ਤਾਜਾ ਖ਼ਬਰਾਂ


ਆਪਣੇ ਪੰਜਾਬੀ ਮੂਲ ਦੇ ਨਾਗਰਿਕਾਂ ਲਈ ਕੈਨੇਡਾ ਅਤੇ ਅਮਰੀਕਾ ਦੀ ਅੰਬੈਸੀ ਨੇ ਕੀਤਾ 2 ਫਲਾਈਟਾ ਦਾ ਪ੍ਰਬੰਧ
. . .  1 minute ago
ਅੰਮ੍ਰਿਤਸਰ, 7 ਅਪ੍ਰੈਲ (ਰਾਜੇਸ਼ ਕੁਮਾਰ ਸੰਧੂ) ਕੈਨੇਡਾ ਅਤੇ ਅਮਰੀਕਾ ਦੀ ਅੰਬੈਸੀ ਵੱਲੋਂ ਅਮ੍ਰਿਤਸਰ ਵਿਚ ਫਸੇ ਆਪਣੇ ਦੇਸ਼ ਦੇ ਪੰਜਾਬੀ ਮੂਲ ਦੇ ਨਾਗਰਿਕਾਂ ਲਈ 2 ਫਲਾਈਟਾ ਦਾ ਪ੍ਰਬੰਧ ਕੀਤਾ ਗਿਆ ਹੈ। 300 ਦੇ ਕਰੀਬ ਯਾਤਰੂ ਜੋ ਕਿ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਅਤੇ ਸੱਚਖੰਡ...
ਪੰਜਾਬ ਸਰਕਾਰ ਵੱਲੋਂ 8 ਅਪ੍ਰੈਲ ਨੂੰ ਗਜ਼ਟਿਡ ਛੁੱਟੀ ਦਾ ਐਲਾਨ
. . .  8 minutes ago
ਚੰਡੀਗੜ੍ਹ, 7 ਅਪ੍ਰੈਲ - ਪੰਜਾਬ ਸਰਕਾਰ ਨੇ ਸ੍ਰੀ ਗੁਰੂ ਨਾਭਾ ਦਾਸ ਜੀ ਦੇ ਜਨਮ ਦਿਵਸ 8 ਅਪ੍ਰੈਲ, 2020 ਦਿਨ ਬੁੱਧਵਾਰ ਨੂੰ ਗਜ਼ਟਿਡ ਛੁੱਟੀ ਦਾ ਐਲਾਨ ਕੀਤਾ ਹੈ।ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਸੋਨਲ ਵਿਭਾਗ ਵੱਲੋਂ ਜਾਰੀ ਅਧਿਸੂਚਨਾ ਅਨੁਸਾਰ ਸ੍ਰੀ ਗੁਰੂ ਨਾਭਾ ਦਾਸ ਜੀ ਦੇ ਜਨਮ ਦਿਵਸ 8 ਅਪ੍ਰੈਲ, 2020 ਦਿਨ ਬੁੱਧਵਾਰ...
ਹੱਦ 'ਤੇ ਵਸੇ ਪਿੰਡਾਂ ਵਾਲਿਆਂ ਵੀ ਨਾਕੇ ਲਾ ਕੇ ਹਰਿਆਣੇ ਨਾਲੋਂ ਤੋੜਿਆ ਨਾਤਾ
. . .  36 minutes ago
ਸ਼ੁਤਰਾਣਾ, 7 ਅਪ੍ਰੈਲ (ਬਲਦੇਵ ਸਿੰਘ ਮਹਿਰੋਕ) - ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਰੋਕਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਾਏ ਕਰਫ਼ਿਊ ਦੇ ਬਾਵਜੂਦ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਣ ਕਾਰਨ ਪੁਲਿਸ ਪ੍ਰਸ਼ਾਸਨ...
ਸੰਤ ਗੁਰਬਚਨ ਸਿੰਘ ਪਠਲਾਵਾ ਵਾਲਿਆਂ ਨੂੰ ਹਸਪਤਾਲ ਤੋਂ ਛੁੱਟੀ ਮਿਲੀ
. . .  about 1 hour ago
ਬੰਗਾ, 7 ਅਪ੍ਰੈਲ(ਜਸਬੀਰ ਸਿੰਘ ਨੂਰਪੁਰ)- ਕੋਰੋਨਾ ਵਾਇਰਸ ਦੇ ਸੈਂਪਲ ਪਾਜ਼ਿਟਿਵ ਆਉਣ ਕਾਰਨ ਪਿੰਡ ਪਠਲਾਵਾ ਦੇ ਗੁਰਦੁਆਰਾ ਸੰਤ ਘਨੱਈਆ ...
ਮੋਗਾ ਜ਼ਿਲ੍ਹੇ ਦਾ ਪਿੰਡ ਚੀਦਾ ਅਤੇ ਸੁਖਾਨੰਦ ਪ੍ਰਸ਼ਾਸਨ ਵੱਲੋਂ ਮੁਕੰਮਲ ਸੀਲ, ਸੱਤ ਦਿਨ ਬੈਂਕ ਵੀ ਬੰਦ ਰੱਖਣ ਦੇ ਆਦੇਸ਼
. . .  about 1 hour ago
ਠੱਠੀ ਭਾਈ, 7 ਅਪ੍ਰੈਲ (ਜਗਰੂਪ ਸਿੰਘ ਮਠਾੜੂ) - ਧਰਮ ਪ੍ਰਚਾਰ ਲਈ ਮੁੰਬਈ ਤੋ ਵੱਖ-ਵੱਖ ਥਾਂਈ ਹੁੰਦੇ ਹੋਏ ਮੋਗਾ ਜ਼ਿਲ੍ਹੇ ਦੇ ਪਿੰਡ ਚੀਦਾ ਦੀ ਮਸੀਤ ਵਿਚ ਠਹਿਰੇ 13 ਮੁਸਲਿਮ ...
ਕੋਰੋਨਾ ਦੀ ਚਪੇਟ 'ਚ ਆਈ ਮ੍ਰਿਤਕ ਮਹਿਲਾ ਦੇ 6 ਪਰਿਵਾਰਕ ਮੈਂਬਰਾਂ ਦੀ ਵੀ ਰਿਪੋਰਟ ਆਈ ਪਾਜ਼ੀਟਿਵ
. . .  about 1 hour ago
ਪਠਾਨਕੋਟ, 7 ਅਪ੍ਰੈਲ (ਸੰਧੂ) -ਜ਼ਿਲ੍ਹਾ ਪਠਾਨਕੋਟ ਦੇ ਕਸਬਾ ਸੁਜਾਨਪੁਰ ਦੀ ਮਹਿਲਾ ਰਾਜਰਾਨੀ ਦੀ ਕੋਰੋਨਾ ਵਾਇਰਸ ਦੀ ਚਪੇਟ 'ਚ ਆਉਣ ...
ਵਿਸਾਖੀ ਨੂੰ ਸਮਰਪਿਤ ਆਨਲਾਈਨ ਧਾਰਮਿਕ ਪ੍ਰਤੀਯੋਗਤਾ ਕਰਵਾਉਣ ਦਾ ਜਥੇਦਾਰ ਅਕਾਲ ਤਖਤ ਵੱਲੋਂ ਐਲਾਨ
. . .  about 1 hour ago
ਤਲਵੰਡੀ ਸਾਬੋ, 7 ਅਪ੍ਰੈਲ (ਰਣਜੀਤ ਸਿੰਘ ਰਾਜੂ) - ਜਿੱਥੇ ਇੱਕ ਪਾਸੇ ਕੋਰੋਨਾ ਵਾਇਰਸ ਨੂੰ ਦੇਖਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ...
ਕੈਪਟਨ ਵੱਲੋਂ ਮਾਲ ਮਹਿਕਮੇ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ: ਗੁਰਪ੍ਰੀਤ ਕਾਂਗੜ
. . .  about 1 hour ago
ਚੰਡੀਗੜ੍ਹ, 7 ਅਪ੍ਰੈਲ (ਸੁਰਿੰਦਰਪਾਲ)- ਕੋਵਿਡ 19 ਕਾਰਨ ਪੈਦਾ ਹੋਈ ਸੰਕਟ ਦੀ ਇਸ ਘੜੀ ਵਿਚ ਮਾਲ ਵਿਭਾਗ ਦੇ ਮੁਲਾਜ਼ਮਾਂ ਤੇ ਅਧਿਕਾਰੀਆਂ ਨੇ ਸੇਵਾ ਦੀ ਨਵੀਂ ਮਿਸਾਲ...
ਵਿਸ਼ੇਸ਼ ਹਵਾਈ ਉਡਾਣਾਂ ਰਾਹੀਂ ਭਾਰਤ 'ਚ ਫਸੇ ਅਮਰੀਕਾ ਜਾਣ ਵਾਲੇ ਹਵਾਈ ਅੱਡਾ ਵਿਖੇ ਪੁੱਜਣੇ ਸ਼ੁਰੂ
. . .  about 2 hours ago
ਰਾਜਾਸਾਂਸੀ, 7 ਅਪ੍ਰੈਲ (ਹੇਰ/ਖੀਵਾ)- ਵਿਸ਼ਵ ਭਰ 'ਚ ਕੋਰੋਨਾ ਵਾਇਰਸ ਕਰਕੇ ਫੈਲੀ ਮਹਾਂਮਾਰੀ ਕਾਰਨ ਠੱਪ ਹੋਈਆਂ ਹਵਾਈ ਸੇਵਾਵਾਂ ਕਰਕੇ ਵਿਦੇਸ਼ਾਂ...
ਜਲੰਧਰ ਦੇ ਡਿਪਟੀ ਕਮਿਸ਼ਨਰ ਵੱਲੋਂ ਕੈਮਿਸਟ ਦੁਕਾਨਾਂ ਰੋਜ਼ਾਨਾ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦਾ ਐਲਾਨ
. . .  about 2 hours ago
ਜਲੰਧਰ, 7 ਅਪ੍ਰੈਲ (ਚੰਨਦੀਪ)- ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਐਲਾਨ ਕਰਦਿਆਂ ਕਿਹਾ ਹੈ ਕਿ ਰੋਜ਼ਾਨਾ ਸਵੇਰੇ 10 ਵਜੇ ਤੋਂ ...
ਅੰਮ੍ਰਿਤਸਰ ਦੇ ਡੀ.ਸੀ ਵੱਲੋਂ ਅਮਰੀਕਾ ਅਤੇ ਕੈਨੇਡਾ ਨੂੰ ਜਾਣ ਵਾਲੀਆਂ ਉਡਾਣਾਂ ਦਾ ਲਿਆ ਜਾਵੇਗਾ ਜਾਇਜ਼ਾ
. . .  about 2 hours ago
ਅੰਮ੍ਰਿਤਸਰ, 7 ਅਪ੍ਰੈਲ (ਹਰਮਿੰਦਰ) - ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ਼ਿਵ ਦੁਲਾਰ ਸਿੰਘ ਢਿੱਲੋਂ ਵੱਲੋਂ ਅੱਜ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ ਤੋਂ ਅਮਰੀਕਾ ਅਤੇ ਕੈਨੇਡਾ ਨੂੰ ...
ਗੁਰਦੁਆਰਾ ਮਜਨੂੰ ਕਾ ਟਿੱਲਾ ਵਿਰੁੱਧ ਪਰਚਾ ਕੇਜਰੀਵਾਲ ਦੀ ਸਿੱਖ ਵਿਰੋਧੀ ਸੋਚ ਦਾ ਪ੍ਰਮਾਣ : ਭਾਈ ਲੌਂਗੋਵਾਲ
. . .  about 2 hours ago
ਅੰਮ੍ਰਿਤਸਰ, 7 ਅਪ੍ਰੈਲ (ਰਾਜੇਸ਼ ਕੁਮਾਰ ਸੰਧੂ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦਿੱਲੀ ਸਥਿਤ ਗੁਰਦੁਆਰਾ...
ਮੋਗਾ 'ਚ ਤਬਲੀਗ਼ੀ ਜਮਾਤ ਨਾਲ ਸੰਬੰਧਿਤ 3 ਹੋਰ ਵਿਅਕਤੀ ਪਾਏ ਗਏ ਪਾਜ਼ੀਟਿਵ
. . .  about 2 hours ago
ਮੋਗਾ, 7 ਅਪ੍ਰੈਲ (ਗੁਰਤੇਜ ਬੱਬੀ)- ਤਬਲੀਗ਼ੀ ਜਮਾਤ ਨਾਲ ਸਬੰਧਿਤ 13 ਮੁਸਲਿਮ ਭਾਈਚਾਰੇ ਦੇ ਲੋਕ ਮੁੰਬਈ ਤੋਂ ਚੱਲ ਕੇ ਪੰਜਾਬ ਦੇ ਸ਼ਹਿਰ ਬਠਿੰਡਾ ਪਹੁੰਚੇ ...
ਕੋਰੋਨਾ ਪੀੜਤ ਵਿਅਕਤੀ ਦੀ ਮੌਤ ਸੰਸਕਾਰ ਕਰਨ ਲਈ ਪਟਵਾਰੀ ਪੋਲੀ ਨੇ ਅੱਗੇ ਆਉਣ ਦਾ ਕੀਤਾ ਨਿਧੜਕ ਉਪਰਾਲਾ
. . .  about 3 hours ago
ਖਰੜ, 7 ਅਪ੍ਰੈਲ (ਜੰਡ ਪੁਰੀ)- ਜਿੱਥੇ ਅੱਜ ਕਈ ਲੋਕ ਕੋਰੋਨਾ ਵਾਇਰਸ ਦੇ ਕਾਰਨ ਹੋਈ ਮੌਤ ਕਾਰਨ ਉਸ ਦਾ ਪਰਿਵਾਰ ਉਸ ਦੇ ਸਸਕਾਰ ਲਈ ਆਨਾਕਾਨੀ ਕਰ...
ਗੁਰੂਹਰਸਹਾਏ ਵਿਖੇ ਸਫ਼ਾਈ ਕਰਮਚਾਰੀ ਨੂੰ ਇਕ ਵਿਅਕਤੀ ਨੇ ਪਿਸਤੌਲ ਦਿਖਾ ਦਿੱਤੀ ਜਾਨੋ ਮਾਰਨ ਦੀ ਧਮਕੀ
. . .  about 3 hours ago
ਗੁਰੂਹਰਸਹਾਏ, 7 ਅਪ੍ਰੈਲ (ਕਪਿਲ ਕੰਧਾਰੀ)- ਇੱਕ ਪਾਸੇ ਜਿੱਥੇ ਦੇਸ਼ ਭਰ 'ਚ ਕਰੋਨਾ ਵਾਇਰਸ ਦੀ ਮਹਾਂਮਾਰੀ ਚੱਲ ਰਹੀ ਹੈ ਉੱਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਜਾਰੀ...
ਪੰਜਾਬ ਦੀਆਂ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਨੂੰ ਪਿਛਲੇ ਵਿੱਤੀ ਸਾਲ ਵਾਂਗ ਹੀ ਮਿਲੇਗਾ ਹੱਦ ਕਰਜ਼ਾ : ਰੰਧਾਵਾ
. . .  about 3 hours ago
ਹੁਣ 20 ਅਪ੍ਰੈਲ ਤੱਕ ਬਿਜਲੀ ਦਾ ਬਿੱਲ ਭਰ ਸਕਣਗੇ ਗਾਹਕ
. . .  about 3 hours ago
ਬੇਮੌਸਮੀ ਬਰਸਾਤ ਕਾਰਨ ਫ਼ਸਲਾਂ ਦਾ ਨੁਕਸਾਨ ਕਿਸਾਨ ਪ੍ਰੇਸ਼ਾਨ
. . .  about 4 hours ago
ਸੁਖਬੀਰ ਬਾਦਲ ਨੇ ਸਿਵਲ ਹਸਪਤਾਲ ਜਲਾਲਾਬਾਦ ਵਿਖੇ ਵੈਂਟੀਲੇਟਰ ਵਾਲੀ ਐਂਬੂਲੈਂਸ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
. . .  about 4 hours ago
ਝੋਕ ਹਰੀ ਹਰ ਵਿਖੇ ਅਸਮਾਨੀ ਬਿਜਲੀ ਡਿੱਗਣ ਕਾਰਨ ਮਕਾਨਾਂ ਨੂੰ ਪਹੁੰਚਿਆ ਨੁਕਸਾਨ
. . .  about 4 hours ago
ਜਾਪਾਨ ਦੇ ਪ੍ਰਧਾਨ ਮੰਤਰੀ ਨੇ ਟੋਕਿਓ ਅਤੇ ਓਸਾਕਾ ਸਮੇਤ 5 ਰਾਜਾਂ 'ਚ ਐਮਰਜੈਂਸੀ ਦਾ ਕੀਤਾ ਐਲਾਨ
. . .  about 4 hours ago
ਵਟਸਐੱਪ 'ਤੇ ਹੁਣ ਸਿਰਫ਼ ਇਕ ਯੂਜ਼ਰ ਨੂੰ ਹੀ ਭੇਜਿਆ ਜਾ ਸਕੇਗਾ ਫਾਰਵਰਡ ਮੈਸੇਜ
. . .  about 4 hours ago
ਕੋਰੋਨਾ ਦੇ ਨਵੇਂ ਪਾਜ਼ੀਟਿਵ ਕੇਸਾਂ ਚ ਪਿੰਡ ਦੀ ਸਰਪੰਚ ਅਤੇ ਉਸ ਦਾ ਬਲਾਕ ਸੰਮਤੀ ਮੈਂਬਰ ਪਤੀ ਵੀ ਸ਼ਾਮਿਲ
. . .  1 minute ago
ਸਰਬ ਪਾਰਟੀ ਮੀਟਿੰਗ ਸੱਦਣ ਲਈ ਨਾ ਤਾਂ ਸਮਾਂ ਤੇ ਨਾ ਲੋੜ- ਕੈਪਟਨ ਨੇ ਸੁਖਬੀਰ ਬਾਦਲ ਦੇ ਪੱਤਰ ਦਾ ਦਿੱਤਾ ਜਵਾਬ
. . .  about 5 hours ago
ਅਧਿਆਪਕ ਵੈੱਲਫੇਅਰ ਸੁਸਾਇਟੀ ਵੱਲੋਂ 752 ਦੇ ਕਰੀਬ ਗ਼ਰੀਬ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਗਿਆ ਰਾਸ਼ਨ
. . .  about 5 hours ago
ਦਿੱਲੀ ਦੇ ਮੁੱਖ ਮੰਤਰੀ ਕੋਰੋਨਾ ਵਾਇਰਸ 'ਤੇ ਕਰ ਰਹੇ ਹਨ ਸੰਬੋਧਨ
. . .  about 5 hours ago
ਨਵਾਂਸ਼ਹਿਰ ਦੇ 18 'ਚੋਂ 10 ਕੋਰੋਨਾ ਪੀੜਤਾਂ ਦੀ ਰਿਪੋਰਟ ਆਈ ਨੈਗੇਟਿਵ
. . .  about 6 hours ago
ਸਾਬਕਾ ਨਿਗਰਾਨ ਇੰਜੀਨੀਅਰ ਜਸਵਿੰਦਰ ਸਿੰਘ ਦੀ ਮ੍ਰਿਤਕ ਦੇਹ ਲੈਣ ਤੋਂ ਪਰਿਵਾਰ ਵੱਲੋਂ ਇਨਕਾਰ
. . .  about 6 hours ago
ਪਿੰਡ ਮਨੌਲੀ ਵਿਖੇ ਇਕ ਔਰਤ ਦੀ ਸ਼ੱਕੀ ਹਾਲਤਾਂ 'ਚ ਹੋਈ ਮੌਤ
. . .  about 6 hours ago
ਕਰਫਿਊ ਦੌਰਾਨ ਨਾਭਾ ਪੁਲਿਸ ਨੇ ਇੱਕ ਜਾਅਲੀ ਪੱਤਰਕਾਰ ਕੀਤਾ ਗ੍ਰਿਫ਼ਤਾਰ
. . .  about 6 hours ago
13 ਸਾਲਾ ਮਾਸੂਮ ਬੱਚੇ ਦੀ ਦੌਰਾ ਪੈਣ ਕਰਨ ਹੋਈ ਮੌਤ
. . .  about 6 hours ago
ਤਨਖ਼ਾਹਾਂ 'ਚ ਕਟੌਤੀ ਨੂੰ ਲੈ ਕੇ ਢਿਲਵਾਂ ਦੇ ਬਿਜਲੀ ਕਾਮਿਆਂ ਵੱਲੋਂ ਰੋਸ ਵਿਖਾਵਾ
. . .  about 6 hours ago
ਜਾਅਲੀ ਖ਼ਬਰਾਂ ਫੈਲਾਉਣ ਵਾਲਿਆਂ ਦੀ ਖੈਰ ਨਹੀਂ : ਡੀ.ਜੀ.ਪੀ. ਦਿਨਕਰ ਗੁਪਤਾ
. . .  about 6 hours ago
ਡੀ.ਜੀ.ਪੀ. ਦਿਨਕਰ ਗੁਪਤਾ ਕੋਵਿਡ ਕਰਫ਼ਿਊ ਦੌਰਾਨ ਪੰਜਾਬ ਪੁਲਿਸ ਦੀਆਂ ਪਹਿਲਕਦਮੀਆਂ ਬਾਰੇ ਪੰਜਾਬ ਵਾਸੀਆਂ ਦੇ ਹੋ ਰਹੇ ਹਨ ਰੂ-ਬ-ਰੂ
. . .  about 6 hours ago
ਨਿਊਯਾਰਕ 'ਚ ਪਹਿਲੇ ਸਿੱਖ ਦੀ ਕੋਰੋਨਾ ਵਾਇਰਸ ਕਾਰਨ ਹੋਈ ਮੌਤ
. . .  about 7 hours ago
ਬਾਹਰਲਿਆਂ ਦੇ ਦਾਖ਼ਲੇ ਰੋਕਣ ਲਈ ਕਈ ਪੰਚਾਇਤਾਂ ਨਿਭਾ ਰਹੀਆਂ ਹਨ ਚੌਕੀਦਾਰਾਂ ਵਾਲੇ ਫ਼ਰਜ਼
. . .  about 7 hours ago
ਪੁਲਿਸ ਛਾਉਣੀ 'ਚ ਤਬਦੀਲ ਹੋਇਆ ਪਿੰਡ ਚੀਦਾ
. . .  about 7 hours ago
ਸਿਵਲ ਹਸਪਤਾਲ ਖਰੜ 'ਚ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼ ਦਾਖਲ
. . .  about 7 hours ago
ਆੜ੍ਹਤੀਆਂ ਐਸੋਸੀਏਸ਼ਨ ਜੰਡਿਆਲਾ ਗੁਰੂ ਵੱਲੋਂ 'ਮੁੱਖ ਮੰਤਰੀ-ਪੰਜਾਬ ਕੋਵਿਡ-19 ਰਿਲੀਫ ਫ਼ੰਡ' 'ਚ ਇਕ ਲੱਖ ਰੁਪਏ ਦੀ ਰਾਸ਼ੀ ਦਾ ਯੋਗਦਾਨ
. . .  about 7 hours ago
ਵਿਸ਼ੇਸ਼ ਹਵਾਈ ਉਡਾਣਾਂ ਰਾਹੀਂ ਭਾਰਤ 'ਚ ਫਸੇ ਅਮਰੀਕਾ ਵਾਸੀ ਪਰਤਣਗੇ ਵਾਪਸ
. . .  about 7 hours ago
2 ਹੋਰ ਔਰਤਾਂ ਦੇ ਨਮੂਨੇ ਪਾਜ਼ੀਟਿਵ ਆਉਣ ਨਾਲ ਜ਼ਿਲ੍ਹਾ ਮਾਨਸਾ 'ਚ ਪ੍ਰਭਾਵਿਤ ਮਰਕਜ਼ ਜਮਾਤੀਆਂ ਦੀ ਗਿਣਤੀ ਹੋਈ 5
. . .  about 7 hours ago
ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵੱਲੋਂ ਵੱਖ ਵੱਖ ਪਿੰਡਾਂ ਦਾ ਤੂਫ਼ਾਨੀ ਦੌਰਾ
. . .  about 8 hours ago
ਪਠਾਨਕੋਟ 'ਚ ਹੁਣ ਮ੍ਰਿਤਕ ਔਰਤ ਦਾ ਪਤੀ ਵੀ ਪਾਇਆ ਗਿਆ ਕੋਰੋਨਾ ਪਾਜ਼ੀਟਿਵ
. . .  about 8 hours ago
ਫ਼ਰੀਦਕੋਟ 'ਚ ਕੋਰੋਨਾ ਨਾਲ ਸਬੰਧਿਤ 41 'ਚੋ 38 ਵਿਅਕਤੀਆਂ ਦੇ ਸੈਂਪਲ ਆਏ ਨੈਗੇਟਿਵ
. . .  about 8 hours ago
ਦੇਸ਼ 'ਚ ਕੋਰੋਨਾ ਦਾ ਕਹਿਰ, ਪਿਛਲੇ 24 ਘੰਟਿਆਂ ਦੌਰਾਨ 354 ਮਾਮਲੇ ਆਏ ਸਾਹਮਣੇ
. . .  about 8 hours ago
ਯੂ.ਕੇ ਦੇ ਪ੍ਰਧਾਨ ਮੰਤਰੀ ਬੌਰਿਸ ਦੀ ਵਿਗੜੀ ਸਿਹਤ, ਆਈ.ਸੀ.ਯੂ 'ਚ ਭਰਤੀ
. . .  about 8 hours ago
ਮੋਗਾ 'ਚ ਵੀ ਪਾਇਆ ਗਿਆ ਕੋਰੋਨਾ ਵਾਇਰਸ ਦਾ ਪਾਜ਼ੀਟਿਵ ਮਰੀਜ਼
. . .  about 8 hours ago
ਨਸ਼ੇ ਦਾ ਟੀਕਾ ਲਗਾਉਣ ਕਾਰਨ ਨੌਜਵਾਨ ਦੀ ਹੋਈ ਮੌਤ
. . .  about 8 hours ago
ਫਰੀਦਕੋਟ 'ਚ ਕੋਰੋਨਾ ਦੇ 41 ਸੈਂਪਲਾਂ ਵਿਚੋਂ 38 ਆਏ ਨੈਗੇਟਿਵ
. . .  about 9 hours ago
ਅਮਰੀਕਾ 'ਚ ਕੋਰੋਨਾਵਾਇਰਸ ਕਾਰਨ ਪੰਜਾਬੀ ਦੀ ਮੌਤ
. . .  about 9 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 8 ਸਾਉਣ ਸੰਮਤ 550

ਪਹਿਲਾ ਸਫ਼ਾ

2019 ਚੋਣਾਂ 'ਚ ਰਾਹੁਲ ਹੋਣਗੇ ਪ੍ਰਧਾਨ ਮੰਤਰੀ ਅਹੁਦੇ ਲਈ ਚਿਹਰਾ-ਕਾਂਗਰਸ

ਇਕੋ ਵਿਚਾਰਧਾਰਾ ਵਾਲੀਆਂ ਪਾਰਟੀਆਂ ਨਾਲ ਗਠਜੋੜ ਕਰਨ ਦੇ ਦਿੱਤੇ ਅਧਿਕਾਰ
ਨਵੀਂ ਦਿੱਲੀ, 22 ਜੁਲਾਈ (ਪੀ. ਟੀ. ਆਈ./ਉਪਮਾ ਡਾਗਾ ਪਾਰਥ)-ਕਾਂਗਰਸ ਨੇ ਅੱਜ ਲੋਕ ਸਭਾ ਚੋਣਾਂ ਲਈ ਬਿਗੁਲ ਵਜਾਉਂਦਿਆਂ ਕਿਹਾ ਕਿ 2019 ਚੋਣਾਂ ਲਈ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਅਹੁਦੇ ਲਈ ਕਾਂਗਰਸ ਪਾਰਟੀ ਦਾ ਚਿਹਰਾ ਹੋਣਗੇ | ਅੱਜ ਇੱਥੇ ਕਾਂਗਰਸ ਵਰਕਿੰਗ ਕਮੇਟੀ (ਸੀ. ਡਬਲਯੂ. ਸੀ.) ਦੀ ਹੋਈ ਮੀਟਿੰਗ 'ਚ ਰਾਹੁਲ ਗਾਂਧੀ ਨੂੰ
ਸੱਤਾਧਾਰੀ ਭਾਜਪਾ ਨਾਲ ਟੱਕਰ ਲੈਣ ਲਈ ਇਕੋ ਵਿਚਾਰਧਾਰਾ ਵਾਲੀਆਂ ਪਾਰਟੀਆਂ ਨਾਲ ਗਠਜੋੜ ਕਰਨ ਦੇ ਅਧਿਕਾਰ ਦਿੱਤੇ ਗਏ | ਪੰਜ ਘੰਟਿਆਂ ਤੋਂ ਵੱਧ ਤੱਕ ਚੱਲੀ ਕਾਂਗਰਸੀ ਵਰਕਿੰਗ ਕਮੇਟੀ ਦੀ ਮੀਟਿੰਗ, ਜਿਸ 'ਚ ਯੂ. ਪੀ. ਏ. ਮੁਖੀ ਸ੍ਰੀਮਤੀ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਸੀ. ਡਬਲਯੂ. ਸੀ. ਦੇ ਮੈਂਬਰ, ਸੂਬਾ ਕਾਂਗਰਸ ਦੇ ਪ੍ਰਧਾਨਾਂ ਤੇ ਕਾਂਗਰਸ ਦੇ ਵਿਧਾਇਕ ਦਲ ਦੇ ਨੇਤਾਵਾਂ ਨੇ ਸ਼ਿਰਕਤ ਕੀਤੀ, ਦੇ ਵਿਚ ਰਾਹੁਲ ਨੂੰ ਇਕੋ ਵਿਚਾਰਧਾਰਾ ਵਾਲੀਆਂ ਪਾਰਟੀਆਂ ਨਾਲ ਗਠਜੋੜ ਕਰਨ ਬਾਰੇ ਫ਼ੈਸਲਾ ਕਰਨ ਦੇ ਅਧਿਕਾਰ ਦਿੱਤੇ ਗਏ | ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਮੀਟਿੰਗ ਤੋਂ ਬਾਅਦ ਦੱਸਿਆ ਕਿ ਕਾਂਗਰਸ ਪਾਰਟੀ ਹੀ ਗਠਜੋੜ ਦੀ ਅਗਵਾਈ ਕਰੇਗੀ ਤੇ ਸਿਰਫ਼ ਕਾਂਗਰਸ ਪ੍ਰਧਾਨ ਨੂੰ ਹੀ ਪ੍ਰਧਾਨ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਕਾਂਗਰਸ ਵਰਕਿੰਗ ਕਮੇਟੀ ਨੇ ਕੁਝ ਪ੍ਰਮੁੱਖ ਮੁੱਦਿਆਂ ਦੀ ਪਛਾਣ ਕੀਤੀ ਹੈ, ਜਿਸ ਨੇ ਦੇਸ਼ ਦੇ ਲੋਕਾਂ 'ਤੇ ਪ੍ਰਭਾਵ ਪਾਇਆ ਹੈ ਤੇ ਪਾਰਟੀ ਇਨ੍ਹਾਂ ਮੁੱਦਿਆਂ 'ਤੇ ਹੋਰਨਾਂ ਪਾਰਟੀਆਂ ਨਾਲ ਆਮ ਸਹਿਮਤੀ ਬਣਾ ਕੇ ਦੇਸ਼ ਭਰ 'ਚ 'ਜਨ ਅੰਦੋਲਨ' ਸ਼ੁਰੂ ਕਰਕੇ ਇਸ ਨੂੰ ਸਮੂਹਿਕ ਅੰਦੋਲਨ ਬਣਾਏਗੀ | ਉਨ੍ਹਾਂ ਕਿਹਾ ਕਿ ਆਗਾਮੀ ਲੋਕ ਸਭਾ ਚੋਣਾਂ ਲਈ ਪਾਰਟੀ ਨੇ ਆਪਣਾ ਚੋਣ ਬਿਗੁਲ ਵਜਾ ਦਿੱਤਾ ਹੈ | ਕਾਂਗਰਸ ਦੇ ਜਨਰਲ ਸਕੱਤਰ ਅਸ਼ੋਕ ਗਹਿਲੋਤ ਨੇ ਦੱਸਿਆ ਕਿ ਕਾਂਗਰਸ ਵਰਕਿੰਗ ਕਮੇਟੀ ਨੇ ਹੋਰਨਾਂ ਪਾਰਟੀਆਂ ਨਾਲ ਗਠਜੋੜ ਕਰਨ ਤੇ ਇਕ ਕਮੇਟੀ ਬਣਾਉਣ ਦਾ ਫ਼ੈਸਲਾ ਲੈਣ ਦੇ ਅਧਿਕਾਰ ਰਾਹੁਲ ਗਾਂਧੀ ਨੂੰ ਦਿੱਤੇ ਹਨ | ਰਾਹੁਲ ਗਾਂਧੀ ਨੇ ਬਾਅਦ 'ਚ ਕਿਹਾ ਕਿ ਜਲਦ ਹੀ ਕਮੇਟੀ ਬਣਾਈ ਜਾਵੇਗੀ | ਅੱਜ ਦੀ ਇਸ ਨੀਤੀਗਤ ਬੈਠਕ 'ਚ ਕਾਂਗਰਸ ਵਲੋਂ ਕੇਂਦਰ 'ਚ ਗੱਠਜੋੜ ਦਾ ਮੁੱਦਾ ਰੱਖਿਆ ਗਿਆ, ਜਿਸ 'ਚ ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਨੇ ਵੱਖ-ਵੱਖ ਰਾਜਾਂ 'ਚ ਪਾਰਟੀ ਦੀ ਸਥਿਤੀ ਸਬੰਧੀ ਇਕ ਮਤਾ ਵੀ ਪੇਸ਼ ਕੀਤਾ | ਚਿਦੰਬਰਮ ਨੇ 300 ਤੋਂ ਵੱਧ ਸੀਟਾਂ ਦਾ ਫ਼ਾਰਮੂਲਾ ਪੇਸ਼ ਕਰਦਿਆਂ ਕਿਹਾ ਕਿ 12 ਰਾਜਾਂ 'ਚ ਕਾਂਗਰਸ ਮਜ਼ਬੂਤ ਸਥਿਤੀ 'ਚ ਹੈ ਅਤੇ ਜੇਕਰ ਪਾਰਟੀ ਆਪਣੀਆਂ ਸਮਰਥਾਵਾਂ 'ਚ 3 ਗੁਣਾ ਇਜ਼ਾਫਾ ਕਰੇ ਤਾਂ 150 ਸੀਟਾਂ ਜਿੱਤੀਆਂ ਜਾ ਸਕਦੀਆਂ ਹਨ | ਚਿਦੰਬਰਮ ਨੇ ਬਾਕੀ ਰਾਜਾਂ 'ਚ ਕਾਂਗਰਸ ਨੂੰ ਖੇਤਰੀ ਪਾਰਟੀਆਂ ਦੀ ਹਮਾਇਤ ਲੈਣ ਦਾ ਮਸ਼ਵਰਾ ਦਿੱਤਾ |
ਵੱਡੀ ਲੜਾਈ ਲੜ ਰਿਹਾ ਹਾਂ-ਰਾਹੁਲ
ਗਠਜੋੜ ਤੋਂ ਇਲਾਵਾ ਆਪਣੀ ਪਾਰਟੀ ਦਾ ਆਧਾਰ ਵਧਾਉਣ ਨੂੰ ਕਾਂਗਰਸ ਪ੍ਰਧਾਨ ਨੇ ਸਭ ਤੋਂ ਵੱਡੀ ਚੁਣੌਤੀ ਕਰਾਰ ਦਿੱਤਾ ਅਤੇ ਨਾਲ ਹੀ ਨੇਤਾਵਾਂ ਨੂੰ ਗ਼ੈਰ-ਜ਼ਿੰਮੇਵਾਰਾਨਾ ਬਿਆਨਾਂ ਤੋਂ ਗੁਰੇਜ਼ ਕਰਨ ਦੀ ਤਾਕੀਦ ਕੀਤੀ | ਰਾਹੁਲ ਗਾਂਧੀ ਨੇ ਅਸਿੱਧੇ ਢੰਗ ਨਾਲ ਅਜਿਹੇ ਬਿਆਨਾਂ 'ਤੇ ਆਪਣੀ ਨਾਰਾਜ਼ਗੀ ਪ੍ਰਗਟਾਉਂਦਿਆਂ ਕਿਹਾ ਕਿ ਉਹ ਇਕ ਵੱਡੀ ਲੜਾਈ ਲੜ ਰਹੇ ਹਨ | ਉਨ੍ਹਾਂ ਕਿਹਾ ਕਿ ਸਭ ਨੂੰ ਪਾਰਟੀ ਮੰਚ 'ਚ ਬੋਲਣ ਦਾ ਹੱਕ ਹੈ, ਪਰ ਪਾਰਟੀ ਦਾ ਕੋਈ ਵੀ ਨੇਤਾ ਜੇਕਰ ਗਲਤ ਬਿਆਨ ਦਿੰਦਾ ਹੈ ਤਾਂ ਉਹ ਕਾਰਵਾਈ ਕਰਨ 'ਚ ਸੰਕੋਚ ਨਹੀਂ ਕਰਨਗੇ | ਰਾਹੁਲ ਗਾਂਧੀ ਦਾ ਇਹ ਬਿਆਨ ਹਾਲ 'ਚ ਪਾਰਟੀ ਆਗੂ ਸ਼ਸ਼ੀ ਥਰੂਰ ਵਲੋਂ ਦਿੱਤੇ ਗਏ ਵਿਵਾਦਿਤ ਬਿਆਨ ਦੇ ਪਿਛੋਕੜ 'ਚ ਦਿੱਤਾ ਮੰਨਿਆ ਜਾ ਰਿਹਾ ਹੈ | ਹਲਕਿਆਂ ਮੁਤਾਬਿਕ ਰਾਹੁਲ ਸ਼ਸ਼ੀ ਥਰੂਰ ਦੇ ਬਿਆਨ ਤੋਂ ਕਾਫ਼ੀ ਖਫ਼ਾ ਹਨ | ਰਾਹੁਲ ਨੇ ਪਾਰਟੀ ਦਾ ਆਧਾਰ ਵਧਾਉਣ ਲਈ ਪਾਰਟੀ ਆਗੂਆਂ ਨੂੰ ਸਰਗਰਮ ਹੋਣ ਅਤੇ ਲੋਕਾਂ ਤੱਕ ਪਹੁੰਚ ਬਣਾਉਣ ਲਈ ਆਖਦਿਆਂ ਕਿਹਾ ਕਿ ਉਨ੍ਹਾਂ ਨੂੰ ਹਰ ਖ਼ੇਤਰ 'ਚ ਉਨ੍ਹਾਂ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ, ਜਿਨ੍ਹਾਂ ਨੇ ਕਾਂਗਰਸ ਨੂੰ ਵੋਟ ਨਹੀਂ ਦਿੱਤਾ ਅਤੇ ਉਨ੍ਹਾਂ ਦਾ ਭਰੋਸਾ ਫ਼ਿਰ ਤੋਂ ਜਿੱਤਣਾ ਹੈ | ਜ਼ਿਕਰਯੋਗ ਹੈ ਕਿ ਕਾਂਗਰਸ ਵਰਕਿੰਗ ਕਮੇਟੀ ਕਾਂਗਰਸ ਦੀ ਸਭ ਤੋਂ ਅਹਿਮ ਫ਼ੈਸਲੇ ਲੈਣ ਵਾਲੀ ਪਾਰਟੀ ਹੈ | ਹਾਲ ਹੀ 'ਚ ਰਾਹੁਲ ਗਾਂਧੀ ਵਲੋਂ ਕਾਂਗਰਸ ਵਰਕਿੰਗ ਕਮੇਟੀ ਦਾ ਨਵੇਂ ਸਿਰੇ ਤੋਂ ਗਠਨ ਕੀਤਾ ਗਿਆ ਸੀ | ਰਾਹੁਲ ਦੇ ਪਾਰਟੀ ਪ੍ਰਧਾਨ ਬਣਨ ਤੋਂ ਬਾਅਦ ਕੀਤੀ ਗਈ ਲੜੀਵਾਰ ਤਬਦੀਲੀ 'ਚ ਕੀਤੇ ਬਦਲਾਵਾਂ 'ਚ ਕਾਰਜਕਾਰੀ ਕਮੇਟੀ ਦਾ ਗਠਨ ਸਭ ਤੋਂ ਅਹਿਮ ਮੰਨਿਆ ਜਾ ਰਿਹਾ ਹੈ, ਜਿਸ 'ਚ ਨੌਜਵਾਨ ਬਿ੍ਗੇਡ ਦੇ ਜੋਤੀਰਾਦਿਤਿਆ ਸਿੰਧੀਆ ਅਤੇ ਸਚਿਨ ਪਾਇਲਟ ਨੇਤਾ ਤਾਂ ਸ਼ਾਮਿਲ ਕੀਤੇ ਗਏ ਹਨ | ਇਸ ਤੋਂ ਇਲਾਵਾ ਪਹਿਲੀ ਵਾਰ ਕਾਂਗਰਸ ਦੇ ਮੋਰਚਾ ਸੰਗਠਨਾਂ ਭਾਵ ਯੂਥ ਕਾਂਗਰਸ ਐਨ. ਐਸ. ਯੂ. ਆਈ., ਮਹਿਲਾ ਕਾਂਗਰਸ ਅਤੇ ਸੇਵਾ ਦਲ ਦੇ ਪ੍ਰਧਾਨਾਂ ਨੂੰ ਵਿਸ਼ੇਸ਼ ਨਿਮੰਤਿ੍ਤ ਮੈਂਬਰ ਬਣਾਇਆ ਗਿਆ ਹੈ | ਨਵੀਂ ਵਰਕਿੰਗ ਕਮੇਟੀ 'ਚ ਕੁੱਲ 51 ਮੈਂਬਰ ਹਨ | ਇਨ੍ਹਾਂ 'ਚ 23 ਮੈਂਬਰ, 18 ਸਥਾਈ ਮੈਂਬਰ ਅਤੇ 10 ਨਿਮੰਤਿ੍ਤ (ਸਪੈਸ਼ਲ ਇਨਵਾਇਟੀ) ਮੈਂਬਰ ਹਨ | ਨਵੀਂ ਕਮੇਟੀ 'ਚ ਮਲਿਕਅਰਜੁਨ ਖੜਗੇ, ਤਰੁਣ ਗੋਗੋਈ, ਹਰੀਸ਼ ਰਾਵਤ, ਓਮਨ ਚਾਂਡੀ, ਕੁਮਾਰੀ ਸ਼ੈਲਜਾ, ਅਸ਼ੋਕ ਗਹਿਲੋਤ, ਕੇ. ਸੀ. ਵੇਨੂਗੋਪਾਲ ਨੂੰ ਸ਼ਾਮਿਲ ਕੀਤਾ ਗਿਆ ਹੈ | ਸੋਨੀਆ ਗਾਂਧੀ, ਡਾ: ਮਨਮੋਹਨ ਸਿੰਘ, ਏ. ਕੇ. ਐਾਟਨੀ, ਅਹਿਮਦ ਪਟੇਲ, ਗੁਲਾਮ ਨਬੀ ਆਜ਼ਾਦ, ਮੋਤੀ ਲਾਲ ਵੋਹਰਾ, ਅੰਬਿਕਾ ਸੋਨੀ ਨੇਤਾ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਬਣੇ ਹੋਏ ਹਨ, ਜਦਕਿ ਸ਼ੀਲਾ ਦੀਕਸ਼ਤ, ਪੀ. ਚਿਦੰਬਰਮ, ਰਣਦੀਪ ਸੂਰਜੇਵਾਲਾ ਆਦਿ ਕਮੇਟੀ ਦੇ ਨਿਮੰਤਿ੍ਤ ਮੈਂਬਰ ਹਨ | ਇਸ ਕਮੇਟੀ 'ਚ ਦਿਗਵਿਜੈ ਸਿੰਘ ਅਤੇ ਜਨਾਰਦਨ ਦਿਵੇਦੀ ਨੇਤਾਵਾਂ ਨੂੰ ਥਾਂ ਨਹੀਂ ਮਿਲੀ | ਰਾਹੁਲ ਗਾਂਧੀ ਨੇ ਕਮੇਟੀ ਨੂੰ ਅਤੀਤ, ਵਰਤਮਾਨ ਅਤੇ ਭਵਿੱਖ ਦਰਮਿਆਨ ਪੁਲ ਕਰਾਰ ਦਿੰਦਿਆਂ ਕਿਹਾ ਕਿ ਇਹ ਤਜਰਬੇ ਅਤੇ ਜੋਸ਼ ਦਾ ਸੰਗਮ ਹੈ | ਉਨ੍ਹਾਂ ਕਿਹਾ ਕਿ ਇਸ ਦੇ ਗਠਨ ਸਮੇਂ ਸ਼ਮੂਲੀਅਤ, ਗਤੀਸ਼ੀਲਤਾ ਅਤੇ ਸਭ ਦੀ ਨੁਮਾਇੰਦਗੀ ਨੂੰ ਹੀ ਧਿਆਨ 'ਚ ਰੱਖਿਆ ਗਿਆ ਸੀ |
ਮੋਦੀ ਸਰਕਾਰ ਦੀ ਉਲਟੀ  ਗਿਣਤੀ ਸ਼ੁਰੂ-ਸੋਨੀਆ
ਯੂ. ਪੀ. ਏ. ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਗੱਠਜੋੜ ਨੂੰ ਕਾਰਗਰ ਬਣਾਉਣ ਲਈ ਵਚਨਬੱਧਤਾ ਪ੍ਰਗਟ ਕਰਦਿਆਂ ਕਿਹਾ ਕਿ ਪੂਰੀ ਪਾਰਟੀ ਰਾਹੁਲ ਦੇ ਨਾਲ ਹੈ | ਸੋਨੀਆ ਗਾਂਧੀ ਨੇ ਆਗੂਆਂ ਨੂੰ ਆਪਣੀ ਨਿੱਜੀ ਤਾਂਘ ਨੂੰ ਕਿਨਾਰੇ ਰੱਖਣ ਦੀ ਸਲਾਹ ਦਿੰਦਿਆਂ ਕਿਹਾ ਕਿ ਲੋਕਤੰਤਰ ਨੂੰ ਬਚਾਉਣ ਲਈ ਇਕੱਠੇ ਹੋਣਾ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਆਰ. ਐਸ. ਐਸ. ਵਿਚਾਰਧਾਰਾ ਨੂੰ ਹਰਾਉਣ ਲਈ ਅਜਿਹਾ ਕਰਨਾ ਜ਼ਰੂਰੀ ਹੈ | ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਮੋਦੀ ਦਾ ਹੰਕਾਰ ਉਨ੍ਹਾਂ ਦੀ ਨਿਰਾਸ਼ਾ ਨੂੰ ਦਰਸਾਉਂਦਾ ਹੈ ਅਤੇ ਮੋਦੀ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ |
ਜੁਮਲਿਆਂ ਨਾਲ ਨਹੀਂ ਹੋਵੇਗੀ ਕਿਸਾਨਾਂ ਦੀ ਆਮਦਨ ਦੁੱਗਣੀ-ਡਾ: ਮਨਮੋਹਨ ਸਿੰਘ
ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਸਿਰਫ਼ ਜੁਮਲਿਆਂ ਨਾਲ ਕਿਸਾਨਾਂ ਦੀ ਆਮਦਨ ਦੁੱਗਣੀ ਨਹੀਂ ਹੋਵੇਗੀ | ਅਰਥਸ਼ਾਸਤਰੀ ਡਾ: ਸਿੰਘ ਨੇ ਕਿਹਾ ਕਿ ਖੇਤੀਬਾੜੀ 'ਚ 14 ਫ਼ੀਸਦੀ ਦੀ ਵਿਕਾਸ ਦਰ ਹਾਸਲ ਕੀਤੇ ਬਿਨਾਂ ਇਹ ਸੰਭਵ ਨਹੀਂ ਹੋ ਪਾਏਗਾ, ਜਿਸ ਦੀ ਫਿਲਹਾਲ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ | ਉਨ੍ਹਾਂ ਕਿਹਾ ਕਿ ਦੇਸ਼ ਵਿਚ ਲਗਾਤਾਰ ਮਹਿੰਗਾਈ 'ਚ ਵਾਧਾ ਹੋ ਰਿਹਾ ਤੇ ਸਰਕਾਰ ਬੇਫ਼ਿਕਰ ਹੈ |
ਕੈਪਟਨ ਵਲੋਂ ਪ੍ਰਧਾਨ ਮੰਤਰੀ ਅਹੁਦੇ ਲਈ ਰਾਹੁਲ ਨੂੰ ਸਾਂਝੇ ਗਠਜੋੜ ਦਾ ਉਮੀਦਵਾਰ ਬਣਾਉਣ ਦੀ ਹਮਾਇਤ
ਨਵੀਂ ਦਿੱਲੀ, 22 ਜੁਲਾਈ (ਉਪਮਾ ਡਾਗਾ ਪਾਰਥ)-ਕਾਂਗਰਸ ਨੂੰ ਆਉਣ ਵਾਲੀਆਂ 2019 ਦੀਆਂ ਲੋਕ ਸਭਾ ਚੋਣਾਂ 'ਚ ਵਿਰੋਧੀ ਧਿਰਾਂ ਨਾਲ ਗੱਠਜੋੜ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣਾ ਚਾਹੀਦਾ ਹੈ | ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 2019 ਦੀਆਂ ਲੋਕ ਸਭਾ ਚੋਣਾਂ ਲਈ ਹਮਿਖ਼ਆਲੀ ਪਾਰਟੀਆਂ ਨਾਲ ਗੱਠਜੋੜ ਦੇ ਮੂਲ ਮੰਤਰ ਦੀ ਹਮਾਇਤ ਕਰਨ ਦੇ ਨਾਲ-ਨਾਲ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਬਣਨ ਦੀ ਜ਼ੋਰਦਾਰ ਵਕਾਲਤ ਤਾਂ ਕੀਤੀ ਪਰ ਪੰਜਾਬ 'ਚ ਆਮ ਆਦਮੀ ਪਾਰਟੀ ਨਾਲ ਗੱਠਜੋੜ ਕਰਨ ਦੇ ਮਾਮਲੇ 'ਤੇ ਉਨ੍ਹਾਂ ਚੁੱਪੀ ਧਾਰ ਲਈ | ਕੈਪਟਨ ਅਮਰਿੰਦਰ ਸਿੰਘ ਨੇ ਅੱਜ ਦਿੱਲੀ 'ਚ ਹੋਏ ਕਾਂਗਰਸ ਵਰਕਿੰਗ ਕਮੇਟੀ ਦੇ ਸੈਸ਼ਨ ਤੋਂ ਪਰ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਲਈ ਗਠਜੋੜ ਬਾਰੇ ਪਾਰਟੀ ਵਲੋਂ ਕੌਮੀ ਪੱਧਰ 'ਤੇ ਫ਼ੈਸਲਾ ਲਿਆ ਜਾਵੇਗਾ ਅਤੇ ਪਾਰਟੀ ਦੀਆਂ ਸੂਬਾਈ ਇਕਾਈਆਂ ਉਸ 'ਤੇ ਅਮਲ ਕਰਨਗੀਆਂ | ਜਦ ਉਨ੍ਹਾਂ ਕੋਲੋਂ ਪੰਜਾਬ ਪੱਧਰ 'ਤੇ ਆਮ ਆਦਮੀ ਪਾਰਟੀ ਨਾਲ ਗੱਠਜੋੜ ਕਰਨ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਪੱਤਰਕਾਰਾਂ ਦਾ ਸਵਾਲ ਟਾਲਦਿਆਂ ਕਿਹਾ ਕਿ ਉਹ ਉਨ੍ਹਾਂ ਦੇ ਮੂੰਹ 'ਚ ਇਹ ਸ਼ਬਦ ਪਾਉਣ ਤੋਂ ਗੁਰੇਜ਼ ਕਰਨ | ਇਥੇ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਅਤੇ ਸੂਬਾ ਪ੍ਰਧਾਨ ਸੁਨੀਲ ਜਾਖੜ ਪੰਜਾਬ 'ਚ 'ਆਪ' ਨਾਲ ਗੱਠਜੋੜ ਦੀਆਂ ਸੰਭਾਵਨਾਵਾਂ ਨੂੰ ਖਾਰਜ ਕਰ ਚੁੱਕੇ ਹਨ | ਕਾਂਗਰਸ ਨੇ ਵੀ ਰਾਸ਼ਟਰੀ ਪੱਧਰ 'ਤੇ ਵਿਰੋਧੀ ਇਕਜੁੱਟਤਾ ਲਈ ਹਾਲੇ ਤੱਕ ਚੁੱਕੇ ਗਏ ਸਾਰੇ ਕਦਮਾਂ 'ਚ 'ਆਪ' ਨਾਲ ਇਕ ਦੂਰੀ ਬਣਾਈ ਰੱਖੀ ਹੈ | ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਦੀ ਅਗਵਾਈ ਪ੍ਰਤੀ ਇਕ ਵਾਰ ਫਿਰ ਆਪਣਾ ਸਟੈਂਡ ਦੁਹਰਾਉਂਦਿਆਂ ਕਿਹਾ ਕਿ ਮੁਲਕ ਦੀ ਅਗਵਾਈ ਕਰਨ ਲਈ ਰਾਹੁਲ ਗਾਂਧੀ ਪੂਰੀ ਤਰ੍ਹਾਂ ਸਮਰੱਥ ਹਨ ਅਤੇ ਉਹ ਨਿਸਚਿਤ ਤੌਰ 'ਤੇ ਸਫ਼ਲ ਪ੍ਰਧਾਨ ਮੰਤਰੀ ਸਾਬਤ ਹੋਣਗੇ | ਕੈਪਟਨ ਨੇ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਦੌਰਾਨ ਸਾਬਕਾ ਖਜ਼ਾਨਾ ਮੰਤਰੀ ਪੀ. ਚਿਦੰਬਰਮ ਦੇ ਵਿਚਾਰ ਦੀ ਹਮਾਇਤ ਕਰਦਿਆਂ ਕਿਹਾ ਕਿ ਉਨ੍ਹਾਂ (ਚਿਦੰਬਰਮ) ਨੇ ਬਹੁਤ ਵਧੀਆ ਨੁਕਤਾ ਪੇਸ਼ ਕੀਤਾ ਹੈ ਕਿ ਸਾਨੂੰ ਵੱਧ ਤੋਂ ਵੱਧ ਵਿਰੋਧੀ ਪਾਰਟੀਆਂ ਨੂੰ ਇਕ ਮੰਚ 'ਤੇ ਇਕੱਠੇ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਮੁਲਕ ਦੇ ਧਰਮ ਨਿਰਪੱਖਤਾ ਅਤੇ ਇਕਸਾਰਤਾ ਵਾਲੇ ਚਰਿੱਤਰ ਦੀ ਬਹਾਲੀ ਲਈ ਸਰਗਰਮ ਸਾਰੀਆਂ ਹਮਿਖ਼ਆਲੀ ਪਾਰਟੀਆਂ ਨੂੰ ਸਾਂਝੇ ਹਿਤਾਂ ਅਤੇ ਖ਼ਾਸ ਤੌਰ 'ਤੇ ਦੇਸ਼ ਹਿਤਾਂ ਲਈ ਇਕ ਮੰਚ 'ਤੇ ਆਉਣਾ ਚਾਹੀਦਾ ਹੈ | ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ 'ਚ ਲੋਕਾਂ ਦੇ ਮੂਡ ਨੂੰ ਪੂਰੀ ਤਰ੍ਹਾਂ ਕਾਂਗਰਸ ਦੇ ਹੱਕ 'ਚ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਗੁਰਦਾਸਪੁਰ ਅਤੇ ਸ਼ਾਹਕੋਟ ਦੀਆਂ ਜ਼ਿਮਨੀ ਚੋਣਾਂ ਦੇ ਨਤੀਜੇ ਇਸ ਦੀ ਮਿਸਾਲ ਹਨ |

ਕੁਲਗਾਮ 'ਚ 3 ਅੱਤਵਾਦੀ ਮਾਰ ਮੁਕਾਏ

24 ਘੰਟਿਆਂ 'ਚ ਲਿਆ ਕਾਂਸਟੇਬਲ ਦੀ ਸ਼ਹਾਦਤ ਦਾ ਬਦਲਾ

ਪਾਕਿਸਤਾਨ ਦਾ ਸੀ ਇਕ ਦਹਿਸ਼ਤਗਰਦ
ਮਨਜੀਤ ਸਿੰਘ
ਸ੍ਰੀਨਗਰ, 22 ਜੁਲਾਈ-ਸੁਰੱਖਿਆ ਬਲਾਂ ਨੇ ਮਹਿਜ਼ 24 ਘੰਟਿਆਂ 'ਚ ਹੀ ਜੰਮੂ-ਕਸ਼ਮੀਰ ਪੁਲਿਸ ਦੇ ਕਾਂਸਟੇਬਲ ਸਲੀਮ ਸ਼ਾਹ ਦੀ ਸ਼ਹਾਦਤ ਦਾ ਬਦਲਾ ਲੈ ਲਿਆ | ਕੁਲਗਾਮ 'ਚ ਹੋਏ ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਨੇ ਸ਼ਹੀਦ ਪੁਲਿਸ ਜਵਾਨ ਸਲੀਮ ਸ਼ਾਹ ਦੀ ਹੱਤਿਆ 'ਚ ਸ਼ਾਮਿਲ ਤਿੰਨ ਅੱਤਵਾਦੀਆਂ ਨੂੰ ਮਾਰ ਦਿੱਤਾ | ਮਾਰੇ ਗਏ ਤਿੰਨ ਅੱਤਵਾਦੀਆਂ 'ਚੋਂ ਇਕ ਅੱਤਵਾਦੀ ਪਾਕਿਸਤਾਨ ਦਾ ਸੀ | ਦੱਸਣਯੋਗ ਹੈ ਕਿ ਬੀਤੇ ਦਿਨੀਂ ਅੱਤਵਾਦੀਆਂ ਨੇ ਕੁਲਗਾਮ ਦੇ ਮੁਤਾਲਹਮਾ ਇਲਾਕੇ 'ਚੋਂ ਛੁੱਟੀ 'ਤੇ ਆਏ ਕਾਂਸਟੇਬਲ ਮੁਹੰਮਦ ਸਲੀਮ ਸ਼ਾਹ ਨੂੰ ਅਗਵਾ ਕਰ ਲਿਆ ਸੀ ਅਤੇ ਬਾਅਦ 'ਚ ਉਸ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਸੀ | ਡੀ. ਜੀ. ਪੀ. ਸ੍ਰੀ. ਐਸ. ਪੀ. ਵੈਦ ਨੇ ਇਸ ਦੀ ਤਸਦੀਕ ਕਰਦਿਆਂ ਦੱਸਿਆ ਕਿ ਪੁਲਿਸ ਕਾਂਸਟੇਬਲ ਸਲੀਮ ਸ਼ਾਹ ਦੀ ਹਲਾਕਤ 'ਚ ਸ਼ਾਮਿਲ ਅੱਤਵਾਦੀਆਂ ਨੂੰ ਐਤਵਾਰ ਤੜਕੇ ਸੁਰੱਖਿਆ ਬਲਾਂ ਨੇ ਮੁਕਾਬਲੇ ਦੌਰਾਨ ਹਲਾਕ ਕਰ ਦਿਤਾ | ਇਕ ਪੁਲਿਸ ਬੁਲਾਰੇ ਅਨੁਸਾਰ ਪੁਲਿਸ, 1 ਆਰ. ਆਰ (ਫ਼ੌਜ) ਤੇ ਸੀ. ਆਰ. ਪੀ. ਐਫ਼. ਨੇ ਇਕ ਪੱਕੀ ਸੂਚਨਾ ਦੇ ਆਧਾਰ 'ਤੇ ਸਾਂਝੀ ਕਾਰਵਾਈ ਕਰਦਿਆਂ ਐਤਵਾਰ ਤੜਕੇ 5 ਵਜੇ ਕੁਲਗਾਮ ਦੇ ਖੂਡਵਨੀ ਇਲਾਕੇ ਦੇ ਵਾਨੀ ਮੁਹੱਲੇ 'ਚ ਇਕ ਮਕਾਨ 'ਚ ਲੁਕੇ ਅੱਤਵਾਦੀਆਂ ਨੂੰ ਘੇਰ ਕੇ ਆਤਮ ਸਮਰਪਣ ਕਰਨ ਲਈ ਕਿਹਾ, ਅੱਤਵਾਦੀਆਂ ਨੇ ਖ਼ੁਦ ਨੂੰ ਘਿਰਿਆ ਵੇਖ ਕੇ ਗੋਲੀਬਾਰੀ ਕਰਦਿਆਂ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ | ਸੁਰੱਖਿਆ ਬਲਾਂ ਨੇ ਇਸ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਤਕਰੀਬਨ 2 ਘੰਟੇ ਚੱਲੇ ਮੁਕਾਬਲੇ ਦੌਰਾਨ ਉਸ ਮਕਾਨ ਨੂੰ ਜਿੱਥੋ ਅੱਤਵਾਦੀ ਗੋਲੀਬਾਰੀ ਕਰ ਰਹੇ ਸਨ, ਨੂੰ ਉਡਾ ਦਿੱਤਾ | ਜਿਸ 'ਚ 3 ਅੱਤਵਾਦੀ ਹਲਾਕ ਹੋ ਗਏ | ਮਕਾਨ ਦੇ ਮਲਬੇ ਦੀ ਤਲਾਸ਼ੀ ਤੋਂ ਬਾਅਦ ਉਕਤ ਤਿੰਨਾਂ ਅੱਤਵਾਦੀਆਂ ਦੀ ਪਛਾਣ ਅਬੂ ਮਾਵੀਆ ਪਾਕਿਸਤਾਨੀ, ਸੁਹੇਲ ਅਹਿਮਦ ਡਾਰ ਵਾਸੀ ਰੈਡਵਨੀ ਬਾਲਾ ਕੁਲਗਾਮ ਤੇ ਮੁਦੱਸਰ ਅਹਿਮਦ ਡਾਰ ਉਰਫ਼ ਰਿਹਾਨ ਵਾਸੀ ਸ਼ੀਲੀਪੋਰਾ ਕੁਲਗਾਮ ਵਜੋਂ ਹੋਈ ਹੈ | ਤਿੰਨਾਂ ਦੀਆਂ ਲਾਸ਼ਾਂ ਤੇ ਹਥਿਆਰਾਂ ਨੂੰ ਬਰਾਮਦ ਕਰ ਲਿਆ ਗਿਆ ਹੈ | ਘਟਨਾ ਵਾਲੇ ਸਥਾਨ 'ਤੋਂ ਬਰਾਮਦ ਦਸਤਾਵੇਜ਼ਾਂ 'ਤੋਂ ਪਤਾ ਲੱਗਿਆ ਹੈ ਕਿ ਉਹ ਕਾਂਸਟੇਬਲ ਸਲੀਮ ਸ਼ਾਹ ਦੀ ਹੱਤਿਆ ਲਈ ਜ਼ਿੰਮੇਵਾਰ ਸਨ ਤੇ ਅੱਤਵਾਦੀ ਸੰਗਠਨ ਲਸ਼ਕਰ ਤੇ ਹਿਜ਼ਬੁਲ ਨਾਲ ਸਬੰਧਿਤ ਸਨ | ਪੁਲਿਸ ਮੁਤਾਬਿਕ ਪਾਕਿਸਤਾਨੀ ਮੂਲ ਦਾ ਮਾਰਿਆ ਗਿਆ ਲਸ਼ਕਰ ਅੱਤਵਾਦੀ ਮਾਵੀਆ ਇਲਾਕੇ 'ਚ ਕਈ ਲੋਕਾਂ ਦੀਆਂ ਹੱਤਿਆਵਾਂ ਲਈ ਵੀ ਜ਼ਿੰਮੇਵਾਰ ਸੀ | ਸੁਹੇਲ ਜੋ ਕੇ ਸਕੂਲ ਛੱਡਣ ਤੋਂ ਬਾਅਦ ਪਹਿਲਾਂ ਮਜ਼ਦੂਰੀ ਦਾ ਕੰਮ ਕਰਦਾ ਸੀ, ਬਾਅਦ 'ਚ ਅੱਤਵਾਦੀਆਂ ਨਾਲ ਮਿਲ ਗਿਆ ਸੀ | ਪੁਲਿਸ ਨੇ ਮੁਕਾਬਲੇ ਵਾਲੀ ਜਗ੍ਹਾ 'ਤੋਂ 2 ਏ. ਕੇ. 47 ਰਾਇਫਲਾਂ ਤੇ ਇਕ ਕਾਰਬਾਈਨ ਵੀ ਬਰਾਮਦ ਕੀਤੀ ਹੈ | ਪੁਲਿਸ ਨੇ ਇਸ ਸਬੰਧ 'ਚ ਮਾਮਲਾ ਦਰਜ ਕਰ ਕੇ ਅੱਤਵਾਦੀਆਂ ਦੀਆਂ ਲਾਸ਼ਾਂ ਵਾਰਸਾਂ ਨੂੰ ਸੌਾਪ ਦਿੱਤੀਆਂ | ਅੱਤਵਾਦੀਆਂ ਦੇ ਮਾਰੇ ਜਾਣ ਦੇ ਬਾਅਦ ਪ੍ਰਸ਼ਾਸਨ ਨੇ ਹਿੰਸਾ ਤੇ ਪ੍ਰਦਰਸ਼ਨ ਰੋਕਣ ਲਈ ਦੱਖਣੀ ਕਸ਼ਮੀਰ 'ਚ ਅਫ਼ਵਾਹਾਂ ਨੂੰ ਰੋਕਣ ਦੇ ਲਈ ਇੰਟਰਨੈੱਟ ਸੇਵਾ ਮੁਅੱਤਲ ਕਰ ਦਿੱਤੀ | ਬਨਿਹਾਲ-ਬਾਰਾਮੂਲਾ ਵਿਚਾਲੇ ਚਲਦੀ ਰੇਲ ਸੇਵਾ ਵੀ ਹਿੰਸਾ ਦੀ ਸੰਭਾਵਨਾ ਨੂੰ ਦੇਖਦੇ ਬੰਦ ਰਹੀ | ਮਾਰੇ ਗਏ ਅੱਤਵਾਦੀਆਂ ਦੇ ਜਨਾਜ਼ੇ 'ਚ ਵੱਡੀ ਗਿਣਤੀ 'ਚ ਲੋਕ ਪੁੱਜੇ | ਜਨਾਜ਼ੇ 'ਚ ਕਈ ਅੱਤਵਾਦੀਆਂ ਨੇ ਆਪਣੇ ਸਾਥੀ ਅੱਤਵਾਦੀਆਂ ਨੂੰ ਸਲਾਮੀ ਦੇਣ ਲਈ ਹਵਾ 'ਚ ਗੋਲੀਆਂ ਚਲਾਈਆਂ | ਗੋਲੀਬਾਰੀ 'ਚ ਸਥਾਨਕ ਨੌਜਵਾਨ ਫ਼ਿਆਜ਼ ਅਹਿਮਦ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ | ਉਸ ਨੂੰ ਕੁਲਗਾਮ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ | ਇਧਰ ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਕੁਪਵਾੜਾ ਦੇ ਲੌਲਾਬ ਜੰਗਲੀ ਇਲਾਕੇ 'ਚ ਫ਼ੌਜ ਵਲੋਂ ਚਲਾਏ ਜਾ ਰਹੇ ਤਲਾਸ਼ੀ ਆਪ੍ਰੇਸ਼ਨ ਦੌਰਾਨ ਦੁਵੱਲੀ ਗੋਲੀਬਾਰੀ ਹੋਈ, ਜੋ ਰੁਕ-ਰੁਕ ਕੇ ਜਾਰੀ ਸੀ | ਫ਼ੌਜ ਨੇ ਇਲਾਕੇ ਨੂੰ ਘੇਰ ਕੇ ਅੱਤਵਾਦੀਆਂ ਦੇ ਫ਼ਰਾਰ ਹੋਣ ਦੇ ਸਾਰੇ ਰਸਤੇ ਸੀਲ ਕਰ ਦਿੱਤੇ ਹਨ |
ਪੁਣਛ ਵਿਚ ਬਾਰੂਦੀ ਸੁਰੰਗ ਧਮਾਕੇ 'ਚ ਜਵਾਨ ਜ਼ਖ਼ਮੀ
ਜੰਮੂ, 22 ਜੁਲਾਈ (ਪੀ. ਟੀ. ਆਈ.)-ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ 'ਚ ਕੰਟਰੋਲ ਰੇਖਾ ਨੇੜੇ ਹੋਏ ਇਕ ਬਾਰੂਦੀ ਸੁਰੰਗ ਧਮਾਕੇ 'ਚ ਫ਼ੌਜ ਦਾ ਇਕ ਜਵਾਨ ਜ਼ਖ਼ਮੀ ਹੋ ਗਿਆ | ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਬਜੀਆਂ ਸੈਕਟਰ 'ਚ ਗਸ਼ਤੀ ਦਲ ਦੇ ਇਕ ਮੈਂਬਰ ਸਿਪਾਹੀ ਸ਼ਾਡੇ ਸੂਰਜ ਅਰੁਣ ਦਾ ਪੈਰ ਗ਼ਲਤੀ ਨਾਲ ਬਾਰੂਦੀ ਸੁਰੰਗ 'ਤੇ ਰੱਖਿਆ ਗਿਆ, ਜਿਸ ਤੋਂ ਬਾਅਦ ਧਮਾਕਾ ਹੋ ਗਿਆ | ਜ਼ਖ਼ਮੀ ਹੋਏ ਜਵਾਨ ਨੂੰ ਇਲਾਜ ਲਈ ਤੁਰੰਤ ਸੈਨਾ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ |

ਪਾਕਿ ਆਤਮਘਾਤੀ ਹਮਲੇ 'ਚ ਪੀ. ਟੀ. ਆਈ. ਦੇ ਉਮੀਦਵਾਰ ਸਮੇਤ 3 ਦੀ ਮੌਤ

ਪਿਸ਼ਾਵਰ, 22 ਜੁਲਾਈ (ਏਜੰਸੀ)-ਖੈਬਰ-ਪਖਤੂਨਖਵਾ 'ਚ ਅੱਜ ਸੂਬੇ ਦੇ ਸਾਬਕਾ ਮੰਤਰੀ ਅਤੇ ਪਾਕਿਸਤਾਨ ਤਹਿਰੀਕ-ਏ ਇਨਸਾਫ਼ ਪਾਰਟੀ ਦੇ ਸੀਨੀਅਰ ਆਗੂ ਦੀ ਉਸ ਸਮੇਂ ਮੌਤ ਹੋ ਗਈ ਜਦੋਂ ਇਕ ਆਤਮਘਾਤੀ ਹਮਲਾਵਰ ਨੇ ਉਨ੍ਹਾਂ ਦੀ ਕਾਰ ਕੋਲ ਆਪਣੇ-ਆਪ ਨੂੰ ਉਡਾ ਲਿਆ, ਇਸ ਹਮਲੇ 'ਚ ਉਨ੍ਹਾਂ ਦੀ ਕਾਰ ਦਾ ਡਰਾਈਵਰ ਅਤੇ ਇਕ ਅੰਗ ਰੱਖਿਅਕ ਵੀ ਮਾਰੇ ਗਏ | ਪੁਲਿਸ ਨੇ ਦੱਸਿਆ ਕਿ ਸੂਬੇ ਦੇ ਵਿਧਾਨ ਸਭਾ ਹਲਕੇ ਪੀ. ਕੇ.-99 ਤੋਂ ਉਮੀਦਵਾਰ ਇਕਰਾਮਉਲਾਹ ਗੰਡਾਪੁਰ ਇਕ ਚੋਣ ਮੀਟਿੰਗ ਕਰਨ ਜਾ ਰਹੇ ਸਨ, ਜਦੋਂ ਡੇਰਾ ਇਸਮਾਈਲ ਖ਼ਾਨ 'ਚ ਇਕ ਆਤਮਘਾਤੀ ਹਮਲਾਵਰ ਨੇ ਉਨ੍ਹਾਂ ਦੇ ਵਾਹਨ ਨੂੰ ਨਿਸ਼ਾਨਾ ਬਣਾਇਆ | ਡੇਰਾ ਇਸਮਾਈਲ ਖ਼ਾਨ ਦੇ ਡੀ. ਪੀ. ਓ. ਮਨਜ਼ੂਰ ਅਫਰੀਦੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਮਲੇ 'ਚ ਇਕਰਾਮਉਲਾਹ ਗੰਡਾਪੁਰ, ਉਨ੍ਹਾਂ ਦਾ ਡਰਾਈਵਰ ਅਤੇ ਅੰਗ ਰੱਖਿਅਕ ਮਾਰੇ ਗਏ | ਹਮਲੇ 'ਚ ਗ਼ਭੀਰ ਜ਼ਖ਼ਮੀ ਗੰਡਾਪੁਰ 'ਚ ਪਿਸ਼ਾਵਰ ਹਸਪਤਾਲ ਭਰਤੀ ਕਰਵਾਇਆ ਗਿਆ ਜਿਥੇ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਉਨ੍ਹਾਂ ਦੀ ਮੌਤ ਹੋ ਗਈ | ਗੰਡਾਪੁਰ ਖੈਬਰ-ਪਖਤੂਨਖਵਾ ਦੀ ਪੀ. ਟੀ. ਆਈ. ਦੀ ਅਗਵਾਈ ਵਾਲੀ ਸਰਕਾਰ 'ਚ ਖੇਤੀਬਾੜੀ ਮੰਤਰੀ ਸਨ | ਉਨ੍ਹਾਂ ਨੂੰ ਡੇਰਾ ਇਸਮਾਈਲ ਖ਼ਾਨ ਦੀ ਪੀ. ਕੇ.-67 ਸੀਟ 'ਤੇ ਹੋਈ ਜ਼ਿਮਨੀ ਚੋਣ ਦੌਰਾਨ ਚੁਣਿਆ ਗਿਆ ਸੀ, ਇਹ ਸੀਟ ਉਨ੍ਹਾਂ ਦੇ ਭਰਾ ਕਾਨੂੰਨ ਮੰਤਰੀ ਇਸਰਾਰਉਲਾਹ ਗੰਡਾਪੁਰ ਦੇ ਇਕ ਆਤਮਘਾਤੀ ਹਮਲੇ 'ਚ ਮਾਰੇ ਜਾਣ ਦੇ ਬਾਅਦ ਖ਼ਾਲੀ ਹੋਈ ਸੀ | ਜਦੋਂ ਗੰਡਾਪੁਰ 'ਤੇ ਹਮਲਾ ਹੋਇਆ ਉਸੇ ਸਮੇਂ ਜਮਾਤ-ਉਲੇਮਾ-ਇਸਲਾਮ-ਫਜ਼ਲ ਦੇ ਆਗੂ ਅਕਰਮ ਖ਼ਾਨ ਦੁਰਾਨੀ 10 ਦਿਨਾਂ ਤੋਂ ਵੀ ਘੱਟ ਸਮੇਂ 'ਚ ਹੋਏ ਦੂਜੇ ਜਾਨਲੇਵਾ ਹਮਲੇ 'ਚ ਵਾਲ-ਵਾਲ ਬਚ ਗਏ | ਦੁਰਾਨੀ ਇਕ ਰਾਜਨੀਤਕ ਸੰਮੇਲਨ ਨੂੰ ਸੰਬੋਧਨ ਕਰਨ ਜਾ ਰਹੇ ਸਨ ਜਦੋਂ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਦੇ ਗ੍ਰਹਿ ਜ਼ਿਲ੍ਹੇ ਬੰਨੂ ਵਿਖੇ ਉਨ੍ਹਾਂ ਦੇ ਵਾਹਨ 'ਤੇ ਹਮਲਾ ਕਰ ਦਿੱਤਾ | ਹਥਿਆਰਬੰਦ ਹਮਲਾਵਰਾਂ ਨੇ ਦੁਰਾਨੀ ਦੇ ਵਾਹਨ 'ਤੇ ਸਾਹਮਣਿਓਾ ਅੰਨ੍ਹੇਵਾਹ ਗੋਲੀਆਂ ਚਲਾਈਆਂ | ਹਾਲਾਂਕਿ ਉਹ ਸੁਰੱਖਿਅਤ ਬਚ ਗਏ | ਦੁਰਾਨੀ ਪਾਕਿਸਤਾਨੀ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਮੁਖੀ ਇਮਰਾਨ ਖ਼ਾਨ ਵਿਰੁੱਧ ਮੁਤਾਹਿਦ-ਏ-ਅਮਾਲ ਦੀ ਟਿਕਟ ਤੋਂ ਐਨ. ਏ.-35 ਸੀਟ ਤੋਂ ਚੋਣ ਲੜ ਰਹੇ ਹਨ |

'ਆਪ' ਦੇ ਦੋ ਵਿਧਾਇਕਾਂ ਸੰਦੋਆ ਤੇ ਸੰਧਵਾਂ ਨੂੰ ਕੈਨੇਡਾ ਹਵਾਈ ਅੱਡੇ ਤੋਂ ਵਾਪਸ ਮੋੜਿਆ

ਰੂਪਨਗਰ, 22 ਜੁਲਾਈ (ਗੁਰਪ੍ਰੀਤ ਸਿੰਘ ਹੁੰਦਲ)-ਬੀਤੇ ਦਿਨੀਂ ਕੈਨੇਡਾ ਰਵਾਨਾ ਹੋਏ ਆਮ ਆਦਮੀ ਪਾਰਟੀ ਦੇ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਤੇ ਪਾਰਟੀ ਦੇ ਕੋਟਕਪੂਰਾ ਤੋਂ ਇਕ ਹੋਰ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੂੰ ਕੈਨੇਡਾ ਵਲੋਂ ਡਿਪੋਰਟ (ਵਾਪਸ ਭੇਜਣਾ) ਕਰ ਦਿੱਤਾ ਗਿਆ | ਕੈਨੇਡਾ ਏਅਰਪੋਰਟ ਅਥਾਰਟੀ ਵਲੋਂ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੇ ਜਾਣ ਮਗਰੋਂ ਤਸੱਲੀਬਖ਼ਸ਼ ਜਵਾਬ ਨਾ ਦਿੱਤੇ ਜਾਣ 'ਤੇ ਉਕਤ ਦੋਵਾਂ ਵਿਧਾਇਕਾਂ ਨੂੰ ਕੈਨੇਡਾ ਤੋਂ ਡਿਪੋਰਟ ਕਰ ਕੇ ਭਾਰਤ ਵਾਪਸ ਭੇਜ ਦਿੱਤਾ ਗਿਆ | ਜਾਣਕਾਰੀ ਅਨੁਸਾਰ ਵਿਧਾਇਕ ਸੰਦੋਆ ਬੀਤੇ ਦਿਨੀਂ ਹੀ 'ਆਪ' ਦੇ ਇਕ ਹੋਰ ਵਿਧਾਇਕ ਕੁਲਤਾਰ ਸਿੰਘ ਸੰਧਵਾ ਨਾਲ ਕੈਨੇਡਾ ਰਵਾਨਾ ਹੋਏ ਸਨ | ਕੈਨੇਡਾ ਏਅਰਪੋਰਟ ਅਥਾਰਟੀ ਵਲੋਂ ਸੰਦੋਆ ਨੂੰ ਰੋਕ ਕੇ ਪੁੱਛਗਿੱਛ ਕੀਤੀ ਗਈ ਤੇ ਵਾਪਸ ਦੇਸ਼ ਭੇਜ ਦਿੱਤਾ | ਸੰਦੋਆ ਿਖ਼ਲਾਫ਼ ਕਿਸੇ ਵਿਅਕਤੀ ਵਲੋਂ ਕੈਨੇਡੀਅਨ ਦੂਤਾਵਾਸ ਨੂੰ ਵਿਧਾਇਕ ਵਲੋਂ ਔਰਤ ਨਾਲ ਬਦਸਲੂਕੀ ਕਰਨ ਦੇ ਮਾਮਲੇ 'ਚ ਤੈਅ ਦੋਸ਼ਾਂ 'ਚ ਤੇ ਬੜਵਾ ਦੇ ਇਕ ਨੌਜਵਾਨ ਨਾਲ ਬਦਫ਼ੈਲੀ  ਕੀਤੇ ਜਾਣ ਦੀ ਐਮ. ਐਲ. ਆਰ. (ਸ਼ਿਕਾਇਤ) ਭੇਜ ਕੇ ਅਲਰਟ ਕੀਤਾ ਗਿਆ ਸੀ | ਹਾਲਾਂਕਿ ਬਦਫ਼ੈਲੀ ਮਾਮਲੇ 'ਚ ਦੋਵਾਂ ਪੱਖਾਂ ਵਿਚਾਲੇ ਸਮਝੌਤਾ ਪਹਿਲਾਂ ਹੀ ਹੋ ਚੁੱਕਾ ਹੈ | ਪਿਛਲੇ ਦਿਨੀਂ ਵੀ ਸੰਦੋਆ ਆਪਣੀ ਹੀ ਪਾਰਟੀ ਦੇ ਵਰਕਰਾਂ ਅਜਵਿੰਦਰ ਸਿੰਘ ਬੇਈਹਾਰਾ ਤੇ ਹੋਰਨਾਂ ਵਲੋਂ ਮਾਈਨਿੰਗ ਮਾਮਲੇ 'ਚ ਪੈਸੇ ਮੰਗਣ ਦੇ ਦੋਸ਼ਾਂ 'ਚ ਘਿਰੇ ਰਹੇ ਤੇ ਉਕਤ ਵਲੋਂ ਵਿਧਾਇਕ ਸੰਦੋਆ ਨਾਲ ਰੇਤ ਦੀ ਖ਼ੱਡ 'ਚ ਕੁੱਟਮਾਰ ਕੀਤੀ ਗਈ ਸੀ |

ਕੂੜਾ ਇਕੱਠਾ ਕਰਨ ਵਾਲੇ ਦੇ ਬੇਟੇ ਨੇ ਪਹਿਲੀ ਕੋਸ਼ਿਸ਼ 'ਚ ਪਾਸ ਕੀਤੀ ਏਮਜ਼ ਦੀ ਪ੍ਰੀਖਿਆ

ਭੋਪਾਲ, 22 ਜੁਲਾਈ (ਏਜੰਸੀ)-ਆਸ਼ਾਰਾਮ ਚੌਧਰੀ ਦੇ ਘਰ 'ਚ ਬਿਜਲੀ ਜਾਂ ਪਖਾਨਾ ਵੀ ਨਹੀਂ ਹੈ ਅਤੇ ਉਸ ਦਾ ਪਿਤਾ ਰਣਜੀਤ ਚੌਧਰੀ ਕੂੜਾ ਇਕੱਠਾ ਕਰ ਕੇ ਦੋ ਵਕਤ ਦੀ ਰੋਟੀ ਦਾ ਪ੍ਰਬੰਧ ਕਰਦਾ ਹੈ | 18 ਸਾਲਾ ਆਸ਼ਾਰਾਮ ਨੇ ਦਰਪੇਸ਼ ਚੁਣੌਤੀਆਂ ਨਾਲ ਮੁਕਾਬਲਾ ਕੀਤਾ ਅਤੇ ਪਹਿਲੀ ਕੋਸ਼ਿਸ਼ ਵਿਚ ਹੀ ਏਮਜ਼ ਦੀ ਦਾਖ਼ਲਾ ਪ੍ਰੀਖਿਆ ਪਾਸ ਕਰ ਲਈ | ਮੱਧ ਪ੍ਰਦੇਸ਼ ਦੇ ਦੇਵਾਸ ਦਾ ਚੌਧਰੀ ਏਮਜ਼ ਵਿਖੇ ਐਮ. ਬੀ. ਬੀ. ਐਸ. ਦੀ ਡਿਗਰੀ ਕਰਨ ਲਈ ਅੱਜ ਰਵਾਨਾ ਹੋਇਆ | ਆਸ਼ਾਰਾਮ ਨੇ 27 ਮਈ ਨੂੰ ਹੋਈ ਏਮਜ਼ ਦੀ ਦਾਖ਼ਲਾ ਪ੍ਰੀਖਿਆ 'ਚ ਓ. ਬੀ. ਸੀ. ਸ਼੍ਰੇਣੀ 'ਚ 141ਵਾਂ ਰੈਂਕ ਅਤੇ ਓਵਰਆਲ 707ਵਾਂ ਰੈਂਕ ਪ੍ਰਾਪਤ ਕੀਤਾ | ਉਸ ਨੇ 6 ਮਈ ਨੂੰ ਲਈ ਗਈ ਨੀਟ ਦੀ ਪ੍ਰੀਖਿਆ ਵੀ ਪਾਸ ਕੀਤੀ ਤੇ ਆਪਣੀ ਸ਼੍ਰੇਣੀ 'ਚ 803ਵਾਂ ਅਤੇ ਓਵਰਆਲ 2763ਵਾਂ ਰੈਂਕ ਪ੍ਰਾਪਤ ਕੀਤਾ | ਜੋਧਪੁਰ ਰਵਾਨਾ ਹੋਣ ਲਈ ਬੱਸ 'ਚ ਸਵਾਰ ਹੋਣ ਤੋਂ ਪਹਿਲਾਂ ਉਸ ਨੇ ਫ਼ੋਨ 'ਤੇ ਦੱਸਿਆ ਕਿ ਉਸ ਲਈ ਬੱਸ ਦੀ ਟਿਕਟ ਦੇਵਾਸ ਦੇ ਜ਼ਿਲ੍ਹਾ ਕੁਲੈਕਟਰ ਸ੍ਰੀਕਾਂਤ ਪਾਂਡੇ ਨੇ ਲੈ ਕੇ ਦਿੱਤੀ ਤੇ ਪ੍ਰਸ਼ਾਸਨ ਨੇ ਇਕ ਅਧਿਕਾਰੀ ਨੂੰ ਰਾਜਸਥਾਨ ਉਸ ਦੇ ਨਾਲ ਭੇਜਿਆ ਸੀ | ਉਸ ਨੇ ਕਿਹਾ ਕਿ ਉਹ ਏਨਾ ਖੁਸ਼ ਹੈ ਕਿ ਪ੍ਰਗਟਾਵਾ ਨਹੀਂ ਕਰ ਸਕਦਾ | ਉਸ ਨੇ ਕਿਹਾ ਕਿ ਉਸ ਦਾ ਅਗਲਾ ਨਿਸ਼ਾਨਾ ਨਿਊਰੋ ਸਰਜਨ ਬਣਨਾ ਹੈ | ਐਮ. ਬੀ. ਬੀ. ਐਸ. ਦੇ ਬਾਅਦ ਉਹ ਨਿਊਰੋਲਾਜੀ ਵਿਚ ਐਮ. ਐਸ. ਕਰਨਾ ਚਾਹੁੰਦਾ ਹੈ | ਉਸ ਨੇ ਕਿਹਾ ਕਿ ਡਿਗਰੀ ਕਰ ਕੇ ਉਹ ਆਪਣੇ ਪਿੰਡ ਵਿਜੇਗੰਜ ਮੰਡੀ ਆ ਕੇ ਹਸਪਤਾਲ ਬਣਾਵੇਗਾ ਤਾਂ ਕਿ ਕੋਈ ਵੀ ਡਾਕਟਰੀ ਸਹੂਲਤਾਂ ਤੋਂ ਵਾਂਝਾ ਨਾ ਰਹੇ | ਨਵੀਂ ਦਿੱਲੀ-ਰਾਹੁਲ ਗਾਂਧੀ ਨੇ ਪੱਤਰ ਲਿਖ ਕੇ ਆਸ਼ਾਰਾਮ ਚੌਧਰੀ ਨੂੰ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਉਹ ਰਾਸ਼ਟਰ ਨਿਰਮਾਣ 'ਚ ਯੋਗਦਾਨ ਪਾਵੇਗਾ ਅਤੇ ਕਿਹਾ ਕਿ ਭਵਿੱਖ 'ਚ ਦੂਜਿਆਂ ਨੂੰ ਪ੍ਰੇਰਿਤ ਕਰੇ ਜਿਸ ਤਰਾਂ ਉਸ ਨੇ ਆਪਣੇ ਪਿੰਡ ਦੇ ਡਾਕਟਰ ਤੋਂ ਪ੍ਰੇਰਨਾ ਲਈ | ਰਾਹੁਲ ਨੇ ਪੱਤਰ 'ਚ ਕਿਹਾ ਕਿ ਅਸਲੀਅਤ ਇਹ ਹੈ ਕਿ ਚੌਧਰੀ ਸਾਰੀਆਂ ਚੁਣੌਤੀਆਂ ਦੇ ਬਾਵਜੂਦ ਚੰਗਾ ਰੈਂਕ ਪ੍ਰਾਪਤ ਕਰਨ 'ਚ ਸਮਰੱਥ ਸੀ | ਉਨ੍ਹਾਂ ਲਿਖਿਆ ਕਿ ਇਹ ਉਨ੍ਹਾਂ ਦੇ (ਮਾਤਾ-ਪਿਤਾ) ਦੇ ਸਮਰਪਣ ਅਤੇ ਉਸ ਦੀ ਸਖਤ ਮਿਹਨਤ ਦੀ ਪ੍ਰੀਖਿਆ ਸੀ ਅਤੇ ਉਸ ਨੇ ਏਨੀ ਚੰਗੀ ਕਾਰਗੁਜ਼ਾਰੀ ਦਿਖਾਈ | ਰਾਹੁਲ ਗਾਂਧੀ ਨੇ ਉਸ ਨੂੰ ਸ਼ੁੱਭ ਇਛਾਵਾਂ ਭੇਟ ਕੀਤੀਆਂ ਹਨ | ਉਨ੍ਹਾਂ ਕਿਹਾ ਕਿ ਉਸ ਨੂੰ ਦੇਖ ਉਨ੍ਹਾਂ ਨੂੰ ਮਹਾਤਮਾ ਗਾਂਧੀ ਦੀ ਯਾਦ ਆਉਂਦੀ ਹੈ |
ਸਰਕਾਰ ਦੇਵੇਗੀ ਘਰ ਅਤੇ ਬਿਜਲੀ-ਸ਼ਿਵਰਾਜ ਚੌਹਾਨ
ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਟਵੀਟ ਕਰ ਕੇ ਜਿਥੇ ਆਸ਼ਾਰਾਮ ਨੂੰ ਸਫਲਤਾ 'ਤੇ ਵਧਾਈ ਦਿੱਤੀ ਉਥੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਆਸ਼ਾਰਾਮ ਦੇ ਕੋਲ ਪੱਕਾ ਮਕਾਨ, ਬਿਜਲੀ ਅਤੇ ਪਖਾਨਾ ਵੀ ਨਹੀਂ ਹੈ | ਅਸੀਂ ਉਨ੍ਹਾਂ ਨੂੰ ਕਈ ਸਰਕਾਰੀ ਯੋਜਨਾਵਾਂ ਤਹਿਤ ਸਾਰੀਆਂ ਸਹੂਲਤਾਂ ਆਦਿ ਦੇਣ ਜਾ ਰਹੇ ਹਾਂ | ਇਹ ਪਤਾ ਲੱਗਣ 'ਤੇ ਕਿ ਉਹ ਫ਼ੀਸ ਦੇਣ 'ਚ ਅਸਮਰੱਥ ਹੈ ਤਾਂ ਉਨ੍ਹਾਂ ਨੇ ਜ਼ਿਲ੍ਹਾ ਕਲੈਕਟਰ ਨੂੰ ਆਸ਼ਾਰਾਮ ਦੀ ਆਰਥਿਕ ਮਦਦ ਕਰਨ ਲਈ ਵੀ ਕਿਹਾ |

ਹੜਤਾਲ ਲੰਬੀ ਚੱਲਣ 'ਤੇ ਵਧੇਗੀ ਮਹਿੰਗਾਈ

ਜਲੰਧਰ, 22 ਜੁਲਾਈ (ਸ਼ਿਵ ਸ਼ਰਮਾ)-ਜੇਕਰ ਦੇਸ਼ ਪੱਧਰੀ ਸ਼ੁਰੂ ਹੋਈ ਟਰੱਕਾਂ ਦੀ ਹੜਤਾਲ ਲੰਬੀ ਚੱਲਦੀ ਹੈ ਤਾਂ ਵੀਰਵਾਰ ਤੋਂ ਮਹਿੰਗਾਈ ਵਧ ਸਕਦੀ ਹੈ | ਪੰਜਾਬ 'ਚ ਹੀ ਰੋਜ਼ਾਨਾ ਵੱਡੀ ਗਿਣਤੀ 'ਚ ਟਰੱਕ ਹਿਮਾਚਲ ਪ੍ਰਦੇਸ਼ ਸਮੇਤ ਮਹਾਰਾਸ਼ਟਰ ਅਤੇ ਹੋਰ ਰਾਜਾਂ ਤੋਂ ਸਬਜ਼ੀਆਂ ਲੈ ਕੇ ਆਉਂਦੇ ਹਨ | ਮੀਂਹ ਕਰਕੇ ਸਬਜ਼ੀਆਂ ਪਹਿਲਾਂ ਹੀ ਮਹਿੰਗੀਆਂ ਹੋਈਆਂ ਹਨ | ਪੰਜਾਬ ਦੀ ਜਲੰਧਰ 'ਚ ਵੱਡੀ ਸਬਜ਼ੀ ਮੰਡੀ ਹੈ | ਸਬਜ਼ੀਆਂ ਦੇ ਭਾਅ 'ਚ ਇਸ ਕਰ ਕੇ ਜ਼ਿਆਦਾ ਤੇਜ਼ੀ ਦਰਜ ਨਹੀਂ ਕੀਤੀ ਗਈ ਕਿਉਂਕਿ ਹੜਤਾਲ ਕਰਨ ਵਾਲੇ ਟਰੱਕਾਂ ਨੇ ਅਜੇ ਦੂਜੇ ਰਾਜਾਂ ਤੋਂ ਸਾਮਾਨ ਲੈ ਕੇ ਆਉਂਦੇ ਟਰੱਕਾਂ ਦੀ ਆਵਾਜਾਈ ਨਹੀਂ ਰੋਕੀ ਪਰ ਪ੍ਰਸਿੱਧ ਆੜ੍ਹਤੀ ਆਗੂ ਡਿੰਪੀ ਸਚਦੇਵਾ ਦਾ ਕਹਿਣਾ ਹੈ ਕਿ ਜੇਕਰ ਟਰੱਕਾਂ ਦੀ ਹੜਤਾਲ ਲੰਬੀ ਚੱਲਦੀ ਹੈ ਤਾਂ ਸਬਜ਼ੀਆਂ 'ਤੇ ਇਸ ਦਾ ਅਸਰ ਪੈਣਾ ਲਗਪਗ ਤੈਅ ਹੈ | ਉਧਰ ਹੜਤਾਲ ਦਾ ਟਰਾਂਸਪੋਰਟ ਕਾਰੋਬਾਰ 'ਤੇ ਜ਼ਿਆਦਾ ਅਸਰ ਪਏਗਾ | ਪੰਜਾਬ 'ਚ ਆਟੋ ਪਾਰਟਸ ਸਮੇਤ ਇੰਜੀਨੀਅਰਿੰਗ ਦਾ ਕਾਫ਼ੀ ਸਾਮਾਨ ਦੂਜੇ ਰਾਜਾਂ 'ਚ ਭੇਜਿਆ ਜਾਂਦਾ ਹੈ ਪਰ ਪੰਜਾਬ 'ਚ ਹੀ ਹਜ਼ਾਰਾਂ ਟਰੱਕਾਂ ਦੇ ਖੜੇ੍ਹ ਹੋਣ ਕਰ ਕੇ ਹੁਣ ਕਈ ਸਨਅਤੀ ਇਕਾਈਆਂ ਨੇ ਵੀ ਸਾਮਾਨ ਦਾ ਉਤਪਾਦਨ ਘਟਾ ਦਿੱਤਾ ਹੈ | ਜੇਕਰ ਟਰੱਕਾਂ ਦੀ ਹੜਤਾਲ ਲੰਬੀ ਚੱਲਦੀ ਹੈ ਤਾਂ ਟਰਾਂਸਪੋਰਟ ਕਾਰੋਬਾਰ ਜਾਂ ਫਿਰ ਸਨਅਤੀ ਇਕਾਈਆਂ 'ਚ ਲੱਗੀ ਕੱਚੇ ਮਜ਼ਦੂਰਾਂ ਦੇ ਕੰਮ 'ਤੇ ਵੀ ਅਸਰ ਪਵੇਗਾ | ਪੰਜਾਬ 'ਚ ਅੰਦਾਜਨ 93000 ਦੇ ਕਰੀਬ ਟਰੱਕ ਇਸ ਵੇਲੇ ਕਾਰੋਬਾਰ ਕਰਦਾ ਹੈ ਜਿਨ੍ਹਾਂ 'ਚ ਜ਼ਿਆਦਾ ਸੜਕਾਂ 'ਤੇ ਖੜੇ੍ਹ ਹੋ ਗਏ ਹਨ | ਸੂਤਰਾਂ ਦਾ ਕਹਿਣਾ ਹੈ ਕਿ ਆਉਂਦੇ ਦਿਨਾਂ 'ਚ ਐਲ.ਪੀ.ਜੀ. ਦੀ ਸਪਲਾਈ ਵੀ ਪ੍ਰਭਾਵਿਤ ਹੋ ਸਕਦੀ ਹੈ | ਉਧਰ ਹੜਤਾਲ ਨੂੰ ਦੋ ਦਿਨ ਹੋਣ 'ਤੇ ਹੀ ਪੈਟਰੋਲ ਪੰਪਾਂ ਦੀ ਵਿਕਰੀ 20 ਤੋਂ 25 ਫ਼ੀਸਦੀ ਤੱਕ ਡਿਗ ਗਈ ਹੈ |

ਡੀ.ਜੀ.ਪੀਜ਼. ਦੀ ਨਿਯੁਕਤੀ ਸਬੰਧੀ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਪੰਜਾਬ ਸਰਕਾਰ ਪ੍ਰੇਸ਼ਾਨ

ਹਰਕਵਲਜੀਤ ਸਿੰਘ
ਚੰਡੀਗੜ੍ਹ, 22 ਜੁਲਾਈ-ਸੁਪਰੀਮ ਕੋਰਟ ਵਲੋਂ ਰਾਜਾਂ ਦੇ ਡੀ. ਜੀ. ਪੀਜ਼. ਦੀਆਂ ਨਿਯੁਕਤੀਆਂ ਨੂੰ ਲੈ ਕੇ ਬੀਤੇ ਦਿਨੀਂ ਲਏ ਗਏ ਫ਼ੈਸਲੇ ਨੂੰ ਲੈ ਕੇ ਪੰਜਾਬ ਸਰਕਾਰ ਕਾਫ਼ੀ ਪ੍ਰੇਸ਼ਾਨ ਨਜ਼ਰ ਆ ਰਹੀ ਹੈ ਅਤੇ ਉਸ ਦਾ ਮੰਨਣਾ ਹੈ ਕਿ ਇਹ ਫ਼ੈਸਲਾ ਰਾਜਾਂ ਦੇ ਅਧਿਕਾਰਾਂ 'ਤੇ ਛਾਪਾ ਅਤੇ ਵਿਧਾਨ ਵਿਚਲੇ ਸੰਘੀ ਢਾਂਚੇ ਦੇ ਅਸੂਲ ਦੇ ਵਿਰੁੱਧ ਹੈ | ਰਾਜ ਸਰਕਾਰ ਦਾ ਕਹਿਣਾ ਹੈ ਕਿ ਅਮਨ ਕਾਨੂੰਨ ਤੇ ਸੂਬੇ ਦਾ ਪੁਲਿਸ ਮੁਖੀ ਲਗਾਉਣਾ ਰਾਜ ਸਰਕਾਰ ਦਾ ਅਧਿਕਾਰ ਖ਼ੇਤਰ ਹੈ | ਪਰ ਉਸ 'ਚ ਕੇਂਦਰ ਸਰਕਾਰ ਦੇ ਇਕ ਅਦਾਰੇ ਭਾਵ ਕੌਮੀ ਲੋਕ ਸੇਵਾ ਕਮਿਸ਼ਨ ਨੂੰ ਨਵੇਂ ਡੀ. ਜੀ. ਪੀ. ਦੀ ਚੋਣ ਲਈ ਤਿੰਨ ਸੀਨੀਅਰ ਅਧਿਕਾਰੀਆਂ ਦਾ ਪੈਨਲ ਬਣਾਉਣ ਦਾ ਅਧਿਕਾਰ ਰਾਜਾਂ ਦੇ ਵਿਧਾਨਕ ਅਧਿਕਾਰਾਂ ਦੀ ਉਲੰਘਣਾ ਹੈ | ਵਰਨਣਯੋਗ ਹੈ ਕਿ ਹਰਿਆਣਾ ਸਮੇਤ ਕੋਈ ਅੱਧੀ ਦਰਜਨ ਰਾਜਾਂ ਵਲੋਂ ਸੁਪਰੀਮ ਕੋਰਟ ਦੇ ਇਸ ਫ਼ੈਸਲੇ ਨੂੰ ਪ੍ਰਵਾਨ ਕਰਦਿਆਂ ਇਸ ਨੂੰ ਅਮਲ ਹੇਠ ਲਿਆਉਣ ਲਈ ਸਹਿਮਤੀ ਦੇ ਦਿੱਤੀ ਹੈ | ਸੁਪਰੀਮ ਕੋਰਟ ਵਲੋਂ ਇਹ ਫ਼ੈਸਲਾ ਕੇਂਦਰ ਸਰਕਾਰ ਵਲੋਂ ਦਾਇਰ ਇਕ ਪਟੀਸ਼ਨ 'ਚ ਦਿੱਤਾ ਹੈ, ਜਿਸ 'ਚ ਦੋਸ਼ ਲਗਾਇਆ ਗਿਆ ਸੀ ਕਿ ਰਾਜ ਡੀ. ਜੀ. ਪੀਜ਼. ਦੀਆਂ ਨਿਯੁਕਤੀਆਂ ਸਬੰਧੀ ਮਨਮਾਨੀਆਂ ਕਰ ਰਹੇ ਹਨ ਅਤੇ ਕਈ ਰਾਜਾਂ ਵਲੋਂ ਕਿਸੇ ਅਧਿਕਾਰੀ ਨੂੰ ਪਹਿਲਾਂ ਕਾਰਜਕਾਰੀ ਡੀ. ਜੀ. ਪੀ. ਨਿਯੁਕਤ ਕਰਕੇ ਉਸ ਦੀ ਸੇਵਾਮੁਕਤੀ ਤੋਂ ਕੁਝ ਦਿਨ ਪਹਿਲਾਂ ਰੈਗੂਲਰ ਡੀ. ਜੀ. ਪੀ. ਨਿਯੁਕਤ ਕਰਦਿਆਂ ਉਸ ਨੂੰ ਡੀ. ਜੀ. ਪੀ. ਵਜੋਂ 2 ਸਾਲ ਦਾ ਕਾਰਜਕਾਲ ਜਿਵੇਂ ਦਿੱਤਾ ਜਾ ਰਿਹਾ ਹੈ ਉਹ ਸਥਾਪਤ ਨਿਯਮਾਂ ਦੀ ਦੁਰਵਰਤੋਂ ਹੈ | ਸੁਪਰੀਮ ਕੋਰਟ ਵਲੋਂ ਫ਼ੈਸਲੇ 'ਚ ਕਿਹਾ ਗਿਆ ਕਿ ਰਾਜਾਂ ਨੂੰ ਡੀ. ਜੀ. ਪੀ. ਪੱਧਰ ਦੇ ਅਧਿਕਾਰੀਆਂ ਦਾ ਪੈਨਲ ਕੌਮੀ ਲੋਕ ਸੇਵਾ ਕਮਿਸ਼ਨ ਨੂੰ ਭੇਜਣਾ ਪਵੇਗਾ ਜੋ ਸੀਨੀਆਰਤਾ, ਰਿਕਾਰਡ ਤੇ ਬਚਦੇ ਸੇਵਾਕਾਲ ਨੂੰ ਧਿਆਨ 'ਚ ਰੱਖਦਿਆਂ 3 ਅਧਿਕਾਰੀਆਂ ਦਾ ਪੈਨਲ ਰਾਜ ਨੂੰ ਭੇਜੇਗਾ, ਜਿਸ 'ਚੋਂ ਰਾਜ ਨੂੰ ਨਵੇਂ ਡੀ. ਜੀ. ਪੀ. ਦੀ ਚੋਣ ਕਰਨੀ ਪਵੇਗੀ | ਪੰਜਾਬ ਦੇ ਮੌਜੂਦਾ ਡੀ. ਜੀ. ਪੀ. ਸ੍ਰੀ ਸੁਰੇਸ਼ ਅਰੋੜਾ 30 ਸਤੰਬਰ 2018 ਨੂੰ ਸੇਵਾਮੁਕਤ ਹੋ ਰਹੇ ਹਨ ਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਮੁਸ਼ਕਿਲ ਇਹ ਹੋਵੇਗੀ ਕਿ ਉਸ ਨੂੰ ਨਵੇਂ ਫ਼ਾਰਮੂਲੇ ਅਨੁਸਾਰ ਸ੍ਰੀ ਸਮੰਤ ਗੋਇਲ, ਸ੍ਰੀ ਮੁਹੰਮਦ ਮੁਸਤਫ਼ਾ ਅਤੇ ਸ੍ਰੀ ਚਟੋਪਾਧਿਆਏ 'ਤੇ ਆਧਾਰਿਤ ਜੋ ਪੈਨਲ ਮਿਲਣ ਦੀ ਸੰਭਾਵਨਾ ਹੈ ਉਨ੍ਹਾਂ 'ਚੋਂ ਕੈਪਟਨ ਸਰਕਾਰ ਨੂੰ ਸ਼ਾਇਦ ਕੋਈ ਵੀ ਡੀ. ਜੀ. ਪੀ. ਸਿਆਸੀ ਤੌਰ 'ਤੇ ਫ਼ਿਟ ਨਾ ਬੈਠੇ | ਰਾਜ ਦੇ ਦੋ ਹੋਰ ਸੀਨੀਅਰ ਅਧਿਕਾਰੀ ਹਰਦੀਪ ਸਿੰਘ ਢਿੱਲੋਂ ਤੇ ਸ. ਜਸਮਿੰਦਰ ਸਿੰਘ ਘੱਟ ਸੇਵਾਕਾਲ ਹੋਣ ਕਾਰਨ ਨਵੇਂ ਫ਼ਾਰਮੂਲੇ 'ਚ ਫ਼ਿਟ ਨਹੀਂ ਹੋ ਸਕਦੇ ਕਿਉਂਕਿ ਸੁਪਰੀਮ ਕੋਰਟ ਨੇ ਡੀ. ਜੀ. ਪੀ. ਲਈ 2 ਸਾਲ ਕਾਰਜਕਾਲ ਰੱਖਣ ਲਈ ਕਿਹਾ ਹੈ ਕਿ ਉਸ ਦਾ ਘੱਟੋ-ਘੱਟ ਬਾਕੀ ਕਾਰਜਕਾਲ ਇਕ ਸਾਲ ਛੇ ਮਹੀਨੇ ਤੋਂ ਵੱਧ ਹੋਵੇ | ਸੂਚਨਾ ਅਨੁਸਾਰ ਰਾਜ ਦੇ ਵਾਧੂ ਮੁੱਖ ਸਕੱਤਰ ਗ੍ਰਹਿ ਤੇ ਐਡਵੋਕੇਟ ਜਨਰਲ ਵਲੋਂ ਮੁੱਖ ਮੰਤਰੀ ਦੇ ਆਦੇਸ਼ਾਂ 'ਤੇ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਲਈ ਵਿਚਾਰ ਵਟਾਂਦਰੇ ਜਾਰੀ ਹਨ ਅਤੇ ਸੰਭਵ ਹੈ ਕਿ ਕੁਝ ਦਿਨਾਂ ਦੌਰਾਨ ਰਾਜ ਸਰਕਾਰ ਆਪਣੀ ਪਟੀਸ਼ਨ ਦਾਇਰ ਕਰੇ |

ਹੁਣ ਸੁਕੰਨਿਆ ਸਮਿ੍ਧੀ ਖਾਤੇ 'ਚ ਸਿਰਫ਼ 250 ਰੁਪਏ ਜਮ੍ਹਾਂ ਕਰਵਾਉਣ ਦੀ ਜ਼ਰੂਰਤ

ਨਵੀਂ ਦਿੱਲੀ, 22 ਜੁਲਾਈ (ਏਜੰਸੀ)-ਕੇਂਦਰ ਸਰਕਾਰ ਨੇ ਸੁਕੰਨਿਆ ਸਮਿ੍ਧੀ ਯੋਜਨਾ 'ਚ ਸਾਲਾਨਾ ਘਟੋ-ਘਟ ਜਮ੍ਹਾਂ ਕਰਵਾਉਣ ਵਾਲੀ ਰਕਮ 1000 ਰੁਪਏ ਤੋਂ ਘਟਾ ਕੇ 250 ਰੁਪਏ ਕਰ ਦਿੱਤੀ ਹੈ | ਸਰਕਾਰ ਨੇ ਸਮਿ੍ਧੀ ਖਾਤਾ ਨਿਯਮ 2016 'ਚ ਸੋਧ ਕੀਤੀ ਹੈ, ਇਸ ਲਈ ਹੁਣ ਵੱਧ ਤੋਂ ਵੱਧ ਲੋਕ ਇਸ ...

ਪੂਰੀ ਖ਼ਬਰ »

ਪ੍ਰਸ਼ਾਸਨ ਪੱਖੋਂ ਕੇਰਲ ਬਿਹਤਰੀਨ ਰਾਜ-ਪੰਜਾਬ 7ਵੇਂ ਨੰਬਰ 'ਤੇ

ਬੁਨਿਆਦੀ ਢਾਂਚੇ, ਸਮਾਜਿਕ ਸੁਰੱਖਿਆ 'ਚ ਪੰਜਾਬ ਮੋਹਰੀ ਰਾਜਾਂ 'ਚ ਸ਼ਾਮਿਲਉਪਮਾ ਡਾਗਾ ਪਾਰਥ ਨਵੀਂ ਦਿੱਲੀ, 22 ਜੁਲਾਈ-ਪ੍ਰਸ਼ਾਸਨ ਪੱਖੋਂ ਦੇਸ਼ 'ਚ ਬਿਹਤਰੀਨ ਸ਼ਾਸਿਤ ਰਾਜਾਂ ਦੀ ਸੂਚੀ 'ਚ ਕੇਰਲ ਦਾ ਨਾਂਅ ਸਭ ਤੋਂ ਉੱਪਰ ਹੈ ਜਦਕਿ ਇਸ 30 ਰਾਜਾਂ ਦੀ ਸੂਚੀ 'ਚ ਪੰਜਾਬ ਨੇ ...

ਪੂਰੀ ਖ਼ਬਰ »

ਟਰੱਕਾਂ ਦੀ ਹੜਤਾਲ ਕਾਰਨ ਕਰੋੜਾਂ ਦੀ ਢੋਆ-ਢੁਆਈ ਰੁਕੀ

ਮੰਗਾਂ ਮੰਨਣ ਤੱਕ ਅੜੇ ਟਰਾਂਸਪੋਰਟਰ ਲੁਧਿਆਣਾ, 22 ਜੁਲਾਈ (ਪੁਨੀਤ ਬਾਵਾ)-ਟਰੱਕਾਂ ਦਾ ਚੱਕਾ ਜਾਮ ਤੀਸਰੇ ਦਿਨ ਵੀ ਜਾਰੀ ਰਹਿਣ ਕਰ ਕੇ ਕਾਰਖਾਨਿਆਂ 'ਚ ਬਣੇ ਉਤਪਾਦ ਟਰੱਕਾਂ ਵਿਚ ਲੱਦੇ ਤੇ ਟਰਾਂਸਪੋਰਟਰਾਂ ਦੇ ਗੋਦਾਮਾਂ ਵਿਚ ਢੋਆ-ਢੁਆਈ ਦੀ ਉਡੀਕ 'ਚ ਹਨ | ਹੜਤਾਲ ਕਰ ਕੇ ...

ਪੂਰੀ ਖ਼ਬਰ »

ਬੈਡਮਿੰਟਨ ਵਿਚ ਲਕਸ਼ਯ ਸੇਨ ਨੇ ਰਚਿਆ ਇਤਿਹਾਸ

53 ਸਾਲ ਬਾਅਦ ਏਸ਼ੀਆ ਜੂਨੀਅਰ ਚੈਂਪੀਅਨਸ਼ਿਪ ਵਿਚ ਭਾਰਤ ਨੂੰ ਦਿਵਾਇਆ ਸੋਨ ਤਗਮਾ ਜਕਾਰਤਾ, 22 ਜੁਲਾਈ (ਏਜੰਸੀ)-ਭਾਰਤ ਦੇ ਉਭਰਦੇ ਬੈਡਮਿੰਟਨ ਖਿਡਾਰੀ ਲਕਸ਼ਯ ਸੇਨ ਨੇ ਜਕਾਰਤਾ ਵਿਚ ਹੋ ਰਹੀ ਏਸ਼ੀਆ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ (2018) ਵਿਚ ਸੋਨ ਤਗਮਾ ਜਿੱਤ ਕੇ ...

ਪੂਰੀ ਖ਼ਬਰ »

ਨਿਊਯਾਰਕ ਦੇ ਸਕੂਲਾਂ 'ਚ ਪੜ੍ਹਾਇਆ ਜਾਵੇਗਾ ਸਿੱਖ ਧਰਮ

ਨਿਊਯਾਰਕ, 22 ਜੁਲਾਈ (ਏਜੰਸੀ)-70 ਫ਼ੀਸਦੀ ਤੋਂ ਜ਼ਿਆਦਾ ਅਮਰੀਕੀ ਲੋਕ ਸਿੱਖ ਧਰਮ ਤੋਂ ਅਣਜਾਣ ਹਨ | ਨਿਊਯਾਰਕ ਸੂਬੇ ਦੇ ਸਕੂਲ ਵਿਦਿਆਰਥੀਆਂ ਨੂੰ ਸਿੱਖ ਧਰਮ ਅਤੇ ਉਸ ਦੀਆਂ ਪਰੰਪਰਾਵਾਂ ਤੋਂ ਜਾਣੂ ਕਰਵਾਉਣ ਲਈ ਆਪਣੇ ਪਾਠਕ੍ਰਮ 'ਚ ਘੱਟ ਗਿਣਤੀ ਭਾਈਚਾਰੇ ਬਾਰੇ ਪਾਠ ...

ਪੂਰੀ ਖ਼ਬਰ »

ਕਾਬੁਲ 'ਚ ਹਵਾਈ ਅੱਡੇ ਨੇੜੇ ਧਮਾਕਾ-14 ਮੌਤਾਂ

ਕਾਬੁਲ, 22 ਜੁਲਾਈ (ਏਜੰਸੀ)-ਅਫ਼ਗਾਨਿਸਤਾਨ ਦੇ ਉਪ ਰਾਸ਼ਟਰਪਤੀ ਅਬਦੁਲ ਰਸ਼ੀਦ ਦੋਸਤਮ ਦੀ ਵਤਨ ਵਾਪਸੀ ਦੇ ਕੁਝ ਦੇਰ ਬਾਅਦ ਹੀ ਕਾਬੁਲ ਹਵਾਈ ਅੱਡੇ ਨੇੜੇ ਹੋਏ ਬੰਬ ਧਮਾਕੇ 'ਚ 14 ਲੋਕਾਂ ਦੀ ਮੌਤ ਹੋ ਗਈ ਅਤੇ 60 ਲੋਕ ਜ਼ਖ਼ਮੀ ਹੋ ਗਏ | ਮਿਲੀ ਜਾਣਕਾਰੀ ਅਨੁਸਾਰ ਲਗਪਗ ਇਕ ਸਾਲ ...

ਪੂਰੀ ਖ਼ਬਰ »

ਕੌਮਾਂਤਰੀ ਸਰਹੱਦ ਨੇੜੇ ਬੀ. ਐਸ. ਐਫ਼. ਵਲੋਂ ਪਾਕਿ ਘੁਸਪੈਠੀਆ ਹਲਾਕ

ਸ੍ਰੀਨਗਰ, 22 ਜੁਲਾਈ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਹੀਰਾਨਗਰ ਸੈਕਟਰ ਦੇ ਬੋਬੀਹਾ ਇਲਾਕੇ 'ਚ ਬੀ. ਐਸ. ਐਫ਼. ਨੇ ਪਾਕਿ ਘੁਸਪੈਠੀਏ ਨੂੰ ਹਲਾਕ ਕਰ ਕੇ ਅੰਤਰਾਸ਼ਟਰੀ ਸਰਹੱਦ 'ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ | ਬਰਸਾਤ ਦੇ ਚਲਦਿਆਂ ...

ਪੂਰੀ ਖ਼ਬਰ »

ਖੁੰਢ-ਚਰਚਾ

ਫ਼ਾਸਟ ਫ਼ੂਡ ਤੇ ਬੱਚੇ ਫ਼ਾਸਟ ਫ਼ੂਡ ਖ਼ਾਣ ਦੀ ਆਦਤ ਹੁਣ ਵੱਡੇ ਸ਼ਹਿਰਾਂ ਤੋਂ ਪਿੰਡਾਂ ਤੱਕ ਪਹੁੰਚ ਗਈ ਹੈ | ਤੇਜ਼ ਰਫ਼ਤਾਰ ਜ਼ਿੰਦਗੀ 'ਚ ਸਮੇਂ ਦੀ ਘਾਟ ਕਾਰਨ ਬਹੁਤੇ ਲੋਕਾਂ ਦੀ ਤਾਂ ਇਹ ਮਜਬੂਰੀ ਬਣ ਗਈ ਹੈ ਪਰ ਕੁੱਝ ਲੋਕ ਇਸ ਨੂੰ ਦੇਖਾ ਦੇਖੀ ਅਪਣਾ ਰਹੇ ਹਨ ਅਤੇ ਅੱਗੇ ...

ਪੂਰੀ ਖ਼ਬਰ »

ਮੁਸਲਿਮ ਭਾਈਚਾਰੇ 'ਚੋਂ ਸਿਰਫ 'ਕੱਟੜਪੰਥੀ' ਹੀ ਭਾਜਪਾ ਵਿਰੋਧੀ-ਸੁਬਰਾਮਨੀਅਮ ਸਵਾਮੀ

ਮੁੰਬਈ, 22 ਜੁਲਾਈ (ਪੀ.ਟੀ.ਆਈ.)-ਭਾਜਪਾ ਨੇਤਾ ਸੁਬਰਾਮਨੀਅਮ ਸਵਾਮੀ ਨੇ ਦਾਅਵਾ ਕੀਤਾ ਹੈ ਕਿ ਮੋਦੀ ਸਰਕਾਰ ਦੇ ਤੀਹਰੇ ਤਲਾਕ ਅਤੇ ਘੱਟ ਗਿਣਤੀਆਂ ਦੇ ਹੱਕਾਂ 'ਚ ਲਏ ਫੈਸਲਿਆਂ ਤੋਂ ਬਾਅਦ ਭਾਜਪਾ ਪ੍ਰਤੀ ਮੁਸਲਮਾਨ ਭਾਈਚਾਰੇ ਦਾ ਸਮੱਰਥਨ ਵਧਿਆ ਹੈ | ਉਨ੍ਹਾਂ ਕਿਹਾ ਕਿ ਸਿਰਫ ...

ਪੂਰੀ ਖ਼ਬਰ »

ਗਾਜ਼ੀਆਬਾਦ 'ਚ ਨਿਰਮਾਣ ਅਧੀਨ ਇਮਾਰਤ ਡਿੱਗੀ-ਇਕ ਮੌਤ

ਗਾਜ਼ੀਆਬਾਦ, 22 ਜੁਲਾਈ (ਪੀ. ਟੀ. ਆਈ.)-ਇੱਥੋਂ ਦੇ ਅਕਾਸ਼ ਨਗਰ ਇਲਾਕੇ 'ਚ ਇਕ ਪੰਜ ਮੰਜ਼ਿਲਾ ਨਿਰਮਾਣ ਅਧੀਨ ਇਮਾਰਤ ਡਿਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਕੁਝ ਹੋਰ ਜ਼ਖ਼ਮੀ ਹੋ ਗਏ | ਇਹ ਇਲਾਕਾ ਮਸੂਰੀ ਥਾਣੇ ਦੀ ਹੱਦ 'ਚ ਪੈਂਦਾ ਹੈ | ਪੁਲਿਸ ਨੇ ਦੱਸਿਆ ਕਿ ਘਟਨਾ ਤੋਂ ...

ਪੂਰੀ ਖ਼ਬਰ »

15 ਸਾਲਾ ਲੜਕੀ ਨਾਲ ਕਈ ਮਹੀਨਿਆਂ ਤੱਕ ਜਬਰ ਜਨਾਹ

ਮੁਜ਼ੱਫਰਨਗਰ, 22 ਜੁਲਾਈ (ਏਜੰਸੀ)-15 ਸਾਲਾਂ ਦੀ ਇਕ ਨਾਬਾਲਗ ਲੜਕੀ ਨਾਲ ਇਕ ਨੌਜਵਾਨ ਵਲੋਂ ਕਈ ਮਹੀਨਿਆਂ ਤੱਕ ਜਬਰ ਜਨਾਹ ਕੀਤਾ ਗਿਆ | ਸੀ. ਓ. ਰਾਜੀਵ ਕੁਮਾਰ ਸਿੰਘ ਨੇ ਦੱਸਿਆ ਕਿ ਨੌਜਵਾਨ ਨੇ ਲੜਕੀ ਨਾਲ ਜਨਵਰੀ ਤੋਂ ਲੈ ਕੇ ਕਈ ਵਾਰ ਜਬਰ ਜਨਾਹ ਕੀਤਾ ਅਤੇ ਲੜਕੀ ਨੂੰ ਧਮਕੀ ...

ਪੂਰੀ ਖ਼ਬਰ »

ਪਾਕਿ ਨੂੰ ਭਾਰਤ ਤੋਂ ਬਿਹਤਰ ਨਾ ਬਣਾਇਆ ਤਾਂ ਮੇਰਾ ਨਾਂਅ ਬਦਲ ਦੇਣਾ-ਸ਼ਹਿਬਾਜ਼ ਸ਼ਰੀਫ

ਲਾਹੌਰ, 22 ਜੁਲਾਈ (ਏਜੰਸੀ)-ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐਮ.ਐਲ-ਐਨ.) ਦੇ ਮੁਖੀ ਸ਼ਹਿਬਾਜ਼ ਸ਼ਰੀਫ ਨੇ ਕਿਹਾ ਕਿ ਸੱਤਾ 'ਚ ਆਉਣ ਤੋਂ ਬਾਅਦ ਜੇਕਰ ਉਹ ਪਾਕਿਸਤਾਨ ਨੂੰ ਭਾਰਤ ਤੋਂ ਬਿਹਤਰ ਨਾ ਬਣਾ ਸਕੇ ਤਾਂ ਉਨ੍ਹਾਂ ਦਾ ਨਾਂਅ ਬਦਲ ਦੇਣਾ | ਪੀ.ਐਮ.ਐਲ-ਐਨ. ਦੇ ਮੁਖੀ ਨੇ ...

ਪੂਰੀ ਖ਼ਬਰ »

ਜਬਰ ਜਨਾਹ ਤੇ ਹੱਤਿਆ ਵਰਗੇ ਸੰਗੀਨ ਅਪਰਾਧਾਂ ਦੇ ਹਰ ਮਾਮਲੇ 'ਚ ਨਾਬਾਲਗਾਂ ਨੂੰ ਸਜ਼ਾ-ਏ-ਮੌਤ ਉਚਿਤ ਨਹੀਂ-ਜਸਟਿਸ ਲੋਕੁਰ

ਇੰਦੌਰ, 22 ਜੁਲਾਈ (ਏਜੰਸੀ)-ਸੁਪਰੀਮ ਕੋਰਟ ਦੇ ਜਸਟਿਸ ਮਦਨ ਬੀ ਲੋਕੁਰ ਦਾ ਮੰਨਣਾ ਹੈ ਕਿ ਜਬਰ ਜਨਾਹ ਅਤੇ ਹੱਤਿਆ ਵਰਗੇ ਸੰਗੀਨ ਅਪਰਾਧਾਂ ਦੇ ਹਰੇਕ ਮਾਮਲੇ 'ਚ ਨਾਬਾਲਗ ਮੁਲਜ਼ਮਾਂ ਨੂੰ ਮੌਤ ਦੀ ਸਜ਼ਾ ਲਾਜ਼ਮੀ ਤੌਰ 'ਤੇ ਨਹੀਂ ਸੁਣਾਈ ਜਾ ਸਕਦੀ | ਉਨ੍ਹਾਂ ਕਿਹਾ ਕਿ ਅਜਿਹੇ ...

ਪੂਰੀ ਖ਼ਬਰ »

ਜੰਮੂ-ਕਸ਼ਮੀਰ 'ਚ ਰਾਜਪਾਲ ਸ਼ਾਸਨ ਦੌਰਾਨ ਅੱਤਵਾਦੀ ਘਟਨਾਵਾਂ ਵਿਚ ਆਈ ਕਮੀ

ਨਵੀਂ ਦਿੱਲੀ, 22 ਜੁਲਾਈ (ਪੀ. ਟੀ. ਆਈ.)- ਜੰਮੂ-ਕਸ਼ਮੀਰ 'ਚ ਰਾਜਪਾਲ ਸ਼ਾਸਨ ਦੇ ਲਾਗੂ ਹੋਣ ਤੋਂ ਬਾਅਦ ਅੱਤਵਾਦੀ ਘਟਨਾਵਾਂ 'ਚ ਕਾਫੀ ਹੱਦ ਤਕ ਕਮੀ ਆਈ ਹੈ ਪਰ ਪੱਥਰਬਾਜ਼ੀ ਦੀਆਂ ਘਟਨਾਵਾਂ 'ਚ ਮਾਮੂਲੀ ਵਾਧਾ ਹੋਇਆ ਹੈ | ਗ੍ਰਹਿ ਮੰਤਰਾਲੇ ਵਲੋਂ ਇਕੱਠੇ ਕੀਤੇ ਅੰਕੜਿਆਂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX