ਤਾਜਾ ਖ਼ਬਰਾਂ


ਵਿਸ਼ਵ ਕੱਪ 2019 : ਭਾਰਤ ਨੂੰ ਲੱਗਾ ਪੰਜਵਾ ਝਟਕਾ, 77 ਦੌੜਾਂ ਬਣਾ ਕੇ ਕੋਹਲੀ ਆਊਟ
. . .  7 minutes ago
ਸ਼ੈਲਰ ਦੀ ਕੰਧ ਡਿੱਗਣ ਨਾਲ ਦੋ ਮਜ਼ਦੂਰਾਂ ਦੀ ਮੌਤ, ਇੱਕ ਜ਼ਖ਼ਮੀ
. . .  5 minutes ago
ਰਾਏਕੋਟ, 16 ਜੂਨ- ਅੱਜ ਦੁਪਹਿਰ ਬਾਅਦ ਸਥਾਨਕ ਬੋਪਾਰਾਏ ਪਿੰਡ ਦੇ ਕਰੀਬ ਸਥਿਤ ਇੱਕ ਸ਼ੈਲਰ ਦੀ ਕੰਧ ਡਿੱਗਣ ਦੀ ਖ਼ਬਰ ਮਿਲੀ ਹੈ। ਇਸ ਕੰਧ ਦੇ ਹੇਠਾਂ ਆਉਣ ਕਾਰਣ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ ਇੱਕ ਦੇ ਜ਼ਖਮੀ ਹੋਣ....
ਸੂਚੀ ਪਿੰਡ ਨੇੜੇ ਤੇਲ ਦੇ ਟੈਂਕਰ ਨੂੰ ਲੱਗੀ ਭਿਆਨਕ ਅੱਗ
. . .  14 minutes ago
ਜਲੰਧਰ, 16 ਜੂਨ- ਜਲੰਧਰ ਦੇ ਸੂਚੀ ਪਿੰਡ ਨੇੜੇ ਤੇਲ ਦੇ ਟੈਂਕਰ ਨੂੰ ਭਿਆਨਕ ਅੱਗ ਲੱਗਣ ਦੀ ਖ਼ਬਰ ਮਿਲੀ ਹੈ । ਜਾਣਕਾਰੀ ਦੇ ਅਨੁਸਾਰ, ਜਿਸ ਗੱਡੀ ਨੂੰ ਅੱਗ ਲੱਗੀ ਸੀ ਉਹ ਪੈਟਰੋਲ ਪੰਪ ਤੋਂ ਕਰੀਬ 500 ਫੁੱਟ ਦੀ ਦੂਰੀ 'ਤੇ ਖੜੀ ਸੀ। ਗੱਡੀ ਦੇ ਥੋੜਾ ਦੂਰ ਖੜ੍ਹੇ ਹੋਣ ਅਤੇ ....
ਕਰੰਟ ਲੱਗਣ ਨਾਲ ਨੌਜਵਾਨ ਦੀ ਹੋਈ ਮੌਤ
. . .  43 minutes ago
ਦੋਰਾਂਗਲਾ, 16 ਜੂਨ (ਲਖਵਿੰਦਰ ਸਿੰਘ ਚੱਕਰਾਜਾ)- ਥਾਣਾ ਦੋਰਾਂਗਲਾ ਅਧੀਨ ਆਉਂਦੇ ਪਿੰਡ ਸ਼ਾਹਪੁਰ ਅਫ਼ਗ਼ਾਨਾਂ ਵਿਖੇ ਬਿਜਲੀ ਦੇ ਟਰਾਂਸਫ਼ਾਰਮਰ ਤੋਂ ਕਰੰਟ ਲੱਗਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਜਤਿੰਦਰ ਸਿੰਘ (35) ਸਾਲ ਜੋ ਬਿਜਲੀ ...
ਜੰਡਿਆਲਾ ਗੁਰੂ ਵਿਖੇ ਐੱਚ.ਬੀ.ਸਿੰਘ ਗੰਨ ਹਾਊਸ ਦੀ ਪਾੜੀ ਕੰਧ, ਅਸਲਾ ਬਾਹਰ ਮਿਲਿਆ ਖਿੱਲਰਿਆ
. . .  59 minutes ago
ਜੰਡਿਆਲਾ ਗੁਰੂ,16 ਜੂਨ-(ਰਣਜੀਤ ਸਿੰਘ ਜੋਸਨ)- ਜੰਡਿਆਲਾ ਗੁਰੂ ਸ਼ਹਿਰ ਦੇ ਐੱਚ. ਬੀ.ਸਿੰਘ ਗੰਨ ਹਾਊਸ ਦੀ ਕੰਧ ਪਾੜੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕੁਝ ਅਸਲਾ ਵੀ ਬਾਹਰ ਖਿੱਲਰਿਆ ਮਿਲਿਆਂ ਹੈ। ਐੱਚ. ਬੀ.ਸਿੰਘ ਗੰਨ ਹਾਊਸ ਦੇ ਮਾਲਕ ਹਰਮੀਤ ਸਿੰਘ ....
ਵਿਸ਼ਵ ਕੱਪ 2019 : ਮੀਂਹ ਕਾਰਨ ਰੁਕਿਆ ਮੈਚ
. . .  about 1 hour ago
ਵਿਸ਼ਵ ਕੱਪ 2019 : 45.4 ਓਵਰਾਂ ਤੋਂ ਬਾਅਦ ਭਾਰਤ ਦੀਆਂ 300 ਦੌੜਾਂ ਪੂਰੀਆਂ
. . .  about 1 hour ago
ਵਿਸ਼ਵ ਕੱਪ 2019 : ਭਾਰਤ ਨੂੰ ਲੱਗਾ ਚੌਥਾ ਝਟਕਾ, ਮਹਿੰਦਰ ਸਿੰਘ ਧੋਨੀ ਹੋਏ ਆਊਟ
. . .  56 minutes ago
ਵਿਸ਼ਵ ਕੱਪ 2019 : 45 ਓਵਰਾਂ ਤੋਂ ਬਾਅਦ ਭਾਰਤ 298/3
. . .  about 1 hour ago
ਵਿਸ਼ਵ ਕੱਪ 2019 : ਭਾਰਤ ਨੂੰ ਲੱਗਾ ਤੀਜਾ ਝਟਕਾ
. . .  about 1 hour ago
ਵਿਸ਼ਵ ਕੱਪ 2019 : ਵਿਰਾਟ ਕੋਹਲੀ ਦੀਆਂ 50 ਦੋੜਾਂ ਪੂਰੀਆਂ
. . .  about 1 hour ago
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦੀ ਪਤਨੀ 'ਤੇ ਲੱਗੇ ਸਰਕਾਰੀ ਫ਼ੰਡਾਂ ਦੀ ਦੁਰਵਰਤੋਂ ਕਰਨ ਦੇ ਦੋਸ਼
. . .  about 1 hour ago
ਯੇਰੂਸ਼ਲਮ, 16 ਜੂਨ- ਇਜ਼ਰਾਈਲ ਦੀ ਇਕ ਅਦਾਲਤ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਪਤਨੀ 'ਤੇ ਜਨਤਕ ਫ਼ੰਡਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਇਸ ਮਾਮਲੇ 'ਚ ਨੇਤਨਯਾਹੂ ਦੀ ਪਤਨੀ ਨੇ ਖ਼ੁਦ ਆਪਣੇ 'ਤੇ ...
ਵਿਸ਼ਵ ਕੱਪ 2019 : 40 ਓਵਰਾਂ ਤੋਂ ਬਾਅਦ ਭਾਰਤ 248/2
. . .  about 1 hour ago
ਵਿਸ਼ਵ ਕੱਪ 2019 : ਭਾਰਤ ਨੂੰ ਲੱਗਾ ਦੂਜਾ ਝਟਕਾ, ਰੋਹਿਤ ਸ਼ਰਮਾ 140 ਦੋੜਾਂ ਬਣਾ ਕੇ ਹੋਏ ਆਊਟ
. . .  about 1 hour ago
ਵਿਸ਼ਵ ਕੱਪ 2019 : 34.2 ਓਵਰਾਂ ਤੋਂ ਬਾਅਦ ਭਾਰਤ ਦੀਆਂ 200 ਦੋੜਾਂ ਪੂਰੀਆਂ
. . .  about 2 hours ago
13 ਕਿੱਲੋ ਗਾਂਜੇ ਸਮੇਤ ਪੁਲਿਸ ਨੇ 2 ਤਸਕਰਾਂ ਨੂੰ ਕੀਤਾ ਕਾਬੂ
. . .  about 2 hours ago
ਵਿਸ਼ਵ ਕੱਪ 2019 : 30 ਓਵਰਾਂ ਤੋਂ ਬਾਅਦ ਭਾਰਤ 172/1
. . .  about 2 hours ago
ਭਾਰਤ-ਪਾਕਿਸਤਾਨ ਮੈਚ : ਰੋਹਿਤ ਸ਼ਰਮਾ ਦੀਆਂ 100 ਦੌੜਾਂ ਪੂਰੀਆਂ
. . .  about 2 hours ago
ਦਿਮਾਗ਼ੀ ਬੁਖ਼ਾਰ ਕਾਰਨ ਮਰਨ ਵਾਲੇ ਬੱਚਿਆ ਦੀ ਗਿਣਤੀ ਵੱਧ ਕੇ ਹੋਈ 93
. . .  about 2 hours ago
ਵਿਸ਼ਵ ਕੱਪ 2019 : 25.4 ਓਵਰਾਂ ਤੋਂ ਬਾਅਦ ਭਾਰਤ ਦੀਆਂ 150 ਦੋੜਾਂ ਪੂਰੀਆਂ
. . .  about 2 hours ago
ਵਿਸ਼ਵ ਕੱਪ 2019 : ਭਾਰਤ ਨੂੰ ਲੱਗਾ ਪਹਿਲਾ ਝਟਕਾ, ਕੇ.ਐਲ ਰਾਹੁਲ 57 ਦੋੜਾਂ ਬਣਾ ਕੇ ਆਊਟ
. . .  50 minutes ago
ਸ੍ਰੀ ਮੁਕਤਸਰ ਸਾਹਿਬ: ਇਕ ਦਿਨ ਦੇ ਪੁਲਿਸ ਰਿਮਾਂਡ 'ਤੇ ਕਾਂਗਰਸੀ ਕੌਂਸਲਰ ਰਾਕੇਸ਼ ਚੌਧਰੀ
. . .  about 2 hours ago
ਭਾਰਤ-ਪਾਕਿਸਤਾਨ ਮੈਚ : ਕੇ.ਐਲ. ਰਾਹੁਲ ਦੀਆਂ 50 ਦੌੜਾਂ ਪੂਰੀਆਂ
. . .  about 2 hours ago
ਵਿਸ਼ਵ ਕੱਪ 2019 : 20 ਓਵਰਾਂ ਤੋਂ ਬਾਅਦ ਭਾਰਤ 105/0
. . .  about 3 hours ago
ਵਿਸ਼ਵ ਕੱਪ 2019 : 17 ਓਵਰਾਂ ਤੋਂ ਬਾਅਦ ਭਾਰਤ ਦੀਆਂ 100 ਦੋੜਾਂ ਪੂਰੀਆਂ
. . .  about 3 hours ago
ਨਹਿਰ 'ਚੋਂ ਅਣਪਛਾਤੀ ਔਰਤ ਦੀ ਲਾਸ਼ ਮਿਲੀ
. . .  about 3 hours ago
ਵਿਸ਼ਵ ਕੱਪ 2019 : 15 ਓਵਰਾਂ ਤੋਂ ਬਾਅਦ ਭਾਰਤ 87/0
. . .  about 3 hours ago
ਭਾਰਤ-ਪਾਕਿਸਤਾਨ ਮੈਚ : ਰੋਹਿਤ ਸ਼ਰਮਾ ਦੀਆਂ 50 ਦੌੜਾਂ ਪੂਰੀਆਂ
. . .  about 3 hours ago
ਨਹਿਰੀ ਪਾਣੀ ਨਾ ਆਉਣ ਕਾਰਨ ਕਿਸਾਨ ਧਰਤੀ ਹੇਠਲੇ ਪਾਣੀ ਨਾਲ ਝੋਨਾ ਲਾਉਣ ਲਈ ਮਜਬੂਰ
. . .  about 3 hours ago
10 ਓਵਰਾਂ 'ਚ ਭਾਰਤ ਦੀਆਂ 50 ਦੌੜਾਂ ਪੂਰੀਆਂ
. . .  about 3 hours ago
ਕਾਰ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ 'ਚ ਇੱਕੋ ਪਰਿਵਾਰ ਦੇ ਛੇ ਮੈਂਬਰਾਂ ਦੀ ਮੌਤ
. . .  about 3 hours ago
19 ਜੂਨ ਨੂੰ ਸਿਆਸੀ ਪਾਰਟੀਆਂ ਦੇ ਪ੍ਰਧਾਨਾਂ ਦੀ ਹੋਵੇਗੀ ਬੈਠਕ
. . .  about 3 hours ago
ਬੰਦੂਕ ਜਮ੍ਹਾ ਕਰਵਾਉਣ ਆਏ ਵਿਅਕਤੀ ਨੇ ਠਾਣੇ ਦੇ ਮੁਨਸ਼ੀ ਨੂੰ ਮਾਰੀ ਗੋਲੀ, ਮੌਤ
. . .  about 3 hours ago
ਵਿਸ਼ਵ ਕੱਪ 2019 : 5 ਓਵਰਾਂ ਤੋਂ ਬਾਅਦ ਭਾਰਤ 20/0
. . .  about 3 hours ago
ਭਾਰਤ ਨਾਲ ਮੈਚ ਤੋਂ ਪਹਿਲਾਂ ਇਮਰਾਨ ਨੇ ਪਾਕਿ ਟੀਮ ਨੂੰ ਦਿੱਤਾ ਸੰਦੇਸ਼- ਆਖ਼ਰੀ ਗੇਂਦ ਤੱਕ ਲੜੋ, ਨਤੀਜਾ ਚਾਹੇ ਕੁਝ ਵੀ ਹੋਵੇ
. . .  about 4 hours ago
ਅੱਗ ਲੱਗਣ ਕਾਰਨ 100 ਦੇ ਕਰੀਬ ਝੁੱਗੀਆਂ ਸੜ ਕੇ ਸੁਆਹ
. . .  about 4 hours ago
ਵਿਸ਼ਵ ਕੱਪ 2019 : ਪਾਕਿਸਤਾਨ ਨੇ ਟਾਸ ਜਿੱਤ ਕੇ ਭਾਰਤ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ
. . .  about 4 hours ago
ਮੁਜ਼ਫੱਰਾਬਾਦ 'ਚ ਪ੍ਰਦਰਸ਼ਨ ਕਰਨ ਵਾਲੇ 60 ਪ੍ਰਦਰਸ਼ਨਕਾਰੀ ਪੁਲਿਸ ਵੱਲੋਂ ਗ੍ਰਿਫ਼ਤਾਰ
. . .  about 5 hours ago
ਮਹੰਤ ਦੀ ਤਸਵੀਰ ਨਾਲ ਛੇੜਛਾੜ ਕਰਨ ਵਾਲਾ ਪੁਲਿਸ ਵੱਲੋਂ ਕਾਬੂ
. . .  about 5 hours ago
ਸਰਬ ਪਾਰਟੀ ਬੈਠਕ 'ਚ ਸ਼ਾਮਲ ਹੋਣ ਲਈ ਸੰਸਦ ਪਹੁੰਚੇ ਪ੍ਰਧਾਨ ਮੰਤਰੀ ਮੋਦੀ
. . .  about 5 hours ago
ਪਾਕਿਸਤਾਨ ਹਵਾਈ ਖੇਤਰ 28 ਜੂਨ ਤੱਕ ਅੰਤਰਰਾਸ਼ਟਰੀ ਉਡਾਣਾਂ ਲਈ ਰਹੇਗਾ ਬੰਦ
. . .  about 6 hours ago
ਗੁਰਦੁਆਰਾ ਸਾਹਿਬ 'ਚ ਅੱਗ ਲੱਗਣ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਅਗਨ ਭੇਟ
. . .  about 6 hours ago
ਮੁਜ਼ੱਫਰਪੁਰ ਦੇ ਹਸਪਤਾਲ ਦਾ ਜਾਇਜ਼ਾ ਲੈਣ ਪਹੁੰਚੇ ਸਿਹਤ ਮੰਤਰੀ ਹਰਸ਼ਵਰਧਨ
. . .  about 6 hours ago
ਦਿਮਾਗ਼ੀ ਬੁਖ਼ਾਰ ਕਾਰਨ ਮਰਨ ਵਾਲੇ ਬੱਚਿਆ ਦੀ ਗਿਣਤੀ ਵੱਧ ਕੇ ਹੋਈ 84
. . .  about 6 hours ago
ਜਲਦ ਬਣੇਗਾ ਰਾਮ ਮੰਦਿਰ- ਊਧਵ ਠਾਕਰੇ
. . .  about 5 hours ago
ਨਾਜਾਇਜ਼ ਸੰਬੰਧਾਂ ਦੇ ਚੱਲਦਿਆਂ ਪਾਦਰੀ ਦਾ ਕਤਲ
. . .  about 7 hours ago
ਡਿਊਟੀ ਦੌਰਾਨ ਕਰੰਟ ਲੱਗਣ ਕਾਰਨ ਬਿਜਲੀ ਮੁਲਾਜ਼ਮ ਦੀ ਮੌਤ
. . .  about 7 hours ago
ਸੰਸਦ 'ਚ ਸਰਬ ਪਾਰਟੀ ਬੈਠਕ ਸ਼ੁਰੂ
. . .  about 7 hours ago
ਬਿਹਾਰ ਦੇ ਗਯਾ 'ਚ ਲੂ ਲੱਗਣ ਕਾਰਨ ਹੋਈਆਂ ਮੌਤਾਂ 'ਤੇ ਸਿਹਤ ਮੰਤਰੀ ਵਲੋਂ ਦੁੱਖ ਦਾ ਪ੍ਰਗਟਾਵਾ
. . .  about 7 hours ago
ਹਵਾ 'ਚ ਟਕਰਾਏ ਦੋ ਜਹਾਜ਼, ਪਾਇਲਟਾਂ ਦੀ ਮੌਤ
. . .  about 7 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 4 ਸਾਉਣ ਸੰਮਤ 550

ਫਿਰੋਜ਼ਪੁਰ / ਫਾਜ਼ਿਲਕਾ / ਅਬੋਹਰ

ਨਸ਼ਿਆਂ ਵਿਰੁੱਧ ਜ਼ਿਲ੍ਹਾ ਤੇ ਸੈਸ਼ਨ ਜੱਜ ਫ਼ਿਰੋਜ਼ਪੁਰ ਨੇ ਵੱਡੇ ਪੱਧਰ 'ਤੇ ਕੀਤੀ ਜਾਗਰੂਕ ਮੁਹਿੰਮ ਸ਼ੁਰੂ

ਫ਼ਿਰੋਜ਼ਪੁਰ, 18 ਜੁਲਾਈ (ਰਾਕੇਸ਼ ਚਾਵਲਾ)- ਪੰਜਾਬ ਅੰਦਰ ਵੱਧ ਰਹੇ ਨਸ਼ੇ ਕਾਰਨ ਆਏ ਦਿਨ ਹੋ ਰਹੀਆਂ ਮੌਤਾਂ ਨੂੰ ਵੇਖਦੇ ਹੋਏ ਜ਼ਿਲ੍ਹਾ ਅਤੇ ਸੈਸ਼ਨ ਜੱਜ ਫ਼ਿਰੋਜ਼ਪੁਰ ਸ੍ਰੀ ਐੱਸ.ਕੇ. ਅਗਰਵਾਲ ਨੇ ਪਹਿਲ ਕਦਮੀ ਕਰਦੇ ਹੋਏ ਸਬ ਡਵੀਜ਼ਨ ਪੱਧਰ 'ਤੇ ਨਸ਼ੇ ਵਿਰੁੱਧ ਜਾਗਰੂਕ ਅਭਿਆਨ ਦਾ ਆਰੰਭ ਕੀਤਾ ਹੈ, ਜਿਸ ਵਿਚ ਜੁਡੀਸ਼ੀਅਲ ਅਫ਼ਸਰ, ਪੁਲਿਸ ਅਫ਼ਸਰ, ਐਨ.ਜੀ.ਓ. ਵਕੀਲ ਅਤੇ ਪੈਰਾ ਲੀਗਲ ਵਲੰਟੀਅਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ | ਇਸ ਸਬੰਧੀ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਫ਼ਿਰੋਜ਼ਪੁਰ ਬਲਜਿੰਦਰ ਸਿੰਘ ਮਾਨ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਿਰੋਜ਼ਪੁਰ ਵਲੋਂ ਸੱਦੀ ਬੈਠਕ 'ਚ ਸੰਬੋਧਿਤ ਕਰਦੇ ਹੋਏ ਜ਼ਿਲ੍ਹਾ ਸੈਸ਼ਨ ਜੱਜ ਫ਼ਿਰੋਜ਼ਪੁਰ ਸ੍ਰੀ ਅਗਰਵਾਲ ਨੇ ਦੱਸਿਆ ਕਿ ਸਬ ਡਵੀਜ਼ਨਲ ਪੱਧਰ 'ਤੇ ਗੁਰੂਹਰਸਹਾਏ ਅਤੇ ਜ਼ੀਰਾ ਵਿਖੇ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ, ਜਿਸ ਦਾ ਨਾਂਅ ਸਪੈਸ਼ਲ ਯੂਨਿਟ ਹੈ | ਇਹ ਸਪੈਸ਼ਲ ਯੂਨਿਟ ਪੰਚਾਇਤਾਂ ਰਾਹੀਂ ਨਸ਼ਾ ਵੇਚਣ ਵਾਲੇ ਅਤੇ ਨਸ਼ੇ ਦਾ ਸੇਵਨ ਕਰਨ ਵਾਲਿਆਂ ਦੀ ਪਛਾਣ ਕਰਕੇ ਕਾਰਵਾਈ ਕਰੇਗਾ | ਇਸ ਦਾ ਮੁੱਖ ਉਦੇਸ਼ ਬੱਚਿਆਂ ਅਤੇ ਵਿਸ਼ੇਸ਼ ਕਰ ਸਕੂਲੀ ਵਿਦਿਆਰਥੀਆਂ ਦੀਆਂ ਗਤੀਵਿਧੀਆਂ 'ਤੇ ਧਿਆਨ ਰੱਖਣਾ ਹੈ ਤਾਂ ਕਿ ਉਹ ਮਾੜੀ ਸੰਗਤ ਵਿਚ ਪੈ ਕੇ ਨਸ਼ੇ ਦੀ ਦਲਦਲ 'ਚ ਨਾ ਫਸਣ ਅਤੇ ਜਿਹੜੇ ਨਸ਼ੇ ਦੇ ਆਦਿ ਹਨ, ਉਨ੍ਹਾਂ ਪੀੜਤਾ ਦੀ ਕੌਾਸਲਿੰਗ ਕਰਕੇ ਨਸ਼ੇ ਤੋਂ ਛੁਟਕਾਰਾ ਦਿਵਾਉਣਾ ਹੈ | ਲੋੜ ਅਨੁਸਾਰ ਨਸ਼ਾ ਛੁਡਾਊ ਕੇਂਦਰ ਵਿਚ ਦਾਖਿਲ ਕਰਵਾ ਕੇ ਇਲਾਜ ਵੀ ਕਰਵਾਉਣ ਹੈ | ਸੈਸ਼ਨ ਜੱਜ ਸ੍ਰੀ ਅਗਰਵਾਲ ਨੇ ਸਖ਼ਤ ਸ਼ਬਦਾਂ 'ਚ ਚਿਤਾਵਨੀ ਦਿੱਤੀ ਕਿ ਨਸ਼ਾ ਵੇਚਣ ਵਾਲਿਆਂ ਨੂੰ ਬਿਲਕੁਲ ਨਹੀਂ ਬਖ਼ਸ਼ਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਇਹ ਕਮੇਟੀਆਂ ਸੈਮੀਨਾਰਾਂ ਰਾਹੀਂ ਪਿੰਡ ਦੀਆਂ ਪੰਚਾਇਤਾਂ, ਮਹਿਲਾ ਮੰਡਲਾਂ, ਯੂਥ ਕਲੱਬਾਂ ਅਤੇ ਹੋਰ ਸਮਾਜਿਕ ਸੰਸਥਾਵਾਂ ਨਾਲ ਸੰਪਰਕ ਕਰਕੇ ਨਸ਼ੇ ਦੇ ਮਾੜੇ ਨਤੀਜਿਆਂ ਤੋਂ ਲੋਕਾਂ ਨੂੰ ਜਾਗਰੂਕ ਕਰਨਗੀਆਂ | ਪਿੰਡਾਂ ਦੀਆਂ ਪੰਚਾਇਤਾਂ ਆਪਣੇ-ਆਪਣੇ ਖੇਤਰ ਵਿਚ ਨਸ਼ੇ ਦੀ ਜੱਦ ਵਿਚ ਆ ਚੁੱਕੇ ਨੌਜਵਾਨਾਂ ਦੀ ਸ਼ਨਾਖ਼ਤ ਕਰਕੇ ਕਮੇਟੀ ਨੂੰ ਸੂਚਿਤ ਕੀਤਾ ਕਰਨਗੀਆਂ | ਇਸ ਤੋਂ ਇਲਾਵਾ ਨਸ਼ੇ ਕਰਨ ਵਾਲੇ ਪੀੜਤ ਪਰਿਵਾਰ ਦੇ ਬੱਚਿਆਂ ਉੱਪਰ ਵਿਸ਼ੇਸ਼ ਨਿਗਰਾਨੀ ਕਰਨਾ ਹੈ ਤਾਂ ਕਿ ਬਚੇ ਇਸ ਦੀ ਗਿ੍ਫ਼ਤ ਵਿਚ ਨਾ ਆਉਣ | ਨੁੱਕੜ ਨਾਟਕਾਂ, ਕਾਨੂੰਨੀ ਸੈਮੀਨਾਰਾਂ ਅਤੇ ਪ੍ਰਚਾਰ ਦੇ ਹੋਰ ਸਾਧਨਾਂ ਰਾਹੀਂ ਇਸ ਮੁਹਿੰਮ ਨੂੰ ਚਲਾਇਆ ਜਾਵੇਗਾ | ਇਸ ਮੌਕੇ ਮਨਦੀਪ ਮਿੱਤਲ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਾਜ਼ਿਲਕਾ, ਕਿਰਨਦੀਪ ਸਿੰਘ ਸਿਵਲ ਜੱਜ ਜੂਨੀਅਰ ਡਵੀਜ਼ਨ ਫ਼ਿਰੋਜ਼ਪੁਰ, ਲਵਦੀਪ ਹੁੰਦਲ ਐਸ.ਡੀ.ਜੇ.ਐਮ. ਜ਼ੀਰਾ, ਸਿਮਰਨਦੀਪ ਸਿੰਘ ਸੋਹੀ ਸਿਵਲ ਜੱਜ ਜੂਨੀਅਰ ਡਵੀਜ਼ਨ ਜ਼ੀਰਾ, ਸ੍ਰੀਮਤੀ ਗੁਰਪ੍ਰੀਤ ਕੌਰ ਐੱਸ.ਡੀ.ਜੇ.ਐਮ. ਗੁਰੂਹਰਸਹਾਏ, ਸ੍ਰੀਮਤੀ ਕਮਲ ਵਰਿੰਦਰ ਸਿਵਲ ਜੱਜ ਜੂਨੀਅਰ ਡਵੀਜ਼ਨ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਤੋਂ ਇਲਾਵਾ ਐਡਵੋਕੇਟ ਨਵਦੀਪ ਸਿੰਘ ਕਰੀਰ, ਐਡਵੋਕੇਟ ਨਿਰਮਲ ਸਿੰਘ ਹੰਜਰਾ, ਐਨ.ਜੀ.ਓ. ਸਤਿੰਦਰ ਸਚਦੇਵਾ, ਐਡਵੋਕੇਟ ਗੌਰਵ ਮੋਂਗਾ ਗੁਰੂਹਰਸਹਾਏ, ਕਸ਼ਮੀਰ ਸਿੰਘ ਫੋਰੈਸਟ ਰੇਂਜ ਅਫ਼ਸਰ, ਜਸਵਰਿੰਦਰ ਸਿੰਘ ਐੱਸ.ਐੱਚ.ਓ. ਲੱਖੋ ਕੇ ਬਹਿਰਾਮ, ਅਮਰਜੀਤ ਸਿੰਘ ਪੀ.ਐਲ.ਵੀ. ਆਦਿ ਹਾਜ਼ਰ ਸਨ |

ਪੰਜਾਬ ਰੋਡਵੇਜ਼ ਤੇ ਪਨਬੱਸ ਵਰਕਰਜ਼ ਯੂਨੀਅਨ ਵਲੋਂ ਫ਼ਿਰੋਜ਼ਪੁਰ ਡੀਪੂ ਮੂਹਰੇ ਗੇਟ ਰੈਲੀ

ਫ਼ਿਰੋਜ਼ਪੁਰ, 18 ਜੁਲਾਈ (ਮਲਕੀਅਤ ਸਿੰਘ)- ਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ 'ਤੇ ਅੱਜ ਫ਼ਿਰੋਜ਼ਪੁਰ ਡੀਪੂ 'ਤੇ ਗੇਟ ਰੈਲੀ ਕਰਦਿਆਂ ਡੀਪੂ ਖੋਲਿ੍ਹਆ ਗਿਆ | ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਦੱਸਿਆ ਕਿ ਆਪਣੀਆਂ ਹੱਕੀ ਮੰਗਾਂ ...

ਪੂਰੀ ਖ਼ਬਰ »

ਕਰਮਚਾਰੀਆਂ ਵਲੋਂ ਹੱਕੀ ਮੰਗਾਂ ਨੂੰ ਲੈ ਕੇ ਕਾਲੇ ਝੰਡੇ ਲੈ ਕੇ ਰੋਸ

ਫ਼ਿਰੋਜ਼ਪੁਰ, 18 ਜੁਲਾਈ (ਤਪਿੰਦਰ ਸਿੰਘ)- ਸੂਬਾ ਕਮੇਟੀ ਵਲੋਂ ਦਿੱਤੇ ਗਏ ਸੱਦੇ ਅਨੁਸਾਰ ਜ਼ਿਲੇ੍ਹ ਦੇ ਸਮੂਹ ਮਨਿਸਟਰੀਅਲ ਕਰਮਚਾਰੀਆਂ ਵਲੋਂ ਜ਼ਿਲ੍ਹਾ ਪ੍ਰਧਾਨ ਮਨੋਹਰ ਲਾਲ ਦੀ ਅਗਵਾਈ 'ਚ ਸਮੂਹ ਕਰਮਚਾਰੀਆਂ ਵਲੋਂ ਵਿਸ਼ਾਲ ਰੋਸ ਮਾਰਚ ਕੀਤਾ ਗਿਆ ਅਤੇ ਡੀ.ਸੀ. ਦਫ਼ਤਰ ...

ਪੂਰੀ ਖ਼ਬਰ »

ਨਾਬਾਲਗ ਨਾਲ ਜਬਰ ਜਨਾਹ ਦੇ ਦੋਸ਼ 'ਚ ਮਾਮਲਾ ਦਰਜ

ਫ਼ਿਰੋਜ਼ਪੁਰ, 18 ਜੁਲਾਈ (ਤਪਿੰਦਰ ਸਿੰਘ)-ਟਿੱਬਾ ਦੀ ਵਸਨੀਕ ਇਕ ਨਾਬਾਲਗ ਦੀ ਲਿਖਤੀ ਸ਼ਿਕਾਇਤ 'ਤੇ ਜੰਟਾ ਸਿੰਘ ਪੁੱਤਰ ਬਿੰਦਰ ਅਤੇ ਰਮਨਦੀਪ ਕੌਰ ਿਖ਼ਲਾਫ਼ ਪ੍ਰੋਟੈਕਸ਼ਨ ਆਫ਼ ਚਿਲਡਰਨ ਫਰਾਮ ਸੈਕਸ਼ੂਅਲ ਆਫੈਂਸ ਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ | ਪੀੜਤਾ ...

ਪੂਰੀ ਖ਼ਬਰ »

ਔਰਤਾਂ ਦੀ ਅਹੁਦਿਆਂ 'ਤੇ ਸਰਦਾਰੀ ਯਕੀਨੀ ਬਣਾਈ ਜਾਵੇ-ਡਾ: ਅਮਰਜੀਤ ਕੌਰ ਗਿੱਲ

ਮੁੱਦਕੀ, 18 ਜੁਲਾਈ (ਭੁਪਿੰਦਰ ਸਿੰਘ)- ਸਰਕਾਰ ਵਲੋਂ ਔਰਤਾਂ ਨੂੰ ਦਿੱਤੇ ਰਾਖਵੇਂਕਰਨ ਅਤੇ ਹਰ ਖੇਤਰ ਵਿਚ 50 ਫ਼ੀਸਦੀ ਬਰਾਬਰੀ ਦੇ ਹੱਕ ਦਾ ਐਲਾਨ ਕਰਨ ਦੇ ਬਾਵਜੂਦ ਔਰਤਾਂ ਨੂੰ ਘਰ ਦੀ ਚਾਰਦੀਵਾਰੀ ਵਿਚ ਰਹਿ ਕੇ ਹੀ ਆਪਣਾ ਜੀਵਨ ਬਸਰ ਕਰਨਾ ਪੈਂਦਾ ਹੈ | ਭਾਵੇਂ ਮੈਂਬਰੀ, ...

ਪੂਰੀ ਖ਼ਬਰ »

ਖ਼ੁਫ਼ੀਆ ਵਿਭਾਗ ਦੇ ਡੀ.ਐੱਸ.ਪੀ. ਸੁਖਦੇਵ ਸਿੰਘ ਕਾਊਾਟਰ ਇੰਟੈਲੀਜੈਂਸ ਦੇ ਇੰਚਾਰਜ ਨਿਯੁਕਤ

ਫ਼ਿਰੋਜ਼ਪੁਰ, 18 ਜੁਲਾਈ (ਤਪਿੰਦਰ ਸਿੰਘ)- ਪੰਜਾਬ ਪੁਲਿਸ 'ਚ ਪੀ.ਪੀ.ਐੱਸ. ਅਧਿਕਾਰੀ ਸੁਖਦੇਵ ਸਿੰਘ ਨੂੰ ਕਾਊਾਟਰ ਇੰਟੈਲੀਜੈਂਸ ਫ਼ਿਰੋਜ਼ਪੁਰ ਦਾ ਡੀ.ਐੱਸ.ਪੀ. ਨਿਯੁਕਤ ਕੀਤਾ ਗਿਆ ਇਸ ਤੋਂ ਪਹਿਲਾਂ ਉਹ ਫ਼ਿਰੋਜ਼ਪੁਰ ਹੈੱਡਕੁਆਟਰ 'ਤੇ ਖ਼ੁਫ਼ੀਆ ਵਿਭਾਗ ਦੇ ਡੀ.ਐੱਸ.ਪੀ. ...

ਪੂਰੀ ਖ਼ਬਰ »

ਸਾਬਕਾ ਐੱਸ.ਐੱਸ.ਪੀ. ਨੂੰ 14 ਦਿਨਾਂ ਲਈ ਜੁਡੀਸ਼ੀਅਲ ਰਿਮਾਂਡ 'ਤੇ ਭੇਜਿਆ

ਫ਼ਿਰੋਜ਼ਪੁਰ, 18 ਜੁਲਾਈ (ਜਸਵਿੰਦਰ ਸਿੰਘ ਸੰਧੂ)- ਇਕ ਪਟਵਾਰੀ ਨੂੰ ਝੂਠੇ ਝੋਨੇ ਦੇ ਘਪਲੇ ਮਾਮਲੇ 'ਚ ਫਸਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸੁਰਜੀਤ ਸਿੰਘ ਗਰੇਵਾਲ ਸੇਵਾ ਮੁਕਤ ਐੱਸ.ਐੱਸ.ਪੀ. ਨੂੰ ਅੱਜ ਅਦਾਲਤ ਨੇ 14 ਦਿਨਾਂ ਲਈ ਜੁਡੀਸ਼ੀਅਲ ਰਿਮਾਂਡ 'ਤੇ ਜੇਲ੍ਹ ਭੇਜ ...

ਪੂਰੀ ਖ਼ਬਰ »

ਯੂਨੀਵਰਸਲ ਮਨੁੱਖੀ ਅਧਿਕਾਰ ਫ਼ਰੰਟ ਦੀ ਮੀਟਿੰਗ-ਸੁਰਿੰਦਰ ਕੌਰ ਸਕੱਤਰ ਨਿਯੁਕਤ

ਜ਼ੀਰਾ, 18 ਜੁਲਾਈ (ਜਗਤਾਰ ਸਿੰਘ ਮਨੇਸ)- ਯੂਨੀਵਰਸਲ ਮਨੁੱਖੀ ਅਧਿਕਾਰ ਫ਼ਰੰਟ ਦੀ ਮੀਟਿੰਗ ਬਾਬਾ ਜਗਤਾਰ ਸਿੰਘ ਪ੍ਰਧਾਨ ਮਾਲਵਾ ਜ਼ੋਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਹਰਜਿੰਦਰ ਸਿੰਘ ਸਕੱਤਰ ਪੰਜਾਬ, ਤਰਸੇਮ ਸਿੰਘ ਖੋਖਰ ਪੈੱ੍ਰਸ ਸਕੱਤਰ ਜ਼ੀਰਾ ਤੇ ਹੋਰਨਾਂ ...

ਪੂਰੀ ਖ਼ਬਰ »

ਦੋ ਚੋਰ ਕਾਬੂ

ਫ਼ਿਰੋਜ਼ਪੁਰ, 18 ਜੁਲਾਈ (ਤਪਿੰਦਰ ਸਿੰਘ)-ਸਿਟੀ ਕੋਤਵਾਲੀ ਪੁਲਿਸ ਨੇ ਘਰਾਂ ਵਿਚੋਂ ਸਮਾਨ ਚੋਰੀ ਕਰਕੇ ਵੇਚਣ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਅਤੇ ਜਿਨ੍ਹਾਂ ਦੇ ਕਬਜ਼ੇ 'ਚੋਂ ਐਲ.ਸੀ.ਡੀ., ਬੈਟਰਾ, ਪਿ੍ੰਟਰ, ਇਕ ਏ.ਸੀ. ਸਮੇਤ ਹੋਰ ਕੀਮਤੀ ਸਮਾਨ ਬਰਾਮਦ ਕੀਤਾ ਗਿਆ | ...

ਪੂਰੀ ਖ਼ਬਰ »

ਚਾਰ ਡਾਕਟਰ ਡਿਊਟੀ ਤੋਂ ਗੈਰ ਹਾਜ਼ਰ-ਹੋਵੇਗੀ ਵਿਭਾਗੀ ਕਾਰਵਾਈ ਸਿਵਲ ਸਰਜਨ ਵਲੋਂ ਸਿਵਲ ਹਸਪਤਾਲ ਦਾ ਅਚਨਚੇਤ ਦੌਰਾ

ਜ਼ੀਰਾ, 18 ਜੁਲਾਈ (ਜਗਤਾਰ ਸਿੰਘ ਮਨੇਸ)- ਡਾ: ਗੁਰਮਿੰਦਰ ਸਿੰਘ ਸਿਵਲ ਸਰਜਨ ਫ਼ਿਰੋਜ਼ਪੁਰ ਵਲੋਂ ਸਿਵਲ ਹਸਪਤਾਲ ਜ਼ੀਰਾ ਦਾ ਅਚਨਚੇਤ ਨਿਰੀਖਣ ਕੀਤਾ ਗਿਆ ਅਤੇ ਚੈਕਿੰਗ ਦੌਰਾਨ ਅੱਠ ਡਾਕਟਰਾਂ ਵਿਚੋਂ 4 ਡਾਕਟਰ ਗੈਰ-ਹਾਜ਼ਰ ਪਾਏ ਗਏ | ਸਿਵਲ ਸਰਜਨ ਡਾ: ਗੁਰਮਿੰਦਰ ਸਿੰਘ ...

ਪੂਰੀ ਖ਼ਬਰ »

ਸਿਵਲ ਸਰਜਨ ਵਲੋਂ ਸਿਵਲ ਹਸਪਤਾਲ ਦਾ ਅਚਨਚੇਤ ਦੌਰਾ

ਜ਼ੀਰਾ, 18 ਜੁਲਾਈ (ਜਗਤਾਰ ਸਿੰਘ ਮਨੇਸ)- ਡਾ: ਗੁਰਮਿੰਦਰ ਸਿੰਘ ਸਿਵਲ ਸਰਜਨ ਫ਼ਿਰੋਜ਼ਪੁਰ ਵਲੋਂ ਸਿਵਲ ਹਸਪਤਾਲ ਜ਼ੀਰਾ ਦਾ ਅਚਨਚੇਤ ਨਿਰੀਖਣ ਕੀਤਾ ਗਿਆ ਅਤੇ ਚੈਕਿੰਗ ਦੌਰਾਨ ਅੱਠ ਡਾਕਟਰਾਂ ਵਿਚੋਂ 4 ਡਾਕਟਰ ਗੈਰ-ਹਾਜ਼ਰ ਪਾਏ ਗਏ | ਸਿਵਲ ਸਰਜਨ ਡਾ: ਗੁਰਮਿੰਦਰ ਸਿੰਘ ...

ਪੂਰੀ ਖ਼ਬਰ »

ਲੱਖੋ ਕੇ ਪੁਲਿਸ 'ਤੇ ਪੁੱਤਰ ਨੂੰ ਝੂਠੇ ਮਾਮਲੇ ਵਿਚ ਫਸਾਉਣ ਦੇ ਮਾਪਿਆਂ ਨੇ ਲਾਏ ਦੋਸ਼

ਮਮਦੋਟ, 18 ਜੁਲਾਈ (ਸੁਖਦੇਵ ਸਿੰਘ ਸੰਗਮ)- ਬੀਤੇ ਦਿਨ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਗਏ ਪਿੰਡ ਹਾਮਦ ਦੇ ਇਕ ਨੌਜਵਾਨ ਦੇ ਮਾਪਿਆਂ ਨੇ ਪੁਲਿਸ ਉੱਪਰ ਉਨ੍ਹਾਂ ਦੇ ਲੜਕੇ ਨੂੰ ਕਥਿਤ ਝੂਠੇ ਮਾਮਲੇ ਵਿਚ ਫਸਾਉਣ ਦੇ ਇਲਜ਼ਾਮ ਲਗਾਏ ਹਨ | ਸਾਰੇ ...

ਪੂਰੀ ਖ਼ਬਰ »

ਸੇਵਾ ਕੇਂਦਰ ਮੱਲਾਂਵਾਲਾ 'ਚ ਕੰਮ ਕਰਾਉਣ ਸਮੇਂ ਹੁੰਦੀ ਹੈ ਖ਼ੱਜਲ-ਖ਼ੁਆਰੀ

ਮੱਲਾਂਵਾਲਾ, 18 ਜੁਲਾਈ (ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)- ਮੱਲਾਂਵਾਲਾ ਦੇ ਸੇਵਾ ਕੇਂਦਰ 'ਚ ਲੋਕਾਂ ਨੂੰ ਆਪਣੇ ਕੰਮ ਕਰਾਉਣ 'ਚ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਮੱਲਾਂਵਾਲਾ ਦੇ ਮੰਨਾ ਚੌਧਰੀ ਮੀਤ ਪ੍ਰਧਾਨ ਟਰੱਕ ਯੂਨੀਅਨ ਮੱਲਾਂਵਾਲਾ ਅਤੇ ...

ਪੂਰੀ ਖ਼ਬਰ »

ਗਣਿਤ ਵਿਸ਼ੇ ਦਾ 2 ਰੋਜ਼ਾ ਸੈਮੀਨਾਰ ਸ਼ੁਰੂ

ਜ਼ੀਰਾ, 18 ਜੁਲਾਈ (ਜਗਤਾਰ ਸਿੰਘ ਮਨੇਸ)- ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜੀਵਨ ਮੱਲ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਵਿਖੇ ਅੱਜ 2 ਰੋਜ਼ਾ ਗਣਿਤ ਸੈਮੀਨਾਰ ਦੀ ਸ਼ੁਰੂਆਤ ਪਿੰ੍ਰਸੀਪਲ ਸੁਰਿੰਦਰਪਾਲ ਸਿੰਘ ਅਤੇ ਡੀ.ਐਮ. ਗਣਿਤ ...

ਪੂਰੀ ਖ਼ਬਰ »

ਸਵਾਮੀ ਸਵਤੇ ਪ੍ਰਕਾਸ਼ ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ 'ਚ ਖੇਡਾਂ ਸ਼ੁਰੂ

ਜ਼ੀਰਾ, 18 ਜੁਲਾਈ (ਜਗਤਾਰ ਸਿੰਘ ਮਨੇਸ)-ਸਵਾਮੀ ਸਵਤੇ ਪ੍ਰਕਾਸ਼ ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ (ਗੁੱਗਾ ਮੰਦਿਰ ਸਕੂਲ) ਜ਼ੀਰਾ ਵਿਖੇ ਸਕੂਲ ਮੋਗਾ ਵਿਭਾਗ ਫ਼ਿਰੋਜ਼ਪੁਰ ਦੀਆਂ ਖੇਡਾਂ ਦੀ ਸ਼ੁਰੂਆਤ ਸਕੂਲ ਇੰਚਾਰਜ ਗੁਰਸੇਵਕ ਸਿੰਘ ਡੀ.ਪੀ. ਗੁੱਗਾ ਮੰਦਿਰ ਸਕੂਲ ...

ਪੂਰੀ ਖ਼ਬਰ »

ਨਸ਼ਿਆਂ ਿਖ਼ਲਾਫ਼ ਸਿਹਤ ਵਿਭਾਗ ਨੇ ਕਰਵਾਇਆ ਜਾਗਰੂਕਤਾ ਸੈਮੀਨਾਰ

ਮਮਦੋਟ, 18 ਜੁਲਾਈ (ਜਸਬੀਰ ਸਿੰਘ ਕੰਬੋਜ)- ਨੌਜਵਾਨ ਪੀੜ੍ਹੀ ਨੂੰ ਅੰਦਰੋਂ-ਅੰਦਰੀ ਖੋਖਲਾ ਕਰ ਰਹੀ ਨਸ਼ਿਆਂ ਜਿਹੀ ਬਿਮਾਰੀ ਦੇ ਖ਼ਾਤਮੇ ਲਈ ਹਰੇਕ ਵਰਗ ਦੇ ਹਰੇਕ ਵਿਅਕਤੀ ਨੂੰ ਸੰਜੀਦਗੀ ਨਾਲ ਕੰਮ ਕਰਨ ਦੀ ਜ਼ਰੂਰਤ ਹੈ ਤੇ ਇਹ ਸਮੇਂ ਦੀ ਮੁੱਖ ਲੋੜ ਵੀ ਹੈ | ਇਹ ਵਿਚਾਰ ਡਾ: ...

ਪੂਰੀ ਖ਼ਬਰ »

ਪੈਨਸ਼ਨਰਾਂ ਨੇ ਸੂਬਾ ਸਰਕਾਰ ਦਾ ਪੁਤਲਾ ਫ਼ੂਕਿਆ

ਫ਼ਿਰੋਜ਼ਪੁਰ, 18 ਜੁਲਾਈ (ਤਪਿੰਦਰ ਸਿੰਘ)- ਪੰਜਾਬ ਪੈਨਸ਼ਨਰਜ਼ ਯੂਨੀਅਨ ਵਲੋਂ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਅੱਜ ਡੀ.ਸੀ. ਦਫ਼ਤਰ ਫ਼ਿਰੋਜ਼ਪੁਰ ਦੇ ਸਾਹਮਣੇ ਭਰਵੀਂ ਰੈਲੀ ਕਰਨ ਉਪਰੰਤ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਗਿਆ | ਰੈਲੀ ਨੂੰ ਸੰਬੋਧਨ ਕਰਦਿਆਂ ...

ਪੂਰੀ ਖ਼ਬਰ »

ਸੱਤਵੇਂ ਤਨਖ਼ਾਹ ਕਮਿਸ਼ਨ ਨੂੰ ਲਾਗੂ ਕਰਨ ਸਬੰਧੀ ਕੱਢੀ ਰੈਲੀ

ਫ਼ਿਰੋਜ਼ਪੁਰ, 18 ਜੁਲਾਈ (ਤਪਿੰਦਰ ਸਿੰਘ)- ਆਲ ਇੰਡੀਆ ਬੀ.ਐੱਸ.ਐਨ.ਐਲ. ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਵਲੋਂ 7ਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਅਨੁਸਾਰ ਪੈਨਸ਼ਨਰਾਂ ਦੀਆਂ ਤਨਖ਼ਾਹਾਂ 'ਚ ਵਾਧਾ ਕੀਤਾ ਜਾਵੇ | ਇਸ ਮੌਕੇ ਬੀ.ਐੱਸ.ਐਨ.ਐਲ. ਦੇ ਮੁੱਖ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਸਬੰਧੀ ਨਗਰ ਕੀਰਤਨ ਸਜਾਇਆ

ਫ਼ਿਰੋਜ਼ਪੁਰ, 18 ਜੁਲਾਈ (ਪਰਮਿੰਦਰ ਸਿੰਘ)- ਸਿੱਖਾਂ ਦੇ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਦੇ ਸਬੰਧ 'ਚ ਬਸਤੀ ਬਾਗ਼ ਵਾਲੀ ਸਥਿਤ ਗੁਰਦੁਆਰਾ ਸਾਹਿਬ ਦੀ ਕਮੇਟੀ ਪ੍ਰਧਾਨ ਜਗਤਾਰ ਸਿੰਘ, ਬਲਕਾਰ ਸਿੰਘ ਯੂਥ ਪ੍ਰਧਾਨ, ਡਾ: ਮਨਜੀਤ ਸਿੰਘ, ...

ਪੂਰੀ ਖ਼ਬਰ »

ਐਨ.ਜੀ.ਓਜ. ਕੋਆਰਡੀਨੇਸ਼ਨ ਸੁਸਾਇਟੀ ਨੇ ਲਗਾਏ ਬੂਟੇ

ਫ਼ਿਰੋਜ਼ਪੁਰ, 18 ਜੁਲਾਈ (ਜਸਵਿੰਦਰ ਸਿੰਘ ਸੰਧੂ)-ਵਾਤਾਵਰਨ 'ਚ ਫੈਲੇ ਪ੍ਰਦੂਸ਼ਣ ਨੂੰ ਦੂਰ ਕਰਨ ਲਈ ਵਡਮੁੱਲਾ ਯੋਗਦਾਨ ਪਾਉਣ ਦਾ ਫ਼ੈਸਲਾ ਲੈਣ ਵਾਲੀ ਫ਼ਿਰੋਜ਼ਪੁਰ ਐਨ.ਜੀ.ਓਜ. ਕੋਆਰਡੀਨੇਸ਼ਨ ਸੁਸਾਇਟੀ ਵਲੋਂ ਪ੍ਰਧਾਨ ਇੰਦਰ ਸਿੰਘ ਗੋਗੀਆ ਦੀ ਪ੍ਰਧਾਨਗੀ ਹੇਠ ਡਾਈਟ ...

ਪੂਰੀ ਖ਼ਬਰ »

ਗ੍ਰਾਮ ਸਵਰਾਜ ਅਭਿਆਨ ਤਹਿਤ ਸਕੀਮਾਂ ਦਾ ਜਾਇਜ਼ਾ ਲੈਣ ਲਈ ਡਾਇਰੈਕਟਰ ਵਲੋਂ ਅਧਿਕਾਰੀਆਂ ਨਾਲ ਮੀਟਿੰਗ

ਫ਼ਿਰੋਜ਼ਪੁਰ 18 ਜੁਲਾਈ (ਜਸਵਿੰਦਰ ਸਿੰਘ ਸੰਧੂ)- ਭਾਰਤ ਸਰਕਾਰ ਦੀ ਗ੍ਰਾਮ ਸਵਰਾਜ ਅਭਿਆਨ ਤਹਿਤ ਚੱਲ ਰਹੀਆਂ ਸਕੀਮਾਂ ਦਾ ਜ਼ਮੀਨੀ ਪੱਧਰ 'ਤੇ ਨਿਰੀਖਣ ਕਰਨ ਲਈ ਭਾਰਤ ਸਰਕਾਰ ਦੇ ਉਦਯੋਗਿਕ ਨੀਤੀ ਅਤੇ ਤਰੱਕੀ, ਵਣਜ ਅਤੇ ਉਦਯੋਗ ਮੰਤਰਾਲਾ ਦੇ ਡਾਇਰੈਕਟਰ ਸ੍ਰੀਮਤੀ ...

ਪੂਰੀ ਖ਼ਬਰ »

ਗਰੀਬ ਦੇ ਘਰ 'ਚ ਅੱਗ ਲੱਗਣ ਨਾਲ ਹਜ਼ਾਰਾਂ ਦਾ ਨੁਕਸਾਨ

ਫ਼ਿਰੋਜ਼ਪੁਰ, 18 ਜੁਲਾਈ (ਜਸਵਿੰਦਰ ਸਿੰਘ ਸੰਧੂ)- ਪਿੰਡ ਝੋਕ ਹਰੀ ਹਰ ਵਿਖੇ ਮੁੱਖਾ ਪੁੱਤਰ ਬਾਗ ਦੇ ਘਰ ਵਿਚ ਅੱਗ ਲੱਗ ਜਾਣ ਨਾਲ ਹਜਾਰਾਂ ਰੁਪਏ ਦਾ ਨੁਕਸਾਨ ਹੋਣ ਦੀ ਸੂਚਨਾ ਹੈ | ਪਿੰਡ ਦੇ ਸਰਪੰਚ ਬੀਬੀ ਵੀਰੋ ਦੇ ਪਤੀ ਮਹਿੰਦਰਪਾਲ ਸਿੰਘ ਨੇ ਦੱਸਿਆ ਕਿ ਮੁੱਖਾ ਆਪਣੇ ਘਰ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਦੀ ਮੀਟਿੰਗ

ਮੁੱਦਕੀ, 18 ਜੁਲਾਈ (ਅਗਰਵਾਲ)- ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਦੀ ਮੀਟਿੰਗ ਇੱਥੇ ਗੁਰਦੁਆਰਾ ਸ਼ਹੀਦ ਗੰਜ ਵਿਖੇ ਫ਼ਤਿਹ ਸਿੰਘ ਕੋਟ ਕਰੋੜ ਕਲਾਂ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਵੱਡੀ ਗਿਣਤੀ 'ਚ ਕਿਸਾਨਾਂ ਨੇ ਭਾਗ ਲਿਆ | ਮੀਟਿੰਗ ਨੂੰ ...

ਪੂਰੀ ਖ਼ਬਰ »

ਯੂਥ ਕਲੱਬ ਨੇ ਲਗਾਏ ਛਾਂਦਾਰ ਬੂਟੇ

ਲੱਖੋ ਕੇ ਬਹਿਰਾਮ, 18 ਜੁਲਾਈ (ਹਾਂਡਾ)- ਵਾਤਾਵਰਨ ਨੂੰ ਹੋਰ ਗੰਧਲਾ ਹੋਣ ਤੋਂ ਬਚਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਨੌਜਵਾਨ ਸਭਾ ਵਲੋਂ ਸੈਂਕੜਿਆਂ ਦੀ ਗਿਣਤੀ ਵਿਚ ਬੂਟੇ ਲਗਾਏ ਗਏ | ਬੂਟੇ ਲਗਾਉਣ ਦੀ ਸ਼ੁਰੂਆਤ ਥਾਣਾ ਲੱਖੋ ਕੇ ਬਹਿਰਾਮ ਦੇ ਮੁਖੀ ਇੰਸਪੈਕਟਰ ...

ਪੂਰੀ ਖ਼ਬਰ »

ਨਸ਼ਿਆਂ ਿਖ਼ਲਾਫ਼ ਕੱਢਿਆ ਕੱਢਿਆ ਕੈਂਡਲ ਮਾਰਚ

ਫ਼ਿਰੋਜ਼ਪੁਰ, 18 ਜੁਲਾਈ (ਜਸਵਿੰਦਰ ਸਿੰਘ ਸੰਧੂ)- ਨਸ਼ਿਆਂ ਦੇ ਦੈਂਤ ਨੂੰ ਮਾਰਨ ਅਤੇ ਜਵਾਨੀ ਨੂੰ ਬਚਾਉਣ ਦਾ ਸੱਦਾ ਦਿੰਦੇ ਹੋਏ ਸਰਬੱਤ ਦਾ ਭਲਾ ਯੂਥ ਕਲੱਬ ਪਿੰਡ ਸੋਢੇ ਵਾਲਾ ਦੇ ਨੌਜਵਾਨਾਂ ਨੇ ਕੈਂਡਲ ਮਾਰਚ ਕੱਢਿਆ | 'ਤੇਰੇ ਬਾਪ ਦੀ ਸ਼ਰਾਬ ਨੇ ਜਵਾਨੀ ਰੋਲਤੀ, ਪੁੱਤਾ ...

ਪੂਰੀ ਖ਼ਬਰ »

ਅਨੁਸੂਚਿਤ ਜਾਤੀ ਅਤੇ ਜਨ ਜਾਤੀ ਦੀ ਆਬਾਦੀ ਦੇ ਹਿਸਾਬ ਨਾਲ ਬਜਟ ਐਲਾਨੇ ਜਾਣ ਦੀ ਮੰਗ

ਫ਼ਿਰੋਜ਼ਪੁਰ, 18 ਜੁਲਾਈ (ਸੰਧੂ)- ਸਰਕਾਰਾਂ ਵਲੋਂ ਦੱਬੇ-ਕੁਚਲੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਐਲਾਨੇ ਜਾਂਦੇ ਫ਼ੰਡ ਪੂਰੇ ਖ਼ਰਚ ਨਾ ਕੀਤੇ ਜਾਣ ਅਤੇ ਕੋਈ ਢੁਕਵੀਂ ਯੋਜਨਾ ਵੀ ਨਾ ਹੋਣ ਦੇ ਦੋਸ਼ ਲਗਾਉਂਦਿਆਂ ਅਨੁਸੂਚਿਤ ਜਾਤੀ ਉੱਦਮੀ ਸਸ਼ਕਤੀਕਰਨ ਫੋਰਮ ...

ਪੂਰੀ ਖ਼ਬਰ »

ਕੈਦੀਆਂ ਅਤੇ ਹਵਾਲਾਤੀਆਂ ਨੂੰ ਕਰਵਾਇਆ ਨੈਲਸਨ ਮੰਡੇਲਾ ਦੇ ਜੀਵਨ ਸਬੰਧੀ ਜਾਣੂ

ਫ਼ਿਰੋਜ਼ਪੁਰ, 18 ਜੁਲਾਈ (ਜਸਵਿੰਦਰ ਸਿੰਘ ਸੰਧੂ)- ਲੋਕਤੰਤਰ ਨੂੰ ਜਿੰਦਾ ਰੱਖਣ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਦੇ ਨਾਲ-ਨਾਲ ਸ਼ਾਂਤੀ ਅਤੇ ਆਜ਼ਾਦੀ ਲਈ ਜੀਵਨ ਸਮਰਪਿਤ ਕਰਨ ਵਾਲੇ ਦੱਖਣੀ ਅਫ਼ਰੀਕਾ ਦੇ ਸਾਬਕਾ ਰਾਸ਼ਟਰਪਤੀ ਨੈਲਸਨ ਮੰਡੇਲਾ ਨੋਬਲ ਪੁਰਸਕਾਰ ਜੇਤੂ ...

ਪੂਰੀ ਖ਼ਬਰ »

ਗ਼ਰੀਬ ਪਰਿਵਾਰਾਂ ਦੇ ਘਰ ਢਾਹੁਣ ਵਾਲੇ ਦੋਸ਼ੀਆਂ ਦੀ ਗਿ੍ਫ਼ਤਾਰੀ ਨੂੰ ਲੈ ਕੇ ਧਰਨਾ ਜਾਰੀ

ਫ਼ਿਰੋਜ਼ਪੁਰ, 18 ਜੁਲਾਈ (ਤਪਿੰਦਰ ਸਿੰਘ)- ਕਿਸਾਨਾਂ, ਮਜ਼ਦੂਰਾਂ ਵਲੋਂ ਐੱਸ.ਐੱਸ.ਪੀ. ਦਫ਼ਤਰ ਅੱਗੇ ਲੱਗੇ ਧਰਨੇ ਨੇ 9ਵੇਂ ਦਿਨ ਵੱਡੀ ਗਿਣਤੀ 'ਚ ਸ਼ਮੂਲੀਅਤ ਕਰਕੇ ਕੈਪਟਨ ਸਰਕਾਰ ਨੂੰ ਮਜ਼ਦੂਰ ਵਿਰੋਧੀ ਦੱਸਦਿਆਂ ਲੌਹਕਾ ਖ਼ੁਰਦ ਦੇ ਮਜ਼ਦੂਰਾਂ ਦੇ ਘਰ ਢਾਹੁਣ, ਸਮਾਨ ...

ਪੂਰੀ ਖ਼ਬਰ »

ਸਫ਼ਾਈ ਸੇਵਕ ਦੋ ਦਿਨਾ ਹੜਤਾਲ 'ਤੇ

ਮਖੂ, 18 ਜੁਲਾਈ (ਵਰਿੰਦਰ ਮਨਚੰਦਾ)- ਮਿੳਾੂਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ 'ਤੇ ਪੰਜਾਬ ਭਰ 'ਚ ਸਫ਼ਾਈ ਸੇਵਕਾ ਵਲੋਂ ਆਪਣੀਆਂ ਹੱਕੀ ਮੰਗਾਂ ਦੇ ਸਬੰਧ 'ਚ ਹੜਤਾਲ ਕੀਤੀ ਜਾ ਰਹੀ ਹੈ | ਇਸੇ ਤਰ੍ਹਾਂ ਹੀ ਨਗਰ ਪੰਚਾਇਤ ਮਖੂ ਦੇ ਸਫ਼ਾਈ ਸੇਵਕਾਂ ਵਲੋਂ ਦੋ ...

ਪੂਰੀ ਖ਼ਬਰ »

ਦੁਰਗਾ ਭਜਨ ਮੰਡਲੀ ਵਲੋਂ ਟੋਲ ਪਲਾਜ਼ਾ ਦੇ ਸਟਾਫ਼ ਦਾ ਸਨਮਾਨ

ਮੁੱਦਕੀ, 18 ਜੁਲਾਈ (ਭਾਰਤ ਭੂਸ਼ਨ ਅਗਰਵਾਲ)- ਸਥਾਨਕ ਕਸਬੇ ਦੀ ਮੋਹਰੀ ਤੇ ਸਮਾਜ ਸੇਵਾ ਨਾਲ ਜੁੜੀ ਦੁਰਗਾ ਭਜਨ ਮੰਡਲੀ ਮੱੁਦਕੀ ਜੋ ਕਿ ਪਿਛਲੇ ਕਰੀਬ 18 ਸਾਲ ਤੋਂ ਲੋਕ ਭਲਾਈ ਤੇ ਸਮਾਜ ਸੇਵਾ ਦੇ ਕੰਮ ਕਰ ਰਹੀ ਹੈ ਅਤੇ ਇਸ ਭਜਨ ਮੰਡਲੀ ਦੇ ਸਮੂਹ ਸੇਵਾਦਾਰਾਂ ਵਲੋਂ ਸਾਉਣ ...

ਪੂਰੀ ਖ਼ਬਰ »

ਮਾਮਲਾ ਨਾਜਾਇਜ਼ ਰੇਤ ਨਿਕਾਸੀ ਦਾ ਤਿੰਨ ਟਰੈਕਟਰ-ਟਰਾਲੀਆਂ, ਇਕ ਜੇ. ਸੀ. ਬੀ. ਸਮੇਤ ਦੋ ਕਾਬੂ

ਤਲਵੰਡੀ ਭਾਈ, 18 ਜੁਲਾਈ (ਰਵਿੰਦਰ ਸਿੰਘ ਬਜਾਜ)-ਪੰਜਾਬ ਵਿਚ ਕੈਪਟਨ ਸਰਕਾਰ ਦੀਆਂ ਸਖ਼ਤ ਹਦਾਇਤਾਂ ਦੇ ਬਾਵਜੂਦ ਵੀ ਨਹੀਂ ਰੁਕਣ ਦਾ ਨਾਮ ਨਹੀਂ ਲੈ ਰਹੀ | ਪੁਲਿਸ ਥਾਣਾ ਤਲਵੰਡੀ ਭਾਈ ਦੇ ਏ.ਐੱਸ.ਆਈ. ਪਾਲ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਤਲਵੰਡੀ ਭਾਈ ਦੇ ਨਾਲ ਲੱਗਦੇ ਪਿੰਡ ...

ਪੂਰੀ ਖ਼ਬਰ »

ਤਾਈਕਵਾਂਡੋ ਐਸੋਸੀਏਸ਼ਨ ਫ਼ਿਰੋਜ਼ਪੁਰ ਵਲੋਂ 5 ਖਿਡਾਰੀਆਂ ਨੂੰ ਕੀਤਾ ਐਸੋਸੀਏਸ਼ਨ 'ਚੋਂ ਬਾਹਰ

ਫ਼ਿਰੋਜ਼ਪੁਰ, 18 ਜੁਲਾਈ (ਪਰਮਿੰਦਰ ਸਿੰਘ)- ਤਾਈਕਵਾਂਡੋ ਐਸੋਸੀਏਸ਼ਨ ਫ਼ਿਰੋਜ਼ਪੁਰ ਦੀ ਇਕ ਅਹਿਮ ਮੀਟਿੰਗ ਕਾਰਜਕਾਰੀ ਪ੍ਰਧਾਨ ਉਡੀਕ ਚੰਦ ਅਤੇ ਜਨਰਲ ਸਕੱਤਰ ਵਿਕਾਸ ਕੁਮਾਰ ਕੰਬੋਜ ਦੀ ਅਗਵਾਈ 'ਚ ਭਗਤ ਸਿੰਘ ਸਟੇਡੀਅਮ ਫ਼ਿਰੋਜ਼ਪੁਰ ਵਿਖੇ ਹੋਈ, ਜਿਸ ਵਿਚ ਸ਼ਾਮਿਲ ...

ਪੂਰੀ ਖ਼ਬਰ »

ਟੈੱਟ ਪਾਸ ਅਧਿਆਪਕਾਂ ਦੇ ਵਫ਼ਦ ਨੇ ਸੌ ਾਪਿਆ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਮੰਗ-ਪੱਤਰ

ਫ਼ਿਰੋਜ਼ਪੁਰ, 18 ਜੁਲਾਈ (ਪਰਮਿੰਦਰ ਸਿੰਘ)- ਆਪਣੀਆਂ ਭਖਦੀਆਂ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਈ.ਟੀ.ਟੀ. ਟੈੱਟ ਪਾਸ ਯੂਨੀਅਨ ਪੰਜਾਬ 6505 ਦੀ ਇਕਾਈ ਫ਼ਿਰੋਜ਼ਪੁਰ ਦਾ ਇਕ ਵਫ਼ਦ ਯੂਨੀਅਨ ਦੇ ਸੂਬਾਈ ਆਗੂ ਜਸਵਿੰਦਰ ਸਿੰਘ ਸੇਖੜਾ ਅਤੇ ਸਰਬਜੀਤ ਸਿੰਘ ਭਾਵੜਾ ਦੀ ਅਗਵਾਈ 'ਚ ...

ਪੂਰੀ ਖ਼ਬਰ »

ਸਿਹਤ ਮੰਤਰੀ ਦੀ ਵਾਅਦਾ ਿਖ਼ਲਾਫ਼ੀ ਵਿਰੁੱਧ ਬੇਰੁਜ਼ਗਾਰ ਵਰਕਰਾਂ ਨੇ ਡੀ. ਸੀ. ਨੂੰ ਮੰਗ-ਪੱਤਰ ਸੌ ਾਪਿਆ

ਫ਼ਿਰੋਜ਼ਪੁਰ, 18 ਜੁਲਾਈ (ਤਪਿੰਦਰ ਸਿੰਘ)- ਸਿਹਤ ਵਿਭਾਗ ਵਿਚ 1263 ਸਿਹਤ ਵਰਕਰਾਂ ਦੀ ਭਰਤੀ ਮੁਕੰਮਲ ਕਰਨ ਅਤੇ ਚਾਲੂ ਭਰਤੀ ਪ੍ਰਕਿਰਿਆ ਵਿਚ ਹੋਰ ਅਸਾਮੀਆਂ ਦਾ ਵਾਧਾ ਕਰਨ ਲਈ ਦਿੱਤੇ ਭਰੋਸੇ ਤੋਂ ਮੁੱਕਰਨ ਦੇ ਰੋਸ ਵਜੋਂ ਬੇਰੁਜ਼ਗਾਰ ਸਿਹਤ ਵਰਕਰਾਂ ਨੇ ਪੰਜਾਬ ਦੇ ਡਿਪਟੀ ...

ਪੂਰੀ ਖ਼ਬਰ »

ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਚਾਰ ਲਹਿਰ ਪਹੰੁਚੀ ਸਰਹੱਦੀ ਪਿੰਡਾਂ 'ਚ

ਫ਼ਿਰੋਜ਼ਪੁਰ, 18 ਜੁਲਾਈ (ਜਸਵਿੰਦਰ ਸਿੰਘ ਸੰਧੂ)- ਸਿੱਖ ਪੰਥ ਦੇ ਪ੍ਰਚਾਰ ਅਤੇ ਪਸਾਰ ਲਈ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਚਲਾਈ ਜਾ ਰਹੀ ਪ੍ਰਚਾਰ ਲਹਿਰ ਸਰਹੱਦੀ ਪਿੰਡਾਂ 'ਚ ਪਹੰੁਚ ਚੁੱਕੀ ਹੈ, ਜਿਸ ਤਹਿਤ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ...

ਪੂਰੀ ਖ਼ਬਰ »

ਬੱਧਨੀ ਕਲਾਂ ਵਾਲੇ ਮਹਾਂਪੁਰਸਾਂ ਦੇ 4 ਦਿਨਾ ਧਾਰਮਿਕ ਦੀਵਾਨ 21 ਤੋਂ

ਫ਼ਿਰੋਜ਼ਪੁਰ, 18 ਜੁਲਾਈ (ਮਲਕੀਅਤ ਸਿੰਘ)- ਬਾਬਾ ਨੰਦ ਸਿੰਘ ਵੈੱਲਫੇਅਰ ਸੁਸਾਇਟੀ ਫ਼ਿਰੋਜ਼ਪੁਰ ਵਲੋਂ ਬੱਧਨੀਂ ਕਲਾਂ ਵਾਲੇ ਬਾਬਾ ਜੀ ਦੇ 4 ਦਿਨਾ ਧਾਰਮਿਕ ਦੀਵਾਨ 21 ਤੋਂ 24 ਜੁਲਾਈ ਤੱਕ ਫ਼ਿਰੋਜ਼ਪੁਰ ਸ਼ਹਿਰ ਦੀ ਦਾਣਾ ਮੰਡੀ ਵਿਖੇ ਕਰਵਾਏ ਜਾ ਰਹੇ ਹਨ | ਇਸ ਸਬੰਧੀ ...

ਪੂਰੀ ਖ਼ਬਰ »

ਆਂਗਣਵਾੜੀ ਸੈਂਟਰ 'ਚ ਚੋਰੀ

ਅਬੋਹਰ, 18 ਜੁਲਾਈ (ਢਿੱਲੋਂ)-ਇੱਥੋਂ ਦੇ ਆਰੀਆ ਨਗਰ ਵਿਚ ਬਣੇ ਆਂਗਣਵਾੜੀ ਸੈਂਟਰ ਵਿਚ ਚੋਰੀ ਹੋ ਗਈ | ਚੋਰ ਸੈਂਟਰ 'ਚੋਂ ਗੈ ਸ ਸਿਲੰਡਰ, ਚਾਵਲ, ਖੰਡ, ਪਲਾਈ ਬੋਰਡ ਤੇ ਹੋਰ ਸਮਾਨ ਚੋਰੀ ਕਰਕੇ ਲੈ ਗਏ | ਇਸ ਤੋਂ ਇਲਾਵਾ ਉਹ ਸੈਂਟਰ ਵਿਚ ਭੰਨ ਤੋੜ ਕਰ ਗਏ | ਆਂਗਣਵਾੜੀ ਵਰਕਰ ਨੀਤੂ ...

ਪੂਰੀ ਖ਼ਬਰ »

ਵਿਦਿਆਰਥੀਆਂ ਨੇ ਸਵੱਛਤਾ ਬਾਰੇ ਰੈਲੀ ਕੱਢ ਕੇ ਕੀਤਾ ਜਾਗਰੂਕ

ਮਖੂ, 18 ਜੁਲਾਈ (ਵਰਿੰਦਰ ਮਨਚੰਦਾ)- ਸ਼ਹਿਰਾਂ ਤੇ ਪਿੰਡਾਂ 'ਚੋਂ ਲੋਕਾਂ ਨੂੰ ਗੰਦਗੀ ਤੋਂ ਛੁਟਕਾਰਾ ਦਿਵਾਉਣ ਲਈ ਤੇ ਸਾਫ਼-ਸੁਥਰਾ ਰੱਖਣ ਲਈ ਸਰਕਾਰ ਵਲੋਂ ਚਲਾਈ ਸਵੱਛ ਭਾਰਤ ਅਭਿਆਨ ਤਹਿਤ ਲਵਲੀ ਪੋ੍ਰਫੈਸ਼ਨਲ ਯੂਨੀਵਰਸਿਟੀ ਜਲੰਧਰ ਦੇ ਵਿਦਿਆਰਥੀ ਤਰੁਨਮ, ਪ੍ਰਗਤੀ, ...

ਪੂਰੀ ਖ਼ਬਰ »

ਸੇਮਨਾਲੇ ਦੀ ਗਾਰ ਘਰਾਂ ਦੇ ਅੱਗੇ ਰੱਖਣ ਕਾਰਨ ਲੋਕਾਂ ਪ੍ਰੇਸ਼ਾਨ

ਮਖੂ, 18 ਜੁਲਾਈ (ਵਰਿੰਦਰ ਮਨਚੰਦਾ)- ਡਰੇਨ ਵਿਭਾਗ ਵਲੋਂ ਸ਼ਹਿਰ ਦੇ ਸੇਮ-ਨਾਲੇ ਦੀ ਕਰਵਾਈ ਜਾ ਰਹੀ ਸਫ਼ਾਈ ਕਾਰਨ ਜਿੱਥੇ ਬਾਰਸ਼ ਦੇ ਪਾਣੀ ਦੀ ਨਿਕਾਸੀ ਸਹੀ ਤਰੀਕੇ ਨਾਲ ਹੋਵੇਗੀ ਉੱਥੇ ਠੇਕੇਦਾਰ ਵਲੋਂ ਸੇਮ-ਨਾਲੇ ਵਿਚੋਂ ਕੱਢੀ ਜਾ ਰਹੀ ਗਾਰ ਸੇਮ-ਨਾਲੇ ਦੇ ਨਜ਼ਦੀਕ ...

ਪੂਰੀ ਖ਼ਬਰ »

ਜਲ ਘਰਾਂ ਦਾ ਪੰਚਾਇਤੀ ਕਰਨ ਨਾ ਕੀਤਾ ਜਾਵੇ

ਫ਼ਿਰੋਜ਼ਪੁਰ, 18 ਜੁਲਾਈ (ਤਪਿੰਦਰ ਸਿੰਘ)-ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਅਹੁਦੇਦਾਰਾਂ ਨੇ ਪੰਜਾਬ ਸਰਕਾਰ ਵਲੋਂ ਸੂਬੇ ਦੇ ਜਲ ਘਰਾਂ ਨੂੰ ਪੰਚਾਇਤੀ ਕਰਨ ਦੇ ਮੱਦੇਨਜ਼ਰ ਵੱਖ-ਵੱਖ ਪੰਚਾਇਤਾਂ ਨਾਲ ਸੰਪਰਕ ਕੀਤਾ ਤਾਂ ਪੰਚਾਇਤਾਂ ...

ਪੂਰੀ ਖ਼ਬਰ »

ਹਲਕਾ ਵਿਧਾਇਕ ਵਲੋਂ ਪਿੰਡਾਂ ਦਾ ਦੌਰਾ ਅੱਜ

ਮਮਦੋਟ, 18 ਜੁਲਾਈ (ਸੁਖਦੇਵ ਸਿੰਘ ਸੰਗਮ, ਜਸਬੀਰ ਸਿੰਘ ਕੰਬੋਜ)- ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੀ ਵਿਧਾਇਕ ਮੈਡਮ ਸਤਿਕਾਰ ਕੌਰ ਗਹਿਰੀ ਵਲੋਂ 19 ਜੁਲਾਈ ਦਿਨ ਵੀਰਵਾਰ ਨੂੰ ਹਲਕੇ ਦੇ ਮਮਦੋਟ ਬਲਾਕ ਨਾਲ ਸਬੰਧਿਤ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਹੈ | ਇਸ ...

ਪੂਰੀ ਖ਼ਬਰ »

ਮੈਰੀਟੋਰੀਅਸ ਸਕੂਲਾਂ 'ਚ ਦਾਖ਼ਲੇ ਲਈ ਦੂਜੇ ਚਰਨ ਦੀ ਕੌਾਸਿਲੰਗ ਹੁਣ 23, 24 ਨੂੰ

ਫ਼ਿਰੋਜ਼ਪੁਰ, 18 ਜੁਲਾਈ (ਪਰਮਿੰਦਰ ਸਿੰਘ)- ਪੰਜਾਬ ਸਰਕਾਰ ਵਲੋਂ ਸੂਬੇ ਦੇ ਹੋਣਹਾਰ ਵਿਦਿਆਰਥੀਆਂ ਲਈ ਚਲਾਏ ਜਾ ਰਹੇ 10 ਰਿਹਾਇਸ਼ੀ ਮੈਰੀਟੋਰੀਅਸ ਸਕੂਲਾਂ ਵਿਚ ਜਮਾਤ ਗਿਆਰ੍ਹਵੀਂ ਦੇ ਦਾਖ਼ਲੇ ਲਈ ਦੂਜੇ ਚਰਨ ਦੀ ਕੌਾਸਿਲੰਗ ਜੋ ਕਿ 19 ਅਤੇ 20 ਜੁਲਾਈ ਨੂੰ ਹੋਣੀ ਸੀ, ਹੁਣ 23 ...

ਪੂਰੀ ਖ਼ਬਰ »

ਪੂੜੀਆਂ-ਛੋਲਿਆਂ ਦਾ ਲੰਗਰ ਲਗਾਇਆ

ਮਮਦੋਟ, 18 ਜੁਲਾਈ (ਸੁਖਦੇਵ ਸਿੰਘ ਸੰਗਮ)- ਸਰੁ ਮਾਤਾ ਨਹਿਰਾਂ ਵਾਲੀ ਦੀ ਯਾਦ ਵਿਚ ਮਮਦੋਟ ਦੇ ਹਜ਼ਾਰਾ ਸਿੰਘ ਵਾਲਾ ਬੱਸ ਅੱਡੇ 'ਤੇ ਸਥਿਤ ਸਿੰਧੀ ਸੀਮੈਂਟ ਸਟੋਰ ਦੇ ਮਾਲਕ ਉਪਿੰਦਰ ਸਿੰਘ ਸਿੰਧੀ, ਹਰਜਿੰਦਰ ਸਿੰਘ ਸਿੰਧੀ ਤੇ ਸਾਥੀਆਂ ਵਲੋਂ ਪੂੜੀਆਂ-ਛੋਲਿਆਂ ਦਾ ਲੰਗਰ ...

ਪੂਰੀ ਖ਼ਬਰ »

ਬਲਵਿੰਦਰ ਸਿੰਘ ਧਾਲੀਵਾਲ ਨੇ ਸੰਭਾਲਿਆ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਵਜੋਂ ਕਾਰਜ ਭਾਗ

ਫ਼ਿਰੋਜ਼ਪੁਰ, 18 ਜੁਲਾਈ (ਜਸਵਿੰਦਰ ਸਿੰਘ ਸੰਧੂ)- ਪੰਜਾਬ ਸਰਕਾਰ ਵਲੋਂ ਪ੍ਰਸ਼ਾਸਨਿਕ ਸੁਧਾਰਾਂ ਦੇ ਮੱਦੇਨਜ਼ਰ ਸੂਬੇ ਅੰਦਰ ਆਈ.ਏ.ਐੱਸ. ਅਧਿਕਾਰੀਆਂ ਦੇ ਕੀਤੇ ਗਏ ਤਬਾਦਲਿਆਂ ਬਾਅਦ ਆਈ.ਏ.ਐੱਸ. ਬਲਵਿੰਦਰ ਸਿੰਘ ਧਾਲੀਵਾਲ ਨੇ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਵਜੋਂ ...

ਪੂਰੀ ਖ਼ਬਰ »

ਸਫ਼ਾਈ ਸੇਵਕਾਂ ਨੇ ਸਰਕਾਰ ਿਖ਼ਲਾਫ਼ ਕੀਤਾ ਘੜਾ ਭੰਨ ਪ੍ਰਦਰਸ਼ਨ

ਅਬੋਹਰ, 18 ਜੁਲਾਈ (ਕੁਲਦੀਪ ਸਿੰਘ ਸੰਧੂ)-ਮਿਉਂਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ 'ਤੇ ਅੱਜ ਸਫ਼ਾਈ ਕਰਮਚਾਰੀ ਯੂਨੀਅਨ ਦੇ ਮੈਂਬਰਾਂ ਨੇ ਸਰਕਾਰ ਿਖ਼ਲਾਫ਼ ਘੜਾ-ਭੰਨ ਪ੍ਰਦਰਸ਼ਨ ਕੀਤਾ ਅਤੇ ਕੰਮ-ਕਾਜ ਠੱਪ ਰੱਖਿਆ | ਪ੍ਰਾਪਤ ਜਾਣਕਾਰੀ ਮੁਤਾਬਿਕ ...

ਪੂਰੀ ਖ਼ਬਰ »

ਤਰੋਬੜੀ ਮਾਈਨਰ 'ਚ ਟੇਲਾਂ ਤੱਕ ਪਾਣੀ ਪੂਰਾ ਨਾ ਆਉਣ ਕਾਰਨ ਕਿਸਾਨਾਂ 'ਚ ਰੋਸ

ਮੰਡੀ ਲਾਧੂਕਾ,18 ਜੁਲਾਈ (ਮਨਪ੍ਰੀਤ ਸਿੰਘ ਸੈਣੀ)-ਪਿੰਡ ਕਿੜਿਆਵਾਲੀ ਦੇ ਕੋਲੋਂ ਲੰਘਦੀ ਤਰੋਬੜੀ ਮਾਈਨਰ ਦਾ ਟੇਲਾਂ ਤੱਕ ਪਾਣੀ ਪੂਰਾ ਨਾ ਆਉਣ ਕਾਰਨ ਕਿਸਾਨਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਦੀ ਜਾਣਕਾਰੀ ਦਿੰਦੇ ਹੋਏ ਪਿੰਡ ਕਿੜਿਆਵਾਲਾ ਦੇ ਕਿਸਾਨ ਸੇਵਕ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਵਿਅਕਤੀ ਕਾਬੂ

ਅਬੋਹਰ, 18 ਜੁਲਾਈ (ਸੁਖਜਿੰਦਰ ਸਿੰਘ ਢਿੱਲੋਂ)-ਐਾਟੀ ਨਾਰਕੋਟਿਕ ਸੈ ੱਲ ਦੇ ਇੰਚਾਰਜ ਬਲਵਿੰਦਰ ਸਿੰਘ ਨੇ ਇਕ ਵਿਅਕਤੀ ਨੂੰ 1100 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ | ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਦੋਦੇਵਾਲਾ ਕੋਲ ਚੈਕਿੰਗ ਕਰ ਰਹੇ ਸਨ ...

ਪੂਰੀ ਖ਼ਬਰ »

ਜਤਿਨ ਖੱਤਰੀ ਨੂੰ ਮਦਨ ਗੋਪਾਲ ਰੋਡ ਦਾ ਪ੍ਰਭਾਰੀ ਕੀਤਾ ਨਿਯੁਕਤ

ਫ਼ਾਜ਼ਿਲਕਾ, 18 ਜੁਲਾਈ (ਦਵਿੰਦਰ ਪਾਲ ਸਿੰਘ)-ਸਮਾਜ ਸੇਵੀ ਸੰਸਥਾ ਮਾਰਸ਼ਲ ਅਕੈਡਮੀ ਅਤੇ ਮਾਰਸ਼ਲ ਜਿੰਮ ਅਤੇ ਸਪੋਰਟਸ ਸੁਸਾਇਟੀ ਨੇ ਨਸ਼ਿਆਂ ਵਿਰੁੱਧ ਛੇੜੀ ਮੁਹਿੰਮ ਦੇ ਤਹਿਤ ਮੋਟੀਵੇਟਰ ਸੰਜੀਵ ਬਾਂਸਲ ਨੇ ਜਤਿਨ ਖੱਤਰੀ ਨੂੰ ਮਦਨ ਗੋਪਾਲ ਰੋਡ ਦਾ ਪ੍ਰਭਾਰੀ ...

ਪੂਰੀ ਖ਼ਬਰ »

ਵਿਭਾਗ ਨੇ ਬਹਾਲ ਕੀਤੀ ਢਾਣੀ ਕੋਟੂ ਰਾਮ ਦੀ ਰੱਦ ਕੀਤੀ ਪੰਚਾਇਤ

ਫ਼ਾਜ਼ਿਲਕਾ, 18 ਜੁਲਾਈ (ਦਵਿੰਦਰ ਪਾਲ ਸਿੰਘ)-ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋਂ ਢਾਣੀ ਕੋਟੂ ਰਾਮ ਦੀ ਪੰਚਾਇਤ ਨੂੰ ਪਹਿਲਾ ਰੱਦ ਕਰਨ ਤੋਂ ਬਾਅਦ ਫਿਰ ਤੋਂ ਬਹਾਲ ਕਰ ਦਿੱਤਾ ਹੈ | ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਅਸ਼ੋਕ ਕੁਮਾਰ, ਸੁਰਿੰਦਰ ਕੁਮਾਰ, ਰਣਜੀਤ ...

ਪੂਰੀ ਖ਼ਬਰ »

ਬਾਬਾ ਖੇਤਰਪਾਲ ਮੰਦਰ 'ਚ ਲਗਾਇਆ ਭੰਡਾਰਾ

ਫ਼ਾਜ਼ਿਲਕਾ, 18 ਜੁਲਾਈ (ਦਵਿੰਦਰ ਪਾਲ ਸਿੰਘ)-ਬਾਬਾ ਖੇਤਰਪਾਲ ਸੇਵਾਦਾਰ ਸੁਸਾਇਟੀ ਰਜ਼ਿ ਫ਼ਾਜ਼ਿਲਕਾ ਵਲੋਂ ਬਾਬਾ ਖੇਤਰਪਾਲ ਮੰਦਰ ਵਿਖੇ ਭੰਡਾਰਾ ਲਗਾਇਆ ਗਿਆ | ਜਾਣਕਾਰੀ ਦਿੰਦੇ ਹੋਏ ਪ੍ਰਧਾਨ ਰੌਸ਼ਨ ਲਾਲ ਖੁਰਾਨਾ ਅਤੇ ਜਨਰਲ ਸਕੱਤਰ ਰਾਕੇਸ਼ ਸਚਦੇਵਾ ਨੇ ਦੱਸਿਆ ...

ਪੂਰੀ ਖ਼ਬਰ »

ਨਸ਼ਿਆਂ ਤੋਂ ਦੂਰ ਰਹਿਣ ਲਈ ਵਿਦਿਆਰਥੀਆਂ ਨੰੂ ਸਹੁੰ ਚੁਕਾਈ

ਮੰਡੀ ਰੋੜਾਂਵਾਲੀ, 18 ਜੁਲਾਈ(ਮਨਜੀਤ ਸਿੰਘ ਬਰਾੜ)-ਸੂਬੇ ਅੰਦਰ ਨਸ਼ਿਆਂ ਨੰੂ ਠੱਲ੍ਹ ਪਾਉਣ ਲਈ ਪੰਜਾਬ ਸਰਕਾਰ ਵਲੋਂ ਪੰਜਾਬ ਤੰਦਰੁਸਤ ਮਿਸ਼ਨ ਚਲਾ ਕੇ ਲੋਕਾਂ ਨੰੂ ਜਾਗਰੂਕ ਕੀਤਾ ਜਾ ਰਿਹਾ ਹੈ ¢ ਜਿਸ ਦੇ ਚੱਲਦਿਆਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਵੈਰੋ ...

ਪੂਰੀ ਖ਼ਬਰ »

ਅਣਪਛਾਤੀ ਔਰਤ ਦੀ ਲਾਸ਼ ਮਿਲੀ

ਮੰਡੀ ਅਰਨੀਵਾਲਾ, 18 ਜੁਲਾਈ(ਨਿਸ਼ਾਨ ਸਿੰਘ ਸੰਧੂ)-ਭਾਗਸਰ ਮਾਈਨਰ ਦੀ ਪਿੰਡ ਮਾਹੰੂਆਣਾ ਬੋਦਲਾ ਤੋਂ ਟਾਹਲੀਵਾਲਾ ਜੱਟਾ ਰੋਡ 'ਤੇ ਪੈਂਦੀ ਟੇਲ ਤੇ ਇਕ ਔਰਤ ਦੀ ਲਾਸ਼ ਮਿਲੀ ਹੈ | ਸੜਕ 'ਤੋਂ ਲੰਘਣ ਵਾਲੇ ਲੋਕਾਂ ਵੱਲੋਂ ਅੱਜ ਸਵੇਰੇ ਇਸ ਲਾਸ਼ ਨੂੰ ਪਾਣੀ ਵਿਚ ਫਸਿਆ ਹੋਇਆ ...

ਪੂਰੀ ਖ਼ਬਰ »

ਆਵਾਰਾ ਪਸ਼ੂਆਂ ਤੋਂ ਬਾਅਦ ਨਹਿਰੀ ਮਹਿਕਮਾ ਬਣਿਆ ਕਿਸਾਨਾਂ ਦਾ ਦੁਸ਼ਮਣ

ਸੀਤੋ ਗੁੰਨੋ, 18 ਜੁਲਾਈ (ਜਸਮੇਲ ਸਿੰਘ ਢਿੱਲੋਂ)-ਸੀਤੋ ਗੁੰਨੋ ਖੇਤਰ ਦੇ ਲਗਪਗ ਡੇਢ ਦਰਜਨ ਪਿੰਡਾਂ ਵਿਚ ਆਵਾਰਾ ਪਸ਼ੂਆਂ ਦੀ ਗਿਣਤੀ ਹਜ਼ਾਰਾਂ ਦੀ ਤਾਦਾਦ ਵਿਚ ਹੋਣ ਕਾਰਨ ਕਿਸਾਨ ਪਹਿਲਾਂ ਹੀ ਇਕ ਵੱਡੀ ਮਾਰ ਝੱਲ ਰਹੇ ਹਨ | ਕਿਉਂਕਿ ਆਵਾਰਾ ਪਸ਼ੂ ਉਨ੍ਹਾਂ ਦੀਆਂ ਫ਼ਸਲਾਂ ...

ਪੂਰੀ ਖ਼ਬਰ »

ਪਿੰਡਾਂ 'ਚ ਡੇਂਗੂ ਜਾਗਰੂਕਤਾ ਸਬੰਧੀ ਕੈਂਪ ਲਗਾਏ

ਫ਼ਾਜ਼ਿਲਕਾ, 18 ਜੁਲਾਈ (ਦਵਿੰਦਰ ਪਾਲ ਸਿੰਘ)-ਸੀ.ਐਸ.ਸੀ. ਖੁਈਖੇੜਾ ਦੇ ਅਧੀਨ ਆਉਂਦੇ ਪਿੰਡਾਂ ਵਿਚ ਡੇਂਗੂ ਦੀ ਬਿਮਾਰੀ ਦੇ ਿਖ਼ਲਾਫ਼ ਜਾਗਰੂਕਤਾ ਕੈਂਪ ਲਗਾਏ ਗਏ | ਜਾਣਕਾਰੀ ਦਿੰਦੇ ਹੋਏ ਬੀ.ਈ.ਈ. ਸੁਸ਼ੀਲ ਕੁਮਾਰ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਜੁਲਾਈ ਮਹੀਨੇ ਨੂੰ ...

ਪੂਰੀ ਖ਼ਬਰ »

ਭਾਕਿਯੂ ਨੇ ਐਨ. ਡੀ. ਏ. ਸਰਕਾਰ ਵਲੋਂ ਫ਼ਸਲਾਂ ਦੇ ਕੀਤੇ ਮਾਮੂਲੀ ਵਾਧੇ ਦਾ ਲਿਆ ਨੋਟਿਸ

ਫ਼ਾਜ਼ਿਲਕਾ, 18 ਜੁਲਾਈ (ਦਵਿੰਦਰ ਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਪੰਜਾਬ ਨੇ ਮਲੋਟ ਵਿਖੇ ਹੋਈ ਕਿਸਾਨ ਰੈਲੀ ਨੂੰ ਕਿਸਾਨਾਂ ਦੀ ਰੈਲੀ ਨਹੀ ਬਲਕਿ ਐਨ.ਡੀ.ਏ. ਦੀ ਨਿੱਜੀ ਰੈਲੀ ਦੱਸਿਆ ਹੈ | ਭਾਰਤੀ ਕਿਸਾਨ ਯੂਨੀਅਨ ਦੀ ਇਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਬੁੱਧ ਰਾਮ ...

ਪੂਰੀ ਖ਼ਬਰ »

ਨਾਬਾਲਿਗਾ ਨੂੰ ਭਜਾ ਕੇ ਲੈ ਜਾਣ ਦੇ ਦੋਸ਼ 'ਚ 4 ਨਾਮਜ਼ਦ

ਫ਼ਿਰੋਜ਼ਪੁਰ, 18 ਜੁਲਾਈ (ਤਪਿੰਦਰ ਸਿੰਘ)-ਫ਼ਿਰੋਜ਼ਪੁਰ ਪੁਲਿਸ ਨੇ ਇਕ ਸਤਾਰਾਂ ਸਾਲਾ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਘਰੋਂ ਭਜਾ ਕੇ ਲੈ ਜਾਣ ਦੇ ਦੋਸ਼ 'ਚ ਚਾਰ ਵਿਅਕਤੀਆਂ ਿਖ਼ਲਾਫ਼ ਮੁਕੱਦਮਾ ਦਰਜ ਕੀਤਾ | ਸਬ-ਇੰਸਪੈਕਟਰ ਸੁਦੇਸ਼ ਕੁਮਾਰ ਅਨੁਸਾਰ ਉਕਤ ਮਾਮਲੇ 'ਚ ...

ਪੂਰੀ ਖ਼ਬਰ »

ਜਲ ਘਰਾਂ ਨੂੰ ਠੇਕੇ 'ਤੇ ਦੇਣ ਦੇ ਵਿਰੋਧ 'ਚ ਲਗਾਇਆ ਧਰਨਾ

ਅਬੋਹਰ, 18 ਜੁਲਾਈ (ਕੁਲਦੀਪ ਸਿੰਘ ਸੰਧੂ)-ਜਲ ਸਪਲਾਈ ਅਤੇ ਸੈਨੀਟੇਸ਼ਨ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ 'ਤੇ ਸਥਾਨਕ ਸੰਘਰਸ਼ ਕਮੇਟੀ ਨੇ ਸੂਬਾ ਸਰਕਾਰ ਵਲੋਂ ਜਲ ਘਰਾਂ ਨੂੰ ਠੇਕੇ 'ਤੇ ਦੇਣ ਦੇ ਵਿਰੋਧ ਵਿਚ ਅੱਜ ਵਿਭਾਗ ਦੇ ਮੰਡਲ ਦਫ਼ਤਰ ਦੇ ਬਾਹਰ ਧਰਨਾ ਲਗਾਇਆ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX