ਤਾਜਾ ਖ਼ਬਰਾਂ


ਫ਼ਾਜ਼ਿਲਕਾ ਜ਼ਿਲ੍ਹੇ ਦੇ 10 ਸ਼ੱਕੀ ਲੋਕਾਂ ਦੇ ਨਮੂਨਿਆਂ ਦੀ ਰਿਪੋਰਟ ਆਈ ਨੈਗੇਟਿਵ
. . .  about 1 hour ago
ਫ਼ਾਜ਼ਿਲਕਾ, 2 ਅਪ੍ਰੈਲ (ਪ੍ਰਦੀਪ ਕੁਮਾਰ )- ਕੋਰੋਨਾਵਾਇਰਸ ਨੂੰ ਲੈ ਫ਼ਾਜ਼ਿਲਕਾ ਜ਼ਿਲ੍ਹੇ ਤੋਂ ਸਿਹਤ ਵਿਭਾਗ ਵੱਲੋਂ ਪਟਿਆਲਾ ਲੈਬ ਵਿਚ ਭੇਜੇ ਗਏ 10 ਦੇ ਕਰੀਬ ਸ਼ੱਕੀ ਲੋਕਾਂ ਦੇ ਨਮੂਨਿਆਂ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਹਨ। ਇਸ ਦੀ ਪੁਸ਼ਟੀ ਸਿਵਲ ਸਰਜਨ ਡਾ. ਸੁਰਿੰਦਰ ਸਿੰਘ...
ਊਨਾ 'ਚ ਨਿਜਾਮੁਦੀਨ ਮਰਕਜ਼ ਤੋਂ ਪਰਤੇ 3 ਦੀ ਰਿਪੋਰਟ ਕੋਰੋਨਾ ਪਾਜ਼ੀਟਿਵ
. . .  about 2 hours ago
ਊਨਾ, 2 ਅਪ੍ਰੈਲ (ਹਰਪਾਲ ਸਿੰਘ ਕੋਟਲਾ) - ਊਨਾ ਵਿਚ ਤਿੰਨ ਕੋਰੋਨਾ ਦੇ ੩ ਮਾਮਲਿਆਂ ਦੇ ਪਾਜ਼ੀਟਿਵ ਪਾਏ ਜਾਣ ਦੀ ਖ਼ਬਰ ਹੈ। ਇਸ ਤੋਂ ਸਮੁੱਚੇ ਸੂਬੇ ਵਿਚ ਹੜਕੰਪ ਮੱਚ ਗਿਆ ਹੈ । ਜਾਣਕਾਰੀ ਦੇ ਮੁਤਾਬਿਕ ਪਿਛਲੇ 24 ਘੰਟਿਆਂ ਵਿਚ ਊਨਾ ਜ਼ਿਲ੍ਹੇ ਵਿਚੋਂ 6 ਸ਼ੱਕੀਆਂ...
ਫ਼ੌਜ ਚ ਤਾਇਨਾਤ ਡਾਕਟਰ ਨੂੰ ਰੱਖਿਆ ਇਕਾਂਤਵਾਸ 'ਚ
. . .  about 2 hours ago
ਪਠਾਨਕੋਟ, 2 ਅਪ੍ਰੈਲ (ਸੰਧੂ) - ਫ਼ੌਜ ਦੇ ਅਧਿਕਾਰੀਆਂ ਵੱਲੋਂ ਸਿਵਲ ਹਸਪਤਾਲ ਪਠਾਨਕੋਟ ਵਿਖੇ ਫ਼ੌਜ ਚ ਤਾਇਨਾਤ ਡਾਕਟਰ ਦੇ ਕਰੋੜਾਂ ਵਾਇਰਸ ਦੀ ਜਾਂਚ ਸਬੰਧੀ ਸੈਂਪਲ ਦੇਣ ਲਈ ਲਿਆਂਦਾ...
ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੂੰ ਪ੍ਰਸ਼ਾਸਨ ਨੇ ਰੱਖਿਆ ਇਕਾਂਤਵਾਸ 'ਚ
. . .  about 3 hours ago
ਕਪੂਰਥਲਾ, 2 ਅਪ੍ਰੈਲ (ਅਮਰਜੀਤ ਸਿੰਘ ਕੋਮਲ, ਹੈਪੀ, ਥਿੰਦ) - ਉੱਘੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਪ੍ਰਸ਼ਾਸਨ ਨੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਇਕਾਂਤਵਾਸ 'ਚ ਰੱਖਿਆ ਹੈ। ਇਸ ਦੀ...
ਪਦਮਸ੍ਰੀ ਭਾਈ ਖ਼ਾਲਸਾ ਦੇ ਸੇਵਦਾਰ, ਸਾਥੀ ਰਾਗੀ ਤੇ ਰਿਸ਼ਤੇਦਾਰ ਔਰਤ ਦੀ ਰਿਪੋਰਟ ਵੀ ਪਾਜ਼ੀਟਿਵ
. . .  about 3 hours ago
ਅੰਮ੍ਰਿਤਸਰ, 2 ਅਪ੍ਰੈਲ (ਰੇਸ਼ਮ ਸਿੰਘ) - ਪਦਮਸ੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਦੀ ਕੋਰੋਨਾ ਵਾਇਰਸ ਕਾਰਨ ਪਾਜਟਿਵ ਹੋਣ ਕਾਰਨ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਲਏ ਨਮੂਨਿਆਂ 'ਚੋਂ ਤਿੰਨ ਹੋਰ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਪਾਏ ਗਏ ਹਨ । ਇਨ੍ਹਾਂ 'ਚ ਸੇਵਾਦਾਰ ਬਲਬੀਰ ਸਿੰਘ...
ਪੁਲਿਸ ਦੇ ਸਖ਼ਤ ਪ੍ਰਬੰਧਾਂ ਹੇਠ ਭਾਈ ਨਿਰਮਲ ਸਿੰਘ ਦਾ ਹੋਇਆ ਅੰਤਿਮ ਸੰਸਕਾਰ
. . .  about 3 hours ago
ਵੇਰਕਾ, 2 ਅਪ੍ਰੈਲ (ਪਰਮਜੀਤ ਸਿੰਘ ਬੱਗਾ)- ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਜੋ ਕਿ ਕੋਰੋਨਾ ਦੀ ਬਿਮਾਰੀ ਨਾਲ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਦਾ ਅੰਤਿਮ ਸੰਸਕਾਰ...
ਭਾਈ ਨਿਰਮਲ ਸਿੰਘ ਖ਼ਾਲਸਾ ਤੇ ਉਨ੍ਹਾਂ ਦੇ ਪਰਿਵਾਰ ਦੇ ਸੰਪਰਕ ਵਿਚ ਆਉਣ ਵਾਲੇ 38 ਲੋਕ ਹੋਮ ਕੁਆਰੰਟਾਇਨ
. . .  about 3 hours ago
ਸੁਲਤਾਨਪੁਰ ਲੋਧੀ, 2 ਅਪ੍ਰੈਲ (ਜਗਮੋਹਨ ਸਿੰਘ ਥਿੰਦ, ਨਰੇਸ਼ ਹੈਪੀ, ਲਾਡੀ) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖ਼ਾਲਸਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਸੰਪਰਕ ਵਿਚ ਆਉਣ ਵਾਲੇ ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡ ਸ਼ੇਰਪੁਰ ਸੋਧਾ, ਫਰੀਦ ਸਰਾਏ, ਮਹੀਜੀਤਪੁਰ...
ਕੋਰੋਨਾ ਵਾਇਰਸ ਕਾਰਨ ਬਰਤਾਨੀਆ 'ਚ ਹੁਣ ਤੱਕ 569 ਮੌਤਾਂ
. . .  1 minute ago
ਲੰਡਨ, 2 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ) - ਕੋਰੋਨਾ ਵਾਇਰਸ ਕਾਰਨ ਬਰਤਾਨੀਆ 'ਚ ਹੁਣ ਤੱਕ 569 ਲੋਕਾਂ ਦੀ ਮੌਤ ਹੋ ਚੁੱਕੀ...
ਭਾਈ ਨਿਰਮਲ ਸਿੰਘ ਖ਼ਾਲਸਾ ਦੇ ਸਸਕਾਰ ਲਈ ਜਗ੍ਹਾ ਨਾ ਦੇਣ 'ਤੇ ਜਥੇਦਾਰ ਸ੍ਰੀ ਅਕਾਲ ਤਖਤ ਨੇ ਜਤਾਈ ਨਾਰਾਜ਼ਗੀ
. . .  about 4 hours ago
ਅੰਮ੍ਰਿਤਸਰ, 2 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ) - ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਅਕਾਲ ਚਲਾਣੇ ਦਾ ਉਨ੍ਹਾਂ...
ਜਗ੍ਹਾ ਨਾ ਮਿਲੀ ਤਾਂ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਅੰਤਿਮ ਸੰਸਕਾਰ ਲਈ ਐੱਸ.ਜੀ.ਪੀ.ਸੀ ਦੇਵੇਗੀ ਜਗ੍ਹਾ - ਭਾਈ ਲੌਂਗੋਵਾਲ
. . .  about 4 hours ago
ਅੰਮ੍ਰਿਤਸਰ, 2 ਅਪ੍ਰੈਲ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਨੇ ਵੀ ਕਿਹਾ ਕਿ ਜੇਕਰ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਅੰਤਿਮ ਸੰਸਕਾਰ ਲਈ ਜਗ੍ਹਾ...
ਚੰਡੀਗੜ੍ਹ 'ਚ ਕੋਰੋਨਾ ਦੇ 2 ਹੋਰ ਮਾਮਲੇ ਪਾਜ਼ੀਟਿਵ
. . .  about 4 hours ago
ਚੰਡੀਗੜ੍ਹ, 2 ਅਪ੍ਰੈਲ (ਰਾਜੇਸ਼ ਪਠਾਣੀਆਂ) - ਚੰਡੀਗੜ੍ਹ 'ਚ ਕੋਰੋਨਾ ਵਾਇਰਸ ਦੇ 2 ਹੋਰ ਮਾਮਲੇ ਪਾਜ਼ੀਟਿਵ ਪਾਏ ਗਏ ਹਨ, ਜਿਸ ਨਾਲ ਚੰਡੀਗੜ੍ਹ 'ਚ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 18...
ਗੁਲਜ਼ਾਰ ਸਿੰਘ ਰਣੀਕੇ ਵੱਲੋਂ ਵੀ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਅੰਤਿਮ ਸੰਸਕਾਰ ਲਈ ਆਪਣੀ ਜਗ੍ਹਾ ਦੇਣ ਦੀ ਪੇਸ਼ਕਸ਼
. . .  about 4 hours ago
ਅੰਮ੍ਰਿਤਸਰ, 2 ਅਪ੍ਰੈਲ - ਅਕਾਲੀ ਆਗੂ ਗੁਲਜ਼ਾਰ ਸਿੰਘ ਰਣੀਕੇ ਦਾ ਕਹਿਣਾ ਹੈ ਕਿ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਉੱਠੇ ਵਿਵਾਦ ਕਾਰਨ ਉਨ੍ਹਾਂ ਦੇ ਮਨ ਨੂੰ ਭਾਰੀ ਠੇਸ ਪਹੁੰਚੀ ਹੈ। ਜੇਕਰ...
ਜਥੇਦਾਰ ਦੋਬਲੀਆਂ ਵੱਲੋਂ ਭਾਈ ਨਿਰਮਲ ਸਿੰਘ ਦੇ ਅੰਤਿਮ ਸੰਸਕਾਰ ਲਈ ਆਪਣੀ ਨਿੱਜੀ ਜਗ੍ਹਾ ਦੇਣ ਦਾ ਐਲਾਨ
. . .  about 4 hours ago
ਝਬਾਲ, 2 ਅਪ੍ਰੈਲ (ਸਰਬਜੀਤ ਸਿੰਘ) - ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਅੰਮ੍ਰਿਤਸਰ ਦੇ ਸਾਬਕਾ ਹਜੂਰੀ ਰਾਗੀ ਪਦਮਸ਼੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਜਿਨ੍ਹਾਂ ਦਾ ਕੋਰੋਨਾ ਵਾਈਰਸ ਨਾਲ ਦਿਹਾਂਤ ਹੋ ਗਿਆ ਸੀ, ਦੀ ਮ੍ਰਿਤਕ ਦੇਹ...
ਅਕਾਲੀ-ਭਾਜਪਾ ਵੱਲੋਂ ਰਾਸ਼ਨ ਵੰਡ ਪ੍ਰਣਾਲੀ 'ਚ ਪੱਖਪਾਤ ਦਾ ਦੋਸ਼
. . .  about 4 hours ago
ਸ੍ਰੀ ਮੁਕਤਸਰ ਸਾਹਿਬ, 2 ਅਪ੍ਰੈਲ (ਰਣਜੀਤ ਸਿੰਘ ਢਿੱਲੋਂ) - ਵਾਰਡ ਨੰਬਰ 15 ਸ੍ਰੀ ਮੁਕਤਸਰ ਸਾਹਿਬ ਦੇ ਕੌਂਸਲਰ ਪਰਮਿੰਦਰ ਸਿੰਘ ਪਾਸ਼ਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਐੱਸ.ਸੀ. ਵਿੰਗ ਨੇ ਦੱਸਿਆ ਕਿ ਕਾਂਗਰਸ ਸਰਕਾਰ ਵੱਲੋਂ ਰਾਸ਼ਨ ਵੰਡ ਪ੍ਰਣਾਲੀ ਵਿਚ ਵੀ ਪੱਖਪਾਤ ਕੀਤਾ...
ਸਿਹਤ ਵਿਭਾਗ ਵੱਲੋਂ ਯੂ.ਪੀ. ਤੋਂ ਆਏ ਪਰਿਵਾਰ ਦੀ ਚੈਕਿੰਗ
. . .  about 4 hours ago
ਜੰਡਿਆਲਾ ਗੁਰੂ, 2 ਅਪ੍ਰੈਲ - (ਰਣਜੀਤ ਸਿੰਘ ਜੋਸਨ)- ਕੋਰੋਨਾ ਵਾਇਰਸ ਦੀ ਨਾਮੁਰਾਦ ਬਿਮਾਰੀ ਦੇ ਚੱਲਦਿਆਂ ਸਿਹਤ ਵਿਭਾਗ ਵੱਲੋਂ ਬਣਾਈ ਗਈ ਸਪੈਸ਼ਲ ਰੈਪਿਡ ਰਿਸਪੋਂਂਸ ਟੀਮ ਵੱਲੋਂ ਅੱਜ ਜੰਡਿਆਲਾ ਗੁਰੂ...
ਲੌਂਗੋਵਾਲ ਕਸਬੇ ਨੂੰ ਲਗਾਤਾਰ ਕੀਤਾ ਜਾ ਰਿਹੈ ਸੈਨੀਟਾਇਜ਼
. . .  about 5 hours ago
ਪੰਜਾਬ ਰਾਈਸ ਐਕਸਪੋਰਟਸ ਐਸੋਸੀਏਸ਼ਨ ਅਤੇ ਫਿੱਕੀ ਫਲੋਂ ਵੱਲੋਂ ਸ਼ਹਿਰ 'ਚ ਵੰਡਿਆ ਗਿਆ ਰਾਸ਼ਨ
. . .  about 5 hours ago
ਪੁਲਿਸ ਤੇ ਬਸਤੀ ਦੇ ਲੋਕਾਂ 'ਚ ਦਰਖਤ ਵੱਢਣ ਨੂੰ ਲੈ ਕੇ ਹੋਏ ਆਹਮਣੇ-ਸਾਹਮਣੇ
. . .  about 5 hours ago
ਸਮਾਜ ਸੇਵਕ ਰਾਜ ਗਿੱਲ ਯੂ.ਕੇ ਵੱਲੋਂ ਜ਼ਿਲ੍ਹਾ ਜਲੰਧਰ ਦੇ ਪ੍ਰਸ਼ਾਸਨ ਨੂੰ 50 ਲੱਖ ਦਾ ਯੋਗਦਾਨ
. . .  about 5 hours ago
ਜਾਂਚ ਲਈ ਭੇਜੇ ਭਾਈ ਨਿਰਮਲ ਸਿੰਘ ਦੇ ਪਰਿਵਾਰਕ ਮੈਂਬਰਾਂ ਸਮੇਤ 7 ਦੇ ਸੈਂਪਲ
. . .  about 5 hours ago
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਸਵੇਰੇ 9 ਵਜੇ ਦੇਸ਼ ਨੂੰ ਕਰਨਗੇ ਸੰਬੋਧਨ
. . .  about 5 hours ago
ਪੰਜਾਬ 'ਚ ਹੁਣ ਤੱਕ ਕੋਰੋਨਾ ਵਾਇਰਸ ਦੇ 47 ਮਾਮਲਿਆਂ ਦੀ ਹੋਈ ਪੁਸ਼ਟੀ
. . .  about 5 hours ago
ਜਾਅਲੀ ਕਰੰਸੀ ਅਤੇ ਨਸ਼ੀਲੇ ਪਦਾਰਥਾਂ ਸਮੇਤ 5 ਕਾਬੂ
. . .  about 6 hours ago
ਰਾਧਾ ਸੁਆਮੀ ਸਤਿਸੰਗ ਘਰ 'ਚ ਜੰਮੂ-ਕਸ਼ਮੀਰ ਨਾਲ ਸਬੰਧਿਤ 56 ਵਿਅਕਤੀਆਂ ਦੀ ਰਿਹਾਇਸ਼ ਦਾ ਕੀਤਾ ਗਿਆ ਪ੍ਰਬੰਧ
. . .  about 6 hours ago
ਦੇਸ਼ ਭਰ ਦੇ 1965 ਕੋਰੋਨਾ ਪਾਜ਼ੀਟਿਵ 'ਚੋਂ ਨਿਜ਼ਾਮੁਦੀਨ ਮਰਕਜ਼ ਨਾਲ ਜੁੜੇ ਹੋਏ ਹਨ 400 ਮਾਮਲੇ : ਸਿਹਤ ਮੰਤਰਾਲੇ
. . .  about 6 hours ago
ਭਾਈ ਨਿਰਮਲ ਸਿੰਘ ਜੀ ਦੇ ਦਿਹਾਂਤ 'ਤੇ ਕੈਪਟਨ ਵੱਲੋਂ ਦੁੱਖ ਦਾ ਪ੍ਰਗਟਾਵਾ
. . .  about 6 hours ago
ਦੇਸ਼ 'ਚ 24 ਘੰਟਿਆਂ ਦੌਰਾਨ 12 ਮੌਤਾਂ ਅਤੇ 328 ਕੋਰੋਨਾ ਦੇ ਹੋਰ ਮਾਮਲੇ ਆਏ ਸਾਹਮਣੇ : ਸਿਹਤ ਮੰਤਰਾਲੇ
. . .  about 6 hours ago
ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਹੋਈ 6
. . .  about 6 hours ago
ਕੋਰੋਨਾ ਦੇ ਵਧਦੇ ਪ੍ਰਭਾਵ ਕਾਰਨ ਠੁੱਲੀਵਾਲ ਵਾਸੀਆਂ ਨੇ ਪਿੰਡ ਕੀਤਾ ਸੀਲ
. . .  about 7 hours ago
ਇਕੋ ਪਰਿਵਾਰ ਦੇ 6 ਮੈਂਬਰਾਂ ਸਮੇਤ ਸੱਤ ਨੂੰ ਕੋਰੋਨਾ ਵਾਇਰਸ ਦੇ ਸ਼ੱਕ 'ਚ ਸਿਵਲ ਹਸਪਤਾਲ ਸੰਗਰੂਰ ਕਰਵਾਇਆ ਗਿਆ ਦਾਖਲ
. . .  about 7 hours ago
ਸੜਕ ਹਾਦਸੇ 'ਚ ਇਕ ਮੌਤ, 2 ਔਰਤਾਂ ਗੰਭੀਰ ਜ਼ਖਮੀ
. . .  about 7 hours ago
ਘਰ ਦੇ ਨੇੜਿਉਂ ਭੇਦਭਰੀ ਹਾਲਤ 'ਚ ਮਿਲੀ ਨੌਜਵਾਨ ਦੀ ਲਾਸ਼
. . .  about 7 hours ago
ਵੀਡੀਓ ਕਾਨਫਰੰਂਸਿੰਗ ਦੇ ਜਰੀਏ ਮੁੱਖ ਮੰਤਰੀਆਂ ਨਾਲ ਬੈਠਕ ਦੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਈ ਅਹਿਮ ਮੁੱਦਿਆਂ 'ਤੇ ਕੀਤੀ ਚਰਚਾ
. . .  about 7 hours ago
ਦਿੱਲੀ ਏਮਜ਼ ਦਾ ਡਾਕਟਰ ਪਾਇਆ ਗਿਆ ਕੋਰੋਨਾ ਪਾਜ਼ੀਟਿਵ
. . .  about 7 hours ago
ਰਾਗੀ ਭਾਈ ਨਿਰਮਲ ਸਿੰਘ ਦੇ ਸਸਕਾਰ ਦਾ ਵਿਰੋਧ
. . .  about 7 hours ago
ਸੂਰੀ ਹਸਪਤਾਲ ਵੱਲੋਂ ਮੁਫ਼ਤ ਐਂਬੂਲੈਂਸ ਸੇਵਾ ਦੇਣ ਦਾ ਫ਼ੈਸਲਾ
. . .  about 7 hours ago
ਕੋਰੋਨਾ ਦੇ ਡਰ ਕਾਰਨ ਪਿੰਡਾਂ 'ਚ ਦਾਖ਼ਲ ਹੋਣ ਵਾਲਿਆਂ 'ਤੇ ਰੱਖ ਜਾ ਰਹੀ ਹੈ ਤਿੱਖੀ ਨਜ਼ਰ
. . .  about 8 hours ago
ਅਤਿ ਸੁਰੱਖਿਅਤ ਜੇਲ੍ਹ 'ਚੋਂ ਹਵਾਲਾਤੀ ਤੋਂ ਬਰਾਮਦ ਹੋਇਆ ਮੋਬਾਈਲ
. . .  about 8 hours ago
15 ਦਿਨਾਂ ਤੋਂ ਹੋਟਲ 'ਚ ਰੁਕੀਆਂ ਸਨ ਵਿਦੇਸ਼ੀ ਔਰਤਾਂ, ਮਾਲਕ ਖ਼ਿਲਾਫ਼ ਪਰਚਾ ਦਰਜ
. . .  about 8 hours ago
ਭਗਵਾਨ ਕਾਲੋਨੀ ਵਾਸੀਆਂ ਨੇ ਵੀ ਕੀਤੇ ਕਾਲੋਨੀ ਦੇ ਰਸਤੇ ਬੰਦ
. . .  about 8 hours ago
ਪਿੰਡਾਂ ਤੋਂ ਬਾਅਦ ਹੁਣ ਪਾਤੜਾਂ ਸ਼ਹਿਰ ਅੰਦਰ ਵੀ ਵੱਖ-ਵੱਖ ਵਾਰਡਾਂ ਅੰਦਰ ਲੋਕਾਂ ਨੇ ਕੀਤਾ ਲਾਕਡਾਊਨ
. . .  about 8 hours ago
ਡੋਡਾ ਅਫ਼ੀਮ ਦੀ ਖੇਤੀ ਕਰ ਰਹੇ ਇੱਕ ਵਿਅਕਤੀ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
. . .  about 8 hours ago
ਲਾਕ ਡਾਊਨ ਤੋਂ ਬਾਅਦ ਵੀ ਪਾਬੰਦੀ ਰਹੇਗੀ ਜਾਰੀ, ਪ੍ਰਧਾਨ ਮੰਤਰੀ ਮੋਦੀ ਨੇ ਦਿੱਤੇ ਸੰਕੇਤ
. . .  about 9 hours ago
ਅੰਬ ਕੋਟਲੀ ਦੇ ਰਹਿਣ ਵਾਲੇ 36 ਸਾਲਾਂ ਨੌਜਵਾਨ ਦੀ ਸਾਉਦੀ ਅਰਬ 'ਚ ਸੜਕ ਹਾਦਸੇ ਦੌਰਾਨ ਹੋਈ ਮੌਤ
. . .  1 minute ago
ਕੋਰੋਨਾ ਦਾ ਸ਼ੱਕੀ ਮਰੀਜ਼ ਕਪੂਰਥਲਾ ਤੋਂ ਅੰਮ੍ਰਿਤਸਰ ਰੈਫ਼ਰ
. . .  about 9 hours ago
ਨਸ਼ਾ ਤਸਕਰੀ ਮਾਮਲਿਆਂ ਚ ਕਾਂਗਰਸੀ ਸਰਪੰਚ ਤੇ ਹੋਰਨਾਂ ਵਿਰੁੱਧ ਮੁਕੱਦਮੇ ਦਰਜ
. . .  about 9 hours ago
ਪਦਮ ਸ਼੍ਰੀ ਭਾਈ ਨਿਰਮਲ ਸਿੰਘ ਦੇ ਨਾਨਕੇ ਪਿੰਡ ਵਿਚ ਸੋਗ ਦੀ ਲਹਿਰ
. . .  1 minute ago
ਸ਼ਾਹਕੋਟ ਪੁਲਿਸ ਪ੍ਰਸ਼ਾਸਨ ਸਖ਼ਤ, ਕਬਜ਼ੇ 'ਚ ਲਏ ਜਾ ਰਹੇ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਦੇ ਵਾਹਨ
. . .  about 10 hours ago
ਵਿਸਾਖੀ ਜੋੜ ਮੇਲੇ ਬਾਰੇ ਕੱਲ੍ਹ ਨੂੰ ਸਿੰਘ ਸਾਹਿਬਾਨ ਵੀਡੀਓ ਕਾਨਫਰੰਸ ਰਾਹੀਂ ਮੀਟਿੰਗ ਕਰ ਕੇ ਲੈਣਗੇ ਫ਼ੈਸਲਾ
. . .  about 10 hours ago
ਤਬਲੀਗ਼ੀ ਜਮਾਤ ਦੇ 24 ਲੋਕਾਂ 'ਚੋਂ 23 ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ : ਮੈਡੀਕਲ ਡਾਇਰੈਕਟਰ
. . .  about 10 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 8 ਸਾਉਣ ਸੰਮਤ 550

ਸੰਪਾਦਕੀ

ਅਜੀਤ ਸੈਣੀ ਨੂੰ ਚੇਤੇ ਕਰਦਿਆਂ...

ਪੰਜਾਬੀ ਬੋਲੀ ਦੇ ਹਰਮਨ-ਪਿਆਰੇ ਕਹਾਣੀਕਾਰ ਸ੍ਰੀ ਅਜੀਤ ਸੈਣੀ ਇਕ ਕਰਮਯੋਗੀ ਮਨੁੱਖ ਸਨ। ਉਨ੍ਹਾਂ ਨੂੰ ਜ਼ਿੰਦਗੀ ਦੇ ਕਈ ਖੇਤਰਾਂ ਦਾ ਨਿੱਜੀ ਤਜਰਬਾ ਸੀ ਅਤੇ ਜੀਵਨ ਦੇ ਇਸ ਤਜਰਬੇ ਨੂੰ ਹੀ ਉਨ੍ਹਾਂ ਨੇ ਆਪਣੀਆਂ ਕਹਾਣੀਆਂ ਦਾ ਆਧਾਰ ਬਣਾਇਆ ਸੀ। ਉਹ ਕਹਾਣੀ ਕਲਾ ਦੀਆਂ ਦੇਸੀ-ਵਿਦੇਸ਼ੀ ਤਕਨੀਕਾਂ ਦੇ ਚੱਕਰ ਵਿਚ ਨਹੀਂ ਸਨ ਪੈਂਦੇ ਅਤੇ ਨਾ ਹੀ ਕਿਸੇ 'ਵਾਦ' ਦੇ ਅਨੁਸਾਰੀ ਸਨ। ਉਨ੍ਹਾਂ ਦੀ ਕਹਾਣੀ ਹਰ ਵਰਗ ਦੇ ਪਾਠਕ ਦੀ ਪਹੁੰਚ ਵਿਚ ਸੀ ਅਤੇ ਸਮਾਜ ਨੂੰ ਬੁਲੰਦੀ 'ਤੇ ਲਿਜਾਣ ਲਈ ਕੋਈ ਸੁਨੇਹਾ ਦਿੰਦੀ ਸੀ। ਉਹ ਆਪ ਵੀ ਕਹਿੰਦੇ ਹਨ, 'ਮੈਂ ਕਿਸੇ ਵਾਦ-ਵਿਵਾਦ ਨਾਲ ਨਹੀਂ ਬੱਝਾ। ਮੈਂ ਕੇਵਲ ਮਾਨਵਤਾ ਦਾ ਪੁਜਾਰੀ ਹਾਂ ਅਤੇ ਮਨੁੱਖ ਨਾਲ ਸੰਬੰਧਿਤ ਹਰ ਸਮੱਸਿਆ ਤੇ ਕਰਮ ਮੇਰੀ ਕਲਮ ਦਾ ਵਿਸ਼ਾ-ਵਸਤੂ ਹੈ।'
ਮਨੁੱਖੀ ਜੀਵਨ ਇਨਸਾਨ ਨੂੰ ਬਹੁਤ ਕੁਝ ਸਿਖਾਉਂਦਾ ਹੈ ਅਤੇ ਕਲਾਕਾਰ ਮਨੁੱਖ ਤਾਂ ਜ਼ਿੰਦਗੀ ਤੋਂ ਹੋਰ ਵੀ ਬਹੁਤ ਜ਼ਿਆਦਾ ਸਿੱਖਦਾ ਹੈ। ਅਜੀਤ ਸੈਣੀ ਨੇ ਜ਼ਿੰਦਗੀ ਦੇ ਬਹੁਤ ਪੱਖ ਦੇਖੇ ਸਨ। ਉਨ੍ਹਾਂ ਦਾ ਬਚਪਨ ਪਿੰਡ ਵਿਚ ਬੀਤਿਆ ਜਿਥੇ ਉਹ ਪੜ੍ਹਨ ਦੇ ਨਾਲ-ਨਾਲ ਖੇਤੀ ਦੇ ਕੰਮ ਵਿਚ ਪਰਿਵਾਰ ਦਾ ਹੱਥ ਵਟਾਉਂਦੇ ਸਨ। ਫੌਜ ਵਿਚ ਨੌਕਰੀ ਕਰਦਿਆਂ ਉਹ ਦੇਸ਼-ਭਗਤੀ ਦੇ ਜਜ਼ਬੇ ਅਧੀਨ ਆਜ਼ਾਦ ਹਿੰਦ ਫੌਜ ਵਿਚ ਸ਼ਾਮਿਲ ਹੋ ਗਏ। ਦੇਸ਼ ਦੀ ਸੁਤੰਤਰਤਾ ਤੋਂ ਬਾਅਦ ਉਨ੍ਹਾਂ ਨੇ ਉਰਦੂ ਅਖ਼ਬਾਰਾਂ ਵਿਚ ਸੰਪਾਦਨ ਦੇ ਫਰਜ਼ ਨਿਭਾਏ। ਫਿਰ ਕੇਂਦਰ ਸਰਕਾਰ ਦੇ ਪੱਤਰ ਸੂਚਨਾ ਵਿਭਾਗ ਵਿਚ 23 ਸਾਲ ਨੌਕਰੀ ਕੀਤੀ। ਰਿਟਾਇਰਮੈਂਟ ਤੋਂ ਬਾਅਦ 1979 ਵਿਚ ਪੰਜਾਬੀ ਦੇ ਸਿਰਮੌਰ ਅਖ਼ਬਾਰ ਰੋਜ਼ਾਨਾ 'ਅਜੀਤ' ਵਿਚ ਮੈਨੇਜਰ ਦੀ ਪਦਵੀ ਸੰਭਾਲ ਲਈ ਅਤੇ ਆਖਰੀ ਦਮ ਤੱਕ ਆਪਣੇ ਮਿੱਤਰ ਡਾ: ਸਾਧੂ ਸਿੰਘ 'ਹਮਦਰਦ' ਅਤੇ ਰੋਜ਼ਾਨਾ 'ਅਜੀਤ' ਨੂੰ ਸਮਰਪਿਤ ਰਹੇ। ਆਪਣੇ ਬਹੁਪੱਖੀ ਜੀਵਨ ਬਾਰੇ ਉਹ ਇਕ ਲੇਖ ਵਿਚ ਲਿਖਦੇ ਹਨ, 'ਮੈਂ ਆਪਣੇ ਹੱਥਾਂ ਨਾਲ ਹਲ ਦੀ ਜੰਘੀ ਫੜ ਕੇ ਧਰਤੀ ਦੀ ਹਿੱਕ ਨੂੰ ਫਰੋਲਿਆ ਹੈ। ਕੜਕਦੀ ਧੁੱਪ ਵਿਚ ਵਾਢੀ ਕੀਤੀ ਹੈ। ...ਮੈਂ ਲੜਾਈ ਦੇ ਮੈਦਾਨ ਵਿਚ ਵਰ੍ਹਦਿਆਂ ਬੰਬਾਂ ਦੇ ਖੂੰਖਾਰ ਪ੍ਰਛਾਵਿਆਂ ਹੇਠਾਂ ਜਾਗਦਿਆਂ ਰਾਤਾਂ ਕੱਟੀਆਂ ਹਨ ਅਤੇ ਤੋਪਾਂ ਦੇ ਗੋਲਿਆਂ ਦੀ ਵਰਖਾ ਹੇਠ ਬਿਨਾਂ ਕਿਸੇ ਕਿਸਮ ਦੇ ਆਸਰੇ, ਜ਼ਮੀਨ 'ਤੇ ਲੇਟ ਕੇ ਅਰਦਾਸਾਂ ਕਰਕੇ ਦਿਨ ਲੰਘਾਏ ਹਨ। ...ਫਿਰ ਵੀ ਸਖ਼ਤ ਜਾਨ ਹੋਣ ਕਰਕੇ ਜਿਊਂਦਾ ਰਿਹਾ ਤੇ ਕਹਾਣੀ ਜਿਹੀ ਕੋਮਲ ਕਲਾ 'ਤੇ ਹੱਥ ਅਜ਼ਮਾਉਂਦਾ ਰਿਹਾ।'
ਅਜੀਤ ਸੈਣੀ ਨੇ ਜ਼ਿੰਦਗੀ ਦੇ ਕਿਸੇ ਪੜਾਅ ਵਿਚ ਵੀ ਕਲਮ ਦਾ ਸਾਥ ਨਹੀਂ ਛੱਡਿਆ। ਆਜ਼ਾਦ ਹਿੰਦ ਫੌਜ ਵਿਚ ਉਹ ਆਈ. ਐਨ. ਏ. ਦੇ ਅਖ਼ਬਾਰ 'ਆਜ਼ਾਦ ਹਿੰਦ' ਦੇ ਸਹਾਇਕ ਸੰਪਾਦਕ ਸਨ। ਪਹਿਲਾਂ ਉਰਦੂ ਵਿਚ ਲਿਖਦੇ ਸਨ ਫਿਰ 1956 ਵਿਚ ਆਪਣੀ ਮਾਂ-ਬੋਲੀ ਪੰਜਾਬੀ ਨੂੰ ਆਪਣੀ ਕਲਮ ਦਾ ਮਾਧਿਅਮ ਬਣਾ ਲਿਆ। ਉਨ੍ਹਾਂ ਨੇ ਸਾਹਿਤ ਦੇ ਕਈ ਪੱਖਾਂ ਉਤੇ ਕਲਮ ਅਜ਼ਮਾਈ, ਜਿਸ ਦਾ ਪ੍ਰਮਾਣ ਉਨ੍ਹਾਂ ਦੀਆਂ ਰਚਨਾਵਾਂ ਦੀ ਲੰਮੀ ਸੂਚੀ ਤੋਂ ਮਿਲਦਾ ਹੈ। ਉਨ੍ਹਾਂ ਦੀ ਕਲਮ ਦੀ ਕਮਾਈ ਵਿਚ ਨੌਂ ਕਹਾਣੀ ਸੰਗ੍ਰਹਿ, ਪੰਜ ਨਾਵਲਿਟ, ਇਕ ਨਾਵਲ, ਦੋ ਜੀਵਨੀਆਂ, ਆਪਣੀ ਸਵੈ-ਜੀਵਨੀ ਅਤੇ 'ਆਜ਼ਾਦ ਹਿੰਦ ਫ਼ੌਜ ਦਾ ਇਤਿਹਾਸ' ਆਦਿ ਸ਼ਾਮਿਲ ਹਨ। ਡਾ: ਕੁਲਬੀਰ ਸਿੰਘ ਕਾਂਗ ਨੇ 'ਕਹਾਣੀਕਾਰ ਅਜੀਤ ਸੈਣੀ' ਅਤੇ ਡਾ: ਦੇਵਰਾਜ ਵਿਜ ਨੇ 'ਅਜੀਤ ਸੈਣੀ : ਸ਼ਖ਼ਸੀਅਤ ਅਤੇ ਰਚਨਾ' ਵਿਚ ਸ੍ਰੀ ਅਜੀਤ ਸੈਣੀ ਦੇ ਜੀਵਨ ਅਤੇ ਰਚਨਾ ਦਾ ਮੁਲਅੰਕਣ ਕੀਤਾ ਹੈ।
ਆਪਣੇ ਦੋਸਤਾਂ-ਮਿੱਤਰਾਂ ਅਤੇ ਜਾਣਕਾਰ ਹਲਕਿਆਂ ਵਿਚ ਅਜੀਤ ਸੈਣੀ ਇਕ ਮਕਬੂਲ ਸ਼ਖ਼ਸੀਅਤ ਸਨ। ਕੁਦਰਤ ਨੇ ਉਨ੍ਹਾਂ ਨੂੰ ਅਖੀਰ ਤੱਕ ਚੰਗੀ ਸਿਹਤ ਬਖਸ਼ੀ ਸੀ। ਉਹ ਸਭ ਨੂੰ ਖਿੜੇ ਮੱਥੇ ਮਿਲਦੇ ਸਨ। ਕੋਈ ਦਿਲਚਸਪ ਰੁਮਾਂਟਿਕ ਗੱਲ ਜਾਂ ਉਰਦੂ ਸ਼ਿਅਰ ਸੁਣਾਉਣ ਦਾ ਉਨ੍ਹਾਂ ਨੂੰ ਸ਼ੌਕ ਰਹਿੰਦਾ ਸੀ। ਉਨ੍ਹਾਂ ਕੋਲ ਬੈਠ ਕੇ ਉਦਾਸ ਬੰਦੇ ਦੀ ਉਦਾਸੀ ਉਡ ਜਾਂਦੀ ਸੀ। ਉਹ ਯਾਰਾਂ ਦੇ ਯਾਰ ਸਨ ਅਤੇ ਆਪਣੇ ਸੁਹਿਰਦ ਮਿੱਤਰਾਂ ਲਈ ਕੁਝ ਵੀ ਕਰ ਸਕਦੇ ਸਨ। ਉਹ 10 ਦਸੰਬਰ 2007 ਨੂੰ ਸਾਡੇ ਕੋਲੋਂ ਸਦਾ ਲਈ ਚਲੇ ਗਏ। ਅਸੀਂ ਪ੍ਰਸਿੱਧ ਕਹਾਣੀਕਾਰ ਜਸਵੰਤ ਸਿੰਘ ਵਿਰਦੀ ਦੇ ਇਨ੍ਹਾਂ ਸ਼ਬਦਾਂ ਨਾਲ ਅਜੀਤ ਸੈਣੀ ਜੀ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ, 'ਅਜੀਤ ਸੈਣੀ ਸਰੂ ਦੇ ਉਸ ਬਿਰਛ ਵਰਗਾ ਬੰਦਾ ਹੈ ਜਿਸ 'ਤੇ ਕਦੀ ਵੀ ਪਤਝੜ ਨਹੀਂ ਆਉਂਦੀ। ਬਹੁਤ ਸਾਰੇ ਲੋਕ ਜ਼ਿੰਦਗੀ ਨੂੰ ਚੰਗੇਰਾ ਬਣਾਉਣ ਲਈ ਬੜੀ ਖਾਮੋਸ਼ੀ ਨਾਲ ਕੰਮ ਕਰਦੇ ਰਹਿੰਦੇ ਹਨ ਤੇ ਕਦੀ ਵੀ ਇਹ ਗੱਲ ਨਹੀਂ ਕਹਿੰਦੇ ਕਿ ਮੇਰੀਆਂ ਮਿਹਰਬਾਨੀਆਂ ਨੂੰ ਸਵੀਕਾਰੋ, ਮੇਰਾ ਧੰਨਵਾਦ ਕਰੋ।'*

ਪੂੰਜੀਵਾਦੀ ਵਿਕਾਸ ਮਾਡਲ ਹੀ ਹੈ ਲੋਕਾਂ ਦੀਆਂ ਮੁਸ਼ਕਿਲਾਂ ਦਾ ਮੂਲ ਕਾਰਨ

ਇਹ ਤਸੱਲੀ ਵਾਲੀ ਗੱਲ ਹੈ ਕਿ ਸਮਾਜ ਦੇ ਸਾਰੇ ਵਰਗ ਆਪੋ-ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਤੇ ਦਰਪੇਸ਼ ਮੁਸ਼ਕਿਲਾਂ ਦੇ ਹੱਲ ਵਾਸਤੇ ਸੰਘਰਸ਼ਾਂ ਵਿਚ ਕੁੱਦੇ ਹੋਏ ਹਨ। ਜਮਹੂਰੀਅਤ ਵਿਚ ਲੋਕਾਂ ਵਲੋਂ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨੀ ਉਨ੍ਹਾਂ ਦਾ ਅਧਿਕਾਰ ਵੀ ਹੈ ਤੇ ...

ਪੂਰੀ ਖ਼ਬਰ »

ਕਦੇ ਪੰਜਾਬ ਨੂੰ ਦੂਰਦਰਸ਼ਨ ਅਤੇ ਆਕਾਸ਼ਵਾਣੀ 'ਤੇ ਮਾਣ ਸੀ

1947 ਦੀ ਭੂਗੋਲਿਕ ਤੇ ਮਾਨਸਿਕ ਵੰਡ ਉਪਰੰਤ ਆਕਾਸ਼ਵਾਣੀ ਦੀ ਪਛਾਣ ਕੌਮੀ ਵਿਕਾਸ ਦੇ ਸ਼ਕਤੀਸ਼ਾਲੀ ਏਜੰਟ ਵਜੋਂ ਕੀਤੀ ਗਈ। ਜਨ-ਸਮੂਹ ਨੂੰ ਸਿਖਿਅਤ ਕਰਨ, ਸੂਚਨਾ ਤੇ ਮਨੋਰੰਜਨ ਮੁਹੱਈਆ ਕਰਨ ਵਿਚ ਆਕਾਸ਼ਵਾਣੀ ਨੇ ਅਹਿਮ ਭੂਮਿਕਾ ਅਦਾ ਕੀਤੀ। ਹਰੀ ਕ੍ਰਾਂਤੀ ਲਿਆਉਣ ਵਿਚ ਸਭ ਤੋਂ ...

ਪੂਰੀ ਖ਼ਬਰ »

ਪੰਜਾਬ ਰਾਜ ਕਿਸਾਨ ਨੀਤੀ ਦੇ ਖਰੜੇ ਦੀ ਹਕੀਕਤ ਅਤੇ ਸੁਝਾਅ

'ਪੰਜਾਬ ਰਾਜ ਕਿਸਾਨ ਅਤੇ ਖੇਤੀ ਕਾਮੇ ਕਮਿਸ਼ਨ' ਵਲੋਂ ਖੇਤੀ ਨੀਤੀ ਖਰੜਾ ਜਾਰੀ ਕੀਤਾ ਗਿਆ ਹੈ। ਕਮਿਸ਼ਨ ਵਲੋਂ ਖਰੜੇ ਦੀ ਭੂਮਿਕਾ ਵਿਚ ਪਿਛਲੀ ਖੇਤੀ ਨੀਤੀ ਦਾ 'ਸੰਖੇਪ ਇਤਿਹਾਸਕ ਪਰਿਪੇਖ' ਪੇਸ਼ ਕੀਤਾ ਗਿਆ ਹੈ, ਜਿਸ ਅਨੁਸਾਰ ਆਜ਼ਾਦੀ ਤੋਂ ਬਾਅਦ ਦੋ ਦਹਾਕਿਆਂ ਅੰਦਰ ਪੰਜਾਬ ...

ਪੂਰੀ ਖ਼ਬਰ »

ਸੜਕਾਂ ਬਾਰੇ ਨਿਆਂਪਾਲਿਕਾ ਦੀ ਚਿੰਤਾ

ਦੇਸ਼ ਵਿਚ ਸੜਕਾਂ ਦੀ ਮਾੜੀ ਹਾਲਤ ਅਤੇ ਖਾਸ ਤੌਰ 'ਤੇ ਸੜਕਾਂ 'ਚ ਪਏ ਟੋਇਆਂ ਕਾਰਨ ਹੋਣ ਵਾਲੀਆਂ ਭਿਆਨਕ ਦੁਰਘਟਨਾਵਾਂ ਨੂੰ ਲੈ ਕੇ ਸਰਬ ਉੱਚ-ਅਦਾਲਤ ਵਲੋਂ ਕੀਤੀ ਗਈ ਟਿੱਪਣੀ ਬਹੁਤ ਚਿੰਤਾਜਨਕ ਹੈ। ਸਰਬ ਉੱਚ-ਅਦਾਲਤ ਨੇ ਆਪਣੀ ਟਿੱਪਣੀ ਵਿਚ ਕਿਹਾ ਹੈ ਕਿ ਦੇਸ਼ ਵਿਚ ਪਿਛਲੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX