ਤਾਜਾ ਖ਼ਬਰਾਂ


ਵਿਸ਼ਵ ਕੱਪ ਹਾਕੀ: ਇੰਗਲੈਂਡ ਤੇ ਫਰਾਂਸ ਨੇ ਕੁਆਰਟਰ ਫਾਈਨਲ 'ਚ ਕੀਤਾ ਪ੍ਰਵੇਸ਼
. . .  1 day ago
ਭੁਵਨੇਸ਼ਵਰ ,੧੦ ਦਸੰਬਰ (ਚਹਿਲ)- ਇੱਥੇ ਕਾਲਿੰਗਾ ਸਟੇਡੀਅਮ 'ਚ ਚੱਲ ਰਹੇ ਉਡੀਸ਼ਾ ਪੁਰਸ਼ ਵਿਸ਼ਵ ਕੱਪ ਹਾਕੀ ਦੇ ਅੱਜ ਹੋਏ ਪਹਿਲੇ ਕਰਾਸ ਓਵਰ ਮੈਚ 'ਚ ਇੰਗਲੈਂਡ ਦੀ ਟੀਮ ਨੇ ਨਿਊਜ਼ੀਲੈਂਡ ਦੀ ਟੀਮ ਨੂੰ ...
ਇੰਗਲੈਂਡ ਨੇ ਨਿਊਜ਼ੀਲੈਂਡ ਨੂੰ ੨-੦ ਨਾਲ ਹਰਾ ਕੇ, ਕੁਆਰਟਰ ਫਾਈਨਲ 'ਚ ਕੀਤਾ ਪ੍ਰਵੇਸ਼
. . .  1 day ago
ਭੁਵਨੇਸ਼ਵਰ ੧੦ ਦਸੰਬਰ (ਚਹਿਲ)- ਇੱਥੇ ਕਾਲਿੰਗਾ ਸਟੇਡੀਅਮ 'ਚ ਚੱਲ ਰਹੇ ਉਡੀਸ਼ਾ ਪੁਰਸ਼ ਵਿਸ਼ਵ ਕੱਪ ਹਾਕੀ ਦੇ ਅੱਜ ਹੋਏ ਪਹਿਲੇ ਕਰਾਸ ਓਵਰ ਮੈਚ 'ਚ ਇੰਗਲੈਂਡ ਦੀ ਟੀਮ ਨੇ ਨਿਊਜ਼ੀਲੈਂਡ ...
ਸੜਕ ਹਾਦਸੇ 'ਚ ਇੱਕ ਲੇਡੀਜ਼ ਥਾਣੇਦਾਰ ਸਮੇਤ ਪੰਜ ਪੁਲਿਸ ਮੁਲਾਜ਼ਮ ਗੰਭੀਰ ਜ਼ਖ਼ਮੀ
. . .  1 day ago
ਤਪਾ ਮੰਡੀ,10 ਦਸੰਬਰ (ਪ੍ਰਵੀਨ ਗਰਗ) -ਬਰਨਾਲਾ- ਬਠਿੰਡਾ ਮੁੱਖ ਮਾਰਗ 'ਤੇ ਗੁਰੂ ਨਾਨਕ ਸਕੂਲ ਨਜ਼ਦੀਕ ਇੱਕ ਕਾਰ ਅੱਗੇ ਆਵਾਰਾ ਪਸ਼ੂ ਆ ਜਾਣ ਕਾਰਨ ਕਾਰ 'ਚ ਸਵਾਰ ਲੇਡੀਜ਼ ਥਾਣੇਦਾਰ ...
ਰਾਸ਼ਟਰਪਤੀ ਰਾਮ ਨਾਥ ਕੋਵਿੰਦ 5 ਦਿਨਾਂ ਯਾਤਰਾ 'ਤੇ ਮਿਆਂਮਾਰ ਪੁੱਜੇ
. . .  1 day ago
ਸਰਕਾਰ ਵੱਲੋਂ ਉਰਜਿਤ ਪਟੇਲ ਦੀਆਂ ਸੇਵਾਵਾਂ ਦੀ ਗੰਭੀਰਤਾ ਨਾਲ ਸ਼ਲਾਘਾ - ਜੇਤਲੀ
. . .  1 day ago
ਨਵੀਂ ਦਿੱਲੀ, ੧੦ ਦਸੰਬਰ - ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦਾ ਕਹਿਣਾ ਹੈ ਕਿ ਸਰਕਾਰ ਉਰਜਿਤ ਪਟੇਲ ਦੀਆਂ ਸੇਵਾਵਾਂ ਦੀ ਗੰਭੀਰਤਾ ਨਾਲ ਸ਼ਲਾਘਾ ਕਰਦੀ ਹੈ।
ਹਲਕੀ ਬੂੰਦਾਂ-ਬਾਂਦੀ ਤੋਂ ਬਾਅਦ ਤਾਪਮਾਨ 'ਚ ਗਿਰਾਵਟ
. . .  1 day ago
ਲੁਧਿਆਣਾ, 10 ਦਸੰਬਰ (ਰੁਪੇਸ਼ ਕੁਮਾਰ) - ਪੰਜਾਬ ਦੀਆਂ ਵੱਖ ਵੱਖ ਥਾਵਾਂ 'ਤੇ ਦੇਰ ਸ਼ਾਮ ਹਲਕੀ ਬੂੰਦਾਂ-ਬਾਂਦੀ ਤੋਂ ਬਾਅਦ ਮੌਸਮ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਠੰਢੀਆਂ...
ਆਰ.ਬੀ.ਆਈ ਜਿਹੀਆਂ ਸੰਸਥਾਵਾਂ 'ਤੇ ਹਮਲੇ ਬੰਦ ਹੋਣੇ ਚਾਹੀਦੇ ਹਨ - ਰਾਹੁਲ ਗਾਂਧੀ
. . .  1 day ago
ਨਵੀਂ ਦਿੱਲੀ, 10 ਦਸੰਬਰ - ਵਿਰੋਧੀ ਧਿਰ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਵਿਰੋਧੀ ਧਿਰ ਵਿਚ ਇਸ ਗੱਲ...
ਵਿਜੇ ਮਾਲਿਆ ਦੀ ਹਵਾਲਗੀ ਭਾਰਤ ਲਈ ਵੱਡਾ ਦਿਨ - ਅਰੁਣ ਜੇਤਲੀ
. . .  1 day ago
ਨਵੀਂ ਦਿੱਲੀ, 10 ਦਸੰਬਰ - ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਵਿਜੇ ਮਾਲਿਆ ਦੀ ਹਵਾਲਗੀ ਸਬੰਧੀ ਲੰਡਨ ਦੀ ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕਰਦਿਆ ਕਿਹਾ ਕਿ ਵਿਜੇ ਮਾਲਿਆ...
ਆਰ.ਬੀ.ਆਈ ਡਿਪਟੀ ਗਵਰਨਰ ਦੇ ਅਸਤੀਫ਼ੇ ਦੀ ਮੀਡੀਆ ਰਿਪੋਰਟ ਝੂਠ - ਆਰ.ਬੀ.ਆਈ
. . .  1 day ago
ਨਵੀਂ ਦਿੱਲੀ, 10 ਦਸੰਬਰ - ਆਰ.ਬੀ.ਆਈ ਦੇ ਬੁਲਾਰੇ ਦਾ ਕਹਿਣਾ ਹੈ ਆਰ.ਬੀ.ਆਈ ਡਿਪਟੀ ਗਵਰਨਰ ਦੇ ਅਸਤੀਫ਼ੇ ਦੀ ਮੀਡੀਆ ਰਿਪੋਰਟ...
ਉੱਚ ਸਮਰਥਾ ਵਾਲੇ ਅਰਥ ਸ਼ਸਤਰੀ ਸਨ ਉੁਰਜਿਤ ਪਟੇਲ - ਪ੍ਰਧਾਨ ਮੰਤਰੀ
. . .  1 day ago
ਨਵੀਂ ਦਿੱਲੀ, 10 ਦਸੰਬਰ - ਆਰ.ਬੀ.ਆਈ ਗਵਰਨਰ ਉਰਜਿਤ ਪਟੇਲ ਦੇ ਅਸਤੀਫ਼ੇ 'ਤੇ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਰਜਿਤ ਪਟੇਲ ਉੱਚ ਸਮਰਥਾ ਵਾਲੇ...
ਯੂ.ਕੇ ਅਦਾਲਤ ਵਲੋਂ ਵਿਜੇ ਮਾਲਿਆ ਦੀ ਭਾਰਤ ਨੂੰ ਹਵਾਲਗੀ ਦੇ ਹੁਕਮ
. . .  1 day ago
ਲੰਡਨ, 10 ਦਸੰਬਰ - ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ 'ਤੇ ਅੱਜ ਫੈਸਲਾ ਦਿੰਦੇ ਹੋਏ ਲੰਡਨ ਕੋਰਟ ਵਲੋਂ ਉਸ ਦੀ ਭਾਰਤ ਨੂੰ ਹਵਾਲਗੀ ਦੇ ਨਿਰਦੇਸ਼ ਦਿੱਤੇ ਹਨ। ਮਾਲਿਆ ਕੋਲ ਇਸ ਫੈਸਲੇ ਖਿਲਾਫ ਅਪੀਲ ਕਰਨ ਲਈ 14 ਦਿਨ ਹਨ। ਉਥੇ ਹੀ ਸੀ.ਬੀ.ਆਈ. ਨੇ ਇਸ...
ਕਿਸਾਨ ਵਲੋਂ ਖੁਦਕੁਸ਼ੀ, ਕਰਜ਼ੇ ਤੋਂ ਸੀ ਪ੍ਰੇਸ਼ਾਨ
. . .  1 day ago
ਬੁਢਲਾਡਾ, 10 ਦਸੰਬਰ (ਸਵਰਨ ਸਿੰਘ ਰਾਹੀ) - ਪੰਜਾਬ ਅੰਦਰ ਜਾਰੀ ਕਿਸਾਨ ਖੁਦਕੁਸ਼ੀਆਂ ਦੇ ਮੰਦਭਾਗੇ ਦੌਰ 'ਚ ਅੱਜ ਬੁਢਲਾਡਾ ਤਹਿਸੀਲ ਦੇ ਪਿੰਡ ਰਾਮਨਗਰ ਭੱਠਲ ਦੇ ਇਕ ਹੋਰ ਕਰਜ਼ਈ ਕਿਸਾਨ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੇ ਭਰਾ...
ਆਰ.ਬੀ.ਆਈ. ਗਵਰਨਰ ਉਰਜੀਤ ਪਟੇਲ ਨੇ ਦਿੱਤਾ ਅਸਤੀਫਾ
. . .  1 day ago
ਨਵੀਂ ਦਿੱਲੀ, 10 ਦਸੰਬਰ - ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਉਰਜੀਤ ਪਟੇਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ...
ਮਿਸ਼ੇਲ ਦੀ ਜਮਾਨਤ ਅਰਜੀ ਖਾਰਜ, ਸੀ.ਬੀ.ਆਈ. ਨੂੰ 5 ਦਿਨ ਦਾ ਹੋਰ ਮਿਲਿਆ ਰਿਮਾਂਡ
. . .  1 day ago
ਨਵੀਂ ਦਿੱਲੀ, 10 ਦਸੰਬਰ - ਦਿੱਲੀ ਦੀ ਪਟਿਆਲਾ ਹਾਊਸ ਕੋਰਟ ਦੇ ਸਪੈਸ਼ਲ ਸੀ.ਬੀ.ਆਈ ਜੱਜ ਅਰਵਿੰਦ ਕੁਮਾਰ ਨੇ ਅਗਸਤਾ ਵੈਸਟਲੈਂਡ ਡੀਲ ਦੇ ਵਿਚੋਲੇ ਕ੍ਰਿਸਟੀਨ ਮਿਸ਼ੇਲ ਨੂੰ 5 ਦਿਨ ਦੀ ਹੋਰ ਸੀ.ਬੀ.ਆਈ. ਰਿਮਾਂਡ 'ਤੇ ਭੇਜ ਦਿੱਤਾ ਹੈ। ਇਸ ਤੋਂ ਪਹਿਲਾ ਮਿਸ਼ੇਲ ਦੇ ਵਕੀਲ...
1 ਲੱਖ ਨਸ਼ੀਲੀਆਂ ਗੋਲੀਆਂ ਅਤੇ ਡਰੱਗ ਮਨੀ ਸਣੇ ਨੌਜਵਾਨ ਕਾਬੂ
. . .  1 day ago
ਸੰਗਰੂਰ, 10 ਦਸੰਬਰ(ਦਮਨਜੀਤ ਸਿੰਘ)- ਜ਼ਿਲ੍ਹਾ ਸੰਗਰੂਰ ਪੁਲਿਸ ਵਲੋਂ 1 ਲੱਖ ਨਸ਼ੀਲੀਆਂ ਗੋਲੀਆਂ ਅਤੇ ਡਰੱਗ ਮਨੀ ਸਣੇ ਇੱਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕਿੱਤਾ ਗਿਆ ਹੈ । ਐਸ. ਐਸ. ਪੀ ਸੰਗਰੂਰ ਡਾ. ਸੰਦੀਪ ਗਰਗ ਨੇ ਦੱਸਿਆ ਕੇ ਸੀ. ਆਈ.ਏ ਸਟਾਫ ਪੁਲਿਸ...
ਸਿੱਧੂ ਦਾ ਗਲਾ ਪਹਿਲਾ ਨਾਲੋਂ ਬਿਹਤਰ ਪਰ ਡਾਕਟਰਾਂ ਵਲੋਂ ਵਿਸ਼ੇਸ਼ ਹਦਾਇਤਾਂ ਜਾਰੀ
. . .  1 day ago
ਬੀ.ਐੱਸ.ਐੱਫ ਅਤੇ ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਹੈਰੋਇਨ ਬਰਾਮਦ
. . .  1 day ago
ਮੈਂ ਕੋਈ ਚੋਰੀ ਨਹੀਂ ਕੀਤੀ - ਹਵਾਲਗੀ ਦੇ ਫੈਸਲੇ ਤੋਂ ਪਹਿਲਾ ਮਾਲਿਆ ਨੇ ਕਿਹਾ
. . .  1 day ago
ਪਾਕਿਸਤਾਨ ਨੂੰ ਇਕ ਡਾਲਰ ਵੀ ਨਾ ਦਿੱਤਾ ਜਾਵੇ - ਨਿੱਕੀ ਹੈਲੀ
. . .  1 day ago
ਕਰਜ਼ੇ ਵਲੋਂ ਸਤਾਏ ਕਿਸਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
. . .  1 day ago
ਕੇਜਰੀਵਾਲ ਨਾਲ ਮਿਲੇ ਡੀ. ਐੱਮ. ਕੇ. ਦੇ ਪ੍ਰਧਾਨ ਐੱਮ. ਕੇ. ਸਟਾਲਿਨ
. . .  1 day ago
13 ਦਸੰਬਰ ਨੂੰ ਹੋਵੇਗੀ ਭਾਜਪਾ ਦੇ ਸੰਸਦੀ ਦਲ ਦੀ ਬੈਠਕ
. . .  1 day ago
ਜਿੱਤ ਦਾ ਹੱਕਦਾਰ ਸੀ ਭਾਰਤ- ਵਿਰਾਟ ਕੋਹਲੀ
. . .  1 day ago
ਸੰਸਦ ਦੇ ਸਰਦ ਰੁੱਤ ਇਜਲਾਸ ਤੋਂ ਪਹਿਲਾਂ ਸਰਕਾਰ ਵਲੋਂ ਬੁਲਾਈ ਸਰਬ ਪਾਰਟੀ ਬੈਠਕ ਖ਼ਤਮ
. . .  1 day ago
ਡਾਇਰੈਕਟ ਟੈਕਸ ਵਸੂਲੀ 'ਚ 14.7 ਫੀਸਦੀ ਦਾ ਵਾਧਾ
. . .  1 day ago
ਮੁਠਭੇੜ ਦੌਰਾਨ ਸ਼ਹੀਦ ਹੋਏ ਸੁਖਚੈਨ ਸਿੰਘ ਨੂੰ ਹਜ਼ਾਰਾਂ ਨਮ ਅੱਖਾਂ ਨੇ ਦਿੱਤੀ ਅੰਤਿਮ ਵਿਦਾਈ
. . .  1 day ago
ਗੁਰਦੁਆਰਾ ਟਾਹਲੀ ਸਾਹਿਬ ਰਤਨ ਦੇ ਮੁੱਖ ਸੇਵਾਦਾਰ ਦੀ ਮਿਲੀ ਲਾਸ਼, ਕਈ ਦਿਨਾਂ ਤੋਂ ਸਨ ਲਾਪਤਾ
. . .  1 day ago
ਉਪੇਂਦਰ ਕੁਸ਼ਵਾਹਾ ਨੇ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  1 day ago
ਸ਼ਸ਼ੀ ਥਰੂਰ ਨੇ ਰਵੀਸ਼ੰਕਰ ਪ੍ਰਸਾਦ ਵਿਰੁੱਧ ਦਰਜ ਕਰਾਇਆ ਅਪਰਾਧਿਕ ਮਾਮਲਾ
. . .  1 day ago
ਅੱਜ ਭਾਵੇਂ ਜਿਸ ਤੋਂ ਮਰਜ਼ੀ ਮੁਆਫ਼ੀ ਮੰਗਵਾ ਲਓ, ਮੈਂ ਮੰਗਣ ਨੂੰ ਤਿਆਰ ਹਾਂ- ਬਾਦਲ
. . .  1 day ago
ਦਿੱਲੀ 'ਚ ਸ਼ੁਰੂ ਹੋਈ ਸਰਬ ਪਾਰਟੀ ਬੈਠਕ, ਸੰਸਦ ਦੇ ਸਰਦ ਰੁੱਤ ਇਜਲਾਸ 'ਤੇ ਹੋਵੇਗੀ ਚਰਚਾ
. . .  1 day ago
ਜੰਮੂ-ਕਸ਼ਮੀਰ ਵਿਧਾਨ ਸਭਾ ਨੂੰ ਭੰਗ ਕਰਨ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਸੁਪਰੀਮ ਕੋਰਟ 'ਚ ਖਾਰਜ
. . .  1 day ago
ਮੁਹਾਲੀ ਪਹੁੰਚੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ
. . .  1 day ago
ਭੁੱਲਾਂ ਬਖ਼ਸ਼ਾਉਣ ਲਈ ਅਕਾਲੀ ਦਲ ਵਲੋਂ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦਾ ਪਿਆ ਭੋਗ
. . .  1 day ago
ਆਈ. ਐੱਸ. ਦੇ ਅੱਤਵਾਦੀਆਂ ਨੇ ਲੀਬੀਆ 'ਚ ਛੇ ਬੰਧਕਾਂ ਦੀ ਕੀਤੀ ਹੱਤਿਆ
. . .  1 day ago
ਐਡੀਲੇਡ ਟੈਸਟ ਮੈਚ 'ਚ ਭਾਰਤ ਦੀ ਇਤਿਹਾਸਕ ਜਿੱਤ, ਆਸਟ੍ਰੇਲੀਆ ਨੂੰ 31 ਦੌੜਾਂ ਨਾਲ ਦਿੱਤੀ ਮਾਤ
. . .  1 day ago
ਭਾਰਤ-ਆਸਟ੍ਰੇਲੀਆ ਪਹਿਲਾ ਟੈਸਟ ਮੈਚ : ਜਿੱਤ ਤੋਂ ਇੱਕ ਵਿਕਟ ਦੂਰ ਭਾਰਤ
. . .  1 day ago
ਪਾਰਕਿੰਗ ਨੂੰ ਲੈ ਕੇ ਹੋਇਆ ਮਾਮੂਲੀ ਵਿਵਾਦ, ਗੋਲੀਆਂ ਮਾਰ ਕੇ ਨੌਜਵਾਨ ਦੀ ਹੱਤਿਆ
. . .  1 day ago
ਭੁੱਲਾਂ ਬਖ਼ਸ਼ਾਉਣ ਲਈ ਅਕਾਲੀ ਦਲ ਵਲੋਂ ਰੱਖੇ ਸ੍ਰੀ ਅਖੰਡ ਸਾਹਿਬ ਦਾ ਅੱਜ ਪਵੇਗਾ ਭੋਗ
. . .  1 day ago
ਪ੍ਰਧਾਨ ਮੰਤਰੀ ਦਫ਼ਤਰ 'ਚ ਲੋਕ ਸੰਪਰਕ ਅਧਿਕਾਰੀ ਠੱਕਰ ਦਾ ਦੇਹਾਂਤ, ਮੋਦੀ ਨੇ ਜਤਾਇਆ ਦੁੱਖ
. . .  1 day ago
ਆਈਸਲੈਂਡ ਦੇ ਵਿਦੇਸ਼ ਮੰਤਰੀ ਨੇ ਕੀਤਾ ਤਾਜ ਮਹਿਲ ਦਾ ਦੌਰਾ
. . .  1 day ago
ਵਿਜੇ ਮਾਲਿਆ ਦੀ ਹਵਾਲਗੀ 'ਤੇ ਅੱਜ ਫੈਸਲਾ ਕਰੇਗੀ ਲੰਡਨ ਦੀ ਅਦਾਲਤ
. . .  1 day ago
ਅੱਜ ਦਾ ਵਿਚਾਰ
. . .  1 day ago
ਵਿਸ਼ਵ ਕੱਪ ਹਾਕੀ 2018 : ਜਰਮਨੀ ਨੇ ਮਲੇਸ਼ੀਆ ਅਤੇ ਹਾਲੈਂਡ ਨੇ ਪਾਕਿਸਤਾਨ ਨੂੰ ਹਰਾਇਆ
. . .  2 days ago
ਨਾਭਾ ਜੇਲ੍ਹ 'ਚ ਹਵਾਲਾਤੀ ਦੀ ਭੇਦਭਰੇ ਹਾਲਾਤਾਂ 'ਚ ਮੌਤ
. . .  2 days ago
ਦੁਬਈ ਤੋਂ ਆਏ ਯਾਤਰੀ ਤੋਂ 84 ਲੱਖ ਦਾ ਸੋਨਾ ਬਰਾਮਦ
. . .  2 days ago
ਕਮੇਡੀ ਕਿੰਗ ਕਪਿਲ ਸ਼ਰਮਾ ਦੇ ਵਿਆਹ ਦੇ ਜਸ਼ਨ ਹੋਏ ਸ਼ੁਰੂ
. . .  2 days ago
ਕਰਤਾਰਪੁਰ ਕਾਰੀਡੋਰ 'ਚ ਹੈ ਪਾਕਿਸਤਾਨ ਫੌਜ ਦੀ ਸਾਜ਼ਸ਼ - ਕੈਪਟਨ
. . .  2 days ago
ਠੇਕੇਦਾਰ ਦੀ ਵੱਡੀ ਅਣਗਹਿਲੀ ਕਾਰਨ ਦੋ ਨੌਜਵਾਨ ਮੋਟਰਸਾਈਕਲ ਸਮੇਤ ਡਰੇਨ 'ਚ ਡਿੱਗੇ
. . .  2 days ago
ਸੂਬੇ 'ਚ ਭਾਜਪਾ ਦੀ ਹੀ ਬਣੇਗੀ ਸਰਕਾਰ - ਵਸੁੰਧਰਾ ਰਾਜੇ
. . .  2 days ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 8 ਸਾਉਣ ਸੰਮਤ 550
ਿਵਚਾਰ ਪ੍ਰਵਾਹ: ਉੱਚੀਆਂ ਪ੍ਰਾਪਤੀਆਂ ਦਾ ਰਸਤਾ ਕਠਿਨ ਜ਼ਰੂਰ ਹੈ, ਅਸੰਭਵ ਨਹੀਂ। -ਐਲ. ਬਰਟਸ

ਅੰਮ੍ਰਿਤਸਰ

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 'ਮੀਰੀ- ਪੀਰੀ ਦਿਵਸ' ਉਤਸ਼ਾਹ ਸਹਿਤ ਮਨਾਇਆ

ਅੰਮਿ੍ਤਸਰ, 22 ਜੁਲਾਈ (ਜਸਵੰਤ ਸਿੰਘ ਜੱਸ)-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵਲੋਂ ਗੁਰਗੱਦੀ 'ਤੇ ਬੈਠਣ ਸਮੇਂ ਜਬਰ ਤੇ ਜੁਲਮ ਵਿਰੁੱਧ ਟੱਕਰ ਲੈਣ ਲਈ ਧਾਰਨ ਕੀਤੀਆਂ ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕਰਨ ਦੇ ਦਿਹਾੜੇ ਮੌਕੇ ਅੱਜ ਭਗਤੀ ਤੇ ਸ਼ਕਤੀ ਦੇ ਕੇਂਦਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ੋ੍ਰਮਣੀ ਕਮੇਟੀ ਅਤੇ ਸਿੱਖ ਸੰਗਤਾਂ ਵਲੋਂ ਮੀਰੀ-ਪੀਰੀ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਮੌਕੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਜਾਣ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਰਾਏ ਸਿੰਘ ਦੇ ਜਥੇ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ | ਇਸ ਮੌਕੇ ਜੁੜੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਗੁਰਗੱਦੀ 'ਤੇ ਬੈਠਣ ਸਮੇਂ ਮੀਰੀ-ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕਰਕੇ ਸਮਕਾਲੀ ਜਾਲਮ ਹਕੂਮਤ ਨੂੰ ਇਹ ਸੁਨੇਹਾ ਦਿੱਤਾ ਸੀ ਕਿ ਹੁਣ ਉਸ ਵੱਲੋਂ ਕੀਤੇ ਜਾਂਦੇ ਜਬਰ ਤੇ ਜ਼ੁਲਮ ਬਹੁਤ ਦੇਰ ਨਹੀਂ ਚੱਲਣਗੇ | ਉਨ੍ਹਾਂ ਕਿਹਾ ਕਿ ਮੀਰੀ-ਪੀਰੀ ਦਾ ਸਿਧਾਂਤ ਧਰਮ ਦਾ ਪਾਲਣ ਕਰਦਿਆਂ ਜਬਰ ਅਤੇ ਜੁਲਮ ਵਿਰੁੱਧ ਸੰਘਰਸ਼ ਲਈ ਸੱਤਾਧਾਰੀ ਹੋਣ ਦਾ ਉਹ ਸੁਨੇਹਾ ਹੈ ਜੋ ਸਮਾਜ ਅੰਦਰ ਹਰ ਵਰਗ ਨੂੰ ਅਜ਼ਾਦੀ ਨਾਲ ਜਿਉਣ ਦਾ ਹੱਕ ਦਿੰਦਾ ਹੈ | ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸੁਸ਼ੋਭਿਤ ਪਾਵਨ ਇਤਿਹਾਸਕ ਸ਼ਸਤਰਾਂ ਨੂੰ ਗਿਆਨੀ ਗੁਰਬਚਨ ਸਿੰਘ ਨੇ ਸਿਰੋਪਾਓ ਭੇਟ ਕੀਤਾ ਅਤੇ ਗੁਰੂ ਸਾਹਿਬ ਵਲੋਂ ਧਾਰਨ ਕੀਤੀਆਂ ਮੀਰੀ-ਪੀਰੀ ਦੀਆਂ ਕਿਰਪਾਨਾਂ ਦੇ ਸੰਗਤਾਂ ਨੂੰ ਦਰਸ਼ਨ ਵੀ ਕਰਵਾਏ | ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੁੰਦਰ ਲੜੀਆਂ ਤੇ ਫੁੱਲਾਂ ਨਾਲ ਸਜਾਇਆ ਗਿਆ | ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗੰ੍ਰਥੀ ਗਿਆਨੀ ਮਲਕੀਤ ਸਿੰਘ ਵਰਪਾਲ, ਸ਼੍ਰੋਮਣੀ ਕਮੇਟੀ ਮੈਂਬਰ ਮੰਗਵਿੰਦਰ ਸਿੰਘ ਖਾਪੜਖੇੜੀ, ਹਰਜਾਪ ਸਿੰਘ, ਅਜਾਇਬ ਸਿੰਘ ਅਭਿਆਸੀ, ਸੁਰਜੀਤ ਸਿੰਘ ਭਿੱਟੇਵਡ, ਮੁੱਖ ਸਕੱਤਰ ਡਾ. ਰੂਪ ਸਿੰਘ, ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ, ਮੈਨੇਜਰ ਸ੍ਰੀ ਹਰਿਮੰਦਰ ਸਾਹਿਬ ਜਸਵਿੰਦਰ ਸਿੰਘ ਦੀਨਪੁਰ, ਭਾਈ ਸੁਖਜੀਤ ਸਿੰਘ ਘਨੱ੍ਹਈਆ, ਵਧੀਕ ਮੈਨੇਜਰ ਰਾਜਿੰਦਰ ਸਿੰਘ ਰੂਬੀ ਸਮੇਤ ਹੋਰ ਸੰਗਤਾਂ ਹਾਜ਼ਰ ਸਨ |

ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਢਾਈ ਲੱਖ ਦੀ ਧੋਖਾਧੜੀ

ਅੰਮਿ੍ਤਸਰ, 22 ਜੁਲਾਈ (ਗਗਨਦੀਪ ਸ਼ਰਮਾ)-ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਗਿਆ ਹੈ | ਥਾਣਾ ਛੇਹਰਟਾ 'ਚ ਦਰਜ ਕਰਵਾਈ ਸ਼ਿਕਾਇਤ 'ਚ ਪੀੜਤ ਗੁਰਦੇਵ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਨੇ ਵਿਦੇਸ਼ ਭੇਜਣ ਬਦਲੇ ...

ਪੂਰੀ ਖ਼ਬਰ »

ਸੜਕਾਂ 'ਤੇ ਪਏ ਟੋਏ ਆਵਾਜਾਈ 'ਚ ਵਿਘਨ ਪਾਉਣ ਦੇ ਨਾਲ ਮਨੁੱਖੀ ਜਾਨਾਂ ਲਈ ਬਣ ਰਹੇ ਹਨ ਖੌਅ

ਅੰਮਿ੍ਤਸਰ, 22 ਜੁਲਾਈ (ਹਰਮਿੰਦਰ ਸਿੰਘ)-ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ, ਹਰ ਪਾਰਟੀ ਵਲੋਂ ਵਿਕਾਸ ਨੂੰ ਮੁੱਦਾ ਬਣਾ ਕੇ ਲੋਕਾਂ ਕੋਲੋਂ ਵੋਟਾਂ ਹਾਸਲ ਕੀਤੀਆਂ ਜਾਂਦੀਆਂ ਹਨ ਪਰ ਬਾਅਦ 'ਚ ਵਿਕਾਸ ਸ਼ਬਦਾਂ ਤੱਕ ਸੀਮਤ ਹੀ ਹੋ ਕੇ ਰਹਿ ਜਾਂਦਾ ਹੈ | ਦੇਸ਼ ਨੂੰ ...

ਪੂਰੀ ਖ਼ਬਰ »

ਮਾਮਲਾ ਟਾਹਲੀ ਵਾਲਾ ਬਾਜ਼ਾਰ 'ਚ ਗੋਲੀਆਂ ਚਲਾਉਣ ਦਾ, 5 ਿਖ਼ਲਾਫ਼ ਮਾਮਲਾ ਦਰਜ

ਅੰਮਿ੍ਤਸਰ, 22 ਜੁਲਾਈ (ਗਗਨਦੀਪ ਸ਼ਰਮਾ)¸ਟਾਹਲੀ ਵਾਲਾ ਬਾਜ਼ਾਰ 'ਚ ਗੋਲੀਆਂ ਚੱਲਣ ਦੇ ਮਾਮਲੇ 'ਚ ਕਾਰਵਾਈ ਕਰਦੇ ਹੋਏ ਬੀ ਡਵੀਜ਼ਨ ਪੁਲਿਸ ਵਲੋਂ 5 ਖਿਲਾਫ਼ ਪਰਚਾ ਰਜਿਸਟਰ ਕਰ ਲਿਆ ਗਿਆ ਹੈ | ਇਹ ਮਾਮਲਾ ਪੀੜਤ ਗਗਨਦੀਪ ਸਿੰਘ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ, ਜਿਸ 'ਚ ...

ਪੂਰੀ ਖ਼ਬਰ »

ਟਰੱਕ ਟਰਾਂਸਪੋਰਟਰਾਂ ਦੀ ਹੜਤਾਲ ਤੀਜੇ ਦਿਨ ਵੀ ਰਹੀ ਜਾਰੀ

ਅੰਮਿ੍ਤਸਰ, 22 ਜੁਲਾਈ (ਸੁਰਿੰਦਰ ਕੋਛੜ)-ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ (ਏ. ਆਈ. ਐਮ. ਟੀ. ਸੀ.) ਵਲੋਂ ਟਰਾਂਸਪੋਰਟ ਕਾਰੋਬਾਰੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਅਤੇ ਮੁੱਖ ਮੰਗਾਂ ਨੂੰ ਲੈ ਕੇ ਕੌਮੀ ਪੱਧਰ 'ਤੇ ਸ਼ੁਰੂ ਕੀਤੀ ਗਈ ਅਣਮਿਥੇ ਸਮੇਂ ਲਈ ਹੜਤਾਲ ਦੇ ...

ਪੂਰੀ ਖ਼ਬਰ »

ਸਾਈਕਲ ਸਵਾਰ ਬਜ਼ੁਰਗ ਨੂੰ ਟਰੱਕ ਨੇ ਕੁਚਲਿਆ, ਮੌਕੇ 'ਤੇ ਮੌਤ

ਸੁਲਤਾਨਵਿੰਡ, 22 ਜੁਲਾਈ (ਗੁਰਨਾਮ ਸਿੰਘ ਬੁੱਟਰ)- ਅੰਮਿ੍ਤਸਰ-ਜਲੰਧਰ ਜੀ. ਟੀ. ਰੋਡ 'ਤੇ ਸਥਿਤ ਮਹਿੰਦਰਾ ਏਜੰਸੀ ਨੇੜੇ ਸਾਈਕਲ ਸਵਾਰ ਬਜ਼ੁਰਗ ਨੂੰ ਇਕ ਟਰੱਕ ਵਲੋਂ ਕੁਚਲੇ ਜਾਣ ਤੇ ਮੌਕੇ 'ਤੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਮੈਡੀਕਲ ਸਟੋਰ 'ਚ ਚੋਰੀ

ਅੰਮਿ੍ਤਸਰ, 22 ਜੁਲਾਈ (ਗਗਨਦੀਪ ਸ਼ਰਮਾ)-ਵੇਰਕਾ ਪੁਲਿਸ ਵਲੋਂ ਮੈਡੀਕਲ ਸਟੋਰ 'ਚ ਚੋਰੀ ਹੋਣ ਦੀ ਸ਼ਿਕਾਇਤ ਮਿਲਣ 'ਤੇ ਅਣਪਛਾਤੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਪੀੜਤ ਹਰਭਜਨ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਉਹ ਵੇਰਕਾ ਰੇਲਵੇ ...

ਪੂਰੀ ਖ਼ਬਰ »

ਸਰਕਾਰੀ ਅਧਿਆਪਕ ਦੀ ਬਦਲੀ ਹੋਣ ਕਾਰਨ ਪਿੰਡ ਵਾਸੀਆਂ ਵਲੋਂ ਰੋਸ ਵਿਖਾਵਾ

ਰਈਆ, 22 ਜੁਲਾਈ (ਅਮਨ ਸ਼ਾਲੀਮਾਰ)-ਸਥਾਨਕ ਕਸਬਾ ਰਈਆ ਦੇ ਨਜ਼ਦੀਕੀ ਪਿੰਡ ਚੀਮਾਂਬਾਠ ਵਿਖੇ ਅੱਜ ਮਾਹੌਲ ਉਸ ਵੇਲੇ ਬਹੁਤ ਗਰਮਾ ਗਿਆ, ਜਦੋਂ ਪਿੰਡ ਵਾਸੀਆਂ ਨੂੰ ਪਤਾ ਲੱਗਾ ਕੇ ਇੱਥੋਂ ਦੇ ਸਰਕਾਰੀ ਐਲੀਮੈਂਟਰੀ ਸਕੂਲ 'ਚ ਅਧਿਆਪਕ ਅਮਨਦੀਪ ਸਿੰਘ ਜੋ ਇਸੇ ਪਿੰਡ ਦੇ ਜੰਮਪਲ ...

ਪੂਰੀ ਖ਼ਬਰ »

ਗੁ: ਸ੍ਰੀ ਟਾਹਲਾ ਸਾਹਿਬ ਚੱਬਾ ਵਿਖੇ 125 ਫੁੱਟ ਉੱਚੇ ਨਿਸ਼ਾਨ ਸਾਹਿਬ ਦੀ ਸਥਾਪਨਾ

ਚੱਬਾ, 22 ਜੁਲਾਈ (ਜੱਸਾ ਅਨਜਾਣ)-ਅੰਮਿ੍ਤਸਰ ਤਰਨ ਤਾਰਨ ਰੋਡ 'ਤੇ ਪੈਂਦੇ ਪਿੰਡ ਚੱਬਾ ਵਿਖੇ ਸੁਸ਼ੋਭਿਤ ਸ਼ਹੀਦ ਬਾਬਾ ਦੀਪ ਸਿੰਘ ਦੇ ਇਤਿਹਾਸਕ ਸ਼ਹੀਦੀ ਅਸਥਾਨ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਵਿਖੇ ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਦੀ ਅਗਵਾਈ ਹੇਠ ਇਲਾਕੇ ਦੀਆਂ ...

ਪੂਰੀ ਖ਼ਬਰ »

ਹਲਕਾ ਅਟਾਰੀ ਦੇ ਜੇਠੂਵਾਲ, ਮੈਹਣੀਆਂ ਤੇ ਹੋਰ ਪਿੰਡ ਸਹੂਲਤਾਂ ਨੂੰ ਤਰਸੇ

ਜੇਠੂਵਾਲ, 22 ਜੁਲਾਈ (ਮਿੱਤਰਪਾਲ ਸਿੰਘ ਰੰਧਾਵਾ)-ਵਿਧਾਨ ਸਭਾ ਹਲਕਾ ਅਟਾਰੀ ਦੇ ਅਖੀਰਲੇ ਪਿੰਡਾਂ, ਜਿਨ੍ਹਾਂ 'ਚ ਕਸਬਾ ਜੇਠੂਵਾਲ ਸਮੇਤ ਪਿੰਡ ਮੈਹਣੀਆਂ ਕੁਹਾੜਾ ਤੇ ਹੋਰ ਪਿੰਡਾਂ ਨੂੰ ਸਿਆਸੀ ਆਗੂਆਂ ਵਲੋਂ ਕੀਤੇ ਵਾਅਦਿਆਂ ਨੂੰ ਪੂਰਿਆਂ ਕਰਨ ਦੀ ਬਜਾਏ ਹਮੇਸ਼ਾਂ ...

ਪੂਰੀ ਖ਼ਬਰ »

ਝੀਤਾ ਕਲਾਂ 'ਚ ਬਾਬਾ ਝੰਡਾ ਸ਼ਾਹ ਦੀ ਯਾਦ 'ਚ ਸੱਭਿਆਚਾਰਕ ਮੇਲਾ

ਮਾਨਾਂਵਾਲਾ, 22 ਜੁਲਾਈ (ਗੁਰਦੀਪ ਸਿੰਘ ਨਾਗੀ)-ਹਲਕਾ ਅਟਾਰੀ ਦੇ ਪਿੰਡ ਝੀਤਾ ਕਲਾਂ ਵਿਖੇ ਬਾਬਾ ਝੰਡੇ ਸ਼ਾਹ ਦੀ ਯਾਦ ਵਿਚ ਮੁੱਖ ਸੇਵਦਾਰ ਕੁਲਦੀਪ ਸਿੰਘ ਦੀ ਅਗਵਾਈ ਹੇਠ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਸੱਭਿਆਚਾਰਕ ਮੇਲਾ ਕਰਵਾਇਆ ਗਿਆ, ਜਿਸ ਵਿਚ ...

ਪੂਰੀ ਖ਼ਬਰ »

ਤਰਕਸ਼ੀਲ ਸੁਸਾਇਟੀ ਨੇ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਦਾ ਨਤੀਜਾ ਐਲਾਨਿਆ

ਅੰਮਿ੍ਤਸਰ, 22 ਜੁਲਾਈ (ਹਰਮਿੰਦਰ ਸਿੰਘ)¸ਵਿਦਿਆਰਥੀਆਂ ਨੂੰ ਸਮਾਜ 'ਚ ਫ਼ੈਲੇ ਅੰਧ ਵਿਸ਼ਵਾਸ਼ਾਂ, ਵਹਿਮਾਂ-ਭਰਮਾਂ, ਅਖੌਤੀ ਚਮਤਕਾਰਾਂ, ਰੂੜੀਵਾਦੀ ਰਸਮਾਂ ਅਤੇ ਸਮਾਜਿਕ ਬੁਰਾਈਆਂ ਖਿਲਾਫ਼ ਜਾਗਰੂਕ ਕਰਨ ਅਤੇ ਉਨ੍ਹਾਂ 'ਚ ਮਹਾਨ ਇਨਕਲਾਬੀ ਦੇਸ਼ ਭਗਤਾਂ ਅਤੇ ਪ੍ਰਸਿੱਧ ...

ਪੂਰੀ ਖ਼ਬਰ »

ਬਾਲ ਸਾਹਿਤ ਪੁਸਤਕ 'ਕੁਕੜੂੰ-ਕੜੂੰ' 'ਤੇ ਹੋਈ ਵਿਚਾਰ ਚਰਚਾ

ਅੰਮਿ੍ਤਸਰ, 22 ਜੁਲਾਈ (ਹਰਮਿੰਦਰ ਸਿੰਘ)¸ਪੰਜਾਬ ਸਾਹਿਤ ਸੰਗਮ ਵੱਲੋਂ ਆਰੰਭੇ 'ਪੁਸਤਕਾਂ ਸੰਗ ਸੰਵਾਦ' ਸਮਾਗਮਾਂ ਦੀ ਲੜੀ ਤਹਿਤ ਮਨਮੋਹਨ ਸਿੰਘ ਬਾਸਰਕੇ ਦੀ ਬਾਲ ਸਾਹਿਤ ਪੁਸਤਕ 'ਕੁਕੜੂੰ-ਕੜੂੰ' ਲੋਕ ਅਰਪਿਤ ਕੀਤੀ ਗਈ | ਕਾਮਰੇਡ ਸੋਹਣ ਸਿੰਘ ਜੋਸ਼ ਜ਼ਿਲ੍ਹਾ ...

ਪੂਰੀ ਖ਼ਬਰ »

ਹੋਲਾ ਮੁਹੱਲਾ ਲੰਗਰ ਕਮੇਟੀ ਨੇ ਮਾਹਲ-ਪੂੜਿਆਂ ਦਾ ਲੰਗਰ ਲਗਾਇਆ

ਮਾਨਾਂਵਾਲਾ, 22 ਜੁਲਾਈ (ਗੁਰਦੀਪ ਸਿੰਘ ਨਾਗੀ)-ਅੰਮਿ੍ਤਸਰ-ਜਲੰਧਰ ਜੀ.ਟੀ ਰੋਡ 'ਤੇ ਸ.ਜਗੀਰ ਸਿੰਘ ਸੰਧੂ ਮੈਮੋਰੀਅਲ ਸਟੇਡੀਅਮ, ਮਾਨਾਂਵਾਲਾ ਵਿਖੇ ਹੋਲੇ-ਮੁਹੱਲੇ ਦੇ ਤਿਉਹਾਰ 'ਤੇ ਹਰ ਸਾਲ 15 ਦਿਨ ਲੰਗਰ ਲਗਾਉਣ ਵਾਲੀ ਨੇੜਲੇ ਪਿੰਡਾਂ ਦੀ 'ਹੋਲਾ ਮੁਹੱਲਾ ਲੰਗਰ ਕਮੇਟੀ' ...

ਪੂਰੀ ਖ਼ਬਰ »

ਲਾਹੌਰ ਦੇ ਗੁਰਦੁਆਰਾ ਡੇਹਰਾ ਸਾਹਿਬ ਦਾ ਲੈਂਟਰ ਪਾਇਆ ਗਿਆ

ਅੰਮਿ੍ਤਸਰ, 22 ਜੁਲਾਈ (ਸੁਰਿੰਦਰ ਕੋਛੜ)-ਲਾਹੌਰ ਦੇ ਸ਼ਾਹੀ ਕਿਲ੍ਹੇ ਦੇ ਬਿਲਕੁਲ ਸਾਹਮਣੇ ਮੌਜੂਦ ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਡੇਹਰਾ ਸਾਹਿਬ ਦੇ ਮੁੱਖ ਭਵਨ ਦੀ ਲੈਂਟਰ ਦੀ ਕਾਰ ਸੇਵਾ ਅੱਜ ਸਵੇਰੇ ...

ਪੂਰੀ ਖ਼ਬਰ »

ਸਰਦਾਰਨੀ ਪਰਮਜੀਤ ਕੌਰ ਪੰਨੂੰ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ

ਛੇਹਰਟਾ, 22 ਜੁਲਾਈ (ਵਡਾਲੀ)-ਪੰਜਾਬ ਪੁਲਿਸ 'ਚ ਸੇਵਾ ਮੁਕਤ ਡੀ. ਐਸ. ਪੀ. ਗੁਰਨਾਮ ਸਿੰਘ ਪੰਨੂੰ ਨੂੰ ਬੀਤੇ ਦਿਨੀਂ ਉਸ ਵਕਤ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੀ ਧਰਮ ਪਤਨੀ ਸਰਦਾਰਨੀ ਪਰਮਜੀਤ ਕੌਰ ਪੰਨੂੰ (54) ਜੋ ਪਿਛਲੇ ਕਈ ਸਾਲਾਂ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ...

ਪੂਰੀ ਖ਼ਬਰ »

ਡਰੇਨ ਦੇ ਪਾਣੀ ਦੀ ਮਾਰ ਹੇਠ ਆਈ ਜ਼ਮੀਨ ਦਾ ਡੈਨੀ ਬੰਡਾਲਾ ਨੇ ਲਿਆ ਜਾਇਜ਼ਾ

ਟਾਂਗਰਾ, 22 ਜੁਲਾਈ (ਹਰਜਿੰਦਰ ਸਿੰਘ ਕਲੇਰ)-ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਵਲੋਂ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਨਾਲ ਲੈ ਕੇ ਪਿੰਡ ਗਦਲੀ ਵਿਖੇ ਡਰੇਨ (ਰਾਹੀਂ) ਦੀ ਮਾਰ ਹੇਠ ਕਿਸਾਨਾਂ ਦੀ ਫ਼ਸਲ ਦਾ ਜਾਇਜ਼ਾ ਲਿਆ | ...

ਪੂਰੀ ਖ਼ਬਰ »

ਪੀਰ ਬਾਬਾ ਹਾਜੀ ਸ਼ਾਹ ਦੀ ਯਾਦ 'ਚ ਸਾਲਾਨਾ ਸੱਭਿਆਚਾਰਕ ਮੇਲਾ ਕਰਵਾਇਆ

ਹਰਸਾ ਛੀਨਾ, 22 ਜੁਲਾਈ (ਕੜਿਆਲ)-ਸਥਾਨਕ ਬਲਾਕ ਅਧੀਨ ਪੈਂਦੇ ਪਿੰਡ ਭਿਟੇਵੱਡ ਵਿਖੇ ਪੀਰ ਬਾਬਾ ਹਾਜੀ ਸ਼ਾਹ ਦੀ ਯਾਦ 'ਚ ਸਾਲਾਨਾ ਸੱਭਿਆਚਾਰਕ ਮੇਲਾ ਪਿੰਡ ਵਾਸੀਆਂ ਵਲੋਂ ਇਲਾਕੇ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ 'ਚ ਪੰਜਾਬ ਦੀ ਮਸ਼ਹੂਰ ਦੋਗਾਣਾ ਜੋੜੀ ਸਤਨਾਮ ਸਾਗਰ ...

ਪੂਰੀ ਖ਼ਬਰ »

ਦੋ ਰੋਜ਼ਾ ਸਾਲਾਨਾ ਜੋੜ ਮੇਲਾ ਮਨਾਇਆ

ਖਿਲਚੀਆਂ, 22 ਜੁਲਾਈ (ਅਮਰਜੀਤ ਸਿੰਘ ਬੁੱਟਰ)-ਧੰਨ-ਧੰਨ ਪੀਰ ਬਾਬਾ ਮੀਰਾ ਸਾਲੀ ਮੁਹੰਮਦ ਸ਼ਾਹ ਅਤੇ ਬਾਬਾ ਬਰਕਤ ਸ਼ਾਹਅਲੀ ਦੀ ਯਾਦ ਨੂੰ ਸਮਰਪਿਤ ਸਾਲਾਨਾ ਦੋ ਰੋਜ਼ਾ ਮੇਲਾ ਖਿਲਚੀਆਂ ਵਿਖੇ ਮੁੱਖ ਸੇਵਾਦਾਰ ਬੂਟਾ ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਮੌਕੇ ਮੁੱਖ ...

ਪੂਰੀ ਖ਼ਬਰ »

ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਸਿਸ਼ੂਪਾਲ ਨੇ ਸਕੂਲ ਵਿਖੇ ਕਮਰੇ ਦੀ ਰੱਖੀ ਨੀਂਹ ਪੱਥਰ

ਕੱਥੂਨੰਗਲ, 22 ਜੁਲਾਈ (ਡਾ: ਦਲਵਿੰਦਰ ਸਿੰਘ ਰੰਧਾਵਾ)-ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਸ੍ਰੀ ਸ਼ਿਸ਼ੂਪਾਲ ਨੇ ਸ: ਐਲੀ: ਸਕੂਲ ਕੱਥੂਨੰਗਲ (ਕੁੜੀਆਂ) ਵਿਖੇ 8 ਲੱਖ 54 ਹਜ਼ਾਰ ਦੀ ਗ੍ਰਾਂਟ ਵਾਲੇ ਕਮਰੇ ਦੀ ਨੀਂਹ ਰੱਖਣ ਮੌਕੇ ਕਿਹਾ ਕਿ ਸਿੱਖਿਆ 'ਚ ਸੁਧਾਰ ਅਸੀਂ ਸਾਰੇ ਰਲ ਮਿਲ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ ਬਾਸਮਤੀ ਦੇ ਅੰਤਰਰਾਸ਼ਟਰੀ ਮੰਡੀਕਰਨ ਲਈ ਤਿਆਰੀ ਸ਼ੁਰੂ

ਛੇਹਰਟਾ, 22 ਜੁਲਾਈ (ਸੁੱਖ ਵਡਾਲੀ)-ਸਰਹੱਦੀ ਖੇਤਰ ਦੀ ਬਾਸਮਤੀ, ਜੋ ਕਿ ਅੰਤਰਰਾਸ਼ਟਰੀ ਮੰਡੀ 'ਚ ਚੰਗੀ ਪਛਾਣ ਬਣਾ ਗਈ ਸੀ, ਦੇ ਵਪਾਰ ਨੂੰ ਮੁੜ ਲੀਹ 'ਤੇ ਪਾਉਣ ਲਈ ਪੰਜਾਬ ਸਰਕਾਰ ਨੇ ਬਾਸਮਤੀ ਦੀ ਬਿਜਾਈ ਦੇ ਨਾਲ ਹੀ ਕਮਰਕੱਸ ਲਈ ਹੈ | ਅੱਜ ਖੇਤੀਬਾੜੀ ਵਿਭਾਗ ਦੇ ਸੈਕਟਰੀ ਸ. ...

ਪੂਰੀ ਖ਼ਬਰ »

ਨਸ਼ਾ ਵਿਰੋਧੀ ਮੁਹਿੰਮ ਨੂੰ ਨਿਜ਼ਾਮਪੁਰ 'ਚ ਭਰਵਾਂ ਹੁੰਗਾ

ਰਾ ਨਵਾਂ ਪਿੰਡ, 22 ਜੁਲਾਈ (ਜਸਪਾਲ ਸਿੰਘ)-ਪੰਜਾਬ 'ਚ ਨਸ਼ਿਆਂ ਦੇ ਪ੍ਰਪੋਕ ਨੂੰ ਰੋਕਣ ਲਈ ਮਨੁੱਖਤਾ ਪ੍ਰੇਮੀਆਂ ਵਲੋਂ ਨਸ਼ਿਆਂ ਵਿਰੋਧੀ ਚਲਾਈ ਮੁਹਿੰਮ ਤਹਿਤ ਪਿਛਲੇ ਦਿਨਾਂ ਤੋਂ ਹਲਕਾ ਜੰਡਿਆਲਾ ਗੁਰੂ ਦੇ ਵੱਖ-ਵੱਖ ਪਿੰਡ 'ਚ ਲੋਕਾਂ ਨੂੰ ਨਸ਼ਿਆਂ ਵਿਰੁੱਧ ਇੱਕਜੁੱਟ ...

ਪੂਰੀ ਖ਼ਬਰ »

ਰੈੱਡ ਕਰਾਸ ਦੇ ਪੰਘੂੜੇ 'ਚ ਆਇਆ ਇਕ ਹੋਰ ਮਾਸੂਮ ਬੱਚਾ, ਕੁੱਲ ਗਿਣਤੀ 160 ਹੋਈ

ਅੰਮਿ੍ਤਸਰ, 22 ਜੁਲਾਈ (ਹਰਜਿੰਦਰ ਸਿੰਘ ਸ਼ੈਲੀ)¸ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਸਾਲ 2008 'ਚ ਲਾਵਾਰਿਸ ਬੱਚਿਆਂ ਦੀ ਜਾਨ ਬਚਾਉਣ ਲਈ ਰੈਡ ਕਰਾਸ ਦੀ ਸਹਾਇਤਾ ਨਾਲ ਸ਼ੁਰੂ ਕੀਤੇ ਗਏ ਪੰਘੂੜੇ 'ਚ ਇਕ ਹੋਰ ਮਾਸੂਮ ਬੱਚੇ ਦੀ ਆਮਦ ਹੋਈ ਹੈ ਜਿਹੜਾ ਕਿ ਲੜਕਾ ਹੈ | ਇਸ ਨੰਨੇ੍ਹ ਲੜਕੇ ...

ਪੂਰੀ ਖ਼ਬਰ »

ਜੀ. ਐਨ. ਡੀ. ਯੂ. ਐਲੂਮਨੀ ਐਸੋਸੀਏਸ਼ਨ ਦੇ ਬੀ. ਸੀ. ਚੈਪਟਰ ਦਾ ਹੋਇਆ ਗਠਨ

ਅੰਮਿ੍ਤਸਰ, 22 ਜੁਲਾਈ (ਸ਼ੈਲੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਐਲੂਮਨੀ ਐਸੋਸੀਏਸ਼ਨ ਜਿਹੜੀ ਕਿ 10 ਸਾਲ ਪਹਿਲਾਂ ਹੋਂਦ 'ਚ ਆਈ ਸੀ ਅਤੇ ਜਿਸਦਾ ਮਕਸਦ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥਆਂ ਨੂੰ ਆਪਸ 'ਚ ਅਤੇ ਯੂਨੀਵਰਸਿਟੀ ਜੋੜਨਾ ਸੀ | ਉਕਤ ਐਸੋਸੀਏਸ਼ਨ ਨੇ ਆਪਣੇ ...

ਪੂਰੀ ਖ਼ਬਰ »

ਨਸ਼ਿਆਂ ਨੂੰ ਖ਼ਤਮ ਕਰਨ ਲਈ ਲੋਕ ਇਕਜੁੱਟ ਹੋ ਕੇ ਪੁਲਿਸ ਦਾ ਸਹਿਯੋਗ ਦੇਣ-ਐਸ. ਐਚ. ਓ. ਅਜਨਾਲਾ

ਚਮਿਆਰੀ, 22 ਜੁਲਾਈ (ਜਗਪ੍ਰੀਤ ਸਿੰਘ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਖ਼ਾਤਮੇ ਦੀ ਵਿੱਢੀ ਗਈ ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਸਥਾਨਕ ਕਸਬਾ ਚਮਿਆਰੀ ਵਿਖੇ ਐਸ. ਐਚ. ਓ. ਅਜਨਾਲਾ ਪਰਮਵੀਰ ਸਿੰਘ ਦੀ ਅਗਵਾਈ 'ਚ ਇਕ ਮੀਟਿੰਗ ਕੀਤੀ ਗਈ, ਜਿਸ ਵਿਚ ਐਸ. ਐਚ. ਓ. ...

ਪੂਰੀ ਖ਼ਬਰ »

ਸਰਕਾਰੀ ਹਸਪਤਾਲ ਮਜੀਠਾ 'ਚ ਮਨਾਇਆ ਗਿਆ ਵਿਸ਼ਵ ਜਨਸੰਖਿਆ ਦਿਵਸ

ਮਜੀਠਾ, 22 ਜੁਲਾਈ (ਮਨਿੰਦਰ ਸਿੰਘ ਸੋਖੀ)-ਸਿਵਲ ਸਰਜਨ ਅੰਮਿ੍ਤਸਰ ਡਾ: ਹਰਦੀਪ ਸਿੰਘ ਘਈ ਦੇ ਦਿਸ਼ਾ ਨਿਰਦੇਸ਼ਾਂ ਤੇ ਐਸ. ਐਮ. ਓ. ਕਮਿਊਨਿਟੀ ਸਿਹਤ ਕੇਂਦਰ ਮਜੀਠਾ ਡਾ: ਤਰਲੋਚਨ ਸਿੰਘ ਦੀ ਪ੍ਰਧਾਨਗੀ ਹੇਠ ਚੱਲ ਰਹੇ ਪਰਿਵਾਰ ਨਿਯੋਜਨ ਪ੍ਰੋਗਰਾਮ ਅਨੁਸਾਰ ਅੱਜ ਮਜੀਠਾ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ 'ਵਰਸਿਟੀ ਦੇ ਲਾਈਫ ਲਾਂਗ ਲਰਨਿੰਗ ਵਿਭਾਗ ਲਈ ਇੰਸਟਰੱਕਟਰ

ਅੰਮਿ੍ਤਸਰ, 22 ਜੁਲਾਈ (ਹਰਜਿੰਦਰ ਸਿੰਘ ਸ਼ੈਲੀ)¸ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਾਗ ਲਰਨਿੰਗ ਵਿਭਾਗ ਲਈ ਇੰਸਟਰੱਕਟਰ ਇੰਨ ਡਰੈਸ ਡਿਜ਼ਾਈਨਿੰਗ ਕਟਿੰਗ ਐਾਡ ਟੇਲਰਿੰਗ, ਫੈਸ਼ਨ ਡਿਜ਼ਾਈਨਿੰਗ, ਕਾਸਮੋਟੋਲੋਜੀ, ਕੰਪਿਊਟਰ ਐਪਲੀਕੇਸ਼ਨ, ਵੈਬ ਡਿਜ਼ਾਈਨਿੰਗ, ...

ਪੂਰੀ ਖ਼ਬਰ »

ਕਿਸਾਨ ਮਿੱਟੀ ਤੇ ਪਾਣੀ ਦੀ ਮੁਫ਼ਤ ਪਰਖ ਕਰਵਾ ਕੇ ਵਾਤਾਵਰਨ ਦੀ ਸੰਭਾਲ 'ਚ ਯੋਗਦਾਨ ਪਾਉਣ

ਬੰਡਾਲਾ, 22 ਜੁਲਾਈ (ਅਮਰਪਾਲ ਸਿੰਘ ਬੱਬੂ)-ਕਿਸਾਨ ਆਪਣੇ ਖੇਤਾਂ ਦੀ ਮਿੱਟੀ ਅਤੇ ਪਾਣੀ ਦੀ ਮੁਫ਼ਤ ਪਰਖ ਕਰਵਾ ਕੇ 'ਤੰਦਰੁਸਤ ਪੰਜਾਬ ਮਿਸ਼ਨ' ਤਹਿਤ ਵਾਤਾਵਰਨ ਦੀ ਸੰਭਾਲ 'ਚ ਯੋਗਦਾਨ ਪਾਉਣ ¢ ਇਹ ਪ੍ਰੇਰਨਾ ਬਲਾਕ ਖੇਤੀਬਾੜੀ ਅਫਸਰ ਡਾ: ਪ੍ਰੀਤਪਾਲ ਸਿੰਘ ਨੇ ਵੱਖ-ਵੱਖ ...

ਪੂਰੀ ਖ਼ਬਰ »

ਚੋਰ-ਗਰੋਹ ਨੇ ਦੋ ਘਰਾਂ ਦੇ ਤਾਲੇ ਤੋੜ ਕੇ ਉਡਾਏ ਗਹਿਣੇ ਤੇ ਨਕਦੀ

ਅੰਮਿ੍ਤਸਰ, 22 ਜੁਲਾਈ (ਗਗਨਦੀਪ ਸ਼ਰਮਾ)-ਪੁਲਿਸ ਥਾਣਾ ਸਦਰ ਅਧੀਨ ਪੈਂਦੇ ਇਲਾਕਿਆਂ 'ਚ ਚੋਰ ਗਰੋਹ ਸਰਗਰਮ ਹੈ ਜਿਹੜੇ ਬੀਤੇ ਦਿਨੀਂ 2 ਘਰਾਂ ਦੇ ਤਾਲੇ ਤੋੜ ਕੇ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ ਕਰ ਕੇ ਫ਼ਰਾਰ ਹੋ ਗਏ ਹਨ | ਪੀੜਤ ਰਮਨ ਮਹੇਂਦਰੂ ਨੇ ਪੁਲਿਸ ਕੋਲ ਸ਼ਿਕਾਇਤ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਦੋਸ਼ੀ ਕਾਬੂ

ਬਾਬਾ ਬਕਾਲਾ ਸਾਹਿਬ, 22 ਜੁਲਾਈ (ਰਾਜਨ)-ਬਾਬਾ ਬਕਾਲਾ ਸਾਹਿਬ ਦੀ ਪੁਲਿਸ ਨੇ ਪੁਲ ਡਰੇਨ ਧਿਆਨਪੁਰ-ਬਾਬਾ ਬਕਾਲਾ ਸਾਹਿਬ ਨੇੜਿਓਾ ਇਕ ਦੋਸ਼ੀ ਨੂੰ 100 ਤੋਂ ਵਧ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ | ਸ: ਗੁਰਨਾਮ ਸਿੰਘ ਚੌਕੀ ਇੰਚਾਰਜ ਬਾਬਾ ...

ਪੂਰੀ ਖ਼ਬਰ »

7 ਕਿੱਲੋ ਭੁੱਕੀ ਸਮੇਤ ਟਰੱਕ ਮਾਲਕ ਕਾਬੂ

ਅਜਨਾਲਾ, 22 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ, ਐਸ. ਪ੍ਰਸ਼ੋਤਮ)-ਪੁਲਿਸ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਐਸ. ਐਸ. ਪੀ ਸ੍ਰੀ ਪਰਮਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀ. ਐਸ. ਪੀ. ਅਜਨਾਲਾ ਰਵਿੰਦਰਪਾਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਥਾਣਾਂ ਅਜਨਾਲਾ ਦੀ ਪੁਲਿਸ ...

ਪੂਰੀ ਖ਼ਬਰ »

ਤੂੜੀ ਦਾ ਭਰਿਆ ਟਰੱਕ ਹਾਈਵੋਲਟੇਜ ਤਾਰਾਂ ਦੀ ਲਪੇਟ 'ਚ ਆਉਣ ਕਾਰਨ ਇਕ ਦੀ ਮੌਤ

ਬੁਤਾਲਾ, 22 ਜੁਲਾਈ (ਹਰਜੀਤ ਸਿੰਘ)-ਬੁਤਾਲਾ ਦੇ ਨਜ਼ਦੀਕੀ ਪਿੰਡ ਕੰਮੋਕੇ 'ਚ ਇਕ ਬਾਰਿਸ਼ ਨਾਲ ਗਿੱਲੇ ਹੋਏ ਤੂੜੀ ਵਾਲੇ ਟਰੱਕ ਦੇ ਹਾਈ ਵੋਲਟੇਜ ਤਾਰਾਂ ਦੇ ਛੂਹਣ ਨਾਲ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮਿਲੀ ਜਾਣਕਾਰੀ ਅਨੁਸਾਰ ਸ਼ਾਹਪੁਰ ...

ਪੂਰੀ ਖ਼ਬਰ »

ਮਨੂੰਵਾਦੀ ਗ਼ੁਲਾਮੀ ਵਿਰੁੱਧ ਦਲਿਤ ਜਗਾਓ ਸੂਬਾ ਪੱਧਰੀ ਚੇਤਨਾ ਮਾਰਚ ਕਸਬਾ ਗੱਗੋਮਾਹਲ ਤੋਂ ਸ਼ੁਰੂ

ਗੱਗੋਮਾਹਲ, 22 ਜੁਲਾਈ (ਬਲਵਿੰਦਰ ਸਿੰਘ ਸੰਧੂ)-ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਲਈ ਤੇ ਉਨ੍ਹਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਦੇ ਨਿਪਟਾਰੇ ਲਈ ਲੜਨ ਵਾਲੀ ਸਿਰਮੌਰ ਜਥੇਬੰਦੀ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਪ੍ਰੋਗਰਾਮ ਅਨੁਸਾਰ 22 ਜੁਲਾਈ ਤੋਂ 1 ਅਗਸਤ ਤੱਕ ਚੱਲਣ ...

ਪੂਰੀ ਖ਼ਬਰ »

ਮੀਰੀ-ਪੀਰੀ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਨੇ ਗੁ: ਸ੍ਰੀ ਛੇਹਰਟਾ ਸਾਹਿਬ ਵਿਖੇ ਕਰਵਾਏ ਗਤਕਾ ਮੁਕਾਬਲੇ

ਛੇਹਰਟਾ, 22 ਜੁਲਾਈ (ਵਡਾਲੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੱਜ ਮੀਰੀ ਪੀਰੀ ਦਿਵਸ ਮੌਕੇ ਛੇਵੇਂ ਪਾਤਸ਼ਾਹ ਨਾਲ ਸਬੰਧਿਤ ਇਤਿਹਾਸਕ ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਵਿਖੇ ਗੱਤਕਾ ਮੁਕਾਬਲੇ ਕਰਵਾਏ ਗਏ | ਇਨ੍ਹਾਂ ਗਤਕਾ ਮੁਕਾਬਲਿਆਂ ਵਿਚ ਸ਼ਹੀਦ ...

ਪੂਰੀ ਖ਼ਬਰ »

ਨਸ਼ਾ ਸਮੱਗਲਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ-ਡੀ. ਐਸ. ਪੀ. ਚੀਮਾ

ਚੌਕ ਮਹਿਤਾ, 22 ਜੁਲਾਈ (ਧਰਮਿੰਦਰ ਸਿੰਘ ਭੰਮਰਾ)-ਐਸ. ਐਸ. ਪੀ. ਦਿਹਾਤੀ ਪਰਮਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਸ਼ੇਸ਼ ਤੌਰ 'ਤੇ ਪੁੱਜੇ ਡੀ. ਐਸ. ਪੀ. ਗੁਰਮੀਤ ਸਿੰਘ ਚੀਮਾ ਦੀ ਅਗਵਾਈ ਹੇਠ ਥਾਣਾ ਮਹਿਤਾ ਦੇ ਐਸ. ਐਚ. ਓ. ਅਮਨਦੀਪ ਸਿੰਘ ਦੇ ਸਹਿਯੋਗ ਨਾਲ ਪਿੰਡ ...

ਪੂਰੀ ਖ਼ਬਰ »

ਗਿਆਨੀ ਸੋਹਣ ਸਿੰਘ ਸੀਤਲ ਢਾਡੀ ਕਵੀਸ਼ਰ ਕਾਲਜ ਦਾ ਭਾਈ ਲੌ ਾਗੋਵਾਲ ਭਲਕੇ ਕਰਨਗੇ ਉਦਘਾਟਨ

ਛੇਹਰਟਾ, 22 ਜੁਲਾਈ (ਵਡਾਲੀ)-ਢਾਡੀ ਅਤੇ ਕਵੀਸ਼ਰੀ ਕਲਾ ਨੂੰ ਪ੍ਰਫੁੱਲਤ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰੂ ਕੀ ਵਡਾਲੀ, ਛੇਹਰਟਾ ਸਾਹਿਬ ਵਿਖੇ ਸਥਾਪਤ ਕੀਤੇ ਗਏ ਗਿਆਨੀ ਸੋਹਣ ਸਿੰਘ ਸੀਤਲ ਢਾਡੀ ਕਵੀਸ਼ਰ ਗੁਰਮਤਿ ਮਿਸ਼ਨਰੀ ਕਾਲਜ ਦਾ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਵਿਖੇ ਖੁਰਾਕ ਦੀ ਗੁਣਵ ੱਤਾ ਅਤੇ ਵਪਾਰਕ ਚੁਣੌਤੀਆਂ ਸਬੰਧੀ ਸੈਮੀਨਾਰ

ਅੰਮਿ੍ਤਸਰ, 22 ਜੁਲਾਈ (ਜੱਸ)-ਸਨਅਤਕਾਰਾਂ ਨੂੰ ਵਪਾਰ ਸਬੰਧੀ ਦਰਪੇਸ਼ ਮੁਸ਼ਕਿਲਾਂ ਦੇ ਨਾਲ ਖਾਧ ਪਦਾਰਥਾਂ ਦੀ ਗੁਣਵਤਾ ਅਤੇ ਮਿਲਾਵਟਖੋਰੀ ਨਾਲ ਨਜਿੱਠਣ ਲਈ ਇਕ ਪ੍ਰਭਾਵਸ਼ਾਲੀ ਸਮਾਗਮ ਅੱਜ ਇੱਥੇ ਖ਼ਾਲਸਾ ਕਾਲਜ ਗਵਰਨਿੰਗ ਕੌਾਸਲ ਹਾਲ ਵਿਖੇ ਕਰਵਾਇਆ ਗਿਆ | ਖਾਲਸਾ ...

ਪੂਰੀ ਖ਼ਬਰ »

ਭਾਈ ਗੁਰਦਾਸ ਹਾਲ ਵਿਖੇ ਗਤਕਾ ਟਕਸਾਲ ਵਲੋਂ ਗਤਕਾ ਥੈਰੇਪੀ ਰੋਗ ਨਿਵਾਰਣ ਕੈਂਪ ਲਗਾਇਆ

ਅੰਮਿ੍ਤਸਰ, 22 ਜੁਲਾਈ (ਜੱਸ)-ਅੱਜ ਮੀਰੀ ਪੀਰੀ ਦਿਵਸ ਦੇ ਪਵਿੱਤਰ ਅਵਸਰ 'ਤੇ ਗਤਕਾ ਟਕਸਾਲ ਵਲੋਂ ਸਿੱਖ ਗਤਕਾ ਫੈਡਰੇਸ਼ਨ ਆਫ ਇੰਡੀਆ ਦੇ ਸਹਿਯੋਗ ਨਾਲ ਸਿੱਖਾਂ ਦੀ ਪੁਰਾਤਨ ਤੇ ਰਵਾਇਤੀ ਇਲਾਜ ਪ੍ਰਣਾਲੀ ਗਤਕਾ ਸਹਿਜ ਯੋਗ (ਗਤਕਾ ਥੈਰੇਪੀ ਰੋਗ ਨਿਵਾਰਣ ਕੈਂਪ) ਭਾਈ ...

ਪੂਰੀ ਖ਼ਬਰ »

ਭਾਜਪਾ ਦੀ ਫੁੱਟ ਜਗ-ਜਾਹਿਰ ਹੋਈ ਪੰਜਾਬ ਭਾਜਪਾ ਪ੍ਰਧਾਨ ਮਲਿਕ ਦੇ ਹੱਕ 'ਚ ਨਿੱਤਰਿਆ ਜ਼ਿਲ੍ਹਾ ਪ੍ਰਧਾਨ ਅਤੇ ਹੋਰ ਸਥਾਨਕ ਆਗੂ

ਅੰਮਿ੍ਤਸਰ, 22 ਜੁਲਾਈ (ਹਰਮਿੰਦਰ ਸਿੰਘ)-ਭਾਜਪਾ 'ਚ ਪਈ ਫੁੱਟ ਦਿਨ ਪ੍ਰਤੀ ਦਿਨ ਵੱਧਦੀ ਹੀ ਜਾ ਰਹੀ ਹੈ | ਇਕ ਪਾਸੇ ਭਾਜਪਾ ਦੇ ਪੰਜਾਬ ਪ੍ਰਧਾਨ ਸ੍ਰੀ ਸ਼ਵੇਤ ਮਲਿਕ ਖਿਲਾਫ਼ ਕਈ ਮੰਡਲ ਪ੍ਰਧਾਨਾਂ ਵਲੋਂ ਅਸਤੀਫ਼ੇ ਦੇ ਕੇ ਸ੍ਰੀ ਮਲਿਕ 'ਤੇ ਕਈ ਤਰ੍ਹਾਂ ਦੇ ਦੋਸ਼ ਲਗਾ ਕੇ ...

ਪੂਰੀ ਖ਼ਬਰ »

ਸਾਧ ਸੰਗਤ ਦਸਵੰਧ ਸੇਵਾ ਸੁਸਾਇਟੀ ਨੇ ਸ਼ਹਿਰ 'ਚ ਢਹਿ ਢੇਰੀ ਹੋਏ ਘਰ ਦੇ ਨਿਰਮਾਣ ਲਈ ਪ੍ਰਭਾਵਿਤ ਪਰਿਵਾਰ ਨੂੰ ਦਿੱਤੀ ਸਹਾਇਤਾ

ਅਜਨਾਲਾ, 22 ਜੁਲਾਈ (ਐਸ. ਪ੍ਰਸ਼ੋਤਮ)-ਸਥਾਨਕ ਸ਼ਹਿਰ ਦੀ ਵਾਰਡ ਨੰ: 8 ਮੁਹੱਲਾ ਆਦਰਸ਼ ਨਗਰ 'ਚ ਮੀਂਹ ਦੀ ਕੁਦਰਤੀ ਆਫਤ ਨਾਲ ਗਰੀਬ ਤੇ ਮਜਦੂਰ ਪਰਿਵਾਰ ਵਿਧਵਾ ਸੀਤਾ ਰਾਣੀ ਧਰਮ ਪਤਨੀ ਸਵਰਗੀ ਬਖਸ਼ੀਸ਼ ਦਾਸ ਦਾ ਘਰ ਦੀ ਛੱਤ ਡਿੱਗਣ ਨਾਲ ਬੁਰੀ ਤਰਾਂ ਨੁਕਸਾਨੇ ਜਾਣ ਦੇ ਪੁਨਰ ...

ਪੂਰੀ ਖ਼ਬਰ »

ਕੁਦਰਤੀ ਹਰਿਆਵਲ ਨੂੰ ਬਚਾਉਣ ਲਈ ਮਨੁੱਖ ਦਾ ਰੁੱਖਾਂ ਨਾਲ ਪਿਆਰ ਜ਼ਰੂਰੀ-ਭਾਈ ਜ਼ੋਰਾਵਰ ਸਿੰਘ

ਅਜਨਾਲਾ, 22 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਸਮਾਜ ਨੂੰ ਸੁੰਦਰ ਬਣਾਉਣ ਲਈ ਜਿੱਥੇ ਚੰਗੀਆਂ ਕਦਰਾਂ ਕੀਮਤਾਂ ਦੀ ਜ਼ਰੂਰਤ ਹੈ ਉਥੇ ਹੀ ਹਰ ਇਨਸਾਨ ਦਾ ਰੁੱਖਾਂ ਨਾਲ ਪਿਆਰ ਹੋਣਾ ਵੀ ਬਹੁਤ ਜਰੂਰੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਨਗਰ ਪੰਚਾਇਤ ਅਜਨਾਲਾ ਦੇ ...

ਪੂਰੀ ਖ਼ਬਰ »

ਅਟਾਰੀ 'ਚ ਅਖਿਲ ਭਾਰਤੀ ਪਰਜਾਪਤੀ (ਕੁੰਭਕਾਰ) ਸੰਘ ਦੀ ਮਟਿੰਗ

ਅਟਾਰੀ, 22 ਜੁਲਾਈ (ਭਕਨਾ)-ਅਖਿਲ ਭਾਰਤੀ ਪ੍ਰਜਾਪਤੀ (ਕੁੰਭਕਾਰ) ਸੰਘ ਦੀ ਮੀਟਿੰਗ ਅਟਾਰੀ ਦੀ ਅਹਿਮ ਮੀਟਿੰਗ ਰਘਬੀਰ ਸਿੰਘ ਰਾਜਾਸਾਂਸੀ ਦੀ ਅਗਵਾਈ ਹੇਠ ਹੋਈ, ਜਿਸ 'ਚ ਪਛੜੀਆਂ ਸ਼੍ਰੇਣੀਆਂ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਵਿਚਾਰ ਵਟਾਂਦਰਾ ਕਰਦਿਆਂ ਐਸ. ਸੀ. ਭਾਈਚਾਰੇ ...

ਪੂਰੀ ਖ਼ਬਰ »

ਜੀ. ਐਨ. ਡੀ. ਯੂ. ਦੀ ਟੀਚਿੰਗ ਐਸੋਸੀਏਸ਼ਨ ਨੇ ਮੰਗਾਂ ਮਨਵਾਉਣ ਲਈ ਉਪ ਕੁਲਪਤੀ ਨੂੰ ਦਿੱਤਾ ਅਲਟੀਮੇਟਮ

ਅੰਮਿ੍ਤਸਰ, 22 ਜੁਲਾਈ (ਨਿ. ਪ. ਪ.)-ਸਾਲ 2010 ਤੋਂ ਲੈ ਕੇ ਮਾਰਚ 2017 ਤੱਕ ਗੁਰੂ ਨਾਨਕ ਦੇਵ 'ਵਰਸਿਟੀ ਦੇ ਸਾਬਕਾ ਉਪ ਕੁਲਪਤੀ ਪ੍ਰੋ: ਅਜਾਇਬ ਸਿੰਘ ਬਰਾੜ ਖਿਲਾਫ਼ ਬੇਨਿਯਮੀਆਂ ਖਿਲਾਫ ਆਵਾਜ਼ ਬੁਲੰਦ ਕਰਨ ਵਾਲੀ ਗੁਰੂ ਨਾਨਕ ਦੇਵ 'ਵਰਸਿਟੀ ਦੀ ਟੀਚਿੰਗ ਐਸੋਸੀਏਸ਼ਨ ਹੁਣ ...

ਪੂਰੀ ਖ਼ਬਰ »

ਪੀਰ ਬਾਬਾ ਯਹਾਰਾ ਵਲੀ ਦੀ ਦਰਗਾਹ 'ਤੇ ਸਾਲਾਨਾ ਮੇਲਾ ਕਰਵਾਇਆ

ਚੋਗਾਵਾਂ, 22 ਜੁਲਾਈ (ਗੁਰਬਿੰਦਰ ਸਿੰਘ ਬਾਗੀ)-ਦਰਗਾਹ ਪੀਰ ਬਾਬਾ ਯਹਾਰਾ ਵਲੀ ਸ਼ਾਹ ਦਾ ਸਾਲਾਨਾ ਸੱਭਿਆਚਾਰਕ ਮੇਲਾ ਸਮੂਹ ਨਗਰ ਚੋਗਾਵਾਂ ਤੇ ਇਲਾਕੇ ਦੇ ਸਹਿਯੋਗ ਨਾਲ ਬੜੀ ਸ਼ਰਧਾ ਨਾਲ ਕਰਵਾਇਆ ਗਿਆ | ਮੇਲੇ ਦੀ ਸ਼ੁਰੂਆਤ ਬਾਬਾ ਮੁਖਤਾਰ ਸ਼ਾਹ, ਸੇਵਾਦਾਰ ਕਾਕੂ ਸ਼ਾਹ, ...

ਪੂਰੀ ਖ਼ਬਰ »

ਨਾਇਬ ਤਹਿਸੀਲਦਾਰ ਨੇ ਨਸ਼ੇ ਦੇ ਖ਼ਾਤਮੇ ਲਈ ਲੋਕਾਂ ਨੂੰ ਸਹਿਯੋਗ ਕਰਨ ਦੀ ਕੀਤੀ ਅਪੀਲ

ਵੇਰਕਾ, 22 ਜੁਲਾਈ (ਪਰਮਜੀਤ ਸਿੰਘ ਬੱਗਾ)-ਹਲਕਾ ਉੱਤਰੀ ਅਧੀਨ ਆਉਂਦੇ ਮਜੀਠਾ ਰੋਡ ਦੇ ਪਿੰਡ ਅੱਡਾ ਨੌਸ਼ਹਰਾ ਵਿਖੇ ਅੱਜ ਮਾਰਕੀਟ ਕਮੇਟੀ ਅੰਮਿ੍ਤਸਰ ਦੇ ਸਾਬਕਾ ਚੇਅਰਮੈਨ ਹਰੀਦੇਵ ਸ਼ਰਮਾ ਦੀ ਅਗਵਾਈ ਹੇਠ ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ ਗਿਆ | ਇਸ ਸੈਮੀਨਾਰ 'ਚ ...

ਪੂਰੀ ਖ਼ਬਰ »

ਡੇਰਾ ਬਾਬਾ ਕੁੰਮਾ ਸਿੰਘ ਵਿਖੇ ਤਹਿਸੀਲਦਾਰ ਕਰਨਪਾਲ ਸਿੰਘ ਨੂੰ ਕੀਤਾ ਸਨਮਾਨਿਤ

ਅਟਾਰੀ, 22 ਜੁਲਾਈ (ਰੁਪਿੰਦਰਜੀਤ ਸਿੰਘ ਭਕਨਾ)¸ਨਾਇਬ ਤਹਿਸੀਲਦਾਰ ਅਟਾਰੀ ਕਰਨਪਾਲ ਸਿੰਘ ਡੇਰਾ ਬਾਬਾ ਕੁੰਮਾ ਸਿੰਘ ਸਤਲਾਣੀ ਸਾਹਿਬ ਵਿਖੇ ਨਤਮਸਤਕ ਹੋਏ ਜਿੱਥੇ ਬਾਬਾ ਗੁਰਪਿੰਦਰ ਸਿੰਘ ਮੁਖੀ ਕਾਰ ਸੇਵਾ ਸਤਲਾਣੀ ਸਾਹਿਬ ਵੱਲੋਂ ਉਨ੍ਹਾਂ ਨੂੰ ਸਿਰੋਪਾਉ ਅਤੇ ...

ਪੂਰੀ ਖ਼ਬਰ »

ਧਾਰੀਵਾਲ 'ਚ ਸਾਲਾਨਾ ਸੱਭਿਆਚਰਕ ਮੇਲਾ ਮਨਾਇਆ

ਓਠੀਆਂ, 22 ਜੁਲਾਈ (ਗੁਰਵਿੰਦਰ ਸਿੰਘ)- ਪਿੰਡ ਧਾਰੀਵਾਲ ਵਿਖੇ ਸਮੂਹ ਪਿੰਡ ਵਾਸੀਆਂ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੀਰ ਬਾਬਾ ਮੁਲਤਾਨਸ਼ਾਹ ਦੀ ਯਾਦ 'ਚ ਸਾਲਾਨਾ ਸੱਭਿਆਚਰਕ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ | ਸਮੂਹ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵਲੋਂ ...

ਪੂਰੀ ਖ਼ਬਰ »

75 ਸਾਲ ਤੋਂ ਵੱਧ ਉਮਰ ਦੇ ਪੈਨਸ਼ਨਰ ਸਨਮਾਨਿਤ

ਅਜਨਾਲਾ, 22 ਜੁਲਾਈ (ਐਸ. ਪ੍ਰਸ਼ੋਤਮ)-ਇੱਥੇ ਆਲ ਕੇਡਰ ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਡਵੀਜਨ ਅਜਨਾਲਾ ਵਲੋਂ 75 ਸਾਲ ਤੋਂ ਵਧ ਉਮਰ ਦੇ ਜੁਝਾਰੂ ਆਗੂ ਸ: ਗੁਰਿਦਆਲ ਸਿੰਘ ਫਤਹਿਗੜ੍ਹ ਚੂੜੀਆਂ ਨੂੰ ਸੰਖੇਪ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ, ਜਦਕਿ ਇਕ ਹੋਰ ਸੀਨੀਅਰ ...

ਪੂਰੀ ਖ਼ਬਰ »

ਬਾਬਾ ਕਾਦੇ ਸ਼ਾਹ ਦਾ ਮੇਲਾ ਸੂਫੀ ਗਾਇਕ ਸਰਵਣ ਚੀਮਾ ਨੇ ਲੁੱਟਿਆ

ਰਈਆ, 22 ਜੁਲਾਈ (ਸ਼ਰਨਬੀਰ ਸਿੰਘ ਕੰਗ)-ਇੱਥੋਂ ਨਜ਼ਦੀਕੀ ਪਿੰਡ ਭਲੋਜਲਾ ਵਿਖੇ ਧੰਨ-ਧੰਨ ਬਾਬਾ ਕਾਦੇ ਸ਼ਾਹ ਜੀ ਦੀ ਯਾਦ 'ਚ ਬਣੇ ਸਥਾਨਾਂ 'ਤੇ ਸਾਲਾਨਾ ਸਭਿਆਚਾਰਕ ਮੇਲਾ ਅਤੇ ਖੇਡ ਮੇਲਾ ਪ੍ਰਧਾਨ ਬਲਦੇਵ ਸਿੰਘ ਬੱਬਾ ਪਹਿਲਵਾਨ ਦੀ ਅਗਵਾਈ 'ਚ ਐਨ. ਆਰ. ਆਈ. ਵੀਰਾਂ, ਪਿੰਡ ...

ਪੂਰੀ ਖ਼ਬਰ »

ਪੀਰ ਬਾਬਾ ਯਹਾਰਾ ਵਲੀ ਦੀ ਦਰਗਾਹ 'ਤੇ ਸਾਲਾਨਾ ਮੇਲਾ ਕਰਵਾਇਆ

ਚੋਗਾਵਾਂ, 22 ਜੁਲਾਈ (ਗੁਰਬਿੰਦਰ ਸਿੰਘ ਬਾਗੀ)-ਦਰਗਾਹ ਪੀਰ ਬਾਬਾ ਯਹਾਰਾ ਵਲੀ ਸ਼ਾਹ ਦਾ ਸਾਲਾਨਾ ਸੱਭਿਆਚਾਰਕ ਮੇਲਾ ਸਮੂਹ ਨਗਰ ਚੋਗਾਵਾਂ ਤੇ ਇਲਾਕੇ ਦੇ ਸਹਿਯੋਗ ਨਾਲ ਬੜੀ ਸ਼ਰਧਾ ਨਾਲ ਕਰਵਾਇਆ ਗਿਆ | ਮੇਲੇ ਦੀ ਸ਼ੁਰੂਆਤ ਬਾਬਾ ਮੁਖਤਾਰ ਸ਼ਾਹ, ਸੇਵਾਦਾਰ ਕਾਕੂ ਸ਼ਾਹ, ...

ਪੂਰੀ ਖ਼ਬਰ »

ਨਸ਼ੇ ਦੇ ਸੁਦਾਗਰਾਂ ਦਾ ਕੋਈ ਲਿਹਾਜ਼ ਨਹੀਂ ਕੀਤਾ ਜਾਵੇਗਾ-ਡੀ. ਐਸ. ਪੀ. ਚੀਮਾ

ਜੰਡਿਆਲਾ ਗੁਰੂ, 22 ਜੁਲਾਈ (ਰਣਜੀਤ ਸਿੰਘ ਜੋਸਨ)-ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੱਜ ਜੰਡਿਆਲਾ ਗੁਰੂ ਦੇ ਗੁਰਦੁਆਰਾ ਬਾਬਾ ਜੀਵਨ ਸਿੰਘ ਵਾਰਡ ਨੰਬਰ 1 ਵਿਖੇ ਇਕ ਵਿਸ਼ਾਲ ਜਨਤਕ ਮੀਟਿੰਗ ਕੀਤੀ ਗਈ ¢ ਮੀਟਿੰਗ ਨੂੰ ਸੰਬੋਧਨ ਕਰਦਿਆਂ ਡੀ. ...

ਪੂਰੀ ਖ਼ਬਰ »

ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਦਾ ਸਰਬ ਪੱਖੀ ਵਿਕਾਸ ਹੋਵੇਗਾ-ਵਿਧਾਇਕ ਭਲਾਈਪੁਰ

ਬਾਬਾ ਬਕਾਲਾ ਸਾਹਿਬ, 22 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)-'ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਦੇ ਸਰਬਪੱਖੀ ਵਿਕਾਸ ਲਈ ਉਹ ਹਮੇਸ਼ਾਂ ਯਤਨਸ਼ੀਲ ਰਹਿਣਗੇ ਅਤੇ ਸਥਾਨਕ ਨਗਰ ਅਤੇ ਹਲਕੇ ਦੇ ਪਿੰਡਾਂ ਲਈ ਵੱਧ ਤੋਂ ਵੱਧ ਗ੍ਰਾਂਟਾਂ ਦੇ ਗੱਫੇ ਲਿਆਂਦੇ ਜਾਣਗੇ | ...

ਪੂਰੀ ਖ਼ਬਰ »

ਕਾਲੋਨੀ ਵਾਸੀਆਂ ਵਲੋਂ ਟਾਵਰ ਲਾਉਣ ਦਾ ਵਿਰੋਧ

ਬਿਆਸ, 22 ਜੁਲਾਈ (ਪਰਮਜੀਤ ਸਿੰਘ ਰੱਖੜਾ)¸ਸਥਾਨਕ ਕਾਲੋਨੀ ਵਿਖੇ ਇਕ ਬਿਲਡਿੰਗ ਮਾਲਕ ਵਲੋਂ ਛੱਤ ਤੇ ਟਾਵਰ ਲਵਾਉਣ ਦਾ ਵਿਰੋਧ ਕੀਤੇ ਜਾਣ ਦੀ ਖ਼ਬਰ ਹੈ | ਗੱਲਬਾਤ ਦੌਰਾਨ ਕਲੋਨੀ ਵਸਨੀਕ ਅੰਮਿ੍ਤਪਾਲ ਸਿੰਘ, ਹਰਪਾਲ ਸਿੰਘ ਆਦਿ ਨੇ ਦੱਸਿਆ ਕਿ ਕਲੋਨੀ ਵਾਸੀਆਂ ਨੇ ਫ਼ਰਵਰੀ ...

ਪੂਰੀ ਖ਼ਬਰ »

ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ

ਮਜੀਠਾ, 22 ਜੁਲਾਈ (ਮਨਿੰਦਰ ਸਿੰਘ ਸੋਖੀ)-ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਤਹਿਤ ਛੇਵੀਂ ਕਲਾਸ ਤੋਂ ਬਾਹਰਵੀਂ ਕਲਾਸ ਦੇ ਬੱਚਿਆਂ ਦੀ ਪ੍ਰੀਖਿਆ ਲਈ ਗਈ | ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਜੋਨ ਗੁਪਾਲਪੁਰਾ ਦੇ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਹਰ ਫਰੰਟ 'ਤੇ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ-ਤਲਬੀਰ ਗਿੱਲ, ਮੋਨੂੰ

ਛੇਹਰਟਾ, 22 ਜੁਲਾਈ (ਵਡਾਲੀ)-ਯੂਥ ਅਕਾਲੀ ਦਲ ਅੰਮਿ੍ਤਸਰ ਸ਼ਹਿਰੀ ਦੇ ਪ੍ਰਧਾਨ ਐਡਵੋਕੇਟ ਕਿਰਨਪ੍ਰੀਤ ਸਿੰਘ ਮੋਨੂੰ ਦੀ ਅਗਵਾਈ 'ਚ ਕਬੀਰ ਪਾਰਕ ਵਿਖੇ ਯੂਥ ਅਕਾਲੀ ਵਰਕਰਾਂ ਦੀ ਇਕ ਅਹਿਮ ਮੀਟਿੰਗ ਹੋਈ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਯੂਥ ਅਕਾਲੀ ਦਲ ਮਾਝਾ ਜੋਨ ਦੇ ਸਕੱਤਰ ...

ਪੂਰੀ ਖ਼ਬਰ »

ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਦੀ ਮੀਟਿੰਗ

ਅੰਮਿ੍ਤਸਰ, 22 ਜੂਲਾਈ (ਵਰਪਾਲ)-ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ ਯੂਨੀਅਨ ਵਲੋਂ ਜ਼ਿਲ਼੍ਹਾ ਪ੍ਰਧਾਨ ਸ: ਗੁਰਮੀਤ ਸਿੰਘ ਕੋਟਲਾ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ | ਇਸ ਮੌਕੇ ਸੂਬਾ ਪ੍ਰਚਾਰਕ ਸਕੱਤਰ ਸ: ਪ੍ਰਦੁੱਮਣ ਸਿੰਘ ਨੇ ਕਿਹਾ ਕਿ ਜਲ ਸਪਲਾਈ ਤੇ ...

ਪੂਰੀ ਖ਼ਬਰ »

ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਦੀ ਮੀਟਿੰਗ

ਅੰਮਿ੍ਤਸਰ, 22 ਜੂਲਾਈ (ਵਰਪਾਲ)-ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ ਯੂਨੀਅਨ ਵਲੋਂ ਜ਼ਿਲ਼੍ਹਾ ਪ੍ਰਧਾਨ ਸ: ਗੁਰਮੀਤ ਸਿੰਘ ਕੋਟਲਾ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ | ਇਸ ਮੌਕੇ ਸੂਬਾ ਪ੍ਰਚਾਰਕ ਸਕੱਤਰ ਸ: ਪ੍ਰਦੁੱਮਣ ਸਿੰਘ ਨੇ ਕਿਹਾ ਕਿ ਜਲ ਸਪਲਾਈ ਤੇ ...

ਪੂਰੀ ਖ਼ਬਰ »

ਸਮੁੱਚੀ ਕਾਂਗਰਸ ਲੀਡਰਸ਼ਿਪ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਵਚਨਬੱਧ-ਲਾਲੀ ਮਜੀਠੀਆ

ਮੱਤੇਵਾਲ, 22 ਜੁਲਾਈ (ਗੁਰਪ੍ਰੀਤ ਸਿੰਘ ਮੱਤੇਵਾਲ)-ਪੰਜਾਬ ਸਰਕਾਰ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਅਰੰਭੀ ਮੁਹਿੰਮ ਤਹਿਤ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਮਾਰੂ ਨਸ਼ਿਆਂ ਿਖ਼ਲਾਫ਼ ਜਾਗਰੂਕ ਕੀਤਾ ਜਾ ਰਿਹਾ ਹੈ, ਜਿਸ ਤਹਿਤ ਅੱਜ ਪੰਜਾਬ ਕਾਂਗਰਸ ਕਮੇਟੀ ਦੇ ...

ਪੂਰੀ ਖ਼ਬਰ »

ਵੱਖ-ਵੱਖ ਪਿੰਡਾਂ 'ਚ ਨਸ਼ਿਆਂ ਿਖ਼ਲਾਫ਼ ਪੁਲਿਸ ਪਬਲਿਕ ਮੀਟਿੰਗਾਂ

ਬੱਚੀਵਿੰਡ, 22 ਜੁਲਾਈ (ਬਲਦੇਵ ਸਿੰਘ ਕੰਬੋ)-ਨਸ਼ਿਆਂ ਿਖ਼ਲਾਫ਼ ਸਰਕਾਰ ਦੇ ਤੇਵਰ ਤਿੱਖੇ ਹੁੰਦਿਆਂ ਸਾਰ ਹੀ ਸਮੁੱਚਾ ਪੁਲਿਸ ਤੰਤਰ ਹਰਕਤ ਵਿੱਚ ਆ ਗਿਆ ਹੈ | ਇਸ ਸਬੰਧ 'ਚ ਐਸ. ਐਚ. ਓ. ਥਾਣਾ ਲੋਪੋਕੇ ਸ੍ਰੀ ਕਪਿਲ ਕੌਸ਼ਿਲ ਦੀ ਅਗਵਾਈ ਹੇਠ ਪਿੰਡ ਕੱਕੜ, ਸਾਰੰਗੜਾ, ਰਾਣੀਆਂ, ...

ਪੂਰੀ ਖ਼ਬਰ »

ਐਸ.ਡੀ.ਐਮ. ਦਫ਼ਤਰ ਵਿਖੇ ਆਜ਼ਾਦੀ ਦਿਵਸ ਮਨਾਉਣ ਸਬੰਧੀ ਵੱਖ-ਵੱਖ ਵਭਾਗਾਂ ਦੇ ਮੁਖੀਆਂ ਨਾਲ ਬੈਠਕ

ਮਜੀਠਾ, 22 ਜੁਲਾਈ (ਮਨਿੰਦਰ ਸਿੰਘ ਸੋਖੀ)-ਕਸਬਾ ਮਜੀਠਾ ਵਿਖੇ ਸਮੂਹ ਇਨਾਕਾ ਵਾਸੀਆਂ ਵਲੋਂ ਪੂਰੇ ਉਤਸ਼ਾਹ ਅਤੇ ਭਾਵਨਾਂ ਨਾਲ ਦੇਸ਼ ਦਾ ਆਜ਼ਾਦੀ ਦਿਹਾੜਾ 15 ਅਗਸਤ ਨੂੰ ਮਨਾਇਆ ਜਾਵੇਗਾ | ਇਸ ਮੌਕੇ ਕਰਾਏ ਜਾਣ ਵਾਲੇ ਸਮਾਗਮਾਂ ਦੀਆਂ ਤਿਆਰੀਆਂ ਸਬੰਧੀ ਹਦਾਇਤਾਂ ਜਾਰੀ ...

ਪੂਰੀ ਖ਼ਬਰ »

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਸਬੰਧੀ ਧਾਰਮਿਕ ਸਮਾਗਮ ਕਰਵਾਇਆ

ਸੁਲਤਾਨਵਿੰਡ, 22 ਜੁਲਾਈ (ਗੁਰਨਾਮ ਸਿੰਘ ਬੁੱਟਰ)-ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਜਥਾ ਸਿਰਲੱਥ ਖਾਲਸਾ ਦੇ ਮੁੱਖੀ ਭਾਈ ਦਿਲਬਾਗ ਸਿੰਘ ਦੀ ਅਗਵਾਈ ਹੇਠ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸਭਾ ਪੱਤੀ ਦਾਦੂ ਜੱਲਾ ਸੁਲਤਾਨਵਿੰਡ ...

ਪੂਰੀ ਖ਼ਬਰ »

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਸਬੰਧੀ ਧਾਰਮਿਕ ਸਮਾਗਮ ਕਰਵਾਇਆ

ਸੁਲਤਾਨਵਿੰਡ, 22 ਜੁਲਾਈ (ਗੁਰਨਾਮ ਸਿੰਘ ਬੁੱਟਰ)-ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਜਥਾ ਸਿਰਲੱਥ ਖਾਲਸਾ ਦੇ ਮੁੱਖੀ ਭਾਈ ਦਿਲਬਾਗ ਸਿੰਘ ਦੀ ਅਗਵਾਈ ਹੇਠ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸਭਾ ਪੱਤੀ ਦਾਦੂ ਜੱਲਾ ਸੁਲਤਾਨਵਿੰਡ ...

ਪੂਰੀ ਖ਼ਬਰ »

ਦਿਹਾਤੀ ਪ੍ਰਧਾਨ ਨੇ ਬਾਬਾ ਦਰਸ਼ਨ ਸਿੰਘ ਕਾਲੋੋਨੀ ਦੇ ਵਾਸੀਆਂ ਦੀਆਂ ਸੁਣੀਆਂ ਮੁਸ਼ਕਿਲਾਂ

ਛੇਹਰਟਾ, 22 ਜੁਲਾਈ (ਸੁਰਿੰਦਰ ਸਿੰਘ ਵਿਰਦੀ)-ਆਉਣ ਵਾਲੀਆਂ ਪੰਚਾਇਤੀ ਚੋਣਾਂ ਨੂੰ ਮੁੁੱਖ ਰੱਖਦੇ ਹੋਏ ਆਪਣੇ-ਆਪਣੇ ਹਲਕੇ ਵਿਚ ਵਿਕਾਸ ਕਾਰਜਾਂ ਬਾਰੇ ਨੁੱਕੜ ਮੀਟਿੰਗਾਂ ਦਾ ਸਿਲਸਿੱਲਾ ਸ਼ੁਰੂ ਹੋ ਗਿਆ ਹੈ | ਜਿਸ ਦੇ ਤਹਿਤ ਗੱਠਜੋੜ ਸਰਕਾਰ ਦੇ ਕਾਰਜਕਾਲ ਦੌੋਰਾਨ ...

ਪੂਰੀ ਖ਼ਬਰ »

ਗ੍ਰਾਮ ਪੰਚਾਇਤ ਸਠਿਆਲਾ ਵਲੋਂ ਨੌਜਵਾਨਾਂ ਲਈ ਖੇਡ ਮੈਦਾਨ ਤਿਆਰ ਕਰਵਾਇਆ

ਸਠਿਆਲਾ, 22 ਜੁਲਾਈ (ਜਗੀਰ ਸਿੰਘ ਸਫਰੀ)¸ਗ੍ਰਾਮ ਪੰਚਾਇਤ ਸਠਿਆਲਾ ਵਲੋਂ ਨੌਜਵਾਨਾਂ ਲਈ ਖੇਡ ਮੈਦਾਨ ਤਿਆਰ ਕਰਵਾਇਆ ਗਿਆ ਹੈ | ਇਸ ਬਾਰੇ ਸਰਪੰਚ ਦਲਵਿੰਦਰ ਸਿੰਘ ਸਠਿਆਲਾ ਨੇ ਸਰਕਾਰੀ ਸੀਨੀ: ਸੈਕੰਡਰੀ ਸਕੂਲ ਸਠਿਆਲਾ ਦੇ ਨਵੇਂ ਪਿ੍ੰਸੀਪਲ ਸਰਦੀਪ ਸਿੰਘ ਨੂੰ ਗ੍ਰਾਮ ...

ਪੂਰੀ ਖ਼ਬਰ »

ਕਮਿਊਨਿਟੀ ਸਿਹਤ ਕੇਂਦਰ ਮਜੀਠਾ ਵਿਖੇ ਮਲੇਰੀਆ ਜਾਗਰੂਕਤਾ ਸੈਮੀਨਾਰ

ਮਜੀਠਾ, 22 ਜੁਲਾਈ (ਮਨਿੰਦਰ ਸਿੰਘ ਸੋਖੀ)-ਕਮਿਊਨਿਟੀ ਸਿਹਤ ਕੇਂਦਰ ਮਜੀਠਾ ਵਿਖੇ ਸੀਨੀਅਰ ਮੈਡੀਕਲ ਅਫਸਰ ਮਜੀਠਾ ਡਾ: ਤਰਲੋਚਨ ਸਿੰਘ ਅਤੇ ਸੀਨੀਅਰ ਮੈਡੀਕਲ ਅਫਸਰ ਥਰੀਏਵਾਲ ਡਾ: ਸਿਮਰਜੀਤ ਕੌਰ ਢਿੱਲੋਂ ਦੀ ਅਗਵਾਈ ਵਿਚ ਮਲੇਰੀਆ ਦਿਵਸ ਦੇ ਸਬੰਧ 'ਚ ਜਾਗਰੂਕਤਾ ...

ਪੂਰੀ ਖ਼ਬਰ »

ਨਰਕ ਵਰਗੀ ਜ਼ਿੰਦਗੀ ਬਤੀਤ ਕਰ ਰਹੇ ਹਨ ਤਰਸਿੱਕਾ ਨਿਵਾਸੀ

ਤਰਸਿੱਕਾ, 22 ਜੁਲਾਈ (ਅਤਰ ਸਿੰਘ ਤਰਸਿੱਕਾ)-ਪਿੰਡ ਤਰਸਿੱਕਾ 'ਚ ਗੰਦੇ ਪਾਣੀ ਦੇ ਨਿਕਾਸ ਲਈ ਗੰਦੇ ਨਾਲੇ ਦਾ ਯੋਗ ਪ੍ਰਬੰਧ ਨਾ ਹੋਣ ਕਰਕੇ ਪਤੀ ਭਿੰਡਰ ਦੇ ਵਸਨੀਕ ਨਰਕ ਵਰਗੀ ਜ਼ਿੰਦਗੀ ਬਤੀਤ ਕਰ ਰਹੇ ਹਨ | ਵਰਨਣਯੋਗ ਹੈ ਕਿ ਤਰਸਿੱਕਾ ਸੈਦਪੁਰ ਸੰਪਰਕ ਸੜਕ ਉੱਚੀ ਬਨਣ ਕਰਕੇ ...

ਪੂਰੀ ਖ਼ਬਰ »

ਪਿ੍ੰਸੀਪਲ ਪ੍ਰਮਬੀਰ ਸਿੰਘ ਮੱਤੇਵਾਲ ਵਲੋਂ ਪਿੰਡ ਦੇ ਨੌਜਵਾਨਾਂ ਨੂੰ ਖੇਡਾਂ ਦਾ ਸਾਮਾਨ ਵੰਡਿਆ

ਪਿੰਡ ਮੱਤੇਵਾਲ ਵਿਚ ਬੱਚਿਆਂ ਨੂੰ ਸਪੋਰਟਸ ਕਿੱਟਾਂ ਵੰਡਦੇ ਹੋਏ ਪਿ੍ੰਸੀਪਲ ਪ੍ਰਮਬੀਰ ਸਿੰਘ ਮੱਤੇਵਾਲ | ਤਸਵੀਰ : ਗੁਰਪ੍ਰੀਤ ਸਿੰਘ ਮੱਤੇਵਾਲ ...

ਪੂਰੀ ਖ਼ਬਰ »

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਬੱਚਿਆਂ ਨੂੰ ਜਾਗਰੂਕ ਕੀਤਾ

ਰਮਦਾਸ, 22 ਜੁਲਾਈ (ਜਸਵੰਤ ਸਿੰਘ ਵਾਹਲਾ)-ਪੇਂਡੂ ਵਿਕਾਸ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਿਹਤ ਪਰਿਵਾਰ ਭਲਾਈ ਵਿਭਾਗ ਦੇ ਸਹਿਯੋਗ ਨਾਲ ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੂੰ ਜਾਗਰੂਕ ਕਰਵਾਉਣ ਦੇ ...

ਪੂਰੀ ਖ਼ਬਰ »

ਰੰਜਿਸ਼ ਤਹਿਤ ਹਵਾ 'ਚ ਚਲਾਈਆਂ ਗੋਲੀਆਂ

ਅੰਮਿ੍ਤਸਰ, 22 ਜੁਲਾਈ (ਗਗਨਦੀਪ ਸ਼ਰਮਾ)-ਪੁਰਾਣੀ ਰੰਜਿਸ਼ ਦੇ ਚਲਦਿਆਂ ਗੋਲੀਆਂ ਚਲਾ ਕੇ ਇਲਾਕੇ 'ਚ ਦਹਿਸ਼ਤ ਫ਼ੈਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ | ਪੀੜਤ ਰਾਜੀਵ ਕੁਮਾਰ ਨੇ ਸੀ-ਡਵੀਜ਼ਨ ਪੁਲਿਸ ਨੂੰ ਦੱਸਿਆ ਕਿ ਕਥਿਤ ਦੋੋਸ਼ੀ ਕਰੇਟਾ ਕਾਰ 'ਚ ਸਵਾਰ ਹੋ ਕੇ ਆਏ ...

ਪੂਰੀ ਖ਼ਬਰ »

240 ਨਸ਼ੀਲੀਆਂ ਗੋਲੀਆਂ ਸਮੇਤ ਨੌਜਵਾਨ ਕਾਬੂ

ਰਾਜਾਸਾਂਸੀ, 22 ਜੁਲਾਈ (ਹੇਰ/ਖੀਵਾ)-ਪੁਲਿਸ ਪ੍ਰਸ਼ਾਸਨ ਵਲੋਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਜ਼ਿਲ੍ਹਾ ਦਿਹਾਤੀ ਅੰਮਿ੍ਤਸਰ ਦੇ ਅਧੀਨ ਆਉਂਦੇ ਪੁਲਿਸ ਥਾਣਾ ਕੰਬੋਅ ਵੱਲੋਂ ਨਾਕਾਬੰਦੀ ਦੌਰਾਨ ਇਕ ਨੌਜਵਾਨ ਨੂੰ 240 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ...

ਪੂਰੀ ਖ਼ਬਰ »

ਮੋਟਰਸਾਈਕਲ ਸਵਾਰ 3 ਨੌਜਵਾਨਾਂ ਕੋਲੋਂ ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਬਰਾਮਦ

ਅੰਮਿ੍ਤਸਰ, 22 ਜੁਲਾਈ (ਗਗਨਦੀਪ ਸ਼ਰਮਾ)¸ਸੀ. ਆਈ. ਏ. ਸਟਾਫ਼ ਵੱਲੋਂ ਮੋਟਰਸਾਈਕਲ ਸਵਾਰ 3 ਨੌਜਵਾਨਾਂ ਕੋਲੋਂ ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ਦੀ ਸਫ਼ਲਤਾ ਹਾਸਲ ਕੀਤੀ ਗਈ ਹੈ | ਸੀ. ਆਈ. ਏ. ਸਟਾਫ਼ ਦੇ ਏ. ਐਸ. ਆਈ. ਤੇਜਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX