ਤਾਜਾ ਖ਼ਬਰਾਂ


ਫੋਕਲ ਪੁਆਇੰਟ ਨਜ਼ਦੀਕ 'ਚ ਮਿਲੀ ਬਿਨਾਂ ਸਿਰ ਤੋਂ ਲਾਸ਼
. . .  1 day ago
ਜਲੰਧਰ , 28 ਫਰਵਰੀ - ਹਾਈ ਸਕਿਉਰਿਟੀ ਜ਼ੋਨ ਮੰਨੇ ਜਾਂਦੇ ਫੋਕਲ ਪੁਆਇੰਟ ਨਜ਼ਦੀਕ ਬਿਨਾਂ ਸਿਰ ਦੇ ਲਾਸ਼ ਮਿਲਣ ਨਾਲ ਹਾਹਾਕਾਰ ਮੱਚ ਗਈ । ਪੁਲਿਸ ਸਿਰ ਲੱਭਣ 'ਚ ਲੱਗੀ ਹੈ ।
ਕਨ੍ਹਈਆ ਕੁਮਾਰ 'ਤੇ ਚੱਲੇਗਾ ਰਾਜ-ਧ੍ਰੋਹ ਦਾ ਮਾਮਲਾ, ਕੇਜਰੀਵਾਲ ਨੇ ਦਿੱਤੀ ਮਨਜ਼ੂਰੀ
. . .  1 day ago
ਨਵੀਂ ਦਿੱਲੀ, 28 ਫਰਵਰੀ - ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਲੱਗੇ ਕਥਿਤ ਦੇਸ਼ ਵਿਰੋਧੀ ਨਾਅਰਿਆਂ ਦੇ ਮਾਮਲਿਆਂ ਵਿਚ ਸਪੈਸ਼ਲ ਸੈੱਲ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਤਰ੍ਹਾਂ ਜੇ.ਐਨ.ਯੂ. ਵਿਦਿਆਰਥੀ ਸੰਘ ...
ਅਧਿਆਪਕ ਅਮ੍ਰਿੰਤਪਾਲ ਸਿੰਘ ਟਿਵਾਣਾ ਦੀ ਕੌਮੀ ਐਵਾਰਡ ਲਈ ਚੋਣ
. . .  1 day ago
ਮਲੌਦ, 28 ਫਰਵਰੀ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਬਲਾਕ ਪ੍ਰਾਇਮਰੀ ਸਕੂਲ ਸਿੱਖਿਆ ਮਲੌਦ ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਮਦਨੀਪੁਰ ਦੇ ਮੁੱਖ ਅਧਿਆਪਕ ਅੰਮ੍ਰਿਤਪਾਲ ਸਿੰਘ ਟਿਵਾਣਾ ਦੀਆਂ ਸ਼ਾਨਦਾਰ ਸ਼ੇਵਾਵਾਂ ਨੂੰ ਮੁੱਖ ...
ਸੀ.ਏ.ਏ. 'ਤੇ ਫੈਲਾਇਆ ਜਾ ਰਿਹੈ ਝੂਠ - ਅਮਿਤ ਸ਼ਾਹ
. . .  1 day ago
ਭੁਵਨੇਸ਼ਵਰ, 28 ਫਰਵਰੀ - ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ 'ਚ ਨਾਗਰਿਕਤਾ ਸੋਧ ਕਾਨੂੰਨ ਦੇ ਪੱਖ ਵਿਚ ਰੈਲੀ ਨੂੰ ਸੰਬੋਧਨ ਕੀਤਾ। ਅਮਿਤ ਸ਼ਾਹ ਨੇ ਕਿਹਾ ਕਿ ਸੀ.ਏ.ਏ. ਨੂੰ ਲੈ ਕੇ ਝੂਠ ਬੋਲਿਆ ਜਾ ਰਿਹਾ ਹੈ। ਇਸ ਵਿਚ ਮੁਸਲਮਾਨਾਂ ਦੀ...
ਆਪ ਨੇ ਜਰਨੈਲ ਸਿੰਘ ਨੂੰ ਪੰਜਾਬ ਇਕਾਈ ਦਾ ਬਣਾਇਆ ਇੰਚਾਰਜ
. . .  1 day ago
ਨਵੀਂ ਦਿੱਲੀ, 28 ਫਰਵਰੀ - ਆਮ ਆਦਮੀ ਪਾਰਟੀ ਵੱਲੋਂ ਅੱਜ ਵਿਧਾਇਕ ਆਤਸ਼ੀ ਨੂੰ ਗੋਆ ਤੇ ਜਰਨੈਲ ਸਿੰਘ ਨੂੰ ਪੰਜਾਬ ਆਪ ਇਕਾਈ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਪਾਰਟੀ ਵੱਲੋਂ ਜਲਦ ਦੋਵਾਂ ਸੂਬਿਆਂ ਲਈ ਜਥੇਬੰਦਕ ਨਿਰਮਾਣ ਅਮਲ ਸ਼ੁਰੂ ਕੀਤਾ ਜਾ ਰਿਹਾ ਹੈ। ਦਿੱਲੀ...
ਮੋਦੀ ਸਰਕਾਰ ਦੇ ਦੌਰ 'ਚ ਭਾਈਚਾਰਕ ਸਾਂਝ ਨੂੰ ਖ਼ਤਰਾ-ਜਨਾਬ ਮੁਹੰਮਦ ਸਦੀਕ
. . .  1 day ago
ਬਰਨਾਲਾ/ਰੂੜੇਕੇ ਕਲਾਂ, 28 ਫਰਵਰੀ (ਗੁਰਪ੍ਰੀਤ ਸਿੰਘ ਕਾਹਨੇਕੇ) - ਪਿਛਲੇ ਦਿਨੀਂ ਦਿੱਲੀ ਵਿਖੇ ਹੋਈ ਫ਼ਿਰਕੂ ਹਿੰਸਾ ਦੌਰਾਨ ਮਾਰੇ ਗਏ 27 ਲੋਕਾਂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਅਤੇ ਕੇਂਦਰ ਸਰਕਾਰ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਹਲਕਾ ਭਦੌੜ ਤੋਂ ਸਾਬਕਾ ਵਿਧਾਇਕ...
ਸੜਕ ਹਾਦਸੇ ਵਿਚ 45 ਸਾਲਾ ਔਰਤ ਦੀ ਮੌਤ
. . .  1 day ago
ਭਾਰਤ ਦੀ ਵਿਕਾਸ ਦਰ 4.7 ਫ਼ੀਸਦੀ
. . .  1 day ago
ਨਵੀਂ ਦਿੱਲੀ, 28 ਫਰਵਰੀ - ਅਕਤੂਬਰ-ਦਸਬੰਰ 2019 'ਚ ਭਾਰਤ ਦੀ ਆਰਥਿਕ ਵਿਕਾਸ ਦਰ 4.7 ਫ਼ੀਸਦੀ ਰਹੀ। ਇਹ ਅਧਿਕਾਰਕ ਅੰਕੜਾ ਅੱਜ ਸ਼ੁੱਕਰਵਾਰ ਨੂੰ ਜਾਰੀ ...
ਸੜਕ ਦੁਰਘਟਨਾ ਵਿਚ ਮਾਂ ਪੁੱਤ ਦੀ ਮੌਤ
. . .  1 day ago
ਜੰਡਿਆਲਾ ਮੰਜਕੀ, 28 ਫਰਵਰੀ (ਸੁਰਜੀਤ ਸਿੰਘ ਜੰਡਿਆਲਾ) - ਅੱਜ ਜੰਡਿਆਲਾ ਨਕੋਦਰ ਰੋਡ 'ਤੇ ਵਾਪਰੀ ਇੱਕ ਸੜਕ ਦੁਰਘਟਨਾ ਵਿਚ ਮਾਂ ਪੁੱਤ ਦੀ ਮੌਤ ਹੋਣ ਦਾ ਸਮਾਚਾਰ ਹੈ। ਨਕੋਦਰ ਵੱਲੋਂ ਆ ਰਹੀ ਸਵਿਫ਼ਟ ਕਾਰ ਜੰਡਿਆਲਾ ਵੱਲੋਂ ਜਾ ਰਹੇ ਮੋਟਰਸਾਈਕਲ ਨਾਲ ਟੱਕਰ...
ਸ਼ਾਹਕੋਟ 'ਚ ਭਾਜਪਾ ਨੇ ਆਮ ਆਦਮੀ ਪਾਰਟੀ ਦਾ ਪੁਤਲਾ ਫੂਕਿਆ
. . .  1 day ago
ਸ਼ਾਹਕੋਟ, 28 ਫਰਵਰੀ (ਸਚਦੇਵਾ) - ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਵੱਲੋਂ ਪੰਜਾਬ ਵਿਧਾਨ ਸਭਾ 'ਚ ਗਊ ਮਾਤਾ ਖ਼ਿਲਾਫ਼ ਦਿੱਤੇ ਗਏ ਬਿਆਨ ਦੇ ਵਿਰੋਧ 'ਚ ਅੱਜ ਸ਼ਾਹਕੋਟ 'ਚ ਭਾਜਪਾ ਮੰਡਲ ਸ਼ਾਹਕੋਟ ਵੱਲੋਂ ਜ਼ਿਲ੍ਹਾ ਪ੍ਰਧਾਨ ਸੁਦਰਸ਼ਨ ਸੋਬਤੀ ਦੀ ਅਗਵਾਈ...
ਬਜਟ ਪਾਸ ਕਰਨ ਲਈ ਅਕਾਲੀ-ਭਾਜਪਾ ਨੂੰ ਥਾਣੇ 'ਚ ਡੱਕ ਕੇ ਰੱਖਿਆ ਗਿਆ - ਮਜੀਠੀਆ
. . .  1 day ago
ਚੰਡੀਗੜ੍ਹ, 28 ਫਰਵਰੀ - ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਲੀਡਰ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਪੰਜਾਬ ਵਿਧਾਨ ਸਭਾ ਵਿਚ ਇਕ ਪਾਸੜ ਬਜਟ ਪਾਸ ਕਰਨ ਲਈ ਅਕਾਲੀ ਭਾਜਪਾ ਵਿਧਾਇਕਾਂ ਨੂੰ ਥਾਣੇ ਡੱਕੀ...
ਦਿੱਲੀ ਦੇ ਹਿੰਸਾ ਪ੍ਰਭਾਵਿਤ ਇਲਾਕੇ ਵਿਚ ਸਿੱਖਾਂ ਨੇ ਵੰਡਿਆ ਲੰਗਰ
. . .  1 day ago
ਨਵੀਂ ਦਿੱਲੀ, 28 ਫਰਵਰੀ - ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਉੱਤਰ ਪੂਰਬੀ ਦਿੱਲੀ ਦੇ ਹਿੰਸਾ ਪ੍ਰਭਾਵਿਤ ਇਲਾਕਾ ਸ਼ਿਵ ਵਿਹਾਰ ਵਿਖੇ ਹਿੰਸਾ ਪ੍ਰਭਾਵਿਤ ਲੋਕਾਂ ਨੂੰ ਲੰਗਰ...
ਰੋਜ਼ੀ ਰੋਟੀ ਲਈ ਗਏ ਠੱਠੀ ਭਾਈ ਵਾਸੀ ਦੀ ਕੁਵੈਤ 'ਚ ਭੇਦ ਭਰੀ ਹਾਲਤ 'ਚ ਮੌਤ
. . .  1 day ago
ਠੱਠੀ ਭਾਈ/ਬਾਘਾ ਪੁਰਾਣਾ, 28 ਫਰਵਰੀ (ਜਗਰੂਪ ਸਿੰਘ ਮਠਾੜੂ) - ਪਰਦੇਸਾਂ ਵਿਚ ਰੋਜ਼ੀ ਰੋਟੀ ਕਮਾਉਣ ਗਏ ਮੋਗਾ ਜ਼ਿਲ੍ਹੇ ਦੇ ਬਲਾਕ ਬਾਘਾ ਪੁਰਾਣਾ ਦੇ ਥਾਣਾ ਸਮਾਲਸਰ ਅਧੀਨ ਪੈਂਦੇ ਪਿੰਡ ਠੱਠੀ ਭਾਈ ਦੇ ਵਾਸੀ ਸ਼ਿੰਦਰਪਾਲ ਸਿੰਘ ਦੀ ਕੁਵੈਤ ਵਿਖੇ ਭੇਦਭਰੀ ਹਾਲਤ 'ਚ ਮੌਤ ਹੋਣ...
ਨੌਜਵਾਨ ਦੀ ਨਸ਼ਿਆਂ ਨਾਲ ਹੋਈ ਮੌਤ
. . .  1 day ago
ਝਬਾਲ, 28 ਫਰਵਰੀ (ਸਰਬਜੀਤ ਸਿੰਘ, ਸੁਖਦੇਵ ਸਿੰਘ) - ਆਏ ਦਿਨ ਇਲਾਕੇ 'ਚ ਵਧਦੇ ਜਾ ਰਹੇ ਨਸ਼ਿਆਂ ਦਾ ਰੁਝਾਨ ਰੁਕਣ ਦਾ ਨਾਂ ਨਹੀ ਲੈ ਰਿਹਾ। ਜਿਸ ਕਰਕੇ ਨਸ਼ਿਆਂ ਦੀ ਪੱਕੜ 'ਚ ਆਏ ਅੱਜ ਫਿਰ ਇੱਕ ਨੌਜਵਾਨ ਸੰਦੀਪ ਸਿੰਘ...
ਆਵਾਰਾ ਪਸ਼ੂਆਂ ਦੀ ਸਮੱਸਿਆ ਪੰਜਾਬ ਸਰਕਾਰ ਦੇ ਏਜੰਡੇ 'ਤੇ ਹੀ ਨਹੀਂ - ਭਾਰਤੀ ਕਿਸਾਨ ਯੂਨੀਅਨ
. . .  1 day ago
ਨਾਭਾ, 28 ਫਰਵਰੀ (ਕਰਮਜੀਤ ਸਿੰਘ) - ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਜਨਰਲ ਸਕੱਤਰ ਉਂਕਾਰ ਸਿੰਘ ਅਗੌਲ ਅਤੇ ਸਕੱਤਰ ਘੁੰਮਣ ਸਿੰਘ ਰਾਜਗੜ੍ਹ ਨੇ ਪੰਜਾਬ ਦੇ ਰਾਜ ਨੇਤਾਵਾਂ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਆਵਾਰਾ ਪਸ਼ੂਆਂ ਦੀ ਸਮੱਸਿਆ ਦਾ...
ਬੋਰਡ ਪ੍ਰੀਖਿਆ ਕੇਂਦਰਾਂ ਨੂੰ ਦਿੱਲੀ ਪੁਲਿਸ ਉਚਿੱਤ ਸੁਰੱਖਿਆ ਮੁਹੱਈਆ ਕਰਵਾਏ - ਹਾਈਕੋਰਟ
. . .  1 day ago
ਨਿਰਮਾਣ ਅਧੀਨ ਇਮਾਰਤ ਦੀ ਛੱਤ 'ਤੇ ਲੱਗੀ ਅੱਗ
. . .  1 day ago
11 ਕਿੱਲੋ ਹੈਰੋਇਨ ਸਮੇਤ ਦੋ ਨਸ਼ਾ ਤਸਕਰ ਗ੍ਰਿਫ਼ਤਾਰ
. . .  1 day ago
ਰੈਗੂਲੇਟਰੀ ਕਰਦੀ ਹੈ ਬਿਜਲੀ ਦੀਆਂ ਕੀਮਤਾਂ ਘਟਾਉਣ-ਵਧਾਉਣ ਦਾ ਫ਼ੈਸਲਾ - ਮਨਪ੍ਰੀਤ ਬਾਦਲ
. . .  1 day ago
ਇਮਾਰਤ ਦੀ ਦੀਵਾਰ ਡਿੱਗਣ ਕਾਰਨ ਇੱਕ ਨੌਜਵਾਨ ਜ਼ਖਮੀ
. . .  1 day ago
ਸੜਕ ਹਾਦਸੇ 'ਚ ਦੋ ਟੈਂਪੂ ਸਵਾਰਾਂ ਦੀ ਮੌਤ
. . .  1 day ago
ਦਿੱਲੀ ਹਿੰਸਾ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 42
. . .  1 day ago
ਏ.ਐਸ.ਆਈ ਵੱਲੋਂ ਸਰਵਿਸ ਰਾਈਫਲ ਨਾਲ ਗੋਲੀ ਮਾਰ ਕੇ ਖੁਦਕੁਸ਼ੀ
. . .  1 day ago
ਦਿੱਲੀ ਹਾਈਕੋਰਟ ਵੱਲੋਂ ਸਿਸੋਦੀਆ ਨੂੰ ਨੋਟਿਸ
. . .  1 day ago
ਬਜਟ ਪੇਸ਼ ਕਰਨ ਤੋਂ ਬਾਅਦ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਮੀਡੀਆ ਨੂੰ ਸੰਬੋਧਨ
. . .  1 day ago
ਦਿੱਲੀ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ 6 ਮੈਂਬਰੀ ਸਬ ਕਮੇਟੀ ਦਾ ਗਠਨ
. . .  1 day ago
ਨਾਗਰਿਕਤਾ ਕਾਨੂੰਨ ਖ਼ਿਲਾਫ਼ 14 ਜਥੇਬੰਦੀਆਂ ਵੱਲੋਂ ਸ਼ਾਹਕੋਟ 'ਚ ਵਿਰੋਧ ਪ੍ਰਦਰਸ਼ਨ
. . .  1 day ago
ਸ਼ਾਹਕੋਟ 'ਚ ਇਨਕਲਾਬੀ ਜਥੇਬੰਦੀਆਂ ਵੱਲੋਂ ਸੀ.ਏ.ਏ ਖ਼ਿਲਾਫ਼ ਰੋਸ ਪ੍ਰਦਰਸ਼ਨ
. . .  1 day ago
ਬਾਘਾਪੁਰਾਣਾ ਸ਼ਹਿਰ 'ਚ ਤੀਸਰੇ ਦਿਨ ਵੀ ਲੈਂਡਲਾਈਨ ਸੇਵਾਵਾਂ ਬੰਦ
. . .  1 day ago
ਸਰਕਾਰੀ ਭੋਜ ਮਗਰੋਂ ਖ਼ਜ਼ਾਨਾ ਮੰਤਰੀ ਬਾਦਲ ਮੀਡੀਆ ਨੂੰ ਕਰਨਗੇ ਸੰਬੋਧਨ
. . .  1 day ago
ਪੀੜਤ ਪਰਿਵਾਰਾਂ ਨੂੰ ਮਿਲਣ ਲਈ ਥੋੜ੍ਹੀ ਦੇਰ ਤੱਕ ਸੈਕਟਰ ਤਿੰਨ ਦੇ ਪੁਲਿਸ ਸਟੇਸ਼ਨ 'ਚ ਪਹੁੰਚਣਗੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ
. . .  1 day ago
ਪੁਲਿਸ ਨੇ ਸੈਕਟਰ 3 ਦੇ ਥਾਣੇ 'ਚ ਬੰਦ ਕੀਤੇ ਮਨਪ੍ਰੀਤ ਬਾਦਲ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰ ਪਰਿਵਾਰ
. . .  1 day ago
ਵਿਧਾਨ ਸਭਾ ਦੀ ਕਾਰਵਾਈ ਸੋਮਵਾਰ 2 ਵਜੇ ਤੱਕ ਮੁਲਤਵੀ
. . .  1 day ago
ਬਜਟ ਇਜਲਾਸ : ਪੰਜਾਬ ਪੁਲਿਸ ਫੋਰਸ ਦੇ ਆਧੁਨਿਕਰਨ ਦੇ ਲਈ 132 ਕਰੋੜ, ਜੇਲ੍ਹ ਸੁਧਾਰ ਅਤੇ ਸੁਰੱਖਿਆ ਦੇ ਲਈ 25 ਕਰੋੜ ਰੁਪਏ ਰਾਖਵੇਂ
. . .  1 day ago
ਬਜਟ ਇਜਲਾਸ : ਸਮਾਰਟ ਸਿਟੀ ਪ੍ਰੋਗਰਾਮ ਲਈ 810 ਕਰੋੜ ਰਾਖਵੇਂ- ਬਾਦਲ
. . .  1 day ago
ਬਜਟ ਇਜਲਾਸ : ਸੈਰ ਸਪਾਟਾ ਵਿਭਾਗ ਲਈ 447 ਕਰੋੜ ਰੁਪਏ ਰਾਖਵੇਂ- ਬਾਦਲ
. . .  1 day ago
ਬਜਟ ਇਜਲਾਸ : ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 10,500 ਨੂੰ ਘਰ ਬਣਾ ਕੇ ਦਿੱਤੇ ਜਾਣਗੇ, ਜਿਸ ਲਈ 125 ਕਰੋੜ ਰੁਪਏ ਰਾਖਵੇਂ- ਬਾਦਲ
. . .  1 day ago
ਪੰਜਾਬ ਪੁਲਿਸ ਫੋਰਸ ਦੇ ਆਧੁਨਿਕੀਕਰਨ ਲਈ 132 ਕਰੋੜ ਰੁਪਏ ਅਤੇ ਜੇਲ੍ਹ ਸੁਧਾਰ ਤੇ ਸੁਰੱਖਿਆ ਲਈ 25 ਕਰੋੜ ਰੱਖੇ- ਮਨਪ੍ਰੀਤ ਬਾਦਲ
. . .  1 day ago
ਸਰਹੱਦੀ ਖੇਤਰ ਲਈ 200 ਅਤੇ ਕੰਢੀ ਖੇਤਰ ਲਈ 100 ਕਰੋੜ ਰਾਖਵੇਂ ਰੱਖੇ ਗਏ- ਮਨਪ੍ਰੀਤ ਬਾਦਲ
. . .  1 day ago
ਹੁਸ਼ਿਆਰਪੁਰ ਅਤੇ ਕਪੂਰਥਲਾ 'ਚ ਨਵੇਂ ਮੈਡੀਕਲ ਕਾਲਜਾਂ ਦੀ ਸਥਾਪਨਾ ਲਈ 10-10 ਦਿੱਤੇ ਜਾਣਗੇ- ਬਾਦਲ
. . .  1 day ago
ਬਜਟ ਇਜਲਾਸ :ਪੇਂਡੂ ਅਤੇ ਪੰਚਾਇਤਾਂ ਦੇ ਵਿਕਾਸ ਅਤੇ ਸੁਧਾਰ ਲਈ ਰੱਖੇ ਗਏ 3830 ਕਰੋੜ ਰੁਪਏ ਰਾਖਵੇਂ- ਬਾਦਲ
. . .  1 day ago
ਮੋਹਾਲੀ ਮੈਡੀਕਲ ਕਾਲਜ 2020-21 ਤੋਂ ਸ਼ੁਰੂ ਹੋਵੇਗਾ, ਜਿਸ ਦੇ ਲਈ 157 ਕਰੋੜ ਰਾਖਵੇਂ ਰੱਖੇ ਗਏ- ਬਾਦਲ
. . .  1 day ago
ਬਜਟ ਇਜਲਾਸ : ਪੰਜਾਬ 'ਚ ਰੱਖਿਆ ਸੇਵਾਵਾਂ ਲਈ 29 ਫ਼ੀਸਦੀ ਇਜ਼ਾਫਾ ਕਰਦੇ ਹੋਏ 127 ਕਰੋੜ ਰੁਪਏ ਰਾਖਵੇਂ- ਬਾਦਲ
. . .  1 day ago
ਤੰਦਰੁਸਤ ਪੰਜਾਬ ਸਿਹਤ ਕੇਂਦਰ 2022 ਤੱਕ ਸਾਰੇ 2950 ਸਬ ਸੈਂਟਰ ਅਪਗ੍ਰੇਡ ਕਰਨ ਦਾ ਉਦੇਸ਼- ਬਾਦਲ
. . .  1 day ago
ਬਜਟ ਇਜਲਾਸ : ਬਜ਼ੁਰਗਾਂ ਦੀ ਸੰਭਾਲ ਲਈ ਬਣਾਇਆ ਜਾਵੇਗਾ ਬੁਢਾਪਾ ਘਰ, ਖ਼ਰਚੇ ਜਾਣਗੇ 5 ਕਰੋੜ- ਬਾਦਲ
. . .  1 day ago
ਪਟਿਆਲਾ 'ਚ ਬਣਾਇਆ ਜਾਵੇਗਾ ਅਤਿ ਆਧੁਨਿਕ ਬੱਸ ਸਟੈਂਡ- ਬਾਦਲ
. . .  1 day ago
ਬਜਟ ਇਜਲਾਸ : 54.50 ਕਿ.ਮੀ ਲੰਬਾ ਸ੍ਰੀ ਗੁਰੂ ਤੇਗ਼ ਬਹਾਦਰ ਮਾਰਗ ਸ੍ਰੀ ਅਨੰਦਪੁਰ ਸਾਹਿਬ ਤੋਂ ਬੰਗਾ ਤੱਕ ਬਣਾਇਆ ਜਾਵੇਗਾ -ਬਾਦਲ
. . .  1 day ago
ਘਾਟੇ 'ਚੋਂ ਉੱਭਰ ਕੇ ਮੁਨਾਫ਼ੇ 'ਚ ਆਇਆ ਪੰਜਾਬ ਦਾ ਬਿਜਲੀ ਬੋਰਡ, ਸਾਲ 2018-19 'ਚ ਦਰਜ ਕੀਤਾ ਗਿਆ 80 ਕਰੋੜ ਰੁਪਏ ਦਾ ਮੁਨਾਫ਼ਾ-ਬਾਦਲ
. . .  1 day ago
ਬੁੱਢਾ ਨਾਲੇ ਦੀ ਸਫ਼ਾਈ ਲਈ 650 ਕਰੋੜ ਰਾਖਵੇਂ- ਮਨਪ੍ਰੀਤ ਬਾਦਲ
. . .  1 day ago
ਸਵੱਛ ਭਾਰਤ ਮਿਸ਼ਨ ਲਈ 103 ਕਰੋੜ ਰੁਪਏ ਰਾਖਵੇਂ- ਬਾਦਲ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 7 ਸਾਉਣ ਸੰਮਤ 550

ਪੰਜਾਬ / ਜਨਰਲ

ਯੁਗਾਂਡਾ ਦੀ ਰਹਿਣ ਵਾਲੀ ਔਰਤ ਪਾਸੋਂ 5 ਕਰੋੜ ਦੀ ਹੈਰੋਇਨ ਬਰਾਮਦ

ਦਿੱਲੀ ਤੋਂ ਪੰਜਾਬ 'ਚ ਕਰ ਰਹੀ ਸੀ ਹੈਰੋਇਨ ਦੀ ਸਪਲਾਈ

ਅੰਮਿ੍ਤਸਰ, 21 ਜੁਲਾਈ (ਰੇਸ਼ਮ ਸਿੰਘ)-ਯੁਗਾਂਡਾ ਦੀ ਰਹਿਣ ਵਾਲੀ ਇਕ ਔਰਤ ਨੂੰ ਐਸ.ਟੀ.ਐਫ਼. ਵਲੋਂ ਦਿੱਲੀ ਤੋਂ ਕਾਬੂ ਕਰ ਲਿਆ ਹੈ, ਜੋ ਕਿ ਦਿੱਲੀ ਤੋਂ ਬੈਠੀ ਹੀ ਰਾਜ 'ਚ ਹੈਰੋਇਨ ਦੀ ਸਪਲਾਈ ਕਰ ਰਹੀ ਸੀ | ਪੁਲਿਸ ਵਲੋਂ ਗਿ੍ਫ਼ਤਾਰ ਕੀਤੀ ਵਿਦੇਸ਼ੀ ਔਰਤ ਪਾਸੋਂ ਇਕ ਕਿਲੋਗਰਾਮ ਹੈਰੋਇਨ ਵੀ ਬਰਾਮਦ ਕੀਤੀ ਹੈ ਜਿਸ ਦੀ ਕੀਮਤ ਕੌਮਾਂਤਰੀ ਮੰਡੀ 'ਚ 5 ਕਰੋੜ ਰੁਪਏ ਦੱਸੀ ਗਈ ਹੈ | ਇਹ ਖੁਲਾਸਾ ਅੱਜ ਇੱਥੇ ਐਸ. ਟੀ. ਐਫ਼. ਵਲੋਂ ਕਰਵਾਏ ਪੱਤਰਕਾਰ ਸੰਮੇਲਨ 'ਚ ਏ. ਆਈ. ਜੀ. ਬਾਰਡਰ ਰੇਂਜ ਨੇ ਕਰਦਿਆ ਦੱਸਿਆ ਕਿ ਗਿ੍ਫ਼ਤਾਰ ਕੀਤੀ ਔਰਤ ਦੀ ਸ਼ਨਾਖਤ ਰੂਬੀਆ ਵਾਸੀ ਕੰਪਾਲਾ ਯੋਗਾਂਡਾ ਵਜੋਂ ਹੋਈ ਹੈ | ਉਨ੍ਹਾਂ ਦੱਸਿਆ ਕਿ ਬੀਤੇ 21 ਜੂਨ ਨੂੰ 260 ਗਰਾਮ ਹੈਰੋਇਨ ਸਮੇਤ ਕੁਲਦੀਪ ਸਿੰਘ ਵਾਸੀ ਭਾਈ ਲੱਧੂ ਥਾਣਾ ਭਿੱਖੀਵਿੰਡ ਜ਼ਿਲ੍ਹਾ ਤਰਨ ਤਾਰਨ ਨੂੰ ਕਾਬੂ ਕੀਤਾ ਗਿਆ ਸੀ, ਜਿਸ ਬਾਰੇ ਪੁੱਛਗਿੱਛ 'ਚ ਇਹ ਪਤਾ ਲਗਾ ਕਿ ਰਾਜ 'ਚ ਨਸ਼ੇ ਦੇ ਤਸਕਰਾਂ ਨੂੰ ਹੈਰੋਇਨ ਦੀ ਸਪਲਾਈ ਦਿੱਲੀ ਬੈਠੀ ਇਕ ਵਿਦੇਸ਼ੀ ਔਰਤ ਕਰ ਰਹੀ ਹੈ | ਉਨ੍ਹਾਂ ਦੱਸਿਆ ਕਿ ਉਕਤ ਔਰਤ ਪਹਿਲਾਂ ਵੀ ਫ਼ਾਜਿਲਕਾ ਵਿਖੇ ਹੈਰੋਇਨ ਦੇ ਤਸਕਰੀ ਦੇ ਮਾਮਲੇ 'ਚ ਗਿ੍ਫ਼ਤਾਰ ਹੋ ਚੁੱਕੀ ਹੈ ਅਤੇ ਉਹ ਜ਼ਮਾਨਤ 'ਤੇ ਬਾਹਰ ਸੀ | ਮੁੱਢਲੀ ਪੁੱਛਗਿੱਛ 'ਚ ਇਹ ਪਤਾ ਲੱਗਾ ਹੈ ਕਿ ਇਕ ਉਕਤ ਔਰਤ ਜਿਸ ਦਾ ਆਪਣੇ ਪਤੀ ਨਾਲੋਂ ਤਲਾਕ ਹੋ ਚੁੱਕਿਆ ਹੈ ਅਤੇ ਦਿੱਲੀ 'ਚ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੀ ਹੈ | ਉਕਤ ਔਰਤ ਰਾਜ 'ਚ ਨਸ਼ਿਆਂ ਦੀ ਸਪਲਾਈ ਲਈ ਕੰਮ ਕਰਦੀ ਸੀ ਜਿਸ ਲਈ ਪੰਜਾਬ ਦੇ ਤਸਕਰ ਉਸ ਪਾਸੋਂ ਜਾ ਕੇ ਹੈਰੋਇਨ ਲੈ ਆਉਂਦੇ ਸਨ ਅਤੇ ਕਈ ਵਾਰ ਉਹ ਖ਼ੁਦ ਵੀ ਹੈਰੋਇਨ ਦੀ ਸਪਲਾਈ ਲਈ ਰਾਜ 'ਚ ਆਉੁਾਦੀ-ਜਾਂਦੀ ਰਹਿੰਦੀ ਸੀ | ਪੁਲਿਸ ਵਲੋਂ ਉਸ ਨੂੰ ਇੰਸ: ਸੁਖਵਿੰਦਰ ਸਿੰਘ ਇੰਚਾਰਜ ਯੂਨਿਟ ਤਰਨ ਤਾਰਨ ਦੀ ਅਗਵਾਈ ਹੇਠ ਗਠਿਤ ਟੀਮ ਵਲੋਂ ਛਤਰਪੁਰ ਸ਼ਟੇਸ਼ਨ ਨਵੀਂ ਦਿੱਲੀ ਨੇੜੇ ਇਲਾਕੇ ਤੋਂ ਗਿ੍ਫ਼ਤਾਰ ਕੀਤਾ ਗਿਆ ਹੈ | ਪੁਲਿਸ ਵਲੋਂ ਗਿ੍ਫ਼ਤਾਰ ਕੀਤੀ ਔਰਤ ਦਾ ਪੁਲਿਸ ਰਿਮਾਂਡ ਲਿਆ ਜਾ ਰਿਹਾ ਹੈ ਅਤੇ ਉਸ ਪਾਸੋਂ ਹੋਰ ਪੁਛਗਿੱਛ ਕੀਤੀ ਜਾ ਰਹੀ ਹੈ | ਇਸ ਮੌਕੇ ਕਿਰਪਾਲ ਸਿੰਘ ਡੀ.ਐਸ.ਪੀ. ਆਦਿ ਅਧਿਕਾਰੀ ਹਾਜ਼ਰ ਸਨ |

ਦੇਸ਼ ਪੱਧਰੀ ਟਰੱਕਾਂ ਦੇ ਚੱਕਾ ਜਾਮ ਦੇ ਦੂਸਰੇ ਦਿਨ ਪੁਤਲੇ ਫ਼ੂਕ ਪ੍ਰਦਰਸ਼ਨ

ਲੁਧਿਆਣਾ, 21 ਜੁਲਾਈ (ਪੁਨੀਤ ਬਾਵਾ)-ਦੇਸ਼ ਪੱਧਰੀ ਟਰੱਕਾਂ ਦੇ ਚੱਕਾ ਜ਼ਾਮ ਦੇ ਦੂਸਰੇ ਦਿਨ ਟਰਾਂਸਪੋਰਟਰਾਂ, ਟਰੱਕਾਂ ਵਾਲਿਆਂ ਤੇ ਟੈਂਪੂ ਵਾਲਿਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਵਾਜਾਈ ਤੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਦੇ ਪੁਤਲੇ ਫ਼ੂਕ ਕੇ ਰੋਸ ...

ਪੂਰੀ ਖ਼ਬਰ »

'ਚਿੱਟੇ' ਨਾਲ ਦੋ ਹੋਰ ਨੌਜਵਾਨਾਂ ਦੀ ਮੌਤ

ਮੌੜ ਮੰਡੀ, ਸੀਂਗੋ ਮੰਡੀ, 21 ਜੁਲਾਈ (ਲਖਵਿੰਦਰ ਸਿੰਘ ਮੌੜ/ਗੁਰਜੀਤ ਸਿੰਘ ਕਮਾਲੂ/ਲੱਕਵਿੰਦਰ ਸ਼ਰਮਾ)-ਅੱਜ ਆਸਾ ਪੱਤੀ ਨੇੜੇ ਟਰੱਕ ਯੂਨੀਅਨ ਮੌੜ ਕਲਾਂ ਦਾ ਨੌਜਵਾਨ ਅਮਨ ਸਿੰਘ (21) ਪੁੱਤਰ ਸਵ. ਹਰਮੇਲ ਸਿੰਘ 'ਚਿੱਟੇ' ਦੀ ਜ਼ਿਆਦਾ ਮਾਤਰਾ ਲੈਣ ਨਾਲ ਮੌਤ ਦੇ ਮੂੰਹ 'ਚ ਜਾ ਪਿਆ ...

ਪੂਰੀ ਖ਼ਬਰ »

ਆਰਥਿਕ ਤੰਗੀ ਦੇ ਚੱਲਦਿਆਂ ਕਿਸਾਨ ਵਲੋਂ ਖ਼ੁਦਕੁਸ਼ੀ

ਕੋਟਕਪੂਰਾ, 21 ਜੁਲਾਈ (ਮੋਹਰ ਗਿੱਲ, ਮੇਘਰਾਜ)-ਆਰਥਿਕ ਤੰਗੀ 'ਤੇ ਚੱਲਦਿਆਂ ਇਕ ਛੋਟੇ ਕਿਸਾਨ ਵਲੋਂ ਪੇ੍ਰਸ਼ਾਨੀ ਦੇ ਆਲਮ 'ਚ ਕੋਈ ਜ਼ਹਿਰੀਲੀ ਦਵਾ ਪੀ ਕੇ ਖ਼ੁਦਕੁਸ਼ੀ ਕਰ ਲਏ ਜਾਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਖਾਰਾ ਦਾ ਵਸਨੀਕ ...

ਪੂਰੀ ਖ਼ਬਰ »

ਭਾਰਤ 'ਚ ਰੋਜ਼ 900 ਤੋਂ ਵੱਧ ਔਰਤਾਂ ਹੁੰਦੀਆਂ ਨੇ ਮਾਨਸਿਕ ਤੇ ਸਰੀਰਕ ਸ਼ੋਸ਼ਣ ਦਾ ਸ਼ਿਕਾਰ

ਮਨਦੀਪ ਸਿੰਘ ਖਰੌੜ ਪਟਿਆਲਾ, 21 ਜੁਲਾਈ-ਹਿੰਦੁਸਤਾਨ ਦੇ ਹਰ ਖੇਤਰ 'ਚ ਸਮੇਂ ਦੇ ਨਾਲ ਵਿਕਾਸ ਤੇ ਬਦਲਾਅ ਹੋਣ ਦੇ ਬਾਵਜੂਦ ਦੇਸ਼ ਭਰ ਦੀਆਂ ਔਰਤਾਂ ਨੂੰ ਸੁਰੱਖਿਆ ਅਤੇ ਸਨਮਾਨ ਦੇਣ ਦੇ ਪੱਧਰ 'ਚ ਕੋਈ ਬਹੁਤੀ ਤਬਦੀਲੀ ਆਉਂਦੀ ਨਜ਼ਰ ਨਹੀਂ ਆ ਰਹੀ | ਜਿੰਨਾ ਔਰਤਾਂ ਦਾ ...

ਪੂਰੀ ਖ਼ਬਰ »

ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਸੰਗਰੂਰ ਜੇਲ੍ਹ ਅਧਿਕਾਰੀਆਂ 'ਤੇ ਮੁਕੱਦਮਾ ਦਰਜ ਕਰਨ ਦੇ ਹੁਕਮ

ਸੰਗਰੂਰ, 21 ਜੁਲਾਈ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)-ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਜ਼ਿਲ੍ਹਾ ਜੇਲ੍ਹ ਸੰਗਰੂਰ 'ਤੇ ਗਾਜ਼ ਸੁੱਟਦਿਆਂ ਸੰਗਰੂਰ ਜੇਲ੍ਹ ਦੇ ਅਧਿਕਾਰੀਆਂ ਵਿਰੁੱਧ ਮਾਮਲਾ ਦਰਜ ਕਰਨ ਦਾ ਹੁਕਮ ਸੁਣਾਇਆ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਕਾਰਗਿਲ ਯੁੱਧ ਨੂੰ ਸਮਰਪਿਤ ਵਾਰ ਮੈਮੋਰੀਅਲ ਦੀ 8ਵੀਂ ਗੈਲਰੀ ਤਿਆਰ

ਅੰਮਿ੍ਤਸਰ, 21 ਜੁਲਾਈ (ਸੁਰਿੰਦਰ ਕੋਛੜ)¸ਅੰਮਿ੍ਤਸਰ ਤੋਂ ਅਟਾਰੀ-ਵਾਹਗਾ ਸਰਹੱਦ ਨੂੰ ਜਾਂਦੀ ਸੜਕ 'ਤੇ ਸ਼ਾਮ ਸਿੰਘ ਅਟਾਰੀ ਵਾਲਾ ਚੌਾਕ 'ਚ ਉਸਾਰੇ ਗਏ 'ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ ਤੇ ਮਿਊਜ਼ੀਅਮ' ਦੀ ਕਾਰਗਿਲ ਜੰਗ 'ਚ ਸ਼ਹੀਦ ਹੋਏ ਫ਼ੌਜੀਆਂ ਨੂੰ ਸਮਰਪਿਤ 8 ...

ਪੂਰੀ ਖ਼ਬਰ »

ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਦੇ ਨਿਰਦੇਸ਼ਾਂ 'ਤੇ ਸੂਬੇ ਵਿਚ ਵੱਖ-ਵੱਖ ਥਾੲੀਂ ਛਾਪੇ

ਚੰਡੀਗੜ੍ਹ, 21 ਜੁਲਾਈ (ਅਜੀਤ ਬਿਊਰੋ)- ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਦੇ ਦਿਸ਼ਾ-ਨਿਰਦੇਸ਼ਾਂ 'ਤੇ ਵਿਭਾਗ ਦੇ ਲੀਗਲ ਮੈਟ੍ਰੋਲੋਜੀ ਵਿੰਗ ਵਲੋਂ ਵੱਡੇ ਪੱਧਰ 'ਤੇ ਵੱਖ-ਵੱਖ ਥਾਂੲੀਂ ਛਾਪੇਮਾਰੀ ਕੀਤੀ ਗਈ | ਲੀਗਲ ਮੈਟ੍ਰੋਲੋਜੀ ਵਿੰਗ ਵਲੋਂ ...

ਪੂਰੀ ਖ਼ਬਰ »

ਜਾਖੜ ਵਲੋਂ ਖਹਿਰਾ ਪਾਸੋਂ ਵਿਰੋਧੀ ਧਿਰ ਦੇ ਨੇਤਾ ਵਜੋਂ ਅਸਤੀਫ਼ਾ ਦੇਣ ਦੀ ਮੰਗ

ਚੰਡੀਗੜ੍ਹ, 21 ਜੁਲਾਈ (ਅਜੀਤ ਬਿਉਰੋ)- ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਪਾਸੋਂ ਪਾਰਟੀ ਸਾਥੀਆਂ ਵਲੋਂ ਉਸ ਿਖ਼ਲਾਫ਼ ਲਾਏ ਭਿ੍ਸ਼ਟਾਚਾਰ ਦੇ ਗੰਭੀਰ ਦੋਸ਼ਾਂ ਦੇ ਮੱਦੇਨਜ਼ਰ ਅਸਤੀਫ਼ੇ ਦੀ ਮੰਗ ਕੀਤੀ ਹੈ | ...

ਪੂਰੀ ਖ਼ਬਰ »

ਪੰਜਾਬ ਅੰਦਰ ਬਿਜਲੀ ਦੀ ਮੰਗ 10 ਹਜ਼ਾਰ ਮੈਗਾਵਾਟ 'ਤੇ ਪਹੁੰਚੀ

ਪਟਿਆਲਾ, 21 ਜੁਲਾਈ (ਜਸਪਾਲ ਸਿੰਘ ਢਿੱਲੋਂ)-ਪੰਜਾਬ ਅੰਦਰ ਕਈ ਥਾਵਾਂ 'ਤੇ ਬਰਸਾਤ ਵੀ ਹੋਈ ਹੈ ਪਰ ਹਾਲੇ ਵੀ ਬਿਜਲੀ ਦੀ ਮੰਗ 10 ਹਜ਼ਾਰ ਮੈਗਾਵਾਟ ਦੇ ਕਰੀਬ ਪਹੁੰਚੀ ਹੋਈ ਹੈ | ਪੰਜਾਬ ਬਿਜਲੀ ਨਿਗਮ ਨੇ ਇਸ ਬਿਜਲੀ ਦੀ ਪੂਰਤੀ ਲਈ ਆਪਣੇ ਤਾਪ ਬਿਜਲੀ ਘਰਾਂ ਦੇ ਵੀ ਚਾਰ ਯੂਨਿਟ ...

ਪੂਰੀ ਖ਼ਬਰ »

ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ ਲੜੇਗਾ 'ਆਪ' ਦਾ ਸਟੂਡੈਂਟ ਵਿੰਗ-ਮੀਤ ਹੇਅਰ

ਚੰਡੀਗੜ੍ਹ, 21 ਜੁਲਾਈ (ਅਜੀਤ ਬਿਊਰੋ)-ਆਮ ਆਦਮੀ ਪਾਰਟੀ (ਆਪ) ਪੰਜਾਬ ਜਿੱਥੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਵਿਦਿਆਰਥੀ ਚੋਣਾਂ ਲੜੇਗੀ, ਉੱਥੇ ਛੇਤੀ ਹੀ ਪੰਜਾਬ ਦੇ ਕਾਲਜਾਂ ਯੂਨੀਵਰਸਿਟੀਆਂ ਅਤੇ ਹੋਰ ਵਿੱਦਿਅਕ ਸੰਸਥਾਨਾਂ 'ਚ ਆਮ ਆਦਮੀ ਪਾਰਟੀ ਦੇ ਸਟੂਡੈਂਟ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦੇ ਨਾਂਅ 'ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੀ ਲੜਕੀ ਗਿ੍ਫ਼ਤਾਰ

ਐੱਸ. ਏ. ਐੱਸ. ਨਗਰ, 21 ਜੁਲਾਈ (ਜਸਬੀਰ ਸਿੰਘ ਜੱਸੀ)-ਵਿਦੇਸ਼ ਭੇਜਣ ਦੇ ਨਾਂਅ 'ਤੇ ਹਿਮਾਚਲ ਪ੍ਰਦੇਸ਼ ਦੇ ਤਿੰਨ ਨੌਜਵਾਨਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ 'ਚ ਥਾਣਾ ਫੇਜ਼-11 ਦੀ ਪੁਲਿਸ ਨੇ ਇੰਮੀਗ੍ਰੇਸ਼ਨ ਕੰਪਨੀ ਦੀ ਮਾਲਕਣ ਨੂੰ ਗਿ੍ਫ਼ਤਾਰ ਕਰਨ 'ਚ ਸਫਲਤਾ ...

ਪੂਰੀ ਖ਼ਬਰ »

ਪੰਜਾਬ 'ਚ ਫਾਰਮਾਸਿਊਟੀਕਲ ਦੀ ਮੋਹਰੀ ਖੇਤਰ ਵਜੋਂ ਹੋਈ ਪਛਾਣ - ਰਜਤ ਅਗਰਵਾਲ

ਚੰਡੀਗੜ੍ਹ, 21 ਜੁਲਾਈ (ਅਜੀਤ ਬਿਊਰੋ)-''ਪੰਜਾਬ ਕੋਲ ਫਾਰਮਾਸਿਊਟੀਕਲ ਖੇਤਰ ਵਿਚ ਅਪਾਰ ਸੰਭਾਵਨਾਵਾਂ ਮੌਜੂਦ ਹਨ ਅਤੇ ਇਨ੍ਹਾਂ ਸੰਭਾਵਨਾਵਾਂ ਨੂੰ ਸਹੀ ਅਰਥਾਂ ਵਿਚ ਲਾਹਾ ਲੈਣ ਲਈ ਸੂਬਾ ਸਰਕਾਰ ਫਾਰਮਾਸਿਊਟੀਕਲ ਪਾਰਕ ਵਿਕਸਿਤ ਕਰਨ ਦੇ ਮੌਕੇ ਤਲਾਸ਼ ਰਹੀ ਹੈ ਤਾਂ ਜੋ ...

ਪੂਰੀ ਖ਼ਬਰ »

ਸਿੱਖ ਜਥੇਬੰਦੀਆਂ ਵਲੋਂ ਗਿ੍ਫ਼ਤਾਰ ਪਾਸਟਰ ਦੇ ਨਵੇਂ ਉਸਾਰੇ ਜਾ ਰਹੇ ਮਾਜਰੀ ਡੇਰੇ 'ਤੇ ਪਾਬੰਦੀ ਲਗਾਉਣ ਦੀ ਮੰਗ

ਮੁੱਲਾਂਪੁਰ ਗਰੀਬਦਾਸ, 21 ਜੁਲਾਈ (ਦਿਲਬਰ ਸਿੰਘ ਖੈਰਪੁਰ)-ਇਸਾਈ ਮਿਸ਼ਨਰੀ ਦੇ ਪਾਸਟਰ ਬਜਿੰਦਰ ਸਿੰਘ ਨੂੰ ਜਬਰ-ਜਨਾਹ ਦੇ ਦੋਸ਼ ਹੇਠ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਜਾਣ ਤੋਂ ਬਾਅਦ ਇਲਾਕੇ ਦੀਆਂ ਸਿੱਖ ਜਥੇਬੰਦੀਆਂ ਨੇ ਮਾਜਰੀ ਬਲਾਕ ਵਿਖੇ ਇਸ ਬਾਬੇ ਦੇ ਨਵੇਂ ਉਸਾਰੇ ...

ਪੂਰੀ ਖ਼ਬਰ »

50 ਸਾਲ ਪਹਿਲਾਂ ਹਾਦਸਾਗ੍ਰਸਤ ਹੋਏ ਫ਼ੌਜ ਦੇ ਜਹਾਜ਼ ਦਾ ਮਲਬਾ ਅਤੇ ਜਵਾਨ ਦੀ ਲਾਸ਼ ਲੱਭੀ

ਦੇਹਰਾਦੂਨ, 21 ਜੁਲਾਈ (ਏਜੰਸੀ)- ਪਹਾੜੀ ਚੜ੍ਹਨ ਵਾਲਿਆਂ ਦੀ ਇਕ ਟੁਕੜੀ ਨੂੰ ਅੱਜ ਇਕ ਫ਼ੌਜੀ ਦੇ ਮਿ੍ਤਕ ਸਰੀਰ ਅਤੇ ਭਾਰਤੀ ਹਵਾਈ ਫ਼ੌਜ ਦੇ ਇਕ ਜਹਾਜ਼ ਦੇ ਮਲਬੇ ਦੇ ਕੁੱਝ ਹਿੱਸੇ ਮਿਲੇ ਜੋ ਕਿ ਹਿਮਾਚਲ ਪ੍ਰਦੇਸ਼ ਦੀ ਸਪਿਤੀ ਘਾਟੀ 'ਚ ਅੱਜ ਤੋਂ ਕਰੀਬ 50 ਸਾਲ ਪਹਿਲਾਂ ...

ਪੂਰੀ ਖ਼ਬਰ »

ਅੱਤਵਾਦੀਆਂ ਨੂੰ ਸੰਸਦ 'ਚ ਲਿਆਂਦਾ ਜਾ ਰਿਹੈ-ਪਾਕਿ ਸੈਨੇਟਰ

ਇਸਲਾਮਾਬਾਦ, 21 ਜੁਲਾਈ (ਏਜੰਸੀ)-ਪਾਕਿਸਤਾਨ 'ਚ ਚੋਣ ਮੈਦਾਨ ਵਿਚ ਉਤਰੇ ਕਈ ਉਮੀਦਵਾਰਾਂ ਦੇ ਪਾਬੰਦੀਸ਼ੁਦਾ ਸੰਗਠਨਾਂ ਨਾਲ ਸਬੰਧ ਹੋਣ ਤੋਂ ਚਿੰਤਤ ਕਈ ਪਾਕਿ ਕਾਨੂੰਨਘਾੜਿਆਂ ਨੇ ਕਿਹਾ ਕਿ ਸੰਸਦ 'ਚ ਕਈ ਅੱਤਵਾਦੀ ਦਾਖਲ ਹੋ ਜਾਣਗੇ | ਉਨ੍ਹਾਂ ਪਾਕਿ ਚੋਣ ਕਮਿਸ਼ਨ ਨੂੰ ...

ਪੂਰੀ ਖ਼ਬਰ »

ਟੀ.ਵੀ.ਐਸ. ਮੋਟਰ ਕੰਪਨੀ ਅਤੇ ਭਾਰਤੀ ਫ਼ੌਜ ਦੀ 'ਰਾਈਡ ਟੂ ਕਾਰਗਿਲ' ਯਾਤਰਾ ਚੰਡੀਗੜ੍ਹ ਪੁੱਜੀ

ਚੰਡੀਗੜ੍ਹ, 21 ਜੁਲਾਈ (ਅ.ਬ.)-ਟੀ.ਵੀ.ਐਸ. ਮੋਟਰ ਕੰਪਨੀ ਦੇ ਸਹਿਯੋਗ ਨਾਲ ਭਾਰਤੀ ਫੌਜ ਦੁਆਰਾ ਆਯੋਜਿਤ 'ਰਾਇਡ ਟੂ ਕਾਰਗਿਲ' ਮੋਟਰ ਸਾਈਕਲ ਯਾਤਰਾ 2 ਜੁਲਾਈ, 2018 ਨੂੰ ਬੇਂਗਲੂਰ ਤੋਂ ਸ਼ੁਰੂ ਹੋ ਕੇ ਚੰਡੀਗੜ੍ਹ ਪਹੁੰਚ ਚੁੱਕੀ ਹੈ | ਕਾਰਗਿਲ ਲੜਾਈ ਵਿਚ ਭਾਰਤ ਦੀ ਜਿੱਤ ਦਾ ਜਸ਼ਨ ...

ਪੂਰੀ ਖ਼ਬਰ »

ਰਾਹੁਲ 'ਚ ਕਾਂਗਰਸ ਦੀ ਅਗਵਾਈ ਕਰਨ 'ਤੇ ਗੰਭੀਰਤਾ ਦੀ ਕਮੀ- ਭਾਜਪਾ

ਨਵੀਂ ਦਿੱਲੀ, 21 ਜੁਲਾਈ (ਏਜੰਸੀ)-ਭਾਜਪਾ ਨੇ ਅੱਜ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਉਨ੍ਹਾਂ 'ਚ ਪਾਰਟੀ ਦੀ ਅਗਵਾਈ ਕਰਨ ਦੇ ਸਮਰੱਥਾ ਤੇ ਗੰਭੀਰਤਾ ਦੀ ਕਮੀ ਹੈ | ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ 'ਚ ਕੇਵਲ 'ਹਲਕਾਪਨ ਅਤੇ ...

ਪੂਰੀ ਖ਼ਬਰ »

ਕਸ਼ਮੀਰ 'ਚ ਭਾਜਪਾ ਨੇ ਮਹਿਬੂਬਾ ਨੂੰ ਦਿੱਤੀ ਸਲਾਹ

ਜੰਮੂ, 21 ਜੁਲਾਈ (ਪੀ.ਟੀ.ਆਈ.)-ਭਾਜਪਾ ਦੇ ਸੀਨੀਅਰ ਨੇਤਾ ਤੇ ਜੰਮੂ-ਕਸ਼ਮੀਰ ਦੇ ਸਾਬਕਾ ਉੱਪ ਮੁੱਖ ਮੰਤਰੀ ਕਵਿੰਦਰ ਗੁਪਤਾ ਨੇ ਪੀ.ਡੀ.ਪੀ. ਮੁੱਖੀ ਮਹਿਬੂਬਾ ਮੁਫ਼ਤੀ ਨੂੰ ਕਿਹਾ ਕਿ ਉਹ ਆਪਣੀ ਸਾਬਕਾ ਸਹਿਯੋਗੀ ਪਾਰਟੀ ਪ੍ਰਤੀ ਗੈਰ-ਜ਼ਿੰਮੇਵਾਰਾਨਾ ਬਿਆਨ ਦੇਣ ਨਾਲੋਂ ...

ਪੂਰੀ ਖ਼ਬਰ »

ਗੁ: ਸ੍ਰੀ ਅੰਬ ਸਾਹਿਬ ਵਿਖੇ ਸਰਾਂ 'ਚ ਰਹਿ ਰਹੇ ਪੁਲਿਸ ਕਰਮਚਾਰੀਆਂ ਨੂੰ ਬਾਹਰ ਕੱਢਣ ਲਈ ਯੂਨਾਈਟਿਡ ਸਿੱਖ ਪਾਰਟੀ ਨੇ ਮੈਨੇਜਰ ਨੂੰ ਸੌ ਾਪਿਆ ਮੰਗ ਪੱਤਰ

ਐੱਸ. ਏ. ਐੱਸ. ਨਗਰ, 21 ਜੁਲਾਈ (ਨਰਿੰਦਰ ਸਿੰਘ ਝਾਂਮਪੁਰ)-ਸਥਾਨਕ ਫੇਜ਼-8 ਸਥਿਤ ਗੁਰਦੁਆਰਾ ਸ੍ਰੀ ਅੰਬ ਸਾਹਿਬ ਦੀ ਸਰਾਂ ਵਿਚ ਪੰਜਾਬ ਦੇ ਕਿਸੇ ਰਾਜਸੀ ਆਗੂ ਦੇ ਸੁਰੱਖਿਆ ਕਰਮਚਾਰੀਆਂ ਦੇ ਪਿਛਲੇ 4 ਮਹੀਨਿਆਂ ਤੋਂ ਰਹਿਣ ਸਬੰਧੀ ਸੂਚਨਾ ਮਿਲਣ 'ਤੇ ਯੂਨਾਈਟਿਡ ਸਿੱਖ ਪਾਰਟੀ ...

ਪੂਰੀ ਖ਼ਬਰ »

ਬੇਵਿਸਾਹੀ ਮੁੱਦਾ-ਸ਼ਿਵ ਸੈਨਾ ਨੇ ਮੋਦੀ ਦੀ ਫਰਾਂਸ ਅਤੇ ਰਾਹੁਲ ਦੀ ਕ੍ਰੋਏਸ਼ੀਆ ਨਾਲ ਕੀਤੀ ਤੁਲਨਾ

ਮੁੰਬਈ, 21 ਜੁਲਾਈ (ਪੀ. ਟੀ. ਆਈ.)- ਫੁੱਟਬਾਲ ਵਿਸ਼ਵ ਕੱਪ ਦੇ ਫ਼ਾਈਨਲ ਦੀ ਤੁਲਨਾ ਬੇਵਿਸਾਹੀ ਮਤੇ ਨਾਲ ਕਰਦਿਆਂ ਸ਼ਿਵ ਸੈਨਾ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਇਦ ਜੇਤੂ ਵਜੋਂ ਸਾਹਮਣੇ ਉਭਰ ਕੇ ਆਏ ਹਨ ਪਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ...

ਪੂਰੀ ਖ਼ਬਰ »

ਤੰਗਧਾਰ ਸੈਕਟਰ 'ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ

ਸ੍ਰੀਨਗਰ, 21 ਜੁਲਾਈ (ਮਨਜੀਤ ਸਿੰਘ)-ਉਤਰੀ-ਕਸ਼ਮੀਰ ਦੇ ਜ਼ਿਲ੍ਹਾ ਕੁਪਵਾੜਾ ਦੇ ਤੰਗਧਾਰ ਸੈਕਟਰ ਵਿਖੇ ਫ਼ੌਜ ਨੇ ਅੱਤਵਾਦੀਆਂ ਦੀ ਇਕ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ | ਸੂਤਰਾਂ ਅਨੁਸਾਰ ਤੰਗਧਾਰ ਸੈਕਟਰ ਦੇ ਬਲਤਿਦਾਨ ਜੰਗਲੀ ਇਲਾਕੇ 'ਚ ਅੱਜ ਸਵੇਰ 6 ...

ਪੂਰੀ ਖ਼ਬਰ »

ਸ਼ਹਿਰ 'ਚ ਝਪਟਮਾਰੀ ਦੇ ਦੋ ਮਾਮਲੇ ਦਰਜ

ਚੰਡੀਗੜ੍ਹ, 21 ਜੁਲਾਈ (ਗੁਰਪ੍ਰੀਤ ਸਿੰਘ ਜਾਗੋਵਾਲ)- ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਝਪਟਮਾਰੀ ਦੇ ਦੋ ਮਾਮਲੇ ਪੁਲਿਸ ਨੇ ਦਰਜ ਕੀਤੇ ਹਨ | ਪਹਿਲੇ ਮਾਮਲੇ ਦੀ ਸ਼ਿਕਾਇਤ ਧਨਾਸ ਦੇ ਰਹਿਣ ਵਾਲੇ ਗੁਰਦਿਆਲ ਚੰਦ ਨੇ ਪੁਲਿਸ ਨੂੰ ਦਿੱਤੀ ਹੈ | ਸ਼ਿਕਾਇਤ ਕਰਤਾ ਨੇ ਦੱਸਿਆ ...

ਪੂਰੀ ਖ਼ਬਰ »

ਅਧਿਆਪਕ ਮਾਪੇ ਬੈਠਕ ਹੋਈ

ਕਰਨਾਲ, 21 ਜੁਲਾਈ (ਗੁਰਮੀਤ ਸਿੰਘ ਸੱਗੂ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਤੇ ਪ੍ਰਾਇਮਰੀ ਪਾਠਸ਼ਾਲਾ ਸੈਕਟਰ 13 ਵਿਖੇ ਅਧਿਆਪਕ ਮਾਪੇ ਬੈਠਕ ਕੀਤਾ ਗਿਆ | ਬੈਠਕ 'ਚ ਲਗਪਗ 100 ਮਾਪੇ ਸ਼ਾਮਿਲ ਹੋਏ | ਇਸ ਨਾਲ ਹੀ ਸਕੂਲ ਵਿਖੇ ਬੁਟੇ ਵੀ ਲਗਾਏ ਗਏ ਜਿਸ ਵਿਚ ਅਧਿਆਪਕਾਂ, ...

ਪੂਰੀ ਖ਼ਬਰ »

ਮੁਹਾਲੀ ਵਿਖੇ ਆਈਲਟਸ ਕਰਨ ਆਏ ਨੌਜਵਾਨ ਦੀ ਸ਼ੱਕੀ ਹਾਲਤ 'ਚ ਮੌਤ

ਐੱਸ. ਏ. ਐੱਸ. ਨਗਰ, 21 ਜੁਲਾਈ (ਜਸਬੀਰ ਸਿੰਘ ਜੱਸੀ)-ਵੀਰਵਾਰ ਦੀ ਰਾਤ ਸ਼ੱਕੀ ਹਾਲਤ 'ਚ ਕੁਝ ਨੌਜਵਾਨ ਇਕ ਲਾਸ਼ ਨੂੰ ਫੇਜ਼-6 ਦੇ ਸਿਵਲ ਹਸਪਤਾਲ ਵਿਖੇ ਛੱਡ ਕੇ ਫ਼ਰਾਰ ਹੋ ਗਏ, ਜਦਕਿ ਉਕਤ ਨੌਜਵਾਨਾਂ ਨੇ ਆਪਣੀ ਇਕ ਜਾਣਕਾਰ ਮਹਿਲਾ ਨੂੰ ਹਸਪਤਾਲ ਵਿਖੇ ਇਹ ਕਹਿ ਕੇ ਬੁਲਾ ਲਿਆ ...

ਪੂਰੀ ਖ਼ਬਰ »

ਬੀ. ਪੀ. ਐਲ. ਤੇ ਲੋੜਵੰਦਾਂ ਨੂੰ ਭਾਜਪਾ ਲੀਗਲ ਸੈੱਲ ਦੇਵੇਗਾ ਮੁਫ਼ਤ ਕਾਨੂੰਨੀ ਸਹਾਇਤਾ-ਕਿਰਮਚ

ਕਰਨਾਲ, 21 ਜੁਲਾਈ (ਗੁਰਮੀਤ ਸਿੰਘ ਸੱਗੂ)-ਭਾਜਪਾ ਲੀਗਲ ਸੈਲ ਦੇ ਸੂਬਾਈ ਸੰਯੋਜਕ ਧੂਮਨ ਸਿੰਘ ਕਿਰਮਚ ਨੇ ਕਿਹਾ ਕਿ ਹਰਿਆਣਾ ਵਿਚ ਜਿਹੜੇ ਬੀ. ਪੀ. ਐਲ ਅਤੇ ਲੋੜਵੰਦ ਲੋਕ ਹਨ ਉਨ੍ਹਾਂ ਨੂੰ ਭਾਜਪਾ ਲੀਗਲ ਸੈਲ ਵਲੋਂ ਮੁਫ਼ਤ ਕਾਨੂੰਨੀ ਸਹਾਇਤਾ ਦਿਤੀ ਜਾਏਗੀ | ਉਹ ਅੱਜ ...

ਪੂਰੀ ਖ਼ਬਰ »

ਐਾਟੀ ਕਰਾਈਮ ਯੂਥ ਕਲੱਬ ਵਲੋਂ 'ਨਸ਼ਾ ਛੱਡੋ' ਮੁਹਿੰਮ ਦੇ ਤਹਿਤ ਸੱਭਿਆਚਾਰਕ ਪ੍ਰੋਗਰਾਮ

ਸਿਰਸਾ, 21 ਜੁਲਾਈ (ਭੁਪਿੰਦਰ ਪੰਨੀਵਾਲੀਆ)-ਐਾਟੀ ਕਰਾਈਮ ਯੂਥ ਕਲੱਬ ਵੱਲੋਂ ਜ਼ਿਲ੍ਹੇ 'ਚ ਚਲਾਈ ਜਾ ਰਹੀ 'ਨਸ਼ਾ ਛਡੋ' ਮੁਹਿੰਮ ਦੇ ਤਹਿਤ ਸਮਾਜਿਕ ਬੁਰਾਈਆਂ 'ਤੇ ਸੱਟ ਮਾਰਦਾ ਸੱਭਿਆਚਾਰਕ ਪ੍ਰੋਗਰਾਮ ਨਾਥੂਸਰੀ ਚੌਪਟਾ 'ਚ ਕਰਵਾਇਆ ਗਿਆ ਜਿਸ ਦੇ ਮੁੱਖ ਮਹਿਮਾਨ ਜ਼ਿਲ੍ਹਾ ...

ਪੂਰੀ ਖ਼ਬਰ »

ਪੁਲਿਸ ਮੁਖੀ ਨੇ ਰੈਲੀ ਵਾਲੀ ਥਾਂ ਦਾ ਕੀਤਾ ਦੌਰਾ

ਕੁਰੂਕਸ਼ੇਤਰ/ਸ਼ਾਹਾਬਾਦ, 21 ਜੁਲਾਈ (ਜਸਬੀਰ ਸਿੰਘ ਦੁੱਗਲ)-ਦੇਰ ਸ਼ਾਮ ਪੁਲਿਸ ਮੁਖੀ ਅਭਿਸ਼ੇਕ ਜੋਰਵਾਲ ਨੇ ਸ਼ਾਹਾਬਾਦ ਅਨਾਜ਼ ਮੰਡੀ ਸਥਿਤ ਰੈਲੀ ਥਾਂ ਦਾ ਦੌਰਾ ਕੀਤਾ ਅਤੇ ਪੁਲਿਸ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ | ਉਨ੍ਹਾਂ ਨੇ ਕਿਹਾ ਕਿ ਸਾਰੇ ਪੁਲਿਸ ...

ਪੂਰੀ ਖ਼ਬਰ »

ਮੰਡੀ ਗੋਬਿੰਦਗੜ੍ਹ 'ਚੋਂ ਸੀ.ਐਨ.ਜੀ. ਗੈਸ ਨਾਲ ਇੰਡਸਟਰੀ ਚਲਾਉਣ ਦੀ ਸ਼ੁਰੂਆਤ

ਮੰਡੀ ਗੋਬਿੰਦਗੜ੍ਹ, 21 ਜੁਲਾਈ (ਬਲਜਿੰਦਰ ਸਿੰਘ)-ਮੰਡੀ ਗੋਬਿੰਦਗੜ੍ਹ ਪੰਜਾਬ ਦਾ ਪਹਿਲਾ ਸ਼ਹਿਰ ਹੈ ਜਿੱਥੇ ਸੀ.ਐਨ.ਜੀ. ਗੈਸ ਨਾਲ ਲੋਹਾ ਢਲਾਈ ਕਰਨ ਵਾਲੀ ਰੋਲਿੰਗ ਮਿਲ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਨਾਲ ਨਾ ਕੇਵਲ ਤਿਆਰ ਮਾਲ ਦੀ ਗੁਣਵੱਤਾ 'ਚ ਵਾਧਾ ਹੋਣ ਦੀ ਉਮੀਦ ਹੈ ...

ਪੂਰੀ ਖ਼ਬਰ »

ਪਾਕਿ 'ਚ ਹਿੰਦੂ ਘਟੇ ਪਰ ਵੋਟਾਂ ਵਧੀਆਂ, ਪਾਕਿਸਤਾਨ ਚੋਣ ਕਮਿਸ਼ਨ ਦੇ ਦਾਅਵੇ ਹਕੀਕਤ ਤੋਂ ਦੂਰ

ਅੰਮਿ੍ਤਸਰ, 21 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਚੋਣ ਕਮਿਸ਼ਨ ਵਲੋਂ ਹਾਲ ਹੀ 'ਚ ਜਾਰੀ ਕੀਤੇ ਤਾਜ਼ਾ ਅੰਕੜਿਆਂ ਮੁਤਾਬਿਕ ਪਾਕਿਸਤਾਨ ਦੇ ਘੱਟ ਗਿਣਤੀ ਭਾਈਚਾਰੇ ਦੀਆਂ ਵੋਟਾਂ ਦੀ ਗਿਣਤੀ 'ਚ 30 ਫ਼ੀਸਦੀ ਵਾਧਾ ਹੋਇਆ ਹੈ | ਦਾਅਵਾ ਕੀਤਾ ਜਾ ਰਿਹਾ ਹੈ ਕਿ ਸਾਲ 2013 'ਚ ਪਾਕਿ ...

ਪੂਰੀ ਖ਼ਬਰ »

ਨਿਗੂਣੀ ਤਨਖ਼ਾਹ 'ਤੇ ਕੰਮ ਕਰਨ ਵਾਲੇ ਸਰਕਾਰੀ ਨੌਕਰੀ ਲੱਗਣ ਦੀ ਉਮਰ ਹੱਦ ਟੱਪੇ

ਮਾਨਸਾ, 21 ਜੁਲਾਈ (ਗੁਰਚੇਤ ਸਿੰਘ ਫੱਤੇਵਾਲੀਆ)- ਰਾਜ ਦੇ ਸਰਕਾਰੀ ਅਦਾਰਿਆਂ 'ਚ ਨਿਗੂਣੀ ਤਨਖ਼ਾਹ 'ਤੇ ਕੰਮ ਕਰਨ ਵਾਲਿਆਂ ਦੀ ਸਰਕਾਰੀ ਨੌਕਰੀ ਲੱਗਣ ਦੀ ਉਮਰ ਹੱਦ ਟੱਪ ਚੁੱਕੀ ਹੈ ਅਤੇ ਬਹੁਤੇ ਨਜ਼ਦੀਕ ਹਨ | ਜੇਕਰ ਪੰਜਾਬ ਦੀ ਉਚੇਰੀ ਸਿੱਖਿਆ ਦੀ ਗੱਲ ਕਰੀਏ ਤਾਂ ਇਸ ...

ਪੂਰੀ ਖ਼ਬਰ »

24 ਤੋਂ 31 ਜੁਲਾਈ ਤੱਕ ਬੰਦ ਰਹੇਗਾ ਗੋਲਡਨ ਟੈਂਪਲ ਪਲਾਜ਼ਾ

ਅੰਮਿ੍ਤਸਰ, 21 ਜੁਲਾਈ (ਸੁਰਿੰਦਰ ਕੋਛੜ, ਜਸਵੰਤ ਸਿੰਘ ਜੱਸ)-ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਬਣਾਇਆ ਗਿਆ ਗੋਲਡਨ ਟੈਂਪਲ ਪਲਾਜ਼ਾ (ਗੋਲਡਨ ਟੈਂਪਲ ਵਿਆਖਿਆ ਕੇਂਦਰ), ਜਿਸ 'ਚ ਸਿੱਖ ਇਤਿਹਾਸ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਬਾਰੇ ਜਾਣਕਾਰੀ ...

ਪੂਰੀ ਖ਼ਬਰ »

'ਅਸ਼ਕੇ' ਦਾ ਟਰੇਲਰ ਏਨਾ ਲੇਟ ਕਿਉਂ-ਦਰਸ਼ਕਾਂ ਦੀ ਵੱਖੋ-ਵੱਖਰੀ ਪ੍ਰਤੀਕਿਰਿਆ

ਜਲੰਧਰ, 21 ਜੁਲਾਈ (ਜਸਪਾਲ ਸਿੰਘ)-ਪੰਜਾਬੀ ਗਾਇਕੀ ਤੇ ਸਿਨੇਮੇ 'ਚ ਨਵੀਂ ਪਿਰਤ ਪਾਉਣ ਵਾਲੇ ਅਮਰਿੰਦਰ ਗਿੱਲ ਦੀ ਨਵੀਂ ਫ਼ਿਲਮ 'ਅਸ਼ਕੇ' 27 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ | ਇਹ ਪਹਿਲੀ ਫ਼ਿਲਮ ਹੋਵੇਗੀ, ਜਿਸ ਦਾ ਟਰੇਲਰ ਏਨੀ ਸ਼ਿੱਦਤ ਨਾਲ ਉਡੀਕਿਆ ਜਾ ਰਿਹਾ ਹੈ, ਪਰ ਫ਼ਿਲਮ ...

ਪੂਰੀ ਖ਼ਬਰ »

ਕੈਨੇਡੀਅਨ ਅਕੈਡਮੀ ਲਗਵਾ ਰਹੀ ਹੈ 6 (5) ਬੈਂਡ 'ਤੇ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ

ਫ਼ਰੀਦਕੋਟ, 21 ਜੁਲਾਈ (ਜਸਵੰਤ ਸਿੰਘ ਪੁਰਬਾ)-ਕੈਨੇਡੀਅਨ ਅਕੈਡਮੀ ਨੇ ਇਕ ਹੋਰ ਸਫਲਤਾ ਦੀ ਪੁਲਾਂਘ ਪੁੱਟਦੇ ਹੋਏ ਜਸ਼ਨਪ੍ਰੀਤ ਸਿੰਘ ਪੁੱਤਰ ਦਲਵਾਗ ਸਿੰਘ ਵਾਸੀ ਧੂਰੀ ਦਾ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਲਗਵਾ ਕੇ ਦਿੱਤਾ | ਵੀਜ਼ਾ ਹੋਲਡਰ ਵਿਦਿਆਰਥੀ ਨੇ ਸੰਸਥਾ ਦਾ ...

ਪੂਰੀ ਖ਼ਬਰ »

ਕਾਹਨ ਸਿੰਘ ਪੰਨੂ ਵਲੋਂ ਬਾਸਮਤੀ ਲਈ ਸਿਫ਼ਾਰਿਸ਼ ਕੀਟਨਾਸ਼ਕ ਤੇ ਉੱਲੀਨਾਸ਼ਕ ਮੁਹਿੰਮ ਦਾ ਉਦਘਾਟਨ

ਅੰਮਿ੍ਤਸਰ, 21 ਜੁਲਾਈ (ਅ.ਬ.)- ਪੰਜਾਬ ਸਰਕਾਰ ਦੇ ਖੇਤੀਬਾੜੀ ਸਕੱਤਰ ਸ. ਕਾਹਨ ਸਿੰਘ ਪੰਨੂ ਨੇ ਅੱਜ ਇਕ ਵੱਡੀ ਸਭਾ ਨੂੰ ਸੰਬੋਧਿਤ ਕਰਦਿਆਂ ਕੀਟਨਾਸ਼ਕ ਦਵਾਈਆਂ ਦੇ ਵਿਕਰੇਤਾ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਬਾਸਮਤੀ ਝੋਨੇ ਦੀ ਬਿਜਾਈ ਦੌਰਾਨ ਸਿਫ਼ਾਰਿਸ਼ ...

ਪੂਰੀ ਖ਼ਬਰ »

ਛਮਾਹੀ ਰੱਖ ਰਖਾਵ ਕਰਕੇ 23 ਤੋਂ 31 ਜੁਲਾਈ ਤੱਕ ਬੰਦ ਰਹੇਗਾ 'ਵਿਰਾਸਤ-ਏ-ਖ਼ਾਲਸਾ'

ਸ੍ਰੀ ਅਨੰਦਪੁਰ ਸਾਹਿਬ, 21 ਜੁਲਾਈ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖ਼ਾਲਸਾ ਛਮਾਹੀ ਰੱਖ ਰਖਾਵ ਦੇ ਕਰਕੇ 23 ਜੁਲਾਈ 2018 ਤੋਂ 31 ਜਲਾਈ 2018 ਤੱਕ ਸੈਲਾਨੀਆਂ ਦੇ ਲਈ ਬੰਦ ਰਹੇਗਾ | ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸਾਰੇ ਸੈਲਾਨੀ ਹੁਣ 1 ਅਗਸਤ ਤੋਂ ...

ਪੂਰੀ ਖ਼ਬਰ »

ਮਿਲਕ ਪਲਾਂਟ ਲੁਧਿਆਣਾ 'ਚ ਠੱਗੀ ਬਾਰੇ ਬੈਂਸ ਦੇ ਦੋਸ਼ ਸਰਕਾਰੀ ਆਡਿਟ 'ਚ ਵੀ ਸਹੀ ਪਾਏ ਗਏ

ਜਲੰਧਰ, 21 ਜੁਲਾਈ (ਮੇਜਰ ਸਿੰਘ)-ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸ: ਸਿਮਰਜੀਤ ਸਿੰਘ ਬੈਂਸ ਵਲੋਂ ਸਪਲਾਈ ਕੀਤੇ ਜਾਣ ਵਾਲੇ ਦੁੱਧ 'ਚ ਫੈਟ ਤੇ ਸੁੱਕੇ ਦੁੱਧ 'ਚ ਮਿਲੀ ਦਰ ਤੋਂ ਮਿਕਦਾਰ ਘੱਟ ਕਰਕੇ ਪੰਜਾਬ ਦੇ 11 ਮਿਲਕ ਪਲਾਂਟਾਂ ਵਲੋਂ ਹਰ ਮਹੀਨੇ 100 ਕਰੋੜ ਰੁਪਏ ਦੇ ਕਰੀਬ ਦੀ ...

ਪੂਰੀ ਖ਼ਬਰ »

ਤੇਲੰਗਾਨਾ ਸੂਬੇ ਦੇ ਵਿਧਾਇਕ ਤਨਖਾਹ ਲੈਣ ਦੇ ਮਾਮਲੇ 'ਚ ਦੇਸ਼ ਭਰ 'ਚ ਮੋਹਰੀ

ਲੁਧਿਆਣਾ, 21 ਜੁਲਾਈ (ਬੀ.ਐਸ.ਬਰਾੜ)-ਲੋਕਤੰਤਰ ਤਰੀਕੇ ਨਾਲ ਚੁਣ ਕੇ ਦੇਸ਼ ਦੇ ਵੱਖ-ਵੱਖ 31 ਸੂਬਿਆਂ ਦੀਆਂ ਵਿਧਾਨ ਸਭਾ ਚਲਾ ਰਹੇ ਦੇਸ਼ ਦੇ ਲਗਪਗ 4120 ਵਿਧਾਇਕਾਂ ਦੀਆਂ ਤਨਖਾਹਾਂ ਅਤੇ ਭੱਤਿਆਂ ਸਮੇਤ ਪਿਛਲੇ ਕੁਝ ਸਾਲਾਂ 'ਚ ਅਥਾਹ ਵਾਧਾ ਹੋਇਆ ਜਾਪਦਾ ਹੈ | ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਅਨੰਤਨਾਗ ਤੇ ਕੁਲਗਾਮ ਵਿਖੇ ਅੱਤਵਾਦੀ ਹਮਲੇ

ਸ੍ਰੀਨਗਰ, 21 ਜੁਲਾਈ (ਮਨਜੀਤ ਸਿੰਘ)-ਦੱਖਣੀ-ਕਸ਼ਮੀਰ ਦੇ ਅਨੰਤਨਾਗ ਅਤੇ ਕੁਲਗਾਮ ਜ਼ਿਲਿ੍ਹਆਂ 'ਚ ਸ਼ੱਕੀ ਅੱਤਵਾਦੀਆਂ ਨੇ ਸੀ.ਆਰ.ਪੀ. ਅਤੇ ਫ਼ੌਜ ਦੇ ਗਸ਼ਤੀ ਦਲਾਂ 'ਤੇ ਵੱਖ-ਵੱਖ ਹਮਲੇ ਕੀਤੇ | ਸੁਰੱਖਿਆ ਬਲਾਂ ਦੀ ਜਵਾਬੀ ਕਾਰਵਾਈ ਤੋਂ ਬਾਅਦ ਅੱਤਵਾਦੀ ਫ਼ਰਾਰ ਹੋ ਗਏ | ਇਸ ...

ਪੂਰੀ ਖ਼ਬਰ »

ਪੰਜਾਬ ਅਤੇ ਹਰਿਆਣਾ ਦੇ ਕਈ ਇਲਾਕਿਆਂ 'ਚ ਭਾਰੀ ਮੀਂਹ

ਚੰਡੀਗੜ੍ਹ, 21 ਜੁਲਾਈ (ਪੀ.ਟੀ.ਆਈ.)-ਪੰਜਾਬ ਅਤੇ ਹਰਿਆਣਾ ਦੇ ਕਈ ਇਲਾਕਿਆਂ 'ਚ ਭਾਰੀ ਮੀਂਹ ਪੈਣ ਕਾਰਨ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ | ਪੰਜਾਬ ਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ 'ਚ 16.4 ਮਿਲੀ ਮੀਟਰ ਬਾਰਿਸ਼ ਮਾਪੀ ਗਈ, ਜਿਸ ਕਾਰਨ ਸ਼ਹਿਰ ਦੇ ਨੀਵੇਂ ...

ਪੂਰੀ ਖ਼ਬਰ »

ਦੱਖਣੀ ਏਸ਼ੀਆ 'ਚ ਸ੍ਰੀਲੰਕਾ ਭਾਰਤ ਦਾ ਭਰੋਸੇਯੋਗ ਸਾਥੀ-ਮੋਦੀ

ਨਵੀਂ ਦਿੱਲੀ, 21 ਜੁਲਾਈ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀਲੰਕਾ ਨੂੰ ਦੱਖਣੀ ਏਸ਼ੀਆ ਅਤੇ ਭਾਰਤੀ ਸਾਗਰ ਖ਼ੇਤਰ 'ਚ ਆਪਣਾ ਭਰੋਸੇਯੋਗ ਸਹਿਯੋਗੀ ਦੱਸਦੇ ਹੋਏ ਕਿਹਾ ਹੈ ਕਿ ਦੋਵੇਂ ਦੇਸ਼ ਸਾਂਝੀ ਪ੍ਰਗਤੀ ਦੀ ਦਿ੍ਸ਼ਟੀ ਨੂੰ ਅਸਲੀ ਜਾਮਾ ਪਹਿਨਾਉਣ ਲਈ ...

ਪੂਰੀ ਖ਼ਬਰ »

ਪਸ਼ੂ ਪਾਲਣ ਵਿਭਾਗ ਦਾ ਡਾਇਰੈਕਟਰ ਤੁਰੰਤ ਕਿਸੇ ਆਈ.ਏ.ਐਸ. ਅਧਿਕਾਰੀ ਨੂੰ ਲਗਾਇਆ ਜਾਵੇ-ਯੂਨੀਅਨ ਆਗੂ

ਬਟਾਲਾ, 21 ਜੁਲਾਈ (ਕਾਹਲੋਂ)-ਅੱਜ ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰ ਐਸੋਸ਼ੀਏਸ਼ਨ ਦੇ ਆਗੂਆਂ ਸੂਬਾ ਪ੍ਰਧਾਨ ਬਰਿੰਦਰਪਾਲ ਸਿੰਘ ਕੈਰੋ, ਨਿਰਮਲ ਸੈਣੀ, ਕਿਸ਼ਨ ਚੰਦਰ ਮਹਾਜਨ, ਗੁਰਦੀਪ ਸਿੰਘ ਬਾਸੀ, ਪਰਮਜੀਤ ਸਿੰਘ ਗਰੇਵਾਲ, ਮਨਦੀਪ ਸਿੰਘ, ਜਗਰਾਜ ਸਿੰਘ ਟੱਲੋਵਾਲ, ...

ਪੂਰੀ ਖ਼ਬਰ »

ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਦੇ ਪ੍ਰਧਾਨ ਭਾਈ ਰਣਬੀਰ ਸਿੰਘ ਪਰਮਾਰ ਵਲੋਂ ਅਸਤੀਫ਼ਾ

ਕੈਲਗਰੀ 21 ਜੁਲਾਈ (ਜਸਜੀਤ ਸਿੰਘ ਧਾਮੀ)-ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਦੇ ਮੁੱਖ ਸੇਵਾਦਾਰ ਭਾਈ ਰਣਬੀਰ ਸਿੰਘ ਪਰਮਾਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ | ਉਨ੍ਹਾਂ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਦੋ ਦੀ ਪ੍ਰਬੰਧਕ ਕਮੇਟੀ ਦੀ ਚੋਣ ...

ਪੂਰੀ ਖ਼ਬਰ »

ਮੱਧ ਪ੍ਰਦੇਸ਼ 'ਚ ਨਾਬਾਲਗ ਗੰੂਗੀ-ਬੋਲੀ ਲੜਕੀ ਨਾਲ ਜਬਰ ਜਨਾਹ-ਮੁਲਜ਼ਮ ਗਿ੍ਫ਼ਤਾਰ

ਸਿਹੋਰ (ਮੱਧ ਪ੍ਰਦੇਸ਼), 21 ਜੁਲਾਈ (ਪੀ. ਟੀ. ਆਈ.)-ਮੱਧ ਪ੍ਰਦੇਸ਼ ਦੀ ਬੁਧਨੀ ਤਹਿਸੀਲ 'ਚ ਇਕ 12 ਸਾਲ ਦੀ ਗੰੂਗੀ ਤੇ ਬੋਲੀ ਲੜਕੀ ਨਾਲ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਹਲਕੇ 'ਚ ਵਾਪਰੀ ਇਸ ਘਟਨਾ 'ਚ ਪੁਲਿਸ ਨੇ ਦੋਸ਼ੀ ਨੂੰ ...

ਪੂਰੀ ਖ਼ਬਰ »

ਰਾਜਸਥਾਨ ਚੋਣਾਂ 'ਚ ਵਸੁੰਧਰਾ ਰਾਜੇ ਹੋਣਗੇ ਮੁੱਖ ਮੰਤਰੀ ਅਹੁਦੇ ਲਈ ਉਮੀਦਵਾਰ

ਜੈਪੁਰ, 21 ਜੁਲਾਈ (ਏਜੰਸੀਆਂ)-ਰਾਜਸਥਾਨ 'ਚ ਮੁੱਖ ਮੰਤਰੀ ਦੇ ਅਹੁਦੇ ਲਈ ਚੱਲ ਰਹੀਆਂ ਦਾਅਵੇਦਾਰੀ ਦੀਆਂ ਅਟਕਲਾਂ ਨੂੰ ਅੱਜ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਸਮਾਪਤ ਕਰ ਦਿੱਤਾ | ਅਮਿਤ ਸ਼ਾਹ ਨੇ ਕਿਹਾ ਕਿ ਰਾਜਸਥਾਨ ਵਿਧਾਨ ਸਭਾ ਚੋਣਾਂ 'ਚ ਮੁੱਖ ਮੰਤਰੀ ਵਸੁੰਧਰਾ ਰਾਜੇ ...

ਪੂਰੀ ਖ਼ਬਰ »

ਨਾਮਜ਼ਦਗੀ ਕਾਗਜ਼ਾਂ 'ਚ ਗ਼ਲਤ ਵਿੱਦਿਅਕ ਜਾਣਕਾਰੀ ਦੇਣ ਲਈ 'ਆਪ' ਵਿਧਾਇਕ 'ਤੇ ਮਾਮਲਾ ਦਰਜ

ਨਵੀਂ ਦਿੱਲੀ, 21 ਜੁਲਾਈ (ਪੀ. ਟੀ. ਆਈ.)-ਦਿੱਲੀ 'ਚ ਆਮ ਆਦਮੀ ਪਾਰਟੀ ਦੇ ਇਕ ਵਿਧਾਇਕ ਫ਼ਤਿਹ ਸਿੰਘ ਿਖ਼ਲਾਫ਼ ਨਾਮਜ਼ਦਗੀ ਕਾਗਜ਼ਾਂ 'ਚ ਵਿੱਦਿਅਕ ਯੋਗਤਾਵਾਂ ਸਬੰਧੀ ਗ਼ਲਤ ਜਾਣਕਾਰੀ ਦੇਣ ਲਈ ਮਾਮਲਾ ਦਰਜ ਕੀਤਾ ਗਿਆ ਹੈ | ਪੁਲਿਸ ਨੇ ਦੱਸਿਆ ਕਿ ਇਕ ਅਦਾਲਤ ਦੇ ਨਿਰਦੇਸ਼ਾਂ ...

ਪੂਰੀ ਖ਼ਬਰ »

ਰਾਹੁਲ ਨੇ ਆਪਣੀ ਭਰੋਸੇਯੋਗਤਾ ਘਟਾਈ-ਜੇਤਲੀ

ਨਵੀਂ ਦਿੱਲੀ, 21 ਜੁਲਾਈ (ਏਜੰਸੀ)-ਲੋਕ ਸਭਾ 'ਚ ਸ਼ੁੱਕਰਵਾਰ ਨੂੰ ਮੋਦੀ ਸਰਕਾਰ ਿਖ਼ਲਾਫ਼ ਪੇਸ਼ ਕੀਤੇ ਬੇਵਸਾਹੀ ਮਤੇ ਨੂੰ ਲੈ ਕੇ ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਕਾਂਗਰਸ ਅਤੇ ਰਾਹੁਲ ਗਾਂਧੀ 'ਤੇ ਨਿਸ਼ਾਨਾ ਕੱਸਿਆ ਹੈ | ਸ਼ੁੱਕਰਵਾਰ ਨੂੰ ਕਾਂਗਰਸ ਪ੍ਰਧਾਨ ਰਾਹੁਲ ...

ਪੂਰੀ ਖ਼ਬਰ »

ਭਾਜਪਾ ਦੇ ਸਾਬਕਾ ਰਾਜ ਸਭਾ ਮੈਂਬਰ ਚੰਦਨ ਮਿੱਤਰਾ ਤਿ੍ਣਮੂਲ ਕਾਂਗਰਸ 'ਚ ਸ਼ਾਮਿਲ

ਕੋਲਕਾਤਾ, 21 ਜੁਲਾਈ (ਰਣਜੀਤ ਸਿੰਘ ਲੁਧਿਆਣਵੀ)-ਭਾਰਤੀ ਜਨਤਾ ਪਾਰਟੀ ਦੇ ਸਾਬਕਾ ਰਾਜਸਭਾ ਮੈਂਬਰ ਤੇ ਭਾਜਪਾ ਦੇ ਬਾਗੀ ਨੇਤਾ ਚੰਦਨ ਮਿੱਤਰਾ ਨੇ ਅਧਿਕਾਰਤ ਤੌਰ 'ਤੇ ਤਿ੍ਣਮੂਲ ਕਾਂਗਰਸ ਦਾ ਪੱਲਾ ਫੜ ਲਿਆ ਹੈ | ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਤਿ੍ਣਮੂਲ ਕਾਂਗਰਸ ਦੀ ...

ਪੂਰੀ ਖ਼ਬਰ »

ਬੀਬੀ ਜਗੀਰ ਕੌਰ ਵਲੋਂ ਜ਼ਿਲ੍ਹਾ ਵਾਰ ਕੋਆਰਡੀਨੇਟਰ ਅਤੇ ਸਹਾਇਕ ਕੋਆਰਡੀਨੇਟਰ ਨਿਯੁਕਤ

ਚੰਡੀਗੜ੍ਹ, 21 ਜੁਲਾਈ (ਅਜੀਤ ਬਿਊਰੋ)-ਇਸਤਰੀ ਵਿੰਗ, ਸ਼ੋ੍ਰਮਣੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਕ ਅਹਿਮ ਫ਼ੈਸਲਾ ਕਰਦੇ ਹੋਏ ਵਿੰਗ ਦੀਆਂ ਸੀਨੀਅਰ ਆਗੂਆਂ ਨੂੰ ਜ਼ਿਲ੍ਹਾ ਵਾਰ ਕੋਆਰਡੀਨੇਟਰ ਅਤੇ ਸਹਾਇਕ ਕੋਆਰਡੀਨੇਟਰ ਨਿਯੁਕਤ ਕਰਨ ਦਾ ਫ਼ੈਸਲਾ ਕੀਤਾ ...

ਪੂਰੀ ਖ਼ਬਰ »

ਸੰਦੋਆ ਿਖ਼ਲਾਫ਼ ਅਜੇ ਵੀ ਕਾਰਵਾਈ ਕਿਉਂ ਨਹੀਂ ਕਰਦਾ 'ਆਪ'-ਅਕਾਲੀ ਦਲ

ਚੰਡੀਗੜ੍ਹ, 21 ਜੁਲਾਈ (ਅਜੀਤ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਨੰੂ ਕਿਹਾ ਹੈ ਕਿ ਉਹ ਪੰਜਾਬੀਆਾ ਨੰੂ ਦੱਸੇ ਕਿ ਰੋਪੜ ਤੋਂ ਆਪ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਿਖ਼ਲਾਫ਼ ਇਕ ਔਰਤ ਨਾਲ ਛੇੜਖ਼ਾਨੀ ...

ਪੂਰੀ ਖ਼ਬਰ »

ਪ੍ਰੋ: ਰਾਜ ਕੁਮਾਰ ਬਣੇ ਪੰਜਾਬ ਯੂਨੀਵਰਸਿਟੀ ਦੇ ਉਪ ਕੁਲਪਤੀ

ਚੰਡੀਗੜ੍ਹ, 21 ਜੁਲਾਈ (ਮਨਜੋਤ ਸਿੰਘ ਜੋਤ)- ਪ੍ਰੋ.ਰਾਜ ਕੁਮਾਰ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਉਪ ਕੁਲਪਤੀ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦਾ ਕਾਰਜਕਾਲ 23 ਜੁਲਾਈ ਤੋਂ ਸ਼ੁਰੂ ਹੋ ਕੇ 3 ਸਾਲਾਂ ਲਈ ਹੋਵੇਗਾ। ਉਹ ਸੋਮਵਾਰ ਨੂੰ ਆਪਣਾ ਅਹੁਦਾ ਸੰਭਾਲਣਗੇ। ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX