ਤਾਜਾ ਖ਼ਬਰਾਂ


ਅੰਮ੍ਰਿਤਸਰ ਪਹੁੰਚੀ ਬਾਲੀਵੁੱਡ ਅਦਾਕਾਰਾ ਕ੍ਰਿਸ਼ਮਾ ਕਪੂਰ
. . .  9 minutes ago
ਅੰਮ੍ਰਿਤਸਰ, 19 ਨਵੰਬਰ (ਰਾਜੇਸ਼ ਕੁਮਾਰ ਸੰਧੂ)- ਮਸ਼ਹੂਰ ਬਾਲੀਵੁੱਡ ਅਦਾਕਾਰਾ ਕ੍ਰਿਸ਼ਮਾ ਕਪੂਰ ਅੱਜ ਅੰਮ੍ਰਿਤਸਰ ਦੇ ਰਾਜਾਸਾਂਸੀ ਹਵਾਈ ਅੱਡੇ 'ਤੇ ਪਹੁੰਚੀ। ਦੱਸਣਯੋਗ ਹੈ ਕਿ...
ਗਾਂਧੀ ਪਰਿਵਾਰ ਦੀ ਐੱਸ. ਪੀ. ਜੀ. ਸੁਰੱਖਿਆ ਹਟਾਉਣ ਦਾ ਮੁੱਦਾ ਲੋਕ ਸਭਾ 'ਚ ਉੱਠਿਆ
. . .  54 minutes ago
ਨਵੀਂ ਦਿੱਲੀ, 19 ਨਵੰਬਰ- ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਨੇ ਅੱਜ ਲੋਕ ਸਭਾ 'ਚ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਐੱਸ. ਪੀ. ਜੀ. ਸੁਰੱਖਿਆ ਹਟਾਉਣ...
ਸਾਈਕਲ 'ਤੇ 3500 ਕਿਲੋਮੀਟਰ ਦੀ ਯਾਤਰਾ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੇ ਗੁਰਦੁਆਰਾ ਕਿਲ੍ਹਾ ਮੁਬਾਰਕ ਵਿਖੇ ਟੇਕਿਆ ਮੱਥਾ
. . .  about 1 hour ago
ਬਠਿੰਡਾ, 19 ਨਵੰਬਰ (ਨਾਇਬ ਸਿੰਘ ਸਿੱਧੂ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸਾਈਕਲ 'ਤੇ 3500 ਕਿਲੋਮੀਟਰ ਦੀ ਯਾਤਰਾ ਕਰਨ ਵਾਲੇ ਦੋ ਪੁਲਿਸ...
ਪੰਜਾਬ 'ਚ ਤਿੰਨ ਆਈ. ਪੀ. ਐੱਸ. ਅਫ਼ਸਰਾਂ ਦੇ ਤਬਾਦਲੇ
. . .  about 1 hour ago
ਚੰਡੀਗੜ੍ਹ, 19 ਨਵੰਬਰ (ਵਿਕਰਮਜੀਤ ਸਿੰਘ ਮਾਨ)- ਪੰਜਾਬ ਸਰਕਾਰ ਵਲੋਂ ਸੂਬੇ 'ਚ ਤਿੰਨ ਆਈ. ਪੀ. ਐੱਸ...
ਕੇਰਲ ਪੁਲਿਸ ਨੇ 12 ਸਾਲਾ ਲੜਕੀ ਨੂੰ ਸਬਰੀਮਾਲਾ ਮੰਦਰ 'ਚ ਦਾਖ਼ਲ ਹੋਣ ਤੋਂ ਰੋਕਿਆ
. . .  about 1 hour ago
ਤਿਰੂਵਨੰਤਪੁਰਮ, 19 ਨਵੰਬਰ- ਕੇਰਲ ਪੁਲਿਸ ਨੇ ਅੱਜ ਇੱਕ 12 ਸਾਲਾ ਲੜਕੀ ਨੂੰ ਸਬਰੀਮਾਲਾ ਮੰਦਰ 'ਚ ਦਾਖ਼ਲ ਹੋਣ ਤੋਂ ਰੋਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਲੜਕੀ...
ਭਾਰਤ-ਪਾਕਿਸਤਾਨ ਵਿਚਾਲੇ ਪੋਸਟਲ ਸਰਵਿਸ ਬਹਾਲ
. . .  about 1 hour ago
ਇਸਲਾਮਾਬਾਦ, 19 ਨਵੰਬਰ- ਪਾਕਿਸਤਾਨ ਨੇ ਭਾਰਤ ਨਾਲ ਪੋਸਟਲ ਸਰਵਿਸ ਨੂੰ ਮੁੜ ਬਹਾਲ ਕਰ ਦਿੱਤਾ ਹੈ। ਪਾਕਿਸਤਾਨੀ ਮੀਡੀਆ ਦੇ ਹਵਾਲੇ ਨਾਲ...
ਸੜਕ ਕਿਨਾਰਿਓਂ ਮਿਲੀ ਵਿਅਕਤੀ ਦੀ ਲਾਸ਼
. . .  about 2 hours ago
ਡੇਹਲੋਂ, 19 ਨਵੰਬਰ (ਅੰਮ੍ਰਿਤਪਾਲ ਸਿੰਘ ਕੈਲੇ)- ਪੁਲਿਸ ਕਮਿਸ਼ਨਰ ਲੁਧਿਆਣਾ ਦੇ ਥਾਣਾ ਡੇਹਲੋਂ ਦੇ ਘੇਰੇ ਅੰਦਰ ਪੈਂਦੇ ਇਲਾਕੇ 'ਚ ਅੱਜ 45 ਸਾਲ ਦੇ ਕਰੀਬ ਇੱਕ ਵਿਅਕਤੀ ਦੀ ਲਾਸ਼ ਮਿਲੀ...
ਕਾਂਗਰਸ-ਐੱਨ. ਸੀ. ਪੀ. ਨੇਤਾਵਾਂ ਵਿਚਾਲੇ ਅੱਜ ਹੋਣ ਵਾਲੀ ਬੈਠਕ ਮੁਲਤਵੀ
. . .  about 2 hours ago
ਨਵੀਂ ਦਿੱਲੀ, 19 ਨਵੰਬਰ- ਮਹਾਰਾਸ਼ਟਰ 'ਚ ਸਰਕਾਰ ਗਠਨ ਦੇ ਮੁੱਦੇ 'ਤੇ ਕਾਂਗਰਸ ਅਤੇ ਐੱਨ. ਸੀ. ਪੀ. ਨੇਤਾਵਾਂ ਵਿਚਾਲੇ ਅੱਜ ਹੋਣ ਵਾਲੀ ਬੈਠਕ ਮੁਲਤਵੀ ਕਰ ਦਿੱਤੀ ਗਈ ਹੈ। ਐੱਨ. ਸੀ. ਪੀ. ਨੇਤਾ...
ਲੁਧਿਆਣਾ ਦਮੋਰੀਆ ਪੁਲ ਨੇੜੇ ਲੀਹੋਂ ਲੱਥਾ ਮਾਲ ਗੱਡੀ ਦਾ ਡੱਬਾ
. . .  about 2 hours ago
ਲੁਧਿਆਣਾ, 19 ਨਵੰਬਰ (ਰੁਪੇਸ਼ ਕੁਮਾਰ)- ਲੁਧਿਆਣਾ ਦਮੋਰੀਆ ਪੁਲ ਨੇੜੇ ਅੱਜ ਉਸ ਵੇਲੇ ਵੱਡਾ ਹਾਦਸਾ ਹੋਣੋਂ ਟਲ ਗਿਆ, ਜਦੋਂ ਇੱਕ ਮਾਲ ਗੱਡੀ ਦਾ ਡੱਬਾ ਅਚਾਨਕ ਲੀਹੋਂ ਲੱਥ ਗਿਆ। ਇਹ ਟਰੇਨ ਲੁਧਿਆਣਾ...
ਇਲਾਜ ਲਈ ਏਅਰ ਐਂਬੂਲੈਂਸ ਰਾਹੀਂ ਲੰਡਨ ਰਵਾਨਾ ਹੋਏ ਨਵਾਜ਼ ਸ਼ਰੀਫ਼
. . .  1 minute ago
ਇਸਲਾਮਾਬਾਦ, 19 ਨਵੰਬਰ- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਡਾਕਟਰੀ ਇਲਾਜ ਲਈ ਅੱਜ ਲਾਹੌਰ ਹਵਾਈ ਅੱਡੇ ਤੋਂ ਏਅਰ ਐਂਬੂਲੈਂਸ ਰਾਹੀਂ ਲੰਡਨ ਰਵਾਨਾ ਹੋ ਗਏ ਹਨ। ਸ਼ਰੀਫ਼ ਦੇ...
ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਲਈ ਮੁਲਤਵੀ
. . .  about 3 hours ago
ਸੰਸਦ 'ਚ ਇੰਦਰਾ ਗਾਂਧੀ ਨੂੰ ਦਿੱਤੀ ਗਈ ਸ਼ਰਧਾਂਜਲੀ
. . .  about 3 hours ago
ਨਵੀਂ ਦਿੱਲੀ, 19 ਨਵੰਬਰ- ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਅੱਜ ਉਨ੍ਹਾਂ ਦੇ 102ਵੇਂ ਜਨਮ ਦਿਨ ਮੌਕੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ...
ਲੋਕ ਸਭਾ ਦੀ ਕਾਰਵਾਈ ਸ਼ੁਰੂ, ਵਿਰੋਧੀ ਧਿਰ ਕਰ ਰਹੇ ਹਨ ਹੰਗਾਮਾ
. . .  about 3 hours ago
ਨਵੀਂ ਦਿੱਲੀ, 19 ਨਵੰਬਰ- ਸਰਦ ਰੁੱਤ ਇਜਲਾਸ ਦੇ ਅੱਜ ਦੂਜੇ ਦਿਨ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਸਦਨ 'ਚ ਵਿਰੋਧੀ ਧਿਰਾਂ ਦੇ ਸੰਸਦ ਮੈਂਬਰ...
ਦਰਦਨਾਕ ਸੜਕ ਹਾਦਸੇ 'ਚ ਇੰਟੈਲੀਜੈਂਸ ਬਿਊਰੋ ਦੇ ਅਧਿਕਾਰੀ ਦੀ ਮੌਤ
. . .  about 3 hours ago
ਸੰਗਤ ਮੰਡੀ, 19 ਨਵੰਬਰ (ਦੀਪਕ)- ਬੀਤੀ ਰਾਤ ਬਠਿੰਡਾ-ਬਾਦਲ ਰੋਡ 'ਤੇ ਪਿੰਡ ਕਾਲਝਰਾਨੀ ਵਿਖੇ ਕਾਰ ਵਲੋਂ ਟੱਕਰ ਮਾਰੇ ਜਾਣ ਕਾਰਨ ਮੋਟਰਸਾਈਕਲ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ...
ਕਾਂਗਰਸ ਨੇ ਲੋਕ ਸਭਾ 'ਚ ਦਿੱਤਾ ਸਦਨ ਨੂੰ ਮੁਲਤਵੀ ਕਰਨ ਦਾ ਪ੍ਰਸਤਾਵ
. . .  about 3 hours ago
ਨਵੀਂ ਦਿੱਲੀ, 19 ਨਵੰਬਰ- ਕਾਂਗਰਸ ਨੇ ਪਾਰਟੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਐੱਸ. ਪੀ. ਜੀ. ਸੁਰੱਖਿਆ ਹਟਾਉਣ ਨੂੰ ਲੈ...
ਪ੍ਰਧਾਨ ਮੰਤਰੀ ਮੋਦੀ ਨੇ ਇੰਦਰਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
. . .  about 4 hours ago
ਪੱਕਾ ਮੋਰਚਾ ਲਾਈ ਬੈਠੇ ਬੀ.ਐਡ ਅਧਿਆਪਕਾਂ ਦੀ ਸਿੱਖਿਆ ਮੰਤਰੀ ਨਾਲ ਬੈਠਕ
. . .  about 5 hours ago
ਅਕਾਲੀ ਆਗੂ ਦਲਬੀਰ ਸਿੰਘ ਢਿਲਵਾਂ ਦਾ ਗੋਲੀਆਂ ਮਾਰ ਕੇ ਕਤਲ
. . .  about 5 hours ago
ਇੰਦਰਾ ਗਾਂਧੀ ਨੂੰ ਸ਼ਰਧਾਂਜਲੀ ਕੀਤੀ ਗਈ ਭੇਟ
. . .  about 5 hours ago
ਦਿੱਲੀ ਐਨ.ਸੀ.ਆਰ. ਵਿਚ ਘਟਿਆ ਪ੍ਰਦੂਸ਼ਣ
. . .  about 6 hours ago
ਅੱਜ ਦਾ ਵਿਚਾਰ
. . .  about 6 hours ago
ਸਿਆਚਿਨ : ਗਲੇਸ਼ੀਅਰ 'ਚ 8 ਫਸੇ ਜਵਾਨ, ਬਚਾਅ ਕਾਰਜ ਜਾਰੀ
. . .  1 day ago
ਪੰਜਾਬੀ ਫ਼ਿਲਮ ਅਦਾਕਾਰ ਜਸਵਿੰਦਰ ਭੱਲਾ ਦੇ ਸਾਲੇ ਵੱਲੋਂ ਖ਼ੁਦਕੁਸ਼ੀ, ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
. . .  1 day ago
ਸੜਕ ਹਾਦਸੇ 'ਚ ਦੋ ਮਾਸੂਮ ਬੱਚਿਆਂ ਦੀ ਹੋਈ ਮੌਤ
. . .  1 day ago
ਤੀਰ-ਅੰਦਾਜ਼ ਆਰਤੀ ਬਣੀ ਗੋਲਡ ਮੈਡਲਿਸਟ
. . .  1 day ago
ਜੰਮੂ-ਕਸ਼ਮੀਰ : ਰਾਜੌਰੀ 'ਚ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  1 day ago
ਚੰਗਾਲੀਵਾਲਾ ਕਾਂਡ : ਪੰਜਾਬ ਸਰਕਾਰ ਵੱਲੋਂ ਪੀੜਤ ਪਰਿਵਾਰ ਨੂੰ 20 ਲੱਖ ਰੁਪਏ ਮੁਆਵਜ਼ਾ ਅਤੇ ਨੌਕਰੀ ਦੇਣ ਦਾ ਐਲਾਨ
. . .  1 day ago
ਬਿਲ ਗੇਟਸ ਨੇ ਕੀਤੀ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ
. . .  1 day ago
ਸੋਨੀਆ ਗਾਂਧੀ ਨੂੰ ਉਨ੍ਹਾਂ ਦੀ ਰਿਹਾਇਸ਼ 'ਤੇ ਮਿਲਣ ਪਹੁੰਚੇ ਸ਼ਰਦ ਪਵਾਰ
. . .  1 day ago
ਬਿਹਾਰ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, 6 ਬੱਚਿਆਂ 'ਤੇ ਪਲਟਿਆ 18 ਟਾਇਰੀ ਟਰੱਕ
. . .  1 day ago
ਹੈਰੋਇਨ ਸਮੇਤ ਫ਼ੌਜ 'ਚੋ ਸੇਵਾ ਮੁਕਤ ਕੈਪਟਨ ਅਤੇ ਪੁਲਿਸ ਮੁਲਾਜ਼ਮ ਕਾਬੂ
. . .  1 day ago
ਜੇ. ਐੱਨ. ਯੂ. ਦੇ ਵਿਦਿਆਰਥੀਆਂ ਨਾਲ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ- ਦਿੱਲੀ ਪੁਲਿਸ
. . .  1 day ago
ਸ਼ਿਵ ਸੈਨਾ, ਟੀ.ਐਮ.ਸੀ ਸਮੇਤ ਹੋਰ ਪਾਰਟੀਆਂ ਦਾ ਰਾਜਸਭਾ ਦੇ ਸਪੀਕਰ ਨੂੰ ਨੋਟਿਸ ਜਾਰੀ
. . .  1 day ago
ਜੇ. ਐੱਨ. ਯੂ. ਵਿਦਿਆਰਥੀਆਂ ਦੇ ਮਾਰਚ ਨੂੰ ਪੁਲਿਸ ਨੇ ਸਫਦਰਜੰਗ ਮਕਬਰੇ ਨੇੜੇ ਰੋਕਿਆ
. . .  1 day ago
11 ਨਮੂਨਿਆਂ ਦੇ ਆਧਾਰ 'ਤੇ ਦਿੱਲੀ ਦੇ ਪਾਣੀ ਦੀ ਗੁਣਵੱਤਾ ਦਾ ਨਹੀਂ ਲਗਾਇਆ ਜਾ ਸਕਦਾ ਅੰਦਾਜ਼ਾ : ਕੇਜਰੀਵਾਲ
. . .  1 day ago
ਵਾਇਰਲ ਫੋਟੋ 'ਤੇ ਬੋਲੇ ਗੰਭੀਰ- ਜੇਕਰ ਜਲੇਬੀ ਖਾਣ ਨਾਲ ਦਿੱਲੀ 'ਚ ਵਧਿਆ ਪ੍ਰਦੂਸ਼ਣ ਤਾਂ ਨਹੀਂ ਖਾਵਾਂਗਾ
. . .  1 day ago
ਪਾਕਿਸਤਾਨ : ਸਤਲੁਜ ਦਰਿਆ 'ਚ ਕਿਸ਼ਤੀ ਪਲਟਣ ਕਾਰਨ ਅੱਠ ਲੋਕਾਂ ਦੀ ਮੌਤ
. . .  about 1 hour ago
ਦੇਸ਼ ਦੀ ਬਿਹਤਰੀ ਲਈ ਰਾਜ ਸਭਾ ਹਮੇਸ਼ਾ ਰਹੀ ਹੈ ਤਿਆਰ : ਪ੍ਰਧਾਨ ਮੰਤਰੀ ਮੋਦੀ
. . .  about 1 hour ago
ਦਲਿਤ ਨੌਜਵਾਨ ਜਗਮੇਲ ਦੇ ਪਰਿਵਾਰਕ ਮੈਂਬਰਾਂ ਵਲੋਂ ਕੈਪਟਨ ਸੰਧੂ ਨਾਲ ਮੁਲਾਕਾਤ
. . .  about 1 hour ago
ਬੂਹ ਹਥਾੜ ਖੇਤਰ 'ਚ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਵੱਡੀ ਕਾਰਵਾਈ
. . .  about 1 hour ago
ਸੰਸਦ ਭਾਰਤ ਦੀ ਵਿਕਾਸ ਯਾਤਰਾ ਦਾ ਪ੍ਰਤੀਬਿੰਬ ਹੈ- ਮੋਦੀ
. . .  5 minutes ago
ਰਾਜ ਸਭਾ ਦੇ 250ਵੇਂ ਸੈਸ਼ਨ 'ਚ ਸ਼ਾਮਲ ਹੋਣਾ ਮੇਰੀ ਖ਼ੁਸ਼ਕਿਸਮਤੀ- ਪ੍ਰਧਾਨ ਮੰਤਰੀ ਮੋਦੀ
. . .  6 minutes ago
ਸਦਨ ਨੇ ਬਦਲੇ ਹਾਲਾਤ 'ਚ ਖ਼ੁਦ ਨੂੰ ਢਾਲਣ ਦੀ ਕੋਸ਼ਿਸ਼ ਕੀਤੀ- ਮੋਦੀ
. . .  8 minutes ago
ਰਾਜ ਸਭਾ 'ਚ ਯੋਗਦਾਨ ਦੇਣ ਵਾਲਿਆਂ ਨੂੰ ਵਧਾਈਆਂ- ਪ੍ਰਧਾਨ ਮੰਤਰੀ ਮੋਦੀ
. . .  9 minutes ago
ਰਾਜ ਸਭਾ ਦੇ 250ਵੇਂ ਸੈਸ਼ਨ ਮੌਕੇ ਸਦਨ ਨੂੰ ਸੰਬੋਧਿਤ ਕਰ ਰਹੇ ਹਨ ਪ੍ਰਧਾਨ ਮੰਤਰੀ ਮੋਦੀ
. . .  11 minutes ago
ਕੈਪਟਨ ਸੰਧੂ ਨਾਲ ਮੁਲਾਕਾਤ ਕਰਨਗੇ ਦਲਿਤ ਨੌਜਵਾਨ ਦੇ ਜਗਮੇਲ ਦੇ ਪਰਿਵਾਰਕ ਮੈਂਬਰ
. . .  19 minutes ago
ਕੈਲੇਫੋਰਨੀਆ 'ਚ ਗੋਲੀਬਾਰੀ, ਚਾਰ ਲੋਕਾਂ ਦੀ ਮੌਤ
. . .  31 minutes ago
ਰਾਜ ਸਭਾ ਦੇ 250ਵੇਂ ਸੈਸ਼ਨ ਮੌਕੇ ਸਦਨ ਨੂੰ ਸੰਬੋਧਿਤ ਕਰਨਗੇ ਪ੍ਰਧਾਨ ਮੰਤਰੀ ਮੋਦੀ
. . .  46 minutes ago
ਸੰਸਦ 'ਚ ਪਹੁੰਚੇ ਸੰਨੀ ਦਿਓਲ
. . .  about 1 hour ago
ਦਿੱਲੀ 'ਚ ਆਸਮਾਨ ਸਾਫ਼, ਇਸ ਲਈ ਔਡ-ਈਵਨ ਦੀ ਕੋਈ ਲੋੜ ਨਹੀਂ- ਕੇਜਰੀਵਾਲ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 4 ਸਾਉਣ ਸੰਮਤ 550

ਬਠਿੰਡਾ /ਮਾਨਸਾ

ਬਠਿੰਡਾ ਸ਼ਹਿਰ 'ਚ ਫ਼ਲ ਤੇ ਸਬਜ਼ੀਆਂ ਦਾ ਪਿਆ ਕਾਲ

ਬਠਿੰਡਾ, 18 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਮੰਡੀ ਬੋਰਡ ਦੀ ਵਲੋਂ ਬਠਿੰਡਾ ਦੀ ਮੁੱਖ ਸਬਜ਼ੀ ਮੰਡੀ ਨੂੰ ਠੇਕੇ 'ਤੇ ਦਿੱਤੇ ਜਾਣ ਦੇ ਵਿਰੋਧ ਵਿਚ ਫਲ-ਸਬਜ਼ੀ ਵਿਕੇ੍ਰਤਾਵਾਂ ਦੀ ਹੜਤਾਲ ਲਗਾਤਾਰ ਤੀਸਰੇ ਦਿਨ ਵੀ ਜਾਰੀ ਰਹੀ ਜਿਸ ਕਾਰਨ ਬਠਿੰਡਾ ਦੀ ਮੁੱਖ ਸਬਜ਼ੀ ਮੁਕੰਮਲ ਤੌਰ 'ਤੇ ਬੰਦ ਰਹੀ | ਇਕੱਲੀ ਮੁੱਖ ਮੰਡੀ ਹੀ ਨਹੀਂ, ਬਲਕਿ ਸ਼ਹਿਰ ਦੀ ਅਮਰੀਕ ਸਿੰਘ ਰੋਡ, ਰੇਲਵੇ ਰੋਡ, ਬੀਬੀ ਵਾਲਾ ਚੌਕ, ਧੋਬੀਆਣਾ ਬਸਤੀ, ਨਹਿਰ ਦੇ ਪੁਲ ਅਤੇ ਕੋਰਟ ਰੋਡ ਸਥਿਤ ਸਬਜ਼ੀ ਮੰਡੀ ਵਿਚ ਵੀ ਕੋਈ ਫ਼ਲ-ਸਬਜ਼ੀ ਵਿਕਰੇਤਾ ਨਜ਼ਰ ਨਹੀਂ ਆਇਆ | ਹੜਤਾਲ ਦੇ ਚਲਦਿਆਂ ਸਥਾਨਕ ਸ਼ਹਿਰ ਵਿਚ ਫਲ ਤੇ ਸਬਜ਼ੀਆਂ ਦਾ ਕਾਲ ਪੈ ਗਿਆ | ਇਥੋਂ ਤੱਕ ਕਿ ਮਾਲਾਂ ਵਿਚੋਂ ਵੀ ਫਲ-ਸਬਜ਼ੀਆਂ ਦਾ ਸਟਾਕ ਖ਼ਤਮ ਹੋ ਗਿਆ | ਆਮ ਲੋਕਾਂ 'ਚ ਸਬਜ਼ੀ ਲੈਣ ਲਈ ਹਾਹਾਕਾਰ ਮੱਚ ਗਈ ਹੈ | ਕਈਆਂ ਨੇ ਪੇਂਡੂ ਖੇਤਰਾਂ ਵੱਲ ਰੁੱਖ ਕਰਦਿਆਂ ਸਬਜ਼ੀਆਂ ਮੰਗਵਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ | ਦੂਜੇ ਪਾਸੇ ਦੁਕਾਨਦਾਰਾਂ ਨੇ ਆਪਣੇ ਅੱਡਿਆਂ/ਦੁਕਾਨਾਂ ਨੂੰ ਪੂਰਨ ਤੌਰ 'ਤੇ ਬੰਦ ਕਰਕੇ ਮੁੱਖ ਸਬਜ਼ੀ ਮੰਡੀ ਵਿਚ ਪੱਕਾ ਮੋਰਚਾ ਲਗਾ ਰੱਖਿਆ ਜਿਸ ਵਿਚ ਅੱਜ ਬਰਨਾਲਾ, ਰਾਮਪੁਰਾ, ਗਿੱਦੜਬਾਹਾ, ਰਾਮਾਂ ਮੰਡੀ, ਗੋਨਿਆਣਾ ਮੰਡੀ, ਭੁੱਚੋ ਮੰਡੀ ਨਾਲ ਸਬੰਧਿਤ ਫਲ-ਸਬਜ਼ੀ ਮੰਡੀ ਵਿਕਰੇਤਾ ਯੂਨੀਅਨਾਂ ਦੇ ਅਹੁਦੇਦਾਰਾਂ ਨੇ ਵੱਡੀ ਤਾਦਾਦ 'ਚ ਸ਼ਮੂਲੀਅਤ ਕੀਤੀ ਅਤੇ ਪੰਜਾਬ ਮੰਡੀਕਰਨ ਬੋਰਡ ਦੇ ਅਧਿਕਾਰੀਆਂ 'ਤੇ ਨਾਅਰਿਆਂ ਰੂਪੀ ਨਿਸ਼ਾਨੇ ਸਾਧੇ | ਕੁਝ ਦੁਕਾਨਦਾਰਾਂ ਨੇ ਚੋਰੀ-ਛੁਪੇ ਆਪਣੇ ਕੋਲ ਜਮਾਂ ਪਿਆ ਸਬਜ਼ੀ ਤੇ ਫਲਾਂ ਰੂਪੀ ਮਾਲ ਚੋਰੀ ਛੁਪੇ ਵੇਚਣਾ ਵੀ ਚਾਹਿਆ ਪਰ ਸਬਜ਼ੀ ਮੰਡੀ ਦੀ ਹੱਥ ਰੇਹੜੀ ਫੜੀ ਯੂਨੀਅਨ ਦੀਆਂ ਟੀਮਾਂ ਦੀ ਗਸ਼ਤ ਸਦਕਾ ਉਹ ਆਪਣਾ ਕਾਰੋਬਾਰ ਨਿਰੰਤਰ ਚਲਾਉਣ 'ਚ ਸਫਲ ਨਹੀਂ ਹੋ ਸਕੇ | ਟੋਲੀਆਂ ਬਣਾ ਕੇ ਨਿਕਲੇ ਯੂਨੀਅਨ ਦੇ ਨੁਮਾਇੰਦਿਆਂ ਨੇ ਸਵੇਰੇ ਪਰਸ ਰਾਮ ਨਗਰ ਦੀ ਗਲੀ ਨੰਬਰ-16 ਵਿਚੋਂ ਆਲੂਆਂ ਦਾ ਭਰਿਆ ਇਕ ਟਾਟਾ ਏਸ (ਛੋਟਾ ਹਾਥੀ) ਅਤੇ ਸੁਰਖਪੀਰ ਰੋਡ ਤੋਂ ਕੇਲਿਆਂ ਦਾ ਭਰਿਆ ਛੋਟਾ ਹਾਥੀ ਨੂੰ ਘੇਰ ਕੇ ਕਬਜ਼ੇ 'ਚ ਲਿਆ | ਦੋਨੋਂ ਥਾਵਾਂ 'ਤੇ ਟਾਟਾ ਏਸ ਚਾਲਕਾਂ ਨਾਲ ਦੁਕਾਨਦਾਰਾਂ ਦੀ ਬਹਿਸਬਾਜ਼ੀ ਵੀ ਹੋਈ ਪਰ ਆਖ਼ਰ 'ਚ ਦੁਕਾਨਦਾਰ ਦੋਨੋਂ ਵਾਹਨਾਂ ਨੂੰ ਮੁੱਖ ਸਬਜ਼ੀ ਮੰਡੀ ਵਿਚ ਲੈ ਗਏ ਜਿਥੇ ਵਾਹਨਾਂ 'ਚ ਲੋਡ ਕੀਤਾ ਮਾਲ ਉਤਾਰ ਲਿਆ ਗਿਆ | ਆਮ ਆਦਮੀ ਪਾਰਟੀ ਬਠਿੰਡਾ ਵਲੋਂ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਜੀਦਾ ਦੀ ਅਗਵਾਈ ਵਿਚ ਹੜਤਾਲ 'ਤੇ ਬੈਠੇ ਫਲ ਤੇ ਸਬਜ਼ੀ ਵਪਾਰੀਆਂ ਦੇ ਹੱਕ ਵਿਚ ਸਮਰਥਨ ਦਿੰਦਿਆਂ ਧਰਨੇ 'ਚ ਸ਼ਮੂਲੀਅਤ ਕੀਤੀ ਗਈ | ਇਸ ਮੌਕੇ ਮਾਲਵਾ ਜ਼ੋਨ ਦੇ ਸਾਬਕਾ ਪ੍ਰਧਾਨ ਅਨਿਲ ਠਾਕੁਰ, ਜ਼ੋਨ ਮੀਤ ਪ੍ਰਧਾਨ ਅਮਿ੍ਤ ਅਗਰਵਾਲ, ਮਾਲਵਾ ਜ਼ੋਨ ਦੇ ਸਕੱਤਰ ਭੁਪਿੰਦਰ ਬਾਂਸਲ, ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਜੀਦਾ ਅਤੇ ਰਾਕੇਸ਼ ਪੁਰੀ ਨੇ ਸਮੂਹ ਵਰਕਰਾਂ ਸਮੇਤ ਇਸ ਮੁਸ਼ਕਲ ਦੀ ਘੜੀ 'ਚ ਵਪਾਰੀਆਂ ਦੇ ਨਾਲ ਖੜਨ ਦਾ ਭਰੋਸਾ ਦਿੱਤਾ | ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਜੀਦਾ ਨੇ ਕਿਹਾ ਕਿ ਮੰਡੀ ਨੂੰ ਠੇਕੇ 'ਤੇ ਦਿੱਤਾ ਜਾਣਾ ਗ਼ਲਤ ਹੈ ਅਤੇ ਸਰਕਾਰ ਨੂੰ ਪਹਿਲ ਦੇ ਆਧਾਰ 'ਤੇ ਇਨ੍ਹਾਂ ਦੀ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਹੈ | ਇਸ ਦੌਰਾਨ ਹੱਥ ਰੇਹੜੀ ਫੜੀ ਯੂਨੀਅਨ ਦੇ ਪ੍ਰਧਾਨ ਸੰਜੂ ਕੁਮਾਰ ਨੇ ਆਖਿਆ ਕਿ ਇਕੱਲੀ ਮੁੱਖ ਸਬਜ਼ੀ ਮੰਡੀ ਦੇ ਬੰਦ ਰਹਿਣ ਕਾਰਨ ਜਿਥੇ ਮੰਡੀਕਰਨ ਬੋਰਡ ਨੂੰ ਰੋਜ਼ਾਨਾ ਹਜ਼ਾਰਾਂ ਰੁਪਏ ਦਾ ਘਾਟਾ ਪੈ ਰਿਹਾ ਉਥੇ ਫਲ-ਸਬਜ਼ੀ ਵੇਚ ਕੇ ਗੁਜ਼ਾਰਾਂ ਕਰਦੇ ਦੁਕਾਨਦਾਰਾਂ ਨੂੰ ਵੀ ਵੱਡਾ ਘਾਟਾ ਸਹਿਣਾ ਪੈ ਰਿਹਾ | ਮੰਡੀ ਨੂੰ ਬੰਦ ਕਰਨਾ ਉਨ੍ਹਾਂ ਦੀ ਮਜਬੂਰੀ ਹੈ | ਉਹ ਪਹਿਲਾਂ ਹੀ ਮੰਡੀਕਰਨ ਬੋਰਡ ਨੂੰ 25 ਰੁਪਏ ਪ੍ਰਤੀ ਦਿਨ ਅਤੇ 750 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਫ਼ੀਸ ਇਕ ਦੁਕਾਨਦਾਰ ਅਦਾ ਕਰ ਰਿਹਾ | ਐਤਕੀਂ ਉਨ੍ਹਾਂ ਨੇ ਥੋੜ੍ਹੀ ਬਹੁਤੀ ਹੋਰ ਫ਼ੀਸ ਵਧਾਉਣ ਬਾਰੇ ਵੀ ਕਹਿ ਦਿੱਤਾ ਸੀ ਪਰ ਪੰਜਾਬ ਮੰਡੀਕਰਨ ਬੋਰਡ ਨੇ ਸਬਜ਼ੀ ਮੰਡੀ ਨੂੰ 40 ਲੱਖ ਰੁਪਏ ਠੇਕੇ 'ਤੇ ਦੇ ਦਿੱਤਾ, ਜਿਸ ਕਾਰਨ ਪ੍ਰਾਈਵੇਟ ਠੇਕੇਦਾਰ ਮਨਮਰਜ਼ੀ ਨਾਲ ਦੁਕਾਨਦਾਰਾਂ ਕੋਲੋਂ ਫ਼ੀਸ ਵਸੂਲਕੇ ਉਨ੍ਹਾਂ ਦੀ ਵੱਡੀ ਆਰਥਿਕ ਲੁੱਟ ਕਰੇਗਾ | ਉਨ੍ਹਾਂ ਕਿਹਾ ਕਿ ਯੂਨੀਅਨ ਦੀਆਂ ਦੋ ਟੀਮਾਂ ਨੇ ਕੁਝ ਥਾਵਾਂ ਤੋਂ ਕੇਲੇ, ਆਲੂ ਅਤੇ ਹੋਰ ਸਬਜ਼ੀ ਫੜੀ ਹੈ ਜਿਸ ਨੂੰ ਉਨ੍ਹਾਂ ਨੇ ਗੁਰਦੁਆਰਾ ਘਰਾਂ ਦੇ ਲੰਗਰਾਂ ਤੇ ਪਿੰਗਲਵਾੜੇ ਲਈ ਭੇਜ ਦਿੱਤਾ ਜਦਕਿ ਫਲਾਂ ਨੂੰ ਸਿਵਲ ਹਸਪਤਾਲ ਵਿਚ ਇਲਾਜ ਲਈ ਆਏ ਬਿਮਾਰ ਵਿਅਕਤੀਆਂ ਲਈ ਵੰਡਿਆਂ ਗਿਆ ਹੈ |

ਦਲਜੀਤ ਸਿੰਘ ਸੰਧੂ ਨੇ ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਦਾ ਅਹੁਦਾ ਸੰਭਾਲਿਆ

ਬਠਿੰਡਾ, 18 ਜੁਲਾਈ (ਕੰਵਲਜੀਤ ਸਿੰਘ ਸਿੱਧੂ)-ਸ਼੍ਰੀ ਦਲਜੀਤ ਸਿੰਘ ਸੰਧੂ ਨੇ ਅੱਜ ਬਤੌਰ ਜ਼ਿਲ੍ਹਾ ਖ਼ਜਾਨਾ ਅਫ਼ਸਰ ਪਦਉੱਨਤ ਹੋਣ 'ਤੇ ਜ਼ਿਲ੍ਹਾ ਖ਼ਜਾਨਾ ਅਫ਼ਸਰ ਬਠਿੰਡਾ ਦਾ ਚਾਰਜ ਸੰਭਾਲਿਆ | ਇਸ ਤੋਂ ਇਲਾਵਾ ਪਹਿਲਾਂ ਦਲਜੀਤ ਸਿੰਘ ਸੰਧੂ ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ...

ਪੂਰੀ ਖ਼ਬਰ »

ਮੋਟਰਸਾਈਕਲ ਸਵਾਰਾਂ ਨੇ ਔਰਤ ਤੋਂ ਨਕਦੀ ਖੋਹੀ

ਬਠਿੰਡਾ, 18 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਬਾਅਦ ਦੁਪਹਿਰ ਸਥਾਨਕ ਲਾਈਨੋਪਾਰ ਏਰੀਏ ਵਿਚ ਮੋਟਰ ਸਾਈਕਲ ਸਵਾਰਾਂ ਦੁਆਰਾ ਇਕ ਔਰਤ ਕੋਲੋਂ ਰੁਪਈਆਂ ਵਾਲਾ ਲਿਫਾਫਾ ਝਪਟਣ ਦੀ ਖ਼ਬਰ ਮਿਲੀ ਹੈ | ਲਿਫ਼ਾਫੇ 'ਚ 2500 ਰੁਪਏ ਨਗਦ ਦੱਸੇ ਜਾਂਦੇ ਹਨ | ਝਪਟਮਾਰ ਮੋਟਰ ...

ਪੂਰੀ ਖ਼ਬਰ »

ਸਾਈਰਨ ਵੱਜਣ 'ਤੇ ਚੋਰ ਹੋਏ ਰਫ਼ੂ ਚੱਕਰ

ਰਾਮਪੁਰਾ ਫੂਲ, 18 ਜੁਲਾਈ (ਗੁਰਮੇਲ ਸਿੰਘ ਵਿਰਦੀ)-ਬੀਤੀ ਰਾਤ ਸ਼ਹਿਰ ਸਥਾਨਕ ਨੈਸ਼ਨਲ ਹਾਈਵੇ ਤੇ ਮੌੜ ਚੌਕ ਦੇ ਨਜ਼ਦੀਕ ਐਮ. ਆਰ. ਐਫ. ਟਾਇਰਾਂ ਦੇ ਸ਼ੋਅ ਰੂਮ ਵਿਖੇ ਚੋਰਾਂ ਵਲੋਂ ਚੋਰੀ ਕਰਨ ਦੀ ਨਾਕਾਮ ਕੋਸ਼ਿਸ ਰਹੀ | ਇਸ ਸਬੰਧੀ ਸ਼ੋਅ ਰੂਮ ਦੇ ਮਾਲਕ ਇਕਬਾਲ ਸਿੰਘ ਸਿੱਧੂ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਸ੍ਰੀ ਪਰਨੀਤ ਨੇ ਅਹੁਦਾ ਸੰਭਾਲਿਆ

ਬਠਿੰਡਾ, 18 ਜੁਲਾਈ (ਕੰਵਲਜੀਤ ਸਿੰਘ ਸਿੱਧੂ)-ਸ਼੍ਰੀ ਪਰਨੀਤ, ਆਈ. ਏ. ਐਸ. ਨੇ ਅੱਜ ਡਿਪਟੀ ਕਮਿਸ਼ਨਰ ਬਠਿੰਡਾ ਵਜੋਂ ਅਹੁਦਾ ਸੰਭਾਲ ਲਿਆ | ਇਸ ਮੌਕੇ ਐੱਸ. ਐੱਸ. ਪੀ. ਬਠਿੰਡਾ ਡਾ: ਨਾਨਕ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ, ਐੱਸ. ਡੀ. ਐੱਮ. ਬਠਿੰਡਾ ...

ਪੂਰੀ ਖ਼ਬਰ »

ਮੇਰੀ ਵੱਢੀ ਹੋਈ ਉਂਗਲ ਬਰਾਮਦ ਨਾ ਕੀਤੀ ਤਾਂ ਐੱਸ. ਐੱਸ. ਪੀ. ਦਫ਼ਤਰ ਅੱਗੇ ਦੇਵਾਂਗਾ ਧਰਨਾ-ਬਾਬਾ ਦਵਿੰਦਰ ਸਿੰਘ

ਬਠਿੰਡਾ, 18 ਜੁਲਾਈ (ਸੁਖਵਿੰਦਰ ਸਿੰਘ ਸੁੱਖਾ)- ਨਸ਼ਾ ਤਸਕਰਾਂ ਵਲੋਂ ਮੇਰੀ ਵੱਢੀ ਗਈ ਉਂਗਲ ਨੂੰ ਜੇਕਰ ਪੁਲਿਸ ਨੇ ਬਰਾਮਦ ਨਾ ਕੀਤਾ ਤਾਂ ਮੈਂ ਐੱਸ. ਐੱਸ. ਪੀ. ਬਠਿੰਡਾ ਦੇ ਦਫ਼ਤਰ ਅੱਗੇ ਇਨਸਾਫ਼ ਮਿਲਣ ਤੱਕ ਧਰਨਾ ਦੇ ਕੇ ਬੈਠਾਂਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਖ਼ੁਦਕੁਸ਼ੀ ਦੇ ਸਬੰਧ ਵਿਚ 4 ਵਿਅਕਤੀਆਂ 'ਤੇ ਮਾਮਲਾ ਦਰਜ

ਨਥਾਣਾ, 18 ਜੁਲਾਈ (ਗੁਰਦਰਸ਼ਨ ਲੁੱਧੜ)-ਨਗਰ ਨਥਾਣਾ ਦੇ ਨੌਜਵਾਨ ਰਜਿੰਦਰ ਸਿੰਘ ਵਲੋਂ ਬੀਤੇ ਦਿਨੀਂ ਕੀਤੀ ਗਈ ਆਤਮ ਹੱਤਿਆ ਦੇ ਸਬੰਧ ਵਿਚ ਥਾਣਾ ਨਥਾਣਾ ਦੀ ਪੁਲਿਸ ਨੇ 4 ਵਿਅਕਤੀਆਂ 'ਤੇ ਮਾਮਲਾ ਦਰਜ ਕਰ ਲਿਆ ਹੈ | ਮਿ੍ਤਕ ਦੀ ਭੈਣ ਕਰਮਜੀਤ ਕੌਰ ਵਲੋਂ ਪੁਲਿਸ ਕੋਲ ਬਿਆਨ ...

ਪੂਰੀ ਖ਼ਬਰ »

ਆਰਥਿਕ ਤੰਗੀ ਕਾਰਨ ਖ਼ੇਤ ਮਜ਼ਦੂਰ ਵਲੋਂ ਰੇਲ ਗੱਡੀ ਹੇਠ ਆ ਕੇ ਖ਼ੁਦਕੁਸ਼ੀ

ਮੌੜ ਮੰਡੀ, 18 ਜੁਲਾਈ (ਲਖਵਿੰਦਰ ਸਿੰਘ ਮੌੜ)-ਬਲਾਕ ਮੌੜ ਮੰਡੀ ਦੇ ਪਿੰਡ ਮਾੜੀ ਵਿਚ ਆਰਥਿਕ ਤੰਗੀਆਂ ਨਾਲ ਜੂਝ ਰਹੇ ਇਕ ਖ਼ੇਤ ਮਜ਼ਦੂਰ ਵਲੋਂ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਖ਼ੇਤ ਮਜਦੂਰ ਗੁਰਦੀਪ ਸਿੰਘ ਪੁੱਤਰ ਕੌਰ ਸਿੰਘ (31) ਨੇ ...

ਪੂਰੀ ਖ਼ਬਰ »

ਸ਼ਮਸ਼ਾਨ ਘਰ 'ਚੋਂ 10 ਗ੍ਰਾਮ ਹੈਰੋਇਨ ਸਮੇਤ 6 ਗਿ੍ਫ਼ਤਾਰ

ਭਗਤਾ ਭਾਈਕਾ, 18 ਜੁਲਾਈ (ਸੁਖਪਾਲ ਸਿੰਘ ਸੋਨੀ)-ਭਗਤਾ ਭਾਈਕਾ ਪੁਲਿਸ ਵਲੋਂ 10 ਗ੍ਰਾਮ ਹੈਰੋਇਨ ਸਮੇਤ 6 ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਪੁਲਿਸ ਵਲੋਂ ਕਥਿਤ ਦੋਸ਼ੀਆਂ ਨੂੰ ਕਾਬੂ ਕਰਕੇ ਮੁਕੱਦਮਾ ਦਰਜ ਕਰਨ ਉਪਰੰਤ ਅੱਜ ਸਵੇਰੇ ਮਾਣਯੋਗ ਅਦਾਲਤ ਵਿਚ ਪੇਸ਼ ਕਰਨ ਲਈ ਭੇਜ ...

ਪੂਰੀ ਖ਼ਬਰ »

ਸਫ਼ਾਈ ਸੇਵਕਾਂ ਦੀ ਹੜਤਾਲ ਦੂਜੇ ਦਿਨ ਵੀ ਜਾਰੀ

ਤਲਵੰਡੀ ਸਾਬੋ, 18 ਜੁਲਾਈ (ਰਵਜੋਤ ਸਿੰਘ ਰਾਹੀ, ਰਣਜੀਤ ਰਾਜੂ)-ਮਿਉਂਸਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ 'ਤੇ ਸਫਾਈ ਸੇਵਕ ਯੂਨੀਅਨ ਤਲਵੰਡੀ ਸਾਬੋ ਵਲੋਂ ਪ੍ਰਧਾਨ ਕੁਲਦੀਪ ਸਿੰਘ ਦੀ ਅਗਵਾਈ ਵਿਚ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੁਰੂ ਕੀਤੀ ਗਈ ਦੋ ਰੋਜ਼ਾ ...

ਪੂਰੀ ਖ਼ਬਰ »

ਨਸ਼ਾ ਛੁਡਾਉੂ ਕੇਂਦਰ ਮੁੜ ਸ਼ੁਰੂ ਕਰਵਾਉਣ ਲਈ ਨੌਜਵਾਨਾਂ ਵਲੋਂ ਸਿਵਲ ਸਰਜਨ ਨੂੰ ਮੰਗ ਪੱਤਰ

ਤਲਵੰਡੀ ਸਾਬੋ, 18 ਜੁਲਾਈ (ਰਣਜੀਤ ਸਿੰਘ ਰਾਜੂ)- ਇਤਿਹਾਸਕ ਨਗਰ ਤਲਵੰਡੀ ਸਾਬੋ ਵਿਚ ਭਾਂਵੇ ਪਿਛਲੇ ਦਿਨੀ ਦੋ ਨੌਜਵਾਨ ਚਿੱਟੇ ਦੀ ਭੇਂਟ ਚੜ ਚੁੱਕੇ ਹਨ ਅਤੇ ਵਥੇਰੇ ਨੌਜਵਾਨ ਮੈਡੀਕਲ ਨਸ਼ਿਆਂ ਦੇ ਆਦੀ ਬਣ ਗਏ ਹਨ ਪ੍ਰੰਤੂ ਉਨਾਂ ਦੇ ਨਸ਼ੇ ਛੁਡਵਾਉਣ ਲਈ ਸਰਕਾਰ ਵੱਲੋਂ ...

ਪੂਰੀ ਖ਼ਬਰ »

ਟਾਪ ਰੈਂਕਰ ਇੰਟਰਨੈਸ਼ਨਲ ਸਕੂਲ ਨਥਾਣਾ ਵਿਖੇ ਰੰਗਾਰੰਗ ਸਮਾਗਮ ਕਰਵਾਇਆ

ਨਥਾਣਾ, 18 ਜੁਲਾਈ (ਗੁਰਦਰਸ਼ਨ ਲੁੱਧੜ) ਸਥਾਨਕ ਟੌਪ ਰੈਂਕਰ ਇੰਟਰਨੈਸ਼ਨਲ ਸਕੂਲ ਵਿਖੇ ਵਿਦਿਆਰਥੀਆਂ ਦੇ ਸੋਲੋ ਡਾਂਸ ਮੁਕਾਬਲੇ ਕਰਵਾਏ ਗਏ ਜਿਸ ਵਿਚ ਵਿਦਿਆਰਥੀਆਂ ਵਲੋਂ ਆਪਣੀ ਪ੍ਰਤਿਭਾ ਦੀ ਪੇਸ਼ਕਾਰੀ ਕੀਤੀ ਗਈ | ਇਨ੍ਹਾਂ ਮੁਕਾਬਲਿਆਂ ਵਿਚ ਤਕਰੀਬਨ ਚਾਰ ਦਰਜਨ ...

ਪੂਰੀ ਖ਼ਬਰ »

ਜਟਾਣਾ ਨੇ ਸੁਣੀਆਂ ਲੋਕਾਂ ਦੀਆਂ ਮੁਸ਼ਕਿਲਾਂ

ਤਲਵੰਡੀ ਸਾਬੋ, 18 ਜੁਲਾਈ (ਰਣਜੀਤ ਸਿੰਘ ਰਾਜੂ)-ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਅਤੇ ਕਾਂਗਰਸ ਦੇ ਹਲਕਾ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਨੇ ਅੱਜ ਸਥਾਨਕ ਯਾਤਰੀ ਨਿਵਾਸ ਵਿਖੇ ਜਿਥੇ ਹਲਕੇ ਦੇ ਪਿੰਡਾਂ ਤੋਂ ਆਏ ਕਾਂਗਰਸੀ ਵਰਕਰਾਂ ਤੇ ਆਮ ਲੋਕਾਂ ਦੀਆਂ ...

ਪੂਰੀ ਖ਼ਬਰ »

ਸਫ਼ਾਈ ਸੇਵਕ ਯੂਨੀਅਨ ਵਲੋਂ ਧਰਨਾ

ਮਹਿਰਾਜ, 18 ਜੁਲਾਈ (ਸੁਖਪਾਲ ਮਹਿਰਾਜ)-ਆਲ ਪੰਜਾਬ ਸਫ਼ਾਈ ਸੇਵਕ ਯੂਨੀਅਨ ਵਲੋਂ ਸਫ਼ਾਈ ਸੇਵਕਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ 2 ਰੋਜ਼ਾ ਹੜ੍ਹਤਾਲ ਦਾ ਐਲਾਨ ਕੀਤਾ ਗਿਆ, ਜਿਸ ਤਹਿਤ ਕਸਬਾ ਮਹਿਰਾਜ ਵਿਖੇ ਸਮੂਹ ਸਫ਼ਾਈ ਸੇਵਕਾਂ ਵਲੋਂ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ | ...

ਪੂਰੀ ਖ਼ਬਰ »

ਕਾਰ ਸਵਾਰ 22 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਗਿ੍ਫ਼ਤਾਰ

ਸੰਗਤ ਮੰਡੀ, 18 ਜੁਲਾਈ (ਅੰਮਿ੍ਤਪਾਲ ਸ਼ਰਮਾ)-ਥਾਣਾ ਸੰਗਤ ਦੀ ਪੁਲਿਸ ਨੇ ਬਠਿੰਡਾ ਡੱਬਵਾਲੀ ਮੁੱਖ ਮਾਰਗ ਰਿਫ਼ਾਇਨਰੀ ਰੋਡ ਟੀ-ਪੁਆਇੰਟ 'ਤੇ ਇਕ ਕਾਰ ਸਵਾਰ ਵਿਅਕਤੀ ਨੂੰ 22 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਗਿ੍ਫ਼ਤਾਰ ਕੀਤਾ ਹੈ | ਥਾਣਾ ਸੰਗਤ ਦੇ ਹੌਲਦਾਰ ਰਣਜੀਤ ਸਿੰਘ ...

ਪੂਰੀ ਖ਼ਬਰ »

ਐਸ. ਬੀ. ਬੀ. ਐਸ. ਸਕੂਲ ਸੁਖਾਨੰਦ ਦੀ ਵਿਦਿਆਰਥਣ ਵਲੋਂ ਤਾਈਕਵਾਂਡੋ ਵਿਚ ਜਿੱਤ

ਭਗਤਾ ਭਾਈਕਾ, 18 ਜੁਲਾਈ (ਸੁਖਪਾਲ ਸਿੰਘ ਸੋਨੀ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਵਿਖੇ ਹੋਈਆਂ ਸਟੂਡੈਂਟ ਉਲੰਪਿਕ ਖੇਡਾਂ ਵਿਚ ਸੰਤ ਬਾਬਾ ਭਾਗ ਸਿੰਘ ਮੈ. ਗ. ਸੀ. ਸੈ. ਸਕੂਲ ਸੁਖਾਨੰਦ ਦੀ ਬਾਰਵੀਂ ਆਰਟਸ ਦੀ ਵਿਦਿਆਰਥਣ ਲਵਪ੍ਰੀਤ ਕੌਰ ਨੇ ਤਾਈਕਵਾਂਡੋ 'ਚ ਵਧੀਆ ...

ਪੂਰੀ ਖ਼ਬਰ »

ਬਜ਼ੁਰਗ ਨੇ ਅਣਬਣ ਕਾਰਨ ਕੀਤੀ ਪਤਨੀ ਦੀ ਹੱਤਿਆ

ਕਾਲਾਂਵਾਲੀ, 18 ਜੁਲਾਈ (ਭੁਪਿੰਦਰ ਪੰਨੀਵਾਲੀਆ)- ਪਿੰਡ ਚਕੇਰੀਆਂ ਵਿੱਚ ਬੀਤੀ ਰਾਤ ਨੂੰ ਇੱਕ ਬੁਰਜੁਗ ਵਿਅਕਤੀ ਨੇ ਆਪਸੀ ਅਣਬਣ ਕਾਰਨ ਘਰ ਵਿੱਚ ਮੰਜੇ ਉੱਤੇ ਸੁੱਤੀ ਪਈ ਆਪਣੀ ਪਤਨੀ ਉਤੇ ਗੰਡਾਸੀ ਨਾਲ ਵਾਰ ਕਰਕੇ ਉਸਦੀ ਹੱਤਿਆ ਕਰ ਦਿੱਤੀ | ਕਾਲਾਂਵਾਲੀ ਪੁਲਿਸ ਨੇ ...

ਪੂਰੀ ਖ਼ਬਰ »

ਨਾਇਬ ਤਹਿਸੀਲਦਾਰ ਦਾ ਤਬਾਦਲਾ ਹੋਣ ਨਾਲ ਤਹਿਸੀਲ ਦਫ਼ਤਰ ਕੰਮਕਾਜ ਪ੍ਰਭਾਵਿਤ

ਕਾਲਾਂਵਾਲੀ, 18 ਜੁਲਾਈ (ਭੁਪਿੰਦਰ ਪੰਨੀਵਾਲੀਆ)- ਕਰੀਬ ਇੱਕ ਮਹੀਨਾ ਪਹਿਲਾਂ ਹੀ ਕਾਲਾਂਵਾਲੀ ਤਹਿਸੀਲ ਵਿੱਚ ਨਿਯੁੱਕਤ ਹੋਏ ਨਾਇਬ ਤਹਿਸੀਲਦਾਰ ਰਾਮ ਨਿਵਾਸ ਦਾ ਤਬਾਦਲਾ ਕਾਲਾਂਵਾਲੀ ਤੋਂ ਭੱਟੂ ਕਰ ਦਿੱਤਾ ਗਿਆ | ਉਨ੍ਹਾਂ ਦੀ ਜਗ੍ਹਾ ਗੋਰੀਵਾਲਾ ਦੇ ਨਾਇਬ ...

ਪੂਰੀ ਖ਼ਬਰ »

ਮਲੂਕਾ ਨੇ ਢਿੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਰਾਮਪੁਰਾ ਫੂਲ, 18 ਜੁਲਾਈ (ਗੁਰਮੇਲ ਸਿੰਘ ਵਿਰਦੀ)- ਸਾਬਕਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਸਵ: ਜਗਰੂਪ ਸਿੰਘ ਢਿੱਲੋਂ ਜਥੇਦਾਰ ਭਰਪੂਰ ਸਿੰਘ ਢਿੱਲੋਂ ਦੀ ਮਾਤਾ ਪ੍ਰਸਿੰਨ ਕੌਰ ਪਤਨੀ ਸਵ: ਜੀਤ ਸਿੰਘ ਢਿੱਲੋਂ ਬੀਤੇ ਦਿਨੀਂ ਮੌਤ ਹੋ ਜਾਣ ਤੇ ...

ਪੂਰੀ ਖ਼ਬਰ »

ਹਾਦਸੇ ਦਾ ਸ਼ਿਕਾਰ ਹੋਈ ਕਾਰ 'ਚੋਂ 14 ਪੇਟੀਆਂ ਹਰਿਆਣਾ ਸ਼ਰਾਬ ਬਰਾਮਦ-2 ਕਾਬੂ

ਤਲਵੰਡੀ ਸਾਬੋ, 18 ਜੁਲਾਈ (ਰਣਜੀਤ ਸਿੰਘ ਰਾਜੂ)- ਸੀ.ਆਈ.ਏ ਸਟਾਫ਼ 02 ਬਠਿੰਡਾ ਦੀ ਟੀਮ ਨੂੰ ਉਦੋਂ ਸਫਲਤਾ ਮਿਲੀ ਜਦੋਂ ਗਸ਼ਤ ਦੌਰਾਨ ਹਾਦਸੇ ਦਾ ਸ਼ਿਕਾਰ ਇੱਕ ਗੱਡੀ ਵਿਚ ਸਵਾਰ ਵਿਅਕਤੀਆਂ ਦੀ ਮਦਦ ਲਈ ਉੱਤਰ ਕੇ ਮਦਦ ਲਈ ਗਈ ਤਾਂ ਅੱਗਿਓਾ ਗੱਡੀ ਵਿਚ ਹਰਿਆਣਾ ਮਾਰਕਾ ਸ਼ਰਾਬ ...

ਪੂਰੀ ਖ਼ਬਰ »

ਨਗਰ ਕੌ ਾਸਲ ਦੀ ਪ੍ਰਧਾਨਗੀ 'ਤੇ ਅਕਾਲੀ-ਭਾਜਪਾ ਦਾ ਕਬਜ਼ਾ ਬਰਕਰਾਰ

ਮੌੜ ਮੰਡੀ, 18 ਜੁਲਾਈ (ਲਖਵਿੰਦਰ ਸਿੰਘ ਮੌੜ)- ਪੰਜਾਬ ਵਿਚ ਭਾਵੇਂ ਕਾਂਗਰਸ ਦੀ ਹਕੂਮਤ ਆ ਗਈ ਹੈ ਪਰ ਮੌੜ ਦੇ ਅਹਿਮ ਅਦਾਰਿਆਂ ਉਤੇ ਅਕਾਲੀ ਦਲ-ਭਾਜਪਾ ਧਿਰ ਦਾ ਝੰਡਾ ਬੁਲੰਦੀਆਂ 'ਤੇ ਹੈ | ਇਸ ਗੱਲ ਦਾ ਸਬੂਤ ਸਥਾਨ ਨਗਰ ਕੌਾਸਲ ਦੀ ਪ੍ਰਧਾਨਗੀ ਦੀ ਬਰਕਾਰਾਰੀ ਤੋਂ ਮਿਲਦਾ ਹੈ | ...

ਪੂਰੀ ਖ਼ਬਰ »

ਸਰਕਾਰ ਦੀ ਕਰਮਚਾਰੀ ਵਿਰੋਧੀ ਨੀਤੀ ਿਖ਼ਲਾਫ਼ ਕਰਮਚਾਰੀ ਸੰਮੇਲਨ 20 ਨੂੰ

ਡੱਬਵਾਲੀ, 18 ਜੁਲਾਈ (ਇਕਬਾਲ ਸਿੰਘ ਸ਼ਾਂਤ)-ਹਰਿਆਣਾ ਸਰਕਾਰ ਦੀ ਕਰਮਚਾਰੀ ਵਿਰੋਧੀ ਨੀਤੀ ਖਿਲਾਫ਼ ਹਰਿਆਣਾ ਗਵਰਨਮੈਂਟ ਪੀ.ਡਬਲਿਉ.ਡੀ. ਮਕੈਨੀਕਲ ਵਰਕਰਜ ਯੂਨੀਅਨ (ਰਜਿ. 41) ਵੱਲੋਂ 20 ਜੁਲਾਈ ਨੂੰ ਡੱਬਵਾਲੀ ਵਿਖੇ ਕਰਮਚਾਰੀ ਸੰਮੇਲਨ ਕੀਤਾ ਜਾਵੇਗਾ | ਜਿਸ ਸਬੰਧੀ ਚੌਹਾਨ ...

ਪੂਰੀ ਖ਼ਬਰ »

ਬਾਬਾ ਮੋਨੀ ਜੀ ਕਾਲਜ ਦੀ ਵਿਦਿਆਰਥਣ ਸੁਖਪ੍ਰੀਤ ਕੌਰ ਨੇ ਤਾਇਕਵਾਂਡੋ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ

ਲਹਿਰਾ ਮੁਹੱਬਤ, 18 ਜੁਲਾਈ (ਭੀਮ ਸੈਨ ਹਦਵਾਰੀਆ) ਬਾਬਾ ਮੋਨੀ ਜੀ ਗਰੁੱਪ ਆਫ਼ ਕਾਲਜਿਜ਼ ਲਹਿਰਾ ਮੁਹੱਬਤ (ਬਠਿੰਡਾ) ਦੀ ਵਿਦਿਆਰਥਣਾਂ ਨੇ ਸਟੂਡੈਂਟਸ ਉਲੰਪਿਕ, ਨੈਸ਼ਨਲ ਪੱਧਰ 'ਤੇ ਤਾਇਕਵਾਂਡੋ ਮੁਕਾਬਲੇ 'ਚ ਮੱਲਾਂ ਮਾਰੀਆਂ ਹਨ | ਡਿਗਰੀ ਕਾਲਜ ਦੇ ਪਿ੍ੰਸੀਪਲ ਰਜਿੰਦਰ ...

ਪੂਰੀ ਖ਼ਬਰ »

ਜਬਰੀ ਜ਼ਮੀਨ ਵਾਹੁਣ ਨੂੰ ਲੈ ਕੇ 15 ਵਿਅਕਤੀਆਂ 'ਤੇ ਪਰਚਾ ਦਰਜ

ਮਹਿਮਾ ਸਰਜਾ, 18 ਜੁਲਾਈ (ਬਲਦੇਵ ਸੰਧੂ)-ਥਾਣਾ ਨੇਹੀਂਆਂ ਵਾਲਾ ਅਧੀਨ ਪੈਂਦੇ ਪਿੰਡ ਬਲਾਹੜ੍ਹ ਮਹਿਮਾ ਵਿਖੇ ਇਕ ਔਰਤ ਵਲੋਂ ਖਰੀਦੀ ਜ਼ਮੀਨ 'ਤੇ ਜ਼ਬਰੀ ਕਬਜ਼ਾ ਕਰਨ ਨੂੰ ਲੈ ਕੇ ਪੁਲਿਸ ਨੇ ਔਰਤ ਦੇ ਪਤੀ ਬਲਤੇਜ ਸਿੰਘ ਦੇ ਬਿਆਨਾਂ 'ਤੇ 15 ਵਿਅਕਤੀਆਂ ਖਿਲਾਫ਼ ਅਸਲਾ ਐਕਟ ...

ਪੂਰੀ ਖ਼ਬਰ »

ਪਿੰਡ ਪੂਹਲਾ ਵਿਖੇ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ

ਨਥਾਣਾ, 18 ਜੁਲਾਈ (ਗੁਰਦਰਸ਼ਨ ਲੁੱਧੜ)-ਪਿੰਡ ਪੂਹਲਾ ਵਿਖੇ ਜਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਬਿਕਰਮਜੀਤ ਸਿੰਘ ਬਿੱਕਾ ਨੇ ਖੇਡ ਕਲੱਬ ਦੇ ਨੌਜਵਾਨਾਂ ਨੂੰ ਵਾਲੀਵਾਲ ਅਤੇ ਨੈ ੱਟ ਸਮੇਤ ਖੇਡ ਕਿੱਟਾਂ ਵੰਡੀਆਂ | ਸਾਬਕਾ ਚੇਅਰਮੈਨ ਨੇ ਨੌਜਵਾਨਾਂ ਨੂੰ ਖੇਡਾਂ ...

ਪੂਰੀ ਖ਼ਬਰ »

ਭੁੱਚੋ ਕਲਾਂ ਦੇ ਬਿਜਲੀ ਘਰ ਵਿਚ ਬਣੇ ਦਫ਼ਤਰਾਂ 'ਚੋਂ ਲੱਖਾਂ ਰੁਪਏ ਦਾ ਸਾਮਾਨ ਚੋਰੀ

ਭੁੱਚੋ ਮੰਡੀ, 18 ਜੁਲਾਈ (ਬਿੱਕਰ ਸਿੰਘ ਸਿੱਧੂ)-ਬਿਜਲੀ ਘਰ ਭੁੱਚੋ ਕਲਾਂ ਦੇ ਕੁਆਟਰਾਂ ਵਿਚ ਬਣੇ ਦਫ਼ਤਰਾਂ ਵਿਚ ਜਿਥੇ ਕਿ ਬਿਜਲੀ ਨਾਲ ਸਬੰਧਿਤ ਸਾਮਾਨ ਸਟੋਰ ਕੀਤਾ ਜਾਂਦਾ ਹੈ, ਬੀਤੀ ਰਾਤ ਚੋਰ ਦਰਵਾਜ਼ਿਆਂ ਦੇ ਕੁੰਡੇ ਕਿਸੇ ਤੇਜ਼ਧਾਰ ਔਜ਼ਾਰ ਨਾਲ ਕੱਟਕੇ ਸਟੋਰਾਂ ਦੇ ...

ਪੂਰੀ ਖ਼ਬਰ »

ਨਗਰ ਕੌ ਾਸਲ ਦੀ ਪ੍ਰਧਾਨਗੀ 'ਤੇ ਅਕਾਲੀ-ਭਾਜਪਾ ਦਾ ਕਬਜ਼ਾ ਬਰਕਰਾਰ

ਮੌੜ ਮੰਡੀ, 18 ਜੁਲਾਈ (ਲਖਵਿੰਦਰ ਸਿੰਘ ਮੌੜ)- ਪੰਜਾਬ ਵਿਚ ਭਾਵੇਂ ਕਾਂਗਰਸ ਦੀ ਹਕੂਮਤ ਆ ਗਈ ਹੈ ਪਰ ਮੌੜ ਦੇ ਅਹਿਮ ਅਦਾਰਿਆਂ ਉਤੇ ਅਕਾਲੀ ਦਲ-ਭਾਜਪਾ ਧਿਰ ਦਾ ਝੰਡਾ ਬੁਲੰਦੀਆਂ 'ਤੇ ਹੈ | ਇਸ ਗੱਲ ਦਾ ਸਬੂਤ ਸਥਾਨ ਨਗਰ ਕੌਾਸਲ ਦੀ ਪ੍ਰਧਾਨਗੀ ਦੀ ਬਰਕਾਰਾਰੀ ਤੋਂ ਮਿਲਦਾ ਹੈ | ...

ਪੂਰੀ ਖ਼ਬਰ »

ਢਿਪਾਲੀ ਰਜਵਾਹਾ ਸੁੱਕਾ ਹੋਣ ਕਰਕੇ ਕਿਸਾਨਾਂ 'ਚ ਰੋਸ

ਨਥਾਣਾ, 18 ਜੁਲਾਈ (ਗੁਰਦਰਸ਼ਨ ਲੁੱਧੜ) ਬਰਨਾਲਾ ਜਿਲ੍ਹੇ ਦੇ ਪਿੰਡ ਟੱਲੇਵਾਲਾ ਤੋਂ ਸ਼ੁਰੂ ਹੋ ਕੇ ਨਥਾਣਾ ਇਲਾਕੇ ਵਿੱਚ ਆਪਣੀ ਹੋਂਦ ਸਮਾਪਤ ਕਰਨ ਵਾਲੇ ਢਿਪਾਲੀ ਰਜਵਾਹੇ ਵਿੱਚ ਪਿਛਲੇ ਇਕ ਹਫਤੇ ਤੋਂ ਪਾਣੀ ਨਾ ਹੋਣ ਕਾਰਨ ਕਿਸਾਨਾਂ ਵਿੱਚ ਸਖਤ ਰੋਸ ਵੇਖਣ ਨੂੰ ਮਿਲ ...

ਪੂਰੀ ਖ਼ਬਰ »

ਬੰਗੀ ਗਰਿੱਡ ਖ਼ਰਾਬ ਹੋਣ ਕਾਰਨ ਬਿਜਲੀ ਸਪਲਾਈ ਠੱਪ ਰਹੀ

ਰਾਮਾਂ ਮੰਡੀ, 18 ਜੁਲਾਈ (ਗੁਰਪ੍ਰੀਤ ਸਿੰਘ ਅਰੋੜਾ)-ਬੰਗੀ ਨਿਹਾਲ ਸਿੰਘ ਗਰਿੱਡ ਖ਼ਰਾਬ ਹੋਣ ਕਾਰਨ ਕੱਲ੍ਹ ਕਈ ਪਿੰਡਾਂ ਵਿਚ ਬਿਜਲੀ ਸਪਲਾਈ ਠੱਪ ਰਹੀ | ਪਿੰਡ ਮਾਨਵਾਲਾ, ਕੋਟਬਖਤੂ ਅਤੇ ਚਾਰੇ ਬੰਗੀਆਂ ਵਿਚ ਸਵੇਰ ਸਮੇਂ ਤੋਂ ਹੀ ਬਿਜਲੀ ਚਲੀ ਗਈ ਸੀ |ਜਿਸ ਕਾਰਨ ਲੋਕ ਗਰਮੀ ...

ਪੂਰੀ ਖ਼ਬਰ »

ਸਾਂਝ ਕੇਂਦਰ ਨੇਹੀਂਆਂ ਵਾਲਾ ਨੇ ਨਸ਼ਿਆਂ ਖਿਲਾਫ਼ ਕਰਵਾਇਆ ਸੈਮੀਨਾਰ

ਗੋਨਿਆਣਾ, 18 ਜੁਲਾਈ (ਮਨਦੀਪ ਸਿੰਘ ਮੱਕੜ)-ਜ਼ਿਲ੍ਹਾ ਅਧਿਕਾਰੀਆਂ ਦੇ ਆਦੇਸ਼ਾਂ ਅਨੁਸਾਰ ਥਾਣਾ ਨੇਹੀਂਆਂ ਵਾਲਾ ਦੇ ਅਧੀਨ ਆਉਂਦੇ ਸਾਂਝ ਕੇਂਦਰ ਦੇ ਇੰਚਾਰਜ ਹਰਵਿੰਦਰ ਸਿੰਘ ਬਿੱਟੂ ਥਾਣੇਦਾਰ ਦੀ ਅਗਵਾਈ ਵਿਚ ਪਿੰਡ ਭੋਖੜਾ ਵਿਖੇ ਨਸ਼ਿਆਂ ਦੇ ਖਿਲਾਫ਼ ਸੈਮੀਨਾਰ ...

ਪੂਰੀ ਖ਼ਬਰ »

ਛੇੜਖਾਨੀ ਦਾ ਰੌਲਾ ਪਾਉਣ ਦੀ ਧਮਕੀ ਦੇ ਕੇ ਦੁਕਾਨਦਾਰਾਂ ਨੂੰ ਲੁੱਟਣ ਵਾਲੇ ਗਰੋਹ ਦੀਆਂ 4 ਔਰਤਾਂ ਕਾਬੂ

ਰਾਮਾਂ ਮੰਡੀ, 18 ਜੁਲਾਈ (ਤਰਸੇਮ ਸਿੰਗਲਾ)-ਔਰਤਾਂ ਦੇ ਅਧਿਕਾਰਾਂ ਦੀ ਫ਼ਿਲਮੀ ਸਟਾਈਲ 'ਚ ਦੁਰਵਰਤੋਂ ਕਰਕੇ ਸ਼ਹਿਰ ਦੇ ਦੁਕਾਨਦਾਰਾਂ ਨੂੰ ਛੇੜਛਾੜ ਕਰਨ ਦਾ ਡਰ ਵਿਖਾ ਕੇ ਰੁਪਏ ਠੱਗਣ ਵਾਲੇ ਗਰੋਹ ਦੀਆਂ 4 ਔਰਤਾਂ ਨੂੰ ਬੀਤੀ ਸ਼ਾਮ ਰਾਮਾਂ ਪੁਲਿਸ ਵਲੋਂ ਕਾਬੂ ਕੀਤੇ ਜਾਣ ...

ਪੂਰੀ ਖ਼ਬਰ »

ਟਰੈਕਟਰ ਚਾਲਕ ਵਲੋਂ ਅਚਾਨਕ ਬਰੇਕ ਲਾਉਣ ਕਾਰਨ ਪਿਛੇ ਆ ਰਿਹਾ ਮੋਟਰਸਾਈਕਲ ਟਕਰਾਇਆ

ਡੱਬਵਾਲੀ, 18 ਜੁਲਾਈ (ਇਕਬਾਲ ਸਿੰਘ ਸ਼ਾਂਤ)-ਡੱਬਵਾਲੀ-ਸੰਗਰੀਆ ਕੌਮੀ ਸੜਕ-54 'ਤੇ ਪਿੰਡ ਆਸਖੇੜਾ ਨੇੜੇ ਇੱਕ ਟਰੈਕਟਰ ਵਿੱਚ ਮੋਟਰ ਸਾਇਕਲ ਟਕਰਾਉਣ ਕਰਕੇ ਮੋਟਰ ਸਾਇਕਲ ਸਵਾਰ ਦੀ ਮੌਤ ਹੋ ਗਈ ਜਦੋਂ ਕਿ ਉਸਦਾ ਸਾਥੀ ਗੰਭੀਰ ਜਖ਼ਮੀ ਹੋ ਗਿਆ | ਇਹ ਘਟਨਾ ਟਰੈਕਟਰ ਵੱਲੋਂ ...

ਪੂਰੀ ਖ਼ਬਰ »

ਕਿਰਾਏ ਦੇ ਰੇੜਕੇ ਨੂੰ ਲੈ ਕੇ ਗੋਬਿੰਦਪੁਰਾ ਵਾਸੀਆਂ ਨੇ ਗੁਰੂ ਨਾਨਕ ਟਰਾਂਸਪੋਰਟ ਦੀਆਂ 6 ਬੱਸਾਂ ਘੇਰੀਆਂ

ਬਠਿੰਡਾ ਛਾਉਣੀ, 18 ਜੁਲਾਈ (ਪਰਵਿੰਦਰ ਸਿੰਘ ਜੌੜਾ)-ਗੋਬਿੰਦਪੁਰਾ ਤੋਂ ਬਠਿੰਡਾ ਤੱਕ ਦੇ ਬੱਸ ਕਿਰਾਏ ਦੇ ਰੇੜਕੇ ਨੂੰ ਲੈ ਕੇ ਗੋਬਿੰਦਪੁਰਾ ਵਾਸੀਆਂ ਨੇ ਗੁਰੂ ਨਾਨਕ ਟਰਾਂਸਪੋਰਟ ਦੀਆਂ ਸਾਰੀਆਂ 6 ਬੱਸਾਂ ਦਾ ਘਿਰਾਓ ਕਰਕੇ ਪਿੰਡ ਦੇ ਬੱਸ ਅੱਡੇ 'ਤੇ ਖੜ੍ਹੀਆਂ ਕਰ ...

ਪੂਰੀ ਖ਼ਬਰ »

ਸਫ਼ਾਈ ਕਰਮਚਾਰੀਆਂ ਵਲੋਂ ਲਗਾਤਾਰ ਦੂਸਰੇ ਦਿਨ ਵੀ ਹੜਤਾਲ

ਬਠਿੰਡਾ, 18 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਮਿੳਾੁਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਦੇ ਸੱਦੇ 'ਤੇ ਬਠਿੰਡਾ ਸ਼ਹਿਰ ਦੇ ਸਫ਼ਾਈ ਕਰਮਚਾਰੀਆਂ ਨੇ ਲਗਾਤਾਰ ਦੂਸਰੇ ਦਿਨ ਹੜਤਾਲ ਜਾਰੀ ਰੱਖਦਿਆਂ ਨਗਰ ਨਿਗਮ ਦਫ਼ਤਰ ਅੱਗੇ ਧਰਨਾ ਦਿੱਤਾ ਅਤੇ ਸਫ਼ਾਈ ਕਰਮਚਾਰੀਆਂ ਦੀਆਂ ...

ਪੂਰੀ ਖ਼ਬਰ »

ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੇ ਬੀ. ਕਾਮ ਵਿਭਾਗ ਦਾ ਨਤੀਜਾ ਰਿਹਾ ਸ਼ਾਨਦਾਰ

ਤਲਵੰਡੀ ਸਾਬੋ, 18 ਜੁਲਾਈ (ਰਵਜੋਤ ਸਿੰਘ ਰਾਹੀ, ਰਣਜੀਤ ਰਾਜੂ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨੇ ਗਏ ਨਤੀਜੇ ਅਨੁਸਾਰ ਸਥਾਨਕ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੇ ਬੀ. ਕਾਮ ਸਮੈਸਟਰ ਛੇਵਾਂ ਦਾ ਨਤੀਜਾ ਸ਼ਾਨਦਾਰ ਰਿਹਾ | ਵਿਭਾਗ ਮੱੁਖੀ ਪ੍ਰੋ: ਰਾਜਨਦੀਪ ਕੌਰ ...

ਪੂਰੀ ਖ਼ਬਰ »

ਬੀ. ਐਸ. ਸੀ. (ਐਗਰੀਕਲਚਰ ) ਦੇ ਵਿਦਿਆਰਥੀਆਂ ਨੇ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ

ਬਠਿੰਡਾ, 18 ਜੁਲਾਈ (ਕੰਵਲਜੀਤ ਸਿੰਘ ਸਿੱਧੂ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨੇ ਗਏ ਬੀ.ਐਸ.ਸੀ. (ਐਗਰੀਕਲਚਰ-6 ਸਾਲਾਂ) ਨੌਵਾਂ ਸਮੈਸਟਰ ਦੇ ਨਤੀਜਿਆਂ ਵਿਚ ਬਾਬਾ ਫ਼ਰੀਦ ਕਾਲਜ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੇ 89.3 ਫ਼ੀਸਦੀ ਅੰਕ ਪ੍ਰਾਪਤ ਕਰਕੇ ਕਾਲਜ ਵਿਚੋਂ ...

ਪੂਰੀ ਖ਼ਬਰ »

ਵੱਖ-ਵੱਖ ਵਿਭਾਗਾਂ ਦੇ ਕੱਚੇ ਕਾਮਿਆਂ ਵਲੋਂ ਵਿੱਤ ਮੰਤਰੀ ਦੇ ਦਫ਼ਤਰ ਤੱਕ ਮਸ਼ਾਲ ਮਾਰਚ

ਬਠਿੰਡਾ, 18 ਜੁਲਾਈ (ਸੁਖਵਿੰਦਰ ਸਿੰਘ ਸੁੱਖਾ)- ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿਚ ਕੰਮ ਕਰਦੇ ਕੱਚੇ ਕਾਮਿਆਂ ਵਲੋਂ ਅੱਜ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਬੈਨਰ ਹੇਠ ਸਥਾਨਕ ਚਿਲਡਰਨ ਪਾਰਕ ਤੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਬਠਿੰਡਾ ...

ਪੂਰੀ ਖ਼ਬਰ »

ਰਾਮਾਂ ਪੁਲਿਸ ਨੇ ਸੜਕਾਂ ਤੋਂ ਨਜਾਇਜ਼ ਕਬਜ਼ੇ ਹਟਾਏ

ਰਾਮਾਂ ਮੰਡੀ, 18 ਜੁਲਾਈ (ਅਮਰਜੀਤ ਸਿੰਘ ਲਹਿਰੀ)- ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਤੇ ਰਾਮਾਂ ਥਾਣਾ ਮੁਖੀ ਨੇ ਪੁਲਿਸ ਪਾਰਟੀ ਸਮੇਤ ਡੀ.ਐਸ.ਪੀ ਬਰਿੰਦਰ ਸਿੰਘ ਗਿੱਲ ਦੀ ਅਗਵਾਈ ਵਿਚ ਨਗਰ ਕੌਾਸਲ ਦੀ ਮਦਦ ਨਾਲ ਕੁਝ ਦੁਕਾਨਦਾਰਾਂ ਦੁਆਰਾ ਸੜਕਾਂ ਤੇ ਕੀਤੇ ਗਏ ਨਜਾਇਜ਼ ...

ਪੂਰੀ ਖ਼ਬਰ »

ਆਈ.ਜੀ. ਤੋਂ ਕੀਤੀ ਇਨਸਾਫ਼ ਦੀ ਮੰਗ

ਬਠਿੰਡਾ, 18 ਜੁਲਾਈ (ਅਜੀਤ ਪ੍ਰਤੀਨਿਧ)- ਮਲੋਟ ਦੇ ਇਕ ਡਾਕਟਰ ਵਲੋਂ ਬੁਰਾ ਵਿਵਹਾਰ ਕਰਨ ਅਤੇ ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਦੇ ਦੋਸ਼ਾਂ ਤਹਿਤ ਗੁਰਮੀਤ ਸਿੰਘ ਵਾਸੀ ਆਧਨੀਆਂ ਜ਼ਿਲ੍ਹਾ ਮੁਕਤਸਰ ਸਾਹਿਬ ਉਪਰ ਦਰਜ ਕਰਵਾਏ ਗਏ ਪਰਚੇ ਨੂੰ ਰੱਦ ਕਰਨ ਦੀ ਮੰਗ ਕਰਦਿਆਂ ...

ਪੂਰੀ ਖ਼ਬਰ »

ਪੁਲਿਸ ਪ੍ਰਸ਼ਾਸਨ ਵਲੋਂ ਤਲਵੰਡੀ ਸਾਬੋ ਤੇ ਰਾਮਾਂ ਮੰਡੀ ਦੇ ਕੈਮਿਸਟਾਂ ਨਾਲ ਮੀਟਿੰਗ

ਤਲਵੰਡੀ ਸਾਬੋ, 18 ਜੁਲਾਈ (ਰਵਜੋਤ ਸਿੰਘ ਰਾਹੀ)- ਪੰਜਾਬ ਸਰਕਾਰ ਵਲੋਂ ਤੰਦਰੁਸਤ ਮਿਸ਼ਨ ਤਹਿਤ ਨਸ਼ਿਆਂ ਿਖ਼ਲਾਫ਼ ਚਲਾਈ ਮੁਹਿੰਮ ਤਹਿਤ ਕੈਮਿਸਟਾਂ ਦਾ ਸਹਿਯੋਗ ਲੈਣ ਲਈ ਪੁਲਿਸ ਪ੍ਰਸ਼ਾਸਨ ਵਲੋਂ ਤਲਵੰਡੀ ਸਾਬੋ ਤੇ ਰਾਮਾਂ ਮੰਡੀ ਦੇ ਕੈਮਿਸਟਾਂ ਨਾਲ ਇਕ ਮੀਟਿੰਗ ...

ਪੂਰੀ ਖ਼ਬਰ »

ਐੱਨ.ਐੱਸ.ਐੱਸ ਕੈਂਪ ਲਗਾਇਆ

ਤਲਵੰਡੀ ਸਾਬੋ, 18 ਜੁਲਾਈ (ਰਵਜੋਤ ਸਿੰਘ ਰਾਹੀ)- ਸਥਾਨਕ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਅਤੇ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਐੱਨ.ਐੱਸ.ਐੱਸ ਵਿਭਾਗ ਵਲੋਂ ਇਕ ਰੋਜ਼ਾ ਐਨ.ਐੱਸ.ਐੱਸ ਕੈਂਪ ਲਗਾਇਆ ਗਿਆ | ਵਾਤਾਵਰਨ ਦਿਵਸ ਨੂੰ ਸਮਰਪਿਤ ਇਸ ਕੈਂਪ ਦੌਰਾਨ ...

ਪੂਰੀ ਖ਼ਬਰ »

ਇੰਪਲਾਈਜ਼ ਫੈਡਰੇਸ਼ਨ ਵਲੋਂ ਮੁੱਖ ਮੰਤਰੀ ਪੰਜਾਬ ਦੇ ਨਾਂਅ ਡਿਪਟੀ ਕਮਿਸ਼ਨਰ ਨੂੰ ਯਾਦ ਪੱਤਰ

ਬਠਿੰਡਾ, 18 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਇੰਪਲਾਈਜ਼ ਫੈਡਰੇਸ਼ਨ ਵਲੋਂ ਆਪਣੀਆਂ ਮੰਗਾਂ ਸਬੰਧੀ ਮੈਮੋਰੰਡਮ ਮੁੱਖ ਮੰਤਰੀ ਪੰਜਾਬ ਦੇ ਨਾਮ 'ਤੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਦਿੱਤਾ ਗਿਆ | ਫੈਡਰੇਸ਼ਨ ਦੇ ਸੂਬਾ ਆਗੂ ਬਲਜੀਤ ਸਿੰਘ ਬਰਾੜ ਦੀ ਅਗਵਾਈ 'ਚ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX