ਤਾਜਾ ਖ਼ਬਰਾਂ


ਮੁਕੇਰੀਆਂ : ਨੌਵੇਂ ਰਾਊਂਡ ਮਗਰੋਂ ਕਾਂਗਰਸ 1505 ਵੋਟਾਂ ਨਾਲ ਅੱਗੇ
. . .  3 minutes ago
ਬਟਾਲਾ 'ਚ ਕੈਪਟਨ ਨੇ ਬੇਰਿੰਗ ਯੂਨੀਅਨ ਕਾਲਜ ਦਾ ਕੀਤਾ ਦੌਰਾ
. . .  1 minute ago
ਬਟਾਲਾ, 24 ਅਕਤੂਬਰ (ਕਾਹਲੋਂ)- ਬਟਾਲਾ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਦਾ ਦੌਰਾ ਕੀਤਾ। ਜ਼ਿਕਰਯੋਗ ਹੈ ਕਿ...
ਮਨਪ੍ਰੀਤ ਸਿੰਘ ਇਯਾਲੀ 9ਵੇਂ ਰਾਊਂਡ ਵਿਚ 7822 ਵੋਟਾਂ ਨਾਲ ਅੱਗੇ
. . .  6 minutes ago
ਫਗਵਾੜਾ : 8ਵੇਂ ਰਾਊਂਡ ਮਗਰੋਂ ਧਾਲੀਵਾਲ 10788 ਵੋਟਾਂ ਨਾਲ ਅੱਗੇ
. . .  4 minutes ago
ਬਟਾਲਾ ਪਹੁੰਚੇ ਕੈਪਟਨ ਅਮਰਿੰਦਰ ਸਿੰਘ
. . .  8 minutes ago
ਬਟਾਲਾ, 24 ਅਕਤੂਬਰ (ਕਾਹਲੋਂ)- ਕੈਬਨਿਟ ਦੀ ਬੈਠਕ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ...
11ਵੇਂ ਰਾਊਂਡ ਵਿਚ ਜਲਾਲਾਬਾਦ ਤੋਂ ਰਮਿੰਦਰ ਸਿੰਘ ਆਂਵਲਾ 10504 ਵੋਟਾਂ ਨਾਲ ਅੱਗੇ
. . .  12 minutes ago
ਮੁੱਖ ਸਕੱਤਰ ਪੰਜਾਬ ਕਰਨ ਅਵਤਾਰ ਸਿੰਘ ਨੇ ਲਿਆ ਕਰਤਾਰਪੁਰ ਲਾਂਘੇ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ
. . .  16 minutes ago
ਬਟਾਲਾ, 24 ਅਕਤੂਬਰ (ਕਾਹਲੋਂ)- ਅੱਜ ਮੁੱਖ ਸਕੱਤਰ ਪੰਜਾਬ ਕਰਨ ਅਵਤਾਰ ਸਿੰਘ ਕਰਤਾਰਪੁਰ ਲਾਂਘੇ 'ਤੇ ਪਹੁੰਚੇ। ਇੱਥੇ ਉਨ੍ਹਾਂ ਨੇ ਲਾਂਘੇ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ...
ਮਹਾਰਾਸ਼ਟਰ ਚੋਣਾਂ : ਨਾਗਪੁਰ ਦੱਖਣੀ-ਪੱਛਮੀ ਹਲਕੇ ਤੋਂ ਮੁੱਖ ਮੰਤਰੀ ਦੇਵੇਂਦਰ ਫੜਨਵੀਸ 8398 ਵੋਟਾਂ ਨਾਲ ਅੱਗੇ
. . .  21 minutes ago
ਅੱਠਵੇਂ ਰਾਊਂਡ ਤੋਂ ਬਾਅਦ ਮੁਕੇਰੀਆਂ ਤੋਂ ਇੰਦੂ ਬਾਲਾ 2132 ਵੋਟਾਂ ਨਾਲ ਅੱਗੇ
. . .  22 minutes ago
ਫਗਵਾੜਾ : ਸੱਤਵੇਂ ਰਾਊਂਡ ਮਗਰੋਂ ਧਾਲੀਵਾਲ 8149 ਵੋਟਾਂ ਨਾਲ ਅੱਗੇ
. . .  26 minutes ago
ਹਰਿਆਣਾ ਚੋਣਾਂ : ਸੱਤਵੇਂ ਰਾਊਂਡ ਮਗਰੋਂ ਕੈਥਲ ਤੋਂ ਕਾਂਗਰਸੀ ਉਮੀਦਵਾਰ ਸੁਰਜੇਵਾਲਾ 5014 ਵੋਟਾਂ ਨਾਲ ਅੱਗੇ
. . .  26 minutes ago
ਹਰਿਆਣਾ ਚੋਣਾਂ : ਪੀਹੋਵਾ ਤੋਂ ਸਾਬਕਾ ਹਾਕੀ ਕਪਤਾਨ ਅਤੇ ਭਾਜਪਾ ਉਮੀਦਵਾਰ ਸੰਦੀਪ ਸਿੰਘ 1606 ਵੋਟਾਂ ਨਾਲ ਅੱਗੇ
. . .  32 minutes ago
ਦਸਵੇਂ ਰਾਊਂਡ ਵਿਚ ਜਲਾਲਾਬਾਦ ਤੋਂ ਰਮਿੰਦਰ ਸਿੰਘ ਆਂਵਲਾ 10240 ਵੋਟਾਂ 'ਤੇ ਅੱਗੇ
. . .  35 minutes ago
ਫਗਵਾੜਾ : 6ਵੇਂ ਰਾਊਂਡ ਮਗਰੋਂ ਕਾਂਗਰਸ 5976 ਵੋਟਾਂ ਨਾਲ ਅੱਗੇ
. . .  37 minutes ago
ਹਰਿਆਣਾ ਚੋਣਾਂ : ਉਚਾਨਾ ਤੋਂ ਜੇ. ਜੇ. ਪੀ. ਦੇ ਮੁਖੀ ਦੁਸ਼ਿਯੰਤ ਚੌਟਾਲਾ 15000 ਵੋਟਾਂ ਨਾਲ ਅੱਗੇ
. . .  38 minutes ago
ਮੁਕੇਰੀਆਂ : ਸੱਤਵੇਂ ਗੇੜ ਵਿਚ ਕਾਂਗਰਸ 2684 ਵੋਟਾਂ ਨਾਲ ਅੱਗੇ
. . .  40 minutes ago
ਹਰਿਆਣਾ ਚੋਣਾਂ : 6ਵੇਂ ਰਾਊਂਡ ਤੋਂ ਬਾਅਦ ਅਭੈ ਚੌਟਾਲਾ 3743 ਵੋਟਾਂ ਨਾਲ ਅੱਗੇ
. . .  40 minutes ago
ਨੌਵੇਂ ਰਾਊਂਡ ਵਿਚ ਜਲਾਲਾਬਾਦ ਤੋਂ ਰਮਿੰਦਰ ਸਿੰਘ ਆਂਵਲਾ 9203 ਵੋਟਾਂ ਨਾਲ ਅੱਗੇ
. . .  41 minutes ago
ਹਰਿਆਣਾ ਚੋਣਾਂ : ਨਰਵਾਨਾ 'ਚ ਚੌਥੇ ਰਾਊਂਡ ਤੋਂ ਬਾਅਦ ਜੇ. ਜੇ. ਪੀ. ਉਮੀਦਵਾਰ ਰਾਮਨਿਵਾਸ ਅੱਗੇ
. . .  42 minutes ago
ਹਰਿਆਣਾ ਚੋਣਾਂ : ਪੰਜਵੇਂ ਰਾਊਂਡ ਤੋਂ ਬਾਅਦ ਬਾਦਲੀ ਹਲਕੇ ਤੋਂ ਭਾਜਪਾ ਉਮੀਦਵਾਰ ਓ. ਪੀ. ਧਨਖੜ ਕਰੀਬ 4900 ਵੋਟਾਂ ਨਾਲ ਪੱਛੜੇ
. . .  45 minutes ago
ਫਗਵਾੜਾ : ਛੇਵੇਂ ਰਾਊਂਡ ਮਗਰੋਂ ਕਾਂਗਰਸ 2674, ਭਾਜਪਾ 765, ਬਸਪਾ 1610 ਤੇ ਆਪ 102 'ਤੇ
. . .  45 minutes ago
ਮੁਕੇਰੀਆਂ ਹਲਕਾ ਦੀ ਜ਼ਿਮਨੀ ਚੋਣ ਦੌਰਾਨ ਕਾਂਗਰਸ ਪਾਰਟੀ 2064 ਵੋਟਾਂ ਨਾਲ ਛੇਵੇਂ ਰਾਊਂਡ ਵਿਚ ਅੱਗੇ ਚੱਲ ਰਹੀ ਹੈ
. . .  49 minutes ago
ਸੱਤਵੇਂ ਰਾਊਂਡ 'ਚ ਦਾਖਾ ਹਲਕੇ ਤੋਂ ਅਕਾਲੀ ਉਮੀਦਵਾਰ ਮਨਪ੍ਰੀਤ ਇਯਾਲੀ 5242 ਵੋਟਾਂ ਨਾਲ ਅੱਗੇ
. . .  50 minutes ago
ਹਰਿਆਣਾ ਚੋਣਾਂ : ਇਸਰਾਨਾ ਹਲਕੇ ਤੋਂ ਟਰਾਂਸਪੋਰਟ ਮੰਤਰੀ ਅਤੇ ਭਾਜਪਾ ਉਮੀਦਵਾਰ ਕ੍ਰਿਸ਼ਨ ਲਾਲ ਪੰਵਾਰ 8300 ਵੋਟਾਂ ਨਾਲ ਪਿੱਛੇ
. . .  49 minutes ago
ਨੀਟੂ ਸ਼ਟਰਾਂਵਾਲੇ ਨੇ ਪਾੜੇ ਕੱਪੜੇ
. . .  51 minutes ago
ਹਰਿਆਣਾ ਚੋਣਾਂ : ਪੰਜਵੇਂ ਰਾਊਂਡ ਤੋਂ ਬਾਅਦ ਸ਼ਾਹਬਾਦ ਮਾਰਕੰਡਾ ਤੋਂ ਜੇ. ਜੇ. ਪੀ. ਉਮੀਦਵਾਰ ਰਾਮਕਰਣ ਕਾਲਾ 17,000 ਵੋਟਾਂ ਨਾਲ ਅੱਗੇ
. . .  56 minutes ago
ਅੱਠਵੇਂ ਰਾਊਂਡ ਵਿਚ ਜਲਾਲਾਬਾਦ ਤੋਂ ਰਮਿੰਦਰ ਸਿੰਘ ਆਂਵਲਾ 9058 ਵੋਟਾਂ ਨਾਲ ਅੱਗੇ
. . .  1 minute ago
ਹਰਿਆਣਾ ਚੋਣਾਂ : ਛੇਵੇਂ ਰਾਊਂਡ ਤੋਂ ਬਾਅਦ ਕੈਥਲ ਤੋਂ ਕਾਂਗਰਸੀ ਉਮੀਦਵਾਰ ਰਣਦੀਪ ਸੁਰਜੇਵਾਲਾ 4730 ਵੋਟਾਂ ਨਾਲ ਅੱਗੇ
. . .  1 minute ago
ਮਹਾਰਾਸ਼ਟਰ ਚੋਣਾਂ : ਭਾਜਪਾ 99 ਅਤੇ ਸ਼ਿਵ ਸੈਨਾ 60 ਸੀਟਾਂ 'ਤੇ ਅੱਗੇ
. . .  about 1 hour ago
ਦਾਖਾ : ਛੇਵੇਂ ਰਾਊਂਡ ਮਗਰੋਂ 4048 ਵੋਟਾਂ ਨਾਲ ਮਨਪ੍ਰੀਤ ਸਿੰਘ ਇਯਾਲੀ ਅੱਗੇ
. . .  about 1 hour ago
ਹਰਿਆਣਾ ਚੋਣਾਂ : ਕੈਥਲ ਤੋਂ ਕਾਂਗਰਸੀ ਉਮੀਦਵਾਰ ਰਣਦੀਪ ਸੁਰਜੇਵਾਲਾ 4500 ਵੋਟਾਂ ਨਾਲ ਅੱਗੇ
. . .  about 1 hour ago
ਫਗਵਾੜਾ : 5ਵੇਂ ਰਾਊਂਡ ਮਗਰੋਂ ਕਾਂਗਰਸ 2937, ਭਾਜਪਾ 1564, ਬਸਪਾ 1233 ਤੇ ਆਪ 165 'ਤੇ
. . .  about 1 hour ago
ਹਰਿਆਣਾ 'ਚ ਕਿੰਗ ਮੇਕਰ ਦੇ ਰੂਪ 'ਚ ਉੱਭਰ ਰਹੀ ਹੈ ਜੇ. ਜੇ. ਪੀ.
. . .  about 1 hour ago
ਹਿਮਾਚਲ ਪ੍ਰਦੇਸ਼ ਜ਼ਿਮਨੀ ਚੋਣਾਂ 'ਚ ਦੋ ਸੀਟਾਂ 'ਤੇ ਭਾਜਪਾ ਅੱਗੇ
. . .  about 1 hour ago
ਜਲਾਲਾਬਾਦ : ਚੌਥੇ ਰਾਊਂਡ ਮਗਰੋਂ ਕਾਂਗਰਸ 19635, ਅਕਾਲੀ ਦਲ 11043 ਅਤੇ 'ਆਪ' 1371 ਵੋਟਾਂ 'ਤੇ
. . .  about 1 hour ago
ਸੱਤਵੇਂ ਰਾਊਂਡ ਵਿਚ ਜਲਾਲਾਬਾਦ ਤੋਂ ਰਮਿੰਦਰ ਸਿੰਘ ਆਂਵਲਾ 8667 ਵੋਟਾਂ ਤੇ ਅੱਗੇ
. . .  about 1 hour ago
ਦਾਖਾ : 5ਵੇਂ ਰਾਊਂਡ ਮਗਰੋਂ ਅਕਾਲੀ ਦਲ ਦੇ ਇਯਾਲੀ 3357 ਵੋਟਾਂ ਨਾਲ ਅੱਗੇ
. . .  about 1 hour ago
ਦਾਖਾ ਤੋਂ ਅਕਾਲੀ ਉਮੀਦਵਾਰ ਇਯਾਲੀ 3273 ਵੋਟਾਂ ਨਾਲ ਅੱਗੇ ਚੱਲ ਰਹੇ ਹਨ
. . .  about 1 hour ago
ਫਗਵਾੜਾ : ਚੌਥੇ ਰਾਊਂਡ ਮਗਰੋਂ ਕਾਂਗਰਸ 3539, ਭਾਜਪਾ 1481, ਬਸਪਾ 1256 ਤੇ ਆਪ 104 'ਤੇ
. . .  about 1 hour ago
ਹਰਿਆਣਾ 'ਚ ਲਟਕਵੀਂ ਵਿਧਾਨ ਸਭਾ ਬਣਨ ਦੇ ਆਸਾਰ
. . .  about 1 hour ago
ਰਮਿੰਦਰ ਸਿੰਘ ਆਂਵਲਾ ਨੂੰ 15108 ਵੋਟਾਂ
. . .  about 1 hour ago
ਉੱਤਰ ਪ੍ਰਦੇਸ਼ ਜ਼ਿਮਨੀ ਚੋਣਾਂ : ਰਾਮਪੁਰ ਤੋਂ ਸਮਾਜਵਾਦੀ ਪਾਰਟੀ ਦੇ ਉਮੀਦਵਾਰ 7635 ਵੋਟਾਂ ਨਾਲ ਅੱਗੇ
. . .  about 1 hour ago
ਦਾਖਾ : ਮਨਪ੍ਰੀਤ ਸਿੰਘ ਇਯਾਲੀ 2255 ਵੋਟਾਂ ਨਾਲ ਅੱਗੇ
. . .  about 1 hour ago
ਹਰਿਆਣਾ ਚੋਣਾਂ : ਦਾਦਰੀ ਵਿਧਾਨ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਬਬੀਤਾ ਫੋਗਾਟ ਅੱਗੇ
. . .  about 1 hour ago
ਕਾਂਗਰਸ ਪਾਰਟੀ ਦੂਸਰੇ ਰਾਊਂਡ ਵਿਚ 212 ਵੋਟਾਂ ਨਾਲ ਅੱਗੇ ਚੱਲ ਰਹੀ ਹੈ
. . .  about 1 hour ago
ਨਾਭਾ ਦੀ ਸਖ਼ਤ ਸੁਰੱਖਿਆ ਜੇਲ੍ਹ ਅੰਦਰ ਗੈਂਗਸਟਰ ਦੇ ਹੋਣਗੇ ਅਨੰਦ ਕਾਰਜ
. . .  about 1 hour ago
ਫਗਵਾੜਾ : ਧਾਲੀਵਾਲ ਤੀਸਰੇ ਰਾਊਂਡ ਮਗਰੋਂ 2765 ਵੋਟਾਂ ਨਾਲ ਅੱਗੇ
. . .  1 minute ago
ਚੌਥੇ ਰਾਊਂਡ ਵਿਚ ਜਲਾਲਾਬਾਦ ਤੋਂ ਰਮਿੰਦਰ ਸਿੰਘ ਆਂਵਲਾ 8809 ਵੋਟਾਂ ਤੇ ਅੱਗੇ
. . .  about 2 hours ago
ਫਗਵਾੜਾ : ਤੀਸਰੇ ਰਾਊਂਡ ਮਗਰੋਂ ਕਾਂਗਰਸ 2364, ਭਾਜਪਾ 1451, ਬਸਪਾ 887 ਤੇ ਆਪ 63 'ਤੇ ਚੱਲ ਰਹੇ ਹਨ
. . .  about 2 hours ago
ਮਹਾਰਾਸ਼ਟਰ ਚੋਣਾਂ : ਵਰਲੀ ਵਿਧਾਨ ਸਭਾ ਹਲਕੇ ਤੋਂ ਸ਼ਿਵ ਸੈਨਾ ਦੇ ਅਦਿੱਤਿਆ ਠਾਕਰੇ ਅੱਗੇ
. . .  about 2 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 4 ਸਾਉਣ ਸੰਮਤ 550

ਸੰਗਰੂਰ

ਕਾਂਗਰਸ ਆਗੂਆਂ ਵਿਚਕਾਰ ਹੋਏ ਝਗੜੇ ਉਪਰੰਤ ਦੋਵਾਂ ਧਿਰਾਂ ਖਿਲਾਫ ਵੱਖ-ਵੱਖ ਥਾਣਿਆਂ ਵਿਚ ਮਾਮਲਾ ਦਰਜ

ਸੰਗਰੂਰ, 18 ਜੁਲਾਈ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)- ਬੀਤੇ ਦਿਨੀਂ ਕਾਂਗਰਸ ਦੇ ਹਲਕਾ ਅਮਰਗੜ੍ਹ ਨਾਲ ਸਬੰਧਿਤ ਦੋ ਆਗੂਆਂ ਵਿਚਕਾਰ ਹੋਏ ਤਕਰਾਰ ਅਤੇ ਝਗੜੇ ਉਪਰੰਤ ਦੋਵਾਂ ਧਿਰਾਂ ਖਿਲਾਫ ਥਾਣਾ ਸਦਰ ਧੂਰੀ ਅਤੇ ਥਾਣਾ ਅਮਰਗੜ੍ਹ ਵਿਖੇ ਮਾਮਲਾ ਦਰਜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕੈਬਨਿਟ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ ਅਤੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਸ੍ਰੀ ਰਾਜਿੰਦਰ ਸਿੰਘ ਰਾਜਾ ਬੀਰ ਕਲਾਂ ਦੇ ਨਜ਼ਦੀਕੀ ਕਾਂਗਰਸ ਦੇ ਜ਼ਿਲ੍ਹਾ ਮੀਤ ਪ੍ਰਧਾਨ ਹਰਮਨਜੀਤ ਸਿੰਘ ਬਡਲਾ ਨੇ ਦੋਸ਼ ਲਗਾਇਆ ਸੀ ਕਿ ਮਲੇਰਕੋਟਲਾ ਤੋਂ ਧੂਰੀ ਆਉਂਦਿਆਂ ਰਸਤੇ ਵਿਚ ਪਿੰਡ ਭਸੋੜ ਦੀ ਹੱਦ ਕੋਲ ਵਿਧਾਇਕ ਅਮਰਗੜ੍ਹ ਦੇ ਸਾਥੀਆਂ ਪਵਿੱਤਰ ਸਿੰਘ ਢੱਡੇ, ਦੀਪੀ ਰਾਣੂ ਵਾਸੀ ਮਡਿਆਲਾ, ਦਰਸ਼ਨ ਸਿੰਘ ਸਰੌਦ ਅਤੇ ਗੋਲਡੀ ਨੇ ਉਸ ਦੀ ਕਾਰ ਰੋਕ ਕੇ ਹਮਲਾ ਕੀਤਾ | ਬਡਲਾ ਦਾ ਦੋਸ਼ ਹੈ ਕਿ ਬੀਤੇ ਦਿਨੀਂ ਉਸ ਉੱਪਰ ਹੋਏ ਹਮਲੇ ਵਿਚ ਵਿਧਾਇਕ ਧੀਮਾਨ ਦੀ ਸਿੱਧੀ ਸਰਪ੍ਰਸਤੀ ਸੀ ਪਰ ਬਾਅਦ ਵਿਚ ਵਿਧਾਇਕ ਨੇ ਇਸ ਹਮਲੇ ਸਬੰਧੀ ਅਨਜਾਣਤਾ ਪ੍ਰਗਟਾਉਂਦਿਆਂ ਕਿਹਾ ਕਿ ਪਵਿੱਤਰ ਸਿੰਘ ਨਾਂ ਦਾ ਕੋਈ ਵਿਅਕਤੀ ਉਨ੍ਹਾਂ ਦਾ ਮੀਡੀਆ ਸਲਾਹਕਾਰ ਨਹੀਂ ਹੈ | ਧੀਮਾਨ ਵਲੋਂ ਜਾਰੀ ਬਿਆਨ ਉਪਰੰਤ ਅੱਜ ਬਡਲਾ ਨੇ ਕਿਹਾ ਕਿ ਵਿਧਾਇਕ ਸਪਸ਼ਟ ਕਰਨ ਕਿ ਜੇ ਉਨ੍ਹਾਂ ਦਾ ਕੋਈ ਮੀਡੀਆ ਸਲਾਹਕਾਰ ਨਹੀਂ ਹੈ ਤਾਂ ਉਹ ਹਮਲਾਵਰਾਂ ਨੂੰ ਪਾਰਟੀ ਵਿਚੋਂ ਕਢਵਾਉਣ ਲਈ ਕੀ ਕਦਮ ਚੁੱਕ ਰਹੇ ਹਨ | ਬਡਲਾ ਨੇ ਕਿਹਾ ਕਿ ਉਨ੍ਹਾਂ ਉੱਤੇ ਥਾਣਾ ਅਮਰਗੜ੍ਹ ਵਿਖੇ ਜੋ ਪਰਚਾ ਹਮਲਾਵਰ ਧਿਰ ਵਜੋਂ ਦਰਜ ਕਰਵਾਇਆ ਗਿਆ ਹੈ, ਉਹ ਸਰਾਸਰ ਝੂਠ ਦੇ ਆਧਾਰ ਉੱਤੇ ਦਰਜ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਘੇਰ ਕੇ ਉਸ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ ਪਰ ਅਜਿਹੀ ਕੋਈ ਵੀ ਧਾਰਾ ਸਦਰ ਧੂਰੀ ਦੀ ਪੁਲਿਸ ਨੇ ਨਹੀਂ ਲਗਾਈ ਜੋ ਜਾਨਲੇਵਾ ਹਮਲੇ ਦੀ ਤਰਜਮਾਨੀ ਕਰਦੀ ਹੋਵੇ | ਧੂਰੀ-ਮਲੇਰਕੋਟਲਾ ਸੜਕ ਉੱਤੇ ਲੱਗੇ ਪੈਟਰੋਲ ਪੰਪਾਂ, ਢਾਬਿਆਂ ਜਾਂ ਹੋਰ ਜਨਤਕ ਥਾਵਾਂ ਉੱਪਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਸਟੇਜ ਪੁਲਿਸ ਵਲੋ ਚੈੱਕ ਕੀਤੇ ਜਾਣ ਦੀ ਮੰਗ ਕਰਦਿਆਂ ਬਡਲਾ ਨੇ ਕਿਹਾ ਕਿ ਅਸਲੀਅਤ ਸਾਹਮਣੇ ਆ ਜਾਵੇਗੀ ਕਿ ਉਨ੍ਹਾਂ ਨੇ ਪਿੰਡ ਭਸੋੜ ਵਿਚਲੀ ਹਮਲੇ ਦੀ ਘਟਨਾ ਤੋਂ ਪਹਿਲਾਂ ਕਿਸੇ ਨਾਲ ਕੋਈ ਝਗੜਾ ਕੀਤਾ ਹੋਵੇ | ਬਡਲਾ ਨੇ ਆਪਣੇ ਉੱਤੇ ਹੋਏ ਪਰਚੇ ਨੂੰ ਝੂਠਾ ਪਰਚਾ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਉੱਤੇ ਦਰਜ ਹੋਏ ਪਰਚੇ ਦੀ ਜਾਂਚ ਜ਼ਿਲ੍ਹਾ ਪੁਲਿਸ ਮੁਖੀ ਆਪ ਕਰਨ ਜਾਂ ਕਿਸੇ ਐਸ.ਪੀ. ਰੈਂਕ ਦੇ ਅਧਿਕਾਰੀ ਤੋਂ ਕਰਵਾਉਣ ਤਾਂ ਜੋ ਸਹੀ ਤਸਵੀਰ ਸਾਹਮਣੇ ਆ ਸਕੇ | ਬਡਲਾ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਹਮਲਾਵਰਾਂ ਖਿਲਾਫ ਦਰਜ ਮਾਮਲੇ ਵਿਚ ਧਾਰਾ ਨਾ ਵਧਾਈ ਗਈ ਅਤੇ ਉਨ੍ਹਾਂ ਉੱਤੇ ਦਰਜ ਪਰਚਾ ਰੱਦ ਨਾ ਕੀਤਾ ਗਿਆ ਤਾਂ ਉਹ ਆਪਣੇ ਸਮਰਥਕਾਂ ਸਮੇਤ ਮੁੱਖ ਮੰਤਰੀ ਪੰਜਾਬ ਨੂੰ ਮਿਲਣਗੇ | ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਜੇ ਉਨ੍ਹਾਂ ਨੂੰ ਫਿਰ ਵੀ ਇਨਸਾਫ਼ ਨਾ ਮਿਲਿਆ ਤਾਂ ਉਹ ਧਰਨੇ ਮੁਜ਼ਾਹਰੇ ਕਰਨ ਤੋਂ ਵੀ ਪਿੱਛੇ ਨਹੀਂ ਹਟਣਗੇ | ਇਸ ਮੌਕੇ ਮਹਿਲਾ ਕਾਂਗਰਸ ਦੀ ਸਕੱਤਰ ਬੀਬੀ ਪਿ੍ਤਪਾਲ ਕੌਰ ਬਡਲਾ, ਜੈਲਦਾਰ ਅਵਤਾਰ ਸਿੰਘ, ਚਮਕੌਰ ਸਿੰਘ, ਗੁਰਮੀਤ ਸਿੰਘ, ਬਲਵਿੰਦਰ ਸਿੰਘ, ਹਰਪ੍ਰੀਤ ਸਿੰਘ, ਬਲਵਿੰਦਰ ਸਿੰਘ, ਮਨਦੀਪ ਸਿੰਘ, ਵਿਨੋਦ ਸ਼ਰਮਾ, ਗੁਰਪ੍ਰੀਤ ਸਿੰਘ ਰਿੰਕੂ, ਬੀਬੀ ਸਵਰਨਜੀਤ ਕੌਰ, ਬੀਬੀ ਬਲਵਿੰਦਰ ਕੌਰ, ਕੌਸਲਿਆ ਦੇਵੀ ਆਦਿ ਬਡਲਾ ਸਮਰਥਕ ਵੀ ਮੌਜੂਦ ਸਨ |

ਕਿਸਾਨਾਂ ਨੇ ਸਾੜੀ ਸਰਕਾਰ ਦੀ ਅਰਥੀ

ਲਹਿਰਾਗਾਗਾ, 18 ਜੁਲਾਈ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਵਲੋਂ ਪਿੰਡ ਢੀਂਡਸਾ ਵਿਖੇ ਇਕਾਈ ਪ੍ਰਧਾਨ ਧਰਮਪਾਲ ਸਿੰਘ ਢੀਂਡਸਾ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਅਰਥੀ ਸਾੜੀ ਗਈ | ਸੰਬੋਧਨ ਕਰਦਿਆਂ ...

ਪੂਰੀ ਖ਼ਬਰ »

ਅੱਠ ਦਿਨ ਧਰਨੇ ਤੋਂ ਬਾਅਦ ਨਗਰ ਪੰਚਾਇਤ ਸਫ਼ਾਈ ਕਰਮਚਾਰੀ ਬੈਠੇ ਭੁੱਖ ਹੜਤਾਲ 'ਤੇ

ਚੀਮਾ ਮੰਡੀ, 18 ਜੁਲਾਈ (ਦਲਜੀਤ ਸਿੰਘ ਮੱਕੜ)- ਸਥਾਨਕ ਨਗਰ ਪੰਚਾਇਤ ਦੇ ਸਫ਼ਾਈ ਕਰਮਚਾਰੀ ਜੋ 10 ਜੁਲਾਈ ਤੋਂ ਦਫ਼ਤਰ ਦੇ ਗੇਟ 'ਤੇ ਧਰਨਾ ਦੇ ਰਹੇ ਹਨ ਨੇ ਅੱਜ ਕੋਈ ਸੁਣਵਾਈ ਨਾ ਹੋਣ ਕਰ ਕੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਅਤੇ ਪੰਜਾਬ ਸਰਕਾਰ 'ਤੇ ਜ਼ਿਲ੍ਹਾ ਪ੍ਰਸ਼ਾਸਨ ...

ਪੂਰੀ ਖ਼ਬਰ »

ਪਿੰਗਲਵਾੜਾ ਚੈਰੀਟੇਬਲ ਟਰੱਸਟ ਨੇ ਮਾਨਸਿਕ ਰੋਗੀ ਔਰਤ ਇਲਾਜ ਉਪਰੰਤ ਕੀਤੀ ਪਰਿਵਾਰ ਦੇ ਸਪੁਰਦ

ਸੰਗਰੂਰ, 18 ਜੁਲਾਈ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)- ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਟਰੱਸਟ ਦੀ ਮਿਹਨਤ ਉਸ ਵੇਲੇ ਰੰਗ ਲਿਆਈ ਜਦ ਇਕ ਮਾਨਸਿਕ ਰੋਗੀ ਔਰਤ ਇਲਾਜ ਉਪਰੰਤ ਠੀਕ ਹੋ ਕੇ ਉਸ ਦੇ ਪਰਿਵਾਰ ਦੇ ਸਪੁਰਦ ਕਰ ਦਿੱਤੀ ਗਈ | ਸੰਸਥਾ ਦੇ ਪ੍ਰਬੰਧਕ ਡਾ: ...

ਪੂਰੀ ਖ਼ਬਰ »

ਬਿਜਲੀ ਕਾਮਿਆਂ ਨੇ ਡੀ.ਸੀ.ਨੂੰ ਮੰਗ ਪੱਤਰ ਦਿੱਤਾ

ਸੁਨਾਮ ਊਧਮ ਸਿੰਘ ਵਾਲਾ, 18 ਜੁਲਾਈ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)- ਇੰਪਲਾਇਜ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੂਬਾ ਪੱਧਰੀ ਸੱਦੇ ਤੇ ਸਰਕਲ ਕਮੇਟੀ ਸੰਗਰੂਰ ਦੇ ਉਪ ਜਨਰਲ ਸਕੱਤਰ ਇੰਦਰਜੀਤ ਸਿੰਘ ਢਿੱਲੋਂ ...

ਪੂਰੀ ਖ਼ਬਰ »

ਸਿੱਕਮ ਸਰਕਾਰ ਬੋਧ ਲਾਮਿਆਂ ਦੇ ਦਬਾਅ ਹੇਠ ਗੁਰਦੁਆਰਾ ਡਾਂਗ ਮਾਰ ਸਾਹਿਬ ਦੇ ਇਤਿਹਾਸ ਨਾਲ ਛੇੜਛਾੜ ਬੰਦ ਕਰੇ- ਭਾਈ ਲੌ ਾਗੋਵਾਲ

ਮਲੇਰਕੋਟਲਾ, 18 ਜੁਲਾਈ (ਕੁਠਾਲਾ)- ਸਿੱਕਮ ਸਰਕਾਰ ਵਲੋਂ ਬੋਧ ਲਾਮਿਆਂ ਦੇ ਦਬਾਅ ਹੇਠ ਗੁਰਦੁਆਰਾ ਡਾਂਗਮਾਰ ਸਾਹਿਬ ਦੀ ਧਾਰਮਿਕ ਤੇ ਕਾਨੰੂਨੀ ਹੋਂਦ ਮਿਟਾਉਣ ਦੀਆਂ ਕੀਤੀਆਂ ਜਾ ਰਹੀਆਂ ਸਾਜ਼ਿਸ਼ਾਂ ਦੀ ਤਿੱਖੀ ਅਲੋਚਨਾ ਕਰਦਿਆਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ...

ਪੂਰੀ ਖ਼ਬਰ »

ਡੇਂਗੂ ਮੱਛਰ ਦਾ ਲਾਰਵਾ ਰੋਕਣ ਲਈ ਸਿਹਤ ਵਿਭਾਗ ਅਤੇ ਨਗਰ ਕੌ ਾਸਲ ਨੇ ਕੀਤੀ ਚੈਕਿੰਗ, ਕੱਟੇ ਚਲਾਨ

ਭਵਾਨੀਗੜ੍ਹ, 18 ਜੁਲਾਈ (ਰਣਧੀਰ ਸਿੰਘ ਫੱਗੂਵਾਲਾ)- ਸਿਹਤ ਵਿਭਾਗ ਵਲੋਂ ਡੇਂਗੂ ਦੀ ਰੋਕਥਾਮ ਨੂੰ ਲੈ ਕੇ ਨਗਰ ਕੌਾਸਲ ਦੇ ਸਹਿਯੋਗ ਨਾਲ ਮੱਛਰ ਦੇ ਬਣ ਰਹੇ ਲਾਰਵੇ ਨੂੰ ਰੋਕਣ ਲਈ ਸ਼ਹਿਰ ਦੇ ਵੱਖ-ਵੱਖ ਥਾਵਾਂ ਦੀ ਚੈਕਿੰਗ ਕਰਦਿਆਂ ਸ਼ਹਿਰ ਵਾਸੀਆਂ ਵਲੋਂ ਰੱਖੇ ਪੁਰਾਣੇ ...

ਪੂਰੀ ਖ਼ਬਰ »

ਬਿਜਲੀ ਚੋਰੀ ਫੜਨ ਗਏ ਕਰਮਚਾਰੀਆਂ ਤੇ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਗਿ੍ਫ਼ਤਾਰ ਨਾ ਕਰਨ 'ਤੇ ਗੇਟ ਰੈਲੀ

ਮੂਣਕ, 18 ਜੁਲਾਈ (ਕੇਵਲ ਸਿੰਗਲਾ, ਵਰਿੰਦਰ ਭਾਰਦਵਾਜ)- ਪਾਵਰਕਾਮ ਦੀ ਸਬ ਡਵੀਜ਼ਨ ਮੂਣਕ ਵਿਖੇ ਸੰਘਰਸ਼ ਕਮੇਟੀ ਦੇ ਸੱਦੇ 'ਤੇ ਅੱਜ ਗੇਟ ਰੈਲੀ ਕੀਤੀ ਗਈ ਜਿਸ ਵਿਚ ਮਿਤੀ 6 ਜੁਲਾਈ ਨੂੰ ਪਿੰਡ ਜਲੂਰ ਵਿਖੇ ਬਿਜਲੀ ਚੋਰੀ ਨੂੰ ਰੋਕਣ ਲਈ ਚੈਕਿੰਗ ਤੇ ਗਏ ਬਿਜਲੀ ਮੁਲਾਜ਼ਮਾਂ ...

ਪੂਰੀ ਖ਼ਬਰ »

ਪੁਲਿਸ ਨੇ ਨਸ਼ਿਆਂ ਿਖ਼ਲਾਫ਼ ਮੈਡੀਕਲ ਪੈ੍ਰਕਟੀਸ਼ਨਰਾਂ ਨਾਲ ਕੀਤੀ ਮੀਟਿੰਗ

ਦਿੜ੍ਹਬਾ ਮੰਡੀ, 18 ਜੁਲਾਈ (ਹਰਬੰਸ ਸਿੰਘ ਛਾਜਲੀ)- ਦਿੜ੍ਹਬਾ ਪੁਲਿਸ ਵੱਲੋਂ ਇਲਾਕੇ ਦੇ ਮੈਡੀਕਲ ਪੈ੍ਰਕਟੀਸ਼ਨਰਾਂ ਨਾਲ ਨਸ਼ਿਆਂ ਿਖ਼ਲਾਫ਼ ਮੀਟਿੰਗ ਕੀਤੀ ਗਈ | ਸਬ-ਇੰਸਪੈਕਟਰ ਪਰਮਜੀਤ ਕੁਮਾਰ ਨੇ ਕਿਹਾ ਕਿ ਪੁਲਿਸ ਵੱਲੋਂ ਨਸ਼ਿਆਂ ਿਖ਼ਲਾਫ਼ ਮੁਹਿੰਮ ਵਿੱਢੀ ਗਈ ਹੈ | ...

ਪੂਰੀ ਖ਼ਬਰ »

ਬਰਸਾਤ ਦੇ ਪਾਣੀ ਨੇ ਕੀਤਾ ਲੌ ਾਗੋਵਾਲ ਦਾ ਬੁਰਾ ਹਾਲ

ਲੌਾਗੋਵਾਲ, 18 ਜੁਲਾਈ (ਜਸਵੀਰ ਸਿੰਘ ਜੱਸੀ) - ਭਾਵੇਂ ਕਿ ਕਸਬਾ ਵਾਸੀਆਂ ਨੂੰ ਆ ਰਹੀਆਂ ਮੁਸ਼ਕਲਾਂ ਵੱਲ ਪ੍ਰਸ਼ਾਸਨ ਦਾ ਧਿਆਨ ਦਿਵਾਉਣ ਵਾਸਤੇ ਮੀਡੀਆ ਵੱਲੋਂ ਆਪਣਾ ਬਣਦਾ ਯੋਗਦਾਨ ਲਗਾਤਾਰ ਪਾਇਆ ਜਾ ਰਿਹਾ ਹੈ ਲੇਕਿਨ ਫਿਰ ਵੀ ਲੱਗਦੇ ਕਿ ਨਗਰ ਕੌਾਸਲ ਲੌਾਗੋਵਾਲ ਕਸਬੇ ...

ਪੂਰੀ ਖ਼ਬਰ »

ਕਿਸਾਨੀ ਮੰਗਾਂ ਲਈ 20 ਨੂੰ ਦਿੱਲੀ ਵਿਖੇ ਰੈਲੀ

ਕੌਹਰੀਆਂ, 18 ਜੁਲਾਈ (ਮਾਲਵਿੰਦਰ ਸਿੰਘ ਸਿੱਧੂ)-ਪੰਜਾਬ ਕਿਸਾਨ ਯੂਨੀਅਨ ਦੀ ਮੀਟਿੰਗ ਪਿੰਡ ਉੁਭਿਆ ਵਿੱਚ ਜ਼ਿਲ੍ਹਾ ਪ੍ਰਧਾਨ ਨਾਥ ਸਿੰਘ ਉਭਿਆ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿਸਾਨੀ ਮੰਗਾਂ ਨੂੰ ਸਰਕਾਰ ਦਬਾਉਣਾ ...

ਪੂਰੀ ਖ਼ਬਰ »

ਸ਼ਹੀਦ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ

ਛਾਹੜ, 18 ਜੁਲਾਈ (ਜਸਵੀਰ ਸਿੰਘ ਔਜਲਾ)-ਗੁਰਦੁਆਰਾ ਸਿੰਘ ਸਭਾ ਨੋਵੀ ਪਾਤਸ਼ਾਹੀ ਛਾਹੜ ਵਿਖੇ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਬਲਵੰਤ ਸਿੰਘ ...

ਪੂਰੀ ਖ਼ਬਰ »

ਕੰਬੋਜ ਸਮਾਜ ਦੀ ਹੋਈ ਮੀਟਿੰਗ ਵਿਚ ਕੀਤੇ ਅਹਿਮ ਫ਼ੈਸਲੇ

ਸੁਨਾਮ ਊਧਮ ਸਿੰਘ ਵਾਲਾ, 18 ਜੁਲਾਈ (ਰੁਪਿੰਦਰ ਸਿੰਘ ਸੱਗੂ)- ਅੰਤਰ ਰਾਸ਼ਟਰੀ ਸਰਬ ਕੰਬੋਜ ਸਮਾਜ ਵਲੋਂ ਇੱਕ ਵਿਸ਼ੇਸ਼ ਤੇ ਅਹਿਮ ਮੀਟਿੰਗ ਸਮਾਜ ਦੇ ਆਗੂ ਸ੍ਰ ਮਲਕੀਤ ਸਿੰਘ ਥਿੰਦ ਅਤੇ ਵਰਿੰਦਰ ਰੰਮੀ ਵਕੀਲ ਦੀ ਅਗਵਾਈ ਵਿਚ ਹੋਈ | ਇਸ ਮੌਕੇ 'ਤੇ ਕੰਬੋਜ ਬਰਾਦਰੀ ਦੇ ਕਈ ...

ਪੂਰੀ ਖ਼ਬਰ »

ਸੰਗਰੂਰ ਅੰਦਰ ਧੱੜਲੇ ਨਾਲ ਵਿਕ ਰਹੇ ਹਨ ਅੰਗਰੇਜ਼ੀ ਦਵਾਈਆਂ ਦੇ ਸੈਂਪਲ

ਸੰਗਰੂਰ, 18 ਜੁਲਾਈ (ਦਮਨਜੀਤ ਸਿੰਘ)- ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਪਾਬੰਦੀਆਂ ਦੇ ਬਾਵਜੂਦ ਵੀ ਸ਼ਹਿਰ ਅੰਦਰ ਦਵਾਈ ਵਿਕਰੇਤਾਵਾਂ ਵਲੋਂ ਅੰਗਰੇਜ਼ੀ ਦਵਾਈਆਂ ਦੇ ਮੁਫ਼ਤ ਸੈਂਪਲਾਂ ਨੰੂ ਦਵਾਈਆਂ ਦੇ ਅਸਲ ਮੁੱਲ ਵੇਚ ਕੇ ਸਿਹਤ ਵਿਭਾਗ ਅਤੇ ਮਰੀਜ਼ਾਂ ਦੀਆਂ ...

ਪੂਰੀ ਖ਼ਬਰ »

ਬੇਰੁਜ਼ਗਾਰ ਹੈਲਥ ਵਰਕਰਾਂ ਵਲੋਂ ਸਿਹਤ ਮੰਤਰੀ ਦੇ ਘਿਰਾਓ ਦੀ ਚਿਤਾਵਨੀ

ਸੰਗਰੂਰ, 18 ਜੁਲਾਈ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)- ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਵਲੋਂ ਅੱਜ ਆਪਣੀਆਂ ਮੰਗਾਂ ਸਬੰਧੀ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਇਕ ਮੰਗ ਪੱਤਰ ਸੌਾਪਦਿਆਂ 29 ਜੁਲਾਈ ਨੂੰ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਦੀ ...

ਪੂਰੀ ਖ਼ਬਰ »

ਦੁਕਾਨਦਾਰਾਂ ਵਲੋਂ ਲਗਾਇਆ ਜਾ ਰਿਹਾ ਧਰਨਾ ਕਾਂਗਰਸੀ ਆਗੂ ਬਾਜਵਾ ਦੇ ਭਰੋਸੇ 'ਤੇ ਹੋਇਆ ਖ਼ਤਮ

ਸੁਨਾਮ ਊਧਮ ਸਿੰਘ ਵਾਲਾ, 18 ਜੁਲਾਈ (ਭੁੱਲਰ, ਧਾਲੀਵਾਲ, ਸੱਗੂ)- ਸਥਾਨਕ ਪੁਰਾਣੀ ਅਨਾਜ ਮੰਡੀ ਵਿਖੇ ਨਗਰ ਕੌਾਸਲ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਡਾਇਰੈਕਟਰ ਸਥਾਨਕ ਸਰਕਾਰਾਂ ਦੇ ਹੁਕਮਾਂ ਦੀ ਪਾਲਨਾ ਹਿਤ ਉਕਤ ਮੰਡੀ ਦੇ ਦੁਕਾਨਦਾਰਾਂ ਨੂੰ ਕਥਿਤ ਤੌਰ ਤੇ ...

ਪੂਰੀ ਖ਼ਬਰ »

ਮਾਰਕਫੈੱਡ ਫ਼ੀਲਡ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਯੂਨੀਅਨ ਕਰੇਗੀ ਸੰਘਰਸ਼-ਸਿੱਧੂ

ਲਹਿਰਾਗਾਗਾ, 18 ਜੁਲਾਈ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ)- ਮਾਰਕਫੈੱਡ ਇੰਪਲਾਈਜ਼ ਯੂਨੀਅਨ ਨੇ ਐਲਾਨ ਕੀਤਾ ਹੈ ਕਿ ਜੇਕਰ ਫ਼ੀਲਡ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਮਾਰਕਫੈੱਡ ਦੀ ਮੈਨੇਜਮੈਂਟ ਅਤੇ ਬੋਰਡ ਨੇ ਨਾ ਮੰਨੀਆਂ ਤਾਂ ਜਥੇਬੰਦੀ ਮੰਗਾਂ ਮਨਵਾਉਣ ਲਈ ...

ਪੂਰੀ ਖ਼ਬਰ »

ਟੈੱਟ ਪਾਸ ਬੀ.ਐੱਡ. ਅਧਿਆਪਕਾਂ ਦੀ ਮੀਟਿੰਗ

ਜਖੇਪਲ, 18 ਜੁਲਾਈ (ਮੇਜਰ ਸਿੰਘ ਜਖੇਪਲ)- ਅਧਿਆਪਕ ਯੋਗਤਾ ਪ੍ਰੀਖਿਆ ਪਾਸ ਬੀ.ਐਡ ਅਧਿਆਪਕ ਯੂਨੀਅਨ ਪੰਜਾਬ ਦੀ ਬਲਾਕ ਪੱਧਰੀ ਮੀਟਿੰਗ ਜ਼ਿਲ੍ਹਾ ਮੀਤ ਪ੍ਰਧਾਨ ਮੱਖਣ ਸਿੰਘ ਸੇਰੋਂ ਅਤੇ ਜ਼ਿਲ੍ਹਾ ਪੈੱ੍ਰਸ ਸਕੱਤਰ ਪਿ੍ਤਪਾਲ ਸਿੰਘ ਸੇਰੋਂ ਦੀ ਅਗਵਾਈ ਵਿਚ ਜਖੇਪਲ ਵਿਖੇ ...

ਪੂਰੀ ਖ਼ਬਰ »

ਬਿਜਲੀ ਮੁਲਾਜ਼ਮਾਂ ਨੇ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ

ਸੰਗਰੂਰ, 18 ਜੁਲਾਈ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)- ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਦੇ ਸੱਦੇ ਅਨੁਸਾਰ ਸਰਕਲ ਕਮੇਟੀ ਸੰਗਰੂਰ ਵਲੋਂ ਡਿਪਟੀ ਜਨਰਲ ਸਕੱਤਰ ਪੰਜਾਬ ਸ: ਇੰਦਰਜੀਤ ਸਿੰਘ ਢਿਲੋਂ ਦੀ ਅਗਵਾਈ ਹੇਠ ਵਧੀਕ ਡਿਪਟੀ ਕਮਿਸ਼ਨਰ ਸੰਗਰੂਰ ...

ਪੂਰੀ ਖ਼ਬਰ »

ਜਾਗਰਣ ਵਿਚ ਰਜਨੀ ਬੁਲਾਣ ਸਨਮਾਨਿਤ

ਸੁਨਾਮ ਊਧਮ ਸਿੰਘ ਵਾਲਾ, 18 ਜੁਲਾਈ (ਰੁਪਿੰਦਰ ਸਿੰਘ ਸੱਗੂ)- ਸਥਾਨਕ ਵਾਰਡ ਨੰਬਰ 20 ਵਿਖੇ ਸ੍ਰੀ ਹਨੂਮਾਨ ਮੰਦਿਰ ਕਮੇਟੀ ਵੱਲੋਂ ਕਰਵਾਏ ਗਏ ਸ੍ਰੀ ਹਨੂਮਾਨ ਜੀ ਦੇ ਵਿਸ਼ਾਲ ਜਾਗਰਨ ਵਿਚ ਕਾਂਗਰਸ ਦੀ ਸਥਾਨਕ ਜਰਨਲ ਸੈਕਟਰੀ ਮੈਡਮ ਰਜਨੀ ਬੁਲਾਣ ਨੇ ਮੁੱਖ ਮਹਿਮਾਨ ਵੱਜੋ ...

ਪੂਰੀ ਖ਼ਬਰ »

ਟਰੈਫ਼ਿਕ ਸਮੱਸਿਆ ਸਬੰਧੀ ਐਸ. ਐਸ. ਪੀ. ਨੂੰ ਮੰਗ ਪੱਤਰ ਦਿੱਤਾ

ਅਹਿਮਦਗੜ੍ਹ, 18 ਜੁਲਾਈ (ਰਣਧੀਰ ਸਿੰਘ ਮਹੋਲੀ)- ਸਮਾਜ ਸੇਵੀਂ ਸੰਸਥਾ ਮੁੰਡੇ ਅਹਿਮਦਗੜ੍ਹ ਦੇ ਵੈੱਲਫੇਅਰ ਕਲੱਬ ਵਲ਼ੋਂ ਪ੍ਰਧਾਨ ਰਾਕੇਸ਼ ਗਰਗ ਦੀ ਅਗਵਾਈ ਵਿਚ ਜ਼ਿਲ੍ਹਾ ਸੰਗਰੂਰ ਐਸ. ਐਸ. ਪੀ ਸੰਦੀਪ ਗਰਗ ਨੂੰ ਟਰੈਫ਼ਿਕ ਸਮੱਸਿਆ ਬਾਰੇ ਮੰਗ ਪੱਤਰ ਦਿੱਤਾ ਗਿਆ | ਕਲੱਬ ...

ਪੂਰੀ ਖ਼ਬਰ »

ਆਤਮ ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ਾਂ ਵਿਚੋਂ ਬਰੀ

ਸੰਗਰੂਰ, 18 ਜੁਲਾਈ (ਧੀਰਜ ਪਸ਼ੌਰੀਆ)- ਵਧੀਕ ਸੈਸ਼ਨ ਜੱਜ ਜਸਜੀਤ ਸਿੰਘ ਭਿੰਡਰ ਦੀ ਅਦਾਲਤ ਨੇ ਆਤਮ ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ਾਂ ਵਿਚੋਂ ਇਕ ਵਿਅਕਤੀ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਬਚਾਅ ਪੱਖ ਦੇ ਵਕੀਲ ਅਜੇ ਪਾਲ ਸਿੰਘ ਅਕੋਈ ਨੇ ਦੱਸਿਆ ਕਿ ਪੁਲਿਸ ਥਾਣਾ ...

ਪੂਰੀ ਖ਼ਬਰ »

ਮੁਫ਼ਤ ਕਾਨੂੰਨੀ ਸਹਾਇਤਾ ਸਬੰਧੀ ਸੈਮੀਨਾਰ ਕਰਾਇਆ

ਮਲੇਰਕੋਟਲਾ, 18 ਜੁਲਾਈ (ਹਨੀਫ ਥਿੰਦ)- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਸੰਗਰੂਰ ਵਲੋਂ ਮੁਫ਼ਤ ਕਾਨੂੰਨੀ ਸੇਵਾਵਾਂ ਸਬੰਧੀ ਜਾਗਰੂਕਤਾ ਲਿਆਉਣ ਲਈ ਇਕ ਸੈਮੀਨਾਰ ਦਾ ਲੀਗਲ ਏਡ ਵਲੋਂ ਪ੍ਰੇਮ ਨਿਊਰੋ ਸੈਂਟਰ ਮਲੇਰਕੋਟਲਾ ਵਿਖੇ ਡਾ: ਪੁਨੀਤ ਕਥੂਰੀਆ ਦੀ ...

ਪੂਰੀ ਖ਼ਬਰ »

ਪੈਨਸ਼ਨਰਾਂ ਦਾ ਵਫ਼ਦ ਪੁਲਿਸ ਮੁਖੀ ਨੂੰ ਮਿਲਿਆ

ਸੰਗਰੂਰ, 18 ਜੁਲਾਈ (ਚੌਧਰੀ ਨੰਦ ਲਾਲ ਗਾਂਧੀ)- ਸਥਾਨਕ ਐਸ.ਐਸ.ਪੀ. ਦਫ਼ਤਰ ਪੁਲਿਸ ਲਾਈਨ ਵਿਖੇ ਗੌਰਮਿੰਟ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਸੰਗਰੂਰ ਦਾ ਭਰਵਾਂ ਵਫ਼ਦ ਪੈਨਸ਼ਨਰਜ਼ ਕਨਫੈਡਰੇਸ਼ਨ ਦੇ ਸੂਬਾ ਮੀਡੀਆ ਸਲਾਹਕਾਰ ਅਤੇ ਸੰਗਰੂਰ ਦੇ ਪ੍ਰਧਾਨ ਸ਼੍ਰੀ ਰਾਜ ...

ਪੂਰੀ ਖ਼ਬਰ »

ਦਫ਼ਤਰੀ ਬਾਬੂਆਂ ਨੇ ਕੀਤੀ ਰੋਸ ਰੈਲੀ

ਸੰਗਰੂਰ, 18 ਜੁਲਾਈ (ਚੌਧਰੀ ਨੰਦ ਲਾਲ ਗਾਂਧੀ)- ਅੱਜ ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਦੀ ਸੂਬਾ ਕਮੇਟੀ ਵੱਲੋਂ ਪੰਜਾਬ ਸਰਕਾਰ ਦੁਆਰਾ ਮੁਲਾਜ਼ਮਾਂ 'ਤੇ ਲਗਾਏ ਗਏ 200/- ਰੁਪਏ ਵਿਕਾਸ ਦੇ ਨਾਮ 'ਤੇ ਜ਼ਜ਼ੀਆ ਟੈਕਸ ਅਤੇ ਡੋਪ ਟੈੱਸਟ ਨੂੰ ਖ਼ਤਮ ਕਰਨ ਲਈ ਉਲੀਕੇ ਗਏ ...

ਪੂਰੀ ਖ਼ਬਰ »

ਹਰਫ਼ ਕਾਲਜ ਦੇ ਬੀ.ਸੀ.ਏ ਤੀਜਾ ਦੇ ਸ਼ਾਨਦਾਰ ਨਤੀਜੇ

ਮਾਲੇਰਕੋਟਲਾ, 18 ਜੁਲਾਈ (ਪਾਰਸ ਜੈਨ)- ਹਰਫ਼ ਕਾਲਜ, ਮਾਲੇਰਕੋਟਲਾ ਦੇ ਵਿਦਿਆਰਥੀਆਂ ਦੇ ਬੀ.ਸੀ.ਏ ਭਾਗ ਤੀਜਾ (ਸਮੈਸਟਰ ਛੇਵਾਂ) ਦੇ ਪੰਜਾਬੀ ਯੂਨੀਵਰਸਿਟੀ ਵੱਲੋਂ ਘੋਸ਼ਿਤ ਨਤੀਜਿਆਂ ਅਨੁਸਾਰ ਹਰਮ ਹਫ਼ੀਜ਼ ਪੁੱਤਰੀ ਸ਼੍ਰੀ. ਮੁਹੰਮਦ ਹਫ਼ੀਜ਼ ਚੌਹਾਨ ਨੇ ਬੀ.ਸੀ.ਏ ਭਾਗ ...

ਪੂਰੀ ਖ਼ਬਰ »

ਨਸ਼ਿਆਂ ਿਖ਼ਲਾਫ਼ ਕਿਸਾਨ ਪਿੰਡਾਂ ਵਿਚ 20, 21 ਨੂੰ ਕਰਨਗੇ ਪ੍ਰਚਾਰ- ਦੋਹਲਾ

ਧੂਰੀ, 18 ਜੁਲਾਈ (ਸੰਜੇ ਲਹਿਰੀ)- ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਧੂਰੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਨਰੰਜਣ ਸਿੰਘ ਦੋਹਲਾ ਨੇ ਕਿਹਾ ਕਿ ਜੱਥੇਬੰਦੀ ਵੱਲੋਂ ਲਏ ਫ਼ੈਸਲੇ ਅਨੁਸਾਰ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਪਿੰਡਾਂ ਵਿਚ ਜਾਗਰੂਕਤਾ ...

ਪੂਰੀ ਖ਼ਬਰ »

ਅਪੋਲੋ ਸਟੱਡੀ ਸੈਂਟਰ ਦੇ ਬੱਚਿਆਂ ਨੇ ਆਈਲੈਟਸ ਦੇ ਆਏ ਨਤੀਜਿਆਂ ਵਿਚੋਂ ਮਾਰੀਆਂ ਮੱਲਾ

ਸੁਨਾਮ ਊਧਮ ਸਿੰਘ ਵਾਲਾ, 18 ਜੁਲਾਈ (ਰੁਪਿੰਦਰ ਸਿੰਘ ਸੱਗੂ)- ਸਿੱਖਿਆ ਦੇ ਖੇਤਰ ਵਿਚ ਆਪਣਾ ਇੱਕ ਵਧੀਆ ਨਾਮ ਬਣਾ ਚੁੱਕੇ ਅਪੋਲੋ ਸਟੱਡੀ ਸੈਂਟਰ ਦੇ ਬੱਚਿਆ ਨੇ ਆਈਲੈਟਸ ਦੇ ਆਏ ਨਤੀਜਿਆਂ ਵਿਚੋਂ ਪਹਿਲੇ ਸਥਾਨ ਹਾਸਲ ਕਰ ਕੇ ਆਪਣਾ ਅਤੇ ਆਪਣੇ ਸੈਂਟਰ ਦਾ ਨਾਮ ਰੌਸ਼ਨ ਕੀਤਾ ...

ਪੂਰੀ ਖ਼ਬਰ »

ਭਾਰੀ ਮੀਂਹ ਕਾਰਨ ਸੈਂਕੜੇ ਏਕੜ ਝੋਨਾ ਡੁੱਬਿਆ

ਸੰਦੌੜ, 18 ਜੁਲਾਈ (ਜਗਪਾਲ ਸਿੰਘ ਸੰਧੂ) - ਪਿੰਡ ਨੱਥੋਹੇੜੀ ਵਿਖੇ ਪਿਛਲੇ ਕਈ ਪਿੰਡ ਦਾ ਪਾਣੀ ਆਉਣ ਕਾਰਨ ਕਈ ਕਿਸਾਨਾਂ ਦੀ ਝੋਨੇ ਦੀ ਫ਼ਸਲ ਡੁੱਬ ਗਈ ਹੈ ਜਿਸ ਦੇ ਮਰਨ ਦਾ ਖ਼ਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ | ਮੌਕੇ 'ਤੇ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਅਮਰਜੀਤ ...

ਪੂਰੀ ਖ਼ਬਰ »

ਅਕਾਲ ਕਾਲਜ ਦਾ ਨਤੀਜਾ ਰਿਹਾ ਸ਼ਾਨਦਾਰ

ਮਸਤੂਆਣਾ ਸਾਹਿਬ, 18 ਜੁਲਾਈ (ਦਮਦਮੀ)- ਅਕਾਲ ਕਾਲਜ ਆਫ਼ ਫਿਜ਼ੀਕਲ ਐਜ਼ੂਕੇਸ਼ਨ ਮਸਤੂਆਣਾ ਸਾਹਿਬ ਵਿਖੇ ਬੀ.ਪੀ.ਐਡ ਸਮੈਸਟਰ ਪਹਿਲਾ ਦਾ ਨਤੀਜਾ ਸ਼ਾਨਦਾਰ ਰਿਹਾ | ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਡਾ. ਗੀਤਾ ਠਾਕੁਰ ਨੇ ਫਖਰ ਮਹਿਸੂਸ ਕਰਦਿਆਂ ਦੱਸਿਆ ਕਿ ਕਾਲਜ ਦੇ ...

ਪੂਰੀ ਖ਼ਬਰ »

ਕੇ.ਸੀ.ਟੀ. ਕਾਲਜ ਵਿਖੇ ਨਵੇਂ ਕੋਰਸਾਂ 'ਚ ਦਾਖਲਾ ਲੈਣ ਲਈ ਵਿਦਿਆਰਥੀ ਉਤਸ਼ਾਹਿਤ

ਧਰਮਗੜ੍ਹ, 18 ਜੁਲਾਈ (ਗੁਰਜੀਤ ਸਿੰਘ ਚਹਿਲ)- ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਕੇ.ਸੀ.ਟੀ. ਕਾਲਜ ਆਫ਼ ਇੰਜੀਨੀਅਰਿੰਗ ਐਾਡ ਤਕਨਾਲੋਜੀ ਫਤਹਿਗੜ੍ਹ ਵਿਖੇ ਵਿਦਿਆਰਥੀਆਂ ਨੂੰ ਅਜੋਕੇ ਸਮੇਂ ਅਨੁਸਾਰ ਉਚੇਰੀ ਵਿੱਦਿਆ ਦੇਣ ਅਤੇ ਇਲਾਕੇ 'ਚ ਵਿੱਦਿਆ ਦਾ ਮਿਆਰ ਉੱਚਾ ...

ਪੂਰੀ ਖ਼ਬਰ »

ਪਤਨੀ ਦੀ ਕੁੱਟਮਾਰ ਤੋਂ ਰੋਕਣ 'ਤੇ ਪਤੀ ਨੇ ਸਿਪਾਹੀ ਦੀ ਪਾੜੀ ਵਰਦੀ, ਮਾਮਲਾ ਦਰਜ

ਭਵਾਨੀਗੜ੍ਹ, ਨਦਾਮਪੁਰ, ਚੰਨੋਂ, 18 ਜੁਲਾਈ (ਰਣਧੀਰ ਸਿੰਘ ਫੱਗੂਵਾਲਾ, ਹਰਜੀਤ ਸਿੰਘ ਨਿਰਮਾਣ)- ਇੱਕ ਵਿਅਕਤੀ ਵਲੋਂ ਪੁਲਿਸ ਕਰਮਚਾਰੀ ਨਾਲ ਹੱਥੋਪਾਈ ਕਰ ਕੇ ਸਿਪਾਹੀ ਦੀ ਵਰਦੀ ਪਾੜਨ 'ਤੇ ਪੁਲਿਸ ਵਲ਼ੋਂ ਮਾਮਲਾ ਦਰਜ਼ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ | ਇਸ ਸਬੰਧੀ ...

ਪੂਰੀ ਖ਼ਬਰ »

ਮੰਗਾਂ ਨੂੰ ਲੈ ਕੇ ਵਿਦਿਆਰਥੀਆਂ ਨੇ ਕੀਤੀ ਰੈਲੀ

ਸੰਗਰੂਰ, 18 ਜੁਲਾਈ (ਬਿੱਟਾ, ਦਮਨ)- ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਨੇ ਸੂਬਾ ਆਗੂ ਕੁਲਵਿੰਦਰ ਸੇਖਾ ਅਤੇ ਜ਼ਿਲ੍ਹਾ ਆਗੂ ਸੁਖਦੀਪ ਹਥਨ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇਸ਼ ਅੰਦਰ ਸਰਕਾਰ ਵਿਦਿਆਰਥੀਆਂ ਦੇ ਹੱਕਾਂ 'ਤੇ ਡਾਕਾ ਮਾਰ ਰਹੀ ਹੈ ...

ਪੂਰੀ ਖ਼ਬਰ »

ਗੁਰੂ ਤੇਗ ਬਹਾਦਰ ਕਾਲਜ ਭਵਾਨੀਗੜ੍ਹ ਵਿਚੋਂ ਸੈਸ਼ਨ 2018-19 ਦੇ ਦਾਖਲਿਆਂ ਲਈ ਕੌ ਾਸਿਲੰਗ ਸ਼ੁਰੂ

ਭਵਾਨੀਗੜ੍ਹ, 18 ਜੁਲਾਈ (ਜਰਨੈਲ ਸਿੰਘ ਮਾਝੀ) - ਗੁਰੂ ਤੇਗ ਬਹਾਦਰ ਕਾਲਜ ਭਵਾਨੀਗੜ੍ਹ ਵਿਚੋਂ ਸੈਸ਼ਨ 2018-19 ਦੇ ਦਾਖਲਿਆਂ ਲਈ ਕੌਾਸਿਲੰਗ ਸ਼ੁਰੂ ਹੋ ਚੁੱਕੀ ਹੈ | ਕਾਲਜ ਵਲੋਂ ਬੀ.ਏ, ਬੀ., ਕਾਮ, ਬੀ.ਸੀ.ਏ., ਅਤੇ ਪੀ.ਜੀ.ਡੀ.ਸੀ.ਏ. ਵਿਚ ਦਾਖਲੇ ਦੇ ਇਛੁਕ ਵਿਦਿਆਰਥੀਆਂ ਲਈ ...

ਪੂਰੀ ਖ਼ਬਰ »

ਜਨਤਕ ਜਥੇਬੰਦੀਆਂ ਨੇ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਣ ਸਬੰਧੀ ਕੀਤੀ ਮੀਟਿੰਗ

ਲਹਿਰਾਗਾਗਾ, 18 ਜੁਲਾਈ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ)- ਇਲਾਕੇ ਦੀਆਂ ਜਨਤਕ ਜਥੇਬੰਦੀਆਂ ਦੀ ਇਕ ਮੀਟਿੰਗ ਹਸਪਤਾਲ ਕੰਪਲੈਕਸ ਵਿੱਚ ਹੋਈ ਜਿਸ ਵਿੱਚ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ 31 ਜੁਲਾਈ ਨੂੰ ਸਾਂਝੇ ਤੌਰ 'ਤੇ ਮਨਾਉਣ ਦਾ ਫ਼ੈਸਲਾ ਕੀਤਾ ਗਿਆ | ਲੋਕ ...

ਪੂਰੀ ਖ਼ਬਰ »

ਅਹਿਮਦਗੜ੍ਹ ਇਲਾਕੇ 'ਚ ਅੱਜ ਤੀਸਰੇ ਦਿਨ ਵੀ ਭਾਰੀ ਮੀਂਹ

ਅਹਿਮਦਗੜ੍ਹ, 18 ਜੁਲਾਈ (ਸੁਖਸਾਗਰ ਸਿੰਘ ਸੋਢੀ)- ਅਹਿਮਦਗੜ੍ਹ ਅਤੇ ਨਾਲ ਲਗਦੇ ਇਲਾਕਿਆਂ ਅੱਜ ਲਗਾਤਾਰ ਤੀਸਰੇ ਦਿਨ ਵੀ ਭਾਰੀ ਮੀਂਹ ਪਿਆ | ਇਸ ਮੀਂਹ ਕਾਰਨ ਪਹਿਲਾ ਤੋ ਖ਼ੁਸ਼ ਕਿਸਾਨਾਂ ਦੇ ਚਿਹਰਿਆਂ 'ਤੇ ਮਾਯੂਸੀ ਛਾ ਗਈ | ਅੱਜ ਦੇ ਮੀਂਹ ਨੇ ਜਿੱਥੇ ਸ਼ਹਿਰ ਵਾਸੀਆਂ ਲਈ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX