ਤਾਜਾ ਖ਼ਬਰਾਂ


ਨਵੇਂ ਸਰਪੰਚਾਂ ਨੂੰ ਗਰਾਮ ਪੰਚਾਇਤਾਂ ਦਾ ਰਿਕਾਰਡ 21 ਤੱਕ ਦੇਣ ਦੇ ਹੁਕਮ
. . .  about 1 hour ago
ਖਮਾਣੋਂ ,17 ਜਨਵਰੀ {ਮਨਮੋਹਣ ਸਿੰਘ ਕਲੇਰ}- ਰਾਜ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ {ਚੋਣ ਸ਼ਾਖਾ} ਵੱਲੋਂ ਰਾਜ ਸਮੂਹ ਜ਼ਿਲ੍ਹਾ ਵਿਕਾਸ ਅਫ਼ਸਰਾਂ ਅਤੇ ਬਲਾਕ ਵਿਕਾਸ ਅਫ਼ਸਰਾਂ ਨੂੰ ਇਕ ਪੱਤਰ ਜਾਰੀ ਕਰਦੇ ਹੋਏ ਮੌਜੂਦਾ ...
ਕੈਬਨਿਟ ਦੀ ਨਿਯੁਕਤ ਕਮੇਟੀ ਨੇ ਘਟਾਇਆ ਰਾਕੇਸ਼ ਅਸਥਾਨਾ ਸਮੇਤ 4 ਅਫਸਰਾਂ ਦਾ ਕਾਰਜਕਾਲ
. . .  about 1 hour ago
ਨਵੀਂ ਦਿੱਲੀ, 17 ਜਨਵਰੀ - ਸੀ.ਬੀ.ਆਈ ਦੇ ਵਿਸ਼ੇਸ਼ ਨਿਰਦੇਸ਼ਕ ਰਾਕੇਸ਼ ਅਸਥਾਨਾ ਅਤੇ ਤਿੰਨ ਹੋਰ ਸੀ.ਬੀ.ਆਈ ਅਫਸਰਾਂ ਦਾ ਕਾਰਜਕਾਲ ਕੇਂਦਰੀ ਕੈਬਨਿਟ ਦੀ ਨਿਯੁਕਤ ਕਮੇਟੀ ਵੱਲੋਂ...
ਸੱਚ ਦੀ ਜਿੱਤ ਹੋਈ ਹੈ - ਅੰਸ਼ੁਲ ਛਤਰਪਤੀ
. . .  about 1 hour ago
ਪੰਚਕੂਲਾ, 17 ਜਨਵਰੀ - ਪੱਤਰਕਾਰ ਰਾਮਚੰਦਰ ਛਤਰਪਤੀ ਹੱਤਿਆ ਮਾਮਲੇ 'ਚ ਡੇਰਾ ਸਿਰਸਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਮੇਤ ਚਾਰ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ...
ਸੈਰ ਸਪਾਟਾ ਵਿਭਾਗ ਨੇ 7.90 ਕਰੋੜ ਦੀ ਲਾਗਤ ਨਾਲ ਛੱਤਬੀੜ ਦੀ ਕੀਤੀ ਕਾਇਆ ਕਲਪ - ਸਿੱਧੂ
. . .  about 2 hours ago
ਜ਼ੀਰਕਪੁਰ, 17 ਜਨਵਰੀ (ਹਰਦੀਪ ਸਿੰਘ ਹੈਪੀ ਪੰਡਵਾਲਾ) - ਪੰਜਾਬ ਵਿੱਚ ਜੰਗਲੀ ਜੀਵ ਸੈਲਾਨੀਆਂ ਦੀ ਗਿਣਤੀ ਨੂੰ ਵਧਾਉਣ ਲਈ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਵੱਲੋਂ ਛੱਤਬੀੜ...
ਛਤਰਪਤੀ ਹੱਤਿਆ ਮਾਮਲੇ 'ਚ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ
. . .  about 2 hours ago
ਪੰਚਕੂਲਾ, 17 ਜਨਵਰੀ (ਰਾਮ ਸਿੰਘ ਬਰਾੜ) - ਪੱਤਰਕਾਰ ਰਾਮਚੰਦਰ ਛਤਰਪਤੀ ਹੱਤਿਆ ਮਾਮਲੇ 'ਚ ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ ਨੇ ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ...
ਮਹਿਲਾ ਕ੍ਰਿਕਟ : ਬੀ.ਸੀ.ਸੀ.ਆਈ ਵੱਲੋਂ ਇੰਗਲੈਂਡ ਖ਼ਿਲਾਫ਼ ਘਰੇਲੂ ਲੜੀ ਲਈ ਪ੍ਰੋਗਰਾਮ ਦਾ ਐਲਾਨ
. . .  about 3 hours ago
ਮੁੰਬਈ, 17 ਜਨਵਰੀ - ਬੀ.ਸੀ.ਸੀ.ਆਈ ਨੇ ਇੰਗਲੈਂਡ ਖ਼ਿਲਾਫ਼ ਘਰੇਲੂ ਲੜੀ ਲਈ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਇਸ ਲੜੀ ਤਹਿਤ ਭਾਰਤੀ ਮਹਿਲਾ ਕ੍ਰਿਕਟ ਟੀਮ ਅਤੇ ਇੰਗਲੈਂਡ...
ਸੋਸ਼ਲ ਮੀਡੀਆ 'ਤੇ ਆਮ ਚੋਣਾਂ ਦੀ ਫ਼ਰਜ਼ੀ ਤਾਰੀਖ਼ ਜਾਰੀ ਕਰਨ ਵਾਲਿਆ ਖ਼ਿਲਾਫ਼ ਕਾਰਵਾਈ ਹੋਵੇ - ਚੋਣ ਕਮਿਸ਼ਨ
. . .  about 3 hours ago
ਨਵੀਂ ਦਿੱਲੀ, 10 ਜਨਵਰੀ - ਚੋਣ ਕਮਿਸ਼ਨ ਨੇ ਦਿੱਲੀ ਦੇ ਚੋਣ ਅਧਿਕਾਰੀ ਨੂੰ ਸੋਸ਼ਲ ਮੀਡੀਆ 'ਤੇ ਆਮ ਚੋਣਾਂ ਦੀ ਫ਼ਰਜ਼ੀ ਤਾਰੀਖ਼ ਜਾਰੀ ਕਰਨ ਵਾਲਿਆ ਖ਼ਿਲਾਫ਼ ਕਾਰਵਾਈ...
ਬੱਚਿਆ ਨਾਲ ਕਥਿਤ ਸ਼ੋਸ਼ਣ ਨੂੰ ਲੈ ਕੇ ਸੀ.ਬੀ.ਆਈ ਵੱਲੋਂ ਐੱਫ.ਆਈ.ਆਰ ਦਰਜ
. . .  about 3 hours ago
ਪਟਨਾ, 17 ਜਨਵਰੀ - ਬਿਹਾਰ ਦੇ ਸ਼ੈਲਟਰ ਹੋਮ 'ਚ ਬੱਚਿਆ ਨਾਲ ਕਥਿਤ ਸ਼ੋਸ਼ਣ ਨੂੰ ਲੈ ਕੇ ਸੀ.ਬੀ.ਆਈ ਨੇ 8 ਐੱਫ.ਆਈ.ਆਰ ਦਰਜ ਕੀਤੀਆਂ...
ਸਾਬਕਾ ਸੈਨਾ ਮੁਖੀ ਜਨਰਲ ਜੇ.ਜੇ ਸਿੰਘ ਪੰਜਾਬ ਮੰਚ 'ਚ ਹੋਏ ਸ਼ਾਮਲ
. . .  about 3 hours ago
ਪਟਿਆਲਾ, 17 ਜਨਵਰੀ (ਅਮਰਬੀਰ ਸਿੰਘ ਆਹਲੂਵਾਲੀਆ)- ਸਾਬਕਾ ਸੈਨਾ ਮੁਖੀ ਜਨਰਲ ਜੇ.ਜੇ ਸਿੰਘ ਪੰਜਾਬ ਮੰਚ 'ਚ ਸ਼ਾਮਲ ਹੋ ਗਏ ਹਨ। ਜਾਣਕਾਰੀ ਦੇ ਲਈ ਦੱਸ ਦੇਈਏ ਕਿ ਉਹ ਪਟਿਆਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਵਿਧਾਨ ਸਭਾ ਸੀਟ ਤੋਂ ਕੈਪਟਨ .....
ਲੋਕ ਵਿਦੇਸ਼ਾਂ ਤੋਂ ਇਲਾਜ ਲਈ ਆਉਂਦੇ ਨੇ ਗੁਜਰਾਤ - ਪ੍ਰਧਾਨ ਮੰਤਰੀ
. . .  about 4 hours ago
ਅਹਿਮਦਾਬਾਦ, 17 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਅਹਿਮਦਾਬਾਦ ਵਿਖੇ ਸਰਦਾਰ ਵੱਲਭ ਭਾਈ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਐਂਡ ਰਿਸਰਚ...
ਆਸੀਆ ਅੰਦ੍ਰਾਬੀ ਨੂੰ ਐਨ.ਆਈ.ਏ ਅਦਾਲਤ 'ਚ ਕੀਤਾ ਗਿਆ ਪੇਸ਼
. . .  about 4 hours ago
ਨਵੀਂ ਦਿੱਲੀ, 17 ਜਨਵਰੀ - ਅੱਤਵਾਦ ਦੇ ਦੋਸ਼ਾਂ ਵਿਚ ਕਸ਼ਮੀਰ ਦੀ ਵੱਖਵਾਦੀ ਆਗੂ ਆਸੀਆ ਅੰਦ੍ਰਾਬੀ ਨੂੰ ਉਸ ਦੇ 2 ਸਹਿਯੋਗੀਆਂ ਨਾਲ ਐਨ.ਆਈ.ਏ ਅਦਾਲਤ ਵਿਚ ਪੇਸ਼ ਕੀਤਾ...
ਕਾਂਗਰਸ ਵੱਲੋਂ ਵਿਧਾਨ ਸਭਾ ਚੋਣ ਲੜਨ ਵਾਲੇ ਰਾਜਵਿੰਦਰ ਸਿੰਘ ਲੱਖੀ ਅਕਾਲੀ ਦਲ 'ਚ ਸ਼ਾਮਲ
. . .  about 4 hours ago
ਨਵੀਂ ਦਿੱਲੀ, 17 ਜਨਵਰੀ (ਜਗਤਾਰ ਸਿੰਘ)- ਨਵਾਂਸ਼ਹਿਰ ਤੋਂ ਕਾਂਗਰਸੀ ਆਗੂ ਰਾਜਵਿੰਦਰ ਸਿੰਘ ਲੱਖੀ ਅੱਜ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ 'ਚ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਿਲ ਹੋ ਗਏ ਹਨ। ਦੱਸ ਦੇਈਏ ਰਾਜਵਿੰਦਰ ਨੇ 2012 'ਚ ਕਾਂਗਰਸ ਦੀ ਟਿਕਟ 'ਤੇ .....
ਛਤਰਪਤੀ ਹੱਤਿਆ ਮਾਮਲਾ : ਜੱਜ ਨੇ ਫ਼ੈਸਲਾ ਪੜ੍ਹਨਾ ਕੀਤਾ ਸ਼ੁਰੂ
. . .  about 5 hours ago
ਪ੍ਰਧਾਨ ਮੰਤਰੀ ਨੇ ਕੀਤਾ ਸਰਦਾਰ ਵੱਲਭ ਭਾਈ ਪਟੇਲ ਇੰਸਟੀਚਿਊਟ ਦਾ ਉਦਘਾਟਨ
. . .  about 5 hours ago
ਅਹਿਮਦਾਬਾਦ, 17 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਅਹਿਮਦਾਬਾਦ ਵਿਖੇ ਸਰਦਾਰ ਵੱਲਭ ਭਾਈ ਪਟੇਲ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਐਂਡ ਰਿਸਰਚ...
ਸੁਣਵਾਈ ਦੇ ਦੌਰਾਨ ਛਤਰਪਤੀ ਦੇ ਪਰਿਵਾਰ ਲਈ ਮੁਆਵਜ਼ੇ ਦੀ ਕੀਤੀ ਗਈ ਮੰਗ
. . .  about 5 hours ago
ਪੰਚਕੂਲਾ, 17 ਜਨਵਰੀ (ਰਾਮ ਸਿੰਘ ਬਰਾੜ)- ਸੀ.ਬੀ.ਆਈ. ਕੋਰਟ 'ਚ ਸੁਣਵਾਈ ਦੇ ਦੌਰਾਨ ਮਰਹੂਮ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਡੇਰਾ ਮੁਖੀ ਰਾਮ ਰਹੀਮ ਨੂੰ ਦਿੱਤੀ ਗਈ ਸੁਰੱਖਿਆ 'ਚ ਹੋਏ .....
2018 'ਚ ਮਾਰੇ ਗਏ 250 ਅੱਤਵਾਦੀ - ਉੱਤਰੀ ਕਮਾਂਡ ਪ੍ਰਮੁੱਖ
. . .  about 5 hours ago
ਛਤਰਪਤੀ ਹੱਤਿਆ ਮਾਮਲਾ : ਸੀ.ਬੀ.ਆਈ ਦੇ ਵਕੀਲ ਨੇ ਰਾਮ ਰਹੀਮ ਨੂੰ ਫਾਂਸੀ ਦੀ ਸਜ਼ਾ ਦਿੱਤੇ ਜਾਣ ਦੀ ਕੀਤੀ ਮੰਗ
. . .  about 5 hours ago
ਥਰਮਲ ਮੁਲਾਜ਼ਮ ਜਥੇਬੰਦੀ ਦੇ ਨੁਮਾਇੰਦਿਆਂ ਨੂੰ ਪੁਲਿਸ ਨੇ ਲਿਆ ਹਿਰਾਸਤ
. . .  about 5 hours ago
ਸ਼ਸ਼ੀ ਥਰੂਰ ਖ਼ਿਲਾਫ਼ ਅਪਰਾਧਿਕ ਮਾਣਹਾਨੀ ਮਾਮਲੇ ਦੀ ਸੁਣਵਾਈ ਮੁਲਤਵੀ
. . .  about 5 hours ago
ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਦਿਨੇਸ਼ ਮਹੇਸ਼ਵਰੀ ਦਾ ਸਹੁੰ ਚੁੱਕ ਸਮਾਗਮ ਕੱਲ੍ਹ
. . .  about 6 hours ago
ਪ੍ਰਧਾਨ ਮੰਤਰੀ ਨੇ ਕੀਤਾ ਵਾਈਬ੍ਰੈਂਟ ਗੁਜਰਾਤ ਗਲੋਬਲ ਵਪਾਰ ਮੇਲੇ ਦਾ ਉਦਘਾਟਨ
. . .  about 6 hours ago
ਲੋਕਪਾਲ ਦੀ ਨਿਯੁਕਤੀ ਸਬੰਧੀ ਸੁਪਰੀਮ ਕੋਰਟ 'ਚ ਸੁਣਵਾਈ 7 ਮਾਰਚ ਨੂੰ
. . .  about 6 hours ago
ਗਰਨੇਡ ਹਮਲੇ 'ਚ ਤਿੰਨ ਜ਼ਖਮੀ
. . .  about 6 hours ago
ਛਤਰਪਤੀ ਹੱਤਿਆ ਮਾਮਲਾ : ਸੀ.ਬੀ.ਆਈ. ਦੇ ਵਕੀਲ ਜੱਜ ਸਾਹਮਣੇ ਰੱਖ ਰਹੇ ਹਨ ਆਪਣਾ ਪੱਖ
. . .  about 6 hours ago
ਰਾਮ ਰਹੀਮ ਦੇ ਵਕੀਲ ਵੱਲੋਂ ਜੱਜ ਸਾਹਮਣੇ ਰਹਿਮ ਦੀ ਅਪੀਲ
. . .  about 6 hours ago
ਛਤਰਪਤੀ ਹੱਤਿਆ ਮਾਮਲੇ 'ਚ ਫ਼ੈਸਲਾ ਆਉਣ ਤੋਂ ਪਹਿਲਾਂ ਪੁਲਿਸ ਵੱਲੋਂ 14 ਥਾਵਾਂ 'ਤੇ ਨਾਕਾਬੰਦੀ
. . .  1 minute ago
ਪੱਤਰਕਾਰ ਰਾਮਚੰਦਰ ਛਤਰਪਤੀ ਮਾਮਲੇ ਦੀ ਸੁਣਵਾਈ ਸ਼ੁਰੂ
. . .  about 7 hours ago
ਸੰਗਰੂਰ 'ਚ ਸਵਾਈਨ ਫਲੂ ਪੀੜਤਾਂ ਦੀ ਗਿਣਤੀ ਵੱਧ ਕੇ ਹੋਈ ਤਿੰਨ
. . .  about 7 hours ago
ਅਮਿਤ ਸ਼ਾਹ ਦੀ ਸਿਹਤ 'ਚ ਹੋ ਰਿਹੈ ਸੁਧਾਰ - ਭਾਜਪਾ
. . .  about 7 hours ago
ਪ੍ਰਸਿੱਧ ਗਜ਼ਲ ਗੋ ਅਤੇ ਸ਼੍ਰੋਮਣੀ ਬਾਲ ਸਾਹਿਤਕਾਰ ਪ੍ਰੋ. ਸੁਖਦੇਵ ਸਿੰਘ ਗਰੇਵਾਲ ਦਾ ਦੇਹਾਂਤ
. . .  about 7 hours ago
ਮੋਗਾ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ 'ਚ 2 ਨੌਜਵਾਨ ਲੜਕੀਆਂ ਸਮੇਤ 3 ਦੀ ਮੌਤ
. . .  about 7 hours ago
ਵਿਧਾਇਕਾਂ ਦੀ ਖ਼ਰੀਦੋ ਫ਼ਰੋਖ਼ਤ ਨੂੰ ਲੈ ਕੇ ਕਾਂਗਰਸ ਵੱਲੋਂ ਭਾਜਪਾ ਖ਼ਿਲਾਫ਼ ਪ੍ਰਦਰਸ਼ਨ
. . .  about 8 hours ago
ਸਬਰੀਮਾਲਾ ਮੰਦਰ 'ਚ ਪ੍ਰਵੇਸ਼ ਕਰਨ ਵਾਲੀਆ 2 ਮਹਿਲਾਵਾਂ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਕੱਲ੍ਹ
. . .  about 8 hours ago
ਖਹਿਰਾ ਨੇ ਆਪ ਦੀ ਰੈਲੀ ਨੂੰ ਲੈ ਕੇ ਭਗਵੰਤ ਮਾਨ 'ਤੇ ਸਾਧਿਆ ਨਿਸ਼ਾਨਾ
. . .  about 8 hours ago
ਸੌਦਾ ਸਾਧ ਦੀ ਸਜ਼ਾ ਦੀ ਸੁਣਵਾਈ ਨੂੰ ਦੇਖਦਿਆਂ ਪੰਜਾਬ ਪੁਲਸ ਵੱਲੋਂ ਥਾਂ ਥਾਂ ਨਾਕੇਬੰਦੀ
. . .  about 8 hours ago
ਟੀ.ਐਮ.ਸੀ. ਦੀ ਵਿਰੋਧੀ ਰੈਲੀ 'ਚ ਸ਼ਾਮਲ ਹੋਣਗੇ ਬਸਪਾ ਨੇਤਾ ਸਤੀਸ਼ ਚੰਦਰ ਮਿਸ਼ਰਾ
. . .  about 8 hours ago
ਸੁਪਰੀਮ ਕੋਰਟ ਵੱਲੋਂ ਸ਼ਰਤਾਂ ਤਹਿਤ ਮੁੰਬਈ 'ਚ ਡਾਂਸ ਬਾਰ ਨੂੰ ਮਨਜ਼ੂਰੀ
. . .  about 8 hours ago
ਰਵੀ ਸ਼ੰਕਰ ਪ੍ਰਸਾਦ ਨੂੰ ਏਮਜ਼ ਤੋਂ ਮਿਲੀ ਛੁੱਟੀ
. . .  about 8 hours ago
ਤੇਲੰਗਾਨਾ ਦੇ ਨਵੇਂ ਵਿਧਾਇਕਾਂ ਨੇ ਚੁੱਕੀ ਸਹੁੰ
. . .  about 8 hours ago
ਸੁਖਪਾਲ ਖਹਿਰਾ ਜਲੰਧਰ ਵਿਖੇ ਕਰ ਰਹੇ ਪ੍ਰੈੱਸ ਵਾਰਤਾ
. . .  about 9 hours ago
ਸਰਪੰਚ ਵੱਲੋਂ ਦਿੱਤੀ ਪਾਰਟੀ ਦੌਰਾਨ ਦੇਸੀ ਸ਼ਰਾਬ ਪੀ ਕੇ ਦੋ ਵਿਅਕਤੀਆਂ ਦੀ ਮੌਤ
. . .  about 9 hours ago
ਦਿੱਲੀ ਕਮੇਟੀ ਦੀਆਂ 19 ਜਨਵਰੀ ਨੂੰ ਹੋਣ ਵਾਲੀਆਂ ਕਾਰਜਕਾਰਨੀ ਚੋਣਾਂ ਨੂੰ ਅਦਾਲਤ 'ਚ ਚੁਨੌਤੀ
. . .  about 9 hours ago
ਸ੍ਰੀ ਹੇਮਕੁੰਟ ਸਾਹਿਬ 'ਚ ਹੋਈ ਤਾਜ਼ਾ ਬਰਫ਼ਬਾਰੀ, ਦੇਖੋ ਤਸਵੀਰਾਂ
. . .  about 9 hours ago
ਸਵਾਈਨ ਫਲੂ ਨਾਲ ਔਰਤ ਦੀ ਹੋਈ ਮੌਤ
. . .  about 10 hours ago
ਜੇਜੋਂ ਸ੍ਰੀ ਅੰਮ੍ਰਿਤਸਰ ਰੇਲ ਗੱਡੀ ਦਾ ਚੰਦੂਮਾਜਰਾ ਵੱਲੋਂ ਉਦਘਾਟਨ
. . .  about 10 hours ago
ਪੰਜਾਬ ਦੀਆਂ 40 ਦੇ ਕਰੀਬ ਅਧਿਆਪਕ ਜਥੇਬੰਦੀਆਂ ਵੱਲੋਂ ਸੰਘਰਸ਼ ਕਮੇਟੀ ਦਾ ਗਠਨ
. . .  about 10 hours ago
ਵਿਜੈ ਸਾਂਪਲਾ ਵੱਲੋਂ ਜੇਜੋਂ ਦੋਆਬਾ ਤੋਂ ਅੰਮ੍ਰਿਤਸਰ ਟਰੇਨ ਨੂੰ ਝੰਡੀ ਦੇ ਕੇ ਕੀਤਾ ਰਵਾਨਾ
. . .  about 10 hours ago
ਐਨ.ਆਈ.ਏ ਦੀ ਵਿਸ਼ੇਸ਼ ਟੀਮ ਵੱਲੋਂ ਲੁਧਿਆਣਾ 'ਚ ਛਾਪੇਮਾਰੀ
. . .  about 10 hours ago
ਪੱਤਰਕਾਰ ਹੱਤਿਆ ਮਾਮਲਾ : ਮੁਲਜ਼ਮਾਂ ਨੂੂੰ ਸਜ਼ਾ ਸੁਣਾਉਣ ਲਈ ਸੀ.ਬੀ.ਆਈ. ਕੋਰਟ 'ਚ ਪਹੁੰਚੇ ਜੱਜ ਜਗਦੀਪ ਸਿੰਘ
. . .  about 10 hours ago
ਪਾਕਿਸਤਾਨ ਵੱਲੋਂ ਪੁੰਛ 'ਚ ਮੁੜ ਜੰਗਬੰਦੀ ਦੀ ਉਲੰਘਣਾ
. . .  about 11 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 3 ਸਾਉਣ ਸੰਮਤ 550
ਿਵਚਾਰ ਪ੍ਰਵਾਹ: ਕੋਈ ਵੀ ਕੰਮ ਅਜਿਹਾ ਨਹੀਂ, ਜਿਸ ਨੂੰ ਮਜ਼ਬੂਤ ਭਰੋਸਾ ਅਤੇ ਮਨੋਰਥ ਪ੍ਰਤੀ ਦ੍ਰਿੜ੍ਹਤਾ ਪੂਰਾ ਨਹੀਂ ਕਰ ਸਕਦਾ। -ਜੇਮਸ ਐਲਨ

ਸੰਪਾਦਕੀ

ਰੂਸ ਤੇ ਚੀਨ ਨਾਲ ਮਿਲ ਕੇ ਅਮਰੀਕੀ ਧੌਂਸ ਦਾ ਸਾਹਮਣਾ ਕਰੇ ਭਾਰਤ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਮੁਹਿੰਮ ਚਲਾਈ ਹੈ, ਜਿਸ ਨੂੰ ਅਮਰੀਕਾ ਫਸਟ ਅਰਥਾਤ 'ਅਮਰੀਕਾ ਪਹਿਲਾ' ਕਹਿੰਦੇ ਹਨ ਪਰ ਇਹ ਮੁਹਿੰਮ ਕਿਸੇ ਨਵੇਂ ਸੰਕਲਪ 'ਤੇ ਆਧਾਰਿਤ ਨਹੀਂ, ਸਗੋਂ ਕਾਫੀ ਸਮੇਂ ਤੋਂ ਚੱਲੀਆਂ ਆ ਰਹੀਆਂ ਅਮਰੀਕੀ ਨੀਤੀਆਂ ਜਾਂ ਅਮਰੀਕੀ ਹੰਕਾਰ ਅਤੇ ਅਮਰੀਕੀ ਵਿਸ਼ੇਸ਼ਵਾਦ ਦਾ ਹੀ ਬਦਲਵਾਂ ਰੂਪ ਹੈ। ਅਮਰੀਕੀ ਵਿਸ਼ੇਸ਼ਵਾਦ ਦਾ ਅਰਥ ਹੈ ਕਿ ਅਮਰੀਕੀ ਬਾਕੀ ਸਾਰੇ ਸੰਸਾਰ ਨਾਲੋਂ ਵੱਖਰੇ ਹਨ, ਭਾਵੇਂ ਕਿ ਵੱਖਰਾ ਹੋਣਾ ਆਪਣੇ-ਆਪ 'ਚ ਕੋਈ ਮਾੜੀ ਗੱਲ ਨਹੀਂ ਪਰ ਇਥੇ ਵੱਖਰੇ ਹੋਣ ਦਾ ਭਾਵ ਉੱਚੇ ਹੋਣਾ ਹੈ। ਇਸ ਲਈ ਅਮਰੀਕਾ ਪਹਿਲਾਂ ਵੀ ਅਸਲ ਵਿਚ ਸੰਸਾਰ 'ਤੇ ਅਮਰੀਕੀ ਚੌਧਰ ਬਣਾਈ ਰੱਖਣ ਦਾ ਸੰਕਲਪ ਰੱਖਦਾ ਹੈ। ਅਮਰੀਕਾ ਪਹਿਲਾਂ ਦਾ ਮੰਤਵ ਵੀ ਸੰਸਾਰਿਕ ਪ੍ਰਸਥਿਤੀਆਂ ਨੂੰ ਅਮਰੀਕੀ ਦ੍ਰਿਸ਼ਟੀਕੋਣ ਤੋਂ ਦੇਖਣਾ ਅਤੇ ਅਮਰੀਕੀ ਹਿਤਾਂ ਨੂੰ ਅੱਗੇ ਵਧਾਉਣਾ ਹੈ। ਕੀ ਅਮਰੀਕਾ ਲਈ ਅਜਿਹਾ ਕਰਨਾ ਵਾਜਿਬ ਨਹੀਂ ਹੈ? ਜ਼ਾਹਰ ਹੈ ਕਿ ਅਮਰੀਕਾ ਲਈ ਆਪਣੇ ਹਿਤਾਂ ਦੀ ਰਾਖੀ ਕਰਨਾ ਅਤੇ ਉਨ੍ਹਾਂ ਨੂੰ ਅੱਗੇ ਵਧਾਉਣਾ ਜਾਇਜ਼ ਹੈ ਪਰ ਜਦੋਂ ਅਮਰੀਕਾ ਅਜਿਹਾ ਇਹ ਕਹਿ ਕੇ ਕਰੇ ਕਿ ਅਜਿਹਾ ਕਰਨਾ ਸੰਸਾਰਿਕ ਹਿਤਾਂ ਦੇ ਹੱਕ ਵਿਚ ਹੈ ਅਤੇ ਜਦੋਂ ਅਮਰੀਕਾ ਦੂਜੇ ਦੇਸ਼ਾਂ ਨੂੰ ਇਹ ਹੱਕ ਨਾ ਦੇਵੇ ਕਿ ਉਹ ਵੀ ਆਪਣੇ ਹਿਤਾਂ ਦੀ ਰਾਖੀ ਕਰਨ ਅਤੇ ਉਨ੍ਹਾਂ ਨੂੰ ਅੱਗੇ ਵਧਾਉਣ ਦਾ ਯਤਨ ਕਰਨ ਤਾਂ ਫਿਰ ਅਜਿਹੀ ਨੀਤੀ ਨੂੰ ਅਮਰੀਕੀ ਧੌਂਸ ਜਾਂ ਧੱਕਾ ਹੀ ਕਿਹਾ ਜਾ ਸਕਦਾ ਹੈ।
ਅਮਰੀਕਾ ਇਹ ਕਹਿ ਸਕਦਾ ਹੈ ਕਿ ਅਮਰੀਕਾ ਅਜਿਹਾ ਕਰਦਾ ਆਇਆ ਹੈ ਅਤੇ ਬਾਕੀ ਸੰਸਾਰ ਨੇ ਇਸ ਨੂੰ ਸਵੀਕਾਰ ਵੀ ਕੀਤਾ ਹੈ ਅਤੇ ਸਹਿਣ ਵੀ ਕੀਤਾ ਹੈ। ਫਿਰ ਇਸ ਵੇਲੇ ਇਸ 'ਤੇ ਇਤਰਾਜ਼ ਕਿਉਂ? ਇਸ ਦਾ ਜਵਾਬ ਇਹ ਹੀ ਦਿੱਤਾ ਜਾ ਸਕਦਾ ਹੈ ਕਿ ਬਾਕੀਆਂ ਨੇ ਅਜਿਹਾ ਤਾਂ ਕੀਤਾ ਕਿ ਉਨ੍ਹਾਂ ਕੋਲ ਇਸ ਦੇ ਸਿਵਾਏ ਹੋਰ ਕੋਈ ਚਾਰਾ ਨਹੀਂ ਸੀ। ਅਮਰੀਕਾ ਸੰਸਾਰ ਦੀ ਇਕੋ-ਇਕ ਮਹਾਂਸ਼ਕਤੀ ਸੀ ਅਤੇ ਸੰਸਾਰ ਦਾ ਕੋਈ ਹੋਰ ਦੇਸ਼ ਏਨਾ ਸ਼ਕਤੀਸ਼ਾਲੀ ਨਹੀਂ ਸੀ ਕਿ ਉਹ ਅਮਰੀਕਾ ਵਿਰੁੱਧ ਡੱਟ ਸਕੇ। ਪਰ ਹੁਣ ਹਾਲਾਤ ਬਦਲ ਗਏ ਹਨ। ਅਮਰੀਕਾ ਹੁਣ ਸੰਸਾਰ ਦੀ ਇਕੋ-ਇਕ ਮਹਾਂਸ਼ਕਤੀ ਨਹੀਂ ਰਿਹਾ, ਸਗੋਂ ਰੂਸ ਅਤੇ ਚੀਨ ਦੀ ਮਿਲਵੀਂ ਤਾਕਤ ਅਮਰੀਕਾ ਨਾਲੋਂ ਜ਼ਿਆਦਾ ਹੋ ਚੁੱਕੀ ਹੈ। ਜ਼ਾਹਰ ਹੈ ਕਿ ਹੁਣ ਅਮਰੀਕਾ ਕੋਲ ਇਹ ਸਮਰੱਥਾ ਨਹੀਂ ਕਿ ਉਹ ਦੂਜਿਆਂ ਕੋਲੋਂ ਉਹ ਕਰਵਾ ਸਕੇ ਜੋ ਉਹ ਚਾਹੁੰਦਾ ਹੈ।
ਅਮਰੀਕਾ ਨੇ ਦੂਜੇ ਦੇਸ਼ਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ 4 ਨਵੰਬਰ ਤੱਕ ਈਰਾਨ ਤੋਂ ਤੇਲ ਖਰੀਦਣਾ ਬੰਦ ਕਰਨ। ਨਿੱਕੀ ਹੇਲੀ ਜੋ ਕਿ ਅਮਰੀਕਾ ਦੀ ਸੰਯੁਕਤ ਰਾਸ਼ਟਰ ਵਿਚ ਰਾਜਦੂਤ ਹੈ, ਨੇ ਆਪਣੀ ਭਾਰਤ ਫੇਰੀ ਦੌਰਾਨ ਖੁੱਲ੍ਹੇ ਤੌਰ 'ਤੇ ਕਿਹਾ ਕਿ ਭਾਰਤ ਈਰਾਨ ਤੋਂ ਤੇਲ ਖਰੀਦਣਾ ਬੰਦ ਕਰੇ। ਭਾਰਤ ਚੀਨ ਤੋਂ ਬਾਅਦ ਈਰਾਨ ਦੇ ਤੇਲ ਦਾ ਸਭ ਤੋਂ ਵੱਡਾ ਖਰੀਦਦਾਰ ਹੈ। ਭਾਰਤ ਨੂੰ ਤੇਲ ਵੇਚਣ ਵਾਲੇ ਦੇਸ਼ਾਂ ਵਿਚ ਈਰਾਨ ਸਾਊਦੀ ਅਰਬ ਅਤੇ ਇਰਾਕ ਤੋਂ ਬਾਅਦ ਤੀਸਰੇ ਨੰਬਰ 'ਤੇ ਆਉਂਦਾ ਹੈ। ਈਰਾਨ ਨਾਲ ਭਾਰਤ ਦੇ ਸਬੰਧ ਸਿਰਫ ਤੇਲ ਖਰੀਦਣ ਤੱਕ ਹੀ ਸੀਮਤ ਨਹੀਂ ਹਨ, ਸਗੋਂ ਈਰਾਨ ਅਤੇ ਭਾਰਤ ਦਾ ਰਿਸ਼ਤਾ ਬਹੁਪੱਖੀ ਹੈ। ਭਾਰਤ ਨੇ ਈਰਾਨ ਵਿਚ ਚਾਬਹਾਰ ਦੀ ਬੰਦਰਗਾਹ ਵਿਕਸਿਤ ਕਰਨ ਵਿਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਹ ਉਸੇ ਤਰ੍ਹਾਂ ਦੀ ਭੂਮਿਕਾ ਹੈ, ਜੋ ਚੀਨ ਨੇ ਪਾਕਿਸਤਾਨ ਵਿਚ ਗਵਾਦਰ ਦੀ ਬੰਦਰਗਾਹ ਵਿਕਸਿਤ ਕਰਨ ਵਿਚ ਨਿਭਾਈ ਹੈ। ਭਾਰਤ ਈਰਾਨ ਤੋਂ ਤੇਲ ਅਤੇ ਗੈਸ ਪਾਈਪ ਲਾਈਨ ਰਾਹੀਂ ਲਿਆਉਣ ਦੀ ਤਿਆਰੀ ਕਰ ਰਿਹਾ ਹੈ। ਇਹ ਲਾਈਨ ਸਮੁੰਦਰ ਦੇ ਥੱਲੇ ਤੋਂ ਲੰਘਣਗੀਆਂ ਅਤੇ ਈਰਾਨ ਤੋਂ ਪਾਕਿਸਤਾਨ ਦੀ ਥਾਂ ਸਿੱਧੀਆਂ ਹੀ ਭਾਰਤ ਪਹੁੰਚ ਜਾਣਗੀਆਂ। ਇਕ ਤਾਂ ਇਹ ਜ਼ਿਆਦਾ ਸੁਰੱਖਿਅਤ ਹੋਣਗੀਆਂ ਅਤੇ ਦੂਜਾ ਸਮੁੰਦਰੀ ਜਹਾਜ਼ਾਂ 'ਤੇ ਤੇਲ ਲਿਆਉਣ ਨਾਲੋਂ ਇਹ ਤੇਲ ਸਸਤਾ ਪਏਗਾ। ਭਾਰਤ ਅਤੇ ਈਰਾਨ ਦੇ ਰਿਸ਼ਤੇ ਬਹੁਤ ਲੰਮੇ ਸਮੇਂ ਤੋਂ ਚੱਲੇ ਆ ਰਹੇ ਹਨ। ਦੋਵਾਂ ਦਾ ਨਸਲੀ ਪਿਛੋਕੜ ਵੀ ਸਾਂਝਾ ਹੈ। ਉਦਾਹਰਨ ਵਜੋਂ ਮੁਗ਼ਲਾਂ ਵੇਲੇ ਦੀਆਂ ਸਭ ਤੋਂ ਮਸ਼ਹੂਰ ਦੋਵੇਂ ਰਾਣੀਆਂ ਈਰਾਨੀ ਪਿਛੋਕੜ ਦੀਆਂ ਸਨ। ਜਹਾਂਗੀਰ ਦੀ ਪਤਨੀ ਨੂਰਜਹਾਂ ਈਰਾਨੀ ਪਿਛੋਕੜ ਦੀ ਸੀ। ਇਸੇ ਤਰ੍ਹਾਂ ਸ਼ਾਹਜਹਾਂ ਦੀ ਪਤਨੀ ਮੁਮਤਾਜ਼ ਮਹੱਲ, ਜਿਸ ਦੀ ਯਾਦ ਵਿਚ ਤਾਜ ਮਹੱਲ ਬਣਾਇਆ ਗਿਆ ਹੈ, ਵੀ ਈਰਾਨੀ ਪਿਛੋਕੜ ਦੀ ਸੀ। ਪਾਰਸੀ ਲੋਕ ਵੀ ਈਰਾਨੀ ਪਿਛੋਕੜ ਦੇ ਹਨ। ਮੁਗ਼ਲ ਰਾਜ ਵੇਲੇ ਸਰਕਾਰੀ ਬੋਲੀ ਫਾਰਸੀ ਸੀ, ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਵੀ ਸਰਕਾਰੀ ਬੋਲੀ ਫਾਰਸੀ ਹੀ ਰਹੀ।
ਜੇ ਭਾਰਤ ਅਮਰੀਕੀ ਦਬਾਅ ਅੱਗੇ ਝੁਕ ਜਾਂਦਾ ਹੈ ਅਤੇ ਈਰਾਨ ਤੋਂ ਤੇਲ ਖਰੀਦਣਾ ਬੰਦ ਕਰ ਦਿੰਦਾ ਹੈ ਤਾਂ ਇਹ ਭਾਰਤੀ ਨੀਤੀਆਂ ਦੇ ਸੁਤੰਤਰ ਹੋਣ ਬਾਰੇ ਵੱਡਾ ਸਵਾਲ ਖੜ੍ਹਾ ਕਰ ਦਏਗਾ। ਇਸ ਤਰ੍ਹਾਂ ਦਾ ਪ੍ਰਭਾਵ ਪਏਗਾ ਕਿ ਭਾਰਤ ਆਪਣੀਆਂ ਨੀਤੀਆਂ ਆਪਣੇ ਹਿਤਾਂ ਅਨੁਸਾਰ ਨਹੀਂ, ਸਗੋਂ ਅਮਰੀਕਾ ਨੂੰ ਖੁਸ਼ ਕਰਨ ਲਈ ਬਣਾਉਂਦਾ ਹੈ। ਅਜਿਹਾ ਪ੍ਰਭਾਵ ਭਾਰਤ ਦੇ ਅਕਸ ਨੂੰ ਦੇਸ਼ ਦੇ ਅੰਦਰ ਅਤੇ ਸੰਸਾਰ ਪੱਧਰ 'ਤੇ ਖੋਰਾ ਲਾਏਗਾ। ਭਾਰਤ ਨੂੰ ਆਪਣੀ ਭਰੋਸੇਯੋਗਤਾ ਬਣਾਈ ਰੱਖਣੀ ਪਏਗੀ ਕਿ ਭਾਰਤ ਇਕ ਸੁਤੰਤਰ ਦੇਸ਼ ਹੈ। ਇਕ ਤਰ੍ਹਾਂ ਨਾਲ ਨਿੱਕੀ ਹੇਲੀ ਨੇ ਇਸ ਮਸਲੇ ਨੂੰ ਖੁੱਲ੍ਹੇ ਵਿਚ ਲਿਆ ਕੇ ਭਾਰਤ ਲਈ ਇਸ ਨੂੰ ਮੰਨਣਾ ਹੋਰ ਵੀ ਮੁਸ਼ਕਿਲ ਬਣਾ ਦਿੱਤਾ ਹੈ। ਕਿਉਂਕਿ ਜੇ ਭਾਰਤ ਅਜਿਹਾ ਕਰਦਾ ਹੈ ਤਾਂ ਉਸ ਦੀ ਆਪਣੀ ਸੁਤੰਤਰ ਨੀਤੀ ਬਾਰੇ ਸਵਾਲ ਖੜ੍ਹੇ ਹੋ ਜਾਣਗੇ। ਅਮਰੀਕਾ ਵਲੋਂ ਭਾਰਤ 'ਤੇ ਪਾਇਆ ਜਾ ਰਿਹਾ ਦਬਾਅ ਭਾਰਤ ਨੂੰ ਰੂਸ ਅਤੇ ਚੀਨ ਦੇ ਧੁਰੇ ਵੱਲ ਧੱਕ ਸਕਦਾ ਹੈ। ਤਿੰਨੇ ਮਿਲ ਕੇ ਅਮਰੀਕੀ ਧੌਂਸ ਦਾ ਮੁਕਾਬਲਾ ਕਰ ਸਕਦੇ ਹਨ। ਅਮਰੀਕਾ ਨੂੰ ਸੋਚਣਾ ਚਾਹੀਦਾ ਹੈ ਕਿ ਸੰਸਾਰ ਹੁਣ ਉਸ ਦੀ ਚੌਧਰ ਹੇਠ ਇਕ ਧਰੁਵੀ ਨਹੀਂ ਰਿਹਾ ਸਗੋਂ ਬਹੁਧਰੁਵੀ ਬਣ ਚੁੱਕਾ ਹੈ। ਅਮਰੀਕਾ ਹੁਣ ਅਜਿਹੀ ਸਥਿਤੀ ਵਿਚ ਨਹੀਂ ਹੈ ਕਿ ਹੁਣ ਹਰ ਇਕ ਨੂੰ ਦੱਸ ਸਕੇ ਕਿ ਉਸ ਨੇ ਕੀ ਕਰਨਾ ਹੈ। ਅਮਰੀਕਾ ਨੂੰ ਆਪਣੇ ਵਤੀਰੇ ਵਿਚ ਬਦਲਾਅ ਲਿਆਉਣਾ ਪਵੇਗਾ ਅਤੇ ਇਕੱਲੇ ਚੌਧਰੀ ਬਣਨ ਦੀ ਬਜਾਏ ਇਕ ਟੀਮ ਵਾਂਗ ਸਾਰਿਆਂ ਨਾਲ ਮਿਲ ਕੇ ਕੰਮ ਕਰਨ ਦੀ ਆਦਤ ਪਾਉਣੀ ਪਏਗੀ। ਅਮਰੀਕਾ ਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਰੂਸ, ਚੀਨ ਅਤੇ ਭਾਰਤ ਅਜਿਹੀ ਸਥਿਤੀ ਵਿਚ ਹਨ ਕਿ ਉਹ ਅਮਰੀਕੀ ਚੌਧਰ ਵਾਲੇ ਸੰਸਾਰੀਕਰਨ ਦੇ ਨਿਯਮ ਬਦਲ ਸਕਦੇ ਹਨ। ਉਦਾਹਰਨ ਵਜੋਂ ਅਮਰੀਕੀ ਡਾਲਰ ਦੀ ਸਰਦਾਰੀ ਜੋ ਦੂਸਰੇ ਸੰਸਾਰਿਕ ਯੁੱਧ ਤੋਂ ਬਾਅਦ ਸਥਾਪਿਤ ਹੋਈ ਸੀ, ਨੂੰ ਚੁਣੌਤੀ ਦੇ ਸਕਦੇ ਹਨ। ਜ਼ਾਹਰ ਹੈ ਕਿ ਅਜੋਕੇ ਸੰਸਾਰੀਕਰਨ ਦੇ ਸਾਰੇ ਨਿਯਮ ਅਮਰੀਕਾ ਦੇ ਹੱਕ ਵਿਚ ਭੁਗਤਦੇ ਹਨ ਪਰ ਜੇਕਰ ਉਹ ਰੂਸ, ਚੀਨ ਅਤੇ ਭਾਰਤ ਵਰਗੇ ਦੇਸ਼ਾਂ ਨੂੰ ਮਜਬੂਰ ਕਰੇਗਾ, ਓਨੀ ਜਲਦੀ ਹੀ ਉਹ ਪੁਰਾਣੇ ਨਿਯਮ ਬਦਲਣ ਲਈ ਇਕੱਠੇ ਹੋ ਸਕਦੇ ਹਨ ਅਤੇ ਹਰ ਬਦਲਦੇ ਨਿਯਮ ਨਾਲ ਸੰਸਾਰ 'ਤੇ ਅਮਰੀਕੀ ਚੌਧਰ ਹੋਰ ਘਟ ਜਾਏਗੀ।
ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਅਮਰੀਕੀ ਚੌਧਰ ਹੇਠ ਸਥਾਪਿਤ ਹੋਇਆ ਸੰਸਾਰੀਕਰਨ ਸੱਚਾ ਸੰਸਾਰੀਕਰਨ ਨਹੀਂ ਹੈ, ਕਿਉਂਕਿ ਇਸ ਦੇ ਲਾਭ ਜ਼ਿਆਦਾ ਪੱਛਮੀ ਦੇਸ਼ਾਂ ਅਤੇ ਸੰਸਾਰ ਦੇ ਅਮੀਰਾਂ ਨੂੰ ਹੀ ਮਿਲੇ ਹਨ। ਇਹ ਸੰਸਾਰੀਕਰਨ ਨਾਲੋਂ ਪੱਛਮੀ ਦੇਸ਼ਾਂ ਦਾ ਸ੍ਰੇਸ਼ਠ ਕਲੱਬ ਜ਼ਿਆਦਾ ਸਾਬਤ ਹੋਇਆ ਹੈ। ਇਸ ਨੇ ਅਮੀਰ ਅਤੇ ਗ਼ਰੀਬ ਦੇਸ਼ਾਂ ਅਤੇ ਦੇਸ਼ਾਂ ਅੰਦਰ ਅਮੀਰਾਂ ਅਤੇ ਗ਼ਰੀਬਾਂ ਵਿਚਕਾਰ ਪਾੜਾ ਹੋਰ ਵਧਾਇਆ ਹੈ। ਹੁਣ ਸੰਸਾਰ ਅਮਰੀਕਾ ਤੋਂ ਬਾਅਦ ਵਾਲੇ ਯੁੱਗ ਵਿਚ ਪ੍ਰਵੇਸ਼ ਕਰ ਰਿਹਾ ਹੈ ਅਤੇ ਅਜੋਕਾ ਸੰਸਾਰੀਕਰਨ ਵੀ ਸਾਰਥਿਕ ਨਹੀਂ ਰਿਹਾ। ਹੁਣ ਸਾਨੂੰ ਪੂਰਬ ਦੀ ਅਗਵਾਈ ਵਿਚ ਇਕ ਨਵੇਂ ਸੰਸਾਰੀਕਰਨ ਦੀ ਲੋੜ ਹੈ, ਜੋ ਕਿ ਇਕ ਸ੍ਰੇਸ਼ਠ ਸੰਸਾਰੀਕਰਨ ਦੀ ਥਾਂ 'ਤੇ ਸੰਮਲਿਤ ਸੰਸਾਰੀਕਰਨ ਹੋਵੇ। ਅਜੋਕੇ ਸੰਸਾਰੀਕਰਨ ਵਿਚ ਆਰਥਿਕ ਪੱਖ ਹੀ ਸ਼ਾਮਿਲ ਹੈ ਪਰ ਨੈਤਿਕ ਪੱਖ ਮਨਫ਼ੀ ਹੈ। ਰੂਸ, ਚੀਨ ਅਤੇ ਭਾਰਤ ਨੂੰ ਮਿਲ ਕੇ ਅਜਿਹੇ ਸੰਸਾਰੀਕਰਨ ਦੀ ਅਗਵਾਈ ਕਰਨੀ ਚਾਹੀਦੀ ਹੈ, ਜੋ ਕਿ ਸਿਰਫ ਆਰਥਿਕ ਸੰਸਾਰੀਕਰਨ ਨਾ ਹੋਵੇ ਅਤੇ ਜਿਸ ਵਿਚ ਨੈਤਿਕ ਪੱਖ ਵੀ ਸ਼ਾਮਿਲ ਹੋਵੇ। ਅਜਿਹਾ ਸੰਸਾਰੀਕਰਨ ਹਾਸਲ ਕਰਨ ਲਈ ਸਾਨੂੰ ਅਮਰੀਕਾ ਨੂੰ ਪਹਿਲੇ ਨੰਬਰ ਤੋਂ ਦੂਜੇ ਨੰਬਰ ਵਾਲਾ ਦੇਸ਼ ਬਣਾਉਣਾ ਪਏਗਾ, ਭਾਵ ਅਮਰੀਕੀ ਅਗਵਾਈ ਦੀ ਥਾਂ 'ਤੇ ਦੇਸ਼ਾਂ ਨੂੰ ਸਮੂਹਿਕ ਅਗਵਾਈ ਖੜ੍ਹੀ ਕਰਨੀ ਪਵੇਗੀ।


-ਮੋ: 98153-08460

 

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੰਕਟ ਦਾ ਹੱਲ ਕੀ ਹੈ?

ਇਨ੍ਹਾਂ ਦਿਨਾਂ ਵਿਚ ਅਖ਼ਬਾਰ ਪੰਜਾਬ ਯੂਨੀਵਰਸਿਟੀ ਸਬੰਧੀ ਇਸ ਤਰ੍ਹਾਂ ਦੀਆਂ ਸੁਰਖੀਆਂ ਨਾਲ ਭਰੇ ਹੋਏ ਹਨ, 'ਸਿੰਡੀਕੇਟ ਨੇ ਪੰਜਾਬ ਯੂਨੀਵਰਸਿਟੀ ਦੇ ਉੱਪ-ਕੁਲਪਤੀ ਦੀਆਂ ਸ਼ਕਤੀਆਂ ਵਾਪਸ ਲੈ ਲਈਆਂ, ਉੱਪ-ਕੁਲਪਤੀ ਨੇ ਸ਼ਬਦਾਂ ਦੀ ਚੋਣ 'ਤੇ ਇਤਰਾਜ਼ ਕੀਤਾ ਤੇ ਸਿੰਡੀਕੇਟ ਦੀ ...

ਪੂਰੀ ਖ਼ਬਰ »

ਕੀ ਨਵਾਜ਼ ਸ਼ਰੀਫ਼ ਨੇ ਖੁਦ ਆਪਣੇ ਲਈ ਮੁਸੀਬਤ ਸਹੇੜੀ ਹੈ ?

ਪਾਕਿਸਤਾਨ ਦੀ ਜਵਾਹਦੇਹੀ ਅਦਾਲਤ ਨੇ ਦੋ ਵਾਰ ਚੁਣੇ ਗਏ ਹਰਮਨ-ਪਿਆਰੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ 10 ਸਾਲ ਦੀ ਸਜ਼ਾ ਸੁਣਾਈ ਹੈ। ਇਸ ਫ਼ੈਸਲੇ ਸਬੰਧੀ ਆਮ ਰਾਇ ਹੈ ਕਿ ਇਹ ਫ਼ੈਸਲਾ ਕਾਫੀ ਕਠੋਰ ਹੈ। ਨਵਾਜ਼ ਸ਼ਰੀਫ਼ ਨੇ ਜਦੋਂ ਲੰਡਨ ਵਿਚ ਇਸ ਫ਼ੈਸਲੇ ਨੂੰ ਸੁਣਿਆ ਤਾਂ ਉਨ੍ਹਾਂ ...

ਪੂਰੀ ਖ਼ਬਰ »

ਭੀੜਤੰਤਰ ਵਿਰੁੱਧ ਸ਼ਲਾਘਾਯੋਗ ਫ਼ੈਸਲਾ

ਦੇਸ਼ ਦੀ ਉੱਚ ਅਦਾਲਤ ਸੁਪਰੀਮ ਕੋਰਟ ਨੇ ਇਕ ਵਾਰ ਫਿਰ ਇਕ ਬਹੁਤ ਹੀ ਚੰਗਾ ਅਤੇ ਸਿਹਤਮੰਦ ਫ਼ੈਸਲਾ ਸੁਣਾਇਆ ਹੈ। ਇਹ ਮਾਮਲਾ ਹੈ ਭੀੜਤੰਤਰ ਰਾਹੀਂ ਕੁਝ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟ-ਮਾਰ ਕਰਨ ਦਾ ਜਾਂ ਉਨ੍ਹਾਂ ਨੂੰ ਜਾਨੋਂ ਮਾਰਨ ਦਾ। ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX