ਤਾਜਾ ਖ਼ਬਰਾਂ


ਹਿਮਾਚਲ ਪ੍ਰਦੇਸ਼ ਨੇ ਕੇਰਲ ਨੂੰ 5 ਕਰੋੜ ਸਹਾਇਤਾ ਰਾਸ਼ੀ ਦੇਣ ਦਾ ਕੀਤਾ ਐਲਾਨ
. . .  1 day ago
ਸ਼ਿਮਲਾ, 18 ਅਗਸਤ -ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਹੜ੍ਹ ਪ੍ਰਭਾਵਿਤ ਕੇਰਲ ਨੂੰ 5 ਕਰੋੜ ਰੁਪਏ ਦੇਣ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਕੇਰਲ 'ਚ ...
ਨਾਭਾ ਜੇਲ੍ਹ ਤੋਂ ਪੇਸ਼ੀ ਭੁਗਤਣ ਆਇਆ ਨਾਮੀ ਤਸਕਰ ਸਾਥੀਆਂ ਸਮੇਤ ਫ਼ਰਾਰ
. . .  1 day ago
ਫ਼ਿਰੋਜ਼ਪੁਰ, 18 ਅਗਸਤ (ਕੁਲਬੀਰ ਸਿੰਘ ਸੋਢੀ)- ਫ਼ਿਰੋਜ਼ਪੁਰ ਦੇ ਪ੍ਰਵਾਸੀ ਇਲਾਕੇ ਦੇ ਬਲਾਕ ਘਲਖੁਰਦ ਦੀ ਵੱਡੀ ਨਹਿਰ ਕੋਲ ਪੁਲਿਸ 'ਤੇ ਗੋਲੀ ਬਾਰੀ ਕਰ ਕੇ ਹਵਾਲਾਤੀ ਨੂੰ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ, ਹਰਭਜਨ ਸਿੰਘ ਇਕ ਨਾਮੀ...
ਹੱਜ ਕਰਨ ਸਾਉਦੀ ਅਰਬ ਪਹੁੰਚੇ 1 ਲੱਖ 28 ਹਜ਼ਾਰ ਭਾਰਤੀ ਸ਼ਰਧਾਲੂ
. . .  1 day ago
ਨਵੀਂ ਦਿੱਲੀ, 18 ਅਗਸਤ - ਸਾਲਾਨਾ ਹਜ ਯਾਤਰਾ ਕਰਨ ਦੇ ਲਈ 1 ਲੱਖ 28 ਹਜ਼ਾਰ ਭਾਰਤੀ ਸ਼ਰਧਾਲੂ ਸਾਉਦੀ ਅਰਬ ਪਹੁੰਚੇ। ਸਰਕਾਰ ਨੇ ਇਸ ਸਾਲ ਹੱਜ ਕਮੇਟੀ ਰਾਹੀਂ ਕੁੱਲ 1,28,702 ਭਾਰਤੀ ਸ਼ਰਧਾਲੂਆਂ ਨੂੰ ਯਾਤਰਾ ਕਰਨ ਦੀ ਸਹੂਲਤ ਦਿੱਤੀ ...
ਏਸ਼ੀਅਨ ਖੇਡਾਂ 2018 ਦਾ ਉਦਘਾਟਨ ਸਮਾਰੋਹ : ਨੀਰਜ ਚੋਪੜਾ ਨੇ ਭਾਰਤੀ ਦਲ ਦੀ ਕੀਤੀ ਅਗਵਾਈ
. . .  1 day ago
ਨਵੀਂ ਦਿੱਲੀ, 18 ਅਗਸਤ- ਜਕਾਰਤਾ ਵਿਖੇ ਏਸ਼ੀਅਨ ਖੇਡਾਂ 2018 ਦੇ ਉਦਘਾਟਨ ਸਮਾਰੋਹ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਦੌਰਾਨ ਜੈਵਲਿਨ ਸੁਟਾਵਾਂ ਨੀਰਜ ਚੋਪੜਾ ਭਾਰਤੀ ਦਲ ਦੀ ਅਗਵਾਈ ਕਰ ਰਹੇ ਹਨ...
ਏਸ਼ੀਅਨ ਖੇਡਾਂ 2018 : ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰ ਕੇ ਭਾਰਤੀ ਖਿਡਾਰੀਆਂ ਨੂੰ ਦਿੱਤੀਆਂ ਸ਼ੁੱਭ ਕਾਮਨਾਵਾਂ
. . .  1 day ago
ਨਵੀਂ ਦਿੱਲੀ, 18 ਅਗਸਤ - ਏਸ਼ੀਅਨ ਖੇਡਾਂ 2018 ਇੰਡੋਨੇਸ਼ੀਆ 'ਚ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਪ੍ਰਦਾਨ ਮੰਤਰੀ ਨਰਿੰਦਰ ਮੋਦੀ ਨੇ ਟਵਿਟਰ 'ਤੇ ਟਵੀਟ ਕਰਦਿਆਂ ਭਾਰਤੀ ਟੀਮ ਦੇ ਖਿਡਾਰੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ...
ਚਰਸ ਤਸਕਰ ਨੂੰ ਦਸ ਸਾਲ ਦੀ ਕੈਦ
. . .  1 day ago
ਸੰਗਰੂਰ, 18 ਅਗਸਤ (ਧੀਰਜ ਪਸ਼ੌਰੀਆ)- ਵਧੀਕ ਸੈਸ਼ਨ ਜੱਜ ਦਿਨੇਸ਼ ਕੁਮਾਰ ਦੀ ਅਦਾਲਤ ਨੇ ਚਰਸ ਦੀ ਤਸਕਰੀ ਦੇ ਦੋਸ਼ 'ਚ ਮੁਹੰਮਦ ਅਫ਼ਜ਼ਲ ਵਾਸੀ ਮਲੇਰਕੋਟਲਾ ਨੂੰ ਦੱਸ ਸਾਲ ਦੀ ਕੈਦ ਅਤੇ ਇਕ ਲੱਖ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਹੈ। ਮਲੇਰਕੋਟਲਾ ਸਿਟੀ-2...
ਸੱਤ ਲੱਖ ਤੋਂ ਵੱਧ ਦੀ ਨਕਦੀ ਅਤੇ ਨਸ਼ੀਲੇ ਪਦਾਰਥਾਂ ਸਮੇਤ ਦੋ ਤਸਕਰ ਗ੍ਰਿਫ਼ਤਾਰ
. . .  1 day ago
ਕਪੂਰਥਲਾ, 18 ਅਗਸਤ (ਅਮਰਜੀਤ ਸਧਾਣਾ)- ਸੀ. ਆਈ. ਏ. ਸਟਾਫ ਕਪੂਰਥਲਾ ਦੀ ਪੁਲਿਸ ਨੇ 7 ਲੱਖ, 80 ਹਜ਼ਾਰ ਰੁਪਏ ਦੀ ਨਕਦੀ ਸਮੇਤ ਜੰਮੂ-ਕਸ਼ਮੀਰ ਤੋਂ ਆਏ ਦੋ ਨਸ਼ਾ ਤਸਕਰਾਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਕਤ ਵਿਅਕਤੀ ਪੰਜਾਬ ਦੇ...
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਲੰਚ ਤੱਕ ਭਾਰਤ 82/3
. . .  1 day ago
ਦਾਜ ਦੀ ਮੰਗ ਕਾਰਨ ਪਤਨੀ ਦੀ ਹੱਤਿਆ ਕਰਨ ਵਾਲੇ ਪਤੀ ਸਮੇਤ ਤਿੰਨ ਨੂੰ ਉਮਰ ਕੈਦ
. . .  1 day ago
ਸੰਗਰੂਰ, 18 ਅਗਸਤ (ਧੀਰਜ ਪਸ਼ੌਰੀਆ)- ਜ਼ਿਲ੍ਹਾ ਸ਼ੈਸ਼ਨ ਜੱਜ ਅਮਰਜੋਤ ਭੱਟੀ ਦੀ ਅਦਾਲਤ ਨੇ ਲਹਿਰਾ ਥਾਣਾ ਵਿਖੇ 4 ਜੁਲਾਈ, 2017 ਨੂੰ ਦਰਜ ਦਾਜ ਹੱਤਿਆ ਦੇ ਇੱਕ ਮਾਮਲੇ 'ਚ ਫੈਸਲਾ ਸੁਣਾਉਂਦਿਆਂ ਮ੍ਰਿਤਕਾ ਦੇ ਪਤੀ ਗੁਰਵਿੰਦਰ ਸਿੰਘ, ਸੱਸ ਦਰਸ਼ਨ ਕੌਰ ਅਤੇ...
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਭਾਰਤ ਨੂੰ ਲੱਗਾ ਦੂਜਾ ਝਟਕਾ, ਲੋਕੇਸ਼ ਰਾਹੁਲ 23 ਦੌੜਾਂ ਬਣਾ ਕੇ ਆਊਟ
. . .  1 day ago
ਪੰਜਾਬ ਤੋਂ ਕੇਰਲ ਲਈ ਭੇਜੀ ਗਈ ਰਾਹਤ ਸਮੱਗਰੀ
. . .  1 day ago
ਲੁਧਿਆਣਾ, 18 ਅਗਸਤ- ਹੜ੍ਹ ਕਾਰਨ ਪ੍ਰਭਾਵਿਤ ਹੋਏ ਕੇਰਲ ਲਈ ਲੁਧਿਆਣਾ ਦੇ ਹਲਵਾੜਾ ਹਵਾਈ ਅੱਡੇ ਤੋਂ ਭੋਜਨ ਉਤਪਾਦਾਂ ਦੇ ਇੱਕ ਲੱਖ ਪੈਕੇਟ ਭੇਜੇ ਗਏ ਹਨ। ਇਨ੍ਹਾਂ ਉਤਪਾਦਾਂ 'ਚ ਪਾਣੀ ਦੀਆਂ ਬੋਤਲਾਂ, ਦੁੱਧ, ਬਿਸਕੁਟ ਅਤੇ ਖੰਡ ਸ਼ਾਮਲ ਹੈ। ਦੱਸ ਦਈਏ ਕਿ ਪੰਜਾਬ...
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਭਾਰਤ ਨੂੰ ਲੱਗਾ ਪਹਿਲਾ ਝਟਕਾ, ਧਵਨ 35 ਦੌੜਾਂ ਬਣਾ ਕੇ ਆਊਟ
. . .  1 day ago
ਜੇਕਰ ਦੋਹਾਂ ਪੰਜਾਬਾਂ ਦੀ ਸਰਹੱਦ ਨੂੰ ਖੋਲ੍ਹ ਦਿੱਤਾ ਜਾਵੇ ਤਾਂ 60 ਸਾਲਾਂ ਦੀ ਤਰੱਕੀ ਕੁਝ ਸਾਲਾਂ 'ਚ ਸੰਭਵ- ਸਿੱਧੂ
. . .  1 day ago
ਇਸਲਾਮਾਬਾਦ, 18 ਅਗਸਤ- ਪਾਕਿਸਤਾਨ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਇਰਮਾਨ ਦੇ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਣ ਮਗਰੋਂ ਇਸਲਾਮਾਬਾਦ 'ਚ ਇੱਕ ਪ੍ਰੈੱਸ ਕਾਰਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਕ੍ਰਿਕਟਰ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਤੋਜ ਸਿੰਘ...
ਜੇਕਰ ਦੋਹਾਂ ਪੰਜਾਬਾਂ ਦੀ ਸਰਹੱਦ ਨੂੰ ਖੋਲ੍ਹ ਦਿੱਤਾ ਜਾਵੇ ਤਾਂ 60 ਸਾਲਾਂ ਦੀ ਤਰੱਕੀ ਕੁਝ ਸਾਲਾਂ 'ਚ ਹੀ ਪੂਰੀ ਹੋ ਜਾਵੇਗੀ-ਸਿੱਧੂ
. . .  1 day ago
ਨਕਲੀ ਦੁੱਧ ਮਾਮਲੇ 'ਚ ਪਟਿਆਲਾ ਪੁਲਿਸ ਵੱਲੋਂ ਵੱਡੇ ਖੁਲਾਸੇ
. . .  1 day ago
ਪਟਿਆਲਾ, 18 ਅਗਸਤ - ਪਟਿਆਲਾ ਪੁਲਿਸ ਵੱਲੋਂ ਦੇਵੀਗੜ੍ਹ ਸਿੰਗਲਾ ਡੇਅਰੀ 'ਤੇ ਛਾਪੇਮਾਰੀ ਕਰਕੇ ਨਕਲੀ ਦੁੱਧ, ਪਨੀਰ ਤੇ ਘਿਉ ਬਰਾਮਦ ਕੀਤਾ ਗਿਆ ਸੀ। ਪੁਲਿਸ ਦੇ 2 ਦਿਨ ਰਿਮਾਂਡ 'ਚ ਕਈ ਵੱਡੇ ਖੁਲਾਸੇ ਹੋਏ ਹਨ, ਜਿਸ ਵਿਚ 15 ਹੋਰ ਦੁਕਾਨਦਾਰਾਂ ਦੇ ਨਾਮ ਸਾਹਮਣੇ ਆਏ...
ਕੌਫੀ ਅਨਨ ਦਾ ਹੋਇਆ ਦਿਹਾਂਤ
. . .  1 day ago
ਹੜ੍ਹ ਪ੍ਰਭਾਵਿਤ ਕੇਰਲ ਲਈ ਬਿਹਾਰ ਅਤੇ ਉੜੀਸਾ ਨੇ ਆਰਥਿਕ ਮਦਦ ਦੇਣ ਦਾ ਕੀਤਾ ਐਲਾਨ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਇੰਗਲੈਂਡ ਨੇ ਟਾਸ ਜਿੱਤ ਕੇ ਭਾਰਤ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ
. . .  1 day ago
2 ਕਰੋੜ ਤੋਂ ਵੱਧ ਦੀ ਰਾਸ਼ੀ ਕਿਰਤੀਆਂ ਦੇ ਖਾਤੇ 'ਚ ਪਾਈ- ਬਲਬੀਰ ਸਿੱਧੂ
. . .  1 day ago
ਹੁਣ ਮਾਰੀਸ਼ਸ ਦਾ ਸਭ ਤੋਂ ਵੱਡਾ ਸਾਈਬਰ ਟਾਵਰ ਕਹਾਏਗਾ 'ਅਟਲ ਬਿਹਾਰੀ ਵਾਜਪਾਈ ਟਾਵਰ'
. . .  1 day ago
ਖੰਨਾ ਪੁਲਿਸ ਨੇ ਅੰਤਰਰਾਜੀ ਚੋਰ ਗਿਰੋਹ ਦੇ ਸੱਤ ਮੈਂਬਰਾਂ ਨੂੰ ਕੀਤਾ ਕਾਬੂ
. . .  1 day ago
ਕਰਨਾਟਕ 'ਚ ਹੜ੍ਹ ਕਾਰਨ 6 ਲੋਕਾਂ ਦੀ ਮੌਤ, ਨੁਕਸਾਨੇ ਗਏ ਕਈ ਘਰ
. . .  1 day ago
ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਾਸ ਦਾ ਹੋਇਆ ਰੋਕਾ
. . .  1 day ago
ਹਰਿਆਣਾ ਨੇ ਕੇਰਲ ਨੂੰ 10 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਕੀਤਾ ਐਲਾਨ
. . .  1 day ago
ਕੋਸਟਾ ਰੀਕਾ ਅਤੇ ਪਨਾਮਾ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  1 day ago
ਹੜ੍ਹ ਕਾਰਨ ਤਬਾਹ ਹੋਏ ਕੇਰਲ ਲਈ ਮੋਦੀ ਨੇ 500 ਕਰੋੜ ਰੁਪਏ ਦੀ ਆਰਥਿਕ ਮਦਦ ਦਾ ਕੀਤਾ ਐਲਾਨ
. . .  1 day ago
ਜਲੰਧਰ 'ਚ ਧਾਰਮਿਕ ਪ੍ਰੋਗਰਾਮ ਦੇ ਆਯੋਜਨ 'ਤੇ ਦੋ ਪੱਖਾਂ ਵਿਚਾਲੇ ਵਿਵਾਦ, ਭਾਰੀ ਪੁਲਿਸ ਬਲ ਮੌਕੇ 'ਤੇ ਮੌਜੂਦ
. . .  1 day ago
ਸਿੱਧੂ ਨੇ ਪਾਕਿਸਤਾਨ ਦੇ ਫੌਜ ਮੁਖੀ ਬਾਜਵਾ ਨਾਲ ਕੀਤੀ ਮੁਲਾਕਾਤ
. . .  1 day ago
ਇਮਰਾਨ ਖ਼ਾਨ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਚੁੱਕੀ ਸਹੁੰ
. . .  1 day ago
ਧਾਰਮਿਕ ਗ੍ਰੰਥਾਂ ਅਤੇ ਸੰਵਿਧਾਨ ਦੀ ਬੇਅਦਬੀ ਕਰਨ ਦੇ ਮਾਮਲੇ 'ਚ ਦੋ ਗ੍ਰਿਫ਼ਤਾਰ
. . .  1 day ago
ਗੁਜਰਾਤ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ ਪੰਜ ਲੋਕਾਂ ਦੀ ਮੌਤ
. . .  1 day ago
ਕੇਰਲਾ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਯੂ.ਏ.ਈ. ਵਲੋਂ ਕੀਤਾ ਜਾ ਰਿਹੈ ਕਮੇਟੀ ਦਾ ਗਠਨ
. . .  1 day ago
ਭਾਰਤ ਤੇ ਇੰਗਲੈਂਡ ਵਿਚਾਲੇ ਤੀਸਰਾ ਟੈਸਟ ਮੈਚ ਅੱਜ ਤੋਂ
. . .  1 day ago
ਇਮਰਾਨ ਖਾਨ ਅੱਜ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਲੈਣਗੇ ਹਲਫ਼
. . .  1 day ago
ਹੜ੍ਹ ਪ੍ਰਭਾਵਿਤ ਕੇਰਲ ਦਾ ਮੋਦੀ ਵਲੋਂ ਕੀਤਾ ਜਾਵੇਗਾ ਹਵਾਈ ਸਰਵੇਖਣ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 7 ਸਾਉਣ ਸੰਮਤ 550
ਿਵਚਾਰ ਪ੍ਰਵਾਹ: ਪਹਿਲੇ ਅਪਰਾਧੀ ਉਹ ਹੁੰਦੇ ਹਨ, ਜਿਹੜੇ ਅਪਰਾਧ ਕਰਦੇ ਹਨ ਤੇ ਦੂਜੇ ਉਹ ਹੁੰਦੇ ਹਨ, ਜਿਹੜੇ ਅਪਰਾਧ ਹੋਣ ਦਿੰਦੇ ਹਨ। -ਫੁੱਲਰ
  •     Confirm Target Language  

ਜਗਰਾਓਂ

ਜੌਰਜੀਆ ਭੇਜਣ ਦੇ ਨਾਂਅ 'ਤੇ ਮਾਰੀ ਲੱਖਾਂ-ਕਰੋੜਾਂ ਦੀ ਠੱਗੀ

ਜਗਰਾਉਂ, 21 ਜੁਲਾਈ (ਅਜੀਤ ਸਿੰਘ ਅਖਾੜਾ)- ਜੌਰਜੀਆ 'ਚ ਬੈਠ ਕੇ ਮੋਬਾਈਲ ਫੋਨ ਦੇ ਮੈਸੇਜ ਰਾਹੀਂ ਪੰਜਾਬ ਦੇ ਕਈ ਜ਼ਿਲਿ੍ਹਆਂ ਦੇ ਲੋਕਾਂ ਨਾਲ ਲੱਖਾਂ-ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲੇ ਟਰੈਵਲ ਏਜੰਟ ਅਸ਼ੀਸ਼ ਭਾਟੀਆ ਵਾਸੀ ਪਿੰਡ ਤਲਵਾੜਾ (ਹੁਸ਼ਿਆਰਪੁਰ) ਿਖ਼ਲਾਫ਼ ਪੀੜ੍ਹਤ ਲੋਕਾਂ ਨੇ ਡੀ. ਜੀ. ਪੀ. ਪੰਜਾਬ ਨੂੰ ਲਿਖਤੀ ਰੂਪ 'ਚ ਸ਼ਿਕਾਇਤ ਦਿੱਤੀ | ਸ਼ਿਕਾਇਤ ਵਿਚ ਉਨ੍ਹਾਂ ਦੱਸਿਆ ਕਿ ਏਜੰਟ ਅਸ਼ੀਸ਼ ਭਾਟੀਆ ਨੇ ਜੌਰਜੀਆ ਦੇਸ਼ 'ਚ ਭੇਜਣ ਲਈ ਜਤਿੰਦਰ ਸਿੰਘ ਪੱੁਤਰ ਗੁਰਦੀਪ ਸਿੰਘ ਵਾਸੀ ਰਾਮਪੁਰ (ਕਾਦੀਆ) ਤੋਂ 11.50 ਲੱਖ ਰੁਪਏ, ਜਸਵੀਰ ਕੌਰ ਪਤਨੀ ਬਲਰਾਜ ਸਿੰਘ ਵਾਸੀ ਖੁਜਾਲਾ (ਗੁਰਦਾਸਪੁਰ) ਤੋਂ 7 ਲੱਖ ਰੁਪਏ, ਬਚਿੱਤਰ ਸਿੰਘ ਪੱੁਤਰ ਨਿਰਮਲ ਸਿੰਘ ਵਾਸੀ ਗਿੱਲ ਵੋਵ (ਬਟਾਲਾ) 12.50 ਲੱਖ ਰੁਪਏ, ਮਨਿੰਦਰਜੀਤ ਸਿੰਘ ਪੱੁਤਰ ਦਰਸ਼ਨ ਸਿੰਘ ਵਾਸੀ ਬਰਿਦ (ਕਪੂਰਥਲਾ) ਤੋਂ 7 ਲੱਖ ਰੁਪਏ, ਦਲਜੀਤ ਸਿੰਘ ਪੱੁਤਰ ਜਗਜੀਤ ਸਿੰਘ ਵਾਸੀ ਲੜੋਆ (ਭੋਗਪੁਰ) ਤੋਂ 11 ਲੱਖ ਰੁਪਏ ਅਤੇ ਜਸਵੀਰ ਸਿੰਘ ਪੱੁਤਰ ਹਰੀ ਸਿੰਘ ਵਾਸੀ ਜਗਰਾਉਂ ਤੋਂ ਵੀ ਲੱਖਾਂ ਰੁਪਏ ਲੈ ਲਏ ਸਨ ਅਤੇ ਫਿਰ ਡਾਕ ਰਾਹੀਂ ਇਕ ਕੰਪਨੀ ਦਾ ਜਾਬ ਲੈਟਰ, ਟਿਕਟ ਅਤੇ ਹੋਰ ਦਸਤਾਵੇਜ਼ ਸਾਨੂੰ ਮਿਲ ਗਏ | ਪੀੜ੍ਹਤ ਲੋਕਾਂ ਨੇ ਦੱਸਿਆ ਕਿ ਮਿਤੀ ਤਰੀਕ ਅਨੁਸਾਰ ਜਦੋਂ ਉਹ ਵਿਦੇਸ਼ ਜਾਣ ਲਈ ਏਅਰਪੋਟ 'ਤੇ ਗਏ ਤਾਂ ਉਨ੍ਹਾਂ ਦਾ ਜੌਬ ਲੈਟਰ, ਜਹਾਜ਼ ਦੀਆਂ ਟਿਕਟਾਂ ਅਤੇ ਹੋਰ ਦਸਤਾਵੇਜ਼ ਸਭ ਜ਼ਾਅਲੀ ਸਨ | ਪੀੜ੍ਹਤਾਂ ਨੇ ਦੱਸਿਆ ਕਿ ਉਕਤ ਏਜੰਟ ਅਮਰੀਕਾ ਦੇਸ਼ ਦੀ ਪ੍ਰਸਿੱਧ ਕੰਪਨੀ ਦੇ ਨਾਂਅ ਦੀ ਦੁਰਵਰਤੋਂ ਕਰਦਾ ਹੋਇਆ ਲੋਕਾਂ ਨੂੰ ਆਪਣੇ ਜਾਲ 'ਚ ਫਸਾ ਕੇ ਠੱਗੀ ਮਾਰਦਾ ਸੀ | ਉਨ੍ਹਾਂ ਦੱਸਿਆ ਕਿ ਪਤਾ ਲੱਗਾ ਕਿ ਉਨ੍ਹਾਂ ਸਮੇਤ ਪੰਜਾਬ ਦੇ ਕਈ ਹੋਰ ਵੀ ਪੀੜ੍ਹਤ ਲੋਕ ਹਨ, ਜਿਸ ਕਰਕੇ ਠੱਗੀ ਕਰੋੜਾਂ ਰੁਪਏ 'ਚ ਹੋਣ ਦਾ ਅਨੁਮਾਨ ਹੈ | ਪੀੜ੍ਹਤ ਪਰਿਵਾਰਾਂ ਵਲੋਂ ਡੀ. ਜੀ. ਪੀ. ਪੰਜਾਬ ਕੋਲ ਦਿੱਤੀ ਗਈ ਸ਼ਿਕਾਇਤ ਅੱਜ ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਐੱਸ. ਐੱਸ. ਪੀ. ਵਰਿੰਦਰ ਸਿੰਘ ਬਰਾੜ ਕੋਲ ਪੱੁਜੀ | ਇਸ ਸਬੰਧੀ ਦਰਖ਼ਾਸਤ ਦੀ ਪੜਤਾਲ ਲਈ ਉਨ੍ਹਾਂ ਐੱਸ. ਪੀ. (ਐੱਚ.) ਦੀ ਡਿਊਟੀ ਲਗਾ ਦਿੱਤੀ ਹੈ | ਇਸ ਮੌਕੇ ਗੱਲਬਾਤ ਕਰਦਿਆਂ ਐੱਸ. ਐੱਸ. ਪੀ. ਬਰਾੜ ਨੇ ਦੱਸਿਆ ਕਿ ਜੌਰਜੀਆ ਬੈਠ ਕੇ ਪੰਜਾਬ ਦੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਏਜੰਟ ਅਤੇ ਇਸ ਦੇ ਸਾਥੀਆਂ ਸਬੰਧੀ ਪੜਤਾਲ ਕੀਤੀ ਜਾਵੇਗੀ ਤੇ ਇਨ੍ਹਾਂ ਿਖ਼ਲਾਫ਼ ਬਣਦੀ ਕਾਰਵਾਈ ਕਰਕੇ ਪੀੜ੍ਹਤ ਲੋਕਾਂ ਨੂੰ ਇਨਸਾਫ਼ ਦਵਾਇਆ ਜਾਵੇਗਾ |

ਆਖ਼ਰ 46 ਸਾਲਾਂ ਬਾਆਦ ਚਕਰ ਦੇ ਲੋਕਾਂ ਨੂੰ ਮਿਲਿਆ ਆਪਣੇ ਪਲਾਟਾਂ ਦਾ ਕਬਜ਼ਾ

ਹਠੂਰ, 21 ਜੁਲਾਈ (ਜਸਵਿੰਦਰ ਸਿੰਘ ਛਿੰਦਾ)- 1972 ਦੀ ਪੰਚਾਇਤ ਵਲੋਂ ਆਪਣੇ ਪਿੰਡ ਦੇ ਹੀ ਗਰੀਬ ਤੇ ਬੇਘਰੇ 61 ਪਰਿਵਾਰਾਂ ਨੂੰ ਆਪਣੇ ਮਕਾਨ ਬਣਾਉਣ ਲਈ ਪੰਚਾਇਤੀ ਜ਼ਮੀਨ ਵਿਚੋਂ 13 ਕਨਾਲਾਂ ਜ਼ਮੀਨ ਉਕਤ ਪਰਿਵਾਰਾਂ ਨੂੰ ਦਿੱਤੀ ਗਈ ਸੀ ਪਰ ਉਕਤ ਪਰਿਵਾਰਾਂ ਨੂੰ ਉਸ ਦਾ ਕਬਜ਼ਾ ...

ਪੂਰੀ ਖ਼ਬਰ »

ਕਰੰਟ ਲੱਗ ਕੇ ਮਰਨ ਵਾਲੇ ਵਿਅਕਤੀ ਦੇ ਹੱਕ 'ਚ ਪਿੰਡ ਵਾਸੀਆਂ ਨੇ ਦੇਰ ਰਾਤ ਤੱਕ ਲਗਾਇਆ ਧਰਨਾ

ਹਠੂਰ, 21 ਜੁਲਾਈ (ਜਸਵਿੰਦਰ ਸਿੰਘ ਛਿੰਦਾ)- ਬੀਤੀ ਕੱਲ੍ਹ ਪਿੰਡ ਦੇਹੜਕਾ ਦੇ ਵਿਅਕਤੀ ਬਹਾਦਰ ਸਿੰਘ ਦੀ ਪਿੰਡ ਮਾਣੂੰਕੇ ਵਿਖੇ ਕਰੰਟ ਲੱਗਣ ਨਾਲ ਹੋਈ ਮੌਤ ਦੇ ਸਬੰਧ ਵਿਚ ਕੱਲ੍ਹ ਸ਼ਾਮ ਤੋਂ ਦੇਰ ਰਾਤ ਤੱਕ ਪਿੰਡ ਦੇਹੜਕਾ ਦੇ ਲੋਕਾਂ ਨੇ ਸਰਪੰਚ ਰਣਜੀਤ ਸਿੰਘ ਬੱਬੂ ਦੀ ...

ਪੂਰੀ ਖ਼ਬਰ »

ਪ੍ਰਵਾਸੀ ਮਜ਼ਦੂਰ ਦੀ ਕਰੰਟ ਲੱਗਣ ਨਾਲ ਮੌਤ

ਜਗਰਾਉਂ, 21 ਜੁਲਾਈ (ਅਜੀਤ ਸਿੰਘ ਅਖਾੜਾ)- ਪਿੰਡ ਕਾਉਂਕੇ ਕਲਾਂ ਵਿਖੇ ਇਕ ਘਰ 'ਚ ਮਜ਼ਦੂਰੀ ਕਰਨ ਗਏ ਪ੍ਰਵਾਸੀ ਮਜ਼ਦੂਰ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਅਵਧੇਸ਼ ਕੁਮਾਰ ਸ਼ਾਹ ਨੇ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ 'ਚ ਦੱਸਿਆ ਕਿ ਉਸ ਦਾ ਭਰਾ ...

ਪੂਰੀ ਖ਼ਬਰ »

ਕਣਕ-ਚੌਲ ਚੋਰੀ ਕਰਨ 'ਤੇ 2 ਿਖ਼ਲਾਫ਼ ਮਾਮਲਾ ਦਰਜ

ਜਗਰਾਉਂ, 21 ਜੁਲਾਈ (ਅਜੀਤ ਸਿੰਘ ਅਖਾੜਾ)- ਜਗਰਾਉਂ ਪੁਲਿਸ ਥਾਣਾ ਸਦਰ 'ਚ ਦੋ ਵਿਅਕਤੀਆਂ ਿਖ਼ਲਾਫ਼ ਮੰਡੀਆਂ ਅਤੇ ਟਰੱਕਾਂ 'ਚੋਂ ਕਣਕ ਅਤੇ ਚੌਲ ਚੋਰੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਗੱਲਬਾਤ ਕਰਦਿਆਂ ਪੁਲਿਸ ਥਾਣਾ ਸਦਰ ਦੇ ਏ. ਐੱਸ. ਆਈ. ਪਰਦੀਪ ਸਿੰਘ ਨੇ ...

ਪੂਰੀ ਖ਼ਬਰ »

ਐੱਸ. ਡੀ. ਓ. ਵਲੋਂ ਸਲੇਮਪੁਰਾ ਵਿਖੇ ਨਵਾਂ ਟਰਾਂਸਫਾਰਮਰ ਨਾ ਰੱਖਣ 'ਤੇ ਲੋਕਾਂ 'ਚ ਰੋਸ

ਸਿੱਧਵਾਂ ਬੇਟ, 21 ਜੁਲਾਈ (ਜਸਵੰਤ ਸਿੰਘ ਸਲੇਮਪੁਰੀ)- ਪਿੰਡ ਸਲੇਮਪੁਰਾ ਦੀ ਪੰਚਾਇਤ ਅਤੇ ਹੋਰ ਜ਼ਿੰਮੇਵਾਰ ਲੋਕਾਂ ਵਲੋਂ ਸਥਾਨਕ ਕਸਬੇ 'ਚ ਸਥਿਤ ਪਾਵਰਕਾਮ ਦੇ ਐੱਸ. ਡੀ. ਓ. ਨੂੰ ਵਾਰ-ਵਾਰ ਲਿਖਤੀ ਰੂਪ ਵਿਚ ਅਤੇ ਵਫ਼ਦ ਦੇ ਰੂਪ ਵਿਚ ਬੇਨਤੀ ਕਰਨ ਦੇ ਬਾਵਜੂਦ ਵੀ ਸਰਕਾਰੀ ...

ਪੂਰੀ ਖ਼ਬਰ »

ਖੰਡੂਰ 'ਚ ਆਵਾਰਾ ਕੁੱਤਿਆਂ ਨੇ 38 ਭੇਡਾਂ ਨੂੰ ਨੋਚ-ਨੋਚ ਕੇ ਮਾਰ ਮੁਕਾਇਆ

ਜੋਧਾਂ, 21 ਜੁਲਾਈ (ਗੁਰਵਿੰਦਰ ਸਿੰਘ ਹੈਪੀ)- ਆਵਾਰਾ ਕੁੱਤਿਆਂ ਦਾ ਕਹਿਰ ਦਿਨੋ-ਦਿਨ ਵੱਧਦਾ ਜਾ ਰਿਹਾ ਹੈ ਪਰ ਸਰਕਾਰ ਵਲੋਂ ਇਨ੍ਹਾਂ ਅਵਾਰਾ ਕੁੱਤਿਆਂ 'ਤੇ ਕਾਬੂ ਪਾਉਣ ਲਈ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ ਹੈ | ਬੀਤੀ ਰਾਤ ਲਾਗਲੇ ਪਿੰਡ ਖੰਡੂਰ ਵਿਖੇ ਆਵਾਰਾ ...

ਪੂਰੀ ਖ਼ਬਰ »

ਤਲਵੰਡੀ ਰਾਏ ਵਿਖੇ ਖੇਤਾਂ ਅਤੇ ਦਲਿਤ ਪਰਿਵਾਰਾਂ ਦੇ ਘਰਾਂ 'ਚ ਦਾਖਲ ਹੋਇਆ ਬਰਸਾਤੀ ਪਾਣੀ

ਰਾਏਕੋਟ, 21 ਜੁਲਾਈ (ਬਲਵਿੰਦਰ ਸਿੰਘ ਲਿੱਤਰ)- 17 ਜੁਲਾਈ ਨੂੰ ਹੋਈ ਭਾਰੀ ਬਰਸਾਤ ਕਾਰਨ ਪਿੰਡ ਤਲਵੰਡੀ ਰਾਏ ਦੇ ਖੇਤਾਂ ਤੇ ਦਲਿਤ ਪਰਿਵਾਰਾਂ ਦੇ ਘਰਾਂ ਵਿਚ ਬਰਸਾਤੀ ਪਾਣੀ ਵੜਨ ਕਾਰਨ ਭਾਰੀ ਤਬਾਹੀ ਹੋਈ ਪਰ ਪ੍ਰਸ਼ਾਸਨ ਨੇ ਸਿਆਸੀ ਦਬਾਅ ਕਾਰਨ ਇਨ੍ਹਾਂ ਨੂੰ ਅਣਗੌਲਿਆਂ ...

ਪੂਰੀ ਖ਼ਬਰ »

ਖ਼ਾਲਸਾ ਦੀ ਸ਼ਿਕਾਇਤ 'ਤੇ ਚੋਰੀ ਦਾ ਮੁਕੱਦਮਾ ਦਰਜ

ਮੁੱਲਾਂਪੁਰ-ਦਾਖਾ, 21 ਜੁਲਾਈ (ਨਿਰਮਲ ਸਿੰਘ ਧਾਲੀਵਾਲ)- ਬੰਦੀ ਸਿੰਘਾਂ ਦੀ ਰਿਹਾਈ ਲਈ ਪਹਿਲਾਂ ਭੁੱਖ ਹੜਤਾਲ 'ਤੇ ਹੁਣ ਪੁਲਿਸ ਪ੍ਰਸ਼ਾਸਨ ਦੀ ਨਜ਼ਰਸਾਨੀ ਹੇਠ ਦਯਾਨੰਦ ਹਸਪਤਾਲ ਲੁਧਿਆਣਾ ਅੰਦਰ ਨਜ਼ਰਬੰਦ ਭਾਈ ਸੂਰਤ ਸਿੰਘ ਖ਼ਾਲਸਾ ਨੇ ਦਾਖਾ ਪੁਲਿਸ ਨੂੰ ਇਤਲਾਹ ...

ਪੂਰੀ ਖ਼ਬਰ »

ਰਾਜਪ੍ਰੀਤ ਕੌਰ ਦੀ ਨਵੋਦਿਆ ਵਿਦਿਆਲੇ ਲਈ ਚੋਣ

ਜਗਰਾਉਂ, 21 ਜੁਲਾਈ (ਜੋਗਿੰਦਰ ਸਿੰਘ)- ਸਰਕਾਰੀ ਪ੍ਰਾਇਮਰੀ ਸਕੂਲ ਛੱਜਾਵਾਲ ਦੇ ਮਿਹਨਤੀ ਸਟਾਫ਼ ਦੇ ਯਤਨਾਂ ਨੂੰ ਉਸ ਸਮੇਂ ਬੂਰ ਪਿਆ, ਜਦੋਂ ਇਸ ਸਕੂਲ ਦੀ ਵਿਦਿਆਰਥਣ ਰਾਜਪ੍ਰੀਤ ਕੌਰ ਦੀ ਜਨਰਲ ਸ਼੍ਰੇਣੀ ਅਧੀਨ ਜ਼ਿਲ੍ਹਾ ਲੁਧਿਆਣਾ ਵਿਚੋਂ ਨਵੋਦਿਆ ਵਿਦਿਆਲੇ ਲਈ ਚੋਣ ...

ਪੂਰੀ ਖ਼ਬਰ »

ਮੋਹੀ 'ਚ ਕਾਂਗਰਸ ਸਰਕਾਰ ਦੀਆਂ ਯੋਜਨਾਵਾਂ ਤਹਿਤ ਪ੍ਰਾਰਥੀਆਂ ਲਈ ਦਰਖ਼ਾਸਤ ਕੈਂਪ ਲਗਾਇਆ

ਮੁੱਲਾਂਪੁਰ-ਦਾਖਾ, 21 ਜੁਲਾਈ (ਨਿਰਮਲ ਸਿੰਘ ਧਾਲੀਵਾਲ)- ਸਰਕਾਰ ਵਲੋਂ ਵੱਖ-ਵੱਖ ਪਿੰਡਾਂ 'ਚ ਸਰਕਾਰੀ ਯੋਜਨਾਵਾਂ ਤਹਿਤ ਹਰ ਲੋੜਵੰਦ ਪ੍ਰਾਰਥੀਆਂ ਦੀਆਂ ਦਰਖ਼ਾਸਤਾਂ ਨੂੰ ਗੰਭੀਰਤਾ ਨਾਲ ਵਿਚਾਰਨ ਲਈ ਹਲਕਾ ਦਾਖਾ ਦੇ ਪਿੰਡ ਮੋਹੀ ਵਿਖੇ ਸਕੱਤਰ ਪ੍ਰਦੇਸ਼ ਕਾਂਗਰਸ ...

ਪੂਰੀ ਖ਼ਬਰ »

ਸਕੂਲ ਵਿਖੇ ਅੰਗਰੇਜ਼ੀ ਤੇ ਪੰਜਾਬੀ ਕੰਪਿਊਟਰ ਟਾਈਪਿੰਗ ਮੁਕਾਬਲੇ ਕਰਵਾਏ

ਚੌਾਕੀਮਾਨ, 21 ਜੁਲਾਈ (ਤੇਜਿੰਦਰ ਸਿੰਘ ਚੱਢਾ)- ਸਰਕਾਰੀ ਹਾਈ ਸਕੂਲ ਗੁੜੇ ਵਿਖੇ ਕੈਰੀਅਰ ਗਾਈਡੈਂਸ ਤਹਿਤ ਅੰਗਰੇਜ਼ੀ ਅਤੇ ਪੰਜਾਬੀ ਕੰਪਿਊਟਰ ਟਾਈਪਿੰਗ ਮੁਕਾਬਲੇ ਕਰਵਾਏ ਗਏ, ਜਿਸ 'ਚ 17 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ | ਇਸ ਮੌਕੇ ਕਰਵਾਏ ਗਏ ਮੁਕਾਬਲਿਆਂ 'ਚ ...

ਪੂਰੀ ਖ਼ਬਰ »

ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਵਿਖੇ ਸਾਇੰਸ ਪ੍ਰਦਰਸ਼ਨੀ ਲਗਾਈ

ਸਿੱਧਵਾਂ ਬੇਟ, 21 ਜੁਲਾਈ (ਜਸਵੰਤ ਸਿੰਘ ਸਲੇਮਪੁਰੀ)- ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਦੇ ਵਿਹੜੇ ਵਿਚ ਸਾਇੰਸ ਪ੍ਰਦਰਸ਼ਨੀ ਲਗਾਈ ਗਈ, ਜਿਸ ਦੌਰਾਨ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਸਾਇੰਸ ਵਿਸ਼ੇ ਨਾਲ ਸਬੰਧਿਤ ਮਾਡਲ ਤਿਆਰ ਕਰਕੇ ਉਨ੍ਹਾਂ ਨੂੰ ...

ਪੂਰੀ ਖ਼ਬਰ »

ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਦੀ ਯਾਦ ਨੂੰ ਸਮਰਪਿਤ ਮੁਫ਼ਤ ਮੈਡੀਕਲ ਕੈਂਪ ਲਗਾਇਆ

ਮੁੱਲਾਂਪੁਰ-ਦਾਖਾ, 21 ਜੁਲਾਈ (ਨਿਰਮਲ ਸਿੰਘ ਧਾਲੀਵਾਲ)- ਟੀਮ ਮਦਦ ਅਤੇ ਸ੍ਰੀ ਰਾਧੇ ਸ਼ਾਮ ਲੰਗਰ ਕਮੇਟੀ ਮੰਡੀ ਮੁੱਲਾਂਪੁਰ-ਦਾਖਾ ਵਲੋਂ ਸਵਾਮੀ ਗੰਗਾ ਨੰਦ ਜੀ ਭੂਰੀ ਵਾਲਿਆਂ ਦੀ ਯਾਦ ਨੂੰ ਸਮਰਪਿਤ ਦੂਸਰਾ ਮੁਫ਼ਤ ਮੈਡੀਕਲ ਕੈਂਪ ਅੱਜ ਸ਼ੀਤਲਾ ਮਾਤਾ ਮੰਦਿਰ ਨੇੜੇ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਰੰਧਾਵਾ ਦਾ ਕਾਉਂਕੇ ਕਲਾਂ 'ਚ ਸਨਮਾਨ

ਜਗਰਾਉਂ, 21 ਜੁਲਾਈ (ਜੋਗਿੰਦਰ ਸਿੰਘ)- ਕੈਬਨਿਟ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਦੀ ਜਗਰਾਉਂ ਫੇਰੀ ਦੌਰਾਨ ਉਨ੍ਹਾਂ ਦਾ ਵੱਖ-ਵੱਖ ਥਾਵਾਂ 'ਤੇ ਭਰਵਾਂ ਸਵਾਗਤ ਕੀਤਾ ਗਿਆ | ਇਸੇ ਦੌਰਾਨ ਹੀ ਸ. ਰੰਧਾਵਾ ਪਿੰਡ ਕਾਉਂਕੇ ਕਲਾਂ ਵਿਖੇ ਕਾਂਗਰਸ ਦੇ ਬਲਾਕ ਪ੍ਰਧਾਨ ਜਗਜੀਤ ...

ਪੂਰੀ ਖ਼ਬਰ »

ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਕਰਵਾਇਆ

ਚੌਾਕੀਮਾਨ, 21 ਜੁਲਾਈ (ਤੇਜਿੰਦਰ ਸਿੰਘ ਚੱਢਾ)- ਸ੍ਰੀ ਗੁਰੂ ਨਾਨਕ ਦੇਵ ਲੋਕ ਸੇਵਾ ਸੁਸਾਇਟੀ, ਗ੍ਰਾਮ ਪੰਚਾਇਤ, ਸਮੂਹ ਧਾਰਮਿਕ ਜਥੇਬੰਦੀਆਂ ਤੇ ਸਮੂਹ ਨਗਰ ਨਿਵਾਸੀ ਪਿੰਡ ਹਾਂਸ ਕਲਾਂ ਵਲੋਂ ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਕਰਵਾਇਆ ਗਿਆ, ...

ਪੂਰੀ ਖ਼ਬਰ »

'ਚਿੱਟੇ ਦਾ ਵਿਰੋਧ' ਗੀਤ ਰਾਹੀਂ ਪਰਮਾਰ ਕਰੇਗਾ ਨਸ਼ਿਆਂ ਪ੍ਰਤੀ ਜਾਗਰੂਕ

ਰਾਏਕੋਟ, 21 ਜੁਲਾਈ (ਸੁਸ਼ੀਲ)- ਸਰਕਾਰੀ ਐਲੀਮੈਂਟਰੀ ਸਕੂਲ ਬੁਰਜ ਹਰੀ ਸਿੰਘ ਦੇ ਅਧਿਆਪਕ ਰਾਜਮਿੰਦਰਪਾਲ ਸਿੰਘ ਪਰਮਾਰ ਵਲੋਂ ਆਪਣੀਆਂ ਲਿਖ਼ਤਾਂ ਅਤੇ ਰਚਨਾਵਾਂ ਰਾਹੀਂ ਸਮੇਂ-ਸਮੇਂ 'ਤੇ ਲੋਕਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ...

ਪੂਰੀ ਖ਼ਬਰ »

ਡਰੀਮ ਵਰਲਡ ਇੰਮੀਗ੍ਰੇਸ਼ਨ ਸੰਸਥਾ ਦੀ ਰਵਦੀਪ ਕੌਰ ਨੇ ਲਏ 7 ਬੈਂਡ

ਮੁੱਲਾਂਪੁਰ-ਦਾਖਾ, 21 ਜੁਲਾਈ (ਨਿਰਮਲ ਸਿੰਘ ਧਾਲੀਵਾਲ)- ਡਰੀਮ ਵਰਲਡ ਇੰਮੀਗ੍ਰੇਸ਼ਨ ਇੰਸਟੀਚਿਊਟ ਮੁੱਲਾਂਪੁਰ-ਦਾਖਾ ਦੇ ਐੱਮ. ਡੀ. ਸਿਮਰਨ ਧਾਲੀਵਾਲ ਹਲਵਾਰਾ ਨੇ ਆਪਣੇ ਇੰਸਟੀਚਿਊਟ ਅੰਦਰ ਤਿਆਰੀ ਕਰਕੇ ਗਏ ਬੱਚਿਆਂ ਦੇ ਸ਼ਾਨਦਾਰ ਨਤੀਜੇ 'ਤੇ ਸੰਤੁਸ਼ਟੀ ...

ਪੂਰੀ ਖ਼ਬਰ »

ਸਰਕਾਰੀ ਸਕੂਲ ਹੰਬੜਾਂ ਦਾ ਵਿਦਿਆਰਥੀ ਬਲਾਕ ਪੱਧਰੀ ਮੁਕਾਬਲੇ 'ਚ ਅੱਵਲ ਰਿਹਾ

ਹੰਬੜਾਂ, 21 ਜੁਲਾਈ (ਜਗਦੀਸ਼ ਸਿੰਘ ਗਿੱਲ)- ਸਿੱਖਿਆ ਵਿਭਾਗ ਵਲੋਂ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਬਲਾਕ ਪੱਧਰ 'ਤੇ ਕਰਵਾਏ ਜਾ ਰਹੇ ਪੰਜਾਬੀ, ਅੰਗਰੇਜ਼ੀ, ਹਿੰਦੀ ਭਾਸ਼ਾ ਵਿਚ ਕੰਪਿਊਟਰ ਟਾਈਪਿੰਗ ਮੁਕਾਬਲਿਆਂ ਦੀ ਕੜੀ ਤਹਿਤ ਬਲਾਕ ਸਿੱਧਵਾਂ ਬੇਟ-2 ਦੇ ਕਰਵਾਏ ...

ਪੂਰੀ ਖ਼ਬਰ »

ਸ਼ਿੰਦਰਪਾਲ ਸਿੰਘ ਲੁਧਿਆਣਾ ਦਿਹਾਤੀ ਦੇ ਜਨਰਲ ਸਕੱਤਰ ਬਣੇ

ਜਗਰਾਉਂ, 21 ਜੁਲਾਈ (ਜੋਗਿੰਦਰ ਸਿੰਘ)- ਆਮ ਆਦਮੀ ਪਾਰਟੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ 'ਤੇ ਹਰਨੇਕ ਸੇਖੋਂ ਕਾਰਜਕਾਰੀ ਪ੍ਰਧਾਨ ਲੁਧਿਆਣਾ ਦਿਹਾਤੀ ਵਲੋਂ ਸ਼ਿੰਦਰਪਾਲ ਸਿੰਘ ਨੂੰ ਹਲਕਾ ਜਗਰਾਉਂ ਜ਼ਿਲ੍ਹਾ ਦਿਹਾਤੀ ਲੁਧਿਆਣੇ ਦਾ ਜਨਰਲ ਸਕੱਤਰ ਲਗਾਇਆ ਗਿਆ ਹੈ | ...

ਪੂਰੀ ਖ਼ਬਰ »

ਸੇਵਾ-ਮੁਕਤ ਵਿਜੀਲੈਂਸ ਅਧਿਕਾਰੀ ਸੰਧੂ 'ਤੇ ਰਿਸ਼ਤੇਦਾਰ ਨੇ ਲਗਾਏ ਕਰੋੜਾਂ ਦੀ ਜ਼ਮੀਨ ਹੜੱਪਣ ਦੇ ਦੋਸ਼

ਲੁਧਿਆਣਾ, 21 ਜੁਲਾਈ (ਪਰਮਿੰਦਰ ਸਿੰਘ ਆਹੂਜਾ)- ਬਹੁ-ਚਰਚਿਤ ਸੇਵਾ-ਮੁਕਤ ਵਿਜੀਲੈਂਸ ਅਧਿਕਾਰੀ ਕੰਵਰਜੀਤ ਸਿੰਘ ਸੰਧੂ ਦੇ ਰਿਸ਼ਤੇਦਾਰ ਨੇ ਕਰੋੜਾਂ ਰੁਪਏ ਦੀ ਜ਼ਮੀਨ ਹੜੱਪਣ ਦੇ ਗੰਭੀਰ ਦੋਸ਼ ਲਗਾਏ ਹਨ ਜਦਕਿ ਸੰਧੂ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਖਹਿਰਾ ਨੇ ਪਾਣੀ ਨਾਲ ਪ੍ਰਭਾਵਿਤ ਮੁਹੱਲਾ ਪ੍ਰੇਮ ਨਗਰ ਦਾ ਲਿਆ ਜਾਇਜ਼ਾ

ਰਾਏਕੋਟ, 21 ਜੁਲਾਈ (ਸੁਸ਼ੀਲ)- ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਹਲਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਦੇ ਨਾਲ ਅੱਜ ਰਾਏਕੋਟ ਹਲਕੇ ਦੇ ਪਾਣੀ ਨਾਲ ਪ੍ਰਭਾਵਿਤ ਪਿੰਡਾਂ ਅਤੇ ਸ਼ਹਿਰ ਦੇ ਮੁਹੱਲਾ ਪ੍ਰੇਮ ਨਗਰ ਦਾ ਦੌਰਾ ...

ਪੂਰੀ ਖ਼ਬਰ »

ਬਲਾਕ ਸਿੱਖਿਆ ਅਫ਼ਸਰ ਜਗਰਾਉਂ ਦੇ ਦਫ਼ਤਰ 'ਚ ਹੋਏ ਘਪਲੇ 'ਚ ਨਵੇਂ ਤੇ ਦਿਲਚਸਪ ਖੁਲਾਸੇ

ਜਗਰਾਉਂ, 21 ਜੁਲਾਈ (ਜੋਗਿੰਦਰ ਸਿੰਘ)- ਜਗਰਾਉਂ ਦੇ ਬਲਾਕ ਸਿੱਖਿਆ ਅਫ਼ਸਰ ਦੇ ਦਫ਼ਤਰ 'ਚ ਹੋਏ ਲੱਖਾਂ ਰੁਪਏ ਦੇ ਘਪਲੇ ਦੇ ਮਾਮਲੇ ਦੀ ਚੱਲ ਰਹੀ ਜਾਂਚ ਦੌਰਾਨ ਹੋਰ ਨਵੇਂ ਤੇ ਦਿਲਚਸਪ ਖੁਲਾਸੇ ਹੋਏ ਹਨ | ਇਸ ਮਾਮਲੇ 'ਚ ਪੁਲਿਸ ਨੇ ਪਿੰਡ ਕਾਉਂਕੇ ਕਲਾਂ ਦੇ ਇਕ ਨੌਜਵਾਨ ਨੂੰ ...

ਪੂਰੀ ਖ਼ਬਰ »

ਵਿਧਾਇਕ ਵੈਦ ਵਲੋਂ ਗੌ ਾਸਪੁਰ ਵਿਖੇ ਬੁੱਢੇ ਨਾਲੇ ਦੇ ਬੰਨ੍ਹ ਦਾ ਦੌਰਾ

ਹੰਬੜਾਂ, 21 ਜੁਲਾਈ (ਜਗਦੀਸ਼ ਸਿੰਘ ਗਿੱਲ)- ਪਿਛਲੇ 2 ਸਾਲ ਤੋਂ ਬੁੱਢੇ ਨਾਲੇ ਦੀ ਸਫ਼ਾਈ ਨਾ ਹੋਣ ਕਾਰਨ ਪਿਛਲੇ ਦਿਨੀਂ ਹੋਈ ਬਾਰਿਸ਼ ਨਾਲ ਬੁੱਢਾ ਨਾਲੇ ਦੇ ਓਵਰਫਲੋਅ ਹੋਣ ਕਾਰਕੇ ਨਾਲ ਲੱਗਦੇ ਖੇਤਾਂ ਦੇ ਕਿਸਾਨਾਂ ਦੀ ਫ਼ਸਲ ਪਾਣੀ 'ਚ ਡੁੱਬ ਗਈ, ਜਿਸ ਦਾ ਅੱਜ ਹਲਕਾ ...

ਪੂਰੀ ਖ਼ਬਰ »

ਸੰਤ ਬਾਬਾ ਕ੍ਰਿਪਾਲ ਸਿੰਘ ਮਹੇਰਨਾ ਕਲਾਂ ਵਾਲਿਆਂ ਦੀ 18ਵੀਂ ਬਰਸੀ 31 ਨੂੰ

ਰਾਏਕੋਟ, 21 ਜੁਲਾਈ (ਬਲਵਿੰਦਰ ਸਿੰਘ ਲਿੱਤਰ)- ਸੰਤ ਬਾਬਾ ਕ੍ਰਿਪਾਲ ਸਿੰਘ ਭੈਣੀ ਬੜਿੰਗਾ (ਮਹੇਰਨਾ ਕਲਾਂ) ਵਾਲਿਆਂ ਦੀ 18ਵੀਂ ਬਰਸੀ ਗੁਰਦੁਆਰਾ ਰਵਿਦਾਸ ਭਗਤ ਪਿੰਡ ਭੈਣੀ ਬੜਿੰਗਾ ਵਿਖੇ 31 ਜੁਲਾਈ ਨੂੰ ਮਨਾਈ ਜਾ ਰਹੀ ਹੈ, ਜਿਸ ਦੇ ਸਬੰਧ 'ਚ ਅੱਜ ਸ੍ਰੀ ਗੁਰੂ ਗ੍ਰੰਥ ...

ਪੂਰੀ ਖ਼ਬਰ »

ਐੱਸ. ਡੀ. ਐੱਮ. ਮੁਹੱਲਾ ਪ੍ਰੇਮ ਨਗਰ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਪਰਿਵਾਰਾਂ ਕੋਲ ਪੁੱਜੇ

ਰਾਏਕੋਟ, 21 ਜੁਲਾਈ (ਬਲਵਿੰਦਰ ਸਿੰਘ ਲਿੱਤਰ)- ਪਿਛਲੇ ਦਿਨੀ ਹੋਈ ਭਾਰੀ ਬਰਸਾਤ ਕਾਰਨ ਰਾਏਕੋਟ ਸ਼ਹਿਰ ਦੇ ਮੁਹੱਲਾ ਪੇ੍ਰਮ ਨਗਰ ਵਿਚ ਬਰਸਾਤੀ ਪਾਣੀ ਦਾਖਲ ਹੋਣ ਕਾਰਨ ਵਸਨੀਕਾਂ ਦਾ ਘਰਾਂ ਅੰਦਰ ਰਹਿਣਾ ਮੁਸ਼ਕਿਲ ਹੋ ਗਿਆ ਸੀ, ਜਿਸ ਕਾਰਨ ਵਸਨੀਕ ਦਾਣਾ ਮੰਡੀ ਰਾਏਕੋਟ ...

ਪੂਰੀ ਖ਼ਬਰ »

ਸਪਰਿੰਗ ਡਿਊ ਸਕੂਲ ਦੇ ਵਿਦਿਆਰਥੀਆਂ ਵਲੋਂ ਸਮਾਜਿਕ ਕੁਰੀਤੀਆਂ ਿਖ਼ਲਾਫ਼ ਉਪਰਾਲਾ

ਜਗਰਾਉਂ, 21 ਜੁਲਾਈ (ਜੋਗਿੰਦਰ ਸਿੰਘ)- ਸਪਰਿੰਗ ਡਿਊ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ ਸਮਾਜਿਕ ਕੁਰੀਤੀਆਂ ਿਖ਼ਲਾਫ਼ ਉਪਰਾਲਾ ਕੀਤਾ ਗਿਆ | ਪਿ੍ੰਸੀਪਲ ਨਵਨੀਤ ਚੌਹਾਨ ਨੇ ਦੱਸਿਆ ਕਿ ਹਫ਼ਤਾਵਾਰੀ ਸਕੂਲ ਵਿਚ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਲਗਾਏ ਜਾ ਰਹੇ ਹਨ, ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX