ਲੁਧਿਆਣਾ, 21 ਜੁਲਾਈ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਹੈਬੋਵਾਲ ਦੇ ਇਲਾਕੇ ਮੁਹੱਲਾ ਅਜੀਤ ਨਗਰ 'ਚ ਬੀਤੇ ਦਿਨ ਰੇਲਵੇ ਮੁਲਾਜ਼ਮ ਨੂੰ ਕਤਲ ਕਰਨ ਦੇ ਮਾਮਲੇ 'ਚ ਪੁਲਿਸ ਨੂੰ ਮ੍ਰਿਤਕ ਦੀ ਲੜਕੀ, ਪਤਨੀ ਅਤੇ ਲੜਕੀ ਦੇ ਪ੍ਰੇਮੀ ਨੂੰ ਗ੍ਰਿਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਵਲੋਂ ਇਹ ਕਾਰਵਾਈ ਏ.ਡੀ.ਸੀ.ਪੀ. ਮੈਡਮ ਗੁਰਪ੍ਰੀਤ ਕੌਰ ਪੁਰੇਵਾਲ ਦੀ ਅਗਵਾਈ ਹੇਠ ਅਮਲ 'ਚ ਲਿਆਂਦੀ ਹੈ ਅਤੇ ਗ੍ਰਿਫ਼ਤਾਰ ਕੀਤੇ ਕਥਿਤ ਦੋਸ਼ੀਆਂ 'ਚ ਮ੍ਰਿਤਕ ਕੁਲਦੀਪ ਸ਼ਰਮਾ (43) ਦੀ ਧੀ ਸੁਭਿਸ਼ਕਾ, ਉਸ ਦੀ ਪਤਨੀ ਗੀਤਾ, ਸੁਭਿਸ਼ਕਾ ਦਾ ਕਥਿਤ ਪ੍ਰੇਮੀ ਤਰੁਨ ਤੇਜਪਾਲ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਸੁਭਿਸ਼ਕਾ ਪੜ੍ਹਾਈ ਕਰ ਰਹੀ ਹੈ ਅਤੇ ਉਸ ਦੇ ਪਿਛਲੇ ਕੁਝ ਸਮੇਂ ਤੋਂ ਤਰੁਨ ਤੇਜਪਾਲ ਨਾਲ ਪ੍ਰੇਮ ਸਬੰਧ ਚੱਲੇ ਆ ਰਹੇ ਸਨ। ਇਸ ਦਾ ਪਤਾ ਜਦੋਂ ਕੁਲਦੀਪ ਸ਼ਰਮਾ ਨੂੰ ਲੱਗਿਆ ਤਾਂ ਉਸ ਨੇ ਇਸ ਦਾ ਇਤਰਾਜ਼ ਕੀਤਾ। ਮ੍ਰਿਤਕ ਕੁਲਦੀਪ ਵਲੋਂ ਸੁਭਿਸ਼ਕਾ ਦਾ ਮੋਬਾਈਲ ਵੀ ਖੋਹ ਲਿਆ ਸੀ। ਇਸ ਤੋਂ ਦੁਖੀ ਹੋਈ ਸੁਭਿਸ਼ਕਾ ਨੇ ਆਪਣੇ ਪਿਤਾ ਨੂੰ ਕਤਲ ਕਰਵਾਉਣ ਦੀ ਸਾਜ਼ਿਸ਼ ਰਚ ਦਿੱਤੀ। ਉਸ ਨੇ ਆਪਣੇ ਪ੍ਰੇਮੀ ਤਰੁਨ ਤੇਜਪਾਲ ਸਿੰਘ ਨੂੰ ਇਸ ਬਾਰੇ ਦੱਸਿਆ ਤਾਂ ਉਸ ਨੇ ਆਪਣੇ ਦੋਸਤ ਸਾਗਰ ਨਾਲ ਗੱਲ ਕੀਤੀ। ਸਾਗਰ ਨੇ ਤਰੁਨ ਤੇਜਪਾਲ ਨੂੰ ਦੱਸਿਆ ਕਿ ਉਸ ਪਾਸ ਕੁਝ ਅਜਿਹੇ ਵਿਅਕਤੀ ਹਨ ਜੋ ਕਿ ਪੈਸੇ ਲੈ ਕੇ ਕਤਲ ਕਰਦੇ ਹਨ। ਸਾਗਰ ਨੇ ਇਸ ਕਤਲ ਲਈ ਉਸ ਤੋਂ 2 ਲੱਖ 50 ਹਜ਼ਾਰ ਦੀ ਮੰਗ ਕੀਤੀ। ਘਟਨਾ ਵਾਲੇ ਦਿਨ ਕੁਲਦੀਪ ਦੀ ਪਤਨੀ ਗੀਤਾ, ਉਸ ਦੀ ਲੜਕੀ ਸੁਭਿਸ਼ਕਾ ਪਹਿਲੀ ਮੰਜ਼ਿਲ 'ਤੇ ਬਣੇ ਕਮਰੇ 'ਚ ਸੌਂ ਗਈਆਂ ਜਦਕਿ ਕੁਲਦੀਪ ਗਰਾਊਂਡ ਫਲੋਰ 'ਤੇ ਸੌਂ ਗਿਆ ਜਦਕਿ ਕੁਲਦੀਪ ਦਾ ਭਰਾ ਹਰਦੀਪ ਰਾਤ ਦੀ ਡਿਊਟੀ ਕਰਨ ਲਈ ਚਲਾ ਗਿਆ। ਸਾਜਿਸ਼ ਮੁਤਾਬਿਕ ਸਾਗਰ ਆਪਣੇ ਚਾਰ ਸਾਥੀਆਂ ਨਾਲ ਕੁਲਦੀਪ ਦੇ ਘਰ ਦਾਖਲ ਹੋਇਆ ਤੇ ਇਨ੍ਹਾਂ ਕਾਤਲਾਂ ਵਲੋਂ ਕੁਲਦੀਪ ਦਾ ਚਾਕੂਆਂ ਨਾਲ ਕਤਲ ਕਰ ਦਿੱਤਾ ਤੇ ਫਰਾਰ ਹੋ ਗਏ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਗੀਤਾ ਸਕੂਲ 'ਚ ਲੈਕਚਰਾਰ ਹੈ, ਸੁਭਿਸ਼ਕਾ ਨੇ ਗੀਤਾ ਨੂੰ ਮ੍ਰਿਤਕ ਕੁਲਦੀਪ ਵਲੋਂ ਉਸ ਨਾਲ ਛੇੜਛਾੜ ਕਰਨ ਦਾ ਕਹਿ ਕੇ ਵਿਸ਼ਵਾਸ 'ਚ ਲੈ ਲਿਆ ਅਤੇ ਇਹ ਕਤਲ ਕਰਨ ਲਈ ਉਸ ਨੂੰ ਰਾਜ਼ੀ ਕਰ ਲਿਆ। ਇਨ੍ਹਾਂ ਮਾਂ-ਧੀ ਨੇ ਘਰ ਦਾ ਮੁੱਖ ਘੇਟ ਵੀ ਉਸ ਦਿਨ ਖੁੱਲ੍ਹਾ ਰੱਖਿਆ। ਹਾਲਾਂਕਿ ਸੁਭਿਸ਼ਕਾ ਦਾ ਮੋਬਾਈਲ ਉਸ ਦੇ ਪਿਤਾ ਮ੍ਰਿਤਕ ਕੁਲਦੀਪ ਸ਼ਰਮਾ ਨੇ ਖੋਹ ਲਿਆ ਸੀ ਪਰ ਉਸ ਦੇ ਪ੍ਰੇਮੀ ਨੇ ਉਸ ਨੂੰ ਨਵਾਂ ਮੋਬਾਈਲ ਲੈ ਕੇ ਦੇ ਦਿੱਤਾ ਜੋ ਕਿ ਉਹ ਪਿਤਾ ਤੋਂ ਚੋਰੀ ਚਲਾਉਂਦੀ ਸੀ। ਗ੍ਰਿਫ਼ਤਾਰ ਕਥਿਤ ਦੋਸ਼ੀ ਤਰੁਨ ਤੇਜਪਾਲ ਬੀ.ਏ. ਦੀ ਪੜ੍ਹਾਈ ਦੇ ਨਾਲ ਨੌਕਰੀ ਵੀ ਕਰਦਾ ਹੈ ਜਦਕਿ ਸੁਭਿਸ਼ਕਾ ਵੀ ਕਾਲਜ 'ਚ ਪੜ੍ਹਾਈ ਕਰ ਰਹੀ ਹੈ। ਪੁਲਿਸ ਇਸ ਮਾਮਲੇ 'ਚ ਤਰੁਨ ਤੇਜਪਾਲ ਦੇ ਦੋਸਤ ਸਾਗਰ ਅਤੇ ਉਸ ਦੇ ਚਾਰ ਸਾਥੀਆਂ ਦੀ ਭਾਲ ਕਰ ਰਹੀ ਹੈ। ਕਤਲ ਤੋਂ ਬਾਅਦ ਪੁਲਿਸ ਵਲੋਂ ਗੀਤਾ ਅਤੇ ਸੁਭਿਸ਼ਕਾ ਤੋਂ ਜਦੋਂ ਪੁੱਛ ਪੜਤਾਲ ਕੀਤੀ ਤਾਂ ਮਾਂ-ਧੀ ਦੇ ਬਿਆਨਾਂ 'ਚ ਕੁਝ ਫਰਕ ਆਇਆ ਤਾਂ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ। ਹਿਰਾਸਤ ਦੌਰਾਨ ਜਦੋਂ ਇਨ੍ਹਾਂ ਪਾਸੋਂ ਸਖਤੀ ਨਾਲ ਪੁੱਛ ਪੜਤਾਲ ਕੀਤੀ ਗਈ ਤਾਂ ਸੱਚਾਈ ਸਾਹਮਣੇ ਆਈ। ਇਸ ਮੌਕੇ ਏ.ਸੀ.ਪੀ. ਸ. ਗੁਰਪ੍ਰੀਤ ਸਿੰਘ ਵੀ ਹਾਜ਼ਰ ਸਨ।
ਲੁਧਿਆਣਾ, 21 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਮਲਹਾਰ ਸੜਕ ਸਥਿਤ 'ਪਾਪਾ ਵਿਸਕੀ' ਨਾਈਟ ਕਲੱਬ ਦੇ ਗਿ੍ਫ਼ਤਾਰ ਕੀਤੇ ਦੋ ਪ੍ਰਬੰਧਕਾਂ ਨੂੰ ਅੱਜ ਪੁਲਿਸ ਵਲੋਂ ਅਦਾਲਤ 'ਚ ਪੇਸ਼ ਕੀਤਾ ਗਿਆ ਜਿੱਥੇ ਜੱਜ ਨੇ ਉਨ੍ਹਾਂ ਨੂੰ 14 ਦਿਨ ਲਈ ਨਿਆਇਕ ਹਿਰਾਸਤ 'ਚ ਭੇਜ ਦਿੱਤਾ | ...
ਲੁਧਿਆਣਾ, 21 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਅਮਰਪੁਰਾ 'ਚ ਬੀਤੇ ਦਿਨ ਭਾਜਪਾ ਸਮੱਰਥਕ ਨੂੰ ਕਤਲ ਕਰਨ ਦੇ ਮਾਮਲੇ 'ਚ ਪੁਲਿਸ ਵਲੋਂ ਨਾਮਜ਼ਦ ਕਾਂਗਰਸੀ ਕੌਾਸਲਰ ਅਤੇ ਉਸ ਦੇ ਪੁੱਤਰ ਦੀ ਭਾਲ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ ਪਰ ਇਹ ਦੋਵੇਂ ਪਿਓ ਪੁੱਤਰ ਅਜੇ ...
ਲੁਧਿਆਣਾ, 21 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਵਪਾਰ ਦੇ ਮਾਮਲੇ 'ਚ ਇਕ ਵਿਅਕਤੀ ਨਾਲ 3 ਲੱਖ 50 ਹਜ਼ਾਰ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੇ ਇਸ ਸਬੰਧੀ ਡੇਵਿਡ ਸਤੀਸ਼ ਵਾਸੀ ਚੰਡੀਗੜ੍ਹ ਸੜਕ ਦੀ ਸ਼ਿਕਾਇਤ 'ਤੇ ਕਾਰਵਾਈ ਅਮਲ 'ਚ ਲਿਆਂਦੀ ਹੈ ਅਤੇ ਇਸ ਸਬੰਧੀ ...
ਲੁਧਿਆਣਾ, 21 ਜੁਲਾਈ (ਕਵਿਤਾ ਖੁੱਲਰ/ਪਰਮਿੰਦਰ ਸਿੰਘ ਆਹੂਜਾ)- ਲੋਕ ਭਲਾਈ ਪਾਰਟੀ ਦੇ ਪ੍ਰਧਾਨ ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਉਹ ਨਸ਼ਿਆਂ ਿਖ਼ਲਾਫ਼ ਲੋਕਾਂ ਨੂੰ ਜਾਗਰੂਕ ਕਰਨ ਅਤੇ ਪ੍ਰਭਾਵਸ਼ਾਲੀ ਧਾਰਮਿਕ ਸੰਗਠਨਾਂ ਦੀ ਮਦਦ ਲੈਣ ਲਈ ਮੁਹਿੰਮ ਦੀ ਸ਼ੁਰੂਆਤ ...
ਲੁਧਿਆਣਾ, 21 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਬਹੁਚਰਚਿਤ ਸੇਵਾਮੁਕਤ ਵਿਜੀਲੈਂਸ ਅਧਿਕਾਰੀ ਕੰਵਰਜੀਤ ਸਿੰਘ ਸੰਧੂ ਦੇ ਰਿਸ਼ਤੇਦਾਰ ਨੇ ਕਰੋੜਾਂ ਰੁਪਏ ਦੀ ਜ਼ਮੀਨ ਹੜੱਪਣ ਦੇ ਗੰਭੀਰ ਦੋਸ਼ ਲਗਾਏ ਹਨ ਜਦਕਿ ਸੰਧੂ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ | ਇਸ ਸਬੰਧੀ ...
ਲੁਧਿਆਣਾ, 21 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਕੱਪੜਾ ਵਪਾਰੀ ਦੀ ਜਾਇਦਾਦ 'ਤੇ ਕਬਜ਼ੇ ਦੀ ਕੋਸ਼ਿਸ਼ ਕਰਨ ਅਤੇ 8 ਲੱਖ ਦਾ ਸਾਮਾਨ ਚੋਰੀ ਕਰਨ ਦੇ ਮਾਮਲੇ 'ਚ ਪੁਲਿਸ ਨੇ ਔਰਤ ਸਮੇਤ ਦੋ ਿਖ਼ਲਾਫ਼ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ...
ਲੁਧਿਆਣਾ, 21 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਖ਼ਤਰਨਾਕ ਲੁਟੇਰਾ ਗਰੋਹ ਦੇ 4 ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਮੋਬਾਈਲ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ | ਜਾਣਕਾਰੀ ਦਿੰਦਿਆਂ ਐਸ.ਐਚ.ਓ. ਅਮਨਦੀਪ ਸਿੰਘ ...
ਲੁਧਿਆਣਾ, 21 ਜੁਲਾਈ (ਕਵਿਤਾ ਖੁੱਲਰ)- ਢੰਡਾਰੀ ਡਿਵੈਲਪਮੈਂਟ ਵੈੱਲਫੇਅਰ ਕਲੱਬ ਤੇ ਲਾਇਨਜ਼ ਕਲੱਬ ਲੁਧਿਆਣਾ ਵੈਜੀਟੇਰੀਅਨ ਵਲੋਂ ਸ਼ੰਕਰਾ ਆਈ ਹਸਪਤਾਲ (ਲੁਧਿਆਣਾ) ਦੇ ਮਾਹਰ ਡਾਕਟਰਾਂ ਦੇ ਸਹਿਯੋਗ ਨਾਲ ਸਵ: ਨਿੱਕਾ ਸਿੰਘ ਸੋਹਲ ਦੀ ਯਾਦ 'ਚ ਚੌਥਾ ਅੱਖਾਂ ਦਾ ਮੁਫ਼ਤ ...
ਲੁਧਿਆਣਾ, 21 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਐਸ.ਟੀ.ਐਫ. ਵਲੋਂ ਨਸ਼ੀਲੀਆਂ ਦਵਾਈਆਂ ਦਾ ਕਾਰੋਬਾਰ ਕਰਨ ਵਾਲੇ ਕੈਮਿਸਟ ਦੀਆਂ ਤਿੰਨ ਦੁਕਾਨਾ ਸੀਲ ਕਰ ਦਿੱਤੀਆਂ ਗਈਆਂ ਹਨ ਜਦਕਿ ਕੈਮਿਸਟ ਮੌਕੇ ਤੋਂ ਫਰਾਰ ਹੋ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਟੀ.ਐਫ. ਦੇ ...
ਲੁਧਿਆਣਾ, 21 ਜੁਲਾਈ (ਬੀ.ਐਸ.ਬਰਾੜ)- ਇਸ ਸਾਲ ਸੀ.ਏ. ਦੀ ਪ੍ਰੀਖਿਆ 'ਚ ਦਾਖਲਾ ਲੈਣ ਲਈ ਦੇਸ਼ ਭਰ 'ਚ ਹੋਏੇ ਸੀ.ਏ. ਫਾਉਡੇਸ਼ਨ ਦੇ ਟੈਸਟ 'ਚੋਂ ਲੁਧਿਆਣਾ ਦੀ ਰੀਆ ਗੋਇਲ ਨੇ ਦੇਸ਼ ਭਰ 'ਚੋਂ 19 ਵਾਂ ਸਾਥਨ ਹਾਸਲ ਕਰਕੇ ਲੁਧਿਆਣਾ ਦਾ ਨਾਮ ਰੌਸ਼ਨ ਕੀਤਾ ਹੈ | ਇਸ ਸਬੰਧੀ ਰੀਆ ਗੋਇਲ ਦੇ ...
ਲੁਧਿਆਣਾ, 21 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਟਰਾਂਸਪੋਰਟ ਨਗਰ 'ਚ ਸ਼ੱਕੀ ਹਾਲਤ 'ਚ ਇਕ ਟਰੱਕ ਚਾਲਕ ਵਲੋਂ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਸ਼ਨਾਖਤ ਸੋਨੂੰ (45) ਵਜੋਂ ਕੀਤੀ ਗਈ ਹੈ | ਜਾਂਚ ਅਧਿਕਾਰੀ ਥਾਣਾ ...
ਲੁਧਿਆਣਾ, 21 ਜੁਲਾਈ (ਸਲੇਮਪੁਰੀ)-ਪੰਜਾਬ ਸਰਕਾਰ ਵਲੋਂ ਨਸ਼ਿਆਂ 'ਤੇ ਨਕੇਲ ਕੱਸਣ ਲਈ ਤਰ੍ਹਾਂ-ਤਰ੍ਹਾਂ ਦੀਆਂ ਵਿਉਂਤਬੰਦੀਆਂ ਉਲੀਕੀਆਂ ਜਾ ਰਹੀਆਂ ਹਨ, ਜਿਸ ਤਹਿਤ ਡੋਪ ਟੈਸਟ ਵੀ ਇਕ ਮਹੱਤਵਪੂਰਨ ਹਿੱਸਾ ਹੈ | ਪੰਜਾਬ 'ਚ ਖੁਸ਼ੀਆਂ ਖੇੜਿਆਂ ਤੇ ਹੋਰ ਸਮਾਗਮਾਂ ਦੇ ਮੌਕੇ ...
ਲੁਧਿਆਣਾ, 21 ਜੁਲਾਈ (ਪਰਮੇਸ਼ਰ ਸਿੰਘ)- ਪੰਜਾਬ ਬਾਸਕਿਟਬਾਲ ਐਸੋਸੀਏਸ਼ਨ ਦੀ ਸਰਪ੍ਰਸਤੀ ਹੇਠ ਲੁਧਿਆਣਾ ਬਾਸਕਿਟਬਾਲ ਐਸੋਸੀਏਸ਼ਨ ਵਲੋਂ ਲੜਕੇ ਤੇ ਲੜਕੀਆਂ ਦੀ ਇੱਥੇ ਗੁਰੂ ਨਾਨਕ ਸਟੇਡੀਅਮ ਵਿਖੇ ਕਰਵਾਈ ਗਈ ਸਬ ਜੂਨੀਅਰ ਤੇ ਜੂਨੀਅਰ ਜ਼ਿਲ੍ਹਾ ਬਾਸਕਿਟਬਾਲ ...
ਲੁਧਿਆਣਾ, 21 ਜੁਲਾਈ (ਅਮਰੀਕ ਸਿੰਘ ਬੱਤਰਾ)-ਸਥਾਨਕ ਸਰਕਾਰਾਂ ਵਿਭਾਗ ਪੰਜਾਬ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਦਸਤਖ਼ਤਾਂ ਨਾਲ ਜਾਰੀ ਕੀਤੇ ਪੱਤਰ ਕਿ ਸਮਰੱਥ ਅਥਾਰਟੀ ਦੀ ਪ੍ਰਵਾਨਗੀ ਬਿਨਾ ਰਾਜ 'ਚ ਵੱਖ-ਵੱਖ ਸੰਸਥਾਵਾਂ ਵਲੋਂ ਆਪਣੇ ਪੱਧਰ ਤੇ ਅਧਿਕਾਰੀਆਂ/ ...
ਲੁਧਿਆਣਾ, 21 ਜੁਲਾਈ (ਸਲੇਮਪੁਰੀ)-ਪੰਜਾਬ 'ਚ ਨਸ਼ਿਆਂ ਨੂੰ ਲੈ ਕੇ ਲੋਕ ਜਾਗਰੂਕ ਹੋ ਰਹੇ ਹਨ ਅਤੇ ਨਸ਼ਿਆਂ ਦੀ ਰੋਕਥਾਮ ਲਈ ਸਰਕਾਰ 'ਤੇ ਦਬਾਓ ਬਣਾ ਰਹੇ ਹਨ | ਨਸ਼ਿਆਂ ਦੀ ਰੋਕਥਾਮ ਅਤੇ ਪੀੜਤ ਮਰੀਜ਼ਾਂ ਦੇ ਇਲਾਜ ਲਈ ਨਸ਼ਾ ਛੁਡਾਊ ਕੇਂਦਰ ਖੋਲ੍ਹਣ ਲਈ ਅੱਜ ਵੱਖ-ਵੱਖ ਸਮਾਜ ...
ਇਆਲੀ/ਥਰੀਕੇ, 21 ਜੁਲਾਈ (ਰਾਜ ਜੋਸ਼ੀ)- ਭਾਰਤੀ ਹਵਾਈ ਫੌਜ ਦੇ ਵਰੰਟ ਅਫ਼ਸਰ ਹਰਿੰਦਰ ਸਿੰਘ ਗਰਚਾ ਨੂੰ ਅੱਜ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ ਨੇ ਕਿਹਾ ਕਿ ਦੇਸ਼ 'ਚ ਗਿਣੇ ਚੁਣੇ ਲੋਕ ਹੀ ਹਨ ਜਿਨ੍ਹਾਂ ਨੇ ਆਪਣੇ ਦੇਸ਼ ਲਈ ਬਹੁਤ ਸਾਰੀਆਂ ...
ਲੁਧਿਆਣਾ, 21 ਜੁਲਾਈ (ਅਮਰੀਕ ਸਿੰਘ ਬੱਤਰਾ, ਪੁਨੀਤ ਬਾਵਾ)-ਜਗਰਾਉਂ ਪੁਲ ਦੀ ਮੁਰੰਮਤ ਅਤੇ ਚੌੜਾਈ ਵਧਾਉਣ ਲਈ ਚੱਲ ਰਹੇ ਕਾਰਜਾਂ ਦਾ ਮੈਂਬਰ ਲੋਕ ਸਭਾ ਰਵਨੀਤ ਸਿੰਘ ਬਿੱਟੂ ਨੇ ਜਾਇਜ਼ਾ ਲਿਆ ਅਤੇ ਰੇਲਵੇ ਅਧਿਕਾਰੀਆਂ, ਠੇਕੇਦਾਰ ਕੰਪਨੀ ਦੇ ਸਟਾਫ਼ ਨੂੰ ਲੋੜੀਂਦੇ ...
ਲੁਧਿਆਣਾ, 21 ਜੁਲਾਈ (ਪੁਨੀਤ ਬਾਵਾ)-ਸਾਬਕਾ ਕੇਂਦਰੀ ਮੰਤਰੀ, ਸਾਬਕਾ ਲੋਕ ਸਭਾ ਮੈਂਬਰ ਤੇ ਕੁੱਲ ਹਿੰਦ ਕਾਂਗਰਸ ਦੇ ਬੁਲਾਰੇ ਮਨੀਸ਼ ਤਿਵਾੜੀ ਨੇ ਕਿਹਾ ਕਿ ਭਾਵੇਂ ਕਿ ਬੀਤੇ ਦਿਨ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਭਰੋਸਾ ਪ੍ਰਾਪਤ ਕਰ ਲਿਆ ਹੈ, ਪਰ ਐਨ.ਡੀ.ਏ. ...
ਲੁਧਿਆਣਾ, 21 ਜੁਲਾਈ (ਪੁਨੀਤ ਬਾਵਾ)-ਪੰਜਾਬ ਸਰਕਾਰ ਦੇ ਉਦਯੋਗ ਤੇ ਵਣਜ ਵਿਭਾਗ ਵਲੋਂ ਸਨਅਤਕਾਰਾਂ ਦੇ ਫ਼ਸੇ ਪੈਸੇ ਕਢਵਾਉਣ ਲਈ ਹਰ ਜ਼ਿਲ੍ਹੇ 'ਚ ਬਣਾਈ ਗਈ 'ਡਿਲੇਅਡ ਪੇਮੈਂਟ ਕੌਾਸਲ' ਦੀ ਅੱਜ ਪਲੇਠੀ ਮੀਟਿੰਗ ਜ਼ਿਲ੍ਹਾ ਉਦਯੋਗ ਕੇਂਦਰ ਲੁ ਧਿਆਣਾ ਵਿਖੇ ਕਮੇਟੀ ਦੇ ...
ਲੁਧਿਆਣਾ, 21 ਜੁਲਾਈ (ਕਵਿਤਾ ਖੁੱਲਰ)- ਪੰਜਾਬ ਸਰਕਾਰ ਦੇ ਸਨਅਤਾਂ ਅਤੇ ਵਣਜ ਬਾਰੇ ਵਿਭਾਗਾਂ ਦੇ ਕੈਬਨਿਟ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਲੁਧਿਆਣਾ ਵਿਖੇ ਜੈਨ ਸਮਾਜ ਦੇ ਧਾਰਮਿਕ ਸਮਾਗਮ 'ਸਰਵ ਮੰਗਲ ਚਾਤੁਰਮਾਸ-2018' ਸਮਾਗਮ 'ਚ ਸ਼ਿਰਕਤ ਕੀਤੀ ਅਤੇ ਜੈਨ ਸਮਾਜ ...
ਦਾਜ ਖ਼ਾਤਰ ਵਿਆਹੁਤਾ ਨੂੰ ਤੰਗ-ਪ੍ਰੇਸ਼ਾਨ ਕਰਨ ਦੇ ਮਾਮਲੇ 'ਚ ਪਤੀ ਸਮੇਤ ਦੋ ਿਖ਼ਲਾਫ਼ ਕੇਸ ਦਰਜ ਲੁਧਿਆਣਾ, 21 ਜੁਲਾਈ (ਪਰਮਿੰਦਰ ਸਿੰਘ ਆਹੂਜਾ) -ਪੁਲਿਸ ਨੇ ਮਾਡਲ ਟਾਊਨ ਐਕਸਟੈਨਸ਼ਨ ਵਾਸੀ ਕੀਰਤੀ ਦੀ ਸ਼ਿਕਾਇਤ 'ਤੇ ਉੱਤਰ ਪ੍ਰਦੇਸ਼ ਵਾਸੀ ਸ਼ਿਵਰਾਜ (ਪਤੀ) ਅਤੇ ਉਸ ...
ਲੁਧਿਆਣਾ, 21 ਜੁਲਾਈ (ਪਰਮੇਸ਼ਰ ਸਿੰਘ)- ਯੂਥ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਪਿਛਲੇ ਦਿਨੀਂ ਅਮਰਪੁਰਾ ਵਿਖੇ ਕਾਂਗਰਸ ਕੌਾਸਲਰ ਗੁਰਦੀਪ ਸਿੰਘ ਨੀਟੂ ਦੇ ਪੁੱਤਰਾਂ ਅਤੇ ਹੋਰ ਸਾਥੀਆਂ ਦੇ ਕਥਿਤ ਹਮਲੇ 'ਚ ਮਾਰੇ ਗਏ ਭਾਜਪਾ ਵਰਕਰ ਜਗਦੀਪ ਸਿੰਘ ...
ਭਾਮੀਆਂ ਕਲਾਂ, 21 ਜੁਲਾਈ (ਰਜਿੰਦਰ ਸਿੰਘ ਮਹਿਮੀ)- ਰਾਹੋਂ ਰੋਡ 'ਤੇ ਸਥਿਤ ਪਿੰਡ ਮੰਗਲੀ ਟਾਂਡਾ ਵਿਖੇ ਗੰਦੇ ਪਾਣੀ ਦੀ ਨਿਕਾਸੀ ਲਈ ਮੇਨ ਸੜਕ 'ਤੇ ਪਾਈ ਹੋਈ ਪੁਲੀ ਜੋ ਇਸ ਸੜਕ ਤੋਂ ਵੱਡੀ ਗਿਣਤੀ ਚ ਰੇਤ ਦੇ ਭਰੇ ਟਿੱਪਰ ਤੇ ਟਰਾਲੀਆਂ ਕਾਰਨ ਪਿਛਲੇ ਤਕਰੀਬਨ ਤਿੰਨ ਮਹੀਨੇ ...
ਲੁਧਿਆਣਾ, 21 ਜੁਲਾਈ (ਭੁਪਿੰਦਰ ਸਿੰਘ ਬਸਰਾ)- ਪੰਜਾਬ ਗੌਰਮਿੰਟ ਪੈਨਸ਼ਨਰਜ਼ ਵੈੱਲਫ਼ੇਅਰ ਐਸੋਸੀਏਸ਼ਨ ਜ਼ਿਲ੍ਹਾ ਲੁਧਿਆਣਾ ਦੀ ਇਕ ਮੀਟਿੰਗ ਬਲਦੇਵ ਕ੍ਰਿਸ਼ਨ ਮੌਦਗਿੱਲ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਵਿਚਾਰ-ਚਰਚਾ ਕੀਤੀ ਗਈ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX