ਤਾਜਾ ਖ਼ਬਰਾਂ


ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਦੂਸਰੀ ਪਾਰੀ 'ਚ ਭਾਰਤ 103/1
. . .  31 minutes ago
ਇੰਡੋਨੇਸ਼ੀਆ 'ਚ ਆਇਆ ਭੂਚਾਲ
. . .  about 1 hour ago
ਜਕਾਰਤਾ, 19 ਅਗਸਤ - ਇੰਡੋਨੇਸ਼ੀਆ ਦੇ ਲੋਮਬੌਕ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਾਤਾ 6.9 ਮਾਪੀ ਗਈ...
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਪਹਿਲੀ ਪਾਰੀ 'ਚ ਇੰਗਲੈਂਡ ਦੀ ਪੂਰੀ ਟੀਮ 161 ਦੌੜਾਂ ਬਣਾ ਕੇ ਆਊਟ
. . .  about 2 hours ago
1.67 ਕਰੋੜ ਰੁਪਏ ਦੇ ਸੋਨੇ ਸਮੇਤ ਤਿੰਨ ਗ੍ਰਿਫ਼ਤਾਰ
. . .  about 3 hours ago
ਮੁੰਬਈ, 19 ਅਗਸਤ - ਮੁੰਬਈ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਬੀਤੇ ਦਿਨ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ 6 ਸੋਨੇ ਦੀਆਂ ਬਾਰਾਂ ਦੀ ਕਥਿਤ ਤੌਰ 'ਤੇ ਤਸਕਰੀ ਦੇ ਦੋਸ਼ 'ਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬਰਾਮਦ ਕੀਤੀਆਂ ਗਈਆਂ ਇਨ੍ਹਾਂ ਸੋਨੇ ਦੀਆਂ ਬਾਰਾਂ ਦੀ...
ਏਸ਼ੀਅਨ ਖੇਡਾਂ 2018 : ਪਹਿਲਵਾਨ ਬਜਰੰਗ ਨੇ ਭਾਰਤ ਨੂੰ ਦਵਾਇਆ ਪਹਿਲਾਂ ਸੋਨ ਤਮਗ਼ਾ
. . .  about 3 hours ago
ਕਤਰ ਨੇ ਹੜ੍ਹ ਪ੍ਰਭਾਵਿਤ ਕੇਰਲ ਲਈ 34.89 ਕਰੋੜ ਦੀ ਸਹਾਇਤਾ ਰਾਸ਼ੀ ਦਾ ਕੀਤਾ ਐਲਾਨ
. . .  about 4 hours ago
ਦੁਬਈ, 19 ਅਗਸਤ- ਸੰਯੁਕਤ ਅਰਬ ਅਮੀਰਾਤ ਤੋਂ ਬਾਅਦ ਹੁਣ ਕਤਰ ਨੇ ਹੜ੍ਹ ਪ੍ਰਭਾਵਿਤ ਕੇਰਲ ਲਈ 34.89 ਕੋਰੜ ਰੁਪਏ ਦੀ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਹੈ। ਇਸ ਮੌਕੇ ਕਤਰ ਦੇ ਪ੍ਰਧਾਨ ਮੰਤਰੀ ਸ਼ੇਖ ਅਬਦੁੱਲਾ ਥਾਨੀ ਨੇ ਟਵੀਟ ਕਰਦਿਆ ਕਿਹਾ ਕਿ ਆਮੀਰ...
ਭਿਆਨਕ ਸੜਕ ਹਾਦਸੇ 'ਚ ਪਤਨੀ ਦੀ ਮੌਤ, ਪਤੀ ਜ਼ਖਮੀ
. . .  about 4 hours ago
ਖਨੌਰੀ, 19 ਅਗਸਤ(ਬਲਵਿੰਦਰ ਸਿੰਘ ਥਿੰਦ)- ਸੰਗਰੂਰ-ਦਿੱਲੀ ਮੁੱਖ ਮਾਰਗ ਤੇ ਪੁਰਾਣਾ ਸੇਲ ਟੈਕਸ ਬੈਰੀਅਰ ਕੋਲ ਇਕ ਹੋਟਲ ਦੇ ਸਾਹਮਣੇ ਸੜਕ 'ਤੇ ਖੜੇ ਕੈਂਟਰ ਨਾਲ ਕਾਰ ਦੀ ਟੱਕਰ ਹੋ ਜਾਣ ਕਾਰਨ ਰਾਜਸਥਾਨ ਦੇ ਕੋਟਾ ਬੂੰਦੀ ਸ਼ਹਿਰ ਵਿਖੇ ਪੜਾਈ ਕਰ ਰਹੇ ਆਪਣੇ...
ਕੌਮਾਂਤਰੀ ਸਰਹੱਦ ਨੇੜਿਓ ਦੋ ਕਿੱਲੋ ਹੈਰੋਇਨ ਬਰਾਮਦ
. . .  about 4 hours ago
ਬੱਚੀ ਵਿੰਡ, 19 ਅਗਸਤ(ਬਲਦੇਵ ਸਿੰਘ ਕੰਬੋ) -ਸੀਮਾ ਸੁਰੱਖਿਆ ਬਲ ਅਤੇ ਨਾਰਕੋਟਿਕ ਕੰਟਰੋਲ ਬਿਊਰੋ ਦੀ ਟੀਮ ਨੇ ਸਾਂਝੀ ਤਲਾਸ਼ੀ ਅਭਿਆਨ ਦੌਰਾਨ 2 ਕਿੱਲੋ ਹੈਰੋਇਨ ਫੜਨ 'ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ, 17 ਬਟਾਲੀਅਨ ਬੀ.ਐਸ.ਐਫ. ਅਤੇ...
ਖੁਮਾਣੋਂ ਸ਼ੈਲਰ ਹਾਦਸਾ : ਮੁੱਖ ਮੰਤਰੀ ਵਲੋਂ ਮ੍ਰਿਤਕਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ
. . .  about 5 hours ago
ਖਮਾਣੋਂ, 19 ਅਗਸਤ- ਖਮਾਣੋਂ ਨੇੜਲੇ ਪਿੰਡ ਲਖਣਪੁਰ 'ਚ ਅੱਜ ਸਵੇਰੇ ਨਿਰਮਾਣ ਅਧੀਨ ਇੱਕ ਸ਼ੈਲਰ ਦੀ ਕੰਧ ਡਿੱਗ ਕਾਰਨ ਮਰਨ ਵਾਲੇ ਮਜ਼ਦੂਰਾਂ ਦੀ ਗਿਣਤੀ ਵੱਧ ਕੇ ਛੇ ਹੋ ਗਈ ਹੈ। ਇਸ ਹਾਦਸੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ...
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਲੰਚ ਤੱਕ ਇੰਗਲੈਂਡ 46/0
. . .  about 5 hours ago
ਪੰਜਾਬ ਦੇ ਦੋ ਨਸ਼ਾ ਤਸਕਰ ਜੰਮੂ 'ਚ ਗ੍ਰਿਫ਼ਤਾਰ
. . .  about 6 hours ago
ਜੰਮੂ, 19 ਅਗਸਤ- ਜੰਮੂ-ਕਸ਼ਮੀਰ ਪੁਲਿਸ ਨੇ ਅੱਜ ਦੋ ਨਸ਼ਾ ਤਸਕਰਾਂ ਨੂੰ ਨਸ਼ੀਲੇ ਪਦਾਰਥਾਂ ਸਣੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਵੇਂ ਤਸਕਰ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੀ ਪਹਿਚਾਣ ਧਰਮਪਾਲ ਅਤੇ ਅਜੈ ਕੁਮਾਰ ਦੇ...
ਸਿੱਧੂ ਵਲੋਂ ਪਾਕਿ ਫੌਜ ਮੁਖੀ ਨੂੰ ਪਾਈ ਜੱਫੀ ਦਾ ਮੈਂ ਸਮਰਥਨ ਨਹੀਂ ਕਰਦਾ- ਕੈਪਟਨ
. . .  about 6 hours ago
ਨਵੀਂ ਦਿੱਲੀ, 19 ਅਗਸਤ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਮੰਤਰੀ ਨਵਤੋਜ ਸਿੰਘ ਸਿੱਧੂ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਸ਼ਾਮਲ ਹੋਣ 'ਤੇ ਕਿਹਾ ਕਿ ਉਹ ਉੱਥੇ ਨਿੱਜੀ ਤੌਰ 'ਤੇ ਗਏ ਸਨ। ਸਹੁੰ ਚੁੱਕ...
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਪਹਿਲੀ ਪਾਰੀ 'ਚ ਭਾਰਤੀ ਟੀਮ 329 ਦੌੜਾਂ 'ਤੇ ਆਲ ਆਊਟ
. . .  about 6 hours ago
ਏਸ਼ੀਅਨ ਖੇਡਾਂ 2018 : ਪਹਿਲਵਾਨ ਬਜਰੰਗ ਨੇ ਬਣਾਈ ਸੈਮੀਫਾਈਨਲ 'ਚ ਥਾਂ
. . .  about 6 hours ago
ਬੀ.ਐੱਸ.ਐੱਫ. ਨੇ 6 ਕਿਲੋਗ੍ਰਾਮ ਹੈਰੋਇਨ ਕੀਤੀ ਬਰਾਮਦ
. . .  about 7 hours ago
ਮਮਦੋਟ 19 ਅਗਸਤ (ਸੁਖਦੇਵ ਸਿੰਘ ਸੰਗਮ)-ਬੀ.ਐੱਸ.ਐੱਫ. 118 ਬਟਾਲੀਅਨ ਵੱਲੋਂ ਮਮਦੋਟ ਬਲਾਕ ਅਧੀਨ ਆਉਂਦੀ ਸਰਹੱਦੀ ਜੋਗਿੰਦਰ ਚੌਕੀ ਨੇੜਿਓਂ 6 ਕਿੱਲੋ ਗ੍ਰਾਮ ਹੈਰੋਇਨ ਬਰਾਮਦ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਉਕਤ ਹੈਰੋਇਨ...
ਕੇਰਲ ਹੜ੍ਹ ਪੀੜਤਾਂ ਦੀ ਮਦਦ ਲਈ ਸ਼੍ਰੋਮਣੀ ਕਮੇਟੀ ਵੱਲੋਂ ਭਲਕੇ ਭੇਜੀ ਜਾਵੇਗੀ 30 ਮੈਂਬਰੀ ਟੀਮ - ਡਾ: ਰੂਪ ਸਿੰਘ
. . .  about 7 hours ago
ਏਸ਼ੀਅਨ ਖੇਡਾਂ : 86 ਕਿੱਲੋਗਰਾਮ ਫ੍ਰੀਸਟਾਇਲ ਕੁਸ਼ਤੀ ਦੇ ਕੁਆਟਰ ਫਾਈਨਲ 'ਚ ਹਾਰਿਆ ਭਾਰਤੀ ਪਹਿਲਵਾਨ
. . .  about 7 hours ago
ਲੋਕ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਦਾ ਕਾਂਗਰਸ ਨਾਲ ਸਮਝੌਤੇ ਦੀ ਗੱਲ ਬਿਲਕੁਲ ਝੂਠ - ਕੇਜਰੀਵਾਲ
. . .  about 7 hours ago
ਪਾਕਿਸਤਾਨ ਤੋਂ ਵਾਪਸ ਪਰਤੇ ਨਵਜੋਤ ਸਿੱਧੂ ਨੂੰ ਕਿਸਾਨ ਜਥੇਬੰਦੀ ਵੱਲੋਂ ਦਿਖਾਈਆਂ ਗਈਆਂ ਕਾਲੀਆਂ ਝੰਡੀਆਂ
. . .  about 7 hours ago
ਏਸ਼ੀਅਨ ਖੇਡਾਂ 2018 : ਭਾਰਤੀ ਪਹਿਲਵਾਨ ਬਜਰੰਗ ਨੇ ਤਜ਼ਾਕਿਸਤਾਨ ਦੇ ਫਾਇਜਿਏਵ ਨੂੰ 12-2 ਨਾਲ ਹਰਾ ਕੇ ਸੈਮੀਫਾਈਨਲ 'ਚ ਬਣਾਈ ਥਾਂ
. . .  about 8 hours ago
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੇਰਲ ਦੇ ਰਾਜਪਾਲ ਅਤੇ ਮੁੱਖ ਮੰਤਰੀ ਨਾਲ ਕੀਤੀ ਗੱਲਬਾਤ
. . .  about 8 hours ago
ਦਾਭੋਲਕਰ ਹੱਤਿਆ ਮਾਮਲੇ ਦੇ ਦੋਸ਼ੀ ਸਚਿਨ ਨੂੰ 26 ਅਗਸਤ ਤੱਕ ਸੀ. ਬੀ. ਆਈ. ਹਿਰਾਸਤ 'ਚ ਭੇਜਿਆ ਗਿਆ
. . .  1 minute ago
ਵਿਧਾਇਕ ਕੁਲਵੰਤ ਪੰਡੋਰੀ ਦੇ ਪਿਤਾ ਦੇ ਸ਼ਰਧਾਂਜਲੀ ਸਮਾਗਮ 'ਚ ਪਹੁੰਚੇ ਕੇਜਰੀਵਾਲ
. . .  about 9 hours ago
'ਹਰਿ ਕੀ ਪੌੜੀ' ਵਿਖੇ ਜਲ ਪ੍ਰਵਾਹ ਕੀਤੀਆਂ ਗਈਆਂ ਅਟਲ ਬਿਹਾਰੀ ਵਾਜਪਾਈ ਦੀਆਂ ਅਸਥੀਆਂ
. . .  about 9 hours ago
ਬਰਨਾਲਾ ਪਹੁੰਚੇ ਕੇਜਰੀਵਾਲ, ਮੀਡੀਆ ਤੋਂ ਬਣਾਈ ਰੱਖੀ ਦੂਰੀ
. . .  about 10 hours ago
ਏਸ਼ੀਅਨ ਖੇਡਾਂ 2018 : ਕੁਸ਼ਤੀ 'ਚ ਪਹਿਲੇ ਰਾਊਂਡ 'ਚ ਹਾਰੇ ਸੁਸ਼ੀਲ ਕੁਮਾਰ
. . .  about 10 hours ago
ਵਿਧਾਇਕ ਕੁਲਵੰਤ ਪੰਡੋਰੀ ਦੇ ਪਿਤਾ ਦੇ ਸ਼ਰਧਾਂਜਲੀ ਸਮਾਗਮ 'ਚ ਪਹੁੰਚੇ ਖਹਿਰਾ
. . .  about 10 hours ago
ਜੰਮੂ-ਕਸ਼ਮੀਰ : ਬਾਰਾਮੂਲਾ 'ਚ ਘੁਸਪੈਠ ਦੀ ਕੋਸ਼ਿਸ਼ ਅਸਫ਼ਲ, ਇੱਕ ਅੱਤਵਾਦੀ ਢੇਰ
. . .  about 10 hours ago
ਨਿਰਮਾਣ ਅਧੀਨ ਸ਼ੈਲਰ ਦੀ ਕੰਧ ਡਿੱਗਣ ਕਾਰਨ ਚਾਰ ਮਜ਼ਦੂਰਾਂ ਦੀ ਮੌਤ, ਕਈਆਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖ਼ਦਸ਼ਾ
. . .  about 10 hours ago
ਏਸ਼ੀਅਨ ਖੇਡਾਂ 2018 : ਨਿਸ਼ਾਨੇਬਾਜ਼ੀ 'ਚ ਭਾਰਤ ਦੇ ਅਪੂਰਵੀ ਚੰਦੇਲਾ ਅਤੇ ਰਵੀ ਕੁਮਾਰ ਨੇ ਕਾਂਸੇ ਦੇ ਤਮਗੇ ਨਾਲ ਖੋਲ੍ਹਿਆ ਭਾਰਤ ਦਾ ਖਾਤਾ
. . .  about 11 hours ago
ਕੇਜਰੀਵਾਲ ਦੀ ਆਮਦ 'ਤੇ ਵੱਡੀ ਗਿਣਤੀ 'ਚ ਇਕੱਤਰ ਹੋਣ ਵਾਲੀ ਭੀੜ ਕੁਝ ਲੋਕਾਂ ਤੱਕ ਸਿਮਟੀ
. . .  about 11 hours ago
ਪੰਜਾਬ ਪਹੁੰਚੇ ਕੇਜਰੀਵਾਲ ਨੇ ਪੱਤਰਕਾਰਾਂ ਤੋਂ ਵੱਟਿਆ ਪਾਸਾ
. . .  about 11 hours ago
ਅਟਲ ਬਿਹਾਰੀ ਵਾਜਪਾਈ ਦੀਆਂ ਅਸਥੀਆਂ ਲੈ ਕੇ ਦੇਹਰਾਦੂਨ ਪਹੁੰਚੇ ਅਮਿਤ ਸ਼ਾਹ
. . .  about 11 hours ago
ਲੁਧਿਆਣਾ 'ਚ ਕੱਪੜਾ ਫੈਕਟਰੀ 'ਚ ਲੱਗੀ ਅੱਗ
. . .  about 12 hours ago
ਪ੍ਰਸ਼ਾਂਤ ਮਹਾਸਾਗਰ 'ਚ ਲੱਗੇ ਭੂਚਾਲ ਦੇ ਤੇਜ਼ ਝਟਕੇ
. . .  about 12 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 3 ਸਾਉਣ ਸੰਮਤ 550
ਿਵਚਾਰ ਪ੍ਰਵਾਹ: ਕੋਈ ਵੀ ਕੰਮ ਅਜਿਹਾ ਨਹੀਂ, ਜਿਸ ਨੂੰ ਮਜ਼ਬੂਤ ਭਰੋਸਾ ਅਤੇ ਮਨੋਰਥ ਪ੍ਰਤੀ ਦ੍ਰਿੜ੍ਹਤਾ ਪੂਰਾ ਨਹੀਂ ਕਰ ਸਕਦਾ। -ਜੇਮਸ ਐਲਨ
  •     Confirm Target Language  

ਮਾਨਸਾ

ਸਰਕਾਰੀ ਫ਼ੰਡਾਂ ਦੀ ਦੁਰਵਰਤਾੋ ਰੋਕਣ ਲਈ 'ਖ਼ੁਸ਼ਹਾਲੀ ਦੇ ਰਾਖੇ' ਰੱਖਣਗੇ ਤਿੱਖੀ ਨਜ਼ਰ-ਸ਼ੇਰਗਿੱਲ

ਬੁਢਲਾਡਾ, 17 ਜੁਲਾਈ (ਸਵਰਨ ਸਿੰਘ ਰਾਹੀ)- ਪੰਜਾਬ ਸਰਕਾਰ ਵਲੋਂ ਗ਼ਰੀਬ ਤੇ ਜ਼ਰੂਰਤਮੰਦ ਲੋਕਾਂ ਲਈ ਚਲਾਈਆਂ ਸਕੀਮਾਂ ਲੋੜਵੰਦਾਂ ਦੇ ਦਰ ਤੱਕ ਪਹੁੰਚਾਉਣ ਦੇ ਮਕਸਦ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਿਯੁਕਤ ਕੀਤੇ 'ਖ਼ੁਸ਼ਹਾਲੀ ਦੇ ਰਾਖੇ' ਸੇਵਾਵਾਂ ਦੇ ਸਾਰਥਿਕ ਨਤੀਜੇ ਮਿਲਣੇ ਸ਼ੁਰੂ ਹੋ ਗਏ ਹਨ | ਇਹ ਪ੍ਰਗਟਾਵਾ ਮੁੱਖ ਮੰਤਰੀ ਪੰਜਾਬ ਦੇ ਸੀਨੀਅਰ ਸਲਾਹਕਾਰ ਟੀ.ਐੱਸ ਸ਼ੇਰਗਿੱਲ ਲੈਫ਼ਟੀਨੈਂਟ ਜਰਨਲ (ਰਿਟਾ:) ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਰਾਜ ਅੰਦਰ ਸਮੁੱਚੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੂੰ ਨਸ਼ਿਆਂ ਦੇ ਖ਼ਾਤਮੇ ਲਈ ਗੰਭੀਰਤਾ ਨਾਲ ਕੰਮ ਕਰਨ ਦੀਆਂ ਹਦਾਇਤਾਂ ਕੀਤੀਆਂ ਜਾ ਚੁੱਕੀਆਂ ਹਨ, ਜਿਸ ਲਈ ਹਰ ਨਾਗਰਿਕ ਦਾ ਵੀ ਯੋਗਦਾਨ ਪਾਉਣਾ ਜ਼ਰੂਰੀ ਬਣਦਾ ਹੈ | ਉਨ੍ਹਾਂ ਕਿਹਾ ਕਿ ਪਿੰਡਾਂ ਦੇ ਨਾਲ-ਨਾਲ ਸ਼ਹਿਰਾਂ ਵਿਚ ਵੀ 'ਖ਼ੁਸ਼ਹਾਲੀ ਦੇ ਰਾਖੇ' ਲਾ ਕੇ ਪੰਜਾਬ ਸਰਕਾਰ ਦੀਆਂ ਸਕੀਮਾਂ ਘਰ-ਘਰ ਪਹੁੰਚਾਈਆਂ ਜਾਣਗੀਆਂ ਅਤੇ ਸਰਕਾਰ ਵਲੋਂ ਦਿੱਤੇ ਫ਼ੰਡਾਂ ਦੀ ਦੁਰਵਰਤੋਂ ਨੂੰ ਰੋਕਣ ਲਈ ਤਿੱਖੀ ਨਜ਼ਰ ਰੱਖੀ ਜਾਵੇਗੀ | ਇਸ ਤੋਂ ਪਹਿਲਾਂ ਸਥਾਨਕ ਸ਼ਿਵ ਸ਼ਕਤੀ ਭਵਨ ਵਿਖੇ ਬੁਢਲਾਡਾ ਅਤੇ ਸਰਦੂਲਗੜ੍ਹ ਬਲਾਕਾਂ ਦੇ ਗਾਰਡੀਅਨਜ਼ ਆਫ਼ ਗਵਰਨੈਂਸ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਸ਼ੇਰਗਿੱਲ ਨੇ ਕਿਹਾ ਕਿ ਉਹ ਸਮਾਜ ਸੇਵਾ ਦੇ ਕਾਰਜਾਂ ਦੇ ਨਾਲ-ਨਾਲ ਰਾਜ ਨੂੰ ਨਸ਼ਾ ਮੁਕਤ ਕਰਨ 'ਚ ਵੀ ਆਪਣਾ ਯੋਗਦਾਨ ਪਾਉਣ ਅਤੇ ਇਸ ਕਾਰਜ ਦੇ ਲਈ ਪਿੰਡਾਂ ਅੰਦਰ ਵੱਧ ਤੋਂ ਵੱਧ ਐਨ.ਜੀ.ਓ.ਟੀਮਾਂ ਗਠਿਤ ਕਰਨ | ਮੇਜਰ (ਰਿਟਾ:) ਬਲਦੇਵ ਸਿੰਘ ਕੂਨਰ ਨੇ ਭਰੋਸਾ ਦਿੱਤਾ ਕਿ ਜ਼ਿਲੇ੍ਹ ਦੀ ਟੀਮ ਵਲੋਂ ਸਰਕਾਰ ਦੀ ਇਸ ਸੇਵਾ ਨੂੰ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਇਆ ਜਾਵੇਗਾ | ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਬੋਘ ਸਿੰਘ ਦਾਤੇਵਾਸ, ਹਰਬੰਸ ਸਿੰਘ ਖਿੱਪਲ, ਬਿਹਾਰੀ ਸਿੰਘ ਪਿੰ੍ਰਸੀਪਲ, ਯੂਥ ਕਾਂਗਰਸੀ ਆਗੂ ਰਾਕੇਸ਼ ਕੁਮਾਰ ਦੀਪਾ, ਸੂਬੇਦਾਰ ਬਲਕਰਨ ਸਿੰਘ, ਸੂਬੇਦਾਰ ਮੇਜਰ ਯਾਦਵਿੰਦਰ ਸਿੰਘ, ਸੂਬੇਦਾਰ ਜਗਦੇਵ ਸਿੰਘ ਰਾਏਪੁਰ, ਐਸ.ਐਮ. ਗੁਰਜੀਤ ਸਿੰਘ, ਕੈਪਟਨ ਤੇਜਾ ਸਿੰਘ, ਅਮਰੀਕ ਸਿੰਘ ਬੀਰੋਕੇ, ਗੁਰਚਰਨ ਸਿੰਘ ਬੱਛੋਆਣਾ, ਗੁਰਜੀਤ ਸਿੰਘ ਦਾਤੇਵਾਸ, ਭਗਵਾਨ ਸਿੰਘ ਦਾਤੇਵਾਸ, ਕੇਵਲ ਸਿੰਘ ਆਦਿ ਤੋਂ ਇਲਾਵਾ ਅਨੇਕਾਂ ਆਗੂ ਮੌਜੂਦ ਸਨ |

ਪੇਂਡੂ ਜਲ ਘਰਾਂ ਦੀ ਗੰਦਗੀ ਤੋਂ ਪਿੰਡਾਂ ਦੇ ਲੋਕ ਵਧੇਰੇ ਪ੍ਰੇਸ਼ਾਨ

ਬੋਹਾ, 17 ਜੁਲਾਈ (ਸਲੋਚਨਾ ਤਾਂਗੜੀ)- ਇਸ ਖੇਤਰ ਦੇ ਪਿੰਡਾਂ ਵਿਚਲੇ ਜਲ ਘਰਾਂ ਸਥਿਤ ਮੁਲਾਜ਼ਮਾਂ ਦੀ ਘਾਟ ਕਾਰਨ ਲੋਕ ਢਾਹਢੇ ਪ੍ਰੇਸ਼ਾਨ ਹਨ | ਪਿੰਡ ਮੰਘਾਣੀਆਂ ਦੇ ਸਾਬਕਾ ਸਰਪੰਚ ਦਰਸ਼ਨ ਸਿੰਘ, ਮੇਜਰ ਸਿੰਘ ਰਿਉਂਦ, ਪੰਚ ਲੀਲਾ ਰਾਮ ਆਦਿ ਨੇ ਦੱਸਿਆ ਕਿ ਇਕ ਦਹਾਕਾ ...

ਪੂਰੀ ਖ਼ਬਰ »

ਬੀ. ਡੀ. ਪੀ. ਓ. ਨੇ ਅਹੁਦਾ ਸੰਭਾਲਿਆ

ਝੁਨੀਰ, 17 ਜੁਲਾਈ (ਨਿ. ਪ. ਪ.)- ਸਥਾਨਕ ਬੀ. ਡੀ. ਪੀ. ਓ. ਦਫ਼ਤਰ ਵਿਖੇ ਨਵੇਂ ਆਏ ਬੀ. ਡੀ. ਪੀ. ਓ. ਰਾਜਵਿੰਦਰ ਸਿੰਘ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਚਲਾਈਆਂ ਗਈਆਂ ਲੋਕ ਭਲਾਈ ਸਕੀਮਾਂ ਅਤੇ ਵਿਕਾਸ ਕਾਰਜਾਂ ਨੂੰ ਪਾਰਦਰਸ਼ੀ ਢੰਗ ਨਾਲ ...

ਪੂਰੀ ਖ਼ਬਰ »

ਸਬ ਤਹਿਸੀਲ ਵਿਖੇ ਰਜਿਸਟਰੀਆਂ ਵਿਚ ਦੇਰੀ ਹੋਣ ਕਾਰਨ ਲੋਕਾਂ ਨੇ ਕੀਤੀ ਨਾਅਰੇਬਾਜ਼ੀ

ਬਰੇਟਾ, 17 ਜੁਲਾਈ (ਜੀਵਨ ਸ਼ਰਮਾ)- ਸਥਾਨਕ ਸਬ ਤਹਿਸੀਲ ਵਿਖੇ ਬਾਅਦ ਦੁਪਹਿਰ ਰਜਿਸਟਰੀਆਂ ਕਰਵਾਉਣ ਆਏ ਲੋਕਾਂ ਵਲੋਂ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਆਗੂ ਸੁਖਪਾਲ ਸਿੰਘ ਦੀ ਅਗਵਾਈ ਹੇਠ ਰਜਿਸਟਰੀਆਂ ਕਰਨ ਵਿਚ ਹੋ ਰਹੀ ਦੇਰੀ ਕਾਰਨ ਨਾਅਰੇਬਾਜ਼ੀ ਕੀਤੀ ਗਈ | ਆਗੂ ...

ਪੂਰੀ ਖ਼ਬਰ »

ਜ਼ਮੀਨੀ ਵਿਵਾਦ ਨੂੰ ਲੈ ਕੇ ਵਿਅਕਤੀ ਜਖ਼ਮੀ

ਭੀਖੀ, 17 ਜੁਲਾਈ (ਬਲਦੇਵ ਸਿੰਘ ਸਿੱਧੂ)- ਨੇੜਲੇ ਪਿੰਡ ਜੱਸੜਵਾਲਾ ਵਿਖੇ ਜ਼ਮੀਨੀ ਮਸਲੇ ਨੂੰ ਲੈ ਕੇ 1 ਵਿਅਕਤੀ ਦੇ ਜਖ਼ਮੀ ਹੋਣ ਦਾ ਸਮਾਚਾਰ ਹੈ | ਕਾਕਾ ਸਿੰਘ ਬੀਰ ਨੇ ਦੱਸਿਆ ਕਿ ਜੱਸੜਵਾਲਾ ਦੀ ਵਿਦੇਸ਼ ਰਹਿ ਰਹੀ ਗੁਰਮੇਲ ਕੌਰ ਤੋਂ 7 ਕਿੱਲੇ ਜ਼ਮੀਨ ਖ਼ਰੀਦਣ ਲਈ ਬਿਆਨਾ ...

ਪੂਰੀ ਖ਼ਬਰ »

ਮਿਸ ਅਪਨੀਤ ਰਿਆਤ ਨੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ

ਮਾਨਸਾ, 17 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)- ਮਿਸ ਅਪਨੀਤ ਰਿਆਤ ਨੇ ਡਿਪਟੀ ਕਮਿਸ਼ਨਰ ਮਾਨਸਾ ਵਜੋਂ ਅਹੁਦਾ ਸੰਭਾਲ ਲਿਆ ਹੈ | ਉਹ 2011 ਬੈਚ ਦੇ ਆਈ.ਏ.ਐਸ. ਅਧਿਕਾਰੀ ਹਨ | ਇਸ ਤੋਂ ਪਹਿਲਾਂ ਵਧੀਕ ਸਕੱਤਰ ਪਰਸੋਨਲ ਅਤੇ ਏ. ਐਮ. ਡੀ. ਮਾਰਕਫੈੱਡ ਪੰਜਾਬ ਵਜੋਂ ਸੇਵਾਵਾਂ ਨਿਭਾਅ ...

ਪੂਰੀ ਖ਼ਬਰ »

ਕੁਲਵਿੰਦਰ ਸਿੰਘ ਮਿਊ ਾਸਪਲ ਪੈਨਸ਼ਨਰਜ਼ ਯੂਨੀਅਨ ਦੇ ਪ੍ਰਧਾਨ ਬਣੇ

ਬੁਢਲਾਡਾ, 17 ਜੁਲਾਈ (ਨਿ.ਪ.ਪ.)- ਰਿਟਾਇਰਡ ਮਿਉਂਸਪਲ ਪੈਨਸ਼ਨਰਜ਼ ਕਰਮਚਾਰੀਆਂ ਦੀ ਯੂਨੀਅਨ ਦੀ ਮੀਟਿੰਗ ਕੀਤੀ ਗਈ, ਜਿਸ ਵਿਚ ਐਸੋਸੀਏਸ਼ਨ ਦੀ ਚੋਣ ਕੀਤੀ ਗਈ | ਇਸ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਪ੍ਰਧਾਨ ਕੁਲਵਿੰਦਰ ਸਿੰਘ ਰਿਟਾ. ਈ.ਓ, ਕੈਸ਼ੀਅਰ ਵਾਸ ਦੇਵ, ਸਕੱਤਰ ...

ਪੂਰੀ ਖ਼ਬਰ »

ਮਿਊਾਸਪਲ ਮੁਲਾਜ਼ਮਾਂ ਨੇ ਹੜਤਾਲ ਕਰ ਕੇ ਧਰਨਾ ਦਿੱਤਾ

ਭੀਖੀ, 17 ਜੁਲਾਈ (ਬਲਦੇਵ ਸਿੰਘ ਸਿੱਧੂ)- ਮਿਉਂਸਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ਤਹਿਤ ਨਗਰ ਪੰਚਾਇਤ ਦਫ਼ਤਰ ਭੀਖੀ ਵਿਖੇ ਮਿਉਂਸਪਲ ਮੁਲਾਜ਼ਮਾਂ ਨੇ ਆਪਣੀਆਂ ਮੰਗਾ ਨੂੰ ਲੈ ਕੇ ਹੜਤਾਲ ਕਰ ਕੇ ਧਰਨਾ ਦਿੱਤਾ | ਇਸ ਮੌਕੇ ਪੂਰਨ ਚੰਦ ਅਤੇ ਓਮ ਪ੍ਰਕਾਸ਼ ਨੇ ...

ਪੂਰੀ ਖ਼ਬਰ »

ਬੋਹਾ ਦਾ ਸੇਵਾ ਕੇਂਦਰ ਬੰਦ ਹੋਣ 'ਤੇ ਲੋਕਾਂ 'ਚ ਰੋਹ ਵਧਿਆ

ਬੋਹਾ, 17 ਜੁਲਾਈ (ਸਲੋਚਨਾ ਤਾਂਗੜੀ)- ਕਸਬਾ ਬੋਹਾ ਸਥਿਤ ਲੋਕ ਸੇਵਾ ਕੇਂਦਰ ਬੰਦ ਹੋ ਜਾਣ 'ਤੇ ਲੋਕਾਂ ਵਿਚ ਰੋਸ ਕਾਫ਼ੀ ਵਧ ਗਿਆ ਹੈ | ਨਗਰ ਪੰਚਾਇਤ ਬੋਹਾ ਪ੍ਰਧਾਨ ਸੁਨੀਲ ਗੋਇਲ, ਅਵਤਾਰ ਸਿੰਘ ਤਾਰੀ, ਮੁਖਤਿਆਰ ਸਿੰਘ ਦੋਵੇਂ ਐਮ. ਸੀ. ਨੇ ਸੇਵਾ ਕੇਂਦਰ ਬੰਦ ਹੋਣ 'ਤੇ ਦੁੱਖ ...

ਪੂਰੀ ਖ਼ਬਰ »

ਮਾਨਸਾ ਜ਼ਿਲ੍ਹੇ ਦੇ 72 ਸੁਵਿਧਾ ਤੇ ਸੇਵਾ ਕੇਂਦਰਾਂ ਵਿਚੋਂ 59 ਬੰਦ

ਗੁਰਚੇਤ ਸਿੰਘ ਫੱਤੇਵਾਲੀਆ ਮਾਨਸਾ, 17 ਜੁਲਾਈ- ਇਸ ਜ਼ਿਲ੍ਹੇ ਦੇ 72 ਸੁਵਿਧਾ ਤੇ ਸੇਵਾ ਕੇਂਦਰਾਂ 'ਚੋਂ 59 ਕੇਂਦਰ ਅੱਜ ਬੰਦ ਹੋ ਗਏ ਹਨ | ਹੁਣ ਜ਼ਿਲ੍ਹੇ ਵਿਚ ਸਿਰਫ਼ 13 ਕੇਂਦਰਾਂ ਨਾਲ ਹੀ ਡੰਗ ਸਾਰਿਆ ਜਾਵੇਗਾ | ਜ਼ਿਕਰਯੋਗ ਹੈ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਵਲੋਂ ...

ਪੂਰੀ ਖ਼ਬਰ »

ਸਹਾਇਕ ਡਾਇਰੈਕਟਰ ਮਾਨ ਵਲੋਂ ਨਸ਼ਾ ਰੋਕੂ ਨਿਗਰਾਨ ਕਮੇਟੀ ਨਾਲ ਇੱਕਤਰਤਾ

ਜੋਗਾ, 17 ਜੁਲਾਈ (ਪ.ਪ.)- ਪਿੰਡ ਖੜਕ ਸਿੰਘ ਵਾਲਾ ਵਿਖੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਮਾਨਸਾ ਰਘਬੀਰ ਸਿੰਘ ਮਾਨ ਨੇ ਪਿੰਡ 'ਚ ਗਠਿਤ ਕੀਤੀ ਨਸ਼ਾ ਰੋਕੂ ਨਿਗਰਾਨ ਕਮੇਟੀ ਨਾਲ ਇਕੱਤਰਤਾ ਕੀਤੀ | ਉਨ੍ਹਾਂ ਕਿਹਾ ਕਿ ਪਿੰਡ ਵਿੱਚ ਨਸ਼ਾ ਕਰਨ ਵਾਲੇ ਵਿਅਕਤੀ ਨੂੰ ...

ਪੂਰੀ ਖ਼ਬਰ »

ਸਫ਼ਾਈ ਕਰਮਚਾਰੀਆਂ ਵਲੋਂ ਨਗਰ ਪੰਚਾਇਤ ਦਫ਼ਤਰ ਅੱਗੇ ਧਰਨਾ

ਸਰਦੂਲਗੜ੍ਹ, 17 ਜੁਲਾਈ (ਅਰੋੜਾ)- ਸਥਾਨਕ ਨਗਰ ਪੰਚਾਇਤ ਦਫ਼ਤਰ ਦੇ ਗੇਟ ਅੱਗੇ ਠੇਕੇ ਅਧੀਨ ਕੰਮ ਕਰਦੇ ਸਫ਼ਾਈ ਕਰਮਚਾਰੀਆਂ ਨੇ ਹੜਤਾਲ ਕਰ ਕੇ ਦਫ਼ਤਰ ਅੱਗੇ ਧਰਨਾ ਦਿੱਤਾ | ਸੰਬੋਧਨ ਕਰਦਿਆਂ ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਦਿਆ ਰਾਮ ਨੇ ਕਿਹਾ ਕਿ ਸਰਕਾਰ ਠੇਕੇ ਅਧੀਨ ...

ਪੂਰੀ ਖ਼ਬਰ »

ਬੀ.ਸੀ.ਏ. ਦਾ ਨਤੀਜਾ ਸ਼ਾਨਦਾਰ ਰਿਹਾ

ਭੀਖੀ, 17 ਜੁਲਾਈ (ਪ.ਪ.)- ਸਥਾਨਕ ਨੈਸ਼ਨਲ ਕਾਲਜ ਦਾ ਬੀ.ਸੀ.ਏ ਦਾ ਨਤੀਜਾ ਸ਼ਾਨਦਾਰ ਰਿਹਾ | ਪਿ੍ੰਸੀਪਲ ਸਤਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਬੀ.ਸੀ.ਏ. ਭਾਗ ਤੀਜਾ, ਸਮੈਸਟਰ ਛੇਵਾਂ ਵਿਚ ਕਿਰਨਾ ਕੌਰ ਨੇ 74.57 ਪ੍ਰਤੀਸ਼ਤ, ਰਮਨਦੀਪ ਕੌਰ ਨੇ 71.57 ਅਤੇ ਜਸਵਿੰਦਰ ਕੌਰ ਨੇ 69.57 ...

ਪੂਰੀ ਖ਼ਬਰ »

ਮੁੱਖ ਸੜਕਾਂ ਦੇ ਆਲੇ-ਦੁਆਲੇ ਦਰੱਖ਼ਤ ਲਗਾਉਣ ਦੀ ਲੋੜ

ਝੁਨੀਰ, 17 ਜੁਲਾਈ (ਪ. ਪ.)- ਪਿਛਲੇ ਕੁਝ ਸਾਲਾਂ ਤੋਂ ਕਸਬਾ ਝੁਨੀਰ ਤੋਂ ਬੋਹਾ, ਮਾਖੇਵਾਲਾ, ਝੰਡੂਕਾ, ਜੌੜਕੀਆਂ-ਤਲਵੰਡੀ ਸਾਬੋ ਅਤੇ ਮਾਨਸਾ-ਸਿਰਸਾ ਜਾਣ ਵਾਲੀਆਂ ਮੁੱਖ ਸੜਕਾਂ ਪਹਿਲਾ ਨਾਲੋਂ ਕਾਫੀ ਉੱਚੀਆਂ ਚੁੱਕ ਕੇ ਚੌੜੀਆਂ ਬਣਾਈਆਂ ਗਈਆਂ ਸਨ | ਇਨ੍ਹਾਂ ਸੜਕਾਂ ਨੂੰ ...

ਪੂਰੀ ਖ਼ਬਰ »

ਵਿਦਿਆਰਥੀਆਂ ਦੀ ਸਹੂਲਤ ਲਈ ਆਇਸਾ ਵਲੋਂ ਹੈਲਪ ਡੈਸਕ ਲਗਾਇਆ ਗਿਆ

ਮਾਨਸਾ, 17 ਜੁਲਾਈ (ਸ.ਰਿ.)- ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਵਲੋਂ ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਵਿਖੇ ਵਿਦਿਆਰਥੀਆਂ ਦੀ ਸਹਾਇਤਾ ਲਈ ਵਿਦਿਆਰਥੀ ਆਗੂ ਗੁਰਵਿੰਦਰ ਸਿੰਘ ਨੰਦਗੜ੍ਹ ਦੀ ਅਗਵਾਈ ਵਿਚ ਹੈਲਪ ਡੈਸਕ ਲਗਾਇਆ ਗਿਆ ਹੈ | ਉਹ ਵਿਦਿਆਰਥੀਆਂ ...

ਪੂਰੀ ਖ਼ਬਰ »

20 ਦੇ ਦਿੱਲੀ ਕਿਸਾਨ ਰੋਸ ਮੁਜ਼ਾਹਰੇ ਦੀਆਂ ਤਿਆਰੀਆਂ ਸਬੰਧੀ ਮੀਟਿੰਗ

ਬੁਢਲਾਡਾ, 17 ਜੁਲਾਈ (ਸਵਰਨ ਸਿੰਘ ਰਾਹੀ)- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਾਦਾ ਦੀ ਬਲਾਕ ਪੱਧਰੀ ਮੀਟਿੰਗ ਬਲਾਕ ਪ੍ਰਧਾਨ ਲਛਮਣ ਸਿੰਘ ਚੱਕ ਅਲੀਸ਼ੇਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਵਿੱਤ ਸਕੱਤਰ ਦਰਸ਼ਨ ਸਿੰਘ ਗੁਰਨੇ ਕਲਾਂ ਨੇ ...

ਪੂਰੀ ਖ਼ਬਰ »

ਪੰਚਾਇਤੀ ਚੋਣਾਂ ਸਬੰਧੀ ਭੱਟੀ ਦੀ ਅਗਵਾਈ ਹੇਠ ਇਲਾਕਾ ਬਾਰ੍ਹਾ ਦੇ ਪਿੰਡਾਂ ਦੀ ਮੀਟਿੰਗ

ਬੁਢਲਾਡਾ, 17 ਜੁਲਾਈ (ਸਵਰਨ ਸਿੰਘ ਰਾਹੀ)- ਕਾਂਗਰਸ ਵਲੋਂ ਵਿਧਾਨ ਸਭਾ ਹਲਕਾ ਬੁਢਲਾਡਾ ਦੇ ਪਿੰਡਾਂ ਅੰਦਰ ਆਉਂਦੀਆਂ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਅਤੇ ਪੰਚਾਇਤੀ ਦੀਆਂ ਚੋਣਾਂ ਲਈ ਜਥੇਬੰਦਕ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ | ਇਸ ਦੀ ਸ਼ੁਰੂਆਤ ਦੇ ਤੌਰ 'ਤੇ ...

ਪੂਰੀ ਖ਼ਬਰ »

ਸੜਕ 'ਤੇ ਪਾਣੀ ਖੜ੍ਹਨ ਕਰ ਕੇ ਲੋਕ ਦੁਖੀ

ਝੁਨੀਰ, 17 ਜੁਲਾਈ (ਨਿ. ਪ. ਪ.)- ਪਿੰਡ ਨੰਦਗੜ੍ਹ ਵਿਖੇ ਮੁੱਖ ਸੜਕ ਬੋਹਾ-ਬੁਢਲਾਡਾ ਨੂੰ ਜਾਂਦੀ ਹੈ, ਇਸ ਸੜਕ ਉੱਪਰ ਕਾਫ਼ੀ ਸਮੇਂ ਤੋਂ ਘਰਾਂ ਦਾ ਪਾਣੀ ਆ ਕੇ ਖੜ੍ਹ ਜਾਂਦਾ ਹੈ, ਜਿਸ ਕਰ ਕੇ ਸੜਕ ਦੀ ਸਾਰੀ ਟੁੱਟ ਚੁੱਕੀ ਹੈ ਅਤੇ ਡੰੂਘੇ ਟੋਏ ਵੀ ਪੈ ਚੁੱਕੇ ਹਨ | ਮੋਟਰਸਾਈਕਲ ...

ਪੂਰੀ ਖ਼ਬਰ »

ਨੰਬਰਦਾਰ ਯੂਨੀਅਨ ਦੀ ਮੀਟਿੰਗ

ਬੁਢਲਾਡਾ, 17 ਜੁਲਾਈ (ਨਿ. ਪ. ਪ.)- ਪੰਜਾਬ ਨੰਬਰਦਾਰ ਯੂਨੀਅਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅੰਮਿ੍ਤਪਾਲ ਸਿੰਘ ਭੋਲਾ ਦੀ ਅਗਵਾਈ ਹੇਠ ਹੋਈ, ਜਿਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਪ੍ਰਧਾਨ ਬਿੱਕਰ ਸਿੰਘ ਹਸਨਪੁਰ ਨੇ ਦੱਸਿਆ ਕਿ ਨੰਬਰਦਾਰਾਂ ਨੂੰ ਪੇਸ਼ ਆ ਰਹੀਆਂ ...

ਪੂਰੀ ਖ਼ਬਰ »

ਧਰਨੇ ਦੀ ਤਿਆਰੀ ਸਬੰਧੀ ਪਿੰਡਾਂ 'ਚ ਰੈਲੀਆਂ ਕੀਤੀਆਂ

ਭੀਖੀ, 17 ਜੁਲਾਈ (ਗੁਰਿੰਦਰ ਸਿੰਘ ਔਲਖ)- ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵਲੋਂ 23 ਜੁਲਾਈ ਨੂੰ ਬੀ.ਡੀ.ਪੀ.ਓ. ਦਫ਼ਤਰ ਭੀਖੀ ਅੱਗੇ ਦਿੱਤੇ ਜਾਣ ਵਾਲੇ ਧਰਨੇ ਦੀਆਂ ਤਿਆਰੀਆਂ ਸਬੰਧੀ ਬਲਾਕ ਦੇ ਪਿੰਡਾਂ ਹਮੀਰਗੜ੍ਹ ਢੈਪਈ, ਖੀਵਾ ਖ਼ੁਰਦ, ਬੀਰ ਖ਼ੁਰਦ ਆਦਿ ਪਿੰਡਾਂ 'ਚ ਰੈਲੀਆਂ ...

ਪੂਰੀ ਖ਼ਬਰ »

ਸਾਲਾਨਾ ਭੰਡਾਰੇ ਮੌਕੇ ਧਾਰਮਿਕ ਸਮਾਗਮ ਕਰਵਾਇਆ

ਭੀਖੀ, 17 ਜੁਲਾਈ (ਔਲਖ)- ਸਥਾਨਕ ਡੇਰਾ ਬਾਬਾ ਰੱਬ ਲੋਕ ਵਿਖੇ 21ਵੇਂ ਸਾਲਾਨਾ ਭੰਡਾਰੇ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ | ਇਸ ਮੌਕੇ ਕਵੀਸ਼ਰੀ ਜਥਿਆਂ ਨੇ ਗੁਰੂ ਜੱਸ ...

ਪੂਰੀ ਖ਼ਬਰ »

ਜਥੇਬੰਦੀ ਵਲੋਂ ਖੇਤੀ ਸੰਦਾਂ ਤੇ ਟਰਾਂਸਫ਼ਾਰਮਰ ਚੋਰਾਂ ਨੂੰ ਅਜੇ ਤੱਕ ਨਾ ਫੜਨ 'ਤੇ ਰੋਸ

ਜੋਗਾ, 17 ਜੁਲਾਈ (ਬਲਜੀਤ ਸਿੰਘ ਅਕਲੀਆ)- ਸਥਾਨਕ ਥਾਣੇ ਅਧੀਨ ਪੈਂਦੇ ਵੱਖ-ਵੱਖ ਪਿੰਡਾਂ ਦੇ ਖੇਤਾਂ ਵਿਚੋਂ ਚੋਰੀਆਂ ਬਾਰੇ ਪੁਲਿਸ ਦੁਆਰਾ ਛੇ ਮਹੀਨੇ ਬਾਅਦ ਕੋਈ ਵੀ ਤਸੱਲੀ ਬਖ਼ਸ਼ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਜਗਜੀਤ ਸਿੰਘ ਜੋਗਾ ...

ਪੂਰੀ ਖ਼ਬਰ »

ਮੰਗਾਂ ਨੂੰ ਲੈ ਕੇ ਸਫ਼ਾਈ ਸੇਵਕਾਂ ਵਲੋਂ ਧਰਨਾ

ਬਰੇਟਾ, 17 ਜੁਲਾਈ (ਪ.ਪ.) ਨਗਰ ਕੌਸ਼ਲ ਦੇ ਸਫ਼ਾਈ ਸੇਵਕਾਂ ਵਲੋਂ ਹੜਤਾਲ ਕਰ ਕੇ ਦਫ਼ਤਰ ਅੱਗੇ ਧਰਨਾ ਲਗਾਇਆ ਗਿਆ | ਯੂਨੀਅਨ ਦੇ ਸਥਾਨਕ ਪ੍ਰਧਾਨ ਰਾਜ ਕੁਮਾਰ ਪਰੋਚਾ ਨੇ ਦੱਸਿਆ ਕਿ ਮੰਗਾਂ ਵਿੱਚ ਕੱਚੇ ਸਫ਼ਾਈ ਕਾਮਿਆ ਨੂੰ ਪੱਕਾ ਕਰਨਾ, ਸ਼ਹਿਰ ਦੀਆਂ ਬੀਟਾਂ ਅਨੁਸਾਰ ...

ਪੂਰੀ ਖ਼ਬਰ »

ਨਿਹੰਗ ਸਿੰਘਾਂ ਨੇ ਰੋਸ ਪ੍ਰਗਟ ਕੀਤਾ

ਮਾਨਸਾ, 17 ਜੁਲਾਈ (ਵਿ.ਪ੍ਰਤੀ)- ਪਿਛਲੇ ਦਿਨੀਂ ਅੰਮਿ੍ਤਸਰ ਵਿਖੇ ਸਤਿਕਾਰ ਕਮੇਟੀ ਦੇ ਆਗੂਆਂ ਵਲੋਂ ਨਿਹੰਗ ਸਿੰਘਾਂ 'ਤੇ ਹਮਲਾ ਕਰਨ ਦੇ ਰੋਸ 'ਚ ਸਥਾਨਕ ਸੇਵਾ ਸਿੰਘ ਠੀਕਰੀਵਾਲਾ ਚੌਕ 'ਚ ਦਸ਼ਮੇਸ਼ ਤਰਨਾ ਦਲ ਦੇ ਨਿਹੰਗ ਸਿੰਘਾਂ ਨੇ ਰੋਸ ਪ੍ਰਗਟ ਕੀਤਾ | ਮਾਲਵਾ ਜ਼ੋਨ ਦੇ ...

ਪੂਰੀ ਖ਼ਬਰ »

ਨਸ਼ਿਆਂ ਦੇ ਖ਼ਾਤਮੇ ਲਈ ਜ਼ਿਲ੍ਹਾ ਪੁਲਿਸ ਨੇ ਜਾਗਰੂਕਤਾ ਸਮਾਗਮ ਕਰਵਾਇਆ

ਮਾਨਸਾ, 17 ਜੁਲਾਈ (ਸੱਭਿ.ਪ੍ਰਤੀ)- ਜ਼ਿਲ੍ਹਾ ਪੁਲਿਸ ਵਲੋਂ ਨਸ਼ਿਆਂ ਿਖ਼ਲਾਫ਼ ਵਿੱਢੀ ਮੁਹਿੰਮ ਤਹਿਤ ਪਿੰਡ ਜਵਾਹਰਕੇ ਵਿਖੇ ਨਸ਼ਿਆਂ ਿਖ਼ਲਾਫ਼ ਜਾਗਰੂਕਤਾ ਸਮਾਗਮ ਕੀਤਾ ਗਿਆ | ਸਥਾਨਕ ਥਾਣਾ ਸ਼ਹਿਰੀ-1 ਦੇ ਮੁਖੀ ਪਰਮਜੀਤ ਸਿੰਘ ਨੇ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ...

ਪੂਰੀ ਖ਼ਬਰ »

ਕੁਲਦੀਪ ਸਿੰਘ ਦਾ ਸਰਦੂਲਗੜ੍ਹ ਪਹੁੰਚਣ 'ਤੇ ਭਰਵਾਂ ਸਵਾਗਤ

ਸਰਦੂਲਗੜ੍ਹ, 17 ਜੁਲਾਈ (ਜੀ.ਐਮ.ਅਰੋੜਾ)- ਸਥਾਨਕ ਸ਼ਹਿਰ ਦੇ ਬਹੁਜਨ ਸਮਾਜ ਪਾਰਟੀ ਨਾਲ ਕਾਫ਼ੀ ਸਮੇ ਤੋਂ ਜੁੜੇ ਕੁਲਦੀਪ ਸਿੰਘ ਸਰਦੂਲਗੜ੍ਹ ਨੇ ਜਿੱਥੇ ਪਾਰਟੀ ਦੀ ਸੁਪਰੀਮੋ ਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਜਿੱਥੇ ਕੁਲਦੀਪ ਸਿੰਘ ਨੂੰ ...

ਪੂਰੀ ਖ਼ਬਰ »

ਪਲਾਸਟਿਕ ਤੋਂ ਸਜਾਵਟੀ ਸਾਮਾਨ ਬਣਾਉਣ ਸਬੰਧੀ ਜਾਣਕਾਰੀ ਦਿੱਤੀ

ਬਰੇਟਾ, 17 ਜੁਲਾਈ (ਪ. ਪ.)- ਤੰਦਰੁਸਤ ਪੰਜਾਬ ਮਿਸ਼ਨ ਤਹਿਤ ਪਲਾਸਟਿਕ ਦੇ ਨੁਕਸਾਨ, ਪਲਾਸਟਿਕ ਦੀ ਵਰਤੋਂ ਸਜਾਵਟੀ ਸਮਾਨ ਵਿਚ ਲਿਆਉਣ ਲਈ ਸਿਲਵਰ ਵਾਟਿਕਾ ਕਾਨਵੈਂਟ ਸਕੂਲ ਧਰਮਪੁਰਾ ਵਿਖੇ ਸਕੂਲ ਸਟਾਫ਼ ਵਲੋਂ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ | ਸਕੂਲ ਪਿ੍ੰਸੀਪਲ ...

ਪੂਰੀ ਖ਼ਬਰ »

ਝੁਨੀਰ ਦੇ ਬੱਸ ਸਟੈਂਡ 'ਤੇ ਪੀਣ ਵਾਲੇ ਪਾਣੀ ਅਤੇ ਪਖਾਨਿਆਂ ਦੀ ਘਾਟ

ਝੁਨੀਰ, 17 ਜੁਲਾਈ (ਪ. ਪ.)- ਕਸਬਾ ਝੁਨੀਰ ਦਾ ਬੱਸ ਸਟੈਂਡ ਇਸ ਖੇਤਰ ਦੇ ਚਾਰ ਦਰਜਨ ਤੋਂ ਵਧੀਕ ਪਿੰਡਾਂ ਨਾਲ ਸਬੰਧਿਤ ਹੋਣ ਕਾਰਨ ਇਸ ਬੱਸ ਸਟੈਂਡ ਤੇ ਵੱਡੀ ਗਿਣਤੀ ਵਿਚ ਬੱਸਾਂ ਦੇ ਆਉਣ ਜਾਣ ਕਾਰਨ ਲੋਕਾਂ ਦੀ ਹਰ ਸਮੇਂ ਹੀ ਭਾਰੀ ਭੀੜ ਰਹਿੰਦੀ ਹੈ | ਇਸ ਬੱਸ ਸਟੈਂਡ 'ਤੇ ...

ਪੂਰੀ ਖ਼ਬਰ »

ਪੰਜਾਬੀਆਂ ਨੂੰ ਦੂਜੇ ਰਾਜਾਂ ਵਿਚ ਜਾਇਦਾਦ ਖ਼ਰੀਦਣ ਦੀ ਆਗਿਆ ਮਿਲੇ- ਝੰਡੂਕਾ

ਝੁਨੀਰ, 17 ਜੁਲਾਈ (ਸੰਧੂ)- ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜ਼ਿਲ੍ਹਾ ਇਕਾਈ ਮਾਨਸਾ ਦੇ ਪ੍ਰਧਾਨ ਗਿਆਨੀ ਨਿਰਮਲ ਸਿੰਘ ਝੰਡੂਕਾ, ਪੈੱ੍ਰਸ ਸਕੱਤਰ ਦਰਸ਼ਨ ਸਿੰਘ ਜਟਾਣਾ ਕੋਠੇ ਅਤੇ ਬਲਾਕ ਪ੍ਰਧਾਨ ਮਾਸਟਰ ਗੁਰਜੰਟ ਸਿੰਘ ਝੁਨੀਰ ਨੇ ਇਕ ਪੈੱ੍ਰਸ ਬਿਆਨ ਵਿਚ ਕਿਹਾ ...

ਪੂਰੀ ਖ਼ਬਰ »

ਸਫ਼ਾਈ ਕਰਮਚਾਰੀਆਂ ਵਲੋਂ ਮੰਗਾਂ ਮਨਵਾਉਣ ਲਈ ਧਰਨਾ ਲਗਾਇਆ

ਬਰੇਟਾ, 17 ਜੁਲਾਈ (ਮੰਡੇਰ)- ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ 'ਤੇ ਸਥਾਨਕ ਨਗਰ ਕੌਾਸਲ ਦੇ ਸਫ਼ਾਈ ਸੇਵਕਾਂ ਵਲੋਂ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਧਰਨਾ ਲਗਾਇਆ ਗਿਆ ਅਤੇ ਪੰਜਾਬ ਸਰਕਾਰ ਿਖ਼ਲਾਫ਼ ਜ਼ੋਰਦਾਰ ਨਾਅਰੇ ਬਾਜੀ ਕੀਤੀ ਗਈ | ਯੂਨੀਅਨ ਦੇ ਪ੍ਰਧਾਨ ਰਾਜ ...

ਪੂਰੀ ਖ਼ਬਰ »

ਬੀ. ਐਸ. ਸੀ. ਦੇ ਵਿਦਿਆਰਥੀ ਕਰਨਗੇ ਕਿਸਾਨਾਂ ਨੂੰ ਜਾਗਰੂਕ

ਬਰੇਟਾ, 17 ਜੁਲਾਈ (ਮੰਡੇਰ)- ਖੇਤੀਬਾੜੀ ਵਿਭਾਗ ਵਲੋਂ ਪੰਜਾਬ ਵਿਚ ਨਰਮੇ ਦੀ ਫ਼ਸਲ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਪੰਜਾਬ ਦੀ ਖੇਤੀਬਾੜੀ ਯੂਨੀਵਰਸਿਟੀ ਅਤੇ ਹੋਰ ਕਾਲਜਾਂ ਵਿਚ ਬੀ.ਐਸ.ਸੀ. ਖੇਤੀਬਾੜੀ ਕਰ ਰਹੇ ਆਖ਼ਰੀ ਸਮੈਸਟਰ ਦੇ ਵਿਦਿਆਰਥੀਆਂ ਦੀਆਂ ਸੇਵਾਵਾਂ ...

ਪੂਰੀ ਖ਼ਬਰ »

ਬਠਿੰਡਾ-ਪਟਿਆਲਾ ਮੁੱਖ ਸੜਕ 'ਤੇ ਦਿਸ਼ਾ ਸੂਚਕ ਬੋਰਡ ਲਗਾਉਣ ਦੀ ਮੰਗ

ਭੀਖੀ, 17 ਜੁਲਈ (ਪ. ਪ.)- ਬਠਿੰਡਾ-ਪਟਿਆਲਾ ਮੁੱਖ ਸੜਕ 'ਤੇ ਨਹਿਰ ਦੇ ਪੁਲ ਕੋਲ ਕੁਝ ਮਹੀਨੇ ਪਹਿਲਾਂ ਕਿਸੇ ਅਣਪਛਾਤੇ ਵਹੀਕਲ ਦੁਆਰਾ ਤੋੜਿਆ ਗਿਆ ਦਿਸ਼ਾ ਸੂਚਕ ਬੋਰਡ ਨਾ ਲਗਾਏ ਜਾਣ ਕਾਰਨ ਰਾਹਗੀਰ ਪ੍ਰੇਸ਼ਾਨ ਹੋ ਰਹੇ ਹਨ | ਇਹ ਬੋਰਡ ਸੜਕ ਦੇ ਦੋਵੇਂ ਕਿਨਾਰਿਆਂ 'ਤੇ ਪੋਲ ...

ਪੂਰੀ ਖ਼ਬਰ »

ਸਫ਼ਾਈ ਕਰਮਚਾਰੀਆਂ ਵਲੋਂ ਸਰਕਾਰ ਿਖ਼ਲਾਫ਼ ਧਰਨਾ

ਬੁਢਲਾਡਾ, 17 ਜੁਲਾਈ (ਸਵਰਨ ਸਿੰਘ ਰਾਹੀ)- ਮਿਉਂਸਪਲ ਕਾਮਿਆਂ ਦੀਆਂ ਪਿਛਲੇ ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਦੀ ਪੂਰਤੀ ਨਾ ਪੂਰਾ ਹੋਣ ਦੇ ਰੋਸ ਵਜੋਂ ਪੰਜਾਬ ਮਿਉਂਸਪਲ ਮੁਲਾਜ਼ਮ ਕਮੇਟੀ ਦੇ ਸੱਦੇ 'ਤੇ ਸਥਾਨਕ ਸਫ਼ਾਈ ਕਰਮਚਾਰੀਆਂ ਵਲੋਂ ਧਰਨਾ ਦੇ ਕੇ ਸਰਕਾਰ ...

ਪੂਰੀ ਖ਼ਬਰ »

ਸੁੰਨੀਆਂ ਤੇ ਖੰਡਰ ਬਣੀਆਂ ਇਮਾਰਤਾਂ ਦੇ ਰਹੀਆਂ ਨੇ ਨਸ਼ੇੜੀਆਂ ਨੂੰ ਪਨਾਹ

ਬਲਜੀਤ ਸਿੰਘ ਅਕਲੀਆ ਜੋਗਾ, 17 ਜੁਲਾਈ- ਪੰਜਾਬ ਸਰਕਾਰ ਦੁਆਰਾ ਨਸ਼ਾ ਮੁਕਤੀ ਮੁਹਿੰਮ ਤਹਿਤ ਸਿਵਲ ਤੇ ਪੁਲਿਸ ਪ੍ਰਸ਼ਾਸਨ ਵਲੋਂ ਸਰਗਰਮੀ ਜ਼ੋਰਾਂ 'ਤੇ ਹੈ ਪਰ ਇਲਾਕੇ ਅੰਦਰ ਸੁੰਨੀਆਂ ਪਈਆਂ ਤੇ ਖੰਡਰ ਬਣ ਚੁੱਕੀਆਂ ਇਮਾਰਤਾਂ ਇਸ ਸਰਗਰਮੀ ਨੂੰ ਮੱਠਾ ਪਾਉਂਦੀਆਂ ਨਜ਼ਰ ...

ਪੂਰੀ ਖ਼ਬਰ »

ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਵਲੋਂ ਆਨਲਾਈਨ ਬਿੱਲਾਂ ਦੀ ਕੀਤੀ ਸ਼ੁਰੂਆਤ

ਸੰਗਤ ਮੰਡੀ, 17 ਜੁਲਾਈ (ਅੰਮਿ੍ਤਪਾਲ ਸ਼ਰਮਾ)-ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਵਲੋਂ ਹੁਣ ਖ਼ਪਤਕਾਰਾਂ ਨੂੰ ਆਨ ਲਾਈਨ ਬਿਲ ਭਰਨ ਦੀ ਸਹੂਲਤ ਪ੍ਰਦਾਨ ਕਰ ਦਿੱਤੀ ਹੈ ਜਿਸ ਕਾਰਨ ਖ਼ਪਤਕਾਰਾਂ ਨੂੰ ਲਾਈਨਾਂ 'ਚ ਲੱਗ ਕੇ ਬਿਲ ਭਰਨ ਦੀ ਸਮੱਸਿਆ ਤੋਂ ਛੁਟਕਾਰਾ ਮਿਲ ...

ਪੂਰੀ ਖ਼ਬਰ »

ਮੀਂਹ ਨਾਲ ਜਲ–ਥਲ ਹੋਇਆ ਮਹਿਰਾਜ

ਮਹਿਰਾਜ, 17 ਜੁਲਾਈ (ਸੁਖਪਾਲ ਮਹਿਰਾਜ)-ਪਿਛਲੇ ਕਈ ਦਿਨਾਂ ਤੋਂ ਪੈ ਰਹੀ ਗਰਮੀ ਨੇ ਲੋਕਾਂ ਦਾ ਬੁਰਾ ਹਾਲ ਕੀਤਾ ਹੋਇਆ ਸੀ, ਪਰ ਅੱਜ ਸਵੇਰੇ 9 ਵਜੇ ਤੋਂ ਲੈ ਕੇ 9:50 ਤੱਕ ਪਏ ਮੀਂਹ ਨੇ ਬੱਲੇ-ਬੱਲੇ ਕਰਵਾ ਦਿੱਤੀ | ਉਥੇ ਹੀ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਅਤੇ ...

ਪੂਰੀ ਖ਼ਬਰ »

ਸੋਸ਼ਲ ਮੀਡੀਆ 'ਤੇ ਚੱਲਦੀਆਂ ਅਫ਼ਵਾਹਾਂ ਕਰ ਰਹੀਆਂ ਹਨ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ

ਰਾਮਾਂ ਮੰਡੀ, 17 ਜੁਲਾਈ (ਗੁਰਪ੍ਰੀਤ ਸਿੰਘ ਅਰੋੜਾ)-ਸ਼ੋਸ਼ਲ ਮੀਡੀਆ ਉਪਰ ਵੱਖ-ਵੱਖ ਸਮੇਂ 'ਤੇ ਚੱਲ ਰਹੀਆਂ ਵੱਖ-ਵੱਖ ਅਫ਼ਵਾਹਾਂ ਕਾਰਨ ਲੋਕਾਂ ਦਾ ਜੀਵਨ ਪ੍ਰਭਾਵਿਤ ਹੋ ਰਿਹਾ ਹੈ | ਭਾਵਾੇਕਿ ਸਰਕਾਰ ਨੇ ਹੁਣ ਅਜਿਹੀਆਂ ਅਫ਼ਵਾਹਾਂ ਫੈਲਾਉਣ ਵਾਲੇ ਅਨਸਰਾਂ ਖਿਲਾਫ਼ ...

ਪੂਰੀ ਖ਼ਬਰ »

ਹਿੰਦਾ ਮਹਿਰਾਜ, ਭੋਲਾ ਢਪਾਲੀ ਤੇ ਕਮਲਜੀਤ ਰਾਜਗੜ੍ਹ ਦੀ ਨਿਯੁਕਤੀ ਦਾ ਸਵਾਗਤ

ਭਾਈਰੂਪਾ, 17 ਜੁਲਾਈ (ਵਰਿੰਦਰ ਲੱਕੀ)- ਸਾਬਕਾ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਕੌਮੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਵਲੋਂ ਪਾਰਟੀ ਦੇ ਜਥੇਬੰਦਕ ਢਾਂਚੇ ਦੀ ਮਜ਼ਬੂਤੀ ਲਈ ਕੀਤੀਆਂ ਗਈਆਂ ਨਵੀਆਂ ਨਿਯੂਕਤੀਆਂ 'ਚ ਹਰਿੰਦਰ ਸਿੰਘ ...

ਪੂਰੀ ਖ਼ਬਰ »

2 ਸਾਲਾ ਬੱਚੇ ਨੂੰ ਮਿਲਿਆ ਨਵਾਂ ਜੀਵਨ

ਬਠਿੰਡਾ, 17 ਜੁਲਾਈ (ਕੰਵਲਜੀਤ ਸਿੰਘ ਸਿੱਧੂ)-ਪਿੰਡ ਪੱਕਾ ਕਲਾਂ, ਸੰਗਤ ਬਲਾਕ ਦੇ 2 ਸਾਲਾ ਜਗਮੀਤ ਸਿੰਘ ਦੇ ਦਿਲ 'ਚ ਛੇਕ ਸਬੰਧੀ ਪੰਜਾਬ ਸਰਕਾਰ ਵਲੋਂ ਮੁਫ਼ਤ ਓਪਰੇਸ਼ਨ ਕਰਵਾਕੇ ਉਸਨੂੰ ਨਵੀਂ ਜ਼ਿੰਦਗੀ ਦਿੱਤੀ ਹੈ | ਮਾਰਚ 2016 ਪੱਕਾ ਕਲਾਂ ਵਾਸੀ ਮਨਪ੍ਰੀਤ ਸਿੰਘ ਦੇ ਘਰ ...

ਪੂਰੀ ਖ਼ਬਰ »

ਯਿਸ਼ੂ ਪ੍ਰਾਰਥਨਾ ਭਵਨ ਭੁੱਚੋ ਮੰਡੀ ਦੇ ਵਿਦਿਆਰਥੀਆ ਵਲੋਂ ਨਸ਼ਿਆਂ ਦੇ ਵਿਰੁੱਧ ਰੈਲੀ

ਭੁੱਚੋ ਮੰਡੀ 17 ਜੁਲਾਈ (ਬਲਵਿੰਦਰ ਸਿੰਘ ਸੇਠੀ)-ਭੁੱਚੋ ਮੰਡੀ ਵਿਚ ਕ੍ਰਿਸਚਿਆਨ ਰਿਸਰਚ ਐਾਡ ਏਡਜ਼ ਫਾਊਡੇਸ਼ਨ ਦੇ ਸਹਿਯੋਗ ਨਾਲ ਚੱਲ ਰਹੇ ਯਿਸ਼ੂ ਪ੍ਰਾਰਥਨਾਂ ਭਵਨ ਭੁੱਚੋ ਮੰਡੀ ਦੇ ਪ੍ਰਬੰਧਕਾਂ ਅਤੇ ਵਿਦਿਆਰਥੀਆਂ ਵਲੋਂ ਨੌਜਵਾਨਾਂ ਵਿਚ ਦਿਨੋਂ-ਦਿਨ ਵੱਧ ਰਹੇ ...

ਪੂਰੀ ਖ਼ਬਰ »

25 ਬੋਤਲਾਂ ਸ਼ਰਾਬ ਬਰਾਮਦ

ਬਰੇਟਾ, 17 ਜੁਲਾਈ (ਪ. ਪ.)- ਸਥਾਨਕ ਪੁਲਿਸ ਵਲੋਂ 2 ਵਿਅਕਤੀਆਂ ਕੋਲੋਂ ਵੱਖ-ਵੱਖ ਮਾਰਕਾ ਦੀ ਸ਼ਰਾਬ ਬਰਾਮਦ ਕਰ ਕੇ ਕਾਰਵਾਈ ਕੀਤੀ ਗਈ | ਪੁਲਿਸ ਤੋਂ ਜਾਣਕਾਰੀ ਅਨੁਸਾਰ ਹੌਲਦਾਰ ਗਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਛਿੰਦਾਂ ਸਿੰਘ ਵਾਸੀ ਖੁਡਾਲ ਤੋਂ 11 ਬੋਤਲਾਂ ਸ਼ਾਹੀ ...

ਪੂਰੀ ਖ਼ਬਰ »

ਮਾਰਕਫੈੱਡ ਫ਼ੀਲਡ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਯੂਨੀਅਨ ਸੰਘਰਸ਼ ਕਰੇਗੀ-ਸਿੱਧੂ

ਬੋਹਾ, 17 ਜੁਲਾਈ (ਤਾਂਗੜੀ)- ਮਾਰਕਫੈੱਡ ਫ਼ੀਲਡ ਇੰਪਲਾਈਜ਼ ਯੂਨੀਅਨ ਨੇ ਐਲਾਨ ਕੀਤਾ ਹੈ ਕਿ ਜੇਕਰ ਫ਼ੀਲਡ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਜਥੇਬੰਦੀ ਮੰਗਾਂ ਮੰਨਵਾਉਣ ਲਈ ਆਰ-ਪਾਰ ਦੀ ਲੜਾਈ ਲਈ ਮਜਬੂਰ ਹੋਵੇਗੀ | ਜਥੇਬੰਦੀ ਦੇ ਸੂਬਾ ਸਰਪ੍ਰਸਤ ...

ਪੂਰੀ ਖ਼ਬਰ »

ਸਿਹਤ ਜਾਂਚ ਕੈਂਪ ਲਗਾਇਆ

ਮਾਨਸਾ, 17 ਜੁਲਾਈ (ਵਿ. ਪ੍ਰਤੀ.)- ਸਥਾਨਕ ਔਲਖ ਮੁਹੱਲੇ ਦੀ ਧਰਮਸ਼ਾਲਾ ਵਿਚ ਸਿਹਤ ਜਾਂਚ ਚੈੱਕਅਪ ਕੈਂਪ ਲਗਾਇਆ ਗਿਆ | 30 ਸਾਲ ਤੋਂ ਵਧੇਰੀ ਉਮਰ ਦੇ ਮਰੀਜ਼ਾਂ ਦਾ ਚੈੱਕਅਪ ਕਰਨ ਦੇ ਨਾਲ ਹੀ ਸਿਹਤ ਸਬੰਧੀ ਜਾਗਰੂਕਤਾ ਕੀਤਾ ਗਿਆ | ਸੁਖਮਿੰਦਰ ਸਿੰਘ ਜ਼ਿਲ੍ਹਾ ਮਾਸ ਮੀਡੀਆ ...

ਪੂਰੀ ਖ਼ਬਰ »

ਸਮਾਉਂ ਵਿਖੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਕੈਂਪ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ

ਭੀਖੀ, 17 ਜੁਲਾਈ (ਸਿੱਧੂ)- ਪਿੰਡ ਸਮਾਉਂ ਦੇ ਪੰਚਾਇਤ ਘਰ ਵਿਖੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਕੈਂਪ ਲਗਾਇਆ ਗਿਆ, ਜਿਸ ਵਿਚ ਪਿੰਡ ਖੀਵਾ ਕਲਾਂ, ਅਤਲਾ ਖ਼ੁਰਦ ਅਤੇ ਅਤਲਾ ਕਲਾਂ ਦੇ ਲੋਕ ਸ਼ਾਮਿਲ ਹੋਏ | ਇਸ ਕੈਂਪ ਵਿਚ ਵੱਖ-ਵੱਖ ਮਹਿਕਮਿਆਂ ਨਾਲ ਸਬੰਧਿਤ ...

ਪੂਰੀ ਖ਼ਬਰ »

ਸੀਵਰੇਜ ਬੰਦ ਹੋਣ ਕਾਰਨ ਮੰਡੀ ਵਾਸੀ ਦੁਖੀ

ਸਰਦੂਲਗੜ੍ਹ, 17 ਜੁਲਾਈ (ਨਿ.ਪ.ਪ.)- ਸਥਾਨਕ ਸ਼ਹਿਰ ਦੀ ਅਨਾਜ ਮੰਡੀ ਦਾ ਸੀਵਰੇਜ ਬੰਦ ਹੋਣ ਕਾਰਨ ਪਾਣੀ ਸੜਕਾਂ 'ਤੇ ਖੜ ਜਾਂਦਾ ਹੈ, ਜਿਸ ਕਾਰਨ ਅਨਾਜ ਮੰਡੀ ਵਿਚ ਆਉਣਾ ਜਾਣਾ ਬੰਦ ਹੋ ਜਾਂਦਾ ਹੈ ਪਰ ਮੰਡੀ ਬੋਰਡ ਜਾ ਮਾਰਕੀਟ ਕਮੇਟੀ ਵਲੋਂ ਇਸ ਦੀ ਸਫ਼ਾਈ ਕਰਵਾਏ ਨੂੰ ਕਈ ਸਾਲ ...

ਪੂਰੀ ਖ਼ਬਰ »

ਜਥੇਬੰਦੀ ਵਲੋਂ ਖੇਤੀ ਸੰਦਾਂ ਤੇ ਟਰਾਂਸਫ਼ਾਰਮਰ ਚੋਰਾਂ ਨੂੰ ਅਜੇ ਤੱਕ ਨਾ ਫੜਨ 'ਤੇ ਰੋਸ

ਜੋਗਾ, 17 ਜੁਲਾਈ (ਬਲਜੀਤ ਸਿੰਘ ਅਕਲੀਆ)- ਸਥਾਨਕ ਥਾਣੇ ਅਧੀਨ ਪੈਂਦੇ ਵੱਖ-ਵੱਖ ਪਿੰਡਾਂ ਦੇ ਖੇਤਾਂ ਵਿਚੋਂ ਚੋਰੀਆਂ ਬਾਰੇ ਪੁਲਿਸ ਦੁਆਰਾ ਛੇ ਮਹੀਨੇ ਬਾਅਦ ਕੋਈ ਵੀ ਤਸੱਲੀ ਬਖ਼ਸ਼ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਜਗਜੀਤ ਸਿੰਘ ਜੋਗਾ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX