ਤਾਜਾ ਖ਼ਬਰਾਂ


ਈ. ਡੀ. ਦੀ ਕਾਰਵਾਈ ਵਿਰੁੱਧ ਮਾਲਿਆ ਦੀ ਪਟੀਸ਼ਨ 'ਤੇ ਹੁਣ ਸੁਪਰੀਮ ਕੋਰਟ ਹੋਲੀ ਤੋਂ ਬਾਅਦ ਕਰੇਗਾ ਸੁਣਵਾਈ
. . .  23 minutes ago
ਨਵੀਂ ਦਿੱਲੀ, 18 ਫਰਵਰੀ- ਸੁਪਰੀਮ ਕੋਰਟ 'ਚ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੀ ਪਟੀਸ਼ਨ 'ਤੇ ਸੁਣਵਾਈ ਅੱਜ ਟਲ ਗਈ ਹੈ। ਚੀਫ਼ ਜਸਟਿਸ ਐੱਸ. ਏ. ਬੋਬਡੇ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਮਾਮਲੇ...
ਅੱਜ ਸੰਗਰੂਰ ਆਉਣਗੇ ਕੇਂਦਰੀ ਰਾਜ ਮੰਤਰੀ ਰਾਓਸਾਹੇਬ ਦਾਨਵੇ
. . .  37 minutes ago
ਸੰਗਰੂਰ, 18 ਫਰਵਰੀ (ਧੀਰਜ ਪਸ਼ੋਰੀਆ)- ਕੇਂਦਰੀ ਖ਼ੁਰਾਕ ਅਤੇ ਜਨਤਕ ਵੰਡ ਪ੍ਰਣਾਲੀ ਵਿਭਾਗ ਦੇ ਰਾਜ ਮੰਤਰੀ ਰਾਓਸਾਹੇਬ ਪਟੇਲ ਦਾਨਵੀ ਅੱਜ ਸੰਗਰੂਰ ਆਉਣਗੇ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਓਲ ਨੇ ਇਹ...
ਉੱਤਰ ਪ੍ਰਦੇਸ਼ ਸਰਕਾਰ ਅੱਜ ਪੇਸ਼ ਕਰੇਗੀ ਬਜਟ, ਕਾਂਗਰਸ ਵਲੋਂ ਵਿਧਾਨ ਸਭਾ ਕੰਪਲੈਕਸ 'ਚ ਪ੍ਰਦਰਸ਼ਨ
. . .  47 minutes ago
ਲਖਨਊ, 18 ਫਰਵਰੀ- ਅੱਜ ਉੱਤਰ ਪ੍ਰਦੇਸ਼ ਵਿਧਾਨ ਸਭਾ 'ਚ ਸਾਲ 2020-21 ਲਈ ਸੂਬੇ ਦਾ ਬਜਟ ਪੇਸ਼ ਕੀਤਾ ਜਾਵੇਗਾ। ਬਜਟ ਪੇਸ਼ ਕਰਨ ਲਈ ਵਿੱਤ ਮੰਤਰੀ ਰਾਜੇਸ਼ ਅਗਰਵਾਲ ਅਤੇ...
ਫਗਵਾੜਾ 'ਚ ਦਿੱਤਾ ਜਾ ਰਿਹਾ ਹੈ ਧਰਨਾ, ਕੁਝ ਬਾਜ਼ਾਰ ਬੰਦ
. . .  54 minutes ago
ਫਗਵਾੜਾ, 18 ਫਰਵਰੀ (ਹਰੀਪਾਲ ਸਿੰਘ)- ਜਨਰਲ ਸਮਾਜ ਨਾਲ ਸੰਬੰਧਿਤ ਚਾਰ ਵਿਅਕਤੀਆਂ ਦੀ ਜੇਲ੍ਹ 'ਚੋਂ ਰਿਹਾਈ ਦੀ ਮੰਗ ਨੂੰ ਲੈ ਕੇ ਫਗਵਾੜਾ ਦੇ ਗਾਂਧੀ ਚੌਕ 'ਚ ਰੋਸ ਧਰਨਾ ਦਿੱਤਾ ਜਾ...
ਛੱਤੀਸਗੜ੍ਹ 'ਚ ਸੀ. ਆਰ. ਪੀ. ਐੱਫ. ਨੇ ਨਕਾਰਾ ਕੀਤਾ 5 ਕਿਲੋ ਆਈ. ਈ. ਡੀ.
. . .  about 1 hour ago
ਰਾਏਪੁਰ, 18 ਫਰਵਰੀ- ਛੱਤੀਸਗੜ੍ਹ ਦੇ ਕੋਂਦਨਗਾਂਓ ਜ਼ਿਲ੍ਹੇ ਦੇ ਬਤਰਾਲੀ ਅਤੇ ਬਾਵਨੀਮਾਰੀ ਪਿੰਡ ਦੇ ਨੇੜੇ ਅੱਜ ਸਵੇਰੇ ਸੀ. ਆਰ. ਪੀ. ਐੱਫ. ਦੇ ਜਵਾਨਾਂ ਨੇ ਪੰਜ ਕਿਲੋ ਦੇ ਆਈ. ਈ. ਡੀ. ਦਾ ਪਤਾ...
ਬਿਜਲੀ ਖਪਤਕਾਰਾਂ ਲਈ ਯੋਗੀ ਸਰਕਾਰ ਦਾ ਵੱਡਾ ਫ਼ੈਸਲਾ, ਤੈਅ ਸਮੇਂ 'ਚ ਸ਼ਿਕਾਇਤਾਂ ਨਾ ਦੂਰ ਹੋਈਆਂ ਤਾਂ ਮਿਲੇਗਾ ਮੁਆਵਜ਼ਾ
. . .  about 1 hour ago
ਲਖਨਊ, 18 ਫਰਵਰੀ- ਬਿਜਲੀ ਖਪਤਕਾਰਾਂ ਨੂੰ ਵੇਲੇ ਸਿਰ ਅਤੇ ਪਰੇਸ਼ਾਨੀ ਮੁਕਤ ਸੇਵਾਵਾਂ ਪ੍ਰਦਾਨ ਕਰਨ ਲਈ ਉੱਤਰ ਪ੍ਰਦੇਸ਼ ਸਰਕਾਰ ਨੇ ਬਿਜਲੀ ਵਿਭਾਗ ਲਈ ਕਾਰਗੁਜ਼ਾਰੀ ਰੈਗੂਲੇਸ਼ਨ ਐਕਟ...
ਫਲਾਈਓਵਰ ਤੋਂ ਡਿੱਗੀ ਕਾਰ, ਇੱਕ ਦੀ ਮੌਤ-5 ਜ਼ਖਮੀ
. . .  about 2 hours ago
ਹੈਦਰਾਬਾਦ, 18 ਫਰਵਰੀ - ਹੈਦਰਾਬਾਦ ਦੇ ਭਾਰਤ ਨਗਰ ਵਿਖੇ ਇੱਕ ਤੇਜ ਰਫ਼ਤਾਰ ਕਾਰ ਦੇ ਫਲਾਈਓਵਰ ਤੋਂ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 5 ਲੋਕ ਜ਼ਖਮੀ...
ਵਿਆਹ ਸਮਾਰੋਹ 'ਚ ਜ਼ਹਿਰੀਲੇ ਖਾਣੇ ਤੋਂ ਬਾਅਦ 50 ਲੋਕ ਹੋਏ ਬਿਮਾਰ
. . .  about 2 hours ago
ਪਟਨਾ, 18 ਫਰਵਰੀ - ਬਿਹਾਰ ਦੇ ਸੋਨਪੁਰ ਵਿਖੇ ਇੱਕ ਵਿਆਹ ਸਮਾਰੋਹ ਦੌਰਾਨ ਜ਼ਹਿਰੀਲਾ ਖਾਣਾ ਖਾਣ ਤੋਂ ਬਾਅਦ ਤਕਰੀਬਨ 50 ਲੋਕ ਬਿਮਾਰ ਪੈ ਗਏ, ਜਿਨ੍ਹਾਂ ਨੂੰ ਹਸਪਤਾਲ ਭਰਤੀ...
ਆਗਰਾ-ਲਖਨਊ ਐਕਸਪ੍ਰੈੱਸ ਵੇ 'ਤੇ ਕਾਰ ਹਾਦਸੇ 'ਚ 4 ਮੌਤਾਂ
. . .  about 2 hours ago
ਲਖਨਊ, 18 ਫਰਵਰੀ - ਉੱਤਰ ਪ੍ਰਦੇਸ਼ ਦੇ ਆਗਰਾ-ਲਖਨਊ ਐਕਸਪ੍ਰੈੱਸ ਵੇ 'ਤੇ ਇੱਕ ਕਾਰ ਦੇ ਦੁਰਘਟਨਾਗ੍ਰਸਤ ਹੋਣ ਕਾਰਨ ਕਾਰ ਸਵਾਰ 4 ਲੋਕਾਂ ਦੀ ਮੌਤ ਹੋ...
ਟੀ.ਐੱਮ.ਸੀ ਦੇ ਸਾਬਕਾ ਸੰਸਦ ਮੈਂਬਰ ਤਾਪਸ ਪਾਲ ਦਾ ਦੇਹਾਂਤ
. . .  about 2 hours ago
ਮੁੰਬਈ, 19 ਫਰਵਰੀ - ਤ੍ਰਿਣਮੂਲ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਤਾਪਸ ਪਾਲ ਦਾ ਦਿਲ ਦੀ ਧੜਕਣ ਰੁਕਣ ਕਾਰਨ ਅੱਜ ਮੁੰਬਈ ਦੇ ਹਸਪਤਾਲ ਵਿਚ ਦੇਹਾਂਤ ਹੋ...
ਸਚਿਨ ਤੇਂਦੁਲਕਰ ਨੇ ਜਿੱਤਿਆ ਲਾਰੇਸ ਸਪੋਰਟਿੰਗ ਮੋਮੈਂਟ ਦਾ ਪੁਰਸਕਾਰ
. . .  about 3 hours ago
ਨਵੀਂ ਦਿੱਲੀ, 18 ਫਰਵਰੀ - ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਵਿਸ਼ਵ ਕੱਪ ਦੀ ਜਿੱਤ ਦੇ ਬਾਅਦ ਪਿਛਲੇ ਦੋ ਦਹਾਕਿਆਂ ਦਾ ਲਾਰੇਸ ਸਪੋਰਟਿੰਗ ਮੋਮੈਂਟ ਪੁਰਸਕਾਰ ਜਿੱਤਣ ਦਾ ਮਾਣ ਹਾਸਲ...
ਸੀਤਾਰਮਨ ਵੱਲੋਂ ਉਦਯੋਗ ਤੇ ਵਪਾਰ ਸੰਗਠਨਾਂ ਨਾਲ ਮੀਟਿੰਗ ਅੱਜ
. . .  about 3 hours ago
ਨਵੀਂ ਦਿੱਲੀ, 18 ਫਰਵਰੀ - ਕੋਰੋਨਾ ਵਾਈਰਸ ਦੇ ਭਾਰਤੀ ਵਪਾਰ ਅਤੇ ਉਦਯੋਗ ਉੱਪਰ ਪ੍ਰਭਾਵਾਂ ਦਾ ਜਾਇਜ਼ਾ ਲੈਣ ਲਈ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਉਦਯੋਗ ਤੇ ਵਪਾਰ ਸੰਗਠਨਾਂ ਨਾਲ...
ਵਿਜੇ ਮਾਲਿਆ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ
. . .  about 3 hours ago
ਨਵੀਂ ਦਿੱਲੀ, 18 ਫਰਵਰੀ - ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੁਆਰਾ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਉਨ੍ਹਾਂ ਦੀ ਜਾਇਦਾਦ ਜ਼ਬਤ ਕਰਨ ਖ਼ਿਲਾਫ਼ ਦਾਇਰ ਪਟੀਸ਼ਨ 'ਤੇ ਸੁਪਰੀਮ ਕੋਰਟ...
ਚੀਨ 'ਚ ਕੋਰੋਨਾ ਵਾਇਰਸ ਕਾਰਨ ਮੌਤਾਂ ਦੀ ਗਿਣਤੀ ਹੋਈ 1800
. . .  about 3 hours ago
ਬੀਜਿੰਗ, 18 ਫਰਵਰੀ - ਚੀਨ 'ਚ ਕੋਰੋਨਾ ਵਾਈਰਸ ਕਾਰਨ ਮਰਨ ਵਾਲਿਆ ਦੀ ਗਿਣਤੀ 1800 ਹੋ ਗਈ ਹੈ, ਜਦਕਿ 67000 ਕੇਸਾਂ ਦੀ ਪੁਸ਼ਟੀ ਹੋ ਚੁੱਕੀ...
ਅੱਜ ਦਾ ਵਿਚਾਰ
. . .  about 3 hours ago
ਅੱਜ ਦਾ ਵਿਚਾਰ
ਨਸ਼ਿਆਂ ਦੇ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ 70 ਲੱਖ ਰੁਪਏ ਦੀ ਜਾਇਦਾਦ ਜ਼ਬਤ ਕੀਤੀ
. . .  1 day ago
ਨਵਾਂ ਪਿੰਡ ਦੋਨੇਵਾਲ 'ਚ ਪ੍ਰਾਈਵੇਟ ਸਕੂਲ ਬੱਸ ਹੇਠ ਬੱਚਾ ਆਇਆ, ਮੌਤ
. . .  1 day ago
ਤਹਿਸੀਲਦਾਰ ਜਸਵਿੰਦਰ ਸਿੰਘ ਟਿਵਾਣਾ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ
. . .  1 day ago
ਸਵਾਮੀ ਦਵਿੰਦਰਾ ਨੰਦ ਥੋਪੀਆ ਸੱਚਖੰਡ ਪਿਆਨਾ ਕਰ ਗਏ
. . .  1 day ago
ਕੈਪਟਨ ਅਮਰਿੰਦਰ ਵੱਲੋਂ ਅਮਨਦੀਪ ਕੌਰ ਲਈ ਬਹਾਦਰੀ ਪੁਰਸਕਾਰ ਦਾ ਐਲਾਨ
. . .  1 day ago
ਵਿਕਾਸ ਕਾਰਜਾਂ ਦੇ ਲਈ ਪੰਜਾਬ ਸਰਕਾਰ ਨੇ 125 ਕਰੋੜ ਦੇ ਪ੍ਰਾਜੈਕਟਾਂ ਨੂੰ ਦਿੱਤੀ ਪ੍ਰਵਾਨਗੀ
. . .  1 day ago
ਦਿਨ ਦਿਹਾੜੇ ਲੁਟੇਰੇ ਫਾਈਨਾਂਸ ਮੁਲਾਜ਼ਮ ਕੋਲੋਂ ਨਗਦੀ ਲੁੱਟ ਕੇ ਹੋਏ ਫ਼ਰਾਰ
. . .  1 day ago
ਬਸਪਾ ਵੱਲੋਂ ਅੰਮ੍ਰਿਤਪਾਲ ਭੌਸਲੇ ਨੂੰ ਬਣਾਇਆ ਗਿਆ ਜਲੰਧਰ ਦਿਹਾਤੀ ਦਾ ਪ੍ਰਧਾਨ
. . .  1 day ago
ਲੌਂਗੋਵਾਲ ਵੈਨ ਹਾਦਸੇ ਦੀ ਐਕਸ਼ਨ ਕਮੇਟੀ ਨੇ ਸਹਾਇਤਾ ਰਾਸ਼ੀ ਨੂੰ ਨਕਾਰਿਆ
. . .  1 day ago
ਗੋਲਕ ਦੇ ਪੈਸੇ ਲਈ ਲੜ ਰਹੇ ਹਨ ਅਕਾਲੀ : ਦਰਸ਼ਨ ਕਾਂਗੜਾ
. . .  1 day ago
ਮਾਨਸਿਕ ਤੌਰ 'ਤੇ ਪ੍ਰੇਸ਼ਾਨ ਵਿਅਕਤੀ ਵੱਲੋਂ ਖ਼ੁਦਕੁਸ਼ੀ
. . .  1 day ago
ਪਾਕਿਸਤਾਨ: ਬਲੋਚਿਸਤਾਨ ਦੇ ਕਵੇਟਾ 'ਚ ਹੋਏ ਧਮਾਕੇ 'ਤ 5 ਮੌਤਾਂ
. . .  1 day ago
ਸੋਸ਼ਲ ਮੀਡੀਆ 'ਤੇ ਟੀ.ਏ ਦੀ ਭਰਤੀ ਦੀ ਫੈਲੀ ਝੂਠੀ ਖ਼ਬਰ ਦੇਖ ਕੇ ਮਾਧੋਪੁਰ ਪਹੁੰਚੇ ਨੌਜਵਾਨ ਹੋ ਰਹੇ ਖੱਜਲ ਖੁਆਰ
. . .  1 day ago
ਧਾਰਾ 370 ਦੇ ਵਿਰੁੱਧ ਰਹੀ ਬ੍ਰਿਟਿਸ਼ ਸੰਸਦ ਮੈਂਬਰ ਨੂੰ ਭਾਰਤ 'ਚ ਨਹੀਂ ਮਿਲੀ ਐਂਟਰੀ
. . .  1 day ago
ਦਿੱਲੀ ਕੈਬਨਿਟ 'ਚ ਵਿਭਾਗਾਂ ਦੀ ਵੰਡ, ਕੇਜਰੀਵਾਲ ਆਪਣੇ ਕੋਲ ਨਹੀਂ ਰੱਖਣਗੇ ਕੋਈ ਮੰਤਰਾਲੇ
. . .  1 day ago
ਐਨ.ਐੱਸ.ਕਿਊ.ਐਫ. ਅਧੀਨ 10ਵੀਂ ਤੇ 12ਵੀਂ ਸ਼੍ਰੇਣੀਆਂ ਦੀ ਪ੍ਰਯੋਗੀ ਪ੍ਰੀਖਿਆ ਤੇ ਟਰੇਨਿੰਗ ਦੇ ਸ਼ਡਿਊਲ 'ਚ ਤਬਦੀਲੀ
. . .  1 day ago
ਦੋ ਬੱਚਿਆਂ ਦੀ ਮਾਂ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  1 day ago
ਮਨੀਲਾ 'ਚ ਪੰਜਾਬੀ ਵਿਅਕਤੀ ਦੀ ਗੋਲੀਆਂ ਮਾਰ ਕੇ ਹੱਤਿਆ
. . .  1 day ago
ਨਵਾਂ ਡੈੱਥ ਵਾਰੰਟ ਜਾਰੀ ਹੋਣ 'ਤੇ ਨਿਰਭੈਆ ਦੀ ਮਾਂ ਨੇ ਜਤਾਈ ਖ਼ੁਸ਼ੀ
. . .  1 day ago
ਕਰਤਾਰਪੁਰ : ਜਗਤਜੀਤ ਇੰਡ. ਡੈਮੋਕਰੈਟਿਕ ਵਰਕਰ ਯੂਨੀਅਨ ਹਮੀਰਾ ਵਲੋਂ ਮੰਗਾਂ ਨੂੰ ਲੈ ਕੇ ਨੈਸ਼ਨਲ ਹਾਈਵੇਅ ਜਾਮ
. . .  1 day ago
ਨਿਰਭੈਆ ਦੇ ਦੋਸ਼ੀਆਂ ਖ਼ਿਲਾਫ਼ ਜਾਰੀ ਹੋਇਆ ਨਵਾਂ ਡੈੱਥ ਵਾਰੰਟ, 3 ਮਾਰਚ ਨੂੰ ਹੋਵੇਗੀ ਫਾਂਸੀ
. . .  1 day ago
3 ਮਾਰਚ ਨੂੰ ਹੋਵੇਗੀ ਨਿਰਭੈਆ ਦੇ ਦੋਸ਼ੀਆਂ ਨੂੰ ਫਾਂਸੀ
. . .  1 day ago
ਡੀ. ਐਸ. ਪੀ. ਜੰਡਿਆਲਾ ਵੱਲੋਂ ਸਕੂਲੀ ਬੱਸਾਂ ਦੀ ਅਚਨਚੇਤ ਚੈਕਿੰਗ, 10 ਬੱਸਾਂ ਦੇ ਕੀਤੇ ਚਲਾਨ
. . .  1 day ago
ਪਰਿਵਾਰ ਵਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ : ਸਾਬਕਾ ਡੀ. ਆਈ. ਜੀ. ਅਤੇ ਮੌਜੂਦਾ ਡੀ. ਐੱਸ. ਪੀ. ਸਣੇ 6 ਦੋਸ਼ੀ ਕਰਾਰ
. . .  1 day ago
ਕਬੱਡੀ ਵਿਸ਼ਵ ਕੱਪ ਖੇਡਣ ਲਈ ਪਾਕਿਸਤਾਨ ਗਈ ਭਾਰਤੀ ਟੀਮ ਵਤਨ ਪਰਤੀ
. . .  1 day ago
ਓਵੈਸੀ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਤੋਂ ਸੂਬੇ 'ਚ ਐਨ.ਪੀ.ਆਰ ਪ੍ਰਕਿਰਿਆ 'ਤੇ ਰੋਕ ਲਗਾਉਣ ਦੀ ਕੀਤੀ ਮੰਗ
. . .  1 day ago
ਲੁਧਿਆਣਾ 'ਚ ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੋਂ 600 ਗ੍ਰਾਮ ਹੈਰੋਇਨ ਬਰਾਮਦ
. . .  1 day ago
ਪੰਜਾਬ 'ਚ ਇੱਕ ਇਤਿਹਾਸ ਰਚੇਗੀ ਸੰਗਰੂਰ ਰੈਲੀ- ਢੀਂਡਸਾ
. . .  1 day ago
ਨਿਰਭੈਆ ਮਾਮਲਾ : ਡੈੱਥ ਵਾਰੰਟ 'ਤੇ ਪਟਿਆਲਾ ਹਾਊਸ ਕੋਰਟ ਨੇ ਸੁਰੱਖਿਅਤ ਰੱਖਿਆ ਫ਼ੈਸਲਾ
. . .  1 day ago
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਕੱਟੇ ਸਕੂਲੀ ਵਾਹਨਾਂ ਦੇ ਚਲਾਨ
. . .  1 day ago
ਕਿਸਾਨ ਸੰਘਰਸ਼ ਕਮੇਟੀ ਵਲੋਂ ਐੱਸ. ਡੀ. ਐੱਮ. ਦਫ਼ਤਰ ਸ਼ਾਹਕੋਟ ਮੂਹਰੇ ਵਿਸ਼ਾਲ ਧਰਨਾ
. . .  1 day ago
ਸ਼ਾਹੀਨ ਬਾਗ਼ ਪ੍ਰਦਰਸ਼ਨਕਾਰੀਆਂ ਦਾ ਪੱਖ ਜਾਣਨ ਲਈ ਸੁਪਰੀਮ ਕੋਰਟ ਨੇ ਨਿਯੁਕਤ ਕੀਤੇ ਵਾਰਤਾਕਾਰ
. . .  1 day ago
ਨੀਲੇ ਕਾਰਡ ਕੱਟੇ ਜਾਣ ਕਾਰਨ ਪੰਜਾਬ ਸਰਕਾਰ ਖ਼ਿਲਾਫ਼ ਸ੍ਰੀ ਮੁਕਤਸਰ ਸਾਹਿਬ 'ਚ ਰੋਹ ਭਰਪੂਰ ਪ੍ਰਦਰਸ਼ਨ
. . .  1 day ago
ਲੌਂਗੋਵਾਲ ਹਾਦਸੇ ਤੋਂ ਬਾਅਦ ਹਰਕਤ 'ਚ ਆਇਆ ਪ੍ਰਸ਼ਾਸਨ, ਸੂਬੇ ਭਰ 'ਚ ਮੁਹਿੰਮ ਚਲਾ ਕੇ ਸਕੂਲ ਬੱਸਾਂ ਦੀ ਕੀਤੀ ਚੈਕਿੰਗ
. . .  1 day ago
ਟਰੱਕ ਅਤੇ ਕਾਰ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ 2 ਵਿਅਕਤੀਆਂ ਦੀ ਮੌਤ, ਦੋ ਗੰਭੀਰ ਜ਼ਖ਼ਮੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 4 ਸਾਉਣ ਸੰਮਤ 550

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਭਿਖਾਰੀ ਬਣੇ ਪੰਜਾਬ ਸਰਕਾਰ ਦੇ ਮੁਲਾਜ਼ਮ... ਪੰਜਾਬ ਸਿਵਲ ਸਕੱਤਰੇਤ ਦੇ ਮੁਲਾਜ਼ਮਾਂ ਨੇ ਖ਼ਾਲੀ ਭਾਂਡੇ ਲੈ ਕੇ ਪੰਜਾਬ ਸਰਕਾਰ ਤੋਂ ਮੰਗੀ ਭੀਖ

ਚੰਡੀਗੜ੍ਹ, 18 ਜੁਲਾਈ (ਅਜਾਇਬ ਸਿੰਘ ਔਜਲਾ)-ਪੰਜਾਬ ਸਿਵਲ ਸਕੱਤਰੇਤ ਦੇ ਇਤਿਹਾਸ 'ਚ ਅੱਜ ਪਹਿਲੀ ਵਾਰ ਅਜਿਹਾ ਦੇਖਣ ਨੂੰ ਮਿਲਿਆ ਕਿ ਮੁਲਾਜ਼ਮ ਖ਼ਾਲੀ ਭਾਂਡੇ ਲੈ ਕੇ ਸਰਕਾਰ ਤੋਂ ਭੀਖ ਮੰਗਣ ਲਈ ਮਜਬੂਰ ਹੋਏ¢ ਭੀਖ ਮੰਗਣ ਵਾਲਿਆਂ 'ਚ ਔਰਤ ਮੁਲਾਜ਼ਮਾਂ ਵੀ ਸ਼ਾਮਿਲ ਸਨ ¢ ਅੱਜ ਸਵੇਰੇ ਜੁਆਇੰਟ ਐਕਸ਼ਨ ਕਮੇਟੀ ਦੀ ਅਗਵਾਈ 'ਚ ਵੱਡੀ ਗਿਣਤੀ 'ਚ ਮੁਲਾਜ਼ਮ, ਖ਼ਾਲੀ ਭਾਂਡੇ ਲੈ ਕੇ ਸਕੱਤਰੇਤ ਦੀ ਤੀਜੀ ਮੰਜ਼ਿਲ 'ਤੇ ਸਥਿਤ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਅੱਗੇ ਜਾ ਪਹੁੰਚੇ ਤੇ ਉੱਥੇ ਖੜ੍ਹੇ ਹੋ ਕੇ ਮੰਤਰੀ ਤੋਂ ਮਹਿੰਗਾਈ ਭੱਤੇ ਅਤੇ ਇਸ ਭੱਤੇ ਦੇ ਬਕਾਇਆਂ ਦੀ ਤੁਰੰਤ ਅਦਾਇਗੀ, 6ਵਾਂ ਤਨਖ਼ਾਹ ਕਮਿਸ਼ਨ ਤੁਰੰਤ ਲਾਗੂ ਕਰਨ ਅਤੇ ਮੁਲਾਜ਼ਮਾਂ 'ਤੇ ਥੋਪਿਆ ਗਿਆ 200 ਰੁਪਏ ਜਜ਼ੀਆ ਟੈਕਸ ਵਾਪਸ ਲੈਣ ਦੀ ਭੀਖ ਮੰਗੀ ¢ ਮੁਲਾਜ਼ਮਾਂ 'ਚ ਸਰਕਾਰ ਿਖ਼ਲਾਫ਼ ਐਨਾ ਜ਼ਿਆਦਾ ਰੋਸ ਸੀ ਕਿ ਸਵੇਰੇ 9 ਵਜੇ ਜਿਉਂ ਹੀ ਦਫ਼ਤਰ ਖੁੱਲ੍ਹਣ ਦਾ ਸਮਾਂ ਹੋਇਆ, ਭਾਰੀ ਗਿਣਤੀ ਵਿਚ ਮੁਲਾਜ਼ਮਾਂ ਨੇ ਸਕੱਤਰੇਤ ਦਾ ਗੇਟ ਬੰਦ ਕਰ ਦਿੱਤਾ¢ ਗੇਟ ਰੈਲੀ ਦੌਰਾਨ ਮੁਲਾਜ਼ਮਾਂ ਨੇ ਪੰਜਾਬ ਸਰਕਾਰ, ਖ਼ਾਸਕਰ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਿਖ਼ਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ¢ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਸਿਵਲ ਸਕੱਤਰੇਤ ਸਟਾਫ਼ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਦੇ ਮੁੱਖ ਸਲਾਹਕਾਰ ਸੁਖਚੈਨ ਸਿੰਘ ਖਹਿਰਾ ਨੇ ਕਿਹਾ ਕਿ ਸਰਕਾਰ ਨੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਤਾਂ ਕੀ ਮੰਨਣੀਆਂ ਸੀ, ਸਗੋਂ ਮੁਲਾਜ਼ਮਾਂ 'ਤੇ 200 ਰੁਪਏ ਪ੍ਰਤੀ ਮਹੀਨਾ ਜਜ਼ੀਆ ਟੈਕਸ ਅਤੇ ਹੁਣ ਡੋਪ ਟੈੱਸਟ ਥੋਪ ਦਿੱਤਾ ਹੈ¢ ਮੁਲਾਜ਼ਮ ਆਗੂਆਂ ਨੇ ਬਰਾਬਰ ਕੰਮ ਬਰਾਬਰ ਤਨਖ਼ਾਹ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀਆਂ ਅਹਿਮ ਮੰਗਾਂ ਵੀ ਉਠਾਈਆਂ ¢ ਮੁਲਾਜ਼ਮਾਂ ਨੇ ਚਿਤਾਵਨੀ ਦਿੱਤੀ ਕਿ ਜੇ ਹੁਣ ਵੀ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਤੋਂ ਟਾਲਾ ਵਟਿਆ ਤਾਂ ਭਰਾਤਰੀ ਜੱਥੇਬੰਦੀਆਂ ਨਾਲ ਮਿਲ ਕੇ ਹੋਰ ਜ਼ੋਰਦਾਰ ਸੰਘਰਸ਼ ਆਰੰਭਿਆ ਜਾਵੇਗਾ ¢ ਇਸ ਮੌਕੇ ਵੱਖ-ਵੱਖ ਯੂਨੀਅਨ ਦੇ ਆਗੂਆਂ ਵਿਚ ਪੰਜਾਬ ਸਿਵਲ ਸਕੱਤਰੇਤ ਆਫ਼ੀਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਐਨ.ਪੀ.ਸਿੰਘ, ਪੰਜਾਬ ਸਟੇਟ ਮਨਿਸਟਰੀਅਲ ਸਰਵਸਿਜ਼ ਯੂਨੀਅਨ ਦੇ ਮੀਤ ਪ੍ਰਧਾਨ ਦਲਜੀਤ ਸਿੰਘ, ਪੰਜਾਬ ਸਿਵਲ ਸਕੱਤਰੇਤ ਦਰਜਾ-4 ਐਸੋਸੀਏਸ਼ਨ ਦੇ ਪ੍ਰਧਾਨ ਬਲਰਾਜ ਸਿੰਘ, ਪੰਜਾਬ ਸਿਵਲ ਸਕੱਤਰੇਤ ਸਟਾਫ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਤੋਂ ਇਲਾਵਾ ਹੋਰ ਆਗੂਆਂ 'ਚ ਭਗਵੰਤ ਸਿੰਘ ਬਦੇਸ਼ਾ, ਸੁਸ਼ੀਲ ਕੁਮਾਰ, ਮਨਜੀਤ ਸਿੰਘ ਰੰਧਾਵਾ, ਸਾਹਿਲ ਸ਼ਰਮਾ, ਗੁਰਸੇਵਕ ਸਿੰਘ ਦੇ ਨਾਲ-ਨਾਲ ਸੁਖਜੀਤ ਕੌਰ, ਜਗਦੀਪ ਸੰਗਰ, ਸੰਦੀਪ ਕੌਰ ਤੇ ਸੋਨੀਆ, ਦਰਜਾ-4 ਦੇ ਚੇਅਰਮੈਨ ਕੁਲਵਿੰਦਰ ਸਿੰਘ ਅਤੇ ਜਸਵੀਰ ਸਿੰਘ ਪਲਹੇੜੀ ਆਦਿ ਸ਼ਾਮਿਲ ਹੋਏ¢

ਜੇਲ੍ਹ ਮੰਤਰੀ ਨੂੰ ਬੁਲੇਟ ਪਰੂਫ਼ ਗੱਡੀ ਦੇਣ ਦੀ ਤਜਵੀਜ਼ 'ਤੇ ਵਿਚਾਰ

ਚੰਡੀਗੜ੍ਹ, 18 ਜੁਲਾਈ (ਵਿਕਰਮਜੀਤ ਸਿੰਘ ਮਾਨ)-ਜੇਲ੍ਹ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੂੰ ਮਿਲੀਆਂ ਕਥਿਤ ਧਮਕੀਆਂ ਤੋਂ ਬਾਅਦ ਉਨ੍ਹਾਂ ਲਈ ਇਕ ਬੁਲੇਟ-ਪਰੂਫ਼ ਵਾਹਨ ਮੁਹੱਈਆ ਕਰਵਾਉਣ ਦੀ ਤਜਵੀਜ਼ ਰੱਖੀ ਗਈ ਹੈ¢ ਸੂਤਰਾਂ ਅਨੁਸਾਰ ਗ੍ਰਹਿ ਵਿਭਾਗ ਇਸ ਮੁੱਦੇ 'ਤੇ ...

ਪੂਰੀ ਖ਼ਬਰ »

ਨਾਬਾਲਗ ਨਾਲ ਸਰੀਰਕ ਸੋਸ਼ਣ ਕਰਨ ਦੇ ਮਾਮਲੇ 'ਚ ਮਹਿਲਾ ਅਧਿਆਪਕਾਂ ਨੂੰ ਮਿਲੀ ਜ਼ਮਾਨਤ

ਚੰਡੀਗੜ੍ਹ, 18 ਜੁਲਾਈ (ਰਣਜੀਤ ਸਿੰਘ/ਜਾਗੋਵਾਲ)- 15 ਸਾਲਾਂ ਦੇ ਨਾਬਾਲਗ ਲੜਕੇ ਨਾਲ ਸਰੀਰਕ ਸੋਸ਼ਣ ਕਰਨ ਦੇ ਮਾਮਲੇ 'ਚ ਗਿ੍ਫ਼ਤਾਰ 33 ਸਾਲਾਂ ਦੀ ਮਹਿਲਾ ਅਧਿਆਪਕਾਂ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ | ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਪੂਨਮ ਆਰ ਜੋਸ਼ੀ ਦੀ ਅਦਾਲਤ ...

ਪੂਰੀ ਖ਼ਬਰ »

ਪਤੀ 'ਤੇ ਦੋਸ਼ ਲਗਾਉਣ ਵਾਲੀ ਕੁੜੀ ਹੀ ਨਿਕਲੀ ਏਡਜ਼ ਗ੍ਰਸਤ

ਚੰਡੀਗੜ੍ਹ, 18 ਜੁਲਾਈ (ਸੁਰਜੀਤ ਸਿੰਘ ਸੱਤੀ)- ਵਿਆਹ ਵੇਲੇ ਪਤੀ ਵਲੋਂ ਕਥਿਤ ਏਡਜ਼ ਛਿਪਾਉਣ ਦਾ ਦੋਸ਼ ਲਗਾਉਣ ਵਾਲੀ ਗਰਭਵਤੀ ਕੁੜੀ ਆਪ ਹੀ ਏਡਜ਼ ਗ੍ਰਸਤ ਨਿਕਲੀ¢ ਹਾਈਕੋਰਟ ਦੀ ਹਦਾਇਤ 'ਤੇ ਉਸ ਦੇ ਬੱਚੇ ਦੇ ਐਚ.ਆਈ.ਵੀ ਪਾਜ਼ੀਟਿਵ ਹੋਣ ਦੀ ਪੁਸ਼ਟੀ ਕਰਵਾਉਣ ਲਈ ਹੋਈ ਜਾਂਚ ...

ਪੂਰੀ ਖ਼ਬਰ »

ਵੀ.ਪੀ. ਸਿੰਘ ਬਦਨੌਰ ਨੇ ਖਿਡਾਰੀਆਂ ਲਈ ਸਹੂਲਤਾਂ ਦਾ ਕੀਤਾ ਨਿਰੀਖਣ

ਚੰਡੀਗੜ੍ਹ, 18 ਜੁਲਾਈ (ਅਜਾਇਬ ਸਿੰਘ ਔਜਲਾ)- ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਵੀ.ਪੀ. ਸਿੰਘ ਬਦਨੌਰ ਵਲੋਂ ਅੱਜ ਸੈਕਟਰ 23 ਵਿਖੇ ਟੇਬਲ ਟੈਨਿਸ ਹਾਲ ਦੇ ਨਾਲ ਨਾਲ ਯੋਗਾ ਕਾਲਜ ਅਤੇ ਸਵਿਮਿੰਗ ਪੂਲ ਦਾ ਵੀ ਦੌਰਾ ਕੀਤਾ | ਇਸ ਮੌਕੇ ਉਨ੍ਹਾਂ ਨਾਲ ...

ਪੂਰੀ ਖ਼ਬਰ »

ਸੈਕਟਰ 56 ਦੀ ਮੁੱਖ ਪਾਰਕ ਦੀ ਹਾਲਤ ਸੁਧਾਰਨ ਲਈ ਨਿਗਮ ਕਿਸੇ ਹਾਦਸੇ ਦਾ ਇੰਤਜ਼ਾਰ ਕਰ ਰਿਹੈ?

ਚੰਡੀਗੜ੍ਹ, 18 ਜੁਲਾਈ (ਆਰ.ਐਸ.ਲਿਬਰੇਟ)-ਕੀ ਸਥਾਨਕ ਸੈਕਟਰ 56 ਦੇ ਮੁੱਖ ਪਾਰਕ ਵਿਚਲੇ ਮਾੜੇ ਪ੍ਰਬੰਧਾਂ ਨੂੰ ਦਰੁਸਤੀ ਕਰਨ ਲਈ ਨਗਰ ਨਿਗਮ ਕਿਸੇ ਹਾਦਸੇ ਦਾ ਇੰਤਜ਼ਾਰ ਕਰ ਰਿਹਾ ਹੈ | ਪਾਰਕ ਦੀ ਹਾਲਤ ਤਾਂ ਇਹੀ ਬਿਆਨ ਕਰਦੀ ਜਾਪ ਰਹੀ ਹੈ, ਸਥਾਨਕ ਵਾਸੀਆਂ ਅਨੁਸਾਰ ਵੀ ਪਾਰਕ ...

ਪੂਰੀ ਖ਼ਬਰ »

ਪੰਜਾਬ ਯੂਨੀਵਰਸਿਟੀ ਦੇ ਨਵੇਂ ਉਪ ਕੁਲਪਤੀ ਲਈ ਕਮੇਟੀ ਅੱਜ ਸੌਾਪੇਗੀ ਚਾਂਸਲਰ ਨੂੰ ਰਿਪੋਰਟ

ਚੰਡੀਗੜ੍ਹ, 18 ਜੁਲਾਈ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਦੇ ਨਵੇਂ ਉਪ ਕੁਲਪਤੀ ਦੇ ਅਹੁਦੇ ਲਈ ਜੇ.ਐਨ.ਯੂ.ਦੇ ਸਾਬਕਾ ਪ੍ਰੋਫੈਸਰ ਅਤੇ ਉਪ ਕੁਲਪਤੀ ਪ੍ਰੋ.ਕਪਿਲ ਕਪੂਰ ਦੀ ਅਗਵਾਈ ਵਾਲੀ ਸਰਚ ਕਮੇਟੀ ਵੱਲੋਂ ਬੀਤੇ ਕੱਲ੍ਹ ਸੰਭਾਵਿਤ ਉਮੀਦਵਾਰਾਂ ਦੀ ਇੰਟਰਵਿਊ ਲਈ ...

ਪੂਰੀ ਖ਼ਬਰ »

ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਹੈਰੋਇਨ ਸਮੇਤ ਚਾਰ ਗਿ੍ਫ਼ਤਾਰ

ਚੰਡੀਗੜ੍ਹ, 18 ਜੁਲਾਈ (ਗੁਰਪ੍ਰੀਤ ਸਿੰਘ ਜਾਗੋਵਾਲ)- ਚੰਡੀਗੜ੍ਹ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਹੈਰੋਇਨ ਸਮੇਤ ਤਿੰਨ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ ਜਦਕਿ ਪੁਲਿਸ ਸਟੇਸ਼ਨ ਸੈਕਟਰ 49 ਦੀ ਟੀਮ ਨੇ ਵੀ ਇਕ ਵਿਅਕਤੀ ਨੂੰ ...

ਪੂਰੀ ਖ਼ਬਰ »

ਸਪੀਕਰ ਰਾਣਾ ਕੇ.ਪੀ. ਸਿੰਘ ਨਾਲ ਪੰਜਾਬ ਬ੍ਰਾਹਮਣ ਸਭਾ ਵਲੋਂ ਮੁਲਾਕਾਤ

ਚੰਡੀਗੜ੍ਹ, 18 ਜੁਲਾਈ (ਅਜੀਤ ਬਿਉਰੋ)- ਪੰਜਾਬ ਵਿਧਾਨ ਸਭਾ ਵਿਖੇ ਸਪੀਕਰ ਰਾਣਾ ਕੇ.ਪੀ. ਸਿੰਘ ਨਾਲ ਅੱਜ ਪੰਜਾਬ ਬ੍ਰਾਹਮਣ ਸਭਾ ਦੇ ਇਕ ਵਫ਼ਦ ਨੇ ਪ੍ਰਧਾਨ ਐਡਵੋਕੇਟ ਸ਼ੇਖਰ ਸ਼ੁਕਲਾ ਦੀ ਅਗਵਾਈ ਹੇਠ ਮੁਲਾਕਾਤ ਕੀਤੀ | ਵਫ਼ਦ ਵਿਚ ਕਈ ਜ਼ਿਲਿ੍ਹਆਂ ਦੇ ਪ੍ਰਧਾਨ ਅਤੇ ਹੋਰ ...

ਪੂਰੀ ਖ਼ਬਰ »

ਆਰਗੈਨਿਕ ਫ਼ਸਲਾਂ ਨਾਲ ਮਨੁੱਖੀ ਸਿਹਤ ਨੂੰ ਬਿਮਾਰੀਆਂ ਤੋਂ ਵੀ ਛੁੱਟਕਾਰਾ ਮਿਲ ਸਕਦੈ - ਰਾਮਨਜਨੈਲਿਓ

ਚੰਡੀਗੜ੍ਹ, 18 ਜੁਲਾਈ (ਅਜਾਇਬ ਸਿੰਘ ਔਜਲਾ) – ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਅੱਜ ਸੈਂਟਰ ਫਾਰ ਸਸਟੇਨੇਬਲ ਐਗਰੀਕਲਚਰ ਹੈਦਰਾਬਾਦ ਦੇ ਕਾਰਜਕਾਰੀ ਡਾਇਰੈਕਟਰ ਰਾਮਨਜਨੈਲਿਓ ਨੇ ਆਰਗੈਨਿਕ ਫਸਲਾਂ ਬਾਰੇ ਆਪਣੇ ਵਿਚਾਰ ਪੱਤਰਕਾਰਾਂ ਨਾਲ ਸਾਂਝੇ ਕੀਤੇ | ਇਸ ਮੌਕੇ ...

ਪੂਰੀ ਖ਼ਬਰ »

ਦੋ ਰਾਈਸ ਮਿੱਲਰਾਂ ਤੋਂ 11 ਕਰੋੜ ਦੀ ਰਕਮ ਵਸੂਲੀ

ਚੰਡੀਗੜ੍ਹ, 18 ਜੁਲਾਈ (ਵਿਸ਼ੇਸ਼ ਪ੍ਰਤੀਨਿਧ) – ਹਰਿਆਣਾ ਦੇ ਖ਼ੁਰਾਕ ਅਤੇ ਸਪਲਾਈ ਰਾਜ ਮੰਤਰੀ ਕਰਨਦੇਵ ਕੰਬੋਜ ਨੇ ਕਿਹਾ ਕਿ ਸਰਕਾਰ ਨੇ ਰਾਜ ਦੇ ਦੋ ਰਾਈਸ ਮਿੱਲਰਾਂ ਤੋਂ ਕਰੀਬ 11 ਕਰੋੜ ਰੁਪਏ ਦੀ ਰਕਮ ਬਕਾਇਆ ਕਸਟਮ ਮਿਲਡ ਰਾਈਸ (ਸੀ.ਐਮ.ਆਰ.) ਵਜੋਂ ਵਸੂਲੀ ਗਈ ਹੈ | ਇਹ ਸਾਲ ...

ਪੂਰੀ ਖ਼ਬਰ »

ਲਾਇਸੈਂਸ ਕਮੀਆਂ 15 ਦਿਨਾਂ ਅੰਦਰ ਦੂਰ

ਚੰਡੀਗੜ੍ਹ, 18 ਜੁਲਾਈ (ਵਿਸ਼ੇਸ਼ ਪ੍ਰਤੀਨਿਧ) – ਹਰਿਆਣਾ ਦੇ ਟਾਊਨ ਐਾਡ ਪਲਾਨਿੰਗ ਵਿਭਾਗ ਵੱਲੋਂ ਗੁਰੂਗ੍ਰਾਮ-ਮਾਨੇਸਰ ਅਰਬਨ ਕੰਪਲੈਕਸ, ਸੋਹਣਾ ਅਤੇ ਫ਼ਰੀਦਾਬਾਦ ਸ਼ਹਿਰਾਂ ਵਿਚ ਅਫ਼ੋਰਡੇਬਲ ਗਰੁੱਪ ਹਾਊਸਿੰਗ ਕਾਲੋਨੀਆਂ ਦੀ ਸਥਾਪਨਾ ਤਹਿਤ ਲਾਇਸੈਂਸਾਂ ਦੇ ਸਬੰਧ ...

ਪੂਰੀ ਖ਼ਬਰ »

ਪੰਜਾਬ ਯੂਨੀਵਰਸਿਟੀ ਦੇ ਨਵੇਂ ਉਪ ਕੁਲਪਤੀ ਲਈ ਕਮੇਟੀ ਅੱਜ ਸੌਾਪੇਗੀ ਚਾਂਸਲਰ ਨੂੰ ਰਿਪੋਰਟ

ਚੰਡੀਗੜ੍ਹ, 18 ਜੁਲਾਈ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਦੇ ਨਵੇਂ ਉਪ ਕੁਲਪਤੀ ਦੇ ਅਹੁਦੇ ਲਈ ਜੇ.ਐਨ.ਯੂ.ਦੇ ਸਾਬਕਾ ਪ੍ਰੋਫੈਸਰ ਅਤੇ ਉਪ ਕੁਲਪਤੀ ਪ੍ਰੋ.ਕਪਿਲ ਕਪੂਰ ਦੀ ਅਗਵਾਈ ਵਾਲੀ ਸਰਚ ਕਮੇਟੀ ਵੱਲੋਂ ਬੀਤੇ ਕੱਲ੍ਹ ਸੰਭਾਵਿਤ ਉਮੀਦਵਾਰਾਂ ਦੀ ਇੰਟਰਵਿਊ ਲਈ ...

ਪੂਰੀ ਖ਼ਬਰ »

ਕੈਪਟਨ ਨੇ ਖੇਤੀਬਾੜੀ ਬੈਂਕ ਦੇ ਤਾਨਾਸ਼ਾਹੀ ਫ਼ੈਸਲੇ ਨੂੰ ਵਾਪਸ ਨਾ ਲਿਆ ਤਾਂ ਘਿਰਾਓ ਕਰੇਗੀ 'ਆਪ'- ਡਾ. ਬਲਬੀਰ ਸਿੰਘ

ਚੰਡੀਗੜ੍ਹ, 18 ਜੁਲਾਈ (ਅਜੀਤ ਬਿਉਰੋ)- ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪੰਜਾਬ ਸਰਕਾਰ ਦੇ ਆਪਣੇ ਪੰਜਾਬ ਖੇਤੀਬਾੜੀ ਵਿਕਾਸ ਬੈਂਕ (ਪੀ.ਏ.ਡੀ.ਪੀ) ਵਲੋਂ ਸੂਬੇ ਦੇ ਕਰਜ਼ਾਈ ਕਿਸਾਨਾਂ ਦੀ ਜ਼ਮੀਨ ਵੇਚ ਕੇ ਕਰਜ਼ ਵਸੂਲੇ ਜਾਣ ਵਾਲੇ ਤੁਗ਼ਲਕੀ ਫ਼ੈਸਲੇ ਦਾ ਸਖ਼ਤ ਵਿਰੋਧ ...

ਪੂਰੀ ਖ਼ਬਰ »

ਉਪ ਕੁਲਪਤੀ ਵਲੋਂ ਸਿੰਗਲ ਵਿੰਡੋ ਦਾ ਉਦਘਾਟਨ

ਚੰਡੀਗੜ੍ਹ, 18 ਜੁਲਾਈ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਵਿਚ ਦੀਵਾਨ ਅਨੰਦ ਕੁਮਾਰ ਹਾਲ ਕੋਲ ਸਿੰਗਲ ਵਿੰਡੋ ਦਾ ਉਦਘਾਟਨ ਉਪ ਕੁਲਪਤੀ ਪ੍ਰੋ.ਅਰੁਣ ਗਰੋਵਰ ਵਲੋਂ ਕੀਤਾ ਗਿਆ | ਇਸ ਵਿੰਡੋ ਤੋਂ ਵਿਦਿਆਰਥੀ ਸਵੇਰ 9.30 ਤੋਂ ਲੈ 1 ਵਜੇ ਤੱਕ ਅਤੇ ਇਸ ਤੋਂ ਬਾਅਦ 2.30 ਤੋਂ 4.30 ...

ਪੂਰੀ ਖ਼ਬਰ »

ਉਚੇਰੀ ਸਿੱਖਿਆ ਨੂੰ ਕਿੱਤਾਮੁਖੀ ਬਣਾਉਣ ਤੇ ਨੌਜਵਾਨਾਂ ਨੂੰ ਤਰਾਸ਼ਣ ਦੇ ਸਰਕਾਰ ਨੇ ਉਪਰਾਲੇ ਵਿੱਢੇ

ਚੰਡੀਗੜ੍ਹ, 18 ਜੁਲਾਈ (ਅਜੀਤ ਬਿਊਰੋ)- ਪੰਜਾਬ ਸਰਕਾਰ ਨੇ ਸੂਬੇ ਵਿਚ ਦਿੱਤੀ ਜਾਂਦੀ ਉਚੇਰੀ ਸਿੱਖਿਆ ਨੂੰ ਕਿੱਤਾਮੁਖੀ ਬਣਾਉਣ ਅਤੇ ਰੁਜ਼ਗਾਰ ਲੋੜਾਂ ਮੁਤਾਬਕ ਨੌਜਵਾਨਾਂ ਦੇ ਹੁਨਰ ਨੂੰ ਤਰਾਸ਼ਣ ਬਾਰੇ ਉਪਰਾਲੇ ਸ਼ੁਰੂ ਕਰ ਦਿੱਤੇ ਹਨ | ਇਸ ਲੜੀ ਵਿਚ ਇਨਵੈੱਸਟ ਪੰਜਾਬ ...

ਪੂਰੀ ਖ਼ਬਰ »

ਭਾਜਪਾ ਦੇ ਸੂਬਾਈ ਪ੍ਰਧਾਨ ਸੁਭਾਸ਼ ਬਰਾਲਾ ਵਲੋਂ ਪੰਚਕੂਲਾ ਵਿਖੇ ਵਰਕਰਾਂ ਨਾਲ ਮੀਟਿੰਗ

ਪੰਚਕੂਲਾ, 18 ਜੁਲਾਈ (ਕਪਿਲ)-ਹਰਿਆਣਾ ਭਾਜਪਾ ਦੇ ਸੂਬਾਈ ਪ੍ਰਧਾਨ ਸੁਭਾਸ਼ ਬਰਾਲਾ ਵਲੋਂ ਪੰਚਕੂਲਾ ਸਥਿਤ ਪਾਰਟੀ ਦਫ਼ਤਰ ਵਿਖੇ ਵਰਕਰਾਂ ਨਾਲ ਅਹਿਮ ਮੀਟਿੰਗ ਕੀਤੀ ਗਈ | ਬੈਠਕ ਤੋਂ ਬਾਅਦ ਪੱਤਰਕਾਰਾਂ ਦੇ ਰੂ-ਬ-ਰੂ ਹੁਿੰਦਆਂ ਸੁਭਾਸ਼ ਬਰਾਲਾ ਨੇ ਕਿਹਾ ਕਿ ਸੂਬਾ ...

ਪੂਰੀ ਖ਼ਬਰ »

ਪੰਜਾਬ ਗਊਸ਼ਾਲਾ ਮਹਾਂਸੰਘ ਦੇ ਨੁਮਾਇੰਦਿਆਂ ਵਲੋਂ ਊਰਜਾ ਮੰਤਰੀ ਨਾਲ ਮੁਲਾਕਾਤ

ਚੰਡੀਗੜ੍ਹ, 18 ਜੁਲਾਈ (ਅਜੀਤ ਬਿਊਰੋ)-ਸੂਬੇ ਦੀਆਂ 472 ਗਊਸ਼ਾਲਾਵਾਂ ਦੀ ਨੁਮਾਇੰਦਗੀ ਕਰਦੇ ਪੰਜਾਬ ਗਊਸ਼ਾਲਾ ਮਹਾਂਸੰਘ ਦੇ ਵਫ਼ਦ ਵਲੋਂ ਸਾਂਝੇ ਤੌਰ 'ਤੇ ਕੁੱਲ ਹਿੰਦ ਗਊਸੇਵਾ ਮਿਸ਼ਨ ਦੇ ਸਵਾਮੀ ਕਿ੍ਸ਼ਨਾ ਨੰਦ ਦੀ ਅਗਵਾਈ ਵਿਚ ਪੰਜਾਬ ਦੇ ਬਿਜਲੀ ਮੰਤਰੀ ਸ. ਗੁਰਪੀ੍ਰਤ ...

ਪੂਰੀ ਖ਼ਬਰ »

ਕਿਸਾਨ ਐਮ.ਐਸ.ਪੀ. ਤੋਂ ਖੁਸ਼, ਹਰਿਆਣਾ 'ਚ ਥਾਂ ਥਾਂ ਧੰਨਵਾਦ ਰੈਲੀਆਂ- ਧਨਖੜ

ਚੰਡੀਗੜ੍ਹ, 18 ਜੁਲਾਈ (ਐਨ.ਐਸ.ਪਰਵਾਨਾ)- ਹਰਿਆਣਾ ਦੇ ਖੇਤੀਬਾੜੀ ਮੰਤਰੀ ਓਮ ਪ੍ਰਕਾਸ਼ ਧਨਖੜ ਨੇ ਕਾਂਗਰਸ ਨੇਤਾ ਰਣਦੀਪ ਸਿੰਘ ਸੁਰਜੇਵਾਲਾ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਕਾਂਗਰਸ, ਰਣਦੀਪ ਸਿੰਘ ਸੁਰਜੇਵਾਲਾ ਅਤੇ ਭੁਪਿੰਦਰ ਸਿੰਘ ਹੁੱਡਾ ਨੂੰ ...

ਪੂਰੀ ਖ਼ਬਰ »

ਵਾਰਡ ਨੰਬਰ 20 ਵਿਚ ਬੂਟੇ ਲਗਾਓ ਮੁਹਿੰਮ ਦੀ ਹੋਈ ਸ਼ੁਰੂਆਤ

ਚੰਡੀਗੜ੍ਹ, 18 ਜੁਲਾਈ (ਆਰ.ਐਸ.ਲਿਬਰੇਟ)-ਵਾਰਡ 20 ਵਿਚ ਭਾਜਪਾ ਕੌਾਸਲਰ ਤੇ ਜ਼ਿਲ੍ਹਾ ਪ੍ਰਧਾਨ ਸ਼ਕਤੀ ਪ੍ਰਕਾਸ਼ ਦੇਵਸ਼ਾਲੀ ਦੇ ਅਗਵਾਈ ਵਿਚ ਵਾਰਡ ਵਿਚ ਬੂਟੇ ਲਗਾਓ ਮੁਹਿੰਮ ਸ਼ੁਰੂਆਤ ਕੀਤੀ ਗਈ | ਮੁਹਿੰਮ ਦੀ ਸ਼ੁਰੂਆਤ ਸੈਕਟਰ 29 ਵਿਚ ਬੂਟੇ ਲਗਾ ਕੇ ਕੀਤੀ ਗਈ | ...

ਪੂਰੀ ਖ਼ਬਰ »

ਗੁਰਿੰਦਰ ਬੀਰ ਸਿੰਘ ਹੈਪੀ ਬਣੇ ਪ੍ਰਧਾਨ

ਚੰਡੀਗੜ੍ਹ, 18 ਜੁਲਾਈ (ਸੁਰਜੀਤ ਸਿੰਘ ਸੱਤੀ)- ਗੁਰਦੁਆਰਾ ਕਲਗ਼ੀਧਰ ਖੇੜੀ ਸੈਕਟਰ-20 ਚੰਡੀਗੜ੍ਹ ਦੀ ਪ੍ਰਬੰਧਕੀ ਕਮੇਟੀ ਦੀ ਇੱਥੇ ਹੋਈ ਚੋਣ ਦੌਰਾਨ ਗੁਰਿੰਦਰ ਬੀਰ ਸਿੰਘ ਹੈਪੀ ਨੂੰ ਪ੍ਰਧਾਨ ਚੁਣ ਲਿਆ ਗਿਆ | ਚੋਣ ਵਿਚ ਕਮੇਟੀ ਮੈਂਬਰ ਵੀ ਮੌਜੂਦ ਸੀ | ਪ੍ਰਧਾਨ ਬਣਨ ...

ਪੂਰੀ ਖ਼ਬਰ »

2 ਮਾਰਕੀਟ ਕਮੇਟੀਆਂ ਦੇ ਚੇਅਰਮੈਨ ਤੇ ਵਾਈਸ ਚੇਅਰਮੈਨ ਨਾਮਜ਼ਦ

ਚੰਡੀਗੜ੍ਹ, 18 ਜੁਲਾਈ (ਵਿਸ਼ੇਸ਼ ਪ੍ਰਤੀਨਿਧ)- ਹਰਿਆਣਾ ਸਰਕਾਰ ਨੇ ਜ਼ਿਲ੍ਹਾ ਜੀਂਦ ਦੀ ਮਾਰਕੀਟ ਕਮੇਟੀ, ਨਰਵਾਣਾ ਅਤੇ ਮਾਰਕੀਟ ਕਮੇਟੀ ਪਿਲੂਖੇੜਾ ਦੇ ਚੇਅਰਮੈਨ ਅਤੇ ਡਿਪਟੀ ਚੇਅਰਮੈਨ ਨਾਮਜ਼ਦ ਕੀਤੇ ਹਨ | ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਇਕ ਬੁਲਾਰੇ ਨੇ ...

ਪੂਰੀ ਖ਼ਬਰ »

-ਮਾਮਲਾ ਜਾਟ ਅੰਦੋਲਨ ਦੌਰਾਨ ਵਿੱਤ ਮੰਤਰੀ ਦੇ ਘਰ ਨੂੰ ਅੱਗ ਲਗਾਉਣ ਦਾ- ਸੀ. ਬੀ. ਆਈ. 23 ਜੁਲਾਈ ਨੂੰ 11 ਮੁਲਜ਼ਮਾਂ ਨੂੰ ਕਰ ਸਕਦੀ ਹੈ ਸੰਮਨ

ਪੰਚਕੂਲਾ, 18 ਜੁਲਾਈ (ਕਪਿਲ)-ਹਰਿਆਣਾ ਵਿਚ ਹੋਏ ਜਾਟ ਅੰਦੋਲਨ ਦੌਰਾਨ ਵਿੱਤ ਮੰਤਰੀ ਕੈਪਟਨ ਅਭਿਮਾਨਿਊ ਦੇ ਘਰ ਨੂੰ ਅੱਗ ਲਗਾਉਣ ਦੇ ਮਾਮਲੇ ਨੂੰ ਲੈ ਕੇ ਅੱਜ ਪੰਚਕੂਲਾ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਵਿਚ ਸੁਣਵਾਈ ਹੋਈ, ਜਿਸ ਦੌਰਾਨ ਮਾਮਲੇ ਦੇ ਸਾਰੇ ...

ਪੂਰੀ ਖ਼ਬਰ »

-ਮਾਮਲਾ ਜਾਸਪੁਰ ਮੀਟ ਪਲਾਂਟ ਦਾ- ਪਲਾਂਟ ਤੋਂ ਇੰਡੀਅਨ ਆਰਮੀ ਦੇ ਲਈ ਸਪਲਾਈ ਕੀਤਾ ਜਾਵੇਗਾ ਚਿਕਨ-ਅਮਨ ਕੁਮਾਰ

ਪੰਚਕੂਲਾ, 18 ਜੁਲਾਈ (ਕਪਿਲ)-ਪੰਚਕੂਲਾ ਦੇ ਪਿੰਡ ਜਾਸਪੁਰ ਵਿਚਲੇ ਮੀਟ ਪਲਾਂਟ ਦੇ ਮਾਲਕ ਅਮਨ ਕੁਮਾਰ ਨੇ ਪੰਚਕੂਲਾ ਸਥਿਤ ਰੈੱਡ ਬਿਸ਼ਪ ਵਿਖੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਬਣਾਇਆ ਜਾ ਰਿਹਾ ਮੀਟ ਪਲਾਂਟ ਕੋਈ ਬੁੱਚੜਖਾਨਾ ਨਹੀਂ ...

ਪੂਰੀ ਖ਼ਬਰ »

ਜਾਗਰੂਕ ਕਿਸਾਨਾਂ ਨੇ ਡੀ.ਏ.ਪੀ. ਖਾਦ ਦੀ ਵਰਤੋਂ 29 ਫ਼ੀਸਦੀ ਘਟਾਈ

ਚੰਡੀਗੜ੍ਹ, 18 ਜੁਲਾਈ (ਅਜੀਤ ਬਿਊਰੋ)-ਖੇਤੀਬਾੜੀ ਵਿਭਾਗ ਵੱਲੋਂ ਝੋਨੇ ਦੀ ਲੁਆਈ ਦੌਰਾਨ ਲੋੜ ਅਨੁਸਾਰ ਡੀ.ਏ.ਪੀ. ਖਾਦ ਦੀ ਵਰਤੋਂ ਕਰਨ ਦਾ ਸੁਨੇਹਾ ਕਾਰਗਰ ਸਿੱਧ ਹੋਇਆ ਹੈ | ਸਾਉਣੀ ਸੀਜ਼ਨ ਦੌਰਾਨ ਕਿਸਾਨਾਂ ਨੇ ਪਿਛਲੇ ਵਰ੍ਹੇ ਦੇ ਮੁਕਾਬਲਤਨ ਡੀ.ਏ.ਪੀ. ਖਾਦ 29 ਫ਼ੀਸਦੀ ...

ਪੂਰੀ ਖ਼ਬਰ »

ਅਧਿਕਾਰੀਆਂ ਨੂੰ ਨਵੇਂ ਆਦੇਸ਼

ਚੰਡੀਗੜ੍ਹ, 18 ਜੁਲਾਈ (ਵਿਸ਼ੇਸ਼ ਪ੍ਰਤੀਨਿਧ) – ਹਰਿਆਣਾ ਸਰਕਾਰ ਨੇ ਹਰਿਆਣਾ ਸਿਵਲ ਸਕੱਤਰੇਤ ਵਿਚ ਨਿਯੁਕਤ ਉਨ੍ਹਾਂ ਸਾਰੇ ਆਈ.ਏ.ਐਸ. ਅਤੇ ਐਚ.ਸੀ.ਐਸ. ਅਧਿਕਾਰੀਆਂ ਨੂੰ ਆਧਾਰ ਆਧਾਰਿਤ ਬਾਇਓਮੈਟਿ੍ਕ ਹਾਜ਼ਰੀ ਪ੍ਰਣਾਲੀ ਪੋਟਰਲ 'ਤੇ ਰਜਿਸਟਰੇਸ਼ਨ ਕਰਵਾਉਣ ਦੇ ਆਦੇਸ਼ ...

ਪੂਰੀ ਖ਼ਬਰ »

ਐਕਸਟੇਂਸ਼ਨ ਲੈਕਚਰਾਰਾਂ ਬਾਰੇ ਫ਼ੈਸਲੇ

ਚੰਡੀਗੜ੍ਹ, 18 ਜੁਲਾਈ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਸਰਕਾਰ ਨੇ ਨਿਰਦੇਸ਼ ਦਿੱਤੇ ਹਨ ਕਿ ਜੇ ਕਿਸੇ ਸਰਕਾਰੀ ਕਾਲਜ ਕੋਈ ਐਕਸਟੇਂਸ਼ਨ ਲੈਕਚਰਾਰ ਤਬਾਦਲਾ ਜਾਂ ਪ੍ਰਤੀ ਨਿਯੁਕਤੀ ਦੇ ਕਾਰਨ ਵਿਸਥਾਪਿਤ ਹੁੰਦਾ ਹੈ ਤਾਂ ਸਬੰਧਤ ਪਿ੍ੰਸੀਪਲ ਵੱਲੋਂ ਉਸ ਨੂੰ ਸਬੰਧਿਤ ...

ਪੂਰੀ ਖ਼ਬਰ »

ਖਰੀਫ਼ ਫ਼ਸਲਾਂ ਦੀ ਸਮੁੱਚੀ ਖ਼ਰੀਦਦਾਰੀ

ਚੰਡੀਗੜ੍ਹ, 18 ਜੁਲਾਈ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਖ਼ੁਰਾਕ ਅਤੇ ਸਪਲਾਈ ਰਾਜ ਮੰਤਰੀ ਕਰਨਦੇਵ ਕੰਬੋਜ ਨੇ ਏਜੰਸੀਆਂ ਨੂੰ ਖ਼ਰੀਫ਼ ਦੀਆਂ ਫ਼ਸਲਾਂ ਦੀ ਸਮੁੱਚੀ ਖ਼ਰੀਦਦਾਰੀ ਲਈ ਯੋਗ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਤਾਂ ਜੋ ਸਾਰੇ ਕਿਸਾਨਾਂ ਨੂੰ ਉਨ੍ਹਾਂ ਦੀ ...

ਪੂਰੀ ਖ਼ਬਰ »

ਕੈਰੀਅਰ ਕਾਊਾਸਿਲੰਗ ਯੋਜਨਾ ਤਹਿਤ ਵਰਕਸ਼ਾਪ ਲਗਾਉਣ ਦਾ ਫ਼ੈਸਲਾ

ਚੰਡੀਗੜ੍ਹ, 18 ਜੁਲਾਈ (ਵਿਸ਼ੇਸ਼ ਪ੍ਰਤੀਨਿਧ)- ਹਰਿਆਣਾ ਸਰਕਾਰ ਨੇ 12ਵੀਂ ਕਲਾਸ ਤੋਂ ਬਾਅਦ ਕੈਰੀਅਰ ਦੀ ਚੋਣ ਕਰਨ ਲਈ ਕੈਰੀਅਰ ਕਾਊਾਸਿਲੰਗ ਯੋਜਨਾ ਦੇ ਤਹਿਤ ਵਰਕਸ਼ਾਪ ਲਗਾਉਣ ਦਾ ਫ਼ੈਸਲਾ ਕੀਤਾ ਹੈ | ਇਹ ਜਾਣਕਾਰੀ ਹਰਿਆਣਾ ਦੇ ਸਿੱਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਨੇ ...

ਪੂਰੀ ਖ਼ਬਰ »

ਨਸ਼ਾ ਸਪਲਾਈ ਕਰਨ ਵਾਲਾ ਅਫ਼ਰੀਕੀ ਰੋਹਤਕ ਤੋਂ ਕਾਬੂ

ਚੰਡੀਗੜ੍ਹ, 18 ਜੁਲਾਈ (ਐਨ.ਐਸ.ਪਰਵਾਨਾ) – ਹਰਿਆਣਾ ਪੁਲਿਸ ਦੀ ਸਪੈਸ਼ਲ ਟਾਸਕ ਫ਼ੋਰਸ (ਐਸ.ਟੀ.ਐਫ਼.) ਨੇ ਮਹਾਰਿਸ਼ੀ ਦਇਆਨੰਦ ਯੂਨੀਵਰਸਿਟੀ, ਰੋਹਤਕ ਵਿਚ ਵਿਦਿਆਰਥੀਆਂ ਨੂੰ ਹੀਰੋਇਨ ਸਪਲਾਈ ਕਰਕੇ ਉਨ੍ਹਾਂ ਨੂੰ ਨਸ਼ੇ ਦੀ ਲਤ ਲਗਾਉਣ ਵਾਲੇ ਇਕ ਵੈਸਟ ਅਫ਼ਰੀਕਾ ਨਿਵਾਸੀ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦੇ ਨਾਂਅ 'ਤੇ ਧੋਖਾਧੜੀ ਕਰਨ ਦਾ ਮਾਮਲਾ ਦਰਜ

ਚੰਡੀਗੜ੍ਹ, 18 ਜੁਲਾਈ (ਗੁਰਪ੍ਰੀਤ ਸਿੰਘ ਜਾਗੋਵਾਲ)- ਵਿਦੇਸ਼ ਭੇਜਣ ਦੇ ਨਾਮ 'ਤੇ ਜਾਅਲੀ ਵੀਜ਼ਾ ਲਗਾ ਕੇ ਧੋਖਾਧੜੀ ਕਰਨ ਦਾ ਇਕ ਮਾਮਲਾ ਪੁਲਿਸ ਨੇ ਦਰਜ ਕੀਤਾ ਹੈ | ਸਬੰਧਤ ਮਾਮਲੇ ਦੀ ਸ਼ਿਕਾਇਤ ਸੈਕਟਰ 51 ਦੇ ਰਹਿਣ ਵਾਲੇ ਅਰਜੁਨ ਠਾਕੁਰ ਨੇ ਪੁਲਿਸ ਨੂੰ ਦਿੱਤੀ ਹੈ | ...

ਪੂਰੀ ਖ਼ਬਰ »

ਹਰਿਆਣਾ ਵਿਧਾਨ ਸਭਾ ਦਾ ਸੈਸ਼ਨ 17 ਨੂੰ ਸੰਭਵ

ਚੰਡੀਗੜ੍ਹ, 18 ਜੁਲਾਈ (ਐਨ.ਐਸ.ਪਰਵਾਨਾ)- ਸਪੀਕਰ ਹਰਿਆਣਾ ਵਿਧਾਨ ਸਭਾ ਦੇ ਸਕੱਤਰੇਤ 'ਚੋ ਮਿਲੀ ਜਾਣਕਾਰੀ ਅਨੁਸਾਰ ਰਾਜ ਵਿਧਾਨ ਸਭਾ ਦਾ 17 ਅਗਸਤ ਨੂੰ ਸੈਸ਼ਨ ਬੁਲਾਇਆ ਜਾ ਰਿਹਾ ਹੈ, ਜਿਸ ਵਿਚ ਕਈ ਅਹਿਮ ਮਾਮਲਿਆਂ 'ਤੇ ਬਹਿਸ ਕੀਤੀ ਜਾਏਗੀ | ਸੰਭਵ ਹੈ ਕਿ ਇਹ ਸੈਸ਼ਨ 2 ਦਿਨ ਤਕ ...

ਪੂਰੀ ਖ਼ਬਰ »

1 ਸਤੰਬਰ ਤੋਂ ਸਾਰੀਆਂ ਆਂਗਣਵਾੜੀ ਕੇਂਦਰ 'ਚ ਸਪਲਾਈ ਕੀਤੀ ਜਾਵੇਗੀ

ਚੰਡੀਗੜ੍ਹ, 18 ਜੁਲਾਈ (ਵਿਸ਼ੇਸ਼ ਪ੍ਰਤੀਨਿਧ)- ਹਰਿਆਣਾ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਪੰਜ ਜ਼ਿਲਿ੍ਹਆਂ ਦੇ ਆਂਗਣਵਾੜੀ ਕੇਂਦਰਾਂ ਵਿਚ ਚੱਲ ਰਹੀ ਫੋਟ੍ਰੀਫਾਇਡ ਕੋਟਨਸੀਡ ਅਤੇ ਸੋਆਬੀਨ ਤੇਲ ਦੀ ਪਾਇਲਟ ਸਪਲਾਈ ਯੋਜਨਾ ਨੂੰ 1 ਸਤੰਬਰ ਤਕ ਸੂਬੇ ਦੇ ਸਾਰੇ ਜ਼ਿਲਿ੍ਹਆਂ ...

ਪੂਰੀ ਖ਼ਬਰ »

ਪਿ੍ੰਸੀਪਲ ਆਸ਼ਾ ਰਾਣੀ ਨੂੰ ਕੀਤਾ ਸਨਮਾਨਿਤ

ਚੰਡੀਗੜ੍ਹ,18 ਜੁਲਾਈ (ਔਜਲਾ)- ਚੰਡੀਗੜ੍ਹ ਦੇ ਸਮੂਹ ਸਰਕਾਰੀ ਸਕੂਲਾਂ ਵਿਚੋਂ ਦਸਵੀਂ ਜਮਾਤ ਦਾ ਬਿਹਤਰੀਨ ਨਤੀਜਾ ਦੇਣ ਵਾਲੇ ਸਰਕਾਰੀ ਸਕੂਲ ਸੈਕਟਰ 44-ਬੀ ਦੇ ਪਿੰ੍ਰਸੀਪਲ ਆਸ਼ਾ ਰਾਣੀ ਨੂੰ ਸਿੱਖਿਆ ਵਿਭਾਗ ਵਲੋਂ ਸਨਮਾਨਿਤ ਕੀਤਾ ਗਿਆ | ਪ੍ਰਬੰਧਕਾਂ ਨੇ ਦੱਸਿਆ ਕਿ ...

ਪੂਰੀ ਖ਼ਬਰ »

ਪੰਜਾਬ ਯੂਨੀਵਰਸਿਟੀ ਦਾ ਵਿੱਤੀ ਰਿਸਰਚ ਤੇ ਸਾਬੁਧ ਫਾਊਾਡੇਸ਼ਨ ਨਾਲ ਸਮਝੌਤਾ

ਚੰਡੀਗੜ੍ਹ, 18 ਜੁਲਾਈ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਵਲੋਂ ਵੱਤੀ ਰਿਸਰਚ ਫਾਊਾਡੇਸ਼ਨ ਅਤੇ ਸਾਬੁਧ ਫਾਊਾਡੇਸ਼ਨ ਨਾਲ ਸਮਝੌਤੇ ਤਹਿਤ ਦਸਤਖ਼ਤ ਕੀਤੇ ਗਏ | ਇਸ ਸਮਝੌਤੇ ਅਨੁਸਾਰ ਵਿਦਿਆਰਥੀ ਸਾਂਝੇ ਸਹਿਯੋਗ ਨਾਲ ਸੈਂਟਰ ਆਫ਼ ਐਕਸੀਲੈਂਸ (ਸੀ.ਓ.ਈ) ...

ਪੂਰੀ ਖ਼ਬਰ »

ਮਹਿਲਾ ਕਾਂਗਰਸ ਲਈ ਸੋਸ਼ਲ ਮੀਡੀਆ ਸਿਖਲਾਈ ਪ੍ਰੋਗਰਾਮ

ਚੰਡੀਗੜ੍ਹ, 18 ਜੁਲਾਈ (ਆਰ.ਐਸ.ਲਿਬਰੇਟ)-ਮਹਿਲਾ ਕਾਂਗਰਸ ਸੋਸ਼ਲ ਮੀਡੀਆ ਟੀਮਾਂ ਵਲੋਂ ਹਰਿਆਣਾ ਕਾਂਗਰਸ ਭਵਨ ਸੈਕਟਰ 9 ਚੰਡੀਗੜ੍ਹ ਵਿਚ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੀਆਂ ਮਹਿਲਾ ਆਗੂਆਂ ਲਈ ਇਕ ਦਿਨਾ ਸੋਸ਼ਲ ਮੀਡੀਆ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ | ਬੁਲਾਰੇ ...

ਪੂਰੀ ਖ਼ਬਰ »

ਪਾਰਕਿੰਗਾਂ 'ਚ ਖੜ੍ਹੇ ਲਾਵਾਰਸ ਵਾਹਨਾਂ ਦੀ ਜਾਂਚ ਲਈ ਪੁਲਿਸ ਨੇ ਚਲਾਈ ਮੁਹਿੰਮ-10 ਵਾਹਨ ਜ਼ਬਤ

ਚੰਡੀਗੜ੍ਹ, 18 ਜੁਲਾਈ (ਗੁਰਪ੍ਰੀਤ ਸਿੰਘ ਜਾਗੋਵਾਲ)- ਸ਼ਹਿਰ ਦੀਆਂ ਪਾਰਕਿੰਗਾਂ ਵਿਚ ਖੜੇ ਲਾਵਾਰਸ ਵਾਹਨਾਂ ਦੀ ਜਾਂਚ ਲਈ ਚੰਡੀਗੜ੍ਹ ਪੁਲਿਸ ਵਲੋਂ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ | ਪੁਲਿਸ ਸਟੇਸ਼ਨਾਂ ਦੀਆਂ ਟੀਮਾਂ ਆਪਣੇ ਇਲਾਕਿਆਂ ਵਿਚ ਪੈਂਦੀਆਂ ਵਾਹਨ ...

ਪੂਰੀ ਖ਼ਬਰ »

ਨਸ਼ੇ ਸਮੇਤ ਗਿ੍ਫ਼ਤਾਰ ਵਿਅਕਤੀ ਨੂੰ 7 ਸਾਲ ਕੈਦ

ਚੰਡੀਗੜ੍ਹ, 18 ਜੁਲਾਈ (ਰਣਜੀਤ ਸਿੰਘ)- ਨਸ਼ੇ ਰੱਖਣ ਦੇ ਮਾਮਲੇ 'ਚ ਜ਼ਿਲ੍ਹਾ ਅਦਾਲਤ ਨੇ ਡੱਡੂ ਮਾਜਰਾ ਦੇ ਰਹਿਣ ਵਾਲੇ 28 ਸਾਲਾ ਵਿਅਕਤੀ ਨੂੰ 7 ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਪੂਨਮ ਆਰ ਜੋਸ਼ੀ ਦੀ ਅਦਾਲਤ ਨੇ ਮੁਲਜ਼ਮ ਨੂੰ ਤਿੰਨ ਗਰਾਮ ...

ਪੂਰੀ ਖ਼ਬਰ »

ਚੰਡੀਗੜ੍ਹ ਪੰਜਾਬ ਯੂਨੀਅਨ ਆਫ਼ ਜਰਨਲਿਸਟ ਦੀ ਸਾਲਾਨਾ ਮੀਟਿੰਗ

ਚੰਡੀਗੜ੍ਹ, 18 ਜੁਲਾਈ (ਵਿਕਰਮਜੀਤ ਸਿੰਘ ਮਾਨ)-ਚੰਡੀਗੜ੍ਹ ਪੰਜਾਬ ਯੂਨੀਅਨ ਆਫ਼ ਜਰਨਲਿਸਟ ਦੀ ਸਾਲਾਨਾ ਮੀਟਿੰਗ ਵਿਨੋਦ ਕੋਹਲੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਪੱਤਰਕਾਰਾਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਬਾਰੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ...

ਪੂਰੀ ਖ਼ਬਰ »

ਬੂਟੇ ਲਗਾ ਕੇ ਮਨਾਇਆ ਜਨਮ ਦਿਨ

ਚੰਡੀਗੜ੍ਹ, 18 ਜੁਲਾਈ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਦੇ ਯੂ.ਆਈ.ਈ.ਟੀ ਦੇ ਅਧਿਆਪਨ ਅਮਲੇ ਅਤੇ ਸਟਾਫ਼ ਵੱਲੋਂ ਅਨੋਖੀ ਮਿਸਾਲ ਪੇਸ਼ ਕਰਦਿਆਂ ਜਨਮ ਦਿਨ ਮੌਕੇ ਬੂਟੇ ਲਗਾਏ ਗਏ | ਇਸੇ ਲੜੀ ਤਹਿਤ ਯੂ.ਆਈ.ਈ.ਟੀ. ਦੇ ਡਾ. ਗਗਨਦੀਪ ਸਿੰਘ ਵੱਲੋਂ ਪੌਦੇ ਦਾਨ ਕੀਤੇ ਗਏ | ...

ਪੂਰੀ ਖ਼ਬਰ »

ਮੇਅਰ ਤੇ ਕੌਾਸਲਰਾਂ ਨੇ ਨਗਰ ਨਿਗਮ ਨੂੰ ਵਿੱਤੀ ਸੰਕਟ 'ਚੋਂ ਉਭਾਰਨ ਲਈ ਬਦਨੌਰ ਤੋਂ ਆਸ ਜਤਾਈ

ਚੰਡੀਗੜ੍ਹ, 18 ਜੁਲਾਈ (ਆਰ.ਐਸ.ਲਿਬਰੇਟ)-ਅੱਜ ਮੇਅਰ ਤੇ ਕੌਾਸਲਰਾਂ ਨੇ ਮੁਲਾਕਾਤ ਬਾਅਦ ਨਗਰ ਨਿਗਮ ਨੂੰ ਵਿੱਤੀ ਸੰਕਟ 'ਚੋਂ ਉਭਾਰਨ ਲਈ ਬਦਨੌਰ ਤੋਂ ਆਸ ਜਤਾਈ ਹੈ | ਪ੍ਰਸ਼ਾਸਕ ਨੇ ਸਾਰੇ ਮੁੱਦਿਆਂ 'ਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਅਫ਼ਸਰਾਂ ਨਾਲ ਇਹਨਾਂ ਬਿੰਦੂਆਂ 'ਤੇ ...

ਪੂਰੀ ਖ਼ਬਰ »

ਨੌਜਵਾਨਾਂ ਨੂੰ ਪਹਿਲ ਦਿਉ - ਖੱਟਰ

ਚੰਡੀਗੜ੍ਹ, 18 ਜੁਲਾਈ (ਵਿਸ਼ੇਸ਼ ਪ੍ਰਤੀਨਿਧ) – ਹਰਿਆਣਾ ਵਿਚ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਆਪਣੇ ਵਾਅਦੇ ਅਨੁਸਾਰ ਸਰਕਾਰ ਨੇ ਵਿਭਾਗਾਂ ਵਿਚ ਮੰਜ਼ੂਰ ਅਸਾਮੀਆਂ 'ਤੇ ਆਊਟਸੋਰਸਿੰਗ ਨੀਤੀ ਭਾਗ 2 ਦੇ ਤਹਿਤ ਸਕਸ਼ਮ ਨੌਜਵਾਨਾਂ ਨੂੰ ਪਹਿਲ ਦੇਣ ਦਾ ...

ਪੂਰੀ ਖ਼ਬਰ »

ਸਿੱਖਿਆ ਦੇ ਖ਼ੇਤਰ 'ਚ ਜਾਣਿਆ-ਪਹਿਚਾਣਿਆ ਨਾਂਅ ਸੁਖਮਨੀ ਗਰੁੱਪ ਆਫ਼ ਇੰਸਟੀਚਿਊਟ'

ਚੰਡੀਗੜ੍ਹ, 18 ਜੁਲਾਈ (ਅ. ਬ.)-ਸ੍ਰੀ ਸੁਖਮਨੀ ਗਰੁੱਪ ਆਫ਼ ਇੰਸਟੀਚਿਊਸ਼ਨ ਨਾਰਥ ਇੰਡੀਆ ਦਾ ਸਭ ਤੋਂ ਵੱਡਾ ਗਰੁੱਪ ਆਫ ਇੰਸਟੀਚਿਊਟ ਹੈ, ਜੋ ਕਿ 46 ਵਰਿ੍ਹਆਂ ਤੋਂ ਸਿੱਖਿਆ ਦੇ ਖੇਤਰ ਵਿਚ ਜਾਣਿਆ-ਪਹਿਚਾਣਿਆ ਨਾਂਅ ਹੈ | ਸੰਨ 1970 ਵਿਚ ਪ੍ਰੋ: ਅਵਤਾਰ ਸਿੰਘ ਨੇ ਸ੍ਰੀ ਸੁਖਮਨੀ ...

ਪੂਰੀ ਖ਼ਬਰ »

ਵਿਧਾਨ ਸਭਾ ਸਕੱਤਰ ਨੂੰ ਨੋਟਿਸ ਜਾਰੀ

ਚੰਡੀਗੜ੍ਹ, 18 ਜੁਲਾਈ (ਸੁਰਜੀਤ ਸਿੰਘ ਸੱਤੀ)- ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ਼ਸ਼ੀ ਲਖਨਪਾਲ ਮਿਸ਼ਰਾ ਨੂੰ ਨੌਕਰੀਆਂ ਦੇ ਸਬੰਧ ਵਿਚ ਦਾਖਲ ਇਕ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਨੋਟਿਸ ਜਾਰੀ ਕਰ ਕੇ ਜਵਾਬ ਤਲਬੀ ਕੀਤੀ ਹੈ¢ ਧਰਮਿੰਦਰ ...

ਪੂਰੀ ਖ਼ਬਰ »

ਅੰਤਰਰਾਸ਼ਟਰੀ 'ਮੇਰਾ ਰੁੱਖ ਦਿਵਸ' ਸਬੰਧੀ ਫਲੈਕਸ ਜਾਰੀ

ਚੰਡੀਗੜ੍ਹ, 18 ਜੁਲਾਈ (ਅਜੀਤ ਬਿਊਰੋ)-ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਸੂਬੇ ਭਰ 'ਚ ਕੰਮ ਕਰਦੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਵਾਤਾਵਰਨ ਦੀ ਸੰਭਾਲ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ 'ਮਿਸ਼ਨ ਤੰਦਰੁਸਤ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਫੀਸ 'ਚ 50 ਫੀਸਦੀ ਛੋਟ

ਚੰਡੀਗੜ੍ਹ 18 ਜੁਲਾਈ (ਵਿਸ਼ੇਸ਼ ਪ੍ਰਤੀਨਿਧ) –ਹਰਿਆਣਾ ਸੈਰ-ਸਪਾਟਾ ਵਿਭਾਗ ਦੇ ਵਿਦਿਅਕ ਸੰਸਥਾਨ ਤੋਂ 12ਵੀਂ ਤੋਂ ਬਾਅਦ ਫੂਡ ਪ੍ਰੋਡਕਸ਼ਨ, ਬੇਕਰੀ ਤੇ ਕੰਫੈਕਸ਼ਨਰੀ ਤੇ ਫੂਡ ਤੇ ਬੇਵਰੇਜ ਸਰਵਿਸ ਵਿਚ ਡਿਪਲੋਮਾ ਕੋਰਸ ਕਰਨ ਵਾਲੇ ਹਰਿਆਣਾ ਦੇ ਵਿਦਿਆਰਥੀਆਂ ਨੂੰ ਫੀਸ ...

ਪੂਰੀ ਖ਼ਬਰ »

22 ਜੁਲਾਈ ਨੂੰ ਸ਼ਾਹਬਾਦ 'ਚ ਹੋਵੇਗੀ ਪ੍ਰਧਾਨ ਮੰਤਰੀ ਦੀ ਕਿਸਾਨ ਧੰਨਵਾਦ ਰੈਲੀ-ਓ. ਪੀ. ਧਨਖੜ

ਪੰਚਕੂਲਾ, 18 ਜੁਲਾਈ (ਕਪਿਲ)-ਹਰਿਆਣਾ ਦੇ ਖੇਤੀਬਾੜੀ ਮੰਤਰੀ ਓ. ਪੀ. ਧਨਖੜ ਨੇ ਅੱਜ ਪੰਚਕੂਲਾ ਵਿਚ ਭਾਜਪਾ ਵਰਕਰਾਂ ਨਾਲ ਮੀਟਿੰਗ ਕਰਨ ਉਪਰੰਤ ਦੱਸਿਆ ਕਿ 22 ਜੁਲਾਈ ਨੂੰ ਸਵੇਰੇ 11 ਵਜੇ ਸ਼ਾਹਬਾਦ ਦੀ ਅਨਾਜ ਮੰਡੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਿਸਾਨ ਧੰਨਵਾਦ ...

ਪੂਰੀ ਖ਼ਬਰ »

ਕਮਿਊਨਿਟੀ ਸਿਹਤ ਕੇਂਦਰਾਂ ਵਿਚ ਸਥਾਪਿਤ ਕੀਤੇ ਜਾਣਗੇ ਓ.ਓ.ਏ.ਟੀ. ਕਲੀਨਿਕ

ਚੰਡੀਗੜ੍ਹ, 18 ਜੁਲਾਈ (ਅਜੀਤ ਬਿਊਰੋ)-ਸੂਬੇ ਵਿਚ ਚਲਾਏ ਜਾ ਰਹੇ 'ਆਊਟਪੇਸ਼ੈਂਟ ਓਪੀਓਡ ਅਸਿਸਟਡ ਟ੍ਰੀਟਮੈਂਟ ਕਲੀਨਿਕਸ' ਦੀ ਵਿਆਪਕ ਪੱਧਰ 'ਤੇ ਸਫਲਤਾ ਨੂੰ ਵੇਖਦੇ ਹੋਏ, ਹੁਣ ਪੰਜਾਬ ਸਰਕਾਰ ਕਮਿਊਨਿਟੀ ਸਿਹਤ ਕੇਂਦਰਾਾ ਵਿਚ ਨਵੇਂ ਓ.ਓ.ਏ.ਟੀ. ਕਲੀਨਿਕ ਸਥਾਪਿਤ ਕਰਨ ਜਾ ...

ਪੂਰੀ ਖ਼ਬਰ »

ਹੋਟਲ ਤਾਜ ਵਿਖੇ ਆਪ੍ਰੇਸ਼ਨ ਦਾ ਮੁਖੀ ਮੇਜਰ ਹਾਈਕੋਰਟ ਪੁੱਜਾ

ਚੰਡੀਗੜ੍ਹ, 18 ਜੁਲਾਈ (ਸੁਰਜੀਤ ਸਿੰਘ ਸੱਤੀ)- ਮੁੰਬਈ ਦੇ ਹੋਟਲ ਤਾਜ ਵਿਖੇ 26 ਨਵੰਬਰ 2008 ਨੂੰ ਲਸ਼ਕਰ-ਏ-ਤੈਯਬਾ ਵਲੋਂ ਕੀਤੇ ਅੱਤਵਾਦੀ ਹਮਲੇ ਦੇ ਦੌਰਾਨ ਆਪ੍ਰੇਸ਼ਨ ਬਲੈਕ ਟਾਰਨੈਡੋ ਚਲਾਉਣ ਵਾਲੇ ਨੈਸ਼ਨਲ ਸਕਿਉਰਿਟੀ ਗਾਰਡ (ਐਨ. ਐਸ. ਜੀ.) ਦੇ ਮੁਖੀ ਮੇਜਰ ਕਰਮਜੀਤ ਸਿੰਘ ...

ਪੂਰੀ ਖ਼ਬਰ »

ਆਪਣੇ ਪਰਿਵਾਰਕ ਮੈਂਬਰਾਂ ਦੇ ਕਾਤਲ ਰਹਿਮ ਦੇ ਹੱਕਦਾਰ ਨਹੀਂ

ਚੰਡੀਗੜ੍ਹ, 18 ਜੁਲਾਈ (ਸੁਰਜੀਤ ਸਿੰਘ ਸੱਤੀ)- ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਕ ਪ੍ਰੇਮੀ ਜੋੜੇ ਵਲੋਂ ਉਨ੍ਹਾਂ ਨੂੰ ਮਿਲੀ ਫਾਂਸੀ ਦੀ ਸਜ਼ਾ ਵਿਰੁੱਧ ਅਪੀਲ ਖ਼ਾਰਜ ਕਰਦਿਆਂ ਕਿਹਾ ਹੈ ਕਿ ਆਪਣੇ ਹੀ ਪਰਿਵਾਰ ਦੇ ਮੈਂਬਰਾਂ ਨੂੰ ਬੇਰਹਿਮੀ ਨਾਲ ਕਤਲ ਕਰਨ ਵਾਲੇ ਰਹਿਮ ...

ਪੂਰੀ ਖ਼ਬਰ »

ਸ਼ਹਿਰ ਤੇ ਆਸਪਾਸ ਚੱਲ ਰਹੇ ਪੀ. ਜੀ. ਮਾਲਕਾਂ ਪ੍ਰਤੀ ਗਮਾਡਾ ਦੀ ਕਾਰਵਾਈ ਦਮ ਤੋੜਨ ਲੱਗੀ

ਐੱਸ. ਏ. ਐੱਸ. ਨਗਰ, 18 ਜੁਲਾਈ (ਨਰਿੰਦਰ ਸਿੰਘ ਝਾਂਮਪੁਰ)-ਮੁਹਾਲੀ ਸ਼ਹਿਰ ਅਤੇ ਆਸਪਾਸ ਵਿਚ ਚੱਲ ਰਹੇ ਪੀ. ਜੀ. (ਪੇਇੰਗ ਗੈਸਟ) ਦੇ ਮਾਲਕਾਂ ਪ੍ਰਤੀ ਕਾਰਵਾਈ ਕਰਨ ਲਈ ਗਮਾਡਾ ਦੀ ਕਾਰਵਾਈ ਦਮ ਤੋੜਦੀ ਨਜ਼ਰ ਆ ਰਹੀ ਹੈ ਕਿਉਂਕਿ ਨਿਯਮਾਂ ਤਹਿਤ ਕੋਈ ਵੀ ਕਾਰਵਾਈ ਨਹੀਂ ਕੀਤੀ ...

ਪੂਰੀ ਖ਼ਬਰ »

ਸਾਬਕਾ ਕੈਬਨਿਟ ਮੰਤਰੀ ਦੀ ਅਗਵਾਈ 'ਚ ਮੈਡਮ ਬਰਾੜ ਦਾ ਸਨਮਾਨ

ਖਰੜ, 18 ਜੁਲਾਈ (ਗੁਰਮੁੱਖ ਸਿੰਘ ਮਾਨ)-ਕਾਂਗਰਸ ਪਾਰਟੀ ਵਲੋਂ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਦੀ ਰਹਿਨੁਮਾਈ ਵਿਚ ਖਰੜ ਤੋਂ ਤਬਦੀਲ ਹੋਏ ਐੱਸ. ਡੀ. ਐੱਮ. ਅਮਨਿੰਦਰ ਕੌਰ ਬਰਾੜ ਵਲੋਂ ਸਬ ਡਵੀਜ਼ਨ ਵਿਚ ਕੀਤੇ ਕੰਮਾਂ ਨੂੰ ਲੈ ਕੇ ਉਨ੍ਹਾਂ ਦਾ ਵਿਸ਼ੇਸ਼ ਤੌਰ 'ਤੇ ...

ਪੂਰੀ ਖ਼ਬਰ »

ਭਾਰੀ ਬਰਸਾਤ ਕਾਰਨ ਕਈ ਨੀਵੀਆਂ ਸੜਕਾਂ ਤੇ ਆਰੀਆ ਕਾਲਜ ਰੋਡ 'ਤੇ ਭਰਿਆ ਪਾਣੀ

ਖਰੜ, 18 ਜੁਲਾਈ (ਗੁਰਮੁੱਖ ਸਿੰਘ ਮਾਨ)-ਖਰੜ ਸ਼ਹਿਰ ਤੇ ਆਸਪਾਸ ਖੇਤਰਾਂ ਵਿਚ ਹੋਈ ਭਾਰੀ ਬਰਸਾਤ ਕਾਰਨ ਨੀਵੀਆਂ ਥਾਵਾਂ, ਸੜਕਾਂ, ਰੇਲਵੇ ਅੰਡਰ ਕਾਜ਼ਵਿਆਂ ਵਿਚ ਪਾਣੀ ਭਰ ਗਿਆ, ਜਿਸ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਈ | ਸ਼ਹਿਰ ਦੇ ਆਰੀਆ ਕਾਲਜ ਰੋਡ 'ਤੇ ਪਾਣੀ ਦੇ ਇਕੱਠਾ ...

ਪੂਰੀ ਖ਼ਬਰ »

ਨਗਰ ਨਿਗਮ 11 ਤੇ 12 ਅਗਸਤ ਨੂੰ ਮਨਾਏਗਾ ਤੀਜ ਮੇਲਾ

ਚੰਡੀਗੜ੍ਹ, 18ਜੁਲਾਈ (ਆਰ.ਐਸ.ਲਿਬਰੇਟ)-ਨਗਰ ਨਿਗਮ ਚੰਡੀਗੜ੍ਹ ਸ਼ਿਵਾਲਿਕ ਗਾਰਡਨ, ਮਨੀਮਾਜਰਾ ਚੰਡੀਗੜ੍ਹ ਵਿਚ 11 ਅਤੇ 12 ਅਗਸਤ ਨੂੰ ਦੋ ਦਿਨ ਦੀ 'ਤੀਜ ਮੇਲਾ ਮਨਾਏਗਾ ਤੇ ਵਿਸ਼ੇਸ਼ ਪ੍ਰੋਗਰਾਮ ਕਰਵਾਏਗਾ | ਇਹ ਫ਼ੈਸਲਾ ਮਿਸ ਸਿਪਰਾ ਬਾਂਸਲ ਦੀ ਪ੍ਰਧਾਨਗੀ ਹੇਠ ਹੋਈ ਕਲਾ, ...

ਪੂਰੀ ਖ਼ਬਰ »

ਸੇਵਾਵਾਂ ਨਾਗਰਿਕਾਂ ਲਈ ਆਨਲਾਈਨ

ਚੰਡੀਗੜ੍ਹ, 18 ਜੁਲਾਈ (ਵਿਸ਼ੇਸ਼ ਪ੍ਰਤੀਨਿਧ) – ਹਰਿਆਣਾ ਦੇ ਸਥਾਨਕ ਸਰਕਾਰ ਮੁੱਖ ਦਫ਼ਤਰ ਨੇ ਸਾਰੀਆਂ ਸਥਾਨਕ ਸਰਕਾਰਾਂ ਨੂੰ ਮੁੱਖ ਦਫ਼ਤਰ ਵਲੋਂ ਵਿਕਸਿਤ ਅਤੇ ਤਿਆਰ ਕੀਤੀ ਗਈ ਸੇਵਾਵਾਂ ਨਾਗਰਿਕਾਂ ਨੂੰ ਆਨਲਾਈਨ ਪ੍ਰਦਾਨ ਕਰਨ ਦੇ ਆਦੇਸ਼ ਦਿੱਤੇ ਹਨ | ਸਥਾਨਕ ਸਰਕਾਰ ...

ਪੂਰੀ ਖ਼ਬਰ »

ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਝੰਜੇੜੀ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਇਆ

ਐੱਸ. ਏ. ਐੱਸ. ਨਗਰ, 18 ਜੁਲਾਈ (ਕੇ. ਐੱਸ. ਰਾਣਾ)-ਚੰਡੀਗੜ੍ਹ ਗਰੁੱਪ ਆਫ਼ ਕਾਲਜ਼ਿਜ਼ ਦੇ ਝੰਜੇੜੀ ਕਾਲਜ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਪ੍ਰਮਾਤਮਾ ਦੇ ਸ਼ੁਕਰਾਨੇ ਵਜੋਂ ਸ੍ਰੀ ਅਖੰਡ ਪਾਠ ਸਾਹਿਬ ਕਰਵਾਇਆ ਗਿਆ, ਜਿਸ 'ਚ ਮੈਨੇਜਮੈਂਟ, ਸਟਾਫ਼ ਅਤੇ ਸਮੂਹ ...

ਪੂਰੀ ਖ਼ਬਰ »

ਭੇਦਭਰੇ ਹਾਲਾਤ 'ਚ ਰੋਡਵੇਜ਼ ਕਰਮੀ ਦੀ ਮੌਤ

ਚੰਡੀਗੜ੍ਹ, 18 ਜੁਲਾਈ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ 43 ਬੱਸ ਅੱਡੇ ਦੇ ਇਕ ਕਾਊਾਟਰ 'ਤੇ ਬੈਠਾ ਰੋਡਵੇਜ਼ ਦਾ ਕਰਮਚਾਰੀ ਅਚਾਨਕ ਬੇਸੁੱਧ ਹੋ ਕੇ ਜ਼ਮੀਨ ਉੱਤੇ ਡਿੱਗ ਗਿਆ | ਬੇਸੁੱਧ ਹਾਲਤ ਵਿਚ ਉਸ ਨੂੰ ਤੁਰੰਤ ਸੈਕਟਰ 32 ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ ਜਿੱਥੇ ...

ਪੂਰੀ ਖ਼ਬਰ »

ਟਿੱਪਰ ਖ਼ਰਾਬ ਹੋਣ ਕਰਕੇ ਰੇਲਵੇ ਫਲਾਈਓਵਰ 'ਤੇ ਲੱਗਾ ਜਾਮ

ਡੇਰਾਬੱਸੀ, 18 ਜੁਲਾਈ (ਗੁਰਮੀਤ ਸਿੰਘ)-ਚੰਡੀਗੜ੍ਹ-ਅੰਬਾਲਾ ਮੁੱਖ ਸੜਕ 'ਤੇ ਬਣੇ ਰੇਲਵੇ ਫਲਾਈ ਓਵਰ 'ਤੇ ਇਕ ਟਿੱਪਰ ਦੇ ਖ਼ਰਾਬ ਹੋਣ ਕਾਰਨ ਜਾਮ ਲੱਗ ਗਿਆ | ਇਸ ਦੇ ਚਲਦਿਆਂ ਡੇਰਾਬੱਸੀ ਤੋਂ ਚੰਡੀਗੜ੍ਹ ਜਾਣ ਵਾਲੇ ਪਾਸੇ ਵਾਹਨਾਂ ਦੀਆਂ ਲੰਬੀਆਂ -ਲੰਬੀਆਂ ਲਾਈਨਾਂ ਲੱਗ ...

ਪੂਰੀ ਖ਼ਬਰ »

ਯਸ਼ਪਾਲ ਸ਼ਰਮਾ ਨੇ ਸਹਾਇਕ ਕਮਿਸ਼ਨਰ (ਜਨਰਲ) ਵਜੋਂ ਕਾਰਜਭਾਰ ਸੰਭਾਲਿਆ

ਐੱਸ. ਏ. ਐੱਸ. ਨਗਰ, 18 ਜੁਲਾਈ (ਰਾਣਾ)-ਯਸ਼ਪਾਲ ਸ਼ਰਮਾ ਪੀ. ਸੀ. ਐੱਸ ਜਿਹੜੇ ਕਿ ਪਹਿਲਾਂ ਐੱਸ. ਏ. ਐੱਸ. ਨਗਰ ਵਿਖੇ ਹੀ ਸਿਖਲਾਈ ਅਧੀਨ ਪੀ. ਸੀ. ਐੱਸ ਅਫ਼ਸਰ ਸਨ ਹੁਣ ਉਨ੍ਹਾਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਸਹਾਇਕ ਕਮਿਸ਼ਨਰ (ਜਨਰਲ) ਦੇ ਦਫ਼ਤਰ ਵਿਖੇ ਬਤੌਰ ਸਹਾਇਕ ...

ਪੂਰੀ ਖ਼ਬਰ »

ਪੰਜਾਬੀ ਸ਼ਾਰਟਹੈਾਡ ਸਟੈਨੋ ਦੀਆਂ ਕਲਾਸਾਂ ਲਈ ਦਾਖ਼ਲਾ ਫਾਰਮ ਪ੍ਰਾਪਤ ਕਰਨ ਦੀ ਅੰਤਿਮ ਮਿਤੀ 20 ਜੁਲਾਈ

ਐੱਸ. ਏ. ਐੱਸ. ਨਗਰ, 18 ਜੁÑਲਾਈ (ਕੇ. ਐੱਸ. ਰਾਣਾ)-ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਸੇਵਾ ਮੁਕਤ ਲੈਫ: ਕਰਨਲ ਪਰਮਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵਿਖੇ ਚੱਲ ਰਹੇ ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਐਾਡ ...

ਪੂਰੀ ਖ਼ਬਰ »

ਬੋਰਡ ਦੇ ਖੇਤਰੀ ਦਫ਼ਤਰ ਤੇ ਮੁੱਖ ਦਫ਼ਤਰ ਦੇ ਕੰਮਾਂ ਦੇ ਨਿਰੀਖਣ ਲਈ ਉੱਚ ਅਧਿਕਾਰੀਆਂ ਦੀਆਂ ਲਗਾਈਆਂ ਡਿਊਟੀਆਂ

ਐੱਸ. ਏ. ਐੱਸ. ਨਗਰ, 18 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਮੈਨੇਜਮੈਂਟ ਵਲੋਂ ਸਿੱਖਿਆ ਬੋਰਡ ਦੇ ਕੰਮਾਂ ਵਿਚ ਤੇਜ਼ੀ ਲਿਆਉਣ ਦੇ ਮੰਤਵ ਨਾਲ ਸਿੱਖਿਆ ਬੋਰਡ ਦੇ ਖੇਤਰੀ ਦਫ਼ਤਰ ਅਤੇ ਮੁੱਖ ਦਫ਼ਤਰ ਦੀਆਂ ਸਮੂਹ ਸ਼ਾਖਾਵਾਂ ਦੇ ਕੰਮਾਂ ਦੇ ...

ਪੂਰੀ ਖ਼ਬਰ »

ਝਪਟਮਾਰ ਨੂੰ ਫੜਨ ਲਈ ਜਿਸ ਤੋਂ ਮਦਦ ਮੰਗੀ, ਉਹੀ ਝਪਟਮਾਰ ਨੂੰ ਬਿਠਾ ਕੇ ਹੋਇਆ ਫ਼ਰਾਰ

ਡੇਰਾਬੱਸੀ, 18 ਜੁਲਾਈ (ਗੁਰਮੀਤ ਸਿੰਘ)-ਬੀਤੀ ਰਾਤ ਗੁਲਾਬਗੜ੍ਹ ਸੜਕ 'ਤੇ ਸਥਿਤ ਪ੍ਰੀਤ ਨਗਰ ਦੀ ਗਲੀ ਨੰਬਰ 8 ਵਿਖੇ ਦੋ ਮੋਟਰਸਾਈਕਲ ਸਵਾਰ ਝਪਟਮਾਰ ਇਕ ਔਰਤ ਦਾ ਪਰਸ ਖੋਹ ਕੇ ਫ਼ਰਾਰ ਹੋ ਗਏ | ਸ਼ਰੇਆਮ ਗਲੀ 'ਚ ਵਾਪਰੀ ਇਸ ਘਟਨਾ ਤੋਂ ਬਾਅਦ ਪ੍ਰੀਤ ਨਗਰ ਦੇ ਵਸਨੀਕਾਂ 'ਚ ...

ਪੂਰੀ ਖ਼ਬਰ »

ਕਾਂਗਰਸੀ ਆਗੂ ਹਰਕੇਸ਼ ਚੰਦ ਸ਼ਰਮਾ ਦੀ ਅਗਵਾਈ ਹੇਠ ਵਫ਼ਦ ਅੰਬਿਕਾ ਸੋਨੀ ਨੂੰ ਮਿਲਿਆ

ਐੱਸ. ਏ. ਐੱਸ. ਨਗਰ, 18 ਜੁਲਾਈ (ਜਸਬੀਰ ਸਿੰਘ ਜੱਸੀ)-ਕਾਂਗਰਸ ਦੇ ਸੂਬਾ ਸਕੱਤਰ ਅਤੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਸਾਬਕਾ ਕੇਂਦਰੀ ਮੰਤਰੀ ਅਤੇ ਰਾਜ ਸਭਾ ਮੈਂਬਰ ਸ੍ਰੀਮਤੀ ਅੰਬਿਕਾ ਸੋਨੀ ਨਾਲ ਮੁਲਾਕਾਤ ...

ਪੂਰੀ ਖ਼ਬਰ »

ਸਚਦੇਵਾ ਕਾਲਜ ਦੇ ਵਿਦਿਆਰਥੀਆਂ ਨੇ ਪੀ.ਟੀ.ਯੂ. ਵਲੋਂ ਐਲਾਨੇ ਨਤੀਜੇ 'ਚ ਮਾਰੀਆਂ ਮੱਲਾਂ

ਖਰੜ, 18 ਜੁਲਾਈ (ਜੰਡਪੁਰੀ)-ਸਚਦੇਵਾ ਕਾਲਜ ਆਫ਼ ਫਾਰਮੇਸੀ ਦੇ ਵਿਦਿਆਰਥੀਆਂ ਜਤਿਨ ਮੱਕੜ ਨੇ ਬੀ. ਫਾਰਮੇਸੀ ਦੇ ਐਲਾਨੇ ਗਏ ਨਤੀਜੇ 'ਚੋਂ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਮਾਪਿਆਂ ਅਤੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ | ਪੰਜਾਬ ਟੈਕਨੀਕਲ ਯੂਨੀਵਰਿਸਟੀ ਵਲੋਂ ਪਹਿਲੇ ...

ਪੂਰੀ ਖ਼ਬਰ »

ਕਾਂਗਰਸ ਵਲੋਂ ਲੋਕਾਂ ਨਾਲ ਕੀਤੇ ਵਾਅਦੇ ਜੁਮਲੇ ਬਣ ਕੇ ਰਹਿ ਗਏ- ਲੋਕ ਭਲਾਈ ਸੰਸਥਾ

ਲਾਲੜੂ, 18 ਜੁਲਾਈ (ਰਾਜਬੀਰ ਸਿੰਘ)-ਲੋਕ ਭਲਾਈ ਸੰਸਥਾ ਲਾਲੜੂ ਦੀ ਇਕ ਮੀਟਿੰਗ ਪ੍ਰਧਾਨ ਹਰਵਿੰਦਰ ਸਿੰਘ ਝਾਰਮੜੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਮੂਹ ਮੈਂਬਰਾਂ ਨੇ ਸ਼ਮੂਲੀਅਤ ਕੀਤੀ | ਮੀਟਿੰਗ ਦੌਰਾਨ ਝਾਰਮੜੀ ਨੇ ਕਿਹਾ ਕਿ ਚੋਣਾਂ ਦੌਰਾਨ ਰਾਜਨੀਤਕ ਪਾਰਟੀਆਂ ...

ਪੂਰੀ ਖ਼ਬਰ »

ਰਾਜਨੀਤੀ 'ਚ ਨੌਜਵਾਨ ਵਰਗ ਦੀ ਹਿੱਸੇਦਾਰੀ ਜ਼ਰੂਰੀ- ਢਿੱਲੋਂ

ਡੇਰਾਬੱਸੀ, 18 ਜੁਲਾਈ (ਸ਼ਾਮ ਸਿੰਘ ਸੰਧੂ)-ਡੇਰਾਬੱਸੀ ਨੇੜਲੇ ਪਿੰਡ ਮੁਕੰਦਪੁਰ ਵਿਖੇ ਪੰਜਾਬ ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਗੁਰਜੀਤ ਸਿੰਘ ਬਿੱਲਾ ਅਤੇ ਬਲਾਕ ਪ੍ਰਧਾਨ ਲੱਕੀ ਸੈਣੀ ਦੀ ਅਗਵਾਈ ਵਿਚ ਬਲਾਕ ਯੂਥ ਕਾਂਗਰਸ ਦੀ ਮੀਟਿੰਗ ਹੋਈ | ਇਸ ਮੌਕੇ ਯੂਥ ਕਾਂਗਰਸ ...

ਪੂਰੀ ਖ਼ਬਰ »

ਜ਼ੀਰਕਪੁਰ ਅੰਦਰ ਕੁਦਰਤੀ ਨਾਲਿਆਂ 'ਤੇ ਹੋਏ ਨਾਜਾਇਜ਼ ਕਬਜ਼ਿਆਂ ਨੇ ਰੋਕਿਆ ਪਾਣੀ ਦਾ ਨਿਕਾਸ

ਜ਼ੀਰਕਪੁਰ, 18 ਜੁਲਾਈ (ਹੈਪੀ ਪੰਡਵਾਲਾ)-ਕਿਸੇ ਸਮੇਂ ਜ਼ੀਰਕਪੁਰ ਦਾ ਬਰਸਾਤੀ ਪਾਣੀ ਕੁਦਰਤੀ ਕੂਲਾਂ, ਚੋਆਂ ਤੇ ਨਾਲਿਆਂ ਰਾਹੀਂ ਆਰਾਮ ਨਾਲ ਅੱਗੇ ਨਿਕਲ ਜਾਂਦਾ ਸੀ ਪਰ ਅੱਜ ਸਿਆਸਤਦਾਨਾਂ ਤੇ ਸਰਕਾਰੀ ਬਾਬੂਆਂ ਦੀ ਮਿਹਰਬਾਨੀ ਸਦਕਾ ਇਨ੍ਹਾਂ ਕੁਦਰਤੀ ਸੋਮਿਆਂ 'ਤੇ ਹੋਏ ...

ਪੂਰੀ ਖ਼ਬਰ »

ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਸੋਆਇਲ ਹੈਲਥ ਕਾਰਡ ਵੰਡੇ

ਲਾਲੜੂ, 18 ਜੁਲਾਈ (ਰਾਜਬੀਰ ਸਿੰਘ)-ਖੇਤੀਬਾੜੀ ਵਿਭਾਗ ਵਲੋਂ ਲਾਲੜੂ ਨੇੜੇ ਪੈਂਦੇ ਪਿੰਡ ਭੁੱਖੜੀ ਵਿਖੇ ਕਿਸਾਨਾਂ ਨੂੰ ਸੋਆਇਲ ਹੈਲਥ ਕਾਰਡ ਵੰਡੇ ਅਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕਿਸਾਨਾਂ ਲਈ ਵਿਸ਼ੇਸ਼ ਸਿਖਲਾਈ ਕੈਂਪ ਲਗਾਇਆ ਗਿਆ, ਜਿਸ ਵਿਚ ਇਲਾਕੇ ਦੇ ...

ਪੂਰੀ ਖ਼ਬਰ »

ਅਣਪਛਾਤੇ ਵਿਅਕਤੀ ਨੇ ਕਾਰ ਦਾ ਸ਼ੀਸ਼ਾ ਭੰਨਿਆ

ਐੱਸ. ਏ. ਐੱਸ. ਨਗਰ, 18 ਜੁਲਾਈ (ਜੱਸੀ)-ਸੈਕਟਰ-68 ਵਿਖੇ ਕਿਸੇ ਅਣਪਛਾਤੇ ਵਿਅਕਤੀ ਵਲੋਂ ਵਰਨਾ ਕਾਰ ਦਾ ਸ਼ੀਸ਼ਾ ਭੰਨ ਦਿੱਤਾ ਗਿਆ ਹੈ | ਇਸ ਸਬੰਧੀ ਕਾਰ ਦੇ ਮਾਲਕ ਸੁਖਪਾਲ ਸਿੰਘ ਨੇ ਦੱਸਿਆ ਕਿ ਉਹ ਗਮਾਡਾ 'ਚ ਨੌਕਰੀ ਕਰਦਾ ਹੈ | ਉਨ੍ਹਾਂ ਰੋਜ਼ਾਨਾ ਦੀ ਤਰ੍ਹਾਂ ਘਰ ਦੇ ਬਾਹਰ ...

ਪੂਰੀ ਖ਼ਬਰ »

ਪਿੰਡ ਸਹੌੜਾਂ ਦੇ ਸਰਪੰਚ ਹਰਿੰਦਰ ਸਿੰਘ ਸਾਥੀਆਂ ਸਮੇਤ ਕਾਂਗਰਸ 'ਚ ਸ਼ਾਮਿਲ

ਕੁਰਾਲੀ, 18 ਜੁਲਾਈ (ਬਿੱਲਾ ਅਕਾਲਗੜ੍ਹੀਆ)-ਕਾਂਗਰਸ ਸਰਕਾਰ ਦੀਆਂ ਲੋਕ-ਹਿਤੈਸ਼ੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਿੰਡ ਪੱਧਰ 'ਤੇ ਆਮ ਲੋਕਾਂ ਦਾ ਪਾਰਟੀ ਨਾਲ ਜੁੜਨਾ ਆਗਾਮੀ ਪੰਚਾਇਤੀ ਅਤੇ ਲੋਕ ਸਭਾ ਚੋਣਾਂ ਲਈ ਸ਼ੁਭ ਸੰਕੇਤ ਹੈ | ਇਹ ਵਿਚਾਰ ਸਾਬਕਾ ਕੈਬਨਿਟ ਮੰਤਰੀ ...

ਪੂਰੀ ਖ਼ਬਰ »

ਘਰ ਦੇ ਬਾਹਰ ਖੜ੍ਹਾ ਮੋਟਰਾਈਕਲ ਚੋਰੀ

ਜ਼ੀਰਕਪੁਰ, 18 ਜੁਲਾਈ (ਅਵਤਾਰ ਸਿੰਘ)-ਅਣਪਛਾਤੇ ਚੋਰ ਵੀ. ਆਈ. ਪੀ. ਸੜਕ 'ਤੇ ਸਥਿਤ ਸਭ ਤੋਂ ਸੁਰੱਖਿਅਤ ਮੰਨੀ ਜਾਂਦੀ ਸਵਿੱਤਰੀ ਇਨਕਲੇਵ ਸੁਸਾਇਟੀ 'ਚੋਂ ਘਰ ਦੇ ਬਾਹਰ ਖੜ੍ਹਾ ਮੋਟਰਸਾਈਕਲ ਚੋਰੀ ਕਰਕੇ ਲੈ ਗਏ | ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਗਈ ਹੈ | ਮਾਮਲੇ ...

ਪੂਰੀ ਖ਼ਬਰ »

ਟ੍ਰੈਫ਼ਿਕ ਦੀ ਸਮੱਸਿਆ ਨੂੰ ਜਲਦ ਹੱਲ ਕਰਵਾਇਆ ਜਾਵੇਗਾ-ਬਾਂਸਲ

ਖਰੜ, 18 ਜੁਲਾਈ (ਗੁਰਮੁੱਖ ਸਿੰਘ ਮਾਨ)-ਬਲੌਾਗੀ ਤੋਂ ਲੈ ਕੇ ਖਾਨਪੁਰ ਤੱਕ ਨੈਸ਼ਨਲ ਹਾਈਵੇਅ ਅਥਾਰਟੀ ਵਲੋਂ ਬਣਾਏ ਜਾ ਰਹੇ ਫਲਾਈ ਓਵਰ ਦੇ ਨਿਰਮਾਣ ਕਾਰਜਾਂ ਨੂੰ ਲੈ ਕੇ ਐੱਲ ਐੱਡ. ਟੀ ਕੰਪਨੀ ਅਤੇ ਹਾਈਵੇਅ ਅਥਾਰਟੀ ਵਲੋਂ ਵਾਹਨਾਂ ਦੀ ਆਵਾਜਾਈ ਨੂੰ ਦੂਸਰੀਆਂ ਸੜਕਾਂ ...

ਪੂਰੀ ਖ਼ਬਰ »

ਸਿੱਖਿਆ ਬੋਰਡ ਕਰਮਚਾਰੀ ਯੂਨੀਅਨ ਦੀ ਚੋਣ ਲਈ ਵੋਟਾਂ 10 ਨੂੰ

ਐੱਸ. ਏ. ਐੱਸ. ਨਗਰ, 18 ਜੁਲਾਈ (ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕਰਮਚਾਰੀਆਂ ਦੇ ਵੱਖ-ਵੱਖ ਵਿਰੋਧੀ ਗਰੱੁਪਾਂ ਅਤੇ ਬੋਰਡ ਕਰਮਚਾਰੀ ਐਸੋਸੀਏਸ਼ਨ 'ਤੇ ਕਾਬਜ਼ ਗਰੁੱਪ ਦੀ ਸਾਂਝੀ ਮੀਟਿੰਗ ਹੋਈ, ਜਿਸ ਦੌਰਾਨ ਯੂਨੀਅਨ ਆਗੂਆਂ ਨੇ ਬੋਰਡ ਕਰਮਚਾਰੀਆਂ ਨੂੰ ਦੱਸਿਆ ...

ਪੂਰੀ ਖ਼ਬਰ »

ਭਾਰੀ ਬਰਸਾਤ ਕਾਰਨ ਕਈ ਨੀਵੀਆਂ ਸੜਕਾਂ ਤੇ ਆਰੀਆ ਕਾਲਜ ਰੋਡ 'ਤੇ ਭਰਿਆ ਪਾਣੀ

ਖਰੜ, 18 ਜੁਲਾਈ (ਗੁਰਮੁੱਖ ਸਿੰਘ ਮਾਨ)-ਖਰੜ ਸ਼ਹਿਰ ਤੇ ਆਸਪਾਸ ਖੇਤਰਾਂ ਵਿਚ ਹੋਈ ਭਾਰੀ ਬਰਸਾਤ ਕਾਰਨ ਨੀਵੀਆਂ ਥਾਵਾਂ, ਸੜਕਾਂ, ਰੇਲਵੇ ਅੰਡਰ ਕਾਜ਼ਵਿਆਂ ਵਿਚ ਪਾਣੀ ਭਰ ਗਿਆ, ਜਿਸ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਈ | ਸ਼ਹਿਰ ਦੇ ਆਰੀਆ ਕਾਲਜ ਰੋਡ 'ਤੇ ਪਾਣੀ ਦੇ ਇਕੱਠਾ ...

ਪੂਰੀ ਖ਼ਬਰ »

ਪੱਛੜੀਆਂ ਸ਼੍ਰੇਣੀਆਂ ਦੀ ਭਲਾਈ ਵਾਸਤੇ ਅਕਾਲੀ ਦਲ ਤੋਂ ਬਿਨਾਂ ਕਿਸੇ ਸਰਕਾਰ ਨੇ ਕੁਝ ਨਹੀਂ ਕੀਤਾ- ਹੀਰਾ ਸਿੰਘ ਗਾਬੜੀਆ

ਐੱਸ. ਏ. ਐੱਸ. ਨਗਰ, 18 ਜੁਲਾਈ (ਕੇ. ਐੱਸ. ਰਾਣਾ)-ਪੱਛੜੀਆਂ ਸ਼੍ਰੇਣੀਆਂ ਦੀ ਭਲਾਈ ਵਾਸਤੇ ਅਕਾਲੀ ਦਲ ਤੋਂ ਬਿਨਾਂ ਕਿਸੇ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ | ਇਹ ਪ੍ਰਗਟਾਵਾ ਅਕਾਲੀ ਦਲ ਬੀ. ਸੀ. ਸੈੱਲ ਦੇ ਕੌਮੀ ਪ੍ਰਧਾਨ ਹੀਰਾ ਸਿੰਘ ਗਾਬੜੀਆ ਨੇ ਇੱਥੇ ਇਤਿਹਾਸਕ ਗੁਰਦੁਆਰਾ ...

ਪੂਰੀ ਖ਼ਬਰ »

'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਵਾਲੀਬਾਲ ਮੈਚ ਕਰਵਾਇਆ

ਖਰੜ, 18 ਜੁਲਾਈ (ਗੁਰਮੁੱਖ ਸਿੰਘ ਮਾਨ)-ਉਪ ਮੰਡਲ ਪ੍ਰਸ਼ਾਸਨ ਖਰੜ ਵਲੋਂ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਦੇ ਖੇਡ ਮੈਦਾਨ ਵਿਖੇ ਇਕ ਰੋਜ਼ਾ ਵਾਲੀਬਾਲ ਮੈਚ ਕਰਵਾਇਆ ਗਿਆ, ਜਿਸ ਦਾ ਉਦਘਾਟਨ ਤਹਿਸੀਲਦਾਰ ਖਰੜ ਗੁਰਮੰਦਰ ਸਿੰਘ ...

ਪੂਰੀ ਖ਼ਬਰ »

ਸਾਬਕਾ ਕੈਬਨਿਟ ਮੰਤਰੀ ਦੀ ਅਗਵਾਈ 'ਚ ਮੈਡਮ ਬਰਾੜ ਦਾ ਸਨਮਾਨ

ਖਰੜ, 18 ਜੁਲਾਈ (ਗੁਰਮੁੱਖ ਸਿੰਘ ਮਾਨ)-ਕਾਂਗਰਸ ਪਾਰਟੀ ਵਲੋਂ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਦੀ ਰਹਿਨੁਮਾਈ ਵਿਚ ਖਰੜ ਤੋਂ ਤਬਦੀਲ ਹੋਏ ਐੱਸ. ਡੀ. ਐੱਮ. ਅਮਨਿੰਦਰ ਕੌਰ ਬਰਾੜ ਵਲੋਂ ਸਬ ਡਵੀਜ਼ਨ ਵਿਚ ਕੀਤੇ ਕੰਮਾਂ ਨੂੰ ਲੈ ਕੇ ਉਨ੍ਹਾਂ ਦਾ ਵਿਸ਼ੇਸ਼ ਤੌਰ 'ਤੇ ...

ਪੂਰੀ ਖ਼ਬਰ »

ਮੁਹਾਲੀ ਵਿਚਲੇ ਕੌਮਾਂਤਰੀ ਹਵਾਈ ਅੱਡੇ 'ਤੇ ਜਹਾਜ਼ ਚੜ੍ਹਨ ਸਮੇਂ ਬਜ਼ੁਰਗ ਯਾਤਰੀ ਦੀ ਅਚਾਨਕ ਮੌਤ

ਐੱਸ. ਏ. ਐੱਸ. ਨਗਰ, 18 ਜੁਲਾਈ (ਕੇ. ਐੱਸ. ਰਾਣਾ)-ਮੁਹਾਲੀ ਵਿਚਲੇ ਕੌਮਾਂਤਰੀ ਹਵਾਈ ਅੱਡੇ 'ਤੇ ਇਕ ਬਜ਼ੁਰਗ ਯਾਤਰੀ ਦੀ ਉਸ ਸਮੇਂ ਅਚਾਨਕ ਮੌਤ ਹੋ ਗਈ ਜਦੋਂ ਉਹ ਜਹਾਜ਼ 'ਚ ਸਵਾਰ ਹੋਣ ਲੱਗਾ ਸੀ | ਮਿ੍ਤਕ ਦੀ ਪਛਾਣ ਸੋਨਮ ਤਾਸ਼ੀ (82) ਵਾਸੀ ਲੇਹ ਲਦਾਖ ਵਜੋਂ ਹੋਈ ਹੈ | ਜਹਾਜ਼ ...

ਪੂਰੀ ਖ਼ਬਰ »

ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਝੰਜੇੜੀ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਇਆ

ਐੱਸ. ਏ. ਐੱਸ. ਨਗਰ, 18 ਜੁਲਾਈ (ਕੇ. ਐੱਸ. ਰਾਣਾ)-ਚੰਡੀਗੜ੍ਹ ਗਰੁੱਪ ਆਫ਼ ਕਾਲਜ਼ਿਜ਼ ਦੇ ਝੰਜੇੜੀ ਕਾਲਜ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਪ੍ਰਮਾਤਮਾ ਦੇ ਸ਼ੁਕਰਾਨੇ ਵਜੋਂ ਸ੍ਰੀ ਅਖੰਡ ਪਾਠ ਸਾਹਿਬ ਕਰਵਾਇਆ ਗਿਆ, ਜਿਸ 'ਚ ਮੈਨੇਜਮੈਂਟ, ਸਟਾਫ਼ ਅਤੇ ਸਮੂਹ ...

ਪੂਰੀ ਖ਼ਬਰ »

ਹਰਚਰਨ ਸਿੰਘ ਮਰਵਾਹਾ ਰੋਟਰੀ ਕਲੱਬ ਮੁਹਾਲੀ ਦੇ ਪ੍ਰਧਾਨ ਚੁਣੇ

ਐੱਸ. ਏ. ਐੱਸ. ਨਗਰ, 18 ਜੁਲਾਈ (ਕੇ. ਐੱਸ. ਰਾਣਾ)-ਰੋਟਰੀ ਕਲੱਬ ਮੁਹਾਲੀ ਦੀ ਅਹਿਮ ਮੀਟਿੰਗ ਮੁਹਾਲੀ ਵਿਖੇ ਹੋਈ, ਜਿਸ ਵਿਚ ਕੈਬਨਿਟ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ | ਇਸ ਮੌਕੇ ਰੋਟਰੀ ਕਲੱਬ ਦੀ ਹੋਣੀ ਚੋਣ ਵਿਚ ਰੋਟੇਰੀਅਨ ਹਰਚਰਨ ...

ਪੂਰੀ ਖ਼ਬਰ »

ਨਾਜਾਇਜ਼ ਅੰਗਰੇਜ਼ੀ ਸ਼ਰਾਬ ਸਮੇਤ ਇਕ ਮੁਲਜ਼ਮ ਕਾਬੂ

ਐੱਸ. ਏ. ਐੱਸ. ਨਗਰ, 18 ਜੁਲਾਈ (ਜਸਬੀਰ ਸਿੰਘ ਜੱਸੀ)-ਥਾਣਾ ਫੇਜ਼-1 ਦੀ ਪੁਲਿਸ ਨੇ ਨਾਜਾਇਜ਼ ਸ਼ਰਾਬ ਸਮੇਤ ਇਕ ਮੁਲਜ਼ਮ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਉਕਤ ਮੁਲਜ਼ਮ ਦੀ ਪਛਾਣ ਅਸ਼ੋਕ ਸ਼ਰਮਾ ਵਾਸੀ ਸੈਕਟਰ-38 ਵੈਸਟ ਚੰਡੀਗੜ੍ਹ ਵਜੋਂ ਹੋਈ ਹੈ | ਪੁਲਿਸ ਨੇ ...

ਪੂਰੀ ਖ਼ਬਰ »

ਐਨ. ਕੇ. ਸ਼ਰਮਾ ਨੇ ਲੋਹਗੜ੍ਹ ਵਿਖੇ ਸ਼ੀਤਲਾ ਮਾਤਾ ਮੰਦਰ ਦਾ ਨੀਂਹ ਪੱਥਰ ਰੱਖਿਆ

ਜ਼ੀਰਕਪੁਰ, 18 ਜੁਲਾਈ (ਅਵਤਾਰ ਸਿੰਘ)-ਜ਼ੀਰਕਪੁਰ ਨੇੜੇ ਪਿੰਡ ਲੋਹਗੜ੍ਹ ਦੇ ਸਨਰਾਈਜ਼ ਕੰਪਲੈਕਸ ਵਿਖੇ ਹਲਕਾ ਵਿਧਾਇਕ ਐਨ. ਕੇ. ਸ਼ਰਮਾ ਨੇ 150 ਸਾਲ ਪੁਰਾਣੇ ਸ਼ੀਤਲਾ ਮਾਤਾ ਦੇ ਸਥਾਨ 'ਤੇ ਮੰਦਰ ਦੀ ਨਵੀਂ ਇਮਾਰਤ ਬਣਾਉਣ ਲਈ ਉਸਾਰੀ ਦਾ ਨੀਂਹ ਪੱਥਰ ਰੱਖਿਆ | ਇਸ ਮੌਕੇ ਹਲਕਾ ...

ਪੂਰੀ ਖ਼ਬਰ »

ਮਾਮਲਾ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਦਾ ਖੱਟਾ ਸਿੰਘ ਦੀ ਗਵਾਹੀ ਸਬੰਧੀ ਹੋਈਆਂ ਦੋ ਗਵਾਹੀਆਂ

ਪੰਚਕੂਲਾ, 18 ਜੁਲਾਈ (ਕਪਿਲ)-ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਮਾਮਲੇ ਦੀ ਸੁਣਵਾਈ ਅੱਜ ਪੰਚਕੂਲਾ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਵਿਚ ਹੋਈ | ਸੁਣਵਾਈ ਦੇ ਚਲਦਿਆਂ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਵੀਡੀਓ ...

ਪੂਰੀ ਖ਼ਬਰ »

ਦਸਮੇਸ਼ ਨਗਰ 'ਚ 22 ਘੰਟਿਆਂ ਤੋਂ ਬਿਜਲੀ ਸਪਲਾਈ ਬੰਦ ਕਾਲੋਨੀ ਵਾਸੀਆਂ ਵਲੋਂ ਪਾਵਰਕਾਮ ਿਖ਼ਲਾਫ਼ ਰੋਸ ਪ੍ਰਦਰਸ਼ਨ

ਜ਼ੀਰਕਪੁਰ, 18 ਜੁਲਾਈ (ਹੈਪੀ ਪੰਡਵਾਲਾ)-ਇਥੋਂ ਦੀ ਤਹਿਸੀਲ ਸੜਕ 'ਤੇ ਪੈਂਦੇ ਦਸਮੇਸ਼ ਨਗਰ ਵਿਖੇ ਬਿਜਲੀ ਦੀਆਂ ਤਾਰਾਂ ਟੁੱਟਣ ਕਾਰਨ ਬੀਤੀ ਰਾਤ 11 ਵਜੇ ਤੋਂ ਬਿਜਲੀ ਸਪਲਾਈ ਠੱਪ ਪਈ ਹੈ, ਜਿਸ ਕਾਰਨ ਕਾਲੋਨੀ ਵਾਸੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ ¢ ਕਾਲੋਨੀ ...

ਪੂਰੀ ਖ਼ਬਰ »

ਕੀ ਪੁਲਿਸ ਗਾਇਕ ਪਰਮੀਸ਼ ਵਰਮਾ ਦੀ ਸੁਰੱਖਿਆ ਲੈ ਰਹੀ ਹੈ ਵਾਪਿਸ?

ਐੱਸ. ਏ. ਐੱਸ. ਨਗਰ, 18 ਜੁਲਾਈ (ਜਸਬੀਰ ਸਿੰਘ ਜੱਸੀ)-ਦਿਲਪ੍ਰੀਤ ਬਾਬਾ ਵਲੋਂ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਅਤੇ ਉਸ ਦੇ ਦੋਸਤ ਚਾਹਲ 'ਤੇ ਗੋਲੀ ਚਲਾਉਣ ਦੇ ਮਾਮਲੇ 'ਚ ਮੁਹਾਲੀ ਪੁਲਿਸ ਪਰਮੀਸ਼ ਵਰਮਾ ਦੇ ਪਰਿਵਾਰ ਵਲੋਂ ਦਿਲਪ੍ਰੀਤ ਬਾਬੇ ਨੂੰ 20 ਲੱਖ ਰੁਪਏ ਦੀ ਫਿਰੌਤੀ ...

ਪੂਰੀ ਖ਼ਬਰ »

ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਤੇ ਐਕਸ ਸਰਵਿਸਮੈਨ ਐਸੋਸੀਏਸ਼ਨ ਦਾ ਗਠਨ

ਕੁਰਾਲੀ, 18 ਜੁਲਾਈ (ਹਰਪ੍ਰੀਤ ਸਿੰਘ)-ਸ਼ਹਿਰ ਅੰਦਰ ਬਜ਼ੁਰਗਾਂ ਤੇ ਸਾਬਕਾ ਸੈਨਿਕਾਂ ਦੀਆਂ ਲੋੜਾਂ ਨੂੰ ਮੁੱਖ ਰੱਖਦਿਆਂ ਸੀਨੀਅਰ ਸਿਟੀਜਨ ਐਸੋਸੀਏਸ਼ਨ ਅਤੇ ਐਕਸ ਸਰਵਿਸਮੈਨ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਪਟਨ ਪ੍ਰੇਮ ਸਿੰਘ ...

ਪੂਰੀ ਖ਼ਬਰ »

ਕੁਰਾਲੀ ਵਿਖੇ ਭਾਰੀ ਮੀ ਾਹ ਕਾਰਨ ਲੋਕਾਂ ਦੇ ਘਰਾਂ 'ਚ ਗੰਦਾ ਪਾਣੀ ਵੜਿਆ

ਕੁਰਾਲੀ, 18 ਜੁਲਾਈ (ਬਿੱਲਾ ਅਕਾਲਗੜ੍ਹੀਆ)-ਸਥਾਨਕ ਸ਼ਹਿਰ ਵਿਖੇ ਦਿਨ ਭਰ ਪਏ ਭਾਰੀ ਮੀਂਹ ਕਾਰਨ ਸਾਰਾ ਸ਼ਹਿਰ ਜਲ-ਥਲ ਹੋ ਗਿਆ | ਦਿਨ ਭਰ ਪੈਂਦੀ ਰਹੀ ਬਾਰਿਸ਼ ਕਾਰਨ ਸ਼ਹਿਰ ਦੇ ਚੰਡੀਗੜ੍ਹ ਰੋਡ, ਸੀਸਵਾਂ ਰੋਡ, ਮੋਰਿੰਡਾ ਰੋਡ, ਰੋਪਡ ਰੋਡ, ਮੁੱਖ ਬਾਜ਼ਾਰ, ਮਾਤਾ ਰਾਣੀ ...

ਪੂਰੀ ਖ਼ਬਰ »

ਵਿਆਹੁਤਾ ਔਰਤ ਵਲੋਂ ਖ਼ੁਦਕੁਸ਼ੀ

ਜ਼ੀਰਕਪੁਰ, 18 ਜੁਲਾਈ (ਅਵਤਾਰ ਸਿੰਘ)-ਬਲਟਾਣਾ ਦੀ ਵਧਾਵਾ ਨਗਰ ਕਾਲੋਨੀ ਵਿਚ ਇਕ ਕਰੀਬ 30 ਸਾਲਾ ਵਿਆਹੁਤਾ ਔਰਤ ਵਲੋਂ ਗਲ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ | ਪੁਲਿਸ ਨੇ ਮਿ੍ਤਕ ਔਰਤ ਦੀ ਲਾਸ਼ ਨੂੰ ਹਸਪਤਾਲ ਵਿਚ ਰਖਵਾ ਕੇੇ ਉਸ ਦੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਹੈ, ...

ਪੂਰੀ ਖ਼ਬਰ »

ਸੋਹਾਣਾ ਤੋਂ ਰਾਏਪੁਰ ਕਲਾਂ ਤੱਕ ਬਣੀ ਸੜਕ 'ਤੇ ਜਮ੍ਹਾਂ ਹੋਏ ਪਾਣੀ ਕਾਰਨ ਲੋਕ ਹੁੰਦੇ ਰਹੇ ਪ੍ਰੇਸ਼ਾਨ

ਐੱਸ. ਏ. ਐੱਸ. ਨਗਰ, 18 ਜੁਲਾਈ (ਨਰਿੰਦਰ ਸਿੰਘ ਝਾਂਮਪੁਰ)-ਗਮਾਡਾ ਵਲੋਂ ਹਾਲ ਹੀ ਵਿਚ ਸੋਹਾਣਾ ਤੋਂ ਵੱਖ-ਵੱਖ ਪ੍ਰਾਜੈਕਟਾਂ ਤਹਿਤ ਰਾਏਪੁਰ ਕਲਾਂ ਪੁੱਜਦੀ ਸੜਕ ਜੋ ਮੁੱਖ ਮਾਰਗ 'ਤੇ ਮਿਲਦੀ ਹੈ ਉਸ ਉੱਤੇ ਅੱਜ ਪਈ ਬਰਸਾਤ ਕਾਰਨ ਕਰੀਬ 2-2 ਫੁੱਟ ਪਾਣੀ ਭਰ ਗਿਆ ਅਤੇ ਇਧਰੋਂ ...

ਪੂਰੀ ਖ਼ਬਰ »

ਸਿੱਖਿਆ ਦੇ ਖ਼ੇਤਰ 'ਚ ਜਾਣਿਆ-ਪਹਿਚਾਣਿਆ ਨਾਂਅ ਸੁਖਮਨੀ ਗਰੁੱਪ ਆਫ਼ ਇੰਸਟੀਚਿਊਟ'

ਚੰਡੀਗੜ੍ਹ, 18 ਜੁਲਾਈ (ਅ. ਬ.)-ਸ੍ਰੀ ਸੁਖਮਨੀ ਗਰੁੱਪ ਆਫ਼ ਇੰਸਟੀਚਿਊਸ਼ਨ ਨਾਰਥ ਇੰਡੀਆ ਦਾ ਸਭ ਤੋਂ ਵੱਡਾ ਗਰੁੱਪ ਆਫ ਇੰਸਟੀਚਿਊਟ ਹੈ, ਜੋ ਕਿ 46 ਵਰਿ੍ਹਆਂ ਤੋਂ ਸਿੱਖਿਆ ਦੇ ਖੇਤਰ ਵਿਚ ਜਾਣਿਆ-ਪਹਿਚਾਣਿਆ ਨਾਂਅ ਹੈ | ਸੰਨ 1970 ਵਿਚ ਪ੍ਰੋ: ਅਵਤਾਰ ਸਿੰਘ ਨੇ ਸ੍ਰੀ ਸੁਖਮਨੀ ...

ਪੂਰੀ ਖ਼ਬਰ »

ਨਾਬਾਲਗ ਲੜਕੀ ਨੂੰ ਅਗਵਾ ਕਰਨ ਦੇ ਦੋਸ਼ ਹੇਠ ਮਾਮਲਾ ਦਰਜ

ਜ਼ੀਰਕਪੁਰ, 18 ਜੁਲਾਈ (ਅਵਤਾਰ ਸਿੰਘ)-ਸਥਾਨਕ ਪੁਲਿਸ ਨੇ ਇਕ 16 ਸਾਲਾ ਨਾਬਾਲਗ ਲੜਕੀ ਨੰੂ ਕਥਿਤ ਰੂਪ ਵਿਚ ਅਗਵਾ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ¢ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਗੈਂਦਾ ਰਾਮ ਪੁੱਤਰ ਬਿਸ਼ਨ ਦਾਸ ਵਾਸੀ ਦਸਮੇਸ਼ ਕਾਲੋਨੀ ਜ਼ੀਰਕਪੁਰ ਨੇ ...

ਪੂਰੀ ਖ਼ਬਰ »

ਏ. ਟੀ. ਐੱਸ. ਸੁਸਾਇਟੀ 'ਚ ਲੱਖਾਂ ਰੁਪਏ ਦੀ ਚੋਰੀ ਦੇ ਮਾਮਲੇ 'ਚ ਗਰੋਹ ਦੇ 4 ਮੈਂਬਰ ਕਾਬੂ

ਡੇਰਾਬੱਸੀ, 18 ਜੁਲਾਈ (ਗੁਰਮੀਤ ਸਿੰਘ)-ਬਰਵਾਲਾ ਸੜਕ 'ਤੇ ਸਥਿਤ ਨਾਮੀ ਏ. ਟੀ. ਐੱਸ. ਸੁਸਾਇਟੀ ਦੇ ਦੋ ਫਲੈਟਾਂ ਵਿਚ ਚੋਰੀ ਦੇ ਮਾਮਲੇ ਵਿਚ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ | ਪੁਲਿਸ ਨੇ ਦਿੱਲੀ ਵਾਸੀ ਦੋ ਭਰਾਵਾਂ ਸਮੇਤ ਚਾਰ ਜਣਿਆਂ ਨੂੰ ਗਿ੍ਫ਼ਤਾਰ ਕੀਤਾ ਹੈ, ...

ਪੂਰੀ ਖ਼ਬਰ »

'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਸਿਖਲਾਈ ਵਰਕਸ਼ਾਪ ਦਾ ਤੀਜਾ ਗੇੜ ਸਮਾਪਤ

ਐੱਸ. ਏ. ਐੱਸ. ਨਗਰ, 18 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)-'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਪ੍ਰਾਜੈਕਟ ਤਹਿਤ ਐੱਸ. ਸੀ. ਈ. ਆਰ. ਟੀ. ਪੰਜਾਬ ਵਲੋਂ ਪ੍ਰਾਇਮਰੀ ਅਧਿਆਪਕਾਂ ਲਈ ਕਰਵਾਈ ਜਾ ਰਹੀ 3 ਰੋਜ਼ਾ ਸਿਖਲਾਈ ਵਰਕਸ਼ਾਪ ਦਾ ਤੀਜਾ ਗੇੜ ਸਮਾਪਤ ਹੋ ਗਿਆ ਹੈ | ਤੀਜੇ ਗੇੜ ਦੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX