨਪ੍ਰੀਤ ਕੌਰ ਸਪੁੱਤਰੀ ਰੁਕਵਿੰਦਰ ਸਿੰਘ ਰੰਮੀ ਬਾਜਵਾ ਦਾ ਐੱਨ. ਆਈ. ਐੱਸ. ਬੰਗਲੌਰ ਵਿਖੇ ਪੂਰੇ ਪੰਜਾਬ ਵਿਚੋਂ ਇਕਲੌਤੀ ਹਾਕੀ ਖਿਡਾਰੀ ਕੋਚ ਸਿਖਲਾਈ ਲਈ ਚੁਣੇ ਜਾਣ 'ਤੇ ਇਲਾਕੇ ਵਿਚ ਖ਼ੁਸ਼ੀ ...
ਲੀਡਸ, 16 ਜੁਲਾਈ (ਏਜੰਸੀ)-ਪਿਛਲੇ ਮੈਚ ਵਿਚ ਮਧਕ੍ਰਮ ਦੀ ਕਮਜ਼ੋਰੀਆਂ ਸਾਹਮਣੇ ਆਉਣ ਤੋਂ ਬਾਅਦ ਭਾਰਤੀ ਟੀਮ ਇੰਗਲੈਂਡ ਿਖ਼ਲਾਫ਼ ਮੰਗਲਵਾਰ ਨੂੰ ਹੋਣ ਵਾਲੇ ਫੈਸਲਾਕੁੰਨ ਤੀਸਰੇ ਇਕ ਦਿਨਾ ਮੈਚ ਵਿਚ ਇਨ੍ਹਾਂ ਕਮਜ਼ੋਰੀਆਂ ਨੂੰ ਦੂਰ ਕਰਨਾ ਚਾਹੇਗੀ | ਜਿਸ ਵਿਚ ਜਿੱਤ ਨਾਲ ...
ਬਯੂਨਸ ਆਯਰਸ, 16 ਜੁਲਾਈ (ਏਜੰਸੀ)-ਅਰਜਨਟੀਨਾ ਫੁੱਟਬਾਲ ਮਹਾਂ ਸੰਘ ਅਤੇ ਰਾਸ਼ਟਰੀ ਫੁੱਟਬਾਲ ਟੀਮ ਦੇ ਮੁੱਖ ਕੋਚ ਜਾਰਜ ਸਾਮਪੋਲੀ ਹੁਣ ਵੱਖ ਹੋ ਗਏ ਹਨ | ਫੀਫਾ ਵਿਸ਼ਵ ਕੱਪ ਵਿਚ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਸਾਮਪੋਲੀ ਕੋਚ ਦੇ ਅਹੁਦੇ ਤੋਂ ਹਟ ਗਏ ਹਨ | ਜਾਣਕਾਰੀ ...
ਪੈਰਿਸ, 16 ਜੁਲਾਈ (ਏਜੰਸੀ)-ਫਰਾਂਸ ਵਿਚ ਰਾਸ਼ਟਰੀ ਫੁੱਟਬਾਲ ਟੀਮ ਦੀ ਵਿਸ਼ਵ ਕੱਪ ਵਿਚ ਿਖ਼ਤਾਬੀ ਜਿੱਤ ਦਾ ਜਸ਼ਨ ਅਲੱਗ ਹੀ ਅੰਦਾਜ਼ ਵਿਚ ਮਨਾਇਆ ਜਾ ਰਿਹਾ ਹੈ¢ ਇਸ ਜਿੱਤ ਦੇ ਜਸ਼ਨ ਵਿਚ ਪੈਰਿਸ ਦੇ ਮੈਟਰੋ ਸਟੇਸ਼ਨਾਂ ਦੇ ਨਾਂਅ ਬਦਲ ਦਿੱਤੇ ਗਏ ਹਨ¢ ਇਹ ਟੀਮ ਵਲੋਂ ...
ਨਵੀਂ ਦਿੱਲੀ, 16 ਜੁਲਾਈ (ਏਜੰਸੀ)-ਫੀਫਾ ਵਿਸ਼ਵ ਕੱਪ-2018 ਵਿਚ ਕ੍ਰੋਏਸ਼ੀਆ ਨੂੰ ਹਰਾ ਕੇ ਫਰਾਂਸ ਨੇ ਦੂਜੀ ਵਾਰ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ¢ ਇਸ ਮੈਚ ਦੇ ਹੋਣ ਤੋਂ ਪਹਿਲਾਂ ਹੀ ਕਿ੍ਕਟਰ ਹਰਭਜਨ ਸਿੰਘ ਨੇ ਇਕ ਇਸ ਤਰ੍ਹਾਂ ਦਾ ਟਵੀਟ ਕੀਤਾ ਹੈ ਜੋ ਲੋਕਾਾ ਨੂੰ ...
ਦੁਬਈ, 16 ਜੁਲਾਈ (ਏਜੰਸੀ)-ਬੀਤੇ ਦਿਨੀਂ ਗੇਂਦ ਨਾਲ ਛੇੜਛਾੜ ਕਾਰਨ ਸੁਰਖੀਆਂ 'ਚ ਸ੍ਰੀਲੰਕਾ ਦੇ ਕਪਤਾਨ ਦਿਨੇਸ਼ ਚਾਂਦੀਮਲ ਸਮੇਤ ਟੀਮ ਦੇ ਕੋਚ ਚਾਦੀਕਾ ਹਾਥੂਰੂਸਿੰਗੇ ਅਤੇ ਮੈਨੇਜਰ 'ਤੇ ਆਈ.ਸੀ.ਸੀ. ਨੇ ਚਾਰ ਇਕ ਦਿਨਾ ਅਤੇ ਦੋ ਟੈਸਟ ਮੈਚਾਂ ਲਈ ਪਾਬੰਦੀ ਲਗਾ ਦਿੱਤੀ ਗਈ ...
ਮੁੰਬਈ, 16 ਜੁਲਾਈ (ਏਜੰਸੀ)-ਭਾਰਤ ਦੇ ਸਾਬਕਾ ਆਫ ਸਪਿਨਰ ਰਮੇਸ਼ ਪਵਾਰ ਨੂੰ ਰਾਸ਼ਟਰੀ ਮਹਿਲਾ ਕਿ੍ਕਟ ਟੀਮ ਦਾ ਕਾਰਜਕਾਰੀ ਕੋਚ ਬਣਾਇਆ ਗਿਆ ਹੈ¢ ਦੱਸਿਆ ਜਾ ਰਿਹਾ ਹੈ ਕਿ ਬੀ.ਸੀ.ਸੀ.ਆਈ. ਜਦੋਂ ਤੱਕ ਤੁਸ਼ਾਰ ਅਰੋਠੇ ਦਾ ਕੋਈ ਵਿਕਲਪ ਨਹੀਂ ਲੱਭ ਲੈਂਦਾ ਉਦੋਂ ਤੱਕ ਉਹ ਟੀਮ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX