ਤਾਜਾ ਖ਼ਬਰਾਂ


ਭਾਰਤ ਬਨਾਮ ਇੰਗਲੈਂਡ ਤੀਜਾ ਟੈੱਸਟ ਮੈਚ : ਭਾਰਤ ਦੀ ਟੀਮ ਨੇ ਇੰਗਲੈਂਡ ਨੂੰ ਦਿੱਤਾ 521 ਦੌੜਾਂ ਦਾ ਟੀਚਾ
. . .  1 day ago
ਅਟਲ ਜੀ ਨੇ ਸਮਰਾਟ ਦੀ ਤਰ੍ਹਾਂ ਹਰ ਇਕ ਦੇ ਦਿਲ 'ਤੇ ਰਾਜ ਕੀਤਾ - ਹਰਸਿਮਰਤ ਕੌਰ ਬਾਦਲ
. . .  1 day ago
ਨਵੀਂ ਦਿੱਲੀ, 20 ਅਗਸਤ - ਦਿੱਲੀ 'ਚ ਸਾਬਕਾ ਪ੍ਰਧਾਨ ਮੰਤਰੀ ਸਵ. ਅਟਲ ਬਿਹਾਰੀ ਵਾਜਪਾਈ ਦੀ ਪ੍ਰਾਰਥਨਾ ਸਭਾ ਮੌਕੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ...
ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਜੇਲ੍ਹ 'ਚ ਮਿਲਣ ਪਹੁੰਚੇ ਗਿਆਨੀ ਗੁਰਬਚਨ ਸਿੰਘ
. . .  1 day ago
ਪਟਿਆਲਾ, 20 ਅਗਸਤ- ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਮਾਮਲੇ 'ਚ ਪਟਿਆਲਾ ਜੇਲ੍ਹ ਵਿਚ ਸਜ਼ਾ ਕੱਟ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਪਟਿਆਲਾ ਜੇਲ੍ਹ 'ਚ ਮਿਲਣ ਪਹੁੰਚੇ ...
ਜੰਮੂ-ਕਸ਼ਮੀਰ ਦੇ ਲੋਕਾਂ ਲਈ ਮਹਾਨ ਸ਼ਖ਼ਸੀਅਤ ਸਨ ਵਾਜਪਾਈ ਜੀ- ਮਹਿਬੂਬਾ ਮੁਫ਼ਤੀ
. . .  1 day ago
ਬਰਮਿੰਘਮ ਵਿਖੇ ਮਨਾਈ ਗਈ ਭਾਰਤੀ ਸੁਤੰਤਰਤਾ ਦਿਵਸ ਦੀ 71ਵੀਂ ਵਰ੍ਹੇਗੰਢ
. . .  1 day ago
ਬਰਮਿੰਘਮ,20 ਅਗਸਤ - ਇੰਗਲੈਂਡ ਦੇ ਬਰਮਿੰਘਮ 'ਚ ਕੌਂਸਲੇਟ ਜਨਰਲ ਆਫ਼ ਇੰਡੀਆ ਵੱਲੋਂ ਭਾਰਤੀ ਸੁਤੰਤਰਤਾ ਦਿਵਸ ਦੀ 71ਵੀਂ ਵਰ੍ਹੇਗੰਢ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਭਾਰਤੀ ਕੌਂਸਲ ਜਨਰਲ ਡਾ: ਅਮਨ ਪੁਰੀ ਨੇ ਤਿਰੰਗਾ ਲਹਿਰਾਇਆ। ...
ਆਂਧਰਾ ਪ੍ਰਦੇਸ਼ ਦੇ ਸਰਕਾਰੀ ਮੁਲਾਜ਼ਮਾਂ ਨੇ ਕੇਰਲ ਲਈ 20 ਕਰੋੜ ਦੀ ਕੀਤੀ ਆਰਥਿਕ ਸਹਾਇਤਾ
. . .  1 day ago
ਅਮਰਾਵਤੀ, 20 ਅਗਸਤ- ਆਂਧਰਾ ਪ੍ਰਦੇਸ਼ ਦੇ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਹੜ੍ਹ ਪ੍ਰਭਾਵਿਤ ਕੇਰਲ ਦੇ ਪੀੜਤਾਂ ਲਈ 20 ਕਰੋੜ ਰੁਪਏ ਦੀ ਆਰਥਿਕ ਸਹਾਇਤਾ ਐਲਾਨ ਕੀਤਾ ਹੈ। ਰਾਜ ਸਰਕਾਰ ਦੇ ਸਰਕਾਰੀ ਕਰਮਚਾਰੀ, ਅਧਿਆਪਕ ਅਤੇ ਪੈਨਸ਼ਨਰ ਆਪਣੀ...
ਭਾਰਤ ਬਨਾਮ ਇੰਗਲੈਂਡ ਤੀਜਾ ਟੈੱਸਟ ਮੈਚ : ਭਾਰਤ ਨੂੰ ਹੁਣ ਤੱਕ 364 ਦੌੜਾਂ ਦੀ ਲੀਡ, 195/2
. . .  1 day ago
ਵਿਨੇਸ਼ ਫੋਗਾਟ ਦੀ ਜਿੱਤ ਨਾਲ ਏਸ਼ੀਅਨ ਖੇਡਾਂ 'ਚੋਂ ਭਾਰਤ ਨੂੰ ਮਿਲਿਆ ਦੂਜਾ ਸੋਨ ਤਗਮਾ
. . .  1 day ago
ਜ਼ਹਿਰੀਲਾ ਚਾਰਾ ਖਾਣ ਨਾਲ ਕਈ ਪਸ਼ੂਆਂ ਦੀ ਮੌਤ
. . .  1 day ago
ਸੰਗਰੂਰ, 20 ਅਗਸਤ- ਧੂਰੀ ਦੇ ਨੇੜਲੇ ਪਿੰਡ ਟਿੱਬਾ 'ਚ ਜ਼ਹਿਰੀਲਾ ਚਾਰ ਖਾਣ ਨਾਲ ਅਚਾਨਕ ਕਈ ਪਸ਼ੂਆਂ ਦੇ ਮਰਨ ਅਤੇ ਕਈਆਂ ਪਸ਼ੂਆਂ ਦੇ ਬਿਮਾਰ ਹੋਣ ਦੀ ਖ਼ਬਰ ਮਿਲੀ ਹੈ। ਇਸ ਸਥਿਤੀ ਨੂੰ ਦੇਖਦੇ ਹੋਇਆ ਪਿੰਡ 'ਚ ਡਾਕਟਰਾਂ ਦੀ ਸਪੈਸ਼ਲ ਟੀਮ ਨੂੰ ਬੁਲਾਇਆ ਗਿਆ...
ਏਸ਼ੀਅਨ ਖੇਡਾਂ 2018 : ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਜਿੱਤਿਆ ਸੋਨ ਤਗਮਾ
. . .  1 day ago
ਅਟਲ ਜੀ ਤੋਂ ਸਾਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਿਆ - ਅਡਵਾਨੀ
. . .  1 day ago
ਬਾਗ਼ੀ ਧੜੇ ਨੇ ਖਹਿਰਾ ਨੂੰ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦਾ ਥਾਪਿਆ ਐਕਟਿੰਗ ਪ੍ਰਧਾਨ
. . .  1 day ago
ਚੰਡੀਗੜ੍ਹ, 20 ਅਗਸਤ- ਆਮ ਆਦਮੀ ਪਾਰਟੀ ਦੇ ਬਾਗ਼ੀ ਧੜੇ ਨੇ ਅੱਜ ਬਗ਼ਾਵਤ ਦਾ ਇੱਕ ਹੋਰ ਕਦਮ ਚੁੱਕਦਿਆਂ ਸੁਖਪਾਲ ਸਿੰਘ ਖਹਿਰਾ ਨੂੰ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦਾ ਐਕਟਿੰਗ ਪ੍ਰਧਾਨ ਥਾਪ ਦਿੱਤਾ । ਇਸ ਧੜੇ ਵੱਲੋਂ ਬਣਾਈ ਰਾਜਸੀ ਮਾਮਲਿਆਂ ਦੀ...
ਸ਼ਿਵ ਸੈਨਾ ਦਾ ਜ਼ਿਲ੍ਹਾ ਪ੍ਰਧਾਨ ਤੇ ਉਸ ਦਾ ਸਾਥੀ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ
. . .  1 day ago
ਜੈਤੋ, 20 ਅਗਸਤ(ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਸਥਾਨਕ ਪੁਲਿਸ ਵੱਲੋਂ ਸ਼ਿਵ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਤੇ ਉਸ ਦੇ ਸਾਥੀ ਨੂੰ 550 ਨਸ਼ੀਲੀਆਂ ਗੋਲੀਆਂ, 22 ਹਜ਼ਾਰ ਨਕਦ ਅਤੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਸੀ.ਆਈ.ਏ...
ਕਸ਼ਮੀਰ 'ਤੇ ਅਟਲ ਜੀ ਨੇ ਪੇਸ਼ ਕੀਤਾ ਵੱਖਰਾ ਨਜ਼ਰੀਆ - ਮੋਦੀ
. . .  1 day ago
ਵਾਜਪਾਈ ਜੀ ਨੇ ਆਪਣੀ ਜ਼ਿੰਦਗੀ ਲੋਕਤੰਤਰ ਨੂੰ ਕਰ ਦਿੱਤੀ ਸਮਰਪਿਤ- ਮੋਦੀ
. . .  1 day ago
ਅਸਾਮ ਸਰਕਾਰ ਨੇ ਹੜ੍ਹ ਪ੍ਰਭਾਵਿਤ ਕੇਰਲ ਲਈ 3 ਕਰੋੜ ਦੀ ਵਿੱਤੀ ਸਹਾਇਤਾ ਦੇਣ ਦਾ ਕੀਤਾ ਐਲਾਨ
. . .  1 day ago
ਵਾਜਪਾਈ ਦੀ ਪ੍ਰਾਰਥਨਾ ਸਭਾ 'ਚ ਸ਼ਾਮਲ ਹੋਏ ਯੋਗ ਗੁਰੂ ਰਾਮਦੇਵ ਸਮੇਤ ਕਈ ਮੰਤਰੀ
. . .  1 day ago
ਐਸ.ਜੀ.ਪੀ.ਸੀ. ਵੱਲੋਂ ਕੇਰਲ ਨੂੰ ਭੇਜੀ ਗਈ ਰਾਹਤ ਸਮਗਰੀ
. . .  1 day ago
ਪਾਕਿਸਤਾਨ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ
. . .  1 day ago
ਏਸ਼ੀਅਨ ਖੇਡਾਂ 2018 : ਭਾਰਤੀ ਨਿਸ਼ਾਨੇਬਾਜ਼ ਲਕਸ਼ ਨੇ ਜਿੱਤਿਆ ਚਾਂਦੀ ਦਾ ਤਗਮਾ
. . .  1 day ago
ਸਿੱਧੂ ਪਾਕਿਸਤਾਨ ਪੰਜਾਬ ਦੇ ਮੰਤਰੀ ਜਾਂ ਪਾਰਟੀ ਵਰਕਰ ਦੇ ਰੂਪ 'ਚ ਨਹੀਂ ਗਏ ਸਨ- ਕਾਂਗਰਸ
. . .  1 day ago
ਏਸ਼ੀਅਨ ਖੇਡਾਂ 2018 : ਉਜ਼ਬੇਕਿਸਤਾਨ ਦੀ ਪਹਿਲਵਾਨ ਹਰਾ ਕੇ ਫਾਈਨਲ 'ਚ ਪਹੁੰਚੀ ਵਿਨੇਸ਼ ਫੋਗਾਟ
. . .  1 day ago
ਭਾਰਤ ਨੇ ਖਾਰਜ ਕੀਤਾ ਪਾਕਿਸਤਾਨ ਦੇ ਵਿਦੇਸ਼ ਮੰਤਰੀ ਦਾ ਦਾਅਵਾ
. . .  1 day ago
ਜੰਮੂ-ਕਸ਼ਮੀਰ : ਬੱਸ 'ਤੇ ਢਿੱਗਾਂ ਡਿੱਗਣ ਕਾਰਨ ਚਾਰ ਯਾਤਰੀਆਂ ਦੀ ਮੌਤ
. . .  1 day ago
ਕੇਰਲ 'ਚ ਹੁਣ ਤੱਕ 3757 ਮੈਡੀਕਲ ਕੀਤੇ ਸਥਾਪਿਤ- ਜੇ. ਪੀ. ਨੱਢਾ
. . .  1 day ago
ਕੇਰਲ 'ਚ ਹੜ੍ਹ ਦੀ ਸਮੀਖਿਆ ਲਈ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਬੁਲਾਈ ਬੈਠਕ
. . .  1 day ago
ਕਬੱਡੀ ਖਿਡਾਰੀ ਦੀ ਭੇਦਭਰੇ ਹਾਲਾਤਾਂ 'ਚ ਮੌਤ
. . .  1 day ago
ਬ੍ਰਿਟੇਨ 'ਚ ਹੈ ਪੀ. ਐਨ. ਬੀ. ਘਪਲੇ ਦਾ ਦੋਸ਼ੀ ਨੀਰਵ ਮੋਦੀ
. . .  1 day ago
ਪਾਕਿਸਤਾਨ ਦੇ ਵਿਦੇਸ਼ ਮੰਤਰੀ ਦਾ ਦਾਅਵਾ, ਮੋਦੀ ਨੇ ਚਿੱਠੀ ਲਿਖ ਕੇ ਇਮਰਾਨ ਖ਼ਾਨ ਨੂੰ ਗੱਲਬਾਤ ਲਈ ਦਿੱਤਾ ਸੱਦਾ
. . .  1 day ago
ਕੋਫੀ ਅੱਨਾਨ ਦੇ ਪਰਿਵਾਰ ਨੂੰ ਮਿਲਣ ਲਈ ਵਿਦੇਸ਼ ਜਾਣਗੇ ਸ਼ਸ਼ੀ ਥਰੂਰ, ਅਦਾਲਤ ਨੇ ਦਿੱਤੀ ਆਗਿਆ
. . .  1 day ago
ਸੁਲਤਾਨਵਿੰਡ ਦੇ ਰੁਕੇ ਵਿਕਾਸ ਕੰਮਾਂ ਨੂੰ ਲੈ ਕੇ ਪਿੰਡ ਵਾਸੀਆਂ ਵਲੋਂ ਲਾਇਆ ਗਿਆ ਧਰਨਾ
. . .  1 day ago
ਜਾਪਾਨ ਦੇ ਰੱਖਿਆ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
. . .  1 day ago
ਏਸ਼ੀਅਨ ਖੇਡਾਂ 2018 : ਨਿਸ਼ਾਨੇਬਾਜ਼ੀ ਦੇ ਮੁਕਾਬਲੇ 'ਚ ਤਗਮੇ ਤੋਂ ਖੁੰਝੀ ਅਪੂਰਵੀ ਚੰਦੇਲਾ
. . .  1 day ago
ਤਾਲਿਬਾਨ ਨੇ ਅਫ਼ਗਾਨਿਸਤਾਨ 'ਚ ਔਰਤਾਂ ਅਤੇ ਬੱਚਿਆਂ ਸਮੇਤ ਕਈ ਲੋਕਾਂ ਨੂੰ ਬਣਾਇਆ ਬੰਦੀ
. . .  1 day ago
ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਬੇਟੇ ਨੂੰ ਮਿਲੀ ਜ਼ਮਾਨਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 7 ਸਾਉਣ ਸੰਮਤ 550
ਿਵਚਾਰ ਪ੍ਰਵਾਹ: ਪਹਿਲੇ ਅਪਰਾਧੀ ਉਹ ਹੁੰਦੇ ਹਨ, ਜਿਹੜੇ ਅਪਰਾਧ ਕਰਦੇ ਹਨ ਤੇ ਦੂਜੇ ਉਹ ਹੁੰਦੇ ਹਨ, ਜਿਹੜੇ ਅਪਰਾਧ ਹੋਣ ਦਿੰਦੇ ਹਨ। -ਫੁੱਲਰ
  •     Confirm Target Language  

ਜਲੰਧਰ

ਕਾਰ ਸਿਖ ਰਹੀ ਲੜਕੀ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ-ਅਧਿਆਪਕਾ ਦੀ ਮੌਤ

ਐੱਮ.ਐੱਸ. ਲੋਹੀਆ
ਜਲੰਧਰ, 21 ਜੁਲਾਈ - ਅੱਜ ਸਵੇਰੇ ਕਰੀਬ 6.30 ਵਜੇ ਮੋਤਾ ਸਿੰਘ ਨਗਰ ਵਾਲੀ ਸੜਕ 'ਤੇ ਹੋਏ ਹਾਦਸੇ ਦੌਰਾਨ ਸੇਂਟ ਜੋਸਫ਼ ਸਕੂਲ ਦੀ ਅਧਿਆਪਕਾ ਦੀ ਮੌਤ ਹੋ ਗਈ | ਮਿ੍ਤਕਾ ਦੀ ਪਹਿਚਾਣ ਨਿਰਮਲਾ ਦੇਵੀ ਪਤਨੀ ਗੁਰਦੇਵ ਸਿੰਘ ਵਾਸੀ ਨਿਊ ਜਵਾਹਰ ਨਗਰ ਵਜੋਂ ਹੋਈ ਹੈ | ਹਾਦਸਾ ਉਸ ਵਕਤ ਵਾਪਰਿਆ ਜਦੋਂ ਨਿਰਮਲਾ ਦੇਵੀ ਦਾ ਛੋਟਾ ਜੀਜਾ ਜਗਦੀਸ਼ ਕੁਮਾਰ (37) ਪੁੱਤਰ ਓਮ ਪ੍ਰਕਾਸ਼ ਵਾਸੀ ਸ਼ਿਵਾ ਜੀ ਨਗਰ, ਬਸਤੀ ਦਾਨਿਸ਼ਮੰਦਾਂ, ਜਲੰਧਰ ਉਸ ਨੂੰ ਸਕੂਲ ਛੱਡਣ ਜਾ ਰਿਹਾ ਸੀ | ਜਗਦੀਸ਼ ਕੁਮਾਰ ਨੇ ਬੱਸ ਅੱਡਾ ਚੌਕੀ ਦੀ ਪੁਲਿਸ ਨੂੰ ਬਿਆਨ ਦਰਜ ਕਰਵਾਏ ਹਨ ਕਿ ਉਹ ਆਪਣੇ ਸਹੁੱਰੇ ਘਰ ਆਇਆ ਹੋਇਆ ਸੀ, ਉਸ ਦੀ ਤਲਾਕਸ਼ੁਦਾ ਸਾਲੀ ਨਿਰਮਲਾ ਦੇਵੀ ਨੇ ਉਸ ਨੂੰ ਸਕੂਲ ਛੱਡ ਕੇ ਆਉਣ ਲਈ ਕਿਹਾ ਤਾਂ ਉਹ ਨਿਰਮਲਾ ਦੇਵੀ ਨੂੰ ਆਪਣੇ ਮੋਟਰਸਾਈਕਲ 'ਤੇ ਬਿਠਾ ਕੇ ਸਕੂਲ ਛੱਡਣ ਜਾ ਰਿਹਾ ਸੀ | ਜਦੋਂ ਉਹ ਬੇਦੀ ਹਸਪਤਾਲ ਦੇ ਅੱਗੇ ਪਹੁੰਚੇ ਤਾਂ ਗ਼ਲਤ ਦਿਸ਼ਾ ਤੋਂ ਆ ਰਹੀ ਇਕ ਤੇਜ਼ ਰਫ਼ਤਾਰ ਹਾਂਡਾ ਇਮੇਜ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ | ਟੱਕਰ ਇਨੀ ਭਿਆਵਕ ਸੀ ਕਿ ਉਹ ਦੋਵੇਂ ਸੜਕ 'ਤੇ ਡਿੱਗ ਗਏ, ਇਸ ਟੱਕਰ ਦੌਰਾਨ ਨਿਰਮਲਾ ਦੇਵੀ ਨੂੰ ਗੰਭੀਰ ਸੱਟਾਂ ਲੱਗੀਆਂ, ਜਿਸ ਕਰਕੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਜਗਦੀਸ਼ ਕੁਮਾਰ ਦੀ ਖੱਬੀ ਲੱਤ ਟੁੱਟ ਗਈ | ਜਗਦੀਸ਼ ਕੁਮਾਰ ਨੇ ਆਪਣੇ ਬਿਆਨਾਂ 'ਚ ਇਹ ਵੀ ਦੱਸਿਆ ਸੀ ਕਿ ਕਾਰ ਚਾਲਕ ਲੜਕੀ ਦੀ ਉਮਰ ਕਰੀਬ 15-16 ਸਾਲ ਦੀ ਲੱਗ ਰਹੀ ਸੀ, ਜਿਸ ਦੇ ਨਾਲ ਇਕ ਵਿਅਕਤੀ ਬੈਠਾ ਹੋਇਆ ਸੀ | ਬੱਸ ਅੱਡਾ ਚੌਕੀ ਦੀ ਪੁਲਿਸ ਨੇ ਜਗਦੀਸ਼ ਕੁਮਾਰ ਨੂੰ ਇਲਾਜ ਲਈ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਤੇ ਨਿਰਮਲਾ ਦੇਵੀ ਦੀ ਮਿ੍ਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ, ਜਿੱਥੇ ਉਸ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ |
ਕਾਰ ਚਾਲਕ ਲੜਕੀ ਤੇ ਸਹਾਇਕ ਿਖ਼ਲਾਫ਼ ਮੁਕੱਦਮਾ ਦਰਜ
ਬੱਸ ਅੱਡਾ ਚੌਕੀ ਦੇ ਮੁਖੀ ਸੇਵਾ ਸਿੰਘ ਨੇ ਜਾਣਕਾਰੀ ਦਿੱਤੀ ਕਿ ਕਾਰ ਚਾਲਕ ਲੜਕੀ ਦੀ ਪਹਿਚਾਣ ਅਮੀਸ਼ਾ ਅਗਰਵਾਲ ਪੁੱਤਰੀ ਅਰਵਿੰਦਰ ਅਗਰਵਾਲ ਵਾਸੀ ਹਰਦਿਆਲ ਨਗਰ, ਜਲੰਧਰ ਤੇ ਉਸ ਦੇ ਨਾਲ ਬੈਠੇ ਵਿਅਕਤੀ ਦੀ ਪਹਿਚਾਣ ਰਜਿੰਦਰ ਕੁਮਾਰ ਪੁੱਤਰ ਕੁਨਾਲ ਕ੍ਰਿਪਾ ਰਾਮ ਵਾਸੀ ਚੰਨਪਈਆ, ਬਹਿਰਾਈ, ਯੂ.ਪੀ. ਵਜੋਂ ਹੋਈ ਹੈ | ਦੋਵਾਂ ਿਖ਼ਲਾਫ਼ ਮੁਕੱਦਮਾ ਦਰਜ ਕਰਕੇ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ |
ਕਾਰ ਚਲਾਉਣੀ ਸਿੱਖ ਰਹੀ ਸੀ ਲੜਕੀ
ਹਾਦਸੇ ਤੋਂ ਬਾਅਦ ਮੌਕੇ 'ਤੇ ਚਰਚਾ ਹੋ ਰਹੀ ਸੀ ਕਿ ਜਿਸ ਕਾਰ ਨਾਲ ਹਾਦਸਾ ਹੋਇਆ ਹੈ, ਉਸ ਦੀ ਚਾਲਕ ਅਮੀਸ਼ਾ ਅਗਰਵਾਲ ਆਪਣੇ ਡਰਾਈਵਰ ਰਜਿੰਦਰ ਕੁਮਾਰ ਤੋਂ ਕਾਰ ਚਲਾਉਣੀ ਸਿੱਖ ਰਹੀ ਸੀ | ਪਰ ਰਜਿੰਦਰ ਕੁਮਾਰ ਨੇ ਦੱਸਿਆ ਹੈ ਕਿ ਅਮੀਸ਼ਾ ਪਹਿਲਾਂ ਵੀ ਕਾਰ ਚਲਾਉਂਦੀ ਹੈ ਤੇ ਉਸ ਨੂੰ ਕਾਰ ਚਲਾਉਣ ਬਾਰੇ ਪੂਰੀ ਜਾਣਕਾਰੀ ਹੈ | ਰਜਿੰਦਰ ਅਨੁਸਾਰ ਮੋਟਰਸਾਈਕਲ ਚਾਲਕ ਗ਼ਲਤ ਦਿਸ਼ਾ ਤੋਂ ਉਨ੍ਹਾਂ ਦੀ ਕਾਰ ਦੇ ਅੱਗੇ ਆ ਗਿਆ, ਜਿਸ ਤੋਂ ਬਾਅਦ ਘਬਰਾਹਟ 'ਚ ਅਮੀਸ਼ਾ ਕੋਲੋਂ ਬ੍ਰੇਕ ਦੀ ਜਗ੍ਹਾ ਰੇਸ ਦਬਾਈ ਗਈ ਅਤੇ ਹਦਸਾ ਵਾਪਰ ਗਿਆ |
ਮਾਸਟਰ ਸਲੀਮ ਨੇ ਪਹੁੰਚਾਇਆ ਹਸਪਤਾਲ
ਹਾਦਸੇ ਤੋਂ ਬਾਅਦ ਸੜਕ 'ਤੇ ਬੇਸੁੱਧ ਪਈ ਨਿਰਮਲਾ ਦੇਵੀ ਅਤੇ ਤੜਫ਼ ਰਹੇ ਜਗਦੀਸ਼ ਕੁਮਾਰ ਨੂੰ ਅਚਾਨਕ ਉੱਥੇ ਪਹੁੰਚੇ ਪ੍ਰਸਿੱਧ ਗਾਇਕ ਮਾਸਟਰ ਸਲੀਮ ਤੇ ਉਸ ਦੀ ਟੀਮ ਨੇ ਨੇੜੇ ਦੇ ਨਿੱਜੀ ਹਸਪਤਾਲ ਪਹੁੰਚਾਇਆ, ਜਿੱਥੇ ਜਾਂਚ ਤੋਂ ਬਾਅਦ ਡਾਕਟਰਾਂ ਨੇ ਨਿਰਮਲਾ ਦੇਵੀ ਨੂੰ ਮਿ੍ਤਕ ਕਰਾਰ ਦੇ ਦਿੱਤਾ ਅਤੇ ਜਗਦੀਸ਼ ਕੁਮਾਰ ਨੂੰ ਮੁਢਲੀ ਸਹਾਇਤਾ ਦੇ ਕੇ ਹੱਡੀਆਂ ਦੇ ਇਲਾਜ ਲਈ ਹੋਰ ਹਸਪਤਾਲ ਭੇਜ ਦਿੱਤਾ | ਮਾਸਟਰ ਸਲੀਮ ਨੇ ਦੱਸਿਆ ਕਿ ਉਹ ਬੀਤੀ ਰਾਤ ਖੰਨਾ ਵਿਖੇ ਕਿਸੇ ਸਮਾਗਮ 'ਤੇ ਗਏ ਹੋਏ ਸਨ, ਜਿੱਥੋਂ ਅੱਜ ਸਵੇਰੇ ਵਾਪਸ ਆਏ ਸਨ | ਜਦੋਂ ਉਨ੍ਹਾਂ ਦੀ ਗੱਡੀ ਬੱਸ ਅੱਡੇ ਵਾਲੇ ਫਲਾਈਓਵਰ ਤੋਂ ਥੱਲੇ ਉਤਰੀ ਤਾਂ ਸੜਕ 'ਤੇ ਨਿਰਮਲਾ ਦੇਵੀ ਅਤੇ ਜਗਦੀਸ਼ ਕੁਮਾਰ ਬੇਵੱਸ ਹੋਏ ਪਏ ਸਨ | ਉੱਥੇ ਬਹੁਤ ਸਾਰੇ ਲੋਕ ਮੌਜੂਦ ਸਨ, ਪਰ ਕੋਈ ਹਿੰਮਤ ਨਹੀਂ ਕਰ ਰਿਹਾ ਸੀ, ਕਿ ਉਨ੍ਹਾਂ ਨੂੰ ਕਿਸੇ ਹਸਪਤਾਲ ਪਹੁੰਚਾਇਆ ਜਾਵੇ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਅਜਿਹੇ ਹਾਦਸੇ ਦੌਰਾਨ ਹਿੰਮਤ ਨਾਲ ਅੱਗੇ ਵਧੋ ਤਾਂ ਜੋ ਹਾਦਸੇ ਦੇ ਸ਼ਿਕਾਰ ਵਿਅਕਤੀ ਨੂੰ ਤੁਰੰਤ ਡਾਕਟਰੀ ਸਹਾਇਤਾ ਦਿੱਤੀ ਜਾ ਸਕੇ ਤੇ ਉਨ੍ਹਾਂ ਦੀ ਜਾਨ ਬਚਾਈ ਜਾਵੇ |

ਆੜ੍ਹਤੀਏ ਦੇ ਘਰ ਦਾਖ਼ਲ ਹੋ ਕੇ ਚਾਕੂ ਦੀ ਨੋਕ 'ਤੇ ਨਕਦੀ ਤੇ ਸੋਨਾ ਲੁੱਟਿਆ

ਜਲੰਧਰ, 21 ਜੁਲਾਈ (ਐੱਮ.ਐੱਸ. ਲੋਹੀਆ)- ਦਿਲਬਾਗ ਨਗਰ 'ਚ ਸਵੇਰੇ ਕਰੀਬ 6.30 ਵਜੇ ਆੜ੍ਹਤ ਦਾ ਕੰਮ ਕਰਨ ਵਾਲੇ ਸ਼ਾਮ ਲਾਲ ਅਰੋੜਾ ਦੇ ਘਰ 'ਚ ਦਾਖ਼ਲ ਹੋਏ 2 ਨਕਾਬਪੋਸ਼ ਨੌਜਵਾਨਾਂ ਨੇ ਘਰ 'ਚ ਇਕੱਲੀ ਮੌਜੂਦ ਉਸ ਦੀ ਪਤਨੀ ਚੰਚਲ ਅਰੋੜਾ ਦੀ ਗਰਦਨ 'ਤੇ ਚਾਕੂ ਰੱਖ ਕੇ ਉਸ ਨਾਲ ...

ਪੂਰੀ ਖ਼ਬਰ »

ਸੜਕ 'ਤੇ ਸ਼ਰਾਬ ਪੀ ਰਹੇ 3 ਵਿਅਕਤੀ ਕਾਬੂ

ਮਕਸੂਦਾਂ, 21 ਜੁਲਾਈ (ਲਖਵਿੰਦਰ ਪਾਠਕ)-ਜਨਤਕ ਥਾਵਾਂ 'ਤੇ ਸ਼ਰੇਆਮ ਸ਼ਰਾਬ ਪੀਣ ਵਾਲਿਆਂ ਿਖ਼ਲਾਫ਼ ਕਾਰਵਾਈ ਕਰਦੇ ਹੋਏ ਥਾਣਾ 8 ਦੀ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਵੱਖ-ਵੱਖ ਥਾਵਾਂ ਤੋਂ ਕਾਬੂ ਕੀਤਾ | ਥਾਣਾ 8 ਤੋਂ ਮਿਲੀ ਜਾਣਕਾਰੀ ਅਨੁਸਾਰ ਦੋ ਵਿਅਕਤੀ ਸਿਲਵਰ ...

ਪੂਰੀ ਖ਼ਬਰ »

ਕੂੜਾ ਚੁੱਕਣ ਲਈ ਮਸ਼ੀਨਰੀ ਖਰੀਦਣ ਦੀ ਮਨਜ਼ੂਰੀ ਨਾ ਦੇਣ ਕਰਕੇ ਕੇਂਦਰ ਨੂੰ ਵਾਪਸ ਜਾ ਸਕਦੈ 17 ਕਰੋੜ

ਸ਼ਿਵ ਸ਼ਰਮਾ ਜਲੰਧਰ, 21 ਜੁਲਾਈ - ਕੂੜਾ ਚੁੱਕਣ ਲਈ ਮਸ਼ੀਨਰੀ ਦੀ ਖ਼ਰੀਦ ਸਮੇਂ ਸਿਰ ਨਾ ਕੀਤੀ ਗਈ ਤਾਂ ਕੇਂਦਰ ਵੱਲੋਂ ਆਈ ਰਕਮ 'ਚੋਂ 17 ਕਰੋੜ ਰੁਪਏ ਕੇਂਦਰ ਕੋਲ ਵਾਪਸ ਜਾਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ ਕਿਉਂਕਿ ਨਗਰ ਨਿਗਮ ਨੇ ਕੂੜਾ ਚੁੱਕਣ ਲਈ ਮਸ਼ੀਨਰੀ, ਰੇਹੜੇ ਤੇ ...

ਪੂਰੀ ਖ਼ਬਰ »

ਮਾਮੂਲੀ ਝਗੜੇ ਤੋਂ ਬਾਅਦ ਕਿਸਾਨ ਦਾ ਕਤਲ ਕਰਨ ਵਾਲਾ ਕਾਬੂ

ਜਲੰਧਰ ਛਾਉਣੀ/ਜਮਸ਼ੇਰ 21 ਜੁਲਾਈ (ਪਵਨ ਖਰਬੰਦਾ-ਕਪੂਰ)-ਥਾਣਾ ਸਦਰ ਅਧੀਨ ਆਉਂਦੇ ਪਿੰਡ ਰਾਏਪੁਰ ਫਰਾਲਾ ਵਿਖੇ 19 ਜੁਲਾਈ ਨੂੰ ਹੋਏ ਮਾਮੂਲੀ ਝਗੜੇ ਦੌਰਾਨ ਪਿੰਡ 'ਚ ਹੀ ਰਹਿਣ ਵਾਲੇ ਕਿਸਾਨ ਜਸਬੀਰ ਸਿੰਘ ਜੱਸੀ ਦੇ ਚਾਕੂ ਮਾਰ ਕੇ ਉਸ ਦਾ ਕਤਲ ਕਰਨ ਵਾਲੇ ਦੋਸ਼ੀ ਨੂੰ ਅੱਜ ...

ਪੂਰੀ ਖ਼ਬਰ »

ਟਰਾਂਸਪੋਰਟਰਾਂ ਨੇ ਪ੍ਰਧਾਨ ਮੰਤਰੀ ਿਖ਼ਲਾਫ਼ ਕੀਤੀ ਨਾਅਰੇਬਾਜ਼ੀ

ਮਕਸੂਦਾਂ, 21 ਜੁਲਾਈ (ਲਖਵਿੰਦਰ ਪਾਠਕ)-ਦੇਸ਼ ਭਰ ਦੇ ਟਰੱਕ ਆਪ੍ਰੇਟਰਾਂ ਵੱਲੋਂ ਮੰਗਾਂ ਲਈ ਅਣਮਿਥੇ ਸਮੇਂ ਲਈ ਹੜਤਾਲ ਦੇ ਦਿੱਤੇ ਸੱਦੇ ਦਾ ਜਲੰਧਰ 'ਚ ਕੋਈ ਖ਼ਾਸ ਅਸਰ ਨਹੀਂ ਦਿੱਖ ਰਿਹਾ | ਜਲੰਧਰ-ਅੰਮਿ੍ਤਸਰ ਹਾਈਵੇ 'ਤੇ ਹਾਲਾਤ ਇਹ ਸਨ ਕਿ ਟਰਾਂਸਪੋਰਟਰਾਂ ਵਲੋਂ ਧੱਕੇ ...

ਪੂਰੀ ਖ਼ਬਰ »

ਕੈਨੇਡਾ ਭੇਜਣ ਦੇ ਨਾਂਅ 'ਤੇ ਦਿੱਤੇ ਜਾਅਲੀ ਵੀਜ਼ੇ, ਵਾਪਸ ਆਉਂਦਿਆਂ 'ਤੇ ਕਰਵਾਇਆ ਹਮਲਾ

ਜਲੰਧਰ, 21 ਜੁਲਾਈ (ਐੱਮ.ਐੱਸ. ਲੋਹੀਆ)-ਕੈਨੇਡਾ ਭੇਜਣ ਦੇ ਨਾਂਅ 'ਤੇ ਜਾਅਲੀ ਵੀਜ਼ੇ ਲਗਵਾ ਕੇ ਬਟਾਲੇ ਦਾ ਇਕ ਏਜੰਟ ਕਰੀਬ ਇਕ ਦਰਜਨ ਨੌਜਵਾਨਾਂ ਨੂੰ ਦਿੱਲੀ ਲੈ ਗਿਆ, ਜਿੱਥੇ ਵੀਜ਼ਿਆਂ ਦੀ ਜਾਂਚ ਤੋਂ ਬਾਅਦ ਜਾਅਲੀ ਸਾਬਤ ਹੋਣ 'ਤੇ ਏਜੰਟ ਨੇ ਨੌਜਵਾਨਾਂ ਨੂੰ ਪਹਿਲਾਂ ਲਏ ...

ਪੂਰੀ ਖ਼ਬਰ »

ਟਰੱਕ ਆਪ੍ਰੇਟਰਾਂ ਦੀ ਹੜਤਾਲ ਦੂਜੇ ਦਿਨ ਵੀ ਜਾਰੀ ਜ਼ਰੂਰੀ ਵਸਤਾਂ ਦੀ ਸਪਲਾਈ ਪ੍ਰਭਾਵਿਤ ਹੋਣ ਦਾ ਖਦਸ਼ਾ

ਜਲੰਧਰ, 21 ਜੁਲਾਈ (ਮੇਜਰ ਸਿੰਘ)—ਟਰੱਕ ਆਪ੍ਰੇਟਰਾਂ ਦੀ ਦੇਸ਼ ਵਿਆਪੀ ਹੜਤਾਲ ਨੂੰ ਦੂਜੇ ਦਿਨ ਵੀ ਭਰਵਾਂ ਹੁੰਗਾਰਾ ਮਿਲਿਆ ਤੇ ਰਾਜ ਦੀਆਂ ਸੜਕਾਂ ਟਰੱਕ ਨਾ ਚੱਲਣ ਕਾਰਨ ਖਾਲੀ-ਖਾਲੀ ਨਜ਼ਰ ਆਈਆਂ | ਅੱਜ ਬਹੁਤ ਸਾਰੇ ਥਾਂਈ ਟਰੱਕ ਆਪ੍ਰੇਟਰਾਂ ਵਲੋਂ ਕੁਝ ਸਮੇਂ ਲਈ ਸੜਕਾਂ ...

ਪੂਰੀ ਖ਼ਬਰ »

ਲੋਕ ਇਨਸਾਫ਼ ਪਾਰਟੀ ਨੂੰ ਜਲੰਧਰ 'ਚ ਮਿਲਿਆ ਹੁਲਾਰਾ

ਜਲੰਧਰ, 21 ਜੁਲਾਈ (ਮੇਜਰ ਸਿੰਘ)-ਲੋਕ ਇਨਸਾਫ਼ ਪਾਰਟੀ ਜਲੰਧਰ ਜ਼ਿਲ੍ਹੇ ਨੂੰ ਅੱਜ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦ ਪਾਰਟੀ ਪ੍ਰਧਾਨ ਸ.ਸਿਮਰਨਜੀਤ ਸਿੰਘ ਬੈਂਸ ਦੀ ਹਾਜ਼ਰੀ ਵਿਚ ਸ਼ਹੀਦ ਭਗਤ ਸਿੰਘ ਯੂਥ ਕਲੱਬ ਦੇ ਆਗੂ ਜਸਬੀਰ ਸਿੰਘ ਤੇ ਦਮਨਬੀਰ ਸਿੰਘ ਦੀ ਅਗਵਾਈ 'ਚ ...

ਪੂਰੀ ਖ਼ਬਰ »

ਹਮਲਾ ਕਰਨ ਵਾਲੇ ਦੋਸ਼ੀਆਂ ਦੀ ਗਿ੍ਫ਼ਤਾਰੀ ਲਈ ਫੋਕਲ ਪੁਆਇੰਟ ਚੌਕੀ ਅੱਗੇ ਲਗਾਇਆ ਧਰਨਾ

ਮਕਸੂਦਾਂ, 21 ਜੁਲਾਈ (ਲਖਵਿੰਦਰ ਪਾਠਕ)-ਬੀਤੇ ਤਿੰਨ ਦਿਨ ਪਹਿਲਾਂ ਛੋਟਾ ਸਈਪੁਰ ਮੁਹੱਲੇ 'ਚ ਗੁਆਂਢੀਆਂ ਦੀ ਆਪਸੀ ਪੁਰਾਣੀ ਰੰਜਸ਼ ਨੂੰ ਲੈ ਕੇ ਹੋਈ ਲੜਾਈ ਦੇ ਮਾਮਲੇ 'ਚ ਇਕ ਧਿਰ ਵੱਲੋਂ ਪੁਲਿਸ ਿਖ਼ਲਾਫ਼ ਦੋਸ਼ੀਆਂ ਦੀ ਗਿ੍ਫ਼ਤਾਰੀ ਨਾ ਕਰਨ ਦੇ ਰੋਸ 'ਚ ਰਾਤ ਨੂੰ ਧਰਨਾ ...

ਪੂਰੀ ਖ਼ਬਰ »

ਵਿਧਾਇਕ ਪਰਗਟ ਸਿੰਘ, ਡੀ.ਸੀ. ਤੇ ਸੀ.ਪੀ ਵਲੋਂ ਲੋਕਾਂ ਨੂੰ ਨਸ਼ਿਆਂ ਵਿਰੁੱਧ ਲੋਕ ਲਹਿਰ ਖੜ੍ਹੀ ਕਰਨ ਦਾ ਸੱਦਾ

ਜਲੰਧਰ, 21 ਜੁਲਾਈ (ਐੱਮ.ਐੱਸ. ਲੋਹੀਆ)-ਜਲੰਧਰ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਲਈ ਇਕ ਲੋਕ ਲਹਿਰ ਖੜ੍ਹੀ ਕਰਨ ਦਾ ਸੱਦਾ ਦਿੰਦਿਆ ਵਿਧਾਇਕ ਪਰਗਟ ਸਿੰਘ, ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਤੇ ਕਮਿਸ਼ਨਰ ਆਫ ਪੁਲਿਸ ਪੀ. ਕੇ. ਸਿਨਹਾ ਨੇ ਕਿਹਾ ਕਿ ਲੋਕਾਂ ਦੇ ...

ਪੂਰੀ ਖ਼ਬਰ »

ਕੇਂਦਰ ਨੇ ਵੀ ਸਪੱਸ਼ਟ ਕੀਤਾ ਪੈਟਰੋਲ ਪੰਪਾਂ 'ਤੇ ਨਹੀਂ ਲੱਗ ਸਕਦੇ 'ਜਨਤਕ ਪਖਾਨਿਆਂ' ਦੇ ਬੋਰਡ

ਸ਼ਿਵ ਸ਼ਰਮਾ ਜਲੰਧਰ, 21 ਜੁਲਾਈ -ਕੇਂਦਰੀ ਪੈਟਰੋਲੀਅਮ ਤੇ ਵਿਸਫੋਟਕ ਸੁਰੱਖਿਆ ਆਰਗਨਾਈਜ਼ੇਸ਼ਨ (ਪੈਸੋ) ਨੇ ਇਸ ਗੱਲ ਦਾ ਨੋਟਿਸ ਲਿਆ ਹੈ ਪੈਟਰੋਲ ਪੰਪਾਂ ਦੇ ਪਖਾਨਿਆਂ ਨੂੰ ਆਮ ਲੋਕਾਂ ਲਈ ਵਰਤੋਂ ਕਰਨ ਵਾਸਤੇ ਪੈਟਰੋਲ ਪੰਪਾਂ 'ਤੇ ਭਾਰੀ ਦਬਾਅ ਪਾਇਆ ਜਾ ਰਿਹਾ ਹੈ ਤੇ ...

ਪੂਰੀ ਖ਼ਬਰ »

ਸਫ਼ਾਈ ਦੇ ਕੰਮ ਦੀ ਨਿਗਰਾਨੀ ਕਰਨਗੇ ਨਿਗਮ ਦੇ ਸਿਹਤ ਅਫ਼ਸਰ

*ਕ੍ਰਿਸ਼ਨ ਸ਼ਰਮਾ ਸਮੇਤ 5 ਡਾਕਟਰਾਂ ਹਵਾਲੇ ਕੀਤਾ ਨਿਗਰਾਨੀ ਦਾ ਕੰਮ ਜਲੰਧਰ, 21 ਜੁਲਾਈ (ਸ਼ਿਵ)- ਨਗਰ ਨਿਗਮ ਪ੍ਰਸ਼ਾਸਨ ਨੇ ਸ਼ਹਿਰ 'ਚ ਸਫ਼ਾਈ ਦੇ ਕੰਮ ਨੂੰ ਸੁਚਾਰੂ ਰੂਪ ਨਾਲ ਕਰਵਾਉਣ ਲਈ ਸਫ਼ਾਈ ਵਿਭਾਗ ਦੇ ਇੰਚਾਰਜ ਕ੍ਰਿਸ਼ਨ ਸ਼ਰਮਾ ਸਮੇਤ ਪੰਜ ਸਿਹਤ ਅਫ਼ਸਰ ਤੇ ...

ਪੂਰੀ ਖ਼ਬਰ »

ਨਿਗਮ ਦੀ ਟੀਮ ਅੰਦਰੂਨੀ ਇਲਾਕਿਆਂ 'ਚੋਂ ਆਵਾਰਾ ਕੁੱਤਿਆਂ ਨੂੰ ਕਰ ਚੁੱਕੀ ਹੈ ਕਾਬੂ

ਜਲੰਧਰ, 21 ਜੁਲਾਈ (ਸ਼ਿਵ ਸ਼ਰਮਾ)-ਨਗਰ ਨਿਗਮ ਪ੍ਰਸ਼ਾਸਨ ਵੱਲੋਂ ਆਵਾਰਾ ਕੁੱਤਿਆਂ ਦੇ ਆਪ੍ਰੇਸ਼ਨ ਕਰਨ ਦਾ ਕੰਮ ਨਿੱਜੀ ਸੰਸਥਾ ਨੂੰ ਦੇਣ ਦਾ ਅਜੇ ਤੱਕ ਪ੍ਰਾਜੈਕਟ ਸਿਰੇ ਨਹੀਂ ਚੜਿ੍ਹਆ ਹੈ ਪਰ ਨਿਗਮ ਦੇ ਆਪਣੇ ਨੰਗਲ ਸ਼ਾਮਾਂ 'ਚ ਹੁਣ ਤੱਕ 450 ਤੋਂ ਜ਼ਿਆਦਾ ਆਵਾਰਾ ...

ਪੂਰੀ ਖ਼ਬਰ »

ਕਾਲੋਨੀਆਂ 'ਚ ਸਫ਼ਾਈ ਕਰਨ ਲਈ ਕੀਤਾ ਪ੍ਰੇਰਿਤ

ਜਲੰਧਰ, 21 ਜੁਲਾਈ (ਸ਼ਿਵ)- ਜੇ. ਡੀ. ਏ. ਦੇ ਮੁੱਖ ਪ੍ਰਸ਼ਾਸਕ ਵਿਸ਼ੇਸ਼ ਸਾਰੰਗਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੇ. ਡੀ. ਏ. ਦੇ ਅਧੀਨ ਆਉਂਦੀਆਂ ਸਾਈਟਾਂ, ਅਰਬਨ ਅਸਟੇਟਾਂ 'ਚ ਬਰਸਾਤੀ ਮੌਸਮ ਦੌਰਾਨ ਸੜਕਾਂ ਦੀ ਰੋਜ਼ਾਨਾ ਸਾਫ਼ ਸਫ਼ਾਈ ਦਾ ਕੰਮ, ਸੀਵਰੇਜ ਦੀ ਸਫ਼ਾਈ ਦਾ ...

ਪੂਰੀ ਖ਼ਬਰ »

ਨਸ਼ੀਲਾ ਅੱਤਵਾਦ ਅਕਾਲੀ-ਭਾਜਪਾ ਦੀ ਦੇਣ-ਡਾ: ਸੇਠੀ

ਜਲੰਧਰ, 21 ਜੁਲਾਈ (ਮੇਜਰ ਸਿੰਘ)-ਪ੍ਰਦੇਸ਼ ਕਾਂਗਰਸ ਦੀ ਬੁਲਾਰਾ ਡਾ: ਜਸਲੀਨ ਸੇਠੀ ਨੇ ਕਿਹਾ ਕਿ ਪੰਜਾਬ 'ਚ ਨਸ਼ੀਲੇ ਪਦਾਰਥਾਂ ਦਾ ਅੱਤਵਾਦ ਅਕਾਲੀ-ਭਾਜਪਾ ਸਰਕਾਰ ਦੀ ਦੇਣ ਹੈ | ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਸਵੇਤ ਮਲਿਕ ਦੇ ਬਿਆਨ 'ਤੇ ਹਮਲਾ ਕਰਦਿਆਂ ਡਾ: ਸੇਠੀ ਨੇ ਕਿਹਾ ...

ਪੂਰੀ ਖ਼ਬਰ »

ਦਾਜ ਤੇ ਹੱਤਿਆ ਦੇ ਮਾਮਲੇ 'ਚ ਪਤੀ, ਸੱਸ-ਸਹੁਰਾ ਤੇ ਨਨਾਣ ਬਰੀ

ਜਲੰਧਰ, 21 ਜੁਲਾਈ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਹਰੀਕ ਕੌਰ ਕਾਲੇਕਾ ਦੀ ਅਦਾਲਤ ਨੇ ਦਾਜ ਤੇ ਹੱਤਿਆ ਦੇ ਮਾਮਲੇ 'ਚ ਦੋਸ਼ ਸਾਬਤ ਨਾ ਹੋਣ 'ਤੇ ਮਿ੍ਤਕਾ ਕ੍ਰਿਤਿਕਾ ਮਿਤਰਾ ਦੇ ਪਤੀ ਸਲਿੰਦਰ ਕੁਮਾਰ ਉਰਫ ਰਿੰਕੂ ਪੁੱਤਰ ਰਜਿੰਦਰ ਕੁਮਾਰ ਮਿਤਰਾ, ਰਜਿੰਦਰ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਸਬੰਧੀ ਸਿੱਖ ਜਥੇਬੰਦੀਆਂ ਦੀ ਮੀਟਿੰਗ ਅੱਜ

ਜਲੰਧਰ, 21 ਜੁਲਾਈ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਜਾਏ ਜਾਣ ਵਾਲੇ ਨਗਰ ਕੀਰਤਨ ਤੇ ਹੋਰ ਸਮਾਗਮਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ...

ਪੂਰੀ ਖ਼ਬਰ »

ਇਕ ਕਿੱਲੋ ਗਾਂਜੇ ਸਮੇਤ ਇਕ ਕਾਬੂ

ਮਕਸੂਦਾਂ, 21 ਜੁਲਾਈ (ਲਖਵਿੰਦਰ ਪਾਠਕ)-ਫੋਕਲ ਪੁਆਇੰਟ ਚੌਾਕੀ ਵਲੋਂ ਇਕ ਦੋਸ਼ੀ ਨੂੰ ਇਕ ਕਿੱਲੋ ਗਾਂਜੇ ਸਮੇਤ ਕਾਬੂ ਕੀਤਾ ਗਿਆ ਹੈ | ਕਾਬੂ ਕੀਤੇ ਦੋਸ਼ੀ ਦੀ ਪਛਾਣ ਰਾਮਾ ਸਿੰਘ ਪੁੱਤਰ ਗਣੇਸ਼ ਸਿੰਘ ਵਾਸੀ ਬਿਹਾਰ, ਹਾਲ ਵਾਸੀ ਹਰਗੋਬਿੰਦ ਨਗਰ ਦੇ ਤੌਰ 'ਤੇ ਹੋਈ ਹੈ | ਚੌਕੀ ...

ਪੂਰੀ ਖ਼ਬਰ »

ਲਾਾਬੜਾ ਪੁਲਿਸ ਵਲੋਂ ਨਸ਼ੀਲੇ ਪਦਾਰਥ ਤੇ ਟੀਕਿਆਾ ਸਮੇਤ ਦੋਸ਼ੀ ਕਾਬੂ

ਲਾਾਬੜਾ 21 ਜੁਲਾਈ (ਕੁਲਜੀਤ ਸਿੰਘ ਸੰਧੂ)-ਲਾਾਬੜਾ ਪੁਲਿਸ ਵੱਲੋਂ ਅੱਜ ਇਲਾਕੇ 'ਚ ਕੀਤੀ ਗਈ ਨਾਕਾਬੰਦੀ ਦੌਰਾਨ ਚਾਰ ਦੋਸ਼ੀਆਾ ਨੂੰ ਨਸ਼ੀਲੇ ਪਦਾਰਥ ਤੇ ਨਸ਼ੀਲੇ ਟੀਕਿਆਾ ਸਮੇਤ ਕਾਬੂ ਕੀਤੇ ਜਾਣ ਦਾ ਸਮਾਚਾਰ ਹੈ ਲਾਾਬੜਾ ਪੁਲਿਸ ਵਲੋਂ ਦੋਸ਼ੀਆਾ ਕੋਲੋਂ 70 ਗ੍ਰਾਮ ...

ਪੂਰੀ ਖ਼ਬਰ »

ਚੁਗਿੱਟੀ, ਗੁਰੂ ਨਾਨਕਪੁਰਾ ਤੇ ਨਾਲ ਲੱਗਦੇ ਮੁਹੱਲਾ ਵਾਸੀਆਂ ਨੇ ਕੌ ਾਸਲਰ ਚੱਠਾ ਨੂੰ ਦੱਸੀਆਂ ਮੁਸ਼ਕਿਲਾਂ

ਚੁਗਿੱਟੀ/ਜੰਡੂਸਿੰਘਾ, 21 ਜੁਲਾਈ (ਨਰਿੰਦਰ ਲਾਗੂ)-ਵਾਰਡ ਨੰ. 14 ਅਧੀਨ ਆਉਂਦੇ ਮੁਹੱਲਾ ਚੁਗਿੱਟੀ , ਏਕਤਾ ਨਗਰ, ਗੁਰੂ ਨਾਨਕਪੁਰਾ ਈਸਟ ਤੇ ਵੈਸਟ ਦੇ ਵਸਨੀਕਾਂ ਵਲੋਂ ਅੱਜ ਹਲਕਾ ਕੌਾਸਲਰ ਤੇ ਨਗਰ ਨਿਗਮ ਜਲੰਧਰ 'ਚ ਵਿਰੋਧੀ ਧਿਰ ਦੇ ਆਗੂ ਮਨਜਿੰਦਰ ਸਿੰਘ ਚੱਠਾ ਨੂੰ ...

ਪੂਰੀ ਖ਼ਬਰ »

ਸ੍ਰੀ ਗੁਰੂ ਅਮਰਦਾਸ ਪਬਲਿਕ ਸਕੂਲ ਦੇ ਪ੍ਰਾਇਮਰੀ ਵਿੰਗ ਦੇ ਵਿਦਿਆਰਥੀਆਂ ਨੇ ਦਿਖਾਈ ਪ੍ਰਤਿਭਾ

ਜਲੰਧਰ, 21 ਜੁਲਾਈ (ਹਰਵਿੰਦਰ ਸਿੰਘ ਫੁੱਲ)-ਗੁਰੂ ਅਮਰਦਾਸ ਪਬਲਿਕ ਸਕੂਲ ਦੇ ਪ੍ਰਾਇਮਰੀ ਵਿੰਗ ਵਿਚ ਸਕੂਲ ਕਮੇਟੀ ਦੇ ਪ੍ਰਧਾਨ ਅਜੀਤ ਸਿੰਘ ਸੇਠੀ ਤੇ ਸਮੂਹ ਪ੍ਰਬੰਧਕ ਕਮੇਟੀ ਦੀ ਸੁਚੱਜੀ ਅਗਵਾਈ ਹੇਠ ਸਕੂਲ ਕੈਂਪਸ 'ਚ ਪੰਜਵੀ ਜਮਾਤ ਦੇ ਵਿਦਿਆਰਥੀਆਂ ਦਾ ਅੰਤਰ ਹਾਊਸ ...

ਪੂਰੀ ਖ਼ਬਰ »

ਸੰਤ ਬਾਬਾ ਮਾਨ ਸਿੰਘ ਪਿਹੋਵਾ ਵਾਲਿਆਂ ਨੇ ਨਸ਼ੇ ਦੀ ਮਾਰ ਤੋਂ ਬਚਾਉਣ ਲਈ ਪਿੰਡ ਧੀਣਾ ਗੋਦ ਲਿਆ-ਡਾ: ਪੀ. ਐਸ. ਕੰਗ

ਜਲੰਧਰ, 21 ਜੁਲਾਈ (ਅ. ਬ.)-ਅੱਜ ਦੇ ਸਮੇਂ ਵਿਚ ਜੋ ਹਾਲਾਤ ਪੰਜਾਬ 'ਚ ਬਣੇ ਹੋਏ ਹਨ, ਬਹੁਤ ਹੀ ਚਿੰਤਾਜਨਕ ਹਨ | ਨਸ਼ਿਆਂ ਦੀ ਮਾਰ ਨੇ ਵੱਡੀ ਗਿਣਤੀ ਵਿਚ ਨੌਜਵਾਨਾਂ ਅਤੇ ਹੋਰ ਲੋਕਾਂ ਨੂੰ ਆਪਣੀ ਲਪੇਟ ਵਿਚ ਲਿਆ ਹੋਇਆ ਹੈ | ਸੰਤ ਬਾਬਾ ਮਾਨ ਸਿੰਘ ਨੇ ਪਿੰਡ ਧੀਣਾ ਨੂੰ ਨਸ਼ਾ ...

ਪੂਰੀ ਖ਼ਬਰ »

ਦੋਆਬਾ ਕਾਲਜ ਦੇ ਵਿਦਿਆਰਥੀਆਂ ਨੇ ਯੂ. ਜੀ. ਸੀ. ਨੈੱਟ ਤੇ ਟੈੱਟ ਦੀ ਪ੍ਰੀਖਿਆ ਕੀਤੀ ਪਾਸ

ਜਲੰਧਰ, 21 ਜੁਲਾਈ (ਰਣਜੀਤ ਸਿੰਘ ਸੋਢੀ)- ਪਿ੍ੰ. ਡਾ. ਨਰੇਸ਼ ਕੁਮਾਰ ਧੀਮਾਨ ਤੇ ਕਾਲਜ ਦੇ ਅੰਗਰੇਜ਼ੀ ਵਿਭਾਗ ਦੇ ਮੁਖੀ ਪ੍ਰੋ. ਰੁਪਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਗਰੇਜ਼ੀ ਵਿਭਾਗ ਦੇ ਵਿਦਿਆਰਥੀਆਂ ਨੇ ਯੂ. ਜੀ. ਸੀ. ਨੈੱਟ, ਪੰਜਾਬ ਸਟੇਟ ਟੀਚਰ ...

ਪੂਰੀ ਖ਼ਬਰ »

ਰਾਮਾ ਮੰਡੀ ਚੌਾਕ 'ਚ ਟਰੱਕ ਆਪ੍ਰੇਟਰਾਂ ਨੇ ਟਰੱਕ ਰੋਕ ਕੇ ਕੀਤਾ ਪ੍ਰਦਰਸ਼ਨ

ਜਲੰਧਰ ਛਾਉਣੀ, 21 ਜੁਲਾਈ (ਪਵਨ ਖਰਬੰਦਾ)-ਪੰਜਾਬ ਦੇ ਟਰੱਕ ਆਪ੍ਰੇਟਰਾਂ ਵਲੋਂ ਆਪਣੀਆਂ ਮੰਗਾਂ ਲਈ ਅਣਮਿੱਥੇ ਸਮੇਂ ਲਈ ਦਿੱਤੇ ਗਏ ਹੜਤਾਲ ਦੇ ਸੱਦੇ ਦੇ ਮੱਦੇਨਜ਼ਰ ਅੱਜ ਰਾਮਾ ਮੰਡੀ ਵਿਖੇ ਟਰੱਕ ਆਪ੍ਰੇਟਰਾਂ ਵਲੋਂ ਮਨਜੀਤ ਸਿੰਘ ਟਰਾਂਸਪੋਰਟਰ ਤੇ ਪ੍ਰਧਾਨ ਪਰਮਜੀਤ ...

ਪੂਰੀ ਖ਼ਬਰ »

ਚੋਰੀ ਦੇ ਮਾਮਲੇ 'ਚ ਕੈਦ

ਜਲੰਧਰ, 21 ਜੁਲਾਈ (ਚੰਦੀਪ ਭੱਲਾ)-ਜੇ.ਐਮ.ਆਈ.ਸੀ ਚੰਦਨਾ ਭੱਟੀ ਦੀ ਅਦਾਲਤ ਨੇ ਚੋਰੀ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਦੀਪਕ ਕੁਮਾਰ ਵਾਸੀ ਘੁਮਿਆਰਾ ਨੂੰ 8 ਮਹੀਨੇ 27 ਦਿਨ ਦੀ ਕੈਦ ਦੀ ਸਜ਼ਾ ਦਾ ਹੁਕਮ ਦਿੱਤਾ ਹੈ | ਚੋਰੀ ਦੇ ਇਕ ਹੋਰ ਕੇਸ 'ਚ ਸੀ.ਜੇ.ਐਮ ਆਸ਼ੀਸ ਅਬਰੋਲ ...

ਪੂਰੀ ਖ਼ਬਰ »

ਮੇਹਰ ਚੰਦ ਬਹੁਤਕਨੀਕੀ ਕਾਲਜ 'ਚ ਨਵੇਂ ਸੈਸ਼ਨ ਦਾ ਆਗ਼ਾਜ਼

ਜਲੰਧਰ, 21 ਜੁਲਾਈ (ਰਣਜੀਤ ਸਿੰਘ ਸੋਢੀ)-ਮੇਹਰ ਚੰਦ ਬਹੁਤਕਨੀਕੀ ਕਾਲਜ ਜਲੰਧਰ ਵਿਖੇ ਨਵੇਂ ਸੈਸ਼ਨ ਦਾ ਸੁੱਭ ਆਰੰਭ ਹਵਨ ਕੁੰਡ 'ਚ ਅਹੂਤੀਆਂ ਪਾ ਕੇ ਮੰਤਰ ਉਚਾਰਨ ਨਾਲ ਕੀਤਾ ਗਿਆ | ਇਸ ਮੌਕੇ ਭਾਰੀ ਗਿਣਤੀ 'ਚ ਵਿਦਿਆਰਥੀ ਤੇ ਉਨ੍ਹਾਂ ਦੇ ਮਾਤਾ-ਪਿਤਾ ਹਾਜ਼ਰ ਸਨ | ਇਸ ਮੌਕੇ ...

ਪੂਰੀ ਖ਼ਬਰ »

ਸੇਂਟ ਸੋਲਜਰ 'ਚ ਨਵੇਂ ਸੈਸ਼ਨ ਦੀ ਸ਼ੁਰੂਆਤ

ਜਲੰਧਰ, 21 ਜੁਲਾਈ (ਰਣਜੀਤ ਸਿੰਘ ਸੋਢੀ)-ਸੇਂਟ ਸੋਲਜਰ ਬਹੁਤਕਨੀਕੀ ਕਾਲਜ 'ਚ ਸਾਰੇ ਡਿਪਲੋਮਿਆਂ ਦੀਆਂ ਕਲਾਸਾਂ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ | ਇਸ ਮੌਕੇ ਪ੍ਰੋ-ਚੇਅਰਮੈਨ ਪਿ੍ੰਸ ਚੋਪੜਾ ਵਿਸ਼ੇਸ਼ ਮਹਿਮਾਨ ਵਜੋਂ ...

ਪੂਰੀ ਖ਼ਬਰ »

ਐੱਚ. ਐਮ. ਵੀ. ਕਾਲਜ ਨੇ ਉੱਨਤ ਭਾਰਤ ਮੁਹਿੰਮ ਤਹਿਤ 5 ਪਿੰਡ ਅਪਣਾਏ

ਜਲੰਧਰ, 21 ਜੁਲਾਈ (ਰਣਜੀਤ ਸਿੰਘ ਸੋਢੀ)-ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ ਨੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ (ਐਮ. ਐੱਚ. ਆਰ. ਡੀ) ਦੇ ਉੱਨਤ ਭਾਰਤ ਮੁਹਿੰਮ ਤਹਿਤ ਪੰਜ ਪਿੰਡਾਂ ਨੂੰ ਅਪਣਾਇਆ ਹੈ | ਉੱਨਤ ਭਾਰਤ ਅਭਿਆਨ ਦਾ ਉਦੇਸ਼ ਢੁਕਵੀਂ ਤਕਨਾਲੋਜੀ ਰਾਹੀਂ ਵਿਕਾਸ ...

ਪੂਰੀ ਖ਼ਬਰ »

ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ 'ਵਾਕ ਫ਼ਾਰ ਨੇਸ਼ਨ' 'ਚ ਲਿਆ ਭਾਗ

ਜਲੰਧਰ, 21 ਜੁਲਾਈ (ਰਣਜੀਤ ਸਿੰਘ ਸੋਢੀ)-ਇਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ 'ਇਨਕਮ ਟੈਕਸ ਦਿਵਸ' ਮੌਕੇ ਇਨਕਮ ਟੈਕਸ ਵਿਭਾਗ ਵੱਲੋਂ ਕਰਵਾਈ 'ਵਾਕ ਫ਼ਾਰ ਦਾ ਨੇਸ਼ਨ' 'ਚ ਭਾਗ ਲਿਆ | ਇਸ ਸਾਲ 'ਆਮਦਨ ਕਰ ਜੋਤੀ' ਰੂਪੀ ਮਸ਼ਾਲ ਪੀ.ਆਰ.ਸੀ. ਸੀ.ਆਈ.ਟੀ. ਚੰਡੀਗੜ੍ਹ ਤੋਂ ਹੁੰਦੀ ...

ਪੂਰੀ ਖ਼ਬਰ »

ਜੇ. ਸੀ. ਆਈ. ਵਲੋਂ ਐਲ. ਪੀ. ਯੂ. 'ਚ ਮੈਨੇਜਮੈਂਟ ਡਿਵੈਲਪਮੈਂਟ ਪ੍ਰੋਗਰਾਮ

ਜਲੰਧਰ, 21 ਜੁਲਾਈ (ਰਣਜੀਤ ਸਿੰਘ ਸੋਢੀ)-ਜੂਨੀਅਰ ਚੈਂਬਰ ਇੰਟਰਨੈਸ਼ਨਲ (ਯੂ. ਐੱਸ. ਏ) ਦੇ ਸਿਧਾਂਤਾਂ ਤਹਿਤ ਕੰਮ ਕਰ ਰਹੇ ਟਰੇਨਰਜ਼ ਅਕਾਦਮੀ (ਜੇ. ਸੀ. ਆਈ. ਜੋਨ-1) ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਦੋ ਦਿਨਾ ਮੈਨੇਜਮੈਂਟ ਡਿਵੈਲਪਮੈਂਟ ਪ੍ਰੋਗਰਾਮ ਕਰਵਾਇਆ | ...

ਪੂਰੀ ਖ਼ਬਰ »

ਖੋਹਬਾਜ਼ੀ ਦੇ ਮਾਮਲੇ 'ਚ ਤਿੰਨ ਬਰੀ

ਜਲੰਧਰ, 21 ਜੁਲਾਈ (ਚੰਦੀਪ ਭੱਲਾ)-ਜ਼ਿਲ੍ਹਾ ਤੇ ਸੈਸ਼ਨ ਜੱਜ ਸੰਜੀਵ ਕੁਮਾਰ ਗਰਗ ਦੀ ਅਦਾਲਤ ਨੇ ਖੋਹਬਾਜ਼ੀ ਦੇ ਮਾਮਲੇ 'ਚ ਦੋਸ਼ ਸਾਬਤ ਨਾ ਹੋਣ 'ਤੇ ਤਿੰਨ ਵਿਅਕਤੀਆਂ ਸੰਦੀਪ ਕੁਮਾਰ ਉਰਫ ਸੀਪਾ ਪੁੱਤਰ ਸ਼ਾਮ ਲਾਲ, ਸੰਨੀ ਕੁਮਾਰ ਉਰਫ ਸੰਨੀ ਪੁੱਤਰ ਜਸਬੀਰ ਸਿੰਘ ਅਤੇ ...

ਪੂਰੀ ਖ਼ਬਰ »

ਟਿ੍ਨਿਟੀ ਕਾਲਜ ਵਿਖੇ ਨਵੇਂ ਵਿਦਿਆਰਥੀਆਂ ਲਈ ਵਿਸ਼ੇਸ਼ ਪ੍ਰੋਗਰਾਮ

ਜਲੰਧਰ 21 ਜੁਲਾਈ (ਰਣਜੀਤ ਸਿੰਘ ਸੋਢੀ)-ਸਥਾਨਕ ਟਿ੍ਨਿਟੀ ਕਾਲਜ, ਜਲੰਧਰ ਵਿਖੇ ਗਰੈਜੂਏਸ਼ਨ ਸਮੈਸਟਰ ਪਹਿਲਾ ਦੇ ਨਵੇਂ ਵਿਦਿਆਰਥੀਆਂ ਲਈ ਕਾਲਜ ਦੀ ਕਾਰਗੁਜ਼ਾਰੀ ਤੇ ਮਾਹੌਲ ਬਾਰੇ ਜਾਣਕਾਰੀ ਪ੍ਰਦਾਨ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ | ਇਹ ਪ੍ਰੋਗਰਾਮ ...

ਪੂਰੀ ਖ਼ਬਰ »

ਜੀ. ਐਨ. ਡੀ. ਯੂ. ਦੇ ਜਲੰਧਰ ਰਿਜਨਲ ਕੈਂਪਸ ਦੇ ਪੱਤਰਕਾਰੀ ਵਿਭਾਗ 'ਚ ਦਾਖ਼ਲਾ ਲੈਣ ਲਈ ਤਿਆਰ ਨਹੀਂ ਵਿਦਿਆਰਥੀ

ਅੰਮਿ੍ਤਸਰ, 21 ਜੁਲਾਈ (ਹਰਜਿੰਦਰ ਸਿੰਘ ਸ਼ੈਲੀ)¸ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਜਲੰਧਰ ਸਥਿਤ ਮਹਾਰਾਜਾ ਰਣਜੀਤ ਸਿੰਘ ਰਿਜਨਲ ਕੈਂਪਸ ਲੱਧੇਵਾਲੀ 'ਚ ਦਾਖ਼ਲਿਆਂ ਨੂੰ ਲੈ ਕੇ ਬੁਰਾ ਹਾਲ ਹੈ | ਖ਼ਾਸਕਰ ਇਸ ਕੈਂਪਸ 'ਚ ਪਿਛਲੇ ਕਈ ਸਾਲਾਂ ਤੋਂ ਚੱਲ ਰਹੇ ਪੱਤਰਕਾਰੀ ਤੇ ...

ਪੂਰੀ ਖ਼ਬਰ »

ਲੋਹੀਆਂ ਦੇ ਨੌਜਵਾਨ ਦੀ ਮਨੀਲਾ 'ਚ ਮੌਤ

ਲੋਹੀਆਂ ਖਾਸ, 21 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ)-ਘਰੋਂ ਰੋਜ਼ੀ ਰੋਟੀ ਕਮਾਉਣ ਗਏ ਲੋਹੀਆਂ ਖਾਸ (ਜਲੰਧਰ) ਦੇ ਇਕ ਨੌਜਵਾਨ ਦੀ ਮਨੀਲਾ ਵਿਖੇ ਸੰਖੇਪ ਬੀਮਾਰੀ ਪਿੱਛੋਂ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਦਿੰਦਿਆਂ ਮਿ੍ਤਕ ਮਨੋਜ ਕੁਮਾਰ ...

ਪੂਰੀ ਖ਼ਬਰ »

ਪਿਮਸ ਹਸਪਤਾਲ ਦੇ ਸਹਿਯੋਗ ਨਾਲ ਹੱਡੀਆਾ ਦਾ ਮੁਫ਼ਤ ਜਾਂਚ ਕੈਂਪ ਲਗਾਇਆ

ਆਦਮਪੁਰ, 21 ਜੁਲਾਈ (ਹਰਪ੍ਰੀਤ ਸਿੰਘ)- ਲਾਇਨਜ਼ ਕਲੱਬ ਆਦਮਪੁਰ ਵੱਲੋਂ ਲਾਇਨਜ਼ ਆਈ ਹਸਪਤਾਲ ਚੈਰੀਟੇਬਲ ਸੁਸਾਇਟੀ ਵਲੋਂ ਪਿਮਸ ਹਸਪਤਾਲ ਜਲੰਧਰ ਦੇ ਸਹਿਯੋਗ ਨਾਲ ਹੱਡੀਆਾ ਦਾ ਮੁਫ਼ਤ ਚੈੱਕਅੱਪ ਕੈਂਪ ਲਗਾਇਆ ਗਿਆ.ਇਸ ਮੌਕੇ ਹੱਡੀਆਾ ਦੇ ਮਾਹਿਰ ਡਾਕਟਰ ਅਮਨ ਬਾਂਸਲ ...

ਪੂਰੀ ਖ਼ਬਰ »

ਕਾਮਰੇਡ ਡਾ. ਗੁਰਦਿਆਲ ਸਿੰਘ ਮੁਠੱਡਾ ਨੂੰ ਸ਼ਰਧਾਂਜਲੀਆਂ

ਗੁਰਾਇਆ, 21 ਜੁਲਾਈ (ਬਲਵਿੰਦਰ ਸਿੰਘ)-ਸ਼ਹੀਦ ਡਾ. ਗੁਰਦਿਆਲ ਸਿੰਘ ਮੁਠੱਡਾ ਦੀ 31 ਵੀਂ ਬਰਸੀ ਮੌਕੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਮੁਠੱਡਾ ਕਲਾਂ ਵਿਖੇ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਆਰੰਭ 'ਚ ਸ਼ਹੀਦ ਲਾਟ 'ਤੇ ਝੰਡਾ ਲਹਿਰਾਉਣ ਦੀ ਰਸਮ ਬਲਾਕ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਇਕ ਜ਼ਖ਼ਮੀ

ਜੰਡਿਆਲਾ ਮੰਜਕੀ, 21 ਜੁਲਾਈ (ਸੁਰਜੀਤ ਸਿੰਘ ਜੰਡਿਆਲਾ)- ਜੰਡਿਆਲਾ-ਜਲੰਧਰ ਰੋਡ 'ਤੇ ਪ੍ਰੀਤ ਪੈਲੇਸ ਨੇੜੇ ਦੋ ਮੋਟਰਸਾਈਕਲਾਂ ਦੀ ਟੱਕਰ 'ਚ ਇਕ ਵਿਅਕਤੀ ਦੇ ਗੰਭੀਰ ਸੱਟਾਂ ਲੱਗੀਆਂ | ਜ਼ਖ਼ਮੀ ਵਿਅਕਤੀ ਦੀ ਪਹਿਚਾਣ ਬਲਬੀਰ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵਾਸੀ ਪਿੰਡ ...

ਪੂਰੀ ਖ਼ਬਰ »

ਜੱਲੋਵਾਲ ਕਾਲੋਨੀ ਦਾ ਮੇਲਾ ਅਮਿਟ ਯਾਦਾਂ ਛੱਡਦਾ ਸਮਾਪਤ

ਭੋਗਪੁਰ, 21 ਜੁਲਾਈ (ਕਮਲਜੀਤ ਸਿੰਘ ਡੱਲੀ)- ਭੋਗਪੁਰ ਨਜ਼ਦੀਕੀ ਪਿੰਡ ਜੱਲੋਵਾਲ ਕਾਲੋਨੀ ਨੇੜੇ ਪਚਰੰਗਾ ਵਿਖੇ ਪੀਰ ਗਿਆਰਵੀਂ ਵਾਲੀ ਸਰਕਾਰ ਦਾ ਪਹਿਲਾ ਸੱਭਿਆਚਾਰਕ ਮੇਲਾ ਅਮਿਟ ਯਾਦਾਂ ਛੱਡਦਾ ਸਮਾਪਤ ਹੋ ਗਿਆ | ਇਸ ਮੌਕੇ ਪ੍ਰਸਿੱਧ ਗਾਇਕ ਕੇ.ਐਸ.ਮੱਖਣ ਨੇ ਆਪਣੇ ...

ਪੂਰੀ ਖ਼ਬਰ »

ਸ਼ਾਹਕੋਟ ਇਲਾਕੇ 'ਚ ਨਸ਼ਾ ਲੋਕਾਂ ਦੇ ਸਹਿਯੋਗ ਨਾਲ ਹੀ ਖ਼ਤਮ ਕੀਤਾ ਜਾ ਸਕਦਾ-ਇੰਸ. ਘੁੰਮਣ

ਸ਼ਾਹਕੋਟ, 21 ਜੁਲਾਈ (ਸਚਦੇਵਾ)- ਪੰਜਾਬ ਸਰਕਾਰ ਵਲੋਂ ਚਲਾਈ ਗਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਐੱਸ.ਡੀ.ਐੱਮ ਨਵਨੀਤ ਕੌਰ ਬੱਲ ਦੀਆਂ ਹਦਾਇਤਾਂ 'ਤੇ ਮਾਡਲ ਥਾਣਾ ਸ਼ਾਹਕੋਟ ਤੇ ਨਗਰ ਪੰਚਾਇਤ ਸ਼ਾਹਕੋਟ ਵਲੋਂ ਵਾਰਡ ਨੰਬਰ 12 'ਚ ਸਾਂਝੇ ਤੌਰ 'ਤੇ ਨਸ਼ਿਆਂ ਿਖ਼ਲਾਫ਼ ...

ਪੂਰੀ ਖ਼ਬਰ »

ਸਮਾਜ ਸੇਵੀ ਸੰਸਥਾਵਾਂ ਬੱਚਿਆਂ ਨੂੰ ਖੇਡਾਂ ਵੱਲ ਲਗਾਉਣ-ਡੀ.ਐਸ.ਪੀ.

ਭੋਗਪੁਰ, 21 ਜੁਲਾਈ (ਕਮਲਜੀਤ ਸਿੰਘ ਡੱਲੀ)-ਸਮਾਜ ਸੇਵੀ ਸੰਸਥਾਵਾਂ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਤੇ ਉਨ੍ਹਾਂ ਨੂੰ ਰੋਜ਼ਾਨਾ ਤਕਨੀਕੀ ਤੌਰ 'ਤੇ ਟਰੇਨਿੰਗ ਦੇਣ ਦਾ ਪ੍ਰਬੰਧ ਕਰਨ ਤਾਂਕਿ ਨੌਜਵਾਨ ਖੇਡਾਂ 'ਚ ਮੱਲਾਂ ਮਾਰ ਸਕਣ | ਇਹ ਪ੍ਰਗਟਾਵਾ ਡੀ.ਐਸ.ਪੀ. ਸਬ ...

ਪੂਰੀ ਖ਼ਬਰ »

ਸਕੂਲ ਮੁਕਾਬਲਿਆਂ 'ਚ ਪੰਡੋਰੀ ਨਿੱਝਰਾ ਦਾ ਸ਼ਾਨਦਾਰ ਪ੍ਰਦਰਸ਼ਨ

ਆਦਮਪੁਰ, 21 ਜੁਲਾਈ (ਰਮਨ ਦਵੇਸਰ)-ਆਦਮਪੁਰ ਬਲਾਕ ਦੇ ਸਮੂਹ ਸੈਕੰਡਰੀ ਹਾਈ ਤੇ ਮਿਡਲ ਸਕੂਲ ਦੇ ਵਿਦਿਆਰਥੀਆ ਦੇ ਕੰਪਿਊਟਰ ਟਾਈਪਿੰਗ ਮੁਕਾਬਲੇ ਸਰਕਾਰੀ ਸੈਕੰਡਰੀ ਸਕੂਲ ਆਦਮਪੁਰ ਵਿਖੇ ਕਰਾਏ ਗਏ¢ਇਨ੍ਹਾਂ ਮੁਕਾਬਲਿਆ ਚ ਪੰਡੋਰੀ ਨਿਝਰਾਂ ਸਕੂਲ ਦੇ ਵਿਦਿਆਰਥੀ ...

ਪੂਰੀ ਖ਼ਬਰ »

40 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ

ਨੂਰਮਹਿਲ, 21 ਜੁਲਾਈ (ਜਸਵਿੰਦਰ ਸਿੰਘ ਲਾਂਬਾ)-ਨੂਰਮਹਿਲ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਨਸ਼ੀਲੇ ਪਾਊਡਰ ਸਮੇਤ ਕਾਬੂ ਕੀਤਾ ਹੈ | ਥਾਣਾ ਮੁਖੀ ਸੁਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਦੀ ਗਸ਼ਤ ਦੌਰਾਨ ਪਿੰਡ ਪਾਸਲੇ ਕੋਲ ਇਕ ਪੈਦਲ ਆ ਰਹੇ ਵਿਅਕਤੀ ਨੂੰ ਸ਼ੱਕ ਪੈਣ ਤੋਂ ...

ਪੂਰੀ ਖ਼ਬਰ »

5 ਕਿਲੋ ਡੋਡੇ ਤੇ 10 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ

ਭੋਗਪੁਰ, 21 ਜੁਲਾਈ (ਕਮਲਜੀਤ ਸਿੰਘ ਡੱਲੀ)- ਸਥਾਨਕ ਪੁਲਿਸ ਨੇ ਦੋ ਵਿਅਕਤੀਆਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਗਿਫ਼ਤਾਰ ਕੀਤਾ ਹੈ | ਜਾਣਕਾਰੀ ਮੁਤਾਬਕ ਸਿਕੰਦਰ ਪੁੱਤਰ ਪਿਆਰਾ ਲਾਲ ਵਾਸੀ ਚੰਡੀਗੜ੍ਹ ਮੁਹੱਲਾ ਵਾਰਡ ਨੰਬਰ 7 ਟਾਂਡਾ ਹੁਸ਼ਿਆਰਪੁਰ ਟਾਂਡੇ ਸਾਈਡ ਤੋਂ ...

ਪੂਰੀ ਖ਼ਬਰ »

ਨਸ਼ਿਆਂ ਿਖ਼ਲਾਫ਼ ਰੈਲੀ ਕੱਢੀ

ਫਿਲੌਰ, 21 ਜੁਲਾਈ (ਬੀ. ਐਸ. ਕੈਨੇਡੀ, ਬਰਨਾਲਾ)-ਪਿੰਡ ਨਗਰ ਵਿਖੇ ਨੌਜਵਾਨ ਪੀੜ੍ਹੀ ਨੂੰ ਨਸ਼ਾ ਮੁਕਤ ਕਰਨ ਲਈ ਪੰਜਾਬ ਪੁਲਿਸ ਵਲੋਂ ਲੋਕਾਂ ਦੇ ਸਹਿਯੋਗ ਨਾਲ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਕੱਢੀ ਗਈ | ਇਸ ਰੈਲੀ ਦੌਰਾਨ ਸਕੂਲ ਦੇ ਵਿਦਿਆਰਥੀਆਂ ਦੇ ਹੱਥਾਂ 'ਚ ਨਸ਼ਾ ...

ਪੂਰੀ ਖ਼ਬਰ »

ਸੇਵਾ ਕੇਂਦਰ ਬੰਦ ਕਰਕੇ ਕਾਂਗਰਸ ਸਰਕਾਰ ਕਰ ਰਹੀ ਜਨਤਾ ਨਾਲ ਧੋਖਾ-ਵਿਧਾਇਕ ਟੀਨੂੰ

ਆਦਮਪੁਰ, 21 ਜੁਲਾਈ (ਹਰਪ੍ਰੀਤ ਸਿੰਘ)- ਅਕਾਲੀ ਭਾਜਪਾ ਸਰਕਾਰ ਸਮੇਂ ਸ਼ੁਰੂ ਕੀਤੇ ਗਏ ਸੇਵਾ ਕੇਂਦਰਾਂ ਨੂੰ ਕਾਂਗਰਸ ਦੀ ਕੈਪਟਨ ਸਰਕਾਰ ਵੱਲੋਂ ਬੰਦ ਕਰ ਦੇਣ ਨਾਲ ਜਨਤਾ 'ਚ ਭਾਰੀ ਰੋਸ ਪਾਇਆ ਗਿਆ | ਇਸ ਦੇ ਤਹਿਤ ਅੱਜ ਕਸਬਾ ਅਲਾਵਲਪੁਰ ਦੇ ਮੁੱਹਲਾ ਚੁੱਪਸ਼ਾਹ ਵਾਰਡ ...

ਪੂਰੀ ਖ਼ਬਰ »

ਮੂਲੇਵਾਲ ਖੈਹਿਰਾ ਸਕੂਲ 'ਚ ਗਣਿਤ ਮੇਲਾ ਲਗਾਇਆ

ਸ਼ਾਹਕੋਟ, 21 ਜੁਲਾਈ (ਸਚਦੇਵਾ)- ਬੱਚਿਆਂ ਅੰਦਰ ਗਣਿਤ ਵਿਸ਼ੇ ਦੀ ਰੁਚੀ ਪੈਦਾ ਕਰਨ ਦੇ ਮੰਤਵ ਨਾਲ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਪ੍ਰਾਜੈਕਟ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਜਲੰਧਰ ਸਤਨਾਮ ਸਿੰਘ ਦੀਆਂ ਹਦਾਇਤਾਂ 'ਤੇ ਸਕੂਲਾਂ 'ਚ ਗਣਿਤ ਮੇਲੇ ਲਗਾਏ ਜਾ ...

ਪੂਰੀ ਖ਼ਬਰ »

ਸ਼ਾਹਕੋਟ ਪੁਲਿਸ ਨੇ ਨਸ਼ਾ ਕਰਨ ਵਾਲੇ ਦਰਜਨ ਦੇ ਕਰੀਬ ਨੌਜਵਾਨਾਂ ਨੂੰ ਚਿਤਾਵਨੀ ਦੇ ਕੇ ਛੱਡਿਆ

ਸ਼ਾਹਕੋਟ, 21 ਜੁਲਾਈ (ਸਚਦੇਵਾ)- ਡੀ.ਐੱਸ.ਪੀ. ਸ਼ਾਹਕੋਟ ਦਿਲਬਾਗ ਸਿੰਘ ਨੇ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਦੀ ਹਾਜ਼ਰੀ 'ਚ ਨਸ਼ਾ ਕਰਨ ਵਾਲੇ ਦਰਜਨ ਦੇ ਕਰੀਬ ਨੌਜਵਾਨਾਂ ਨੂੰ ਚਿਤਾਵਨੀ ਦੇ ਕੇ ਰਿਹਾਅ ਕੀਤਾ | ਇਸ ਮੌਕੇ ਐੱਸ.ਐੱਚ.ਓ. ਸ਼ਾਹਕੋਟ ਇੰਸ. ਦਵਿੰਦਰ ਸਿੰਘ ...

ਪੂਰੀ ਖ਼ਬਰ »

ਕੰਗਣੀਵਾਲ ਵੇਈਾ 'ਚ ਡੁੱਬ ਰਹੀ ਔਰਤ ਨੂੰ ਹਿੰਮਤੀ ਨੌਜਵਾਨਾਂ ਨੇ ਬਚਾਇਆ

ਜੰਡਿਆਲਾ ਮੰਜਕੀ, 21 ਜੁਲਾਈ (ਸੁਰਜੀਤ ਸਿੰਘ ਜੰਡਿਆਲਾ) - ਜੰਡਿਆਲਾ-ਜਲੰਧਰ ਰੋਡ 'ਤੇ ਪਿੰਡ ਕੰਗਣੀਵਾਲ ਨੇੜਿਓਾ ਲੰਘਦੀ ਚਿੱਟੀ ਬੇਂਈ ਚ ਸਵੇਰੇ 10 ਵਜੇ ਦੇ ਕਰੀਬ ਡੁੱਬ ਰਹੀ ਇਕ ਔਰਤ ਨੂੰ ਉਥੋਂ ਲੰਘ ਰਹੇ ਮੋਟਰਸਾਈਕਲ ਸਵਾਰ ਹਿੰਮਤੀ ਨੌਜਵਾਨਾਂ ਵੱਲੋਂ ਬਚਾਅ ਲਿਆ ਗਿਆ | ...

ਪੂਰੀ ਖ਼ਬਰ »

ਸਰਕਾਰੀ ਸਕੂਲ ਵਿਖੇ ਗਣਿਤ ਮੇਲਾ ਲਗਾਇਆ

ਨਕੋਦਰ, 21 ਜੁਲਾਈ (ਭੁਪਿੰਦਰ ਅਜੀਤ ਸਿੰਘ, ਗੁਰਵਿੰਦਰ ਸਿੰਘ)-ਸਰਕਾਰੀ ਸੀਨੀਅਰ ਸੈਕੰ: ਸਕੂਲ (ਲੜਕੇ) ਸਰੀਂਹ ਵਿਖੇ ਪਿ੍ੰਸੀਪਲ ਕੁਲਵਿੰਦਰ ਸਿੰਘ ਸਰਾਏ ਦੀ ਅਗਵਾਈ ਹੇਠ ਗਣਿਤ ਮੇਲਾ ਕਰਵਾਇਆ ਗਿਆ | ਇਸ ਮੇਲੇ ਵਿਚ 6ਵੀਂ ਤੋਂ 10ਵੀਂ ਦੇ ਵਿਦਿਆਰਥੀਆਂ ਨੇ ਗਣਿਤਕ ਕਿਰਿਆਵਾਂ ...

ਪੂਰੀ ਖ਼ਬਰ »

ਲੁਹਾਰਾਂ-ਚਾੜ੍ਹਕੇ ਕੋ-ਆਪ੍ਰੇਟਿਵ ਸੁਸਾਇਟੀ ਦੇ ਸਕੱਤਰ ਵਲੋਂ ਗਬਨ ਕਰਨ 'ਤੇ ਪੁਲਿਸ 'ਤੇ ਗਿ੍ਫ਼ਤਾਰ ਨਾ ਕਰਨ ਦੇ ਲਗਾਏ ਦੋਸ਼

ਭੋਗਪੁਰ, 21 ਜੁਲਾਈ (ਕਮਲਜੀਤ ਸਿੰਘ ਡੱਲੀ)- ਬਲਾਕ ਭੋਗਪੁਰ ਅਧੀਨ ਆਉਂਦੇ ਪਿੰਡ ਲੁਹਾਰਾਂ-ਚਾੜ੍ਹਕੇ ਦੇ ਨਿਵਾਸੀਆਂ ਬੇਅੰਤ ਸਿੰਘ, ਗੁਰਬਚਨ ਸਿੰਘ, ਡਾ. ਦਰਸ਼ਨ ਸਿੰਘ ਤੇ ਸਤਨਾਮ ਸਿੰਘ ਨੇ ਕੁਝ ਦੱਸਿਆ ਕਿ ਉਨ੍ਹਾਂ ਦੇ ਪਿੰਡ ਸਥਿਤ ਕੋ-ਆਪਰੇਟਿਵ ਸੁਸਾਇਟੀ ਦੇ ਸਕੱਤਰ ...

ਪੂਰੀ ਖ਼ਬਰ »

ਨਸ਼ੀਲੇ ਪਦਾਰਥਾਂ ਤੇ ਨਾਜਾਇਜ਼ ਸ਼ਰਾਬ ਸਮੇਤ 7 ਕਾਬੂ, 2 ਫ਼ਰਾਰ

ਸ਼ਾਹਕੋਟ, 21 ਜੁਲਾਈ (ਨਗਿੰਦਰ ਸਿੰਘ ਬਾਂਸਲ, ਸਚਦੇਵਾ)-ਜ਼ਿਲ੍ਹਾ ਜਲੰਧਰ (ਦਿਹਾਤੀ) ਦੇ ਐਸ. ਐਸ. ਪੀ. ਸ੍ਰੀ ਨਵਜੋਤ ਸਿੰਘ ਮਾਹਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡੀ. ਐਸ. ਪੀ. ਸ਼ਾਹਕੋਟ ਸ: ਦਿਲਬਾਗ ਸਿੰਘ ਪੀ. ਪੀ. ਐਸ. ਦੀ ਅਗਵਾਈ 'ਚ ਸ਼ਾਹਕੋਟ ਦੇ ਮੁੱਖ ਥਾਣਾ ਅਫਸਰ ਇੰਸ: ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX