ਤਾਜਾ ਖ਼ਬਰਾਂ


ਇਕ ਕਿੱਲੋ 40 ਗ੍ਰਾਮ ਹੈਰੋਇਨ ਅਤੇ ਡਰੱਗ ਮਨੀ ਸਮੇਤ ਇਕ ਕਾਬੂ
. . .  27 minutes ago
ਲੁਧਿਆਣਾ, 18 ਫਰਵਰੀ (ਰੁਪੇਸ਼)- ਐੱਸ.ਟੀ.ਐਫ ਲੁਧਿਆਣਾ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਇਕ ਐਕਟਿਵਾ ਸਵਾਰ ਵਿਅਕਤੀ ਨੂੰ 1 ਕਿੱਲੋ 40 ਗ੍ਰਾਮ...
ਕਾਂਗੜ ਵੱਲੋਂ ਨੰਬਰਦਾਰਾਂ ਦਾ ਮਾਣ ਭੱਤਾ 2000 ਰੁਪਏ ਕਰਨ ਦਾ ਫ਼ੈਸਲਾ
. . .  42 minutes ago
ਚੰਡੀਗੜ੍ਹ, 18 ਫਰਵਰੀ- ਪੰਜਾਬ ਸਰਕਾਰ ਵੱਲੋਂ ਨੰਬਰਦਾਰਾਂ ਨੂੰ ਦਿੱਤੇ ਜਾਂਦੇ ਮਾਣ ਭੱਤੇ ਨੂੰ ਵਧਾ ਕੇ 2000 ਰੁਪਏ ਪ੍ਰਤੀ ਮਹੀਨਾ ਕਰਨ ਨੂੰ ਮਾਲ ਮੰਤਰੀ ਦੇ ਗੁਰਪ੍ਰੀਤ...
ਸੁਖਬੀਰ ਬਾਦਲ ਨਾਲ ਮੇਰੇ ਵਿਚਾਰਧਾਰਕ ਮਤਭੇਦ ਅਜੇ ਵੀ ਪਹਿਲਾਂ ਵਾਂਗ ਬਰਕਰਾਰ- ਡਾ: ਅਜਨਾਲਾ
. . .  about 1 hour ago
ਅਜਨਾਲਾ, 18 ਫਰਵਰੀ (ਐਸ. ਪ੍ਰਸ਼ੋਤਮ)- ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਡਾ: ਰਤਨ...
ਮਾਣਹਾਨੀ ਦੇ ਮਾਮਲੇ 'ਚ ਸਿਮਰਜੀਤ ਬੈਂਸ ਨੂੰ ਮਿਲੀ ਜ਼ਮਾਨਤ
. . .  about 1 hour ago
ਪਟਿਆਲਾ, 18 ਫਰਵਰੀ (ਅਮਨਦੀਪ ਸਿੰਘ)- ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅੱਜ ਪਟਿਆਲਾ ਅਦਾਲਤ 'ਚ ਪਹੁੰਚ ਕੇ ਗੈਰ ਜ਼ਮਾਨਤੀ ਵਾਰੰਟ ਦੇ ਖ਼ਿਲਾਫ਼ ਜ਼ਮਾਨਤ ਲੈ...
ਕਸ਼ਮੀਰੀ ਪੰਡਤਾਂ ਦੇ ਵਫ਼ਦ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
. . .  about 1 hour ago
ਨਵੀਂ ਦਿੱਲੀ, 18 ਫਰਵਰੀ- ਕਸ਼ਮੀਰੀ ਪੰਡਤਾਂ ਦੇ ਇੱਕ ਵਫ਼ਦ ਨੇ ਅੱਜ ਰਾਜਧਾਨੀ ਦਿੱਲੀ 'ਚ ਕੇਂਦਰੀ ਗ੍ਰਹਿ ਮੰਤਰੀ...
ਰਿਸ਼ਵਤ ਮਾਮਲੇ 'ਚ ਗ੍ਰਿਫ਼ਤਾਰ ਮਨੀਸ਼ ਸਿਸੋਦੀਆ ਦੇ ਓ.ਐਸ.ਡੀ ਰਹੇ ਗੋਪਾਲ ਮਾਧਵ ਨੂੰ ਮਿਲੀ ਜ਼ਮਾਨਤ
. . .  about 2 hours ago
ਨਵੀਂ ਦਿੱਲੀ, 18 ਫਰਵਰੀ- ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਓ.ਐਸ.ਡੀ. ਗੋਪਾਲ ਮਾਧਵ ਨੂੰ ਭ੍ਰਿਸ਼ਟਾਚਾਰ ਨਾਲ ....
ਡੇਰਾਬੱਸੀ : ਫ਼ੈਕਟਰੀ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਹੋਇਆ ਨੁਕਸਾਨ
. . .  about 2 hours ago
ਡੇਰਾਬੱਸੀ, 18 ਫਰਵਰੀ, (ਗੁਰਮੀਤ ਸਿੰਘ)- ਬਰਵਾਲਾ ਸੜਕ 'ਤੇ ਸਥਿਤ ਗੋਇਲ ਇੰਟਰਪ੍ਰਾਈਸਿਜ਼ ਨਾਮਕ ਫ਼ੈਕਟਰੀ 'ਚ ਅਚਾਨਕ ਅੱਗ ਲੱਗ ...
ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਗੋਪਾਲ ਰਾਏ ਕਰਨਗੇ ਬੈਠਕ
. . .  about 2 hours ago
ਨਵੀਂ ਦਿੱਲੀ, 18 ਫਰਵਰੀ- ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ 20 ਫਰਵਰੀ ਨੂੰ ਦਿੱਲੀ...
ਚੰਦਰਸ਼ੇਖਰ ਆਜ਼ਾਦ ਨੂੰ ਮੁੰਬਈ 'ਚ 21 ਫਰਵਰੀ ਨੂੰ ਰੈਲੀ ਕਰਨ ਦੀ ਨਹੀਂ ਮਿਲੀ ਇਜਾਜ਼ਤ
. . .  about 2 hours ago
ਮੁੰਬਈ, 18 ਫਰਵਰੀ- ਮੁੰਬਈ ਦੇ ਆਜ਼ਾਦ ਮੈਦਾਨ 'ਚ 21 ਫਰਵਰੀ ਨੂੰ ਸੀ.ਏ.ਏ, ਐਨ.ਪੀ.ਆਰ ਅਤੇ ਐਨ.ਆਰ.ਸੀ ਦੇ ਖ਼ਿਲਾਫ਼ ਭੀਮ ਆਰਮੀ ਦੇ ਚੀਫ਼ ਚੰਦਰਸ਼ੇਖਰ ਆਜ਼ਾਦ ਨੂੰ ...
ਠਾਣੇ 'ਚ ਕੈਮੀਕਲ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ
. . .  about 2 hours ago
ਮੁੰਬਈ, 18 ਫਰਵਰੀ- ਮਹਾਰਾਸ਼ਟਰ ਦੇ ਠਾਣੇ ਦੇ ਡੋਂਬੀਵਲੀ ਇਲਾਕੇ 'ਚ ਕੈਮੀਕਲ ਫ਼ੈਕਟਰੀ 'ਚ ਭਿਆਨਕ ਅੱਗ ਲੱਗਣ ਦੀ ...
ਐੱਸ. ਡੀ. ਐੱਮ. ਵਲੋਂ ਸਕੂਲ ਬੱਸਾਂ ਦੀ ਅਚਾਨਕ ਚੈਕਿੰਗ ਨੂੰ ਲੈ ਕੇ ਮਚਿਆ ਹੜਕੰਪ
. . .  about 3 hours ago
ਬਾਘਾਪੁਰਾਣਾ, 18 ਫਰਵਰੀ (ਬਲਰਾਜ ਸਿੰਗਲਾ)- ਐੱਸ. ਡੀ. ਐੱਮ. ਸਵਰਨਜੀਤ ਕੌਰ ਬਾਘਾਪੁਰਾਣਾ ਵਲੋਂ ਅੱਜ ਵੱਖ-ਵੱਖ ਵਿਭਾਗਾਂ ਨਾਲ ਸੰਬੰਧਿਤ ਮਾਮਲੇ ਦੀ ਟੀਮ ਸਮੇਤ ਸਥਾਨਕ ਸ਼ਹਿਰ ਅਤੇ ਇਲਾਕੇ ਦੇ ਵੱਖ-ਵੱਖ...
ਐਂਟੋਨੀਓ ਗੁਟਰੇਜ ਨੇ ਕੀਤੇ ਕਰਤਾਰਪੁਰ ਸਾਹਿਬ ਦੇ ਦਰਸ਼ਨ, ਪੰਗਤ 'ਚ ਬੈਠ ਕੇ ਛਕਿਆ ਲੰਗਰ
. . .  about 3 hours ago
ਅੰਮ੍ਰਿਤਸਰ, 18 ਫਰਵਰੀ (ਸੁਰਿੰਦਰ ਕੋਛੜ)- ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਟਰੇਜ ਅੱਜ ਇਸਲਾਮਾਬਾਦ ਤੋਂ ਹੈਲੀਕਾਪਟਰ ਰਾਹੀਂ ਜ਼ਿਲ੍ਹਾ ਨਾਰੋਵਾਲ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ...
ਸੜਕ ਹਾਦਸੇ 'ਚ 12ਵੀਂ ਜਮਾਤ ਦੇ ਵਿਦਿਆਰਥੀ ਦੀ ਮੌਤ
. . .  about 3 hours ago
ਸੰਗਰੂਰ, 18 ਫਰਵਰੀ (ਧੀਰਜ ਪਸ਼ੋਰੀਆ)- ਸੰਗਰੂਰ ਪੁਲਿਸ ਲਾਈਨ ਨੇੜੇ ਅੱਜ ਵਾਪਰੇ ਇੱਕ ਸੜਕ ਹਾਦਸੇ 'ਚ 12ਵੀਂ ਜਮਾਤ 'ਚ ਪੜ੍ਹਦੇ ਇੱਕ ਵਿਦਿਆਰਥੀ ਦੀ ਮੌਤ ਹੋ ਗਈ। ਪੁਲਿਸ ਨੇ ਪੋਸਟਮਾਰਟਮ...
ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਗੁਰਦਾਸਪੁਰ-ਦੀਨਾਨਗਰ ਜੀ. ਟੀ. ਰੋਡ 'ਤੇ ਲਾਇਆ ਧਰਨਾ
. . .  about 4 hours ago
ਦੀਨਾਨਗਰ, 18 ਫਰਵਰੀ (ਸੰਧੂ, ਸੋਢੀ, ਸ਼ਰਮਾ)- ਲੋਕ ਭਲਾਈ ਇਨਸਾਫ਼ ਵੈੱਲਫੇਅਰ ਸੋਸਾਇਟੀ ਵਲੋਂ ਸੂਬਾ ਪ੍ਰਧਾਨ ਬਲਦੇਵ ਸਿੰਘ ਸਿਰਸਾ ਅਤੇ ਜ਼ਿਲ੍ਹਾ ਪ੍ਰਧਾਨ ਹਰਦੇਵ ਸਿੰਘ ਚਿੱਟੀ ਦੀ ਸਾਂਝੀ ਪ੍ਰਧਾਨਗੀ ਹੇਠ ਕਿਸਾਨਾਂ ਦੀਆਂ...
29 ਮਾਰਚ ਤੋਂ ਸ਼ੁਰੂ ਹੋਵੇਗਾ ਆਈ. ਪੀ. ਐੱਲ. 2020
. . .  about 4 hours ago
ਨਵੀਂ ਦਿੱਲੀ, 18 ਫਰਵਰੀ- ਬੀ. ਸੀ. ਸੀ. ਆਈ. ਨੇ ਅੱਜ ਆਈ. ਪੀ. ਐੱਲ. 2020 ਦਾ ਪ੍ਰੋਗਰਾਮ ਜਾਰੀ ਕਰ ਦਿੱਤਾ ਹੈ। 29 ਮਾਰਚ ਤੋਂ ਸ਼ੁਰੂ ਹੋਣ ਵਾਲੇ ਆਈ. ਪੀ. ਐੱਲ. ਦੇ 13ਵੇਂ ਸੀਜ਼ਨ ਦਾ...
ਉਡਾਣ ਭਰਦੇ ਸਮੇਂ ਜਹਾਜ਼ ਨਾਲ ਟਕਰਾਇਆ ਪੰਛੀ, ਇੰਜਣ 'ਚ ਲੱਗੀ ਅੱਗ
. . .  about 4 hours ago
ਅੰਮ੍ਰਿਤਸਰ : ਨਗਰ ਨਿਗਮ ਮੁਲਾਜ਼ਮਾਂ ਦੀ ਹੜਤਾਲ ਖ਼ਤਮ
. . .  1 minute ago
ਪਟਿਆਲਾ : ਦੁੱਧਨ ਸਾਧਾਂ ਵਿਖੇ ਸਿਹਤ ਮੰਤਰੀ ਵਲੋਂ ਹਸਪਤਾਲ ਦਾ ਦੌਰਾ, ਪਰੇਸ਼ਾਨ ਹੋਏ ਮਰੀਜ਼
. . .  about 5 hours ago
3 ਮਾਰਚ ਤੱਕ ਨਿਆਇਕ ਹਿਰਾਸਤ 'ਚ ਭੇਜੇ ਗਏ ਸ਼ਰਜੀਲ ਇਮਾਮ
. . .  about 5 hours ago
ਖੇਤਾਂ 'ਚ ਪਲਟੀ ਸਕੂਲ ਬੱਸ, ਅੱਧਾ ਦਰਜਨ ਬੱਚੇ ਜ਼ਖ਼ਮੀ
. . .  about 5 hours ago
ਜਲੰਧਰ : ਸ਼ਿਕਾਇਤ ਨਿਵਾਰਣ ਕਮੇਟੀਆਂ ਦੀ ਬੈਠਕ 'ਚ ਛਾਏ ਸਥਾਨਕ ਮੁੱਦੇ
. . .  about 6 hours ago
ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਤੋਂ ਸ਼ਰਾਬ, ਮੀਟ ਦੀਆਂ ਦੁਕਾਨਾਂ ਹਟਾਉਣ ਨੂੰ ਲੈ ਕੇ ਕੱਢਿਆ ਗਿਆ ਮਾਰਚ
. . .  about 6 hours ago
ਪ੍ਸ਼ਾਂਤ ਕਿਸ਼ੋਰ ਦਾ ਨਿਤਿਸ਼ 'ਤੇ ਹਮਲਾ- ਗੋਡਸੇ ਦੀ ਵਿਚਾਰਧਾਰਾ ਵਾਲਿਆਂ ਦੇ ਨਾਲ ਕਿਉਂ ਖੜ੍ਹੇ ਹੋ?
. . .  about 6 hours ago
ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕੇਂਦਰ ਸਰਕਾਰ ਵਲੋਂ ਭੇਜੇ ਮਿੱਟੀ ਦੇ ਤੇਲ 'ਚ ਹੋਈ ਕਰੋੜਾਂ ਦੀ ਠੱਗੀ- ਬੈਂਸ
. . .  about 6 hours ago
ਈ. ਡੀ. ਦੀ ਕਾਰਵਾਈ ਵਿਰੁੱਧ ਮਾਲਿਆ ਦੀ ਪਟੀਸ਼ਨ 'ਤੇ ਹੁਣ ਸੁਪਰੀਮ ਕੋਰਟ ਹੋਲੀ ਤੋਂ ਬਾਅਦ ਕਰੇਗਾ ਸੁਣਵਾਈ
. . .  about 7 hours ago
ਅੱਜ ਸੰਗਰੂਰ ਆਉਣਗੇ ਕੇਂਦਰੀ ਰਾਜ ਮੰਤਰੀ ਰਾਓਸਾਹੇਬ ਦਾਨਵੇ
. . .  about 7 hours ago
ਉੱਤਰ ਪ੍ਰਦੇਸ਼ ਸਰਕਾਰ ਅੱਜ ਪੇਸ਼ ਕਰੇਗੀ ਬਜਟ, ਕਾਂਗਰਸ ਵਲੋਂ ਵਿਧਾਨ ਸਭਾ ਕੰਪਲੈਕਸ 'ਚ ਪ੍ਰਦਰਸ਼ਨ
. . .  about 7 hours ago
ਫਗਵਾੜਾ 'ਚ ਦਿੱਤਾ ਜਾ ਰਿਹਾ ਹੈ ਧਰਨਾ, ਕੁਝ ਬਾਜ਼ਾਰ ਬੰਦ
. . .  about 7 hours ago
ਛੱਤੀਸਗੜ੍ਹ 'ਚ ਸੀ. ਆਰ. ਪੀ. ਐੱਫ. ਨੇ ਨਕਾਰਾ ਕੀਤਾ 5 ਕਿਲੋ ਆਈ. ਈ. ਡੀ.
. . .  about 8 hours ago
ਬਿਜਲੀ ਖਪਤਕਾਰਾਂ ਲਈ ਯੋਗੀ ਸਰਕਾਰ ਦਾ ਵੱਡਾ ਫ਼ੈਸਲਾ, ਤੈਅ ਸਮੇਂ 'ਚ ਸ਼ਿਕਾਇਤਾਂ ਨਾ ਦੂਰ ਹੋਈਆਂ ਤਾਂ ਮਿਲੇਗਾ ਮੁਆਵਜ਼ਾ
. . .  about 8 hours ago
ਫਲਾਈਓਵਰ ਤੋਂ ਡਿੱਗੀ ਕਾਰ, ਇੱਕ ਦੀ ਮੌਤ-5 ਜ਼ਖਮੀ
. . .  about 9 hours ago
ਵਿਆਹ ਸਮਾਰੋਹ 'ਚ ਜ਼ਹਿਰੀਲੇ ਖਾਣੇ ਤੋਂ ਬਾਅਦ 50 ਲੋਕ ਹੋਏ ਬਿਮਾਰ
. . .  about 9 hours ago
ਆਗਰਾ-ਲਖਨਊ ਐਕਸਪ੍ਰੈੱਸ ਵੇ 'ਤੇ ਕਾਰ ਹਾਦਸੇ 'ਚ 4 ਮੌਤਾਂ
. . .  about 9 hours ago
ਟੀ.ਐੱਮ.ਸੀ ਦੇ ਸਾਬਕਾ ਸੰਸਦ ਮੈਂਬਰ ਤਾਪਸ ਪਾਲ ਦਾ ਦੇਹਾਂਤ
. . .  about 9 hours ago
ਸਚਿਨ ਤੇਂਦੁਲਕਰ ਨੇ ਜਿੱਤਿਆ ਲਾਰੇਸ ਸਪੋਰਟਿੰਗ ਮੋਮੈਂਟ ਦਾ ਪੁਰਸਕਾਰ
. . .  about 10 hours ago
ਸੀਤਾਰਮਨ ਵੱਲੋਂ ਉਦਯੋਗ ਤੇ ਵਪਾਰ ਸੰਗਠਨਾਂ ਨਾਲ ਮੀਟਿੰਗ ਅੱਜ
. . .  about 10 hours ago
ਵਿਜੇ ਮਾਲਿਆ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ
. . .  about 10 hours ago
ਚੀਨ 'ਚ ਕੋਰੋਨਾ ਵਾਇਰਸ ਕਾਰਨ ਮੌਤਾਂ ਦੀ ਗਿਣਤੀ ਹੋਈ 1800
. . .  about 10 hours ago
ਅੱਜ ਦਾ ਵਿਚਾਰ
. . .  about 10 hours ago
ਨਸ਼ਿਆਂ ਦੇ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ 70 ਲੱਖ ਰੁਪਏ ਦੀ ਜਾਇਦਾਦ ਜ਼ਬਤ ਕੀਤੀ
. . .  1 day ago
ਨਵਾਂ ਪਿੰਡ ਦੋਨੇਵਾਲ 'ਚ ਪ੍ਰਾਈਵੇਟ ਸਕੂਲ ਬੱਸ ਹੇਠ ਬੱਚਾ ਆਇਆ, ਮੌਤ
. . .  1 day ago
ਤਹਿਸੀਲਦਾਰ ਜਸਵਿੰਦਰ ਸਿੰਘ ਟਿਵਾਣਾ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ
. . .  1 day ago
ਸਵਾਮੀ ਦਵਿੰਦਰਾ ਨੰਦ ਥੋਪੀਆ ਸੱਚਖੰਡ ਪਿਆਨਾ ਕਰ ਗਏ
. . .  1 day ago
ਕੈਪਟਨ ਅਮਰਿੰਦਰ ਵੱਲੋਂ ਅਮਨਦੀਪ ਕੌਰ ਲਈ ਬਹਾਦਰੀ ਪੁਰਸਕਾਰ ਦਾ ਐਲਾਨ
. . .  1 day ago
ਵਿਕਾਸ ਕਾਰਜਾਂ ਦੇ ਲਈ ਪੰਜਾਬ ਸਰਕਾਰ ਨੇ 125 ਕਰੋੜ ਦੇ ਪ੍ਰਾਜੈਕਟਾਂ ਨੂੰ ਦਿੱਤੀ ਪ੍ਰਵਾਨਗੀ
. . .  about 1 hour ago
ਦਿਨ ਦਿਹਾੜੇ ਲੁਟੇਰੇ ਫਾਈਨਾਂਸ ਮੁਲਾਜ਼ਮ ਕੋਲੋਂ ਨਗਦੀ ਲੁੱਟ ਕੇ ਹੋਏ ਫ਼ਰਾਰ
. . .  1 day ago
ਬਸਪਾ ਵੱਲੋਂ ਅੰਮ੍ਰਿਤਪਾਲ ਭੌਸਲੇ ਨੂੰ ਬਣਾਇਆ ਗਿਆ ਜਲੰਧਰ ਦਿਹਾਤੀ ਦਾ ਪ੍ਰਧਾਨ
. . .  about 1 hour ago
ਲੌਂਗੋਵਾਲ ਵੈਨ ਹਾਦਸੇ ਦੀ ਐਕਸ਼ਨ ਕਮੇਟੀ ਨੇ ਸਹਾਇਤਾ ਰਾਸ਼ੀ ਨੂੰ ਨਕਾਰਿਆ
. . .  about 1 hour ago
ਗੋਲਕ ਦੇ ਪੈਸੇ ਲਈ ਲੜ ਰਹੇ ਹਨ ਅਕਾਲੀ : ਦਰਸ਼ਨ ਕਾਂਗੜਾ
. . .  about 1 hour ago
ਮਾਨਸਿਕ ਤੌਰ 'ਤੇ ਪ੍ਰੇਸ਼ਾਨ ਵਿਅਕਤੀ ਵੱਲੋਂ ਖ਼ੁਦਕੁਸ਼ੀ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 7 ਸਾਉਣ ਸੰਮਤ 550

ਪਹਿਲਾ ਸਫ਼ਾ

ਫਰਿੱਜਾਂ, ਵਾਸ਼ਿੰਗ ਮਸ਼ੀਨਾਂ, ਟੈਲੀਵਿਜ਼ਨ ਸਮੇਤ 88 ਵਸਤਾਂ ਹੋਣਗੀਆਂ

• ਸਰਕਾਰ ਨੇ ਘਟਾਇਆ ਟੈਕਸ • ਜੀ.ਐਸ.ਟੀ. ਕੌ ਾਸਲ ਮੀਟਿੰਗ ਦੇ ਅਹਿਮ ਫ਼ੈਸਲੇ
ਨਵੀਂ ਦਿੱਲੀ, 21 ਜੁਲਾਈ (ਪੀ. ਟੀ. ਆਈ.)-ਅਗਲੇ ਕੁਝ ਦਿਨਾਂ ਤੋਂ ਫਰਿੱਜਾਂ, ਵਾਸ਼ਿੰਗ ਮਸ਼ੀਨਾਂ, ਛੋਟੇ ਟੈਲੀਵਿਜ਼ਨ, ਜੁੱਤੀਆਂ ਤੇ ਹੋਰ ਕਈ ਚੀਜ਼ਾਂ ਸਸਤੀਆਂ ਹੋਣਗੀਆਂ ਕਿਉਂਕਿ ਜੀ. ਐਸ. ਟੀ. ਕੌਾਸਲ ਦੀ ਮੀਟਿੰਗ 'ਚ 88 ਵਸਤਾਂ ਤੋਂ ਸਰਕਾਰ ਨੇ ਟੈਕਸ ਘਟਾਉਣ ਦਾ ਫ਼ੈਸਲਾ ਕੀਤਾ ਹੈ | ਇਸ ਤੋਂ ਇਲਾਵਾ ਸਰਕਾਰ ਨੇ ਪਿਛਲੇ ਇਕ ਸਾਲ ਤੋਂ ਚਲੀ ਆ ਰਹੀ ਮੰਗ ਨੂੰ ਸਵੀਕਾਰ ਕਰਦਿਆਂ ਸੈਨੇਟਰੀ ਪੈਡਸ ਨੂੰ ਅੱਜ ਵਸਤੂ ਤੇ ਸੇਵਾਵਾਂ ਕਰ (ਜੀ. ਐਸ. ਟੀ.) ਤੋਂ ਪੂਰੀ ਤਰ੍ਹਾਂ ਮੁਕਤ ਕਰ ਦਿੱਤਾ | ਜੀ. ਐਸ. ਟੀ. ਕੌਾਸਲ ਦੀ 28ਵੀਂ ਮੀਟਿੰਗ 'ਚ ਲਏ ਗਏ ਫ਼ੈਸਲਿਆਂ ਬਾਰੇ ਵਿੱਤ ਮੰਤਰੀ ਪਿਯੂਸ਼ ਗੋਇਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੈਨੇਟਰੀ ਪੈਡਸ 'ਤੇ ਜੀ. ਐਸ. ਟੀ. ਦਰ 12 ਫ਼ੀਸਦੀ ਤੋਂ ਘਟਾ ਕੇ ਸਿਫਰ ਕਰ ਦਿੱਤੀ ਗਈ ਹੈ ਜਦਕਿ ਸੋਨੇ-ਚਾਂਦੀ ਤੋਂ ਬਿਨਾਂ ਬਣੀ ਰੱਖੜੀ, ਪੱਥਰ, ਲਕੜੀ ਤੇ ਸੰਗਮਰਮਰ ਦੀਆਂ ਬਣੀਆਂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਅਤੇ ਫੁੱਲ ਝਾੜੂ ਨੂੰ ਵੀ ਪੂਰੀ ਤਰ੍ਹਾਂ ਨਾਲ ਟੈਕਸ ਤੋਂ ਮੁਕਤ ਕਰ ਦਿੱਤਾ ਹੈ | 1000 ਰੁਪਏ ਤੱਕ ਦੀਆਂ ਜੁੱਤੀਆਂ 'ਤੇ ਹੁਣ 5 ਫ਼ੀਸਦੀ ਜੀ. ਐਸ. ਟੀ. ਲੱਗੇਗਾ, ਇਸ ਤੋਂ ਪਹਿਲਾਂ 500 ਤੱਕ ਦੀਆਂ ਜੁੱਤੀਆਂ 'ਤੇ 5 ਫ਼ੀਸਦੀ ਜੀ. ਐਸ. ਟੀ. ਲੱਗਦਾ ਸੀ | ਉਨ੍ਹਾਂ ਦੱਸਿਆ ਕਿ ਨਵੀਆਂ ਦਰਾਂ 27 ਜੁਲਾਈ ਤੋਂ ਲਾਗੂ ਹੋਣਗੀਆਂ | ਇਸ ਰਿਆਇਤ ਨਾਲ ਸਰਕਾਰੀ ਖ਼ਜ਼ਾਨੇ 'ਤੇ ਲਗਪਗ 8000 ਤੋਂ 10000 ਕਰੋੜ ਰੁਪਏ ਦਾ ਸਾਲਾਨਾ ਭਾਰ ਪੈਣ ਦੀ ਆਸ ਹੈ | ਇਸ ਤੋਂ ਪਹਿਲਾਂ ਕੌਾਸਲ ਨੇ ਜਨਵਰੀ ਵਿਚ 29 ਵਸਤਾਂ 'ਤੇ ਟੈਕਸ ਘਟਾਇਆ ਸੀ | ਜੀ. ਐਸ. ਟੀ. ਕੌਾਸਲ ਨੇ 46 ਸੋਧਾਂ ਨੂੰ ਪ੍ਰਵਾਨਗੀ ਦਿੱਤੀ ਹੈ ਜਿਨ੍ਹਾਂ ਨੂੰ ਸੰਸਦ ਵਲੋਂ ਪਾਸ ਕੀਤਾ ਜਾਵੇਗਾ |
ਕਈ ਵਸਤਾਂ ਦਾ ਟੈਕਸ 28 ਤੋਂ ਘਟਾ ਕੇ 18 ਫ਼ੀਸਦੀ ਕੀਤਾ
ਜੀ. ਐਸ ਟੀ. ਕੌਾਸਲ ਦੇ ਫ਼ੈਸਲੇ ਤੋਂ ਬਾਅਦ ਸਸਤੀਆਂ ਹੋਣ ਵਾਲੀਆਂ ਚੀਜ਼ਾਂ 'ਚ ਵਾਸ਼ਿੰਗ ਮਸ਼ੀਨਾਂ, ਫਰਿਜਾਂ, ਟੈਲੀਵੀਜ਼ਨ (68 ਸੈਂਟੀਮੀਟਰ ਆਕਾਰ ਵਾਲੇ), ਵੀਡੀਓ ਗੇਮਜ਼, ਵੈਕੁਮ ਕਲੀਨਰ, ਜੂਸਰ ਮਿਕਸਰ, ਗਰਾਂਈਡਰ, ਸ਼ੇਵਰ ਤੇ ਹੇਅਰ ਡਰਾਇਰ, ਵਾਟਰ ਕੂਲਰ, ਵਾਟਰ ਹੀਟਰ, ਲਿਥੀਅਮ ਆਇਰਨ ਬੈਟਰੀਆਂ, ਪ੍ਰੈਸ ਸਮੇਤ ਕਈ ਚੀਜ਼ਾਂ ਸ਼ਾਮਿਲ ਹਨ | ਜੀ. ਐਸ. ਟੀ. ਨੇ ਇਨ੍ਹਾਂ 'ਤੇ ਟੈਕਸ ਦਰ ਘਟਾ ਕੇ 18 ਫ਼ੀਸਦੀ ਕਰ ਦਿੱਤੀ ਹੈ | ਸਪੈਸ਼ਲ ਪਰਪਸ ਮੋਟਰ ਗੱਡੀਆਂ, ਵਰਕ ਟਰੱਕ ਅਤੇ ਟਰੇਲਰਾਂ, ਸੈਂਟਾਂ, ਟਾਇਲਟ ਸਪਰੇਅ ਨੂੰ ਵੀ 18 ਫ਼ੀਸਦੀ ਟੈਕਸ ਦਰ ਦੇ ਘੇਰੇ ਵਿਚ ਲਿਆਂਦਾ ਗਿਆ ਹੈ | ਇਸੇ ਤਰ੍ਹਾਂ ਪੇਂਟ, ਵਾਲ ਪੁੱਟੀ ਅਤੇ ਵਾਰਨਿਸ਼ 'ਤੇ ਟੈਕਸ 28 ਫ਼ੀਸਦੀ ਤੋਂ ਘਟਾ ਕੇ 18 ਫ਼ੀਸਦੀ ਕਰ ਦਿੱਤਾ ਹੈ |
ਕੁਝ ਵਸਤਾਂ ਨੂੰ 12 ਫ਼ੀਸਦੀ ਟੈਕਸ ਦੇ ਘੇਰੇ 'ਚ ਲਿਆਂਦਾ
ਬਾਂਸ ਫਲੋਰਿੰਗ 'ਤੇ ਟੈਕਸ ਘਟਾ ਕੇ 12 ਫ਼ੀਸਦੀ ਕਰ ਦਿੱਤਾ ਹੈ | ਦਸਤਕਾਰੀ ਵਸਤਾਂ 'ਤੇ ਵੀ ਹੁਣ 12 ਫ਼ੀਸਦੀ ਟੈਕਸ ਲੱਗੇਗਾ ਜੋ ਕਿ ਪਹਿਲਾਂ ਵੱਧ ਸੀ | ਹੈਾਡ ਬੈਗਸ, ਗਹਿਣਿਆਂ ਵਾਲੇ ਡੱਬਿਆਂ, ਪੇਟਿੰਗਸ ਵਾਲੇ ਲੱਕੜੀ ਦੇ ਡੱਬਿਆਂ, ਸਟੋਨ ਇਨਡੇਵਰ ਅਤੇ ਹੱਥ ਨਾਲ ਬਣਾਏ ਲੈਂਪਾਂ ਵਗੈਰਾ 'ਤੇ ਟੈਕਸ ਘਟਾ ਕੇ 12 ਫ਼ੀਸਦੀ ਕਰ ਦਿੱਤਾ ਹੈ | ਦਰਾਮਦ ਯੂਰੀਆ 'ਤੇ ਟੈਕਸ ਦੀ ਦਰ ਘਟਾ ਕੇ 5 ਫ਼ੀਸਦੀ ਕਰ ਦਿੱਤੀ ਹੈ | ਹੁਣ 500 ਦੀ ਥਾਂ 1000 ਰੁਪਏ ਤਕ ਦੀ ਕੀਮਤ ਵਾਲੀਆਂ ਜੁੱਤੀਆਂ 'ਤੇ ਟੈਕਸ ਪੰਜ ਫ਼ੀਸਦੀ ਲੱਗੇਗਾ | ਤੇਲ ਕੰਪਨੀਆਂ ਲਈ ਐਥਾਨੋਲ ਆਇਲ 'ਤੇ ਟੈਕਸ 18 ਫ਼ੀਸਦੀ ਤੋਂ ਘਟਾ ਕੇ ਪੰਜ ਫ਼ੀਸਦੀ ਅਤੇ ਸਾਰੀ ਤਰ੍ਹਾਂ ਦੀਆਂ ਚਮੜੇ ਦੀਆਂ ਵਸਤਾਂ 'ਤੇ ਟੈਕਸ 28 ਫ਼ੀਸਦੀ ਤੋਂ ਘਟਾ ਕੇ 18 ਫ਼ੀਸਦੀ ਕੀਤਾ ਗਿਆ ਹੈ |
ਰਿਟਰਨ ਭਰਨ ਨੂੰ ਕੀਤਾ ਆਸਾਨ-ਵਪਾਰੀਆਂ ਲਈ ਰਾਹਤ
ਇਸ ਸਾਲ ਮਈ 'ਚ ਵਿੱਤ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੀ ਮੀਟਿੰਗ 'ਚ ਭਾਗ ਲੈਣ ਵਾਲੇ ਗੋਇਲ ਨੇ ਟੈਕਸ ਰਿਟਰਨ ਭਰਨ ਦੇ ਨਿਯਮਾਂ ਨੂੰ ਆਸਾਨ ਬਣਾਉਂਦਿਆਂ ਫ਼ੈਸਲਾ ਕੀਤਾ ਕਿ ਹੁਣ 5 ਕਰੋੜ ਤੱਕ ਟਰਨਓਵਰ ਵਾਲੇ ਵਪਾਰੀ ਤਿਮਾਹੀ ਰਿਟਰਨ ਭਰ ਸਕਦੇ ਹਨ, ਇਸ ਨਾਲ 93 ਫ਼ੀਸਦੀ ਜੀ. ਐਸ. ਟੀ. ਰਜਿਸਟਰਡ ਕਰਦਾਤਾਵਾਂ ਨੂੰ ਫ਼ਾਇਦਾ ਹੋਵੇਗਾ | ਉਨ੍ਹਾਂ ਨੂੰ ਹਾਲਾਂਕਿ ਮਹੀਨੇਵਾਰ ਟੈਕਸ ਦਾ ਭੁਗਤਾਨ ਕਰਨਾ ਹੋਵੇਗਾ | ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 1.5 ਕਰੋੜ ਰੁਪਏ ਤੱਕ ਦੇ ਟਰਨਓਵਰ ਵਾਲੇ ਵਪਾਰੀਆਂ ਨੂੰ ਤਿਮਾਹੀ ਰਿਟਰਨ ਭਰਨ ਦੀ ਇਜਾਜ਼ਤ ਦਿੱਤੀ ਗਈ ਸੀ | ਇਨ੍ਹਾਂ ਵਪਾਰੀਆਂ ਤੋਂ ਕੁਲ 16 ਫ਼ੀਸਦੀ ਰੈਵੀਨਿਊ ਆਉਂਦਾ ਹੈ |
ਹੋਟਲ ਸੈਕਟਰ
ਸੇਵਾਵਾਂ ਦੇ ਖ਼ੇਤਰ 'ਚ ਹੋਟਲ ਉਦਯੋਗ ਨੂੰ ਕਾਫ਼ੀ ਰਾਹਤ ਪ੍ਰਦਾਨ ਕੀਤੀ ਗਈ ਹੈ ਕਿਉਂਕਿ ਰਿਹਾਇਸ਼ ਸੇਵਾ 'ਤੇ ਜੀ. ਐਸ. ਟੀ ਹੁਣ ਲੈਣਦੇਣ ਮੁੱਲ 'ਤੇ ਆਧਾਰਿਤ ਹੋਵੇਗਾ, ਨਾ ਕਿ ਐਲਾਨੇ ਹੋਏ ਮੁੱਲ 'ਤੇ | ਜੇਕਰ ਹੋਟਲ ਦੇ ਕਮਰੇ ਦਾ ਕਿਰਾਇਆ 7500 ਰੁਪਏ ਤੋਂ ਵਧ ਹੈ ਤਾਂ 28 ਫ਼ੀਸਦੀ ਜੀ. ਐਸ. ਟੀ. ਲੱਗੇਗਾ | 2500 ਤੋਂ 7500 ਰੁਪਏ ਵਿਚਕਾਰ 18 ਫ਼ੀਸਦੀ ਜਦਕਿ 1000 ਤੋਂ 2500 ਤੱਕ 12 ਫ਼ੀਸਦੀ ਜੀ. ਐਸ. ਟੀ. ਲਗਾਇਆ ਜਾਵੇਗਾ | ਇਸ ਤੋਂ ਇਲਾਵਾ ਈ-ਕਿਤਾਬਾਂ ਦੀ ਸਪਲਾਈ 'ਤੇ ਟੈਕਸ ਦਰਾਂ 18 ਫ਼ੀਸਦੀ ਤੋਂ ਘਟਾ ਕੇ 5 ਫ਼ੀਸਦੀ ਕਰ ਦਿੱਤੀਆਂ ਗਈਆਂ ਹਨ |
ਅਗਲੀ ਮੀਟਿੰਗ 4 ਅਗਸਤ ਨੂੰ
ਜੀ. ਐਸ. ਟੀ. ਕੌਾਸਿਲ ਦੀ ਅਗਲੀ ਮੀਟਿੰਗ 4 ਅਗਸਤ ਨੂੰ ਕੇਰਲਾ ਵਿਚ ਹੋਵੇਗੀ ਜਿਸ ਵਿਚ ਛੋਟੇ ਉਦਯੋਗਾਂ ਤੋਂ ਲੈ ਕੇ ਸਾਰੇ ਸੂਬਿਆਂ ਦੀਆਂ ਚਿੰਤਾਵਾਂ 'ਤੇ ਚਰਚਾ ਕੀਤੀ ਜਾਵੇਗੀ | ਉਸ ਮੀਟਿੰਗ ਵਿਚ ਸਿਰਫ ਛੋਟੇ ਤੇ ਦਰਮਿਆਨੇ ਉਦਯੋਗਾਂ 'ਤੇ ਚਰਚਾ ਹੋਵੇਗੀ | ਡਿਜੀਟਲ ਅਦਾਇਗੀ ਨੂੰ ਉਤਸ਼ਾਹਿਤ ਕਰਨ ਦੇ ਕੁਝ ਉਪਾਵਾਂ 'ਤੇ ਵੀ ਚਰਚਾ ਕੀਤੀ ਜਾਵੇਗੀ |

ਕਸ਼ਮੀਰ 'ਚ ਅੱਤਵਾਦੀਆਂ ਵਲੋਂ ਪੁਲਿਸ ਜਵਾਨ ਦੀ ਅਗਵਾ ਕਰਕੇ ਹੱਤਿਆ

ਗੋਲੀਆਂ ਨਾਲ ਵਿੰਨੀ ਲਾਸ਼ ਬਰਾਮਦ
ਸ੍ਰੀਨਗਰ, 21 ਜੁਲਾਈ (ਮਨਜੀਤ ਸਿੰਘ)-ਦੱਖਣੀ-ਕਸ਼ਮੀਰ ਦੇ ਜ਼ਿਲ੍ਹਾ ਕੁਲਗਾਮ ਵਿਖੇ ਛੁੱਟੀ 'ਤੇ ਆਏ ਪੁਲਿਸ ਕਰਮੀ ਦੀ ਅੱਤਵਾਦੀਆਂ ਨੇ ਬੀਤੀ ਰਾਤ ਅਗਵਾ ਕਰਨ ਤੋਂ ਬਾਅਦ ਹੱਤਿਆ ਕਰ ਦਿੱਤੀ | ਪੁਲਿਸ ਕਰਮੀ ਦੀ ਗੋਲੀਆਂ ਨਾਲ ਵਿੰਨੀ ਲਾਸ਼ ਕੁਲਗਾਮ ਦੇ ਓਡੀਪੇਰਾ ਕੈਮਿਓ ਇਲਾਕੇ 'ਚੋਂ ਸਨਿੱਚਰਵਾਰ ਨੂੰ ਦੁਪਹਿਰ ਸਮੇਂ ਬਰਾਮਦ ਕੀਤੀ ਗਈ | ਪੁਲਿਸ ਨੇ ਇਸ ਸਬੰਧੀ ਟਵੀਟ ਕਰ ਕੇ ਕਿਹਾ ਕਿ ਅਗਵਾ ਕੀਤੇ ਗਏ ਸਾਡੀ ਸਾਥੀ ਦੀ ਅੱਤਵਾਦੀਆਂ ਨੇ ਹੱਤਿਆ ਕਰ ਦਿੱਤੀ ਹੈ ਤੇ ਅਸੀਂ ਇਸ ਦੀ ਦੁੱਖ ਦੀ ਘੜੀ 'ਚ ਉਸ ਦੇ ਪਰਿਵਾਰ ਨਾਲ ਖੜ੍ਹੇ ਹਾਂ | ਸੂਤਰਾਂ ਅਨੁਸਾਰ ਕੁਲਗਾਮ ਦੇ ਮੁਤਲਹਾਮਾ ਪਿੰਡ ਵਿਖੇ ਬੀਤੀ ਰਾਤ ਆਧੁਨਿਕ ਹਥਿਆਰਾਂ ਨਾਲ ਲੈਸ 3 ਅੱਤਵਾਦੀਆਂ ਨੇ ਅਬਦੁਲ ਗਨੀ ਸ਼ਾਹ ਦੇ ਮਕਾਨ ਦੀ ਨਿਸ਼ਾਨਦੇਹੀ ਕਰ ਕੇ ਅੰਦਰ ਵੜੇ ਅਤੇ ਉਥੋਂ ਮੁਹੰਮਦ ਸਲੀਮ ਸ਼ਾਹ ਨੂੰ ਆਪਣੇ ਨਾਲ ਲੈ ਗਏ | ਉਸ ਦੀ ਐਸ.ਪੀ.ਓ. 'ਤੋਂ ਕਾਂਸਟੇਬਲ ਵਜੋਂ ਕੁਝ ਦਿਨ ਪਹਿਲਾਂ ਹੀ ਤਰੱਕੀ ਹੋਈ ਸੀ ਤੇ ਉਹ ਕਠੂਆ ਦੇ ਪੁਲਿਸ ਟਰੇਨਿੰਗ ਸੈਂਟਰ ਵਿਖੇ ਸਿਖਲਾਈ ਪ੍ਰਾਪਤ ਕਰ ਰਿਹਾ ਸੀ | ਸ਼ਹੀਦ ਕਾਂਸਟੇਬਲ ਕੁਝ ਦਿਨ ਪਹਿਲਾਂ ਪਿੰਡ ਛੁੱਟੀ 'ਤੇ ਆਇਆ ਹੋਇਆ ਸੀ | ਇਸ ਦੌਰਾਨ ਹਿਜ਼ਬੁਲ ਮੁਜ਼ਾਹਦੀਨ ਨੇ ਇਕ ਵਾਰ ਮੁੜ ਦਹਿਸ਼ਤ ਦਾ ਮਾਹੌਲ ਬਣਾਉਂਦੇ ਤਰਾਲ ਇਲਾਕੇ ਵਿਖੇ ਪੋਸਟਰਾਂ ਰਾਹੀਂ ਪੁਲਿਸ ਨਾਲ ਕੰਮ ਕਰ ਰਹੇ ਐ.ਪੀ.ਓ. ਨੂੰ 15 ਦਿਨ ਦੇ ਅੰਦਰ ਨੌਕਰੀ ਛੱਡਣ ਲਈ ਕਿਹਾ ਹੈ | ਨੌਕਰੀ ਨਾ ਛੱਡਣ 'ਤੇ ਉਨ੍ਹਾਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਧਮਕੀ ਜਾਰੀ ਕੀਤੀ ਹੈ |
ਲਸ਼ਕਰ-ਏ-ਤਾਇਬਾ ਦੇ 2 ਕਾਰਕੁਨ ਗਿ੍ਫ਼ਤਾਰ
ਸ੍ਰੀਨਗਰ (ਏਜੰਸੀਆਂ)-ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਸ਼ਹਿਰ 'ਚ ਪੁਲਿਸ ਨੇ ਅੱਜ ਲਸ਼ਕਰ-ਏ-ਤਾਇਬਾ ਦੇ 2 ਕਾਰਕੁਨਾਂ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਸੁਰੱਖਿਆ ਬਲਾਂ ਦੀ ਸਹਾਇਤਾ ਨਾਲ ਪੁਲਿਸ ਨੇ ਅੱਤਵਾਦੀ ਸੰਗਠਨ ਐਲ. ਈ. ਟੀ. ਦੇ 2 ਸਰਗਰਮ ਕਾਰਕੁਨਾਂ ਨੂੰ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਹਿਚਾਣ ਤਨਵੀਰ ਅਹਿਮਦ  ਮੀਰ ਅਤੇ ਤਨਵੀਰ ਅਹਿਮਦ ਨਾਜ਼ਰ ਵਜੋਂ ਹੋਈ ਹੈ | ਉਨ੍ਹਾਂ ਕਿਹਾ ਕਿ ਦੋਵੇਂ ਸੋਪੋਰ ਦੇ ਬਰੱਥ ਕਲਾਂ ਪਿੰਡ ਦੇ ਵਸਨੀਕ ਹਨ | ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਮੀਰ ਅਤੇ ਨਾਜ਼ਰ ਕੋਲੋਂ ਇਕ ਯੂ. ਬੀ. ਜੀ. ਐਲ. ਗ੍ਰਨੇਡ, ਇਕ ਏ.ਕੇ.47 ਮੈਗਜ਼ੀਨ, 15 ਕਾਰਤੂਸ ਅਤੇ 2 ਮੈਟਿ੍ਕਸ ਸ਼ੀਟਾਂ ਬਰਾਮਦ ਹੋਈਆਂ ਹਨ | ਉਨ੍ਹਾਂ ਕਿਹਾ ਕਿ ਦੋਵਾਂ ਿਖ਼ਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ |

ਅਮਰੀਕਾ 'ਚ ਵੱਡਾ ਕਾਲ ਸੈਂਟਰ ਘੁਟਾਲਾ

ਭਾਰਤੀ ਮੂਲ ਦੇ 21 ਵਿਅਕਤੀਆਂ ਨੂੰ 20 ਸਾਲ ਦੀ ਸਜ਼ਾ

ਨਿਊਯਾਰਕ, 21 ਜੁਲਾਈ (ਪੀ. ਟੀ. ਆਈ.)-ਅਮਰੀਕਾ ਵਿਚ ਕਰੋੜਾਂ ਡਾਲਰ ਦੇ ਕਾਲ ਸੈਂਟਰ ਘੁਟਾਲੇ ਵਿਚ ਭਾਰਤੀ ਮੂਲ ਦੇ 20 ਤੋਂ ਵੀ ਜ਼ਿਆਦਾ ਵਿਅਕਤੀਆਂ ਨੂੰ 20 ਸਾਲ ਤਕ ਕੈਦ ਦੀ ਸਜ਼ਾ ਸੁਣਾਈ ਹੈ | ਭਾਰਤ ਵਿਚ ਅਹਿਮਦਾਬਾਦ ਸਥਿਤ ਫਰਜ਼ੀ ਕਾਲ ਸੈਂਟਰ ਰਾਹੀਂ ਹਜ਼ਾਰਾਂ ਅਮਰੀਕੀ ਨਾਗਰਿਕਾਂ ਤੋਂ ਕਰੋੜਾਂ ਡਾਲਰਾਂ ਦੀ ਧੋਖਾਧੜੀ ਕੀਤੀ ਗਈ ਸੀ | ਇਸ ਹਫ਼ਤੇ ਜਿਨ੍ਹਾਂ 21 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਉਨ੍ਹਾਂ ਨੂੰ 4 ਤੋਂ 20 ਸਾਲ ਤਕ ਕੈਦ ਦੀ ਸਜ਼ਾ ਸੁਣਾਈ ਗਈ ਹੈ | ਕਈ ਦੋਸ਼ੀਆਂ ਨੂੰ ਸਜ਼ਾ ਪੂਰੀ ਹੋਣ ਪਿੱਛੋਂ ਭਾਰਤ ਵਾਪਸ ਭੇਜਿਆ ਜਾਵੇਗਾ | ਅਮਰੀਕਾ ਦੇ ਅਟਾਰਨੀ ਜਨਰਲ ਜੇਫ ਸੈਸ਼ਨਸ ਨੇ ਇਸ ਫ਼ੈਸਲੇ ਨੂੰ ਵੱਡੀ ਜਿੱਤ ਆਖਿਆ ਹੈ | ਅਮਰੀਕੀ ਅਧਿਕਾਰੀਆਂ ਮੁਤਾਬਿਕ ਕਾਲ
ਸੈਂਟਰ ਘੁਟਾਲੇ ਨਾਲ ਹਜ਼ਾਰਾਂ ਅਮਰੀਕੀ ਨਾਗਰਿਕਾਂ ਨਾਲ ਕਰੋੜਾਂ ਡਾਲਰ ਦੀ ਠੱਗੀ ਕੀਤੀ ਗਈ | ਮੁਦਈ ਪੱਖ ਨੇ ਕਿਹਾ ਕਿ ਭਾਰਤ ਸਥਿਤ ਕਾਲ ਸੈਂਟਰਾਂ ਤੋਂ ਕਈ ਫਰਜ਼ੀ ਯੋਜਨਾਵਾਂ ਨੂੰ ਲੈ ਕੇ ਟੈਲੀਫੋਨ ਕੀਤੇ ਗਏ ਅਤੇ ਹਜ਼ਾਰਾਂ ਅਮਰੀਕੀ ਵਾਸੀਆਂ ਨੂੰ ਚੂਨਾ ਲਾਇਆ ਗਿਆ ਜਿਨ੍ਹਾਂ ਵਿਚ ਜ਼ਿਆਦਾਤਰ ਬਜੁਰਗ ਲੋਕ ਅਤੇ ਕਾਨੂੰਨੀ ਤਰੀਕੇ ਨਾਲ ਰਹਿ ਪ੍ਰਵਾਸੀ ਸਨ | ਅਹਿਮਦਾਬਾਦ ਸਥਿਤ ਕਾਲ ਸੈਂਟਰਾਂ ਤੋਂ ਅਮਰੀਕੀ ਵਾਸੀਆਂ ਨੂੰ ਫੋਨ ਕੀਤੇ ਗਏ | ਫੋਨ ਕਰਨ ਵਾਲੇ ਨੇ ਖੁਦ ਨੂੰ ਅਮਰੀਕਾ ਦਾ ਇੰਟਰਨਲ ਰੈਵੀਨਿਊ ਸਰਵਸਿਜ਼ ਜਾਂ ਅਮਰੀਕਾ ਸਿਟੀਜ਼ਨਸ਼ਿਪ ਐਾਡ ਇਮੀਗਰੇਸ਼ਨ ਸਰਵਸਿਜ਼ ਦਾ ਅਧਿਕਾਰੀ ਦੱਸ ਕੇ ਠੱਗੀ ਮਾਰੀ | ਡਾਟਾ ਬਰੋਕਰਜ਼ ਤੋਂ ਹਾਸਲ ਕੀਤੀ ਗਈ ਜਾਣਕਾਰੀ ਦੀ ਵਰਤੋਂ ਕਰਕੇ ਅਨੇਕਾਂ ਅਮਰੀਕੀ ਲੋਕਾਂ ਨੂੰ ਗਿ੍ਫਤਾਰੀ, ਜੁਰਮਾਨੇ ਅਤੇ ਅਮਰੀਕਾ ਤੋਂ ਵਾਪਸ ਭੇਜਣ ਦੀ ਧਮਕੀ ਦਿੱਤੀ ਗਈ | ਪੀੜਤ ਧੋਖਾਧੜੀ ਕਰਨ ਵਾਲੇ ਇਨ੍ਹਾਂ ਲੋਕਾਂ ਦੇ ਝਾਂਸੇ ਵਿਚ ਆ ਗਏ ਅਤੇ ਉਨ੍ਹਾਂ ਦੀ ਮਨਮਰਜ਼ੀ ਮੁਤਾਬਿਕ ਪੈਸੇ ਦੇ ਦਿੱਤੇ | ਇਸ ਤੋਂ ਪਹਿਲਾਂ ਤਿੰਨ ਹੋਰ ਭਾਰਤੀਆਂ ਨੂੰ ਵੀ ਇਸ ਧੋਖਾਧੜੀ ਅਤੇ ਮਨੀ ਲਾਂਡਰਿੰਗ ਸਕੀਮ ਲਈ ਸਜ਼ਾ ਸੁਣਾਈ ਗਈ ਸੀ |

ਈ.ਡੀ. ਵਲੋਂ ਵੀਰਭੱਦਰ ਸਿੰਘ ਦੇ ਪੁੱਤਰ ਿਖ਼ਲਾਫ਼ ਦੋਸ਼ ਪੱਤਰ ਦਾਖ਼ਲ

ਨਵੀਂ ਦਿੱਲੀ, 21 ਜੁਲਾਈ (ਏਜੰਸੀ)- ਇਨਫੋਰਸਮੈਂਟ ਡਿਪਾਰਟਮੈਂਟ (ਈ.ਡੀ.) ਨੇ ਅੱਜ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰ ਭੱਦਰ ਸਿੰਘ ਦੇ ਪੁੱਤਰ ਵਿਕਰਮਾਦਿੱਤਿਆ ਦੇ ਿਖ਼ਲਾਫ਼ ਮਨੀ ਲਾਂਡਰਿੰਗ ਮਾਮਲੇ 'ਚ ਦੋਸ਼-ਪੱਤਰ ਦਾਖ਼ਲ ਕੀਤਾ | ਮੁੱਖ ਜੱਜ ਅਰਵਿੰਦ ਕੁਮਾਰ ਨੇ ਮਾਮਲੇ ਦੀ ਸੁਣਵਾਈ ਦੀ ਤਾਰੀਖ਼ 24 ਜੁਲਾਈ ਤੈਅ ਕੀਤੀ ਅਤੇ ਕਿਹਾ ਕਿ ਉਸੇ ਸਮੇਂ ਇਹ ਤੈਅ ਕੀਤਾ ਜਾਵੇਗਾ ਕਿ ਕੀ ਇਸ ਸਬੰਧ 'ਚ ਅੰਤਿਮ ਰਿਪੋਰਟ ਦਾ ਵਿਚਾਰ ਕੀਤਾ ਜਾਵੇਗਾ ਜਾਂ ਨਹੀਂ | ਵਿਸ਼ੇਸ਼ ਸਰਕਾਰੀ ਵਕੀਲ ਨਿਤੇਸ਼ ਰਾਣਾ ਅਤੇ ਐਨ ਕੇ ਮੱਟਾ ਵਲੋਂ ਦਾਿਖ਼ਲ ਇਸ ਦੋਸ਼-ਪੱਤਰ 'ਚ ਤਾਰਣੀ ਇੰਫ਼ਰਾਸਟਕਚਰ ਦੇ ਪ੍ਰਬੰਧ ਨਿਰਦੇਸ਼ਕ ਵਕਮੁੱਲਾ ਚੰਦਰਸ਼ੇਖਰ ਅਤੇ ਰਾਮ ਪ੍ਰਕਾਸ਼ ਭਾਟੀਆ ਦਾ ਨਾਂਅ ਵੀ ਹੈ | ਚੰਦਰਸ਼ੇਖ਼ਰ ਅਤੇ ਭਾਟੀਆ ਦੋਵੇਂ ਇਸ ਸਬੰਧ 'ਚ ਸੀਬੀਆਈ ਦੁਆਰਾ ਦਾਖ਼ਲ ਮਾਮਲੇ 'ਚ ਵੀ ਦੋਸ਼ੀ ਹਨ | ਇਨ੍ਹਾਂ ਦੇ ਨਾਲ ਵੀਰਭੱਦਰ ਸਿੰਘ, ਉਨ੍ਹਾਂ ਦੀ ਪਤਨੀ ਪ੍ਰਤਿਭਾ ਸਿੰਘ ਅਤੇ ਹੋਰ ਵੀ ਦੋਸ਼ੀ ਹਨ | ਸ਼ਿਕਾਇਤਕਰਤਾ ਏ. ਆਰ. ਆਦਿੱਤਆ ਵਲੋਂ ਕਰਵਾਈ ਗਈ ਈ.ਡੀ. ਦੀ ਚਾਰਜਸ਼ੀਟ 'ਚ 83 ਸਾਲ ਦੇ ਵੀਰਭੱਦਰ ਸਿੰਘ ਅਤੇ 62 ਸਾਲਾ ਪਤਨੀ ਪ੍ਰਤਿਭਾ ਦੇ ਇਲਾਵਾ ਯੂਨੀਵਰਸਲ ਐਪਲ ਐਸੋਸੀਏਸ਼ਨ ਦੇ ਮਾਲਿਕ ਚੁੰਨੀ ਲਾਲ ਚੌਹਾਨ, ਜੀਵਨ ਬੀਮਾ ਨਿਗਮ ਦੇ ਏਜੰਟ ਆਨੰਦ ਚੌਹਾਨ ਅਤੇ 2 ਹੋਰ ਸਹਿਯੋਗੀ ਪੇ੍ਰਮ ਰਾਜ ਅਤੇ ਲਾਵਨ ਕੁਮਾਰ ਰੋਚ ਦਾ ਵੀ ਨਾਂਅ ਹੈ |

ਅੱਤਵਾਦ 'ਤੇ ਕਾਬੂ ਪਾਉਣ ਵਾਲੀ ਪੰਜਾਬ ਪੁਲਿਸ ਨਸ਼ਿਆਂ ਦੀ ਚੁਣੌਤੀ ਿਖ਼ਲਾਫ਼ ਵੀ ਹੋਵੇਗੀ ਸਫ਼ਲ-ਡੀ.ਜੀ.ਪੀ.

ਕਿਹਾ, ਜੇਕਰ ਕੋਈ ਪੁਲਿਸ ਮੁਲਾਜ਼ਮ ਦੋਸ਼ੀ ਪਾਇਆ ਗਿਆ ਤਾਂ ਹੋਵੇਗੀ ਸਖ਼ਤ ਕਾਰਵਾਈ
ਚੰਡੀਗੜ੍ਹ, 21 ਜੁਲਾਈ (ਵਿਕਰਮਜੀਤ ਸਿੰਘ ਮਾਨ)-ਪੰਜਾਬ ਪੁਲਿਸ ਮੁਖੀ ਸ੍ਰੀ ਸੁਰੇਸ਼ ਅਰੋੜਾ ਨੇ ਅੱਜ ਚੰਡੀਗੜ੍ਹ ਵਿਖੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ 'ਚ ਅੱਤਵਾਦ 'ਤੇ ਕਾਬੂ ਪਾਉਣ ਵਾਲੀ ਪੰਜਾਬ ਪੁਲਿਸ ਨਸ਼ਿਆਂ ਦੀ ਚੁਣੌਤੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਲਦ ਇਸ ਸਥਿਤੀ 'ਤੇ ਕਾਬੂ ਪਾ ਲਵੇਗੀ | ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਮੁੱਢ ਤੋਂ ਹੀ ਕੁਰਬਾਨੀਆਂ ਕਰਨ ਵਾਲੀ ਫੋਰਸ ਵਜੋਂ ਜਾਣੀ ਜਾਂਦੀ ਹੈ ਅਤੇ ਨਸ਼ਿਆਂ ਕਾਰਨ ਪੈਦਾ ਹੋਈ ਸਥਿਤੀ ਅਤੇ ਚੁਣੌਤੀ 'ਚੋਂ ਵੀ ਪੁਲਿਸ ਫੋਰਸ ਸਫਲ ਹੋ ਕੇ ਉੱਭਰੇਗੀ | ਸ੍ਰੀ ਅਰੋੜਾ ਨੇ ਕਿਹਾ ਕਿ ਨਸ਼ਿਆਂ ਕਾਰਨ ਪੈਦਾ ਹੋਈ ਸਥਿਤੀ ਦੇ ਦੋ ਪਹਿਲੂ ਹਨ | ਇਕ ਸੂਬੇ 'ਚ ਨਸ਼ੇ ਦੀ ਸਪਲਾਈ ਅਤੇ ਦੂਜੀ ਮੰਗ | ਉਨ੍ਹਾਂ ਕਿਹਾ ਕਿ ਪੰਜਾਬ 'ਚ ਨਸ਼ਿਆਂ ਦੀ ਸਪਲਾਈ ਤੋੜਨ ਲਈ ਪੰਜਾਬ ਪੁਲਿਸ ਫੋਰਸ ਅਤੇ ਐਸ.ਟੀ.ਐਫ. ਨੇ ਮਿਲਕੇ ਕਾਫ਼ੀ ਚੰਗਾ ਕੰਮ ਕੀਤਾ ਹੈ, ਜਿਸ ਦੇ ਚਲਦੇ ਨਸ਼ੇ ਦੀ ਸਪਲਾਈ ਦਾ ਪੰਜਾਬ 'ਚੋਂ ਲੱਕ ਤੋੜ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਸਪਲਾਈ ਟੁੱਟਣ ਕਾਰਨ ਨਸ਼ੇ ਦੀ ਜਕੜ 'ਚ ਫਸ ਚੁੱਕੇ ਲੋਕ ਹੋਰ ਨਸ਼ੀਲੇ ਪਦਾਰਥਾਂ ਵੱਲ ਤੁਰ ਪੈਂਦੇ ਹਨ, ਜਿਸ ਦੇ ਸਿੱਟੇ ਗੰਭੀਰ ਹੋ ਜਾਂਦੇ ਹਨ | ਉਨ੍ਹਾਂ ਕਿਹਾ ਕਿ ਪੁਲਿਸ ਨੇ ਇਸ ਸਬੰਧੀ ਕਾਫ਼ੀ ਜਾਗਰੂਕਤਾ ਫੈਲਾਉਣ ਦੀ ਵੀ ਕੋਸ਼ਿਸ਼ ਕੀਤੀ ਅਤੇ ਲੋਕ ਜਾਗਰੂਕ ਹੋਏ ਵੀ ਹਨ | ਉਨ੍ਹਾਂ ਕਿਹਾ ਕਿ ਹਰ ਵਿਭਾਗ 'ਚ ਕਾਲੀਆਂ ਭੇਡਾਂ ਹੋ ਸਕਦੀਆਂ ਹਨ ਅਤੇ ਪੰਜਾਬ ਪੁਲਿਸ 'ਚ ਅਜਿਹੇ ਮੁਲਾਜ਼ਮਾਂ ਜਾਂ ਅਧਿਕਾਰੀਆਂ ਦਾ ਪਤਾ ਲੱਗਣ 'ਤੇ ਤੁਰੰਤ ਉਨ੍ਹਾਂ ਿਖ਼ਲਾਫ਼ ਕਾਰਵਾਈ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਕੁਝ ਦੀ ਗਲਤੀ ਕਾਰਨ ਅਸੀਂ ਸਾਰੀ ਬਹਾਦਰ ਪੁਲਿਸ ਫੋਰਸ ਦੀ ਇਮਾਨਦਾਰੀ 'ਤੇ ਉਂਗਲੀ ਨਹੀਂ ਚੁੱਕ ਸਕਦੇ | ਇਕ ਸੁਆਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਐਸ.ਆਈ.ਟੀ. ਨੇ ਨਸ਼ਿਆਂ ਸਬੰਧੀ ਮਾਮਲੇ ਦੀ ਰਿਪੋਰਟ ਅਦਾਲਤ 'ਚ ਦੇ ਦਿੱਤੀ ਸੀ ਅਤੇ ਅਦਾਲਤ ਵਿਚਲੇ ਮਾਮਲੇ 'ਤੇ ਟਿੱਪਣੀ ਕਰਨਾ ਠੀਕ ਨਹੀਂ | ਸ੍ਰੀ ਅਰੋੜਾ ਨੇ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਪੁਲਿਸ ਫੋਰਸ ਹਰ ਸੰਭਵ ਯਤਨ ਕਰੇਗੀ ਅਤੇ ਉਨ੍ਹਾਂ ਨੂੰ ਇਸ ਸਬੰਧੀ ਲੋਕਾਂ ਦਾ ਸਹਿਯੋਗ ਵੀ ਮਿਲ ਰਿਹਾ ਹੈ |

ਜੇਲ੍ਹ 'ਚ ਬੰਦ ਡੇਰਾ ਪ੍ਰੇਮੀਆਂ ਕੋਲੋਂ ਸੀ.ਬੀ.ਆਈ. ਵਲੋਂ ਪੁੱਛਗਿੱਛ

ਜਲੰਧਰ, 21 ਜੁਲਾਈ (ਮੇਜਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਪੰਜਾਬ ਪੁਲਿਸ ਵਲੋਂ ਦੋਸ਼ੀ ਠਹਿਰਾਏ ਫਰੀਦਕੋਟ ਦੀ ਜੇਲ੍ਹ 'ਚ ਬੰਦ ਸਿਰਸਾ ਡੇਰਾ ਪ੍ਰੇਮੀਆਂ ਕੋਲੋਂ ਸੀ. ਬੀ. ਆਈ. ਦੇ ਅਧਿਕਾਰੀਆਂ ਨੇ ਕਈ ਘੰਟੇ ਪੁੱਛਗਿੱਛ ਕੀਤੀ | ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਦਿੱਲੀ ਤੋਂ ਆਏ ਇਸ ਮਾਮਲੇ ਦੀ ਜਾਂਚ 'ਚ ਲੱਗੇ ਕੁਝ ਸੀ. ਬੀ. ਆਈ. ਅਧਿਕਾਰੀ ਵੀਰਵਾਰ ਨੂੰ ਫਰੀਦਕੋਟ ਜੇਲ੍ਹ 'ਚ ਗਏ ਤੇ ਉਨ੍ਹਾਂ ਨੂੰ ਜੇਲ੍ਹ ਵਿਚ ਸ਼ਾਮਿਲ ਤਫ਼ਤੀਸ਼ ਕਰ ਕੇ ਪੁੱਛਗਿੱਛ ਕੀਤੀ | ਵਰਨਣਯੋਗ ਹੈ ਕਿ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੋਂ ਬੀੜ ਚੋਰੀ ਕਰਨ ਤੇ ਫਿਰ ਇਸ ਦੇ ਅੰਗ ਪਾੜ ਕੇ ਬਰਗਾੜੀ ਦੀਆਂ ਗਲੀਆਂ ਵਿਚ ਸੁੱਟੇ ਜਾਣ ਦੇ ਮਾਮਲੇ 'ਚ ਪੰਜਾਬ ਪੁਲਿਸ ਦੀ ਜਾਂਚ ਟੀਮ ਨੇ ਡੇਰਾ ਪ੍ਰੇਮੀਆਂ ਦਾ ਹੱਥ ਹੋਣ ਦਾ ਪਰਦਾਫਾਸ਼ ਕੀਤਾ ਸੀ ਤੇ ਇਸ ਸਬੰਧ 'ਚ ਕਥਿਤ ਦੋਸ਼ੀ 10 ਡੇਰਾ ਪ੍ਰੇਮੀ ਫ਼ਰੀਦਕੋਟ ਜੇਲ੍ਹ 'ਚ ਬੰਦ ਹਨ | ਸੀ. ਬੀ. ਆਈ. ਅਧਿਕਾਰੀਆਂ ਨੇ ਬੇਅਦਬੀ ਮਾਮਲੇ ਦੇ 3 ਮੁੱਖ ਦੋਸ਼ੀਆਂ ਮਹਿੰਦਰਪਾਲ ਬਿੱਟੂ, ਸੰਨੀ ਤੇ ਸ਼ਕਤੀ ਦਾ ਰਿਮਾਂਡ ਲੈ ਕੇ 10 ਦਿਨ ਦਿੱਲੀ 'ਚ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਸੀ ਤੇ ਉਹ ਹੁਣ ਸੀ. ਬੀ. ਆਈ. ਅਦਾਲਤ ਵਲੋਂ ਬੁੜੈਲ ਜੇਲ੍ਹ ਚੰਡੀਗੜ੍ਹ ਵਿਖੇ ਬੰਦ ਹਨ | ਸਮਝਿਆ ਜਾਂਦਾ ਹੈ ਕਿ ਉਕਤ 7 ਡੇਰਾ ਪ੍ਰੇਮੀਆਂ ਨੂੰ ਸ਼ਾਮਿਲ ਤਫਤੀਸ਼ ਕਰਨ ਬਾਅਦ ਹੁਣ ਉਨ੍ਹਾਂ ਦਾ ਰਿਮਾਂਡ ਲਏ ਜਾਣ ਦੀ ਸੰਭਾਵਨਾ ਘੱਟ ਹੀ ਹੈ | ਦੱਸਿਆ ਜਾਂਦਾ ਹੈ ਕਿ ਪਹਿਲੇ ਤਿੰਨ ਦੋਸ਼ੀਆਂ ਤੋਂ ਰਿਮਾਂਡ ਦੌਰਾਨ ਕੀਤੀ ਪੁੱਛਗਿੱਛ ਤੋਂ ਸੀ. ਬੀ. ਆਈ. ਅਧਿਕਾਰੀ ਪੂਰੀ ਤਰ੍ਹਾਂ ਸੰਤੁਸ਼ਟ ਹਨ ਤੇ ਪੰਜਾਬ ਪੁਲਿਸ ਦੀ ਪੁੱਛਗਿੱਛ ਦੀ ਦਿੱਤੀ ਜਾਣਕਾਰੀ ਨੂੰ ਸਹੀ ਠਹਿਰਾ ਰਹੇ ਹਨ |

ਰਾਜਸਥਾਨ ਵਿਚ ਬੱਚੀ ਨਾਲ ਜਬਰ ਜਨਾਹ ਦੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ

ਜੈਪੁਰ, 21 ਜੁਲਾਈ (ਏਜੰਸੀ)-ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਲਕਸ਼ਮਣਗੜ੍ਹ 'ਚ ਬੀਤੀ 9 ਮਈ ਨੂੰ 7 ਮਹੀਨਿਆਂ ਦੀ ਇਕ ਬੱਚੀ ਨਾਲ ਜਬਰ ਜਨਾਹ ਦੇ ਦੋਸ਼ੀ ਨੂੰ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਹੈ | ਪੋਕਸੋ ਐਕਟ 'ਚ ਸੋਧ ਦੇ ਬਾਅਦ ਫਾਂਸੀ ਦੀ ਸਜ਼ਾ ਦਾ ਇਹ ਦੇਸ਼ 'ਚ ਤੀਸਰਾ ਅਤੇ ਸੂਬੇ 'ਚ ਪਹਿਲਾ ਮਾਮਲਾ ਹੈ | ਵਿਸ਼ੇਸ਼ ਅਦਾਲਤ ਦੇ ਜੱਜ ਜਗੇਂਦਰ ਅਗਰਵਾਲ ਵਲੋਂ ਇਸ ਮਾਮਲੇ ਦੀ ਰੋਜ਼ਾਨਾ ਸੁਣਵਾਈ ਕੀਤੀ ਗਈ ਅਤੇ ਅਦਾਲਤ ਨੇ 18 ਜੁਲਾਈ ਨੂੰ ਪਿੰਟੂ ਪੁੱਤਰ ਸੋਹਨ ਲਾਲ ਨੂੰ ਆਈ. ਪੀ. ਸੀ. ਦੀ ਧਾਰਾ 363, 366 ਏ, 376 ਏ ਬੀ ਅਤੇ ਪੋਕਸੋ ਐਕਟ ਤਹਿਤ ਦੋਸ਼ੀ ਠਹਿਰਾਇਆ ਸੀ ਅਤੇ ਦੋਸ਼ੀ ਨੂੰ ਅੱਜ ਫਾਂਸੀ ਦੀ ਸਜ਼ਾ ਸੁਣਾਈ ਗਈ | ਜੈਪੁਰ ਰੇਜ਼ ਦੇ ਆਈ. ਜੀ. ਹੇਮੰਤ ਪਿ੍ਯਦਰਸ਼ੀ ਨੇ ਦੱਸਿਆ ਕਿ ਥਾਣਾ ਲਕਸ਼ਮਣਗੜ੍ਹ ਦੇ ਪਿੰਡ ਹਰਸਾਨਾ ਦੇ ਇਕ ਵਿਅਕਤੀ ਨੇ ਬੀਤੀ 9 ਮਈ ਨੂੰ ਉਸ ਦੀ ਸੱਤ ਮਹੀਨਿਆਂ ਦੀ ਬੱਚੀ ਨਾਲ ਜਬਰ ਜਨਾਹ ਹੋਣ ਦੀ ਸੂਚਨਾ ਦਿੱਤੀ ਸੀ |

ਗਊ ਤਸਕਰੀ ਦੇ ਸ਼ੱਕ 'ਚ ਵਿਅਕਤੀ ਦੀ ਕੁੱਟ-ਕੁੱਟ ਕੇ ਹੱਤਿਆ

ਅਲਵਰ, 21 ਜੁਲਾਈ (ਏਜੰਸੀ)-ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਪਿੰਡ ਲੱਲਾਵੰਡੀ 'ਚ ਇਕ ਵਾਰੀ ਫੇਰ ਗਊ ਤਸਕਰੀ ਦੇ ਸ਼ੱਕ 'ਚ ਇਕ ਵਿਅਕਤੀ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕ ਦਾ ਨਾਂਅ ਅਕਬਰ ਦੱਸਿਆ ਜਾ ਰਿਹਾ ਹੈ ਤੇ ਉਹ ਹਰਿਆਣਾ ਦੇ ...

ਪੂਰੀ ਖ਼ਬਰ »

ਬੇਭਰੋਸਗੀ ਮਤੇ ਦਾ ਕਾਰਨ ਦੱਸਣ 'ਚ ਨਾਕਾਮ ਰਹੇ ਤਾਂ ਪੈ ਗਏ ਗਲੇ-ਮੋਦੀ

ਪ੍ਰਧਾਨ ਮੰਤਰੀ ਵਲੋਂ ਰਾਹੁਲ ਗਾਂਧੀ 'ਤੇ ਨਿਸ਼ਾਨਾ ਸ਼ਾਹਜਹਾਨਪੁਰ (ਯੂ. ਪੀ.), 21 ਜੁਲਾਈ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੰਸਦ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਲੋਂ ਬੇਲੋੜਾ ਗਲੇ ਮਿਲਣ ਲਈ ਉਨ੍ਹਾਂ 'ਤੇ ਹਮਲਾ ਕਰਦਿਆਂ ਕਿਹਾ ਕਿ ਕਈ ...

ਪੂਰੀ ਖ਼ਬਰ »

ਨੈਸ਼ਨਲ ਹੈਰਾਲਡ ਮਾਮਲਾ : ਸੁਬਰਾਮਨੀਅਮ ਸਵਾਮੀ ਨੇ ਬਿਆਨ ਦਰਜ ਕਰਵਾਇਆ

ਨਵੀਂ ਦਿੱਲੀ, 21 ਜੁਲਾਈ (ਜਗਤਾਰ ਸਿੰਘ)-ਨੈਸ਼ਨਲ ਹੈਰਾਲਡ ਮਾਮਲੇ 'ਚ ਭਾਜਪਾ ਆਗੂ ਸੁਬਰਾਮਨੀਅਮ ਸਵਾਮੀ ਨੇ ਅੱਜ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਵਿਚ ਆਪਣਾ ਬਿਆਨ ਦਰਜ ਕਰਵਾਇਆ | ਵਧੀਕ ਮੈਟਰੋਪੁਲੀਟਨ ਮੈਜਿਸਟ੍ਰੇਟ ਸਮਰ ਵਿਸ਼ਾਲ ਨੇ ਸਵਾਮੀ ਦੇ ਬਿਆਨ ਦਾ ਕੁਝ ...

ਪੂਰੀ ਖ਼ਬਰ »

ਹਵਾਲਾ ਮਾਮਲੇ 'ਚ ਜ਼ਰਦਾਰੀ ਤੇ ਉਸ ਦੀ ਭੈਣ ਸਮੇਤ 20 ਜਣੇ ਭਗੌੜੇ ਕਰਾਰ

ਇਸਲਾਮਾਬਾਦ, 21 ਜੁਲਾਈ (ਪੀ. ਟੀ. ਆਈ.)-ਪਾਕਿ ਦੀ ਫੈਡਰਲ ਜਾਂਚ ਏਜੰਸੀ (ਐਫ. ਆਈ. ਏ.) ਨੇ ਅੱਜ 35 ਅਰਬ ਰੁਪਏ ਦੀ ਹਵਾਲਾ ਰਾਸ਼ੀ ਮਾਮਲੇ 'ਚ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਅਤੇ ਉਨ੍ਹਾਂ ਦੀ ਭੈਣ ਸਮੇਤ 20 ਵਿਅਕਤੀਆਂ ਨੂੰ ਭਗੌੜਾ ਕਰਾਰ ਦਿੱਤਾ ਹੈ | ਐਫ. ਆਈ. ਏ. ਨੇ ਇਕ ...

ਪੂਰੀ ਖ਼ਬਰ »

ਮਰੀਅਮ ਵਲੋਂ ਸਿਹਾਲਾ ਵਿਸ਼ਰਾਮ ਘਰ 'ਚ ਜਾਣ ਤੋਂ ਇਨਕਾਰ

ਇਸਲਾਮਾਬਾਦ, 21 ਜੁਲਾਈ (ਪੀ. ਟੀ. ਆਈ.)- ਜੇਲ੍ਹ 'ਚ ਬੰਦ ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਬੇਟੀ ਮਰੀਅਮ ਨੇ ਸਿਹਾਲਾ ਵਿਸ਼ਰਾਮ ਘਰ 'ਚ ਜਾਣ ਤੋਂ ਇਨਕਾਰ ਕਰ ਦਿੱਤਾ ਹੈ | ਮੀਡੀਆ ਦੀ ਇਕ ਰਿਪੋਰਟ ਮੁਤਾਬਿਕ ਮਰੀਅਮ ਦਾ ਕਹਿਣਾ ਹੈ ਕਿ ਉਹ ਆਪਣੇ ਪਤੀ ਤੇ ਪਿਤਾ ...

ਪੂਰੀ ਖ਼ਬਰ »

ਪਾਕਿ ਚੋਣਾਂ 'ਚ ਲਸ਼ਕਰ ਨਾਲ ਜੁੜੇ ਉਮੀਦਵਾਰਾਂ 'ਤੇ ਅਮਰੀਕਾ ਚਿੰਤਤ

ਇਸਲਾਮਾਬਾਦ, 21 ਜੁਲਾਈ (ਏਜੰਸੀ)- ਅਮਰੀਕੀ ਵਿਦੇਸ਼ ਵਿਭਾਗ ਨੇ ਪਾਕਿਸਤਾਨ ਦੀਆਂ ਆਮ ਚੋਣਾਂ 'ਚ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ(ਐਲ.ਏ.ਟੀ.) ਨਾਲ ਜੁੜੇ ਲੋਕਾਂ ਦੇ ਹਿੱਸਾ ਲੈਣ 'ਤੇ ਚਿੰਤਾ ਪ੍ਰਗਟਾਈ ਹੈ | ਡੋਨ ਨਿਊਜ਼ ਮੁਤਾਬਕ ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਜੂਨ 'ਚ ...

ਪੂਰੀ ਖ਼ਬਰ »

ਜਲੇਬੀ ਬਾਬਾ ਨੇ ਕੀਤਾ 120 ਔਰਤਾਂ ਨਾਲ ਜਬਰ ਜਨਾਹ

ਵੀਡੀਓ ਵਾਇਰਲ ਹੋਣ ਤੋਂ ਬਾਅਦ ਆਇਆ ਮਾਮਲਾ ਸਾਹਮਣੇ ਚੰਡੀਗੜ੍ਹ, 21 ਜੁਲਾਈ (ਪੀ. ਟੀ. ਆਈ.)-ਫਤਿਆਬਾਦ ਪੁਲਿਸ ਨੇ ਆਪੇ ਬਣੇ ਇਕ ਧਰਮੀ ਗੁਰੂ ਨੂੰ ਆਪਣੀਆਂ ਚੇਲੀਆਂ ਨਾਲ ਜਬਰ ਜਨਾਹ ਕਰਨ ਦੇ ਦੋਸ਼ਾਂ ਹੇਠ ਗਿ੍ਫ਼ਤਾਰ ਕੀਤਾ ਹੈ | ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਣ ...

ਪੂਰੀ ਖ਼ਬਰ »

ਲੁਟੇਰੇ 9 ਲੱਖ ਨਾਲ ਭਰੀ ਏ.ਟੀ.ਐਮ. ਮਸ਼ੀਨ ਲੈ ਕੇ ਫ਼ਰਾਰ

ਹਿਸਾਰ, 21 ਜੁਲਾਈ (ਅਜੀਤ ਬਿਊਰੋ)-ਸ਼ਹਿਰ 'ਚ ਬਦਮਾਸ਼ਾਂ ਦੇ ਹੌਸਲੇ ਏਨੇ ਬੁਲੰਦ ਹੁੰਦੇ ਜਾ ਰਹੇ ਹਨ ਕਿ ਚੋਰ ਏ.ਟੀ.ਐਮ. ਮਸ਼ੀਨ ਹੀ ਲੈ ਕੇ ਫ਼ਰਾਰ ਹੋ ਗਏ | ਅਜਿਹੀ ਹੀ ਇਕ ਘਟਨਾ 'ਚ ਬਦਮਾਸ਼ ਸੈਕਟਰ 16-17 ਦੀ ਮਾਰਕੀਟ 'ਚ ਸਥਾਪਤ ਬੈਂਕ ਦੇ ਸੁਰੱਖਿਆ ਗਾਰਡ ਨੂੰ ਬੰਨ੍ਹ ਕੇ ...

ਪੂਰੀ ਖ਼ਬਰ »

ਨੋਇਡਾ 'ਚ ਨਿਰਮਾਣ ਅਧੀਨ ਇਮਾਰਤ ਦੀ ਦੀਵਾਰ ਡਿੱਗੀ-ਬੱਚੇ ਦੀ ਮੌਤ

ਨੋਇਡਾ, 21 ਜੁਲਾਈ (ਪੀ.ਟੀ.ਆਈ.)-ਨੋਇਡਾ ਦੇ 63 ਸੈਕਟਰ 'ਚ ਨਿਰਮਾਣ ਅਧੀਨ ਇਮਾਰਤ ਦੀ ਕੰਧ ਡਿੱਗਣ ਨਾਲ ਇਕ 2 ਸਾਲਾ ਲੜਕੇ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖ਼ਮੀ ਹੋ ਗਏ | ਐਸ.ਪੀ.(ਸ਼ਹਿਰੀ) ਰਾਜੀਵ ਕੁਮਾਰ ਸਿੰਘ ਨੇ ਦੱਸਿਆ ਕਿ ਪੁਲਿਸ ਥਾਣਾ ਫ਼ੇਸ-3 ਅਧੀਨ ਆਉਂਦੇ ਸੈਕਟਰ 63 ਏ 'ਚ ਇਮਾਰਤ ...

ਪੂਰੀ ਖ਼ਬਰ »

ਚਾਰ ਭਾਜਪਾ ਸੰਸਦ ਮੈਂਬਰਾਂ ਨੇ ਰਾਹੁਲ ਗਾਂਧੀ ਿਖ਼ਲਾਫ਼ ਮਰਿਆਦਾ ਨੋਟਿਸ ਜਮ੍ਹਾਂ ਕਰਵਾਇਆ

ਨਵੀਂ ਦਿੱਲੀ, 21 ਜੁਲਾਈ (ਪੀ. ਟੀ. ਆਈ.)-ਚਾਰ ਭਾਜਪਾ ਸੰਸਦ ਮੈਂਬਰਾਂ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਿਖ਼ਲਾਫ਼ ਇਕ ਮਰਿਆਦਾ ਨੋਟਿਸ ਦਾਇਰ ਕਰਵਾਇਆ ਹੈ ਜਿਸ 'ਚ ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੱਖਿਆ ...

ਪੂਰੀ ਖ਼ਬਰ »

ਅਗਲੀਆਂ ਆਮ ਚੋਣਾਂ ਲਈ ਐਨ.ਡੀ.ਏ. 'ਚ ਸ਼ਾਮਿਲ ਨਹੀਂ ਹੋਵੇਗੀ ਟੀ.ਡੀ.ਪੀ.-ਚੰਦਰਬਾਬੂ

ਨਵੀਂ ਦਿੱਲੀ, 21 ਜੁਲਾਈ (ਪੀ.ਟੀ.ਆਈ.)-ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਟੀ.ਡੀ.ਪੀ. ਦੇ ਪ੍ਰਧਾਨ ਚੰਦਰਬਾਬੂ ਨਾਇਡੂ ਨੇ ਅੱਜ ਕਿਹਾ ਕਿ ਭਾਜਪਾ ਜੇਕਰ 2019 ਦੀਆਂ ਆਮ ਚੋਣਾਂ ਲਈ ਸੰਪਰਕ ਕਰਦੀ ਵੀ ਹੈ ਤਾਂ ਵੀ ਉਨ੍ਹਾਂ ਦੀ ਪਾਰਟੀ ਐਨ. ਡੀ. ਏ. 'ਚ ਸ਼ਾਮਿਲ ਨਹੀਂ ਹੋਵੇਗੀ | ...

ਪੂਰੀ ਖ਼ਬਰ »

ਬੇਵਸਾਹੀ ਦੇ ਨਤੀਜੇ 2019 'ਚ ਦੁਹਰਾਏ ਨਹੀਂ ਜਾਣਗੇ-ਮਮਤਾ

ਕੋਲਕਾਤਾ, 21 ਜੁਲਾਈ (ਰਣਜੀਤ ਸਿੰਘ ਲੁਧਿਆਣਵੀ)-ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੋਲਕਾਤਾ ਵਿਖੇ 25ਵੀਂ ਸ਼ਹੀਦ ਰੈਲੀ 'ਚ ਲੱਖਾਂ ਲੋਕਾਂ ਦੇ ਇਕੱਠ 'ਚ ਜਿਥੇ ਲੋਕਾਂ ਨੂੰ ਸਹੁੰ ਚੁਕਾਉਂਦਿਆਂ ਕਿਹਾ ਕਿ 2019 'ਚ ਰਾਜ ਦੀਆਂ ਸਾਰੀਆਂ ਸੀਟਾਂ ਤਿ੍ਣਮੂਲ ਹਾਸਲ ਕਰੇਗੀ | ਉਥੇ ...

ਪੂਰੀ ਖ਼ਬਰ »

ਫਾਰੂਕ ਅਬਦੁੱਲਾ ਨੂੰ 29 ਅਗਸਤ ਤੋਂ ਪਹਿਲਾਂ ਪੇਸ਼ ਹੋਣ ਦੇ ਨਿਰਦੇਸ਼

ਸ੍ਰੀਨਗਰ, 21 ਜੁਲਾਈ (ਪੀ. ਟੀ. ਆਈ.)-ਇਥੋਂ ਦੀ ਇਕ ਅਦਾਲਤ ਨੇ ਜੰਮੂ-ਕਸ਼ਮੀਰ ਕ੍ਰਿਕਟ ਐਸੋਸੀਏਸ਼ਨ (ਜੇ.ਕੇ.ਸੀ.ਏ.) 'ਚ ਬਹੁ-ਕਰੋੜੀ ਘੁਟਾਲੇ ਸਬੰਧੀ ਜ਼ਮਾਨਤ ਮੰਗਣ ਤੋਂ ਪਹਿਲਾਂ ਨੈਸ਼ਨਲ ਕਾਨਫ਼ਰੰਸ (ਐਨ. ਸੀ.) ਦੇ ਪ੍ਰਧਾਨ ਫਾਰੂਕ ਅਬਦੁੱਲਾ ਨੂੰ 29 ਅਗਸਤ ਤੋਂ ਪਹਿਲਾਂ ਖ਼ੁਦ ...

ਪੂਰੀ ਖ਼ਬਰ »

31 ਜੁਲਾਈ ਤੋਂ ਬਾਅਦ ਆਮਦਨ ਕਰ ਭਰਨ 'ਤੇ 5,000 ਰੁ: ਜੁਰਮਾਨਾ

ਨਵੀਂ ਦਿੱਲੀ, 21 ਜੁਲਾਈ (ਏਜੰਸੀ)-ਜੇਕਰ ਤੁਸੀਂ ਹੁਣ ਤਕ ਆਮਦਨ ਕਰ ਰਿਟਰਨ ਜਮ੍ਹਾ ਨਹੀਂ ਕੀਤਾ ਤਾਂ ਹੁਣ ਹੋਰ ਦੇਰ ਨਾ ਕਰੋ, ਕਿਉਂਕਿ ਜੁਰਮਾਨਾ ਰਹਿਤ ਆਮਦਨ ਕਰ ਦਾਖ਼ਲ ਕਰਨ ਦੀ ਆਖ਼ਰੀ ਤਾਰੀਖ਼ 31 ਜੁਲਾਈ 2018 ਹੈ | ਇਸ ਤੋਂ ਬਾਅਦ ਆਮਦਨ ਕਰ ਦਾਖ਼ਲ ਕਰਨ ਵਾਲਿਆਂ ਨੂੰ 5,000 ਰੁਪਏ ...

ਪੂਰੀ ਖ਼ਬਰ »

ਰਾਹੁਲ ਤੋ ਬੱਚਾ ਹੈ ਜੀ

'ਉਸ ਆਦਮੀ ਮੇਂ ਬੱਚੋਂ ਕੀ ਆਦਤੇਂ ਸਭ ਮੌਜੂਦ ਹੈ, ਪਰ ਹਾਰ ਕਰ ਜੀਤਨੇ ਕਾ ਹੁਨਰ ਭੀ ਖ਼ੂਬ ਹੈ |' ਇਸ ਸ਼ੁੱਕਰਵਾਰ ਸੰਸਦ 'ਚ ਮੋਦੀ ਸਰਕਾਰ ਿਖ਼ਲਾਫ਼ ਆਇਆ ਪਹਿਲਾ ਬੇਵਸਾਹੀ ਬਿੱਲ ਭਲੇ ਹੀ ਮੂਧੇ ਮੂੰਹ ਲਟਕ ਗਿਆ ਹੋਵੇ, ਪਰ ਪੂਰੇ ਦਿਨ ਚੱਲੇ ਇਸ ਸਿਆਸੀ ਨਾਟਕ ਨੇ ਕਈ ਹਕੀਕਤਾਂ ...

ਪੂਰੀ ਖ਼ਬਰ »

ਵਸੁੰਧਰਾ ਤੋਂ ਘਬਰਾਈ ਸ਼ਾਹ ਸਲਤਨਤ

'5 ਸਾਲੋਂ ਸੇ ਜਬ ਨਸੀਬੀ ਨੇ ਮੁੱਖ ਫ਼ੇਰਾ ਹੁਆ ਹੈ, ਅਬ ਡੂੰਡ ਕਰ ਸੂਰਜ ਕੋ ਲਾਏ ਹੈ ਜਬ ਸਵੇਰਾ ਹੁਆ ਹੈ |' ਭਾਜਪਾ ਸੰਗਠਨ ਦੀ ਰਿਪੋਰਟ ਮੱਧ ਪ੍ਰਦੇਸ਼ ਅਤੇ ਰਾਜਸਥਾਨ ਚੋਣਾਂ ਨੂੰ ਲੈ ਕੇ ਜ਼ਿਆਦਾ ਉਤਸ਼ਾਹ ਪੈਦਾ ਕਰਨ ਵਾਲੀ ਨਹੀਂ ਹੈ | ਭਾਜਪਾ ਦੇ ਮੁੱਖ ਆਗੂਆਂ ਨੇ ਤੈਅ ਕੀਤਾ ...

ਪੂਰੀ ਖ਼ਬਰ »

ਪਰ ਨਾਇਡੂ ਨਹੀਂ ਮੰਨੇ

'ਰਿਸ਼ਤੋਂ ਕੇ ਸਫ਼ਰ ਮੇਂ ਜ਼ਰਾ ਸੰਭਲ ਕਰ ਚਲਾ ਕਰੀਏ, ਨਾ ਜਾਨੇ ਕਿਸ ਮੋੜ ਪਰ ਕੌਨ ਦਗਾ ਦੇ ਜਾਏਗਾ | ਕੱਲ੍ਹ ਤਕ ਜੋ ਹਮਸਫ਼ਰ ਥਾ, ਮੰਜ਼ਿਲ ਸਾਥ ਲੇ ਜਾਇਗਾ, ਰਸਤਾ ਜੇ ਛੋਡ ਜਾਏਗਾ |' ਬੇਵਸਾਹੀ ਬਿੱਲ ਸੰਸਦ 'ਚ ਆਉਣ ਤੋਂ ਠੀਕ ਇਕ ਦਿਨ ਪਹਿਲਾਂ ਗੁਲਾਮ ਨਬੀ ਆਜ਼ਾਦ ਨੇ ਕਾਂਗਰਸ ...

ਪੂਰੀ ਖ਼ਬਰ »

ਪ੍ਰੋਫ਼ੈਸਰ ਦੀ ਜਮਾਤ ਤੋਂ ਗੈਰ-ਹਾਜ਼ਰ ਅਿਖ਼ਲੇਸ਼

ਇਨ੍ਹਾਂ ਦਿਨਾਂ 'ਚ ਪ੍ਰੋਫ਼ੈਸਰ ਰਾਮ ਗੋਪਾਲ ਯਾਦਵ ਕਾਫ਼ੀ ਚਿੰਤਤ ਹਨ ਕਿ ਅਿਖ਼ਲੇਸ਼ ਹੁਣ ਉਨ੍ਹਾਂ ਦੀ ਹਰ ਗੱਲ ਨਹੀਂ ਮੰਨਦੇ ਹਨ | ਲੋਕ ਸਭਾ 'ਚ ਹੋਣ ਵਾਲੇ ਬੇਵਸਾਹੀ ਬਿੱਲ 'ਤੇ ਇਕ ਚੈਨਲ ਦੇ ਰਿਪੋਰਟਰ ਨੇ ਪ੍ਰੋਫ਼ੈਸਰ ਸਾਬ ਨੂੰ ਛੱਡ ਦਿੱਤਾ ਅਤੇ ਉਨ੍ਹਾਂ ਤੋਂ ਪੁੱਛ ...

ਪੂਰੀ ਖ਼ਬਰ »

ਅਕਸ਼ੇ ਦੀ ਵਧੀ ਮੰਗ

ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਇਕ ਨਵੇਂ ਭਗਵਾਂ ਅਵਤਾਰ 'ਚ ਨਜ਼ਰ ਆ ਸਕਦੇ ਹਨ, ਸੂਤਰਾਂ ਮੁਤਾਬਕ ਅਕਸ਼ੇ ਕੁਮਾਰ ਸਣੇ ਕਈ ਹੋਰ ਬਾਲੀਵੁੱਡ ਸਿਤਾਰੇ ਵੀ ਭਾਜਪਾ ਦੀ ਅਗਵਾਈ ਕਰਨ ਦੇ ਸੰਪਰਕ 'ਚ ਹਨ ਅਤੇ ਉਨ੍ਹਾਂ ਨੂੰ 2019 ਦੀਆਂ ਲੋਕ ਸਭਾ ਚੋਣਾਂ 'ਚ ਮੈਦਾਨ 'ਚ ਉਤਾਰਿਆ ਜਾ ...

ਪੂਰੀ ਖ਼ਬਰ »

ਨਵਾਂ ਰਾਜ ਹੋਵੇਗਾ ਵਿਦਰਭ

'ਖ਼ਾਮੋਸ਼ੀਓਾ ਸੇ ਰਾਤ ਭਰ ਰਿਸ਼ਤੋਂ ਕੇ ਦਰਦ ਕੋ ਤਾਪਾ ਹੈ ਹਮਨੇ, ਬੁਝਤੀ ਰਾਖ਼ੋਂ ਸੇ ਹੀ ਉਮੀਦੋਂ ਕੇ ਦੀਏ ਜਲਾਏ ਹੈਂ ਹਮਨੇ |' ਕੀ ਜਲਦੀ ਹੀ ਵਿਦਰਭ ਦੇ ਰੂਪ 'ਚ ਇਕ ਨਵੇਂ ਰਾਜ ਦਾ ਸੁਪਨਾ ਸੱਚ ਹੋਵੇਗਾ? ਅੰਦਾਜ਼ੇ ਇਸ ਗੱਲ ਦੇ ਲਗਾਏ ਜਾ ਰਹੇ ਹਨ ਕਿ ਨਾਗਪੁਰ 'ਚ ਛੇਤੀ ਨਾਲ ...

ਪੂਰੀ ਖ਼ਬਰ »

...ਅਤੇ ਅੰਤ 'ਚ

'ਸਿਆਸਤ ਤੋ ਤਲਵਾਰ ਕੀ ਧਾਰ ਪਰ ਚਲਤੀ ਹੈ, ਜੋ ਗਰਦਨ ਝੁਕਤੀ ਹੈ, ਵਹੀ ਕਟਤੀ ਹੈ |' ਸੋ ਕਾਂਗਰਸ ਦੀ ਮੁੱਖਧਾਰਾ ਦੀ ਰਾਜਨੀਤੀ ਤੋਂ ਅਲੱਗ ਕਰ ਦਿੱਤੇ ਗਏ ਸਲਮਾਨ ਖੁਰਸ਼ੀਦ ਨੇ ਨਵਾਂ ਪੈਂਤੜਾ ਚੱਲਿਆ, ਹੁਣ ਉਹ ਕਾਂਗਰਸ 'ਚ ਮੁਸਲਿਮ ਰਾਜਨੀਤੀ ਦੇ ਨਵੇਂ ਰਹਿਨੁਮਾ ਦੇ ਤੌਰ 'ਤੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX