ਤਾਜਾ ਖ਼ਬਰਾਂ


ਏਮਜ਼ ਵੱਲੋਂ ਜਾਰੀ ਨਵਾਂ ਹੈਲਥ ਬੁਲੇਟਿਨ, ਵਾਜਪਾਈ ਦੀ ਸਿਹਤ 'ਚ ਕੋਈ ਸੁਧਾਰ ਨਹੀਂ
. . .  33 minutes ago
ਨਵੀਂ ਦਿੱਲੀ, 16 ਅਗਸਤ- ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਵੱਲੋਂ ਨਵਾਂ ਹੈਲਥ ਬੁਲੇਟਿਨ ਜਾਰੀ ਕੀਤਾ ਗਿਆ ਹੈ। ਇਸ ਹੈਲਥ ਬੁਲੇਟਿਨ ਦੇ ਅਨੁਸਾਰ, ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਸਿਹਤ 'ਚ ਕੋਈ ਸੁਧਾਰ ਨਹੀਂ...
ਅਟਲ ਬਿਹਾਰੀ ਵਾਜਪਾਈ ਦਾ ਹਾਲ ਜਾਣਨ ਏਮਜ਼ 'ਚ ਨੇਤਾਵਾਂ ਦਾ ਆਉਣਾ ਜਾਣਾ ਜਾਰੀ
. . .  54 minutes ago
ਨਵੀਂ ਦਿੱਲੀ, 16 ਅਗਸਤ - ਏਮਜ਼ ਵਿਚ ਪਿਛਲੇ 9 ਹਫ਼ਤਿਆਂ ਤੋਂ ਭਰਤੀ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਤਬੀਅਤ ਅਚਾਨਕ ਵਿਗੜਨ ਕਾਰਨ ਏਮਜ਼ 'ਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ, ਵਿਦੇਸ਼ੀ ਮੰਤਰੀ ਸੁਸ਼ਮਾ ਸਵਰਾਜ, ਸਿਹਤ ਮੰਤਰੀ ਜੇ.ਪੀ. ਨੱਢਾ....
ਕੇਰਲ : ਮੁੰਨਾਰ ਵਿਖੇ ਇਕ ਬੱਸ 'ਚ ਫਸੇ 82 ਯਾਤਰੀ
. . .  about 1 hour ago
ਤਿਰੁਵਨੰਤਮਪੁਰਮ, 16 ਅਗਸਤ- ਕੇਰਲਾ 'ਚ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਕਈ ਰਸਤੇ ਪਾਣੀ 'ਚ ਡੁੱਬ ਗਏ ਹਨ ਅਤੇ ਕਈ ਥਾਵਾਂ 'ਤੇ ਜ਼ਮੀਨ ਖਿਸਕਣ ਕਾਰਨ ਰਸਤੇ ਬੰਦ ਹੋ ਗਏ ਹਨ। ਇਸ ਦੌਰਾਨ ਮੁੰਨਾਰ 'ਚ ਇਕ ਬੱਸ 'ਚ 82 ਯਾਤਰੀ ਫਸੇ ਹੋਏ...
ਭੁੱਕੀ ਤਸਕਰੀ ਦੇ ਮਾਮਲੇ 'ਚ ਦੋਸ਼ੀ ਨੂੰ 10 ਸਾਲ ਦੀ ਕੈਦ, 1 ਲੱਖ ਰੁਪਏ ਜੁਰਮਾਨਾ
. . .  about 1 hour ago
ਬਰਨਾਲਾ, 16 ਅਗਸਤ (ਧਰਮਪਾਲ ਸਿੰਘ)- ਜ਼ਿਲ੍ਹਾ ਸੈਸ਼ਨ ਜੱਜ ਬਰਨਾਲਾ ਸ੍ਰੀ ਮਤੀ ਰਮੇਸ਼ ਕੁਮਾਰੀ ਦੀ ਅਦਾਲਤ ਨੇ ਭੁੱਕੀ ਤਸਕਰੀ ਦੇ ਮਾਮਲੇ ਦਾ ਫ਼ੈਸਲਾ ਸੁਣਾਉਂਦਿਆਂ ਕੇਸ 'ਚ ਨਾਮਜ਼ਦ ਦੋਸ਼ੀ ਸੁਖਦੇਵ ਸਿੰਘ ਪੱਤਰ ਪੂਰਨ ਸਿੰਘ ਵਾਸੀ ਦੋਲੇਵਾਲ ਜ਼ਿਲ੍ਹਾ ਮੋਗਾ ਨੂੰ ਸਰਕਾਰੀ...
ਡਾਲਰ ਦੇ ਮੁਕਾਬਲੇ ਰੁਪਏ 'ਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ
. . .  about 1 hour ago
ਨਵੀਂ ਦਿੱਲੀ, 16 ਅਗਸਤ- ਡਾਲਰ ਦੇ ਮੁਕਾਬਲੇ ਅੱਜ ਰੁਪਿਆ 19 ਪੈਸੇ ਦੀ ਗਿਰਾਵਟ ਨਾਲ 70.10 ਦੇ ਪੱਧਰ 'ਤੇ ਖੁਲਿਆ। ਖੁੱਲਣ ਤੋਂ ਬਾਅਦ ਰੁਪਏ ਦੀ ਕੀਮਤ 70.31 ਦੇ ਪੱਧਰ ਤੱਕ ਪੁੱਜ ਗਈ, ਜੋ ਕਿ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ਦੀ...
ਅਟਲ ਬਿਹਾਰੀ ਵਾਜਪਾਈ ਦੀ ਹਾਲਤ ਨਾਜ਼ੁਕ
. . .  about 2 hours ago
ਨਵੀਂ ਦਿੱਲੀ, 16 ਅਗਸਤ - ਏਮਜ਼ ਵਿਚ ਪਿਛਲੇ 9 ਹਫਤਿਆਂ ਤੋਂ ਭਰਤੀ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਤਬੀਅਤ ਬੁੱਧਵਾਰ ਤੋਂ ਅਚਾਨਕ ਵੱਧ ਵਿਗੜ ਗਈ ਹੈ। ਉਨ੍ਹਾਂ ਨੂੰ ਲਾਈਫ ਸਪੋਰਟ ਸਿਸਟਮ 'ਤੇ ਰੱਖਿਆ ਗਿਆ ਹੈ। ਉਨ੍ਹਾਂ ਨੂੰ ਯੂਰਿਨ ਇਨਫੈਕਸ਼ਨ ਤੇ...
ਮਮਦੋਟ ਖੇਤਰ ਦੀ ਲਛਮਣ ਨਹਿਰ ਵਿਚ ਪਿਆ 20 ਫੁੱਟਾ ਪਾੜ
. . .  about 2 hours ago
ਮਮਦੋਟ 16 ਅਗਸਤ (ਸੁਖਦੇਵ ਸਿੰਘ ਸੰਗਮ) - ਮਮਦੋਟ ਖੇਤਰ ਦੀ ਲਛਮਣ ਨਹਿਰ ਵਿਚ ਅੱਜ ਪਿੰਡ ਹਜਾਰਾ ਸਿੰਘ ਵਾਲਾ ਦੇ ਨੇੜੇ ਤੜਕੇ ਕਰੀਬ 20 ਫੁੱਟ ਲੰਬਾ ਪਾੜ ਪੈਣ ਕਾਰਨ ਨਾਲ ਲੱਗਦੇ ਘਰਾਂ (ਢਾਣੀਆਂ) ਅਤੇ ਝੋਨੇ ਸਮੇਤ ਹਰੇ ਚਾਰੇ ਦੇ ਖੇਤ ਵੀ ਜਲ ਥਲ ਹੋ ਗਏ। ਮੌਕੇ 'ਤੇ...
ਤਿਰੰਗਾ ਲਹਿਰਾਉਣ ਲਈ ਨੌਜਵਾਨ ਚੜਿਆ 80 ਫੁੱਟ ਦੀ ਉਚਾਈ 'ਤੇ, ਡਿੱਗ ਕੇ ਹੋਈ ਮੌਤ
. . .  about 3 hours ago
ਕੋਲਕਾਤਾ, 16 ਅਗਸਤ - ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ 'ਚ ਆਜ਼ਾਦੀ ਦਿਵਸ ਮੌਕੇ 'ਤੇ ਮੋਬਾਇਲ ਟਾਵਰ 'ਤੇ ਚੜ੍ਹ ਕੇ ਤਿਰੰਗਾ ਲਾਹਿਰਾਉਣ ਦੀ ਕੋਸ਼ਿਸ਼ ਕਰ ਰਹੇ ਇਕ ਨੌਜਵਾਨ ਦੀ ਟਾਵਰ ਤੋਂ ਡਿੱਗ ਕੇ ਮੌਤ ਹੋ ਗਈ। ਪੁਲਿਸ ਮੁਤਾਬਿਕ 19 ਸਾਲ ਦਾ ਬਿਸ਼ਾਲ ਕੇਦਾਰ ਝੰਡਾ...
ਕੇਰਲਾ ਵਿਚ ਭਾਰੀ ਮੀਂਹ ਤੇ ਹੜ੍ਹਾਂ ਕਾਰਨ 67 ਮੌਤਾਂ
. . .  about 3 hours ago
ਤਿਰੁਵਨੰਤਮਪੁਰਮ, 16 ਅਗਸਤ - ਕੇਰਲਾ ਵਿਚ ਭਾਰੀ ਮੀਂਹ ਲਗਾਤਾਰ ਜਾਰੀ ਹੈ। ਜਿਸ ਕਾਰਨ ਨਦੀਆਂ ਦਾ ਜਲ ਪੱਧਰ ਵਧਿਆ ਹੋਇਆ ਹੈ। ਕੇਰਲਾ ਵਿਚ ਭਾਰੀ ਮੀਂਹ ਤੇ ਹੜ੍ਹਾਂ ਕਾਰਨ ਹੁਣ ਤੱਕ 67 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੇਰਲ ਵਿਚ ਹੜ੍ਹ ਨੂੰ ਲੈ ਕੇ ਨਵਾਂ ਅਲਰਟ ਜਾਰੀ ਕੀਤਾ...
ਪਿਕਨਿਕ ਮਨਾਉਣ ਦੌਰਾਨ ਅਚਾਨਕ ਆਇਆ ਹੜ੍ਹ, ਦੋ ਰੁੜੇ-45 ਬਚਾਏ
. . .  about 3 hours ago
ਗਵਾਲੀਅਰ, 16 ਅਗਸਤ - ਆਜ਼ਾਦੀ ਦਿਵਸ ਦੇ ਅਵਸਰ 'ਤੇ ਜਸ਼ਨ ਮਨਾਉਣ ਦੌਰਾਨ ਇਕ ਵੱਡਾ ਹਾਦਸਾ ਹੋਣੋਂ ਟੱਲ ਗਿਆ ਪਰੰਤੂ 2 ਲੋਕ ਪਾਣੀ 'ਚ ਵਹਿ ਗਏ, ਜਦਕਿ 45 ਲੋਕਾਂ ਨੂੰ ਬਚਾ ਲਿਆ ਗਿਆ। ਇਨ੍ਹਾਂ ਵਿਚੋਂ 5 ਲੋਕ ਹੈਲੀਕਾਪਟਰ ਤੇ 40 ਲੋਕ ਰੱਸੀਆਂ ਦੇ ਸਹਾਰੇ ਬਚਾਏ ਗਏ। ਇਹ...
ਅੱਜ ਦਾ ਵਿਚਾਰ
. . .  about 4 hours ago
ਸਾਬਕਾ ਭਾਰਤੀ ਕ੍ਰਿੱਕਟਰ ਅਜੀਤ ਵਾਡੇਕਰ ਦਾ ਦੇਹਾਂਤ
. . .  1 day ago
ਅਟਲ ਬਿਹਾਰੀ ਵਾਜਪਾਈ ਦੀ ਤਬੀਅਤ ਹੋਰ ਵਿਗੜੀ
. . .  1 day ago
ਮੱਧ ਪ੍ਰਦੇਸ਼ ਦੇ ਗਵਾਲੀਅਰ 'ਚ ਝਰਨੇ 'ਚ ਅਚਾਨਕ ਹੜ੍ਹ ਆ ਜਾਣ ਨਾਲ 12 ਲੋਕ ਰੁੜ੍ਹੇ , 30 ਤੋ ਵੱਧ ਫਸੇ
. . .  1 day ago
ਸੁਡਾਨ - ਨੀਲ ਨਦੀ 'ਚ ਕਿਸ਼ਤੀ ਡੁੱਬਣ ਨਾਲ 22 ਬੱਚਿਆ ਦੀ ਮੌਤ
. . .  1 day ago
ਨਵੀਂ ਦਿੱਲੀ, 15 ਅਗਸਤ - ਸੁਡਾਨ ਦੀ ਨੀਲ ਨਦੀ 'ਚ ਇੱਕ ਕਿਸ਼ਤੀ ਡੁੱਬਣ ਨਾਲ 22 ਬੱਚਿਆ ਦੀ ਮੌਤ ਹੋ...
ਅਫ਼ਗ਼ਾਨਿਸਤਾਨ : ਆਤਮਘਾਤੀ ਬੰਬ ਧਮਾਕੇ 'ਚ 14 ਮੌਤਾਂ, 23 ਜ਼ਖਮੀ
. . .  1 day ago
ਇੰਗਲੈਂਡ ਦੇ 14 ਨੌਜਵਾਨਾਂ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਕੀਤੀ ਮੁਲਾਕਾਤ
. . .  1 day ago
ਬਿਹਾਰ : ਬੰਬ ਧਮਾਕੇ 'ਚ 4 ਬੱਚੇ ਜ਼ਖਮੀ
. . .  1 day ago
ਛੱਤੀਸਗੜ੍ਹ : ਆਈ.ਈ.ਡੀ ਧਮਾਕੇ 'ਚ 2 ਜਵਾਨ ਜ਼ਖਮੀ
. . .  1 day ago
ਜਲੰਧਰ ਜ਼ਿਲ੍ਹੇ ਦੇ ਸਾਰੇ ਵਿੱਦਿਅਕ ਅਦਾਰਿਆਂ 'ਚ ਕੱਲ੍ਹ ਛੁੱਟੀ ਦਾ ਐਲਾਨ
. . .  1 day ago
ਇਟਲੀ ਹਾਈਵੇ ਪੁਲ ਹਾਦਸਾ : ਮੌਤਾਂ ਦੀ ਗਿਣਤੀ 38 ਹੋਈ
. . .  1 day ago
ਕੋਚੀ ਹਵਾਈ ਅੱਡਾ 18 ਅਗਸਤ ਤੱਕ ਬੰਦ
. . .  1 day ago
ਆਜ਼ਾਦੀ ਸਮਾਗਮ ਮੌਕੇ ਨਾਭਾ ਪ੍ਰਸ਼ਾਸਨ ਦੀ ਅਣਦੇਖੀ ਦਾ ਸ਼ਿਕਾਰ ਹੋਏ ਆਜ਼ਾਦੀ ਘੁਲਾਟੀਏ
. . .  1 day ago
ਕੇਜਰੀਵਾਲ ਨੇ ਆਸ਼ੂਤੋਸ਼ ਦਾ ਅਸਤੀਫ਼ਾ ਕੀਤਾ ਨਾ ਮਨਜ਼ੂਰ
. . .  1 day ago
ਮੌਸਮ ਵਿਭਾਗ ਵੱਲੋਂ ਕੇਰਲ 'ਚ ਭਾਰੀ ਤੋਂ ਭਾਰੀ ਮੀਂਹ ਦਾ ਅਲਰਟ ਜਾਰੀ
. . .  1 day ago
ਅਫ਼ਗ਼ਾਨਿਸਤਾਨ : ਬੰਬ ਧਮਾਕੇ 'ਚ 4 ਮੌਤਾਂ, 2 ਜ਼ਖਮੀ
. . .  1 day ago
ਕੈਪਟਨ ਵੱਲੋਂ ਲੁਧਿਆਣਾ ਸਮੇਤ ਪੰਜਾਬ ਦੇ ਵਿਕਾਸ ਲਈ ਕਰੋੜਾਂ ਰੁਪਏ ਖਰਚਣ ਦਾ ਐਲਾਨ
. . .  1 day ago
ਅਰੁਣਾ ਚੌਧਰੀ ਨੇ ਪਠਾਨਕੋਟ 'ਚ ਲਹਿਰਾਇਆ ਤਿਰੰਗਾ
. . .  about 1 hour ago
ਭਾਰੀ ਮੀਂਹ ਕਾਰਨ ਆਜ਼ਾਦੀ ਦਿਵਸ ਸਮਾਰੋਹ ਵਾਲੇ ਰਸਤੇ ਪਾਣੀ 'ਚ ਡੁੱਬੇ
. . .  about 1 hour ago
ਆਜ਼ਾਦੀ ਦਿਹਾੜੇ 'ਤੇ ਬੀ.ਐੱਸ.ਐੱਫ ਦੇ ਅਧਿਕਾਰੀਆਂ ਵੱਲੋਂ ਪਾਕਿ ਰੇਂਜਰਾਂ ਨੂੰ ਮਠਿਆਈਆਂ ਭੇਟ
. . .  21 minutes ago
ਮਾਣ ਸਨਮਾਨ ਨਾ ਮਿਲਣ 'ਤੇ ਆਜ਼ਾਦੀ ਘੁਲਾਟੀਆ ਦੇ ਪਰਿਵਾਰਾਂ ਵੱਲੋਂ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ
. . .  29 minutes ago
ਮੁੱਖ ਮੰਤਰੀ ਵੱਲੋਂ ਕਰਜ਼ਾ ਮੁਆਫ਼ੀ ਦੇ ਦੂਸਰੇ ਗੇੜ ਤੇ ਸ਼ਹਿਰੀ ਆਵਾਸ ਯੋਜਨਾ ਦੀ ਸ਼ੁਰੂਆਤ
. . .  about 1 hour ago
ਆਸ਼ੂਤੋਸ਼ ਵੱਲੋਂ ਆਪ ਤੋਂ ਅਸਤੀਫ਼ਾ
. . .  about 1 hour ago
ਆਜ਼ਾਦੀ ਦਿਹਾੜੇ ਮੌਕੇ ਬੀ.ਐੱਸ.ਐੱਫ ਨੇ ਪਾਕਿ ਰੇਂਜਰਾਂ ਨੂੰ ਦਿੱਤੀਆਂ ਮਠਿਆਈਆਂ
. . .  about 1 hour ago
ਮਨਪ੍ਰੀਤ ਬਾਦਲ ਵੱਲੋਂ ਅੰਮ੍ਰਿਤਸਰ 'ਚ ਲਹਿਰਾਇਆ ਗਿਆ ਤਿਰੰਗਾ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 7 ਸਾਉਣ ਸੰਮਤ 550
ਿਵਚਾਰ ਪ੍ਰਵਾਹ: ਪਹਿਲੇ ਅਪਰਾਧੀ ਉਹ ਹੁੰਦੇ ਹਨ, ਜਿਹੜੇ ਅਪਰਾਧ ਕਰਦੇ ਹਨ ਤੇ ਦੂਜੇ ਉਹ ਹੁੰਦੇ ਹਨ, ਜਿਹੜੇ ਅਪਰਾਧ ਹੋਣ ਦਿੰਦੇ ਹਨ। -ਫੁੱਲਰ
  •     Confirm Target Language  

ਅਜੀਤ ਮੈਗਜ਼ੀਨ

ਚੰਦ 'ਤੇ ਮਨੁੱਖੀ ਕਦਮ ਦਾ 50ਵਾਂ ਵਰ੍ਹਾ

ਵਿਸ਼ਵ ਇਤਿਹਾਸ ਵਿਚ 20 ਜੁਲਾਈ, 1969 ਦਾ ਦਿਨ ਗੌਰਵਮਈ ਮਨੁੱਖੀ ਸਾਹਸ ਅਤੇ ਵਿਗਿਆਨਿਕ ਚਮਤਕਾਰ ਵਾਲੇ ਦਿਵਸ ਵਜੋਂ ਹਮੇਸ਼ਾ ਯਾਦ ਕੀਤਾ ਜਾਵੇਗਾ ਕਿਉਂਕਿ ਇਸ ਦਿਨ ਮਨੁੱਖ ਨੇ ਪਹਿਲੀ ਵੇਰ ਚੰਦ 'ਤੇ ਪੈਰ ਧਰ ਕੇ ਦੂਸਰੇ ਗ੍ਰਿਹਾਂ ਬਾਰੇ ਜਾਣਨ ਦੀ ਜਗਿਆਸਾ ਨੂੰ ਤਿ੍ਪਤ ਕਰਨ ਦੀ ਕੋਸ਼ਿਸ਼ ਕੀਤੀ ਸੀ | ਲੇਖਕ ਨੇ ਜੋ ਉਸ ਵੇਲੇ 9 ਵੀਂ ਕਲਾਸ ਦਾ ਵਿਦਿਆਰਥੀ ਸੀ, ਖ਼ੁਦ 20 ਜੁਲਾਈ ਸਵੇਰ 8 ਵਜੇ ਰੇਡੀਓ 'ਤੇ ਖ਼ਬਰਾਂ ਵਿਚ ਇਹ ਲਫ਼ਜ਼ ਸੁਣੇ ਸਨ, 'That's one small step for a man, one giant leap for mankind' ਜਿਸ ਦੇ ਪੰਜਾਬੀ ਵਿਚ ਅਰਥ ਇਹ ਹਨ, 'ਮਨੁੱਖ ਦਾ ਇਹ ਛੋਟਾ ਜਿਹਾ ਕਦਮ ਮਨੁੱਖਤਾ ਲਈ ਵੱਡੀ ਛਲਾਂਗ ਹੋਵੇਗਾ' | ਇਹ ਸ਼ਬਦ ਅਮਰੀਕੀ ਪੁਲਾੜ ਯਾਤਰੀ ਨੀਲ ਆਰਮਸਟਰੋਂਗ ਨੇ ਚੰਦ ਦੀ ਸਤਾਹ 'ਤੇ ਪੈਰ ਰੱਖਣ ਸਮੇਂ ਅਮਰੀਕੀ ਰਾਸ਼ਟਰਪਤੀ ਨਿਕਸਨ ਨੂੰ ਟੈਲੀਫੋਨ 'ਤੇ ਕਹੇ ਸਨ | ਇਸ ਖਬਰ ਨੇ ਪੂਰੀ ਦੁਨੀਆ ਵਿਚ ਤਰਥੱਲੀ ਮਚਾ ਦਿੱਤੀ ਕਿਉਂਕਿ ਰੂਸ ਅਤੇ ਅਮਰੀਕਾ ਦਰਮਿਆਨ ਪੁਲਾੜੀ ਖੋਜ ਵਿਚ ਜੋ ਮੁਕਾਬਲੇਬਾਜ਼ੀ ਚੱਲ ਰਹੀ ਸੀ ਉਸ ਵਿਚ ਅਮਰੀਕਾ ਨੇ ਰੂਸ ਨੂੰ ਪਛਾੜ ਕੇ ਵਿਸ਼ਵ ਦੀ ਸੁਪਰਪਾਵਰ ਹੋਣ ਦਾ ਪ੍ਰਮਾਣ ਦੇ ਦਿੱਤਾ ਸੀ | ਇਹ ਦਿਵਸ ਸਾਨੂੰ ਮੌਕਾ ਪ੍ਰਦਾਨ ਕਰਦਾ ਹੈ ਕਿ ਇਸ ਪੁਲਾੜੀ ਮੁਹਿੰਮ ਵਿਚ ਅਮਰੀਕਾ ਦੀ ਸਫਲਤਾ ਦਾ ਕੀ ਰਾਜ਼ ਸੀ, ਪੁਲਾੜੀ ਸਫਰ ਵਿਚ ਕਿਹੜੇ ਖ਼ਤਰੇ ਹੁੰਦੇ ਹਨ, ਚੰਦ 'ਤੇ ਮਨੁੱਖੀ ਉਤਾਰੇ ਤੋਂ ਕੀ ਹਾਸਲ ਹੋਇਆ ਅਤੇ ਭਵਿੱਖ ਦੇ ਕੀ ਮਨਸੂਬੇ ਹਨ, ਇਨ੍ਹਾਂ ਵਿਸ਼ਿਆਂ ਬਾਰੇ ਚਰਚਾ ਕੀਤੀ ਜਾਵੇ ਤਾਂ ਜੋ ਅੰਧਵਿਸ਼ਵਾਸੀ ਅਤੇ ਨਕਾਰਾਤਮਕ ਸੋਚ ਵਿਚ ਡੁੱਬੇ ਸਾਡੇ ਸਮਾਜ ਵਿਚ ਵਿਗਿਆਨਕ ਦਿ੍ਸ਼ਟੀਕੋਣ ਨੂੰ ਪ੍ਰਫੁੱਲਤ ਕੀਤਾ ਜਾ ਸਕੇ |
ਦੂਸਰੇ ਵਿਸ਼ਵਯੁੱਧ ਤੋਂ ਬਾਦ ਪੁਲਾੜੀ ਖੋਜ ਇਕ ਅਜਿਹਾ ਖੇਤਰ ਸੀ ਜਿਸ ਵਿਚ ਅਮਰੀਕਾ ਅਤੇ ਰੂਸ ਮੁਕਾਬਲੇਬਾਜ਼ੀ ਕਰਕੇ ਆਪਣੇ ਆਪ ਨੂੰ ਸੁਪਰਪਾਵਰ ਵਜੋਂ ਸਥਾਪਤ ਕਰਨਾ ਚਾਹੁੰਦੇ ਸਨ | ਇਸ ਦੌੜ ਵਿਚ ਪਹਿਲਾਂ ਪਹਿਲਾਂ ਰੂਸ ਅਮਰੀਕਾ ਤੋਂ ਕਾਫ਼ੀ ਅੱਗੇ ਰਿਹਾ | ਇਹ ਰੂਸ ਹੀ ਸੀ ਜਿਸ ਨੇ ਇਕ ਸ਼ਕਤੀਸ਼ਾਲੀ ਰਾਕਟ (R-7) ਤਿਆਰ ਕਰ ਕੇ ਦੁਨੀਆ ਦੀ ਪਹਿਲੀ ਅੰਤਰ-ਦੀਪੀ ਮਿਜ਼ਾਇਲ (932M) ਬਣਾਈ | ਇਸ ਰਾਕਟ ਦੀ ਵਰਤੋਂ ਕਰ ਕੇ ਉਸ ਨੇ ਦੁਨੀਆ ਦਾ ਸਭ ਤੋਂ ਪਹਿਲਾ ਉਪਗ੍ਰਹਿ 'ਸਪੂਤਨਿਕ-1, 4 ਅਕਤੂਬਰ, 1957 ਨੂੰ ਪੁਲਾੜ ਵਿਚ ਭੇਜਿਆ | ਪੁਲਾੜ ਵਿਚ ਗਰੂਤਾਹੀਣ ਅਵਸਥਾ ਅਤੇ ਵਾਪਸੀ ਦੌਰਾਨ ਧਰਤੀ ਦੇ ਵਾਯੂਮੰਡਲ ਵਿਚ ਪ੍ਰਵੇਸ਼ ਕਰਨ ਸਮੇਂ ਮਨੁੱਖ 'ਤੇ ਕੀ ਅਸਰ ਹੋਵੇਗਾ ਇਨ੍ਹਾਂ ਖ਼ਤਰਿਆਂ ਬਾਰੇ ਉਸ ਵੇਲੇ ਕੋਈ ਜਾਣਕਾਰੀ ਨਹੀਂ ਸੀ | ਰੂਸ ਨੇ ਜਾਨਵਰਾਂ ਨੂੰ ਪੁਲਾੜ ਵਿਚ ਭੇਜ ਕੇ ਇਹ ਮੁਢਲੀ ਵਿਗਿਆਨਕ ਜਾਣਕਾਰੀ ਹਾਸਲ ਕੀਤੀ | 'ਲਾਇਕਾ' ਨਾਮੀ ਇਕ ਕੁੱਤੀ ਨੂੰ ਸਪੂਤਨਿਕ-2 ਉਪਗ੍ਰਹਿ ਵਿਚ 3 ਨਵੰਬਰ 1957 ਨੂੰ ਪੁਲਾੜ ਵਿਚ ਭੇਜਿਆ | 1960 ਵਿਚ ਦੋ ਹੋਰ ਕੁੱਤੇ 'ਬੈਲਿਕਾ' ਅਤੇ 'ਸਟਾਰਲਿਕਾ' ਨੂੰ ਸਪੂਤਨਿਕ-5 ਰਾਹੀਂ ਪੁਲਾੜ ਵਿਚ ਭੇਜ ਕੇ ਪ੍ਰੀਖਣ ਕੀਤੇ ਗਏ ਜੋ ਅਗਲੇ ਦਿਨ ਸਹੀ ਸਲਾਮਤ ਧਰਤੀ 'ਤੇ ਵਾਪਸ ਪਹੁੰਚ ਗਏ | ਇਨ੍ਹਾਂ ਤਜਰਬਿਆਂ ਤੋਂ ਉਤਸ਼ਾਹਤ ਹੋ ਕੇ ਰੂਸ ਵਲੋਂ ਇਕ ਰੂਸੀ ਪਾਇਲਟ ਯੂਰੀ ਗਗਰੇਨ ਨੂੰ 4 ਅਪ੍ਰੈਲ 1961 ਦੇ ਦਿਨ ਵੋਸਟੋਕ-1 ਪੁਲਾੜੀ ਜਹਾਜ਼ ਵਿਚ ਪੁਲਾੜ ਵਿਚ ਭੇਜਿਆ ਗਿਆ | ਧਰਤੀ ਦੁਆਲੇ ਇਕ ਚੱਕਰ ਲਾ ਕੇ ਉਹ ਸਹੀ ਸਲਾਮਤ ਧਰਤੀ 'ਤੇ ਉਤਰ ਆਇਆ | ਕਿਸੇ ਮਨੁੱਖ ਦੁਆਰਾ ਪੁਲਾੜ ਵਿਚ ਇਹ ਪਹਿਲਾ ਸਫ਼ਰ ਸੀ | ਜੂਨ 16, 1963 ਨੂੰ ਵੈਲਣਟੀਨਾ ਵਲਾਦੀਮੀਰੋਵਨਾ ਨਾਮੀ ਇਕ ਰੂਸੀ ਔਰਤ ਨੇ ਵੈਸਟੋਕ-6 ਪੁਲਾੜੀ ਜਹਾਜ਼ ਵਿਚ ਉਡਾਨ ਭਰ ਕੇ ਵਿਸ਼ਵ ਦੀ ਪਹਿਲੀ ਮਹਿਲਾ ਪੁਲਾੜ ਯਾਤਰੀ ਬਣਨ ਦਾ ਮਾਣ ਪ੍ਰਾਪਤ ਕੀਤਾ | ਅਮਰੀਕਾ ਤੋਂ ਪਹਿਲਾਂ ਚੰਦ 'ਤੇ ਉਤਰਨ ਲਈ ਰੂਸ ਨੇ 'ਲੂਨਾ' ਨਾਮੀ ਉਪਗ੍ਰਹਿ ਬਣਾਏ | ਜਨਵਰੀ 31, 1963 ਨੂੰ 'ਲੂਨਾ-9' ਉਪਗ੍ਰਹਿ ਛੱਡਿਆ ਗਿਆ ਜੋ ਚੰਦ 'ਤੇ ਉਤਰਨ ਵਿਚ ਸਫਲ ਰਿਹਾ | 12 ਸਤੰਬਰ 1970 ਨੂੰ ਲੂਨਾ-16 ਇਕ ਰੋਬੋਟਿਕ ਉਪਗ੍ਰਹਿ ਚੰਦ ਤੋਂ ਮਿੱਟੀ ਤੇ ਚਟਾਨਾਂ ਦੇ 101 ਗ੍ਰਾਮ ਨਮੂਨੇ ਲੈ ਕੇ ਧਰਤੀ 'ਤੇ ਲਿਆਉਣ ਵਿਚ ਸਫਲ ਰਿਹਾ |
ਉਧਰ ਅਮਰੀਕਾ ਵੀ ਚੁੱਪ ਬੈਠਣ ਵਾਲਾ ਨਹੀਂ ਸੀ | ਸੰਨ 1961 ਵਿਚ ਅਮਰੀਕੀ ਰਾਸ਼ਟਰਪਤੀ ਜਾਹਨ ਐਫ ਕੇਨੇਡੀ ਨੇ ਇਕ ਦਹਾਕੇ ਅੰਦਰ ਭਾਵ 1970 ਤੋਂ ਪਹਿਲਾਂ ਪਹਿਲਾਂ ਚੰਦ 'ਤੇ ਮਨੁੱਖ ਨੂੰ ਉਤਾਰਨ ਅਤੇ ਸੁਰੱਖਿਅਤ ਵਾਪਸ ਲਿਆਉਣ ਦਾ ਐਲਾਨ ਕਰ ਦਿੱਤਾ | ਇਸ ਐਲਾਨ ਉਪਰੰਤ ਨੈਸ਼ਨਲ ਆਰੋਨੋਟਿਕਸ ਐਾਡ ਸਪੇਸ ਐਡਮਿਨਸਟਰੇਸ਼ਨ (N1S1) ਵਲੋਂ ਤਿੰਨ ਪ੍ਰੋਜੈਕਟ : ਮਰਕਰੀ ਪ੍ਰੋਜੈਕਟ, ਜੈਮਨੀ ਪ੍ਰੋਜੈਕਟ ਅਤੇ ਅਪੋਲੋ ਪ੍ਰੋਜੈਕਟ ਉਲੀਕੇ ਗਏ | ਮਰਕਰੀ ਪ੍ਰੋਜੈਕਟ ਦਾ ਮੁੱਖ ਮੰਤਵ ਮਨੁੱਖ ਨੂੰ ਪੁਲਾੜ ਵਿਚ ਭੇਜਣ ਲਈ ਲੋੜੀਂਦੀ ਤਕਨੀਕੀ ਕਾਬਲੀਅਤ ਹਾਸਿਲ ਕਰਨਾ ਸੀ | ਇਸ ਪ੍ਰੋਜੈਕਟ ਅਧੀਨ 1958 ਤੋਂ 1963 ਤੱਕ ਕਈ ਉਪਗ੍ਰਹਿ ਛੱਡੇ ਗਏ | ਜਾਹਨ ਗਲੀਨ 20 ਫਰਵਰੀ 1962ਨੂੰ ਮਰਕਰੀ ਪੁਲਾੜੀ ਜਹਾਜ਼ ਵਿਚ ਧਰਤੀ ਦੇ ਦੁਆਲੇ ਤਿੰਨ ਚੱਕਰ ਲਾਉਣ ਵਾਲਾ ਪਹਿਲਾ ਅਮਰੀਕੀ ਪੁਲਾੜ ਯਾਤਰੀ ਸੀ | ਜੈਮਨੀ ਪ੍ਰੋਜੈਕਟ ਦਾ ਮੁੱਖ ਮੰਤਵ ਪੁਲਾੜ ਵਿਚ ਲੰਮਾ ਸਮਾਂ ਰਹਿਣ ਕਾਰਨ ਮਨੁੱਖ 'ਤੇ ਪ੍ਰਭਾਵ, ਪੁਲਾੜ ਵਿਚ ਦੋ ਪੁਲਾੜੀ ਜਹਾਜ਼ਾਂ ਦੇ ਆਪਸੀ ਮਿਲਾਪ/ ਜੋੜਨ ਦੀ ਤਕਨੀਕ ਅਤੇ ਚੰਦ 'ਤੇ ਪਹੁੰਚਣ ਲਈ ਹੋਰ ਲੋੜੀਂਦੀਆਂ ਤਕਨੀਕਾਂ ਦੀ ਜਾਂਚ ਪਰਖ ਕਰਨਾ ਸੀ | ਜੈਮਨੀ ਪ੍ਰੋਜੈਕਟ ਅਧੀਨ 1961 ਤੋਂ 1966 ਤੱਕ ਦੋ ਪੁਲਾੜ ਯਾਤਰੀਆਂ ਵਾਲੇ 12 ਮਿਸ਼ਨ ਪੁਲਾੜ ਵਿਚ ਅਧਿਅਨ ਲਈ ਭੇਜੇ ਗਏ | ਅਪੋਲੋ ਪ੍ਰੋਗਰਾਮ ਦਾ ਮੁੱਖ ਉਦੇਸ਼ ਮਨੁੱਖ ਨੂੰ ਚੰਦ 'ਤੇ ਉਤਾਰਨਾ ਤੇ ਸਹੀ ਸਲਾਮਤ ਵਾਪਸ ਲਿਆਉਣਾ ਸੀ | ਚੰਦ 'ਤੇ ਪਹੁੰਚਣ ਵਿਚ ਅਮਰੀਕਾ ਦੀ ਸਫ਼ਲਤਾ ਦਾ ਰਾਜ ਸ਼ਕਤੀਸ਼ਾਲੀ ਸੈਟਰਨ-ਰਾਕਟ, ਕਮਾਂਡ ਜਹਾਜ਼ ਅਤੇ ਚੰਦ ਗੱਡੀ ਦੇ ਸਿਧਾਂਤ ਨੂੰ ਲਾਗੂ ਕਰਨਾ ਸੀ | ਇਹ ਦੁਨੀਆ ਦਾ ਅੱਜ ਤੱਕ ਦਾ ਸਭ ਤੋਂ ਸ਼ਕਤੀਸ਼ਾਲੀ ਰਾਕਟ ਹੈ ਜਿਸ ਦੀ ਵਰਤੋਂ ਨਾਲ ਚੰਦ ਗੱਡੀ ਅਤੇ ਕਮਾਂਡ ਜਹਾਜ਼ ਨੂੰ ਪੁਲਾੜ ਵਿਚ ਭੇਜਣਾ ਸੰਭਵ ਹੋ ਸਕਿਆ | ਅਪੋਲੋ 8, 9 ਅਤੇ 10 ਮਿਸ਼ਨ ਵਿਚ ਕਮਾਂਡ ਜਹਾਜ਼ ਨਾਲ ਚੰਦ ਗੱਡੀ ਦੇ ਜੁੜ ਜਾਣ ਬਾਰੇ ਪਰਖ ਕੀਤੀ ਗਈ | ਅਪੋਲੋ 11, 12, 14, 15, 16 ਅਤੇ 17 ਨੇ ਮਨੁੱਖ ਨੂੰ ਚੰਦ 'ਤੇ ਉਤਾਰਨ ਅਤੇ ਸੁਰੱਖਿਅਤ ਵਾਪਸ ਲਿਆਉਣ ਵਿਚ ਸਫਲਤਾ ਪ੍ਰਾਪਤ ਕੀਤੀ | ਅਪੋਲੋ 13 ਤਕਨੀਕੀ ਖ਼ਰਾਬੀ ਕਾਰਨ ਚੰਦ 'ਤੇ ਉਤਰਨ ਤੋਂ ਬਗੈਰ ਵਾਪਸ ਧਰਤੀ 'ਤੇ ਆ ਗਿਆ | ਅਪੋਲੋ-10 ਮਈ 18, 1969 ਨੂੰ ਛੱਡਿਆ ਗਿਆ | ਇਹ ਅਪੋਲੋ-11 ਦੀ ਰਿਹਰਸਲ ਸੀ | ਇਸ ਦੀ ਚੰਦ ਗੱਡੀ ਕਮਾਂਡ ਜਹਾਜ਼ ਤੋਂ ਅਲੱਗ ਹੋ ਕੇ ਚੰਦ ਦੇ ਵਾਯੂਮੰਡਲ ਵਿਚ ਦਾਖ਼ਲ ਹੋਈ ਅਤੇ ਚੰਦ ਦੀ ਸਤਾਹ ਤੋਂ 15.6 ਕਿਲੋਮੀਟਰ ਦੀ ਦੂਰੀ 'ਤੇ ਚੰਦ ਦੁਆਲੇ ਚੱਕਰ ਲਾ ਕੇ ਵਾਪਸ ਕਮਾਂਡ ਜ਼ਹਾਜ ਨਾਲ ਮਿਲ ਗਈ | ਇਸ ਤਰਾਂ ਇਸ ਸਫਲ ਪ੍ਰੀਖਣ ਨੇ ਅਪੋਲੋ-11 ਦੁਆਰਾ ਮਨੁੱਖ ਨੂੰ ਚੰਦ 'ਤੇ ਉਤਰਨ ਦਾ ਰਾਹ ਪੱਧਰਾ ਕਰ ਦਿੱਤਾ |
ਅਪੋਲੋ-11 ਉਹ ਇਤਿਹਾਸਕ ਪੁਲਾੜੀ ਜਹਾਜ਼ ਸੀ ਜਿਸ ਨੇ ਮਨੁੱਖ ਨੂੰ ਚੰਦ 'ਤੇ ਉਤਾਰਿਆ | ਅਪੋਲੋ-11 ਨੂੰ 16 ਜੁਲਾਈ, 1969 ਨੂੰ ਕੇਨੇਡੀ ਸਪੇਸ ਸਟੇਸ਼ਨ ਤੋਂ ਦਾਗਿਆ ਗਿਆ | ਇਸ ਵਿਚ ਤਿੰਨ ਪੁਲਾੜ ਯਾਤਰੀ: ਨੀਲ ਆਰਮਸਟਰੌਾਗ, ਐਡਵਿਨ ਐਲਡਰਿਨ ਅਤੇ ਮਾਈਕਲ ਕੋਲਿਨ ਸਵਾਰ ਸਨ | ਕਮਾਂਡ ਜ਼ਹਾਜ ਦਾ ਨਾਂਅ ਕੋਲੰਬੀਆ ਅਤੇ ਇਸ ਨਾਲ ਜੁੜੀ ਚੰਦ ਗੱਡੀ ਦਾ ਨਾਂਅ ਈਗਲ ਸੀ | ਧਰਤੀ ਦੁਆਲੇ ਕੁਝ ਸਮਾਂ ਚੱਕਰ ਲਾਉਣ ਤੋਂ ਬਾਦ ਕਮਾਂਡ ਜਹਾਜ਼ ਧਰਤੀ ਤੋਂ ਦੂਰ ਚੰਦਰਮਾ ਦੇ ਗ੍ਰਹਿ ਪੰਧ 'ਤੇ ਪੈ ਗਿਆ ਤੇ ਚੰਦ ਦੁਆਲੇ ਚੱਕਰ ਕੱਟਣ ਲੱਗਾ | 19 ਜੁਲਾਈ ਨੂੰ ਅਪੋਲੋ-11 ਚੰਦ ਦੇ ਹੋਰ ਨਜ਼ਦੀਕ ਪਹੁੰਚ ਗਿਆ | 24 ਘੰਟੇ ਚੰਦ ਦੁਆਲੇ ਚੱਕਰ ਕੱਟਣ ਤੋਂ ਬਾਦ ਨੀਲ ਆਰਮਸਟਰੌਾਗ ਅਤੇ ਐਲਡਰਿਨ ਨੇ ਚੰਦ ਗੱਡੀ ਨੂੰ ਕਮਾਂਡ ਜਹਾਜ਼ ਤੋਂ ਵੱਖ ਕਰ ਕੇ ਚੰਦ ਵੱਲ ਉਤਾਰਾ ਸ਼ੁਰੂ ਕਰ ਦਿੱਤਾ | 20 ਜੁਲਾਈ, 1969 ਨੂੰ ਟਰਾਂਨਕੁਇਲਟੀ ਨਾਮੀ ਜਗ੍ਹਾ 'ਤੇ ਚੰਦ ਉੱਪਰ ਚੰਦ ਗੱਡੀ ਉਤਰ ਗਈ | ਜਦ ਚੰਦ ਗੱਡੀ ਚੰਦ ਦੀ ਸਤ੍ਹਾ ਦੇ ਨਜ਼ਦੀਕ ਪਹੁੰਚੀ ਤਾਂ ਐਲਡਰਿਨ ਨੇ ਦੇਖਿਆ ਕਿ ਜਿਸ ਜਗਾਂ੍ਹ ਉਹ ਉਤਰਨ ਜਾ ਰਹੇ ਹਨ ਉਹ ਉੱਚੀ ਨੀਂਵੀ ਹੈ ਤੇ ਉੱਥੇ ਵੱਡੀਆਂ ਵੱਡੀਆਂ ਚਟਾਨਾਂ ਹਨ | ਇਸ ਲਈ ਉਸਨੇ ਚੰਦ ਗੱਡੀ ਨੂੰ ਅਜਿਹੀ ਜਗਾਂ੍ਹ ਤੋਂ ਕੁਝ ਦੂਰ ਸਾਫ਼ ਪੱਧਰੀ ਜਗ੍ਹਾਂ 'ਤੇ ਉਤਾਰ ਲਿਆ | ਉਨਾਂ ਦਾ ਉਤਾਰਾ ਮਿਥੀ ਜਗ੍ਹਾਂ ਤੋਂ 6 ਕਿਲੋਮੀਟਰ ਦੂਰ ਹੋਇਆ | ਚੰਦ 'ਤੇ ਉਤਾਰੇ ਤੋਂ 6 ਘੰਟੇ ਅਤੇ 21 ਮਿੰਟ ਬਾਦ ਨੀਲ ਆਰਮਸਟਰੌਾਗ ਨੇ ਆਪਣੀ ਪਿਠ 'ਤੇ ਜੀਵਨ ਸੁਰੱਖਿਆ ਪ੍ਰਣਾਲੀ ਦੇ ਉਪਕਰਨ ਲੱਦ ਕੇ ਚੰਦ ਗੱਡੀ ਦੇ ਬਾਹਰ ਲੱਗੀ ਪੌੜੀ ਤੋਂ ਹੇਠਾਂ ਉਤਰਨਾ ਸ਼ੁਰੂ ਕੀਤਾ ਅਤੇ ਇਸ ਤਰ੍ਹਾਂ 20 ਜੁਲਾਈ ਸਵੇਰੇ 2:56 ਵਜੇ ਚੰਦ 'ਤੇ ਪੈਰ ਰੱਖਣ ਵਾਲਾ ਉਹ ਪਹਿਲਾ ਮਨੁੱਖ ਬਣ ਗਿਆ | ਆਰਮਸਟਰੌਾਗ ਅਤੇ ਐਲਡਰਿਨ ਚੰਦ ਉਪਰ ਲੱਗਪਗ 21 ਘੰਟੇ ਠਹਿਰੇ | ਜੀਵਨ ਸੁਰੱਖਿਆ ਉਪਕਰਨ ਉਨਾਂ ਨੂੰ ਗਰਮੀ ਤੋਂ ਬਚਾਉਂਦੇ ਤੇ ਆਕਸੀਜਨ ਸਪਲਾਈ ਕਰਦੇ ਸਨ | ਪੁਲਾੜੀ ਸੂਟ ਜੋ ਉਨਾਂ ਪਹਿਨੇ ਹੋਏ ਸਨ ਇਸ ਦਾ ਕੱਪੜਾ ਬਹੁਤ ਮਜ਼ਬੂਤ ਅਤੇ ਜੁਆਇੰਟ ਲਚਕਦਾਰ ਸਨ | ਚੰਦ ਉੱਪਰ ਤੁਰਨਾ ਅਸਾਨ ਸੀ ਕਿਉਂਕਿ ਚੰਦ ਦੀ ਗਰੂਤਾ ਖਿੱਚ ਪਿ੍ਥਵੀ ਤੋਂ 6ਵਾਂ ਹਿੱਸਾ ਹੈ | ਚੰਦ ਯਾਤਰੀਆਂ ਨੇ ਚੰਦ ਦੀ ਸਤ੍ਹਾ 'ਤੇ ਅਮਰੀਕੀ ਝੰਡਾ ਲਾਇਆ, ਭੁਚਾਲ ਅਤੇ ਸੂਰਜੀ ਤਪਸ਼ ਨੂੰ ਮਾਪਣ ਲਈ ਕੁਝ ਉਪਕਰਨ ਫਿੱਟ ਕੀਤੇ | ਨੀਲ ਆਰਮਸਟਰੋਂਗ ਚੰਦ ਗੱਡੀ ਤੋਂ 196 ਫੁੱਟ ਦੂਰੀ ਤੱਕ ਤਰਦਾ ਰਿਹਾ ਜਦਕਿ ਐਲਡਰਿਨ ਚੰਦ ਗੱਡੀ ਦੇ ਆਸ ਪਾਸ ਚਹਿਲ ਕਦਮੀ ਕਰਦਾ ਰਿਹਾ | ਚੰਦ ਦੀ ਜ਼ਮੀਨ 'ਤੇ ਤੁਰਨ ਲਈ 34 ਮਿੰਟ ਦਾ ਸਮਾਂ ਤਹਿ ਕੀਤਾ ਗਿਆ ਸੀ ਜੋ ਕਿ 15 ਮਿੰਟ ਹੋਰ ਵਧਾ ਦਿੱਤਾ ਗਿਆ | ਚੰਦ ਦੀ ਮਿੱਟੀ ਅਤੇ ਪੱਥਰਾਂ ਦੇ 21.55 ਕਿਲੋ ਸੈਂਪਲ ਵੀ ਉਨਾਂ ਚੰਦ ਗੱਡੀ ਵਿਚ ਰੱਖ ਲਏ | ਵਾਪਸ ਸਫ਼ਰ ਸ਼ੁਰੂ ਕਰਨ ਵੇਲੇ ਚੰਦ ਗੱਡੀ ਵਿਚ ਐਲਡਰਿਨ ਪਹਿਲਾਂ ਦਾਖ਼ਲ ਹੋਏ | ਦਾਖਲ ਹੋਣ ਸਮੇਂ ਐਲਡਰਿਨ ਕੋਲੋਂ ਗ਼ਲਤੀ ਨਾਲ ਇਕ ਸਰਕਟ ਸਵਿੱਚ ਟੁੱਟ ਗਈ, ਜਿਸ ਕਾਰਨ ਚੰਦ ਗੱਡੀ ਦੇ ਇੰਜਨ ਨੂੰ ਸਟਾਰਟ ਕਰਨਾ ਮੁਸ਼ਕਿਲ ਸੀ | ਇਕ ਪੈਨ ਦੀ ਮਦਦ ਨਾਲ ਇਸ ਸਵਿੱਚ ਤੋਂ ਕੰਮ ਲਿਆ ਗਿਆ | ਚੰਦ ਗੱਡੀ ਵਿਚ ਦਾਖ਼ਲ ਹੋ ਕੇ ਦੋਹਾਂ ਨੇ 7 ਘੰਟੇ ਅਰਾਮ ਕੀਤਾ | ਇਸ ਉਪਰੰਤ ਹੂਸਟਨ ਗਰਾਉਂਡ ਸੈਂਟਰ ਨੇ ਉਨਾਂ ਨੂੰ ਵਾਪਸੀ ਸਫ਼ਰ ਦੀ ਤਿਆਰੀ ਕਰਨ ਲਈ ਕਿਹਾ | ਇਸ ਤੋਂ ਢਾਈ ਘੰਟੇ ਬਾਅਦ ਚੰਦ ਗੱਡੀ ਨੇ ਚੰਦ ਤੋਂ ਉਡਾਨ ਭਰੀ ਅਤੇ ਮੁੱਖ ਜਹਾਜ਼ ਕੋਲੰਬੀਆਂ ਵਿਚ ਪਰਤਣ ਉਪਰੰਤ ਚੰਦ ਗੱਡੀ ਨੂੰ ਚੰਦ ਵੱਲ ਸੁੱਟ ਦਿੱਤਾ | ਕੋਲੰਬੀਆ ਜ਼ਹਾਜ ਤਿੰਨੇ ਪੁਲਾੜ ਯਾਤਰੀਆਂ ਨੂੰ ਲੈ ਕੇ 25000 ਮੀਲ ਪ੍ਰਤੀ ਘੰਟਾ ਦੀ ਸਪੀਡ ਨਾਲ ਧਰਤੀ ਦੇ ਵਾਯੂਮੰਡਲ ਵਿਚ ਦਾਖਲ ਹੋਇਆ | ਇਸ ਤਰਾਂ੍ਹ ਇਹ ਤਿੰਨੇ ਪੁਲਾੜ ਯਾਤਰੀ 24 ਜੁਲਾਈ ਨੂੰ ਪੈਰਾਸ਼ੂਟ ਦੀ ਮਦਦ ਨਾਲ ਹਵਾਈ ਟਾਪੂ ਕੋਲ ਪ੍ਰਸ਼ਾਂਤ ਮਹਾਂਸਾਗਰ ਵਿਚ ਸਹੀ ਸਲਾਮਤ ਉਤਰ ਗਏ | ਸਮੁੰਦਰ ਵਿਚ ਉਤਾਰੇ ਤੋਂ ਬਾਅਦ ਪੁਲਾੜ ਯਾਤਰੀਆਂ ਨੂੰ 21 ਦਿਨਾਂ ਲਈ ਸਭ ਤੋਂ ਅਲੱਗ ਥਲੱਗ ਨਿਗਰਾਨੀ ਹੇਠ ਰੱਖਿਆ ਗਿਆ ਅਤੇ ਕਈ ਪ੍ਰਕਾਰ ਦੇ ਮੈਡੀਕਲ ਜਾਂਚ ਟੈਸਟ ਕੀਤੇ ਗਏ ਤਾਂ ਜੋ ਚੰਦ ਤੋਂ ਕੋਈ ਸੂਖਮ ਜੀਵਾਣੂ ਧਰਤੀ ਤੇ ਪ੍ਰਵੇਸ਼ ਨਾ ਕਰ ਸਕੇ | ਪ੍ਰੰਤੂ ਜਾਂਚ ਵਿਚ ਅਜਿਹਾ ਕੋਈ ਜੀਵਾਣੂ ਨਹੀਂ ਮਿਲਿਆ ਜੋ 21.7 ਕਿਲੋ ਮਿੱਟੀ ਅਤੇ ਚਟਾਨਾਂ ਦੇ ਸੈਂਪਲ ਚੰਦ ਤੋਂ ਲਿਆਂਦੇ ਗਏ ਸਨ ਉਨਾਂ ਦੀ ਜਾਂਚ ਤੋਂ ਪਤਾ ਲੱਗਾ ਕਿ ਇਹ ਮਿੱਟੀ /ਚਟਾਨ 3.7 ਅਰਬ ਸਾਲ ਪੁਰਾਣੇ ਹਨ |
ਪੁਲਾੜ ਖੋਜ ਜਾਂ ਚੰਦ 'ਤੇ ਮਨੁੱਖੀ ਉਤਾਰੇ ਤੋਂ ਮਨੁੱਖਤਾ ਨੂੰ ਕੀ ਲਾਭ ਹੋਇਆ ਇਸ ਬਾਰੇ ਬੁੱਧੀਜੀਵੀਆਂ, ਵਿਗਿਆਨੀਆਂ ਤੇ ਨੀਤੀਵਾਨਾਂ ਦੇ ਵੱਖ-ਵੱਖ ਵਿਚਾਰ ਹਨ | ਪੁਲਾੜ ਦੀ ਖੋਜ ਤੋਂ ਧਰਤੀ, ਚੰਦ, ਸੌਰਮੰਡਲ ਅਤੇ ਬ੍ਰਹਿਮੰਡ ਦੀ ਉਤਪਤੀ ਬਾਰੇ ਨਵੀਨਤਮ ਜਾਣਕਾਰੀ ਮਿਲੀ ਹੈ | ਸੂਚਨਾ ਤਕਨਾਲੋਜੀ ਵਿਚ ਉਪਗ੍ਰਹਿ ਰਾਹੀਂ ਕ੍ਰਾਂਤੀਕਾਰੀ ਵਿਕਾਸ ਹੋਇਆ ਹੈ ਜਿਸ ਦੇ ਫ਼ਲਸਰੂਪ ਪੂਰੀ ਦੁਨੀਆ ਇਕ ਪਿੰਡ ਦੇ ਰੂਪ ਵਿਚ ਸੁੰਗੜ ਗਈ ਹੈ | ਤੁਸੀਂ ਹੁਣੇ ਇੰਟਰਨੈਟ ਖੋਲ੍ਹੋ ਅਤੇ ਯੂਰੀਗਗਰਿਨ ਦੀ ਫਲਾਈਟ ਅਤੇ ਨੀਲ ਆਰਮਸਟਰੌਾਗ ਨੂੰ ਚੰਦ 'ਤੇ ਉਤਰਦੇ ਦੇਖ ਸਕਦੇ ਹੋ | ਉਪਗ੍ਰਹਿ ਰਾਹੀਂ ਮੌਸਮ ਦੀ ਠੀਕ ਠੀਕ ਭਵਿੱਖਵਾਣੀ ਸੰਭਵ ਹੋ ਗਈ ਹੈ | ਰੀਮੋਟ ਸੈਂਸਿੰਗ ਰਾਹੀਂ ਗਲੇਸ਼ੀਅਰ ਪਿਘਲਣ, ਗਲੋਬਲ ਤਪਸ਼ ਅਤੇ ਹੜ੍ਹਾਂ ਬਾਰੇ ਪਹਿਲਾਂ ਨਾਲੋਂ ਕਿਤੇ ਵਧੇਰੇ ਜਾਣਕਾਰੀ ਮਿਲ ਰਹੀ ਹੈ | ਹਬਲ ਟੈਲੀਸਕੋਪ ਜਿਸ ਨੂੰ 1990 ਵਿਚ ਪੁਲਾੜ ਵਿਚ ਸਥਾਪਿਤ ਕੀਤਾ ਗਿਆ ਸੀ ਇਸ ਦੁਆਰਾ ਪੁਲਾੜ, ਤਾਰਾ ਮੰਡਲ ਅਤੇ ਅਕਾਸ਼ਗੰਗਾ ਦਾ ਡੂੰਘਾ ਅਧਿਅਨ ਕਰਨਾ ਸੰਭਵ ਹੋਇਆ ਹੈ | ਇਸ ਦੇ ਉਲਟ ਕੁਝ ਲੋਕਾਂ ਦਾ ਮਤ ਹੈ ਕਿ ਪੁਲਾੜੀ ਖੋਜ ਤੋਂ ਸਟਾਰਵਾਰ ਅਤੇ ਬੇਹੱਦ ਖ਼ਤਰਨਾਕ ਮਿਜ਼ਾਇਲਾਂ ਵਿਕਸਤ ਹੋਈਆਂ ਹਨ ਜਿਨ੍ਹਾਂ ਤੋਂ ਮਾਨਵਤਾ ਦੀ ਹੋਂਦ ਨੂੰ ਖ਼ਤਰਾ ਹੈ |
ਪਿਛਲੇ ਦੋ-ਤਿੰਨ ਸੌ ਸਾਲਾਂ ਦੇ ਵਿਸ਼ਵ ਇਤਿਹਾਸ 'ਤੇ ਜੇ ਨਜ਼ਰ ਮਾਰੀ ਜਾਵੇ ਤਾਂ ਪ੍ਰਤੱਖ ਹੋ ਜਾਂਦਾ ਹੈ ਕਿ ਜਿਨ੍ਹਾਂ ਮੁਲਕਾਂ ਵਿਚ ਨਿਊਟਨ, ਐਡੀਸਨ, ਚਾਰਲਸ ਡਾਰਵਿਨ ਅਤੇ ਆਈਨਸਟੀਨ ਵਰਗੇ ਮਹਾਨ ਵਿਗਿਆਨੀਆਂ ਨੇ ਕ੍ਰਾਂਤੀਕਾਰੀ ਖੋਜਾਂ ਕੀਤੀਆਂ, ਉੱਥੇ ਸਮਾਜ ਵਿਚ ਵਿਗਿਆਨਿਕ ਸੋਚ ਪ੍ਰਫੁੱਲਤ ਹੋਈ, ਤਕਨਾਲੋਜੀ ਦਾ ਵਿਕਾਸ ਹੋਇਆ, ਉਦਯੋਗਿਕ ਕ੍ਰਾਂਤੀ ਆਈ, ਰੋਜ਼ਗਾਰ ਦੇ ਵਧੇਰੇ ਮੌਕੇ ਪੈਦਾ ਹੋਏ ਅਤੇ ਲੋਕਾਂ ਦਾ ਜੀਵਨ ਪੱਧਰ ਉੱਚਾ ਹੋਇਆ | ਚੰਦ 'ਤੇ ਉਤਰਨ ਤੋਂ ਬਾਦ ਅਮਰੀਕਾ ਹੱਥ 'ਤੇ ਹੱਥ ਰੱਖ ਕੇ ਬੈਠਣ ਵਾਲਾ ਨਹੀਂ ਹੈ | ਸੰਨ 2030 ਤੱਕ ਮੰਗਲ 'ਤੇ ਮਨੁੱਖ ਨੂੰ ਭੇਜਣ ਦਾ ਉਸ ਦਾ ਇਰਾਦਾ ਹੈ | ਇਲੋਨ ਮਸਕ ਨਾਮੀ ਇਕ ਅਮਰੀਕੀ ਨੇ 'ਸਪੇਸ ਐਕਸ' ਨਾਮੀ ਇਕ ਕੰਪਨੀ ਬਣਾਈ ਹੈ ਜਿਸ ਦਾ ਉਦੇਸ਼ ਅਜਿਹੇ ਰਾਕਟ ਬਣਾਉਣਾ ਹੈ ਜਿਨ੍ਹਾਂ ਦੀ ਉਪਗ੍ਰਹਿ ਛੱਡਣ ਲਈ ਵਾਰ-ਵਾਰ, ਵਰਤੋਂ ਕੀਤੀ ਜਾ ਸਕੇ ਤਾਂ ਜੋ ਪੁਲਾੜੀ ਯਾਤਰਾ ਸਸਤੀ ਹੋ ਸਕੇ ਅਤੇ ਆਮ ਵਿਅਕਤੀ ਦੀ ਪਹੁੰਚ ਵਿਚ ਹੋਵੇ | ਚੰਦ 'ਤੇ ਮਨੁੱਖੀ ਉਤਾਰੇ ਨੂੰ ਅਸੰਭਵ ਤੋਂ ਸੰਭਵ ਬਣਾਉਣ ਵਿਚ ਮਿਹਨਤੀ, ਇਮਾਨਦਾਰ ਤੇ ਲਗਨ ਨਾਲ ਕੰਮ ਕਰਨ ਵਾਲੇ ਅਮਰੀਕੀ ਪ੍ਰਸ਼ਾਸਕ, ਵਿਗਿਆਨੀ ਤੇ ਤਕਨੀਕੀ ਮਾਹਿਰਾਂ ਦਾ ਹੱਥ ਹੈ, ਜਿਨ੍ਹਾਂ ਦੀ ਬਦੌਲਤ ਵਿਸ਼ਵ ਵਿਚ ਅੱਜ ਅਮਰੀਕਾ ਦੀ ਸਰਦਾਰੀ ਹੈ | ਕੀ ਭਾਰਤੀ ਪ੍ਰਸ਼ਾਸਕ, ਵਿਗਿਆਨੀ ਅਤੇ ਬੁੱਧੀਜੀਵੀ ਜੋ ਜਨਤਾ ਦੇ ਪੈਸੇ ਵਿਚੋਂ ਮੋਟੀਆਂ ਤਨਖ਼ਾਹਾਂ ਲੈਂਦੇ ਹਨ ਤੇ ਜਨਤਾ 'ਤੇ ਹੀ ਅਫ਼ਸਰੀ ਰੋਹਬ ਝਾੜਦੇ ਹਨ, ਅਮਰੀਕੀ ਕੰਮ ਸੱਭਿਆਚਾਰ ਤੋਂ ਸੇਧ ਜਾਂ ਸਬਕ ਲੈਣਗੇ?

-ਮੋਬਾਈਲ: 94636-41071.

ਚੋਆਂ ਦੇ ਕੰਢੇ-ਕੰਢੇ

ਚਾਰ ਪੰਜ ਦਹਾਕੇ ਪਹਿਲਾਂ ਹੁਸ਼ਿਆਰਪੁਰ ਦੇ ਬਹੁਤ ਸਾਰੇ ਪੇਂਡੂ ਇਲਾਕਿਆਂ ਦੀ ਜ਼ਿੰਦਗੀ ਬਰਸਾਤੀ ਮੀਂਹਾਂ ਤੇ ਪਹਾੜੀ ਖੱਡਾਂ ਦੇ ਪਾਣੀਆਂ ਨਾਲ ਵਗਣ ਵਾਲੇ ਚੋਆਂ ਦੀ ਮਾਰ ਤੇ ਪਾਣੀਆਂ ਦੀ ਨੁਹਾਰ ਨਾਲ ਬੜੀ ਅਸਰ ਅੰਦਾਜ਼ ਹੋਇਆ ਕਰਦੀ ਸੀ | ਬਰਸਾਤਾਂ ਦੀ ਰੁੱਤੇ ਜਿਉਂ ਹੀ ...

ਪੂਰੀ ਖ਼ਬਰ »

ਯਾਦਗਾਰੀ ਸੁੰਦਰਤਾ ਵਾਲਾ ਜੁਰਾਸਿਕ ਸਮੁੰਦਰੀ ਕਿਨਾਰਾ

ਪਸੀਨੇ ਨਾਲ ਤਰ-ਬ-ਤਰ, ਉਤਸੁਕਤਾ ਨਾਲ ਸਾਨੂੰ ਕੱਚੇ ਢਲਾਣ ਮਾਰਗ ਰਾਹੀਂ ਚੱਲਦਿਆਂ ਇਸ ਤਰ੍ਹਾਂ ਪ੍ਰਤੀਤ ਹੋਇਆ ਕਿ ਅਸੀਂ ਇੰਗਲੈਂਡ ਵਿਚ ਨਹੀਂ ਸਗੋਂ ਭਾਰਤ ਦੀ ਗਰਮ ਰੁੱਤ ਵਿਚ ਯਾਤਰਾ ਨੂੰ ਨਿਕਲੇ ਹੋਈਏ | ਜਦੋਂ ਕਿ ਅਸੀਂ ਇੰਗਲੈਂਡ ਡੋਰਸੈੱਟ ਖੇਤਰ ਦੇ ਵਿਸ਼ਾਲ ...

ਪੂਰੀ ਖ਼ਬਰ »

ਪੰਜਾਬ ਦਾ ਲੱਜਪਾਲ ਪੁੱਤਰ ਵੀਰੂ ਰਸਲ

ਜਦੋਂ ਦੀ ਦੁਨੀਆ ਬਣੀ ਹੈ, ਉਦੋਂ ਤੋਂ ਹੀ ਪੰਜਾਬ ਆਪਣੀ ਗ਼ੈਰਤ, ਇੱਜ਼ਤ ਅਤੇ ਅਣਖ਼ ਨਾਲ ਜ਼ੁਲਮ ਦਾ ਮੁਕਾਬਲਾ ਕਰ ਰਿਹਾ ਹੈ ਤੇ ਰਹਿੰਦੀ ਦੁਨੀਆ ਤੱਕ ਇਹ ਧਰਤੀ ਇਸੇ ਤਰ੍ਹਾਂ ਜ਼ੁਲਮ ਿਖ਼ਲਾਫ਼ ਡਟੀ ਰਹੇਗੀ | ਅੱਜ ਭਾਵੇਂ ਜ਼ੁਲਮ ਤੇ ਜ਼ਾਲਮ ਦੀ ਤਸਵੀਰ ਬਦਲ ਗਈ ਹੈ ਪਰ ...

ਪੂਰੀ ਖ਼ਬਰ »

ਪੰਜਾਬੀ ਸਿਨੇਮਾ ਦੇ ਝਰੋਖੇ 'ਚੋਂ-2

ਜਦੋਂ ਪੰਜਾਬੀ ਸਿਨੇਮਾ ਵੀ ਵੰਡਿਆ ਗਿਆ

1947 ਦੀ ਦੇਸ਼ ਵੰਡ ਦਾ ਸਭ ਤੋਂ ਉਲਟ ਪ੍ਰਭਾਵ ਪੰਜਾਬੀ ਸਿਨੇਮਾ 'ਤੇ ਪਿਆ ਸੀ | ਪੰਜਾਬ ਦਾ ਇਕ ਪ੍ਰਮੁੱਖ ਹਿੱਸਾ ਪਾਕਿਸਤਾਨ 'ਚ ਚਲਾ ਗਿਆ ਸੀ | ਫਿਰ ਲਾਹੌਰ ਵਰਗਾ ਮਹੱਤਵਪੂਰਨ ਫ਼ਿਲਮ ਨਿਰਮਾਣ ਕੇਂਦਰ ਵੀ ਭਾਰਤ ਤੋਂ ਅਲੱਗ ਹੋ ਗਿਆ ਸੀ | ਵੈਸੇ ਵੀ ਪੰਜਾਬੀ ਫ਼ਿਲਮਾਂ ਦਾ ...

ਪੂਰੀ ਖ਼ਬਰ »

ਭੁੱਲੀਆਂ ਵਿਸਰੀਆਂ ਯਾਦਾਂ

1975 ਵਿਚ ਜਿਹੜੀ ਐਮਰਜੈਂਸੀ ਭਾਰਤ ਵਿਚ ਲੱਗੀ ਸੀ, ਉਸ ਦਾ ਵਿਰੋਧ ਅਕਾਲੀ ਦਲ ਨੇ ਵੀ ਕੀਤਾ ਸੀ | ਉਸ ਸਮੇਂ ਮੋਰਚਾ ਸੰਤ ਹਰਚੰਦ ਸਿੰਘ ਲੌਾਗੋਵਾਲ ਦੀ ਅਗਵਾਈ 'ਚ ਲਾਇਆ ਗਿਆ ਸੀ | ਇਸ ਮੋਰਚੇ ਵਿਚ ਸਿੱਖਾਂ ਨੇ ਗਿ੍ਫ਼ਤਾਰੀਆਂ ਦੇ ਕੇ ਜੇਲ੍ਹਾਂ ਭਰ ਦਿੱਤੀਆਂ ਸਨ | ਆਖਰ ਕੇਂਦਰ ...

ਪੂਰੀ ਖ਼ਬਰ »

ਕੱਲ੍ਹ ਜਨਮ ਦਿਨ 'ਤੇ ਵਿਸ਼ੇਸ਼

ਬਿਰਹਾ ਦੇ ਸੁਲਤਾਨ ਸ਼ਿਵ ਬਟਾਲਵੀ ਨੂੰ ਚੇਤੇ ਕਰਦਿਆਂ...

ਸ਼ਿਵ ਕੁਮਾਰ ਬਟਾਲਵੀ ਨੇ ਬਿਰਹਾ, ਦਰਦ, ਪ੍ਰੇਮ, ਨਿਰਾਸ਼ਾ, ਕਾਮ ਅਤੇ ਮੌਤ ਵਰਗੇ ਵਿਸ਼ਵ-ਵਿਆਪੀ ਵਿਸ਼ਿਆਂ ਉਪਰ ਜਿਸ ਸ਼ਿੱਦਤ ਅਤੇ ਪ੍ਰਚੰਡਤਾ ਨਾਲ਼ ਕਲਮ-ਅਜ਼ਮਾਈ ਕੀਤੀ ਹੈ, ਅੱਜ ਤੀਕ ਪੰਜਾਬੀ ਸਾਹਿਤ ਵਿਚ ਉਸ ਦਾ ਕੋਈ ਹੋਰ ਸਾਨੀ ਪੈਦਾ ਨਹੀਂ ਹੋ ਸਕਿਆ। ਪੰਜਾਬੀ ਸਾਹਿਤ ਦੇ ...

ਪੂਰੀ ਖ਼ਬਰ »

ਗੱਲ ਰੁੱਖਾਂ ਦੇ ਦਿਮਾਗ਼ ਦੀ...

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਕੁਝ ਕੁ ਦਿਮਾਗੀ ਵੀ ਬਹੁਤ ਪਹਿਲਾਂ ਮਹਾਨ ਭਾਰਤੀ ਜੈਵਿਕ-ਭੌਤਿਕ ਵਿਗਿਆਨੀ ਸਰ ਜਗਦੀਸ ਚੰਦਰ ਬੋਸ ਨੇ ਦਰਸਾਇਆ ਸੀ ਕਿ ਪੌਦੇ ਵੀ ਆਪਣੇ ਤਰੀਕੇ ਨਾਲ ਮਹਿਸੂਸ ਕਰਨ ਦੇ ਸਮਰੱਥ ਹੁੰਦੇ ਹਨ | ਅੱਜ ਅਸੀਂ ਜਾਣਦੇ ਹਾਂ ਕਿ ਪੌਦੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX